ਤਾਜਾ ਖ਼ਬਰਾਂ


ਤਾਇਵਾਨ 'ਚ ਕੋਵਿਡ -19 ਦੇ ਮ੍ਰਿਤਕਾਂ ਦੀ ਗਿਣਤੀ 32, ਯੂਨਾਨ 'ਚ ਵੀ ਵੇਖਿਆ ਗਿਆ ਕੇਸ
. . .  1 day ago
ਪਾਕਿ ਸਰਕਾਰ ਨੇ ਨਵਾਜ਼ ਸ਼ਰੀਫ਼ ਨੂੰ ਘੋਸ਼ਿਤ ਕੀਤਾ 'ਭਗੌੜਾ'
. . .  1 day ago
ਰਾਜਾਸਾਂਸੀ ਹਵਾਈ ਅੱਡੇ ਤੇ 700 ਗ੍ਰਾਮ ਸੋਨੇ ਸਮੇਤ ਇੱਕ ਕਾਬੂ
. . .  1 day ago
ਰਾਜਾਸਾਂਸੀ ,26 ਫਰਵਰੀ ( ਹੇਰ,ਖੀਵਾ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੇ ਅੱਜ ਇੱਕ ਯਾਤਰੀ ਕੋਲੋਂ ਕਸਟਮ ਵਿਭਾਗ ਨੇ 700 ਗ੍ਰਾਮ ਸੋਨਾ ਬਰਾਮਦ ਕੀਤਾ ਹੈ । ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ...
ਦਿੱਲੀ ਹਿੰਸਾ : ਹੁਣ ਤੱਕ 106 ਗ੍ਰਿਫ਼ਤਾਰੀਆਂ
. . .  1 day ago
ਨਵੀਂ ਦਿੱਲੀ, 26 ਫਰਵਰੀ - ਦਿੱਲੀ ਪੁਲਿਸ ਦੇ ਪੀ.ਆਰ.ਓ. ਐਮ. ਐਸ. ਰੰਧਾਵਾ ਨੇ ਕਿਹਾ ਕਿ ਉਤਰ ਪੂਰਬੀ ਦਿੱਲੀ ਵਿਚ ਹਿੰਸਾ ਦੀਆਂ ਜੋ ਘਟਨਾਵਾਂ ਹੋਈਆਂ ਹਨ। ਇਸ ਨਾਲ ਸਬੰਧਿਤ 18 ਮਾਮਲੇ ਦਰਜ ਕੀਤੇ ਗਏ ਹਨ। ਅਜੇ ਤੱਕ 106 ਲੋਕਾਂ ਨੂੰ ਗ੍ਰਿਫ਼ਤਾਰ...
ਲੌਂਗੋਵਾਲ ਵਿਖੇ ਵੈਨ ਹਾਦਸੇ 'ਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੁਖਬੀਰ ਬਾਦਲ
. . .  1 day ago
ਲੌਂਗੋਵਾਲ, 26 ਫਰਵਰੀ (ਸ.ਸ.ਖੰਨਾ,ਵਿਨੋਦ) - ਪਿਛਲੇ ਦਿਨੀਂ ਲੌਂਗੋਵਾਲ 'ਚ ਵਾਪਰੇ ਭਿਆਨਕ ਵੈਨ ਹਾਦਸੇ ਦੌਰਾਨ ਸੁਖਜੀਤ ਕੌਰ, ਨਵਜੋਤ ਕੌਰ, ਅਰਾਧਿਆ,ਸਿਮਰਜੀਤ ਸਿੰਘ ਦੇ ਪਰਿਵਾਰਾਂ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ...
ਈ.ਟੀ.ਟੀ. ਤੋਂ ਐੱਚ.ਟੀ. ਅਤੇ ਐੱਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਸਬੰਧੀ ਹਦਾਇਤਾਂ
. . .  1 day ago
ਅਜਨਾਲਾ, 26 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਐਸਿ) ਪੰਜਾਬ ਐਸ.ਏ.ਐਸ. ਨਗਰ ਵਲੋਂ ਈ.ਟੀ.ਟੀ. ਤੋਂ ਐੱਚ.ਟੀ. ਅਤੇ ਐੱਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਸਬੰਧੀ ਅੰਮ੍ਰਿਤਸਰ, ਸੰਗਰੂਰ, ਮੋਗਾ ਤੇ ਮੁਕਤਸਰ ਜਿਲ੍ਹਿਆਂ ਦੇ ਸਿੱਖਿਆ...
ਰਤਨ ਲਾਲ ਦੇ ਪਰਿਵਾਰ ਨੂੰ 1 ਕਰੋੜ ਰੁਪਏ ਤੇ ਇਕ ਮੈਂਬਰ ਨੂੰ ਨੌਕਰੀ
. . .  1 day ago
ਨਵੀਂ ਦਿੱਲੀ, 26 ਫਰਵਰੀ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਵਿਚ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਸ਼ਹੀਦ ਰਤਨ ਲਾਲ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ...
ਸ਼ਿਵ ਸੈਨਾ ਯੂਥ ਆਗੂ 'ਤੇ ਜਾਨਲੇਵਾ ਹਮਲੇ ਦੇ ਸਬੰਧ ਵਿਚ ਉੱਚ ਅਧਿਕਾਰੀਆਂ ਵਲੋਂ ਘਟਨਾ ਸਥਾਨ ਦਾ ਜਾਇਜ਼ਾ
. . .  1 day ago
ਕਪਿਲ ਮਿਸ਼ਰਾ ਖਿਲਾਫ ਮਾਮਲਾ ਦਰਜ ਕਰੇ ਦਿੱਲੀ ਪੁਲਿਸ - ਹਾਈਕੋਰਟ
. . .  1 day ago
ਨਵੀਂ ਦਿੱਲੀ, 26 ਫਰਵਰੀ - ਦਿੱਲੀ ਹਾਈਕੋਰਟ ਨੇ ਉਤਰ ਪੂਰਬੀ ਦਿੱਲੀ ਵਿਚ ਹੋਈ ਹਿੰਸਾ ਮਾਮਲੇ 'ਚ ਸੁਣਵਾਈ ਕਰਦੇ ਹੋਏ ਦਿੱਲੀ ਪੁਲਿਸ ਦੀ ਕਾਰਜਸ਼ੈਲੀ 'ਤੇ ਬੇਹੱਦ ਸਖ਼ਤ ਟਿੱਪਣੀ ਕੀਤੀ। ਕੋਰਟ ਨੇ ਕਿਹਾ ਕਿ ਭਾਜਪਾ ਨੇਤਾ ਕਪਿਲ ਮਿਸ਼ਰਾ ਖਿਲਾਫ ਭੜਕਾਓ ਭਾਸ਼ਣ ਦੇਣ ਲਈ...
19ਵੇਂ ਸੂਬਾ ਪੱਧਰੀ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਦਾ ਖ਼ਿਤਾਬ ਪੰਜਾਬ ਪੁਲਿਸ ਜਲੰਧਰ ਨੇ ਜਿੱਤਿਆ
. . .  1 day ago
ਗੜ੍ਹਸ਼ੰਕਰ, 26 ਫਰਵਰੀ (ਧਾਲੀਵਾਲ)-ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਸਥਾਨਕ ਖ਼ਾਲਸਾ ਕਾਲਜ ਵਿਖੇ ਕਰਵਾਇਆ ਗਿਆ 5 ਦਿਨਾਂ 19ਵਾਂ ਸੂਬਾ ਪੱਧਰੀ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ...
ਹੋਰ ਖ਼ਬਰਾਂ..

ਸਾਡੀ ਸਿਹਤ

ਵਿਆਹ ਸਮਾਗਮਾਂ ਵਿਚ ਧਿਆਨ ਨਾਲ ਖਾਓ

ਅੱਜਕਲ੍ਹ ਵਿਆਹ ਸਮਾਗਮਾਂ ਦੀ ਸਾਰੇ ਪਾਸੇ ਭਰਮਾਰ ਹੈ। ਅਜਿਹੇ ਵਿਚ ਨਿਯਮਾਂ ਅਨੁਸਾਰ ਸਾਵਧਾਨੀਆਂ ਰੱਖ ਕੇ ਤੁਸੀਂ ਅਤੇ ਤੁਹਾਡਾ ਪਰਿਵਾਰ ਟਾਈਫਾਈਡ, ਪੀਲੀਆ, ਦਸਤ, ਉਲਟੀ, ਬੁਖਾਰ ਤੋਂ ਬਚ ਸਕਦੇ ਹੋ। ਆਓ ਜਾਣੀਏ-
* ਪਾਣੀ, ਸ਼ਰਬਤ, ਜੂਸ ਅਤੇ ਹੋਰ ਤਰਲ ਪਦਾਰਥ : ਇਨ੍ਹਾਂ ਪਦਾਰਥਾਂ ਨੂੰ ਤਿਆਰ ਕਰਨ ਵਿਚ ਪਾਣੀ ਅਤੇ ਬਰਫ਼ ਦੀ ਵਰਤੋਂ ਕੀਤੀ ਜਾਂਦੀ ਹੈ। ਪਾਣੀ ਅਤੇ ਬਰਫ਼ ਦੀ ਸ਼ੁੱਧਤਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਜੇ ਪਾਣੀ ਡਰਮ, ਬਾਲਟੀ 'ਚੋਂ ਭਰ ਕੇ ਦਿੱਤਾ ਜਾ ਰਿਹਾ ਹੋਵੇ ਅਤੇ ਉਸ ਵਿਚ ਬਰਫ਼ ਵੀ ਪਾਈ ਗਈ ਹੋਵੇ ਤਾਂ ਅਜਿਹੇ ਪਾਣੀ ਤੋਂ ਦੂਰੀ ਬਣਾਈ ਰੱਖਣਾ ਬਿਹਤਰ ਹੋਵੇਗਾ।
* ਸਲਾਦ : ਅਜਿਹੇ ਸਮਾਗਮਾਂ ਵਿਚ ਸਲਾਦ ਦੇ ਰੂਪ ਵਿਚ ਮੂਲੀ, ਗਾਜਰ, ਖੀਰਾ, ਪਿਆਜ਼, ਟਮਾਟਰ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਸਾਫ਼ ਪਾਣੀ ਨਾਲ ਨਹੀਂ ਧੋਤਾ ਜਾਂਦਾ ਅਤੇ ਇਹ ਦੂਸ਼ਿਤ ਰਹਿੰਦੇ ਹਨ। ਇਨ੍ਹਾਂ ਦੀ ਵਰਤੋਂ ਵੀ ਬਿਮਾਰੀ ਨੂੰ ਸੱਦਾ ਦਿੰਦੀ ਹੈ।
* ਚਾਟ : ਚਾਟ ਵਿਚ ਪਾਪੜੀ, ਦਹੀ ਭੱਲੇ, ਗੋਲ ਗੱਪੇ, ਟਿੱਕੀ, ਵੇਸਨ ਦਾ ਚਿੱਲਾ, ਭੇਲਪੂਰੀ ਆਦਿ ਆਈਟਮਾਂ ਵਿਚ ਧਨੀਆ ਪੱਤਾ ਕੱਚਾ ਜਾਂ ਚਟਣੀ ਦੇ ਰੂਪ ਵਿਚ ਪਾਇਆ ਜਾਂਦਾ ਹੈ, ਜਿਸ ਨੂੰ ਜਲਦਬਾਜ਼ੀ ਵਿਚ ਅਕਸਰ ਸਾਫ਼ ਪਾਣੀ ਨਾਲ ਨਹੀਂ ਧੋਤਾ ਜਾਂਦਾ। ਇਸ ਕਾਰਨ ਇਸ ਨਾਲ ਵੀ ਬਿਮਾਰ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
* ਦੂਸ਼ਿਤ ਖਾਧ ਪਦਾਰਥ : ਉਪਰੋਕਤ ਸਮਾਗਮਾਂ ਤੋਂ ਇਲਾਵਾ ਹੋਰ ਥਾਵਾਂ 'ਤੇ ਵੀ, ਇਥੋਂ ਤੱਕ ਕਿ ਤੁਹਾਡੇ ਘਰ ਵਿਚ ਵੀ ਸਾਵਧਾਨੀਆਂ ਦੀ ਘਾਟ ਕਾਰਨ ਬਿਮਾਰ ਹੋ ਸਕਦੇ ਹੋ। ਦਸਤ, ਉਲਟੀ ਦੇ ਲੱਛਣ ਦੂਸ਼ਿਤ ਪਦਾਰਥ ਖਾਣ ਤੋਂ ਬਾਅਦ 1-2 ਦਿਨ ਦੇ ਅੰਦਰ ਆ ਜਾਂਦੇ ਹਨ ਪਰ ਪੀਲੀਆ, ਟਾਈਫਾਈਡ ਦੇ ਲੱਛਣ ਸਾਹਮਣੇ ਆਉਣ ਵਿਚ 10-15 ਦਿਨ ਦਾ ਸਮਾਂ ਲੱਗ ਸਕਦਾ ਹੈ।
ਮੌਜੂਦਾ ਸਮੇਂ ਸੰਚਾਲਕਾਂ ਨੂੰ ਅਜਿਹੇ ਕਿਸੇ ਸਮਾਗਮ ਨੂੰ ਕਰਵਾਉਣ ਸਮੇਂ ਉਪਰੋਕਤ ਗੱਲਾਂ ਦਾ ਧਿਆਨ ਰੱਖਦਿਆਂ ਸਾਵਧਾਨੀਆਂ ਜ਼ਰੂਰ ਰੱਖਣੀਆਂ ਚਾਹੀਦੀਆਂ ਹਨ ਤਾਂ ਕਿ ਉਨ੍ਹਾਂ ਕੋਲ ਆਉਣ ਵਾਲੇ ਮਹਿਮਾਨ ਦੂਸ਼ਿਤ ਭੋਜਨ, ਪਾਣੀ, ਚਾਟ ਆਦਿ ਦੇ ਸੇਵਨ ਨਾਲ ਬਿਮਾਰ ਨਾ ਪੈਣ।


ਖ਼ਬਰ ਸ਼ੇਅਰ ਕਰੋ

ਸਦਾਬਹਾਰ ਜਵਾਨੀ ਲਈ ਖਾਓ ਪੁੰਗਰੇ ਅਨਾਜ

ਸਰੀਰ ਦੀ ਸਾਰੀ ਮੈਟਾਬੌਲਿਕ ਕਿਰਿਆਵਾਂ ਦੇ ਸੰਚਾਲਨ ਵਿਚ ਕਿਸੇ ਨਾ ਕਿਸੇ ਐਂਜਾਈਮ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਸਵੇਰੇ ਬਿਸਤਰ ਤੋਂ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਅਸੀਂ ਜਿੰਨੇ ਕੰਮ ਕਰਦੇ ਹਾਂ, ਕਿਸੇ ਨਾ ਕਿਸੇ ਐਂਜਾਈਮ ਦੀ ਮਦਦ ਜ਼ਰੂਰ ਲੈਣੀ ਪੈਂਦੀ ਹੈ। ਜਦੋਂ ਅਸੀਂ ਕੋਈ ਚੀਜ਼ ਖਾਂਦੇ ਹਾਂ ਤਾਂ ਮੂੰਹ ਵਿਚ ਪਹੁੰਚਦੇ ਹੀ ਉਸ 'ਤੇ ਐਂਜਾਈਮ ਦੀ ਕਿਰਿਆ ਸ਼ੁਰੂ ਹੋ ਜਾਂਦੀ ਹੈ। ਇਥੇ ਜਾਣ ਲੈਣਾ ਜ਼ਰੂਰੀ ਹੈ ਕਿ ਸਰੀਰ ਵਿਚ ਪ੍ਰੋਟੀਨ, ਚਰਬੀ, ਕਾਰਬੋਹਾਈਡ੍ਰੇਟ, ਵਿਟਾਮਿਨ, ਹਾਰਮੋਨ ਆਦਿ ਵਿਚ ਬਦਲਣ ਦਾ ਕੰਮ ਵੀ ਐਂਜਾਈਮ ਦੇ ਬਿਨਾਂ ਪੂਰਾ ਨਹੀਂ ਹੋ ਸਕਦਾ।
ਐਂਜਾਈਮਾਂ ਦੀ ਭੂਮਿਕਾ ਦਵਾਈਆਂ ਦੇ ਬੁਰੇ ਪ੍ਰਭਾਵਾਂ ਨੂੰ ਘੱਟ ਕਰਨ, ਖੂਨ ਵਿਚ ਆਕਸੀਜਨ ਦੀ ਮਾਤਰਾ ਵਧਾਉਣ, ਚਮੜੀ 'ਤੇ ਦਾਗ਼-ਧੱਬਿਆਂ ਆਦਿ ਨੂੰ ਮਿਟਾਉਣ ਵਿਚ ਅਤਿਅੰਤ ਮਹੱਤਵਪੂਰਨ ਮੰਨੀ ਜਾਂਦੀ ਹੈ। ਸਰੀਰ ਦੇ ਜ਼ਖ਼ਮ ਭਰਨ ਲਈ ਵੀ ਇਨ੍ਹਾਂ ਦੀ ਸਹਾਇਤਾ ਜ਼ਰੂਰੀ ਹੈ।
ਹਰ ਐਂਜਾਈਮ ਵੱਖ-ਵੱਖ ਕੰਮ ਦਾ ਸੰਚਾਲਨ ਕਰਦਾ ਹੈ। ਕੁਝ ਐਂਜਾਈਮ ਸਰੀਰਕ ਸਰੰਚਨਾ ਵਿਚ ਸਹਾਇਤਾ ਦਿੰਦੇ ਹਨ, ਕੁਝ ਸਰੀਰ ਤੋਂ ਜ਼ਹਿਰੀਲੇ ਤੇ ਬੇਕਾਰ ਅਵਸ਼ੇਸ਼ਾਂ ਨੂੰ ਬਾਹਰ ਨਿਕਲਣ ਵਿਚ ਕੰਮ ਕਰਦੇ ਹਨ ਅਤੇ ਕੁਝ ਪਾਚਨ ਕਿਰਿਆ ਵਿਚ ਸਹਾਇਕ ਸਾਬਤ ਹੁੰਦੇ ਹਨ।
ਹਾਲਾਂਕਿ ਮਨੁੱਖੀ ਸਰੀਰ ਵਿਚ ਐਂਜਾਈਮਾਂ ਦਾ ਨਿਰਮਾਣ ਕੁਦਰਤੀ ਤੌਰ 'ਤੇ ਹੁੰਦਾ ਰਹਿੰਦਾ ਹੈ ਪਰ ਇਨ੍ਹਾਂ ਦੀ ਮਾਤਰਾ ਨੂੰ ਸਹੀ-ਸਲਾਮਤ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਖਾਧ-ਪਦਾਰਥਾਂ ਦਾ ਸੇਵਨ ਕੀਤਾ ਜਾਵੇ ਜੋ ਐਂਜਾਈਮ ਨਾਲ ਭਰਪੂਰ ਹੋਣ। ਇਸ ਲਈ ਇਕ ਗੱਲ ਧਿਆਨ ਵਿਚ ਰੱਖਣੀ ਹੋਵੇਗੀ ਕਿ ਐਂਜਾਈਮ ਗਰਮੀ ਨਾਲ ਬਹੁਤ ਜਲਦੀ ਪ੍ਰਭਾਵਿਤ ਹੁੰਦੇ ਹਨ, ਅਖੀਰ ਭੋਜਨ ਪਕਾਉਂਦੇ ਸਮੇਂ ਵੀ ਪ੍ਰਯੋਗ ਕੀਤੇ ਫਲ ਤੇ ਸਬਜ਼ੀਆਂ ਦੇ ਐਂਜਾਈਮ ਖ਼ਤਮ ਹੋ ਜਾਂਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਜਿਥੋਂ ਤੱਕ ਸੰਭਵ ਹੋਵੇ, ਫਲ-ਸਬਜ਼ੀਆਂ ਨੂੰ ਕੱਚਾ ਹੀ ਖਾਧਾ ਜਾਵੇ, ਇਸ ਨਾਲ ਜ਼ਿਆਦਾਤਰ ਮਾਤਰਾ ਵਿਚ ਐਂਜਾਈਮਾਂ ਦੀ ਪ੍ਰਾਪਤੀ ਹੁੰਦੀ ਹੈ।
ਹਰ ਰੋਜ਼ ਦੇ ਖਾਣ-ਪੀਣ ਵਿਚ ਅਸੀਂ ਇਸ ਤਰ੍ਹਾਂ ਦੇ ਸਾਰੇ ਖਾਧ-ਪਦਾਰਥਾਂ ਦਾ ਸੇਵਨ ਕਰਦੇ ਹਾਂ ਜਿਨ੍ਹਾਂ ਵਿਚ ਭਰਪੂਰ ਮਾਤਰਾ ਵਿਚ ਐਂਜਾਈਮ ਪਾਏ ਜਾਂਦੇ ਹਨ, ਪਰ ਜ਼ਰਾ ਜਿੰਨੀ ਲਾਪ੍ਰਵਾਹੀ ਜਾਂ ਅਗਿਆਨਤਾ ਦੇ ਚਲਦਿਆਂ ਅਸੀਂ ਇਸ ਦੇ ਪੌਸ਼ਕ ਤੱਤਾਂ ਨੂੰ ਨਸ਼ਟ ਕਰ ਦਿੰਦੇ ਹਾਂ ਅਤੇ ਲਾਭਕਾਰੀ ਐਂਜਾਈਮਾਂ ਨੂੰ ਬਰਬਾਦ ਕਰ ਦਿੰਦੇ ਹਾਂ। ਕੁਝ ਲੋਕ ਫਲ ਜਾਂ ਸਬਜ਼ੀਆਂ ਦਾ ਜੂਸ ਕੱਢਣ ਤੋਂ ਬਾਅਦ ਘੰਟਿਆਂ ਤੱਕ ਰੱਖੇ ਰਹਿਣ ਦਿੰਦੇ ਹਨ। ਇਸ ਨਾਲ ਜੂਸ ਵਿਚ ਮੌਜੂਦ ਪੌਸ਼ਕ ਤੱਤਾਂ ਤੇ ਐਂਜਾਈਮਾਂ ਦਾ ਆਕਸੀਕਰਨ ਹੁੰਦਾ ਰਹਿੰਦਾ ਹੈ। ਜੂਸ ਨੂੰ ਕੱਢ ਕੇ ਤੁਰੰਤ ਪੀ ਲੈਣ 'ਤੇ ਹੀ ਉਸ ਦੇ ਸਾਰੇ ਪੌਸ਼ਕ ਤੱਤ ਜੂਸ ਦੇ ਨਾਲ ਸਰੀਰ ਵਿਚ ਪਹੁੰਚਦੇ ਹਨ।
ਕੱਚੇ ਪਪੀਤੇ ਵਿਚ ਇਕ ਐਂਜਾਈਮ ਪਾਇਆ ਜਾਂਦਾ ਹੈ ਜਿਸ ਨੂੰ 'ਪੈਪਿਸਨ' ਕਿਹਾ ਜਾਂਦਾ ਹੈ। ਇਹ ਕਈ ਤਰ੍ਹਾਂ ਨਾਲ ਸਾਡੇ ਲਈ ਸਿਹਤਵਰਧਕ ਹੁੰਦਾ ਹੈ। ਪਪੀਤੇ ਵਿਚ ਚੀਰਾ ਲਗਾ ਕੇ ਸਫੇਦ ਦੁਧੀਆ ਪਦਾਰਥ ਨੂੰ ਕੱਢ ਲਿਆ ਜਾਂਦਾ ਹੈ ਅਤੇ ਇਸ ਨੂੰ ਸੁਕਾ ਕੇ ਰੱਖ ਲਿਆ ਜਾਂਦਾ ਹੈ। ਹਾਜ਼ਮੇ ਵਿਚ ਆਉਣ ਵਾਲੀ ਗੜਬੜੀਆਂ ਲਈ ਇਹ ਦਵਾਈ ਵਧੀਆ ਮੰਨੀ ਜਾਂਦੀ ਹੈ। ਇਸ ਦੀ ਵਰਤੋਂ ਚਮੜੀ ਰੋਗ ਦੇ ਇਲਾਜ ਵੀ ਕੀਤਾ ਜਾਂਦਾ ਹੈ। ਕੱਚੇ ਪਪੀਤੇ ਨੂੰ ਚਬਾ ਕੇ ਖਾਂਦੇ ਰਹਿਣ ਨਾਲ ਵੀ ਪੇਟ ਦੀਆਂ ਅਨੇਕ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ।
ਹਰ ਰੋਜ਼ ਇਕ ਕਟੋਰੀ ਪੁੰਗਰੇ ਅਨਾਜ ਦਾ ਸੇਵਨ ਕਰਨਾ ਸਿਹਤ ਲਈ ਅਤਿਅੰਤ ਲਾਭਕਾਰੀ ਹੁੰਦਾ ਹੈ। ਪੁੰਗਰੇ ਅਨਾਜਾਂ ਅਤੇ ਕੱਚੇ ਫਲਾਂ ਦੇ ਸੇਵਨ ਕਰਦੇ ਰਹਿਣ ਨਾਲ ਅਨੇਕਾਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਨਾਲ ਹੀ ਸਦਾਬਹਾਰ ਜਵਾਨੀ ਨੂੰ ਕਾਇਮ ਰੱਖਣ ਵਿਚ ਵੀ ਮਦਦ ਮਿਲਦੀ ਹੈ।
ਜੇਕਰ ਸਬਜ਼ੀਆਂ ਨੂੰ ਪਕਾਉਣਾ ਹੀ ਪਵੇ ਤਾਂ ਉਨ੍ਹਾਂ ਨੂੰ ਜ਼ਿਆਦਾ ਤਲੋ ਨਾ ਅਤੇ ਹਲਕੀ ਭਾਫ਼ ਵਿਚ ਹੀ ਪਕਾਓ। ਇਸ ਤਰ੍ਹਾਂ ਖਾਧ ਪਦਾਰਥਾਂ ਵਿਚ ਮੌਜੂਦ ਪੌਸ਼ਕ ਤੱਤ ਅਤੇ ਐਂਜਾਈਮ ਬਚੇ ਰਹਿਣਗੇ ਜੋ ਉਚਿਤ ਪੋਸ਼ਣ ਭਾਵ ਜੈਵ-ਰਸਾਇਣਕ ਕਿਰਿਆਵਾਂ ਵਿਚ ਬਹੁਤ ਜ਼ਰੂਰੀ ਹਨ।

ਕਿੰਨਾ ਸੌਂਈਏ


ਹਰ ਵਿਅਕਤੀ ਦੀ ਨੀਂਦ ਦੀ ਜ਼ਰੂਰਤ ਵੱਖ-ਵੱਖ ਹੁੰਦੀ ਹੈ। ਕੁਝ ਲੋਕ 5-6 ਘੰਟੇ ਵਿਚ ਹੀ ਪੂਰੀ ਨੀਂਦ ਲੈ ਲੈਂਦੇ ਹਨ ਜਦ ਕਿ ਕੁਝ ਲੋਕਾਂ ਦੀ ਨੀਂਦ 7-8 ਘੰਟਿਆਂ ਵਿਚ ਵੀ ਪੂਰੀ ਨਹੀਂ ਹੁੰਦੀ। ਅਜਿਹੀ ਹਾਲਤ 'ਚ ਸਵਾਲ ਇਹ ਉੱਠਦਾ ਹੈ ਕਿ ਕਿੰਨਾ ਸੌਣਾ ਸਿਹਤ ਲਈ ਠੀਕ ਹੈ ਅਤੇ ਕਿੰਨਾ ਸੌਣਾ ਹਾਨੀਕਾਰਕ ਹੋ ਸਕਦਾ ਹੈ। ਹਾਲ ਹੀ ਵਿਚ ਹੋਏ ਇਕ ਸਰਵੇਖਣ ਅਨੁਸਾਰ ਇਕ ਦਿਨ ਵਿਚ 4 ਘੰਟੇ ਤੋਂ ਘੱਟ ਜਾਂ 11 ਘੰਟੇ ਤੋਂ ਜ਼ਿਆਦਾ ਸੌਣਾ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ। ਅਧਿਐਨ ਵਿਚ ਪਾਇਆ ਗਿਆ ਕਿ 11 ਘੰਟੇ ਤੋਂ ਜ਼ਿਆਦਾ ਨੀਂਦ ਲੈਣ ਵਾਲਿਆਂ ਵਿਚ ਫੇਫੜਿਆਂ ਦੀ ਬਿਮਾਰੀ ਪਲਮੋਨਰੀ ਫਾਇਬ੍ਰੋਸਿਸ ਹੋਣ ਦੀ ਸੰਭਾਵਨਾ ਸਧਾਰਨ ਤੋਂ 3 ਗੁਣਾ ਜ਼ਿਆਦਾ ਹੋ ਜਾਂਦੀ ਹੈ। ਸਵੇਰੇ ਜ਼ਿਆਦਾ ਦੇਰ ਤੱਕ ਸੌਣ ਵਾਲੇ ਲੋਕਾਂ ਵਿਚ ਕੋਲੈਸਟ੍ਰੋਲ ਦਾ ਪੱਧਰ ਵਧ ਜਾਂਦਾ ਹੈ ਅਤੇ ਉਨ੍ਹਾਂ ਦੀ ਕਮਰ ਦਾ ਆਕਾਰ ਵੀ ਵਧ ਜਾਂਦਾ ਹੈ। 4 ਘੰਟੇ ਤੋਂ ਘੱਟ ਸੌਣ ਵਾਲਿਆਂ ਵਿਚ ਵੀ ਫੇਫੜਿਆਂ ਸਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਸਭ ਤੋਂ ਚੰਗਾ ਹੈ ਕਿ 7-8 ਘੰਟੇ ਦੀ ਨੀਂਦ ਲਈ ਜਾਵੇ।

ਕਿਸ ਤਰ੍ਹਾਂ ਕਰੀਏ ਘਰ ਵਿਚ ਰੋਗੀ ਦੀ ਦੇਖਭਾਲ

ਜੇਕਰ ਘਰ ਦਾ ਕੋਈ ਮੈਂਬਰ ਬਿਮਾਰ ਪੈ ਜਾਂਦਾ ਹੈ ਤਾਂ ਇਲਾਜ ਦੇ ਇਲਾਵਾ ਉਸ ਦੀ ਠੀਕ ਤਰ੍ਹਾਂ ਨਾਲ ਦੇਖਭਾਲ ਵੀ ਕਰਨੀ ਚਾਹੀਦੀ। ਇਸ ਤਰ੍ਹਾਂ ਨਾ ਕਰਨ 'ਤੇ ਪੀੜਤ ਖ਼ੁਦ ਨੂੰ ਲਾਚਾਰ ਤੇ ਨਕਾਰਾ ਸਮਝਣ ਲਗਦਾ ਹੈ ਜਿਸ ਨਾਲ ਉਸ ਦੀ ਮਾਨਸਿਕ ਸ਼ਾਂਤੀ ਭੰਗ ਹੋਣ ਲੱਗਦੀ ਹੈ ਅਤੇ ਉਹ ਲੰਮੇ ਸਮੇਂ ਤੱਕ ਠੀਕ ਨਹੀਂ ਹੋ ਪਾਉਂਦਾ।
ਰੋਗੀ ਦਾ ਕਮਰਾ ਹਮੇਸ਼ਾ ਏਕਾਂਤ ਵਿਚ ਹੋਣਾ ਚਾਹੀਦਾ ਤਾਂ ਕਿ ਉਸ ਨੂੰ ਸ਼ੋਰ-ਸ਼ਰਾਬੇ ਤੋਂ ਬਚਾਇਆ ਜਾ ਸਕੇ ਅਤੇ ਉਸ ਨੂੰ ਸੌਣ ਵਿਚ ਕਿਸੇ ਤਰ੍ਹਾਂ ਦਾ ਮੁਸ਼ਕਿਲ ਪੈਦਾ ਨਾ ਹੋਵੇ। ਇਸ ਦਾ ਕਮਰਾ ਰਸੋਈ ਤੋਂ ਦੂਰ ਹੋਣਾ ਚਾਹੀਦਾ ਕਿਉਂਕਿ ਰਸੋਈ ਵਿਚ ਪ੍ਰੈਸ਼ਰ ਕੁੱਕਰ, ਮਿਕਸੀ ਤੇ ਓਵਨ ਦੀ ਗੰਧ ਉਸ ਨੂੰ ਪ੍ਰੇਸ਼ਾਨ ਕਰੇਗੀ। ਮਰੀਜ਼ ਦਾ ਕਮਰਾ ਏਨਾ ਏਕਾਂਤ ਵਿਚ ਵੀ ਨਾ ਹੋਵੇ ਕਿ ਦੂਜੇ ਉਸ ਦੀ ਖ਼ਬਰ ਵੀ ਨਾ ਲੈ ਸਕਣ ਜਾਂ ਜ਼ਰੂਰਤ ਪੈਣ 'ਤੇ ਬੁਲਾਇਆ ਵੀ ਨਾ ਜਾ ਸਕੇ। ਉਸ ਨੂੰ ਅਹਿਸਾਸ ਵੀ ਨਾ ਹੋਵੇ ਕਿ ਮੈਨੂੰ ਘਰ ਵਾਲਿਆਂ ਨੇ ਇਕ ਕੋਨੇ ਵਿਚ ਸੁੱਟ ਦਿੱਤਾ ਹੈ। ਬਿਹਤਰ ਹੋਵੇ ਉਸ ਦੇ ਬਿਸਤਰ ਦੇ ਕੋਲ ਕਾਲਬੈੱਲ ਦੀ ਵਿਵਸਥਾ ਕਰ ਦੇਣੀ ਚਾਹੀਦੀ ਹੈ।
ਰੋਗੀ ਦਾ ਕਮਰਾ ਬਾਥਰੂਮ ਤੋਂ ਦੂਰ ਨਹੀਂ ਹੋਣਾ ਚਾਹੀਦਾ। ਉਸ ਦੇ ਕਮਰੇ ਵਿਚ ਜ਼ਰੂਰੀ ਖਿੜਕੀ ਵੀ ਹੋਵੇ ਜਿਸ ਨਾਲ ਤਾਜ਼ੀ ਹਵਾ ਮਿਲ ਸਕੇ ਅਤੇ ਘੁਟਨ ਵੀ ਮਹਿਸੂਸ ਨਾ ਹੋਵੇ।
ਰੋਗੀ ਦੇ ਕਮਰੇ ਵਿਚ ਰੇਡੀਓ, ਟੀ. ਵੀ., ਮੈਗਜ਼ੀਨ ਆਦਿ ਵੀ ਹੋਣ ਤਾਂ ਕਿ ਉਹ ਸਹੂਲਤ ਅਨੁਸਾਰ ਆਪਣਾ ਮਨੋਰੰਜਨ ਕਰ ਸਕੇ। ਰੋਗੀ ਦੇ ਬਿਸਤਰ ਦੇ ਨੇੜੇ ਇਕ ਛੋਟਾ ਮੇਜ਼ ਜਾਂ ਅਲਮਾਰੀ ਹੋਵੇ ਤਾਂ ਕਿ ਉਸ ਦੀ ਜ਼ਰੂਰਤ ਦੀਆਂ ਚੀਜ਼ਾਂ, ਦਵਾਈਆਂ ਆਦਿ ਉਸ ਦੀ ਪਹੁੰਚ ਵਿਚ ਰਹਿਣ।
ਰੋਗੀ ਦਾ ਗਿਲਾਸ, ਕੱਪ-ਪਲੇਟ, ਚਮਚ ਆਦਿ ਵੱਖਰਾ ਰੱਖੋ। ਰੋਗੀ ਦਾ ਬਿਸਤਰ ਰੋਜ਼ਾਨਾ ਬਦਲੋ। ਉਸ ਦੇ ਕਮਰੇ ਦੀ ਸਫ਼ਾਈ ਨਿਯਮਿਤ ਰੂਪ ਨਾਲ ਕਰੋ। ਫਰਸ਼ ਤੇ ਫਰਨੀਚਰ ਆਦਿ ਨੂੰ ਫਿਨਾਈਲ ਪਾ ਕੇ ਸਾਫ਼ ਕਰੋ ਤਾਂ ਕਿ ਮੱਖੀ-ਮੱਛਰ ਨਾ ਹੋਵੇ।
ਰੋਗੀ ਦੀ ਦੇਖਭਾਲ ਕਰਨ ਵਾਲੇ ਦੇ ਹੱਥ ਸਾਫ-ਸੁਥਰੇ ਹੋਣ। ਉਸ ਦੇ ਕੋਲ ਕਾਗਜ਼ ਦੇ ਨੈਪਕਿਨ, ਟਿਸ਼ੂ ਪੇਪਰ ਆਦਿ ਰੱਖੋ ਤਾਂ ਕਿ ਨੱਕ ਆਦਿ ਪੂੰਝਣ ਤੋਂ ਬਾਅਦ ਹੱਥ ਸਾਫ਼ ਕਰਨ ਲਈ ਹੱਥ ਧੋਣ ਦਾ ਝੰਜਟ ਤੋਂ ਬਚਿਆ ਜਾ ਸਕੇ।
ਰੋਗੀ ਦੀ ਦੇਖਭਾਲ ਕਰਨ ਵਾਲੇ ਦਾ ਇਹ ਫਰਜ਼ ਬਣਦਾ ਹੈ ਕਿ ਰੋਗੀ ਨੇ ਕਿਹੜੀ-ਕਿਹੜੀ ਦਵਾਈ ਲਈ? ਦਿਨ ਭਰ ਦਾ ਤਾਪਕ੍ਰਮ ਕੀ ਰਿਹਾ? ਨੀਂਦ ਕਿਵੇਂ ਆਈ? ਮਲਮੂਤਰ ਕਿੰਨੀ ਵਾਰ ਕਿਸ ਮਾਤਰਾ ਵਿਚ ਰਿਹਾ, ਇਸ ਨੂੰ ਨੋਟ ਕਰੋ ਤਾਂ ਕਿ ਡਾਕਟਰ ਵਲੋਂ ਪੁੱਛੇ ਜਾਣ 'ਤੇ ਸਹੀ ਜਵਾਬ ਦਿੱਤਾ ਜਾ ਸਕੇ।
ਰੋਗੀ ਦੇ ਸਾਹਮਣੇ ਉਦਾਸ ਨਾ ਬੈਠੋ ਨਹੀਂ ਤਾਂ ਉਹ ਵੀ ਉਦਾਸ ਰਹਿਣ ਲੱਗੇਗਾ। ਰੋਗ ਦੀ ਗੰਭੀਰਤਾ ਰੋਗੀ ਨੂੰ ਬਿਲਕੁਲ ਨਾ ਦੱਸੋ ਨਹੀਂ ਤਾਂ ਚਿੰਤਤ ਹੋ ਜਾਵੇਗਾ ਅਤੇ ਉਸ ਦਾ ਗੰਭੀਰ ਨਤੀਜਾ ਵੀ ਹੋ ਸਕਦਾ ਹੈ। ਰੋਗੀ, ਬਿਮਾਰੀ ਦੇ ਕਾਰਨ ਸੁਭਾਅ ਤੋਂ ਚਿੜਚਿੜਾ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਮਾਹੌਲ ਵਿਚ ਤੁਸੀਂ ਉਸ ਦਾ ਗੁੱਸਾ ਨਾ ਕਰੋ।

ਮੇਥੀ ਖਾਓ ਸਰਦੀ ਭਜਾਓ

ਮੇਥੀ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਸ ਦਾ ਸੇਵਨ ਸਰਦੀਆਂ ਵਿਚ ਜ਼ਿਆਦਾ ਹੁੰਦਾ ਹੈ। ਇਸ ਦਾ ਸੇਵਨ ਤੁਸੀਂ ਸਬਜ਼ੀ, ਪਰੌਂਠੇ, ਸਾਗ ਦੇ ਰੂਪ ਵਿਚ ਕਰ ਸਕਦੇ ਹੋ। ਇਸ ਵਿਚ ਵਿਟਾਮਿਨ, ਆਇਰਨ, ਖਣਿਜ ਅਤੇ ਫਾਈਬਰਸ ਭਰਪੂਰ ਮਾਤਰਾ ਵਿਚ ਹੁੰਦੇ ਹਨ। ਮੇਥੀ ਕੋਲੈਸਟ੍ਰੋਲ ਪੱਧਰ ਨੂੰ ਘੱਟ ਕਰਨ ਲਈ, ਵਾਧੂ ਸ਼ੂਗਰ ਪੱਧਰ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ। ਜੇਕਰ ਤੁਸੀਂ ਹਰ ਰੋਜ਼ 200 ਤੋਂ 300 ਗ੍ਰਾਮ ਮੇਥੀ ਖਾਂਦੇ ਹੋ ਤਾਂ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।

ਹੋਮਿਓਪੈਥਿਕ ਦੇ ਝਰੋਖੇ 'ਚੋਂ ਥਾਇਰਾਇਡ ਰੋਗ ਅਤੇ ਇਲਾਜ

ਥਾਇਰਾਇਡ ਗ੍ਰੰਥੀ ਸਾਡੇ ਗਲੇ ਦੇ ਅੰਦਰਲੇ ਹਿੱਸੇ ਵਿਚ ਹੁੰਦੀ ਹੈ। ਇਸ ਵਿਚੋਂ "੩, "੪, "S8 ਨਾਂਅ ਦੇ ਹਾਰਮੋਨ ਨਿਕਲਦੇ ਹਨ, ਜੋ ਕਿ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਅਤੇ ਸਾਡੇ ਸਰੀਰ ਦੇ ਵਿਕਾਸ ਵਿਚ ਮਦਦ ਕਰਦੇ ਹਨ। ਜਦੋਂ ਕਿਸੇ ਕਾਰਨ ਥਾਇਰਾਇਡ ਗ੍ਰੰਥੀ ਠੀਕ ਤਰ੍ਹਾਂ ਕੰਮ ਨਹੀਂ ਕਰਦੀ ਅਤੇ ਇਨ੍ਹਾਂ ਹਾਰਮੋਨਾਂ ਦਾ ਅਸੰਤੁਲਨ ਹੋ ਜਾਂਦਾ ਹੈ ਤਾਂ ਸਿੱਟੇ ਵਜੋਂ ਥਾਇਰਾਇਡ ਸਬੰਧੀ ਰੋਗ ਸਾਹਮਣੇ ਆਉਂਦੇ ਹਨ। ਜਦੋਂ ਇਹ ਹਾਰਮੋਨ ਸਰੀਰ ਵਿਚ ਘੱਟ ਜਾਂਦੇ ਹਨ ਤਾਂ ਇਸ ਨੂੰ ਹਾਇਪੋ-ਥਾਇਰਾਇਡ ਕਹਿੰਦੇ ਹਨ ਅਤੇ ਸਰੀਰ ਵਿਚ ਇਨ੍ਹਾਂ ਦੇ ਵਧਣ ਨੂੰ ਹਾਇਪਰਥਾਇਰਾਇਡ ਕਹਿੰਦੇ ਹਨ। ਇਨ੍ਹਾਂ ਦੋਵਾਂ ਬਿਮਾਰੀਆਂ ਵਿਚ ਵੱਖ-ਵੱਖ ਤਰ੍ਹਾਂ ਦੇ ਲੱਛਣ ਪਾਏ ਜਾਂਦੇ ਹਨ। ਹਾਇਪੋਥਾਇਰਾਇਡ ਵਿਚ ਰੋਗੀ ਦੇ ਸਰੀਰ ਵਿਚ ਫੁਲਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਰੀਰ ਦੇ ਸਾਰੇ ਜੋੜਾਂ ਵਿਚ ਦਰਦਾਂ ਸ਼ੁਰੂ ਹੋ ਜਾਂਦੀਆਂ ਹਨ। ਮਰੀਜ਼ ਦੀ ਭੁੱਖ ਅਤੇ ਪਿਆਸ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਨੀਂਦ ਬਹੁਤ ਵੱਧ ਜਾਂਦੀ ਹੈ। ਸਰੀਰ ਵਿਚ ਸੁਸਤੀ ਅਤੇ ਥਕਾਵਟ ਰਹਿੰਦੀ ਹੈ। ਮਰੀਜ਼ ਠੰਢ ਜ਼ਿਆਦਾ ਮਹਿਸੂਸ ਕਰਦੇ ਹਨ ਅਤੇ ਠੰਢੇ ਪਾਣੀ ਨਾਲ ਨਹਾਉਣ ਤੋਂ ਡਰਦੇ ਹਨ। ਜਦੋਂ ਇਹ ਬਿਮਾਰੀ ਬਹੁਤ ਵਧ ਜਾਂਦੀ ਹੈ ਤਾਂ ਮਰੀਜ਼ ਤਣਾਅ ਵਿਚ ਰਹਿੰਦੇ ਹਨ ਅਤੇ ਯਾਦਦਾਸ਼ਤ ਘਟਣੀ ਸ਼ੁਰੂ ਹੋ ਜਾਂਦੀ ਹੈ।
ਦੂਸਰੇ ਪਾਸੇ ਹਾਇਪਰਥਾਇਰਾਇਡ ਰੋਗੀ ਦੇ ਲੱਛਣ ਬਿਲਕੁਲ ਇਸ ਤੋਂ ਅਲੱਗ ਹੁੰਦੇ ਹਨ। ਮਰੀਜ਼ ਦਾ ਸਰੀਰ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਉਸ ਦੀ ਭੁੱਖ ਅਤੇ ਪਿਆਸ ਬਹੁਤ ਵੱਧ ਜਾਂਦੀ ਹੈ ਅਤੇ ਨੀਂਦ ਘੱਟ ਜਾਂਦੀ ਹੈ। ਮਰੀਜ਼ ਨੂੰ ਦਸਤ ਜਲਦੀ-ਜਲਦੀ ਲੱਗਣੇ ਸ਼ੁਰੂ ਹੋ ਜਾਂਦੇ ਹਨ। ਅੱਖਾਂ ਬਾਹਰ ਨੂੰ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੋਰ ਲੱਛਣ ਜਿਵੇਂ ਦਿਲ ਦੀ ਧੜਕਣ ਦਾ ਵਧਣਾ, ਨਬਜ਼ ਤੇਜ਼ ਰਹਿਣਾ, ਮਾਸ ਪੇਸ਼ੀਆਂ ਦੀ ਥਕਾਵਟ, ਸਰੀਰ ਵਿਚੋਂ ਸੇਕ ਨਿਕਲਣਾ ਆਦਿ ਲੱਛਣ ਮਰੀਜ਼ ਆਉਣੇ ਸ਼ੁਰੂ ਹੋ ਜਾਂਦੇ ਹਨ।
ਮੈਡੀਕਲ ਸਾਇੰਸ ਦੁਆਰਾ ਸਾਰੇ ਸੰਸਾਰ ਵਿਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਗਈ ਹੈ ਕਿ ਪਿਛਲੇ 100 ਸਾਲਾਂ ਵਿਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ। ਪਰ ਧਿਆਨ ਦੇਣ ਯੋਗ ਗੱਲ ਤਾਂ ਇਹ ਹੈ ਕਿ ਜੇ ਮੈਡੀਕਲ ਸਾਇੰਸ ਨੇ ਏਨੀ ਤਰੱਕੀ ਕਰ ਲਈ ਹੈ ਤਾਂ ਕਿਉਂ ਐਲਰਜੀ, ਦਮਾ, ਕਣਕ ਐਲਰਜੀ, ਸ਼ੂਗਰ, ਬਲੱਡ ਪ੍ਰੈਸ਼ਰ, ਗਠੀਆ, ਥਾਇਰਾਇਡ ਤੇ ਰੀੜ੍ਹ ਦੀ ਹੱਡੀ ਦੀਆਂ ਸਮੱਸਿਆਵਾਂ ਅਤੇ ਹੋਰ ਅਣਗਿਣਤ ਬਿਮਾਰੀਆਂ ਨੂੰ ਸਿਰਫ਼ ਕੰਟਰੋਲ ਹੀ ਕੀਤਾ ਜਾ ਰਿਹਾ ਹੈ ਅਤੇ ਹਮੇਸ਼ਾ ਲਈ ਖ਼ਤਮ ਕਰਕੇ ਮਰੀਜ਼ ਨੂੰ ਤੰਦਰੁਸਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਕ ਮਰੀਜ਼ ਸਾਰੀ ਜ਼ਿੰਦਗੀ ਲਈ ਮਰੀਜ਼ ਬਣ ਕੇ ਰਹਿ ਜਾਂਦਾ ਹੈ ਅਤੇ ਉਹ ਖੁੱਲ੍ਹ ਕੇ ਖਾਣ ਤੋਂ ਡਰਦਾ ਹੈ, ਖੁੱਲ੍ਹ ਕੇ ਘੁੰਮਣ-ਫਿਰਨ ਅਤੇ ਭੱਜ-ਨੱਠ ਕਰਨ ਤੋਂ ਡਰਦਾ ਹੈ ਅਤੇ ਦਵਾਈ ਦੀ ਇਕ ਵੀ ਖੁਰਾਕ ਦਾ ਨਾਗਾ ਪਾਉਣ ਤੋਂ ਡਰਦਾ ਹੈ। ਉਸ ਮਰੀਜ਼ ਨੂੰ ਦਵਾਈ ਸਾਰੀ ਉਮਰ ਖਾਣੀ ਪੈਂਦੀ ਹੈ।
ਇਨ੍ਹਾਂ ਸਾਰੀਆਂ ਗੱਲਾਂ ਤੋਂ ਨਿਰਾਸ਼ ਹੋ ਕੇ ਹੋਮਿਓਪੈਥੀ ਦੇ ਜਨਮਦਾਤਾ ਡਾ: ਹੈਨੀਮੈਨ, ਜੋ ਕਿ ਮੈਡੀਕਲ ਸਾਇੰਸ ਦੇ ਐਮ. ਡੀ. ਡਾਕਟਰ ਸਨ ਅਤੇ ਉਸ ਸਮੇਂ ਦੇ ਮੰਨੇ-ਪ੍ਰਮੰਨੇ ਐਲੋਪੈਥ ਸਨ, ਨੇ ਆਪਣੀ ਸਾਇੰਸ ਨੂੰ ਤਿਆਗ ਕੇ ਇਸ ਨਵੀਂ ਸਾਇੰਸ ਹੋਮਿਓਪੈਥੀ ਦੀ ਖੋਜ ਕੀਤੀ ਸੀ। ਕਈ ਸਾਲਾਂ ਦੀ ਮਿਹਨਤ ਦਾ ਨਤੀਜਾ ਹੋਮਿਓਪੈਥੀ ਦੇ ਰੂਪ ਵਿਚ ਉਨ੍ਹਾਂ ਦੇ ਸਾਹਮਣੇ ਆਇਆ ਜਿਸ ਵਿਚ ਇਕੋ ਵਾਰ ਬਿਮਾਰੀ ਦੀ ਜੜ੍ਹ ਲੱਭ ਕੇ ਠੀਕ ਕਰਨ ਤੋਂ ਬਾਅਦ ਬਿਮਾਰੀ ਦੇ ਵਾਰ-ਵਾਰ ਹੋਣ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ। ਫੇਰ ਚਾਹੇ ਉਹ ਸ਼ੂਗਰ ਹੋਵੇ ਜਾਂ ਬਲੱਡ ਪ੍ਰੈਸ਼ਰ, ਥਾਇਰਾਇਡ ਹੋਵੇ ਜਾਂ ਗਠੀਆ। ਇਨ੍ਹਾਂ ਸਾਰੀਆਂ ਬਿਮਾਰੀਆਂ ਨਾਲ ਲੜਨ ਦੀ ਕੁਦਰਤੀ ਤਾਕਤ ਹੋਮਿਓਪੈਥੀ ਦੇ ਰੂਪ ਵਿਚ ਉਨ੍ਹਾਂ ਦੀ ਦੇਣ ਹੈ। ਹੋਮਿਓਪੈਥਿਕ ਇਲਾਜ ਪ੍ਰਣਾਲੀ ਦੀ ਵਿਲੱਖਣਤਾ ਇਹ ਹੈ ਕਿ ਜੋ ਬਿਮਾਰੀ ਮਰੀਜ਼ ਲੈ ਕੇ ਆਇਆ ਹੈ, ਹੋਮਿਓਪੈਥਿਕ ਇਲਾਜ ਤੋਂ ਬਾਅਦ ਮਰੀਜ਼ ਤੰਦਰੁਸਤ ਹੋ ਜਾਂਦਾ ਹੈ ਅਤੇ ਆਪਣੀ ਜ਼ਿੰਦਗੀ ਖੁੱਲ੍ਹ ਕੇ ਜੀਅ ਸਕਦਾ ਹੈ।

-ਰਵਿੰਦਰ ਹੋਮਿਓਪੈਥਿਕ ਕਲੀਨਿਕ, ਮੋਤੀ ਨਗਰ, ਮਕਸੂਦਾਂ, ਜਲੰਧਰ।
website : www.ravinderhomeopathy.com

ਰੋਵੋ ਅਤੇ ਨਿਰੋਗੀ ਰਹੋ

ਅੱਥਰੂ ਸਿਰਫ਼ ਗ਼ਮ ਦਾ ਇਜ਼ਹਾਰ ਕਰਨ ਲਈ ਹੀ ਨਹੀਂ ਵਹਾਏ ਜਾਂਦੇ ਸਗੋਂ ਇਨ੍ਹਾਂ ਦੇ ਵਹਾਉਣ ਨਾਲ ਅਨੇਕ ਰੋਗਾਂ ਦਾ ਵੀ ਅੰਤ ਹੁੰਦਾ ਹੈ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਜੋ ਵਿਅਕਤੀ ਅੱਥਰੂਆਂ ਦੀ ਮਦਦ ਨਾਲ ਆਪਣੇ ਗ਼ਮ ਜਾਂ ਖ਼ੁਸ਼ੀ ਦਾ ਇਜ਼ਹਾਰ ਨਹੀਂ ਕਰਦਾ, ਉਸ ਦਾ ਮਨ ਹੀ ਬਿਮਾਰ ਹੋ ਜਾਂਦਾ ਹੈ।
ਅੱਥਰੂ ਵਿਚ ਇਕ ਤਰ੍ਹਾਂ ਦੀ ਅਨੋਖੀ ਕੀਟਾਣੂਨਾਸ਼ਕ ਸ਼ਕਤੀ ਹੁੰਦੀ ਹੈ। ਇਹ ਅੱਖਾਂ ਵਿਚ ਜਮ੍ਹਾਂ ਗੰਦਗੀ ਨੂੰ ਧੋ ਕੇ ਉਸ ਦੀ ਸਫ਼ਾਈ ਤਾਂ ਕਰਦੀ ਹੀ ਹੈ, ਨਾਲ ਹੀ ਬਾਹਰੀ ਵਾਤਾਵਰਨ ਤੋਂ ਅੱਖਾਂ ਵਿਚ ਪੁਹੰਚਣ ਵਾਲੇ ਆਦ੍ਰਿਸ਼ ਕੀਟਾਣੂਆਂ ਨੂੰ ਵੀ ਨਸ਼ਟ ਕਰ ਦਿੰਦੀ ਹੈ।
ਸ਼ੌਕ ਨਾਲ ਕੋਈ ਰੋਣਾ ਨਹੀਂ ਚਾਹੁੰਦਾ ਅਤੇ ਚਾਹੁੰਦੇ ਹੋਏ ਵੀ ਰੋਣਾ ਸੌਖਾ ਨਹੀਂ ਹੈ ਪਰ ਦਿਆ, ਦਿਆਲਤਾ, ਪ੍ਰੇਮ, ਵਿਛੋੜਾ ਆਦਿ ਦੀ ਸਥਿਤੀ ਵਿਚ ਆਦਮੀ ਆਪਣੇ-ਆਪ ਨੂੰ ਰੋਕ ਨਹੀਂ ਪਾਉਂਦਾ ਅਤੇ ਅੱਥਰੂ ਬਹਿ ਨਿਕਲਦੇ ਹਨ। ਏਨੇ ਹੀ ਸਮੇਂ ਵਿਚ ਟਪਕਣ ਵਾਲੇ ਅੱਥਰੂ ਅੱਖਾਂ ਨੂੰ ਸਿਹਤਮੰਦ ਬਣਾਈ ਰੱਖਣ ਵਿਚ ਸਹਾਈ ਹੁੰਦੇ ਹਨ।
ਵਿਗਿਆਨਕ ਵਿਸ਼ਲੇਸ਼ਕਾਂ ਅਨੁਸਾਰ ਅੱਥਰੂਆਂ ਵਿਚ 94 ਫ਼ੀਸਦੀ ਪਾਣੀ ਹੁੰਦਾ ਹੈ। ਸਿਰਫ਼ ਛੇ ਫ਼ੀਸਦੀ ਰਸਾਇਣਕ ਯੋਗਿਕ ਹੁੰਦਾ ਹੈ। ਇਹ ਲਾਈਸੋਜਾਈਮ ਹੀ ਹੈ ਜਿਸ ਵਿਚ ਕੀਟਨਾਸ਼ਕ ਅਨੋਖੀ ਤਾਕਤ ਹੁੰਦੀ ਹੈ।
ਜਦੋਂ ਸ਼ਬਦ ਰੂਪੀ ਭਾਵਨਾਵਾਂ ਆਪਣੇ ਮਨੋਭਾਵਾਂ ਨੂੰ ਪ੍ਰਗਟ ਕਰਨ ਵਿਚ ਅਸਮਰੱਥ ਹੋ ਜਾਂਦੀਆਂ ਹਨ, ਉਦੋਂ ਸਾਡੀਆਂ ਭਾਵਨਾਵਾਂ ਨੂੰ ਅੱਥਰੂਆਂ ਵਲੋਂ ਹੀ ਵਾਣੀ ਪ੍ਰਦਾਨ ਹੁੰਦੀ ਹੈ। ਅੱਖਾਂ ਵਿਚ ਅੱਥਰੂਆਂ ਦਾ ਨਿਕਲਣਾ ਇਕ ਸੁਭਾਵਿਕ ਪ੍ਰਕਿਰਿਆ ਹੈ ਪਰ ਸਿਹਤ ਦੇ ਪੱਖ ਤੋਂ ਅੱਥਰੂ ਹਾਸੇ ਨਾਲੋਂ ਵੀ ਜ਼ਿਆਦਾ ਅਹਿਮੀਅਤ ਰੱਖਦੇ ਹਨ।
ਰੋਣ ਦੇ ਕਈ ਪ੍ਰਕਾਰ ਹੁੰਦੇ ਹਨ। ਕੁਝ ਲੋਕ ਚੁੱਪਚਾਪ ਅੱਥਰੂ ਟਪਕਾਉਂਦੇ ਰਹਿੰਦੇ ਹਨ ਤੇ ਕੁਝ ਹਿਚਕ-ਹਿਚਕਾ ਕੇ ਹੁੰਦੇ ਹਨ। ਕੁਝ ਵਿਅਕਤੀ ਦਹਾੜੇ ਮਾਰ ਕੇ ਰੋਂਦੇ ਹਨ। ਅੱਥਰੂ ਤਾਂ ਸਭ ਸਥਿਤੀਆਂ ਵਿਚ ਹੀ ਨਿਕਲਦੇ ਹਨ, ਪਰ ਦਹਾੜੇ ਮਾਰ ਕੇ ਰੋਣ ਨਾਲ ਦਿਮਾਗ 'ਤੇ ਭਾਰ ਪੈਂਦਾ ਹੈ ਅਤੇ ਦਿਮਾਗ ਦੇ ਅੰਦਰ ਦਬਾਅ ਤਣਾਅ ਉਸ ਦੇ ਪ੍ਰਭਾਵ ਤੋਂ ਦੂਰ ਹੋ ਜਾਂਦਾ ਹੈ।
ਰੋਣ ਨਾਲ ਫੇਫੜੇ ਖੁੱਲ੍ਹ ਜਾਂਦੇ ਹਨ, ਮੂੰਹ ਧੋਤਾ ਜਾਂਦਾ ਹੈ, ਅੱਖਾਂ ਦੀ ਕਸਰਤ ਤੇ ਸਫ਼ਾਈ ਹੋ ਜਾਂਦੀ ਹੈ ਅਤੇ ਮਿਜਾਜ਼ ਠੀਕ ਹੋ ਜਾਂਦਾ ਹੈ। ਰੋਣਾ ਆਉਣ 'ਤੇ ਜੇਕਰ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜ਼ੁਕਾਮ, ਚੱਕਰ ਆਉਣਾ, ਅੱਖਾਂ ਵਿਚ ਦਰਦ ਹੋਣਾ, ਦਿਲ ਦੀ ਬਿਮਾਰੀ, ਗਰਦਨ ਵਿਚ ਅਕੜਨ ਆਦਿ ਦੇ ਰੂਪ ਵਿਚ ਅਨੇਕ ਰੋਗ ਹੋ ਸਕਦੇ ਹਨ।
ਅੱਥਰੂ ਦਿਲ ਵਿਚ ਲੁਕੇ ਦਰਦ ਨੂੰ ਬਾਹਰ ਕੱਢ ਕੇ ਸਾਨੂੰ ਸਿਹਤਮੰਦ ਬਣਾਉਂਦਾ ਹੈ, ਇਨ੍ਹਾਂ ਨੂੰ ਸੰਜੀਵਨੀ, ਮੋਤੀ ਆਦਿ ਦੀ ਸੰਗਿਆ ਦਿੱਤੀ ਜਾਂਦੀ ਹੈ। ਰੋਣਾ ਸਿਹਤ ਲਈ ਅਤਿਅੰਤ ਲਾਭਕਾਰੀ ਹੈ। ਆਓ-'ਰੋਵੋ ਅਤੇ ਨਿਰੋਗ ਰਹੋ।'

ਸਿਹਤ ਖ਼ਬਰਨਾਮਾ

ਮਟਰ ਬਚਾਏ ਪੇਟ ਦੇ ਕੈਂਸਰ ਤੋਂ
ਮਟਰ ਨੂੰ ਕਿਸੇ ਵੀ ਰੂਪ ਵਿਚ ਖਾਓ, ਚਾਹੇ ਪੁਲਾਵ ਵਿਚ ਜਾਂ ਸਬਜ਼ੀ ਵਿਚ, ਇਸ ਦਾ ਸਵਾਦ ਬਹੁਤ ਚੰਗਾ ਹੁੰਦਾ ਹੈ। ਮਟਰ ਬਹੁਤ ਫਾਇਦੇਮੰਦ ਹੁੰਦਾ ਹੈ। 100 ਗ੍ਰਾਮ ਮਟਰ ਤੋਂ ਤੁਸੀਂ 60 ਕੈਲੋਰੀਜ਼ ਹਾਸਲ ਕਰਦੇ ਹੋ। ਇਸ ਵਿਚ ਕੈਲਰੀਜ਼ ਘੱਟ ਹੁੰਦੀਆਂ ਹਨ ਅਤੇ ਨਿਊਟ੍ਰਿਸ਼ੀਅਨਸ ਜ਼ਿਆਦਾ। ਹਾਲ ਹੀ ਵਿਚ ਹੋਏ ਇਕ ਸਰਵੇਖਣ ਅਨੁਸਾਰ ਮਟਰ ਪੇਟ ਦੇ ਕੈਂਸਰ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਦਿੰਦਾ ਹੈ।
ਸਰਦੀ ਤੋਂ ਦੂਰ ਰੱਖੇ ਸਰ੍ਹੋਂ ਦਾ ਸਾਗ
ਸਰ੍ਹੋਂ ਦੇ ਬੂਟੇ ਵਿਚ ਕਈ ਤਰ੍ਹਾਂ ਦੇ ਨਿਊਟ੍ਰੀਸ਼ੀਅਨਸ ਪਾਏ ਜਾਂਦੇ ਹਨ। ਵਿਟਾਮਿਨਜ਼, ਖਣਿਜ ਅਤੇ ਐਂਟੀ ਆਕਸੀਡੈਂਟ ਦੀ ਮਾਤਰਾ ਭਰਪੂਰ ਹੁੰਦੀ ਹੈ। ਸਰ੍ਹੋਂ ਦੇ ਸਾਗ ਨੂੰ ਜੇਕਰ ਪਾਲਕ ਅਤੇ ਬਾਥੂ ਦੇ ਨਾਲ ਮਿਲਾ ਕੇ ਬਣਾਇਆ ਜਾਵੇ ਤਾਂ ਸਰਦੀ ਵਿਚ ਗਰਮੀ ਦਾ ਅਹਿਸਾਸ ਹੁੰਦਾ ਹੈ।
ਆਂਵਲੇ ਵਿਚ ਭਰਪੂਰ ਹੁੰਦਾ ਹੈ ਵਿਟਾਮਿਨ ਸੀ
ਆਂਵਲੇ ਵਿਚ ਮੌਜੂਦ ਕੁਝ ਪੋਸ਼ਕ ਤੱਤ ਸਰਦੀ ਵਿਚ ਬਹੁਤ ਫਾਇਦੇਮੰਦ ਹੁੰਦੇ ਹਨ। ਆਂਵਲੇ ਵਿਚ ਮੌਜੂਦ ਵਿਟਾਮਿਨ ਸੀ ਹਾਜ਼ਮਾ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਵਿਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟ ਸਰੀਰ ਵਿਚ ਮੌਜੂਦ ਰਸਾਇਣਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹਨ। ਆਂਵਲਾ ਬਲੱਡ ਸ਼ੂਗਰ ਨੂੰ ਤਾਂ ਕੰਟਰੋਲ ਕਰਦਾ ਹੀ ਹੈ ਨਾਲ-ਨਾਲ ਖੂਨ ਦੀ ਕਮੀ ਤੋਂ ਵੀ ਬਚਾਉਂਦਾ ਹੈ। 50-50 ਗ੍ਰਾਮ ਦੇ ਦੋ ਆਂਵਲੇ ਹਰ ਰੋਜ਼ ਖਾਓ ਤਾਂ 0.5 ਗ੍ਰਾਮ ਪ੍ਰੋਟੀਨ, 13.7 ਗਰਾਮ ਕਾਰਬੋਹਾਈਡ੍ਰੇਟ, 58 ਗ੍ਰਾਮ ਕੈਲਰੀ, 1.2 ਮਿਲੀਗ੍ਰਾਮ ਆਇਰਨ ਪਾ ਸਕਦੇ ਹੋ।

ਜ਼ਿਆਦਾ ਅਰਾਮ ਤਣਾਅ ਵਧਾਉਂਦਾ ਹੈ

ਲੰਡਨ ਯੂਨੀਵਰਸਿਟੀ ਦੇ ਮਨੋਵਿਗਿਆਨੀਆਂ ਅਨੁਸਾਰ ਸਰੀਰ ਅਤੇ ਦਿਮਾਗ਼ ਨੂੰ ਜ਼ਿਆਦਾ ਅਰਾਮ ਦੇਣ ਨਾਲ ਵੀ ਤਣਾਅ ਵਧਦਾ ਹੈ। ਜੋ ਲੋਕ ਸੇਵਾ ਮੁਕਤੀ ਤੋਂ ਬਾਅਦ ਆਪਣੇ ਘਰ ਵਿਚ ਬਿਨਾਂ ਕਿਸੇ ਕੰਮ ਤੋਂ ਬੈਠੇ ਰਹਿੰਦੇ ਹਨ, ਉਨ੍ਹਾਂ ਦਾ ਵਿਆਹਤਾ ਜੀਵਨ ਵੀ ਤਣਾਅਗ੍ਰਸਤ ਹੋ ਜਾਂਦਾ ਹੈ। ਪਤਨੀ ਛੋਟੀਆਂ-ਛੋਟੀਆਂ ਗੱਲਾਂ 'ਤੇ ਝਿੜਕਣ ਲੱਗਦੀ ਹੈ ਅਤੇ ਬੱਚੇ-ਨੂੰਹ ਅਤੇ ਪੋਤੇ-ਪੋਤੀਆਂ ਵੀ ਉਨ੍ਹਾਂ ਨੂੰ ਨਿਕੰਮਾ ਸਮਝ ਕੇ ਉਨ੍ਹਾਂ ਦਾ ਅਨਾਦਰ ਕਰਦੇ ਰਹਿੰਦੇ ਹਨ। ਵਿਗਿਆਨੀਆਂ ਅਨੁਸਾਰ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਸਮਾਜ ਸੇਵਾ ਆਦਿ ਵਿਚ ਆਪਣਾ ਸਮਾਂ ਦੇਣਾ ਸ਼ੁਰੂ ਕਰਨਾ ਚਾਹੀਦਾ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX