ਤਾਜਾ ਖ਼ਬਰਾਂ


ਹਾਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ, ਫਾਈਨਲ 'ਚ ਬਣਾਈ ਥਾਂ
. . .  1 day ago
ਭੁਵਨੇਸ਼ਵਰ 15 ਦਸੰਬਰ (ਚਹਿਲ)- ਪਿਛਲੀ ਚੈਂਪੀਅਨ ਆਸਟ੍ਰੇਲੀਆ ਦੀ ਟੀਮ ਨੂੰ ਸਡਨ ਡੈੱਥ ਰਾਹੀਂ ਹਰਾ ਕੇ, ਹਾਲੈਂਡ ਦੀ ਟੀਮ ਨੇ ਵਿਸ਼ਵ ਕੱਪ ਹਾਕੀ ਦੇ ਫਾਈਨਲ 'ਚ ਥਾਂ ਬਣਾ ਲਈ ...
ਸਾਡੀ ਦਲੀਲ ਨੂੰ ਗਲਤ ਸਮਝਿਆ ਗਿਆ - ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖਲ ਕੀਤੀ ਅਰਜ਼ੀ
. . .  1 day ago
ਨਵੀਂ ਦਿੱਲੀ, 15 ਦਸੰਬਰ - ਰਾਫੇਲ ਸੌਦੇ ਨੂੰ ਲੈ ਕੇ ਮਚੇ ਘਮਸਾਣ ਵਿਚਕਾਰ ਮੋਦੀ ਸਰਕਾਰ ਨੇ ਆਪਣੇ ਬਚਾਅ 'ਚ ਸਫ਼ਾਈ ਪੇਸ਼ ਕੀਤੀ ਹੈ। ਕੇਂਦਰ ਵੱਲੋਂ ਸੁਪਰੀਮ ਕੋਰਟ 'ਚ ਅਰਜ਼ੀ ਦਾਖਲ ਕੀਤੀ ਗਈ ਹੈ। ਜਿਸ ਵਿਚ ਸਰਕਾਰ ਨੇ ਕਿਹਾ ਹੈ ਕਿ ਉਸ ਨੇ ਕੋਰਟ ਨੂੰ ਗੁਮਰਾਹ ਨਹੀਂ...
ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਚਾਹਵਾਨ ਉਮੀਦਵਾਰਾਂ ਨੇ ਭਰੀਆਂ ਫਾਈਲਾਂ
. . .  1 day ago
ਬੈਲਜੀਅਮ ਵਿਸ਼ਵ ਕੱਪ ਹਾਕੀ ਦੇ ਫਾਈਨਲ 'ਚ ਪੁੱਜਿਆ
. . .  1 day ago
ਭੁਵਨੇਸ਼ਵਰ 15 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਚੱਲ ਰਹੇ ਉਡੀਸ਼ਾ ਵਿਸ਼ਵ ਕੱਪ ਹਾਕੀ ਦੇ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ 'ਚ ਬੈਲਜ਼ੀਅਮ ਦੀ ਟੀਮ ਨੇ ਇੰਗਲੈਂਡ ਨੂੰ 6-੦ ਦੇ ਵੱਡੇ ਅੰਤਰ ਨਾਲ ਹਰਾਕੇ, ਪਹਿਲੀ ਵਾਰ ਆਲਮੀ ਕੱਪ ਦੇ ਫਾਈਨਲ 'ਚ ਖੇਡਣ ਦਾ...
ਦਿੱਲੀ ਹਾਈਕੋਰਟ ਸਜਣ ਕੁਮਾਰ 'ਤੇ ਸੋਮਵਾਰ ਸੁਣਾਏਗਾ ਅਹਿਮ ਫ਼ੈਸਲਾ
. . .  1 day ago
ਨਵੀਂ ਦਿੱਲੀ, 15 ਦਸੰਬਰ - ਦਿੱਲੀ ਹਾਈਕੋਰਟ 17 ਦਸੰਬਰ ਸੋਮਵਾਰ ਨੂੰ 1984 ਸਿੱਖ ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਖਿਲਾਫ ਅਰਜ਼ੀ 'ਤੇ ਫ਼ੈਸਲਾ...
ਚੋਰਾਂ ਦੇ ਹੌਸਲੇ ਬੁਲੰਦ, ਖੇਤਾਂ 'ਚੋਂ ਨਿਰੰਤਰ ਟਰਾਂਸਫਾਰਮ ਚੋਰੀ ਕਰਨ ਦਾ ਸਿਲਸਿਲਾ ਜਾਰੀ
. . .  1 day ago
ਜੈਤੋ, 15 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਚੋਰਾਂ ਦੇ ਹੋਏ ਹੌਸਲੇ ਬੁਲੰਦ 'ਤੇ ਕਿਸਾਨਾਂ ਦੇ ਖੇਤਾਂ ਵਿਚੋਂ ਨਿਰੰਤਰ ਟਰਾਂਸਫਾਰਮ ਚੋਰੀ ਕਰਨ ਦਾ ਸਿਲਸਿਲਾ ਜਾਰੀ ਪ੍ਰੰਤੂ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਕਾਬੂ ਕਰਨ 'ਚ ਪੂਰੀ ਅਸਫਲ ਸਾਬਤ ਹੋਇਆ। ਪ੍ਰਾਪਤ...
ਸੁਲਤਾਨਪੁਰ ਲੋਧੀ ਵਿਖੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ
. . .  1 day ago
ਸੁਲਤਾਨਪੁਰ ਲੋਧੀ, 15 ਦਸੰਬਰ (ਜਗਮੋਹਨ ਸਿੰਗ ਥਿੰਦ, ਨਰੇਸ਼ ਹੈਪੀ)- ਜ਼ਮੀਨੀ ਝਗੜੇ ਦੇ ਚਲਦਿਆ ਸੁਲਤਾਨ ਲੋਧੀ ਵਿਖੇ ਦਰਸ਼ਨ ਸਿੰਘ ਨਾਂਅ ਦੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪਰਿਵਾਰਕ ਮੈਂਬਰਾਂ ਅਤੇ ਜਥੇਬੰਦੀਆਂ ਵੱਲੋਂ ਸਿਵਲ .....
ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਹੋਈ ਸ਼ੁਰੂ
. . .  1 day ago
ਨਰੋਟ ਜੈਮਲ ਸਿੰਘ, 15 ਦਸੰਬਰ (ਗੁਰਮੀਤ ਸਿੰਘ)- ਸੂਬੇ 'ਚ 30 ਦਸੰਬਰ ਨੂੰ ਹੋਣ ਜਾ ਰਹੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਹੈ। ਹਾਲਾਂਕਿ ਨਾਮਜ਼ਦਗੀ ਪੱਤਰ ਭਰਨ ਦੇ ਪਹਿਲੇ ਦਿਨ ਸਰਪੰਚ ਅਤੇ......
ਅਗਸਤਾ ਵੈਸਟਲੈਂਡ ਮਾਮਲਾ : 19 ਦਸੰਬਰ ਨੂੰ ਹੋਵੇਗੀ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ
. . .  1 day ago
ਨਵੀਂ ਦਿੱਲੀ, 15 ਦਸੰਬਰ- ਅਗਸਤਾ ਵੈਸਟਲੈਂਡ ਮਾਮਲੇ 'ਚ ਸੀ.ਬੀ.ਆਈ. ਵਕੀਲ ਨੇ ਕੋਰਟ ਨੂੰ ਦੱਸਿਆ ਕਿ ਹੈਲੀਕਾਪਟਰ ਸੌਦੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ਦੇ ਵਕੀਲ ਦਾ ਮਾਮਲਾ ਵਿਦੇਸ਼ ਮੰਤਰਾਲੇ 'ਚ ਵਿਚਾਰ ਅਧੀਨ ਹੈ। ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ....
ਛੱਤੀਸਗੜ੍ਹ : ਕੱਲ੍ਹ ਹੋਵੇਗਾ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ- ਪੀ.ਐਲ. ਪੁਨੀਆ
. . .  1 day ago
ਰਾਏਪੁਰ, 15 ਦਸੰਬਰ- ਛੱਤੀਸਗੜ੍ਹ ਕਾਂਗਰਸ ਦੇ ਸੀਨੀਅਰ ਆਗੂ ਪੀ.ਐਲ. ਪੁਨੀਆ ਨੇ ਕਿਹਾ ਕਿ ਰਾਏਪੁਰ 'ਚ ਐਤਵਾਰ ਨੂੰ ਇਕ ਬੈਠਕ ਹੋਵੇਗੀ। ਇਸ ਤੋਂ ਬਾਅਦ ਹੀ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਉਨ੍ਹਾਂ ਨੂੰ ਸਹੁੰ ਚੁੱਕ ਸਮਾਗਮ ਲਈ ....
ਹੋਰ ਖ਼ਬਰਾਂ..

ਬਾਲ ਸੰਸਾਰ

ਬੀਜ ਕਿਵੇਂ ਖਿੱਲਰਦੇ ਹਨ?

ਬੱਚਿਓ, ਬੀਜ ਹੇਠ ਲਿਖੇ ਅਨੁਸਾਰ ਖਿਲਰਦੇ ਹਨ-
ਪੰਛੀਆਂ ਰਾਹੀਂ : ਟਮਾਟਰ, ਸਟਰਾਬਰੀ ਵਰਗੇ ਚਮਕੀਲੇ ਰੰਗ ਦੇ ਫਲ ਪੰਛੀਆਂ ਨੂੰ ਆਪਣੇ ਵੱਲ ਖਿੱਚਦੇ ਹਨ। ਪੰਛੀ ਇਨ੍ਹਾਂ ਦੇ ਗੁੱਦਾਦਾਰ ਭਾਗ ਨੂੰ ਤਾਂ ਹਜ਼ਮ ਕਰ ਜਾਂਦੇ ਹਨ ਪਰ ਬੀਜਾਂ ਨੂੰ ਨਹੀਂ ਅਤੇ ਬਿੱਠਾਂ ਦੇ ਰੂਪ ਵਿਚ ਕਿਸੇ ਹੋਰ ਜਗ੍ਹਾ ਸੁੱਟ ਦਿੰਦੇ ਹਨ।
ਧਰਤੀ ਵਿਚ ਦਬਾਉਣਾ : ਗਲਹਿਰੀਆਂ ਅਤੇ ਚੂਹੇ ਆਦਿ ਬੀਜਾਂ ਅਤੇ ਗਿਰੀਆਂ ਨੂੰ ਭਵਿੱਖ ਵਿਚ ਖਾਣ ਲਈ ਧਰਤੀ ਵਿਚ ਦਬਾ ਦਿੰਦੇ ਹਨ ਪਰ ਉਨ੍ਹਾਂ ਨੂੰ ਬਾਹਰ ਕੱਢਣਾ ਭੁੱਲ ਜਾਂਦੇ ਹਨ, ਜੋ ਅਨੁਕੂਲ ਸਮੇਂ 'ਤੇ ਉੱਗ ਪੈਂਦੇ ਹਨ।
ਪਾਣੀ ਰਾਹੀਂ : ਬਹੁਤ ਸਾਰੇ ਦਰੱਖਤ ਅਤੇ ਝਾੜੀਆਂ ਜਲ ਸਰੋਤਾਂ ਦੇ ਕੰਢਿਆਂ ਉੱਪਰ ਪੈਦਾ ਹੁੰਦੇ ਹਨ। ਕਈਆਂ ਦੇ ਬੀਜ ਏਨੇ ਹਲਕੇ ਹੁੰਦੇ ਹਨ ਕਿ ਉਹ ਪਾਣੀ ਨਾਲ ਕਾਫੀ ਦੂਰ ਚਲੇ ਜਾਂਦੇ ਹਨ, ਜਿਵੇਂ ਟਾਹਲੀ, ਸਫੈਦਾ ਅਤੇ ਨਾਰੀਅਲ ਆਦਿ।
ਹਵਾ ਰਾਹੀਂ : ਤੇਜ਼ ਹਵਾਵਾਂ ਜਦੋਂ ਫਲ ਨੂੰ ਹਿਲਾਉਂਦੀਆਂ ਹਨ ਤਾਂ ਇਨ੍ਹਾਂ ਦੇ ਬੀਜ ਦੂਰ-ਦੂਰ ਤੱਕ ਖਿੱਲਰ ਜਾਂਦੇ ਹਨ। ਮੈਪਲ ਨਾਂਅ ਦੇ ਦਰੱਖਤ ਦੇ ਬੀਜਾਂ ਦੇ ਕਾਗਜ਼ ਵਰਗੇ ਖੰਭ ਹੁੰਦੇ ਹਨ, ਜੋ ਬੀਜ ਨੂੰ ਦੂਰ-ਦੂਰ ਤੱਕ ਪਹੁੰਚਾ ਦਿੰਦੇ ਹਨ।
ਪਸ਼ੂਆਂ ਰਾਹੀਂ : ਕੁਝ ਬੀਜ ਹੁੱਕਾਂ ਵਰਗੇ ਹੁੰਦੇ ਹਨ, ਜੋ ਅਸਾਨੀ ਨਾਲ ਚਰ ਰਹੇ ਪਸ਼ੂਆਂ ਨਾਲ ਚਿੰਬੜ ਜਾਂਦੇ ਹਨ ਅਤੇ ਦੂਰ-ਦੂਰ ਖਿੱਲਰ ਜਾਂਦੇ ਹਨ, ਜਿਵੇਂ ਪੁੱਠ ਕੰਡਾ ਅਤੇ ਭੱਖੜਾ ਆਦਿ।

-ਲਖਵੀਰ ਸਿੰਘ ਭੱਟੀ,
8/29, ਨਿਊ ਕੁੰਦਨਪੁਰੀ, ਲੁਧਿਆਣਾ।


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ :ਸਿਆਣੀ ਬੁਲਬੁਲ

ਮਨਸੁਖ ਸ਼ਹਿਰ ਦੀ ਨੌਕਰੀ ਛੱਡ ਕੇ ਆਪਣੇ ਪਿੰਡ ਮੁੜ ਆਇਆ ਸੀ | ਪਿੰਡ 'ਚ ਵਾਹੀ ਲਈ ਉਸ ਕੋਲ ਕਾਫੀ ਜ਼ਮੀਨ ਸੀ | ਲੋਕ ਉਹਨੂੰ ਚੰਗਾ ਸ਼ਿਕਾਰੀ ਸਮਝਦੇ ਸਨ |
ਪਿੰਡ ਤੋਂ ਥੋੜ੍ਹੀ ਵਿੱਥ 'ਤੇ ਇਕ ਵੱਡਾ ਜੰਗਲ ਸੀ | ਉਹ ਅਕਸਰ ਉਥੇ ਸ਼ਿਕਾਰ ਖੇਡਣ ਜਾਂਦਾ ਸੀ | ਪਰ ਇਕ ਦਿਨ ਉਹਨੂੰ ਜੰਗਲ 'ਚ ਸ਼ਿਕਾਰ ਖੇਡਦਿਆਂ ਸ਼ਾਮ ਹੋ ਗਈ ਤੇ ਇਕ ਵੀ ਸ਼ਿਕਾਰ ਹੱਥ ਨਾ ਆਇਆ | ਉਹ ਬੜਾ ਥੱਕ ਗਿਆ ਸੀ | ਤਦੇ ਉਹਨੂੰ ਨੇੜੇ ਦੇ ਰੱੁਖ ਦੇ ਸਿਖਰ 'ਤੇ ਬੈਠੀ ਇਕ ਬੁਲਬੁਲ ਨਜ਼ਰ ਆਈ | ਮਨਸੁਖ ਨੇ ਆਪਣੀ ਗੁਲੇਲ ਨਾਲ ਉਸ 'ਤੇ ਨਿਸ਼ਾਨਾ ਲਗਾਉਣ ਦੀ ਵਿਉਂਤ ਬਣਾਈ |
ਬੁਲਬੁਲ ਸ਼ਿਕਾਰੀ ਨੂੰ ਦੇਖ ਕੇ ਡਰ ਗਈ | ਉਹ ਗਾ ਰਹੀ ਸੀ | ਗਉਣਾ ਰੋਕ ਕੇ ਉਹ ਘਬਰਾਈ ਹੋਈ ਆਵਾਜ਼ 'ਚ ਬੋਲੀ, 'ਉਹ ਝੱਲੇ ਸ਼ਿਕਾਰੀ, ਇਹ ਤੂੰ ਕੀ ਕਰਨ ਜਾ ਰਿਹੈਾ?'
'ਮੈਂ ਤੇਰਾ ਸ਼ਿਕਾਰ ਕਰਨ ਜਾ ਰਿਹਾ ਹਾਂ', ਮਨਸੁਖ ਨੇ ਜਵਾਬ ਦਿੱਤਾ |
'ਮੈਨੂੰ ਪਤਾ ਏ, ਤੰੂ ਇਕ ਚੰਗਾ ਸ਼ਿਕਾਰੀ ਏਾ | ਪਰ ਮੈਂ ਤਾਂ ਬਹੁਤ ਨਿੱਕੀ ਜਿੰਨੀ ਹਾਂ, ਮੈਨੂੰ ਮਾਰ ਕੇ ਤੈਨੂੰ ਕੀ ਮਿਲੇਗਾ?' ਬੁਲਬੁਲ ਬੋਲੀ |
ਉਹਦੀ ਗੱਲ ਸੁਣ ਕੇ ਮਨਸੁਖ ਨੇ ਕਿਹਾ, 'ਤੰੂ ਸੱਚ ਕਹਿੰਦੀ ਏਾ | ਪਰ ਮੈਂ ਮਜਬੂਰ ਹਾਂ | ਜੇਕਰ ਮੈਂ ਪਿੰਡ ਖਾਲੀ ਹੱਥ ਪਰਤਿਆ ਤਾਂ ਮੇਰੀ ਇੱਜ਼ਤ ਮਿੱਟੀ 'ਚ ਮਿਲ ਜਾਵੇਗੀ | ਲੋਕ ਮੇਰੇ 'ਤੇ ਹੱਸਣਗੇ |'
'ਚੰਗਾ, ਜੇਕਰ ਇਹ ਗੱਲ ਏ ਤਾਂ ਰਤਾ ਕੁ ਰੁਕ ਜਾ ਅਤੇ ਮੇਰੀ ਗੱਲ ਧਿਆਨ ਨਾਲ ਸੁਣ | ਇਸ ਮਗਰੋਂ ਤੰੂ ਮੈਨੂੰ ਮਾਰ ਸਕਦਾ ਏਾ |'
ਉਹ ਉਹਨੂੰ ਸਮਝਾਉਣ ਲੱਗੀ, 'ਵੇਖੀਂ ਜਿਹੜੀ ਗੱਲ ਹੋ ਨਹੀਂ ਸਕਦੀ, ਉਸ 'ਤੇ ਯਕੀਨ ਨਾ ਕਰੀਂ | ਆਪਣੇ ਕੀਤੇ 'ਤੇ ਮਗਰੋਂ ਦੁਖੀ ਹੋਣ ਦੀ ਲੋੜ ਨਹੀਂ | ਆਪਣੀ ਪਹੁੰਚ ਤੋਂ ਅੱਗੇ ਨਾ ਵਧੀਂ |'
ਬੁਲਬੁਲ ਦੀਆਂ ਸਿਆਣੀਆਂ ਗੱਲਾਂ ਸੁਣ ਕੇ ਮਨਸੁਖ ਨੇ ਆਪਣੀ ਗੁਲੇਲ ਨੀਵੀਂ ਕਰ ਲਈ | ਉਹਨੂੰ ਇਨ੍ਹਾਂ ਗੱਲਾਂ ਦਾ ਅਸਰ ਹੋਇਆ ਸੀ | ਉਹ ਬੋਲਿਆ, 'ਜਾ ਉਡ ਜਾ, ਮੈਂ ਤੈਨੂੰ ਮਾਰਾਂਗਾ ਨਹੀਂ |'
ਬੁਲਬੁਲ ਉਥੋਂ ਉਡਾਰੀ ਮਾਰ ਕੇ ਇਕ ਉੱਚੇ ਰੱੁਖ ਦੀ ਟਾਹਣੀ 'ਤੇ ਜਾ ਬੈਠੀ | ਹੁਣ ਉਸ 'ਤੇ ਨਿਸ਼ਾਨਾ ਲਗਾਉਣਾ ਔਖਾ ਸੀ | ਉਹ ਆਕੜ ਕੇ ਬੋਲੀ, 'ਓਏ, ਤੰੂ ਤਾਂ ਸੱਚੀ-ਮੱੁਚੀ ਮੂਰਖ ਬਣ ਗਿਐ! ਮੈਂ ਮਰਨ ਤੋਂ ਨਹੀਂ ਡਰਦੀ | ਅਸਲ ਵਿਚ ਮੇਰੇ ਢਿੱਡ 'ਚ ਇਕ ਬਹੁਤ ਵੱਡਾ ਅਨਮੋਲ ਹੀਰਾ ਏ, ਜਿਹੜਾ ਕਿਸੇ ਰਾਜੇ ਦੇ ਖਜ਼ਾਨੇ ਤੋਂ ਵੀ ਵੱਧ ਕੀਮਤ ਦਾ ਏ | ਮੈਂ ਡਰਦੀ ਸਾਂ ਕਿ ਇਹ ਬੇਸ਼ਕੀਮਤੀ ਹੀਰਾ ਤੇਰੇ ਜਿਹੇ ਕਿਸੇ ਬੇਰਹਿਮ ਸ਼ਿਕਾਰੀ ਕੋਲ ਚਲਾ ਜਾਵੇਗਾ | ਇਸ ਲਈ ਮੈਨੂੰ ਇਹ ਚਾਲ ਚੱਲਣੀ ਪਈ |'
ਬੁਲਬੁਲ ਦੀ ਗੱਲ ਸੁਣ ਕੇ ਮਨਸੁਖ ਨੂੰ ਗੱੁਸਾ ਆ ਗਿਆ | ਉਹਨੇ ਗੁਲੇਲ ਚੱੁਕੀ ਤੇ ਫਿਰ ਨਿਸ਼ਾਨਾ ਲਗਾਉਣ ਦੀ ਕੋਸ਼ਿਸ਼ ਕਰਨ ਲੱਗਾ | ਪਰ ਬੁਲਬੁਲ ਰੱੁਖ ਦੇ ਪੱਤਿਆਂ 'ਚ ਲੁਕੀ ਹੋਈ ਸੀ | ਉਹ ਉਸ 'ਤੇ ਨਿਸ਼ਾਨਾ ਨਹੀਂ ਲਾ ਸਕਦਾ ਸੀ | ਉਹਨੇ ਗੁਲੇਲ ਥੱਲੇ ਰੱਖ ਦਿੱਤੀ ਤੇ ਰੱੁਖ 'ਤੇ ਚੜ੍ਹਨ ਲੱਗ ਪਿਆ | ਇਕ ਪਤਲੀ ਟਾਹਣੀ ਉੱਪਰ ਜਿਵੇਂ ਹੀ ਉਹਨੇ ਪੈਰ ਧਰਿਆ, ਉਹ ਕੜ-ਕੜ ਦੀ ਆਵਾਜ਼ ਕਰਦੀ ਟੱੁਟ ਗਈ | ਮਨਸੁਖ ਧੜੱਮ ਕਰਕੇ ਭੌਾ 'ਤੇ ਡਿਗ ਪਿਆ | ਸੱਟ ਲੱਗਣ ਕਾਰਨ ਉਹ ਚੀਕਾਂ ਮਾਰਨ ਲੱਗ ਪਿਆ | ਉਹਨੇ ਬੁਲਬੁਲ ਨੂੰ ਆਵਾਜ਼ ਮਾਰੀ, 'ਪਿਆਰੀ ਬੁਲਬੁਲ, ਮੇਰੀ ਮਦਦ ਕਰ |'
ਬੁਲਬੁਲ ਰੱੁਖ ਤੋਂ ਥੱਲੇ ਉਤਰੀ | ਮਨਸੁਖ ਕੋਲ ਬਹਿ ਗਈ ਤੇ ਬੋਲੀ, 'ਉਹ ਮੂਰਖਾ, ਹਰ ਸ਼ੈਅ ਦਾ ਇਲਾਜ ਏ, ਪਰ ਤੇਰੇ ਜਿਹੇ ਮੂਰਖ ਦਾ ਨਹੀਂ |'
'ਕਿਉਂ?' ਉਹਨੇ ਅਚਰਜ ਨਾਲ ਪੱੁਛਿਆ |
ਬੁਲਬੁਲ ਬੋਲੀ, 'ਮੈਂ ਤੈਨੂੰ ਤਿੰਨ ਗੱਲਾਂ ਸਮਝਾਈਆਂ ਸਨ | ਉਨ੍ਹਾਂ 'ਚੋਂ ਤੰੂ ਇਕ ਦੀ ਵੀ ਪਾਲਣਾ ਨਹੀਂ ਕੀਤੀ | ਮੈਂ ਬੜੀ ਔਖਿਆਈ ਨਾਲ ਅਨਾਜ ਦਾ ਇਕ ਦਾਣਾ ਗਲੇ 'ਚੋਂ ਲੰਘਾ ਸਕਦੀ ਹਾਂ | ਪਰ ਤੰੂ ਯਕੀਨ ਕਰ ਲਿਆ ਕਿ ਮੇਰੇ ਢਿੱਡ 'ਚ ਇਕ ਵੱਡਾ ਅਨਮੋਲ ਹੀਰਾ ਏ | ਮੈਂ ਤੈਨੂੰ ਸਮਝਾਇਆ ਸੀ ਕਿ ਆਪਣੇ ਕੀਤੇ 'ਤੇ ਮਗਰੋਂ ਦੁਖੀ ਹੋਣ ਦੀ ਲੋੜ ਨਹੀਂ | ਤੰੂ ਮੈਨੂੰ ਛੱਡ ਦਿੱਤਾ | ਪਰ ਜਦੋਂ ਮੈਂ ਤੈਨੂੰ ਹੀਰੇ ਬਾਬਤ ਦੱਸਿਆ, ਤੰੂ ਮੈਨੂੰ ਛੱਡਣ ਲਈ ਦੁਖੀ ਹੋਣ ਲੱਗਾ | ਅਖੀਰ ਤੰੂ ਮੇਰੀ ਤੀਜੀ ਗੱਲ ਵੀ ਨਹੀਂ ਮੰਨੀ | ਮੈਂ ਕਿਸੇ ਵੀ ਪਤਲੀ ਤੋਂ ਪਤਲੀ ਟਾਹਣੀ ਉੱਪਰ ਬਹਿ ਸਕਦੀ ਹਾਂ ਪਰ ਤੰੂ ਮੈਨੂੰ ਫੜਨ ਲਈ ਰੱੁਖ 'ਤੇ ਚੜ੍ਹਨ ਲੱਗ ਪਿਆ ਤੇ ਉਹਦਾ ਨਤੀਜਾ ਤੇਰੇ ਸਾਹਮਣੇ ਹੈ |'
ਇਹ ਕਹਿ ਕੇ ਉਹ ਸਿਆਣੀ ਬੁਲਬੁਲ ਉਥੋਂ ਉੱਡ ਕੇ ਜੰਗਲ 'ਚ ਗਾਇਬ ਹੋ ਗਈ |

-ਐਚ-17/68, ਸੈਕਟਰ-7, ਰੋਹਿਣੀ, ਦਿੱਲੀ-110085. ਮੋਬਾ: 98910-37828

ਇਹ ਦੁਨੀਆ ਕੇਵਲ ਤਿੰਨ ਰੰਗਾਂ ਦੀ ਹੈ!

ਵਿਗਿਆਨੀ-ਜੇਮਸ ਕਲਾਰਕ ਮੈਕਸਵੈੱਲ
(13 ਜੂਨ, 1831 ਤੋਂ 5 ਨਵੰਬਰ, 1879)
ਜੇਮਸ ਕਲਾਰਕ ਮੈਕਸਵੈੱਲ ਇਕ ਅਜਿਹਾ ਵਿਗਿਆਨੀ ਸੀ, ਜਿਸ ਨੇ ਦੁਨੀਆ ਨੂੰ ਦੱਸਿਆ ਸੀ ਕਿ ਰੰਗ ਅਸਲ ਵਿਚ ਤਿੰਨ ਤਰ੍ਹਾਂ ਦੇ ਹੁੰਦੇ ਹਨ-'ਲਾਲ, ਹਰਾ ਅਤੇ ਨੀਲਾ | ਇਨ੍ਹਾਂ ਨੂੰ ਮਿਲਾ ਕੇ ਕੋਈ ਵੀ ਰੰਗ ਬਣਾਏ ਜਾ ਸਕਦੇ ਹਨ |'
ਭੌਤਿਕ ਵਿਗਿਆਨ ਦਾ ਹਰ ਵਿਦਿਆਰਥੀ ਮੈਕਸਵੈੱਲ ਸਮੀਕਰਨਾਂ ਨਾਲ ਭਲੀ ਭਾਂਤ ਜਾਣੂ ਹੁੰਦਾ ਹੈ | ਇਹ ਉਹੀ ਸਮੀਕਰਨ ਹਨ, ਜਿਨ੍ਹਾਂ ਦੁਆਰਾ ਬਿਜਲੀ, ਚੁੰਬਕਤਾ ਅਤੇ ਪ੍ਰਕਾਸ਼ ਵਰਗੀਆਂ ਰਾਸ਼ੀਆਂ ਆਪਸ ਵਿਚ ਬੰਨ੍ਹੀਆਂ ਜਾਂਦੀਆਂ ਹਨ | ਬਿਜਲਈ ਚੁੰਬਕਤਾ (ਇਲੈਕਟ੍ਰੋਮੈਗਨੈਟਿਜ਼ਮ) ਦੇ ਖੇਤਰ ਵਿਚ ਉਨ੍ਹਾਂ ਦੀ ਖੋਜ ਨੂੰ ਭੌਤਿਕ ਜਗਤ ਦਾ ਦੂਜਾ ਮਹਾਂਸੰਯੁਕਤੀਕਰਨ ਕਿਹਾ ਗਿਆ ਹੈ | ਪਹਿਲਾ ਮਹਾਂਸੰਯੁਕਤੀਕਰਨ ਨਿਊਟਨ ਨੇ ਕੀਤਾ ਸੀ | ਮੈਕਸਵੈੱਲ ਸਕਾਟਿਸ਼ ਭੌਤਿਕ ਸ਼ਾਸਤਰੀ ਅਤੇ ਗਣਿਤ ਸ਼ਾਸਤਰੀ ਸਨ | ਜਿਸ ਸਾਲ ਮੈਕਸਵੈੱਲ ਦਾ ਜਨਮ ਹੋਇਆ, ਉਸੇ ਸਾਲ ਮਹਾਨ ਵਿਗਿਆਨਿਕ ਮਾਈਕਲ ਫੈਰਾਡੇਅ ਨੇ ਬਿਜਲਈ ਚੁੰਬਕੀ ਪ੍ਰੇਰਨਾ (ਇਲੈਕਟ੍ਰੋ ਮੈਗਨੈਟਿਕ ਇੰਡਕਸ਼ਨ) ਦੀ ਖੋਜ ਕੀਤੀ ਸੀ | ਇਹ ਇਕ ਕ੍ਰਾਂਤੀਕਾਰੀ ਖੋਜ ਸੀ ਅਤੇ ਬਾਅਦ ਵਿਚ ਇਸੇ ਵਿਸ਼ੇ 'ਤੇ ਮੈਕਸਵੈੱਲ ਨੇ ਆਪਣਾ ਸੋਧ ਕਾਰਜ ਕੀਤਾ ਅਤੇ ਦਰਸਾਇਆ ਕਿ ਖਲਾਅ ਵਿਚ ਬਿਜਲਈ ਖੇਤਰ ਅਤੇ ਚੁੰਬਕੀ ਖੇਤਰ ਤਰੰਗਾਂ ਦੇ ਰੂਪ 'ਚ ਗਮਨ ਕਰਦੇ ਹਨ | ਇਹ ਤਰੰਗਾਂ ਪ੍ਰਕਾਸ਼ ਦੇ ਵੇਗ ਨਾਲ ਅੱਗੇ ਵਧਦੀਆਂ ਹਨ ਅਤੇ ਇਨ੍ਹਾਂ ਨੂੰ ਬਿਜਲਈ ਚੁੰਬਕੀ ਤਰੰਗਾਂ ਕਿਹਾ ਗਿਆ | ਉਨ੍ਹਾਂ ਨੇ ਪ੍ਰਕਾਸ਼ ਅਤੇ ਰੇਡੀਓ ਤਰੰਗਾਂ ਨੂੰ ਬਿਜਲਈ ਚੁੰਬਕੀ ਤਰੰਗਾਂ ਸਿੱਧ ਕੀਤਾ, ਨਾਲ ਹੀ ਇਹ ਵੀ ਖੋਜ ਕੀਤੀ ਕਿ ਇਨ੍ਹਾਂ ਨੂੰ ਤੁਰਨ ਲਈ ਕਿਸੇ ਮਾਧਿਅਮ ਦੀ ਲੋੜ ਨਹੀਂ ਹੁੰਦੀ |
18 ਸਾਲ ਦੀ ਉਮਰ ਵਿਚ ਮੈਕਸਵੈੱਲ ਦੇ ਦੋ ਪੱਤਰ ਪ੍ਰਕਾਸ਼ਿਤ ਹੋਏ | ਉਨ੍ਹਾਂ ਨੇ ਰੰਗਾਂ ਨਾਲ ਸਬੰਧਤ ਇਕ ਕ੍ਰਾਂਤੀਕਾਰੀ ਖੋਜ ਕੀਤੀ, ਜਿਸ ਅਨੁਸਾਰ ਸਾਰੇ ਪ੍ਰਕਾਰ ਦੇ ਰੰਗ ਅਸਲ ਵਿਚ ਤਿੰਨ ਆਧਾਰ ਰੰਗਾਂ (ਲਾਲ, ਹਰਾ ਅਤੇ ਨੀਲਾ) ਦਾ ਮਿਸ਼ਰਨ ਹੁੰਦੇ ਹਨ | ਇਨ੍ਹਾਂ ਰੰਗਾਂ ਨੂੰ ਵੱਖ-ਵੱਖ ਅਨੁਪਾਤ ਵਿਚ ਮਿਲਾ ਕੇ ਕੋਈ ਵੀ ਰੰਗ ਬਣਾਇਆ ਜਾ ਸਕਦਾ ਹੈ | ਮੈਕਸਵੈੱਲ ਦੀ ਇਸ ਖੋਜ ਨੇ ਰੰਗਦਾਰ ਛਪਾਈ ਦੀ ਬੁਨਿਆਦ ਰੱਖੀ | ਵਰਤਮਾਨ ਸਮੇਂ ਹਰ ਤਰ੍ਹਾਂ ਦੀ ਰੰਗੀਨ ਛਪਾਈ ਮਸ਼ੀਨਾਂ, ਰੰਗੀਨ ਟੀ.ਵੀ., ਰੰਗੀਨ ਫੋਟੋਗ੍ਰਾਫੀ, ਕੰਪਿਊਟਰ ਦਾ ਰੰਗੀਨ ਮਾਨੀਟਰ, ਫੋਨ, ਸਕਰੀਨ ਆਦਿ ਸਾਰੇ ਇਸ ਸਿਧਾਂਤ 'ਤੇ ਕੰਮ ਕਰਦੇ ਹਨ | ਕਿੰਗਸ ਕਾਲਜ ਵਿਚ ਕੰਮ ਕਰਦੇ ਹੋਏ ਮੈਕਸਵੈੱਲ ਨੇ ਬਿਜਲਈ ਚੁੰਬਕੀ ਪ੍ਰੇਰਨ ਦਾ ਭੌਤਿਕ ਮਾਡਲ ਤਿਆਰ ਕੀਤਾ, ਜਿਸ ਦੀ ਖੋਜ ਫੈਰਾਡੇਅ ਨੇ ਕੀਤੀ ਸੀ | ਉਸੇ ਸਮੇਂ ਉਨ੍ਹਾਂ ਨੇ ਪ੍ਰਕਾਸ਼ 'ਤੇ ਚੁੰਬਕੀ ਪ੍ਰਭਾਵ ਦੀ ਖੋਜ ਕੀਤੀ, ਜੋ ਬਿਜਲੀ ਅਤੇ ਚੁੰਬਕਤਾ ਦਾ ਪ੍ਰਕਾਸ਼ ਦੇ ਨਾਲ ਸੰਯੁਕਤੀਕਰਨ ਦਾ ਪਹਿਲਾ ਗੇੜ ਸੀ | ਇਸ ਦਾ ਅੰਤਿਮ ਸਿੱਟਾ ਮੈਕਸਵੈੱਲ ਦੀਆਂ ਚਾਰ ਸਮੀਕਰਨਾਂ ਦੇ ਰੂਪ 'ਚ ਸਾਹਮਣੇ ਆਇਆ |

-ਮਨਿੰਦਰ ਕੌਰ
maninderkaurcareers@gmail.com

ਚੁਟਕਲੇ

* ਪਹਿਲਾ ਚੂਹਾ (ਦੂਜੇ ਨੂੰ)-ਮੈਂ ਅਜਿਹਾ ਕੀ ਕਰਾਂ, ਜਿਸ ਨਾਲ ਮੇਰਾ ਨਾਂਅ ਗਿੰਨੀਜ਼ ਬੁੱਕ ਵਿਚ ਦਰਜ ਹੋ ਜਾਵੇ?
ਦੂਜਾ ਚੂਹਾ-ਛੇਤੀ-ਛੇਤੀ ਬਿੱਲੀ ਨਾਲ ਵਿਆਹ ਕਰਵਾ ਲੈ।
* ਅਜੈ (ਰਾਜੇ ਨੂੰ)-ਦੱਸ ਜੇਕਰ ਹਾਥੀ ਪਾਣੀ ਵਿਚ ਡਿੱਗ ਜਾਵੇ ਤਾਂ ਬਾਹਰ ਕਿਵੇਂ ਆਊ?
ਰਾਜਾ-ਗਿੱਲਾ ਹੋ ਕੇ।
* ਇਕ ਬੱਚੇ ਨੂੰ ਝੂਠ ਬੋਲਣ ਦੀ ਆਦਤ ਸੀ। ਉਸ ਦੀ ਇਹ ਆਦਤ ਛੁਡਾਉਣ ਲਈ ਉਸ ਦੀ ਮਾਂ ਨੇ ਉਸ ਨੂੰ ਡਰਾਉਂਦੇ ਹੋਏ ਕਿਹਾ, 'ਦੇਖ ਬੇਟਾ, ਜੇ ਤੂੰ ਝੂਠ ਬੋਲਣਾ ਨਹੀਂ ਛੱਡੇਂਗਾ ਤਾਂ ਤੇਰੇ ਸਿਰ 'ਤੇ ਸਿੰਗ ਉੱਗ ਆਉਣਗੇ।' ਬੱਚਾ ਬੋਲਿਆ, 'ਅੱਛਾ ਮੰਮੀ, ਮੇਰਾ ਝੂਠ ਬੋਲਣਾ ਛੁਡਾਉਣ ਲਈ ਤੁਹਾਨੂੰ ਏਨਾ ਵੱਡਾ ਝੂਠ ਬੋਲਣਾ ਪਿਆ।'
* ਅਧਿਆਪਕ-ਇਕ ਮੁਰਗੀ ਹਰ ਰੋਜ਼ ਦੋ ਆਂਡੇ ਦਿੰਦੀ ਹੈ। ਹਫ਼ਤੇ ਵਿਚ ਉਹ ਕਿੰਨੇ ਆਂਡੇ ਦੇਵੇਗੀ?
ਕੋਮਲ-ਸਰ ਜੀ, ਬਾਰਾਂ।
ਅਧਿਆਪਕ-ਉਹ ਕਿਵੇਂ?
ਕੋਮਲ-ਉਹ ਐਤਵਾਰ ਛੁੱਟੀ ਵੀ ਤਾਂ ਕਰੇਗੀ ਨਾ, ਸਰ।

-ਅਵਤਾਰ ਸਿੰਘ ਕਰੀਰ,
ਮੋਗਾ।

ਅਨਮੋਲ ਬਚਨ

• ਪ੍ਰਸੰਨ ਚਿੱਤ ਹੋ ਕੇ ਪੈਦਲ ਚੱਲੋ, ਥਕਾਵਟ ਨਹੀਂ ਹੋਵੇਗੀ |
• ਘੱਟ ਬੋਲਣ ਵਾਲੇ ਵਧੇਰੇ ਧਿਆਨ ਨਾਲ ਸੁਣਦੇ ਹਨ |
• ਇਤਿਹਾਸ, ਉਦਾਹਰਣਾਂ ਵਾਲਾ ਗਿਆਨ ਹੁੰਦਾ ਹੈ |
• ਲੋਕਾਂ ਦੀ ਸੇਵਾ ਕਰੋ, ਲੋਕ ਤੁਹਾਡੀ ਪੂਜਾ ਕਰਨਗੇ |
• ਜ਼ਿੰਦਗੀ ਦਾ ਅਰਥ ਜ਼ਿੰਦਗੀ ਜਿਊਣ ਵਿਚ ਹੈ |
• ਵਕਤ ਸਿਰ ਦਿਖਾਈ ਅਕਲ ਨੂੰ ਸਿਆਣਪ ਕਹਿੰਦੇ ਹਨ |
• ਸੱਚੇ ਕਵੀ ਅਤੇ ਕਲਾਕਾਰ ਵਿਚ ਇਕੱਲਿਆਂ ਖਲੋਣ ਦੀ ਹਿੰਮਤ ਹੁੰਦੀ ਹੈ |

-ਕਵਲਪ੍ਰੀਤ ਕੌਰ,
ਬਟਾਲਾ (ਗੁਰਦਾਸਪੁਰ) | ਮੋਬਾ: 98760-98338

ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ

ਆ ਗਿਆ ਪੜ੍ਹੋ ਪੰਜਾਬ ਅਭਿਆਨ,
ਹੋ ਗਿਆ ਹੁਣ ਤਾਂ ਮੈਥ ਆਸਾਨ |
ਇਕ-ਦੂਜੇ ਦੀ ਮਦਦ ਕਰੀਏ,
ਹੁਣ ਨਾ ਆਪਾਂ ਮੈਥ ਤੋਂ ਡਰੀਏ |
ਸੁਣ ਲਓ ਕਰਕੇ ਗੱਲ ਧਿਆਨ,
ਹੋ ਗਿਆ ਹੁਣ ਤਾਂ ਮੈਥ ਆਸਾਨ |
ਫਾਰਮੂਲੇ ਸਭ ਪੜ੍ਹ ਲੈਣੇ,
ਪ੍ਰੈਕਟੀਕਲ ਵੀ ਕਰ ਲੈਣੇ |
ਨਕਲ ਦੀ ਹੁਣ ਨਾ ਰੱਖਣੀ ਆਸ,
ਪੜ੍ਹ ਕੇ ਹੋਣਾ ਅਸੀਂ ਹੈ ਪਾਸ |
ਗੱਲ ਸਰਾਂ ਦੀ ਬੰਨ੍ਹ ਲਓ ਪੱਲੇ,
'ਢੈਪਈ' ਸਕੂਲ ਦੀ ਬੱਲੇ-ਬੱਲੇ |

-ਜਗਦੀਪ ਕੁਮਾਰ,
ਕੋਟਕਪੂਰਾ |

ਬਾਲ ਨਾਵਲ-90: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮਨਜੀਤ ਦੋਵੇਂ ਹੱਥ ਜੋੜਦਾ ਹੋਇਆ ਫਿਰ ਧੰਨਵਾਦ ਕਰਨ ਲੱਗਾ ਤਾਂ ਹਰੀਸ਼ ਨੇ ਉਸ ਨੂੰ ਟੋਕਦਿਆਂ ਕਿਹਾ, 'ਦੂਜੀ ਗੱਲ ਤੇ ਤੰੂ ਮੇਰੀ ਸੁਣੀ ਹੀ ਨਹੀਂ |'
'ਸੌਰੀ ਜੀ, ਹੁਣ ਦੱਸੋ ਜੀ |'
'ਉਹ ਇਹ ਹੈ ਕਿ ਤੰੂ ਮੈਨੂੰ ਹੱਥ ਜੋੜ ਕੇ ਗੱਲ ਨਾ ਕਰਿਆ ਕਰ | ਮੈਂ ਤੇਰੇ ਵੱਡੇ ਭਰਾ ਵਾਂਗ ਹਾਂ | ਮੇਰਾ ਖਿਆਲ ਹੈ ਕਿ ਤੰੂ ਮੇਰੇ ਤੋਂ ਸਿਰਫ ਦੋ-ਤਿੰਨ ਸਾਲ ਹੀ ਛੋਟਾ ਹੋਵੇਂਗਾ', ਹਰੀਸ਼ ਨੇ ਕੋਈ ਹਿਸਾਬ ਲਾਉਂਦਿਆਂ ਉਸ ਨੂੰ ਕਿਹਾ |
'ਤੁਸੀਂ ਐਡੇ ਵੱਡੇ ਡਾਕਟਰ ਹੋ ਜੀ, ਤੁਹਾਡੀ ਇੱਜ਼ਤ ਕਰਨਾ ਤਾਂ ਮੇਰਾ ਫਰਜ਼ ਹੈ', ਮਨਜੀਤ ਝਕਦਿਆਂ-ਝਕਦਿਆਂ ਬੋਲਿਆ |
'ਮੈਂ ਡਾਕਟਰੀ ਪੜ੍ਹ ਲਈ, ਤੰੂ ਕੋਈ ਹੋਰ ਪੜ੍ਹਾਈ ਕਰ ਲਈ ਹੋਵੇਗੀ | ਉਸ ਨਾਲ ਕੋਈ ਫਰਕ ਨਹੀਂ ਪੈਂਦਾ | ਨਾਲੇ ਤੰੂ ਆਰਾਮ ਨਾਲ ਰਿਸੈਪਸ਼ਨ ਦੇ ਬਾਹਰ ਜਿਹੜੇ ਸੋਫ਼ੇ ਪਏ ਹਨ, ਉਥੇ ਬੈਠਿਆ ਕਰ | ਜਦੋਂ ਤੇਰੀ ਕੋਈ ਜ਼ਰੂਰਤ ਜਾਪੀ ਤਾਂ ਅਸੀਂ ਆਪੇ ਤੈਨੂੰ ਬੁਲਾ ਲਵਾਂਗੇ |'
'ਠੀਕ ਹੈ ਜੀ, ਤੁਹਾਨੂੰ ਮਿਲ ਕੇ ਸਵੇਰੇ ਹੀ ਮੇਰਾ ਅੱਧਾ ਫਿਕਰ ਦੂਰ ਹੋ ਗਿਆ ਸੀ ਪਰ ਹੁਣ ਲੱਗ ਰਿਹੈ ਜਿਵੇਂ ਮੇਰਾ ਸਾਰਾ ਫਿਕਰ ਤੁਸੀਂ ਆਪਣੇ ਸਿਰ ਲੈ ਲਿਐ |'
'ਠੀਕ ਹੈ ਮਨਜੀਤ, ਮੈਂ ਜ਼ਰਾ ਹੋਰ ਮਰੀਜ਼ਾਂ ਵੱਲ ਇਕ ਰਾਊਾਡ ਲਾਉਣਾ ਹੈ | ਰਿਸੈਪਸ਼ਨ ਤੱਕ ਤੰੂ ਮੇਰੇ ਨਾਲ ਹੀ ਚੱਲ | ਤੰੂ ਉਥੇ ਬੈਠ ਜਾਈਾ ਅਤੇ ਮੈਂ ਉੱਪਰ ਕਮਰਿਆਂ ਵਿਚ ਹੋ ਆਵਾਂਗਾ |' ਇਹ ਕਹਿ ਕੇ ਉਹ ਮਨਜੀਤ ਦੇ ਨਾਲ ਤੁਰ ਪਿਆ |
ਰਿਸੈਪਸ਼ਨ ਦੇ ਬਾਹਰ ਮਨਜੀਤ ਨੂੰ ਬਿਠਾ ਕੇ ਉਹ ਆਪ ਰਿਸੈਪਸ਼ਨ ਦੇ ਪਿੱਛੇ ਬਣੇ ਦਫ਼ਤਰ ਵਿਚ ਚਲਾ ਗਿਆ | ਉਥੇ ਜਾ ਕੇ ਉਸ ਨੇ ਅਕਾਊਾਟੈਂਟ ਨੂੰ ਕਿਹਾ, 'ਆਈ.ਸੀ.ਯੂ. ਬੈੱਡ ਨੰਬਰ 7 ਦਾ ਸਾਰਾ ਖਰਚਾ ਮੇਰੇ ਹਿਸਾਬ ਵਿਚ ਪਾ ਦਿਆ ਕਰੋ | ਉਸ ਦੀ ਸਾਰੀ ਪੇਮੈਂਟ ਮੈਂ ਕਰਾਂਗਾ |'
ਅਕਾਊਾਟੈਂਟ ਹੈਰਾਨੀ ਨਾਲ ਹਰੀਸ਼ ਦੇ ਮੰੂਹ ਵੱਲ ਦੇਖਦਾ ਹੋਇਆ ਬੋਲਿਆ, 'ਠੀਕ ਏ ਜੀ |'
ਹਰੀਸ਼ ਧੰਨਵਾਦ ਕਰਕੇ ਰਾਊਾਡ ਲਗਾਉਣ ਚਲਾ ਗਿਆ |
ਕੁਝ ਦਵਾਈਆਂ ਦੇ ਅਸਰ ਨਾਲ ਅਤੇ ਜ਼ਿਆਦਾ ਡਾਕਟਰ ਦੇ ਮਿੱਠੇ ਬੋਲਾਂ ਅਤੇ ਅਪਣੱਤ ਭਰੇ ਵਤੀਰੇ ਨਾਲ ਮਾਤਾ ਜੀ ਨੂੰ ਹੌਲੀ-ਹੌਲੀ ਫਰਕ ਪੈਣਾ ਸ਼ੁਰੂ ਹੋ ਗਿਆ | ਤੀਜੇ ਦਿਨ ਉਨ੍ਹਾਂ ਨੂੰ ਕਮਰੇ ਵਿਚ ਸ਼ਿਫਟ ਕਰ ਦਿੱਤਾ ਸੀ |
ਕਮਰੇ ਵਿਚ ਆ ਕੇ ਉਹ ਆਪਣੇ-ਆਪ ਨੂੰ ਜ਼ਿਆਦਾ ਤੰਦਰੁਸਤ ਮਹਿਸੂਸ ਕਰ ਰਹੇ ਸਨ | ਕਮਰੇ ਵਿਚ ਇਕ ਤਾਂ ਮਨਜੀਤ ਉਨ੍ਹਾਂ ਦੇ ਕੋਲ ਆ ਗਿਆ ਸੀ, ਦੂਜਾ ਆਈ.ਸੀ.ਯੂ. ਵਿਚ ਇਕ ਤੋਂ ਵੱਧ ਦੂਜਾ ਦੁਖੀ ਮਰੀਜ਼ ਆਉਂਦਾ ਸੀ, ਜਿਸ ਕਰਕੇ ਹਰ ਵੇਲੇ ਉਦਾਸ ਜਿਹਾ ਮਾਹੌਲ ਬਣਿਆ ਰਹਿੰਦਾ | ਕੇਵਲ ਡਾ: ਹਰੀਸ਼ ਦੇ ਆਉਣ 'ਤੇ ਕੁਝ ਪਲ ਚੰਗੇ ਨਿਕਲਦੇ ਸਨ |
ਹੁਣ ਡਾ: ਹਰੀਸ਼ ਨੂੰ ਹਸਪਤਾਲ ਤੋਂ ਜਦੋਂ ਵੀ ਵਿਹਲ ਮਿਲਦੀ, ਉਹ ਕਮਰੇ ਵਿਚ ਆ ਕੇ ਮਾਤਾ ਜੀ ਕੋਲ ਬੈਠ ਜਾਂਦਾ | ਮਾਤਾ ਜੀ ਨਾਲ ਉਹ ਛੋਟੀਆਂ-ਛੋਟੀਆਂ ਗੱਲਾਂ ਕਰਦਾ ਰਹਿੰਦਾ | ਮਾਤਾ ਜੀ ਨਾਲ ਗੱਲਾਂ ਕਰਕੇ ਉਸ ਨੂੰ ਇਕ ਨਿੱਘ ਜਿਹਾ ਮਹਿਸੂਸ ਹੁੰਦਾ | ਮਾਤਾ ਜੀ ਨੂੰ ਵੀ ਡਾਕਟਰ ਹਰੀਸ਼ ਨਾਲ ਗੱਲਾਂ ਕਰਕੇ ਆਪਣਾ ਸਾਰਾ ਦੱੁਖ-ਦਰਦ ਭੱੁਲ ਜਾਂਦਾ |
ਮਾਤਾ ਜੀ ਨੂੰ ਜਿਹੜਾ ਕਮਰਾ ਮਿਲਿਆ, ਉਹ ਬਹੁਤ ਹੀ ਵਧੀਆ ਸੀ | ਉਨ੍ਹਾਂ ਦੇ ਬੈੱਡ ਦੇ ਨਾਲ ਵੱਡੀ ਸ਼ੀਸ਼ੇ ਵਾਲੀ ਬਾਰੀ ਸੀ | ਪਰਦਾ ਪਾਸੇ ਕਰਨ 'ਤੇ ਬਾਹਰ ਵੱਡਾ ਲਾਅਨ ਦਿਸਦਾ ਸੀ, ਜਿਥੇ ਬਹੁਤ ਸਾਰੇ ਫੱੁਲ ਲੱਗੇ ਹੋਏ ਸਨ | ਮਨਜੀਤ ਖੁਸ਼ ਸੀ ਕਿ ਤਿੰਨ ਦਿਨਾਂ ਵਿਚ ਹੀ ਮੰਮੀ ਜੀ ਨੂੰ ਕਾਫੀ ਫਰਕ ਪੈ ਗਿਐ | ਡਾਕਟਰ ਸਾਹਿਬ ਨੇ ਵਾਰਡ ਦੀ ਥਾਂ ਕਮਰਾ ਵੀ ਵਧੀਆ ਦੇ ਦਿੱਤਾ ਹੈ | ਉਹ ਮੰਮੀ ਜੀ ਦਾ ਧਿਆਨ ਵੀ ਬੜਾ ਰੱਖ ਰਹੇ ਹਨ | ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਜਿਹੜੀ ਚੀਜ਼ ਨੇ ਉਸ ਨੂੰ ਧੁੜਕੂ ਲਗਾਇਆ ਹੋਇਆ ਸੀ, ਉਹ ਇਹ ਸੀ ਕਿ ਹਸਪਤਾਲ ਦਾ ਬਿੱਲ ਪਤਾ ਨਹੀਂ ਕਿੰਨਾ ਕੁ ਬਣੇਗਾ? ਉਹ ਐਨੇ ਪੈਸਿਆਂ ਦਾ ਇੰਤਜ਼ਾਮ ਕਰ ਵੀ ਸਕੇਗਾ ਜਾਂ ਨਹੀਂ? ਇਹੋ ਜਿਹੇ ਸਵਾਲ ਉਸ ਨੂੰ ਚੈਨ ਨਾਲ ਬੈਠਣ ਨਾ ਦਿੰਦੇ |
ਕੁਝ ਦੇਰ ਸੋਚਣ ਤੋਂ ਬਾਅਦ ਉਹ ਆਪਣੇ ਦਿਲ ਨੂੰ ਢਾਰਸ ਦਿੰਦਾ ਕਿ ਡਾਕਟਰ ਸਾਹਿਬ ਬੜੇ ਚੰਗੇ ਇਨਸਾਨ ਹਨ | ਉਨ੍ਹਾਂ ਨੂੰ ਮੈਂ ਆਪਣੇ ਬਾਰੇ ਥੋੜ੍ਹਾ ਦੱਸਿਆ ਵੀ ਹੈ, ਹੋ ਸਕਦਾ ਹੈ ਕਿ ਉਹ ਬਿੱਲ ਵਿਚ ਰਿਆਇਤ ਕਰਵਾ ਦੇਣ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾ: 98889-24664

ਬੁਝਾਰਤ-27

ਕਦੇ ਹੁੰਦੀ ਸੀ ਬੱਲੇ-ਬੱਲੇ,
ਪਹਿਲੀ ਉਂਗਲ ਦੇ ਨਾਲ ਚੱਲੇ |
ਚੱਲੇ ਤਾਂ ਪੈਦਾ ਕਰੇ ਸੰਗੀਤ,
ਇਸ 'ਤੇ ਬਣੇ ਅਨੇਕਾਂ ਗੀਤ |
ਤਿੰਨ ਗੱੁਡੀਆਂ ਦੋ ਨੇ ਮੁੰਡੇ,
ਜਦ ਚੱਲੇ ਤਾਂ ਦੇਵੇ ਅੰਡੇ |
ਕਾਠ ਦਾ ਇਹਦਾ ਹੈ ਸਰੀਰ,
ਬੁਝਾਰਤ ਪਾਈ ਹੈ ਜਸਵੀਰ |
ਇਹ ਬੁਝਾਰਤ ਥੋੜ੍ਹੀ ਔਖੀ,
ਬਾਕੀਆਂ ਨਾਲੋਂ ਹੈ ਅਨੋਖੀ |
ਤੁਸੀਂ ਆਪ ਹੀ ਦੱਸ ਦਿਓ ਹੱਲ,
ਸਾਡੇ ਵੱਸੋਂ ਬਾਹਰ ਦੀ ਗੱਲ |
—f—
ਭੱੁਲ ਨਾ ਜਾਇਓ ਯਾਦ ਰੱਖਿਓ,
ਇਹ ਹੈ 'ਚਰਖਾ' ਪਿਆਰੇ ਬੱਚਿਓ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਬਾਲ ਸਾਹਿਤ

ਖੱਟੀਆਂ ਮਿੱਠੀਆਂ ਗੋਲੀਆਂ
(ਬਾਲ ਨਾਵਲ)
ਲੇਖਕ : ਕੁਲਬੀਰ ਸਿੰਘ ਸੂਰੀ (ਡਾ:)
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮਿ੍ਤਸਰ |
ਮੁੁੱਲ : 225 ਰੁਪਏ, ਪੰਨੇ : 160
ਸੰਪਰਕ : 98889-24664
ਉੱਘੇ ਨਾਵਲਕਾਰ ਸ: ਨਾਨਕ ਸਿੰਘ ਦੇ ਸਪੁੱਤਰ ਡਾ: ਕੁਲਬੀਰ ਸਿੰਘ ਸੂਰੀ ਦਾ ਨਵਾਂ ਲਿਖਿਆ ਬਾਲ ਨਾਵਲ 'ਖੱਟੀਆਂ ਮਿੱਠੀਆਂ ਗੋਲੀਆਂ', ਜਿਸ ਤੋਂ 'ਅਜੀਤ' ਦੇ ਬਾਲ ਪਾਠਕ ਭਲੀਭਾਂਤ ਜਾਣੂ ਹਨ, ਛਪ ਕੇ ਸਾਹਮਣੇ ਆਇਆ ਹੈ | ਹਥਲੇ ਬਾਲ ਨਾਵਲ ਦਾ ਕਥਾਨਕ ਸੰਤਰੇ ਦੀਆਂ ਖੱਟੀਆਂ ਮਿੱਠੀਆਂ ਗੋਲੀਆਂ ਅਤੇ ਚਾਕਲੇਟ ਵਾਲੀਆਂ ਟਾਫੀਆਂ ਵੇਚਣ ਵਾਲੇ ਇਕ ਅਤਿ ਗ਼ਰੀਬ ਪਰਿਵਾਰ ਦੇ ਲੜਕੇ ਹਰੀਸ਼ ਦੁਆਲੇ ਘੁੰਮਦਾ ਹੈ | ਛੋਟੀ ਉਮਰ ਵਿਚ ਪਿਤਾ ਦਾ ਸਾਇਆ ਸਿਰੋਂ ਉਠਣ ਨਾਲ ਜਦੋਂ ਹਰੀਸ਼ ਹੁਰਾਂ ਦੀ ਘਰੇਲੂ ਆਰਥਿਕ ਹਾਲਤ ਸਥਿਤੀ ਹੋਰ ਵੀ ਸੰਕਟਮਈ ਹੋ ਜਾਂਦੀ ਹੈ ਤਾਂ ਉਹ ਗਲੀ-ਮੁਹੱਲੇ ਵਿਚ ਜਾ ਕੇ ਗੋਲੀਆਂ ਤੇ ਟਾਫੀਆਂ ਵੇਚ ਕੇ ਮਾਂ ਨਾਲ ਹੱਥ ਵਟਾਉਣ ਲੱਗਦਾ ਹੈ | ਅਜਿਹਾ ਕਰਦਿਆਂ ਭੁੱਖਣਭਾਣਾ ਹਰੀਸ਼ ਅਤਿ ਦੀ ਗਰਮੀ ਵਿਚ ਬੇਹੋਸ਼ ਵੀ ਹੁੰਦਾ ਹੈ ਪਰ ਆਪਣੇ ਦਿ੍ੜ੍ਹ ਨਿਸਚੇ ਕਾਰਨ ਉਹ ਹਾਰ ਨਹੀਂ ਮੰਨਦਾ | ਉਸ ਦੀ ਦਿ੍ੜ੍ਹ ਭਾਵਨਾ ਨੂੰ ਵੇਖ ਕੇ ਸਿਧਾਰਥ ਨਾਂਅ ਦਾ ਇਕ ਨੇਕ ਅਧਿਆਪਕ ਉਸ ਦੀ ਮਦਦ ਕਰਦਾ ਹੈ | ਅਜਿਹਾ ਕਰਕੇ ਹਰੀਸ਼ ਤਰਸ ਦਾ ਪਾਤਰ ਨਹੀਂ ਬਣਦਾ, ਸਗੋਂ ਆਪਣੇ ਪੱਕੇ ਇਰਾਦੇ ਸਦਕਾ ਨਾਲੋ-ਨਾਲ ਪੜ੍ਹਦਾ ਵੀ ਜਾਂਦਾ ਹੈ ਅਤੇ ਇਕ ਦਿਨ ਗੋਲੀਆਂ ਟਾਫੀਆਂ ਵੇਚਣ ਵਾਲਾ ਇਹ ਸਿਰੜੀ ਨਾਇਕ ਐਮ.ਬੀ.ਬੀ.ਐਸ. ਕਰਕੇ 'ਡਾਕਟਰ ਹਰੀਸ਼' ਦੀ ਡਿਗਰੀ ਹਾਸਲ ਕਰਦਾ ਹੈ |
ਇਸ ਪ੍ਰਕਾਰ ਇਹ ਬਾਲ ਨਾਵਲ ਇਸ ਸੁਨੇਹੇ ਦਾ ਸੰਚਾਰ ਕਰਦਾ ਹੈ ਕਿ ਪੱਕਾ ਇਰਾਦਾ ਹੋਵੇ ਤਾਂ ਜੀਵਨ ਦੀ ਹਰ ਮੁਸ਼ਕਿਲ ਨੂੰ ਸੰਘਰਸ਼ ਨਾਲ ਜਿੱਤਿਆ ਜਾ ਸਕਦਾ ਹੈ | ਦੂਜੇ ਪਾਸੇ ਇਸ ਨਾਵਲ ਵਿਚ ਸਿਧਾਰਥ ਅਤੇ ਮੇਘਾ ਵਰਗੇ ਨੇਕ ਚਰਿੱਤਰ ਵੀ ਦਿ੍ਸ਼ਟੀਗੋਚਰ ਹੁੰਦੇ ਹਨ, ਜਿਹੜੇ ਸਮੱਸਿਆਵਾਂ ਵਿਚ ਘਿਰੇ ਅਜਿਹੇ ਬਾਲਾਂ ਦੀ ਮਦਦ ਕਰਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹਨ | ਇਹ ਬਾਲ ਨਾਵਲ ਪਦਾਰਥਵਾਦੀ ਸੋਚ ਦਾ ਤਿਆਗ ਕਰਕੇ ਕਲਿਆਣਕਾਰੀ ਸੋਚ ਅਪਣਾਉਣ ਦੀ ਪ੍ਰੇਰਨਾ ਦਿੰਦਾ ਹੈ | ਨਾਵਲ ਦੇ ਪਾਤਰਾਂ ਦੀ ਵਾਰਤਾਲਾਪ ਸੁਭਾਵਿਕ ਅਤੇ ਸਰਲ ਹੈ | ਨਾਵਲ ਵਿਚ ਆਦਿ ਤੋਂ ਲੈ ਕੇ ਅੰਤ ਤੱਕ ਉਤਸੁਕਤਾ ਬਰਕਰਾਰ ਰਹਿੰਦੀ ਹੈ ਅਤੇ ਗੁੰਝਲਦਾਰ ਸ਼ਬਦਾਵਲੀ ਤੋਂ ਗੁਰੇਜ਼ ਕੀਤਾ ਗਿਆ ਹੈ | ਮੈਂ ਵਾਸਤਵਿਕ ਜੀਵਨ ਦਾ ਬਿਰਤਾਂਤ ਪੇਸ਼ ਕਰਨ ਵਾਲੇ ਇਸ ਖ਼ੂਬਸੂਰਤ ਬਾਲ ਨਾਵਲ ਦੀ ਸਿਰਜਣਾ ਲਈ ਲੇਖਕ ਨੂੰ ਵਧਾਈ ਦਿੰਦਾ ਹੋਇਆ ਬਾਲ ਪਾਠਕਾਂ ਨੂੰ ਇਹ ਨਾਵਲ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਬੱਚਿਓ ਰੱਜ ਕੇ ਕਰੋ ਪੜ੍ਹਾਈ

ਵਿੱਦਿਆ ਸਭ ਤੋਂ ਅਨਮੋਲ ਹੈ ਗਹਿਣਾ,
ਜੋ ਹਮੇਸ਼ਾ ਕੋਲ ਹੀ ਰਹਿਣਾ |
ਇਸ ਨੂੰ ਕੋਈ ਚੁਰਾ ਨਹੀਂ ਸਕਦਾ,
ਨਾ ਹੀ ਕੋਈ ਮਿਟਾ ਕਦੇ ਸਕਦਾ |
ਇਹਦੇ ਸਿਰ 'ਤੇ ਹਰ ਕੋਈ ਕਰੇ ਤਰੱਕੀ,
ਠਾਣ ਜਿਨ੍ਹਾਂ ਨੇ ਦਿਲ ਵਿਚ ਰੱਖੀ |
ਇਹਦੇ ਬਿਨਾਂ ਕੋਈ ਕਿਸੇ ਨਾ ਕੰਮ ਦਾ,
ਬਣ ਕੇ ਪੁਤਲਾ ਰਹਿ ਜਾਏ ਚੰਮ ਦਾ |
ਜੇ ਜ਼ਿੰਦਗੀ ਵਿਚ ਕੁਝ ਬਣਨਾ ਬੱਚਿਓ,
ਦਿਲ ਲਾ ਕੇ ਹਮੇਸ਼ਾ ਪੜ੍ਹਨਾ ਬੱਚਿਓ |
ਪੜ੍ਹਾਈ ਨਾਲ ਹੀ ਬੰਦੇ ਦੀ ਕੀਮਤ ਪੈਂਦੀ,
ਹਰ ਥਾਂ ਬੱਲੇ-ਬੱਲੇ ਰਹਿੰਦੀ |
ਜੋ ਬੱਚੇ ਨੇ ਅਨਪੜ੍ਹ ਰਹਿ ਜਾਂਦੇ,
ਕਰਨ ਮਜ਼ਦੂਰੀ, ਧੱਕੇ ਖਾਂਦੇ |
ਇਸ ਲਈ ਸਾਰੇ ਕਰੋ ਪੜ੍ਹਾਈਆਂ,
'ਬਸਰੇ' ਹਰ ਥਾਂ ਰਹਿਣ ਚੜ੍ਹਾਈਆਂ |

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) | ਮੋਬਾ: 81461-87521

ਇਹ ਹਨ ਭਾਰਤ ਦੇ ਕੌਮੀ ਪੁਰਸਕਾਰ

ਬੱਚਿਓ! ਪਦਮ ਵਿਭੂਸ਼ਣ ਐਵਾਰਡ : ਇਹ ਐਵਾਰਡ ਰਾਸ਼ਟਰਪਤੀ ਵਲੋਂ ਸਿਰਫ ਸਰਕਾਰੀ ਅਧਿਕਾਰੀਆਂ ਨੂੰ ਦਿੱਤਾ ਜਾਂਦਾ ਹੈ | ਇਸ ਦੀ ਸ਼ੁਰੂਆਤ 2 ਜਨਵਰੀ, 1954 ਨੂੰ ਹੋਈ | ਇਹ ਐਵਾਰਡ ਤਗਮੇ ਦੀ ਸ਼ਕਲ ਵਿਚ 1.38 ਡਾਇਆ ਮੀਟਰ ਗੋਲ ਹੁੰਦਾ ਹੈ, ਜਿਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੁੰਦਾ ਹੈ-ਸੋਨਾ, ਚਾਂਦੀ ਤੇ ਕਾਂਸੇ ਵਿਚ | ਇਨ੍ਹਾਂ ਤਿੰਨਾਂ ਦੇ ਇਕ ਪਾਸੇ ਕੰਵਲ ਦਾ ਫੁੱਲ ਅਤੇ ਚਾਰ-ਚੁਫੇਰੇ ਫੁੱਲਾਂ ਦੀ ਵੇਲ ਹੁੰਦੀ ਹੈ ਅਤੇ ਹਿੰਦੀ ਭਾਸ਼ਾ ਵਿਚ 'ਪਦਮ ਵਿਭੂਸ਼ਨ' ਲਿਖਿਆ ਹੁੰਦਾ ਹੈ | ਐਵਾਰਡ ਦੇ ਤਿੰਨ ਭਾਗਾਂ ਵਿਚ ਕੰਵਲ ਦੇ ਫੁੱਲ ਦਾ ਰੰਗ ਗੁਲਾਬੀ ਹੁੰਦਾ ਹੈ | ਪਹਿਲੇ ਭਾਗ ਉੱਪਰ ਗੁਲਾਬੀ ਫੁੱਲ ਅਤੇ ਦੋ ਚਿੱਟੀਆਂ ਲਾਈਨਾਂ ਕਰਾਸ ਕਰਦੀਆਂ ਹਨ | ਦੂਜੇ ਤੇ ਤੀਜੇ ਭਾਗ ਉੱਪਰ ਵੀ ਕੰਵਲ ਦਾ ਫੁੱਲ ਹੁੰਦਾ ਹੈ ਅਤੇ ਤਿੰਨ ਚਿੱਟੀਆਂ ਲਾਈਨਾਂ ਕਰਾਸ ਕਰਦੀਆਂ ਹਨ | ਮੈਡਲ ਦੇ ਦੂਜੇ ਪਾਸੇ ਪ੍ਰਾਪਤ ਕਰਨ ਵਾਲੇ ਦੇ ਸੂਬੇ ਦਾ ਨਾਂਅ ਲਿਖਿਆ ਹੁੰਦਾ ਹੈ ਅਤੇ ਇਸ ਦੇ ਸਾਰੇ ਹੱਕ ਰਾਸ਼ਟਰਪਤੀ ਕੋਲ ਹੁੰਦੇ ਹਨ |
ਪਦਮ ਸ੍ਰੀ ਐਵਾਰਡ : ਇਹ ਐਵਾਰਡ ਵੀ 2 ਜਨਵਰੀ, 1954 ਨੂੰ ਰਾਸ਼ਟਰਪਤੀ ਵਲੋਂ ਸ਼ੁਰੂ ਕੀਤਾ ਗਿਆ | ਇਹ ਤਗਮੇ ਦੀ ਸ਼ਕਲ ਦਾ ਹੁੰਦਾ ਹੈ ਅਤੇ ਇਕ ਇੰਚ ਦਾ ਅੱਠਵਾਂ ਹਿੱਸਾ ਮੋਟਾ ਹੁੰਦਾ ਹੈ | ਇਕ ਪਾਸੇ ਐਵਾਰਡ ਪ੍ਰਾਪਤ ਕਰਨ ਵਾਲੇ ਦਾ ਨਾਂਅ ਅਤੇ 'ਪਦਮਸ੍ਰੀ' ਲਿਖਿਆ ਹੁੰਦਾ ਹੈ | ਇਹ ਕਾਂਸੇ ਦਾ ਬਣਿਆ ਹੁੰਦਾ ਹੈ | ਕੁਝ ਹਿੱਸਾ ਸਟੀਲ ਦਾ ਬਣਿਆ ਹੁੰਦਾ ਹੈ ਅਤੇ ਉੱਪਰ ਚਾਂਦੀ ਦਾ ਪਾਣੀ ਚੜਿ੍ਹਆ ਹੁੰਦਾ ਹੈ | ਦੂਜੇ ਪਾਸੇ ਐਵਾਰਡ ਪ੍ਰਾਪਤ ਕਰਨ ਵਾਲੇ ਦੇ ਰਾਜ ਦਾ ਨਾਂਅ ਚਾਂਦੀ ਵਿਚ ਲਿਖਿਆ ਹੁੰਦਾ ਹੈ | ਇਹ ਐਵਾਰਡ ਪ੍ਰਾਪਤ ਕਰਨ ਵਾਲੇ ਮਰਦਾਂ ਦੀ ਛਾਤੀ ਦੇ ਖੱਬੇ ਪਾਸੇ ਅਤੇ ਔਰਤਾਂ ਦੇ ਖੱਬੇ ਮੋਢੇ ਉੱਪਰ ਲਗਾਇਆ ਜਾਂਦਾ ਹੈ | ਇਸ ਦੇ ਸਾਰੇ ਹੱਕ ਰਾਸ਼ਟਰਪਤੀ ਕੋਲ ਹੁੰਦੇ ਹਨ |
ਪਦਮ ਭੂਸ਼ਨ ਐਵਾਰਡ : ਇਹ ਐਵਾਰਡ ਰਾਸ਼ਟਰਪਤੀ ਵਲੋਂ 2 ਜਨਵਰੀ, 1954 ਨੂੰ ਸ਼ੁਰੂ ਕੀਤਾ ਗਿਆ | ਇਹ 1.34 ਡਾਇਆਮੀਟਰ ਗੋਲ ਅਤੇ ਇਕ ਇੰਚ ਦਾ ਅੱਠਵਾਂ ਹਿੱਸਾ ਮੋਟਾ ਹੁੰਦਾ ਹੈ | ਇਸ ਦੇ ਇਕ ਪਾਸੇ ਕੰਵਲ ਦਾ ਫੁੱਲ ਬਣਿਆ ਹੁੰਦਾ ਹੈ ਅਤੇ ਪ੍ਰਾਪਤ ਕਰਨ ਵਾਲੇ ਦਾ ਨਾਂਅ ਲਿਖਿਆ ਹੁੰਦਾ ਹੈ | ਦੂਜੇ ਪਾਸੇ ਪ੍ਰਾਪਤ ਕਰਨ ਵਾਲੇ ਦੇ ਰਾਜ ਦਾ ਨਾਂਅ ਲਿਖਿਆ ਹੁੰਦਾ ਹੈ | ਇਹ ਐਵਾਰਡ ਸਰਕਾਰੀ ਅਤੇ ਗੈਰ-ਸਰਕਾਰੀ ਅਧਿਕਾਰੀਆਂ ਨੂੰ ਮਿਲ ਸਕਦਾ ਹੈ |

-ਅੰਮਿ੍ਤਸਰ | ਮੋਬਾ: 99884-73008

ਬਾਲ ਗੀਤ: ਪੰਛੀ

ਪੰਛੀ ਨਿਆਰੇ ਪੰਛੀ ਨਿਆਰੇ,
ਸਾਨੂੰ ਲਗਦੇ ਬਹੁਤ ਪਿਆਰੇ |
ਸਵੇਰੇ-ਸਵੇਰੇ ਆਸਮਾਨ ਵਿਚ,
ਉੱਡਦੇ ਨੇ ਇਹ ਪੰਛੀ ਪਿਆਰੇ |
ਚੀਂ-ਚੀਂ ਕਰਦੇ ਇਹ ਆਉਂਦੇ ਨੇ,
ਚੀਂ-ਚੀਂ ਕਰਦੇ ਇਹ ਜਾਂਦੇ ਨੇ |
ਕੁਦਰਤ ਦੀ ਇਹ ਸ਼ਾਨ ਹੈ ਪੰਛੀ,
ਕੁਦਰਤ ਦੇ ਇਹ ਮਾਨ ਹੈ ਪੰਛੀ |
ਰੰਗ-ਬਰੰਗੇ ਪੰਛੀ ਨੇ ਇਹ,
ਸਭ ਦਾ ਮਨ ਪ੍ਰਚਾਉਂਦੇ ਨੇ ਇਹ |
ਪੰਛੀ ਨਿਆਰੇ, ਪੰਛੀ ਨਿਆਰੇ,
ਸਾਨੂੰ ਲਗਦੇ ਬਹੁਤ ਪਿਆਰੇ |

-ਸਤਵਿੰਦਰ ਕੌਰ,
10ਵੀਂ-ਏ, ਸਟਾਰ ਪਬਲਿਕ ਸਕੂਲ, ਮੁਕੇਰੀਆਂ |


ਬਾਲ ਕਹਾਣੀ: ਹੰਕਾਰੀ ਹਾਥੀ

ਬੱਚਿਓ! ਇਕ ਜੰਗਲ ਦੇ ਨੇੜੇ ਇਕ ਛੋਟਾ ਜਿਹਾ ਪਿੰਡ ਸੀ | ਉਸ ਪਿੰਡ ਦੇ ਲੋਕ ਬੜੇ ਮਿਹਨਤੀ ਸਨ | ਉਨ੍ਹਾਂ ਦਾ ਮੱੁਖ ਧੰਦਾ ਖੇਤੀਬਾੜੀ ਸੀ | ਉਨ੍ਹਾਂ 'ਚ ਰਾਮੂ ਅਤੇ ਉਸ ਦੀ ਪਤਨੀ ਇਕ ਛੋਟੇ ਜਿਹੇ ਮਕਾਨ 'ਚ ਰਹਿੰਦੇ ਸਨ | ਉਨ੍ਹਾਂ ਦਾ ਇਕ ਪੱੁਤਰ ਸੀ, ਜੋ ਕਿ ਛੇਵੀਂ ਕਲਾਸ ਦਾ ਵਿਦਿਆਰਥੀ ਸੀ | ਉਹ ਬਹੁਤ ਹੁਸ਼ਿਆਰ ਅਤੇ ਬਹੁਤ ਚੁਸਤ ਸੀ | ਉਸ ਦਾ ਨਾਂਅ ਮੋਹਨ ਸੀ | ਰਾਮੂ ਤੇ ਉਸ ਦੀ ਪਤਨੀ ਜਦੋਂ ਖੇਤਾਂ 'ਚ ਕੰਮ ਕਰਦੇ ਤਾਂ ਛੱੁਟੀ ਵਾਲੇ ਦਿਨ ਉਨ੍ਹਾਂ ਦਾ ਪੱੁਤਰ ਮੋਹਨ ਵੀ ਕੰਮ 'ਚ ਉਨ੍ਹਾਂ ਦੀ ਮਦਦ ਕਰਦਾ | ਜੰਗਲ 'ਚ ਬਹੁਤ ਸਾਰੇ ਜੰਗਲੀ ਜਾਨਵਰ ਰਹਿੰਦੇ ਸਨ | ਸਾਰੇ ਜਾਨਵਰ ਆਪਸ ਵਿਚ ਮਿਲਜੁਲ ਕੇ ਰਹਿੰਦੇ ਸਨ ਪਰ ਉਨ੍ਹਾਂ 'ਚ ਇਕ ਐਸਾ ਹਾਥੀ ਵੀ ਸੀ, ਜਿਸ ਨੂੰ ਆਪਣੇ-ਆਪ 'ਤੇ ਬਹੁਤ ਘੁਮੰਡ ਸੀ | ਉਹ ਸਮਝਦਾ ਸੀ ਕਿ ਮੈਂ ਸਾਰੇ ਜਾਨਵਰਾਂ ਨਾਲੋਂ ਵੱਧ ਸ਼ਕਤੀਸ਼ਾਲੀ ਹਾਂ | ਇਹ ਹਾਥੀ ਕਈ ਵਾਰ ਜੰਗਲ ਵਿਚੋਂ ਬਾਹਰ ਨਿਕਲ ਕੇ ਖੇਤਾਂ 'ਚ ਆ ਜਾਂਦਾ ਤੇ ਫਸਲਾਂ ਦਾ ਭਾਰੀ ਨੁਕਸਾਨ ਕਰਕੇ ਸ਼ੋਰ ਮਚਾ ਕੇ ਦੌੜ ਜਾਂਦਾ | ਸਾਰੇ ਪਿੰਡ ਦੇ ਲੋਕ ਇਸ ਹਾਥੀ ਤੋਂ ਪ੍ਰੇਸ਼ਾਨ ਰਹਿੰਦੇ ਸਨ | ਇਕ ਦਿਨ ਰਾਮੂ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ ਕਿ ਅਚਾਨਕ ਉਹੀ ਹਾਥੀ ਜੰਗਲ ਵਿਚੋਂ ਭੱਜ ਕੇ ਉਥੇ ਆ ਗਿਆ | ਰਾਮੂ ਨੇ ਦੂਰੋਂ ਹਾਥੀ ਆਉਂਦਾ ਦੇਖ ਕੇ ਸ਼ੋਰ ਮਚਾ ਦਿੱਤਾ |
ਉਸ ਦਾ ਸ਼ੋਰ ਸੁਣ ਕੇ ਬਾਕੀ ਖੇਤਾਂ 'ਚ ਕੰਮ ਕਰਦੇ ਲੋਕ ਉਸ ਹਾਥੀ ਨੂੰ ਭਜਾਉਣ ਲਈ ਇਕੱਠੇ ਹੋ ਗਏ | ਉਨ੍ਹਾਂ ਨੇ ਪੀਪੇ ਤੇ ਢੋਲ ਵਜਾ ਕੇ ਹਾਥੀ ਨੂੰ ਭਜਾਉਣਾ ਚਾਹਿਆ ਪਰ ਹਾਥੀ ਬਹੁਤ ਹੰਕਾਰੀ ਸੀ | ਉਹ ਉਨ੍ਹਾਂ ਦੇ ਢੋਲ-ਪੀਪੇ ਤੋਂ ਕਦੋਂ ਡਰਦਾ ਸੀ? ਹਾਥੀ ਨੇ ਰਾਮੂ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਤੇ ਜੰਗਲ ਵਿਚ ਭੱਜ ਗਿਆ | ਲੋਕ ਉਸ ਤੋਂ ਡਰਦੇ ਮਾਰੇ ਉਸ ਦੇ ਕੋਲ ਨਹੀਂ ਜਾਂਦੇ ਸਨ | ਰਾਮੂ ਨੇ ਘਰ ਜਾ ਕੇ ਆਪਣੀ ਪਤਨੀ ਅਤੇ ਆਪਣੇ ਪੱੁਤਰ ਰਾਮੂ ਨੂੰ ਹੋਏ ਨੁਕਸਾਨ ਬਾਰੇ ਦੱਸਿਆ | ਮੋਹਨ ਨੇ ਆਪਣੇ ਪਿਤਾ ਜੀ ਨੂੰ ਸਲਾਹ ਦਿੱਤੀ ਕਿ ਸਾਨੂੰ ਚੱੁਪ ਕਰਕੇ ਨਹੀਂ ਬੈਠਣਾ ਚਾਹੀਦਾ, ਸਗੋਂ ਇਸ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਕੁਝ ਕਰਨਾ ਚਾਹੀਦਾ ਹੈ |
ਪਿੰਡ ਦੇ ਲੋਕਾਂ ਨੇ ਮਿਲ ਕੇ ਹਾਥੀ ਦੇ ਰਾਹ ਵਿਚ ਇਕ ਟੋਆ ਪੱੁਟ ਦਿੱਤਾ ਤੇ ਸਕੀਮ ਮੁਤਾਬਿਕ ਉਸ ਨੂੰ ਉੱਪਰੋਂ ਢਕ ਦਿੱਤਾ | ਸਾਰੇ ਲੋਕ ਹੁਣ ਲੁਕ ਕੇ ਹਾਥੀ ਦੀ ਉਡੀਕ ਕਰਨ ਲੱਗੇ | ਉਸ ਦਿਨ ਉਸ ਹਾਥੀ ਦੀ ਬਜਾਏ ਹਾਥੀ ਦਾ ਇਕ ਬੱਚਾ ਅਚਾਨਕ ਰਸਤਾ ਭੱੁਲ ਕੇ ਇਧਰ ਆ ਗਿਆ | ਜਦੋਂ ਉਹ ਟੋਏ ਉੱਪਰੋਂ ਲੰਘਿਆ ਤਾਂ ਉਸ 'ਚ ਡਿਗ ਪਿਆ | ਹਾਥੀ ਦੇ ਬੱਚੇ ਨੇ ਉਸ ਟੋਏ ਵਿਚੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਟੋਏ 'ਚੋਂ ਨਿਕਲਣ 'ਚ ਕਾਮਯਾਬ ਨਾ ਹੋ ਸਕਿਆ | ਉਸ ਨੇ ਘਬਰਾ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ | ਉਸ ਦੀਆਂ ਚੀਕਾਂ ਸੁਣ ਕੇ ਉਸ ਦੀ ਮਾਤਾ ਹਥਣੀ ਉਥੇ ਆ ਗਈ | ਉਸ ਨੇ ਵੀ ਆਪਣੇ ਬੱਚੇ ਨੂੰ ਟੋਏ 'ਚੋਂ ਬਾਹਰ ਕੱਢਣ ਵਾਸਤੇ ਬਹੁਤ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੀ | ਇਹ ਸਭ ਕੁਝ ਦੇਖ ਕੇ ਮੋਹਨ ਨੇ ਕਿਹਾ ਕਿ ਸਾਨੂੰ ਇਸ ਹਥਣੀ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਇਸ ਦੇ ਬੱਚੇ ਨੂੰ ਕਿਸੇ ਤਰ੍ਹਾਂ ਟੋਏ 'ਚੋਂ ਬਾਹਰ ਸਹੀ-ਸਲਾਮਤ ਕੱਢਣਾ ਚਾਹੀਦਾ ਹੈ |
ਮੋਹਨ ਦੇ ਕਹੇ 'ਤੇ ਸਾਰੇ ਲੋਕਾਂ ਨੇ ਮਿਲ ਕੇ ਕੁਝ ਰੱਸੇ ਲਏ ਤੇ ਹਥਣੀ ਦੇ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ | ਉਨ੍ਹਾਂ ਨੇ ਰੱਸੇ ਪਾ ਕੇ ਹਥਣੀ ਦੇ ਬੱਚੇ ਨੂੰ ਸਹੀ-ਸਲਾਮਤ ਬਾਹਰ ਕੱਢ ਲਿਆ | ਹਥਣੀ ਆਪਣੇ ਬੱਚੇ ਨੂੰ ਸਹੀ-ਸਲਾਮਤ ਬਾਹਰ ਦੇਖ ਕੇ ਉਸ ਨੂੰ ਪਿਆਰ ਕਰਨ ਲੱਗ ਪਈ | ਹਥਣੀ ਨੇ ਸੁੰਡ ਉੱਪਰ ਚੱੁਕ ਕੇ ਸਭ ਲੋਕਾਂ ਦਾ ਧੰਨਵਾਦ ਕੀਤਾ | ਏਨੇ ਨੂੰ ਉਹੀ ਹੰਕਾਰੀ ਹਾਥੀ ਖੌਰੂ ਪਾਉਂਦਾ ਹੋਇਆ ਜੰਗਲ 'ਚੋਂ ਭੱਜ ਕੇ ਖੇਤਾਂ ਵੱਲ ਆ ਰਿਹਾ ਸੀ | ਹਥਣੀ ਨੇ ਇਹ ਸਭ ਦੇਖ ਕੇ ਹੰਕਾਰੀ ਹਾਥੀ ਦਾ ਡਟ ਕੇ ਵਿਰੋਧ ਕੀਤਾ | ਉਸ ਨਾਲ ਲੜਾਈ ਕੀਤੀ ਤੇ ਉਸ ਨੂੰ ਏਨਾ ਮਾਰਿਆ ਕਿ ਹਾਥੀ ਆਪਣੀ ਜਾਨ ਬਚਾ ਕੇ ਉਥੋਂ ਜੰਗਲ ਵੱਲ ਭੱਜ ਗਿਆ | ਇਸ ਤੋਂ ਬਾਅਦ ਮੁੜ ਕੇ ਉਹ ਹੰਕਾਰੀ ਹਾਥੀ ਖੇਤਾਂ ਵੱਲ ਨਹੀਂ ਆਇਆ | ਹਥਣੀ ਨੇ ਲੋਕਾਂ ਨੂੰ ਉਸ ਹੰਕਾਰੀ ਹਾਥੀ ਤੋਂ ਛੁਟਕਾਰਾ ਦੁਆ ਦਿੱਤਾ |
ਸਿੱਖਿਆ : ਬੱਚਿਓ! ਸਾਨੂੰ ਕੁਦਰਤ ਵਲੋਂ ਦਿੱਤੀ ਸ਼ਕਤੀ 'ਤੇ ਹੰਕਾਰ ਨਹੀਂ ਕਰਨਾ ਚਾਹੀਦਾ |

-ਫਿਲੌਰ | ਮੋਬਾ: 89689-60986

ਡਾਕਟਰ ਸਫ਼ੈਦ ਕੋਟ ਕਿਉਂ ਪਾਉਂਦੇ ਹਨ?

ਪਿਆਰੇ ਬੱਚਿਓ, ਬਿਮਾਰ ਹੋਣ 'ਤੇ ਅਕਸਰ ਸਾਨੂੰ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ | ਡਾਕਟਰੀ ਮਦਦ ਨਾਲ ਅਸੀਂ ਦੁਬਾਰਾ ਤੰਦਰੁਸਤ ਹੋ ਜਾਂਦੇ ਹਾਂ ਪਰ ਤੁਸੀਂ ਕਦੇ ਸੋਚਿਆ ਹੈ ਕਿ ਦਵਾਈ ਦੇਣ ਵਾਲੇ ਡਾਕਟਰ ਸਫੈਦ ਰੰਗ ਦਾ ਕੋਟ ਕਿਉਂ ਪਾਉਂਦੇ ਹਨ? ਇਸ ਦਾ ਕਾਰਨ ਇਹ ਹੈ ਕਿ ਸਫੈਦ ਰੰਗ ਸਵੱਛਤਾ ਦਾ ਪ੍ਰਤੀਕ ਹੁੰਦਾ ਹੈ | ਇਸ ਤੋਂ ਇਲਾਵਾ ਇਹ ਰੰਗ ਇਮਾਨਦਾਰੀ ਅਤੇ ਪਵਿੱਤਰਤਾ ਦੀ ਪ੍ਰਤੀਨਿਧਤਾ ਵੀ ਕਰਦਾ ਹੈ | ਡਾਕਟਰ ਦਾ ਕੰਮ ਆਪਣੇ ਮਰੀਜ਼ ਦਾ ਇਲਾਜ ਕਰਨਾ ਅਤੇ ਉਨ੍ਹਾਂ ਦੇ ਸਰੀਰ ਨੂੰ ਤੰਦਰੁਸਤ ਕਰਕੇ ਸ਼ਾਂਤੀ ਅਤੇ ਸਕੂਨ ਪ੍ਰਦਾਨ ਕਰਨਾ ਹੈ ਅਤੇ ਸਫੈਦ ਰੰਗ ਦੇ ਕੋਟ ਸ਼ਾਂਤੀ ਅਤੇ ਸਕੂਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ | ਸਫੈਦ ਕੋਟ ਪਹਿਨਣ ਦੀ ਸ਼ੁਰੂਆਤ ਵੀਹਵੀਂ ਸਦੀ ਵਿਚ ਸ਼ੁਰੂ ਕੀਤੀ ਗਈ ਸੀ | ਉਦੋਂ ਤੋਂ ਹੀ ਡਾਕਟਰੀ ਪੇਸ਼ੇ ਨਾਲ ਜੁੜੇ ਲੋਕ ਇਸ ਦੀ ਵਰਤੋਂ ਕਰਦੇ ਆ ਰਹੇ ਹਨ |

-ਮਲੌਦ (ਲੁਧਿਆਣਾ) |

ਬੁਝਾਰਤਾਂ

1. ਮਿੱਟੀ ਦੇ ਟੱੁਟੇ ਭਾਂਡੇ ਨੂੰ ਠੀਕਰਾ ਕਹਿੰਦੇ ਹਨ | ਹੋਰ ਠੀਕਰਾ ਕਿਸ ਨੂੰ ਕਿਹਾ ਜਾਂਦਾ ਹੈ?
2. ਕੁਰਸੀ 'ਤੇ ਢੋਅ ਲਾ ਕੇ ਬੜੇ ਆਰਾਮ ਨਾਲ ਬੈਠਿਆ ਜਾ ਸਕਦਾ ਹੈ | ਹੋਰ ਕਿਸ ਨੂੰ ਢੋਅ ਕਹਿੰਦੇ ਹਨ?
3. ਇਕ ਤਵੇ 'ਤੇ ਰੋਟੀਆਂ ਪਕਾਈਆਂ ਜਾਂਦੀਆਂ ਹਨ | ਦੂਜਾ ਤਵਾ ਕਿਹੜਾ ਹੁੰਦਾ ਹੈ?
4. ਮੱਝ ਬਹੁਤ ਤਿਹਾਈ (ਪਿਆਸੀ) ਸੀ, ਬਹੁਤ ਪਾਣੀ ਪੀ ਗਈ | ਹੋਰ ਵੀ ਕੋਈ ਤਿਹਾਈ ਹੁੰਦੀ ਹੈ?
5. ਸੰਨ 1957 ਤੋਂ ਪਹਿਲਾਂ ਦੱੁਕੀ ਤੇ ਤਿੱਕੀ ਦੇ ਸਿੱਕੇ (ਪੈਸੇ) ਚਲਦੇ ਸਨ | ਤਿੱਕੀ ਹੋਰ ਕਿਹੜੀ ਹੁੰਦੀ ਹੈ?
6. ਉਹ ਕਿਹੜਾ ਚੋਗਾ ਹੈ, ਜੋ ਚੁਗਿਆ ਨਹੀਂ ਜਾ ਸਕਦਾ?
7. ਭਿੰਦੇ ਕਾ ਫੌਜੀ ਨਾਵਾਂ (ਨਾਉਂ) ਕਟਾ ਕੇ ਘਰ ਆ ਗਿਆ | ਕੀ ਹੋਰ ਕਿਸੇ ਨੂੰ ਵੀ ਨਾਵਾਂ ਕਿਹਾ ਜਾਂਦਾ ਹੈ?
8. ਸੋਨਾ, ਚਾਂਦੀ, ਤਾਂਬਾ, ਜਿਸਤ, ਪਾਰਾ, ਕਲੀ, ਲੋਹਾ ਤੇ ਸਿੱਕਾ ਮਿਲਾ ਕੇ ਬਣੀ ਧਾਤ ਨੂੰ ਕੀ ਕਹਿੰਦੇ ਹਨ?
9. ਗੱਡੀ ਵਿਚ ਕਈ ਸਲੀਪਰ (ਸੌਣ ਵਾਲੇ) ਡੱਬੇ ਹੁੰਦੇ ਹਨ | ਹੋਰ ਸਲੀਪਰ ਕੀ ਹੁੰਦਾ ਹੈ?
10. ਪੰਨਾ ਕਾਗਜ਼ ਦੇ ਸਫੇ ਨੂੰ ਕਹਿੰਦੇ ਹਨ | ਹੋਰ ਪੰਨਾ ਕਿਹੜਾ ਹੁੰਦਾ ਹੈ?
ਉੱਤਰ : (1) ਰੁਪਏ ਦੇ ਸਿੱਕੇ ਨੂੰ , (2) ਸੰਜੋਗ, ਮੌਕਾ ਮੇਲ, (3) ਗੀਤਾਂ ਵਾਲਾ ਤਵਾ ਜੋ ਮਸ਼ੀਨ 'ਤੇ ਚਲਦਾ, (4) ਕਿਸੇ ਚੀਜ਼ ਦਾ ਤੀਜਾ ਹਿੱਸਾ, (5) ਤਾਸ਼ ਦਾ ਪੱਤਾ, (6) ਇਕ ਲੰਬਾ ਸੀਤਿਆ ਕੁੜਤਾ, (7) ਪੈਸਾ ਧੇਲਾ, ਧਨ, (8) ਅਸ਼ਟਧਾਤ, (9) ਔਰਤਾਂ ਲਈ ਬਣੀ ਜੱੁਤੀ, (10) ਇਕ ਕੀਮਤੀ ਪੱਥਰ |

-ਸਰਬਜੀਤ ਸਿੰਘ ਝੱਮਟ,
ਪਿੰਡ ਝੱਮਟ, ਡਾਕ: ਅਯਾਲੀ ਕਲਾਂ, ਲੁਧਿਆਣਾ-142027. ਮੋਬਾ: 94636-00252

ਬਾਲ ਨਾਵਲ-89 : ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਅੰਦਰ ਆ ਜਾਓ', ਹਰੀਸ਼ ਨੇ ਕਿਹਾ |
ਇਕ ਨੌਜਵਾਨ ਲੜਕਾ, ਜਿਸ ਦੀ ਉਮਰ ਤਕਰੀਬਨ ਹਰੀਸ਼ ਜਿੰਨੀ ਹੋਵੇਗੀ, ਅੰਦਰ ਆਇਆ | ਉਹ ਦੋਵੇਂ ਹੱਥ ਜੋੜਦਾ ਹੋਇਆ ਬੋਲਿਆ, 'ਡਾਕਟਰ ਸਾਹਿਬ, ਮੇਰੀ ਮਾਂ ਨੂੰ ਬਚਾ ਲਵੋ | ਇਸ ਦੀ ਪਿਛਲੇ ਕੁਝ ਸਮੇਂ ਤੋਂ ਸਿਹਤ ਇਕਦਮ ਖਰਾਬ ਹੋ ਗਈ ਐ | ਅੰਮਿ੍ਤਸਰ ਕਈ ਡਾਕਟਰਾਂ ਨੂੰ ਦਿਖਾਇਆ ਸੀ ਪਰ ਇਨ੍ਹਾਂ ਨੂੰ ਕੁਝ ਫਰਕ ਨਹੀਂ ਪਿਆ | ਉਥੋਂ ਹਸਪਤਾਲ ਦੇ ਹੀ ਇਕ ਡਾਕਟਰ ਨੇ ਤੁਹਾਡੇ ਕੋਲ ਆਉਣ ਦੀ ਸਲਾਹ ਦਿੱਤੀ | ਸੋ, ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਤੁਹਾਡੇ ਕੋਲ ਲੈ ਕੇ ਆਇਆ ਹਾਂ... |'
ਅੰਮਿ੍ਤਸਰ ਦਾ ਨਾਂਅ ਸੁਣਦੇ ਹੀ ਹਰੀਸ਼ ਚੌਾਕਿਆ ਅਤੇ ਉਸ ਲੜਕੇ ਦੇ ਮੰੂਹ ਵੱਲ ਦੇਖਣ ਲੱਗਾ | ਉਸ ਨੂੰ ਲੜਕੇ ਦੇ ਨਕਸ਼ ਵੀ ਜਾਣੇ-ਪਛਾਣੇ ਲੱਗ ਰਹੇ ਸਨ |
ਲੜਕਾ ਕਹਿ ਰਿਹਾ ਸੀ, 'ਇਕ ਹੋਰ ਬੇਨਤੀ ਕਰਦੀ ਸੀ, ਅਸੀਂ ਬਹੁਤ ਜ਼ਿਆਦਾ ਖਰਚਾ ਵੀ ਨਹੀਂ ਕਰ ਸਕਦੇ | ਤੁਸੀਂ ਆਈ.ਸੀ.ਯੂ. ਤੋਂ ਬਾਅਦ ਮੰਮੀ ਜੀ ਨੂੰ ਕਮਰੇ ਦੀ ਬਜਾਏ ਜੇ ਤੁਹਾਡੇ ਕੋਈ ਵਾਰਡ ਹੋਵੇ ਤਾਂ ਉਥੇ ਭੇਜ ਦੇਣਾ, ਕਿਉਂਕਿ... |' ਹਰੀਸ਼ ਉਸ ਲੜਕੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਬੋਲ ਪਿਆ, 'ਤੰੂ ਫਿਕਰ ਨਾ ਕਰ, ਮੈਂ ਤੇਰੇ ਮੰਮੀ ਜੀ ਦਾ ਪੂਰਾ ਧਿਆਨ ਰੱਖਾਂਗਾ |'
ਲੜਕਾ ਉਸ ਦਾ ਧੰਨਵਾਦ ਕਰਕੇ ਚਲਾ ਗਿਆ ਪਰ ਹਰੀਸ਼ ਉਸ ਲੜਕੇ ਅਤੇ ਉਸ ਦੇ ਮੰਮੀ ਜੀ ਬਾਰੇ ਆਪਣੀ ਯਾਦਦਾਸ਼ਤ ਉੱਪਰ ਪੂਰਾ ਜ਼ੋਰ ਪਾ ਕੇ ਸੋਚਣ ਲੱਗਾ | ਕੁਝ ਦੇਰ ਸੋਚਣ ਤੋਂ ਬਾਅਦ ਉਸ ਦੇ ਦਿਮਾਗ ਵਿਚ ਬਿਮਾਰ ਔਰਤ ਅਤੇ ਉਸ ਦੇ ਲੜਕੇ ਦੇ ਨਕਸ਼ ਉੱਭਰਨ ਲੱਗੇ | ਦੋ-ਚਾਰ ਮਿੰਟਾਂ ਵਿਚ ਹੀ ਉਹ ਨਕਸ਼ ਉਘੜਨੇ ਸ਼ੁਰੂ ਹੋ ਗਏ | ਉਹ ਇਕੋ ਝਟਕੇ ਨਾਲ ਕੁਰਸੀ ਤੋਂ ਉੱਠਿਆ ਅਤੇ ਆਪਣੇ ਕਮਰੇ 'ਚੋਂ ਬਾਹਰ ਨਿਕਲ ਗਿਆ |
ਕਮਰੇ 'ਚੋਂ ਨਿਕਲ ਕੇ ਉਹ ਸਿੱਧਾ ਰਿਸੈਪਸ਼ਨ ਦੇ ਪਿੱਛੇ ਬਣੇ ਦਫ਼ਤਰ ਵਿਚ ਗਿਆ, ਜਿਥੇ ਕੰਪਿਊਟਰ ਵਿਚ ਸਾਰੇ ਮਰੀਜ਼ਾਂ ਦਾ ਰਿਕਾਰਡ ਅਤੇ ਹਿਸਾਬ-ਕਿਤਾਬ ਫੀਡ ਹੋਇਆ ਹੁੰਦਾ ਹੈ | ਉਥੋਂ ਉਸ ਨੇ ਮਾਤਾ ਜੀ ਦਾ ਨਾਂਅ, ਐਡਰੈੱਸ ਅਤੇ ਅਡਵਾਂਸ ਜਮ੍ਹਾਂ ਹੋਏ ਪੈਸਿਆਂ ਦਾ ਪਿੰ੍ਰਟ ਕਢਵਾਇਆ | ਉਸ ਨੇ ਜਦੋਂ ਐਡਰੈੱਸ ਪੜਿ੍ਹਆ ਤਾਂ ਉਸ ਨੂੰ ਸਾਰਾ ਕੁਝ ਯਾਦ ਆ ਗਿਆ | ਕਮਰੇ ਵਿਚ ਬੈਠਿਆਂ, ਜਿਹੜਾ ਉਸ ਦੇ ਦਿਮਾਗ ਵਿਚ ਨਕਸ਼ ਉੱਘੜ ਕੇ ਸਾਹਮਣੇ ਆਏ ਸਨ, ਉਹ ਉਹੋ ਹੀ ਸਨ | ਉਸ ਨੇ ਉਹ ਕਾਗਜ਼ ਤਹਿ ਕਰਕੇ ਆਪਣੀ ਜੇਬ ਵਿਚ ਪਾਇਆ ਅਤੇ ਆਈ.ਸੀ.ਯੂ. ਵੱਲ ਤੁਰ ਪਿਆ |
ਆਈ.ਸੀ.ਯੂ. ਵਿਚ ਪਹੁੰਚ ਕੇ ਉਸ ਨੇ ਆਪਣੇ ਮਰੀਜ਼ ਦਾ ਦੁਬਾਰਾ ਚੰਗੀ ਤਰ੍ਹਾਂ ਮੁਆਇਨਾ ਕੀਤਾ ਅਤੇ ਇਕ ਨਵਾਂ ਟੀਕਾ ਲਿਖਦਿਆਂ ਛੋਟੇ ਡਾਕਟਰ ਅਤੇ ਨਰਸਾਂ ਨੂੰ ਕਿਹਾ, 'ਇਸ ਮਰੀਜ਼ ਦੀ ਕਿਸੇ ਵੀ ਦਵਾਈ ਲਈ ਇਸ ਦੇ ਲੜਕੇ ਨੂੰ ਨਹੀਂ ਕਹਿਣਾ, ਸਗੋਂ ਸਟੋਰ ਤੋਂ ਸਾਰੀਆਂ ਦਵਾਈਆਂ ਮੇਰੇ ਹਿਸਾਬ ਵਿਚ ਆਪ ਲਿਆਉਣੀਆਂ ਹਨ | ਇਹ ਇੰਜੈਕਸ਼ਨ ਹੁਣੇ ਹੀ ਲਿਆ ਕੇ ਲਗਾਓ | ਮੈਂ ਓਨੀ ਦੇਰ ਐਥੇ ਮਰੀਜ਼ ਦੇ ਕੋਲ ਹੀ ਹਾਂ |' ਇਹ ਕਹਿ ਕੇ ਹਰੀਸ਼ ਮਰੀਜ਼ ਦੇ ਕੋਲ ਜਾ ਕੇ ਖਲੋ ਗਿਆ | ਉਹ ਮਰੀਜ਼ ਦੇ ਚਿਹਰੇ ਨੂੰ ਦੇਖਦਾ ਹੋਇਆ ਕਿਸੇ ਅਤੀਤ ਵਿਚ ਗਵਾਚ ਗਿਆ ਲਗਦਾ ਸੀ |
ਸਾਰਾ ਸਟਾਫ ਡਾ: ਹਰੀਸ਼ ਵੱਲ ਦੇਖ ਕੇ ਸੋਚ ਰਿਹਾ ਸੀ ਕਿ ਡਾਕਟਰ ਸਾਹਿਬ, ਇਸ ਮਰੀਜ਼ ਪ੍ਰਤੀ ਐਨੇ ਭਾਵੁਕ ਕਿਉਂ ਹੋ ਰਹੇ ਹੋ?
ਐਨੀ ਦੇਰ ਵਿਚ ਨਰਸ ਟੀਕਾ ਲੈ ਕੇ ਆਈ | ਹਰੀਸ਼ ਨੇ ਕੋਲ ਖਲੋ ਕੇ ਟੀਕਾ ਲਗਵਾਇਆ | ਉਸ ਤੋਂ ਬਾਅਦ ਉਹ ਮਰੀਜ਼ ਦੇ ਮੱਥੇ 'ਤੇ ਹੱਥ ਰੱਖਦਾ ਹੋਇਆ ਬੋਲਿਆ, 'ਮਾਤਾ ਜੀ, ਤੁਸੀਂ ਬਿਲਕੁਲ ਠੀਕ ਥਾਂ 'ਤੇ ਆ ਗਏ ਹੋ, ਹੁਣ ਤੁਸੀਂ ਕੁਝ ਦਿਨਾਂ ਵਿਚ ਹੀ ਤੰਦਰੁਸਤ ਹੋ ਜਾਓਗੇ |'
ਮਾਤਾ ਜੀ ਦੇ ਬੱੁਲ੍ਹ ਫਰਕੇ, ਉਹ ਸ਼ਾਇਦ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਸਨ | ਉਨ੍ਹਾਂ ਨੇ ਕੀ ਕਿਹਾ, ਇਸ ਦਾ ਕਿਸੇ ਨੂੰ ਕੁਝ ਪਤਾ ਨਾ ਲੱਗ ਸਕਿਆ |
ਆਪਣੀ ਤਸੱਲੀ ਤੋਂ ਬਾਅਦ ਹਰੀਸ਼ ਆਈ.ਸੀ.ਯੂ. ਤੋਂ ਬਾਹਰ ਆਇਆ ਤਾਂ ਅੱਗੇ ਮਾਤਾ ਜੀ ਦਾ ਬੇਟਾ ਖੜ੍ਹਾ ਸੀ | ਉਹ ਦੋਵੇਂ ਹੱਥ ਜੋੜ ਕੇ ਆਪਣੀ ਮੰਮੀ ਦਾ ਹਾਲ ਪੱੁਛਣ ਲੱਗਾ | ਹਰੀਸ਼ ਨੇ ਬੜੀ ਅਪਣੱਤ ਨਾਲ ਉਸ ਦੇ ਮੋਢੇ 'ਤੇ ਹੱਥ ਰੱਖਦਿਆਂ ਕਿਹਾ, 'ਉਮੀਦ ਹੈ, ਮੰਮੀ ਜੀ ਨੂੰ ਰਾਤ ਤੱਕ ਕਾਫੀ ਫਰਕ ਪੈ ਜਾਵੇਗਾ | ਉਨ੍ਹਾਂ ਨੂੰ ਹੁਣੇ ਇਕ ਇੰਜੈਕਸ਼ਨ ਦੇ ਕੇ ਆ ਰਿਹਾਂ |'
'ਤੁਹਾਡੀ ਬੜੀ ਮਿਹਰਬਾਨੀ, ਡਾਕਟਰ ਸਾਹਿਬ', ਉਹ ਫਿਰ ਦੋਵੇਂ ਹੱਥ ਜੋੜਦਾ ਹੋਇਆ ਬੋਲਿਆ |
ਹਰੀਸ਼ ਨੇ ਉਸ ਨੂੰ ਪੱੁਛਿਆ, 'ਤੇਰਾ ਨਾਂਅ ਕੀ ਏ?'
'ਮੇਰਾ ਨਾਂਅ ਮਨਜੀਤ ਏ ਜੀ |'
'ਮਨਜੀਤ, ਮੇਰੀਆਂ ਦੋ ਗੱਲਾਂ ਧਿਆਨ ਨਾਲ ਸੁਣੀਂ | ਪਹਿਲੀ ਤਾਂ ਇਹ ਕਿ ਤੰੂ ਮਾਤਾ ਜੀ ਵਲੋਂ ਬੇਫਿਕਰ ਹੋ ਜਾ | ਉਹ ਤੇਰੇ ਹੀ ਨਹੀਂ, ਮੇਰੇ ਵੀ ਮਾਤਾ ਜੀ ਹਨ | ਮੈਨੂੰ ਪੂਰੀ ਉਮੀਦ ਹੈ ਕਿ ਉਹ ਬੜੀ ਜਲਦੀ ਤੰਦਰੁਸਤ ਹੋ ਜਾਣਗੇ |' (ਚਲਦਾ)

-ਮੋਬਾ: 98889-24664

ਬੁਝਾਰਤ-26

ਹਰ ਜੀਵ ਨੂੰ ਜੱਗ ਦਿਖਾਵੇ,
ਪਰ ਨਾ ਕਦੇ ਅਹਿਸਾਨ ਜਿਤਾਵੇ |
ਰੱਬ ਦੇ ਵਾਂਗੰੂ ਪੂਜਣਯੋਗ,
ਆਖਰ ਤੱਕ ਦੇਵੇ ਸਹਿਯੋਗ |
ਭਾਵੇਂ ਰਾਜਾ, ਭਾਵੇਂ ਪਰਜਾ,
ਕੋਈ ਮੋੜ ਨ੍ਹੀਂ ਕਰਦਾ ਕਰਜ਼ਾ |
ਕਿੱਡਾ ਕੋਈ ਲੇਖਕ ਕਹਾਵੇ,
ਉਹਦੀ ਸਿਫ਼ਤ ਲਿਖੀ ਨਾ ਜਾਵੇ |
ਥੋਨੂੰ ਵੀ ਰੱਬ ਦਿੱਤੀ ਸੌਗਾਤ,
ਬੱੁਝੋ ਬੱਚਿਓ ਮੇਰੀ ਇਹ ਬਾਤ |
ਇਹ ਬੁਝਾਰਤ ਬਹੁਤ ਅਸਾਨ,
ਅਸੀਂ ਗਏ ਹਾਂ ਉੱਤਰ ਜਾਣ |
—f—
ਸਭ ਬੱਚਿਆਂ ਨੇ ਕਰਤੀ ਹਾਂ,
ਇਹ ਹੈ ਸਾਡੀ ਪਿਆਰੀ 'ਮਾਂ' |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਬਾਲ ਸਾਹਿਤ

ਬਾਲ-ਭਾਵਨਾਵਾਂ ਦਾ ਗੁਲਦਸਤਾ 'ਤਾਰੇ ਕਰਨ ਇਸ਼ਾਰੇ'
ਸੰਪਰਕ : 95018-77033

ਸਰਕਾਰੀ ਸੀਨੀਅਰ ਸੈਕਡਰੀ ਸਕੂਲ ਕੁਲਰੀਆਂ ਜ਼ਿਲ੍ਹਾ ਮਾਨਸਾ ਦੇ ਸਿਰਜਣਸ਼ੀਲ ਵਿਦਿਆਰਥੀਆਂ ਦੀਆਂ ਬਹੁਭਾਂਤੀ ਲਿਖਤਾਂ ਅਤੇ ਚਿੱਤਰਾਂ ਨੂੰ ਪੁਸਤਕ 'ਤਾਰੇ ਕਰਨ ਇਸ਼ਾਰੇ' ਵਿਚ ਸੰਪਾਦਿਤ ਕੀਤਾ ਗਿਆ ਹੈ | ਇਸ ਪੁਸਤਕ ਦੀ ਵਿਦਿਆਰਥਣ ਸੰਪਾਦਕ ਨੇਹਾ ਕੁਮਾਰੀ (ਜਮਾਤ ਗਿਆਰ੍ਹਵੀਂ) ਹੈ ਅਤੇ ਇਸ ਨੂੰ ਸਾਂਝੇ ਤੌਰ 'ਤੇ ਜਗਦੀਸ਼ ਰਾਏ ਕੁਲਰੀਆਂ ਅਤੇ ਕੇਵਲ ਸਿੰਘ ਦੁਆਰਾ ਸੰਪਾਦਿਤ ਕੀਤਾ ਗਿਆ ਹੈ | ਇਸ ਪੁਸਤਕ ਨੂੰ ਕਵਿਤਾਵਾਂ, ਕਹਾਣੀਆਂ, ਲੇਖਾਂ, ਪੁਸਤਕ ਪੜਚੋਲ ਅਤੇ ਸਫ਼ਰਨਾਮਾ ਆਦਿ ਹਿੱਸਿਆਂ ਵਿਚ ਤਕਸੀਮ ਕੀਤਾ ਗਿਆ ਹੈ | ਇਨ੍ਹਾਂ ਰਚਨਾਵਾਂ ਵਿਚ ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੰਨ-ਸੁਵੰਨੇ ਰਿਸ਼ਤੇ-ਨਾਤਿਆਂ, ਰੁੱਖਾਂ, ਵੇਲ-ਬੂਟਿਆਂ, ਫ਼ਲਾਂ-ਫੁੱਲਾਂ, ਦੇਸ਼-ਭਗਤੀ, ਸੰਘਰਸ਼, ਪੁਸਤਕਾਂ, ਸਫ਼ਾਈ, ਲਾਇਬ੍ਰੇਰੀ, ਸਮੇਂ ਅਤੇ ਵਾਤਾਵਰਨ ਦਾ ਮਹੱਤਵ ਦਰਸਾਉਣ ਦੇ ਨਾਲ-ਨਾਲ ਗਰਮੀ-ਸਰਦੀ, ਸ਼ੁੱਭ ਅਵਸਰਾਂ ਅਤੇ ਜੀਵਨ ਮੁੱਲਾਂ ਨਾਲ ਜੁੜੀਆਂ ਹੋਈਆਂ ਕਦਰਾਂ-ਕੀਮਤਾਂ ਸੰਬੰਧੀ ਨਿੱਕੀਆਂ-ਨਿੱਕੀਆਂ ਰਚਨਾਵਾਂ ਲਿਖ ਕੇ ਆਪਣੇ ਕੋਮਲ ਉਦਗਾਰਾਂ ਨੂੰ ਪ੍ਰਗਟਾਇਆ ਹੈ | ਇਨ੍ਹਾਂ ਰਚਨਾਵਾਂ ਨੂੰ ਪੜ੍ਹਨ ਉਪਰੰਤ ਅਨੁਭਵ ਹੁੰਦਾ ਹੈ ਕਿ ਇਨ੍ਹਾਂ ਵਿਦਿਆਰਥੀ ਲੇਖਕਾਂ ਅਤੇ ਚਿੱਤਰਕਾਰਾਂ ਕੋਲ ਸਿਰਜਣਾ ਦੀ ਅਸੀਮ ਪੂੰਜੀ ਹੈ | ਜੇਕਰ ਹਰ ਵਿਦਿਆਰਥੀ ਨੂੰ ਅਜਿਹੇ ਖੁੱਲ੍ਹੇ-ਡੁੱਲ੍ਹੇ ਅਵਸਰ ਮਿਲ ਸਕਣ ਤਾਂ ਉਹ ਆਪਣੀ ਪ੍ਰਤਿਭਾ ਨੂੰ ਹੋਰ ਉਸਾਰੂ ਅਤੇ ਚੰਗੇਰੇ ਢੰਗ ਨਾਲ ਨਿਖਾਰ ਸਕਦੇ ਹਨ | ਚੰਗਾ ਹੁੰਦਾ ਜੇਕਰ ਵਿਦਿਆਰਥੀ ਲੇਖਕਾਂ ਅਤੇ ਚਿੱਤਰਕਾਰਾਂ ਦੀਆਂ ਰਚਨਾਵਾਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਛਾਪੀਆਂ ਜਾਂਦੀਆਂ | ਕੁੱਲ ਮਿਲਾ ਕੇ ਇਹ ਪੁਸਤਕ ਬਾਲ ਪਾਠਕਾਂ ਦੇ ਮਨਾਂ ਵਿਚ ਪੜ੍ਹਨ ਪ੍ਰਤੀ ਜਿਗਿਆਸਾ ਪੈਦਾ ਕਰਦੀ ਹੈ | ਇਸ ਪੁਸਤਕ ਦੀ ਕੀਮਤ 90 ਰੁਪਏ ਪ੍ਰਤੀ ਹੈ ਅਤੇ ਪੰਨੇ 75 ਹਨ | ਇਹ ਪੁਸਤਕ ਸੰਗਮ ਪਬਲੀਕੇਸ਼ਨਜ਼, ਸਮਾਣਾ ਵਲੋਂ ਛਾਪੀ ਗਈ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਬਾਲ ਗੀਤ: ਪ੍ਰਦੇਸੀ ਵੀਰਾ

ਤੇਰੇ ਬਿਨਾਂ ਦਿਲ ਨਹੀਂ ਲਗਦਾ,
ਆ ਜਾ ਮੇਰਿਆ ਵੀਰਾ |
ਦਿਨ ਵੀ ਵਰਿ੍ਹਆਂ ਵਰਗੇ ਲਗਦੇ,
ਤੰੂ ਕਦੋਂ ਆਵੇਂਗਾ ਵੀਰਾ |
ਤੇਰੇ ਬਾਝੋਂ ਘਰ ਦਾ ਵਿਹੜਾ,
ਹੋ ਗਿਆ ਸੁੰਨ-ਮ-ਸੁੰਨਾ |
ਮਾਂ ਵਿਚਾਰੀ ਰੋਂਦੀ ਰਹਿੰਦੀ,
ਤੇਰੀ ਯਾਦ 'ਚ ਲੰਘਾਵੇ ਵੇਲਾ |
ਵੀਰਾ ਤੰੂ ਜਦ ਘਰ ਸੀ ਹੁੰਦਾ,
ਖਿੜਦਾ ਚਾਰ-ਚੁਫ਼ੇਰਾ |
ਪੰਛੀ ਵੀ ਸ਼ਾਮੀ ਘਰ ਮੁੜ ਆਉਂਦੇ,
ਪਰ ਤੰੂ ਕਿਉਂ ਨਾ ਆਵੇ ਵੀਰਾ |

-ਰੀਤੂ ਨਾਗੀ,
ਮਹਾਂਵੀਰ ਇੰਸਟੀਚਿਊਟ, ਈਸ਼ਵਰ ਨਗਰ, ਨੇੜੇ ਸਰਕਾਰੀ ਟਿਊਬਵੈੱਲ, ਕਾਲਾ ਸੰਘਾ ਰੋਡ, ਜਲੰਧਰ |

ਚੁਟਕਲੇ

• ਪਤਨੀ (ਪਤੀ ਨੂੰ )-ਮੈਂ ਕਿਹਾ ਜੀ ਕਸ਼ਮੀਰ ਜਾਣ ਲਈ ਕਿਰਾਇਆ ਜਮ੍ਹਾਂ ਕਰ ਲਿਆ?
ਪਤੀ-ਹਾਂ ਕਰ ਲਿਆ |
ਪਤਨੀ-ਤਾਂ ਫੇਰ ਆਪਾਂ ਕਦੋਂ ਜਾਵਾਂਗੇ ਕਸ਼ਮੀਰ?
ਪਤੀ-ਜਦ ਕਸ਼ਮੀਰ ਤੋਂ ਵਾਪਸ ਆਉਣ ਲਈ ਕਿਰਾਏ ਦੇ ਪੈਸੇ ਜਮ੍ਹਾਂ ਹੋ ਗਏ |
• ਇਕ ਸ਼ਰਾਬੀ ਨੂੰ ਨਸ਼ੇ ਵਿਚ ਧੁੱਤ ਦੇਖ ਕੇ ਸਿਪਾਹੀ ਫੜ ਕੇ ਥਾਣੇ ਲੈ ਗਿਆ ਤੇ ਥਾਣੇਦਾਰ ਅੱਗੇ ਪੇਸ਼ ਕਰ ਦਿੱਤਾ | ਥਾਣੇਦਾਰ ਦੇ ਪੁੱਛਣ ਤੋਂ ਪਹਿਲਾਂ ਹੀ ਸ਼ਰਾਬੀ ਬੋਲਿਆ-
'ਮੈਨੂੰ ਇੱਥੇ ਕਿਉਂ ਲਿਆਂਦਾ ਐ?'
ਥਾਣੇਦਾਰ ਨੇ ਰੋਹਬ ਨਾਲ ਕਿਹਾ-'ਸ਼ਰਾਬ ਪੀਣ ਕਰਕੇ |'
ਸ਼ਰਾਬੀ ਫਟਾਫਟ ਕੁਰਸੀ 'ਤੇ ਬੈਠ ਗਿਆ ਤੇ ਬੋਲਿਆ, 'ਫਿਰ ਲਿਆਓ ਦੇਰ ਕਿਉਂ ਕਰਦੇ ਹੋ?'

-ਮਨਜੀਤ ਪਿਉਰੀ,
ਗਿੱਦੜਬਾਹਾ |

ਬਾਲ ਕਵਿਤਾ: ਸਰਦੀ

ਗਰਮੀ ਮੱੁਕੀ ਆ ਗਈ ਸਰਦੀ,
ਕੱਢ ਲਓ ਬੱਚਿਓ ਮੋਟੀ ਵਰਦੀ |
ਤੁਸੀਂ ਨਾ ਕੋਈ ਅਣਗਹਿਲੀ ਕਰਨੀ,
ਮਹਿੰਗੀ ਪੈ ਜਾਊ ਗ਼ਲਤੀ ਕਰਨੀ |
ਉੱਪਰੋਂ ਸਮਾਂ ਪੇਪਰਾਂ ਦਾ ਆਇਆ,
ਪਾਸ ਹੋਣ ਦਾ ਸੁਨੇਹਾ ਲਿਆਇਆ |
ਵਿਚ ਰਜਾਈ ਬਹਿ ਕੇ ਪੜਿ੍ਹਓ,
ਸਮਾਂ ਨਾ ਭੋਰਾ ਬਰਬਾਦ ਕਰਿਓ |
ਮੋਬਾਈਲ ਉੱਤੋਂ ਧਿਆਨ ਹਟਾ ਕੇ,
ਪੜਿ੍ਹਓ ਪੱੁਤਰੋ ਮਨ-ਚਿੱਤ ਲਾ ਕੇ |
ਪਹਿਰਾਵੇ ਦੇ ਨਾਲ ਬਦਲਿਓ ਖਾਣਾ,
ਗੌਰ ਨਾਲ ਕਰਿਓ ਆਉਣਾ-ਜਾਣਾ |
ਕਾਜੂ, ਬਦਾਮ, ਅਖਰੋਟ ਵੀ ਖਾਇਓ,
ਮੱਝ ਦੇ ਦੱੁਧ ਦਾ ਖੋਆ ਬਣਾਇਓ |
ਨਾ ਸਿਰ-ਪੈਰਾਂ ਤੋਂ ਰਹਿਣਾ ਨੰਗੇ,
ਥੋਡੀਆਂ ਦੁਆਵਾਂ ਹਰ ਕੋਈ ਮੰਗੇ |
'ਤਰਸੇਮ ਸਰ' ਦੀ ਹੈ ਅਰਦਾਸ,
ਸਰਦੀ ਵਿਚੋਂ ਹੋ ਜਾਓਾ ਪਾਸ |

-ਤਰਸੇਮ ਲੰਡੇ,
ਪਿੰਡ ਲੰਡੇ (ਮੋਗਾ) | ਮੋਬਾ: 99145-86784





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX