ਤਾਜਾ ਖ਼ਬਰਾਂ


ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਹੋਰ ਖ਼ਬਰਾਂ..

ਨਾਰੀ ਸੰਸਾਰ

18ਵੀਆਂ ਏਸ਼ੀਅਨ ਖੇਡਾਂ 'ਚ ਭਾਰਤੀ ਮਹਿਲਾਵਾਂ ਨੇ ਨਵੇਂ ਇਤਿਹਾਸ ਸਿਰਜੇ

(ਲੜੀ ਜੋੜਨ ਲਈ ਪਿਛਲੇ ਸ਼ੁੱਕਰਵਾਰ ਦਾ ਅੰਕ ਦੇਖੋ)
ਸੁਧਾ ਸਿੰਘ ਨੇ ਵੀ ਕੀਤੀ ਕਮਾਲ
ਭਾਰਤੀ ਮਹਿਲਾ ਅਥਲੀਟ ਸੁਧਾ ਸਿੰਘ ਨੇ ਇਸ ਵਾਰੀ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦੀ ਲਾਜ ਰੱਖੀ ਤੇ ਇਸ ਨੇ ਮਹਿਲਾਵਾਂ ਦੇ 3000 ਮੀਟਰ ਸਟੀਪਲ ਚੇਜ ਮੁਕਾਬਲੇ ਵਿਚੋਂ 9 ਮਿੰਟ 40.03 ਸੈਕਿੰਡ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਮਾਣਮੱਤੀ ਪ੍ਰਾਪਤੀ ਕੀਤੀ।
ਨੀਨਾ ਵਰਕਿਲ ਨੇ ਲਈ ਲੰਬੀ ਛਾਲ
18ਵੀਆਂ ਏਸ਼ੀਅਨ ਖੇਡਾਂ ਵਿਚੋਂ ਭਾਰਤੀ ਮਹਿਲਾ ਅਥਲੀਟ ਨੀਨਾ ਵਰਕਿਲ ਨੇ 6.51 ਮੀਟਰ ਦੀ ਲੰਬੀ ਛਾਲ ਲਗਾ ਕੇ ਭਾਰਤ ਦੀ ਝੋਲੀ ਵਿਚ ਚਾਂਦੀ ਦਾ ਤਗਮਾ ਪਾਇਆ ਤੇ ਏਸ਼ੀਅਨ ਖੇਡਾਂ ਵਿਚ ਟਰੈਕ ਐਂਡ ਫੀਲਡ ਵਿਚ ਚੰਗੇ ਪ੍ਰਦਰਸ਼ਨ ਨੂੰ ਦੁਹਰਾਇਆ।
ਸਿੰਧੂ ਨੇ ਵੀ ਕੀਤੀ ਕਮਾਲ
ਬੇਸ਼ੱਕ 18ਵੀਆਂ ਏਸ਼ੀਅਨ ਖੇਡਾਂ ਦੇ ਬੈਡਮਿੰਟਨ ਦੇ ਮਹਿਲਾ ਸਿੰਗਲ ਵਰਗ ਦੇ ਮੁਕਾਬਲੇ ਵਿਚੋਂ ਭਾਰਤ ਦੀ ਸਟਾਰ ਖਿਡਾਰਨ ਪੀ.ਵੀ. ਸਿੰਧੂ ਸੋਨ ਤਗਮਾ ਨਹੀਂ ਜਿੱਤ ਸਕੀ ਪਰ ਇਸ ਨੇ ਚਾਂਦੀ ਦਾ ਤਗਮਾ ਜਿੱਤ ਕੇ ਵੀ ਨਵਾਂ ਇਤਿਹਾਸ ਸਿਰਜਿਆ ਤੇ ਇਸ ਨੇ ਦੁਨੀਆ ਦੀ ਨੰਬਰ 1 ਖਿਡਾਰਨ ਚੀਈਨੀ ਤੇਪਾਈ ਦੀ ਤਾਈ ਜਿੰਗ ਨਾਲ ਮੁਕਾਬਲੇ 'ਚ ਚਾਂਦੀ ਦੇ ਤਗਮੇ 'ਤੇ ਕਬਜ਼ਾ ਕੀਤਾ ਤੇ ਬੈਡਮਿੰਟਨ ਦੇ ਸਿੰਗਲ ਵਰਗ ਦੇ ਮੁਕਾਬਲੇ ਵਿਚੋਂ ਚਾਂਦੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ਦਾ ਮਾਣ ਵੀ ਹਾਸਲ ਕੀਤਾ।
ਪਿੰਕੀ ਬਲਹਾਰਾ ਨੇ ਵੀ ਚਾਂਦੀ ਜਿੱਤੀ
ਏਸ਼ੀਅਨ ਖੇਡਾਂ ਦੇ ਮਹਿਲਾਵਾਂ ਦੇ ਕੁਰਾਸ਼ ਦੇ 52 ਕਿੱਲੋ ਭਾਰ ਵਰਗ ਵਿਚੋਂ ਭਾਰਤ ਦੀ ਮਹਿਲਾ ਖਿਡਾਰਨ ਪਿੰਕੀ ਬਲਹਾਰਾ ਨੇ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦੀ ਇੱਜ਼ਤ ਰੱਖੀ। ਕੁਰਾਸ਼ ਜੋ ਮੱਧ ਏਸ਼ੀਆ ਦਾ ਰਵਾਇਤੀ ਖੇਡ ਹੈ ਤੇ ਇਸ ਵਿਚ ਖਿਡਾਰੀ ਆਪਣੇ ਵਿਰੋਧੀ ਨੂੰ ਤੌਲੀਏ ਨਾਲ ਹੇਠਾਂ ਸੁੱਟਣ ਦੀ ਕੋਸ਼ਿਸ਼ ਕਰਦਾ ਹੈ ਤੇ ਇਸ ਖੇਡ ਨੂੰ ਜਕਾਰਤਾ ਏਸ਼ੀਅਨ ਖੇਡਾਂ ਵਿਚ ਪਹਿਲੀ ਵਾਰੀ ਸ਼ਾਮਿਲ ਕੀਤਾ ਗਿਆ ਸੀ।
ਕੁਰਾਸ਼ 'ਚੋਂ ਮਾਲਾਪ੍ਰਭਾ ਯਾਦਵ ਨੇ ਵੀ ਜਿੱਤੀ ਕਾਂਸੀ
ਭਾਰਤ ਦੀ ਇਕ ਹੋਰ ਮਹਿਲਾ ਕੁਰਾਸ਼ ਖਿਡਾਰਨ ਮਾਲਾਪ੍ਰਭਾ ਯਾਦਵ ਨੇ 52 ਕਿੱਲੋ ਭਾਰ ਵਰਗ ਵਿਚੋਂ ਵੀ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ। ਕਿਸੇ ਵੇਲੇ ਮਾਲਾਪ੍ਰਭਾ ਯਾਦਵ ਤੇ ਪਿੰਕੀ ਬਲਹਾਰਾ ਦੇ ਕੋਲ ਆਪਣੀ ਖੇਡ ਕਿੱਟ ਖਰੀਦਣ ਲਈ ਪੈਸੇ ਨਹੀਂ ਸਨ ਤੇ ਭਾਰਤੀ ਖੇਡ ਮੰਤਰਾਲੇ ਦੀ ਦਖਲਅੰਦਾਜ਼ੀ ਤੋਂ ਬਾਅਦ ਇਨ੍ਹਾਂ ਨੂੰ ਏਸ਼ੀਅਨ ਖੇਡਾਂ ਵਿਚ ਐਂਟਰੀ ਮਿਲੀ ਸੀ ਤੇ ਨਾਲ ਹੀ ਖੇਡ ਕਿੱਟ ਨਸੀਬ ਹੋਈ ਸੀ।
ਪੁਰਾਣੇ ਬੂਟਾਂ ਨਾਲ ਰਿਕਸ਼ਾ ਚਾਲਕ ਦੀ ਬੇਟੀ ਸਵੱਪਨਾ ਨੇ ਸੋਨ ਤਗਮੇ 'ਤੇ ਕੀਤਾ ਕਬਜ਼ਾ
18ਵੀਆਂ ਏਸ਼ੀਅਨ ਖੇਡਾਂ ਦੇ ਕਈ ਐਸੇ ਖਿਡਾਰੀ ਰਹੇ ਹਨ, ਜਿਨ੍ਹਾਂ ਨੇ ਗਰੀਬੀ ਨੂੰ ਬਹੁਤ ਹੀ ਨੇੜੇ ਤੋਂ ਵੇਖਿਆ ਹੈ। ਇਸ ਵਿਚ ਸਵੱਪਨਾ ਬਰਮਨ ਇਕ ਹੈ ਤੇ ਇਸ ਦੇ ਪਿਤਾ ਰਿਕਸ਼ਾ ਚਾਲਕ ਹਨ ਤੇ ਇਸ ਨੇ ਮਹਿਲਾਵਾਂ ਦੇ ਹੈਪਟੈਥਲਾਨ ਦੇ ਮੁਕਾਬਲੇ ਵਿਚੋਂ 6026 ਅੰਕ ਹਾਸਲ ਕਰਕੇ ਸੋਨ ਤਗਮਾ ਹਾਸਲ ਕੀਤਾ ਤੇ ਉਹ ਵੀ ਆਪਣੇ ਪੁਰਾਣੇ ਬੂਟਾਂ ਨਾਲ, ਕਿਉਂਕਿ ਇਸ ਦੇ ਦੋਵਾਂ ਪੈਰਾਂ ਦੀਆਂ 6-6 ਉਂਗਲਾਂ ਹਨ ਤੇ ਇਸ ਦੇ ਕੋਈ ਵੀ ਜੁੱਤੀ ਫਿੱਟ ਨਹੀਂ ਬੈਠਦੀ ਤੇ ਸਵੱਪਨਾ ਨੇ ਪੁਰਾਣਾ ਬੂਟ ਪਾ ਕੇ ਦੇਸ਼ ਲਈ ਇਹ ਮਾਣਮੱਤੀ ਪ੍ਰਾਪਤੀ ਕਰਕੇ ਭਾਰਤ ਦਾ ਝੰਡਾ ਬੁਲੰਦ ਕੀਤਾ।
ਸੀਮਾ ਪੂਨੀਆਂ ਨੇ ਵੀ ਕੀਤੀ ਕਮਾਲ
ਭਾਰਤ ਦੀ 35 ਸਾਲਾ ਮਹਿਲਾ ਡਿਸਕਸ ਥਰੋਅਰ ਸੀਮਾ ਪੂਨੀਆ ਨੇ 62.26 ਮੀਟਰ ਨਾਲ ਏਸ਼ੀਅਨ ਖੇਡਾਂ ਵਿਚੋਂ ਕਾਂਸੀ ਦਾ ਤਗਮਾ ਹਾਸਲ ਕੀਤਾ ਤੇ ਸੀਮਾ ਦਾ ਇਹ ਸਭ ਤੋਂ ਚੰਗਾ ਪ੍ਰਦਰਸ਼ਨ ਸੀ। ਸੀਮਾ ਨੇ ਏਸ਼ੀਅਨ ਖੇਡਾਂ ਵਿਚੋਂ ਮਿਲੀ ਆਪਣੀ 700 ਡਾਲਰ ਦੀ ਰਾਸ਼ੀ ਤੇ ਇਕ ਲੱਖ
ਰੁਪਏ ਕੇਰਲ ਦੇ ਹੜ੍ਹ ਪੀੜਤਾਂ ਨੂੰ ਦਾਨ ਵਿਚ ਵੀ ਦਿੱਤੇ ਤੇ ਹੋਰ ਖਿਡਾਰੀਆਂ ਨੂੰ ਵੀ ਇਸ ਨੇਕ ਕੰਮ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਚਿਤਰਾ ਊਨੀਕ੍ਰਿਸ਼ਨਨ
ਵੀ ਚਮਕੀ
ਏਸ਼ੀਅਨ ਖੇਡਾਂ ਦੀ ਮਹਿਲਾਵਾਂ ਦੀ 1500 ਮੀਟਰ ਦੌੜ ਵਿਚੋਂ ਵੀ ਭਾਰਤ ਦੀ ਚਿਤਰਾ ਊਨੀਕ੍ਰਿਸ਼ਨਨ ਨੇ 12.56 ਸੈਕਿੰਡ ਨਾਲ ਕਾਂਸੀ ਦੇ ਤਗਮੇ 'ਤੇ ਕਬਜ਼ਾ ਕੀਤਾ ਤੇ ਭਾਰਤ ਦੀ ਤਗਮਾ ਸੂਚੀ ਵਿਚ ਵਾਧਾ ਕੀਤਾ।
ਰੋਸ਼ਬਿਨਾ ਦੇਵੀ ਨੇ ਵੀ ਕਾਂਸੀ ਦੇ ਤਗਮੇ 'ਤੇ ਕੀਤਾ ਕਬਜ਼ਾ
ਭਾਰਤ ਦੀ ਮਹਿਲਾ ਖਿਡਾਰਨ ਨਾਓਰਾਮ ਰੋਸ਼ਬਿਨਾ ਦੇਵੀ ਨੇ ਸਾਂਡਾ ਦੇ 60 ਕਿੱਲੋ ਭਾਰ ਵਰਗ ਵਿਚੋਂ ਕਾਂਸੀ ਦਾ ਤਗਮਾ ਹਾਸਲ ਕੀਤਾ।
ਅਪੂਰਵੀ ਚੰਦੇਲਾ ਨੇ ਨਿਸ਼ਾਨੇਬਾਜ਼ੀ 'ਚੋ ਕਾਂਸੀ ਜਿੱਤੀ
ਏਸ਼ੀਅਨ ਖੇਡਾਂ ਦੀ ਨਿਸ਼ਾਨੇਬਾਜ਼ੀ ਦੇ ਮਿਕਸ ਟੀਮ ਨੇ 10 ਮੀਟਰ ਏਅਰ ਰਾਈਫਲ ਦੇ ਮੁਕਾਬਲੇ ਵਿਚੋਂ ਅਪੂਰਵੀ ਚੰਦੇਲਾ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਸੇਲਿੰਗ 'ਚੋਂ ਵਰਸ਼ਾ ਗੌਤਮ ਤੇ ਸ਼ਵੇਤਾ ਨੇ ਚਾਂਦੀ 'ਤੇ ਕੀਤਾ ਕਬਜ਼ਾ
18ਵੀਆਂ ਏਸ਼ੀਅਨ ਖੇਡਾਂ ਦੇ ਸੇਲਿੰਗ ਮਹਿਲਾ ਟੀਮ ਨੇ 49 ਈ.ਆਰ.ਐਫ.ਐਕਸ. ਦੇ ਮੁਕਾਬਲੇ ਵਿਚੋਂ ਭਾਰਤ ਦੀ ਜੋੜੀ ਸ਼ਵੇਤਾ ਸ਼ੇਰਵੇਗਰ ਤੇ ਵਰਸ਼ਾ ਗੌਤਮ ਨੇ 15 ਰੇਸ ਤੋਂ ਬਾਅਦ 44 ਅੰਕ ਤੇ 40 ਨੈਟ ਹਾਸਲ ਕਰਕੇ ਚਾਂਦੀ ਦੇ ਤਗਮੇ 'ਤੇ ਕਬਜ਼ਾ ਕੀਤਾ ਤੇ ਸੇਲਿੰਗ ਵਿਚੋਂ ਭਾਰਤ ਨੂੰ ਤੀਜਾ ਤਗਮਾ ਜਿੱਤ ਕੇ ਦਿੱਤਾ।
ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਚਾਂਦੀ ਦਾ ਤਗਮਾ ਹਾਸਲ ਕੀਤਾ
ਏਸ਼ੀਅਨ ਖੇਡਾਂ ਵਿਚੋਂ ਸੋਨ ਤਗਮੇ ਦੀ ਦਾਅਵੇਦਾਰ ਭਾਰਤੀ ਮਹਿਲਾ ਹਾਕੀ ਟੀਮ ਨੂੰ ਫ਼ਾਈਨਲ ਮੁਕਾਬਲੇ ਵਿਚੋਂ ਜਾਪਾਨ ਨੇ 2-1 ਨਾਲ ਮਾਤ ਦਿੱਤੀ ਤੇ ਇਸ ਤਰ੍ਹਾਂ ਭਾਰਤੀ ਮਹਿਲਾ ਹਾਕੀ ਟੀਮ ਨੇ 20 ਸਾਲ ਦੇ ਅਰਸੇ ਬਾਅਦ ਏਸ਼ੀਅਨ ਖੇਡਾਂ ਦਾ ਚਾਂਦੀ ਦਾ ਤਗਮਾ ਆਪਣੇ ਨਾਂਅ 'ਤੇ ਕੀਤਾ।
ਭਾਰਤੀ ਮਹਿਲਾਵਾਂ ਦੀ ਰੀਲੇਅ ਟੀਮ ਨੇ ਕੀਤਾ ਸੋਨ ਤਗਮੇ 'ਤੇ ਕਬਜ਼ਾ
ਏਸ਼ੀਅਨ ਖੇਡਾਂ ਦੀ 4×400 ਮੀਟਰ ਰੀਲੇਅ ਦੌੜ ਵਿਚੋਂ ਭਾਰਤ ਦੀ ਹਿਮਾ ਦਾਸ, ਐਮ.ਆਰ. ਪੂਰਵੱਮਾ, ਸਰਿਤਾਬੇਨ ਤੇ ਵਿਸਮਿਆ ਦੀ ਟੀਮ ਨੇ 3 ਮਿੰਟ 28.72 ਸੈਕਿੰਡ ਨਾਲ ਸੋਨ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਵਿਚ ਪਾਇਆ।
ਮਹਿਲਾ ਤੀਰਅੰਦਾਜ਼ੀ ਟੀਮ ਨੇ ਵੀ ਚਾਂਦੀ ਜਿੱਤੀ
ਏਸ਼ੀਅਨ ਖੇਡਾਂ ਦੇ ਮਹਿਲਾਵਾਂ ਦੇ ਕੰਪਾਊਂਡ ਤੀਰਅੰਦਾਜ਼ੀ ਦੇ ਮੁਕਾਬਲੇ ਵਿਚੋਂ ਭਾਰਤੀ ਮਹਿਲਾਵਾਂ ਦੀ ਟੀਮ ਨੇ 228 ਅੰਕ ਹਾਸਲ ਕਰਕੇ ਚਾਂਦੀ ਦਾ ਤਗਮਾ ਹਾਸਲ ਕੀਤਾ।
ਸੋਨ ਤਗਮੇ ਤੋਂ ਖੁੰਝੀ ਭਾਰਤੀ ਮਹਿਲਾ ਕਬੱਡੀ ਟੀਮ
ਭਾਰਤੀ ਮਹਿਲਾ ਕਬੱਡੀ ਟੀਮ ਵੀ ਸੋਨ ਤਗਮੇ ਦੀ ਤਕੜੀ ਦਾਅਵੇਦਾਰ ਸੀ ਤੇ ਹੁਣ ਤੱਕ ਦੇ ਇਤਿਹਾਸ ਵਿਚ ਸੋਨ ਤਗਮਾ ਹੀ ਜਿੱਤਦੀ ਆਈ ਸੀ ਤੇ ਇਸ ਵਾਰੀ ਈਰਾਨ ਨੇ ਭਾਰਤ ਦੀ ਕਬੱਡੀ ਵਿਚ ਸਰਦਾਰੀ ਤੋੜੀ ਤੇ ਲਗਾਤਾਰ ਦੀ ਦੋ ਵਾਰੀ ਦੀ ਚੈਂਪੀਅਨ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਚਾਂਦੀ ਦੇ ਤਗਮੇ 'ਤੇ ਸਬਰ ਕਰਨਾ ਪਿਆ। (ਸਮਾਪਤ)


-ਮੋਬਾ: 98729-78781


ਖ਼ਬਰ ਸ਼ੇਅਰ ਕਰੋ

ਕੀ ਹੋਣ ਸਾਡੀ ਅਜੋਕੀ ਨਾਰੀ ਦੀਆਂ ਤਰਜੀਹਾਂ

ਨਾਰੀ ਸਮਾਜ ਦੀ ਚੂਲ ਹੈ, ਉਸ ਤੋਂ ਬਿਨਾਂ ਸਮਾਜਿਕ ਤਾਣਾ-ਬਾਣਾ ਸਿਰਜਿਆ ਹੀ ਨਹੀਂ ਜਾ ਸਕਦਾ। ਇਸ ਲਈ ਜ਼ਰੂਰੀ ਹੈ ਕਿ ਨਾਰੀ ਨੂੰ ਆਪਣੀਆਂ ਤਰਜੀਹਾਂ ਦਾ ਚੰਗਾ ਗਿਆਨ ਹੋਵੇ। ਆਓ, ਜ਼ਰਾ ਇਨ੍ਹਾਂ 'ਤੇ ਗੌਰ ਕਰੀਏ-
ਅੱਜ ਦੀ ਸਭ ਤੋਂ ਵੱਡੀ ਲੋੜ ਨਾਰੀ ਦਾ ਆਪਣੀ ਹੋਂਦ ਪ੍ਰਤੀ ਸੁਚੇਤ ਹੋਣਾ ਹੈ। ਜਿੰਨੀ ਦੇਰ ਉਹ ਇਸ ਪਾਸੇ ਤੋਂ ਅਵੇਸਲੀ ਰਹੇਗੀ, ਓਨੀ ਦੇਰ ਉਸ ਲਈ ਨਿੱਤ ਨਵੀਆਂ ਮੁਸੀਬਤਾਂ ਦੇ ਅੰਬਾਰ ਵਧਦੇ ਰਹਿਣਗੇ। ਕਾਰਨ ਕਿ ਮਰਦ-ਨਾਰੀ ਅਨੁਪਾਤ ਦਾ ਸਾਵਾਂ ਹੋਣਾ ਅਤਿ ਜ਼ਰੂਰੀ ਹੈ। ਕੁੜੀਆਂ ਦੀ ਜਨਮ ਦਰ ਵਿਚ ਘਾਟਾ ਨਾਰੀ ਦੀ ਆਪਣੀ ਹੋਂਦ ਲਈ ਖਤਰੇ ਦੀ ਘੰਟੀ ਹੈ।
ਦੂਜੀ ਵੱਡੀ ਤਰਜੀਹ ਨਾਰੀ ਦਾ ਵਹਿਮਾਂ-ਭਰਮਾਂ ਤੋਂ ਬਾਹਰ ਨਿਕਲਣਾ ਅਤੀ ਜ਼ਰੂਰੀ ਹੈ। ਵਹਿਮਾਂ-ਭਰਮਾਂ ਦੇ ਚੱਕਰਵਿਊ ਵਿਚ ਫਸੀ ਹੋਈ ਨਾਰੀ ਕਦੇ ਵੀ ਖੁੱਲ੍ਹੀ ਸੁਤੰਤਰ ਸੋਚ ਲੈ ਕੇ ਨਹੀਂ ਚੱਲ ਸਕਦੀ, ਕਿਉਂਕਿ ਉਹਦਾ ਮਨ ਮਜ਼ਬੂਤ ਨਾ ਹੋਣ ਕਰਕੇ ਬੜੀ ਛੇਤੀ ਤਿਲਕਦਾ ਹੈ। ਉਹਨੂੰ ਦੁਬਿਧਾ ਜਕੜੀ ਰੱਖਦੀ ਹੈ ਕਿ ਜੇ ਕਿਤੇ ਇਸ ਤਰ੍ਹਾਂ ਹੋਣ ਦੀ ਜਗ੍ਹਾ ਇਸ ਤਰ੍ਹਾਂ ਹੋ ਗਿਆ ਤਾਂ ਕੀ ਹੋਵੇਗਾ? ਤੇ ਇਸ ਤੋਂ ਬਚਾਅ ਲਈ ਉਹ ਵਹਿਮਾਂ-ਭਰਮਾਂ ਦਾ ਆਸਰਾ ਲੈਂਦੀ ਹੈ। ਜੋਤਸ਼ੀਆਂ, ਤਾਂਤਰਿਕਾਂ ਦੇ ਚੱਕਰ ਵਿਚ ਫਸਦੀ ਹੈ ਤੇ ਆਪਣਾ ਆਰਥਿਕ ਸ਼ੋਸ਼ਣ ਕਰਵਾਉਂਦੀ ਹੈ। ਸਿੱਟੇ ਵਜੋਂ ਇਨ੍ਹਾਂ ਕਾਰੋਬਾਰੀਆਂ ਦਾ ਤੋਰੀ-ਫੁਲਕਾ ਵਧੀਆ ਤੁਰੀ ਜਾਂਦਾ ਹੈ ਤੇ ਨਾਰੀ ਦੀ ਇਸੇ ਸੋਚ ਦੇ ਸਹਾਰੇ ਅੱਜ ਦੇ ਪੂੰਜੀਪਤੀ ਘਰਾਣੇ ਅਜਿਹੇ ਬਾਬਿਆਂ, ਜੋਤਸ਼ੀਆਂ, ਤਾਂਤਰਿਕਾਂ ਨੂੰ ਆਪਣੇ ਨਿੱਜੀ ਟੀ. ਵੀ. ਚੈਨਲਾਂ 'ਤੇ ਬਿਠਾ ਕੇ ਕਰੋੜਾਂ ਦਾ ਕਾਰੋਬਾਰ ਕਰੀ ਜਾ ਰਹੇ ਹਨ। ਇਸ ਕਿਸਮ ਦੀ ਸੋਚ ਤੋਂ ਬਾਹਰ ਨਿਕਲਣ ਲਈ ਨਾਰੀ ਨੂੰ ਆਪਣੇ ਮਾਨਸਿਕ ਪੱਧਰ ਨੂੰ ਮਜ਼ਬੂਤ ਕਰਨ ਦੀ ਵੱਡੀ ਲੋੜ ਹੈ। ਉਸ ਨੂੰ ਦ੍ਰਿੜ੍ਹਤਾ ਨਾਲ ਇਹ ਸੋਚ ਅਪਣਾਉਣੀ ਪਵੇਗੀ ਕਿ ਆਪਣੇ ਵਲੋਂ ਸਹੀ ਕਰਮ ਕੀਤੇ ਜਾਣ ਦਾ ਫਲ ਹਮੇਸ਼ਾ ਸਹੀ ਹੀ ਹੋਵੇਗਾ ਤੇ ਕੋਈ ਵੀ ਆਪਣਾ/ਬੇਗਾਨਾ ਕਿਸੇ ਜੋਤਿਸ਼, ਕਿਸੇ ਤੰਤਰ-ਮੰਤਰ ਵਿੱਦਿਆ ਦੇ ਸਹਾਰੇ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਕਾਰਨ ਕਿ ਅਜਿਹੀ ਕੋਈ ਵਿੱਦਿਆ ਹੈ ਹੀ ਨਹੀਂ, ਜੋ ਕਿਸੇ ਦਾ ਕੁਝ ਵਿਗਾੜ ਸਕਦੀ ਹੋਵੇ। ਲੋੜ ਕੇਵਲ ਤੇ ਕੇਵਲ ਆਪਣੀ ਸੋਚ ਨੂੰ ਸਾਰਥਿਕਤਾ ਵਾਲੇ ਪਾਸੇ ਲਾਉਣ ਦੀ ਹੈ। ਇਸ ਦੇ ਨਾਲ ਮਿਲਦੀ-ਜੁਲਦੀ ਇਕ ਹੋਰ ਸਮੱਸਿਆ ਅਜੋਕੀ ਨਾਰੀ ਨੂੰ ਦਰਪੇਸ਼ ਹੈ ਤੇ ਉਹ ਹੈ ਉਸ ਦਾ ਭੂਤਾਂ-ਪ੍ਰੇਤਾਂ ਵਿਚ ਅੰਨ੍ਹਾ ਵਿਸ਼ਵਾਸ। ਬੇਸ਼ੱਕ ਅਜੋਕੀ ਪੜ੍ਹੀ-ਲਿਖੀ ਨਾਰੀ ਕਾਫ਼ੀ ਗਿਣਤੀ ਵਿਚ ਇਸ ਸਮੱਸਿਆ ਤੋਂ ਬਾਹਰ ਨਿਕਲ ਚੁੱਕੀ ਹੈ ਪਰ ਸਾਡੀ ਵਧੇਰੇ ਪਿੰਡਾਂ ਦੀ ਨਿਵਾਸੀ, ਕੁਝ ਕੋਰੀ ਅਨਪੜ੍ਹ, ਕੁਝ ਅਰਧ-ਪੜ੍ਹੀ ਤੇ ਕੁਝ ਵੱਧ ਪੜ੍ਹੀ-ਲਿਖੀ ਨਾਰੀ ਇਸ ਵਹਿਮ ਦਾ ਅਜੇ ਵੀ ਸ਼ਿਕਾਰ ਹੈ। ਇਥੇ ਲੋੜ ਹੈ ਕਿ ਅੱਜ ਦੀ ਨਾਰੀ ਇਸ ਫੋਕੇ ਵਹਿਮ ਤੋਂ ਬਾਹਰ ਆ ਕੇ ਵਿਗਿਆਨਕ ਸੋਚ ਦੀ ਧਾਰਨੀ ਬਣੇ। ਤਰਕ ਤੇ ਦਲੀਲ ਨਾਲ ਹਰੇਕ ਗੱਲ ਦਾ ਨਿਤਾਰਾ ਕਰਨ ਦੀ ਆਦਤ ਬਣਾਵੇ ਤਾਂ ਹੀ ਉਹ ਅਜੋਕੇ ਦੌਰ ਦੀ ਹਾਣੀ ਹੋ ਸਕੇਗੀ, ਨਹੀਂ ਤਾਂ ਸਦੀਆਂ ਪੁਰਾਣੀ ਗੁਲਾਮੀ ਦਾ ਜੂਲਾ ਉਸ ਦੁਆਲੇ ਹੋਰ ਪੀਡੀ ਪਕੜ ਬਣਾ ਲਵੇਗਾ। ਇਸ ਤੋਂ ਅੱਗੇ ਵਧੀਏ ਤਾਂ ਨਾਰੀ ਨੂੰ ਲੋੜ ਹੈ ਆਪਣੇ ਗਿਆਨ ਦਾ ਦਾਇਰਾ ਵਿਸ਼ਾਲ ਕਰਨ ਦੀ। ਸਿੱਖਿਆ ਦੇ ਖੇਤਰ ਵਿਚ ਵੱਧ ਤੋਂ ਵੱਧ ਮੱਲਾਂ ਮਾਰਦੀ ਹੋਈ ਬੇਸ਼ੱਕ ਅੱਜ ਦੀ ਲੜਕੀ ਮੈਰਿਟ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਆਪਣਾ ਨਾਂਅ ਚਮਕਾ ਰਹੀ ਹੈ। ਉਂਜ ਤਾਂ ਲਗਪਗ ਹਰ ਉਸ ਖੇਤਰ ਵਿਚ ਨਾਰੀ ਨੇ ਪੈਰ ਧਰ ਹੀ ਲਿਆ ਹੈ ਜੋ ਕੇਵਲ ਮਰਦਾਂ ਲਈ ਰਾਖਵੇਂ ਗਿਣੇ ਜਾਂਦੇ ਰਹੇ ਹਨ ਪਰ ਉਹਨੂੰ ਹਰ ਉਸ ਖੇਤਰ ਵਿਚ ਆਪਣੀ ਹੋਂਦ ਹੀ ਨਹੀਂ ਦਰਸਾਉਣੀ, ਸਗੋਂ ਉਥੇ ਆਪਣੀ ਪ੍ਰਤਿਭਾ ਦਾ ਲੋਹਾ ਵੀ ਮੰਨਵਾਉਣਾ ਹੈ ਤੇ ਆਪਣੀ ਭਰਵੀਂ ਸ਼ਮੂਲੀਅਤ ਦਰਸਾ ਕੇ ਸਿੱਧ ਕਰਨ ਦੀ ਲੋੜ ਹੈ ਕਿ ਉਹ ਕਿਸੇ ਵੀ ਤਰ੍ਹਾਂ ਮਰਦ ਤੋਂ ਹੀਣੀ ਨਹੀਂ। ਅਗਲੀ ਗੱਲ ਹੈ ਨਾਰੀ ਦੇ ਪਹਿਰਾਵੇ ਅਤੇ ਗਹਿਣਿਆਂ ਸਬੰਧੀ। ਨਾਰੀ ਕਿਉਂਕਿ ਸੁਭਾਅ ਤੋਂ ਹੀ ਆਪਣੀ ਸੁੰਦਰਤਾ ਪ੍ਰਤੀ ਸੰਵੇਦਨਸ਼ੀਲ ਹੈ, ਇਸ ਲਈ ਉਸ ਦੀ ਇਸ ਪ੍ਰਵਿਰਤੀ ਦਾ ਰੱਜਵਾਂ ਲਾਭ ਲਿਆ ਜਾਂਦਾ ਹੈ। ਸਾਦਾ ਪਹਿਰਾਵਾ ਅਪਣਾਉਣ ਤੇ ਸੋਚ ਨੂੰ ਉੱਚੀ ਰੱਖਣ, ਬੇਤਹਾਸ਼ਾ ਫੈਸ਼ਨ ਮਨ ਵਿਚ ਵੀ ਵਿਕਾਰ ਪੈਦਾ ਕਰਦਾ ਹੈ, ਜਦਕਿ ਸਾਨੂੰ ਇਸ ਵਿਕਾਰ ਵਿਚ ਖ਼ਚਿਤ ਹੋਣ ਦੀ ਜਗ੍ਹਾ ਗਿਆਨ ਸਾਗਰ ਵਿਚ ਗੋਤੇ ਲਾਉਣ ਦੀ ਲਗਨ ਹੋਣੀ ਅਤਿ ਲੋੜੀਂਦੀ ਹੈ। ਇਸੇ ਗਿਆਨ ਦੇ ਸਹਾਰੇ ਅਸੀਂ ਜਗਤ ਵਿਚ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਉਣ ਯੋਗ ਹੋ ਸਕਾਂਗੀਆਂ।
ਇਨ੍ਹਾਂ ਕੁਝ ਕੁ ਮਸਲਿਆਂ 'ਤੇ ਜੇਕਰ ਅੱਜ ਸਾਡੀ ਨਾਰੀ ਗਹਿਰ-ਗੰਭੀਰ ਹੋ ਕੇ ਅਮਲ ਕਰ ਲਵੇ ਤਾਂ ਕੋਈ ਕਾਰਨ ਨਹੀਂ ਕਿ ਉਹਦੀ ਸਮਾਜਿਕ ਮਾਣ-ਮਰਿਆਦਾ ਨੂੰ ਚਾਰ ਚੰਨ ਨਾ ਲੱਗਣ।


-ਮੋਬਾ: 98726-65229

ਫਸਟ-ਏਡ ਦਾ ਮਹੱਤਵ ਕਿੰਨਾ ਸਮਝਦੇ ਹੋ?

1. ਫਸਟ-ਏਡ ਦੀ ਕਦੋਂ ਅਤੇ ਕਿਉਂ ਲੋੜ ਪੈਂਦੀ ਹੈ? (ਕ) ਜਦੋਂ ਅਚਾਨਕ ਕੋਈ ਦੁਰਘਟਨਾ ਦਾ ਸ਼ਿਕਾਰ ਹੋ ਜਾਵੇ ਅਤੇ ਤੁਰੰਤ ਡਾਕਟਰੀ ਸਹੂਲਤ ਉਪਲਬਧ ਨਾ ਹੋਵੇ। (ਖ) ਜਦੋਂ ਸਫਰ ਵਿਚ ਹੋਵੋ ਅਤੇ ਆਸ-ਪਾਸ ਕੋਈ ਡਾਕਟਰ ਨਾ ਹੋਵੇ। (ਗ) ਜਦੋਂ ਡਾਕਟਰ ਕੋਲ ਜਾਣ ਦਾ ਮਨ ਨਾ ਹੋਵੇ।
2. ਕੀ ਫਸਟ-ਏਡ ਡਾਕਟਰੀ ਇਲਾਜ ਦੀ ਲੋੜ ਖਤਮ ਕਰ ਦਿੰਦੀ ਹੈ? (ਕ) ਹਾਂ। (ਖ) ਨਹੀਂ। (ਗ) ਕਦੇ-ਕਦੇ ਹਾਂ, ਕਦੇ-ਕਦੇ ਨਹੀਂ।
3. ਜੇ ਕਿਸੇ ਵਿਅਕਤੀ ਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਫਸਟ-ਏਡ ਦੇ ਤਹਿਤ ਸਭ ਤੋਂ ਪਹਿਲਾਂ ਕੀ ਕਰਨ ਦੀ ਲੋੜ ਹੁੰਦੀ ਹੈ? (ਕ) ਸਭ ਤੋਂ ਪਹਿਲਾਂ ਖੂਨ ਵਗਣਾ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਖ) ਸਭ ਤੋਂ ਪਹਿਲਾਂ ਪੀੜਤ ਵਿਅਕਤੀ ਨੂੰ ਸੁਰੱਖਿਅਤ ਜਗ੍ਹਾ ਪਹੁੰਚਾਉਣਾ ਚਾਹੀਦਾ ਹੈ। (ਗ) ਸਭ ਤੋਂ ਪਹਿਲਾਂ ਪੁਲਿਸ, ਫਿਰ ਐਂਬੂਲੈਂਸ ਨੂੰ ਫੋਨ ਕਰਨਾ ਚਾਹੀਦਾ ਹੈ।
4. ਫਸਟ-ਏਡ ਦੇ ਚਲਦੇ ਕਦੋਂ ਕਿਸੇ ਪੀੜਤ ਨੂੰ ਸਭ ਤੋਂ ਪਹਿਲਾਂ ਉਲਟੀ ਕਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ? (ਕ) ਜਦੋਂ ਉਸ ਦਾ ਜੀਅ ਮਿਚਲਾਅ ਰਿਹਾ ਹੋਵੇ। (ਖ) ਜਦੋਂ ਉਸ ਨੇ ਤੇਜ਼ਾਬ ਜਾਂ ਜ਼ਹਿਰ ਪੀ ਲਿਆ ਹੋਵੇ। (ਗ) ਜਦੋਂ ਉਸ ਦੇ ਪੇਟ ਵਿਚ ਰਹਿ-ਰਹਿ ਕੇ ਤੇਜ਼ ਦਰਦ ਹੋ ਰਿਹਾ ਹੋਵੇ।
5. ਫਸਟ-ਏਡ ਵਿਚ ਫਸਟ-ਏਡ ਬਾਕਸ ਦਾ ਕਿੰਨਾ ਮਹੱਤਵ ਹੈ?
(ਕ) ਇਸ ਤੋਂ ਬਿਨਾਂ ਫਸਟ-ਏਡ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। (ਖ) ਫਸਟ-ਏਡ ਬਾਕਸ ਫਸਟ-ਏਡ ਵਿਚ ਜ਼ਰੂਰੀ ਚੀਜ਼ਾਂ ਦਾ ਬਾਕਸ ਹੈ। (ਗ) ਫਸਟ-ਏਡ ਬਾਕਸ ਦੀ ਮੌਜੂਦਗੀ ਵਿਚ ਸੁਰੱਖਿਅਤ ਹੋਣ ਦਾ ਅਹਿਸਾਸ ਮਹਿਸੂਸ ਹੁੰਦਾ ਹੈ।
ਨਤੀਜਾ : ਜੇ ਤੁਸੀਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹਿਆ ਹੈ ਅਤੇ ਉਨ੍ਹਾਂ ਹੀ ਜਵਾਬਾਂ 'ਤੇ ਟਿਕ ਕੀਤਾ ਹੈ ਜੋ ਜਵਾਬ ਸੱਚਮੁੱਚ ਤੁਹਾਡੀ ਸੋਚ ਦੇ ਬਿਲਕੁਲ ਕਰੀਬ ਹਨ ਤਾਂ ਇਹ ਜਾਣਨ ਲਈ ਤਿਆਰ ਹੋ ਜਾਓ ਕਿ ਤੁਹਾਡੀਆਂ ਨਜ਼ਰਾਂ ਵਿਚ ਫਸਟ-ਏਡ ਦਾ ਮਹੱਤਵ ਕਿੰਨਾ ਹੈ?
ਕ-ਜੇ ਤੁਸੀਂ 5 ਸਵਾਲਾਂ ਦੇ ਦਿੱਤੇ ਗਏ ਆਪਣੇ ਜਵਾਬਾਂ ਦੇ ਚਲਦੇ 8 ਤੋਂ 10 ਅੰਕ ਹਾਸਲ ਕੀਤੇ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਫਸਟ-ਏਡ ਦੇ ਮਹੱਤਵ ਨੂੰ ਬਹੁਤ ਜ਼ਿਆਦਾ ਨਹੀਂ ਸਮਝਦੇ। ਹਾਲਾਂਕਿ ਤੁਸੀਂ ਇਸ ਨੂੰ ਨਕਾਰਦੇ ਨਹੀਂ ਹੋ ਪਰ ਇਸ ਨੂੰ ਲੈ ਕੇ ਬਹੁਤ ਸੁਚੇਤ ਨਹੀਂ ਰਹਿੰਦੇ। ਇਸ ਲਈ ਜ਼ਰੂਰੀ ਹੈ ਕਿ ਆਪਣੀ ਉਦਾਸੀਨਤਾ ਨੂੰ ਤਿਆਗੋ ਅਤੇ ਇਸ ਦੇ ਮਹੱਤਵ ਨੂੰ ਸਮਝੋ।
ਖ-ਜੇ ਤੁਹਾਡੇ ਪ੍ਰਾਪਤ ਅੰਕ 12 ਤੋਂ ਵੱਧ ਹਨ ਪਰ 14 ਤੋਂ ਘੱਟ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਫਸਟ-ਏਡ ਦੇ ਮਹੱਤਵ ਦੀ ਪੂਰੀ ਜਾਣਕਾਰੀ ਹੈ। ਪਰ ਏਨੇ ਸੁਚੇਤ ਨਹੀਂ ਹੋ ਕਿ ਜਿਥੇ ਵੀ ਰਹੋ, ਆਪਣੇ ਨਾਲ ਫਸਟ-ਏਡ ਬਾਕਸ ਨੂੰ ਰੱਖਣਾ ਨਾ ਭੁੱਲੋ।
ਗ-ਜੇ ਤੁਹਾਡੇ ਹਾਸਲ ਅੰਕ 15 ਜਾਂ ਇਸ ਤੋਂ ਜ਼ਿਆਦਾ ਹਨ ਤਾਂ ਬਿਨਾਂ ਸ਼ੱਕ ਕਿਹਾ ਜਾ ਸਕਦਾ ਹੈ ਕਿ ਤੁਹਾਨੂੰ ਫਸਟ-ਏਡ ਦਾ ਮਹੱਤਵ ਪੂਰੀ ਤਰ੍ਹਾਂ ਪਤਾ ਹੈ। ਤੁਸੀਂ ਇਸ ਲਈ ਸੁਚੇਤ ਵੀ ਰਹਿੰਦੇ ਹੋ ਅਤੇ ਦੂਜਿਆਂ ਨੂੰ ਵੀ ਇਸ ਦੇ ਫਾਇਦੇ ਤੋਂ ਜਾਣੂ ਕਰਾਉਂਦੇ ਹੋ।


-ਪਿੰਕੀ ਅਰੋੜਾ
ਇਮੇਜ ਰਿਫਲੈਕਸ਼ਨ ਸੈਂਟਰ

ਸਾਂਵਲੇ ਰੰਗ 'ਤੇ ਜ਼ਰੂਰੀ ਹੈ ਸਹੀ ਮੇਕਅਪ

ਹਰ ਔਰਤ ਚਾਹੁੰਦੀ ਹੈ ਕਿ ਉਹ ਸੁੰਦਰ ਦਿਸੇ। ਉਸ ਦਾ ਰੰਗ-ਰੂਪ ਭਾਵੇਂ ਜਿਹੋ ਜਿਹਾ ਮਰਜ਼ੀ ਹੋਵੇ ਪਰ ਸਜੇ-ਸੰਵਰੇ। ਗੋਰੇ ਰੰਗ 'ਤੇ ਤਾਂ ਸਭ ਕੁਝ ਸਜਦਾ ਹੈ ਪਰ ਮੁਸ਼ਕਿਲ ਉਦੋਂ ਆਉਂਦੀ ਹੈ ਜਦੋਂ ਰੰਗ ਸਾਂਵਲਾ ਹੋਵੇ। ਤੁਹਾਡੀ ਚਮੜੀ ਦਾ ਰੰਗ ਕੁਦਰਤ ਦੀ ਦੇਣ ਹੈ ਅਤੇ ਕੁਦਰਤ ਨੇ ਹਰ ਕਿਸੇ ਨੂੰ ਕੁਝ ਨਾ ਕੁਝ ਸੁੰਦਰ ਜ਼ਰੂਰ ਦਿੱਤਾ ਹੈ। ਇਸ ਲਈ ਆਪਣੇ ਅੰਦਰ ਕਿਸੇ ਹੀਣ-ਭਾਵਨਾ ਨੂੰ ਨਾ ਪਾਲੋ। ਤੁਹਾਨੂੰ ਬਸ ਇਹ ਆਉਣਾ ਚਾਹੀਦਾ ਕਿ ਤੁਸੀਂ ਕਿਸ ਤਰ੍ਹਾਂ ਦਾ ਮੇਕਅਪ ਵਰਤੋਂ ਕਰੋ, ਜਿਸ ਨਾਲ ਤੁਸੀਂ ਆਪਣੇ ਚਿਹਰੇ ਦੀਆਂ ਕਮੀਆਂ ਨੂੰ ਛੁਪਾ ਸਕੋ ਅਤੇ ਖੂਬਸੂਰਤੀ ਨੂੰ ਉਭਾਰੋ। ਜੇ ਤੁਹਾਡਾ ਰੰਗ ਸਾਂਵਲਾ ਹੈ ਤਾਂ ਕੁਝ ਗੱਲਾਂ ਨੂੰ ਧਿਆਨ ਵਿਚ ਰੱਖੋ।
* ਜੇ ਤੁਸੀਂ ਫਾਊਂਡੇਸ਼ਨ ਦੀ ਵਰਤੋਂ ਕਰਦੇ ਹੋ ਤਾਂ ਆਪਣੀ ਚਮੜੀ ਦੀ ਰੰਗਤ ਦੇ ਅਨੁਸਾਰ ਇਕ ਸ਼ੇਡ ਹਲਕਾ ਫਾਊਂਡੇਸ਼ਨ ਵਰਤੋਂ ਵਿਚ ਲਿਆਓ।
* ਸਾਂਵਲੇ ਰੰਗ 'ਤੇ ਗੁਲਾਬੀ ਰੰਗ ਦੇ ਬਲਸ਼ ਆਨ ਦੀ ਵਰਤੋਂ ਨਾ ਕਰੋ। ਕੁਦਰਤੀ ਸ਼ੇਡਜ਼ ਹੀ ਤੁਹਾਡੇ ਚਿਹਰੇ 'ਤੇ ਫਬਣਗੇ।
* ਆਈ ਸ਼ੈਡੋ ਵੀ ਗੁਲਾਬੀ, ਹਲਕਾ ਨੀਲਾ ਜਾਂ ਜਾਮਣੀ ਸ਼ੇਡ ਤੋਂ ਬਿਲਕੁਲ ਨਾ ਲਗਾਓ। ਬਰਾਊਨ ਸ਼ੇਡ, ਪੀਚ ਆਦਿ ਸ਼ੇਡ ਦੀ ਵਰਤੋਂ ਕਰੋ।
* ਲਿਪਸਟਿਕ ਦੇ ਸ਼ੇਡ ਵੀ ਬ੍ਰਾਊਨ, ਮੈਰੂਨ, ਮੈਟਸ ਸ਼ੇਡ ਲਗਾਓ। ਸਾਂਵਲੇ ਰੰਗ 'ਤੇ ਲਾਲ, ਮਜੈਂਟਾ ਆਦਿ ਸ਼ੇਡ ਬਹੁਤ ਚਮਕੀਲੇ ਲਗਦੇ ਹਨ। ਸੁਭਾਵਿਕ ਸ਼ੇਡ ਦੀ ਹੀ ਚੋਣ ਕਰੋ।
* ਲਿਪ ਲਾਈਨਰ ਵੀ ਲਿਪਸਟਿਕ ਨਾਲੋਂ ਇਕ ਸ਼ੇਡ ਗੂੜ੍ਹਾ ਲਓ।
* ਆਪਣੇ ਪਹਿਰਾਵੇ ਦੇ ਰੰਗ ਦੀ ਚੋਣ ਵੀ ਸਮਝਦਾਰੀ ਨਾਲ ਕਰੋ। ਬ੍ਰਾਊਨ, ਰਸਟ, ਹਲਕਾ ਫਿਰੋਜ਼ੀ ਆਦਿ ਸ਼ੇਡ ਸਾਂਵਲੇ ਰੰਗ 'ਤੇ ਫਬਦੇ ਹਨ। ਫਿਰ ਵੀ ਪੁਸ਼ਾਕ ਨੂੰ ਆਪਣੇ ਅੱਗੇ ਰੱਖ ਕੇ ਦੇਖੋ ਕਿ ਉਹ ਰੰਗ ਤੁਹਾਡੇ ਚਿਹਰੇ 'ਤੇ ਫਬਦਾ ਹੈ ਜਾਂ ਨਹੀਂ।
* ਆਈ ਲਾਈਨਰ ਵੀ ਕਾਲਾ, ਬ੍ਰਾਊਨ ਆਦਿ ਹੀ ਤੁਹਾਡੇ 'ਤੇ ਚੰਗੇ ਲੱਗਣਗੇ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX