ਤਾਜਾ ਖ਼ਬਰਾਂ


99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  20 minutes ago
ਨਵੀਂ ਦਿੱਲੀ, 18 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ.ਐਸ.ਟੀ. ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ 99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਮੁੰਬਈ...
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  49 minutes ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ...
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  about 1 hour ago
ਖੇਮਕਰਨ, 18 ਦਸੰਬਰ - ਪੰਜਾਬ ਦੇ ਸਰਹੱਦੀ ਇਲਾਕੇ ਅੰਦਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  about 1 hour ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ...
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  about 1 hour ago
ਅੰਮ੍ਰਿਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਪਾਕਿਸਤਾਨ 'ਚ 6 ਸਾਲ ਜੇਲ੍ਹ ਕੱਟਣ ਮਗਰੋਂ ਹਾਮਿਦ ਨਿਹਾਲ ਅੰਸਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਪੁੱਜ ਗਿਆ। ਆਪਣੇ ਵਤਨ ਦੀ ਮਿੱਟੀ ਨੂੰ ਨਤਮਸਤਕ ਹੋਣ ਮਗਰੋਂ ਉਹ ਆਪਣੇ ਮਾਪਿਆ ਤੇ ਭਰਾ ਨਾਲ ਭਾਵੁਕ...
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
. . .  about 2 hours ago
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
ਬੰਗਾ 'ਚ ਪਟਵਾਰੀ ਰਿਸ਼ਵਤ ਲੈਂਦਾ ਕਾਬੂ
. . .  about 2 hours ago
ਬੰਗਾ, 18 ਦਸੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਅਮਰਦੀਪ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਡੀ.ਐਸ.ਪੀ. ਕੁਲਵੰਤ ਰਾਏ ਵਿਜੀਲੈਂਸ ਨੇ ਦੱਸਿਆ ਕਿ ਉਕਤ ਪਟਵਾਰੀ ਨੇ ਤਜਿੰਦਰ...
ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਤੀਸਰੇ ਦਿਨ ਬਲਾਕ ਅਜਨਾਲਾ ਲਈ 117 ਸਰਪੰਚ ਅਤੇ 406 ਪੰਚ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ
. . .  about 2 hours ago
ਅਜਨਾਲਾ, 18 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਅੰਦਰ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਅੱਜ ਤੀਸਰੇ ਦਿਨ ਅੱਜ ਵੱਡੀ ਗਿਣਤੀ 'ਚ ਸਰਪੰਚ ਅਤੇ ਪੰਚ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੇ...
ਦਲੇਰ ਮਹਿੰਦੀ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਸਨਮਾਨਿਤ
. . .  about 2 hours ago
ਨਵੀਂ ਦਿੱਲੀ, 18 ਦਸੰਬਰ - ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੋਪ ਸਿੰਗਰ ਦਲੇਰ ਮਹਿੰਦੀ ਨੂੰ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਪਿੱਠਵਰਤੀ ਗਾਇਕੀ ਤੇ ਪੰਜਾਬੀ ਸੰਗੀਤ ਵਿਚ ਪਾਏ ਯੋਗਦਾਨ ਲਈ ਸਨਮਾਨਿਤ...
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ
. . .  about 2 hours ago
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ: ਮੁਤਬੰਨਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਨੀਰਾ ਨੂੰ ਆਪਣਾ ਸਾਹ ਘੁੱਟ ਹੁੰਦਾ ਮਹਿਸੂਸ ਹੋਇਆ | ਉਸਨੇ ਬੇਟੀ ਨੂੰ ਖੇਡਣ ਲਈ ਬਾਹਰ ਭੇਜ ਦਿੱਤਾ | ਉਸ ਦਾ ਜੀਅ ਕਰ ਰਿਹਾ ਸੀ ਕਿ ਜਾ ਕੇ ਅੰਕੁਰ ਦੀ ਧੌਣ ਨੱਪ ਲਵੇ ਅਤੇ ਉਦੋਂ ਤੱਕ ਉਸ ਦੀਆਂ ਰਗਾਂ ਦਬਾਉਂਦੀ ਰਹੇ ਜਦੋਂ ਤੱਕ ਉਸ ਦਾ ਦਮ ਨਾ ਨਿਕਲ ਜਾਵੇ | ਪਰ ਦਮ ਨਿਕਲਣ ਤੋਂ ਪਹਿਲਾਂ ਉਸ ਨੂੰ ਜਵਾਬ ਦੇਣਾ ਹੋਵੇਗਾ ਵਿਆਹੁਤਾ ਜੀਵਨ ਦੇ ਉਨ੍ਹਾਂ ਅੱਠ ਵਰਿ੍ਹਆਂ ਦਾ, ਜਿਨ੍ਹਾਂ ਦਾ ਇਕ-ਇਕ ਦਿਨ, ਇਕ-ਇਕ ਪਲ ਉਸ ਨੇ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਗੁਜ਼ਾਰਿਆ ਸੀ |
ਵਿਆਹ ਤੋਂ ਪਹਿਲਾਂ ਉਹ ਅੰਕੁਰ ਨੂੰ ਜਾਣਦੀ ਨਹੀਂ ਸੀ | ਮਾਪਿਆਂ ਦੀ ਚੋਣ ਸੀ ਅੰਕੁਰ, ਜਿਸ ਨੂੰ ਉਸ ਨੇ ਸੰਕੋਚ ਸਹਿਤ ਸਵੀਕਾਰ ਕਰ ਲਿਆ ਸੀ | ਉਸ ਦੇ ਨਾਲ ਲਾਵਾਂ ਲੈਣ ਤੋਂ ਪਹਿਲਾਂ ਉਸ ਨੇ ਸੱਚੇ ਦਿਲੋਂ ਖੁਦ ਨੂੰ ਅੰਕੁਰ ਦੇ ਨਾਂਅ ਕਰ ਦੇਣ ਦਾ ਨਿਸ਼ਠਾ ਕਰ ਲਿਆ ਸੀ | ਸੰਕਲਪ ਕਰ ਲਿਆ ਸੀ ਕਿ ਉਹ ਅੰਕੁਰ ਦਾ ਜੀਵਨ ਖ਼ੁਸ਼ੀਆਂ ਨਾਲ ਭਰ ਦੇਵੇਗੀ ਅਤੇ ਬੀਤੇ ਅੱਠ ਵਰਿ੍ਹਆਂ ਦੌਰਾਨ ਉਸ ਨੇ ਇਹ ਕਰ ਵੀ ਵਿਖਾਇਆ ਸੀ, ਅੱਜ ਵੀ ਕਰ ਰਹੀ ਸੀ ਪਰ ਅੱਜ... |
ਕਾਫੀ ਦੇਰ ਤੱਕ ਆਤਮ-ਮੰਥਨ ਕਰਨ ਮਗਰੋਂ ਅੰਕੁਰ ਨੇ ਆਖਿਆ,'ਅੱਜ ਦੀ ਰਾਤ ਤੂੰ ਸਾਡੇ ਗੈਸਟ ਰੂਮ ਵਿਚ ਆਰਾਮ ਕਰ | ਕੱਲ੍ਹ ਸਵੇਰੇ ਜਮਸ਼ੇਦਪੁਰ ਚੱਲਾਂਗੇ |'
'ਹੁਣ ਉਹ ਜਮਸ਼ੇਦਪੁਰ ਨਹੀਂ, ਰਾਂਚੀ ਰਹਿੰਦੇ ਹਨ |'
ਸਵਾਲੀਆ ਨਜ਼ਰਾਂ ਨਾਲ ਵੇਖਿਆ ਅੰਕੁਰ ਨੇ ਲੜਕੇ ਵੱਲ |
'ਲੰਮੀ ਕਹਾਣੀ ਹੈ | ਸੁਣਨੀ ਚਾਹੋ ਤਾਂ ਸੇਖੇਪ ਵਿਚ ਬਿਆਨ ਕਰ ਸਕਦਾ ਹਾਂ |'
'ਬੋਲ |'
'ਕੈਂਪ ਦੀ ਸਮਾਪਤੀ 'ਤੇ ਤੁਸੀਂ ਮੇਰੀ ਮਾਂ ਨੂੰ ਇਕ ਰਾਤ ਪਟਨੇ ਦੇ ਹੋਟਲ ਵਿਚ ਰੱਖਿਆ | ਉਸ ਰਾਤ ਤੁਸੀਂ ਉਨ੍ਹਾਂ ਦੀ ਕੁੱਖ ਵਿਚ ਮੈਨੂੰ ਛੱਡ ਦਿੱਤਾ | ਮਾਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ | ਮਜਬੂਰਨ ਉਨ੍ਹਾਂ ਆਪਣੀ ਮਾਂ ਨੂੰ ਸੂਚਨਾ ਦੇ ਦਿੱਤੀ | ਕ੍ਰੋਧੀ, ਅੜੀਅਲ, ਜ਼ਿੱਦੀ ਸੁਭਾਅ ਵਾਲੇ ਉਨ੍ਹਾਂ ਦੇ ਪਿਤਾ ਨੇ ਹਮਲ ਗਿਰਾਉਣ ਦਾ ਹੁਕਮ ਸੁਣਾ ਦਿੱਤਾ | ਮਾਂ ਨਹੀਂ ਮੰਨੀ | ਅਰਥਾਤ ਮੈਂ ਕੁੱਖ ਵਿਚ ਹੀ ਮਾਰ ਦਿੱਤੇ ਜਾਣ ਤੋਂ ਬਚ ਗਿਆ | ਮਾਂ ਘਰੋਂ ਭੱਜ ਕੇ ਆਪਣੀ ਬੇਔਲਾਦ ਵਿਧਵਾ ਮਾਸੀ ਕੋਲ ਕਲਕੱਤੇ ਚਲੇ ਗਈ | ਮਾਸੀ ਨੇ ਆਖਿਆ ਜੀਵ-ਹੱਤਿਆ ਦਾ ਪਾਪ ਨਾ ਲੈ, ਆਉਣ ਦੇ ਬੱਚੇ ਨੂੰ ਸੰਸਾਰ 'ਤੇ | ਮੇਰੇ ਨਾਨਾ-ਨਾਨੀ ਨੇ ਇਕ ਵਾਰੀ ਜੋ ਮੇਰੀ ਮਾਂ ਤੋਂ ਅੱਖਾਂ ਫੇਰੀਆਂ, ਮੁੜ ਕੇ ਉਸ ਵੱਲ ਨਹੀਂ ਵੇਖਿਆ | ਮਾਂ ਦੀ ਮਾਸੀ ਨੇ ਮਾਂ ਨੂੰ ਉਸੇ ਕੰਪਨੀ ਵਿਚ ਨੌਕਰੀ ਦਿਵਾ ਦਿੱਤੀ ਜਿਥੇ ਉਹ ਆਪ ਨੌਕਰ ਸੀ, ਅਤੇ ਜਣੇਪਾ ਵੀ ਕਰਾ ਦਿੱਤਾ |'
ਅੰਕੁਰ ਦੀ ਹਾਲਤ ਅਜਿਹੀ ਹੋ ਰਹੀ ਸੀ ਕਿ ਵੱਢੋ ਤਾਂ ਖੂਨ ਨਹੀਂ, ਡੌਰ-ਭੌਰ ਚੁੱਪਚਾਪ ਬੈਠਾ ਸੁਣਦਾ ਰਿਹਾ |
'ਯਾਨੀ ਅਸੀਂ ਸੰਸਾਰ 'ਤੇ ਆ ਗਏ | ਮਾਂ ਨੇ ਕਿਹੋ ਜਿਹੀਆਂ ਮੁਸੀਬਤਾਂ ਝੱਲ ਕੇ ਮੈਨੂੰ ਪਾਲਿਆ ਹੋਵੇਗਾ, ਇਸ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ | ਫਿਰ ਮਾਂ ਦੀ ਮਾਸੀ ਵੀ ਚਲਾਣਾ ਕਰ ਗਈ | ਮਾਂ ਦਾ ਰਾਂਚੀ ਤਬਾਦਲਾ ਹੋ ਗਿਆ | ਪੰਦਰਾਂ ਦਿਨ ਪਹਿਲਾਂ ਤੱਕ ਮਾਂ ਨੇ ਮੈਨੂੰ ਕਦੀ ਇਸ ਗੱਲ ਦੀ ਭਿਣਕ ਵੀ ਨਹੀਂ ਪੈਣ ਦਿੱਤੀ ਸੀ, ਜੋ ਮੈਂ ਤੁਹਾਨੂੰ ਸੁਣਾ ਰਿਹਾ ਹਾਂ | ਹਰ ਥਾੲੀਂ ਮੇਰੇ ਪਿਤਾ ਦਾ ਨਾਂਅ ਸਵਰਗੀ ਅੰਕੁਰ ਚੌਬੇ ਲਿਖਾਉਂਦੀ ਰਹੀ ਸੀ |'
ਅੱਖਾਂ ਮੀਟੀ ਬੈਠੇ ਅੰਕੁਰ ਨੇ ਕਿਸੇ ਡੁੱਬ ਰਹੇ ਵਿਅਕਤੀ ਵਾਂਗ ਖੁਦ ਨੂੰ ਲਹਿਰਾਂ ਦੇ ਹਵਾਲੇ ਕਰ ਦਿੱਤਾ |
'ਪੰਦਰਾਂ ਦਿਨ ਪਹਿਲਾਂ ਜਦੋਂ ਉਨ੍ਹਾਂ ਨੂੰ ਜਾਪਿਆ ਕਿ ਉਨ੍ਹਾਂ ਦੇ ਤੁਰ ਜਾਣ ਦਾ ਸਮਾਂ ਆ ਗਿਆ ਹੈ ਤਾਂ ਉਨ੍ਹਾਂ ਮਮਤਾਪੂਰਨ ਚਿੰਤਾ ਵਿਚ ਇਹ ਸੋਚ ਕੇ ਕਿ ਮੈਂ ਇਸ ਦੁਨੀਆ ਵਿਚ ਬਿਲਕੁਲ ਇਕੱਲਾ ਰਹਿ ਜਾਵਾਂਗਾ, ਮੇਰੇ ਸਾਹਮਣੇ ਆਪਣਾ ਢਿੱਡ ਫਰੋਲ ਦਿੱਤਾ | ਤੁਹਾਡਾ ਨਾਂਅ, ਪਤਾ ਵੀ ਦੱਸ ਦਿੱਤਾ | ਬੀਤੇ ਤਿੰਨ ਦਿਨ ਤੋਂ ਉਹ ਕੋਮਾ ਵਿਚ ਹਨ | ਅੰਤ ਨਿਸ਼ਚਿਤ ਹੈ | ਉਨ੍ਹਾਂ ਕੋਲ ਕਿੰਨਾ ਸਮਾਂ ਹੈ, ਕਿਹਾ ਨਹੀਂ ਜਾ ਸਕਦਾ |'
ਸੁਣ ਲਿਆ ਨੀਰਾ ਨੇ ਸਭ ਕੁਝ ਅਤੇ ਕੰਧ ਨਾਲ ਸਿਰ ਦੇ ਮਾਰਿਆ | ਮਨ ਵਿਚ ਵਿਚਾਰ ਆਇਆ ਕਿ ਦੁਪੱਟਾ ਗਲ ਵਿਚ ਪਾ ਕੇ ਪੱਖੇ ਨਾਲ ਲਟਕ ਜਾਵੇ ਅਤੇ ਆਪਣੀ ਜਾਨ ਦੇ ਦੇਵੇ | ਏਡਾ ਵੱਡਾ ਧੋਖਾ? ਏਡਾ ਵੱਡਾ ਵਿਸਾਹਘਾਤ? ਜਿਸ ਆਦਮੀ ਨੂੰ ਆਪਣਾ ਸਰੀਰ, ਆਪਣਾ ਅੰਤਰਮਨ, ਆਪਣੀ ਆਤਮਾ, ਆਪਣੀ ਨਿਸ਼ਠਾ ਸਮਰਪਿਤ ਕਰ ਦਿੱਤੀ, ਇਸ ਵਿਸ਼ਵਾਸ ਨਾਲ ਕਿ ਉਹ ਮੇਰਾ ਹੈ, ਸਿਰਫ਼ ਮੇਰਾ, ਅੱਜ ਉਸੇ ਦੀ ਨਾਜਾਇਜ਼ ਔਲਾਦ ਮੇਰੇ ਸਮਰਪਣ ਨੂੰ ਪੈਰਾਂ ਹੇਠ ਲਿਤਾੜ ਰਹੀ ਹੈ |
ਦਿਮਾਗ ਚਕਰਾ ਰਿਹਾ ਸੀ ਨੀਰਾ ਦਾ | ਇਸ ਸਮੇਂ ਉਹ ਕੁਝ ਵੀ ਕਰ ਸਕਦੀ ਸੀ | ਕਿਸੇ ਦੀ ਜਾਨ ਵੀ ਲੈ ਸਕਦੀ ਸੀ, ਆਪਣੀ ਜਾਨ ਦੇ ਵੀ ਸਕਦੀ ਸੀ | ਉਸ ਨੂੰ ਜਾਪ ਰਿਹਾ ਸੀ ਕਿ ਹੁਣੇ ਉਸ ਦੀ ਖੋਪੜੀ ਟੋਟੇ-ਟੋਟੇ ਹੋ ਜਾਵੇਗੀ ਤੇ ਉਸ ਦਾ ਦਿਮਾਗ਼ ਫਟ ਜਾਵੇਗਾ |
ਡੌਰ-ਭੌਰ ਉਹ ਉਠ ਕੇ ਬਾਥਰੂਮ ਵਿਚ ਚਲੀ ਗਈ | ਸ਼ੀਸ਼ੇ ਸਾਹਮਣੇ ਖਲੋ ਕੇ ਉਸ ਨੇ ਆਪਣੇ ਕੱਪੜੇ ਲਾਹ ਸੁੱਟੇ | ਸ਼ੀਸ਼ੇ ਵਿਚੋਂ ਦੀ ਉਸ ਨੇ ਆਪਣੇ ਅੰਗਾਂ ਵੱਲ ਵੇਖਿਆ... |
ਅੱਜ ਖਤਮ ਹੀ ਕਰ ਦਿਆਂਗੀ ਇਸ ਸਰੀਰ ਨੂੰ ਤਾਂ ਜੋ ਅੰਕਰ ਦੁਆਰਾ ਮੁੜ ਛੋਹੇ ਜਾਣ ਦੀ ਗੰੁਜਾਇਸ਼ ਹੀ ਨਾ ਰਹੇ |
ਅਚਾਨਕ ਆਦਤਵਸ ਉਸ ਨੇ ਸ਼ਾਵਰ ਚਲਾ ਦਿੱਤਾ | ਠੰਢੇ ਪਾਣੀ ਦੀ ਧਾਰ ਉਸ ਦੇ ਵਿਆਕੁਲ ਦਿਮਾਗ 'ਤੇ ਪੈਣ ਲੱਗੀ | ਦੇਰ ਤੱਕ ਖਲੋਤੀ ਰਹੀ ਉਹ ਸ਼ਾਵਰ ਦੇ ਹੇਠ | ਹੌਲੀ-ਹੌਲੀ ਦਿਮਾਗ ਦੀ ਗਰਮੀ ਸ਼ਾਂਤ ਹੋ ਗਈ |
ਉਸ ਨੇ ਪਿੰਡਾ ਪੂੰਝ ਕੇ ਕੱਪੜੇ ਪਾਏ ਅਤੇ ਸਿੱਧੀ ਡਰਾਇੰਗ ਰੂਮ ਵਿਚ ਆ ਗਈ | ਅੰਕੁਰ ਨੂੰ ਨਜ਼ਰਅੰਦਾਜ਼ ਕਰਕੇ ਉਹ ਸਿੱਧੀ ਲੜਕੇ ਨੂੰ ਮੁਖਾਤਿਬ ਹੋਈ, 'ਬੇਟਾ! ਤੂੰ ਅੱਜ ਦੀ ਰਾਤ ਹੀ ਨਹੀਂ, ਸਾਰੀ ਉਮਰ ਸਾਡੇ ਨਾਲ ਰਹਿ ਸਕਦਾ ਏਾ | ਬਸ ਇਕੋ ਸ਼ਰਤ ਹੈ ਕਿ ਤੂੰ ਮੈਨੂੰ ਮਾਂ ਆਖੇਂਗਾ | ਅੱਜ ਮੈਂ ਤੈਨੂੰ ਗੋਦ ਲੈਂਦੀ ਹਾਂ |' (ਸਮਾਪਤ)

-169, ਸੈਕਟਰ-17, ਪੰਚਕੂਲਾ-134109.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀਆਂ

ਸ਼ੁੱਧ ਵਿਚਾਰ
ਅਚਾਨਕ ਉਸ ਦੇ ਮੋਬਾਈਲ 'ਚ ਇਕ ਘੰਟੀ ਵੱਜੀ ਟਰਨ... ਟਰਨ... |
'ਮਨੋਹਰ ਅੰਕਲ |'
'ਹਾਂ ਜੀ |'
'ਅੰਕਲ ਤੁਹਾਡੀਆਂ ਕਹਾਣੀਆਂ ਅਖ਼ਬਾਰਾਂ ਵਿਚ ਅਕਸਰ ਛਪਦੀਆਂ ਰਹਿੰਦੀਆਂ ਹਨ | ਪੜ੍ਹਨ ਨੂੰ ਵਾਰ-ਵਾਰ ਜੀਅ ਕਰਦਾ ਹੈ, ਪੜ੍ਹ ਕੇ ਦਿਲ ਫੁਲ ਭਾਂਤੀ ਖਿੜ ਜਾਂਦਾ ਹੈ | ਮੈਂ ਉਨ੍ਹਾਂ ਦਾ ਇਕ ਹਿੰਦੀ ਅਨੁਵਾਦ ਤੁਹਾਡੀ ਸਹਿਮਤੀ ਨਾਲ ਕਰਨਾ ਚਾਹੁੰਦੀ ਹਾਂ |'
'ਭਲੇ ਲੋਕ ਨੇਕ ਕੰਮਾਂ ਲਈ ਹੋਰਾਂ ਤੋਂ ਨਹੀਂ ਪੁੱਛਦੇ | ਤੁਸੀਂ ਆਪਣੇ ਕੰਮ 'ਤੇ ਲੱਗੋ | ਜੇ ਮੇਰੀ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਮੈਂ ਹਰ ਸਮੇਂ ਹਾਜ਼ਰ ਹਾਂ | ਕਹੋ ਤਾਂ ਮੈਂ ਆਪਣੀ ਪੁਸਤਕ ਭੇਜਾਂ |'
'ਅੰਕਲ, ਤੁਹਾਡੀ ਮਰਜ਼ੀ, ਮੈਂ ਇਸ ਬਾਰੇ ਕੀ ਆਖਾਂ? ਤੁਸੀਂ ਤਾਂ ਵੱਡੇ ਹੋ | ਮੈਥੋਂ ਚਾਰ ਕਦਮ ਅੱਗੇ |'
'ਬੇਟਾ, ਤੂੰ ਕਿਥੋਂ ਦੀ ਰਹਿਣ ਵਾਲੀ ਹੈਾ |'
'ਅੰਕਲ, ਦੌਲਤ ਪੁਰੇ ਦੇ ਕੋਲ... |'
'ਇਥੇ ਮੇਰੀ ਪਤਨੀ ਦਾ ਛੋਟਾ ਭਰਾ ਬੈਂਕ 'ਚ ਮੈਨੇਜਰ ਦੀ ਹੈਸੀਅਤ 'ਤੇ ਬਿਰਾਜਮਾਨ ਹੈ | ਤੁਸੀਂ ਮੇਰਾ ਨਾਂਅ ਲੈ ਕੇ ਪੁਸਤਕ ਲੈ ਲੈਣਾ | ਇਸ ਪ੍ਰਕਾਰ ਉਹ ਉਸ ਦੇ ਹੱਥਾਂ 'ਚ ਚਲੇ ਗਈ |
'ਅੰਕਲ, ਅੱਜਕਲ੍ਹ ਸਾਡੇ ਘਰ ਦੀ ਮਾਲੀ ਹਾਲਤ ਬੜੀ ਕਮਜ਼ੋਰ ਹੈ, ਆਪਣੇ ਸਾਲਾ ਸਾਹਿਬ ਨੂੰ ਕਹਿ-ਸੁਣ ਤੁਸੀਂ ਸਾਡਾ ਕਰਜ਼ਾ ਮਨਜ਼ੂਰ ਕਰਵਾ ਦੇਵੋ | ਇਹ ਅਗਲੀ ਆਵਾਜ਼ ਸੀ |'
ਇਸ ਤਰ੍ਹਾਂ ਉਹ ਉਸ ਦੇ ਕਾਬੂ 'ਚ ਆ ਗਿਆ |
'ਬੰਦਾ ਮਰਦਾ ਕੀ ਨ੍ਹੀਂ ਕਰਦਾ | ਆਖ ਤਾਂ ਮੈਂ ਦੇਵਾਂਗਾ ਪਰ ਕਾਗਜ਼ੀ ਕਾਰਵਾਈ ਤਾਂ ਤੁਹਾਨੂੰ ਖੁਦ ਪੂਰੀ ਕਰਨੀ ਪਵੇਗੀ, ਜਿਸ ਦੀ ਬਿਨਾਅ 'ਤੇ... |'
'ਅੰਕਲ ਠੀਕ ਐ, ਤੁਹਾਡਾ ਕਿਹਾ ਸਿਰ ਮੱਥੇ |'
ਫਿਰ ਕੀ ਸੀ? ਇਕ ਦਿਨ ਉਸ ਦੇ ਮੰੂਹ ਦੇ ਬੋਲ ਪੂਰੇ ਹੋ ਗਏ | ਅੱਜ ਖ਼ੁਸ਼ੀ ਦੇ ਮਾਰੇ ਫੁੱਲੇ ਉਸ ਦੇ ਪੈਰ ਜ਼ਮੀਨ 'ਤੇ ਨਹੀਂ ਟਿਕ ਰਹੇ ਸਨ | ਮੇਰੇ ਲਈ ਇਹ ਇਕ ਮਾਣ ਦੀ ਗੱਲ ਸੀ, ਕਿਉਂਕਿ ਉਹ ਇਕ ਅੰਗਹੀਣ ਲੜਕੀ ਸੀ, ਜਿਸ ਦਾ ਮਨ ਸ਼ੀਸ਼ੇ ਦੀ ਤਰ੍ਹਾਂ ਸਾਫ਼ ਤੇ ਹਿਰਦਾ ਵਿਸ਼ਾਲ ਸੀ | ਆਪਣੇ ਵਰਗਾ, ਆਪਣੀ ਤਰ੍ਹਾਂ ਦਾ |'

-ਡਾ: ਮਨੋਹਰ ਸਿੰਗਲ
ਪਿੰਡ ਤੇ ਡਾਕ: ਬਰੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ-152025.
ਮੋਬਾਈਲ : 94175-30266.


ਚੰਗੇ ਭਾਗਾਂ ਵਾਲੇ
ਮੈਂ ਬੱਸ ਦੀ ਮੋਹਰਲੀ ਸੀਟ 'ਤੇ ਬੈਠਾ ਸਫ਼ਰ ਕਰ ਰਿਹਾ ਸੀ | ਸਾਡੀ ਬੱਸ ਦੇ ਅੱਗੇ ਇਕ ਟਰੱਕ ਜਾ ਰਿਹਾ ਸੀ, ਜੋ ਫੱਟਿਆਂ ਦੀ ਦੂਹਰੀ ਛੱਤ ਬਣਾ ਕੇ ਹੇਠੋਂ-ਉਤੋਂ ਲੋਕਾਂ ਨਾਲ ਭਰਿਆ ਹੋਇਆ ਸੀ | ਉਹ ਲੋਕ ਢੋਲਕੀ ਤੇ ਚਿਮਟੇ ਦੀ ਤਾਲ 'ਤੇ ਭਜਨ ਗਾ ਰਹੇ ਸਨ, ਜਿਸ ਤੋਂ ਪਤਾ ਲਗਦਾ ਸੀ ਕਿ ਉਹ ਕਿਸੇ ਧਾਰਮਿਕ ਸਥਾਨ ਤੋਂ ਆਏ ਹਨ | ਮੇਰੇ ਨਾਲ ਹੀ ਇੰਜਣ ਉੱਪਰ ਬਣੀ ਸੀਟ 'ਤੇ ਬੈਠੀ ਸਵਾਰੀ ਨੇ ਸ਼ਰਧਾ ਨਾਲ ਕਿਹਾ, 'ਇਹ ਭਗਤ ਮਾਤਾ ਦੇ ਦਰਸ਼ਨ ਕਰਕੇ ਆਏ ਨੇ |' ਨਾਲ ਦੀ ਸੀਟ 'ਤੇ ਬੈਠੀ ਬਜ਼ੁਰਗ ਔਰਤ ਬੋਲੀ, 'ਚੰਗੇ ਭਾਗਾਂ ਵਾਲੇ ਹੀ ਦਰਸ਼ਨ ਕਰਦੇ ਨੇ ਮਾਤਾ ਦੇ, ਮਾਤਾ ਲੇਖੇ ਲਾਵੇ ਵਿਚਾਰਿਆਂ ਦੀ ਯਾਤਰਾ |'
ਮੇਰੇ ਵਾਲੀ ਬੱਸ ਸਵਾਰੀ ਉਤਾਰਨ ਕਰਕੇ ਘੱਟੋ-ਘੱਟ ਇਕ ਕਿਲੋਮੀਟਰ ਪਿੱਛੇ ਰਹਿ ਗਈ | ਜਦੋਂ ਬੱਸ ਨਹਿਰ ਦੇ ਪੁਲ ਕੋਲ ਗਈ ਤਾਂ ਰੁਕ ਗਈ | ਉਥੇ ਹੋਰ ਬੱਸਾਂ ਵੀ ਰੁਕੀਆਂ ਹੋਈਆਂ ਸਨ | ਲੋਕ ਨਹਿਰ ਦੁਆਲੇ ਇਕੱਠੇ ਹੋਏ ਸਨ | ਮੈਂ ਉੱਤਰ ਕੇ ਅੱਗੇ ਹੋ ਕੇ ਵੇਖਿਆ ਕਿ ਜਿਹੜਾ ਟਰੱਕ ਸਾਡੇ ਅੱਗੇ ਜਾ ਰਿਹਾ ਸੀ ਉਹ ਨਹਿਰ ਵਿਚ ਡਿੱਗ ਕੇ ਡੁੱਬ ਗਿਆ ਸੀ | ਪਾਣੀ ਤੋਂ ਬਾਹਰ ਟਰੱਕ ਦੇ ਟੂਲ ਬਾਕਸ ਦਾ ਅੱਧਾ ਹਿੱਸਾ ਹੀ ਦਿਸ ਰਿਹਾ ਸੀ, ਜਿਸ ਦੇ ਉਤੇ ਲਿਖਿਆ ਸੀ 'ਜੈ ਮਾਤਾ ਦੀ |'

-ਸੁਖਚੈਨ ਥਾਂਦੇਵਾਲਾ
7 ਨੰਬਰ, ਚੰੁਗੀ ਵਾਲੀ ਗਲੀ, ਗੁਰੂ ਅਰਜਨ ਦੇਵ ਨਗਰ, ਫਰੀਦਕੋਟ |
ਮੋਬਾਈਲ : 94639-80326.

ਵਿਕਾਸ... ਵਿਕਾਸ...

ਪ੍ਰਧਾਨ ਮੰਤਰੀ ਜੀ ਦਾ ਮੰਤਰ...?
ਵਿਕਾਸ... ਵਿਕਾਸ... ਵਿਕਾਸ... |
ਮੋਦੀ ਜੀ ਦਾ ਮੰਤਰ?
ਸਭ ਕਾ ਵਿਕਾਸ... ਪਰ੍ਹਾਂ ਕਰ 'ਹਾਥ'
ਯਾਦ ਕਰਾਂ ਦਿਆਂ... ਮੋਦੀ ਜੀ ਜਦ ਪ੍ਰਧਾਨ ਮੰਤਰੀ ਬਣੇ ਤਾਂ ਉਦੋਂ ਕਹਿੰਦੇ ਹੁੰਦੇ ਸਨ...
• ਸੌ ਕਰੋੜ ਭਾਰਤੀਆਂ ਦਾ... ਇਕ-ਦੋ ਸਾਲਾਂ ਮਗਰੋਂ
• ਸਵਾ ਸੌ ਕਰੋੜ ਭਾਰਤੀਆਂ ਦਾ.... |
ਅੱਜਕਲ੍ਹ ਬੋਲ ਨੇ...
• ਇਕ ਸੌ ਤੀਹ ਕਰੋੜ ਭਾਰਤੀਆਂ ਦਾ....
'ਵਿਕਾਸ |
ਵਧਦੀ ਆਬਾਦੀ ਦੀ 'ਵਿਕਾਸ ਦਰ' ਸ਼ਾਇਦ ਦੁਨੀਆ ਭਰ 'ਚ ਚੀਨ ਨੂੰ ਵੀ ਪਿੱਛੇ ਛੱਡ ਗਈ ਹੈ |
'ਗਰੀਬੀ ਕਹਿੰਦੀ ਹੈ ਜਿੰਨੇ ਨਿਆਣੇ ਹੋਰ ਪੈਦਾ ਕਰੋਗੇ, ਮੈਂ ਹੋਰ ਵਧਾਂਗੀ |'
ਨਿਆਣਿਆਂ ਨੂੰ ਜੰਮ-ਜੰਮ ਜੰਮੋ, ਗ਼ਰੀਬੀ ਦੀ ਰੇਖਾ ਤੋਂ ਥੱਲੇ ਹੀ ਥੱਲੇ ਚੱਲੋ |
ਗੜਬੜ ਇਹੋ ਹੈ ਕਿ ਨਿਆਣਿਆਂ ਨੂੰ ਜੰਮਦੇ ਬੰਦੇ ਨੇ... ਕਾਰਗੁਜ਼ਾਰੀ ਮਨੁੱਖ ਜਾਤ ਦੀ, ਸਾਰਾ ਸਿਹਰਾ... ਅਣਦਿਖ ਰੱਬ ਨੂੰ |
'ਰੱਬ ਦੀ ਦਾਤ ਏ ਜੀ... ਦੇਣ ਵਾਲਾ ਰੱਬ ਏ... ਭਗਵਾਨ ਦੀ ਕਿਰਪਾ ਹੋਈ ਏ... |'
'ਜੇ ਮੈਂ ਜਾਣਦੀ, ਜੱਗੇ ਨੇ ਮਰ ਜਾਣਾ, ਇਕ ਦੇ ਮੈਂ ਦੋ ਜੰਮਦੀ |'
ਸਾਰੇ ਜੰਮਣ ਵਾਲੇ 'ਜੱਗਾ' ਥੋੜ੍ਹਾ ਹੁੰਦੇ ਨੇ... ਕਈ ਲੱਲੂ-ਢੱਗੇ ਵੀ ਜੰਮ ਪੈਂਦੇ ਨੇ | ਅਕਸਰ ਜੰਮਣ ਵਾਲੀਆਂ ਸੜ-ਭੁਜ ਕੇ ਸਾਫ਼ ਐਲਾਨੀਆ ਆਖਦੀਆਂ ਹਨ, 'ਜੇ ਤੰੂ ਨਾਹੀਓਾ ਜੰਮਦਾ, ਕੀ ਫਰਕ ਪੈਣਾ ਸੀ |'
ਮੁੱਕਦੀ ਗੱਲ, ਮੁੱਦੇ ਦੀ... ਆਬਾਦੀ ਜਿੰਨੀ ਵਧੇਗੀ, ਗ਼ਰੀਬੀ ਓਨੀ ਹੀ ਵਧੇਗੀ, ਇਹ ਮਹਾਨਤਾ ਹੈ, ਇਸ ਭਾਰਤ ਵਰਸ਼ ਮਹਾਨ ਦੀ | ਆਬਾਦੀ ਦਾ ਮਤਲਬ ਸਿਰਫ਼ ਮੰੁਡੇ ਹੀ ਨਹੀਂ, ਕੁੜੀਆਂ ਵੀ ਹਨ, ਮੰੁਡੇ-ਕੁੜੀਆਂ | ਜਿਹੜੇ ਜੰਮਦੇ ਨੇ, ਉਹ ਵੱਡੇ ਵੀ ਹੁੰਦੇ ਨੇ... ਵੱਡੇ ਹੋ ਕੇ ਉਹ ਨੌਕਰੀਆਂ ਵੀ ਮੰਗਦੇ ਹਨ | ਨੌਕਰੀਆਂ ਪ੍ਰਾਈਵੇਟ ਨਹੀਂ ਸਰਕਾਰੀ ਨੌਕਰੀਆਂ | ਮੋਦੀ ਨੂੰ ਲੈ ਲਓ, ਸਾਰੀਆਂ ਆਪੋਜੀਸ਼ਨ ਪਾਰਟੀਆਂ ਇਕੋ ਹੀ ਸਭ ਤੋਂ ਵੱਡਾ ਤਾਅਨਾ ਦੇ ਰਹੀਆਂ ਹਨ, ਮੋਦੀ ਨੇ ਵਾਅਦਾ ਕੀਤਾ ਸੀ, ਹਰ ਸਾਲ 2 ਕਰੋੜ ਨੌਕਰੀਆਂ ਦੇਵੇਗਾ ਨੌਜਵਾਨਾਂ ਨੂੰ ... ਕਿੱਥੇ ਗਈਆਂ ਨੌਕਰੀਆਂ? ਨੌਜਵਾਨ ਬੇਕਾਰ ਘੰੁਮ ਰਹੇ ਹਨ |
ਨਾ ਜੰਮਦੇ, ਨਾ ਘੰੁਮਦੇ |
ਇਸ ਸਮੇਂ, ਸਮੇਂ ਦੀ ਸਭ ਤੋਂ ਵੱਡੀ ਲੋੜ ਕੀ ਹੈ? ਆਬਾਦੀ, ਆਬਾਦੀ 'ਤੇ ਕੰਟਰੋਲ ਕਰੋ | ਪਹਿਲਾਂ ਸੜਕਾਂ ਦੇ ਨੇੜੇ ਕੰਧਾਂ 'ਤੇ ਲਿਖਿਆ ਹੁੰਦਾ ਸੀ:
'ਹਮ ਦੋ ਹਮਾਰੇ ਦੋ'
ਚੀਨ 'ਚ ਤਾਂ ਪਹਿਲਾਂ ਸਰਕਾਰੀ ਤੌਰ 'ਤੇ ਪਾਬੰਦੀ ਸੀ, ਸਿਰਫ਼ ਇਕ ਬੱਚਾ, ਅੱਗੋਂ ਬਚਿਆ-ਖੁਚਿਆ ਵੀ ਨਹੀਂ | ਪਰ ਅੱਜਕਲ੍ਹ ਮੋਹਲਤ 'ਦੋ' ਦੀ ਕਰ ਦਿੱਤੀ ਹੈ-
'ਹਮ ਦੋ, ਹਮਾਰੇ ਦੋ'
ਪਹਿਲਾਂ ਤਾਂ ਇਹ ਅਸ਼ੀਰਵਾਦ ਦਿੱਤਾ ਜਾਂਦਾ ਸੀ, ਲਾੜੀਆਂ ਨੂੰ 'ਦੁੱਧੀਂ ਨਹਾਓ, ਪੁਤੀਂ ਫਲੋ' ਅੱਜਕਲ੍ਹ ਵੀ ਅਸ਼ੀਰਵਾਦ ਤਾਂ ਉਹੀਓ ਪਰੰਪਰਕ ਹੈ, ਪਰ ਇਉਂ ਬਦਲ ਦੇਣਾ ਚਾਹੀਦਾ ਹੈ, 'ਖੁਸ਼ਬੂਦਾਰ ਸਾਬਣਾਂ ਨਾਲ ਨਹਾਓ, ਸ਼ੈਂਪੂਆਂ ਨਾਲ ਸਿਰ ਧੋਵੋ, ਫਲ-ਫੁਲ ਖਾਓ, ਨਿਆਣਿਆਂ 'ਤੇ ਰੋਕ ਲਗਾਓ |'
ਪਤੈ ਇਟਲੀ 'ਚ ਦੋ ਤੋਂ ਵੱਧ ਬੱਚੇ ਪੈਦਾ ਕਰਨ ਵਾਲੇ ਦੰਪਤੀ ਨੂੰ ਜ਼ਮੀਨ ਇਨਾਮ ਵਜੋਂ ਦਿੱਤੀ ਜਾਂਦੀ ਹੈ, ਉਥੇ ਲੋੜ ਹੈ ਆਬਾਦੀ ਵਧਾਉਣ ਦੀ, ਇਥੇ ਲੋੜ ਹੈ ਆਬਾਦੀ ਘਟਾਉਣ ਦੀ | ਭੁੱਖ, ਨੰਗ, ਗ਼ਰੀਬੀ ਇਹ ਸਭੇ ਵਧਦੀ ਆਬਾਦੀ ਕਾਰਨ ਵਿਕਾਸ ਕਰਦੇ ਹਨ, ਦੇਸ਼ ਨੂੰ ਸੱਚਮੁੱਚ ਲੋੜ ਹੈ, ਵਿਕਾਸ ਦੀ | ਮੋਦੀ ਮੰਤਰ ਹੈ, ਵਿਕਾਸ... ਵਿਕਾਸ... ਵਿਕਾਸ... |
ਜਨਤਾ ਨੂੰ ਪੁੱਛਿਆ ਜਾਂਦਾ ਹੈ, 'ਕਿਉਂ ਜੀ, ਵਿਕਾਸ ਹੋਇਆ ਹੈ?'
'ਹਾਂ ਜੀ, ਸਾਡੇ ਘਰ ਤਾਂ ਹੋਇਆ ਹੈ |' ਉਨ੍ਹਾਂ ਖੁੱਲ੍ਹ ਕੇ ਦੱਸਿਆ, ਪਹਿਲਾਂ ਸਾਡੇ ਘਰ ਚਾਰ ਧੀਆਂ ਸਨ, ਐਸ ਵਾਰ ਮੰੁਡਾ ਜੰਮਿਆ ਹੈ, ਉਹਦਾ ਨਾਂਅ ਵਿਕਾਸ ਰੱਖਿਆ ਹੈ |
ਬਾਬਾ ਰਾਮਦੇਵ ਜਿਨ੍ਹਾਂ ਦੇ ਪਤੰਜਲੀ ਉਦਯੋਗ ਨੇ ਸੱਚਮੁੱਚ ਬੜਾ ਵਿਕਾਸ ਕੀਤਾ ਹੈ—ਸਾਬਣ, ਤੇਲ, ਦੁੱਧ, ਘਿਓ, ਸ਼ੈਂਪੂ, ਦੰਤ-ਮੰਜਨ, ਟੁਥਪੇਸਟ, ਕੋਈ ਚੀਜ਼ ਨਹੀਂ ਛੱਡੀ ਰੋਜ਼ਮਰ੍ਹਾ 'ਚ ਕੰਮ ਆਉਣ ਵਾਲੀ | ਹੁਣ ਤਾਂ ਸੁੱਖ ਨਾਲ ਜੀਨਜ਼ ਪੈਂਟਾਂ ਤੇ ਕੱਪੜਿਆਂ ਦੀ ਫੈਕਟਰੀ ਵੀ ਚਾਲੂ ਕਰ ਦਿੱਤੀ ਹੈ | ਪਰ... ਬਾਬਾ ਰਾਮਦੇਵ ਨੂੰ ਵਧਦੀ ਆਬਾਦੀ 'ਤੇ ਚਿੰਤਾ ਹੈ | ਉਨ੍ਹਾਂ ਦਾ ਵੀ ਪੱਕਾ ਮਤ ਹੈ ਕਿ ਵਧਦੀ ਆਬਾਦੀ 'ਤੇ ਰੋਕ ਲਗਣੀ ਚਾਹੀਦੀ ਹੈ | ਇਕ ਸੁਝਾਓ ਉਨ੍ਹਾਂ ਦਿੱਤਾ ਹੈ ਕਿ ਜਿਨ੍ਹਾਂ-ਜਿਨ੍ਹਾਂ ਦੇ ਘਰ ਦੋ ਤੋਂ ਵੱਧ ਬੱਚੇ ਹਨ ਜਾਂ ਪੈਦਾ ਕੀਤੇ ਹਨ ਜਾਂ ਕਰਨਗੇ, ਉਨ੍ਹਾਂ ਦੇ ਵੋਟਿੰਗ ਹੱਕ ਖੋਹ ਲੈਣੇ ਚਾਹੀਦੇ ਹਨ ਤੇ ਜਿਨ੍ਹਾਂ ਨੇ ਬਾਬੇ ਵਾਂਗ ਵਿਆਹ ਨਹੀਂ ਕੀਤਾ, ਉਨ੍ਹਾਂ ਛੜਿਆਂ ਦਾ ਸਰਕਾਰੀ ਤੌਰ 'ਤੇ ਸਨਮਾਨ ਕੀਤਾ ਜਾਣਾ ਚਾਹੀਦਾ ਹੈ | ਉਂਜ ਇਥੇ ਤਾਂ ਪਹਿਲਾਂ ਹੀ ਛੜਿਆਂ-ਛੜੀਆਂ ਦੀ ਛਹਿਬਰ ਹੈ |
'ਵੋਟ' ਦਾ ਹੱਕ ਖੋਹ ਲੈਣਾ ਚਾਹੀਦਾ ਹੈ-ਜਿਨ੍ਹਾਂ ਘਰ ਦੋ ਤੋਂ ਵੱਧ ਨਿਆਣੇ ਜੰਮਣ | ਸ਼ਾਬਾਸ਼ੇ ਲਾਲੂ ਪ੍ਰਸਾਦ ਯਾਦਵ, ਜਿਊਾਦੀ ਮਿਸਾਲ ਹੈ:
ਹਮ ਦੋ, ਹਮਾਰੇ ਨੌਾ |
ਅੱਜਕਲ੍ਹ ਪੜ੍ਹਾਈ ਤੇ ਬੱਚਿਆਂ ਦੀ ਦੇਖ-ਰੇਖ ਹੀ ਐਨੀ ਮਹਿੰਗੀ ਹੈ ਕਿ ਕਿਸੇ ਦਾ ਦਿਲ ਹੀ ਨਹੀਂ ਕਰਦਾ ਕਿ ਦੋ ਤੋਂ ਵੱਧ ਨਿਆਣੇ ਪੈਦਾ ਕਰਨ | ਜ਼ਿਆਦਾ ਕਰ ਕੇ ਘੱਟ ਪੜ੍ਹੇ-ਲਿਖੇ ਤੇ ਵਿਹਲੜ ਹੀ ਇਸ ਕੰਮ 'ਚ ਰੁੱਝੇ ਹੋਏ ਹਨ |
ਇਕ ਤਾਂਘ ਹੈ, ਇਕ ਮੰੁਡਾ ਹੋ ਜਾਏ | ਮੈਂ ਜਾਣਦਾ ਹਾਂ ਇਕ ਪਰਿਵਾਰ ਨੂੰ , ਮੰੁਡੇ ਦੀ ਤਾਂਘ ਸੀ, ਇਕ ਪਿੱਛੋਂ ਇਕ ਛੇ ਧੀਆਂ ਜੰਮੀਆਂ, ਆਖਰ ਸਤਵਾਂ ਮੰੁਡਾ ਆ ਹੀ ਗਿਆ, ਬਸ ਫੁਲਸਟਾਪ |
ਬਾਬਾ ਰਾਮਦੇਵ ਨੇ ਆਬਾਦੀ ਘਟਾਉਣ ਦਾ ਸੁਝਾਓ ਦਿੱਤਾ ਹੈ | ਪਰ ਹਿੰਦੂ ਮਹਾਸਭਾ ਦੇ ਲੀਡਰਾਂ ਨੇ ਤਾਂ ਹਿੰਦੂਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਹੈ ਕਿ ਉਹ ਘੱਟੋ-ਘੱਟ ਚਾਰ ਬੱਚੇ ਜ਼ਰੂਰ ਪੈਦਾ ਕਰਨ, ਕਿਉਂਕਿ ਦੇਸ਼ 'ਚ ਮੁਸਲਮਾਨਾਂ ਦੀ ਆਬਾਦੀ ਕਈ ਗੁਣਾਂ ਵਧੀ ਹੈ | ਇਕ ਸਦੀ ਬਾਅਦ ਉਹ ਛਾ ਜਾਣਗੇ ਤੇ ਅਸੀਂ ਉਨ੍ਹਾਂ ਦੀ ਛਾਂ 'ਚ ਬੈਠਾਂਗੇ |
ਵੋਟ ਦਾ ਹੱਕ ਖੋਹ ਲਓ, ਹਜ਼ਾਰਾਂ ਮੀਆਂ-ਬੀਵੀ ਦਾ ਰੋਸ ਹੈ ਕਿ ਉਨ੍ਹਾਂ ਦੇ ਘਰ ਮਸਾਂ ਹੀ ਦੋ ਨਿਆਣੇ ਹਨ, ਪਰ ਜਦ ਵੋਟ ਪਾਉਣ ਗਏ ਤਾਂ ਵੋਟਰ ਲਿਸਟ 'ਚ ਉਨ੍ਹਾਂ ਦਾ ਨਾਂਅ ਹੀ ਨਹੀਂ |
ਪਤੈ, ਬਾਬਾ ਰਾਮਦੇਵ ਜਿਹੜੀਆਂ ਦਵਾਈਆਂ ਪਤੰਜਲੀ ਬਰਾਂਡ ਹੇਠ ਵੇਚਦਾ ਹੈ, ਉਨ੍ਹਾਂ 'ਚੋਂ ਇਕ ਦਾ ਨਾਂਅ ਹੈ 'ਪੁੱਤਰ ਬੀਜ', ਕਿੰਨਾ ਰੌਲਾ ਪਿਆ ਸੀ, ਇਸ 'ਤੇ ਕਿ ਬਾਬਾ ਆਪ ਆਬਾਦੀ ਵਧਾਉਣ ਲਈ ਏਦਾਂ ਦੀਆਂ ਦਵਾਈਆਂ ਵੇਚਦਾ ਹੈ | ਬਾਬੇ ਨੇ ਇਹ ਆਖ ਕੇ ਮਸਾਂ ਪਿੱਛਾ ਛੁਡਾਇਆ ਕਿ ਇਸ ਬੂਟੀ ਦਾ ਨਾਂਅ ਹੀ ਵੇਦਾਂ 'ਚ ਵੀ ਇਹੋ ਹੈ, ਇਸ ਦਾ 'ਪੁੱਤਰ ਜੰਮਣ' ਨਾਲ ਕੋਈ ਸਬੰਧ ਨਹੀਂ |
ਵੋਟ ਦਾ ਅਧਿਕਾਰ ਚਲਾ ਜਾਏਗਾ, ਕੀ ਇਸ ਡਰੋਂ ਲੋਕੀਂ ਦੋ ਤੋਂ ਵੱਧ ਨਿਆਣੇ ਜੰਮਣੋਂ ਡਰ ਜਾਣਗੇ?
'ਮੇਰੀ ਜੁੱਤੀ ਤੋਂ |'

ਘਰ

• ਪਰਿਵਾਰ ਇਕ ਬਗੀਚੀ ਵਾਂਗ ਹੁੰਦਾ ਹੈ ਅਤੇ ਔਰਤ ਇਸ ਦਾ ਮਾਲੀ ਹੁੰਦੀ ਹੈ | ਪਰਿਵਾਰ ਤੇ ਘਰ ਇਨਸਾਨ ਦੀ ਜ਼ਿੰਦਗੀ ਦਾ ਉਹ ਅਟੁੱਟ ਅੰਗ ਹੈ, ਜੋ ਉਸ ਦੇ ਜੀਵਨ ਵਿਚ ਅਹਿਮ ਸਥਾਨ ਰੱਖਦਾ ਹੈ | ਘਰ ਕਦੇ ਵੀ ਪਰਿਵਾਰ ਤੋਂ ਬਿਨਾਂ ਨਹੀਂ ਹੋ ਸਕਦਾ ਤੇ ਪਰਿਵਾਰ ਕਦੇ ਵੀ ਮੋਹ-ਪਿਆਰ, ਆਪਸੀ ਸਾਂਝ ਅਤੇ ਰਿਸ਼ਤਿਆਂ ਦੇ ਨਿੱਘ ਤੋਂ ਬਿਨਾਂ ਨਹੀਂ ਹੋ ਸਕਦਾ |
• ਘਰ ਉਹ ਥਾਂ ਹੈ ਜਿਥੇ ਮਨੁੱਖ ਦੇ ਪਿਆਰ ਤੇ ਸੱਧਰਾਂ ਪਲਦੀਆਂ ਹਨ |
• ਘਰ ਉਹ ਥਾਂ ਹੈ ਜਿਥੇ ਪਿਆਰ, ਖ਼ੁਸ਼ੀ ਤੇ ਸ਼ਾਂਤੀ ਹੁੰਦੀ ਹੈ ਤੇ ਜਿਥੇ ਮਿੱਤਰ ਤੇ ਰਿਸ਼ਤੇਦਾਰ ਰਲ ਮਿਲ ਕੇ ਹੱਸਦੇ ਤੇ ਆਨੰਦ ਮਾਣਦੇ ਹਨ |
• ਪ੍ਰੇਮ ਅਤੇ ਮਿਲਾਪ ਨੂੰ ਘਰ ਕਿਹਾ ਜਾਂਦਾ ਹੈ ਨਾ ਕਿ ਝਗੜੇ ਤੇ ਲੜਾਈ ਨੂੰ | ਘਰ ਦੀ ਖਟਪਟੀ ਸੁਖੀ ਘਰ ਨੂੰ ਵੀ ਨਰਕ ਬਣਾ ਦਿੰਦੀ ਹੈ |
• ਆਪਣੀ ਔਰਤ ਬਿਨਾਂ ਘਰ ਦੇ ਅਰਥ ਹੀ ਬਦਲ ਜਾਂਦੇ ਹਨ ਅਤੇ ਆਦਮੀ ਦੇ ਜਿਊਣ ਦਾ ਢੰਗ-ਤਰੀਕਾ ਬਦਲ ਜਾਂਦਾ ਹੈ |
• ਇਕ ਮਕਾਨ ਉਸ ਵੇਲੇ ਤੱਕ ਘਰ ਨਹੀਂ ਬਣ ਸਕਦਾ ਜਦ ਤੱਕ ਉਸ ਵਿਚ ਸਰੀਰ ਅਤੇ ਦਿਮਾਗ ਦੋਵਾਂ ਲਈ ਅੱਗ ਅਤੇ ਭੋਜਨ ਨਾ ਹੋਵੇ |
• ਪੁਰਾਣੇ ਦਿਨਾਂ ਵਿਚ ਘਰ ਵਿਚ ਅਜੀਬ ਰਿਸ਼ਤਾ ਸੀ | ਦਰਵਾਜ਼ੇ ਵੀ ਆਪਸ ਵਿਚ ਗਲੇ ਮਿਲਦੇ ਸੀ | ਹੁਣ ਤਾਂ ਦਰਵਾਜ਼ਾ ਵੀ ਇਕੱਲਾ ਹੋ ਗਿਆ ਹੈ |
• ਇੱਟਾਂ ਪੱਥਰਾਂ ਨਾਲ ਬਣੇ ਕਿਸੇ ਮਕਾਨ ਨੂੰ ਵੀ ਓਨਾ ਚਿਰ ਘਰ ਨਹੀਂ ਕਿਹਾ ਜਾ ਸਕਦਾ ਜਿੰਨਾ ਚਿਰ ਉਸ ਵਿਚ ਮਾਪੇ ਨਾ ਬੈਠੇ ਹੋਣ ਜਾਂ ਉਨ੍ਹਾਂ ਦਾ ਸਤਿਕਾਰ ਨਾ ਹੋਵੇ |
• ਪੁਰਾਣੇ ਸਮਿਆਂ ਵਿਚ ਘਰ ਭਾਵੇਂ ਕੱਚੇ ਹੁੰਦੇ ਸੀ ਪਰ ਲੋਕ ਸੱਚੇ ਹੁੰਦੇ ਸੀ ਪਰ ਅੱਜਕਲ੍ਹ ਘਰ ਪੱਕੇ ਤੇ ਲੋਕ ਕੱਚੇ ਹੋ ਗਏ ਹਨ |
• ਸਾਡਾ ਮਨ ਤੇ ਦਿਮਾਗ ਵੀ ਘਰ ਵਾਂਗ ਹੀ ਹੈ | ਇਸ ਨੂੰ ਸਜਾਉਣ ਲਈ ਚੰਗੇ ਵਿਚਾਰ ਗ੍ਰਹਿਣ ਕਰਨੇ ਚਾਹੀਦੇ ਹਨ ਤੇ ਮਾੜੇ ਵਿਚਾਰ, ਮਾੜੀ ਸੋਚ ਨੂੰ ਕੂੜੇ ਤੇ ਜਾਲੇ ਵਾਂਗ ਮੰਨ 'ਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ |
• ਜਦੋਂ ਕੋਈ ਬਜ਼ੁਰਗ ਪੰਜਾਬ ਤੋਂ ਆਪਣਾ ਜੱਦੀ ਵੱਡਾ ਘਰ ਛੱਡ ਕੇ ਵਿਦੇਸ਼ ਵਿਚ ਆਪਣੇ ਪੁੱਤ ਕੋਲ ਜਾਂਦਾ ਹੈ ਤਾਂ ਉਸ ਨੂੰ ਉਹ ਘਰ ਮੰੁਡੇ ਦਾ ਘੱਟ ਤੇ ਨੂੰ ਹ ਦਾ ਜ਼ਿਆਦਾ ਲਗਦਾ ਹੈ ਤੇ ਜਦੋਂ ਬੇਟੀ ਕੋਲ ਰਹਿੰਦਾ ਹੈ ਤਾਂ ਉਹ ਘਰ ਬੇਟੀ ਦਾ ਨਹੀਂ ਜਵਾਈ ਦਾ ਲਗਦਾ ਹੈ | ਉਦੋਂ ਉਹ ਸੋਚਦਾ ਹੈ ਕਿ ਇਥੇ ਮੇਰਾ ਘਰ ਕਿਹੜਾ ਹੈ? ਪੋਤੇ-ਪੋਤਰੀਆਂ ਅਤੇ ਦੋਹਤੇ-ਦੋਹਤਰੀਆਂ ਆਪਣੇ ਮਾਂ-ਬਾਪ ਨੂੰ ਪੁੱਛਦੇ ਹਨ ਕਿ ਇਹ ਕੌਣ ਹੈ, ਇਸ ਦਾ ਘਰ ਕਿੱਥੇ ਹੈ? ਇਹ ਆਪਣੇ ਘਰ ਕਿਉਂ ਨਹੀਂ ਜਾਂਦਾ | ਇਹ ਸਭ ਕੁਝ ਵੇਖ-ਸੁਣ ਕੇ ਉਹ ਵਾਪਸ ਪੰਜਾਬ ਵਿਚ ਆਉਣਾ ਪਸੰਦ ਕਰਦਾ ਹੈ |
• ਪੰਜਾਬੀ ਦੇ ਕਿਸੇ ਸ਼ਾਇਰ ਨੇ 'ਘਰ' ਬਾਰੇ ਇੰਝ ਵੀ ਲਿਖਿਆ ਹੈ:
ਹੱਥ ਤੇ ਤੇਰਾ ਤੰਗ ਹੈ, ਰੀਝਾਂ ਸੀਮਤ ਰੱਖ,
ਕਰਜ, ਪਰਾਏ ਮਾਲ ਤੇ, ਰੱਖ ਕਦੇ ਨਾ ਅੱਖ |
ਦਸਦਾ ਜੀਵਨ ਜਾਚ ਏ, ਘਰ ਹੈ ਇਕ ਸਕੂਲ,
ਮਰਦ ਜੇ ਘੰੁਮਦਾ ਚਕ ਹੈ, ਔਰਤ ਘਰ ਦੀ ਚੂਲ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 99155-63406.

ਲਘੂ ਕਹਾਣੀਆਂ

ਸ਼ੱਕ
ਜਦੋਂ ਦਾ ਕੋਮਲ ਨੇ ਲੜਕੀ ਨੂੰ ਜਨਮ ਦਿੱਤਾ ਸੀ, ਉਹ ਕਾਫ਼ੀ ਉਦਾਸ ਰਹਿਣ ਲੱਗ ਪਈ ਸੀ | ਅੱਜ ਉਸ ਦੀ ਮੰਮੀ ਨੇ ਕੋਮਲ ਕੋਲੋਂ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ, 'ਕੀ ਗੱਲ ਧੀਏ ਤੂੰ ਜਦੋਂ ਦਾ ਲੜਕੀ ਨੂੰ ਜਨਮ ਦਿੱਤੈ ਬਹੁਤ ਹੀ ਉਦਾਸ-ਉਦਾਸ ਰਹਿਣ ਲੱਗ ਪਈ ਐਾ |'
ਕੋਮਲ ਆਪਣੀ ਮੰਮੀ ਨੂੰ ਉਦਾਸੀ ਦਾ ਕਾਰਨ ਦੱਸਦਿਆਂ ਬੋਲੀ, 'ਮੰਮੀ ਪਤਾ ਨਹੀਂ ਜਦੋਂ ਮੈਂ ਲੜਕੀ ਨੂੰ ਆਪਣੇ ਸਹੁਰੇ ਘਰ ਲੈ ਕੇ ਜਾਵਾਂਗੀ ਤਾਂ ਉਹ ਕੀ-ਕੀ ਬੋਲਣਗੇ |' ਨਹੀਂ ਧੀਏ ਉਹ ਇਕ ਪੜਿ੍ਹਆ-ਲਿਖਿਆ ਪਰਿਵਾਰ ਆ, ਉਹ ਧੀ ਦੇ ਜਨਮ ਨੂੰ ਕਦੇ ਮਾੜਾ ਨਹੀਂ ਸਮਝਣਗੇ |' ਕੋਮਲ ਦੀ ਮੰਮੀ ਨੇ ਹੌਸਲਾ ਵਧਾਉਂਦਿਆਂ ਆਖਿਆ |
'ਪਰ ਮੰਮੀ ਆਪਣਾ ਪਰਿਵਾਰ ਵੀ ਤਾਂ ਪੜਿ੍ਹਆ-ਲਿਖਿਆ ਈ ਐ ਨਾ, ਜਦੋਂ ਦੀ ਭਾਬੀ ਜੀ ਦੇ ਘਰ ਲੜਕੀ ਪੈਦਾ ਹੋਈ ਐ ਤੁਸੀਂ ਵੀ ਤਾਂ ਉਸ ਨਾਲ ਚੰਗਾ ਵਿਹਾਰ ਨਹੀਂ ਨਾ ਕਰ ਰਹੇ | ਤੁਹਾਡਾ ਇਹ ਰਵੱਈਆ ਵੇਖ ਕੇ ਹੀ ਮੇਰੇ ਮਨ ਅੰਦਰ ਵੀ ਸ਼ੱਕ ਪੈਦਾ ਹੋ ਰਹੀ ਹੈ |' ਹੁਣ ਕੋਮਲ ਦੀ ਮੰਮੀ ਕੋਲ ਕੋਮਲ ਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ |

-ਜਗਤਾਰ ਸਮਾਲਸਰ
ਏਲਨਾਬਾਦ, ਜ਼ਿਲ੍ਹਾ ਸਿਰਸਾ (ਹਰਿਆਣਾ) | ਮੋਬਾ : 094670-95953.

ਜੱਚਾ-ਬੱਚਾ
ਪਿੰਡੋਂ ਜਾ ਕੇ ਸ਼ਹਿਰ ਵਿਚ ਵਸੇ ਸਕੂਲ ਦੇ ਹੈੱਡਮਾਸਟਰ ਸਾਹਬ ਦੀ ਨੂੰ ਹ ਦੇ ਵੱਡੇ ਅਪ੍ਰੇਸ਼ਨ ਨਾਲ ਪਰੀਆਂ ਵਰਗੀ ਸੋਹਣੀ ਕੁੜੀ ਨੇ ਜਨਮ ਲਿਆ | ਪਰਿਵਾਰ ਦੇ ਸਾਰੇ ਮੈਂਬਰ ਪਹਿਲਾ ਬੱਚਾ ਘਰ ਵਿਚ ਆਉਣ ਕਾਰਨ ਬਹੁਤ ਖੁਸ਼ ਸਨ | ਨੂੰ ਹ ਨੂੰ ਵੀ ਆਪਣੀ ਜ਼ਿੰਦਗੀ ਭਰੀ-ਭਰੀ ਮਹਿਸੂਸ ਹੋਣ ਲੱਗੀ | ਬੱਚੀ ਦੇ ਜਨਮ ਤੋਂ ਦੂਸਰੇ ਦਿਨ ਪਿੰਡ ਵਿਚੋਂ ਇਕ ਸ਼ਰੀਕਣ ਜੱਚਾ-ਬੱਚੇ ਦਾ ਪਤਾ ਲੈਣ ਹਸਪਤਾਲ ਆਈ ਤੇ ਜੱਚਾ ਦੇ ਕੋਲ ਜਾ ਕੇ ਮੂੰਹ ਬਣਾ ਕੇ ਕਹਿਣ ਲੱਗੀ, 'ਧੀਏ ਪੇਟ ਵੀ ਚਿਰਵਾਇਆ ਤੂੰ ਪਰ ਤੇਰੇ ਹੱਥ ਫਿਰ ਵੀ ਕੁਝ ਨਾ ਆਇਆ |' ਉਸ ਦੇ ਇਨ੍ਹਾਂ ਸ਼ਬਦਾਂ ਨੇ ਜੱਚੇ ਦੇ ਚਿਹਰੇ ਦੀ ਖੁਸ਼ੀ ਖ਼ਤਮ ਕਰਨ ਦੇ ਨਾਲ-ਨਾਲ ਮੈਨੂੰ ਵੀ ਸਾਰੀ ਰਾਤ ਸੌਣ ਨਾ ਦਿੱਤਾ |

-ਮੁਹੰਮਦ ਬਸ਼ੀਰ
ਮਲੇਰਕੋਟਲਾ ਮੋਬਾ : 94171-58300.

ਆਧੁਨਿਕ ਸਰਾਪ
ਦੋ ਗੁਆਂਢਣਾਂ ਆਪਸ ਵਿਚ ਲੜ ਰਹੀਆਂ ਸਨ! ਇਕ-ਦੂਜੇ 'ਤੇ ਮਿਹਣਿਆਂ ਦੀ ਵਰਖਾ ਕੀਤੀ ਜਾ ਰਹੀ ਸੀ! ਦੋਨਾਂ ਨੇ ਇਕ-ਦੂਜੇ ਦੇ ਪੋਤੜੇ ਫਰੋਲਣ ਵਿਚ ਕੋਈ ਕਸਰ ਨਹੀਂ ਸੀ ਛੱਡੀ | ਫਿਰ ਇਕ ਨੇ ਦੋਵੇਂ ਹੱਥ ਉੱਪਰ ਨੂੰ ਕਰਦਿਆਂ ਜ਼ਹਿਰੀਲੇ ਸ਼ਬਦਾਂ ਦਾ ਅਗਨਬਾਣ ਛੱਡਿਆ, 'ਨੀ, ਮੈਂ ਤਾਂ ਕਹਿਨੀ ਆਂ, ਤੇਰਾ ਬਹਿ ਜੇ ਬੇੜਾ, ਤੇਰਾ ਕੱਖ ਨਾ ਰਹੇ! ਤੇਰੀਆਂ ਕੀਤੀਆਂ ਤੇਰੇ ਮੂਹਰੇ ਆਉਣ... |'
ਫਿਰ ਦੂਜੀ ਨੇ ਉਹਦੇ ਵੱਲ ਅੱਗ ਵਰਸਾਉਂਦੀਆਂ ਨਜ਼ਰਾਂ ਨਾਲ ਸਰਾਪ ਦਾ ਤੀਰ ਛੱਡਿਆ, 'ਰੱਬ ਕਰੇ, ਥੋਡੇ ਸਾਰੇ ਟੱਬਰ ਨੂੰ ਡੇਂਗੂ ਹੋ ਜੇ!'
ਦੂਜੀ ਧਿਰ ਦੇ ਡੇਂਗੂ ਵਾਲੇ ਆਧੁਨਿਕ ਸ਼ਰਾਪ ਨੂੰ ਸੁਣ ਕੇ ਆਲੇ-ਦੁਆਲੇ ਖੜ੍ਹੇ ਤਮਾਸ਼ਬੀਨ ਮੁਸਕਰਾ ਰਹੇ ਸਨ |

-ਮੋਹਨ ਸ਼ਰਮਾ
ਪ੍ਰੋਜੈਕਟ ਡਾਇਰੈਕਟਰ, ਨਸ਼ਾ ਛੁਡਾਊ ਕੇਂਦਰ, ਸੰਗਰੂਰ |
ਮੋਬਾਈਲ : 94171-48866.

ਕਹਾਣੀ: ਦੁੰਬੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮੈਂ ਆਇਆ ਤਾਂ ਅਚਾਨਕ ਹੀ ਉਹ ਮੁੰਡਾ ਜ਼ੋਰ ਨਾਲ ਮੈਨੂੰ ਚਿੰਬੜ ਗਿਆ | ਸਿਪਾਹੀ ਨੇ ਛੁਡਾਇਆ ਉਸ ਤੋਂ, ਮੈਨੂੰ ਸਮਝ ਨਾ ਆਵੇ ਮੈਂ ਕੀ ਕਰਾਂ |
ਉਸ ਦੇ ਮਾਂ-ਪਿਓ ਦਾ ਪੁੱਛਿਆ ਤਾਂ ਕੋਈ ਜਵਾਬ ਨਹੀਂ ਦੇ ਸਕਿਆ | ਬਹੁਤ ਡਰਿਆ ਹੋਇਆ ਸੀ | ਕੰਬ ਰਿਹਾ ਸੀ | ਮੈਂ ਉਸ ਨੂੰ ਭੱਜ ਜਾਣ ਲਈ ਕਿਹਾ, ਪਰ ਉਹ ਗਿਆ ਨਹੀਂ, ਮੈਂ ਉਸ ਨੂੰ ਜੀਪ 'ਤੇ ਬਿਠਾ ਕੇ ਪਿਛਲੀ ਚੌਾਕੀ ਵਿਚ ਲੈ ਗਿਆ | ਰੋਟੀ ਸੋਟੀ ਦਿੱਤੀ ਅਤੇ ਇਕ ਨੁੱਕਰ ਵਿਚ ਬਿਸਤਰਾ ਡਾਹ ਕੇ ਪੈ ਜਾਣ ਲਈ ਕਹਿ ਦਿੱਤਾ | ਜਵਾਨਾਂ ਨੂੰ ਕਹਿ ਦਿੱਤਾ, ਕਿਸੇ ਨਾਲ ਜ਼ਿਕਰ ਨਾ ਕਰਨ | ਅਸੂਲਣ ਉਹ ਸਾਡਾ 'ਪਰੀਜ਼ਨਰ ਆਫ ਵਾਰ' ਸੀ ਅਤੇ ਮੇਰਾ ਫਰਜ਼ ਬਣਦਾ ਸੀ ਕਿ ਮੈਂ 'ਹੈਡਕਵਾਟਰ' ਖ਼ਬਰ ਕਰਾਂ ਅਤੇ ਦੂਜੇ ਕੈਦੀਆਂ ਨਾਲ ਜੇਲ੍ਹ ਵਿਚ ਪਾ ਦੇਵਾ |
ਪਤਾ ਨਹੀ ਕਿਉਂ ਉਸ ਦੀਆਂ ਮਾਸੂਮ ਜਿਹੀਆਂ ਅੱਖਾਂ ਨੂੰ ਵੇਖ ਕੇ ਜੀਅ ਨਹੀਂ ਕੀਤਾ, ਕਿ ਉਹ ਇੰਝ ਦੀ ਆਫ਼ਤ ਵਿਚੋਂ ਗੁਜ਼ਰੇ |
ਅਗਲੇ ਦਿਨ ਦਫ਼ਤਰ ਸਮੇਂ ਮੈਂ ਆਪਣੇ ਬਿੱਲੇ ਸ਼ਿੱਲੇ ਲਾਹ ਕੇ ਉਸੇ ਬਾਰਡਰ ਵਾਲੇ ਪਿੰਡ ਗਸ਼ਤ ਕਰਨ ਚਲਾ ਗਿਆ | ਪਿੰਡ ਤੋਂ ਜ਼ਰਾ ਹਟ ਕੇ ਇਕ ਖੇਤ ਸੀ | ਦੂਰ ਟਿਊਬਵੈੱਲ 'ਤੇ ਇਕ ਬਜ਼ੁਰਗ ਸਰਦਾਰ ਨੂੰ ਹੱਥ ਮੂੰਹ ਧੋਂਦਿਆਂ ਵੇਖਿਆ ਤਾਂ ਆਵਾਜ਼ ਦੇ ਦਿੱਤੀ 'ਸਰਦਾਰ ਜੀ ਇੱਧਰ ਆਵੋ!' ਹੱਥ ਦੇ ਇਸ਼ਾਰੇ ਨਾਲ ਪਾਸ ਬੁਲਾਇਆ ਤਾਂ ਆਪਣੀ ਪਗੜੀ ਦੇ ਸ਼ਮਲੇ ਨਾਲ ਮੂੰਹ ਪੂੰਝਦਾ ਹੋਇਆ ਆ ਗਿਆ | 'ਤੁਸੀਂ ਗਏ ਨਹੀ'?
ਬੜੀ ਹੈਰਾਨੀ ਨਾਲ ਪੁੱਛਿਆ ਉਸਨੇ 'ਕਿੱਥੇ'?
'ਪਿੰਡ ਛੱਡ ਕੇ ਚਲੇ ਗਏ ਸਾਰੇ | ਤੁਸੀਂ ਨਹੀਂ ਗਏ'?
ਉਸਨੇ ਹੱਥ ਚੁੱਕ ਕੇ ਮੇਹਣਾ ਮਾਰਿਆ, 'ਲੈ ! ਪਿੰਡ ਤਾਂ ਉਸ ਵੱਲ ਛੱਡ ਆਇਆ ਸੀ | ਤੇਰੇ ਕੋਲ ! ਹੁਣ ਖ਼ੇਤ ਲੈਣ ਆਇਆ ਹੈ'?
ਸਰਦਾਰ ਗੁੱਸੇ ਵਿਚ ਲੱਗ ਰਿਹਾ ਸੀ | ਮੈਂ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੱਸਿਆ 'ਸੁਚੀਤਗੜ੍ਹ ਤੋਂ ਸੱਤ ਅੱਠ ਸਾਲ ਦਾ ਇਕ ਮੁੰਡਾ ਉਸ ਪਾਸੇ ਆ ਗਿਆ ਹੈ | ਉਸ ਦੇ ਮਾਂ-ਪਿਓ ਉਸ ਨੂੰ ਛੱਡ ਕੇ ਭੱਜ ਗਏ ਹਨ |'
'ਤਾਂ'?
'ਉਸ ਨੂੰ ਲੈ ਆਵਾਂ ਤਾਂ ਉਸ ਦੇ ਮਾਂ-ਪਿਓ ਤੱਕ ਪੁੱਜਦਾ ਕਰ ਦੇਵੋਗੇ'?
ਸਰਦਾਰ ਸੋਚੀਂ ਪੈ ਗਿਆ | ਥੋੜ੍ਹੀ ਦੇਰ ਮਗਰੋਂ ਉਸ ਨੇ ਮੁੰਡੀ ਹਿਲਾਈ 'ਠੀਕ ਹੈ'
ਮੈਂ ਕਿਹਾ ਸ਼ਾਮੀਂ ਪੰਜ ਵਜੇ ਆ ਜਾਵਾਂ | ਮੈਂ ਲੈ ਕੇ ਆਵਾਂਗਾ |'
ਕੈਪਟਨ ਸ਼ਾਹੀਨ ਨੇ ਕਿਹਾ 'ਪੀਲੇ-ਪੀਲੇ ਦੰਦਾਂ ਵਾਲਾ ਅਜਿਹਾ ਹਾਸਾ ਮੈਂ ਪਹਿਲਾਂ ਕਦੇ ਨਹੀਂ ਸੀ ਤੱਕਿਆ |' ਸਰਦਾਰ ਨੇ ਹੱਸ ਕੇ ਕਿਹਾ .... 'ਉਸ ਨੂੰ ਛੱਡ ਦੇ, ਮੈਨੂੰ ਲੈ ਜਾ | ਮੇਰਾ ਪਿੰਡ ਉਸ ਵੱਲ ਹੈ | ਸਿਆਲਕੋਟ ਤੋਂ ਅੱਗੇ.... ਛੱਜਰਾ'! ਅਤੇ ਝੂਮਦਾ ਹੋਇਆ ਵਾਪਸ ਚਲਾ ਗਿਆ | ਪਿੰਡ ਦੇ ਨਾਂ ਤੋਂ ਹੀ ਮਸਤ ਹੋ ਗਿਆ |
ਉਸ ਸ਼ਾਮ ਮੈਂ ਜਾ ਨਹੀਂ ਸਕਿਆ | ਸਾਡਾ ਕਮਾਂਡਰ ਦੌਰੇ 'ਤੇ ਆ ਗਿਆ 'ਤੇ ਉਸ ਨੂੰ ਲੁਕੋ ਕੇ ਰੱਖਣ ਵਿਚ ਸਮਝੋ ਮੇਰੀ ਜਾਨ ਹੀ ਨਿਕਲ ਗਈ | ਖਵਾ ਪਿਆ ਕੇ ਮੈਂ ਉਸਨੂੰ ਕੰਟਰੋਲ ਰੂਮ ਦੀ ਪਰਛੱਤੀ 'ਤੇ ਲੁਕੋ ਰੱਖਿਆ ਸੀ | ਛੇਤੀ-ਛੇਤੀ ਕੱਢਿਆ ਤੇ ਪਿੱਛੇ ਪਖਾਨੇ ਵਿਚ ਲੁਕੋ ਦਿੱਤਾ | ਕਮਾਂਡਰ ਜਦੋਂ ਕੰਟਰੋਲ ਰੂਮ ਵਿਚ ਆਇਆ ਤਾਂ ਉੱਥੋਂ ਕੱਢ ਕੇ ਸਟੋਰ ਰੂਮ ਦੀਆਂ ਬੋਰੀਆਂ ਵਿਚ ਲੁਕੋ ਦਿੱਤਾ | ਸਾਰਿਆਂ ਦੇ ਭਾਅ ਦੀ ਬਣੀ ਹੋਈ ਸੀ, ਕਿਉਂਕਿ ਕਾਨੂੰਨਨ ਇਹ ਜੁਰਮ ਸੀ ਜੇ ਪਤਾ ਲੱਗ ਜਾਂਦਾ ਤਾਂ ਸਾਡੇ ਕਈ ਅਫ਼ਸਰ ਸਸਪੈਂਡ ਹੋ ਸਕਦੇ ਸਨ | ਇਕ ਵਾਰੀ ਤਾਂ ਜੀਅ ਕੀਤਾ ਕਿ ਦੋ ਸਿਪਾਹੀਆਂ ਨੂੰ ਕਹਾਂ ਕਿ ਬੋਰੀ ਵਿਚ ਪਾ ਕੇ ਸਰਦਾਰ ਦੇ ਖੇਤ ਵਿਚ ਸੁੱਟ ਆਉਣ | ਜਦੋਂ ਤੱਕ ਕਮਾਂਡਰ ਰਿਹਾ ਸਾਡੀ ਜਾਨ ਸੁੱਕੀ ਰਹੀ |
ਬੰਗਾਲ ਦੇ ਐਕਸ਼ਨ ਦੀਆਂ ਖ਼ਬਰਾਂ ਆ ਰਹੀਆਂ ਸਨ | ਜੋ ਬਹੁਤ ਉਦਾਸ ਕਰਨ ਵਾਲੀਆਂ ਸਨ | ਭਾਰਤੀ ਫ਼ੌਜਾਂ ਮੁਕਤੀਵਾਹਿਨੀ ਦਾ ਸਾਥ ਦੇ ਰਹੀਆਂ ਸਨ ਅਤੇ ਯਾਹੀਆ ਖਾਨ......... ਖੈਰ ਛੱਡੋ |' ਉਹ ਚੁੱਪ ਹੋ ਗਏ |
ਇਕ ਚੁੱਪ ਜਿਹੀ, ਕੈਪਟਨ ਦੀਆਂ ਅੱਖਾਂ ਸਿਲੀਆਂ ਹੋਣ ਲੱਗ ਪਈਆਂ, ਬੋਲੇ 'ਅਗਲੇ ਦਿਨ ਫ਼ੌਜ ਦੀਆਂ ਟੁਕੜੀਆਂ ਦੀ ਬਹੁਤ ਮੂਵਮੈਂਟ ਰਹੀ | ਸਾਰਾ ਦਿਨ ਨਿਕਲ ਗਿਆ | ਸ਼ਾਮ ਦਾ ਵੇਲਾ ਸੀ ਅਤੇ ਸੂਰਜ ਵਾਪਸ ਜਾਣ ਵਾਲਾ ਸੀ ਉਦੋਂ ਉਸ ਮੁੰਡੇ ਨੂੰ ਲੈ ਕੇ ਬਾਰਡਰ ਲਾਈਨ ਪੁੱਜਾ | ਮੈਨੂੰ ਹੈਰਾਨੀ ਹੋਈ | ਸਰਦਾਰ ਮੇਰੀ ਉਡੀਕ ਕਰ ਰਿਹਾ ਸੀ | ਚਾਰ-ਪੰਜ ਜਵਾਨਾਂ ਦੀ ਟੁਕੜੀ ਵੀ ਉਸਦੇ ਨਾਲ ਸੀ | ਉਨ੍ਹਾਂ ਵਿਚੋਂ ਇਕ ਨੇ ਪੁੱਛਿਆ 'ਕੈਪਟਨ ਹੋ ਜਾਂ ਮੇਜਰ'? ਫਰੰਟ 'ਤੇ ਸਾਡੇ ਫੀਤੇ ਨਹੀ ਲੱਗੇ ਹੁੰਦੇ, ਫਿਰ ਵੀ ਕੋਈ ਵੱਡਾ ਅਫ਼ਸਰ ਹੋਵੇ ਤਾਂ ਸਿਆਣਿਆ ਜਾਂਦਾ ਹੈ | ਉਹ ਵੀ ਕੋਈ ਕੈਪਟਨ ਮੇਜਰ ਹੀ ਸੀ | ਮੈਂ ਅੱਗੇ ਵੱਧ ਕੇ ਹੱਥ ਮਿਲਾਇਆ | ਮੁੰਡਾ ਉਨ੍ਹਾਂ ਦੇ ਹਵਾਲੇ ਕਰ ਦਿੱਤਾ |
'ਇੱਥੇ ਸੁਚੀਤਗੜ੍ਹ ਦਾ ਹੈ | ਘਰ ਵਿਚ ਹੀ ਲੁਕਿਆ ਬੈਠਾ ਸੀ |'
ਅਫਸਰ ਨੇ ਜ਼ਰਾ ਸਖ਼ਤੀ ਨਾਲ ਪੁੱਛਿਆ ' ਕਿਉਂ ਓਏ? ਕਿੱਥੋਂ ਦਾ ਹੈਂ? ਮਾਂ-ਬਾਪ ਕੌਣ ਹਨ ਤੇਰੇ?'
ਮੁੰਡਾ ਫਿਰ ਡਰ ਗਿਆ | ਅੱਖਾਂ ਚੁੱਕ ਕੇ ਮੇਰੇ ਵੱਲ ਤੱਕਣ ਲੱਗਾ ਬੋਲਿਆ, 'ਚਾਚਾ ਮੈਂ ਇੱਥੋਂ ਦਾ ਨਹੀ ਹਾਂ | ਉਸ ਪਾਸੇ ਦਾ ਹਾਂ |'
ਉਸ ਨੇ ਸਾਡੇ ਵੱਲ ਇਸ਼ਾਰਾ ਕਰਕੇ ਕਿਹਾ, 'ਸਿਆਲਕੋਟ ਤੋਂ ਅੱਗੇ ਛੱਜਰਾ ਦਾ ਹਾਂ |' ਸਾਰੇ ਹੈਰਾਨ ਰਹਿ ਗਏ |
ਮੈਂ ਸਰਦਾਰ ਵੱਲ ਵੇਖਿਆ | ਉਸ ਦੇ ਪੀਲੇ-ਪੀਲੇ ਦੰਦ ਨਿਕਲ ਆਏ | ਉਸ ਨੇ ਅੱਗੇ ਵੱਧ ਕੇ ਮੁੰਡੇ ਦੇ ਸਿਰ 'ਤੇ ਹੱਥ ਰੱਖ ਦਿੱਤਾ | ਡੁਲ੍ਹਦੀਆਂ ਅੱਖਾਂ ਨਾਲ ਪੁਛਿਆ 'ਅੱਛਾ ਛੱਜਰਾਂ ਦਾ ਹੈ ਤੂੰ?'
ਮੈਂ ਝਿੜਕ ਕੇ ਪੁੱਛਿਆ 'ਤਾਂ ਇੱਥੇ ਕੀ ਕਰ ਰਿਹਾ ਸੀ ਤੂੰ'?
ਮੁੰਡੇ ਦੇ ਅੱਥਰੂ ਨਿਕਲ ਆਏ ਬੋਲਿਆ 'ਸਕੂਲੋਂ ਭੱਜ ਆਇਆ ਸੀ ਲੜਾਈ ਤੱਕਣ!'
ਕੈਪਟਨ ਸ਼ਾਹੀਨ ਦੱਸ ਰਹੇ ਸਨ 'ਯਕੀਨ ਕਰਿਓ ਅਸੀਂ ਦੋਵੇਂ ਫ਼ੌਜੀ ਉਸ ਦੇ ਸਾਹਮਣੇ ਦੋ ਬੇਵਕੂਫ ਮਾਸਟਰਾਂ ਵਾਂਗ ਖੜੇ੍ਹ ਸੀ ਅਤੇ ਸਾਡੀਆਂ ਸ਼ਕਲਾਂ ਦੁੰਬਿਆਂ ਵਾਂਗ ਲੱਗ ਰਹੀਆਂ ਸਨ |
(ਸਮਾਪਤ)

-ਮੋਬਾਈਲ : 98141-77954

ਕਹਾਣੀ: ਮੁਤਬੰਨਾ

ਦਰਵਾਜ਼ੇ ਦੀ ਘੰਟੀ ਵੱਜੀ, ਨੀਰਾ ਨੇ ਆ ਕੇ ਦਰਵਾਜ਼ਾ ਖੋਲਿ੍ਹਆ | ਪੰਦਰਾਂ ਕੁ ਵਰਿ੍ਹਆਂ ਦਾ ਨੌਜਵਾਨ ਦਰਵਾਜ਼ੇ 'ਤੇ ਖਲੋਤਾ ਸੀ | ਵੇਖਦਿਆਂ ਹੀ ਉਹ ਚੌਾਕ ਗਈ | ਨੌਜਵਾਨ ਦੀ ਸ਼ਕਲ ਅੰਕੁਰ ਨਾਲ ਕਿੰਨੀ ਮਿਲਦੀ ਸੀ, ਜਿਵੇਂ ਉਸ ਦੀ ਡੁਪਲੀਕੇਟ ਕਾਪੀ ਹੋਵੇ |
ਅੰਕੁਰ ਜੀ ਹਨ?'
'ਉਹ ਤਾਂ ਨਹੀਂ ਹਨ | ਪਰ ਤੁਸੀਂ?'
'ਤੁਸੀਂ ਮੈਨੂੰ ਅੰਦਰ ਆਉਣ ਦੀ ਇਜਾਜ਼ਤ ਦਿਓ ਤਾਂ ਮੈਂ ਅਰਜ਼ ਕਰਾਂ |'
'ਆਓ |'
'ਡਰਾਇੰਗ ਰੂਮ ਵਿਚ ਸੋਫੇ 'ਤੇ ਬੈਠ ਕੇ ਨੀਰਾ ਨੇ ਸਵਾਲੀਆ ਨਜ਼ਰਾਂ ਨਾਲ ਨੌਜਵਾਨ ਵੱਲ ਤੱਕਿਆ |
'ਤੁਸੀਂ ਉਨ੍ਹਾਂ ਦੀ ਪਤਨੀ ਹੋ ਨਾ?'
'ਹਾਂ |'
'ਜੀ, ਮੈਂ ਉਨ੍ਹਾਂ ਦੀ ਦੋਸਤ ਕਾਮਨਾ ਦਾ ਬੇਟਾ ਹਾਂ |'
'ਕਾਮਨਾ?' ਇਹ ਨਾਂਅ ਤਾਂ ਮੈਂ ਕਦੀ ਨਹੀਂ ਸੁਣਿਆ |'
'ਹੋ ਸਕਦਾ ਹੈ ਨਾ ਸੁਣਿਆ ਹੋਵੇ, ਅੰਕੁਰ ਜੀ ਕਦੋਂ ਤੱਕ ਆਉਣਗੇ?'
'ਆਉਣ ਵਾਲੇ ਹੀ ਹਨ | ਤੁਹਾਨੂੰ ਕੋਈ ਕੰਮ ਹੈ ਉਨ੍ਹਾਂ ਨਾਲ?'
'ਜੀ, ਆ ਜਾਣਗੇ ਤਾਂ ਅਰਜ਼ ਕਰਾਂਗਾ | ਉਂਜ ਤੁਸੀਂ ਮੈਨੂੰ ਤੂੰ ਆਖ ਸਕਦੇ ਹੋ |'
'ਚੱਲ ਠੀਕ ਹੈ | ਕੀ ਪੀਏਾਗਾ ਚਾਹ ਜਾਂ ਠੰਢਾ?'
'ਜੀ, ਇਕ ਕੱਪ ਚਾਹ ਪੀ ਲਵਾਂਗਾ |'
ਉਠ ਕੇ ਕਿਚਨ ਵੱਲ ਚਲੀ ਗਈ ਨੀਰਾ | ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਸ ਨੌਜਵਾਨ ਨੂੰ ਅੰਕੁਰ ਨਾਲ ਅਜਿਹਾ ਕੀ ਕੰਮ ਸੀ ਜੋ ਉਸ ਨੂੰ ਨਹੀਂ ਦੱਸਿਆ ਜਾ ਸਕਦਾ ਸੀ | ਖ਼ੈਰ ਉਸ ਨੇ ਚਾਹ ਬਣਾ ਕੇ ਨੌਜਵਾਨ ਨੂੰ ਦਿੱਤੀ ਅਤੇ ਬੋਲੀ, 'ਤੂੰ ਆਰਾਮ ਨਾਲ ਚਾਹ ਪੀ, ਮੈਂ ਆਪਣੀ ਬੇਟੀ ਨੂੰ ਹੋਮਵਰਕ ਕਰਾਉਣਾ ਹੈ | ਉਹ ਵੀ ਆਉਣ ਵਾਲੇ ਹੀ ਹਨ |'
ਅਤੇ ਉਹ ਉਠ ਕੇ ਨਾਲ ਵਾਲੇ ਕਮਰੇ ਵੱਲ ਚਲੀ ਗਈ, ਜਿਥੇ ਉਸ ਦੀ ਪੰਜ ਵਰਿ੍ਹਆਂ ਦੀ ਬੇਟੀ ਉਡੀਕ ਰਹੀ ਸੀ ਕਿ ਮੰਮੀ ਆਵੇ ਤੇ ਹੋਮਵਰਕ ਕਰਾਵੇ |
ਅੰਕੁਰ ਨੇ ਡਰਾਇੰਗ ਰੂਮ ਵਿਚ ਕਦਮ ਰੱਖਿਆ ਤਾਂ ਆਪਣੀ ਹੀ ਸ਼ਕਲ ਦਾ ਨੌਜਵਾਨ ਸਾਹਮਣੇ ਬੈਠਾ ਵੇਖ ਕੇ ਹੈਰਾਨ ਰਹਿ ਗਿਆ | ਨੌਜਵਾਨ ਨੇ ਉਠ ਕੇ ਉਸ ਦੇ ਪੈਰ ਛੂਹੇ ਅਤੇ ਆਖਿਆ, 'ਜੀ ਮੁਆਫ਼ ਕਰਨਾ, ਬਿਨਾਂ ਖ਼ਬਰ ਦਿੱਤਿਆਂ ਆ ਵੱਜਿਆ ਹਾਂ |'
'ਪਰ ਤੂੰ ਹੈਾ ਕੌਣ? ਮੈਂ ਤਾਂ ਤੈਨੂੰ ਨਹੀਂ ਜਾਣਦਾ |'
'ਜੀ, ਤੁਸੀਂ ਮੈਨੂੰ ਤਾਂ ਨਹੀਂ ਜਾਣਦੇ ਪਰ ਜਮਸ਼ੇਦਪੁਰ ਦੀ ਕਾਮਨਾ ਨੂੰ ਤਾਂ ਜਾਣਦੇ ਹੋਵੋਗੇ | ਮੈਂ ਉਨ੍ਹਾਂ ਦਾ ਬੇਟਾ ਹਾਂ |'
ਕਾਮਨਾ ਦਾ ਨਾਂਅ ਸੁਣਦਿਆਂ ਹੀ ਅੰਕੁਰ 'ਤੇ ਜਿਵੇਂ ਬਿਜਲੀ ਜਿਹੀ ਡਿੱਗ ਪਈ ਪਰ ਅੱਖਾਂ ਅਧ-ਮੀਟੀਆਂ ਜਿਹੀਆਂ ਕਰਕੇ ਉਸ ਨੇ ਪੁੱਛਿਆ, 'ਕੌਣ ਕਾਮਨਾ?'
'ਜੀ, ਸੋਲ੍ਹਾਂ ਵਰ੍ਹੇ ਪਹਿਲਾਂ ਤੁਸੀਂ ਦੋਵਾਂ ਨੇ ਇਕੱਠਿਆਂ ਏਡਜ਼ ਰੋਕੂ ਵਲੰਟੀਅਰ ਦੀ ਟ੍ਰੇਨਿੰਗ ਲਈ ਸੀ ਪਟਨਾ ਵਿਖੇ |'
ਸੁਣਦਿਆਂਸਾਰ ਹੀ ਸਭ ਕੁਝ ਯਾਦ ਆ ਗਿਆ ਅੰਕੁਰ ਨੂੰ | 16 ਵਰ੍ਹੇ ਪਹਿਲਾਂ ਪੋਸਟ ਗਰੈਜੂਏਟ ਵਿਦਿਆਰਥੀਆਂ ਦੇ ਤੌਰ 'ਤੇ ਉਨ੍ਹਾਂ ਨੇ ਆਪੋ-ਆਪਣੇ ਕਾਲਜ ਦੀ ਪ੍ਰਤੀਨਿਧਤਾ ਕੀਤੀ ਸੀ ਪੰਦਰਾਂ ਦਿਨਾਂ ਟ੍ਰੇਨਿੰਗ ਕੈਂਪ ਵਿਚ | ਉਹ ਬਨਾਰਸ ਤੋਂ ਸੀ ਅਤੇ ਕਾਮਨਾ ਜਮਸ਼ੇਦਪੁਰ ਤੋਂ | ਪਹਿਲੇ ਦਿਨ ਹੀ ਉਹ ਕਾਮਨਾ ਨੂੰ ਵੇਖ ਕੇ ਉਸ 'ਤੇ ਲੱਟੂ ਹੋ ਗਿਆ ਸੀ | ਸਾਧਿਆ ਹੋਇਆ ਸੁਤਵਾਂ ਸਰੀਰ, ਸੁਰਾਹੀਦਾਰ ਗਰਦਨ, ਵੱਡੀਆਂ-ਵੱਡੀਆਂ ਸ਼ਾਹ ਕਾਲੀਆਂ ਅੱਖਾਂ, ਘੰੁਗਰਾਲੇ ਵਾਲ | ਵੇਖਦਿਆਂ ਹੀ ਜੀਅ ਕੀਤਾ ਸੀ ਕਿ ਉਸਨੂੰ ਲੈ ਕੇ ਦੌੜ ਜਾਵੇ ਕਿਧਰੇ ਦੂਰ, ਕਿਸੇ ਅਜਿਹੀ ਥਾਂ ਜੋ ਸੰੁਨਸਾਨ ਵੀਰਾਨ ਹੋਵੇ | ਬਸ ਇਹ ਕੁੜੀ ਹੋਵੇ ਤੇ ਉਹ ਆਪ ਹੋਵੇ | ਅਤੇ ਫਿਰ ਅਸੀਂ ਦੋ ਵੀ ਦੋ ਨਾ ਰਹੀਏ, ਇਕ ਹੋ ਜਾਈਏ | ਘੁਲ ਜਾਣ ਸਾਡੇ ਸਾਹ ਇਕ-ਦੂਜੇ ਦੇ ਸਾਹਵਾਂ ਵਿਚ | ਪਰ ਅਜਿਹਾ ਕਰਨਾ ਸੰਭਵ ਨਹੀਂ ਸੀ | ਰਸਮੀ ਪਰਿਚੈ ਹੋਇਆ ਅਤੇ ਉਹ ਆਪੋ-ਆਪਣੇ ਕਮਰੇ ਵਿਚ ਚਲੇ ਗਏ |
ਸਾਰੀ ਰਾਤ ਕਾਮਨਾ ਉਸ ਦੇ ਦਿਲ-ਦਿਮਾਗ 'ਤੇ ਛਾਈ ਰਹੀ | ਅਗਲੇ ਦਿਨ ਉਸ ਨੇ ਯਤਨਪੂਰਬਕ ਕਾਮਨਾ ਨਾਲ ਦੋਸਤੀ ਕਰ ਲਈ | ਕਾਮਨਾ ਨੂੰ ਵੀ ਚੰਗਾ ਲੱਗਾ ਸੀ ਅੰਕੁਰ ਪਰ ਏਨਾ ਚੰਗਾ ਨਹੀਂ ਲੱਗਾ ਸੀ ਕਿ ਉਹ ਪਹਿਲ ਕਰ ਲੈਂਦੀ | ਅੰਕੁਰ ਦੇ ਪੈਰ ਉਸ ਵਲ ਵਧਦੇ ਗਏ ਤਾਂ ਉਹ ਵੀ ਉਸ ਵਿਚ ਦਿਲਚਸਪੀ ਲੈਣ ਲੱਗੀ ਅਤੇ ਉਨ੍ਹਾਂ ਦੀ ਦੋਸਤੀ ਪਿਆਰ ਵਿਚ ਬਦਲ ਗਈ |
ਕੈਂਪ ਸਮਾਪਤ ਹੋਇਆ ਤਾਂ ਦੋਵਾਂ ਨੇ ਆਪੋ-ਆਪਣੇ ਸ਼ਹਿਰ ਮੁੜਨ ਦੀ ਥਾਂ ਹੋਟਲ ਵਿਚ ਕਮਰਾ ਲੈ ਕੇ ਰਾਤ ਗੁਜ਼ਾਰੀ | ਗੱਲਾਂ ਸਨ ਕਿ ਮੁੱਕਣ ਵਿਚ ਹੀ ਨਹੀਂ ਆ ਰਹੀਆਂ ਸਨ | ਨਸ਼ੀਲੇ ਮਾਹੌਲ ਵਿਚ ਦੋਵੇਂ ਆਪੋ-ਆਪਣਾ ਅੰਤਰਮਨ ਖੋਲ੍ਹ ਕੇ ਇਕ-ਦੂਜੇ ਦੇ ਸਾਹਮਣੇ ਰੱਖ ਰਹੇ ਸਨ | ਫਿਰ ਚੁੱਪ ਨੇ ਆਪਣਾ ਕਬਜ਼ਾ ਜਮਾ ਲਿਆ | ਹੁਣ ਦੋਵਾਂ ਦੇ ਹੋਂਠ ਬੰਦ ਸਨ ਪਰ ਸਰੀਰ ਦਾ ਅੰਗ-ਅੰਗ, ਰੋਮ-ਰੋਮ ਬੋਲ ਰਿਹਾ ਸੀ | ਚੁੱਪ ਦੇ ਇਸ ਸ਼ੋਰ ਵਿਚ ਸਰੀਰਾਂ ਦੀ ਗਰਮੀ ਜ਼ੋਰ ਫੜ ਰਹੀ ਸੀ |
ਕੋਈ ਵਾਅਦਾ ਨਹੀਂ ਕੀਤਾ ਦੋਵਾਂ ਵਿਚੋਂ ਕਿਸੇ ਨੇ ਇਕੱਠਿਆਂ ਜੀਣ-ਮਰਨ ਦਾ | ਕੋਈ ਭਰੋਸਾ ਨਹੀਂ ਦਿਵਾਇਆ ਕਿਸੇ ਨੇ ਇਕੱਠਿਆਂ ਜ਼ਿੰਦਗੀ ਬਿਤਾਉਣ ਦਾ | ਚੁੱਪ ਵਿਚ ਭੋਗੇ ਰਸ ਨੂੰ ਆਪੋ-ਆਪਣੇ ਅੰਦਰ ਘੁਲਾਉਂਦੇ, ਉਸ ਦਾ ਆਨੰਦ ਮਾਣਦੇ, ਦੋਵੇਂ ਆਪੋ-ਆਪਣੇ ਸ਼ਹਿਰ ਚਲੇ ਗਏ |
ਦੋ-ਚਾਰ ਚਿੱਠੀਆਂ ਲਿਖੀਆਂ ਦੋਵਾਂ ਨੇ ਇਕ-ਦੂਜੇ ਨੂੰ ਅਗਲੇ ਪੰਦਰਾਂ-ਵੀਹਾਂ ਦਿਨਾਂ ਦੌਰਾਨ | ਫਿਰ ਕਾਮਨਾ ਨੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਤਾਂ ਚਿੱਠੀ-ਪੱਤਰ ਦਾ ਸਿਲਸਿਲਾ ਬੰਦਾ ਹੋ ਗਿਆ |
'ਹਾਂ ਯਾਦ ਆਇਆ | ਸਾਡੇ ਨਾਲ ਕੈਂਪ 'ਤੇ ਸੀ ਕਾਮਨਾ | ਤੇਰੀ ਮਾਤਾ ਜੀ ਹੈ ਉਹ? ਕੀ ਹਾਲ ਹੈ ਉਸ ਦਾ?'
'ਹਾਲ ਦੱਸਣ ਲਈ ਹੀ ਹਾਜ਼ਰ ਹੋਇਆ ਹਾਂ | ਪਹਿਲਾਂ ਤੁਸੀਂ ਠੀਕ ਤਰ੍ਹਾਂ ਨਾਲ ਯਾਦ ਤਾਂ ਕਰ ਲਵੋ ਕਾਮਨਾ ਨੂੰ |'
ਅੰਕੁਰ ਦੇ ਮਨ ਵਿਚ ਕੋਈ ਤੌਖਲਾ ਜਾਗ ਪਿਆ ਸੀ |
ਇਸ ਦੌਰਾਨ ਨੀਰਾ ਆਪਣੇ ਪਤੀ ਲਈ ਚਾਹ ਬਣਾ ਕੇ ਲੈ ਆਈ | ਆਮ ਤੌਰ 'ਤੇ ਸ਼ਾਮ ਦੀ ਚਾਹ ਪਤੀ-ਪਤਨੀ ਇਕੱਠੇ ਪੀਂਦੇ ਸਨ ਪਰ ਅੱਜ ਘਰ ਵਿਚ ਕੋਈ ਆਇਆ ਹੋਇਆ ਸੀ, ਇਸ ਲਈ ਉਹ ਆਪਣਾ ਕੱਪ ਲੈ ਕੇ ਬੇਟੀ ਦੇ ਕਮਰੇ ਵਿਚ ਚਲੀ ਗਈ | ਪਰ ਬੇਟੀ ਦੇ ਕਮਰੇ ਵਿਚ ਉਸ ਦਾ ਬਾਕੀ ਦਾ ਸਰੀਰ ਹੀ ਗਿਆ ਸੀ, ਕੰਨ ਡਰਾਇੰਗ ਰੂਮ ਵਿਚ ਹੀ ਰਹਿ ਗਏ ਸਨ |
'ਯਾਦ ਹੈ ਬਈ | ਕੈਂਪ ਦੌਰਾਨ ਸਾਡੀ ਦੋਸਤੀ ਹੋ ਗਈ ਸੀ |'
'ਤਾਂ ਫਿਰ ਅੱਜ ਤੱਕ ਤੁਸੀਂ ਕਦੀ ਨਹੀਂ ਸੋਚਿਆ ਕਿ ਆਪਣੀ ਦੋਸਤ ਦਾ ਹਾਲ ਹੀ ਪੁੱਛ ਲਿਆ ਜਾਵੇ?'
'ਓਏ ਨਹੀਂ | ਦੋ-ਚਾਰ ਚਿੱਠੀਆਂ ਆਈਆਂ ਸਨ ਉਸ ਦੀਆਂ | ਮੈਂ ਵੀ ਲਿਖੀਆਂ ਸੀ | ਫਿਰ ਉਸ ਨੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਤਾਂ ਮੈਂ ਸੋਚਿਆ ਨਹੀਂ ਚਾਹੁੰਦੀ ਹੋਵੇਗੀ, ਚਿੱਠੀ-ਪੱਤਰੀ ਜਾਰੀ ਰੱਖਣੀ |'
'ਤੁਹਾਡੀਆਂ ਉਹ ਚਿੱਠੀਆਂ ਅਜੇ ਵੀ ਉਨ੍ਹ ਯਾਦਗਾਰ ਦੇ ਤੌਰ 'ਤੇ ਸਾਂਭੀਆਂ ਹੋਈਆਂ ਹਨ |'
'ਅੱਛਾ! ਕੀ ਹਾਲ ਹੈ ਉਸ ਦਾ?'
'ਕਿਸੇ ਸਮੇਂ ਵੀ ਉਨ੍ਹਾਂ ਦਾ ਦਿਹਾਂਤ ਹੋ ਸਕਦਾ ਹੈ |'
'ਕੀ ਹੋਇਆ ਉਸ ਨੂੰ ?' ਤੌਖਲੇ ਨੇ ਵੀ ਆਕਾਰ ਲੈ ਲਿਆ ਸੀ ਅਤੇ ਸੱਚਮੁੱਚ ਪ੍ਰੇਸ਼ਾਨ ਵੀ ਹੋ ਗਿਆ ਸੀ ਅੰਕੁਰ |'
'ਕੈਂਸਰ ਦੀ ਆਖਰੀ ਸਟੇਜ ਹੈ |'
'ਉਹ! ਆਖ ਕੇ ਅੰਕੁਰ ਨੇ ਆਪਣਾ ਸਿਰ ਸੋਫ਼ੇ ਦੀ ਪਿੱਠ 'ਤੇ ਸੁੱਟ ਲਿਆ |'
'ਮੈਂ ਤੁਹਾਨੂੰ ਲੈਣ ਲਈ ਆਇਆ ਹਾਂ |'
'ਕਿਉਂ?'
'ਉਨ੍ਹਾਂ ਨੂੰ ਤੁਹਾਡੇ ਅੰਤਿਮ ਦਰਸ਼ਨ ਕਰਾਉਣ ਲਈ |'
'ਬਈ, ਏਨੇ ਸਾਲਾਂ ਮਗਰੋਂ... ਉਸ ਨੇ ਮੇਰੀ ਸ਼ਕਲ ਵੇਖ ਕੇ ਕੀ ਲੈਣਾ ਹੈ?'
'ਸ਼ਾਂਤੀ ਨਾਲ ਮਰਨਾ ਹੈ |'
ਧੱਕਾ ਜਿਹਾ ਵੱਜਿਆ ਅੰਕੁਰ ਨੂੰ | ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ | ਦਿਮਾਗ ਵਿਚ ਅੰਤਰ ਵਿਰੋਧੀ ਵਿਚਾਰਾਂ ਦੀ ਜੰਗ ਛਿੜ ਪਈ |
'ਕਾਮਨਾ ਨੇ ਭੇਜਿਆ ਹੈ ਤੈਨੂੰ |'
'ਜੀ ਨਹੀਂ, ਆਪਣੇ-ਆਪ ਆਇਆ ਹਾਂ | ਉਹ ਤਾਂ ਕਈ ਦਿਨਾਂ ਤੋਂ ਬੇਹੋਸ਼ ਪਏ ਹਨ |'
'ਤਾਂ ਫਿਰ ਤੈਨੂੰ,ਕਿਸ ਨੇ ਆਖਿਆ ਕਿ ਜਾ ਕੇ ਮੈਨੂੰ ਬੁਲਾ ਲਿਆ?'
'ਤੁਹਾਡੇ ਖ਼ੂਨ ਨੇ, ਜੋ ਮੇਰੀਆਂ ਰਗਾਂ ਵਿਚ ਦੌੜ ਰਿਹਾ ਹੈ |'
ਤੌਖਲਾ ਭਿਆਨਕ ਤੌਰ 'ਤੇ ਦੇਹਧਾਰੀ ਹੋ ਗਿਆ ਸੀ ਅਤੇ ਅੰਕੁਰ ਨੂੰ ਘੁਮੇਰ ਜਿਹੀ ਆ ਗਈ ਸੀ |
ਸੁਣ ਲਿਆ ਸੀ ਨੀਰਾ ਨੇ ਵੀ ਪਰ ਅਜੇ ਉਸ ਨੂੰ ਉਡੀਕ ਸੀ ਕੁਝ ਹੋਰ ਸੁਣਨ ਦੀ |
ਯਤਨ-ਪੂਰਬਕ ਖੁਦ ਨੂੰ ਸੰਭਾਲਦਿਆਂ ਅੰਕੁਰ ਨੇ ਆਖਿਆ, 'ਕੀ ਆਖ ਰਿਹਾ ਏਾ ਤੂੰ?'
'ਚਾਹੋ ਤਾਂ ਡੀ.ਐਨ.ਏ. ਟੈਸਟ ਕਰਾ ਲਓ |'
ਡੀ.ਐਨ.ਏ. ਦੀ ਕੋਈ ਲੋੜ ਨਹੀਂ ਸੀ | ਮੰੁਡੇ ਦੇ ਨੈਣ-ਨਕਸ਼, ਹਾਵ-ਭਾਵ, ਬੋਲਚਾਲ ਸਭ ਕੁਝ ਅੰਕੁਰ ਜਿਹਾ ਹੀ ਤਾਂ ਸੀ | ਅੰਕੁਰ ਵਾਂਗ ਹੀ ਸ਼ਾਂਤ, ਧੀਰਜਵਾਨ, ਗੰਭੀਰ | ਪੰਦਰਾਂ ਵਰਿ੍ਹਆਂ ਦੀ ਉਮਰੇ ਜੋ ਅੱਖੜਪਨ ਜੋ ਆਕ੍ਰਾਮਿਕਤਾ ਸੁਭਾਵਿਕ ਹੁੰਦੀ ਹੈ, ਉਹ ਕਿੱਥੇ ਸੀ, ਇਸ ਲੜਕੇ ਅੰਦਰ |
ਇਕ ਲੰਮੀ ਚੁੱਪ ਨੇ ਆਪਣੇ ਖੰਭ ਮੋਕਲੇ ਕਰ ਦਿੱਤੇ, ਉਨ੍ਹਾਂ ਦੋਵਾਂ ਵਿਚਕਾਰ | ਅੰਕੁਰ ਨੇ ਇਕ ਵਾਰੀ ਧੌਣ ਘੁਮਾ ਕੇ ਇਧਰ-ਉਧਰ ਵੇਖਿਆ ਨੀਰਾ ਕਿਧਰੇ ਵਿਖਾਈ ਨਹੀਂ ਦੇ ਰਹੀ ਸੀ | ਉਸ ਨੂੰ ਰਤਾ ਸੰਤੋਖ ਦਾ ਅਹਿਸਾਸ ਹੋਇਆ |
'ਮੇਰੀ ਬੇਨਤੀ ਹੈ ਕਿ ਤੁਸੀਂ ਇਕ ਵਾਰੀ ਮੇਰੇ ਨਾਲ ਚੱਲ ਕੇ ਉਨ੍ਹਾਂ ਦੀ ਮਾਂਗ ਵਿਚ ਸੰਧੂਰ ਭਰ ਦੇਵੋ ਤਾਂ ਜੋ ਉਨ੍ਹਾਂ ਦੀ ਅਰਥੀ ਬਿਨ-ਵਿਆਹੀ ਮਾਂ ਦੀ ਅਰਥੀ ਨਾ ਕਹਾਵੇ, ਇਕ ਸੁਹਾਗਣ ਦੀ ਅਰਥ ਕਹਾਵੇ |'

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-169, ਸੈਕਟਰ-17, ਪੰਚਕੂਲਾ-134109.

ਸਭ ਤੋਂ ਮਸ਼ਹੂਰ ਤੋਤਾ

ਜਾਨਵਰਾਂ 'ਚੋਂ ਸਭ ਤੋਂ ਮਸ਼ਹੂਰ-ਖੋਤਾ ਤੇ ਪੰਛੀਆਂ 'ਚੋਂ ਸਭ ਤੋਂ ਮਸ਼ਹੂਰ-ਤੋਤਾ | ਖੋਤਾ ਮੂਰਖ, ਮੂਰਖਤਾ ਦਾ ਪ੍ਰਤੀਕ |
ਪਰ...ਤੋਤਾ ਇਹਨੂੰ ਸਿਆਣਾ ਕਹਿੰਦੇ ਨੇ | ਸਿਆਣਪ ਦਾ ਪ੍ਰਤੀਕ ਹੈ |
ਲਟਪਟ ਪੰਛੀ, ਚਤੁਰ ਸੁਜਾਨ
ਸਭਕਾ ਦਾਤਾ ਸ੍ਰੀ ਭਗਵਾਨ |
ਖੋਤੇ ਨੂੰ ਆਮ ਲੋਕ ਘਰਾਂ 'ਚ ਪਾਲਦੇ ਨਹੀਂ, ਪਰ ਤੋਤੇ ਨੂੰ ਲਾਡ-ਪਿਆਰ ਨਾਲ ਪਾਲਿਆ ਜਾਂਦਾ ਹੈ | ਬੇਸ਼ੱਕ ਤੋਤੇ ਨੂੰ ਪਿੰਜਰੇ ਵਿਚ ਡਕ ਕੇ ਰੱਖਿਆ ਜਾਂਦਾ ਹੈ, ਪਰ ਕਿੱਦਾਂ ਪ੍ਰੇਮ-ਪਿਆਰ ਤੇ ਲਾਡ ਨਾਲ ਪੁੱਛਿਆ ਜਾਂਦਾ ਹੈ, 'ਮੀਆਂ ਮਿੱਠੂ, ਚੂਰੀ ਖਾਏਾਗਾ?' ਹਾਲਾਂਕਿ ਸੱਚ ਇਹ ਹੈ ਕਿ ਤੋਤੇ ਨੂੰ ਖਾਣ 'ਚ ਸਭ ਤੋਂ ਪਸੰਦ ਹਰੀ ਮਿਰਚ ਹੈ ਪਰ ਕੋਈ ਵੀ ਇਹ ਨਹੀਂ ਪੁੱਛਦਾ, 'ਤੋਤਿਆ ਵੇ, ਮਨਮੋਤਿਆ ਵੇ, ਹਰੀ ਮਿਰਚ ਖਾਏਾਗਾ?'
ਚੂਰੀ ਤਾਂ ਮਿੱਠੀ ਹੁੰਦੀ ਹੈ, ਦੇਸੀ ਘਿਓ 'ਚ ਗੰੁਨ੍ਹੀ ਹੁੰਦੀ ਹੈ ਤਾਂ ਹੀ ਤਾਂ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਵਾਲੇ ਤੋਤੇ ਨੂੰ ਮਿੱਠੂ ਰਾਮਾ ਜਾਂ ਮਿੱਠੂ ਮੀਆਂ ਆਖਿਆ ਜਾਂਦਾ ਹੈ |
ਤੋਤੇ ਦੀ ਸਿਫ਼ਤ ਹੈ, ਜਿਸ ਨੇ ਪਾਲਿਆ ਹੈ, ਉਸ ਦਾ ਵਫ਼ਾਦਾਰ ਹੈ | ਐਨੀ ਪ੍ਰਸਿੱਧੀ ਸ਼ਾਇਦ ਹੀ ਕਿਸੇ ਹੋਰ ਪੰਛੀ ਨੂੰ ਮਿਲੀ ਹੋਵੇ ਕਿ ਭਾਰਤ ਦੀ ਸਭ ਤੋਂ ਉਚਤਮ ਅਦਾਲਤ, ਸੁਪਰੀਮ ਕੋਰਟ 'ਚ ਵੀ 'ਤੋਤੇ' ਦਾ ਨਾਂਅ ਅਮਰ ਹੋ ਗਿਆ ਹੈ-ਜਸਟਿਸ ਤੋਂ ਲੈ ਕੇ ਚੀਫ਼ ਜਸਟਿਸ ਤੱਕ ਨੇ ਚੰਗੀ ਭਾਵਨਾ ਨਾਲ ਜਾਂ ਮਜ਼ਾਕ 'ਚ ਹੀ ਸਹੀ, ਸਭ ਤੋਂ ਵੱਡੀ ਏਜੰਸੀ ਸੀ.ਬੀ.ਆਈ. ਨੂੰ 'ਪਿੰਜਰੇ 'ਚ ਬੰਦ ਸਰਕਾਰ ਦਾ ਤੋਤਾ' ਹੋਣ ਦਾ ਮਾਣ ਬਖਸ਼ਿਆ ਹੈ |
ਸਰਕਾਰ ਬਦਲ ਗਈ, ਸੁਪਰੀਮ ਕੋਰਟ ਉਹੀਓ ਹੈ, ਸੀ.ਬੀ.ਆਈ. ਉਹੋ ਹੈ, ਪਿੰਜਰੇ 'ਚ ਬੰਦ ਸਰਕਾਰੀ ਤੋਤਾ | ਤੋਤੇ ਦੀ ਹਸਤੀ ਕਾਇਮ ਹੈ, ਤੋਤੇ ਦਾ ਮਾਣ ਕਾਇਮ ਹੈ |
ਮੈਨੂੰ ਯਾਦ ਹੈ, ਜਲੰਧਰ 'ਚ ਮੇਰੇ ਭਰਾ ਖੁਰਲਾ ਕਿੰਗਰਾ ਪਿੰਡ 'ਚ ਰਹਿੰਦੇ ਸਨ, ਉਨ੍ਹਾਂ ਦਾ ਘਰ ਖੁੱਲ੍ਹਾ-ਡੁੱਲ੍ਹਾ ਸੀ, ਫੁੱਲਾਂ ਦੇ, ਫਲਾਂ ਦੇ, ਤੇ ਕਈ ਛਾਂਦਾਰ ਦਰੱਖਤ ਸਨ | ਮੈਂ ਉਨ੍ਹਾਂ ਨੂੰ ਮਿਲਣ ਗਿਆ ਸਾਂ, ਮੈਂ ਵਿਹੜੇ 'ਚ ਵਿਛੀ ਮੰਜੀ 'ਤੇ ਦਰੱਖਤਾਂ ਦੀ ਛਾਂ ਹੇਠ, ਅੱਖਾਂ ਮੀਟ ਕੇ ਊਾਘ ਰਿਹਾ ਸਾਂ ਕਿ ਇਕ ਆਵਾਜ਼ ਆਈ 'ਆਤਿਸ਼', ਮੈਂ ਤ੍ਰਬਕ ਕੇ ਵੇਖਿਆ ਨੇੜੇ ਵਾਲੇ ਰੁੱਖ ਦੀ ਟਹਿਣੀ 'ਤੇ ਇਕ ਤੋਤਾ ਬੈਠਾ, ਮੇਰਾ ਨਾਂਅ ਲੈ ਕੇ, ਮੈਨੂੰ ਸੰਬੋਧਿਤ ਸੀ | ਪਤਾ ਲੱਗਾ, ਉਹ ਕਿਸੇ ਦਾ ਪਾਲਤੂ ਤੋਤਾ ਸੀ, ਰਾਤੀਂ ਸ਼ਾਇਦ ਉਨ੍ਹਾਂ ਦਾ ਪਿੰਜਰਾ ਖੁੱਲ੍ਹਾ ਰਹਿ ਗਿਆ ਸੀ, ਉਹ ਉੱਡ ਕੇ ਸਾਡੇ ਘਰ ਆ ਗਿਆ ਸੀ ਕਿਉਂਕਿ ਮੈਨੂੰ ਸਾਰਾ ਪਰਿਵਾਰ 'ਆਤਿਸ਼' ਕਰਕੇ ਹੀ ਬੁਲਾਉਂਦਾ ਸੀ, ਉਹਨੇ ਤਾਂ ਰਾਤ 'ਚ ਹੀ ਮੇਰਾ ਨਾਂਅ 'ਰਟ' ਲਿਆ ਸੀ |
ਤੋਤੇ ਆਪ ਉਡਦੇ ਹਨ, ਪਰ ਅੱਜ ਤਾੲੀਂ ਇਹ ਸਮਝ ਨਹੀਂ ਆਈ ਕਿ ਇਹ ਕਿਉਂ ਆਖਦੇ ਹਨ ਲੋਕੀਂ 'ਫਲਾਣੇ ਦੇ ਹੱਥਾਂ ਦੇ ਤੋਤੇ ਉੱਡ ਗਏ |'
ਦੋ ਹੱਥਾਂ 'ਚ ਇਕ ਤੋਤਾ ਤਾਂ ਫੜਿਆ ਜਾ ਸਕਦਾ ਹੈ ਪਰ ਦੋ ਹੱਥਾਂ 'ਚ ਦੋ ਤੋਤੇ ਕਿੱਦਾਂ ਫੜੇ ਹੋ ਸਕਦੇ ਹਨ | ਫਿਰ ਇਹ ਫੜੇ ਹੋਏ ਤੋਤੇ, ਹੱਥਾਂ 'ਚੋਂ ਉੱਡ ਕਿੱਦਾਂ ਗਏ? ਜਾਂ ਉੱਡ ਕਿੱਦਾਂ ਜਾਂਦੇ ਹਨ?
ਅਸਲ 'ਚ ਤਾਂ ਇਹ ਅਖਾਣ ਇਸਤੇਮਾਲ ਹੁੰਦਾ ਹੈ ਜਦ ਕਿਸੇ ਨੂੰ ਉਦੋਂ ਭਾਰੀ ਝਟਕਾ ਲਗਦਾ ਹੈ ਜਦ ਉਸ ਨੇ ਸੋਚਿਆ ਕੁਝ ਹੋਰ ਹੁੰਦਾ ਹੈ ਪਰ ਅਚਾਨਕ ਨਤੀਜਾ ਕੁਝ ਹੋਰ ਹੀ ਨਿਕਲ ਆਉਂਦਾ ਹੈ, ਬਿਲਕੁਲ ਉਸ ਦੇ ਉੱਲਟ ਜੋ ਸੋਚਿਆ ਹੁੰਦਾ ਹੈ ਜਾਂ ਜਿਸ ਦੀ ਉਮੀਦ ਸੀ | ਉਹ ਨਹੀਂ ਹੋਇਆ | ਵੈਸੇ, ਹੱਥਾਂ 'ਚੋਂ ਉੱਡ ਜਾਣ ਵਾਲੇ ਪੰਛੀ ਦਾ ਨਾਂਅ ਹੈ 'ਘੁੱਗੀ', ਘੁੱਗੀਆਂ ਫੜੀਆਂ ਵੀ ਕਿਸੇ ਬਲਾ ਦੀ ਹੁਸੀਨਾ ਦੇ ਹੱਥਾਂ ਵਿਚ ਹੁੰਦੀਆਂ ਹਨ | ਅਨਾਰਕਲੀ ਤੇ ਸ਼ਹਿਜ਼ਾਦਾ ਸਲੀਮ ਦੀ ਮੁਹੱਬਤ ਦੀ ਦਾਸਤਾਂ ਦਾ ਪਤਾ ਹੈ ਨਾ | ਅਨਾਰਕਲੀ ਦੇ ਹੱਥਾਂ 'ਚ ਦੋ ਘੁੱਗੀਆਂ ਫੜਾਈਆਂ ਸਨ ਸ਼ਹਿਜ਼ਾਦਾ ਸਲੀਮ ਨੇ, ਥੋੜ੍ਹੀ ਦੇਰ ਬਾਅਦ ਆਇਆ ਤਾਂ ਉਸ ਵਿਚਾਰੀ ਦੇ ਹੱਥਾਂ 'ਚ ਇਕੋ ਘੁੱਗੀ ਬਾਕੀ ਸੀ | ਸਲੀਮ ਨੇ ਪੁੱਛਿਆ,'ਉਹ ਦੂਜੀ ਘੁੱਗੀ ਕਿਥੇ ਵੇ?'
'ਉਹ ਤਾਂ ਉੱਡ ਗਈ'
'ਕਿੱਦਾਂ ਉੱਡ ਗਈ?'
ਅਨਾਰਕਲੀ ਨੇ ਬੜੇ ਭੋਲੇਪਨ ਨਾਲ ਹਥਲੀ ਘੁੱਗੀ ਵੀ ਹਵਾ 'ਚ ਉਡਾ ਕੇ ਕਿਹਾ, 'ਐਦਾਂ... |'
ਭਲਾ, ਇਸ ਸਾਦਗੀ ਤੇ ਕਿਉਂ ਨਾ ਮਰ ਮਿਟੇ ਕੋਈ? ਸ਼ਹਿਜ਼ਾਦਾ ਸਲੀਮ ਨੂੰ ਇਸ਼ਕ ਹੋ ਗਿਆ, ਅਨਾਰਕਲੀ ਨਾਲ | ਪਰ ਜਦ ਅਕਬਰ ਬਾਦਸ਼ਾਹ ਨੂੰ ਇਸ ਮੁਹੱਬਤ ਦਾ ਪਤਾ ਲੱਗਾ ਤਾਂ ਉਸ ਨੇ ਗੁੱਸੇ ਨਾਲ ਇਹ ਹੁਕਮ ਦਿੱਤਾ, 'ਮੈਂ ਅਨਾਰਕਲੀ ਨੂੰ ਜਿਊਾਦਾ ਨਹੀਂ ਛੱਡਾਂਗਾ |' ਤਾਂ ਸੱਚਮੁਚ ਅਨਾਰਕਲੀ ਦੇ ਹੀ ਕਾਹਨੂੰ ਸਲੀਮ ਦੇ ਹੱਥਾਂ ਦੇ ਤੋਤੇ ਵੀ ਉੱਡ ਗਏ ਸਨ | ਕਿਸੇ ਦੇ ਹੱਥਾਂ 'ਚ ਤੋਤੇ ਹੋਣ ਨਾ ਹੋਣ, ਰਹਿੰਦੀ ਦੁਨੀਆ ਤਾੲੀਂ, ਇਹ ਅਖਾਣ ਏਦਾਂ ਹੀ ਰਹੇਗੀ, ਲੱਖਾਂ-ਕਰੋੜਾਂ ਲੋਕਾਂ ਦੇ ਹੱਥਾਂ ਦੇ ਤੋਤੇ ਹਰ ਰੋਜ਼ ਉੱਡਦੇ ਹੀ ਰਹਿਣਗੇ | ਪਤਾ ਨਹੀਂ, ਇਹ ਵੀ ਕਿਉਂ ਆਖਿਆ ਜਾਂਦਾ ਹੈ, ਫਲਾਣਾ 'ਤੋਤਾ ਚਸ਼ਮ' ਹੈ? ਕਮਾਲ ਹੈ ਨਾ ਤੋਤੇ, ਜੋਤਿਸ਼ੀ ਵੀ ਹਨ, ਉਹ ਬੰਦੇ ਦੀ ਭਵਿੱਖਬਾਣੀ ਵੀ ਕਰਦੇ ਹਨ—ਟੈਂ-ਟੈਂ ਕਰਕੇ ਨਹੀਂ, ਸਗੋਂ ਚੁੱਪ ਕਰਕੇ ਆਪਣੀ ਚੰੁਝ ਨਾਲ |
ਕਿੰਨਾ ਸੋਹਣਾ ਕਿੱਸਾ ਹੈ, 'ਤੋਤਾ-ਮੈਨ' ਦਾ, ਕਿੰਨਾ ਮਸ਼ਹੂਰ ਹੈ | ਮੈਂ ਪੜਿ੍ਹਐ ਇਹ | ਤੋਤਾ ਤੇ ਮੈਨਾ 'ਚ ਇਸ਼ਕ ਦਰਕਰਾਰ ਨਹੀਂ, ਪਿਆਰ ਤਕਰਾਰ ਹੈ, ਤਕਰਾਰ ਇਹੋ ਕਿ 'ਮਰਦ' ਬੜਾ ਮਕਾਰ ਹੈ ਤੇ ਦੂਜਾ ਪੱਖ 'ਔਰਤ' ਮਕਾਰ ਹੈ | ਤੋਤਾ ਕਹਿੰਦਾ ਹੈ 'ਔਰਤ 'ਤੇ ਵਿਸ਼ਵਾਸ ਨਾ ਕਰੋ' ਤੇ ਮੈਨਾ ਕਹਿੰਦੀ ਹੈ 'ਮਰਦ' ਤੇ ਵਿਸ਼ਵਾਸ ਨਾ ਕਰੋ | ਇਕ ਕਹਾਣੀ ਤੋਤਾ ਸੁਣਾਉਂਦਾ ਹੈ, ਇਸ 'ਚ ਅੰਤ 'ਚ ਸਿੱਟਾ ਇਹੋ ਕੱਢਦਾ ਹੈ ਕਿ ਔਰਤ ਧੋਖੇਬਾਜ਼ ਹੈ, ਪੈਂਦੇ ਸਟੀਂ ਇਕ ਕਹਾਣੀ ਮੈਨਾ ਸੁਣਾਉਂਦੀ ਹੈ, ਜਿਸ ਦੇ ਅੰਤ 'ਚ ਇਹੋ ਸਾਬਤ ਹੁੰਦਾ ਹੈ 'ਮਰਦ' ਧੋਖੇਬਾਜ਼ ਹੈ | ਧੰਨ ਏ ਉਹ ਲਿਖਾਰੀ, ਜਿਸ ਨੇ ਤੋਤਾ ਮੈਨਾ ਦਾ ਇਹ ਕਿੱਸਾ ਲਿਖ-ਲਿਖ ਤਿਆਰ ਕੀਤਾ ਹੈ | ਅੰਤ ਪਤੈ ਕੀ ਹੈ?
ਤੋਤਾ ਕਹਿੰਦਾ ਹੈ, 'ਚਲ ਇਕ ਹੋ ਜਾਈਏ |'
'ਮੈਂ ਤੇਰਾ ਤੋਤਾ, ਤੂੰ ਮੇਰੀ ਮੈਨਾ |'
ਤੇ ਮੈਨਾ ਕਹਿੰਦੀ ਹੈ ਮੈ ਨਾ, ਮੈਂ ਨਾ | ਨਾ ਤੂੰ ਮੇਰਾ ਤੋਤਾ, ਨਾ ਮੈਂ ਤੇਰੀ ਮੈਨਾ |
ਬੰਦੇ ਨਾਲ ਤੋਤੇ ਦੀ ਇਕੋ ਚੀਜ਼ ਮਿਲਦੀ ਹੈ, ਨੱਕ-ਨੱਕ ਵਾਲਾ ਨਕਸ਼ | ਤੋਤੇ ਵਾਲਾ ਨੱਕ ਮਰਦਾਂ ਦਾ ਵੀ ਹੁੰਦਾ ਹੈ, ਬੀਬੀਆਂ ਦਾ ਵੀ | ਤੋਤਾਪਰੀ ਅੰਬ ਵੀ ਹੁੰਦਾ ਹੈ, ਇਸੇ ਲਈ ਇਕ ਨੱਢਾ ਜਿਹਦੀ ਵਹੁਟੀ ਦਾ ਨੱਕ ਤੋਤੇ ਵਰਗਾ ਸੀ, ਬੜੇ ਮਾਣ ਨਾਲ ਦੋਸਤਾਂ ਨੂੰ ਕਹਿੰਦਾ, 'ਬੀਰਿਆ ਵੇ, ਭਾਬੀ ਤੇਰੀ ਤੋਤਾਪਰੀ ਏ |'
ਖੋਤੇ ਵਾਲੀਆਂ ਕਈ ਸਿਫ਼ਤਾਂ ਹਨ, ਮਨੁੱਖ 'ਚ ਵੀ ਪਰ ਖੋਤੇ ਤੇ ਤੋਤੇ 'ਚ ਫਰਕ ਐਨਾ ਹੀ ਹੈ ਕਿ ਤੋਤਾ ਮਨੁੱਖ ਨਾਲ ਉਹਦੀ ਭਾਸ਼ਾ 'ਚ ਗੱਲਾਂ ਕਰ ਸਕਦਾ ਹੈ, ਖੋਤਾ ਬਿਲਕੁਲ ਨਹੀਂ | ਇਕ ਕੰਜੂਸ ਆਦਮੀ ਸੀ, ਉਹਦੀਆਂ ਪੰਜ-ਛੇ ਧੀਆਂ ਜਵਾਨ ਸਨ | ਘਰ ਨਾ ਰੇਡੀਓ ਸੀ, ਨਾ ਟੀ.ਵੀ. ਸੀ | ਕੁੜੀਆਂ ਪਿਓ ਨੂੰ ਵਾਰ-ਵਾਰ ਕਹਿੰਦੀਆਂ ਸਨ, ਬਾਪੂ ਕੋਈ ਤਾਂ ਅਜਿਹੀ ਚੀਜ਼ ਲਿਆ ਦੇ, ਜਿਸ ਨੂੰ ਅਸੀਂ ਤੱਕੀਏ ਤੇ ਗੱਲਾਂ ਕਰੀਏ, ਸਾਰਾ ਸਾਰਾ ਦਿਨ ਬੋਰ ਹੋ ਜਾਈਦਾ ਹੈ | ਬਾਪੂ ਨੇ ਵੇਖਿਆ ਇਕ ਥਾਂ ਕਈ ਚੀਜ਼ਾਂ ਦੀ ਨਿਲਾਮੀ ਹੋ ਰਹੀ ਸੀ | ਉਸ ਵਿਚ ਪਿੰਜਰੇ 'ਚ ਬੰਦ ਇਕ ਤੋਤਾ ਵੀ ਸੀ | ਇਹਦੀ ਸਿਫ਼ਤ ਇਹ ਸੀ ਕਿ ਇਹ ਗੱਲਾਂ ਕਰਦਾ ਸੀ | ਬਾਪੂ ਨੇੜੇ ਗਿਆ ਤਾਂ ਤੋਤੇ ਨੇ ਕਿਹਾ, 'ਆਦਾਬ ਅਰਜ਼ ਹਜ਼ੂਰ, ਕਹੀਏ ਮਿਜਾਜ਼ ਕੈਸੇ ਹੈਾ?' ਤੋਤਾ ਸਸਤਾ ਵਿਕ ਰਿਹਾ ਸੀ, ਬਾਪੂ ਨੇ ਝੱਟ ਖਰੀਦ ਲਿਆ | ਆ ਕੇ ਪਿੰਜਰਾ ਕੁੜੀਆਂ ਦੇ ਹਵਾਲੇ ਕਰ ਕੇ ਕਿਹਾ, 'ਲਓ, ਮਜ਼ੇ ਨਾਲ ਇਸ ਤੋਤੇ ਨਾਲ ਗੱਲਾਂ ਕਰਿਆ ਕਰੋ |
ਕੁੜੀਆਂ ਨੇ ਖੁਸ਼ ਹੋ ਕੇ ਤੋਤਾ ਲੈ ਲਿਆ | ਪਰ ਤੋਤਾ ਤਾਂ ਪਿੰਜਰੇ 'ਚ ਸੌਾ ਗਿਆ | ਸਿਰ ਥੱਲੇ ਸੁੱਟਿਆ ਦੁਪਹਿਰ ਹੋ ਗਈ, ਕੁਝ ਬੋਲੇ ਹੀ ਨਾ... ਕੁੜੀਆਂ ਵੀ ਖਿਝ ਕੇ ਸੌਾ ਗਈਆਂ | ਛੇ-ਸੱਤ ਵਜੇ ਤੋਤੇ ਨੇ ਪਿੰਜਰੇ ਵਿਚ ਧੌਣ ਸਿੱਧੀ ਕੀਤੀ, ਸੁੱਤੀਆਂ ਪਈਆਂ ਕੁੜੀਆਂ ਨੂੰ ਆਵਾਜ਼ ਦਿੱਤੀ, 'ਉਠੋ ਲੜਕੀਓ, ਤੁਮ੍ਹਾਰਾ ਡਾਂਸ ਦੇਖਨੇ ਕੇ ਲੀਏ ਅਮੀਰ ਲੋਗ ਆਨੇ ਲਗੇ ਹੈਾ |'
ਅਸਲ 'ਚ ਇਹ ਤੋਤਾ ਇਕ 'ਬਾਈ ਦਾ ਸੀ' ਜਿਸ ਦੇ 'ਕੋਠੇ' 'ਤੇ ਨਾਚ-ਗਾਣਾ ਹੁੰਦਾ ਸੀ |

ਨਹਿਲੇ 'ਤੇ ਦਹਿਲਾ: ਤੁਹਾਡਾ ਭਾਰ ਤਾਂ ਖੋਤਾ ਹੀ ਚੁੱਕ ਸਕਦਾ ਏ

ਫ਼ਿਲਮਾਂ ਦੇ ਮਸ਼ਹੂਰ ਸੰਗੀਤਕਾਰ ਜਨਾਬ ਕਲਿਆਣ ਜੀ ਆਨੰਦ ਜੀ ਮੂਲ ਰੂਪ ਵਿਚ ਪੰਜਾਬੀ ਸਨ | ਇਹ ਗੱਲ ਉਨ੍ਹਾਂ ਆਪ ਮੈਨੂੰ ਦੱਸੀ ਸੀ | ਉਨ੍ਹਾਂ ਦਾ ਖਾਨਦਾਨੀ ਪੇਸ਼ਾ ਕਣਕ-ਛੋਲਿਆਂ ਦਾ ਵਪਾਰ ਕਰਨਾ ਸੀ | ਜਦੋਂ ਉਨ੍ਹਾਂ ਦੇ ਮਨ ਵਿਚੋਂ ਸੰਗੀਤ ਦੀਆਂ ਸੁਰਾਂ ਉਭਰੀਆਂ ਤਾਂ ਉਨ੍ਹਾਂ ਨੇ ਹਾਰਮੋਨੀਅਮ ਖਰੀਦ ਲਿਆ | ਉਨ੍ਹਾਂ ਦੇ ਪਿਤਾ ਨੇ ਕਿਹਾ, 'ਏਨੇ ਪੈਸੇ ਇਸ 'ਤੇ ਖਰਚ ਕਰ ਦਿੱਤੇ ਨੀਂ, ਜੇਕਰ ਤੂੰ ਵਪਾਰੀ ਬਣ ਕੇ ਕਣਕ ਖਰੀਦ ਕੇ ਵੇਚਦਾ ਤਾਂ ਚੰਗੀ ਆਮਦਨ ਹੋ ਜਾਂਦੀ ਤੇ ਇਸ ਸਾਜ਼ ਨਾਲ ਕਿੰਨੀ ਆਮਦਨ ਹੋਵੇਗੀ |' ਕਲਿਆਣ ਜੀ ਨੇ ਕਿਹਾ, 'ਜਿੰਨੀ ਆਮਦਨ ਸਾਨੂੰ ਵਪਾਰ ਤੋਂ ਹੁੰਦੀ ਹੈ, ਉਸ ਤੋਂ ਦਸ ਗੁਣਾਂ ਆਮਦਨ ਫਿਲਮਾਂ ਵਿਚ ਸੰਗੀਤ ਦੇਣ ਨਾਲ ਹੋਵੇਗੀ |' ਤਾਂ ਉਸ ਦੇ ਪਿਤਾ ਨੇ ਕਿਹਾ, 'ਇਹੀ ਕੰਮ ਕਰ |' ਅਤੇ ਉਹਨੇ ਸੈਂਕੜੇ ਫਿਲਮਾਂ ਵਿਚ ਸੰਗੀਤ ਦਿੱਤਾ ਲੱਖਾਂ ਕਰੋੜਾਂ ਰੁਪਏ ਕਮਾਏ |
ਇਕ ਵਾਰੀ ਉਨ੍ਹਾਂ ਦੇ ਘਰ ਵਿਚ ਹਿੰਦੀ ਗੀਤਕਾਰ ਇੰਦੀਵਰ ਆਏ | ਉਨ੍ਹਾਂ ਤੋਂ ਪਹਿਲਾਂ ਹਿੰਦੀ ਦੀ ਪ੍ਰਸਿੱਧ ਕਵਿੱਤਰੀ ਮਾਇਆ ਗੋਬਿੰਦ ਵੀ ਆਈ ਬੈਠੀ ਸੀ | ਮਾਇਆ ਗੋਬਿੰਦ ਬਹੁਤ ਹੀ ਮੋਟੀ, ਭਾਰੇ ਸਰੀਰ ਦੀ ਔਰਤ ਸੀ | ਇੰਦੀਵਰ ਮਜ਼ਾਕ ਦੇ ਰੌਾਅ ਵਿਚ ਸਨ | ਉਨ੍ਹਾਂ ਨੇ ਮਾਇਆ ਗੋਬਿੰਦ ਨੂੰ ਕਿਹਾ, 'ਤੁਹਾਨੂੰ ਵਿਆਹ ਕੀਤੇ ਨੂੰ ਪੰਝੀ ਸਾਲ ਹੋ ਚੁੱਕੇ ਨੇ, ਚੰਗਾ ਹੋਵੇ ਜੇ ਤੁਸੀਂ ਘਰ ਤੋਂ ਪਿੱਛਾ ਛੁਡਾ ਕੇ ਮੇਰੇ ਨਾਲ ਵਿਆਹ ਕਰਾ ਲਵੋ |'
ਇਸ ਦੇ ਜਵਾਬ ਵਿਚ ਮਾਇਆ ਗੋਬਿੰਦ ਨੇ ਕਿਹਾ, 'ਤੁਸੀਂ ਮੈਨੂੰ ਮੂਰਖ ਸਮਝ ਲਿਆ ਹੈ ਕਿ ਆਪਣੇ ਗਊ ਵਰਗੇ ਪਤੀ ਨੂੰ ਛੱਡ ਕੇ ਤੁਹਾਡੇ ਵਰਗੇ ਖੋਤੇ ਨਾਲ ਵਿਆਹ ਕਰ ਲਵਾਂ |'
ਇਹ ਸੁਣ ਕੇ ਕਲਿਆਣ ਜੀ ਨੇ ਹੱਸਦੇ ਹੋਏ ਕਿਹਾ, 'ਮਾਇਆ ਜੀ ਤੁਹਾਡਾ ਭਾਰ ਤਾਂ ਕੋਈ ਖੋਤਾ ਹੀ ਚੁੱਕ ਸਕਦਾ ਹੈ |'

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401 (ਪੰਜਾਬ)
ਮੋਬਾਈਲ : 94170-91668.

ਮਿੰਨੀ ਕਹਾਣੀਆਂ

ਤਮੀਜ਼
ਜਸਵੰਤ ਸਿੰਘ ਨੂੰ ਸੁਖਮਨੀ ਹਸਪਤਾਲ ਤੋਂ ਉਸ ਦੇ ਦੋਸਤ ਦਾ ਫੋਨ ਸੀ ਜਿਸ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਐਕਸੀਡੈਂਟ ਹੋਣ ਦੀ ਖ਼ਬਰ ਦਿੱਤੀ | ਉਸ ਨੇ ਤੁਰੰਤ ਹੀ ਫ਼ੌਜੀਆਂ ਵਾਲਾ ਲੰਬਾ ਕੋਟ ਪਾਇਆ ਅਤੇ ਸਕੂਟਰ ਕੱਢ ਕੇ ਮੀਂਹ ਵਾਂਗ ਵਰ੍ਹਦੀ ਧੰੁਦ ਵਿਚ ਤੁਰ ਪਿਆ | ਲੰਬੇ ਰਸਤੇ ਨੂੰ ਛੱਡ ਕੇ ਉਸ ਨੇ ਕਾਹਲੀ-ਕਾਹਲੀ ਨਾਲ ਵਾਲੀ ਗਲੀ ਵਿਚੋਂ ਲੰਘਣਾ ਮੁਨਾਸਬ ਸਮਝਿਆ | ਅੱਗੇ ਦੇਖਿਆ ਤਾਂ ਗਲੀ 'ਚ ਕਾਰ ਫਸਣ ਕਾਰਨ ਰਸਤਾ ਬੰਦ ਵਾਂਗ ਹੀ ਸੀ | ਭੀੜੀ ਜਿਹੀ ਗਲੀ ਵਿਚੋਂ ਦੀ ਲੰਘ ਰਹੀ ਕਾਰ ਵਿਚੋਂ ਦੋ ਨੌਜਵਾਨ ਕੰਨਾਂ ਨੂੰ ਫੋਨ ਲਾਈ ਗੱਲ ਕਰ ਰਹੇ ਉਸ ਨੇ ਦੇਖਿਆ | ਰਿਕਸ਼ੇ ਵਾਲੇ ਤਾਂ ਲੋਕਾਂ ਦੇ ਘਰਾਂ ਦੇ ਬੂਹਿਆਂ ਅੰਦਰ ਨੂੰ ਰਿਕਸ਼ੇ ਲਾ ਕੇ ਇਨ੍ਹਾਂ ਦੇ ਲੰਘਣ ਨੂੰ ਉਡੀਕ ਰਹੇ ਸਨ ਅਤੇ 'ਕੱਲਾ-ਕਹਿਰਾ ਸਾਈਕਲ ਸਕੂਟਰ ਸਵਾਰ ਔਖਾ-ਸੌਖਾ ਬੁੜਬੁੜ ਕਰਦਾ ਲੰਘ ਰਿਹਾ ਸੀ | ਜਸਵੰਤ ਸਿੰਘ ਨੇ ਸਕੂਟਰ ਦਾ ਹਾਰਨ ਦੋ-ਚਾਰ ਵਜਾਇਆ ਪਰ ਕਾਰ ਵਾਲੇ ਜਵਾਨਾਂ 'ਤੇ ਕੋਈ ਅਸਰ ਨਹੀਂ ਸੀ ਹੋ ਰਿਹਾ |
'ਕਾਕਾ ਜੀ' ਰਸਤਾ ਦੇ ਦਿਓ ਮੈਂ ਜਲਦੀ ਹਸਪਤਾਲ ਪਹੁੰਚਣੈ', ਜਸਵੰਤ ਸਿੰਘ ਨੇ ਗੰਭੀਰਤਾ ਨਾਲ ਸਕੂਟਰ ਰੋਕ ਕੇ ਡਰਾਈਵਰ ਖਿੜਕੀ ਕੋਲ ਜਾ ਕੇ ਕਾਰ ਸ਼ੀਸ਼ਾ ਠੋਕਦਿਆਂ ਹੋਇਆਂ ਕਿਹਾ |
'ਅਸੀਂ ਤੈਨੂੰ ਫੜ ਕੇ ਰੋਕਿਐ, ਜਾਹ ਲੰਘ ਜਾ, ਪਰ ਏਹ ਦੱਸ ਤੇਰੇ ਸਕੂਟਰ ਦਾ ਹਾਰਨ ਕਾਰ ਨੂੰ ਚੁੱਕ ਕੇ ਪਾਸੇ ਕਰਦੂਗਾ ਤਾਂ ਹੋਰ ਵਜਾ ਲੈ |' ਉਨ੍ਹਾਂ 'ਚੋਂ ਇਕ ਕਾਰ 'ਚੋਂ ਉਤਰ ਕੇ ਬਾਹਰ ਆ ਕੇ ਬਹਿਸ ਕਰਨ ਲੱਗਿਆ |
'ਵੱਡੇ ਭਾਈ ਜਸਵੰਤ ਜੀ, ਕੀ ਗੱਲ ਹੋਗੀ?', ਮੈਂ ਉਸ ਦੇ ਨੇੜੇ ਆ ਕੇ ਪੁੱਛਿਆ |
'ਤੁਸੀਂ ਵੇਖੋ ਇਨ੍ਹਾਂ ਦੀ ਤਮੀਜ਼, ਨਾਲੇ ਚੋਰ ਨਾਲੇ ਚਤੁਰਾਈ, ਵੱਡੀ ਸੜਕ ਛੱਡ ਕੇ ਭੀੜੀ ਗਲੀ 'ਚ ਕਾਰ ਫਸਾ ਕੇ ਕੰਨਾਂ ਨੂੰ ਮੋਬਾਈਲ ਠੋਸ ਕੇ ਕਿਵੇਂ ਰਾਹ ਬੰਦ ਕਰੀ ਬੈਠੇ ਐ |'
'ਤੈਨੂੰ ਕਿਸੇ ਨੇ ਰੋਕਿਐ... ਜਾਹ ਲੰਘ ਜਾ', ਉਹ ਫੇਰ ਭੜਕਿਆ |
'ਕਾਕਾ, ਏਹ ਤੇਰੇ ਪਿਤਾ ਸਮਾਨ ਨੇ ਰਿਟਾਇਰਡ ਪਿੰ੍ਰਸੀਪਲ, ਜ਼ਰਾ ਤਮੀਜ਼ ਨਾਲ ਤਾਂ ਗੱਲ ਕਰੋ', ਮੈਂ ਮੰੁਡੇ ਨੂੰ ਠੋਹਕਰਿਆ |
'ਅਸੀਂ ਕਿਹੜਾ ਅਨਪੜ੍ਹ ਆਂ, ਅਸੀਂ ਵੀ ਪੜ੍ਹੇ-ਲਿਖੇ ਆਂ... |'
'ਪਰ ਤੁਹਾਡੀ ਪੜ੍ਹੇ-ਲਿਖਿਆਂ ਵਾਲੀ ਤਮੀਜ਼ ਤਾਂ ਨੀ ਦਿਸਦੀ', ਐਨਾ ਕਹਿ ਕੇ ਮੈਂ ਜਸਵੰਤ ਸਿੰਘ ਦਾ ਹੱਥ ਫੜਿਆ ਅਤੇ ਸਕੂਟਰ ਕੋਲ ਆ ਕੇ ਖੜ੍ਹੇ ਹੋ ਗਏ |'

-ਲਾਲ ਸਿੰਘ ਕਲਸੀ
88 ਆਦਰਸ਼ ਨਗਰ, ਫਰੀਦਕੋਟ |
ਮੋਬਾਈਲ : 98149-76639.

ਘਾਟੇ ਦਾ ਸੌਦਾ
ਲਾਜਵੰਤੀ ਘਰ ਦੇ ਵਿਹੜੇ ਵਿਚ ਮੰਜੇ 'ਤੇ ਬੈਠੀ ਸੀ ਕਿ ਏਨੇ ਹੀ ਗੁਆਂਢ ਤੋਂ ਗੁਲਾਬ ਕੌਰ ਆਪਣੇ ਮੁੰਡੇ ਦੇ ਵਿਆਹ ਦੀ ਮਠਿਆਈ ਦੇਣ ਵਾਸਤੇ ਆ ਗਈ ਤੇ ਆਉਂਦਿਆ ਹੀ ਕਹਿਣ ਲੱਗੀ, 'ਲਓ ਭੈਣ ਜੀ ਮਠਿਆਈ, ਮੇਰੇ ਪੁੱਤ ਦੇ ਵਿਆਹ ਦੀ | '
'ਹੋਰ ਭੈਣ ਜੀ ਵਿਆਹ ਵਧੀਆ ਹੋ ਗਿਆ ਸੀ ਕਾਕੇ ਦਾ? ਨਾਲੇ ਵਧਾਈਆਂ ਭੈਣ ਤੈਨੂੰ ਬਾਹਲੀਆਂ ਬਾਹਲੀਆਂ |' ਗੁਲਾਬ ਕੌਰ ਤੋਂ ਮਠਿਆਈ ਵਾਲਾ ਡੱਬਾ ਫੜਦਿਆਂ ਲਾਜਵੰਤੀ ਨੇ ਵਧਾਈ ਦਿੰਦਿਆਂ ਕਿਹਾ |
'ਵਿਆਹ ਤਾਂ ਭੈਣੇ ਬਾਹਲਾ ਹੀ ਵਧੀਆ ਹੋਇਆ, ਪਰ ਅਸੀਂ ਬਹੁਤਾ ਕੱਠ ਨਹੀਂ ਕੀਤਾ...ਇਸ ਕਰਕੇ ਤੁਹਾਨੂੰ ਬੁਲਾ ਨਹੀਂ ਸਕੇ | ' ਗੁਲਾਬ ਕੌਰ ਨੇ ਮਜਬੂਰੀ ਦੱਸਦਿਆਂ ਕਿਹਾ |
'ਚੱਲ ਕੋਈ ਨਾ ਭੈਣੇ! .. .. ਹੋਰ ਸੁਣਾ ਕੀ ਕੁਝ ਲਿਆਈ ਤੇਰੀ ਨੂੰ ਹ ਦਾਜ ਵਿਚ?' ਲਾਜਵੰਤੀ ਨੇ ਗੁਲਾਬ ਕੌਰ ਤੋਂ ਪੁੱਛਿਆ |
'ਬਥੇਰਾ ਕੁਝ ਲਿਆਈ ਆ ਭੈਣੇ, ਉਨ੍ਹਾਂ ਤਾਂ ਕੁਝ ਨਹੀਂ ਲੁਕੋ ਕੇ ਰੱਖਿਆ | ਸਭ ਕੁਝ ਦਿੱਤੈ…...ਟੀ.ਵੀ, ਫਰਿੱਜ, ਮੋਟਰਸਾਈਕਲ, ਕੱਪੜੇ ਧੋਣ ਵਾਲੀ ਮਸ਼ੀਨ ਤੇ ਵੀਹ ਤੋਲੇ ਸਿਉਨਾ ਪਾਇਆ ਕੁੜੀ ਨੂੰ |' ਗੁਲਾਬ ਕੌਰ ਤਿੜ ਕੇ ਦੱਸਦੀ ਨੇ ਕਿਹਾ |
'ਤੇ ਕੁੜੀ ਪੜ੍ਹੀ ਕਿੰਨਾ?' ਲਾਜਵੰਤੀ ਨੇ ਗੁਲਾਬ ਕੌਰ ਨੂੰ ਫਿਰ ਸਵਾਲ ਕੀਤਾ |
'ਪੜ੍ਹੀ ਤਾਂ ਥੋੜਾ ਘੱਟ ਈ ਆ... ਅੱਠ ਪਾਸ ਆ... ਨਾਲੇ ਆਪਾਂ ਪੜ੍ਹੀ ਤੋਂ ਕੀ ਲੈਣਾ | ਅਗਲਿਆਂ ਨੇ ਘਰ ਭਰ 'ਤਾ ਸਾਡਾ ਤਾਂ ਦਾਜ ਨਾਲ |' ਗੁਲਾਬ ਕੌਰ ਨੇ ਆਪਣੀ ਨੂੰ ਹ ਦਾ ਘੱਟ ਪੜ੍ਹੀ-ਲਿਖੀ ਹੋਣ ਦੇ ਔਗੁਣ 'ਤੇ ਪਰਦਾ ਪਾਉਂਦਿਆਂ ਕਿਹਾ ਤੇ ਗੱਲ ਟਾਲਣ ਲਈ ਨਾਲ ਹੀ ਲਾਜਵੰਤੀ ਨੂੰ ਪੁੱਛਣ ਲੱਗੀ, 'ਨੀ ਭੈਣ ਤੂੰ ਦੱਸਿਆ ਹੀ ਨਹੀਂ ਤੇਰੀ ਨੂੰ ਹ ਕੀ ਲੈ ਕੇ ਆਈ ਆ ਦਾਜ ਵਿਚ?'
'ਵਿੱਦਿਆ...ਵਿੱਦਿਆ ਲੈ ਕੇ ਆਈ ਆ ਮੇਰੀ ਨੂੰ ਹ ਰਾਣੀ |' ਲਾਜਵੰਤੀ ਨੇ ਗੁਲਾਬ ਕੌਰ ਨੂੰ ਦੱਸਿਆ |
'ਕੱਲੀ ਵਿੱਦਿਆ ਕੀ ਸਿਰ 'ਚ ਮਾਰਨੀ ਸੀ ਲਾਜਵੰਤੀ ਭੈਣੇ, ਜੇ ਤੇਰੇ ਮੁੰਡੇ ਦਾ ਕੋਈ ਚਾਅ ਹੀ ਨਾ ਲੱਥਾ |' ਗੁਲਾਬ ਕੌਰ ਨੇ ਆਪਣੇ ਵਲੋਂ ਸਲਾਹ ਦਿੰਦਿਆਂ ਲਾਜਵੰਤੀ ਨੂੰ ਨਿਹੋਰਾ ਮਾਰਿਆ |
'ਜਿੰਨਾਂ ਕੁਝ ਤੇਰੇ ਮੁੰਡੇ ਨੂੰ ਉਨ੍ਹਾਂ ਨੇ ਦਾਜ ਵਿਚ ਦਿੱਤਾ ਏ ਨਾ, ਉਨ੍ਹਾਂ ਕੁ ਸਾਮਾਨ ਤਾਂ ਮੇਰੀ ਨੂੰ ਹ ਪਹਿਲੀ ਤਨਖ਼ਾਹ 'ਤੇ ਘਰੇ ਲੈ ਆਈ ਸੀ | ਨਾਲੇ ਹਰ ਮਹੀਨੇ ਲਿਆ ਸਕਦੀ ਮੇਰੀ ਨੂੰ ਹ ਰਾਣੀ |' ਲਾਜਵੰਤੀ ਨੇ ਆਪਣੀ ਨੂੰ ਹ ਦੇ ਪੜ੍ਹੀ ਲਿਖੀ ਹੋਣ ਦਾ ਮਾਣ ਕਰਦਿਆਂ ਗੁਲਾਬ ਕੌਰ ਦੇ ਨਿਹੌਰੇ ਦਾ ਜਵਾਬ ਨਿਹੌਰੇ ਨਾਲ ਦਿੱਤਾ |
'ਚੰਗਾ ਭੈਣ ਮੈਂ ਚੱਲਦੀ ਹਾਂ, ਹੋਰ ਵੀ ਘਰਾਂ ਦੇ ਜਾਣਾ ਮਠਿਆਈ ਵੰਡਣ |' ਗੁਲਾਬ ਕੌਰ ਫਿੱਕੀ ਜਿਹੀ ਪੈਂਦੀ ਉੱਠ ਕੇ ਜਾਣ ਲੱਗੀ | ਉਸ ਨੂੰ ਆਪਣੇ ਮੁੰਡੇ ਦੇ ਵਿਆਹ ਵਿਚ ਮਿਲਿਆ ਵਿੱਦਿਆ ਵਿਹੂਣਾ ਦਾਜ ਘਾਟੇ ਦਾ ਸੌਦਾ ਲੱਗ ਰਿਹਾ ਸੀ |

-ਰੋਹਿਤ ਸੋਨੀ ਸਾਦਿਕ
ਮੋਬਾਈਲ : 92574-01900

ਗੁੱਝੀ ਖ਼ੁਸ਼ੀ
'ਆਉ ਵੀਰ! ਆਪਾਂ ਸਾਰੇ ਰਲ ਕੇ ਇਸ ਨੂੰ ਚੁੱਕ ਕੇ ਹਸਪਤਾਲ ਲੈ ਚੱਲੀਏ' | ਕਾਲੇ ਨੇ ਸਾਈਕਲ ਤੋਂ ਉੱਤਰਦਿਆਂ ਸੜਕ ਕਿਨਾਰੇ ਪਏ ਜ਼ਖ਼ਮੀ ਵਿਅਕਤੀ ਨੂੰ ਦੇਖਦਿਆਂ ਕਿਹਾ |
'ਰੁਕ ਜਾ ਦੋ ਮਿੰਟ, ਇਸ ਦੀ ਵੀਡੀਓ ਬਣਾ ਕੇ ਵਟਸਐਪ 'ਤੇ ਪਾ ਲੈਣ ਦੇ | ਆਪੇ ਪਤਾ ਲੱਗ ਜੂ ਇਹ ਕੌਣ ਆ |' ਮੋਬਾਈਲ 'ਤੇ ਵੀਡੀਓ ਬਣਾ ਰਹੇ ਕਾਲਜੀਏਟ ਮੁੰਡੇ ਨੇ ਕਾਲੇ ਨੂੰ ਪਿੱਛੇ ਕਰਦਿਆਂ ਕਿਹਾ |
'ਪਰ ਉਦੋਂ ਤੱਕ ਤਾਂ ਬਹੁਤ ਦੇਰ ਹੋ ਜਾਊਗੀ | ਆਹ ਕਿਲੋਮੀਟਰ 'ਤੇ ਹਸਪਤਾਲ ਆ | ਦੇਖੋ ਕਿੰਨਾ ਖ਼ੁੂਨ ਨਿੱਕਲ ਰਿਹੈ ਵਿਚਾਰੇ ਦਾ | ਕਾਲੇ ਨੇ ਫ਼ਿਕਰ ਕਰਦਿਆਂ ਕਿਹਾ |
'ਇਹ ਪੁਲਿਸ ਕੇਸ ਆ ਮੂਰਖਾ | ਐਵੇਂ ਰੋਜ਼-ਰੋਜ਼ ਸਾਡੇ ਕੋਲੋਂ ਨੀ ਥਾਣਿਆਂ ਕਚਿਹਰੀਆਂ ਦੇ ਚੱਕਰ ਲਗਾਏ ਜਾਂਦੇ | ਐਾਬੂਲੈਂਸ ਆਉਣ ਵਾਲੀ ਆ,ਆਪੇ ਚੁੱਕ ਕੇ ਲੈ ਜੂ |' ਭੀੜ ਵਿਚੋਂ ਇਕ ਆਵਾਜ਼ ਆਈ
'ਭਰਾਵੋ ਐਾਬੂਲੈਂਸ ਆਉਣ 'ਚ ਟਾਇਮ ਲੱਗ ਜਾਣੈ | ਆਪਾਂ ਕਿਸੇ ਦੀ ਗੱਡੀ ਰੁਕਾ ਕੇ ਇਸ ਆਦਮੀ ਨੂੰ ਹਸਪਤਾਲ ਲੈ ਚੱਲਦੇ ਆਂ' | ਕਾਲੇ ਨੇ ਅੱਗੇ ਵਧ ਕੇ ਸੜਕ ਕਿਨਾਰੇ ਪਏ ਜਖ਼ਮੀ ਵਿਅਕਤੀ ਦੇ ਸਿਰ ਥੱਲੇ ਬਾਂਹ ਦਿੰਦਿਆਂ ਕਿਹਾ |
'ਕਿਸੇ ਕੋਲ ਐਨਾ ਟਾਇਮ ਹੈਨੀ ਭਾਈ | ਤੂੰ ਵੀ ਆਪਣਾ ਕੰਮ ਧੰਦਾ ਕਰ ਲਾ ਜਾ ਕੇ | ਬਾਅਦ ਵਿਚ ਐਾਵੇ ਪੁਲਿਸ ਤੈਨੂੰ ਘੜੀਸੀ ਫਿਰੂ' | ਇਕ ਹੋਰ ਅਵਾਜ਼ ਆਉਂਦਿਆਂ ਹੀ ਭੀੜ ਹੌਲੀ-ਹੌਲੀ ਖਿਸਕਣ ਲੱਗ ਪਈ |
ਕਾਲੇ ਨੇ ਬਿਨਾਂ ਕਿਸੇ ਦੀ ਪ੍ਰਵਾਹ ਕੀਤਿਆਂ ਜ਼ਖ਼ਮੀ ਵਿਅਕਤੀ ਦੀ ਬਾਂਹ ਆਪਣੇ ਗਲ਼ ਦੁਆਲੇ ਪਾ ਕੇ ਉਸ ਨੂੰ ਗੋਦੀ ਚੁੱਕਦਿਆਂ ਹਸਪਤਾਲ ਦੇ ਰਸਤੇ ਤੁਰ ਪਿਆ | ਜਿਉਂ ਜਿਉਂ ਹਸਪਤਾਲ ਨੇੜੇ ਆ ਰਿਹਾ ਸੀ ਉਸ ਦੀ ਇਕ ਗੁੱਝੀ ਖੁਸ਼ੀ ਦੁੱਗਣੀ ਹੋ ਰਹੀ ਸੀ ਕਿ ਚਾਹੇ ਉਹ ਆਰਥਿਕ ਪੱਖੋਂ ਬਹੁਤ ਗ਼ਰੀਬ ਸੀ ਪਰ ਐਕਸੀਡੈਂਟ ਵਾਲੀ ਜਗ੍ਹਾ 'ਤੇ ਖੜੇ੍ਹ ਸਾਰੇ ਲੋਕਾਂ ਨਾਲੋਂ ਇਨਸਾਨੀਅਤ ਦੀ ਅਮੀਰੀ ਉਸ ਵਿਚ ਕਿਤੇ ਦੁੱਗਣੀ ਸੀ |

-ਕਮਲ ਟੱਲੇਵਾਲ
ਪਿੰਡ ਤੇ ਡਾਕਖਾਨਾ ਟੱਲੇਵਾਲ-148100, ਤਹਿ: ਤਪਾ, ਜ਼ਿਲ੍ਹਾ. ਬਰਨਾਲਾ |
ਮੋਬਾਈਲ : 98763-85878.

ਫਰਕ
ਪੁਸ਼ਪਦੀਪ ਅਤੇ ਹਰਪੀ੍ਰਤ ਦੋਵੇਂ ਸਹਿਪਾਠੀ ਸਨ ਦਸਵੀਂ ਤੱਕ ਦੋਵੇਂ ਇਕੱਠੇ ਪੜ੍ਹੇ ਸਨ | ਪੁਸ਼ਪਦੀਪ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਪਰ ਸਰੀਰਕ ਪੱਖੋਂ ਕਮਜ਼ੋਰ ਸੀ | ਹਰਪੀ੍ਰਤ ਪੜ੍ਹਾਈ ਵਿਚ ਬਹੁਤ ਕਮਜ਼ੋਰ ਸੀ ਤੇ ਮਸਾਂ ਹੀ ਪਾਸ ਹੁੰਦਾ ਸੀ | ਅਗਲੇਰੀ ਪੜ੍ਹਾਈ ਵਿਚ ਪੁਸ਼ਪਦੀਪ ਨੇ ਸਾਇੰਸ ਸਟਰੀਮ ਨੂੰ ਚੁਣਿਆ ਤੇ ਹਰਪੀ੍ਰਤ ਨੇ ਆਰਟਸ ਦਾ ਪੱਲਾ ਫੜਿਆ | ਬਾਰਵੀਂ ਜਮਾਤ ਪਾਸ ਕਰਦਿਆਂ ਹੀ ਹਰਪੀ੍ਰਤ ਨੇ ਪੁਲਿਸ 'ਚ ਨੌਕਰੀ ਜੁਆਇਨ ਕਰ ਲਈ ਜਿਸ ਵਿਚ ਉਸ ਦੇ ਮਾਪਿਆਂ ਅਤੇ ਉੱਚੀ ਰਾਜਨੀਤਕ ਪਹੁੰਚ ਦਾ ਬਹੁਤ ਵੱਡਾ ਯੋਗਦਾਨ ਸੀ | ਪੁਸ਼ਪਦੀਪ ਨੇ ਗਰੀਬੀ ਕਾਰਨ ਕਿੱਤਾ-ਮੁਖੀ ਪੜ੍ਹਾਈ ਦੀ ਜਗ੍ਹਾ ਸਧਾਰਨ ਸਾਇੰਸ ਗ੍ਰੈਜੂਏਸ਼ਨ ਦੇ ਨਾਲ ਪੋਸਟਗ੍ਰੈਜੂਏਸ਼ਨ ਮਸਾਂ ਪੂਰੀ ਕੀਤੀ ਅਤੇ ਨੌਕਰੀ ਲਈ ਯਤਨ ਆਰੰਭੇ ਸਨ ਅਤੇ ਕਈ ਸਾਲ ਇਸੇ ਕਸ਼ਮਕਸ਼ 'ਚ ਗੁਜ਼ਰ ਗਏ ਸਨ | ਇਸੇ ਸਮੇਂ ਦੌਰਾਨ ਹਰਪੀ੍ਰਤ ਤਰੱਕੀ ਕਰ ਕੇ ਵੱਡਾ ਅਫਸਰ ਬਣ ਗਿਆ ਸੀ ਪਰ ਪੁਸ਼ਪਦੀਪ ਅਜੇ ਵੀ ਸੰਘਰਸ਼ ਕਰ ਰਿਹਾ ਸੀ | ਉੱਚੇ ਅਹੁਦੇ 'ਤੇ ਪਹੁੰਚਣ ਕਾਰਨ ਪਿੰਡ ਵਾਸੀਆਂ ਨੇ ਹਰਪੀ੍ਰਤ ਨੂੰ ਸਨਮਾਨਿਤ ਕੀਤਾ ਜਿਸਨੂੰ ਦੇਖ ਕੇ ਪੁਸ਼ਪਦੀਪ ਅੱਜ ਦੋਵਾਂ ਵਿਚ ਫਰਕ ਮਹਿਸੂਸ ਕਰ ਰਿਹਾ ਸੀ | ਸਕੂਲ 'ਚ ਨਲਾਇਕ ਕਿਹਾ ਜਾਣ ਵਾਲਾ ਹਰਪੀ੍ਰਤ ਅੱਜ ਬੁਲੰਦੀਆਂ 'ਤੇ ਹੈ, ਲਾਇਕ ਤੇ ਹੁਸ਼ਿਆਰ ਪੁਸ਼ਪਦੀਪ ਅਜੇ ਵੀ ਉੱਥੇ ਹੀ ਖੜ੍ਹਾ ਹੈ | ਪੁਸ਼ਪਦੀਪ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਨ੍ਹਾਂ ਦੋਵਾਂ 'ਚੋਂ ਨਲਾਇਕ ਕੌਣ ਸੀ | ਪੇਪਰਾਂ ਦੇ ਨੰਬਰਾਂ ਦਾ ਫਰਕ ਅਸਲ ਜ਼ਿੰਦਗੀ 'ਚ ਸ਼ਾਇਦ ਲਾਗੂ ਨਹੀਂ ਹੁੰਦਾ | ਇਸੇ ਉਲਝਣ 'ਚ ਉਲਝਿਆ ਹੋਇਆ ਉਹ ਘਰ ਵੱਲ ਨੂੰ ਤੁਰ ਪਿਆ |

-ਗੁਰਤੇਜ ਸਿੰਘ
ਪਿੰਡ ਤੇ ਡਾਕ. ਚੱਕ ਬਖਤੂ, ਤਹਿ: ਤੇ ਜ਼ਿਲ੍ਹਾ ਬਠਿੰਡਾ-151101 ਮੋਬਾਈਲ : 94641-72783
gurtejsingh72783@gmail.com





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX