ਤਾਜਾ ਖ਼ਬਰਾਂ


ਸ਼੍ਰੋਮਣੀ ਕਮੇਟੀ ਦੀਆ ਚੋਣਾਂ ਡਟ ਕੇ ਲੜਾਂਗੇ : ਬ੍ਰਹਮਪੁਰਾ
. . .  43 minutes ago
ਅੰਮ੍ਰਿਤਸਰ, 14 ਦਸੰਬਰ (ਰਾਜੇਸ਼ ਕੁਮਾਰ) : ਅਕਾਲੀ ਦਲ ਤੋਂ ਵੱਖਰੇ ਹੋਏ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਐਲਾਨ ਕੀਤਾ ਕਿ ਉਹ ਆਪਣੇ ਸਾਥੀਆਂ ਨਾਲ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਲੜਨਗੇ । ਇਸ ਦੇ ਨਾਲ ਹੀ ਉਨ੍ਹਾਂ ....
ਬ੍ਰਹਮਪੁਰਾ, ਅਜਨਾਲਾ, ਸੇਖਵਾਂ ਵੱਲੋਂ ਨਵੀ ਬਣਾਈ ਪਾਰਟੀ ਦੇ ਮੁਤੱਲਕ ਪ੍ਰੈੱਸ ਕਾਨਫ਼ਰੰਸ ਆਯੋਜਿਤ
. . .  44 minutes ago
ਅੰਮ੍ਰਿਤਸਰ, 14 ਦਸੰਬਰ (ਰਾਜੇਸ਼ ਕੁਮਾਰ) : ਅਕਾਲੀ ਦਲ ਤੋਂ ਵੱਖਰੇ ਹੋਏ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਅਤੇ ਹੋਰ ਸਾਥੀ ਆਗੂਆਂ ਵੱਲੋਂ ਅੱਜ ਇੱਥੇ ਪ੍ਰੈੱਸ
ਜੀ.ਕੇ ਖਿਲਾਫ ਮਾਮਲਾ ਦਰਜ ਕਰਨ 'ਤੇ ਅਦਾਲਤ ਨੇ ਲਗਾਈ ਰੋਕ
. . .  55 minutes ago
ਨਵੀਂ ਦਿੱਲੀ, 14 ਦਸੰਬਰ (ਜਗਤਾਰ ਸਿੰਘ) - ਸੈਸ਼ਨ ਕੋਰਟ ਨੇ ਦਿੱਲੀ ਕਮੇਟੀ ਦੇ ਮੁਅੱਤਲ ਜਨਰਲ ਮੈਨੇਜਰ ਹਰਜੀਤ ਸਿੰਘ ਸੂਬੇਦਾਰ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਾਂ ਖਿਲਾਫ ਮਾਮਲਾ ਦਰਜ ਕਰਨ 'ਤੇ ਰੋਕ ਲਗਾ ਦਿੱਤੀ ਹੈ...
ਭਾਰਤ ਆਸਟ੍ਰੇਲੀਆ ਪਰਥ ਟੈਸਟ ਮੈਚ : ਆਸਟ੍ਰੇਲੀਆ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ 6 ਵਿਕਟਾਂ 'ਤੇ ਬਣਾਈਆਂ 277 ਦੌੜਾਂ
. . .  about 1 hour ago
ਭਾਰਤ ਆਸਟ੍ਰੇਲੀਆ ਪਰਥ ਟੈਸਟ ਮੈਚ : ਆਸਟ੍ਰੇਲੀਆ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ 6 ਵਿਕਟਾਂ 'ਤੇ ਬਣਾਈਆਂ 277 ਦੌੜਾਂ...
ਸਮਝੌਤੇ ਤੋਂ ਬਾਅਦ ਕੰਮ 'ਤੇ ਪਰਤੇ ਸੂਬੇ ਦੇ ਪਟਵਾਰੀ
. . .  about 1 hour ago
ਸੰਗਰੂਰ, 14 ਦਸੰਬਰ (ਧੀਰਜ ਪਸ਼ੋਰੀਆ)- ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਸੰਘਰਸ਼ ਕਰ ਰਹੇ ਰਾਜ ਦੇ ਪਟਵਾਰੀਆਂ ਅਤੇ ਕਾਨੂੰਗੋਆਂ ਦੀਆਂ ਮੰਗਾਂ ਮੰਨ ਲਏ ਜਾਣ ਪਿੱਛੋਂ ਸੂਬੇ ਦੇ ਪਟਵਾਰੀ ਅਤੇ ਕਾਨੂੰਗੋ ਕੰਮ 'ਤੇ ਪਰਤ ਆਏ ਹਨ। ਐਸੋਸੀਏਸ਼ਨ ਦੇ ਆਗੂ ਦੀਦਾਰ ਸਿੰਘ .....
ਵਸਤਾਂ ਅਤੇ ਸੇਵਾਵਾਂ ਸੋਧ ਬਿਲ 2018 ਸੰਬੰਧੀ ਮਨਪ੍ਰੀਤ ਬਾਦਲ ਵੱਲੋਂ ਸਦਨ 'ਚ ਪੇਸ਼ ਕੀਤਾ ਗਿਆ ਪ੍ਰਸਤਾਵ
. . .  about 1 hour ago
ਪੰਚਾਇਤੀ ਰਾਜ ਸੋਧ ਬਿਲ 2018 ਪੰਜਾਬ ਵਿਧਾਨ ਸਭਾ 'ਚ ਪਾਸ
. . .  about 1 hour ago
ਸੰਵਿਧਾਨਿਕ ਮਜਬੂਰੀ ਦੇ ਚੱਲਦਿਆਂ ਪੰਚਾਇਤੀ ਚੋਣਾਂ ਅੱਗੇ ਨਹੀਂ ਪਾਈਆਂ ਜਾ ਸਕਦੀਆਂ- ਤ੍ਰਿਪਤ ਬਾਜਵਾ
. . .  about 1 hour ago
ਚੰਡੀਗੜ੍ਹ, 14 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਸੰਵਿਧਾਨਿਕ ਮਜਬੂਰੀ ਦੇ ਚੱਲਦਿਆਂ ਪੰਚਾਇਤੀ ਚੋਣਾਂ ਅੱਗੇ ਨਹੀਂ ਪਾਈਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ 30 ਨੂੰ ਚੋਣਾਂ ਹਨ ਜਦਕਿ 28 ਨੂੰ ਸ਼ਹੀਦੀ ਦਿਵਸ....
ਟਕਸਾਲੀ ਆਗੂਆਂ ਨੂੰ ਨਵੀ ਪਾਰਟੀ ਦੇ ਗਠਨ ਤੋਂ ਪਹਿਲਾਂ ਮਿਲਿਆ ਭਰਵਾਂ ਹੁੰਗਾਰਾ
. . .  about 1 hour ago
ਅੰਮ੍ਰਿਤਸਰ, 14 ਦਸੰਬਰ (ਸੁਰਿੰਦਰਪਾਲ ਸਿੰਘ)- ਸਵ. ਮਨਜੀਤ ਸਿੰਘ ਕਲਕੱਤੇ ਦੇ ਬੇਟੇ ਗੁਰਪ੍ਰੀਤ ਸਿੰਘ ਕਲਕੱਤਾ ਅਤੇ ਪ੍ਰਦੀਪ ਸਿੰਘ ਵਾਲੀਆ ਆਪਣੇ ਸਾਥੀਆਂ ਸਮੇਤ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਦੇ ਧੜੇ .....
ਪੰਚਾਇਤੀ ਰਾਜ ਸੋਧ ਬਿੱਲ ਪਾਸ ਕਰਨ ਮੌਕੇ ਨਾਗਰਾ ਅਤੇ ਮਜੀਠੀਆ ਵਿਚਾਲੇ ਤਿੱਖੀਆਂ ਝੜਪਾਂ
. . .  about 1 hour ago
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਮਿਹਨਤ ਹੀ ਸਫ਼ਲਤਾ ਦੀ ਕੁੰਜੀ

ਪਿਆਰੇ ਬੱਚਿਓ, ਰਾਹੁਲ ਛੇਵੀਂ ਕਲਾਸ ਵਿਚ ਪੜ੍ਹਦਾ ਸੀ | ਉਹ ਹਰ ਕੰਮ ਸੌਖੇ ਅਤੇ ਛੇਤੀ ਕਰਨਾ ਚਾਹੁੰਦਾ ਸੀ | ਉਸ ਨੂੰ ਕੋਈ ਵੀ ਅਜਿਹਾ ਕੰਮ, ਜਿਸ ਵਿਚ ਮਿਹਨਤ ਲਗਦੀ ਹੋਵੇ ਜਾਂ ਲੰਬਾ ਸਮਾਂ ਲਗਦਾ ਹੋਵੇ, ਕਰਨਾ ਪਸੰਦ ਨਹੀਂ ਸੀ |
ਰਾਹੁਲ ਦੇ ਪੇਪਰ ਕੁਝ ਹੀ ਦਿਨਾਂ ਵਿਚ ਸ਼ੁਰੂ ਹੋਣੇ ਸਨ | ਉਹ ਲਗਾਤਾਰ ਟਿਕ ਕੇ ਪੜ੍ਹ ਨਹੀਂ ਸੀ ਸਕਦਾ | ਉਹ ਸੋਚਦਾ ਸੀ ਕਿ ਜੇ ਕੋਈ ਅਜਿਹਾ ਤਰੀਕਾ ਮਿਲ ਜਾਵੇ, ਜਿਸ ਨਾਲ ਬਿਨਾਂ ਮਿਹਨਤ ਕੀਤਿਆਂ ਉਹ ਪਾਸ ਹੋ ਜਾਵੇ ਤਾਂ ਵਧੀਆ |
ਰਾਹੁਲ ਇਹੋ ਸੋਚਦਾ-ਸੋਚਦਾ ਸੱਥ ਵਿਚ ਪਹੁੰਚ ਜਾਂਦਾ ਹੈ, ਜਿਥੇ ਕਈ ਬਜ਼ੁਰਗ ਬੈਠੇ ਗੱਲਾਂ ਕਰ ਰਹੇ ਸਨ | ਰਾਹੁਲ ਉਨ੍ਹਾਂ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਨੂੰ ਕੁਝ ਅਜਿਹਾ ਦੱਸੋ, ਜਿਸ ਨਾਲ ਮੈਂ ਵਧੀਆ ਨੰਬਰ ਲੈ ਕੇ ਪਾਸ ਹੋ ਜਾਵਾਂ | ਇਕ ਬਜ਼ੁਰਗ, ਇਕ ਪੇਪਰ ਉੱਪਰ ਉਸ ਨੂੰ ਕੁਝ ਲਿਖ ਕੇ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਇਸ ਪਰਚੀ ਉੱਪਰ ਜੋ ਲਿਖਿਆ ਹੈ, ਉਸ ਨਾਲ ਤੰੂ ਜ਼ਰੂਰ ਪਾਸ ਹੋ ਜਾਵੇਂਗਾ | ਰਾਹੁਲ ਖੁਸ਼ੀ ਵਿਚ ਨੱਚ ਉੱਠਿਆ, ਉਸ ਨੂੰ ਲੱਗਾ ਕਿ ਉਸ ਨੂੰ ਹੁਣ ਪੜ੍ਹਨ ਦੀ ਕੋਈ ਲੋੜ ਹੀ ਨਹੀਂ, ਉਸ ਨੇ ਪਾਸ ਤਾਂ ਹੋ ਹੀ ਜਾਣਾ ਹੈ |
ਪੇਪਰ ਹੋ ਗਏ, ਨਤੀਜਾ ਆ ਗਿਆ ਅਤੇ ਰਾਹੁਲ ਫੇਲ੍ਹ ਹੋ ਗਿਆ | ਰਾਹੁਲ ਨੂੰ ਬਹੁਤ ਬੁਰਾ ਲੱਗਾ | ਉਸ ਦੇ ਅਧਿਆਪਕ ਨੇ ਉਸ ਨੂੰ ਰੋਕ ਕੇ ਪੱੁਛਿਆ ਕਿ ਤੰੂ ਕਿਉਂ ਨਹੀਂ ਪੜਿ੍ਹਆ ਤਾਂ ਰਾਹੁਲ ਉਹ ਪਰਚੀ ਵਾਲੀ ਗੱਲ ਦੱਸ ਦਿੰਦਾ ਹੈ | ਰਾਹੁਲ ਦੇ ਅਧਿਆਪਕ ਨੇ ਕਿਹਾ ਕਿ ਤੰੂ ਉਹ ਪਰਚੀ ਖੋਲ੍ਹ ਕੇ ਦੇਖੀ ਸੀ? ਤਾਂ ਰਾਹੁਲ ਨੇ ਨਾਂਹ ਵਿਚ ਸਿਰ ਹਿਲਾਇਆ | ਰਾਹੁਲ ਨੇ ਉਹ ਪਰਚੀ ਅਧਿਆਪਕ ਨੂੰ ਫੜਾ ਦਿੱਤੀ | ਅਧਿਆਪਕ ਨੇ ਪਰਚੀ ਖੋਲ੍ਹੀ ਅਤੇ ਪੜ੍ਹ ਲਈ ਅਤੇ ਫਿਰ ਰਾਹੁਲ ਅੱਗੇ ਕਰ ਦਿੱਤੀ ਕਿ ਤੰੂ ਵੀ ਦੇਖ ਲੈ ਕਿ ਕੀ ਲਿਖਿਆ ਇਸ ਪਰਚੀ ਵਿਚ?
ਰਾਹੁਲ ਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਸ ਨੇ ਪਰਚੀ ਪੜ੍ਹੀ, ਕਿਉਂਕਿ ਪਰਚੀ 'ਤੇ ਲਿਖਿਆ ਸੀ ਕਿ, 'ਮਿਹਨਤ ਹੀ ਸਫ਼ਲਤਾ ਦੀ ਕੁੰਜੀ ਹੈ |'

-ਪਿੰਡ ਤੇ ਡਾਕ: ਢੱੁਡੀਕੇ (ਮੋਗਾ)-142053. ਮੋਬਾ: 99146-89690


ਖ਼ਬਰ ਸ਼ੇਅਰ ਕਰੋ

ਆਓ ਗੋਲਾ ਕਬੂਤਰ ਬਾਰੇ ਜਾਣੀਏ

ਪਿਆਰੇ ਬੱਚਿਓ, ਗੋਲਾ ਕਬੂਤਰ ਘੁੱਗੀਆਂ-ਕਬੂਤਰਾਂ ਦੇ ਟੱਬਰ ਦਾ ਇਕ ਪੰਛੀ ਹੈ | ਅੰਗਰੇਜ਼ੀ ਵਿਚ ਇਸ ਨੂੰ ਰਾਕ ਡਵ ਜਾਂ ਰਾਕ ਪਿਜਨ ਆਖਦੇ ਹਨ ਪਰ ਪੰਜਾਬੀ ਵਿਚ ਆਮ ਤੌਰ 'ਤੇ ਲੋਕ ਇਸ ਨੂੰ ਕਬੂਤਰ ਹੀ ਆਖਦੇ ਹਨ | ਇਸ ਦਾ ਵਿਗਿਆਨਕ ਨਾਂਅ ਕੋਲੰਬਾ ਲਿਵੀਆ ਹੈ | ਗੋਲਾ ਕਬੂਤਰ ਯੂਰਪ, ਉੱਤਰੀ ਅਫ਼ਰੀਕਾ ਤੇ ਦੱਖਣੀ ਏਸ਼ੀਆ ਦੇ ਕਈ ਦੇਸ਼ਾਂ ਵਿਚ ਪਾਇਆ ਜਾਂਦਾ ਹੈ | ਇਲਾਕੇ ਦੇ ਹਿਸਾਬ ਨਾਲ ਇਸ ਦੇ ਰੰਗ ਵਿਚ ਥੋੜ੍ਹਾ-ਬਹੁਤਾ ਫ਼ਰਕ ਪੈ ਜਾਂਦਾ ਹੈ | ਗੋਲਾ ਕਬੂਤਰ ਘਰਾਂ ਦੇ ਬਨੇਰਿਆਂ, ਰੌਸ਼ਨਦਾਨਾਂ, ਪੁਰਾਣੀਆਂ ਇਮਾਰਤਾਂ ਵਿਚ ਦੇਖਣ ਨੂੰ ਮਿਲਦਾ ਹੈ | ਇਸ ਪੰਛੀ ਦਾ ਰੰਗ ਨੀਲਾ-ਸਲੇਟੀ ਰੰਗਾ ਹੁੰਦਾ ਹੈ | ਧੌਣ ਤੋਂ ਇਸ ਦਾ ਰੰਗ ਐਨਾ ਲਿਸ਼ਕਵਾਂ ਗੂੜ੍ਹਾ ਹੁੰਦਾ ਹੈ ਕਿ ਧੁੱਪ ਵਿਚ ਨੀਲੀ, ਹਰੀ ਅਤੇ ਜਾਮਨੀ ਰੰਗਾਂ ਦੀ ਰਲੀ-ਮਿਲੀ ਭਾਅ ਮਾਰਦਾ ਹੈ | ਇਹ ਰੰਗ ਧੌਣ 'ਤੇ ਤੇਜ਼ ਰੌਸ਼ਨੀ ਪੈਣ ਨਾਲ ਉੱਭਰਦੇ ਰਹਿੰਦੇ ਹਨ | ਇਸ ਦਾ ਲੱਕ ਥੋੜ੍ਹਾ ਜਿਹਾ ਚਿੱਟਾ ਹੁੰਦਾ ਹੈ, ਜਿਸ ਉੱਤੇ ਦੋ ਕਾਲੀਆਂ ਧਾਰੀਆਂ ਹੁੰਦੀਆਂ ਹਨ | ਗੋਲਾ ਕਬੂਤਰ ਦੀਆਂ ਅੱਖਾਂ ਲਾਲ, ਚੁੰਝ ਸੁਰਮਈ ਅਤੇ ਪੌਾਹਚੇ ਗੂੜ੍ਹੇ ਗੁਲਾਬੀ ਲਾਲ ਹੁੰਦੇ ਹਨ | ਇਹ ਇਕ ਅਜਿਹਾ ਪੰਛੀ ਹੈ, ਜੋ ਰਹਿਣ-ਸਹਿਣ ਦੇ ਮਾਮਲੇ ਵਿਚ ਬਹੁਤ ਖੁੱਲ੍ਹਾ-ਡੁੱਲ੍ਹਾ ਹੈ | ਭਾਵੇਂ ਕਿਸੇ ਤਰ੍ਹਾਂ ਦੀ ਵੀ ਥਾਂ ਹੋਵੇ, ਇਹ ਆਪਣਾ ਗੁਜ਼ਾਰਾ ਕਰ ਲੈਂਦਾ ਹੈ | ਇਹ ਇਕ ਝੁੰਡ ਵਿਚ ਜਾਂ ਇਕੱਲੇ ਹੀ ਦੂਰ ਦੇ ਖੇਤਾਂ ਵਿਚ ਚੁਗਣ ਚਲੇ ਜਾਂਦੇ ਹਨ ਤੇ ਸ਼ਾਮ ਹੁੰਦਿਆਂ ਹੀ ਆਪਣੇ ਆਲ੍ਹਣੇ 'ਚ ਆ ਜਾਂਦੇ ਹਨ | ਫ਼ਸਲਾਂ ਦੇ ਬੀਅ, ਦਾਣੇ, ਕੀੜੇ-ਮਕੌੜੇ, ਬਰੈੱਡ, ਫੁੱਲੇ ਇਨ੍ਹਾਂ ਦੀ ਖੁਰਾਕ ਹੈ | 15 ਸਾਲ ਦੀ ਉਮਰ ਤੱਕ ਜਿਊਾਦਾ ਰਹਿਣ ਵਾਲੇ ਇਸ ਕਬੂਤਰ ਨੂੰ ਮਨੁੱਖਾਂ ਤੋਂ ਕੋਈ ਡਰ-ਭੈਅ ਨਹੀਂ ਹੁੰਦਾ ਤੇ ਇਹ ਉੱਥੇ ਹੀ ਆਪਣਾ ਆਲ੍ਹਣਾ ਪਾਉਂਦਾ ਹੈ, ਜਿੱਥੇ ਮਨੁੱਖ ਦਾ ਰੈਣ ਬਸੇਰਾ ਹੁੰਦਾ ਹੈ | ਬਿੱਲੀ ਨੂੰ ਦੇਖ ਕੇ ਭਾਵੇਂ ਇਹ ਅੱਖਾਂ ਮੀਚ ਲੈਂਦਾ ਹੈ ਪਰ ਇਹ ਕਬੂਤਰ ਦੇਖਣ 'ਚ ਬਹੁਤ ਸੋਹਣਾ (ਗੋਲਾ ਨਹੀਂ ਬੀਬਾ) ਲਗਦਾ ਹੈ |
ਨਰ ਤੇ ਮਾਦਾ ਵੇਖਣ ਨੂੰ ਦੋਵੇਂ ਇਕੋ ਜਿਹੇ ਹੀ ਜਾਪਦੇ ਹਨ, ਪਰ ਮਾਦਾ ਦੀ ਧੌਣ ਦੇ ਰੰਗ 'ਚ ਥੋੜ੍ਹਾ ਜਿਹਾ ਫ਼ਰਕ ਹੁੰੰਦਾ ਹੈ | ਇਸ ਦੀ ਲੰਬਾਈ 29 ਤੋਂ 37 ਸੈਂ:ਮੀ:, ਭਾਰ 380 ਗ੍ਰਾਮ ਤੇ ਪਰਾਂ ਦਾ ਫੈਲਾਅ 62 ਤੋਂ 72 ਸੈਂ:ਮੀ: ਹੁੰਦਾ ਹੈ | ਇਸ ਦਾ ਇਕ ਪਰ ਸਾਢੇ ਨੌਾ ਤੋਂ ਗਿਆਰਾਂ ਸੈਂ:ਮੀ: ਤੇ ਚੁੰਝ 1.8 ਸੈਂ:ਮੀ: ਤੋਂ 3.5 ਸੈਂ:ਮੀ: ਹੁੰਦੀ ਹੈ | ਇਹ ਕਬੂਤਰ ਆਂਡੇ ਦੇਣ ਲਈ ਆਲ੍ਹਣਾ ਚਟਾਨਾਂ ਦੀਆਂ ਵਿੱਥਾਂ, ਮਕਾਨਾਂ ਜਾਂ ਸ਼ਹਿਰੀ ਇਮਾਰਤਾਂ ਵਿਚ ਬਣਾਉਂਦੇ ਹਨ | ਮਾਦਾ ਇਕ ਵਾਰ ਦੋ ਚਿੱਟੇ ਆਂਡੇ ਦਿੰਦੀ ਹੈ, ਜਿਨ੍ਹਾਂ ਨੂੰ ਨਰ ਤੇ ਮਾਦਾ ਦੋਵੇਂ ਵਾਰੋ-ਵਾਰੀ ਉੱਤੇ ਬਹਿ ਕੇ ਪਾਲਦੇ ਹਨ | 17 ਤੋਂ 19 ਦਿਨ ਆਂਡੇ ਸੇਕਣ ਮਗਰੋਂ ਬੋਟ ਨਿਕਲਦੇ ਹਨ | ਨਰ ਤੇ ਮਾਦਾ ਆਪਣੇ ਬੱਚਿਆਂ ਨੂੰ ਇਕ ਤਰਲ ਪਦਾਰਥ ਪਿਜਨ ਜਾਂ ਮਿਲਕ ਦਿੰਦੇ ਹਨ | ਬੋਟ ਆਂਡਿਆਂ 'ਚੋਂ ਨਿਕਲਣ ਦੇ 25 ਤੋਂ 26 ਦਿਨਾਂ ਬਾਅਦ ਉਡਾਰੀ ਮਾਰ ਜਾਂਦੇ ਹਨ | ਨਰ ਤੇ ਮਾਦਾ ਸਾਰਾ ਸਾਲ ਆਂਡੇ ਦਿੰਦੇ ਰਹਿੰਦੇ ਹਨ, ਬੱਚਿਆਂ ਦੀ ਦੇਖਭਾਲ ਕਰਦੇ ਹਨ ਤੇ ਆਂਡੇ ਦੇਣ ਲਈ ਹਰ ਵਾਰ ਇਕੋ ਆਲ੍ਹਣਾ ਵਰਤਦੇ ਹਨ | ਭਾਵੇਂ ਕਿੰਨਾ ਵੀ ਘੁੱਗ ਵਸਦਾ ਸ਼ਹਿਰ, ਬਾਜ਼ਾਰ ਜਾਂ ਪਿੰਡਾਂ 'ਚ ਖਾਲੀ ਪਈਆਂ ਕੋਠੀਆਂ, ਪੁਰਾਣੀਆਂ ਇਮਾਰਤਾਂ, ਰੌਸ਼ਨਦਾਨਾਂ, ਵਰਾਂਡਿਆਂ ਦੀਆਂ ਛੱਤਾਂ ਹੋਣ, ਇਹ ਬੜੀ ਮਿਹਨਤ ਨਾਲ ਤੀਲ੍ਹਾ-ਤੀਲ੍ਹਾ ਜੋੜ ਕੇ ਆਪਣਾ ਆਲ੍ਹਣਾ ਬਣਾ ਲੈਂਦੇ ਅਤੇ ਉੱਥੇ ਆਰਾਮ ਨਾਲ ਰਹਿੰਦੇ ਹਨ | ਹੁਣ ਘਰਾਂ ਵਿਚ ਪਾਲਤੂ ਕਬੂਤਰ ਰੱਖਣ ਦਾ ਸ਼ੌਾਕ ਵੀ ਘਟ ਗਿਆ ਹੈ ਤੇ ਅੱਜ ਦੇ ਆਧੁਨਿਕ ਯੁੱਗ ਵਿਚ ਚਿੱਠੀਆਂ ਭੇਜਣ ਲਈ ਹੁਣ ਕਬੂਤਰ ਨਹੀਂ ਵਰਤੇ ਜਾਂਦੇ | ਅੱਜ ਦੇ ਸਮੇਂ ਪ੍ਰਦੂਸ਼ਤ ਵਾਤਾਵਰਨ ਹੋਣ ਕਰਕੇ ਗੋਲੇ ਕਬੂਤਰ ਪਹਿਲਾਂ ਨਾਲੋਂ ਘਟ ਗਏ ਹਨ |

-ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ |

ਆਓ ਜਾਣੀਏ ਫੈਕਸ ਮਸ਼ੀਨ ਬਾਰੇ

ਪਿਆਰੇ ਬੱਚਿਓ, ਤੁਸੀਂ ਸਕੂਲਾਂ, ਕਾਲਜਾਂ, ਬੈਂਕਾਂ, ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿਚ ਫੈਕਸ ਮਸ਼ੀਨ ਜ਼ਰੂਰ ਦੇਖੀ ਹੋਵੇਗੀ | ਇਸ ਮਸ਼ੀਨ ਦੁਆਰਾ ਅਸੀਂ ਕਿਸੇ ਵੀ ਦਸਤਾਵੇਜ਼, ਗਰਾਫ, ਫੋਟੋ ਨੂੰ ਇਕ ਥਾਂ ਤੋਂ ਦੂਜੀ ਥਾਂ ਬਹੁਤ ਹੀ ਛੇਤੀ ਭੇਜ ਸਕਦੇ ਹਾਂ | ਕਿਸੇ ਨੂੰ ਦਸਤਾਵੇਜ਼ ਭੇਜਣ ਲਈ ਉਸ ਦੇ ਦਫ਼ਤਰ ਵਿਚ ਵੀ ਫੈਕਸ ਮਸ਼ੀਨ ਹੋਣਾ ਜ਼ਰੂਰੀ ਹੈ | ਇਸ ਮਸ਼ੀਨ ਨੂੰ ਚਲਾਉਣ ਲਈ ਤੁਹਾਡੇ ਕੋਲ ਟੈਲੀਫੋਨ ਕੁਨੈਕਸ਼ਨ ਹੋਣਾ ਚਾਹੀਦਾ ਹੈ |
ਇਸ ਮਸ਼ੀਨ ਦੀ ਖੋਜ ਐਲਕਸਅੰਡਰ ਬੇਨ ਨੇ 1843 ਈ: ਵਿਚ ਕੀਤੀ | ਫੈਕਸ ਮਸ਼ੀਨ ਉੱਪਰ ਕੀ-ਬੋਰਡ ਹੁੰਦਾ ਹੈ, ਜਿਸ ਉੱਪਰ 0 ਤੋਂ 9 ਤੱਕ ਅੰਕ ਅਤੇ ਅੰਗਰੇਜ਼ੀ ਦੇ 'ਏ' ਤੋਂ 'ਜ਼ੈੱਡ' ਸ਼ਬਦ ਹੁੰਦੇ ਹਨ, ਜਿਨ੍ਹਾਂ ਰਾਹੀਂ ਕੋਈ ਵੀ ਡਾਟਾ ਫੀਡ ਕੀਤਾ ਜਾ ਸਕਦਾ ਹੈ | ਇਸ ਉੱਪਰ ਇਕ ਡਿਸਪਲੇਅ ਪੈਨਲ ਹੁੰਦਾ ਹੈ | ਜਦੋਂ ਕਿਸੇ ਨੇ ਫੈਕਸ ਭੇਜਣੀ ਹੋਵੇ ਤਾਂ ਇਸ ਉੱਪਰ 'ਸੈਂਡਿੰਗ ਪੇਜ' ਆਉਂਦਾ ਹੈ ਅਤੇ ਜਦੋਂ ਫੈਕਸ ਪ੍ਰਾਪਤ ਕਰਨੀ ਹੋਵੇ ਤਾਂ 'ਰਿਸੀਵਿੰਗ ਪੇਜ' ਆਉਂਦਾ ਹੈ | ਇਕ ਬਟਨ ਸਟਾਰਟ ਕਰਨ ਲਈ ਹੁੰਦਾ ਹੈ, ਜਿਸ ' ਫੈਕਸ ਪ੍ਰਾਪਤ ਕਰਨ ਜਾਂ ਭੇਜਣ ਲੱਗਿਆਂ ਦਬਾ ਦਿੱਤਾ ਜਾਂਦਾ ਹੈ | ਇਸ ਬਟਨ ਤੋਂ ਹੀ ਫੈਕਸ ਟੋਨ ਦਿੱਤੀ ਜਾਂ ਪ੍ਰਾਪਤ ਕੀਤੀ ਜਾਂਦੀ ਹੈ | ਇਕ ਬਟਨ ਆਟੋ ਰਿਸੀਵ ਦਾ ਲੱਗਾ ਹੁੰਦਾ ਹੈ, ਜਿਸ ਨੂੰ ਦਬਾਉਣ ਨਾਲ ਲਾਲ ਲਾਈਟ ਜਗ ਪੈਂਦੀ ਹੈ, ਜਿਸ ਦਾ ਮਤਲਬ ਹੈ ਕਿ ਫੈਕਸ ਆਉਣੀ ਸ਼ੁਰੂ ਹੋ ਗਈ ਹੈ | ਫੈਕਸ ਮਸ਼ੀਨ ਉੱਪਰ ਇਕ ਬਟਨ ਸਪੀਕਰ ਦਾ ਲੱਗਾ ਹੁੰਦਾ ਹੈ, ਜਿਸ ਰਾਹੀਂ ਅਸੀਂ ਗੱਲਬਾਤ ਵੀ ਕਰ ਸਕਦੇ ਹਾਂ |
ਫੈਕਸ ਮਸ਼ੀਨ ਦਾ ਪਿਛਲਾ ਢੱਕਣ ਖੋਲ੍ਹ ਕੇ ਇਸ ਵਿਚ ਕਾਗਜ਼ ਦਾ ਰੋਲ ਪਾ ਦਿੱਤਾ ਜਾਂਦਾ ਹੈ ਅਤੇ ਫੈਕਸ ਮਸ਼ੀਨ ਦੇ ਅਗਲੇ ਪਾਸੇ ਰਾਹੀਂ ਇਹ ਕਾਗਜ਼ ਪਿੰ੍ਰਟ ਹੋ ਕੇ ਬਾਹਰ ਨਿਕਲ ਆਉਂਦਾ ਹੈ | ਇਹ ਸਾਰੀ ਗਤੀਵਿਧੀ ਪਿੰ੍ਰਟਿੰਗ ਲੇਜ਼ਰ ਰਾਹੀਂ ਹੁੰਦੀ ਹੈ | ਇਹ ਪਿੰ੍ਰਟ 2-3 ਮਿੰਟ ਵਿਚ ਹੀ ਸੱੁਕ ਜਾਂਦਾ ਹੈ ਪਰ ਇਸ ਪਿੰ੍ਰਟ ਦੀ ਲਾਈਫ 2-3 ਮਹੀਨੇ ਹੀ ਹੁੰਦੀ ਹੈ | ਇਸ ਲਈ ਪਿੰ੍ਰਟ ਦੀ ਫੋਟੋ ਕਾਪੀ ਕਰ ਲੈਣੀ ਚਾਹੀਦੀ ਹੈ ਤਾਂ ਕਿ ਇਸ ਨੂੰ ਲੰਬੇ ਸਮੇਂ ਲਈ ਵਰਤਿਆ ਜਾ ਸਕੇ |
ਬੱਚਿਓ, ਫੈਕਸ ਮਸ਼ੀਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਦੁਨੀਆ ਦੇ ਕਿਸੇ ਕੋਨੇ ਵਿਚ ਕੋਈ ਵੀ ਸੂਚਨਾ ਪਿੰ੍ਰਟ ਰੂਪ ਵਿਚ ਕੁਝ ਕੁ ਸਕਿੰਟਾਂ ਵਿਚ ਪਹੁੰਚ ਜਾਂਦੀ ਹੈ | ਦੂਜਾ ਇਸ ਮਸ਼ੀਨ ਨੂੰ ਟੈਲੀਫੋਨ ਦੇ ਤੌਰ 'ਤੇ ਵੀ ਵਰਤਿਆ ਜਾ ਸਕਦਾ ਹੈ | ਇਸ ਮਸ਼ੀਨ ਨੂੰ ਫੋਟੋ ਸਟੈਟ ਦੇ ਤੌਰ 'ਤੇ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ | ਇਸ ਕਰਕੇ ਇਸ ਮਸ਼ੀਨ ਦੀ ਵਰਤੋਂ ਅੱਜਕਲ੍ਹ ਹਰੇਕ ਦਫ਼ਤਰ ਵਿਚ ਹੋ ਰਹੀ ਹੈ |

-ਮੋਗਾ | ਮੋਬਾ: 94170-05183

ਅਨਮੋਲ ਬਚਨ

• ਦੋ ਚੀਜ਼ਾਂ ਦੀ ਗਿਣਤੀ ਕਰਨੀ ਛੱਡ ਦਿਓ, ਆਪਣਾ ਦੱੁਖ ਤੇ ਦੂਜਿਆਂ ਦਾ ਸੱੁਖ, ਜ਼ਿੰਦਗੀ ਸੌਖੀ ਹੋ ਜਾਵੇਗੀ |
• ਜਿਵੇਂ-ਜਿਵੇਂ ਉਮਰ ਬੀਤ ਰਹੀ ਹੈ, ਅਹਿਸਾਸ ਹੋਣ ਲਗਦਾ ਹੈ ਕਿ ਮਾਂ-ਬਾਪ ਹਰ ਚੀਜ਼ ਦੇ ਬਾਰੇ ਸਹੀ ਕਹਿੰਦੇ ਸੀ |
• ਕਦੇ ਵੀ ਪਿਤਾ ਦੀ ਝਿੜਕ ਦਾ ਬੁਰਾ ਨਾ ਮੰਨੋ, ਕਿਉਂਕਿ ਕੁਝ ਇਸ ਝਿੜਕ ਲਈ ਤਰਸ ਜਾਂਦੇ ਹਨ |
• ਲੋਕਾਂ ਨੂੰ ਓਨੀ ਹੀ ਇੱਜ਼ਤ ਦਿਓ, ਜਿਸ ਨਾਲ ਤੁਹਾਡੀ ਆਪਣੀ ਘੱਟ ਨਾ ਹੋਵੇ, ਜ਼ਿਆਦਾ ਇੱਜ਼ਤ ਦੇਣ ਨਾਲ ਕੁਝ ਲੋਕ ਸਿਰ 'ਤੇ ਚੜ੍ਹ ਜਾਂਦੇ ਹਨ |
• ਦੁਨੀਆ ਵਿਚ ਕੋਈ ਵੀ ਚੀਜ਼ ਏਨੀ ਛੇਤੀ ਨਹੀਂ ਬਦਲਦੀ, ਜਿੰਨੀ ਛੇਤੀ ਇਨਸਾਨ ਦੀ ਨੀਯਤ ਤੇ ਨਜ਼ਰ ਬਦਲਦੀ ਹੈ |

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ) | ਮੋਬਾ: 9501810181

ਬਾਲ ਗੀਤ: ਰਿੱਝ ਗਿਆ ਸਾਗ

ਰਿੱਝ ਗਿਆ ਸਾਗ, ਰੋਟੀ ਮੱਕੀ ਦੀ ਪਕਾਈ
ਸਾਗ ਪਾਈ ਮੱਖਣੀ ਨੇ, ਮਹਿਕ ਖਿੰਡਾਈ
ਕੌਲ ਸਾਗ ਵਾਲਾ ਭਰ, ਰੋਟੀ ਥਾਲੀ ਵਿਚ ਧਰ
ਮੰੂਹੋਂ ਮੰਗ ਕੋਈ ਬਰ, ਮੈਨੂੰ 'ਵਾਜ਼ ਦੇ ਕੇ ਪਰ
ਮੇਰੇ ਬਾਪੂ ਮੈਥੋਂ ਇਕ, ਹਰੀ ਮਿਰਚ ਮੰਗਾਈ
ਸਾਗ ਪਾਈ ਮੱਖਣੀ ਨੇ ਮਹਿਕ ਖਿੰਡਾਈ
ਬਾਪੂ ਜਦੋਂ ਤੋੜੇ ਰੋਟੀ, ਰੀਝਾਂ ਨਾਲ ਸਾਗ ਖਾਵੇ
ਮੱਲੋ-ਮੱਲੀ ਸਾਡੇ ਮੰੂਹ ਦੇ ਵਿਚ ਪਾਣੀ ਭਰ ਜਾਵੇ
ਕਹਿੰਦੇ ਲੱਸੀ ਵਾਲੇ ਛੰਨੇ ਨੇ ਵੀ ਗੱਲ ਹੈ ਬਣਾਈ
ਸਾਗ ਪਾਈ ਮੱਖਣੀ ਨੇ, ਮਹਿਕ ਖਿੰਡਾਈ
ਹੋਵੇ ਗੱਭਰੂ ਜਾਂ ਬਾਲ, ਚਾਹੇ ਬਿਰਧ ਨਿਢਾਲ
ਜਦੋਂ ਚੜ੍ਹਦਾ ਸਿਆਲ, ਸਾਰੇ ਕਰਦੇ ਨੇ ਭਾਲ
ਚਾਈਾ-ਚਾਈਾ ਸਾਰੇ ਆ ਕੇ ਸਾਗ ਮੰਗਦੇ ਨੇ ਭਾਈ
ਸਾਗ ਪਾਈ ਮੱਖਣੀ ਨੇ ਮਹਿਕ ਖਿੰਡਾਈ
ਸਾਗ ਸਰ੍ਹੋਂ ਵਾਲਾ ਸੋਹਣਾ ਹੋਵੇ ਦੇਸ਼ ਪੰਜਾਬੇ
ਜਿਥੇ ਸਰ੍ਹੋਆਂ ਉਗਾਈਆਂ ਖੇਤ ਲਗਦੇ ਨੇ ਕਾਬੇ
ਖੁਸ਼ ਰਹੋ 'ਸੁਰਜੀਤ' ਫੱੁਲਾਂ ਗੱਲ ਸਮਝਾਈ
ਸਾਗ ਪਾਈ ਮੱਖਣੀ ਨੇ, ਮਹਿਕ ਖਿੰਡਾਈ
ਰਿੱਝ ਗਿਆ ਸਾਗ, ਰੋਟੀ ਮੱਕੀ ਦੀ ਪਕਾਈ
ਸਾਗ ਪਾਈ ਮੱਖਣੀ ਨੇ, ਮਹਿਕ ਖਿੰਡਾਈ |ਬਾਲ ਨਾਵਲ-92: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਉਹ ਤਾਂ ਸਭ ਠੀਕ ਐ ਪਰ ਤੁਸੀਂ ਇਕਦਮ ਬੜਾ ਗ਼ਲਤ ਕੀਤੈ', ਮਨਜੀਤ ਦੀ ਗੱਲ ਸੁਣ ਕੇ ਉਸ ਦੇ ਮੰਮੀ ਇਕਦਮ ਥੋੜ੍ਹਾ ਗੱੁਸੇ ਵਿਚ ਬੋਲੇ, 'ਤੰੂ ਕੀ ਕਹਿ ਰਿਹੈਾ ਮਨਜੀਤ, ਜ਼ਰਾ ਸੋਚ ਕੇ ਗੱਲ ਕਰਿਆ ਕਰ |'
'ਮੈਂ ਠੀਕ ਕਹਿ ਰਿਹਾਂ ਮੰਮੀ ਜੀ, ਡਾਕਟਰ ਵੀਰ ਜੀ ਨੇ ਇਕ ਜ਼ਿਆਦਾ ਹੀ ਗ਼ਲਤ ਕੰਮ ਕੀਤੈ', ਮਨਜੀਤ ਨੇ ਹਰੀਸ਼ ਵੱਲ ਦੇਖਦਿਆਂ ਕਿਹਾ |
'ਮੈਂ ਤਾਂ ਕੋਈ ਗ਼ਲਤ ਕੰਮ ਨਹੀਂ ਕੀਤਾ | ਤੰੂ ਠੀਕ ਗੱਲ ਨੂੰ ਗ਼ਲਤ ਕਹੀ ਜਾਏਾ ਤਾਂ ਵੱਖਰੀ ਗੱਲ ਏ |'
'ਮੈਨੂੰ ਤਾਂ ਤੁਹਾਡੀ ਕੋਈ ਗੱਲ ਸਮਝ ਨਹੀਂ ਲੱਗ ਰਹੀ | ਤੁਸੀਂ ਆਪਸ ਵਿਚ ਹੀ ਠੀਕ-ਗ਼ਲਤ ਕਰੀ ਜਾ ਰਹੇ ਹੋ | ਮੇਰੇ ਪੱਲੇ ਵੀ ਕੁਝ ਪਾਓ', ਮੰਮੀ ਜੀ, ਅਸਲੀਅਤ ਨੂੰ ਜਾਣਨਾ ਚਾਹੁੰਦੇ ਸਨ ਕਿ ਹੋਇਆ ਕੀ ਹੈ?
'ਮੰਮੀ ਜੀ, ਮੈਂ ਹਸਪਤਾਲ ਦੇ ਅਕਾਊਾਟੈਂਟ ਕੋਲ ਕਈ ਵਾਰ ਗਿਆ ਸਾਂ ਕਿ ਉਹ ਦੱਸਣ ਕਿ ਬਿੱਲ ਕਿੰਨਾ ਕੁ ਬਣ ਰਿਹਾ ਹੈ? ਉਹ ਹਰ ਵਾਰੀ ਇਹੋ ਕਹਿੰਦੇ ਸਨ ਕਿ 'ਤੁਹਾਡੇ ਬਿੱਲਾਂ ਦਾ ਡਾ: ਹਰੀਸ਼ ਜੀ ਨੂੰ ਪਤਾ ਏ |' ਜਦੋਂ ਮੈਂ ਡਾਕਟਰ ਵੀਰ ਜੀ ਕੋਲੋਂ ਬਿੱਲਾਂ ਦਾ ਪੱੁਛਿਆ ਤਾਂ ਇਹ ਕਹਿੰਦੇ ਕਿ, 'ਜਦੋਂ ਮੰਮੀ ਜੀ ਨੂੰ ਛੱੁਟੀ ਮਿਲੇਗੀ, ਉਦੋਂ ਸਾਰੇ ਇਕੱਠੇ ਬਿੱਲ ਮਿਲਣਗੇ |' ਅੱਜ ਜਦੋਂ ਤੁਹਾਨੂੰ ਛੱੁਟੀ ਮਿਲੀ ਤਾਂ ਮੈਂ ਫਿਰ ਅਕਾਊਾਟ ਬ੍ਰਾਂਚ ਵਿਚ ਗਿਆ ਤਾਂ ਉਹ ਕਹਿੰਦੇ ਕਿ 'ਤੁਹਾਡਾ ਸਾਰਾ ਹਿਸਾਬ ਸਾਫ਼ ਹੈ, ਤੁਸੀਂ ਕੋਈ ਹੋਰ ਪੈਸਾ ਨਹੀਂ ਦੇਣਾ | ਜੇ ਇਸ ਬਾਰੇ ਕੋਈ ਗੱਲ ਪੱੁਛਣੀ ਹੈ ਤਾਂ ਡਾ: ਹਰੀਸ਼ ਜੀ ਕੋਲ ਜਾਓ |' ਹੁਣ ਤੁਸੀਂ ਦੱਸੋ ਕਿ ਇਨ੍ਹਾਂ ਨੇ ਚੰਗਾ ਕੀਤਾ ਹੈ ਜਾਂ ਮਾੜਾ?' ਮਨਜੀਤ ਨੇ ਮੰਮੀ ਜੀ ਨੂੰ ਸਾਰੀ ਗੱਲ ਦੱਸ ਦਿੱਤੀ |
'ਬੇਟਾ, ਮਨਜੀਤ ਕੀ ਕਹਿ ਰਿਹਾ ਏ? ਸਾਰਾ ਬਿੱਲ ਤੰੂ ਭਰਿਆ ਏ?'
'ਨਹੀਂ ਮੰਮੀ ਜੀ, ਮਨਜੀਤ ਨੇ ਜਿਹੜੇ ਐਡਵਾਂਸ ਪੈਸੇ ਜਮ੍ਹਾਂ ਕਰਵਾਏ ਸਨ, ਉਸੇ ਵਿਚ ਹੀ ਸਾਰਾ ਬਿੱਲ ਭੁਗਤ ਗਿਆ ਏ', ਹਰੀਸ਼ ਨੇ ਅੱਖਾਂ ਨੀਵੀਆਂ ਪਾਉਂਦਿਆਂ ਥੋੜ੍ਹਾ ਝੂਠ ਬੋਲਿਆ |
'ਇਹ ਤੇ ਕਦੇ ਹੋ ਹੀ ਨਹੀਂ ਸਕਦਾ ਕਿ ਐਡੇ ਵੱਡੇ ਹਸਪਤਾਲ ਵਿਚ ਐਨੇ ਥੋੜ੍ਹੇ ਪੈਸਿਆਂ ਨਾਲ ਕੰਮ ਹੋ ਜਾਵੇ', ਮਨਜੀਤ ਨੇ ਕਿਹਾ |
ਮਨਜੀਤ ਦੀ ਗੱਲ ਦੀ ਹਾਮੀ ਭਰਦੇ ਹੋਏ ਮੰਮੀ ਜੀ ਕਹਿਣ ਲੱਗੇ, 'ਬੇਟਾ, ਤੇਰੀ ਮਿਹਨਤ ਅਤੇ ਤੇਰੇ ਪਿਆਰ ਸਦਕਾ ਤਾਂ ਮੈਂ ਐਡੀ ਜਲਦੀ ਠੀਕ ਹੋ ਗਈ ਹਾਂ | ਅਸੀਂ ਤੇਰੀ ਸੇਵਾ ਅਤੇ ਹਮਦਰਦੀ ਦੀਆਂ ਹੀ ਦੇਣੀਆਂ ਨਹੀਂ ਦੇ ਸਕਦੇ, ਤੰੂ ਉੱਪਰੋਂ ਹੋਰ ਭਾਰ ਚੜ੍ਹਾਈ ਜਾਂਦਾ ਏਾ | ਸੋ, ਤੰੂ ਮਨਜੀਤ ਨੂੰ ਬਿੱਲ ਦੱਸ ਦੇ, ਤਾਂ ਜੋ ਉਹ ਪੈਸੇ ਦੇ ਦੇਵੇ |'
'ਮੰਮੀ ਜੀ, ਇਕ ਗੱਲ ਦੱਸੋ ਕਿ ਇਕ ਪਾਸੇ ਤਾਂ ਤੁਸੀਂ ਮੈਨੂੰ ਬੇਟਾ ਕਹਿ ਰਹੇ ਹੋ ਅਤੇ ਦੂਜੇ ਪਾਸੇ ਜੇ ਮੈਂ ਥੋੜ੍ਹੀ ਜਿਹੀ ਆਪਣੀ ਮਾਂ ਦੀ ਸੇਵਾ ਕੀਤੀ ਹੈ ਤਾਂ ਉਸ ਨੂੰ ਤੁਸੀਂ ਬੋਝ ਸਮਝ ਰਹੇ ਹੋ', ਹਰੀਸ਼ ਨੇ ਮੰਮੀ ਜੀ ਦੇ ਮੱਥੇ 'ਤੇ ਹੱਥ ਫੇਰਦਿਆਂ ਕਿਹਾ |
'ਮੇਰੀ ਇਕ ਗੱਲ ਮੰਨ ਲੈ | ਤੰੂ ਆਪਣੀ ਫੀਸ ਵਿਚ ਭਾਵੇਂ ਪੂਰੀ ਰਿਆਇਤ ਕਰ ਦੇ ਪਰ ਮੈਂ ਦਵਾਈਆਂ, ਕਮਰੇ ਦੇ ਅਤੇ ਹੋਰ ਸਾਰੇ ਖਰਚੇ ਦੇ ਕੇ ਜਾਣੇ ਨੇ', ਮੰਮੀ ਜੀ ਨੇ ਆਪਣਾ ਫੈਸਲਾ ਸੁਣਾਇਆ |
'ਤੁਹਾਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਕਿ ਮੈਂ ਤੁਹਾਨੂੰ ਕੋਈ ਰਿਆਇਤ ਨਹੀਂ ਕਰ ਰਿਹਾ, ਨਾ ਹੀ ਕੋਈ ਅਹਿਸਾਨ ਕਰ ਰਿਹਾ ਹਾਂ ਅਤੇ ਨਾ ਹੀ ਮੈਂ ਪੱਲਿਓਾ ਕੋਈ ਪੈਸਾ ਖਰਚ ਕਰ ਰਿਹਾਂ | ਤੁਹਾਡੇ 'ਤੇ ਜਿੰਨਾ ਵੀ ਖਰਚ ਹੋਇਐ, ਉਸ ਤੋਂ ਕਈ ਗੁਣਾ ਜ਼ਿਆਦਾ ਤੁਸੀਂ ਮੈਨੂੰ ਬੜੇ ਸਾਲ ਪਹਿਲਾਂ ਹੀ ਦੇ ਚੱੁਕੇ ਹੋ', ਹਰੀਸ਼ ਨੇ ਗੰਭੀਰ ਹੁੰਦਿਆਂ ਕਿਹਾ |
'ਇਹ ਕੀ ਬੁਝਾਰਤਾਂ ਪਾ ਰਿਹੈਾ, ਬੇਟਾ?'
'ਇਹ ਕੋਈ ਬੁਝਾਰਤ ਨਹੀਂ ਮੰਮੀ ਜੀ, ਮੈਂ ਤਾਂ ਆਪਣਾ ਕਰਜ਼ ਉਤਾਰ ਰਿਹਾਂ |'
'ਕਰਜ਼?'
'ਹਾਂ, ਮੰਮੀ ਜੀ, ਕਰਜ਼ | ਇਹ ਕਰਜ਼ ਤੁਸੀਂ ਮੇਰੇ 'ਤੇ ਤਕਰੀਬਨ ਵੀਹ ਸਾਲ ਪਹਿਲਾਂ ਚੜ੍ਹਾਇਆ ਸੀ |'
'ਉਹ ਕਿਵੇਂ?'

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬੁਝਾਰਤ-29

ਪਦਾਰਥ ਇਕ ਅਜਿਹਾ ਡਿੱਠਾ,
ਅੱਗ 'ਤੇ ਸੜ ਕੇ ਵੀ ਜੋ ਮਿੱਠਾ |
ਅੱਗ 'ਤੇ ਇਸ ਦਾ ਹੋਵੇ ਜਨਮ,
ਮਿਠਾਸ ਵੰਡਣੀ ਇਸ ਦਾ ਕਰਮ |
ਇਕੋ ਵੀਰ ਤੇ ਦੋ ਨੇ ਭੈਣਾਂ,
ਦੱਸਦੇ ਕਿੱਦਾਂ ਦੱੁਖ ਹੈ ਸਹਿਣਾ |
ਬੜਾ ਹੀ ਇਹ ਗੁਣਕਾਰੀ ਹੈ,
ਤਾਂ ਹੀ ਰਹਿੰਦੀ ਮੰਗ ਭਾਰੀ ਹੈ |
ਬੱੁਝੋ ਬੱਚਿਓ ਬਾਤ ਹੁਣ ਮੇਰੀ,
ਹੋਵੇ ਥੋਡੀ ਉਮਰ ਲੰਮੇਰੀ |
ਸਾਰੇ ਹੀ ਬੱਚੇ ਸੋਚਣ ਲੱਗੇ,
ਕਿਸੇ ਨੂੰ ਨਾ ਉੱਤਰ ਲੱਭੇ |
ਆਖਰ ਨੂੰ ਸਭ ਕਰਗੇ ਨਾਂਹ,
ਕਹਿੰਦੇ ਅੰਕਲ ਸਾਡੀ ਭਿਆਂ |
—f—
ਸੁਣ ਲਓ ਫਿਰ ਪਿਆਰੇ ਪੱੁਤਰ,
ਮਿੱਠਾ 'ਗੁੜ' ਹੈ ਇਹਦਾ ਉੱਤਰ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਬਾਲ ਸਾਹਿਤ

ਜਨਮੇਜਾ ਸਿੰਘ ਜੌਹਲ ਦੀਆਂ ਦੋ ਬਾਲ ਪੁਸਤਕਾਂ
ਪੰਜ ਤੋਂ ਅੱਠ ਸਾਲ ਦੇ ਉਮਰ-ਜੁੱਟ ਦੇ ਬਾਲ-ਪਾਠਕਾਂ ਲਈ ਜਨਮੇਜਾ ਸਿੰਘ ਜੌਹਲ ਦੁਆਰਾ ਸੰਪਾਦਿਤ ਦੋ ਨਵੀਆਂ ਪੁਸਤਕਾਂ ਛਪ ਕੇ ਆਈਆਂ ਹਨ | ਪਹਿਲੀ ਪੁਸਤਕ 'ਬਚਪਨ ਦੀਆਂ ਸ਼ਰਾਰਤਾਂ' ਹੈ | ਇਸ ਵਿਚ ਵੱਡੀ ਗਿਣਤੀ ਵਿਚ ਲੇਖਕਾਂ ਨੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਕਲਮਬੱਧ ਕੀਤਾ ਹੈ | ਉਨ੍ਹਾਂ ਨੂੰ ਬਚਪਨ ਵਿਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਰਪੇਸ਼ ਆਈਆਂ ਜਾਂ ਸੰਕਟ ਦੀ ਘੜੀ ਵਿਚ ਉਨ੍ਹਾਂ ਕਿਵੇਂ ਮੁਸੀਬਤ ਉਪਰ ਕਾਬੂ ਪਾਇਆ?, ਦੋਸਤਾਂ-ਮਿੱਤਰਾਂ ਜਾਂ ਸਕੇ-ਸਬੰਧੀਆਂ ਨਾਲ ਕਿਹੜੀਆਂ ਕਿਹੜੀਆਂ ਸ਼ਰਾਰਤਾਂ ਕੀਤੀਆਂ, ਕਿਵੇਂ ਕੁੱਟਾਂ ਖਾਧੀਆਂ, ਝਿੜਕਾਂ ਅਤੇ ਨਮੋਸ਼ੀਆਂ ਸਹੀਆਂ? ਲੇਖਕਾਂ ਨੇ ਇਨ੍ਹਾਂ ਅਨੇਕ ਪੱਖਾਂ ਨੂੰ ਬੜੀ ਦਿਲਚਸਪੀ ਨਾਲ ਉਭਾਰਿਆ ਹੈ | ਲੇਖਕਾਂ ਨੇ ਵਡੇਰੀ ਉਮਰ ਵਿਚ ਆ ਕੇ ਇਨ੍ਹਾਂ ਅਭੁੱਲ ਯਾਦਾਂ ਰਾਹੀਂ ਆਪਣੇ ਬਚਪਨ ਨੂੰ ਮੁੜ ਜੀਵਿਆ ਹੈ | ਇਸ ਪ੍ਰੇਰਨਾਮਈ ਪੁਸਤਕ ਦੇ ਪੰਨੇ 72 ਹਨ |
ਦੂਜੀ ਪੁਸਤਕ 'ਬਾਲ ਰੰਗ' ਕਵਿਤਾਵਾਂ, ਕਹਾਣੀਆਂ, ਕਾਵਿ-ਕਹਾਣੀਆਂ, ਲੇਖ, ਬੁਝਾਰਤਾਂ ਅਤੇ ਇਕਾਂਗੀ ਆਦਿ ਵੰਨਗੀਆਂ ਨਾਲ ਸਬੰਧਿਤ ਹੈ | ਇਸ ਪੁਸਤਕ ਦੇ ਮਾਧਿਅਮ ਦੁਆਰਾ ਬਾਲ-ਪਾਠਕਾਂ ਨੂੰ ਉਸਾਰੂ ਜੀਵਨ ਬਿਤਾਉਣ ਲਈ ਉਪਦੇਸ਼ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਬੁੱਧੀ ਦੀ ਪਰਖ ਵੀ ਕੀਤੀ ਗਈ ਹੈ | ਲਗਪਗ ਹਰ ਰਚਨਾ ਦੇ ਅੰਤ ਵਿਚ ਅਭਿਆਸ ਦਿੱਤੇ ਗਏ ਹਨ, ਜਿਨ੍ਹਾਂ ਵਿਚੋਂ ਪਾਠਕਾਂ ਨੂੰ ਪ੍ਰਸ਼ਨਾਂ ਦੇ ਉਤਰ ਦੇਣ, ਖਾਲੀ ਥਾਵਾਂ ਭਰਨ, ਸਹੀ ਜਵਾਬ 'ਤੇ ਨਿਸ਼ਾਨੀ ਲਗਾਉਣ, ਸਹੀ ਸ਼ਬਦਾਂ ਦਾ ਮੇਲ ਕਰਨ, ਵਿਰੋਧੀ ਸ਼ਬਦ ਲਿਖਣ, ਪੰਕਤੀਆਂ ਅਤੇ ਚਿੱਤਰ-ਕਹਾਣੀ ਪੂਰਾ ਕਰਨ ਦੀ ਕੋਸ਼ਿਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ | ਇਨ੍ਹਾਂ ਲਿਖਤਾਂ ਵਿਚ ਦਿਲਚਸਪੀ ਦੇ ਅੰਸ਼ ਬਰਕਰਾਰ ਹਨ | ਭਾਸ਼ਾ ਬਾਲ ਸਾਹਿਤ ਦਾ ਮਹੱਤਵਪੂਰਨ ਅੰਗ ਹੈ | ਇਸ ਪੁਸਤਕ ਵਿਚ ਅਨੇਕ ਸੌਖੇ, ਸਰਲ ਤੇ ਸੰਖੇਪ ਸ਼ਬਦਾਂ ਦੇ ਜੋੜ ਗ਼ਲਤ ਛਪ ਗਏ ਹਨ | ਇਨ੍ਹਾਂ ਪੱਖਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਸੀ | ਕੁੱਲ ਪੰਨੇ 55 ਹਨ |
ਦੋਵਾਂ ਪੁਸਤਕਾਂ ਵਿਚ ਚਿੱਤਰ ਹੁੰਦੇ ਤਾਂ ਇਹ ਹੋਰ ਵੀ ਪ੍ਰਭਾਵਸ਼ਾਲੀ ਬਣ ਸਕਦੀਆਂ ਸਨ | ਪੁਸਤਕਾਂ ਉਪਰ ਕੀਮਤ ਵੀ ਅੰਕਿਤ ਨਹੀਂ ਹੈ | ਖ਼ੈਰ, ਪੰਜਾਬੀ ਸ਼ਬਦ ਅਕਾਡਮੀ, ਲੁਧਿਆਣਾ ਵਲੋਂ ਛਾਪੀਆਂ ਦੋਵੇਂ ਪੁਸਤਕਾਂ ਦਿਲਚਸਪ ਹਨ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਚੁਟਕਲੇ

• ਇਕ ਵਾਰੀ ਇਕ ਬੰਦੇ ਦਾ ਪੇਟ ਟਰੱਕ ਹੇਠ ਆ ਕੇ ਕੁਚਲਿਆ ਗਿਆ | ਉਹ ਡਾਕਟਰ ਕੋਲ ਗਿਆ ਤੇ ਡਾਕਟਰ ਨੇ ਕਿਹਾ, 'ਦੇਖ ਭਾਈ, 10-15 ਟਾਂਗੇ ਲੱਗਣਗੇ |' ਬੰਦਾ ਕਹਿੰਦਾ, 'ਹੁਣ ਕਰ ਵੀ ਕੀ ਸਕਦੇ ਹਾਂ, ਡਾਕਟਰ ਸਾਹਿਬ ਲਾ ਦਿਓ |' ਡਾਕਟਰ ਨੇ ਟਾਂਕੇ ਲਗਾ ਦਿੱਤੇ ਅਤੇ ਬੋਲਿਆ ਕਿ 'ਹੁਣ ਤੰੂ ਖ਼ਤਰੇ ਤੋਂ ਬਾਹਰ ਏਾ |'
ਬੰਦਾ ਬੋਲਿਆ, 'ਪਰ ਡਾਕਟਰ ਸਾਹਿਬ, ਮੈਨੂੰ ਤਾਂ ਅਜੇ ਵੀ ਡਰ ਲੱਗ ਰਿਹਾ ਹੈ |' ਡਾਕਟਰ ਨੇ ਪੱੁਛਿਆ, 'ਕਿਉਂ?' ਬੰਦਾ ਕਹਿਣ ਲੱਗਾ, 'ਕਿਉਂਕਿ ਉਸ ਟਰੱਕ ਪਿੱਛੇ ਲਿਖਿਆ ਸੀ, ਫਿਰ ਮਿਲਾਂਗੇ |'
• ਮਿੰਟੂ ਜਲੇਬੀਆਂ ਖਾਣ ਤੋਂ ਬਾਅਦ ਹਲਵਾਈ ਨੂੰ ਬੋਲਿਆ, 'ਭਾਈ ਸਾਹਿਬ, ਥੋੜ੍ਹੀ ਜਿਹੀ ਚੀਨੀ ਦੇਣਾ |'
ਹਲਵਾਈ-ਕਿਉਂ ਬਈ?
ਮਿੰਟੂ-ਸੋਚ ਰਿਹਾ ਹਾਂ ਕਿ ਖਾਣੇ ਤੋਂ ਬਾਅਦ ਥੋੜ੍ਹਾ ਮਿੱਠਾ ਹੋ ਜਾਵੇ |
• ਮਾਸਟਰ (ਕੁਲਵਿੰਦਰ ਨੂੰ )-ਬਸ ਇਰਾਦੇ ਬੁਲੰਦ ਹੋਣੇ ਚਾਹੀਦੇ ਹਨ, ਪੱਥਰ ਵਿਚੋਂ ਵੀ ਪਾਣੀ ਕੱਢਿਆ ਜਾ ਸਕਦਾ ਹੈ |
ਕੁਲਵਿੰਦਰ-ਮੈਂ ਤਾਂ ਲੋਹੇ 'ਚੋਂ ਵੀ ਪਾਣੀ ਕੱਢ ਸਕਦਾ ਹਾਂ |
ਮਾਸਟਰ-ਕਿਵੇਂ?
ਕੁਲਵਿੰਦਰ-ਹੈਾਡ ਪੰਪ ਰਾਹੀਂ |

-ਹਰਜਿੰਦਰਪਾਲ ਸਿੰਘ ਬਾਜਵਾ,
ਵਿਜੇ ਨਗਰ, ਹੁਸ਼ਿਆਰਪੁਰ |

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX