ਤਾਜਾ ਖ਼ਬਰਾਂ


ਮੋਦੀ ਵੱਲੋਂ ਲਿਆਂਦੀ ਆਰਡੀਨੈਂਸ ਮਹਾਂਮਾਰੀ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਤਬਾਹ ਕਰ ਦੇਵੇਗੀ- ਕੈਬਨਿਟ ਮੰਤਰੀ ਸਿੱਧੂ
. . .  2 minutes ago
ਤਪਾ ਮੰਡੀ, 22 ਸਤੰਬਰ (ਵਿਜੇ ਸ਼ਰਮਾ)- ਦੇਸ਼ ਦੀ ਜਨਤਾ ਨੇ ਕੋਰੋਨਾ ਮਹਾਂਮਾਰੀ ਤਾਂ ਝੱਲ ਲਈ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਜੋ ਮਹਾਂਮਾਰੀ ਹੁਣ ਲੈ ਕੇ ਆਏ ਹਨ , ਉਹ ਪੰਜਾਬ ਅਤੇ ਹਰਿਆਣਾ ਨੂੰ ਬਰਬਾਦ ਕਰਕੇ ਰੱਖ ਦੇਵੇਗੀ। ਇਨ੍ਹਾਂ ਸ਼ਬਦਾਂ...
ਜੰਡਿਆਲਾ ਗੁਰੂ ਅਤੇ ਟਾਂਗਰਾ ਅਨਾਜ ਮੰਡੀ 25 ਸਤੰਬਰ ਨੂੰ ਬੰਦ ਰਹੇਗੀ
. . .  10 minutes ago
ਜੰਡਿਆਲਾ ਗੁਰੂ, 22 ਸਤੰਬਰ (ਰਣਜੀਤ ਸਿੰਘ ਜੋਸਨ)- ਆੜ੍ਹਤੀਆ ਐਸੋਸੀਏਸ਼ਨ ਜੰਡਿਆਲਾ ਗੁਰੂ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਜਾ ਨੇ ਪ੍ਰੈੱਸ ਦੇ ਨਾਂਅ ਜਾਰੀ ਇੱਕ ਬਿਆਨ 'ਚ ਦੱਸਿਆ ਕਿ ਕੇਂਦਰ ਸਰਕਾਰ ਦੇ 3 ਆਰਡੀਨੈਂਸਾਂ...
ਖੇਤੀ ਸੁਧਾਰ ਬਿੱਲਾਂ 'ਤੇ ਲੋਕ ਸਭਾ 'ਚ ਬੋਲ ਰਹੇ ਹਨ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ
. . .  25 minutes ago
ਪੰਜਾਬ ਸਰਕਾਰ ਨੇ ਬਾਸਮਤੀ 'ਤੇ ਮਾਰਕੀਟ ਅਤੇ ਦਿਹਾਤੀ ਵਿਕਾਸ ਫ਼ੀਸ 'ਚ ਕਟੌਤੀ ਕਰਨ ਦਾ ਫ਼ੈਸਲਾ
. . .  27 minutes ago
ਚੰਡੀਗੜ੍ਹ, 22 ਸਤੰਬਰ- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਬਿੱਲਾਂ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਨੇ ਝੋਨੇ ਦੀ ਬਾਸਮਤੀ ਕਿਸਮ 'ਤੇ ਮਾਰਕੀਟ ਕਮੇਟੀ ਫ਼ੀਸ (ਐੱਮ. ਡੀ. ਐੱਫ.) ਅਤੇ ਦਿਹਾਤੀ...
25 ਸਤੰਬਰ ਦੇ ਬੰਦ ਲਈ ਵੱਖ-ਵੱਖ ਪਾਰਟੀਆਂ ਅਤੇ ਦੁਕਾਨਦਾਰਾਂ ਵੱਲੋਂ ਸਾਂਝੀ ਮੀਟਿੰਗ
. . .  39 minutes ago
ਜੰਡਿਆਲਾ ਮੰਜਕੀ, 22 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ 25 ਸਤੰਬਰ ਨੂੰ ਸਮੂਹ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ...
ਖੇਤੀ ਸੁਧਾਰ ਬਿੱਲਾਂ ਦੇ ਵਿਰੁੱਧ ਦਿੱਲੀ 'ਚ ਕਾਂਗਰਸ ਵਲੋਂ ਪ੍ਰਦਰਸ਼ਨ
. . .  42 minutes ago
ਨਵੀਂ ਦਿੱਲੀ, 22 ਸਤੰਬਰ- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਬਿੱਲਾਂ ਦੇ ਵਿਰੋਧ 'ਚ ਅੱਜ ਰਾਜਧਾਨੀ ਦਿੱਲੀ 'ਚ ਕਾਂਗਰਸ ਪਾਰਟੀ ਵਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ...
ਹੁਸ਼ਿਆਰਪੁਰ ਦੇ ਮੁਹੱਲਾ ਭੀਮ ਨਗਰ ਨੂੰ ਐਲਾਨਿਆ ਗਿਆ ਕੰਟੇਨਮੈਂਟ ਜ਼ੋਨ
. . .  1 minute ago
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਹੁਸ਼ਿਆਰਪੁਰ 'ਚ ਕੋਵਿਡ-19 ਸਬੰਧੀ ਮੌਜੂਦਾ ਹਾਲਾਤ ਅਤੇ ਸਿਹਤ ਵਿਭਾਗ ਦੇ...
ਜਲੰਧਰ 'ਚ ਔਰਤ ਵਲੋਂ ਖ਼ੁਦਕੁਸ਼ੀ
. . .  about 1 hour ago
ਜਲੰਧਰ, 22 ਸਤੰਬਰ- ਜਲੰਧਰ ਦੇ ਰਾਸਤਾ ਮੁਹੱਲਾ 'ਚ ਰਹਿਣ ਵਾਲੀ ਇੱਕ ਔਰਤ ਨੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਆਪਣੇ ਪਤੀ ਨਾਲ ਝਗੜਾ ਹੋਇਆ...
ਪਟਿਆਲਾ ਦੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ 'ਚ ਸਿਵਲ ਸਰਜਨ ਅਤੇ ਜ਼ਿਲ੍ਹਾ ਸਿਹਤ ਵਿਭਾਗ ਬਲਬੀਰ ਸਿੱਧੂ ਵਲੋਂ ਬੈਠਕ
. . .  about 1 hour ago
ਪਟਿਆਲਾ, 22 ਸਤੰਬਰ (ਮਨਦੀਪ ਸਿੰਘ ਖਰੌੜ)- ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ...
ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਨੇ ਸਾੜਿਆ ਮੋਦੀ ਸਰਕਾਰ ਦਾ ਪੁਤਲਾ
. . .  about 1 hour ago
ਰਾਜਾਸਾਂਸੀ, 22 ਸਤੰਬਰ (ਹਰਦੀਪ ਸਿੰਘ ਖੀਵਾ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਅੱਜ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਸਬਾ ਰਾਜਾਸਾਂਸੀ ਵਿਖੇ...
ਭਲਕੇ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ
. . .  1 minute ago
ਚੰਡੀਗੜ੍ਹ, 22 ਸਤੰਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਭਲਕੇ ਪੰਜਾਬ ਕੈਬਨਿਟ ਦੀ ਬੈਠਕ ਹੋਵੇਗੀ। ਇਹ ਬੈਠਕ ਮੁੱਖ ਸਕੱਤਰ...
ਲੋਕ ਸਭਾ ਦੀ ਕਾਰਵਾਈ 1 ਘੰਟੇ ਲਈ ਮੁਲਤਵੀ
. . .  about 1 hour ago
ਸਾਡੇ ਸੰਸਦ ਮੈਂਬਰਾਂ ਨਾਲ ਬੁਰੀ ਤਰਾਂ ਨਾਲ ਹੋਈ ਮਾਰਕੁੱਟ - ਰਵਨੀਤ ਬਿੱਟੂ
. . .  about 1 hour ago
ਲੋਕ ਸਭਾ 'ਚ ਰਵਨੀਤ ਬਿੱਟੂ ਕਰ ਰਹੇ ਨੇ ਸੰਬੋਧਨ
. . .  about 1 hour ago
ਸੁਸ਼ਾਂਤ ਰਾਜਪੂਤ ਮਾਮਲਾ : 6 ਅਕਤੂਬਰ ਤੱਕ ਜੇਲ੍ਹ 'ਚ ਰਹਿਣਗੇ ਰੀਆ ਸਣੇ 6 ਦੋਸ਼ੀ
. . .  about 2 hours ago
ਮੁੰਬਈ, 22 ਸਤੰਬਰ- ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ 'ਚ ਅੱਜ ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਸਣੇ 6 ਦੋਸ਼ੀਆਂ ਨੂੰ ਬੰਬੇ ਹਾਈਕੋਰਟ 'ਚ ਪੇਸ਼ ਕੀਤਾ...
ਜੇਕਰ ਕੇਂਦਰ ਸਰਕਾਰ ਨੇ ਇਹ ਬਿੱਲ ਵਾਪਸ ਨਾ ਲਏ ਤਾਂ ਐੱਨ. ਡੀ. ਏ. ਨਾਲੋਂ ਨਾਤਾ ਤੋੜ ਸਕਦਾ ਹੈ ਅਕਾਲੀ ਦਲ
. . .  about 2 hours ago
ਅਮਲੋਹ, 22 ਸਤੰਬਰ (ਰਿਸ਼ੂ ਗੋਇਲ)- ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ (ਫ਼ਤਹਿਗੜ੍ਹ) ਦੇ ਅਹੁਦੇਦਾਰਾਂ ਵਲੋਂ ਅੱਜ ਪਾਰਟੀ ਦੇ ਮੁੱਖ ਦਫ਼ਤਰ ਅਮਲੋਹ ਵਿਖੇ ਮੁੱਖ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਪ੍ਰਧਾਨਗੀ ਹੇਠ ਪ੍ਰੈੱਸ...
ਭਵਾਨੀਗੜ੍ਹ ਇਲਾਕੇ 'ਚ ਪੈਟਰੋਲ ਪੰਪ ਦੇ ਚੌਕੀਦਾਰ ਦਾ ਕਤਲ
. . .  about 2 hours ago
ਭਵਾਨੀਗੜ੍ਹ, 22 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)- ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਨੇੜੇ ਪਿੰਡ ਬਾਸੀਅਰਖ ਦੇ ਪੈਟਰੋਲ ਪੰਪ 'ਤੇ ਕੁਝ ਵਿਅਕਤੀਆਂ ਵਲੋਂ ਪੈਟਰੋਲ ਪੰਪ ਦੇ ਚੌਕੀਦਾਰ ਦਾ ਕਤਲ ਕਰ ਦੇਣ ਦੀ ਖ਼ਬਰ ਪ੍ਰਾਪਤ ਹੋਈ...
ਕਿਸਾਨ ਵਿਰੋਧੀ ਨਹੀਂ ਹਨ ਖੇਤੀ ਬਿੱਲ, ਸਿਆਸੀ ਪਾਰਟੀਆਂ ਕਰ ਰਹੀਆਂ ਹਨ ਗੁਮਰਾਹ- ਚੀਮਾ
. . .  about 2 hours ago
ਮੋਗਾ, 22 ਸਤੰਬਰ (ਗੁਰਤੇਜ ਸਿੰਘ ਬੱਬੀ)- ਅੱਜ ਮੋਗਾ ਵਿਖੇ ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਬਿੱਲ ਕਿਸਾਨਾਂ...
ਖੇਤੀ ਆਰਡੀਨੈਂਸ ਵਿਰੁੱਧ ਗ੍ਰਾਮ ਪੰਚਾਇਤ ਮਾਨਾਂਵਾਲਾ ਵੱਲੋਂ 7 ਦਿਨ ਦੀ ਭੁੱਖ ਹੜਤਾਲ ਸ਼ੁਰੂ
. . .  about 2 hours ago
ਮਾਨਾਂਵਾਲਾ, 22 ਸਤੰਬਰ (ਗੁਰਦੀਪ ਸਿੰਘ ਨਾਗੀ)- ਗ੍ਰਾਮ ਪੰਚਾਇਤ ਮਾਨਾਂਵਾਲਾ (ਅੰਮ੍ਰਿਤਸਰ) ਨੇ ਕੀਤੇ ਐਲਾਨ ਮੁਤਾਬਕ ਕੇਂਦਰ ਸਰਕਾਰ ਦੇ ਕਿਸਾਨ ਅਤੇ ਮਜ਼ਦੂਰ ਮਾਰੂ ਖੇਤੀ ਆਰਡੀਨੈਂਸ ਦੇ ਵਿਰੋਧ 'ਚ ਭੁੱਖ ਹੜਤਾਲ ਸ਼ੁਰੂ ਕਰ...
ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਥਾਣਾ ਗੁਰੂਹਰਸਹਾਏ ਅੱਗੇ ਦਿੱਤਾ ਰੋਸ ਧਰਨਾ
. . .  about 3 hours ago
ਗੁਰੂਹਰਸਹਾਏ, 22 ਸਤੰਬਰ (ਹਰਚਰਨ ਸਿੰਘ ਸੰਧੂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਥਾਣਾ ਗੁਰੂਹਰਸਹਾਏ ਅੱਗੇ ਜ਼ਿਲ੍ਹਾ ਪ੍ਰਧਾਨ ਸ਼ੀਲਾ ਦੇਵੀ ਅਤੇ ਬਲਾਕ ਪ੍ਰਧਾਨ ਕੁਲਜੀਤ ਕੌਰ ਦੀ ਅਗਵਾਈ ਹੇਠ...
ਸੀਟੂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਰੋਸ ਮਾਰਚ
. . .  about 3 hours ago
ਐੱਸ. ਏ. ਐੱਸ. ਨਗਰ, 22 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਸੈਂਟਰ ਫ਼ਾਰ ਇੰਡੀਅਨ ਟਰੇਡ ਯੂਨੀਅਨਜ਼ ਪੰਜਾਬ (ਸੀਟੂ) ਦੀ ਅਗਵਾਈ 'ਚ ਸੈਂਕੜੇ ਵਰਕਰਾਂ ਵੱਲੋਂ ਅੱਜ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ...
ਮਲੋਟ 'ਚ ਕੋਰੋਨਾ ਕਾਰਨ ਇੱਕ ਹੋਰ ਵਿਅਕਤੀ ਨੇ ਤੋੜਿਆ ਦਮ
. . .  about 3 hours ago
ਮਲੋਟ, 22 ਸਤੰਬਰ (ਪਾਟਿਲ)- ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿਖੇ ਕੋਰੋਨਾ ਕਾਰਨ ਇੱਕ 52 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉਕਤ ਵਿਅਕਤੀ ਸੱਚਾ ਸੌਦਾ ਰੋਡ ਮਲੋਟ ਦਾ ਵਾਸੀ ਦੱਸਿਆ ਜਾ ਰਿਹਾ ਹੈ। ਵਰਨਣਯੋਗ...
ਭਲਕੇ ਪੰਜਾਬ ਸਣੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ 'ਤੇ ਚਰਚਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 3 hours ago
ਨਵੀਂ ਦਿੱਲੀ, 22 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਕੋਰੋਨਾ ਮਹਾਂਮਾਰੀ ਕਾਰਨ ਸਭ ਤੋਂ ਵਧੇਰੇ ਪ੍ਰਭਾਵਿਤ ਸੱਤ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਅਤੇ ਸਿਹਤ ਮੰਤਰੀਆਂ...
ਕੁੱਟਮਾਰ ਕਰਕੇ ਸ਼ਰਾਬ ਦੇ ਠੇਕੇਦਾਰ ਕੋਲੋਂ ਲੱਖਾਂ ਰੁਪਏ ਨਾਲ ਭਰਿਆ ਬੈਗ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  about 3 hours ago
ਖਰੜ, 22 ਸਤੰਬਰ (ਜੰਡਪੁਰੀ)- ਅੱਜ ਖਰੜ ਸਵੇਰੇ ਗੁਰਦੁਆਰਾ ਅਕਾਲੀ ਦਫ਼ਤਰ ਨੇੜੇ ਇੱਕ ਸ਼ਰਾਬ ਦੇ ਠੇਕੇਦਾਰਾਂ ਦੇ ਮੁਲਾਜ਼ਮ ਕੋਲੋਂ ਉਸ ਦੀ ਕੁੱਟਮਾਰ ਕਰਕੇ ਉਸ ਦੇ ਕੋਲੋਂ ਲੱਖਾਂ ਰੁਪਏ ਦਾ ਭਰਿਆ ਬੈਗ ਲੈ ਕੇ ਫ਼ਰਾਰ ਹੋ ਗਏ ਹਨ...
ਸੰਗਰੂਰ 'ਚ ਖੇਤੀ ਬਿੱਲਾਂ ਦੇ ਹੱਕ 'ਚ ਪ੍ਰੈੱਸ ਕਾਨਫ਼ਰੰਸ ਕਰ ਰਹੇ ਭਾਜਪਾ ਆਗੂਆਂ ਨੂੰ ਕਿਸਾਨਾਂ ਨੇ ਪਾਇਆ ਘੇਰਾ
. . .  about 4 hours ago
ਸੰਗਰੂਰ, 22 ਸਤੰਬਰ (ਧੀਰਜ ਪਸ਼ੋਰੀਆ)- ਸੰਗਰੂਰ 'ਚ ਅੱਜ ਖੇਤੀ ਬਿੱਲ ਦੇ ਹੱਕ ਪ੍ਰੈੱਸ ਕਾਨਫ਼ਰੰਸ ਕਰ ਰਹੇ ਭਾਜਪਾ ਆਗੂਆਂ ਦਾ ਵੱਡੀ ਗਿਣਤੀ 'ਚ ਕਿਸਾਨਾਂ ਨੇ ਘਿਰਾਓ ਕਰ ਲਿਆ ਹੈ। ਭਾਜਪਾ ਆਗੂ ਇੱਥੇ...
ਹੋਰ ਖ਼ਬਰਾਂ..

ਦਿਲਚਸਪੀਆਂ

ਅਗਲਾ ਜਨਮ

ਜਸਵੀਰ ਤੇ ਉਸ ਦਾ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਧਾਰਮਿਕ ਯਾਤਰਾ 'ਤੇ ਜਾਣ ਲਈ ਘਰੋਂ ਤੁਰਿਆ | ਰਸਤੇ ਵਿਚ ਆਉਂਦੇ ਧਾਰਮਿਕ ਸਥਾਨਾਂ ਦੇ ਉਨ੍ਹਾਂ ਦਰਸ਼ਨ ਕੀਤੇ | ਉਹ ਇਕ ਥਾਂ 'ਤੇ ਰਾਤ ਕੱਟਣ ਲਈ ਰੁਕੇ | ਉਥੇ ਉਨ੍ਹਾਂ ਕਿ ਸ਼ਰਧਾਲੂਆਂ ਦੀ ਭੀੜ ਇਕ ਵਿਅਕਤੀ ਦੁਆਲੇ ਇਕੱਠੀ ਹੋਈ ਸੀ | ਉਹ ਅਗਲੇ ਜਨਮ ਨੂੰ ਸਫ਼ਲ ਕਰਨ ਸਬੰਧੀ ਖੁੱਲ੍ਹੇ ਦਿਲ ਨਾਲ ਦਾਨ-ਪੰੁਨ ਕਰਨ ਬਾਰੇ ਕਹਿ ਰਿਹਾ ਸੀ ਜੋ ਕਿ ਅਗਲੇ ਜਨਮ ਵਿਚ ਕੰਮ ਆਉਣਾ ਹੈ | ਜਸਵੀਰ ਅਤੇ ਉਸ ਦੇ ਪਰਿਵਾਰ ਵਿਚ ਵੀ ਅਗਲੇ ਜਨਮ ਨੂੰ ਸਫ਼ਲ ਕਰਨ ਦੀ ਲਾਲਸਾ ਜਾਗ ਗਈ | ਉਸ ਵਿਅਕਤੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ 21000 ਰੁਪਏ ਦੇ ਕੇ ਪੂਜਾ ਕਰਵਾਓ, ਨਾਲ-ਨਾਲ ਪੂਜਾ ਦੀ ਸਮੱਗਰੀ ਵੀ ਲਿਖ ਦਿੱਤੀ, ਜਿਸ ਦਾ ਖਰਚਾ 5000 ਰੁਪਏ ਬਣਦਾ ਸੀ ਤੇ ਹੋਰ ਵੀ ਕਈ ਤਰ੍ਹਾਂ ਦੇ ਉਪਾਅ ਦੱਸੇ | ਇਹ ਸਭ ਕੁਝ ਕੋਲ ਬੈਠਾ 9-10 ਸਾਲ ਦਾ ਇਕ ਬੱਚਾ ਸੁਣ ਰਿਹਾ ਸੀ | ਉਸ ਦੇ ਕੱਪੜੇ ਮੈਲੇ ਸਨ ਤੇ ਉਸ ਦੇ ਮੰੂਹ ਅਤੇ ਸਰੀਰ ਤੋਂ ਅਜਿਹਾ ਜਾਪ ਰਿਹਾ ਸੀ ਜਿਵੇਂ ਉਸ ਨੂੰ ਭੁੱਖ ਨੇ ਘੇਰਿਆ ਹੋਵੇ | ਉਹ ਬੱਚਾ ਉਸ ਵਿਅਕਤੀ ਨੂੰ ਆ ਕੇ ਕਹਿੰਦਾ, ਬਾਬਾ ਜੀ ਕੋਈ ਇਸ ਤਰ੍ਹਾਂ ਦਾ ਉਪਾਅ ਵੀ ਦੱਸੋ ਇਸ ਜਨਮ ...

ਪੂਰਾ ਲੇਖ ਪੜ੍ਹੋ »

ਮਿੰਨੀ ਕਹਾਣੀਆਂ

ਲੋੜਾਂ ਵਿਦੇਸ਼ ਪੜ੍ਹਨ ਜਾ ਰਹੇ ਸੁਰਿੰਦਰ ਦੇ ਛੋਟੇ ਲੜਕੇ ਨੂੰ ਅਸ਼ੀਰਵਾਦ ਦੇ ਕੇ ਸੱਥ 'ਚ ਪਹੁੰਚੇ ਕਰਮ ਸਿਹੁੰ ਨੇ ਏਸੇ ਹੀ ਵਿਸ਼ੇ 'ਤੇ ਗੱਲ ਤੋਰ ਲਈ, 'ਬਈ ਸੁਰਿੰਦਰ ਵੱਡੇ ਮੁੰਡਾ ਤੇ ਕੁੜੀ ਤਾਂ ਪਹਿਲਾਂ ਹੀ ਵਿਦੇਸ਼ 'ਚ ਹਨ, ਬੜੀ ਖੁਸ਼ੀ ਦੀ ਗੱਲ ਏ ਅੱਜ ਛੋਟਾ ਵੀ ਜਹਾਜ਼ ਚੜ੍ਹ ਜਾਊਗਾ, ਪਰ ਇਕ ਗੱਲ ਚਿੰਤਾ ਵਾਲੀ ਵੀ ਹੈ ਕਿ ਜੇ ਏਸੇ ਹੀ ਤਰ੍ਹਾਂ ਪੜ੍ਹੇ-ਲਿਖੇ ਬੱਚੇ ਵਿਦੇਸ਼ਾਂ ਨੂੰ ਜਾਂਦੇ ਰਹੇ ਤਾਂ ਆਉਣ ਵਾਲੇ ਸਾਲਾਂ 'ਚ ਆਪਣੇ ਦੇਸ਼ 'ਚ ਤਾਂ ਪੜ੍ਹੇ-ਲਿਖੇ ਨੌਜਵਾਨਾਂ ਦਾ ਕਾਲ ਜਿਹਾ ਹੀ ਪੈ ਜਾਵੇਗਾ। ਕਾਮਰੇਡ ਹਰੀ ਸਿਹੁੰ ਆਖਣ ਲੱਗਾ, 'ਕਰਮ ਸਿਹਾਂ ਹਰੇਕ ਮੁਲਕ ਦੀਆਂ ਸਰਕਾਰਾਂ ਦੀਆਂ ਆਪਣੀਆਂ-ਆਪਣੀਆਂ ਨੀਤੀਆਂ ਅਤੇ ਲੋੜਾਂ ਹੁੰਦੀਆਂ ਨੇ, ਉਹ ਖੁਦ ਬੁਲਾ ਰਹੀਆਂ ਹਨ ਕਿਉਂਕਿ ਬਾਹਰਲੀਆਂ ਸਰਕਾਰਾਂ ਨੂੰ ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਦੀ ਹੀ ਲੋੜ ਹੈ। -ਗੁਰਦੀਪ 'ਮਣਕੂ' (ਪੋਨਾਂ) ਮੋਬਾਈਲ : 94639-88918. ਬਦਲਾ ਅੱਜ ਫਿਰ ਮੇਰੀ ਸੱਸ ਨੇ ਆਪਣੀ ਬੀਤੀ ਜ਼ਿੰਦਗੀ ਦੇ ਕਿੱਸੇ ਕਹਾਣੀਆਂ ਦੀ ਤੰਦ ਛੇੜ ਦਿੱਤੀ ਕਿ ਫਲਾਣੇ ਵੇਲੇ ਉਸ ਦੀ ਸੱਸ ਨੇ ਉਸ ਨੂੰ ਇਹ ਕਿਹਾ, ਫਲਾਣੇ ਵੇਲੇ ਉਸ ਨੇ ਉਸ ਨਾਲ ਇਹ ਕੀਤਾ। ...

ਪੂਰਾ ਲੇਖ ਪੜ੍ਹੋ »

ਕਿੱਸੇ ਟੈਨਸ਼ਨ ਦੇ...

ਅੱਜ ਦੀ ਤੇਜ਼-ਰਫ਼ਤਾਰ ਭਰੀ ਜ਼ਿੰਦਗੀ ਵਿਚ ਹਰ ਇਨਸਾਨ ਟੈਨਸ਼ਨ ਦਾ ਸ਼ਿਕਾਰ ਹੈ | ਅੰਗਰੇਜ਼ੀ ਦਾ ਸ਼ਬਦ 'ਟੈਨਸ਼ਨ' ਤਾਂ ਅਨਪੜ੍ਹ ਮਜ਼ਦੂਰਾਂ ਤੇ ਕਾਮਿਆਂ ਦੀ ਸ਼ਬਦਾਵਲੀ ਦਾ ਹਿੱਸਾ ਬਣ ਚੁੱਕਾ ਹੈ | ਕੱਲ ਮੈਂ ਆਪਣੀ ਨੌਕਰਾਣੀ ਦੇ ਕੰਮ ਦੀ ਨੁਕਤਾਚੀਨੀ ਕੀਤੀ ਤਾਂ ਅਗੋਂ ਉਹ ਫਟਾਫਟ ਬੋਲੀ 'ਬੀਬੀ ਜੀ 'ਅੱਜ ਕੁਝ ਨਾ ਕਹੋ, ਮੈਂ ਬਹੁਤ ਟੈਨਸ਼ਨ ਵਿਚ ਹਾਂ' | ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਪੁੱਛਦੀ ਕਿ ਕਿਸ ਗੱਲ ਦੀ ਟੈਨਸ਼ਨ ਹੈ, ਮੈਂ ਆਪ ਹੀ 'ਟੈਨਸ਼ਨ' ਸ਼ਬਦ ਵਿਚ ਉਲਝ ਕੇ ਰਹਿ ਗਈ | ਟੈਨਸ਼ਨ ਦੇਣ ਵਾਲੀਆਂ ਗੱਲਾਂ, ਪ੍ਰਸਿਥਿਤੀਆਂ ਤੇ ਘਟਨਾਵਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ | ਇਕ ਉਹ ਜਿਹੜੀਆਂ ਸਾਡੇ ਆਪਣੇ ਸੁਭਾਓ ਤੇ ਸੋਚ ਦੀ ਉਪਜ ਹਨ | ਦੂਜੀਆਂ ਉਹ ਜਿਨ੍ਹਾਂ 'ਤੇ ਸਾਡਾ ਕੋਈ ਕਾਬੂ ਨਹੀਂ | ਸਾਡੇ ਸੁਭਾਅ ਅਤੇ ਸੋਚ ਤੋਂ ਉਪਜੀਆਂ ਟੈਨਸ਼ਨਾਂ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ | ਇਕ ਤਾਂ ਰੋਜ਼ਾਨਾ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਟੈਨਸ਼ਨਾਂ-ਜਿਵੇਂ ਸਵੇਰੇ ਸਕੂਲ, ਕਾਲਜ ਜਾਂ ਦਫ਼ਤਰ ਜਾਣ ਦੀ ਟੈਨਸ਼ਨ, ਪਿ੍ੰਸੀਪਲ ਜਾਂ ਬਾਸ ਦਾ ਸਾਹਮਣਾ ਕਰਨ ਦੀ ਟੈਨਸ਼ਨ ਜਾਂ ਫਿਰ ਲੇਟ ...

ਪੂਰਾ ਲੇਖ ਪੜ੍ਹੋ »

ਦਿਲਾਂ ਦੇ ਰਾਹ

ਜਿਸ ਤਰ੍ਹਾਂ ਧਰਤੀ ਤੋਂ ਧਰਤੀ ਦੇ, ਸਮੰੁਦਰ ਤੋਂ ਸਮੰੁਦਰ ਦੇ ਅਤੇ ਹਵਾ ਦੇ ਰਾਹ ਹੁੰਦੇ ਹਨ, ਉਸੇ ਤਰ੍ਹਾਂ ਹੀ ਦਿਲਾਂ ਤੋਂ ਦਿਲਾਂ ਦੇ ਰਾਹ ਵੀ ਹੁੰਦੇ ਹਨ | ਇਹ ਰਾਹ ਹੀ ਇਕ-ਦੂਜੇ ਨੂੰ ਮਿਲਾਉਂਦੇ ਹਨ | ਕੁਝ ਇਸੇ ਤਰ੍ਹਾਂ ਹੀ ਹੋਇਆ 1947 ਦੀ ਵੰਡ ਸਮੇਂ | ਖਰੈਤੀ ਆਪਣੇ ਪੁੱਤਰਾਂ ਸੁਰਿੰਦਰ ਸ਼ਿੰਦੇ ਤੇ ਮਹਿੰਦਰ ਮਿੰਦੇ ਨਾਲ ਲਹਿੰਦੇ ਪੰਜਾਬ ਤੋਂ ਉੱਜੜਕੇ ਦਿੱਲੀ ਰਫ਼ਿਊਜ਼ੀ ਕੈਂਪ ਵਿਚ ਆ ਪਹੁੰਚਾ | ਜਿਥੇ ਪਹਿਲਾਂ ਹੀ ਅੰਤਾਂ ਦੀ ਭੀੜ ਸੀ, ਸਿਰ ਲੁਕਾਉਣ ਲਈ ਜਗ੍ਹਾ ਵੀ ਮੁਸ਼ਕਿਲ ਨਾਲ ਹੀ ਮਿਲਦੀ ਸੀ | ਲੰਗਰ ਦਾ ਫੁਲਕਾ ਤੇ ਟੈਂਟਾਂ ਦਾ ਆਸਰਾ ਸੀ | ਰੋਜ਼ ਦੀਆਂ ਅਫ਼ਵਾਹਾਂ ਤੇ ਖਬਰਾਂ ਦਿਲ ਨੂੰ ਧੂਹ ਪਾਉਂਦੀਆਂ ਸਨ | ਇੰਨੇ ਸ਼ਰਨਾਰਥੀਆਂ ਨੂੰ ਜਗ੍ਹਾ ਤੇ ਘਰ ਮੁਹੱਈਆ ਕਰਵਾਉਣ ਲਈ ਸਰਕਾਰ ਪੱਬਾਂ ਭਾਰ ਹੋਈ ਫਿਰਦੀ ਸੀ | ਆਖਰ ਇਕ ਦਿਨ ਅਨਾਊਾਸਮੈਂਟ ਹੋਈ ਕਿ ਆਪਣਾ-ਆਪਣਾ ਸਾਮਾਨ ਬੰਨ੍ਹ ਲਓ, ਸਭਨੂੰ ਘਰ ਦਿੱਤੇ ਜਾ ਰਹੇ ਹਨ | ਸੈਂਕੜਿਆਂ ਦੇ ਹਿਸਾਬ ਨਾਲ ਟਰੱਕ ਆਣ ਖੜ੍ਹੇ ਹੋਏ, ਲੋਕ ਆਪਣਾ-ਆਪਣਾ ਸਾਮਾਨ ਲੱਦਣ ਲੱਗ ਪਏ | ਸਾਮਾਨ ਸਵਾਰੀਆਂ ਨਾਲ ਟਰੱਕ ਤੂੜੇ ਗਏ | ਪ੍ਰਬੰਧਕਾਂ ਦਾ ਰੌਲਾ ਸੀ ਜਲਦੀ ਕਰੋ | ...

ਪੂਰਾ ਲੇਖ ਪੜ੍ਹੋ »

ਅਨਪੜ੍ਹਤਾ

ਬਿਸ਼ਨ ਸਿੰਘ ਦਿਹਾੜੀ ਲਈ ਸਾਈਕਲ 'ਤੇ ਘਰੋਂ ਨਿਕਲਿਆ | ਅਜੇ ਥੋੜ੍ਹੀ ਦੂਰ ਹੀ ਗਿਆ ਸੀ ਕਿ ਰਸਤੇ ਵਿਚ ਪਤੀ-ਪਤਨੀ ਦਾ ਝਗੜਾ ਹੋ ਰਿਹਾ ਸੀ | ਪਤੀ ਆਪਣੀ ਪਤਨੀ ਨੂੰ ਬਹੁਤ ਬੁਰੀ ਤਰ੍ਹਾਂ ਵਾਲਾਂ ਤੋਂ ਫੜ ਕੇ ਘਸੀਟ ਰਿਹਾ ਸੀ ਅਤੇ ਉਸ ਦੀ ਛੋਟੀ ਬੱਚੀ ਰੋਈ ਜਾ ਰਹੀ ਸੀ | ਬਿਸ਼ਨ ਸਿੰਘ ਨੇ ਵੇਖਿਆ ਦੋ ਪੜ੍ਹੇ-ਲਿਖੇ ਕਲੀਨ ਸ਼ੇਵ ਮੰੁਡੇ ਉਨ੍ਹਾਂ ਨੂੰ ਛੁਡਾਉਣ ਦੀ ਬਜਾਏ ਉਨ੍ਹਾਂ ਦੀ ਵੀਡੀਓ ਬਣਾ ਰਹੇ ਸਨ, ਬਿਸ਼ਨ ਸਿੰਘ ਛੇਤੀ-ਛੇਤੀ ਸਾਈਕਲ ਤੋਂ ਉਤਰਿਆ ਤੇ ਉਨ੍ਹਾਂ ਨੂੰ ਛੁਡਾ ਦਿੱਤਾ | ਬਿਸ਼ਨ ਸਿੰਘ ਲੇਬਰ ਚੌਕ ਵਿਚ ਪਹੁੰਚਿਆ ਤਾਂ ਸੋਚਣ ਲੱਗਾ ਕਿ ਜੇ ਮੈਂ ਵੀ ਪੜਿ੍ਹਆ ਹੁੰਦਾ ਤਾਂ ਸ਼ਾਇਦ ਮੈਨੂੰ ਇਸ ਤਰ੍ਹਾਂ ਲੇਬਰ ਦਾ ਕੰਮ ਨਾ ਕਰਨਾ ਪੈਂਦਾ | ਇੰਨੇ ਨੂੰ ਇਕ ਗੱਡੀ ਉਸ ਦੇ ਕੋਲ ਆ ਕੇ ਖੜ੍ਹੀ ਹੋਈ | ਇਕ ਆਦਮੀ ਨੇ ਬਿਸ਼ਨ ਸਿੰਘ ਨੂੰ ਕਿਹਾ ਸਰਦਾਰ ਜੀ ਦਿਹਾੜੀ 'ਤੇ ਚੱਲਣਾ, ਬਿਸ਼ਨ ਸਿੰਘ ਨੇ ਕਿਹਾ ਜੀ ਜਨਾਬ ਚੱਲਣਾ ਹੈ | 300 ਰੁਪਏ ਵਿਚ ਗੱਲ ਮੁੱਕੀ | ਬਿਸ਼ਨ ਸਿੰਘ ਉਸ ਦੇ ਦੱਸੇ ਪਤੇ 'ਤੇ ਪਹੁੰਚ ਗਿਆ | ਬਿਸ਼ਨ ਸਿੰਘ ਨੇ ਬਾਹਰੋਂ ਗਲੀ ਵਿਚੋਂ ਮਿੱਟੀ ਲਿਆ ਕੇ ਅੰਦਰ ਪਾਰਕ ਵਿਚ ਪਾਉਣੀ ਸੀ | ਬਿਸ਼ਨ ਸਿੰਘ ...

ਪੂਰਾ ਲੇਖ ਪੜ੍ਹੋ »

ਜਦੋਂ ਹੋਸ਼ ਆਈ...

ਰਾਜੂ ਬਾਈ-ਤੇਈ ਸਾਲ ਦਾ ਗੱਭਰੂ ਸੀ | ਉਸ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੋਈ ਸੀ | ਘਰ ਵਿਚ ਉਸ ਤੋਂ ਇਲਾਵਾ ਬਜ਼ੁਰਗ ਮਾਂ-ਬਾਪ ਹੀ ਸਨ | ਦੋਵਾਂ ਦੀ ਸਿਹਤ ਖਰਾਬ ਰਹਿੰਦੀ ਸੀ | ਇਲਾਜ ਵਾਸਤੇ ਪੈਸੇ ਤਾਂ ਦੂਰ ਦੀ ਗੱਲ ਰਹੀ, ਪੇਟ ਭਰਨ ਲਈ ਦੋ ਰੋਟੀਆਂ ਵੀ ਬੜੀ ਮੁਸ਼ਕਿਲ ਨਾਲ ਨਸੀਬ ਹੁੰਦੀਆਂ ਸਨ | ਗ਼ਰੀਬੀ ਅਤੇ ਪ੍ਰੇਸ਼ਾਨੀ ਦੇ ਸ਼ਿਕੰਜੇ ਨੇ ਰਾਜੂ ਨੂੰ ਪੂਰੀ ਤਰ੍ਹਾਂ ਜਕੜਿਆ ਹੋਇਆ ਸੀ ਅਤੇ ਉਸ ਨੂੰ ਨਿਰਾਸ਼ਾ ਅਤੇ ਹਨੇਰੇ ਤੋਂ ਸਿਵਾਏ ਕੁਝ ਵੀ ਨਜ਼ਰ ਨਹੀਂ ਸੀ ਆਉਂਦਾ | ਉਨ੍ਹਾਂ ਦੇ ਪਿੰਡ ਦੇ ਬਾਹਰ ਇਕ ਬਗੀਚੀ ਸੀ | ਇਕ ਵਾਰ ਉਸ ਬਗੀਚੀ ਵਿਚ ਇਕ ਸੰਤ ਆਏ | ਲੋਕ ਵੱਡੀ ਗਿਣਤੀ ਵਿਚ ਉਨ੍ਹਾਂ ਕੋਲ ਆਸ਼ੀਰਵਾਦ ਲੈਣ ਲਈ ਜਾਂਦੇ | ਰਾਜੂ ਦੇ ਮਨ ਵਿਚ ਵੀ ਆਇਆ ਕਿ ਸੰਤਾਂ ਪਾਸ ਜਾ ਕੇ ਆਪਣੀ ਬਿਰਥਾ ਸੁਣਾਵਾਂ | ਉਸ ਬਗੀਚੀ ਵਿਚ ਉਹ ਵੀ ਚਲਾ ਗਿਆ ਅਤੇ ਸੰਤਾਂ ਦੀ ਕੁਟੀਆ ਦੇ ਬਾਹਰ ਬੈਠਾ ਰਿਹਾ | ਡਿਪਰੈਸ਼ਨ ਨੇ ਉਸ ਨੂੰ ਅੰਦਰ ਜਾਣ ਲਈ ਬੈਰੀਅਰ ਲਾ ਦਿੱਤਾ | ਸੰਤਾਂ ਦੀ ਨਜ਼ਰ ਅਚਾਨਕ ਉਸ 'ਤੇ ਪੈ ਗਈ | ਜਦੋਂ ਸਾਰੇ ਲੋਕ ਉਥੋਂ ਚਲੇ ਗਏ ਤਾਂ ਰਾਜੂ ਵੀ ਸੰਤਾਂ ਨੂੰ ਮਿਲੇ ਬਗੈਰ ਹੀ ਆ ਗਿਆ | ਇਹ ਪ੍ਰਕਿਰਿਆ ਲਗਾਤਾਰ ...

ਪੂਰਾ ਲੇਖ ਪੜ੍ਹੋ »

ਕਾਵਿ ਵਿਅੰਗ

ਸਾਂਝੀਵਾਲਤਾ ਬਨਾਮ ਸੌੜੀ ਸੋਚ ਟੋਟੇ ਦੇਸ਼ ਦੇ ਹੋਰ ਨਾ ਕਰੋ ਮਿੱਤਰੋ, ਕੱਟੜਵਾਦੀਆਂ ਤਾਈਾ ਸਮਝਾਏ ਕੋਈ | ਈਨ ਮੰਨਣੀ ਨਹੀਂ ਬਹਾਦਰਾਂ ਨੇ, ਗੱਲ ਇਨ੍ਹਾਂ ਦੇ ਖ਼ਾਨੇ ਵਿਚ ਪਾਏ ਕੋਈ | ਇਹ ਇਕ ਬਾਗ਼ ਹੈ, ਫੁੱਲ ਅਨੇਕ ਇਸ ਵਿਚ, ਲੁਤਫ਼ ਮਹਿਕ ਦਾ ਚਖ਼ੇ, ਚਖ਼ਾਏ ਕੋਈ | ਸਾਂਝੀਵਾਲਤਾ ਨਾਲ ਪ੍ਰੇਮ ਵਧਦਾ, ਸੌੜੀ ਸੋਚ ਨੂੰ ਮਾਰ ਮੁਕਾਏ ਕੋਈ | -ਨਵਰਾਹੀ ਘੁਗਿਆਣਵੀ ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ | ਮੋਬਾਈਲ : ...

ਪੂਰਾ ਲੇਖ ਪੜ੍ਹੋ »

ਰੰਗ ਤੇ ਵਿਅੰਗ: ਸਵਰਗ ਦਾ ਦਰਵਾਜ਼ਾ

ਇਕ ਆਦਮੀ ਦੀ ਆਤਮਾ ਨੇ ਮਰਨ ਤੋਂ ਬਾਅਦ ਸਵਰਗ ਦਾ ਦਰਵਾਜ਼ਾ ਖਟਖਟਾਇਆ | ਅੰਦਰੋਂ ਆਵਾਜ਼ ਆਈ, 'ਕੀ ਤੁਸੀਂ ਵਿਆਹੇ ਹੋਏ ਸੀ?' 'ਜੀ ਹਾਂ |' 'ਤਾਂ ਤੁਸੀਂ ਅੰਦਰ ਆ ਸਕਦੇ ਹੋ, ਤੁਸੀਂ ਵਿਆਹ ਕਰਵਾ ਕੇ ਦੁਨੀਆ 'ਤੇ ਕਾਫੀ ਦੁੱਖ ਭੋਗਿਆ ਹੈ' ਅਤੇ ਉਸ ਆਤਮਾ ਲਈ ਸਵਰਗ ਦਾ ਦਰਵਾਜ਼ਾ ਖੁੱਲ੍ਹ ਗਿਆ | ਥੋੜ੍ਹੀ ਦੇਰ ਬਾਅਦ ਇਕ-ਦੂਸਰੇ ਆਦਮੀ ਦੀ ਆਤਮਾ ਨੇ ਸਵਰਗ ਦਾ ਦਰਵਾਜ਼ਾ ਖਟਖਟਾਇਆ | ਪਹਿਲਾਂ ਵਾਂਗ ਹੀ ਅੰਦਰੋਂ ਫਿਰ ਆਵਾਜ਼ ਆਈ, 'ਕੀ ਤੁਸੀਂ ਵਿਆਹੇ ਹੋਏ ਸੀ?' 'ਜੀ ਹਾਂ, ਮੈਂ ਦੋ ਵਿਆਹ ਕਰਵਾਏ ਸਨ |' 'ਤਾਂ ਤੂੰ ਜਾ ਸਕਦਾ ਐਾ, ਇਥੇ ਤੇਰੇ ਵਰਗੇ ਬੇਵਕੂਫ਼ਾਂ ਲਈ ਕੋਈ ਜਗ੍ਹਾ ਨਹੀਂ ਹੈ', ਇਸ ਦੇ ਨਾਲ ਹੀ ਸਵਰਗ ਦਾ ਦਰਵਾਜ਼ਾ ਜ਼ੋਰ ਨਾਲ ਬੰਦ ਹੋ ਗਿਆ | ਥਰਮਾਮੀਟਰ ਪ੍ਰਸ਼ਨ : ਉਹ ਕਿਹੜਾ ਮੀਟਰ ਹੈ, ਜਿਸ ਤੋਂ ਪਤਨੀਆਂ ਬਿਜਲੀ ਦੇ ਮੀਟਰ ਨਾਲੋੋਂ ਵੀ ਜ਼ਿਆਦਾ ਡਰਦੀਆਂ ਹਨ? ਉੱਤਰ : ਥਰਮਾਮੀਟਰ ਕਿਉਂਕਿ ਇਸ ਨੂੰ ਮੰੂਹ ਵਿਚ ਦਬਾ ਕੇ, ਇਨ੍ਹਾਂ ਦੀ ਜ਼ਬਾਨ ਬੰਦ ਹੋ ਜਾਂਦੀ ਹੈ |' -ਸੁਖਮੰਦਰ ਸਿੰਘ ਤੂਰ ਪਿੰਡ ਤੇ ਡਾਕ: ਖੋਸਾ ਪਾਂਡੋ, ...

ਪੂਰਾ ਲੇਖ ਪੜ੍ਹੋ »

ਤੇਲ ਦਾ ਮੁੱਲ

* ਜਗਤਾਰ ਪੱਖੋ * ਨਿੱਤ ਵਧੇ ਗ਼ਰੀਬ ਦੀ ਧੀ ਵਾਂਗੂੰ, ਮੇਰੇ ਦੇਸ਼ ਵਿਚ ਤੇਲ ਦਾ ਮੁੱਲ ਬਾਬਾ। ਠੱਗੀ ਰਿਸ਼ਵਤ ਸੱਭਿਆਚਾਰ ਬਣਿਆ, ਠੱਗਾਂ ਚੋਰਾਂ ਨੂੰ ਪੂਰੀ ਖੁੱਲ੍ਹ ਬਾਬਾ। ਹਰ ਵਾਰ ਜੁਮਲਿਆਂ ਵਿਚ ਫਸਦੇ, ਸੱਤਰ ਸਾਲਾਂ ਤੋਂ ਹੋ ਰਹੀ ਭੁੱਲ ਬਾਬਾ। ਪੱਖੋ ਵਾਲਿਆ ਜੇ ਨਾ ਲੋਕ ਜਾਗੇ, ਦੀਵਾ ਹੋ ਜਾਊ ਬਿਲਕੁਲ ਗੁੱਲ ਬਾਬਾ। -ਪਿੰਡ ਪੱਖੋ ਕਲਾਂ (ਬਰਨਾਲਾ) ਮੋਬਾਈਲ : ...

ਪੂਰਾ ਲੇਖ ਪੜ੍ਹੋ »

ਚਿੰਤਨ

ਉਹ ਕਈ ਦਿਨਾਂ ਤੋਂ ਬਾਅਦ ਮਿਲੇ ਸਨ | ਪਾਰਕ 'ਚ ਗੱਦੀਦਾਰ ਘਾਹ 'ਤੇ ਬੈਠਦਿਆਂ ਹੀ ਪ੍ਰੀਤੀ ਨੇ ਗਿਲਾ ਕਰਦਿਆਂ ਕਿਹਾ, 'ਪਤਾ ਨੀਂ ਕਿੱਥੇ-ਕਿੱਥੇ ਰੁੱਝੇ ਰਹਿੰਨੇ ਆਂ, ਮਿਲਦੇ ਵੀ ਨੲੀਂ... ਤੇ ਫ਼ੋਨ 'ਤੇ ਵੀ ਚੱਜ ਨਾਲ ਗੱਲ ਨਹੀਂ ਕਰਦੇ' | 'ਨਈਾ ਨਈਾ ਐਹੋ ਜਿਹੀ ਤਾਂ ਕੋਈ ਗੱਲ ਨੀਂ ' ਬੱਸ ਊਾ ਈ... | 'ਦੇਸ਼ ਦੀਆਂ ਸਰਹੱਦਾਂ 'ਤੇ ਸੈਨਿਕਾਂ ਅਤੇ ਆਮ ਨਾਗਰਿਕਾਂ ਦਾ ਬੇਦੋਸ਼ੇ ਮਾਰੇ ਜਾਣਾ, ਮੈਨੂੰ ਬੇਹੱਦ ਪ੍ਰੇਸ਼ਾਨ ਕਰੀ ਰੱਖਦਾ ਹੈ' | ਕਹਿੰਦਿਆਂ ਮੁੰਡਾ ਗੰਭੀਰ ਹੋ ਗਿਆ | 'ਤੁਸੀਂ ਲੇਖਕ ਲੋਕ ਵੀ ਐਾਵੇ ਹੀ ਹੁੰਨੇ ਆਂ' ਪ੍ਰੀਤੀ ਨੇ ਸ਼ਰਾਰਤੀ ਲਹਿਜ਼ੇ ਨਾਲ ਸਵਾਲ ਕਰਦਿਆਂ ਕਿਹਾ | Ñਲੇਖਕ ਬਹੁਤ ਮਹਾਨ ਹੁੰਦੇ ਨੇ, ਉਨ੍ਹਾਂ ਦੀਆਂ ਚੰਗੀਆਂ ਲਿਖਤਾਂ ਵੱਡਾ ਇਨਕਲਾਬ ਲਿਆ ਸਕਦੀਆਂ ਹਨ | ਉਹ ਸਮੁੱਚੇ ਪ੍ਰਬੰਧ ਨੂੰ ਪੂਰੀ ਡੂੰਘਿਆਈ ਨਾਲ ਪਹਿਲਾਂ ਵਾਚਦੇ ਹਨ ਤੇ ਫ਼ਿਰ ਉਸ ਵਿਚਲੀਆਂ ਖ਼ਾਮੀਆਂ 'ਤੇ ਉਂਗਲ ਉਠਾਉਣ ਦੀ ਜੁਰੱਅਤ ਵੀ ਕਰਦੇ ਹਨ | 'ਹਾਂ ਸੱਚ ਲੇਖਕਾਂ ਨੂੰ ਮਾੜਾ ਨਾ ਆਖੀਂ' 'ਲਿਖਣ ਤੋਂ ਪਹਿਲਾਂ ਪਤਾ ਨੀਂ ਕਿੰਨਾਂ ਕੁਝ ਪੜ੍ਹਨਾ ਪੈਂਦਾ ਹੈ | ਸਮੱਸਿਆਵਾਂ ਪ੍ਰਤੀ ਚਿੰਤਨ, ਵਿਸ਼ਲੇਸ਼ਣ ਕਰਨਾ ਪੈਂਦਾ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX