ਤਾਜਾ ਖ਼ਬਰਾਂ


ਪੰਜਾਬ ਬੰਦ ਨੂੰ ਲੈ ਕੇ ਪੁਲਿਸ ਵੱਲੋਂ ਲੁਧਿਆਣਾ 'ਚ ਸੁਰੱਖਿਆ ਦੇ ਕਰੜੇ ਪ੍ਰਬੰਧ
. . .  17 minutes ago
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਕਿਸਾਨ, ਵੱਖ ਵੱਖ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਅੱਜ ਪੁਲਿਸ ਵੱਲੋਂ ਸ਼ਹਿਰ ਵਿਚ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ। ਕਿਸਾਨ ਜਥੇਬੰਦੀਆਂ ਤੋਂ ਇਲਾਵਾ ਅਕਾਲੀ...
ਖੇਤੀ ਸੁਧਾਰ ਬਿੱਲਾਂ ਨੂੰ ਲੈ ਕੇ ਹੰਡਿਆਇਆ 'ਚ ਆਵਾਜਾਈ ਬਿਲਕੁਲ ਬੰਦ
. . .  21 minutes ago
ਹੰਡਿਆਇਆ /ਬਰਨਾਲਾ, 25 ਸਤੰਬਰ (ਗੁਰਜੀਤ ਸਿੰਘ ਖੁੱਡੀ ) - ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਪੰਜਾਬ ਬੰਦ ਦੇ ਸੱਦੇ 'ਤੇ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਖੇਤੀ ਸੁਧਾਰ ਬਿੱਲਾਂ ਨੂੰ ਲੈ ਕੇ ਵਿਰੁੱਧ ਕੌਮੀ ਮਾਰਗ ਨੰਬਰ 7 ਚੰਡੀਗੜ੍ਹ -ਬਠਿੰਡਾ ਉੱਪਰ...
ਤਰਨ ਤਾਰਨ ਦੇ ਸਮੂਹ ਦੁਕਾਨਦਾਰਾਂ ਵੱਲੋਂ ਕਿਸਾਨਾਂ ਦੇ ਹੱਕ 'ਚ ਰੋਸ ਪ੍ਰਦਰਸ਼ਨ
. . .  25 minutes ago
ਤਰਨਤਾਰਨ, 25 ਸਤੰਬਰ (ਹਰਿੰਦਰ ਸਿੰਘ/ ਵਿਕਾਸ ਮਰਵਾਹਾ) - ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰ ਬਿੱਲ ਨੂੰ ਪਾਸ ਕਰਨ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦਾ ਅਸਰ ਤਰਨ ਤਾਰਨ ਸ਼ਹਿਰ...
ਬੰਦ ਨੂੰ ਲੈ ਕੇ ਬਟਾਲਾ ਤਹਿਸੀਲ ਪੂਰੀ ਬੰਦ
. . .  50 minutes ago
ਬਟਾਲਾ, (ਕਾਹਲੋ) 25 ਸਤੰਬਰ - ਕੇਂਦਰ ਸਰਕਾਰ ਦੇ ਖੇਤੀ ਸੁਧਾਰ ਬਿੱਲਾਂ ਦੇ ਵਿਰੋਧ ਵਿਚ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਕਾਰਨ ਜ਼ਿਲ੍ਹਾ ਗੁਰਦਾਸਪੁਰ ਦਾ ਬਟਾਲਾ ਸ਼ਹਿਰ ਪੂਰੀ ਤਰ੍ਹਾਂ ਸੁੰਨ -ਸਾਨ ਹੋ ਗਿਆ ਹੈ। ਸ਼ਹਿਰ ਵਿਚ ਜ਼ਰੂਰੀ...
ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਜੰਡਿਆਲਾ ਗੁਰੂ ਤੇ ਆਸ-ਪਾਸ ਦਾ ਖੇਤਰ ਪੂਰਨ ਤੌਰ ਤੇ ਬੰਦ
. . .  58 minutes ago
ਜੰਡਿਆਲਾ ਗੁਰੂ, 25 ਸਤੰਬਰ (ਰਣਜੀਤ ਸਿੰਘ ਜੋਸਨ)- ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ੨੫ ਸਤੰਬਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ...
ਅਜਨਾਲਾ ਖੇਤਰ ਵਿਚ ਪੰਜਾਬ ਬੰਦ ਨੂੰ ਮਿਲਿਆ ਪੂਰਨ ਸਮਰਥਨ
. . .  1 minute ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਖੇਤੀ ਸੁਧਾਰਾਂ ਦੇ ਨਾਮ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਸੁਧਾਰ ਬਿੱਲਾਂ ਦੇ ਵਿਰੋਧ 'ਚ ਕਿਸਾਨ ਤੇ ਜਨਤਕ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿਚ ਵੀ ਪੂਰਾ ਸਮਰਥਨ ਮਿਲ...
ਸਮਾਣਾ 'ਚ ਮੁਕੰਮਲ ਬੰਦ - ਨਹੀਂ ਹੋਈ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ
. . .  about 1 hour ago
ਸਮਾਣਾ, (ਪਟਿਆਲਾ), 25 ਸਤੰਬਰ (ਸਾਹਿਬ ਸਿੰਘ) - ਕੇਂਦਰ ਸਰਕਾਰ ਦੇ ਖੇਤੀ ਸੁਧਾਰ ਬਿੱਲਾਂ ਦੇ ਵਿਰੋਧ ਵਿਚ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਕਾਰਨ ਪਟਿਆਲਾ ਦਾ ਸਮਾਣਾ ਸ਼ਹਿਰ ਪੂਰੀ ਤਰ੍ਹਾਂ ਸੁੰਨ -ਸਾਨ ਹੋ ਗਿਆ ਹੈ। ਸ਼ਹਿਰ ਵਿਚ ਜ਼ਰੂਰੀ ਵਸਤੂਆਂ ਦੁੱਧ...
ਆਈ.ਪੀ.ਐਲ-2020 : ਅੱਜ ਦਾ ਮੁਕਾਬਲਾ ਦਿੱਲੀ ਤੇ ਚੇਨਈ ਵਿਚਕਾਰ
. . .  about 1 hour ago
ਜਲੰਧਰ, 25 ਸਤੰਬਰ - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ...
ਕਿਸਾਨਾਂ ਵੱਲੋਂ ਪੰਜਾਬ ਬੰਦ ਅੱਜ
. . .  about 1 hour ago
ਜਲੰਧਰ, 25 ਸਤੰਬਰ - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ....
ਅੱਜ ਦਾ ਵਿਚਾਰ
. . .  about 1 hour ago
ਮਨਜੀਤ ਸਿੰਘ ਜੀ ਕੇ ਦੀ ਕੋਵਿਡ-19 ਟੈਸਟ ਰਿਪੋਰਟ ਪਾਜ਼ੀਟਿਵ
. . .  1 day ago
ਅਜਨਾਲਾ , 24 ਸਤੰਬਰ { ਗੁਰਪ੍ਰੀਤ ਢਿੱਲੋਂ } ‘ਜਾਗੋ ਪਾਰਟੀ’ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਦਾ ਕਹਿਣਾ ਹੈ ਕਿ ਮੇਰੀ ਕੋਵਿਡ-19 ਟੈਸਟ ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ। ਜਿਸ ਉਪਰੰਤ ਮੈਂ ਆਪਣੇ ਘਰ ਵਿਖੇ ...
ਕਿਸਾਨਾਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦੀ ਸ਼੍ਰੋਮਣੀ ਕਮੇਟੀ ਨੇ ਕੀਤੀ ਹਮਾਇਤ
. . .  1 day ago
ਅਜਨਾਲਾ , 24 ਸਤੰਬਰ { ਗੁਰਪ੍ਰੀਤ ਢਿੱਲੋਂ }-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਦਿਆਂ 25 ਸਤੰਬਰ ...
ਆਈ.ਪੀ.ਐਲ. 2020 : ਕਿੰਗਜ਼ ਇਲੈਵਨ ਪੰਜਾਬ ਨੇ ਰੋਇਲ ਚੈਲੈਂਜਰਸ ਬੈਂਗਲੌਰ ਨੂੰ ਹਰਾਇਆ
. . .  1 day ago
ਸ਼ਹਿਰ ਦੇ ਨਾਮਵਰ ਜਿਊਲਰਜ਼ ਦੀ ਦੁਕਾਨ 'ਤੇ ਡਕੈਤੀ - ਡੇਢ ਕਰੋੜ ਦਾ ਸੋਨਾ, ਚਾਂਦੀ ਅਤੇ ਨਕਦੀ ਲੁੱਟੇ
. . .  1 day ago
ਗੋਨਿਆਣਾ {ਬਠਿੰਡਾ} , 24 ਸਤੰਬਰ (ਬਰਾੜ ਆਰ.ਸਿੰਘ)- ਥਾਣਾ ਨੇਕੀਆਂ ਵਾਲਾ ਅਧੀਨ ਪੈਂਦੇ ਮੁੱਖ ਸ਼ਹਿਰ ਦੇ ਨਾਮਵਰ 'ਲੱਖੀ ਜਵੈਲਰਜ਼' ਨਾਂਅ ਦੇ ਸ਼ੋਅ ਰੂਮ 'ਤੇ ਸ਼ਾਮ ਦੇ 7:40 ਵਜੇ ਪੰਜ ਲੁਟੇਰਿਆਂ ਵੱਲੋਂ ਮਾਰੀ ਡਕੈਤੀ 'ਚ ਲੁਟੇਰੇ ...
ਆਈ.ਪੀ.ਐਲ. 2020 : 10 ਓਵਰ 'ਚ ਰੋਇਲ ਚੈਲੈਂਜਰਸ ਬੈਂਗਲੌਰ ਦਾ ਸਕੋਰ 62/5
. . .  1 day ago
ਕੈਪਟਨ ਵੱਲੋਂ ਹਾਦਸੇ ‘ਚ ਮਰਨ ਵਾਲਿਆਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ
. . .  1 day ago
ਡੇਰਾ ਬਸੀ , 24 ਸਤੰਬਰ { ਗੁਰਮੀਤ ਸਿੰਘ }- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾਬੱਸੀ ਹਾਦਸੇ ਵਿੱਚ ਮਰਨ ਵਾਲਿਆਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ...
ਆਈ.ਪੀ.ਐਲ. 2020 : ਕਿੰਗਜ਼ ਇਲੈਵਨ ਪੰਜਾਬ ਨੇ ਬਣਾਏ 206 ਰਨ , 207 ਦਾ ਟੀਚਾ
. . .  1 day ago
ਪੰਜਾਬੀ ਯੂਨੀਵਰਸਿਟੀ ਵਲੋਂ ਪੰਜਾਬ ਬੰਦ ਦੇ ਮੱਦੇਨਜ਼ਰ 25 ਸਤੰਬਰ ਦੀ ਪ੍ਰੀਖਿਆ ਮੁਲਤਵੀ
. . .  1 day ago
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਮੱਦੇਨਜ਼ਰ 25 ਸਤੰਬਰ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ।ਇਹ ਫੈਸਲਾ ਪ੍ਰੀਖਿਆ ਦੇ ਸਬੰਧ ਵਿੱਚ ...
ਗਾਇਕ ਐੱਸ ਪੀ ਬਾਲਾਸੁਬਰਾਮਨੀਅਮ ਦੀ ਹਾਲਤ ਗੰਭੀਰ
. . .  1 day ago
ਮੁੰਬਈ,24 ਸਤੰਬਰ { ਪੰਨੂ }-ਗਾਇਕ ਐੱਸ ਪੀ ਬਾਲਾਸੁਬਰਾਮਨੀਅਮ ਜੋ ਹਸਪਤਾਲ 'ਚ ਦਾਖ਼ਲ ਹਨ ,ਉਨ੍ਹਾਂ ਦੀ ਹਾਲਤ ਕਾਫ਼ੀ ਖ਼ਰਾਬ ਹੈ ।
ਆਈ.ਪੀ.ਐਲ. 2020 : 5 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ ਬਣਾਈਆਂ 41/0
. . .  1 day ago
ਕਪੂਰਥਲਾ ਜ਼ਿਲ੍ਹੇ ਵਿਚ 96 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜੀਟਿਵ, 4 ਦੀ ਮੌਤ
. . .  1 day ago
ਕਪੂਰਥਲਾ, 24 ਸਤੰਬਰ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹਾ ਕਪੂਰਥਲਾ ਵਿਚ ਅੱਜ 96 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ ਤੇ ਚਾਰ ਵਿਅਕਤੀ ਦੀ ਮੌਤ ਹੋਈ ਹੈ। ਮੌਤਾਂ ਦੀ ਕੁੱਲ ਗਿਣਤੀ...
ਸੰਤ ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲਿਆਂ ਵਲੋਂ ਕਿਸਾਨ ਅੰਦੋਲਨਾਂ ਦਾ ਸਮਰਥਨ
. . .  1 day ago
ਅਮਰਕੋਟ, 24 ਸਤੰਬਰ (ਗੁਰਚਰਨ ਸਿੰਘ ਭੱਟੀ) - ਦਲ ਪੰਥ ਝਾੜ ਸਹਿਬ ਸੰਪਰਦਾਇ ਸਹੀਦ ਬਾਬਾ ਬੀਰ ਸਿੰਘ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਤਾਰਾ ਸਿੰਘ ਜੀ ਵੱਲੋ ਕੇਂਦਰ ਸਰਕਾਰ ਵੱਲੋ ਕਿਸਾਨਾ ਖਿਲਾਫ ਆਰਡੀਨੈਂਸਾ ਦੇ ਖਿਲਾਫ ਵਿੱਢੇ ਸੰਘਰਸ ਦਾ ਸਮਰਥਨ ਕੀਤਾ ਗਿਆ ਅਤੇ ਕਿਹਾ ਕਿ ਕਿਸਾਨਾ ਵੱਲੋ ਕੱਲ...
ਕਿਸਾਨ ਭਾਰਤ ਬੰਦ ਦੌਰਾਨ ਅਮਨ ਕਾਨੂੰਨ ਦੀ ਵਿਵਸਥਾ ਬਣਾ ਕੇ ਰੱਖਣ - ਕੈਪਟਨ
. . .  1 day ago
ਚੰਡੀਗੜ੍ਹ, 24 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਲਕੇ ਹੋਣ ਵਾਲੇ ਭਾਰਤ ਬੰਦ ਦੌਰਾਨ ਅਮਨ ਕਾਨੂੰਨ ਦੀ ਵਿਵਸਥਾ ਬਣਾ ਕੇ ਰੱਖਣ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਅਪੀਲ ਕੀਤੀ ਕਿ ਕੋਵਿਡ19...
ਆਈ.ਪੀ.ਐਲ. 2020 : ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾ ਕਿੰਗਜ਼ ਇਲੈਵਨ ਪੰਜਾਬ ਨੂੰ ਪਹਿਲਾ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਆਈ.ਪੀ.ਐਲ. 2020 : ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾ ਕਿੰਗਜ਼ ਇਲੈਵਨ ਪੰਜਾਬ ਨੂੰ ਪਹਿਲਾ ਬੱਲੇਬਾਜ਼ੀ ਦਾ ਦਿੱਤਾ ਸੱਦਾ...
ਵਿਧਾਇਕ ਸ਼ੇਰੋਵਾਲੀਆ ਦੀ ਅਗਵਾਈ ਹੇਠ 'ਲੋਹੀਆਂ ਤੋਂ ਸ਼ਾਹਕੋਟ, ਮਹਿਤਪੁਰ' ਤੱਕ ਕੱਢਿਆ ਜਾਵੇਗਾ ਟਰੈਕਟਰ ਰੋਸ ਮਾਰਚ
. . .  1 day ago
ਲੋਹੀਆਂ ਖਾਸ, 24 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਬਿੱਲਾਂ ਦੇ ਵਿਰੁੱਧ ਹਲਕਾ ਸ਼ਾਹਕੋਟ ਦੇ ਕਿਸਾਨਾਂ ਵੱਲੋਂ ਲੋਹੀਆਂ ਤੋਂ ਸ਼ਾਹਕੋਟ, ਮਹਿਤਪੁਰ ਤੱਕ 'ਟਰੈਕਟਰ ਰੋਸ ਮਾਰਚ' ਕੱਢਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਏ. ਸੰਦੀਪ ਸਿੰਘ ਸੋਨੂੰ ਅਤੇ ਸੀਨੀਅਰ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਜਾਗਦੀ ਰੂਹ-ਬ੍ਰਿਗੇਡੀਅਰ ਪ੍ਰੀਤਮ ਸਿੰਘ

ਇਹ ਕੋਈ ਕਹਾਣੀਂ ਨਹੀਂ, ਸਫ਼ਰਨਾਮਾ ਨਹੀਂ ਤੇ ਬਾਤ ਵੀ ਨਹੀਂ। ਇਹ ਹੈ ਗਾਥਾ । ਗਾਥਾ ਜੋ ਸੂਰਬੀਰਾਂ ਦੀ ਹੁੰਦੀ ਹੈ। ਸਿਰਲੱਥ ਬਹਾਦਰਾਂ ਤੇ ਜਾਂਬਾਜ਼ ਯੋਧਿਆਂ ਦੀ ਹੁੰਦੀ ਹੈ। ਆਓ, ਅੱਜ ਉਨ੍ਹਾਂ ਯੋਧਿਆਂ ਵਿਚੋਂ ਇਕ ਯੋਧੇ ਦੀ ਗਾਥਾ ਨੂੰ ਮੁੜ ਸੁਰਜੀਤ ਕਰੀਏ। ਇਹ ਗਾਥਾ ਹੈ ਦੂਰਅੰਦੇਸ਼ੀ, ਦਲੇਰ ਤੇ ਦ੍ਰਿੜ ਇਰਾਦੇ ਵਾਲੇ ਦਮਦਾਰ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ। ਪ੍ਰੀਤਮ ਸਿੰਘ ਨੇ ਫ਼ਿਰੋਜ਼ਪੁਰ ਜ਼ਿਲੇ ਦੇ ਪਿੰਡ ਦੀਨਾ ਦੇ ਕਿਰਸਾਨੀ ਪਰਿਵਾਰ ਵਿਚ ਜਨਮ ਲਿਆ। ਦੇਸ਼ ਭਗਤੀ ਦੀ ਚਿਣਗ ਕਾਰਨ ਫ਼ੌਜ ਵਿਚ ਭਰਤੀ ਹੋਣ ਨੂੰ ਤਰਜੀਹ ਦਿੱਤੀ। ਭਾਵੇਂ ਭਾਰਤੀ ਫ਼ੌਜ ਦੇ ਉੱਘੇ ਅਫ਼ਸਰਾਂ ਜਿਨ੍ਹਾਂ ਨੇ 1947-48 ਦੇ ਕਸ਼ਮੀਰ ਓਪਰੇਸ਼ਨ ਨੂੰ ਕਲਮਬੱਧ ਕੀਤਾ, ਉਨ੍ਹਾਂ ਦੇ ਲੇਖਾਂ ਵਿਚ ਇਸ ਮਹਾਨਾਇਕ ਦੀ ਬਹਾਦਰੀ ਅਤੇ ਕੁਰਬਾਨੀ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਇਨ੍ਹਾਂ ਵਿਚੋਂ ਲੈਫ਼. ਜਨਰਲ ਹਰਵੰਤ ਸਿੰਘ, ਲੈਫ਼. ਜਨਰਲ ਐਚ.ਐਸ. ਪਨਾਗ, ਮੇਜਰ ਜਨਰਲ ਰਾਜ ਮਹਿਤਾ (AVSM, VSM) ਅਤੇ ਬ੍ਰਿਗੇਡੀਅਰ ਜਸਬੀਰ ਸਿੰਘ ਦੁਆਰਾ ਲਿਖੇ ਲੇਖ ਵਰਣਨਯੋਗ ਹਨ। ਸ: ਕਰਨਵੀਰ ਸਿੰਘ ਸਿਬੀਆ (ਚੇਅਰਮੈਨ - ਸੰਗਰੂਰ ਹੈਰੀਟੇਜ ਅਤੇ ਪ੍ਰਿਜ਼ਰਵੇਸ਼ਨ ...

ਪੂਰਾ ਲੇਖ ਪੜ੍ਹੋ »

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-11

ਪੰਜਾਬੀ ਫ਼ਿਲਮਾਂ ਦੇ ਗੀਤਕਾਰ ਦੁਬਿਧਾ ਦੇ ਸ਼ਿਕਾਰ

ਉਂਜ ਕਹਿਣ ਨੂੰ ਤਾਂ ਪੰਜਾਬੀ ਫ਼ਿਲਮਾਂ 'ਚ ਗੀਤਕਾਰ ਨੂੰ ਨਾਇਕ (ਰਾਜ ਕਾਕੜਾ) ਦਾ ਦਰਜਾ ਤੱਕ ਵੀ ਦੇ ਦਿੱਤਾ ਗਿਆ ਹੈ, ਪਰ ਸਚਾਈ ਤਾਂ ਇਹ ਹੈ ਕਿ ਇਸ ਪ੍ਰਾਂਤਿਕ ਸਿਨੇਮਾ ਦੀਆਂ ਫ਼ਿਲਮਾਂ 'ਚ ਕਦੇ ਵੀ ਗੀਤਕਾਰ ਨੂੰ ਢੁਕਵਾਂ ਸਨਮਾਨ ਨਹੀਂ ਮਿਲਿਆ ਹੈ। ਪਾਲੀਵੁੱਡ ਦੀਆਂ ਫ਼ਿਲਮਾਂ ਦਾ ਸਰਵੇਖਣ ਕਰਨ ਤੋਂ ਪਤਾ ਲਗਦਾ ਹੈ ਕਿ ਅਨੇਕਾਂ ਲੋਕਪ੍ਰਿਆ ਗੀਤਾਂ ਦੇ ਰਚਣਹਾਰ ਵੀ ਅੰਤ 'ਚ ਗੁੰਮਨਾਮੀ ਅਤੇ ਗ਼ਰੀਬੀ ਨਾਲ ਸੰਘਰਸ਼ ਕਰਦੇ ਹੋਏ ਦੇਖੇ ਗਏ ਸਨ। ਪੰਜਾਬੀ ਫ਼ਿਲਮਾਂ ਨੂੰ ਸੰਗੀਤ ਦੇ ਪੱਖ ਤੋਂ ਅਮੀਰ ਬਣਾਉਣ ਵਾਲੇ ਸ਼ਾਇਰ ਨੰਦ ਲਾਲ ਨੂਰਪੁਰੀ ਦੀ ਜੀਵਨ-ਕਥਾ ਹੀ ਦੇਖ ਲਓ। 'ਮੰਗਤੀ' ਫ਼ਿਲਮ ਨੂੰ ਲੋਕਪ੍ਰਿਆ ਬਣਾਉਣ 'ਚ ਨੂਰਪੁਰ ਦੀ ਕਲਮ ਦਾ ਬਹੁਤ ਹੀ ਯੋਗਦਾਨ ਸੀ। ਦੇਸ਼ ਦੀ ਵੰਡ ਤੋਂ ਬਾਅਦ ਵੀ ਉਸ ਨੇ ਕਈ ਫ਼ਿਲਮਾਂ ਲਈ ਸੁਰੀਲੇ ਗੀਤ ਲਿਖੇ ਸਨ। 'ਗੁੱਡੀ' ਫ਼ਿਲਮ ਦੇ ਕਈ ਗੀਤ 'ਦਾਣਾ ਪਾਣੀ ਖਿੱਚ ਕੇ ਲਿਆਉਂਦਾ', 'ਨੀ ਟੁੱਟ ਜਾਏਂ ਰੇਲ ਗੱਡੀਏ' ਇਸ ਰਚਨਹਾਰ ਦੀ ਕਲਮ ਦਾ ਹੀ ਕਮਾਲ ਸਨ। ਦੇਖਿਆ ਜਾਏ ਤਾਂ ਪੰਜਾਬੀ ਫ਼ਿਲਮਾਂ 'ਚ ਮਿਆਰੀ ਗੀਤ ਲਿਖਣ ਦਾ ਕੰਮ ਨੂਰਪੁਰੀ ਤੋਂ ਹੀ ਸ਼ੁਰੂ ਹੋਇਆ ਸੀ। ਇਸ ਦ੍ਰਿਸ਼ਟੀਕੋਣ ਤੋਂ ਮਨੋਹਰ ...

ਪੂਰਾ ਲੇਖ ਪੜ੍ਹੋ »

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ 1977 ਵਿਚ ਪੱਟੀ ਵਿਖੇ ਇਕ ਸਾਹਿਤਕ ਪ੍ਰੋਗਰਾਮ ਸਮੇਂ ਖਿੱਚੀ ਗਈ ਸੀ। ਉਸ ਪ੍ਰੋਗਰਾਮ ਵਿਚ ਦਵਿੰਦਰ ਸਤਿਆਰਥੀ ਵੀ ਆਏ ਹੋਏ ਸੀ। ਉਹ ਸਾਰੇ ਸਾਹਿਤਕਾਰਾਂ ਦੀ ਖਿੱਚ ਦਾ ਕੇਂਦਰ ਸੀ। ਉਨ੍ਹਾਂ ਨਾਲ ਸ: ਅਜਾਇਬ ਸਿੰਘ ਹੁੰਦਲ ਵਕੀਲ ਤੇ ਕਵੀ, ਸ: ਹਰਭਜਨ ਸਿੰਘ ਹੁੰਦਲ ਕਵੀ, ਕਹਾਣੀਕਾਰ, ਨਾਵਲਕਾਰ ਤੇ ਹੋਰ ਸਾਥੀ ਗੱਲਾਂ ਕਰ ਰਹੇ ਸਨ ਤੇ ਨਾਲੇ ਸਤਿਆਰਥੀ ਜੀ ਦੀਆਂ ਗੱਲਾਂ ਸੁਣ ਕੇ ਹੱਸ ਰਹੇ ਸਨ। ਹੁਣ ਸਤਿਆਰਥੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਬਸ ਉਨ੍ਹਾਂ ਦੀਆਂ ਯਾਦਾਂ ਸਾਡੇ ਕੋਲ ਹਨ। -ਮੋਬਾਈਲ : ...

ਪੂਰਾ ਲੇਖ ਪੜ੍ਹੋ »

ਹੈਚਲੈਂਡਸ ਪਾਰਕ ਦੇ ਨਿਵਾਸੀ : ਅਤੀਤ ਯਾਤਰਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਰਸੋਈ ਅਤੇ ਸਰਵਿਸ ਮਿਊਜ਼ਿਕ ਕਮਰੇ ਦੇ ਅੱਗੇ ਇਕ ਰਾਹ ਹੈ ਜੋ ਸੈਲਾਨੀਆਂ ਲਈ ਬਣਾਏ ਆਧੁਨਿਕ ਚਾਹ ਰੇਸਤਰਾਂ ਵੱਲ ਜਾਂਦਾ ਹੈ ਜਿਥੇ ਬੀਤੇ ਯੁੱਗ ਵਿਚ ਰਸੋਈ ਘਰ ਅਤੇ ਸਰਵੈਂਟ ਮੌਜੂਦ ਸੀ। ਜ਼ਿਆਦਾਤਰ ਅੰਗਰੇਜ਼ੀ ਟੈਲੀਵਿਜ਼ਨ ਲੜੀਵਾਰ ਅਤੇ ਫ਼ਿਲਮਾਂ ਦੇ ਕਥਾਨਕ ਦਾ ਇਹ ਖੇਤਰ ਇਕ ਅਹਿਮ ਭਾਗ ਹੁੰਦਾ ਹੈ ਅਤੇ ਉਸ ਨੂੰ ਘਰ ਦੀ ਬੇਸਮੈਂਟ ਵਿਚ ਦਿਖਾਇਆ ਜਾਂਦਾ ਹੈ ਪਰ ਹੈਚਲੈਂਡਸ ਪਾਰਕ ਵਿਚ ਇਸ ਤਰ੍ਹਾਂ ਨਹੀਂ ਹੈ ਅਤੇ ਰਸੋੋਈ ਘਰ ਅਤੇ ਸਰਵੇਂਟ ਏਰੀਏ ਗ੍ਰਾਊਂਡ ਫਲੋਰ 'ਤੇ ਹੀ ਹਨ। ਚਾਹ ਕਮਰੇ ਦੀ ਇਕ ਦੀਵਾਰ 'ਤੇ ਹੈਚਲੈਂਡਸ ਪਾਰਕ ਦੇ ਨਿਯਮ ਟੰਗੇ ਹੋਏ ਸਨ ਜੋ ਬੇਹੱਦ ਰੌਚਕ ਹਨ। ਨਾਲ ਹੀ 'ਬੈੱਲ ਸਿਸਟਮ' (ਘੰਟੀ ਵਜਾਉਣ ਦੀ ਪ੍ਰਕਿਰਿਆ) ਦੀ ਵਿਗਿਆਨਕ ਤਕਨੀਕ ਵੀ ਪ੍ਰਸੰਸਾਯੋਗ ਹੈ ਜਿਸ ਤੋਂ ਏਨੇ ਵੱਡੇ ਭਵਨ ਦੇ ਕਿਸੇ ਵੀ ਕਮਰੇ ਤੋਂ ਘੰਟੀ ਵਜਾ ਕੇ ਸੇਵਕ ਨੂੰ ਬੁਲਾਇਆ ਜਾ ਸਕਦਾ ਸੀ। ਐਲਕ ਕੋਬ : ਇਕ ਝਲਕ ਹੈਚਲੈਂਡ ਪਾਰਕ ਭਵਨ ਦੌਰੇ ਦੇ ਅਖੀਰ ਵਿਚ ਅਸੀਂ ਇਕ ਸੰਭ੍ਰਾਂਤ, ਮਹਾਨ ਸ਼ਖ਼ਸੀਅਤ ਨੇ ਸਾਨੂੰ ਸਭ ਸੈਲਾਨੀਆਂ ਨੂੰ ਨਿਕਲਦੇ ਹੋਏ ਪੌੜੀਆਂ ਤੋਂ ਉੱਪਰ ...

ਪੂਰਾ ਲੇਖ ਪੜ੍ਹੋ »

ਅਲੋਕਾਰੀ ਕਾਰਨਾਮਿਆਂ ਦਾ ਸਿਰਜਕ

ਈਲਾਨ ਮਸਕ

ਅਕਤੂਬਰ 2002 ਵਿਚ ਉਹ ਸਾਢੇ ਸੋਲਾਂ ਕਰੋੜ ਡਾਲਰ ਲੈ ਕੇ ਇਸ ਕੰਪਨੀ ਤੋਂ ਵੀ ਵੱਖ ਹੋ ਗਿਆ। ਦਰਅਸਲ ਉਸ ਦੀ ਇੱਛਾ ਸੂਚਨਾ ਤਕਨਾਲੋਜੀ ਦੀਆਂ ਕੰਪਨੀਆਂ ਨੂੰ ਇਕ ਪੌੜੀ ਵਾਂਗ ਵਰਤਣ ਦੀ ਸੀ। ਇਨ੍ਹਾਂ ਤੋਂ ਪੈਸਾ ਕਮਾ ਕੇ ਉਹ ਪੁਲਾੜ ਵਿਚ ਮਨੁੱਖ ਨੂੰ ਭੇਜਣ ਦੇ ਸੁਪਨੇ ਪੂਰੇ ਕਰਨੇ ਚਾਹੁੰਦਾ ਸੀ। ਇਸ ਸਿਲਸਿਲੇ ਵਿਚ 2001 ਵਿਚ ਉਸ ਨੇ 'ਮਾਰਜ਼ ਓਏਸਿਸ' ਨਾਂਅ ਦਾ ਇਕ ਪ੍ਰਾਜੈਕਟ ਕਲਪਿਤ ਕੀਤਾ। ਇਸ ਵਿਚ ਉਸ ਨੇ ਕਿਹਾ ਕਿ ਅਸੀਂ ਇਕ ਛੋਟਾ ਜਿਹਾ ਪ੍ਰਯੋਗਿਕ ਗਰੀਨ ਹਾਊਸ ਮੰਗਲ ਉਤੇ ਕਿਸੇ ਯੋਗ ਥਾਂ 'ਤੇ ਉਤਾਰ ਕੇ ਉਸ ਉਜਾੜ ਗ੍ਰਹਿ ਨੂੰ ਹਰਿਆ-ਭਰਿਆ ਬਣਾਉਣ ਦਾ ਕਾਰਜ ਸ਼ੁਰੂ ਕਰਾਂਗੇ। ਇਸ ਨਵੇਂ ਤੇ ਅਨੋਖੇ ਪ੍ਰਾਜੈਕਟ ਦਾ ਮਕਸਦ ਆਮ ਲੋਕਾਂ ਦਾ ਧਿਆਨ ਪੁਲਾੜ/ਮੰਗਲ ਵੱਲ ਆਕਰਸ਼ਿਤ ਕਰਨਾ ਸੀ। ਇਸ ਵਿਚ ਉਹ ਸਫ਼ਲ ਰਿਹਾ। ਪੁਲਾੜ ਤਕਨਾਲੋਜੀ ਬਾਰੇ ਉਸ ਨੂੰ ਬਹੁਤੀ ਸਮਝ ਨਹੀਂ ਸੀ। ਬਹੁਤੀ ਕੀ ਅਸਲੋਂ ਨਾ ਮਾਤਰ ਸਮਝ ਹੀ ਸੀ ਉਸ ਨੂੰ, ਪਰ ਸੁਪਨੇ ਵੱਡੇ ਸਨ। ਇਸ ਪੱਖੋਂ ਉਹ ਆਪਣੇ ਦੋ ਦੋਸਤਾਂ ਜਿਮ ਕੈਂਟਰਲ (ਐਰੋ ਸਪੇਸ ਮਸ਼ੀਨਰੀ ਡੀਲਰ) ਤੇ ਐਡੀਓ ਰੈਸੀ (ਕਾਲਜ ਵੇਲੇ ਦਾ ਇਕ ਲੰਗੋਟੀਆ ਮਿੱਤਰ) ਨੂੰ ਲੈ ਕੇ ਪੁਰਾਣੀਆਂ ...

ਪੂਰਾ ਲੇਖ ਪੜ੍ਹੋ »

ਰਾਜਿਆਂ ਮਹਾਰਾਜਿਆਂ ਦਾ ਸ਼ਹਿਰ ਪਟਿਆਲਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਇਤਿਹਾਸ ਦੀਆਂ ਕਿਤਾਬਾਂ ਅਨੁਸਾਰ ਸਰਦੂਲ ਸਿੰਘ ਦੀ ਸ਼ਾਦੀ ਭੀਖੀ ਦੇ ਸਰਦਾਰ ਦੀ ਲੜਕੀ ਨਾਲ ਹੋਈ ਸੀ ਜੋ ਮਹਾਰਾਜਾ ਅਮਰ ਸਿੰਘ ਦੀ ਮਾਤਾ ਸਨ। ਭੁਮਿਆਨ ਸਿੰਘ ਜਿਨ੍ਹਾਂ ਦੀ ਸਪੁੱਤਰੀ ਬੀਬੀ ਰਾਜਿੰਦਰ ਸੀ, ਜਿਸ ਦੀ ਸ਼ਾਦੀ ਭਗਵਾੜੇ ਦੇ ਚੌਧਰੀ ਤਲੋਕ ਚੰਦ ਨਾਲ ਹੋਈ ਸੀ। ਲਾਲ ਸਿੰਘ ਆਪ ਦਾ ਛੋਟਾ ਸਪੁੱਤਰ ਸੀ, ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਇਲਾਕਾ ਮੂਣਕ ਨੂੰ ਨਾਲ ਜੋੜ ਲਿਆ ਗਿਆ। ਸਰਦੂਲ ਸਿੰਘ ਦਾ ਦੂਸਰਾ ਸਪੁੱਤਰ ਜੋ 1747 ਈ: ਵਿਚ ਪੈਦਾ ਹੋਇਆ, ਆਪਣੇ ਦਾਦਾ ਜੀ ਦੇ ਅਕਾਲ ਚਲਾਣਾ ਕਰਨ ਉਪਰੰਤ ਜਦੋਂ ਇਨ੍ਹਾਂ ਦੀ ਉਮਰ 18 ਸਾਲ ਸੀ ਅਤੇ ਰਾਣੀ ਫ਼ੱਤੋ ਜੋ ਅਨਾਹਦਗੜ੍ਹ ਉਰਫ਼ ਬਰਨਾਲਾ ਜੋ ਪਟਿਆਲੇ ਤੋਂ 50 ਮੀਲ 'ਤੇ ਹੈ, ਵਿਚ ਰਹਿੰਦੇ ਸਨ, ਖ਼ਬਰ ਸੁਣਦਿਆਂ ਹੀ ਪਟਿਆਲਾ ਵਿਖੇ ਆਏ ਅਤੇ ਅਮਰ ਸਿੰਘ ਨੂੰ ਗੱਦੀ 'ਤੇ ਬਿਠਾ ਦਿੱਤਾ। ਭਾਵੇਂ ਹਿੰਮਤ ਸਿੰਘ ਨੇ ਕੁਝ ਸਮੇਂ ਲਈ ਪਟਿਆਲੇ 'ਤੇ ਕਬਜ਼ਾ ਕਰ ਲਿਆ ਪਰੰਤੂ ਜੀਂਦ, ਨਾਭਾ ਅਤੇ ਕੈਥਲ ਦੇ ਅਮੀਰਾਂ ਦੀ ਮਦਦ ਨਾਲ ਹਿੰਮਤ ਸਿੰਘ ਨੂੰ ਭਜਾ ਦਿੱਤਾ ਗਿਆ। ਸੰਨ 1760 ਈ: ਵਿਚ ਅਮਰ ਸਿੰਘ ਨੇ ਲੁਧਿਆਣਾ ਨੂੰ ਨੇੜੇ ਦੇ ...

ਪੂਰਾ ਲੇਖ ਪੜ੍ਹੋ »

ਮਨ ਮੋਹ ਲੈਂਦੀ ਹੈ : ਯੂਰਪ ਅੰਦਰ ਪਤਝੜ ਦੀ ਰੰਗ-ਬਿਰੰਗੀ ਖ਼ੂਬਸੂਰਤੀ

ਕੁਦਰਤ ਦੇ ਅਤੇ ਮਨੁੱਖੀ ਵਰਤਾਰੇ ਵਿਚ ਇਕ ਵੱਡਾ ਫਰਕ ਹੈ। ਭਾਵੇਂ ਕੁਝ ਮਿਲੇ ਜਾਂ ਹੱਥੋਂ ਨਿਕਲ ਜਾਵੇ ਪਰ ਕੁਦਰਤ ਹਰ ਸਮੇਂ ਅਨੰਦ-ਚਿਤ ਰਹਿੰਦੀ ਹੈ। ਉੱਧਰ ਮਨੁੱਖ ਕੁਝ ਮਨਚਾਹਿਆ ਹਾਸਲ ਹੋ ਜਾਣ 'ਤੇ ਖੁਸ਼ੀਆਂ ਮਨਾਉਂਦਾ ਹੈ ਅਤੇ ਗੁਆਚ ਜਾਣ 'ਤੇ ਝੂਰਦਾ ਹੈ। ਖ਼ੈਰ, ਕੁਝ ਹਾਸਲ ਹੋਣ 'ਤੇ ਖੁਸ਼ੀ ਮਨਾਉਣ ਦਾ ਵਰਤਾਰਾ ਤਾਂ ਸਮਝ ਵਿਚ ਆਉਂਦਾ ਹੈ ਪਰ ਕੁਝ ਗੁਆਚਣ 'ਤੇ ਵੀ ਸੁੰਦਰ ਅਤੇ ਹੱਸਦੇ-ਵੱਸਦੇ ਬਣੇ ਰਹਿਣ ਦੀ ਕੁਦਰਤ ਦੀ ਕਲਾ ਨੂੰ ਵੇਖਣਾਂ ਹੋਵੇ ਤਾਂ 'ਯੂਰਪ ਦੀ ਪਤਝੜ' ਇਸ ਦੀ ਖੂਬਸੂਰਤ ਉਦਾਹਰਨ ਹੈ। ਯੂਰਪ ਧਰਤੀ ਦਾ ਠੰਢਾ ਮੰਨਿਆਂ ਜਾਣ ਵਾਲਾ ਖਿੱਤਾ ਹੈ। ਸੋ, ਇਥੇ ਕੁਦਰਤ ਦੀ ਹਰਿਆਲੀ, ਫੁੱਲਾਂ ਲੱਦੇ ਪੌਦੇ ਅਤੇ ਸਰਸਬਜ਼ ਖੇਤਾਂ ਦੇ ਦ੍ਰਿਸ਼ ਗਰਮ ਮੌਸਮ ਦੇ ਚਾਰ-ਪੰਜ ਮਹੀਨੇ ਹੀ ਨਜ਼ਰ ਆਉਂਦੇ ਹਨ। ਇਨ੍ਹਾਂ ਕੁਝ ਮਹੀਨਿਆਂ ਦੌਰਾਨ ਇਹ ਖਿੱਤਾ ਹਰਿਆ-ਭਰਿਆ ਅਤੇ ਕੁਦਰਤ ਦੀ ਖੂਬਸੂਰਤੀ ਦੇ ਬੇਮਿਸਾਲ ਨਮੂਨੇ ਵਜੋਂ ਨਜ਼ਰ ਆਉਂਦਾ ਹੈ। ਫਿਰ ਸਮਾਂ ਆਉਂਦਾ ਹੈ ਅਤੇ ਮੌਜੂਦਾ ਬਦਲ ਰਹੇ ਮੌਸਮ ਅਨੁਸਾਰ ਸਰਦ ਰੁੱਤ ਦਾ ਆਗਾਜ਼ ਹੁੰਦਾ ਹੈ। ਬਰਫ਼ੀਲੇ ਮੌਸਮ ਦੀ ਆਮਦ ਤੇ ਕੁਦਰਤ ਦੀ ਹਰਿਆਵਲ ਫਿੱਕੀ ਪੈਣ ਲਗਦੀ ...

ਪੂਰਾ ਲੇਖ ਪੜ੍ਹੋ »

ਪੰਜਾਬੀ ਸੱਭਿਆਚਾਰ ਦਾ ਦਿਲ

ਚਰਖਾ

ਭਾਰਤ ਵਿਚ ਆਰੀਆ ਲੋਕ ਚਰਖੇ ਦੇ ਛੋਟੇ ਰੂਪ ਤੱਕਲੀ ਨਾਲ ਸੂਤ ਕੱਤਦੇ ਸਨ। ਇਸ ਦਾ ਸੁਧਰਿਆ ਅਤੇ ਵੱਡਾ ਰੂਪ ਚਰਖੇ ਦੇ ਰੂਪ ਵਿਚ ਸਾਡੇ ਸਾਹਮਣੇ ਆਇਆ। ਇਹ ਵੀ ਕਿਹਾ ਜਾਂਦਾ ਹੈ ਕਿ ਚਰਖਾ ਮੱਧ ਏਸ਼ੀਆ ਤੋਂ ਦਸਵੀਂ ਸਦੀ ਵਿਚ ਹਿੰਦੁਸਤਾਨ ਵਿਚ ਆਇਆ। ਜਿੱਥੋਂ ਤੱਕ ਇਸ ਦੇ ਨਾਮਕਰਨ ਦਾ ਸਬੰਧ ਹੈ, ਚਰਖਾ ਫ਼ਾਰਸੀ ਦੇ ਚਰਖਹ ਸ਼ਬਦ ਦਾ ਤਦਭਵ ਰੂਪ ਹੈ। ਇਹ ਵੀ ਹੋ ਸਕਦਾ ਹੈ, ਚਰਖਾ ਸੰਸਕ੍ਰਿਤ ਸ਼ਬਦ ਚੱਕਰ ਤੋਂ ਪੰਜਾਬੀ ਵਿਚ ਚੱਕਰਾ ਤੇ ਵਿਗੜ ਕੇ ਬਣਿਆ ਚਰਕਾ ਅਤੇ ਉਸ ਤੋਂ ਬਾਅਦ ਚਰਖਾ ਬਣਿਆ ਹੋਵੇ। ਇਹ ਵੀ ਹੋ ਸਕਦਾ ਹੈ ਕਿ ਚਰਖੇ ਦਾ ਚੱਕਰ ਬਣਾਉਣ ਵੇਲੇ ਤਰਖਾਣ ਨੇ ਲੱਕੜ ਦਾ ਸਹਾਰਾ ਕਾਟਾ ਬਣਾਇਆ, ਜਿਸ ਵਿਚ ਚਾਰ ਖਾਨੇ ਸਪੱਸ਼ਟ ਦਿਖਣ ਲੱਗੇ, ਇਨ੍ਹਾਂ ਚਾਰ ਖਾਨਿਆਂ ਤੋਂ ਚਰਖਾ ਬਣਿਆ ਹੋਵੇ। ਚਰਖੇ ਨੂੰ ਪੰਜਾਬੀ ਸੱਭਿਆਚਾਰ ਦਾ ਦਿਲ ਕਿਹਾ ਜਾ ਸਕਦਾ ਹੈ। ਇਸ ਕਰਕੇ ਪੰਜਾਬੀ ਸਾਹਿਤ ਵਿਚ ਜਿੰਨਾ ਜ਼ਿਕਰ ਚਰਖੇ ਦਾ ਆਉਂਦਾ ਹੈ , ਸ਼ਾਇਦ ਹੀ ਕਿਸੇ ਹੋਰ ਚੀਜ਼ ਦਾ ਆਉਂਦਾ ਹੋਵੇ। ਚਰਖੇ ਦੇ ਸਾਰੇ ਅੰਗ ਅਤੇ ਉਪ ਅੰਗ ਵੀ ਪੰਜਾਬੀ ਸੱਭਿਆਚਾਰ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ। ਜਿਵੇਂ ਮਾਲ੍ਹ, ਬਾਇੜ (ਕਸੱਣ), ਲੱਠ, ...

ਪੂਰਾ ਲੇਖ ਪੜ੍ਹੋ »

ਜ਼ਿੰਦਗੀ ਜਿਊਣ ਦਾ ਹੁਨਰ

ਜਿਨ੍ਹਾਂ ਦੇ ਹਾਲੀਂ ਬਿਰਧ ਅਵਸਥਾ 'ਚ ਪੈਰ ਨਹੀਂ ਪਏ, ਉਹ ਸਮਝ ਹੀ ਨਹੀਂ ਸਕਦੇ ਕਿ ਉਮਰ ਦੇ ਇਸ ਪੱਖ ਨੂੰ ਕਿਹੋ ਜਿਹੀਆਂ ਪ੍ਰੇਸ਼ਾਨੀਆਂ ਘੇਰ ਰਹੀਆਂ ਹਨ। ਸਿਆਣੀ ਉਮਰ ਭੋਗ ਰਹੇ ਬਜ਼ੁਰਗਾਂ ਦਾ ਹੋਰਨਾਂ ਨਾਲ ਤਾਂ ਹੈ ਹੀ, ਰੱਬ ਨਾਲ ਵੀ ਗਿਲਾ ਹੈ। ਰੱਬ ਨਾਲ ਗਿਲਾ ਇਹ ਹੈ ਕਿ ਭੋਗੀ ਜਾ ਰਹੀ ਉਮਰ ਦੀ ਅੰਤਿਕਾ ਜੇਕਰ ਬੁਢੇਪੇ ਦੁਆਰਾ ਲਿਖੀ ਜਾਣੀ ਜ਼ਰੂਰੀ ਸੀ, ਤਦ ਘੱਟੋ-ਘੱਟ ਇਸ ਨੂੰ ਆਪਣੇ-ਆਪ ਆਸਰੇ ਜਿਉਣ ਯੋਗ ਤਾਂ ਬਣਾਇਆ ਹੁੰਦਾ। ਇਸ ਪ੍ਰਸੰਗ 'ਚ ਗ਼ਾਲਿਬ ਦਾ ਸ਼ਿਅਰ ਵੀ ਹੈ : 'ਦੋਨੋਂ ਜਹਾਨ ਦੇ ਕੇ ਵੋਹ ਸਮਝੇ ਯਿਹ ਖੁਸ਼ ਰਹਾ, ਯਾਂ ਆ ਪੜੀ ਯਿਹ ਸ਼ਰਮ ਕਿ ਤਕਰਾਰ ਕਿਆ ਕਰੇਂ।' ਕਈ ਬਜ਼ੁਰਗ ਤਾਂ ਆਪਣੀ ਇਸ ਅਵਸਥਾ ਤੋਂ ਹੁਸੜੇ ਸੋਚਣ ਲਗਦੇ ਹਨ ਕਿ ਕਿੰਨਾ ਚੰਗਾ ਹੁੰਦਾ ਜੇਕਰ ਬੁੱਢੇ ਹੋਏ ਸਰੀਰ ਨਾਲ ਅਸਾਡਾ ਜਨਮ ਹੁੰਦਾ ਅਤੇ ਫਿਰ ਉਮਰ ਭੋਗ ਲੈਣ ਉਪਰੰਤ, ਬਚਪਨ ਬਿਤਾਉਂਦਿਆਂ ਸਾਡਾ ਅੰਤ ਹੁੰਦਾ। ਅਜਿਹਾ ਹੋਣਾ ਅਸੰਭਵ ਸੀ, ਫਿਰ ਵੀ ਵਕਤ-ਕਟੀ ਲਈ ਸੁਖਾਵੇਂ ਵਿਚਾਰ ਚਿਤਵਣ 'ਚ ਕੀ ਹਰਜ਼ ? ਸਿਆਣੀ ਵਿਵਸਥਾ ਵਾਲੀ ਦੁਰਬਲਤਾ ਦੇ ਮਧੋਲੇ ਇਕ ਬਜ਼ੁਰਗ ਨੂੰ ਸੁਪਨਾ ਆਇਆ ਕਿ ਉਹ ਆਪ ਰੱਬ ਦੇ ਦਰਬਾਰ 'ਚ ਹਾਜ਼ਰ ਸੀ ਅਤੇ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX