ਤਾਜਾ ਖ਼ਬਰਾਂ


ਸ਼੍ਰੋਅਦ (ਬ) ਨੇ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਸ਼ਾਹਕੋਟ ਵਿਖੇ ਦਿੱਤਾ ਰੋਸ ਧਰਨਾ
. . .  2 minutes ago
ਸ਼ਾਹਕੋਟ, 7 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) ਕਾਂਗਰਸ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਹਲਕਾ ਸ਼ਾਹਕੋਟ ਵਿਖੇ ਪਾਰਟੀ ਦੇ ਹਲਕਾ ਇੰਚਾਰਜ਼ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ ’ਚ ਮਲਸੀਆਂ ਰੋਡ ਸ਼ਾਹਕੋਟ...
ਭਵਾਨੀਗੜ੍ਹ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ
. . .  3 minutes ago
ਹਲਕਾ ਅਟਾਰੀ ਵਿੱਚ ਤੇਲ ਦੀਆਂ ਵਧੀਆਂ ਕੀਮਤਾਂ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਧਰਨੇ ਸ਼ੁਰੂ
. . .  4 minutes ago
ਅਟਾਰੀ 7 ਜੁਲਾਈ( ਰੁਪਿੰਦਰਜੀਤ ਸਿੰਘ ਭਕਨਾ ) - ਹਲਕਾ ਅਟਾਰੀ ਦੇ ਭਕਨਾ ਕਲਾਂ ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਪੰਜਾਬ ਸਰਕਾਰ ਖਿਲਾਫ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਦੀ ਅਗਵਾਈ ਹੇਠ ਰੋਸ ਧਰਨਾ ਆਰੰਭ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ...
ਅਮਲੋਹ ਵਿਖੇ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਕੀਤਾ ਪੰਜਾਬ ਸਰਕਾਰ ਖ਼ਿਲਾਫ਼ ਰੋਸ਼ ਮੁਜ਼ਾਹਰਾ
. . .  9 minutes ago
ਇਤਿਹਾਸਿਕ ਨਗਰ ਤਲਵੰਡੀ ਸਾਬੋ ਚ ਅਕਾਲੀਆਂ ਵੱਲੋਂ ਰੋਸ ਪ੍ਰਦਰਸ਼ਨ ਸ਼ੁਰੂ
. . .  9 minutes ago
ਸੋਨੂੰ ਲੰਗਾਹ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਨੇ ਡਿਫੈਂਸ ਮਾਰਗ 'ਤੇ ਲਗਾਇਆ ਧਰਨਾਂ
. . .  11 minutes ago
ਕਲਾਨੌਰ, 7 ਜੁਲਾਈ (ਪੁਰੇਵਾਲ/ਕਾਹਲੋਂ)-ਤੇਲ ਦੀਆਂ ਕੀਮਤਾਂ 'ਚ ਹੋ ਰਹੇ ਲਗਾਤਾਰ ਵਾਧੇ ਨੂੰ ਰੋਕਣ, ਪੰਜਾਬ ਸਰਕਾਰ ਵਲੋਂ ਭੇਦਭਾਵ ਕਾਰਨ ਗਰੀਬਾਂ ਦੇ ਰੱਦ ਕੀਤੇ ਗਏ ਨੀਲੇ ਕਾਰਡਾਂ, ਕੇਂਦਰ ਵਲੋਂ ਭੇਜੇ ਗਏ ਅਨਾਜ 'ਚ ਕਥਿਤ ਘਪਲੇ, ਨਿੱਜੀ ਸਕੂਲਾਂ 'ਚ ਫੀਸਾਂ ਦੇ ਮਾਮਲੇ ਤੋਂ ਇਲਾਵਾ...
ਟਕਸਾਲੀ ਆਗੂ ਹੋ ਰਹੇ ਹਨ ਢੀਂਡਸਾ ਦੇ ਇਕੱਠ 'ਚ ਸ਼ਾਮਲ
. . .  13 minutes ago
ਜਲੰਧਰ, 7 ਜੁਲਾਈ (ਮੇਜਰ ਸਿੰਘ) - ਅਕਾਲੀ ਦਲ ਟਕਸਾਲੀ ਦੇ ਆਗੂ ਸੀਨੀਅਰ ਅਕਾਲੀ ਨੇਤਾ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਅੱਜ ਲੁਧਿਆਣਾ ਵਿਖੇ ਸੱਦੇ ਪੰਥਕ ਇਕੱਠ ਵਿਚ ਸ਼ਾਮਲ ਹੋ ਰਹੇ ਹਨ। ਇਸ ਪੰਥਕ ਇਕੱਠ ਵਿਚ ਸ਼੍ਰੋਮਣੀ ਅਕਾਲੀ ਦਲ ਨਾਂ ਦੀ ਨਵੀਂ ਪਾਰਟੀ...
ਜੰੰਡਿਆਲਾ ਗੁਰੂ ਵਿਖੇ ਏ.ਆਰ. ਦੀ ਅਗਵਾਈ ਹੇੇੇਠ ਧਰਨਾ
. . .  16 minutes ago
ਜੰਡਿਆਲਾ ਗੁਰੂ, 07 ਜੁਲਾਈ-(ਰਣਜੀਤ ਸਿੰਘ ਜੋਸਨ)- ਤੇਲ ਦੀਆਂ ਵਧੀਆਂ ਕੀਮਤਾਂ ਨੂੰ ਘਟਾਉਣ ਅਤੇ ਲੌੜਵੰਦ ਪਰਿਵਾਰਾਂ ਦੇ ਕੱਟੇ ਹੋਏ ਨੀਲੇ ਕਾਰਡਾਂ ਨੂੰ ਬਹਾਲ ਕਰਾਉਣ ਲਈ ਪੰਜਾਬ ਭਰ ਵਿੱਚ ਰੱਖੇ ਰੋਸ ਮੁਜ਼ਾਹਰਿਆਂ ਤਹਿਤ ਅੱਜ ਹਲਕਾ ਜੰਡਿਆਲਾ ਗੁਰੂ ਦੇ ਅਕਾਲੀ...
ਅੰਮ੍ਰਿਤਸਰ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  22 minutes ago
ਅੰਮ੍ਰਿਤਸਰ, 7 ਜੁਲਾਈ (ਰਾਜੇਸ਼ ਸੰਧੂ) - ਪੈਟਰੋਲ ਡੀਜ਼ਲ ਦੀਆ ਵਧੀਆ ਕੀਮਤਾਂ, ਗਰੀਬ ਪਰਿਵਾਰਾਂ ਦੇ ਕੱਟੇ ਗਏ ਨੀਲੇ ਕਾਰਡਾਂ, ਲਾਕਡਾਊਨ ਵਿਚ ਪ੍ਰਾਈਵੇਟ ਸਕੂਲਾਂ ਵਲੋਂ ਫੀਸਾਂ ਦੀ ਮੰਗ ਅਤੇ ਸੂਬਾ ਸਰਕਾਰ ਵਲੋਂ ਬਿਜਲੀ ਦੇ ਬਿਲਾਂ ਵਿਚ ਕੀਤੇ ਵਾਧੇ ਦੇ ਵਿਰੋਧ ਵਿਚ ਅੱਜ ਸ੍ਰੋਮਣੀ...
ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੋਰਾ ਨੇ ਪੈਟਰੋਲ ਡੀਜ਼ਲ ਦੇ ਟੈਕਸ ਨੂੰ ਘੱਟ ਕਰਨ ਅਤੇ ਨੀਲੇ ਕਾਰਡਾਂ ਨੂੰ ਬਹਾਲ ਕਰਨ ਲਈ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਗਿਆ ਰੋਸ ਮੁਜ਼ਾਹਰਾ
. . .  26 minutes ago
ਬਟਾਲਾ, 7 ਜੁਲਾਈ (ਕਾਹਲੋਂ) - ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਅਕਾਲੀ ਲੀਡਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ...
ਚੇਅਰਮੈਨ ਲੋਧੀ ਗੁੱਜਰ ਦੀ ਅਗਵਾਈ 'ਚ ਅਕਾਲੀ ਵਰਕਰਾਂ ਵਲੋਂ ਪੰਜਾਬ ਸਰਕਾਰ ਖਿਲਾਫ ਰੋਸ ਦਾ ਪ੍ਰਗਟਾਵਾ
. . .  30 minutes ago
ਚੋਗਾਵਾ, 7 ਜੁਲਾਈ (ਗੁਰਬਿੰਦਰ ਸਿੰਘ ਬਾਗੀ)-ਗਰੀਬ ਲੋਕਾਂ ਲਈ ਮੁਫ਼ਤ ਵੰਡੇ ਜਾਣ ਵਾਲੇ ਅਨਾਜ ਵਿੱਚ ਕੀਤੀ ਗਈ ਘਪਲੇਬਾਜ਼ੀ ਅਤੇ ਡੀਜ਼ਲ ਅਤੇ ਪੈਟਰੋਲ ਉੱਪਰ ਪੰਜਾਬ ਸਰਕਾਰ ਵੱਲੋਂ ਵਸੂਲੇ ਜਾਦੇ ਸਭ ਤੋ ਵੱਧ ਟੈਕਸ ਦੇ ਖਿਲਾਫ਼ ਅੱਜ ਸਾਬਕਾ ਚੇਅਰਮੈਨ ਸਰਬਜੀਤ ਸਿੰਘ...
ਫਗਵਾੜਾ ਹਲਕੇ ਦੇ ਪਿੰਡਾਂ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨੇ
. . .  35 minutes ago
ਫਗਵਾੜਾ, 7 ਜੁਲਾਈ (ਵਾਲੀਆ) - ਫਗਵਾੜਾ ਹਲਕੇ ਦੇ ਪਿੰਡ ਪਾਸ਼ਟ, ਜਗਜੀਤ ਪੁਰ, ਰਾਣੀਪੁਰ,ਖੇੜਾ ਵਿਖੇ ਅਕਾਲੀ ਦਲ ਵਲੋ ਕਾਂਗਰਸ ਸਰਕਾਰ ਦੇ ਖਿਲਾਫ ਧਰਨੇ ਦਿੱਤੇ...
ਟਾਂਡਾ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  41 minutes ago
ਟਾਂਡਾ ਉੜਮੁੜ, 7 ਜੁਲਾਈ (ਭਗਵਾਨ ਸਿੰਘ ਸੈਣੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਹਲਕਾ ਟਾਂਡਾ ਵਿਖੇ ਵੱਖ ਵੱਖ ਥਾਵਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੱਜ ਹਸਪਤਾਲ ਚੌਕ ਟਾਂਡਾ ਵਿਖੇ ਹਲਕਾ ਟਾਂਡਾ ਦੇ...
ਅਣਪਛਾਤੀ ਸਕਾਰਪੀਓ ਨੇ ਸੜਕ ‘ਤੇ ਖੜੇ ਨੌਜਵਾਨਾਂ ਨੂੰ ਮਾਰੀ ਟੱਕਰ
. . .  57 minutes ago
ਗੜ੍ਹਸ਼ੰਕਰ, 7 ਜੁਲਾਈ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਸਵੇਰ ਸਮੇਂ ਨੰਗਲ ਰੋਡ ‘ਤੇ ਸੜ੍ਹਕ ਕਿਨਾਰੇ ਰੇਹੜੀ ਤੋਂ ਫਰੂਟ ਖਰੀਦ ਰਹੇ ਮੋਟਰ-ਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਨੰਗਲ ਤੋਂ ਗੜ੍ਹਸ਼ੰਕਰ ਵੱਲ ਨੂੰ ਆ ਰਹੀ ਕਾਲੇ ਰੰਗ ਦੀ ਅਣਪਛਾਤੀ ਸਕਾਰਪੀਓ ਵੱਲੋਂ ਦੂਜੀ ਸਾਈਡ ਟੱਕਰ...
'ਡਰਾਮੇਬਾਜ਼' ਖਾਕੀ ਨਾਕੇਬੰਦੀ ਵਿਚਕਾਰ ਫਾਇਰਿੰਗ ਕਰਕੇ ਮਾਰਬਲ ਸ਼ਾਪ ਤੋਂ 1.20 ਲੱਖ ਰੁਪਏ ਲੁੱਟੇ
. . .  about 1 hour ago
ਮੰਡੀ ਕਿੱਲਿਆਂਵਾਲੀ, 7 ਜੁਲਾਈ (ਇਕਬਾਲ ਸਿੰਘ ਸ਼ਾਂਤ) - 'ਡਰਾਮੇਬਾਜ਼' ਖਾਕੀ ਨਾਕੇਬੰਦੀ ਵਿਚਕਾਰ ਬੀਤੀ ਰਾਤ ਚਾਰ ਹਥਿਆਰਬੰਦ ਲੁਟੇਰਿਆਂ ਨੇ ਮੰਡੀ ਕਿੱਲਿਆਂਵਾਲੀ ਵਿਖੇ ਕੌਮੀ ਸ਼ਾਹ ਰਾਹ-9 'ਤੇ ਇੱਕ ਮਾਰਬਲ-ਸੈਨੀਟਰੀ ਦੁਕਾਨ 'ਚ ਫਾਇਰਿੰਗ ਕਰਕੇ 1.20 ਲੱਖ ਰੁਪਏ...
ਧਰਨਿਆਂ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਵੱਲੋਂ ਅਕਾਲੀ ਆਗੂਆਂ ਨੂੰ ਘਰਾਂ ਦੇ ਵਿਚ ਕੀਤਾ ਨਜ਼ਰਬੰਦ
. . .  about 1 hour ago
ਛੇਹਰਟਾ 7 ਜੁਲਾਈ (ਪੱਤਰ ਪ੍ਰੇਰਕ) - ਕਾਂਗਰਸ ਸਰਕਾਰ ਵਿਰੁੱਧ ਅੱਜ ਛੇਹਰਟਾ ਚੌਕ ਵਿਖੇ ਰਾਸ਼ਨ ਘੁਟਾਲੇ, ਸ਼ਰਾਬ ਘੁਟਾਲੇ, ਨਕਲੀ ਬੀਜ ਘੁਟਾਲੇ ਸਮੇਤ ਕਾਂਗਰਸ ਦੀਆਂ ਤਮਾਮ ਧੋਖਾ ਧੜੀਆਂ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਬਿਕਰਮ...
ਫਗਵਾੜਾ ਵਿਖੇ ਬਜ਼ੁਰਗਾਂ ਦਾ ਬੇਰਹਿਮੀ ਨਾਲ ਕਤਲ, ਲੱਖਾਂ ਰੁਪਏ ਨਕਦੀ ਲੁੱਟੀ
. . .  about 1 hour ago
ਫਗਵਾੜਾ 7 ਜੁਲਾਈ (ਹਰੀਪਾਲ ਸਿੰਘ) ਫਗਵਾੜਾ ਦੇ ਰਣਜੀਤ ਨਗਰ ਇਲਾਕੇ ਦੇ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਅਤੇ ਲੱਖਾਂ ਰੁਪਏ ਦੀ ਨਕਦੀ ਲੁੱਟਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ...
ਸਿਹਤ ਬਲਾਕ ਅਮਰਗੜ੍ਹ ਵਿਖੇ ਕੋਰੋਨਾ ਕਾਰਨ ਦੂਜੀ ਮੌਤ
. . .  about 1 hour ago
ਅਮਰਗੜ੍ਹ , 7 ਜੁਲਾਈ ( ਸੁਖਜਿੰਦਰ ਸਿੰਘ ਝੱਲ ) - ਸਿਹਤ ਬਲਾਕ ਅਮਰਗੜ੍ਹ ਅਧੀਨ ਪੈਂਦੇ ਪਿੰਡ ਬਨਭੌਰਾ ਦੀ ਵਸਨੀਕ 70 ਸਾਲਾ ਔਰਤ ਦੀ ਕੋਰੋਨਾ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਰਣਬੀਰ ਸਿੰਘ...
ਜੰਗ ਲੱਗਣ ਦੀ ਸੂਰਤ 'ਚ ਅਮਰੀਕੀ ਫ਼ੌਜ ਭਾਰਤ ਦੇ ਨਾਲ - ਅਮਰੀਕਾ
. . .  about 2 hours ago
ਵਾਸ਼ਿੰਗਟਨ, 7 ਜੁਲਾਈ - ਵਾਈਟ ਹਾਊਸ ਦੇ ਇਕ ਦੇ ਚੋਟੀ ਅਧਿਕਾਰੀ ਨੇ ਸੋਮਵਾਰ ਨੂੰ ਇਹ ਐਲਾਨ ਕਰ ਦਿੱਤਾ ਕਿ ਜੇ ਭਾਰਤ ਤੇ ਚੀਨ ਵਿਚਕਾਰ ਜੰਗ ਦੇ ਹਾਲਾਤ ਬਣਦੇ ਹਨ, ਤਾਂ ਇਹ ਸਪਸ਼ਟ ਹੈ ਕਿ ਅਮਰੀਕੀ ਫ਼ੌਜ ਭਾਰਤ ਦਾ ਹੀ ਸਾਥ ਦੇਵੇਗੀ। ਵਾਈਟ ਹਾਊਸ ਨੇ ਸਪਸ਼ਟ...
ਮੁੱਠਭੇੜ 'ਚ ਇਕ ਅੱਤਵਾਦੀ ਢੇਰ, ਜਵਾਨ ਸ਼ਹੀਦ
. . .  about 2 hours ago
ਸ੍ਰੀਨਗਰ, 7 ਜੁਲਾਈ- ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਗੁਸੋ ਸੈਕਟਰ 'ਚ ਮੰਗਲਵਾਰ ਸਵੇਰ ਤੋਂ ਹੀ ਭਾਰਤੀ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਚੱਲ ਰਹੀ ਮੁੱਠਭੇੜ 'ਚ ਇਕ ਅੱਤਵਾਦੀ ਢੇਰ ਹੋ ਗਿਆ। ਗੋਲੀਬਾਰੀ ਵਿਚ ਜ਼ਖਮੀ ਹੋਏ ਦੋ ਜਵਾਨਾਂ ਵਿਚੋਂ ਇਕ ਜਵਾਨ ਨੇ ਇਲਾਜ...
ਅੱਜ ਦਾ ਵਿਚਾਰ
. . .  about 3 hours ago
ਚਲਦੀ ਕਾਰ ਨੂੰ ਲਗੀ ਅੱਗ ,ਵਾਲ ਵਾਲ ਬਚਿਆ ਡਰਾਈਵਰ
. . .  1 day ago
ਜ਼ੀਰਕਪੁਰ ,6 ਜੁਲਾਈ { ਹੈਪੀ ਪੰਡਵਾਲਾ }-ਅੰਬਾਲਾ ਚੰਡੀਗੜ੍ਹ ਮੁਖ ਮਾਰਗ 'ਤੇ ਚਲਦੀ ਕਾਰ ਨੂੰ ਲਗੀ ਅਗ ਲੱਗ ਗਈ ।ਇਸ ਮੌਕੇ 'ਤੇ ਡਰਾਈਵਰ ਵਾਲ ਵਾਲ ਬਚਿਆ ਹੈ । ਸਥਾਨਕ ਵਾਸੀਆਂ ਨੇ ਵੀ ਕਾਫੀ ਮਦਦ ਕੀਤੀ ...
ਰਾਜਪੁਰਾ (ਪਟਿਆਲਾ) 'ਚ 9 ਕੋਰੋਨਾ ਪਾਜ਼ੀਟਿਵ ਮਾਮਲੇ ਆਉਣ ਨਾਲ ਦਹਿਸ਼ਤ
. . .  1 day ago
ਰਾਜਪੁਰਾ 6 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕੇ ਵਿਚ 9 ਕੋਰੋਨਾ ਪਾਜ਼ੀਟਿਵ ਮਰੀਜ਼ ਆਉਣ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ।ਇਨ੍ਹਾਂ ਵਿਚੋਂ 4 ਸ਼ਹਿਰ ਵਿਚ ਅਤੇ 5 ਆਲੇ ਦੁਆਲੇ ਦੇ ਪਿੰਡਾਂ ਨਾਲ ਸਬੰਧਿਤ ਹਨ।ਇਹ ਜਾਣਕਾਰੀ ਸੀ.ਐਮ.ਓ ਡਾ. ਹਰੀਸ਼ ਮਲਹੋਤਰਾ...
ਡੇਰਾ ਸਿਰਸਾ ਮੁਖੀ ਨੂੰ 'ਸਿੱਟ' ਹੁਣ ਪੰਜਾਬ ਲਿਆ ਕੇ ਕਰੇ ਪੁੱਛਗਿੱਛ -ਗਿਆਨੀ ਹਰਪ੍ਰੀਤ ਸਿੰਘ
. . .  1 day ago
ਤਲਵੰਡੀ ਸਾਬੋ, 06 ਜੁਲਾਈ (ਰਣਜੀਤ ਸਿੰਘ ਰਾਜੂ) - ਹੁਣ ਜਦੋਂ 'ਸਿੱਟ' ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੇਅਦਬੀ ਮਾਮਲੇ ਚ ਨਾਮਜ਼ਦ ਕਰ ਲਿਆ ਹੈ ਤਾਂ ਵਾਰੰਟ ਹਾਸਿਲ ਕਰ ਕੇ ਉਸ ਨੂੰ ਪੰਜਾਬ ਲਿਆ ਕੇ ਸਖ਼ਤੀ ਨਾਲ ਪੁੱਛਗਿੱਛ ਕਰੇ ਤਾਂਕਿ ਬੇਅਦਬੀਆਂ ਦਾ ਸੱਚ ਸਾਹਮਣੇ ਆ ਸਕੇ।ਉਕਤ ਗੱਲਾਂ ਦਾ...
ਪੁਲਿਸ ਨੇ ਮੁਸਤੈਦੀ ਨੇ 1 ਘੰਟੇ 'ਚ ਘਰੋਂ ਭੱਜੇ 2 ਬੱਚੇ ਕੀਤੇ ਮਾਪਿਆਂ ਹਵਾਲੇ
. . .  1 day ago
ਲੋਹੀਆਂ ਖ਼ਾਸ, 6 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ) ਲੋਹੀਆਂ ਦੇ ਥਾਣਾ ਮੁਖੀ ਸੁਖਦੇਵ ਸਿੰਘ ਦੀ ਅਗਵਾਈ ਹੇਠ ਲੋਹੀਆਂ ਪੁਲਿਸ ਦੇ ਏ.ਐੱਸ.ਆਈ. ਸਰਬਜੀਤ ਸਿੰਘ, ਹੌਲਦਾਰ ਦਿਲਦਾਰ ਸਿੰਘ, ਹੌਲਦਾਰ ਰਮਨਜੀਤ ਸਿੰਘ ਦੀ ਮੁਸਤੈਦੀ ਨੇ ਸੁਲਤਾਨਪੁਰ ਲੋਧੀ ਦੇ ਘਰੋਂ ਭੱਜੇ 2 ਨਾਬਾਲਗ ਲੜਕਿਆਂ ਨੂੰ ਕੇਵਲ 1 ਘੰਟੇ 'ਚ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦਿਆਂ...
ਹੋਰ ਖ਼ਬਰਾਂ..

ਖੇਡ ਜਗਤ

ਪੇਲੇ ਨੇ ਕਿਹਾ : ਸਰਬਸ੍ਰੇਸ਼ਟ ਹੈ ਰੋਨਾਲਡੋ

ਵਰਤਮਾਨ ਸਮੇਂ ਫੁੱਟਬਾਲ ਜਗਤ ਦੇ ਦੋ ਦਿੱਗਜ ਕਰਿਸਟਿਆਨੋ ਰੋਨਾਲਡੋ ਅਤੇ ਜਿਊਨੇਲ ਮੈਸੀ 'ਚੋਂ ਬਿਹਤਰ ਕੌਣ? ਇਹ ਬਹਿਸ ਕਾਫ਼ੀ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ ਤੇ ਅਕਸਰ ਜਦੋਂ ਬੀਤੇ ਸਮੇਂ ਦੇ ਮਹਾਨ ਖਿਡਾਰੀਆਂ ਸਮੇਤ ਫੁੱਟਬਾਲ ਪੰਡਤਾਂ ਨੂੰ ਕਿਸੇ ਇਕ ਖਿਡਾਰੀ ਦੀ ਚੋਣ 'ਤੇ ਮੋਹਰ ਲਾਉਣ ਲਈ ਕਿਹਾ ਜਾਂਦਾ ਹੈ ਤਾਂ ਇਸ ਬਾਰੇ ਉਨ੍ਹਾਂ ਦੀ ਰਾਏ ਵੱਖ-ਵੱਖ ਰਹੀ ਹੈ | ਦੋਵੇਂ ਇਕੋ ਸਮੇਂ 'ਤੇ ਖੇਡਣ ਲਈ ਆਏ ਅਤੇ ਦੁਨੀਆ 'ਤੇ ਛਾ ਗਏ | ਹਾਲਾਂਕਿ ਇਨ੍ਹਾਂ ਦੋਵਾਂ ਵਿਚੋਂ ਕਿਸੇ ਨੇ ਵੀ ਆਪਣੀ ਟੀਮ ਨੂੰ ਵਿਸ਼ਵ ਕੱਪ ਦਾ ਖਿਤਾਬ ਨਹੀਂ ਜਿਤਵਾਇਆ ਹੈ, ਹਾਂ ਰੋਨਾਲਡੋ ਦੇ ਨਾਂਅ ਯੂਰੋ ਕੱਪ ਜਿੱਤਣ ਦੀ ਪ੍ਰਾਪਤੀ ਜ਼ਰੂਰ ਜੁੜੀ ਹੋਈ ਹੈ | ਪ੍ਰਦਰਸ਼ਨ ਦੇ ਆਧਾਰ 'ਤੇ ਦੋਵੇਂ ਟਾਪ ਸਿਤਾਰਿਆਂ 'ਚ ਗਿਣੇ ਜਾਂਦੇ ਹਨ | ਅਕਸਰ ਵਾਰ-ਵਾਰ ਜਦੋਂ ਇਨ੍ਹਾਂ ਵਿਚੋਂ ਕਿਸੇ ਇਕ ਖਿਡਾਰੀ ਦੀ ਚੋਣ ਲਈ ਆਖਿਆ ਜਾਂਦਾ ਸੀ ਤਾਂ ਇਹ ਬਹਿਸ ਅਧੂਰੀ ਹੀ ਰਹਿ ਜਾਂਦੀ ਸੀ | ਪਰ ਇਸ ਵਾਰ ਆਲ ਟਾਇਮ ਦਿੱਗਜ ਫੁੱਟਬਾਲ ਪੇਲੇ ਨੇ ਇਕ ਨਾ ਚੁਣਿਆ ਹੈ 'ਰੋਨਾਲਡੋ ਹੈ ਸਰਬਸ੍ਰੇਸ਼ਟ, ਹਾਲਾਂ ਕਿ ਇਹ ਉਸ ਦੀ ਨਿੱਜੀ ਰਾਏ ਹੋ ਸਕਦੀ ਹੈ, ਪਰ ਪੇਲੇ ਦੀ ਇਸ ਰਾਏ ਨੇ ਰੋਨਾਲਡੋ ਨੂੰ ਸਰਬਸ੍ਰੇਸ਼ਟਤਾ ਦੀ ਦੌੜ ਵਿਚ ਇਕ ਕਦਮ ਅੱਗੇ ਵੱਲ ਜ਼ਰੂਰ ਖਸਕਾ ਦਿੱਤਾ ਹੈ |'
ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਨੇ ਕਰਿਸਟਿਆਨੋ ਰੋਨਾਲਡੋ ਨੂੰ ਮੌਜੂਦਾ ਸਮੇਂ 'ਚ ਦੁਨੀਆ ਦੇ ਸਰਬੋਤਮ ਫੁੱਟਬਾਲਰ ਦਾ ਦਰਜਾ ਦਿੱਤਾ ਹੈ | ਉਹ ਰੋਨਾਲਡੋ ਨੂੰ ਬਾਰਸੀਲੋਨਾ ਦੇ ਮੇਸੀ ਤੋਂ ਬਿਹਤਰ ਗਿਣਦੇ ਹਨ | ਉਂਝ ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਮੁਤਾਬਕ 79 ਵਰਿ੍ਹਆਂ ਦੇ ਪੇਲੇ ਦਾ ਮੰਨਣਾ ਹੈ ਕਿ ਨਾ ਹੀ ਰੋਨਾਲਡੋ ਅਤੇ ਨਾ ਹੀ ਮੈਸੀ ਨੇ ਉਹ ਮੁਕਾਮ ਹਾਸਲ ਕੀਤਾ ਹੈ, ਜਿਸ ਤੱਕ ਉਹ ਖ਼ੁਦ (ਪੇਲੇ) ਪਹੁੰਚੇ ਸਨ, ਜਦੋਂ ਉਹ ਸੈਟੋਜ਼ ਕਲੱਬ, ਨਿਊਯਾਰਕ ਕੋਸਮਾਸ ਅਤੇ ਬ੍ਰਾਜ਼ੀਲ ਦੀ ਰਾਸ਼ਟਰੀ ਟੀਮ ਵਿਚ ਖੇਡਦੇ ਸਨ, ਉਨ੍ਹਾਂ ਕਿਹਾ ਕਿ ਰੋਨਾਲਡੋ ਪਿਛਲੇ 10 ਸਾਲਾਂ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਆ ਰਹੇ ਹਨ ਤੇ ਇਸੇ ਸਮੇਂ ਮੈਸੀ ਦੀ ਯਾਦਗਾਰੀ ਪਾਰੀ ਨੂੰ ਵੀ ਘੱਟ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ ਪਰ ਕਿਸੇ ਇਕ ਦੀ ਚੋਣ ਕਰਦਿਆਂ ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਨੇ ਕਰਿਸਟਿਆਨੋ ਰੋਨਾਲਡੋ ਨੂੰ ਵਰਤਮਾਨ ਸਮੇਂ ਦੁਨੀਆ 'ਚ ਅੱਵਲ ਫੁੱਟਬਾਲਰ ਦਾ ਦਰਜਾ ਦਿੱਤਾ ਹੈ | ਹਾਲਾਂਕਿ ਰੋਨਾਲਡੋ ਨੇ ਪੰਜ ਵਾਰ ਫ਼ੀਫ਼ਾ ਦੇ ਸਰਬੋਤਮ ਖਿਡਾਰੀ ਦਾ ਖਿਤਾਬ ਜਿੱਤਿਆ ਹੈ, ਜਦ ਕਿ ਮੈਸੀ ਨੇ ਛੇ ਵਾਰ ਇਸ ਖਿਤਾਬ 'ਤੇ ਜੇਤੂ ਹਸਤਾਖ਼ਰ ਕੀਤੇ ਹਨ | ਤਿੰਨ ਵਾਰ ਵਿਸ਼ਵ ਵਿਜੇਤਾ ਦਾ ਪਰਚਮ ਲਹਿਰਾਉਣ ਅਤੇ ਇਕ ਹਜ਼ਾਰ ਤੋਂ ਵੀ ਜ਼ਿਆਦਾ ਗੋਲ ਦਾਗਣ ਵਾਲੇ ਬ੍ਰਾਜ਼ੀਲ ਦੇ ਪੇਲੇ ਨੇ ਬੀਤੇ ਦੇ ਦਿੱਗਜ ਖਿਡਾਰੀ, ਜੀਕੋ, ਰੋਨਾਲਡੀਨੋ, ਰੋਨਾਲਡੋ ਨਾਜਾਰੀਓ, ਫ੍ਰਾਜ ਬੈਕਨ ਬਾਉਰ ਅਤੇ ਜੋਹਾਨ ਕਰੂਫ਼ ਨੂੰ ਵੀ ਆਪਣੇ ਸਮੇਂ 'ਚ ਬਿਹਤਰੀਨ ਖਿਡਾਰੀਆਂ ਦਾ ਦਰਜਾ ਦਿੱਤਾ ਹੈ | ਪੁਰਤਗਾਲ ਅਤੇ ਜੁੱਵਟਸ ਕਲੱਬ ਦੇ ਕਰਿਸਟਿਆਨੋ ਰੋਨਾਲਡੋ ਦੇ ਖਾਤੇ 'ਚ ਇਕ ਜਮ੍ਹਾਂ ਹਾਸਲ ਇਹ ਵੀ ਹੈ ਕਿ ਉਹ ਦਨਾਦਨ 700 ਤੋਂ ਵੀ ਜ਼ਿਆਦਾ ਗੋਲ ਦਾਗਣ ਦੇ ਮਾਮਲੇ 'ਚ ਦੁਨੀਆ 'ਚ ਛੇਵੇਂ ਨੰਬਰ ਅਤੇ ਮੌਜੂਦਾ ਸਮੇਂ ਦੇ ਇਕਲੌਤੇ ਫੁੱਟਬਾਲਰ ਹਨ, ਉਸ ਨੇ ਇਹ ਇਤਿਹਾਸਕ ਪ੍ਰਾਪਤੀ ਯੂਕਰੇਨ ਦੇ ਖਿਲਾਫ ਗੋਲ ਕਰਕੇ ਹਾਸਲ ਕੀਤੀ ਸੀ | ਉਸ ਨੇ ਪੁਰਤਗਾਲ ਵਲੋਂ ਖੇਡਦਿਆਂ 95 ਕਲੱਬ ਰੀਅਲ ਮੈਡਰਿਡ ਲਈ 450, ਮਾਨਚੈਸਟਰ ਯੂਨਾਈਟਿਡ ਲਈ 118 ਅਤੇ ਜੁੱਵਟਸ ਲਈ 50 ਗੋਲ ਦਰਜ ਕੀਤੇ ਹਨ |
ਰੋਨਾਲਡੋ ਦੀ ਖੇਡ ਸ਼ੈਲੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਮੈਚ ਦਾ ਰੁਖ਼ ਬਦਲਣ ਦੀ ਕਾਬਲੀਅਤ ਰੱਖਦਾ ਹੈ, ਗਜ਼ਬ ਦਾ ਬਾਲ ਕੰਟਰੋਲ, ਨਪੇ ਤੁਲੇ ਪਾਸ, ਗੋਲ ਦਾਗਣ ਦੀ ਸਟੀਕ ਨਿਸ਼ਾਨੇਬਾਜ਼ੀ ਉਸ ਨੂੰ ਦੂਜੇ ਖਿਡਾਰੀਆਂ ਤੋਂ ਅਲੱਗ ਕਰਦੀ ਹੈ |

-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ |
ਮੋਬਾਈਲ : 94636-12204.


ਖ਼ਬਰ ਸ਼ੇਅਰ ਕਰੋ

ਟੈਨਿਸ ਜਗਤ ਦਾ ਧਰੂ ਤਾਰਾ ਰੋਜਰ ਫ਼ੈਡਰਰ

ਰੋਜਰ ਫ਼ੈਡਰਰ ਦਾ ਨਾਂਅ ਟੈਨਿਸ ਜਗਤ ਵਿਚ ਕਿਸੇ ਜਾਣ-ਪਛਾਣ ਦਾ ਮੁਥਾਜ਼ ਨਹੀਂ ਹੈ | ਕਿਸੇ ਸਮੇਂ ਟੈਨਿਸ ਕੋਰਟ ਦਾ ਬਾਲ-ਬੁਆਏ ਰਹੇ ਫ਼ੈਡਰਰ ਨੇ ਟੈਨਿਸ ਖੇਡਦਿਆਂ-ਖੇਡਦਿਆਂ ਵੱਡੀਆਂ ਪੁਲਾਂਘਾਂ ਪੁੱਟੀਆਂ ਅਤੇ ਵਿਸ਼ਵ ਦਾ ਚੋਟੀ ਦਾ ਖਿਡਾਰੀ ਬਣ ਕੇ ਟੈਨਿਸ ਦੀ ਵਿਸ਼ਵ ਰੈਂਕਿੰਗ ਵਿਚ ਰਿਕਾਰਡ 310 ਹਫ਼ਤਿਆਂ ਲਈ ਪਹਿਲੇ ਰੈਂਕ ਉੱਤੇ ਬਣੇ ਰਹਿਣ ਦਾ ਇਤਿਹਾਸ ਰਚਿਆ | ਫ਼ੈਡਰਰ ਦਾ ਜਨਮ 8 ਅਗਸਤ, 1981 ਨੂੰ ਸਵਿਟਜ਼ਰਲੈਡ ਦੇ ਬੇਸਲ ਸ਼ਹਿਰ ਵਿਖੇ ਹੋਇਆ | ਉਸ ਦੇ ਪਿਤਾ ਰੋਬਰਟ ਫ਼ੈਡਰਰ ਸਵਿਸ ਹੈ ਅਤੇ ਮਾਤਾ ਲੀਨੈਟ ਅਫ਼ਰੀਕਨ ਹੈ | ਫ਼ੈਡਰਰ ਦੋਵਾਂ ਦੇਸ਼ਾਂ ਦਾ ਨਾਗਰਿਕ ਹੈ ਅਤੇ ਉਸ ਵਲੋਂ ਚਲਾਈ ਜਾ ਰਹੀ ਸੰਸਥਾ 'ਰੋਜਰ ਫ਼ੈਡਰਰ ਫਾਊਾਡੇਸ਼ਨ' ਦੋਵਾਂ ਦੇਸ਼ਾਂ ਦੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਕੰਮ ਕਰ ਰਹੀ ਹੈ |
ਜੂਨੀਅਰ ਖੇਡ ਦੀ ਸ਼ੁਰੂਆਤ : ਰੋਜਰ ਨੇ 17 ਸਾਲ ਦੀ ਉਮਰ ਵਿਚ ਟੈਨਿਸ ਕੋਰਟ ਮੂਹਰੇ ਬਤੌਰ ਜੂਨੀਅਰ ਖਿਡਾਰੀ ਦਸਤਕ ਦਿੱਤੀ ਜਦੋਂ ਉਹ ਸੰਨ 1998 ਦਾ ਜੂਨੀਅਰ ਯੂ.ਐਸ. ਓਪਨ ਦਾ ਸਿੰਗਲ ਮੁਕਾਬਲਾ ਖੇਡਦਿਆਂ ਫਾਈਨਲ ਤੱਕ ਪਹੁੰਚਿਆ | ਫਾਈਨਲ ਵਿਚ ਉਸ ਨੂੰ ਅਰਜਨਟੀਨਾ ਦੇ ਡੇਵਿਡ ਨਲਬਨਦਿਨ ਕੋਲੋਂ 3-6, 5-7 ਦੇ ਫ਼ਰਕ ਨਾਲ ਹਾਰ ਦਾ ਮੂੰਹ ਵੇਖਣਾ ਪਿਆ | ਏਸੇ ਸਾਲ ਜੂਨੀਅਰ ਵਿਬੰਲਡਨ ਚੈਂਪੀਅਨਸ਼ਿਪ ਦੇ ਸਿੰਗਲ ਮੁਕਾਬਲੇ ਦੇ ਫਾਈਨਲ ਵਿਚ ਉਸ ਨੇ ਕਾਰਜੀਆਂ ਦੇ ਇਰਾਕਲੀ ਲਾਬਾਜੇ ਨੂੰ 6-4, 6-4 ਦੇ ਅੰਤਰ ਨਾਲ ਮਾਤ ਦੇ ਕੇ ਖਿਤਾਬੀ ਜਿੱਤ ਹਾਸਲ ਕੀਤੀ |
ਕੌਮਾਂਤਰੀ ਖੇਡ ਦੀਆਂ ਪ੍ਰਾਪਤੀਆਂ : ਫ਼ੈਡਰਰ ਨੇ ਕੌਮਾਂਤਰੀ ਟੈਨਿਸ ਦੀ ਸ਼ੁਰੂਆਤ 2001 ਦੇ ਹੋਪਮੈਨ ਕੱਪ ਦੇ ਸਿੰਗਲ ਅਤੇ ਮਿਕਸਡ ਡਬਲ ਮੁਕਾਬਲੇ ਖੇਡਦਿਆਂ ਕੀਤੀ | ਸਿੰਗਲ ਮੁਕਾਬਲੇ ਦੇ ਫਾਈਨਲ ਵਿਚ ਅਮਰੀਕਾ ਦੇ ਸਾਈਕਲ ਨੂੰ (6-4, 6-3) ਅਤੇ ਮਿਕਸਡ ਡਬਲ ਦੇ ਫਾਈਨਲ ਮੁਕਾਬਲੇ ਵਿਚ ਮਾਰਟੀਨਾ ਹਿੰਗਿਸ ਨਾਲ ਮਿਲ ਕੇ ਅਮਰੀਕੀ ਜੋੜੀ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਦੋਵੇ ਕੱਪ ਹਾਸਲ ਕੀਤੇ | ਸਾਲ 2003 ਦੇ ਵਿੰਬਲਡਨ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਆਸਟ੍ਰੇਲੀਆ ਦੇ ਫਿਲੀ ਪੋਸਸ ਨੂੰ 7-6, 6-2, 7-6 ਦੇ ਸਿੱਧੇ ਸੈੱਟਾਂ ਵਿਚ ਧੂੜ ਚਟਾ ਕੇ ਖਿਤਾਬ ਆਪਣੇ ਨਾਂਅ ਕੀਤਾ | ਇਸ ਮਗਰੋਂ ਤਾਂ ਰੋਜਰ ਨੇ ਕਦੇ ਪਿੱਛੇ ਮੁੜ ਨੇ ਨਹੀਂ ਵੇਖਿਆ | ਉਸ ਦੀ ਖੇਡ ਦਾ ਜਾਦੂ ਇਸ ਕਦਰ ਚੱਲਿਆ ਕਿ ਉਹ ਸਾਲ ਦਰ ਸਾਲ ਅਨੇਕਾਂ ਟੂਰਨਾਮੈਂਟ ਨਿਰਵਿਘਨ ਜਿੱਤਦਾ ਰਿਹਾ | ਰਿਕਾਰਡ 20 ਗਰੈਂਡ ਸਲੈਮ ਜਿਸ ਵਿਚ ਛੇ ਵਾਰ ਆਸਟ੍ਰੇਲੀਅਨ ਓਪਨ, ਅੱਠ ਵਾਰ ਵਿੰਬਲਡਨ ਚੈਂਪੀਅਨਸ਼ਿਪ, ਪੰਜ ਵਾਰ ਯੂ.ਐਸ. ਓਪਨ ਅਤੇ ਇਕ ਵਾਰ ਫਰੈਂਚ ਓਪਨ ਜਿੱਤ ਕੇ ਉਸ ਨੂੰ ਇਤਿਹਾਸ ਰਚਣ ਦਾ ਮਾਣ ਪ੍ਰਾਪਤ ਹੋਇਆ | ਗਰੈਂਡ ਸਲੈਮ ਤੋਂ ਇਲਾਵਾ ਅਨੇਕਾਂ ਅੰਤਰਰਾਸ਼ਟਰੀ ਟੂਰਨਾਮੈਂਟ ਜਿਵੇਂ ਡੇਵਿਸ ਕੱਪ, ਸੈਡਰਿਡ ਮਾਸਟਰਸ, ਇਸਤਾਨਬੁਲ ਓਪਨ, ਬਰਿਸਬੇਨ ਇੰਟਰਨੈਸ਼ਨਲ, ਸ਼ੰਘਾਈ ਮਾਸਟਰਸ, ਇੰਡੀਅਨ ਵੇਲਸ, ਸਿਨਸਿਨਾਟੀ ਮਾਸਟਰਸ, ਦੁਬਈ ਚੈਂਪਿਅਨਸਸ਼ਿਪ, ਸਵਿਸ ਓਪਨ, ਮਾਸਟਰਸ ਸੀਰੀਜ਼, ਹੈਲੇ ਓਪਨ, ਮਿਆਮੀ ਓਪਨ, ਹਾਪਮੈਨ ਕੱਪ ਆਦਿ ਕਈ ਉੱਘੇ ਮੁਕਾਬਲੇ ਜਿੱਤ ਕੇ ਆਪਣੀ ਧਾਕ ਜਮਾਈ |
ਫ਼ੈਡਰਰ ਦੀ ਖੇਡ ਸ਼ੈਲੀ : ਰੋਜਰ ਨੂੰ ਹਰੇਕ ਤਰ੍ਹਾਂ ਟੈਨਿਸ ਕੋਰਟ ਜਿਵੇਂ ਹਾਰਡ ਕੋਰਟ, ਗਰੀਨ ਕੋਰਟ ਜਾਂ ਕਾਲੇ ਕੋਰਟ ਉੱਤੇ ਖੇਡਣ ਦੀ ਮਹਾਰਤ ਹਾਸਲ ਹੈ | ਉਹ ਇਕ ਹਰਫ਼ਨਮੌਲਾ ਖਿਡਾਰੀ ਹੈ ਜਿਨ੍ਹਾ ਵਧੀਆ ਉਹ ਬੇਸਲਾਈਨ ਉੱਤੇ ਖੇਡਦਾ ਹੈ ਓਨੀ ਹੀ ਵਧੀਆ ਉਸ ਦੀ ਸਮੈਸ਼ ਹੁੰਦੀ ਹੈ | ਫ਼ੈਡਰਰ ਦੀ ਸਰਵਿਸ ਅਤੇ ਰਿਟਰਨ ਸ਼ਾਟ ਦੋਵੇਂ ਬਰਾਬਰ ਹੀ ਕਲਾ ਅਤੇ ਜੋਸ਼ ਨਾਲ ਭਰਪੂਰ ਹੁੰਦੀਆਂ ਹਨ |
ਭਾਸ਼ਾਈ ਗਿਆਨ : ਫ਼ੈਡਰਰ ਅਨੇਕਾਂ ਭਾਸ਼ਾਵਾਂ ਦਾ ਗਿਆਤਾ ਹੈ ਜਿਨ੍ਹਾਂ ਵਿਚ ਸਵਿਸ, ਜਰਮਨ, ਅੰਗਰੇਜ਼ੀ, ਫਰੈਂਚ ਅਤੇ ਇਟੈਲੀਅਨ ਭਾਸ਼ਾਵਾਂ ਪ੍ਰਮੁੱਖ ਹਨ | ਪੂਰੇ ਸੰਸਾਰ ਵਿਚ ਉਹ ਖੇਡ ਪ੍ਰੇਮੀਆਂ ਦਾ ਬੇਹੱਦ ਹਰਮਨ ਪਿਆਰਾ ਖਿਡਾਰੀ ਹੈ ਅਤੇ ਉਸ ਦੇ ਪ੍ਰਸੰਸਕਾਂ ਦੀ ਬਹੁਤ ਵੱਡੀ ਤਾਦਾਦ ਹੈ |
ਇਨਾਮ ਸਨਮਾਨ : ਰੋਜਰ ਫ਼ੈਡਰਰ ਦੀ ਖੇਡ ਪ੍ਰਾਪਤੀਆਂ ਸਦਕਾ ਉਸ ਨੂੰ ਤੇਰਾਂ ਵਾਰ 'ਸਪੋਰਟਸਮੈਨ ਆਫ ਦਾ ਟੂਰਨਾਮੈਂਟ', ਪੰਜ-ਪੰਜ ਵਾਰ 'ਏ.ਟੀ.ਪੀ. ਪਲੇਅਰ' ਅਤੇ 'ਵਰਲਡ ਸਪੋਰਟਸਮੈਨ ਆਫ਼ ਦ ਈਯਰ' ਐਲਾਨਿਆ ਜਾ ਚੁੱਕਾ | ਫ਼ੈਡਰਰ ਇਕੱਲਾ ਹੀ ਖਿਡਾਰੀ ਹੈ ਜਿਸ ਨੂੰ ਬੀ.ਬੀ.ਸੀ. ਚਾਰ ਵਾਰ 'ਸਪੋਰਟਸਮੈਨ ਆਫ਼ ਦ ਈਯਰ' ਦੇ ਤੌਰ 'ਤੇ ਸਨਮਾਨਿਤ ਕਰ ਚੁੱਕੀ ਹੈ | ਫ਼ੈਡਰਰ ਵਲੋਂ ਕਈ ਸੰਸਥਾਵਾਂ ਨਾਲ ਮਿਲ ਕੇ ਲੋਕ ਭਲਾਈ ਦੇ ਕੰਮ ਵੀ ਚਲਾਏ ਜਾ ਰਹੇ ਹਨ |

ਸੇਵਾਮਕੁਤ ਲੈਕਚਰਾਰ, ਚੰਦਰ ਨਗਰ, ਬਟਾਲਾ |
ਮੋਬਾਈਲ : 62842-205
95

ਖੇਡਾਂ ਸ਼ੁਰੂ ਹੋਈਆਂ ਪਰ ਰੜਕਦੀ ਹੈ ਦਰਸ਼ਕਾਂ ਦੀ ਕਮੀ

ਫੁੱਟਬਾਲ ਵਾਂਗ ਕਈ ਥਾਈਾ ਖੇਡ ਮੁਕਾਬਲੇ ਚੱਲ ਪਏ ਹਨ ਪਰ ਸਟੇਡੀਅਮ ਵਿਚ ਦਰਸ਼ਕ ਨਹੀਂ ਹਨ, ਖਾਲੀ ਸਟੇਡੀਅਮ ਵਿਚ ਹੋ ਰਹੇ ਮੈਚ ਇਓਾ ਭਾਂਅ-ਭਾਂਅ ਕਰਦੇ ਹਨ ਜਿਵੇਂ ਪੰਜਾਬ ਦੇ ਪਿੰਡਾਂ ਵਿਚ ਬਣੀਆਂ ਉਹ ਆਲੀਸ਼ਾਨ ਕੋਠੀਆਂ, ਜਿਨ੍ਹਾਂ ਦੇ ਵਸਨੀਕ ਬਾਹਰ ਵਸਦੇ ਹਨ |
ਇੱਕ ਗੱਲ ਖੁੱਲ੍ਹ ਕੇ ਸਪੱਸ਼ਟ ਹੋ ਗਈ ਹੈ ਕਿ ਸਟੇਡੀਅਮ ਵਿਚ ਦਰਸ਼ਕਾਂ ਦੇ ਬਿਨਾਂ ਖੇਡਾਂ ਅਧੂਰੀਆਂ ਹਨ | ਸਟੇਡੀਅਮ ਅੰਦਰ ਬੈਠੇ ਦਰਸ਼ਕਾਂ ਦੀ ਊਰਜਾ ਖਿਡਾਰੀਆਂ ਅੰਦਰ ਵੀ ਇਕ ਨਵਾਂ ਉਤਸ਼ਾਹ ਪੈਦਾ ਕਰਦੀ ਹੈ ਅਤੇ ਇਸੇ ਦੀ ਕਮੀ ਇਨ੍ਹੀਂ ਦਿਨੀਂ ਸਾਫ਼ ਮਹਿਸੂਸ ਹੋ ਰਹੀ ਹੈ | ਮੈਦਾਨਾਂ ਵਿਚ ਖਿਡਾਰੀ ਖੇਡ ਤਾਂ ਰਹੇ ਹਨ ਪਰ ਇਕ ਬੰਦਿਸ਼ ਹੇਠਾਂ ਖੇਡ ਰਹੇ ਮਹਿਸੂਸ ਹੋ ਰਹੇ ਹਨ ਅਤੇ ਉਹ ਖੁੱਲ੍ਹ ਕੇ ਖੇਡ ਦਾ ਅਤੇ ਜਿੱਤ ਦਾ ਜਸ਼ਨ ਵੀ ਨਹੀਂ ਮਨਾ ਰਹੇ ਲਗਦੇ | ਇਸ ਦੌਰਾਨ ਹੋਰ ਵੀ ਜਿੱਥੇ ਖੇਡਾਂ ਹੋ ਰਹੀਆਂ ਨੇ ਸਭ ਵਿਚ ਤਕਰੀਬਨ ਇਹੀ ਹਾਲਾਤ ਹਨ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਖੇਡ ਮੁਕਾਬਲੇ ਇਕ ਨਵੇਂ ਅਤੇ ਅਲੋਕਾਰੀ ਜਿਹੇ ਮਾਹੌਲ ਵਿਚ ਹੋ ਰਹੇ ਲਗਦੇ ਹਨ |
ਖੇਡਾਂ ਦੀ ਦੁਨੀਆ ਵਿਚ ਏਨੀ ਵੱਡੀ ਵਿਸ਼ਵ ਪੱਧਰੀ ਬੰਦਿਸ਼ ਇਤਿਹਾਸ ਵਿਚ ਸਿਰਫ਼ ਦੋ ਵਾਰ ਆਈ ਹੈ ਅਤੇ ਉਹ ਦੋਨੋਂ ਮੌਕੇ ਉਹ ਸਨ ਜਦੋਂ ਪੂਰੀ ਦੁਨੀਆ ਵਿਚ ਵਿਸ਼ਵ ਯੁੱਧ ਲੱਗੇ ਹੋਏ ਸਨ | ਪਿਛਲੀ ਵਾਰ ਖੇਡਾਂ ਦੀ ਦੁਨੀਆ ਨੂੰ ਇਸ ਕਦਰ ਖੜੋਤ ਸੰਨ 1939-1945 ਦੀ ਦੂਜੀ ਵਿਸ਼ਵ ਜੰਗ ਦੌਰਾਨ ਆਈ ਸੀ ਜਦੋਂ 6 ਸਾਲਾਂ ਤੱਕ ਚੱਲੀ ਇਸ ਵਿਸ਼ਵ ਜੰਗ ਕਰਕੇ ਓਸ ਵੇਲੇ ਦੀਆਂ ਓਲੰਪਿਕ ਖੇਡਾਂ ਅਤੇ ਕਈ ਹੋਰ ਖੇਡਾਂ ਦੇ ਵਿਸ਼ਵ ਕੱਪ ਵੱਡੇ ਪੱਧਰ ਉੱਤੇ ਪ੍ਰਭਾਵਤ ਹੋਏ ਸਨ | ਉਦੋਂ ਤੋਂ ਬਾਅਦ ਹੁਣ ਪਹਿਲੀ ਵਾਰ ਠੀਕ ਉਹੋ ਜਿਹੀ ਸਥਿਤੀ ਬਣ ਗਈ ਹੈ | ਖੇਡਾਂ ਦੀ ਦੁਨੀਆ 'ਤੇ ਪਹਿਲਾਂ ਵਾਂਗ ਹੋ ਜਾਣ ਸਬੰਧੀ ਸ਼ੰਕੇ ਇਸ ਲਈ ਵੀ ਬਣਦੇ ਹਨ ਕਿਉਂਕਿ ਖੇਡਾਂ ਮੌਕੇ ਇਕੱਠ ਹੋਣੇ ਸੁਭਾਵਕ ਹਨ ਬਹੁਤੀਆਂ ਖੇਡਾਂ ਟੀਮ ਖੇਡਾਂ ਹਨ ਭਾਵ ਜਿਨ੍ਹਾਂ ਵਿਚ ਬਹੁਤ ਸਾਰੇ ਖਿਡਾਰੀ ਇਕ ਟੀਮ ਵਜੋਂ, ਇਕੱਠੇ ਹੋ ਕੇ ਦੂਜੀ ਟੀਮ ਨਾਲ ਖੇਡਦੇ ਹਨ |
ਬਦਲੇ ਹੋਏ ਹਾਲਾਤ ਦਾ ਇਕ ਅਸਰ ਇਹ ਵੀ ਪੈਣ ਦੀ ਸੰਭਾਵਨਾ ਹੈ ਕਿ ਆਉਂਦੇ ਸਮੇਂ ਦੌਰਾਨ ਬੇਲੋੜੇ ਮੈਚ ਘੱਟ ਕਰਵਾਏ ਜਾਣਗੇ ਖਾਸਕਰ ਕਿ੍ਕਟ ਦੀ ਖੇਡ (ਵਧੇਰੇ ਤੌਰ 'ਤੇ ਭਾਰਤੀ ਕਿ੍ਕਟ ਅੰਦਰ) ਲੋੜ ਤੋਂ ਜ਼ਿਆਦਾ ਮੈਚ ਨਹੀਂ ਹੋ ਸਕਣਗੇ | ਇਨ੍ਹਾਂ ਚੀਜ਼ਾਂ ਤੋਂ ਹੁਣ ਗੁਰੇਜ਼ ਹੋਵੇਗਾ | ਇਸ ਦੇ ਬਾਵਜੂਦ ਇਕ ਸਵਾਲ ਹਰ ਇਕ ਦੀ ਜ਼ੁਬਾਨ 'ਤੇ ਬਣਿਆ ਹੋਇਆ ਹੈ ਅਤੇ ਉਹ ਹੈ ਖੇਡਾਂ ਦੀ ਦੁਨੀਆ ਕਿੰਨੀ ਦੇਰ ਹੋਰ ਇਸੇ ਤਰ੍ਹਾਂ ਚੱਲੇਗੀ ਅਤੇ ਕਦੋਂ ਜਾ ਕੇ ਪਹਿਲਾਂ ਵਾਲੇ ਖੇਡ ਨਜ਼ਾਰੇ ਵੇਖਣ ਨੂੰ ਮਿਲਣਗੇ

-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
5-mail: sudeepsdhillon0ymail.com

ਭਾਰਤ-ਚੀਨ ਦਰਮਿਆਨ ਤਲਖ਼ੀ ਦਾ ਸੇਕ ਭਾਰਤੀ ਖੇਡਾਂ ਤੱਕ ਪੁੱਜਾ

ਭਾਰਤ ਤੇ ਚੀਨ ਦਰਮਿਆਨ ਇਸ ਵੇਲੇ ਚੱਲ ਰਿਹਾ ਸਰਹੱਦੀ ਵਿਵਾਦ ਦਾ ਸੇਕ ਹੁਣ ਭਾਰਤੀ ਖੇਡ ਜਗਤ ਤੱਕ ਵੀ ਪੁੱਜਣਾ ਸ਼ੁਰੂ ਹੋ ਗਿਆ ਹੈ ਤੇ ਇਹ ਵਿਵਾਦ ਇਸ ਵੇਲੇ ਐਨਾ ਭਖ ਗਿਆ ਹੈ ਕਿ ਭਾਰਤ ਦੇ ਅੰਦਰੋਂ ਚੀਨ ਦੇ ਬਣੇ ਸਾਮਾਨ ਦਾ ਬਾਈਕਾਟ ਕਰਨ ਦੀਆਂ ਬਗ਼ਾਵਤੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ ਤੇ ਦੇਸ਼ ਵਾਸੀ ਇਹ ਮੰਗ ਕਰ ਰਹੇ ਹਨ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਚੀਨ ਦੀਆਂ ਕੰਪਨੀਆਂ ਦੇ ਨਾਲ ਆਪਣਾ ਖੇਡ ਕਰਾਰ ਤੋੜ ਦੇਵੇ ਜੋ ਕਿ ਇਸ ਵੇਲੇ ਆਈ.ਪੀ.ਐਲ. ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਦਾ ਟੀ 20 ਦਾ ਖੇਡ ਮਹਾਂਕੁੰਭ ਹੈ ਦਾ ਟਾਈਟਲ ਸਪਾਂਸਰ ਹੈ | ਪਰ ਇਸ ਵੇਲੇ ਬੀ.ਸੀ.ਸੀ.ਆਈ. ਦਾ ਚੀਨ ਦੀ ਮੋਬਾਈਲ ਕੰਪਨੀ ਵੀਵੋ ਨਾਲ ਇਕ ਕਰਾਰ ਤੋੜਨਾ ਆਸਾਨ ਨਹੀਂ ਹੈ ਤੇ ਇਸ ਨੇ ਵੀਵੋ ਨਾਲ ਪੰਜ ਸਾਲ ਦਾ ਕਰਾਰ ਕੀਤਾ ਸੀ ਜੋ 2022 ਵਿਚ ਜਾ ਕੇ ਸਮਾਪਤ ਹੋਣਾ ਹੈ ਤੇ ਵੀਵੋ ਸਾਲ ਵਿਚ ਲੱਗਪਗ 440 ਕਰੋੜ ਰੁਪਏ ਬੀ.ਸੀ.ਸੀ.ਆਈ. ਨੂੰ ਦਿੰਦਾ ਹੈ | ਆਈ.ਪੀ.ਐਲ. 2020 ਦਾ ਆਯੋਜਨ 29 ਮਾਰਚ ਤੋਂ ਹੋਣਾ ਸੀ ਜੋ ਕਿ ਕੋਵਿਡ-19 ਕਰਕੇ ਨਹੀਂ ਹੋ ਸਕਿਆ |
ਇਸ ਤੋਂ ਪਹਿਲਾਂ 2008 ਤੋਂ 2012 ਤੱਕ ਆਈ.ਪੀ.ਐਲ. ਦਾ ਟਾਈਟਲ ਸਪਾਂਸਰ ਡੀ.ਐਲ.ਐਫ. ਸੀ ਜੋ ਸਾਲਾਨਾ 40 ਕਰੋੜ ਰੁਪਏ ਦਿੰਦਾ ਸੀ ਤੇ 2013 ਤੋਂ 15 ਤੱਕ ਪੈਪਸੀ ਸਪਾਂਸਰ ਸੀ ਜੋ ਬੀ.ਸੀ.ਸੀ.ਆਈ. ਨੂੰ 79.2 ਕਰੋੜ ਸਾਲਾਨਾ ਦਿੰਦਾ ਸੀ ਤੇ ਇਸ ਤੋਂ ਬਾਅਦ ਹੁਣ ਚੀਨ ਦੀ ਮੋਬਾਈਲ ਕੰਪਨੀ ਵੀਵੋ ਜੁੜ ਗਈ ਤੇ ਇਸ ਨੇ 2016-17 ਵਿਚ ਆਈ.ਪੀ.ਐਲ. ਦੇ ਟਾਈਟਲ ਸਪਾਂਸਰ ਲਈ 100 ਕਰੋੜ ਰੁਪਏ ਦਿੱਤੇ ਸੀ ਤੇ ਇਸ ਵੇਲੇ 440 ਕਰੋੜ ਸਾਲਾਨਾ ਟਾਈਟਲ ਸਪਾਂਸਰ ਲਈ ਕਰਾਰ ਕੀਤਾ ਹੈ |
ਵੇਖਦੇ-ਵੇਖਦੇ ਆਈ.ਪੀ.ਐਲ. ਵਿਸ਼ਵ ਦਾ ਸਭ ਤੋਂ ਵੱਡਾ ਖੇਡ ਟੂਰਨਾਮੈਂਟ ਬਣ ਗਿਆ ਤੇ ਦੇਸ਼-ਵਿਦੇਸ਼ ਦੇ ਖਿਡਾਰੀ ਆਈ.ਪੀ.ਐਲ. ਲਈ ਮਹਿੰਗੇ ਭਾਅ 'ਤੇ ਵਿਕਦੇ ਹਨ | ਆਈ.ਪੀ.ਐਲ. ਵਿਚ ਖਿਡਾਰੀਆਂ, ਅੰਪਾਇਰਾਂ ਦੀ ਜਰਸੀ ਤੋਂ ਲੈ ਕੇ ਪਾਣੀ, ਜੂਸ, ਸੀਤਲ ਪੇਅ, ਟੋਪੀ, ਟੈਲੀਵਿਜ਼ਨ ਪ੍ਰਸਾਰਨ, ਸਟੇਡੀਅਮਾਂ ਵਿਚ ਦਰਸ਼ਕਾਂ ਦੀਆਂ ਸੀਟਾਂ, ਖਿਡਾਰੀਆਂ ਦੇ ਹੋਟਲ 'ਤੇ ਖਾਣ-ਪੀਣ ਦੇ ਖਰਚੇ ਸਾਰੇ ਸਪਾਂਸਰ ਹੀ ਕਰਦੇ ਹਨ | ਆਈ.ਪੀ.ਐਲ. ਤੋਂ ਇਲਾਵਾ ਭਾਰਤ ਵਿਚ ਕਬੱਡੀ, ਕੁਸ਼ਤੀ, ਮੁੱਕੇਬਾਜ਼ੀ, ਬੈਡਮਿੰਟਨ ਦੀ ਲੀਗ ਵੀ ਹੁੰਦੀ ਹੈ ਪਰ ਇਸ ਵਿਚ ਵੀ ਚੀਨ ਦੀਆਂ ਸਪਾਂਸਰ ਕੰਪਨੀਆਂ ਵੱਧ ਉਤਸ਼ਾਹ ਨਹੀਂ ਵਿਖਾਉਂਦੀਆਂ | ਜੇਕਰ ਉਹ ਰੁਚੀ ਰੱਖਦੀਆਂ ਹਨ ਤਾਂ ਉਹ ਕ੍ਰਿਕਟ ਦੇ ਮੁਕਾਬਲੇ ਊਠ ਦੇ ਮੂੰਹ ਵਿਚ ਜ਼ੀਰਾ ਹੁੰਦਾ ਹੈ |
ਦੂਜੀਆਂ ਖੇਡਾਂ ਦੀ ਲੀਗ ਜਿਥੇ ਦਰਸ਼ਕਾਂ ਤੇ ਸਪਾਂਸਰ ਨੂੰ ਤਰਸਦੀ ਹੈ ਤੇ ਆਈ.ਪੀ.ਐਲ. ਲਈ ਦਰਸ਼ਕ ਤੇ ਸਪਾਂਸਰ ਦੋਵੇਂ ਹੀ ਲਾਈਨ ਲਗਾ ਕੇ ਖੜੇ੍ਹ ਰਹਿੰਦੇ ਹਨ | ਇਸ ਲਈ ਚੀਨ ਦੀਆਂ ਕਈ ਮੋਬਾਈਲ ਕੰਪਨੀਆਂ ਭਾਰਤ ਵਿਚ ਬੜੀ ਕਾਮਯਾਬੀ ਦੇ ਨਾਲ ਆਪਣਾ ਵਪਾਰ ਕਾਇਮ ਕਰਦੀਆਂ ਹਨ ਤੇ ਕਈ ਭਾਰਤੀ ਖਿਡਾਰੀਆਂ ਨਾਲ ਆਪਣਾ ਕਰਾਰ ਕਰਦੀਆਂ ਹਨ | ਇਸ ਵਿਚ ਇਕ ਐਸੀ ਚੀਨੀ ਕੰਪਨੀ ਸ਼ਾਊਮੀ ਦਾ ਗੋਆ ਦੇ ਫੁੱਟਬਾਲ ਕਲੱਬ ਦੇ ਨਾਲ ਸਾਲ 2018-19 ਵਿਚ ਇੰਡੀਅਨ ਫੁੱਟਬਾਲ ਲੀਗ ਵਿਚ ਕਰਾਰ ਸੀ ਤੇ ਉਹ ਗੋਆ ਟੀਮ ਦੀ ਸਪਾਂਸਰ ਵੀ ਸੀ | ਭਾਰਤੀ ਉਲੰਪਿਕ ਸੰਘ ਦਾ ਵੀ ਇਕ ਚੀਨੀ ਕੰਪਨੀ ਲੀ ਨਿੰਗ ਦੇ ਨਾਲ ਕਰਾਰ ਹੈ ਤੇ ਲੀ ਨਿੰਗ ਟੋਕੀਓ ਉਲੰਪਿਕ ਲਈ ਭਾਰਤੀ ਖੇਡ ਦਲ ਦੀ ਕਿੱਟ ਦੀ ਸਪਾਂਸਰ ਹੈ | ਆਈ.ਓ.ਏ. ਨੇ ਮਈ 2018 ਵਿਚ ਇਸ ਕੰਪਨੀ ਨਾਲ ਕਰਾਰ ਕੀਤਾ ਸੀ ਤੇ ਇਸ ਕਰਾਰ ਦੇ ਅਨੁਸਾਰ ਲੀ ਨਿੰਗ ਕੰਪਨੀ ਖਿਡਾਰੀਆਂ ਨੂੰ ਸ਼ੂਜ਼ ਤੇ ਸਪੋਰਟਸ ਕਿੱਟ ਸਪਾਂਸਰ ਕਰੇਗੀ | ਪਰ ਕਈ ਭਾਰਤੀ ਖੇਡ ਫੈਡਰੇਸ਼ਨਾਂ ਨੇ ਹੁਣ ਚੀਨ ਦੀਆਂ ਕੰਪਨੀਆਂ ਦੇ ਨਾਲ ਕਰਾਰ ਖ਼ਤਮ ਕਰਨ ਦਾ ਐਲਾਨ ਕੀਤਾ ਹੈ | ਭਾਰਤੀ ਵੇਟ ਲਿਫਟਿੰਗ ਫੈਡਰੇਸ਼ਨ ਨੇ ਚੀਨ ਦੇ ਸਆਮਾਨ ਵਾਲੇ ਵੇਟ ਲਿਫਟਿੰਗ ਸੈੱਟ ਦੀ ਵਰਤੋਂ ਦੀ ਮਨਾਹੀ ਕਰ ਦਿੱਤੀ ਹੈ | ਬੈਡਮਿੰਟਨ ਵਿਚ ਵੀ ਭਾਰਤ 80 ਫੀਸਦੀ ਜਾਪਾਨ ਦੀ ਕੰਪਨੀ ਯੋਨੈਕਸ ਦਾ ਸਾਮਾਨ ਹੀ ਇਸਤੇਮਾਲ ਕਰਦਾ ਹੈ ਤੇ ਜੇਕਰ ਕੋਈ ਨਿੱਜੀ ਕਲੱਬ ਚੀਨ ਦਾ ਇਸਤੇਮਾਲ ਕਰ ਰਿਹਾ ਹੈ ਤਾਂ ਉਸ ਨਾਲ ਕੋਈ ਖਾਸ ਫ਼ਰਕ ਨਹੀਂ ਪੈ ਰਿਹਾ | ਪਰ ਅਜੇ ਤੱਕ ਭਾਰਤ ਸਰਕਾਰ ਨੇ ਚੀਨ ਦੇ ਖੇਡ ਸਾਮਾਨ ਨੂੰ ਬਾਈਕਾਟ ਕਰਨ ਦੇ ਕੋਈ ਵੀ ਸਪੱਸ਼ਟ ਆਦੇਸ਼ ਨਹੀ ਦਿੱਤੇ ਪਰ ਇਸ ਤੋਂ ਇਲਾਵਾ ਕੁਜ ਰਾਜਾਂ ਨੇ ਆਪਣੇ ਤੌਰ 'ਤੇ ਚੀਨੀ ਸਾਮਾਨ ਨਾਲ ਕਰਾਰ ਖ਼ਤਮ ਵੀ ਕਰ ਦਿੱਤੇ ਹਨ | ਅਜੇ ਵੀ ਭਾਰਤ ਵਿਚ ਬੈਡਮਿੰਟਨ ਦੇ ਸ਼ਟਲ ਕਾਕ, ਰੈਕਿਟ ਵਰਗੀਆਂ ਚੀਜ਼ਾਂ ਤੇ ਹੋਰ ਖੇਡਾਂ 'ਤੇ ਚੀਨ ਦਾ ਕਾਫ਼ੀ ਪੈਸਾ ਲੱਗਿਆ ਹੋਇਆ ਹੈ ਪਰ ਇਸ 'ਤੇ ਭਾਰਤ ਸਰਕਾਰ ਕੀ ਕਰੇ ਜਾਂ ਨਾ ਕਰੇ, ਇਹ ਗੇਂਦ ਹੁਣ ਭਾਰਤ ਸਰਕਾਰ ਦੇ ਪਾਲੇ ਵਿਚ ਪਈ ਹੈ |
ਪੂਰੀ ਤਰ੍ਹਾਂ ਨਾਲ ਚੀਨੀ ਸਪਾਂਸਰ ਤੇ ਚੀਨੀ ਸਾਮਾਨ ਦੇ ਬਾਈਕਾਟ ਨਾਲ ਭਾਰਤੀ ਖੇਡ ਜਗਤ ਨੂੰ ਕਿੰਨਾ ਨੁਕਸਾਨ ਹੋਵੇਗਾ, ਇਸ ਦਾ ਸਹੀ ਅੰਦਾਜ਼ਾ ਅਜੇ ਲਗਾਉਣਾ ਮੁਸ਼ਕਿਲ ਹੈ, ਪਰ ਦੂਜੇ ਪਾਸੇ ਜੇਕਰ ਆਈ.ਪੀ.ਐਲ. ਦੇ ਟਾਈਟਲ ਸਪਾਂਸਰ ਦੇ ਰੂਪ ਵਿਚ ਚੀਨ ਦੀ ਮੋਬਾਈਲ ਕੰਪਨੀ ਵੀਵੋ ਜੇ ਕਰ ਪਿੱਛੇ ਹਟੀ ਜਾਂ ਹਟਾਈ ਗਈ ਤਾਂ ਬੀ.ਸੀ.ਸੀ.ਆਈ. ਨੂੰ ਸਿੱਧੇ ਤੌਰ 'ਤੇ ਲਗਪਗ 1340 ਕਰੋੜ ਦਾ ਝਟਕਾ ਲੱਗ ਸਕਦਾ ਹੈ | ਬੇਸ਼ੱਕ ਇਸ ਵੇਲੇ ਬੀ.ਸੀ.ਸੀ.ਆਈ. ਨੇ ਇਹ ਕਿਹਾ ਕਿ ਉਹ ਆਪਣੀ ਸਪਾਂਸਰ ਖੇਡ ਨੀਤੀ 'ਤੇ ਫਿਰ ਤੋਂ ਵਿਚਾਰ ਕਰਨ ਨੂੰ ਤਿਆਰ ਹੈ ਪਰ ਉਸ ਨੇ ਇਸ ਵੇਲੇ ਵੀਵੋ ਨਾਲ ਆਪਣੇ ਰਿਸ਼ਤੇ ਤੋੜਨ ਦਾ ਵੀ ਕੋਈ ਸੰਕੇਤ ਨਹੀਂ ਦਿੱਤਾ ਤੇ ਇਸ ਤੋਂ ਇਹ ਸਪੱੱਸ਼ਟ ਹੈ ਕਿ ਭਾਰਤ ਕਿਸ ਤਰ੍ਹਾਂ ਦੇ ਨਾਲ ਹੋਰ ਰੋਜ਼ਾਨਾ ਦੀਆਂ ਆਮ ਜ਼ਰੂਰਤ ਦੀਆਂ ਵਸਤਾਂ ਤੋਂ ਇਲਾਵਾ ਖੇਡਾਂ ਦੇ ਖੇਤਰ ਵਿਚ ਵੀ ਚੀਨ ਦੀ ਸਪਾਂਸਰਸ਼ਿਪ ਦੇ ਬੋਝ ਹੇਠ ਦਬ ਗਿਆ ਹੈ ਤੇ ਇਸ ਦੇ ਹੇਠੋਂ ਨਿਕਲਣ ਦਾ ਇਸ ਨੂੰ ਕਈ ਵੀ ਸਪੱਸ਼ਟ ਰਸਤਾ ਵਿਖਈ ਨਹੀਂ ਦੇ ਰਿਹਾ | ਬੇਸ਼ੱਕ ਸਾਰੇ ਭਾਰਤ ਵਾਸੀ ਚੀਨ ਦੇ ਬਣੇ ਸਾਮਾਨ ਦਾ ਬਾਈਕਾਟ ਕਰਨ ਦੀ ਦੁਹਾਈ ਦੇ ਰਹੇ ਹਨ ਪਰ ਇਸ ਵੇਲੇ ਇਹ ਮੁੱਦਾ ਭਾਰਤ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਹੈ | ਵੇਖੋ ਆਉਣ ਵਾਲੇ ਸਮੇਂ ਵਿਚ ਚੀਨ ਦੀ ਸਪਾਂਸਰਸ਼ਿਪ ਤੇ ਭਾਰਤ ਸਰਕਾਰ ਕੀ ਫ਼ੈਸਲਾ ਕਰਦੀ ਹੈ, ਇਸ 'ਤੇ ਸਾਰਾ ਕੁਝ ਨਿਰਭਰ ਹੋਵੇਗਾ

| ਮੋਬਾਈਲ : 98729-78781

ਆਓ! ਚੰਗੀ ਖੇਡ ਨੂੰ ਦਾਦ ਦੇਣੀ ਸਿੱਖੀਏ

ਕੋਈ ਸਮਾਂ ਸੀ ਕਿ ਜਦੋਂ ਖੇਡਾਂ ਖੇਡਣ ਦਾ ਉਦੇਸ਼ ਮਨੋਰੰਜਨ ਜਾਂ ਫਿਰ ਸਰੀਰ ਨੂੰ ਅਰੋਗ ਤੰਦਰੁਸਤ ਰੱਖਣਾ ਹੁੰਦਾ ਸੀ | ਖੇਡਾਂ ਖੇਡਣ 'ਚ ਇਕ ਮਾਨਸਿਕ ਸਕੂਨ, ਮਾਨਸਿਕ ਖੁਸ਼ੀ ਸੀ | ਕਿਸੇ ਨੂੰ ਜਿੱਤ ਜਾਂ ਹਾਰ ਦੀ ਬਹੁਤੀ ਪ੍ਰਵਾਹ ਨਹੀਂ ਸੀ ਹੁੰਦੀ | ਕੋਈ ਮਾਨਸਿਕ ਦਬਾਅ ਨਹੀਂ ਸੀ ਹੁੰਦਾ | ਨਾ ਟਾ.ਵੀ. ਦਾ ਦੌਰ ਸੀ ਨਾ ਰੇਡੀਓ ਦਾ ਆਲਮ ਸੀ, ਨਾ ਮੀਡੀਆ ਖੇਡਾਂ ਦੇ ਨਾਲ ਜੁੜਿਆ ਸੀ, ਨਾ ਸਰਕਾਰ ਖਿਡਾਰੀਆਂ ਲਈ ਕੋਈ ਸਹੂਲਤਾਂ ਮੁਹੱਈਆ ਕਰਦੀ ਸੀ ਪਰ ਹਰ ਕੋਈ ਖੇਡ ਖੇਡ ਕੇ ਆਨੰਦਿਤ ਹੁੰਦਾ ਸੀ | ਉਸ ਆਨੰਦ ਉਸ ਖੁਸ਼ੀ ਦਾ ਕੋਈ ਮੁਕਾਬਲਾ ਨਹੀਂ ਸੀ |
ਪਰ ਇਸ ਦੇ ਉਲਟ ਅੱਜ ਖੇਡਾਂ ਸਿਰਫ਼ ਜਿੱਤਣ ਲਈ ਖੇਡੀਆਂ ਜਾਂਦੀਆਂ ਹਨ | ਜਿੱਤ ਪ੍ਰਾਪਤ ਕਰਨ ਲਈ ਅੱਜ ਦਾ ਖਿਡਾਰੀ ਕੁਝ ਵੀ ਕਰਨ ਨੂੰ ਤਿਆਰ ਹੈ, ਕਿਉਂਕਿ ਇਸ ਜਿੱਤ ਨਾਲ ਉਸ ਦੇ ਨਿੱਜੀ ਹਿੱਤ ਜੁੜੇ ਹੁੰਦੇ ਹਨ | ਅੱਜ ਕਿਸੇ ਵੀ ਖਿਡਾਰੀ ਨੂੰ ਹਾਰ ਇਸ ਕਰਕੇ ਬਰਦਾਸ਼ਤ ਨਹੀਂ ਹੁੰਦੀ ਕਿਉਂਕਿ ਹਾਰਨ ਵਾਲੇ ਨੂੰ ਕੋਈ ਇੱਜ਼ਤ ਨਹੀਂ ਦਿੰਦਾ | ਹਾਰਨ ਵਾਲੇ ਦਾ ਕੋਈ ਸਤਿਕਾਰ ਨਹੀਂ ਕਰਦਾ | ਇਸ ਦੇ ਪਿੱਛੇ ਪਦਾਰਥਵਾਦੀ ਦਿ੍ਸ਼ਟੀ ਦਾ ਭਾਰੂ ਹੋਣਾ ਹੈ | ਖੇਡ ਜਗਤ ਦਾ ਸਾਰਾ ਰੁਮਾਂਚ ਅਸੀਂ ਸਿਰਫ਼ ਜਿੱਤ ਨਾਲ ਜੋੜ ਕੇ ਰੱਖ ਦਿੱਤਾ ਹੈ | ਦੂਜੇ ਪਾਸੇ ਜਿੱਤਣ ਵਾਲੇ ਖਿਡਾਰੀ ਨੂੰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪੈਸੇ ਕਮਾਉਣ ਦੇ ਮੌਕੇ ਮਿਲਦੇ ਹਨ | ਖੇਡ ਸੰਸਥਾਵਾਂ ਇਨਾਮੀ ਰਾਸ਼ੀ ਦਿੰਦੀਆਂ ਹਨ | ਸਰਕਾਰ ਇਨਾਮੀ ਰਾਸ਼ੀ ਦਿੰਦੀ ਹੈ | ਮੀਡੀਆ ਖਿਡਾਰੀਆਂ ਦੀ ਜਿੱਤ ਨੂੰ ਕਾਫ਼ੀ ਚਰਚਿਤ ਕਰਦਾ ਹੈ | ਖਿਡਾਰੀ 'ਹੀਰੋ' ਬਣ ਜਾਂਦੇ ਹਨ | ਕਈ ਕੰਪਨੀਆਂ ਵਿਗਿਆਪਨ ਆਦਿ ਲਈ ਸੱਦਾ ਦਿੰਦੀਆਂ ਹਨ | ਇਸ ਲਈ ਖਿਡਾਰੀ ਲਈ ਜਿੱਤ ਹੀ ਅਸਲੀ 'ਮਹਿਬੂਬਾ' ਬਣ ਜਾਂਦੀ ਹੈ |
ਅਸੀਂ ਸਮਝਦੇ ਹਾਂ ਕਿ ਖਿਡਾਰੀਆਂ ਦੇ ਨਿੱਜੀ ਹਿੱਤਾਂ ਦੀ ਕਹਾਣੀ ਟੀਮ ਦੀ ਚੋਣ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਜਿਸ ਖਿਡਾਰੀ ਦੀ ਟੀਮ 'ਚ ਚੋਣ ਨਹੀਂ ਹੁੰਦੀ | ਉਹ ਆਪਣੇ ਦਿਲ ਵਿਚ ਆਪਣੀ ਟੀਮ ਨੂੰ ਕਦੇ ਸ਼ੁੱਭ ਕਾਮਨਾਵਾਂ ਨਹੀਂ ਦੇ ਸਕਦਾ | ਉਹ ਇਹੀ ਸੋਚਦਾ ਹੈ ਕਿ ਉਸ ਦੀ ਟੀਮ ਹਾਰ ਜਾਵੇ ਕਿਉਂਕਿ ਉਹ ਵਿਚ ਨਹੀਂ ਹੈ | ਜੇ ਟੀਮ ਜਿੱਤ ਗਈ ਚੈਂਪੀਅਨ ਬਣ ਗਈ ਤਾਂ ਉਸ ਨੂੰ ਦੁੱਖ ਪਹੁੰਚਣਾ ਹੈ ਕਿਉਂਕਿ ਉਹ ਟੀਮ 'ਚ ਨਹੀਂ ਹੈ | ਚੈਂਪੀਅਨ ਬਣਨ 'ਤੇ ਉਸ ਦੀ ਟੀਮ ਨੂੰ ਇਨਾਮੀ ਰਾਸ਼ੀ ਮਿਲੇਗੀ ਪਰ ਉਹ... |
ਉਹ ਟੀਮ ਚੋਣ ਵੇਲੇ ਸੋਚਦਾ ਹੈ ਕਿ ਕਿਸੇ ਖਿਡਾਰੀ ਨੂੰ ਸੱਟ ਲਗ ਜਾਵੇ, ਬਿਮਾਰ ਹੋ ਜਾਵੇ ਤਾਂ ਕਿ ਉਸ ਦੀ ਥਾਂ 'ਤੇ ਉਸ ਦੀ ਚੋਣ ਹੋ ਸਕੇ | ਇਹ ਸਾਰਾ ਕੁਝ ਵੀ ਕਿਤੇ ਅਸਿੱਧੇ ਤੌਰ 'ਤੇ ਜਿੱਤ ਨਾਲ ਹੀ ਜੁੜਿਆ ਹੈ | ਦੇਸ਼ ਦੇ ਹਿੱਤਾਂ ਦਾ ਕਿਸ ਨੂੰ ਖਿਆਲ ਹੁੰਦਾ ਹੈ | ਕੌਣ ਇਹ ਸੋਚਦਾ ਕਿ ਉਸ ਤੋਂ ਬਿਹਤਰ ਖਿਡਾਰੀ ਨਾਲ ਜੇ ਟੀਮ ਜਿੱਤ ਸਕਦੀ ਹੈ ਤਾਂ ਉਸ ਦਾ ਟੀਮ 'ਚੋਂ ਬਾਹਰ ਹੋਣਾ ਹੀ ਠੀਕ ਸੀ | ਟੀਮ 'ਚ ਸ਼ਾਮਿਲ ਹੋਣ ਲਈ ਅਨਫਿੱਟ ਖਿਡਾਰੀ ਵੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿੱਟ ਸਾਬਤ ਕਰਨਾ ਚਾਹੁੰਦਾ ਹੈ | ਉਸ ਲਈ ਆਪਣੀ 'ਹਉਮੈ' ਹੀ ਸਭ ਤੋਂ ਵੱਡੀ ਹੈ, ਜਿਸ ਅੱਗੇ ਦੇਸ਼ ਵੀ ਛੋਟਾ ਹੋ ਜਾਂਦੈ, ਬੌਣਾ ਰਹਿ ਜਾਂਦਾ ਹੈ | ਖਿਡਾਰੀ ਆਪਣੇ-ਆਪ ਨੂੰ ਜਿੱਤਣਾ ਵੇਖਣਾ ਚਾਹੁੰਦੇ ਨੇ ਦੇਸ਼ ਨੂੰ ਨਹੀਂ |
ਦੂਜੇ ਪਾਸੇ ਦਰਸ਼ਕਾਂ ਦਾ ਵੀ ਇਹੀ ਹਾਲ ਹੈ, ਉਨ੍ਹਾਂ ਦੀ ਮਾਨਸਿਕਤਾ ਵੀ ਆਪਣੀ ਟੀਮ ਦੀ ਜਿੱਤ ਨਾਲ ਜੁੜੀ ਹੁੰਦੀ ਹੈ, ਜਿਸ ਨੂੰ ਉਤਸ਼ਾਹਤ ਕਰਨ ਲਈ ਉਹ ਮੈਦਾਨ 'ਚ ਆਏ ਹੁੰਦੇ ਹਨ | ਦਿਲਚਸਪੀ ਇਕ ਵਧੀਆ ਖੇਡ 'ਚ ਨਹੀਂ ਭਾਵੇਂ ਵਿਰੋਧੀ ਟੀਮ ਦੀ ਹੀ ਕਿਉਂ ਨਾ ਹੋਵੇ | ਰੁਚੀ ਆਪਣੀ ਟੀਮ ਦੀ ਜਿੱਤ 'ਚ ਹੈ, ਭਾਵੇਂ ਉਹ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕਰ ਰਹੀ ਹੋਵੇ | ਸਾਡੀ ਜਾਚੇ ਇਕ ਵਧੀਆ ਖਿਡਾਰੀ, ਇਕ ਉੱਤਮ ਖਿਡਾਰੀ, ਆਪਣੀ ਬਿਹਤਰੀਨ ਖੇਡ ਖੇਡੇ ਅਤੇ ਦਰਸ਼ਕ ਇਕ ਸੱਚੀ ਸੁੱਚੀ ਖੇਡ ਭਾਵਨਾ ਦਾ ਖੇਡ ਮੈਦਾਨ 'ਚ ਮੁਜ਼ਾਹਰਾ ਕਰੇ | ਖਿਡਾਰੀਆਂ ਨੂੰ ਸਨਮਾਨ ਸਾਫ਼ ਸੁਥਰੀ ਖੇਡ ਖੇਡਣ ਲਈ ਦਿੱਤਾ ਜਾਵੇ, ਭਾਵੇਂ ਉਹ ਹਾਰਨ ਵਾਲੇ ਹੀ ਕਿਉਂ ਨਾ ਹੋਣ | ਖੇਡਾਂ ਦੀ ਦੁਨੀਆ 'ਚ ਇਹ ਇਕ ਲਾਹੇਵੰਦ ਰੁਝਾਨ ਸਾਬਤ ਹੋ ਸਕਦਾ ਹੈ | ਦੂਜੇ ਪਾਸੇ ਜਿੱਤ ਦੀ ਭੁੱਖ ਲਈ ਨਸ਼ਿਆਂ ਦਾ ਸੇਵਨ ਕਰਨਾ ਖੇਡ ਜਗਤ ਨੂੰ ਕਲੰਕਿਤ ਕਰਨਾ ਹੈ | ਜਿੱਤ ਚੁੱਕੇ ਖਿਡਾਰੀ ਜਦੋਂ ਨਸ਼ਿਆਂ ਦੇ ਸੇਵਨ ਦਾ ਦੋਸ਼ੀ ਸਾਬਤ ਹੁੰਦੇ ਹਨ ਤਾਂ ਤਮਗਿਆਂ ਦੀ ਵਾਪਸੀ ਖੇਡ ਜਗਤ ਨੂੰ ਅਪਮਾਨਿਤ ਕਰਦੀ ਹੈ |
ਆਓ ਇਹ ਰੁਝਾਨ ਸਮਾਪਤ ਕਰੀਏ ਜਦੋਂ ਹਾਰ ਚੁੱਕੇ ਖਿਡਾਰੀਆਂ ਨੂੰ ਅਪਮਾਨਿਤ ਕੀਤਾ ਜਾਵੇ, ਉਨ੍ਹਾਂ ਨੂੰ ਜਲੀਲ ਕਰਨ ਲਈ ਇੱਟਾਂ ਰੋੜੇ, ਟਮਾਟਰ ਤੱਕ ਵਰਸਾਏ ਜਾਂਦੇ ਹਨ, ਜਿਸ ਤੋਂ ਡਰਦਿਆਂ ਉਹ ਕਈ ਵਾਰ ਹਵਾਈ ਅੱਡੇ ਜਾਂ ਰੇਲਵੇ ਸਟੇਸ਼ਨ ਤੋਂ ਚੁੱਪ ਕਰਕੇ ਹੀ ਖਿਸਕਣ ਦੀ ਕਰਦੇ ਹਨ | ਹਾਰੇ ਖਿਡਾਰੀਆਂ ਦਾ ਨਿਰਾਦਰ ਕਰਕੇ ਉਨ੍ਹਾਂ 'ਚ ਹੀਣ ਭਾਵਨਾ ਨਾ ਪੈਦਾ ਕਰੀਏ | ਆਓ! ਚੰਗੀ ਖੇਡ ਨੂੰ ਦਾਦ ਦੇਣੀ ਵੀ ਸਿੱਖੀਏ |

-ਡੀ.ਏ.ਵੀ. ਕਾਲਜ, ਅੰਮਿ੍ਤਸਰ |
ਮੋਬਾਈਲ : 98155-35410.

ਇੰਡੀਆ ਬੁੱਕ ਰਿਕਾਰਡ ਵਿਚ ਨਾਂਅ ਦਰਜ ਕਰਵਾਉਣ ਦਾ ਮਾਣ ਹਾਸਲ ਕਰਨ ਵਾਲਾ ਪੈਰਾ ਤੈਰਾਕ ਸਮਸ਼ ਆਲਮ

ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੈਰਾ ਤੈਰਾਕ ਖਿਡਾਰੀ ਮੁਹੰਮਦ ਸਮਸ ਆਲਮ ਨੇ ਤੈਰਾਕੀ ਵਿਚ ਆਪਣਾ ਬੇਹਤਰੀਨ ਪ੍ਰਦਰਸ਼ਨ ਕਰਕੇ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਆਪਣਾ ਨਾਂਅ ਦਰਜ ਕਰਵਾ ਲਿਆ ਹੈ ਅਤੇ ਉਸ ਨੇ ਆਪਣਾ ਹੀ ਨਹੀਂ ਸਗੋਂ ਆਪਣੇ ਬਿਹਾਰ ਸੂਬੇ ਦਾ ਨਾਂਅ ਵੀ ਚਮਕਾਇਆ ਹੈ | 8 ਦਸੰਬਰ, 2019 ਨੂੰ ਬਿਹਾਰ ਤੈਰਾਕੀ ਸੰਘ ਦੁਆਰਾ ਪਟਨਾ ਦੇ ਲਾਅ ਕਾਲਜ ਘਾਟ 'ਤੇ ਗੰਗਾ ਨਦੀ ਵਿਚ ਓਪਨ ਤੈਰਾਕੀ ਚੈਂਪੀਅਨਸ਼ਿਪ ਦਾ ਆਯੋਯਨ ਕੀਤਾ ਗਿਆ ਜਿਸ ਵਿਚ 24 ਆਮ ਅਤੇ ਪੈਰਾ ਜਾਣੀ ਅਪਾਹਜ ਤੈਰਾਕਾਂ ਨੇ ਹਿੱਸਾ ਲਿਆ, ਜਿਥੇ ਸਮਸ਼ ਆਲਮ ਨੇ ਦੋ ਕਿਲੋਮੀਟਰ ਦੀ ਤੈਰਾਕੀ 12 ਮਿੰਟ 23 ਸੈਕਿੰਡ ਵਿਚ ਤਹਿ ਕਰਕੇ ਜਿੱਤ ਪ੍ਰਾਪਤ ਹੀ ਨਹੀਂ ਕੀਤੀ ਸਗੋਂ ਉਸ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਦਰਜ ਹੋ ਗਿਆ |
ਸਮਸ਼ ਆਲਮ ਦਾ ਆਖਣਾ ਹੈ ਕਿ ਉਸ ਦੀਆਂ ਜੋ ਅੰਤਰਰਾਸ਼ਟਰੀ ਪੱਧਰ 'ਤੇ ਜੋ ਪ੍ਰਾਪਤੀਆਂ ਹਨ ਉਨ੍ਹਾਂ ਨੂੰ ਲੈ ਕੇ ਉਹ ਏਸ਼ੀਅਨ ਬੁੱਕ ਆਫ਼ ਰਿਕਾਰਡ, ਲਿਮਕਾ ਬੁੱਕ ਆਫ਼ ਰਿਕਾਰਡ ਅਤੇ ਗਿਨੀਜ਼ ਬੁੱਕ ਵਿਚ ਵੀ ਆਪਣਾ ਨਾਂਅ ਦਰਜ ਕਰਵਾਉਣ ਲਈ ਯਤਨ ਕਰੇਗਾ | ਸਮਸ਼ ਆਲਮ ਅਮਰੀਕਾ ਤੋਂ ਇਲਾਵਾ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਵਿਚ ਤੈਰਾਕੀ ਦੇ ਜਲਵੇ ਵਿਖਾ ਕੇ ਅਨੇਕ ਮੈਡਲ ਅਤੇ ਖਿਤਾਬ ਆਪਣੇ ਨਾਂਅ ਕਰਕੇ ਭਾਰਤ ਮਾਤਾ ਦਾ ਨਾਂਅ ਚਮਕਾ ਚੁੱਕਾ ਹੈ | ਸਮਸ਼ ਆਲਮ ਮਾਰਸ਼ਲ ਆਰਟ ਵਿਚ ਵੀ ਬਲੈਕ ਬੈਲਟ ਜੇਤੂ ਹੈ ਇਸ ਤੋਂ ਇਲਾਵਾ ਸਾਲ 2017 ਵਿਚ ਗੋਆ ਵਿਖੇ ਇਕ ਟਰੈਵਲ ਕੰਪਨੀ ਵਲੋਂ ਉਮੋਜਾ ਬੀਚ 'ਤੇ 8 ਕਿਲੋਮੀਟਰ ਦੀ ਤੈਰਾਕੀ ਚਾਰ ਘੰਟਿਆਂ ਵਿਚ ਤੈਰ ਕੇ ਰਿਕਾਰਡ ਆਪਣੇ ਨਾਂਅ ਕਰ ਚੁੱਕਾ ਹੈ |
ਜੁਲਾਈ 2017 ਵਿਚ ਹੀ ਜਰਮਨੀ ਦੇ ਸ਼ਹਿਰ ਬਰਲਨ ਵਿਚ ਪੈਰਾ ਵਰਲਡ ਸਵਿਮਿੰਗ ਚੈਂਪੀਅਨਸ਼ਿਪ ਵਿਚ 54 ਦੇਸ਼ਾਂ ਦੇ 634 ਖਿਡਾਰੀਆਂ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੱਤਵੇਂ ਰੈਂਕ 'ਤੇ ਰਿਹਾ | ਸਾਲ 2018 ਵਿਚ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਵਿਚ ਹੋਈਆਂ ਪੈਰਾ ਖੇਡਾਂ ਵਿਚ ਵੀ ਉਹ ਤੈਰਾਕੀ ਦੇ ਜੌਹਰ ਵਿਖਾ ਚੁੱਕਾ ਹੈ | ਸਮਸ਼ ਆਲਮ ਲਕਵੇ ਦਾ ਸ਼ਿਕਾਰ ਹੈ ਸਾਲ 2010 ਵਿਚ ਰੀੜ੍ਹ ਦੀ ਹੱਡੀਂ ਦਰਦ ਉਠਿਆ ਮੁੰਬਈ ਦੇ ਇਕ ਹਸਪਤਾਲ ਵਿਚ ਇਲਾਜ ਵੀ ਹੋਇਆ ਪਰ ਬਦਕਿਸਮਤੀ ਨਾਲ ਉਹ ਠੀਕ ਨਾ ਹੋ ਸਕਿਆ ਅਤੇ ਸਾਲ 2012 ਵਿਚ ਡਾਕਟਰਾਂ ਨੇ ਉਸ ਨੂੰ ਅਪਾਹਜ ਹੋ ਜਾ ਣ ਦੀ ਪੁਸ਼ਟੀ ਕਰ ਦਿੱਤੀ | ਵੀਲ੍ਹਚੇਅਰ ਦੇ ਸਹਾਰੇ ਦਿਨ ਗੁਜ਼ਰਨ ਲੱਗੇ ਪਰ ਹਿੰਮਤ ਨਹੀਂ ਹਾਰੀ ਅਤੇ ਅੱਜ ਉਹ ਦੇਸ਼ ਦਾ ਮਾਣਮੱਤਾ ਪੈਰਾ ਖਿਡਾਰੀ ਹੈ | ਉਸ ਦੀਆਂ ਪ੍ਰਾਪਤੀਆਂ ਸਦਕਾ ਉਸ 'ਤੇ ਮਾਣ ਕਰਦੇ ਹੋਏ ਬਿਹਾਰ ਸਰਕਾਰ ਅਤੇ ਬਿਹਾਰ ਅਪਾਹਜ ਸਪੋਰਟਸ ਅਕੈਡਮੀ ਸਮਸ਼ ਆਲਮ ਨੂੰ ਸਨਮਾਨ ਦੇ ਚੁੱਕੀ ਹੈ ਪਰ ਸਮਸ਼ ਆਲਮ ਮਾਣ ਨਾਲ ਆਖਦਾ ਹੈ ਕਿ, ਮੇਰਾ ਅਸਲ ਸਨਮਾਨ ਉਦੋਂ ਹੇਵੇਗਾ ਜਦ ਉਹ ਪੈਰਾ ਉਲੰਪਿਕ ਵਿਚੋਂ ਗੋਲਡ ਲੈ ਕੇ ਆਵੇਗਾ |

-ਮੋਗਾ (ਪੰਜਾਬ) ਮੋ: 98551-14484



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX