ਤਾਜਾ ਖ਼ਬਰਾਂ


ਕੋਰੋਨਾ ਕਾਰਨ ਭਾਜਪਾ ਨੇ ਸੂਬੇ 'ਚ ਸਾਰੇ ਰਾਜਨੀਤਿਕ ਪ੍ਰੋਗਰਾਮ 31 ਜੁਲਾਈ ਤਕ ਕੀਤੇ ਮੁਲਤਵੀ
. . .  5 minutes ago
ਪਠਾਨਕੋਟ, 16 ਜੁਲਾਈ (ਸੰਧੂ /ਚੌਹਾਨ/ਆਸ਼ੀਸ਼ ਸ਼ਰਮਾ)- ਕੋਵੀਡ -19 ਮਹਾਂਮਾਰੀ ਦੀ ਗੰਭੀਰਤਾ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ...
ਕੋਰੋਨਾ ਦਾ ਮਰੀਜ਼ ਨਾ ਲੱਭਣ ਕਾਰਨ ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ
. . .  18 minutes ago
ਲਹਿਰਾਗਾਗਾ ਦੇ ਚੇਅਰਮੈਨ ਨੂੰ ਹੋਇਆ ਕੋਰੋਨਾ
. . .  23 minutes ago
ਲਹਿਰਾਗਾਗਾ, 16 ਜੁਲਾਈ (ਅਸ਼ੋਕ ਗਰਗ)- ਮਾਰਕੀਟ ਕਮੇਟੀ ਲਗਿਰਗਾਗਾ ਦੇ ਚੇਅਰਮੈਨ ਅਤੇ ਪਿੰਡ ਲਹਿਲਾ ਕਲਾਂ ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ 3 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  27 minutes ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 3 ਹੋਰ ਕੋਰੋਨਾ...
ਲੁਧਿਆਣਾ 'ਚ ਕੋਰੋਨਾ ਦੇ 61 ਨਵੇਂ ਮਾਮਲਿਆਂ ਦੀ ਪੁਸ਼ਟੀ, 1 ਮੌਤ
. . .  38 minutes ago
ਲੁਧਿਆਣਾ, 16 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਨਾਲ ਸਬੰਧਿਤ ਅੱਜ ਇੱਕ ਹੋਰ ਮਰੀਜ਼ ਦੀ ਕੋਰੋਨਾ ਨਾਲ....
ਅੰਮ੍ਰਿਤਸਰ 'ਚ ਕੋਰੋਨਾ ਦਾ ਉਛਾਲ, 23 ਹੋਰ ਨਵੇਂ ਮਾਮਲੇ ਆਏ ਸਾਹਮਣੇ, ਇੱਕ ਹੋਰ ਮੌਤ
. . .  50 minutes ago
ਅੰਮ੍ਰਿਤਸਰ , 16 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦਾ ਮੁੜ ਉਛਾਲ ਆਇਆ ਹੈ। ਇੱਥੇ ਅੱਜ ਇੱਕੋ ਦਿਨ 'ਚ 23 ਨਵੇਂ ਮਾਮਲੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸਾਹਮਣੇ ਆਏ ਹਨ। ਇਸੇ ਦੇ ਨਾਲ ਹੀ...
ਅਰਨੀਵਾਲਾ ਖੇਤਰ ਨਾਲ ਸੰਬੰਧਿਤ ਚਾਰ ਜਣਿਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  54 minutes ago
ਮੰਡੀ ਅਰਨੀਵਾਲਾ, 16 ਜੁਲਾਈ (ਨਿਸ਼ਾਨ ਸਿੰਘ ਸੰਧੂ)- ਸਿਹਤ ਵਿਭਾਗ ਵਲੋਂ ਕੋਰੋਨਾ ਸੰਬੰਧੀ ਕੀਤੀ ਗਈ ਸੈਂਪਲਿੰਗ ਦੌਰਾਨ ਫ਼ਾਜ਼ਿਲਕਾ ਦੇ ਅਰਨੀਵਾਲਾ ਖੇਤਰ ਨਾਲ ਸੰਬੰਧਿਤ ਚਾਰ ਜਣਿਆਂ ਦੀ ਰਿਪੋਰਟ ਪਾਜ਼ੀਟਿਵ...
ਪੰਜਾਬ ਸਰਕਾਰ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦਾ ਰੇਟ ਕੀਤਾ ਨਿਰਧਾਰਿਤ
. . .  about 1 hour ago
ਚੰਡੀਗੜ੍ਹ, 16 ਜੁਲਾਈ- ਪੰਜਾਬ ਸਰਕਾਰ ਨੇ ਸੂਬੇ 'ਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦਾ ਰੇਟ ਨਿਰਧਾਰਿਤ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ...
ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਸੂਬੇ 'ਚ ਨਿੰਮ ਦੇ ਬੂਟੇ ਲਗਾਉਣ ਦਾ ਆਗਾਜ਼
. . .  about 1 hour ago
ਬੇਗੋਵਾਲ, 16 ਜੁਲਾਈ (ਸੁਖਜਿੰਦਰ ਸਿੰਘ)- ਇਸਤਰੀ ਅਕਾਲੀ ਦਲ ਵਲੋਂ ਸੂਬੇ ਭਰ 'ਚ 16 ਤੋਂ 21 ਜੁਲਾਈ ਤੱਕ ਨਿੰਮ ਦੇ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ਅੱਜ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਚਾਰ ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 4 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 220 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਸ਼ਾਹਕੋਟ : ਨਾਰੰਗਪੁਰ ਦੇ ਨੌਜਵਾਨ ਦੀ ਪਤਨੀ ਵੀ ਆਈ ਕੋਰੋਨਾ ਪਾਜ਼ੀਟਿਵ
. . .  about 1 hour ago
ਮਲਸੀਆਂ, 13 ਜੁਲਾਈ (ਅਜ਼ਾਦ ਸਚਦੇਵਾ, ਸੁਖਦੀਪ ਸਿੰਘ)- ਸ਼ਾਹਕੋਟ ਬਲਾਕ ਦੇ ਪਿੰਡ ਨਾਰੰਗਪੁਰ ਦੇ ਇੱਕ ਨੌਜਵਾਨ ਰਮਨਦੀਪ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਦੀ ਪਤਨੀ...
ਕੋਰੋਨਾ ਦਾ ਮਰੀਜ਼ ਆਉਣ ਕਾਰਨ ਅੰਮ੍ਰਿਤਸਰ ਦੇ ਓਠੀਆਂ 'ਚ ਦਹਿਸ਼ਤ ਦਾ ਮਾਹੌਲ
. . .  about 1 hour ago
ਓਠੀਆਂ, 16 ਜੁਲਾਈ (ਗੁਰਵਿੰਦਰ ਸਿੰਘ ਛੀਨਾ)- ਅੰਮ੍ਰਿਤਸਰ ਦੇ ਓਠੀਆਂ ਦੇ ਇੱਕ ਮਰੀਜ਼, ਜੋ ਕਿ ਬਿਮਾਰ ਸੀ, ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹੁਣ ਉਸ ਦੀ ਕੋਰੋਨਾ ਰਿਪੋਰਟ...
ਬੀ. ਐੱਸ. ਐੱਫ. ਦੇ ਜਵਾਨਾਂ ਸਣੇ ਫ਼ਾਜ਼ਿਲਕਾ ਜ਼ਿਲ੍ਹੇ 'ਚ 27 ਹੋਰ ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  about 1 hour ago
ਫ਼ਾਜ਼ਿਲਕਾ, 16 ਜੁਲਾਈ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 27 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 5 ਬੀ. ਐੱਸ. ਐੱਫ. ਜਵਾਨ ਵੀ ਸ਼ਾਮਲ ਹਨ। ਜਾਣਕਾਰੀ ਦਿੰਦਿਆਂ...
ਜਲਾਲਾਬਾਦ 'ਚ ਕੋਰੋਨਾ ਦੇ ਸੱਤ ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਜਲਾਲਾਬਾਦ, 16 ਜੁਲਾਈ (ਕਰਨ ਚੁਚਰਾ)- ਜਲਾਲਾਬਾਦ 'ਚ ਅੱਜ ਕੋਰੋਨਾ ਦੇ ਸੱਤ ਹੋਰ ਮਾਮਲੇ ਸਾਹਮਣੇ ਆਏ ਹਨ। ਪੀੜਤਾਂ 'ਚ ਦੋ ਮਰਦ, ਚਾਰ ਔਰਤਾਂ ਅਤੇ ਇੱਕ ਦਸ ਸਾਲਾ ਬੱਚਾ ਸ਼ਾਮਲ ਹੈ। ਕੋਰੋਨਾ ਦੇ ਅੱਜ...
ਅੰਮ੍ਰਿਤਸਰ 'ਚ ਨਵੇਂ ਨਿਯੁਕਤ ਹੋਏ ਰਿਜਨਲ ਟਰਾਂਸਪੋਰਟ ਅਥਾਰਿਟੀ ਮੈਡਮ ਜੋਤੀ ਬਾਲਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  about 1 hour ago
ਅੰਮ੍ਰਿਤਸਰ, 16 ਜੁਲਾਈ (ਰਾਜੇਸ਼ ਕੁਮਾਰ ਸੰਧੂ)- ਜ਼ਿਲ੍ਹੇ 'ਚ ਨਵੇਂ ਆਏ ਰਿਜਨਲ ਟਰਾਂਸਪੋਰਟ ਅਥਾਰਿਟੀ ਮੈਡਮ ਜੋਤੀ ਬਾਲਾ ਆਪਣਾ ਚਾਰਜ ਸੰਭਾਲਣ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇੱਥੇ ਸ੍ਰੀ ਦਰਬਾਰ...
ਰਾਜਸਥਾਨ ਹਾਈਕੋਰਟ 'ਚ ਟਲੀ ਸਚਿਨ ਪਾਇਲਟ ਖੇਮੇ ਦੀ ਪਟੀਸ਼ਨ 'ਤੇ ਸੁਣਵਾਈ
. . .  about 2 hours ago
ਜੈਪੁਰ, 16 ਜੁਲਾਈ- ਰਾਜਸਥਾਨ ਹਾਈਕੋਰਟ 'ਚ ਸਚਿਨ ਪਾਇਲਟ ਖੇਮੇ ਦੀ ਪਟੀਸ਼ਨ 'ਤੇ ਸੁਣਵਾਈ ਟਲ ਗਈ ਹੈ। ਪਾਇਲਟ ਕੈਂਪ ਦੀ ਇਹ ਮੰਗ ਹੈ ਕਿ ਡਬਲ ਬੈਂਚ ਮਾਮਲੇ ਦੀ ਸੁਣਵਾਈ ਕਰੇ। ਹੁਣ ਰਾਜਸਥਾਨ...
ਏਅਰ ਫਰਾਂਸ 18 ਜੁਲਾਈ ਤੋਂ 1 ਅਗਸਤ ਵਿਚਕਾਰ ਉਡਾਣਾਂ ਦਾ ਕਰੇਗਾ ਸੰਚਾਲਨ
. . .  about 2 hours ago
ਨਵੀਂ ਦਿੱਲੀ, 16 ਜੁਲਾਈ - ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਉਹ ਘੱਟ ਤੋਂ ਘੱਟ 3 ਦੇਸ਼ਾਂ ਫਰਾਂਸ, ਅਮਰੀਕਾ ਤੇ ਜਰਮਨੀ ਨਾਲ ਗੱਲਬਾਤ ਦੇ ਮੁੱਖ ਪੜਾਅ 'ਤੇ ਹੈ। ਏਅਰ ਫਰਾਂਸ 18 ਜੁਲਾਈ ਤੋਂ...
ਵੀਹ ਸਾਲਾਂ ਤੋਂ ਮੋਟਰ ਦੇ ਕੋਠੇ 'ਚ ਰੱਖੇ ਗੁਰੂ ਗ੍ਰੰਥ ਸਾਹਿਬ ਨੂੰ ਲਿਆਂਦਾ ਗੁਰੂ ਘਰ
. . .  about 2 hours ago
ਸੰਘੋਲ, 16 ਜੁਲਾਈ (ਹਰਜੀਤ ਸਿੰਘ ਮਾਵੀ) - ਮਾਮਲਾ ਬਲਾਕ ਖਮਾਣੋਂ ਦੇ ਪਿੰਡ ਖਮਾਣੋਂ ਖ਼ੁਰਦ ਦਾ ਏ ਜਿੱਥੇ ਇੱਕ ਗੁਰਸਿਖ ਵਿਅਕਤੀ ਵਲੋਂ ਪਿੱਛਲੇ ਵੀਹ ਸਾਲਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੋਟਰ ਵਾਲੇ ਕੋਠੇ ਵਿੱਚ ਪ੍ਰਕਾਸ਼ ਕੀਤਾ ਹੋਇਆ ਸੀ।ਜਿਸ ਨੂੰ ਅੱਜ ਸ਼੍ਰੋਮਣੀ ਅਕਾਲੀ...
ਭਰਾਵਾਂ ਦੀ ਮਾਮੂਲੀ ਲੜਾਈ ਨੇ ਧਾਰਿਆ ਭਿਆਨਕ ਰੂਪ
. . .  about 2 hours ago
ਰਾਮ ਤੀਰਥ , 16 ਜੁਲਾਈ ( ਧਰਵਿੰਦਰ ਸਿੰਘ ਔਲਖ ) ਪੁਲਿਸ ਚੌਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਖਿਆਲਾ ਕਲਾਂ ਵਿਖੇ ਦੋ ਭਰਾਵਾਂ ਦੀ ਹੋਈ ਮਾਮੂਲੀ ਝੜਪ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ ਅਤੇ ਛੋਟੇ ਭਰਾ ਜਗਤਾਰ ਸਿੰਘ ਨੇ ਤੇਜ਼ ਧਾਰ ਹਥਿਆਰ ਨਾਲ ਵੱਡੇ ਭਰਾ...
ਮੋਗਾ 'ਚ 15 ਲੋਕਾਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਮੋਗਾ, 16 ਜੁਲਾਈ (ਗੁਰਤੇਜ ਸਿੰਘ ਬੱਬੀ) - ਅੱਜ ਸਿਹਤ ਵਿਭਾਗ ਮੋਗਾ ਨੂੰ ਮਿਲੀਆਂ ਰਿਪੋਰਟਾਂ 'ਚ 15 ਜਾਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜ਼ਿਲ੍ਹੇ 'ਚ ਹੁਣ ਕੁੱਲ ਮਰੀਜ਼ਾਂ ਦੀ ਗਿਣਤੀ ਹੁਣ 172 ਹੋ ਗਈ ਹੈ ਤੇ ਐਕਟਿਵ ਕੇਸ 52 ਹਨ। ਸਿਵਲ ਸਰਜਨ ਮੋਗਾ...
ਸੰਗਤ ਮੰਡੀ ਇਲਾਕੇ 'ਚ ਕੋਰੋਨਾ ਕੇਸਾਂ ਦੀ ਗਿਣਤੀ ਹੋਈ 7
. . .  about 2 hours ago
ਸੰਗਤ ਮੰਡੀ, 16 ਜੁਲਾਈ (ਦੀਪਕ ਸ਼ਰਮਾ) - ਨੇੜਲੇ ਪਿੰਡ ਜੱਸੀ ਬਾਗਵਾਲੀ ਵਿਚ ਅੱਜ ਇੱਕ ਹੋਰ ਮਰੀਜ਼ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ। ਅੱਜ ਤੱਕ ਸੰਗਤ ਮੰਡੀ ਦੇ ਏਰੀਏ ਵਿਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 7 ਹੋ ਗਈ। ਇਹ ਜਾਣਕਾਰੀ ਸੀਨੀਅਰ ਮੈਡੀਕਲ...
ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ 'ਚ ਪੰਜਾਬ ਦੇ 9.5 ਲੱਖ ਕਿਸਾਨਾਂ ਨੂੰ ਮਿਲੇਗਾ ਲਾਭ, ਕੈਪਟਨ ਨੇ ਦਿੱਤੀ ਪ੍ਰਵਾਨਗੀ
. . .  about 3 hours ago
ਚੰਡੀਗੜ੍ਹ, 16 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 9.5 ਲੱਖ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ 'ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ' ਸਾਲ 2020-21 'ਚ ਲਿਆਉਣ ਦੀ ਪ੍ਰਵਾਨਗੀ ਦਿੱਤੀ ਹੈ। ਪਿਛਲੇ ਸਾਲ...
ਕੋਠੀ ਦੀ ਵੰਡ ਨੂੰ ਲੈ ਕੇ ਭਰਾ ਨੇ ਕੀਤੀ ਸੀ ਭੈਣ ਦੀ ਹੱਤਿਆ, ਕਾਬੂ
. . .  about 3 hours ago
ਗੁਰਾਇਆ, 16 ਜੁਲਾਈ ( ਸੁਖਦੀਪ ਸਿੰਘ ਪੂੰਨੀਆਂ) – ਸਥਾਨਿਕ ਪੁਲਿਸ ਨੇ 28 ਸਾਲਾਂ ਲੜਕੀ ਦੇ ਕਾਤਲ ਨੂੰ ਚਾਰ ਦਿਨ ਦੇ ਅੰਦਰ ਹੀ ਫੜਨ 'ਚ ਕਾਮਯਾਬੀ ਹਾਸਲ ਕੀਤੀ ਹੈ। ਬੀਤੀ 12 ਜੁਲਾਈ ਨੂੰ ਪਿੰਡ ਰੁੜਕਾਂ ਕਲਾਂ 'ਚ ਕੋਠੀ ਦੀ ਵੰਡ ਨੂੰ ਲੈ ਕੇ 28 ਸਾਲਾਂ ਪ੍ਰਦੀਪ ਕੌਰ ਨੂੰ ਉਸ...
ਕਰਜ਼ੇ ਹੇਠ ਦੱਬੇ ਕਿਸਾਨ ਵਲੋਂ ਰੇਲ ਗੱਡੀ ਥੱਲੇ ਆ ਕੇ ਖੁਦਕੁਸ਼ੀ
. . .  about 3 hours ago
ਸੰਗਤ ਮੰਡੀ (ਬਠਿੰਡਾ), 16 ਜੁਲਾਈ (ਦੀਪਕ ਸ਼ਰਮਾ) - ਪਿੰਡ ਸੰਗਤ ਕਲਾਂ ਵਿਖੇ ਬੀਤੀ ਰਾਤ ਇਕ ਕਿਸਾਨ ਵੱਲੋਂ ਰੇਲਗੱਡੀ ਹੇਠ ਆ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਏ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਅਧਿਕਾਰੀ ਸੁਰਿੰਦਰ ਸਿੰਘ ਨੇ...
ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਤਕਰੀਬਨ 50 ਲੱਖ ਦੀ ਕੀਮਤ ਨਾਲ ਕੀਤੇ ਗਰਿੱਡ ਅਪਗ੍ਰੇਡੇਸ਼ਨ ਦਾ ਕੀਤਾ ਉਦਘਾਟਨ
. . .  about 3 hours ago
ਮੰਡੀ ਘੁਬਾਇਆ,16 ਜੁਲਾਈ (ਅਮਨ ਬਵੇਜਾ)-ਜਲਾਲਾਬਾਦ ਅਧੀਂਨ ਪੈਂਦੇ ਮੰਡੀ ਘੁਬਾਇਆ ਦੇ 220 ਕੇ.ਵੀ ਸਬ ਸਟੇਸ਼ਨ ਵਿਖੇ 6 ਬਰੇਕਰਾਂ ਦਾ ਵਾਧਾ ਕਰਕੇ ਕਿਸਾਨਾਂ ਨੂੰ ਮਿਲ ਰਹੀ ਘੱਟ ਬਿਜਲੀ ਦੀ ਕਮੀਂ ਨੂੰ ਪੂਰਾ ਕੀਤਾ ਗਿਆ ਅਤੇ ਭਵਿੱਖ ਵਿੱਚ ਕਿਸਾਨਾਂ ਨੂੰ ਸਮੇਂ ਸਿਰ ਬਿਜਲੀ...
ਹੋਰ ਖ਼ਬਰਾਂ..

ਨਾਰੀ ਸੰਸਾਰ

ਸਾਉਣ ਮਹੀਨੇ 'ਤੇ ਵਿਸ਼ੇਸ਼

ਬਰਸਾਤ ਦੇ ਮੌਸਮ ਵਿਚ ਮੇਕਅਪ ਕਿਸ ਤਰ੍ਹਾਂ ਕਰੀਏ?

ਸਾਹਿਤ ਵਿਚ ਬਰਸਾਤ ਦਾ ਵਿਸ਼ੇਸ਼ ਉਲੇਖ ਤੇ ਵਰਣਨ ਹੈ | ਪ੍ਰੇਮੀਆਂ ਲਈ ਇਹ ਮੌਸਮ ਬਹੁਤ ਅਨੰਦਦਾਇਕ ਹੁੰਦਾ ਹੈ | ਇਕ ਪਾਸੇ ਬਰਸਾਤ ਦਾ ਮੌਸਮ ਇਕ ਚੰਗਿਆਈ ਲੈ ਕੇ ਆਉਂਦਾ ਹੈ, ਉਥੇ ਦੂਜੇ ਪਾਸੇ ਉਨ੍ਹਾਂ ਗ੍ਰਹਿਣੀਆਂ ਲਈ ਸਮੱਸਿਆਵਾਂ ਵੀ ਪੈਦਾ ਕਰ ਦਿੰਦਾ ਹੈ, ਜੋ ਮੇਕਅਪ ਕੀਤੇ ਬਿਨਾਂ ਨਹੀਂ ਰਹਿ ਸਕਦੀਆਂ |
ਪਾਣੀ ਤੋਂ ਬਚਣ ਲਈ ਤੁਸੀਂ ਚਾਹੇ ਬਰਸਾਤੀ, ਛੱਤਰੀ ਆਦਿ ਨਾਲ ਆਪਣੇ-ਆਪ ਨੂੰ ਕਿੰਨਾ ਵੀ ਬਚਾਉਣ ਦੀ ਕੋਸ਼ਿਸ਼ ਕਰੋ ਪਰ ਬਰਸਾਤੀ ਪਾਣੀ ਤੋਂ ਪੂਰੀ ਤਰ੍ਹਾਂ ਨਾਲ ਬਚਾਅ ਨਹੀਂ ਹੋ ਪਾਉਂਦਾ | ਜੇਕਰ ਮੀਂਹ ਦੀਆਂ ਕੁਝ ਬੂੰਦਾਂ ਕ੍ਰੀਮ, ਪਾਊਡਰ ਲੱਗੇ ਗਲ੍ਹਾਂ 'ਤੇ ਪੈ ਜਾਂਦੀਆਂ ਹਨ ਤਾਂ ਚਿਹਰੇ 'ਤੇ ਧੱਬੇ ਸਪੱਸ਼ਟ ਦਿਖਾਈ ਦੇਣ ਲੱਗਦੇ ਹਨ | ਤੁਹਾਡੇ ਮੇਕਅਪ ਵਿਚ ਲੱਗੀ ਇਕ ਅੱਧੇ ਘੰਟੇ ਦੀ ਮਿਹਨਤ ਕੁਝ ਮਿੰਟਾਂ ਵਿਚ ਬੇਕਾਰ ਹੋ ਜਾਂਦੀ ਹੈ |
ਸਵਾਲ ਉੱਠਦਾ ਹੈ ਕਿ ਆਖਿਰ ਬਰਸਾਤੀ ਮੌਸਮ ਵਿਚ ਕਿਸ ਤਰ੍ਹਾਂ ਜੁਗਾੜ ਨਾਲ ਮੇਕਅਪ ਕੀਤਾ ਜਾਵੇ ਕਿ ਤੁਹਾਡੀ ਘੰਟਿਆਂ ਦੀ ਮਿਹਨਤ ਬੇਕਾਰ ਨਾ ਚਲੀ ਜਾਵੇ |
ਉਂਝ ਤਾਂ ਬਹੁਤਾਤ ਹਰ ਚੀਜ਼ ਦੀ ਬੁਰੀ ਹੈ | ਇਸੇ ਤਰ੍ਹਾਂ ਮੇਕਅਪ ਦੀ ਜ਼ਿਆਦਾ ਵਰਤੋਂ ਵੀ ਚਿਹਰੇ ਦੀ ਕੋਮਲਕਤਾ, ਚੰਚਲਤਾ ਅਤੇ ਤਾਜ਼ਗੀ 'ਤੇ ਬੁਰਾ ਪ੍ਰਭਾਵ ਪਾਉਂਦੀ ਹੈ | ਚਾਹੇ ਕੋਈ ਵੀ ਮੌਸਮ ਕਿਉਂ ਨਾ ਹੋਵੇ, ਮੇਕਅਪ ਜ਼ਿਆਦਾ ਕਰਨਾ ਨੁਕਸਾਨਦੇਹ ਹੁੰਦਾ ਹੈ ਪਰ ਅੱਜਕਲ੍ਹ ਤਾਂ ਚਾਹੇ ਕੋਈ ਵੀ ਮੌਸਮ ਹੋਵੇ, ਮੇਕਅਪ ਔਰਤਾਂ ਦੇ ਜੀਵਨ ਦੀ ਪਹਿਲੀ ਜ਼ਰੂਰਤ ਬਣ ਕੇ ਰਹਿ ਗਿਆ ਹੈ | ਬਰਸਾਤ ਵਿਚ ਤਾਜ਼ਾ ਮੇਕਅਪ ਕਰਕੇ ਬਿਲਕੁਲ ਵੀ ਘਰੋਂ ਬਾਹਰ ਕਦਮ ਨਹੀਂ ਰੱਖਣਾ ਚਾਹੀਦਾ |
ਬਰਸਾਤ ਵਿਚ ਮੇਕਅਪ ਮੌਕੇ ਵਰਤੋਂ ਵਿਚ ਬਦਲਾਅ ਲਿਆਉਣਾ ਅਤਿ ਜ਼ਰੂਰੀ ਹੈ | ਬਰਸਾਤ ਵਿਚ ਫੇਸ ਪਾਊਡਰ ਦੀ ਵਰਤੋਂ ਬਿਲਕੁਲ ਨਾ ਕਰੋ | ਇਸ ਦੀ ਥਾਂ ਨਹਾਉਣ ਤੋਂ ਬਾਅਦ ਟੈਲਕਮ ਪਾਊਡਰ ਲਗਾਓ | ਰਾਤ ਨੂੰ ਸੌਾਦੇ ਸਮੇਂ ਚਿਹਰੇ 'ਤੇ ਕੋਲਡ ਕ੍ਰੀਮ ਚੰਗੀ ਤਰ੍ਹਾਂ ਲਗਾਓ |
ਥੋੜ੍ਹਾ ਜਿਹਾ ਦੁੱਧ ਲੈ ਕੇ ਤੇ ਗਰਦਨ 'ਤੇ ਵੀ ਮਲ ਸਕਦੇ ਹੋ ਅਤੇ ਕੁਝ ਸਮੇਂ ਬਾਅਦ ਥੋੜ੍ਹੇ ਕੋਸੇ ਪਾਣੀ ਨਾਲ ਚਿਹਰਾ ਤੇ ਗਰਦਨ ਸਾਫ਼ ਕਰ ਲਓ | ਇਸ ਦੇ ਲਗਾਤਾਰ ਵਰਤਣ ਨਾਲ ਚਿਹਰੇ ਤੇ ਗਰਦਨ ਦੀ ਚਮੜੀ ਚੀਕਣੀ ਹੋ ਜਾਂਦੀ ਹੈ ਅਤੇ ਰੰਗ ਨਿਖਰਨ ਲਗਦਾ ਹੈ | ਕਦੀ-ਕਦੀ ਇਸ਼ਨਾਨ ਕਰਨ ਤੋਂ ਪਹਿਲਾਂ ਹਾਈਡ੍ਰੋਜਨ ਪਰਾਕਸਾਈਡ ਵਿਚ ਪਾਣੀ ਮਿਲਾ ਕੇ ਚਿਹਰੇ, ਭਰਵੱਟਿਆਂ ਆਦਿ 'ਤੇ ਲਗਾਓ ਅਤੇ ਇਸ਼ਨਾਨ ਕਰ ਲਓ | ਇਸ ਪ੍ਰਕਿਰਿਆ ਨਾਲ ਚਿਹਰੇ ਦੀਆਂ ਝੁਰੜੀਆਂ ਅਤੇ ਕਾਲੇ ਧੱਬੇ ਸਾਫ ਹੋ ਜਾਂਦੇ ਹਨ ਅਤੇ ਮੁਹਾਂਸੇ ਆਦਿ ਵੀ ਨਹੀਂ ਨਿਕਲਦੇ |
ਬਰਸਾਤ ਅਤੇ ਸਰਦੀ ਵਿਚ ਚਿਕਨੀ ਚਮੜੀ ਨਾਰੀ ਸੁੰਦਰਤਾ ਵਿਚ ਚਾਰ ਚੰਨ ਲਗਾ ਦਿੰਦੀ ਹੈ | ਜਿਥੋਂ ਤੱਕ ਹੋਵੇ ਔਰਤਾਂ ਨੂੰ ਇਨ੍ਹਾਂ ਮੌਸਮਾਂ ਵਿਚ ਪਾਊਡਰ ਆਦਿ ਦੀ ਵਰਤੋਂ ਤੋਂ ਬਚੇ ਰਹਿਣਾ ਚਾਹੀਦਾ | ਜੇਕਰ ਤੁਹਾਡੀ ਚਮੜੀ ਵਿਚ ਖੁਸ਼ਕੀ ਹੈ ਤਾਂ ਇਸ਼ਨਾਨ ਕਰਨ ਤੋਂ ਪਹਿਲਾਂ ਜੈਤੂਨ ਦੇ ਤੇਲ ਦੀ ਮਾਲਿਸ਼ ਕਰੋ ਅਤੇ ਜੇਕਰ ਹੋ ਸਕੇ ਤਾਂ ਜੈਤੂਨ ਦੇ ਤੇਲ ਵਿਚ ਤਲੀਆਂ ਹੋਈਆਂ ਚੀਜ਼ਾਂ ਵੀ ਖਾਓ |
ਅੱਖਾਂ ਵਿਚ ਕਾਜਲ ਰਾਤ ਨੂੰ ਸੌਾਦੇ ਸਮੇਂ ਲਗਾਉਣਾ ਠੀਕ ਹੈ | ਇਸ ਨਾਲ ਅੱਖਾਂ ਦੀ ਸੁਰੱਖਿਆ ਹੁੰਦੀ ਹੈ | ਜੇਕਰ ਦਿਨ ਵਿਚ ਕਾਜਲ ਜਾਂ ਆਈਬ੍ਰੋ ਪੈਂਸਿਲ ਦੀ ਵਰਤੋਂ ਕੀਤੀ ਜਾਵੇ ਤਾਂ ਪਾਣੀ ਦੀਆਂ ਕੁਝ ਬੰੂਦਾਂ ਚਿਹਰੇ 'ਤੇ ਪੈਣ ਨਾਲ ਉਸ ਦਾ ਨਕਸ਼ਾ ਹੀ ਬਦਲ ਜਾਂਦਾ ਹੈ | ਰਾਤ ਨੂੰ ਲਗਾਏ ਕਾਜਲ ਨੂੰ ਸਵੇਰੇ ਸਾਵਧਾਨੀ ਨਾਲ ਪੂੰਝ ਲੈਣਾ ਚਾਹੀਦਾ ਹੈ | ਇਸ ਨਾਲ ਅੱਖਾਂ ਦੇ ਕਿਨਾਰਿਆਂ 'ਤੇ ਹਲਕੀ ਜਿਹੀ ਲਾਈਨ ਬਣੀ ਰਹਿੰਦੀ ਹੈ ਅਤੇ ਭਰਵੱਟੇ ਸੰਘਣੇ ਅਤੇ ਕਾਲੇ ਦਿਖਾਈ ਦਿੰਦੇ ਹਨ |
ਬਰਸਾਤ ਵਿਚ ਬੁੱਲ੍ਹਾਂ 'ਤੇ ਰਾਤ ਨੂੰ ਹੀ ਕੋਲਡ ਕ੍ਰੀਮ ਲਗਾਉਣੀ ਸਹੀ ਹੈ | ਇਸ ਦੀ ਵਰਤੋਂ ਨਾਲ ਬੁੱਲ੍ਹ ਮੁਲਾਇਮ ਬਣੇ ਰਹਿੰਦੇ ਹਨ | ਜੇਕਰ ਬੁੱਲ੍ਹਾਂ 'ਤੇ ਲਿਪਸਟਿਕ ਲਗਾਉਣਾ ਬਹੁਤ ਜ਼ਰੂਰੀ ਹੋਵੇ ਤਾਂ ਹਲਕੇ ਰੰਗ ਦੀ ਲਿਪਸਟਿਕ ਲਗਾਓ | ਹਲਕੇ ਸ਼ੇਡ ਦੀ ਲਿਪਸਟਿਕ ਲਗਾਉਣ ਨਾਲ ਬੁੱਲ੍ਹਾਂ ਦੀ ਕੁਦਰਤੀ ਚਮਕ ਬਣੀ ਰਹੇਗੀ ਅਤੇ ਇਹ ਸੁੰਦਰਤਾ ਵਿਚ ਚਾਰ ਚੰਨ ਵੀ ਲਗਾਏਗੀ | ਜੇਕਰ ਬਰਸਾਤੀ ਮੌਸਮ ਦਾ ਪਾਣੀ ਚਿਹਰੇ 'ਤੇ ਪੈ ਵੀ ਜਾਵੇ ਤਾਂ ਤੁਹਾਡਾ ਚਿਹਰਾ ਬਦਰੰਗ ਵੀ ਨਹੀਂ ਹੋਵੇਗਾ |
ਬਰਸਾਤੀ ਮੌਸਮ ਵਿਚ ਵਰਤੇ ਗਏ ਮੇਕਅਪ ਦੀਆਂ ਸਾਵਧਾਨੀਆਂ ਅਤੇ ਸਧਾਰਨ ਗੱਲਾਂ 'ਤੇ ਅਮਲ ਕਰਨਾ ਤੁਹਾਡੀ ਸੁੰਦਰਤਾ ਵਿਚ ਨਿਖਾਰ ਲਿਆਏਗਾ ਅਤੇ ਆਕਰਸ਼ਣ ਤੇ ਸੁੰਦਰਤਾ ਵਿਚ ਵੀ ਚਾਰ ਚੰਨ ਲਗ ਜਾਣਗੇ |


ਖ਼ਬਰ ਸ਼ੇਅਰ ਕਰੋ

ਰਸੋਈ ਘਰ ਸਬੰਧੀ ਜ਼ਰੂਰੀ ਗੱਲਾਂ


• ਅਨਾਰ ਦੇ ਛਿਲਕਿਆਂ ਨੂੰ ਪਾਣੀ ਵਿਚ ਉਬਾਲ ਕੇ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ |
• ਦੰਦਾਂ ਦੇ ਰੋਗ, ਕਬਜ਼ ਰੋਗ ਵਿਚ ਸੰਤਰੇ ਦਾ ਜੂਸ ਲਾਭਕਾਰੀ ਹੁੰਦਾ ਹੈ |
• ਸ਼ਹਿਦ ਵਿਚ ਹਰੜ ਦਾ ਚੂਰਨ ਮਿਲਾ ਕੇ ਚੱਟਣ ਨਾਲ ਬੱਚਿਆਂ ਦੀਆਂ ਉਲਟੀਆਂ ਵਿਚ ਲਾਭ ਹੁੰਦਾ ਹੈ |
• ਸ਼ਹਿਦ ਦੀਆਂ ਕੁਝ ਬੂੰਦਾਂ ਨੂੰ ਚਿਹਰੇ 'ਤੇ ਲਗਾਉਣ ਨਾਲ ਚਿਹਰਾ ਸੁੰਦਰ ਅਤੇ ਆਕਰਸ਼ਕ ਬਣਦਾ ਹੈ |
• ਦਿਨ ਵਿਚ ਤਿੰਨ-ਚਾਰ ਵਾਰ ਸ਼ਹਿਦ ਚੱਟਣ ਨਾਲ ਗਲੇ ਦੀ ਖਰਾਸ਼ ਅਤੇ ਬੈਠੀ ਹੋਈ ਆਵਾਜ਼ ਠੀਕ ਹੁੰਦੀ ਹੈ |
• ਦੋਵੇਂ ਸਮੇਂ ਦੇ ਭੋਜਨ ਤੋਂ ਬਾਅਦ ਇਕ-ਇਕ ਚਮਚ ਆਂਵਲਾ ਚੂਰਨ ਲੈਣਾ ਲਾਭਕਾਰੀ ਹੁੰਦਾ ਹੈ |
• ਰਾਜਮਾਂਹ, ਛੋਲੇ ਉਬਾਲਦੇ ਸਮੇਂ ਉਸ ਵਿਚ ਨਮਕ ਪਾਓ ਤਾਂ ਇਹ ਸੌਖਿਆਂ ਗਲ ਜਾਣਗੇ |
• ਦਹੀਂ ਵਿਚ ਪੱਕੇ ਹੋਏ ਕੇਲੇ ਨੂੰ ਮੈਸ਼ ਕਰਕੇ ਨਮਕ ਮਿਲਾ ਕੇ ਖਾਣ ਨਾਲ ਪੇਚਿਸ਼ ਰੁਕ ਜਾਂਦੀ ਹੈ | ਇਸ ਦਾ ਸੇਵਨ ਦਿਨ ਵਿਚ ਤਿੰਨ ਵਾਰ ਕਰ ਸਕਦੇ ਹਾਂ |
• ਭਾਂਡੇ ਜ਼ਿਆਦਾ ਚੀਕਣੇ ਹੋਣ 'ਤੇ ਉਨ੍ਹਾਂ ਨੂੰ ਬੇਸਣ ਨਾਲ ਰਗੜ ਕੇ ਸਾਫ਼ ਕਰ ਲਓ | ਫਿਰ ਸਾਬਣ ਦੇ ਘੋਲ ਨਾਲ ਮਲ ਕੇ ਧੋ ਲਵੋ, ਭਾਂਡੇ ਸਾਫ਼ ਹੋ ਜਾਣਗੇ |
• ਟਮਾਟਰਾਂ ਨੂੰ ਸਲਾਦ ਵਿਚ ਕੱਟਣ ਤੋਂ ਪਹਿਲਾਂ ਫਰਿੱਜ ਵਿਚ 10-15 ਮਿੰਟ ਤੱਕ ਰੱਖੋ | ਮਨਚਾਹੇ ਰੂਪ ਵਿਚ ਟਮਾਟਰਾਂ ਨੂੰ ਕੱਟੋ |
• ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਬਣਾਉਣ ਲਈ ਮੇਥੀ ਨੂੰ ਭਿਉਂ ਕੇ ਪੀਸ ਲਓ | ਇਸ ਦਾ ਲੇਪ ਵਾਲਾਂ 'ਤੇ ਕਰੋ | 20-25 ਮਿੰਟ ਬਾਅਦ ਸਿਰ ਧੋ ਲਵੋ |
• ਅਮਰੂਦ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ, ਠੰਢਾ ਕਰ ਕੇ ਕੁਰਲੀ ਕਰਨ ਨਾਲ ਦੰਦਾਂ ਦੇ ਦਰਦ ਵਿਚ ਆਰਾਮ ਮਿਲਦਾ ਹੈ |
••

ਆਓ! ਬਣਾਈਏ ਹਰਿਆਲੇ ਚੌਲ

ਸਮੱਗਰੀ : 2 ਕੱਪ ਚੌਲ, 200 ਗ੍ਰਾਮ ਛੋਟੇ ਆਕਾਰ ਦੇ ਆਲੂ, 2 ਪਿਆਜ਼, 2-4 ਚਮਚ ਘਿਓ, ਇਕ ਟੁਕੜਾ ਦਾਲਚੀਨੀ, 3 ਲੌਾਗ, 3-4 ਹਰੀਆਂ ਮਿਰਚਾਂ, ਇਕ ਟੁਕੜਾ ਅਦਰਕ, 6-7 ਕਾਲੀਆਂ ਮਿਰਚਾਂ, ਬਾਰੀਕ ਕੱਟਿਆ ਹਰਾ ਧਨੀਆ, ਨਮਕ ਤੇ ਮਿਰਚ ਸਵਾਦ ਅਨੁਸਾਰ |
ਵਿਧੀ : ਪਹਿਲਾਂ ਆਲੂ ਤੇ ਪਿਆਜ਼ ਨੂੰ ਛਿੱਲ ਕੇ ਧੋ ਲਓ | ਪਿਆਜ਼ ਨੂੰ ਲੰਮੇ ਆਕਾਰ ਵਿਚ ਕੱਟੋ | ਆਲੂਆਂ ਨੂੰ ਕਾਂਟੇ ਨਾਲ ਗੋਦ ਕੇ ਉਨ੍ਹਾਂ 'ਤੇ ਨਮਕ ਛਿੜਕ ਕੇ ਰੱਖ ਦਿਓ | ਹੁਣ ਬਾਕੀ ਬਚੇ ਮਸਾਲਿਆਂ ਨੂੰ ਮਿਕਸੀ ਵਿਚ ਪੀਸ ਲਓ |
ਫਿਰ ਚੌਲਾਂ ਨੂੰ ਧੋ ਕੇ ਛਾਨਣੀ ਵਿਚ ਪੁਣ ਲਓ | ਕੜਾਹੀ ਵਿਚ ਤੇਲ ਗਰਮ ਕਰਕੇ ਪਿਆਜ਼ ਨੂੰ ਭੂਰਾ ਹੋਣ ਤੱਕ ਭੁੰਨੋ | ਹੁਣ ਸਾਰੇ ਪੀਸੇ ਮਸਾਲੇ ਇਸ ਵਿਚ ਪਾ ਕੇ ਇਕ ਮਿੰਟ ਤੱਕ ਭੁੰਨੋ | ਆਲੂਆਂ ਨੂੰ ਵੀ ਇਸ ਵਿਚ ਪਾਓ ਤੇ 2-3 ਮਿੰਟ ਤੱਕ ਭੁੰਨ ਲਓ | ਇਸ ਵਿਚ ਚੌਲ ਪਾ ਕੇ ਜ਼ਰੂਰਤ ਅਨੁਸਾਰ ਪਾਣੀ ਪਾਓ ਤੇ ਢਕ ਦਿਓ | ਉਦੋਂ ਤੱਕ ਪਕਾਓ ਜਦੋਂ ਤੱਕ ਚੌਲ ਪੂਰੀ ਤਰ੍ਹਾਂ ਨਾਲ ਗਲ ਨਹੀਂ ਜਾਂਦੇ | ਕੱਟੇ ਧਨੀਏ ਨਾਲ ਸਜਾ ਕੇ ਗਰਮਾ-ਗਰਮ ਪਰੋਸੋ |
-0-

ਬੱਚਿਆਂ ਦੇ ਸਵਾਲਾਂ ਨੂੰ ਗੰਭੀਰਤਾ ਨਾਲ ਲਓ

ਇਕ ਬੱਚਾ ਜੀਵਨ ਦੇ ਆਚਾਰ-ਵਿਹਾਰ ਤੋਂ ਪੂਰੀ ਤਰ੍ਹਾਂ ਅਣਜਾਣ ਹੁੰਦਾ ਹੈ | ਨਾ ਤਾਂ ਉਸ ਨੂੰ ਸੰਸਕਾਰਾਂ ਦਾ ਪਤਾ ਹੁੰਦਾ ਹੈ ਅਤੇ ਨਾ ਹੀ ਉਹ ਮੌਜੂਦ ਪਰੰਪਰਾਵਾਂ ਦਾ ਮਤਲਬ ਜਾਣਦਾ ਹੁੰਦਾ ਹੈ | ਸ਼ਾਇਦ ਇਸੇ ਅਣਜਾਣਤਾ ਤੇ ਆਪਣੇ ਤੋਂ ਵੱਡਿਆਂ ਦੀ ਦੁਨੀਆ ਵਿਚ ਸ਼ਾਮਿਲ ਹੋਣ ਦੀ ਲਾਲਸਾ ਦੇ ਨਤੀਜੇ ਵਜੋਂ ਹੀ ਇਕ ਬੱਚੇ ਵਿਚ ਕੁਝ ਜਾਣਨ ਦੀ ਜਗਿਆਸਾ ਪੈਦਾ ਹੁੰਦੀ ਹੈ | ਹਰੇਕ ਮਾਂ-ਬਾਪ ਦਾ ਇਹ ਫ਼ਰਜ਼ ਵੀ ਹੈ ਕਿ ਉਹ ਆਪਣੇ ਬੱਚੇ ਦੀਆਂ ਸਭ ਜਗਿਆਸਾਵਾਂ ਨੂੰ ਸ਼ਾਂਤ ਕਰਨ | ਨਾਲ ਹੀ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਵਿਚ ਸ਼ਾਮਿਲ ਹੋਣ | ਇਸ ਤਰ੍ਹਾਂ ਹੋਣ ਨਾਲ ਬੱਚਾ ਖ਼ੁਦ ਨੂੰ ਪਰਿਵਾਰ ਨਾਲ ਜੁੜਿਆ ਮਹਿਸੂਸ ਕਰੇਗਾ | ਅਕਸਰ ਦੇਖਣ ਵਿਚ ਆਉਂਦਾ ਹੈ ਕਿ ਮਾਤਾ-ਪਿਤਾ ਆਪਣੀ ਰੁਝੇਵੇਂ ਭਰੀ ਜ਼ਿੰਦਗੀ ਵਿਚੋਂ ਜੇਕਰ ਥੋੜ੍ਹਾ ਜਿਹਾ ਸਮਾਂ ਕੱਢ ਵੀ ਲੈਂਦੇ ਹਨ ਤਾਂ ਉਹ ਉਸ ਬੱਚੇ ਦੀ ਜਗਿਆਸਾ ਨੂੰ ਸ਼ਾਂਤ ਕਰਨ ਵਿਚ ਕੋਈ ਵਿਸ਼ੇਸ਼ ਰੂਚੀ ਨਹੀਂ ਲੈਂਦੇ | ਇਹ ਠੀਕ ਹੈ ਕਿ ਬੱਚੇ ਵਲੋਂ ਪੁੱਛੇ ਗਏ ਸਵਾਲ, ਅਕਸਰ ਮਾਤਾ-ਪਿਤਾ ਨੂੰ ਬੇਮਤਲਬ ਦੇ ਲਗਦੇ ਹਨ ਪਰ ਮਾਤਾ-ਪਿਤਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਉਨ੍ਹਾਂ ਸਵਾਲਾਂ ਦਾ ਜਵਾਬ ਨਾ ਮਿਲਣ 'ਤੇ ਹਰੇਕ ਪਲ ਉਹ ਪ੍ਰਸ਼ਨ ਉਸ ਦੇ ਕੋਮਲ ਮਨ ਨੂੰ ਖਲਦੇ ਰਹਿੰਦੇ ਹਨ | ਜਦੋਂ ਤੱਕ ਉਨ੍ਹਾਂ ਦਾ ਜਵਾਬ ਉਸ ਨੂੰ ਮਿਲ ਨਾ ਜਾਵੇ, ਉਦੋਂ ਤੱਕ ਬੱਚੇ ਦਾ ਚੰਚਲ ਮਨ ਸ਼ਾਂਤ ਨਹੀਂ ਹੋ ਸਕੇਗਾ | ਇਸ ਦਾ ਨਤੀਜਾ ਤਾਂ ਕਈ ਵਾਰ ਇਹ ਹੁੰਦਾ ਹੈ ਕਿ ਬੱਚੇ ਵਲੋਂ ਗ਼ਲਤ ਢੰਗ ਨਾਲ ਹਾਸਲ ਕੀਤਾ ਗਿਆ ਜਵਾਬ ਉਸ ਦੇ ਪੂਰੇ ਜੀਵਨ ਵਿਚ ਭਟਕਾਅ ਪੈਦਾ ਕਰ ਦਿੰਦਾ ਹੈ | ਜ਼ਿਆਦਾਤਰ ਸਵਾਲ ਕਰਨ 'ਤੇ ਬੱਚੇ ਨੂੰ ਕਈ ਵਾਰ ਮਾਂ-ਬਾਪ ਦੀ ਝਿੜਕ ਵੀ ਸਹਿਣ ਕਰਨੀ ਪੈਂਦੀ ਹੈ | ਇਸ ਤਰ੍ਹਾਂ ਉਹ ਆਪਣੇ ਤੋਂ ਛੇ ਸਾਲ ਵੱਡੇ ਭਰਾ ਤੋਂ ਆਪਣੀ ਜਗਿਆਸਾ ਸ਼ਾਂਤ ਕਰਨਾ ਚਾਹੁੰਦਾ ਹੈ | ਜ਼ਾਹਿਰ ਹੈ ਗਿਆਰਾਂ ਸਾਲ ਦਾ ਬੱਚਾ ਕਿਸ ਪੱਧਰ 'ਤੇ ਛੋਟੇ ਬੱਚੇ ਦਾ ਮਾਰਗਦਰਸ਼ਨ ਕਰ ਸਕੇਗਾ | ਇਸ ਤਰ੍ਹਾਂ ਘੱਟ ਗਿਆਨ ਤਾਂ ਬੱਚੇ ਦੇ ਜੀਵਨ ਵਿਚ ਭਟਕਾਅ ਹੀ ਲਿਆਏਗਾ | ਜ਼ਿਆਦਾਤਰ ਮਾਮਲਿਆਂ ਵਿਚ ਦੇਖਣ ਵਿਚ ਆਉਂਦਾ ਹੈ ਕਿ ਮਾਤਾ-ਪਿਤਾ ਆਪਣੇ ਬੱਚੇ ਵਲੋਂ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਨ ਨੂੰ ਸਿਰਦਰਦੀ ਸਮਝਦੇ ਹਨ ਅਤੇ ਕਈ ਵਾਰ ਜ਼ਿਆਦਾ ਬਹਿਸ ਕਰਨ 'ਤੇ ਪਿਟਾਈ ਵੀ ਕਰ ਦਿੰਦੇ ਹਨ ਜੋ ਠੀਕ ਨਹੀਂ | ਇਸ ਤਰ੍ਹਾਂ ਬੱਚਾ ਸਹਿਮ ਜਾਂਦਾ ਹੈ ਅਤੇ ਭਵਿੱਖ ਵਿਚ ਕੋਈ ਵੀ ਸਵਾਲ ਕਰਨ ਵਿਚ ਝਿਜਕ ਮਹਿਸੂਸ ਕਰਦਾ ਹੈ | ਇਕ ਮਾਮਲੇ ਵਿਚ ਦੇਖਣ ਵਿਚ ਆਇਆ ਕਿ ਮਾਤਾ-ਪਿਤਾ ਆਪਣੇ ਬੱਚੇ ਨਾਲ ਪਿਆਰ ਤਾਂ ਬਹੁਤ ਕਰਦੇ ਹਨ ਪਰ ਬੱਚੇ ਵਲੋਂ ਸਵਾਲ-ਜਵਾਬ ਕਰਨ ਵਿਚ ਸਮੇਂ ਦੀ ਬਰਬਾਦੀ ਸਮਝਦੇ ਹਨ | ਉਹ ਬੱਚੇ ਨੂੰ ਅਕਸਰ ਇਹ ਕਹਿ ਕੇ ਟਾਲ ਦਿੰਦੇ ਹਨ ਕਿ ਵੱਡੇ ਹੋਣ 'ਤੇ ਉਸ ਨੂੰ ਉਨ੍ਹਾਂ ਸਵਾਲਾਂ ਦਾ ਜਵਾਬ ਖ਼ੁਦ ਹੀ ਮਿਲ ਜਾਵੇਗਾ | ਉਸ ਦੀ ਘੱਟ ਉਮਰ ਦਾ ਬਹਾਨਾ ਬਣਾ ਕੇ ਉਸ ਦੀਆਂ ਸਾਰੀਆਂ ਗੱਲਾਂ ਨੂੰ ਟਾਲ ਜਾਂਦੇ ਸਨ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਬੱਚੇ ਦੇ 16 ਸਾਲ ਦਾ ਹੋਣ ਦੇ ਬਾਵਜੂਦ ਉਸ ਵਿਚ ਅੱਲੜਾਂ ਵਰਗਾ ਵਿਹਾਰ ਨਹੀਂ ਆਉਂਦਾ, ਉਹ ਉਮਰ ਦੇ ਇਸ ਪੜਾਅ 'ਤੇ ਉਹ ਲਗਪਗ 7 ਸਾਲ ਦੇ ਬੱਚੇ ਦੀ ਤਰ੍ਹਾਂ ਹਰਕਤਾਂ ਕਰਦਾ ਹੈ |
ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਨ ਦੇ ਦੋਸ਼ੀ ਮਾਤਾ-ਪਿਤਾ ਹੀ ਹੁੰਦੇ ਹਨ | ਬਜਾਏ ਆਪਣੇ ਬੱਚੇ ਦੀ ਗਿਆਨ ਜਗਿਆਸਾ ਨੂੰ ਸ਼ਾਂਤ ਕਰਨ ਦੇ ਉਸ ਨੂੰ ਸਦਾ ਬੱਚੇ ਹੋਣ ਦਾ ਅਹਿਸਾਸ ਕਰਾਉਣ ਨਾਲ ਬੱਚੇ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਰੁਕਾਵਟ ਪੈਂਦੀ ਹੈ ਅਤੇ ਬੱਚਾ ਲੋਲ੍ਹੜ ਬਣ ਜਾਂਦਾ ਹੈ | ਇਸ ਤਰ੍ਹਾਂ ਦੇ ਜ਼ਿਆਦਾਤਰ ਮਾਮਲਿਆਂ ਵਿਚ ਦੇਖਿਆ ਗਿਆ ਹੈ ਕਿ ਉਸ ਬੱਚੇ ਵਿਚ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਪ੍ਰਤੀ ਰੁਚੀ ਵੀ ਖ਼ਤਮ ਹੋ ਜਾਂਦੀ ਹੈ |
ਸੋ, ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਬੱਚੇ ਵਲੋਂ ਪੁੱਛੇ ਗਏ ਸਵਾਲਾਂ ਨੂੰ ਫਜ਼ੂਲ ਨਾ ਸਮਝਣ ਸਗੋਂ ਉਸ ਨੂੰ ਉਸ ਦੇ ਜੀਵਨ ਦਾ ਮਹੱਤਵਪੂਰਨ ਹਿੱਸਾ ਸਮਝਦੇ ਹੋਏ ਉਸ ਦੇ ਮਾਨਸਿਕ ਵਿਕਾਸ ਵਿਚ ਸਹਾਇਕ ਬਣਨ |

ਕੀ ਤੁਹਾਡੇ ਵਿਚ ਨਵੇਂ ਘਰ ਦਾ ਸਲੀਕਾ ਸਿੱਖਣ ਦੀ ਕਲਾ ਹੈ?

ਭਾਰਤ ਵਿਚ ਹੀ ਨਹੀਂ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿਚ ਜ਼ਿਆਦਾਤਰ ਔਰਤਾਂ ਨੂੰ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਜਾ ਕੇ ਰਹਿਣਾ ਪੈਂਦਾ ਹੈ | ਇਸ ਤਰ੍ਹਾਂ ਨਵੀਂ ਦੁਲਹਨ ਨੂੰ ਕਈ ਵਾਰ ਇਕ ਅਜਨਬੀ ਘਰ ਵਿਚ ਰਹਿਣ ਵਿਚ ਕਾਫੀ ਦਿਨ ਬਹੁਤ ਸਮੱਸਿਆਵਾਂ ਆਉਂਦੀਆਂ ਹਨ | ਦਰਅਸਲ ਰਹਿਣਾ ਇਕ ਕਲਾ ਹੈ ਅਤੇ ਉਸ ਨੂੰ ਕਿਤਾਬਾਂ ਤੋਂ ਨਹੀਂ ਸਿੱਖਿਆ ਜਾ ਸਕਦਾ ਜਾਂ ਤਾਂ ਉਹ ਪਰਵਿਸ਼ ਤੋਂ ਆਉਂਦਾ ਹੈ ਜਾਂ ਮਾਹੌਲ ਤੋਂ | ਕੀ ਤੁਹਾਡੇ ਵਿਚ ਇਹ ਕਲਾ ਹੈ? ਆਓ, ਪਰਖਦੇ ਹਾਂ :
1. ਕਿਸ ਸ਼ੁਰੂਆਤੀ ਗੱਲ ਤੋਂ ਇਹ ਸਮਝਣਾ ਚਾਹੀਦਾ ਹੈ ਕਿ ਕੋਈ ਨਵੀਂ ਦੁਲਹਨ ਆਪਣੇ ਸਹੁਰੇ ਘਰ ਵਿਚ ਅਡਜਸਟ ਨਹੀਂ ਕਰ ਪਾ ਰਹੀ?
ੳ. ਜੇਕਰ ਉਹ ਆਪਣੇ ਪਤੀ ਨੂੰ ਵੱਖ ਰਹਿਣ ਲਈ ਦਬਾਅ ਬਣਾ ਰਹੀ ਹੈ |
ਅ. ਜੇਕਰ ਉਸ ਨੂੰ ਘਰ ਦੇ ਦੂਜੇ ਲੋਕਾਂ ਦਾ ਖਾਣ-ਪੀਣ ਪਸੰਦ ਨਾ ਹੋਵੇ, ਉਹ ਉਨ੍ਹਾਂ ਵਿਚ ਨੁਕਸ ਕੱਢ ਰਹੀ ਹੋਵੇ |?
ੲ. ਜੇਕਰ ਉਸ ਦਾ ਹਰ ਦੂਜੇ ਦਿਨ ਆਪਣੀ ਸੱਸ ਨਾਲ ਮਨ-ਮੁਟਾਵ ਹੋ ਜਾਂਦਾ ਹੋਵੇ |
2. ਤੁਸੀਂ ਪਤੀ ਦੇ ਪਰਿਵਾਰ ਨੂੰ ਆਪਣਾ ਪਰਿਵਾਰ ਮੰਨਦੇ ਹੋ ਜਾਂ ਆਪਣੇ ਪਤੀ ਦਾ ਪਰਿਵਾਰ?
ੳ. ਆਪਣਾ ਪਰਿਵਾਰ | ਅ. ਪਤੀ ਦਾ ਪਰਿਵਾਰ |
ੲ. ਇਸ ਬਾਰੇ ਕਦੀ ਸੋਚਿਆ ਹੀ ਨਹੀਂ |
3. ਵਿਆਹ ਤੋਂ ਬਾਅਦ ਸਹੁਰੇ ਘਰ ਦੇ ਤੌਰ-ਤਰੀਕੇ ਸਿੱਖਣਾ ਸਾਰੀਆਂ ਔਰਤਾਂ ਲਈ ਕਿਉਂ ਮੁਸ਼ਕਿਲ ਦਾ ਕੰਮ ਹੁੰਦਾ ਹੈ?
ੳ. ਕਿਉਂਕਿ ਉਹ ਦਿਲ ਤੋਂ ਉਨ੍ਹਾਂ ਤੌਰ-ਤਰੀਕਿਆਂ ਨੂੰ ਚੰਗਾ ਨਹੀਂ ਮੰਨਦੀ |
ਅ. ਕਿਉਂਕਿ ਉਸ ਨੂੰ ਲਗਦਾ ਹੈ ਕਿ ਉਸ ਦੇ ਤੌਰ-ਤਰੀਕਿਆਂ ਨੂੰ ਉਨ੍ਹਾਂ ਦੇ ਸਹੁਰੇ ਘਰ ਵਾਲੇ ਕਦੀ ਨਹੀਂ ਸਿੱਖਦੇ | ੲ. ਇਸ ਸਬੰਧ ਵਿਚ ਜ਼ਿਆਦਾ ਕਦੀ ਸੋਚਿਆ ਨਹੀਂ ਹੈ |
4. ਸਹੁਰੇ ਘਰ ਵਿਚ ਚੰਗੀ ਤਰ੍ਹਾਂ ਅਡਜਸਟ ਕਰਨ ਲਈ ਜ਼ਰੂਰੀ ਹੁੰਦਾ ਹੈ ਕਿ ਪਤੀ ਦੇ ਰਿਸ਼ਤੇਦਾਰਾਂ ਦੇ ਨਾਲ—
ੳ. ਚੰਗਾ ਵਿਹਾਰ ਕਰੋ, ਉਨ੍ਹਾਂ ਦੀ ਇੱਜ਼ਤ ਕਰੋ |
ਅ. ਕੋਈ ਮਤਲਬ ਨਾ ਰੱਖੋ |
ੲ. ਮਾਹੌਲ ਅਨੁਸਾਰ ਨਿਰਣਾ ਲਵੋ |
5. ਪੇਕੇ ਘਰ ਦੀ ਸਹੁਰੇ ਘਰ ਨਾਲ ਅਤੇ ਸਹੁਰੇ ਘਰ ਦੀ ਪੇਕੇ ਘਰ ਨਾਲ ਤੁਲਨਾ ਕਰਨਾ ਕਿਉਂ ਠੀਕ ਨਹੀਂ ਹੁੰਦਾ?
ੳ. ਇਸ ਤੋਂ ਪਤਾ ਲਗ ਜਾਂਦਾ ਹੈ ਕਿ ਕੌਣ ਸਹੀ ਹੈ ਕੌਣ ਗ਼ਲਤ ਹੈ |
ਅ. ਇਸ ਤੋਂ ਗ਼ਲਤਫ਼ਹਿਮੀ ਪੈਦਾ ਹੁੰਦੀ ਹੈ | ੲ. ਇਸ ਨਾਲ ਤੁਹਾਡੇ 'ਤੇ ਕੋਈ ਭਰੋਸਾ ਨਹੀਂ ਕਰਦਾ |
ਨਤੀਜਾ : ਜੇਕਰ ਤੁਸੀਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜਿ੍ਹਆ ਹੈ ਅਤੇ ਜੋ ਤੁਹਾਨੂੰ ਸਭ ਤੋਂ ਜ਼ਿਆਦਾ ਸਹੀ ਲੱਗਿਆ ਉਸੇ 'ਤੇ ਸਹੀ ਦਾ ਨਿਸ਼ਾਨ ਲਗਾਉਣਾ ਹੈ ਤੇ ਹੁਣ ਇਸ ਨੂੰ ਜਾਣਨ ਲਈ ਤਿਆਰ ਹੋ ਜਾਓ ਕਿ ਤੁਹਾਡੇ ਵਿਚ ਆਪਣੇ ਸਹੁਰੇ ਘਰ ਵਿਚ ਅਡਜਸਟ ਕਰਨ ਦੀ ਕਲਾ ਹੈ ਜਾਂ ਨਹੀਂ |
ੳ. ਜੇਕਰ ਤੁਹਾਡੇ ਕੁੱਲ ਹਾਸਲ ਅੰਕ 10 ਤੋਂ ਘੱਟ ਹਨ ਤਾਂ ਤੁਹਾਡੇ ਵਿਚ ਅਡਜਸਟ ਕਰਨ ਦੀ ਕਲਾ ਨਹੀਂ ਹੈ | ਜਿੰਨਾ ਜਲਦੀ ਹੋ ਸਕੇ ਇਸ ਨੂੰ ਆਪਣੇ ਸ਼ੁਭਚਿੰਤਕਾਂ ਜ਼ਰੀਏ ਸਿੱਖੋ |
ਅ. ਜੇਕਰ ਤੁਹਾਡੇ ਕੁੱਲ ਹਾਸਿਲ ਅੰਕ 10 ਤੋਂ ਜ਼ਿਆਦਾ ਹਨ ਪਰ 15 ਜਾਂ 15 ਤੋਂ ਘੱਟ ਹਨ ਤਾਂ ਤੁਸੀਂ ਕਾਫ਼ੀ ਅਡਜਸਟ ਤਾਂ ਕਰ ਸਕਦੇ ਹੋ ਪਰ 100 ਫ਼ੀਸਦੀ ਅਡਜਸਟ ਕਰਨ ਦੀ ਕਲਾ ਤੁਹਾਨੂੰ ਨਹੀਂ ਆਉਂਦੀ |
ੲ. ਜੇਕਰ ਤੁਹਾਡੇ ਕੁੱਲ ਹਾਸਲ ਅੰਕ 20 ਜਾਂ ਇਸ ਤੋਂ ਜ਼ਿਆਦਾ ਹਨ ਤਾਂ ਤੁਹਾਡੇ ਵਿਚ ਸਿਰਫ਼ ਸਹੁਰੇ ਘਰ ਵਿਚ ਹੀ ਨਹੀਂ ਕਿਤੇ ਵੀ ਅਡਜਸਟ ਕਰਨ ਦੀ ਸ਼ਾਨਦਾਰ ਕਲਾ ਹੈ |

ਜੀਓ ਚੇਤੰਨਤਾ ਦੇ ਨਾਲ

ਚੇਤੰਨਤਾ ਅੱਜ ਦੇ ਸਮੇਂ ਵਿਚ ਪੈਸੇ ਪਿੱਛੇ ਚੱਲ ਰਹੀ ਤੇਜ਼ ਰਫ਼ਤਾਰ ਦੀ ਦੌੜ ਵਿਚ ਕਿਤੇ ਗਵਾਚ ਜਿਹੀ ਗਈ ਹੈ | ਬਲਕਿ ਇਹ ਮਨੁੱਖੀ ਜੀਵਨ ਦੀ ਬਹੁਤ ਹੀ ਪੁਰਾਣੀ ਕੁਦਰਤੀ ਕਲਾ ਹੈ | ਚੇਤੰਨਤਾ ਤੋਂ ਭਾਵ ਜਿਹੜਾ ਵੀ ਕੰਮ ਕਰ ਰਹੇ ਹਾਂ ਉਸ ਸਮੇਂ ਉਸ ਜਗ੍ਹਾ 'ਤੇ ਜਾਗਰੂਕ ਰਹਿਣ ਤੋਂ ਹੈ, ਜਿਸ ਵਿਚ ਮਨ ਦੇ ਖਿਆਲ, ਭਾਵਨਾਵਾਂ, ਕੋਮਲਤਾ, ਸਰੀਰ ਦੀ ਸਨਸਨੀ ਦਾ ਜਾਗਰੂਕ ਰਹਿਣਾ ਸ਼ਾਮਿਲ ਹੈ | ਚੇਤੰਨਤਾ ਦਾ ਸਿੱਧਾ ਸਬੰਧ ਧਿਆਨ ਨਾਲ ਹੈ | ਧਿਆਨ ਨੂੰ ਕਿਸੇ ਜਗ੍ਹਾ, ਧਾਤੂ ਅਤੇ ਕਿਸੇ ਕੰਮ 'ਤੇ ਪੂਰੀ ਚੇਤਨਤਾ ਦੇ ਨਾਲ ਇਕਾਗਰ ਕਰਨਾ | ਚੇਤੰਨਤਾ ਨੂੰ ਸਮਝਣ ਲਈ ਦੂਰ ਜਾਣ ਦੀ ਜ਼ਰੂਰਤ ਨਹੀਂ, ਅਸੀਂ ਆਪਣੇ ਸਾਹ ਤੋਂ ਹੀ ਚੇਤੰਨ ਹੋਣ ਦਾ ਅਹਿਸਾਸ ਕਰ ਸਕਦੇ ਹਾਂ | ਸਾਹ ਲੈਂਦੇ ਸਮੇਂ ਆਪਣੇ ਸਰੀਰ ਨੂੰ ਅਹਿਸਾਸ ਕਰਾਉਣਾ ਚੇਤੰਨਤਾ ਦਾ ਹੀ ਇਕ ਹਿੱਸਾ ਹੈ | ਜਦੋਂ ਅਸੀਂ ਚੇਤੰਨਤਾ ਦੇ ਨਾਲ ਸਾਹ ਲੈਂਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਹ ਰੱਬ ਦੁਆਰਾ ਦਿੱਤਾ ਗਿਆ ਕਿੰਨਾ ਕੀਮਤੀ ਤੋਹਫ਼ਾ ਹੈ | ਇਹ ਵੀ ਇਕ ਤਰ੍ਹਾਂ ਦਾ ਅਭਿਆਸ ਹੀ ਹੈ | ਚੇਤੰਨਤਾ ਨੂੰ ਅਸੀਂ ਰੋਜ਼ਮਰ੍ਹਾ ਦੇ ਕੰਮ ਕਰਦੇ ਹੋਏ ਅਜ਼ਮਾ ਸਕਦੇ ਹਾਂ |
ਜਿਵੇਂ ਘਰ ਵਿਚ ਸਫ਼ਾਈ, ਧੁਲਾਈ, ਖਾਣਾ ਪਕਾਉਣ, ਰੋਟੀ ਖਾਂਦੇ ਅਤੇ ਨਹਾਉਂਦੇ ਸਮੇਂ | ਘਰ ਵਿਚ ਕਿਸੇ ਵੀ ਚੀਜ਼ ਨੂੰ ਸਾਫ਼ ਕਰਦੇ ਸਮੇਂ ਪੂਰੀ ਚੇਤੰਨਤਾ ਦੇ ਨਾਲ ਉਸ ਨੂੰ ਸਾਫ਼ ਕਰਨਾ ਅਤੇ ਸਾਫ਼ ਕਰਨ ਵਾਲੇ ਉਤਪਾਦਾਂ ਜਿਵੇਂ ਕਿ ਸਾਬਣ, ਸਰਫ਼, ਪਾਣੀ ਨੂੰ ਹੱਥਾਂ ਨਾਲ ਸਾਫ਼ ਕਰਨਾ | ਸਫ਼ਾਈ ਤੋਂ ਬਾਅਦ ਤਸੱਲੀਬਖਸ਼ ਕੀਤੀ ਗਈ ਸਫ਼ਾਈ ਨੂੰ ਦੇਖਣਾ ਤੇ ਉਸ ਦੀ ਸਫ਼ਾਈ ਨੂੰ ਦੇਖ ਕੇ ਖੁਸ਼ ਹੋਣਾ | ਇਸੇ ਤਰ੍ਹਾਂ ਖਾਣਾ ਬਣਾਉਂਦੇ ਅਤੇ ਖਾਂਦੇ ਸਮੇਂ ਸਬਜ਼ੀ ਜਾਂ ਫ਼ਲ ਦੀ ਬਣਤਰ, ਖ਼ੁਸ਼ਬੂ, ਰੰਗ ਨੂੰ ਦੇਖਣਾ ਅਤੇ ਅਹਿਸਾਸ ਕਰਨਾ, ਜਿਸ ਦੇ ਨਾਲ ਨਾ ਸਿਰਫ਼ ਖਾਣਾ ਜਲਦੀ ਪਚਣ ਬਲਕਿ ਸਰੀਰ ਨੂੰ ਵਿਟਾਮਿਨਜ਼, ਮਿਨਰਲਜ਼, ਪ੍ਰੋਟੀਨਜ਼ ਮਿਲਣ ਵਿਚ ਵੀ ਸਹਾਇਤਾ ਮਿਲਦੀ ਹੈ |
ਇਹ ਸਭ ਗੱਲਾਂ ਬਹੁਤ ਛੋਟੀਆਂ ਲਗਦੀਆਂ ਹੋਣਗੀਆਂ ਪਰ ਇਹ ਬਹੁਤ ਮਹੱਤਵਪੂਰਨ ਹਨ, ਜਿਸ ਨਾਲ ਦਿਮਾਗ਼ੀ ਚਿੰਤਾਵਾਂ, ਬੇਚੈਨੀ, ਨਕਾਰਾਤਾਮਕ ਸੋਚ ਦੂਰ ਕਰਨ ਵਿਚ ਸਹਾਇਤਾ ਮਿਲਦੀ ਹੈ | ਸਾਡੇ ਮਨ ਵਿਚ ਇਕ ਸਮੇਂ ਇਕ ਵਿਚਾਰ ਹੀ ਆ ਸਕਦਾ ਹੈ, ਜਦੋਂ ਸਾਡਾ ਧਿਆਨ ਕੰਮ ਵੱਲ ਹੋਵੇਗਾ ਤਾਂ ਨਕਾਰਾਤਾਮਕ ਸੋਚ ਜਾਂ ਫਿਕਰ ਵਾਲੇ ਵਿਚਾਰ ਆਪਣੇ-ਆਪ ਚਲੇ ਜਾਣਗੇ | ਘਰ ਤੋਂ ਨਿਕਲਦੇ ਹੋਏ ਚੇਤੰਨਤਾ ਨੂੰ ਅਜ਼ਮਾ ਸਕਦੇ ਹਾਂ | ਜਿਵੇਂ ਦਫਤਰ, ਸਕੂਲ ਜਾਂਦੇ ਸਮੇਂ, ਇਸ ਤੋਂ ਇਲਾਵਾ ਨਜ਼ਦੀਕੀ ਰਾਸ਼ਨ ਦੀ ਦੁਕਾਨ 'ਤੇ ਜਾਂਦੇ ਸਮੇਂ ਵੀ, ਇਕ ਜਗ੍ਹਾ ਰੁਕ ਕੇ ਆਪਣੇ ਨੇੜੇ ਦੇ ਕੁਦਰਤੀ ਨਜ਼ਾਰਿਆਂ ਨੂੰ ਦੇਖਣਾ, ਫੁੱਲਾਂ ਦੀ ਖ਼ੁਸ਼ਬੂ ਨੂੰ ਲੈਣਾ ਅਤੇ ਪੰਛੀਆਂ ਦੇ ਚਹਿਕਣ ਦੀ ਆਵਾਜ਼ ਨੂੰ ਚੇਤੰਨਤਾ ਦੇ ਨਾਲ ਸੁਣਨਾ | ਕੁਦਰਤੀ ਨਜ਼ਾਰਿਆਂ ਨੂੰ ਨਿਹਾਰਨ ਨਾਲ ਜ਼ਿੰਦਗੀ ਦੀ ਖ਼ੂਬਸੂਰਤੀ ਅਤੇ ਅਹਿਮੀਅਤ ਦਾ ਅਹਿਸਾਸ ਹੁੰਦਾ ਹੈ, ਮਨ ਵਿਚ ਸ਼ੁਕਰਾਨੇ ਦਾ ਭਾਵ ਆਉਂਦਾ ਹੈ, ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਜ਼ਿੰਦਗੀ ਦੀਆਂ ਸ਼ਿਕਾਇਤਾਂ ਦੂਰ ਹੁੰਦੀਆਂ ਹਨ | ਚੇਤੰਨਤਾ ਨਾ ਹੋਣ ਕਰਕੇ ਹੀ ਦਿਮਾਗ਼ੀ ਤਣਾਅ, ਸਰੀਰ ਦੀ ਤਾਕਤ ਦਾ ਘੱਟ ਹੋਣਾ, ਬਲੱਡ ਪ੍ਰੈਸ਼ਰ ਦਾ ਘੱਟ ਹੋਣਾ, ਹਾਰਟ ਅਟੈਕ ਅਤੇ ਨੀਂਦ ਘਟ ਜਾਣਾ ਆਦਿ ਬਿਮਾਰੀਆਂ ਵਧ ਗਈਆਂ ਹਨ | ਇਕ ਖੋਜ ਮੁਤਾਬਿਕ ਚੇਤੰਨਤਾ ਸਾਨੂੰ ਸਿਖਾਉਂਦੀ ਹੈ ਕਿ ਕਿਸ ਤਰ੍ਹਾਂ ਪੂਰੀ ਜਾਗਰੂਕਤਾ ਨਾਲ ਬੇਚੈਨੀ ਅਤੇ ਦਿਮਾਗ਼ੀ ਤਣਾਅ ਨੂੰ ਦੂਰ ਕਰਨਾ ਹੈ |
ਅਸੀਂ ਚੇਤੰਨਤਾ ਦੇ ਸਾਕਾਰਾਤਮਕ ਪਹਿਲੂ ਨੂੰ ਲਿਆਉਣਾ ਹੈ, ਤਾਂ ਕਿ ਜ਼ਿੰਦਗੀ ਦਾ ਅਨੰਦ ਮਾਣ ਸਕੀਏ ਤੇ ਸਾਡੇ ਕੰਮ ਸੁਚੱਜੇ ਢੰਗ ਨਾਲ ਹੋ ਸਕਣ | ਕਿਤੇ ਇਹ ਨਾ ਹੋਏ ਕਿ ਅਸੀਂ ਆਪਣੀਆਂ ਇੰਦਰੀਆਂ ਨੂੰ ਸ਼ਾਂਤ ਹੀ ਨਾ ਹੋਣ ਦਈਏ | ਜਿਵੇਂ ਜੇ ਘੜੀ ਦੀ ਟਿਕ ਟਿਕ, ਪੱਖਾਂ ਚੱਲਣ ਦੀ ਆਵਾਜ਼ ਜਾਂ ਹੋਰ ਕੋਈ ਛੋਟੀ-ਮੋਟੀ ਆਵਾਜ਼ ਪ੍ਰਤੀ ਜ਼ਿਆਦਾ ਧਿਆਨ ਲਗਾਵਾਂਗੇ ਤਾਂ ਆਰਾਮ ਕਰਨ ਅਤੇ ਸੌਣ ਵਿਚ ਪ੍ਰੇਸ਼ਾਨੀ ਆ ਸਕਦੀ ਹੈ | ਵਿਸ਼ਵ ਸਿਹਤ ਸੰਗਠਨ ਅਨੁਸਾਰ ਪੂਰੀ ਦੁਨੀਆ ਵਿਚ ਹਰ ਉਮਰ ਦੇ 264 ਮਿਲੀਅਨ ਲੋਕ ਦਿਮਾਗ਼ੀ ਤਣਾਅ ਦਾ ਸ਼ਿਕਾਰ ਹਨ, ਜਿਨ੍ਹਾਂ ਵਿਚ ਔਰਤਾਂ ਦਾ ਅੰਕੜਾ ਮਰਦਾਂ ਦੇ ਮੁਕਾਬਲੇ ਵੱਧ ਹੈ | ਖ਼ੁਦਕੁਸ਼ੀ ਦਿਮਾਗ਼ੀ ਤਣਾਅ ਦਾ ਹੀ ਨਤੀਜਾ ਹੈ | ਹਰ ਸਾਲ 8,00,000 ਦੇ ਲਗਪਗ ਲੋਕ ਖ਼ੁਦਕੁਸ਼ੀ ਕਰਦੇ ਹਨ |
ਪਰ ਚੇਤੰਨਤਾ ਨਾਲ ਜਿਊਣਾ ਕਿਵੇਂ ਹੈ, ਇਸ ਵਾਸਤੇ ਕੁਝ ਸਰਗਰਮੀਆਂ ਇਸ ਪ੍ਰਕਾਰ ਹਨ :
• ਚੇਤੰਨਤਾ ਨਾਲ ਸੁਣਨਾ : ਆਪਣੇ ਨੇੜੇ ਦੀਆਂ ਆਵਾਜ਼ਾਂ ਦੀ ਉੱਚੀ ਪਿੱਚ, ਆਵਿਰਤੀ ਨੂੰ ਚੇਤੰਨਤਾ ਨਾਲ ਸੁਣਨਾ | ਇਕ ਜਾਂ ਇਕ ਤੋਂ ਵੱਧ ਆਵਾਜ਼ਾਂ ਵੀ ਹੋ ਸਕਦੀਆਂ ਹਨ |
• ਚੇਤੰਨਤਾ ਨਾਲ ਖੁਸ਼ਬੂ ਲੈਣਾ : ਆਪਣੇ ਨੇੜੇ ਦੀ ਖ਼ੁਸ਼ਬੂ ਲਈ ਸੁਚੇਤ ਰਹਿਣਾ |
• ਚੇਤੰਨਤਾ ਨਾਲ ਛੂਹਣਾ : ਆਪਣੇ ਹੱਥ ਦੀਆਂ ਉਂਗਲਾਂ ਨੂੰ ਸਪਰਸ਼ ਕਰਕੇ ਅਹਿਸਾਸ ਕਰਨਾ |
• ਚੇਤੰਨਤਾ ਨਾਲ ਦੇਖਣਾ : ਆਪਣੇ ਨੇੜੇ ਦੀਆਂ ਚੀਜ਼ਾਂ ਨੂੰ ਚੇਤੰਨਤਾ ਨਾਲ ਦੇਖਣਾ | ਜਿਸ ਵਿਚ ਉਨ੍ਹਾਂ ਦੀ ਬਣਤਰ, ਰੰਗ, ਮੋਟਾਈ, ਤਿੱਖਾਪਨ ਆਦਿ ਨੂੰ ਧਿਆਨ ਨਾਲ ਦੇਖਣਾ |
• ਚੇਤੰਨਤਾ ਨਾਲ ਖਾਣਾ : ਖਾਣਾ ਖਾਂਦੇ ਸਮੇਂ ਖਾਣੇ ਦੀ ਬਣਤਰ ਅਤੇ ਸਵਾਦ ਨੂੰ ਚੱਖਣਾ |
ਅੰਤ ਵਿਚ ਕਹਿਣਾ ਚਾਹਵਾਂਗੀ :
ਜ਼ਿੰਦਗੀ ਹੈ ਅਨਮੋਲ, ਨਾ ਗਵਾਓ ਇਸ ਨੂੰ ,
ਇਹ ਹੈ ਰੱਬ ਦੀ ਦਾਤ, ਨਾ ਅਜ਼ਮਾਓ ਇਸ ਨੂੰ ,
ਜੀਓ ਚੇਤੰਨਤਾ ਦੇ ਨਾਲ, ਨਾ ਹਰਾਓ ਇਸ ਨੂੰ |

-ਟਾਂਡਾ ਉੜਮੁੜ, ਪੰਜਾਬ |Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX