ਤਾਜਾ ਖ਼ਬਰਾਂ


ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  25 minutes ago
ਰੋਪੜ, 26 ਅਪ੍ਰੈਲ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਇਸ ਮੌਕੇ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ....
ਭਾਜਪਾ ਨੇਤਾ ਮਹਾਦੇਵ ਸਰਕਾਰ ਦੇ ਖ਼ਿਲਾਫ਼ ਚੋਣ ਕਮਿਸ਼ਨ ਦੀ ਕਾਰਵਾਈ, ਅਗਲੇ 48 ਘੰਟੇ ਨਹੀਂ ਕਰ ਸਕਣਗੇ ਚੋਣ ਪ੍ਰਚਾਰ
. . .  51 minutes ago
ਨਵੀਂ ਦਿੱਲੀ, 26 ਅਪ੍ਰੈਲ- ਚੋਣ ਕਮਿਸ਼ਨ ਨੇ ਨਾਦੀਆ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਮਹਾਦੇਵ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ 'ਤੇ 22 ਅਪ੍ਰੈਲ ਨੂੰ ਕ੍ਰਿਸ਼ਨਾ ਨਗਰ ਸਰਕਾਰੀ ਕਾਲਜ 'ਚ ਇਕ ਜਨਤਕ ਮੀਟਿੰਗ ਦੇ ਦੌਰਾਨ ਟੀ.ਐਮ.ਸੀ. ਦੇ ਨਿੱਜੀ ਜੀਵਨ ਨੂੰ ਲੈ ਕੇ .....
ਭੀਖੀ ਥਾਣੇ ਦੇ ਹੌਲਦਾਰ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਭੀਖੀ, 26 ਅਪ੍ਰੈਲ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਥਾਣਾ ਭੀਖੀ ਦੇ ਹੌਲਦਾਰ ਜੁਗਰਾਜ ਸਿੰਘ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਥਾਣੇ ਦੇ ਕਵਾਟਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਭੀਖੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ....
ਲੋਕਾਂ ਦੀ ਹਿੰਮਤ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਅੱਗ 'ਚ ਸੜਨ ਤੋਂ ਬਚੀ
. . .  about 1 hour ago
ਨੂਰਪੁਰ ਬੇਦੀ, 26 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਕਲਾਂ ਵਿਖੇ ਅੱਜ ਲੋਕਾਂ ਦੀ ਹਿੰਮਤ ਨੇ ਸੈਂਕੜੇ ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਦੀ ਲਪੇਟ 'ਚ ਜਾਣ ਤੋਂ ਬਚਾ ਲਿਆ। ਇਸ ਪਿੰਡ ਦੇ ਇੱਕ ਕਿਸਾਨ ਦੇ ਖੇਤ 'ਚ ਅੱਗ ਲੱਗਣ....
ਤਿੰਨ ਬੱਚਿਆਂ ਦੇ ਪਿਉ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਪੁਰਖਾਲੀ, 26 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ) - ਇੱਥੋਂ ਨੇੜਲੇ ਪਿੰਡ ਅਕਬਰਪੁਰ ਵਿਖੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਚੰਦ ਸਿੰਘ ਸਾਬਕਾ ਸਰਪੰਚ 2 ਧੀਆਂ ਅਤੇ ਇੱਕ ਲੜਕੇ ਦਾ ਪਿਉ......
ਤਰੁੱਟੀਆਂ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰ ਸਕੇ ਪ੍ਰੋ. ਸਾਧੂ ਸਿੰਘ
. . .  about 1 hour ago
ਫ਼ਰੀਦਕੋਟ, 26 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਲੋਕ ਸਭਾ ਹਲਕਾ ਰਾਖਵਾਂ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅੱਜ ਆਪਣੇ ਨਾਮਜ਼ਦਗੀ ਪੱਤਰ 'ਚ ਕੁੱਝ ਤਰੁੱਟੀਆਂ ਕਾਰਨ ਜ਼ਿਲ੍ਹਾ ਚੋਣ ਅਧਿਕਾਰੀ ਕੁਮਾਰ ਸੌਰਭ ਰਾਜ ....
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਰੋਹਿਤ ਸ਼ੇਖਰ ਦੀ ਪਤਨੀ ਅਪੂਰਵਾ
. . .  about 2 hours ago
ਦੇਹਰਾਦੂਨ, 26 ਅਪ੍ਰੈਲ- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਹੱਤਿਆ ਕਾਂਡ 'ਚ ਪਤਨੀ ਅਪੂਰਵਾ ਤਿਵਾੜੀ ਨੂੰ ਦਿੱਲੀ ਦੀ ਸਾਕੇਤ ਅਦਾਲਤ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਅਪੂਰਵਾ ਤਿਵਾੜੀ ਨੇ ਦਿੱਲੀ ....
ਪਾਕਿਸਤਾਨ ਦੇ ਪ੍ਰਸਿੱਧ ਤੀਰਥ ਸਥਾਨ 'ਤੇ ਲੂ ਲੱਗਣ ਕਾਰਨ 15 ਲੋਕਾਂ ਦੀ ਮੌਤ
. . .  about 2 hours ago
ਇਸਲਾਮਾਬਾਦ, 26 ਅਪ੍ਰੈਲ- ਪਾਕਿਸਤਾਨ ਦੇ ਸਿੰਧ ਸੂਬੇ 'ਚ ਇੱਕ ਤੀਰਥ ਸਥਾਨ 'ਤੇ ਸਾਲਾਨਾ ਧਾਰਮਿਕ ਰੀਤ 'ਚ ਭਾਗ ਲੈਣ ਦੌਰਾਨ ਲੂ ਲੱਗਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਬਾਰੇ ਸਹਿਵਾਨ...
ਗ਼ਰੀਬ ਕਿਸਾਨ ਦੀ ਖੜੀ ਫ਼ਸਲ ਸੜ ਕੇ ਹੋਈ ਸੁਆਹ
. . .  about 2 hours ago
ਲੌਂਗੋਵਾਲ, 25 ਅਪ੍ਰੈਲ (ਸ.ਸ.ਖੰਨਾ) - ਇੱਥੋਂ ਨੇੜਲੇ ਪਿੰਡ ਨਾਲ ਲਗਦੇ ਮੰਡੇਰ ਕਲਾਂ ਰੋਡ ਵਿਖੇ ਗ਼ਰੀਬ ਕਿਸਾਨ ਗੁਰਮੇਲ ਸਿੰਘ ਵਾਸੀ ਪੱਤੀ ਝਾੜੋ ਦੀ ਦੋ ਏਕੜ ਖੜ੍ਹੀ ਕਣਕ ਬਿਲਕੁਲ ਸੜਕੇ ਸਵਾਹ ਹੋ ਗਈ। ਪੀੜਤ ਕਿਸਾਨ ਵੱਲੋਂ ਦੋ ਕਿੱਲੇ ਜ਼ਮੀਨ ਬਲਬੀਰ ਸਿੰਘ ....
ਖਰੜ 'ਚ ਪੁਲਿਸ ਨੇ ਫੜੀਆਂ ਸ਼ਰਾਬ ਦੀਆਂ 180 ਪੇਟੀਆਂ
. . .  about 2 hours ago
ਖਰੜ, 26 ਅਪ੍ਰੈਲ (ਗੁਰਮੁੱਖ ਸਿੰਘ ਮਾਨ)- ਸੰਨੀ ਐਨਕਲੇਵ ਪੁਲਿਸ ਚੌਕੀ ਖਰੜ ਵਲੋਂ ਅੱਜ ਸ਼ਰਾਬ ਦੀਆਂ 180 ਪੇਟੀਆਂ ਫੜੀਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਕਿ ਸ਼ਰਾਬ ਦੀਆਂ ਇਹ ਪੇਟੀਆਂ...
ਹੋਰ ਖ਼ਬਰਾਂ..

ਫ਼ਿਲਮ ਅੰਕ

ਸੋਮਨ ਕਪੂਰ

ਖ਼ੁਸ਼ਨਸੀਬ ਨਾਇਕਾ

'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦੀ ਸ਼ੂਟਿੰਗ ਵਿਚ ਆਪਣੇ ਪਿਤਾ ਅਨਿਲ ਕਪੂਰ ਨਾਲ ਬਿਟੀਆ ਸੋਮਨ ਕਪੂਰ ਰੁਝੀ ਹੋਈ ਹੈ। ਉਸ ਦੀ ਸਫ਼ਲ ਫ਼ਿਲਮ 'ਖ਼ੂਬਸੂਰਤ' ਦੇ ਚਾਰ ਸਾਲ ਪੂਰੇ ਹੋਏ ਹਨ। ਇਸ ਸਬੰਧ 'ਚ ਉਸ ਨੇ ਪਾਰਟੀ ਵੀ ਦਿੱਤੀ ਹੈ। ਸੋਨਮ ਇਸ ਸਮੇਂ ਕਾਯਮਾਬ ਫ਼ਿਲਮਾਂ ਲਗਾਤਾਰ ਦੇ ਰਹੀ ਹੈ। ਇਧਰ 'ਏਕ ਲੜਕੀ ਕੋ ਦੇਖਾ...' ਦਾ ਪੋਸਟਰ ਜਾਰੀ ਹੋਇਆ ਹੈ। ਚੜ੍ਹਦੇ ਸਾਲ ਹੀ ਇਹ ਫ਼ਿਲਮ ਆਉਣੀ ਹੈ। 'ਵੀਰੇ ਦੀ ਵੈਡਿੰਗ' ਨੂੰ ਵੀ ਲੋਕਾਂ ਨੇ ਪਸੰਦ ਕੀਤਾ ਹੈ। 'ਸੰਜੂ' ਹਿੱਟ ਰਹਿ ਚੁੱਕੀ ਹੈ। ਸੋਨਮ ਕਈ ਸਾਥੀ ਕਲਾਕਾਰਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਚੁੱਕੀ ਹੈ। ਉਹ ਦਿਲ ਦੀ ਗੱਲ ਲੁਕਾਉਂਦੀ ਨਹੀਂ ਹੈ। ਆਯੂਸ਼ਮਨ ਖੁਰਾਣਾ ਤੇ ਸ਼ਾਹਿਦ ਕਪੂਰ ਨੂੰ ਉਸ ਨੇ ਚੰਗਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਹੈ। ਰਹੀ ਗੱਲ ਪਤੀ ਆਨੰਦ ਆਹੂਜਾ ਦੀ ਤਾਂ ਉਸ ਨਾਲ ਸੋਨਮ ਬਹੁਤ ਪਿਆਰ ਕਰਦੀ ਹੈ। ਉਹ ਫਿਟਨੈੱਸ, ਮੀਡੀਆ ਤੇ ਪ੍ਰਸ਼ਨ ਚਿੰਨ੍ਹ ਲਾਉਣੇ, ਦੂਸਰੀਆਂ ਹੀਰੋਇਨਾਂ ਨੂੰ ਕਈ ਮਾਮਲਿਆਂ 'ਚ ਟਿਪਸ ਦੇਣੇ ਉਹਦਾ ਸ਼ੌਕ ਹੈ। ਅਗਾਂਹ ਵੀ ਉਸ ਕੋਲ ਵਾਧੂ ਫ਼ਿਲਮਾਂ ਹਨ।


ਖ਼ਬਰ ਸ਼ੇਅਰ ਕਰੋ

ਯਾਮੀ ਗੌਤਮ

ਨਸੀਹਤਾਂ ਕੰਮ ਆਈਆਂ

ਦਾਦੀ ਦੇ ਘਰੇਲੂ ਨੁਸਖੇ ਹੀ ਹਨ ਜਿਨ੍ਹਾਂ ਦੀ ਵਰਤੋਂ ਕਰ ਕੇ ਪੰਜਾਬਣ ਮੁਟਿਆਰ ਤੇ ਇਸ ਵੇਲੇ ਹਿੰਦੀ ਸਿਨੇਮਾ ਦੀ ਹਰਮਨ-ਪਿਆਰੀ ਨਾਇਕਾ ਯਾਮੀ ਗੌਤਮ ਸੋਹਣੀ, ਤੰਦਰੁਸਤ ਤੇ ਤੇਜ਼ਤਰਾਰ ਨਾਇਕਾ ਹੈ। 'ਕਾਬਿਲ' ਫ਼ਿਲਮ ਨਾਲ ਹਰ ਪਾਸੇ ਚਰਚਿਤ ਹੋਈ ਯਾਮੀ ਰੱਜਵਾਂ ਪਾਣੀ ਪੀਂਦੀ ਹੈ। ਕੁਦਰਤੀ ਚੀਜ਼ਾਂ ਆਉਲੇ ਦਾ ਆਚਾਰ, ਲਸਣ, ਅਦਰਕ ਦੀ ਕੜ੍ਹੀ ਸਭ ਚੀਜ਼ਾਂ ਖਾਂਦੀ ਹੈ। ਹਲਦੀ 'ਚ ਖੰਡ ਪਾ ਕੇ ਸ਼ਹਿਦ ਮਿਲਾ ਕੇ ਉਹ ਚਿਹਰੇ 'ਤੇ ਮਾਲਿਸ਼ ਕਰਦੀ ਹੈ। ਘਿਓ ਨਾਲ ਉਹ ਬੁੱਲ੍ਹੀਆਂ ਸਾਫ਼ ਕਰਦੀ ਹੈ। ਜੈਲ ਤੇ ਸ਼ੈਂਪੂ ਘਟ ਵਰਤਦੀ ਹੈ ਤੇ ਨਿੰਬੂ ਪਾਣੀ ਨਾਲ ਵਾਲ ਧੋਂਦੀ ਹੈ। ਯਾਮੀ ਨਾਰੀਅਲ ਪਾਣੀ ਪੀਣ ਤੋਂ ਇਲਾਵਾ ਇਸ ਨਾਲ ਚਿਹਰਾ ਵੀ ਧੋਂਦੀ ਹੈ। ਇਹੀ ਕਾਰਨ ਹੈ ਕਿ ਸ਼ਾਹਿਦ ਕਪੂਰ ਨੇ ਯਾਮੀ 'ਤੇ ਕਈ ਟਿੱਪਣੀਆਂ ਵੀ ਮਜ਼ਾਕ ਨਾਲ ਕੀਤੀਆਂ ਹਨ। 'ਬੱਤੀ ਗੁੱਲ ਮੀਟਰ ਚਾਲੂ' ਦੇ ਪ੍ਰਚਾਰ ਲਈ ਸ਼ਾਹਿਦ ਨੇ ਯਾਮੀ ਨੂੰ ਦੇਸੀ ਕੁੜੀ ਕਹਿ ਕੇ ਛੇੜਿਆ ਹੈ ਪਰ ਨਾਲ ਹੀ ਕਿਹਾ ਹੈ ਕੁੜੀ ਦੇਸੀ ਪਰ ਜਿਸਮ ਵਲੈਤੀ। ਯਾਮੀ ਦੇ ਸੋਸ਼ਲ ਮੀਡੀਆ ਖਾਤੇ ਵਾਰ-ਵਾਰ ਹੈਕ ਵੀ ਹੋਏ ਪਰ ਉਹ ਘਬਰਾਈ ਨਹੀਂ। ਸਰਬੀਆ 'ਚ ਯਾਮੀ ਨੇ ਆਪਣੀ ਦੀਦੀ ਸੁਰੀਲੀ ਨਾਲ ਕੁਝ ਦਿਨ ਆਨੰਦ ਲਿਆ ਸੈਰ ਦਾ। ਕੁਝ ਵੀ ਹੋਵੇ ਯਾਮੀ ਇਸ ਸਮੇਂ ਪੂਰੀ ਚੁਸਤੀ ਨਾਲ ਆਪਣਾ ਕਰੀਅਰ ਸੰਵਾਰ ਰਹੀ ਹੈ। ਯਾਮੀ ਨਾ ਹੀ ਆਪਣੇ ਪਿਛੋਕੜ ਨੂੰ ਭੁੱਲੀ ਹੈ ਤੇ ਨਾ ਹੀ ਆਪਣੇ ਦੇਸ਼ ਪੰਜਾਬ ਨੂੰ, ਇਹ ਵੀ ਉਸ ਦੀ ਵੱਡੀ ਖਾਸੀਅਤ ਹੈ। ਦਾਦੀ ਮਾਂ ਨਾਲ ਪਿਆਰ ਹੀ ਉਸ ਦੀ ਪ੍ਰੇਰਨਾ ਕਹਿ ਲਵੋ ਜਾਂ ਦਾਦੀ ਮਾਂ ਤੋਂ ਸਿੱਖੀ ਹਰ ਗੱਲ ਉਸ ਦੀ ਕਾਮਯਾਬੀ ਅਹਿਮ ਕਿਰਦਾਰ ਅਦਾ ਕਰ ਰਹੀ ਹੈ। ਯਾਮੀ ਕਹਿੰਦੀ ਹੈ ਕਿ ਦਾਦੀ ਮਾਂ ਨੇ ਕੁਦਰਤੀ ਚੀਜ਼ਾਂ ਨਾਲ ਉਸ ਦਾ ਪਿਆਰ ਵਧਾਇਆ। ਦਾਦੀ ਮਾਂ ਨੇ ਹੀ ਅੰਗਰੇਜ਼ੀ ਤੇ ਬਨਾਉਟੀ ਸੁੰਦਰਤਾ ਸਾਧਨਾਂ ਦੀ ਥਾਂ ਦੇਸੀ ਟੋਟਕੇ ਅਪਨਾਉਣ ਦੀ ਗੱਲ ਉਸ 'ਚ ਭਰੀ। ਇਸ ਨਾਲ ਪੇਟ, ਸਰੀਰ ਸਭ ਠੀਕ ਰਹਿੰਦਾ ਹੈ। ਪੰਜਾਬੀ ਫ਼ਿਲਮਾਂ ਤੋਂ ਟੀ.ਵੀ. ਤੇ ਫਿਰ ਰਿਤਿਕ ਦੀ ਹੀਰੋਇਨ ਬਣਨਾ ਇਸ ਪਿਛੇ ਯਾਮੀ ਅਨੁਸਾਰ ਦਾਦੀ ਦੀਆਂ ਦੁਆਵਾਂ ਸਦਕੇ ਹੀ ਹੈ।

ਅਦਿਤਿਆ ਰਾਏ ਕਪੂਰ

ਕਰੇਜ਼ੀ ਹੈਂ ਹਮ

ਅਦਿਤਿਆ ਦਾ ਵਕਤ ਖ਼ਰਾਬ ਚਲ ਰਿਹਾ ਹੈ। 'ਓ ਕੇ ਜਾਨੂੰ' ਤਾਂ ਆਈ ਪਰ ਖਾਸ ਲਾਭ ਉਸ ਨੂੰ ਮਿਲਿਆ ਹੀ ਨਹੀਂ। ਹੁਣ ਉਹ ਮੰਮੀ ਕੋਲੋਂ ਤੋਹਫ਼ੇ 'ਚ ਮਿਲੀ ਪਿਆਨੋ ਵਜਾ ਕੇ ਫਲਾਪ ਫ਼ਿਲਮਾਂ ਦੇ ਦੁੱਖ ਹਲਕੇ ਕਰ ਰਿਹਾ ਹੈ। ਸੰਗੀਤ ਦਾ ਸ਼ੌਕ ਅਭਿਨੈ 'ਤੇ ਹਾਵੀ ਹੋ ਰਿਹਾ ਹੈ। ਗਿਟਾਰ ਵਾਦਕ ਉਹ ਪਹਿਲਾਂ ਹੀ ਵਧੀਆ ਹੈ ਤੇ ਹੁਣ ਪਿਆਨੋ ਮਾਸਟਰ ਵੀ ਬਣ ਜਾਏਗਾ। 'ਕਰੇਜ਼ੀ ਹਮ', 'ਸ਼ਿੱਦਤ' ਫ਼ਿਲਮਾਂ ਤਾਂ ਉਸ ਕੋਲ ਹਨ ਪਰ ਹੁਣ ਉਸ ਨੂੰ ਲੱਗ ਰਿਹਾ ਹੈ ਕਿ ਸੰਗੀਤ ਜ਼ਰੀਏ ਹੀ ਕਾਮਯਾਬੀ ਉਸ ਨੂੰ ਮਿਲ ਸਕਦੀ ਹੈ। ਹੁਣ 'ਕਰੇਜ਼ੀ ਹਮ' ਤੇ 'ਸ਼ਿੱਦਤ' ਦੇਰ ਬਾਅਦ ਆਉਣੀਆਂ ਹਨ, ਇਸ ਲਈ ਸੰਗੀਤ ਵੱਲ ਕੇਂਦਰਿਤ ਹੈ। ਅਦਿਤਿਆ ਨੇ ਆਪਣੇ-ਆਪ ਨੂੰ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਣ ਦਾ ਫਾਰਮੂਲਾ ਅਪਣਾਇਆ ਹੈ... ਤੇ ਹਾਂ ਭੱਟ ਪਰਿਵਾਰ ਨੇ ਅਦਿਤਿਆ ਰਾਏ ਨੂੰ ਖ਼ੁਸ਼ਖ਼ਬਰੀ ਦੇ ਕੇ ਸੰਤੁਸ਼ਟ ਕੀਤਾ ਹੈ। 20 ਸਾਲ ਬਾਅਦ ਫਿਰ ਮਹੇਸ਼ ਭੱਟ ਫ਼ਿਲਮ ਨਿਰਦੇਸ਼ਤ ਕਰਨ ਜਾ ਰਹੇ ਹਨ। 'ਸੜਕ-2' ਤੇ ਹੀਰੋ ਅਦਿਤਿਆ ਨੂੰ ਆਲੀਆ ਦੇ ਨਾਲ ਲਿਆ ਹੈ। 'ਸੜਕ-2' ਮਿਲਣ ਦੀ ਖੁਸ਼ੀ 'ਚ ਪਿਆਨੋ ਦਾ ਸੰਗੀਤ ਹੋਰ ਮਿੱਠਾ ਅਦਿਤਿਆ ਨੂੰ ਲੱਗਣ ਲੱਗ ਪਿਆ ਹੈ। ਅਦਿਤਿਆ ਨੂੰ ਮਹਿਸੂਸ ਹੋ ਗਿਆ ਹੈ ਕਿ ਸੰਗੀਤ ਨੇ ਦਿੱਤੀ ਮਾਨਸਿਕ ਸ਼ਕਤੀ ਤੇ ਇਸ ਮਾਨਸਿਕ ਸ਼ਕਤੀ ਦੌਰਾਨ ਭੱਟ ਪਰਿਵਾਰ ਦੀ ਫ਼ਿਲਮ ਦਾ ਮਿਲਣਾ, ਉਸ ਨੂੰ ਹਰ ਪੱਖ ਤੋਂ ਰਾਹਤ ਦੇ ਰਿਹਾ ਹੈ। ਫਰਹਾਨ ਅਖ਼ਤਰ ਨਾਲ ਸੁਲਾਹ-ਸਫਾਈ, ਸ਼ਰਧਾ ਕਪੂਰ ਦਾ ਖਿਆਲ ਪਰ੍ਹਾਂ ਰੱਖ, ਕੈਟਰੀਨਾ ਤੋਂ ਕਸਰਤਾਂ ਸਿਖ ਹੁਣ 'ਸ਼ਿੱਦਤ' ਨਾਲ 'ਸੜਕ-2' 'ਤੇ ਦੌੜਨ ਲਈ ਤਿਆਰ ਅਦਿਤਿਆ ਰਾਏ ਕਪੂਰ, ਸੰਗੀਤ ਮਾਹਿਰ ਬਣ ਕਹੇਗਾ 'ਕਰੇਜ਼ੀ ਹੈਂ ਹਮ'।

ਤਮੰਨਾ ਭਾਟੀਆ

ਰਿਤਿਕ ਦੀਆਂ ਵਡਿਆਈਆਂ

ਕੰਗਨਾ ਰਣੌਤ ਮਿੰਟ ਨਹੀਂ ਲਾਉਂਦੀ ਰਿਤਿਕ ਰੌਸ਼ਨ ਦੀ ਭੰਡੀ ਕਰਨ ਲੱਗਿਆਂ ਤੇ ਤੇਲਗੂ ਦੀ 'ਕਵੀਨ' ਤਮੰਨਾ ਭਾਟੀਆ ਸੈਕਿੰਡ ਨਹੀਂ ਲਾਉਂਦੀ ਰਿਤਕ ਦੇ ਸੋਹਲੇ ਪੜ੍ਹਨ ਨੂੰ। ਤਮੰਨਾ ਦੇ ਵਿਚਾਰ ਹਨ ਕਿ ਨਾਚ ਦਾ ਦੇਵਤਾ ਹੈ ਰਿਤਿਕ ਰੌਸ਼ਨ ਤੇ ਉਸ ਜਿਹਾ ਕੋਈ ਨੱਚਣ ਵਾਲਾ ਹੀਰੋ ਹੈ ਹੀ ਨਹੀਂ। 'ਲਿਪ ਸਿੰਕ ਬੈਟਲ' ਜੋ ਫਰਹਾ ਖ਼ਾਨ ਵਲੋਂ ਆਯੋਜਿਤ ਹੈ, 'ਚ ਤਮੰਨਾ ਹਿੱਸਾ ਲੈ ਰਹੀ ਹੈ। ਅਵੰਤਿਕਾ 'ਬਾਹੂਬਲੀ' ਤਾਂ ਆਪਣਾ ਪਰੇਰਕ ਹੀ ਰਿਤਿਕ ਨੂੰ ਮੰਨਦੀ ਹੈ। ਇਮਾਨਦਾਰੀ ਤੇ ਸਮਰਪਣ ਭਾਵਨਾ ਉਸ ਨੇ ਰਿਤਿਕ ਤੋਂ ਹੀ ਲਈ ਹੈ। ਤਮੰਨਾ ਨੇ ਰਿਤਿਕ ਨਾਲ ਆਪਣੀ ਤਸਵੀਰ ਇੰਸਟ੍ਰਾਗਰਾਮ 'ਤੇ ਪਾਈ ਹੈ। ਉਹ ਕੁਨਾਲ ਕੋਹਲੀ ਦੀ ਫ਼ਿਲਮ ਜੋ ਤੇਲਗੂ 'ਚ ਹੈ, ਲਈ ਲੰਦਨ ਜਾ ਰਹੀ ਹੈ ਤਮੰਨਾ ਤੇ ਸੰਦੀਪ ਕਿਸ਼ਨ ਇਸ ਫ਼ਿਲਮ 'ਚ ਉਸ ਦਾ ਹੀਰੋ ਹੈ। 'ਚੋਰ ਨਿਕਲ ਕੇ ਭਾਗਾ' ਫ਼ਿਲਮ ਤਮੰਨਾ ਨੇ ਠੁਕਰਾਈ ਸੀ ਤੇ ਅੱਜ ਉਸ ਨੂੰ ਇਸ ਦਾ ਦੁੱਖ ਵੀ ਹੋ ਰਿਹਾ ਹੈ। ਇਸ ਤੋਂ ਇਲਾਵਾ 'ਇਟਸ ਇੰਟਰਟੇਨਮੈਂਟ' ਫ਼ਿਲਮ ਵੀ ਕਰ ਰਹੀ ਹੈ। ਸਾਜਿਦ-ਫਰਹਾਦ ਇਸ ਦੇ ਨਿਰਦੇਸ਼ਕ ਹਨ। ਇਸ ਦੌਰਾਨ ਤਮੰਨਾ ਨੇ ਇਕ ਹੋਰ ਫ਼ੈਸਲਾ ਲਿਆ ਹੈ ਕਿ ਉਹ ਪਰਦੇ 'ਤੇ ਨਾ ਹੀ ਘੱਟ ਕੱਪੜੇ ਪਹਿਨੇਗੀ ਤੇ ਨਾ ਹੀ ਚੁੰਮਣ ਦ੍ਰਿਸ਼ ਦੇਵੇਗੀ। ਸ਼ਾਇਦ ਇਹ ਹੈਦਰਾਬਾਦ ਦੀ ਉਸ ਘਟਨਾ ਦਾ ਅਸਰ ਹੈ ਜਿਸ ਦੌਰਾਨ ਕਰੀਮ ਉੱਲਾ ਨਾਂਅ ਦੇ ਇਕ ਵਿਅਕਤੀ ਨੇ ਤਮੰਨਾ 'ਤੇ ਜੁੱਤੀ ਸੁੱਟ ਦਿੱਤੀ ਸੀ। ਇਸ ਵਾਰ ਆਈ.ਪੀ.ਐਲ. ਲਈ ਵੀ ਸਮਾਂ ਦੇ ਚੁੱਕੀ ਦੱਖਣ ਦੀ 'ਕੁਈਨ' ਦੱਖਣ ਭਾਰਤ ਦੇ ਟੈਕਸਟਾਈਲ ਬਰਾਂਡ ਦੀ ਪ੍ਰਚਾਰਿਕਾ ਵੀ ਹੈ। 30 ਸਾਲ ਦੀ ਉਮਰ ਨੂੰ ਪਹੁੰਚ ਚੁੱਕੀ ਤਮੰਨਾ ਭਾਟੀਆ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ 'ਤੇ ਇਕ ਪ੍ਰਚਾਰ ਫ਼ਿਲਮ ਵੀ ਕਰ ਰਹੀ ਹੈ। ਸਕੂਲਾਂ 'ਚ ਜਾ ਕੇ ਉਸ ਨੇ ਦੱਖਣ 'ਚ ਇਸ ਫ਼ਿਲਮ ਦਾ ਪ੍ਰਚਾਰ ਵੀ ਕੀਤਾ ਹੈ। ਤਮੰਨਾ ਵਲੋਂ ਰਿਤਿਕ ਦੀ ਤਾਰੀਫ਼ ਸੰਕੇਤ ਹੈ ਕਿ ਜਲਦੀ ਹੀ ਰਿਤਿਕ ਨਾਲ ਉਹ ਕੋਈ ਫ਼ਿਲਮ ਕਰਨ ਵਾਲੀ ਹੈ। ਵਰੁਣ ਧਵਨ ਤੋਂ ਅਕਸ਼ੈ ਕੁਮਾਰ ਤੱਕ ਤੇ ਪ੍ਰਭੂ ਦੇਵਾ ਤੋਂ ਸੋਨੂੰ ਸੂਦ, ਦਿਲਜੀਤ ਦੁਸਾਂਝ ਨਾਲ ਫ਼ਿਲਮਾਂ ਕਰ ਚੁੱਕੀ ਤਮੰਨਾ ਵਲੋਂ ਬੇਟੀਆਂ ਦੇ ਹੱਕ ਵਿਚ ਜਾਗਰਣ ਲਹਿਰ ਉਸ ਦੀ ਦਿੱਖ 'ਚ ਸੁਧਾਰ ਲਿਆ ਰਹੀ ਹੈ ਤੇ ਤਮੰਨਾ ਵਧ ਤੋਂ ਵੱਧ ਔਰਤਾਂ ਦੀ ਹਮਦਰਦੀ ਹਾਸਲ ਕਰ ਰਹੀ ਹੈ।


-ਸੁਖਜੀਤ ਕੌਰ

ਚਿਤਰਾਂਗਦਾ ਸਿੰਘ

ਕੁਵੇਲੇ ਦੀਆਂ ਟੱਕਰਾਂ

ਪਹਿਲਾਂ ਚਾਰ ਸਾਲ ਤੇ ਫਿਰ ਦੋ ਸਾਲ ਫ਼ਿਲਮਾਂ ਤੋਂ ਪਰ੍ਹੇ ਰਹਿਣਾ (ਬਰੇਕ) ਇਸ ਨੇ ਹੀ ਚਿਤਰਾਂਗਦਾ ਸਿੰਘ ਦੇ ਕਰੀਅਰ ਦਾ ਭੱਠਾ ਬਿਠਾ ਦਿੱਤਾ ਹੈ। ਚਾਹੇ ਹੁਣ ਵੀ ਇੱਕਾ-ਦੁੱਕਾ ਫ਼ਿਲਮਾਂ ਉਹ ਕਰ ਰਹੀ ਹੈ ਪਰ 'ਬਾਜ਼ਾਰ', 'ਸਾਹਬ ਬੀਵੀ ਔਰ ਗੈਂਗਸਟਰ-3' ਇਨ੍ਹਾਂ ਦਾ ਕੋਈ ਲਾਭ ਹੀ ਉਸ ਨੂੰ ਨਹੀਂ ਹੋਇਆ। 'ਜੋਕਰ' 'ਚ ਉਸ ਨੇ ਆਈਟਮ ਗੀਤ ਵੀ ਕੀਤਾ। ਹੁਣ ਉਮਰ 36 ਦੀ ਹੋ ਗਈ ਹੈ ਤੇ ਹੋਰ ਕੁਝ ਨਾ ਸਹੀ ਆਈਟਮ ਹੀ ਮਿਲ ਜਾਣ ਉਸ ਦਾ ਮੰਤਵ ਹੈ। ਹੁਣ ਨਿਰਮਾਤਾ ਆਈਟਮ ਲਈ ਵੀ ਜਵਾਨ ਹੀਰੋਇਨ ਜਾਂ ਅਭਿਨੇਤਰੀ ਨੂੰ ਤਰਜੀਹ ਦੇ ਰਹੇ ਹਨ। ਸ਼ੁਰੂ-ਸ਼ੁਰੂ 'ਚ ਉਸ ਨੇ ਸਭ ਨੂੰ ਪ੍ਰਭਾਵਿਤ ਕਰ ਲਿਆ ਸੀ ਪਰ ਥੋੜ੍ਹੇ ਗ਼ਲਤ ਫ਼ੈਸਲੇ ਲੈ ਕੇ ਉਸ ਨੇ ਆਪਣੀ ਗੱਡੀ ਆਪ ਹੀ ਲੀਹ ਤੋਂ ਲਾਹ ਲਈ। ਲੋਕ ਉਸ ਦੀ ਤੁਲਨਾ ਸਮਿਤਾ ਪਾਟਿਲ ਨਾਲ ਵੀ ਕਰਦੇ ਹਨ। ਘੱਟ ਫ਼ਿਲਮਾਂ ਕਰਨ ਦਾ ਹਾਲੇ ਉਸ ਨੂੰ ਅਫ਼ਸੋਸ ਨਹੀਂ ਹੈ ਪਰ ਹੁਣ ਤਾਂ ਚਿਤਰਾ ਨੇ ਖੇਤਰੀ ਫ਼ਿਲਮਾਂ ਕਰਨ ਦਾ ਮਨ ਵੀ ਬਣਾ ਲਿਆ ਹੈ। ਇਸ ਤੋਂ ਹੀ ਉਸ ਦੀ ਫ਼ਿਲਮੀ ਹਾਲਤ ਦਾ ਪਤਾ ਲੱਗ ਜਾਂਦਾ ਹੈ। ਟੀ.ਵੀ. ਸ਼ੋਅ 'ਡੀ ਆਈ ਡੀ ਲਿਟਲ ਮਿਸਟਰ' ਜੱਜ ਬਣ ਉਸ ਕੰਮ ਕੀਤਾ ਹੈ ਤੇ ਘੱਟੋ-ਘੱਟ ਪ੍ਰਚਾਰ ਤੇ ਪਛਾਣ 'ਚ ਵਾਧਾ ਹੀ ਹੋਇਆ ਹੈ, ਕਮਾਈ ਵੀ ਹੋਈ ਹੈ। ਚਿਤਰਾ ਮਰਾਠੀ ਫ਼ਿਲਮਾਂ ਕਰਕੇ ਇਕ ਤਾਂ ਆਪਣੇ-ਆਪ ਨੂੰ ਰੁਝਿਆ ਮਹਿਸੂਸ ਕਰੇਗੀ ਦੂਸਰਾ ਇਸ ਨਾਲ ਫਿਰ ਬੀ.ਟਾਊਨ 'ਚ ਵਾਪਸੀ ਸ਼ਾਇਦ ਵਧੀਆ ਹੋ ਜਾਏ। 'ਆਓ ਰਾਜਾ', 'ਗੱਬਰ' ਦਾ ਗੀਤ ਹੋਵੇ ਜਾਂ 'ਕੁੰਡੀ' ਚਿਤਰਾ ਹਫ਼ਤਾ ਭਰ ਜਾਂ ਮਹੀਨਾ ਭਰ ਚਰਚਾ ਤਾਂ ਲੈਂਦੀ ਹੈ ਪਰ 'ਦੇਸੀ ਬੁਆਏਜ਼' ਵਾਲੇ ਦਿਨਾਂ ਨੂੰ ਤਰਸ ਰਹੀ ਹੈ। ਫੈਸ਼ਨ ਦੇ ਮੇਲੇ ਵੀ ਉਹ ਕਰ ਰਹੀ ਹੈ ਪਰ ਹੁਣ ਕਿਸਮਤ ਦੀ ਖ਼ੈਰ ਹੇਠ ਹੈ। ਉਸ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ਕਿ ਉਹ ਬੈਠੀ ਨਹੀਂ ਅੱਗੇ ਵਧਣ ਲਈ ਤਿਆਰ ਹੈ।

ਨੂਤਨ ਦੀ ਪੋਤੀ ਨੂੰ ਪੇਸ਼ ਕਰ ਰਹੇ ਸਲਮਾਨ ਖਾਨ

ਸਲਮਾਨ ਖਾਨ ਵਿਚ ਇਕ ਚੰਗਾ ਗੁਣ ਇਹ ਹੈ ਕਿ ਉਹ ਕਲਾਕਾਰਾਂ ਨੂੰ ਮੌਕਾ ਦੇਣ ਵਿਚ ਵਿਸ਼ਵਾਸ ਰੱਖਦਾ ਹੈ। ਸਲਮਾਨ ਨੇ ਹੀ 'ਹੀਰੋ' ਦਾ ਨਿਰਮਾਣ ਕਰ ਕੇ ਸੂਰਜ ਪੰਚੋਲੀ ਤੇ ਅਥੀਆ ਸ਼ੈਟੀ ਨੂੰ ਮੌਕਾ ਦਿੱਤਾ ਸੀ ਤੇ ਹੁਣ ਉਹ 'ਲਵ ਯਾਤਰੀ' (ਪੁਰਾਣਾ ਨਾਂਅ 'ਲਵ ਰਾਤਰੀ') ਰਾਹੀਂ ਆਯੂਸ਼ ਸ਼ਰਮਾ ਤੇ ਵਰੀਨਾ ਹੁਸੈਨ ਨੂੰ ਵੱਡੇ ਪਰਦੇ 'ਤੇ ਲਿਆ ਰਹੇ ਹਨ। ਹੁਣ ਸਲਮਾਨ ਦੀ ਬਦੌਲਤ ਇਕ ਹੋਰ ਨਵੀਂ ਪ੍ਰਤਿਭਾ ਨੂੰ ਮੌਕਾ ਮਿਲ ਰਿਹਾ ਹੈ ਅਤੇ ਇਹ ਹੈ ਸਵਰਗੀ ਅਭਿਨੇਤਰੀ ਨੂਤਨ ਦੀ ਪੋਤੀ ਪ੍ਰਨੂਤਨ। ਉਹ ਮੋਹਨਿਸ਼ ਬਹਿਲ ਦੀ ਬੇਟੀ ਹੈ ਅਤੇ ਸਲਮਾਨ ਦੀ ਪਹਿਲੀ ਹਿਟ ਫ਼ਿਲਮ 'ਮੈਂਨੇ ਪਿਆਰ ਕੀਆ' ਵਿਚ ਮੋਹਨਿਸ਼ ਨਾਂਹਪੱਖੀ ਭੂਮਿਕਾ ਵਿਚ ਸੀ। ਉਸ ਤੋਂ ਬਾਅਦ ਸਲਮਾਨ-ਮੋਹਨਿਸ਼ ਨੇ 'ਬਾਗ਼ੀ', 'ਹਮ ਆਪਕੇ ਹੈਂ ਕੌਨ', 'ਹਮ ਸਾਥ ਸਾਥ ਹੈਂ', 'ਕਹੀਂ ਪਿਆਰ ਨਾ ਹੋ ਜਾਏ', 'ਹੀਰੋਜ਼', 'ਜੈ ਹੋ' ਆਦਿ ਫ਼ਿਲਮਾਂ ਵਿਚ ਇਕੱਠਿਆਂ ਕੰਮ ਕੀਤਾ ਅਤੇ ਹੁਣ ਜਦੋਂ ਬੇਟੀ ਨੇ ਫ਼ਿਲਮਾਂ ਵਿਚ ਆਉਣ ਦੀ ਇੱਛਾ ਪ੍ਰਗਟਾਈ ਤਾਂ ਮੋਹਨਿਸ਼ ਨੇ ਸਲਮਾਨ ਨਾਲ ਸੰਪਰਕ ਕਰ ਕੇ ਆਪਣੀ ਬੇਟੀ ਦੀ ਇੱਛਾ ਬਾਰੇ ਦੱਸਿਆ ਅਤੇ ਸਲਮਾਨ ਉਸ ਨੂੰ ਫ਼ਿਲਮਾਂ ਵਿਚ ਮੌਕਾ ਦੇਣ ਲਈ ਰਾਜ਼ੀ ਹੋ ਗਏ। ਜ਼ਹੀਰ ਇਕਬਾਲ ਉਸ ਦਾ ਹੀਰੋ ਹੋਏਗਾ। ਫ਼ਿਲਮ ਦਾ ਨਿਰਦੇਸ਼ਨ ਨਿਤਿਨ ਕੱਕੜ ਕਰਨਗੇ। ਨਿਤਿਨ ਵੀ ਸਲਮਾਨ ਵਲੋਂ ਮੌਕਾ ਹਾਸਲ ਕਰ ਕੇ ਖ਼ੁਦ ਨੂੰ ਖ਼ੁਸ਼ ਕਿਸਮਤ ਮੰਨ ਰਿਹਾ ਹੈ।

'ਅਪਰਿਚਿਤ ਸ਼ਕਤੀ' ਵਿਚ ਇੰਦਰਾਣੀ ਤਾਲੁਕਦਾਰ

ਆਸਾਮ ਦੀ ਸੁੰਦਰੀ ਇੰਦਰਾਣੀ ਤਾਲੁਕਦਾਰ ਤਾਮਿਲ ਅਤੇ ਤੇਲਗੂ ਫ਼ਿਲਮਾਂ ਦੇ ਨਾਲ-ਨਾਲ ਬਾਲੀਵੁੱਡ ਵਿਚ ਵੀ ਰੁੱਝ ਗਈ ਹੈ। ਪਹਿਲਾਂ ਨਵਾਜ਼ੂਦੀਨ ਸਿਦੀਕੀ ਦੇ ਨਾਲ 'ਲਤੀਫ' ਵਿਚ ਅਭਿਨੈ ਕਰਨ ਤੋਂ ਬਾਅਦ ਹੁਣ ਜਲਦੀ ਹੀ ਇੰਦਰਾਣੀ 'ਅਪਰਿਚਿਤ ਸ਼ਕਤੀ' ਵਿਚ ਦਿਸੇਗੀ। ਇਸ ਫ਼ਿਲਮ ਦੇ ਨਾਇਕ ਹਨ ਰਾਜਪਾਲ ਯਾਦਵ ਅਤੇ ਉਹ ਇਸ ਵਿਚ ਦੋਹਰੀ ਭੂਮਿਕਾ ਵਿਚ ਹੈ। ਇਕ ਭੂਮਿਕਾ ਵਿਚ ਉਹ ਸਿੱਧੇ ਸਾਦੇ ਨੌਜਵਾਨ ਹਨ ਅਤੇ ਇਥੇ ਉਨ੍ਹਾਂ ਦੀ ਨਾਇਕਾ ਗੁੰਜਨ ਪੰਤ ਹੈ ਜਦੋਂ ਕਿ ਦੂਜੀ ਭੂਮਿਕਾ ਇਕ ਇਸ ਤਰ੍ਹਾਂ ਦੇ ਇਨਸਾਨ ਦੀ ਹੈ ਜਿਸ ਨੂੰ ਅਪਰਿਚਿਤ ਸ਼ਕਤੀ ਹਾਸਲ ਹੈ ਅਤੇ ਇਸ ਦੀ ਨਾਇਕਾ ਦਾ ਜ਼ਿੰਮਾ ਇੰਦਰਾਣੀ ਨੂੰ ਸੌਂਪਿਆ ਗਿਆ ਹੈ। ਇਹ ਸਾਇਕੋ ਡ੍ਰਾਮਾ ਫ਼ਿਲਮ ਹੈ ਅਤੇ ਇੰਦਰਾਣੀ ਅਨੁਸਾਰ ਇਸ ਫ਼ਿਲਮ ਵਿਚ ਕੰਮ ਕਰਕੇ ਉਨ੍ਹਾਂ ਨੇ ਰਾਜਪਾਲ ਯਾਦਵ ਤੋਂ ਕਾਫੀ ਕੁਝ ਸਿੱਖਿਆ ਹੈ।


-ਪੰਨੂੰ

ਫ਼ਿਲਮਾਂ ਤੇ ਟੀ.ਵੀ. ਦੇ ਸਮਾਂਤਰ ਰੰਗਮੰਚ 'ਚ ਵੀ ਸਰਗਰਮ ਹੈ ਗੁਰਚੇਤ ਚਿੱਤਰਕਾਰ

ਬਹੁਪਰਤੀ ਕਲਾਕਾਰ ਗੁਰਚੇਤ ਚਿੱਤਰਕਾਰ ਜਿੱਥੇ ਫ਼ਿਲਮਾਂ ਅਤੇ ਟੀ. ਵੀ. ਲੜੀਵਾਰਾਂ ਰਾਹੀਂ ਲਗਾਤਾਰ ਦਰਸ਼ਕਾਂ ਦੇ ਰੂਬੁਰੂ ਹੁੰਦਾ ਰਹਿੰਦਾ ਹੈ, ਉੱਥੇ ਉਹ ਰੰਗਮੰਚ ਨਾਲ ਵੀ ਸਮਾਨਾਂਤਰ ਜੁੜਿਆ ਹੋਇਆ ਹੈ। ਉਹ ਦੇਸ-ਵਿਦੇਸ਼ 'ਚ ਆਪਣੇ ਨਾਟਕਾਂ ਰਾਹੀਂ ਦਰਸ਼ਕਾਂ ਨੂੰ ਜਿੱਥੇ ਹਾਸੇ ਵੰਡਦਾ ਹੈ, ਉੱਥੇ ਸਮਾਜਿਕ ਕੁਰੀਤੀਆਂ ਖਿਲਾਫ਼ ਬੇਬਾਕੀ ਨਾਲ ਹੋਕਾ ਵੀ ਦਿੰਦਾ ਰਹਿੰਦਾ ਹੈ। ਗੁਰਚੇਤ ਨੇ ਜਿੱਥੇ ਰੰਗਾਂ ਨਾਲ ਅਠਖੇਲੀਆਂ ਕਰਦਿਆਂ ਚਿੱਤਰਕਾਰ ਵਜੋਂ ਕਲਾ ਦੇ ਖੇਤਰ 'ਚ ਪੈਰ ਰੱਖਿਆ ਸੀ, ਉੱਥੇ ਉਸ ਨੇ ਪੰਜਾਬੀ 'ਚ ਟੈਲੀਫ਼ਿਲਮਾਂ ਦੇ ਨਿਰਮਾਣ ਦੀ ਸ਼ੁਰੂਆਤ ਵੀ ਕੀਤੀ ਸੀ। ਟੈਲੀਫ਼ਿਲਮਾਂ ਦੇ ਖੇਤਰ 'ਚ ਗੁਰਚੇਤ ਨੂੰ ਅਜਿਹੀ ਸਫਲਤਾ ਮਿਲੀ ਕਿ ਉਹ ਵੱਡੇ ਪਰਦੇ ਦਾ ਵੀ ਸ਼ਿੰਗਾਰ ਬਣ ਗਿਆ। ਗੁਰਚੇਤ ਦੀ ਵਿਸੇਸ਼ਤਾ ਇਹ ਹੈ ਕਿ ਉਹ ਖੁਦ ਟੈਲੀਫ਼ਿਲਮਾਂ ਅਤੇ ਨਾਟਕ ਲਿਖਣ 'ਚ ਮੁਹਾਰਤ ਰੱਖਦਾ ਹੈ। ਹਾਲ ਹੀ ਵਿਚ ਉਸ ਨੇ ਫੀਚਰ ਫ਼ਿਲਮਾਂ ਲਿਖਣ ਦੇ ਖੇਤਰ 'ਚ ਵੀ ਨਵੀਂ ਪੁਲਾਂਘ ਪੁੱਟੀ ਹੈ।
ਅੱਜਕਲ੍ਹ ਗੁਰਚੇਤ ਚਿੱਤਰਕਾਰ ਆਪਣੇ ਨਵੇਂ ਨਾਟਕ 'ਹਾਏ ਓਏ ਰੱਬਾ' ਦੀਆਂ ਪੰਜਾਬੀ ਖਿੱਤੇ 'ਚ ਸਫਲ ਪੇਸ਼ਕਾਰੀਆਂ ਕਰਨ ਉਪਰੰਤ ਕੈਨੇਡਾ ਦੇ ਹਰੇਕ ਵੱਡੇ-ਛੋਟੇ ਸ਼ਹਿਰ 'ਚ ਆਪਣੀ ਟੀਮ ਨਾਲ ਸਫਲ ਦੌਰਾ ਨੇਪਰੇ ਚਾੜ ਕੇ, ਵਾਪਿਸ ਪਰਤਣ ਵਾਲਾ ਹੈ। ਗੁਰਚੇਤ ਦੀ ਟੀਮ 'ਚ ਥੀਏਟਰ, ਫ਼ਿਲਮਾਂ ਤੇ ਟੀ. ਵੀ. ਜਗਤ ਦੇ ਜਾਣੇ-ਪਹਿਚਾਣੇ ਚਿਹਰੇ ਸ਼ਾਮਲ ਹਨ, ਜਿਨ੍ਹਾਂ 'ਚ ਨਾਟਕ ਦਾ ਨਿਰਦੇਸ਼ਕ ਤੇ ਅਦਾਕਾਰ ਦਿਲਾਵਰ ਸਿੱਧੂ, ਗਗਨ ਗਿੱਲ, ਦਮਨ ਸੰਧੂ, ਹੈਪੀ (ਜੀਤ ਪੈਂਚਰਾਂ ਵਾਲਾ), ਮੰਨਤ ਸਿੰਘ (ਫ਼ਿਲਮੀ ਨਾਇਕਾ), ਸੰਗੀਤਕਾਰ ਜਤਿੰਦਰ ਜਿੰਮੀ ਤੇ ਖੁਦ ਗੁਰਚੇਤ ਚਿੱਤਰਕਾਰ (ਲੇਖਕ ਤੇ ਅਦਾਕਾਰ) ਸ਼ਾਮਲ ਹਨ। ਨਾਟਕ 'ਹਾਏ ਓਏ ਰੱਬਾ' ਜਿੱਥੇ ਹਾਸਿਆਂ ਦੀਆਂ ਬੁਛਾੜਾਂ ਕਰਦਾ ਹੈ, ਉੱਥੇ ਸਾਡੇ ਸਮਾਜ, ਰਾਜਨੀਤੀ ਅਤੇ ਪ੍ਰਸ਼ਾਸ਼ਨ 'ਚ ਫੈਲੀਆਂ ਬਹੁਤ ਸਾਰੀਆਂ ਕੁਰੀਤੀਆਂ ਖਿਲਾਫ਼ ਲਾਮਬੰਦ ਹੋਣ ਦਾ ਹੋਕਾ ਵੀ ਦਿੰਦਾ ਹੈ। ਇਸ ਨਾਟਕ ਦਾ ਧੁਰਾ ਇਕ ਪਾਗਲਖਾਨੇ ਨੂੰ ਬਣਾਇਆ ਗਿਆ ਜਿਸ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਰਹਿੰਦੇ ਹਨ। ਜਿਨ੍ਹਾਂ 'ਚ ਦੋ ਬਜ਼ੁਰਗ ਭੈਣਾਂ (ਗੁਰਚੇਤ ਚਿੱਤਰਕਾਰ ਤੇ ਗਗਨ ਗਿੱਲ), ਕਿਸਾਨ (ਦਿਲਾਵਰ ਸਿੱਧੂ) ਤੇ ਮਿਹਨਤਕਸ਼ ਇਨਸਾਨ (ਹੈਪੀ ਜੀਤ ਪੈਂਚਰਾਂ ਵਾਲਾ), ਇਨ੍ਹਾਂ ਦੀ ਦੇਖ-ਰੇਖ ਕਰਨ ਵਾਲਾ ਡਾਕਟਰ (ਦਮਨ ਸੰਧੂ) ਤੇ ਨਰਸ (ਮੰਨਤ ਸਿੰਘ) ਸ਼ਾਮਲ ਹੁੰਦੇ ਹਨ ਇਹ ਪਾਗਲ ਲੋਕ ਆਪੋ-ਆਪਣੀਆਂ ਸਮੱਸਿਆਵਾਂ ਨੂੰ ਵਿਅੰਗਮਈ ਰੂਪ 'ਚ ਪੇਸ਼ ਕਰਦੇ ਹਨ। ਜਿਨ੍ਹਾਂ ਰਾਹੀਂ ਹਾਸਰਸ ਵੀ ਪੈਦਾ ਹੁੰਦਾ ਹੈ ਅਤੇ ਲੋਕ ਮਸਲਿਆਂ 'ਤੇ ਤਨਜ਼ਾਂ ਵੀ ਕੱਸੀਆਂ ਜਾਂਦੀਆਂ ਹਨ।


-ਪਟਿਆਲਾ।

ਫ਼ਿਲਮੀ ਖ਼ਬਰਾਂ

ਸ਼ਿਲਪਾ ਸ਼ੈਟੀ ਦੀ ਅਭਿਨੈ ਵਿਚ ਵਾਪਸੀ

ਕਾਰੋਬਾਰੀ ਰਾਜ ਕੁੰਦਰਾ ਨਾਲ ਵਿਆਹ ਕਰਾਉਣ ਤੋਂ ਬਾਅਦ ਅਭਿਨੈ ਤੋਂ ਦੂਰੀ ਬਣਾਉਣ ਵਾਲੀ ਸ਼ਿਲਪਾ ਸ਼ੈਟੀ ਹੁਣ ਦੁਬਾਰਾ ਅਭਿਨੈ ਦੇ ਖੇਤਰ ਵਿਚ ਵਾਪਸ ਆਈ ਹੈ। ਉਹ ਦਸ ਐਪੀਸੋਡਜ਼ ਵਾਲੀ ਵੈੱਬ ਸੀਰੀਜ਼ 'ਹਿਅਰ ਮੀ, ਲਵ ਮੀ' ਵਿਚ ਅਭਿਨੈ ਕਰ ਰਹੀ ਹੈ। ਸ਼ਿਲਪਾ ਅਨੁਸਾਰ ਸਹੀ ਭੂਮਿਕਾ ਪੇਸ਼ਕਸ਼ ਹੋਣ 'ਤੇ ਫ਼ਿਲਮਾਂ ਵਿਚ ਕੰਮ ਕਰਨ ਲਈ ਵੀ ਤਿਆਰ ਹੈ।


-ਪੰਨੂੰ

ਫ਼ਿਲਮੀ ਖ਼ਬਰਾਂ

'ਲੁਪਤ' ਵਿਚ 'ਭੂਤ' ਦਾ ਗੀਤ

ਰਾਮਗੋਪਾਲ ਵਰਮਾ ਵਲੋਂ ਨਿਰਦੇਸ਼ਿਤ ਕੀਤੀ ਗਈ 'ਭੂਤ' ਨੂੰ ਪ੍ਰਮੋਟ ਕਰਨ ਲਈ ਸੁਨਿਧੀ ਚੌਹਾਨ ਦੀ ਆਵਾਜ਼ ਵਿਚ ਇਕ ਗੀਤ 'ਭੂਤ ਹੂੰ ਮੈਂ...' ਰਿਕਾਰਡ ਕੀਤਾ ਗਿਆ ਸੀ ਅਤੇ ਇਸ ਦਾ ਫ਼ਿਲਮਾਂਕਣ ਸੁਨਿਧੀ ਚੌਹਾਨ 'ਤੇ ਕੀਤਾ ਗਿਆ ਸੀ। ਇਹ ਗੱਲ ਵੱਖਰੀ ਹੈ ਕਿ ਫ਼ਿਲਮ ਵਿਚ ਇਹ ਗੀਤ ਨਹੀਂ ਸੀ। ਹੁਣ 'ਭੂਤ' ਦੇ ਇਸ ਗੀਤ ਨੂੰ ਆਗਾਮੀ ਫ਼ਿਲਮ 'ਲੁਪਤ' ਦਾ ਹਿੱਸਾ ਬਣਾਇਆ ਗਿਆ ਹੈ। ਜਾਵੇਦ ਜਾਫਰੀ, ਵਿਜੇ ਰਾਜ ਆਦਿ ਨੂੰ ਚਮਕਾਉਂਦੀ 'ਲੁਪਤ' ਲਈ ਇਹ ਗੀਤ ਨਤਾਸ਼ਾ ਸਟੇਂਕੋਵਿਕ 'ਤੇ ਫ਼ਿਲਮਾਇਆ ਗਿਆ ਹੈ ਅਤੇ ਇਸ ਨੂੰ ਸਬੀਨਾ ਖਾਨ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਵਰਨਣਯੋਗ ਗੱਲ ਇਹ ਹੈ ਕਿ ਸਬੀਨਾ ਵਲੋਂ ਹੀ 'ਭੂਤ' ਦੇ ਗੀਤ ਦਾ ਨਿਰਦੇਸ਼ਨ ਕੀਤਾ ਗਿਆ ਸੀ।


-ਪੰਨੂੰ

ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ 'ਅਫ਼ਸਰ' ਜੋੜੀ

'ਰੱਬ ਦਾ ਰੇਡੀਓ', 'ਸਰਦਾਰ ਮੁਹੰਮਦ' ਫ਼ਿਲਮਾਂ ਨਾਲ ਪੰਜਾਬੀ ਪਰਦੇ 'ਤੇ ਇਕ ਵੱਖਰੀ ਪਛਾਣ ਸਥਾਪਤ ਕਰਨ ਵਾਲਾ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਹੁਣ ਆਪਣੀ ਨਵੀਂ ਆ ਰਹੀ ਫ਼ਿਲਮ 'ਅਫ਼ਸਰ ' ਵਿਚ ਗਾਇਕਾ ਨਿਮਰਤ ਖਹਿਰਾ ਨਾਲ ਬਤੌਰ ਨਾਇਕ ਰੁਮਾਂਟਿਕ ਕਿਰਦਾਰ ਵਿਚ ਨਜ਼ਰ ਆਵੇਗਾ। ਇਸ ਫ਼ਿਲਮ ਵਿਚ ਨਿਮਰਤ ਖਹਿਰਾ ਇਕ ਸਕੂਲ ਅਧਿਆਪਕਾ ਹੈ ਜੋ ਕਾਨੂੰਗੋ ਜਸਪਾਲ ਸਿੰਘ ਨੂੰ ਪਸੰਦ ਕਰਦੀ ਹੈ। 'ਲਾਹੌਰੀਏ' ਤੋਂ ਬਾਅਦ ਨਿਮਰਤ ਖਹਿਰਾ ਦੀ ਇਹ ਦੂਜੀ ਫ਼ਿਲਮ ਹੈ। ਤਰਸੇਮ ਜੱਸੜ ਦਾ ਕਿਰਦਾਰ ਵੀ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟ ਕੇ ਰੁਮਾਂਟਿਕ ਤੇ ਚੁਲਬੁਲੇਪਣ ਵਾਲਾ ਹੈ। ਇਹ ਫ਼ਿਲਮ 'ਅਫ਼ਸਰ' ਅੱਜ ਤੋਂ ਵੀਹ ਸਾਲ ਪੁਰਾਣੇ ਪੰਜਾਬ ਦੇ ਮਾਹੌਲ ਦੀ ਕਹਾਣੀ ਹੈ। ਫ਼ਿਲਮ ਦਾ ਨਾਇਕ ਜਸਪਾਲ ਸਿੰਘ ( ਤਰਸੇਮ ਜੱਸੜ) ਇਕ ਜ਼ਿੰਮੀਂਦਾਰ ਪਰਿਵਾਰ ਦਾ ਮੁੰਡਾ ਹੈ ਜੋ ਪੜ੍ਹ-ਲਿਖ ਕੇ ਕਾਨੂੰਗੋ ਲੱਗ ਜਾਂਦਾ ਹੈ ਪਰ ਪਿੰਡ ਦੇ ਲੋਕ ਕਾਨੂੰਗੋ ਨੂੰ ਵੱਡਾ ਅਫ਼ਸਰ ਹੀ ਨਹੀਂ ਮੰਨਦੇ, ਉਨ੍ਹਾਂ ਲਈ ਤਾਂ ਵੱਡਾ ਅਫ਼ਸਰ ਪਟਵਾਰੀ ਹੀ ਹੈ। ਫ਼ਿਲਮ ਦਾ ਡਾਇਲਾਗ ' ਝੁੱਕ ਝੁੱਕ ਸਲਾਮਾਂ ਤਾਂ ਬੇਈਮਾਨੀ ਦੀ ਕਮਾਈ ਨੂੰ ਨੇ...ਇਮਾਨਦਾਰ ਬੰਦੇ ਦੀ ਤਾਂ ਹਰੇਕ ਇੱਜ਼ਤ ਕਰਦਾ' ਇਕ ਵੱਡਾ ਮੈਸਜ ਹੈ।
ਨਦਰ ਫ਼ਿਲਮਜ਼ ਅਤੇ ਵੇਹਲੀ ਜਨਤਾ ਫ਼ਿਲਮਜ਼ ਦੇ ਬੈਨਰ ਹੇਠ ਨਿਰਮਾਤਾ ਅਮੀਕ ਵਿਰਕ ਅਤੇ ਮਨਪ੍ਰੀਤ ਜੌਹਲ ਦੀ ਇਸ ਫ਼ਿਲਮ 'ਅਫ਼ਸਰ' ਦਾ ਨਿਰਦੇਸ਼ਨ ਗੁਲਸ਼ਨ ਸਿੰਘ ਨੇ ਦਿੱਤਾ ਹੈ। ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਜਸ ਗਰੇਵਾਲ ਨੇ ਲਿਖਿਆ ਹੈ ਜਦਕਿ ਸੰਵਾਦ ਜਤਿੰਦਰ ਲੱਲ ਨੇ ਲਿਖੇ ਹਨ। ਤਰਸੇਮ ਜੱਸੜ, ਨਿਮਰਤ ਖਹਿਰਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਪੁਖਰਾਜ ਭੱਲਾ, ਹਰਦੀਪ ਗਿੱਲ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਮਲਕੀਤ ਰੌਣੀ, ਸੁਖਦੇਵ ਬਰਨਾਲਾ, ਰਾਣਾ ਜੰਗ ਬਹਾਦਰ, ਰਵਿੰਦਰ ਮੰਡ, ਪ੍ਰਕਾਸ ਗਾਦੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। 5 ਅਕਤੂਬਰ ਨੂੰ ਰਿਲੀਜ਼ ਹੋ ਰਹੀ 'ਅਫ਼ਸਰ' ਪੰਜਾਬੀ ਸਿਨਮੇ ਨੂੰ ਨਵਾਂ ਮੋੜ ਦੇਵੇਗੀ।


-ਸੁਰਜੀਤ ਜੱਸਲ

ਮਹੇਸ਼ ਭੱਟ ਦੀ ਵਾਪਸੀ

ਅੱਸੀ ਅਤੇ ਨੱਬੇ ਦੇ ਦਹਾਕੇ ਵਿਚ ਨਿਰੇਦਸ਼ਕ ਦੇ ਤੌਰ 'ਤੇ ਮਹੇਸ਼ ਭੱਟ ਦੀ ਤੂਤੀ ਬੋਲਿਆ ਕਰਦੀ ਸੀ। ਉਦੋਂ ਉਹ ਇਕੱਠੀਆਂ ਤਿੰਨ-ਤਿੰਨ ਫ਼ਿਲਮਾਂ ਦੇ ਨਿਰਦੇਸ਼ਨ ਲਈ ਵੀ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਦੀ ਹਰ ਦੂਜੀ ਫ਼ਿਲਮ ਵਿਚ ਅਵਤਾਰ ਗਿੱਲ ਜ਼ਰੂਰ ਹੁੰਦੇ ਸਨ। ਉਦੋਂ ਬਾਲੀਵੁੱਡ ਵਿਚ ਇਹ ਚੁਟਕਲਾ ਪ੍ਰਚਲਿਤ ਸੀ ਕਿ ਮਹੇਸ਼ ਭੱਟ ਨੂੰ ਫ਼ਿਲਮ ਬਣਾਉਣ ਲਈ ਸਿਰਫ ਤਿੰਨ ਚੀਜ਼ਾਂ ਚਾਹੀਦੀਆਂ। ਕੈਮਰਾ, ਕੱਚੀ ਫ਼ਿਲਮ ਅਤੇ ਅਵਤਾਰ ਗਿੱਲ। ਇਨ੍ਹਾਂ ਤਿੰਨਾਂ ਚੀਜ਼ਾਂ ਦੇ ਨਾਲ ਉਦੋਂ ਮਹੇਸ਼ ਭੱਟ ਨੇ 'ਅਰਥ', 'ਆਸ਼ਿਕੀ', 'ਜੁਨੂੰਨ', 'ਸਰ', 'ਸੜਕ', 'ਡੁਪਲੀਕੇਟ', 'ਦਿਲ ਹੈ ਕਿ ਮਾਨਤਾ ਨਹੀਂ', 'ਸਾਥੀ' 'ਮਾਰਗ', 'ਸਾਤਵਾਂ ਆਸਮਾਨ', 'ਨਾਮ', 'ਕਾਸ਼' ਸਮੇਤ ਕਈ ਫ਼ਿਲਮਾਂ ਬਣਾਈਆਂ। ਸਾਲ 1999 ਵਿਚ ਆਈ 'ਜ਼ਖ਼ਮ' ਉਨ੍ਹਾਂ ਵਲੋਂ ਨਿਰਦੇਸ਼ਿਤ ਕੀਤੀ ਆਖਰੀ ਫ਼ਿਲਮ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮ ਨਿਰਦੇਸ਼ਨ ਦਾ ਚੋਲਾ ਲਾਹ ਦਿੱਤਾ ਸੀ। ਬਾਅਦ ਵਿਚ ਉਨ੍ਹਾਂ ਵਲੋਂ ਸਥਾਪਿਤ ਬੈਨਰ ਵਿਸ਼ੇਸ਼ ਫ਼ਿਲਮਜ਼ ਲਈ ਵਿਕਰਮ ਭੱਟ, ਪੂਜਾ ਭੱਟ ਤੇ ਮੋਹਿਤ ਸੂਰੀ ਸਮੇਤ ਹੋਰ ਨਿਰਦੇਸ਼ਕਾਂ ਨੇ ਕਈ ਫ਼ਿਲਮਾਂ ਨਿਰਦੇਸ਼ਿਤ ਕੀਤੀਆਂ। ਹੁਣ ਇਕ ਲੰਬੇ ਵਕਫ਼ੇ ਬਾਅਦ ਮਹੇਸ਼ ਭੱਟ ਨੇ ਫ਼ਿਲਮ ਨਿਰਦੇਸ਼ਨ ਦਾ ਚੋਲਾ ਫਿਰ ਪਾ ਲਿਆ ਹੈ ਅਤੇ ਉਨ੍ਹਾਂ ਨੇ 'ਸੜਕ-2' ਨਿਰਦੇਸ਼ਿਤ ਕਰਨ ਦਾ ਐਲਾਨ ਕਰ ਦਿੱਤਾ ਹੈ। ਉਹ ਇਹ 'ਸੜਕ' ਦੀ ਮੁੱਖ ਜੋੜੀ ਸੰਜੇ ਦੱਤ ਅਤੇ ਪੂਜਾ ਭੱਟ ਦੇ ਨਾਲ ਆਦਿਤਿਆ ਰਾਏ ਕਪੂਰ ਤੇ ਆਲੀਆ ਭੱਟ ਨੂੰ ਲੈ ਕੇ ਬਣਾ ਰਹੇ ਹਨ ਅਤੇ ਇਹ ਅਗਲੇ ਸਾਲ ਮਾਰਚ ਮਹੀਨੇ ਵਿਚ ਪ੍ਰਦਰਸ਼ਿਤ ਹੋਵੇਗੀ।
ਨਿਰਦੇਸ਼ਨ ਵਿਚ ਆਪਣੀ ਵਾਪਸੀ ਬਾਰੇ ਮਹੇਸ਼ ਭੱਟ ਕਹਿੰਦੇ ਹਨ, 'ਇਸ ਦਾ ਸਿਹਰਾ ਸੰਜੇ ਦੱਤ ਨੂੰ ਜਾਂਦਾ ਹੈ। ਜਦੋਂ ਮੈਂ 'ਸੜਕ-2' ਦੀ ਕਹਾਣੀ ਲਿਖ ਰਿਹਾ ਸੀ ਉਦੋਂ ਮੇਰੇ ਦਿਮਾਗ਼ ਵਿਚ ਰਤਾ ਭਰ ਵੀ ਖਿਆਲ ਨਹੀਂ ਸੀ ਕਿ ਇਸ ਨੂੰ ਮੈਂ ਨਿਰਦੇਸ਼ਤ ਕਰਾਂਗਾ। ਜਦੋਂ ਮੈਂ ਸੰਜੂ ਨੂੰ ਕਹਾਣੀ ਸੁਣਾਈ ਤਾਂ ਉਸ ਨੂੰ ਬਹੁਤ ਪਸੰਦ ਆਈ ਅਤੇ ਉਸ ਨੇ ਕੰਮ ਕਰਨ ਲਈ ਹਾਂ ਕਹਿ ਦਿੱਤੀ। ਪਰ ਅਗਲੇ ਦਿਨ ਆ ਕੇ ਕਹਿਣ ਲੱਗੇ ਕਿ ਇਸ ਕਹਾਣੀ 'ਤੇ ਫ਼ਿਲਮ ਨਹੀਂ ਬਣਾਉਣੀ ਚਾਹੀਦੀ। ਇਹ ਸੁਣ ਕੇ ਮੈਨੂੰ ਝਟਕਾ ਲੱਗਿਆ। ਫਿਰ ਆਪਣੀ ਗੱਲ ਜਾਰੀ ਰੱਖਦੇ ਹੋਏ ਉਸ ਨੇ ਕਿਹਾ ਕਿ ਇਸ ਦੀ ਕਹਾਣੀ ਤੇ ਕਿਰਦਾਰਾਂ 'ਤੇ ਮੈਂ ਜੋ ਮਿਹਨਤ ਕੀਤੀ ਹੈ ਉਸ ਨੂੰ ਦੇਖ ਕੇ ਨਿਰਦੇਸ਼ਕ ਦੇ ਤੌਰ 'ਤੇ ਮੈਂ ਹੀ ਇਨ੍ਹਾਂ ਨਾਲ ਸਹੀ ਤਰ੍ਹਾਂ ਨਿਆਂ ਕਰ ਸਕਾਂਗਾ। ਉਸ ਦੀਆਂ ਦਲੀਲਾਂ ਸੁਣ ਕੇ ਮੈਨੂੰ ਨਿਰਦੇਸ਼ਨ ਦੀ ਲਾਲਸਾ ਉੱਠੀ ਅਤੇ ਮੈਂ ਇਸ ਨੂੰ ਨਿਰਦੇਸ਼ਤ ਕਰਨ ਲਈ ਤਿਆਰ ਹੋ ਗਿਆ।'
ਹੁਣ ਜਦੋਂ ਮਹੇਸ਼ ਭੱਟ ਨੇ ਫ਼ਿਲਮ ਨਿਰਦੇਸ਼ਨ ਵਿਚ ਆਪਣੀ ਵਾਪਸੀ ਕਰ ਲਈ ਹੈ ਤਾਂ ਜੇਕਰ ਅਵਤਾਰ ਗਿੱਲ ਲੱਡੂ ਵੰਡਦੇ ਨਜ਼ਰ ਆਉਂਦੇ ਹਨ ਤਾਂ ਇਸ ਵਿਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੋਵੇਗੀ।


-ਮੁੰਬਈ ਪ੍ਰਤੀਨਿਧ

ਬਿੰਦਰੱਖੀਏ ਦਾ ਭੁਲੇਖਾ ਪਾਉਣ ਵਾਲਾ-ਦਲਵਿੰਦਰ ਬਾਰਨ

ਪੰਜਾਬੀ ਸੰਗੀਤ ਦੇ ਖੇਤਰ ਵਿਚ ਨਿੱਤ ਨਵੇਂ ਨਾਂਅ ਦਰਜ ਹੋ ਰਹੇ ਹਨ। ਕੁਝ ਪੈਸੇ ਦੇ ਜ਼ੋਰ 'ਤੇ ਕਲਾ ਦੇ ਧਨੀਆਂ ਨੂੰ ਪਛਾੜ ਕੇ ਅੱਗੇ ਨਿਕਲਣਾ ਚਾਹੁੰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਪੰਜਾਬੀ ਸੰਗੀਤ 'ਚ ਪੈਸੇ ਵਾਲਿਆਂ ਦਾ ਬੋਲਬਾਲਾ ਹੈ। ਜਿਸ ਦੀ ਜੇਬ ਭਰੀ ਹੈ, ਉਸੇ ਦੀ ਤੂਤੀ ਬੋਲਦੀ ਹੈ। ਵੱਡਿਆਂ ਘਰਾਂ ਦੇ ਕਾਕੇ ਪੈਸੇ ਦੇ ਜ਼ੋਰ 'ਤੇ ਰਾਤੋ-ਰਾਤ ਸਟਾਰ ਬਣਨ ਦਾ ਵੱਡਾ ਸੁਪਨਾ ਲੈ ਕੇ ਇਸ ਪਿੜ ਅੰਦਰ ਦਾਖ਼ਲ ਹੋ ਰਹੇ ਹਨ। ਸ਼ਾਇਦ ਇਨ੍ਹਾਂ ਦਿਆਂ ਮਨਾਂ 'ਚ ਭੁਲੇਖਾ ਹੋਵੇਗਾ ਕਿ ਸਿਰਫ਼ ਪੈਸੇ ਦੇ ਜ਼ੋਰ ਨਾਲ ਹੀ ਸਟਾਰ ਬਣਿਆ ਜਾ ਸਕਦਾ ਹੈ ਪਰ ਇਸ ਪੈਸੇ ਦੀ ਹਨੇਰੀ ਅੰਦਰ ਕਈ ਸੁਰੀਲੇ ਦਮਦਾਰ ਆਵਾਜ਼ ਦੇ ਮਾਲਕ ਰੁਲ ਜਾਣੇ ਸੀ, ਇਨ੍ਹਾਂ 'ਚੋਂ ਇਕ ਨਾਂਅ ਆਉਂਦਾ ਹੈ ਦਲਵਿੰਦਰ ਬਾਰਨ ਦਾ। ਦਲਵਿੰਦਰ ਦਾ ਜਨਮ ਜ਼ਿਲ੍ਹਾ ਪਟਿਆਲਾ ਦੇ ਮਸ਼ਹੂਰ ਪਿੰਡ ਬਾਰਨ ਵਿਖੇ ਪਿਤਾ ਸ: ਮਦਨ ਸਿੰਘ ਅਤੇ ਮਾਤਾ ਬਖ਼ਸ਼ੀਸ਼ ਕੌਰ ਦੇ ਗ੍ਰਹਿ ਵਿਖੇ ਹੋਇਆ। ਇਸ ਨੇ ਮੁਢਲੀ ਪੜ੍ਹਾਈ ਪਿੰਡ ਬਾਰਨ ਦੇ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਕੀਤੀ ਤੇ ਬਾਕੀ ਪੜ੍ਹਾਈ ਨੰਦਪੁਰ ਕੇਸੋਂ ਤੋਂ ਗ੍ਰਹਿਣ ਕੀਤੀ।
ਦਲਵਿੰਦਰ ਨੂੰ ਗਾਉਣ ਦਾ ਤਾਂ ਮੁੱਢੋਂ ਹੀ ਸ਼ੌਕ ਸੀ ਕਿਉਂਕਿ ਉਸ ਨੇ ਬਾਲ ਉਮਰ 'ਚ ਹੀ ਉੱਚੀ ਤੇ ਸੁਰੀਲੀ ਆਵਾਜ਼ ਨਾਲ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮੋਹ ਲਿਆ ਸੀ। ਉਸ ਸਮੇਂ ਹੀ ਉਹ ਸਕੂਲ ਵਿਚ ਲੱਗਣ ਵਾਲੀਆਂ ਬਾਲ ਸਭਾਵਾਂ ਦਾ ਸ਼ਿੰਗਾਰ ਬਣ ਗਿਆ। ਹਰ ਬਾਲ ਸਭਾ 'ਚ ਸਭ ਤੋਂ ਪਹਿਲਾਂ ਲੰਮਾ ਸਮਾਂ ਇਸ ਤੋਂ ਵੰਨ-ਸੁਵੰਨੇ ਗੀਤ, ਸ਼ਬਦ ਸੁਣੇ ਜਾਂਦੇ ਸਨ, ਜਿਸ ਕਾਰਨ ਅਧਿਆਪਕ ਇਸ ਦੀ ਹੌਸਲਾ ਅਫ਼ਜਾਈ ਕਰਦੇ। ਇਸ ਨੇ ਸਵ: ਬਿੰਦਰੱਖੀਆ ਨੂੰ ਮਨੋਂ ਉਸਤਾਦ ਧਾਰ ਕੇ ਗਾਇਕੀ ਵਿਚ ਪੈਰ ਧਰਿਆ। ਹਸੂੰ-ਹਸੂੰ ਕਰਦੇ ਚਿਹਰੇ ਵਾਲੇ ਬਾਰਨ ਨੇ ਆਪਣੇ ਅੰਦਰਲੇ ਕਲਾਕਾਰ ਨੂੰ ਟੁੱਟਣ ਨਾ ਦਿੱਤਾ ਸਗੋਂ ਸ਼ਿੱਦਤ ਨਾਲ ਸਾਂਭ ਰੱਖਿਆ। 'ਗੋਰਾ ਰੰਗ', 'ਵਰੰਟ', 'ਜਾਨ', 'ਰੁਮਾਲ' ਅਤੇ ਕਈ ਧਾਰਮਿਕ ਗੀਤ ਰਿਲੀਜ਼ ਕੀਤੇ ਪਰ ਪੈਸੇ ਦੀ ਘਾਟ ਕਾਰਨ ਵੱਡੇ ਟੀ.ਵੀ. ਚੈਨਲਾਂ ਤੱਕ ਨਾ ਅੱਪੜ ਸਕਿਆ।
ਉਦੋਂ ਦਲਵਿੰਦਰ ਬਾਰਨ ਉਦਾਸ ਹੋਇਆ ਸੋਚਦਾ ਕਿ ਕੁਲਦੀਪ ਮਾਣਕ ਤੇ ਦੇਵ, ਮੁਹੰਮਦ ਸਦੀਕ ਤੇ ਬਾਬੂ ਸਿੰਘ ਮਾਨ, ਸੁਰਜੀਤ ਬਿੰਦਰੱਖੀਆ ਤੇ ਸਮਸ਼ੇਰ ਸੰਧੂ ਦੀ ਜੋੜੀ ਵਾਂਗ ਕੋਈ ਸੁਲਝਿਆ ਪ੍ਰਪੱਕ ਗੀਤਕਾਰ ਮਿਲ ਜਾਵੇ ਤਾਂ ਉਹ ਵੀ ਆਪਣੀ ਨਵੀਂ ਲੀਹ ਪਾ ਸਕੇ। ਸਬੱਬੀਂ ਇਸ ਦਾ ਮੇਲ 'ਸੁਰਜੀਤ ਬਿੰਦਰੱਖੀਆ' ਦੀ ਜੀਵਨੀ ਲਿਖਣ ਵਾਲੇ ਲੇਖਕ ਮਲਕੀਤ ਔਜਲਾ ਨਾਲ ਹੋ ਗਿਆ। ਹੁਣ ਦੂਜੇ ਪਾਸੇ ਮਲਕੀਤ ਔਜਲਾ ਨੂੰ ਵੀ ਇਕ ਦਮਦਾਰ, ਉੱਚੀ ਆਵਾਜ਼ ਦੀ ਚਿਰ ਤੋਂ ਭਾਲ ਸੀ। ਇਕ-ਦੂਜੇ ਨੂੰ ਮਿਲਦਿਆਂ ਹੀ ਇਕ-ਇਕ ਤੋਂ ਇਹ ਗਿਆਰਾਂ 'ਚ ਬਦਲ ਗਏ।
ਇਸ ਜੋੜੀ ਦੇ ਕਈ ਗੀਤ ਰਿਕਾਰਡ ਹੋ ਕੇ ਸਰੋਤਿਆਂ ਦੇ ਸਨਮੁੱਖ ਹੋ ਰਹੇ ਹਨ। ਮਲਕੀਤ ਔਜਲਾ ਨਾਲ ਜੁੜਦਿਆਂ ਹੀ ਦਲਵਿੰਦਰ ਵੱਡੀਆਂ ਸੱਭਿਆਚਾਰਕ ਸਟੇਜਾਂ ਜਿਵੇਂ 'ਟੋਹਾਣੇ ਦਾ ਮੇਲਾ', 'ਡੇਰਾ ਲਾਡੀ ਸ਼ਾਹ ਨਕੋਦਰ', 'ਅਮਰ ਸਿੰਘ ਚਮਕੀਲਾ ਯਾਦਗਾਰੀ ਮੇਲਾ', ਸੁਰਜੀਤ ਬਿੰਦਰੱਖੀਆ ਦੀ ਯਾਦ 'ਚ ਲਗਦਾ 'ਬਿੰਦਰੱਖ ਵਿਖੇ ਸੱਭਿਆਚਾਰਕ ਮੇਲਾ' ਆਦਿ ਦਾ ਸ਼ਿੰਗਾਰ ਬਣਿਆ ਅਤੇ ਕਈ ਮਾਣ-ਸਨਮਾਨ ਹਾਸਲ ਕੀਤੇ। ਸਾਡੀ ਦੁਆ ਹੈ ਕਿ ਦਲਵਿੰਦਰ ਬਾਰਨ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ।

ਟਾਈਸਨ ਲਈ ਗੀਤ ਗਾਇਆ ਬੱਪੀ ਲਹਿਰੀ ਨੇ

ਜਦੋਂ ਮੁੰਬਈ ਵਿਚ ਮਿਕਸਡ ਮਾਰਸ਼ਲ ਆਰਟਸ ਕੁਮਾਈਟ ਲੀਗ ਲਾਂਚ ਕੀਤੀ ਗਈ ਅਤੇ ਇਸ ਮੌਕੇ ਵਿਸ਼ਵ ਪ੍ਰਸਿੱਧ ਬਾਕਸਰ ਮਾਈਕ ਟਾਈਸਨ ਵਿਸ਼ੇਸ਼ ਤੌਰ 'ਤੇ ਭਾਰਤ ਪਹੁੰਚੇ ਸਨ। ਇਹ ਪਹਿਲਾ ਮੌਕਾ ਸੀ ਜਦੋਂ ਇਸ ਬਾਕਸਰ ਨੇ ਭਾਰਤ ਦੀ ਧਰਤੀ 'ਤੇ ਕਦਮ ਰੱਖਿਆ ਅਤੇ ਉਨ੍ਹਾਂ ਨੂੰ ਭਾਰਤ ਵਿਚ ਲਿਆਉਣ ਦਾ ਸਿਹਰਾ ਮੁਹੰਮਦ ਅਲੀ ਬੁਧਵਾਨੀ ਨੂੰ ਜਾਂਦਾ ਹੈ। ਉਨ੍ਹਾਂ ਨੇ ਅਮਰੀਕਾ ਜਾ ਕੇ ਟਾਈਸਨ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਭਾਰਤ ਆਉਣ ਲਈ ਰਾਜ਼ੀ ਕਰ ਲਿਆ ਸੀ। ਟਾਈਸਨ ਜਦੋਂ ਇਥੇ ਪਹੁੰਚੇ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਇਸ ਸਵਾਗਤ ਵਿਚ ਉਨ੍ਹਾਂ ਦੇ ਸਨਮਾਨ ਵਿਚ ਸੰਗੀਤਕਾਰ ਬੱਪੀ ਲਹਿਰੀ ਵਲੋਂ ਇਕ ਗੀਤ ਵਿਸ਼ੇਸ਼ ਤੌਰ 'ਤੇ ਰਿਕਾਰਡ ਕੀਤਾ ਗਿਆ ਸੀ। ਟਾਈਸਨ ਵਰਗੀ ਹਸਤੀ ਲਈ ਗੀਤ ਲਿਖ ਕੇ ਖ਼ੁਦ 'ਤੇ ਮਾਣ ਮਹਿਸੂਸ ਕਰਦੇ ਹਨ ਬੱਪੀ ਲਹਿਰੀ। ਉਹ ਕਹਿੰਦੇ ਹਨ, ਜਦੋਂ ਮੁਹੰਮਦ ਅਲੀ ਨੇ ਮੇਰੇ ਨਾਲ ਸੰਪਰਕ ਕਰਕੇ ਇਕ ਗੀਤ ਬਣਾਉਣ ਦੀ ਗੱਲ ਕਹੀ ਤਾਂ ਮੈਂ ਸਮਝਿਆ ਕਿ ਇਹ ਉਨ੍ਹਾਂ ਦੀ ਕਿਸੇ ਫ਼ਿਲਮ ਲਈ ਹੋਵੇਗਾ ਪਰ ਜਦੋਂ ਕਿਹਾ ਕਿ ਮਾਈਕ ਟਾਈਸਨ ਭਾਰਤ ਆ ਰਹੇ ਹਨ ਅਤੇ ਉਨ੍ਹਾਂ ਦੇ ਸਵਾਗਤ ਲਈ ਇਹ ਗੀਤ ਚਾਹੀਦਾ ਤਾਂ ਮੈਂ ਰੋਮਾਂਚਿਤ ਹੋ ਉੱਠਿਆ। ਮੈਂ ਸੰਗੀਤ ਪ੍ਰੇਮੀ ਤਾਂ ਹਾਂ ਹੀ ਨਾਲ ਹੀ ਖੇਡ ਪ੍ਰੇਮੀ ਵੀ ਹਾਂ। ਬੰਗਾਲੀ ਹੋਣ ਦੇ ਨਾਤੇ ਫੁੱਟਬਾਲ ਮੇਰੀ ਪਸੰਦੀਦਾ ਖੇਡ ਹੈ ਅਤੇ ਮੈਂ ਫੁੱਟਬਾਲ 'ਤੇ ਗੀਤ ਵੀ ਬਣਾਏ ਹਨ ਪਰ ਨਾਮੀ ਬਾਕਸਰ 'ਤੇ ਗੀਤ ਬਣਾਉਣ ਦਾ ਇਹ ਮੇਰੇ ਲਈ ਪਹਿਲਾ ਮੌਕਾ ਸੀ।

-ਮੁੰਬਈ ਪ੍ਰਤੀਨਿਧ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX