ਤਾਜਾ ਖ਼ਬਰਾਂ


ਮੋਟਰਸਾਈਕਲ ਦੀ ਸਾਈਡ ਲੱਗਣ ਤੋਂ ਭੜਕੀ ਕੁੜੀਆਂ ਨੇ ਦੋਸਤਾਂ ਨੂੰ ਬੁਲਾ ਕੇ ਕਰਵਾਈ ਫਾਇਰਿੰਗ
. . .  about 1 hour ago
ਜ਼ੀਰਕਪੁਰ, 4 ਜੁਲਾਈ {ਹੈਪੀ ਪੰਡਵਾਲਾ}-ਇਥੋਂ ਦੇ ਲੋਹਗੜ੍ਹ ਪਾਰਕ ‘ਚ ਕੁੜੀਆਂ ਨੇ ਗੁੰਡਾਗਰਦੀ ਕਰਦੇ ਹੋਏ ਮੋਟਰਸਾਈਕਲ ਦੀ ਥੋੜੀ ਜਿਹੀ ਸਾਈਡ ਲੱਗਣ ਤੋਂ ਭੜਕੀ ਆਪਣੀ ਦੋਸਤਾਂ ਨੂੰ ਬੁਲਾ ਕੇ ਨੌਜਵਾਨ ਦੀ ...
ਤੇਜ਼ ਮੀਂਹ ਹਨ੍ਹੇਰੀ ਝੱਖੜ ਨਾਲ ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ 'ਤੇ ਸੜਕ ਉੱਪਰ ਡਿੱਗੇ ਦਰਖਤ
. . .  about 2 hours ago
ਅਜਨਾਲਾ, 4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਸਰਹੱਦੀ ਖੇਤਰ ਵਿਚ ਦੇਰ ਸ਼ਾਮ ਪਏ ਭਾਰੀ ਮੀਂਹ ਹਨੇਰੀ ਅਤੇ ਝੱਖੜ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਇਸ ਨਾਲ ਅਜਨਾਲਾ ਅੰਮ੍ਰਿਤਸਰ ਡੇਰਾ ਬਾਬਾ ਨਾਨਕ ਮੁੱਖ ਮਾਰਗ ਸੜਕ 'ਤੇ ਰੁੱਖ ਡਿੱਗਣ ਕਾਰਨ ਰਾਤ ਸਮੇਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੇਰ ਸ਼ਾਮ ਆਏ ਅਚਾਨਕ ਆਏ ਤੇਜ਼ ਹਨੇਰੀ ਝੱਖੜ...
ਵਿਦੇਸ਼ੋਂ ਆਏ ਕੁਆਰੰਟਾਈਨ ਕੀਤੇ ਨੌਜਵਾਨਾਂ ਨੇ ਛੁੱਟੀ ਮਿਲਣ 'ਤੇ ਘਟੀਆ ਪ੍ਰਬੰਧਾਂ ਖ਼ਿਲਾਫ਼ ਕੀਤਾ ਰੋਸ ਪ੍ਰਗਟਾਵਾ
. . .  about 2 hours ago
ਡੇਰਾ ਬਾਬਾ ਨਾਨਕ, 4 ਜੁਲਾਈ (ਅਵਤਾਰ ਸਿੰਘ ਰੰਧਾਵਾ) ਬੀਤੇ ਦਿਨੀਂ ਦੋਹਾ ਕਤਰ ਅਤੇ ਕੁਵੈਤ ਤੋਂ ਭਾਰਤ ਪਹੁੰਚੇ ਨੌਜਵਾਨਾਂ, ਜਿਨਾ ਨੂੰ ਡੇਰਾ ਬਾਬਾ ਨਾਨਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਕੁਆਰੰਟਾਈਨ ਕੀਤਾ ਗਿਆ ਸੀ, ਨੇ ਇੱਥੇ ਪ੍ਰਬੰਧਾਂ ਦੀ ਘਾਟ ਨੂੰ ਲੈ ਕੇ ਅੱਜ ਸ਼ਾਮ ਛੁੱਟੀ ਮਿਲਣ ਉਪਰੰਤ ਭਾਰਤ ਅਤੇ ਪੰਜਾਬ ਸਰਕਾਰ...
ਮੀਂਹ ਪੈਣ ਨਾਲ ਮੌਸਮ ਬਣਿਆ ਖ਼ੁਸ਼ਗਵਾਰ
. . .  1 minute ago
ਮਮਦੋਟ, 4 ਜੁਲਾਈ (ਸੁਖਦੇਵ ਸਿੰਘ ਸੰਗਮ) - ਅੱਜ ਦੇਰ ਸ਼ਾਮ ਮਮਦੋਟ ਇਲਾਕੇ ਵਿਚ ਪਏ ਮੀਂਹ ਕਾਰਨ ਮੌਸਮ ਖ਼ੁਸ਼ਗਵਾਰ ਬਣ ਗਿਆ । ਇਸ ਹੋਈ ਬਰਸਾਤ ਨਾਲ ਜਿੱਥੇ ਪਿਛਲੇ ਕਾਫੀ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਆਮ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਉੱਥੇ ਹੀ ਚੱਲ ਰਹੀ ਝੋਨੇ ਦੀ ਲਵਾਈ ਕਾਰਨ ਕਿਸਾਨਾਂ ਨੂੰ ਵੀ...
ਸੁਲਤਾਨਪੁਰ ਲੋਧੀ ਇਲਾਕੇ 'ਚ ਤੇਜ਼ ਹਨ੍ਹੇਰੀ ਤੇ ਮੀਂਹ ਸ਼ੁਰੂ
. . .  about 3 hours ago
ਸੁਲਤਾਨਪੁਰ ਲੋਧੀ, 4 ਜੁਲਾਈ (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ,ਲਾਡੀ) - ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ ਪਾਸ ਇਲਾਕਿਆਂ ਵਿਚ ਤੇਜ਼ ਹਨ੍ਹੇਰੀ ਤੇ ਮੀਂਹ ਸ਼ੁਰੂ ਹੋ ਗਿਆ ਹੈ, ਜਿਸ ਦੇ ਚੱਲਦਿਆਂ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਦੌਰਾਨ ਬਹੁਤੇ ਇਲਾਕਿਆਂ ਵਿਚ...
ਫਗਵਾੜਾ (ਕਪੂਰਥਲਾ) 'ਚ ਉਦਯੋਗਪਤੀ ਦੀ ਪਤਨੀ ਕੋਰੋਨਾ ਪਾਜ਼ੀਟਿਵ
. . .  about 3 hours ago
ਫਗਵਾੜਾ, 4 ਜੁਲਾਈ (ਹਰੀਪਾਲ ਸਿੰਘ) - ਫਗਵਾੜਾ ਦੇ ਇਕ ਉਦਯੋਗਪਤੀ ਦੀ ਪਤਨੀ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਸਿਵਲ ਹਸਪਤਾਲ ਦੇ ਐੱਸ.ਐਮ.ਓ ਡਾਕਟਰ ਕਮਲ ਕਿਸ਼ੋਰ ਨੇ ਦੱਸਿਆ ਕਿ ਉਦਯੋਗਪਤੀ ਦੀ ਪਤਨੀ ਜਗਜੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ...
ਸਰਹੱਦੀ ਖੇਤਰ ਵਿਚ ਧੂੜ ਭਰੀ ਹਨੇਰੀ ਚੱਲਣ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
. . .  about 4 hours ago
ਅਟਾਰੀ, 4 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ) - ਸਰਹੱਦੀ ਇਲਾਕੇ ਵਿਚ ਤੇਜ਼ ਰਫ਼ਤਾਰ ਧੂੜ ਭਰੀਆਂ ਹਨੇਰੀਆਂ ਚੱਲਣ ਕਾਰਨ ਨਾਲ ਲੋਕਾਂ ਨੂੰ ਗਰਮੀ...
ਸ਼ਾਹਕੋਟ ਦੇ ਰੈਸਟ ਹਾਊਸ ਨਜ਼ਦੀਕ ਪ੍ਰਵਾਸੀ ਮਜ਼ਦੂਰ ਦੀ ਮਿਲੀ ਲਾਸ਼
. . .  about 4 hours ago
ਸ਼ਾਹਕੋਟ, 4 ਜੁਲਾਈ (ਦਲਜੀਤ ਸਚਦੇਵਾ)- ਸ਼ਾਹਕੋਟ-ਮਲਸੀਆਂ ਰੋਡ 'ਤੇ ਰੈਸਟ ਹਾਊਸ ਸ਼ਾਹਕੋਟ ਨਜ਼ਦੀਕ ਸ਼ਾਮ ਸਮੇਂ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਮੌਕੇ 'ਤੇ ਪਹੁੰਚੇ ਐੱਸ.ਐੱਚ.ਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ, ਇਸ ਲਈ ਵਿਅਕਤੀ ਦੀ ਲਾਸ਼ ਨੂੰ ਸ਼ਨਾਖ਼ਤ...
ਪੰਜਾਬ ਸਰਕਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏਗੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ - ਕੈਪਟਨ
. . .  about 4 hours ago
ਅਜਨਾਲਾ, 4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ ) - ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਜੋ ਕਿ ਅਗਲੇ ਸਾਲ 2021 ਵਿਚ ਆ ਰਿਹਾ ਹੈ, ਪੰਜਾਬ ਸਰਕਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸ ਬੁੱਕ ਲਾਈਵ ਪ੍ਰੋਗਰਾਮ ਦੌਰਾਨ ਸਠਿਆਲਾ...
ਬੇਅਦਬੀ ਕਾਂਡ 'ਚ ਗ੍ਰਿਫ਼ਤਾਰ 7 ਡੇਰਾ ਪ੍ਰੇਮੀਆਂ ਚੋਂ 5 ਭੇਜੇ ਪੁਲਿਸ ਰਿਮਾਂਡ 'ਤੇ, 2 ਰਿਹਾਅ
. . .  about 4 hours ago
ਫ਼ਰੀਦਕੋਟ, 4 ਜੁਲਾਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ) - ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚੋਂ 1 ਜੂਨ 2014 ਨੂੰ ਚੋਰੀ ਹੋਏ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਰੂਪ ਮਾਮਲੇ ਦੀ ਪੜਤਾਲ ਕਰ ਰਹੀ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ 'ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਅੱਜ ਜ਼ਿਲ੍ਹਾ ਫ਼ਰੀਦਕੋਟ ਤੋਂ ਅੱਜ ਤੜਕੇ ਗ੍ਰਿਫ਼ਤਾਰ ਕੀਤੇ ਗਏ 7 ਡੇਰਾ ਪ੍ਰੇਮੀਆਂ ਨੂੰ ਸਥਾਨਕ...
ਕੈਪਟਨ ਨੇ ਯੂਨੀਵਰਸਿਟੀ ਤੇ ਕਾਲਜ ਪ੍ਰੀਖਿਆਵਾਂ ਰੱਦ ਕਰਨ ਦਾ ਕੀਤਾ ਐਲਾਨ
. . .  about 4 hours ago
ਚੰਡੀਗੜ੍ਹ, 4 ਜੁਲਾਈ (ਵਿਕਰਮਜੀਤ ਮਾਨ) - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬੇ 'ਚ ਯੂਨੀਵਰਸਿਟੀ ਤੇ ਕਾਲਜ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਸਮੇਂ ਕੁੱਝ ਯੂਨੀਵਰਸਿਟੀਆਂ ਵੱਲੋਂ ਆਨਲਾਈਨ ਆਯੋਜਿਤ ਕੀਤੀਆਂ ਜਾ ਰਹੀਆਂ ਪ੍ਰੀਖਿਆਵਾਂ ਨਿਰਵਿਘਨ...
ਇਕਾਂਤਵਾਸ ਕੀਤੇ ਗਏ ਵਿਦੇਸ਼ੋਂ ਪਰਤੇ 25 ਲੋਕਾਂ ਲਈ ਪ੍ਰਸ਼ਾਸਨ ਨੇ ਨਹੀਂ ਕੀਤੇ ਪੁਖ਼ਤਾ ਪ੍ਰਬੰਧ
. . .  about 4 hours ago
ਘੁਮਾਣ, 4 ਜੁਲਾਈ (ਬੰਮਰਾਹ) -ਕੋਰੋਨਾ ਵਾਇਰਸ ਦੇ ਚੱਲਦਿਆਂ ਵਿਦੇਸ਼ਾਂ ਤੋਂ ਪੰਜਾਬ ਪਰਤਣ ਵਾਲੇ ਲੋਕਾਂ ਨੂੰ ਸਰਕਾਰ ਵੱਲੋਂ ਬਣਾਏ ਗਏ ਇਕਾਂਤਵਾਸ ਕੇਂਦਰਾਂ ਵਿਚ ਇਕਾਂਤਵਾਸ ਕੀਤਾ ਜਾ ਰਿਹਾ ਹੈ। ਬੀਤੀ 3 ਜੁਲਾਈ ਨੂੰ ਇੱਕ ਜਹਾਜ਼ ਰਾਹੀਂ ਵੱਖ ਵੱਖ ਮੁਲਕਾਂ ਤੋਂ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ 25 ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਬਟਾਲਾ...
ਦਿਨ ਦਿਹਾੜੇ ਗੋਲੀਆਂ ਚਲਾ ਕੇ ਖੋਹੀ ਕਾਰ
. . .  about 4 hours ago
ਤਲਵੰਡੀ ਭਾਈ, 4 ਜੁਲਾਈ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਨੇੜੇ ਪਿੰਡ ਸਾਧੂ ਵਾਲਾ-ਹਰਾਜ ਦਰਮਿਆਨ ਕਾਰ ਸਵਾਰ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਵਰਨਾ ਕਾਰ ਖੋਹ ਲਏ ਜਾਣ ਦਾ ਸਮਾਚਾਰ ਹੈ। ਕਾਰ ਮਾਲਕ ਕਰਮਜੀਤ ਸਿੰਘ ਕਾਲਾ ਪੁੱਤਰ ਜਰਨੈਲ ਸਿੰਘ ਵਾਸੀ ਤਲਵੰਡੀ ਭਾਈ ਨੇ ਦੱਸਿਆ ਕਿ ਉਹ ਝੋਨੇ ਦੀ ਪਨੀਰੀ...
ਪੰਜਾਬ 'ਚ ਦਾਖਲ ਹੋਣ ਤੋਂ ਪਹਿਲਾ ਯਾਤਰੀਆਂ ਲਈ ਨਵੀਆਂ ਹਦਾਇਤਾਂ ਜਾਰੀ
. . .  about 4 hours ago
ਚੰਡੀਗੜ੍ਹ, 4 ਜੁਲਾਈ - ਕੋਰੋਨਾ ਦੇ ਲਗਾਤਾਰ ਵੱਧ ਰਹੇ ਕੇਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਜਿਸ ਤਹਿਤ 7-7-2020 ਤੋਂ ਜੋ ਵੀ ਵਿਅਕਤੀ ਰੋਡ, ਰੇਲ ਜਾਂ ਹਵਾਈ ਮਾਰਗ ਰਾਹੀਂ ਪੰਜਾਬ ਵਿਚ ਦਾਖਲ ਹੋਵੇਗਾ, ਉਸ ਨੂੰ ਅਗਲੇ...
ਇਕ ਕਿੱਲੋ ਹੈਰੋਇਨ ਤੇ ਡਰੱਗ ਮਨੀ ਸਮੇਤ ਦੋ ਗ੍ਰਿਫ਼ਤਾਰ
. . .  about 5 hours ago
ਕਪੂਰਥਲਾ, 4 ਜੁਲਾਈ (ਅਮਰਜੀਤ ਸਿੰਘ ਸਡਾਨਾ)-ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਨੇ ਦੋ ਨਸ਼ਾ ਤਸਕਰਾਂ ਨੂੰ ਜੈਪੁਰ, ਰਾਜਸਥਾਨ ਤੋਂ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੇ ਕਬਜ਼ੇ ਵਿਚੋਂ 1 ਕਿੱਲੋ ਹੈਰੋਇਨ ਤੇ 7 ਲੱਖ 20 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਸਬੰਧੀ...
ਲੁਧਿਆਣਾ ਵਿਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ - 41 ਮਰੀਜ਼ ਹੋਰ ਸਾਹਮਣੇ ਆਏ
. . .  about 5 hours ago
ਲੁਧਿਆਣਾ, 4 ਜੁਲਾਈ (ਸਿਹਤ ਪ੍ਰਤੀਨਿਧੀ) - ਜਿਲ੍ਹਾ ਲੁਧਿਆਣਾ ਵਿਚ ਅੱਜ ਵੀ ਕੋਰੋਨਾ ਤੋਂ ਕੋਈ ਰਾਹਤ ਨਹੀਂ ਮਿਲੀ ਕਿਉਂਕਿ ਮਰੀਜ਼ਾਂ ਦਾ ਹਰ ਰੋਜ ਵੱਡੀ ਗਿਣਤੀ ਵਿਚ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ, ਜਿਸ ਕਰਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ ਕਿਉਂਕਿ...
ਦਿੱਲੀ ਗੁਰਦੁਆਰਾ ਕਮੇਟੀ ਸੋਮਵਾਰ ਤੋਂ 10 ਐਂਬੂਲੈਂਸਾਂ ਸ਼ੁਰੂ ਕਰੇਗੀ : ਸਿਰਸਾ, ਕਾਲਕਾ
. . .  about 5 hours ago
ਨਵੀਂ ਦਿੱਲੀ, 4 ਜੁਲਾਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸੋਮਵਾਰ ਤੋਂ ਦਿੱਲੀ ਵਿਚ 10 ਐਂਬੂਲੈਂਸਾਂ ਸ਼ੁਰੂ ਕਰਨ ਅਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ 'ਬਾਲਾ ਪ੍ਰੀਤਮ ਦਵਾਖਾਨਾ...
ਜ਼ਿਲ੍ਹਾ ਕਪੂਰਥਲਾ ਵਿਚ 3 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ
. . .  about 5 hours ago
ਕਪੂਰਥਲਾ, 4 ਜੁਲਾਈ (ਅਮਰਜੀਤ ਸਿੰਘ ਸਡਾਨਾ)-ਕਪੂਰਥਲਾ ਜ਼ਿਲ੍ਹੇ ਵਿਚ ਅੱਜ ਕੋਰੋਨਾ ਨਾਲ ਸਬੰਧਿਤ 3 ਨਵੇਂ ਕੇਸ ਪਾਜ਼ੀਟਿਵ ਪਾਏ ਗਏ ਹਨ। ਜਿਨ੍ਹਾਂ ਵਿਚੋਂ 1 ਕੇਸ ਫਗਵਾੜਾ ਨਾਲ ਸਬੰਧਿਤ ਹੈ ਤੇ ਦੋ ਕੇਸ ਕਪੂਰਥਲਾ ਨਾਲ ਸਬੰਧਿਤ ਹਨ। ਜਦਕਿ 555 ਸੈਂਪਲਾਂ ਦੀ ਰਿਪੋਰਟ...
ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਗੁਰਦਾਸਪੁਰ, 4 ਜੁਲਾਈ (ਸੁਖਵੀਰ ਸਿੰਘ ਸੈਣੀ)-ਕੋਰੋਨਾ ਵਾਇਰਸ ਦੇ ਰੋਜ਼ਾਨਾ ਹੀ ਹੋ ਰਿਹਾ ਵਾਧਾ ਜਿੱਥੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਅੱਜ ਨਵੇਂ ਕੋਰੋਨਾ ਦੇ 4 ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ...
ਅਤਿ ਸੁਰੱਖਿਅਤ ਜੇਲ੍ਹ ਵਿੱਚ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ ਜਾਰੀ
. . .  about 5 hours ago
ਨਾਭਾ, 4 ਜੁਲਾਈ (ਕਰਮਜੀਤ ਸਿੰਘ)- ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲ੍ਹ ਵਿੱਚ ਬੰਦ ਖਾੜਕੂ ਸਿੰਘਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ। ਦਰਅਸਲ ਪੂਰੇ ਮਾਮਲੇ ਮੁਤਾਬਿਕ ਜੇਲ੍ਹ ਪ੍ਰਸ਼ਾਸਨ ਵੱਲੋਂ ਪੰਜ ਖਾੜਕੂ ਸਿੰਘਾਂ ਨੂੰ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਸ਼ਿਫ਼ਟ ਕਰਨ ਤੇ ਤੇ ਜੇਲ੍ਹ...
ਕਬਾੜ ਦੀ ਦੁਕਾਨ ਦੇ ਬਾਹਰ ਕੰਮ ਕਰ ਰਹੇ 3 ਨੌਜਵਾਨਾਂ ਨੂੰ ਬੇਕਾਬੂ ਕਾਰ ਨੇ ਦਰੜਿਆ
. . .  about 5 hours ago
ਕੀਰਤਪੁਰ ਸਾਹਿਬ/ਬੁੰਗਾ ਸਾਹਿਬ, 4 ਜੁਲਾਈ (ਬੀਰਅੰਮ੍ਰਿਤਪਾਲ ਸਿੰਘ ਸੰਨੀ, ਸੁਖਚੈਨ ਸਿੰਘ ਰਾਣਾ) - ਅੱਜ ਸ੍ਰੀ ਅਨੰਦਪੁਰ ਸਾਹਿਬ-ਕੀਰਤਪੁਰ ਸਾਹਿਬ ਮੁੱਖ ਮਾਰਗ 'ਤੇ ਪਿੰਡ ਭਗਵਾਲਾ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਇਕ ਬੇਕਾਬੂ ਕਾਰ ਨੇ ਕਬਾੜ ਦੀ ਦੁਕਾਨ 'ਤੇ ਕੰਮ...
ਅੰਮ੍ਰਿਤਸਰ 'ਚ 14 ਕੋਰੋਨਾ ਮਰੀਜ਼ ਆਏ ਸਾਹਮਣੇ
. . .  about 6 hours ago
ਅੰਮ੍ਰਿਤਸਰ, 4 ਜੁਲਾਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 14 ਕੋਰੋਨਾ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ। ਇਸ ਤਰ੍ਹਾਂ ਪਾਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ 996 ਹੋਈ ਹੈ। ਡਿਸਚਾਰਜ ਕੇਸ 807, ਦਾਖਲ 93, ਹੋਮ ਆਈਸੋਲੇਸ਼ਨ 50 ਤੇ 47...
ਪਠਾਨਕੋਟ ਵਿੱਚ 4 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 6 hours ago
ਪਠਾਨਕੋਟ 4 ਜੁਲਾਈ (ਆਸ਼ੀਸ਼ ਸ਼ਰਮਾ , ਸੰਧੂ ,ਚੌਹਾਨ ) ਜ਼ਿਲ੍ਹਾ ਪਠਾਨਕੋਟ ਵਿੱਚ ਅੱਜ 1 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਇਸ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ ਉਨ੍ਹਾਂ ਦੱਸਿਆ ਕਿ ਜੋ ਹੋਰ 1 ਕੋਰੋਨਾ ਦੇ ਮਰੀਜ਼ ਮਿਿਲਆ ਹੈ ਉਨ੍ਹਾਂ...
ਸਰਕਾਰੀ ਹਸਪਤਾਲ ਚੋਂ' ਅਮਲੀਆਂ ਨੂੰ ਗੋਲੀਆਂ ਨਾ ਮਿਲਣ ਕਾਰਨ ਸਰਕਾਰ ਦਾ ਪਿੱਟ ਸਿਆਪਾ
. . .  about 6 hours ago
ਲੌਂਗੋਵਾਲ, 4 ਜੁਲਾਈ (ਸ.ਸ.ਖੰਨਾ,ਵਿਨੋਦ) ਦੇਸ਼ ਭਗਤ ਮਾਤਾ ਧਰਮ ਕੌਰ ਸਰਕਾਰੀ ਹਸਪਤਾਲ ਲੌਂਗੋਵਾਲ ਵਿਖੇ ਨਸ਼ਾ ਛੁਡਾਊ ਦਵਾਈ ਨਾ ਮਿਲਣ ਦੇ ਰੋਸ ਵਜੋਂ ਅੱਜ ਫਿਰ ਇਲਾਕੇ ਦੇ ਅਮਲੀਆਂ ਵਲੋਂ ਹਸਪਤਾਲ ਅੱਗੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਰੋਸ...
ਤਪਾ ਬਲਾਕ ਅਧੀਨ ਆਉਦੇ ਪਿੰਡ ਟੱਲੇਵਾਲ ਦੇ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 6 hours ago
ਤਪਾ ਮੰਡੀ, 4 ਜੁਲਾਈ (ਵਿਜੇ ਸ਼ਰਮਾ, ਸੋਨੀ ਚੀਮਾ)- ਬਰਨਾਲਾ ਜ਼ਿਲੇ 'ਚ ਕੋਰੋਨਾ ਪਾਜੋਟਿਵ ਮਰੀਜ਼ਾਂ ਦੀ ਗਿਣਤੀ 'ਚ ਵਾਧ ਹੋ ਰਿਹਾ ਹੈ , ਇਸ ਲੜੀ ਤਹਿਤ ਪਿੰਡ ਟੱਲੇਵਾਲ ਦਾ 29 ਸਾਲ ਦੇ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਉਣ ਸਬੰਧੀ ਖ਼ਬਰ ਮਿਲੀ ਹੈ , ਸਿਵਲ...
ਹੋਰ ਖ਼ਬਰਾਂ..

ਦਿਲਚਸਪੀਆਂ

ਪ੍ਰੇਰਕ ਪ੍ਰਸੰਗ

ਬੜੀ ਭਿਆਨਕ ਠੰਢ ਪਵੇਗੀ

ਇਕ ਵਾਰ ਪਿੰਡ ਆਲਿਆਂ ਨੇ ਆਪਣੇ ਮੁਖੀਏ ਤੋਂ ਪੁੱਛਿਆ ਕਿ ਇਸ ਵਾਰ ਠੰਢ ਕਿੰਨੀ ਕੁ ਪਵੇਗੀ। ਤਾਂ ਜੋ ਉਸ ਹਿਸਾਬ ਨਾਲ ਉਹ ਅੱਗ ਬਾਲਣ ਲਈ ਲੱਕੜਾਂ ਇਕੱਠੀਆਂ ਕਰਕੇ ਰੱਖ ਲੈਣ। ਲੇਕਿਨ, ਮੁਖੀਆ ਨਵਾਂ ਹੀ ਬਣਿਆ ਸੀ, ਨਵੀਂ ਪੀੜ੍ਹੀ 'ਚੋਂ ਸੀ, ਬਾਹਰੋਂ ਪੜ੍ਹਾਈ ਕਰ ਕੇ ਆਇਆ ਹੋਇਆ ਸੀ, ਇਸ ਲਈ ਉਸ ਨੂੰ ਮੌਸਮ ਦਾ ਅੰਦਾਜ਼ਾ ਲਾਉਣ ਦੀ ਰਵਾਇਤੀ ਵਿਧੀ ਦਾ ਇਲਮ ਨਹੀਂ ਸੀ। ਬਾਵਜੂਦ ਇਸ ਦੇ, ਉਹ ਮੁਖੀਆ ਸੀ, ਇਸ ਲਈ ਆਪਣੀ ਅਗਿਆਨਤਾ ਨੂੰ ਜ਼ਾਹਰ ਕਰਨ 'ਚ ਉਸ ਨੂੰ ਬੜੀ ਸ਼ਰਮ ਮਹਿਸੂਸ ਹੋਈ। ਇਸ ਲਈ ਉਸ ਨੇ ਵਿਚਲਾ ਰਾਹ ਕੱਢਦੇ ਹੋਏ ਕਹਿ ਦਿੱਤਾ ਕਿ ਇਸ ਵਾਰ ਠੰਢ ਪਵੇਗੀ।
ਮੁਖੀਏ ਦੀ ਗੱਲ ਮੰਨ ਕੇ ਪਿੰਡ ਆਲਿਆਂ ਨੇ ਲੱਕੜਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਧਰ ਮੁਖੀਏ ਨੇ ਗੋਲ-ਮੋਲ ਜਵਾਬ ਤਾਂ ਦੇ ਦਿੱਤਾ ਸੀ ਪਰ ਉਹ ਆਪਣੇ ਲੋਕਾਂ ਨੂੰ ਸਹੀ ਜਾਣਕਾਰੀ ਵੀ ਦੇਣਾ ਚਾਹੁੰਦਾ ਸੀ। ਤਾਂ ਉਸ ਨੇ ਨੇੜਲੇ ਸ਼ਹਿਰ ਦੇ ਮੌਸਮ ਵਿਭਾਗ ਨਾਲ ਰਾਬਤਾ ਬਣਾਇਆ। ਮੁਖੀਏ ਨੇ ਉਨ੍ਹਾਂ ਤੋਂ ਪੁੱਛਿਆ ਕਿ ਇਸ ਵਾਰ ਠੰਡ ਬਾਰੇ ਕੀ ਅਨੁਮਾਨ ਹੈ ਤਾਂ ਮੌਸਮ ਵਿਭਾਗ ਦੇ ਕਰਮਚਾਰੀ ਨੇ ਦੱਸਿਆ ਕਿ ਇਸ ਵਾਰ ਵਾਹਵਾ ਠੰਡ ਪੈਣ ਦੀ ਸੰਭਾਵਨਾ ਹੈ। ਮੁਖੀਏ ਨੇ ਇਹੀ ਆਪਣੇ ਪਿੰਡ ਆਲਿਆਂ ਨੂੰ ਦੱਸ ਦਿੱਤਾ। ਹੁਣ ਉਹ ਹੋਰ ਜਲਦੀ-ਜਲਦੀ ਲੱਕੜਾਂ ਇਕੱਠੀਆਂ ਕਰਨ ਲੱਗ ਪਏ। ਕੁਝ ਦਿਨਾਂ ਬਾਅਦ ਮੁਖੀਏ ਨੇ ਸੋਚਿਆ ਕਿਉਂ ਨਾ ਮੌਸਮ ਵਿਭਾਗ ਤੋਂ ਮੌਸਮ ਦੇ ਅਨੁਮਾਨ ਦੀ ਹੋਰ ਪੁਖਤਾ ਜਾਣਕਾਰੀ ਲੈ ਲਈ ਜਾਵੇ। ਉਸ ਨੇ ਮੁੜ ਸ਼ਹਿਰ ਜਾ ਕੇ ਮੌਸਮ ਵਿਭਾਗ ਤੋਂ ਪੁੱਛਿਆ। ਵਿਭਾਗ ਨੇ ਉਸ ਨੂੰ ਦੱਸਿਆ ਕਿ ਇਸ ਵਾਰ ਬਹੁਤ ਭਾਰੀ ਠੰਢ ਪੈਣ ਵਾਲੀ ਹੈ। ਮੁਖੀਏ ਨੇ ਜਦ ਆਪਣੇ ਪਿੰਡ ਆਲਿਆਂ ਨੂੰ ਜਾ ਕੇ ਇਹ ਦੱਸਿਆ ਤਾਂ ਉਸ ਦੀ ਗੱਲ ਤੇ ਭਰੋਸਾ ਕਰ ਕੇ ਉਹ ਦਿਨ-ਰਾਤ ਲੱਕੜਾਂ ਇਕੱਠੀਆਂ ਕਰਨ ਵਿਚ ਜੁਟ ਗਏ। ਉਹ ਸਾਰੇ ਕੰਮ ਛੱਡ ਕੇ ਬੱਸ ਲੱਕੜਾਂ ਹੀ ਜਮ੍ਹਾਂ ਕਰਨ ਲੱਗੇ ਰਹਿੰਦੇ। ਸਰਦੀਆਂ ਦਾ ਮੌਸਮ ਸਿਰ 'ਤੇ ਆਇਆ ਖੜ੍ਹਾ ਸੀ ਪਰ ਠੰਢ ਪੈਣ ਦਾ ਕੋਈ ਨਾਮੋ-ਨਿਸ਼ਾਨ ਹੀ ਨਹੀਂ ਸੀ ਦਿਸ ਰਿਹਾ ਤਾਂ ਮੁਖੀਏ ਨੇ ਇਕ ਵਾਰ ਫਿਰ ਮੌਸਮ ਵਿਭਾਗ ਤੋਂ ਜਾਣਨਾ ਚਾਹਿਆ। ਇਸ ਵਾਰੀ ਉਸ ਨੂੰ ਜਵਾਬ ਮਿਲਿਆ ਕਿ ਇਸ ਵਾਰ ਤਾਂ ਬੜੀ ਭਿਆਨਕ ਠੰਢ ਪੈਣ ਵਾਲੀ ਹੈ। ਇਸ ਅਨੁਮਾਨ ਤੋਂ ਹੈਰਾਨ ਹੋਏ ਮੁਖੀਏ ਨੇ ਪੁੱਛਿਆ ਕਿ ਆਖਰ ਤੁਸੀਂ ਏਨੇ ਭਰੋਸੇ ਨਾਲ ਕਿਵੇਂ ਕਹਿ ਸਕਦੇ ਹੋ, ਤੁਹਾਨੂੰ ਅਜਿਹਾ ਕਿਹੜਾ ਲੱਛਣ ਨਜ਼ਰ ਆ ਰਿਹਾ ਹੈ?
ਤਾਂ ਮੌਸਮ ਵਿਭਾਗ ਦੇ ਕਰਮਚਾਰੀ ਨੇ ਜਵਾਬ ਦਿੱਤਾ, ''ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਇਸ ਵਾਰ ਲਾਗਲੇ ਪਿੰਡ ਦੇ ਲੋਕ ਪਾਗਲਾਂ ਵਾਂਗ ਲੱਕੜਾਂ ਇਕੱਠੀਆਂ ਕਰ ਰਹੇ ਹਨ। '
ਅਕਲ ਦੀ ਗੱਲ?
'ਤੁਸੀਂ ਜਿਸ ਨੂੰ ਅਕਲਮੰਦ ਤੇ ਗਿਆਨੀ ਸਮਝ ਰਹੇ ਹੋ, ਹੋ ਸਕਦਾ ਹੈ ਉਹ ਤੁਹਾਡੇ ਤੋਂ ਹੀ ਅਕਲ ਲੈ ਰਿਹਾ ਹੋਵੇ।'

-ਮੋਬਾਈਲ : 98145-35005.


ਖ਼ਬਰ ਸ਼ੇਅਰ ਕਰੋ

ਕਰਫ਼ਿਊ ਤੇ ਰੁਜ਼ਗਾਰ

'ਇਕ ਕੰਮ ਤਾਂ ਬੜਾ ਵਧੀਆ ਹੋ ਗਿਆ ਕਰਫ਼ਿਊ ਦੌਰਾਨ'। ਕਰਫ਼ਿਊ ਖੁੱਲ੍ਹਣ ਤੋਂ ਬਾਅਦ ਚਾਹ ਵਾਲੇ ਖੋਖੇ 'ਤੇ ਬੈਠਦਿਆਂ ਦੀਪੇ ਨੇ ਆਪਣੇ ਸਾਥੀ ਸੱਤੀ ਨੂੰ ਸੰਬੋਧਨ ਕਰਦਿਆਂ ਕਿਹਾ।
'ਕਿਹੜਾ'? ਸੱਤੀ ਨੇ ਕੋਲ ਬੈਠਦਿਆਂ ਪੁੱਛਿਆ।
'ਆਹ, ਵਿਆਹ ਵਾਲਾ। ਕਿੰਨੀ ਫ਼ਜ਼ੂਲ ਖਰਚੀ ਹੁੰਦੀ ਸੀ ਪਹਿਲਾਂ ਵਿਆਹ 'ਤੇ। ਕਦੀ ਮਾਮੀ ਦਾ ਸੂਟ ਲੈ ਲੋ, ਕਦੀ ਮਾਸੀ ਦਾ, ਕਦੀ ਆਹ ਮਾਸੜ ਨੂੰ ਸ਼ਾਪ, ਕਦੀ ਫੁੱਫੜ ਨੂੰ। ਮਹਿੰਗੇ ਪੈਲੇਸ ਦੀ ਅਲੱਗ ਸਮੱਸਿਆ। ਫਿਰ ਭਾਂਤ-ਭਾਂਤ ਦਾ ਖਾਣਾ ਅਲੱਗ। ਫਿਰ ਵੀ ਕਿਸੇ ਨਾ ਕਿਸੇ ਰਿਸ਼ਤੇਦਾਰ ਦਾ ਰੋਸਾ ਸਿਰ 'ਤੇ ਖੜ੍ਹਾ ਹੀ ਰਹਿੰੰਦਾ ਸੀ'। ਦੀਪੇ ਨੇ ਕਿਸੇ ਚੰਗੇ ਤੇ ਤਕੜੇ ਵਿਆਹ ਦਾ ਵਰਨਣ ਕਰਨ ਦੀ ਕੋਸ਼ਿਸ਼ ਕੀਤੀ।
'ਹੋਰ ਕੀ। ਹੁਣ ਤਾਂ ਇਕੱਲ੍ਹਾ ਮੁੰਡਾ ਬੁਲਿਟ 'ਤੇ ਜਾਂਦਾ ਤੇ ਕੁੜੀ ਨੂੰ ਦੋ ਘੰਟਿਆਂ 'ਚ ਵਿਆਹ ਲਿਆਉਂਦਾ'। ਸੱਤੀ ਨੇ ਕੱਲ੍ਹ ਹੀ ਵਟਸਐਪ 'ਤੇ ਕਰਫ਼ਿਊ ਦੌਰਾਨ ਇਕ ਵਿਆਹ ਵਾਲੇ ਮੁੰਡੇ ਦੀ ਕੁੜੀ ਨੂੰ ਬੁਲੇਟ 'ਤੇ ਵਿਆਹ ਕੇ ਲਿਆਉਣ ਦੀ ਵੀਡੀਓ ਵੇਖੀ ਸੀ।
'ਹੋਰ ਕੀ। ਜਿਸ ਦਿਨ ਦਾ ਕਰਫ਼ਿਊ ਲੱਗਿਆ ਤੇ ਆਹ ਕੁਲਚੇ-ਬਰਗਰ ਬੰਦ ਹੋਏ ਆ, ਮਜਾਲ ਆ ਕਿਸੇ ਦੇ ਤੇਜ਼ਾਬ ਬਣਿਆ ਹੋਵੇ'। ਦੀਪੇ ਤੇ ਸੱਤੀ ਦੀਆਂ ਗੱਲਾਂ ਸੁਣ ਕੇ ਰਾਜਾ ਜੋ ਲਾਗਲੇ ਮੈਡੀਕਲ ਉੱਤੇ ਕੰਮ ਕਰਦਾ ਸੀ ਉਨ੍ਹਾਂ ਦੀਆਂ ਗੱਲਾਂ ਦਾ ਸਾਥੀ ਬਣਦਾ ਬੋਲਿਆ ਜੋ ਦੋ ਕੱਪ ਚਾਹ ਦੇ ਮੈਡਕੀਲ ਹਾਲ ਤੇ ਭੇਜਣ ਲਈ ਕਹਿਣ ਆਇਆ ਸੀ।
'ਅੱਛਾ, ਉਹ ਕਿਵੇਂ'? ਦੀਪੇ ਤੇ ਸੱਤੀ ਨੇ ਇਕੋ ਸਾਹੇ ਸਵਾਲ ਕੀਤਾ।
'ਕੱਲ੍ਹ ਸਾਡੇ ਮੈਡੀਕਲ ਹਾਲ ਵਾਲਾ ਬਾਬੂ ਪਿੱਟੀ ਜਾਂਦਾ ਸੀ ਕਿ ਪਹਿਲਾਂ ਤਾਂ ਸ਼ਾਮ ਨੂੰ ਤੇਜ਼ਾਬ ਵਾਲੇ ਪੱਤਿਆਂ ਦੀਆਂ ਦੋ ਡੱਬੀਆਂ ਲੱਗ ਜਾਂਦੀਆਂ ਸਨ। ਹੁਣ ਦਸ ਦਿਨ ਹੋ ਗਏ ਮਸਾਂ ਦੋ ਪੱਤੇ ਵੀ ਪੂਰੇ ਨਹੀਂ ਹੋਏ', ਰਾਜਾ ਜਾਂਦਾ-ਜਾਂਦਾ ਬੋਲਿਆ।
'ਆਹ ਵੀ ਕਮਾਲ ਹੀ ਹੋ ਗਈ ਯਾਰ ਪਰ ਵਿਆਹ ਵਾਲਾ ਕੰਮ ਤਾਂ ਜਮ੍ਹਾਂ ਸਿਰੇ ਲੱਗ ਗਿਆ। ਹੁਣ ਨਾ ਹੀ ਡੀ.ਜੇ. ਦਾ ਸ਼ੋਰ। ਨਾ ਹੀ ਸ਼ਰਾਬੀਆਂ ਦਾ ਰੌਲਾ-ਰੱਪਾ। ਨਾ ਹੀ ਵਾਧੂ ਦੀਆਂ ਰਸਮਾਂ'। ਦੀਪਾ ਫਿਲਾਸਫਰ ਬਣਦਾ ਬੋਲਿਆ।
'ਬਾਬੂ ਜੀ, ਇਕ ਕੱਪ ਚਾਹ ਹੀ ਪਿਆ ਦਿਉ ਜਾਂ ਥੋੜ੍ਹੀ-ਬਹੁਤ ਮਦਦ ਹੀ ਕਰ ਦਿਉ ਗਰੀਬ ਦੀ'। ਦੀਪੇ ਤੇ ਸੱਤੀ ਅੱਗੇ ਇਕ ਪ੍ਰਵਾਸੀ ਹੱਥ ਜੋੜਦਿਆਂ ਬੋਲਿਆ ਜੋ ਚਾਹ ਦੇ ਖੋਖੇ ਕੋਲ ਖੜ੍ਹਾ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਵਾਰਤਾਲਾਪ ਸੁਣ ਰਿਹਾ ਸੀ।
'ਪਤੰਦਰਾ, ਅਸੀਂ ਤਾਂ ਆਪ ਕਿੰਨੇ ਦਿਨਾਂ ਦੇ ਵਿਹਲੇ ਬੈਠੇ ਆਂ। ਸੱਤੀ ਨੇ ਮਜ਼ਾਕੀਆ ਲਹਿਜ਼ੇ ਵਿਚ ਪ੍ਰਵਾਸੀ ਨੂੰ ਜਵਾਬ ਦਿੱਤਾ।
'ਤੂੰ ਯਾਰ ਕੋਈ ਕੰਮ ਕਾਰ ਕਰਲਾ। ਸਵੇਰੇ ਹੀ ਆ ਗਿਆਂ ਦਿਮਾਗ਼ ਖਰਾਬ ਕਰਨ', ਦੀਪੇ ਨੇ ਅੱਕਦਿਆਂ ਜਵਾਬ ਦਿੱਤਾ।
'ਕੰਮ ਕੀ ਕਰੀਏ ਸਰਦਾਰ ਜੀ। ਪਿਛਲੇ ਪੰਜ ਸਾਲਾਂ ਦਾ ਮੈਂ ਤੇ ਮੇਰਾ ਪੂਰਾ ਪਰਿਵਾਰ ਇਕ ਚੰਗੇ ਪੈਲੇਸ ਨਾਲ ਪੱਕੇ ਤੌਰ 'ਤੇ ਜੁੜੇ ਹੋਏ ਸਾਂ। ਰੋਟੀ-ਪਾਣੀ ਬਹੁਤ ਵਧੀਆ ਚੱਲ ਰਿਹਾ ਸੀ। ਚਾਰ ਪੈਸੇ ਵੀ ਜੁੜ ਜਾਂਦੇ ਸਨ। ਪੈਲੇਸ ਨਾਲ ਐਸਾ ਜੁੜੇ ਕਿ ਕੋਈ ਹੋਰ ਕੰਮ ਵੀ ਨਾ ਸਿੱਖ ਸਕੇ। ਹੁਣ, ਆਹ ਦੋ ਮਹੀਨੇ ਹੋਣ ਵਾਲੇ ਹਨ ਘਰ ਵਿਹਲੇ ਬੈਠਿਆਂ ਨੂੰ'। ਪ੍ਰਵਾਸੀ ਥੋੜ੍ਹਾ ਭਾਵੁਕ ਹੁੰਦਿਆਂ ਬੋਲਿਆ।
'ਨਾ, ਤੁਹਾਨੂੰ ਕੋਈ ਰਾਸ਼ਨ ਦੇਣ ਵਾਲਾ ਨੀਂ ਮਿਲਿਆ', ਸੱਤੀ ਨੇ ਸਵਾਲ ਕੀਤਾ।
'ਰਾਸ਼ਨ ਦੀ ਗੱਲ ਸੁਣ ਲਉ। ਰਾਸ਼ਨ ਵਾਲੇ ਵੀ ਘਰ ਆਏ ਸਨ। ਰਾਸ਼ਨ ਮਸਾਂ ਪੰਜ ਦਿਨ ਚੱਲਿਆ ਤੇ ਫੋਟੋਆਂ ਦਸ ਜਣੇ ਨਾਲ ਕਰਵਾ ਗਏ। ਤੁਸੀਂ ਗੱਲਾਂ ਕਰ ਰਹੇ ਸੀ ਕਿ ਵਿਆਹ ਵਧੀਆ ਹੋਇਆ, ਸਾਦੇ ਹੋਣ ਲੱਗ ਪਏ ਪਰ ਸਾਡੇ ਦਿਲ ਤੋਂ ਪੁੱਛ ਕੇ ਵੇਖੋ, ਜਿਨ੍ਹਾਂ ਦਾ ਰੁਜ਼ਗਾਰ ਹੀ ਖੁਸ ਗਿਆ। ਅਸੀਂ 35-40 ਦਿਨਾਂ ਦੇ ਭੁੱਖੇ ਬੈਠੇ ਕਿੱਦਾਂ ਕਹਿ ਦੇਈਏ ਕਿ ਸਾਦੇ ਵਿਆਹ ਵਾਲਾ ਕੰਮ ਬਹੁਤ ਵਧੀਆ ਹੋ ਗਿਆ', ਪ੍ਰਵਾਸੀ ਇਕੋ ਸਾਹ 'ਚ ਆਪਣਾ ਸਾਰਾ ਗੁੱਸਾ ਬੋਲ ਕੇ ਕੱਢ ਗਿਆ।
ਸੱਤੀ ਤੇ ਦੀਪਾ ਉਸ ਦੀਆਂ ਗੱਲਾਂ ਸੁਣ ਕੇ ਇਕਦਮ ਚੁੱਪ ਕਰ ਗਏ ਤੇ ਕਰਫਿਊ ਦੌਰਾਨ ਆਪਣੇ ਖੁੱਸੇ ਹੋਏ ਰੁਜ਼ਗਾਰ ਬਾਰੇ ਸੋਚਣ ਲੱਗੇ ਜੋ ਇਕ ਮਿਸਤਰੀ ਨਾਲ ਦਿਹਾੜੀ 'ਤੇ ਜਾਂਦੇ ਸਨ।

-ਪਿੰਡ ਤੇ ਡਾਕ: ਟੱਲੇਵਾਲ -148100 ਤਹਿ: ਤਪਾ, ਜ਼ਿਲ੍ਹਾ: ਬਰਨਾਲਾ।
ਮੋਬਾਈਲ : 98151-08004

ਕੋਰੋਨਾ ਸਿੰਘ ਬਖਤੌਰਾ

ਡੋਰ-ਬੈੱਲ ਹੋਈ ਹੈ। ਬਖਤੌਰਾ ਹੋਣਾ। ਡੋਰ-ਬੈੱਲ ਵੀ ਦੋ ਮਹੀਨਿਆਂ ਤੋਂ ਚੁੱਪ ਹੈ। ਲਾਕਡਾਊਨ ਕਰਕੇ ਨਾ ਕੋਈ ਆਵੇ ਨਾ ਜਾਵੇ। ਕੰਮ ਵਾਲੀਆਂ ਨੂੰ ਵੀ ਮਨ੍ਹਾਂ ਕਰ ਦਿੱਤਾ ਹੈ। ਕਈ ਦਿਨ ਤਾਂ ਬਾਹਰਲਾ ਗੇਟ ਵੀ ਨਹੀਂ ਸੀ ਖੋਲ੍ਹਿਆ। ਘਰਾਂ 'ਚ ਪਿਆ ਰਾਸ਼ਨ ਪਾਣੀ ਵੀ ਖ਼ਤਮ ਹੋਣ ਲੱਗ ਪਿਆ ਸੀ। ਬਖਤੌਰੇ ਦਾ ਘੰਟਾ ਕੁ ਪਹਿਲਾਂ ਫੋਨ ਆਇਆ ਸੀ। ਹਾਲ-ਚਾਲ ਪੁੱਛਿਆ ਤਾਂ ਕਹਿੰਦਾ, 'ਮੇਰੇ ਤਾਂ ਪੀਪੇ ਮੂਧੇ ਹੋ ਗਏ'। ਮੈਂ ਸਮਝ ਗਿਆ। ਠੇਕੇ ਬੰਦ ਪਏ ਹਨ। ਘਰ ਪਈ ਤਾਂ ਮੁੱਕਣੀ ਸੀ। ਕਹਿੰਦਾ ਤੇਰਾ ਕਿਵੇਂ? ਮੈਂ ਕਿਹਾ 'ਮੂੰਧੇ ਤਾਂ ਨਹੀਂ ਵੱਜੇ ਪੀਪੇ ਅਜੇ। ਆ ਜਾਵੀਂ ਸ਼ਾਮ ਨੂੰ।'
'ਓਹੀ ਹੋਣਾ। ਬਾਹਰਲਾ ਗੇਟ ਖੋਲ੍ਹਦਾ ਹਾਂ। ਕੋਸ਼ਿਸ਼ ਕਰਦਾ ਹਾਂ ਉਹ ਗੇਟ ਨੂੰ ਹੱਥ ਨਾ ਲਾਵੇ। ਇੰਝ ਹੀ ਅੰਦਰ ਵਾਲਾ ਬੂਹਾ ਖੋਲ੍ਹ ਕੇ ਉਸ ਨੂੰ ਅੰਦਰ ਲੰਘਾਉਂਦਾ ਹਾਂ। ਉਸ ਮੂੰਹ 'ਤੇ ਮਾਸਕ ਪਾਇਆ ਹੈ। ਹੱਥਾਂ 'ਤੇ ਅਰਕ ਤੱਕ ਲੰਮੇ ਦਸਤਾਨੇ ਪਾਏ ਹਨ। ਅੰਦਰ ਵੜਦਾ ਕਹਿੰਦਾ ਯਾਰ ਕਿਹੋ ਜਿਹੇ ਦਿਨ ਆ ਗਏ। ਇਕ-ਦੂਜੇ ਨੂੰ ਮੂੰਹ ਵਿਖਾਉਣ ਜੋਗੇ ਵੀ ਨਹੀਂ ਰਹੇ', ਦੋਵੇਂ ਝੂਠਾ ਜਿਹਾ ਹੱਸਦੇ ਹਨ।
ਬਖਤੌਰੇ ਨੂੰ ਕਮਰੇ 'ਚ ਬਿਠਾ ਮੈਂ ਰਸੋਈ ਵਿਚ ਗਲਾਸ ਲੈਣ ਜਾਂਦਾ ਹਾਂ। ਪਤਨੀ ਡਰੀ ਸਹਿਮੀ ਖੜ੍ਹੀ ਹੈ ਜਿਵੇਂ ਘਰ ਕੋਰੋਨਾ ਆ ਵੜਿਆ ਹੋਵੇ। ਉਸ ਨੂੰ ਸਮਝਾਉਣ ਲਈ ਮੇਰੇ ਕੋਲ ਕੋਈ ਦਲੀਲ ਨਹੀਂ। ਚਾਹੁੰਦਾ ਤਾਂ ਮੈਂ ਵੀ ਨਹੀਂ ਸਾਂ ਕਿ ਉਹ ਆਵੇ। ਪਰ ਦੋਸਤੀ ਦਾ ਨਿੱਘ ਅੰਦਰੋਂ ਅਜੇ ਪੂਰੀ ਤਰ੍ਹਾਂ ਠਰਿਆ ਨਹੀਂ ਸੀ। ਗਲਾਸ,ਪਾਣੀ ਤੇ ਇਕ ਪਲੇਟ ਵਿਚ ਭੁਜੀਆ ਪਾ ਕੇ ਲੈ ਜਾਂਦਾ ਹਾਂ। ਬੋਤਲ ਮੇਜ 'ਤੇ ਰੱਖਦਾ ਹਾਂ ਤਾਂ ਬਖਤੌਰਾ ਪਹਿਲਾਂ ਸ਼ਰਾਬ ਨਾਲ ਗਲਾਸ ਸੈਨੇਟਾਈਜ਼ ਕਰਦਾ ਹੈ। ਫਿਰ ਉਂਗਲ ਡਬੋ ਕੇ ਫਰਸ਼ 'ਤੇ ਤਰੌਂਕਾ ਮਾਰਦਾ ਹੈ। ਜੇਬ 'ਚੋਂ ਸੈਨੇਟਾਈਜ਼ਰ ਕੱਢ ਦੋਵਾਂ ਹੱਥਾਂ 'ਤੇ ਸਪਰੇਅ ਕਰਦਾ ਹੈ। ਹੱਥਾਂ ਨੂੰ ਰਗੜਦਿਆਂ ਮੇਰੇ ਵੱਲ ਵੇਖਦਾ ਹੈ। ਮੈਂ ਦੋਹਾਂ ਗਲਾਸਾਂ ਵਿਚ ਪੈੱਗ ਪਾ ਦਿੰਦਾ ਹਾਂ। ਉਹ ਦਸਤਾਨੇ ਪਾਏ ਹੱਥ ਨਾਲ ਗਲਾਸ ਚੁੱਕਦਾ ਹੈ। ਮਾਸਕ ਨੂੰ ਥੋੜ੍ਹਾ ਜਿਹਾ ਹੇਠਾਂ ਖਿਸਕਾ ਉਹ ਇਕੋ ਵਾਰੀ ਗਲਾਸ ਖਾਲੀ ਕਰ ਦਿੰਦਾ ਹੈ। ਭੁਜੀਏ ਦੀ ਪਲੇਟ ਵੱਲ ਵੇਖਦਾ ਹੈ ਪਰ ਖਾਂਦਾ ਨਹੀਂ। ਝੁਣਝੁਣੀ ਜਿਹੀ ਲੈ ਕੇ ਸ਼ਾਂਤ ਹੋ ਜਾਂਦਾ ਹੈ। ਕੁਝ ਡਰ ਨਾਲ ਭਰੀਆਂ ਗੱਲਾਂ ਕਰਦੇ ਹਾਂ। ਵਧ ਰਹੇ ਅੰਕੜਿਆਂ ਦੀਆਂ ਤੇ ਸੋਸ਼ਲ ਮੀਡੀਆ 'ਤੇ ਸੁਝਾਏ ਜਾ ਰਹੇ ਨੁਸਖ਼ਿਆਂ ਦੀਆਂ। ਥੋਕ 'ਚ ਲਿਖੀਆਂ ਜਾ ਰਹੀਆਂ ਤੇ ਸੋਸ਼ਲ ਮੀਡੀਆ 'ਤੇ ਛਾ ਰਹੀਆਂ ਕਵਿਤਾਵਾਂ ਦੀਆਂ ਗੱਲਾਂ ਵੀ ਕਰਦੇ ਹਾਂ। ਦੂਜਾ ਪੈੱਗ ਪਾਉਂਦਾ ਹਾਂ। ਇਸ ਵਾਰ ਬਖਤੌਰਾ ਕਾਹਲੀ ਨਹੀਂ ਕਰਦਾ। ਮਾਸਕ ਠੋਡੀ ਤੋਂ ਥੱਲੇ ਆ ਜਾਂਦਾ ਹੈ। ਕੁਝ ਘੁੱਟ ਭਰ ਕੇ ਖੱਬੇ ਹੱਥ ਨਾਲ ਭੁਜੀਆ ਵੀ ਮੂੰਹ ਵਿਚ ਪਾਉਂਦਾ ਹੈ। ਗੱਲਾਂ ਦੇ ਵਿਸ਼ੇ ਵੀ ਬਦਲ ਜਾਂਦੇ ਹਨ। ਮਹੌਲ 'ਚ ਤਣਾਅ ਘਟ ਜਾਂਦਾ ਹੈ। ਤੀਜਾ ਪੈੱਗ ਪੀਣ ਤੋਂ ਬਾਅਦ ਬਖਤੌਰਾ ਆਪਣੇ ਦਸਤਾਨੇ ਲਾਹ ਕੇ ਕੁੜਤੇ ਦੀ ਜੇਬ ਵਿਚ ਤੁੰਨ ਲੈਂਦਾ ਹੈ। ਭੁਜੀਏ ਦੇ ਦੋ-ਤਿੰਨ ਫੱਕੇ ਮਾਰਦਾ ਹੈ। ਚੜ੍ਹਦੀ ਕਲਾ ਵਾਲੀਆਂ ਗੱਲਾਂ ਕਰਦਾ ਹੈ। 'ਇਹ ਸਾਰਾ ਸਰਕਾਰਾਂ ਦਾ ਫੈਲਾਇਆ ਡਰ ਆ ਭਾਊ। ਅਵਾਮ ਦਾ ਡਰ ਸੱਤਾ ਦੇ ਹੱਕ 'ਚ ਭੁਗਤਦਾ ਹੁੰਦਾ। ਲਿਆ ਪਾ ਇਕ ਪੈੱਗ ਹੋਰ ਫਿਰ ਚੱਲੀਏ'। ਅਗਲਾ ਪੈੱਗ ਪੀਣ ਤੋਂ ਪਹਿਲਾਂ ਉਹ ਮਾਸਕ ਵੀ ਲਾਹ ਕੇ ਬੋਝੇ ਵਿਚ ਪਾ ਲੈਂਦਾ ਹੈ। ਮੈਨੂੰ ਕੋਰੋਨਾ ਦਾ ਡਰ ਬੀਤ ਗਈ ਕੋਈ ਕਹਾਣੀ ਲੱਗਦੀ ਹੈ। ਕੱਲ੍ਹ ਲਿਖੀ ਕਵਿਤਾ ਮੈਨੂੰ ਬੇਹੀ ਹੋ ਗਈ ਲੱਗਦੀ ਹੈ।
ਵਿਦਾ ਕਰਨ ਵੇਲੇ ਮੈਂ ਬਖਤੌਰੇ ਨਾਲ ਹੱਥ ਵੀ ਮਿਲਾਉਂਦਾ ਹਾਂ ਤੇ ਗਲਵੱਕੜੀ ਵੀ ਪਾਉਂਦਾ ਹਾਂ। ਦੋਵੇਂ ਖੁੱਲ੍ਹ ਕੇ ਹਸਦੇ ਹਾਂ।

-ਮੋਬਾਈਲ : 9779591344.

ਕਾਵਿ-ਵਿਅੰਗ

ਫੌਲਾਦ

* ਨਵਰਾਹੀ ਘੁਗਿਆਣਵੀ *
ਕੀ ਲਾਭ ਹੋਇਆ ਇਨ੍ਹਾਂ ਰੈਲੀਆਂ ਦਾ,
ਐਵੇਂ ਲੋਕਾਂ ਦਾ ਸਮਾਂ ਬਰਬਾਦ ਹੋਇਆ।
ਮਸਲਾ ਕੀ ਤੇ ਕੀ ਪਏ ਸੋਚਦੇ ਨੇ,
ਕੌਣ ਆਖਦਾ ਦੇਸ਼ ਆਜ਼ਾਦ ਹੋਇਆ।
ਆਮ ਆਦਮੀ ਦੁੱਖਾਂ ਵਿਚ ਉਲਝਿਆ ਹੈ,
ਕਿਰਤੀ ਵਰਗ ਮਾਯੂਸ ਨਾਸ਼ਾਦ ਹੋਇਆ।
ਮਿਲਿਆ ਜਦੋਂ ਇਨਸਾਫ਼ ਨਾ ਕਿਸੇ ਤਰਫ਼ੋਂ,
ਦਿਲ ਸ਼ਾਇਰ ਦਾ ਸਖ਼ਤ ਫੌਲਾਦ ਹੋਇਆ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਕੋਰੋਨਾ ਖੰਘ

80 ਸਾਲ ਦਾ ਬਾਬਾ ਬਖਤਾਵਰ ਸਿੰਘ ਹੁਣ ਮੰਜੇ ਨਾਲ ਮੰਜਾ ਹੋ ਗਿਆ ਸੀ। ਉਪਰੋਂ ਸਾਹ ਦੀ ਬਿਮਾਰੀ ਤੇ ਹਮੇਸ਼ਾ ਹੀ ਖੰਘ ਲੱਗੀ ਰਹਿੰਦੀ ਸੀ। ਘਰ ਦੇ ਨਿੱਕੇ ਨਿਆਣੇ ਸਭ ਬਾਬੇ ਤੋਂ ਦੂਰ ਰਹਿੰਦੇ ਸਨ। ਹੁਣ ਉਹ ਉਸ ਦੀ ਜੂਠ ਖਾਣ ਤੋਂ ਪ੍ਰਹੇਜ਼ ਕਰਦੇ। ਬਾਹਰਲੇ ਵਰਾਂਡੇ ਵਿਚ ਬਾਬੇ ਨੂੰ ਖੰਘਦਾ ਦੇਖ ਉਸਦੇ ਕੋਲ ਕੋਈ ਨਾ ਖੜ੍ਹਦਾ। ਪਰ ਬਾਬਾ ਬਖਤੌਰਾ ਹਮੇਸ਼ਾ ਦੀ ਤਰ੍ਹਾਂ ਹੁਣ ਵੀ ਆਪਣਾ ਕੱਬਾ ਸੁਭਾਅ ਚੱਕੀ ਫਿਰਦਾ ਸੀ। ਘਰ ਦੀ ਜ਼ਮੀਨ ਜਾਇਦਾਦ ਵੀ ਬਾਬੇ ਬਖਤੌਰੇ ਦੇ ਨਾਂਅ ਹੀ ਸੀ। ਬੈਂਕ ਦੀ ਲਿਮਟ ਵਧਾਉਣ ਲਈ ਉਸ ਦਾ ਬੇਅੰਤ ਪੁੱਤਰ ਬੈਂਕ ਵਿਚ ਭੀੜ-ਭੜੱਕਾ ਦੇਖ ਮੁੜ ਆਉਂਦਾ। ਅੰਤ ਹੱਥੋਂ ਨਾਲ ਦੇ ਖੇਤ ਦੀ ਜ਼ਮੀਨ ਖੁਸਦੀ ਵੇਖ... ਬਾਬੇ ਬਖਤੌਰੇ ਦੇ ਪੁੱਤਰ ਨੇ ਇਕ ਦਿਨ ਫੈਸਲਾ ਕਰ ਲਿਆ। ਅੱਜ ਉਹ ਬਾਪੂ ਨੂੰ ਬੈਂਕ ਲੈ ਕੇ ਹੀ ਜਾਵੇਗਾ, ਕਾਰ ਵਿਚ ਬੈਠੇ ਬਾਪੂ ਬਖਤੌਰੇ ਨੂੰ ਸ਼ਹਿਰ ਵਾਲੀ ਬੈਂਕ ਦੇ ਗੇਟ ਅੱਗੇ ਲਿਜਾ ਕੇ ਖੜ੍ਹਾ ਦਿੱਤਾ। ਬੈਂਕ ਅੱਗੇ ਭੀੜ ਦੇਖ ਪ੍ਰੇਸ਼ਾਨ ਹੋ ਗਿਆ। ਬਾਪੂ ਦੀ ਕਿਸੇ ਨੇ ਇਕ ਨਾ ਸੁਣੀ ਤੇ ਲਿਜਾ ਕੇ ਬੈਂਕ ਅੱਗੇ ਬਾਪੂ ਬਖਤੌਰੇ ਦਾ ਪੁੱਤਰ ਬੈਂਕ ਦੇ ਅੰਦਰ ਪਹਿਲਾਂ ਜਾਣ ਲਈ ਲੋਕਾਂ ਦੀਆਂ ਮਿੰਨਤਾਂ ਤਰਲੇ ਕਰਨ ਲੱਗਾ। ਪਰ ਕਿਸੇ ਨੇ ਨਾ ਸੁਣੀ... ਐਨੇ ਵਿਚ ਬਾਪੂ ਨੂੰ ਖੰਘ ਛਿੜ ਪਈ ਤੇ ਬਾਬੇ ਨੂੰ ਲਗਾਤਾਰ ਖੰਘਦਾ ਵੇਖ ਲਾਈਨਾਂ ਦੇ ਵਿਚੋਂ ਜਿੰਨੇ ਲੋਕ ਸੀ, ਇਧਰ-ਉਧਰ ਕੰਧਾਂ ਨਾਲ ਜਾ ਖੜੋ ਗਏ। ਬੈਂਕ ਵਿਚ ਵੜਦਾ ਦੇਖ ਬਾਬੇ ਨੂੰ ਬੈਂਕ ਮੈਨੇਜਰ ਦੇ ਹੱਥਾਂ-ਪੈਰਾਂ ਦੀ ਬਣ ਗਈ?.... ਬੈਂਕ ਮੈਨੇਜਰ ਨੇ ਬਾਬੇ ਦੇ ਪੁੱਤਰ ਨੂੰ ਘਰ ਲੈ ਕੇ ਜਾਣ ਲਈ ਕਿਹਾ ਤੇ ਨਾਲ ਕਿਹਾ ਮੈਂ ਆਪਣਾ ਮੁਲਾਜ਼ਮ ਹੀ ਤੁਹਾਡੇ ਘਰ ਭੇਜ ਦੇਵਾਂਗਾ, ਲਿਮਟ ਵਧਾਉਣ ਲਈ, ਤੁਸੀਂ ਬੈਂਕ ਵਿਚ ਦੁਬਾਰਾ ਬਾਬੇ ਨੂੰ ਨਾ ਹੀ ਲੈ ਕੇ ਆਇਓ ਤਾਂ ਠੀਕ ਹੈ।

-ਮੋਬਾਈਲ : 95927-78809.

ਭੂਆ

ਸਾਡੇ ਸਮਾਜ ਵਿਚ ਅੱਜ ਵੀ ਭੂਆ ਦੀ ਪਰਿਭਾਸ਼ਾ ਇਹ ਹੁੰਦੀ ਹੈ ਕਿ ਭੂਆ ਆਪਣੇ ਪੇਕੇ ਘਰ ਵਿਚ ਰੋਹਬ ਰੱਖਦੀ ਹੈ ਤੇ ਪੇਕੇ ਘਰ ਵਿਚ ਦਖਲਅੰਦਾਜ਼ੀ ਕਰਦੀ ਹੈ ਪਰ ਕੋਈ ਇਹ ਨਹੀਂ ਸੋਚਦਾ ਕਿ ਕਦੇ ਘਰ ਭੂਆ ਦਾ ਹੀ ਸੀ, ਜਿਥੇ ਭੂਆ ਨੇ ਜਨਮ ਲਿਆ ਸੀ। ਜਿਸ ਘਰ ਵਿਚ ਸਭ ਦਾ ਧਿਆਨ ਰੱਖਦੀ ਸੀ, ਉਸ ਨੂੰ ਆਪਣੇ ਹੱਥਾਂ ਨਾਲ ਸਜਾਉਂਦੀ ਸੀ।
ਭੂਆ ਉਸ ਵੀਰ ਦੀ ਭੈਣ ਹੈ ਜਿਸ ਵੀਰ ਨੂੰ ਜਦੋਂ ਕੋਈ ਕੁਝ ਬੋਲਦਾ ਜਾਂ ਬਾਪੂ ਦੀਆਂ ਗਾਲ੍ਹਾਂ ਤੋਂ ਬਚਾਉਂਦੀ ਤੇ ਸਭ ਦੇ ਮੂਹਰੇ ਢਾਲ ਬਣ ਕੇ ਖੜ੍ਹ ਜਾਂਦੀ। ਵਿਆਹ ਤੋਂ ਬਾਅਦ ਉਹ ਹੀ ਭੂਆ ਕੌਣ ਹੋ ਜਾਂਦੀ ਹੈ। ਭੂਆ ਦਾ ਸਲਾਹ ਦੇਣਾ ਦਖਲਅੰਦਾਜ਼ੀ ਲੱਗਣ ਲੱਗ ਜਾਂਦਾ ਹੈ। ਭਰਜਾਈ ਨੂੰ ਵੀ ਨਣਾਨ ਅੱਖਾਂ ਵਿਚ ਸੂਹੇ ਰੰਗ ਵਾਂਗ ਚੁੱਭਣ ਲੱਗ ਜਾਂਦੀ ਹੈ, ਜਦ ਉਹ ਆਪਣੇ ਬੱਚੇ ਲੈ ਕੇ ਘਰ ਆਉਂਦੀ ਹੈ।
ਇਹ ਭੂਆ ਉਹ ਹੀ ਹੈ ਜੋ ਭਤੀਜਾ ਜਾਂ ਭਤੀਜੀ ਹੋਣ 'ਤੇ ਸਭ ਨੂੰ ਗਲੀ ਵਿਚ ਥਾਲੀ ਵਜਾ-ਵਜਾ ਕੇ ਦੱਸਦੀ ਹੈ ਤੇ ਉਨ੍ਹਾਂ ਨੂੰ ਦਿਨ ਰਾਤ ਮੋਢੇ 'ਤੇ ਲਟਾ ਕੇ ਘੁੰਮਦੀ ਰਹਿੰਦੀ ਹੈ। ਪਰ ਜਦ ਉਹ ਹੀ ਭੂਆ ਭਤੀਜੇ ਜਾਂ ਭਤੀਜੀ ਨੂੰ ਗ਼ਲਤ ਕੰਮ ਕਰਨ ਤੋਂ ਝਿੜਕਦੀ ਹੈ ਤਾਂ ਗ਼ਲਤ ਤੇ ਲੜਾਕੀ ਹੋ ਜਾਂਦੀ ਹੈ।
ਪਰ ਕੋਈ ਇਹ ਨਹੀਂ ਜਾਣਦਾ ਭੂਆ ਤਾਂ ਉਹ ਹੈ ਜੋ ਦੂਜੇ ਘਰ ਜਾ ਕੇ ਵੀ ਆਪਣੇ ਘਰ ਦੀ ਖ਼ੈਰ ਮੰਗਣ ਤੋਂ ਨਹੀਂ ਹਟਦੀ। ਭੂਆ ਆਪਣੇ ਘਰ ਵਿਚ ਸੁਖੀ ਹੋਵੇਗੀ ਪਰ ਵੀਰਾ ਦੁਖੀ ਹੋਵੇ ਤਾਂ ਉਸ ਦੇ ਸੰਘ ਵਿਚੋਂ ਰੋਟੀ ਸੌਖੀ ਨਹੀਂ ਲੰਘਦੀ। ਭੂਆ ਦੇ ਪੇਕੇ ਮੁਸੀਬਤ ਪਈ ਹੋਵੇ ਤਾਂ ਭੂਆ ਨੂੰ ਸੌਖੀ ਨੀਂਦ ਨਹੀਂ ਆਉਂਦੀ।
ਭੂਆ ਕਦੇ ਜ਼ਮੀਨ ਦਾ ਹਿੱਸਾ ਨਾ ਮੰਗਦੀ, ਜੇ ਉਸ ਨੂੰ ਘਰ ਦਾ ਹਿੱਸਾ ਸਮਝਿਆ ਜਾਂਦਾ ਜਾਂ ਭੁਲਾਇਆ ਨਾ ਜਾਂਦਾ। ਉਹ ਤਾਂ ਆਪਣੇ ਘਰ ਵਿਚ ਆਉਣ ਲਈ ਰਸਤਾ ਲੱਭਦੀ ਹੈ। ਉਹ ਕਦੇ ਬਾਬਲ ਘਰ ਨੂੰ ਨਹੀਂ ਵੰਡ ਸਕਦੀ ਜਿਸ ਘਰ ਵਿਚ ਉਹ ਗੁੱਡੀਆਂ ਨਾਲ ਘਰ-ਘਰ ਖੇਡਦੀ ਰਹੀ ਹੋਵੇ।

ਮੋਬਾਈਲ : 94642-39026, 62804-89829.

ਕਰੂੰਬਲਾਂ ਦੀ ਛਾਂ

ਅੱਜ ਬਾਪੂ ਦੇ ਚਿਹਰੇ 'ਤੇ ਸਾਫ਼ ਚਿੰਤਾ ਝਲਕ ਰਹੀ ਸੀ। ਵਿਆਹ ਦੇ ਦੋ ਸਾਲ ਬਾਅਦ ਮੈਂ ਪੈਦਾ ਹੋਈ ਤੇ ਫਿਰ ਨਿੱਕੀ। ਸ਼ਾਇਦ ਦੋ ਧੀਆਂ ਦੇ ਜੰਮਣ 'ਤੇ ਬਾਪੂ ਨੂੰ ਫਿਕਰ ਜਿਹਾ ਪੈ ਗਿਆ। ਪਤਾ ਨਹੀਂ ਕਿਉਂ ਬਾਪੂ ਦੇ ਮਨ ਵਿਚ ਪੁੱਤ ਦੀ ਲਾਲਸਾ ਜ਼ਿਆਦਾ ਸੀ। ਜਦ ਮੈਂ ਪੈਦਾ ਹੋਈ ਤਾਂ ਬਾਪੂ ਨੇ ਚਾਵਾਂ ਨਾਲ ਵਿਹੜੇ ਵਿਚ ਨਿੰਮ ਲਗਾ ਦਿੱਤੀ ਤੇ ਅੱਜ ਬਾਪੂ ਉਸੇ ਨਿੰਮ ਦੀ ਛਾਵੇਂ ਉਦਾਸ ਬੈਠਾ ਸੀ।
ਮਾਂ ਆਪਣੇ ਪੇਕੇ ਪਿੰਡ ਸੀ। ਸਾਨੂੰ ਵੀ ਇਸ ਵਾਰ ਆਸ ਸੀ ਕਿ ਮਾਂ ਜ਼ਰੂਰ ਵੀਰਾ ਹੀ ਲੈ ਕੇ ਆਵੇਗੀ ਤੇ ਫਿਰ ਸੁਨੇਹਾ ਆਇਆ ਕਿ ਧੀ ਪੈਦਾ ਹੋਈ ਏ। ਬਾਪੂ ਤਾਂ ਥਾਏਂ ਹੀ ਸੁੰਨ ਜਿਹਾ ਹੋ ਗਿਆ। ਅੱਖਾਂ ਭਰ ਰੱਬ ਨੂੰ ਤਾਅਨਾ ਮਾਰਿਆ 'ਰੱਬਾ ਤੇਰਾ ਮੈਂ ਕੀ ਵਿਗਾੜਿਆ, ਇਕ ਪੁੱਤ ਹੀ ਮੰਗਿਆ, ਜੋ ਬੁੱਢੇ ਵੇਲੇ ਸਾਡਾ ਸਹਾਰਾ ਬਣੇ।' ਉਸ ਦਿਨ ਬਾਪੂ ਬਹੁਤ ਰੋਇਆ। ਨਿੱਕੀ ਤਾਂ ਸੌਂ ਗਈ ਪਰ ਮੈਨੂੰ ਨੀਂਦ ਨਾ ਆਈ। ਗੁੱਸਾ ਸੀ ਸਮਾਜ ਦੇ ਇਸ ਚਿਹਰੇ 'ਤੇ ਜਿਥੇ ਧੀਆਂ ਨੂੰ ਪੁੱਤਰਾਂ ਬਰਾਬਰ ਸਮਝਿਆ ਹੀ ਨਹੀਂ ਜਾਂਦਾ।
ਅਚਾਨਕ ਬਾਹਰ ਵਿਹੜੇ ਵਿਚ ਖੜਕਾ ਹੋਇਆ। ਮੈਂ ਦੌੜ ਕੇ ਗਈ ਤਾਂ ਨਿੰਮ ਦਾ ਟਾਹਣਾ ਟੁੱਟ ਬਾਪੂ 'ਤੇ ਡਿਗ ਗਿਆ। ਜਦ ਮੈਂ ਥੋੜ੍ਹਾ ਹੋਰ ਕੋਲ ਗਈ ਤਾਂ ਮੇਰੀ ਧਾਹ ਨਿਕਲ ਗਈ। ਬਾਪੂ ਨੇ ਸਾਡੇ ਪੀਂਘ ਵਾਲੇ ਰੱਸੇ ਨੂੰ ਗਲੇ ਦਾ ਫੰਦਾ ਬਣਾ ਲਿਆ ਸੀ। ਪਰ ਉਸ ਨਿੰਮ ਦਾ ਟਾਹਣਾ ਟੁੱਟ ਗਿਆ। ਅੱਜ ਸਮਾਜ ਦੀ ਇਸ ਭੈੜੀ ਰੀਤ ਦਾ ਸਤਾਇਆ ਕਮਜ਼ੋਰ ਇਨਸਾਨ ਮੇਰੇ ਸਾਹਮਣੇ ਬਾਪ ਦੇ ਰੂਪ ਵਿਚ ਬੈਠਾ ਸੀ। ਇਕ ਜਵਾਨ ਧੀ ਲਈ ਉਸ ਦੇ ਬਾਪ ਤੋਂ ਵਧ ਕੇ ਕੁਝ ਵੀ ਨਹੀਂ ਹੁੰਦਾ। ਮੈਂ ਤੇ ਬਾਪੂ ਕਿੰਨਾ ਚਿਰ ਇਕ-ਦੂਜੇ ਨੂੰ ਗਲਵਕੜੀ ਪਾਈ ਰੋਈ ਗਏ। ਥੋੜ੍ਹੀ ਸੁਰਤ ਜਿਹੀ ਸੰਭਲੀ ਤਾਂ ਮੈਂ ਬਾਪੂ ਦਾ ਗਲ ਵਿਚ ਪਿਆ ਪਰਨਾ ਫਿਰ ਬਾਪੂ ਦੇ ਸਿਰ ਬੰਨ੍ਹ ਦਿੱਤਾ ਤੇ ਕਿਹਾ ਬਾਪੂ ਤੂੰ ਕਿਉਂ ਦੁਖੀ ਹੁੰਦਾ ਏਂ, ਤੂੰ ਸਾਨੂੰ ਧੀਆਂ ਨਾ ਸਮਝ, ਸਗੋਂ ਪੁੱਤ ਹੀ ਸਮਝ। ਅਸੀਂ ਕਿਹੜਾ ਤੇਰਾ ਕੁਝ ਵੰਡਾਉਣਾ ਏ। ਮੈਂ ਤੇ ਨਿੱਕੀ ਕਿੰਨਾ ਚਿਰ ਪੀਂਘ ਝੂਟਦੀਆਂ ਹਾਂ, ਪਰ ਕਦੇ ਨਿੰਮ ਦਾ ਟਾਹਣਾ ਨਹੀਂ ਟੁੱਟਿਆ। ਅੱਜ ਬਾਪੂ ਤੂੰ ਝੂਟਿਆ ਤਾਂ ਟਾਹਣਾ ਟੁੱਟ ਗਿਆ। ਅੱਜ ਫਿਰ ਆਪਣੇ ਘਰ ਇਕ ਕਰੂੰਬਲ ਫੁੱਟੀ ਏ ਤੇ ਉਹ ਕਰੂੰਬਲ ਵੱਡੀ ਹੋ ਤੈਨੂੰ ਛਾਂ ਹੀ ਦੇਵੇਗੀ। ਤੇਰੇ ਗਲ ਦਾ ਫੰਦਾ ਨਹੀਂ ਬਣਦੀ ਬਾਪੂ। ਇਨ੍ਹਾਂ ਕਰੂੰਬਲਾਂ ਨੂੰ ਸਮਾਜ ਦੀ ਭੈੜੀ ਰੀਤ ਪਿਛੇ ਨਾ ਪੁੱਟ, ਸਗੋਂ ਛਾਵਾਂ ਕਰਨ ਦਾ ਮੌਕਾ ਤਾਂ ਦੇ।
ਬਾਪੂ ਨੇ ਘੁੱਟ ਮੈਨੂੰ ਸੀਨੇ ਨਾਲ ਲਾ ਲਿਆ। ਸਵੇਰ ਹੋਈ ਤਾਂ ਬਾਪੂ ਘਰ ਨਹੀਂ ਸੀ, ਪਰ ਵਿਹੜੇ ਵਿਚ ਇਕ ਨਵਾਂ ਰੁੱਖ ਹੋਰ ਲੱਗ ਗਿਆ ਸੀ।

-ਮੋਬਾਈਲ : 95172-90006.

ਲਘੂ ਵਿਅੰਗ

ਮਾਰ

ਗੇਬਾ ਪੜ੍ਹਾਈ ਤਾਂ ਵਿਚਾਲੇ ਹੀ ਛੱਡ ਗਿਆ ਸੀ ਪਰ ਹੱਡਾਂ-ਪੈਰਾਂ ਦਾ ਖੁੱਲ੍ਹਾ ਹੋਣ ਕਰਕੇ ਕੰਮ-ਕਾਰ ਨੂੰ ਤਕੜਾ ਸੀ। ਥੋੜ੍ਹਾ ਜਿਹਾ ਸਿੱਧਰਾ ਜ਼ਰੂਰ ਸੀ ਪਰ ਮਿਲਣਸਾਰ ਅਤੇ ਸਾਊ ਸੁਭਾਅ ਦਾ ਮਾਲਕ ਸੀ। ਇਸੇ ਕਰਕੇ ਘਰ ਵਾਲਿਆਂ ਨੇ ਟਾਇਰ ਪੈਂਚਰਾਂ ਵਾਲੀ ਦੁਕਾਨ 'ਤੇ ਕੰਮ ਸਿੱਖਣ ਲਗਾ ਦਿੱਤਾ ਸੀ। ਹੌਲ਼ੀ-ਹੌਲ਼ੀ ਚੰਗਾ ਕੰਮ ਚਲਾ ਲਿਆ ਸੀ। ਇਕ ਦਿਨ ਗੱਡੀ ਦਾ ਟਾਇਰ ਪੈਂਚਰ ਲਗਾਉਣ ਲਈ ਉਸ ਕੋਲ ਜਾਣ ਦਾ ਸਬੱਬ ਬਣਿਆ। ਉਸਨੇ ਬੜੀ ਖ਼ੁਸ਼ੀ ਨਾਲ ਦੱਸਿਆ ਕਿ ਕੰਮ ਸਿੱਖ ਕੇ ਉਸ ਨੇ ਹੁਣ ਆਪਣੀ ਦੁਕਾਨ ਖਰੀਦ ਲਈ ਹੈ। ਉਸ ਦੀ ਗੱਲ ਸੁਣ ਕੇ ਮੇਰੇ ਮੂੰਹੋਂ ਸਹਿਜ ਸੁਭਾਅ ਹੀ ਨਿਕਲਿਆ, 'ਸ਼ਾਬਾਸ਼ ਬਈ! ਤੂੰ ਨੀ ਹੁਣ ਮਾਰ ਖਾਂਦਾ। '
'ਸਰ ਜੀ! ਮਾਰ ਤਾਂ ਮੈਂ ਉਦੋਂ ਵੀ ਨਹੀਂ ਖਾਧੀ ਜਦੋਂ ਮੈਂ ਕੰਮ ਸਿੱਖਦਾ ਹੁੰਦਾ ਸੀ', ਉਸ ਦਾ ਭਾਵ ਕੁੱਟ ਤੋਂ ਸੀ।

-ਪਿੰਡ ਤੇ ਡਾ: ਕਾਲੇਵਾਲ ਬੀਤ, ਤਹਿਸੀਲ: ਗੜ੍ਹਸ਼ੰਕਰ, ਜਿਲ੍ਹਾ: ਹੁਸ਼ਿਆਰਪੁਰ-144523. ਮੋਬਾ: 94638-51568
amrikdayal@gmail.com

ਫੋਕੀ ਟੌਹਰ

ਮੁੰਡੇ ਵਾਲਿਆਂ ਨੇ ਵਿਚੋਲੇ ਹੱਥ ਸੁਨੇਹਾ ਘੱਲਿਆ ਕਿ ਲਾਕਡਾਉਨ ਵਧ ਰਿਹਾ, ਅਸੀਂ ਪੰਜ ਬੰਦਿਆਂ ਦੀ ਮਨਜ਼ੂਰੀ ਲੈ ਲੈਨੇ ਆ, ਤੁਸੀਂ ਕੁੜੀ ਤੋਰ ਦਿਉ ਲਾਵਾਂ ਕਰਵਾ ਕੇ। ਸਾਨੂੰ ਕੁਝ ਨੀ ਚਾਹੀਦਾ।
ਵਿਚੋਲੇ ਨੇ ਆ ਕੇ ਕੁੜੀ ਵਾਲਿਆਂ ਦੇ ਘਰ ਗੱਲ ਕੀਤੀ ਕਿ ਮੁੰਡੇ ਵਾਲੇ ਵਿਆਹ ਨੂੰ ਕਹਿ ਰਹੇ ਹਨ। ਇਹ ਸੁਣ ਕੇ ਕੁੜੀ ਦਾ ਪਿਓ ਆਖਣ ਲੱਗਾ ਇਕ ਕੁੜੀ ਆ ਮੇਰੀ ,ਪੂਰੀ ਟੌਹਰ ਨਾਲ ਵਿਆਹ ਕਰਾਂਗਾ, ਉਨ੍ਹਾਂ ਨੂੰ ਕਹਿ ਦੇ ਰੁਕ ਲੈਣ ਜਿੰਨਾ ਚਿਰ ਕਰੋਨਾ ਏ,।
ਚਾਹ ਪੀ ਕੇ ਗਿਲਾਸ ਮੇਜ਼ 'ਤੇ ਧਰਦਿਆਂ ਵਿਚੋਲਾ ਸੋਚ ਰਿਹਾ ਸੀ ਕਰੋਨਾ ਤਾਂ ਸੁਧਾਰ ਦਾ ਮੌਕਾ ਦੇ ਰਿਹਾ ਹੈ ਪਰ ਲੋਕ ਖੁਦ ਹੀ ਨਹੀਂ ਸੁਧਰਨਾ ਚਾਹੁੰਦੇ।

-ਸੰਪਰਕ : 94634-52261

ਬਾਪੂ ਖ਼ੁਸ਼ ਤਾਂ ਸਰਕਾਰ ਖ਼ੁਸ਼

* 'ਬਾਪੂ! ਮੈਂ ਲੇਅਜ਼ ਖਾਣੇ ਆ।' ਬਾਪੂ ਨੇ ਝੱਟ ਹੀ ਪੁੱਤ ਨੂੰ ਲੇਅਜ਼ ਦਾ ਪੈਕਟ ਲੈ ਦਿੱਤਾ। ਦੋ-ਤਿੰਨ ਘਰ ਵਾਲਿਆਂ ਲਈ ਵੀ ਲੈ ਲਏ। ਪੁੱਤ ਖੁਸ਼, ਬਾਪੂ ਖੁਸ਼, ਘਰ ਦੇ ਖੁਸ਼ ਤੇ ਲੇਅਜ਼ ਕੰਪਨੀ ਵੀ ਖੁਸ਼। ਬਾਪੂ ਦੇ ਆਲੂ, ਬਾਪੂ ਤੋਂ 5 ਰੁਪਏ ਕਿਲੋ ਖਰੀਦ ਕੇ ਉਸ ਨੂੰ 500 ਰੁਪਏ ਕਿਲੋ ਨੂੰ ਖੁਆ ਦਿੱਤੇ। ਸਾਰੇ ਖ਼ੁਸ਼, ਇਸ ਲਈ ਸਰਕਾਰ ਚੁੱਪ।
* 'ਬਾਪੂ! ਉਹ ਤੇਲ ਲੈਣਾ ਜਿਹੜਾ ਅਮਿਤਾਬ ਵੀ ਲਾਉਂਦੈ।' ਬਾਪੂ ਨੇ ਲੈ ਲਿਆ ਤੇਲ। ਹੁਣ ਸਿਰ ਵੀ ਠੰਢਾ ਰਹੂ। ਅਮਿਤਾਬ ਨੇ ਤਾਂ ਇਕ ਮਿੰਟ ਟੀ.ਵੀ. 'ਤੇ ਆਪਣੇ ਸਿਰ ਨੂੰ ਤੇਲ ਲੁਆਇਆ ਅਤੇ ਕਰੋੜਾਂ ਰੁਪਏ ਲੈ ਲਏ ਕੰਪਨੀ ਤੋਂ। ਹੁਣ ਕੰਪਨੀ ਨੂੰ ਤਾਂ ਆਪਾਂ ਈ ਦੇਣੇ ਆ ਇਕੱਠੇ ਕਰਕੇ। ਬਾਪੂ ਫੇਰ ਵੀ ਖੁਸ਼, ਤਾਂ ਹੀ ਤਾਂ ਸਰਕਾਰ ਚੁੱਪ।
* 'ਬਾਪੂ ਰੋਪੜ 'ਚ ਵੀ ਕੋਈ ਕੱਪੜੇ ਮਿਲਦੇ ਆ? ਐਤਕੀਂ ਚੰਡੀਗੜ੍ਹੋਂ ਲੈਣੇ ਕੱਪੜੇ', ਤੇ ਜਦੋਂ ਧੀ ਤੇ ਪੁੱਤ ਬਰੈਂਡਿਡ ਜੀਨਜ ਅਤੇ ਬੂਟ ਪਾ ਕੇ ਮਾਣ ਨਾਲ ਘਰੋਂ ਬਾਹਰ ਨਿਕਲੇ ਤਾਂ ਬਾਪੂ ਦੀ ਛਾਤੀ ਵੀ ਗਿੱਠ ਚੌੜੀ ਹੋ ਗਈ। ਨਾਲ ਹੀ ਦਿਲ ਦੀ ਉਹ ਚੀਸ ਉਮੰਗ ਵਿਚ ਬਦਲ ਗਈ, ਜਿਹੜੀ ਦੁਕਾਨਦਾਰਾਂ ਦੇ ਭਾਰੀ ਬਿੱਲਾਂ ਨੂੰ ਦੇਣ ਵੇਲੇ ਉਠੀ ਸੀ। ਬਾਪੂ ਖ਼ੁਸ਼, ਸਰਕਾਰ ਚੁੱਪ।
* 'ਬਾਪੂ ਅੱਜ ਰਾਤ ਦਾ ਖਾਣਾ ਬਾਹਰ ਖਾਣਾ ਐ। ਰੋਜ਼-ਰੋਜ਼ ਘਰ ਦਾ ਖਾਣਾ ਖਾ ਕੇ ਬੋਰ ਹੋਏ ਪਏ ਆਂ', ਬਾਪੂ ਨੇ ਬੱਚਿਆਂ ਦੀ ਖ਼ੁਸ਼ੀ ਲਈ ਕਈ ਹਜ਼ਾਰ ਵਾਰਨ ਨੂੰ ਦੇਰ ਨਾ ਲਾਈ। ਫੇਰ ਬਹਿਰੇ ਨੂੰ ਵੀ ਖੁਸ਼ ਕਰ ਦਿੱਤਾ। ਅੱਜ ਤਾਂ ਹਰ ਕੋਈ ਖੁਸ਼, ਸਰਕਾਰ ਮਸਤ ਚੁੱਪ।
* 'ਬਾਪੂ ਮੈਂ ਕੋਚਿੰਗ ਲੈਣੀ ਆ ਚੰਡੀਗੜ੍ਹ ਜਾ ਕੇ। ਸਕੂਲ 'ਚ ਐਵੇਂ ਈ 15 ਸਾਲ ਗਾਲ 'ਤੇ', ਬਾਪੂ ਨੇ ਖ਼ੁਸ਼ੀ-ਖ਼ੁਸ਼ੀ ਪੰਜਾਹ ਹਜ਼ਾਰ ਭਰ ਦਿੱਤੇ ਮਹੀਨੇ ਦੀ ਕੋਚਿੰਗ ਲਈ। ਡਾਕਟਰ ਜੁ ਬਣ ਜਾਣੈ ਮਹੀਨੇ 'ਚ ਪੁੱਤ ਨੇ। ਬਾਪੂ ਬਹੁਤ ਖੁਸ਼, ਸਰਕਾਰ ਬਿਲਕੁਲ ਚੁੱਪ।
ਪਰ ਹੁਣ ਬਾਪੂ ਖੁਸ਼ ਨਹੀਂ। ਇਸ ਲਈ ਸਰਕਾਰ ਵੀ ਚੁੱਪ ਨਹੀਂ। ਸਕੂਲਾਂ ਵਾਲਿਆਂ ਨੇ ਸੁਨੇਹਾ ਭੇਜ ਦਿੱਤਾ। ਫੀਸਾਂ ਜਮ੍ਹਾਂ ਕਰਾਓ। ਕਾਹਦੀਆਂ ਫੀਸਾਂ? ਬੱਚੇ ਘਰ, ਸਕੂਲ ਬੰਦ। ਹਨੇਰ ਸਾਈਂ ਦਾ। ਵਿਹਲਿਆਂ ਨੂੰ ਹੀ ਫੀਸ ਦੇ ਦੇਈਏ। ਮੁਲਾਜ਼ਮਾਂ ਨੂੰ ਤਨਖਾਹਾਂ ਆਪਣੇ ਕੋਲੋਂ ਦਈ ਜਾਣ। ਬਥੇਰੇ ਕਮਾਏ ਨੇ ਹੁਣ ਤੱਕ। ਬਾਪੂ ਸੋਚ ਰਿਹੈ ਕਿ ਕਾਸ਼! ਇਕ ਸਕੂਲ ਈ ਖੋਲ੍ਹ ਲੈਂਦੇ। ਇਹੀ ਇਕ ਧੰਦਾ ਹੈ ਜੀਹਦੇ 'ਚ 5-4 ਸਾਲਾਂ 'ਚ ਈ ਕਰੋੜਾਂ ਬਣ ਜਾਂਦੇ ਆ। ਬਾਕੀ ਦੁਨੀਆ ਤਾਂ ਐਵੇਂ ਈ ਧੰਦ ਪਿੱਟਦੀ ਐ। ਅਸੀਂ ਜਿੰਨਾ ਮਰਜ਼ੀ ਕਮਾ ਲਈਏ ਇਕ ਪੈਸਾ ਨਹੀਂ ਜੁੜਦਾ। ਇਹ ਮਹਿੰਗਾਈ ਵੀ ਸਿਰਫ਼ ਸਾਡੇ ਲੋਕਾਂ ਨੂੰ ਹੀ ਮਾਰਦੀ ਹੈ, ਸਕੂਲਾਂ 'ਤੇ ਕੋਈ ਅਸਰ ਈ ਨੀ ਇਹਦਾ।
ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਕਿਉਂਕਿ ਅੱਜ ਉਸ ਦਾ ਬਾਪੂ, ਉਸਦਾ ਵੋਟਰ, ਖੁਸ਼ ਨਹੀਂ ਹੈ।
ਓਧਰ ਸਕੂਲਾਂ ਵਾਲੇ ਵੀ ਦੁਖੀ ਹਨ। ਕਿਉਂਕਿ ਬਾਪੂ ਨਾਖੁਸ਼ ਹੈ ਤੇ ਸਰਕਾਰ ਚਿੰਤਤ। ਪਰ ਉਹ ਚੁੱਪ ਹਨ। ਚੁੱਪ-ਚਾਪ ਸੋਚ ਰਹੇ ਹਨ। ਹੋਰ ਕਰ ਵੀ ਕੀ ਸਕਦੇ ਹਨ। ਆਪਣੀਆਂ ਕੀਤੀਆਂ ਗ਼ਲਤੀਆਂ 'ਤੇ ਭਲਾ ਕੌਣ ਖੁਸ਼ ਹੁੰਦਾ ਹੈ? ਕੌਣ ਰੌਲਾ ਪਾਉਂਦਾ ਹੈ? ਕੋਈ ਸੋਚ ਰਿਹਾ ਹੈ ਕਿ ਵੱਡੀ ਗ਼ਲਤੀ ਹੋ ਗਈ ਸਕੂਲ ਖੋਲ੍ਹ ਕੇ, ਬਰੈਂਡਿਡ ਕੱਪੜਿਆਂ ਦਾ ਸ਼ੋਅ ਰੂਮ ਹੀ ਖੋਲ੍ਹ ਲੈਂਦੇ। ਕਿਸੇ ਨੂੰ ਹੁਣ ਕੋਚਿੰਗ ਸੈਂਟਰ ਯਾਦ ਆ ਰਿਹੈ, ਕਿਸੇ ਨੂੰ ਰੈਸਟੋਰੈਂਟ ਤੇ ਕਿਸੇ ਨੂੰ ਇਸ਼ਤਿਹਾਰ ਕੰਪਨੀ। ਕੋਈ ਸੋਚ ਰਿਹੈ ਕਿ ਚਿਪਸ ਵੀ ਵੇਚ ਲੈਂਦੇ। ਜਿੰਨੇ ਮਰਜ਼ੀ ਪੈਸੇ ਲੁੱਟ ਲੈਂਦੇ। ਨਾਲੇ ਤਾਂ ਬਾਪੂ ਖ਼ੁਸ਼ ਰਹਿੰਦਾ, ਨਾਲੇ ਸਰਕਾਰ ਚੁੱਪ ਰਹਿੰਦੀ। ਪਰ ਹੁਣ ਕੀ ਹੋ ਸਕਦੈ? ਹੁਣ ਤਾਂ ਚਿੜੀਆਂ ਖੇਤ ਚੁਗ ਗਈਆਂ।

-ਮੁਜ਼ਾਫਤ (ਰੋਪੜ)। ਮੋਬਾ : 97791-00316.

ਰਿਸ਼ਤੇ ਜਨਮਾਂ ਦੇ... ਘਟਦਾ ਕ੍ਰਮ

ਉਹ ਹੀ ਚੰਨ, ਉਹੀ ਸੂਰਜ, ਹਵਾ, ਪਾਣੀ ਅਤੇ ਮਨੁੱਖ ਵੀ ਉਹੀ। ਸਭ ਕੁਝ ਚਿਰਾਂ ਤੋਂ ਚੱਲਿਆ ਆ ਰਿਹਾ ਹੈ। ਸੋਚ ਜ਼ਰੂਰ ਬਦਲਦੀ ਗਈ।
ਜੱਗ ਬੀਤੀ ਨਾਲੋਂ ਹੱਡ ਬੀਤੀ ਵੱਧ ਅਸਰਦਾਰ ਲੱਗਦੀ ਹੈ। ਹੱਡ ਬੀਤੀ 'ਚੋਂ ਸੱਚ ਇਸ ਤਰ੍ਹਾਂ ਟਪਕਦਾ ਹੈ ਜਿਵੇਂ ਸਾਵਣ ਦੇ ਮਹੀਨੇ ਗ਼ਰੀਬ ਦਾ ਛੱਪਰ। ਇਹ ਆਪ ਬੀਤੀ ਦਰਸਾਉਂਦੀ ਹੈ ਕਿ ਮੇਰੇ ਪੜਦਾਦਾ-ਪੜਦਾਦੀ ਸਨਮਾਨ ਵਾਲਾ ਰਿਸ਼ਤਾ ਨਿਭਾਉਂਦੇ ਹੋਏ ਮਾਤ ਲੋਕ ਤੋਂ ਵਿਦਾ ਹੋਏ। ਸੁਣਿਆ ਹੈ ਉਹ ਜਾਂਦੇ ਸਮੇਂ ਕਹਿੰਦੇ ਸਨ ਕਿ ਸਾਡਾ ਸੱਤ ਜਨਮਾਂ ਦਾ ਰਿਸ਼ਤਾ ਇੰਜ ਹੀ ਪੱਕਾ ਰਹੇ। ਫਿਰ ਮੇਰੇ ਦਾਦਾ-ਦਾਦੀ ਦੀ ਵਾਰੀ ਆਈ। ਉਹ ਕਹਿ ਗਏ ਕਿ ਸਾਡੇ ਪੰਜ ਜਨਮ ਦੇ ਰਿਸ਼ਤੇ ਹੀ ਬਹੁਤ ਹਨ। ਫਿਰ ਮੇਰੇ ਮਾਤਾ-ਪਿਤਾ ਦੀ ਆਪਸੀ ਜ਼ਿੰਦਗੀ ਦੇਖੀ। ਬਹੁਤ ਚੰਗਾ ਮੇਲ ਨਹੀਂ ਸੀ। ਉਹ ਬਿਨ ਬੋਲੇ ਇੱਛਾ ਕਰ ਗਏ ਕਿ ਤਿੰਨ ਜਨਮ ਹੀ ਇਸ ਰਿਸ਼ਤੇ ਦੇ ਕਾਫ਼ੀ ਹਨ। ਫਿਰ ਮੇਰੀ ਵਾਰੀ ਆਈ। ਮੈਂ ਜਿਊਂਦਾ ਜਾਗਦਾ ਹਾਂ ਪਰ ਸਾਥੀ ਚਲਾ ਗਿਆ। ਉਸ ਦੀ ਮੰਗ ਦੋ ਜਨਮਾਂ ਦੀ ਜ਼ਾਹਿਰ ਹੁੰਦੀ ਸੀ। ਆਖਰ, ਪੁੱਤਰ ਦੀ ਸ਼ਾਦੀ ਕੀਤੀ। ਜੀਵਨ ਸਾਥੀ ਆਇਆ ਪਰ ਵਿਹਾਰ ਤੋਂ ਜ਼ਾਹਿਰ ਹੁੰਦਾ ਹੈ ਕਿ ਦੋਵੇਂ ਹੱਥ ਜੋੜਦੇ ਹਨ, 'ਰੱਬਾ ਕਿਤੇ ਫੇਰ ਨਾ ਮੇਲ ਕਰਾ ਦੇਵੀਂ...।' ਵਾਹ! ਘਟਦਾ ਕ੍ਰਮ...।

ਮੋਬਾਈਲ : 87259-97333

ਤਬਸਰਾ

ਲਾਕਡਾਊੂਨ ਦਾ

* ਹਰਦੀਪ ਢਿੱਲੋਂ *
ਤਬਸਰਾ ਲਾਕਡਾਊਨ ਦਾ ਕਰੇ ਵਰਦੀ,
ਕੁਝ ਕਰਦੇ ਬਦਨਾਮੀ ਨੇ ਕਿਸੇ ਪਾਸੇ।
ਜਿਹੜੇ ਮੇਰੇ ਤੋਂ ਰਹੇ ਸਲਾਮ ਲੈਂਦੇ,
ਮੈਨੂੰ ਦਿੰਦੇ ਸਲਾਮੀ ਨੇ ਕਿਸੇ ਪਾਸੇ।
ਔਖਾ ਟਿਕ ਟਿਕ ਬਹਿਣਾ ਕੁਲੱਛਣਿਆਂ ਨੂੰ,
ਕਰਦੇ ਬਦਕਲਾਮੀ ਨੇ ਕਿਸੇ ਪਾਸੇ।
'ਮੁਰਾਦਵਾਲਿਆ' ਜਿਨ੍ਹਾਂ ਨੂੰ ਤੋੜ ਲਗਦੀ,
ਭੱਜ ਨਿਕਲਦੇ ਸ਼ਾਮੀਂ ਨੇ ਕਿਸੇ ਪਾਸੇ।

-105/7, ਪੱਛਮ ਵਿਹਾਰ, ਸੀਤੋ ਰੋਡ, ਅਬੋਹਰ-152116.
ਸੰਪਰਕ : 98764-57242.



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX