ਤਾਜਾ ਖ਼ਬਰਾਂ


ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਵੱਲੋਂ ਰਿਸ਼ਵਤ ਦੇ ਮਾਮਲੇ 'ਚ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਖਮਾਣੋਂ ,17 ਜਨਵਰੀ {ਮਨਮੋਹਣ ਸਿੰਘ ਕਲੇਰ}- ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ {ਚੋਣ ਸ਼ਾਖਾ} ਵੱਲੋਂ ਰਾਜ ਸਮੂਹ ਜ਼ਿਲ੍ਹਾ ਵਿਕਾਸ ਅਫ਼ਸਰਾਂ ਅਤੇ ਬਲਾਕ ਵਿਕਾਸ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮੌਜੂਦਾ ...
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਤਿੰਨ ਹੋਰ ਸੀ.ਬੀ.ਆਈ ਅਫਸਰਾਂ ਦਾ ਕਾਰਜਕਾਲ ਕੇਂਦਰੀ ਕੈਬਨਿਟ ਦੀ ਨਿਯੁਕਤ ਕਮੇਟੀ ਵੱਲੋਂ...
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਪੰਚਕੂਲਾ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ...
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਜ਼ੀਰਕਪੁਰ, 17 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ) - ਪੰਜਾਬ ਵਿੱਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਛੱਤਬੀੜ...
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ) - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ...
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਮੁੰਬਈ, 17 ਜਨਵਰੀ - ਬੀ.ਸੀ.ਸੀ.ਆਈ ਨੇ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਤਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ...
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 10 ਜਨਵਰੀ - ਚੋਣ ਕਮਿਸ਼ਨ ਨੇ ਦਿੱਲੀ ਦੇ ਚੋਣ ਅਧਿਕਾਰੀ ਨੂੰ ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ...
ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਵੱਲੋਂ ਐੱਫ.ਆਈ.ਆਰ ਦਰਜ
. . .  1 day ago
ਪਟਨਾ, 17 ਜਨਵਰੀ - ਬਿਹਾਰ ਦੇ ਸ਼ੈਲਟਰ ਹੋਮ 'ਚ ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਨੇ 8 ਐੱਫ.ਆਈ.ਆਰ ਦਰਜ ਕੀਤੀਆਂ...
ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਹੋਏ ਸ਼ਾਮਲ
. . .  1 day ago
ਪਟਿਆਲਾ, 17 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)- ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਉਹ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਸੀਟ ਤੋਂ ਕੈਪਟਨ .....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ: ਮੁਤਬੰਨਾ

ਦਰਵਾਜ਼ੇ ਦੀ ਘੰਟੀ ਵੱਜੀ, ਨੀਰਾ ਨੇ ਆ ਕੇ ਦਰਵਾਜ਼ਾ ਖੋਲਿ੍ਹਆ | ਪੰਦਰਾਂ ਕੁ ਵਰਿ੍ਹਆਂ ਦਾ ਨੌਜਵਾਨ ਦਰਵਾਜ਼ੇ 'ਤੇ ਖਲੋਤਾ ਸੀ | ਵੇਖਦਿਆਂ ਹੀ ਉਹ ਚੌਾਕ ਗਈ | ਨੌਜਵਾਨ ਦੀ ਸ਼ਕਲ ਅੰਕੁਰ ਨਾਲ ਕਿੰਨੀ ਮਿਲਦੀ ਸੀ, ਜਿਵੇਂ ਉਸ ਦੀ ਡੁਪਲੀਕੇਟ ਕਾਪੀ ਹੋਵੇ |
ਅੰਕੁਰ ਜੀ ਹਨ?'
'ਉਹ ਤਾਂ ਨਹੀਂ ਹਨ | ਪਰ ਤੁਸੀਂ?'
'ਤੁਸੀਂ ਮੈਨੂੰ ਅੰਦਰ ਆਉਣ ਦੀ ਇਜਾਜ਼ਤ ਦਿਓ ਤਾਂ ਮੈਂ ਅਰਜ਼ ਕਰਾਂ |'
'ਆਓ |'
'ਡਰਾਇੰਗ ਰੂਮ ਵਿਚ ਸੋਫੇ 'ਤੇ ਬੈਠ ਕੇ ਨੀਰਾ ਨੇ ਸਵਾਲੀਆ ਨਜ਼ਰਾਂ ਨਾਲ ਨੌਜਵਾਨ ਵੱਲ ਤੱਕਿਆ |
'ਤੁਸੀਂ ਉਨ੍ਹਾਂ ਦੀ ਪਤਨੀ ਹੋ ਨਾ?'
'ਹਾਂ |'
'ਜੀ, ਮੈਂ ਉਨ੍ਹਾਂ ਦੀ ਦੋਸਤ ਕਾਮਨਾ ਦਾ ਬੇਟਾ ਹਾਂ |'
'ਕਾਮਨਾ?' ਇਹ ਨਾਂਅ ਤਾਂ ਮੈਂ ਕਦੀ ਨਹੀਂ ਸੁਣਿਆ |'
'ਹੋ ਸਕਦਾ ਹੈ ਨਾ ਸੁਣਿਆ ਹੋਵੇ, ਅੰਕੁਰ ਜੀ ਕਦੋਂ ਤੱਕ ਆਉਣਗੇ?'
'ਆਉਣ ਵਾਲੇ ਹੀ ਹਨ | ਤੁਹਾਨੂੰ ਕੋਈ ਕੰਮ ਹੈ ਉਨ੍ਹਾਂ ਨਾਲ?'
'ਜੀ, ਆ ਜਾਣਗੇ ਤਾਂ ਅਰਜ਼ ਕਰਾਂਗਾ | ਉਂਜ ਤੁਸੀਂ ਮੈਨੂੰ ਤੂੰ ਆਖ ਸਕਦੇ ਹੋ |'
'ਚੱਲ ਠੀਕ ਹੈ | ਕੀ ਪੀਏਾਗਾ ਚਾਹ ਜਾਂ ਠੰਢਾ?'
'ਜੀ, ਇਕ ਕੱਪ ਚਾਹ ਪੀ ਲਵਾਂਗਾ |'
ਉਠ ਕੇ ਕਿਚਨ ਵੱਲ ਚਲੀ ਗਈ ਨੀਰਾ | ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਸ ਨੌਜਵਾਨ ਨੂੰ ਅੰਕੁਰ ਨਾਲ ਅਜਿਹਾ ਕੀ ਕੰਮ ਸੀ ਜੋ ਉਸ ਨੂੰ ਨਹੀਂ ਦੱਸਿਆ ਜਾ ਸਕਦਾ ਸੀ | ਖ਼ੈਰ ਉਸ ਨੇ ਚਾਹ ਬਣਾ ਕੇ ਨੌਜਵਾਨ ਨੂੰ ਦਿੱਤੀ ਅਤੇ ਬੋਲੀ, 'ਤੂੰ ਆਰਾਮ ਨਾਲ ਚਾਹ ਪੀ, ਮੈਂ ਆਪਣੀ ਬੇਟੀ ਨੂੰ ਹੋਮਵਰਕ ਕਰਾਉਣਾ ਹੈ | ਉਹ ਵੀ ਆਉਣ ਵਾਲੇ ਹੀ ਹਨ |'
ਅਤੇ ਉਹ ਉਠ ਕੇ ਨਾਲ ਵਾਲੇ ਕਮਰੇ ਵੱਲ ਚਲੀ ਗਈ, ਜਿਥੇ ਉਸ ਦੀ ਪੰਜ ਵਰਿ੍ਹਆਂ ਦੀ ਬੇਟੀ ਉਡੀਕ ਰਹੀ ਸੀ ਕਿ ਮੰਮੀ ਆਵੇ ਤੇ ਹੋਮਵਰਕ ਕਰਾਵੇ |
ਅੰਕੁਰ ਨੇ ਡਰਾਇੰਗ ਰੂਮ ਵਿਚ ਕਦਮ ਰੱਖਿਆ ਤਾਂ ਆਪਣੀ ਹੀ ਸ਼ਕਲ ਦਾ ਨੌਜਵਾਨ ਸਾਹਮਣੇ ਬੈਠਾ ਵੇਖ ਕੇ ਹੈਰਾਨ ਰਹਿ ਗਿਆ | ਨੌਜਵਾਨ ਨੇ ਉਠ ਕੇ ਉਸ ਦੇ ਪੈਰ ਛੂਹੇ ਅਤੇ ਆਖਿਆ, 'ਜੀ ਮੁਆਫ਼ ਕਰਨਾ, ਬਿਨਾਂ ਖ਼ਬਰ ਦਿੱਤਿਆਂ ਆ ਵੱਜਿਆ ਹਾਂ |'
'ਪਰ ਤੂੰ ਹੈਾ ਕੌਣ? ਮੈਂ ਤਾਂ ਤੈਨੂੰ ਨਹੀਂ ਜਾਣਦਾ |'
'ਜੀ, ਤੁਸੀਂ ਮੈਨੂੰ ਤਾਂ ਨਹੀਂ ਜਾਣਦੇ ਪਰ ਜਮਸ਼ੇਦਪੁਰ ਦੀ ਕਾਮਨਾ ਨੂੰ ਤਾਂ ਜਾਣਦੇ ਹੋਵੋਗੇ | ਮੈਂ ਉਨ੍ਹਾਂ ਦਾ ਬੇਟਾ ਹਾਂ |'
ਕਾਮਨਾ ਦਾ ਨਾਂਅ ਸੁਣਦਿਆਂ ਹੀ ਅੰਕੁਰ 'ਤੇ ਜਿਵੇਂ ਬਿਜਲੀ ਜਿਹੀ ਡਿੱਗ ਪਈ ਪਰ ਅੱਖਾਂ ਅਧ-ਮੀਟੀਆਂ ਜਿਹੀਆਂ ਕਰਕੇ ਉਸ ਨੇ ਪੁੱਛਿਆ, 'ਕੌਣ ਕਾਮਨਾ?'
'ਜੀ, ਸੋਲ੍ਹਾਂ ਵਰ੍ਹੇ ਪਹਿਲਾਂ ਤੁਸੀਂ ਦੋਵਾਂ ਨੇ ਇਕੱਠਿਆਂ ਏਡਜ਼ ਰੋਕੂ ਵਲੰਟੀਅਰ ਦੀ ਟ੍ਰੇਨਿੰਗ ਲਈ ਸੀ ਪਟਨਾ ਵਿਖੇ |'
ਸੁਣਦਿਆਂਸਾਰ ਹੀ ਸਭ ਕੁਝ ਯਾਦ ਆ ਗਿਆ ਅੰਕੁਰ ਨੂੰ | 16 ਵਰ੍ਹੇ ਪਹਿਲਾਂ ਪੋਸਟ ਗਰੈਜੂਏਟ ਵਿਦਿਆਰਥੀਆਂ ਦੇ ਤੌਰ 'ਤੇ ਉਨ੍ਹਾਂ ਨੇ ਆਪੋ-ਆਪਣੇ ਕਾਲਜ ਦੀ ਪ੍ਰਤੀਨਿਧਤਾ ਕੀਤੀ ਸੀ ਪੰਦਰਾਂ ਦਿਨਾਂ ਟ੍ਰੇਨਿੰਗ ਕੈਂਪ ਵਿਚ | ਉਹ ਬਨਾਰਸ ਤੋਂ ਸੀ ਅਤੇ ਕਾਮਨਾ ਜਮਸ਼ੇਦਪੁਰ ਤੋਂ | ਪਹਿਲੇ ਦਿਨ ਹੀ ਉਹ ਕਾਮਨਾ ਨੂੰ ਵੇਖ ਕੇ ਉਸ 'ਤੇ ਲੱਟੂ ਹੋ ਗਿਆ ਸੀ | ਸਾਧਿਆ ਹੋਇਆ ਸੁਤਵਾਂ ਸਰੀਰ, ਸੁਰਾਹੀਦਾਰ ਗਰਦਨ, ਵੱਡੀਆਂ-ਵੱਡੀਆਂ ਸ਼ਾਹ ਕਾਲੀਆਂ ਅੱਖਾਂ, ਘੰੁਗਰਾਲੇ ਵਾਲ | ਵੇਖਦਿਆਂ ਹੀ ਜੀਅ ਕੀਤਾ ਸੀ ਕਿ ਉਸਨੂੰ ਲੈ ਕੇ ਦੌੜ ਜਾਵੇ ਕਿਧਰੇ ਦੂਰ, ਕਿਸੇ ਅਜਿਹੀ ਥਾਂ ਜੋ ਸੰੁਨਸਾਨ ਵੀਰਾਨ ਹੋਵੇ | ਬਸ ਇਹ ਕੁੜੀ ਹੋਵੇ ਤੇ ਉਹ ਆਪ ਹੋਵੇ | ਅਤੇ ਫਿਰ ਅਸੀਂ ਦੋ ਵੀ ਦੋ ਨਾ ਰਹੀਏ, ਇਕ ਹੋ ਜਾਈਏ | ਘੁਲ ਜਾਣ ਸਾਡੇ ਸਾਹ ਇਕ-ਦੂਜੇ ਦੇ ਸਾਹਵਾਂ ਵਿਚ | ਪਰ ਅਜਿਹਾ ਕਰਨਾ ਸੰਭਵ ਨਹੀਂ ਸੀ | ਰਸਮੀ ਪਰਿਚੈ ਹੋਇਆ ਅਤੇ ਉਹ ਆਪੋ-ਆਪਣੇ ਕਮਰੇ ਵਿਚ ਚਲੇ ਗਏ |
ਸਾਰੀ ਰਾਤ ਕਾਮਨਾ ਉਸ ਦੇ ਦਿਲ-ਦਿਮਾਗ 'ਤੇ ਛਾਈ ਰਹੀ | ਅਗਲੇ ਦਿਨ ਉਸ ਨੇ ਯਤਨਪੂਰਬਕ ਕਾਮਨਾ ਨਾਲ ਦੋਸਤੀ ਕਰ ਲਈ | ਕਾਮਨਾ ਨੂੰ ਵੀ ਚੰਗਾ ਲੱਗਾ ਸੀ ਅੰਕੁਰ ਪਰ ਏਨਾ ਚੰਗਾ ਨਹੀਂ ਲੱਗਾ ਸੀ ਕਿ ਉਹ ਪਹਿਲ ਕਰ ਲੈਂਦੀ | ਅੰਕੁਰ ਦੇ ਪੈਰ ਉਸ ਵਲ ਵਧਦੇ ਗਏ ਤਾਂ ਉਹ ਵੀ ਉਸ ਵਿਚ ਦਿਲਚਸਪੀ ਲੈਣ ਲੱਗੀ ਅਤੇ ਉਨ੍ਹਾਂ ਦੀ ਦੋਸਤੀ ਪਿਆਰ ਵਿਚ ਬਦਲ ਗਈ |
ਕੈਂਪ ਸਮਾਪਤ ਹੋਇਆ ਤਾਂ ਦੋਵਾਂ ਨੇ ਆਪੋ-ਆਪਣੇ ਸ਼ਹਿਰ ਮੁੜਨ ਦੀ ਥਾਂ ਹੋਟਲ ਵਿਚ ਕਮਰਾ ਲੈ ਕੇ ਰਾਤ ਗੁਜ਼ਾਰੀ | ਗੱਲਾਂ ਸਨ ਕਿ ਮੁੱਕਣ ਵਿਚ ਹੀ ਨਹੀਂ ਆ ਰਹੀਆਂ ਸਨ | ਨਸ਼ੀਲੇ ਮਾਹੌਲ ਵਿਚ ਦੋਵੇਂ ਆਪੋ-ਆਪਣਾ ਅੰਤਰਮਨ ਖੋਲ੍ਹ ਕੇ ਇਕ-ਦੂਜੇ ਦੇ ਸਾਹਮਣੇ ਰੱਖ ਰਹੇ ਸਨ | ਫਿਰ ਚੁੱਪ ਨੇ ਆਪਣਾ ਕਬਜ਼ਾ ਜਮਾ ਲਿਆ | ਹੁਣ ਦੋਵਾਂ ਦੇ ਹੋਂਠ ਬੰਦ ਸਨ ਪਰ ਸਰੀਰ ਦਾ ਅੰਗ-ਅੰਗ, ਰੋਮ-ਰੋਮ ਬੋਲ ਰਿਹਾ ਸੀ | ਚੁੱਪ ਦੇ ਇਸ ਸ਼ੋਰ ਵਿਚ ਸਰੀਰਾਂ ਦੀ ਗਰਮੀ ਜ਼ੋਰ ਫੜ ਰਹੀ ਸੀ |
ਕੋਈ ਵਾਅਦਾ ਨਹੀਂ ਕੀਤਾ ਦੋਵਾਂ ਵਿਚੋਂ ਕਿਸੇ ਨੇ ਇਕੱਠਿਆਂ ਜੀਣ-ਮਰਨ ਦਾ | ਕੋਈ ਭਰੋਸਾ ਨਹੀਂ ਦਿਵਾਇਆ ਕਿਸੇ ਨੇ ਇਕੱਠਿਆਂ ਜ਼ਿੰਦਗੀ ਬਿਤਾਉਣ ਦਾ | ਚੁੱਪ ਵਿਚ ਭੋਗੇ ਰਸ ਨੂੰ ਆਪੋ-ਆਪਣੇ ਅੰਦਰ ਘੁਲਾਉਂਦੇ, ਉਸ ਦਾ ਆਨੰਦ ਮਾਣਦੇ, ਦੋਵੇਂ ਆਪੋ-ਆਪਣੇ ਸ਼ਹਿਰ ਚਲੇ ਗਏ |
ਦੋ-ਚਾਰ ਚਿੱਠੀਆਂ ਲਿਖੀਆਂ ਦੋਵਾਂ ਨੇ ਇਕ-ਦੂਜੇ ਨੂੰ ਅਗਲੇ ਪੰਦਰਾਂ-ਵੀਹਾਂ ਦਿਨਾਂ ਦੌਰਾਨ | ਫਿਰ ਕਾਮਨਾ ਨੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਤਾਂ ਚਿੱਠੀ-ਪੱਤਰ ਦਾ ਸਿਲਸਿਲਾ ਬੰਦਾ ਹੋ ਗਿਆ |
'ਹਾਂ ਯਾਦ ਆਇਆ | ਸਾਡੇ ਨਾਲ ਕੈਂਪ 'ਤੇ ਸੀ ਕਾਮਨਾ | ਤੇਰੀ ਮਾਤਾ ਜੀ ਹੈ ਉਹ? ਕੀ ਹਾਲ ਹੈ ਉਸ ਦਾ?'
'ਹਾਲ ਦੱਸਣ ਲਈ ਹੀ ਹਾਜ਼ਰ ਹੋਇਆ ਹਾਂ | ਪਹਿਲਾਂ ਤੁਸੀਂ ਠੀਕ ਤਰ੍ਹਾਂ ਨਾਲ ਯਾਦ ਤਾਂ ਕਰ ਲਵੋ ਕਾਮਨਾ ਨੂੰ |'
ਅੰਕੁਰ ਦੇ ਮਨ ਵਿਚ ਕੋਈ ਤੌਖਲਾ ਜਾਗ ਪਿਆ ਸੀ |
ਇਸ ਦੌਰਾਨ ਨੀਰਾ ਆਪਣੇ ਪਤੀ ਲਈ ਚਾਹ ਬਣਾ ਕੇ ਲੈ ਆਈ | ਆਮ ਤੌਰ 'ਤੇ ਸ਼ਾਮ ਦੀ ਚਾਹ ਪਤੀ-ਪਤਨੀ ਇਕੱਠੇ ਪੀਂਦੇ ਸਨ ਪਰ ਅੱਜ ਘਰ ਵਿਚ ਕੋਈ ਆਇਆ ਹੋਇਆ ਸੀ, ਇਸ ਲਈ ਉਹ ਆਪਣਾ ਕੱਪ ਲੈ ਕੇ ਬੇਟੀ ਦੇ ਕਮਰੇ ਵਿਚ ਚਲੀ ਗਈ | ਪਰ ਬੇਟੀ ਦੇ ਕਮਰੇ ਵਿਚ ਉਸ ਦਾ ਬਾਕੀ ਦਾ ਸਰੀਰ ਹੀ ਗਿਆ ਸੀ, ਕੰਨ ਡਰਾਇੰਗ ਰੂਮ ਵਿਚ ਹੀ ਰਹਿ ਗਏ ਸਨ |
'ਯਾਦ ਹੈ ਬਈ | ਕੈਂਪ ਦੌਰਾਨ ਸਾਡੀ ਦੋਸਤੀ ਹੋ ਗਈ ਸੀ |'
'ਤਾਂ ਫਿਰ ਅੱਜ ਤੱਕ ਤੁਸੀਂ ਕਦੀ ਨਹੀਂ ਸੋਚਿਆ ਕਿ ਆਪਣੀ ਦੋਸਤ ਦਾ ਹਾਲ ਹੀ ਪੁੱਛ ਲਿਆ ਜਾਵੇ?'
'ਓਏ ਨਹੀਂ | ਦੋ-ਚਾਰ ਚਿੱਠੀਆਂ ਆਈਆਂ ਸਨ ਉਸ ਦੀਆਂ | ਮੈਂ ਵੀ ਲਿਖੀਆਂ ਸੀ | ਫਿਰ ਉਸ ਨੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਤਾਂ ਮੈਂ ਸੋਚਿਆ ਨਹੀਂ ਚਾਹੁੰਦੀ ਹੋਵੇਗੀ, ਚਿੱਠੀ-ਪੱਤਰੀ ਜਾਰੀ ਰੱਖਣੀ |'
'ਤੁਹਾਡੀਆਂ ਉਹ ਚਿੱਠੀਆਂ ਅਜੇ ਵੀ ਉਨ੍ਹ ਯਾਦਗਾਰ ਦੇ ਤੌਰ 'ਤੇ ਸਾਂਭੀਆਂ ਹੋਈਆਂ ਹਨ |'
'ਅੱਛਾ! ਕੀ ਹਾਲ ਹੈ ਉਸ ਦਾ?'
'ਕਿਸੇ ਸਮੇਂ ਵੀ ਉਨ੍ਹਾਂ ਦਾ ਦਿਹਾਂਤ ਹੋ ਸਕਦਾ ਹੈ |'
'ਕੀ ਹੋਇਆ ਉਸ ਨੂੰ ?' ਤੌਖਲੇ ਨੇ ਵੀ ਆਕਾਰ ਲੈ ਲਿਆ ਸੀ ਅਤੇ ਸੱਚਮੁੱਚ ਪ੍ਰੇਸ਼ਾਨ ਵੀ ਹੋ ਗਿਆ ਸੀ ਅੰਕੁਰ |'
'ਕੈਂਸਰ ਦੀ ਆਖਰੀ ਸਟੇਜ ਹੈ |'
'ਉਹ! ਆਖ ਕੇ ਅੰਕੁਰ ਨੇ ਆਪਣਾ ਸਿਰ ਸੋਫ਼ੇ ਦੀ ਪਿੱਠ 'ਤੇ ਸੁੱਟ ਲਿਆ |'
'ਮੈਂ ਤੁਹਾਨੂੰ ਲੈਣ ਲਈ ਆਇਆ ਹਾਂ |'
'ਕਿਉਂ?'
'ਉਨ੍ਹਾਂ ਨੂੰ ਤੁਹਾਡੇ ਅੰਤਿਮ ਦਰਸ਼ਨ ਕਰਾਉਣ ਲਈ |'
'ਬਈ, ਏਨੇ ਸਾਲਾਂ ਮਗਰੋਂ... ਉਸ ਨੇ ਮੇਰੀ ਸ਼ਕਲ ਵੇਖ ਕੇ ਕੀ ਲੈਣਾ ਹੈ?'
'ਸ਼ਾਂਤੀ ਨਾਲ ਮਰਨਾ ਹੈ |'
ਧੱਕਾ ਜਿਹਾ ਵੱਜਿਆ ਅੰਕੁਰ ਨੂੰ | ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ | ਦਿਮਾਗ ਵਿਚ ਅੰਤਰ ਵਿਰੋਧੀ ਵਿਚਾਰਾਂ ਦੀ ਜੰਗ ਛਿੜ ਪਈ |
'ਕਾਮਨਾ ਨੇ ਭੇਜਿਆ ਹੈ ਤੈਨੂੰ |'
'ਜੀ ਨਹੀਂ, ਆਪਣੇ-ਆਪ ਆਇਆ ਹਾਂ | ਉਹ ਤਾਂ ਕਈ ਦਿਨਾਂ ਤੋਂ ਬੇਹੋਸ਼ ਪਏ ਹਨ |'
'ਤਾਂ ਫਿਰ ਤੈਨੂੰ,ਕਿਸ ਨੇ ਆਖਿਆ ਕਿ ਜਾ ਕੇ ਮੈਨੂੰ ਬੁਲਾ ਲਿਆ?'
'ਤੁਹਾਡੇ ਖ਼ੂਨ ਨੇ, ਜੋ ਮੇਰੀਆਂ ਰਗਾਂ ਵਿਚ ਦੌੜ ਰਿਹਾ ਹੈ |'
ਤੌਖਲਾ ਭਿਆਨਕ ਤੌਰ 'ਤੇ ਦੇਹਧਾਰੀ ਹੋ ਗਿਆ ਸੀ ਅਤੇ ਅੰਕੁਰ ਨੂੰ ਘੁਮੇਰ ਜਿਹੀ ਆ ਗਈ ਸੀ |
ਸੁਣ ਲਿਆ ਸੀ ਨੀਰਾ ਨੇ ਵੀ ਪਰ ਅਜੇ ਉਸ ਨੂੰ ਉਡੀਕ ਸੀ ਕੁਝ ਹੋਰ ਸੁਣਨ ਦੀ |
ਯਤਨ-ਪੂਰਬਕ ਖੁਦ ਨੂੰ ਸੰਭਾਲਦਿਆਂ ਅੰਕੁਰ ਨੇ ਆਖਿਆ, 'ਕੀ ਆਖ ਰਿਹਾ ਏਾ ਤੂੰ?'
'ਚਾਹੋ ਤਾਂ ਡੀ.ਐਨ.ਏ. ਟੈਸਟ ਕਰਾ ਲਓ |'
ਡੀ.ਐਨ.ਏ. ਦੀ ਕੋਈ ਲੋੜ ਨਹੀਂ ਸੀ | ਮੰੁਡੇ ਦੇ ਨੈਣ-ਨਕਸ਼, ਹਾਵ-ਭਾਵ, ਬੋਲਚਾਲ ਸਭ ਕੁਝ ਅੰਕੁਰ ਜਿਹਾ ਹੀ ਤਾਂ ਸੀ | ਅੰਕੁਰ ਵਾਂਗ ਹੀ ਸ਼ਾਂਤ, ਧੀਰਜਵਾਨ, ਗੰਭੀਰ | ਪੰਦਰਾਂ ਵਰਿ੍ਹਆਂ ਦੀ ਉਮਰੇ ਜੋ ਅੱਖੜਪਨ ਜੋ ਆਕ੍ਰਾਮਿਕਤਾ ਸੁਭਾਵਿਕ ਹੁੰਦੀ ਹੈ, ਉਹ ਕਿੱਥੇ ਸੀ, ਇਸ ਲੜਕੇ ਅੰਦਰ |
ਇਕ ਲੰਮੀ ਚੁੱਪ ਨੇ ਆਪਣੇ ਖੰਭ ਮੋਕਲੇ ਕਰ ਦਿੱਤੇ, ਉਨ੍ਹਾਂ ਦੋਵਾਂ ਵਿਚਕਾਰ | ਅੰਕੁਰ ਨੇ ਇਕ ਵਾਰੀ ਧੌਣ ਘੁਮਾ ਕੇ ਇਧਰ-ਉਧਰ ਵੇਖਿਆ ਨੀਰਾ ਕਿਧਰੇ ਵਿਖਾਈ ਨਹੀਂ ਦੇ ਰਹੀ ਸੀ | ਉਸ ਨੂੰ ਰਤਾ ਸੰਤੋਖ ਦਾ ਅਹਿਸਾਸ ਹੋਇਆ |
'ਮੇਰੀ ਬੇਨਤੀ ਹੈ ਕਿ ਤੁਸੀਂ ਇਕ ਵਾਰੀ ਮੇਰੇ ਨਾਲ ਚੱਲ ਕੇ ਉਨ੍ਹਾਂ ਦੀ ਮਾਂਗ ਵਿਚ ਸੰਧੂਰ ਭਰ ਦੇਵੋ ਤਾਂ ਜੋ ਉਨ੍ਹਾਂ ਦੀ ਅਰਥੀ ਬਿਨ-ਵਿਆਹੀ ਮਾਂ ਦੀ ਅਰਥੀ ਨਾ ਕਹਾਵੇ, ਇਕ ਸੁਹਾਗਣ ਦੀ ਅਰਥ ਕਹਾਵੇ |'

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-169, ਸੈਕਟਰ-17, ਪੰਚਕੂਲਾ-134109.


ਖ਼ਬਰ ਸ਼ੇਅਰ ਕਰੋ

ਸਭ ਤੋਂ ਮਸ਼ਹੂਰ ਤੋਤਾ

ਜਾਨਵਰਾਂ 'ਚੋਂ ਸਭ ਤੋਂ ਮਸ਼ਹੂਰ-ਖੋਤਾ ਤੇ ਪੰਛੀਆਂ 'ਚੋਂ ਸਭ ਤੋਂ ਮਸ਼ਹੂਰ-ਤੋਤਾ | ਖੋਤਾ ਮੂਰਖ, ਮੂਰਖਤਾ ਦਾ ਪ੍ਰਤੀਕ |
ਪਰ...ਤੋਤਾ ਇਹਨੂੰ ਸਿਆਣਾ ਕਹਿੰਦੇ ਨੇ | ਸਿਆਣਪ ਦਾ ਪ੍ਰਤੀਕ ਹੈ |
ਲਟਪਟ ਪੰਛੀ, ਚਤੁਰ ਸੁਜਾਨ
ਸਭਕਾ ਦਾਤਾ ਸ੍ਰੀ ਭਗਵਾਨ |
ਖੋਤੇ ਨੂੰ ਆਮ ਲੋਕ ਘਰਾਂ 'ਚ ਪਾਲਦੇ ਨਹੀਂ, ਪਰ ਤੋਤੇ ਨੂੰ ਲਾਡ-ਪਿਆਰ ਨਾਲ ਪਾਲਿਆ ਜਾਂਦਾ ਹੈ | ਬੇਸ਼ੱਕ ਤੋਤੇ ਨੂੰ ਪਿੰਜਰੇ ਵਿਚ ਡਕ ਕੇ ਰੱਖਿਆ ਜਾਂਦਾ ਹੈ, ਪਰ ਕਿੱਦਾਂ ਪ੍ਰੇਮ-ਪਿਆਰ ਤੇ ਲਾਡ ਨਾਲ ਪੁੱਛਿਆ ਜਾਂਦਾ ਹੈ, 'ਮੀਆਂ ਮਿੱਠੂ, ਚੂਰੀ ਖਾਏਾਗਾ?' ਹਾਲਾਂਕਿ ਸੱਚ ਇਹ ਹੈ ਕਿ ਤੋਤੇ ਨੂੰ ਖਾਣ 'ਚ ਸਭ ਤੋਂ ਪਸੰਦ ਹਰੀ ਮਿਰਚ ਹੈ ਪਰ ਕੋਈ ਵੀ ਇਹ ਨਹੀਂ ਪੁੱਛਦਾ, 'ਤੋਤਿਆ ਵੇ, ਮਨਮੋਤਿਆ ਵੇ, ਹਰੀ ਮਿਰਚ ਖਾਏਾਗਾ?'
ਚੂਰੀ ਤਾਂ ਮਿੱਠੀ ਹੁੰਦੀ ਹੈ, ਦੇਸੀ ਘਿਓ 'ਚ ਗੰੁਨ੍ਹੀ ਹੁੰਦੀ ਹੈ ਤਾਂ ਹੀ ਤਾਂ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਵਾਲੇ ਤੋਤੇ ਨੂੰ ਮਿੱਠੂ ਰਾਮਾ ਜਾਂ ਮਿੱਠੂ ਮੀਆਂ ਆਖਿਆ ਜਾਂਦਾ ਹੈ |
ਤੋਤੇ ਦੀ ਸਿਫ਼ਤ ਹੈ, ਜਿਸ ਨੇ ਪਾਲਿਆ ਹੈ, ਉਸ ਦਾ ਵਫ਼ਾਦਾਰ ਹੈ | ਐਨੀ ਪ੍ਰਸਿੱਧੀ ਸ਼ਾਇਦ ਹੀ ਕਿਸੇ ਹੋਰ ਪੰਛੀ ਨੂੰ ਮਿਲੀ ਹੋਵੇ ਕਿ ਭਾਰਤ ਦੀ ਸਭ ਤੋਂ ਉਚਤਮ ਅਦਾਲਤ, ਸੁਪਰੀਮ ਕੋਰਟ 'ਚ ਵੀ 'ਤੋਤੇ' ਦਾ ਨਾਂਅ ਅਮਰ ਹੋ ਗਿਆ ਹੈ-ਜਸਟਿਸ ਤੋਂ ਲੈ ਕੇ ਚੀਫ਼ ਜਸਟਿਸ ਤੱਕ ਨੇ ਚੰਗੀ ਭਾਵਨਾ ਨਾਲ ਜਾਂ ਮਜ਼ਾਕ 'ਚ ਹੀ ਸਹੀ, ਸਭ ਤੋਂ ਵੱਡੀ ਏਜੰਸੀ ਸੀ.ਬੀ.ਆਈ. ਨੂੰ 'ਪਿੰਜਰੇ 'ਚ ਬੰਦ ਸਰਕਾਰ ਦਾ ਤੋਤਾ' ਹੋਣ ਦਾ ਮਾਣ ਬਖਸ਼ਿਆ ਹੈ |
ਸਰਕਾਰ ਬਦਲ ਗਈ, ਸੁਪਰੀਮ ਕੋਰਟ ਉਹੀਓ ਹੈ, ਸੀ.ਬੀ.ਆਈ. ਉਹੋ ਹੈ, ਪਿੰਜਰੇ 'ਚ ਬੰਦ ਸਰਕਾਰੀ ਤੋਤਾ | ਤੋਤੇ ਦੀ ਹਸਤੀ ਕਾਇਮ ਹੈ, ਤੋਤੇ ਦਾ ਮਾਣ ਕਾਇਮ ਹੈ |
ਮੈਨੂੰ ਯਾਦ ਹੈ, ਜਲੰਧਰ 'ਚ ਮੇਰੇ ਭਰਾ ਖੁਰਲਾ ਕਿੰਗਰਾ ਪਿੰਡ 'ਚ ਰਹਿੰਦੇ ਸਨ, ਉਨ੍ਹਾਂ ਦਾ ਘਰ ਖੁੱਲ੍ਹਾ-ਡੁੱਲ੍ਹਾ ਸੀ, ਫੁੱਲਾਂ ਦੇ, ਫਲਾਂ ਦੇ, ਤੇ ਕਈ ਛਾਂਦਾਰ ਦਰੱਖਤ ਸਨ | ਮੈਂ ਉਨ੍ਹਾਂ ਨੂੰ ਮਿਲਣ ਗਿਆ ਸਾਂ, ਮੈਂ ਵਿਹੜੇ 'ਚ ਵਿਛੀ ਮੰਜੀ 'ਤੇ ਦਰੱਖਤਾਂ ਦੀ ਛਾਂ ਹੇਠ, ਅੱਖਾਂ ਮੀਟ ਕੇ ਊਾਘ ਰਿਹਾ ਸਾਂ ਕਿ ਇਕ ਆਵਾਜ਼ ਆਈ 'ਆਤਿਸ਼', ਮੈਂ ਤ੍ਰਬਕ ਕੇ ਵੇਖਿਆ ਨੇੜੇ ਵਾਲੇ ਰੁੱਖ ਦੀ ਟਹਿਣੀ 'ਤੇ ਇਕ ਤੋਤਾ ਬੈਠਾ, ਮੇਰਾ ਨਾਂਅ ਲੈ ਕੇ, ਮੈਨੂੰ ਸੰਬੋਧਿਤ ਸੀ | ਪਤਾ ਲੱਗਾ, ਉਹ ਕਿਸੇ ਦਾ ਪਾਲਤੂ ਤੋਤਾ ਸੀ, ਰਾਤੀਂ ਸ਼ਾਇਦ ਉਨ੍ਹਾਂ ਦਾ ਪਿੰਜਰਾ ਖੁੱਲ੍ਹਾ ਰਹਿ ਗਿਆ ਸੀ, ਉਹ ਉੱਡ ਕੇ ਸਾਡੇ ਘਰ ਆ ਗਿਆ ਸੀ ਕਿਉਂਕਿ ਮੈਨੂੰ ਸਾਰਾ ਪਰਿਵਾਰ 'ਆਤਿਸ਼' ਕਰਕੇ ਹੀ ਬੁਲਾਉਂਦਾ ਸੀ, ਉਹਨੇ ਤਾਂ ਰਾਤ 'ਚ ਹੀ ਮੇਰਾ ਨਾਂਅ 'ਰਟ' ਲਿਆ ਸੀ |
ਤੋਤੇ ਆਪ ਉਡਦੇ ਹਨ, ਪਰ ਅੱਜ ਤਾੲੀਂ ਇਹ ਸਮਝ ਨਹੀਂ ਆਈ ਕਿ ਇਹ ਕਿਉਂ ਆਖਦੇ ਹਨ ਲੋਕੀਂ 'ਫਲਾਣੇ ਦੇ ਹੱਥਾਂ ਦੇ ਤੋਤੇ ਉੱਡ ਗਏ |'
ਦੋ ਹੱਥਾਂ 'ਚ ਇਕ ਤੋਤਾ ਤਾਂ ਫੜਿਆ ਜਾ ਸਕਦਾ ਹੈ ਪਰ ਦੋ ਹੱਥਾਂ 'ਚ ਦੋ ਤੋਤੇ ਕਿੱਦਾਂ ਫੜੇ ਹੋ ਸਕਦੇ ਹਨ | ਫਿਰ ਇਹ ਫੜੇ ਹੋਏ ਤੋਤੇ, ਹੱਥਾਂ 'ਚੋਂ ਉੱਡ ਕਿੱਦਾਂ ਗਏ? ਜਾਂ ਉੱਡ ਕਿੱਦਾਂ ਜਾਂਦੇ ਹਨ?
ਅਸਲ 'ਚ ਤਾਂ ਇਹ ਅਖਾਣ ਇਸਤੇਮਾਲ ਹੁੰਦਾ ਹੈ ਜਦ ਕਿਸੇ ਨੂੰ ਉਦੋਂ ਭਾਰੀ ਝਟਕਾ ਲਗਦਾ ਹੈ ਜਦ ਉਸ ਨੇ ਸੋਚਿਆ ਕੁਝ ਹੋਰ ਹੁੰਦਾ ਹੈ ਪਰ ਅਚਾਨਕ ਨਤੀਜਾ ਕੁਝ ਹੋਰ ਹੀ ਨਿਕਲ ਆਉਂਦਾ ਹੈ, ਬਿਲਕੁਲ ਉਸ ਦੇ ਉੱਲਟ ਜੋ ਸੋਚਿਆ ਹੁੰਦਾ ਹੈ ਜਾਂ ਜਿਸ ਦੀ ਉਮੀਦ ਸੀ | ਉਹ ਨਹੀਂ ਹੋਇਆ | ਵੈਸੇ, ਹੱਥਾਂ 'ਚੋਂ ਉੱਡ ਜਾਣ ਵਾਲੇ ਪੰਛੀ ਦਾ ਨਾਂਅ ਹੈ 'ਘੁੱਗੀ', ਘੁੱਗੀਆਂ ਫੜੀਆਂ ਵੀ ਕਿਸੇ ਬਲਾ ਦੀ ਹੁਸੀਨਾ ਦੇ ਹੱਥਾਂ ਵਿਚ ਹੁੰਦੀਆਂ ਹਨ | ਅਨਾਰਕਲੀ ਤੇ ਸ਼ਹਿਜ਼ਾਦਾ ਸਲੀਮ ਦੀ ਮੁਹੱਬਤ ਦੀ ਦਾਸਤਾਂ ਦਾ ਪਤਾ ਹੈ ਨਾ | ਅਨਾਰਕਲੀ ਦੇ ਹੱਥਾਂ 'ਚ ਦੋ ਘੁੱਗੀਆਂ ਫੜਾਈਆਂ ਸਨ ਸ਼ਹਿਜ਼ਾਦਾ ਸਲੀਮ ਨੇ, ਥੋੜ੍ਹੀ ਦੇਰ ਬਾਅਦ ਆਇਆ ਤਾਂ ਉਸ ਵਿਚਾਰੀ ਦੇ ਹੱਥਾਂ 'ਚ ਇਕੋ ਘੁੱਗੀ ਬਾਕੀ ਸੀ | ਸਲੀਮ ਨੇ ਪੁੱਛਿਆ,'ਉਹ ਦੂਜੀ ਘੁੱਗੀ ਕਿਥੇ ਵੇ?'
'ਉਹ ਤਾਂ ਉੱਡ ਗਈ'
'ਕਿੱਦਾਂ ਉੱਡ ਗਈ?'
ਅਨਾਰਕਲੀ ਨੇ ਬੜੇ ਭੋਲੇਪਨ ਨਾਲ ਹਥਲੀ ਘੁੱਗੀ ਵੀ ਹਵਾ 'ਚ ਉਡਾ ਕੇ ਕਿਹਾ, 'ਐਦਾਂ... |'
ਭਲਾ, ਇਸ ਸਾਦਗੀ ਤੇ ਕਿਉਂ ਨਾ ਮਰ ਮਿਟੇ ਕੋਈ? ਸ਼ਹਿਜ਼ਾਦਾ ਸਲੀਮ ਨੂੰ ਇਸ਼ਕ ਹੋ ਗਿਆ, ਅਨਾਰਕਲੀ ਨਾਲ | ਪਰ ਜਦ ਅਕਬਰ ਬਾਦਸ਼ਾਹ ਨੂੰ ਇਸ ਮੁਹੱਬਤ ਦਾ ਪਤਾ ਲੱਗਾ ਤਾਂ ਉਸ ਨੇ ਗੁੱਸੇ ਨਾਲ ਇਹ ਹੁਕਮ ਦਿੱਤਾ, 'ਮੈਂ ਅਨਾਰਕਲੀ ਨੂੰ ਜਿਊਾਦਾ ਨਹੀਂ ਛੱਡਾਂਗਾ |' ਤਾਂ ਸੱਚਮੁਚ ਅਨਾਰਕਲੀ ਦੇ ਹੀ ਕਾਹਨੂੰ ਸਲੀਮ ਦੇ ਹੱਥਾਂ ਦੇ ਤੋਤੇ ਵੀ ਉੱਡ ਗਏ ਸਨ | ਕਿਸੇ ਦੇ ਹੱਥਾਂ 'ਚ ਤੋਤੇ ਹੋਣ ਨਾ ਹੋਣ, ਰਹਿੰਦੀ ਦੁਨੀਆ ਤਾੲੀਂ, ਇਹ ਅਖਾਣ ਏਦਾਂ ਹੀ ਰਹੇਗੀ, ਲੱਖਾਂ-ਕਰੋੜਾਂ ਲੋਕਾਂ ਦੇ ਹੱਥਾਂ ਦੇ ਤੋਤੇ ਹਰ ਰੋਜ਼ ਉੱਡਦੇ ਹੀ ਰਹਿਣਗੇ | ਪਤਾ ਨਹੀਂ, ਇਹ ਵੀ ਕਿਉਂ ਆਖਿਆ ਜਾਂਦਾ ਹੈ, ਫਲਾਣਾ 'ਤੋਤਾ ਚਸ਼ਮ' ਹੈ? ਕਮਾਲ ਹੈ ਨਾ ਤੋਤੇ, ਜੋਤਿਸ਼ੀ ਵੀ ਹਨ, ਉਹ ਬੰਦੇ ਦੀ ਭਵਿੱਖਬਾਣੀ ਵੀ ਕਰਦੇ ਹਨ—ਟੈਂ-ਟੈਂ ਕਰਕੇ ਨਹੀਂ, ਸਗੋਂ ਚੁੱਪ ਕਰਕੇ ਆਪਣੀ ਚੰੁਝ ਨਾਲ |
ਕਿੰਨਾ ਸੋਹਣਾ ਕਿੱਸਾ ਹੈ, 'ਤੋਤਾ-ਮੈਨ' ਦਾ, ਕਿੰਨਾ ਮਸ਼ਹੂਰ ਹੈ | ਮੈਂ ਪੜਿ੍ਹਐ ਇਹ | ਤੋਤਾ ਤੇ ਮੈਨਾ 'ਚ ਇਸ਼ਕ ਦਰਕਰਾਰ ਨਹੀਂ, ਪਿਆਰ ਤਕਰਾਰ ਹੈ, ਤਕਰਾਰ ਇਹੋ ਕਿ 'ਮਰਦ' ਬੜਾ ਮਕਾਰ ਹੈ ਤੇ ਦੂਜਾ ਪੱਖ 'ਔਰਤ' ਮਕਾਰ ਹੈ | ਤੋਤਾ ਕਹਿੰਦਾ ਹੈ 'ਔਰਤ 'ਤੇ ਵਿਸ਼ਵਾਸ ਨਾ ਕਰੋ' ਤੇ ਮੈਨਾ ਕਹਿੰਦੀ ਹੈ 'ਮਰਦ' ਤੇ ਵਿਸ਼ਵਾਸ ਨਾ ਕਰੋ | ਇਕ ਕਹਾਣੀ ਤੋਤਾ ਸੁਣਾਉਂਦਾ ਹੈ, ਇਸ 'ਚ ਅੰਤ 'ਚ ਸਿੱਟਾ ਇਹੋ ਕੱਢਦਾ ਹੈ ਕਿ ਔਰਤ ਧੋਖੇਬਾਜ਼ ਹੈ, ਪੈਂਦੇ ਸਟੀਂ ਇਕ ਕਹਾਣੀ ਮੈਨਾ ਸੁਣਾਉਂਦੀ ਹੈ, ਜਿਸ ਦੇ ਅੰਤ 'ਚ ਇਹੋ ਸਾਬਤ ਹੁੰਦਾ ਹੈ 'ਮਰਦ' ਧੋਖੇਬਾਜ਼ ਹੈ | ਧੰਨ ਏ ਉਹ ਲਿਖਾਰੀ, ਜਿਸ ਨੇ ਤੋਤਾ ਮੈਨਾ ਦਾ ਇਹ ਕਿੱਸਾ ਲਿਖ-ਲਿਖ ਤਿਆਰ ਕੀਤਾ ਹੈ | ਅੰਤ ਪਤੈ ਕੀ ਹੈ?
ਤੋਤਾ ਕਹਿੰਦਾ ਹੈ, 'ਚਲ ਇਕ ਹੋ ਜਾਈਏ |'
'ਮੈਂ ਤੇਰਾ ਤੋਤਾ, ਤੂੰ ਮੇਰੀ ਮੈਨਾ |'
ਤੇ ਮੈਨਾ ਕਹਿੰਦੀ ਹੈ ਮੈ ਨਾ, ਮੈਂ ਨਾ | ਨਾ ਤੂੰ ਮੇਰਾ ਤੋਤਾ, ਨਾ ਮੈਂ ਤੇਰੀ ਮੈਨਾ |
ਬੰਦੇ ਨਾਲ ਤੋਤੇ ਦੀ ਇਕੋ ਚੀਜ਼ ਮਿਲਦੀ ਹੈ, ਨੱਕ-ਨੱਕ ਵਾਲਾ ਨਕਸ਼ | ਤੋਤੇ ਵਾਲਾ ਨੱਕ ਮਰਦਾਂ ਦਾ ਵੀ ਹੁੰਦਾ ਹੈ, ਬੀਬੀਆਂ ਦਾ ਵੀ | ਤੋਤਾਪਰੀ ਅੰਬ ਵੀ ਹੁੰਦਾ ਹੈ, ਇਸੇ ਲਈ ਇਕ ਨੱਢਾ ਜਿਹਦੀ ਵਹੁਟੀ ਦਾ ਨੱਕ ਤੋਤੇ ਵਰਗਾ ਸੀ, ਬੜੇ ਮਾਣ ਨਾਲ ਦੋਸਤਾਂ ਨੂੰ ਕਹਿੰਦਾ, 'ਬੀਰਿਆ ਵੇ, ਭਾਬੀ ਤੇਰੀ ਤੋਤਾਪਰੀ ਏ |'
ਖੋਤੇ ਵਾਲੀਆਂ ਕਈ ਸਿਫ਼ਤਾਂ ਹਨ, ਮਨੁੱਖ 'ਚ ਵੀ ਪਰ ਖੋਤੇ ਤੇ ਤੋਤੇ 'ਚ ਫਰਕ ਐਨਾ ਹੀ ਹੈ ਕਿ ਤੋਤਾ ਮਨੁੱਖ ਨਾਲ ਉਹਦੀ ਭਾਸ਼ਾ 'ਚ ਗੱਲਾਂ ਕਰ ਸਕਦਾ ਹੈ, ਖੋਤਾ ਬਿਲਕੁਲ ਨਹੀਂ | ਇਕ ਕੰਜੂਸ ਆਦਮੀ ਸੀ, ਉਹਦੀਆਂ ਪੰਜ-ਛੇ ਧੀਆਂ ਜਵਾਨ ਸਨ | ਘਰ ਨਾ ਰੇਡੀਓ ਸੀ, ਨਾ ਟੀ.ਵੀ. ਸੀ | ਕੁੜੀਆਂ ਪਿਓ ਨੂੰ ਵਾਰ-ਵਾਰ ਕਹਿੰਦੀਆਂ ਸਨ, ਬਾਪੂ ਕੋਈ ਤਾਂ ਅਜਿਹੀ ਚੀਜ਼ ਲਿਆ ਦੇ, ਜਿਸ ਨੂੰ ਅਸੀਂ ਤੱਕੀਏ ਤੇ ਗੱਲਾਂ ਕਰੀਏ, ਸਾਰਾ ਸਾਰਾ ਦਿਨ ਬੋਰ ਹੋ ਜਾਈਦਾ ਹੈ | ਬਾਪੂ ਨੇ ਵੇਖਿਆ ਇਕ ਥਾਂ ਕਈ ਚੀਜ਼ਾਂ ਦੀ ਨਿਲਾਮੀ ਹੋ ਰਹੀ ਸੀ | ਉਸ ਵਿਚ ਪਿੰਜਰੇ 'ਚ ਬੰਦ ਇਕ ਤੋਤਾ ਵੀ ਸੀ | ਇਹਦੀ ਸਿਫ਼ਤ ਇਹ ਸੀ ਕਿ ਇਹ ਗੱਲਾਂ ਕਰਦਾ ਸੀ | ਬਾਪੂ ਨੇੜੇ ਗਿਆ ਤਾਂ ਤੋਤੇ ਨੇ ਕਿਹਾ, 'ਆਦਾਬ ਅਰਜ਼ ਹਜ਼ੂਰ, ਕਹੀਏ ਮਿਜਾਜ਼ ਕੈਸੇ ਹੈਾ?' ਤੋਤਾ ਸਸਤਾ ਵਿਕ ਰਿਹਾ ਸੀ, ਬਾਪੂ ਨੇ ਝੱਟ ਖਰੀਦ ਲਿਆ | ਆ ਕੇ ਪਿੰਜਰਾ ਕੁੜੀਆਂ ਦੇ ਹਵਾਲੇ ਕਰ ਕੇ ਕਿਹਾ, 'ਲਓ, ਮਜ਼ੇ ਨਾਲ ਇਸ ਤੋਤੇ ਨਾਲ ਗੱਲਾਂ ਕਰਿਆ ਕਰੋ |
ਕੁੜੀਆਂ ਨੇ ਖੁਸ਼ ਹੋ ਕੇ ਤੋਤਾ ਲੈ ਲਿਆ | ਪਰ ਤੋਤਾ ਤਾਂ ਪਿੰਜਰੇ 'ਚ ਸੌਾ ਗਿਆ | ਸਿਰ ਥੱਲੇ ਸੁੱਟਿਆ ਦੁਪਹਿਰ ਹੋ ਗਈ, ਕੁਝ ਬੋਲੇ ਹੀ ਨਾ... ਕੁੜੀਆਂ ਵੀ ਖਿਝ ਕੇ ਸੌਾ ਗਈਆਂ | ਛੇ-ਸੱਤ ਵਜੇ ਤੋਤੇ ਨੇ ਪਿੰਜਰੇ ਵਿਚ ਧੌਣ ਸਿੱਧੀ ਕੀਤੀ, ਸੁੱਤੀਆਂ ਪਈਆਂ ਕੁੜੀਆਂ ਨੂੰ ਆਵਾਜ਼ ਦਿੱਤੀ, 'ਉਠੋ ਲੜਕੀਓ, ਤੁਮ੍ਹਾਰਾ ਡਾਂਸ ਦੇਖਨੇ ਕੇ ਲੀਏ ਅਮੀਰ ਲੋਗ ਆਨੇ ਲਗੇ ਹੈਾ |'
ਅਸਲ 'ਚ ਇਹ ਤੋਤਾ ਇਕ 'ਬਾਈ ਦਾ ਸੀ' ਜਿਸ ਦੇ 'ਕੋਠੇ' 'ਤੇ ਨਾਚ-ਗਾਣਾ ਹੁੰਦਾ ਸੀ |

ਨਹਿਲੇ 'ਤੇ ਦਹਿਲਾ: ਤੁਹਾਡਾ ਭਾਰ ਤਾਂ ਖੋਤਾ ਹੀ ਚੁੱਕ ਸਕਦਾ ਏ

ਫ਼ਿਲਮਾਂ ਦੇ ਮਸ਼ਹੂਰ ਸੰਗੀਤਕਾਰ ਜਨਾਬ ਕਲਿਆਣ ਜੀ ਆਨੰਦ ਜੀ ਮੂਲ ਰੂਪ ਵਿਚ ਪੰਜਾਬੀ ਸਨ | ਇਹ ਗੱਲ ਉਨ੍ਹਾਂ ਆਪ ਮੈਨੂੰ ਦੱਸੀ ਸੀ | ਉਨ੍ਹਾਂ ਦਾ ਖਾਨਦਾਨੀ ਪੇਸ਼ਾ ਕਣਕ-ਛੋਲਿਆਂ ਦਾ ਵਪਾਰ ਕਰਨਾ ਸੀ | ਜਦੋਂ ਉਨ੍ਹਾਂ ਦੇ ਮਨ ਵਿਚੋਂ ਸੰਗੀਤ ਦੀਆਂ ਸੁਰਾਂ ਉਭਰੀਆਂ ਤਾਂ ਉਨ੍ਹਾਂ ਨੇ ਹਾਰਮੋਨੀਅਮ ਖਰੀਦ ਲਿਆ | ਉਨ੍ਹਾਂ ਦੇ ਪਿਤਾ ਨੇ ਕਿਹਾ, 'ਏਨੇ ਪੈਸੇ ਇਸ 'ਤੇ ਖਰਚ ਕਰ ਦਿੱਤੇ ਨੀਂ, ਜੇਕਰ ਤੂੰ ਵਪਾਰੀ ਬਣ ਕੇ ਕਣਕ ਖਰੀਦ ਕੇ ਵੇਚਦਾ ਤਾਂ ਚੰਗੀ ਆਮਦਨ ਹੋ ਜਾਂਦੀ ਤੇ ਇਸ ਸਾਜ਼ ਨਾਲ ਕਿੰਨੀ ਆਮਦਨ ਹੋਵੇਗੀ |' ਕਲਿਆਣ ਜੀ ਨੇ ਕਿਹਾ, 'ਜਿੰਨੀ ਆਮਦਨ ਸਾਨੂੰ ਵਪਾਰ ਤੋਂ ਹੁੰਦੀ ਹੈ, ਉਸ ਤੋਂ ਦਸ ਗੁਣਾਂ ਆਮਦਨ ਫਿਲਮਾਂ ਵਿਚ ਸੰਗੀਤ ਦੇਣ ਨਾਲ ਹੋਵੇਗੀ |' ਤਾਂ ਉਸ ਦੇ ਪਿਤਾ ਨੇ ਕਿਹਾ, 'ਇਹੀ ਕੰਮ ਕਰ |' ਅਤੇ ਉਹਨੇ ਸੈਂਕੜੇ ਫਿਲਮਾਂ ਵਿਚ ਸੰਗੀਤ ਦਿੱਤਾ ਲੱਖਾਂ ਕਰੋੜਾਂ ਰੁਪਏ ਕਮਾਏ |
ਇਕ ਵਾਰੀ ਉਨ੍ਹਾਂ ਦੇ ਘਰ ਵਿਚ ਹਿੰਦੀ ਗੀਤਕਾਰ ਇੰਦੀਵਰ ਆਏ | ਉਨ੍ਹਾਂ ਤੋਂ ਪਹਿਲਾਂ ਹਿੰਦੀ ਦੀ ਪ੍ਰਸਿੱਧ ਕਵਿੱਤਰੀ ਮਾਇਆ ਗੋਬਿੰਦ ਵੀ ਆਈ ਬੈਠੀ ਸੀ | ਮਾਇਆ ਗੋਬਿੰਦ ਬਹੁਤ ਹੀ ਮੋਟੀ, ਭਾਰੇ ਸਰੀਰ ਦੀ ਔਰਤ ਸੀ | ਇੰਦੀਵਰ ਮਜ਼ਾਕ ਦੇ ਰੌਾਅ ਵਿਚ ਸਨ | ਉਨ੍ਹਾਂ ਨੇ ਮਾਇਆ ਗੋਬਿੰਦ ਨੂੰ ਕਿਹਾ, 'ਤੁਹਾਨੂੰ ਵਿਆਹ ਕੀਤੇ ਨੂੰ ਪੰਝੀ ਸਾਲ ਹੋ ਚੁੱਕੇ ਨੇ, ਚੰਗਾ ਹੋਵੇ ਜੇ ਤੁਸੀਂ ਘਰ ਤੋਂ ਪਿੱਛਾ ਛੁਡਾ ਕੇ ਮੇਰੇ ਨਾਲ ਵਿਆਹ ਕਰਾ ਲਵੋ |'
ਇਸ ਦੇ ਜਵਾਬ ਵਿਚ ਮਾਇਆ ਗੋਬਿੰਦ ਨੇ ਕਿਹਾ, 'ਤੁਸੀਂ ਮੈਨੂੰ ਮੂਰਖ ਸਮਝ ਲਿਆ ਹੈ ਕਿ ਆਪਣੇ ਗਊ ਵਰਗੇ ਪਤੀ ਨੂੰ ਛੱਡ ਕੇ ਤੁਹਾਡੇ ਵਰਗੇ ਖੋਤੇ ਨਾਲ ਵਿਆਹ ਕਰ ਲਵਾਂ |'
ਇਹ ਸੁਣ ਕੇ ਕਲਿਆਣ ਜੀ ਨੇ ਹੱਸਦੇ ਹੋਏ ਕਿਹਾ, 'ਮਾਇਆ ਜੀ ਤੁਹਾਡਾ ਭਾਰ ਤਾਂ ਕੋਈ ਖੋਤਾ ਹੀ ਚੁੱਕ ਸਕਦਾ ਹੈ |'

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401 (ਪੰਜਾਬ)
ਮੋਬਾਈਲ : 94170-91668.

ਮਿੰਨੀ ਕਹਾਣੀਆਂ

ਤਮੀਜ਼
ਜਸਵੰਤ ਸਿੰਘ ਨੂੰ ਸੁਖਮਨੀ ਹਸਪਤਾਲ ਤੋਂ ਉਸ ਦੇ ਦੋਸਤ ਦਾ ਫੋਨ ਸੀ ਜਿਸ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਐਕਸੀਡੈਂਟ ਹੋਣ ਦੀ ਖ਼ਬਰ ਦਿੱਤੀ | ਉਸ ਨੇ ਤੁਰੰਤ ਹੀ ਫ਼ੌਜੀਆਂ ਵਾਲਾ ਲੰਬਾ ਕੋਟ ਪਾਇਆ ਅਤੇ ਸਕੂਟਰ ਕੱਢ ਕੇ ਮੀਂਹ ਵਾਂਗ ਵਰ੍ਹਦੀ ਧੰੁਦ ਵਿਚ ਤੁਰ ਪਿਆ | ਲੰਬੇ ਰਸਤੇ ਨੂੰ ਛੱਡ ਕੇ ਉਸ ਨੇ ਕਾਹਲੀ-ਕਾਹਲੀ ਨਾਲ ਵਾਲੀ ਗਲੀ ਵਿਚੋਂ ਲੰਘਣਾ ਮੁਨਾਸਬ ਸਮਝਿਆ | ਅੱਗੇ ਦੇਖਿਆ ਤਾਂ ਗਲੀ 'ਚ ਕਾਰ ਫਸਣ ਕਾਰਨ ਰਸਤਾ ਬੰਦ ਵਾਂਗ ਹੀ ਸੀ | ਭੀੜੀ ਜਿਹੀ ਗਲੀ ਵਿਚੋਂ ਦੀ ਲੰਘ ਰਹੀ ਕਾਰ ਵਿਚੋਂ ਦੋ ਨੌਜਵਾਨ ਕੰਨਾਂ ਨੂੰ ਫੋਨ ਲਾਈ ਗੱਲ ਕਰ ਰਹੇ ਉਸ ਨੇ ਦੇਖਿਆ | ਰਿਕਸ਼ੇ ਵਾਲੇ ਤਾਂ ਲੋਕਾਂ ਦੇ ਘਰਾਂ ਦੇ ਬੂਹਿਆਂ ਅੰਦਰ ਨੂੰ ਰਿਕਸ਼ੇ ਲਾ ਕੇ ਇਨ੍ਹਾਂ ਦੇ ਲੰਘਣ ਨੂੰ ਉਡੀਕ ਰਹੇ ਸਨ ਅਤੇ 'ਕੱਲਾ-ਕਹਿਰਾ ਸਾਈਕਲ ਸਕੂਟਰ ਸਵਾਰ ਔਖਾ-ਸੌਖਾ ਬੁੜਬੁੜ ਕਰਦਾ ਲੰਘ ਰਿਹਾ ਸੀ | ਜਸਵੰਤ ਸਿੰਘ ਨੇ ਸਕੂਟਰ ਦਾ ਹਾਰਨ ਦੋ-ਚਾਰ ਵਜਾਇਆ ਪਰ ਕਾਰ ਵਾਲੇ ਜਵਾਨਾਂ 'ਤੇ ਕੋਈ ਅਸਰ ਨਹੀਂ ਸੀ ਹੋ ਰਿਹਾ |
'ਕਾਕਾ ਜੀ' ਰਸਤਾ ਦੇ ਦਿਓ ਮੈਂ ਜਲਦੀ ਹਸਪਤਾਲ ਪਹੁੰਚਣੈ', ਜਸਵੰਤ ਸਿੰਘ ਨੇ ਗੰਭੀਰਤਾ ਨਾਲ ਸਕੂਟਰ ਰੋਕ ਕੇ ਡਰਾਈਵਰ ਖਿੜਕੀ ਕੋਲ ਜਾ ਕੇ ਕਾਰ ਸ਼ੀਸ਼ਾ ਠੋਕਦਿਆਂ ਹੋਇਆਂ ਕਿਹਾ |
'ਅਸੀਂ ਤੈਨੂੰ ਫੜ ਕੇ ਰੋਕਿਐ, ਜਾਹ ਲੰਘ ਜਾ, ਪਰ ਏਹ ਦੱਸ ਤੇਰੇ ਸਕੂਟਰ ਦਾ ਹਾਰਨ ਕਾਰ ਨੂੰ ਚੁੱਕ ਕੇ ਪਾਸੇ ਕਰਦੂਗਾ ਤਾਂ ਹੋਰ ਵਜਾ ਲੈ |' ਉਨ੍ਹਾਂ 'ਚੋਂ ਇਕ ਕਾਰ 'ਚੋਂ ਉਤਰ ਕੇ ਬਾਹਰ ਆ ਕੇ ਬਹਿਸ ਕਰਨ ਲੱਗਿਆ |
'ਵੱਡੇ ਭਾਈ ਜਸਵੰਤ ਜੀ, ਕੀ ਗੱਲ ਹੋਗੀ?', ਮੈਂ ਉਸ ਦੇ ਨੇੜੇ ਆ ਕੇ ਪੁੱਛਿਆ |
'ਤੁਸੀਂ ਵੇਖੋ ਇਨ੍ਹਾਂ ਦੀ ਤਮੀਜ਼, ਨਾਲੇ ਚੋਰ ਨਾਲੇ ਚਤੁਰਾਈ, ਵੱਡੀ ਸੜਕ ਛੱਡ ਕੇ ਭੀੜੀ ਗਲੀ 'ਚ ਕਾਰ ਫਸਾ ਕੇ ਕੰਨਾਂ ਨੂੰ ਮੋਬਾਈਲ ਠੋਸ ਕੇ ਕਿਵੇਂ ਰਾਹ ਬੰਦ ਕਰੀ ਬੈਠੇ ਐ |'
'ਤੈਨੂੰ ਕਿਸੇ ਨੇ ਰੋਕਿਐ... ਜਾਹ ਲੰਘ ਜਾ', ਉਹ ਫੇਰ ਭੜਕਿਆ |
'ਕਾਕਾ, ਏਹ ਤੇਰੇ ਪਿਤਾ ਸਮਾਨ ਨੇ ਰਿਟਾਇਰਡ ਪਿੰ੍ਰਸੀਪਲ, ਜ਼ਰਾ ਤਮੀਜ਼ ਨਾਲ ਤਾਂ ਗੱਲ ਕਰੋ', ਮੈਂ ਮੰੁਡੇ ਨੂੰ ਠੋਹਕਰਿਆ |
'ਅਸੀਂ ਕਿਹੜਾ ਅਨਪੜ੍ਹ ਆਂ, ਅਸੀਂ ਵੀ ਪੜ੍ਹੇ-ਲਿਖੇ ਆਂ... |'
'ਪਰ ਤੁਹਾਡੀ ਪੜ੍ਹੇ-ਲਿਖਿਆਂ ਵਾਲੀ ਤਮੀਜ਼ ਤਾਂ ਨੀ ਦਿਸਦੀ', ਐਨਾ ਕਹਿ ਕੇ ਮੈਂ ਜਸਵੰਤ ਸਿੰਘ ਦਾ ਹੱਥ ਫੜਿਆ ਅਤੇ ਸਕੂਟਰ ਕੋਲ ਆ ਕੇ ਖੜ੍ਹੇ ਹੋ ਗਏ |'

-ਲਾਲ ਸਿੰਘ ਕਲਸੀ
88 ਆਦਰਸ਼ ਨਗਰ, ਫਰੀਦਕੋਟ |
ਮੋਬਾਈਲ : 98149-76639.

ਘਾਟੇ ਦਾ ਸੌਦਾ
ਲਾਜਵੰਤੀ ਘਰ ਦੇ ਵਿਹੜੇ ਵਿਚ ਮੰਜੇ 'ਤੇ ਬੈਠੀ ਸੀ ਕਿ ਏਨੇ ਹੀ ਗੁਆਂਢ ਤੋਂ ਗੁਲਾਬ ਕੌਰ ਆਪਣੇ ਮੁੰਡੇ ਦੇ ਵਿਆਹ ਦੀ ਮਠਿਆਈ ਦੇਣ ਵਾਸਤੇ ਆ ਗਈ ਤੇ ਆਉਂਦਿਆ ਹੀ ਕਹਿਣ ਲੱਗੀ, 'ਲਓ ਭੈਣ ਜੀ ਮਠਿਆਈ, ਮੇਰੇ ਪੁੱਤ ਦੇ ਵਿਆਹ ਦੀ | '
'ਹੋਰ ਭੈਣ ਜੀ ਵਿਆਹ ਵਧੀਆ ਹੋ ਗਿਆ ਸੀ ਕਾਕੇ ਦਾ? ਨਾਲੇ ਵਧਾਈਆਂ ਭੈਣ ਤੈਨੂੰ ਬਾਹਲੀਆਂ ਬਾਹਲੀਆਂ |' ਗੁਲਾਬ ਕੌਰ ਤੋਂ ਮਠਿਆਈ ਵਾਲਾ ਡੱਬਾ ਫੜਦਿਆਂ ਲਾਜਵੰਤੀ ਨੇ ਵਧਾਈ ਦਿੰਦਿਆਂ ਕਿਹਾ |
'ਵਿਆਹ ਤਾਂ ਭੈਣੇ ਬਾਹਲਾ ਹੀ ਵਧੀਆ ਹੋਇਆ, ਪਰ ਅਸੀਂ ਬਹੁਤਾ ਕੱਠ ਨਹੀਂ ਕੀਤਾ...ਇਸ ਕਰਕੇ ਤੁਹਾਨੂੰ ਬੁਲਾ ਨਹੀਂ ਸਕੇ | ' ਗੁਲਾਬ ਕੌਰ ਨੇ ਮਜਬੂਰੀ ਦੱਸਦਿਆਂ ਕਿਹਾ |
'ਚੱਲ ਕੋਈ ਨਾ ਭੈਣੇ! .. .. ਹੋਰ ਸੁਣਾ ਕੀ ਕੁਝ ਲਿਆਈ ਤੇਰੀ ਨੂੰ ਹ ਦਾਜ ਵਿਚ?' ਲਾਜਵੰਤੀ ਨੇ ਗੁਲਾਬ ਕੌਰ ਤੋਂ ਪੁੱਛਿਆ |
'ਬਥੇਰਾ ਕੁਝ ਲਿਆਈ ਆ ਭੈਣੇ, ਉਨ੍ਹਾਂ ਤਾਂ ਕੁਝ ਨਹੀਂ ਲੁਕੋ ਕੇ ਰੱਖਿਆ | ਸਭ ਕੁਝ ਦਿੱਤੈ…...ਟੀ.ਵੀ, ਫਰਿੱਜ, ਮੋਟਰਸਾਈਕਲ, ਕੱਪੜੇ ਧੋਣ ਵਾਲੀ ਮਸ਼ੀਨ ਤੇ ਵੀਹ ਤੋਲੇ ਸਿਉਨਾ ਪਾਇਆ ਕੁੜੀ ਨੂੰ |' ਗੁਲਾਬ ਕੌਰ ਤਿੜ ਕੇ ਦੱਸਦੀ ਨੇ ਕਿਹਾ |
'ਤੇ ਕੁੜੀ ਪੜ੍ਹੀ ਕਿੰਨਾ?' ਲਾਜਵੰਤੀ ਨੇ ਗੁਲਾਬ ਕੌਰ ਨੂੰ ਫਿਰ ਸਵਾਲ ਕੀਤਾ |
'ਪੜ੍ਹੀ ਤਾਂ ਥੋੜਾ ਘੱਟ ਈ ਆ... ਅੱਠ ਪਾਸ ਆ... ਨਾਲੇ ਆਪਾਂ ਪੜ੍ਹੀ ਤੋਂ ਕੀ ਲੈਣਾ | ਅਗਲਿਆਂ ਨੇ ਘਰ ਭਰ 'ਤਾ ਸਾਡਾ ਤਾਂ ਦਾਜ ਨਾਲ |' ਗੁਲਾਬ ਕੌਰ ਨੇ ਆਪਣੀ ਨੂੰ ਹ ਦਾ ਘੱਟ ਪੜ੍ਹੀ-ਲਿਖੀ ਹੋਣ ਦੇ ਔਗੁਣ 'ਤੇ ਪਰਦਾ ਪਾਉਂਦਿਆਂ ਕਿਹਾ ਤੇ ਗੱਲ ਟਾਲਣ ਲਈ ਨਾਲ ਹੀ ਲਾਜਵੰਤੀ ਨੂੰ ਪੁੱਛਣ ਲੱਗੀ, 'ਨੀ ਭੈਣ ਤੂੰ ਦੱਸਿਆ ਹੀ ਨਹੀਂ ਤੇਰੀ ਨੂੰ ਹ ਕੀ ਲੈ ਕੇ ਆਈ ਆ ਦਾਜ ਵਿਚ?'
'ਵਿੱਦਿਆ...ਵਿੱਦਿਆ ਲੈ ਕੇ ਆਈ ਆ ਮੇਰੀ ਨੂੰ ਹ ਰਾਣੀ |' ਲਾਜਵੰਤੀ ਨੇ ਗੁਲਾਬ ਕੌਰ ਨੂੰ ਦੱਸਿਆ |
'ਕੱਲੀ ਵਿੱਦਿਆ ਕੀ ਸਿਰ 'ਚ ਮਾਰਨੀ ਸੀ ਲਾਜਵੰਤੀ ਭੈਣੇ, ਜੇ ਤੇਰੇ ਮੁੰਡੇ ਦਾ ਕੋਈ ਚਾਅ ਹੀ ਨਾ ਲੱਥਾ |' ਗੁਲਾਬ ਕੌਰ ਨੇ ਆਪਣੇ ਵਲੋਂ ਸਲਾਹ ਦਿੰਦਿਆਂ ਲਾਜਵੰਤੀ ਨੂੰ ਨਿਹੋਰਾ ਮਾਰਿਆ |
'ਜਿੰਨਾਂ ਕੁਝ ਤੇਰੇ ਮੁੰਡੇ ਨੂੰ ਉਨ੍ਹਾਂ ਨੇ ਦਾਜ ਵਿਚ ਦਿੱਤਾ ਏ ਨਾ, ਉਨ੍ਹਾਂ ਕੁ ਸਾਮਾਨ ਤਾਂ ਮੇਰੀ ਨੂੰ ਹ ਪਹਿਲੀ ਤਨਖ਼ਾਹ 'ਤੇ ਘਰੇ ਲੈ ਆਈ ਸੀ | ਨਾਲੇ ਹਰ ਮਹੀਨੇ ਲਿਆ ਸਕਦੀ ਮੇਰੀ ਨੂੰ ਹ ਰਾਣੀ |' ਲਾਜਵੰਤੀ ਨੇ ਆਪਣੀ ਨੂੰ ਹ ਦੇ ਪੜ੍ਹੀ ਲਿਖੀ ਹੋਣ ਦਾ ਮਾਣ ਕਰਦਿਆਂ ਗੁਲਾਬ ਕੌਰ ਦੇ ਨਿਹੌਰੇ ਦਾ ਜਵਾਬ ਨਿਹੌਰੇ ਨਾਲ ਦਿੱਤਾ |
'ਚੰਗਾ ਭੈਣ ਮੈਂ ਚੱਲਦੀ ਹਾਂ, ਹੋਰ ਵੀ ਘਰਾਂ ਦੇ ਜਾਣਾ ਮਠਿਆਈ ਵੰਡਣ |' ਗੁਲਾਬ ਕੌਰ ਫਿੱਕੀ ਜਿਹੀ ਪੈਂਦੀ ਉੱਠ ਕੇ ਜਾਣ ਲੱਗੀ | ਉਸ ਨੂੰ ਆਪਣੇ ਮੁੰਡੇ ਦੇ ਵਿਆਹ ਵਿਚ ਮਿਲਿਆ ਵਿੱਦਿਆ ਵਿਹੂਣਾ ਦਾਜ ਘਾਟੇ ਦਾ ਸੌਦਾ ਲੱਗ ਰਿਹਾ ਸੀ |

-ਰੋਹਿਤ ਸੋਨੀ ਸਾਦਿਕ
ਮੋਬਾਈਲ : 92574-01900

ਗੁੱਝੀ ਖ਼ੁਸ਼ੀ
'ਆਉ ਵੀਰ! ਆਪਾਂ ਸਾਰੇ ਰਲ ਕੇ ਇਸ ਨੂੰ ਚੁੱਕ ਕੇ ਹਸਪਤਾਲ ਲੈ ਚੱਲੀਏ' | ਕਾਲੇ ਨੇ ਸਾਈਕਲ ਤੋਂ ਉੱਤਰਦਿਆਂ ਸੜਕ ਕਿਨਾਰੇ ਪਏ ਜ਼ਖ਼ਮੀ ਵਿਅਕਤੀ ਨੂੰ ਦੇਖਦਿਆਂ ਕਿਹਾ |
'ਰੁਕ ਜਾ ਦੋ ਮਿੰਟ, ਇਸ ਦੀ ਵੀਡੀਓ ਬਣਾ ਕੇ ਵਟਸਐਪ 'ਤੇ ਪਾ ਲੈਣ ਦੇ | ਆਪੇ ਪਤਾ ਲੱਗ ਜੂ ਇਹ ਕੌਣ ਆ |' ਮੋਬਾਈਲ 'ਤੇ ਵੀਡੀਓ ਬਣਾ ਰਹੇ ਕਾਲਜੀਏਟ ਮੁੰਡੇ ਨੇ ਕਾਲੇ ਨੂੰ ਪਿੱਛੇ ਕਰਦਿਆਂ ਕਿਹਾ |
'ਪਰ ਉਦੋਂ ਤੱਕ ਤਾਂ ਬਹੁਤ ਦੇਰ ਹੋ ਜਾਊਗੀ | ਆਹ ਕਿਲੋਮੀਟਰ 'ਤੇ ਹਸਪਤਾਲ ਆ | ਦੇਖੋ ਕਿੰਨਾ ਖ਼ੁੂਨ ਨਿੱਕਲ ਰਿਹੈ ਵਿਚਾਰੇ ਦਾ | ਕਾਲੇ ਨੇ ਫ਼ਿਕਰ ਕਰਦਿਆਂ ਕਿਹਾ |
'ਇਹ ਪੁਲਿਸ ਕੇਸ ਆ ਮੂਰਖਾ | ਐਵੇਂ ਰੋਜ਼-ਰੋਜ਼ ਸਾਡੇ ਕੋਲੋਂ ਨੀ ਥਾਣਿਆਂ ਕਚਿਹਰੀਆਂ ਦੇ ਚੱਕਰ ਲਗਾਏ ਜਾਂਦੇ | ਐਾਬੂਲੈਂਸ ਆਉਣ ਵਾਲੀ ਆ,ਆਪੇ ਚੁੱਕ ਕੇ ਲੈ ਜੂ |' ਭੀੜ ਵਿਚੋਂ ਇਕ ਆਵਾਜ਼ ਆਈ
'ਭਰਾਵੋ ਐਾਬੂਲੈਂਸ ਆਉਣ 'ਚ ਟਾਇਮ ਲੱਗ ਜਾਣੈ | ਆਪਾਂ ਕਿਸੇ ਦੀ ਗੱਡੀ ਰੁਕਾ ਕੇ ਇਸ ਆਦਮੀ ਨੂੰ ਹਸਪਤਾਲ ਲੈ ਚੱਲਦੇ ਆਂ' | ਕਾਲੇ ਨੇ ਅੱਗੇ ਵਧ ਕੇ ਸੜਕ ਕਿਨਾਰੇ ਪਏ ਜਖ਼ਮੀ ਵਿਅਕਤੀ ਦੇ ਸਿਰ ਥੱਲੇ ਬਾਂਹ ਦਿੰਦਿਆਂ ਕਿਹਾ |
'ਕਿਸੇ ਕੋਲ ਐਨਾ ਟਾਇਮ ਹੈਨੀ ਭਾਈ | ਤੂੰ ਵੀ ਆਪਣਾ ਕੰਮ ਧੰਦਾ ਕਰ ਲਾ ਜਾ ਕੇ | ਬਾਅਦ ਵਿਚ ਐਾਵੇ ਪੁਲਿਸ ਤੈਨੂੰ ਘੜੀਸੀ ਫਿਰੂ' | ਇਕ ਹੋਰ ਅਵਾਜ਼ ਆਉਂਦਿਆਂ ਹੀ ਭੀੜ ਹੌਲੀ-ਹੌਲੀ ਖਿਸਕਣ ਲੱਗ ਪਈ |
ਕਾਲੇ ਨੇ ਬਿਨਾਂ ਕਿਸੇ ਦੀ ਪ੍ਰਵਾਹ ਕੀਤਿਆਂ ਜ਼ਖ਼ਮੀ ਵਿਅਕਤੀ ਦੀ ਬਾਂਹ ਆਪਣੇ ਗਲ਼ ਦੁਆਲੇ ਪਾ ਕੇ ਉਸ ਨੂੰ ਗੋਦੀ ਚੁੱਕਦਿਆਂ ਹਸਪਤਾਲ ਦੇ ਰਸਤੇ ਤੁਰ ਪਿਆ | ਜਿਉਂ ਜਿਉਂ ਹਸਪਤਾਲ ਨੇੜੇ ਆ ਰਿਹਾ ਸੀ ਉਸ ਦੀ ਇਕ ਗੁੱਝੀ ਖੁਸ਼ੀ ਦੁੱਗਣੀ ਹੋ ਰਹੀ ਸੀ ਕਿ ਚਾਹੇ ਉਹ ਆਰਥਿਕ ਪੱਖੋਂ ਬਹੁਤ ਗ਼ਰੀਬ ਸੀ ਪਰ ਐਕਸੀਡੈਂਟ ਵਾਲੀ ਜਗ੍ਹਾ 'ਤੇ ਖੜੇ੍ਹ ਸਾਰੇ ਲੋਕਾਂ ਨਾਲੋਂ ਇਨਸਾਨੀਅਤ ਦੀ ਅਮੀਰੀ ਉਸ ਵਿਚ ਕਿਤੇ ਦੁੱਗਣੀ ਸੀ |

-ਕਮਲ ਟੱਲੇਵਾਲ
ਪਿੰਡ ਤੇ ਡਾਕਖਾਨਾ ਟੱਲੇਵਾਲ-148100, ਤਹਿ: ਤਪਾ, ਜ਼ਿਲ੍ਹਾ. ਬਰਨਾਲਾ |
ਮੋਬਾਈਲ : 98763-85878.

ਫਰਕ
ਪੁਸ਼ਪਦੀਪ ਅਤੇ ਹਰਪੀ੍ਰਤ ਦੋਵੇਂ ਸਹਿਪਾਠੀ ਸਨ ਦਸਵੀਂ ਤੱਕ ਦੋਵੇਂ ਇਕੱਠੇ ਪੜ੍ਹੇ ਸਨ | ਪੁਸ਼ਪਦੀਪ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਪਰ ਸਰੀਰਕ ਪੱਖੋਂ ਕਮਜ਼ੋਰ ਸੀ | ਹਰਪੀ੍ਰਤ ਪੜ੍ਹਾਈ ਵਿਚ ਬਹੁਤ ਕਮਜ਼ੋਰ ਸੀ ਤੇ ਮਸਾਂ ਹੀ ਪਾਸ ਹੁੰਦਾ ਸੀ | ਅਗਲੇਰੀ ਪੜ੍ਹਾਈ ਵਿਚ ਪੁਸ਼ਪਦੀਪ ਨੇ ਸਾਇੰਸ ਸਟਰੀਮ ਨੂੰ ਚੁਣਿਆ ਤੇ ਹਰਪੀ੍ਰਤ ਨੇ ਆਰਟਸ ਦਾ ਪੱਲਾ ਫੜਿਆ | ਬਾਰਵੀਂ ਜਮਾਤ ਪਾਸ ਕਰਦਿਆਂ ਹੀ ਹਰਪੀ੍ਰਤ ਨੇ ਪੁਲਿਸ 'ਚ ਨੌਕਰੀ ਜੁਆਇਨ ਕਰ ਲਈ ਜਿਸ ਵਿਚ ਉਸ ਦੇ ਮਾਪਿਆਂ ਅਤੇ ਉੱਚੀ ਰਾਜਨੀਤਕ ਪਹੁੰਚ ਦਾ ਬਹੁਤ ਵੱਡਾ ਯੋਗਦਾਨ ਸੀ | ਪੁਸ਼ਪਦੀਪ ਨੇ ਗਰੀਬੀ ਕਾਰਨ ਕਿੱਤਾ-ਮੁਖੀ ਪੜ੍ਹਾਈ ਦੀ ਜਗ੍ਹਾ ਸਧਾਰਨ ਸਾਇੰਸ ਗ੍ਰੈਜੂਏਸ਼ਨ ਦੇ ਨਾਲ ਪੋਸਟਗ੍ਰੈਜੂਏਸ਼ਨ ਮਸਾਂ ਪੂਰੀ ਕੀਤੀ ਅਤੇ ਨੌਕਰੀ ਲਈ ਯਤਨ ਆਰੰਭੇ ਸਨ ਅਤੇ ਕਈ ਸਾਲ ਇਸੇ ਕਸ਼ਮਕਸ਼ 'ਚ ਗੁਜ਼ਰ ਗਏ ਸਨ | ਇਸੇ ਸਮੇਂ ਦੌਰਾਨ ਹਰਪੀ੍ਰਤ ਤਰੱਕੀ ਕਰ ਕੇ ਵੱਡਾ ਅਫਸਰ ਬਣ ਗਿਆ ਸੀ ਪਰ ਪੁਸ਼ਪਦੀਪ ਅਜੇ ਵੀ ਸੰਘਰਸ਼ ਕਰ ਰਿਹਾ ਸੀ | ਉੱਚੇ ਅਹੁਦੇ 'ਤੇ ਪਹੁੰਚਣ ਕਾਰਨ ਪਿੰਡ ਵਾਸੀਆਂ ਨੇ ਹਰਪੀ੍ਰਤ ਨੂੰ ਸਨਮਾਨਿਤ ਕੀਤਾ ਜਿਸਨੂੰ ਦੇਖ ਕੇ ਪੁਸ਼ਪਦੀਪ ਅੱਜ ਦੋਵਾਂ ਵਿਚ ਫਰਕ ਮਹਿਸੂਸ ਕਰ ਰਿਹਾ ਸੀ | ਸਕੂਲ 'ਚ ਨਲਾਇਕ ਕਿਹਾ ਜਾਣ ਵਾਲਾ ਹਰਪੀ੍ਰਤ ਅੱਜ ਬੁਲੰਦੀਆਂ 'ਤੇ ਹੈ, ਲਾਇਕ ਤੇ ਹੁਸ਼ਿਆਰ ਪੁਸ਼ਪਦੀਪ ਅਜੇ ਵੀ ਉੱਥੇ ਹੀ ਖੜ੍ਹਾ ਹੈ | ਪੁਸ਼ਪਦੀਪ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਨ੍ਹਾਂ ਦੋਵਾਂ 'ਚੋਂ ਨਲਾਇਕ ਕੌਣ ਸੀ | ਪੇਪਰਾਂ ਦੇ ਨੰਬਰਾਂ ਦਾ ਫਰਕ ਅਸਲ ਜ਼ਿੰਦਗੀ 'ਚ ਸ਼ਾਇਦ ਲਾਗੂ ਨਹੀਂ ਹੁੰਦਾ | ਇਸੇ ਉਲਝਣ 'ਚ ਉਲਝਿਆ ਹੋਇਆ ਉਹ ਘਰ ਵੱਲ ਨੂੰ ਤੁਰ ਪਿਆ |

-ਗੁਰਤੇਜ ਸਿੰਘ
ਪਿੰਡ ਤੇ ਡਾਕ. ਚੱਕ ਬਖਤੂ, ਤਹਿ: ਤੇ ਜ਼ਿਲ੍ਹਾ ਬਠਿੰਡਾ-151101 ਮੋਬਾਈਲ : 94641-72783
gurtejsingh72783@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX