ਤਾਜਾ ਖ਼ਬਰਾਂ


ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  1 day ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  1 day ago
ਮਲੌਦ, 19 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਅਮਰ ਸਿੰਘ ਦਾ ਭਲਕੇ 20 ਅਪ੍ਰੈਲ ਨੂੰ ਹਲਕਾ ਪਾਇਲ ਦੇ ਵੱਖ ਪਿੰਡਾਂ ਅੰਦਰ ਚੋਣ...
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  1 day ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  1 day ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  1 day ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਹੋਰ ਖ਼ਬਰਾਂ..

ਬਾਲ ਸੰਸਾਰ

ਬੀਜ ਕਿਵੇਂ ਖਿੱਲਰਦੇ ਹਨ?

ਬੱਚਿਓ, ਬੀਜ ਹੇਠ ਲਿਖੇ ਅਨੁਸਾਰ ਖਿਲਰਦੇ ਹਨ-
ਪੰਛੀਆਂ ਰਾਹੀਂ : ਟਮਾਟਰ, ਸਟਰਾਬਰੀ ਵਰਗੇ ਚਮਕੀਲੇ ਰੰਗ ਦੇ ਫਲ ਪੰਛੀਆਂ ਨੂੰ ਆਪਣੇ ਵੱਲ ਖਿੱਚਦੇ ਹਨ। ਪੰਛੀ ਇਨ੍ਹਾਂ ਦੇ ਗੁੱਦਾਦਾਰ ਭਾਗ ਨੂੰ ਤਾਂ ਹਜ਼ਮ ਕਰ ਜਾਂਦੇ ਹਨ ਪਰ ਬੀਜਾਂ ਨੂੰ ਨਹੀਂ ਅਤੇ ਬਿੱਠਾਂ ਦੇ ਰੂਪ ਵਿਚ ਕਿਸੇ ਹੋਰ ਜਗ੍ਹਾ ਸੁੱਟ ਦਿੰਦੇ ਹਨ।
ਧਰਤੀ ਵਿਚ ਦਬਾਉਣਾ : ਗਲਹਿਰੀਆਂ ਅਤੇ ਚੂਹੇ ਆਦਿ ਬੀਜਾਂ ਅਤੇ ਗਿਰੀਆਂ ਨੂੰ ਭਵਿੱਖ ਵਿਚ ਖਾਣ ਲਈ ਧਰਤੀ ਵਿਚ ਦਬਾ ਦਿੰਦੇ ਹਨ ਪਰ ਉਨ੍ਹਾਂ ਨੂੰ ਬਾਹਰ ਕੱਢਣਾ ਭੁੱਲ ਜਾਂਦੇ ਹਨ, ਜੋ ਅਨੁਕੂਲ ਸਮੇਂ 'ਤੇ ਉੱਗ ਪੈਂਦੇ ਹਨ।
ਪਾਣੀ ਰਾਹੀਂ : ਬਹੁਤ ਸਾਰੇ ਦਰੱਖਤ ਅਤੇ ਝਾੜੀਆਂ ਜਲ ਸਰੋਤਾਂ ਦੇ ਕੰਢਿਆਂ ਉੱਪਰ ਪੈਦਾ ਹੁੰਦੇ ਹਨ। ਕਈਆਂ ਦੇ ਬੀਜ ਏਨੇ ਹਲਕੇ ਹੁੰਦੇ ਹਨ ਕਿ ਉਹ ਪਾਣੀ ਨਾਲ ਕਾਫੀ ਦੂਰ ਚਲੇ ਜਾਂਦੇ ਹਨ, ਜਿਵੇਂ ਟਾਹਲੀ, ਸਫੈਦਾ ਅਤੇ ਨਾਰੀਅਲ ਆਦਿ।
ਹਵਾ ਰਾਹੀਂ : ਤੇਜ਼ ਹਵਾਵਾਂ ਜਦੋਂ ਫਲ ਨੂੰ ਹਿਲਾਉਂਦੀਆਂ ਹਨ ਤਾਂ ਇਨ੍ਹਾਂ ਦੇ ਬੀਜ ਦੂਰ-ਦੂਰ ਤੱਕ ਖਿੱਲਰ ਜਾਂਦੇ ਹਨ। ਮੈਪਲ ਨਾਂਅ ਦੇ ਦਰੱਖਤ ਦੇ ਬੀਜਾਂ ਦੇ ਕਾਗਜ਼ ਵਰਗੇ ਖੰਭ ਹੁੰਦੇ ਹਨ, ਜੋ ਬੀਜ ਨੂੰ ਦੂਰ-ਦੂਰ ਤੱਕ ਪਹੁੰਚਾ ਦਿੰਦੇ ਹਨ।
ਪਸ਼ੂਆਂ ਰਾਹੀਂ : ਕੁਝ ਬੀਜ ਹੁੱਕਾਂ ਵਰਗੇ ਹੁੰਦੇ ਹਨ, ਜੋ ਅਸਾਨੀ ਨਾਲ ਚਰ ਰਹੇ ਪਸ਼ੂਆਂ ਨਾਲ ਚਿੰਬੜ ਜਾਂਦੇ ਹਨ ਅਤੇ ਦੂਰ-ਦੂਰ ਖਿੱਲਰ ਜਾਂਦੇ ਹਨ, ਜਿਵੇਂ ਪੁੱਠ ਕੰਡਾ ਅਤੇ ਭੱਖੜਾ ਆਦਿ।

-ਲਖਵੀਰ ਸਿੰਘ ਭੱਟੀ,
8/29, ਨਿਊ ਕੁੰਦਨਪੁਰੀ, ਲੁਧਿਆਣਾ।


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ :ਸਿਆਣੀ ਬੁਲਬੁਲ

ਮਨਸੁਖ ਸ਼ਹਿਰ ਦੀ ਨੌਕਰੀ ਛੱਡ ਕੇ ਆਪਣੇ ਪਿੰਡ ਮੁੜ ਆਇਆ ਸੀ | ਪਿੰਡ 'ਚ ਵਾਹੀ ਲਈ ਉਸ ਕੋਲ ਕਾਫੀ ਜ਼ਮੀਨ ਸੀ | ਲੋਕ ਉਹਨੂੰ ਚੰਗਾ ਸ਼ਿਕਾਰੀ ਸਮਝਦੇ ਸਨ |
ਪਿੰਡ ਤੋਂ ਥੋੜ੍ਹੀ ਵਿੱਥ 'ਤੇ ਇਕ ਵੱਡਾ ਜੰਗਲ ਸੀ | ਉਹ ਅਕਸਰ ਉਥੇ ਸ਼ਿਕਾਰ ਖੇਡਣ ਜਾਂਦਾ ਸੀ | ਪਰ ਇਕ ਦਿਨ ਉਹਨੂੰ ਜੰਗਲ 'ਚ ਸ਼ਿਕਾਰ ਖੇਡਦਿਆਂ ਸ਼ਾਮ ਹੋ ਗਈ ਤੇ ਇਕ ਵੀ ਸ਼ਿਕਾਰ ਹੱਥ ਨਾ ਆਇਆ | ਉਹ ਬੜਾ ਥੱਕ ਗਿਆ ਸੀ | ਤਦੇ ਉਹਨੂੰ ਨੇੜੇ ਦੇ ਰੱੁਖ ਦੇ ਸਿਖਰ 'ਤੇ ਬੈਠੀ ਇਕ ਬੁਲਬੁਲ ਨਜ਼ਰ ਆਈ | ਮਨਸੁਖ ਨੇ ਆਪਣੀ ਗੁਲੇਲ ਨਾਲ ਉਸ 'ਤੇ ਨਿਸ਼ਾਨਾ ਲਗਾਉਣ ਦੀ ਵਿਉਂਤ ਬਣਾਈ |
ਬੁਲਬੁਲ ਸ਼ਿਕਾਰੀ ਨੂੰ ਦੇਖ ਕੇ ਡਰ ਗਈ | ਉਹ ਗਾ ਰਹੀ ਸੀ | ਗਉਣਾ ਰੋਕ ਕੇ ਉਹ ਘਬਰਾਈ ਹੋਈ ਆਵਾਜ਼ 'ਚ ਬੋਲੀ, 'ਉਹ ਝੱਲੇ ਸ਼ਿਕਾਰੀ, ਇਹ ਤੂੰ ਕੀ ਕਰਨ ਜਾ ਰਿਹੈਾ?'
'ਮੈਂ ਤੇਰਾ ਸ਼ਿਕਾਰ ਕਰਨ ਜਾ ਰਿਹਾ ਹਾਂ', ਮਨਸੁਖ ਨੇ ਜਵਾਬ ਦਿੱਤਾ |
'ਮੈਨੂੰ ਪਤਾ ਏ, ਤੰੂ ਇਕ ਚੰਗਾ ਸ਼ਿਕਾਰੀ ਏਾ | ਪਰ ਮੈਂ ਤਾਂ ਬਹੁਤ ਨਿੱਕੀ ਜਿੰਨੀ ਹਾਂ, ਮੈਨੂੰ ਮਾਰ ਕੇ ਤੈਨੂੰ ਕੀ ਮਿਲੇਗਾ?' ਬੁਲਬੁਲ ਬੋਲੀ |
ਉਹਦੀ ਗੱਲ ਸੁਣ ਕੇ ਮਨਸੁਖ ਨੇ ਕਿਹਾ, 'ਤੰੂ ਸੱਚ ਕਹਿੰਦੀ ਏਾ | ਪਰ ਮੈਂ ਮਜਬੂਰ ਹਾਂ | ਜੇਕਰ ਮੈਂ ਪਿੰਡ ਖਾਲੀ ਹੱਥ ਪਰਤਿਆ ਤਾਂ ਮੇਰੀ ਇੱਜ਼ਤ ਮਿੱਟੀ 'ਚ ਮਿਲ ਜਾਵੇਗੀ | ਲੋਕ ਮੇਰੇ 'ਤੇ ਹੱਸਣਗੇ |'
'ਚੰਗਾ, ਜੇਕਰ ਇਹ ਗੱਲ ਏ ਤਾਂ ਰਤਾ ਕੁ ਰੁਕ ਜਾ ਅਤੇ ਮੇਰੀ ਗੱਲ ਧਿਆਨ ਨਾਲ ਸੁਣ | ਇਸ ਮਗਰੋਂ ਤੰੂ ਮੈਨੂੰ ਮਾਰ ਸਕਦਾ ਏਾ |'
ਉਹ ਉਹਨੂੰ ਸਮਝਾਉਣ ਲੱਗੀ, 'ਵੇਖੀਂ ਜਿਹੜੀ ਗੱਲ ਹੋ ਨਹੀਂ ਸਕਦੀ, ਉਸ 'ਤੇ ਯਕੀਨ ਨਾ ਕਰੀਂ | ਆਪਣੇ ਕੀਤੇ 'ਤੇ ਮਗਰੋਂ ਦੁਖੀ ਹੋਣ ਦੀ ਲੋੜ ਨਹੀਂ | ਆਪਣੀ ਪਹੁੰਚ ਤੋਂ ਅੱਗੇ ਨਾ ਵਧੀਂ |'
ਬੁਲਬੁਲ ਦੀਆਂ ਸਿਆਣੀਆਂ ਗੱਲਾਂ ਸੁਣ ਕੇ ਮਨਸੁਖ ਨੇ ਆਪਣੀ ਗੁਲੇਲ ਨੀਵੀਂ ਕਰ ਲਈ | ਉਹਨੂੰ ਇਨ੍ਹਾਂ ਗੱਲਾਂ ਦਾ ਅਸਰ ਹੋਇਆ ਸੀ | ਉਹ ਬੋਲਿਆ, 'ਜਾ ਉਡ ਜਾ, ਮੈਂ ਤੈਨੂੰ ਮਾਰਾਂਗਾ ਨਹੀਂ |'
ਬੁਲਬੁਲ ਉਥੋਂ ਉਡਾਰੀ ਮਾਰ ਕੇ ਇਕ ਉੱਚੇ ਰੱੁਖ ਦੀ ਟਾਹਣੀ 'ਤੇ ਜਾ ਬੈਠੀ | ਹੁਣ ਉਸ 'ਤੇ ਨਿਸ਼ਾਨਾ ਲਗਾਉਣਾ ਔਖਾ ਸੀ | ਉਹ ਆਕੜ ਕੇ ਬੋਲੀ, 'ਓਏ, ਤੰੂ ਤਾਂ ਸੱਚੀ-ਮੱੁਚੀ ਮੂਰਖ ਬਣ ਗਿਐ! ਮੈਂ ਮਰਨ ਤੋਂ ਨਹੀਂ ਡਰਦੀ | ਅਸਲ ਵਿਚ ਮੇਰੇ ਢਿੱਡ 'ਚ ਇਕ ਬਹੁਤ ਵੱਡਾ ਅਨਮੋਲ ਹੀਰਾ ਏ, ਜਿਹੜਾ ਕਿਸੇ ਰਾਜੇ ਦੇ ਖਜ਼ਾਨੇ ਤੋਂ ਵੀ ਵੱਧ ਕੀਮਤ ਦਾ ਏ | ਮੈਂ ਡਰਦੀ ਸਾਂ ਕਿ ਇਹ ਬੇਸ਼ਕੀਮਤੀ ਹੀਰਾ ਤੇਰੇ ਜਿਹੇ ਕਿਸੇ ਬੇਰਹਿਮ ਸ਼ਿਕਾਰੀ ਕੋਲ ਚਲਾ ਜਾਵੇਗਾ | ਇਸ ਲਈ ਮੈਨੂੰ ਇਹ ਚਾਲ ਚੱਲਣੀ ਪਈ |'
ਬੁਲਬੁਲ ਦੀ ਗੱਲ ਸੁਣ ਕੇ ਮਨਸੁਖ ਨੂੰ ਗੱੁਸਾ ਆ ਗਿਆ | ਉਹਨੇ ਗੁਲੇਲ ਚੱੁਕੀ ਤੇ ਫਿਰ ਨਿਸ਼ਾਨਾ ਲਗਾਉਣ ਦੀ ਕੋਸ਼ਿਸ਼ ਕਰਨ ਲੱਗਾ | ਪਰ ਬੁਲਬੁਲ ਰੱੁਖ ਦੇ ਪੱਤਿਆਂ 'ਚ ਲੁਕੀ ਹੋਈ ਸੀ | ਉਹ ਉਸ 'ਤੇ ਨਿਸ਼ਾਨਾ ਨਹੀਂ ਲਾ ਸਕਦਾ ਸੀ | ਉਹਨੇ ਗੁਲੇਲ ਥੱਲੇ ਰੱਖ ਦਿੱਤੀ ਤੇ ਰੱੁਖ 'ਤੇ ਚੜ੍ਹਨ ਲੱਗ ਪਿਆ | ਇਕ ਪਤਲੀ ਟਾਹਣੀ ਉੱਪਰ ਜਿਵੇਂ ਹੀ ਉਹਨੇ ਪੈਰ ਧਰਿਆ, ਉਹ ਕੜ-ਕੜ ਦੀ ਆਵਾਜ਼ ਕਰਦੀ ਟੱੁਟ ਗਈ | ਮਨਸੁਖ ਧੜੱਮ ਕਰਕੇ ਭੌਾ 'ਤੇ ਡਿਗ ਪਿਆ | ਸੱਟ ਲੱਗਣ ਕਾਰਨ ਉਹ ਚੀਕਾਂ ਮਾਰਨ ਲੱਗ ਪਿਆ | ਉਹਨੇ ਬੁਲਬੁਲ ਨੂੰ ਆਵਾਜ਼ ਮਾਰੀ, 'ਪਿਆਰੀ ਬੁਲਬੁਲ, ਮੇਰੀ ਮਦਦ ਕਰ |'
ਬੁਲਬੁਲ ਰੱੁਖ ਤੋਂ ਥੱਲੇ ਉਤਰੀ | ਮਨਸੁਖ ਕੋਲ ਬਹਿ ਗਈ ਤੇ ਬੋਲੀ, 'ਉਹ ਮੂਰਖਾ, ਹਰ ਸ਼ੈਅ ਦਾ ਇਲਾਜ ਏ, ਪਰ ਤੇਰੇ ਜਿਹੇ ਮੂਰਖ ਦਾ ਨਹੀਂ |'
'ਕਿਉਂ?' ਉਹਨੇ ਅਚਰਜ ਨਾਲ ਪੱੁਛਿਆ |
ਬੁਲਬੁਲ ਬੋਲੀ, 'ਮੈਂ ਤੈਨੂੰ ਤਿੰਨ ਗੱਲਾਂ ਸਮਝਾਈਆਂ ਸਨ | ਉਨ੍ਹਾਂ 'ਚੋਂ ਤੰੂ ਇਕ ਦੀ ਵੀ ਪਾਲਣਾ ਨਹੀਂ ਕੀਤੀ | ਮੈਂ ਬੜੀ ਔਖਿਆਈ ਨਾਲ ਅਨਾਜ ਦਾ ਇਕ ਦਾਣਾ ਗਲੇ 'ਚੋਂ ਲੰਘਾ ਸਕਦੀ ਹਾਂ | ਪਰ ਤੰੂ ਯਕੀਨ ਕਰ ਲਿਆ ਕਿ ਮੇਰੇ ਢਿੱਡ 'ਚ ਇਕ ਵੱਡਾ ਅਨਮੋਲ ਹੀਰਾ ਏ | ਮੈਂ ਤੈਨੂੰ ਸਮਝਾਇਆ ਸੀ ਕਿ ਆਪਣੇ ਕੀਤੇ 'ਤੇ ਮਗਰੋਂ ਦੁਖੀ ਹੋਣ ਦੀ ਲੋੜ ਨਹੀਂ | ਤੰੂ ਮੈਨੂੰ ਛੱਡ ਦਿੱਤਾ | ਪਰ ਜਦੋਂ ਮੈਂ ਤੈਨੂੰ ਹੀਰੇ ਬਾਬਤ ਦੱਸਿਆ, ਤੰੂ ਮੈਨੂੰ ਛੱਡਣ ਲਈ ਦੁਖੀ ਹੋਣ ਲੱਗਾ | ਅਖੀਰ ਤੰੂ ਮੇਰੀ ਤੀਜੀ ਗੱਲ ਵੀ ਨਹੀਂ ਮੰਨੀ | ਮੈਂ ਕਿਸੇ ਵੀ ਪਤਲੀ ਤੋਂ ਪਤਲੀ ਟਾਹਣੀ ਉੱਪਰ ਬਹਿ ਸਕਦੀ ਹਾਂ ਪਰ ਤੰੂ ਮੈਨੂੰ ਫੜਨ ਲਈ ਰੱੁਖ 'ਤੇ ਚੜ੍ਹਨ ਲੱਗ ਪਿਆ ਤੇ ਉਹਦਾ ਨਤੀਜਾ ਤੇਰੇ ਸਾਹਮਣੇ ਹੈ |'
ਇਹ ਕਹਿ ਕੇ ਉਹ ਸਿਆਣੀ ਬੁਲਬੁਲ ਉਥੋਂ ਉੱਡ ਕੇ ਜੰਗਲ 'ਚ ਗਾਇਬ ਹੋ ਗਈ |

-ਐਚ-17/68, ਸੈਕਟਰ-7, ਰੋਹਿਣੀ, ਦਿੱਲੀ-110085. ਮੋਬਾ: 98910-37828

ਇਹ ਦੁਨੀਆ ਕੇਵਲ ਤਿੰਨ ਰੰਗਾਂ ਦੀ ਹੈ!

ਵਿਗਿਆਨੀ-ਜੇਮਸ ਕਲਾਰਕ ਮੈਕਸਵੈੱਲ
(13 ਜੂਨ, 1831 ਤੋਂ 5 ਨਵੰਬਰ, 1879)
ਜੇਮਸ ਕਲਾਰਕ ਮੈਕਸਵੈੱਲ ਇਕ ਅਜਿਹਾ ਵਿਗਿਆਨੀ ਸੀ, ਜਿਸ ਨੇ ਦੁਨੀਆ ਨੂੰ ਦੱਸਿਆ ਸੀ ਕਿ ਰੰਗ ਅਸਲ ਵਿਚ ਤਿੰਨ ਤਰ੍ਹਾਂ ਦੇ ਹੁੰਦੇ ਹਨ-'ਲਾਲ, ਹਰਾ ਅਤੇ ਨੀਲਾ | ਇਨ੍ਹਾਂ ਨੂੰ ਮਿਲਾ ਕੇ ਕੋਈ ਵੀ ਰੰਗ ਬਣਾਏ ਜਾ ਸਕਦੇ ਹਨ |'
ਭੌਤਿਕ ਵਿਗਿਆਨ ਦਾ ਹਰ ਵਿਦਿਆਰਥੀ ਮੈਕਸਵੈੱਲ ਸਮੀਕਰਨਾਂ ਨਾਲ ਭਲੀ ਭਾਂਤ ਜਾਣੂ ਹੁੰਦਾ ਹੈ | ਇਹ ਉਹੀ ਸਮੀਕਰਨ ਹਨ, ਜਿਨ੍ਹਾਂ ਦੁਆਰਾ ਬਿਜਲੀ, ਚੁੰਬਕਤਾ ਅਤੇ ਪ੍ਰਕਾਸ਼ ਵਰਗੀਆਂ ਰਾਸ਼ੀਆਂ ਆਪਸ ਵਿਚ ਬੰਨ੍ਹੀਆਂ ਜਾਂਦੀਆਂ ਹਨ | ਬਿਜਲਈ ਚੁੰਬਕਤਾ (ਇਲੈਕਟ੍ਰੋਮੈਗਨੈਟਿਜ਼ਮ) ਦੇ ਖੇਤਰ ਵਿਚ ਉਨ੍ਹਾਂ ਦੀ ਖੋਜ ਨੂੰ ਭੌਤਿਕ ਜਗਤ ਦਾ ਦੂਜਾ ਮਹਾਂਸੰਯੁਕਤੀਕਰਨ ਕਿਹਾ ਗਿਆ ਹੈ | ਪਹਿਲਾ ਮਹਾਂਸੰਯੁਕਤੀਕਰਨ ਨਿਊਟਨ ਨੇ ਕੀਤਾ ਸੀ | ਮੈਕਸਵੈੱਲ ਸਕਾਟਿਸ਼ ਭੌਤਿਕ ਸ਼ਾਸਤਰੀ ਅਤੇ ਗਣਿਤ ਸ਼ਾਸਤਰੀ ਸਨ | ਜਿਸ ਸਾਲ ਮੈਕਸਵੈੱਲ ਦਾ ਜਨਮ ਹੋਇਆ, ਉਸੇ ਸਾਲ ਮਹਾਨ ਵਿਗਿਆਨਿਕ ਮਾਈਕਲ ਫੈਰਾਡੇਅ ਨੇ ਬਿਜਲਈ ਚੁੰਬਕੀ ਪ੍ਰੇਰਨਾ (ਇਲੈਕਟ੍ਰੋ ਮੈਗਨੈਟਿਕ ਇੰਡਕਸ਼ਨ) ਦੀ ਖੋਜ ਕੀਤੀ ਸੀ | ਇਹ ਇਕ ਕ੍ਰਾਂਤੀਕਾਰੀ ਖੋਜ ਸੀ ਅਤੇ ਬਾਅਦ ਵਿਚ ਇਸੇ ਵਿਸ਼ੇ 'ਤੇ ਮੈਕਸਵੈੱਲ ਨੇ ਆਪਣਾ ਸੋਧ ਕਾਰਜ ਕੀਤਾ ਅਤੇ ਦਰਸਾਇਆ ਕਿ ਖਲਾਅ ਵਿਚ ਬਿਜਲਈ ਖੇਤਰ ਅਤੇ ਚੁੰਬਕੀ ਖੇਤਰ ਤਰੰਗਾਂ ਦੇ ਰੂਪ 'ਚ ਗਮਨ ਕਰਦੇ ਹਨ | ਇਹ ਤਰੰਗਾਂ ਪ੍ਰਕਾਸ਼ ਦੇ ਵੇਗ ਨਾਲ ਅੱਗੇ ਵਧਦੀਆਂ ਹਨ ਅਤੇ ਇਨ੍ਹਾਂ ਨੂੰ ਬਿਜਲਈ ਚੁੰਬਕੀ ਤਰੰਗਾਂ ਕਿਹਾ ਗਿਆ | ਉਨ੍ਹਾਂ ਨੇ ਪ੍ਰਕਾਸ਼ ਅਤੇ ਰੇਡੀਓ ਤਰੰਗਾਂ ਨੂੰ ਬਿਜਲਈ ਚੁੰਬਕੀ ਤਰੰਗਾਂ ਸਿੱਧ ਕੀਤਾ, ਨਾਲ ਹੀ ਇਹ ਵੀ ਖੋਜ ਕੀਤੀ ਕਿ ਇਨ੍ਹਾਂ ਨੂੰ ਤੁਰਨ ਲਈ ਕਿਸੇ ਮਾਧਿਅਮ ਦੀ ਲੋੜ ਨਹੀਂ ਹੁੰਦੀ |
18 ਸਾਲ ਦੀ ਉਮਰ ਵਿਚ ਮੈਕਸਵੈੱਲ ਦੇ ਦੋ ਪੱਤਰ ਪ੍ਰਕਾਸ਼ਿਤ ਹੋਏ | ਉਨ੍ਹਾਂ ਨੇ ਰੰਗਾਂ ਨਾਲ ਸਬੰਧਤ ਇਕ ਕ੍ਰਾਂਤੀਕਾਰੀ ਖੋਜ ਕੀਤੀ, ਜਿਸ ਅਨੁਸਾਰ ਸਾਰੇ ਪ੍ਰਕਾਰ ਦੇ ਰੰਗ ਅਸਲ ਵਿਚ ਤਿੰਨ ਆਧਾਰ ਰੰਗਾਂ (ਲਾਲ, ਹਰਾ ਅਤੇ ਨੀਲਾ) ਦਾ ਮਿਸ਼ਰਨ ਹੁੰਦੇ ਹਨ | ਇਨ੍ਹਾਂ ਰੰਗਾਂ ਨੂੰ ਵੱਖ-ਵੱਖ ਅਨੁਪਾਤ ਵਿਚ ਮਿਲਾ ਕੇ ਕੋਈ ਵੀ ਰੰਗ ਬਣਾਇਆ ਜਾ ਸਕਦਾ ਹੈ | ਮੈਕਸਵੈੱਲ ਦੀ ਇਸ ਖੋਜ ਨੇ ਰੰਗਦਾਰ ਛਪਾਈ ਦੀ ਬੁਨਿਆਦ ਰੱਖੀ | ਵਰਤਮਾਨ ਸਮੇਂ ਹਰ ਤਰ੍ਹਾਂ ਦੀ ਰੰਗੀਨ ਛਪਾਈ ਮਸ਼ੀਨਾਂ, ਰੰਗੀਨ ਟੀ.ਵੀ., ਰੰਗੀਨ ਫੋਟੋਗ੍ਰਾਫੀ, ਕੰਪਿਊਟਰ ਦਾ ਰੰਗੀਨ ਮਾਨੀਟਰ, ਫੋਨ, ਸਕਰੀਨ ਆਦਿ ਸਾਰੇ ਇਸ ਸਿਧਾਂਤ 'ਤੇ ਕੰਮ ਕਰਦੇ ਹਨ | ਕਿੰਗਸ ਕਾਲਜ ਵਿਚ ਕੰਮ ਕਰਦੇ ਹੋਏ ਮੈਕਸਵੈੱਲ ਨੇ ਬਿਜਲਈ ਚੁੰਬਕੀ ਪ੍ਰੇਰਨ ਦਾ ਭੌਤਿਕ ਮਾਡਲ ਤਿਆਰ ਕੀਤਾ, ਜਿਸ ਦੀ ਖੋਜ ਫੈਰਾਡੇਅ ਨੇ ਕੀਤੀ ਸੀ | ਉਸੇ ਸਮੇਂ ਉਨ੍ਹਾਂ ਨੇ ਪ੍ਰਕਾਸ਼ 'ਤੇ ਚੁੰਬਕੀ ਪ੍ਰਭਾਵ ਦੀ ਖੋਜ ਕੀਤੀ, ਜੋ ਬਿਜਲੀ ਅਤੇ ਚੁੰਬਕਤਾ ਦਾ ਪ੍ਰਕਾਸ਼ ਦੇ ਨਾਲ ਸੰਯੁਕਤੀਕਰਨ ਦਾ ਪਹਿਲਾ ਗੇੜ ਸੀ | ਇਸ ਦਾ ਅੰਤਿਮ ਸਿੱਟਾ ਮੈਕਸਵੈੱਲ ਦੀਆਂ ਚਾਰ ਸਮੀਕਰਨਾਂ ਦੇ ਰੂਪ 'ਚ ਸਾਹਮਣੇ ਆਇਆ |

-ਮਨਿੰਦਰ ਕੌਰ
maninderkaurcareers@gmail.com

ਚੁਟਕਲੇ

* ਪਹਿਲਾ ਚੂਹਾ (ਦੂਜੇ ਨੂੰ)-ਮੈਂ ਅਜਿਹਾ ਕੀ ਕਰਾਂ, ਜਿਸ ਨਾਲ ਮੇਰਾ ਨਾਂਅ ਗਿੰਨੀਜ਼ ਬੁੱਕ ਵਿਚ ਦਰਜ ਹੋ ਜਾਵੇ?
ਦੂਜਾ ਚੂਹਾ-ਛੇਤੀ-ਛੇਤੀ ਬਿੱਲੀ ਨਾਲ ਵਿਆਹ ਕਰਵਾ ਲੈ।
* ਅਜੈ (ਰਾਜੇ ਨੂੰ)-ਦੱਸ ਜੇਕਰ ਹਾਥੀ ਪਾਣੀ ਵਿਚ ਡਿੱਗ ਜਾਵੇ ਤਾਂ ਬਾਹਰ ਕਿਵੇਂ ਆਊ?
ਰਾਜਾ-ਗਿੱਲਾ ਹੋ ਕੇ।
* ਇਕ ਬੱਚੇ ਨੂੰ ਝੂਠ ਬੋਲਣ ਦੀ ਆਦਤ ਸੀ। ਉਸ ਦੀ ਇਹ ਆਦਤ ਛੁਡਾਉਣ ਲਈ ਉਸ ਦੀ ਮਾਂ ਨੇ ਉਸ ਨੂੰ ਡਰਾਉਂਦੇ ਹੋਏ ਕਿਹਾ, 'ਦੇਖ ਬੇਟਾ, ਜੇ ਤੂੰ ਝੂਠ ਬੋਲਣਾ ਨਹੀਂ ਛੱਡੇਂਗਾ ਤਾਂ ਤੇਰੇ ਸਿਰ 'ਤੇ ਸਿੰਗ ਉੱਗ ਆਉਣਗੇ।' ਬੱਚਾ ਬੋਲਿਆ, 'ਅੱਛਾ ਮੰਮੀ, ਮੇਰਾ ਝੂਠ ਬੋਲਣਾ ਛੁਡਾਉਣ ਲਈ ਤੁਹਾਨੂੰ ਏਨਾ ਵੱਡਾ ਝੂਠ ਬੋਲਣਾ ਪਿਆ।'
* ਅਧਿਆਪਕ-ਇਕ ਮੁਰਗੀ ਹਰ ਰੋਜ਼ ਦੋ ਆਂਡੇ ਦਿੰਦੀ ਹੈ। ਹਫ਼ਤੇ ਵਿਚ ਉਹ ਕਿੰਨੇ ਆਂਡੇ ਦੇਵੇਗੀ?
ਕੋਮਲ-ਸਰ ਜੀ, ਬਾਰਾਂ।
ਅਧਿਆਪਕ-ਉਹ ਕਿਵੇਂ?
ਕੋਮਲ-ਉਹ ਐਤਵਾਰ ਛੁੱਟੀ ਵੀ ਤਾਂ ਕਰੇਗੀ ਨਾ, ਸਰ।

-ਅਵਤਾਰ ਸਿੰਘ ਕਰੀਰ,
ਮੋਗਾ।

ਅਨਮੋਲ ਬਚਨ

• ਪ੍ਰਸੰਨ ਚਿੱਤ ਹੋ ਕੇ ਪੈਦਲ ਚੱਲੋ, ਥਕਾਵਟ ਨਹੀਂ ਹੋਵੇਗੀ |
• ਘੱਟ ਬੋਲਣ ਵਾਲੇ ਵਧੇਰੇ ਧਿਆਨ ਨਾਲ ਸੁਣਦੇ ਹਨ |
• ਇਤਿਹਾਸ, ਉਦਾਹਰਣਾਂ ਵਾਲਾ ਗਿਆਨ ਹੁੰਦਾ ਹੈ |
• ਲੋਕਾਂ ਦੀ ਸੇਵਾ ਕਰੋ, ਲੋਕ ਤੁਹਾਡੀ ਪੂਜਾ ਕਰਨਗੇ |
• ਜ਼ਿੰਦਗੀ ਦਾ ਅਰਥ ਜ਼ਿੰਦਗੀ ਜਿਊਣ ਵਿਚ ਹੈ |
• ਵਕਤ ਸਿਰ ਦਿਖਾਈ ਅਕਲ ਨੂੰ ਸਿਆਣਪ ਕਹਿੰਦੇ ਹਨ |
• ਸੱਚੇ ਕਵੀ ਅਤੇ ਕਲਾਕਾਰ ਵਿਚ ਇਕੱਲਿਆਂ ਖਲੋਣ ਦੀ ਹਿੰਮਤ ਹੁੰਦੀ ਹੈ |

-ਕਵਲਪ੍ਰੀਤ ਕੌਰ,
ਬਟਾਲਾ (ਗੁਰਦਾਸਪੁਰ) | ਮੋਬਾ: 98760-98338

ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ

ਆ ਗਿਆ ਪੜ੍ਹੋ ਪੰਜਾਬ ਅਭਿਆਨ,
ਹੋ ਗਿਆ ਹੁਣ ਤਾਂ ਮੈਥ ਆਸਾਨ |
ਇਕ-ਦੂਜੇ ਦੀ ਮਦਦ ਕਰੀਏ,
ਹੁਣ ਨਾ ਆਪਾਂ ਮੈਥ ਤੋਂ ਡਰੀਏ |
ਸੁਣ ਲਓ ਕਰਕੇ ਗੱਲ ਧਿਆਨ,
ਹੋ ਗਿਆ ਹੁਣ ਤਾਂ ਮੈਥ ਆਸਾਨ |
ਫਾਰਮੂਲੇ ਸਭ ਪੜ੍ਹ ਲੈਣੇ,
ਪ੍ਰੈਕਟੀਕਲ ਵੀ ਕਰ ਲੈਣੇ |
ਨਕਲ ਦੀ ਹੁਣ ਨਾ ਰੱਖਣੀ ਆਸ,
ਪੜ੍ਹ ਕੇ ਹੋਣਾ ਅਸੀਂ ਹੈ ਪਾਸ |
ਗੱਲ ਸਰਾਂ ਦੀ ਬੰਨ੍ਹ ਲਓ ਪੱਲੇ,
'ਢੈਪਈ' ਸਕੂਲ ਦੀ ਬੱਲੇ-ਬੱਲੇ |

-ਜਗਦੀਪ ਕੁਮਾਰ,
ਕੋਟਕਪੂਰਾ |

ਬਾਲ ਨਾਵਲ-90: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮਨਜੀਤ ਦੋਵੇਂ ਹੱਥ ਜੋੜਦਾ ਹੋਇਆ ਫਿਰ ਧੰਨਵਾਦ ਕਰਨ ਲੱਗਾ ਤਾਂ ਹਰੀਸ਼ ਨੇ ਉਸ ਨੂੰ ਟੋਕਦਿਆਂ ਕਿਹਾ, 'ਦੂਜੀ ਗੱਲ ਤੇ ਤੰੂ ਮੇਰੀ ਸੁਣੀ ਹੀ ਨਹੀਂ |'
'ਸੌਰੀ ਜੀ, ਹੁਣ ਦੱਸੋ ਜੀ |'
'ਉਹ ਇਹ ਹੈ ਕਿ ਤੰੂ ਮੈਨੂੰ ਹੱਥ ਜੋੜ ਕੇ ਗੱਲ ਨਾ ਕਰਿਆ ਕਰ | ਮੈਂ ਤੇਰੇ ਵੱਡੇ ਭਰਾ ਵਾਂਗ ਹਾਂ | ਮੇਰਾ ਖਿਆਲ ਹੈ ਕਿ ਤੰੂ ਮੇਰੇ ਤੋਂ ਸਿਰਫ ਦੋ-ਤਿੰਨ ਸਾਲ ਹੀ ਛੋਟਾ ਹੋਵੇਂਗਾ', ਹਰੀਸ਼ ਨੇ ਕੋਈ ਹਿਸਾਬ ਲਾਉਂਦਿਆਂ ਉਸ ਨੂੰ ਕਿਹਾ |
'ਤੁਸੀਂ ਐਡੇ ਵੱਡੇ ਡਾਕਟਰ ਹੋ ਜੀ, ਤੁਹਾਡੀ ਇੱਜ਼ਤ ਕਰਨਾ ਤਾਂ ਮੇਰਾ ਫਰਜ਼ ਹੈ', ਮਨਜੀਤ ਝਕਦਿਆਂ-ਝਕਦਿਆਂ ਬੋਲਿਆ |
'ਮੈਂ ਡਾਕਟਰੀ ਪੜ੍ਹ ਲਈ, ਤੰੂ ਕੋਈ ਹੋਰ ਪੜ੍ਹਾਈ ਕਰ ਲਈ ਹੋਵੇਗੀ | ਉਸ ਨਾਲ ਕੋਈ ਫਰਕ ਨਹੀਂ ਪੈਂਦਾ | ਨਾਲੇ ਤੰੂ ਆਰਾਮ ਨਾਲ ਰਿਸੈਪਸ਼ਨ ਦੇ ਬਾਹਰ ਜਿਹੜੇ ਸੋਫ਼ੇ ਪਏ ਹਨ, ਉਥੇ ਬੈਠਿਆ ਕਰ | ਜਦੋਂ ਤੇਰੀ ਕੋਈ ਜ਼ਰੂਰਤ ਜਾਪੀ ਤਾਂ ਅਸੀਂ ਆਪੇ ਤੈਨੂੰ ਬੁਲਾ ਲਵਾਂਗੇ |'
'ਠੀਕ ਹੈ ਜੀ, ਤੁਹਾਨੂੰ ਮਿਲ ਕੇ ਸਵੇਰੇ ਹੀ ਮੇਰਾ ਅੱਧਾ ਫਿਕਰ ਦੂਰ ਹੋ ਗਿਆ ਸੀ ਪਰ ਹੁਣ ਲੱਗ ਰਿਹੈ ਜਿਵੇਂ ਮੇਰਾ ਸਾਰਾ ਫਿਕਰ ਤੁਸੀਂ ਆਪਣੇ ਸਿਰ ਲੈ ਲਿਐ |'
'ਠੀਕ ਹੈ ਮਨਜੀਤ, ਮੈਂ ਜ਼ਰਾ ਹੋਰ ਮਰੀਜ਼ਾਂ ਵੱਲ ਇਕ ਰਾਊਾਡ ਲਾਉਣਾ ਹੈ | ਰਿਸੈਪਸ਼ਨ ਤੱਕ ਤੰੂ ਮੇਰੇ ਨਾਲ ਹੀ ਚੱਲ | ਤੰੂ ਉਥੇ ਬੈਠ ਜਾਈਾ ਅਤੇ ਮੈਂ ਉੱਪਰ ਕਮਰਿਆਂ ਵਿਚ ਹੋ ਆਵਾਂਗਾ |' ਇਹ ਕਹਿ ਕੇ ਉਹ ਮਨਜੀਤ ਦੇ ਨਾਲ ਤੁਰ ਪਿਆ |
ਰਿਸੈਪਸ਼ਨ ਦੇ ਬਾਹਰ ਮਨਜੀਤ ਨੂੰ ਬਿਠਾ ਕੇ ਉਹ ਆਪ ਰਿਸੈਪਸ਼ਨ ਦੇ ਪਿੱਛੇ ਬਣੇ ਦਫ਼ਤਰ ਵਿਚ ਚਲਾ ਗਿਆ | ਉਥੇ ਜਾ ਕੇ ਉਸ ਨੇ ਅਕਾਊਾਟੈਂਟ ਨੂੰ ਕਿਹਾ, 'ਆਈ.ਸੀ.ਯੂ. ਬੈੱਡ ਨੰਬਰ 7 ਦਾ ਸਾਰਾ ਖਰਚਾ ਮੇਰੇ ਹਿਸਾਬ ਵਿਚ ਪਾ ਦਿਆ ਕਰੋ | ਉਸ ਦੀ ਸਾਰੀ ਪੇਮੈਂਟ ਮੈਂ ਕਰਾਂਗਾ |'
ਅਕਾਊਾਟੈਂਟ ਹੈਰਾਨੀ ਨਾਲ ਹਰੀਸ਼ ਦੇ ਮੰੂਹ ਵੱਲ ਦੇਖਦਾ ਹੋਇਆ ਬੋਲਿਆ, 'ਠੀਕ ਏ ਜੀ |'
ਹਰੀਸ਼ ਧੰਨਵਾਦ ਕਰਕੇ ਰਾਊਾਡ ਲਗਾਉਣ ਚਲਾ ਗਿਆ |
ਕੁਝ ਦਵਾਈਆਂ ਦੇ ਅਸਰ ਨਾਲ ਅਤੇ ਜ਼ਿਆਦਾ ਡਾਕਟਰ ਦੇ ਮਿੱਠੇ ਬੋਲਾਂ ਅਤੇ ਅਪਣੱਤ ਭਰੇ ਵਤੀਰੇ ਨਾਲ ਮਾਤਾ ਜੀ ਨੂੰ ਹੌਲੀ-ਹੌਲੀ ਫਰਕ ਪੈਣਾ ਸ਼ੁਰੂ ਹੋ ਗਿਆ | ਤੀਜੇ ਦਿਨ ਉਨ੍ਹਾਂ ਨੂੰ ਕਮਰੇ ਵਿਚ ਸ਼ਿਫਟ ਕਰ ਦਿੱਤਾ ਸੀ |
ਕਮਰੇ ਵਿਚ ਆ ਕੇ ਉਹ ਆਪਣੇ-ਆਪ ਨੂੰ ਜ਼ਿਆਦਾ ਤੰਦਰੁਸਤ ਮਹਿਸੂਸ ਕਰ ਰਹੇ ਸਨ | ਕਮਰੇ ਵਿਚ ਇਕ ਤਾਂ ਮਨਜੀਤ ਉਨ੍ਹਾਂ ਦੇ ਕੋਲ ਆ ਗਿਆ ਸੀ, ਦੂਜਾ ਆਈ.ਸੀ.ਯੂ. ਵਿਚ ਇਕ ਤੋਂ ਵੱਧ ਦੂਜਾ ਦੁਖੀ ਮਰੀਜ਼ ਆਉਂਦਾ ਸੀ, ਜਿਸ ਕਰਕੇ ਹਰ ਵੇਲੇ ਉਦਾਸ ਜਿਹਾ ਮਾਹੌਲ ਬਣਿਆ ਰਹਿੰਦਾ | ਕੇਵਲ ਡਾ: ਹਰੀਸ਼ ਦੇ ਆਉਣ 'ਤੇ ਕੁਝ ਪਲ ਚੰਗੇ ਨਿਕਲਦੇ ਸਨ |
ਹੁਣ ਡਾ: ਹਰੀਸ਼ ਨੂੰ ਹਸਪਤਾਲ ਤੋਂ ਜਦੋਂ ਵੀ ਵਿਹਲ ਮਿਲਦੀ, ਉਹ ਕਮਰੇ ਵਿਚ ਆ ਕੇ ਮਾਤਾ ਜੀ ਕੋਲ ਬੈਠ ਜਾਂਦਾ | ਮਾਤਾ ਜੀ ਨਾਲ ਉਹ ਛੋਟੀਆਂ-ਛੋਟੀਆਂ ਗੱਲਾਂ ਕਰਦਾ ਰਹਿੰਦਾ | ਮਾਤਾ ਜੀ ਨਾਲ ਗੱਲਾਂ ਕਰਕੇ ਉਸ ਨੂੰ ਇਕ ਨਿੱਘ ਜਿਹਾ ਮਹਿਸੂਸ ਹੁੰਦਾ | ਮਾਤਾ ਜੀ ਨੂੰ ਵੀ ਡਾਕਟਰ ਹਰੀਸ਼ ਨਾਲ ਗੱਲਾਂ ਕਰਕੇ ਆਪਣਾ ਸਾਰਾ ਦੱੁਖ-ਦਰਦ ਭੱੁਲ ਜਾਂਦਾ |
ਮਾਤਾ ਜੀ ਨੂੰ ਜਿਹੜਾ ਕਮਰਾ ਮਿਲਿਆ, ਉਹ ਬਹੁਤ ਹੀ ਵਧੀਆ ਸੀ | ਉਨ੍ਹਾਂ ਦੇ ਬੈੱਡ ਦੇ ਨਾਲ ਵੱਡੀ ਸ਼ੀਸ਼ੇ ਵਾਲੀ ਬਾਰੀ ਸੀ | ਪਰਦਾ ਪਾਸੇ ਕਰਨ 'ਤੇ ਬਾਹਰ ਵੱਡਾ ਲਾਅਨ ਦਿਸਦਾ ਸੀ, ਜਿਥੇ ਬਹੁਤ ਸਾਰੇ ਫੱੁਲ ਲੱਗੇ ਹੋਏ ਸਨ | ਮਨਜੀਤ ਖੁਸ਼ ਸੀ ਕਿ ਤਿੰਨ ਦਿਨਾਂ ਵਿਚ ਹੀ ਮੰਮੀ ਜੀ ਨੂੰ ਕਾਫੀ ਫਰਕ ਪੈ ਗਿਐ | ਡਾਕਟਰ ਸਾਹਿਬ ਨੇ ਵਾਰਡ ਦੀ ਥਾਂ ਕਮਰਾ ਵੀ ਵਧੀਆ ਦੇ ਦਿੱਤਾ ਹੈ | ਉਹ ਮੰਮੀ ਜੀ ਦਾ ਧਿਆਨ ਵੀ ਬੜਾ ਰੱਖ ਰਹੇ ਹਨ | ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਜਿਹੜੀ ਚੀਜ਼ ਨੇ ਉਸ ਨੂੰ ਧੁੜਕੂ ਲਗਾਇਆ ਹੋਇਆ ਸੀ, ਉਹ ਇਹ ਸੀ ਕਿ ਹਸਪਤਾਲ ਦਾ ਬਿੱਲ ਪਤਾ ਨਹੀਂ ਕਿੰਨਾ ਕੁ ਬਣੇਗਾ? ਉਹ ਐਨੇ ਪੈਸਿਆਂ ਦਾ ਇੰਤਜ਼ਾਮ ਕਰ ਵੀ ਸਕੇਗਾ ਜਾਂ ਨਹੀਂ? ਇਹੋ ਜਿਹੇ ਸਵਾਲ ਉਸ ਨੂੰ ਚੈਨ ਨਾਲ ਬੈਠਣ ਨਾ ਦਿੰਦੇ |
ਕੁਝ ਦੇਰ ਸੋਚਣ ਤੋਂ ਬਾਅਦ ਉਹ ਆਪਣੇ ਦਿਲ ਨੂੰ ਢਾਰਸ ਦਿੰਦਾ ਕਿ ਡਾਕਟਰ ਸਾਹਿਬ ਬੜੇ ਚੰਗੇ ਇਨਸਾਨ ਹਨ | ਉਨ੍ਹਾਂ ਨੂੰ ਮੈਂ ਆਪਣੇ ਬਾਰੇ ਥੋੜ੍ਹਾ ਦੱਸਿਆ ਵੀ ਹੈ, ਹੋ ਸਕਦਾ ਹੈ ਕਿ ਉਹ ਬਿੱਲ ਵਿਚ ਰਿਆਇਤ ਕਰਵਾ ਦੇਣ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾ: 98889-24664

ਬੁਝਾਰਤ-27

ਕਦੇ ਹੁੰਦੀ ਸੀ ਬੱਲੇ-ਬੱਲੇ,
ਪਹਿਲੀ ਉਂਗਲ ਦੇ ਨਾਲ ਚੱਲੇ |
ਚੱਲੇ ਤਾਂ ਪੈਦਾ ਕਰੇ ਸੰਗੀਤ,
ਇਸ 'ਤੇ ਬਣੇ ਅਨੇਕਾਂ ਗੀਤ |
ਤਿੰਨ ਗੱੁਡੀਆਂ ਦੋ ਨੇ ਮੁੰਡੇ,
ਜਦ ਚੱਲੇ ਤਾਂ ਦੇਵੇ ਅੰਡੇ |
ਕਾਠ ਦਾ ਇਹਦਾ ਹੈ ਸਰੀਰ,
ਬੁਝਾਰਤ ਪਾਈ ਹੈ ਜਸਵੀਰ |
ਇਹ ਬੁਝਾਰਤ ਥੋੜ੍ਹੀ ਔਖੀ,
ਬਾਕੀਆਂ ਨਾਲੋਂ ਹੈ ਅਨੋਖੀ |
ਤੁਸੀਂ ਆਪ ਹੀ ਦੱਸ ਦਿਓ ਹੱਲ,
ਸਾਡੇ ਵੱਸੋਂ ਬਾਹਰ ਦੀ ਗੱਲ |
—f—
ਭੱੁਲ ਨਾ ਜਾਇਓ ਯਾਦ ਰੱਖਿਓ,
ਇਹ ਹੈ 'ਚਰਖਾ' ਪਿਆਰੇ ਬੱਚਿਓ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਬਾਲ ਸਾਹਿਤ

ਖੱਟੀਆਂ ਮਿੱਠੀਆਂ ਗੋਲੀਆਂ
(ਬਾਲ ਨਾਵਲ)
ਲੇਖਕ : ਕੁਲਬੀਰ ਸਿੰਘ ਸੂਰੀ (ਡਾ:)
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮਿ੍ਤਸਰ |
ਮੁੁੱਲ : 225 ਰੁਪਏ, ਪੰਨੇ : 160
ਸੰਪਰਕ : 98889-24664
ਉੱਘੇ ਨਾਵਲਕਾਰ ਸ: ਨਾਨਕ ਸਿੰਘ ਦੇ ਸਪੁੱਤਰ ਡਾ: ਕੁਲਬੀਰ ਸਿੰਘ ਸੂਰੀ ਦਾ ਨਵਾਂ ਲਿਖਿਆ ਬਾਲ ਨਾਵਲ 'ਖੱਟੀਆਂ ਮਿੱਠੀਆਂ ਗੋਲੀਆਂ', ਜਿਸ ਤੋਂ 'ਅਜੀਤ' ਦੇ ਬਾਲ ਪਾਠਕ ਭਲੀਭਾਂਤ ਜਾਣੂ ਹਨ, ਛਪ ਕੇ ਸਾਹਮਣੇ ਆਇਆ ਹੈ | ਹਥਲੇ ਬਾਲ ਨਾਵਲ ਦਾ ਕਥਾਨਕ ਸੰਤਰੇ ਦੀਆਂ ਖੱਟੀਆਂ ਮਿੱਠੀਆਂ ਗੋਲੀਆਂ ਅਤੇ ਚਾਕਲੇਟ ਵਾਲੀਆਂ ਟਾਫੀਆਂ ਵੇਚਣ ਵਾਲੇ ਇਕ ਅਤਿ ਗ਼ਰੀਬ ਪਰਿਵਾਰ ਦੇ ਲੜਕੇ ਹਰੀਸ਼ ਦੁਆਲੇ ਘੁੰਮਦਾ ਹੈ | ਛੋਟੀ ਉਮਰ ਵਿਚ ਪਿਤਾ ਦਾ ਸਾਇਆ ਸਿਰੋਂ ਉਠਣ ਨਾਲ ਜਦੋਂ ਹਰੀਸ਼ ਹੁਰਾਂ ਦੀ ਘਰੇਲੂ ਆਰਥਿਕ ਹਾਲਤ ਸਥਿਤੀ ਹੋਰ ਵੀ ਸੰਕਟਮਈ ਹੋ ਜਾਂਦੀ ਹੈ ਤਾਂ ਉਹ ਗਲੀ-ਮੁਹੱਲੇ ਵਿਚ ਜਾ ਕੇ ਗੋਲੀਆਂ ਤੇ ਟਾਫੀਆਂ ਵੇਚ ਕੇ ਮਾਂ ਨਾਲ ਹੱਥ ਵਟਾਉਣ ਲੱਗਦਾ ਹੈ | ਅਜਿਹਾ ਕਰਦਿਆਂ ਭੁੱਖਣਭਾਣਾ ਹਰੀਸ਼ ਅਤਿ ਦੀ ਗਰਮੀ ਵਿਚ ਬੇਹੋਸ਼ ਵੀ ਹੁੰਦਾ ਹੈ ਪਰ ਆਪਣੇ ਦਿ੍ੜ੍ਹ ਨਿਸਚੇ ਕਾਰਨ ਉਹ ਹਾਰ ਨਹੀਂ ਮੰਨਦਾ | ਉਸ ਦੀ ਦਿ੍ੜ੍ਹ ਭਾਵਨਾ ਨੂੰ ਵੇਖ ਕੇ ਸਿਧਾਰਥ ਨਾਂਅ ਦਾ ਇਕ ਨੇਕ ਅਧਿਆਪਕ ਉਸ ਦੀ ਮਦਦ ਕਰਦਾ ਹੈ | ਅਜਿਹਾ ਕਰਕੇ ਹਰੀਸ਼ ਤਰਸ ਦਾ ਪਾਤਰ ਨਹੀਂ ਬਣਦਾ, ਸਗੋਂ ਆਪਣੇ ਪੱਕੇ ਇਰਾਦੇ ਸਦਕਾ ਨਾਲੋ-ਨਾਲ ਪੜ੍ਹਦਾ ਵੀ ਜਾਂਦਾ ਹੈ ਅਤੇ ਇਕ ਦਿਨ ਗੋਲੀਆਂ ਟਾਫੀਆਂ ਵੇਚਣ ਵਾਲਾ ਇਹ ਸਿਰੜੀ ਨਾਇਕ ਐਮ.ਬੀ.ਬੀ.ਐਸ. ਕਰਕੇ 'ਡਾਕਟਰ ਹਰੀਸ਼' ਦੀ ਡਿਗਰੀ ਹਾਸਲ ਕਰਦਾ ਹੈ |
ਇਸ ਪ੍ਰਕਾਰ ਇਹ ਬਾਲ ਨਾਵਲ ਇਸ ਸੁਨੇਹੇ ਦਾ ਸੰਚਾਰ ਕਰਦਾ ਹੈ ਕਿ ਪੱਕਾ ਇਰਾਦਾ ਹੋਵੇ ਤਾਂ ਜੀਵਨ ਦੀ ਹਰ ਮੁਸ਼ਕਿਲ ਨੂੰ ਸੰਘਰਸ਼ ਨਾਲ ਜਿੱਤਿਆ ਜਾ ਸਕਦਾ ਹੈ | ਦੂਜੇ ਪਾਸੇ ਇਸ ਨਾਵਲ ਵਿਚ ਸਿਧਾਰਥ ਅਤੇ ਮੇਘਾ ਵਰਗੇ ਨੇਕ ਚਰਿੱਤਰ ਵੀ ਦਿ੍ਸ਼ਟੀਗੋਚਰ ਹੁੰਦੇ ਹਨ, ਜਿਹੜੇ ਸਮੱਸਿਆਵਾਂ ਵਿਚ ਘਿਰੇ ਅਜਿਹੇ ਬਾਲਾਂ ਦੀ ਮਦਦ ਕਰਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹਨ | ਇਹ ਬਾਲ ਨਾਵਲ ਪਦਾਰਥਵਾਦੀ ਸੋਚ ਦਾ ਤਿਆਗ ਕਰਕੇ ਕਲਿਆਣਕਾਰੀ ਸੋਚ ਅਪਣਾਉਣ ਦੀ ਪ੍ਰੇਰਨਾ ਦਿੰਦਾ ਹੈ | ਨਾਵਲ ਦੇ ਪਾਤਰਾਂ ਦੀ ਵਾਰਤਾਲਾਪ ਸੁਭਾਵਿਕ ਅਤੇ ਸਰਲ ਹੈ | ਨਾਵਲ ਵਿਚ ਆਦਿ ਤੋਂ ਲੈ ਕੇ ਅੰਤ ਤੱਕ ਉਤਸੁਕਤਾ ਬਰਕਰਾਰ ਰਹਿੰਦੀ ਹੈ ਅਤੇ ਗੁੰਝਲਦਾਰ ਸ਼ਬਦਾਵਲੀ ਤੋਂ ਗੁਰੇਜ਼ ਕੀਤਾ ਗਿਆ ਹੈ | ਮੈਂ ਵਾਸਤਵਿਕ ਜੀਵਨ ਦਾ ਬਿਰਤਾਂਤ ਪੇਸ਼ ਕਰਨ ਵਾਲੇ ਇਸ ਖ਼ੂਬਸੂਰਤ ਬਾਲ ਨਾਵਲ ਦੀ ਸਿਰਜਣਾ ਲਈ ਲੇਖਕ ਨੂੰ ਵਧਾਈ ਦਿੰਦਾ ਹੋਇਆ ਬਾਲ ਪਾਠਕਾਂ ਨੂੰ ਇਹ ਨਾਵਲ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਬੱਚਿਓ ਰੱਜ ਕੇ ਕਰੋ ਪੜ੍ਹਾਈ

ਵਿੱਦਿਆ ਸਭ ਤੋਂ ਅਨਮੋਲ ਹੈ ਗਹਿਣਾ,
ਜੋ ਹਮੇਸ਼ਾ ਕੋਲ ਹੀ ਰਹਿਣਾ |
ਇਸ ਨੂੰ ਕੋਈ ਚੁਰਾ ਨਹੀਂ ਸਕਦਾ,
ਨਾ ਹੀ ਕੋਈ ਮਿਟਾ ਕਦੇ ਸਕਦਾ |
ਇਹਦੇ ਸਿਰ 'ਤੇ ਹਰ ਕੋਈ ਕਰੇ ਤਰੱਕੀ,
ਠਾਣ ਜਿਨ੍ਹਾਂ ਨੇ ਦਿਲ ਵਿਚ ਰੱਖੀ |
ਇਹਦੇ ਬਿਨਾਂ ਕੋਈ ਕਿਸੇ ਨਾ ਕੰਮ ਦਾ,
ਬਣ ਕੇ ਪੁਤਲਾ ਰਹਿ ਜਾਏ ਚੰਮ ਦਾ |
ਜੇ ਜ਼ਿੰਦਗੀ ਵਿਚ ਕੁਝ ਬਣਨਾ ਬੱਚਿਓ,
ਦਿਲ ਲਾ ਕੇ ਹਮੇਸ਼ਾ ਪੜ੍ਹਨਾ ਬੱਚਿਓ |
ਪੜ੍ਹਾਈ ਨਾਲ ਹੀ ਬੰਦੇ ਦੀ ਕੀਮਤ ਪੈਂਦੀ,
ਹਰ ਥਾਂ ਬੱਲੇ-ਬੱਲੇ ਰਹਿੰਦੀ |
ਜੋ ਬੱਚੇ ਨੇ ਅਨਪੜ੍ਹ ਰਹਿ ਜਾਂਦੇ,
ਕਰਨ ਮਜ਼ਦੂਰੀ, ਧੱਕੇ ਖਾਂਦੇ |
ਇਸ ਲਈ ਸਾਰੇ ਕਰੋ ਪੜ੍ਹਾਈਆਂ,
'ਬਸਰੇ' ਹਰ ਥਾਂ ਰਹਿਣ ਚੜ੍ਹਾਈਆਂ |

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) | ਮੋਬਾ: 81461-87521


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX