ਤਾਜਾ ਖ਼ਬਰਾਂ


ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਗੁਰਦਾਸਪੁਰ-ਦੀਨਾਨਗਰ ਜੀ. ਟੀ. ਰੋਡ 'ਤੇ ਲਾਇਆ ਧਰਨਾ
. . .  5 minutes ago
ਦੀਨਾਨਗਰ, 18 ਫਰਵਰੀ (ਸੰਧੂ, ਸੋਢੀ, ਸ਼ਰਮਾ)- ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੋਸਾਇਟੀ ਵਲੋਂ ਸੂਬਾ ਪ੍ਰਧਾਨ ਬਲਦੇਵ ਸਿੰਘ ਸਿਰਸਾ ਅਤੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਚਿੱਟੀ ਦੀ ਸਾਂਝੀ ਪ੍ਰਧਾਨਗੀ ਹੇਠ ਕਿਸਾਨਾਂ ਦੀਆਂ...
29 ਮਾਰਚ ਤੋਂ ਸ਼ੁਰੂ ਹੋਵੇਗਾ ਆਈ. ਪੀ. ਐੱਲ. 2020
. . .  21 minutes ago
ਨਵੀਂ ਦਿੱਲੀ, 18 ਫਰਵਰੀ- ਬੀ. ਸੀ. ਸੀ. ਆਈ. ਨੇ ਅੱਜ ਆਈ. ਪੀ. ਐੱਲ. 2020 ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। 29 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. ਦੇ 13ਵੇਂ ਸੀਜ਼ਨ ਦਾ...
ਉਡਾਣ ਭਰਦੇ ਸਮੇਂ ਜਹਾਜ਼ ਨਾਲ ਟਕਰਾਇਆ ਪੰਛੀ, ਇੰਜਣ 'ਚ ਲੱਗੀ ਅੱਗ
. . .  33 minutes ago
ਅਹਿਮਦਾਬਾਦ, 18 ਫਰਵਰੀ- ਗੁਜਰਾਤ ਦੇ ਅਹਿਮਦਾਬਾਦ ਤੋਂ ਬੈਂਗਲੁਰੂ ਜਾਣ ਵਾਲੇ 'ਗੋਏਅਰ' ਦੇ ਇੱਕ ਜਹਾਜ਼ ਦੇ ਸੱਜੇ ਇੰਜਣ 'ਚ ਪੰਛੀ ਨਾਲ ਟਕਰਾਉਣ ਦੇ ਕਾਰਨ ਅੱਗ ਲੱਗ ਗਈ। ਹਾਦਸੇ ਤੋਂ ਬਾਅਦ...
ਅੰਮ੍ਰਿਤਸਰ : ਨਗਰ ਨਿਗਮ ਮੁਲਾਜ਼ਮਾਂ ਦੀ ਹੜਤਾਲ ਖ਼ਤਮ
. . .  51 minutes ago
ਅੰਮ੍ਰਿਤਸਰ, 18 ਫਰਵਰੀ (ਹਰਮਿੰਦਰ ਸਿੰਘ)- ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਮੁਲਜ਼ਮਾਂ ਦੀ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਹੜਤਾਲ 'ਤੇ ਗਏ ਨਿਗਮ ਮੁਲਾਜ਼ਮਾਂ ਵਲੋਂ ਅੱਜ ਦੂਜੇ ਦਿਨ...
ਪਟਿਆਲਾ : ਦੁੱਧਨ ਸਾਧਾਂ ਵਿਖੇ ਸਿਹਤ ਮੰਤਰੀ ਵਲੋਂ ਹਸਪਤਾਲ ਦਾ ਦੌਰਾ, ਪਰੇਸ਼ਾਨ ਹੋਏ ਮਰੀਜ਼
. . .  about 1 hour ago
ਪਟਿਆਲਾ, 18 ਫਰਵਰੀ (ਅਮਨਦੀਪ ਸਿੰਘ)- ਪਟਿਆਲਾ ਦੇ ਦੁੱਧਨ ਸਾਧਾਂ ਵਿਖੇ ਸਿਹਤ ਮੇਲੇ ਦੌਰਾਨ ਅੱਜ ਸਿਹਤ ਮੰਤਰੀ ਵਲੋਂ ਇੱਥੋਂ ਦੇ ਹਸਪਤਾਲ ਦੌਰਾ ਕੀਤਾ ਗਿਆ, ਜਿਸ ਦੌਰਾਨ ਮਰੀਜ਼ਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ...
3 ਮਾਰਚ ਤੱਕ ਨਿਆਇਕ ਹਿਰਾਸਤ 'ਚ ਭੇਜੇ ਗਏ ਸ਼ਰਜੀਲ ਇਮਾਮ
. . .  about 1 hour ago
ਨਵੀਂ ਦਿੱਲੀ, 18 ਫਰਵਰੀ- ਦਿੱਲੀ ਦੀ ਅਦਾਲਤ ਨੇ ਜਾਮੀਆ-ਨਿਊ-ਫਰੈਂਡਜ਼ ਕਾਲੋਨੀ ਹਿੰਸਾ ਮਾਮਲੇ 'ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਜੀਲ...
ਖੇਤਾਂ 'ਚ ਪਲਟੀ ਸਕੂਲ ਬੱਸ, ਅੱਧਾ ਦਰਜਨ ਬੱਚੇ ਜ਼ਖ਼ਮੀ
. . .  about 1 hour ago
ਜੰਡਿਆਲਾ ਮੰਜਕੀ, 18 ਫਰਵਰੀ (ਸੁਰਜੀਤ ਸਿੰਘ ਜੰਡਿਆਲਾ)- ਨਜ਼ਦੀਕੀ ਪਿੰਡ ਚਾਨੀਆਂ 'ਚ ਅੱਜ ਸਵੇਰੇ ਖੇਤਾਂ 'ਚ ਇੱਕ ਨਿੱਜੀ ਸਕੂਲ ਦੀ ਬੱਸ ਪਲਟਣ ਕਾਰਨ ਅੱਧਾ ਦਰਜਨ ਬੱਚਿਆਂ ਦੇ ਜ਼ਖਮੀ ਹੋਣ ਦੀ...
ਜਲੰਧਰ : ਸ਼ਿਕਾਇਤ ਨਿਵਾਰਣ ਕਮੇਟੀਆਂ ਦੀ ਬੈਠਕ 'ਚ ਛਾਏ ਸਥਾਨਕ ਮੁੱਦੇ
. . .  about 1 hour ago
ਜਲੰਧਰ, 18 ਫਰਵਰੀ (ਜਸਪਾਲ)- ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੈਬਨਿਟ ਮੰਤਰੀ ਓ. ਪੀ. ਸੋਨੀ ਦੀ ਅਗਵਾਈ ਹੇਠ ਹੋਈ ਸ਼ਿਕਾਇਤ ਨਿਵਾਰਣ ਕਮੇਟੀਆਂ ਦੀ ਬੈਠਕ 'ਚ ਜਿੱਥੇ ਸਥਾਨਕ ਮੁੱਦੇ ਛਾਏ...
ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੋਂ ਸ਼ਰਾਬ, ਮੀਟ ਦੀਆਂ ਦੁਕਾਨਾਂ ਹਟਾਉਣ ਨੂੰ ਲੈ ਕੇ ਕੱਢਿਆ ਗਿਆ ਮਾਰਚ
. . .  about 2 hours ago
ਅੰਮ੍ਰਿਤਸਰ, 18 ਫਰਵਰੀ (ਹਰਮਿੰਦਰ ਸਿੰਘ, ਰਾਜੇਸ਼ ਸੰਧੂ)- ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਅਤੇ ਪੁਰਾਤਨ ਸ਼ਹਿਰ ਦੇ ਅੰਦਰੋਂ ਤੰਬਾਕੂ, ਮੀਟ, ਸ਼ਰਾਬ ਦੀਆਂ ਦੁਕਾਨਾਂ ਤੇ ਖੋਖਿਆਂ ਨੂੰ ਹਟਾਉਣ ਦੀ ਮੰਗ ਨੂੰ...
ਪ੍ਸ਼ਾਂਤ ਕਿਸ਼ੋਰ ਦਾ ਨਿਤਿਸ਼ 'ਤੇ ਹਮਲਾ- ਗੋਡਸੇ ਦੀ ਵਿਚਾਰਧਾਰਾ ਵਾਲਿਆਂ ਦੇ ਨਾਲ ਕਿਉਂ ਖੜ੍ਹੇ ਹੋ?
. . .  about 2 hours ago
ਪਟਨਾ, 18 ਫਰਵਰੀ- ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ 'ਤੇ ਜੰਮ ਕੇ ਹਮਲਾ ਬੋਲਿਆ। ਪਟਨਾ 'ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰਸ਼ਾਂਤ ਨੇ ਕਿਹਾ ਕਿ ਮੈਨੂੰ ਸਾਲ 2014 ਵਾਲੇ...
ਹੋਰ ਖ਼ਬਰਾਂ..

ਸਾਡੀ ਸਿਹਤ

ਵਧਣ ਨਾ ਦਿਓ ਟਾਂਸਿਲ ਇੰਫੈਕਸ਼ਨ ਨੂੰ

ਟਾਂਸਿਲ ਗਲੇ ਦੀ ਉਹ ਬਿਮਾਰੀ ਹੈ ਜੋ ਬੱਚੇ ਅਤੇ ਵੱਡਿਆਂ ਦੋਵਾਂ ਨੂੰ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਅਕਸਰ ਅਸੀਂ ਗਲੇ ਵਿਚ ਦਰਦ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਇਹ ਨਜ਼ਰਅੰਦਾਜ਼ੀ ਟਾਂਸਿਲ ਬਣ ਸਕਦੀ ਹੈ।
ਕੀ ਹੈ ਟਾਂਸਿਲ : ਟਾਂਸਿਲ ਮੂੰਹ ਦੇ ਅੰਦਰ ਗਲੇ ਦੇ ਦੋਵਾਂ ਪਾਸੇ ਬਾਦਾਮ ਦੇ ਆਕਾਰ ਦੇ ਹੁੰਦੇ ਹਨ ਜੋ ਗਲੇ ਦੇ ਅੰਦਰ ਜਾਣ ਵਾਲੀ ਕਿਸੇ ਵੀ ਬਿਮਾਰੀ ਤੋਂ ਸਾਡੀ ਰੱਖਿਆ ਕਰਦੇ ਹਨ। ਇਨ੍ਹਾਂ ਨੂੰ ਸਰੀਰ ਦਾ ਸਕਿਉਰਿਟੀ ਗਾਰਡ ਵੀ ਮੰਨਿਆ ਜਾਂਦਾ ਹੈ। ਜੇਕਰ ਤੁਹਾਡੇ ਟਾਂਸਿਲ ਮਜ਼ਬੂਤ ਹੋਣਗੇ ਤਾਂ ਸਾਡੇ ਸਰੀਰ ਵਿਚ ਜਾਣ ਵਾਲੀ ਬਿਮਾਰੀ ਨੂੰ ਤਾਂ ਰੋਕਣਗੇ ਹੀ ਨਾਲ ਹੀ ਖ਼ੁਦ ਵੀ ਸਿਹਤਮੰਦ ਰਹਿਣਗੇ। ਜੇਕਰ ਟਾਂਸਿਲਜ਼ ਕਮਜ਼ੋਰ ਹਨ ਤਾਂ ਬਿਮਾਰੀ ਨੂੰ ਸਰੀਰ ਵਿਚ ਦਾਖਲ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਨਗੇ ਪਰ ਉਹ ਖ਼ੁਦ ਬਿਮਾਰ ਹੋ ਜਾਣਗੇ। ਉਨ੍ਹਾਂ ਵਿਚ ਸੋਜ, ਲਾਲੀ ਆਉਣ ਨਾਲ ਦਰਦ ਵੀ ਹੋਵੇਗਾ ਅਤੇ ਬੁਖਾਰ ਵੀ। ਇਸ ਤੋਂ ਇਲਾਵਾ ਖਾਣ-ਪੀਣ ਵਿਚ ਮੁਸ਼ਕਿਲ ਵੀ। ਇਸ ਤਰ੍ਹਾਂ ਦੀ ਸਥਿਤੀ ਨੂੰ ਟਾਂਸਿਲ ਕਹਿੰਦੇ ਹਨ। ਟਾਂਸਿਲਜ਼ ਹੋਣ ਵਾਲੇ ਇੰਫੈਕਸ਼ਨਜ਼ ਨੂੰ ਟਾਂਸਿਲਈਟਿਸ ਕਹਿੰਦੇ ਹਨ। ਜੇਕਰ ਟਾਂਸਿਲਾਈਟਿਸ ਦੀ ਸਮੱਸਿਆ ਲਗਾਤਾਰ ਬਣੀ ਰਹੇ ਤਾਂ ਠੀਕ ਨਹੀਂ। ਉਂਝ ਟਾਂਸਿਲਾਈਟਿਸ ਦੀ ਸਮੱਸਿਆ ਸਾਲ ਭਰ ਵਿਚ ਕਦੀ ਵੀ ਹੋ ਸਕਦੀ ਹੈ ਪਰ ਜ਼ਿਆਦਾਤਰ ਬਦਲਦੇ ਮੌਸਮ ਵਿਚ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ ਜਿਵੇਂ ਮਾਰਚ ਅਤੇ ਸਤੰਬਰ ਵਿਚ। ਇਨ੍ਹਾਂ ਮਹੀਨਿਆਂ ਵਿਚ ਗਲੇ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਤਾਂ ਕਿ ਇਸ ਰਾਹੀਂ ਸਾਡਾ ਬਚਾਅ ਹੋ ਸਕੇ।
ਕਿਉਂ ਹੁੰਦਾ ਹੈ ਟਾਂਸਿਲਜ਼ : * ਬਹੁਤ ਤੇਜ਼ ਗਰਮ ਖਾਣਾ ਖਾਣ ਨਾਲ। * ਬਹੁਤ ਜ਼ਿਆਦਾ ਠੰਢਾ ਪਾਣੀ ਪੀਣ ਨਾਲ ਜਾਂ ਜ਼ਿਆਦਾ ਠੰਢੇ ਪੀਣ ਵਾਲੇ ਪਦਾਰਥ ਜਾਂ ਆਈਸਕ੍ਰੀਮ ਖਾਣ ਨਾਲ। * ਜ਼ਿਆਦਾ ਮਿਰਚ ਮਸਾਲੇ ਵਾਲਾ ਭੋਜਨ ਕਰਨ ਨਾਲ। * ਪ੍ਰਦੂਸ਼ਣ, ਧੂੜ-ਮਿੱਟੀ ਨਾਲ। * ਰੋਗ ਪ੍ਰਤੀਰੋਧੀ ਤਾਕਤ ਘੱਟ ਹੋਣ ਨਾਲ। * ਲਗਾਤਾਰ ਕਬਜ਼ ਜਾਂ ਪੇਟ ਖਰਾਬ ਹੋਣ ਨਾਲ। * ਟਾਂਸਿਲਜ਼ ਕਮਜ਼ੋਰ ਹੋਣ ਨਾਲ।
ਲੱਛਣ : * ਟਾਂਸਿਲਜ਼ ਦਾ ਵਧਣਾ ਅਤੇ ਸੋਜ ਆਉਣਾ। * ਗਲੇ ਦੇ ਬਾਹਰ ਵੀ ਸੋਜ। * ਗਲੇ ਵਿਚ ਦਰਦ। * ਕੁਝ ਵੀ ਖਾਣ-ਪੀਣ ਅਤੇ ਨਿਗਲਣ ਵਿਚ ਪ੍ਰੇਸ਼ਾਨੀ। * ਕੰਨ ਵਿਚ ਦਰਦ। * ਤੇਜ਼ ਬੁਖਾਰ। * ਟਾਂਸਿਲਜ਼ ਅਤੇ ਗਲੇ ਦਾ ਲਾਲ ਹੋਣਾ। * ਆਵਾਜ਼ ਵਿਚ ਬਦਲਾਅ ਜਾਂ ਭਾਰੀਪਨ।
ਕੀ ਕਰੀਏ : ਐਲੋਪੈਥੀ ਵਿਚ ਵਾਰ-ਵਾਰ ਪ੍ਰੇਸ਼ਾਨ ਕਰਨ ਵਾਲੇ ਟਾਂਸਿਲਈਟਿਸ ਦਾ ਇਲਾਜ ਆਪ੍ਰੇਸ਼ਨ ਹੈ।
ਸਮਾਂ ਰਹਿੰਦੇ ਕੁਝ ਘਰੇਲੂ ਇਲਾਜ ਵੀ ਸ਼ੁਰੂ ਕਰ ਸਕਦੇ ਹਾਂ ਤਾਂ ਲਾਭ ਮਿਲਦਾ ਹੈ। ਅੱਧਾ ਚਮਚ ਹਲਦੀ ਪਾਊਡਰ, ਇਕ ਗਲਾਸ ਗਰਮ ਦੁੱਧ ਵਿਚ ਮਿਲਾ ਕੇ ਪੀਓ। ਹਲਦੀ ਐਂਟੀਬਾਇਓਟਿਕ ਹੈ ਅਤੇ ਇੰਫੈਕਸ਼ਨ ਤੋਂ ਬਚਾਅ ਕਰਦੀ ਹੈ। ਲਗਾਤਾਰ ਮਹੀਨੇ ਭਰ ਗਰਮ ਦੁੱਧ ਹਲਦੀ ਵਾਲਾ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ। ਹਲਦੀ ਪਾਊਡਰ ਨੂੰ ਉਬਲਦੇ ਗਰਮ ਦੁੱਧ ਵਿਚ ਮਿਲਾਉਣਾ ਹੈ। ਉਸ ਨੂੰ ਮਿਲਾ ਕੇ ਉਭਾਲਣਾ ਨਹੀਂ ਹੈ। ਇਕ ਚੌਥਾਈ ਮੁਲੱਠੀ ਚੂਰਨ ਨੂੰ ਅੱਧਾ ਚਮਚ ਸ਼ਹਿਦ ਵਿਚ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਮਹੀਨੇ ਤੱਕ ਲਓ। ਹੋਮਿਓਪੈਥੀ ਅਤੇ ਆਯੁਰਵੈਦ ਵਿਚ ਇਸ ਦਾ ਇਲਾਜ ਹੈ। ਇਸ ਦਾ ਇਲਾਜ ਮਾਹਿਰਾਂ ਨਾਲ ਮਿਲਣ ਤੋਂ ਬਾਅਦ ਕਰੋ।
ਵਧਾਓ ਰੋਗ ਪ੍ਰਤੀਰੋਧਕ ਸ਼ਕਤੀ
* ਭੋਜਨ ਸਾਦਾ ਅਤੇ ਹਲਕਾ ਗਰਮ ਖਾਓ। * ਜ਼ਿਆਦਾ ਠੰਢੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਬਹੁਤ ਘੱਟ ਕਰੋ।
* ਤਾਜ਼ੇ ਫਲ, ਹਰੀਆਂ ਸਬਜ਼ੀਆਂ ਅਤੇ ਦਾਲਾਂ ਦਾ ਇਸਤੇਮਾਲ ਕਰੋ।
* ਕਸਰਤ ਨਿਯਮਤ ਰੂਪ ਨਾਲ ਕਰੋ। ਤਾਜ਼ੀ ਹਵਾ ਵਿਚ ਪ੍ਰਾਣਯਾਮ ਵੀ ਕਰ ਸਕਦੇ ਹੋ। * ਪਾਣੀ ਬਹੁਤ ਪੀਓ। * ਫਰਿੱਜ ਵਿਚ ਰੱਖਿਆ ਭੋਜਨ ਵਾਰ-ਵਾਰ ਗਰਮ ਕਰਕੇ ਨਾ ਖਾਓ ਕਿਉਂਕਿ ਇਸ ਤਰ੍ਹਾਂ ਭੋਜਨ ਵਿਚ ਪੋਸ਼ਕ ਤੱਤ ਦੀ ਘਾਟ ਹੋ ਜਾਂਦੀ ਹੈ ਅਤੇ ਇਸ ਦਾ ਅਸਰ ਸਾਡੇ ਸਰੀਰ ਦੀ ਸ਼ਕਤੀ 'ਤੇ ਪੈਂਦਾ ਹੈ।
* ਜ਼ਿਆਦਾ ਖੱਟੇ, ਤਲੇ ਹੋਏ ਭੋਜਨ ਪਦਾਰਥ ਨਾ ਖਾਓ।
* ਸਬਜ਼ੀਆਂ ਦਾ ਗਰਮ ਸੂਪ ਵੀ ਰੋਗ ਪ੍ਰਤੀਰੋਧਕ ਤਾਕਤ ਵਧਾਉਂਦਾ ਹੈ।


ਖ਼ਬਰ ਸ਼ੇਅਰ ਕਰੋ

ਕੁਦਰਤੀ ਜੀਵਨ-ਸ਼ੈਲੀ ਅਪਣਾਓ, ਕੈਂਸਰ ਦੂਰ ਭਜਾਓ

ਅੱਜ ਬਿਮਾਰੀਆਂ ਦੀ ਰੋਕਥਾਮ ਲਈ ਜਿੰਨੀ ਤੇਜ਼ੀ ਨਾਲ ਨਾਲ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਦਾ ਨਿਰਮਾਣ ਹੋ ਰਿਹਾ ਹੈ, ਓਨੀ ਹੀ ਤੇਜ਼ੀ ਨਾਲ ਮਨੁੱਖ ਨਵੀਆਂ-ਨਵੀਆਂ ਬਿਮਾਰੀਆਂ ਦੇ ਸ਼ਿਕੰਜੇ ਵਿਚ ਫਸਦਾ ਜਾ ਰਿਹਾ ਹੈ। ਇਨ੍ਹਾਂ ਵਿਚੋਂ ਕੁਝ ਬਿਮਾਰੀਆਂ ਤਾਂ ਇਸ ਤਰ੍ਹਾਂ ਦੀਆਂ ਵੀ ਹਨ ਜਿਨ੍ਹਾਂ ਦਾ ਹਾਲੇ ਤੱਕ ਕੋਈ ਕਾਰਗਰ ਇਲਾਜ ਨਹੀਂ ਲੱਭਿਆ ਜਾ ਸਕਿਆ ਹੈ। ਕੈਂਸਰ ਵੀ ਇਕ ਇਸ ਤਰ੍ਹਾਂ ਦਾ ਹੀ ਰੋਗ ਹੈ। ਰਸਾਇਣਕ ਦਵਾਈਆਂ ਨਾਲ ਕੀਮੋਥੈਰੇਪੀ, ਕਿਰਨਾਂ ਨਾਲ ਰੇਡੀਓਥੈਰੇਪੀ, ਹਾਰਮੋਨ ਥੈਰੇਪੀ ਅਤੇ ਇਮਊਨੋਥੈਰੇਪੀ ਵਰਗੀਆਂ ਆਧੁਨਿਕ ਇਲਾਜ ਪ੍ਰਣਾਲੀਆਂ ਤੋਂ ਬਾਅਦ ਵੀ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਕੈਂਸਰ ਇਕ ਗ਼ੈਰ-ਸੰਕਰਾਮਕ ਰੋਗ ਹੈ। ਇਹ ਕੋਈ ਪੀੜ੍ਹੀ-ਦਰ-ਪੀੜ੍ਹੀ ਬਿਮਾਰੀ ਵੀ ਨਹੀਂ ਹੈ। ਫਿਰ ਵੀ ਕਦੀ-ਕਦੀ ਕੁਝ ਪਰਿਵਾਰਾਂ ਵਿਚ ਇਹ ਰੋਗ ਇਕ ਤੋਂ ਜ਼ਿਆਦਾ ਮੈਂਬਰਾਂ ਨੂੰ ਆਪਣੀ ਚਪੇਟ ਵਿਚ ਲੈ ਲੈਂਦਾ ਹੈ। ਕੈਂਸਰ ਕਿਸੇ ਵੀ ਉਮਰ ਵਿਚ, ਕਿਸੇ ਵੀ ਵਿਅਕਤੀ ਨੂੰ ਹੋ ਸਕਦਾ ਹੈ। ਔਰਤ-ਮਰਦ, ਬੱਚੇ, ਨੌਜਵਾਨ, ਬਜ਼ੁਰਗ ਸਾਰੇ ਇਸ ਦੇ ਸ਼ਿਕਾਰ ਹੋ ਸਕਦੇ ਹਨ। 35 ਫ਼ੀਸਦੀ ਕੈਂਸਰ ਗ਼ਲਤ ਖਾਣ-ਪੀਣ ਤੇ ਰਹਿਣ-ਸਹਿਣ ਦੀਆਂ ਆਦਤਾਂ ਦੇ ਕਾਰਨ ਹੁੰਦਾ ਹੈ ਜਿਵੇਂ ਤੰਬਾਕੂ, ਬੀੜੀ, ਸਿਗਰਟ, ਸੁਪਾਰੀ, ਪਾਨ-ਮਸਾਲਾ, ਸ਼ਰਾਬ ਆਦਿ ਦਾ ਜ਼ਿਆਦਾ ਸੇਵਨ। ਕੁਝ ਦਵਾਈਆਂ, ਹਾਰਮੋਨਜ਼, ਐਕਸਰੇ ਅਤੇ ਅਲਟਰਾ ਵਾਇਲੈਂਟ ਕਿਰਨਾਂ ਵੀ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ। ਇਹ ਮਨੁੱਖੀ ਸਰੀਰ ਦੇ ਕਿਸੇ ਵੀ ਅੰਗ ਵਿਚ ਹੋ ਸਕਦਾ ਹੈ।
ਮੌਜੂਦਾ ਸਮੇਂ ਇਹ ਗੁਟਖਾ ਜਾਂ ਪਾਨ ਮਸਾਲਾ ਖਾਣ ਕਰਕੇ ਤੇਜ਼ੀ ਨਾਲ ਵਧਿਆ ਹੈ, ਉਸੇ ਕਰਕੇ ਮੂੰਹ ਦੇ ਕੈਂਸਰ ਦੇ ਰੋਗੀਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਮੂੰਹ ਦੇ ਕੈਂਸਰ ਦੇ ਇਲਾਜ ਲਈ ਹੁਣ ਤੱਕ ਕਈ ਆਧੁਨਿਕ ਵਿਧੀਆਂ ਦੀ ਖੋਜ ਹੋ ਚੁੱਕੀ ਹੈ। ਰੇਡੀਓਥੈਰੇਪੀ ਨਾਲ ਮੂੰਹ ਦੇ ਕੈਂਸਰ ਦਾ ਕਾਫ਼ੀ ਹੱਦ ਤੱਕ ਇਲਾਜ ਸੰਭਵ ਹੈ ਪਰ ਇਨ੍ਹਾਂ ਨਵੀਆਂ ਵਿਧੀਆਂ ਤੋਂ ਬਾਅਦ ਵੀ ਜੇਕਰ ਇਹ ਬਿਮਾਰੀ ਹੋ ਜਾਵੇ ਤਾਂ ਅੱਜ ਵੀ ਉਸ ਦਾ ਸ਼ਤ-ਪ੍ਰਤੀਸ਼ਤ ਇਲਾਜ ਸੰਭਵ ਨਹੀਂ ਹੈ।
ਖੂਨ ਕੈਂਸਰ ਨਾਲ ਹਰ ਸਾਲ ਹਜ਼ਾਰਾਂ ਵਿਅਕਤੀ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਖੂਨ ਕੈਂਸਰ ਦੇ ਦੋ ਵਰਗ ਹਨ। ਇਕ ਵਰਗ 'ਕ੍ਰਾਨਿਕ ਖੂਨ ਕੈਂਸਰ' ਦਾ ਅਤੇ ਦੂਜਾ ਵਰਗ 'ਐਕਿਊਟ ਖੂਨ ਕੈਂਸਰ' ਦਾ ਹੁੰਦਾ ਹੈ। ਕੁਝ ਕੈਂਸਰ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਸਿਰਫ ਔਰਤਾਂ ਨੂੰ ਹੁੰਦੇ ਹਨ। ਇਨ੍ਹਾਂ ਵਿਚੋਂ ਇਕ ਹੈ ਸਤਨ ਕੈਂਸਰ। 35 ਤੋਂ 54 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਹੋਣ ਵਾਲਾ ਸਭ ਤੋਂ ਘਾਤਕ ਰੋਗ ਸਤਨ ਕੈਂਸਰ ਹੈ।
ਉਂਝ ਹੁਣ ਤੱਕ ਕੀਤੀਆਂ ਗਈਆਂ ਖੋਜ ਕੋਸ਼ਿਸ਼ਾਂ ਅਨੁਸਾਰ ਸਤਨ ਕੈਂਸਰ ਦਾ ਸਭ ਤੋਂ ਮੁੱਖ ਕਾਰਨ ਔਰਤਾਂ ਵਲੋਂ ਬੱਚਿਆਂ ਨੂੰ ਦੁੱਧਪਾਨ ਨਾ ਕਰਾਉਣਾ ਮੰਨਿਆ ਗਿਆ ਹੈ। ਸਤਨ ਕੈਂਸਰ ਦਾ ਸ਼ੁਰੂਆਤੀ ਸਥਿਤੀ ਵਿਚ ਦਵਾਈਆਂ, ਟੀਕੇ ਆਦਿ ਦੀ ਮਦਦ ਨਾਲ ਜਾਂ ਕੀਮੋਥੈਰੇਪੀ ਪੱਧਤੀ ਨਾਲ ਇਲਾਜ ਕੀਤਾ ਜਾਂਦਾ ਹੈ। ਸਰਜਰੀ, ਰੇਡੀਏਸ਼ਨ ਅਤੇ ਹਾਰਮੋਨ ਥੈਰੇਪੀ ਸਤਨ ਕੈਂਸਰ ਦੇ ਇਲਾਜ ਦੀ ਹੋਰ ਵਿਧੀਆਂ ਹਨ।
ਕੈਂਸਰ ਦੀਆਂ ਅਨੇਕਾਂ ਕਿਸਮਾਂ ਅਨੁਸਾਰ ਉਸ ਦੇ ਕਾਰਨ ਵੀ ਅਨੋਖੇ ਹਨ ਪਰ ਵੱਖ-ਵੱਖ ਖੋਜਾਂ ਨਾਲ ਇਹ ਤੱਥ ਜੇਕਰ ਵਿਵਾਦ ਰੂਪ ਨਾਲ ਸੱਚ ਹਨ ਕਿ ਉਸ ਦੀ ਰੋਕਥਾਮ ਵਿਚ ਸਰੀਰ ਦੀ ਅੰਦਰੂਨੀ ਤਾਕਤ ਦੀ ਭੂਮਿਕਾ ਬੜੀ ਮਹੱਤਵਪੂਰਨ ਹੋ ਸਕਦੀ ਹੈ। ਕੈਂਸਰ ਵਰਗੇ ਰੋਗ ਦੇ ਹੋ ਜਾਣ ਤੋਂ ਬਾਅਦ ਇਲਾਜ ਭਾਵੇਂ ਹੀ ਮੁਸ਼ਕਿਲ ਹੋਵੇ ਪਰ ਥੋੜ੍ਹੀ ਵਿਗਿਆਨਕ ਜੀਵਨ ਸ਼ੈਲੀ ਅਤੇ ਥੋੜ੍ਹਾ ਸੰਤੁਲਿਤ ਭੋਜਨ ਦੇ ਸਹਾਰੇ ਕਾਫੀ ਹੱਦ ਤੱਕ ਆਪਣੇ-ਆਪ ਨੂੰ ਕੈਂਸਰ ਤੋਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਸੰਤੁਲਿਤ ਭੋਜਨ ਖਾਣ-ਪੀਣ ਨਾਲ ਕੈਂਸਰ ਨਾਲ ਲੜਨ ਦਾ ਮੁੱਖ ਹਥਿਆਰ ਬਣ ਸਕਦਾ ਹੈ। ਵਿਗਿਆਨੀਆਂ ਅਨੁਸਾਰ ਕੈਂਸਰ ਨੂੰ ਕਾਬੂ ਕਰਨ ਵਿਚ ਵਿਟਾਮਿਨ-ਏ ਅਤੇ ਬੀ, ਕੈਰੋਟਿਨ ਤੱਤ ਕੁਦਰਤੀ ਰੂਪ ਨਾਲ ਸਾਗ-ਸਬਜ਼ੀਆਂ ਵਿਚ ਪਾਏ ਜਾਂਦੇ ਹਨ। ਇਹ ਮੇਥੀ, ਪਾਲਕ, ਗੋਭੀ, ਆਲੂਬੁਖਾਰੇ ਅਤੇ ਗਾਜਰ ਆਦਿ ਵਿਚ ਮੌਜੂਦ ਹੁੰਦੇ ਹਨ। ਜਿਨ੍ਹਾਂ ਦੇਸ਼ਾਂ-ਵਿਦੇਸ਼ਾਂ ਦੇ ਲੋਕ ਭੋਜਨ ਵਿਚ ਹਰਾ ਸਾਗ-ਸਬਜ਼ੀ ਅਤੇ ਤਾਜ਼ੇ ਫਲਾਂ ਦਾ ਸੇਵਨ ਕਰਦੇ ਹਨ, ਉਥੇ ਇਸ ਦੇ ਰੋਗੀ ਬਹੁਤ ਘੱਟ ਪਾਏ ਜਾਂਦੇ ਹਨ। ਵਿਟਾਮਿਨ 'ਸੀ' ਯੁਕਤ ਖਾਧ ਪਦਾਰਥਾਂ ਦਾ ਸੇਵਨ ਕਰਕੇ ਵੀ ਕੈਂਸਰ ਤੋਂ ਬਚਾਅ ਹੋ ਸਕਦਾ ਹੈ।
ਇਸ ਤਰ੍ਹਾਂ ਸਪੱਸ਼ਟ ਹੈ ਕਿ ਸਿੱਧੀ, ਸਰਲ ਕੁਦਰਤੀ ਜੀਵਨਸ਼ੈਲੀ ਅਖ਼ਤਿਆਰ ਕਰਕੇ ਅਤੇ ਸਾਗ-ਸਬਜ਼ੀਆਂ ਅਤੇ ਤਾਜ਼ੇ ਫਲਾਂ ਦੇ ਨਿਯਮਤਿ ਰੂਪ ਨਾਲ ਸੇਵਨ ਕਰਕੇ ਕੈਂਸਰ ਵਰਗੀ ਘਾਤਕ ਬਿਮਾਰੀ ਤੋਂ ਦੂਰ ਰਿਹਾ ਜਾ ਸਕਦਾ ਹੈ।

ਬਹੁਤ ਉਪਯੋਗੀ ਹੈ ਮੇਥੀ

ਮੇਥੀ ਦੇ ਨਾਂਅ ਤੋਂ ਸਾਰੇ ਵਾਕਿਫ਼ ਹਨ। ਮੇਥੀ ਦੇ ਬੀਜ ਮਸਾਲੇ ਦੇ ਰੂਪ ਵਿਚ ਵਰਤੋਂ ਕੀਤੇ ਜਾਂਦੇ ਹਨ ਅਤੇ ਮੇਥੀ ਦੀਆਂ ਪੱਤੀਆਂ ਸਬਜ਼ੀ ਦੇ ਰੂਪ ਵਿਚ ਖਾਧੀਆਂ ਜਾਂਦੀਆਂ ਹਨ। ਸਵਾਦ ਵਿਚ ਤਾਂ ਮੇਥੀ ਕੌੜੀ ਹੁੰਦੀ ਹੈ। ਇਸ ਦੇ ਬੀਜ ਅਤੇ ਪੱਤੇ ਦੋਵੇਂ ਕੌੜੇਪਨ ਵਾਲੇ ਹੁੰਦੇ ਹਨ। ਕੌੜੇ ਹੋਣ 'ਤੇ ਵੀ ਇਸ ਵਿਚ ਬਹੁਤ ਸਾਰੇ ਦਵਾਈ ਗੁਣ ਲੁਕੇ ਹੋਏ ਹਨ।
* ਮੇਥੀ ਦੇ ਪੱਤਿਆਂ ਦਾ ਸਾਗ ਕਬਜ਼ ਵੀ ਦੂਰ ਕਰਦਾ ਹੈ।
* ਜਿਗਰ ਸਬੰਧੀ ਰੋਗਾਂ ਵਿਚ ਪੱਤਿਆਂ ਦਾ ਰਸ ਕੱਢ ਕੇ ਸ਼ਹਿਦ ਦੇ ਨਾਲ ਬਰਾਬਰ ਮਾਤਰਾ ਵਿਚ ਲੈਣ ਨਾਲ ਲਾਭ ਮਿਲਦਾ ਹੈ।
* ਵਾਰ-ਵਾਰ ਪੇਸ਼ਾਬ ਆਉਣ ਤੋਂ ਪਰੇਸ਼ਾਨ ਰੋਗੀਆਂ ਨੂੰ ਉਸ ਦੇ ਪੱਤਿਆਂ ਦਾ ਰਸ ਸਵੇਰੇ-ਸ਼ਾਮ ਪੀਣਾ ਚਾਹੀਦਾ। ਪੱਤਿਆਂ ਦੇ ਰਸ ਨਾਲ ਸ਼ੂਗਰ ਰੋਗੀ ਨੂੰ ਵੀ ਲਾਭ ਮਿਲਦਾ ਹੈ।
* ਸੱਟ ਲੱਗਣ 'ਤੇ ਸੋਜ ਵਾਲੀ ਥਾਂ 'ਤੇ ਪੱਤਿਆਂ ਦਾ ਪੁਲਟਿਸ ਬਣਾ ਕੇ ਗਰਮ-ਗਰਮ ਸੇਕ ਕਰਨ ਨਾਲ ਸੋਜ ਦੂਰ ਹੁੰਦੀ ਹੈ।
* ਸ਼ੂਗਰ ਦੇ ਰੋਗੀਆਂ ਨੂੰ ਹਰ ਰੋਜ਼ 20-25 ਦਾਣੇ ਮੇਥੀ ਦੇ ਖਾਣੇ ਚਾਹੀਦੇ ਹਨ। ਇਸ ਨਾਲ ਖੂਨ ਵਿਚ ਹੋਣ ਵਾਲੀ ਸ਼ੂਗਰ ਵੀ ਘੱਟ ਹੁੰਦੀ ਹੈ।
* ਮੇਥੀ ਦਾਣਿਆਂ ਨਾਲ ਗਰਭਵਤੀ ਇਸਤਰੀ ਨੂੰ ਭੁੱਖ ਲਗਦੀ ਹੈ।
* ਬਾਂਹ ਦੇ ਜੋੜਾਂ ਦੇ ਦਰਦ ਵਿਚ ਮੇਥੀ ਦਾਣੇ ਨੂੰ ਪੀਸ ਕੇ ਗੁੜ ਦੇ ਨਾਲ ਉਸ ਨੂੰ ਪਕਾ ਕੇ ਖਾਣ ਨਾਲ ਦਰਦ ਦੂਰ ਹੁੰਦਾ ਹੈ ਅਤੇ ਲੱਕ ਅਤੇ ਗੋਡੇ ਦੇ ਦਰਦ ਵਿਚ ਵੀ ਰਾਹਤ ਮਿਲਦੀ ਹੈ।
* ਛਾਤੀ ਦੇ ਪੁਰਾਣੇ ਰੋਗ ਤੋਂ ਛੁਟਕਾਰਾ ਪਾਉਣ ਲਈ ਬੀਜਾਂ ਦਾ ਕਾੜਾ ਬਣਾ ਕੇ ਸ਼ਹਿਦ ਵਿਚ ਮਿਲਾ ਕੇ ਪੀਣ ਨਾਲ ਲਾਭ ਹੁੰਦਾ ਹੈ।
* ਮੇਥੀ ਦਾ ਸੇਵਨ ਕਿਸੇ ਵੀ ਰੂਪ ਵਿਚ ਕੀਤਾ ਜਾਵੇ ਤਾਂ ਸਿਹਤ ਨੂੰ ਲਾਭ ਹਾਸਲ ਹੁੰਦਾ ਹੈ।


-ਸੁਨੀਤਾ ਗਾਬਾ

ਚੈਨ ਦੀ ਨੀਂਦ ਸੌਣ ਲਈ

ਚੈਨ ਦੀ ਨੀਂਦ ਦਾ ਅਰਥ ਹੈ ਬਿਨਾਂ ਕਿਸੇ ਰੁਕਾਵਟ ਦੇ ਰਾਤ ਨੂੰ 6 ਤੋਂ 7 ਘੰਟੇ ਤੱਕ ਸੌਣਾ। ਚੈਨ ਦੀ ਨੀਂਦ ਉਹ ਹੈ ਜਦੋਂ ਸਵੇਰੇ ਤੁਸੀਂ ਉੱਠੋ ਤਾਂ ਬਿਲਕੁਲ ਤਰੋਤਾਜ਼ਾ ਹੋਵੋ। ਕੋਈ ਆਲਸ ਨਹੀਂ, ਸਰੀਰ ਵਿਚ ਭਾਰੀਪਨ ਨਹੀਂ, ਨਾ ਕੋਈ ਥਕਾਨ ਹੋਵੇ। ਸਰੀਰ ਫੁਰਤੀ ਨਾਲ ਭਰਿਆ ਹੋਇਆ, ਕੰਮ ਕਰਨ ਦੀ ਇੱਛਾ, ਮੂਡ ਚੰਗਾ ਹੋਵੇ, ਇਹ ਸਾਰੀਆਂ ਨਿਸ਼ਾਨੀਆਂ ਚੈਨ ਦੀ ਨੀਂਦ ਦੀਆਂ ਹਨ।
ਜਦੋਂ ਕਦੀ ਕਈ ਘੰਟੇ ਸੌਣ ਤੋਂ ਬਾਅਦ ਵੀ ਤੁਹਾਨੂੰ ਮਹਿਸੂਸ ਹੋਵੇ ਕਿ ਤੁਸੀਂ ਰਾਤ ਭਰ ਸੌ ਨਹੀਂ ਸਕੇ ਤਾਂ ਇਸ ਤਰ੍ਹਾਂ ਵਿਚ ਤੁਸੀਂ ਨੀਂਦ ਨਾ ਆਉਣ ਦੀ ਸਮੱਸਿਆ ਦੇ ਸ਼ਿਕਾਰ ਹੋ ਸਕਦੇ ਹੋ। ਜੇਕਰ ਤੁਸੀਂ ਵੀ ਇਸ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਧਿਆਨ ਦੇਵੋ ਕੁਝ ਗੱਲਾਂ 'ਤੇ ਜੋ ਤੁਹਾਨੂੰ ਚੰਗੀ ਨੀਂਦ ਲੈਣ ਵਿਚ ਤੁਹਾਡੀ ਮਦਦ ਕਰ ਸਕਣ।
ਨਿਸ਼ਚਿਤ ਸਮੇਂ 'ਤੇ ਸੌਂਵੋ : ਖੋਜਕਰਤਾਵਾਂ ਅਨੁਸਾਰ ਜੇਕਰ ਤੁਸੀਂ ਜਦੋਂ ਚਾਹੇ ਸੌਂ ਜਾਓ ਅਤੇ ਜਦੋਂ ਤੱਕ ਨੀਂਦ ਨਾ ਆਵੇ, ਜਾਗਦੇ ਰਹੋ। ਇਸ ਤਰ੍ਹਾਂ ਰੋਜ਼ ਹੋਣ 'ਤੇ ਵੀ ਤੁਸੀਂ ਚੈਨ ਦੀ ਨੀਂਦ ਨਹੀਂ ਲੈ ਸਕਦੇ। ਕਦੀ 10 ਵਜੇ, ਕਦੀ 11 ਵਜੇ ਅਤੇ ਕਦੀ 12 ਵਜੇ ਸੌਂਦੇ ਹੋ ਤਾਂ ਆਪਣੀ ਇਸ ਆਦਤ ਨੂੰ ਬਦਲ ਦਿਓ। ਸੌਣ ਦਾ ਇਕ ਨਿਸ਼ਚਿਤ ਸਮਾਂ ਬਣਾਓ ਚਾਹੇ ਨੀਂਦ ਆਵੇ ਜਾਂ ਨਾ ਆਵੇ ਨਿਸ਼ਚਿਤ ਸਮੇਂ 'ਤੇ ਬੱਤੀ ਬੰਦ ਕਰਕੇ ਬਿਸਤਰੇ 'ਤੇ ਲੰਮੇ ਪੈ ਜਾਓ ਅਤੇ ਅੱਖਾਂ ਬੰਦ ਕਰ ਕੇ ਸੌਣ ਦੀ ਕੋਸ਼ਿਸ਼ ਕਰੋ।
ਦਿਨ ਵਿਚ ਨਾ ਸੌਂਵੋ : ਕੁਝ ਲੋਕ ਜੇਕਰ ਰਾਤ ਨੂੰ ਨੀਂਦ ਪੂਰੀ ਨਾ ਹੋਈ ਹੋਵੇ ਤਾਂ ਦਿਨ ਵਿਚ ਕੁਝ ਘੰਟੇ ਸੌਂ ਕੇ ਨੀਂਦ ਪੂਰੀ ਕਰਦੇ ਹਨ। ਇਹ ਵੀ ਆਦਤ ਸਹੀ ਨਹੀਂ ਕਿਉਂਕਿ ਦਿਨ ਵਿਚ ਸੌਣ ਤੋਂ ਬਾਅਦ ਫਿਰ ਤੋਂ ਰਾਤ ਨੂੰ ਸੌਣ 'ਤੇ ਨੀਂਦ ਨਹੀਂ ਆਵੇਗੀ ਅਤੇ ਇਹ ਸਿਸਟਮ ਅੱਗੇ ਤੱਕ ਚਲਦਾ ਰਹੇਗਾ ਅਤੇ ਤੁਸੀਂ ਆਪਣੀ ਉਸ ਆਦਤ ਦੇ ਗ਼ੁਲਾਮ ਬਣ ਜਾਓਗੇ। ਦਿਨ ਵਿਚ ਨਾ ਸੌਂਵੋ ਤਾਂ ਕਿ ਰਾਤ ਵਿਚ ਤੁਹਾਨੂੰ ਸਮੇਂ ਸਿਰ ਨੀਂਦ ਆ ਸਕੇ। ਜੇਕਰ ਕਦੀ ਜ਼ਰੂਰੀ ਲੱਗੇ ਦਿਨ ਵਿਚ ਸੌਣਾ ਤਾਂ 20 ਮਿੰਟ ਦੀ ਚੰਗੀ ਨੀਂਦ ਹੀ ਲਓ ਜੋ ਤੁਹਾਨੂੰ ਤਰੋਤਾਜ਼ਾ ਬਣਾ ਦੇਵੇਗੀ।
ਨਿਯਮਿਤ ਕਰੋ ਕਸਰਤ : ਚੈਨ ਦੀ ਨੀਂਦ ਲਈ ਨਿਯਮਤ ਅੱਧੇ ਘੰਟੇ ਦੀ ਕਸਰਤ ਜ਼ਰੂਰ ਕਰੋ ਤਾਂ ਕਿ ਸਰੀਰ ਦੇ ਜੋੜ ਅਤੇ ਮਾਸਪੇਸ਼ੀਆਂ ਖੁੱਲ੍ਹ ਜਾਣ ਅਤੇ ਖੂਨ ਦਾ ਸਰੀਰ ਵਿਚ ਸੰਚਾਰ ਠੀਕ ਹੁੰਦਾ ਰਹੇ। ਇਹ ਸਭ ਚੰਗੀ ਨੀਂਦ ਲਿਆਉਣ ਵਿਚ ਮਦਦ ਕਰਦੇ ਹਨ। ਕਸਰਤ ਤੁਸੀਂ ਜਿੰਮ ਜਾ ਕੇ ਵੀ ਕਰ ਸਕਦੇ ਹੋ, ਘਰ 'ਤੇ ਯੋਗ, ਪਾਰਕ ਵਿਚ ਵਾਕਿੰਗ, ਸਵੀਮਿੰਗ, ਸਾਈਕਲਿੰਗ ਕੁਝ ਵੀ ਜੋ ਤੁਹਾਨੂੰ ਸਹੀ ਲੱਗੇ, ਉਸ ਨੂੰ ਕਸਰਤ ਨੂੰ ਆਪਣੀ ਰੋਜ਼ਮਰ੍ਹਾ ਦਾ ਹਿੱਸਾ ਬਣਾ ਸਕਦੇ ਹੋ। ਕਸਰਤ ਸਵੇਰੇ ਖਾਲੀ ਪੇਟ ਜਾਂ ਸ਼ਾਮ ਨੂੰ ਰੋਟੀ ਖਾਣ ਤੋਂ ਘੱਟ ਤੋਂ ਘੱਟ ਇਕ ਘੰਟਾ ਪਹਿਲਾਂ ਕਰੋ। ਡਿਨਰ ਤੋਂ ਬਾਅਦ ਥੋੜ੍ਹਾ ਚਿਰ ਸੈਰ ਕਰ ਲਓ।
ਕੋਸੇ ਪਾਣੀ ਨਾਲ ਇਸ਼ਨਾਨ : ਜੇਕਰ ਤੁਸੀਂ ਬਹੁਤ ਥੱਕੇ ਹੋ ਤਾਂ ਕੋਸੇ ਪਾਣੀ ਨਾਲ ਇਸ਼ਨਾਨ ਕਰੋ ਤਾਂ ਕਿ ਤੁਹਾਡੇ ਪੱਠਿਆਂ ਨੂੰ ਅਰਾਮ ਮਿਲ ਸਕੇ। ਨੀਂਦ ਚੰਗੀ ਆਵੇਗੀ।
ਰਾਤ ਦੇ ਖਾਣੇ ਦਾ ਰੱਖੋ ਵਿਸ਼ੇਸ਼ ਧਿਆਨ : ਰਾਤ ਦਾ ਭੋਜਨ ਸੌਣ ਤੋਂ ਘੱਟ ਤੋਂ ਘੱਟ ਦੋ ਤਿੰਨ ਘੰਟੇ ਪਹਿਲਾਂ ਕਰਨ ਦੀ ਆਦਤ ਬਣਾ ਲਓ ਤਾਂ ਕਿ ਖਾਣਾ ਹਜ਼ਮ ਹੋ ਜਾਵੇ। ਰਾਤ ਨੂੰ ਖਾਣਾ ਹਲਕਾ ਅਤੇ ਹਜ਼ਮ ਹੋਣ ਵਾਲਾ ਹੋਵੇ। ਖਾਣੇ ਵਿਚ ਮਸਾਲੇ ਦਾ ਸੇਵਨ ਘੱਟ ਤੋਂ ਘੱਟ ਕਰੋ। ਭਾਰੀ ਖਾਣੇ ਦੇ ਬਾਅਦ ਨੀਂਦ ਆਉਣ ਵਿਚ ਮੁਸ਼ਕਿਲ ਹੋ ਸਕਦੀ ਹੈ। ਖਾਣੇ ਦੀ ਮਾਤਰਾ ਵੀ ਘੱਟ ਲਓ। ਜੇਕਰ ਤੁਸੀਂ ਸ਼ਾਮ ਨੂੰ 7 ਵਜੇ ਤੱਕ ਖਾਣਾ ਖਾ ਲੈਂਦੇ ਹੋ ਤਾਂ 10 ਵਜੇ ਤੱਕ 1 ਕੱਪ ਗਰਮ ਦੁੱਧ ਲੈ ਸਕਦੇ ਹੋ। ਨੀਂਦ ਚੰਗੀ ਆਵੇਗੀ।
ਚਾਹ ਕੌਫੀ ਦਾ ਸੇਵਨ ਸ਼ਾਮ ਤੋਂ ਬਾਅਦ ਨਾ ਕਰੋ : ਚਾਹ ਅਤੇ ਕੌਫੀ ਦਾ ਸੇਵਨ ਸ਼ਾਮ 5 ਵਜੇ ਤੋਂ ਬਾਅਦ ਨਾ ਕਰੋ। ਕਿਉਂਕਿ ਇਨ੍ਹਾਂ ਵਿਚ ਕੈਫ਼ਿਨ ਹੁੰਦੀ ਹੈ ਜੋ ਨੀਂਦ ਨੂੰ ਦੂਰ ਭਜਾਉਂਦੀ ਹੈ। ਦਿਨ ਭਰ ਵੀ ਇਨ੍ਹਾਂ ਦਾ ਸੇਵਨ ਘੱਟ ਤੋਂ ਘੱਟ ਕਰੋ। ਰਾਤ ਨੂੰ ਭੋਜਨ ਦੇ ਬਾਅਦ ਚਾਹ ਜਾਂ ਕੌਫ਼ੀ ਬਿਲਕੁਲ ਨਾ ਪੀਓ। ਰਾਤ ਨੂੰ ਨੀਂਦ ਦੇਰ ਨਾਲ ਆਵੇਗੀ ਅਤੇ ਪ੍ਰੇਸ਼ਾਨੀ ਵਾਲੀ ਨੀਂਦ ਹੋਵੇਗੀ।
ਬੈੱਡ ਨੂੰ ਰੱਖੋ ਸਾਫ਼ : ਜਿਸ ਬਿਸਤਰ 'ਤੇ ਤੁਸੀਂ ਸੌਣਾ ਹੋਵੇ ਉਸ ਦੀ ਬੈੱਡ ਸ਼ੀਟ, ਪਿੱਲੋ ਕਵਰ ਧੋਤੇ, ਸਾਫ਼ ਅਤੇ ਅਰਾਮਦਾਇਕ ਹੋਣੇ ਚਾਹੀਦੇ। ਸੌਣ ਦਾ ਕਮਰਾ ਵੀ ਸਾਫ਼-ਸੁਥਰਾ ਹੋਵੇ ਤਾਂ ਨੀਂਦ ਚੰਗੀ ਆਉਂਦੀ ਹੈ। ਮੌਸਮ ਅਨੁਸਾਰ ਉੱਪਰ ਲੈਣ ਵਾਲੀ ਚਾਦਰ, ਕੰਬਲ ਵੀ ਸਾਫ਼-ਸੁਥਰਾ ਹੋਵੇ। ਕਦੀ-ਕਦੀ ਕੰਬਲ ਅਤੇ ਰਜਾਈ ਨੂੰ ਧੁੱਪ ਲਗਾਉਂਦੇ ਰਹੋ। ਗੱਦਿਆਂ ਨੂੰ ਵੀ ਧੁੱਪ ਲਗਾਉਂਦੇ ਰਹੋ। ਗੱਦੇ ਅਰਾਮਦਾਇਕ ਹੋਣੇ ਚਾਹੀਦੇ ਹਨ ਜ਼ਿਆਦਾ ਸਖ਼ਤ ਜਾਂ ਨਰਮ ਗੱਦੇ ਵੀ ਨੀਂਦ ਨਾ ਆਉਣ ਵਿਚ ਮਦਦ ਕਰਦੇ ਹਨ।

ਚੰਗੀ ਸਿਹਤ ਲਈ ਮਨ ਨੂੰ ਖ਼ੁਸ਼ ਰੱਖੋ

ਸਵਾਦੀ ਪਕਵਾਨ ਦੀ ਕਲਪਨਾ ਮਾਤਰ ਨਾਲ ਮੂੰਹ ਵਿਚ ਪਾਣੀ ਆ ਜਾਂਦਾ ਹੈ। ਸ਼ੋਕ ਸਮਾਚਾਰ ਸੁਣ ਕੇ ਉਦਾਸੀ ਛਾ ਜਾਂਦੀ ਹੈ, ਚਿਹਰਾ ਲਟਕ ਜਾਂਦਾ ਹੈ। ਇਸ ਤਰ੍ਹਾਂ ਆਦ੍ਰਿਸ਼ ਹੁੰਦੇ ਹੋਏ ਵੀ ਮਨ ਦੀ ਹਲਚਲ ਨਾਲ ਚੰਗਾ ਅਤੇ ਬੁਰਾ ਪ੍ਰਭਾਵ ਜੀਵਨ ਵਿਚ ਸਮੇਂ-ਸਮੇਂ 'ਤੇ ਅਨੁਭਵ ਹੁੰਦਾ ਰਹਿੰਦਾ ਹੈ।
ਮਨੁੱਖ ਆਪਣੇ ਮਾਨਸ ਰੂਪ ਦਾ ਪ੍ਰਤੀਬਿੰਬ ਹੈ। ਮਾਨਸਿਕ ਦਸ਼ਾ ਦਾ ਸਿਹਤ ਦੇ ਨਾਲ ਡੂੰਘਾ ਸਬੰਧ ਹੈ। ਨਵੀਆਂ ਖੋਜਾਂ ਦੇ ਆਧਾਰ 'ਤੇ ਇਹ ਵੀ ਕਿਹਾ ਜਾਣ ਲੱਗਾ ਹੈ ਕਿ ਰੋਗ ਸਰੀਰ ਵਿਚ ਨਹੀਂ ਸਗੋਂ ਦਿਮਾਗ਼ ਵਿਚ ਪੈਦਾ ਹੁੰਦਾ ਹੈ। ਇਹੀ ਕਾਰਨ ਹੈ ਕਿ ਚੰਗੀ ਸਿਹਤ ਲਈ ਮਨ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ।
ਰਾਬਰਟ ਲੂਈ ਸਟੀਵੈਂਸਨ ਨੇ ਅੰਗਰੇਜ਼ੀ ਵਿਚ ਕਈ ਸਾਹਸਪੂਰਨ ਨਾਵਲ ਲਿਖੇ ਹਨ। ਉਨ੍ਹਾਂ ਨੂੰ ਪੜ੍ਹਨ ਵਾਲੇ ਸੋਚਦੇ ਸਨ ਕਿ ਲੂਈ ਵੀ ਬਹਾਦਰ ਦਿਸਣ ਵਾਲਾ ਕੋਈ ਭਾਰੀ ਕੱਦ ਦਾ ਵਾਲਾ ਵਿਅਕਤੀ ਹੋਵੇਗਾ ਜਦ ਕਿ ਅਸਲੀਅਤ ਇਹ ਸੀ ਕਿ ਉਸ ਨੇ ਆਪਣੀ ਜ਼ਿਆਦਾਤਰ ਪ੍ਰਸਿੱਧ ਰਚਨਾਵਾਂ ਬਿਮਾਰੀ ਦੀ ਅਵਸਥਾ ਵਿਚ ਮੰਜੇ 'ਤੇ ਪਏ-ਪਏ ਨੇ ਲਿਖੀਆਂ। ਸ਼ੰਕਰਾਚਾਰੀਆ ਆਪਣੇ ਜੀਵਨ ਦੇ ਜ਼ਿਆਦਾਤਰ ਸਮਾਂ ਭਗੰਦਰ ਦੀ ਬਿਮਾਰੀ ਦੇ ਸ਼ਿਕਾਰ ਰਹੇ।
ਵੈਦ ਨੇ ਉਨ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਸਰੀਰਕ ਮਿਹਨਤ ਕਰਨ ਅਤੇ ਚੱਲਣ-ਫਿਰਨ ਦੀ ਮਨਾਹੀ ਕੀਤੀ ਸੀ ਪਰ ਉਸ ਬੰਜਰ ਸਰੀਰ ਨੂੰ ਲੈ ਕੇ ਉਨ੍ਹਾਂ ਨੇ ਚਾਰੇ ਧਾਮਾਂ ਦੀ ਸਥਾਪਨਾ, ਸ਼ਾਸਤਰਾਂ ਵਲੋਂ ਦਿਖਾਏ ਧਰਮ ਗ੍ਰੰਥਾਂ ਦੀ ਭਾਸ਼ਾ ਆਦਿ ਦਾ ਵਿਸ਼ਾਲ ਕੰਮ ਪੂਰਾ ਕੀਤਾ।
ਇਥੇ ਸਰੀਰਕ ਸਿਹਤਮੰਦੀ ਦਾ ਨਿਯਮਾਂ ਦੀ ਉਲੰਘਣਾ ਕਰਨ ਜਾਂ ਉਨ੍ਹਾਂ ਨੂੰ ਟਿੱਚ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ। ਕਹਿਣ ਦਾ ਭਾਵ ਸਿਰਫ਼ ਏਨਾ ਹੈ ਕਿ ਸਿਹਤਮੰਦ ਸਰੀਰ ਦਾ ਸਹੀ ਵਰਤੋਂ ਜਿਸ ਮਾਨਸਿਕਤਾ ਦੇ ਆਧਾਰ 'ਤੇ ਸੰਭਵ ਹੁੰਦੀ ਹੈ, ਉਸ ਦੇ ਵਿਕਾਸ 'ਤੇ ਵੀ ਸਹੀ ਧਿਆਨ ਦੇਣਾ ਚਾਹੀਦਾ। ਮਾਨਸਿਕ ਸਥਿਤੀ ਹਲਕੀ-ਫੁਲਕੀ ਰਹਿਣੀ ਚਾਹੀਦੀ।
ਬਿਨਾਂ ਕਾਰਨ ਡਰ, ਗੁੱਸਾ ਆਦਿ ਦੀ ਗਣਨਾ ਮਾਨਸਿਕ ਰੋਗਾਂ ਵਿਚ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਸਰੀਰਕ ਬਿਮਾਰੀ ਦਾ ਲੱਛਣ ਮੂੰਹ ਤੋਂ ਝਲਕਦਾ ਹੈ ਉਸੇ ਤਰ੍ਹਾਂ ਮਨ ਦੀ ਬਿਮਾਰੀ ਵੀ ਚਿਹਰੇ 'ਤੇ ਝਲਕਦੀ ਹੈ। ਮਨੋਵਿਗਿਆਨੀਆਂ ਅਨੁਸਾਰ ਮੁਸਕਾਨ ਉਹ ਦਵਾਈ ਹੈ ਜੋ ਇਨ੍ਹਾਂ ਰੋਗਾਂ ਦੇ ਨਿਸ਼ਾਨ ਤੁਹਾਡੇ ਚਿਹਰੇ ਤੋਂ ਨਹੀਂ ਉਡਾ ਦਿੰਦੀ ਸਗੋਂ ਰੋਗਾਂ ਦੀ ਜੜ੍ਹ ਵੀ ਤੁਹਾਡੇ ਅੰਤਰਮਨ ਵਿਚੋਂ ਕੱਢ ਦਿੰਦੀ ਹੈ।
ਕੁਝ ਲੋਕ ਬੋਝਲ ਮਨ ਨਾਲ ਪ੍ਰੇਸ਼ਾਨ ਰਹਿੰਦੇ ਹਨ। ਇਸ ਤਰ੍ਹਾਂ ਦੇ ਲੋਕਾਂ ਨੂੰ ਖੁਸ਼ ਰਹਿਣ ਦੀ ਕਲਾ ਸਿੱਖਣੀ ਚਾਹੀਦੀ। ਅਜਿਹਾ ਕਰਨ ਲਈ ਅੱਜ ਅਤੇ ਹੁਣ ਤੋਂ ਤਿਆਰ ਹੋ ਜਾਵੋ। ਰੋਜ਼ਾਨਾ ਜੀਵਨ ਵਿਚ ਜਿਸ ਨਾਲ ਮੁਲਾਕਾਤ ਹੋਵੇ ਉਸ ਨੂੰ ਖਿੜੇ ਮੱਥੇ ਮਿਲਿਆ ਜਾਵੇ ਤਾਂ ਸਾਹਮਣੇ ਵਾਲਾ ਵੀ ਤੁਹਾਨੂੰ ਮੁਸਕਰਾਉਂਦਾ ਹੋਇਆ ਹੀ ਮਿਲੇਗਾ।

ਆਪਣੇ ਭੋਜਨ ਦੀ ਪੌਸ਼ਟਿਕਤਾ ਨੂੰ ਰੱਖੋ ਸੁਰੱਖਿਅਤ

ਅਸੀਂ ਭਾਰਤੀ ਰਸੋਈ ਦਾ ਸਰਵੇਖਣ ਕਰੀਏ ਤਾਂ ਜ਼ਿਆਦਾਤਰ ਘਰਾਂ ਵਿਚ ਸਾਨੂੰ ਇਹੀ ਜਾਣਕਾਰੀ ਮਿਲੇਗੀ ਕਿ ਗ੍ਰਹਿਣੀਆਂ ਵਧੀਆ ਭੋਜਨ ਬਣਾਉਣ ਵਿਚ ਤਾਂ ਮਾਹਿਰ ਹਨ ਹੀ ਪਰ ਖਾਧ ਪਦਾਰਥਾਂ ਦੀ ਪੌਸ਼ਟਕਿਤਾ ਬਣਾ ਕੇ ਰੱਖਦੇ ਹੋਏ ਪਕਵਾਨ ਬਣਾਉਣ ਦੀ ਜਾਣਕਾਰੀ ਤੋਂ ਜ਼ਿਆਦਾ ਅਣਜਾਨ ਹਨ।
ਪੇਸ਼ ਹੈ ਇਥੇ ਕੁਝ ਜਾਣਕਾਰੀਆਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਨਾ ਸਿਰਫ਼ ਆਪਣੇ ਭੋਜਨ ਦੀ ਪੌਸ਼ਟਿਕਤਾ ਬਣਾਈ ਰੱਖ ਸਕਦੇ ਹੋ ਸਗੋਂ ਜਿਸ ਨੂੰ ਤੁਸੀਂ ਭੋਜਨ ਦੀ ਗ਼ੈਰ-ਜ਼ਰੂਰੀ ਚੀਜ਼ ਸਮਝਦੇ ਹੋ ਉਸ ਨੂੰ ਵੀ ਵਰਤੋਂ ਕਰਕੇ ਪੂਰੀ ਪੌਸ਼ਟਿਕਤਾ ਬਣਾਈ ਰੱਖ ਸਕਦੇ ਹੋ।
ਚਾਵਲ : ਮੌਜੂਦਾ ਬਾਜ਼ਾਰਾਂ ਵਿਚ ਉਪਲਬੱਧ ਚਾਵਲ ਅਤੇ ਪਹਿਲਾਂ ਤੋਂ ਮੌਜੂਦ ਚਾਵਲਾਂ ਵਿਚ ਕਾਫ਼ੀ ਫ਼ਰ ਆ ਗਿਆ ਹੈ। ਪਹਿਲਾਂ ਜੋ ਚਾਵਲ ਬਾਜ਼ਾਰਾਂ ਵਿਚ ਮੌਜੂਦ ਸਨ ਉਹ ਇਕ ਹਲਕੇ ਲਾਲ ਰੰਗ ਦੀ ਪਰਤ ਅਤੇ ਇਕ ਖੁਰਦਰੇਪਨ ਵਾਲੇ ਸਨ ਪਰ ਜਿਵੇਂ-ਜਿਵੇਂ ਮਸ਼ੀਨਾਂ ਦਾ ਚੱਲਣ ਸ਼ੁਰੂ ਹੋਇਆ, ਚਾਵਲਾਂ ਨੂੰ ਮਸ਼ੀਨਾਂ ਨਾਲ ਹੀ ਸਾਫ਼ ਕੀਤਾ ਜਾਣ ਲੱਗਿਆ। ਆਕਰਸ਼ਕ ਤੇ ਸੁੰਦਰ ਦਿਸਣ ਲਈ ਸਾਫ਼-ਸਫ਼ਾਈ ਜਲਦੀ ਹੋ ਜਾਣ ਦੇ ਚਲਦਿਆਂ ਚਾਵਲਾਂ ਦੀ ਜੋ ਲਾਲ ਪਰਤ ਸੀ, ਉਹ ਪੂਰੀ ਤਰ੍ਹਾਂ ਹਟਾ ਦਿੱਤੀ ਗਈ। ਹੁਣ ਬਾਜ਼ਾਰ ਵਿਚ ਬਿਲਕੁਲ ਸਫ਼ੈਦ ਤੇ ਮੁਲਾਇਮ ਅਤੇ ਬਣਨ ਦੇ ਬਾਅਦ ਆਕਰਸ਼ਕ ਦਿਸਣ ਵਾਲੇ ਚਾਵਲ ਆਉਣ ਲੱਗੇ ਹਨ।
ਜਿਵੇਂ ਕਿ ਤੁਸੀਂ ਇਸ ਗੱਲ ਤੋਂ ਜਾਣੂ ਹੋ ਕਿ ਲਾਲ ਪਰਤ ਅਤੇ ਚਾਵਲ ਦਾ ਖੁਰਦਰਾਪਨ ਜੋ ਸੀ? ਉਹ ਬੀ-ਕ੍ਰੋਟੀਨ ਅਤੇ ਵਿਟਾਮਿਨ-ਬੀ ਨਾਮੀ ਪੌਸ਼ਟਿਕ ਤੱਤ ਸੀ ਜੋ ਸਾਡੇ ਸਰੀਰ ਲਈ ਅਤਿਅੰਤ ਜ਼ਰੂਰੀ ਹੈ। ਉਹ ਨਾ ਸਿਰਫ਼ ਸੌਖਿਆਂ ਨਾਲ ਹਜ਼ਮ ਹੁੰਦਾ ਹੈ ਸਗੋਂ ਸਰੀਰ ਲਈ ਠੰਢਕਵਰਧਕ ਵੀ ਹੈ। ਅੱਜ ਵੀ ਭਾਰਤ ਦੇ ਪਿੰਡਾਂ ਵਿਚ ਇਸ ਤਰ੍ਹਾਂ ਦੇ ਚਾਵਲ ਮੌਜੂਦ ਹਨ ਪਰ ਸ਼ਹਿਰਾਂ ਵਿਚ ਇਸ ਦੀ ਉਪਲਬੱਧਤਾ ਨਾ ਦੇ ਬਰਾਬਰ ਹੈ।
ਕਣਕ : ਅੱਜਕਲ੍ਹ ਬਾਜ਼ਾਰਾਂ ਵਿਚ ਵੱਖ-ਵੱਖ ਕੰਪਨੀਆਂ ਦਾ ਆਟਾ ਪੈਕੇਟਾਂ ਵਿਚ ਮਿਲਦਾ ਹੈ। ਪੈਕੇਟਾਂ ਵਿਚ ਮੌਜੂਦ ਇਹ ਆਟਾ ਮਿੱਲ ਵਿਚ ਪੀਸਿਆ ਜਾਂਦਾ ਹੈ ਜਿਥੇ ਕਣਕ ਦੀ ਪੌਸ਼ਟਿਕਤਾ ਨਾਲ ਭਰਪੂਰ ਛਾਣਬੂਰੇ ਨੂੰ ਕੱਢ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦਾ ਆਟਾ ਸਿਹਤਵਰਧਕ ਨਹੀਂ ਦੱਸਿਆ ਗਿਆ ਹੈ। ਇਸ ਦੇ ਉਲਟ ਤੁਸੀਂ ਜੇਕਰ ਕਣਕ ਖਰੀਦ ਕੇ ਧੋ ਕੇ, ਸੁਕਾ ਕੇ ਆਟਾ ਪਿਸਾਓ ਅਤੇ ਛਾਣਬੂਰਾ ਸਮੇਤ ਹੀ ਰੋਟੀਆਂ ਬਣਾਓ ਤਾਂ ਨਾ ਸਿਰਫ਼ ਤੁਸੀਂ ਪੂਰੀ ਤਰ੍ਹਾਂ ਨਾਲ ਪੌਸ਼ਟਿਕਤਾ ਪਾ ਸਕਦੇ ਹੋ। ਜੋ ਵਿਅਕਤੀ ਵੱਖ-ਵੱਖ ਤਰ੍ਹਾਂ ਦੀਆਂ ਅੰਤੜੀਆਂ ਦੀਆਂ ਬਿਮਾਰੀਆਂ ਤੇ ਹਾਜ਼ਮੇ ਦੀ ਗੜਬੜੀ ਤੋਂ ਪਰੇਸ਼ਾਨ ਹੈ ਉਹ ਇਸ ਤਰ੍ਹਾਂ ਦੇ ਆਟੇ ਦਾ ਸੇਵਨ ਕਰਕੇ ਆਪਣੇ ਰੋਗਾਂ ਤੋਂ ਛੁਟਕਾਰਾ ਪਾ ਸਕਦਾ ਹੈ।
ਜੇਕਰ ਤੁਸੀਂ ਆਟੇ ਨੂੰ ਛਾਣ ਕੇ ਛਾਣਬੂਰਾ ਵੱਖਰਾ ਕਰਨਾ ਚਾਹੁੰਦੇ ਹੋ ਤਾਂ ਬਚੇ ਹੋਏ ਛਾਣਬੂਰੇ ਦੀ ਹਫ਼ਤੇ 'ਚ ਦੋ ਵਾਰ ਖੀਰ ਬਣਾ ਕੇ ਉਸ ਦੀ ਪੌਸ਼ਟਿਕਤਾ ਦਾ ਭਰਪੂਰ ਵਰਤੋਂ ਕਰ ਸਕਦੇ ਹੋ। ਚਾਵਲ ਖੀਰ ਦੀ ਤਰ੍ਹਾਂ ਇਹ ਖੀਰ ਬਣਾਈ ਜਾਂਦੀ ਹੈ। ਚਾਵਲ ਦੀ ਥਾਂ 'ਤੇ ਛਾਣਬੂਰੇ ਦੀ ਵਰਤੋਂ ਕੀਤੀ ਜਾਂਦੀ ਹੈ। ਬਾਕੀ ਸਾਰੀ ਸਮੱਗਰੀ ਉਹੀ ਹੁੰਦੀ ਹੈ।
ਇਸ ਦੇ ਨਾਲ-ਨਾਲ ਵੱਖ-ਵੱਖ ਸਬਜ਼ੀਆਂ ਵਿਚ ਵੀ ਥੋੜ੍ਹਾ-ਥੋੜ੍ਹਾ ਛਾਣਬੂਰਾ ਪਾ ਕੇ ਬਣਾ ਸਕਦੇ ਹੋ। ਸੋਇਆਬੀਨ, ਬਾਜਰਾ ਨੂੰ ਵੀ ਕਣਕ ਪੀਸਦੇ ਸਮੇਂ ਸ਼ਾਮਿਲ ਕਰ ਸਕਦੇ ਹੋ। ਇਸ ਨਾਲ ਸਵਾਦ ਦੁੱਗਣਾ ਤਾਂ ਹੋਵੇਗਾ ਹੀ ਨਾਲ ਹੀ ਪੂਰੀ ਤਰ੍ਹਾਂ ਪੌਸ਼ਟਿਕਤਾ ਵੀ ਹਾਸਲ ਕਰ ਸਕੋਗੇ।
ਦਾਲ : ਦਾਲ ਚਾਹੇ ਛੋਲਿਆਂ ਦੀ ਜਾਂ ਮਸਰਾਂ ਦੀ ਹੋਵੇ, ਧੋਤੇ ਮਾਂਹ ਦੀ ਹੋਵੇ ਜਾਂ ਅਰਹਰ ਦੀ, ਬਣਾਉਣ ਤੋਂ ਪਹਿਲਾਂ ਧੋਵੋ ਅਤੇ ਤੁਰੰਤ ਬਣਾਓ। ਕੋਈ ਵਿਸ਼ੇਸ਼ ਪਕਵਾਨ ਬਣਾਉਂਦੇ ਸਮੇਂ ਧੋਤੇ ਮਾਂਹ ਜਾਂ ਛੋਲਿਆਂ ਦੀ ਦਾਲ ਨੂੰ ਅੱਠ ਤੋਂ ਨੌਂ ਘੰਟੇ ਭਿਉਂਣਾ ਹੋਵੇ ਤਾਂ ਤੁਸੀਂ ਦਾਲ ਨੂੰ ਚੰਗੀ ਤਰ੍ਹਾਂ ਨਾਲ ਧੋ ਲਵੋ। ਉਸ ਤੋਂ ਬਾਅਦ ਹੀ ਉਸ ਨੂੰ ਭਿਉਂਵੋ ਅਤੇ ਭਾਂਡੇ ਨੂੰ ਢੱਕ ਕੇ ਰੱਖ ਦਿਓ। ਜਦੋਂ ਇਹੀ ਦਾਲ ਪੀਹਣੀ ਹੋਵੇ ਤਾਂ ਇਸੇ ਪਾਣੀ ਨੂੰ ਵਰਤੋਂ ਵਿਚ ਲਿਆਓ।
ਇਡਲੀ, ਡੋਸੇ ਪਕਵਾਨ ਬਣਾਉਂਦੇ ਦਾਲ ਤੇ ਚਾਵਲ ਭਿਉਣ ਸਮੇਂ ਦਾ ਪਾਣੀ ਵਰਤੋਂ ਕਰੋ। ਛੋਲਿਆਂ ਦੀ ਦਾਲ, ਛੋਲੇ, ਰਾਜਮਾਂਹ ਆਦਿ ਪਕਵਾਨ ਬਣਾਉਂਦੇ ਸਮੇਂ ਮਿੱਠੇ ਸੋਢੇ ਦੀ ਵਰਤੋਂ ਨਾ ਕਰੋ। ਇਸ ਨਾਲ ਪੌਸ਼ਟਿਕਤਾ ਖ਼ਤਮ ਹੋ ਜਾਂਦੀ ਹੈ। ਸੋਢੇ ਨਾਲ ਪਕਾਏ ਪਕਵਾਨ ਖਾਣ ਨਾਲ ਗੈਸ, ਖੱਟੀ ਡਕਾਰ ਆਦਿ ਰੋਗਾਂ ਦੀ ਸ਼ਿਕਾਇਤ ਹੋਣ ਲਗਦੀ ਹੈ।
ਸਾਗ, ਸਬਜ਼ੀਆਂ : ਸਬਜ਼ੀਆਂ ਜਦੋਂ ਤੱਕ ਗ੍ਰਹਿਣੀਆਂ ਵਲੋਂ ਬਣ ਕੇ ਖਾਣੇ ਦੀ ਮੇਜ਼ ਤੱਕ ਪਹੁੰਚਦੀਆਂ, ਉਦੋਂ ਤੱਕ ਉਹ ਆਪਣੀ 70 ਫ਼ੀਸਦੀ ਪੌਸ਼ਟਿਕਤਾ ਖ਼ਤਮ ਕਰ ਚੁੱਕੀਆਂ ਹੁੰਦੀਆਂ ਹਨ। ਜ਼ਿਆਦਾਤਰ ਭਾਰਤੀ ਰਸੋਈ ਵਿਚ ਦੇਖਿਆ ਗਿਆ ਹੈ ਕਿ ਗ੍ਰਹਿਣੀਆਂ ਸਬਜ਼ੀਆਂ ਛਿੱਲ ਕੇ ਅਤੇ ਕੱਟ ਕੇ ਦੋ ਤਿੰਨ ਵਾਰ ਧੋਂਦੀਆਂ ਹਨ ਜਿਸ ਕਾਰਨ ਸਬਜ਼ੀਆਂ ਦੀ ਆਪਣੀ 60 ਫ਼ੀਸਦੀ ਪੌਸ਼ਟਕਿਤਾ ਖ਼ਤਮ ਹੋ ਜਾਂਦੀ ਹੈ। ਪਕਾਉਂਦੇ ਸਮੇਂ ਵੀ ਸਹੀ ਅਨੁਪਾਤ ਵਿਚ ਪਾਣੀ ਨਾ ਪਾ ਕੇ ਜ਼ਰੂਰਤ ਤੋਂ ਜ਼ਿਆਦਾ ਪਾਣੀ ਪਾ ਦਿੰਦੇ ਹਾਂ। ਪਹਿਲਾਂ ਨਮਕ ਪਾ ਕੇ ਪਕਾਉਂਦੇ ਹਾਂ। ਢੱਕ ਕੇ ਨਹੀਂ ਪਕਾਉਂਦੇ, ਨਤੀਜਾ ਰਹੀ-ਸਹੀ ਪੌਸ਼ਟਿਕਤਾ ਵੀ ਖ਼ਤਮ ਹੋ ਜਾਂਦੀ ਹੈ।


-ਰੂਬੀ

ਸਿਹਤ ਖ਼ਬਰਨਾਮਾ

ਤੇਜ਼ ਸੰਗੀਤ ਤੁਹਾਡੇ ਫੇਫੜਿਆਂ ਵਿਚ ਸੁਰਾਖ ਦਾ ਕਾਰਨ

ਤੇਜ਼ ਸੰਗੀਤ ਤੁਹਾਡੇ ਫੇਫੜਿਆਂ ਵਿਚ ਸੁਰਾਖ ਵੀ ਕਰ ਸਕਦਾ ਹੈ। ਜੇਕਰ ਤੁਸੀਂ ਤੇਜ਼ ਆਵਾਜ਼ ਵਿਚ ਸੰਗੀਤ ਸੁਣਦੇ ਹੋ ਤਾਂ ਤੁਹਾਡੇ ਫੇਫੜਿਆਂ ਦਾ ਨੁਕਸਾਨ ਹੋ ਸਕਦਾ ਹੈ, ਚਾਹੇ ਤੁਹਾਨੂੰ ਕੋਈ ਸਿਹਤ ਸਬੰਧੀ ਸਮੱਸਿਆ ਰਹੀ ਹੋਵੇ ਜਾਂ ਨਾ। ਇਸ ਤਰ੍ਹਾਂ ਸਥਿਤੀ ਨੂੰ ਵਿਸ਼ੇਸ਼ 'ਸਪਾਨਟੇਨੀਅਮ ਨਿਊਚਮੋਥੋਰੈਕਸ' ਕਹਿੰਦੇ ਹਨ ਜਿਸ ਵਿਚ ਫੇਫਿੜਆਂ ਤੋਂ ਹਵਾ ਲੀਕ ਹੋਣ ਲਗਦੀ ਹੈ।
ਮਾਹਿਰਾਂ ਨੇ ਇਹ ਵੀ ਪਾਇਆ ਕਿ ਜੋ ਵਿਅਕਤੀ ਸਿਗਰਟਨੋਸ਼ੀ ਕਰਦਾ ਸੀ, ਉਨ੍ਹਾਂ ਵਿਚ ਇਹ ਸਥਿਤੀ ਹੋਣ ਦੀ ਸੰਭਾਵਨਾ ਹੋਰ ਵਧੇਰੇ ਪਾਈ ਗਈ। ਇਸ ਸਥਿਤੀ ਵਿਚ ਸਾਹ ਲੈਣ ਵਿਚ ਮੁਸ਼ਕਿਲ ਅਤੇ ਸੀਨੇ ਵਿਚ ਦਰਦ ਵੀ ਪਾਇਆ ਗਿਆ। ਜ਼ਿਆਦਾ ਤੇਜ਼ ਸੰਗੀਤ ਦੇ ਕਾਰਨ ਫੇਫੜਿਆਂ ਵਿਚ ਕੰਬਣੀ ਵੀ ਪਾਈ ਗਈ।
ਬੁਢਾਪਾ ਛੇਤੀ ਲਿਆਉਂਦਾ ਹੈ ਅਨੀਂਦਰਾ

ਇਕ ਪਾਸੇ ਜਿਥੇ ਭਰਪੂਰ ਨੀਂਦ ਸਿਹਤ ਅਤੇ ਸੁੰਦਰਤਾ ਦੀ ਕੁੰਜੀ ਹੈ, ਉਥੇ ਅਨੀਂਦਰਾ ਰੋਗ ਬੁਢਾਪੇ ਨੂੰ ਜਲਦੀ ਆਉਣ ਦਾ ਕਾਰਨ ਹੁੰਦਾ ਹੈ ਕਿਉਂਕਿ ਘੱਟ ਸੌਣ ਵਾਲੇ ਲੋਕ ਜਲਦੀ ਬੁੱਢੇ ਹੋ ਜਾਂਦੇ ਹਨ। ਇਹ ਕਹਿਣਾ ਹੈ ਜਰਮਨੀ ਦੇ ਅਨੀਂਦਰਾ ਰੋਗ ਮਾਹਿਰ ਡਾਕਟਰਾਂ ਦਾ। ਇਕ ਹਜ਼ਾਰ ਬੱਚਿਆਂ 'ਤੇ ਕੀਤੀ ਗਈ ਖੋਜ ਅਨੁਸਾਰ 21 ਫ਼ੀਸਦੀ ਬੱਚੇ ਨੀਂਦ ਦੀਆਂ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਹਨ। ਖੋਜ ਅਨੁਸਾਰ ਅਨੀਂਦਰਾ ਦੇ ਰੋਗ ਦੇ ਮੁੱਖ ਕਾਰਨਾਂ ਵਿਚੋਂ ਜ਼ਿਆਦਾ ਸਮੇਂ ਤੱਕ ਟੀ. ਵੀ. ਦੇਖਣਾ, ਦੇਰ ਰਾਤ ਤੱਕ ਜਾਗਣਾ ਅਤੇ ਅਨਿਯਮਿਤ ਰੋਜ਼ਮਰ੍ਹਾ ਸ਼ਾਮਿਲ ਹਨ। ਮਾਹਿਰਾਂ ਅਨੁਸਾਰ ਜੋ ਬੱਚੇ ਰਾਤ ਸਮੇਂ ਠੀਕ ਤਰ੍ਹਾਂ ਨਹੀਂ ਸੌਂਦੇ, ਉਹ ਚਿੜਚਿੜੇ ਹੋ ਜਾਂਦੇ ਹਨ ਅਤੇ ਉਨ੍ਹਾਂ ਵਿਚ ਪੂਰੀ ਨੀਂਦ ਨਾ ਆਉਣ ਕਾਰਨ ਉੱਚ ਖ਼ੂਨ ਦਬਾਅ, ਦਿਲ ਸਬੰਧੀ ਬਿਮਾਰੀਆਂ ਅਤੇ ਹਾਜ਼ਮੇ ਸਬੰਧੀ ਗੜਬੜੀਆਂ ਪੈਦਾ ਹੋ ਜਾਂਦੀਆਂ ਹਨ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX