ਤਾਜਾ ਖ਼ਬਰਾਂ


ਫਿਰੋਜ਼ਪੁਰ ਪੁਲਿਸ ਵੱਲੋਂ ਮੋਟਰ ਸਾਈਕਲ ਚੋਰ ਗਰੋਹ ਦੇ ਚਾਰ ਮੈਂਬਰ ਕਾਬੂ, 27 ਵਾਹਨ ਬਰਾਮਦ
. . .  11 minutes ago
ਫਿਰੋਜ਼ਪੁਰ, 9 ਮਾਰਚ (ਤਪਿੰਦਰ ਸਿੰਘ, ਗੁਰਿੰਦਰ ਸਿੰਘ) ਫਿਰੋਜ਼ਪੁਰ ਪੁਲਿਸ ਵੱਲੋਂ ਮੋਟਰ ਸਾਈਕਲ ਚੋਰ ਗਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀਸ਼ੁਦਾ 25 ਮੋਟਰਸਾਈਕਲ ਅਤੇ 2 ਐਕਟਿਵਾ...
ਜੋ ਸਰਕਾਰਾਂ ਖਿਲਾਫ ਆਵਾਜ਼ ਚੁੱਕ ਰਿਹਾ ਹੈ, ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ - ਖਹਿਰਾ
. . .  20 minutes ago
ਚੰਡੀਗੜ੍ਹ, 9 ਮਾਰਚ - ਪੰਜਾਬ ਏਕਤਾ ਪਾਰਟੀ ਚੀਫ਼ ਸੁਖਪਾਲ ਸਿੰਘ ਖਹਿਰਾ ਨੇ ਆਪਣੀਆਂ ਰਿਹਾਇਸ਼ਾਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀਆਂ ਗਈਆਂ ਛਾਪੇਮਾਰੀਆਂ 'ਤੇ ਬੋਲਦਿਆਂ ਕਿਹਾ ਕਿ ਜੋ ਵੀ ਸਰਕਾਰ ਖਿਲਾਫ ਆਵਾਜ਼ ਚੁੱਕਦਾ ਹੈ...
ਆਂਗਣਵਾੜੀ ਵਰਕਰਾਂ ਵੱਲੋਂ ਕਸਬਾ ਚੋਗਾਵਾਂ ਦੇ ਚੌਕ 'ਚ ਬਜਟ ਕਾਪੀਆਂ ਸਾੜ ਕੀਤਾ ਰੋਸ ਪ੍ਰਦਰਸ਼ਨ
. . .  34 minutes ago
ਚੋਗਾਵਾਂ (ਅੰਮ੍ਰਿਤਸਰ) , 9 ਮਾਰਚ (ਗੁਰਬਿੰਦਰ ਸਿੰਘ ਬਾਗ਼ੀ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿਰੋਧ ਵਿਚ ਅੱਜ ਕਸਬਾ ਚੋਗਾਵਾਂ ਦੇ ਬਾਜ਼ਾਰ ਵਿਚ ਜ਼ੋਰਦਾਰ...
ਡੀਜ਼ਲ ਪੈਟਰੋਲ ’ਤੇ ਲਾਏ ਵੈਟ ਅਤੇ ਬਿਜਲੀ ਦੀਆਂ ਮਹਿੰਗੀਆਂ ਦਰਾਂ ਖਿਲਾਫ ਮਜੀਠੀਆ ਨੇ ਸਰਕਾਰ ਨੂੰ ਘੇਰਿਆ
. . .  45 minutes ago
ਐਲ.ਕੇ.ਅਡਵਾਨੀ ਨੇ ਏਮਜ਼ 'ਚ ਲਗਵਾਇਆ ਕੋਰੋਨਾ ਦਾ ਟੀਕਾ
. . .  49 minutes ago
ਨਵੀਂ ਦਿੱਲੀ, 9 ਮਾਰਚ - ਭਾਜਪਾ ਦੇ ਸੀਨੀਅਰ ਨੇਤਾ ਐਲ.ਕੇ.ਅਡਵਾਨੀ ਵਲੋਂ ਏਮਜ਼ 'ਚ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਡੋਜ਼...
ਮਜੀਠੀਆ ਨੇ ਵਿਧਾਨ ਸਭਾ 'ਚ ਸਰਕਾਰ ਨੂੰ ਘੇਰਿਆ
. . .  54 minutes ago
ਦਿੱਲੀ ਬਜਟ : ਮਹਿਲਾਵਾਂ ਲਈ ਖੁੱਲ੍ਹਣਗੇ ਵਿਸ਼ੇਸ਼ ਮੁਹੱਲਾ ਕਲੀਨਿਕ, ਹਰ ਕਿਸੇ ਨੂੰ ਮਿਲੇਗਾ ਹੈਲਥ ਕਾਰਡ
. . .  about 1 hour ago
ਨਵੀਂ ਦਿੱਲੀ, 9 ਮਾਰਚ - ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਅੱਜ ਆਪਣਾ ਬਜਟ ਪੇਸ਼ ਕੀਤਾ। ਡਿਪਟੀ ਮੁੱਖ ਮੰਤਰੀ ਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ...
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਗੁਰੂ ਹਰ ਸਹਾਏ 'ਚ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
. . .  about 1 hour ago
ਗੁਰੂ ਹਰ ਸਹਾਏ, 9 ਮਾਰਚ ( ਹਰਚਰਨ ਸਿੰਘ ਸੰਧੂ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਜ਼ੋਰਦਾਰ ਨਿੰਦਾ ਕੀਤੀ ਹੈ, ਕਿਉਂਕਿ ਪੰਜਾਬ ਸਰਕਾਰ ਨੇ ਇਸ...
ਰਣਬੀਰ ਕਪੂਰ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ
. . .  about 1 hour ago
ਮੁੰਬਈ, 9 ਮਾਰਚ - ਉੱਘੇ ਅਦਾਕਾਰ ਰਣਬੀਰ ਕਪੂਰ ਕੋਵਿਡ19 ਪਾਜ਼ੀਟਿਵ ਪਾਏ ਗਏ ਹਨ। ਇਸ ਸਬੰਧੀ ਉਨ੍ਹਾਂ ਦੀ ਮਾਤਾ ਨੀਤੂ ਕਪੂਰ...
ਕਿਸੇ ਵੀ ਵਿਧਾਇਕ ਘਰ ਗਲਤ ਤਰੀਕੇ ਨਾਲ ਰੇਡ ਹੋਣ ਖਿਲਾਫ ਆਵਾਜ਼ ਉਠਾਈ ਜਾਵੇ - ਸ਼ਰਨਜੀਤ ਸਿੰਘ ਢਿੱਲੋਂ
. . .  about 1 hour ago
ਚੰਡੀਗੜ੍ਹ, 9 ਮਾਰਚ (ਵਿਕਰਮਜੀਤ ਸਿੰਘ ਮਾਨ) - ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਸਦਨ ’ਚ ਬੋਲਦਿਆਂ ਕਿਹਾ ਕਿ ਕਿਸੇ ਵੀ ਪਾਰਟੀ ਦਾ ਵਿਧਾਇਕ ਹੋਵੇ ਜੇਕਰ ਉਸ ਦੇ ਘਰ ਗਲਤ ਤਰੀਕੇ ਨਾਲ ਰੇਡ...
ਪੰਜਾਬ ਵਿਧਾਨ ਸਭਾ ਚ ਗੂੰਜਿਆ ਈਵੀਐਮ ਨਹੀਂ ਸਗੋਂ ਬੈਲਟ ਪੇਪਰ ਨਾਲ ਵੋਟਾਂ ਪਾਉਣ ਦਾ ਮੁੱਦਾ
. . .  about 2 hours ago
ਏ.ਬੀ.ਵੀ.ਪੀ. ਦੇ ਗੁੰਡਿਆਂ ਵਲੋਂ ਨੌਦੀਪ ਕੌਰ ਨਾਲ ਧੱਕਾ ਮੁੱਕੀ, ਪ੍ਰੋਗਰਾਮ 'ਤੇ ਕੀਤਾ ਹਮਲਾ
. . .  about 2 hours ago
ਨਵੀਂ ਦਿੱਲੀ, 9 ਮਾਰਚ - ਅੰਤਰਰਾਸ਼ਟਰੀ ਮਜ਼ਦੂਰ ਮਹਿਲਾ ਦਿਵਸ ਦਿੱਲੀ ਯੂਨੀਵਰਸਿਟੀ 'ਚ ਮਨਾਇਆ ਜਾ ਰਿਹਾ ਸੀ। ਜਿਸ ਵਿਚ ਬੁਟਾਨਾ (ਹਰਿਆਣਾ), ਗੁੜ ਮੰਡੀ (ਦਿੱਲੀ), ਹਾਥਰਸ ਜਬਰ ਜਨਾਹ ਕੇਸ...
ਖਹਿਰਾ ਘਰ ਹੋਈ ਛਾਪੇਮਾਰੀ ਦਾ ਮੁੱਦਾ ਵਿਧਾਨ ਸਭਾ 'ਚ ਉੱਠਿਆ, ਕੇਂਦਰ ਈਡੀ ਨੂੰ ਹਥਿਆਰ ਵਜੋਂ ਵਰਤ ਰਹੀ ਹੈ
. . .  about 2 hours ago
ਚੰਡੀਗੜ੍ਹ, 9 ਮਾਰਚ (ਵਿਕਰਮਜੀਤ ਸਿੰਘ ਮਾਨ) - ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਸਿਫ਼ਰ ਕਾਲ ਦੌਰਾਨ ਸੁਖਪਾਲ ਸਿੰਘ ਖਹਿਰਾ ਘਰ ਹੋਈ ਈਡੀ ਦੀ ਰੇਡ ਦਾ ਮਾਮਲਾ ਚੁੱਕਦੇ ਹੋਏ ਕਿਹਾ ਕਿ ਕੇਂਦਰ ਖ਼ਿਲਾਫ਼ ਬੋਲਣ ਵਾਲਿਆਂ ਵਿਰੁੱਧ...
ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਇਕਾਂ ਨੇ ਵਿਧਾਨ ਸਭਾ ਬਾਹਰ ਵੰਡੀਆਂ ‘ਖ਼ਜ਼ਾਨਾ ਮੰਤਰੀ ਦੀਆਂ ਮਿੱਠੀਆਂ ਗੋਲੀਆਂ’
. . .  about 2 hours ago
ਚੰਡੀਗੜ੍ਹ, 9 ਮਾਰਚ (ਵਿਕਰਮਜੀਤ ਸਿੰਘ ਮਾਨ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ...
ਲੁਧਿਆਣਾ ਰਾਹੋਂ ਰੋਡ ਸੜਕ ਦੀ ਮੁਰੰਮਤ ਦਾ ਕੰਮ ਛੇ ਮਹੀਨੇ ਵਿਚ ਪੂਰਾ ਹੋਵੇਗਾ
. . .  about 3 hours ago
ਕਿਸਾਨਾਂ ਨੇ ਅਸ਼ਵਨੀ ਸ਼ਰਮਾ ਨੂੰ ਦਿਖਾਈਆਂ ਕਾਲ਼ੀਆ ਝੰਡੀਆਂ
. . .  about 3 hours ago
ਭੰਗਾਲਾ, 09 ਮਾਰਚ (ਬਲਵਿੰਦਰਜੀਤ ਸਿੰਘ ਸੈਣੀ) - ਹਰਸੇ ਮਾਨਸਰ ਟੋਲ ਪਲਾਜ਼ਾ ਤੇ ਅੱਜ ਸਵੇਰੇ 9.30 ਵਜੇ ਦੇ ਕਰੀਬ ਪਠਾਨਕੋਟ...
ਤੇਜ਼ ਰਫ਼ਤਾਰ ਵੀਡੀਓ ਕੋਚ ਬੱਸ ਨੇ ਦਰੜਿਆ ਮੋਟਰ ਸਾਇਕਲ ਸਵਾਰ ਕਿਸਾਨ
. . .  about 3 hours ago
ਮੰਡੀ ਕਿੱਲਿਆਂਵਾਲੀ, 9 ਮਾਰਚ (ਇਕਬਾਲ ਸਿੰਘ ਸ਼ਾਂਤ)-ਮੰਡੀ ਕਿੱਲਿਆਂਵਾਲੀ-ਅਬੋਹਰ ਨੈਸ਼ਨਲ ਹਾਈਵੇ ’ਤੇ ਪਿੰਡ ਲੁਹਾਰਾ ਦੇ ਚੌਰਸਤੇ ’ਤੇ ਤੇਜ਼ ਰਫ਼ਤਾਰ ਵੀਡੀਓ ਕੋਚ ਬੱਸ ਵੱਲੋਂ ਦਰੜੇ ਜਾਣ ਕਰਕੇ ਮੋਟਰ ਸਾਇਕਲ ਸਵਾਰ...
200 ਮੈਡੀਕਲ ਅਫ਼ਸਰ ਜਨਰਲ ਅਤੇ 800 ਮੈਡੀਕਲ ਅਫ਼ਸਰ ਸਪੈਸ਼ਲਿਸਟ ਦੀਆਂ ਖਾਲੀ ਅਸਾਮੀਆਂ ਭਰਨ ਦੀ ਪ੍ਰਕਿਰਿਆ ਜਾਰੀ - ਸਿਹਤ ਮੰਤਰੀ
. . .  about 3 hours ago
ਪੰਜਾਬ ਵਿਧਾਨ ਸਭਾ ਵਿਚ ਸਵਾਲ ਜਵਾਬ ਦੀ ਕਾਰਵਾਈ ਸ਼ੁਰੂ
. . .  about 3 hours ago
ਸੁਖਪਾਲ ਖਹਿਰਾ ਦੇ ਰਾਮਗੜ੍ਹ ਸਥਿਤ ਰਿਹਾਇਸ਼ 'ਚ ਆਈ.ਆਰ.ਐਸ. ਵਿਭਾਗ ਵਲੋਂ ਛਾਪਾ
. . .  about 3 hours ago
ਭੁਲੱਥ, 9 ਮਾਰਚ (ਸੁਖਜਿੰਦਰ ਸਿੰਘ ਮੁਲਤਾਨੀ, ਮਨਜੀਤ ਸਿੰਘ ਰਤਨ) - ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਰਾਮਗੜ੍ਹ ਸਥਿਤ ਰਿਹਾਇਸ਼ 'ਚ ਆਈ.ਆਰ.ਐਸ. ਵਿਭਾਗ ਵਲੋਂ...
ਫਿਰੋਜ਼ਪੁਰ 'ਚ ਵਿਗੜੀ ਅਮਨ ਕਾਨੂੰਨ ਦੀ ਸਥਿਤੀ, ਦੋ ਥਾਈ ਚੱਲੀਆਂ ਗੋਲੀਆਂ, ਸਾਬਕਾ ਕੌਂਸਲਰ ਜ਼ਖਮੀ
. . .  about 4 hours ago
ਫ਼ਿਰੋਜ਼ਪੁਰ, 9 ਮਾਰਚ (ਗੁਰਿੰਦਰ ਸਿੰਘ) ਫਿਰੋਜ਼ਪੁਰ ਸ਼ਹਿਰ ਵਿੱਚ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਦੇ ਚਲਦਿਆਂ ਬੀਤੀ ਰਾਤ ਥਾਣਾ ਸਿਟੀ ਅਧੀਨ ਦੋ ਜਗ੍ਹਾ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰਨ ਦੀਆਂ...
ਸੁਖਪਾਲ ਖਹਿਰਾ ਦੇ ਘਰ ਈ.ਡੀ. ਵਲੋਂ ਛਾਪੇਮਾਰੀ
. . .  about 4 hours ago
ਚੰਡੀਗੜ੍ਹ, 9 ਮਾਰਚ (ਸੁਰਿੰਦਰਪਾਲ) - ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਸਥਿਤ ਰਿਹਾਇਸ਼ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਛਾਪੇਮਾਰੀ...
ਅੱਜ ਕੇਜਰੀਵਾਲ ਸਰਕਾਰ ਪੇਸ਼ ਕਰੇਗੀ ਬਜਟ
. . .  about 5 hours ago
ਨਵੀਂ ਦਿੱਲੀ, 9 ਮਾਰਚ - ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਮੰਗਲਵਾਰ ਦਿੱਲੀ ਵਿਧਾਨ ਸਭਾ ਵਿਚ ਬਜਟ...
ਕੋਲਕਾਤਾ : ਅੱਗ ਦੀ ਘਟਨਾ 'ਚ ਮੌਤਾਂ ਦੀ ਗਿਣਤੀ 9 ਹੋਈ
. . .  about 5 hours ago
ਕੋਲਕਾਤਾ, 9 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੋਲਕਾਤਾ ਦੀ ਭਿਅੰਕਰ ਅੱਗ ਦੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਘਟਨਾ ਵਿਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ। ਸੈਂਟਰਲ ਕੋਲਕਾਤਾ ਦੇ ਸਟ੍ਰੈਂਡ ਰੋਡ...
ਅੱਜ ਦਾ ਵਿਚਾਰ
. . .  about 5 hours ago
ਹੋਰ ਖ਼ਬਰਾਂ..

ਬਾਲ ਸੰਸਾਰ

ਇਹ ਹਨ ਭਾਰਤ ਦੇ ਕੌਮੀ ਪੁਰਸਕਾਰ

ਬੱਚਿਓ! ਪਦਮ ਵਿਭੂਸ਼ਣ ਐਵਾਰਡ : ਇਹ ਐਵਾਰਡ ਰਾਸ਼ਟਰਪਤੀ ਵਲੋਂ ਸਿਰਫ ਸਰਕਾਰੀ ਅਧਿਕਾਰੀਆਂ ਨੂੰ ਦਿੱਤਾ ਜਾਂਦਾ ਹੈ | ਇਸ ਦੀ ਸ਼ੁਰੂਆਤ 2 ਜਨਵਰੀ, 1954 ਨੂੰ ਹੋਈ | ਇਹ ਐਵਾਰਡ ਤਗਮੇ ਦੀ ਸ਼ਕਲ ਵਿਚ 1.38 ਡਾਇਆ ਮੀਟਰ ਗੋਲ ਹੁੰਦਾ ਹੈ, ਜਿਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੁੰਦਾ ਹੈ-ਸੋਨਾ, ਚਾਂਦੀ ਤੇ ਕਾਂਸੇ ਵਿਚ | ਇਨ੍ਹਾਂ ਤਿੰਨਾਂ ਦੇ ਇਕ ਪਾਸੇ ਕੰਵਲ ਦਾ ਫੁੱਲ ਅਤੇ ਚਾਰ-ਚੁਫੇਰੇ ਫੁੱਲਾਂ ਦੀ ਵੇਲ ਹੁੰਦੀ ਹੈ ਅਤੇ ਹਿੰਦੀ ਭਾਸ਼ਾ ਵਿਚ 'ਪਦਮ ਵਿਭੂਸ਼ਨ' ਲਿਖਿਆ ਹੁੰਦਾ ਹੈ | ਐਵਾਰਡ ਦੇ ਤਿੰਨ ਭਾਗਾਂ ਵਿਚ ਕੰਵਲ ਦੇ ਫੁੱਲ ਦਾ ਰੰਗ ਗੁਲਾਬੀ ਹੁੰਦਾ ਹੈ | ਪਹਿਲੇ ਭਾਗ ਉੱਪਰ ਗੁਲਾਬੀ ਫੁੱਲ ਅਤੇ ਦੋ ਚਿੱਟੀਆਂ ਲਾਈਨਾਂ ਕਰਾਸ ਕਰਦੀਆਂ ਹਨ | ਦੂਜੇ ਤੇ ਤੀਜੇ ਭਾਗ ਉੱਪਰ ਵੀ ਕੰਵਲ ਦਾ ਫੁੱਲ ਹੁੰਦਾ ਹੈ ਅਤੇ ਤਿੰਨ ਚਿੱਟੀਆਂ ਲਾਈਨਾਂ ਕਰਾਸ ਕਰਦੀਆਂ ਹਨ | ਮੈਡਲ ਦੇ ਦੂਜੇ ਪਾਸੇ ਪ੍ਰਾਪਤ ਕਰਨ ਵਾਲੇ ਦੇ ਸੂਬੇ ਦਾ ਨਾਂਅ ਲਿਖਿਆ ਹੁੰਦਾ ਹੈ ਅਤੇ ਇਸ ਦੇ ਸਾਰੇ ਹੱਕ ਰਾਸ਼ਟਰਪਤੀ ਕੋਲ ਹੁੰਦੇ ਹਨ | ਪਦਮ ਸ੍ਰੀ ਐਵਾਰਡ : ਇਹ ਐਵਾਰਡ ਵੀ 2 ਜਨਵਰੀ, 1954 ਨੂੰ ਰਾਸ਼ਟਰਪਤੀ ਵਲੋਂ ਸ਼ੁਰੂ ਕੀਤਾ ਗਿਆ | ਇਹ ਤਗਮੇ ਦੀ ...

ਪੂਰਾ ਲੇਖ ਪੜ੍ਹੋ »

ਬਾਲ ਗੀਤ: ਪੰਛੀ

ਪੰਛੀ ਨਿਆਰੇ ਪੰਛੀ ਨਿਆਰੇ, ਸਾਨੂੰ ਲਗਦੇ ਬਹੁਤ ਪਿਆਰੇ | ਸਵੇਰੇ-ਸਵੇਰੇ ਆਸਮਾਨ ਵਿਚ, ਉੱਡਦੇ ਨੇ ਇਹ ਪੰਛੀ ਪਿਆਰੇ | ਚੀਂ-ਚੀਂ ਕਰਦੇ ਇਹ ਆਉਂਦੇ ਨੇ, ਚੀਂ-ਚੀਂ ਕਰਦੇ ਇਹ ਜਾਂਦੇ ਨੇ | ਕੁਦਰਤ ਦੀ ਇਹ ਸ਼ਾਨ ਹੈ ਪੰਛੀ, ਕੁਦਰਤ ਦੇ ਇਹ ਮਾਨ ਹੈ ਪੰਛੀ | ਰੰਗ-ਬਰੰਗੇ ਪੰਛੀ ਨੇ ਇਹ, ਸਭ ਦਾ ਮਨ ਪ੍ਰਚਾਉਂਦੇ ਨੇ ਇਹ | ਪੰਛੀ ਨਿਆਰੇ, ਪੰਛੀ ਨਿਆਰੇ, ਸਾਨੂੰ ਲਗਦੇ ਬਹੁਤ ਪਿਆਰੇ | -ਸਤਵਿੰਦਰ ਕੌਰ, 10ਵੀਂ-ਏ, ਸਟਾਰ ਪਬਲਿਕ ਸਕੂਲ, ਮੁਕੇਰੀਆਂ ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ: ਹੰਕਾਰੀ ਹਾਥੀ

ਬੱਚਿਓ! ਇਕ ਜੰਗਲ ਦੇ ਨੇੜੇ ਇਕ ਛੋਟਾ ਜਿਹਾ ਪਿੰਡ ਸੀ | ਉਸ ਪਿੰਡ ਦੇ ਲੋਕ ਬੜੇ ਮਿਹਨਤੀ ਸਨ | ਉਨ੍ਹਾਂ ਦਾ ਮੱੁਖ ਧੰਦਾ ਖੇਤੀਬਾੜੀ ਸੀ | ਉਨ੍ਹਾਂ 'ਚ ਰਾਮੂ ਅਤੇ ਉਸ ਦੀ ਪਤਨੀ ਇਕ ਛੋਟੇ ਜਿਹੇ ਮਕਾਨ 'ਚ ਰਹਿੰਦੇ ਸਨ | ਉਨ੍ਹਾਂ ਦਾ ਇਕ ਪੱੁਤਰ ਸੀ, ਜੋ ਕਿ ਛੇਵੀਂ ਕਲਾਸ ਦਾ ਵਿਦਿਆਰਥੀ ਸੀ | ਉਹ ਬਹੁਤ ਹੁਸ਼ਿਆਰ ਅਤੇ ਬਹੁਤ ਚੁਸਤ ਸੀ | ਉਸ ਦਾ ਨਾਂਅ ਮੋਹਨ ਸੀ | ਰਾਮੂ ਤੇ ਉਸ ਦੀ ਪਤਨੀ ਜਦੋਂ ਖੇਤਾਂ 'ਚ ਕੰਮ ਕਰਦੇ ਤਾਂ ਛੱੁਟੀ ਵਾਲੇ ਦਿਨ ਉਨ੍ਹਾਂ ਦਾ ਪੱੁਤਰ ਮੋਹਨ ਵੀ ਕੰਮ 'ਚ ਉਨ੍ਹਾਂ ਦੀ ਮਦਦ ਕਰਦਾ | ਜੰਗਲ 'ਚ ਬਹੁਤ ਸਾਰੇ ਜੰਗਲੀ ਜਾਨਵਰ ਰਹਿੰਦੇ ਸਨ | ਸਾਰੇ ਜਾਨਵਰ ਆਪਸ ਵਿਚ ਮਿਲਜੁਲ ਕੇ ਰਹਿੰਦੇ ਸਨ ਪਰ ਉਨ੍ਹਾਂ 'ਚ ਇਕ ਐਸਾ ਹਾਥੀ ਵੀ ਸੀ, ਜਿਸ ਨੂੰ ਆਪਣੇ-ਆਪ 'ਤੇ ਬਹੁਤ ਘੁਮੰਡ ਸੀ | ਉਹ ਸਮਝਦਾ ਸੀ ਕਿ ਮੈਂ ਸਾਰੇ ਜਾਨਵਰਾਂ ਨਾਲੋਂ ਵੱਧ ਸ਼ਕਤੀਸ਼ਾਲੀ ਹਾਂ | ਇਹ ਹਾਥੀ ਕਈ ਵਾਰ ਜੰਗਲ ਵਿਚੋਂ ਬਾਹਰ ਨਿਕਲ ਕੇ ਖੇਤਾਂ 'ਚ ਆ ਜਾਂਦਾ ਤੇ ਫਸਲਾਂ ਦਾ ਭਾਰੀ ਨੁਕਸਾਨ ਕਰਕੇ ਸ਼ੋਰ ਮਚਾ ਕੇ ਦੌੜ ਜਾਂਦਾ | ਸਾਰੇ ਪਿੰਡ ਦੇ ਲੋਕ ਇਸ ਹਾਥੀ ਤੋਂ ਪ੍ਰੇਸ਼ਾਨ ਰਹਿੰਦੇ ਸਨ | ਇਕ ਦਿਨ ਰਾਮੂ ਆਪਣੇ ਖੇਤਾਂ ਵਿਚ ਕੰਮ ਕਰ ...

ਪੂਰਾ ਲੇਖ ਪੜ੍ਹੋ »

ਡਾਕਟਰ ਸਫ਼ੈਦ ਕੋਟ ਕਿਉਂ ਪਾਉਂਦੇ ਹਨ?

ਪਿਆਰੇ ਬੱਚਿਓ, ਬਿਮਾਰ ਹੋਣ 'ਤੇ ਅਕਸਰ ਸਾਨੂੰ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ | ਡਾਕਟਰੀ ਮਦਦ ਨਾਲ ਅਸੀਂ ਦੁਬਾਰਾ ਤੰਦਰੁਸਤ ਹੋ ਜਾਂਦੇ ਹਾਂ ਪਰ ਤੁਸੀਂ ਕਦੇ ਸੋਚਿਆ ਹੈ ਕਿ ਦਵਾਈ ਦੇਣ ਵਾਲੇ ਡਾਕਟਰ ਸਫੈਦ ਰੰਗ ਦਾ ਕੋਟ ਕਿਉਂ ਪਾਉਂਦੇ ਹਨ? ਇਸ ਦਾ ਕਾਰਨ ਇਹ ਹੈ ਕਿ ਸਫੈਦ ਰੰਗ ਸਵੱਛਤਾ ਦਾ ਪ੍ਰਤੀਕ ਹੁੰਦਾ ਹੈ | ਇਸ ਤੋਂ ਇਲਾਵਾ ਇਹ ਰੰਗ ਇਮਾਨਦਾਰੀ ਅਤੇ ਪਵਿੱਤਰਤਾ ਦੀ ਪ੍ਰਤੀਨਿਧਤਾ ਵੀ ਕਰਦਾ ਹੈ | ਡਾਕਟਰ ਦਾ ਕੰਮ ਆਪਣੇ ਮਰੀਜ਼ ਦਾ ਇਲਾਜ ਕਰਨਾ ਅਤੇ ਉਨ੍ਹਾਂ ਦੇ ਸਰੀਰ ਨੂੰ ਤੰਦਰੁਸਤ ਕਰਕੇ ਸ਼ਾਂਤੀ ਅਤੇ ਸਕੂਨ ਪ੍ਰਦਾਨ ਕਰਨਾ ਹੈ ਅਤੇ ਸਫੈਦ ਰੰਗ ਦੇ ਕੋਟ ਸ਼ਾਂਤੀ ਅਤੇ ਸਕੂਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ | ਸਫੈਦ ਕੋਟ ਪਹਿਨਣ ਦੀ ਸ਼ੁਰੂਆਤ ਵੀਹਵੀਂ ਸਦੀ ਵਿਚ ਸ਼ੁਰੂ ਕੀਤੀ ਗਈ ਸੀ | ਉਦੋਂ ਤੋਂ ਹੀ ਡਾਕਟਰੀ ਪੇਸ਼ੇ ਨਾਲ ਜੁੜੇ ਲੋਕ ਇਸ ਦੀ ਵਰਤੋਂ ਕਰਦੇ ਆ ਰਹੇ ਹਨ | -ਮਲੌਦ (ਲੁਧਿਆਣਾ) ...

ਪੂਰਾ ਲੇਖ ਪੜ੍ਹੋ »

ਬੁਝਾਰਤਾਂ

1. ਮਿੱਟੀ ਦੇ ਟੱੁਟੇ ਭਾਂਡੇ ਨੂੰ ਠੀਕਰਾ ਕਹਿੰਦੇ ਹਨ | ਹੋਰ ਠੀਕਰਾ ਕਿਸ ਨੂੰ ਕਿਹਾ ਜਾਂਦਾ ਹੈ? 2. ਕੁਰਸੀ 'ਤੇ ਢੋਅ ਲਾ ਕੇ ਬੜੇ ਆਰਾਮ ਨਾਲ ਬੈਠਿਆ ਜਾ ਸਕਦਾ ਹੈ | ਹੋਰ ਕਿਸ ਨੂੰ ਢੋਅ ਕਹਿੰਦੇ ਹਨ? 3. ਇਕ ਤਵੇ 'ਤੇ ਰੋਟੀਆਂ ਪਕਾਈਆਂ ਜਾਂਦੀਆਂ ਹਨ | ਦੂਜਾ ਤਵਾ ਕਿਹੜਾ ਹੁੰਦਾ ਹੈ? 4. ਮੱਝ ਬਹੁਤ ਤਿਹਾਈ (ਪਿਆਸੀ) ਸੀ, ਬਹੁਤ ਪਾਣੀ ਪੀ ਗਈ | ਹੋਰ ਵੀ ਕੋਈ ਤਿਹਾਈ ਹੁੰਦੀ ਹੈ? 5. ਸੰਨ 1957 ਤੋਂ ਪਹਿਲਾਂ ਦੱੁਕੀ ਤੇ ਤਿੱਕੀ ਦੇ ਸਿੱਕੇ (ਪੈਸੇ) ਚਲਦੇ ਸਨ | ਤਿੱਕੀ ਹੋਰ ਕਿਹੜੀ ਹੁੰਦੀ ਹੈ? 6. ਉਹ ਕਿਹੜਾ ਚੋਗਾ ਹੈ, ਜੋ ਚੁਗਿਆ ਨਹੀਂ ਜਾ ਸਕਦਾ? 7. ਭਿੰਦੇ ਕਾ ਫੌਜੀ ਨਾਵਾਂ (ਨਾਉਂ) ਕਟਾ ਕੇ ਘਰ ਆ ਗਿਆ | ਕੀ ਹੋਰ ਕਿਸੇ ਨੂੰ ਵੀ ਨਾਵਾਂ ਕਿਹਾ ਜਾਂਦਾ ਹੈ? 8. ਸੋਨਾ, ਚਾਂਦੀ, ਤਾਂਬਾ, ਜਿਸਤ, ਪਾਰਾ, ਕਲੀ, ਲੋਹਾ ਤੇ ਸਿੱਕਾ ਮਿਲਾ ਕੇ ਬਣੀ ਧਾਤ ਨੂੰ ਕੀ ਕਹਿੰਦੇ ਹਨ? 9. ਗੱਡੀ ਵਿਚ ਕਈ ਸਲੀਪਰ (ਸੌਣ ਵਾਲੇ) ਡੱਬੇ ਹੁੰਦੇ ਹਨ | ਹੋਰ ਸਲੀਪਰ ਕੀ ਹੁੰਦਾ ਹੈ? 10. ਪੰਨਾ ਕਾਗਜ਼ ਦੇ ਸਫੇ ਨੂੰ ਕਹਿੰਦੇ ਹਨ | ਹੋਰ ਪੰਨਾ ਕਿਹੜਾ ਹੁੰਦਾ ਹੈ? ਉੱਤਰ : (1) ਰੁਪਏ ਦੇ ਸਿੱਕੇ ਨੂੰ , (2) ਸੰਜੋਗ, ਮੌਕਾ ਮੇਲ, (3) ਗੀਤਾਂ ਵਾਲਾ ਤਵਾ ਜੋ ਮਸ਼ੀਨ 'ਤੇ ...

ਪੂਰਾ ਲੇਖ ਪੜ੍ਹੋ »

ਬਾਲ ਨਾਵਲ-89 : ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) 'ਅੰਦਰ ਆ ਜਾਓ', ਹਰੀਸ਼ ਨੇ ਕਿਹਾ | ਇਕ ਨੌਜਵਾਨ ਲੜਕਾ, ਜਿਸ ਦੀ ਉਮਰ ਤਕਰੀਬਨ ਹਰੀਸ਼ ਜਿੰਨੀ ਹੋਵੇਗੀ, ਅੰਦਰ ਆਇਆ | ਉਹ ਦੋਵੇਂ ਹੱਥ ਜੋੜਦਾ ਹੋਇਆ ਬੋਲਿਆ, 'ਡਾਕਟਰ ਸਾਹਿਬ, ਮੇਰੀ ਮਾਂ ਨੂੰ ਬਚਾ ਲਵੋ | ਇਸ ਦੀ ਪਿਛਲੇ ਕੁਝ ਸਮੇਂ ਤੋਂ ਸਿਹਤ ਇਕਦਮ ਖਰਾਬ ਹੋ ਗਈ ਐ | ਅੰਮਿ੍ਤਸਰ ਕਈ ਡਾਕਟਰਾਂ ਨੂੰ ਦਿਖਾਇਆ ਸੀ ਪਰ ਇਨ੍ਹਾਂ ਨੂੰ ਕੁਝ ਫਰਕ ਨਹੀਂ ਪਿਆ | ਉਥੋਂ ਹਸਪਤਾਲ ਦੇ ਹੀ ਇਕ ਡਾਕਟਰ ਨੇ ਤੁਹਾਡੇ ਕੋਲ ਆਉਣ ਦੀ ਸਲਾਹ ਦਿੱਤੀ | ਸੋ, ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਤੁਹਾਡੇ ਕੋਲ ਲੈ ਕੇ ਆਇਆ ਹਾਂ... |' ਅੰਮਿ੍ਤਸਰ ਦਾ ਨਾਂਅ ਸੁਣਦੇ ਹੀ ਹਰੀਸ਼ ਚੌਾਕਿਆ ਅਤੇ ਉਸ ਲੜਕੇ ਦੇ ਮੰੂਹ ਵੱਲ ਦੇਖਣ ਲੱਗਾ | ਉਸ ਨੂੰ ਲੜਕੇ ਦੇ ਨਕਸ਼ ਵੀ ਜਾਣੇ-ਪਛਾਣੇ ਲੱਗ ਰਹੇ ਸਨ | ਲੜਕਾ ਕਹਿ ਰਿਹਾ ਸੀ, 'ਇਕ ਹੋਰ ਬੇਨਤੀ ਕਰਦੀ ਸੀ, ਅਸੀਂ ਬਹੁਤ ਜ਼ਿਆਦਾ ਖਰਚਾ ਵੀ ਨਹੀਂ ਕਰ ਸਕਦੇ | ਤੁਸੀਂ ਆਈ.ਸੀ.ਯੂ. ਤੋਂ ਬਾਅਦ ਮੰਮੀ ਜੀ ਨੂੰ ਕਮਰੇ ਦੀ ਬਜਾਏ ਜੇ ਤੁਹਾਡੇ ਕੋਈ ਵਾਰਡ ਹੋਵੇ ਤਾਂ ਉਥੇ ਭੇਜ ਦੇਣਾ, ਕਿਉਂਕਿ... |' ਹਰੀਸ਼ ਉਸ ਲੜਕੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਬੋਲ ਪਿਆ, ...

ਪੂਰਾ ਲੇਖ ਪੜ੍ਹੋ »

ਬੁਝਾਰਤ-26

ਹਰ ਜੀਵ ਨੂੰ ਜੱਗ ਦਿਖਾਵੇ, ਪਰ ਨਾ ਕਦੇ ਅਹਿਸਾਨ ਜਿਤਾਵੇ | ਰੱਬ ਦੇ ਵਾਂਗੰੂ ਪੂਜਣਯੋਗ, ਆਖਰ ਤੱਕ ਦੇਵੇ ਸਹਿਯੋਗ | ਭਾਵੇਂ ਰਾਜਾ, ਭਾਵੇਂ ਪਰਜਾ, ਕੋਈ ਮੋੜ ਨ੍ਹੀਂ ਕਰਦਾ ਕਰਜ਼ਾ | ਕਿੱਡਾ ਕੋਈ ਲੇਖਕ ਕਹਾਵੇ, ਉਹਦੀ ਸਿਫ਼ਤ ਲਿਖੀ ਨਾ ਜਾਵੇ | ਥੋਨੂੰ ਵੀ ਰੱਬ ਦਿੱਤੀ ਸੌਗਾਤ, ਬੱੁਝੋ ਬੱਚਿਓ ਮੇਰੀ ਇਹ ਬਾਤ | ਇਹ ਬੁਝਾਰਤ ਬਹੁਤ ਅਸਾਨ, ਅਸੀਂ ਗਏ ਹਾਂ ਉੱਤਰ ਜਾਣ | —f— ਸਭ ਬੱਚਿਆਂ ਨੇ ਕਰਤੀ ਹਾਂ, ਇਹ ਹੈ ਸਾਡੀ ਪਿਆਰੀ 'ਮਾਂ' | -ਜਸਵੀਰ ਸਿੰਘ ਭਲੂਰੀਆ, ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: ...

ਪੂਰਾ ਲੇਖ ਪੜ੍ਹੋ »

ਬਾਲ ਸਾਹਿਤ

ਬਾਲ-ਭਾਵਨਾਵਾਂ ਦਾ ਗੁਲਦਸਤਾ 'ਤਾਰੇ ਕਰਨ ਇਸ਼ਾਰੇ' ਸੰਪਰਕ : 95018-77033 ਸਰਕਾਰੀ ਸੀਨੀਅਰ ਸੈਕਡਰੀ ਸਕੂਲ ਕੁਲਰੀਆਂ ਜ਼ਿਲ੍ਹਾ ਮਾਨਸਾ ਦੇ ਸਿਰਜਣਸ਼ੀਲ ਵਿਦਿਆਰਥੀਆਂ ਦੀਆਂ ਬਹੁਭਾਂਤੀ ਲਿਖਤਾਂ ਅਤੇ ਚਿੱਤਰਾਂ ਨੂੰ ਪੁਸਤਕ 'ਤਾਰੇ ਕਰਨ ਇਸ਼ਾਰੇ' ਵਿਚ ਸੰਪਾਦਿਤ ਕੀਤਾ ਗਿਆ ਹੈ | ਇਸ ਪੁਸਤਕ ਦੀ ਵਿਦਿਆਰਥਣ ਸੰਪਾਦਕ ਨੇਹਾ ਕੁਮਾਰੀ (ਜਮਾਤ ਗਿਆਰ੍ਹਵੀਂ) ਹੈ ਅਤੇ ਇਸ ਨੂੰ ਸਾਂਝੇ ਤੌਰ 'ਤੇ ਜਗਦੀਸ਼ ਰਾਏ ਕੁਲਰੀਆਂ ਅਤੇ ਕੇਵਲ ਸਿੰਘ ਦੁਆਰਾ ਸੰਪਾਦਿਤ ਕੀਤਾ ਗਿਆ ਹੈ | ਇਸ ਪੁਸਤਕ ਨੂੰ ਕਵਿਤਾਵਾਂ, ਕਹਾਣੀਆਂ, ਲੇਖਾਂ, ਪੁਸਤਕ ਪੜਚੋਲ ਅਤੇ ਸਫ਼ਰਨਾਮਾ ਆਦਿ ਹਿੱਸਿਆਂ ਵਿਚ ਤਕਸੀਮ ਕੀਤਾ ਗਿਆ ਹੈ | ਇਨ੍ਹਾਂ ਰਚਨਾਵਾਂ ਵਿਚ ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੰਨ-ਸੁਵੰਨੇ ਰਿਸ਼ਤੇ-ਨਾਤਿਆਂ, ਰੁੱਖਾਂ, ਵੇਲ-ਬੂਟਿਆਂ, ਫ਼ਲਾਂ-ਫੁੱਲਾਂ, ਦੇਸ਼-ਭਗਤੀ, ਸੰਘਰਸ਼, ਪੁਸਤਕਾਂ, ਸਫ਼ਾਈ, ਲਾਇਬ੍ਰੇਰੀ, ਸਮੇਂ ਅਤੇ ਵਾਤਾਵਰਨ ਦਾ ਮਹੱਤਵ ਦਰਸਾਉਣ ਦੇ ਨਾਲ-ਨਾਲ ਗਰਮੀ-ਸਰਦੀ, ਸ਼ੁੱਭ ਅਵਸਰਾਂ ਅਤੇ ਜੀਵਨ ਮੁੱਲਾਂ ਨਾਲ ਜੁੜੀਆਂ ਹੋਈਆਂ ਕਦਰਾਂ-ਕੀਮਤਾਂ ਸੰਬੰਧੀ ...

ਪੂਰਾ ਲੇਖ ਪੜ੍ਹੋ »

ਬਾਲ ਗੀਤ: ਪ੍ਰਦੇਸੀ ਵੀਰਾ

ਤੇਰੇ ਬਿਨਾਂ ਦਿਲ ਨਹੀਂ ਲਗਦਾ, ਆ ਜਾ ਮੇਰਿਆ ਵੀਰਾ | ਦਿਨ ਵੀ ਵਰਿ੍ਹਆਂ ਵਰਗੇ ਲਗਦੇ, ਤੰੂ ਕਦੋਂ ਆਵੇਂਗਾ ਵੀਰਾ | ਤੇਰੇ ਬਾਝੋਂ ਘਰ ਦਾ ਵਿਹੜਾ, ਹੋ ਗਿਆ ਸੁੰਨ-ਮ-ਸੁੰਨਾ | ਮਾਂ ਵਿਚਾਰੀ ਰੋਂਦੀ ਰਹਿੰਦੀ, ਤੇਰੀ ਯਾਦ 'ਚ ਲੰਘਾਵੇ ਵੇਲਾ | ਵੀਰਾ ਤੰੂ ਜਦ ਘਰ ਸੀ ਹੁੰਦਾ, ਖਿੜਦਾ ਚਾਰ-ਚੁਫ਼ੇਰਾ | ਪੰਛੀ ਵੀ ਸ਼ਾਮੀ ਘਰ ਮੁੜ ਆਉਂਦੇ, ਪਰ ਤੰੂ ਕਿਉਂ ਨਾ ਆਵੇ ਵੀਰਾ | -ਰੀਤੂ ਨਾਗੀ, ਮਹਾਂਵੀਰ ਇੰਸਟੀਚਿਊਟ, ਈਸ਼ਵਰ ਨਗਰ, ਨੇੜੇ ਸਰਕਾਰੀ ਟਿਊਬਵੈੱਲ, ਕਾਲਾ ਸੰਘਾ ਰੋਡ, ਜਲੰਧਰ ...

ਪੂਰਾ ਲੇਖ ਪੜ੍ਹੋ »

ਚੁਟਕਲੇ

• ਪਤਨੀ (ਪਤੀ ਨੂੰ )-ਮੈਂ ਕਿਹਾ ਜੀ ਕਸ਼ਮੀਰ ਜਾਣ ਲਈ ਕਿਰਾਇਆ ਜਮ੍ਹਾਂ ਕਰ ਲਿਆ? ਪਤੀ-ਹਾਂ ਕਰ ਲਿਆ | ਪਤਨੀ-ਤਾਂ ਫੇਰ ਆਪਾਂ ਕਦੋਂ ਜਾਵਾਂਗੇ ਕਸ਼ਮੀਰ? ਪਤੀ-ਜਦ ਕਸ਼ਮੀਰ ਤੋਂ ਵਾਪਸ ਆਉਣ ਲਈ ਕਿਰਾਏ ਦੇ ਪੈਸੇ ਜਮ੍ਹਾਂ ਹੋ ਗਏ | • ਇਕ ਸ਼ਰਾਬੀ ਨੂੰ ਨਸ਼ੇ ਵਿਚ ਧੁੱਤ ਦੇਖ ਕੇ ਸਿਪਾਹੀ ਫੜ ਕੇ ਥਾਣੇ ਲੈ ਗਿਆ ਤੇ ਥਾਣੇਦਾਰ ਅੱਗੇ ਪੇਸ਼ ਕਰ ਦਿੱਤਾ | ਥਾਣੇਦਾਰ ਦੇ ਪੁੱਛਣ ਤੋਂ ਪਹਿਲਾਂ ਹੀ ਸ਼ਰਾਬੀ ਬੋਲਿਆ- 'ਮੈਨੂੰ ਇੱਥੇ ਕਿਉਂ ਲਿਆਂਦਾ ਐ?' ਥਾਣੇਦਾਰ ਨੇ ਰੋਹਬ ਨਾਲ ਕਿਹਾ-'ਸ਼ਰਾਬ ਪੀਣ ਕਰਕੇ |' ਸ਼ਰਾਬੀ ਫਟਾਫਟ ਕੁਰਸੀ 'ਤੇ ਬੈਠ ਗਿਆ ਤੇ ਬੋਲਿਆ, 'ਫਿਰ ਲਿਆਓ ਦੇਰ ਕਿਉਂ ਕਰਦੇ ਹੋ?' -ਮਨਜੀਤ ਪਿਉਰੀ, ਗਿੱਦੜਬਾਹਾ | ...

ਪੂਰਾ ਲੇਖ ਪੜ੍ਹੋ »

ਬਾਲ ਕਵਿਤਾ: ਸਰਦੀ

ਗਰਮੀ ਮੱੁਕੀ ਆ ਗਈ ਸਰਦੀ, ਕੱਢ ਲਓ ਬੱਚਿਓ ਮੋਟੀ ਵਰਦੀ | ਤੁਸੀਂ ਨਾ ਕੋਈ ਅਣਗਹਿਲੀ ਕਰਨੀ, ਮਹਿੰਗੀ ਪੈ ਜਾਊ ਗ਼ਲਤੀ ਕਰਨੀ | ਉੱਪਰੋਂ ਸਮਾਂ ਪੇਪਰਾਂ ਦਾ ਆਇਆ, ਪਾਸ ਹੋਣ ਦਾ ਸੁਨੇਹਾ ਲਿਆਇਆ | ਵਿਚ ਰਜਾਈ ਬਹਿ ਕੇ ਪੜਿ੍ਹਓ, ਸਮਾਂ ਨਾ ਭੋਰਾ ਬਰਬਾਦ ਕਰਿਓ | ਮੋਬਾਈਲ ਉੱਤੋਂ ਧਿਆਨ ਹਟਾ ਕੇ, ਪੜਿ੍ਹਓ ਪੱੁਤਰੋ ਮਨ-ਚਿੱਤ ਲਾ ਕੇ | ਪਹਿਰਾਵੇ ਦੇ ਨਾਲ ਬਦਲਿਓ ਖਾਣਾ, ਗੌਰ ਨਾਲ ਕਰਿਓ ਆਉਣਾ-ਜਾਣਾ | ਕਾਜੂ, ਬਦਾਮ, ਅਖਰੋਟ ਵੀ ਖਾਇਓ, ਮੱਝ ਦੇ ਦੱੁਧ ਦਾ ਖੋਆ ਬਣਾਇਓ | ਨਾ ਸਿਰ-ਪੈਰਾਂ ਤੋਂ ਰਹਿਣਾ ਨੰਗੇ, ਥੋਡੀਆਂ ਦੁਆਵਾਂ ਹਰ ਕੋਈ ਮੰਗੇ | 'ਤਰਸੇਮ ਸਰ' ਦੀ ਹੈ ਅਰਦਾਸ, ਸਰਦੀ ਵਿਚੋਂ ਹੋ ਜਾਓਾ ਪਾਸ | -ਤਰਸੇਮ ਲੰਡੇ, ਪਿੰਡ ਲੰਡੇ (ਮੋਗਾ) | ਮੋਬਾ: ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX