ਲੋਕ ਗੀਤ ਭੁੱਲੀਆਂ-ਵਿੱਸਰੀਆਂ ਚੀਜ਼ਾਂ ਦਾ ਚੇਤਾ ਕਰਾ ਜਾਂਦੇ ਹਨ। ਰੇਲ ਵਾਂਗ ਦੌੜ ਰਹੀ ਜ਼ਿੰਦਗੀ ਵਿਚ ਜਦੋਂ ਪਿਛਲਝਾਤ ਮਾਰਨ ਦੀ ਵਿਹਲ ਹੀ ਨਹੀਂ ਤਾਂ ਵਿਰਾਸਤੀ ਰੰਗ ਮਾਨਣ ਲਈ ਗੀਤਾਂ ਦੇ ਨਮੂਨੇ ਸੁਣਨੇ ਚੰਗੇ ਲਗਦੇ ਹਨ। ਇਹ ਨਮੂਨੇ ਦੱਸਦੇ ਸਨ ਕਿ ਸਾਡੀ ਜ਼ਿੰਦਗੀ ਕੀ ਸੀ ਤੇ ਕੀ ਬਣ ਗਈ? ਖਾਣ-ਪੀਣ, ਪਹਿਨਣ-ਪਚਰਣ, ਕੰਮ-ਧੰਦੇ, ਸੁਭਾਅ, ਚਾਅ, ਮਨੋਰੰਜਨ ਸਭ ਕੁਝ ਅਜਿਹਾ ਸੀ ਕਿ ਜ਼ਿੰਦਗੀ ਹਰ ਪਲ ਖੁਸ਼ਹਾਲ ਲੱਗਦੀ ਸੀ, ਹੁਣ ਹਰ ਚੀਜ਼ ਵਿਚ ਤੜਕ-ਭੜਕ ਹੈ, ਆਧੁਨਿਕਤਾ ਦਾ ਸਾਥ ਹੈ, ਪਰ ਅੰਦਰਲੀ ਖੁਸ਼ੀ ਨੱਠ ਗਈ ਹੈ।
ਇਸ ਤਸਵੀਰ ਨੂੰ ਗੌਰ ਨਾਲ ਦੇਖੋ। ਇਹ ਮੁਟਿਆਰ ਖੇਤੀਬਾੜੀ ਯੂਨੀਵਰਸਿਟੀ ਵਿਚ ਹੋਏ ਮੇਲੇ ਵਿਚ ਘੜਾ ਵਜਾ ਰਹੀ ਹੈ। ਜਗਮੋਹਣ ਕੌਰ ਦੇ ਗੀਤ ਦੇ ਬੋਲ ਚੇਤੇ ਆ ਜਾਂਦੇ ਹਨ, 'ਘੜਾ ਵੱਜਦਾ, ਘੜੋਲੀ ਵੱਜਦੀ, ਕਿਸੇ ਗਾਗਰ ਵੱਜਦੀ ਸੁਣ ਮੁੰੰਡਿਆ।' ਹੁਣ ਨਾ ਕਿਤੇ ਘੜਾ ਵੱਜਦਾ, ਨਾ ਕਿਤੇ ਗਾਗਰ। ਗਾਗਰਾਂ, ਘੜਿਆਂ ਦੀ ਥਾਂ ਕੰਨ ਪਾੜਨ ਵਾਲਾ ਹੋਰ ਬੜਾ ਕੁਝ ਆ ਗਿਆ।
ਸੱਭਿਆਚਾਰ ਦੇ ਦਰਸ਼ਨ ਹੁਣ ਸਿਰਫ਼ ਸਟੇਜਾਂ 'ਤੇ ਹੁੰਦੇ ਹਨ ਜਾਂ ਕੋਈ ਵਿਰਲਾ-ਟਾਵਾਂ ਅਤੀਤ ਨੂੰ ਸਾਕਾਰ ਕਰਨ ਦਾ ਚਾਹਵਾਨ ਨਿੱਜੀ ਸਮਾਗਮ ...
ਚਾਂਦੀ ਦੀਆਂ ਚੰਦ ਛਿੱਲੜਾਂ ਖ਼ਾਤਰ
ਮਾੜੀ ਪਾ ਲਈ ਰੀਤ ਅਸਾਂ ਨੇ।
ਕੀੜੇਮਾਰ ਤੇ ਖਾਦਾਂ ਪਾ ਕੇ
ਮਿੱਟੀ ਕਰੀ ਪਲੀਤ ਖਾਦਾਂ ਨੇ।
ਕੱਢ ਕੱਢ ਕੇ ਪਾਣੀ ਧਰਤੀ 'ਚੋਂ,
ਸੁੰਨੀ ਕੀਤੀ ਕੁੱਖ ਅਸਾਂ ਨੇ।
ਕੁਦਰਤ ਮਾਂ ਦੀ ਕਰ ਬੇਕਦਰੀ,
ਕਿਥੋਂ ਪਾਉਣੇ ਸੁੱਖ ਅਸਾਂ ਨੇ?
ਸੜੀ ਪਰਾਲੀ ਅੰਬਰ ਚੜ੍ਹਿਆ
ਉੱਖੜੇ ਸਾਹ ਤੇ ਅੰਦਰ ਸੜ੍ਹਿਆ।
ਸਾੜ ਕੇ ਮਿੱਤਰ ਕੀੜੇ ਯਾਰੋ,
ਆਪੇ ਕੀਤੀ ਭੁੱਲ ਅਸਾਂ ਨੇ।
ਲੈ ਕੇ ਕਣਕ-ਝੋਨੇ ਦੀ ਗੁੜ੍ਹਤੀ,
ਕੀਤੀ ਨਾਸ ਇਹ ਧਰਤ ਅਸਾਂ ਨੇ।
ਚੁਣ ਕੇ ਗ਼ਲਤ-ਮਲਤ ਸਰਕਾਰਾਂ,
ਕੀਤੀ ਖੇਤੀ ਗਰਕ ਅਸਾਂ ਨੇ।
ਜਾਗੋ ਵੀਰੋ ਹੁਣ ਤਾਂ ਜਾਗੋ
ਕਰਤੀ ਪਹਿਲਾਂ ਈ ਦੇਰ ਅਸਾਂ ਨੇ।
ਰੱਬ ਵੀ ਟੇਢਾ ਟੇਢਾ ਝਾਕੇ,
ਰੱਜ ਕੇ ਰੋਲੀ ਮਿਹਰ ਅਸਾਂ ਨੇ।
-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ
410, ਚੰਦਰ ਨਗਰ, ਬਟਾਲਾ (ਗੁਰਦਾਸਪੁਰ)
ਮੋਬਾਈਲ : ...
ਜਦੋਂ ਕੁਝ ਨਵਾਂ ਆਉਂਦਾ ਹੈ ਤਾਂ ਸੁਭਾਵਿਕ ਹੀ ਹੈ ਕਿ ਕਿੰਨਾ ਕੁਝ ਪੁਰਾਣਾ, ਸਮੇਂ ਦੀ ਗ਼ਰਦ ਹੇਠ ਬਹਿ ਜਾਂਦਾ ਹੈ। ਖੇਤੀਬਾੜੀ ਦੇ ਧੰਦੇ 'ਚ ਤੇਜ਼ੀ ਨਾਲ ਵਧਿਆ ਮਸ਼ੀਨੀਕਰਨ ਕਈ ਛੋਟੇ-ਛੋਟੇ ਧੰਦਿਆਂ ਨੂੰ ਖਾ ਗਿਆ। ਕਈ ਧੰਦਿਆਂ ਦਾ ਨਾਮੋ-ਨਿਸ਼ਾਨ ਹੀ ਮਿਟ ਗਿਆ ਹੈ, ਇਉਂ ਲੱਗਣ ਲੱਗ ਪਿਆ ਹੈ ਕਿ ਜਿਵੇਂ ਇਹ ਧੰਦੇ ਕਦੇ ਹੁੰਦੇ ਹੀ ਨਹੀਂ ਸਨ। ਕਣਕ ਦੀ ਵਾਢੀ ਵੱਢਣ ਦਾ ਕੰਮ ਕਿਸੇ ਸਮੇਂ ਸਾਰੇ ਦਾ ਸਾਰਾ ਹੀ ਹੱਥੀਂ ਦਾਤੀ ਨਾਲ ਕੀਤਾ ਜਾਂਦਾ ਸੀ। ਇਹ ਕੰਮ ਕਿਸਾਨ, ਮਜ਼ਦੂਰ ਅਤੇ ਔਰਤਾਂ ਰਲ ਕੇ ਕਰਦੇ ਸਨ। ਵਾਢੀ ਦੇ ਕਈ ਦਿਨਾਂ ਤੱਕ ਚੱਲਣ ਵਾਲੇ ਕੰਮ ਨੂੰ ਬੰਦੇ ਇਕ ਦੂਜੇ ਨਾਲ ਲੱਗ ਕੇ ਵਾਰੋ-ਵਾਰੀ ਕਰ ਲੈਂਦੇ ਸਨ। ਇਸ ਨੂੰ 'ਵਿੜ੍ਹੀ' ਆਖਿਆ ਜਾਂਦਾ ਸੀ। ਵਾਢੀ ਲਈ 'ਮੰਗ' ਪਾਉਣ ਦਾ ਰਿਵਾਜ ਵੀ ਹੁੰਦਾ ਸੀ। ਕਣਕ ਦੀ ਕਢਾਈ ਲਈ ਮਨੁੱਖਾਂ ਦੁਆਰਾ ਪਸ਼ੂਆਂ ਦੀ ਵੀ ਮੱਦਦ ਲਈ ਜਾਂਦੀ ਸੀ। ਵਾਢੀ ਦੇ ਕੰਮ ਦਾ ਜਦ ਮਸ਼ੀਨੀਕਰਨ ਹੋਇਆ ਤਾਂ ਪਹਿਲਾਂ ਲੋਹੇ ਦੀ ਬਣੀ ਡਰੰਮੀ ਆਈ। ਇਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ, ਕਿਉਂ ਜੋ ਕਣਕ ਦੀ ਕਢਾਈ ਦਾ ਕੰਮ ਹੱਥਾਂ ਦੀ ਬਜਾਏ ਕੁਝ ਕੁ-ਸੁਖਾਲਾ ਹੋ ਗਿਆ ਸੀ। ਵਾਢੀ ਲਈ ਲੋਕ ਦਾਤੀਆਂ ...
ਅੱਜ ਕਿਸੇ ਵੀ ਪਿੰਡ, ਸੱਥ, ਸਮਾਗਮ ਜਾਂ ਸੰਸਥਾ ਵਿਚ ਜਾ ਕੇ, ਕਿਸੇ ਨਾਲ ਕੋਈ ਵੀ ਗੱਲ ਕਰ ਲਓ, ਉਹ ਨਿਰਾਸ਼ਾ ਵਾਲੀਆਂ ਗੱਲਾਂ ਹੀ ਕਰੇਗਾ। ਕਿਸੇ ਨੂੰ ਖੇਤੀ ਮਹਿਕਮੇ ਨਾਲ ਨਰਾਜ਼ਗੀ ਹੈ, ਕਿਸੇ ਨੂੰ ਮਾਲ ਮਹਿਕਮੇ ਨਾਲ, ਕਿਸੇ ਨੂੰ ਸੜਕਾਂ 'ਤੇ ਪਏ ਪੱਕੇ ਟੋਏ ਦੁਖੀ ਕਰਦੇ ਹਨ ਤੇ ਕਿਸੇ ਨੂੰ ਚੌਂਕ ਟੱਪ ਕੇ ਸ਼ਿਕਾਰ ਕਰਦੇ ਪੁਲਿਸ ਵਾਲੇ ਠੀਕ ਨਹੀਂ ਲਗਦੇ, ਕਿਸੇ ਨੂੰ ਲੀਡਰ ਧੋਖੇਬਾਜ਼ ਲਗਦੇ ਹਨ ਤੇ ਕੋਈ ਬਾਬਿਆਂ ਦੀਆਂ ਹੋੜਾਂ ਤੋਂ ਅੱਕਿਆ ਪਿਆ ਹੈ। ਕੋਈ ਵਪਾਰੀਆਂ ਦੀ ਲੁੱਟ ਦੀ ਗੱਲ ਕਰਦਾ ਹੈ ਤੇ ਕੋਈ ਕੰਮਚੋਰ ਮਜ਼ਦੂਰਾਂ ਨੂੰ ਕੋਸਦਾ ਹੈ। ਕੋਈ ਬਹੁਰਾਸ਼ਟਰੀ ਕੰਪਨੀਆਂ ਨੂੰ ਸਾਡੇ ਦੁੱਖਾਂ ਦਾ ਕਾਰਨ ਸਮਝਦਾ ਹੈ ਤੇ ਕੋਈ ਖੇਤੀ ਵਣਜ ਦੇ ਘੱਟ ਮੁੱਲ ਨੂੰ। ਬਹੁਤੇ ਸੋਚਦੇ ਹਨ ਕਿ ਉਨ੍ਹਾਂ ਨੂੰ ਹਰ ਚੀਜ਼ ਸਸਤੀ ਮਿਲੇ, ਪਰ ਉਨ੍ਹਾਂ ਦੀ ਆਪਣੀ ਵਸਤੂ ਤੇ ਵੱਧ ਤੋਂ ਵੱਧ ਲਾਭ ਹੋਵੇ। ਕਈ ਤਾਂ ਚਾਹੁੰਦੇ ਹਨ ਕਿ ਸਾਰੀ ਦੁਨੀਆ ਇਮਾਨਦਾਰ ਹੋ ਜਾਵੇ, ਆਪ ਉਹ ਜੋ ਮਰਜ਼ੀ ਕਰੀ ਜਾਣ। ਅਸੀਂ ਅੱਜ ਇਹੋ ਜਿਹੇ ਹਾਲਾਤ ਕਰ ਲਏ ਹਨ ਕਿ ਅਸੀਂ ਦੂਸਰੇ ਦੇ ਭਲੇ ਲਈ ਸੋਚਣਾ ਵੀ ਛੱਡ ਦਿੱਤਾ ਹੈ। ਸਾਡਾ ਵਿਵਹਾਰ ਹੀ ਸਾਡੀ ਨਿਰਾਸ਼ਾ ਦਾ ...
ਝੋਨੇ ਦੀ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅੱਗ ਲਗਾਏ ਬਿਨਾਂ ਸੰਭਾਲਣ ਦਾ ਮਸਲਾ ਕਾਫੀ ਗੁੰਝਲਦਾਰ ਤੇ ਗੰਭੀਰ ਬਣਦਾ ਜਾ ਰਿਹਾ ਹੈ। ਕਿਸਾਨ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਲਈ ਪਰਾਲੀ ਨੂੰ ਅੱਗ ਲਗਾਉਂਦੇ ਹਨ। ਭਾਵੇਂ ਅਜਿਹਾ ਕਰਨ ਨਾਲ ਖੇਤ, ਮਨੁੱਖਤਾ ਅਤੇ ਪਸ਼ੂ-ਪੰਛੀਆਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਖੇਤੀ ਲਈ ਲੋੜੀਂਦੇ ਚੰਗੇ ਖੁਰਾਕੀ ਤੱਤ ਸੜ ਜਾਣ ਉਪਰੰਤ ਕੁਦਰਤੀ ਸੋਮਿਆਂ ਦਾ ਨੁਕਸਾਨ ਹੁੰਦਾ ਹੈ। ਪਰ ਕਿਸਾਨ ਅਜਿਹਾ ਕਰਨ ਲਈ ਮਜਬੂਰ ਹਨ। ਝੋਨੇ ਦੀ ਲੁਆਈ ਦੀ ਮਿਤੀ 20 ਜੂਨ ਤੱਕ ਵਧਾ ਦੇਣ ਨਾਲ ਫ਼ਸਲ ਸਮੇਂ ਸਿਰ ਨਹੀਂ ਪੱਕਦੀ ਅਤੇ ਉਸ ਨੂੰ ਕਣਕ ਦੀ ਬਿਜਾਈ 20 ਨਵੰਬਰ ਤੋਂ ਪਹਿਲਾਂ ਕਰਨ ਲਈ ਸਮੇਟਣਾ ਅਸੰਭਵ ਹੋ ਜਾਂਦਾ ਹੈ। ਇਹੋ ਕਾਰਨ ਹੈ ਕਿ ਇਸ ਸਾਲ ਮੰਡੀਆਂ 'ਚ ਹੁਣ ਤੱਕ ਝੋਨੇ ਦੀ ਆਮਦ ਪਿਛਲੇ ਸਾਲ ਨਾਲੋਂ ਘੱਟ ਹੈ ਅਤੇ ਜੋ ਫ਼ਸਲ ਆਈ ਵੀ ਹੈ, ਉਸ ਵਿਚ ਨਮੀ 21-22 ਪ੍ਰਤੀਸ਼ਤ ਹੈ। ਜਦੋਂ ਕਿ ਲੋੜੀਂਦੀ ਨਮੀਂ 17 ਪ੍ਰਤੀਸ਼ਤ ਹੈ। ਹੁਣ ਮੌਸਮ ਠੰਢਾ ਹੋਣ ਕਾਰਨ ਇਸ ਵਿਚੋਂ ਨਮੀਂ ਦੀ ਮਾਤਰਾ ਵੀ ਹੌਲੀ-ਹੌਲੀ ਹੀ ਘਟ ਕੇ 17 ਪ੍ਰਤੀਸ਼ਤ 'ਤੇ ਆਏਗੀ।
ਅੱਗ ਲਾਉਣ ਦੀ ਪ੍ਰਥਾ ਬੰਦ ਕਰਨ ਲਈ ਸਰਕਾਰ ਹਰ ...
ਨਿੰਬੂ ਜਾਤੀ ਦੇ ਬੂਟਿਆਂ 'ਤੇ ਔਸਤਨ 2.0-2.5 ਲੱਖ ਫੁੱਲ ਲੱਗਦੇ ਹਨ, ਜਿਨ੍ਹਾਂ ਵਿਚੋਂ ਕੁਝ ਕੁ ਪ੍ਰਤੀਸ਼ਤ ਫ਼ੁੱਲ ਹੀ ਫਲ ਬਣਨ ਤੱਕ ਪਹੁੰਚਦੇ ਹਨ ਅਤੇ ਇਸ ਤੋਂ ਬਾਅਦ ਤਿਆਰ ਫਲਾਂ ਤੱਕ ਅਪੜਦੇ ਹਨ। ਬਾਕੀ ਸਾਰੇ ਫ਼ੁੱੱਲ ਅਤੇ ਫਲ ਡਿੱਗ ਪੈਂਦੇ ਹਨ। ਫਲਾਂ ਦਾ ਕੇਰਾ ਅਲੱਗ-ਅਲੱਗ ਅਵਸਥਾਵਾਂ ਵਿਚ ਹੁੰਦਾ ਹੈ। ਨਿੰਬੂ ਜਾਤੀ ਦੇ ਬੂਟਿਆਂ ਵਿਚ ਫਲਾਂ ਦੀ ਕੇਰ ਇਕ ਮੁੱਖ ਸਮੱਸਿਆ ਹੈ। ਕਿੰਨੂ ਵਿਚ ਇਹ ਸਮੱਸਿਆ ਬਹੁਤ ਗੰਭੀਰ ਹੁੰਦੀ ਹੈ, ਕਿਉਂਕਿ ਕਿੰਨੂ ਬਹੁਤ ਜ਼ਿਆਦਾ ਫਲ ਦੇਣ ਵਾਲਾ ਫਲਦਾਰ ਬੂਟਾ ਹੈ, ਇਸ ਲਈ ਇਸ 'ਤੇ ਲੱਗੇ ਲੱਖਾਂ ਫ਼ੁੱਲਾਂ ਵਿਚੋਂ ਹਜ਼ਾਰਾਂ ਫਲ ਬਣਦੇ ਹਨ ਅਤੇ ਇਸ ਸਾਰੇ ਫਲ ਸਿਰੇ ਨਹੀਂ ਚੜ੍ਹ ਸਕਦੇ। ਫਲ ਲੱਗਣ ਤੋਂ ਬਾਅਦ ਸਮੇਂ-ਸਮੇਂ 'ਤੇ ਡਿੱਗਦੇ ਰਹਿੰਦੇ ਹਨ। ਫਲ ਬਣਨ ਸਾਰ ਅਪ੍ਰੈਲ ਮਹੀਨੇ ਛੋਟੇ ਆਕਾਰ ਦੇ ਫਲ ਡਿੱਗਦੇ ਹਨ, ਜੋ ਆਮ ਕਰਕੇ ਕੁਦਰਤੀ ਕੇਰ ਸਮਝੀ ਜਾਂਦੀ ਹੈ ਅਤੇ ਇਸ ਕੇਰੇ ਨਾਲ ਪੌਦਾ ਆਪਣੀ ਸਮਰੱਥਾ ਨਾਲੋਂ ਵੱਧ ਬੋਝ ਹਲਕਾ ਕਰਦਾ ਹੈ। ਸੋ, ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਪਰ ਦੇਖਿਆ ਗਿਆ ਹੈ ਕਿ ਕੁਦਰਤੀ ਕੇਰ ਦੀ ਅਵਸਥਾ ਲੰਘਣ ਤੋਂ ਬਾਅਦ ਵੀ ਬਹੁਤ ਸਾਰੇ ...
ਸਬਜ਼ੀਆਂ ਦੀ ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ ਕਰਨੀ ਚਾਹੀਦੀ ਹੈ। ਰੂੜੀ ਦੀ ਵਰਤੋਂ ਜ਼ਰੂਰੀ ਹੈ। ਖੇਤ ਤਿਆਰ ਕਰਦੇ ਸਮੇਂ 10 ਕੁ ਟਨ ਦੇਸੀ ਰੂੜੀ ਪ੍ਰਤੀ ਏਕੜ ਪਾਈ ਜਾਵੇ। ਨਦੀਨਾਂ ਦੀ ਰੋਕਥਾਮ ਲਈ ਗੋਡੀ ਕੀਤੀ ਜਾਵੇ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ।
ਮਟਰ ਸਭ ਤੋਂ ਵਧ ਪਸੰਦ ਕੀਤੀ ਜਾਂਦੀ ਸਬਜ਼ੀ ਹੈ। ਅਗੇਤੀ ਫ਼ਸਲ ਦੀ ਬਿਜਾਈ ਮਹੀਨੇ ਦੇ ਸ਼ੁਰੂ ਵਿਚ ਕੀਤੀ ਜਾ ਸਕਦੀ ਹੈ। ਏਪੀ-3 ਮਟਰ ਅਗੇਤ-7, ਮਟਰ ਅਗੇਤ-6 ਅਤੇ ਅਰਕਲ ਅਗੇਤੀਆਂ ਕਿਸਮਾਂ ਹਨ। ਜੇਕਰ ਅਕਤੂਬਰ ਦੇ ਅਖੀਰ ਵਿਚ ਬਿਜਾਈ ਕੀਤੀ ਜਾਵੇ ਤਾਂ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ। ਇਸ ਮੌਸਮ ਵਿਚ ਪੰਜਾਬ 89 ਅਤੇ ਮਿੱਠੀ ਫ਼ਲੀ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਅਗੇਤੀ ਬਿਜਾਈ ਲਈ 45 ਕਿਲੋ ਅਤੇ ਮੁੱਖ ਸਮੇਂ ਲਈ 30 ਕਿਲੋ ਬੀਜ ਵਰਤਿਆ ਜਾਵੇ। ਬਿਜਾਈ ਸਮੇਂ ਅਗੇਤੀਆਂ ਕਿਸਮਾਂ ਦੀ ਬਿਜਾਈ 30×7.5 ਸੈ.ਮੀਟਰ ਦੇ ਫ਼ਾਸਲੇ ਉਤੇ ਅਤੇ ਮੁੱਖ ਸਮੇਂ ਦੀ ਬਿਜਾਈ ਸਮੇਂ 30×10 ਸੈਂ.ਮੀਟਰ ਫ਼ਾਸਲੇ ਤੇ ਕੀਤੀ ਜਾਵੇ। ਬੀਜ ਨੂੰ ਬੀਜਣ ਤੋਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਗਾਇਆ ਜਾਵੇ। ਮਟਰ ਧਰਤੀ ਦੀ ਸਿਹਤ ਵਿਚ ਸੁਧਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX