ਸਮਾਜ ਵਿਚ ਵਿਰਲੇ ਇਨਸਾਨ ਹੁੰਦੇ ਹਨ, ਜੋ ਸਮੁੱਚੀ ਲੋਕਾਈ ਦੇ ਦਰਦਾਂ ਨੂੰ ਆਪਣੇ ਸੀਨੇ ਵਿਚ ਜਜ਼ਬ ਕਰਨ ਦੀ ਸਮਰੱਥਾ ਰੱਖਦੇ ਹਨ। ਅਜਿਹਾ ਹੀ ਇਕ ਮਹਾਂ ਮਨੁੱਖ ਹੈ ਸੂੁਬਾ ਕਰਨਾਟਕ ਦੇ ਬੈਂਗਲੁਰੂ ਸ਼ਹਿਰ ਦੇ ਨੇੜੇ ਪੈਂਦੇੇ ਪਿੰਡ ਚਿਕਤਕੂਪਤੀ ਵਿਚ ਜੰਮਿਆ ਮਹਾਂਦੇਵ ਰੈਡੀ, ਜਿਸ ਨੇ ਸਿੱਖ ਧਰਮ ਦੇ ਕੁਰਬਾਨੀਆਂ ਭਰਪੂਰ ਇਤਿਹਾਸ ਦੇ ਜਜ਼ਬਿਆਂ ਨੂੰ ਸੀਨੇ ਅੰਦਰ ਸਮੋ ਕਿ 1975 ਨੂੰ ਬੈਂਗਲੁਰੂ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਅੰਮ੍ਰਿਤਪਾਨ ਕੀਤਾ ਅਤੇ ਅਮਨਦੀਪ ਸਿੰਘ ਖ਼ਾਲਸਾ ਬਣ ਗਿਆ। ਇਕ ਦਿਨ ਭਾਈ ਖ਼ਾਲਸਾ ਦੇ ਕਿਸੇ ਨਜ਼ਦੀਕੀ ਦੀ ਜ਼ਿਆਦਾ ਨਸ਼ਾ ਲੈਣ ਕਾਰਨ ਮੌਤ ਹੋ ਗਈ। ਇਹ ਸਦਮਾ ਉਸ ਲਈ ਨਾ-ਬਰਦਾਸ਼ਤਯੋਗ ਹੋ ਨਿਬੜਿਆ। ਮਨ ਨੂੰ ਐਸੀ ਡੂੰਘੀ ਸੱਟ ਲੱਗੀ ਕਿ ਭਾਈ ਖ਼ਾਲਸਾ ਨੇ ਆਪਣਾ ਘਰ-ਬਾਰ, ਸ਼ਹਿਰ ਤੇ ਇਥੋਂ ਤੱਕ ਕਿ ਪਰਿਵਾਰ ਨੂੰ ਤਿਆਗ ਆਪਣੇ-ਆਪ ਨੂੰ ਸਿਰਫ ਤੇ ਸਿਰਫ ਸਮਾਜ ਦੀ ਸੇਵਾ ਲਈ ਤਿਆਰ ਕੀਤਾ। ਸਿੱਖੀ ਦਾ ਪ੍ਰਚਾਰ ਤੇ ਨਸ਼ਿਆਂ ਨਾਲ ਲਿਪਤ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਸੰਨ 2008 ਨੂੰ 1 ਜਨਵਰੀ ਵਾਲੇ ਦਿਨ ਭਾਈ ਅਮਨਦੀਪ ਸਿੰਘ ਖ਼ਾਲਸਾ ਵਿਸ਼ਵ ਸ਼ਾਂਤੀ ਅਤੇ ਨਸ਼ਿਆਂ ਖਿਲਾਫ ਜਾਗਰੂਕਤਾ ਦਾ ...
ਇਹ ਕੋਈ ਅਤਿਕਥਨੀ ਨਹੀਂ ਕਿ ਸਾਡਾ ਦੇਸ਼ ਸਮੱਸਿਆਵਾਂ ਦੇ ਟਿੱਲੇ ਉੱਪਰ ਹੈ ਅਤੇ ਇਨ੍ਹਾਂ ਸਮੱਸਿਆਵਾਂ ਵਿਚੋਂ ਇਕ ਭਖਦੀ ਸਮੱਸਿਆ ਹੈ ਭਿਖਾਰੀ ਜਾਂ ਭੀਖ ਮੰਗਣਾ। ਪਿੰਡਾਂ-ਸ਼ਹਿਰਾਂ ਦੇ ਗਲੀ-ਮੁਹੱਲਿਆਂ, ਧਾਰਮਿਕ ਸਥਾਨਾਂ, ਮੇਲਿਆਂ, ਬੱਸ ਅੱਡਿਆਂ, ਬੱਤੀਆਂ-ਚੌਕਾਂ, ਭੀੜ ਵਾਲੇ ਸਥਾਨਾਂ, ਰੇਲਵੇ ਸਟੇਸ਼ਨਾਂ, ਰੇਲ ਗੱਡੀਆਂ ਅਤੇ ਹੋਰ ਜਿੱਥੇ ਲੋਕਾਂ ਦਾ ਆਉਣ-ਜਾਣ ਵੱਧ ਹੋਵੇ, ਭੀਖ ਮੰਗਣ ਵਾਲੇ ਆਮ ਵੇਖੇ ਜਾਂਦੇ ਹਨ ਅਤੇ ਲੋਕ ਤਰਸ ਦੇ ਆਧਾਰ 'ਤੇ ਭੀਖ ਦੇ ਦਿੰਦੇ ਹਨ। ਦਿਨ-ਬ-ਦਿਨ ਭਿਖਾਰੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਭੀਖ ਮੰਗਣ ਪਿੱਛੇ ਮਜਬੂਰੀ ਜਾਂ ਪੇਸ਼ਾ ਕੁਝ ਵੀ ਕਾਰਨ ਹੋ ਸਕਦਾ ਹੈ। 16 ਮਈ 2018 ਨੂੰ ਭੀਖ ਮੰਗਣ ਨੂੰ ਅਪਰਾਧ ਦੇ ਦਾਇਰੇ ਤੋਂ ਬਾਹਰ ਕੱਢਣ ਸੰਬੰਧੀ ਜਨਹਿੱਤ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈਕੋਰਟ ਨੇ ਇਕ ਅਹਿਮ ਟਿੱਪਣੀ ਵਿਚ ਕਿਹਾ ਕਿ ਜੇਕਰ ਸਰਕਾਰ ਲੋਕਾਂ ਨੂੰ ਨੌਕਰੀ ਅਤੇ ਖਾਣਾ ਨਹੀਂ ਦੇ ਸਕਦੀ ਤਾਂ ਉਨ੍ਹਾਂ ਦਾ ਭੀਖ ਮੰਗਣਾ ਅਪਰਾਧ ਨਹੀਂ ਹੈ। ਉੱਚ ਅਦਾਲਤ ਦੀ ਇਹ ਟਿੱਪਣੀ ਸਰਕਾਰਾਂ ਦੀ ਸੰਬੰਧਤ ਸਮੱਸਿਆ ਨੂੰ ਨਜਿੱਠਣ ਸੰਬੰਧੀ ਨੀਤੀਆਂ ਦੀ ਅਸਫ਼ਲਤਾ ...
ਕਦੇ ਉਹ ਸਮਾਂ ਸੀ ਜਦੋਂ ਲੋਕੀਂ ਪੈਦਲ ਸਫਰ ਕਰਦੇ ਸਨ। ਹੌਲੀ-ਹੌਲੀ ਸਮਾਂ ਬਦਲਿਆ ਫਿਰ ਊਠਾਂ-ਘੋੜਿਆਂ ਨੂੰ ਸਫ਼ਰ ਕਰਨ ਲਈ ਵਰਤਿਆ ਜਾਣ ਲੱਗਿਆ। ਫਿਰ ਮਨੁੱਖ ਨੇ ਆਪਣੀ ਸੂਝ-ਬੂਝ ਦੇ ਨਾਲ ਪਹੀਏ ਦੀ ਖੋਜ ਕੀਤੀ ਤੇ ਪਹੀਆ ਗੱਡੀਆਂ ਹੋਂਦ ਵਿਚ ਆਈਆਂ। ਸਫ਼ਰ ਲਈ ਤਾਂਗਿਆਂ ਤੇ ਗੱਡਿਆਂ ਦੀ ਈਜਾਦ ਹੋਈ। ਫਿਰ ਪੈਟਰੋਲ ਤੇ ਡੀਜ਼ਲ ਵਾਲੀਆਂ ਬੱਸਾਂ, ਕਾਰਾਂ, ਮੋਟਰ-ਸਾਈਕਲ, ਸਕੂਟਰ, ਰੇਲ ਗੱਡੀਆਂ ਆਦਿ ਤਕਨੀਕੀ ਵਾਹਨ ਹੋਂਦ ਵਿਚ ਆ ਗਏ। ਵਿਗਿਆਨ ਦੀਆਂ ਨਵੀਆਂ ਖੋਜਾਂ ਨੇ ਆਵਾਜਾਈ ਦੇ ਵਿਚ ਭਾਰੀ ਇਨਕਲਾਬ ਲੈ ਆਂਦਾ। ਇਸ ਨਾਲ ਹੀ ਤਾਂਗਿਆ ਤੇ ਬੈਲ ਗੱਡੀਆਂ ਆਦਿ ਆਵਾਜਾਈ ਦੇ ਸਾਧਨਾਂ ਦੀ ਲੋੜ ਘਟਦੀ ਗਈ। ਪਰ ਸਾਈਕਲ ਅੱਜ ਵੀ ਅਜਿਹੀ ਸਵਾਰੀ ਹੈ, ਜੋ ਸਾਡੇ ਵਿਰਸੇ ਨਾਲ ਸਬੰਧਿਤ ਵੀ ਹੈ ਅਤੇ ਅੱਜ ਵੀ ਲੋਕਾਂ ਦੀ ਅਸਵਾਰੀ ਹੈ। ਅੱਜਕੱਲ੍ਹ ਸੜਕਾਂ ਉੱਤੇ ਹਜ਼ਾਰਾਂ ਸਕੂਟਰ, ਮੋਟਰਸਾਈਕਲ, ਕਾਰਾਂ, ਬੱਸਾਂ, ਟਰੱਕ ਆਦਿ ਚੱਲ ਰਹੇ ਹਨ। ਇਨ੍ਹਾਂ ਨੂੰ ਸੜਕਾਂ 'ਤੇ ਚਲਾਉਣ ਲਈ ਲੋਕਾਂ ਨੂੰ ਸੜਕੀ ਟੈਕਸ ਦੇ ਰੂਪ ਵਿਚ ਕੁਝ ਰੁਪਏ ਸਰਕਾਰ ਨੂੰ ਦੇਣੇ ਪੈਂਦੇ ਹਨ। ਜਿਸ ਨਾਲ ਸਰਕਾਰ ਸੜਕਾਂ ਦੀ ਦੇਖ-ਰੇਖ ਕਰਦੀ ਹੈ ਤੇ ਮੁਰੰਮਤ ...
ਬਿਨਾਂ ਕਿਸੇ ਆਰਥਿਕ ਸਹਾਇਤਾ ਤੋਂ ਸਰਕਾਰ ਵਲੋਂ ਪੰਜਾਬ 'ਚ ਪ੍ਰਦੂਸ਼ਣ ਵਧਣ ਕਰਕੇ ਸਾਰਿਆਂ ਭੱਠਿਆਂ ਨੂੰ ਹਾਈ ਡਰਾਫ਼ਟ ਭੱਠੇ ਬਣਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਜਿਸ ਦਾ ਸਮਾਂ 31 ਮਾਰਚ, 2019 ਰੱਖਿਆ ਗਿਆ ਹੈ। ਪੰਜਾਬ ਦੇ ਨਾਲ ਲਗਦੇ ਸੂਬਿਆਂ 'ਚ ਪਿਛਲੇ ਸਾਲਾਂ ਦੌਰਾਨ ਪ੍ਰਦੂਸ਼ਣ ਇਕ ਬਹੁਤ ਵੱਡੀ ਸਮੱਸਿਆ ਰਹੀ ਹੈ, ਜਿਸ ਕਰਕੇ ਸਰਕਾਰ ਵਲੋਂ ਵਾਤਾਵਰਨ 'ਚ ਪ੍ਰਦੂਸ਼ਣ ਫੈਲਾ ਰਹੇ ਇਨ੍ਹਾਂ ਭੱਠਿਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਗੱਲ ਆਖੀ ਗਈ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਪ੍ਰਦੂਸ਼ਣ ਦੀ ਸਮੱਸਿਆ ਤੋਂ ਬਚਿਆ ਜਾ ਸਕੇ। ਪਰ ਇੱਥੇ ਦੱਸਣਯੋਗ ਹੈ ਕਿ ਹਾਈ ਡਰਾਫ਼ਟ ਭੱਠੇ ਬਣਾਉਣ 'ਤੇ ਹਰੇਕ ਭੱਠਾ ਮਾਲਕ ਨੂੰ 40 ਲੱਖ ਰੁਪਏ ਖਰਚਣੇ ਪੈਣਗੇ, ਜੋ ਕਿ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਇਸ ਸਕੀਮ ਤਹਿਤ ਹਰ ਭੱਠਾ ਮਾਲਕ ਨੂੰ ਤਿੰਨ ਫੇਜ਼ ਬਿਜਲੀ ਕੁਨੈਕਸ਼ਨ ਤੇ ਹੋਰ ਬਹੁਤ ਸਾਰੇ ਖਰਚੇ ਕਰਨੇ ਪੈਣਗੇ। ਭਾਵੇਂ ਪੰਜਾਬ ਅੰਦਰ ਕੁਝ ਭੱਠਾ ਮਾਲਕਾਂ ਨੇ ਇਹ ਤਕਨੀਕ ਅਪਣਾ ਲਈ ਹੈ ਪਰ ਇਸ ਸਮੇਂ ਬਹੁਤ ਸਾਰੇ ਭੱਠਾ ਮਾਲਕ ਸਰਕਾਰ ਦੇ ਇਸ ਫ਼ੈਸਲੇ ਤੋਂ ਪ੍ਰੇਸ਼ਾਨ ਹਨ ਤੇ ਉਹ ਇਸ ਤਕਨੀਕ ਨੂੰ ਅਪਣਾਉਣ ਤੋਂ ਆਨਾਕਾਨੀ ਕਰ ਰਹੇ ...
ਮਿਲਾਵਟਖੋਰੀ ਦੇ ਅਨੇਕਾਂ ਰੂਪ ਪ੍ਰਚਿੱਲਤ ਹਨ, ਜਿਵੇਂ ਘਟੀਆ ਵਸਤੂ ਨੂੰ ਵਧੀਆ ਵਸਤੂ ਦੇ ਮੁੱਲ ਵੇਚਣਾ, ਮਾਪ-ਤੋਲ ਵਿਚ ਹੇਰਾਫੇਰੀ ਕਰਨੀ ਆਦਿ। ਪਰ ਅੱਜ ਇਸ ਦਾ ਰੂਪ ਸਭ ਤੋਂ ਭਿਆਨਕ ਤੇ ਖਤਰਨਾਕ ਹੱਦ ਤੱਕ ਪਹੁੰਚ ਚੁੱਕਾ ਹੈ। ਤਿਉਹਾਰਾਂ ਮੌਕੇ ਸ਼ੁੱਧ ਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਦੀ ਉਪਲੱਬਧਤਾ ਬੇਹੱਦ ਮੁਸ਼ਕਲ ਬਣ ਜਾਂਦੀ ਹੈ। ਇਸ ਮੌਕੇ ਕੁਇੰਟਲਾਂ ਦੇ ਹਿਸਾਬ ਨਾਲ ਰਸਾਇਣਾਂ ਨਾਲ ਤਿਆਰ ਦੁੱਧ, ਪਨੀਰ, ਖੋਆ ਤੇ ਬਰਫ਼ੀ ਆਦਿ ਬਣਾ ਕੇ ਉਨ੍ਹਾਂ ਨੂੰ ਸ਼ੀਸ਼ੇ ਦੇ ਚਮਕਦੇ ਸ਼ੋ-ਕੇਸਾਂ ਵਿਚ ਸਜਾ ਕੇ ਮੋਟੀ ਕਮਾਈ ਕੀਤੀ ਜਾਂਦੀ ਹੈ। ਮੇਲਿਆਂ ਦੌਰਾਨ ਵੀ ਰੰਗ-ਬਰੰਗੀਆਂ ਮਿਠਾਈਆਂ ਦੇ ਨਾਂਅ 'ਤੇ ਸ਼ਰੇਆਮ ਜ਼ਹਿਰ ਵੇਚਿਆ ਜਾਂਦਾ ਹੈ। ਇਸ ਤੋਂ ਇਲਾਵਾ ਨਿੱਜੀ ਸਫ਼ਾਈ ਅਤੇ ਕੰਮਕਾਰ ਵਾਲੀ ਥਾਂ ਦੀ ਸਫ਼ਾਈ ਦਾ ਵੀ ਕੋਈ ਧਿਆਨ ਨਹੀਂ ਰੱਖਿਆ ਜਾਂਦਾ, ਪਰ ਆਮ ਲੋਕਾਂ ਦੀ ਸਿਹਤ ਦੀ ਚਿੰਤਾ ਕੌਣ ਕਰਦਾ ਹੈ? ਭਾਵੇਂ ਸਿਹਤ ਵਿਭਾਗ ਵਲੋਂ ਫੂਡ ਸੇਫਟੀ ਦਸਤੇ ਬਣਾ ਕੇ ਚੈਕਿੰਗ ਵੀ ਕੀਤੀ ਜਾਂਦੀ ਹੈ ਪਰ ਇਹ ਦਸਤੇ ਵੀ ਮਿਲਾਵਟਖੋਰੀ ਨੂੰ ਰੋਕਣ ਵਿਚ ਬੇਵੱਸ ਨਜ਼ਰ ਆਉਂਦੇ ਹਨ, ਕਿਉਂਕਿ ਵਿਭਾਗ ਕੋਲ ਅਮਲੇ-ਫੈਲੇ ਦੀ ...
ਪੰਜਾਬ ਸਰਕਾਰ ਵਲੋਂ ਆ ਰਹੀਆਂ ਪੰਚਾਇਤੀ ਚੋਣਾਂ ਵਿਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਜੋ ਔਰਤ ਦੇ ਮਾਣ-ਸਨਮਾਨ, ਬਰਾਬਰਤਾ ਲਈ ਇਕ ਠੋਸ ਕਦਮ ਕਿਹਾ ਜਾ ਸਕਦਾ ਹੈ। ਪਰ ਕੀ ਜ਼ਮੀਨੀ ਪੱਧਰ 'ਤੇ ਇਸ ਕਦਮ ਦਾ ਫਾਇਦਾ ਔਰਤ ਨੂੰ ਹੀ ਹੋਵੇਗਾ? ਕੀ ਔਰਤ ਆਪਣੀ ਗੁਲਾਮੀ, ਬੇਵਸੀ ਨੂੰ ਤਿਆਗ ਸਕੇਗੀ? ਕੀ ਔਰਤ ਵੀ ਮਰਦ ਵਾਂਗ ਕੋਟ ਕਚਹਿਰੀ, ਸੱਥਾਂ ਵਿਚ ਖੜ੍ਹ ਕੇ ਪਿੰਡ ਦੇ ਮਸਲੇ ਜਾਂ ਝਗੜਿਆਂ ਨੂੰ ਨਿਬੇੜ ਸਕੇਗੀ? ਇਹੋ ਜਿਹੇ ਬਹੁਤ ਸਵਾਲ ਨੇ ਜੋ ਔਰਤ ਦੀ ਆਜ਼ਾਦੀ ਉੱਪਰ ਸਵਾਲ ਖੜ੍ਹੇ ਕਰਦੇ ਹਨ। ਪਹਿਲਾਂ ਹੋਈਆਂ ਚੋਣਾਂ ਵਿਚ ਸਰਪੰਚੀ ਦੀਆਂ ਚੋਣਾਂ ਜਿੱਤਣ ਵਾਲੀਆਂ ਪੰਚ-ਸਰਪੰਚ ਔਰਤਾਂ ਚਾਰਦੀਵਾਰੀ ਵਿਚ ਕਾਗਜ਼ਾਂ ਜਾਂ ਪੰਚਾਇਤੀ ਮਤਿਆਂ ਉੱਪਰ ਅੰਗੂਠਾ-ਹਸਤਾਖਰ ਕਰਨ ਤੱਕ ਹੀ ਸੀਮਤ ਰਹੀਆਂ ਹਨ। ਇੱਕਾ-ਦੁੱਕਾ ਪਿੰਡ ਹੋਣਗੇ, ਜਿਥੇ ਔਰਤ ਨੇ ਆਜ਼ਾਦ ਸੋਚ ਅਨੁਸਾਰ ਪੰਚੀ-ਸਰਪੰਚੀ ਕੀਤੀ ਹੋਵੇ। ਭਾਵੇਂ ਔਰਤ ਅੱਜ ਹਰ ਇਕ ਅਹੁਦੇ 'ਤੇ ਮੌਜੂਦ ਹੈ ਪਰ ਪਿੰਡ ਪੱਧਰ 'ਤੇ ਉਹ ਅੱਜ ਵੀ ਗੁਲਾਮ ਹੀ ਹੈ। ਜਿਹੜੇ ਪਿੰਡ ਵਾਸੀ ਆਪਣੀ ਧੀ ਨੂੰ ਕਾਲਜ ਦੀ ਬੱਸ ਚੜ੍ਹਾਉਣ ਵੇਲੇ ਨਾਲ ਜਾਂਦੇ ...
ਭਾਰਤ ਵਿਚ ਲਾਗੂ ਕੀਤੇ ਗਏ ਲੋਕਤੰਤਰ ਦਾ ਅੱਜ ਦਾ ਸਰੂਪ ਇਸ ਪਰਿਭਾਸ਼ਾ ਤੋਂ ਕੋਹਾਂ ਦੂਰ ਹੋ ਗਿਆ ਜਾਪਦਾ ਹੈ। ਦੇਸ਼ ਦੇ ਸਿਆਸੀ ਨੇਤਾਵਾਂ ਨੇ ਇਸ ਦੇ ਢਾਂਚੇ ਨੂੰ ਸਿਆਸਤ ਪੱਖੀ ਰੂਪ ਵਿਚ ਢਾਲਦਿਆਂ ਇਸ ਦਾ ਚਿਹਰਾ ਹੀ ਵਿਗਾੜ ਦਿੱਤਾ ਹੈ। ਇਸ ਨੂੰ ਏਨਾ ਤੋੜ-ਮਰੋੜ ਲੈਣ ਤੋਂ ਬਾਅਦ ਇਸ ਦਾ ਕੇਂਦਰ-ਬਿੰਦੂ ਹੁਣ ਲੋਕ ਨਹੀਂ ਰਹੇ, ਬਲਕਿ ਇਹ ਸਿਆਸਤ ਦੇ ਧੁਰੇ ਦੁਆਲੇ ਘੁੰਮ ਰਿਹਾ ਹੈ। ਅੱਜ ਭਾਰਤੀ ਲੋਕਤੰਤਰ ਸਿਆਸਤ ਦਾ, ਸਿਆਸਤ ਦੁਆਰਾ ਅਤੇ ਸਿਆਸਤ ਲਈ ਕੰਮ ਕਰ ਰਿਹਾ ਹੈ। ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਰਤ ਦੇ ਇਸ ਰਾਜ ਪ੍ਰਬੰਧ ਨੂੰ ਲੋਕਤੰਤਰੀ ਕਹਿਣਾ ਅਸਲ ਲੋਕਤੰਤਰ ਦੀ ਤੌਹੀਨ ਜਾਪਦਾ ਹੈ, ਕਿਉਂਕਿ ਅੱਜ ਦੀ ਭਾਰਤੀ ਸਿਆਸਤ ਨੂੰ ਲੋਕ ਨਜ਼ਰ ਨਹੀਂ ਆਉਂਦੇ, ਬਲਕਿ ਵੋਟ ਹੀ ਨਜ਼ਰ ਆਉਂਦੀ ਹੈ, ਇਸ ਕਰਕੇ ਇਹ ਅੱਜ ਵੋਟਤੰਤਰ ਬਣ ਕੇ ਰਹਿ ਗਿਆ ਹੈ। ਇਸ ਤੋਂ ਬਿਨਾਂ ਭਾਰਤੀ ਲੋਕਤੰਤਰ ਖਰਚੀਲਾ ਬਹੁਤ ਹੋ ਗਿਆ, ਜੋ ਦੇਸ਼ ਨੂੰ ਬਹੁਤ ਮਹਿੰਗਾ ਪੈ ਰਿਹਾ ਹੈ। ਨਿੱਤ-ਦਿਹਾੜੇ ਪੈਂਦੀਆਂ ਵੋਟਾਂ ਅਸਿੱਧੇ ਰੂਪ ਵਿਚ ਮਾਰੂ ਅਸਰ ਪਾ ਰਹੀਆਂ ਹਨ, ਕਿਉਂਕਿ ਵੋਟਾਂ 'ਤੇ ਵਾਰ-ਵਾਰ ਹੋਣ ਵਾਲਾ ਸਰਕਾਰੀ ਮਸ਼ੀਨਰੀ ਦਾ ...
ਅਧਿਆਪਨ ਜਿੱਥੇ ਇਕ ਰੁਜ਼ਗਾਰ ਦਾ ਸਾਧਨ ਹੈ, ਉਸ ਦੇ ਨਾਲ ਹੀ ਇਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ। ਇਸ ਤੋਂ ਵੱਡੀ ਜ਼ਿੰਮੇਵਾਰੀ ਤੇ ਸੰਜੀਦਗੀ ਦਾ ਕਾਰਜ ਹੋਰ ਕੋਈ ਨਹੀਂ ਹੈ। ਸਾਡੇ ਸਮਾਜ ਵਿਚ ਮੋਮਬੱਤੀ ਵਾਂਗ ਬਲ ਕੇ ਵਿਦਿਆਰਥੀਆਂ ਦਾ ਜੀਵਨ ਰੁਸ਼ਨਾਉਣ ਵਾਲੇ ਅਧਿਆਪਕਾਂ ਦੀ ਕਮੀ ਨਹੀਂ ਹੈ। ਅਜਿਹੀ ਹੀ ਮਹਾਨ ਸ਼ਖ਼ਸੀਅਤ ਹਨ ਸ: ਰਣਜੀਤ ਸਿੰਘ, ਜਿਨ੍ਹਾਂ ਦਾ ਜਨਮ ਪਿਤਾ ਸ: ਇਕਬਾਲ ਸਿੰਘ ਅਤੇ ਮਾਤਾ ਸ੍ਰੀਮਤੀ ਕੁਲਵੰਤ ਕੌਰ ਦੇ ਘਰ 1 ਅਕਤੂਬਰ, 1947 ਨੂੰ ਲੁਧਿਆਣਾ ਵਿਖੇ ਹੋਇਆ। ਸ: ਰਣਜੀਤ ਸਿੰਘ ਨੇ ਵਿਗਿਆਨ ਵਿਸ਼ੇ ਵਿਚ ਯੋਗਤਾ ਪ੍ਰਾਪਤ ਕਰਨ ਉਪਰੰਤ 3 ਅਗਸਤ, 1968 ਨੂੰ ਬਤੌਰ ਵਿਗਿਆਨ ਮਾਸਟਰ ਏ.ਐਸ. ਹਾਈ ਸਕੂਲ ਰੁੜਕਾ ਕਲਾਂ ਜ਼ਿਲ੍ਹਾ ਲੁਧਿਆਣਾ ਤੋਂ ਆਪਣਾ ਅਧਿਆਪਨ ਕਾਰਜ ਆਰੰਭਿਆ। ਉਸ ਤੋਂ ਬਾਅਦ ਉਨ੍ਹਾਂ ਨੇ ਕੁਝ ਸਮਾਂ ਸਰਗੋਧਾ ਖ਼ਾਲਸਾ ਹਾਈ ਸਕੂਲ ਵਿਚ ਵੀ ਸੇਵਾਵਾਂ ਨਿਭਾਈਆਂ ਤੇ 28 ਅਗਸਤ, 1972 ਨੂੰ ਉਹ ਸਿੱਖਿਆ ਵਿਭਾਗ ਵਿਚ ਬਤੌਰ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਮਾਂਗਟ ਭਰਤੀ ਹੋਏ। ਅਧਿਆਪਕ ਭਾਵੇਂ ਸਰਕਾਰੀ ਸਕੂਲ, ਭਾਵੇਂ ਪ੍ਰਾਈਵੇਟ ਸਕੂਲ ਵਿਚ ਸੇਵਾਵਾਂ ਨਿਭਾਉਂਦਾ ਹੋਵੇ, ਉਸ ਲਈ ਉਸ ਦੀ ...
ਪੰਜਾਬ ਕੁਦਰਤੀ ਨਿਆਮਤਾਂ ਨਾਲ ਹੱਸਦਾ-ਵਸਦਾ ਜਰਖੇਜ਼ ਖਿੱਤਾ, ਜਿਥੇ ਕੁਦਰਤ ਰਾਣੀ ਨੇ ਬੇਪਨਾਹ ਰਹਿਮਤਾਂ ਨੂੰ ਦੋਵੇਂ ਹੱਥੀਂ ਖੁੱਲ੍ਹ ਕੇ ਲੁਟਾਇਆ। ਹਰ ਤਰ੍ਹਾਂ ਦਾ ਮੌਸਮ ਵਾਰੀ-ਵਾਰੀ ਇਥੇ ਦਸਤਕ ਦਿੰਦਾ ਹੈ। ਹਰ ਦੋ ਮਹੀਨੇ ਬਾਅਦ ਇਕ ਨਵੀਂ ਰੁੱਤ ਸਾਡੀਆਂ ਬਰੂਹਾਂ 'ਤੇ ਖੜ੍ਹੀ ਹੁੰਦੀ ਹੈ। ਪਹਾੜਾਂ ਦੀ ਕੰਨੀ 'ਤੇ ਵਸਿਆ ਹੋਣ ਕਰਕੇ ਇਹਦੇ ਦਰਿਆ ਸਾਲ ਭਰ ਸਾਫ਼, ਸ਼ੀਤਲ ਨੀਵਾਣਾਂ ਨੂੰ ਵਹਿੰਦੇ ਵਰ੍ਹਿਆਂ ਤੋਂ ਲੱਖਾਂ ਜੀਵਾਂ ਤੇ ਬਨਸਪਤੀ ਨੂੰ ਪਾਲਦੇ ਆ ਰਹੇ ਹਨ ਪਰ ਕੁਦਰਤ ਰਾਣੀ ਦੇ ਸਭ ਤੋਂ ਵਿਗੜਾਲੂ ਪੁੱਤ ਮਨੁੱਖ ਨੇ ਜਿਵੇਂ ਆਪਣੀ ਪਾਲਣਹਾਰ ਨੂੰ ਹੀ ਨਸ਼ਟ ਕਰਨ ਦਾ ਨਿਸ਼ਚਾ ਕਰ ਲਿਆ ਹੈ। ਸਾਹਮਣੇ ਕੁਦਰਤ ਰਾਣੀ ਵੀ ਗਾਹੇ-ਬਗਾਹੇ ਵਿਕਰਾਲ ਰੂਪ ਧਾਰ ਆਪਣੀ ਹੋਂਦ ਦਰਸਾ ਰਹੀ ਹੈ। ਸਿੱਟਾ ਸਾਡੇ ਸਭ ਦੇ ਸਾਹਮਣੇ ਹੈ। ਪੰਜਾਬ ਕੁਦਰਤ ਰਾਣੀ ਦੇ ਰੋਹ ਦਾ ਲਗਾਤਾਰ ਸ਼ਿਕਾਰ ਹੋ ਰਿਹਾ ਹੈ। ਗਰਮੀ ਦੀ ਤਪਸ਼ ਤੇ ਉਮਰ ਲਗਾਤਾਰ ਵਧ ਰਹੀ ਹੈ। ਪਾਰਾ ਵੀ ਸਾਲ-ਦਰ-ਸਾਲ ਹੋਰ ਉੱਚਾ ਹੁੰਦਾ ਜਾ ਰਿਹਾ ਹੈ। ਸਰਦੀਆਂ ਦਾ ਮੌਸਮ ਤਾਂ ਜਿਵੇਂ ਪੰਜਾਬ ਵਿਚੋਂ ਖ਼ਤਮ ਹੋਣ ਕੰਢੇ ਹੀ ਹੋ ਗਿਆ ਹੋਵੇ। ਅੱਤ ਦੀ ਸਰਦੀ ਸਾਡੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX