'ਦੰਗਲ' ਫੇਮ ਨਿਰੇਦਸ਼ਕ ਨਿਤੇਸ਼ ਤਿਵਾੜੀ ਹੁਣ 'ਛਿਛੋਰੇ' ਨਿਰਦੇਸ਼ਿਤ ਕਰ ਰਹੇ ਹਨ। ਇਸ ਦਾ ਨਿਰਮਾਣ ਸਾਜਿਦ ਨਡਿਆਡਵਾਲਾ ਵਲੋਂ ਕੀਤਾ ਜਾ ਰਿਹਾ ਹੈ। ਫ਼ਿਲਮ ਵਿਚ ਛੇ ਇਸ ਤਰ੍ਹਾਂ ਦੇ ਮੁੰਡਿਆਂ ਦੀ ਕਹਾਣੀ ਪੇਸ਼ ਕੀਤੀ ਜਾਵੇਗੀ, ਜਿਨ੍ਹਾਂ ਦੀ ਉਮਰ ਤਾਂ ਵੱਡੀ ਹੈ ਪਰ ਹਰਕਤਾਂ ਉਹੀ ਪੁਰਾਣੀਆਂ ਹਨ। ਇਹੀ ਵਜ੍ਹਾ ਹੈ ਕਿ ਫ਼ਿਲਮ ਦੇ ਪ੍ਰਚਾਰ ਵਿਚ ਇਹ ਟੈਗ ਲਾਈਨ ਰੱਖੀ ਗਈ ਹੈ ਕਿ 'ਕੁੱਤੇ ਕੀ ਦੂਮ, ਟੇਢੀ ਕੀ ਟੇਢੀ'। ਫ਼ਿਲਮ ਵਿਚ ਸੁਸ਼ਾਂਤ ਸਿੰਘ ਰਾਜਪੂਤ ਤੇ ਸ਼ਰਧਾ ਕਪੂਰ ਦੀ ਮੁੱਖ ਜੋੜੀ ਹੈ ਅਤੇ ਇਨ੍ਹਾਂ ਨਾਲ ਵਰੁਣ ਸ਼ਰਮਾ ਤੇ ਹੋਰ ਕਲਾਕਾਰ ਵੀ ਹਨ। ਇਹ 30 ਅਗਸਤ, 2019 ਨੂੰ ਪ੍ਰਦਰਸ਼ਿਤ ਹੋਵੇਗੀ। -ਮੁੰਬਈ ...
ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੀ ਫ਼ਿਲਮ 'ਪਾਨੀਪਤ' ਦੇ ਕਲਾਕਾਰਾਂ ਦੀ ਸੂਚੀ ਵਿਚ ਹੁਣ ਪਦਮਿਨੀ ਕੋਹਲਾਪੁਰੀ ਦਾ ਵੀ ਨਾਂਅ ਦਰਜ ਹੋ ਗਿਆ ਹੈ। ਉਹ ਇਸ ਫ਼ਿਲਮ ਵਿਚ ਗੋਪੀਕਾ ਬਾਈ ਦੀ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਵਿਚ ਸੰਜੈ ਦੱਤ, ਅਰਜਨ ਕਪੂਰ ਅਤੇ ਕ੍ਰਿਤੀ ਸੈਨਨ ਦੀ ਅਹਿਮ ਭੂਮਿਕਾ ਹੈ ਅਤੇ ਇਤਿਹਾਸ ਦੇ ਪੰਨਿਆਂ ਨੂੰ ਵੱਡੇ ਪਰਦੇ 'ਤੇ ਪੇਸ਼ ਕਰਦੀ ਇਹ ਫ਼ਿਲਮ 6 ਦਸੰਬਰ, 2019 ਨੂੰ ਪ੍ਰਦਰਸ਼ਿਤ ਹੋਵੇਗੀ। -ਮੁੰਬਈ ...
ਸਾਲ 2007 ਵਿਚ 'ਰੋਡੀਜ਼' ਅਤੇ 2008 ਵਿਚ 'ਬਿੱਗ ਬੌਸ-2' ਦੇ ਜੇਤੂ ਰਹੇ ਆਸ਼ੂਤੋਸ਼ ਕੌਸ਼ਿਕ ਹੁਣ ਬਤੌਰ ਹੀਰੋ 'ਚਲ ਜਾ ਬਾਪੂ' ਵਿਚ ਆ ਰਹੇ ਹਨ। ਉਂਝ ਉਹ 'ਲਾਲ ਰੰਗ', 'ਕਿਸਮਤ ਲਵ ਪੈਸਾ ਦਿੱਲੀ', 'ਜ਼ਿਲ੍ਹਾ ਗਾਜ਼ੀਆਬਾਦ' ਸਮੇਤ ਕੁਝ ਫ਼ਿਲਮਾਂ ਕਰ ਚੁੱਕੇ ਹਨ ਪਰ ਉਨ੍ਹਾਂ ਫ਼ਿਲਮਾਂ ਵਿਚ ਉਨ੍ਹਾਂ ਦੇ ਹਿੱਸੇ ਕੁਝ ਖ਼ਾਸ ਕਰਨ ਲਾਇਕ ਨਹੀਂ ਸੀ। ਨਾਇਕ ਦੇ ਤੌਰ 'ਤੇ 'ਚਲ ਜਾ ਬਾਪੂ' ਉਨ੍ਹਾਂ ਦੀ ਪਹਿਲੀ ਫ਼ਿਲਮ ਹੈ ਅਤੇ ਉਹ ਖ਼ੁਦ ਮੰਨਦੇ ਹਨ ਕਿ ਇਸ ਫ਼ਿਲਮ ਤੋਂ ਉਨ੍ਹਾਂ ਦੀ ਨਵੀਂ ਸ਼ੁਰੂਆਤ ਹੋ ਰਹੀ ਹੈ। * 'ਬਿੱਗ ਬੌਸ' ਤੋਂ ਬਾਅਦ ਤੁਸੀਂ ਬਹੁਤ ਹਰਮਨ-ਪਿਆਰੇ ਹੋ ਗਏ ਸੀ। ਫ਼ਿਲਮਾਂ ਦੀਆਂ ਵੀ ਪੇਸ਼ਕਸ਼ਾਂ ਹੋ ਰਹੀਆਂ ਸਨ। ਇਸ ਤਰ੍ਹਾਂ ਤੁਸੀਂ ਗਿਣੀਆਂ-ਚੁਣੀਆਂ ਫ਼ਿਲਮਾਂ ਹੀ ਕਿਉਂ ਕੀਤੀਆਂ? -ਹਾਂ, ਉਦੋਂ ਫ਼ਿਲਮਾਂ ਤਾਂ ਪੇਸ਼ਕਸ਼ਾਂ ਹੋ ਰਹੀਆਂ ਸਨ ਪਰ ਮੈਂ ਖ਼ੁਦ ਉਨ੍ਹੀਂ ਦਿਨੀਂ ਮੁੰਬਈ ਵਿਚ ਸਥਾਈ ਤੌਰ 'ਤੇ ਨਹੀਂ ਰਹਿ ਰਿਹਾ ਸੀ। ਮੈਂ ਮੁੰਬਈ, ਦਿੱਲੀ ਤੇ ਸਹਾਰਨਪੁਰ ਵਿਚਾਲੇ ਆਉਂਦਾ-ਜਾਂਦਾ ਰਹਿੰਦਾ ਸੀ। ਇਸ ਤਰ੍ਹਾਂ ਨਿਰਮਾਤਾ ਮੇਰੇ ਨਾਲ ਸੰਪਰਕ ਨਹੀਂ ਕਰ ਪਾਉਂਦੇ ਸਨ। ਦੂਜੀ ਗੱਲ ਇਹ ਕਿ ਉਦੋਂ ਮੈਨੂੰ ਜਿਨ੍ਹਾਂ ਫ਼ਿਲਮਾਂ ਦੀ ਪੇਸ਼ਕਸ਼ ...
ਸੈਫ ਅਲੀ ਖਾਨ ਨੇ ਬਤੌਰ ਨਿਰਮਾਤਾ 'ਹੈਪੀ ਐਂਡਿੰਗ' ਬਣਾਈ ਸੀ। ਹੁਣ ਫਿਰ ਇਕ ਵਾਰ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਉਤਰਦੇ ਹੋਏ ਸੈਫ ਨੇ 'ਜਵਾਨੀ ਜਾਨੇਮਨ' ਬਣਾਉਣ ਦਾ ਐਲਾਨ ਕੀਤਾ ਹੈ। ਇਹ ਨਿਤਿਨ ਕੱਕੜ ਵਲੋਂ ਨਿਰਦੇਸ਼ਿਤ ਕੀਤੀ ਜਾਵੇਗੀ, ਜਿਨ੍ਹਾਂ ਨੇ ਕਾਮੇਡੀ ਫ਼ਿਲਮ 'ਫਿਲਮਿਸਤਾਨ' ਦੀ ਬਦੌਲਤ ਰਾਸ਼ਟਰੀ ਪੁਰਸਕਾਰ ਜਿੱਤਿਆ ਸੀ। -ਮੁੰਬਈ ...
ਇਨ੍ਹੀਂ ਦਿਨੀਂ ਪ੍ਰਦਰਸ਼ਿਤ ਹੋਈ 'ਬੱਤੀ ਗੁਲ ਮੀਟਰ ਚਾਲੂ' ਤੇ 'ਇਸਤਰੀ' ਫ਼ਿਲਮ ਵਿਚ ਆਪਣੇ ਅਭਿਨੈ ਦੀ ਬਦੌਲਤ ਅਦਾਕਾਰ ਅਤੁਲ ਸ੍ਰੀਵਾਸਤਵ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਸਫ਼ਲ ਰਹੇ ਹਨ। ਪਹਿਲਾਂ 'ਮੁੰਨਾਭਾਈ ਐਮ. ਬੀ. ਬੀ. ਐਸ.', 'ਬੰਟੀ ਔਰ ਬਬਲੀ', 'ਟਾਈਲਟ ਏਕ ਪ੍ਰੇਮ ਕਥਾ', 'ਬਜਰੰਗੀ ਭਾਈਜਾਨ' ਸਮੇਤ ਅਨੇਕ ਫ਼ਿਲਮਾਂ ਤੇ ਲੜੀਵਾਰ ਕਰਨ ਵਾਲੇ ਅਤੁਲ ਇਸ ਗੱਲ ਤੋਂ ਖੁਸ਼ ਹਨ ਕਿ ਹੁਣ ਇਕ ਵਾਰ ਫਿਰ ਹਿੰਦੀ ਫ਼ਿਲਮਾਂ ਵਿਚ ਪਿਤਾ ਦੀ ਭੂਮਿਕਾ ਦਾ ਬੋਲਬਾਲਾ ਵਧਣ ਲੱਗਿਆ ਹੈ। ਇਸ ਬਾਰੇ ਉਹ ਕਹਿੰਦੇ ਹਨ, 'ਇਕ ਜ਼ਮਾਨਾ ਉਹ ਸੀ ਜਦੋਂ ਪਰਿਵਾਰਕ ਫ਼ਿਲਮਾਂ ਬਹੁਤ ਬਣਿਆ ਕਰਦੀਆਂ ਸਨ ਅਤੇ ਇਨ੍ਹਾਂ ਫ਼ਿਲਮਾਂ ਵਿਚ ਹੀਰੋ-ਹੀਰੋਇਨਾਂ ਦੇ ਨਾਲ-ਨਾਲ ਮਾਤਾ-ਪਿਤਾ ਤੇ ਭੈਣ ਦੇ ਕਿਰਦਾਰ ਦੀ ਵੀ ਆਪਣੀ ਅਹਿਮੀਅਤ ਹੁੰਦੀ ਸੀ। ਫਿਰ ਐਕਸ਼ਨ ਫ਼ਿਲਮਾਂ ਦਾ ਦੌਰ ਆਇਆ ਅਤੇ ਕਹਾਣੀ ਵਿਚ ਮਾਂ ਤੇ ਭੈਣ ਦੇ ਕਿਰਦਾਰ ਗਵਾਚਣ ਲੱਗੇ ਅਤੇ ਪਿਤਾ ਦੀ ਭੂਮਿਕਾ ਦੀਵਾਰ 'ਤੇ ਚੰਦਨ ਦੇ ਹਾਰ ਵਾਲੀ ਤਸਵੀਰ ਤਕ ਸੀਮਿਤ ਰਹਿ ਗਈ। ਹੁਣ ਫਿਰ ਇਕ ਵਾਰ ਪਰਿਵਾਰਕ ਫ਼ਿਲਮਾਂ ਬਣਨ ਲੱਗੀਆਂ ਹਨ ਅਤੇ ਫ਼ਿਲਮੀ ਪਿਤਾ ਤਸਵੀਰ ਤੋਂ ਬਾਹਰ ਆ ਕੇ ...
ਨਿਰਦੇਸ਼ਕ ਰਾਜ ਕੁਮਾਰ ਸੰਤੋਸ਼ੀ ਦੀ ਫ਼ਿਲਮ 'ਚਾਈਨਾ ਗੇਟ' ਵਿਚ ਉਰਮਿਲਾ ਮਾਤੋਂਡਕਰ 'ਤੇ ਆਈਟਮ ਗੀਤ 'ਛੰਮਾ ਛੰਮਾ...' ਫ਼ਿਲਮਾਇਆ ਗਿਆ ਸੀ। ਹੁਣ ਇਹੀ ਗੀਤ ਨਿਰਮਾਤਾ ਪ੍ਰਕਾਸ਼ ਝਾਅ ਦੀ ਫ਼ਿਲਮ 'ਫਰਾਡ ਸਈਆਂ' ਵਿਚ ਨਵੇਂ ਅੰਦਾਜ਼ ਵਿਚ ਨਜ਼ਰ ਆਵੇਗਾ। ਅਰਸ਼ਦ ਵਾਰਸੀ, ਸਾਰਾ ਲਾਰੇਨ, ਸੌਰਭ ਸ਼ੁਕਲਾ, ਕੰਚਨ ਅਵਸਥੀ, ਮਿਹਿਕਾ ਵਰਮਾ ਆਦਿ ਨੂੰ ਚਮਕਾਉਂਦੀ ਇਸ ਫ਼ਿਲਮ ਦੇ ਨਿਰਦੇਸ਼ਕ ਹਨ ਸੌਰਭ ਸ੍ਰੀਵਾਸਤਵ ਅਤੇ ਇਹ ਪੂਰੀ ਹੋਣ ਕੰਢੇ ਹੈ। ਜਦੋਂ ਪ੍ਰਕਾਸ਼ ਝਾਅ ਨੇ ਫ਼ਿਲਮ ਦੇ ਸ਼ੋਅ ਦੇਖੇ ਤਾਂ ਮਹਿਸੂਸ ਕੀਤਾ ਕਿ ਇਕ ਥਾਂ ਗੀਤ ਦੀ ਸਿਚੁਏਸ਼ਨ ਹੈ ਅਤੇ ਨਵਾਂ ਗੀਤ ਰਿਕਾਰਡ ਕਰਨ ਦੀ ਬਜਾਏ ਉਨ੍ਹਾਂ ਨੂੰ ਮਾਹੌਲ ਦੇ ਹਿਸਾਬ ਨਾਲ 'ਛੰਮਾ ਛੰਮਾ...' ਗੀਤ ਸਹੀ ਲੱਗਿਆ। ਇਸ ਗੀਤ ਦੇ ਹੱਕ ਸੰਗੀਤ ਕੰਪਨੀ ਟਿਪਸ ਦੇ ਕੋਲ ਹਨ। ਸੋ, ਇਸ ਕੰਪਨੀ ਦੇ ਰਮੇਸ਼ ਤੌਰਾਨੀ ਨਾਲ ਸੰਪਰਕ ਕਰਕੇ ਪ੍ਰਕਾਸ਼ ਝਾਅ ਨੇ ਗੀਤ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਮੰਗੀ ਅਤੇ ਫ਼ਿਲਮ ਦੇਖ ਕੇ ਰਮੇਸ਼ ਤੌਰਾਨੀ ਨੇ ਉਨ੍ਹਾਂ ਨੂੰ ਇਜਾਜ਼ਤ ਦੇ ਦਿੱਤੀ। ਹੁਣ ਪ੍ਰਕਾਸ਼ ਝਾਅ ਨੇ ਇਸ ਗੀਤ ਨੂੰ ਦੁਬਾਰਾ ਬਣਾਉਣ ਦਾ ਜ਼ਿੰਮਾ ਤਨਿਸ਼ਕ ਬਾਗਚੀ ਨੂੰ ਸੌਂਪਿਆ ਹੈ ਅਤੇ ਨਵਾਂ ਵਰਸ਼ਨ ...
ਹਿਟ ਫ਼ਿਲਮ ਮੇਕਰ ਰੋਹਿਤ ਸ਼ੈਟੀ ਇਨ੍ਹੀਂ ਦਿਨੀਂ ਰਣਵੀਰ ਸਿੰਘ ਨੂੰ ਲੈ ਕੇ 'ਸਿੰਬਾ' ਬਣਾ ਰਹੇ ਹਨ। ਇਹੀ ਵਜ੍ਹਾ ਹੈ ਕਿ ਅੱਜਕਲ੍ਹ ਦੋਵੇਂ ਕਾਫੀ ਸਮਾਰੋਹਾਂ ਵਿਚ ਇਕੱਠੇ ਨਜ਼ਰ ਆ ਰਹੇ ਹਨ। ਬਾਲੀਵੁੱਡ ਦੇ ਨਾਮੀ ਟ੍ਰੇਡ ਪੇਪਰ 'ਬਾਕਸ ਆਫਿਸ ਇੰਡੀਆ' ਵਲੋਂ ਆਪਣੇ ਨੌਂ ਸਾਲ ਪੂਰੇ ਹੋਣ ਮੌਕੇ ਜੋ ਪਾਰਟੀ ਦਿੱਤੀ ਗਈ, ਉਥੇ ਵੀ ਉਹ ਦੋਵੇਂ ਮੁੱਖ ਮਹਿਮਾਨ ਦੇ ਰੂਪ ਵਿਚ ਪਹੁੰਚੇ ਸਨ। ਕਹਿੰਦੇ ਹਨ, ਫ਼ਿਲਮ ਦੇ ਕਾਰੋਬਾਰ ਦਾ ਮਹੱਤਵ ਮੈਨੂੰ ਉਦੋਂ ਸਮਝ ਆ ਗਿਆ ਸੀ ਜਦੋਂ ਮੇਰੀ ਫ਼ਿਲਮ 'ਗੋਲਮਾਲ' ਪ੍ਰਦਰਸ਼ਿਤ ਹੋਈ ਸੀ। ਮੈਨੂੰ ਦੱਸਿਆ ਗਿਆ ਕਿ ਫ਼ਿਲਮ ਸਿਨੇਮਾ ਘਰਾਂ ਵਿਚ ਚੰਗਾ ਕਾਰੋਬਾਰ ਕਰ ਰਹੀ ਹੈ ਅਤੇ ਭਾਰੀ ਭੀੜ ਇਕੱਠੀ ਕਰ ਰਹੀ ਹੈ। ਮੈਨੂੰ ਲੱਗਿਆ ਕਿ ਮੈਨੂੰ ਖ਼ੁਦ ਥੀਏਟਰ ਵਿਚ ਜਾ ਕੇ ਦਰਸ਼ਕਾਂ ਦਾ ਰੁਝਾਨ ਦੇਖਣਾ ਚਾਹੀਦਾ ਹੈ ਅਤੇ ਮੈਂ ਮੁੰਬਈ ਦੇ ਇਕ ਸਿਨੇਮਾਘਰ ਚਲਾ ਗਿਆ। ਉਥੇ ਜਦੋਂ ਮੈਂ ਥੀਏਟਰ ਦੇ ਮੈਨੇਜਰ ਨਾਲ ਗੱਲ ਕਰ ਰਿਹਾ ਸੀ ਤਾਂ ਉਸ ਸਿਨੇਮਾਘਰ ਦਾ ਗੇਟਕੀਪਰ ਮੇਰੇ ਕੋਲ ਆਇਆ ਅਤੇ ਹੱਥ ਜੋੜ ਕੇ ਖੜ੍ਹਾ ਹੋ ਗਿਆ। ਉਸ ਦੀਆਂ ਅੱਖਾਂ ਤੋਂ ਅੱਥਰੂ ਵਹਿ ਰਹੇ ਸਨ। ਜਦੋਂ ਵਜ੍ਹਾ ਪੁੱਛੀ ਤਾਂ ਕਹਿਣ ...
' ਮਧੂਮਤੀ, ਗੁਮਨਾਮ, ਉਪਕਾਰ, ਸ਼ਹੀਦ, ਰਾਮ ਔਰ ਸ਼ਾਮ, ਹੀਰ ਰਾਂਝਾ, ਜਾਨੀ ਮੇਰਾ ਨਾਮ, ਜ਼ੰਜੀਰ, ਪੂਰਬ ਔਰ ਪੱਛਮ, ਬੌਬੀ, ਕਸ਼ਮੀਰ ਕੀ ਕਲੀ, ਪੱਥਰ ਕੇ ਸਨਮ ਅਤੇ ਸਨਮ ਬੇਵਫ਼ਾ ਆਦਿ ਜਿਹੀਆਂ ਸੁਪਰਹਿਟ ਫ਼ਿਲਮਾਂ ਸਣੇ ਪੰਜ ਸੌ ਦੇ ਕਰੀਬ ਫ਼ਿਲਮਾਂ 'ਚ ਖਲਨਾਇਕ ਅਤੇ ਚਰਿੱਤਰ ਅਭਿਨੇਤਾ ਵਜੋਂ ਕੰਮ ਕਰਨ ਵਾਲੇ ਅਦਾਕਾਰ ਪ੍ਰਾਣ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸ ਨੇ ਆਪਣਾ ਫ਼ਿਲਮੀ ਸਫ਼ਰ ਨਿਰਮਾਤਾ ਡੀ. ਐਸ. ਪੰਚੋਲੀ ਦੁਆਰਾ ਸੰਨ 1939 ਵਿਚ ਲਾਹੌਰ ਵਿਖੇ ਬਣਾਈ ਪੰਜਾਬੀ ਫ਼ਿਲਮ 'ਯਮਲਾ ਜੱਟ' ਨਾਲ ਆਰੰਭ ਕੀਤਾ ਸੀ। ਪ੍ਰਾਣ ਇਸ ਫ਼ਿਲਮ ਦਾ ਨਾਇਕ ਸੀ ਤੇ ਨਾਇਕਾ ਸੀ ' ਅੰਜਨਾ'। ਸੰਨ 1942 ਵਿਚ ਉਸਨੇ ਅਦਾਕਾਰਾ ਨੂਰਜਹਾਂ ਨਾਲ ਬਤੌਰ ਨਾਇਕ ਪਹਿਲੀ ਹਿੰਦੀ ਫ਼ਿਲਮ ' ਖ਼ਾਨਦਾਨ ' ਕੀਤੀ ਸੀ ਜੋ ਕਿ ਨਾਕਾਮਯਾਬ ਰਹੀ ਤੇ ਫਿਰ ਇੱਕਾ-ਦੁੱਕਾ ਫ਼ਿਲਮਾਂ ਕਰਨ ਤੋਂ ਬਾਅਦ ਪ੍ਰਾਣ ਨੂੰ ਕੰਮ ਮਿਲਣਾ ਬੰਦ ਹੋ ਗਿਆ ਤੇ ਉਹ ਪ੍ਰੇਸ਼ਾਨ ਰਹਿਣ ਲਗ ਪਿਆ। ਸੰਨ 1947 ਵਿਚ ਹੋਈ ਮੁਲਕ ਵੰਡ ਸਮੇਂ ਉਹ ਆਪਣੀ ਪਤਨੀ ਤੇ ਇਕ ਸਾਲ ਦੀ ਧੀ ਨਾਲ ਮੁੰਬਈ ਆ ਪਹੁੰਚਿਆ ਤਾਂ ਜੋ ਉਸਦੇ ਅੰਦਰ ਵੱਸਿਆ ਸਫ਼ਲ ਅਦਾਕਾਰ ਬਣਨ ਦਾ ਜਨੂੰਨ ਪੂਰਾ ਹੋ ਸਕੇ। ਹੋਟਲ ਤਾਜ 'ਚ ...
ਪੰਜਾਬੀ ਫ਼ਿਲਮ 'ਆਟੇ ਦੀ ਚਿੜੀ' ਪੰਜਾਬ ਛੱਡ ਕੇ ਵਿਦੇਸ਼ਾਂ ਵਿਚ ਕਮਾਈਆਂ ਕਰਨ ਗਏ ਪੰਜਾਬੀਆਂ ਦੀ ਆਪਣੀ ਮਿੱਟੀ ਤੇ ਸੱਭਿਆਚਾਰ ਪ੍ਰਤੀ ਮੋਹ ਦੀ ਕਹਾਣੀ ਬਿਆਨਦੀ ਹੈ। 'ਆਟੇ ਦੀ ਚਿੜੀ' ਨਾਲ ਹਰੇਕ ਪੰਜਾਬੀ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ। ਤੇਗ਼ ਪ੍ਰੋਡਕਸ਼ਨ ਦੀ ਇਹ ਫ਼ਿਲਮ ਉਨ੍ਹਾਂ ਪਿੰਡਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੂੰ ਸ਼ਹਿਰਾਂ ਨੇ ਖਾ ਲਿਆ। ਨਿਰਮਾਤਾ ਚਰਨਜੀਤ ਸਿੰਘ ਵਾਲੀਆ, ਤੇਗਵੀਰ ਸਿੰਘ ਵਾਲੀਆ ਤੇ ਜੀ. ਆਰ. ਐਸ. ਛੀਨਾ (ਕੈਲਗਰੀ) ਦੀ ਇਸ ਫ਼ਿਲਮ ਦਾ ਵਿਸ਼ਾ ਵਿਦੇਸ਼ ਅਤੇ ਪੰਜਾਬ ਦੇ ਮੌਜੂਦਾ ਦੌਰ ਦੀ ਕਹਾਣੀ ਹੈ ਜੋ ਕਾਮੇਡੀ ਤੇ ਵਿਅੰਗਮਈ ਤਰੀਕੇ ਨਾਲ ਦੋਵੇਂ ਪੰਜਾਬਾਂ ਦੇ ਲੋਕਾਂ ਦੀ ਮਾਨਸਿਕਤਾ, ਸਮਾਜਿਕ ਹਾਲਾਤ ਅਤੇ ਭਾਵਨਾਵਾਂ ਦੀ ਪੇਸ਼ਕਾਰੀ ਕਰਦੀ ਹੈ। ਇਹ ਸੱਚ ਹੈ ਕਿ ਅਸਲ ਪੰਜਾਬ ਦੇ ਲੋਕ ਆਪਣਾ ਸੱਭਿਆਚਾਰ ਗੁਆ ਰਹੇ ਹਨ, ਜਦ ਕਿ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਇਸ ਨੂੰ ਸਾਂਭਿਆ ਹੋਇਆ ਹੈ। ਫ਼ਿਲਮ ਦੀ ਕਹਾਣੀ ਦਾ ਮੁੱਖ ਪਾਤਰ ਬਜ਼ੁਰਗ ਦਲੀਪ ਸਿੰਘ ਹੈ, ਜੋ ਕਈ ਸਾਲ ਪਹਿਲਾਂ ਵਲੈਤ ਜਾਂਦਾ ਹੈ ਪਰ ਉਹ ਮੁੜ ਕੇ ਜਾ ਨਹੀਂ ਸਕਦਾ। ਪੰਜਾਬ ਦੀਆਂ ਯਾਦਾਂ ਉਸ ਨੂੰ ਬਹੁਤ ਤੜਫਾਉਂਦੀਆਂ ...
ਬਾਲੀਵੁੱਡ ਐਕਟ੍ਰੈੱਸ ਕੈਟਰੀਨਾ ਕੈਫ਼ ਅਕਸਰ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਚਰਚਾ ਵਿਚ ਬਣੀ ਰਹਿੰਦੀ ਹੈ। ਪਰ ਇਸ ਵਾਰ ਕੈਟਰੀਨਾ ਦੇ ਚਰਚਿਆਂ ਵਿਚ ਰਹਿਣ ਦਾ ਕਾਰਨ ਕੁਝ ਹੋਰ ਹੈ। ਉਹ ਹਾਲ ਹੀ ਵਿਚ ਨੇਹਾ ਧੂਪੀਆ ਦੇ ਚੈਟ ਸ਼ੋਅ ਵਿਚ ਹਿੱਸਾ ਲੈਣ ਗਈ ਸੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਨੇਹਾ ਦੇ ਇਸ ਚੈਟ ਸ਼ੋਅ ਦੀ ਪਹਿਲੀ ਮਹਿਮਾਨ ਬਣੀ 'ਠੱਗਸ ਆਫ਼ ਹਿੰਦੁਸਤਾਨ' ਵਿਚ ਨਜ਼ਰ ਆਉਣ ਵਾਲੀ ਕੈਟਰੀਨਾ ਕੈਫ। ਕਰਨ ਦੀ ਤਰ੍ਹਾਂ ਨੇਹਾ ਵੀ ਸ਼ੋਅ 'ਤੇ ਆਉਣ ਵਾਲੇ ਸਿਤਾਰਿਆਂ ਦੀ ਨਿੱਜੀ ਜ਼ਿੰਦਗੀ ਵਿਚ ਝਾਕਣ ਵਿਚ ਕਾਮਯਾਬ ਹੋਈ। ਨੇਹਾ ਦੇ ਸਾਹਮਣੇ ਬੈਠੀ ਕੈਟਰੀਨਾ ਕੈਫ਼ ਨੇ ਵੀ ਇਸ ਮਾਮਲੇ ਵਿਚ ਪ੍ਰਸੰਸਕਾਂ ਨੂੰ ਨਿਰਾਸ਼ ਨਹੀਂ ਕੀਤਾ। ਨੇਹਾ ਨਾਲ ਗੱਲ ਕਰਦੇ ਹੋਏ ਕੈਟਰੀਨਾ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ। ਕੈਟਰੀਨਾ ਦੇ ਨਾਲ ਗੱਲਬਾਤ ਦੇ ਕੁਝ ਵੀਡੀਓ ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੇ ਹਨ। ਸ਼ੋਅ ਦੌਰਾਨ ਕੈਟ ਤੋਂ ਪੁੱਛਿਆ ਗਿਆ ਕਿ ਉਹ ਸਲਮਾਨ ਅਤੇ ਆਲੀਆ ਤੋਂ ਕੀ ਹਾਸਲ ਕਰਨਾ ਚਾਹੇਗੀ। ਬਿਨਾਂ ਕਿਸੇ ਝਿਜਕ ਦੇ ਕੈਟਰੀਨਾ ਨੇ ਤੁਰੰਤ ਜਵਾਬ ਦਿੱਤਾ ਕਿ ਉਹ ਆਲੀਆ ...
ਆਯੂਸ਼ਮਾਨ ਖੁਰਾਨਾ ਨੇ 'ਵਿਕੀ ਡਾਨਰ' ਵਿਚ ਕੰਮ ਕਰ ਕੇ ਦਿਖਾ ਦਿੱਤਾ ਸੀ ਕਿ ਕਹਾਣੀ ਦੇ ਮਾਮਲੇ ਵਿਚ ਉਨ੍ਹਾਂ ਦੀ ਪਸੰਦ ਵੱਖਰੀ ਹੈ। ਆਪਣਾ ਇਹੀ ਸਿਲਸਿਲਾ ਬਰਕਰਾਰ ਰੱਖਦੇ ਹੋਏ ਉਨ੍ਹਾਂ ਨੇ 'ਦਮ ਲਗਾ ਕੇ ਹਈਸ਼ਾ' ਤੇ 'ਸ਼ੁਭ ਮੰਗਲ ਸਾਵਧਾਨ' ਫ਼ਿਲਮਾਂ ਕੀਤੀਆਂ ਅਤੇ ਹੁਣ ਇਸੇ ਵੱਖਰੀ ਕਹਾਣੀ ਵਾਲੀ ਲੜੀ ਵਿਚ ਉਨ੍ਹਾਂ ਦੀ ਫ਼ਿਲਮ 'ਬਧਾਈ ਹੋ' ਆ ਰਹੀ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਅਮਿਤ ਰਵਿੰਦਰਨਾਥ ਸ਼ਰਮਾ। ਆਯੂਸ਼ ਵਲੋਂ ਇਸ ਵਿਚ ਨਕੁਲ ਕੌਸ਼ਿਕ ਦਾ ਕਿਰਦਾਰ ਨਿਭਾਇਆ ਗਿਆ ਹੈ ਅਤੇ ਇਹ ਨਕੁਲ ਦਿੱਲੀ ਵਿਚ ਰਹਿ ਰਿਹਾ ਹੁੰਦਾ ਹੈ ਅਤੇ ਦੋਵਂੇ ਵਿਆਹੁਤਾ ਜੀਵਨ ਦੇ ਸੁਪਨੇ ਲੈ ਰਹੇ ਹੁੰਦੇ ਹਨ। ਨਕੁਲ ਦੇ ਉਦੋਂ ਹੋਸ਼ ਉੱਡ ਜਾਂਦੇ ਹਨ ਜਦੋਂ ਉਸ ਨੂੰ ਦੱਸਿਆ ਜਾਂਦਾ ਹੈ ਕਿ ਉਸ ਦੀ ਮਾਂ (ਨੀਨਾ ਗੁਪਤਾ) ਦੇ ਚੰਗੇ ਦਿਨ ਜਾ ਰਹੇ ਹਨ। ਨਕੁਲ ਦੇ ਪਿਤਾ ਕੌਸ਼ਿਕ (ਗਜਰਾਜ ਰਾਓ) ਵੀ ਆਪਣੇ ਘਰ ਵਿਚ ਆਉਣ ਵਾਲੇ ਨਵੇਂ ਮਹਿਮਾਨ ਨੂੰ ਲੈ ਕੇ ਕਾਫੀ ਖੁਸ਼ ਹਨ। ਹੁਣ ਨਕੁਲ ਦੀ ਸਮੱਸਿਆ ਇਹ ਹੈ ਕਿ ਉਹ ਕਿਸ ਮੂੰਹ ਨਾਲ ਦੁਨੀਆ ਨੂੰ ਦੱਸੇ ਕਿ ਉਸ ਦੇ ਘਰ ਵਿਚ ਨਵਾਂ ਮਹਿਮਾਨ ਆ ਰਿਹਾ ਹੈ। ਲੋਕ ਉਸ ਦੀ ਪਿੱਠ ਪਿੱਛੇ ਉਸ ਦਾ ਮਜ਼ਾਕ ਵੀ ...
'ਧੜਕ' ਫ਼ਿਲਮ ਨੇ ਈਸ਼ਾਨ ਖੱਟਰ ਦੀ ਸੋਚ ਤੋਂ ਨਾਂਹ-ਪੱਖੀ ਗੱਲਾਂ ਕੱਢ ਉਸ ਨੂੰ ਹਾਂ-ਪੱਖੀ ਵਧੇਰੇ ਬਣਾ ਦਿੱਤਾ ਹੈ। ਸਹੀ ਮੌਕੇ ਨੂੰ ਅਪਣਾ ਕੇ ਆਪਣੇ ਆਪ ਨੂੰ ਚੈਲਿੰਜ ਕਰ ਕੇ ਮਿਹਨਤ, ਸਖ਼ਤ ਮਿਹਨਤ ਈਸ਼ਾਨ ਖੱਟਰ ਦਾ ਮੰਤਵ ਹੈ। ਈਸ਼ਾਨ ਰਿਸ਼ਤੇ 'ਚ ਸ਼ਾਹਿਦ ਦਾ ਭਰਾ ਹੀ ਹੈ ਅਰਥਾਤ ਪੰਕਜ ਕਪੂਰ ਦੀ ਦੂਸਰੀ ਪਤਨੀ ਨੀਲਿਮਾ ਅਜੀਮ ਦਾ ਬੇਟਾ ਹੈ। ਇਧਰ ਈਸ਼ਾਨ ਲਈ ਜਾਨਵੀ ਕਪੂਰ ਦਿਨ ਪ੍ਰਤੀ ਦਿਨ ਝੁਕਦੀ ਨਜ਼ਰ ਆ ਰਹੀ ਹੈ। ਮੁੰਬਈ ਦੀ ਇਕ ਘੱਟ ਭੀੜ ਵਾਲੀ ਸੜਕ 'ਤੇ ਕਾਰ ਸਵਾਰ ਹੋ ਕੇ ਉਹ ਬਿਲਕੁਲ ਦੋ ਪ੍ਰੇਮੀਆਂ ਦੀ ਤਰ੍ਹਾਂ ਨਜ਼ਰ ਆਏ। ਪ੍ਰੇਮ ਪੰਛੀ ਤੱਕ ਦੋਵਾਂ ਨੂੰ ਦੇਖ ਰਾਹਗੀਰਾਂ ਨੇ ਕਿਹਾ। ਈਸ਼ਾਨ ਖੱਟਰ ਅਕਸਰ ਬਿਊਟੀ ਪਾਰਲਰ ਵੀ ਜਾਨਵੀ ਨੂੰ ਨਾਲ ਲੈ ਕੇ ਜਾਂਦਾ ਹੈ। ਮਤਲਬ ਹੁਣ ਤੋਂ ਹੀ 'ਨੌਕਰ ਬੀਵੀ ਕਾ' ਵਾਲੇ ਨਖਰੇ ਹਨ। ਦੋਵਾਂ ਨੂੰ ਫਿਰ ਇਕੱਠਿਆਂ ਇਕ ਹੋਰ ਫ਼ਿਲਮ ਮਿਲੀ ਹੈ ਤੇ 'ਧੜਕ' ਵੀ ਵਧੀਆ ਹੀ ਹੈ। ਪਹਿਲਾਂ ਮੀਡੀਆ ਨਾਲ ਘੁਲ-ਮਿਲ ਚੱਲਣ ਵਾਲੇ ਈਸ਼ਾਨ ਨੇ ਹੁਣ ਮੀਡੀਆ ਤੋਂ ਕੰਨੀ ਕਤਰਾ ਕੇ ਚੱਲਣਾ ਸ਼ੁਰੂ ਕੀਤਾ ਹੈ। ਸ਼ਾਹਿਦ ਨਾਲ ਵੀ ਈਸ਼ਾਨ ਦੀ ਕਾਫ਼ੀ ਬਣਦੀ ਹੈ ਤੇ ਈਸ਼ਾਨ ਨੇ ਜਾਨਵੀ ਨਾਲ ਉਸ ਦੀ ਮਿਲਣੀ ਨੂੰ ...
ਤੈਰਾਕੀ ਸੂਟ ਪਹਿਨ ਕੇ ਪਰਣੀਤੀ ਚੋਪੜਾ ਕਿਆਮਤ ਢਾਹ ਰਹੀ ਹੈ। ਅਕਸਰ ਇਹ ਸੂਟ ਪਾ ਉਹ ਖੁਸ਼ ਹੁੰਦੀ ਹੈ, ਤਸਵੀਰਾਂ ਖਿਚਵਾਉਂਦੀ ਹੈ ਤੇ ਇਸ ਨੂੰ ਆਪਣੇ ਲਈ ਖੁਸ਼ਕਿਸਮਤ ਪਹਿਰਾਵਾ ਮੰਨ ਕੇ ਚਲ ਰਹੀ ਹੈ। 'ਪਰਾਪਰ ਪਟੋਲਾ' ਗਾਣੇ ਨੇ ਉਸ ਨੂੰ ਕਮਲੀ ਕੀਤਾ ਹੋਇਆ ਹੈ। ਉਹ 'ਨਮਸਤੇ ਇੰਗਲੈਂਡ' ਦੇ ਇਸ ਗਾਣੇ 'ਤੇ ਖੂਬ ਥਿਰਕਦੀ ਹੈ। ਆਪਣੀ ਦੀਦੀ ਦੇ ਵਿਆਹ ਤੋਂ ਬਾਅਦ ਇਥੇ ਆਪ ਨੂੰ ਉਹ ਵੱਡੀ ਦਾਅਵੇਦਾਰ ਨੰਬਰ ਇਕ ਦੀ ਬਣ ਕੇ ਚਲ ਰਹੀ ਹੈ। ਅਰਜਨ ਕਪੂਰ ਦੇ ਮਿਹਣੇ, ਲੋਕਾਂ ਦੇ ਮਾੜੇ ਕੁਮੈਂਟ ਦੀ ਉਸ ਨੂੰ ਪ੍ਰਵਾਹ ਨਹੀਂ ਹੈ। 'ਬੇਹਤਰ ਇੰਡੀਆ' ਦੀ ਉਹ ਬਰਾਂਡ ਅੰਬੈਸਡਰ ਬਣ ਅਰਨਬ ਗੋਸਵਾਮੀ ਦੇ ਮੋਢੇ ਨਾਲ ਮੋਢਾ ਜੋੜ ਕੇ ਚਲ ਰਹੀ ਹੈ। 'ਨਮਸਤੇ ਇੰਗਲੈਂਡ' ਨੇ ਪਰੀ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ। ਪਰੀ ਨੇ ਆਪਣੇ ਵਿਆਹ ਲਈ ਅਗਲੇ ਤਿੰਨ ਸਾਲ ਨਿਸ਼ਚਿਤ ਕੀਤੇ ਹਨ। ਪਰਿਵਾਰ ਲਈ ਹਾਲ ਦੀ ਘੜੀ ਉਹ ਵਿਆਹ ਦੀ ਬੁਲਾਰਨ ਬਣੀ ਹੋਈ ਹੈ। ਕਿਸੇ ਵੀ ਰਿਸ਼ਤੇਦਾਰ ਦਾ ਵਿਆਹ ਹੋਵੇ, ਚੌਕੀਦਾਰ ਹੋਕਾ ਪਰੀ ਹੀ ਦਿੰਦੀ ਹੈ। ਪਰੀ ਹੀ ਹੋਕਾ ਦਿੰਦੀ ਹੈ, ਪਰੀ ਹੀ ਲਾਗੀ/ਲਾਗਣ ਵਾਲਾ ਕੰਮ ਕਰ ਰਹੀ ਹੈ। ਚਲੋ ਦੁਸਹਿਰਾ ਪਰੀ ਦਾ ਹੈ, ਕਿਉਂਕਿ ...
ਚਿਹਰਾ ਤੱਕਣਯੋਗ, ਆਕਰਸ਼ਣ ਲੱਗੇ ਕਸ਼ਿਸ਼ ਹਰੇਕ ਔਰਤ ਦੀ/ਮਰਦ ਦੀ ਤੇ ਰਾਧਿਕਾ ਆਪਟੇ ਇਸ ਯਤਨ ਲਈ ਪੂਰੀ ਨੀਂਦ ਤੇ ਰੱਜਵਾਂ ਪਾਣੀ ਬਿਹਤਰ ਖੁਰਾਕ ਮੰਨ ਕੇ ਚੱਲ ਰਹੀ ਹੈ। ਲੋੜ ਹੈ ਅਜਿਹੇ ਸੱਭਿਆਚਾਰ ਦੀ, ਜਿਥੇ ਔਰਤ ਸ਼ੋਸ਼ਿਤ ਨਾ ਹੋਵੇ। ਹੁਣ ਨੈਟਫਿਲਕਸ ਦੀ ਵੈੱਬ ਲੜੀ 'ਘੋਲ' ਨਾਲ ਆਪਟੇ ਚਰਚਾ ਵਿਚ ਹੈ। ਹਾਲਾਂ ਕਿ ਟਵਿਟਰ 'ਤੇ ਰਾਧਿਕਾ ਨੂੰ ਸ਼ਰਮਿੰਦਗੀ ਵੀ ਝੱਲਣੀ ਪਈ ਹੈ। ਕੁਝ ਟਵੀਟ ਨੂੰ ਲੈ ਕੇ ਪਰ 'ਅੰਧਾਧੁੰਨ' ਦੀ ਅਪਾਰ ਕਾਮਯਾਬੀ ਨੇ ਰਾਧਿਕਾ ਦੇ ਆਲੋਚਕ ਵੀ ਸੋਚਾਂ 'ਚ ਪਾ ਦਿੱਤੇ ਹਨ। ਸ੍ਰੀ ਰਾਮ ਰਾਘਵਨ, ਆਯੂਸ਼ਮਾਨ ਖੁਰਾਣਾ ਤੱਬੂ ਤੇ ਰਾਧਿਕਾ ਦੀ ਟੀਮ ਨੇ ਕਮਾਲ ਕਰ ਦਿਖਾਇਆ ਹੈ। 'ਲਸਟ ਸਟੋਰੀਜ਼', 'ਸੇਕਰਡ ਗੇਮਜ਼', 'ਘੋਲ' ਤਿੰਨ ਵੈੱਬ ਸੀਰੀਜ਼ ਦੀ ਕਾਮਯਾਬ 'ਅੰਧਾਧੁੰਨ' ਲਈ ਅੰਧਾਧੁੰਦ ਸਫ਼ਲਤਾ ਪ੍ਰਾਪਤ ਕਰ ਰਹੀ ਰਾਧਿਕਾ ਆਪਣੇ ਦਾ ਨੈਟਫਲਿਕਸ 'ਤੇ ਕਬਜ਼ਾ ਹੀ ਸਮਝੋ। 'ਬਰੈੱਡ' ਲਈ 'ਬਟਰ', 'ਥੈਂਕ' ਲਈ 'ਯੂ' ਸ਼ਬਦ ਜ਼ਰੂਰੀ ਤੇ ਨੈੱਟਫਲਿਕਸ ਲਈ ਰਾਧਿਕਾ ਆਪਣੇ ਕੋਲੋਂ ਇਹ ਮਿਸਾਲਾਂ ਟਵਿਟਰ 'ਤੇ ਦੇ ਰਹੇ ਹਨ। ਰਾਧਿਕਾ ਨੇ ਤਾਂ ਅਕਸ਼ੈ ਕੁਮਾਰ ਤੱਕ ਨੂੰ ਚੁੱਪ ਕਰਵਾ ਦਿੱਤਾ ਸੀ, ਜਿਸ ਨੇ ਮਜ਼ਾਕ ਨਾਲ ਕਿਹਾ ਸੀ ਕਿ ...
'ਬਿੱਗ ਬੌਸ' ਐਲੀ ਇਵਰਾਮ ਦੇ ਨਾਂਅ ਤੋਂ ਲੋਕਾਂ ਨਾਲ ਵਾਕਫੀਅਤ ਕਰਵਾ ਗਿਆ ਹੈ ਤੇ ਫਿਰ ਐਲੀ ਜਿਸ ਨੂੰ ਐਲੀ ਅਬਰਾਮ (ਐਲੇ ਇਵਰਾਮ) ਵੀ ਕਿਹਾ ਜਾਂਦਾ ਹੈ, ਨੇ 'ਡਰੀਮ ਗਰਲ' ਬਣਨ ਦੇ ਵੱਡੇ ਸੁਪਨੇ ਤੱਕ ਲਏ ਸਨ। ਸਲਮਾਨ ਖ਼ਾਨ ਦਾ ਉਸ ਨੂੰ ਅਸ਼ੀਰਵਾਦ ਤਾਂ ਰਿਹਾ ਪਰ ਐਲੀ ਦੇ ਸਿਤਾਰੇ ਚਮਕ ਨਹੀਂ ਸਕੇ। ਹਾਂ, ਪਿਛਲੇ ਦਿਨੀਂ ਕ੍ਰਿਕਟਰ ਹਾਰਦਿਕ ਪਾਂਡਿਆ ਨਾਲ ਉਸ ਦੇ ਕਿੱਸੇ ਜ਼ਰੂਰ ਸੁਣਨ ਨੂੰ ਮਿਲੇ। ਸਵੀਡਨ ਦੀ ਰਹਿਣ ਵਾਲੀ ਐਲੀ ਇਵਰਾਮ ਆਈਸ ਸਕੇਟਿੰਗ ਨੂੰ ਬਹੁਤ ਪਿਆਰ ਕਰਦੀ ਹੈ, ਹਾਲਾਂਕਿ ਇਹ ਉਥੇ ਹੀ ਸੰਭਵ ਹੈ। ਇਥੇ ਘੱਟ ਮੌਕੇ ਹਨ। 'ਮਿਕੀ ਵਾਇਰਸ' ਨਾਲ ਐਲੀ ਦੇ ਕਦਮ ਕੈਮਰੇ ਦੇ ਸਾਹਮਣੇ ਚੱਲੇ ਤੇ ਦੱਖਣ 'ਚ ਉਸ ਨੇ ਕੁਝ ਆਈਟਮ ਗਾਣੇ ਵੀ ਕੀਤੇ ਹਨ। ਹਾਰਦਿਕ ਉਸ ਨੂੰ ਮਿਲਦਾ ਹੈ ਕਿ ਨਹੀਂ ਨਸੀਬ ਦੀ ਗੱਲ ਹੈ ਪਰ ਐਲੀ ਇਵਰਾਮ ਨੇ ਮਲਾਇਕਾ ਅਰੋੜਾ ਤੇ ਵਾਣੀ ਕਪੂਰ ਨਾਲ ਲੈਕਮੇ ਦੇ ਸਮਾਰੋਹਾਂ 'ਚ ਹਿੱਸਾ ਲੈਣਾ ਜਾਰੀ ਰੱਖਿਆ ਹੈ। ਵਹੁਟੀ ਦੇ ਪਹਿਰਾਵੇ 'ਚ ਐਲੀ ਨੇ ਇਸ ਫੈਸ਼ਨ ਦੌੜ 'ਚ ਸਭ ਦਾ ਧਿਆਨ ਫਿਰ ਖਿੱਚਿਆ ਹੈ। ਹੁਣ ਉਸ ਨੇ ਬਹੁਤ ਹੀ ਜ਼ਿਆਦਾ ਗਰਮ (ਹਾਟ) ਤੇ ਤਕਰੀਬਨ ਅਰਧ-ਨਗਨ ਤਸਵੀਰਾਂ ਖਿਚਵਾਈਆਂ ਹਨ ਪਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX