ਇਸ਼ਨਾਨਘਰ
* ਇਸ਼ਨਾਨਘਰ ਖੁੱਲ੍ਹਾ ਅਤੇ ਹਵਾਦਾਰ ਹੋਣਾ ਚਾਹੀਦਾ, ਜਿਸ ਵਿਚ ਤਾਜ਼ੀ ਹਵਾ ਅਤੇ ਲੋੜੀਂਦੀ ਰੌਸ਼ਨੀ ਆਉਂਦੀ ਰਹੇ। * ਨਹਾਉਣ ਵਾਲੇ ਸਾਬਣ ਨੂੰ ਮੋਟੇ ਸੁਰਾਖਾਂ ਵਾਲੀ ਸਾਬਣਦਾਨੀ ਵਿਚ ਰੱਖੋ, ਤਾਂ ਕਿ ਸਾਬਣ ਦੇ ਪਾਣੀ ਵਿਚ ਮੱਛਰ ਨਾ ਪਨਪ ਸਕਣ। * ਗਿੱਲੇ ਤੌਲੀਏ ਨੂੰ ਧੁੱਪ ਲਗਾ ਕੇ ਵਾਪਸ ਇਸ਼ਨਾਨਘਰ ਵਿਚ ਟੰਗ ਦਿਓ। ਬਾਡੀ ਬੁਰਸ਼ ਨੂੰ ਚੰਗੀ ਤਰ੍ਹਾਂ ਧੋ ਕੇ, ਸੁਕਾ ਕੇ ਵਰਤੋਂ ਵਿਚ ਲਿਆਓ। ਜਿਥੋਂ ਤੱਕ ਸੰਭਵ ਹੋਵੇ, ਸਾਰੇ ਮੈਂਬਰਾਂ ਦੇ ਤੌਲੀਏ ਅਤੇ ਸਕ੍ਰਬਰ ਆਦਿ ਅਲੱਗ-ਅਲੱਗ ਹੋਣੇ ਚਾਹੀਦੇ ਹਨ। * ਸਾਬਣਦਾਨੀ ਨੂੰ ਵੀ ਸਾਫ਼ ਕਰਕੇ ਰੱਖੋ।
ਵਾਸ਼ਬੇਸਿਨ
* ਵਾਸ਼ਬੇਸਿਨ ਵਿਚ ਵਾਲ, ਸਾਬਣ ਦੇ ਟੁਕੜੇ ਅਤੇ ਹੋਰ ਕੋਈ ਕਚਰਾ ਨਾ ਪਾਓ, ਨਹੀਂ ਤਾਂ ਨਾਲੀ ਰੁਕ ਜਾਣ 'ਤੇ ਪ੍ਰੇਸ਼ਾਨੀ ਉਠਾਉਣੀ ਪੈ ਸਕਦੀ ਹੈ। * ਵਾਸ਼ਬੇਸਿਨ ਦੇ ਸ਼ੀਸ਼ੇ 'ਤੇ ਬਿੰਦੀ ਨਾ ਚਿਪਕਾਓ।
* ਵਾਸ਼ਬੇਸਿਨ ਦੇ ਕੋਲ ਤੌਲੀਆ-ਰਾਡ ਸਿੱਧੀ ਲਗਵਾਓ, ਜਿਸ ਨਾਲ ਤੌਲੀਆ ਇਕੱਠਾ ਨਾ ਹੋ ਸਕੇ ਅਤੇ ਸੁੱਕਦਾ ਰਹੇ।
* ਵਾਸ਼ਬੇਸਿਨ ਰੁਕਣ 'ਤੇ ਉਸ ਦੀ ਜਾਲੀ 'ਤੇ ਇਕ ਕੱਪ ਸੋਡਾ ਪਾ ਕੇ ਦੋ ਜਾਂ ਢਾਈ ਲਿਟਰ ਗਰਮ ਪਾਣੀ ਪਾਓ। ਪਾਈਪ ਖੁੱਲ੍ਹ ਜਾਵੇਗਾ।
* ਦੰਦ ...
ਰੇਸ਼ਮ ਜਿਹੀ ਮੁਲਾਇਮ ਅਤੇ ਗੁਲਾਬ ਵਰਗੀ ਦਮਕਦੀ ਚਮੜੀ ਦੀ ਇੱਛਾ ਹਰ ਔਰਤ ਨੂੰ ਹੁੰਦੀ ਹੈ ਪਰ ਖਾਨਦਾਨੀ ਗੁਣ, ਠੀਕ ਦੇਖ-ਭਾਲ ਦੀ ਕਮੀ, ਦੁਰਬਲਤਾ, ਪ੍ਰਦੂਸ਼ਤ ਵਾਤਾਵਰਨ, ਹਾਰਮੋਨਸ ਦੀ ਗੜਬੜੀ, ਮਾਨਸਿਕ ਤਣਾਅ ਵਗੈਰਾ ਨਾਲ ਰੰਗ ਬਦਰੰਗ ਅਤੇ ਕਾਂਤੀਹੀਣ ਹੋਣ ਲਗਦਾ ਹੈ।
* ਤੁਲਸੀ ਦੇ ਪੱਤਿਆਂ ਦਾ ਰਸ ਅਤੇ ਨਿੰਬੂ ਦਾ ਰਸ ਬਰਾਬਰ ਮਾਤਰਾ ਵਿਚ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਛਾਈਆਂ ਅਤੇ ਮੁਹਾਸੇ ਦੂਰ ਹੋ ਜਾਂਦੇ ਹਨ।
* ਰੋਜ਼ ਪੁਦੀਨੇ ਦੇ ਪੱਤੇ ਪੀਸ ਕੇ ਉਸ ਦਾ ਰਸ ਚਿਹਰੇ 'ਤੇ ਲਗਾਓ। ਥੋੜ੍ਹੀ ਦੇਰ ਬਾਅਦ ਧੋ ਲਓ। ਇਸ ਨਾਲ ਚਿਹਰੇ ਦੀਆਂ ਛਾਈਆਂ ਹੌਲੀ-ਹੌਲੀ ਮਿਟਣ ਲੱਗਣਗੀਆਂ।
* ਕੱਚੇ ਨਾਰੀਅਲ ਦਾ ਪਾਣੀ ਅਤੇ ਥੋੜ੍ਹੀ ਜਿਹੀ ਮਲਾਈ ਨੂੰ ਮਿਲਾ ਕੇ ਫੈਂਟ ਲਓ। ਇਸ ਨੂੰ ਰੋਜ਼ ਦੋ ਵਾਰ ਚਿਹਰੇ 'ਤੇ ਲਗਾਉਣ ਨਾਲ ਦਾਗ-ਧੱਬੇ ਦੂਰ ਹੋ ਕੇ ਚਮੜੀ ਦਮਕਣ ਲਗਦੀ ਹੈ।
* ਇਕ ਛੋਟਾ ਚਮਚ ਕਕੜੀ ਦਾ ਰਸ ਰੋਜ਼ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰੇ ਦੀ ਚਮੜੀ ਨਿਖਰਦੀ ਹੈ।
* ਰੋਜ਼ਾਨਾ ਇਕ ਛੋਟਾ ਲਾਲ ਟਮਾਟਰ ਕੱਟ ਲਓ। ਇਸ ਵਿਚ ਨਿੰਬੂ ਦੀਆਂ ਕੁਝ ਬੂੰਦਾਂ ਮਿਲਾ ਕੇ ਚਿਹਰੇ 'ਤੇ ਮਲੋ। 10 ਮਿੰਟ ਬਾਅਦ ਚਿਹਰਾ ਧੋ ਲਓ। ਕੁਝ ...
ਅਕਸਰ ਅਸੀਂ ਬਾਹਰ ਦੀਆਂ ਚੁਣੌਤੀਆਂ ਤੋਂ ਨਹੀਂ, ਸਗੋਂ ਆਪਣੀਆਂ ਅੰਦਰਲੀਆਂ ਕਮਜ਼ੋਰੀਆਂ ਤੋਂ ਹਾਰਦੇ ਹਾਂ। ਇਸ ਗੱਲ ਦੀ ਵਿਆਖਿਆ ਕਰਨੀ ਬਹੁਤ ਆਸਾਨ ਹੈ ਕਿ ਅਸੀਂ ਕੀ ਹਾਂ ਪਰ ਇਸ ਗੱਲ ਨੂੰ ਜਾਣਨਾ ਬਹੁਤ ਮੁਸ਼ਕਿਲ ਹੈ ਕਿ ਅਸੀਂ ਕੀ ਬਣ ਸਕਦੇ ਹਾਂ। ਤੁਹਾਡੇ ਕੰਮ ਹੀ ਦੱਸਦੇ ਹਨ ਕਿ ਤੁਹਾਡੀ ਜ਼ਿੰਦਗੀ ਦਾ ਮਨੋਰਥ ਕੀ ਹੈ। ਭਵਿੱਖ ਵਿਚ ਤੈਅ ਕੀਤਾ ਮਨੋਰਥ ਤੁਹਾਡੇ ਅੱਜ ਦੇ ਯਤਨਾਂ ਨੂੰ ਤਾਕਤ ਦਿੰਦਾ ਹੈ। ਵਿਖਾਵੇ ਤੇ ਪਿਆਰ ਵਿਚ ਉਹ ਤਾਕਤ ਨਹੀਂ ਹੁੰਦੀ ਕਿ ਜਿਸ ਨਾਲ ਕਿਸੇ ਦਾ ਦਿਲ ਜਿੱਤਿਆ ਜਾ ਸਕੇ। ਉਸਾਰੂ ਸੋਚ, ਸਖ਼ਤ ਮਿਹਨਤ ਅਤੇ ਇਮਾਨਦਾਰ ਯਤਨਾਂ ਦੀ ਦੌਲਤ ਨਾਲ ਸਫਲਤਾ ਨੂੰ ਖਰੀਦਿਆ ਜਾ ਸਕਦਾ ਹੈ। ਕਿਸੇ ਦੇ ਕੰਮ ਆਉਣ ਦੀ ਖੁਸ਼ੀ ਹੀ ਤੁਹਾਡੇ ਲਈ ਖੁਸ਼ਹਾਲੀ ਬਣਦੀ ਹੈ। ਜਿਸ ਕੰਮ ਨੂੰ ਅਸੀਂ ਆਪਣੇ ਲਈ ਬੋਝ ਸਮਝਦੇ ਹਾਂ, ਉਹੀ ਕੰਮ ਔਖੇ ਹੁੰਦੇ ਹਨ, ਵਰਨਾ ਕੋਈ ਵੀ ਕੰਮ ਐਨਾ ਮੁਸ਼ਕਿਲ ਨਹੀਂ ਹੁੰਦਾ।
ਤੁਸੀਂ ਦੂਜਿਆਂ ਦੀ ਜ਼ਿੰਦਗੀ ਲਈ ਰਾਹ ਦਸੇਰੇ ਬਣੋ, ਤੁਹਾਡੀ ਇਹ ਕੋਸ਼ਿਸ਼ ਤੁਹਾਨੂੰ ਦੁਨੀਆ ਦੀ ਭੀੜ ਵਿਚ ਗੁਆਚਣ ਨਹੀਂ ਦੇਵੇਗੀ। ਇਹ ਜ਼ਰੂਰੀ ਨਹੀਂ ਕਿ ਜਿਸ ਰਸਤੇ 'ਤੇ ਲੋਕਾਂ ਦੀ ਬਹੁਗਿਣਤੀ ਜਾ ...
ਕਾਂਜੀ ਵੜਾ
ਸਮੱਗਰੀ : ਹਰੀ ਮੂੰਗੀ ਦੀ ਦਾਲ, ਪੀਸੀ ਹੋਈ ਰਾਈ, ਨਮਕ, ਤੇਲ।
ਵਿਧੀ : ਕਾਂਜੀ ਬਣਾਉਣ ਲਈ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ। ਫਿਰ ਸਟੀਲ ਦੀ ਭਿਗੋਨੀ ਜਾਂ ਮਿੱਟੀ ਦੇ ਘੜੇ ਵਿਚ ਕਰੀਬ ਦੋ ਜਾਂ ਢਾਈ ਲਿਟਰ ਗਰਮ ਪਾਣੀ ਲੈ ਕੇ ਇਕ ਵੱਡਾ ਚਮਚ ਪੀਸੀ ਹੋਈ ਰਾਈ ਪਾਓ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਉਸ ਨੂੰ ਦੋ ਜਾਂ ਤਿੰਨ ਦਿਨ ਤੱਕ ਰੱਖ ਦਿਓ, ਜਿਸ ਨਾਲ ਪਾਣੀ ਵਿਚ ਖਟਿਆਈ ਆਉਣ ਲਗਦੀ ਹੈ ਅਤੇ ਕਾਂਜੀ ਬਣਨ ਲਗਦੀ ਹੈ। ਫਿਰ ਮੂੰਗੀ ਦੀ ਦਾਲ ਨੂੰ 4-5 ਘੰਟੇ ਭਿਉਂ ਕੇ ਉਸ ਨੂੰ ਧੋ ਕੇ ਪੀਸ ਲਓ।
ਪੀਸਣ ਤੋਂ ਬਾਅਦ ਦਾਲ ਵਿਚ ਮਸਾਲਾ ਅਤੇ ਨਮਕ ਪਾਏ ਬਿਨਾਂ ਹੀ ਤੇਲ ਨੂੰ ਗਰਮ ਕਰਕੇ ਵੜੇ ਬਣਾ ਲਓ। ਵੜੇ ਬਣਾਉਣ ਤੋਂ ਬਾਅਦ ਭਿਗੋਨੀ ਵਿਚ ਪਾਣੀ ਪਾ ਕੇ ਉਸ ਵਿਚ ਨਮਕ ਪਾ ਦਿਓ। ਫਿਰ ਵੜੇ ਉਸ ਪਾਣੀ ਵਿਚ ਭਿੱਜਣ ਲਈ ਪਾ ਦਿਓ। ਜਦੋਂ ਵੜੇ ਭਿੱਜ ਜਾਣਗੇ ਤਾਂ ਨਮਕ ਦਾ ਸਵਾਦ ਉਨ੍ਹਾਂ ਵੜਿਆਂ ਵਿਚ ਆ ਜਾਵੇਗਾ। ਹੁਣ ਵੜਿਆਂ ਨੂੰ ਪਾਣੀ ਵਿਚੋਂ ਬਾਹਰ ਦਬਾਅ ਕੇ ਕੱਢ ਲਓ ਅਤੇ ਅਸੀਂ ਜੋ ਤਿੰਨ ਦਿਨ ਪਹਿਲਾਂ ਕਾਂਜੀ ਬਣਾਉਣ ਲਈ ਰੱਖੀ ਸੀ, ਹੁਣ ਉਹ ਤਿਆਰ ਹੋ ਗਈ ਹੋਵੇਗੀ। ਹੁਣ ਇਸ ਕਾਂਜੀ ਵਿਚ ਵੜੇ ਪਾ ਕੇ ਫਰਿੱਜ ...
ਬੱਚਿਆਂ ਉੱਪਰ ਪਰਿਵਾਰਕ ਮਾਹੌਲ ਅਤੇ ਆਲੇ-ਦੁਆਲੇ ਦਾ ਬਹੁਤ ਹੀ ਅਸਰ ਹੁੰਦਾ ਹੈ। ਬੱਚੇ ਦਾ ਮਨ ਇਕ ਕੋਰੀ ਸਲੇਟ ਵਾਂਗ ਹੈ, ਜਿਸ ਉੱਪਰ ਜਿਹੜੇ ਅੱਖਰ ਲਿਖੇ ਜਾਣਗੇ, ਉਹ ਪੱਕੇ ਹੁੰਦੇ ਜਾਣਗੇ। ਬੱਚੇ ਦੀ ਸ਼ਖ਼ਸੀਅਤ ਉਸ ਦੇ ਮੁਢਲੇ ਸਾਲਾਂ ਤੋਂ ਹੀ ਉਸਰਨੀ ਸ਼ੁਰੂ ਹੋ ਜਾਂਦੀ ਹੈ। ਬੱਚਿਆਂ ਦੀ ਸ਼ੈਤਾਨੀ ਅਤੇ ਸੁਭਾਅ ਵੱਡੇ-ਵੱਡੇ ਨੁਕਸਾਨ ਕਰਵਾ ਦਿੰਦਾ ਹੈ। ਇਥੋਂ ਤੱਕ ਕਿ ਕਈ ਵਾਰ ਬੱਚੇ ਦੀ ਜਾਨ ਵੀ ਜਾ ਸਕਦੀ ਹੈ। ਬੱਚਿਆਂ ਅੰਦਰ ਬਗਾਵਤ ਤੇ ਹਿੰਸਕ ਰੁਚੀਆਂ ਪੈਦਾ ਹੋਣ ਦੇ ਕਾਰਨ ਇਹ ਹੋ ਸਕਦੇ ਹਨ-
* ਮਾਂ-ਪਿਓ ਦੁਆਰਾ ਕੰਮਕਾਰ ਵਿਚ ਮਗਨ ਰਹਿ ਕੇ ਬੱਚਿਆਂ ਨੂੰ ਨਜ਼ਰਅੰਦਾਜ਼ ਕਰਨਾ। ਇਹ ਠੀਕ ਹੈ ਕਿ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਮਾਪਿਆਂ ਕੋਲ ਬੱਚਿਆਂ ਲਈ ਸਮੇਂ ਦੀ ਕਮੀ ਹੈ ਪਰ ਬੱਚੇ ਖਾਸ ਕਰਕੇ ਜਵਾਨ ਹੋ ਰਹੇ ਬੱਚੇ ਦੇ ਨਾਲ ਗੱਲਬਾਤ ਕਰਨਾ ਰਿਸ਼ਤਿਆਂ ਨੂੰ ਸੁਖਾਵਾਂ ਬਣਾਉਂਦਾ ਹੈ। ਬੱਚੇ ਨੂੰ ਇਹ ਪੁੱਛਣਾ ਲਾਜ਼ਮੀ ਹੈ ਕਿ ਉਸ ਦਾ ਅੱਜ ਦਾ ਦਿਨ ਸਕੂਲ-ਕਾਲਜ ਵਿਚ ਕਿਵੇਂ ਬੀਤਿਆ?
* ਮਾਂ-ਪਿਓ ਦੇ ਆਪਸੀ ਝਗੜੇ ਵੀ ਬੱਚਿਆਂ ਅੰਦਰ ਹਿੰਸਕ ਰੁਚੀਆਂ ਪੈਦਾ ਕਰਦੇ ਹਨ, ਜਦ ਮਾਪੇ ਆਪੋ ਵਿਚ ਲੜਦੇ ਹਨ ...
ਆਉਣ ਵਾਲੇ ਦਿਨਾਂ ਵਿਚ ਬਹੁਤ ਸਾਰੇ ਤਿਉਹਾਰ ਆ ਰਹੇ ਹਨ। ਤਿਉਹਾਰਾਂ 'ਤੇ ਲੋਕ ਬਹੁਤ ਜ਼ਿਆਦਾ ਖਰੀਦਦਾਰੀ ਕਰਦੇ ਹਨ ਪਰ ਖਰੀਦਦਾਰੀ ਕਰਨ ਵਿਚ ਸਭ ਤੋਂ ਅੱਗੇ ਹਨ ਔਰਤਾਂ। ਔਰਤਾਂ ਹੀ ਸਭ ਤੋਂ ਵੱਧ ਖਰੀਦਦਾਰੀ ਕਰਦੀਆਂ ਹਨ। ਹਾਂ, ਇਹ ਠੀਕ ਹੈ ਕਿ ਔਰਤਾਂ ਨੂੰ ਸਾਰੇ ਘਰ ਦੀ ਜ਼ਿੰਮੇਵਾਰੀ ਹੁੰਦੀ ਹੈ। ਸੋ, ਉਨ੍ਹਾਂ ਨੇ ਘਰ ਦੀ ਲੋੜ ਦਾ ਸਮਾਨ ਤਾਂ ਖਰੀਦਣਾ ਹੀ ਹੁੰਦਾ ਹੈ। ਅਸੀਂ ਇਹ ਨਹੀਂ ਕਹਿ ਰਹੇ ਕਿ ਘਰੇਲੂ ਜ਼ਰੂਰਤ ਦਾ ਲੋੜੀਂਦਾ ਸਮਾਨ ਤਾਂ ਖਰੀਦਣਾ ਹੀ ਹੁੰਦਾ ਹੈ ਪਰ ਦੇਖਣ ਵਿਚ ਆਉਂਦਾ ਹੈ ਕਿ ਤਿਉਹਾਰਾਂ ਦੇ ਸਮੇਂ ਔਰਤਾਂ ਬਹੁਤ ਸਾਰਾ ਅਜਿਹਾ ਸਮਾਨ ਵੀ ਖ਼ਰੀਦ ਲੈਂਦੀਆਂ ਹਨ, ਜਿਨ੍ਹਾਂ ਦੀ ਨੇੜ ਭਵਿੱਖ ਵਿਚ ਕੋਈ ਵੀ ਜ਼ਰੂਰਤ ਨਹੀਂ ਹੁੰਦੀ। ਕਈ ਵਾਰ ਤਾਂ ਕੰਪਨੀਆਂ ਆਪਣੇ ਗਾਹਕਾਂ ਨੂੰ ਲਾਲਚ ਦੇ ਦਿੰਦੀਆਂ ਹਨ ਕਿ ਇਕ ਨਾਲ ਇਕ ਮੁਫਤ ਜਾਂ ਵੱਧ ਫੀਸਦੀ ਜਿਵੇਂ 40 ਫੀਸਦੀ ਛੂਟ ਆਦਿ ਪਰ ਕੰਪਨੀਆਂ ਨੇ ਇਸ ਸਾਮਾਨ ਦੇ ਪੈਸੇ ਪਹਿਲਾਂ ਹੀ ਲਗਾ ਰੱਖੇ ਹੁੰਦੇ ਹਨ। ਕਈ ਔਰਤਾਂ ਬਿਨਾਂ ਸੋਚੇ-ਸਮਝੇ ਬਹੁਤ ਸਾਰਾ ਸਾਮਾਨ ਖਰੀਦ ਕੇ ਰੱਖ ਲੈਂਦੀਆਂ ਹਨ, ਜਿਸ ਨਾਲ ਪੈਸੇ ਦੀ ਬਰਬਾਦੀ ਹੁੰਦੀ ਹੈ।
ਇਸ ਕਰਕੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX