ਤਾਜਾ ਖ਼ਬਰਾਂ


ਕਰਜ਼ੇ ਵਲੋਂ ਸਤਾਏ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  7 minutes ago
ਬੰਗਾ, 10 ਦਸੰਬਰ (ਜਸਬੀਰ ਸਿੰਘ ਨੂਰਪੁਰ)- ਪਿੰਡ ਨੂਰਪਰ ਵਿਖੇ ਅੱਜ ਇੱਕ ਕਿਸਾਨ ਨੇ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਅਵਤਾਰ ਸਿੰਘ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਵਤਾਰ ਸਿੰਘ ਨੇ ਆਪਣੀ...
ਕੇਜਰੀਵਾਲ ਨਾਲ ਮਿਲੇ ਡੀ. ਐੱਮ. ਕੇ. ਦੇ ਪ੍ਰਧਾਨ ਐੱਮ. ਕੇ. ਸਟਾਲਿਨ
. . .  21 minutes ago
ਨਵੀਂ ਦਿੱਲੀ, 10 ਦਸੰਬਰ- ਡੀ. ਐੱਮ. ਕੇ. ਦੇ ਪ੍ਰਧਾਨ ਐੱਮ. ਕੇ. ਸਟਾਲਿਨ ਨੇ ਸੰਸਦ ਮੈਂਬਰ ਕਨੀਮੋਝੀ, ਸਾਬਕਾ ਕੇਂਦਰੀ ਮੰਤਰੀ ਏ. ਰਾਜਾ ਅਤੇ ਟੀ. ਆਰ. ਬਾਲੂ ਨਾਲ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਐੱਮ. ਕਰੁਣਾਨਿਧੀ...
13 ਦਸੰਬਰ ਨੂੰ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ
. . .  30 minutes ago
ਨਵੀਂ ਦਿੱਲੀ, 10 ਦਸੰਬਰ- ਭਾਰਤੀ ਜਨਤਾ ਪਾਰਟੀ ਦੇ ਸੰਸਦੀ ਦਲ ਦੀ ਬੈਠਕ ਆਉਣ ਵਾਲੀ 13 ਦਸੰਬਰ...
ਜਿੱਤ ਦਾ ਹੱਕਦਾਰ ਸੀ ਭਾਰਤ- ਵਿਰਾਟ ਕੋਹਲੀ
. . .  38 minutes ago
ਐਡੀਲੇਡ, 10 ਦਸੰਬਰ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਐਡੀਲੇਡ ਟੈਸਟ ਜਿੱਤਣ ਦੀ ਖ਼ੁਸ਼ੀ ਅਤੇ ਉਤਸ਼ਾਹ ਨੂੰ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਟੀਮ ਆਸਟ੍ਰੇਲੀਆ ਤੋਂ ਹਰ ਮਾਇਨੇ 'ਚ ਬਿਹਤਰ ਸੀ ਅਤੇ ਇਸ ਜਿੱਤ ਦੀ ਹੱਕਦਾਰ ਸੀ। ਭਾਰਤ ਨੇ...
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਕਾਰ ਵਲੋਂ ਬੁਲਾਈ ਸਰਬ ਪਾਰਟੀ ਬੈਠਕ ਖ਼ਤਮ
. . .  54 minutes ago
ਨਵੀਂ ਦਿੱਲੀ, 10 ਦਸੰਬਰ- ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਇੱਕ ਦਿਨ ਪਹਿਲਾਂ ਅੱਜ ਸਰਕਾਰ ਵਲੋਂ ਦੋਹਾਂ ਸਦਨਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬੁਲਾਈ ਗਈ ਸਰਬ ਪਾਰਟੀ ਬੈਠਕ ਖ਼ਤਮ ਹੋ ਗਈ ਹੈ। ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ...
ਡਾਇਰੈਕਟ ਟੈਕਸ ਵਸੂਲੀ 'ਚ 14.7 ਫੀਸਦੀ ਦਾ ਵਾਧਾ
. . .  about 1 hour ago
ਨਵੀਂ ਦਿੱਲੀ, 10 ਦਸੰਬਰ- ਚਾਲੂ ਵਿੱਤੀ ਸਾਲ ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਡਾਇਰੈਕਟ ਟੈਕਸ ਵਸੂਲੀ 14.7 ਫੀਸਦੀ ਵੱਧ ਕੇ 5.51 ਲੱਖ ਕਰੋੜ ਰੁਪਏ 'ਤੇ ਪਹੁੰਚ ਗਈ ਹੈ, ਜਿਹੜਾ ਕਿ ਬਜਟ ਅਨੁਮਾਨ ਦਾ 48 ਫੀਸਦੀ ਹੈ। ਇਸ ਸੰਬੰਧੀ ਵਿੱਤ ਮੰਤਰਾਲੇ ਨੇ ਅੱਜ...
ਮੁਠਭੇੜ ਦੌਰਾਨ ਸ਼ਹੀਦ ਹੋਏ ਸੁਖਚੈਨ ਸਿੰਘ ਨੂੰ ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਈ
. . .  about 1 hour ago
ਫ਼ਾਜ਼ਿਲਕਾ, 10 ਦਸੰਬਰ (ਪ੍ਰਦੀਪ ਕੁਮਾਰ)- ਅਰੁਣਾਚਲ ਪ੍ਰਦੇਸ਼ 'ਚ ਅੱਤਵਾਦੀਆਂ ਨਾਲ ਹੋਈ ਮੁਠਭੇੜ ਦੌਰਾਨ ਸ਼ਹੀਦ ਹੋਏ ਲਾਂਸ ਨਾਇਕ ਸੁਖਚੈਨ ਸਿੰਘ ਨੂੰ ਅੱਜ ਹਜ਼ਾਰਾਂ ਨਮ ਅੱਖਾਂ ਨੇ ਉਨ੍ਹਾਂ ਦੇ ਪਿੰਡ ਇਸਲਾਮ ਵਾਲਾ 'ਚ ਅੰਤਿਮ ਵਿਦਾਈ ਦਿੱਤੀ। ਲਾਂਸ ਨਾਇਕ ਸੁਖਚੈਨ...
ਗੁਰਦੁਆਰਾ ਟਾਹਲੀ ਸਾਹਿਬ ਰਤਨ ਦੇ ਮੁੱਖ ਸੇਵਾਦਾਰ ਦੀ ਮਿਲੀ ਲਾਸ਼, ਕਈ ਦਿਨਾਂ ਤੋਂ ਸਨ ਲਾਪਤਾ
. . .  about 1 hour ago
ਬਰਨਾਲਾ, 10 ਦਸੰਬਰ (ਰਾਜ ਪਨੇਸਰ)- ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਰਤਨ ਦੇ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਦੀ ਲਾਸ਼ ਅੱਜ ਬਰਨਾਲਾ ਦੇ ਸੰਘੇੜਾ ਗਊਸ਼ਾਲਾ ਦੇ ਨਜ਼ਦੀਕ ਮਿਲੀ ਹੈ। ਬਾਬਾ ਅਜੈਬ ਸਿੰਘ ਪਿਛਲੇ ਕਈ ਦਿਨਾਂ ਤੋਂ ਲਾਪਤਾ...
ਉਪੇਂਦਰ ਕੁਸ਼ਵਾਹਾ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 2 hours ago
ਨਵੀਂ ਦਿੱਲੀ, 10 ਦਸੰਬਰ- ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਮੁਖੀ ਉਪੇਂਦਰ ਕੁਸ਼ਵਾਹਾ ਨੇ ਅੱਜ ਕੇਂਦਰੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਇਸ ਸੰਬੰਧੀ ਅਜੇ ਤੱਕ ਉਨ੍ਹਾਂ ਵਲੋਂ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੁਸ਼ਵਾਹਾ ਨੇ ਐੱਨ. ਡੀ. ਏ...
ਸ਼ਸ਼ੀ ਥਰੂਰ ਨੇ ਰਵੀਸ਼ੰਕਰ ਪ੍ਰਸਾਦ ਵਿਰੁੱਧ ਦਰਜ ਕਰਾਇਆ ਅਪਰਾਧਿਕ ਮਾਮਲਾ
. . .  about 2 hours ago
ਨਵੀਂ ਦਿੱਲੀ, 10 ਦਸੰਬਰ- ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਵਿਰੁੱਧ ਕੇਰਲ 'ਚ ਤਿਰੂਵਨੰਤਪੁਰਮ ਅਦਾਲਤ 'ਚ ਅਪਰਾਧਿਕ ਮਾਮਲਾ ਦਰਜ ਕਰਾਇਆ ਹੈ। ਥਰੂਰ ਦਾ ਕਹਿਣਾ ਹੈ ਕਿ ਰਵੀਸ਼ੰਕਰ ਪ੍ਰਸਾਦ ਨੇ ਉਨ੍ਹਾਂ 'ਤੇ ਇਤਰਾਜ਼ਯੋਗ ਟਿੱਪਣੀ...
ਹੋਰ ਖ਼ਬਰਾਂ..

ਬਾਲ ਸੰਸਾਰ

ਪੈਨਿਸਿਲਿਨ ਦੀ ਖੋਜ ਅਤੇ ਅਲੈਗਜ਼ੈਂਡਰ ਫਲੈਮਿੰਗ

(6 ਅਗਸਤ, 1881 ਤੋਂ 11 ਮਾਰਚ, 1955)
ਪੈਨਿਸਿਲਿਨ ਦੇ ਖੋਜੀ ਅਲੈਗਜ਼ੈਂਡਰ ਫਲੈਮਿੰਗ ਸਕਾਟਲੈਂਡ ਜੀਵ ਵਿਗਿਆਨਕ ਅਤੇ ਔਸ਼ਧੀ ਨਿਰਮਾਤਾ ਸਨ | ਉਨ੍ਹਾਂ ਨੇ ਸੰਨ 1929 ਵਿਚ ਲਿਸੋਜ਼ਾਈਮ ਨਾਮੀ ਐਾਜ਼ਾਈਮ ਦੀ ਖੋਜ ਕੀਤੀ ਸੀ | ਪੈਨਿਸਿਲਿਨ ਦੀ ਖੋਜ ਕਰਨ ਲਈ ਉਨ੍ਹਾਂ ਨੂੰ ਸੰਨ 1945 ਵਿਚ ਸਾਂਝੇ ਰੂਪ ਨਾਲ ਚਿਕਿਤਸਾ ਦਾ ਨੋਬਲ ਪੁਰਸਕਾਰ ਮਿਲਿਆ | ਪਹਿਲੀ ਵਿਸ਼ਵ ਜੰਗ ਸਮੇਂ ਫਲੈਮਿੰਗ, ਬੈਕਟੀਰੀਓਲਾਜਿਸਟ-ਆਲਮਰੱਥ ਰਾਈਟ ਨਾਲ ਸਹਾਇਕ ਵਜੋਂ ਕੰਮ ਕਰ ਰਹੇ ਸਨ | ਉਨ੍ਹਾਂ ਨੇ ਇਹ ਨੋਟ ਕੀਤਾ ਕਿ ਐਾਟੀਸੈਪਟਿਕ ਜ਼ਖ਼ਮ ਦੇ ਬਾਹਰੀ ਹਿੱਸੇ ਲਈ ਤਾਂ ਕਾਰਗਰ ਹੁੰਦੇ ਹਨ ਪਰ ਸਰੀਰ ਦੇ ਅੰਦਰੂਨੀ ਭਾਗਾਂ ਲਈ ਹਾਨੀਕਾਰਕ ਹੁੰਦੇ ਹਨ, ਕਿਉਂਕਿ ਇਹ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਖਤਮ ਕਰ ਦਿੰਦੇ ਹਨ | ਇਕ ਪ੍ਰਯੋਗ ਦੁਆਰਾ ਫਲੈਮਿੰਗ ਨੇ ਦਿਖਾਇਆ ਕਿ ਐਾਟੀਸੈਪਟਿਕ ਕਿਸ ਤਰ੍ਹਾਂ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਖ਼ਤਮ ਕਰ ਦਿੰਦੇ ਹਨ | ਆਲਮਰੱਥ ਰਾਈਟ ਨੇ ਫਲੈਮਿੰਗ ਦੀ ਖੋਜ ਦੀ ਪੁਸ਼ਟੀ ਕੀਤੀ ਪਰ ਇਸ ਦੇ ਬਾਵਜੂਦ ਸੈਨਾ ਦੇ ਚਿਕਿਤਸਕਾਂ ਨੇ ਐਾਟੀਸੈਪਟਿਕ ਦੀ ਵਰਤੋਂ ਜਾਰੀ ਰੱਖੀ, ਜਿਸ ਨਾਲ ਜ਼ਖ਼ਮੀਆਂ ਦੀ ਦਸ਼ਾ ਵਿਗੜਦੀ ਚਲੀ ਗਈ | ਉਸ ਸਮੇਂ ਫਲੈਮਿੰਗ ਸਟੈਫਿਲੋਕੋਕੀ ਨਾਮੀ ਬੈਕਟੀਰੀਆ 'ਤੇ ਵੀ ਖੋਜ ਕਰ ਰਹੇ ਸਨ |
ਇਕ ਸਵੇਰ ਜਦੋਂ ਉਹ ਲੈਬ ਵਿਚ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਬੈਕਟੀਰੀਆ ਕਲਚਰ ਦੀ ਲਪੇਟ 'ਤੇ ਥੋੜ੍ਹੀ ਜਿਹੀ ਫਫੰੂਦ ਲੱਗ ਚੱੁਕੀ ਸੀ ਅਤੇ ਖਾਸ ਗੱਲ ਇਹ ਸੀ ਕਿ ਜਿੰਨੀ ਦੂਰ ਇਹ ਫਫੰੂਦ ਉੱਗੀ ਹੋਈ ਸੀ, ਓਨੀ ਦੂਰ ਬੈਕਟੀਰੀਆ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ | ਉਨ੍ਹਾਂ ਨੇ ਇਸ ਫਫੰੂਦ 'ਤੇ ਇਕ ਹੋਰ ਖੋਜ ਕੀਤੀ ਅਤੇ ਦੇਖਿਆ ਕਿ ਇਹ ਬੈਕਟੀਰੀਆ ਨੂੰ ਮਾਰਨ ਵਿਚ ਪੂਰੀ ਤਰ੍ਹਾਂ ਕਾਰਗਰ ਸੀ | ਜਾਂਚ-ਪੜਤਾਲ ਦੌਰਾਨ ਉਨ੍ਹਾਂ ਪਾਇਆ ਕਿ ਇਹ ਫਫੰੂਦ ਪੈਨਿਸਿਲੀਅਮ ਨੌਟਾਡਮ ਹੈ | ਸ਼ੁਰੂਆਤ ਵਿਚ ਫਲੈਮਿੰਗ ਨੇ ਇਸ ਨੂੰ ਮੋਲਡ ਜੂਸ ਨਾਂਅ ਦਿੱਤਾ, ਜੋ ਬਾਅਦ ਵਿਚ ਪੈਨਿਸਿਲੀਅਮ ਵਿਚ ਤਬਦੀਲ ਹੋ ਗਿਆ | ਇਹੀ ਸੀ ਵਿਸ਼ਵ ਦੀ ਪਹਿਲੀ ਐਾਟੀਸੈਪਟਿਕ ਯਾਨੀ ਬੈਕਟੀਰੀਆ-ਕਿੱਲਰ | ਉਨ੍ਹਾਂ ਨੇ ਇਸ ਫਫੰੂਦ ਨੂੰ ਦੁਬਾਰਾ ਉਗਾਇਆ ਅਤੇ ਜੀਵਾਣੂਆਂ 'ਤੇ ਪ੍ਰਭਾਵ ਦੇਖਿਆ ਤਾਂ ਉਨ੍ਹਾਂ ਨੇ ਪਾਇਆ ਕਿ ਇਸ ਫਫੰੂਦ ਦੇ ਰਸ ਨਾਲ ਰੋਗ ਦੇ ਜੀਵਾਣੂ ਮਰ ਜਾਂਦੇ ਹਨ | ਦੋ ਹੋਰ ਵਿਗਿਆਨੀਆਂ ਨੇ ਸੰਨ 1938 ਵਿਚ ਇਸ ਨੂੰ ਪੱਕਾ ਕਰ ਦਿੱਤਾ | ਇਸ ਤੋਂ ਬਾਅਦ ਇਸ ਦਵਾਈ ਨੂੰ ਸੰਨ 1941 ਵਿਚ ਦੂਜੀ ਵਿਸ਼ਵ ਜੰਗ ਵਿਚ ਜ਼ਖ਼ਮੀ ਹੋਏ 6 ਰੋਗੀਆਂ 'ਤੇ ਪ੍ਰਯੋਗ ਕੀਤਾ ਗਿਆ, ਜਿਸ ਦੇ ਸਿੱਟੇ ਬਹੁਤ ਵਧੀਆ ਨਿਕਲੇ ਪਰ ਪੈਨਿਸਿਲਿਨ ਦੀ ਘਾਟ ਹੋ ਜਾਣ ਕਾਰਨ ਇਹ 6 ਰੋਗੀ ਮਰ ਗਏ |

-ਫਰੀਦਕੋਟ |


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਅਹਿਸਾਸ

ਪਿਆਰੇ ਬੱਚਿਓ! ਸਾਨੂੰ ਸਭ ਨੂੰ ਆਪਣੇ ਜੀਵਨ ਵਿਚ ਹਮੇਸ਼ਾ ਚੰਗਿਆਈਆਂ ਨੂੰ ਵੱਧ ਤੋਂ ਵੱਧ ਅਪਣਾਉਣਾ ਚਾਹੀਦਾ ਤੇ ਬੁਰਾਈਆਂ ਨੂੰ ਹਮੇਸ਼ਾ ਆਪਣੇ ਤੋਂ ਦੂਰ ਰੱਖਣਾ ਚਾਹੀਦਾ | ਇਹ ਤਾਂ ਹੀ ਸੰਭਵ ਹੋ ਸਕਦਾ ਜੇ ਅਸੀਂ ਆਪਣੇ ਮਾਤਾ-ਪਿਤਾ ਤੇ ਵੱਡੇ ਬਜ਼ੁਰਗਾਂ ਦੀ ਸੰਗਤ ਕਰਾਂਗੇ, ਉਨ੍ਹਾਂ ਦਾ ਸਤਿਕਾਰ ਕਰਾਂਗੇ | ਜਿਸ ਨਾਲ ਸਾਨੂੰ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਣ ਲਈ ਮਿਲੇਗਾ, ਜਿਸ ਨਾਲ ਸਾਡੀ ਜ਼ਿੰਦਗੀ ਬਹੁਤ ਖੁਸ਼ਹਾਲ ਬਣੇਗੀ | ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਮਾਪਿਆਂ ਨੂੰ ਆਪਣੇ ਨਾਲ ਰੱਖੀਏ, ਉਨ੍ਹਾਂ ਦੀ ਸੇਵਾ ਕਰੀਏ ਤੇ ਉਨ੍ਹਾਂ ਤੋਂ ਵਡਮੱੁਲੀਆਂ ਅਸੀਸਾਂ ਲੈ ਕੇ ਆਪਣਾ ਜੀਵਨ ਸੱੁਖਾਂ ਭਰਿਆ ਤੇ ਖੁਸ਼ਹਾਲ ਬਣਾਈਏ |
ਹੁਣ ਜਦ ਗੁਰਵਿੰਦਰ ਸਿੰਘ ਨੇ ਆਪਣੇ ਬਜ਼ੁਰਗ ਮਾਪਿਆਂ ਨੂੰ ਪਿੰਡ ਇਕੱਲਿਆਂ ਛੱਡ ਕੇ ਸ਼ਹਿਰ ਬਣਾਈ ਕੋਠੀ ਵਿਚ ਜਾਣ ਦਾ ਫੈਸਲਾ ਲਿਆ, ਜਿਥੇ ਉਹ ਦੋਵੇਂ ਜੀਅ ਨੌਕਰੀ ਕਰਦੇ ਸੀ ਤਾਂ ਉਨ੍ਹਾਂ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਦੇ ਮਾਸੂਮ ਦਿਲਾਂ 'ਤੇ ਸਮਝੋ ਜਿਵੇਂ ਪਹਾੜ ਡਿੱਗ ਪਿਆ ਹੋਵੇ | ਜੋ ਬੱਚੇ ਆਪਣੇ ਦਾਦੇ-ਦਾਦੀ ਦਾ ਪ੍ਰਛਾਵਾਂ ਬਣ ਕੇ ਜੀ ਰਹੇ ਹੋਣ, ਉਹ ਉਨ੍ਹਾਂ ਤੋਂ ਦੂਰ ਰਹਿ ਕੇ ਕਿਵੇਂ ਖੁਸ਼ ਰਹਿ ਸਕਦੇ ਸੀ | ਜੋ ਰੋਜ਼ ਰਾਤ ਨੂੰ ਉਨ੍ਹਾਂ ਕੋਲੋਂ ਰਾਜੇ-ਰਾਣੀਆਂ ਤੇ ਪਰੀਆਂ ਦੀਆਂ ਕਹਾਣੀਆਂ ਸੁਣਿਆ ਕਰਦੇ ਸੀ | ਹੁਣ ਦੋਵੇਂ ਭੈਣ-ਭਰਾ ਬਹੁਤ ਉਦਾਸ ਰਹਿਣ ਲੱਗੇ, ਕਿਉਂਕਿ ਹੁਣ ਉਨ੍ਹਾਂ ਦੇ ਮੰਮੀ-ਡੈਡੀ ਉਨ੍ਹਾਂ ਨੂੰ ਲੈ ਕੇ ਸ਼ਹਿਰ ਆ ਗਏ ਸਨ | ਪਿੰਡ ਦੇ ਖੱੁਲ੍ਹੇ ਵਾਤਾਵਰਨ 'ਚ ਪਲੇ ਬੱਚੇ ਹੁਣ ਸ਼ਹਿਰ ਵਿਚ ਇਕ ਸੀਮਤ ਜਿਹੇ ਮਕਾਨ 'ਚ ਕੈਦ ਹੋ ਕੇ ਰਹਿ ਗਏ ਸਨ | ਉਨ੍ਹਾਂ ਦਾ ਦਿਲ ਕਿਸੇ ਵੀ ਚੀਜ਼ ਵਿਚ ਨਾ ਲਗਦਾ, ਨਾ ਪੜ੍ਹਾਈ ਵਿਚ, ਨਾ ਖਾਣ-ਪੀਣ ਵਿਚ, ਨਾ ਖੇਡਣ ਵਿਚ | ਬਸ ਉਨ੍ਹਾਂ ਦਾ ਦਿਲ ਹਰ ਵੇਲੇ ਪਿੰਡ ਦਾਦੇ-ਦਾਦੀ ਕੋਲ ਉੱਡ ਕੇ ਜਾਣ ਲਈ ਉਤਾਵਲਾ ਰਹਿੰਦਾ | ਇਸੇ ਤਣਾਅ 'ਚ ਜੱਸਾ ਇਕ ਦਿਨ ਗੁੰਮ-ਸੁੰਮ ਹੋ ਗਿਆ | ਡਾਕਟਰ ਨੂੰ ਵੀ ਕੁਝ ਸਮਝ ਨਹੀਂ ਆ ਰਹੀ ਸੀ ਕਿ ਸਭ ਕੁਝ ਨਾਰਮਲ ਹੋਣ ਦੇ ਬਾਵਜੂਦ ਇਹ ਬੱਚਾ ਹੱਸਦਾ-ਖੇਡਦਾ ਕਿਉਂ ਨਹੀਂ? ਤਾਂ ਇਕ ਦਿਨ ਡਾਕਟਰ ਜੱਸੇ ਨੂੰ ਇਕੱਲਾ ਮਿਲਿਆ ਤਾਂ ਉਸ ਨੇ ਦਿਲ ਦੀ ਗੱਲ ਡਾਕਟਰ ਅੰਕਲ ਨੂੰ ਦੱਸੀ ਤਾਂ ਫਿਰ ਡਾਕਟਰ ਸਾਹਿਬ ਸਮਝ ਗਏ ਕਿ ਹੁਣ ਇਸ ਦੀ ਦਵਾਈ ਮੇਰੇ ਕੋਲ ਨਹੀਂ, ਬਲਕਿ ਇਨ੍ਹਾਂ ਦੇ ਪਿੰਡ ਹੈ, ਜੋ ਇਸ ਨੂੰ ਤੰਦਰੁਸਤ ਕਰ ਸਕਦੀ ਹੈ, ਉਹ ਹੈ ਪੋਤੇ ਲਈ ਦਾਦੇ-ਦਾਦੀ ਦਾ ਪਿਆਰ ਤੇ ਸਾਥ ਤੇ ਉਹ ਕਹਾਣੀਆਂ ਜੋ ਉਹ ਰੋਜ਼ ਸੁਣਦੇ ਸੀ ਤੇ ਛੱੁਟੀ ਵਾਲੇ ਦਿਨ ਉਨ੍ਹਾਂ ਨਾਲ ਖੂਹ 'ਤੇ ਜਾ ਕੇ ਖੇਤਾਂ ਵਿਚ ਘੁੰਮਦੇ, ਚੋਗਾ ਚੁਗਦੇ, ਚਿੱਟੇ-ਚਿੱਟੇ ਬਗਲੇ, ਟਟੀਰੀਆਂ ਤੇ ਹੋਰ ਪੰਛੀਆਂ ਨੂੰ ਦੇਖਦੇ ਤੇ ਉਨ੍ਹਾਂ ਦੇ ਮਗਰ ਭੱਜਦੇ ਸੀ |
ਹੁਣ ਡਾਕਟਰ ਸਾਹਿਬ ਨੇ ਉਸ ਦੇ ਮੰਮੀ-ਡੈਡੀ ਨੂੰ ਸਾਰੀ ਗੱਲਬਾਤ ਦੱਸਦਿਆਂ ਬੱਚਿਆਂ ਨੂੰ ਪਿੰਡ ਲੈ ਕੇ ਜਾਣ ਦਾ ਮਸ਼ਵਰਾ ਦਿੱਤਾ, ਜਿਸ ਨੂੰ ਉਨ੍ਹਾਂ ਸਵੀਕਾਰ ਕਰਦਿਆਂ ਪਿੰਡ ਜਾਣ ਦਾ ਪ੍ਰੋਗਰਾਮ ਬਣਾ ਲਿਆ | ਇਹ ਸੁਣਦਿਆਂ ਸਾਰ ਹੀ ਦੋਵਾਂ ਬੱਚਿਆਂ ਦੀਆਂ ਅੱਖਾਂ ਵਿਚ ਚਮਕ ਆ ਗਈ | ਉਨ੍ਹਾਂ ਦੇ ਚਿਹਰੇ ਫੱੁਲਾਂ ਵਾਂਗ ਖਿੜ ਗਏ | ਛੱੁਟੀ ਵਾਲੇ ਦਿਨ ਗੁਰਵਿੰਦਰ ਸਿੰਘ ਪਰਿਵਾਰ ਸਮੇਤ ਪਿੰਡ ਆ ਗਿਆ | ਦੋਵੇਂ ਬੱਚੇ ਆਪਣੇ ਦਾਦੇ-ਦਾਦੀ ਨਾਲ ਇੰਜ ਜਾ ਚਿੰਬੜੇ ਜਿਵੇਂ ਕੋਈ ਕੈਦੀ ਸਜ਼ਾ ਕੱਟ ਕੇ ਵਰਿ੍ਹਆਂ ਬਾਅਦ ਪਰਿਵਾਰ 'ਚ ਆਇਆ ਹੋਵੇ | ਸ: ਫੁੰਮਣ ਸਿੰਘ ਨੇ ਦੋਵਾਂ ਨੰਨ੍ਹੇ-ਮੁੰਨ੍ਹੇ ਬੱਚਿਆਂ ਨੂੰ ਘੱੁਟ ਕੇ ਛਾਤੀ ਨਾਲ ਲਾ ਲਿਆ ਤਾਂ ਜੱਸਾ ਬੋਲਿਆ, 'ਡੈਡੀ ਜੀ, ਮੈਂ ਹੁਣ ਤੁਹਾਡੇ ਨਾਲ ਸ਼ਹਿਰ ਨਹੀਂ ਜਾਣਾ, ਮੈਂ ਵੱਡੇ ਮੰਮੀ-ਡੈਡੀ ਕੋਲ ਹੀ ਰਹਿਣਾ |'
'ਪਰ ਬੇਟੇ, ਅਸੀਂ ਤੇਰੇ ਬਿਨਾਂ ਇਕੱਲੇ ਸ਼ਹਿਰ ਕੀ ਕਰਾਂਗੇ? ਸਾਡੀ ਦੁਨੀਆ ਤਾਂ ਤੇਰੇ ਨਾਲ ਆ, ਅਸੀਂ ਤੇਰੇ ਬਿਨਾਂ ਨਹੀਂ ਰਹਿ ਸਕਦੇ', ਆਖਦਿਆਂ ਗੁਰਵਿੰਦਰ ਜ਼ਰਾ ਭਾਵੁਕ ਜਿਹਾ ਹੋ ਗਿਆ ਤਾਂ ਉਸ ਦੀ ਬੇਟੀ ਸੋਨੀਆ ਬੋਲੀ, 'ਡੈਡੀ ਜੀ, ਹੁਣ ਤੁਸੀਂ ਆਪ ਹੀ ਦੱਸੋ ਵੱਡੇ ਮੰਮੀ-ਡੈਡੀ ਤੁਹਾਡੇ ਬਿਨਾਂ ਕਿਵੇਂ ਰਹਿਣਗੇ? ਤੁਸੀਂ ਵੀ ਤਾਂ ਉਨ੍ਹਾਂ ਦੇ ਇਕਲੌਤੇ ਬੇਟੇ ਹੋ, ਜੋ ਉਨ੍ਹਾਂ ਨੂੰ 'ਕੱਲਿਆਂ ਛੱਡ ਕੇ ਸ਼ਹਿਰ ਤੁਰ ਗਏ ਹੋ |' ਆਪਣੀ ਧੀ ਦੇ ਬੋਲੇ ਸ਼ਬਦ ਸੁਣ ਕੇ ਗੁਰਵਿੰਦਰ ਤੇ ਉਸ ਦੀ ਪਤਨੀ ਨਿਰਉੱਤਰ ਹੋ ਗਏ, ਕਿਉਂਕਿ ਅੱਜ ਉਨ੍ਹਾਂ ਦੀ ਧੀ ਨੇ ਆਪਣਿਆਂ ਤੋਂ ਵੱਖ ਹੋ ਕੇ ਹੋਣ ਵਾਲੇ ਦਰਦ ਦਾ ਅਹਿਸਾਸ ਕਰਵਾ ਕੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਸਨ | ਹੁਣ ਗੁਰਵਿੰਦਰ ਸਿੰਘ ਆਪਣੇ ਬਾਪ ਦੇ ਗਲ ਲੱਗ ਗਿਆ, ਜਿਸ ਨੂੰ ਦੇਖ ਕੇ ਬਾਪੂ ਫੁੰਮਣ ਸਿੰਘ ਤੇ ਬੇਬੇ ਸਵਰਨ ਕੌਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਉਹ ਖੁਸ਼ੀ ਵਿਚ ਬੋਲਿਆ, 'ਸ਼ਾਬਾਸ਼! ਮੇਰੇ ਪੱੁਤਰ ਦੇ ਬੱਚਿਓ, ਜੋ ਕੰਮ ਅੱਜ ਤੁਸਾਂ ਕਰ ਵਿਖਾਇਆ, ਉਹ ਕੋਈ ਟਾਵਾਂ-ਟਾਵਾਂ ਹੀ ਕਰ ਸਕਦਾ, ਜਿਨ੍ਹਾਂ ਨੇ ਮੇਰਾ ਸਭ ਤੋਂ ਕੀਮਤੀ ਖਜ਼ਾਨਾ, ਜੋ ਲੱੁਟਿਆ ਗਿਆ ਸੀ, ਮੈਨੂੰ ਵਾਪਸ ਦਿਵਾਇਆ |' ਤੇ ਫੁੰਮਣ ਸਿੰਘ ਨੇ ਆਪਣੇ ਬੱਚਿਆਂ ਨੂੰ ਬੱੁਕਲ 'ਚ ਲੁਕੋ ਲਿਆ | ਤਾਂ ਉਨ੍ਹਾਂ ਪ੍ਰਣ ਕੀਤਾ ਕਿ ਹੁਣ ਅਸੀਂ ਕਦੇ ਵੀ ਪਿੰਡ ਛੱਡ ਕੇ ਨਹੀਂ ਜਾਵਾਂਗੇ, ਤੁਹਾਡੇ ਨਾਲ ਰਹਾਂਗੇ ਤੇ ਸ਼ਹਿਰ ਵਾਲੀ ਕੋਠੀ ਕਿਰਾਏ 'ਤੇ ਚਾੜ੍ਹ ਦੇਵਾਂਗੇ | ਇਹ ਸੁਣ ਕੇ ਜੱਸਾ ਤੇ ਸੋਨੀਆ ਆਪਣੇ ਮੰਮੀ-ਡੈਡੀ ਨੂੰ ਜਾ ਚਿੰਬੜੇ ਤੇ ਬੋਲੇ, 'ਥੈਂਕ ਯੂ ਮੰਮੀ-ਪਾਪਾ, ਤੁਸੀਂ ਗਰੇਟ ਹੋ |'

-ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) | ਮੋਬਾ: 97790-43348

ਹਿਮਾਲਿਆ ਪਰਬਤ ਦੇ ਸੱਤ ਸਰੋਵਰਾਂ ਦੀ ਧਰਤੀ ਸਹਸਰ ਤਾਲ

ਹਿਮਾਲਿਆ ਪਰਬਤ ਹਮੇਸ਼ਾ ਹੀ ਸਾਡੇ ਲਈ ਖਿੱਚ ਦਾ ਕੇਂਦਰ ਰਿਹਾ ਹੈ | ਇਸ ਪਰਬਤ ਦੀਆਂ ਖੂਬਸੂਰਤ ਝੀਲਾਂ, ਨਦੀਆਂ ਤੇ ਬਰਫਾਨੀ ਚੋਟੀਆਂ ਦਾ ਨਜ਼ਾਰਾ ਦਿਲਕਸ਼ ਅੰਦਾਜ਼ ਰੱਖਦਾ ਹੈ | ਇਸ ਵਾਰ ਅਸੀਂ ਤੁਹਾਨੂੰ ਹਿਮਾਲਿਆ ਪਰਬਤ ਦੀਆਂ ਬਰਫਾਨੀ ਚੋਟੀਆਂ ਦੀ ਛਾਂ ਹੇਠ ਵਗਦੇ ਸੱਤ ਸਰੋਵਰਾਂ ਦੀ ਯਾਤਰਾ ਕਰਵਾ ਰਹੇ ਹਾਂ, ਜਿਸ ਨੂੰ 'ਸਹਸਰ ਤਾਲ' ਜਾਂ 'ਸਹਸਤਰ ਤਾਲ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਉਂਜ ਇਨ੍ਹਾਂ ਦੇ ਵੱਖਰੇ-ਵੱਖਰੇ ਨਾਂਅ ਵੀ ਹਨ, ਜਿਵੇਂ ਕਿ ਲਮਤਾਲ, ਕੋਕਲ ਤਾਲ, ਢੁੰਡੀ ਤਾਲ, ਪਰੀ ਤਾਲ, ਦਰਸ਼ਨ ਤਾਲ ਤੇ ਗੋਮੁਖ ਤਾਲ ਆਦਿ | ਸੱਤ ਸਰੋਵਰਾਂ ਦੀ ਇਹ ਧਰਤੀ ਜੋ ਸਵਰਗ ਵਰਗਾ ਨਜ਼ਾਰਾ ਪੇਸ਼ ਕਰਦੀ ਹੈ, ਦੀ ਉਚਾਈ ਸਮੁੰਦਰੀ ਤਲ ਤੋਂ 14000 ਫੱੁਟ ਤੋਂ ਲੈ ਕੇ 15090 ਫੱੁਟ ਤੱਕ ਹੈ | 'ਸਹਸਰ ਤਾਲ' ਦੀ ਚੜ੍ਹਾਈ ਦਾ ਸਫਰ ਤਕਰੀਬਨ 5-6 ਦਿਨ ਦਾ ਹੈ | ਇਸ ਸਫਰ ਲਈ ਸਾਨੂੰ ਰਿਸ਼ੀਕੇਸ਼ ਤੋਂ ਉਤਰ ਕਾਸ਼ੀ ਤੱਕ ਬੱਸ ਦਾ ਸਫਰ ਗੰਗਾ ਨਦੀ ਦੇ ਨਾਲ-ਨਾਲ ਕਰਨਾ ਪੈਂਦਾ ਹੈ, ਫਿਰ ਉਤਰਾ ਕਾਸ਼ੀ ਤੋਂ ਮੱਲਾ ਪਿੰਡ ਬੱਸ ਜਾਂਦੀ ਹੈ | ਇਸ ਤੋਂ ਅੱਗੇ ਪੈਦਲ ਯਾਤਰਾ ਸ਼ੁਰੂ ਹੋ ਜਾਂਦੀ ਹੈ | ਮੱਲਾ ਪਿੰਡ ਤੋਂ ਗੰਗਾ ਨਦੀ ਨੂੰ ਪਾਰ ਕਰਕੇ 'ਸ਼ਿਲਾ' ਨਾਂਅ ਦਾ ਪਿੰਡ ਆਉਂਦਾ ਹੈ ਅਤੇ ਇਸ ਤੋਂ ਅੱਗੇ ਜੰਗਲ ਦਾ ਖੂਬਸੂਰਤ ਪਰਬਤ ਪਾਰ ਕਰਨ ਉਪਰੰਤ 'ਛੰਨੀ ਪਿੰਡ' ਦੇ ਦਰਸ਼ਨ ਹੁੰਦੇ ਹਨ | ਇਸ ਤੋਂ ਅੱਗੇ ਸ਼ਾਂਤ ਅਤੇ ਅਜੀਬ ਜਿਹੇ ਕੁਦਰਤੀ ਰਹੱਸ ਨਾਲ ਭਰੇ 'ਬਾਹਰੀ' ਨਾਂਅ ਦਾ ਸਥਾਨ ਆਉਂਦਾ ਹੈ ਜੋ 11,500 ਫੱੁਟ ਦੀ ਉਚਾਈ 'ਤੇ ਹੈ | ਇਸ ਦਿਲਚਸਪ ਯਾਤਰਾ ਦਾ ਅਗਲਾ ਪੜਾਅ 'ਕਿਆਰਕੀ' ਖਾਲ ਹੈ ਜੋ ਤਕਰੀਬਨ 13,400 ਫੱੁਟ ਦੀ ਉਚਾਈ 'ਤੇ ਹੈ | ਫਿਰ 6 ਘੰਟੇ ਦੀ ਯਾਤਰਾ ਕਰਨ ਉਪਰੰਤ 4330 ਮੀਟਰ ਦੀ ਉਚਾਈ 'ਤੇ ਸਥਿਤ 'ਲੰਬ ਤਾਲ' ਪਹੁੰਚਿਆ ਜਾ ਸਕਦਾ ਹੈ | ਇਸ ਤੋਂ ਬਾਅਦ 4 ਘੰਟੇ ਹੋਰ ਪੈਦਲ ਯਾਤਰਾ ਕਰਨ ਤੋਂ ਬਾਅਦ ਹੀ ਸੱਤ ਸਰੋਵਰਾਂ ਦੀ ਰਮਣੀਕ ਧਰਤੀ 'ਸਹਸਰ ਤਾਲ' ਦੇ ਦਰਸ਼ਨ ਹੁੰਦੇ ਹਨ | ਤਿੰਨ ਪਾਸਿਓਾ ਹਿਮਾਲਿਆ ਦੀਆਂ ਬਰਫਾਨੀ ਚੋਟੀਆਂ ਨਾਲ ਘਿਰਿਆ 'ਸਹਸਰ ਤਾਲ' ਗੋਲ ਆਕਾਰ ਦਾ ਹੈ, ਜਿਥੇ ਅਨੇਕਾਂ ਹੀ ਮੰਤਰ ਮੁਗਧ ਕਰਨ ਵਾਲੇ ਝਰਨੇ ਵਗਦੇ ਹਨ | ਸੋਨ ਰੰਗੀ ਘਾਹ ਦੇ ਮੈਦਾਨ ਤੇ ਹਿਮਾਲਿਆ ਦੀਆਂ ਖੂਬਸੂਰਤ ਬਰਫ਼ਾਨੀ ਚੋਟੀਆਂ ਦਾ ਕਲ-ਕਲ ਕਰਦਾ ਪਾਣੀ ਦੇਖ ਕੇ ਮਨੱੁਖ ਦੀ ਰੂਹ ਨਸ਼ਿਆ ਜਾਂਦੀ ਹੈ | ਬੱਚਿਓ, ਸਾਨੂੰ ਵੱਡੇ ਹੋ ਕੇ ਇਸ ਸਥਾਨ ਦੀ ਯਾਤਰਾ ਕਰਨੀ ਚਾਹੀਦੀ ਹੈ |

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) |
ਮੋਬਾ: 94653-69343

ਵਾਯੂਮੰਡਲ

ਧਰਤੀ ਦੁਆਲੇ ਹਵਾ ਦਾ ਘੇਰਾ, ਵਾਯੂਮੰਡਲ ਕਹਾਏ |
ਇਹ ਜੀਵਾਂ ਦਾ ਵਾਧਾ ਕਰਦਾ, ਸਾਹ ਜੀਵਾਂ ਵਿਚ ਪਾਏ |
ਇਸ ਦੀਆਂ ਪਰਤਾਂ ਖੋਲ੍ਹਣ ਲੱਗਿਆਂ, ਮਿਲਦਾ ਬੜਾ ਗਿਆਨ,
ਬੱਚਿਓ! ਲੈਅ ਵਿਚ ਦੱਸਣ ਲੱਗੀ, ਸੁਣਿਓ ਲਾ ਕੇ ਧਿਆਨ |
ਅਸ਼ਾਂਤੀ ਮੰਡਲ ਪਰਤ ਹੇਠਲੀ, ਲਿਆਵੇ ਮੀਂਹ, ਹਨੇਰੀ, ਤੂਫਾਨ,
ਹਵਾ ਦੀ ਮਾਤਰਾ ਮਿਲਦੀ ਜ਼ਿਆਦਾ,
ਘਟਦਾ-ਵਧਦਾ ਤਾਪਮਾਨ |
ਦੂਜੀ ਪਰਤ ਸਮਤਾਪ ਮੰਡਲ, ਤਾਪਮਾਨ ਰਹੇ ਸਮਾਨ,
ਬੱਦਲਾਂ ਦੀ ਅਣਹੋਂਦ ਕਰਕੇ, ਹੁੰਦੀ ਜਹਾਜ਼ਾਂ ਦੀ ਉਡਾਨ |
ਇਸ ਵਿਚਲੀ ਓਜ਼ੋਨ ਪਰਤ, ਸੁਰੱਖਿਆ ਕਵਚ ਬਣਾਏ,
ਸੂਰਜ ਦੀਆਂ ਪੈਰਾਵੈਂਗਣੀ ਕਿਰਨਾਂ ਤੋਂ,
ਸਾਡਾ ਜੀਵਨ ਬਚਾਏ |
ਅਗਲੀ ਮੱਧਵਰਤੀ ਮੰਡਲ, ਉਲਕਾ ਪਿੰਡ ਸਮਾਏ,
ਜਿਉਂ-ਜਿਉਂ ਉੱਪਰ ਵੱਲ ਨੂੰ ਜਾਈਏ, ਤਾਪਮਾਨ ਵਧਦਾ ਜਾਏ |
ਤਾਪਮਾਨ ਦੇ ਕਹਿਣੇ ਕੀ ਨੇ, ਗਰਮੀ ਖੂਬ ਦਿਖਾਏ,
ਇਸ ਵਿਚਲੇ ਬਿਜਲੀ ਅਣੂ,
ਐਕਟਿਵ ਤਰੰਗਾਂ ਵਾਪਸ ਪਹੁੰਚਾਏ |
ਬਾਹਰੀ ਮੰਡਲ ਪਤਾ ਨਾ ਕੋਈ, ਕੁਦਰਤ ਭੇਦ ਲੁਕਾਏ,
ਕਿੰਨੀਆਂ ਗਲੈਕਸੀਆਂ, ਕਿੰਨੇ ਤਾਰੇ, ਸਮਝ ਵਿਚ ਨਾ ਆਏ |
ਇਹ ਹੈ ਤਾਂ ਸਾਡੀ ਹੋਂਦ ਹੈ, ਬੱਚਿਓ ਪਾ ਲਓ ਗਿਆਨ,
ਵਾਯੂਮੰਡਲ ਹੈ ਬੜਾ ਜ਼ਰੂਰੀ, ਰੱਖਿਓ ਇਸ ਦਾ ਧਿਆਨ |

-ਜਸਵੀਰ ਕੌਰ,
ਸ: ਸ: ਅਧਿਆਪਕਾ, ਮਾਨਸਾ |
ਮੋਬਾ: 95015-00309

ਚੁਟਕਲੇ

• ਦੋ ਅਮਲੀ ਛੱਤ 'ਤੇ ਸੱੁਤੇ ਪਏ ਸੀ, ਅਚਾਨਕ ਮੀਂਹ ਆ ਗਿਆ |
ਪਹਿਲਾ-ਮੈਨੂੰ ਇੰਜ ਲਗਦਾ ਏ, ਜਿਵੇਂ ਆਕਾਸ਼ ਵਿਚ ਛੇਕ ਹੋ ਗਿਆ ਏ | ਚੱਲ ਅੰਦਰ ਚੱਲੀਏ?
ਦੂਜਾ (ਬਿਜਲੀ ਕੜਕੀ ਦੇਖ ਕੇ)-ਓ ਰੁਕ ਜਾ, ਲਗਦਾ ਹੈ ਵੈਲਡਿੰਗ ਵਾਲੇ ਵੀ ਆ ਗਏ |
• ਨਾਲ ਦੇ ਘਰ ਬਜ਼ੁਰਗ ਮਰ ਗਿਆ ਤਾਂ ਸੋਨੂੰ ਨੇ ਗੁਆਂਢੀ ਨੂੰ ਪੱੁਛਿਆ, 'ਬਾਡੀ ਆ ਗਈ?'
ਧੰਨਾ-ਨਹੀਂ, (ਐਾਬੂਲੈਂਸ ਦੇਖ ਕੇ) ਲਗਦਾ ਹੈ ਉਹ ਆ ਰਹੀ ਏ |
ਸੋਨੂੰ-ਲਓ, ਹੁਣੇ ਯਾਦ ਕੀਤਾ ਸੀ, ਬਾਡੀ ਆ ਗਈ, ਕਿੰਨੀ ਲੰਬੀ ਉਮਰ ਏ ਇਸ ਦੀ |
• ਅਧਿਆਪਕ (ਬੱਚਿਆਂ ਨੂੰ )-ਅਸਮਾਨੀ ਬਿਜਲੀ ਅਤੇ ਧਰਤੀ ਦੀ ਬਿਜਲੀ ਵਿਚ ਕੀ ਫਰਕ ਹੈ?
ਬਿੱਲੂ-ਅਸਮਾਨੀ ਬਿਜਲੀ ਦਾ ਬਿੱਲ ਨਹੀਂ ਆਉਂਦਾ ਤੇ ਧਰਤੀ ਦੀ ਬਿਜਲੀ ਦਾ ਬਹੁਤ ਬਿੱਲ ਆਉਂਦਾ ਹੈ |
• ਖੇਤੀਬਾੜੀ ਅਧਿਆਪਕ-ਬੱਚਿਓ, ਸੇਬ ਤੋੜਨ ਦਾ ਸਮਾਂ ਕਿਹੜਾ ਹੈ?
ਸਨੀ-ਜਦੋਂ ਮਾਲੀ ਬਾਗ ਵਿਚ ਨਾ ਹੋਵੇ |
• ਅਧਿਆਪਕ-ਜੇ ਕੱਲ੍ਹ ਨੂੰ ਹੋਮਵਰਕ ਨਾ ਕੀਤਾ ਤਾਂ ਮੁਰਗਾ ਬਣਾਵਾਂਗਾ, ਪੱੁਤ ਮੁਰਗਾ |
ਰਾਣਾ-ਸਰ, ਮੁਰਗਾ ਤਾਂ ਮੈਂ ਨ੍ਹੀਂ ਖਾਂਦਾ, ਮੈਨੂੰ ਸ਼ਾਹੀ ਪਨੀਰ ਬਹੁਤ ਪਸੰਦ ਹੈ |

-ਅਮਨਦੀਪ ਮਾਨ ਭੰੂਦੜੀ,
ਲੇਕ ਕੰਟਰੀ ਕੈਲੋਨਾ, ਬਿ੍ਟਿਸ਼ ਕੋਲੰਬੀਆ, ਕੈਨੇਡਾ |
bhundri0002@gmail.com

ਬਾਲ ਨਾਵਲ-84: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਵਾਹ ਬਈ ਵਾਹ, ਮੁਬਾਰਕਾਂ ਹੋਣ ਮਾਤਾ ਜੀ |'
'ਅਸਲ ਮੁਬਾਰਕਾਂ ਤਾਂ ਤੈਨੂੰ ਹਨ, ਐਹ ਲੈ ਗੱਲ ਕਰ ਉਸ ਨਾਲ', ਮਾਤਾ ਜੀ ਨੇ ਹਰੀਸ਼ ਨੂੰ ਫੋਨ ਫੜਾਉਂਦਿਆਂ ਕਿਹਾ |
'ਪੈਰੀਂ ਪੈਂਦਾਂ, ਵੀਰ ਜੀ |'
'ਜਿਊਾਦਾ ਰਹੋ, ਹੋਰ ਵੱਡੇ-ਵੱਡੇ ਡਾਕਟਰ ਬਣੋ | ਸਾਡੇ ਦੋਵਾਂ ਵਲੋਂ ਬਹੁਤ-ਬਹੁਤ ਮੁਬਾਰਕਾਂ ਹੋਣ |'
ਇਸ ਤੋਂ ਬਾਅਦ ਉਹ ਦੋਵੇਂ ਕਿੰਨਾ ਚਿਰ ਫੋਨ 'ਤੇ ਗੱਲਾਂ ਕਰਦੇ ਰਹੇ | ਸਿਧਾਰਥ ਉਸ ਕੋਲੋਂ ਕਈ ਕੁਝ ਪੱੁਛਦਾ ਰਿਹਾ ਅਤੇ ਹਰੀਸ਼ ਜਵਾਬ ਦਿੰਦਾ ਗਿਆ |
'ਚੰਗਾ ਫੇਰ ਹਰੀਸ਼, ਹੁਣ ਤਿਆਰ ਹੋ ਕੇ ਮੈਂ ਸਕੂਲ ਜਾਣੈ | ਸ਼ਾਮੀਂ ਅਸੀਂ ਦੋਵੇਂ ਆਵਾਂਗੇ |'
'ਚੰਗਾ ਵੀਰ ਜੀ, ਬਾਏ |'
ਸ਼ਾਮ ਨੂੰ ਸਿਧਾਰਥ ਅਤੇ ਮੇਘਾ ਦੋਵੇਂ ਆ ਗਏ | ਉਨ੍ਹਾਂ ਨੇ ਹੱਥ ਵਿਚ ਲੱਡੂਆਂ ਦਾ ਡੱਬਾ ਫੜਿਆ ਹੋਇਆ ਸੀ | ਹਰੀਸ਼ ਉਨ੍ਹਾਂ ਨੂੰ ਦੇਖ ਕੇ ਇਕਦਮ ਬਾਹਰ ਵੱਲ ਗਿਆ | ਸਿਧਾਰਥ ਨੇ ਉਸ ਨੂੰ ਜੱਫੀ ਵਿਚ ਲੈ ਲਿਆ | ਉਸ ਤੋਂ ਬਾਅਦ ਮੇਘਾ ਨੂੰ ਉਹ ਘੱੁਟ ਕੇ ਮਿਲਿਆ | ਸਿਧਾਰਥ ਨੇ ਫਟਾਫਟ ਡੱਬਾ ਖੋਲ੍ਹ ਕੇ, ਹਰੀਸ਼ ਦੇ ਨਾ-ਨਾ ਕਰਦੇ ਉਸ ਦੇ ਮੰੂਹ ਵਿਚ ਪੂਰਾ ਲੱਡੂ ਪਾ ਦਿੱਤਾ |
ਅੰਦਰ ਆ ਕੇ ਦੋਵਾਂ ਨੇ ਮਾਤਾ ਜੀ ਨੂੰ ਮੁਬਾਰਕ ਦਿੰਦਿਆਂ ਮੱਥਾ ਟੇਕਿਆ ਅਤੇ ਲੱਡੂਆਂ ਵਾਲਾ ਡੱਬਾ ਮਾਤਾ ਜੀ ਦੀ ਝੋਲੀ ਵਿਚ ਰੱਖ ਦਿੱਤਾ | ਮਾਤਾ ਜੀ ਨੇ ਦੋਵਾਂ ਨੂੰ ਅਸ਼ੀਰਵਾਦ ਦਿੱਤਾ | ਫਿਰ ਉਨ੍ਹਾਂ ਨੇ ਆਸ਼ਾ ਨੂੰ ਚਾਹ ਬਣਾਉਣ ਅਤੇ ਇਕ ਖਾਲੀ ਪਲੇਟ ਲਿਆਉਣ ਲਈ ਕਿਹਾ |
ਸਾਰਿਆਂ ਨੇ ਪਹਿਲਾਂ ਲੱਡੂਆਂ ਨਾਲ ਮੰੂਹ ਮਿੱਠਾ ਕੀਤਾ ਅਤੇ ਫਿਰ ਗਰਮ-ਗਰਮ ਚਾਹ ਪੀਣੀ ਸ਼ੁਰੂ ਕੀਤੀ | ਚਾਹ ਪੀਂਦਿਆਂ ਹੀ ਸਿਧਾਰਥ ਨੇ ਦਿੱਲੀ ਬਾਰੇ ਅਤੇ ਦਿੱਲੀ ਦੇ ਉਸ ਹਸਪਤਾਲ ਬਾਰੇ ਹਰੀਸ਼ ਨੂੰ ਬਹੁਤ ਸਾਰੀਆਂ ਗੱਲਾਂ ਪੱੁਛੀਆਂ | ਹਰੀਸ਼ ਹਰ ਗੱਲ ਦਾ ਜਵਾਬ, ਜਿੰਨਾ ਕੁ ਉਸ ਨੂੰ ਪਤਾ ਸੀ, ਦਿੰਦਾ ਗਿਆ | ਹਰੀਸ਼ ਨੇ ਉਸ ਹਸਪਤਾਲ ਦੇ ਮੈਡੀਸਨ ਵਿਭਾਗ ਦੇ ਹੈੱਡ ਡਾਕਟਰ ਦੀ ਵੀ ਤਾਰੀਫ ਕੀਤੀ |
ਸਿਧਾਰਥ ਨੂੰ ਹਰੀਸ਼ ਦੀਆਂ ਗੱਲਾਂ ਸੁਣ ਕੇ ਤਸੱਲੀ ਹੋ ਗਈ | ਹੁਣ ਉਹ ਹਰੀਸ਼ ਨੂੰ ਦਿੱਲੀ ਕਦੋਂ ਜਾਣਾ ਹੈ? ਬਾਰੇ ਪੱੁਛਣ ਲੱਗਾ |
'ਜਿਸ ਦਿਨ ਹਸਪਤਾਲੋਂ ਵੱਡੇ ਡਾਕਟਰ ਸਾਹਿਬ ਦਾ ਫੋਨ ਆ ਗਿਆ, ਉਸ ਤੋਂ ਇਕ-ਦੋ ਦਿਨਾਂ ਦੇ ਵਿਚ ਹੀ ਜਾਣਾ ਪਵੇਗਾ |'
'ਬੇਟਾ, ਤੈਨੂੰ ਨਾਲ ਖੜਨ ਲਈ ਕਿਹੜਾ-ਕਿਹੜਾ ਸਾਮਾਨ ਚਾਹੀਦੈ? ਉਹ ਮੈਨੂੰ ਲਿਸਟ ਦੇ ਦੇ ਤਾਂ ਜੋ ਅਸੀਂ ਇਕ-ਦੋ ਦਿਨਾਂ ਵਿਚ ਹੀ ਸਾਰਾ ਸਾਮਾਨ ਲੈ ਆਈਏ', ਮੇਘਾ ਬੜੇ ਮੋਹ ਨਾਲ ਹਰੀਸ਼ ਨੂੰ ਕਹਿਣ ਲੱਗੀ |
'ਵੱਡੇ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਜ਼ਿਆਦਾ ਸਾਮਾਨ ਦੀ ਲੋੜ ਨਹੀਂ | ਇਥੇ ਡਾਕਟਰਾਂ ਦੇ ਹੋਸਟਲ ਵਿਚ ਹਰ ਚੀਜ਼ ਮਿਲਦੀ ਹੈ | ਬਸ, ਕਿਤਾਬਾਂ ਅਤੇ ਕੱਪੜੇ ਵਗੈਰਾ ਦਾ ਹੀ ਇਕ ਬੈਗ ਪੈਕ ਕਰਨੈ |'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬੁਝਾਰਤ-21

ਸੈਂਕੜੇ ਮੀਲਾਂ ਬਰ ਤੋਂ ਚੱਲ ਕੇ ਆਵਾਂ
ਸਾਰੀ ਦੁਨੀਆ ਮੈਂ ਚਲਾਵਾਂ |
ਮੇਰੇ ਬਿਨ ਨਾ ਹੋਵੇ ਗੁਜ਼ਾਰਾ
ਕੰਮ ਕਰਾਂ ਭਾਰੇ ਤੋਂ ਭਾਰਾ |
ਹਰ ਘਰ ਦੇ ਵਿਚ ਮੈਂ ਵਸਾਂ,
ਪਰ ਕਿਸੇ ਨੂੰ ਮੂਲ ਨਾ ਦਿਸਾਂ |
ਨਾ ਮੈਂ ਭੂਤ ਨਾ ਮੈਂ ਪ੍ਰੇਤ,
ਪਰ ਮੇਰੇ ਤੋਂ ਰਹੋ ਸੁਚੇਤ |
ਕਦੇ-ਕਦੇ ਕਰਾਂ ਨੁਕਸਾਨ,
ਫਿਰ ਵੀ ਚਾਹਵੇ ਹਰ ਇਨਸਾਨ |
ਭਲੂਰੀਏ ਦੀ ਹੁਣ ਬੱੁਝੋ ਬਾਤ,
ਉੱਤੋਂ ਪੈਂਦੀ ਜਾਂਦੀ ਰਾਤ |
—f—
ਮੈਨੂੰ ਪਤੈ ਝੱਟ ਬੋਲੀ ਬਬਲੀ,
ਕਹਿੰਦੀ ਅੰਕਲ ਇਹ ਹੈ 'ਬਿਜਲੀ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਬਾਲ ਸਾਹਿਤ

ਬਾਲ ਮੁਲਾਕਾਤਾਂ : 'ਨੰਨ੍ਹੇ ਸੂਰਜਾਂ ਦੇ ਰੂਬਰੂ'
ਸੰਪਰਕ : 99153-24542

ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਕਲਾ ਦੇ ਖੇਤਰਾਂ ਵਿਚ ਬਾਲ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ | ਜਸਪ੍ਰੀਤ ਸਿੰਘ ਜਗਰਾਓਾ ਵਲੋਂ ਪ੍ਰਤਿਭਾਸ਼ੀਲ ਬਾਲ ਲੇਖਕਾਂ ਅਤੇ ਚਿੱਤਰਕਾਰਾਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਵਿਦਿਆਰਥੀ ਲੇਖਕ ਕੁਲਵਿੰਦਰ ਕੰਗ ਨੇ 'ਨੰਨ੍ਹੇ ਸੂਰਜਾਂ ਦੇ ਰੂਬਰੂ' ਨਾਮੀ ਪੁਸਤਕ ਵਿਚ ਸੰਪਾਦਿਤ ਕੀਤਾ ਗਿਆ ਹੈ | 'ਤਾਰੇ ਭਲਕ ਦੇ' ਲੜੀ ਤਹਿਤ ਚੌਥੇ ਭਾਗ ਵਜੋਂ ਛਪੀ ਇਸ ਪੁਸਤਕ ਵਿਚ ਕਈ ਵਿਦਿਆਰਥੀ ਲੇਖਕਾਂ ਦੇ ਨਾਂਅ ਜਾਣ-ਪਛਾਣ ਵਾਲੇ ਬਣ ਚੁੱਕੇ ਹਨ, ਜਿਨ੍ਹਾਂ ਵਿਚ ਰੂਹੀ ਸਿੰਘ, ਸੁਖਚੰਚਲ ਕੌਰ ਅਤੇ ਦਵਿੰਦਰਪਾਲ ਬੋਹੜ ਵਡਾਲਾ ਆਦਿ ਸ਼ਾਮਿਲ ਹਨ | ਇਸ ਪੁਸਤਕ ਵਿਚ ਸਨੋਅ ਸਾਦਗੀ, ਸਾਨਿੱਧਯ ਪ੍ਰਭਾਕਰ, ਸੀਰਤਪਾਲ, ਕਿਰਨਜੀਤ ਕੌਰ, ਕਿਰਨਦੀਪ ਕੌਰ, ਕੁਲਵਿੰਦਰ ਸਿੰਘ ਧਾਲੀਵਾਲ, ਜਗਦੀਪ ਸਿੰਘ ਜਵਾਹਰਕੇ, ਨਵਦੀਪ ਕੌਰ, ਨਵਨੀਤ ਰਾਣੀ, ਪੁਨੀਤ ਰਾਣੀ, ਮਨਪ੍ਰੀਤ ਕੌਰ ਅਲੀਸ਼ੇਰ, ਮੋਨਿਕਾ ਅਤੇ ਰਜਨੀ ਰਾਣੀ ਆਦਿ ਵਿਦਿਆਰਥੀ ਲੇਖਕਾਂ ਅਤੇ ਚਿੱਤਰਕਾਰਾਂ ਨਾਲ ਕੀਤੀਆਂ ਗਈਆਂ ਮੁਲਾਕਾਤਾਂ ਵਿਚੋਂ ਇਨ੍ਹਾਂ ਸਿਰਜਕਾਂ ਦੀਆਂ ਭਾਵਨਾਵਾਂ ਅਤੇ ਸੁਪਨੇ ਰੂਪਮਾਨ ਹੁੰਦੇ ਹਨ | ਇਨ੍ਹਾਂ ਵਿਦਿਆਰਥੀ ਸਿਰਜਕਾਂ ਨੇ ਆਪਣੇ ਸ਼ੌਕ ਦੇ ਪਿਛੋਕੜ ਦੇ ਨਾਲ-ਨਾਲ ਭਵਿੱਖਮੁਖੀ ਯੋਜਨਾਵਾਂ ਬਾਰੇ ਵੀ ਚਰਚਾ ਕੀਤੀ ਹੈ | ਬੱਚਿਆਂ ਦੇ ਉੱਤਰਾਂ ਤੋਂ ਸੰਤੁਸ਼ਟੀ ਹੁੰਦੀ ਹੈ ਕਿ ਬਾਲ ਸਾਹਿਤ ਦਾ ਭਵਿੱਖ ਸੰਭਾਵਨਾਵਾਂ ਭਰਪੂਰ ਹੈ | ਇਸ ਪੁਸਤਕ ਦੇ ਚਿੱਤਰ ਵਿਦਿਆਰਥਣ ਫ਼ਰੀਦਾ ਨੇ ਬਣਾਏ ਹਨ | ਖ਼ੈਰ, ਪੁਸਤਕ ਬਾਲ ਪ੍ਰਤਿਭਾ ਦਾ ਸੁੰਦਰ ਦਰਪਣ ਕਹੀ ਜਾ ਸਕਦੀ ਹੈ | ਜਗਰਾਓਾ ਨੂੰ ਉਸ ਦੇ ਸਾਰਥਕ ਉਪਰਾਲੇ ਲਈ ਵਧਾਈ! ਇਹ ਪੁਸਤਕ ਸੰਗਮ ਪਬਲੀਕੇਸ਼ਨਜ਼, ਸਮਾਣਾ ਵਲੋਂ ਛਾਪੀ ਗਈ ਹੈ | ਇਸ 111 ਪੰਨਿਆਂ ਵਾਲੀ ਪੁਸਤਕ ਦੀ ਕੀਮਤ 125 ਰੁਪਏ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਬਾਲ ਗੀਤ: ਇਕ ਬਾਲ ਹੈ ਬੜਾ ਪਿਆਰਾ

ਇਕ ਬਾਲ ਹੈ ਬੜਾ ਪਿਆਰਾ,
ਕੰਨਵ ਜਿਸ ਦਾ ਨਾਂਅ |
ਵੇਖ ਕੇ ਉਸ ਨੂੰ ਖੀਵੀ ਹੁੰਦੀ,
ਫੱੁਲ-ਫੱੁਲ ਪੈਂਦੀ ਮਾਂ |
ਵਾਂਗ ਸਹੇ ਦੇ ਗੋਰਾ-ਚਿੱਟਾ,
ਕੂਲਾ-ਕੂਲਾ ਲੱਗੇ |
ਰਿੜ੍ਹਨ ਵਾਸਤੇ ਤਾਕਤ ਲਾਵੇ,
ਹੋਵੇ ਪਿੱਛੇ-ਅੱਗੇ |
'ਵਾਕਰ' ਨੂੰ ਉਹ ਦੱਬੀ ਫਿਰਦਾ,
ਕਰਦਾ 'ਗਾਂਹ-ਪਿਛਾਂਹ |
ਸਾਰੇ ਉਸ ਨੂੰ ਭੱਜ-ਭੱਜ ਚੱੁਕਦੇ,
ਗੋਦੀ ਚੱੁਕ ਖਿਡਾਉਂਦੇ |
ਇਕਤਰਫਾ ਹੀ ਗੱਲਾਂ ਕਰਕੇ,
ਆਪਣਾ ਮਨ ਪਰਚਾਉਂਦੇ |
ਜੇ ਕੋਈ ਗੱਦੀਓਾ ਥੱਲੇ ਲਾਵ੍ਹੇ,
ਫਿਰ ਚੜ੍ਹ ਜਾਂਦਾ 'ਤਾਂਹ |
ਮਾਪਿਆਂ ਦੀ ਉਹ ਅੱਖ ਦਾ ਤਾਰਾ,
ਚਾਨਣ ਪਿਆ ਖਿੰਡਾਵੇ |
ਚਾਚੂ ਉਸ ਦਾ ਜੇ ਚੱੁਕ ਲੈਂਦਾ,
ਬੜਾ ਹੀ ਸ਼ੋਰ ਮਚਾਵੇ |
ਜਿਸ ਜਗ੍ਹਾ 'ਹਰੀ' ਖੇਡੇ-ਮੱਲੇ,
ਉਹ ਕਰਮਾਂ ਵਾਲੀ ਥਾਂ |

-ਹਰੀ ਕਾਦਿਆਨੀ,
507, ਗੋਲਡਨ ਐਵੀਨਿਊ, ਫੇਸ-2, ਗੜ੍ਹਾ ਰੋਡ, ਜਲੰਧਰ |

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX