ਤਾਜਾ ਖ਼ਬਰਾਂ


ਅਣਪਛਾਤੇ ਵਾਹਨ 'ਚ ਗੱਡੀ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
. . .  1 day ago
ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ...
ਫ਼ਤਹਿਗੜ੍ਹ ਸਾਹਿਬ ਦੇ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਅਰੁਣ ਆਹੂਜਾ)- ਇਸ ਜ਼ਿਲ੍ਹੇ ਦੇ ਪਿੰਡ ਰੰਧਾਵਾਂ ਵਾਸੀ 42 ਸਾਲਾਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦੀ ਸੂਚਨਾਂ ਮਿਲੀ ਹੈ। ਜਾਣਕਾਰੀ ਦਿੰਦਿਆਂ...
ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕਰ ਸਕਦੇ - ਸੀਤਾਰਮਨ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕੀਤਾ ਜਾ ਸਕਦਾ।
ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  1 day ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  1 day ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  1 day ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਬਰਸੀਮ ਦਾ ਵੱਧ ਝਾੜ ਕਿਵੇਂ ਲਈਏ

ਬਰਸੀਮ ਹਾੜ੍ਹੀ ਦੀ ਇਕ ਮੁੱਖ ਚਾਰੇ ਦੀ ਫ਼ਸਲ ਹੈ | ਪੰਜਾਬ ਵਿਚ ਡੇਅਰੀ ਫਾਰਮਿੰਗ ਦਾ ਧੰਦਾ ਸਾਲ ਵਿਚ ਜ਼ਿਆਦਾ ਸਮਾਂ ਭਾਵ ਅਕਤੂਬਰ ਤੋਂ ਮਈ ਤੱਕ ਇਸੇ ਫ਼ਸਲ 'ਤੇ ਹੀ ਨਿਰਭਰ ਕਰਦਾ ਹੈ, ਕਿਉਂਕਿ ਬਰਸੀਮ ਦੀ ਫ਼ਸਲ ਦੀਆਂ ਕਈ ਕਟਾਈਆਂ ਕੀਤੀਆਂ ਜਾ ਸਕਦੀਆਂ ਹਨ |
ਨਦੀਨਾਂ ਦੀ ਰੋਕਥਾਮ:- ਬਰਸੀਮ ਦੀ ਫ਼ਸਲ ਵਿਚ ਕਈ ਤਰ੍ਹਾਂ ਦੇ ਨਦੀਨ ਉੱਗ ਆਉਂਦੇ ਹਨ, ਜਿਨ੍ਹਾਂ ਵਿਚੋਂ ਇਟਸਿਟ ਨਾਂਅ ਦਾ ਨਦੀਨ ਬਹੁਤ ਸਮੱਸਿਆ ਪੈਦਾ ਕਰਦਾ ਹੈ | ਇਹ ਨਦੀਨ ਬਰਸੀਮ ਦੇ ਵਾਧੇ 'ਤੇ ਬਹੁਤ ਅਸਰ ਪਾਉਂਦਾ ਹੈ | ਇਸ ਤੋਂ ਇਲਾਵਾ ਕਾਸ਼ਨੀ, ਸ਼ਫਤਲ ਆਦਿ ਨਦੀਨ ਵੀ ਕਈ ਵਾਰੀ ਫ਼ਸਲ ਦਾ ਨੁਕਸਾਨ ਕਰਦੇ ਹਨ | ਫ਼ਸਲ ਦਾ ਚੰਗਾ ਝਾੜ ਲੈਣ ਲਈ ਇਨ੍ਹਾਂ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ | ਜਿਹੜੇ ਖੇਤਾਂ ਵਿਚ ਪਿਛਲੇ ਸਾਲ ਦੌਰਾਨ ਇਟਸਿਟ ਦੀ ਸਮੱਸਿਆ ਜ਼ਿਆਦਾ ਆਈ ਹੋਵੇ ਤਾਂ ਅਜਿਹੇ ਖੇਤਾਂ ਵਿਚ ਬਰਸੀਮ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਜਾਂ ਬਿਜਾਈ ਅਗੇਤੀ ਨਹੀਂ ਕਰਨੀ ਚਾਹੀਦੀ, ਸਗੋਂ ਅਕਤੂਬਰ ਦੇ ਦੂਜੇ ਹਫ਼ਤੇ ਵਿਚ ਕਰਨੀ ਚਾਹੀਦੀ ਹੈ | ਇਸ ਤਰ੍ਹਾਂ ਅਕਤੂਬਰ ਵਿਚ ਤਾਪਮਾਨ ਘਟਣ ਕਰਕੇ ਬਰਸੀਮ ਵਿਚ ਇਟਸਿਟ ਨਦੀਨ ਘੱਟ ਉੱਗਦਾ ਹੈ | ਇਸ ਦੇ ਨਾਲ ਹੀ ਬਰਸੀਮ ਵਿਚ ਰਾਇਆ ਰਲਾ ਕੇ ਬੀਜਣਾ ਚਾਹੀਦਾ ਹੈ | ਅਜਿਹਾ ਕਰਨ ਨਾਲ ਇਕ ਤਾਂ ਗੁਣਕਾਰੀ ਮਿਸ਼ਰਣ ਚਾਰਾ ਬਣ ਜਾਂਦਾ ਹੈ ਅਤੇ ਦੂਜਾ ਰਇਆ ਦਾ ਵਾਧਾ ਛੇਤੀ ਹੋਣ ਕਰਕੇ ਇਹ ਨਦੀਨਾਂ ਨੂੰ ਦੱਬ ਲੈਂਦਾ ਹੈ | ਇਹ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਬਿਜਾਈ ਕਰਨ ਲੱਗਿਆਂ ਬਰਸੀਮ ਦੇ ਬੀਜ ਵਿਚ ਜੇਕਰ ਕਾਸ਼ਨੀ ਨਾਂਅ ਦੇ ਨਦੀਨ ਦਾ ਬੀਜ ਰਲਿਆ ਹੋਵੇ ਤਾਂ ਬੀਜ ਨੂੰ ਪਾਣੀ ਵਿਚ ਡੋਬ ਦਿਓ, ਜਿਸ ਨਾਲ ਕਾਸ਼ਨੀ ਦਾ ਬੀਜ ਪਾਣੀ ਦੇ ਉੱਪਰ ਤਰ ਆਵੇਗਾ ਅਤੇ ਉਸ ਨੂੰ ਵੱਖ ਕਰ ਦੇਣਾ ਚਾਹੀਦਾ ਹੈ |
ਸਿੰਚਾਈ:- ਬੀਜ ਦੇ ਚੰਗੇ ਜੰਮ ਅਤੇ ਫ਼ਸਲ ਦੇ ਚੰਗੇ ਵਾਧੇ ਲਈ ਪਹਿਲਾ ਪਾਣੀ ਬਹੁਤ ਜ਼ਰੂਰੀ ਹੁੰਦਾ ਹੈ | ਜੇਕਰ ਜ਼ਮੀਨ ਹਲਕੀ ਹੋਵੇ ਤਾਂ ਬਿਜਾਈ ਤੋਂ 3-5 ਦਿਨਾਂ ਬਾਅਦ ਬਰਸੀਮ ਨੂੰ ਪਹਿਲਾ ਪਾਣੀ ਲਾ ਦੇਣਾ ਚਾਹੀਦਾ ਹੈ ਪਰ ਭਾਰੀਆਂ ਜ਼ਮੀਨਾਂ ਵਿਚ ਪਹਿਲਾ ਪਾਣੀ ਬਿਜਾਈ ਤੋਂ 6-8 ਦਿਨਾਂ ਬਾਅਦ ਜ਼ਰੂਰ ਲਾਉਣਾ ਚਾਹੀਦਾ ਹੈ | ਇਸ ਤੋਂ ਬਾਅਦ ਮੌਸਮ ਨੂੰ ਖਿਆਲ ਵਿਚ ਰੱਖਦੇ ਹੋਏ ਸਰਦੀਆਂ ਵਿਚ ਪਾਣੀ 10-15 ਦਿਨਾਂ ਦੇ ਅੰਤਰਾਲ 'ਤੇ ਲਾਉਣਾ ਚਾਹੀਦਾ ਹੈ, ਜਦੋਂ ਕਿ ਗਰਮੀਆਂ ਵਿਚ ਇਹ ਅੰਤਰਾਲ 8-10 ਦਿਨਾਂ ਦਾ ਰੱਖਣਾ ਚਾਹੀਦਾ ਹੈ |
ਲਘੂ-ਤੱਤਾਂ ਦੀ ਘਾਟ:- ਬਰਸੀਮ ਦੀ ਫ਼ਸਲ ਵਿਚ ਆਮ ਤੌਰ 'ਤੇ ਮੈਂਗਨੀਜ਼ ਤੱਤ ਦੀ ਘਾਟ ਆਉਂਦੀ ਹੈ | ਖਾਸ ਕਰਕੇ ਹਲਕੀਆਂ ਰੇਤਲੀਆਂ ਜ਼ਮੀਨਾਂ ਵਿਚ ਜਿੱਥੇ ਝੋਨੇ ਦੀ ਫ਼ਸਲ ਪਿਛੋਂ ਬਰਸੀਮ ਬੀਜਿਆ ਗਿਆ ਹੋਵੇ ਤਾਂ ਅਜਿਹੇ ਖੇਤਾਂ ਵਿਚ ਮੈਂਗਨੀਜ਼ ਦੀ ਘਾਟ ਆ ਸਕਦੀ ਹੈ | ਇਸ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਬੂਟੇ ਦੇ ਵਿਚਕਾਰਲੇ ਤਣੇ ਦੇ ਪੱਤਿਆਂ 'ਤੇ ਆਉਂਦੀਆਂ ਹਨ | ਪਹਿਲਾਂ ਪੱਤਿਆਂ ਦਾ ਰੰਗ ਵਿਚਕਾਰੋਂ ਸਲੇਟੀ ਤੋਂ ਪੀਲਾ ਹੋ ਜਾਂਦਾ ਹੈ ਅਤੇ ਪੱਤੇ ਸੁੱਕ ਜਾਂਦੇ ਹਨ | ਪਰ ਅਜਿਹੇ ਪੱਤਿਆਂ ਦਾ ਆਲੇ-ਦੁਆਲੇ ਦਾ ਹਿੱਸਾ, ਨੋਕ ਅਤੇ ਇਕ ਤਿਹਾਈ ਮੁੱਢ ਵਾਲਾ ਹਿੱਸਾ ਹਰਾ ਰਹਿੰਦਾ ਹੈ | ਬਾਅਦ ਵਿਚ ਪੱਤੇ ਦਾ ਰੰਗ ਗੁਲਾਬੀ ਤੋਂ ਭੂਰਾ ਹੋ ਜਾਂਦਾ ਹੈ ਅਤੇ ਸਾਰਾ ਹੀ ਪੱਤਾ ਸੁੱਕ ਕੇ ਛਾਨਣੀ ਹੋ ਜਾਂਦਾ ਹੈ | ਮੈਂਗਨੀਜ਼ ਤੱਤ ਦੀ ਘਾਟ ਪੂਰੀ ਕਰਨ ਲਈ ਫ਼ਸਲ 'ਤੇ ਸਾਫ਼ ਧੁੱਪ ਵਾਲੇ ਦਿਨ ਮੈਂਗਨੀਜ਼ ਸਲਫੇਟ ਦਾ ਛਿੜਕਾਅ ਕਰਨਾ ਚਾਹੀਦਾ ਹੈ |
ਪੌਦ ਸੁਰੱਖਿਆ:- ਬਰਸੀਮ ਦੀ ਫ਼ਸਲ ਵਿਚ ਕਈ ਕਿਸਮ ਦੇ ਕੀੜੇ ਅਤੇ ਬਿਮਾਰੀਆਂ ਆਉਂਦੀਆਂ ਹਨ, ਜਿਨ੍ਹਾਂ ਨੂੰ ਸਮੇਂ ਸਿਰ ਕਾਬੂ ਕਰਕੇ ਫ਼ਸਲ ਦੀ ਸੁਰੱਖਿਆ ਕਰਨੀ ਚਾਹੀਦੀ ਹੈ |
1) ਭੱਬੂ ਕੁੱਤਾ :- ਇਸ ਕੀੜੇ ਦੀਆਂ ਸੁੰਡੀਆਂ ਬਰਸੀਮ ਦੀ ਫ਼ਸਲ ਨੂੰ ਪਹਿਲਾਂ ਉੱਗਣ ਵੇਲੇ ਹੀ ਪੱਤੇ ਖਾ ਕੇ ਬਹੁਤ ਨੁਕਸਾਨ ਕਰਦੀਆਂ ਹਨ | ਕਈ ਵਾਰ ਫ਼ਸਲ ਦੁਬਾਰਾ ਬੀਜਣੀ ਪੈਂਦੀ ਹੈ | ਫਿਰ ਦੁਬਾਰਾ ਅਪ੍ਰੈਲ ਵਿਚ ਫ਼ਸਲ ਦੇ ਪੱਤੇ ਖਾ ਕੇ ਨੁਕਸਾਨ ਕਰਦੀਆਂ ਹਨ | ਇਸ ਦੀ ਰੋਕਥਾਮ ਲਈ ਖੇਤਾਂ ਦੇ ਦੁਆਲੇ ਉੱਗੇ ਹੋਏ ਨਦੀਨ ਜਿਵੇਂ ਕਿ ਗੁੱਤ ਪੁੱਟਣਾ, ਭੰਗ, ਬਾਥੂ, ਜੰਗਲੀ ਪਾਲਕ ਆਦਿ ਦੇ ਬੂਟੇ ਨਸ਼ਟ ਕਰ ਦੇਣੇ ਚਾਹੀਦੇ ਹਨ, ਕਿਉਂਕਿ ਇਹ ਕੀੜਾ ਪਹਿਲਾਂ ਇਨ੍ਹਾਂ ਨਦੀਨਾਂ ਉੱਪਰ ਪਲਦਾ ਹੈ ਅਤੇ ਬਾਅਦ ਵਿਚ ਇਹ ਬਰਸੀਮ 'ਤੇ ਚਲਾ ਜਾਂਦਾ ਹੈ |
2) ਕੁੰਡਮਾਰ ਹਰੀ ਸੁੰਡੀ :- ਇਹ ਹਰੇ ਰੰਗ ਦੀ ਸੁੰਡੀ ਮਾਰਚ-ਅਪ੍ਰੈਲ ਵਿਚ ਬਰਸੀਮ ਦੇ ਪੱਤੇ ਖਾ ਕੇ ਬਹੁਤ ਨੁਕਸਾਨ ਕਰਦੀ ਹੈ | ਇਹ ਸੁੰਡੀ ਪੱਤਿਅਾਾ ਵਿਚ ਗੋਲ ਛੇਕ ਕਰ ਦਿੰਦੀ ਹੈ | ਕਈ ਵਾਰੀ ਇਹ ਸੰੁਡੀ ਬੂਟੇ ਦੇ ਸਾਰੇ ਪੱਤੇ ਹੀ ਖਾ ਲੈਂਦੀ ਹੈ | ਇਸ ਦੀ ਰੋਕਥਾਮ ਕਰਨ ਲਈ ਫ਼ਸਲ ਦੀ ਕਟਾਈ ਸਮੇਂ ਸਿਰ ਭਾਵ 30 ਦਿਨਾਂ ਦੇ ਅੰਤਰਾਲ ਨਾਲ ਕਰਦੇ ਰਹਿਣਾ ਚਾਹੀਦਾ ਹੈ, ਤਾਂ ਕਿ ਫ਼ਸਲ ਢਹਿ ਨਾ ਜਾਵੇ | ਇਸ ਤਰ੍ਹਾਂ ਪੰਛੀ ਇਨ੍ਹਾਂ ਸੁੰਡੀਆਂ ਨੂੰ ਖਾ ਲੈਂਦੇ ਹਨ ਅਤੇ ਇਨ੍ਹਾਂ ਸੁੰਡੀਆਂ ਦੀ ਗਿਣਤੀ ਘੱਟ ਜਾਂਦੀ ਹੈ |
3) ਛੋਲਿਆਂ ਦੀ ਸੁੰਡੀ :- ਇਹ ਸੁੰਡੀ ਬੀਜ ਵਾਲੀ ਫ਼ਸਲ ਦਾ ਬਹੁਤ ਨੁਕਸਾਨ ਕਰਦੀ ਹੈ | ਇਸ ਨੂੰ ਅਮਰੀਕਨ ਸੁੰਡੀ ਵੀ ਕਿਹਾ ਜਾਂਦਾ ਹੈ | ਇਹ ਫੁੱਲਾਂ ਵਿਚ ਬਣ ਰਹੇ ਦਾਣੇ ਖਾ ਜਾਂਦੀ ਹੈ, ਜਿਸ ਕਰਕੇ ਬਰਸੀਮ ਦੇ ਬੀਜ ਦਾ ਝਾੜ ਬਹੁਤ ਘੱਟ ਜਾਂਦਾ ਹੈ | ਇਹ ਸੁੰਡੀ ਟਮਾਟਰ, ਛੋਲੇ, ਸੱਠੀ ਮੂੰਗੀ, ਮਾਂਹ, ਸੂਰਜਮੁਖੀ ਆਦਿ ਫ਼ਸਲਾਂ 'ਤੇ ਬਹੁਤ ਆਉਦੀਂ ਹੈ ਅਤੇ ਇੱਥੋਂ ਹੀ ਬਰਸੀਮ 'ਤੇ ਚਲੀ ਜਾਂਦੀ ਹੈ, ਇਸ ਲਈ ਬਰਸੀਮ ਨੂੰ ਇਨ੍ਹਾਂ ਫ਼ਸਲਾਂ ਦੇ ਨੇੜੇ ਨਹੀ ਬੀਜਣਾ ਚਾਹੀਦਾ |
5) ਬਿਮਾਰੀਆਂ ਦੀ ਰੋਕਥਾਮ:-ਬਰਸੀਮ ਦੀ ਫ਼ਸਲ 'ਤੇ ਤਣੇ ਦੇ ਗਲਣ ਨਾਮਕ ਬਿਮਾਰੀ ਆਉਂਦੀ ਹੈ, ਜੋ ਕਿ ਇਕ ਉੱਲੀ ਕਰਕੇ ਪੈਦਾ ਹੁੰਦੀ ਹੈ | ਸਭ ਤੋਂ ਪਹਿਲਾਂ ਇਹ ਤਣੇ ਦੇ ਹੇਠਲੇ ਹਿੱਸੇ 'ਤੇੇ ਹਮਲਾ ਕਰਦੀ ਹੈ | ਇਸ ਨਾਲ ਤਣੇ 'ਤੇ ਚਿੱਟੇ ਰੰਗ ਦਾ ਜਾਲਾ ਬਣ ਜਾਂਦਾ ਹੈ, ਜਿਸ ਕਾਰਨ ਤਣਾ ਗਲ ਜਾਂਦਾ ਹੈ | ਹੌਲੀ-ਹੌਲੀ ਇਹ ਧੋੜੀਆਂ ਵਿਚ ਹੋਰ ਬੂਟਿਆਂ 'ਤੇ ਵੀ ਫੈਲ ਜਾਂਦੀ ਹੈ ਅਤੇ ਦੂਰ ਤੋਂ ਹੀ ਪਛਾਣੀ ਜਾ ਸਕਦੀ ਹੈ | ਇਸ ਬਿਮਾਰੀ ਦੀ ਰੋਕਥਾਮ ਲਈ ਗਰਮੀਆਂ ਵਿਚ ਅਜਿਹੇ ਖੇਤਾਂ ਵਿਚ ਭਰਵਾਂ ਪਾਣੀ ਲਾਓ ਤਾਂ ਜੋ ਉੱਲੀ ਦੇ ਕਣਾਂ ਨੂੰ ਨਸ਼ਟ ਕੀਤਾ ਜਾ ਸਕੇ | ਬਿਮਾਰੀ ਨਜ਼ਰ ਆਉਣ 'ਤੇ ਫ਼ਸਲ ਕੱਟ ਲੈਣੀ ਚਾਹੀਦੀ ਹੈ ਤਾਂ ਜ਼ਮੀਨ 'ਤੇ ਧੁੱਪ ਪੈ ਸਕੇ | ਜੇਕਰ ਬਿਮਾਰੀ ਦਾ ਹਮਲਾ ਬਹੁਤ ਜ਼ਿਆਦਾ ਹੋਵੇ ਤਾਂ ਅਜਿਹੇ ਖੇਤਾਂ ਵਿਚ 3-4 ਸਾਲ ਤੱਕ ਬਰਸੀਮ ਦੀ ਫ਼ਸਲ ਨਹੀਂ ਬੀਜਣੀ ਚਾਹੀਦੀ |

-ਫਾਰਮ ਸਲਾਹਕਾਰ ਸੇਵਾ ਕੇਂਦਰ, ਗੁਰਦਾਸਪੁਰ |
ਮੋਬਾਈਲ : 98784-68672


ਖ਼ਬਰ ਸ਼ੇਅਰ ਕਰੋ

ਆਲੂਆਂ ਦੇ ਪਛੇਤੇ ਝੁਲਸ ਰੋਗ ਦੀ ਰੋਕਥਾਮ ਸਮੇਂ ਸਿਰ ਕਰੋ

ਝੁਲਸ ਰੋਗ ਇਕ ਬਹੁਤ ਹੀ ਭਿਆਨਕ ਬਿਮਾਰੀ ਹੈ, ਜੋ ਕਿ ਪੰਜਾਬ ਵਿਚ ਆਲੂਆਂ ਦੀ ਫ਼ਸਲ ਦਾ ਬਹੁਤ ਨੁਕਸਾਨ ਕਰਦੀ ਹੈ ਅਤੇ ਜੇਕਰ ਸਹੀ ਸਮੇਂ 'ਤੇ ਇਸ ਬਿਮਾਰੀ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਸ ਦੇ ਹੱਲੇ ਨਾਲ ਬਹੁਤ ਥੋੜੇ੍ਹ ਸਮੇਂ ਵਿਚ ਹੀ ਆਲੂਆਂ ਦੀ ਫ਼ਸਲ ਤਬਾਹ ਹੋ ਜਾਂਦੀ ਹੈ | ਇਹ ਰੋਗ ਫਾਈਟੋਪਥੋਰਾ ਨਾਮਕ ਉੱਲੀ ਕਰਕੇ ਹੁੰਦਾ ਹੈ | ਬਿਮਾਰੀ ਦੇ ਗੰਭੀਰ ਹਮਲੇ ਵਾਲੇ ਸਾਲਾਂ ਦੌਰਾਨ ਸਾਡੇ ਆਲੂ ਉਤਪਾਦਕਾਂ ਦਾ 80 ਪ੍ਰਤੀਸ਼ਤ ਤੱਕ ਝਾੜ ਦਾ ਨੁਕਸਾਨ ਹੋਇਆ ਹੈ | ਪੌਦਾ ਰੋਗ ਵਿਭਾਗ ਵਲੋਂ ਕੀਤੇ ਗਏ ਲਗਾਤਾਰ ਸਰਵੇਖਣ ਨਾਲ ਪੰਜਾਬ ਵਿਚ ਬਿਮਾਰੀ ਵਾਲੇ ਅਤੇ ਬਿਮਾਰੀ ਰਹਿਤ ਖੇਤਰਾਂ ਦਾ ਪਤਾ ਲਗਾਉਣ ਵਿਚ ਬਹੁਤ ਯੋਗਦਾਨ ਰਿਹਾ | ਪਿਛਲੇ ਕਈ ਸਾਲਾਂ ਦੇ ਸਰਵੇਖਣ ਤੋਂ ਇਹ ਪਾਇਆ ਗਿਆ ਹੈ ਕਿ ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲਿ੍ਹਆਂ ਵਿਚ ਇਸ ਬਿਮਾਰੀ ਦਾ ਹਮਲਾ ਵਧੇਰੇ ਹੁੰਦਾ ਹੈ | ਹੁਸ਼ਿਆਰਪੁਰ ਨੂੰ ਸਭ ਤੋਂ ਵਧੇਰੇ ਬਿਮਾਰੀ ਵਾਲਾ ਖੇਤਰ ਮੰਨਿਆ ਗਿਆ ਹੈ ਅਤੇ ਜ਼ਿਆਦਾਤਰ ਇਹ ਬਿਮਾਰੀ ਸ਼ਾਮਚੁਰਾਸੀ, ਮੇਹਟੀਆਣਾ, ਫੁਗਲਾਣਾ ਅਤੇ ਟਾਂਡੇ ਦੇ ਨੇੜਲੇ ਇਲਾਕਿਆਂ ਵਿਚ ਸ਼ੁਰੂ ਹੁੰਦੀ ਹੈ ਅਤੇ ਅਨੁਕੂਲ ਮੌਸਮੀ ਹਾਲਤਾਂ ਵਿਚ ਇਨ੍ਹਾਂ ਇਲਾਕਿਆਂ ਵਿਚੋਂ ਦੂਜੇ ਇਲਾਕਿਆਂ ਵਿਚ ਫੈਲ ਜਾਂਦੀ ਹੈ | ਅਨੁਕੂਲ ਮੌਸਮੀ ਹਾਲਾਤ (ਤਾਪਮਾਨ ਅਤੇ ਨਮੀ) ਪਿਛੇਤੇ ਝੁਲਸ ਰੋਗ ਨੂੰ ਵਧਾਉਣ ਵਿਚ ਬੜਾ ਹੀ ਅਹਿਮ ਭੂਮਿਕਾ ਅਦਾ ਕਰਦੇ ਹਨ | ਪੰਜਾਬ ਵਿਚ ਪਛੇਤਾ ਝੁਲਸ ਰੋਗ ਦਾ ਹਮਲਾ ਅੱਧ ਨਵੰਬਰ ਦੇ ਨੇੜੇ-ਤੇੜੇ ਜਦੋਂ ਕਿ ਫ਼ਸਲ 40 ਤੋਂ 50 ਦਿਨਾਂ ਦੀ ਹੋਵੇ ਉਦੋਂ ਸ਼ੁਰੂ ਹੁੰਦਾ ਹੈ | ਸਤੰਬਰ ਵਿਚ ਲੱਗੀ ਹੋਈ ਕੱਚੀ ਪੁਟਾਈ ਵਾਲੀ ਅਗੇਤੀ ਆਲੂਆਂ ਦੀ ਫ਼ਸਲ 'ਤੇ ਇਸ ਰੋਗ ਦਾ ਹਮਲਾ ਘੱਟ ਹੁੰਦਾ ਹੈ, ਕਿਉਂਕਿ ਉਸ ਸਮੇਂ ਮੌਸਮ ਗਰਮ ਰਹਿੰਦਾ ਹੈ | ਅਕਤੂਬਰ ਵਿਚ ਬੀਜੀ ਗਈ ਆਲੂ ਦੀ ਮੁੱਖ ਫ਼ਸਲ ਅਤੇ ਬਹਾਰ ਰੁੱਤ ਦੀ ਫ਼ਸਲ 'ਤੇ ਇਸ ਬਿਮਾਰੀ ਦਾ ਹਮਲਾ ਅਨੁਕੂਲ ਮੌਸਮੀ ਹਾਲਤਾਂ ਕਰਕੇ ਵਧੇਰੇ ਹੁੰਦਾ ਹੈ | ਉਸ ਸਮੇਂ ਦੌਰਾਨ ਹਵਾ ਵਿਚਲਾ ਤਾਪਮਾਨ 15 ਤੋਂ 28 ਡਿਗਰੀ ਸੈਂਟੀਗ੍ਰੇਡ ਅਤੇ ਨਮੀ ਦੀ ਮਾਤਰਾ 65-80 ਪ੍ਰਤੀਸ਼ਤ ਤੱਕ ਹੁੰਦੀ ਹੈ ਅਤੇ ਰਾਤ ਸਮੇਂ ਤਰੇਲ ਪੈਂਦੀ ਹੈ | ਇਨ੍ਹਾਂ ਹਾਲਤਾਂ ਵਿਚ ਇਸ ਰੋਗ ਦਾ ਹਮਲਾ ਮੱਧਮ ਤੇ ਕੁਝ ਖੇਤਾਂ ਵਿਚ ਹੀ ਰਹਿੰਦਾ ਹੈ, ਪ੍ਰੰਤੂ ਜਦੋਂ ਨਵੰਬਰ ਤੋਂ ਦਸੰਬਰ ਸਰਦੀ ਦੇ ਮੌਸਮ ਦੌਰਾਨ ਮੀਂਹ ਪੈਂਦਾ ਹੈ ਤਾਂ ਹਵਾ ਵਿਚਲੀ ਨਮੀਂ ਦੀ ਮਾਤਰਾ 90 ਪ੍ਰਤੀਸ਼ਤ ਤੋਂ ਜਿਆਦਾ ਹੋ ਜਾਂਦੀ ਹੈ ਅਤੇ ਨਾਲ ਹੀ ਨਾਲ ਦਿਨ ਵੇਲੇ ਬੱਦਲਵਾਈ ਜਾਂ 6-7 ਦਿਨ ਲਈ ਧੁੰਦ ਪਵੇ ਅਤੇ ਤਾਪਮਾਨ 10-20 ਡਿਗਰੀ ਸੈਲਸੀਅਸ ਰਹਿੰਦਾ ਹੋਵੇ ਤਾਂ ਪਛੇਤਾ ਝੁਲਸ ਰੋਗ ਪੱਤਿਆਂ ਅਤੇ ਤਣਿਆਂ ਉੱਤੇ ਵੇਖਿਆ ਜਾ ਸਕਦਾ ਹੈ ਅਤੇ ਇਸ ਉੱਲੀ ਦੇ ਕਣ ਹਵਾ ਨਾਲ ਉੱਡ ਕੇ ਨੇੜਲੇ ਬੂਟੇ ਅਤੇ ਖੇਤਾਂ ਵਿਚ ਬਿਮਾਰੀ ਫੈਲਾਅ ਦਿੰਦੇ ਹਨ | ਇਸ ਕਰਕੇ ਸਰਦੀ ਦੀ ਰੁੱਤ ਵਿਚ ਮੀਂਹ ਤੋਂ ਤੁਰੰਤ ਬਾਅਦ ਇਸ ਰੋਗ ਲਈ ਸਮੇਂ-ਸਮੇਂ 'ਤੇ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਖੇਤ ਵਿਚ ਝੁਲਸ ਰੋਗ ਦੇ ਲੱਛਣਾਂ ਦਾ ਪਤਾ ਲੱਗ ਸਕੇ | ਸਭ ਤੋਂ ਪਹਿਲਾਂ ਬਿਮਾਰੀ ਦੇ ਲੱਛਣ ਹੇਠਲੇ ਪੱਤਿਆਂ 'ਤੇ ਨਜ਼ਰ ਆਉਂਦੇ ਹਨ | ਸ਼ੁਰੂ ਵਿਚ ਬਿਮਾਰੀ ਦੇ ਹਮਲੇ ਨਾਲ ਪਹਿਲਾਂ ਪੱਤਿਆਂ ਦੇ ਕਿਨਾਰਿਆਂ 'ਤੇ ਪਾਣੀ ਭਿੱਜੇ ਦਾਗ ਪੈ ਜਾਂਦੇ ਹਨ, ਜੋ ਕਿ ਵੱਡੇ ਹੋ ਕੇ ਕਾਲੇ ਭੂਰੇ ਰੰਗ ਵਿਚ ਤਬਦੀਲ ਹੋ ਜਾਂਦੇ ਹਨ | ਨਮੀ ਭਰੇੇ ਦਿਨਾਂ ਵਿਚ ਸਵੇਰ ਵੇਲੇ ਚਿੱਟੇ ਰੰਗ ਦੀ ਉੱਲੀ ਇਨ੍ਹਾਂ ਧੱਬਿਆਂ ਦੇ ਹੇਠਲੇ ਪਾਸੇ ਪ੍ਰਤੱਖ ਦਿਖਾਈ ਦਿੰਦੀ ਹੈ | ਬਾਅਦ ਵਿਚ ਤਣੇ ਅਤੇ ਪੱਤਿਆਂ ਦੀਆਂ ਡੰਡੀਆਂ ਉੱਤੇ ਵੀ ਭੂਰੇ ਰੰਗ ਦੀਆਂ ਲੰਬੀਆਂ ਧਾਰੀਆਂ ਵਾਲੇ ਦਾਗ ਪੈ ਜਾਂਦੇ ਹਨ | ਕਈ ਵਾਰ ਤਣੇ ਦੇ ਉੱਪਰਲੇ ਹਿੱਸੇ 'ਤੇ ਹਮਲਾ ਹੋਣ ਨਾਲ ਬੂਟਾ ਉੱਪਰੋਂ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਅਤੇ ਫ਼ਸਲ ਦੂਰੋਂ ਹੀ ਝੁਲਸੀ ਹੋਈ ਨਜ਼ਰ ਆਉਂਦੀ ਹੈ | ਇਨ੍ਹਾਂ ਦਾਗਾਂ ਦਾ ਅੰਦਰ ਵਾਲਾ ਹਿੱਸਾ ਭੂਰਾ ਅਤੇ ਥੋੜਾ ਡੂੰਘਾ ਹੁੰਦਾ ਹੈ | ਨੀਮ ਪਹਾੜੀ ਇਲੱਕਿਆਂ ਦੇ ਕਿਸਾਨ ਇਨ੍ਹਾਂ ਦਾਗਾਂ ਨੂੰ ਪੱਥਰ ਦਾਗ ਵੀ ਆਖਦੇ ਹਨ | ਬਹਾਰ ਰੁੱਤ ਦੀ ਆਲੂਆਂ ਦੀ ਫ਼ਸਲ 'ਤੇ ਇਹ ਬਿਮਾਰੀ ਪਿਛਲੀ ਬੀਜੀ ਫ਼ਸਲ ਤੋਂ ਆ ਜਾਂਦੀ ਹੈ, ਜਿਸ ਕਾਰਨ ਇਸ ਫ਼ਸਲ ਦੀਆਂ ਕਰੂੰਬਲਾਂ ਮਰ ਜਾਂਦੀਆਂ ਹਨ ਅਤੇ ਤਣੇ 'ਤੇ ਭੂਰੀਆਂ ਧਾਰੀਆਂ ਪੈ ਜਾਂਦੀਆਂ ਹਨ | ਛੋਟੀ ਉਮਰ ਦੇ ਬੂਟੇ ਜਲਦੀ ਮਰ ਜਾਂਦੇ ਹਨ |
ਝੁਲਸ ਰੋਗ ਦੀ ਲਾਗ ਬਿਮਾਰੀ ਵਾਲੇ ਆਲੂਆਂ ਦੇ ਬੀਜ ਤੋਂ ਲੱਗਦੀ ਹੈ | ਬਿਮਾਰੀ ਵਾਲੇ ਆਲੂਆਂ ਉੱਪਰ ਬੇਢੰਗੇ ਭੂਰੇ ਰੰਗ ਦੇ ਦਾਗ ਇਸ ਬਿਮਾਰੀ ਦੇ ਲੱਛਣ ਹਨ | ਠੰਢੇ ਗੋਦਾਮਾਂ ਵਿਚੋਂ ਕੱਢੇ ਗਏ ਇਹ ਰੋਗੀ ਆਲੂ ਇਸ ਬਿਮਾਰੀ ਦੇ ਮੁਢਲੇ ਕਾਰਨ ਬਣਦੇ ਹਨ | ਆਲੂਆਂ ਦੀ ਛਾਂਟੀ ਤੋਂ ਬਾਅਦ ਸੋਮਾ ਬਿਮਾਰੀ ਵਾਲੇ ਆਲੂ ਗੋਦਾਮਾਂ ਦੇ ਨੇੜੇ ਹੀ ਸੁੱਟ ਦਿੱਤੇ ਜਾਂਦੇ ਹਨ, ਜੋ ਕਿ ਬਿਮਾਰੀ ਫੈਲਾਉਣ ਦਾ ਮੁੱੱਖ ਕਾਰਨ ਬਣਦੇ ਹਨ | ਇਸ ਕਰਕੇ ਪੌਦਾ ਰੋਗ ਵਿਭਾਗ ਵਲੋਂ ਸਮੇਂ-ਸਮੇਂ ਸਿਰ ਪਛੇਤੇ ਝੁਲਸ ਰੋਗ ਲਈ ਚਲਾਈਆਂ ਗਈਆਂ ਮੁਹਿੰਮਾਂ ਰਾਹੀਂ ਲਗਾਤਾਰ ਇਸ ਗੱਲ ਉੱਪਰ ਜ਼ੋਰ ਦਿੱਤਾ ਜਾਂਦਾ ਹੈ ਕਿ ਇਨ੍ਹਾਂ ਬਿਮਾਰੀ ਵਾਲੇ ਆਲੂਆਂ ਨੂੰ ਠੰਢੇ ਗੋਦਾਮਾਂ ਵਿਚੋਂ ਕੱਢਣ ਤੋਂ ਬਾਅਦ ਛਾਂਟੀ ਕਰਕੇ ਨਸ਼ਟ ਕਰ ਦਿਓ | ਪਿਛਲੇ ਪੰਜ ਸਾਲਾਂ ਵਿਚ ਪਿਛੇਤੇ ਝੁਲਸ ਰੋਗ ਦਾ ਹਮਲਾ ਘੱਟ ਵੇਖਿਆ ਗਿਆ ਹੈ |
ਸਮੇਂ ਸਿਰ ਉੱਲੀਨਾਸ਼ਕਾਂ ਦਾ ਛਿੜਕਾਅ ਇਸ ਬਿਮਾਰੀ ਦੀ ਰੋਕਥਾਮ ਲਈ ਕਾਰਗਰ ਸਾਬਿਤ ਹੁੰਦਾ ਹੈ | ਜਿਵੇਂ ਹੀ ਇਸ ਰੋਗ ਦੇ ਲੱਛਣ ਖੇਤ ਵਿਚ ਨਜ਼ਰ ਆਉਣ ਤਾਂ ਸਿਫਾਰਿਸ਼ ਕੀਤੇ ਗਏ ਉੱਲੀਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ | ਛਿੜਕਾਅ ਲਈ ਸਹੀ ਨੋਜ਼ਲ (ਕੋਨ) ਅਤੇ ਪੂਰੇ ਪਾਣੀ ਦਾ ਇਸਤੇਮਾਲ ਕਰ ਲੈਣਾ ਚਾਹੀਦਾ ਹੈ |

-ਮੋਬਾਈਲ : 94637-47280.

ਕਿਸਾਨਾਂ ਦੀ ਹਾਲਤ ਸੁਧਾਰਨ ਲਈ ਖੇਤੀ ਖੋਜ ਤੇ ਪ੍ਰਸਾਰ ਸੇਵਾ ਪ੍ਰਣਾਲੀ 'ਤੇ ਨਜ਼ਰਸਾਨੀ ਦੀ ਲੋੜ

ਜੀ. ਡੀ. ਪੀ. ਵਿਚ ਖੇਤੀ ਦਾ ਯੋਗਦਾਨ ਕੇਵਲ 14 ਫ਼ੀਸਦੀ ਹੈ | ਜਦੋਂ ਕਿ 64 ਫ਼ੀਸਦੀ ਦੇ ਕਰੀਬ ਪਿੰਡਾਂ ਵਿਚ ਲੋਕ ਇਸ 'ਤੇ ਨਿਰਭਰ ਹਨ | ਖੇਤੀ 'ਤੇ ਨਿਰਭਰ ਲੋਕਾਂ ਵਿਚੋਂ ਬਹੁ–ਗਿਣਤੀ ਛੋਟੇ ਕਿਸਾਨਾਂ ਦੀ ਹੈ, ਜਿਨ੍ਹਾਂ ਦੀ ਹਾਲਤ ਅੱਜ ਦੇਸ਼ ਆਜ਼ਾਦ ਹੋਣ ਤੋਂ 70 ਸਾਲ ਬਾਅਦ ਵੀ ਤਰਸਯੋਗ ਹੈ | ਇਨ੍ਹਾਂ ਵਿਚੋਂ ਬਹੁਮਤ ਕੋਲ ਜ਼ਮੀਨ ਇਕ ਹੈਕਟੇਅਰ ਤੋਂ ਵੀ ਘੱਟ ਹੈ | ਇਨ੍ਹਾਂ ਦੇ ਨਾਲ ਖੇਤ ਮਜ਼ਦੂਰ ਅਤੇ ਬੇਜ਼ਮੀਨੇ ਜੋ ਠੇਕੇ 'ਤੇ ਲੈ ਕੇ ਵਾਹੀ ਕਰਦੇ ਹਨ, ਉਹ ਵੀ ਭੈੜੀ ਦਿਸ਼ਾ ਵਿਚੋਂ ਲੰਘਦੇ ਹੋਏ ਆਪਣਾ ਗੁਜ਼ਾਰਾ ਕਰ ਰਹੇ ਹਨ | ਇਸ ਸ਼੍ਰੇਣੀ ਦੇ ਵਾਹੀਕਾਰਾਂ 'ਤੇ ਕਰਜ਼ਿਆਂ ਦਾ ਬੋਝ ਵੀ ਹੈ | ਪ੍ਰਧਾਨ ਮੰਤਰੀ ਵਲੋਂ ਜੋ ਕਿਸਾਨਾਂ ਦੀ ਆਮਦਨ ਪੰਜ ਸਾਲ ਵਿਚ ਦੁੱਗਣੀ ਕਰਨ ਦੀ ਯੋਜਨਾ ਦਿੱਤੀ ਗਈ ਹੈ (ਉਸ ਦੀ ਭਾਵੇਂ ਸਿਰੇ ਚੜ੍ਹਨ ਦੀ ਸੰਭਾਵਨਾ ਨਹੀਂ), ਪਰ ਇਸ ਸ਼ੇ੍ਰਣੀ ਦੇ ਕਿਸਾਨ ਵੀ ਉਸ ਯੋਜਨਾ ਦੇ ਘੇਰੇ 'ਚ ਆਉਂਦੇ ਹਨ | ਵੱਡੇ-ਵੱਡੇ ਬਾਰਸੂਖ ਅਤੇ ਰਾਜਨੀਤੀ ਨਾਲ ਜੁੜੇ ਹੋਏ ਕਿਸਾਨ ਤਾਂ ਨਵੇਂ ਖੇਤੀ ਵਿਗਿਆਨ ਤੋਂ ਲਾਭ ਉਠਾ ਲੈਂਦੇ ਹਨ ਪਰ ਇਹ ਵਿਗਿਆਨ ਛੋਟੇ ਕਿਸਾਨਾਂ ਕੋਲ ਪਿੰਡਾਂ ਵਿਚ ਨਹੀਂ ਪਹੁੰਚਦਾ | ਇਨ੍ਹਾਂ ਨੂੰ ਨਵੇਂ ਬੀਜ, ਮਿਆਰੀ ਨਦੀਨ ਨਾਸ਼ਕ ਤੇ ਕੀਟਨਾਸ਼ਕ ਵੀ ਉਪਲਬਧ ਨਹੀਂ | ਇਸ ਸ਼੍ਰੇਣੀ ਦੇ ਕਿਸਾਨ ਮੀਡੀਆ ਰਾਹੀਂ ਦਿੱਤੇ ਜਾ ਰਹੇ ਗਿਆਨ–ਵਿਗਿਆਨ ਤੋਂ ਮੁਸਤਫੀਦ ਨਹੀਂ ਹੁੰਦੇ | ਇਨ੍ਹਾਂ ਲਈ ਪਿਛਲੀ ਸ਼ਤਾਬਦੀ ਦੇ 6ਵੇਂ ਦਹਾਕੇ ਵਿਚ ਸ਼ੁਰੂ ਕੀਤੇ ਗਏ ਸਮੂਹਿਕ ਵਿਕਾਸ ਪ੍ਰੋਗਰਾਮ ਨਾਲ ਜੁੜੀ ਖੇਤੀ ਪ੍ਰਸਾਰ ਸੇਵਾ ਜਿਹੀ ਨਿੱਜੀ ਸੰਪਰਕ ਰਾਹੀਂ ਨਵੀਂ ਖੋਜ ਉਨ੍ਹਾਂ ਤੱਕ ਪਹੁੰਚਾਉਣ ਅਤੇ ਅਪਨਵਾਉਣ ਲਈ ਉਹੋ ਜਿਹੀ ਪ੍ਰਣਾਲੀ ਦੀ ਲੋੜ ਹੈ, ਜੋ ਪ੍ਰਚਲਿਤ ਢਾਂਚੇ ਵਿਚ ਨਦਾਰਦ ਹੈ | ਪੰਜਾਬ ਖੇਤੀ ਯੂਨੀਵਰਸਿਟੀ ਵਲੋਂ ਕਿਸਾਨ ਮੇਲਿਆਂ ਤੋਂ ਇਲਾਵਾ ਕੋਈ ਖੇਤੀ ਪ੍ਰਸਾਰ ਸੇਵਾ ਨਹੀਂ | ਖੇਤੀਬਾੜੀ ਵਿਭਾਗ ਵੀ ਕਾਗ਼ਜ਼ਾਂ ਵਿਚ ਹੀ ਕਿਸਾਨ ਸਿਖਲਾਈ ਕੈਂਪ ਕਰਦਾ ਹੈ | ਇਨ੍ਹਾਂ ਮੇਲਿਆਂ ਤੇ ਕੈਂਪਾਂ ਵਿਚ ਹਰ ਸਾਲ ਉਹੀ ਕਿਸਾਨ ਆਉਂਦੇ ਹਨ | ਛੋਟੇ ਤੇ ਨਵੇਂ ਕਿਸਾਨ ਜੋ ਖੇਤੀ ਖੋਜ ਤੇ ਗਿਆਨ–ਵਿਗਿਆਨ ਤੋਂ ਵਾਂਝੇ ਹਨ, ਇਨ੍ਹਾਂ ਉਤਸਵਾਂ ਦੀ ਲਪੇਟ 'ਚ ਨਹੀਂ |
ਪੰਜਾਬ ਖੇਤੀ 'ਵਰਸਿਟੀ ਵਿਚ ਤਾਂ ਖੇਤੀ ਖੋਜ ਵੀ ਪੱਛੜ ਗਈ ਹੈ | 'ਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਕਣਕ ਅਤੇ ਬਾਸਮਤੀ ਜਿਹੀਆਂ ਮੁੱਖ ਫ਼ਸਲਾਂ ਦੀਆਂ ਕਿਸਮਾਂ ਦੇ ਬੀਜ ਐਵੇਂ ਨਾ ਮਾਤਰ ਰਕਬੇ ਵਿਚ ਹੀ ਵਰਤੇ ਜਾਂਦੇ ਹਨ | ਲਗਭਗ ਤਿੰਨ–ਚੌਥਾਈ ਰਕਬੇ 'ਤੇ ਆਈ. ਸੀ. ਏ. ਆਰ.– ਭਾਰਤੀ ਖੇਤੀ ਖੋਜ ਸੰਸਥਾਨ ਵਲੋਂ ਵਿਕਸਿਤ ਕਣਕ ਅਤੇ ਬਾਸਮਤੀ ਦੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ | ਆਈ. ਸੀ. ਏ. ਆਰ.–ਭਾਰਤੀ ਕਣਕ ਤੇ ਜੌਾਅ ਖੋਜ ਸੰਸਥਾਨ ਅਤੇ ਭਾਰਤੀ ਖੇਤੀ ਖੋਜ ਸੰਸਥਾਨ ਵਲੋਂ ਵਿਕਸਿਤ ਕੀਤੀਆਂ ਗਈਆਂ ਕਣਕ ਦੀਆਂ ਐਚ. ਡੀ. –2967, ਐਚ. ਡੀ.–3086, ਡੀ. ਬੀ. ਡਬਲਿਊ.–173 ਅਤੇ ਐਚ. ਡੀ. ਸੀ. ਐਸ. ਡਬਲਿਊ.–18 ਜਿਹੀਆਂ ਕਿਸਮਾਂ ਹੀ ਵਿਸ਼ਾਲ ਰਕਬੇ 'ਤੇ ਕਾਸ਼ਤ ਕੀਤੀਆਂ ਜਾ ਰਹੀਆਂ ਹਨ | ਖੇਤੀ ਯੂੂਨੀਵਰਸਿਟੀ ਕੋਲ ਕਾਸ਼ਤ ਯੋਗ ਰਕਬਾ ਤੇ ਫਾਰਮ ਕਾਫੀ ਵੱਡੀ ਮਾਤਰਾ ਵਿਚ ਹਨ, ਜਿਥੇ ਖੋਜ ਕੀਤੀ ਜਾ ਸਕਦੀ ਹੈ | ਪਰ ਪੀ. ਏ. ਯੂ. ਨੇ ਤਾਂ ਇਹ ਫਾਰਮ ਵਪਾਰਕ ਬਣਾ ਕੇ ਇਥੇ ਵੱਖੋ-ਵੱਖ ਕਿਸਮਾਂ ਦੇ ਬੀਜ ਪੈਦਾ ਕਰਕੇ ਮੁਨਾਫੇ ਨਾਲ ਦੁਕਾਨਾਂ 'ਤੇ ਹੀ ਵੇਚਣੇ ਸ਼ੁਰੂ ਕਰ ਦਿੱਤੇ | ਬਾਰਡਰ ਦੇ ਇਲਾਕੇ ਤਾਂ ਇਨ੍ਹਾਂ ਬੀਜਾਂ ਦੀ ਉਪਲਬਧਤਾ ਤੋਂ ਵੀ ਖਾਲੀ ਹਨ |
ਪੀ. ਏ. ਯੂ. ਵਲੋਂ ਕਿਸਾਨਾਂ ਨੰੂ ਸ਼ੁੱਧ ਬੀਜ ਸਪਲਾਈ ਕਰਨ ਦਾ ਇਹ ਹਾਲ ਹੈ ਕਿ ਪਿੱਛੇ ਜਿਹੇ ਕੁਝ ਕਿਸਾਨ 'ਵਰਸਿਟੀ ਤੋਂ ਤੋਰੀਆ ਟੀ. ਐਲ.-17 ਦਾ ਬੀਜ ਖਰੀਦ ਕੇ ਲੈ ਗਏ ਜੋ ਉੱਗਣ ਉਪਰੰਤ ਸਰੋ੍ਹਾ ਹੀ ਨਿਕਲਿਆ | ਇਹ ਕਿਸਾਨ ਅਤਿ ਨਿਰਾਸ਼ ਹਨ | ਪੀ. ਏ. ਯੂ. ਵਲੋਂ ਕੀਤੀ ਗਈ ਸਿਫਾਰਸ਼ ਦੇ ਆਧਾਰ 'ਤੇ ਪੰਜਾਬ ਸਰਕਾਰ ਨੇ ਝੋਨਾ ਲਗਾਉਣ ਦੀ ਮਿਤੀ ਵਧਾ ਕੇ 20 ਜੂਨ ਕਰ ਦਿੱਤੀ, ਜਿਸ ਕਾਰਨ ਕਿਸਾਨਾਂ ਨੰੂ ਝੋਨੇ ਦੇ ਮੰਡੀਕਰਨ, ਵਿਕਰੀ ਅਤੇ ਉਤਪਾਦਕਤਾ ਵਜੋਂ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੂੰ ਕਿਸਾਨਾਂ ਦੇ ਜ਼ਬਰਦਸਤ ਰੋਹ ਦਾ ਸਾਹਮਣਾ ਕਰਨਾ ਪਿਆ |
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੂੰ ਖੇਤੀ ਪ੍ਰਸਾਰ ਸੇਵਾ ਸੌਾਪੀ ਗਈ ਹੈ | ਵਿਭਾਗ ਕੋਲ ਇਹ ਸੇਵਾ ਕਿਸਾਨਾਂ ਨੂੰ ਦੇਣ ਲਈ ਅਮਲਾ ਹੀ ਨਹੀਂ ਅਤੇ ਅਣਗਿਣਤ ਅਸਾਮੀਆਂ ਖਾਲੀ ਪਈਆਂ ਹਨ | ਕਈ ਸਾਲ ਤੋਂ ਕੋਈ ਪੱਕਾ ਡਾਇਰੈਕਟਰ ਨਹੀਂ | ਮੌਜੂਦਾ ਡਾਇਰੈਕਟਰ ਵੀ ਡੰਗ–ਟਪਾਊ ਆਧਾਰ 'ਤੇ ਚਲ ਰਿਹਾ ਹੈ, ਜਿਸ ਨੇ ਅਗਲੇ ਦੋ ਮਹੀਨਿਆਂ ਬਾਅਦ ਸੇਵਾ–ਮੁਕਤ ਹੋ ਜਾਣਾ ਹੈ | ਡਿਪਟੀ ਡਾਇਰੈਕਟਰਾਂ ਦੀਆਂ 53 ਅਸਾਮੀਆਂ ਹਨ, ਜਿਨ੍ਹਾਂ ਵਿਚੋਂ 36 ਅਸਾਮੀਆਂ ਖਾਲੀ ਹਨ | ਕੁੱਲ 22 ਜ਼ਿਲ੍ਹੇ ਹਨ, ਜਿਨ੍ਹਾਂ ਵਿਚੋਂ 15 ਜ਼ਿਲਿ੍ਹਆਂ ਵਿਚ ਮੁੱਖ ਖੇਤੀਬਾੜੀ ਅਫ਼ਸਰ ਵੀ ਤਾਇਨਾਤ ਨਹੀਂ | ਇਨ੍ਹਾਂ ਜ਼ਿਲਿ੍ਹਆਂ ਵਿਚ ਮੁੱਖ ਮੰਤਰੀ ਦਾ ਆਪਣਾ ਪਟਿਆਲਾ ਜ਼ਿਲ੍ਹਾ ਵੀ ਸ਼ਾਮਿਲ ਹੈ | ਇਨ੍ਹਾ 15 ਜ਼ਿਲਿ੍ਹਆਂ ਦੀ ਨਿਗਰਾਨੀ ਕਾਇਮ ਮੁਕਾਮ ਅਧਿਕਾਰੀਆਂ ਨੂੰ ਸੌਾਪੀ ਹੋਈ ਹੈ | ਡਿਪਟੀ ਡਾਇਰੈਕਟਰ (ਹੈੱਡ-ਕੁਆਰਟਰ) , ਡਿਪਟੀ ਡਾਇਰੈਕਟਰ (ਲੋਕਸਟ ਕੰਟਰੋਲ ਤੇ ਪਲਾਂਟ ਪ੍ਰੋਟੈਕਸ਼ਨ), ਡਿਪਟੀ ਡਾਇਰੈਕਟਰ (ਤੇਲ ਬੀਜ ਫ਼ਸਲਾਂ), ਡਿਪਟੀ ਡਾਇਰੈਕਟਰ (ਕਪਾਹ) ਜਿਹੀਆਂ ਅਹਿਮ ਅਸਾਮੀਆਂ ਵੀ ਖਾਲ੍ਹੀ ਪਈਆਂ ਹਨ | ਜ਼ਿਲ੍ਹਾ ਸਿਖਲਾਈ ਅਫ਼ਸਰਾਂ ਦੀਆਂ ਸਾਰੇ ਹੀ ਜ਼ਿਲਿ੍ਹਆਂ ਵਿਚ ਅਸਾਮੀਆਂ ਖਾਲੀ ਹਨ | ਬੀਜ ਪਰਖ ਪ੍ਰਯੋਗਸ਼ਾਲਾਵਾਂ ਦੀਆਂ ਸਾਰੀਆਂ ਅਸਾਮੀਆਂ ਜਿਸ ਵਿਚ ਬਠਿੰਡਾ, ਲੁਧਿਆਣਾ, ਗੁਰਦਾਸਪੁਰ ਸ਼ਾਮਿਲ ਹਨ, ਖਾਲੀ ਹਨ | ਕੀਟਨਾਸ਼ਕ ਦੀ ਪਰਖ ਲਈ ਸਥਾਪਤ ਕੀਤੀ ਗਈ ਬਠਿੰਡਾ ਪ੍ਰਯੋਗਸ਼ਾਲਾ ਦੇ ਅਧਿਕਾਰੀ ਦੀ ਥਾਂ ਵੀ ਖਾਲੀ ਪਈ ਹੈ | ਜਦੋਂ ਇਨ੍ਹਾਂ ਪ੍ਰਯੋਗਸ਼ਾਲਾਵਾਂ (ਲੈਬੋਰਟਰੀਆਂ) 'ਤੇ ਹੀ ਅਧਿਕਾਰੀ ਤਾਇਨਾਤ ਨਹੀਂ ਤਾਂ ਮੰਡੀ ਵਿਚ ਤਾਂ ਗ਼ੈਰ-ਮਿਆਰੀ ਕੀਟਨਾਸ਼ਕ ਤੇ ਬੀਜ ਵਿਕਣੇ ਹੀ ਹਨ | ਮੋਗਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਨੰੂ ਲੁਧਿਆਣਾ ਜ਼ਿਲ੍ਹੇ ਦਾ ਚਾਰਜ ਵੀ ਦੇ ਰੱਖਿਆ ਹੈ ਅਤੇ ਉਹ ਬੀਜ ਪਰਖ ਪ੍ਰਯੋਗਸ਼ਾਲਾ ਦੀ ਵੀ ਦੇਖਭਾਲ ਕਰਨ ਲਈ ਜ਼ਿੰਮੇਵਾਰ ਹੈ | ਇਸ ਤਰ੍ਹਾਂ ਦਾ ਡੰਗ–ਟਪਾਊ ਪ੍ਰਬੰਧ ਬਠਿੰਡਾ ਲੈਬਾਰਟਰੀ 'ਚ ਵੀ ਕੀਤਾ ਹੋਇਆ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਕੀੜੇਮਾਰ ਦਵਾਈਆਂ ਤੇ ਬੀਜਾਂ ਦਾ ਇਕੋ ਅਧਿਕਾਰੀ ਨਮੂੁਨੇ ਲੈਂਦਾ ਹੈ ਅਤੇ ਉਹ ਹੀ ਪਰਖ ਕਰਦਾ ਹੈ ਅਤੇ ਉਹ ਹੀ ਫੇਰ ਅਨੁਸ਼ਾਸਨਿਕ ਕਾਰਵਾਈ ਕਰਦਾ ਹੈ | ਇੰਝ ਲਗਦਾ ਹੈ ਕਿ ਕੁਆਲਟੀ ਕੰਟਰੋਲ ਦਾ ਕੋਈ ਯੋਗ ਪ੍ਰਬੰਧ ਨਹੀਂ ਹੈ, ਜਿਸ ਕਾਰਨ ਕਿਸਾਨਾਂ ਨੂੰ ਸ਼ੁੱਧ ਸਮੱਗਰੀ ਨਹੀਂ ਮਿਲ ਰਹੀ ਅਤੇ ਰਾਜ ਦੇ ਕਿਸਾਨਾਂ ਵਲੋਂ ਹਰ ਸਾਲ ਹਾਹਾਕਾਰ ਮਚਦੀ ਹੈ | ਇਸ ਤੋਂ ਇਲਾਵਾ ਖੇਤੀ ਵਿਕਾਸ ਅਫ਼ਸਰਾਂ ਦੀਆਂ ਅਣਗਿਣਤ ਅਸਾਮੀਆਂ ਬਲਾਕਾਂ ਵਿਚ ਖਾਲੀ ਪਈਆਂ ਹਨ | ਇਨ੍ਹਾਂ ਅਧਿਕਾਰੀਆਂ ਨੇ ਹੀ ਕਿਸਾਨਾਂ ਨਾਲ ਸੰਪਰਕ ਰੱਖਣਾ ਹੁੰਦਾ ਹੈ ਅਤੇ ਖੇਤੀ ਵਿਗਿਆਨ ਪਿੰਡਾਂ ਵਿਚ ਪਹੁੰਚਾਉਣਾ ਹੁੰਦਾ ਹੈ |
ਅਜਿਹੇ ਹਾਲਾਤ ਨੂੰ ਮੁੱਖ ਰੱਖਦਿਆਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅੰਦਰਲੇ ਪਿੰਡਾਂ ਵਿਚ ਛੋਟੇ ਤੇ ਪੱਛੜੇ ਕਿਸਾਨਾਂ ਤੱਕ ਪੰਹੁਚ ਕੇ ਕਿਵੇਂ ਉਨ੍ਹਾਂ ਤੋਂ ਨਵੀਆਂ ਤਕਨੀਕਾਂ ਤੇ ਖੋਜ ਅਪਨਵਾ ਸਕਦੇ ਹਨ? ਕੀ ਉਹ ਉਨ੍ਹਾਂ ਨੰੂ ਨਵੀਆਂ ਕਿਸਮਾਂ ਤੇ ਨਵੀਂ ਖੋਜ ਦੇ ਦਿਖਾਵੇ ਦੇ ਕੇ ਪ੍ਰੇਰਨਾ ਦੇ ਸਕਦੇ ਹਨ? ਕੀ ਕੋਈ ਉਨ੍ਹਾਂ ਦਾ ਛੋਟੇ ਕਿਸਾਨਾਂ ਨਾਲ ਨਿੱਜੀ ਸੰਪਰਕ ਸੰਭਵ ਹੈ? ਹਰ ਥਾਂ ਕਿਸਾਨਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੇ ਪਿੰਡਾਂ ਵਿਚ ਕਦੇ ਕੋਈ ਖੇਤੀਬਾੜੀ ਅਧਿਕਾਰੀ ਵੇਖਿਆ ਹੀ ਨਹੀਂ |
ਜੇ ਪੰਜ ਸਾਲ ਵਿਚ ਇਨ੍ਹਾਂ ਕਿਸਾਨਾਂ ਦੀ ਆਮਦਨ ਪ੍ਰਧਾਨ ਮੰਤਰੀ ਦੀ ਯੋਜਨਾ ਅਨੁਸਾਰ ਦੁੱਗਣੀ ਵੀ ਹੋ ਜਾਵੇ (ਜੋ ਅੰਸਭਵ ਹੈ) ਤਾਂ ਵੀ ਇਸ ਸ਼੍ਰੇਣੀ ਦੇ ਕਿਸਾਨਾਂ ਦੀ ਆਮਦਨ ਸਰਕਾਰ ਦੇ ਇਕ ਛੋਟੇ ਤੋਂ ਛੋਟੇ ਚਪੜਾਸੀ ਦੇ ਪੱਧਰ 'ਤੇ ਵੀ ਨਹੀਂ ਹੋਵੇਗੀ | ਅਜਿਹੀ ਹਾਲਤ ਵੇਖਦੇ ਹੋਏ ਕਿਸਾਨ ਖੇਤੀ ਨੰੂ ਛੱਡਦੇ ਜਾ ਰਹੇ ਹਨ ਅਤੇ ਪਿੰਡਾਂ ਵਿਚੋਂ ਨੌਜਵਾਨ ਆਪਣੇ ਪਰਿਵਾਰ ਦੀਆਂ ਜ਼ਮੀਨਾਂ ਵਪਾਰੀਆਂ ਨੰੂ ਵੇਚ ਕੇ ਵਿਦੇਸ਼ਾਂ ਵਿਚ ਕੰਮ-ਕਾਜ ਕਰਨ ਲਈ ਭੱਜ ਰਹੇ ਹਨ | ਕਿਸਾਨ ਜ਼ਮੀਨਾਂ ਨੂੰ ਠੇਕੇ 'ਤੇ ਵੀ ਦੇਈ ਜਾ ਰਹੇ ਹਨ | ਵੱਡੀਆਂ-ਵੱਡੀਆਂ ਕੰਪਨੀਆਂ ਤੇ ਵਪਾਰੀ ਅਤੇ ਪ੍ਰਭਾਵਸ਼ਾਲੀ ਸਿਆਸਤਦਾਨ, ਪੁਲਿਸ ਅਧਿਕਾਰੀ ਵੱਡੇ-ਵੱਡੇ ਫਾਰਮ ਖਰੀਦ ਕੇ ਇਸ ਕਿੱਤੇ 'ਚ ਪ੍ਰਵੇਸ਼ ਕਰ ਰਹੇ ਹਨ | ਅਜਿਹੇ ਹਾਲਾਤ ਵਿਚ ਖੇਤੀ ਦਾ ਕੋਈ ਭਵਿੱਖ ਨਹੀਂ ਅਤੇ ਬੇਰੁਜ਼ਗਾਰੀ ਵਧਣ ਦੀ ਸੰਭਾਵਨਾ ਹੈ | ਸਰਕਾਰ ਨੂੰ ਖੇਤੀ ਦੇ ਕਿੱਤੇ ਨੂੰ ਲਾਹੇਵੰਦ ਅਤੇ ਛੋਟੇ ਕਿਸਾਨਾਂ ਦੀ ਤਰਸਯੋਗ ਹਾਲਤ ਵਿਚ ਸੁਧਾਰ ਲਿਆ ਕੇ ਉਨ੍ਹਾਂ ਨੂੰ ਆਜ਼ਾਦੀ ਅਤੇ ਜਮਹੂਰੀਅਤ ਦਾ ਆਨੰਦ ਮਾਨਣ ਦੇ ਯੋਗ ਬਣਾਉਣ ਦੀ ਲੋੜ ਹੈ |

-ਮੋਬਾਈਲ : 98152-36307

ਰੇਤ ਦੇ ਜਹਾਜ਼ਾਂ ਨਾਲ

ਇਹ ਦੁਨੀਆ, ਸਣੇ ਪੰਜਾਬ, ਰੇਤ ਦੀ ਬਣੀ ਹੁੰਦੀ ਸੀ | ਚਾਰੇ ਪਾਸੇ ਰੇਤਾ ਹੀ ਰੇਤਾ | ਇਸ ਰੇਤ ਨੂੰ ਚੀਰ ਕੇ ਜੇ ਕੋਈ ਲੰਘਣ ਦੀ ਸਮਰੱਥਾ ਰੱਖਦਾ ਸੀ ਤਾਂ ਉਹ ਸਿਰਫ਼ ਊਠ ਉਰਫ਼ ਬੋਤਾ ਹੀ ਹੁੰਦਾ ਸੀ | ਪੰਜਾਬ ਵਿਚ ਊਠ ਆਮ ਮਿਲ ਜਾਂਦੇ ਸਨ, ਹਰ ਪਿੰਡ ਦੇ ਕਈ ਘਰਾਂ ਵਿਚ ਹੁੰਦੇ ਸਨ | ਖੇਤੀ ਦੇ ਕੰਮਾਂ ਤੋਂ ਇਲਾਵਾ ਇਨ੍ਹਾਂ ਦੀਆਂ ਅੱਖਾਂ 'ਤੇ ਖੋਪੇ ਬੰਨ੍ਹ ਕੇ ਹਲਟ 'ਤੇ ਜੋੜੇ ਜਾਂਦੇ ਸਨ | ਪਰ 70ਵਿਆਂ ਤੋਂ ਬਾਅਦ ਇਹ ਪੰਜਾਬ 'ਚੋਂ ਖ਼ਤਮ ਹੋਣੇ ਸ਼ੁਰੂ ਹੋ ਗਏ | ਜਿਵੇਂ-ਜਿਵੇਂ ਬੇਲੋੜੇ ਟਰੈਕਟਰ ਵੱਧਦੇ ਗਏ, ਊਠ ਰਾਜਸਥਾਨ ਵੱਲ ਨੂੰ ਧੱਕੇ ਗਏ | ਹੁਣ ਤਾਂ ਇਨ੍ਹਾਂ ਦੀ ਲੋੜ ਉੱਥੇ ਵੀ ਘਟਦੀ ਜਾ ਰਹੀ ਹੈ | ਪੁਸ਼ਕਰ ਦਾ ਮਸ਼ਹੂਰ ਮੇਲਾ ਕਦੇ ਸਿਰਫ਼ ਊਠਾਂ ਕਰਕੇ ਭਰਦਾ ਸੀ | ਪਰ ਅੱਜਕਲ੍ਹ ਉੱਥੇ ਵੀ ਘੋੜੀਆਂ ਤੇ ਹੋਰਨਾਂ ਪਸ਼ੂਆਂ ਦੇ ਸੌਦੇ ਜ਼ਿਆਦਾ ਹੁੰਦੇ ਹਨ | ਵਪਾਰੀ ਮੰਨਦੇ ਹਨ ਕਿ ਊਠ ਖਰੀਦਣ ਵਾਲਿਆਂ ਨਾਲੋਂ ਵੇਚਣ ਵਾਲੇ ਜ਼ਿਆਦਾ ਹੁੰਦੇ ਹਨ | ਖੇਤੀਬਾੜੀ ਦਾ ਮਸ਼ੀਨੀਕਰਨ ਇਕ ਦਿਨ ਇਨ੍ਹਾਂ ਨੂੰ ਵੀ ਲੋਕਾਂ 'ਚੋਂ ਖ਼ਤਮ ਕਰਕੇ, ਸਿਰਫ਼ ਅਜਾਇਬ ਘਰਾਂ ਜੋਗੇ ਕਰ ਦੇਵੇਗਾ | ਹੋ ਸਕਦਾ ਪੰਜਾਬੀ ਕੈਦਿਆਂ ਵਿਚੋਂ ਵੀ ਊੜਾ-ਊਠ ਬਦਲਣਾ ਪੈ ਜਾਵੇ |

-ਮੋਬਾ: 98159-45018

ਇਸ ਮਹੀਨੇ ਦੇ ਖੇਤੀ ਰੁਝੇਵੇਂ

ਕਣਕ: ਪਿਛੇਤੀ ਬਿਜਾਈ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਬੀ ਡਬਲਯੂ 658 ਅਤੇ ਪੀ ਬੀ ਡਬਲਯੂ 590 ਦੀ ਕਾਸ਼ਤ ਕਰੋ | ਬਿਜਾਈ ਵੇਲੇ 45 ਕਿਲੋ ਯੂਰੀਆ ਅਤੇ 155 ਕਿਲੋ ਸਿੰਗਲ ਸੁਪਰਫਾਸਫੇਟ ਜਾਂ 55 ਕਿਲੋ ਡੀਏਪੀ ਪ੍ਰਤੀ ਏਕੜ ਪਾਉ | ਜੇਕਰ 55 ਕਿਲੋ ਡੀ.ਏ.ਪੀ. ਵਰਤੀ ਹੈ ਤਾਂ 20 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਘਟਾ ਦਿਓ | ਪਛੇਤੀ ਬੀਜੀ ਜਾਣ ਵਾਲੀ ਕਣਕ ਵਿਚ ਵੀ ਪੀ.ਏ.ਯੂ.-ਪੱਤਾ ਰੰਗ ਚਾਰਟ ਦੀ ਵਰਤੋਂ ਨਾਲ ਖਾਦ ਪਾਈ ਜਾ ਸਕਦੀ ਹੈ |
ਸਿੱਟੇ ਦੀ ਕਾਂਗਿਆਰੀ ਅਤੇ ਪੱਤਿਆਂ ਦੀ ਕਾਂਗਿਆਰੀ ਦੀ ਰੋਕਥਾਮ ਲਈ ਬੀਜ ਨੂੰ ਰੈਕਸਿਲ ਈ ਜੀ / ਓਰੀਅਸ 6 ਐਫ ਐਸ 13 ਮਿ.ਲਿ. ਜਾਂ ਵੀਟਾਵੈਕਸ ਪਾਵਰ 120 ਗ੍ਰਾਮ ਜਾਂ ਵੀਟਾਵੈਕਸ 80 ਗ੍ਰਾਮ ਜਾਂ ਟੈਬੂਸੀਡ/ ਸੀਡੈਕਸ/ ਐਕਸਜ਼ੋਲ 40 ਗ੍ਰਾਮ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਓ |
ਬੀਜ ਦੀ ਸੋਧ ਬਿਜਾਈ ਤੋਂ ਇਕ ਮਹੀਨੇ ਤੋਂ ਪਹਿਲਾਂ ਨਾ ਕਰੋ ਨਹੀ ਤਾਂ ਬੀਜ ਦੀ ਉਗਣ ਸ਼ਕਤੀ 'ਤੇ ਮਾੜਾ ਅਸਰ ਪੈਂਦਾ ਹੈ ਕਣਕ ਦੀ ਪੀਲੀ ਕੁੰਗੀ ਦੀ ਪਹਿਲੀ ਆਮਦ ਦੇਖਣ ਲਈ ਨੀਮ ਪਹਾੜੀ ਇਲਾਕਿਆਂ ਦਾ ਸਰਵੇਖਣ ਕਰੋ | ਜੇਕਰ ਪੀਲੀ ਕੁੰਗੀ ਕਣਕ 'ਤੇ ਦਿਖਾਈ ਦਿੰਦੀ ਹੈ ਉਸ ਨੂੰ 0.1 ਪ੍ਰਤੀਸ਼ਤ ਟਿਲਟ ਜਾਂ ਸ਼ਾਇਨ ਜਾਂ ਬੰਪਰ ਜਾਂ ਕੰਮਪਾਸ ਜਾਂ ਸਟਿਲਟ ਜਾਂ ਮਾਰਕਜ਼ੋਲ ਦੇ ਘੋਲ ਨਾਲ ਨਸ਼ਟ ਕਰ ਦਿਓ |
ਜੇਕਰ ਫ਼ਸਲ 'ਤੇ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਨਜ਼ਰ ਆਵੇ ਤਾਂ 800 ਮਿਲੀਲਿਟਰ ਏਕਾਲਕਸ 25 ਈ ਸੀ (ਕੁਇਨਲਫਾਸ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ |
ਜੇਕਰ ਕਣਕ ਵਿਚ ਚੌੜੇ ਪੱਤੇ ਵਾਲੇ ਨਦੀਨ ਹੋਣ ਤਾਂ 250 ਗ੍ਰਾਮ ਪ੍ਰਤੀ ਏਕੜ 2, 4 ਡੀ ਦੀ ਵਰਤੋਂ ਕਣਕ ਦੀ ਬਿਜਾਈ ਤੋਂ 35-45 ਦਿਨਾਂ ਵਿਚ ਕਰੋ ਅਤੇ ਪਿਛੇਤੀ ਬੀਜੀ ਫ਼ਸਲ 'ਤੇ 45 ਤੋਂ 55 ਦਿਨਾਂ ਵਿਚ ਕਰੋ | ਸਖ਼ਤ ਜਾਨ ਨਦੀਨਾਂ ਜਿਵੇਂ ਜੰਗਲੀ ਪਾਲਕ, ਮੈਣਾ, ਮੈਣੀ, ਸੇਂਜੀ, ਤਕਲਾ ਆਦਿ ਲਈ ਐਲਗਰਿਪ/ ਐਲਗਰਿਪ ਰਾਇਲ/ ਮਾਰਕਗਰਿਪ (ਮੈਟਸਲਫ਼ੂਰਾਨ 20 ਤਾਕਤ) 10 ਗ੍ਰਾਮ/ ਏਕੜ 150 ਲਿਟਰ ਪਾਣੀ ਨਾਲ 30-35 ਦਿਨਾਂ ਪਿੱਛੋਂ ਛਿੜਕਾਅ ਕਰੋ | ਜਿਨ੍ਹਾਂ ਖੇਤਾਂ ਵਿਚ ਬਟਨ ਬੂਟੀ ਦੀ ਸਮੱਸਿਆ ਹੋਵੇ, ਉਥੇ ਏਮ/ ਅਫ਼ਿਨਟੀ (ਕਾਰਫ਼ੈਨਟਾਜੋਨ ਈਥਾਇਲ 40 ਡੀ ਐਫ) 20 ਗ੍ਰਾਮ/ਏਕੜ ਨੂੰ 200 ਲਿਟਰ ਪਾਣੀ ਨਾਲ 25-30 ਦਿਨਾਂ ਪਿੱਛੋਂ ਛਿੜਕਾਅ ਕਰੋ | ਜਿੱਥੇ ਮਕੋਹ, ਜੰਗਲੀ ਪਾਲਕ, ਰਵਾੜੀ, ਹਿਰਨਖੁਰੀ ਹੋਵੇ, ਤਾਂ ਉੱਥੇ ਲਾਂਫਿਡਾ 50 ਡੀ ਐਫ 20 ਗ੍ਰਾਮ ਪ੍ਰਤੀ ਏਕੜ ਬਿਜਾਈ ਤੋਂ 25-30 ਦਿਨਾਂ ਵਿਚ 150 ਲਿਟਰ ਪਾਣੀ ਵਰਤ ਕੇ ਛਿੜਕਾਅ ਕਰੋ |

(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)
-ਪੇਸ਼ਕਸ਼ : ਅਮਰਜੀਤ ਸਿੰਘ

ਕਣਕ ਦਾ ਵਧੇਰੇ ਝਾੜ ਲੈਣ ਲਈ ਕਾਸ਼ਤ ਦੇ ਉੱਨਤ ਢੰਗ

ਕਣਕ ਪੰਜਾਬ ਦੀ ਹਾੜ੍ਹੀ ਰੁੱਤ ਦੀ ਮੁੱਖ ਫ਼ਸਲ ਹੈ | ਹਾੜ੍ਹੀ 2018-19 ਦੌਰਾਨ ਤਕਰੀਬਨ 34.80 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਦੀ ਸੰਭਾਵਨਾ ਹੈ | ਇਸ ਵਾਰ ਜ਼ਿਮੀਂਦਾਰ ਪੀ. ਏ. ਯੂ. ਲੁਧਿਆਣਾ ਵਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਪ੍ਰਵਾਨਿਤ ਮਸ਼ੀਨਾਂ ਦੀ ਵਰਤੋਂ ਹੁੰਮ-ਹੁਮਾ ਕੇ ਕਰ ਰਹੇ ਹਨ | ਇਨ੍ਹਾਂ ਮਸ਼ੀਨਾਂ ਨਾਲ ਝੋਨੇ ਦੇ ਵੱਢ ਵਿਚ ਕਣਕ ਦੀ ਸਿੱਧੀ ਬਿਜਾਈ ਬਿਨਾਂ ਵਾਹੇ ਸਹਿਜੇ ਹੀ ਹੋ ਜਾਂਦੀ ਹੈ | ਸਭ ਤੋਂ ਵੱਡਾ ਫ਼ਾਇਦਾ ਇਹ ਹੁੰਦਾ ਹੈ ਕਿ ਕਿਸਾਨਾਂ ਦੇ ਸਿਰਦਰਦ ਗੁੱਲੀ-ਡੰਡੇ ਦੀ ਸਮਿੱਸਆ ਹੈਪੀ ਸੀਡਰ ਨਾਲ ਬੀਜੀ ਕਣਕ ਵਿਚ ਬਿਲਕੁਲ ਨਹੀਂ ਆਉਂਦੀ | ਕਣਕ ਪੀਲੀ ਨਹੀਂ ਪੈਂਦੀ ਅਤੇ 2-3 ਸਾਲਾਂ ਦੀ ਪਰਾਲੀ ਗਲ਼-ਸੜ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਾਉਂਦੀ ਹੈ |
ਹਾੜ੍ਹੀ ਦੀ ਇਸ ਰੁੱਤ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਜ਼ਿਮੀਂਦਾਰਾਂ ਨੂੰ ਕਣਕ ਦੀਆਂ ਜਿਹੜੀਆਂ ਉੱਨਤ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਉਨ੍ਹਾਂ ਵਿਚ ਉੱਨਤ ਪੀ ਬੀ ਡਬਲਯੂ 343, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ ਜ਼ਿੰਕ-1, ਪੀ ਬੀ ਡਬਲਯੂ 725, ਪੀ ਬੀ ਡਬਲਯੂ 677, ਐੱਚ ਡੀ 3086, ਐੱਚ ਡੀ 2967, ਪੀ ਬੀ ਡਬਲਯੂ 621 ਅਤੇ ਪੀ ਬੀ ਡਬਲਯੂ 550 ਸ਼ਾਮਲ ਹਨ | ਇਨ੍ਹਾਂ ਵਿਚੋਂ ਪਹਿਲੀਆਂ ਤਿੰਨ ਕਿਸਮਾਂ ਬਿਲਕੁਲ ਨਵੀਆਂ ਹਨ ਅਤੇ ਇਹ ਪੀਲੀ ਕੁੰਗੀ ਦਾ ਵਧੀਆ ਟਾਕਰਾ ਕਰ ਸਕਦੀਆਂ ਹਨ |
ਕਣਕ ਦੇ ਬੀਜ ਦੀ ਸੋਧ-ਜਿਹੜੇ ਜ਼ਿਮੀਦਾਰਾਂ ਨੇ ਕਣਕ ਦੀ ਬਿਜਾਈ ਅਜੇ ਕਰਨੀ ਹੈ, ਉਨ੍ਹਾਂ ਨੂੰ ਸਿਉਂਕ ਤੋਂ ਬਚਾਅ ਲਈ 4 ਮਿਲੀਲਿਟਰ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ | ਕਣਕ ਦੇ ਪੱਤਿਆਂ ਅਤੇ ਸਿੱਟਿਆਂ ਦੀ ਕਾਂਗਿਆਰੀ ਦੀ ਰੋਕਥਾਮ ਲਈ ਬੀਜ ਨੂੰ 13 ਮਿਲੀਲਿਟਰ ਰੈਕਸਲ ਈਜ਼ੀ/ਓਰੀਅਸ 6 ਐਫ ਐਸ (ਟੈਬੂਕੋਨਾਜ਼ੋਲ) ਨੂੰ 400 ਮਿਲੀਲਿਟਰ ਪਾਣੀ ਵਿਚ ਘੋਲ ਕੇ 40 ਕਿੱਲੋ ਬੀਜ ਨੂੰ ਸੋਧੋ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐੱਸ (ਕਾਰਬੋਕਸਿਨ+ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ) ਜਾਂ 80 ਗ੍ਰਾਮ ਵੀਟਾਵੈਕਸ 75 ਡਬਲਯੂ ਪੀ (ਕਾਰਬੋਕਸਿਨ) ਜਾਂ 40 ਗ੍ਰਾਮ ਟੈਬੂਸੀਡ/ ਸੀਡੈਕਸ/ ਐਕਸਜ਼ੋਲ 2 ਡੀ ਐਸ (ਟੈਬੂਕੋਨਾਜ਼ੋਲ) ਪ੍ਰਤੀ 40 ਕਿੱਲੋ ਬੀਜ ਦੇ ਹਿਸਾਬ ਨਾਲ ਸੋਧੋ | ਬੀਜ ਦੀ ਸੋਧ ਬਿਜਾਈ ਤੋਂ ਕਦੇ ਵੀ ਇਕ ਮਹੀਨੇ ਤਾ ਪਹਿਲਾਂ ਨਾ ਕਰੋ, ਨਹੀਂ ਤਾਂ ਬੀਜ ਦੀ ਉੱਗਣ ਸ਼ਕਤੀ 'ਤੇ ਮਾੜਾ ਅਸਰ ਪੈਂਦਾ ਹੈ | ਬੀਜ ਦੀ ਸੋਧ, ਬੀਜ ਸੋਧਕ ਡਰੰਮ ਨਾਲ ਚੰਗੀ ਤਰ੍ਹਾਂ ਕਰੋ |
ਕਣਕ ਦਾ ਝਾੜ ਪੰਜਾਬ ਦੇ ਅੱਡੋ-ਅੱਡ ਜ਼ਿਲਿ੍ਹਆਂ ਵਿਚ ਵੱਖ-ਵੱਖ ਹੁੰਦਾ ਹੈ ਜਿਸ ਦਾ ਕਾਰਨ ਕਈ ਵਾਰ ਬਿਮਾਰੀਆਂ ਦਾ ਹਮਲਾ ਹੁੰਦਾ ਹੈ, ਜੋ ਕਿ ਝਾੜ ਘਟਾ-ਵਧਾ ਦਿੰਦੀਆਂ ਹਨ | ਕਣਕ ਦੇ ਬੂਟਿਆਂ ਤੇ ਹੇਠ ਲਿਖੀਆਂ ਬਿਮਾਰੀਆਂ ਹਮਲਾ ਕਰਦੀਆਂ ਹਨ:-
ਪੀਲੀ ਕੁੰਗੀ-ਇਸ ਬਿਮਾਰੀ ਦੇ ਹਮਲੇ ਕਾਰਨ ਫ਼ਸਲ ਪੀਲੀ ਪੈ ਜਾਂਦੀ ਹੈ, ਪੱਤਿਆਂ 'ਤੇ ਪੀਲੇ ਧੱਬੇ ਲੰਮੀਆਂ ਧਾਰੀਆਂ ਦੇ ਰੂਪ ਵਿਚ ਦਿਖਾਈ ਦਿੰਦੇ ਹਨ ਜਿਨ੍ਹਾਂ 'ਤੇ ਪੀਲਾ ਹਲਦੀਨੁਮਾ ਧੂੜਾ ਨਜ਼ਰ ਆਉਂਦਾ ਹੈ | ਇਕ ਵਾਰੀ ਬਿਮਾਰੀ ਦੇ ਚਿੰਨ੍ਹ ਨਜ਼ਰ ਆਉਣ 'ਤੇ ਇਹ ਬਿਮਾਰੀ ਬੜੀ ਤੇਜ਼ੀ ਨਾਲ ਵਧਦੀ ਹੈ ਅਤੇ ਫ਼ਸਲ ਦਾ ਝਾੜ ਕਾਫ਼ੀ ਘਟਾ ਸਕਦੀ ਹੈ | ਇਸ ਬਿਮਾਰੀ ਦੇ ਉੱਲੀਨੁਮਾ ਜੀਵਾਣੂੰ ਠੰਢ ਅਤੇ ਬੱਦਲਵਾਈ ਦੀਆਂ ਹਾਲਤਾਂ ਵਿਚ ਵਧੇਰੇ ਹਮਲਾ ਕਰਨ ਦੀ ਸਮਰੱਥਾ ਰੱਖਦੇ ਹਨ | ਪੰਜਾਬ ਸੂਬੇ ਦੇ ਨੀਮ ਪਹਾੜੀ ਇਲਾਕਿਆਂ ਅਤੇ ਇਨ੍ਹਾਂ ਦੇ ਨਾਲ ਲੱਗਦੇ ਜ਼ਿਲਿ੍ਹਆਂ ਵਿਚ ਕਣਕ ਦੀ ਫ਼ਸਲ ਇਸ ਬਿਮਾਰੀ ਦੇ ਹਮਲੇ ਦੀ ਜਲਦੀ ਸ਼ਿਕਾਰ ਹੋ ਜਾਂਦੀ ਹੈ, ਕਿਉਂਕਿ ਬਿਮਾਰੀ ਦੇ ਜੀਵਾਣੂੰ ਪਹਾੜੀ ਇਲਾਕਿਆਂ ਤੇ ਪਲਦੇ ਹਨ ਅਤੇ ਹਵਾ ਰਾਹੀਂ ਕਣਕ ਦੇ ਖੇਤਾਂ ਵਿਚ ਹਮਲਾ ਕਰਦੇ ਹਨ |
ਰੋਕਥਾਮ:- ਪੀਲੀ ਕੁੰਗੀ ਤੋਂ ਬਚਣ ਲਈ ਸਭ ਤੋਂ ਸਸਤਾ ਤਰੀਕਾ ਹੈ ਕਿ ਸਾਨੂੰ ਰੋਗ ਰਹਿਤ ਕਿਸਮਾਂ ਜਿਵੇਂ ਕਿ ਪੀ ਬੀ ਡਬਲਯੂ 725, ਪੀ ਬੀ ਡਬਲਯੂ 677, ਐੱਚ ਡੀ 3086, ਉੱਨਤ ਪੀ ਬੀ ਡਬਲਯੂ 550, ਡਬਲਯੂ ਐੱਚ ਡੀ 943, ਪੀ ਡੀ ਡਬਲਯੂ 291, ਟੀ ਐੱਲ 2908 ਅਤੇ ਪੀ ਬੀ ਡਬਲਯੂ 660 ਹੀ ਬੀਜਣੀਆਂ ਚਾਹੀਦੀਆਂ ਹਨ | ਪਾਣੀ ਲਾਉਣ ਜਾਂ ਮੀਂਹ ਪੈਣ ਤੋਂ ਬਾਅਦ ਪੀਲੀ ਕੁੰਗੀ ਦੀ ਆਮਦ ਦੇਖਣ ਲਈ ਅੱਧ ਦਸੰਬਰ ਤੋਂ ਬਾਅਦ ਖੇਤਾਂ ਦਾ ਸਰਵੇਖਣ ਕਰੋ | ਬਿਮਾਰੀ ਨਜ਼ਰ ਆਉਣ ਤੇ 120 ਗ੍ਰਾਮ ਨਟੀਵੋ 75 ਡਬਲਯੂ ਜੀ (ਟ੍ਰਾਈਫਲੋਕਸੀਸਟ੍ਰੋਬਿਨ + ਟੈਬੂਕੋਨਾਜ਼ੋਲ) ਜਾਂ 200 ਮਿਲੀਲਿਟਰ ਟਿਲਟ 25 ਈ ਸੀ/ਸ਼ਾਈਨ 25 ਈ ਸੀ/ਬੰਪਰ 25 ਈ ਸੀ/ ਸਟਿਲਟ 25 ਈ ਸੀ/ਕੰਮਪਾਸ 25 ਈ ਸੀ/ਮਾਰਕਜ਼ੋਲ 25 ਈ ਸੀ (ਪ੍ਰੋਪੀਕੋਨਾਜ਼ੋਲ) ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰਨਾ ਚਾਹੀਦਾ ਹੈ | ਖੇਤ ਦਾ ਲਗਾਤਾਰ ਸਰਵੇਖਣ ਕਰੋ ਅਤੇ ਲੋੜ ਪੈਣ ਤੇ ਛਿੜਕਾਅ ਦੁਹਰਾਉ |
ਭੂਰੀ ਕੁੰਗੀ-ਪੱਤਿਆਂ ਉੱਪਰ ਗੋਲ ਸੰਤਰੀ ਰੰਗ ਦੇ ਧੱਬੇ ਜੋ ਕਿ ਬੇਤਰਤੀਬੇ ਜਾਂ ਇਕੱਠੇ ਹੁੰਦੇ ਹਨ, ਪੈ ਜਾਂਦੇ ਹਨ ਅਤੇ ਇਨ੍ਹਾਂ 'ਤੇ ਸੰਤਰੀ ਰੰਗ ਦਾ ਧੂੜਾ ਨਜ਼ਰ ਆਉਂਦਾ ਹੈ | ਭੂਰੀ ਕੁੰਗੀ ਤੋਂ ਬਚਾਅ ਲਈ ਰੋਗ ਰਹਿਤ ਕਿਸਮਾਂ ਜਿਵੇਂ ਕਿ ਪੀ ਬੀ ਡਬਲਯੂ 725, ਪੀ ਬੀ ਡਬਲਯੂ 677, ਉੱਨਤ ਪੀ ਬੀ ਡਬਲਯੂ 343, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ ਜ਼ਿੰਕ-1 ਹੀ ਬੀਜਣੀਆਂ ਚਾਹੀਦੀਆਂ ਹਨ | ਬਿਮਾਰੀ ਨਜ਼ਰ ਆਉਣ ਤੇ ਪੀਲੀ ਕੁੰਗੀ ਲਈ ਵਰਤੇ ਗਏ ਉੱਲੀਨਾਸ਼ਕਾਂ ਦੀ ਹੀ ਵਰਤੋਂ ਕਰੋ |
ਕਰਨਾਲ ਬੰਟ–ਇਹ ਬਿਮਾਰੀ ਬੀਜ, ਮਿੱਟੀ ਅਤੇ ਹਵਾ ਨਾਲ ਲੱਗਦੀ ਹੈ | ਇਸ ਬਿਮਾਰੀ ਨਾਲ ਸਿੱਟਿਆਂ ਵਿਚ ਕੁਝ ਦਾਣਿਆਂ ਦਾ ਥੋੜਾ ਹਿੱਸਾ ਜਾਂ ਪੂਰੇ ਦਾਣੇ ਕਾਲੇ ਪੈ ਜਾਂਦੇ ਹਨ | ਜੇਕਰ ਬਿਮਾਰੀ ਵਾਲੇ ਦਾਣਿਆਂ ਨੂੰ ਹੱਥਾਂ ਵਿਚ ਲੈ ਕੇ ਮਲਿਆ ਜਾਵੇ ਤਾਂ ਕਾਲੇ ਰੰਗ ਦੇ ਕਿਣਕੇ ਬਾਹਰ ਨਿਕਲਦੇ ਹਨ, ਜਿਨ੍ਹਾਂ ਦੀ ਭੈੜੀ ਦੁਰਗੰਧ ਹੁੰਦੀ ਹੈ | ਬੀਜ ਵਾਲੀ ਫ਼ਸਲ 'ਤੇ ਇਸ ਬਿਮਾਰੀ ਦੀ ਰੋਕਥਾਮ ਲਈ 200 ਮਿਲੀਲਿਟਰ ਟਿਲਟ (ਪ੍ਰੋਪੀਕੋਨਾਜ਼ੋਲ) ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਸਿੱਟੇ ਨਿਕਲਣ ਵੇਲੇ ਪ੍ਰਤੀ ਏਕੜ ਇਕ ਛਿੜਕਾਅ ਕਰੋ |
ਸਿੱਟੇ ਦੀ ਕਾਂਗਿਆਰੀ-ਇਹ ਇਕ ਉੱਲੀ ਦੀ ਬਿਮਾਰੀ ਹੈ | ਜਿਸ ਨਾਲ ਕਣਕ ਦੇ ਸਿੱਟੇ ਕਾਲੇ ਪਾਊਡਰ ਵਾਂਗ ਹੋ ਜਾਂਦੇ ਹਨ ਅਤੇ ਕੋਈ ਦਾਣਾ ਨਹੀ ਬਣਦਾ |
ਪੱਤਿਆਂ ਦੀ ਕਾਂਗਿਆਰੀ–ਪੱਤਿਆਂ ਦੇ ਉੱਪਰ ਸਲੇਟੀ ਜਾਂ ਕਾਲੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ | ਫੱਟਣ ਤੋ ਬਾਅਦ ਇਨ੍ਹਾਂ ਧਾਰੀਆਂ ਵਿਚੋ ਕਾਲਾ ਧੂੜਾ ਨਿਕਲਦਾ ਹੈ |
ਕਣਕ ਦੀ ਕਾਂਗਿਆਰੀਆਂ ਦੀ ਰੋਕਥਾਮ ਲਈ ਬੀਜ ਦੀ ਸੋਧ ਉੱਪਰ ਦਿੱਤੇ ਢੰਗ ਨਾਲ ਕਰੋ |


-ਡਾ: ਹਰਪ੍ਰੀਤ ਸਿੰਘ ਅਤੇ
ਡਾ: ਪ੍ਰਦੀਪ ਕੁਮਾਰ
-ਸਾਇੰਸਦਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਅਦਾਰੇ ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਕਪੂਰਥਲਾ ਨਾਲ ਸਬੰਧਿਤ ਹਨ |
ਸੰਪਰਕ: 01822-232543


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX