ਤਾਜਾ ਖ਼ਬਰਾਂ


ਪੰਕਜਾ ਮੁੰਡੇ ਦਾ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ
. . .  1 minute ago
ਮੁੰਬਈ, 22 ਅਪ੍ਰੈਲ - ਮਹਾਰਾਸ਼ਟਰ ਦੀ ਕੈਬਨਿਟ ਮੰਤਰੀ ਪੰਕਜਾ ਮੁੰਡੇ ਨੇ ਇੱਕ ਚੋਣ ਰੈਲੀ ਦੌਰਾਨ ਕਿਹਾ ਕਿ ਭਾਰਤੀ ਫ਼ੌਜ ਦੇ ਜਵਾਨਾਂ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸਰਜੀਕਲ...
ਇਸ ਸਾਲ ਜੰਮੂ ਕਸ਼ਮੀਰ 'ਚ ਮਾਰੇ ਗਏ 66 ਅੱਤਵਾਦੀ - ਸੂਤਰ
. . .  9 minutes ago
ਨਵੀਂ ਦਿੱਲੀ, 22 ਅਪ੍ਰੈਲ - ਸੂਤਰਾਂ ਅਨੁਸਾਰ ਜੰਮੂ ਕਸ਼ਮੀਰ 'ਚ ਇਸ ਸਾਲ 66 ਅੱਤਵਾਦੀ ਮਰੇ ਗਏ ਹਨ, ਜਿਨ੍ਹਾਂ ਵਿਚੋਂ 27 ਜੈਸ਼-ਏ-ਮੁਹੰਮਦ ਨਾਲ ਸਬੰਧਿਤ ਸਨ। ਇਨ੍ਹਾਂ ਵਿਚੋਂ 19 ਅੱਤਵਾਦੀ ਪੁਲਵਾਮਾ...
ਕਾਂਗਰਸ ਨੇ ਉਤਰ ਪ੍ਰਦੇਸ਼ ਦੇ ਲਈ 3 ਉਮੀਦਵਾਰਾਂ ਦਾ ਕੀਤਾ ਐਲਾਨ
. . .  44 minutes ago
ਲਖਨਊ, 22 ਅਪ੍ਰੈਲ- ਕਾਂਗਰਸ ਨੇ ਉਤੱਰ ਪ੍ਰਦੇਸ਼ ਦੇ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਤਿੰਨ ਉਮੀਦਵਾਰਾਂ ਦੇ ਨਾਂਅ ਸ਼ਾਮਲ ਹਨ। ਦੱਸ ਦੇਈਏ ਕਿ ਕਾਂਗਰਸ ਨੇ ਇਲਾਹਾਬਾਦ ਤੋਂ ਯੋਗੇਸ਼ ਸ਼ੁਕਲਾ ਨੂੰ ਚੋਣ ਮੈਦਾਨ 'ਚ ਉਤਾਰਨ ਦਾ ਫ਼ੈਸਲਾ ਕੀਤਾ ....
ਸ੍ਰੀਲੰਕਾ : ਕੋਲੰਬੋ 'ਚ ਚਰਚ ਦੇ ਨੇੜੇ ਬੰਬ ਨੂੰ ਨਕਾਰਾ ਕਰਦੇ ਸਮੇਂ ਹੋਇਆ ਧਮਾਕਾ
. . .  59 minutes ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਚਰਚ ਦੇ ਨੇੜੇ ਇਕ ਹੋਰ ਬੰਬ ਧਮਾਕਾ ਹੋਇਆ ਹੈ। ਜਾਣਕਾਰੀ ਦੇ ਅਨੁਸਾਰ, ਬੰਬ ਨਿਰੋਧਕ ਦਸਤਿਆਂ ਵੱਲੋਂ ਬੰਬ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਦੌਰਾਨ ਹੀ ਇਹ ਧਮਾਕਾ....
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਲਹਿਰਾ-ਸੁਨਾਮ ਮੁੱਖ ਰੋਡ ਜਾਮ
. . .  about 1 hour ago
ਲਹਿਰਾਗਾਗਾ, 22 ਅਪ੍ਰੈਲ (ਸੂਰਜ ਭਾਨ ਗੋਇਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਣਕ ਦੀ ਸਹੀ ਖ਼ਰੀਦ ਨਾ ਹੋਣ ਕਾਰਨ ਅੱਜ ਲਹਿਰਾ-ਸੁਨਾਮ ਰੋਡ ਵਿਖੇ ਮੁੱਖ ਰਸਤਾ ਰੋਕ ਕੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਧਰਨਾ .....
ਚੋਣ ਕਮਿਸ਼ਨ ਬੀ.ਜੇ.ਪੀ., ਕਾਂਗਰਸ ਅਤੇ ਅਕਾਲੀ ਦਲ(ਬ) ਦੇ ਚੋਣ ਨਿਸ਼ਾਨ ਕਰੇ ਰੱਦ : ਮਾਨ
. . .  about 1 hour ago
ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਭੂਸ਼ਨ ਸੂਦ, ਅਰੁਣ ਆਹੂਜਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਆਪਣੇ ਹੱਕ 'ਚ ਕਰਨ ਦੇ ਮਕਸਦ ਨੂੰ ਮੁੱਖ ਰੱਖ ਕੇ ਜੰਗ ਦੀਆਂ ਇਨਸਾਨੀਅਤ ਵਿਰੋਧੀ ਗੱਲਾਂ ਕਰ ਕੇ ਗੁਆਂਢੀ ਮੁਲਕ ਪਾਕਿਸਤਾਨ .....
ਤਲਵੰਡੀ ਭਾਈ ਤੋਂ ਰੋਡ ਸ਼ੋਅ ਦੇ ਰੂਪ 'ਚ ਘੁਬਾਇਆ ਨੇ ਆਰੰਭ ਕੀਤਾ ਚੋਣ ਪ੍ਰਚਾਰ
. . .  about 1 hour ago
ਤਲਵੰਡੀ ਭਾਈ, 22 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)- ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੂੰ ਲੋਕ ਸਭਾ ਹਲਕਾ ਫ਼ਿਰੋਜਪੁਰ ਤੋਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ਉਪਰੰਤ ਅੱਜ ਪਹਿਲੀ ਵਾਰ ਆਪਣੇ ਹਲਕੇ 'ਚ ਪੁੱਜਣ ਤੇ ਕਾਂਗਰਸੀ ਵਰਕਰਾਂ ਵੱਲੋਂ ....
ਸਾਈਕਲ 'ਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਇਆ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ
. . .  59 minutes ago
ਸੰਗਰੂਰ, 22 ਅਪ੍ਰੈਲ (ਧੀਰਜ ਪਸ਼ੋਰੀਆ)- ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਿਹਾ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ ਮਹਿੰਦਰ ਸਿੰਘ ਦਾਨ ਗੜ੍ਹ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਲਈ ਸਾਈਕਲ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ.....
ਕੋਲੰਬੋ ਦੇ ਬੱਸ ਸਟੈਂਡ ਤੋਂ ਪੁਲਿਸ ਨੇ ਬਰਾਮਦ ਕੀਤੇ 87 ਬੰਬ
. . .  about 2 hours ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ 'ਚ ਲੰਘੇ ਦਿਨ ਰਾਜਧਾਨੀ ਕੋਲੰਬੋ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਕਈ ਲੋਕ ਮਾਰੇ ਗਏ ਹਨ। ਸ੍ਰੀਲੰਕਾ ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਰਾਜਧਾਨੀ ਕੋਲੰਬੋ ਦੇ ਮੁੱਖ ਬੱਸ ....
ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਧਿਆਪਕ ਦੀ ਮੌਤ
. . .  about 2 hours ago
ਭਿੰਡੀ ਸੈਦਾਂ(ਅੰਮ੍ਰਿਤਸਰ) 22 ਅਪ੍ਰੈਲ (ਪ੍ਰਿਤਪਾਲ ਸਿੰਘ ਸੂਫ਼ੀ)- ਅੱਜ ਸਥਾਨਕ ਕਸਬਾ ਭਿੰਡੀ ਸੈਦਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬਤੌਰ ਅਧਿਆਪਕ ਸੇਵਾ ਨਿਭਾ ਰਹੇ ਮਾਸਟਰ ਹਰਪ੍ਰੀਤ ਸਿੰਘ ਦੀ ਅਚਾਨਕ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ .....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ: ਮੁਤਬੰਨਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਨੀਰਾ ਨੂੰ ਆਪਣਾ ਸਾਹ ਘੁੱਟ ਹੁੰਦਾ ਮਹਿਸੂਸ ਹੋਇਆ | ਉਸਨੇ ਬੇਟੀ ਨੂੰ ਖੇਡਣ ਲਈ ਬਾਹਰ ਭੇਜ ਦਿੱਤਾ | ਉਸ ਦਾ ਜੀਅ ਕਰ ਰਿਹਾ ਸੀ ਕਿ ਜਾ ਕੇ ਅੰਕੁਰ ਦੀ ਧੌਣ ਨੱਪ ਲਵੇ ਅਤੇ ਉਦੋਂ ਤੱਕ ਉਸ ਦੀਆਂ ਰਗਾਂ ਦਬਾਉਂਦੀ ਰਹੇ ਜਦੋਂ ਤੱਕ ਉਸ ਦਾ ਦਮ ਨਾ ਨਿਕਲ ਜਾਵੇ | ਪਰ ਦਮ ਨਿਕਲਣ ਤੋਂ ਪਹਿਲਾਂ ਉਸ ਨੂੰ ਜਵਾਬ ਦੇਣਾ ਹੋਵੇਗਾ ਵਿਆਹੁਤਾ ਜੀਵਨ ਦੇ ਉਨ੍ਹਾਂ ਅੱਠ ਵਰਿ੍ਹਆਂ ਦਾ, ਜਿਨ੍ਹਾਂ ਦਾ ਇਕ-ਇਕ ਦਿਨ, ਇਕ-ਇਕ ਪਲ ਉਸ ਨੇ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਗੁਜ਼ਾਰਿਆ ਸੀ |
ਵਿਆਹ ਤੋਂ ਪਹਿਲਾਂ ਉਹ ਅੰਕੁਰ ਨੂੰ ਜਾਣਦੀ ਨਹੀਂ ਸੀ | ਮਾਪਿਆਂ ਦੀ ਚੋਣ ਸੀ ਅੰਕੁਰ, ਜਿਸ ਨੂੰ ਉਸ ਨੇ ਸੰਕੋਚ ਸਹਿਤ ਸਵੀਕਾਰ ਕਰ ਲਿਆ ਸੀ | ਉਸ ਦੇ ਨਾਲ ਲਾਵਾਂ ਲੈਣ ਤੋਂ ਪਹਿਲਾਂ ਉਸ ਨੇ ਸੱਚੇ ਦਿਲੋਂ ਖੁਦ ਨੂੰ ਅੰਕੁਰ ਦੇ ਨਾਂਅ ਕਰ ਦੇਣ ਦਾ ਨਿਸ਼ਠਾ ਕਰ ਲਿਆ ਸੀ | ਸੰਕਲਪ ਕਰ ਲਿਆ ਸੀ ਕਿ ਉਹ ਅੰਕੁਰ ਦਾ ਜੀਵਨ ਖ਼ੁਸ਼ੀਆਂ ਨਾਲ ਭਰ ਦੇਵੇਗੀ ਅਤੇ ਬੀਤੇ ਅੱਠ ਵਰਿ੍ਹਆਂ ਦੌਰਾਨ ਉਸ ਨੇ ਇਹ ਕਰ ਵੀ ਵਿਖਾਇਆ ਸੀ, ਅੱਜ ਵੀ ਕਰ ਰਹੀ ਸੀ ਪਰ ਅੱਜ... |
ਕਾਫੀ ਦੇਰ ਤੱਕ ਆਤਮ-ਮੰਥਨ ਕਰਨ ਮਗਰੋਂ ਅੰਕੁਰ ਨੇ ਆਖਿਆ,'ਅੱਜ ਦੀ ਰਾਤ ਤੂੰ ਸਾਡੇ ਗੈਸਟ ਰੂਮ ਵਿਚ ਆਰਾਮ ਕਰ | ਕੱਲ੍ਹ ਸਵੇਰੇ ਜਮਸ਼ੇਦਪੁਰ ਚੱਲਾਂਗੇ |'
'ਹੁਣ ਉਹ ਜਮਸ਼ੇਦਪੁਰ ਨਹੀਂ, ਰਾਂਚੀ ਰਹਿੰਦੇ ਹਨ |'
ਸਵਾਲੀਆ ਨਜ਼ਰਾਂ ਨਾਲ ਵੇਖਿਆ ਅੰਕੁਰ ਨੇ ਲੜਕੇ ਵੱਲ |
'ਲੰਮੀ ਕਹਾਣੀ ਹੈ | ਸੁਣਨੀ ਚਾਹੋ ਤਾਂ ਸੇਖੇਪ ਵਿਚ ਬਿਆਨ ਕਰ ਸਕਦਾ ਹਾਂ |'
'ਬੋਲ |'
'ਕੈਂਪ ਦੀ ਸਮਾਪਤੀ 'ਤੇ ਤੁਸੀਂ ਮੇਰੀ ਮਾਂ ਨੂੰ ਇਕ ਰਾਤ ਪਟਨੇ ਦੇ ਹੋਟਲ ਵਿਚ ਰੱਖਿਆ | ਉਸ ਰਾਤ ਤੁਸੀਂ ਉਨ੍ਹਾਂ ਦੀ ਕੁੱਖ ਵਿਚ ਮੈਨੂੰ ਛੱਡ ਦਿੱਤਾ | ਮਾਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ | ਮਜਬੂਰਨ ਉਨ੍ਹਾਂ ਆਪਣੀ ਮਾਂ ਨੂੰ ਸੂਚਨਾ ਦੇ ਦਿੱਤੀ | ਕ੍ਰੋਧੀ, ਅੜੀਅਲ, ਜ਼ਿੱਦੀ ਸੁਭਾਅ ਵਾਲੇ ਉਨ੍ਹਾਂ ਦੇ ਪਿਤਾ ਨੇ ਹਮਲ ਗਿਰਾਉਣ ਦਾ ਹੁਕਮ ਸੁਣਾ ਦਿੱਤਾ | ਮਾਂ ਨਹੀਂ ਮੰਨੀ | ਅਰਥਾਤ ਮੈਂ ਕੁੱਖ ਵਿਚ ਹੀ ਮਾਰ ਦਿੱਤੇ ਜਾਣ ਤੋਂ ਬਚ ਗਿਆ | ਮਾਂ ਘਰੋਂ ਭੱਜ ਕੇ ਆਪਣੀ ਬੇਔਲਾਦ ਵਿਧਵਾ ਮਾਸੀ ਕੋਲ ਕਲਕੱਤੇ ਚਲੇ ਗਈ | ਮਾਸੀ ਨੇ ਆਖਿਆ ਜੀਵ-ਹੱਤਿਆ ਦਾ ਪਾਪ ਨਾ ਲੈ, ਆਉਣ ਦੇ ਬੱਚੇ ਨੂੰ ਸੰਸਾਰ 'ਤੇ | ਮੇਰੇ ਨਾਨਾ-ਨਾਨੀ ਨੇ ਇਕ ਵਾਰੀ ਜੋ ਮੇਰੀ ਮਾਂ ਤੋਂ ਅੱਖਾਂ ਫੇਰੀਆਂ, ਮੁੜ ਕੇ ਉਸ ਵੱਲ ਨਹੀਂ ਵੇਖਿਆ | ਮਾਂ ਦੀ ਮਾਸੀ ਨੇ ਮਾਂ ਨੂੰ ਉਸੇ ਕੰਪਨੀ ਵਿਚ ਨੌਕਰੀ ਦਿਵਾ ਦਿੱਤੀ ਜਿਥੇ ਉਹ ਆਪ ਨੌਕਰ ਸੀ, ਅਤੇ ਜਣੇਪਾ ਵੀ ਕਰਾ ਦਿੱਤਾ |'
ਅੰਕੁਰ ਦੀ ਹਾਲਤ ਅਜਿਹੀ ਹੋ ਰਹੀ ਸੀ ਕਿ ਵੱਢੋ ਤਾਂ ਖੂਨ ਨਹੀਂ, ਡੌਰ-ਭੌਰ ਚੁੱਪਚਾਪ ਬੈਠਾ ਸੁਣਦਾ ਰਿਹਾ |
'ਯਾਨੀ ਅਸੀਂ ਸੰਸਾਰ 'ਤੇ ਆ ਗਏ | ਮਾਂ ਨੇ ਕਿਹੋ ਜਿਹੀਆਂ ਮੁਸੀਬਤਾਂ ਝੱਲ ਕੇ ਮੈਨੂੰ ਪਾਲਿਆ ਹੋਵੇਗਾ, ਇਸ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ | ਫਿਰ ਮਾਂ ਦੀ ਮਾਸੀ ਵੀ ਚਲਾਣਾ ਕਰ ਗਈ | ਮਾਂ ਦਾ ਰਾਂਚੀ ਤਬਾਦਲਾ ਹੋ ਗਿਆ | ਪੰਦਰਾਂ ਦਿਨ ਪਹਿਲਾਂ ਤੱਕ ਮਾਂ ਨੇ ਮੈਨੂੰ ਕਦੀ ਇਸ ਗੱਲ ਦੀ ਭਿਣਕ ਵੀ ਨਹੀਂ ਪੈਣ ਦਿੱਤੀ ਸੀ, ਜੋ ਮੈਂ ਤੁਹਾਨੂੰ ਸੁਣਾ ਰਿਹਾ ਹਾਂ | ਹਰ ਥਾੲੀਂ ਮੇਰੇ ਪਿਤਾ ਦਾ ਨਾਂਅ ਸਵਰਗੀ ਅੰਕੁਰ ਚੌਬੇ ਲਿਖਾਉਂਦੀ ਰਹੀ ਸੀ |'
ਅੱਖਾਂ ਮੀਟੀ ਬੈਠੇ ਅੰਕੁਰ ਨੇ ਕਿਸੇ ਡੁੱਬ ਰਹੇ ਵਿਅਕਤੀ ਵਾਂਗ ਖੁਦ ਨੂੰ ਲਹਿਰਾਂ ਦੇ ਹਵਾਲੇ ਕਰ ਦਿੱਤਾ |
'ਪੰਦਰਾਂ ਦਿਨ ਪਹਿਲਾਂ ਜਦੋਂ ਉਨ੍ਹਾਂ ਨੂੰ ਜਾਪਿਆ ਕਿ ਉਨ੍ਹਾਂ ਦੇ ਤੁਰ ਜਾਣ ਦਾ ਸਮਾਂ ਆ ਗਿਆ ਹੈ ਤਾਂ ਉਨ੍ਹਾਂ ਮਮਤਾਪੂਰਨ ਚਿੰਤਾ ਵਿਚ ਇਹ ਸੋਚ ਕੇ ਕਿ ਮੈਂ ਇਸ ਦੁਨੀਆ ਵਿਚ ਬਿਲਕੁਲ ਇਕੱਲਾ ਰਹਿ ਜਾਵਾਂਗਾ, ਮੇਰੇ ਸਾਹਮਣੇ ਆਪਣਾ ਢਿੱਡ ਫਰੋਲ ਦਿੱਤਾ | ਤੁਹਾਡਾ ਨਾਂਅ, ਪਤਾ ਵੀ ਦੱਸ ਦਿੱਤਾ | ਬੀਤੇ ਤਿੰਨ ਦਿਨ ਤੋਂ ਉਹ ਕੋਮਾ ਵਿਚ ਹਨ | ਅੰਤ ਨਿਸ਼ਚਿਤ ਹੈ | ਉਨ੍ਹਾਂ ਕੋਲ ਕਿੰਨਾ ਸਮਾਂ ਹੈ, ਕਿਹਾ ਨਹੀਂ ਜਾ ਸਕਦਾ |'
ਸੁਣ ਲਿਆ ਨੀਰਾ ਨੇ ਸਭ ਕੁਝ ਅਤੇ ਕੰਧ ਨਾਲ ਸਿਰ ਦੇ ਮਾਰਿਆ | ਮਨ ਵਿਚ ਵਿਚਾਰ ਆਇਆ ਕਿ ਦੁਪੱਟਾ ਗਲ ਵਿਚ ਪਾ ਕੇ ਪੱਖੇ ਨਾਲ ਲਟਕ ਜਾਵੇ ਅਤੇ ਆਪਣੀ ਜਾਨ ਦੇ ਦੇਵੇ | ਏਡਾ ਵੱਡਾ ਧੋਖਾ? ਏਡਾ ਵੱਡਾ ਵਿਸਾਹਘਾਤ? ਜਿਸ ਆਦਮੀ ਨੂੰ ਆਪਣਾ ਸਰੀਰ, ਆਪਣਾ ਅੰਤਰਮਨ, ਆਪਣੀ ਆਤਮਾ, ਆਪਣੀ ਨਿਸ਼ਠਾ ਸਮਰਪਿਤ ਕਰ ਦਿੱਤੀ, ਇਸ ਵਿਸ਼ਵਾਸ ਨਾਲ ਕਿ ਉਹ ਮੇਰਾ ਹੈ, ਸਿਰਫ਼ ਮੇਰਾ, ਅੱਜ ਉਸੇ ਦੀ ਨਾਜਾਇਜ਼ ਔਲਾਦ ਮੇਰੇ ਸਮਰਪਣ ਨੂੰ ਪੈਰਾਂ ਹੇਠ ਲਿਤਾੜ ਰਹੀ ਹੈ |
ਦਿਮਾਗ ਚਕਰਾ ਰਿਹਾ ਸੀ ਨੀਰਾ ਦਾ | ਇਸ ਸਮੇਂ ਉਹ ਕੁਝ ਵੀ ਕਰ ਸਕਦੀ ਸੀ | ਕਿਸੇ ਦੀ ਜਾਨ ਵੀ ਲੈ ਸਕਦੀ ਸੀ, ਆਪਣੀ ਜਾਨ ਦੇ ਵੀ ਸਕਦੀ ਸੀ | ਉਸ ਨੂੰ ਜਾਪ ਰਿਹਾ ਸੀ ਕਿ ਹੁਣੇ ਉਸ ਦੀ ਖੋਪੜੀ ਟੋਟੇ-ਟੋਟੇ ਹੋ ਜਾਵੇਗੀ ਤੇ ਉਸ ਦਾ ਦਿਮਾਗ਼ ਫਟ ਜਾਵੇਗਾ |
ਡੌਰ-ਭੌਰ ਉਹ ਉਠ ਕੇ ਬਾਥਰੂਮ ਵਿਚ ਚਲੀ ਗਈ | ਸ਼ੀਸ਼ੇ ਸਾਹਮਣੇ ਖਲੋ ਕੇ ਉਸ ਨੇ ਆਪਣੇ ਕੱਪੜੇ ਲਾਹ ਸੁੱਟੇ | ਸ਼ੀਸ਼ੇ ਵਿਚੋਂ ਦੀ ਉਸ ਨੇ ਆਪਣੇ ਅੰਗਾਂ ਵੱਲ ਵੇਖਿਆ... |
ਅੱਜ ਖਤਮ ਹੀ ਕਰ ਦਿਆਂਗੀ ਇਸ ਸਰੀਰ ਨੂੰ ਤਾਂ ਜੋ ਅੰਕਰ ਦੁਆਰਾ ਮੁੜ ਛੋਹੇ ਜਾਣ ਦੀ ਗੰੁਜਾਇਸ਼ ਹੀ ਨਾ ਰਹੇ |
ਅਚਾਨਕ ਆਦਤਵਸ ਉਸ ਨੇ ਸ਼ਾਵਰ ਚਲਾ ਦਿੱਤਾ | ਠੰਢੇ ਪਾਣੀ ਦੀ ਧਾਰ ਉਸ ਦੇ ਵਿਆਕੁਲ ਦਿਮਾਗ 'ਤੇ ਪੈਣ ਲੱਗੀ | ਦੇਰ ਤੱਕ ਖਲੋਤੀ ਰਹੀ ਉਹ ਸ਼ਾਵਰ ਦੇ ਹੇਠ | ਹੌਲੀ-ਹੌਲੀ ਦਿਮਾਗ ਦੀ ਗਰਮੀ ਸ਼ਾਂਤ ਹੋ ਗਈ |
ਉਸ ਨੇ ਪਿੰਡਾ ਪੂੰਝ ਕੇ ਕੱਪੜੇ ਪਾਏ ਅਤੇ ਸਿੱਧੀ ਡਰਾਇੰਗ ਰੂਮ ਵਿਚ ਆ ਗਈ | ਅੰਕੁਰ ਨੂੰ ਨਜ਼ਰਅੰਦਾਜ਼ ਕਰਕੇ ਉਹ ਸਿੱਧੀ ਲੜਕੇ ਨੂੰ ਮੁਖਾਤਿਬ ਹੋਈ, 'ਬੇਟਾ! ਤੂੰ ਅੱਜ ਦੀ ਰਾਤ ਹੀ ਨਹੀਂ, ਸਾਰੀ ਉਮਰ ਸਾਡੇ ਨਾਲ ਰਹਿ ਸਕਦਾ ਏਾ | ਬਸ ਇਕੋ ਸ਼ਰਤ ਹੈ ਕਿ ਤੂੰ ਮੈਨੂੰ ਮਾਂ ਆਖੇਂਗਾ | ਅੱਜ ਮੈਂ ਤੈਨੂੰ ਗੋਦ ਲੈਂਦੀ ਹਾਂ |' (ਸਮਾਪਤ)

-169, ਸੈਕਟਰ-17, ਪੰਚਕੂਲਾ-134109.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀਆਂ

ਸ਼ੁੱਧ ਵਿਚਾਰ
ਅਚਾਨਕ ਉਸ ਦੇ ਮੋਬਾਈਲ 'ਚ ਇਕ ਘੰਟੀ ਵੱਜੀ ਟਰਨ... ਟਰਨ... |
'ਮਨੋਹਰ ਅੰਕਲ |'
'ਹਾਂ ਜੀ |'
'ਅੰਕਲ ਤੁਹਾਡੀਆਂ ਕਹਾਣੀਆਂ ਅਖ਼ਬਾਰਾਂ ਵਿਚ ਅਕਸਰ ਛਪਦੀਆਂ ਰਹਿੰਦੀਆਂ ਹਨ | ਪੜ੍ਹਨ ਨੂੰ ਵਾਰ-ਵਾਰ ਜੀਅ ਕਰਦਾ ਹੈ, ਪੜ੍ਹ ਕੇ ਦਿਲ ਫੁਲ ਭਾਂਤੀ ਖਿੜ ਜਾਂਦਾ ਹੈ | ਮੈਂ ਉਨ੍ਹਾਂ ਦਾ ਇਕ ਹਿੰਦੀ ਅਨੁਵਾਦ ਤੁਹਾਡੀ ਸਹਿਮਤੀ ਨਾਲ ਕਰਨਾ ਚਾਹੁੰਦੀ ਹਾਂ |'
'ਭਲੇ ਲੋਕ ਨੇਕ ਕੰਮਾਂ ਲਈ ਹੋਰਾਂ ਤੋਂ ਨਹੀਂ ਪੁੱਛਦੇ | ਤੁਸੀਂ ਆਪਣੇ ਕੰਮ 'ਤੇ ਲੱਗੋ | ਜੇ ਮੇਰੀ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਮੈਂ ਹਰ ਸਮੇਂ ਹਾਜ਼ਰ ਹਾਂ | ਕਹੋ ਤਾਂ ਮੈਂ ਆਪਣੀ ਪੁਸਤਕ ਭੇਜਾਂ |'
'ਅੰਕਲ, ਤੁਹਾਡੀ ਮਰਜ਼ੀ, ਮੈਂ ਇਸ ਬਾਰੇ ਕੀ ਆਖਾਂ? ਤੁਸੀਂ ਤਾਂ ਵੱਡੇ ਹੋ | ਮੈਥੋਂ ਚਾਰ ਕਦਮ ਅੱਗੇ |'
'ਬੇਟਾ, ਤੂੰ ਕਿਥੋਂ ਦੀ ਰਹਿਣ ਵਾਲੀ ਹੈਾ |'
'ਅੰਕਲ, ਦੌਲਤ ਪੁਰੇ ਦੇ ਕੋਲ... |'
'ਇਥੇ ਮੇਰੀ ਪਤਨੀ ਦਾ ਛੋਟਾ ਭਰਾ ਬੈਂਕ 'ਚ ਮੈਨੇਜਰ ਦੀ ਹੈਸੀਅਤ 'ਤੇ ਬਿਰਾਜਮਾਨ ਹੈ | ਤੁਸੀਂ ਮੇਰਾ ਨਾਂਅ ਲੈ ਕੇ ਪੁਸਤਕ ਲੈ ਲੈਣਾ | ਇਸ ਪ੍ਰਕਾਰ ਉਹ ਉਸ ਦੇ ਹੱਥਾਂ 'ਚ ਚਲੇ ਗਈ |
'ਅੰਕਲ, ਅੱਜਕਲ੍ਹ ਸਾਡੇ ਘਰ ਦੀ ਮਾਲੀ ਹਾਲਤ ਬੜੀ ਕਮਜ਼ੋਰ ਹੈ, ਆਪਣੇ ਸਾਲਾ ਸਾਹਿਬ ਨੂੰ ਕਹਿ-ਸੁਣ ਤੁਸੀਂ ਸਾਡਾ ਕਰਜ਼ਾ ਮਨਜ਼ੂਰ ਕਰਵਾ ਦੇਵੋ | ਇਹ ਅਗਲੀ ਆਵਾਜ਼ ਸੀ |'
ਇਸ ਤਰ੍ਹਾਂ ਉਹ ਉਸ ਦੇ ਕਾਬੂ 'ਚ ਆ ਗਿਆ |
'ਬੰਦਾ ਮਰਦਾ ਕੀ ਨ੍ਹੀਂ ਕਰਦਾ | ਆਖ ਤਾਂ ਮੈਂ ਦੇਵਾਂਗਾ ਪਰ ਕਾਗਜ਼ੀ ਕਾਰਵਾਈ ਤਾਂ ਤੁਹਾਨੂੰ ਖੁਦ ਪੂਰੀ ਕਰਨੀ ਪਵੇਗੀ, ਜਿਸ ਦੀ ਬਿਨਾਅ 'ਤੇ... |'
'ਅੰਕਲ ਠੀਕ ਐ, ਤੁਹਾਡਾ ਕਿਹਾ ਸਿਰ ਮੱਥੇ |'
ਫਿਰ ਕੀ ਸੀ? ਇਕ ਦਿਨ ਉਸ ਦੇ ਮੰੂਹ ਦੇ ਬੋਲ ਪੂਰੇ ਹੋ ਗਏ | ਅੱਜ ਖ਼ੁਸ਼ੀ ਦੇ ਮਾਰੇ ਫੁੱਲੇ ਉਸ ਦੇ ਪੈਰ ਜ਼ਮੀਨ 'ਤੇ ਨਹੀਂ ਟਿਕ ਰਹੇ ਸਨ | ਮੇਰੇ ਲਈ ਇਹ ਇਕ ਮਾਣ ਦੀ ਗੱਲ ਸੀ, ਕਿਉਂਕਿ ਉਹ ਇਕ ਅੰਗਹੀਣ ਲੜਕੀ ਸੀ, ਜਿਸ ਦਾ ਮਨ ਸ਼ੀਸ਼ੇ ਦੀ ਤਰ੍ਹਾਂ ਸਾਫ਼ ਤੇ ਹਿਰਦਾ ਵਿਸ਼ਾਲ ਸੀ | ਆਪਣੇ ਵਰਗਾ, ਆਪਣੀ ਤਰ੍ਹਾਂ ਦਾ |'

-ਡਾ: ਮਨੋਹਰ ਸਿੰਗਲ
ਪਿੰਡ ਤੇ ਡਾਕ: ਬਰੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ-152025.
ਮੋਬਾਈਲ : 94175-30266.


ਚੰਗੇ ਭਾਗਾਂ ਵਾਲੇ
ਮੈਂ ਬੱਸ ਦੀ ਮੋਹਰਲੀ ਸੀਟ 'ਤੇ ਬੈਠਾ ਸਫ਼ਰ ਕਰ ਰਿਹਾ ਸੀ | ਸਾਡੀ ਬੱਸ ਦੇ ਅੱਗੇ ਇਕ ਟਰੱਕ ਜਾ ਰਿਹਾ ਸੀ, ਜੋ ਫੱਟਿਆਂ ਦੀ ਦੂਹਰੀ ਛੱਤ ਬਣਾ ਕੇ ਹੇਠੋਂ-ਉਤੋਂ ਲੋਕਾਂ ਨਾਲ ਭਰਿਆ ਹੋਇਆ ਸੀ | ਉਹ ਲੋਕ ਢੋਲਕੀ ਤੇ ਚਿਮਟੇ ਦੀ ਤਾਲ 'ਤੇ ਭਜਨ ਗਾ ਰਹੇ ਸਨ, ਜਿਸ ਤੋਂ ਪਤਾ ਲਗਦਾ ਸੀ ਕਿ ਉਹ ਕਿਸੇ ਧਾਰਮਿਕ ਸਥਾਨ ਤੋਂ ਆਏ ਹਨ | ਮੇਰੇ ਨਾਲ ਹੀ ਇੰਜਣ ਉੱਪਰ ਬਣੀ ਸੀਟ 'ਤੇ ਬੈਠੀ ਸਵਾਰੀ ਨੇ ਸ਼ਰਧਾ ਨਾਲ ਕਿਹਾ, 'ਇਹ ਭਗਤ ਮਾਤਾ ਦੇ ਦਰਸ਼ਨ ਕਰਕੇ ਆਏ ਨੇ |' ਨਾਲ ਦੀ ਸੀਟ 'ਤੇ ਬੈਠੀ ਬਜ਼ੁਰਗ ਔਰਤ ਬੋਲੀ, 'ਚੰਗੇ ਭਾਗਾਂ ਵਾਲੇ ਹੀ ਦਰਸ਼ਨ ਕਰਦੇ ਨੇ ਮਾਤਾ ਦੇ, ਮਾਤਾ ਲੇਖੇ ਲਾਵੇ ਵਿਚਾਰਿਆਂ ਦੀ ਯਾਤਰਾ |'
ਮੇਰੇ ਵਾਲੀ ਬੱਸ ਸਵਾਰੀ ਉਤਾਰਨ ਕਰਕੇ ਘੱਟੋ-ਘੱਟ ਇਕ ਕਿਲੋਮੀਟਰ ਪਿੱਛੇ ਰਹਿ ਗਈ | ਜਦੋਂ ਬੱਸ ਨਹਿਰ ਦੇ ਪੁਲ ਕੋਲ ਗਈ ਤਾਂ ਰੁਕ ਗਈ | ਉਥੇ ਹੋਰ ਬੱਸਾਂ ਵੀ ਰੁਕੀਆਂ ਹੋਈਆਂ ਸਨ | ਲੋਕ ਨਹਿਰ ਦੁਆਲੇ ਇਕੱਠੇ ਹੋਏ ਸਨ | ਮੈਂ ਉੱਤਰ ਕੇ ਅੱਗੇ ਹੋ ਕੇ ਵੇਖਿਆ ਕਿ ਜਿਹੜਾ ਟਰੱਕ ਸਾਡੇ ਅੱਗੇ ਜਾ ਰਿਹਾ ਸੀ ਉਹ ਨਹਿਰ ਵਿਚ ਡਿੱਗ ਕੇ ਡੁੱਬ ਗਿਆ ਸੀ | ਪਾਣੀ ਤੋਂ ਬਾਹਰ ਟਰੱਕ ਦੇ ਟੂਲ ਬਾਕਸ ਦਾ ਅੱਧਾ ਹਿੱਸਾ ਹੀ ਦਿਸ ਰਿਹਾ ਸੀ, ਜਿਸ ਦੇ ਉਤੇ ਲਿਖਿਆ ਸੀ 'ਜੈ ਮਾਤਾ ਦੀ |'

-ਸੁਖਚੈਨ ਥਾਂਦੇਵਾਲਾ
7 ਨੰਬਰ, ਚੰੁਗੀ ਵਾਲੀ ਗਲੀ, ਗੁਰੂ ਅਰਜਨ ਦੇਵ ਨਗਰ, ਫਰੀਦਕੋਟ |
ਮੋਬਾਈਲ : 94639-80326.

ਵਿਕਾਸ... ਵਿਕਾਸ...

ਪ੍ਰਧਾਨ ਮੰਤਰੀ ਜੀ ਦਾ ਮੰਤਰ...?
ਵਿਕਾਸ... ਵਿਕਾਸ... ਵਿਕਾਸ... |
ਮੋਦੀ ਜੀ ਦਾ ਮੰਤਰ?
ਸਭ ਕਾ ਵਿਕਾਸ... ਪਰ੍ਹਾਂ ਕਰ 'ਹਾਥ'
ਯਾਦ ਕਰਾਂ ਦਿਆਂ... ਮੋਦੀ ਜੀ ਜਦ ਪ੍ਰਧਾਨ ਮੰਤਰੀ ਬਣੇ ਤਾਂ ਉਦੋਂ ਕਹਿੰਦੇ ਹੁੰਦੇ ਸਨ...
• ਸੌ ਕਰੋੜ ਭਾਰਤੀਆਂ ਦਾ... ਇਕ-ਦੋ ਸਾਲਾਂ ਮਗਰੋਂ
• ਸਵਾ ਸੌ ਕਰੋੜ ਭਾਰਤੀਆਂ ਦਾ.... |
ਅੱਜਕਲ੍ਹ ਬੋਲ ਨੇ...
• ਇਕ ਸੌ ਤੀਹ ਕਰੋੜ ਭਾਰਤੀਆਂ ਦਾ....
'ਵਿਕਾਸ |
ਵਧਦੀ ਆਬਾਦੀ ਦੀ 'ਵਿਕਾਸ ਦਰ' ਸ਼ਾਇਦ ਦੁਨੀਆ ਭਰ 'ਚ ਚੀਨ ਨੂੰ ਵੀ ਪਿੱਛੇ ਛੱਡ ਗਈ ਹੈ |
'ਗਰੀਬੀ ਕਹਿੰਦੀ ਹੈ ਜਿੰਨੇ ਨਿਆਣੇ ਹੋਰ ਪੈਦਾ ਕਰੋਗੇ, ਮੈਂ ਹੋਰ ਵਧਾਂਗੀ |'
ਨਿਆਣਿਆਂ ਨੂੰ ਜੰਮ-ਜੰਮ ਜੰਮੋ, ਗ਼ਰੀਬੀ ਦੀ ਰੇਖਾ ਤੋਂ ਥੱਲੇ ਹੀ ਥੱਲੇ ਚੱਲੋ |
ਗੜਬੜ ਇਹੋ ਹੈ ਕਿ ਨਿਆਣਿਆਂ ਨੂੰ ਜੰਮਦੇ ਬੰਦੇ ਨੇ... ਕਾਰਗੁਜ਼ਾਰੀ ਮਨੁੱਖ ਜਾਤ ਦੀ, ਸਾਰਾ ਸਿਹਰਾ... ਅਣਦਿਖ ਰੱਬ ਨੂੰ |
'ਰੱਬ ਦੀ ਦਾਤ ਏ ਜੀ... ਦੇਣ ਵਾਲਾ ਰੱਬ ਏ... ਭਗਵਾਨ ਦੀ ਕਿਰਪਾ ਹੋਈ ਏ... |'
'ਜੇ ਮੈਂ ਜਾਣਦੀ, ਜੱਗੇ ਨੇ ਮਰ ਜਾਣਾ, ਇਕ ਦੇ ਮੈਂ ਦੋ ਜੰਮਦੀ |'
ਸਾਰੇ ਜੰਮਣ ਵਾਲੇ 'ਜੱਗਾ' ਥੋੜ੍ਹਾ ਹੁੰਦੇ ਨੇ... ਕਈ ਲੱਲੂ-ਢੱਗੇ ਵੀ ਜੰਮ ਪੈਂਦੇ ਨੇ | ਅਕਸਰ ਜੰਮਣ ਵਾਲੀਆਂ ਸੜ-ਭੁਜ ਕੇ ਸਾਫ਼ ਐਲਾਨੀਆ ਆਖਦੀਆਂ ਹਨ, 'ਜੇ ਤੰੂ ਨਾਹੀਓਾ ਜੰਮਦਾ, ਕੀ ਫਰਕ ਪੈਣਾ ਸੀ |'
ਮੁੱਕਦੀ ਗੱਲ, ਮੁੱਦੇ ਦੀ... ਆਬਾਦੀ ਜਿੰਨੀ ਵਧੇਗੀ, ਗ਼ਰੀਬੀ ਓਨੀ ਹੀ ਵਧੇਗੀ, ਇਹ ਮਹਾਨਤਾ ਹੈ, ਇਸ ਭਾਰਤ ਵਰਸ਼ ਮਹਾਨ ਦੀ | ਆਬਾਦੀ ਦਾ ਮਤਲਬ ਸਿਰਫ਼ ਮੰੁਡੇ ਹੀ ਨਹੀਂ, ਕੁੜੀਆਂ ਵੀ ਹਨ, ਮੰੁਡੇ-ਕੁੜੀਆਂ | ਜਿਹੜੇ ਜੰਮਦੇ ਨੇ, ਉਹ ਵੱਡੇ ਵੀ ਹੁੰਦੇ ਨੇ... ਵੱਡੇ ਹੋ ਕੇ ਉਹ ਨੌਕਰੀਆਂ ਵੀ ਮੰਗਦੇ ਹਨ | ਨੌਕਰੀਆਂ ਪ੍ਰਾਈਵੇਟ ਨਹੀਂ ਸਰਕਾਰੀ ਨੌਕਰੀਆਂ | ਮੋਦੀ ਨੂੰ ਲੈ ਲਓ, ਸਾਰੀਆਂ ਆਪੋਜੀਸ਼ਨ ਪਾਰਟੀਆਂ ਇਕੋ ਹੀ ਸਭ ਤੋਂ ਵੱਡਾ ਤਾਅਨਾ ਦੇ ਰਹੀਆਂ ਹਨ, ਮੋਦੀ ਨੇ ਵਾਅਦਾ ਕੀਤਾ ਸੀ, ਹਰ ਸਾਲ 2 ਕਰੋੜ ਨੌਕਰੀਆਂ ਦੇਵੇਗਾ ਨੌਜਵਾਨਾਂ ਨੂੰ ... ਕਿੱਥੇ ਗਈਆਂ ਨੌਕਰੀਆਂ? ਨੌਜਵਾਨ ਬੇਕਾਰ ਘੰੁਮ ਰਹੇ ਹਨ |
ਨਾ ਜੰਮਦੇ, ਨਾ ਘੰੁਮਦੇ |
ਇਸ ਸਮੇਂ, ਸਮੇਂ ਦੀ ਸਭ ਤੋਂ ਵੱਡੀ ਲੋੜ ਕੀ ਹੈ? ਆਬਾਦੀ, ਆਬਾਦੀ 'ਤੇ ਕੰਟਰੋਲ ਕਰੋ | ਪਹਿਲਾਂ ਸੜਕਾਂ ਦੇ ਨੇੜੇ ਕੰਧਾਂ 'ਤੇ ਲਿਖਿਆ ਹੁੰਦਾ ਸੀ:
'ਹਮ ਦੋ ਹਮਾਰੇ ਦੋ'
ਚੀਨ 'ਚ ਤਾਂ ਪਹਿਲਾਂ ਸਰਕਾਰੀ ਤੌਰ 'ਤੇ ਪਾਬੰਦੀ ਸੀ, ਸਿਰਫ਼ ਇਕ ਬੱਚਾ, ਅੱਗੋਂ ਬਚਿਆ-ਖੁਚਿਆ ਵੀ ਨਹੀਂ | ਪਰ ਅੱਜਕਲ੍ਹ ਮੋਹਲਤ 'ਦੋ' ਦੀ ਕਰ ਦਿੱਤੀ ਹੈ-
'ਹਮ ਦੋ, ਹਮਾਰੇ ਦੋ'
ਪਹਿਲਾਂ ਤਾਂ ਇਹ ਅਸ਼ੀਰਵਾਦ ਦਿੱਤਾ ਜਾਂਦਾ ਸੀ, ਲਾੜੀਆਂ ਨੂੰ 'ਦੁੱਧੀਂ ਨਹਾਓ, ਪੁਤੀਂ ਫਲੋ' ਅੱਜਕਲ੍ਹ ਵੀ ਅਸ਼ੀਰਵਾਦ ਤਾਂ ਉਹੀਓ ਪਰੰਪਰਕ ਹੈ, ਪਰ ਇਉਂ ਬਦਲ ਦੇਣਾ ਚਾਹੀਦਾ ਹੈ, 'ਖੁਸ਼ਬੂਦਾਰ ਸਾਬਣਾਂ ਨਾਲ ਨਹਾਓ, ਸ਼ੈਂਪੂਆਂ ਨਾਲ ਸਿਰ ਧੋਵੋ, ਫਲ-ਫੁਲ ਖਾਓ, ਨਿਆਣਿਆਂ 'ਤੇ ਰੋਕ ਲਗਾਓ |'
ਪਤੈ ਇਟਲੀ 'ਚ ਦੋ ਤੋਂ ਵੱਧ ਬੱਚੇ ਪੈਦਾ ਕਰਨ ਵਾਲੇ ਦੰਪਤੀ ਨੂੰ ਜ਼ਮੀਨ ਇਨਾਮ ਵਜੋਂ ਦਿੱਤੀ ਜਾਂਦੀ ਹੈ, ਉਥੇ ਲੋੜ ਹੈ ਆਬਾਦੀ ਵਧਾਉਣ ਦੀ, ਇਥੇ ਲੋੜ ਹੈ ਆਬਾਦੀ ਘਟਾਉਣ ਦੀ | ਭੁੱਖ, ਨੰਗ, ਗ਼ਰੀਬੀ ਇਹ ਸਭੇ ਵਧਦੀ ਆਬਾਦੀ ਕਾਰਨ ਵਿਕਾਸ ਕਰਦੇ ਹਨ, ਦੇਸ਼ ਨੂੰ ਸੱਚਮੁੱਚ ਲੋੜ ਹੈ, ਵਿਕਾਸ ਦੀ | ਮੋਦੀ ਮੰਤਰ ਹੈ, ਵਿਕਾਸ... ਵਿਕਾਸ... ਵਿਕਾਸ... |
ਜਨਤਾ ਨੂੰ ਪੁੱਛਿਆ ਜਾਂਦਾ ਹੈ, 'ਕਿਉਂ ਜੀ, ਵਿਕਾਸ ਹੋਇਆ ਹੈ?'
'ਹਾਂ ਜੀ, ਸਾਡੇ ਘਰ ਤਾਂ ਹੋਇਆ ਹੈ |' ਉਨ੍ਹਾਂ ਖੁੱਲ੍ਹ ਕੇ ਦੱਸਿਆ, ਪਹਿਲਾਂ ਸਾਡੇ ਘਰ ਚਾਰ ਧੀਆਂ ਸਨ, ਐਸ ਵਾਰ ਮੰੁਡਾ ਜੰਮਿਆ ਹੈ, ਉਹਦਾ ਨਾਂਅ ਵਿਕਾਸ ਰੱਖਿਆ ਹੈ |
ਬਾਬਾ ਰਾਮਦੇਵ ਜਿਨ੍ਹਾਂ ਦੇ ਪਤੰਜਲੀ ਉਦਯੋਗ ਨੇ ਸੱਚਮੁੱਚ ਬੜਾ ਵਿਕਾਸ ਕੀਤਾ ਹੈ—ਸਾਬਣ, ਤੇਲ, ਦੁੱਧ, ਘਿਓ, ਸ਼ੈਂਪੂ, ਦੰਤ-ਮੰਜਨ, ਟੁਥਪੇਸਟ, ਕੋਈ ਚੀਜ਼ ਨਹੀਂ ਛੱਡੀ ਰੋਜ਼ਮਰ੍ਹਾ 'ਚ ਕੰਮ ਆਉਣ ਵਾਲੀ | ਹੁਣ ਤਾਂ ਸੁੱਖ ਨਾਲ ਜੀਨਜ਼ ਪੈਂਟਾਂ ਤੇ ਕੱਪੜਿਆਂ ਦੀ ਫੈਕਟਰੀ ਵੀ ਚਾਲੂ ਕਰ ਦਿੱਤੀ ਹੈ | ਪਰ... ਬਾਬਾ ਰਾਮਦੇਵ ਨੂੰ ਵਧਦੀ ਆਬਾਦੀ 'ਤੇ ਚਿੰਤਾ ਹੈ | ਉਨ੍ਹਾਂ ਦਾ ਵੀ ਪੱਕਾ ਮਤ ਹੈ ਕਿ ਵਧਦੀ ਆਬਾਦੀ 'ਤੇ ਰੋਕ ਲਗਣੀ ਚਾਹੀਦੀ ਹੈ | ਇਕ ਸੁਝਾਓ ਉਨ੍ਹਾਂ ਦਿੱਤਾ ਹੈ ਕਿ ਜਿਨ੍ਹਾਂ-ਜਿਨ੍ਹਾਂ ਦੇ ਘਰ ਦੋ ਤੋਂ ਵੱਧ ਬੱਚੇ ਹਨ ਜਾਂ ਪੈਦਾ ਕੀਤੇ ਹਨ ਜਾਂ ਕਰਨਗੇ, ਉਨ੍ਹਾਂ ਦੇ ਵੋਟਿੰਗ ਹੱਕ ਖੋਹ ਲੈਣੇ ਚਾਹੀਦੇ ਹਨ ਤੇ ਜਿਨ੍ਹਾਂ ਨੇ ਬਾਬੇ ਵਾਂਗ ਵਿਆਹ ਨਹੀਂ ਕੀਤਾ, ਉਨ੍ਹਾਂ ਛੜਿਆਂ ਦਾ ਸਰਕਾਰੀ ਤੌਰ 'ਤੇ ਸਨਮਾਨ ਕੀਤਾ ਜਾਣਾ ਚਾਹੀਦਾ ਹੈ | ਉਂਜ ਇਥੇ ਤਾਂ ਪਹਿਲਾਂ ਹੀ ਛੜਿਆਂ-ਛੜੀਆਂ ਦੀ ਛਹਿਬਰ ਹੈ |
'ਵੋਟ' ਦਾ ਹੱਕ ਖੋਹ ਲੈਣਾ ਚਾਹੀਦਾ ਹੈ-ਜਿਨ੍ਹਾਂ ਘਰ ਦੋ ਤੋਂ ਵੱਧ ਨਿਆਣੇ ਜੰਮਣ | ਸ਼ਾਬਾਸ਼ੇ ਲਾਲੂ ਪ੍ਰਸਾਦ ਯਾਦਵ, ਜਿਊਾਦੀ ਮਿਸਾਲ ਹੈ:
ਹਮ ਦੋ, ਹਮਾਰੇ ਨੌਾ |
ਅੱਜਕਲ੍ਹ ਪੜ੍ਹਾਈ ਤੇ ਬੱਚਿਆਂ ਦੀ ਦੇਖ-ਰੇਖ ਹੀ ਐਨੀ ਮਹਿੰਗੀ ਹੈ ਕਿ ਕਿਸੇ ਦਾ ਦਿਲ ਹੀ ਨਹੀਂ ਕਰਦਾ ਕਿ ਦੋ ਤੋਂ ਵੱਧ ਨਿਆਣੇ ਪੈਦਾ ਕਰਨ | ਜ਼ਿਆਦਾ ਕਰ ਕੇ ਘੱਟ ਪੜ੍ਹੇ-ਲਿਖੇ ਤੇ ਵਿਹਲੜ ਹੀ ਇਸ ਕੰਮ 'ਚ ਰੁੱਝੇ ਹੋਏ ਹਨ |
ਇਕ ਤਾਂਘ ਹੈ, ਇਕ ਮੰੁਡਾ ਹੋ ਜਾਏ | ਮੈਂ ਜਾਣਦਾ ਹਾਂ ਇਕ ਪਰਿਵਾਰ ਨੂੰ , ਮੰੁਡੇ ਦੀ ਤਾਂਘ ਸੀ, ਇਕ ਪਿੱਛੋਂ ਇਕ ਛੇ ਧੀਆਂ ਜੰਮੀਆਂ, ਆਖਰ ਸਤਵਾਂ ਮੰੁਡਾ ਆ ਹੀ ਗਿਆ, ਬਸ ਫੁਲਸਟਾਪ |
ਬਾਬਾ ਰਾਮਦੇਵ ਨੇ ਆਬਾਦੀ ਘਟਾਉਣ ਦਾ ਸੁਝਾਓ ਦਿੱਤਾ ਹੈ | ਪਰ ਹਿੰਦੂ ਮਹਾਸਭਾ ਦੇ ਲੀਡਰਾਂ ਨੇ ਤਾਂ ਹਿੰਦੂਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਹੈ ਕਿ ਉਹ ਘੱਟੋ-ਘੱਟ ਚਾਰ ਬੱਚੇ ਜ਼ਰੂਰ ਪੈਦਾ ਕਰਨ, ਕਿਉਂਕਿ ਦੇਸ਼ 'ਚ ਮੁਸਲਮਾਨਾਂ ਦੀ ਆਬਾਦੀ ਕਈ ਗੁਣਾਂ ਵਧੀ ਹੈ | ਇਕ ਸਦੀ ਬਾਅਦ ਉਹ ਛਾ ਜਾਣਗੇ ਤੇ ਅਸੀਂ ਉਨ੍ਹਾਂ ਦੀ ਛਾਂ 'ਚ ਬੈਠਾਂਗੇ |
ਵੋਟ ਦਾ ਹੱਕ ਖੋਹ ਲਓ, ਹਜ਼ਾਰਾਂ ਮੀਆਂ-ਬੀਵੀ ਦਾ ਰੋਸ ਹੈ ਕਿ ਉਨ੍ਹਾਂ ਦੇ ਘਰ ਮਸਾਂ ਹੀ ਦੋ ਨਿਆਣੇ ਹਨ, ਪਰ ਜਦ ਵੋਟ ਪਾਉਣ ਗਏ ਤਾਂ ਵੋਟਰ ਲਿਸਟ 'ਚ ਉਨ੍ਹਾਂ ਦਾ ਨਾਂਅ ਹੀ ਨਹੀਂ |
ਪਤੈ, ਬਾਬਾ ਰਾਮਦੇਵ ਜਿਹੜੀਆਂ ਦਵਾਈਆਂ ਪਤੰਜਲੀ ਬਰਾਂਡ ਹੇਠ ਵੇਚਦਾ ਹੈ, ਉਨ੍ਹਾਂ 'ਚੋਂ ਇਕ ਦਾ ਨਾਂਅ ਹੈ 'ਪੁੱਤਰ ਬੀਜ', ਕਿੰਨਾ ਰੌਲਾ ਪਿਆ ਸੀ, ਇਸ 'ਤੇ ਕਿ ਬਾਬਾ ਆਪ ਆਬਾਦੀ ਵਧਾਉਣ ਲਈ ਏਦਾਂ ਦੀਆਂ ਦਵਾਈਆਂ ਵੇਚਦਾ ਹੈ | ਬਾਬੇ ਨੇ ਇਹ ਆਖ ਕੇ ਮਸਾਂ ਪਿੱਛਾ ਛੁਡਾਇਆ ਕਿ ਇਸ ਬੂਟੀ ਦਾ ਨਾਂਅ ਹੀ ਵੇਦਾਂ 'ਚ ਵੀ ਇਹੋ ਹੈ, ਇਸ ਦਾ 'ਪੁੱਤਰ ਜੰਮਣ' ਨਾਲ ਕੋਈ ਸਬੰਧ ਨਹੀਂ |
ਵੋਟ ਦਾ ਅਧਿਕਾਰ ਚਲਾ ਜਾਏਗਾ, ਕੀ ਇਸ ਡਰੋਂ ਲੋਕੀਂ ਦੋ ਤੋਂ ਵੱਧ ਨਿਆਣੇ ਜੰਮਣੋਂ ਡਰ ਜਾਣਗੇ?
'ਮੇਰੀ ਜੁੱਤੀ ਤੋਂ |'

ਘਰ

• ਪਰਿਵਾਰ ਇਕ ਬਗੀਚੀ ਵਾਂਗ ਹੁੰਦਾ ਹੈ ਅਤੇ ਔਰਤ ਇਸ ਦਾ ਮਾਲੀ ਹੁੰਦੀ ਹੈ | ਪਰਿਵਾਰ ਤੇ ਘਰ ਇਨਸਾਨ ਦੀ ਜ਼ਿੰਦਗੀ ਦਾ ਉਹ ਅਟੁੱਟ ਅੰਗ ਹੈ, ਜੋ ਉਸ ਦੇ ਜੀਵਨ ਵਿਚ ਅਹਿਮ ਸਥਾਨ ਰੱਖਦਾ ਹੈ | ਘਰ ਕਦੇ ਵੀ ਪਰਿਵਾਰ ਤੋਂ ਬਿਨਾਂ ਨਹੀਂ ਹੋ ਸਕਦਾ ਤੇ ਪਰਿਵਾਰ ਕਦੇ ਵੀ ਮੋਹ-ਪਿਆਰ, ਆਪਸੀ ਸਾਂਝ ਅਤੇ ਰਿਸ਼ਤਿਆਂ ਦੇ ਨਿੱਘ ਤੋਂ ਬਿਨਾਂ ਨਹੀਂ ਹੋ ਸਕਦਾ |
• ਘਰ ਉਹ ਥਾਂ ਹੈ ਜਿਥੇ ਮਨੁੱਖ ਦੇ ਪਿਆਰ ਤੇ ਸੱਧਰਾਂ ਪਲਦੀਆਂ ਹਨ |
• ਘਰ ਉਹ ਥਾਂ ਹੈ ਜਿਥੇ ਪਿਆਰ, ਖ਼ੁਸ਼ੀ ਤੇ ਸ਼ਾਂਤੀ ਹੁੰਦੀ ਹੈ ਤੇ ਜਿਥੇ ਮਿੱਤਰ ਤੇ ਰਿਸ਼ਤੇਦਾਰ ਰਲ ਮਿਲ ਕੇ ਹੱਸਦੇ ਤੇ ਆਨੰਦ ਮਾਣਦੇ ਹਨ |
• ਪ੍ਰੇਮ ਅਤੇ ਮਿਲਾਪ ਨੂੰ ਘਰ ਕਿਹਾ ਜਾਂਦਾ ਹੈ ਨਾ ਕਿ ਝਗੜੇ ਤੇ ਲੜਾਈ ਨੂੰ | ਘਰ ਦੀ ਖਟਪਟੀ ਸੁਖੀ ਘਰ ਨੂੰ ਵੀ ਨਰਕ ਬਣਾ ਦਿੰਦੀ ਹੈ |
• ਆਪਣੀ ਔਰਤ ਬਿਨਾਂ ਘਰ ਦੇ ਅਰਥ ਹੀ ਬਦਲ ਜਾਂਦੇ ਹਨ ਅਤੇ ਆਦਮੀ ਦੇ ਜਿਊਣ ਦਾ ਢੰਗ-ਤਰੀਕਾ ਬਦਲ ਜਾਂਦਾ ਹੈ |
• ਇਕ ਮਕਾਨ ਉਸ ਵੇਲੇ ਤੱਕ ਘਰ ਨਹੀਂ ਬਣ ਸਕਦਾ ਜਦ ਤੱਕ ਉਸ ਵਿਚ ਸਰੀਰ ਅਤੇ ਦਿਮਾਗ ਦੋਵਾਂ ਲਈ ਅੱਗ ਅਤੇ ਭੋਜਨ ਨਾ ਹੋਵੇ |
• ਪੁਰਾਣੇ ਦਿਨਾਂ ਵਿਚ ਘਰ ਵਿਚ ਅਜੀਬ ਰਿਸ਼ਤਾ ਸੀ | ਦਰਵਾਜ਼ੇ ਵੀ ਆਪਸ ਵਿਚ ਗਲੇ ਮਿਲਦੇ ਸੀ | ਹੁਣ ਤਾਂ ਦਰਵਾਜ਼ਾ ਵੀ ਇਕੱਲਾ ਹੋ ਗਿਆ ਹੈ |
• ਇੱਟਾਂ ਪੱਥਰਾਂ ਨਾਲ ਬਣੇ ਕਿਸੇ ਮਕਾਨ ਨੂੰ ਵੀ ਓਨਾ ਚਿਰ ਘਰ ਨਹੀਂ ਕਿਹਾ ਜਾ ਸਕਦਾ ਜਿੰਨਾ ਚਿਰ ਉਸ ਵਿਚ ਮਾਪੇ ਨਾ ਬੈਠੇ ਹੋਣ ਜਾਂ ਉਨ੍ਹਾਂ ਦਾ ਸਤਿਕਾਰ ਨਾ ਹੋਵੇ |
• ਪੁਰਾਣੇ ਸਮਿਆਂ ਵਿਚ ਘਰ ਭਾਵੇਂ ਕੱਚੇ ਹੁੰਦੇ ਸੀ ਪਰ ਲੋਕ ਸੱਚੇ ਹੁੰਦੇ ਸੀ ਪਰ ਅੱਜਕਲ੍ਹ ਘਰ ਪੱਕੇ ਤੇ ਲੋਕ ਕੱਚੇ ਹੋ ਗਏ ਹਨ |
• ਸਾਡਾ ਮਨ ਤੇ ਦਿਮਾਗ ਵੀ ਘਰ ਵਾਂਗ ਹੀ ਹੈ | ਇਸ ਨੂੰ ਸਜਾਉਣ ਲਈ ਚੰਗੇ ਵਿਚਾਰ ਗ੍ਰਹਿਣ ਕਰਨੇ ਚਾਹੀਦੇ ਹਨ ਤੇ ਮਾੜੇ ਵਿਚਾਰ, ਮਾੜੀ ਸੋਚ ਨੂੰ ਕੂੜੇ ਤੇ ਜਾਲੇ ਵਾਂਗ ਮੰਨ 'ਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ |
• ਜਦੋਂ ਕੋਈ ਬਜ਼ੁਰਗ ਪੰਜਾਬ ਤੋਂ ਆਪਣਾ ਜੱਦੀ ਵੱਡਾ ਘਰ ਛੱਡ ਕੇ ਵਿਦੇਸ਼ ਵਿਚ ਆਪਣੇ ਪੁੱਤ ਕੋਲ ਜਾਂਦਾ ਹੈ ਤਾਂ ਉਸ ਨੂੰ ਉਹ ਘਰ ਮੰੁਡੇ ਦਾ ਘੱਟ ਤੇ ਨੂੰ ਹ ਦਾ ਜ਼ਿਆਦਾ ਲਗਦਾ ਹੈ ਤੇ ਜਦੋਂ ਬੇਟੀ ਕੋਲ ਰਹਿੰਦਾ ਹੈ ਤਾਂ ਉਹ ਘਰ ਬੇਟੀ ਦਾ ਨਹੀਂ ਜਵਾਈ ਦਾ ਲਗਦਾ ਹੈ | ਉਦੋਂ ਉਹ ਸੋਚਦਾ ਹੈ ਕਿ ਇਥੇ ਮੇਰਾ ਘਰ ਕਿਹੜਾ ਹੈ? ਪੋਤੇ-ਪੋਤਰੀਆਂ ਅਤੇ ਦੋਹਤੇ-ਦੋਹਤਰੀਆਂ ਆਪਣੇ ਮਾਂ-ਬਾਪ ਨੂੰ ਪੁੱਛਦੇ ਹਨ ਕਿ ਇਹ ਕੌਣ ਹੈ, ਇਸ ਦਾ ਘਰ ਕਿੱਥੇ ਹੈ? ਇਹ ਆਪਣੇ ਘਰ ਕਿਉਂ ਨਹੀਂ ਜਾਂਦਾ | ਇਹ ਸਭ ਕੁਝ ਵੇਖ-ਸੁਣ ਕੇ ਉਹ ਵਾਪਸ ਪੰਜਾਬ ਵਿਚ ਆਉਣਾ ਪਸੰਦ ਕਰਦਾ ਹੈ |
• ਪੰਜਾਬੀ ਦੇ ਕਿਸੇ ਸ਼ਾਇਰ ਨੇ 'ਘਰ' ਬਾਰੇ ਇੰਝ ਵੀ ਲਿਖਿਆ ਹੈ:
ਹੱਥ ਤੇ ਤੇਰਾ ਤੰਗ ਹੈ, ਰੀਝਾਂ ਸੀਮਤ ਰੱਖ,
ਕਰਜ, ਪਰਾਏ ਮਾਲ ਤੇ, ਰੱਖ ਕਦੇ ਨਾ ਅੱਖ |
ਦਸਦਾ ਜੀਵਨ ਜਾਚ ਏ, ਘਰ ਹੈ ਇਕ ਸਕੂਲ,
ਮਰਦ ਜੇ ਘੰੁਮਦਾ ਚਕ ਹੈ, ਔਰਤ ਘਰ ਦੀ ਚੂਲ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 99155-63406.

ਲਘੂ ਕਹਾਣੀਆਂ

ਸ਼ੱਕ
ਜਦੋਂ ਦਾ ਕੋਮਲ ਨੇ ਲੜਕੀ ਨੂੰ ਜਨਮ ਦਿੱਤਾ ਸੀ, ਉਹ ਕਾਫ਼ੀ ਉਦਾਸ ਰਹਿਣ ਲੱਗ ਪਈ ਸੀ | ਅੱਜ ਉਸ ਦੀ ਮੰਮੀ ਨੇ ਕੋਮਲ ਕੋਲੋਂ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ, 'ਕੀ ਗੱਲ ਧੀਏ ਤੂੰ ਜਦੋਂ ਦਾ ਲੜਕੀ ਨੂੰ ਜਨਮ ਦਿੱਤੈ ਬਹੁਤ ਹੀ ਉਦਾਸ-ਉਦਾਸ ਰਹਿਣ ਲੱਗ ਪਈ ਐਾ |'
ਕੋਮਲ ਆਪਣੀ ਮੰਮੀ ਨੂੰ ਉਦਾਸੀ ਦਾ ਕਾਰਨ ਦੱਸਦਿਆਂ ਬੋਲੀ, 'ਮੰਮੀ ਪਤਾ ਨਹੀਂ ਜਦੋਂ ਮੈਂ ਲੜਕੀ ਨੂੰ ਆਪਣੇ ਸਹੁਰੇ ਘਰ ਲੈ ਕੇ ਜਾਵਾਂਗੀ ਤਾਂ ਉਹ ਕੀ-ਕੀ ਬੋਲਣਗੇ |' ਨਹੀਂ ਧੀਏ ਉਹ ਇਕ ਪੜਿ੍ਹਆ-ਲਿਖਿਆ ਪਰਿਵਾਰ ਆ, ਉਹ ਧੀ ਦੇ ਜਨਮ ਨੂੰ ਕਦੇ ਮਾੜਾ ਨਹੀਂ ਸਮਝਣਗੇ |' ਕੋਮਲ ਦੀ ਮੰਮੀ ਨੇ ਹੌਸਲਾ ਵਧਾਉਂਦਿਆਂ ਆਖਿਆ |
'ਪਰ ਮੰਮੀ ਆਪਣਾ ਪਰਿਵਾਰ ਵੀ ਤਾਂ ਪੜਿ੍ਹਆ-ਲਿਖਿਆ ਈ ਐ ਨਾ, ਜਦੋਂ ਦੀ ਭਾਬੀ ਜੀ ਦੇ ਘਰ ਲੜਕੀ ਪੈਦਾ ਹੋਈ ਐ ਤੁਸੀਂ ਵੀ ਤਾਂ ਉਸ ਨਾਲ ਚੰਗਾ ਵਿਹਾਰ ਨਹੀਂ ਨਾ ਕਰ ਰਹੇ | ਤੁਹਾਡਾ ਇਹ ਰਵੱਈਆ ਵੇਖ ਕੇ ਹੀ ਮੇਰੇ ਮਨ ਅੰਦਰ ਵੀ ਸ਼ੱਕ ਪੈਦਾ ਹੋ ਰਹੀ ਹੈ |' ਹੁਣ ਕੋਮਲ ਦੀ ਮੰਮੀ ਕੋਲ ਕੋਮਲ ਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ |

-ਜਗਤਾਰ ਸਮਾਲਸਰ
ਏਲਨਾਬਾਦ, ਜ਼ਿਲ੍ਹਾ ਸਿਰਸਾ (ਹਰਿਆਣਾ) | ਮੋਬਾ : 094670-95953.

ਜੱਚਾ-ਬੱਚਾ
ਪਿੰਡੋਂ ਜਾ ਕੇ ਸ਼ਹਿਰ ਵਿਚ ਵਸੇ ਸਕੂਲ ਦੇ ਹੈੱਡਮਾਸਟਰ ਸਾਹਬ ਦੀ ਨੂੰ ਹ ਦੇ ਵੱਡੇ ਅਪ੍ਰੇਸ਼ਨ ਨਾਲ ਪਰੀਆਂ ਵਰਗੀ ਸੋਹਣੀ ਕੁੜੀ ਨੇ ਜਨਮ ਲਿਆ | ਪਰਿਵਾਰ ਦੇ ਸਾਰੇ ਮੈਂਬਰ ਪਹਿਲਾ ਬੱਚਾ ਘਰ ਵਿਚ ਆਉਣ ਕਾਰਨ ਬਹੁਤ ਖੁਸ਼ ਸਨ | ਨੂੰ ਹ ਨੂੰ ਵੀ ਆਪਣੀ ਜ਼ਿੰਦਗੀ ਭਰੀ-ਭਰੀ ਮਹਿਸੂਸ ਹੋਣ ਲੱਗੀ | ਬੱਚੀ ਦੇ ਜਨਮ ਤੋਂ ਦੂਸਰੇ ਦਿਨ ਪਿੰਡ ਵਿਚੋਂ ਇਕ ਸ਼ਰੀਕਣ ਜੱਚਾ-ਬੱਚੇ ਦਾ ਪਤਾ ਲੈਣ ਹਸਪਤਾਲ ਆਈ ਤੇ ਜੱਚਾ ਦੇ ਕੋਲ ਜਾ ਕੇ ਮੂੰਹ ਬਣਾ ਕੇ ਕਹਿਣ ਲੱਗੀ, 'ਧੀਏ ਪੇਟ ਵੀ ਚਿਰਵਾਇਆ ਤੂੰ ਪਰ ਤੇਰੇ ਹੱਥ ਫਿਰ ਵੀ ਕੁਝ ਨਾ ਆਇਆ |' ਉਸ ਦੇ ਇਨ੍ਹਾਂ ਸ਼ਬਦਾਂ ਨੇ ਜੱਚੇ ਦੇ ਚਿਹਰੇ ਦੀ ਖੁਸ਼ੀ ਖ਼ਤਮ ਕਰਨ ਦੇ ਨਾਲ-ਨਾਲ ਮੈਨੂੰ ਵੀ ਸਾਰੀ ਰਾਤ ਸੌਣ ਨਾ ਦਿੱਤਾ |

-ਮੁਹੰਮਦ ਬਸ਼ੀਰ
ਮਲੇਰਕੋਟਲਾ ਮੋਬਾ : 94171-58300.

ਆਧੁਨਿਕ ਸਰਾਪ
ਦੋ ਗੁਆਂਢਣਾਂ ਆਪਸ ਵਿਚ ਲੜ ਰਹੀਆਂ ਸਨ! ਇਕ-ਦੂਜੇ 'ਤੇ ਮਿਹਣਿਆਂ ਦੀ ਵਰਖਾ ਕੀਤੀ ਜਾ ਰਹੀ ਸੀ! ਦੋਨਾਂ ਨੇ ਇਕ-ਦੂਜੇ ਦੇ ਪੋਤੜੇ ਫਰੋਲਣ ਵਿਚ ਕੋਈ ਕਸਰ ਨਹੀਂ ਸੀ ਛੱਡੀ | ਫਿਰ ਇਕ ਨੇ ਦੋਵੇਂ ਹੱਥ ਉੱਪਰ ਨੂੰ ਕਰਦਿਆਂ ਜ਼ਹਿਰੀਲੇ ਸ਼ਬਦਾਂ ਦਾ ਅਗਨਬਾਣ ਛੱਡਿਆ, 'ਨੀ, ਮੈਂ ਤਾਂ ਕਹਿਨੀ ਆਂ, ਤੇਰਾ ਬਹਿ ਜੇ ਬੇੜਾ, ਤੇਰਾ ਕੱਖ ਨਾ ਰਹੇ! ਤੇਰੀਆਂ ਕੀਤੀਆਂ ਤੇਰੇ ਮੂਹਰੇ ਆਉਣ... |'
ਫਿਰ ਦੂਜੀ ਨੇ ਉਹਦੇ ਵੱਲ ਅੱਗ ਵਰਸਾਉਂਦੀਆਂ ਨਜ਼ਰਾਂ ਨਾਲ ਸਰਾਪ ਦਾ ਤੀਰ ਛੱਡਿਆ, 'ਰੱਬ ਕਰੇ, ਥੋਡੇ ਸਾਰੇ ਟੱਬਰ ਨੂੰ ਡੇਂਗੂ ਹੋ ਜੇ!'
ਦੂਜੀ ਧਿਰ ਦੇ ਡੇਂਗੂ ਵਾਲੇ ਆਧੁਨਿਕ ਸ਼ਰਾਪ ਨੂੰ ਸੁਣ ਕੇ ਆਲੇ-ਦੁਆਲੇ ਖੜ੍ਹੇ ਤਮਾਸ਼ਬੀਨ ਮੁਸਕਰਾ ਰਹੇ ਸਨ |

-ਮੋਹਨ ਸ਼ਰਮਾ
ਪ੍ਰੋਜੈਕਟ ਡਾਇਰੈਕਟਰ, ਨਸ਼ਾ ਛੁਡਾਊ ਕੇਂਦਰ, ਸੰਗਰੂਰ |
ਮੋਬਾਈਲ : 94171-48866.

ਕਹਾਣੀ: ਦੁੰਬੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮੈਂ ਆਇਆ ਤਾਂ ਅਚਾਨਕ ਹੀ ਉਹ ਮੁੰਡਾ ਜ਼ੋਰ ਨਾਲ ਮੈਨੂੰ ਚਿੰਬੜ ਗਿਆ | ਸਿਪਾਹੀ ਨੇ ਛੁਡਾਇਆ ਉਸ ਤੋਂ, ਮੈਨੂੰ ਸਮਝ ਨਾ ਆਵੇ ਮੈਂ ਕੀ ਕਰਾਂ |
ਉਸ ਦੇ ਮਾਂ-ਪਿਓ ਦਾ ਪੁੱਛਿਆ ਤਾਂ ਕੋਈ ਜਵਾਬ ਨਹੀਂ ਦੇ ਸਕਿਆ | ਬਹੁਤ ਡਰਿਆ ਹੋਇਆ ਸੀ | ਕੰਬ ਰਿਹਾ ਸੀ | ਮੈਂ ਉਸ ਨੂੰ ਭੱਜ ਜਾਣ ਲਈ ਕਿਹਾ, ਪਰ ਉਹ ਗਿਆ ਨਹੀਂ, ਮੈਂ ਉਸ ਨੂੰ ਜੀਪ 'ਤੇ ਬਿਠਾ ਕੇ ਪਿਛਲੀ ਚੌਾਕੀ ਵਿਚ ਲੈ ਗਿਆ | ਰੋਟੀ ਸੋਟੀ ਦਿੱਤੀ ਅਤੇ ਇਕ ਨੁੱਕਰ ਵਿਚ ਬਿਸਤਰਾ ਡਾਹ ਕੇ ਪੈ ਜਾਣ ਲਈ ਕਹਿ ਦਿੱਤਾ | ਜਵਾਨਾਂ ਨੂੰ ਕਹਿ ਦਿੱਤਾ, ਕਿਸੇ ਨਾਲ ਜ਼ਿਕਰ ਨਾ ਕਰਨ | ਅਸੂਲਣ ਉਹ ਸਾਡਾ 'ਪਰੀਜ਼ਨਰ ਆਫ ਵਾਰ' ਸੀ ਅਤੇ ਮੇਰਾ ਫਰਜ਼ ਬਣਦਾ ਸੀ ਕਿ ਮੈਂ 'ਹੈਡਕਵਾਟਰ' ਖ਼ਬਰ ਕਰਾਂ ਅਤੇ ਦੂਜੇ ਕੈਦੀਆਂ ਨਾਲ ਜੇਲ੍ਹ ਵਿਚ ਪਾ ਦੇਵਾ |
ਪਤਾ ਨਹੀ ਕਿਉਂ ਉਸ ਦੀਆਂ ਮਾਸੂਮ ਜਿਹੀਆਂ ਅੱਖਾਂ ਨੂੰ ਵੇਖ ਕੇ ਜੀਅ ਨਹੀਂ ਕੀਤਾ, ਕਿ ਉਹ ਇੰਝ ਦੀ ਆਫ਼ਤ ਵਿਚੋਂ ਗੁਜ਼ਰੇ |
ਅਗਲੇ ਦਿਨ ਦਫ਼ਤਰ ਸਮੇਂ ਮੈਂ ਆਪਣੇ ਬਿੱਲੇ ਸ਼ਿੱਲੇ ਲਾਹ ਕੇ ਉਸੇ ਬਾਰਡਰ ਵਾਲੇ ਪਿੰਡ ਗਸ਼ਤ ਕਰਨ ਚਲਾ ਗਿਆ | ਪਿੰਡ ਤੋਂ ਜ਼ਰਾ ਹਟ ਕੇ ਇਕ ਖੇਤ ਸੀ | ਦੂਰ ਟਿਊਬਵੈੱਲ 'ਤੇ ਇਕ ਬਜ਼ੁਰਗ ਸਰਦਾਰ ਨੂੰ ਹੱਥ ਮੂੰਹ ਧੋਂਦਿਆਂ ਵੇਖਿਆ ਤਾਂ ਆਵਾਜ਼ ਦੇ ਦਿੱਤੀ 'ਸਰਦਾਰ ਜੀ ਇੱਧਰ ਆਵੋ!' ਹੱਥ ਦੇ ਇਸ਼ਾਰੇ ਨਾਲ ਪਾਸ ਬੁਲਾਇਆ ਤਾਂ ਆਪਣੀ ਪਗੜੀ ਦੇ ਸ਼ਮਲੇ ਨਾਲ ਮੂੰਹ ਪੂੰਝਦਾ ਹੋਇਆ ਆ ਗਿਆ | 'ਤੁਸੀਂ ਗਏ ਨਹੀ'?
ਬੜੀ ਹੈਰਾਨੀ ਨਾਲ ਪੁੱਛਿਆ ਉਸਨੇ 'ਕਿੱਥੇ'?
'ਪਿੰਡ ਛੱਡ ਕੇ ਚਲੇ ਗਏ ਸਾਰੇ | ਤੁਸੀਂ ਨਹੀਂ ਗਏ'?
ਉਸਨੇ ਹੱਥ ਚੁੱਕ ਕੇ ਮੇਹਣਾ ਮਾਰਿਆ, 'ਲੈ ! ਪਿੰਡ ਤਾਂ ਉਸ ਵੱਲ ਛੱਡ ਆਇਆ ਸੀ | ਤੇਰੇ ਕੋਲ ! ਹੁਣ ਖ਼ੇਤ ਲੈਣ ਆਇਆ ਹੈ'?
ਸਰਦਾਰ ਗੁੱਸੇ ਵਿਚ ਲੱਗ ਰਿਹਾ ਸੀ | ਮੈਂ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੱਸਿਆ 'ਸੁਚੀਤਗੜ੍ਹ ਤੋਂ ਸੱਤ ਅੱਠ ਸਾਲ ਦਾ ਇਕ ਮੁੰਡਾ ਉਸ ਪਾਸੇ ਆ ਗਿਆ ਹੈ | ਉਸ ਦੇ ਮਾਂ-ਪਿਓ ਉਸ ਨੂੰ ਛੱਡ ਕੇ ਭੱਜ ਗਏ ਹਨ |'
'ਤਾਂ'?
'ਉਸ ਨੂੰ ਲੈ ਆਵਾਂ ਤਾਂ ਉਸ ਦੇ ਮਾਂ-ਪਿਓ ਤੱਕ ਪੁੱਜਦਾ ਕਰ ਦੇਵੋਗੇ'?
ਸਰਦਾਰ ਸੋਚੀਂ ਪੈ ਗਿਆ | ਥੋੜ੍ਹੀ ਦੇਰ ਮਗਰੋਂ ਉਸ ਨੇ ਮੁੰਡੀ ਹਿਲਾਈ 'ਠੀਕ ਹੈ'
ਮੈਂ ਕਿਹਾ ਸ਼ਾਮੀਂ ਪੰਜ ਵਜੇ ਆ ਜਾਵਾਂ | ਮੈਂ ਲੈ ਕੇ ਆਵਾਂਗਾ |'
ਕੈਪਟਨ ਸ਼ਾਹੀਨ ਨੇ ਕਿਹਾ 'ਪੀਲੇ-ਪੀਲੇ ਦੰਦਾਂ ਵਾਲਾ ਅਜਿਹਾ ਹਾਸਾ ਮੈਂ ਪਹਿਲਾਂ ਕਦੇ ਨਹੀਂ ਸੀ ਤੱਕਿਆ |' ਸਰਦਾਰ ਨੇ ਹੱਸ ਕੇ ਕਿਹਾ .... 'ਉਸ ਨੂੰ ਛੱਡ ਦੇ, ਮੈਨੂੰ ਲੈ ਜਾ | ਮੇਰਾ ਪਿੰਡ ਉਸ ਵੱਲ ਹੈ | ਸਿਆਲਕੋਟ ਤੋਂ ਅੱਗੇ.... ਛੱਜਰਾ'! ਅਤੇ ਝੂਮਦਾ ਹੋਇਆ ਵਾਪਸ ਚਲਾ ਗਿਆ | ਪਿੰਡ ਦੇ ਨਾਂ ਤੋਂ ਹੀ ਮਸਤ ਹੋ ਗਿਆ |
ਉਸ ਸ਼ਾਮ ਮੈਂ ਜਾ ਨਹੀਂ ਸਕਿਆ | ਸਾਡਾ ਕਮਾਂਡਰ ਦੌਰੇ 'ਤੇ ਆ ਗਿਆ 'ਤੇ ਉਸ ਨੂੰ ਲੁਕੋ ਕੇ ਰੱਖਣ ਵਿਚ ਸਮਝੋ ਮੇਰੀ ਜਾਨ ਹੀ ਨਿਕਲ ਗਈ | ਖਵਾ ਪਿਆ ਕੇ ਮੈਂ ਉਸਨੂੰ ਕੰਟਰੋਲ ਰੂਮ ਦੀ ਪਰਛੱਤੀ 'ਤੇ ਲੁਕੋ ਰੱਖਿਆ ਸੀ | ਛੇਤੀ-ਛੇਤੀ ਕੱਢਿਆ ਤੇ ਪਿੱਛੇ ਪਖਾਨੇ ਵਿਚ ਲੁਕੋ ਦਿੱਤਾ | ਕਮਾਂਡਰ ਜਦੋਂ ਕੰਟਰੋਲ ਰੂਮ ਵਿਚ ਆਇਆ ਤਾਂ ਉੱਥੋਂ ਕੱਢ ਕੇ ਸਟੋਰ ਰੂਮ ਦੀਆਂ ਬੋਰੀਆਂ ਵਿਚ ਲੁਕੋ ਦਿੱਤਾ | ਸਾਰਿਆਂ ਦੇ ਭਾਅ ਦੀ ਬਣੀ ਹੋਈ ਸੀ, ਕਿਉਂਕਿ ਕਾਨੂੰਨਨ ਇਹ ਜੁਰਮ ਸੀ ਜੇ ਪਤਾ ਲੱਗ ਜਾਂਦਾ ਤਾਂ ਸਾਡੇ ਕਈ ਅਫ਼ਸਰ ਸਸਪੈਂਡ ਹੋ ਸਕਦੇ ਸਨ | ਇਕ ਵਾਰੀ ਤਾਂ ਜੀਅ ਕੀਤਾ ਕਿ ਦੋ ਸਿਪਾਹੀਆਂ ਨੂੰ ਕਹਾਂ ਕਿ ਬੋਰੀ ਵਿਚ ਪਾ ਕੇ ਸਰਦਾਰ ਦੇ ਖੇਤ ਵਿਚ ਸੁੱਟ ਆਉਣ | ਜਦੋਂ ਤੱਕ ਕਮਾਂਡਰ ਰਿਹਾ ਸਾਡੀ ਜਾਨ ਸੁੱਕੀ ਰਹੀ |
ਬੰਗਾਲ ਦੇ ਐਕਸ਼ਨ ਦੀਆਂ ਖ਼ਬਰਾਂ ਆ ਰਹੀਆਂ ਸਨ | ਜੋ ਬਹੁਤ ਉਦਾਸ ਕਰਨ ਵਾਲੀਆਂ ਸਨ | ਭਾਰਤੀ ਫ਼ੌਜਾਂ ਮੁਕਤੀਵਾਹਿਨੀ ਦਾ ਸਾਥ ਦੇ ਰਹੀਆਂ ਸਨ ਅਤੇ ਯਾਹੀਆ ਖਾਨ......... ਖੈਰ ਛੱਡੋ |' ਉਹ ਚੁੱਪ ਹੋ ਗਏ |
ਇਕ ਚੁੱਪ ਜਿਹੀ, ਕੈਪਟਨ ਦੀਆਂ ਅੱਖਾਂ ਸਿਲੀਆਂ ਹੋਣ ਲੱਗ ਪਈਆਂ, ਬੋਲੇ 'ਅਗਲੇ ਦਿਨ ਫ਼ੌਜ ਦੀਆਂ ਟੁਕੜੀਆਂ ਦੀ ਬਹੁਤ ਮੂਵਮੈਂਟ ਰਹੀ | ਸਾਰਾ ਦਿਨ ਨਿਕਲ ਗਿਆ | ਸ਼ਾਮ ਦਾ ਵੇਲਾ ਸੀ ਅਤੇ ਸੂਰਜ ਵਾਪਸ ਜਾਣ ਵਾਲਾ ਸੀ ਉਦੋਂ ਉਸ ਮੁੰਡੇ ਨੂੰ ਲੈ ਕੇ ਬਾਰਡਰ ਲਾਈਨ ਪੁੱਜਾ | ਮੈਨੂੰ ਹੈਰਾਨੀ ਹੋਈ | ਸਰਦਾਰ ਮੇਰੀ ਉਡੀਕ ਕਰ ਰਿਹਾ ਸੀ | ਚਾਰ-ਪੰਜ ਜਵਾਨਾਂ ਦੀ ਟੁਕੜੀ ਵੀ ਉਸਦੇ ਨਾਲ ਸੀ | ਉਨ੍ਹਾਂ ਵਿਚੋਂ ਇਕ ਨੇ ਪੁੱਛਿਆ 'ਕੈਪਟਨ ਹੋ ਜਾਂ ਮੇਜਰ'? ਫਰੰਟ 'ਤੇ ਸਾਡੇ ਫੀਤੇ ਨਹੀ ਲੱਗੇ ਹੁੰਦੇ, ਫਿਰ ਵੀ ਕੋਈ ਵੱਡਾ ਅਫ਼ਸਰ ਹੋਵੇ ਤਾਂ ਸਿਆਣਿਆ ਜਾਂਦਾ ਹੈ | ਉਹ ਵੀ ਕੋਈ ਕੈਪਟਨ ਮੇਜਰ ਹੀ ਸੀ | ਮੈਂ ਅੱਗੇ ਵੱਧ ਕੇ ਹੱਥ ਮਿਲਾਇਆ | ਮੁੰਡਾ ਉਨ੍ਹਾਂ ਦੇ ਹਵਾਲੇ ਕਰ ਦਿੱਤਾ |
'ਇੱਥੇ ਸੁਚੀਤਗੜ੍ਹ ਦਾ ਹੈ | ਘਰ ਵਿਚ ਹੀ ਲੁਕਿਆ ਬੈਠਾ ਸੀ |'
ਅਫਸਰ ਨੇ ਜ਼ਰਾ ਸਖ਼ਤੀ ਨਾਲ ਪੁੱਛਿਆ ' ਕਿਉਂ ਓਏ? ਕਿੱਥੋਂ ਦਾ ਹੈਂ? ਮਾਂ-ਬਾਪ ਕੌਣ ਹਨ ਤੇਰੇ?'
ਮੁੰਡਾ ਫਿਰ ਡਰ ਗਿਆ | ਅੱਖਾਂ ਚੁੱਕ ਕੇ ਮੇਰੇ ਵੱਲ ਤੱਕਣ ਲੱਗਾ ਬੋਲਿਆ, 'ਚਾਚਾ ਮੈਂ ਇੱਥੋਂ ਦਾ ਨਹੀ ਹਾਂ | ਉਸ ਪਾਸੇ ਦਾ ਹਾਂ |'
ਉਸ ਨੇ ਸਾਡੇ ਵੱਲ ਇਸ਼ਾਰਾ ਕਰਕੇ ਕਿਹਾ, 'ਸਿਆਲਕੋਟ ਤੋਂ ਅੱਗੇ ਛੱਜਰਾ ਦਾ ਹਾਂ |' ਸਾਰੇ ਹੈਰਾਨ ਰਹਿ ਗਏ |
ਮੈਂ ਸਰਦਾਰ ਵੱਲ ਵੇਖਿਆ | ਉਸ ਦੇ ਪੀਲੇ-ਪੀਲੇ ਦੰਦ ਨਿਕਲ ਆਏ | ਉਸ ਨੇ ਅੱਗੇ ਵੱਧ ਕੇ ਮੁੰਡੇ ਦੇ ਸਿਰ 'ਤੇ ਹੱਥ ਰੱਖ ਦਿੱਤਾ | ਡੁਲ੍ਹਦੀਆਂ ਅੱਖਾਂ ਨਾਲ ਪੁਛਿਆ 'ਅੱਛਾ ਛੱਜਰਾਂ ਦਾ ਹੈ ਤੂੰ?'
ਮੈਂ ਝਿੜਕ ਕੇ ਪੁੱਛਿਆ 'ਤਾਂ ਇੱਥੇ ਕੀ ਕਰ ਰਿਹਾ ਸੀ ਤੂੰ'?
ਮੁੰਡੇ ਦੇ ਅੱਥਰੂ ਨਿਕਲ ਆਏ ਬੋਲਿਆ 'ਸਕੂਲੋਂ ਭੱਜ ਆਇਆ ਸੀ ਲੜਾਈ ਤੱਕਣ!'
ਕੈਪਟਨ ਸ਼ਾਹੀਨ ਦੱਸ ਰਹੇ ਸਨ 'ਯਕੀਨ ਕਰਿਓ ਅਸੀਂ ਦੋਵੇਂ ਫ਼ੌਜੀ ਉਸ ਦੇ ਸਾਹਮਣੇ ਦੋ ਬੇਵਕੂਫ ਮਾਸਟਰਾਂ ਵਾਂਗ ਖੜੇ੍ਹ ਸੀ ਅਤੇ ਸਾਡੀਆਂ ਸ਼ਕਲਾਂ ਦੁੰਬਿਆਂ ਵਾਂਗ ਲੱਗ ਰਹੀਆਂ ਸਨ |
(ਸਮਾਪਤ)

-ਮੋਬਾਈਲ : 98141-77954


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX