ਤਾਜਾ ਖ਼ਬਰਾਂ


ਅਜਨਾਲਾ ਪੁਲਿਸ ਵੱਲੋਂ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ਬਰਾਮਦ
. . .  29 minutes ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਸਾਢੇ ਸੱਤ ਕਿੱਲੋ ਹੈਰੋਇਨ ਅਤੇ 28 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਨਸ਼ਾ ਤਸਕਰ ਦੀ ਨਿਸ਼ਾਨਦੇਹੀ ਤੇ ਅੱਜ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ...
2 ਕਾਲਜ ਵਿਦਿਆਰਥਣਾਂ ਨੂੰ ਕਾਲਜ ਛੁੱਟੀ ਤੋਂ ਬਾਅਦ 4 ਨੌਜਵਾਨਾਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼
. . .  about 1 hour ago
ਪਠਾਨਕੋਟ 16 ਸਤੰਬਰ (ਸੰਧੂ)- ਪਠਾਨਕੋਟ ਦੇ ਸਿੰਬਲ ਚੌਂਕ ਨੇੜੇ ਅੱਜ ਬਾਅਦ ਦੁਪਹਿਰ ਕਾਲਜ ਛੁੱਟੀ ਹੋਣ ਤੋਂ ਬਾਅਦ ਘਰ ਵਾਪਸ ਜਾ ਰਹੀਆਂ 2 ਕਾਲਜ ਵਿਦਿਆਰਥਣਾਂ ਨੂੰ ਬੋਲੈਰੋ ਗੱਡੀ ਵਿਚ ਸਵਾਰ 4 ਨੌਜਵਾਨਾਂ ਵੱਲੋਂ ਅਗਵਾ ਕਰਨ ...
ਕੈਨੇਡੀਅਨ ਲੜਕੀ ਦੇ 19 ਸਾਲ ਪਹਿਲਾਂ ਹੋਏ ਕਤਲ ਮਾਮਲੇ 'ਚ ਮਾਂ ਅਤੇ ਮਾਮੇ ਖ਼ਿਲਾਫ਼ ਦੋਸ਼ ਆਇਦ
. . .  about 2 hours ago
ਸੰਗਰੂਰ ,16 ਸਤੰਬਰ {ਧੀਰਜ ਪਿਸ਼ੌਰੀਆ }- 19 ਕੁ ਸਾਲ ਪਹਿਲਾ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜਸਵਿੰਦਰ ਕੌਰ ਉਰਫ਼ ਜੱਸੀ ਵੱਲੋਂ ਪੰਜਾਬ ਆ ਕੇ ਪ੍ਰੇਮ ਵਿਆਹ ਕਰਵਾਏ ਜਾਣ ਤੋਂ ਬਾਅਦ ਉਸ ਦੇ ਕਤਲ ਸਬੰਧੀ ਪੁਲਿਸ...
ਸੱਤਾ ਦੇ ਨਸ਼ੇ 'ਚ ਚੂਰ ਕਾਂਗਰਸੀ ਆਗੂ ਨੇ ਧਾਰਮਿਕ ਜੋੜ ਮੇਲੇ 'ਤੇ ਦੁਕਾਨਾਂ ਲਗਾਉਣ ਆਏ ਗ਼ਰੀਬ ਭਜਾਏ
. . .  about 2 hours ago
ਮਹਿਲ ਕਲਾਂ, 16 ਸਤੰਬਰ (ਅਵਤਾਰ ਸਿੰਘ ਅਣਖੀ)-ਠਾਠ ਨਾਨਕਸਰ ਮਹਿਲ ਕਲਾਂ ਸੋਢੇ ਵਿਖੇ 54ਵੇ ਸਾਲਾਨਾ ਜੋੜ ਮੇਲੇ ਮੌਕੇ ਹਰ ਸਾਲ ਦੀ ਤਰਾਂ ਇਸ ਵਾਰ ਦੁਕਾਨਾਂ ਲਗਾਉਣ ਆਏ ਗ਼ਰੀਬ ਦੁਕਾਨਦਾਰਾਂ ਨੂੰ ਮਹਿਲ ਕਲਾਂ ਸੋਢੇ ਦੇ ਕਾਂਗਰਸੀ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 2 hours ago
ਬੁਢਲਾਡਾ ,16 ਸਤੰਬਰ (ਸਵਰਨ ਸਿੰਘ ਰਾਹੀ)- ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਬਰ੍ਹੇ ਦੇ ਇੱਕ ਬਜ਼ੁਰਗ ਕਿਸਾਨ ਵੱਲੋਂ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ।ਮ੍ਰਿਤਕ ਦੇ ਪੁੱਤਰ ਸਤਗੁਰ ਸਿੰਘ ਵੱਲੋਂ ...
ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਖ਼ਿਲਾਫ਼ ਦਾਖਲ ਕੀਤੀ ਚਾਰਜਸ਼ੀਟ
. . .  1 minute ago
ਨਵੀਂ ਦਿੱਲੀ, 16 ਸਤੰਬਰ- ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ...
ਸ਼ੱਕੀ ਹਾਲਤ 'ਚ 3 ਦਰਜਨ ਦੇ ਕਰੀਬ ਗਊਆਂ ਦੀ ਮੌਤ, ਦਰਜਨ ਦੇ ਕਰੀਬ ਬਿਮਾਰ
. . .  about 3 hours ago
ਰਾਜਪੁਰਾ, 16 ਸਤੰਬਰ (ਰਣਜੀਤ ਸਿੰਘ)- ਅੱਜ ਇੱਥੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ 'ਚ ਤਿੰਨ ਦਰਜਨ ਦੇ ਕਰੀਬ ਗਊਆਂ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ ਹੈ ਜਦ...
ਮਨਰੇਗਾ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਦਿੱਤਾ ਧਰਨਾ ਤੇ ਕੀਤੀ ਨਾਅਰੇਬਾਜ਼ੀ
. . .  about 3 hours ago
ਜੈਤੋ, 16 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਦੇ ਪ੍ਰਧਾਨ ਦੀ ਅਗਵਾਈ ਵਿਚ 'ਚ ਸਥਾਨਕ ਬੀ. ਡੀ.ਪੀ.ਓ. ਦਫ਼ਤਰ ...
ਸੁਲਤਾਨਪੁਰ ਲੋਧੀ ਵਿਖੇ ਸਾਰੇ ਜ਼ਰੂਰੀ ਪ੍ਰਬੰਧ 10 ਅਕਤੂਬਰ ਤੱਕ ਕਰ ਲਏ ਜਾਣਗੇ ਮੁਕੰਮਲ : ਏ. ਵੇਨੂੰ ਪ੍ਰਸਾਦ
. . .  about 4 hours ago
ਚੰਡੀਗੜ੍ਹ, 16 ਸਤੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਚਲ ਰਹੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਂਦੀ ...
ਮਾਣਯੋਗ ਅਦਾਲਤ ਵਲੋਂ ਵਿਧਾਇਕ ਬੈਂਸ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 4 hours ago
ਗੁਰਦਾਸਪੁਰ, 16 ਸਤੰਬਰ (ਸੁਖਵੀਰ ਸਿੰਘ ਸੈਣੀ/ਭਾਗਦੀਪ ਸਿੰਘ ਗੋਰਾਇਆ)- ਪਿਛਲੇ ਦਿਨੀਂ ਬਟਾਲਾ ਪਟਾਕਾ ਫ਼ੈਕਟਰੀ 'ਚ ਹੋਏ ਧਮਾਕੇ ਦੇ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਗੁਰਦਾਸਪੁਰ ...
ਹੋਰ ਖ਼ਬਰਾਂ..

ਦਿਲਚਸਪੀਆਂ

ਬੁਲਟ

'ਥਾਣੇਦਾਰ ਸਾਹਿਬ ਮੇਰੇ ਭਾਣਜੇ ਦਾ ਬੁਲਟ ਪੁਲ 'ਤੇ ਚੋਰਾਂ ਨੇ ਖੋਹ ਲਿਆ ਤੇ ਉਸ ਦੇ ਸੱਟਾਂ ਵੀ ਮਾਰੀਆਂ, ਇਕ ਘੰਟੇ ਵਿਚ ਬੰਦਿਆਂ ਦਾ ਪਤਾ ਲੱਗਣਾ ਚਾਹੀਦਾ ਕਿ ਕਿਹੜੇ ਗਰੁੱਪ ਦੇ ਆ, ਸਾਡੀ ਬਿੱਲੀ ਸਾਨੂੰ ਮਿਆਉਂ', ਐਮ.ਐਲ.ਏ. ਨੇ ਥਾਣੇਦਾਰ ਨੂੰ ਹੁਕਮ ਭਰੇ ਲਹਿਜ਼ੇ ਵਿਚ ਕਿਹਾ |
'ਜੀ ਹਜ਼ੂਰ' ਕਹਿੰਦਿਆਂ ਥਾਣੇਦਾਰ ਨੇ ਫੋਨ ਰੱਖਦਿਆਂ ਸਾਰ ਮੁਨਸ਼ੀ ਨੂੰ ਆਵਾਜ਼ ਦਿੱਤੀ |
ਮੁਨਸ਼ੀ ਜੱਗੇ ਨੂੰ ਫੋਨ ਲਾ, 'ਸਾਲੇ ਨੇ ਹਫਤੇ ਬਾਅਦ ਬਾਜ਼ੀ ਮਾਰੀ ਤੇ ਉਹ ਵੀ ਪੁੱਠੀ |'
ਮੁਨਸ਼ੀ ਨੇ ਫੋਨ ਲਾ ਥਾਣੇਦਾਰ ਨੂੰ ਫੜਾਇਆ |
'ਓਏ ਜੱਗਿਆ ਅੱਜ ਵਾਲਾ ਬੁਲਟ ਛੇਤੀ ਥਾਣੇ ਹਾਜ਼ਰ ਕਰ', ਥਾਣੇਦਾਰ ਚੀਕਿਆ |
'ਪਰ ਕਿਉਂ? ਉਸ ਦਾ ਹਿੱਸਾ ਮੈਂ ਤੁਹਾਨੂੰ ਉਸੇ ਵਕਤ ਦੇ ਦਿੱਤਾ ਸੀ ਤੇ ਡੀ.ਐਸ.ਪੀ. ਨੂੰ ਵੀ', ਜੱਗਾ ਬੋਲਿਆ |
'ਹਾਂ ਯਾਰ, ਪਰ ਉਹ ਬੁਲਟ ਐਮ.ਐਲ.ਏ. ਦੇ ਭਾਣਜੇ ਦਾ ਹੈ, ਤੂੰ ਆਪਣੇ ਬੰਦਿਆਂ ਸਣੇ ਹਫ਼ਤਾ ਕਿਤੇ ਬਾਹਰ ਚਲਾ ਜਾਹ, ਨਹੀਂ ਤਾਂ ਆਪਣਾ ਸਭ ਦਾ ਬਿਸਤਰਾ ਗੋਲ ਹੋ ਜਾਊ |

-ਮੋਗਾ | ਮੋਬਾਈਲ : 94656-06210.


ਖ਼ਬਰ ਸ਼ੇਅਰ ਕਰੋ

ਜ਼ਹਿਰ

ਹਸਪਤਾਲ ਵਿਚ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੇ ਪਰਿਵਾਰ ਵਿਲਕ ਰਹੇ ਸਨ, ਟੀ.ਵੀ. ਚੈਨਲ ਵਾਲੇ ਉਨ੍ਹਾਂ ਨਾਲ ਗੱਲ ਕਰਦੇ-ਕਰਦੇ ਇਕ ਮਹਿਲਾ ਕੋਲ ਪਹੁੰਚੇ, ਜਿਸ ਦਾ 13-14 ਸਾਲ ਦਾ ਲੜਕਾ ਤੇ ਦੋ ਛੋਟੀਆਂ ਲੜਕੀਆਂ ਉਸ ਕੋਲ ਬੈਠੇ ਤਰਸਦੀਆਂ ਅੱਖਾਂ ਨਾਲ ਇੰਝ ਇੰਤਜ਼ਾਰ ਕਰ ਰਹੇ ਸੀ ਜਿਵੇਂ ਟੀ.ਵੀ. ਚੈਨਲ ਵਾਲੇ ਉਨ੍ਹਾਂ ਨੂੰ ਕੁਝ ਖਾਣ-ਪੀਣ ਨੂੰ ਦੇਣਗੇ | ਉਸ ਲੜਕੇ ਤੋਂ ਕੈਮਰੇ ਵਾਲੇ ਨੇ ਪੁੱਛਿਆ 'ਤੁਹਾਨੂੰ ਆਪਣੇ ਬਾਪ ਦੇ ਮਰਨ 'ਤੇ ਰੋਣ ਨਹੀਂ ਆ ਰਿਹਾ? ਕੋਈ ਦੁੱਖ ਨਹੀਂ ਥੋਨੂੰ ਬਾਪ ਦੇ ਮਰਨ ਦਾ?' 'ਸਾਬ੍ਹ ਰੋ-ਰੋ ਕੇ ਸਾਡੇ ਹੰਝੂ ਸੁੱਕ 'ਗੇ, ਕੱਲ੍ਹ ਦੇ ਰੋ ਰਹੇ ਹਾਂ...ਪਿਓ ਮਰ ਗਿਆ ਮਾਂ ਗੁੰਮ-ਸੁੰਮ ਹੈ...ਕੌਣ ਸੁਣਦੈ ਸਾਡਾ ਰੋਣਾ ਸਾਬ੍ਹ... ਅਸੀਂ ਤਾਂ ਦੁਖੀ ਰੋਜ਼ ਰੋ ਕੇ ਹੀ ਸੌਾਦੇ ਹਾਂ ਜਦੋਂ ਖਾਣ ਨੂੰ ਘਰ ਵਿਚ ਕੁਝ ਨਹੀਂ ਹੁੰਦਾ | ਮੇਰਾ ਬਾਪ ਕੱਲ੍ਹ ਮਾਂ ਦੇ ਸਿਰ ਵਿਚ ਬੂਟ ਮਾਰ ਕੇ ਪੈਸੇ ਖੋਹ ਕੇ ਲੈ ਗਿਆ, ਇਹ ਰੋਂਦੀ- ਰੋਂਦੀ ਇਕ-ਦਮ ਚੁੱਪ ਹੋ ਗਈ, ਕੁਝ ਬੋਲਦੀ ਹੀ ਨਹੀਂ ਗੁੰਮ ਹੋਗੀ |'
'ਬੂਟ ਕਿਉਂ ਮਾਰਿਆ ਸੀ ਉਹਨੇ?' 'ਮੇਰੀ ਮਾਂ ਸਵੇਰ ਤੋਂ ਸ਼ਾਮ ਤੱਕ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਘਰ ਦਾ ਖਰਚ ਚਲਾਉਂਦੀ ਹੈ , ਹਰ ਰੋਜ਼ ਸ਼ਾਮ ਨੂੰ ਮੇਰਾ ਬਾਪ ਸ਼ਰਾਬ ਲਈ ਜ਼ਿਦ ਕਰਦਾ ਸੀ...ਆਪ ਕੋਈ ਕੰਮ ਨ੍ਹੀ ਕਰਦਾ ਸੀ, ਮਾਂ ਨੂੰ ਕੁੱਟ-ਮਾਰ ਕੇ ਪੈਸੇ ਖੋਹ ਲੈਂਦਾ ਸੀ, ਕ੍ਹੱਲ ਬਹੁਤ ਦੁਖੀ ਮਨ ਨਾਲ, ਰੋ-ਰੋ ਕੇ ਗਾਲ੍ਹਾਂ ਕੱਢੀਆਂ ਇਹਨੇ, ਜ਼ਹਿਰ ਪੀਣ ਪਿੱਛੇ ਸਾਨੂੰ ਕਿਉਂ ਭੁੱਖਾ ਮਾਰਦੈਂ... ਕਮੀਨਿਆਂ ਤੇਰੇ ਕੀੜੇ ਪੈਣ... ਤੂੰ ਘਰ ਨਾ ਮੁੜ ਕੇ ਆਵੇਂ....ਕੀ ਫੂਕਣੈ ਤੇਰੇ ਵਰਗੇ ਨੂੰ ... ਵਗੈਰਾ-ਵਗੈਰਾ ਤਾਂ ਮੇਰੇ ਬਾਪ ਨੇ ਬੂਟ ਮਾਰਿਆ |' ਟੀ.ਵੀ. ਚੈਨਲ ਵਾਲੇ ਨੂੰ ਕੋਈ ਉੱਤਰ ਨਹੀਂ ਆਇਆ ਤੇ ਅੱਗੇ ਚਲਾ ਗਿਆ | ਬੱਚਾ ਫਿਰ ਭੁੱਖੀਆਂ-ਪਿਆਸੀਆਂ ਨਜ਼ਰਾਂ ਨਾਲ ਝਾਕਦਾ ਰਹਿ ਗਿਆ |

-ਪਟਿਆਲਾ | ਮੋਬਾਈਲ : 94177-38737

ਮਿੰਨੀ ਕਹਾਣੀ: ਹਾਥੀ ਦੇ ਦੰਦ

ਅੱਜ ਸ਼ਹਿਰ ਦੇ ਕਮਿਊਨਿਟੀ ਹਾਲ ਵਿਚ ਮੇਅਰ, ਕੌਾਸਲਰ ਅਤੇ ਹੋਰ ਸਿਰ, ਕੱਢ ਲੀਡਰਾਂ ਤੋਂ ਇਲਾਵਾ ਮੁੱਖ ਮਹਿਮਾਨ ਵਜੋਂ ਮੰਤਰੀ ਸਾਹਿਬ ਨੇ ਸਮਾਗਮ ਵਿਚ ਸ਼ਾਮਿਲ ਹੋਣਾ ਸੀ | ਇਸ ਲਈ ਦੋ-ਤਿੰਨ ਦਿਨਾਂ ਤੋਂ ਤਿਆਰੀਆਂ ਬੜੇ ਜ਼ੋਰ-ਸ਼ੋਰ ਨਾਲ ਚਲ ਰਹੀਆਂ ਸਨ |
ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋਈਆਂ | ਮੰਤਰੀ ਜੀ ਦਿੱਤੇ ਸਮੇਂ ਤੋਂ ਘੰਟਾ ਕੁ ਲੇਟ ਪਹੁੰਚੇ, ਜੋ ਪੰਡਾਲ 'ਚ ਬੈਠੇ ਲੋਕਾਂ ਨੂੰ ਬਹੁਤਾ ਨਾ ਚੱੁਭਿਆ | ਜਦੋਂ ਮੰਤਰੀ ਜੀ ਨੇ ਫ਼ਿਲਮੀ ਅੰਦਾਜ਼ ਵਿਚ ਬੂਟੇ ਨੂੰ ਪੋਲਾ ਜਿਹਾ ਹੱਥ ਪਾਇਆ ਤਾਂ ਉਥੇ ਖੜ੍ਹੇ ਵੱਖ-ਵੱਖ ਚੈਨਲਾਂ ਤੋਂ ਆਏ ਕੈਮਰੇ ਵਾਲਿਆਂ ਕਲਿੱਕ-ਕਲਿੱਕ ਕਰ ਤਸਵੀਰਾਂ ਖਿੱਚ ਲਈਆਂ | ਬੂਟੇ ਨੂੰ ਉਥੇ ਪੁੱਟੇ ਹੋਏ ਟੋਏ ਵਿਚ ਰੱਖ ਮੰਤਰੀ ਵਲੋਂ ਥੋੜ੍ਹਾ ਪਾਣੀ ਵੀ ਪਾਇਆ ਗਿਆ, ਜਿਸ ਨੂੰ ਪਾਉਣ ਲਈ ਨਾਲ ਖੜ੍ਹੇ ਤਿੰਨ-ਚਾਰ ਅਫ਼ਸਰਾਂ ਨੇ ਉਨ੍ਹਾਂ ਦੀ ਸਹਾਇਤਾ ਵੀ ਕੀਤੀ | ਇਸ ਤੋਂ ਉਪਰੰਤ ਮੰਤਰੀ ਜੀ ਨੇ ਸਟੇਜ 'ਤੇ ਚੜ੍ਹ ਲੱਛੇਦਾਰ ਭਾਸ਼ਨ ਵੀ ਕੀਤਾ | ਪਾਣੀ ਤੇ ਰੁੱਖਾਂ ਨੂੰ ਬਚਾਅ ਕੇ ਹੀ ਅਸੀਂ ਇਸ ਧਰਤੀ 'ਤੇ ਜਿਊਾਦੇ ਰਹਿ ਸਕਦੇ ਹਾਂ | ਇਸ ਗੱਲ 'ਤੇ ਪਹਿਰਾ ਦੇਣਾ ਹਰ ਇਕ ਵਿਅਕਤੀ ਦਾ ਓਨਾ ਹੀ ਫਰਜ਼ ਬਣਦਾ ਹੈ ਜਿੰਨਾ ਕਿ ਸਰਕਾਰ ਦਾ | ਆਖਰ 'ਚ ਰੁੱਖਾਂ ਦੀ ਹੋ ਰਹੀ ਬੇਸ਼ੁਮਾਰ ਕਟਾਈ 'ਤੇ ਵਾਹਵਾ ਚਿੰਤਾ ਪ੍ਰਗਟਾਈ | 'ਹਰ ਮਨੁੱਖ ਲਾਵੇ ਇਕ ਰੁੱਖ' ਦਾ ਨਾਅਰਾ ਵੀ ਦਿੱਤਾ |
ਇਸ ਤੋਂ ਪਿਛੋਂ ਮੰਤਰੀ ਜੀ ਦੀ ਕਾਰ ਉਸ ਅਣਦੱਸੀ ਥਾਂ ਲਈ ਰਵਾਨਾ ਹੋ ਗਈ ਜੋ ਮੰਤਰੀ ਮੰਡਲ 'ਚ ਸਹੰੁ ਚੁੱਕ ਸਮਾਗਮ ਤੋਂ ਅਗਲੇ ਦਿਨ ਕਬਜ਼ੇ 'ਚ ਲਈ ਦੋ ਤਿੰਨ ਏਕੜ ਸ਼ਾਮਲਾਟ ਜ਼ਮੀਨ ਸ਼ਹਿਰੋਂ ਬਾਹਰ ਬੇਟ ਏਰੀਏ 'ਚ ਪੈਂਦੀ ਸੀ | ਉਥੇ ਪਹੁੰਚਣ 'ਤੇ ਡਰਾਈਵਰ ਵਲੋਂ ਗੱਡੀ ਦੀ ਤਾਕੀ ਖੋਲ੍ਹਦਿਆਂ ਸਾਰ ਇਹ ਦੇਖ ਮੰਤਰੀ ਜੀ ਦੀਆਂ ਵਾਛਾਂ ਖਿੜ ਗਈਆਂ ਕਿ ਉਨ੍ਹਾਂ ਦੇ ਹੀ ਮਹਿਕਮੇ ਵਲੋਂ ਭੇਜੀ ਗਈ ਜੇ.ਸੀ.ਬੀ. ਮਸ਼ੀਨ ਨੇ ਵੱਡੇ-ਵੱਡੇ ਦਰੱਖਤ ਪੁੱਟ ਉਲਟਾ ਕੇ ਪੁੱਠੇ ਕਰ ਸੁੱਟੇ ਸਨ ਤੇ ਸਭ ਕੁਝ ਤਹਿਸ-ਨਹਿਸ ਹੋਇਆ ਪਿਆ ਸੀ |
ਇਸ ਤੋਂ ਵੱਡੀ ਗੱਲ ਉਨ੍ਹਾਂ ਦੇ ਇਕ ਫੋਨ ਕਰਨ ਨਾਲ ਰੇਤਾ ਤੇ ਬਜਰੀ ਦੇ ਲੱਗੇ ਅੰਬਾਰ ਦੂਰੋਂ ਹੀ ਨਜ਼ਰੀਂ ਪੈਂਦੇ ਸਨ | ਮੰਤਰੀ ਜੀ ਖ਼ੁਸ਼ੀ ਨਾਲ ਮੰੂਹ 'ਚ ਬੁੜਬੁੜਾਏ ਕਿ ਜੇ ਉਹ ਇਸੇ ਤਰ੍ਹਾਂ ਤਰੱਕੀ ਦੇ ਰਾਹ 'ਤੇ ਚਲਦਾ ਰਿਹਾ ਤਾਂ ਆਉਣ ਵਾਲੇ ਕੁਝ ਹੀ ਸਮੇਂ 'ਚ ਇਥੇ ਇਕ ਵੱਡੀ ਕਾਰ ਏਜੰਸੀ ਸਥਾਪਤ ਹੋ ਜਾਵੇਗੀ |
ਅਗਲੇ ਦਿਨ ਮੰਤਰੀ ਜੀ ਦੇ ਬੂਟਾ ਲਾਉਣ ਦੀਆਂ ਤਸਵੀਰਾਂ ਵੱਖ-ਵੱਖ ਅਖ਼ਬਾਰਾਂ ਦੇ ਪੰਨਿਆਂ 'ਤੇ ਛਪ ਚੁੱਕੀਆਂ ਸਨ |

-ਪਿੰਡ ਤੇ ਡਾਕ: ਕੋਹਾੜਾ, ਜ਼ਿਲ੍ਹਾ ਲੁਧਿਆਣਾ-141112.
ਮੋਬਾਈਲ : 84370-48523.

ਮਾਚਿਸ ਦੀ ਡੱਬੀ

ਗੁਆਂਢਣ ਨਿਹਾਲੋ ਢਲੇ ਦੁਪਹਿਰ ਸੁਰਜੀਤ ਕੁਰ ਦੇ ਘਰ ਦਾ ਬੂਹਾ ਖੜਕਾ ਦਰ ਲੰਘ ਆਉਂਦੀ ਹੈ ਤੇ ਸੁਰਜੀਤ ਕੁਰ ਦੀ ਨੂੰ ਹ ਜੀਤਾਂ ਨੂੰ ਆਵਾਜ਼ ਮਾਰਦੀ ਹੋਈ ਮਾਚਿਸ ਦੀ ਡੱਬੀ ਬਾਰੇ ਪੁੱਛਦੀ ਹੈ | ਅੱਗੋਂ ਜੀਤਾਂ ਕਹਿੰਦੀ ਹੈ ਕਿ ਨਾ ਮਾਂ ਜੀ ਮੈਨੂੰ ਤਾਂ ਨੀ ਪਤਾ ਮੰਮੀ ਨੂੰ ਪੁੱਛ ਕੇ ਦੱਸਦੀ ਹਾਂ | ਨਿਹਾਲੋ ਹੈਰਾਨ ਹੋਈ ਅੱਗੋਂ ਉਸ ਨੂੰ ਕਹਿੰਦੀ ਹੈ ਕਿ ਮੰਮੀ ਨੂੰ ਪੁੱਛਣ ਦੀ ਕੀ ਜ਼ਰੂਰਤ ਹੈਂ ਤੈਨੂੰ ਨਹੀਂ ਪਤਾ ਕਿ ਥੋਡੇ ਘਰੇ ਮਾਚਿਸ ਹੈ ਜਾਂ ਨਹੀਂ | ਗੱਲ ਨੂੰ ਵਿਚੋਂ ਹੀ ਰੋਕਦੀ ਹੋਈ ਜੀਤਾਂ ਦੀ ਸੱਸ ਸੁਰਜੀਤ ਕੁਰ ਕਮਰੇ ਦੇ ਅੰਦਰੋਂ ਨਿਕਲਦੀ ਹੋਈ ਕਹਿੰਦੀ ਹੈ ਕਿ ਜੀਤਾਂ ਨੂੰ ਭਲਾਂ ਮਾਚਿਸ ਦਾ ਕਿਵੇਂ ਪਤਾ ਹੋਊ ਨਾਲੇ ਅਸੀਂ ਤਾਂ ਮਾਚਿਸ ਵਰਤਦੇ ਹੀ ਨਹੀਂ ਪਹਿਲਾਂ ਦੀ ਕਿਤੇ ਪਈ ਹੋਵੇ ਇੱਧਰ-ਉੱਧਰ ਤਾਂ ਯਾਦ ਨਹੀਂ, ਅਸੀਂ ਤਾਂ ਲਾਈਟਰ ਵਰਤਦੇ ਹਾਂ | ਸੁਰਜੀਤ ਕੁਰ ਦਾ ਇਕ-ਟੁੱਕ ਜੁਆਬ ਸੁਣ ਨਿਹਾਲੋ ਵਿਅੰਗ ਜਿਹੇ ਲਹਿਜ਼ੇ ਵਿਚ ਇਹ ਕਹਿੰਦੀ ਹੋਈ ਦਰਵਾਜ਼ੇ ਤੱਕ ਆ ਜਾਂਦੀ ਹੈ ਕਿ ਮਾਚਿਸ ਦੀ ਡੱਬੀ ਵੀ ਰੱਖਣੀ ਚਾਹੀਦੀ ਹੈ,ਕਦੇ ਜ਼ਰੂਰਤ ਪੈ ਜਾਂਦੀ ਹੈ, ਰੱਖਿਆ ਕਰੋ | ਨਿਹਾਲੋ ਦੇ ਕਹਿਣ ਦੇ ਢੰਗ ਤੇ ਦੋਹਰੇ ਅਰਥਾਂ ਵਾਲੀ ਗੱਲ ਸੁਣ ਸੁਰਜੀਤ ਕੁਰ ਉਸ ਨੂੰ ਇਹ ਕਹਿ ਕੇ ਦਰਵਾਜ਼ਾ ਭੇੜ ਲੈਂਦੀ ਹੈ ਕਿ ਮਾਚਿਸ ਦੀ ਡੱਬੀ ਦਾ ਕੀ ਏ ਭੈਣ ਤੂੰ ਆਪਣੀ ਧੀ ਦੀ ਸੱਸ ਤੋਂ ਪੁੱਛ ਕੇ ਦੇਖ ਲੈ ਕੀ ਪਤਾ ਉਸ ਤੋਂ ਈ... |

-ਮਾਨਸਾ ਮੋਬਾਈਲ : 7009923030

ਰੰਗ ਤੇ ਵਿਅੰਗ: ਨਵੀਂ ਮੁਸੀਬਤ

'ਯਾਰ ਦੁਨੀਆ 'ਚ ਵੱਡੇ-ਵੱਡੇ ਚਾਪਲੂਸ, ਦੱਬੂ ਅਤੇ ਪਤਨੀ ਤੋਂ ਡਰਨ ਵਾਲੇ ਵੇਖੇ, ਪਰ ਤੂੰ ਸਭ ਤੋਂ ਵੱਧ ਕੇ ਐਾ, ਪਤਨੀ ਦੀ ਫੋਟੋ ਹਰ ਵੇਲੇ ਜੇਬ 'ਚ ਰੱਖਦਾ ਐਾ | '
'ਇਹ ਫੋਟੋ ਮੈਨੂੰ ਕਈ ਮੁਸੀਬਤਾਂ ਤੋਂ ਬਚਾਉਂਦੀ ਹੈ | '
'ਮੈਂ ਸਮਝਿਆ ਨਹੀਂ?'
'ਜਦੋਂ ਮੇਰੇ 'ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਮੈਂ ਇਸ ਫੋਟੋ ਨੂੰ ਕੱਢ ਕੇ ਸੋਚਦਾ ਹਾਂ ਕਿ ਜਦੋਂ ਮੈਂ ਇੰਨੀ ਵੱਡੀ ਮੁਸੀਬਤ ਦਾ ਸਾਹਮਣਾ ਕਰ ਸਕਦਾ ਹਾਂ ਤਾਂ ਨਵੀਂ ਮੁਸੀਬਤ ਮੇਰਾ ਕੀ ਵਿਗਾੜ ਲਵੇਗੀ?'

-ਸੁਖਮੰਦਰ ਸਿੰਘ ਤੂਰ
ਪਿੰਡ ਤੇ ਡਾਕ: ਖੋਸਾ ਪਾਂਡੋ, ਜ਼ਿਲ੍ਹਾ ਮੋਗਾ-142048.
sukhmandar25@gmail.com

ਨਸੀਹਤ

ਆਪਣੇ ਮਾਮੇ ਦੀ ਕੁੜੀ ਦੀ ਵਿਦਾਈ ਸਮੇਂ ਜਗਤਾਰ ਨੇ ਉਸ ਨੂੰ ਗਲ ਨਾਲ ਲਗਾ ਕੇ ਸਮਝਾੳਾੁਦਿਆਂ ਕਿਹਾ, 'ਭੈਣੇ ਹੁਣ ਸਹੁਰਾ ਘਰ ਹੀ ਤੇਰਾ ਅਸਲੀ ਘਰ ਹੈ, ਸੋ ਸੱਸ-ਸਹੁਰੇ ਨੂੰ ਮਾਂ-ਪਿਓ ਅਤੇ ਨਣਦ ਦਿਉਰ ਨੂੰ ਭੈਣ-ਭਰਾ ਸਮਝ ਕੇ ਪਿਆਰ ਸਤਿਕਾਰ ਦੇਣਾ |' ਕੋਲ ਖੜ੍ਹੀ ਜਗਤਾਰ ਦੀ ਪਤਨੀ ਨੇ ਵੀ ਇਸ ਦੀ ਹਾਮੀ ਭਰੀ | ਉਨ੍ਹਾਂ ਦੋਵਾਂ ਦੇ ਇਹ ਬੋਲ ਰਸਤੇ 'ਚ ਜਾਂਦੇ ਸਮੇਂ ਉਸ ਦੇ ਕੰਨਾਂ ਵਿਚ ਗੂੰਜ ਰਹੇ ਸਨ ਤੇ ਉਹ ਅਤੀਤ ਵਿਚ ਚਲੀ ਗਈ ਜਿੱਥੇ ਉਸ ਦਾ ਪਰਿਵਾਰ ਜਗਤਾਰ ਨੂੰ ਸਮਝਾਉਂਦੇ ਰਹੇ ਸਨ ਕਿ ਆਪਣੇ ਮਾਪਿਆਂ ਦੀ ਅਣਦੇਖੀ ਨਾ ਕਰਿਆ ਕਰੇ | ਆਪਣੀ ਪਤਨੀ ਦੀਆਂ ਹੀ ਨਾ ਸੁਣਿਆ ਕਰੇ ਜੋ ਉਸ ਨੂੰ ਉਨ੍ਹਾਂ ਦੇ ਿਖ਼ਲਾਫ਼ ਭੜਕਾਉਂਦੀ ਸੀ | ਭੂਆ ਜਦ ਵੀ ਆੳਾੁਦੀ ਤਾਂ ਜਗਤਾਰ ਦੀਆਂ ਬੇਰੁਖ਼ੀਆਂ ਸੁਣਾ ਕੇ ਭੁੱਬਾਂ ਮਾਰ ਕੇ ਰੋਂਦੀ | ਆਪਣੇ ਰੱਬ ਸਮਾਨ ਮਾਪਿਆਂ ਨੂੰ ਠੁਕਰਾਉਣ ਵਾਲੇ ਜਗਤਾਰ ਦੀਆਂ ਨਸੀਹਤਾਂ ਅੱਜ ਉਸ ਨੂੰ ਵਿਖਾਵਾ ਜਾਪ ਰਹੀਆਂ ਸਨ | ਉਹ ਸੋਚ ਰਹੀ ਸੀ ਕਿ ਇਹ ਨਸੀਹਤ ਮੈਨੂੰ ਦੇਣ ਦੀ ਬਜਾਇ ਜਗਤਾਰ ਅਤੇ ਉਸ ਦੀ ਪਤਨੀ ਨੇ ਇਸ 'ਤੇ ਅਮਲ ਕੀਤਾ ਹੁੰਦਾ ਤਾਂ ਸ਼ਾਇਦ ਉਸ ਘਰ ਦੀ ਬਰਬਾਦੀ ਨਾ ਹੁੰਦੀ ਅਤੇ ਭੂਆ-ਫੁੱਫੜ ਤੜਫ਼ਦੇ ਹੋਏ ਇਸ ਦੁਨੀਆ ਤੋਂ ਰੁਖ਼ਸਤ ਨਾ ਹੁੰਦੇ |

-ਪਿੰਡ ਤੇ ਡਾਕ: ਚੱਕ ਬਖਤੂ, ਤਹਿ. ਤੇ ਜਿਲ੍ਹਾ ਬਠਿੰਡਾ-151101 ਸੰਪਰਕ: 94641-72783
5mail: gurtejsingh72783@gmail.com

ਕਾਵਿ-ਵਿਅੰਗ: ਕੁੰਡਲੀ

• ਨਵਰਾਹੀ ਘੁਗਿਆਣਵੀ •
ਗਧੇ ਘੋੜੇ ਦਾ ਹੋ ਗਿਆ ਮੁੱਲ ਇਕੋ,
ਮੰਡੀ ਪਸ਼ੂਆਂ ਦੀ ਬੜੀ ਅਜੀਬ ਵੇਖੀ |
ਝੋਟੀ ਚੱਜ ਦੀ ਮਿਲੇ ਨਾ ਕੋਈ ਏਥੇ,
ਹਰ ਇਕ ਮੱਝ ਮੈਂ ਪਹੁੰਚ ਕਰੀਬ ਵੇਖੀ |
ਕਈ ਖੱਲੀਆਂ ਉਂਝ ਤਾਂ ਸੁਹਣੀਆਂ ਸਨ,
ਕੁੱਤੇ ਵਾਕਰਾਂ ਲਮਕਦੀ ਜੀਭ ਵੇਖੀ |
'ਭਾਗਭਰੀ' ਸੀ ਰੱਖਿਆ ਨਾਮ ਉਸ ਦਾ,
ਕੁੰਡਲੀ ਜੋਤਸ਼ੀ ਬਦਨਸੀਬ ਵੇਖੀ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX