ਤਾਜਾ ਖ਼ਬਰਾਂ


ਮੁੰਬਈ : ਡੋਂਗਰੀ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 7
. . .  9 minutes ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਢਹਿਣ ਤੋਂ ਬਾਅਦ ਮਲਬੇ 'ਚ ਦੱਬਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦੇ ਅਨੁਸਾਰ ਐਨ.ਡੀ.ਆਰ.ਐਫ ਦੀਆਂ ਟੀਮਾਂ ਵੱਲੋਂ ਬਾਕੀ ਲੋਕਾਂ ਨੂੰ ਬਾਹਰ ਕੱਢਣ ਲਈ ....
ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨ ਹੋਏ ਚਿੰਤਤ
. . .  27 minutes ago
ਬਰੇਟਾ, 16 ਜੁਲਾਈ (ਜੀਵਨ ਸ਼ਰਮਾ) - ਇਲਾਕੇ ਨੇੜਿਓ ਹਰਿਆਣੇ ਰਾਜ ਦੇ ਪਿੰਡ ਚਾਂਦਪੁਰਾ ਕੋਲ ਦੀ ਲੰਘਦੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧ ਰਿਹਾ ਹੈ। ਭਾਵੇਂ ਕਿ ਪਿਛਲੇ ਕੁਝ ਦਿਨ ਪਹਿਲਾ ਇਸ ਦਰਿਆ 'ਚ ਫ਼ੈਕਟਰੀਆਂ ਦਾ ਕੈਮੀਕਲ ਵਾਲਾ ਦੂਸ਼ਿਤ ਪਾਣੀ ਚੱਲ ...
ਕੈਪਟਨ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ
. . .  about 1 hour ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮਸਲਿਆਂ ਸਬੰਧੀ ਕੇਂਦਰ ਦੇ ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਕੈਪਟਨ ਵੱਲੋਂ ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ ਕੀਤੀ ਤੇ ...
ਚੱਕ ਜਵਾਹਰੇਵਾਲਾ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਦੀ ਫੂਕੀ ਅਰਥੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਚੱਕ ਜਵਾਹਰੇਵਾਲਾ ਗੋਲੀ ਕਾਂਡ ਦੇ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ ਸ਼ੁਰੂ ਕੀਤਾ ਧਰਨਾ ਤੀਜੇ ਦਿਨ 'ਚ ਦਾਖ਼ਲ ਹੋ ਗਿਆ ਅਤੇ ਚੌਥੇ ਦਿਨ ਵੀ ਲਾਸ਼ਾਂ ਦਾ ਅੰਤਿਮ ਸਸਕਾਰ ਨਹੀਂ ਕੀਤਾ ...
ਪਾਕਿਸਤਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਕਰਤਾਰਪੁਰ ਲਾਂਘੇ ਦਾ ਕੀਤਾ ਦੌਰਾ
. . .  about 1 hour ago
ਅੰਮ੍ਰਿਤਸਰ, 16 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿਖੇ ਕਰਤਾਰਪੁਰ ਲਾਂਘੇ ਦੀ ਚੱਲ ਰਹੀ ਉਸਾਰੀ ਦਾ ਅੱਜ ਦੁਪਹਿਰ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਜਾਇਜ਼ਾ ਲਿਆ। ਇਸ ਮੌਕੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ, ਐਫ. ਡਬਲਿਊ. ਓ. ..
ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ
. . .  about 1 hour ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਢਿੱਲੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਦੇ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਇਸ ਬਦਲਾਅ ਦੇ ਤਹਿਤ 17 ਜੁਲਾਈ, ਦਿਨ ਬੁੱਧਵਾਰ ਤੋਂ ਸਮੂਹ ਪ੍ਰਾਇਮਰੀ/ਮਿਡਲ/ਹਾਈ/...
ਬਿਜਲੀ ਦਫ਼ਤਰ 'ਚ ਵੜਿਆ ਮੀਂਹ ਦਾ ਪਾਣੀ, ਕੰਪਿਊਟਰ ਤੇ ਰਿਕਾਰਡ ਦਾ ਹੋਇਆ ਨੁਕਸਾਨ
. . .  about 2 hours ago
ਜੈਤੋ, 16 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ਸਥਾਨਕ ਬਿਜਲੀ ਦਫ਼ਤਰ ਜੋ ਕਿ ਮੇਨ ਸੜਕ ਨਾਲੋਂ ਕਰੀਬ 6 ਫੁੱਟ ਨੀਵਾਂ ਹੈ 'ਚ ਮੀਂਹ ਦਾ ਪਾਣੀ ਵੜਨ ਨਾਲ ਦਫ਼ਤਰੀ ਕੰਪਿਊਟਰ ਤੇ ਰਿਕਾਰਡ ਦਾ ਨੁਕਸਾਨ ਵੱਡੇ ਪੱਧਰ ...
ਨਸ਼ਾ ਤਸਕਰ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਕੈਦ
. . .  about 2 hours ago
ਸੰਗਰੂਰ, 16 ਜੁਲਾਈ (ਧੀਰਜ ਪਸ਼ੋਰੀਆ)- ਵਧੀਕ ਸੈਸ਼ਨ ਜੱਜ ਸਮਰਿਤੀ ਧੀਰ ਦੀ ਅਦਾਲਤ ਨੇ ਪੋਸਤ ਡੋਡਿਆਂ ਦੀ ਤਸਕਰੀ ਕਰਨ ਦੇ ਦੋਸ਼ਾਂ 'ਚ ਇੱਕ ਵਿਅਕਤੀ ਨੂੰ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਿਸ ਥਾਣਾ ਸਦਰ ਧੂਰੀ ਵਿਖੇ...
ਵਿਜੀਲੈਂਸ ਟੀਮ ਵੱਲੋਂ ਮਾਲ ਵਿਭਾਗ ਦਾ ਪਟਵਾਰੀ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  about 2 hours ago
ਜ਼ੀਰਾ, 16 ਜੁਲਾਈ- ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵਿਜੀਲੈਂਸ ਟੀਮ ਫ਼ਿਰੋਜ਼ਪੁਰ ਨੇ ਤਹਿਸੀਲ ਜ਼ੀਰਾ ਦੇ ਮਾਲ ਹਲਕਾ ਠੱਠਾ ਕਿਸ਼ਨ ਸਿੰਘ 'ਚ ਤਾਇਨਾਤ ਪਟਵਾਰੀ ਰਾਜਿੰਦਰ ਸਿੰਘ ਉਰਫ਼ ਰਾਜੂ ਨੂੰ ਇੱਕ ਕਿਸਾਨ ਪਾਸੋਂ 4 ਹਜ਼ਾਰ ...
ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਹੋਈ ਸਰਕਾਰ
. . .  about 2 hours ago
ਚੰਡੀਗੜ੍ਹ, 16 ਜੁਲਾਈ- ਕਿਸਾਨਾਂ ਨੂੰ ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਇੱਕ ਮੋਬਾਇਲ ਹੈਲਪ ਲਾਈਨ ਨੰਬਰ 8437312288 ਅਤੇ ਈ-ਮੇਲ...
ਹੋਰ ਖ਼ਬਰਾਂ..

ਨਾਰੀ ਸੰਸਾਰ

ਰੁੱਤਾਂ ਦੇ ਰੰਗਾਂ ਅਨੁਸਾਰ ਬਦਲੋ ਪਹਿਰਾਵੇ ਦੇ ਰੰਗ

ਰੁੱਤਾਂ ਦੇ ਬਦਲਣ ਦੇ ਨਾਲ ਹੀ ਜਿਥੇ ਮੌਸਮ ਵਿਚ ਤਬਦੀਲੀ ਆ ਜਾਂਦੀ ਹੈ, ਉਥੇ ਹੀ ਸਾਡੇ ਖਾਣ-ਪੀਣ ਅਤੇ ਪਹਿਰਾਵੇ ਵਿਚ ਵੀ ਵੱਡੀ ਤਬਦੀਲੀ ਆ ਜਾਂਦੀ ਹੈ। ਰੁੱਤ ਦੇ ਬਦਲਣ ਨਾਲ ਸਾਡੇ ਵਲੋਂ ਪਾਏ ਜਾਂਦੇ ਪਹਿਰਾਵੇ/ਕੱਪੜਿਆਂ ਦੇ ਰੰਗਾਂ, ਕਿਸਮ, ਟੈਕਸਚਰ ਅਤੇ ਬਣਤਰ ਵਿਚ ਵੀ ਤਬਦੀਲੀ ਆ ਜਾਂਦੀ ਹੈ। ਵੱਡੀ ਗਿਣਤੀ ਮਹਿਲਾਵਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਰੁੱਤਾਂ ਦੇ ਬਦਲਣ ਮੌਕੇ ਪਤਾ ਹੀ ਨਹੀਂ ਚਲਦਾ ਕਿ ਉਹ ਆਪਣੇ ਪਹਿਰਾਵੇ ਵਿਚ ਕਿੰਜ ਬਦਲਾਓ ਲਿਆਉਣ। ਪਹਿਰਾਵਾ ਹਮੇਸ਼ਾ ਆਪਣੇ ਸਰੀਰ ਦੀ ਬਣਤਰ ਦੇ ਅਨੁਸਾਰ ਹੀ ਪਾਉਣਾ ਚਾਹੀਦਾ ਹੈ। ਆਮ ਤੌਰ 'ਤੇ ਗਰਮੀ, ਸਰਦੀ ਅਤੇ ਮੌਨਸੂਨ ਰੁੱਤਾਂ ਦੌਰਾਨ ਹੀ ਔਰਤਾਂ ਨੂੰ ਆਪਣੇ ਪਹਿਰਾਵੇ ਵੱਲ ਵਿਸ਼ੇਸ਼ ਧਿਆਨ ਦੇ ਕੇ ਇਸ ਵਿਚ ਲੋਂੜੀਂਦੀ ਤਬਦੀਲੀ ਕਰਨੀ ਪੈਂਦੀ ਹੈ ।
ਮੌਨਸੂਨ ਦਾ ਪਹਿਰਾਵਾ : ਗਰਮੀ, ਸਰਦੀ ਦੇ ਨਾਲ ਬਰਸਾਤ ਦੀ ਰੁੱਤ ਵਿਚ ਮਹਿਲਾਵਾਂ ਵਲੋਂ ਪਾਏ ਜਾਣ ਵਾਲੇ ਪਹਿਰਾਵੇ ਉੱਪਰ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਮੌਨਸੂਨ ਦੀ ਰੁੱਤ ਦੌਰਾਨ ਪੀਕਾਕ ਪ੍ਰਿੰਟਸ, ਫਲਾਵਰ ਪ੍ਰਿੰਟਸ, ਪੋਲਕਾ ਡਾਟਸ, ਕਾਰਟੂਨ ਪ੍ਰਿੰਟਸ, ਏਨੀਮਲ, ਟਾਈਬਲ, ਟਾਈਗਰ, ਸਨੇਕ ਵਰਗੇ ਪ੍ਰਿੰਟਾਂ ਵਾਲੇ ਕੱਪੜੇ ਵੀ ਪਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਇੰਡੋ ਵੈਸਟਰਨ ਪਹਿਰਾਵੇ ਵਿਚ ਪਟਿਆਲਾ ਸੂਟ ਸਲਵਾਰ, ਹੈਰਮ ਪੈਂਟਸ, ਪੈਂਟਸ, ਜੀਨਸ, ਕੈਪਰੀ, ਸ਼ਾਟਰਸ, ਕਾਫਤਾਨ, ਟਯੂਨਿਕ, ਸਕਰਟ, ਟੀ-ਸ਼ਰਟ, ਸ਼ਰਟ ਵੀ ਪਾਏ ਜਾ ਸਕਦੇ ਹਨ। ਨਿਯਾਨ, ਸ਼ਿਫਾਨ, ਜਾਰਜੈਟ, ਲਾਈਟ ਕਾਟਨ, ਨਾਇਲਾਨ ਕੱਪੜੇ ਜਲਦੀ ਸੁੱਕ ਜਾਂਦੇ ਹਨ, ਇਸ ਲਈ ਇਸ ਤਰ੍ਹਾਂ ਦੇ ਕੱਪੜੇ ਵੀ ਪਾਏ ਜਾ ਸਕਦੇ ਹਨ ਪਰ ਇਹ ਕੱਪੜੇ ਤੰਗ ਜਾਂ ਸਰੀਰ ਨਾਲ ਕੱਸੇ ਹੋਏ ਨਹੀਂ ਹੋਣੇ ਚਾਹੀਦੇ, ਕਿਉਂਕਿ ਮੌਨਸੂਨ ਦੀ ਬਰਸਾਤ ਵਿਚ ਗਿੱਲੇ ਹੋ ਕੇ ਅਜਿਹੇ ਕੱਪੜੇ ਸਰੀਰ ਨਾਲ ਚਿਪਕ ਜਾਂਦੇ ਹਨ। ਇਸ ਲਈ ਮੌਨਸੂਨ ਵਿਚ ਛਤਰੀ ਜਾਂ ਰੇਨ ਕੋਟ ਹਮੇਸ਼ਾ ਆਪਣੇ ਨਾਲ ਰੱਖੋ।
ਮੌਨਸੂਨ ਦੇ ਦਿਨਾਂ ਦੌਰਾਨ ਜੇ ਬਰਸਾਤ ਪੈਂਦੀ ਹੋਵੇ ਤਾਂ ਕਾਲੇ ਰੰਗ ਦੇ ਕੱਪੜੇ ਜ਼ਿਆਦਾਤਰ ਪਾਉਣੇ ਚਾਹੀਦੇ ਹਨ। ਬਰਸਾਤ ਵਿਚ ਭਿੱਜ ਜਾਣ ਤੋਂ ਬਾਅਦ ਗੂੜ੍ਹੇ ਜਾਂ ਕਾਲੇ ਰੰਗ ਦੇ ਕੱਪੜੇ ਜਲਦੀ ਹੀ ਸੁੱਕ ਜਾਂਦੇ ਹਨ। ਕਾਲੇ ਕੱਪੜੇ ਪਾਰਦਰਸ਼ੀ ਵੀ ਨਹੀਂ ਹੁੰਦੇ। ਅਕਸਰ ਹੀ ਵੇਖਿਆ ਜਾਂਦਾ ਹੈ ਕਿ ਬਰਸਾਤ ਵਿਚ ਭਿੱਜਣ ਤੋਂ ਬਾਅਦ ਅਨੇਕਾਂ ਮਹਿਲਾਵਾਂ ਦੇ ਕੱਪੜੇ ਪਾਰਦਰਸ਼ੀ ਹੋ ਕੇ ਉਨ੍ਹਾਂ ਦਾ ਅੰਗ ਪ੍ਰਦਰਸ਼ਨ ਕਰਨ ਲਗਦੇ ਹਨ, ਇਸ ਲਈ ਬਰਸਾਤ ਵਿਚ ਅਜਿਹੇ ਰੰਗਾਂ ਵਾਲੇ ਕੱਪੜੇ ਕਦੇ ਵੀ ਨਾ ਪਾਓ, ਜੋ ਕਿ ਗਿੱਲੇ ਹੋਣ ਤੋਂ ਬਾਅਦ ਪਾਰਦਰਸ਼ੀ ਬਣ ਜਾਣ। ਕਾਲੇ ਰੰਗ ਦੇ ਕੱਪੜੇ ਹੋਰਨਾਂ ਰੰਗਾਂ ਦੇ ਕੱਪੜਿਆਂ ਨਾਲ ਪੂਰੀ ਤਰ੍ਹਾਂ ਮੈਚਿੰਗ ਕਰ ਲੈਂਦੇ ਹਨ। ਬਰਸਾਤ ਦੇ ਦਿਨਾਂ ਵਿਚ ਛਤਰੀ ਜ਼ਰੂਰ ਨਾਲ ਰੱਖੋ। ਇਸ ਤੋਂ ਇਲਾਵਾ ਨੌਕਰੀਪੇਸ਼ਾ ਅਤੇ ਲੰਬਾ ਸਫਰ ਕਰਨ ਵਾਲੀਆਂ ਮਹਿਲਾਵਾਂ ਨੂੰ ਆਪਣੇ ਨਾਲ ਹਰ ਸਮੇਂ ਇਕ ਵੱਖਰਾ ਸੂਟ ਵੀ ਆਪ ਦੇ ਬੈਗ ਵਿਚ ਰੱਖਣਾ ਚਾਹੀਦਾ ਹੈ, ਤਾਂ ਕਿ ਬਰਸਾਤ ਕਾਰਨ ਪਾਏ ਹੋਏ ਕੱਪੜੇ ਗਿੱਲੇ ਹੋਣ ਤੋਂ ਬਾਅਦ ਦੂਜੇ ਸੁੱਕੇ ਅਤੇ ਸਾਫ ਸੂੁਟ ਨੂੰ ਪਾਇਆ ਜਾ ਸਕੇ। ਮੌਨਸੂਨ ਰੁੱਤ ਦੌਰਾਨ ਅਜਿਹੇ ਕੱਪੜੇ ਕਦੇ ਨਾ ਪਾਓ ਜੋ ਕਿ ਬਰਸਾਤ ਵਿਚ ਭਿੱਜਣ ਤੋਂ ਬਾਅਦ ਰੰਗ ਛੱਡਣ। ਕੁਝ ਪਹਿਰਾਵੇ ਸਦਾਬਹਾਰ ਵੀ ਹੁੰਦੇ ਹਨ। ਗੁੰਦਵੇਂ ਸਰੀਰ ਵਾਲੀਆਂ ਸੋਹਣੀਆਂ ਮੁਟਿਆਰਾਂ ਦੇ ਵੱਖੀਆਂ ਤੋਂ ਤੰਗ ਕੁੜਤੀ ਨਾਲ ਪਟਿਆਲਾ ਸ਼ਾਹੀ ਸਲਵਾਰ ਹਰ ਰੁੱਤ ਵਿਚ ਹੀ ਬਹੁਤ ਸੋਹਣੀ ਲਗਦੀ ਹੈ। ਤੁਹਾਡੇ ਪਾਏ ਹੋਏ ਪਹਿਰਾਵੇ ਨੂੰ ਵੇਖ ਕੇ ਵੇਖਣ ਵਾਲਿਆਂ ਨੂੰ ਚੱਲ ਰਹੀ ਅਤੇ ਆ ਰਹੀ ਰੁੱਤ ਦੇ ਰੰਗ ਦਾ ਝਲਕਾਰਾ ਪੈਣਾ ਚਾਹੀਦਾ ਹੈ। ਅਸਲ ਵਿਚ ਹਰ ਰੁੱਤ ਵਿਚ ਤੁਹਾਡਾ ਪਹਿਰਾਵਾ ਅਜਿਹਾ ਹੋਣਾ ਚਾਹੀਦਾ ਹੈ ਕਿ ਵੇਖਣ ਵਾਲੇ ਸੋਚੀਂ ਪੈ ਜਾਣ ਕਿ ਤੁਸੀਂ ਰੁੱਤਾਂ ਦੇ ਰੰਗਾਂ ਅਨੁਸਾਰ ਆਪਣੇ ਪਹਿਰਾਵੇ ਦੇ ਰੰਗ ਬਦਲਦੇ ਹੋ ਜਾਂ ਫਿਰ ਰੁੱਤਾਂ ਹੀ ਤੁਹਾਡੇ ਪਹਿਰਾਵੇ ਦੇ ਰੰਗਾਂ ਨੂੰ ਵੇਖ ਕੇ ਆਪਣਾ ਰੰਗ ਬਦਲਦੀਆਂ ਨੇ।


-ਲੱਕੀ ਨਿਵਾਸ, 61-ਏ, ਵਿਦਿਆ ਨਗਰ, ਪਟਿਆਲਾ। ਮੋਬਾ: 94638-19174


ਖ਼ਬਰ ਸ਼ੇਅਰ ਕਰੋ

ਗ੍ਰਹਿਣੀ ਉਹੀ ਜੋ ਨਵਾਂ ਅਜ਼ਮਾਏ

* ਆਲੂ ਦੇ ਚਿਪਸ ਕੱਟ ਕੇ ਹਲਦੀ ਲਗਾਓ ਅਤੇ ਨਮਕ ਮਿਲੇ ਪਾਣੀ ਵਿਚ ਪਾ ਦਿਓ। ਇਸ ਪਾਣੀ ਵਿਚ 2-4 ਬੂੰਦਾਂ ਨਿੰਬੂ ਦਾ ਰਸ ਮਿਲਾ ਦਿਓ। 10 ਮਿੰਟ ਬਾਅਦ ਕੱਢ ਕੇ, ਪੂੰਝ ਕੇ ਸੁਕਾ ਲਓ। ਇਹ ਚਿਪਸ ਸਫੈਦ ਅਤੇ ਖਸਤਾ ਬਣਨਗੇ।
* ਕਰੀ ਪੱਤਿਆਂ ਨੂੰ ਨਾਰੀਅਲ ਦੇ ਤੇਲ ਵਿਚ ਉਬਾਲ ਕੇ ਛਾਣ ਲਓ। ਵਰਤੋਂ ਕਰਨ ਨਾਲ ਵਾਲ ਸਫੈਦ ਨਹੀਂ ਹੋਣਗੇ।
* ਜ਼ਿਆਦਾ ਮਿੱਠੀਆਂ ਜਾਂ ਤਲੀਆਂ-ਭੁੱਜੀਆਂ ਚੀਜ਼ਾਂ ਖਾਣ ਨਾਲ ਕਈ ਵਾਰ ਪੇਟ ਫੁੱਲਣ ਲਗਦਾ ਹੈ ਜਾਂ ਫਿਰ ਖੱਟੇ ਡਕਾਰ ਆਉਣ ਲਗਦੇ ਹਨ। ਅਜਿਹੇ ਵਿਚ 5 ਕਾਲੀਆਂ ਮਿਰਚਾਂ ਨਾਲ 10 ਪੁਦੀਨੇ ਦੇ ਪੱਤਿਆਂ ਨੂੰ ਮੂੰਹ ਵਿਚ ਰੱਖ ਕੇ ਹੌਲੀ-ਹੌਲੀ ਚਬਾਓ। ਆਰਾਮ ਮਿਲੇਗਾ।
* ਜੇ ਕੱਪੜੇ 'ਤੇ ਚਿਕਨਾਈ ਜਾਂ ਘਿਓ-ਤੇਲ ਦੇ ਦਾਗ ਪੈ ਜਾਣ ਤਾਂ ਕੱਪੜੇ 'ਤੇ ਟੈਲਕਮ ਪਾਊਡਰ ਛਿੜਕੋ। ਉੱਪਰੋਂ ਦੀ ਉਸ 'ਤੇ ਅਖ਼ਬਾਰ ਅਤੇ ਕੋਈ ਭਾਰੀ ਚੀਜ਼ ਰੱਖ ਦਿਓ। ਚਿਕਨਾਈ ਅਖ਼ਬਾਰ 'ਤੇ ਆ ਜਾਵੇਗੀ।
* ਪੀਸੀ ਹੋਈ ਲਾਲ ਮਿਰਚ ਵਿਚ ਥੋੜ੍ਹਾ ਪੀਸਿਆ ਹੋਇਆ ਨਮਕ ਮਿਲਾ ਕੇ ਰੱਖ ਦੇਣ ਨਾਲ ਉਹ ਕਈ ਮਹੀਨਿਆਂ ਤੱਕ ਖ਼ਰਾਬ ਨਹੀਂ ਹੁੰਦੀ। ਬਰਸਾਤ ਵਿਚ ਕੀੜੇ ਵੀ ਨਹੀਂ ਲਗਦੇ।
* ਆਲੂ ਦੀ ਪਤਲੀ ਫਾਂਕ ਅੱਖਾਂ 'ਤੇ ਰੱਖਣ ਨਾਲ ਅੱਖਾਂ ਦੀ ਥਕਾਨ ਦੂਰ ਹੁੰਦੀ ਹੈ।
* ਉਲਟੀ ਤੋਂ ਬਚਣ ਲਈ ਪੁਦੀਨੇ ਦੀਆਂ ਟਹਿਣੀਆਂ ਨੂੰ ਚੂਸੋ।
* ਜੇ ਕੈਂਚੀ ਦੀ ਧਾਰ ਖਰਾਬ ਹੋ ਗਈ ਹੋਵੇ ਤਾਂ ਕੈਂਚੀ ਨੂੰ ਕਿਸੇ ਕੱਚ ਦੀ ਬੋਤਲ 'ਤੇ ਕੱਟਣ ਦੀ ਮੁਦਰਾ ਵਿਚ ਚਲਾਓ। ਧਾਰ ਠੀਕ ਹੋ ਜਾਵੇਗੀ।
* ਰਸ ਨਿਕਲੇ ਨਿੰਬੂ ਦੀਆਂ ਛਿੱਲਾਂ ਨੂੰ ਰਾਤ ਨੂੰ ਇਕ ਮੱਗ ਵਿਚ ਭਿਉਂ ਦਿਓ। ਅਗਲੇ ਦਿਨ ਉਸ ਨੂੰ ਬਾਲਟੀ ਵਿਚ ਪਾ ਕੇ ਨਹਾਓ। ਸਰੀਰ ਵਿਚੋਂ ਭਿੰਨੀ-ਭਿੰਨੀ ਖੁਸ਼ਬੂ ਆਵੇਗੀ ਅਤੇ ਚਮੜੀ ਵੀ ਮੁਲਾਇਮ ਹੋਵੇਗੀ।
* ਸ੍ਰੀਖੰਡ ਬਣਾਉਂਦੇ ਸਮੇਂ ਦਹੀਂ ਵਿਚੋਂ ਨਿਕਲੇ ਹੋਏ ਪਾਣੀ ਨੂੰ ਨਾ ਸੁੱਟੋ। ਉਸ ਪਾਣੀ ਨਾਲ ਤੁਸੀਂ ਚੌਲ ਬਣਾ ਸਕਦੇ ਹੋ ਜਾਂ ਉਸ ਪਾਣੀ ਨੂੰ ਤੁਸੀਂ ਦਿਨ ਭਰ ਲੱਸੀ ਦੀ ਤਰ੍ਹਾਂ ਪੀ ਸਕਦੇ ਹੋ।
* ਕਸਟਰਡ ਨੂੰ ਖੱਟਾ ਕਰਨ ਲਈ ਸੰਤਰਾ ਜਾਂ ਅੰਗੂਰ ਕੱਟ ਕੇ ਪਾਓ।
* ਚਮੜੀ 'ਤੇ ਦਹੀਂ ਦਾ ਲੇਪ ਕਰਨ ਨਾਲ ਚਮੜੀ ਦੀ ਟੋਨਿੰਗ ਹੁੰਦੀ ਹੈ।
* ਗੈਸ ਬਣਨ ਦੀ ਹਾਲਤ ਵਿਚ ਮਿਸ਼ਰੀ ਨਾਲ ਪੁਦੀਨੇ ਦੇ 8-10 ਪੱਤੇ ਚਬਾ ਕੇ ਖਾਓ। ਪੇਟ ਹਲਕਾ ਰਹੇਗਾ, ਭੁੱਖ ਵੀ ਖੁੱਲ੍ਹ ਕੇ ਲੱਗੇਗੀ।
* ਜੇ ਕੱਪੜੇ 'ਤੇ ਬਾਲ ਪੈੱਨ ਦੀ ਸਿਆਹੀ ਦਾ ਦਾਗ ਪੈ ਗਿਆ ਹੋਵੇ ਤਾਂ ਨਹੁੰ ਪਾਲਿਸ਼ ਰਿਮੂਵਰ ਲਗਾ ਦਿਓ। ਦਾਗ ਹਟ ਜਾਵੇਗਾ।
* ਦੁੱਧ ਉਬਾਲਦੇ ਸਮੇਂ ਪਤੀਲੇ ਵਿਚ ਕੜਛੀ ਪਾ ਦਿਓ। ਦੁੱਧ ਉਬਲ ਕੇ ਬਾਹਰ ਨਹੀਂ ਆਵੇਗਾ।
* ਚੌਲਾਂ ਦੀ ਖੀਰ ਬਣਾਉਂਦੇ ਸਮੇਂ ਚੌਲਾਂ ਨੂੰ ਪਹਿਲਾਂ ਘਿਓ ਵਿਚ ਥੋੜ੍ਹਾ ਭੁੰਨ ਲਓ। ਖੀਰ ਭਾਂਡੇ ਨਾਲ ਚਿਪਕੇਗੀ ਨਹੀਂ।
* ਚੌਲ ਉਬਾਲਣ ਤੋਂ ਬਾਅਦ ਬਚੇ ਹੋਏ ਪਾਣੀ ਨਾਲ ਸੂਤੀ ਕੱਪੜਿਆਂ 'ਤੇ ਕਲਫ ਲਗਾਓ।
* ਮੈਦੇ ਨੂੰ ਪਲਾਸਟਿਕ ਦੇ ਲਿਫਾਫੇ ਵਿਚ ਪਾ ਕੇ ਫਰਿੱਜ ਵਿਚ ਰੱਖੋ। ਇਹ ਮਹੀਨਿਆਂ ਤੱਕ ਖਰਾਬ ਨਹੀਂ ਹੋਵੇਗਾ।
* ਸ਼ਹਿਦ ਅਤੇ ਦਹੀਂ ਬਰਾਬਰ ਮਾਤਰਾ ਵਿਚ ਮਿਲਾ ਕੇ ਚਿਹਰੇ ਅਤੇ ਧੌਣ 'ਤੇ ਲਗਾਉਣ ਨਾਲ ਝੁਰੜੀਆਂ ਦੂਰ ਹੁੰਦੀਆਂ ਹਨ।
* ਮੂੰਹ ਦੀ ਬਦਬੂ ਦੂਰ ਕਰਨ ਲਈ ਪੁਦੀਨੇ ਦੇ ਪੱਤਿਆਂ ਨੂੰ ਗਰਮ ਪਾਣੀ ਵਿਚ ਖੂਬ ਉਬਾਲੋ। ਜਦੋਂ ਕਾੜ੍ਹਾ ਠੰਢਾ ਹੋ ਜਾਵੇ ਤਾਂ ਕੁਰਲੀ ਅਤੇ ਗਰਾਰੇ ਕਰੋ। ਮੂੰਹ ਨੂੰ ਤਾਜ਼ਗੀ ਵੀ ਮਿਲੇਗੀ, ਮਹਿਕ ਵੀ ਆਉਣ ਲੱਗੇਗੀ।
* ਫਰਿੱਜ ਵਿਚ ਬਰਫ ਦੀ ਟ੍ਰੇਅ ਚਿਪਕ ਜਾਂਦੀ ਹੈ। ਟ੍ਰੇਅ ਨੂੰ ਰੱਖਣ ਤੋਂ ਪਹਿਲਾਂ ਉਸ ਦੇ ਥੱਲੇ 'ਤੇ ਮੋਮਬੱਤੀ ਰਗੜੋ, ਟ੍ਰੇਅ ਚਿਪਕੇਗੀ ਨਹੀਂ।
* ਚਮੜੇ ਦੇ ਫਰਨੀਚਰ 'ਤੇ ਲੱਗੇ ਦਾਗ ਆਫਟਰ ਸ਼ੇਵ ਲੋਸ਼ਨ ਨਾਲ ਸਾਫ਼ ਕਰੋ। ਇਹ ਬਿਲਕੁਲ ਖ਼ਤਮ ਹੋ ਜਾਣਗੇ ਅਤੇ ਫਰਨੀਚਰ ਦਾ ਚਮੜਾ ਵੀ ਖਰਾਬ ਨਹੀਂ ਹੋਵੇਗਾ।
* ਸੋਨੇ ਦੇ ਗਹਿਣਿਆਂ ਵਿਚ ਚਮਕ ਲਿਆਉਣ ਲਈ ਉਨ੍ਹਾਂ ਨੂੰ ਇਕ ਘੰਟੇ ਤੱਕ ਪਾਣੀ ਵਿਚ ਸਿਰਕਾ ਪਾ ਕੇ ਡੁਬੋ ਦਿਓ। ਬਾਅਦ ਵਿਚ ਬੁਰਸ਼ ਨਾਲ ਸਾਫ਼ ਕਰ ਦਿਓ।

ਝੁਲਸਦੀ ਧੁੱਪ ਵਿਚ ਇੰਜ ਕਰੋ ਆਪਣੀ ਬਗ਼ੀਚੀ ਦੀ ਦੇਖਭਾਲ

ਤੇਜ਼ ਧੁੱਪ ਵਿਚ ਜਿਸ ਤਰ੍ਹਾਂ ਸਾਨੂੰ ਪਿਆਸ ਲਗਦੀ ਹੈ ਅਤੇ ਪਾਣੀ ਪੀਣ ਲਈ ਮਨ ਲਲਚਾਉਂਦਾ ਹੈ, ਠੀਕ ਇਸੇ ਤਰ੍ਹਾਂ ਪੌਦਿਆਂ ਆਦਿ ਨੂੰ ਵੀ ਜ਼ਿਆਦਾ ਪਾਣੀ ਅਤੇ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਤੁਹਾਨੂੰ ਵੀ ਆਪਣੀ ਬਗੀਚੀ ਵਿਚ ਲੱਗੇ ਪੌਦਿਆਂ ਨੂੰ ਤੇਜ਼ ਧੁੱਪ ਤੋਂ ਬਚਾਉਣ ਲਈ ਹੇਠ ਲਿਖੇ ਉਪਾਅ ਕਰਨੇ ਹੀ ਹੋਣਗੇ :
* ਗਰਮੀ ਦੇ ਮੌਸਮ ਵਿਚ ਪਾਣੀ ਦੀ ਘਾਟ ਅਤੇ ਤੇਜ਼ ਧੁੱਪ ਨਾਲ ਪੌਦੇ ਝੁਲਸ ਕੇ ਨਸ਼ਟ ਹੋ ਸਕਦੇ ਹਨ। ਇਸ ਲਈ ਮੌਸਮੀ ਪੌਦਿਆਂ ਤੋਂ ਇਲਾਵਾ ਸਾਰੇ ਪੌਦਿਆਂ ਨੂੰ ਤੇਜ਼ ਧੁੱਪ ਤੋਂ ਬਚਾਓ ਅਤੇ ਉੱਚਿਤ ਮਾਤਰਾ ਵਿਚ ਪਾਣੀ ਦਿਓ।
* ਦੁਪਹਿਰ ਸਮੇਂ ਤੇਜ਼ ਧੁੱਪ ਵਿਚ ਪੌਦਿਆਂ ਨੂੰ ਪਾਣੀ ਦੇਣ ਦੀ ਗਲਤੀ ਨਾ ਕਰੋ। ਇਸ ਤਰ੍ਹਾਂ ਪੌਦਿਆਂ ਦੀਆਂ ਜੜ੍ਹਾਂ ਵਿਚ ਭਾਫ਼ ਬਣਨ ਲਗਦੀ ਹੈ ਅਤੇ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਸੂਰਜ ਨਿਕਲਣ ਅਤੇ ਸੂਰਜ ਛੁਪਣ ਦੇ ਬਾਅਦ ਹੀ ਪੌਦਿਆਂ ਨੂੰ ਪਾਣੀ ਦਿਓ।
* ਇਸੇ ਤਰ੍ਹਾਂ ਦੀਵਾਰਾਂ ਅਤੇ ਫਰਸ਼ ਦੇ ਤਪਣ ਨਾਲ ਵਰਾਂਡੇ ਆਦਿ ਵਿਚ ਰੱਖੇ ਪੌਦੇ ਝੁਲਸ ਸਕਦੇ ਹਨ। ਵਰਾਂਡੇ ਵਿਚ ਰੱਖੇ ਗਮਲਿਆਂ ਆਦਿ ਨੂੰ ਫੁਹਾਰੇ ਨਾਲ ਪਾਣੀ ਦੇ ਕੇ ਝੁਲਸਦੀ ਗਰਮੀ ਤੋਂ ਬਚਾਇਆ ਜਾ ਸਕਦਾ ਹੈ।
* ਏਅਰ ਕੰਡੀਸ਼ਨਰ ਦੇ ਪਿੱਛੇ ਤੋਂ ਨਿਕਲਣ ਵਾਲੀ ਗਰਮ ਹਵਾ ਦੇ ਨੇੜੇ ਜੇਕਰ ਗਮਲੇ ਰੱਖੇ ਹੋਣ ਤਾਂ ਉਨ੍ਹਾਂ ਨੂੰ ਹਟਾ ਦਿਓ, ਤਾਂ ਕਿ ਪੌਦੇ ਉਸ ਦੀ ਹਵਾ ਨਾਲ ਨਸ਼ਟ ਨਾ ਹੋਣ।
* ਤਪਦੀ ਧੁੱਪ ਵਿਚ ਰਸਾਇਣਕ ਖਾਦ ਜਾਂ ਕੀਟਨਾਸ਼ਕ ਦਵਾਈ ਦਾ ਛਿੜਕਾਅ ਨਾ ਕਰੋ। ਬਹੁਤ ਜ਼ਰੂਰੀ ਹੋਣ 'ਤੇ ਘੱਟ ਮਾਤਰਾ ਵਿਚ ਦਿਨ ਦੇ ਛਿਪਾਅ ਤੋਂ ਬਾਅਦ ਹੀ ਇਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
* ਜਿਨ੍ਹਾਂ ਥਾਵਾਂ 'ਤੇ ਤਪਸ਼ ਥੋੜ੍ਹੀ ਘੱਟ ਹੈ, ਉੱਥੇ 50 ਫੀਸਦੀ ਸਨ-ਪਰੂਫ ਸ਼ੇਡਿਗ ਨੈੱਟ ਠੀਕ ਰਹੇਗਾ।
* ਛਾਂ ਦੇ ਲਈ ਇੰਨਾ ਬਰੀਕ ਕੱਪੜਾ ਇਸਤੇਮਾਲ ਕਰੋ ਕਿ ਧੁੱਪ ਰੁਕੇ ਨਾ, ਸਗੋਂ ਛਣ ਕੇ ਪੌਦਿਆਂ ਨੂੰ ਮਿਲੇ। ਹਵਾ/ਪਾਣੀ ਦੀ ਤਰ੍ਹਾਂ ਨਿਸ਼ਚਿਤ ਮਾਤਰਾ ਵਿਚ ਧੁੱਪ ਵੀ ਪੌਦਿਆਂ ਲਈ ਜ਼ਰੂਰੀ ਹੈ।
* ਫੁੱਲ ਵਾਲੇ ਮੌਸਮੀ ਪੌਦਿਆਂ ਜਿਵੇਂ ਕਾਸਮਾਸ, ਜੀਨੀਆ, ਵਿਨਕਾ ਰੋਜੀਆ, ਪੋਰਟੂਲਾਕਾ ਆਦਿ ਜਿਹੀਆਂ ਕਿਸਮਾਂ ਨੂੰ ਛੱਡ ਕੇ ਨਰਮ ਪੱਤਿਆਂ ਵਾਲੇ ਪੌਦਿਆਂ ਨੂੰ ਹੀ ਛਾਂ ਦੀ ਜ਼ਰੂਰਤ ਹੁੰਦੀ ਹੈ।
* ਕੈਲਡੀਅਮ, ਕੋਮੀਆ, ਕੋਲੀਅਸ ਅਤੇ ਕ੍ਰੋਟਿਨ ਜਿਹੇ ਪੌਦਿਆਂ ਦੇ ਕੋਮਲ ਪੱਤੇ ਤੇਜ਼ ਧੁੱਪ ਵਿਚ ਝੁਲਸ ਕੇ ਫਿੱਕੇ ਪੈ ਜਾਂਦੇ ਹਨ। ਅਜਿਹੇ ਪੌਦਿਆਂ ਨੂੰ ਛਾਂ ਵਿਚ ਰੱਖੋ, ਤਾਂ ਕਿ ਉਹ ਝੁਲਸਣ ਅਤੇ ਰੰਗ ਖਰਾਬ ਹੋਣ ਤੋਂ ਬਚ ਸਕਣ।
* ਇਨਡੋਰ ਪਲਾਂਟਸ ਨੂੰ ਹਫਤੇ ਵਿਚ ਇਕ ਵਾਰ ਜਾਂ ਮਹੀਨੇ ਵਿਚ ਦੋ ਵਾਰ ਬਾਹਰ ਦੀ ਛਾਂ ਵਿਚ ਰੱਖ ਸਕਦੇ ਹੋ।
* ਬਗੀਚੀ ਵਿਚ ਇਕ ਪਾਸੇ ਕੁਝ ਸੰਘਣੇ ਪੱਤਿਆਂ ਵਾਲੇ ਦਰੱਖਤ ਨੇੜੇ-ਤੇੜੇ ਲਗਾ ਕੇ ਗਮਲਿਆਂ ਨੂੰ ਉਨ੍ਹਾਂ ਦੀ ਛਾਂ ਵਿਚ ਰੱਖ ਕੇ ਤੇਜ਼ ਧੁੱਪ ਤੋਂ ਬਚਾਇਆ ਜਾ ਸਕਦਾ ਹੈ, ਥਾਂ ਦੀ ਘਾਟ ਵਿਚ ਗਮਲਿਆਂ ਨੂੰ ਦੀਵਾਰ ਦੀ ਛਾਂ ਵਿਚ ਵੀ ਰੱਖ ਸਕਦੇ ਹੋ।
* ਧੂੜ ਭਰੀ ਤੇਜ਼ ਹਵਾ ਨਾਲ ਪੱਤਿਆਂ 'ਤੇ ਧੂੜ ਜੰਮ ਜਾਂਦੀ ਹੈ ਅਤੇ ਪੱਤੇ ਮੁਰਝਾਉਣ ਲੱਗਦੇ ਹਨ। ਅਜਿਹੇ ਮੌਸਮ ਵਿਚ ਪੱਤਿਆਂ 'ਤੇ ਠੰਢੇ ਪਾਣੀ ਦਾ ਛਿੜਕਾਅ ਕਰੋ। ਇਸ ਤਰ੍ਹਾਂ ਪੱਤੇ ਤਾਜ਼ਾ ਅਤੇ ਚਮਕਦਾਰ ਲੱਗਣਗੇ।
ਇਸ ਤਰ੍ਹਾਂ ਥੋੜ੍ਹੀ ਜਿਹੀ ਸਾਵਧਾਨੀ ਅਤੇ ਸੂਝ-ਬੂਝ ਨਾਲ ਗਰਮੀ ਦੇ ਤਪਦੇ ਦਿਨਾਂ ਵਿਚ ਵੀ ਤੁਸੀਂ ਆਪਣੀ ਬਗੀਚੀ ਦੀ ਹਰਿਆਵਲ ਦਾ ਪੂਰਾ ਅਨੰਦ ਲੈ ਸਕਦੇ ਹੋ।


-ਪਿੰਡ ਤੇ ਡਾਕ: ਖੋਸਾ ਪਾਂਡੋ,
(ਮੋਗਾ)-142048

ਗੂਗਲ ਖੋਜ ਨੂੰ ਲੈ ਕੇ ਤੁਸੀਂ ਕਿੰਨੇ ਵਿਵਹਾਰਕ ਹੋ?

ਦੁਨੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਜਾਣਨਾ ਹੋਵੇ ਅਤੇ ਤੁਸੀਂ ਕਿਸੇ ਦੀ ਮਦਦ ਚਾਹੁੰਦੇ ਹੋ ਤਾਂ ਜੇ ਮਦਦਗਾਰ ਤੁਹਾਡੀ ਮਦਦ ਨਹੀਂ ਕਰ ਸਕਦਾ ਤਾਂ ਉਹ ਝੱਟ ਕਹੇਗਾ, 'ਗੂਗਲ ਸਰਚ ਕਰ ਲਓ।' ਜੀ ਹਾਂ, ਗੂਗਲ ਸਾਡੀ ਹਰ ਖੋਜ ਦੀ ਮੰਜ਼ਿਲ ਬਣ ਗਿਆ ਹੈ। ਪਰ ਇਹ ਸ਼ਾਰਟਕਟ ਕਈ ਵਾਰ ਬਹੁਤ ਨੁਕਸਾਨਦਾਇਕ ਵੀ ਹੋ ਸਕਦਾ ਹੈ। ਇਸ ਲਈ ਆਪਣੀ ਗੂਗਲ ਸਰਚ ਨੂੰ ਲੈ ਕੇ ਜ਼ਰੂਰੀ ਹੈ ਕਿ ਅਸੀਂ ਵਿਵਹਾਰਕ ਹੋਈਏ। ਕੀ ਤੁਸੀਂ ਵਿਵਹਾਰਿਕ ਹੋ? ਆਓ ਪਰਖਦੇ ਹਾਂ।
1. ਬੱਚੇ ਨੂੰ ਇਕ ਅਜਿਹੇ ਵਿਸ਼ੇ ਦਾ ਸਕੂਲੋਂ ਕੰਮ ਮਿਲਿਆ ਹੈ, ਜਿਸ ਨੂੰ ਤੁਸੀਂ ਕਦੇ ਨਹੀਂ ਪੜ੍ਹਿਆ। ਫਿਰ ਵੀ ਤੁਹਾਨੂੰ ਵਿਸ਼ਵਾਸ ਹੈ ਕਿ ਤੁਸੀਂ ਸਕੂਲ ਦੇ ਕੰਮ ਵਿਚ ਉਸ ਦੀ ਮਦਦ ਕਰ ਸਕੋਗੇ, ਕਿਉਂਕਿ-
(ਕ) ਗੂਗਲ ਜੁ ਹੈ। (ਖ) ਤੁਹਾਡੀ ਇਕ ਦੋਸਤ ਨੇ ਉਸ ਵਿਸ਼ੇ ਵਿਚ ਪੀ.ਐਚ.ਡੀ. ਕੀਤੀ ਹੋਈ ਹੈ ਅਤੇ ਤੁਹਾਨੂੰ ਭਰੋਸਾ ਹੈ ਕਿ ਲੋੜ ਪੈਣ 'ਤੇ ਉਹ ਤੁਹਾਡੀ ਮਦਦ ਕਰੇਗੀ। (ਗ) ਸਹਿਕਰਮੀਆਂ ਵਿਚੋਂ ਕਿਸੇ ਨੂੰ ਤਾਂ ਉਸ ਵਿਸ਼ੇ ਦੀ ਜਾਣਕਾਰੀ ਹੋਵੇਗੀ ਹੀ।
2. ਤੁਸੀਂ ਕਿਸੇ ਵਿਸ਼ੇ 'ਤੇ ਜ਼ਰੂਰੀ ਸੰਦਰਭ ਜੁਟਾਉਣ ਲਈ ਇਸ ਕਰਕੇ ਲਾਇਬ੍ਰੇਰੀ ਜਾਣਾ ਬੰਦ ਕਰ ਦਿੱਤਾ ਹੈ, ਕਿਉਂਕਿ-(ਕ) ਲਾਇਬ੍ਰੇਰੀ ਵਿਚ ਸਾਰੀਆਂ ਕਿਤਾਬਾਂ ਪੁਰਾਣੀਆਂ ਅਤੇ ਸਮਾਂ ਲੰਘਾ ਚੁੱਕੀਆਂ ਹਨ। (ਖ) ਗੂਗਲ ਵਿਚ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਦਾ ਭੰਡਾਰ ਹੈ, ਫਿਰ ਕਿਉਂ ਲਾਇਬ੍ਰੇਰੀ ਦੇ ਚੱਕਰ ਲਗਾਏ ਜਾਣ। (ਗ) ਲਾਇਬ੍ਰੇਰੀ ਨਾਲ ਸੰਦਰਭ ਜੁਟਾਉਣਾ ਹੁਣ ਚਲਣ ਵਿਚ ਨਹੀਂ ਹੈ।
3. ਤੁਸੀਂ ਕਿਸੇ ਵੀ ਸਬਜ਼ੀ ਨੂੰ ਖਾਣ ਨਾਲ ਹੋਣ ਵਾਲੇ ਫਾਇਦਿਆਂ ਨੂੰ ਜਾਣਨ ਲਈ-(ਕ) ਮੰਮੀ ਨੂੰ ਫੋਨ ਕਰਕੇ ਪੁੱਛਦੇ ਹੋ। (ਖ) ਗੂਗਲ 'ਤੇ ਖੋਜ ਕਰਦੇ ਹੋ। (ਗ) ਆਪਣੀ ਡਾਇਟੀਸ਼ੀਅਨ ਨਾਲ ਸੰਪਰਕ ਕਰਦੇ ਹੋ। 4. ਤੁਹਾਡੇ ਸਰੀਰ ਵਿਚ ਕਿਸੇ ਜਗ੍ਹਾ ਲਗਾਤਾਰ ਸੋਜ ਬਣੀ ਹੋਈ ਹੈ। ਕਿਤੇ ਇਹ ਕਿਸੇ ਤਰ੍ਹਾਂ ਦੇ ਕੈਂਸਰ ਦਾ ਲੱਛਣ ਤਾਂ ਨਹੀਂ ਹੈ, ਇਹ ਜਾਣਨ ਲਈ ਤੁਸੀਂ-
(ਕ) ਆਪਣੇ ਦਫ਼ਤਰ ਦੇ ਬੁੱਧੀਮਾਨ ਲੋਕਾਂ ਤੋਂ ਸਲਾਹ ਲੈਂਦੇ ਹੋ। (ਖ) ਡਾਕਟਰ ਨੂੰ ਸੋਜ ਦਿਖਾ ਕੇ ਪੁੱਛਦੇ ਹੋ। (ਗ) ਗੂਗਲ ਵਿਚ ਖੋਜ ਕਰਕੇ ਲੱਛਣਾਂ ਦੇ ਆਧਾਰ 'ਤੇ ਖੁਦ ਤੈਅ ਕਰਦੇ ਹੋ।
5. ਤੁਹਾਡਾ ਹਾਲ ਹੀ ਵਿਚ ਵਿਆਹ ਹੋਇਆ ਹੈ ਅਤੇ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਨੌਕਰੀ ਮਿਲੀ ਹੈ। ਜ਼ਾਹਿਰ ਹੈ ਹਾਲੇ ਤੁਸੀਂ ਬੱਚਾ ਨਹੀਂ ਚਾਹੁੰਦੇ ਪਰ ਅਸਾਵਧਾਨੀ ਦੇ ਚਲਦੇ ਗਰਭਵਤੀ ਹੋ ਗਏ ਹੋ। ਇਸ ਅਣਚਾਹੇ ਗਰਭ ਤੋਂ ਛੁਟਕਾਰਾ ਪਾਉਣ ਲਈ ਤੁਸੀਂ-(ਕ) ਆਪਣੀਆਂ ਅਨੁਭਵੀ ਸਹੇਲੀਆਂ ਦੀ ਮਦਦ ਲਓਗੇ। (ਖ) ਡਾਕਟਰ ਨੂੰ ਪੂਰੀ ਗੱਲ ਦੱਸ ਕੇ ਉਸ ਦੀ ਮਦਦ ਲਓਗੇ। (ਗ) ਗੂਗਲ ਖੋਜ ਕਰਕੇ ਖੁਦ ਹੀ ਗਰਭਪਾਤ ਦੇ ਤਰੀਕੇ ਲੱਭ ਲਓਗੇ।
ਨਤੀਜਾ : ਜੇ ਤੁਸੀਂ ਸਾਰੇ ਸਵਾਲਾਂ ਲਈ ਦਿੱਤੇ ਗਏ ਬਦਲਵੇਂ ਜਵਾਬਾਂ ਵਿਚੋਂ ਉਸੇ ਜਵਾਬ 'ਤੇ ਸਹੀ ਦਾ ਨਿਸ਼ਾਨ ਲਗਾਇਆ ਹੈ, ਜਿਸ ਨੂੰ ਤੁਸੀਂ ਵਾਕਿਆ ਹੀ ਸਹੀ ਮੰਨਦੇ ਹੋ ਤਾਂ ਹੁਣ ਇਹ ਜਾਣਨ ਲਈ ਤਿਆਰ ਹੋ ਜਾਓ ਕਿ ਤੁਹਾਡੀ ਗੂਗਲ ਸਰਚ ਕਿੰਨੀ ਵਿਵਹਾਰਕ ਹੈ।
ਕ-ਜੇ ਤੁਸੀਂ 20 ਜਾਂ ਉਸ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ ਤਾਂ ਤੁਸੀਂ ਬਿਨਾਂ ਸ਼ੱਕ ਗੂਗਲ ਖੋਜ ਦੇ ਸਾਰੇ ਫਾਇਦੇ-ਨੁਕਸਾਨ ਸਮਝਦੇ ਹੋ ਅਤੇ ਇਸ ਦੀ ਵਰਤੋਂ ਨੂੰ ਲੈ ਕੇ ਬਹੁਤ ਵਿਵਹਾਰਕ ਹੋ। ਆਪਣੀ ਇਹ ਸਮਝ ਬਣਾਈ ਰੱਖੋ।
ਖ-ਜੇ ਤੁਹਾਡੇ ਹਾਸਲ ਅੰਕ 10 ਤੋਂ ਜ਼ਿਆਦਾ ਪਰ 15 ਜਾਂ 15 ਤੋਂ ਘੱਟ ਹਨ ਤਾਂ ਤੁਸੀਂ ਕਾਫੀ ਹੱਦ ਤੱਕ ਵਿਵਹਾਰਕ ਹੋ ਪਰ ਪੂਰੀ ਤਰ੍ਹਾਂ ਨਹੀਂ। ਗੂਗਲ ਦੇ ਨਾਲ-ਨਾਲ ਤੁਹਾਡੇ ਕੋਲ ਕਿਸੇ ਭਰੋਸੇਯੋਗ ਜਾਣਕਾਰੀ ਲਈ ਹੋਰ ਵੀ ਕਈ ਬਦਲ ਹਨ। ਪਰ ਤੁਸੀਂ ਪੂਰੀ ਤਰ੍ਹਾਂ ਗੂਗਲ ਦੀ ਸਮੱਗਰੀ ਦੀ ਵਰਤੋਂ ਨੂੰ ਲੈ ਕੇ ਵਿਵਹਾਰਕ ਹੋ, ਅਜਿਹਾ ਨਹੀਂ ਕਿਹਾ ਜਾ ਸਕਦਾ।
ਗ-ਜੇ ਤੁਹਾਡੇ ਹਾਸਲ ਅੰਕ 10 ਤੋਂ ਘੱਟ ਹਨ ਤਾਂ ਮੁਆਫ਼ ਕਰਨਾ, ਤੁਸੀਂ ਗੂਗਲ ਦੇ ਫੰਦੇ ਵਿਚ ਹੋ। ਕਿਸੇ ਦਿਨ ਤੁਹਾਡੇ ਲਈ ਇਹ ਫੰਦਾ ਬਹੁਤ ਘਾਤਕ ਸਾਬਤ ਹੋ ਸਕਦਾ ਹੈ।


-ਪਿੰਕੀ ਅਰੋੜਾ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX