ਤਾਜਾ ਖ਼ਬਰਾਂ


ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ...
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ...
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ...
ਫ਼ਾਜ਼ਿਲਕਾ 'ਚ ਕਰੰਟ ਲੱਗਣ ਨਾਲ ਇਕ ਦੀ ਮੌਤ,ਇਕ ਗੰਭੀਰ ਜ਼ਖਮੀ
. . .  1 day ago
ਫ਼ਾਜ਼ਿਲਕਾ, 15 ਫ਼ਰਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਪਿੰਡ ਵਿਸਾਖੇ ਵਾਲਾ ਖੂਹ ਵਿਚ ਬਿਜਲੀ ਦਾ ਕੰਮ ਕਰ ਰਹੇ ਦੋ ਨੌਜਵਾਨਾਂ ਨੂੰ ਕਰੰਟ ਲਗ ਜਾਣ ਦਾ ਸਮਾਚਾਰ ਹੈ। ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਇਕ...
ਲੁਟੇਰੇ ਫਾਈਨਾਂਸਰ ਤੋਂ ਸਾਢੇ 3 ਲੱਖ ਰੁਪਏ ਖੋਹ ਕੇ ਹੋਏ ਫ਼ਰਾਰ
. . .  1 day ago
ਬਾਘਾਪੁਰਾਣਾ,15 ਫ਼ਰਵਰੀ {ਬਲਰਾਜ ਸਿੰਗਲਾ}-ਫਾਈਨਾਂਸਰ ਹਰਬੰਸ ਸਿੰਘ ਕੋਲੋਂ ਮੋਟਰ ਬਾਈਕ ਸਵਾਰ 2 ਲੁਟੇਰੇ 3 ਲੱਖ 54 ਹਜ਼ਾਰ ਰੁਪਏ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ।
ਦਿੱਲੀ ਦੇ ਪਾਲਮ ਹਵਾਈ ਅੱਡੇ ਪੁੱਜੀਆਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ
. . .  1 day ago
ਨਵੀਂ ਦਿੱਲੀ, 15 ਫਰਵਰੀ - ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪੁਲਵਾਮਾ ਹਮਲੇ ਦੇ ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਪਹੁੰਚੀਆਂ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਦੇਸ਼ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੇਗੀ। ਇੱਥੇ...
ਜੰਮੂ ਕਸ਼ਮੀਰ 'ਚ ਫੌਜ ਦੇ ਕਾਫਲੇ ਦੌਰਾਨ ਹੁਣ ਰੋਕੀ ਜਾਵੇਗੀ ਆਮ ਲੋਕਾਂ ਲਈ ਆਵਾਜਾਈ
. . .  1 day ago
ਸ੍ਰੀਨਗਰ, 15 ਫਰਵਰੀ - ਸੀ.ਆਰ.ਪੀ.ਐਫ. ਕਾਫਲੇ 'ਤੇ ਹਮਲੇ ਦੇ ਇਕ ਦਿਨ ਬਾਅਦ ਜੰਮੂ ਕਸ਼ਮੀਰ ਦੌਰੇ 'ਤੇ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਅਧਿਕਾਰੀਆਂ ਨਾਲ ਗੱਲ ਕੀਤੀ। ਬੈਠਕ 'ਚ ਚੀਫ ਸੈਕਟਰੀ ਜੰਮੂ ਕਸ਼ਮੀਰ, ਆਰਮੀ ਕਮਾਂਡਰ...
ਵੱਖ ਵੱਖ ਦੇਸ਼ਾਂ ਦੇ ਕੂਟਨੀਤਕ ਵਿਦੇਸ਼ ਮੰਤਰਾਲਾ ਪੁੱਜੇ
. . .  1 day ago
ਨਵੀਂ ਦਿੱਲੀ, 15 ਫਰਵਰੀ - ਪੁਲਵਾਮਾ ਫਿਦਾਇਨ ਹਮਲੇ ਨੂੰ ਲੈ ਕੇ ਵੱਖ ਵੱਖ ਦੇਸ਼ਾਂ ਦੇ ਕੂਟਨੀਤਕ ਮਿਸ਼ਨਾਂ ਦੇ ਨੁਮਾਇੰਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲਾ ਵਿਖੇ ਪੁੱਜੇ। ਇਨ੍ਹਾਂ ਵਿਚ ਜਰਮਨੀ, ਹੰਗਰੀ, ਇਟਲੀ, ਯੂਰਪੀਅਨ ਯੂਨੀਅਨ, ਕੈਨੇਡਾ, ਬਰਤਾਨੀਆ, ਰੂਸ, ਆਸਟ੍ਰੇਲੀਆ...
ਭਲਕੇ ਹੋਵੇਗੀ ਸਰਬ ਪਾਰਟੀ ਬੈਠਕ
. . .  1 day ago
ਨਵੀਂ ਦਿੱਲੀ, 15 ਫਰਵਰੀ - ਪੁਲਵਾਮਾ ਫਿਦਾਇਨ ਹਮਲੇ ਨੂੰ ਲੈ ਕੇ ਭਲਕੇ 11 ਵਜੇ ਪਾਰਲੀਮੈਂਟਰੀ ਲਾਈਬਰੇਰੀ ਵਿਚ ਸਰਬ ਦਲੀ ਬੈਠਕ ਹੋਣ ਜਾ ਰਹੀ...
ਵਿਜੇ ਮਾਲਿਆ ਨੇ ਹਵਾਲਗੀ ਖਿਲਾਫ ਅਪੀਲ ਕਰਨ ਦੀ ਇਜਾਜ਼ਤ ਦੇਣ ਦੀ ਕੀਤੀ ਅਪੀਲ
. . .  1 day ago
ਲੰਡਨ, 15 ਫਰਵਰੀ - ਭਾਰਤ ਵਿਚ ਧੋਖਾਧੜੀ ਤੇ ਮਨੀ ਲਾਂਡਰਿੰਗ 'ਚ ਕਰੀਬ 9 ਹਜ਼ਾਰ ਕਰੋੜ ਰਕਮ ਦੇ ਮਾਮਲਿਆਂ ਨੂੰ ਲੈ ਕੇ ਲੁੜੀਂਦੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਯੂ.ਕੇ. ਹਾਈਕੋਰਟ ਵਿਚ ਅਰਜ਼ੀ ਦਾਖਲ ਕਰਕੇ ਹਵਾਲਗੀ ਸਬੰਧੀ ਬ੍ਰਿਟਿਸ਼ ਗ੍ਰਹਿ ਸਕੱਤਰ ਵਲੋਂ ਜਾਰੀ...
ਹੋਰ ਖ਼ਬਰਾਂ..

ਫ਼ਿਲਮ ਅੰਕ

ਅਮਾਇਰਾ ਦਸਤੂਰ

ਬੇਪ੍ਰਵਾਹ ਨਾਇਕਾ

ਅਭਿਨੇਤਰੀ ਅਮਾਇਰਾ ਦਸਤੂਰ ਨੇ ਆਪਣੇ ਸੁਪਨਿਆਂ ਦੀ ਸਵਾਰੀ ਖਰੀਦ ਲਈ ਹੈ। ਲੀਨਾ ਯਾਦਵ ਦੀ ਪਰਿਵਾਰਕ ਫ਼ਿਲਮ 'ਰਾਜਮਾਂਹ ਚਾਵਲ' ਨੇ ਅਮਾਇਰਾ ਦੇ ਚਰਚੇ ਬੀ-ਟਾਊਨ ਦੀ ਹਰ ਗਲੀ ਤੇ ਮੁਹੱਲੇ ਵਿਚ ਕਰਵਾ ਦਿੱਤੇ ਹਨ। ਰਿਸ਼ੀ ਕਪੂਰ ਨੇ ਵੀ ਅਮਾਇਰਾ ਦੀ ਇਸ ਫ਼ਿਲਮ ਦੀ ਤਾਰੀਫ਼ ਕੀਤੀ, ਜੋ ਅਮਾਇਰਾ ਲਈ ਹੱਲਾਸ਼ੇਰੀ ਹੈ। ਇਕ ਮਹੀਨਾ ਕਾਰ ਬਾਜ਼ਾਰ ਦੇ ਚੱਕਰ ਲਾ ਕੇ ਜੀ.ਐਲ.ਸੀ. ਮਰਸਡੀਜ਼ ਅਮਾਇਰਾ ਨੇ ਖਰੀਦੀ ਹੈ। ਐਸ.ਯੂ.ਵੀ. ਮਾਡਲ ਉਸ ਨੂੰ ਪਸੰਦ ਸੀ, ਕਿਉਂਕਿ ਖੰਡਾਲਾ ਦੀਆਂ ਪਹਾੜੀਆਂ ਚੜ੍ਹ ਅਮਾਇਰਾ ਦਾ ਫਾਰਮ ਹਾਊਸ ਆਉਂਦਾ ਹੈ। ਪਿਤਾ ਕੋਲ ਕੁਆਲਿਸ ਕਾਰ ਤੇ ਮਾਂ ਕੋਲ ਪਜੈਰੋ ਗੱਡੀ ਹੈ। 25 ਸਾਲ ਦੀ ਹੋ ਕੇ ਅਮਾਇਰਾ ਨੇ ਆਪਣੀ ਕਮਾਈ ਨਾਲ ਐਸ.ਯੂ.ਵੀ. ਮਰਸੀਡਜ਼ ਲਈ, ਜੋ ਉਸ ਲਈ ਫਖਰਯੋਗ ਗੱਲ ਹੈ। ਜੈਕੀ ਚੇਨ ਨੂੰ ਇੰਡੀਅਨ ਗਾਲ੍ਹਾਂ ਵੀ ਅਮਾਇਰਾ ਨੇ ਹੀ ਸਿਖਾਈਆਂ ਸਨ। ਮਤਲਬ ਮਸਤੀ ਵੀ ਇਹ ਹੱਸਮੁੱਖ ਕੁੜੀ ਕਾਫੀ ਕਰਦੀ ਹੈ। ਅਮਾਇਰਾ ਆਪਣੇ-ਆਪ ਨੂੰ ਨਾਰੀਵਾਦੀ ਅਭਿਨੇਤਰੀ ਸਮਝਦੀ ਹੈ। 'ਮੈਂਟਲ ਹੈ ਕਯਾ' ਉਸ ਨੇ ਰਾਜ ਕੁਮਾਰ ਰਾਓ ਨਾਲ ਕੀਤੀ ਹੈ। ਖਾਸ ਤਰ੍ਹਾਂ ਦੇ ਵਾਲ ਬਣਵਾ ਕੇ ਉਸ ਨੇ ਖੁੱਲ੍ਹੀ-ਡੁੱਲ੍ਹੀ ਫੋਟੋ ਸੋਸ਼ਲ ਮੰਚ 'ਤੇ ਪਾਈ ਹੈ। ਆਦਿਲ ਹੁਸੈਨ ਤੋਂ ਸਰੀਰਕ ਨਖਰੇ, ਵੀਨਾ ਮਹਿਤਾ ਤੋਂ ਸੰਵਾਦ ਬੋਲਣੇ ਸਿੱਖ ਕੇ ਪ੍ਰਪੱਕ ਬਣ ਰਹੀ ਹੈ ਅਮਾਇਰਾ ਦਸਤੂਰ ਤੇ 'ਰਾਜਮਾਂਹ ਚਾਵਲ' ਕਿਸੇ ਨੂੰ ਵਾਦੀ ਹੋਣ, ਉਸ ਲਈ ਸੁਆਦੀ ਹੀ ਸਾਬਤ ਹੋਏ ਹਨ। ਗਰਦਨ 'ਤੇ ਅਮਾਇਰਾ ਨੇ ਬਾਰਕੋਡ ਵਾਲਾ ਟੈਟੂ ਬਣਵਾਇਆ ਹੈ ਤੇ ਤਾਮਿਲ-ਤੇਲਗੂ ਸਿਨੇਮਾ 'ਚ ਵੀ ਉਸ ਦੀ ਲੋਕਪ੍ਰਿਯਤਾ ਵਧ ਰਹੀ ਹੈ। ਮਰਸਡੀਜ਼ ਗੱਡੀ ਹੋਵੇ, 'ਰਾਜਮਾਂਹ ਚਾਵਲ' ਹੁਣੇ ਹੀ ਚਰਚਾ 'ਚ ਹੋਵੇ, ਘਰੋਂ ਸੁੱਖੀ ਤੇ ਖ਼ੁਸ਼ਹਾਲ ਹੋਵੇ, ਘੱਟ ਉਮਰ 'ਚ ਵਧ ਪ੍ਰਾਪਤੀਆਂ। 16 ਸਾਲ ਦੀ ਉਮਰ 'ਚ ਹੀ ਆਜ਼ਾਦ ਅਮਾਇਰਾ ਦਸਤੂਰ 'ਪ੍ਰਸਾਬਨ' ਅਲੀ ਫਜ਼ਲ ਨਾਲ ਕਰਕੇ ਉਸ ਨੇ ਤਾਜ ਮਹੱਲ 'ਚ ਰੁਮਾਂਟਿਕ ਗੀਤ ਫ਼ਿਲਮਾਇਆ, ਸਭ ਹੋਣ ਦੇ ਬਾਵਜੂਦ ਕਿਉਂ ਦਬਾਅ 'ਚ ਹੈ ਅਮਾਇਰਾ ਦਸਤੂਰ, ਜੋ ਸ਼ੋਅ 'ਦਾ ਟ੍ਰਿਪ' ਵੀ ਕਰ ਰਹੀ ਹੈ, ਨੂੰ ਵੈੱਬ ਸੀਰੀਜ਼ ਵੀ ਪਸੰਦ ਹਨ। 'ਇਸ਼ਕ', 'ਅਨੇਗਨ' ਫ਼ਿਲਮਾਂ ਵਾਲੀ ਅਮਾਇਰਾ ਉੱਤਰ-ਦੱਖਣ ਦਾ ਸੰਤੁਲਨ ਬਣਾ ਕੇ ਦੋਵੇਂ ਫ਼ਿਲਮੀ ਸਨਅਤਾਂ 'ਚ ਸਥਾਪਤੀ ਲਈ ਸਰਗਰਮ ਹੈ।


ਖ਼ਬਰ ਸ਼ੇਅਰ ਕਰੋ

ਰੀਆ : ਫ਼ੈਸ਼ਨ ਪ੍ਰੇਮਣ

ਰੁਮਾਂਟਿਕ ਫ਼ਿਲਮ 'ਜਲੇਬੀ' ਦੀਆਂ ਝਲਕਾਂ ਇੰਟਰਨੈੱਟ 'ਤੇ ਆ ਗਈਆਂ ਹਨ। ਰੀਆ ਚੱਕਰਵਰਤੀ ਦੀ ਇਹ ਫ਼ਿਲਮ ਕਹਾਣੀ ਪਖੋਂ ਤਾਜ਼ਗੀ ਮਹਿਸੂਸ ਕਰਵਾਉਂਦੀ ਹੈ। ਵਰੁਣ ਮਿੱਤਰਾ ਨਾਂਅ ਦਾ ਨਵਾਂ ਹੀਰੋ ਉਸ ਨਾਲ ਹੈ। ਦਰਅਸਲ ਅੰਗਰੇਜ਼ੀ 'ਚ ਰੀਆ ਆਪਣੇ ਨਾਂਅ ਨੂੰ ਰਹੇਆ ਲਿਖਦੀ ਹੈ ਤੇ ਬੋਲਣ-ਚਾਲਣ 'ਚ ਰੀਆ ਹੀ ਅਖਵਾਉਂਦੀ ਹੈ। ਖੁਸ਼ਦੀਪ ਭਾਰਦਵਾਜ ਨੇ ਨਿਰਦੇਸ਼ਨ ਦੇ ਕੇ ਇਸ ਨੂੰ ਭੱਟ ਭਗਵਾ ਦੇ ਕੈਂਪ ਲਈ ਬਣਵਾਇਆ ਹੈ। ਰੀਆ ਦਾ ਕਿਰਦਾਰ ਇਸ 'ਚ ਆਧੁਨਿਕ ਪਰਿਵਾਰ ਦੀ ਕੁੜੀ ਦਾ ਹੈ। ਇਸ 12 ਤਰੀਕ ਨੂੰ ਰੀਆ ਦੀ 'ਜਲੇਬੀ' ਦਰਸ਼ਕਾਂ ਨੂੰ ਥੀਏਟਰਾਂ 'ਚ ਦਰਸ਼ਕਾਂ ਸਨਮੁੱਖ ਹੋਣ ਜਾ ਰਹੀ ਹੈ। 'ਮੇਰੇ ਡੈਡ ਕੀ ਮਾਰੂਤੀ' ਨਾਲ ਰੀਆ ਨੇ ਆਪਣਾ ਫ਼ਿਲਮੀ ਕੈਰੀਅਰ ਆਰੰਭਿਆ ਸੀ। ਉਹ ਬੰਗਾਲੀ ਹੈ ਪਰ ਉਸ ਦਾ ਤੌਰ-ਤਰੀਕਾ, ਰਹਿਣ-ਸਹਿਣ ਦੇਖ ਕੇ ਲੋਕ ਉਸ ਨੂੰ ਪੰਜਾਬਣ ਸਮਝਦੇ ਹਨ। ਰੀਆ ਨੇ ਪਹਿਲਾਂ 'ਬੈਂਡ ਬਾਜਾ ਬਾਰਾਤ' ਲਈ ਵੀ ਆਡੀਸ਼ਨ ਦਿੱਤਾ ਸੀ। ਫਿਰ ਉਸ ਦੀ ਸ਼ੁਰੂਆਤ ਤੇਲਗੂ ਸਿਨੇਮਾ ਤੋਂ ਹੋਈ। ਪਹਿਲਾਂ ਇਹ ਫ਼ਿਲਮ ਅਗਸਤ 'ਚ ਆਉਣੀ ਸੀ। ਰੀਆ ਚੱਕਰਵਰਤੀ ਇਕ ਵਾਰ ਫਿਰ ਹੀਰੋਇਨਾਂ ਦੀ ਦੌੜ 'ਚ 'ਜਲੇਬੀ' ਨਾਲ ਸ਼ਾਮਿਲ ਹੋਈ ਹੈ। ਆਜ਼ਾਦ ਖਿਆਲਾਂ ਵਾਲੀ ਰੀਆ ਚੱਕਰਵਰਤੀ ਨੇ ਡਿਜ਼ਾਈਨਰ ਉਰਵਸ਼ੀ ਜੁਨੇਜਾ ਲਈ ਲੈਕਮੇ ਫੈਸ਼ਨ ਵੀਕ ਇੰਟਰ ਫੈਸਟਿਵ ਲਈ ਰੈਂਪ ਵਾਕ ਵੀ ਕੀਤਾ ਹੈ। ਫੈਸ਼ਨ ਪ੍ਰੇਮਣ ਉਹ ਮੁੱਢ ਤੋਂ ਹੀ ਰਹੀ ਹੈ। ਤੈਰਾਕੀ ਸੂਟ 'ਚ ਉਸ ਦੇ ਕਈ ਵਿਗਿਆਪਨ ਵੀ ਆਏ ਹਨ। ਆਲੋਚਨਾ ਉਸ ਦੀ ਵੀ ਸੋਸ਼ਲ ਮੀਡੀਆ 'ਤੇ ਹੁੰਦੀ ਹੈ। ਮਹੇਸ਼ ਭੱਟ ਦੇ ਨਾਲ ਖਿਚਵਾਈ ਫੋਟੋ 'ਤੇ ਲੋਕਾਂ ਨੇ ਇਸ ਜੋੜੀ ਨੂੰ ਅਨੂਪ ਜਲੋਟਾ-ਜੈਸਮੀਨ ਮਠਾਰੂ ਦੀ ਜੋੜੀ ਤੱਕ ਕਿਹਾ ਹੈ। ਰੀਆ ਵੀ 'ਜਲੇਬੀ' ਦੀ ਤਰ੍ਹਾਂ ਜਵਾਬ ਦੇ ਰਹੀ ਹੈ ਕਿ ਇਥੇ ਬਦਨਾਮ ਤਾਂ ਰਾਣੀਆਂ-ਮਹਾਰਾਣੀਆਂ ਨੂੰ ਵੀ ਲੋਕਾਂ ਨੇ ਕੀਤਾ ਸੀ। ਹਰ ਚੀਜ਼ ਨੂੰ ਗੰਦੀ ਨਜ਼ਰ ਨਾਲ ਵੇਖਣ ਵਾਲਿਆਂ ਨੂੰ ਰੀਆ ਨੇ ਕਰਾਰੇ ਜਵਾਬ ਦੇ ਕੇ ਚੁੱਪ ਕਰਵਾਇਆ ਹੈ।

ਸ਼ਰਧਾ ਕਪੂਰ

'ਇਸਤਰੀ' ਹੋਈ ਬਿਮਾਰ?

ਪਹਿਲੀ ਹੀ ਹਿੱਟ ਨਾਲ ਸ਼ਰਧਾ ਕਪੂਰ ਦਾ ਫ਼ਿਲਮਾਂ ਦੀ ਅਜਬ ਦੁਨੀਆ 'ਚ ਸਵਾਗਤ ਹੋਇਆ ਸੀ ਤੇ ਰੱਬ ਦੀ ਕਿਰਪਾ ਨਾਲ ਸ਼ਰਧਾ ਦੀਆਂ ਫ਼ਿਲਮਾਂ ਲਈ ਫ਼ਿਲਮ ਦਰਸ਼ਕ ਥੀਏਟਰ 'ਚ ਪੂਰੀ ਮਨੋਰੰਜਕ ਸ਼ਰਧਾ ਰੱਖ ਕੇ ਜਾਂਦੇ ਰਹੇ ਤੇ ਸ਼ਰਧਾ ਨੇ ਆਪਣੇ ਪ੍ਰਸੰਸਕਾਂ ਦੀ ਪਸੰਦ 'ਤੇ ਖਰਾ ਉਤਰਨ ਦਾ ਯਤਨ ਕੀਤਾ, ਜਿਸ 'ਚ ਉਹ ਹਾਲੇ ਤੱਕ ਕਾਮਯਾਬ ਰਹੀ ਹੈ। ਸਾਇਨਾ ਨੇਹਵਾਲ ਦੀ ਜੀਵਨੀ 'ਤੇ ਬਣ ਰਹੀ 'ਬਾਇਓਪਿਕ' ਦੇ ਸੈੱਟ 'ਤੇ ਸ਼ਰਧਾ ਨੂੰ 'ਡੇਂਗੂ' ਨੇ ਘੇਰ ਲਿਆ। ਸ਼ਰਧਾ ਆਰਾਮ ਕਰ ਰਹੀ ਹੈ ਤੇ ਇਸ ਦੌਰਾਨ ਚਿੜੀ-ਛਿੱਕਾ ਖੇਡਦੀ ਸ਼ਰਧਾ ਦੀ ਇਸ ਫ਼ਿਲਮ ਦਾ ਪਹਿਲਾ ਪੋਸਟਰ ਜਾਰੀ ਹੋ ਗਿਆ ਹੈ। ਸ਼ਰਧਾ ਦੀ ਇਨ੍ਹਾਂ ਦਿਨਾਂ 'ਚ 'ਇਸਤਰੀ' ਫ਼ਿਲਮ ਸਭ ਫ਼ਿਲਮਾਂ 'ਤੇ ਭਾਰੀ ਪਈ ਹੈ ਤੇ ਹਿੱਟ ਰਹੀ ਹੈ। ਸ਼ਰਧਾ ਨੂੰ ਡੇਂਗੂ ਨੇ ਨਿਤੇਸ਼ ਛਿਛੋਰੀ ਨੂੰ ਚੱਕਰਾਂ 'ਚ ਪਾ ਦਿੱਤਾ ਹੈ। 'ਛਿਛੋਰੇ' ਨਾਂਅ ਦੀ ਫ਼ਿਲਮ ਸ਼ਰਧਾ ਹੁਣ ਸੁਸ਼ਾਂਤ ਸਿੰਘ ਰਾਜਪੂਤ ਨਾਲ ਕਰ ਰਹੀ ਹੈ। ਸ਼ਰਧਾ ਕੋਲ ਫ਼ਿਲਮਾਂ ਦੀ ਘਾਟ ਨਹੀਂ ਹੈ। ਚਾਹੇ 'ਬੱਤੀ ਗੁੱਲ' ਹਲਕੀ ਹੀ ਗਈ ਪਰ ਇਸ ਦਾ ਸ਼ਰਧਾ 'ਤੇ ਨਹੀਂ ਸ਼ਾਹਿਦ ਕਪੂਰ 'ਤੇ ਅਸਰ ਹੋਇਆ ਹੈ। ਸ਼ਰਧਾ ਦੀ ਤਾਂ 'ਇਸਤਰੀ' ਸੁਪਰ ਹਿੱਟ ਹੈ। ਅਸ਼ੋਕ ਗੁਪਤਾ ਇਨ੍ਹਾਂ ਦਿਨਾਂ 'ਚ ਸ਼ਰਧਾ 'ਤੇ ਬਹੁਤ ਸਖ਼ਤ ਮਿਹਨਤ ਸਾਇਨਾ ਨੇਹਵਾਲ ਵਾਲੀ ਫ਼ਿਲਮ ਲਈ ਕਰ ਰਿਹਾ ਹੈ। ਦੇਖੋ ਸ਼ਰਧਾ ਲਈ ਫਖ਼ਰ ਵਾਲੀ ਗੱਲ ਕਿ ਸਾਇਨਾ ਦੇ ਮਾਂ-ਪਿਓ ਨੇ ਸ਼ਰਧਾ ਨੂੰ ਖ਼ਤ ਲਿਖ ਕੇ ਕਿਹਾ ਕਿ 'ਸਾਈਂ' ਨੂੰ ਯਾਦ ਕਰਦੇ ਹੋਏ ਅਸੀਂ ਤੁਹਾਡਾ ਨਾਂਅ (ਸਾਇਨਾ) ਰੱਖਿਆ ਹੈ। ਪਿਆਰਾ ਬੱਚਾ ਸ਼ਰਧਾ/ਸਾਇਨਾ ਤੈਨੂੰ ਬਹੁਤ ਪਿਆਰ ਤੇ ਇਹ ਸ਼ਰਧਾ ਸ਼ਰਧਾ ਨੂੰ ਹੋਰ ਮਿਹਨਤ, ਸਖ਼ਤ ਮਿਹਨਤ ਕਰਨ ਲਈ ਪ੍ਰੇਰ ਰਹੀਆਂ ਹਨ। 'ਸਾਹੋ' ਉਹ ਪ੍ਰਭਾਸ਼ ਨਾਲ ਕਰ ਰਹੀ ਹੈ। ਚਲੋ 'ਇਸਤਰੀ' ਦੀਆਂ ਪਾਰਟੀਆਂ 'ਚ ਨੱਚ ਵੀ ਲਿਆ ਤੇ 'ਬੱਤੀ ਗੁੱਲ' ਹੋਈ ਸ਼ਾਹਿਦ ਦੀ, ਇਹ 'ਸਾਹੋ' ਤਾਂ ਕਾਮਯਾਬ 'ਇਸਤਰੀ' ਹੈ। ਮੁੰਬਈ ਦੀ ਹੁਸੀਨ-ਰੰਗੀਨ ਦੁਨੀਆ ਦੀ ਸਫ਼ਲ 'ਇਸਤਰੀ' ਨੂੰ ਸਾਰੇ ਹੀ ਪਿਆਰ ਕਰਦੇ ਹਨ।


-ਸੁਖਜੀਤ ਕੌਰ

ਸ਼ਾਹਿਦ ਕਪੂਰ

ਬੱਤੀ ਗੁੱਲ ਪਰ ਘਰੇ ਚਾਨਣ

ਖਿੱਚ-ਧੂਹ ਕੇ ਸ਼ਾਹਿਦ ਕਪੂਰ ਦੀ ਫ਼ਿਲਮ 'ਬੱਤੀ ਗੁੱਲ ਮੀਟਰ ਚਾਲੂ' ਮਾੜਾ-ਮੋਟਾ ਵਪਾਰ ਕਰ ਹੀ ਗਈ ਹੈ। ਚਲੋ ਫ਼ਿਲਮ ਦੀ 'ਬੱਤੀ ਗੁੱਲ' ਤਾਂ ਨਹੀਂ ਹੋਈ ਪਰ 'ਡਿਮ ਲਾਈਟ' ਵਾਲੀ ਗੱਲ ਜ਼ਰੂਰ ਇਸ ਨਾਲ ਵਾਪਰੀ। ਹਾਂ, ਸ਼ਾਹਿਦ ਲਈ ਖ਼ੁਸ਼ੀਆਂ ਹੀ ਖੁਸ਼ੀਆਂ ਹਨ ਕਿ ਉਸ ਦੇ ਘਰੇ ਪੁੱਤਰ ਨੇ ਜਨਮ ਲਿਆ ਹੈ। ਸ਼ਾਹਿਦ ਨੇ ਆਪਣੇ ਨਵਜੰਮੇ ਪੁੱਤਰ ਦਾ ਨਾਂਅ ਯੈਨ ਕਪੂਰ ਰੱਖਿਆ ਹੈ। ਬੇਟੀ ਦਾ ਨਾਂਅ ਮੀਸਾ ਉਸ ਆਪਣੇ ਤੇ ਪਤਨੀ ਮੀਰਾ ਦੇ ਨਾਂਅ 'ਚੋਂ ਅੱਖ ਕੱਢ ਕੇ ਰੱਖਿਆ ਸੀ। ਯੈਨ ਸ਼ਾਹਿਦ ਅਨੁਸਾਰ ਅਰਬੀ ਭਾਸ਼ਾ ਦਾ ਸ਼ਬਦ ਹੈ। ਇਸ ਦਾ ਅਰਥ ਸੁੰਦਰਤਾ ਹੁੰਦਾ ਹੈ। ਇਸ਼ਾਨ ਖੱਟਰ ਨੂੰ 'ਚਾਚੂ' ਕਹਿਣ ਵਾਲਾ ਯੈਨ ਆ ਗਿਆ, ਖੁਸ਼ ਹੈ ਸਾਰਾ ਪਰਿਵਾਰ। ਮੀਰਾ ਰਾਜਪੂਤ ਨੂੰ ਵਧਾਈਆਂ ਮਿਲ ਰਹੀਆਂ ਨੇ, ਸ਼ਾਹਿਦ ਨੇ ਬੱਚੇ ਦੇ ਸਵਾ ਮਹੀਨਾ ਹੋਣ 'ਤੇ ਪਾਰਟੀ ਦੇਣੀ ਹੈ, ਬੇਟਾ ਹੁੰਦੇ ਹੀ ਸ਼ਾਹਿਦ ਨੂੰ 2004 ਯਾਦ ਆ ਗਿਆ। ਇਸ ਸਾਲ ਹੀ ਸ਼ਾਹਿਦ ਨੂੰ 'ਬੇਬੋ' ਨਾਂਅ ਦੀ ਪ੍ਰੇਮ ਪੁਜਾਰਨ ਮਿਲੀ ਸੀ। ਖ਼ੈਰ ਖੁਸ਼ੀ ਵਿਚ ਬਹੁਤ ਕੁਝ ਯਾਦ ਆਉਂਦਾ ਹੈ। ਬੁਰੇ ਦਿਨਾਂ ਵਾਲਾ ਸਮਾਂ ਭੁੱਲ ਜਾਂਦਾ ਹੈ। ਸ਼ਾਹਿਦ ਨੇ ਐਸ਼ਵਰਿਆ ਰਾਏ ਬੱਚਨ ਵਲੋਂ ਦਿਖਾਇਆ ਤੇ ਟਵਿੰਕਲ ਖੰਨਾ ਦੇ ਘਰ ਨੇੜੇ ਨਵਾਂ ਘਰ 56 ਕਰੋੜ ਦਾ ਲਿਆ ਹੈ। ਕੈਰੀਅਰ ਤਕਰੀਬਨ ਸਥਾਪਤ ਹੈ ਤੇ ਘਰ-ਪਰਿਵਾਰ 'ਚ ਭੈਣ-ਭਰਾ ਦੀ ਜੋੜੀ ਬਣ ਗਈ ਹੈ।

ਸਵਰੂਪ ਸੰਪਤ ਹੁਣ ਦਾਦੀ ਦੀ ਭੂਮਿਕਾ 'ਚ

ਸਾਬਕਾ ਮਿਸ ਇੰਡੀਆ ਸਵਰੂਪ ਸੰਪਤ ਨੇ ਇਕ ਜ਼ਮਾਨੇ ਵਿਚ 'ਨਾਖੁਦਾ, ਨਰਮ ਗਰਮ, ਹਿੰਮਤਵਾਲਾ' ਸਮੇਤ ਕਈ ਫ਼ਿਲਮਾਂ ਕੀਤੀਆਂ ਸਨ ਅਤੇ ਫਿਰ ਕਾਮੇਡੀ ਲੜੀਵਾਰ 'ਯੇ ਜੋ ਹੈ ਜ਼ਿੰਦਗੀ' ਵਿਚ ਰੇਣੂ ਦਾ ਕਿਰਦਾਰ ਨਿਭਾ ਕੇ ਲੋਕਾਂ ਨੂੰ ਬਹੁਤ ਹਸਾਇਆ ਵੀ ਸੀ। ਬਾਅਦ ਵਿਚ ਸਵਰੂਪ ਨੇ ਪਰੇਸ਼ ਰਾਵਲ ਨਾਲ ਵਿਆਹ ਕਰਵਾ ਕੇ ਅਭਿਨੈ ਤੋਂ ਦੂਰੀ ਬਣਾ ਲਈ ਅਤੇ ਇਕ ਲੰਮੇ ਸਮੇਂ ਬਾਅਦ ਹੁਣ ਉਹ ਦੁਬਾਰਾ ਅਭਿਨੈ ਵਿਚ ਹੌਲੀ-ਹੌਲੀ ਰੁੱਝਦੀ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਪ੍ਰਦਰਸ਼ਿਤ ਹੋਈ 'ਕੀ ਐਂਡ ਕਾ' ਵਿਚ ਸਵਰੂਪ ਵਲੋਂ ਕਰੀਨਾ ਕਪੂਰ ਦੀ ਮਾਂ ਦੀ ਭੂਮਿਕਾ ਨਿਭਾਈ ਗਈ ਸੀ ਤੇ ਹੁਣ 'ਦ ਗ੍ਰੇਟ ਇੰਡੀਅਨ ਡਾਇਸਫੰਕਸ਼ਨਲ ਫੈਮਿਲੀ' ਵਿਚ ਉਹ ਦਾਦੀ ਦੀ ਭੂਮਿਕਾ ਨਿਭਾਅ ਰਹੀ ਹੈ।
10 ਕਿਸ਼ਤਾਂ ਵਾਲੇ ਇਸ ਲੜੀਵਾਰ ਦਾ ਨਿਰਮਾਣ ਏਕਤਾ ਕਪੂਰ ਵਲੋਂ ਕੀਤਾ ਗਿਆ ਹੈ ਅਤੇ ਇਸ ਦੀ ਨਿਰਦੇਸ਼ਿਕਾ ਹੈ ਪਾਇਲ। ਇਹ ਪਾਇਲ ਦੀ ਨਿਰਦੇਸ਼ਕ ਦੇ ਤੌਰ 'ਤੇ ਪਹਿਲੀ ਕੋਸ਼ਿਸ਼ ਹੈ। ਇਸ ਵਿਚ ਇਕ ਇਸ ਤਰ੍ਹਾਂ ਦੇ ਪਰਿਵਾਰ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜਿਥੇ 2 ਭਰਾ ਹਨ। ਛੋਟਾ ਭਰਾ 8 ਸਾਲ ਬਾਅਦ ਘਰ ਆਉਂਦਾ ਹੈ ਅਤੇ ਉਸ ਦੀ ਵਾਪਸੀ 'ਤੇ ਘਰ ਦੇ ਮਾਹੌਲ ਵਿਚ ਕੀ ਬਦਲਾਅ ਆ ਜਾਂਦਾ ਹੈ, ਇਹ ਇਸ ਦੀ ਕਹਾਣੀ ਹੈ। ਇਥੇ ਸਵਰੂਪ ਦੇ ਨਾਲ-ਨਾਲ ਕੇ. ਕੇ. ਮੈਨਨ, ਬਰੁਨ ਸੋਬਤੀ, ਈਸ਼ਾ ਚੋਪੜਾ, ਸ੍ਰੀਵਾਸਤਵ, ਸਨਾਇਆ ਪੀਠਾਵਾਲਾ ਤੇ ਬਾਲ ਕਲਾਕਾਰ ਪ੍ਰਿਥਵੀਰਾਜ ਨੇ ਅਭਿਨੈ ਕੀਤਾ ਹੈ।
ਸਵਰੂਪ ਸੰਪਤ ਨੂੰ ਕਾਸਟ ਕਰਨ ਬਾਰੇ ਪਾਇਲ ਕਹਿੰਦੀ ਹੈ, 'ਜਦੋਂ ਇਹ ਯੋਜਨਾ ਬਣਾਈ ਜਾ ਰਹੀ ਸੀ, ਉਦੋਂ ਹੀ ਮੇਰੇ ਦਿਮਾਗ਼ ਵਿਚ ਸੀ ਕਿ ਇਸ ਵਿਚ ਕੁਝ ਇਸ ਤਰ੍ਹਾਂ ਦੇ ਕਲਾਕਾਰ ਹੋਣ ਤਾਂ ਕਿ ਲੋਕਾਂ ਦਾ ਧਿਆਨ ਆਕਰਸ਼ਿਤ ਕਰ ਸਕੇ। ਮੈਨੂੰ ਸਵਰੂਪ ਸੰਪਤ ਦਾ ਖਿਆਲ ਆਇਆ ਅਤੇ ਉਨ੍ਹਾਂ ਨੇ ਹਾਮੀ ਭਰ ਦਿੱਤੀ। ਇਥੇ ਅਸੀਂ ਜੋ ਦਾਦੀ ਦਿਖਾਈ ਹੈ ਉਸ ਨੂੰ ਪਲੰਘ 'ਤੇ ਲੰਮੇ ਪਏ ਜਾਂ ਖੰਘਦੇ ਰਹਿਣਾ ਨਹੀਂ ਦਿਖਾਇਆ ਹੈ। ਦਾਦੀ ਖ਼ੁਸ਼ਮਿਜਾਜ਼ ਕਿਸਮ ਦੀ ਹੈ ਅਤੇ ਜ਼ਿੰਦਗੀ ਦੇ ਮਜ਼ੇ ਲੈਣ ਵਿਚ ਵਿਸ਼ਵਾਸ ਰੱਖਦੀ ਹੈ। ਵੱਖਰੇ ਤਰ੍ਹਾਂ ਦੀ ਦਾਦੀ ਦੀ ਭੂਮਿਕਾ ਦੀ ਪੇਸ਼ਕਸ਼ ਹੁੰਦੇ ਹੀ ਉਹ ਇਸ ਵਿਚ ਕੰਮ ਕਰਨ ਨੂੰ ਰਾਜ਼ੀ ਹੋ ਗਏ। ਖ਼ੁਦ ਏਕਤਾ ਕਪੂਰ ਵੀ ਚਾਹੁੰਦੀ ਸੀ ਕਿ ਲੜੀਵਾਰ ਦੀ ਕਾਸਟਿੰਗ ਵਿਚ ਕੁਝ ਵੱਖਰੀ ਗੱਲ ਹੋਵੇ ਅਤੇ ਉਨ੍ਹਾਂ ਨੇ ਵੀ ਸਵਰੂਪ ਦੇ ਨਾਂਅ 'ਤੇ ਝਟ ਮੋਹਰ ਲਗਾ ਦਿੱਤੀ।' ਲੜੀਵਾਰਾਂ ਵਿਚ ਹੁਣ ਤੱਕ ਮਾਂ ਨੂੰ ਹੀ ਗਲੈਮਰ ਭੂਮਿਕਾ ਵਿਚ ਦਿਖਾਇਆ ਜਾਂਦਾ ਰਿਹਾ ਹੈ। ਹੁਣ ਸਵਰੂਪ ਸੰਪਤ ਦੇ ਆਗਮਨ ਤੋਂ ਬਾਅਦ ਦਾਦੀ ਵੀ ਗਲੈਮਰਸ ਅੰਦਾਜ਼ ਵਿਚ ਪੇਸ਼ ਹੋ ਗਈ ਹੈ।


-ਇੰਦਰਮੋਹਨ ਪੰਨੂੰ

ਦੀਪਿਕਾ ਪਾਦੂਕੋਨ : ਸ਼ੁਭ ਮਹੀਨੇ ਦੀ ਉਡੀਕ

ਹਿੰਦੁਸਤਾਨ ਟੂਲਜ਼ ਦੇ ਇਕ ਸਮਾਰੋਹ ਵਿਚ ਡਿਪੀ ਤੇ ਉਸ ਦੇ ਖਾਸ ਸੱਜਣ ਰਣਵੀਰ ਸਿੰਘ ਇਕੱਠੇ ਆਏ। ਸਭ ਨੂੰ ਪਤਾ ਹੈ ਕਿ ਦੋਵਾਂ ਦਾ ਪਿਆਰ ਵਿਆਹ 'ਚ ਬਦਲਣ ਵਾਲਾ ਹੈ ਤੇ ਸਮਾਂ ਬੀਤਣ ਨਾਲ ਦੋਵੇਂ ਜ਼ਿਆਦਾ ਹੀ ਰੁਮਾਂਟਿਕ ਹੁੰਦੇ ਜਾ ਰਹੇ ਹਨ। ਸੁਣਨ 'ਚ ਆਇਆ ਹੈ ਕਿ ਰਣਵੀਰ ਸਿੰਘ ਤਾਂ ਦੀਪਿਕਾ ਪਾਦੂਕੋਨ ਨਾਲ ਵੱਧ ਤੋਂ ਵੱਧ ਵੀਡੀਓ ਆਪ ਹੀ ਵਾਇਰਲ ਕਰਵਾਉਂਦਾ ਹੈ। 'ਖਲੀ ਬਲੀ' ਡਾਂਸ ਆਪ ਉਸ ਨੇ ਡਿਪੀ ਨਾਲ ਕਰਕੇ ਨਵਾਂ ਵੀਡੀਓ ਪਾਇਆ ਹੈ। ਕੀ ਇਹ ਵਿਆਹ ਤੋਂ ਪਹਿਲਾਂ ਵੱਧ ਤੋਂ ਵੱਧ ਪ੍ਰਚਾਰ ਤੇ ਆਪਣੀ ਜੁਗਲਬੰਦੀ ਦਿਖਾਉਣ ਵਾਲੀ ਗੱਲ ਤਾਂ ਨਹੀਂ। ਡਿਪੀ ਹੁਣ ਚੋਣਵੀਆਂ ਫ਼ਿਲਮਾਂ ਕਰ ਰਹੀ ਹੈ। ਮੇਘਨਾ ਗੁਲਜ਼ਾਰ ਦੇ ਨਾਲ ਉਸ ਨੇ ਹੱਥ ਮਿਲਾਇਆ ਹੈ। ਮੇਘਨਾ ਹੁਣ ਤੇਜ਼ਾਬੀ ਹਮਲੇ ਦੀ ਸ਼ਿਕਾਰ ਲਕਸ਼ਮੀ ਬਾਈ 'ਤੇ ਫ਼ਿਲਮ ਬਣਾਉਣ ਦੀ ਸੋਚ ਰਹੀ ਹੈ। ਦੀਪਿਕਾ ਇਹ ਫ਼ਿਲਮ ਕਰਨ ਲਈ ਚਾਹਵਾਨ ਹੈ। ਇਹ 14 ਸਾਲ ਪਹਿਲਾਂ ਦੀ ਸੋਚੀ ਕਹਾਣੀ 'ਤੇ ਆਧਾਰਿਤ ਫ਼ਿਲਮ ਹੋਵੇਗੀ।

ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼

ਸੰਗੀਤ ਦਾ ਸਮੁੰਦਰ ਸੀ ਨੁਸਰਤ ਫ਼ਤਹਿ ਅਲੀ ਖ਼ਾਨ

ਸੂਫ਼ੀ ਸੰਗੀਤ ਉਸਤਾਦ ਨੁਸਰਤ ਫ਼ਤਹਿ ਅਲੀ ਖਾਨ ਤੋਂ ਬਿਨਾਂ ਸੰਗੀਤ ਅਧੂਰਾ ਹੈ। ਇਸ ਮਹਾਨ ਸ਼ਖ਼ਸੀਅਤ ਦਾ ਜਨਮ 13 ਅਕਤੂਬਰ, 1948 ਨੂੰ ਲਹਿੰਦੇ ਪੰਜਾਬ ਦੇ ਲਾਇਲਪੁਰ (ਫੈਸਲਾਬਾਦ) ਵਿਚ ਫ਼ਤਹਿ ਅਲੀ ਖ਼ਾਨ ਦੇ ਘਰ ਹੋਇਆ। ਉਸ ਦੇ ਪਰਿਵਾਰ ਦਾ ਪਿਛੋਕੜ ਜਲੰਧਰ ਦੀ ਬਸਤੀ ਸ਼ੇਖ ਤੋਂ ਹੈ।
ਨੁਸਰਤ ਦੇ ਪਿਤਾ ਫ਼ਤਹਿ ਅਲੀ ਖ਼ਾਨ ਇਕ ਸਫਲ ਗਾਇਕ ਸਨ। ਨੁਸਰਤ ਦੀ ਗਾਇਕੀ 'ਚ ਪਿਤਾ ਦੀ ਛਾਪ ਸਾਫ਼ ਦਿਖਾਈ ਦਿੰਦੀ ਹੈ। ਜਦੋਂ ਹੋਸ਼ ਸੰਭਲੀ ਤਾਂ ਕੰਨਾਂ ਵਿਚ ਸੁਰੀਲੀਆਂ ਆਵਾਜ਼ਾਂ ਹੀ ਪਈਆਂ। ਘਰ ਵਿਚ ਪਿਤਾ ਮੁਹੰਮਦ ਫਕੀਰ ਹੁਸੈਨ ਅਤੇ ਚਾਚਾ ਮੁਹੰਮਦ ਬੂਟਾ ਕਾਦਰੀ ਗਾਉਂਦੇ ਸਨ। ਨੁਸਰਤ ਸਾਬ ਨੇ 10 ਕੁ ਸਾਲ ਦੀ ਉਮਰ ਵਿਚ ਆਪਣੇ ਪਿਤਾ ਨਾਲ ਸਟੇਜਾਂ 'ਤੇ ਗਾਉਣਾ ਸ਼ੁਰੂ ਕਰ ਦਿੱਤਾ ।
ਨੁਸਰਤ ਫਤਹਿ ਅਲੀ ਖ਼ਾਨ ਦੀ ਆਵਾਜ਼, ਅੰਦਾਜ਼, ਚਿਹਰੇ 'ਤੇ ਸੰਜੀਦਗੀ ਦਾ ਭਾਵ, ਸੰਗੀਤ ਦਾ ਉਮਦਾ ਪ੍ਰਯੋਗ, ਸ਼ਬਦਾਂ ਦੀ ਖੂਬਸੂਰਤ ਰਵਾਨਗੀ ਕਿਸੇ ਦੂਜੀ ਦੁਨੀਆ 'ਚ ਲੈ ਜਾਣ ਲਈ ਮਜਬੂਰ ਕਰ ਦਿੰਦੀ ਸੀ । ਉਹ ਆਵਾਜ਼ ਦਾ ਜਾਦੂਗਰ ਸੀ ਪਰ ਬਚਪਨ 'ਚ ਉਹ ਗਾਇਕੀ ਦਾ ਨਹੀਂ ਬਲਕਿ ਤਬਲੇ ਦਾ ਅਭਿਆਸ ਕਰਿਆ ਕਰਦੇ ਸਨ। ਕੱਵਾਲਾਂ ਦੇ ਘਰਾਣੇ 'ਚ ਜਨਮੇ ਨੁਸਰਤ ਨੇ ਸੁਰੂ ਚ ਕੱਵਾਲੀਆਂ ਗਾ ਕੇ ਗਾਇਕੀ ਦੀ ਸ਼ੁਰੂਆਤ ਕੀਤੀ। ਆਪਣੇ ਪਿਤਾ ਦੀ ਮੌਤ ਦੇ ਬਾਅਦ ਨੁਸਰਤ ਨੇ ਆਪਣੇ ਪਿਤਾ ਅਤੇ ਮਾਂ ਦੀਆਂ ਰਿਕਾਰਡਿੰਗਾਂ ਦਾ ਅਧਿਐਨ ਕਰਨਾ ਜਾਰੀ ਰੱਖਿਆ, ਜਿਸ ਨਾਲ ਉਨ੍ਹਾਂ ਨੂੰ ਆਪਣੇ ਸਟਾਈਲ ਨੂੰ ਵਿਕਸਿਤ ਕਰਨ ਲਈ ਇਕ ਸਪ੍ਰਿੰਗ ਬੋਰਡ ਦੀ ਵਰਤੋਂ ਕੀਤੀ। ਸਿਰਫ ਕੁਝ ਸਾਲਾਂ ਦੇ ਅੰਦਰ ਹੀ ਉਸ ਨੇ ਆਪਣੀ ਪੀੜ੍ਹੀ ਦੇ ਸਭ ਤੋਂ ਮਹੱਤਵਪੂਰਨ ਕੱਵਾਲ ਦੇ ਤੌਰ 'ਤੇ ਪੂਰੇ ਪਾਕਿਸਤਾਨ ਵਿਚ ਆਪਣੇ-ਆਪ ਨੂੰ ਸਥਾਪਿਤ ਕੀਤਾ।
ਸੁਰਾਂ ਦੇ ਅਜਿਹੇ ਤਾਰ ਛਿੜੇ ਕਿ ਕੀ ਬ੍ਰਿਟੇਨ, ਕੀ ਯੂਰਪ, ਕੀ ਜਾਪਾਨ, ਕੀ ਅਮਰੀਕਾ ਪੂਰੀ ਦੁਨੀਆ 'ਚ ਨੁਸਰਤ ਦੇ ਪ੍ਰਸੰਸਕਾਂ ਦਾ ਹੜ੍ਹ ਜਿਹਾ ਆ ਗਿਆ। ਹਾਲਾਂਕਿ ਦੁਨੀਆ ਨੇ ਉਨ੍ਹਾਂ ਨੂੰ ਦੇਰ ਨਾਲ ਪਛਾਣਿਆ ਪਰ ਜਦੋਂ ਪਛਾਣਿਆ ਤਾਂ ਦੁਨੀਆ ਭਰ 'ਚ ਉਨ੍ਹਾਂ ਦੇ ਦੀਵਾਨਿਆਂ ਦੀ ਕਮੀ ਵੀ ਨਹੀਂ ਰਹੀ। ਜਿਨ੍ਹਾਂ-ਜਿਨ੍ਹਾਂ ਦੇਸ਼ਾਂ 'ਚ ਰਾਕ-ਕਾਂਸਰਟ ਹੋਇਆ, ਜਿਸ 'ਚ ਨੁਸਰਤ ਨੇ ਆਪਣੀ ਕੱਵਾਲੀ ਦਾ ਰੰਗ ਜਮਾਇਆ, ਲੋਕ ਝੂਮੇ ਤੇ ਨੱਚ ਉੱਠੇ ।
ਨੁਸਰਤ ਫ਼ਤਹਿ ਅਲੀ ਖ਼ਾਨ ਦਾ ਕਰੀਅਰ 1965 ਦੇ ਲਗਪਗ ਸ਼ੁਰੂ ਹੋਇਆ। ਉਨ੍ਹਾਂ ਨੇ ਆਪਣੇ ਹੁਨਰ ਅਤੇ ਅੰਦਾਜ਼ ਨਾਲ ਸੂਫ਼ੀਆਨਾ ਸੰਗੀਤ 'ਚ ਕਈ ਰੰਗ ਭਰੇ। ਉਨ੍ਹਾਂ ਦੀ ਗਾਇਕੀ ਦੇ ਦੀਵਾਨੇ ਹਰ ਦੇਸ਼ 'ਚ ਮਿਲ ਜਾਣਗੇ। ਕੱਵਾਲੀ ਨੂੰ ਨੌਜਵਾਨਾਂ ਵਿਚ ਲੋਕਪ੍ਰਿਯ ਨੁਸਰਤ ਨੇ ਹੀ ਬਣਾਇਆ। ਨੁਸਰਤ ਫ਼ਤਹਿ ਅਲੀ ਖ਼ਾਨ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਉਨ੍ਹਾਂ 'ਚ ਕੋਈ ਐਬ ਨਹੀਂ ਸੀ। ਇਸ ਸ਼ਖ਼ਸੀਅਤ 'ਤੇ ਲੋਕ ਹੈਰਾਨ ਹੋ ਜਾਂਦੇ ਸਨ। ਹਿੰਦੁਸਤਾਨ 'ਚ ਰਾਜ ਕਪੂਰ ਤੋਂ ਲੈ ਕੇ ਅਮਿਤਾਭ ਬੱਚਨ, ਧਰਮਿੰਦਰ ਤੱਕ ਉਨ੍ਹਾਂ ਦੀ ਗਾਇਕੀ ਦੇ ਦੀਵਾਨੇ ਹਨ। ਨੁਸਰਤ ਦੀ ਆਵਾਜ਼ ਦੇ ਜਾਦੂ ਨੇ ਸਰਹੱਦਾਂ ਪਾਰ ਕੀਤੀਆਂ। ਭਾਰਤ 'ਚ ਵੀ ਉਨ੍ਹਾਂ ਦੇ ਗੀਤ ਅਤੇ ਕੱਵਾਲੀਆਂ ਸਿਰ ਚੜ੍ਹ ਕੇ ਬੋਲਣ ਲੱਗੀਆਂ। 'ਮੇਰਾ ਪੀਆ ਘਰ ਆਇਆ', 'ਪੀਆ ਰੇ ਪੀਆ ਰੇ', 'ਸਾਨੂੰ ਇਕ ਪਲ ਚੈਨ ਨਾ ਆਏ', 'ਤੇਰੇ ਬਿਨ', 'ਸਾਂਸੋ ਕੀ ਮਾਲਾ ਪੇ' ਅਤੇ ਅਜਿਹੇ ਕਿੰਨੇ ਹੀ ਗੀਤ ਅਤੇ ਕੱਵਾਲੀਆਂ ਹਿਟ ਹੋਈਆਂ। ਉਨ੍ਹਾਂ ਦੀ 16 ਅਗਸਤ, 1997 ਨੂੰ ਹਸਪਤਾਲ ਵਿਚ ਮੌਤ ਹੋ ਗਈ, ਨੁਸਰਤ ਦੇ ਜਾਣ ਮਗਰੋਂ ਜੋ ਖਲਾਅ ਸੰਗੀਤ ਜਗਤ ਵਿਚ ਪੈਦਾ ਹੋਇਆ ਉਹ ਅੱਜ ਤੱਕ ਨਹੀਂ ਭਰ ਸਕਿਆ ।


-ਪਿੰਡ ਹੁਸ਼ਿਆਰ ਨਗਰ, ਜ਼ਿਲ੍ਹਾ ਅੰਮ੍ਰਿਤਸਰ।

'ਮਾਇਰਾ' ਵਿਚ ਪ੍ਰਿਆ ਬੈਨਰਜੀ

'ਜਜ਼ਬਾ', 'ਦਿਲ ਜੋ ਨ ਕਹਿ ਸਕਾ' ਫੇਮ ਪ੍ਰਿਆ ਬੈਨਰਜੀ ਨੂੰ ਕੈਨੇਡੀਅਨ ਗਾਇਕ ਰਾਘਵ ਮਾਧੁਰ ਨੇ ਆਪਣੇ ਗੀਤ 'ਮਾਇਰਾ' ਦੇ ਵੀਡੀਓ ਵਿਚ ਚਮਕਾਇਆ ਹੈ। ਪ੍ਰਿਆ ਵੀ ਕੈਨੇਡਾ ਵਾਸੀ ਹੈ ਅਤੇ ਰਾਘਵ ਨਾਲ ਉਸ ਦੀ ਪੁਰਾਣੀ ਜਾਣ-ਪਛਾਣ ਹੈ ਇਸ ਲਈ ਉਹ ਉਨ੍ਹਾਂ ਦੇ ਵੀਡੀਓ ਵਿਚ ਕੰਮ ਕਰਨ ਲਈ ਰਾਜ਼ੀ ਹੋ ਗਈ। ਇਹ ਵੀਡੀਓ ਕੈਨੇਡਾ ਵਿਚ ਹੀ ਸ਼ੂਟ ਕੀਤਾ ਗਿਆ ਹੈ। ਇਸ ਵੀਡੀਓ ਤੋਂ ਇਲਾਵਾ ਪ੍ਰਿਆ ਇਨ੍ਹੀਂ ਦਿਨੀਂ 'ਹਮੇਂ ਤੁਸਮੇਂ ਪਿਆਰ ਕਿਤਨਾ' ਦੀ ਸ਼ੂਟਿੰਗ ਕਰ ਰਹੀ ਹੈ ਅਤੇ ਇਸ ਵਿਚ ਉਸ ਦੇ ਨਾਇਕ ਹਨ ਕਰਨਵੀਰ ਵੋਹਰਾ।
'ਹੇ ਪ੍ਰਭੂ' ਵਿਚ ਪਾਰੁਲ ਗੁਲਾਟੀ
ਕਈ ਪੰਜਾਬੀ ਫ਼ਿਲਮਾਂ ਵਿਚ ਅਭਿਨੈ ਕਰਨ ਵਾਲੀ ਪਾਰੁਲ ਗੁਲਾਟੀ ਹੁਣ ਜਲਦੀ ਹੀ ਵੈੱਬ ਸੀਰੀਜ਼ 'ਹੇ ਪ੍ਰਭੂ' ਵਿਚ ਅਭਿਨੈ ਕਰਦੀ ਦਿਸੇਗੀ। ਇਸ ਸੀਰੀਜ਼ ਦਾ ਨਿਰਮਾਣ ਟਾਈਮ ਗਰੁੱਪ ਵਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਿਰਦੇਸ਼ਕ ਹਨ 'ਵੀਰੇ ਦੀ ਵੈਡਿੰਗ' ਫੇਮ ਨਿਰਦੇਸ਼ਕ ਸਸ਼ਾਂਕ ਘੋਸ਼। ਇਸ ਸੀਰੀਜ਼ ਵਿਚ ਪਾਰੁਲ ਦੇ ਨਾਇਕ ਹਨ ਰਜਤ ਬਾਰਮੇਚਾ।

ਗੋਵਿੰਦ ਨਾਮਦੇਵ ਦੇ ਨਵੇਂ ਰੰਗ

ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਵਿਚ ਗੋਵਿੰਦ ਨਾਮਦੇਵ ਨੇ 'ਸ਼ੋਲਾ ਔਰ ਸ਼ਬਨਮ', 'ਬੈਂਡਿਟ ਕੁਈਨ', 'ਵਿਰਾਸਤ', 'ਸਤਿਆ', 'ਸਰਫਰੋਸ਼' ਆਦਿ ਫ਼ਿਲਮਾਂ ਕੀਤੀਆਂ ਅਤੇ ਫਿਰ ਉਹ ਲੜੀਵਾਰਾਂ ਵਲ ਮੁੜ ਗਈ ਤੇ 'ਪਰਿਵਰਤਨ', 'ਅਭਿਮਾਨ', 'ਮਹਾਯਗਿਆ', 'ਆਸ਼ੀਰਵਾਦ' ਆਦਿ ਲੜੀਵਾਰਾਂ ਵਿਚ ਕੰਮ ਕੀਤਾ।
ਹੁਣ 'ਓ ਮਾਈ ਗਾਡ' ਤੇ 'ਵਾਂਟੈਂਡ' ਦੀ ਬਦੌਲਤ ਉਨ੍ਹਾਂ ਦੇ ਫ਼ਿਲਮੀ ਕੈਰੀਅਰ ਨੇ ਫਿਰ ਇਕ ਵਾਰ ਰਫ਼ਤਾਰ ਫ਼ੜ ਲਈ ਹੈ ਅਤੇ ਉਹ ਵੱਡੇ ਪਰਦੇ ਲਈ ਰੁਝ ਗਏ ਹਨ। ਉਨ੍ਹਾਂ ਦੇ ਰੁਝੇਵੇਂ ਦਾ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਉਹ ਛੇ ਫ਼ਿਲਮਾਂ ਵਿਚ ਕੰਮ ਕਰ ਰਹੇ ਹਨ।
ਆਪਣੀਆਂ ਫ਼ਿਲਮਾਂ ਬਾਰੇ ਉਹ ਕਹਿੰਦੇ ਹਨ, 'ਜਦੋਂ ਫ਼ਿਲਮਾਂ ਵਿਚ ਮੈਨੂੰ ਇਕੋ ਜਿਹੀਆਂ ਭੂਮਿਕਾਵਾਂ ਮਿਲਣ ਲੱਗੀਆਂ ਸਨ ਤਾਂ ਕੁਝ ਵੱਖਰਾ ਕਰਨ ਦੇ ਇਰਾਦੇ ਨਾਲ ਲੜੀਵਾਰ ਕਰਨ ਲੱਗਿਆ ਸੀ। ਪਰ ਮੇਰਾ ਮਨ ਫ਼ਿਲਮਾਂ ਕਰਨ ਲਈ ਉਤਾਵਲਾ ਰਹਿੰਦਾ ਸੀ। ਜਦੋਂ ਫ਼ਿਲਮਾਂ ਮਿਲਣ ਲੱਗੀਆਂ ਤਾਂ ਮੈਂ ਟੀ. ਵੀ. ਤੋਂ ਦੂਰ ਚਲਾ ਗਿਆ। ਪਿਛਲੇ ਦਸ ਸਾਲਾਂ ਤੋਂ ਮੈਂ ਕਿਸੇ ਲੜੀਵਾਰ ਵਿਚ ਕੰਮ ਨਹੀਂ ਕੀਤਾ ਹੈ। ਹੁਣ ਮੈਂ ਫ਼ਿਲਮਾਂ ਕਰਕੇ ਖੁਸ਼ ਹਾਂ ਅਤੇ ਮੇਰੀਆਂ ਜੋ ਆਉਣ ਵਾਲੀਆਂ ਫ਼ਿਲਮਾਂ ਹਨ, ਉਹ ਹਨ 'ਕਾਸ਼ੀ ਇਨ ਸਰਚ ਆਫ਼ ਗੰਗਾ', 'ਵਾਰਾਣਸੀ ਜੰਕਸ਼ਨ', 'ਟਾਈਮ ਨਹੀਂ ਹੈ', 'ਰੰਗੀਲਾ ਰਾਜਾ', 'ਗਾਂਧੀ-ਦ ਕਾਂਸਪਰੇਸੀ' ਤੇ 'ਦਸ਼ਹਿਰਾ'। ਇਨ੍ਹਾਂ ਫ਼ਿਲਮਾਂ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਖ਼ਾਸ ਖਿਆਲ ਰੱਖਿਆ ਕਿ ਹਰ ਫ਼ਿਲਮ ਵਿਚ ਵੱਖਰਾ ਕਿਰਦਾਰ ਹੋਵੇ। ਇਹੀ ਵਜ੍ਹਾ ਹੈ ਕਿ ਹੁਣ ਮੇਰੇ ਨਵੇਂ ਰੰਗ ਦੇਖਣ ਨੂੰ ਮਿਲਣਗੇ।
ਆਪਣੀਆਂ ਅਗਲੀਆਂ ਫ਼ਿਲਮਾਂ ਵਿਚ ਆਪਣੀ ਭੂਮਿਕਾ 'ਤੇ ਰੌਸ਼ਨੀ ਪਾਉਂਦੇ ਹੋਏ ਉਹ ਕਹਿੰਦੇ ਹਨ, 'ਇਨ੍ਹਾਂ ਛੇ ਫ਼ਿਲਮਾਂ ਵਿਚੋਂ ਸਭ ਤੋਂ ਪਹਿਲਾਂ ਪ੍ਰਦਰਸ਼ਿਤ ਹੋਵੇਗੀ 'ਕਾਸ਼ੀ ਇਨ ਸਰਚ ਆਫ਼ ਗੰਗਾ'। ਇਸ ਵਿਚ ਇਕ ਇਸ ਤਰ੍ਹਾਂ ਦੇ ਭਰਾ ਦੀ ਕਹਾਣੀ ਹੈ ਜੋ ਆਪਣੀ ਭੈਣ ਦੀ ਭਾਲ ਵਿਚ ਨਿਕਲਿਆ ਹੈ। ਇਸ ਵਿਚ ਮੇਰਾ ਕਿਰਦਾਰ ਇਕ ਇਸ ਤਰ੍ਹਾਂ ਦੇ ਦਲਾਲ ਦਾ ਹੈ ਜੋ ਪਿੰਡ ਤੋਂ ਬੱਚਿਆਂ ਨੂੰ ਸ਼ਹਿਰ ਲੈ ਜਾ ਕੇ ਉਨ੍ਹਾਂ ਤੋਂ ਮਜ਼ਦੂਰੀ ਕਰਵਾਉਂਦਾ ਹੈ। ਇਸ ਦਲਾਲ ਵਿਚ ਦਇਆ ਨਾਂਅ ਦੀ ਚੀਜ਼ ਨਹੀਂ ਹੈ ਅਤੇ ਉਹ ਪੱਥਰ ਦਿਲ ਹੈ। ਇਸ ਤੋਂ ਉਲਟ 'ਵਾਰਾਣਸੀ ਜੰਕਸ਼ਨ' ਵਿਚ ਉਹ ਡਾਕਟਰ ਦੀ ਭੂਮਿਕਾ ਵਿਚ ਹੈ ਅਤੇ ਜ਼ਰੀਨਾ ਵਹਾਬ ਇਥੇ ਮੇਰੀ ਪਤਨੀ ਬਣੀ ਹੈ। ਇਹ ਕਾਫੀ ਭਾਵੁਕ ਭੂਮਿਕਾ ਹੈ। ਇਸ ਡਾਕਟਰ ਦਾ ਬੇਟਾ ਮਾਨਸਿਕ ਤੌਰ ਪੀੜਤ ਹੈ ਅਤੇ ਆਪਣੇ ਬੇਟੇ ਲਈ ਡਾਕਟਰ ਪਿੰਡ ਵਿਚ ਜਾ ਕੇ ਲੋਕਾਂ ਦਾ ਮੁਫ਼ਤ ਇਲਾਜ ਕਰਦਾ ਹੈ ਤਾਂ ਕਿ ਲੋਕਾਂ ਦੀਆਂ ਦੁਆਵਾਂ ਦੀ ਬਦੌਲਤ ਬੇਟਾ ਠੀਕ ਹੋ ਜਾਵੇ। 'ਟਾਈਮ ਨਹੀਂ ਹੈ' ਵਿਚ ਅੱਜ ਦੀ ਭੱਜ-ਦੌੜ ਦੇ ਜ਼ਮਾਨੇ ਦੀ ਗੱਲ ਕੀਤੀ ਗਈ ਹੈ। ਇਸ ਵਿਚ ਤਿੰਨ ਭਰਾਵਾਂ ਦੀ ਕਹਾਣੀ ਹੈ ਅਤੇ ਮੈਂ ਵੱਡਾ ਭਰਾ ਬਣਿਆ ਹਾਂ। ਇਥੇ ਰਜਨੀਸ਼ ਦੁੱਗਲ ਤੇ ਕ੍ਰਿਸ਼ਨਾ ਅਭਿਸ਼ੇਕ ਮੇਰੇ ਛੋਟੇ ਭਰਾ ਬਣੇ ਹਨ। ਇਸ ਵਿਚ ਸਾਡੇ ਸੰਸਕਾਰਾਂ ਤੋਂ ਉਲਟ ਹੁੰਦੀ ਜਾ ਰਹੀ ਨਵੀਂ ਪੀੜ੍ਹੀ ਦੀ ਕਹਾਣੀ ਸਟੀਕ ਰੂਪ ਨਾਲ ਪੇਸ਼ ਕੀਤੀ ਗਈ ਹੈ।


-ਮੁੰਬਈ ਪ੍ਰਤੀਨਿਧ

ਸੰਜੇ ਦੱਤ ਤੇ ਗੈਵੀ ਚਹਿਲ ਬਣੇ ਤੋਰਬਾਜ਼

ਹਰ ਸਾਲ ਘੱਟੋ-ਘੱਟ ਇਕ ਪੰਜਾਬੀ ਫ਼ਿਲਮ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣ ਵਾਲਾ ਪਟਿਆਲਵੀ ਅਦਾਕਾਰ ਗੈਵੀ ਚਹਿਲ ਸਮਾਂਤਰ ਬਾਲੀਵੁੱਡ 'ਚ ਵੀ ਭਰਵੀਂ ਹਾਜ਼ਰੀ ਲਗਵਾਉਣ ਲੱਗ ਪਿਆ ਹੈ। ਬਾਲੀਵੁੱਡ ਦੇ ਸਭ ਤੋਂ ਸਫ਼ਲ ਫ਼ਿਲਮਾਂ ਦੇਣ ਵਾਲੇ ਸੁਪਰ ਸਟਾਰ ਸਲਮਾਨ ਖ਼ਾਨ ਨਾਲ 'ਏਕ ਥਾ ਟਾਈਗਰ' ਅਤੇ 'ਟਾਈਗਰ ਜ਼ਿੰਦਾ ਹੈ' ਵਰਗੀਆਂ ਫ਼ਿਲਮਾਂ 'ਚ ਦਮਦਾਰ ਕਿਰਦਾਰ ਨਿਭਾਉਣ ਤੋਂ ਬਾਅਦ ਗੈਵੀ ਚਹਿਲ ਹਿੰਦੀ ਸਿਨੇਮੇ ਦੇ ਸੰਜੂ ਬਾਬਾ ਉਰਫ ਸੰਜੇ ਦੱਤ ਨਾਲ ਵੱਡੇ ਬੱਜਟ ਵਾਲੀ ਫ਼ਿਲਮ 'ਤੋਰਬਾਜ਼' ਕਰ ਰਿਹਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਲੱਗਪਗ ਨੇਪਰੇ ਚੜ੍ਹ ਚੁੱਕੀ ਹੈ ਅਤੇ ਪੋਸਟ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ।
ਤੋਰਬਾਜ਼' ਵੇਵ ਸਿਨੇਮਾ ਦੇ ਸੰਚਾਲਕ ਪੁਨੀਤ ਸਿੰਘ, ਰਾਜੂ ਚੱਢਾ ਅਤੇ ਰਾਹੁਲ ਮਿੱਤਰਾ ਦੁਆਰਾ, ਗਿਰੀਸ਼ ਮਲਿਕ ਦੀ ਨਿਰਦੇਸ਼ਨਾ 'ਚ ਬਣਾਈ ਜਾ ਰਹੀ ਹੈ। ਫ਼ਿਲਮ ਦੀ ਕਹਾਣੀ ਅਤੇ ਪਟਕਥਾ ਗਿਰੀਸ਼ ਮਲਿਕ ਅਤੇ ਭਾਰਤੀ ਜਾਖੜ ਨੇ ਲਿਖੀ ਹੈ, ਜਿਸ ਵਿੱਚ ਸੰਜੇ ਦੱਤ ਤੇ ਗੈਵੀ ਚਹਿਲ ਤੋਂ ਇਲਾਵਾ ਨਰਗਿਸ ਫਾਖਰੀ ਮੁੱਖ ਭੂਮਿਕਾਵਾਂ 'ਚ ਹੈ। 'ਤੋਰਬਾਜ਼' ਦੀ ਕਿਰਗਸਤਾਨ ਵਿਖੇ ਠੰਢੇ ਮੌਸਮ 'ਚ ਸ਼ੂਟਿੰਗ ਨਿਬੇੜ ਕੇ ਪਰਤੇ ਗੈਵੀ ਚਹਿਲ ਨੇ ਦੱਸਿਆ ਕਿ ਇਹ ਫ਼ਿਲਮ ਅਫਗਾਨਿਸਤਾਨ 'ਚ ਬੱਚਿਆਂ ਨੂੰ ਆਤਮਘਾਤੀ ਬੰਬ ਬਣਨ ਲਈ ਤਿਆਰ ਕਰਨ ਦੀ ਕਹਾਣੀ 'ਤੇ ਅਧਾਰਤ ਹੈ, ਜਿਸ ਵਿੱਚ ਬੱਚਿਆਂ ਨੂੰ ਬੰਬ ਧਮਾਕੇ ਕਰਨ ਲਈ ਤਿਆਰ ਕਰਨ ਤੋਂ ਲੈ ਕੇ ਬੰਬ ਧਮਾਕੇ ਕਰਵਾਉਣ ਤੱਕ ਵਾਪਰਨ ਵਾਲੀਆਂ ਅਸਲੀ ਤੇ ਦਿਲ ਕੰਬਾਊ ਘਟਨਾਵਾਂ ਬੜੀ ਸੰਜੀਦਗੀ ਨਾਲ ਪੇਸ਼ ਕੀਤੀਆਂ ਗਈਆਂ ਹਨ। ਗੈਵੀ ਨੇ ਦੱਸਿਆ ਕਿ ਇਸ ਫ਼ਿਲਮ 'ਚ ਉਸ ਨੇ ਅਫਗਾਨੀ ਵਿਅਕਤੀ ਸ਼ਾਇਰਯਾਰ ਦਾ ਕਿਰਦਾਰ ਨਿਭਾਇਆ ਹੈ, ਜੋ ਅਫਗਾਨੀ ਪੁੱਠ ਵਾਲੀ ਹਿੰਦੀ ਬੋਲਦਾ ਹੈ। ਉਸ ਨੇ ਦੱਸਿਆ ਕਿ ਫ਼ਿਲਮ 'ਚ ਸੰਜੇ ਦੱਤ ਨਾਲ ਕੰਮ ਕਰਨਾ ਉੇਸ ਦੇ ਫ਼ਿਲਮੀ ਜੀਵਨ ਦੀ ਇਕ ਹੋਰ ਵੱਡੀ ਪ੍ਰਾਪਤੀ ਹੈ। ਉਨ੍ਹਾਂ ਨੂੰ ਸ਼ੂਟਿੰਗ ਦੌਰਾਨ ਸੰਜੇ ਦੱਤ ਨੇ ਬਹੁਤ ਉਤਸ਼ਾਹਿਤ ਕੀਤਾ ਅਤੇ ਅੱਗੇ ਵਧਣ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਗੈਵੀ ਸਲਮਾਨ ਖਾਨ ਨਾਲ ਕੰਮ ਕਰਨ ਤੋਂ ਪਹਿਲਾਂ 'ਚਾਕ ਐਂਡ ਡਸਟਰ' ਵਰਗੀ ਚਰਚਿਤ ਹਿੰਦੀ ਫ਼ਿਲਮ 'ਚ ਵੀ ਅਹਿਮ ਕਿਰਦਾਰ ਨਿਭਾ ਚੁੱਕਿਆ ਹੈ। ਗੈਵੀ ਨੇ ਦੱਸਿਆ ਕਿ ਉਸ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਯੇ ਹੈ ਇੰਡੀਆ' ਵੀ ਇਸੇ ਵਰ੍ਹੇ ਰਿਲੀਜ਼ ਹੋਣ ਦੀ ਉਮੀਦ ਹੈ।


-ਡਾ: ਸੁਖਦਰਸ਼ਨ ਸਿੰਘ ਚਹਿਲ, ਪਟਿਆਲਾ

ਅਸ਼ੋਕ ਮਿਸ਼ਰਾ ਫ਼ੈਸ਼ਨ ਦੀ ਦੁਨੀਆ 'ਚ

ਪਹਿਲਾਂ 'ਬਾਜ਼ਾਰ ਏ ਹੁਸਨ' ਤੇ 'ਗੋਲਮਾਲ ਇਨ ਵਾਈਟ ਹਾਊਸ' ਫ਼ਿਲਮਾਂ ਬਣਾਉਣ ਵਾਲੇ ਅਸ਼ੋਕ ਕੁਮਾਰ ਮਿਸ਼ਰਾ ਵਲੋਂ ਸਥਾਨਕ ਚੈਨਲ ਦਾ ਪ੍ਰਸਾਰਨ ਕੀਤਾ ਜਾ ਰਿਹਾ ਹੈ। ਹੁਣ ਆਪਣੇ ਚੈਨਲ ਦੇ ਕਾਰੋਬਾਰ ਨੂੰ ਵਧਾਉਂਦੇ ਹੋਏ ਉਹ ਫੈਸ਼ਨ ਜਗਤ ਦੀਆਂ ਸਰਗਰਮੀਆਂ 'ਤੇ ਆਧਾਰਿਤ ਫੈਸ਼ਨ ਚੈਨਲ 'ਇੰਡੀਅਨ ਫੈਸ਼ਨ ਟੀ. ਵੀ.' ਲੈ ਆਏ ਹਨ। ਇਸ ਚੈਨਲ ਦੇ ਐਲਾਨ ਮੌਕੇ ਵਰਸ਼ਾ ਉਸਗਾਂਵਕਰ ਤੇ ਕਿਸ਼ੋਰੀ ਸ਼ਾਹਾਣੇ ਵਿਜ ਮੌਜੂਦ ਰਹੇ ਸਨ।
ਆਪਣੇ ਇਸ ਨਵੇਂ ਸਾਹਸ ਬਾਰੇ ਅਸ਼ੋਕ ਕੁਮਾਰ ਕਹਿੰਦੇ ਹਨ, 'ਮੈਨੂੰ ਇਸ ਚੈਨਲ ਦਾ ਭਵਿੱਖ ਉੱਜਵਲ ਨਜ਼ਰ ਆ ਰਿਹਾ ਹੈ, ਕਿਉਂਕਿ ਸਾਡੇ ਦੇਸ਼ ਵਿਚ ਫੈਸ਼ਨ ਵੱਲ ਜਾਗ੍ਰਿਤੀ ਬਹੁਤ ਵਧ ਗਈ ਹੈ। ਅੱਜ ਫੈਸ਼ਨ ਸ਼ਬਦ ਦਾ ਅਰਥ ਸਿਰਫ਼ ਫੈਸ਼ਨੇਬਲ ਕੱਪੜਿਆਂ ਤਕ ਸੀਮਿਤ ਨਹੀਂ ਰਿਹਾ ਹੈ। ਇਸ ਸ਼ਬਦ ਦੇ ਅਰਥ ਦਾ ਦਾਇਰਾ ਬਹੁਤ ਵਧ ਗਿਆ ਹੈ। ਇਕ ਜ਼ਮਾਨਾ ਉਹ ਸੀ ਜਦੋਂ ਆਦਮੀ ਦੇ ਕੋਲ ਇਕ ਘੜੀ ਹੁੰਦੀ ਸੀ। ਉਹੀ ਘੜੀ ਪਾ ਕੇ ਉਹ ਕਿਸੇ ਦੀ ਅੰਤਿਮ ਯਾਤਰਾ ਵਿਚ ਜਾਂਦਾ ਤੇ ਕਿਸੇ ਦੇ ਵਿਆਹ ਵਿਚ ਵੀ। ਅੱਜ ਘੜੀ ਲਾਉਣ ਦੇ ਸਟਾਈਲ ਨੂੰ ਵੀ ਫੈਸ਼ਨ ਵਿਚ ਸ਼ੁਮਾਰ ਕਰ ਦਿੱਤਾ ਗਿਆ ਹੈ। ਹਰ ਕੋਈ ਸੁੰਦਰ ਦਿਸਣਾ ਚਾਹੁੰਦਾ ਹੈ ਅਤੇ ਇਸ ਚੈਨਲ ਦੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਇਹ ਦਿਖਾਇਆ ਜਾਏਗਾ ਕਿ ਇਨਸਾਨ ਆਪਣੀ ਸ਼ਖ਼ਸੀਅਤ ਵਿਚ ਕਿਵੇਂ ਨਿਖਾਰ ਲਿਆ ਸਕਦਾ ਹੈ। ਸਾਡੇ ਦੇਸ਼ ਵਿਚ ਤਕਰੀਬਨ 2600 ਫੈਸ਼ਨ ਡਿਜ਼ਾਈਨਿੰਗ ਸੰਸਥਾਵਾਂ ਹਨ। ਅਸੀਂ ਇਨ੍ਹਾਂ ਸੰਸਥਾਵਾਂ ਨਾਲ ਸਮਝੌਤਾ ਕਰ ਕੇ ਇਸ ਦੇ ਵਿਦਿਆਰਥੀਆਂ ਵਲੋਂ ਡਿਜ਼ਾਈਨ ਕੀਤੇ ਗਏ ਕੱਪੜੇ ਤੇ ਹੋਰ ਵਸਤੂਆਂ ਇਸ ਚੈਨਲ 'ਤੇ ਦਿਖਾ ਕੇ ਉਨ੍ਹਾਂ ਨੂੰ ਨਵਾਂ ਪਲੇਟਫਾਰਮ ਪ੍ਰਦਾਨ ਕਰਾਂਗੇ।'
ਇਸ ਮੌਕੇ ਵਰਸ਼ਾ ਉਸਗਾਂਵਕਰ ਨੇ ਕਿਹਾ, 'ਮੈਨੂੰ ਆਊਟ ਆਫ ਫੈਸ਼ਨ ਸ਼ਬਦ ਬਿਲਕੁਲ ਪਸੰਦ ਨਹੀਂ ਹੈ। ਮੈਂ ਖ਼ੁਦ ਫੈਸ਼ਨ ਤੇ ਨਵੇਂ-ਨਵੇਂ ਟ੍ਰੈਂਡ ਵੱਲ ਚੌਕੰਨਾ ਰਹਿੰਦੀ ਹਾਂ ਅਤੇ ਖ਼ੁਦ ਨੂੰ 'ਅਪ-ਟੂ-ਡੇਟ' ਰੱਖਣ ਲਈ ਨਵੇਂ ਟ੍ਰੈਂਡ ਅਪਨਾਉਂਦੀ ਰਹਿੰਦੀ ਹਾਂ। ਮੈਂ ਵਿਦੇਸ਼ੀ ਫੈਸ਼ਨ ਚੈਨਲ ਦੇਖਦੀ ਰਹਿੰਦੀ ਹਾਂ ਅਤੇ ਮੈਨੂੰ ਖੁਸ਼ੀ ਹੈ ਕਿ ਹੁਣ ਸਾਡੇ ਦੇਸ਼ ਦਾ ਆਪਣਾ ਫੈਸ਼ਨ ਚੈਨਲ ਆ ਗਿਆ ਹੈ।
ਵਰਸ਼ਾ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿਸ਼ੋਰੀ ਸ਼ਾਹਾਣੇ ਨੇ ਕਿਹਾ, 'ਮੈਨੂੰ ਦੱਸਿਆ ਗਿਆ ਕਿ ਇਸ ਚੈਨਲ 'ਤੇ ਫੈਸ਼ਨ ਦੇ ਨਾਲ-ਨਾਲ ਫਿਟਨੈੱਸ, ਮੈਡੀਟੇਸ਼ਨ, ਲਾਈਫ ਸਟਾਈਲ, ਹੈਲਥ ਟਿਪਸ, ਬਿਊਟੀ ਟਿਪਸ 'ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਅਤੇ ਇਹ ਪ੍ਰੋਗਰਾਮ ਫੈਸ਼ਨ ਪ੍ਰਤੀ ਚੌਕੰਨੇ ਲੋਕਾਂ ਲਈ ਕਾਫੀ ਫਾਇਦੇਮੰਦ ਹੋਣਗੇ। ਇਹ ਇਕ ਚੰਗੀ ਸ਼ੁਰੂਆਤ ਹੈ।' ਅਸ਼ੋਕ ਕੁਮਾਰ ਇਨ੍ਹੀਂ ਦਿਨੀਂ 'ਫੇਅਰ ਇਨ ਲਵ' ਫ਼ਿਲਮ ਦਾ ਨਿਰਮਾਣ ਕਰ ਰਹੇ ਹਨ ਅਤੇ ਅੱਗੇ ਉਹ ਹੋਰ ਵੀ ਫਿਲਮਾਂ ਬਣਾਉਣ ਜਾ ਰਹੇ ਹਨ ਅਤੇ ਉਹ ਆਪਣੀਆਂ ਫ਼ਿਲਮਾਂ ਰਾਹੀਂ ਇਸ ਨਵੇਂ ਚੈਨਲ ਦਾ ਤੇ ਚੈਨਲ ਰਾਹੀਂ ਆਪਣੀਆਂ ਫ਼ਿਲਮਾਂ ਦਾ ਪ੍ਰਚਾਰ ਕਰਨਗੇ।
ਭਾਵ ਉਹ ਆਪਣੇ ਇਸ ਚੈਨਲ ਨੂੰ ਆਊਟ ਆਫ਼ ਫੈਸ਼ਨ ਨਹੀਂ ਹੋਣ ਦੇਣਗੇ।


-ਮੁੰਬਈ ਪ੍ਰਤੀਨਿਧ

ਹਰਮਨ ਪਿਆਰਤਾ ਦੀ ਸਿਖ਼ਰ ਕਮਲਜੀਤ ਨੀਰੂ

ਵਿਸ਼ਵ ਪ੍ਰਸਿੱਧ ਹਰਮਨ-ਪਿਆਰੀ ਸੁਰੀਲੀ ਲੋਕ-ਗਾਇਕਾ ਕਮਲਜੀਤ ਨੀਰੂ ਦੇ ਗੀਤਾਂ ਨੂੰ ਹਰ ਵਰਗ ਦੇ ਸਰੋਤਿਆਂ ਵਲੋਂ ਹਮੇਸ਼ਾ ਹੀ ਅਥਾਹ ਪਿਆਰ ਮਿਲਿਆ ਹੈ। ਅਨੇਕਾਂ ਹੀ ਸੁਪਰ-ਡੁਪਰ ਹਿੱਟ ਗੀਤ 'ਰੂੜਾ ਮੰਡੀ ਜਾਵੇ', 'ਭਿੱਜ 'ਗੀ ਕੁੜਤੀ ਲਾਲ', 'ਜਦੋਂ ਮੇਰਾ ਲੱਕ ਹਿਲਦਾ', 'ਮੁੰਡੇ ਨੱਚਣ ਨਾ ਦਿੰਦੇ', 'ਸੀਟੀ ਤੇ ਸੀਟੀ', 'ਪਰੀਏ ਹੁਸਨ ਦੀਏ', 'ਭਾਵੇਂ ਕੱਖ ਨਾ ਰਹੇ', 'ਢੋਲ ਵਿਸਾਖੀ ਵਾਲਾ', 'ਜੁਗਨੀ', 'ਇਸ਼ਕ ਬਰਾਂਡੀ' ਆਦਿ ਦਹਾਕਿਆਂ ਪਹਿਲਾਂ ਮਕਬੂਲ ਹੋਏ ਤੇ ਅੱਜ ਵੀ ਲੋਕ ਮਨਾਂ ਵਿਚ ਵਸੇ ਹੋਏ ਹਨ। ਹਮੇਸ਼ਾ ਪਰਿਵਾਰਕ ਤੇ ਸੱਭਿਆਚਾਰਕ ਗੀਤਾਂ ਨੂੰ ਗਾਉਣ ਵਾਲੀ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਦੀ ਜੰਮਪਲ ਕਮਲਜੀਤ ਨੀਰੂ ਨੇ ਪਿਛਲੇ ਕਾਫ਼ੀ ਸਾਲਾਂ ਤੋਂ ਸੰਗੀਤ ਨਾਲੋਂ ਦੂਰੀ ਬਣਾਈ ਰੱਖਣ ਪਿਛੋਂ ਪਿਛਲੇ ਦਿਨੀਂ ਸੰਗੀਤਕਾਰ ਹਰਜੀਤ ਗੁੱਡੂ ਦੇ ਸੰਗੀਤ ਨਾਲ ਸ਼ਿੰਗਾਰੇ ਧਾਰਮਿਕ ਗੀਤ 'ਲਾਲਾਂ ਦੀਆਂ ਜੋੜੀਆਂ' ਨਾਲ ਗਾਇਕੀ ਵਿਚ ਮੁੜ ਸ਼ੁਰੂਆਤ ਕੀਤੀ ਜਿਸ ਨੂੰ ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਅਤੇ ਸਿੱਖ ਜਗਤ ਦੇ ਗੁਰੂ ਪਿਆਰਿਆਂ ਵਲੋਂ ਬੜਾ ਹੀ ਮਾਣ-ਸਤਿਕਾਰ ਬਖਸ਼ਿਆ ਗਿਆ। ਹਰ ਸਾਲ ਸੰਗੀਤ ਪ੍ਰੇਮੀਆਂ ਨੂੰ ਕੋਈ ਨਾ ਕੋਈ ਨਵਾਂ ਸੰਗੀਤਕ ਤੋਹਫ਼ਾ ਦੇਣ ਦਾ ਵਾਅਦਾ ਕਰਨ ਵਾਲੀ ਕਮਲਜੀਤ ਨੀਰੂ ਹਾਲ ਹੀ ਵਿਚ ਰਿਲੀਜ਼ ਹੋਏ ਨਵੇਂ ਸੱਭਿਆਚਾਰਕ ਗੀਤ 'ਜਾਗੋ ਵਾਲੀ ਰਾਤ' ਨਾਲ ਫੇਰ ਪੰਜਾਬੀਆਂ ਦੇ ਦਿਲਾਂ 'ਤੇ ਛਾਈ ਹੋਈ ਹੈ। ਬੜੀ ਮਿਹਨਤ ਅਤੇ ਲਗਨ ਨਾਲ ਤਿਆਰ ਕੀਤੇ ਗਏ ਇਸ ਗੀਤ ਨੂੰ ਨੀਰੂ ਦੇ ਧਾਰਮਿਕ ਗੀਤ 'ਲਾਲਾਂ ਦੀਆਂ ਜੋੜੀਆਂ' ਦੇ ਰਚੇਤਾ ਨਾਮਵਰ ਪ੍ਰਸਿੱਧ ਗੋਲਡ ਮੈਡਲਿਸਟ ਗੀਤਕਾਰ ਹਰਵਿੰਦਰ ਓਹੜਪੁਰੀ ਨੇ ਹੀ ਲਿਖਿਆ ਹੈ। ਅੱਜ ਦੇ ਨੌਜਵਾਨ ਵਰਗ ਦੇ ਚਹੇਤੇ ਸੰਗੀਤਕਾਰ ਦੀਪ ਜੰਡੂ ਵਲੋਂ ਬਣਾਏ 'ਜਾਗੋ ਵਾਲੀ ਰਾਤ' ਨੂੰ ਵਿਸ਼ਵ ਪੱਧਰ 'ਤੇ ਪਸੰਦ ਕੀਤਾ ਗਿਆ ਹੈ। ਪੰਜਾਬੀ ਚੈਨਲਾਂ ਦਾ ਸ਼ਿੰਗਾਰ ਬਣੇ ਸਫ਼ਲਤਾਪੂਰਵਕ ਚਲ ਰਹੇ ਇਸ ਗੀਤ ਦਾ ਫ਼ਿਲਮਾਂਕਣ ਸੰਦੀਪ ਸ਼ਰਮਾ ਵਲੋਂ ਬੜੇ ਹੀ ਸੁਚੱਜੇ ਤੇ ਨਿਵੇਕਲੇ ਢੰਗ ਨਾਲ ਖ਼ੂਬਸੂਰਤ ਸੈੱਟ 'ਤੇ ਤਿਆਰ ਕੀਤਾ ਗਿਆ ਹੈ। ਸ਼ਾਲਾ! ਇੰਗਲੈਂਡ ਦੀ ਧਰਤੀ 'ਤੇ ਬੈਸਟ ਫੀਮੇਲ ਦਾ ਐਵਾਰਡ ਪ੍ਰਾਪਤ ਕਰ ਚੁੱਕੀ ਕਮਲਜੀਤ ਨੀਰੂ ਦਿਲੋਂ ਮਾਂ-ਬੋਲੀ ਦੀ ਸੇਵਾ ਕਰ ਰਹੀ ਹੈ, ਹੋਰ ਵੀ ਬੁਲੰਦੀਆਂ ਨੂੰ ਛੂਹੇ।


-ਹਰੀ ਮੋਹਨ ਲੜੋਈ, ਭੋਗਪੁਰ (ਜਲੰਧਰ)


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX