ਤਾਜਾ ਖ਼ਬਰਾਂ


ਗੈਂਗਸਟਰ ਗੋਪੀ ਦੇ ਪਰਿਵਾਰਕ ਮੈਂਬਰਾਂ ਸਮੇਤ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ
. . .  8 minutes ago
ਚੌਕ ਮਹਿਤਾ, 23 ਮਾਰਚ (ਧਰਮਿੰਦਰ ਸਿੰਘ ਸਦਾਰੰਗ)- ਨਜ਼ਦੀਕੀ ਪਿੰਡ ਘਨ ਸ਼ਾਮਪੁਰ ਵਿਖੇ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜ਼ਖਮੀ ...
ਮੁੱਠਭੇੜ 'ਚ 2 ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 23 ਮਾਰਚ - ਜੰਮੂ-ਕਸ਼ਮੀਰ ਦੇ ਸੋਪੋਰ ਵਿਖੇ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ...
ਆਈ.ਪੀ.ਐਲ 2019 : ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 1 hour ago
ਲੜਕੇ-ਲੜਕੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 1 hour ago
ਭਾਈ ਰੂਪਾ (ਬਠਿੰਡਾ), 23 ਮਾਰਚ (ਵਰਿੰਦਰ ਲੱਕੀ) - ਨੇੜਲੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਨੌਜਵਾਨ ਲੜਕੇ ਅਤੇ ਲੜਕੀ ਨੇ ਦਰਖਤ ਨਾਲ ਪਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ...
ਸੋਮਾਲੀਆ : 2 ਧਮਾਕਿਆਂ 'ਚ 6 ਮੌਤਾਂ
. . .  about 1 hour ago
ਮੋਗਾਦਿਸ਼ੂ, 23 ਮਾਰਚ - ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿਖੇ ਰੋਜ਼ਗਾਰ ਮੰਤਰਾਲੇ ਤੇ ਜਨਤਕ ਕਾਰਜਾਂ ਦੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ 2 ਧਮਾਕਿਆਂ 'ਚ 6 ਲੋਕਾਂ ਦੀ ਮੌਤ...
ਅੰਡੇਮਾਨ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਪੋਰਟ ਬਲੇਅਰ, 23 ਮਾਰਚ - ਅੰਡੇਮਾਨ ਟਾਪੂ ਇਲਾਕੇ 'ਚ ਅੱਜ ਸ਼ਾਮ 5 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੁਸ ਕੀਤੇ ਗਏ। ਰਿਕਟਰ ਪੈਮਾਨੇ 'ਚ ਭੂਚਾਲ ਦੀ ਤੀਬਰਤਾ...
ਟਰੱਕ-ਐਕਟਿਵਾ ਦੀ ਟੱਕਰ 'ਚ ਮਾਂ ਦੀ ਮੌਤ, ਧੀ ਜ਼ਖਮੀ
. . .  about 2 hours ago
ਹੰਬੜਾਂ, 23 ਮਾਰਚ (ਜਗਦੀਸ਼ ਸਿੰਘ ਗਿੱਲ) - ਹੰਬੜਾਂ-ਲੁਧਿਆਣਾ ਸੜਕ 'ਤੇ ਪ੍ਰਤਾਪ ਸਿੰਘ ਵਾਲਾ ਵਿਖੇ ਇੱਕ ਤੇਜ ਰਫ਼ਤਾਰ ਟਰੱਕ ਅਤੇ ਐਕਟਿਵਾ ਵਿਚਕਾਰ ਹੋਈ ਟੱਕਰ ਦੌਰਾਨ ਇਕ ਔਰਤ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 23 ਮਾਰਚ - ਪਾਕਿਸਤਾਨ ਵੱਲੋਂ ਅੱਜ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਵਿਖੇ ਸ਼ਾਮ 5.30 ਵਜੇ ਦੇ ਕਰੀਬ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਦਾ ਭਾਰਤ ਵੱਲੋਂ ਮੂੰਹ-ਤੋੜ ਜਵਾਬ ਦਿੱਤਾ...
ਕਾਂਗਰਸ ਸਰਕਾਰ ਨੇ ਹਮੇਸ਼ਾ ਬਦਲੇ ਅਤੇ ਝੂਠ ਦੀ ਰਾਜਨੀਤੀ ਕੀਤੀ - ਪ੍ਰਕਾਸ਼ ਸਿੰਘ ਬਾਦਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 23 ਮਾਰਚ (ਰਣਜੀਤ ਸਿੰਘ ਢਿੱਲੋਂ) - ਕਾਂਗਰਸ ਸਰਕਾਰ ਨੇ ਹਮੇਸ਼ਾ ਬਦਲੇ ਅਤੇ ਝੂਠ ਦੀ ਰਾਜਨੀਤੀ ਕੀਤੀ ਹੈ। ਇਸੇ ਤਹਿਤ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ...
ਭਾਜਪਾ 'ਚ ਸ਼ਾਮਲ ਹੋਏ ਮੇਜਰ ਸੁਰਿੰਦਰ ਪੂਨੀਆ
. . .  about 3 hours ago
ਨਵੀਂ ਦਿੱਲੀ, 23 ਮਾਰਚ- ਮੇਜਰ ਸੁਰਿੰਦਰ ਪੂਨੀਆ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਭਾਜਪਾ ਦੀ ਮੈਂਬਰਸ਼ਿਪ ਸੀਨੀਅਰ ਭਾਜਪਾ ਨੇਤਾਵਾਂ ਜੇ. ਪੀ. ਨੱਡਾ ਅਤੇ ਰਾਮਲਾਲ ਦੀ ਮੌਜੂਦਗੀ 'ਚ...
ਹੋਰ ਖ਼ਬਰਾਂ..

ਨਾਰੀ ਸੰਸਾਰ

ਸੁੰਦਰਤਾ ਨੂੰ ਗ੍ਰਹਿਣ ਲਗਾਉਂਦਾ ਹੈ ਪ੍ਰਦੂਸ਼ਣ

ਹਵਾ ਵਿਚ ਵਧਦੇ ਪ੍ਰਦੂਸ਼ਣ ਨਾਲ ਨਾ ਸਿਰਫ ਤੁਹਾਡੀ ਸਰੀਰਕ ਤੰਦਰੁਸਤੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ, ਸਗੋਂ ਉਸ ਨਾਲ ਤੁਹਾਡੀ ਖੂਬਸੂਰਤੀ ਨੂੰ ਵੀ ਗ੍ਰਹਿਣ ਲਗਦਾ ਹੈ। ਸ਼ਹਿਰਾਂ ਵਿਚ ਵਧਦੇ ਹਵਾ ਪ੍ਰਦੂਸ਼ਣ ਨਾਲ ਤੁਹਾਨੂੰ ਫੇਫੜਿਆਂ ਦੇ ਰੋਗਾਂ ਤੋਂ ਇਲਾਵਾ ਸਮੇਂ ਤੋਂ ਪਹਿਲਾਂ ਬੁਢਾਪਾ, ਪਿਗਮੈਂਟੇਸ਼ਨ, ਚਮੜੀ ਦੇ ਮੁਸਾਮ ਬੰਦ ਹੋਣੇ ਆਦਿ ਅਨੇਕ ਸੁੰਦਰਤਾ ਸਮੱਸਿਆਵਾਂ ਆ ਜਾਂਦੀਆਂ ਹਨ। ਜ਼ਿਆਦਾਤਰ ਭਾਰਤੀ ਸ਼ਹਿਰਾਂ ਵਿਚ ਵਾਹਨਾਂ, ਏਅਰਕੰਡੀਸ਼ਨਾਂ, ਧੂੜ, ਧੂੰਏਂ ਆਦਿ ਨਾਲ ਆਸਮਾਨ ਵਿਚ ਬਣਨ ਵਾਲੀ ਜ਼ਹਿਰੀਲੀ ਧੁੰਦ ਦੀ ਚਾਦਰ ਨਾਲ ਮਾਈਕ੍ਰੋਸਕੋਪਿਕ ਰਸਾਇਣਾਂ ਦੀ ਇਕ ਪਰਤ ਬਣ ਜਾਂਦੀ ਹੈ, ਜਿਸ ਦੇ ਕਣ ਸਾਡੇ ਮੁਸਾਮਾਂ ਦੇ ਮੁਕਾਬਲੇ 20 ਗੁਣਾ ਜ਼ਿਆਦਾ ਪਤਲੇ ਹੁੰਦੇ ਹਨ, ਜਿਸ ਦੀ ਵਜ੍ਹਾ ਨਾਲ ਉਹ ਸਾਡੀ ਬਾਹਰੀ ਚਮੜੀ ਰਾਹੀਂ ਸਾਡੇ ਮੁਸਾਮਾਂ ਵਿਚ ਦਾਖ਼ਲ ਹੋ ਕੇ ਚਮੜੀ ਦੀ ਨਮੀ ਨੂੰ ਖ਼ਤਮ ਕਰ ਦਿੰਦੇ ਹਨ, ਜਿਸ ਨਾਲ ਚਮੜੀ ਵਿਚ ਲਾਲੀ, ਸੋਜ, ਕਾਲੇ ਦਾਗ਼, ਚਮੜੀ ਵਿਚ ਲਚੀਲੇਪਨ ਦੀ ਕਮੀ ਆ ਜਾਂਦੀ ਹੈ, ਜਿਸ ਨਾਲ ਚਮੜੀ ਨਿਰਜੀਵ, ਖੁਸ਼ਕ, ਕਮਜ਼ੋਰ ਅਤੇ ਬੁਝੀ-ਬੁਝੀ ਜਿਹੀ ਹੋ ਜਾਂਦੀ ਹੈ। ਹਵਾ ਵਿਚ ਮੌਜੂਦ ਰਸਾਇਣਕ ਪ੍ਰਦੂਸ਼ਣ ਚਮੜੀ ਅਤੇ ਖੋਪੜੀ ਦੇ ਆਮ ਸੰਤੁਲਨ ਨੂੰ ਵਿਗਾੜ ਦਿੰਦੇ ਹਨ, ਜਿਸ ਨਾਲ ਚਮੜੀ ਵਿਚ ਰੁੱਖਾਪਣ, ਸੰਵੇਦਨਹੀਣਤਾ, ਲਾਲ ਚਕੱਤੇ, ਮੁਹਾਸੇ ਅਤੇ ਖੁਜਲੀ ਅਤੇ ਕਈ ਤਰ੍ਹਾਂ ਦੀ ਅਲਰਜੀ ਅਤੇ ਵਾਲਾਂ ਵਿਚ ਸਿੱਕਰੀ ਆਦਿ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ। ਪਰ ਜੇ ਤੁਸੀਂ ਸ਼ਹਿਰਾਂ ਵਿਚ ਰਹਿੰਦੇ ਹੋ ਤਾਂ ਤੁਸੀਂ ਪ੍ਰਦੂਸ਼ਣ ਤੋਂ ਕਦੇ ਵੀ ਛੁਟਕਾਰਾ ਨਹੀਂ ਪਾ ਸਕਦੇ ਪਰ ਚੰਗੀ ਖ਼ਬਰ ਇਹ ਹੈ ਕਿ ਤੁਸੀਂ ਪ੍ਰਦੂਸ਼ਣ ਤੋਂ ਸੁੰਦਰਤਾ ਨੂੰ ਹੋਣ ਵਾਲੇ ਨੁਕਸਾਨ ਤੋਂ ਘੱਟ ਕਰ ਸਕਦੇ ਹੋ।
ਆਯੁਰਵੈਦਿਕ ਘਰੇਲੂ ਇਲਾਜ ਅਤੇ ਪ੍ਰਾਚੀਨ ਦਵਾਈ ਵਾਲੇ ਪੌਦਿਆਂ ਦੀ ਮਦਦ ਨਾਲ ਪ੍ਰਦੂਸ਼ਣ ਦੇ ਸੁੰਦਰਤਾ 'ਤੇ ਪੈਣ ਵਾਲੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ ਅਤੇ ਤੁਹਾਡੀ ਸੁੰਦਰਤਾ ਆਮ ਵਾਂਗ ਨਿਖਰੀ ਰਹਿ ਸਕਦੀ ਹੈ।
ਜੇ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਤੁਹਾਨੂੰ ਕਲੀਜ਼ਿੰਗ ਕ੍ਰੀਮ ਅਤੇ ਜੈੱਲ ਦੀ ਵਰਤੋਂ ਕਰਨੀ ਚਾਹੀਦੀ ਹੈ, ਜਦੋਂ ਕਿ ਤੇਲੀ ਚਮੜੀ ਵਿਚ ਕਲੀਨਿੰਗ ਦੁੱਧ ਜਾਂ ਫੇਸਵਾਸ਼ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੁੰਦਰਤਾ 'ਤੇ ਪ੍ਰਦੂਸ਼ਣ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਚੰਦਨ, ਸਫੈਦੇ ਦਾ ਤੇਲ, ਪੁਦੀਨਾ, ਨਿੰਮ, ਤੁਲਸੀ, ਧ੍ਰਤਕੁਮਾਰੀ ਵਰਗੇ ਪਦਾਰਥਾਂ ਦੀ ਵਰਤੋਂ ਕਰੋ।
ਇਕ ਚਮਚ ਸਿਰਕਾ ਅਤੇ ਧ੍ਰਤਕੁਮਾਰੀ ਵਿਚ ਇਕ ਆਂਡੇ ਨੂੰ ਮਿਲਾ ਕੇ ਮਿਸ਼ਰਣ ਬਣਾ ਲਓ ਅਤੇ ਮਿਸ਼ਰਣ ਨੂੰ ਹਲਕੇ-ਹਲਕੇ ਖੋਪੜੀ 'ਤੇ ਲਗਾ ਲਓ। ਇਸ ਮਿਸ਼ਰਣ ਨੂੰ ਖੋਪੜੀ 'ਤੇ ਅੱਧੇ ਘੰਟੇ ਤੱਕ ਲੱਗਾ ਰਹਿਣ ਤੋਂ ਬਾਅਦ ਖੋਪੜੀ ਨੂੰ ਤਾਜ਼ੇ ਅਤੇ ਸਾਫ਼ ਪਾਣੀ ਨਾਲ ਧੋ ਦਿਓ। ਤੁਸੀਂ ਬਦਲਵੇਂ ਤੌਰ 'ਤੇ ਗਰਮ ਤੇਲ ਦੀ ਥੈਰੇਪੀ ਵੀ ਦੇ ਸਕਦੇ ਹੋ। ਨਾਰੀਅਲ ਤੇਲ ਨੂੰ ਗਰਮ ਕਰਕੇ ਇਸ ਨੂੰ ਸਿਰ 'ਤੇ ਲਗਾ ਲਓ। ਹੁਣ ਗਰਮ ਪਾਣੀ ਵਿਚ ਇਕ ਤੌਲੀਆ ਡੁਬੋਵੋ ਅਤੇ ਤੌਲੀਏ ਦਾ ਗਰਮ ਪਾਣੀ ਨਿਚੋੜਨ ਤੋਂ ਬਾਅਦ ਤੌਲੀਏ ਨੂੰ ਸਿਰ ਦੇ ਚਾਰੇ ਪਾਸੇ ਪਗੜੀ ਵਾਂਗ ਬੰਨ੍ਹ ਕੇ ਇਸ ਨੂੰ ਪੰਜ ਮਿੰਟ ਤੱਕ ਰਹਿਣ ਦਿਓ ਅਤੇ ਇਸ ਪ੍ਰਕਿਰਿਆ ਨੂੰ 3-4 ਵਾਰ ਦੁਹਰਾਓ। ਇਸ ਪ੍ਰਕਿਰਿਆ ਨਾਲ ਵਾਲਾਂ ਅਤੇ ਖੋਪੜੀ 'ਤੇ ਤੇਲ ਨੂੰ ਸੋਖਣ ਵਿਚ ਮਦਦ ਮਿਲਦੀ ਹੈ। ਇਸ ਤੇਲ ਨੂੰ ਪੂਰੀ ਰਾਤ ਸਿਰ 'ਤੇ ਲੱਗਾ ਰਹਿਣ ਦਿਓ ਅਤੇ ਸਵੇਰੇ ਤਾਜ਼ੇ-ਠੰਢੇ ਪਾਣੀ ਨਾਲ ਧੋ ਦਿਓ।
ਪ੍ਰਦੂਸ਼ਣ ਨਾਲ ਜੰਗ ਵਿਚ ਪਾਣੀ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਇਸ ਦੌਰਾਨ ਤੁਸੀਂ ਤਾਜ਼ੇ, ਸ਼ੁੱਧ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰੋ, ਕਿਉਂਕਿ ਪਾਣੀ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਕੋਸ਼ਿਕਾਵਾਂ ਨੂੰ ਪੋਸ਼ਟਿਕ ਪਦਾਰਥਾਂ ਨੂੰ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਪ੍ਰਦੂਸ਼ਣ ਦੀ ਵਜ੍ਹਾ ਨਾਲ ਚਮੜੀ ਨੂੰ ਹੋਏ ਨੁਕਸਾਨ ਦੀ ਭਰਪਾਈ ਪਾਣੀ ਨਾਲ ਅਸਾਨੀ ਨਾਲ ਕੀਤੀ ਜਾ ਸਕਦੀ ਹੈ।
ਓਮੇਗਾ-3 ਅਤੇ ਓਮੇਗਾ-6 ਫੈਟੀ ਐਸਿਡਜ਼ ਚਮੜੀ ਨੂੰ ਪ੍ਰਦੂਸ਼ਣ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ। ਫੈਟੀ ਐਸਿਡਜ਼ ਚਮੜੀ ਵਿਚ ਆਇਲ ਸ਼ੀਲਡ ਬਣਾ ਦਿੰਦੇ ਹਨ, ਜਿਸ ਨਾਲ ਚਮੜੀ ਨੂੰ ਪੈਰਾਬੈਂਗਣੀ ਕਿਰਨਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਸੁਰੱਖਿਆ ਮਿਲਦੀ ਹੈ।
ਓਮੇਗਾ-3 ਫੈਟੀ ਐਸਿਡ ਬਰਫ਼ੀਲੇ ਪਹਾੜਾਂ ਦੀਆਂ ਨਦੀਆਂ ਵਿਚ ਪਾਏ ਜਾਣ ਵਾਲੀ ਮੱਛੀ, ਅਖਰੋਟ, ਰਾਜਮਾਂਹ ਅਤੇ ਪਾਲਕ ਵਿਚ ਭਰਪੂਰ ਮਾਤਰਾ ਵਿਚ ਮਿਲਦਾ ਹੈ, ਜਦੋਂ ਕਿ ਓਮੇਗਾ-6 ਚਿਕਨ, ਮੀਟ, ਖਾਧ ਤੇਲਾਂ, ਅਨਾਜ ਅਤੇ ਖਾਧ ਬੀਜਾਂ ਵਿਚ ਪਾਇਆ ਜਾਂਦਾ ਹੈ।
ਇਸ ਤੋਂ ਇਲਾਵਾ ਅੰਜੀਰ, ਬਰਗਦ, ਪਿੱਪਲ ਦਾ ਰੁੱਖ ਸਪਾਈਡਰ ਪਲਾਂਟ ਵੀ ਹਵਾ ਨੂੰ ਸਾਫ਼ ਕਰਨ ਵਿਚ ਕਾਫੀ ਸਹਾਇਕ ਮੰਨਿਆ ਜਾਂਦਾ ਹੈ, ਕਿਉਂਕਿ ਇਹ ਹਵਾ ਵਿਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਸੋਖ ਲੈਂਦੇ ਹਨ। ਇਸ ਤੋਂ ਇਲਾਵਾ ਸਾਂਸੇਵੀਰਿਆ, ਜਿਸ ਨੂੰ ਆਮ ਭਾਸ਼ਾ ਵਿਚ ਸਨੇਕ ਪਲਾਂਟ ਕਿਹਾ ਜਾਂਦਾ ਹੈ, ਵੀ ਹਵਾ ਪ੍ਰਦੂਸ਼ਣ ਨੂੰ ਰੋਕਣ ਅਤੇ ਤਾਜ਼ਾ ਸ਼ੁੱਧ ਹਵਾ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਨੇਕ ਪਲਾਂਟ ਨੂੰ ਆਮ ਤੌਰ 'ਤੇ ਬੈੱਡਰੂਮ ਵਿਚ ਰੱਖਿਆ ਜਾਂਦਾ ਹੈ ਅਤੇ ਇਸ ਦੀ ਦੇਖਭਾਲ ਵੀ ਕਾਫੀ ਆਸਾਨ ਅਤੇ ਆਮ ਹੈ। ਇਸ ਤੋਂ ਇਲਾਵਾ ਏਰੇਕਾ ਪਾਮ, ਇੰਗਲਿਸ਼ ਆਈਵੀ, ਬੋਸਟਨ ਫਰਨ ਅਤੇ ਪੀਸ ਲਿਲੀ ਵਰਗੇ ਪੌਦੇ ਵੀ ਭਾਰਤ ਵਿਚ ਅਸਾਨੀ ਨਾਲ ਮਿਲ ਜਾਂਦੇ ਹਨ ਅਤੇ ਵਾਤਾਵਰਨ ਦੇ ਦੋਸਤ ਮੰਨੇ ਜਾਂਦੇ ਹਨ।
**


ਖ਼ਬਰ ਸ਼ੇਅਰ ਕਰੋ

ਕਿਵੇਂ ਬਿਤਾਉਣ ਦੁਪਹਿਰਾ ਘਰੇਲੂ ਔਰਤਾਂ

ਸਮੇਂ ਦੀ ਸਹੀ ਵਰਤੋਂ ਇਸ ਤਰ੍ਹਾਂ ਕਰੋ, ਜਿਸ ਨਾਲ ਮਨ ਨੂੰ ਆਤਮਸੰਤੁਸ਼ਟੀ ਮਿਲੇ। ਤੁਸੀਂ ਹੇਠ ਲਿਖੇ ਕੰਮਾਂ ਵਿਚੋਂ ਆਪਣੀ ਰੁਚੀ ਵਾਲਾ ਕੰਮ ਕਰਕੇ ਆਪਣਾ ਸਮਾਂ ਬਿਤਾਅ ਸਕਦੇ ਹੋ :
ਪੜ੍ਹਾਉਣਾ : ਸਭ ਤੋਂ ਪਹਿਲਾਂ ਤੁਸੀਂ ਗੁਆਂਢ ਦੇ ਛੋਟੇ ਬੱਚਿਆਂ ਨੂੰ ਪੜ੍ਹਾ ਕੇ ਸਮੇਂ ਦੀ ਸਹੀ ਵਰਤੋਂ ਕਰ ਸਕਦੇ ਹੋ। ਬੱਚਿਆਂ ਨੂੰ ਆਮ ਗੱਲਾਂ ਦੀ ਜਾਣਕਾਰੀ ਵੀ ਦੇ ਸਕਦੇ ਹੋ। ਬੱਚਿਆਂ ਵਿਚ ਦੇਸ਼-ਭਗਤੀ ਦੀ ਭਾਵਨਾ ਵਿਕਸਿਤ ਕਰਨ ਦੀ ਕੋਸ਼ਿਸ਼ ਕਰੋ।
ਸਿਲਾਈ-ਕਢਾਈ ਅਤੇ ਬੁਣਾਈ ਨੂੰ ਅਪਣਾਓ : ਘਰ ਵਿਚ ਖੁਦ ਮਸ਼ੀਨ ਲਗਾਓ। ਆਧੁਨਿਕ ਸਮਾਜ ਦੀ ਲੋੜ ਅਨੁਸਾਰ ਸਿਲਾਈ, ਕਢਾਈ ਅਤੇ ਬੁਣਾਈ ਦਾ ਕੰਮ ਕਰਕੇ ਖਾਲੀ ਸਮੇਂ ਦੀ ਸਹੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਸੀਂ ਘਰ ਦੀ ਆਮਦਨ ਵਿਚ ਵੀ ਵਾਧਾ ਕਰ ਸਕਦੇ ਹੋ। ਇਸ ਨੂੰ ਵਪਾਰ ਦੇ ਰੂਪ ਵਿਚ ਵੀ ਲੈ ਸਕਦੇ ਹੋ।
ਚਿੱਤਰ ਕਲਾ : ਇਹ ਇਕ ਹੋਰ ਮਾਧਿਅਮ ਹੈ, ਜਿਸ ਨੂੰ ਤੁਸੀਂ ਅਜ਼ਮਾ ਸਕਦੇ ਹੋ। ਆਪਣੀ ਰੁਚੀ ਦੀਆਂ ਤਸਵੀਰਾਂ ਬਣਾ ਸਕਦੇ ਹੋ। ਵਪਾਰਕ ਦ੍ਰਿਸ਼ਟੀ ਤੋਂ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੱਚਿਆਂ ਨੂੰ ਵੀ ਸਿਖਾ ਸਕਦੇ ਹੋ।
ਪਾਕ-ਕਲਾ : ਤੁਸੀਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾ ਸਕਦੇ ਹੋ। ਉਨ੍ਹਾਂ ਦਾ ਅਨੁਭਵ ਹਾਸਲ ਕਰਕੇ ਮੁਟਿਆਰਾਂ ਨੂੰ ਇਸ ਦੀ ਜਾਣਕਾਰੀ ਦੇ ਸਕਦੇ ਹੋ। ਅੱਜਕਲ੍ਹ ਕਿਤਾਬਾਂ ਵਿਚ ਅਨੇਕਾਂ ਤਰ੍ਹਾਂ ਦੀਆਂ ਵਿਧੀਆਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਨੂੰ ਘਰ ਵਿਚ ਬਣਾ ਕੇ ਉਨ੍ਹਾਂ ਦਾ ਆਨੰਦ ਲੈ ਸਕਦੇ ਹੋ।
ਖਿਡੌਣੇ ਬਣਾਉਣ ਵਿਚ ਰੁਚੀ ਪੈਦਾ ਕਰੋ : ਸਮਾਜ ਵਿਚ ਇਸ ਦਾ ਮਹੱਤਵ ਵਧਦਾ ਜਾ ਰਿਹਾ ਹੈ, ਪਾਰਕਾਂ ਅਤੇ ਮੈਦਾਨਾਂ ਦੀ ਕਮੀ ਕਾਰਨ ਬੱਚੇ ਜ਼ਿਆਦਾ ਸਮਾਂ ਘਰ ਵਿਚ ਬਤੀਤ ਕਰਦੇ ਹਨ। ਅਜਿਹੇ ਵਿਚ ਬੱਚਿਆਂ ਨੂੰ ਘਰ ਵਿਚ ਰਹਿਣਾ ਪੈਂਦਾ ਹੈ ਅਤੇ ਖਿਡੌਣੇ ਹੀ ਮਨੋਰੰਜਨ ਦਾ ਸਾਧਨ ਬਣ ਜਾਂਦੇ ਹਨ। ਇਨ੍ਹਾਂ ਦਾ ਨਿਰਮਾਣ ਕਰੋ ਅਤੇ ਵਪਾਰ ਦੇ ਰੂਪ ਵਿਚ ਵੀ ਇਸ ਦੀ ਵਰਤੋਂ ਕਰੋ। ਸਮਾਂ ਵੀ ਅਸਾਨੀ ਨਾਲ ਬੀਤ ਜਾਵੇਗਾ ਅਤੇ ਮਨ ਨੂੰ ਖੁਸ਼ੀ ਵੀ ਮਿਲੇਗੀ।
ਘਰ ਦੀ ਸਜਾਵਟ : ਅੱਜ ਦੇ ਜ਼ਮਾਨੇ ਵਿਚ ਇਸ ਦਾ ਮਹੱਤਵ ਵਧ ਗਿਆ ਹੈ। ਸੱਭਿਅ ਘਰ ਦੀ ਪਛਾਣ ਵਿਚ ਇਸ ਦਾ ਪ੍ਰਭਾਵ ਸਪੱਸ਼ਟ ਰੂਪ ਵਿਚ ਆ ਰਿਹਾ ਹੈ। ਘਰ ਦੀ ਸਜਾਵਟ ਗਮਲਿਆਂ, ਫੁੱਲਾਂ ਅਤੇ ਪਰਦਿਆਂ ਦੇ ਰੱਖ-ਰਖਾਅ ਅਤੇ ਬਦਲਾਅ ਦੇ ਨਾਲ ਬਣਾਈ ਰੱਖੋ, ਤਾਂ ਕਿ ਘਰ ਵਿਚ ਆਉਣ ਵਾਲੇ ਵਿਅਕਤੀ ਇਸ ਤੋਂ ਪ੍ਰਭਾਵਿਤ ਹੋਣ ਅਤੇ ਸੁੰਦਰਤਾ ਦੀ ਤਾਰੀਫ ਵੀ ਕਰਨ।
ਖਾਲੀ ਸਮੇਂ ਵਿਚ ਮਨੋਰੰਜਕ ਕਿਤਾਬਾਂ ਪੜ੍ਹੋ : ਆਧੁਨਿਕ ਯੁੱਗ ਵਿਚ ਬਹੁਤ ਸਾਰੀਆਂ ਕਿਤਾਬਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ, ਜੋ ਔਰਤਾਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਹੁੰਦੀਆਂ ਹਨ। ਉਨ੍ਹਾਂ ਨੂੰ ਪੜ੍ਹੋ ਅਤੇ ਛੁਟਕਾਰਾ ਪਾਓ। ਲਿਖਣ ਦੀ ਰੁਚੀ ਹੋਵੇ ਤਾਂ ਇਸ ਨੂੰ ਸ਼ੌਕ ਦੇ ਤੌਰ 'ਤੇ ਅਜ਼ਮਾਓ। ਹੋ ਸਕੇ ਤਾਂ ਅਖ਼ਬਾਰਾਂ-ਰਸਾਲਿਆਂ ਵਿਚ ਪ੍ਰਕਾਸ਼ਿਤ ਹੋਣ ਲਈ ਭੇਜੋ।
ਬਾਗਬਾਨੀ : ਸਵੇਰੇ-ਸ਼ਾਮ ਘਰ ਦੇ ਨਾਲ ਬਣੇ ਬਾਗ ਵਿਚ ਪੌਦਿਆਂ ਨੂੰ ਪਾਣੀ ਦਿਓ। ਘਰ ਵਿਚ ਵੀ ਗਮਲੇ ਲਗਾਓ। ਤਰ੍ਹਾਂ-ਤਰ੍ਹਾਂ ਦੇ ਫੁੱਲ ਅਤੇ ਸਬਜ਼ੀਆਂ ਲਗਾਓ, ਉਨ੍ਹਾਂ ਦੀ ਦੇਖਭਾਲ ਉਚਿਤ ਤਰੀਕੇ ਨਾਲ ਕਰੋ ਅਤੇ ਮਨ ਨੂੰ ਕੁਦਰਤ ਦੇ ਨਾਲ ਜੋੜੋ। ਕੁਦਰਤ ਨਾਲ ਜੁੜਿਆ ਮਨ ਬਹੁਤ ਖੁਸ਼ ਰਹਿੰਦਾ ਹੈ।

ਚਟਪਟੀ ਤਵਾ ਇਡਲੀ

ਸਮੱਗਰੀ : 8 ਇਡਲੀਆਂ ਨੂੰ ਟੁਕੜਿਆਂ (ਕਿਊਬ) ਵਿਚ ਕੱਟ ਲਓ, 1 ਚਮਚਾ ਮੱਖਣ, 1/2 ਚਮਚਾ ਲਸਣ ਪੇਸਟ, 1/2 ਕੱਪ ਪਿਆਜ਼ (ਬਰੀਕ ਕੱਟੇ ਹੋਏ), 1/2 ਕੱਪ ਟਮਾਟਰ (ਬਰੀਕ ਕੱਟੇ ਹੋਏ), 1/4 ਚਮਚ ਹਲਦੀ ਪਾਊਡਰ, 1/2 ਚਮਚਾ ਮਿਰਚੀ ਪਾਊਡਰ, 1 ਚਮਚਾ ਪਾਵ ਭਾਜੀ ਮਸਾਲਾ, ਨਮਕ ਸਵਾਦ ਅਨੁਸਾਰ, 1 ਚਮਚਾ ਨਿੰਬੂ ਦਾ ਰਸ, 2 ਚਮਚੇ ਧਨੀਆ (ਬਰੀਕ ਕੱਟਿਆ ਹੋਇਆ)।
ਸਜਾਵਟ ਲਈ : 2 ਚਮਚੇ ਬਰੀਕ ਕੱਟਿਆ ਹੋਇਆ ਧਨੀਆ।
ਵਿਧੀ : * ਚੌੜੇ ਨਾਨਸਟਿਕ ਪੈਨ ਵਿਚ ਮੱਖਣ ਨੂੰ ਗਰਮ ਕਰੋ, ਇਸ ਵਿਚ ਲਸਣ ਪੇਸਟ ਪਾ ਕੇ ਹਲਕੀ ਅੱਗ 'ਤੇ 30 ਸਕਿੰਟ ਤੱਕ ਗਰਮ ਕਰੋ।
* ਹੁਣ ਪਿਆਜ਼ ਪਾ ਕੇ 2-3 ਮਿੰਟ ਤੱਕ ਚੰਗੀ ਤਰ੍ਹਾਂ ਭੂਰਾ ਹੋਣ ਤੱਕ ਅੱਗ 'ਤੇ ਰੱਖੋ।
* ਇਸ ਵਿਚ ਟਮਾਟਰ ਪਾ ਕੇ 1 ਤੋਂ 2 ਮਿੰਟ ਤੱਕ ਚੰਗੀ ਤਰ੍ਹਾਂ ਪਕਾਓ। ਇਸ ਨੂੰ ਕੜਛੀ ਨਾਲ ਹਿਲਾਉਂਦੇ ਜਾਓ।
* ਹੁਣ ਹਲਦੀ ਪਾਊਡਰ, ਲਾਲ ਮਿਰਚ, ਪਾਵ ਭਾਜੀ ਮਸਾਲਾ ਪਾ ਕੇ ਇਕ ਮਿੰਟ ਤੱਕ ਮੱਧਮ ਅੱਗ 'ਤੇ ਚੰਗੀ ਤਰ੍ਹਾਂ ਹਿਲਾਓ।
* ਇਸ ਵਿਚ 2 ਚਮਚੇ ਪਾਣੀ ਅਤੇ ਨਮਕ ਪਾ ਕੇ 1 ਮਿੰਟ ਤੱਕ ਹੋਰ ਪਕਾਓ।
* ਹੁਣ ਨਿੰਬੂ ਦਾ ਰਸ, ਧਨੀਆ ਦੇ ਪੱਤੇ ਪਾ ਕੇ ਮੱਧਮ ਅੱਗ 'ਤੇ 1 ਮਿੰਟ ਤੱਕ ਪਕਾਓ, ਨਾਲੋ-ਨਾਲ ਹਿਲਾਉਂਦੇ ਰਹੋ।
* ਇਸ ਵਿਚ ਇਡਲੀਆਂ ਪਾਓ। ਮੱਧਮ ਅੱਗ 'ਤੇ 1 ਤੋਂ 2 ਮਿੰਟ ਪਕਾਓ। ਪਕਾਉਂਦੇ ਸਮੇਂ ਲਗਾਤਾਰ ਹੌਲੀ-ਹੌਲੀ ਹਿਲਾਉਂਦੇ ਰਹੋ।
* ਧਨੀਆ ਦੇ ਪੱਤੇ ਸਜਾ ਕੇ ਗਰਮਾ-ਗਰਮ ਪਰੋਸੋ।

ਰਸੋਈ-ਘਰ ਵਿਚ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕੋ

ਰਸੋਈ ਪਕਵਾਨ ਬਣਾਉਣ ਦੀ ਜਗ੍ਹਾ ਹੈ। ਇਸ ਨੂੰ ਦੁਰਘਟਨਾਵਾਂ ਦਾ ਘਰ ਬਣਨ ਤੋਂ ਬਚਾਓ। ਅਕਸਰ ਗ੍ਰਹਿਣੀਆਂ ਰਸੋਈ ਵਿਚ ਹੀ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੀਆਂ ਹਨ। ਇਸ ਨੂੰ ਸਿਰਫ ਥੋੜ੍ਹੀ ਜਿਹੀ ਸੂਝ-ਬੂਝ ਨਾਲ ਸਾਵਧਾਨ ਰਹਿੰਦੇ ਹੋਏ ਰੋਕਿਆ ਜਾ ਸਕਦਾ ਹੈ।
* ਰਸੋਈ ਵਿਚ ਖਾਣਾ ਬਣਾਉਂਦੇ ਸਮੇਂ ਗ੍ਰਹਿਣੀ ਨੂੰ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ। ਇਹ ਸਰੀਰ ਲਈ ਆਰਾਮਦਾਇਕ ਤਾਂ ਹੁੰਦੇ ਹੀ ਹਨ, ਨਾਲ ਹੀ ਇਨ੍ਹਾਂ ਨਾਲ ਅੱਗ ਫੜਨ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ।
* ਰਸੋਈ ਵਿਚ ਕੰਮ ਕਰਦੇ ਸਮੇਂ ਚੁੰਨੀ ਦਾ ਵਿਸ਼ੇਸ਼ ਧਿਆਨ ਰੱਖੋ। ਚੁੰਨੀ ਕਾਫੀ ਵਾਰ ਤਿਲਕ ਕੇ ਡਿਗ ਜਾਂਦੀ ਹੈ ਅਤੇ ਗੈਸ ਆਦਿ 'ਤੇ ਡਿਗਣ ਨਾਲ ਕੱਪੜਿਆਂ ਵਿਚ ਅੱਗ ਵੀ ਲੱਗ ਸਕਦੀ ਹੈ। ਜੇ ਚੁੰਨੀ ਵਰਤਣੀ ਚਾਹੋ ਤਾਂ ਫਿਰ ਉਸ ਨੂੰ ਦੋਵੇਂ ਪਾਸੇ ਪਿਨ ਲਗਾ ਕੇ ਪੂਰੀ ਤਰ੍ਹਾਂ ਕਾਬੂ ਵਿਚ ਰੱਖੋ।
* ਸਬਜ਼ੀ ਨੂੰ ਤੁੜਕਾ ਲਗਾਉਂਦੇ ਸਮੇਂ ਅਤੇ ਤੇਲ ਵਿਚ ਕਿਸੇ ਚੀਜ਼ ਨੂੰ ਪਾਉਂਦੇ ਸਮੇਂ ਮੂੰਹ ਨੂੰ ਹਮੇਸ਼ਾ ਦੂਰ ਰੱਖਣਾ ਚਾਹੀਦਾ ਹੈ ਅਤੇ ਤੇਲ ਅਤੇ ਸਬਜ਼ੀ ਲਈ ਵਰਤੋਂ ਵਿਚ ਲਿਆਂਦਾ ਜਾਣ ਵਾਲਾ ਚਮਚ ਲੰਬੀ ਡੰਡੀ ਵਾਲਾ ਹੋਣਾ ਚਾਹੀਦਾ ਹੈ।
* ਖਾਣਾ ਬਣਾਉਂਦੇ ਸਮੇਂ ਰਸੋਈ ਵਿਚ ਇਕ ਸ਼ੁੱਧ ਸੂਤੀ ਕੱਪੜਾ ਜ਼ਰੂਰ ਰੱਖਣਾ ਚਾਹੀਦਾ ਹੈ, ਜਿਸ ਨਾਲ ਗੈਸ ਉੱਪਰੋਂ ਗਰਮ ਭਾਂਡਿਆਂ ਨੂੰ ਕੱਪੜੇ ਦੀ ਸਹਾਇਤਾ ਨਾਲ ਸਫ਼ਲਤਾਪੂਰਵਕ ਉਨ੍ਹਾਂ ਦੀ ਜਗ੍ਹਾ 'ਤੇ ਰੱਖਿਆ ਜਾ ਸਕੇ। * ਰਸੋਈ ਵਿਚ ਜਲਣਸ਼ੀਲ ਤਰਲ ਪਦਾਰਥਾਂ ਨੂੰ ਕਦੇ ਵੀ ਨਾ ਰੱਖੋ।
* ਰਸੋਈ ਵਿਚ ਸਬਜ਼ੀ ਤੁੜਕਦੇ ਸਮੇਂ ਗ਼ਲਤੀ ਨਾਲ ਹੱਥ ਜਾਂ ਚਿਹਰੇ 'ਤੇ ਤੇਲ ਦੇ ਛਿੱਟੇ ਪੈ ਜਾਣ ਜਾਂ ਸਾੜ੍ਹੀ ਦਾ ਪੱਲੂ ਜਾਂ ਚੁੰਨੀ ਵਿਚ ਅੱਗ ਲੱਗ ਜਾਵੇ ਤਾਂ ਠੰਢੇ ਪਾਣੀ ਵਿਚ ਉਹ ਭਾਗ ਰੱਖੋ ਅਤੇ ਛਿੱਟੇ ਮਾਰੋ।
* ਗੈਸ ਸਿਲੰਡਰ ਦਾ ਹਮੇਸ਼ਾ ਧਿਆਨ ਰੱਖੋ। ਰਸੋਈ ਵਿਚ ਖਾਣਾ ਬਣਾਉਣ ਤੋਂ ਬਾਅਦ ਗੈਸ ਚੁੱਲ੍ਹੇ ਨੂੰ ਬੰਦ ਕਰਨ ਦੇ ਨਾਲ ਹੀ ਸਿਲੰਡਰ ਦੇ ਸਵਿੱਚ ਨੂੰ ਵੀ ਬੰਦ ਕਰ ਦਿਓ, ਜਿਸ ਨਾਲ ਜੇ ਪਾਈਪ ਲੀਕ ਵੀ ਹੈ ਤਾਂ ਉਸ ਵਿਚੋਂ ਗੈਸ ਨਾ ਨਿਕਲ ਸਕੇ।
* ਗੈਸ ਚੁੱਲ੍ਹੇ ਨੂੰ ਹਮੇਸ਼ਾ ਸਿਲੰਡਰ ਦੀ ਉਚਾਈ ਤੋਂ ਉੱਪਰ ਰੱਖੋ। ਜੇ ਗੈਸ ਪਾਈਪ ਜ਼ਿਆਦਾ ਪੁਰਾਣਾ ਹੋਣ ਕਾਰਨ ਕਈ ਜਗ੍ਹਾ ਤੋਂ ਮੋੜ ਖਾ ਚੁੱਕਾ ਹੈ ਤਾਂ ਅਜਿਹੇ ਪਾਈਪ ਨੂੰ ਤੁਰੰਤ ਬਦਲ ਦੇਣਾ ਚਾਹੀਦਾ ਹੈ।
* ਜੇ ਗੈਸ ਲੀਕ ਹੋ ਚੁੱਕੀ ਹੈ ਅਤੇ ਗੈਸ ਦੀ ਬਦਬੂ ਆ ਰਹੀ ਹੈ ਤਾਂ ਰਸੋਈ ਦੇ ਦਰਵਾਜ਼ੇ-ਖਿੜਕੀ ਸਵਿੱਚ ਆਦਿ ਨੂੰ ਬਿਨਾਂ ਆਨ-ਆਫ ਕਰਦੇ ਹੋਏ ਘਰ ਦੇ ਦੂਜੇ ਦਰਵਾਜ਼ੇ ਅਤੇ ਖਿੜਕੀਆਂ ਵੀ ਖੋਲ੍ਹ ਦਿਓ, ਜਿਸ ਨਾਲ ਗੈਸ ਘਰੋਂ ਬਾਹਰ ਸਫ਼ਲਤਾਪੂਰਵਕ ਜਾ ਸਕੇ।
* ਰਸੋਈ ਦੇ ਦਰਵਾਜ਼ੇ ਦੇ ਬਾਹਰ ਅੱਗ-ਰੋਕੂ ਗੈਸ ਸਿਲੰਡਰ, ਫਾਇਰ ਫਾਈਟਰ ਗੈਸ ਸਿਲੰਡਰ ਲਗਾ ਕੇ ਰੱਖੋ ਤਾਂ ਤੁਸੀਂ ਸੁਰੱਖਿਆ ਦਾ ਦਾਇਰਾ ਜ਼ਿਆਦਾ ਵਧਾ ਸਕਦੇ ਹੋ। ਇਸ ਨਾਲ ਰਸੋਈ ਅਤੇ ਬਿਜਲੀ ਦੇ ਸ਼ਾਰਟ ਸਰਕਟ ਅਤੇ ਹੋਰ ਕਾਰਨਾਂ ਕਰਕੇ ਲੱਗਣ ਵਾਲੀ ਅੱਗ 'ਤੇ ਵੀ ਕਾਬੂ ਪਾਇਆ ਜਾ ਸਕਦਾ ਹੈ।
* ਰਸੋਈ ਦਾ ਫਰਸ਼, ਵਿਹੜਾ ਚਿਕਣਾ ਨਾ ਰੱਖੋ। ਜੇ ਰਸੋਈ ਦੇ ਫਰਸ਼ 'ਤੇ ਤੇਲ ਡਿਗ ਗਿਆ ਹੋਵੇ ਤਾਂ ਉਸ ਨੂੰ ਤੁਰੰਤ ਸਰਫ ਵਾਲੇ ਪਾਣੀ ਨਾਲ ਪੋਚਾ ਮਾਰ ਕੇ ਸਾਫ਼ ਕਰੋ। ਚਿਕਣੇ ਫਰਸ਼ 'ਤੇ ਤਿਲਕਣ ਨਾਲ ਕਿਸੇ ਦੀ ਵੀ ਹੱਡੀ ਟੁੱਟ ਸਕਦੀ ਹੈ। * ਕਦੇ ਵੀ ਨੰਗੇ ਹੱਥਾਂ ਨਾਲ ਝਾੜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਨਾ ਕਰੋ।

ਆਓ ਜਾਂਚੀਏ ਤੁਹਾਡੀ ਖੇਡਾਂ ਪ੍ਰਤੀ ਦਿਲਚਸਪੀ

ਆਮ ਤੌਰ 'ਤੇ ਹੁਣ ਬਹੁਤ ਥੋੜ੍ਹੇ ਜਿਹੇ ਅਜਿਹੇ ਖੇਤਰ ਬਚੇ ਹਨ, ਜਿਨ੍ਹਾਂ ਵਿਚ ਮੰਨਿਆ ਜਾਂਦਾ ਹੈ ਕਿ ਔਰਤਾਂ ਦੀ ਰੁਚੀ ਮਰਦਾਂ ਦੇ ਮੁਕਾਬਲੇ ਘੱਟ ਹੁੰਦੀ ਹੈ। ਇਨ੍ਹਾਂ ਵਿਚੋਂ ਇਕ ਪ੍ਰਮੁੱਖ ਖੇਤਰ ਹੈ ਖੇਡ। ਖੇਡਾਂ ਨੂੰ ਲੈ ਕੇ ਲੋਕਾਂ ਵਿਚ ਇਹ ਮਜ਼ਬੂਤ ਧਾਰਨਾ ਹੈ ਕਿ ਔਰਤਾਂ ਨੂੰ ਖੇਡਾਂ ਵਿਚ ਰੁਚੀ ਘੱਟ ਹੁੰਦੀ ਹੈ, ਜਦੋਂ ਕਿ ਸਾਡੇ ਇਥੇ ਅਜਿਹਾ ਵੀ ਹੋਇਆ ਹੈ ਕਿ ਕਿਸੇ ਉਲੰਪਿਕ ਵਿਚ ਮਰਦ ਅਤੇ ਔਰਤਾਂ ਦੋਵੇਂ ਹੀ ਖਿਡਾਰੀ ਗਏ ਪਰ ਔਰਤਾਂ ਤਗਮਾ ਲੈ ਕੇ ਆਈਆਂ ਅਤੇ ਮਰਦ ਖਾਲੀ ਹੱਥ ਆਏ। ਫਿਰ ਵੀ ਇਹ ਧਾਰਨਾ ਹੈ ਤਾਂ ਆਓ ਇਸ ਕੁਇਜ਼ ਰਾਹੀਂ ਜਾਂਚ ਹੀ ਲੈਂਦੇ ਹਾਂ ਕਿ ਇਹ ਕਿੰਨੀ ਸਹੀ ਹੈ ਅਤੇ ਕਿੰਨੀ ਸਾਜਿਸ਼?
1. ਪਿਛਲੀਆਂ ਉਲੰਪਿਕ ਖੇਡਾਂ ਕਦੋਂ ਅਤੇ ਕਿਥੇ ਹੋਈਆਂ ਸੀ?
(ਕ) ਸਾਲ 2016, ਰੀਓ-ਡੀ-ਜਨੇਰੋ
(ਖ) ਸਾਲ 2016, ਲੰਡਨ
(ਗ) ਸਾਲ 2015, ਯੂਨਾਨ
2. ਸਾਲ 2018 ਦਾ ਫੁੱਟਬਾਲ ਵਿਸ਼ਵ ਕੱਪ ਕਿਸ ਦੇਸ਼ ਵਿਚ ਖੇਡਿਆ ਗਿਆ?
(ਕ) ਆਸਟ੍ਰੇਲੀਆ (ਖ) ਇੰਗਲੈਂਡ (ਗ) ਰੂਸ
3. ਸਾਲ 2003 ਦੇ ਐਫਰੋ-ਏਸ਼ਿਆਈ ਖੇਡਾਂ ਭਾਰਤ ਦੇ ਕਿਸ ਸ਼ਹਿਰ ਵਿਚ ਹੋਈਆਂ ਸੀ?
(ਕ) ਬੈਂਗਲੁਰੂ (ਖ) ਹੈਦਰਾਬਾਦ (ਗ) ਪੁਣੇ
4. ਏਸ਼ਿਆਈ ਖੇਡਾਂ ਦੀ ਸ਼ੁਰੂਆਤ ਕਿਸ ਦੇਸ਼ ਦੇ ਕਿਸ ਸ਼ਹਿਰ ਵਿਚ ਹੋਈ ਸੀ?
(ਕ) ਇੰਚਿਓਨ, ਦੱਖਣੀ ਕੋਰੀਆ, (ਖ) ਕਾਠਮੰਡੂ, ਨਿਪਾਲ, (ਗ) ਨਵੀਂ ਦਿੱਲੀ, ਭਾਰਤ
5. ਸਾਲ 2019 ਦੇ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਕਿਹੜਾ ਦੇਸ਼ ਕਰ ਰਿਹਾ ਹੈ?
(ਕ) ਵੈਸਟ ਇੰਡੀਜ਼ (ਖ) ਇੰਗਲੈਂਡ (ਗ) ਪਾਕਿਸਤਾਨ
ਨਤੀਜਾ : ਜੇ ਤੁਸੀਂ ਸਾਰੇ ਸਵਾਲਾਂ ਦੇ ਉਨ੍ਹਾਂ ਜਵਾਬਾਂ 'ਤੇ ਸਹੀ ਦਾ ਨਿਸ਼ਾਨ ਲਗਾਇਆ ਹੈ, ਜੋ ਤੁਹਾਡੇ ਹਿਸਾਬ ਨਾਲ ਸਹੀ ਹਨ ਤਾਂ ਖੇਡਾਂ ਦੇ ਸਬੰਧ ਵਿਚ ਤੁਹਾਡੀ ਜਾਣਕਾਰੀ ਕੁਝ ਇਸ ਤਰ੍ਹਾਂ ਹੈ।
ਕ-ਜੇ ਤੁਸੀਂ 10 ਜਾਂ ਇਸ ਤੋਂ ਘੱਟ ਅੰਕ ਹਾਸਲ ਕੀਤੇ ਹਨ ਤਾਂ ਤੁਹਾਡੀ ਖੇਡਾਂ ਬਾਰੇ ਜਾਣਕਾਰੀ ਬਸ ਨਾਮਾਤਰ ਹੈ ਭਾਵ ਤੁਹਾਡੀਆਂ ਜ਼ਿਆਦਾਤਰ ਜਾਣਕਾਰੀਆਂ ਸੁਣੀਆਂ-ਸੁਣਾਈਆਂ ਹਨ ਅਤੇ ਇਨ੍ਹਾਂ ਵਿਚ ਵਿਸ਼ਵਾਸਯੋਗਤਾ ਦੀ ਕਮੀ ਹੈ।
ਖ-ਜੇ ਤੁਹਾਡੇ ਹਾਸਲ ਅੰਕ 10 ਤੋਂ ਜ਼ਿਆਦਾ ਅਤੇ 15 ਤੋਂ ਘੱਟ ਹਨ ਤਾਂ ਸਾਫ਼ ਹੈ ਕਿ ਤੁਹਾਨੂੰ ਖੇਡਾਂ ਦੇ ਬਾਰੇ ਵਿਚ ਓਨੀ ਹੀ ਜਾਣਕਾਰੀ ਹੈ, ਜਿੰਨੀ ਕਿ ਕਿਸੇ ਵੀ ਆਮ ਪਰ ਜਾਣਕਾਰੀਆਂ ਦੇ ਸੁਚੇਤ ਵਿਅਕਤੀ ਨੂੰ ਹੁੰਦੀ ਹੈ। ਕਹਿਣ ਦਾ ਭਾਵ ਇਹ ਹੈ ਕਿ ਤੁਹਾਡੇ ਵਿਚ ਖੇਡਾਂ ਨੂੰ ਲੈ ਕੇ ਖਾਸ ਕਿਸਮ ਦੇ ਵਾਧੂ ਲਗਾਅ ਦੀ ਕਮੀ ਹੈ।
ਗ-ਜੇ ਤੁਹਾਡੇ ਹਾਸਲ ਅੰਕ 15 ਤੋਂ ਜ਼ਿਆਦਾ ਹਨ ਤਾਂ ਤੁਹਾਡੀ ਖੇਡਾਂ ਵਿਚ ਜ਼ਬਰਦਸਤ ਦਿਲਚਸਪੀ ਹੈ। ਤੁਸੀਂ ਖੇਡਾਂ ਦੇ ਬਾਰੇ ਵਿਚ ਨਾ ਸਿਰਫ ਜਾਣਦੇ ਹੋ, ਸਗੋਂ ਅਨੇਕਾਂ ਖੇਡ ਪ੍ਰਸਥਿਤੀਆਂ ਵਿਚ ਹਾਰ-ਜਿੱਤ ਨੂੰ ਲੈ ਕੇ ਵੀ ਤੁਹਾਡੇ ਤਰਕਪੂਰਨ ਅਨੁਮਾਨ ਹੁੰਦੇ ਹਨ।


-ਪਿੰਕੀ ਅਰੋੜਾ

ਜ਼ਰੂਰੀ ਹੈ ਤੁਹਾਡੇ ਲਈ ਚੰਗੇ ਅਤੇ ਬੁਰੇ ਦੀ ਪਛਾਣ

ਅਕਸਰ ਕਈ ਵਾਰ ਸਾਡੀਆਂ ਨਜ਼ਰਾਂ ਸਾਨੂੰ ਧੋਖਾ ਦੇ ਜਾਂਦੀਆਂ ਹਨ। ਨਜ਼ਰਾਂ ਦੇ ਪਿੱਛੇ ਦ੍ਰਿਸ਼ਟੀਕੋਣ ਕੱਚਾ ਹੋਵੇ ਤਾਂ ਅਕਸਰ ਨਜ਼ਰਾਂ ਨਾਲ ਕੀਤੇ ਫੈਸਲੇ ਗ਼ਲਤ ਹੁੰਦੇ ਹਨ। ਜਦੋਂ ਸਾਡੀਆਂ ਜਵਾਨ ਹੋ ਰਹੀਆਂ ਬੇਟੀਆਂ ਚੰਗੇ ਅਤੇ ਬੁਰੇ ਦੇ ਫਰਕ ਨੂੰ ਸਮਝਣ ਦੇ ਸਮਰੱਥ ਹੋ ਜਾਣਗੀਆਂ, ਉਸ ਦਿਨ ਉਨ੍ਹਾਂ ਨਾਲ ਮਾਪਿਆਂ ਦੀਆਂ ਜੁੜੀਆਂ ਕਈ ਚਿੰਤਾਵਾਂ ਆਪਣੇ-ਆਪ ਦੂਰ ਹੋ ਜਾਣਗੀਆਂ। ਬੱਚਿਆਂ ਦੇ ਸਹੀ ਫੈਸਲੇ ਮਾਪਿਆਂ ਦੇ ਤੁਹਾਡੇ ਪ੍ਰਤੀ ਯਕੀਨ ਨੂੰ ਪੱਕਾ ਕਰਦੇ ਹਨ। ਗ਼ਲਤ ਲੋਕਾਂ 'ਤੇ ਉਮੀਦ ਰੱਖਣ ਨਾਲ ਪ੍ਰੇਸ਼ਾਨੀਆਂ ਵਧਦੀਆਂ ਹਨ ਅਤੇ ਸੱਚੇ ਲੋਕਾਂ 'ਤੇ ਸ਼ੱਕ ਕਰਨ ਨਾਲ ਅਸਫਲਤਾ ਦੀ ਸੰਭਾਵਨਾ ਵਧਦੀ ਹੈ। ਗ਼ਲਤੀਆਂ ਐਨੀਆਂ ਵੀ ਨਾ ਕਰੋ ਕਿ ਪੈਨਸਿਲ ਦੇ ਲਿਖੇ ਤੋਂ ਪਹਿਲਾਂ ਰਬੜ ਖ਼ਤਮ ਹੋ ਜਾਵੇ ਅਤੇ ਰਬੜ ਨੂੰ ਐਨਾ ਵੀ ਨਾ ਰਗੜੋ ਕਿ ਜ਼ਿੰਦਗੀ ਦੇ ਪੇਜ ਹੀ ਫਟ ਜਾਣ। ਕਈ ਵਾਰ 'ਨਹੀਂ' ਜਲਦਬਾਜ਼ੀ ਵਿਚ ਬੋਲਣ ਨਾਲ ਅਤੇ 'ਹਾਂ' ਦੇਰ ਨਾਲ ਬੋਲਿਆਂ ਅਸੀਂ ਕਈ ਕੀਮਤੀ ਰਿਸ਼ਤੇ ਅਤੇ ਭਰੋਸਾ ਗੁਆ ਦਿੰਦੇ ਹਾਂ। ਜੋ ਤੁਹਾਡੇ ਲਈ ਸਹੀ ਨਹੀਂ ਹੈ, ਉਸ ਨੂੰ ਛੇਤੀ ਪਛਾਣ ਲੈਣਾ ਅਨੇਕਾਂ ਮੁਸ਼ਕਿਲਾਂ ਦਾ ਸਹੀ ਹੱਲ ਹੈ। ਕਈ ਗ਼ਲਤੀਆਂ ਤੁਹਾਨੂੰ ਸਹੀ ਫੈਸਲਾ ਲੈਣ ਦੀ ਅਕਲ ਸਿਖਾਉਂਦੀਆਂ ਹਨ। ਅਕਸਰ ਦਿਖਾਵੇ ਦੀ ਹਮਦਰਦੀ ਨਾਲ ਕਈ ਵਾਰ ਤੁਹਾਡੇ ਭੋਲੇਪਣ ਨੂੰ ਅਸਾਨੀ ਨਾਲ ਸ਼ਿਕਾਰ ਬਣਾ ਲਿਆ ਜਾਂਦਾ ਹੈ। ਕੋਸ਼ਿਸ਼ ਕਰੋ ਕਿ ਕਿਸੇ ਦੀ ਖੁਸ਼ੀ ਤੁਹਾਡਾ ਦਰਦ ਨਾ ਬਣੇ। ਕਿਸੇ ਦੀ ਸਫਲਤਾ ਤੁਹਾਡੀ ਈਰਖਾ ਨਾ ਬਣੇ। ਪੈਸੇ ਦੀ ਅਮੀਰੀ ਤੁਹਾਡਾ ਘੁਮੰਡ ਨਾ ਬਣੇ। ਤੁਹਾਡੇ ਕੰਮਾਂ ਦੀ ਪ੍ਰਸੰਸਾ ਕਰਨ ਵਾਲਾ ਵਿਅਕਤੀ ਉਸ ਵਿਅਕਤੀ ਨਾਲੋਂ ਵੱਧ ਚੰਗਾ ਹੁੰਦਾ ਹੈ, ਜੋ ਸਿਰਫ ਤੁਹਾਡੀ ਪ੍ਰਸੰਸਾ ਕਰਦਾ ਹੈ। ਅਕਸਰ ਕਈ ਲੜਕੀਆਂ ਆਪਣੇ ਭੋਲੇਪਣ ਵਿਚ ਉਸ ਵਿਅਕਤੀ ਨਾਲ ਰਿਸ਼ਤਾ ਜੋੜ ਲੈਂਦੀਆਂ ਹਨ, ਜਿਹੜੇ ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਛੇਤੀ ਭਾਂਪ ਜਾਂਦੇ ਹਨ ਅਤੇ ਫਿਰ ਉਹੀ ਵਿਅਕਤੀ ਉਨ੍ਹਾਂ ਕਮਜ਼ੋਰੀਆਂ ਨਾਲ ਵਿਸ਼ਵਾਸਘਾਤ ਕਰਦੇ ਹਨ। ਤੁਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀਓ, ਕਿਉਂਕਿ ਦੂਜਿਆਂ ਦੇ ਤਰੀਕਿਆਂ ਨਾਲ ਜੀਓਗੇ ਤਾਂ ਹਮੇਸ਼ਾ ਦੁਚਿੱਤੀ ਬਣੀ ਰਹੇਗੀ। ਚੰਗੀ ਸਲਾਹ ਗ਼ਲਤ ਮਦਦ ਨਾਲੋਂ ਕਿਤੇ ਵੱਧ ਫਾਇਦੇਮੰਦ ਹੁੰਦੀ ਹੈ। ਤੁਹਾਡੀ ਆਪਣੀ ਚੰਗੀ ਆਦਤ ਤੋਂ ਵੱਧ ਚੰਗਾ ਕੋਈ ਤੁਹਾਡਾ ਮਿੱਤਰ ਨਹੀਂ ਹੁੰਦਾ ਅਤੇ ਤੁਹਾਡੀ ਆਪਣੀ ਬੁਰੀ ਆਦਤ ਤੋਂ ਵੱਧ ਤੁਹਾਡਾ ਕੋਈ ਦੁਸ਼ਮਣ ਨਹੀਂ ਹੁੰਦਾ। ਗ਼ਲਤ ਨੂੰ ਗ਼ਲਤ ਕਹਿ ਦੇਣਾ ਕਦੇ ਵੀ ਗ਼ਲਤ ਨਹੀਂ ਹੁੰਦਾ। ਕਈ ਵਾਰ ਸਾਡੀ ਚੁੱਪ ਹੀ ਸਭ ਤੋਂ ਵਧੀਆ ਜਵਾਬ ਹੁੰਦੀ ਹੈ।
ਅੱਖਾਂ ਮੀਚ ਕੇ ਕੀਤਾ ਵਿਸ਼ਵਾਸ ਛੇਤੀ ਹੀ ਤੁਹਾਡੀਆਂ ਅੱਖਾਂ ਖੋਲ੍ਹ ਦਿੰਦਾ ਹੈ। ਚੰਗਿਆਈ ਦਾ ਵਿਖਾਵਾ ਕਰਨ ਵਾਲੇ ਲੋਕ ਸਭ ਤੋਂ ਵੱਧ ਖਤਰਨਾਕ ਹੁੰਦੇ ਹਨ। ਬਹੁਤ ਵੱਡੇ ਵਾਅਦੇ ਕਰਨ ਵਾਲੇ ਅਕਸਰ ਅੰਦਰੋਂ ਬਹੁਤ ਖੋਖਲੇ ਹੁੰਦੇ ਹਨ। ਸਭ ਤੋਂ ਵੱਡੇ ਧੋਖੇ ਸਾਡੇ ਉਹ ਦੋਸਤ ਕਰਦੇ ਹਨ, ਜਿਨ੍ਹਾਂ 'ਤੇ ਅਸੀਂ ਬੇਹੱਦ ਯਕੀਨ ਕੀਤਾ ਹੁੰਦਾ ਹੈ। ਲਾਲਚੀ, ਬੇਈਮਾਨ, ਲਾਈਲੱਗ ਤੇ ਸੁਆਰਥੀ ਲੋਕ ਯਕੀਨ ਦੀ ਕੀਮਤ ਨੂੰ ਨਹੀਂ ਜਾਣਦੇ। ਕਈ ਆਪਣਿਆਂ ਵਿਚ ਬਿਗਾਨੇ ਅਤੇ ਕਈ ਬਿਗਾਨਿਆਂ ਵਿਚ ਆਪਣੇ ਹੁੰਦੇ ਹਨ, ਜਿਨ੍ਹਾਂ ਦੀ ਪਹਿਚਾਣ ਕਰਨਾ ਲਾਜ਼ਮੀ ਹੁੰਦਾ ਹੈ। ਤੁਸੀਂ ਰਿਸ਼ਤੇ ਦੀ ਚੋਣ ਕਰੋ, ਸ਼ੱਕ ਦੇ ਆਧਾਰ 'ਤੇ ਨਹੀਂ, ਬਲਕਿ ਆਪਣੀ ਸਮਝ ਦੇ ਆਧਾਰ 'ਤੇ। ਨਫਰਤ ਬੁਰੇ ਨਾਲ ਨਹੀਂ, ਸਗੋਂ ਬੁਰਾਈ ਨਾਲ ਹੋਣੀ ਚਾਹੀਦੀ ਹੈ। ਅਕਸਰ ਲੜਕੀਆਂ ਭਾਵਨਾਵਾਂ ਦੇ ਵੇਗ ਵਿਚ ਕਈ ਵਾਰ ਫੈਸਲਾ ਛੇਤੀ ਲੈ ਲੈਂਦੀਆਂ ਹਨ। ਉਨ੍ਹਾਂ ਦੇ ਬੇਕਾਬੂ ਜਜ਼ਬਾਤ ਅਤੇ ਭਵਿੱਖ ਦੇ ਨਤੀਜਿਆਂ ਤੋਂ ਬੇਖਬਰ ਅਗਿਆਨਤਾ ਉਨ੍ਹਾਂ ਨੂੰ ਅਜਿਹੇ ਰਸਤੇ 'ਤੇ ਲੈ ਜਾਂਦੀ ਹੈ, ਜਿਥੇ ਸਿਰਫ ਭਟਕਣਾ ਹੀ ਪੱਲੇ ਪੈਂਦੀ ਹੈ। ਸਬਰ ਰੱਖੋ ਅਤੇ ਇੰਤਜ਼ਾਰ ਕਰੋ, ਕਿਉਂਕਿ ਕਈ ਚੀਜ਼ਾਂ ਵਕਤ ਨਾਲ ਅਤੇ ਕਈ ਕਿਸਮਤ ਨਾਲ ਮਿਲਦੀਆਂ ਹਨ। ਨਕਲ ਅਤੇ ਅਸਲ ਦੇ ਫਰਕ ਨੂੰ ਸਮਝੋ। ਕਈ ਲਾਲਚ ਤੁਹਾਡੇ ਤੋਂ ਉਹ ਕੁਝ ਵੀ ਖੋਹ ਕੇ ਲੈ ਜਾਂਦੇ ਹਨ, ਜਿਸ ਦੇ ਤੁਸੀਂ ਹੱਕਦਾਰ ਹੁੰਦੇ ਹੋ। ਕਈਆਂ ਕੋਲ ਸਿਰਫ ਦੌਲਤ ਹੁੰਦੀ ਹੈ ਪਰ ਦਿਲ ਨਹੀਂ। ਕਈਆਂ ਕੋਲ ਮਹਿੰਗਾ ਪਹਿਰਾਵਾ ਹੁੰਦਾ ਹੈ ਪਰ ਉਨ੍ਹਾਂ ਦੀ ਸੋਚ ਬਹੁਤ ਸਸਤੀ ਹੁੰਦੀ ਹੈ। ਜਿਸ ਦਿਨ ਵਿਚ ਪਿਆਰ ਨਹੀਂ, ਉਥੇ ਹਮਦਰਦੀ ਵੀ ਨਹੀਂ। ਕਈ ਰਿਸ਼ਤਾ ਬਣਾਉਣ ਲਈ ਤੁਹਾਡੇ ਸਾਹਮਣੇ ਉਮੀਦਾਂ ਦਾ ਇਕ ਪਹਾੜ ਖੜ੍ਹਾ ਕਰ ਦਿੰਦੇ ਹਨ ਪਰ ਰਿਸ਼ਤਾ ਨਿਭਾਉਣ ਲਈ ਉਨ੍ਹਾਂ ਕੋਲ ਨਾ ਦਿਲ ਹੁੰਦਾ ਹੈ ਅਤੇ ਨਾ ਦਿਮਾਗ। ਅਜਿਹੇ ਲੋਕ ਸੋਚ ਅਤੇ ਸਮਝ ਦੇ ਪੱਖ ਤੋਂ ਬਹੁਤ ਗਰੀਬ ਹੁੰਦੇ ਹਨ।
ਯਾਤਰਾ ਦੇ ਆਰੰਭ ਵਿਚ ਹੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਰਸਤਾ ਤੁਹਾਨੂੰ ਕਿਥੇ ਲੈ ਕੇ ਜਾਵੇਗਾ। ਗ਼ਲਤ ਰਿਸ਼ਤਾ ਗ਼ਲਤ ਰਸਤੇ 'ਤੇ ਤੋਰਦਾ ਹੈ ਤੇ ਇਕ ਗ਼ਲਤ ਨਤੀਜਾ ਤੁਹਾਡੀ ਸੋਚ ਨੂੰ ਨਾਂਹ-ਪੱਖੀ ਕਰ ਦਿੰਦਾ ਹੈ। ਇਕ ਬੁਰੀ ਆਦਤ ਤਿੰਨ ਚੰਗੀਆਂ ਆਦਤਾਂ ਨੂੰ ਖ਼ਤਮ ਕਰ ਦਿੰਦੀ ਹੈ। ਕਈ ਕੋਲ ਹੁੰਦਿਆਂ ਵੀ ਤੁਹਾਡੇ ਨਹੀਂ ਹੁੰਦੇ ਅਤੇ ਕਈ ਦੂਰੀਆਂ ਹੁੰਦਿਆਂ ਵੀ ਵੱਖ ਨਹੀਂ ਹੁੰਦੇ। ਭੱਜੋ ਨਾ, ਸਗੋਂ ਅਸਲੀਅਤ ਨੂੰ ਸਮਝੋ। ਆਪਣੀ ਮਰਜ਼ੀ ਤੋਂ ਪਹਿਲਾਂ ਉਨ੍ਹਾਂ ਵਿਸ਼ਿਆਂ 'ਤੇ ਦੂਜਿਆਂ ਨਾਲ ਸਲਾਹ ਕਰ ਲੈਣੀ ਚੰਗੀ ਹੈ, ਜਿਸ ਬਾਰੇ ਤੁਸੀਂ ਪੂਰੀ ਜਾਣਕਾਰੀ ਨਹੀਂ ਰੱਖਦੇ। ਸਮਾਜਿਕ ਵਿਸ਼ਿਆਂ 'ਤੇ ਤੁਹਾਡੇ ਮਾਪਿਆਂ ਦਾ, ਅਧਿਆਪਕਾਂ ਅਤੇ ਕਈ ਕਰੀਬੀ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਤਜਰਬਾ ਤੁਹਾਡੇ ਨਾਲੋਂ ਵੱਧ ਕੰਮ ਕਰਦਾ ਹੈ। ਜਿਨ੍ਹਾਂ ਕੰਮਾਂ ਵਿਚ ਸਿਆਣੇ ਅਤੇ ਅਨੁਭਵੀ ਲੋਕਾਂ ਦੀ ਸਲਾਹ ਵਿਚ ਹੋਵੇ, ਉਨ੍ਹਾਂ ਕੰਮਾਂ ਵਿਚ ਫਾਇਦੇ ਦੀ ਸੰਭਾਵਨਾ ਵੱਧ ਅਤੇ ਨੁਕਸਾਨ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਜਾਂਚ-ਪੜਤਾਲ, ਸਲਾਹ-ਮਸ਼ਵਰਾ ਕਈ ਧੋਖਿਆਂ ਤੋਂ ਬਚਾਉਂਦਾ ਹੈ।


-ਪਿੰਡ ਗੋਲੇਵਾਲਾ (ਫਰੀਦਕੋਟ)। ਮੋਬਾ: 94179-49079


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX