ਤਾਜਾ ਖ਼ਬਰਾਂ


ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ...
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ...
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ...
ਫ਼ਾਜ਼ਿਲਕਾ 'ਚ ਕਰੰਟ ਲੱਗਣ ਨਾਲ ਇਕ ਦੀ ਮੌਤ,ਇਕ ਗੰਭੀਰ ਜ਼ਖਮੀ
. . .  1 day ago
ਫ਼ਾਜ਼ਿਲਕਾ, 15 ਫ਼ਰਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਪਿੰਡ ਵਿਸਾਖੇ ਵਾਲਾ ਖੂਹ ਵਿਚ ਬਿਜਲੀ ਦਾ ਕੰਮ ਕਰ ਰਹੇ ਦੋ ਨੌਜਵਾਨਾਂ ਨੂੰ ਕਰੰਟ ਲਗ ਜਾਣ ਦਾ ਸਮਾਚਾਰ ਹੈ। ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਇਕ...
ਲੁਟੇਰੇ ਫਾਈਨਾਂਸਰ ਤੋਂ ਸਾਢੇ 3 ਲੱਖ ਰੁਪਏ ਖੋਹ ਕੇ ਹੋਏ ਫ਼ਰਾਰ
. . .  1 day ago
ਬਾਘਾਪੁਰਾਣਾ,15 ਫ਼ਰਵਰੀ {ਬਲਰਾਜ ਸਿੰਗਲਾ}-ਫਾਈਨਾਂਸਰ ਹਰਬੰਸ ਸਿੰਘ ਕੋਲੋਂ ਮੋਟਰ ਬਾਈਕ ਸਵਾਰ 2 ਲੁਟੇਰੇ 3 ਲੱਖ 54 ਹਜ਼ਾਰ ਰੁਪਏ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ।
ਦਿੱਲੀ ਦੇ ਪਾਲਮ ਹਵਾਈ ਅੱਡੇ ਪੁੱਜੀਆਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ
. . .  1 day ago
ਨਵੀਂ ਦਿੱਲੀ, 15 ਫਰਵਰੀ - ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪੁਲਵਾਮਾ ਹਮਲੇ ਦੇ ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਪਹੁੰਚੀਆਂ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਦੇਸ਼ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੇਗੀ। ਇੱਥੇ...
ਜੰਮੂ ਕਸ਼ਮੀਰ 'ਚ ਫੌਜ ਦੇ ਕਾਫਲੇ ਦੌਰਾਨ ਹੁਣ ਰੋਕੀ ਜਾਵੇਗੀ ਆਮ ਲੋਕਾਂ ਲਈ ਆਵਾਜਾਈ
. . .  1 day ago
ਸ੍ਰੀਨਗਰ, 15 ਫਰਵਰੀ - ਸੀ.ਆਰ.ਪੀ.ਐਫ. ਕਾਫਲੇ 'ਤੇ ਹਮਲੇ ਦੇ ਇਕ ਦਿਨ ਬਾਅਦ ਜੰਮੂ ਕਸ਼ਮੀਰ ਦੌਰੇ 'ਤੇ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਅਧਿਕਾਰੀਆਂ ਨਾਲ ਗੱਲ ਕੀਤੀ। ਬੈਠਕ 'ਚ ਚੀਫ ਸੈਕਟਰੀ ਜੰਮੂ ਕਸ਼ਮੀਰ, ਆਰਮੀ ਕਮਾਂਡਰ...
ਵੱਖ ਵੱਖ ਦੇਸ਼ਾਂ ਦੇ ਕੂਟਨੀਤਕ ਵਿਦੇਸ਼ ਮੰਤਰਾਲਾ ਪੁੱਜੇ
. . .  1 day ago
ਨਵੀਂ ਦਿੱਲੀ, 15 ਫਰਵਰੀ - ਪੁਲਵਾਮਾ ਫਿਦਾਇਨ ਹਮਲੇ ਨੂੰ ਲੈ ਕੇ ਵੱਖ ਵੱਖ ਦੇਸ਼ਾਂ ਦੇ ਕੂਟਨੀਤਕ ਮਿਸ਼ਨਾਂ ਦੇ ਨੁਮਾਇੰਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲਾ ਵਿਖੇ ਪੁੱਜੇ। ਇਨ੍ਹਾਂ ਵਿਚ ਜਰਮਨੀ, ਹੰਗਰੀ, ਇਟਲੀ, ਯੂਰਪੀਅਨ ਯੂਨੀਅਨ, ਕੈਨੇਡਾ, ਬਰਤਾਨੀਆ, ਰੂਸ, ਆਸਟ੍ਰੇਲੀਆ...
ਭਲਕੇ ਹੋਵੇਗੀ ਸਰਬ ਪਾਰਟੀ ਬੈਠਕ
. . .  1 day ago
ਨਵੀਂ ਦਿੱਲੀ, 15 ਫਰਵਰੀ - ਪੁਲਵਾਮਾ ਫਿਦਾਇਨ ਹਮਲੇ ਨੂੰ ਲੈ ਕੇ ਭਲਕੇ 11 ਵਜੇ ਪਾਰਲੀਮੈਂਟਰੀ ਲਾਈਬਰੇਰੀ ਵਿਚ ਸਰਬ ਦਲੀ ਬੈਠਕ ਹੋਣ ਜਾ ਰਹੀ...
ਵਿਜੇ ਮਾਲਿਆ ਨੇ ਹਵਾਲਗੀ ਖਿਲਾਫ ਅਪੀਲ ਕਰਨ ਦੀ ਇਜਾਜ਼ਤ ਦੇਣ ਦੀ ਕੀਤੀ ਅਪੀਲ
. . .  1 day ago
ਲੰਡਨ, 15 ਫਰਵਰੀ - ਭਾਰਤ ਵਿਚ ਧੋਖਾਧੜੀ ਤੇ ਮਨੀ ਲਾਂਡਰਿੰਗ 'ਚ ਕਰੀਬ 9 ਹਜ਼ਾਰ ਕਰੋੜ ਰਕਮ ਦੇ ਮਾਮਲਿਆਂ ਨੂੰ ਲੈ ਕੇ ਲੁੜੀਂਦੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਯੂ.ਕੇ. ਹਾਈਕੋਰਟ ਵਿਚ ਅਰਜ਼ੀ ਦਾਖਲ ਕਰਕੇ ਹਵਾਲਗੀ ਸਬੰਧੀ ਬ੍ਰਿਟਿਸ਼ ਗ੍ਰਹਿ ਸਕੱਤਰ ਵਲੋਂ ਜਾਰੀ...
ਹੋਰ ਖ਼ਬਰਾਂ..

ਨਾਰੀ ਸੰਸਾਰ

ਰਿਸ਼ਤੇ ਵੀ ਆਜ਼ਾਦੀ ਚਾਹੁੰਦੇ ਹਨ

ਆਜ਼ਾਦੀ ਬਹੁਤ ਵੱਡੀ ਮਿਹਨਤ ਹੈ, ਜਿਸ ਨੂੰ ਮਨੁੱਖ ਹੀ ਨਹੀਂ, ਹਰ ਪਸ਼ੂ-ਪੰਛੀ ਵੀ ਪਸੰਦ ਕਰਦਾ ਹੈ। ਅੱਜ ਦਾ ਮਨੁੱਖ ਏਨਾ ਸੁਆਰਥੀ ਹੋ ਗਿਆ ਹੈ ਕਿ ਉਹ ਆਪ ਤਾਂ ਆਜ਼ਾਦ ਰਹਿਣਾ ਚਾਹੁੰਦਾ ਹੈ ਪਰ ਦੂਜਿਆਂ ਨੂੰ ਆਜ਼ਾਦ ਦੇਖਣਾ ਨਹੀਂ ਚਾਹੁੰਦਾ। ਹਰ ਰਿਸ਼ਤਾ ਘੁਟਣ ਮਹਿਸੂਸ ਕਰ ਰਿਹਾ ਹੈ। ਇਨ੍ਹਾਂ ਵਿਚ ਮਿਠਾਸ ਅਤੇ ਨਿੱਘ ਦੀ ਕਮੀ ਆ ਰਹੀ ਹੈ, ਜਿਸ ਕਾਰਨ ਆਪਣੇ ਵੀ ਬੇਗਾਨੇ ਨਜ਼ਰ ਆ ਰਹੇ ਹਨ ਅਤੇ ਹਰ ਰਿਸ਼ਤੇ ਦੀ ਅਹਿਮੀਅਤ ਘਟ ਰਹੀ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਰਿਸ਼ਤੇ ਹਮੇਸ਼ਾ ਬਣੇ ਰਹਿਣ ਤਾਂ ਉਨ੍ਹਾਂ ਨੂੰ ਖੁੱਲ੍ਹ ਕੇ ਜਿਉਣ ਦਿਓ। ਛੋਟੀ-ਛੋਟੀ ਗੱਲ 'ਤੇ ਟੋਕਾ-ਟਾਕੀ, ਇਕ-ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਅਤੇ ਹਰ ਸਮੇਂ ਦੂਜੇ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਵਿਚ ਲੱਗੇ ਰਹਿਣ ਕਰਕੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਹਨ। ਇਸ ਤਰ੍ਹਾਂ ਦੇ ਮਾਹੌਲ ਵਿਚ ਰਿਸ਼ਤਿਆਂ ਵਿਚ ਦੂਰੀ ਹੀ ਨਹੀਂ ਵਧਦੀ, ਬਲਕਿ ਜੜ੍ਹੋਂ ਵੀ ਹਿੱਲ ਜਾਂਦੇ ਹਨ। ਸੋਸ਼ਲ ਮੀਡੀਆ ਦੇ ਯੁੱਗ ਵਿਚ ਤਾਂ ਲੋਕ ਉਂਜ ਵੀ ਰਿਸ਼ਤਿਆਂ ਨੂੰ ਤੇਜ਼ੀ ਨਾਲ ਭੁੱਲ ਰਹੇ ਹਨ। ਜੇ ਅਸੀਂ ਵੀ ਇਕ-ਦੂਜੇ ਦੀਆਂ ਭਾਵਨਾਵਾਂ ਜਾਂ ਮਜਬੂਰੀਆਂ ਨੂੰ ਨਾ ਸਮਝਿਆ ਤਾਂ ਰਿਸ਼ਤੇ ਬੋਝ ਬਣ ਜਾਣਗੇ। ਸਾਨੂੰ ਬਿਨਾਂ ਕਿਸੇ ਸੁਆਰਥ ਦੇ ਇਨ੍ਹਾਂ ਨੂੰ ਆਪਣੇ ਢੰਗ ਨਾਲ ਜਿਉਣ ਦਾ ਮੌਕਾ ਦੇਣਾ ਚਾਹੀਦਾ ਹੈ।
ਗੱਲ ਜਦੋਂ ਆਜ਼ਾਦੀ ਦੀ ਹੋਵੇ ਤਾਂ ਰਿਸ਼ਤਿਆਂ ਵਿਚ ਵਿਅਕਤਿਤਵ ਛੂਟ ਜ਼ਰੂਰ ਹੋਣੀ ਚਾਹੀਦੀ ਹੈ। ਪਤੀ-ਪਤਨੀ ਵਲੋਂ ਆਪਸ ਵਿਚ ਇਕ-ਦੂਜੇ ਦਾ ਪੂਰਾ ਧਿਆਨ ਰੱਖਣਾ ਬਹੁਤ ਚੰਗੀ ਗੱਲ ਹੈ। ਜ਼ਰੂਰਤ ਤੋਂ ਜ਼ਿਆਦਾ ਖਿਆਲ ਰੱਖਣ ਦਾ ਮਤਲਬ ਹੈ ਰਿਸ਼ਤਿਆਂ ਵਿਚ ਸਹਿਜਤਾ ਦਾ ਖ਼ਤਮ ਹੋਣਾ। ਦੋਵੇਂ ਕੁਝ ਸਮਾਂ ਆਪਣੇ-ਆਪ ਨੂੰ ਜ਼ਰੂਰ ਦੇਣ। ਜਿਵੇਂ ਪਤੀ ਦਾ ਆਪਣੇ ਮਿੱਤਰਾਂ ਨਾਲ ਜਾਂ ਮਾਂ-ਬਾਪ ਆਦਿ ਨਾਲ ਕੁਝ ਸਮਾਂ ਬਿਤਾਉਣਾ। ਇਸ ਤਰ੍ਹਾਂ ਪਤਨੀ ਆਪਣੀਆਂ ਸਹੇਲੀਆਂ ਨਾਲ ਕਿੱਟੀ ਪਾਰਟੀ ਦਾ ਆਨੰਦ ਲੈ ਸਕਦੀ ਹੈ ਜਾਂ ਰੁਚੀ ਅਨੁਸਾਰ ਕੰਮ ਕਰ ਸਕਦੀ ਹੈ। ਇਸ ਤਰ੍ਹਾਂ ਰਿਸ਼ਤੇ ਮਜ਼ਬੂਤ ਵੀ ਹੋਣਗੇ ਅਤੇ ਜੀਵਨ ਦਾ ਆਨੰਦ ਵੀ ਆਵੇਗਾ।
ਭੈਣ-ਭਰਾ ਦੇ ਰਿਸ਼ਤੇ ਵਿਚ ਵੀ ਸਮੇਂ ਨਾਲ ਤਬਦੀਲੀ ਆਉਣੀ ਜ਼ਰੂਰੀ ਹੈ। ਪਹਿਲਾਂ ਉਹ ਇਕ ਵਾਤਾਵਰਨ ਵਿਚ ਵੱਡੇ ਹੁੰਦੇ ਹਨ, ਵਿਆਹ ਤੋਂ ਬਾਅਦ ਸਭ ਕੁਝ ਬਦਲ ਜਾਂਦਾ ਹੈ। ਭਰਾ ਨੂੰ ਵਿਆਹੀ ਭੈਣ ਦੀ ਜ਼ਿੰਦਗੀ ਵਿਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਭੈਣ ਨੂੰ ਆਪਣੇ ਭਰਾ-ਭਰਜਾਈ 'ਤੇ ਬੋਝ ਬਣਨਾ ਚਾਹੀਦਾ ਹੈ। ਹਰੇਕ ਦੀ ਆਪਣੀ ਜ਼ਿੰਦਗੀ ਹੈ ਤੇ ਉਸ ਨੂੰ ਉਸ ਦੇ ਢੰਗ ਨਾਲ ਜਿਉਣ ਦਾ ਹੱਕ ਦੇਵਾਂਗੇ ਤਾਂ ਰਿਸ਼ਤੇ ਦੂਰ ਤੱਕ ਸਾਥ ਦੇਣਗੇ। ਇਸ ਕਰਕੇ ਕਦੇ ਵੀ ਬਿਨਾਂ ਮੰਗੇ ਸਲਾਹ ਨਾ ਦਿਓ।
ਸੱਸ-ਨੂੰਹ ਦੀ ਗੱਲ ਕਰੀਏ ਤਾਂ ਇੰਜ ਲਗਦਾ ਹੈ ਜਿਵੇਂ ਆਜ਼ਾਦੀ ਖ਼ਤਮ ਹੀ ਹੋ ਜਾਂਦੀ ਹੈ। ਇਸ ਕਾਰਨ ਇਹ ਰਿਸ਼ਤਾ ਬਹੁਤ ਸੰਵੇਦਨਸ਼ੀਲ ਹੈ ਪਰ ਇਸ ਦੀ ਵੀ ਡੋਰ ਸਾਡੇ ਹੱਥ ਹੈ। ਜੇ ਥੋੜ੍ਹੀ ਸਮਝਦਾਰੀ ਤੋਂ ਕੰਮ ਲਈਏ ਤਾਂ ਰਿਸ਼ਤਿਆਂ ਨੂੰ ਖੰਭ ਲਗਦਿਆਂ ਦੇਰ ਨਹੀਂ ਲਗਦੀ। ਜੇ ਸੱਸ ਇਕ ਕਦਮ ਅੱਗੇ ਵਧੇ ਤਾਂ ਨੂੰਹ ਨੂੰ ਵੀ ਦੋ ਕਦਮ ਅੱਗੇ ਵਧਣਾ ਚਾਹੀਦਾ ਹੈ। ਸਮੇਂ ਦੇ ਨਾਲ-ਨਾਲ ਸਭ ਨੂੰ ਆਜ਼ਾਦੀ ਦੇਣਾ ਜ਼ਰੂਰੀ ਹੈ, ਤਾਂ ਹੀ ਹਰ ਕੋਈ ਖੁੱਲ੍ਹ ਕੇ ਜੀਅ ਸਕਦਾ ਹੈ। ਲੋੜ ਪੈਣ 'ਤੇ ਨੂੰਹ ਨੂੰ ਸਮਝਾਇਆ ਜਾ ਸਕਦਾ ਹੈ ਪਰ ਰੋਕ-ਟੋਕ ਕਰਨਾ ਠੀਕ ਨਹੀਂ। ਸੱਸ ਨੂੰ ਵੀ ਮਾਂ ਵਰਗਾ ਸਤਿਕਾਰ ਦਿੱਤਾ ਜਾ ਸਕਦਾ ਹੈ।
ਮਿੱਤਰ ਵੀ ਬਹੁਤ ਪਿਆਰੇ ਹੁੰਦੇ ਹਨ ਪਰ ਮਿੱਤਰਤਾ ਨੂੰ ਸੀਮਤ ਕਰਨਾ ਅਕਲਮੰਦੀ ਨਹੀਂ। ਕਦੇ ਵੀ ਬਿਨਾਂ ਸੋਚੇ-ਸਮਝੇ ਉਸ ਦੇ ਨਿੱਜੀ ਜੀਵਨ ਵਿਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਹ ਤੁਹਾਡਾ ਮਿੱਤਰ ਜ਼ਰੂਰ ਹੈ ਪਰ ਉਸ ਦਾ ਵੀ ਘਰ-ਪਰਿਵਾਰ ਹੈ। ਉਸ ਦੀਆਂ ਚੀਜ਼ਾਂ ਨੂੰ ਬਿਨਾਂ ਪੁੱਛੇ ਕਦੇ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਅਟੁੱਟ ਰਿਸ਼ਤੇ ਨੂੰ ਬਣਾਈ ਰੱਖਣ ਵਿਚ ਆਜ਼ਾਦੀ ਦਾ ਅਹਿਮ ਰੋਲ ਹੈ, ਇਸ ਲਈ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇ ਮਿੱਤਰ ਮੁਸ਼ਕਿਲ ਵਿਚ ਹੋਵੇ ਤਾਂ ਕਦੇ ਵੀ ਉਸ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ।
ਅੱਜ ਬਹੁਤ ਸਾਰੇ ਰਿਸ਼ਤੇ ਟੁੱਟਣ ਦੀ ਕਗਾਰ ਦੇ ਨਾਲ-ਨਾਲ ਖ਼ਤਮ ਹੋ ਰਹੇ ਹਨ। ਭੱਜ-ਦੌੜ ਦੀ ਜ਼ਿੰਦਗੀ ਵਿਚ ਕਿਸੇ ਕੋਲ ਇਕ-ਦੂਜੇ ਵਾਸਤੇ ਸਮਾਂ ਨਹੀਂ ਹੈ। ਬੱਚਿਆਂ ਨੂੰ ਰਿਸ਼ਤਿਆਂ ਬਾਰੇ ਜਾਣਕਾਰੀ ਲਗਪਗ ਖਤਮ ਹੋ ਰਹੀ ਹੈ। ਲੋਕ ਜ਼ਿਆਦਾ ਤੋਂ ਜ਼ਿਆਦਾ ਸਮਾਂ ਸੋਸ਼ਲ ਸਾਈਟਸ ਨਾਲ ਬਿਤਾ ਰਹੇ ਹਨ। ਰਿਸ਼ਤੇਦਾਰ ਭਾਰ ਨਜ਼ਰ ਆ ਰਹੇ ਹਨ, ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਕੁਝ ਰਿਸ਼ਤੇ ਬਣੇ ਰਹਿਣ ਤਾਂ ਉਨ੍ਹਾਂ ਦੀ ਆਜ਼ਾਦੀ ਵਿਚ ਰੁਕਾਵਟ ਨਾ ਬਣੀਏ। ਜੇ ਅਸੀਂ ਰਿਸ਼ਤਿਆਂ ਦਾ ਆਨੰਦ ਮਾਨਣਾ ਚਾਹੁੰਦੇ ਹਾਂ ਤਾਂ ਹਰ ਰਿਸ਼ਤੇ ਨੂੰ ਆਜ਼ਾਦੀ ਨਾਲ ਜਿਉਣ ਦਾ ਹੱਕ ਦਈਏ। ਆਜ਼ਾਦ ਰਿਸ਼ਤੇ ਹੀ ਜੀਵਨ ਵਿਚ ਗਰਮਾਹਟ ਅਤੇ ਨਿੱਘ ਲਿਆ ਸਕਦੇ ਹਨ। ਖੁੱਲ੍ਹ ਕੇ ਜੀਓ ਤੇ ਜਿਉਣ ਦਿਓ।


-ਮੋਬਾ: 98782-49944


ਖ਼ਬਰ ਸ਼ੇਅਰ ਕਰੋ

ਬੱਚਿਆਂ ਦੀ ਸਾਂਭ-ਸੰਭਾਲ ਦੇ ਮਾਮਲੇ ਵਿਚ ਕਿੰਨਾ ਜਾਣਦੇ ਹੋ ਤੁਸੀਂ?

1. ਤੁਹਾਡੇ ਬੱਚੇ ਦਾ ਜਨਮ ਭਰ ਗਰਮੀਆਂ ਵਿਚ ਹੋਇਆ ਹੈ ਅਤੇ ਤੁਹਾਡੇ ਕਈ ਬਜ਼ੁਰਗ ਰਿਸ਼ਤੇਦਾਰਾਂ ਦੀ ਸਲਾਹ ਹੈ ਕਿ ਗਰਮੀ ਦੀ ਬਹੁਤਾਤ ਕਾਰਨ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਥੋੜ੍ਹਾ ਪਾਣੀ ਵੀ ਪਿਲਾਉਂਦੇ ਰਹਿਣਾ ਚਾਹੀਦਾ ਹੈ। ਇਸ ਸਲਾਹ 'ਤੇ ਤੁਸੀਂ ਕੀ ਕਰੋਗੇ?
(ਕ) ਸਲਾਹ ਦੀ ਪਾਲਣਾ ਕਰੋਗੇ।
(ਖ) ਸਲਾਹ ਨੂੰ ਸਿਰੇ ਤੋਂ ਖਾਰਜ ਕਰ ਦਿਓਗੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਬੱਚੇ ਨੂੰ ਮਾਂ ਦੇ ਦੁੱਧ ਤੋਂ ਇਲਾਵਾ ਕੁਝ ਨਹੀਂ ਚਾਹੀਦਾ।
(ਗ) ਕਈ ਦੂਜੇ ਲੋਕਾਂ ਦੀ ਸਲਾਹ ਲਓਗੇ ਤਾਂ ਕਿ ਸਹੀ ਫੈਸਲਾ ਕਰ ਸਕੋ।
2. ਆਪਣੇ ਨਵਜਨਮੇ ਬੱਚੇ ਨੂੰ ਤੁਸੀਂ ਬਹੁਤਾ ਸਮਾਂ ਗੋਦ ਵਿਚ ਚੁੱਕੀ ਰੱਖਦੇ ਹੋ, ਜਦੋਂ ਕਿ ਤੁਹਾਡੀ ਸੱਸ ਦਾ ਕਹਿਣਾ ਹੈ ਕਿ ਬੱਚੇ ਨੂੰ ਜ਼ਿਆਦਾ ਗੋਦ ਵਿਚ ਚੁੱਕਣਾ ਉਸ ਦੀ ਸਿਹਤ ਲਈ ਨੁਕਸਾਨਦਾਇਕ ਹੈ। ਇਸ 'ਤੇ ਤੁਸੀਂ-
(ਕ) ਬੱਚੇ ਨੂੰ ਬਹੁਤਾ ਸਮਾਂ ਬਿਸਤਰ 'ਤੇ ਪਿਆ ਰਹਿਣ ਦਿਓਗੇ।
(ਖ) ਤੁਹਾਨੂੰ ਪਤਾ ਹੈ ਕਿ ਸੱਸ ਮਾਂ ਜੋ ਕੁਝ ਕਹਿ ਰਹੀ ਹੈ, ਉਹ ਵਿਗਿਆਨਕ ਆਧਾਰ 'ਤੇ ਸਹੀ ਨਹੀਂ ਹੈ। ਸਗੋਂ ਜ਼ਿਆਦਾ ਸਮਾਂ ਗੋਦ ਵਿਚ ਰੱਖਣ 'ਤੇ ਬੱਚੇ ਦੇ ਨਾਲ ਖਿੱਚ ਚੰਗੀ ਬਣਦੀ ਹੈ। ਇਸ ਲਈ ਉਸ ਦੀ ਸਲਾਹ ਨੂੰ ਖਾਰਜ ਕਰ ਦਿਓਗੇ।
(ਗ) ਆਪਣੀ ਮਾਂ ਤੋਂ ਪੁੱਛੋਗੇ ਅਤੇ ਜਿਵੇਂ ਉਹ ਕਹੇਗੀ, ਉਵੇਂ ਹੀ ਕਰੋਗੇ।
3. ਪ੍ਰਸਵ ਤੋਂ ਤੁਰੰਤ ਬਾਅਦ ਸਤਨਾਂ ਵਿਚ ਉਤਰਨ ਵਾਲੇ ਦੁੱਧ ਨੂੰ ਬੱਚੇ ਨੂੰ ਨਹੀਂ ਪਿਲਾਉਣਾ ਚਾਹੀਦਾ। ਤੁਹਾਡੇ ਕਈ ਰਿਸ਼ਤੇਦਾਰਾਂ ਨੇ ਤੁਹਾਨੂੰ ਇਹ ਸਲਾਹ ਦਿੱਤੀ ਹੈ। ਕੀ ਤੁਸੀਂ ਇਸ ਸਲਾਹ ਨੂੰ ਮੰਨੋਗੇ?
(ਕ) ਬਿਲਕੁਲ ਨਹੀਂ, ਕਿਉਂਕਿ ਇਹ ਸਹੀ ਨਹੀਂ ਹੈ।
(ਖ) ਬਿਨਾਂ ਸ਼ੱਕ, ਕਿਉਂਕਿ ਇਹ ਤਜਰਬੇਕਾਰ ਔਰਤਾਂ ਦੀ ਸਲਾਹ ਹੈ।
(ਗ) ਅਜੇ ਕੁਝ ਸਮਝ ਵਿਚ ਨਹੀਂ ਆ ਰਿਹਾ ਕਿ ਕੀ ਕਰਾਂਗੀ। ਮੌਕੇ 'ਤੇ ਹੀ ਫੈਸਲਾ ਕਰਾਂਗੀ, ਜੋ ਠੀਕ ਲੱਗੇਗਾ।
4. ਬੱਚੇ ਦੀ ਜੀਭ 'ਤੇ ਖੰਡ ਰੱਖਣ ਨਾਲ ਹਿਚਕੀ ਖ਼ਤਮ ਹੋ ਜਾਂਦੀ ਹੈ। ਤੁਹਾਡੇ ਮੁਤਾਬਿਕ ਕੀ ਇਹ ਸਹੀ ਹੈ?
(ਕ) ਬਿਲਕੁਲ ਨਹੀਂ।
(ਖ) ਕਦੇ ਅਜ਼ਮਾ ਕੇ ਨਹੀਂ ਦੇਖਿਆ।
(ਗ) ਕਈ ਲੋਕਾਂ ਤੋਂ ਪੁੱਛ ਕੇ ਕੋਈ ਅੰਤਿਮ ਰਾਏ ਬਣਾਵਾਂਗੀ।
5. ਜੇ ਬੱਚਾ ਛਿੱਕਦਾ ਹੈ ਤਾਂ ਇਸ ਦਾ ਮਤਲਬ ਹੈ ਉਸ ਨੂੰ ਸਰਦੀ ਲੱਗ ਗਈ ਹੈ। ਕੀ ਇਹ ਗੱਲ ਹਮੇਸ਼ਾ ਸਹੀ ਹੁੰਦੀ ਹੈ?
(ਕ) ਬਿਲਕੁਲ ਨਹੀਂ। ਸਗੋਂ ਇਹ ਛਿੱਕ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਬੱਚੇ ਦੀ ਸਿਹਤ ਚੰਗੀ ਹੈ।
(ਖ) ਹਾਂ, ਬਜ਼ੁਰਗਾਂ ਨੇ ਤਾਂ ਇਹੀ ਦੱਸਿਆ ਹੈ, ਫਿਰ ਇਹ ਸਹੀ ਹੀ ਹੋਵੇਗਾ।
(ਗ) ਪਤਾ ਨਹੀਂ।
ਨਤੀਜਾ : ਜੇ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਇਮਾਨਦਾਰੀ ਨਾਲ ਦਿੱਤੇ ਹਨ ਤਾਂ ਹੁਣ ਇਨ੍ਹਾਂ ਜਵਾਬਾਂ ਨਾਲ ਹਾਸਲ ਅੰਕਾਂ ਦੇ ਆਧਾਰ 'ਤੇ ਆਓ ਦੇਖਦੇ ਹਾਂ ਕਿ ਤੁਸੀਂ ਬੱਚੇ ਦੀ ਸਾਂਭ-ਸੰਭਾਲ ਦੇ ਸਬੰਧ ਵਿਚ ਕਿੰਨੇ ਜਾਗਰੂਕ ਹੋ।
ਕ-ਜੇ ਤੁਹਾਨੂੰ 10 ਜਾਂ ਇਸ ਤੋਂ ਘੱਟ ਅੰਕ ਮਿਲੇ ਹਨ ਤਾਂ ਤੁਹਾਡਾ ਬੱਚੇ ਦੀ ਸੰਭਾਲ ਸਬੰਧੀ ਗਿਆਨ ਲੋਕਾਂ ਦੀਆਂ ਸਲਾਹਾਂ 'ਤੇ ਆਧਾਰਿਤ ਹੈ। ਇਸ ਨੂੰ ਪੂਰੀ ਤਰ੍ਹਾਂ ਸਹੀ ਨਹੀਂ ਕਿਹਾ ਜਾ ਸਕਦਾ।
ਖ-ਜੇ ਤੁਹਾਡੇ ਕੁੱਲ ਹਾਸਲ ਅੰਕ 11 ਜਾਂ 15 ਹਨ ਤਾਂ ਤੁਹਾਨੂੰ ਬੱਚੇ ਦੀ ਸਾਂਭ-ਸੰਭਾਲ ਦੇ ਸਬੰਧ ਵਿਚ ਸਾਰੀਆਂ ਮੁਢਲੀਆਂ ਗੱਲਾਂ ਪਤਾ ਹਨ। ਪਰ ਤੁਸੀਂ ਕਈ ਵਾਰ ਦੂਜਿਆਂ ਦੀ ਦੇਖਾ-ਦੇਖੀ ਜਾਂ ਉਨ੍ਹਾਂ ਦੀਆਂ ਸਲਾਹਾਂ 'ਤੇ ਚੱਲ ਕੇ ਗੜਬੜ ਕਰ ਦਿੰਦੇ ਹੋ।
ਗ-ਜੇ ਤੁਸੀਂ 16 ਜਾਂ ਇਸ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ ਤਾਂ ਤੁਸੀਂ ਨਾ ਸਿਰਫ ਬੱਚੇ ਦੀ ਸੰਭਾਲ ਬਾਰੇ ਕਾਫੀ ਕੁਝ ਜਾਣਦੇ ਹੋ ਸਗੋਂ ਆਪਣੀ ਜਾਣਕਾਰੀ ਨੂੰ ਵਿਗਿਆਨਕ ਕਸੌਟੀ 'ਤੇ ਵੀ ਪਰਖਦੇ ਹੋ। ਨਤੀਜਾ ਇਹ ਹੈ ਕਿ ਤੁਹਾਨੂੰ ਬੱਚੇ ਦੀ ਸੰਭਾਲ ਬਾਰੇ ਚੰਗੀ ਤਰ੍ਹਾਂ ਪਤਾ ਹੈ।


-ਇਮੇਜ ਰਿਫਲੈਕਸ਼ਨ ਸੈਂਟਰ

ਬਦਲਦੇ ਮੌਸਮ ਵਿਚ ਹੱਥਾਂ-ਪੈਰਾਂ ਦੀ ਸਾਂਭ-ਸੰਭਾਲ

ਮੌਸਮ ਵਿਚ ਤਬਦੀਲੀ ਤੁਹਾਡੀ ਚਮੜੀ ਨੂੰ ਲੈ ਕੇ ਤਣਾਅਪੂਰਨ ਹੋ ਸਕਦੀ ਹੈ, ਵਿਸ਼ੇਸ਼ ਤੌਰ 'ਤੇ ਜਦੋਂ ਗਰਮੀ ਅਤੇ ਹੁੰਮਸ ਭਰੇ ਮਹੀਨੇ ਠੰਢੇ ਮੌਸਮ ਵਿਚ ਤਬਦੀਲ ਹੋਣ ਲਗਦੇ ਹਨ। ਇਕ ਵਾਰ ਜਦੋਂ ਤਾਪਮਾਨ ਬਦਲਣਾ ਸ਼ੁਰੂ ਹੋ ਜਾਵੇ ਤਾਂ ਤੁਹਾਨੂੰ ਆਪਣੀ ਚਮੜੀ ਦੀ ਦੇਖਭਾਲ ਸਬੰਧੀ ਰੁਟੀਨ ਨੂੰ ਵੀ ਬਦਲਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਆਮ ਤੌਰ 'ਤੇ ਇਸ ਤਬਦੀਲੀ ਕਾਰਨ ਤੁਹਾਡੀ ਚਮੜੀ ਭੱਦੀ ਲੱਗਣ ਲੱਗੇਗੀ। ਇਹ ਕੁਝ ਸਮੇਂ ਲਈ ਚਮੜੀ ਲਈ ਮੁਸ਼ਕਿਲ ਪੈਦਾ ਕਰ ਸਕਦੀ ਹੈ। ਠੰਢੇ ਮੌਸਮ ਵਿਚ ਆਪਣੀ ਚਮੜੀ ਦੀ ਦੇਖਭਾਲ ਸਬੰਧੀ ਸਮੇਂ ਸਿਰ ਹੇਠ ਲਿਖੇ ਅਨੁਸਾਰ ਧਿਆਨ ਦਿੱਤਾ ਜਾ ਸਕਦਾ ਹੈ-
1. ਰਾਤ ਸਮੇਂ ਚਿਹਰੇ ਲਈ ਹਾਈਡ੍ਰੇਟਿੰਗ ਮਾਇਸਚਰਾਈਜਰ ਦੀ ਵਰਤੋਂ ਕਰੋ : ਚਮੜੀ ਦੀ ਖ਼ਤਮ ਹੋ ਚੁੱਕੀ ਨਮੀ ਨੂੰ ਮੁੜ ਠੀਕ ਕਰਨ ਲਈ, ਸੌਣ ਤੋਂ ਪਹਿਲਾਂ ਹਾਈਡ੍ਰੇਟਿੰਗ ਮਾਇਸਚਰਾਈਜਰ ਦੀ ਚਿਹਰੇ 'ਤੇ ਵਰਤੋਂ ਕਰੋ। ਇਸ ਤਰ੍ਹਾਂ ਰਾਤ ਵੇਲੇ ਤੁਹਾਡੀ ਚਮੜੀ ਦੀ ਮੁਰੰਮਤ ਆਪਣੇ-ਆਪ ਹੋ ਜਾਵੇਗੀ ਅਤੇ ਉਮਰ ਤੋਂ ਪਹਿਲਾਂ ਝੁਰੜੀਆਂ ਪੈਣ ਤੋਂ ਵੀ ਬਚਾਅ ਰਹੇਗਾ। ਮਾਇਸਚਰਾਈਜ਼ਰ ਨੂੰ ਵਿਟਾਮਿਨ 'ਈ' ਅਤੇ ਅਲਫ਼ਾ ਹਾਈਡ੍ਰੋਕਸੀ ਐਸਿਡ ਨਾਲ ਵਰਤੋ, ਜੋ ਚਮੜੀ ਵਿਚ ਖੁਸ਼ਕੀ ਨੂੰ ਦੂਰ ਕਰੇਗੀ।
2. ਨਰਮ ਮਾਇਸਚਰਾਈਜਿੰਗ ਬਾਡੀ ਸੋਪ ਦੀ ਵਰਤੋਂ ਸ਼ੁਰੂ ਕਰੋ : ਐਂਟੀਬੈਕਟੀਰੀਅਲ ਬਾਡੀ ਸੋਪ ਹੋ ਸਕਦਾ ਚਮੜੀ ਦੀ ਕੁਦਰਤੀ ਨਮੀ ਲਈ ਠੀਕ ਨਾ ਬੈਠਣ। ਸਰਦੀਆਂ ਵਿਚ ਜੇਕਰ ਤੁਸੀਂ ਐਂਟੀਬੈਕਟੀਰੀਅਲ ਬਾਡੀ ਸੋਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੀ ਚਮੜੀ ਕਾਫੀ ਖੁਸ਼ਕ ਹੋ ਸਕਦੀ ਹੈ। ਇਸ ਲਈ ਨਰਮ, ਖੁਸ਼ਬੂ ਰਹਿਤ ਮਾਇਸਚਰਾਈਜਿੰਗ ਸਾਬਣ ਦੀ ਚੋਣ ਹੀ ਕਰੋ।
3. ਜ਼ਿਆਦਾ ਦੇਰ ਗਰਮ ਇਸ਼ਨਾਨ ਤੋਂ ਬਚੋ : ਹਮੇਸ਼ਾ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਸਰੀਰ 'ਤੇ ਲੋਸ਼ਨ ਲਗਾਉਣਾ ਨਾ ਭੁੱਲੋ, ਖਾਸ ਤੌਰ 'ਤੇ ਖੁਸ਼ਕ ਭਾਗਾਂ ਉੱਪਰ। ਇਸ ਤਰ੍ਹਾਂ ਕਰਕੇ ਪੂਰਾ ਦਿਨ ਤੁਹਾਡੀ ਚਮੜੀ ਦੀ ਨਮੀ ਠੀਕ ਰਹੇਗੀ।
4. ਨਰਮ ਸੂਤੀ ਕੱਪੜੇ ਪਹਿਨੋ : ਚਮੜੀ ਨਾਲ ਸਿੱਧੇ ਸੰਪਰਕ ਵਿਚ ਆਉਣ ਵਾਲੇ ਪੋਲੀਐਸਟਰ ਕੱਪੜੇ ਪਹਿਨਣ ਤੋਂ ਬਚੋ, ਖਾਸ ਤੌਰ 'ਤੇ ਆਪਣੇ ਗਲੇ ਦੁਆਲੇ। ਬਦਲਦਾ ਹੋਇਆ ਮੌਸਮ ਤੁਹਾਡੀ ਚਮੜੀ ਨੂੰ ਖੁਸ਼ਕ ਤੇ ਖਰਾਬ ਕਰ ਸਕਦਾ ਹੈ। ਇਸ ਤਰ੍ਹਾਂ ਦੇ ਕੱਪੜੇ ਰਗੜ ਪੈਦਾ ਕਰਕੇ ਚਮੜੀ ਦੀਆਂ ਮੁਸ਼ਕਿਲਾਂ ਵਿਚ ਵਾਧਾ ਕਰਦੇ ਹਨ। ਇਸ ਲਈ ਕਮੀਜ਼ਾਂ, ਬਲਾਊਜ਼ ਤੇ ਸਵੈਟਰ ਨਰਮ ਸੂਤੀ ਹੀ ਪਹਿਨੋ।
5. ਹੱਥਾਂ-ਪੈਰਾਂ ਨੂੰ ਮਾਇਸਚਰਾਈਜ਼ ਕਰਨਾ ਨਾ ਭੁੱਲੋ : ਹੱਥਾਂ ਅਤੇ ਪੈਰਾਂ ਦੀ ਚਮੜੀ 'ਤੇ ਮੌਸਮ ਦਾ ਤੁਰੰਤ ਅਸਰ ਹੁੰਦਾ ਹੈ। ਇਸ ਲਈ ਮਾਇਸਚਰਾਈਜਿੰਗ ਲੋਸ਼ਨ ਲਗਾਉਣਾ ਨਾ ਭੁੱਲੋ। ਹੱਥਾਂ ਅਤੇ ਪੈਰਾਂ ਦੀ ਖੁਸ਼ਕ ਚਮੜੀ 'ਤੇ ਖਰਾਸ਼ ਹੋ ਸਕਦੀ ਹੈ ਅਤੇ ਇਹ ਫਟ ਸਕਦੇ ਹਨ ਜਾਂ ਦਰਦ ਵੀ ਕਰ ਸਕਦੇ ਹਨ। ਇਸ ਲਈ ਨਹਾਉਣ ਪਿੱਛੋਂ ਮਾਇਸਚਰਾਈਜ਼ਰ ਕਰੀਮ ਜ਼ਰੂਰ ਲਗਾਓ। ਚਮੜੀ ਪੋਸ਼ਕ ਤੱਤਾਂ ਨੂੰ ਆਪਣੇ ਵਿਚ ਛੇਤੀ ਜਜ਼ਬ ਕਰ ਲੈਂਦੀ ਹੈ ਜਦੋਂ ਕਿ ਇਹ ਆਪ ਨਮੀ ਵਾਲੀ ਅਤੇ ਨਰਮ ਰਹਿੰਦੀ ਹੈ।

ਕੱਦੂ ਦਾ ਸੂਪ

ਪ੍ਰੈਸ਼ਰ ਕੁੱਕਰ ਵਿਚ ਪਕਾਉਣ ਲਈ :
* 2.75 ਕੱਪ ਕੱਦੂ ਜਾਂ 250 ਗ੍ਰਾਮ ਕੱਦੂ
* 1/3 ਕੱਪ ਕੱਟਿਆ ਪਿਆਜ਼ ਜਾਂ ਇਕ ਵਿਚਕਾਰਲੇ ਆਕਾਰ ਦਾ ਪਿਆਜ਼ (ਕੱਟਿਆ ਹੋਇਆ) * 1 ਤੋਂ 2 ਤੁਰੀਆਂ ਲਸਣ ਦੀਆਂ (ਕੱਟੀਆਂ ਹੋਈਆਂ)
* 3/4 ਤੋਂ 1 ਕੱਪ ਪਾਣੀ
ਕੱਦੂ ਦੇ ਸੂਪ ਲਈ ਹੋਰ ਸਮੱਗਰੀ :
* 2 ਤੋਂ 3 ਚਮਚੇ ਜੈਤੂਨ ਦਾ ਤੇਲ * 1/4 ਚਮਚੇ ਖੁਸ਼ਕ ਜਵਾਇਣ ਦੀਆਂ ਪੱਤੀਆਂ * 1/2 ਚਮਚੇ ਖੁਸ਼ਕ ਜਵਾਇਣ * 1/2 ਚਮਚੇ ਚੀਨੀ * ਕਾਲੀ ਮਿਰਚ ਪਾਊਡਰ ਲੋੜ ਅਨੁਸਾਰ
* ਨਮਕ ਸਵਾਦ ਅਨੁਸਾਰ
ਤਿਆਰ ਕਰਨ ਦੀ ਵਿਧੀ :
* 250 ਗ੍ਰਾਮ ਕੱਦੂ ਛਿੱਲ ਕੇ ਧੋ ਲਓ ਅਤੇ ਛੋਟੇ ਟੁਕੜੇ ਕਰ ਲਓ। ਇਕ ਮੀਡੀਅਮ ਆਕਾਰ ਦਾ ਪਿਆਜ਼ ਅਤੇ 1 ਤੋਂ 2 ਤੁਰੀਆਂ ਲਸਣ ਵੀ ਕੱਟ ਲਓ। * 2 ਲਿਟਰ ਪ੍ਰੈਸ਼ਰ ਕੁੱਕਰ ਵਿਚ ਕੱਦੂ ਦੇ ਟੁਕੜੇ ਅਤੇ ਲਸਣ, ਪਿਆਜ਼ ਪਾਓ। * ਹੁਣ 3/4 ਤੋਂ 1 ਕੱਪ ਪਾਣੀ ਪਾਓ, ਗਾੜ੍ਹਾ ਸੂਪ ਬਣ ਜਾਵੇਗਾ।
* ਕੁੱਕਰ ਦਾ ਢੱਕਣ ਬੰਦ ਕਰ ਦਿਓ ਅਤੇ 8 ਤੋਂ 9 ਮਿੰਟ ਤੱਕ ਪਕਾਓ। ਇਸ ਨੂੰ ਪੈਨ ਵਿਚ ਵੀ ਪਕਾ ਸਕਦੇ ਹੋ।
* ਹੁਣ ਢੱਕਣ ਖੋਲ੍ਹ ਕੇ ਕੱਦੂ ਨੂੰ ਥੋੜ੍ਹਾ ਠੰਢਾ ਹੋਣ ਦਿਓ।
* ਹੁਣ ਇਸ ਮਿਕਸਚਰ ਨੂੰ ਮਿਕਸੀ ਜਾਂ ਬਲੈਂਡਰ ਨਾਲ ਪੀਸ ਸਕਦੇ ਹੋ। ਇਸ ਨੂੰ ਇਕੋ ਜਿਹਾ ਹੋਣ ਤੱਕ ਮਿਕਸ ਕਰੋ।
ਕੱਦੂ ਦਾ ਸੂਪ ਬਣਾਉਣਾ :
* ਹੁਣ ਫਿਰ ਕੁੱਕਰ ਨੂੰ ਹਲਕੀ ਅੱਗ 'ਤੇ ਰੱਖੋ। ਇਸ ਵਿਚ 2-3 ਚਮਚੇ ਜੈਤੂਨ ਦਾ ਤੇਲ ਪਾਓ। ਤੁਸੀਂ ਤੇਲ ਨਹੀਂ ਵੀ ਪਾ ਸਕਦੇ ਹੋ। ਤੁਸੀਂ ਮੱਖਣ ਵੀ ਪਾ ਸਕਦੇ ਹੋ ਤੇ ਜੈਤੂਨ ਦੇ ਤੇਲ ਦੀ ਥਾਂ 'ਤੇ ਸੂਰਜਮੁਖੀ ਤੇਲ ਵੀ ਵਰਤ ਸਕਦੇ ਹੋ।
* ਚੰਗੀ ਤਰ੍ਹਾਂ ਮਿਲਾਓ।
* ਹੁਣ 1/4 ਚਮਚਾ ਜਵਾਇਣ ਦੀਆਂ ਪੱਤੀਆਂ ਅਤੇ ਅੱਧਾ ਚਮਚਾ ਜਵਾਇਣ ਅਤੇ ਕੁੱਟੀ ਹੋਈ ਮਿਰਚ ਲੋੜ ਅਨੁਸਾਰ ਪਾ ਸਕਦੇ ਹੋ। ਇਸ ਵਿਚ ਆਪਣੀ ਪਸੰਦ ਦਾ ਮਸਾਲਾ ਵੀ ਮਿਲਾਇਆ ਜਾ ਸਕਦਾ ਹੈ।
* 1/2 ਚਮਚ ਚੀਨੀ ਅਤੇ ਨਮਕ ਸਵਾਦ ਅਨੁਸਾਰ ਪਾਓ।
* ਚੰਗੀ ਤਰ੍ਹਾਂ ਮਿਲਾਓ। ਜੇਕਰ ਕੱਦੂ ਮਿੱਠਾ ਹੈ ਤਾਂ ਚੀਨੀ ਮਿਲਾਉਣ ਦੀ ਲੋੜ ਨਹੀਂ ਹੈ।
* ਹੁਣ ਸੂਪ ਨੂੰ ਠੀਕ ਤਰ੍ਹਾਂ ਬਣਨ ਦਿਓ ਅਤੇ ਅੱਗ ਤੋਂ ਉਤਾਰ ਲਓ।
* ਗਰਮ ਕੱਦੂ ਦਾ ਸੂਪ ਪਰੋਸੋ। ਇਸ ਨੂੰ ਕੱਦੂਕਸ਼ ਕੀਤਾ ਪਨੀਰ, ਡਬਲਰੋਟੀ ਦੇ ਟੁਕੜੇ ਜਾਂ ਕਰੀਮ ਨਾਲ ਸਜਾ ਸਕਦੇ ਹੋ।

ਮੇਕਅਪ ਲਗਾਓ, ਉਸ ਨੂੰ ਹਟਾਓ ਵੀ ਜ਼ਰੂਰ

ਮੇਕਅਪ ਕਰਨਾ ਔਰਤਾਂ ਦਾ ਪਿਆਰਾ ਸ਼ੌਕ ਹੈ। ਕਿਤੇ ਪਾਰਟੀ ਵਿਚ ਜਾਣਾ ਹੋਵੇ ਤਾਂ ਖੂਬ ਸਜ-ਸੰਵਰ ਕੇ ਜਾਣਾ ਉਨ੍ਹਾਂ ਨੂੰ ਚੰਗਾ ਲਗਦਾ ਹੈ ਪਰ ਪਾਰਟੀ ਤੋਂ ਬਾਅਦ ਬਹੁਤੀਆਂ ਔਰਤਾਂ ਮੇਕਅਪ ਸਾਫ਼ ਕੀਤੇ ਬਗੈਰ ਹੀ ਸੌਂ ਜਾਂਦੀਆਂ ਹਨ।
ਅਜਿਹਾ ਕਰਨਾ ਗ਼ਲਤ ਆਦਤ ਹੈ। ਬਾਹਰ ਤਾਂ ਚਮਕ ਕੇ ਜਾਓ ਪਰ ਘਰ ਆ ਕੇ ਆਪਣੀ ਚਮੜੀ ਨਾਲੋਂ ਉਸ ਨੂੰ ਸਾਫ਼ ਜ਼ਰੂਰ ਕਰੋ, ਨਹੀਂ ਤਾਂ ਚਮੜੀ ਨੂੰ ਨੁਕਸਾਨ ਹੋਵੇਗਾ। ਚੰਗੀ ਤਰ੍ਹਾਂ ਮੇਕਅਪ ਹਟਾਉਣ ਨਾਲ ਚਮੜੀ ਤੰਦਰੁਸਤ ਰਹਿੰਦੀ ਹੈ, ਰਾਤ ਨੂੰ ਸਾਹ ਲੈ ਸਕਦੀ ਹੈ। ਜੇ ਚੰਗੀ ਤਰ੍ਹਾਂ ਮੇਕਅਪ ਨਾ ਉਤਾਰਿਆ ਜਾਵੇ ਤਾਂ ਚਮੜੀ ਸਾਹ ਨਹੀਂ ਲੈ ਸਕਦੀ। ਆਓ ਜਾਣੀਏ ਮੇਕਅਪ ਨੂੰ ਠੀਕ ਤਰੀਕੇ ਨਾਲ ਕਿਵੇਂ ਹਟਾਇਆ ਜਾਵੇ।
* ਦੁੱਧ ਵਿਚ ਨਿੰਬੂ ਦੇ ਰਸ ਨੂੰ ਮਿਲਾ ਕੇ ਚਿਹਰੇ 'ਤੇ ਰੂੰ ਦੇ ਫਹੇ ਨਾਲ ਚੰਗੀ ਤਰ੍ਹਾਂ ਮਲੋ ਤਾਂ ਕਿ ਰੋਮਾਂ ਤੱਕ ਪਹੁੰਚਿਆ ਮੇਕਅਪ ਸਾਫ਼ ਹੋ ਸਕੇ। ਇਸ ਨਾਲ ਚਮੜੀ ਚੰਗੀ ਤਰ੍ਹਾਂ ਮੇਕਅਪ ਤੋਂ ਮੁਕਤ ਹੋ ਜਾਂਦੀ ਹੈ ਪਰ ਧਿਆਨ ਦਿਓ, ਤੇਲੀ ਚਮੜੀ ਵਾਲੇ ਇਸ ਦੀ ਵਰਤੋਂ ਨਾ ਕਰਨ।
* ਕਿਸੇ ਵੀ ਤਰ੍ਹਾਂ ਦੇ ਫਾਊਂਡੇਸ਼ਨ ਜਾਂ ਕ੍ਰੀਮ ਨੂੰ ਆਸਾਨੀ ਨਾਲ ਸਾਫ਼ ਕਰਨ ਲਈ ਟਮਾਟਰ ਪਿਊਰੀ ਦੀ ਵਰਤੋਂ ਕਰੋ। ਟਮਾਟਰ ਪਿਊਰੀ ਤੁਹਾਡੇ ਮੇਕਅਪ ਨੂੰ ਉਤਾਰਨ ਵਿਚ ਮਦਦ ਕਰਦੀ ਹੈ।
* ਜੇ ਸਮਾਂ ਅਤੇ ਹਿੰਮਤ ਹੋਵੇ ਤਾਂ ਚਮੜੀ ਨੂੰ ਭਾਫ਼ ਦੇ ਕੇ ਵੀ ਮੇਕਅਪ ਉਤਾਰਿਆ ਜਾ ਸਕਦਾ ਹੈ ਜੋ ਚੰਗਾ ਤਰੀਕਾ ਹੈ। ਭਾਫ਼ ਨਾਲ ਚਮੜੀ ਨੂੰ ਗਰਮੀ ਮਿਲਦੀ ਹੈ, ਜਿਸ ਨਾਲ ਰੋਮ ਖੁੱਲ੍ਹ ਜਾਂਦੇ ਹਨ।
* ਮੇਕਅਪ ਉਤਾਰਨ ਦਾ ਸੌਖਾ ਤਰੀਕਾ ਹੈ ਜੋਜੋਬਾ ਤੇਲ ਦੀਆਂ ਕੁਝ ਬੂੰਦਾਂ ਨੂੰ ਰੂੰ ਦੇ ਫਹੇ 'ਤੇ ਪਾ ਕੇ ਮੇਕਅਪ ਵਾਲੀ ਚਮੜੀ 'ਤੇ ਚੰਗੀ ਤਰ੍ਹਾਂ ਲਗਾਓ। ਫਿਰ ਹਲਕਾ ਮਲ ਕੇ ਸਾਫ਼ ਕਰੋ ਤਾਂ ਕਿ ਰੋਮਾਂ ਵਿਚ ਸਮਾਇਆ ਮੇਕਅਪ ਆਸਾਨੀ ਨਾਲ ਨਿਕਲ ਜਾਵੇ।
* ਮੇਕਅਪ ਵਾਲੇ ਚਿਹਰੇ 'ਤੇ ਬੇਬੀ ਲੋਸ਼ਨ ਲਗਾਓ। ਥੋੜ੍ਹੀ ਦੇਰ ਬਾਅਦ ਰੂੰ ਦੇ ਫਹੇ ਨਾਲ ਸਾਫ਼ ਕਰ ਲਓ। ਚਮੜੀ ਨਰਮ ਬਣੀ ਰਹੇਗੀ।


-ਸੁਨੀਤਾ ਗਾਬਾ

ਜਵਾਨ ਹੋ ਰਹੇ ਬੱਚਿਆਂ ਪ੍ਰਤੀ ਤੁਹਾਡੇ ਫਰਜ਼

ਮਾਪਿਆਂ ਨੂੰ ਆਪਣੇ ਬੱਚੇ ਪ੍ਰਤੀ ਉਸ ਦੇ ਬਚਪਨ ਤੋਂ ਹੀ ਇਹ ਫਿਕਰ ਲੱਗਾ ਰਹਿੰਦਾ ਹੈ ਕਿ ਉਸ ਦੀ ਚੰਗੀ ਸਿਹਤ ਪ੍ਰਤੀ ਉਸ ਦੇ ਖਾਣ-ਪਾਨ ਦਾ ਪੂਰਾ ਖਿਆਲ ਰੱਖਿਆ ਜਾਵੇ। ਉਸ ਦੀ ਸਿੱਖਿਆ ਪ੍ਰਤੀ ਮਾਪੇ ਹਮੇਸ਼ਾ ਹੀ ਸੁਚੇਤ ਰਹਿੰਦੇ ਹਨ। ਮਾਪਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹ-ਲਿਖ ਕੇ ਉੱਚੇ ਅਹੁਦੇ 'ਤੇ ਪਹੁੰਚੇ। ਇਸ ਮਕਸਦ ਲਈ ਉਹ ਮਹਿੰਗੇ ਤੋਂ ਮਹਿੰਗੇ ਸਕੂਲ 'ਚ ਉਸ ਨੂੰ ਪੜ੍ਹਾਉਂਦੇ ਹਨ ਤਾਂ ਕਿ ਉਹ ਚੰਗੀ ਤਾਲੀਮ ਹਾਸਲ ਕਰਕੇ ਆਸਾਨੀ ਨਾਲ ਉਨ੍ਹਾਂ ਵਲੋਂ ਮਿੱਥੇ ਟੀਚੇ 'ਤੇ ਪਹੁੰਚ ਜਾਵੇ ਤੇ ਉਨ੍ਹਾਂ ਦਾ ਨਾਂਅ ਰੌਸ਼ਨ ਕਰੇ। ਬਚਪਨ ਤੋਂ ਜਵਾਨੀ ਦੀਆਂ ਦਹਿਲੀਜ਼ਾਂ 'ਤੇ ਪੈਰ ਧਰਨ ਤੱਕ ਤਾਂ ਬੱਚੇ ਦੀ ਹਰ ਹਰਕਤ, ਉਸ ਦੀ ਬੋਲਚਾਲ, ਰਹਿਣ-ਸਹਿਣ, ਉਸ ਦੀਆਂ ਆਦਤਾਂ ਤੇ ਉਸ ਦੇ ਆਪਣੇ ਅਰਮਾਨਾਂ ਬਾਰੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਜੇ ਥੋੜ੍ਹਾ ਜਿੰਨਾ ਵੀ ਤੁਸੀਂ ਬੱਚੇ ਦੇ ਫਰਜ਼ਾਂ ਪ੍ਰਤੀ ਅਵੇਸਲੇ ਹੋ ਗਏ ਤਾਂ ਇਸ ਦਾ ਖਮਿਆਜ਼ਾ ਬਹੁਤ ਮਾੜਾ ਤੇ ਬਹੁਤ ਦੇਰ ਤੱਕ ਭੁਗਤਣਾ ਪੈਂਦਾ ਹੈ। ਜਦੋਂ ਫਿਰ ਪਤਾ ਲਗਦਾ ਹੈ, ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਫਿਰ ਲੱਖ ਕੋਸ਼ਿਸ਼ਾਂ ਕਰਨ 'ਤੇ ਵੀ ਤੁਸੀਂ ਸਫਲ ਨਹੀਂ ਹੋ ਸਕਦੇ। ਬੱਚਿਆਂ ਪ੍ਰਤੀ ਜੋ ਤੁਹਾਡੇ ਫਰਜ਼ ਬਣਦੇ ਹਨ, ਉਹ ਕੁਝ ਇਸ ਤਰ੍ਹਾਂ ਹਨ-
* ਜਵਾਨ ਹੋ ਰਹੇ ਬੱਚੇ ਦੇ ਮਨ 'ਚ ਕੋਈ ਚਾਹਤ ਹੈ ਤਾਂ ਉਸ ਨੂੰ ਪਿਆਰ ਨਾਲ ਪੁੱਛ ਕੇ ਉਸ ਨੂੰ ਬੜੀ ਸੂਝਬੂਝ ਨਾਲ ਪੂਰਾ ਕੀਤਾ ਜਾਵੇ।
* ਜੇ ਤੁਹਾਨੂੰ ਬੱਚੇ 'ਤੇ ਥੋੜ੍ਹਾ ਸ਼ੱਕ ਪੈਦਾ ਹੋਣ ਲੱਗੇ ਕਿ ਉਸ ਨੂੰ ਕੁਝ ਮਾੜੀਆਂ ਆਦਤਾਂ ਪੈ ਰਹੀਆਂ ਹਨ ਤਾਂ ਬਜਾਏ ਉਸ ਨੂੰ ਡਾਂਟਣ ਦੇ ਉਨ੍ਹਾਂ ਆਦਤਾਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਇਆ ਜਾਵੇ ਤਾਂ ਬੱਚਾ ਬੜੀ ਜਲਦੀ ਸਮਝ ਕੇ ਕੁਰਾਹੇ ਜੈਣ ਤੋਂ ਸਿੱਧੇ ਰਾਹ ਆ ਸਕਦਾ ਹੈ।
* ਕੋਸ਼ਿਸ਼ ਕਰੋ, ਪੂਰੇ ਪਰਿਵਾਰ 'ਚ ਕੋਈ ਸਾਂਝੀ ਗੱਲ ਕਰਨ ਲੱਗਿਆਂ ਬੱਚੇ ਨੂੰ ਵਿਚ ਬਿਠਾ ਕੇ ਉਸ ਦੇ ਵਿਚਾਰ ਵੀ ਸੁਣੋ। ਇਸ ਨਾਲ ਬੱਚਾ ਆਪਣੇ-ਆਪ ਨੂੰ ਸਿਆਣਿਆਂ 'ਚ ਬੈਠਣ 'ਤੇ ਮਾਣ ਮਹਿਸੂਸ ਕਰੇਗਾ ਤੇ ਆਪਣੇ-ਆਪ ਨੂੰ ਸਿਆਣਾ ਸਮਝਣ ਲੱਗੇਗਾ। ਇਸ ਨਾਲ ਉਸ ਦਾ ਬੌਧਿਕਤਾ ਬਲ ਵਧੇਗਾ।
* ਇਹ ਬੱਚੇ ਲਈ ਬੜਾ ਅਹਿਮ ਪੱਖ ਮੰਨਿਆ ਜਾਂਦਾ ਹੈ ਕਿ ਤੁਸੀਂ ਬੱਚੇ ਬਾਰੇ ਜੋ ਸੋਚਿਆ ਹੁੰਦਾ ਹੈ, ਤੁਸੀਂ ਉਹ ਬਣਨ ਦੀ ਚਾਹਤ ਰੱਖਦੇ ਹੋ, ਭਾਵੇਂ ਬੱਚੇ ਦੀ ਉਸ ਵਿਚ ਰੁਚੀ ਵੀ ਨਾ ਹੋਵੇ। ਇਸ ਤਰ੍ਹਾਂ ਦੀ ਸਥਿਤੀ 'ਚ ਬੱਚੇ ਦੇ ਦਿਮਾਗ ਦੀ ਪਰਖ ਕਰਨੀ ਚਾਹੀਦੀ ਹੈ ਕਿ ਬੱਚੇ ਦੀ ਕਿਸ ਖੇਤਰ ਵੱਲ ਰੁਚੀ ਹੈ।
* ਕੋਸ਼ਿਸ਼ ਕਰੋ, ਸ਼ੁਰੂ ਤੋਂ ਹੀ ਬੱਚੇ ਨੂੰ ਕੰਪਿਊਟਰ ਤੇ ਇੰਟਰਨੈੱਟ ਦੀ ਜਾਣਕਾਰੀ ਦੇ ਕੇ ਉਸ ਨੂੰ ਵੱਧ ਤੋਂ ਵੱਧ ਇਸ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਜਾਵੇ। ਇਸ ਨਾਲ ਬੱਚਾ ਆਪਣੇ-ਆਪ ਬੌਧਿਕ ਵਿਕਾਸ ਦਾ ਪੱਲਾ ਫੜ ਲਵੇਗਾ ਤੇ ਯਾਦ ਰੱਖੋ, ਉਹ ਜੋ ਵੀ ਕਰੇਗਾ, ਉਸ ਵਿਚ ਹੀ ਸਫਲ ਹੋਵੇਗਾ।


-ਡੀ. ਆਰ. ਬੰਦਨਾ,
511, ਖਹਿਰਾ ਇਨਕਲੇਵ, ਜਲੰਧਰ-144007


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX