ਤਾਜਾ ਖ਼ਬਰਾਂ


ਲੁਟੇਰਿਆ ਵੱਲੋਂ ਟਰੱਕ ਡਰਾਈਵਰ ਨਾਲ ਲੁੱਟ
. . .  1 day ago
ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ) - ਨਾਭਾ ਵਿਖੇ 4-5 ਅਣਪਛਾਤੇ ਲੁਟੇਰੇ ਇੱਕ ਟਰੱਕ ਡਰਾਈਵਰ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਕੋਲੋਂ 5ਹਜਾਰ ਦੀ ਨਗਦੀ, ਮੋਬਾਈਲ ਫ਼ੋਨ...
ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਮੌਤਾਂ
. . .  1 day ago
ਜੈਪੁਰ, 17 ਫਰਵਰੀ - ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਵਾਈਨ ਫਲੂ ਦੇ 3508 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ...
ਦਿਲਜੀਤ ਦੁਸਾਂਝ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ
. . .  1 day ago
ਨਵੀਂ ਦਿੱਲੀ, 17 ਫਰਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਦੇਸ਼ ਵਿਦੇਸ਼ ਵਿਚ ਮਕਬੂਲ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਨੇ ਪੁਲਵਾਮਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਦਿਲਜੀਤ ਦੁਸਾਂਝ ਨੇ ਸੀ.ਆਰ.ਪੀ.ਐਫ. ਵਾਈਫਜ਼ ਵੈਲਫੇਅਰ...
ਪੁਲਵਾਮਾ ਹਮਲੇ 'ਤੇ ਜਸ਼ਨ ਮਨਾਉਣ 'ਤੇ 4 ਵਿਦਿਆਰਥਣਾਂ ਨੂੰ ਸਿੱਖਿਆ ਅਦਾਰੇ ਤੋਂ ਕੀਤਾ ਸਸਪੈਂਡ
. . .  1 day ago
ਜੈਪੁਰ, 17 ਫਰਵਰੀ - ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਹੋਏ ਕਾਇਰਤਾ ਭਰੇ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਇਕ ਨਿੱਜੀ ਸੰਸਥਾ ਦੀਆਂ 4 ਕਸ਼ਮੀਰੀ ਵਿਦਿਆਰਥਣਾਂ ਵੱਲੋਂ ਜਸ਼ਨ ਮਨਾਏ ਜਾਣ 'ਤੇ ਸੰਸਥਾ ਨੇ ਇਨ੍ਹਾਂ ਚਾਰ ਪੈਰਾਮੈਡੀਕਲ ਵਿਦਿਆਰਥਣਾਂ...
ਔਰਤ ਦਾ ਕਤਲ, ਪਤੀ ਦੀ ਕੀਤੀ ਜਾ ਰਹੀ ਹੈ ਤਲਾਸ਼
. . .  1 day ago
ਜਲੰਧਰ, 17 ਫਰਵਰੀ - ਜਲੰਧਰ ਦੀ ਬਸਤੀ ਪੀਰ ਦਾਦ 'ਚ ਇਕ ਪਤੀ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਕਤਲ ਕਰਕੇ ਘਰ ਨੂੰ ਕੁੰਡੀ ਲਗਾ ਕੇ ਭੱਜ ਗਿਆ। ਘਟਨਾ ਦਾ ਖੁਲਾਸਾ ਉਸ ਵਕਤ ਹੋਇਆ। ਜਦੋਂ ਘਰ ਤੋਂ ਬਦਬੂ ਆਈ। ਫਿਲਹਾਲ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ...
ਚੀਫ਼ ਖ਼ਾਲਸਾ ਦੀਵਾਨ ਦੇ ਸ. ਨਿਰਮਲ ਸਿੰਘ ਬਣੇ ਨਵੇਂ ਪ੍ਰਧਾਨ
. . .  1 day ago
ਅੰਮ੍ਰਿਤਸਰ, 17 ਫਰਵਰੀ (ਜੱਸ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ ਵਿਚ ਅਣਖੀ ਮਜੀਠਾ ਗਰੁੱਪ ਦੇ ਸ. ਨਿਰਮਲ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾਇਆ...
ਭਾਰਤ 'ਚ ਦੇਖਣ ਨੂੰ ਨਹੀਂ ਮਿਲੇਗਾ 'ਪਾਕਿਸਤਾਨ ਸੁਪਰ ਲੀਗ' ਦਾ ਪ੍ਰਸਾਰਨ, ਡੀ ਸਪੋਰਟ ਨੇ ਲਗਾਈ ਰੋਕ
. . .  1 day ago
ਨਵੀਂ ਦਿੱਲੀ, 17 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਇਸ ਦਾ ਮੂੰਹ ਤੋੜ ਜਵਾਬ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਦਾ ਅਸਰ ਹੁਣ ਸਪੋਰਟਸ 'ਤੇ ਦੇਖਣ ਨੂੰ ਮਿਲ ਰਿਹਾ ....
ਖੰਨਾ 'ਚ ਸਵਾਈਨ ਫਲੂ ਕਾਰਨ ਔਰਤ ਦੀ ਹੋਈ ਮੌਤ
. . .  1 day ago
ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)- ਸਵਾਈਨ ਫਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਹੀ ਮਾਮਲਾ ਖੰਨਾ 'ਚ ਸਾਹਮਣੇ ਆਇਆ ਹੈ ਜਿੱਥੇ ਇਸ ਬਿਮਾਰੀ ਕਾਰਨ ਬੀਤੀ ਰਾਤ 56 ਸਾਲ ਦੀ ਸੁਰਿੰਦਰ ਕੌਰ ....
ਇਟਲੀ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇੱਕ ਜ਼ਖਮੀ
. . .  1 day ago
ਮਿਲਾਨ(ਇਟਲੀ)17 ਫਰਵਰੀ ( ਇੰਦਰਜੀਤ ਸਿੰਘ ਲੁਗਾਣਾ) - ਇਟਲੀ 'ਚ ਬੀਤੇ ਦਿਨੀਂ ਇਕ ਪੰਜਾਬੀ ਦੇ ਹੋਏ ਕਤਲ ਦਾ ਮਾਮਲਾ ਅਜੇ ਠੰਢਾ ਨਹੀ ਸੀ ਪਿਆ ਕਿ ਕਲ ਇਕ ਹੋਰ ਆਪਸੀ ਝਗੜੇ 'ਚ ਇਕ ਪੰਜਾਬੀ ਵੱਲੋਂ ਆਪਣੇ ਹੀ ਇਕ ਪੰਜਾਬੀ ਭਰਾ ਨੂੰ ਬੇਦਰਦੀ ਨਾਲ ....
'ਆਪ' ਵਿਧਾਇਕਾ ਬਲਜਿੰਦਰ ਕੌਰ ਦੇ ਵਿਆਹ ਸਮਾਗਮ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ
. . .  1 day ago
ਬਠਿੰਡਾ, 17 ਫਰਵਰੀ (ਕਮਲਜੀਤ ਸਿੰਘ) - ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਬਲਜਿੰਦਰ ਕੌਰ ਦਾ ਅੱਜ ਮਾਝਾ ਜ਼ੋਨ ਦੇ ਪ੍ਰਧਾਨਸੁਖਰਾਜ ਸਿੰਘ ਬਲ ਨਾਲ ਵਿਆਹ ਹੋ ਗਿਆ ਹੈ। ਉਨ੍ਹਾਂ ਦਾ ਵਿਆਹ ਸਮਾਗਮ ਬਹੁਤ ਹੀ ਸਾਦੇ ਢੰਗ ਨਾਲ ਸੰਪੂਰਨ ਹੋਇਆ। ਇਸ ਮੌਕੇ ਵੱਖ-ਵੱਖ .....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਇਕ ਹੱਡ ਬੀਤੀ ਅਮੀਰ ਗ਼ਰੀਬ

ਸਵੇਰ ਦੀ ਘਟਨਾ ਕਰਕੇ ਮੈਨੂੰ ਖਿਝ ਅਤੇ ਗੁੱਸਾ ਚੜਿ੍ਹਆ ਹੋਇਆ ਸੀ | ਮੋਚੀ ਤੋਂ ਬੂਟ ਪਾਲਿਸ਼ ਕਰਵਾ ਕੇ ਜਦੋਂ ਮੈਂ ਪੈਸੇ ਪੁੱਛੇ ਤਾਂ ਉਸ ਦਾ ਉੱਤਰ ਸੁਣ ਕੇ ਮੈਂ ਦੰਗ ਰਹਿ ਗਿਆ | ਉਸ ਦੇ ਚਿਹਰੇ 'ਤੇ ਨਿਮਰਤਾ ਅਤੇ ਸਵੈਮਾਣ ਸੀ | ਉਸ ਦਾ ਵਰਤਾਓ ਦੇਖ ਕੇ ਮੇਰਾ ਮਨ ਸ਼ਾਂਤ ਹੋ ਗਿਆ |
ਕੱਲ ਸੁਬ੍ਹਾ ਮੇਰੇ ਮਾਮਾ ਜੀ ਆਏ ਤਾਂ ਸਾਨੂੰ ਸਾਰੇ ਪਰਿਵਾਰ ਨੂੰ ਬੜਾ ਚਾਅ ਚੜ੍ਹ ਗਿਆ | ਚਾਹ ਪਾਣੀ ਪੀਣ ਵੇਲੇ ਮਾਮਾ ਜੀ ਮੇਰੇ ਬਚਪਨ, ਖੇਡਾਂ, ਫ਼ਸਲਾਂ ਦੀਆਂ ਕੁਝ ਗੱਲਾਂ ਸੁਣਾ ਰਹੇ ਸਨ | ਮੇਰਾ ਬੇਟਾ ਜੋ ਅਜੇ ਪੰਜਵੀਂ ਕਲਾਸ ਵਿਚ ਪੜ੍ਹਦਾ ਸੀ, ਬੜਾ ਰਲੌਟਾ ਸੀ, ਪੁੱਛਣ ਲੱਗਾ ਕਿ ਭਾਪਾ ਜੀ ਇਹ ਕੌਣ ਹਨ? ਤਾਂ ਮੈਂ ਕਿਹਾ ਕਿ ਇਹ ਮੇਰੇ ਮਾਮਾ ਜੀ ਹਨ, ਜਿਵੇਂ ਤੇਰੇ ਗੁਰਪ੍ਰੀਤ ਮਾਮਾ ਜੀ ਹਨ | ਤਾਂ ਕਹਿਣ ਲੱਗਾ, 'ਜਦ ਮੇਰੇ ਗੁਰਪ੍ਰੀਤ ਮਾਮਾ ਜੀ ਆਉਂਦੇ ਹਨ ਤਾਂ ਘਰੇ ਖੂਬ ਮਿੱਠੇ ਪਕਵਾਨ ਬਣਦੇ ਹਨ, ਕੀ ਅੱਜ ਵੀ ਬਣਨਗੇ?' ਮੈਂ ਕਿਹਾ, 'ਹਾਂ ਪੁੱਤਰ ਅੱਜ ਵੀ ਬਣਨਗੇ |' ਮੇਰੀ ਘਰ ਵਾਲੀ ਕਹਿੰਦੀ, 'ਇਸ ਦੀ ਸਾਰਾ ਦਿਨ ਖਾਣ-ਪੀਣ ਲਈ ਚੰੁਝ ਮਚਦੀ ਰਹਿੰਦੀ ਹੈ, ਜੇ ਪੜ੍ਹਾਈ ਦੀ ਗੱਲ ਕਰੀਏ ਤਾਂ ਪਿਛਾਂਹ ਨੂੰ ਜਾਂਦੈ |'
ਸ਼ਹਿਰ ਦੀ ਤੇਜ਼ਤਰਾਰ ਅਤੇ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਅਜਿਹੇ ਖ਼ੁਸ਼ੀ ਭਰੇ ਮੌਕੇ ਕਦੇ-ਕਦੇ ਹੀ ਆਉਂਦੇ ਹਨ, ਜਦੋਂ ਰਿਸ਼ਤੇਦਾਰ ਇਕੱਠੇ ਬੈਠ ਕੇ ਅਗਲੀਆਂ-ਪਿਛਲੀਆਂ ਖੁਸ਼ੀ ਭਰੀਆਂ ਗੱਲਾਂ ਕਰਦੇ ਹਨ | ਸਭ ਨੇ ਇਕੱਠੇ ਬੈਠ ਕੇ ਦੁਪਹਿਰ ਦੀ ਰੋਟੀ ਖਾਧੀ | ਮਾਮਾ ਜੀ ਕਹਿੰਦੇ ਕਿ ਸ਼ਹਿਰ ਵਿਚ ਵੱਖ-ਵੱਖ ਪਦਾਰਥਾਂ ਤੋਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ, ਜਿਨ੍ਹਾਂ ਵਿਚ ਸਵਾਦ ਤਾਂ ਭਰਪੂਰ ਹੁੰਦਾ ਹੈ, ਪਰ ਪੋਸ਼ਟਿਕ ਘੱਟ ਹੁੰਦੇ ਹਨ, ਪਰ ਪਿੰਡਾਂ ਵਿਚ ਬੇਸ਼ੱਕ ਸਰਲ ਅਤੇ ਸਾਦਾ ਭੋਜਨ ਬਣਦਾ ਹੈ, ਪਰ ਪੋਸ਼ਟਿਕ ਅਤੇ ਸਿਹਤ ਲਈ ਨਰੋਆ ਹੁੰਦਾ ਹੈ | ਕੁਝ ਸਮਾਂ ਮੈਂ ਮਾਮਾ ਜੀ ਨੂੰ ਸ਼ਹਿਰ ਘੁਮਾ ਲਿਆਇਆ | ਫ਼ਿਲਮ ਵੇਖਣਾ ਮਾਮਾ ਜੀ ਨੂੰ ਪਸੰਦ ਨਹੀਂ ਸੀ | ਸ਼ਾਮ ਨੂੰ ਮਾਮਾ ਜੀ ਵਾਪਸ ਪਿੰਡ ਜਾਣ ਲਈ ਜ਼ੋਰ ਪਾਉਣ ਲੱਗੇ, ਸਵੇਰੇ ਦਸ ਵਜੇ ਪਾਣੀ ਦੀ ਵਾਰੀ ਸੀ | ਪਰ ਅਸੀਂ ਸਭ ਨੇ ਕਿਹਾ ਕਿ ਕੁਝ ਵੀ ਹੋ ਜਾਵੇ ਅਸਾਂ ਜਾਣ ਨਹੀਂ ਦੇਣਾ | ਮਾਮਾ ਜੀ ਇਸ ਸ਼ਰਤ 'ਤੇ ਮੰਨ ਗਏ ਕਿ ਮੈਨੂੰ ਸੁਬ੍ਹਾ ਪਹਿਲੀ ਬੱਸ ਚੜ੍ਹਾ ਦੇਣਾ |
ਸ਼ਾਮ ਨੂੰ ਰੋਟੀ ਖਾਂਦਿਆਂ ਮੈਨੂੰ ਮਜ਼ਾਕ ਕਰਨ ਲੱਗੇ ਕਿ ਤੈਨੂੰ ਯਾਦ ਹੈ ਜਦੋਂ ਤੂੰ ਮੰਡੀ ਸਾਈਕਲ 'ਤੇ ਸੱਤਵੀਂ ਵਿਚ ਪੜ੍ਹਨ ਜਾਂਦਾ ਸੀ ਤਾਂ ਇਕ ਦਿਨ ਬਸਤਾ ਹੀ ਰਾਹ ਵਿਚ ਸੁੱਟ ਆਇਆ ਸੀ | ਮੈਂ ਕਿਹਾ, 'ਹਾਂ ਮੈਨੂੰ ਯਾਦ ਹੈ, ਮੇਰੇ ਪਿੱਛੇ ਆਉਂਦੇ ਸੇਠਾਂ ਦੇ ਮੰੁਡੇ ਨੇ ਚੁੱਕ ਲਿਆ ਸੀ ਅਤੇ ਆਪਣੇ ਘਰੇ ਫੜਾ ਗਿਆ ਸੀ |' ਅਤੇ 'ਇਕ ਵਾਰੀ ਸੱਤਵੀਂ ਦੇ ਕੱਚੇ ਇਮਤਿਹਾਨਾਂ ਵਿਚ ਨਕਲ ਮਾਰਦਾ ਫੜਿਆ ਗਿਆ ਸੀ, ਤਾਂ ਮਾਸਟਰ ਨੇ ਤੈਨੂੰ ਮੁਰਗਾ ਬਣਾਇਆ ਸੀ |' ਸਾਰੇ ਹੱਸਣ ਲੱਗੇ | ਮੇਰਾ ਕਾਕਾ ਕਹਿੰਦਾ, 'ਮਾਮਾ ਜੀ ਇਨ੍ਹਾਂ ਦੀਆਂ ਅਜਿਹੀਆਂ ਹੋਰ ਵੀ ਗੱਲਾਂ ਸੁਣਾਓ ਤਾਂ ਅਸੀਂ ਫਿਰ ਸਾਰੇ ਹੱਸਣ ਲੱਗੇ |
ਸਵੇਰੇ ਸੁਵੱਖਤੇ ਹੀ ਮਾਮਾ ਜੀ ਨੂੰ ਬਰੇਕਫਾਸਟ ਕਰਵਾ ਕੇ ਪਹਿਲੀ ਬੱਸ ਚੜ੍ਹਾ ਦਿੱਤਾ | ਰਸਤੇ ਵਿਚ ਆਉਂਦੇ ਪੈਟਰੋਲ ਪੰਪ ਤੋਂ ਮੈਂ ਸਕੂਟਰ ਵਿਚ ਡੇਢ ਸੌ ਦਾ ਤੇਲ ਪਵਾ ਲਿਆ | ਪਰ ਇਹ ਕੀ? ਕਾਹਲੀ ਵਿਚ ਪਰਸ ਤਾਂ ਮੈਂ ਘਰੋਂ ਲੈ ਕੇ ਹੀ ਨਹੀਂ ਆਇਆ ਸੀ | ਮੈਂ ਕਰਿੰਦੇ ਨੂੰ ਕਿਹਾ ਕਿ ਮੇਰਾ ਪਰਸ ਘਰ ਰਹਿ ਗਿਆ ਹੈ, ਪੈਸੇ ਮੈਂ ਦਫ਼ਤਰ ਆਉਂਦਾ ਦੇ ਜਾਵਾਂਗਾ | ਉਹ ਰੁੱਖੇ ਲਹਿਜ਼ੇ ਵਿਚ ਬੋਲਆ, 'ਨਾ ਜੀ ਨਾ, ਐਸੇ ਕੈਸੇ ਚਲੇਗਾ, ਹਮ ਨੇ ਭੀ ਮਾਲਕ ਕੋ ਹਿਸਾਬ ਦੇਨਾ ਹੈ?' ਮੈਂ ਦਫ਼ਤਰੀ ਅਹੁਦੇ ਅਨੁਸਾਰ ਆਪਣੀ ਬੇਇਜ਼ਤੀ ਮਹਿਸੂਸ ਕੀਤੀ |
ਮੈਂ ਨਹਿਰੀ ਵਿਭਾਗ ਵਿਚ ਕੰਮ ਕਰਦਾ ਸੀ ਅਤੇ ਸਾਡੇ ਵਿਭਾਗ ਦੀ ਮਸ਼ੀਨਰੀ ਲਈ ਅਸੀਂ ਤੇਲ ਵੀ ਇਸੇ ਪੈਟਰੋਲ ਪੰਪ ਤੋਂ ਲੈਂਦੇ ਸਾਂ ਅਤੇ ਇਸ ਦੀ ਪੇਮੈਂਟ ਵੀ ਮੈਂ ਹੀ ਕਰਦਾ ਸੀ | ਮੈਂ ਇਸ ਦੀ ਪੇਮੈਂਟ ਕਦੇ ਵੀ ਲੇਟ ਨਹੀਂ ਸੀ ਕੀਤੀ | ਮਹੀਨੇ ਦੀ ਦੋ ਜਾਂ ਤਿੰਨ ਤਾਰੀਖ ਨੂੰ ਪੈਟਰੋਲ ਪੰਪ ਮਾਲਕ ਆ ਕੇ ਪੇਮੈਂਟ ਲੈ ਜਾਂਦਾ ਸੀ | ਪੇਮੈਂਟ ਲੈਣ ਆਏ ਪੈਟਰੋਲ ਪੰਪ ਮਾਲਕ ਨੂੰ ਮੈਂ ਸਤਿਕਾਰ ਦਿੰਦਾ, ਕੁਰਸੀ 'ਤੇ ਬਿਠਾ ਕੇ ਪਾਣੀ ਆਦਿ ਪਿਲਾਉਂਦਾ ਅਤੇ ਕਦੇ-ਕਦੇ ਚਾਹ ਵੀ ਪਿਲਾਉਂਦਾ | ਮੈਂ ਉਸ ਨੂੰ ਇਕ ਤਰ੍ਹਾਂ ਆਪਣਾ ਮਿੱਤਰ ਸਮਝਦਾ ਸੀ, ਕਿਉਂਕਿ ਇਹ ਮੇਰਾ ਫ਼ਰਜ਼ ਵੀ ਸੀ |
ਮੈਂ ਮੁਸਕਰਾ ਕੇ ਪੈਟਰੋਲ ਪੰਪ ਮਾਲਕ ਨੂੰ ਕਮਰੇ ਵਿਚ ਇਸ ਵਿਸ਼ਵਾਸ 'ਤੇ ਮਿਲਣ ਚਲਾ ਗਿਆ ਕਿ ਉਹ ਮੇਰਾ ਇਹ ਛੋਟਾ ਜਿਹਾ ਮਸਲਾ ਹੱਸਦਿਆਂ ਝੱਟ ਹੀ ਹੱਲ ਕਰ ਦੇਵੇਗਾ ਅਤੇ ਕਰਿੰਦੇ ਨੂੰ ਡਾਂਟੇਗਾ ਵੀ | ਮੈਂ ਅੰਦਰ ਜਾ ਕੇ ਅਖ਼ਬਾਰ ਪੜ੍ਹ ਰਹੇ ਪੰਪ ਮਾਲਕ ਨੂੰ ਮੁਸਕਰਾ ਕੇ ਸਤਿ ਸ੍ਰੀ ਅਕਾਲ ਬੁਲਾਈ | ਉਸ ਨੇ ਹਲਕਾ ਜਿਹਾ ਸਿਰ ਨਿਵਾ ਕੇ ਮੰਨੀ ਅਤੇ ਪੋਲਾ ਜਿਹਾ ਹੱਥ ਮਿਲਾਇਆ | ਜਿਵੇਂ ਉਸ ਨੇ ਮੈਨੂੰ ਕਦੇ ਕਿਤੇ ਦੇਖਿਆ ਹੋਵੇ ਅਤੇ ਕਿਹਾ, 'ਦੱਸੋ?' ਮੈਂ ਆਸ ਦੇ ਉਲਟ ਛਿੱਥਾ ਜਿਹਾ ਪੈ ਗਿਆ ਅਤੇ ਸਾਰੀ ਗੱਲ ਦੱਸੀ | ਉਸ ਨੇ ਕਿਹਾ ਕਿ, ਇਹ ਤਾਂ ਤੁਹਾਡਾ ਅਤੇ ਕਰਿੰਦੇ ਦਾ ਮਸਲਾ ਹੈ, ਤੁਸੀਂ ਉਸੇ ਨਾਲ ਹੀ ਨਬੇੜੋ?' ਮੈਂ ਉਸ ਦੇ ਵਰਤਾਓ 'ਤੇ ਹੈਰਾਨ ਰਹਿ ਗਿਆ ਅਤੇ ਕੁਝ ਕਰੜੇ ਸ਼ਬਦਾਂ ਵਿਚ ਕਿਹਾ, 'ਯਾਰ ਇਹ ਕਿੱਡਾ ਕੁ ਮਸਲਾ ਹੈ, ਮੈਂ ਹੁਣ ਦਫ਼ਤਰ ਆਉਂਦਾ 150 ਰੁਪਏ ਦੇ ਜਾਵਾਂਗਾ |' ਪਰ ਉਸ ਅਖ਼ਬਾਰ ਪੜ੍ਹਦੇ-ਪੜ੍ਹਦੇ ਨੇ ਹੀ ਕਿਹਾ, 'ਨਹੀਂ ਜੀ ਮੈਂ ਇਸ ਬਾਰੇ ਕੁਝ ਨਹੀਂ ਕਰ ਸਕਦਾ |' ਮੈਨੂੰ ਉਸ ਦੇ ਵਰਤਾਓ 'ਤੇ ਕਾਫੀ ਗੁੱਸਾ ਆਇਆ ਅਤੇ ਭਰਿਆ ਪੀਤਾ ਕਮਰੇ ਤੋਂ ਬਾਹਰ ਆ ਕੇ ਕਿਸੇ ਜਾਣੂ ਨੂੰ ਵੇਖਣ ਲੱਗਾ, ਜਿਸ ਤੋਂ ਪੈਸੇ ਫੜ ਕੇ ਕਰਿੰਦੇ ਨੂੰ ਦਿੱਤੇ ਜਾ ਸਕਣ |
ਕਰਿੰਦਾ ਸਭ ਕੁਝ ਵੇਖ ਰਿਹਾ ਅਤੇ ਮੇਰਾ ਚਿਹਰਾ ਵੇਖ ਕੇ ਸਮਝ ਗਿਆ ਕਿ ਮੇਰੀ ਗੱਲ ਬਣੀ ਨਹੀਂ | ਸ਼ਾਇਦ ਉਸ ਨੂੰ ਮੇਰੇ 'ਤੇ ਕੁਝ ਤਰਸ ਆ ਗਿਆ ਅਤੇ ਕਹਿਣ ਲੱਗਾ, ਕਿ 'ਸਰਦਾਰ ਜੀ ਐਸੇ ਕਰੋ ਕਿ ਹਮਾਰਾ ਏਕ ਆਦਮੀ ਅਪਨੇ ਸਾਥ ਲੈ ਜਾਓ ਔਰ ਪੈਸੇ ਦੇਕਰ ਇਸੇ ਪੈਟਰੋਲ ਪੰਪ ਪਰ ਛੋੜ ਜਾਣਾ |' ਮੈਂ ਇਸੇ ਨੂੰ ਗਨੀਮਤ ਸਮਝਿਆ ਅਤੇ ਉਸ ਦਾ ਸਾਥੀ ਸਕੂਟਰ 'ਤੇ ਚੜ੍ਹਾ ਕੇ ਘਰੋਂ 150 ਰੁਪਏ ਦੇ ਕੇ ਉਸ ਨੂੰ ਪੈਟਰੋਲ ਪੰਪ 'ਤੇ ਫਿਰ ਛੱਡ ਗਿਆ | ਜਾਂਦਾ ਹੋਇਆ ਮੈਂ ਸੋਚ ਰਿਹਾ ਸੀ ਕਿ ਇਹ ਲੋਕ ਕਿੰਨੇ ਰੁੱਖੇ ਅਤੇ ਖੁਦਗਰਜ਼ ਹਨ, ਸਿਰਫ਼ ਪੈਸੇ ਤੱਕ ਹੀ ਆਪਣਾ ਮਤਲਬ ਰੱਖਦੇ ਹਨ | ਮੈਂ ਗੁੱਸੇ ਵਿਚ ਇਹ ਵੀ ਸੋਚ ਗਿਆ ਕਿ ਪੇਮੈਂਟ ਲੈਣ ਆਏ ਪੈਟਰੋਲ ਪੰਪ ਮਾਲਕ ਦੇ ਇਕ-ਦੋ ਚੱਕਰ ਜ਼ਰੂਰ ਲਵਾਇਆ ਕਰਾਂਗਾ ਅਤੇ ਜੇ ਹੋ ਸਕਿਆ ਤਾਂ ਮਹਿਕਮੇ ਦੀ ਮਸ਼ੀਨਰੀ ਲਈ ਤੇਲ ਹੀ ਕਿਸੇ ਹੋਰ ਪੰਪ ਤੋਂ ਲਿਆ ਕਰਾਂਗੇ |
ਨਾਸ਼ਤਾ ਕਰਕੇ ਮੈਂ ਦਫ਼ਤਰ ਆ ਰਿਹਾ ਸੀ | ਸਵੇਰੇ ਜਲਦੀ ਉੱਠਣ ਕਾਰਨ, ਜਲਦੀ ਤਿਆਰ ਹੋ ਗਿਆ ਸਾਂ ਅਤੇ ਦਫ਼ਤਰ ਲੱਗਣ ਵਿਚ ਅਜੇ ਅੱਧਾ ਘੰਟਾ ਬਾਕੀ ਸੀ | ਬੇਸ਼ੱਕ ਸਵੇਰ ਵਾਲਾ ਮਸਲਾ ਹੱਲ ਹੋ ਗਿਆ ਸੀ ਪਰ ਮੇਰੇ ਮਨ ਅੰਦਰ ਗੁੱਸਾ ਅਤੇ ਖਿਝ ਮੱਕੜੀ ਦੇ ਜਾਲੇ ਵਾਂਗ ਲਟਕ ਰਹੇ ਸਨ | ਸਮਾਂ ਹੋਣ ਕਾਰਨ ਮੈਂ ਮੋਚੀ ਤੋਂ ਬੂਟ ਪਾਲਿਸ਼ ਕਰਵਾਉਣ ਲੱਗਾ | ਬੂਟ ਪਾਲਿਸ਼ ਕਰਵਾ ਕੇ ਜਦ ਮੈਂ ਪੈਸੇ ਪੁੱਛੇ ਤਾਂ ਕਹਿੰਦਾ, 'ਜੀ ਵੀਹ ਰੁਪਏ', ਮੈਂ ਕਿਹਾ, 'ਵੀਹ ਰੁਪਏ ਕਿਸ ਤਰ੍ਹਾਂ?' ਤਾਂ ਉਸ ਨੇ ਬੜੀ ਨਿਮਰਤਾ ਅਤੇ ਸਵੈਮਾਣ ਨਾਲ ਜਵਾਬ ਦਿੱਤਾ, 'ਹਫ਼ਤਾ ਕੁ ਪਹਿਲਾਂ ਤੁਸੀਂ ਜਦੋਂ ਬੂਟ ਪਾਲਿਸ਼ ਕਰਵਾਏ ਤਾਂ ਇਥੇ ਤੁਹਾਡਾ ਦੋਸਤ ਆ ਗਿਆ, ਜੋ ਕਾਫ਼ੀ ਦੇਰ ਬਾਅਦ ਮਿਲਿਆ ਲਗਦਾ ਸੀ, ਕਿਉਂਕਿ ਤੁਸੀਂ ਉਸ ਨੂੰ ਬੜੇ ਖੁਸ਼ੀ ਅਤੇ ਚਾਅ ਨਾਲ ਗੱਲਵਕੜੀ ਪਾ ਕੇ ਮਿਲੇ ਸੀ | ਤੁਸੀਂ ਪਾਲਿਸ਼ ਕੀਤੇ ਬੂਟ ਪਾ ਕੇ ਪੈਸੇ ਦਿੱਤੇ ਬਿਨਾਂ ਹੀ ਦੋਸਤ ਨਾਲ ਖੁਸ਼ੀ ਵਿਚ ਗੱਲਾਂ ਕਰਦੇ ਤੁਰ ਗਏ | ਮੈਂ ਤੁਹਾਡੇ ਦੋਸਤ ਸਾਹਮਣੇ ਆਵਾਜ਼ ਮਾਰ ਕੇ ਤੁਹਾਥੋਂ ਪੈਸੇ ਮੰਗਣੇ ਠੀਕ ਨਹੀਂ ਸਮਝੇ | ਸੋ ਦਸ ਰੁਪਏ ਪਹਿਲਾਂ ਵਾਲੇ ਅਤੇ ਦਸ ਰੁਪਏ ਹੁਣ ਦੇ, ਕੁੱਲ ਵੀਹ ਰੁਪਏ ਹੋ ਗਏ | ਜੇਕਰ ਨਹੀਂ ਯਾਦ ਤਾਂ ਬੇਸ਼ੱਕ ਪਿਛਲੇ ਪੈਸੇ ਨਾ ਦਿਓ |' ਮੇਰੇ ਸਭ ਕੁਝ ਯਾਦ ਆ ਗਿਆ, ਤਾਂ ਮੈਂ ਕਿਹਾ, 'ਨਹੀਂ ਨਹੀਂ ਮੇਰੇ ਬਿਲਕੁਲ ਯਾਦ ਹੈ, ਮੈਂ ਭੁੱਲ ਗਿਆ ਸੀ, ਆਹ ਲੈ ਵੀਹ ਰੁਪਏ |' ਅਤੇ ਮੈਂ ਖ਼ੁਸ਼ੀ-ਖੁਸ਼ੀ ਵੀਹ ਰੁਪਏ ਉਸ ਨੂੰ ਦੇ ਦਿੱਤੇ ਅਤੇ ਉਸ ਦਾ ਧੰਨਵਾਦ ਵੀ ਕੀਤਾ |
ਮੈਂ ਵੇਖਿਆ ਕਿ ਗ਼ਰੀਬ ਹੋ ਕੇ ਉਹ ਸਮਾਜ ਦੇ ਕਾਰ-ਵਿਹਾਰ ਅਤੇ ਚੰਗੇ ਵਰਤਾਓ ਵਿਚ ਕਿੰਨਾ ਨਿਪੰੁਨ ਸੀ | ਉਸ ਦੇ ਚਿਹਰੇ 'ਤੇ ਸਬਰ, ਸੰਤੋਖ ਅਤੇ ਸਵੈਮਾਣ ਤੇ ਖੁਸ਼ੀ ਸੀ | ਮੈਂ ਉਸ ਦੇ ਪਿੱਛੇ ਲੱਗੀ ਇਕ ਮਹਾਂਪੁਰਸ਼ ਦੀ ਫੋਟੋ ਨੂੰ ਵੇਖ ਕੇ ਸੋਚਿਆ ਕਿ ਉਹ ਉਨ੍ਹਾਂ ਦਾ ਅਸਲੀ ਭਗਤ ਸੀ |
ਮੇਰੇ ਅੰਦਰ ਪੈਟਰੋਲ ਪੰਪ ਮਾਲਕ ਪ੍ਰਤੀ ਭਰਿਆ ਗੁੱਸਾ ਖੰਭ ਲਾ ਕੇ ਉੱਡ ਗਿਆ ਅਤੇ ਮਨ ਸ਼ਾਂਤ ਹੋ ਗਿਆ | ਹੁਣ ਮੈਂ ਸਹਿਜ ਨਾਲ ਖ਼ੁਸ਼ੀ-ਖ਼ੁਸ਼ੀ ਦਫ਼ਤਰ ਜਾ ਰਿਹਾ ਸੀ |

-ਸਾਹਿਬਜ਼ਾਦਾ ਜੁਝਾਰ ਸਿੰਘ ਨਗਰ, ਗਲੀ ਨੰਬਰ 10, ਬਠਿੰਡਾ | ਮੋਬਾਈਲ : 98151-60994.


ਖ਼ਬਰ ਸ਼ੇਅਰ ਕਰੋ

ਦੋ ਗ਼ਜ਼ਲਾਂ

ਨਿੱਕਾ ਜੇਹਾ ਆਸਮਾਨ
• ਪ੍ਰੋ: ਕੁਲਵੰਤ ਸਿੰਘ ਔਜਲਾ •

ਨਿੱਕਾ ਜੇਹਾ ਆਸਮਾਨ ਉੱਡਣ ਲਈ ਲੋੜੀਦਾ,
ਕਾਹਦਾ ਝਗੜਾ ਬਹੁਤੀ ਤੇ ਜਾਂ ਥੋੜੀਦਾ |
ਕਿੱਡਾ ਵੀ ਕੋਈ ਬੋਝ ਅਚਾਨਕ ਆ ਧਮਕੇ,
ਟੈਕਾਂ ਦੇ ਨਾਲ ਰੱਬ ਦਾ ਘਰ ਨਹੀਂ ਤੋੜੀਦਾ |
ਸ਼ਬਦਾਂ ਦੀਆਂ ਕਮਾਈਆਂ ਯੁੱਗ ਯੁੱਗ ਜੀਂਵਦੀਆਂ,
ਸ਼ਬਦਾਂ ਨਾਲ ਹਮੇਸ਼ਾ ਟੁੱਟਿਆ ਜੋੜੀਦਾ |
ਜੋਸ਼ ਜਨੂੰਨ 'ਚ ਵਹਿ ਕੇ, ਭੁੱਲ ਕੇ ਸਭ ਕਾਇਦੇ,
ਵਸਦਾ ਰਸਦਾ ਨਹੀਂ ਪਰਿਵਾਰ ਵਿਛੋੜੀਦਾ |
ਆਪਣੇ ਢਿੱਡ ਨੂੰ ਭਰਨ ਵਾਸਤੇ ਕਮਅਕਲਾ,
ਲਹੂ ਮਾਸੂਮਾਂ ਦਾ ਨਹੀਂ ਕਦੇ ਨਿਚੋੜੀਦਾ |
ਜਦੋਂ ਸਭ ਹਥਿਆਰ ਬੇਮਾਅਨਾ ਹੋ ਜਾਵਣ,
ਉਦੋਂ ਵਕਤ ਨੂੰ ਸ਼ਬਦਾਂ ਨਾਲ ਝੰਜੋੜੀਦਾ |
ਬਾਹੂਬਲੀ, ਬਹੁ ਆਏ ਓੜਕ ਕਿਰ ਗਏ ਸਭ
ਬਹੁਤਾ ਨਹੀਂ ਹੰਕਾਰ ਕਰੀਦਾ ਮੋਹੜੀਦਾ |
ਬੇਇਤਬਾਰੇ ਯੁੱਗ ਦੇ ਬੰਦੇ ਕੀ ਜਾਣਨ,
ਕਿੰਨਾ ਮੁੱਲ ਤੇ ਮਾਣ ਸੀ ਗੁੜ ਦੀ ਰੋੜੀਦਾ |
ਦੇਖਿਓ ਨਵੀਂ ਸਵੇਰ ਲਾਜ਼ਮੀ ਫੁੱਟੇਗੀ,
ਵਹਿਣ ਸੁਰਾਂ ਦਾ ਅੰਬਰ ਵੱਲ ਨੂੰ ਮੋੜੀਦਾ |
ਊੜਾ ਐੜਾ ਈੜੀ ਸੱਸਾ ਸਾਂਭ ਲਈਏ,
ਪਿਓ-ਦਾਦੇ ਦਾ ਦਿੱਤਾ ਇੰਜ ਨਹੀਂ ਰੋਹੜੀਦਾ |

-97, ਮਾਡਲ ਟਾਊਨ, ਕਪੂਰਥਲਾ | ਮੋਬਾਈਲ : 84377-88856.

 

• ਸੰਤੋਸ਼ ਸੰਧੀਰ •
ਸੁਪਨੇ ਕਰ ਜੋ ਸੱਚ ਵਿਖਾਉਂਦੇ, ਵਿਰਲੇ ਟਾਵੇਂ ਹੁੰਦੇ ਨੇ |
ਝੱਖੜਾਂ ਵਿਚ ਜੋ ਦੀਪ ਜਗਾਉਂਦੇ, ਵਿਰਲੇ ਟਾਵੇਂ ਹੁੰਦੇ ਨੇ |
ਲੱਤਾਂ ਖਿੱਚਣ ਵਾਲੇ ਇੱਥੇ, ਪੈਰ ਪੈਰ 'ਤੇ ਮਿਲ ਜਾਂਦੇ,
ਉਂਗਲੀ ਫੜ ਜੋ ਤੁਰਨ ਸਿਖਾਉਂਦੇ, ਵਿਰਲੇ ਟਾਵੇਂ ਹੁੰਦੇ ਨੇ |
ਚੀਚੀ ਨੂੰ ਲਾ ਖ਼ੂਨ ਵੀ ਏਥੇ, ਬਣਦੇ ਹਨ ਸ਼ਹੀਦ ਬੜੇ,
ਦੇਸ਼ ਤੋਂ ਜਿੰਦ ਜੋ ਘੋਲ ਘੁਮਾਉਂਦੇ, ਵਿਰਲੇ ਟਾਵੇਂ ਹੁੰਦੇ ਨੇ |
ਦੂਜਿਆਂ ਨੂੰ ਤੱਕ ਸੜਦੇ ਰਹਿਣਾ ਹੈ ਦਸਤੂਰ ਜ਼ਮਾਨੇ ਦਾ,
ਜੋ ਹੋਰਾਂ ਦੇ ਦਰਦ ਵੰਡਾਉਂਦੇ, ਵਿਰਲੇ ਟਾਵੇਂ ਹੁੰਦੇ ਨੇ |
ਗੱਲੀਂ ਬਾਤੀਂ ਦੇਸ਼ ਦੀ ਸੇਵਾ ਖ਼ਬਰਾਂ ਰਾਹੀਂ ਕਰਦੇ ਕਈ,
ਦੇਸ਼ ਦੀ ਮਿੱਟੀ ਲਈ ਜੋ ਜਿਉਂਦੇ, ਵਿਰਲੇ ਟਾਵੇਂ ਹੁੰਦੇ ਨੇ |
ਰਾਜ ਉਹ ਲੋਕਾਂ ਦੇ ਦਿਲ ਉੱਤੇ ਕਰਦੇ ਨੇ ਸੰਤੋਸ਼ ਸਦਾ,
ਸੱਚ ਦੀ ਜੋ ਮਿਸ਼ਾਲ ਜਗਾਉਂਦੇ, ਵਿਰਲੇ ਟਾਵੇਂ ਹੁੰਦੇ ਨੇ |

-ਸਾਇੰਸ ਮਿਸਟਿ੍ਸ, ਸਰਕਾਰੀ ਸੀਨੀ: ਸਕੈਂ: ਸਕੂਲ, ਤਿ੍ਪੜੀ, ਪਟਿਆਲਾ ਮੋਬਾਈਲ : 9915637567.

ਚਰਚਾ ਲਾਂਘੇ ਦੀ

ਰਾਹ, ਰਸਤਾ, ਅੰਗਰੇਜ਼ੀ 'ਚ ਕਾਰੀਡੋਰ... ਇਹਨੂੰ ਹੀ ਠੇਠ ਪੰਜਾਬੀ 'ਚ 'ਲਾਂਘਾ' ਉਚਰਦੇ ਹਨ |
ਬੇਰੀਆਂ ਵੀ ਲੰਘ ਆਈ
ਕਿੱਕਰਾਂ ਵੀ ਲੰਘ ਆਈ... |
ਰਾਜਾ ਹਰੀਸ਼ ਚੰਦਰ ਸੱਚ 'ਤੇ, ਆਪਣਾ ਰਾਜ-ਪਾਟ ਕੁਰਬਾਨ ਕਰ ਕੇ ਰਾਣੀ ਤਾਰਾ ਮਤੀ ਨਾਲ ਪੈਦਲ ਤੁਰਦਾ ਕਾਸ਼ੀ ਜਾ ਰਿਹਾ ਸੀ, ਤੁਰ-ਤੁਰ ਕੇ ਦੁੱਧਾਂ-ਮੱਖਣਾਂ 'ਚ ਪਲੀ ਮਹਿਲਾਂ ਦੀ ਰਾਣੀ ਤਾਰਾ ਮਤੀ ਦੇ ਪੈਰਾਂ 'ਚ ਛਾਲੇ ਪੈ ਗਏ ਸਨ... ਤਾਂ ਉਹ ਵੀ ਹਰੀਸ਼ ਚੰਦਰ ਨੂੰ ਆਹ ਭਰ ਕੇ ਉਲਾਂਭਾ ਦੇ ਰਹੀ ਸੀ...
ਤੁਰਦਿਆਂ ਤੁਰਦਿਆਂ ਪੈਰਾਂ 'ਚ ਪੈ ਗਏ ਛਾਲੇ,
ਅਜੇ ਨਾ ਆਈ ਤੇਰੀ ਕਾਸ਼ੀ,
ਪੈਰ ਤੇ ਲੱਤਾਂ, ਇਹ ਚਲ-ਚਲ ਕੇ ਲਾਂਘੇ ਬਣਾ ਲੈਂਦੇ ਹਨ |
ਤੁਸਾਂ ਆਮ ਵੇਖਿਆ ਹੋਣਾ ਹੈ, ਚੰਗਾ ਭਲਾ ਮੈਦਾਨ ਹੈ, ਪੂਰੀ ਤਰ੍ਹਾਂ ਹਰਾ-ਭਰਿਆ ਮੈਦਾਨ ਹੈ, ਐਨ ਮੈਦਾਨ ਦੇ ਵਿਚੋਂ ਘਾਹ ਮਿਧ-ਮਿਧ ਕੇ ਇਕ ਰਾਹ ਬਣਿਆ ਹੈ, ਇਹ ਲੋਕਾਂ ਨੇ, ਲੰਘ-ਲੰਘ ਕੇ, ਲਾਂਘਾ ਬਣਾ ਲਿਆ ਹੈ |
ਸਰਕਾਰੀ ਤੌਰ 'ਤੇ ਬੋਰਡ ਵੀ ਲੱਗੇ ਹੁੰਦੇ ਹਨ, ਸਾਫ਼ ਨੋਟਿਸ ਲੱਗਿਆ ਹੁੰਦਾ ਹੈ, ਇਹ ਆਮ ਰਸਤਾ ਨਹੀਂ ਹੈ | ਪਰ ਕਿਥੇ ਮੰਨਦੇ ਨੇ ਲੋਕੀਂ | ਉਹ ਚੱਲ-ਚੱਲ ਕੇ ਆਪੇ ਆਮ ਰਸਤਾ ਬਣਾ ਲੈਂਦੇ ਹਨ, ਇਹੀਓ ਲਾਂਘਾ ਏ ਹੋਰ ਕੀ |
'ਲਾਂਘਾ' ਐਨਾ ਪ੍ਰਚਲਿਤ ਸ਼ਬਦ ਨਹੀਂ ਸੀ, ਪਰ ਇਨ੍ਹੀਂ ਦਿਨੀਂ 'ਲਾਂਘਾ' ਕਿੰਨੇ ਜ਼ੋਰ-ਸ਼ੋਰ ਨਾਲ ਪ੍ਰਚਲਿਤ ਹੋ ਗਿਆ ਹੈ |
'ਲਾਂਘਾ' ਕਰਤਾਰਪੁਰ ਸਾਹਿਬ ਦਾ |
ਇਕ ਕਰਤਾਰਪੁਰ ਤਾਂ ਇਥੇ ਹੀ ਹੈ ਨਾ, ਆਪਣੇ ਹੀ ਦੇਸ਼, ਆਪਣੇ ਹੀ ਸੂਬੇ ਐਧਰਲੇ ਪੰਜਾਬ 'ਚ, ਜਲੰਧਰ ਦੇ ਨੇੜੇ ਹੀ ਹੈ, ਰਾਹ 'ਚ | ਇਹ ਪਵਿੱਤਰ ਸ਼ਹਿਰ ਵੀ ਸਮਰਪਿਤ ਹੈ ਗੁਰੂ ਸਾਹਿਬਾਨ ਦੀ ਪਵਿੱਤਰ ਯਾਦ ਨੂੰ , ਇਥੇ 'ਲਾਂਘੇ' ਵਾਲੀ ਕੋਈ ਪ੍ਰਾਬਲਮ ਨਹੀਂ ਹੈ, ਪਰ ਡੇਰਾ ਬਾਬਾ ਨਾਨਕ ਤੋਂ ਪਾਰ, ਰਾਵੀ ਨਦੀ ਕੰਢੇ, ਵੀ ਇਕ ਕਰਤਾਰਪੁਰ ਸਾਹਿਬ ਹੈ, ਜਿਥੇ ਦੱਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੀਵਨ ਕਾਲ ਦੇ ਅੰਤਿਮ 18 ਸਾਲ ਵਾਸ ਕੀਤਾ ਸੀ ਤੇ ਇਥੇ ਇਕ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ | ਪਰ ਇਥੇ 'ਲਾਂਘਾ' ਲੰਘ ਨਹੀਂ ਸਕਦੇ | ਦਰਸ਼ਨ ਕਰਨੇ ਨੇ ਗੁਰਦੁਆਰਾ ਸਾਹਿਬ ਦੇ, ਤਾਂ ਸਰਹੱਦ ਤੋਂ ਇਸ ਪਾਰੋਂ, ਫਿਕਸ ਕੀਤੀ ਹੋਈ ਦੂਰਬੀਨ ਦੁਆਰਾ, ਦੂਰੋਂ ਹੀ ਦਰਸ਼ਨ ਕਰ ਸਕਦੇ ਹੋ |
ਹਉਂ ਆਇਆ ਦੂਰੋਂ ਚੱਲ ਕੇ, ਪਰ ਲੰਘਣਾ ਬਿਲਕੁਲ ਅਲਾਊਡ ਨਹੀਂ ਹੈ |
ਦੋ ਸਰਕਾਰਾਂ... ਵਿਚ ਲੱਗੀਆਂ ਤਾਰਾਂ...ਇਸ ਪਾਰ ਬੰਦੂਕਾਂ, ਉਸ ਪਾਰ ਸੰਗੀਨਾਂ, ਉਸ ਪਾਰ ਸੱਜਣ, ਵਿਚ ਲਾਂਘਾ-ਲੰਘਣ ਨਹੀਂ ਦੇਣਾ, ਹੁਕਮ ਇਹੋ ਸਰਕਾਰਾਂ... ਓਸ ਸਰਕਾਰ ਦਾ ਹੱਠ, ਜਿਥੇ ਲੱਖੋ ਮਾਂ ਨੇ ਆਪਣੇ ਇਕੋ-ਇਕ ਬੱਚੇ ਪੁੱਤਰ ਦਾ ਨਾਂਅ ਰੱਖਿਆ ਸੀ, 'ਮਰਜਾਣਾ' ਤੇ ਬਾਬਾ ਨਾਨਕ ਜੀ ਨੇ ਮਾਂ ਨੂੰ ਵਿਸ਼ਵਾਸ ਦਿਵਾਇਆ ਸੀ, ਬੇਬੇ ਤੇਰਾ ਪੁੱਤ ਨਹੀਂ 'ਮਰਜਾਣਾ', ਇਹ ਮਰਦਾ ਨਾ... ਨਾਂਅ ਬਦਲ ਗਿਆ 'ਮਰਦਾਨਾ |'
ਉਹ ਬਾਬਾ ਨਾਨਕ ਜਿਸ ਨੇ ਹੋਕਾ ਦਿੱਤਾ ਸੀ, ਨਾ ਕੋ ਹਿੰਦੂ, ਨਾ ਮੁਸਲਮਾਨ, ਉਮਰ ਭਰ ਮਰਦਾਨਾ ਉਨ੍ਹਾਂ ਦਾ ਸਾਥੀ, ਰਬਾਬੀ ਮਰਦਾਨਾ ਰਿਹਾ, ਉਹਦੇ ਧਰਮ ਦੇ ਆਧਾਰ 'ਤੇ ਬਣੀ 'ਇਸਲਾਮਿਕ ਰੀਪਬਲਿਕਨ ਆਫ਼ ਪਾਕਿਸਤਾਨ' ਸਰਕਾਰ ਉਸ ਗੁਰੂ ਦੇ ਦੁਆਰੇ ਦੇ ਦਰਸ਼ਨਾਂ ਲਈ ਤਰਸਦੇ ਦੁਨੀਆ ਭਰ 'ਚ ਵਸੇ ਉਹਦੇ ਸ਼ਰਧਾਲੂ ਸਿੱਖਾਂ ਦੀ ਸਿੱਕ ਪੂਰੀ ਕਰਨ 'ਚ ਅੜਿੰਗਾ ਪਾ ਕੇ ਬੈਠੀ ਰਹੀ ਹੈ, ਬਸ ਇਕ ਲਾਂਘੇ 'ਤੇ ਪਾਬੰਦੀ ਲਾ ਕੇ |
ਮਰਹੂਮ ਗਾਇਕ ਉਸਤਾਦ ਬੜੇ ਗੁਲਾਮ ਅਲੀ ਖਾਂ ਸਾਹਿਬ ਦੀ ਗਾਈ ਇਕ ਕਾਫ਼ੀ ਹੈ:
ਮੇਰਾ ਯਾਰ ਸੱਜਣ ਉਸ ਪਾਰ ਵਸੇ,
ਕਦੇ ਮੋੜ ਮੁਹਾਰਾਂ, ਆਵੇ ਸੱਜਣ...
ਹਾਂ ਜ਼ਿੰਦੜੀ ਨਿਮਾਣੀ...
ਮੁਹਾਰਾਂ ਕੀ ਮੋੜਨੀਆਂ, ਸੱਜਣ ਬੇਵਸ... ਇਕ ਲਾਂਘਾ... ਲੰਘ ਨਹੀਂ ਸਕਦੇ |
ਲੱਖ ਰੋਕਾਂ ਪਾਓ, ਲੱਖ ਕੰਧਾਂ ਖੜ੍ਹੀਆਂ ਕਰੋ, ਲੋਕੀਂ ਆਪੇ ਲਾਂਘਾ ਲੱਭ ਲੈਂਦੇ ਹਨ | ਤੁਸੀਂ ਵੇਖਿਆ ਹੋਵੇਗਾ, ਰੇਲਵੇ ਲਾਈਨਾਂ ਦੇ ਇਕ ਨਾ ਇਕ ਪਾਸੇ ਜਾਂ ਦੋਵੇਂ ਪਾਸੇ ਆਬਾਦੀ ਹੁੰਦੀ ਹੈ | ਰੇਲਵੇ ਨੇ ਲੋਕਾਂ ਦੀ ਹਿਫ਼ਾਜ਼ਤ ਲਈ ਕੰਧਾਂ ਖੜ੍ਹੀਆਂ ਕੀਤੀਆਂ ਹੁੰਦੀਆਂ ਹਨ, ਪਰ ਲੋਕੀਂ ਇਨ੍ਹਾਂ ਕੰਧਾਂ 'ਚ ਮਘੋਰੇ ਕਰ ਕੇ, ਲਾਂਘਾ ਬਣਾ ਲੈਂਦੇ ਹਨ, ਗੱਡੀਆਂ ਦੇ ਆਵਣ-ਜਾਵਣ ਤੋਂ ਬੇਪ੍ਰਵਾਹ ਰਤਾ ਸਿਰ ਝੁਕਾ ਕੇ ਇਨ੍ਹਾਂ ਮਘੋਰਿਆਂ 'ਚੋਂ ਐਧਰ-ਉਧਰ ਲੰਘੀ ਜਾਂਦੇ ਹਨ |
ਕਈ ਥਾੲੀਂ ਲੋਕਾਂ ਦੀ ਸੁਵਿਧਾ ਲਈ ਚੰਗੀਆਂ-ਭਲੀਆਂ ਪੱਕੀਆਂ ਸੜਕਾਂ ਬਣੀਆਂ ਹੁੰਦੀਆਂ ਹਨ, ਪਰ ਲੋਕਾਂ ਨੂੰ ਸ਼ਾਰਟ-ਕੱਟ ਚਾਹੀਦਾ ਹੈ, ਉਹ ਇਕ ਪਾਸਿਉਂ ਲੰਘਣ ਵਾਲਾ 'ਲਾਂਘਾ' ਬਣਾ ਲੈਂਦੇ ਹਨ, ਖੇਤਾਂ 'ਚ ਤੁਸੀਂ ਵੇਖਿਆ ਹੋਣਾ ਹੈ, ਕਿੱਦਾਂ ਲੋਕਾਂ ਨੇ ਛੋਟੀ ਜਿਹੀ ਪਗਡੰਡੀ 'ਤੇ ਤੁਰ-ਤੁਰ ਕੇ ਲਾਂਘਾ ਸਿਰਜ ਲਿਆ ਹੁੰਦਾ ਹੈ, ਉਂਝ ਇਨ੍ਹਾਂ ਪਗਡੰਡੀਆਂ 'ਤੇ ਕੋਈ ਪੈਰ ਧਰੇ ਤਾਂ ਡਰ ਇਹੋ ਰਹਿੰਦਾ ਹੈ ਕਿ ਪਤਾ ਨਹੀਂ ਐਧਰ ਜਾਂ ਉਧਰ ਡਿੱਗ ਪਏ | ਪਰ ਲੋਕਾਂ ਨੇ ਚਲ-ਚਲ ਕੇ ਇਹਨੂੰ ਬੇਪ੍ਰਵਾਹੀ ਵਾਲਾ ਤੇ ਨਿਡਰਤਾ ਵਾਲਾ ਲਾਂਘਾ ਬਣਾ ਦਿੱਤਾ ਹੁੰਦਾ ਹੈ | ਪੈੜਾਂ ਪਛਾਣ ਕੇ ਇਹੋ ਜਿਹੇ ਲਾਂਘਿਆਂ ਦੀਆਂ | ਆਜਹਾਨੀ ਮਲਿਕਾ-ਏ-ਤਰਨੁਮ ਨੂਰ ਜਹਾਂ ਨੇ ਐਵੇਂ ਤਾਂ ਨਹੀਂ ਗਾ ਦਿੱਤਾ ਸੀ:
ਪਿਛੇ ਪਿਛੇ ਆਉਂਦਾ ਮੇਰੀ ਪੈੜ ਵੇਂਹਦਾ ਆੲੀਂ ਵੇ,
ਚੀਰੇ ਵਾਲਿਆ, ਵੇਖਦਾ ਆੲੀਂ ਵੇ,
ਮੇਰਾ ਲੌਾਗ ਗਵਾਚਾ |
ਲੱਖ, ਕੰਡਿਆਲੀਆਂ ਤਾਰਾਂ ਲਾਓ, ਲੋਕੀਂ ਇਨ੍ਹਾਂ ਤੋਂ ਵੀ ਬੇਪ੍ਰਵਾਹ ਹੋਏ, ਇਨ੍ਹਾਂ 'ਚੋਂ ਆਪਣਾ ਲਾਂਘਾ ਬਣਾ ਹੀ ਲੈਂਦੇ ਹਨ |
ਚੰਗੈ, ਪੰਛੀਆਂ ਲਈ ਕੋਈ 'ਲਾਂਘਾ' ਨਹੀਂ, ਬਸ ਉਡਾਰੀ ਮਾਰਨੀ ਹੈ, ਐਧਰੋਂ ਉੱਡੇ ਪਾਕਿਸਤਾਨ ਪਹੁੰਚ ਗਏ, ਉਧਰੋਂ ਉੱਡੇ ਹਿੰਦੁਸਤਾਨ ਪੁੱਜ ਗਏ |
'ਲਾਂਘੇ' ਮਨੁੱਖ ਬਣਾਉਂਦੇ ਹਨ, ਲਾਂਘੇ ਮਨੁੱਖਾਂ ਨੂੰ , ਇਸ ਰਾਹੋਂ ਲੰਘਣ ਤੋਂ ਰੋਕਣ ਲਈ ਮਨੁੱਖ ਹੀ ਤਦਬੀਰਾਂ ਸੋਚਦੇ ਹਨ ਤੇ ਉਨ੍ਹਾਂ ਨੂੰ ਅੰਜਾਮ ਦਿੰਦੇ ਹਨ |
ਅੱਜ ਵੇਖੋ ਨਾ, ਅਮਰੀਕਾ ਸਰਕਾਰ ਨੇ ਕਿਵੇਂ ਆਪਣੀਆਂ ਮੈਕਸੀਕੋ ਨਾਲ ਲਗਦੀਆਂ ਸਰਹੱਦਾਂ 'ਤੇ ਲੋਹੇ ਦੀਆਂ ਉੱਚੀਆਂ-ਉੱਚੀਆਂ ਦੀਵਾਰਾਂ ਫਿਕਸ ਕੀਤੀਆਂ ਹੋਈਆਂ ਹਨ, ਤਾਂ ਜੋ ਉਨ੍ਹਾਂ ਦੇ ਦੇਸ਼ 'ਚ ਬਾਹਰਲੇ ਦੇਸ਼ਾਂ ਤੋਂ ਗ਼ੈਰ-ਕਾਨੂੰਨੀ ਤੌਰ 'ਤੇ ਆਏ ਲੋਕੀਂ ਘੁਸਪੈਠ ਨਾ ਕਰ ਸਕਣ | ਇਕ 'ਲਾਂਘਾ' ਬੰਦ ਹੋਇਆ, ਲੋਕਾਂ ਦੂਜਾ ਲਾਂਘਾ, ਲੱਭ ਲਿਆ ਹੈ | ਬੇੜੀਆਂ 'ਚ ਬਹਿ ਕੇ, ਲੰਘ ਰਹੇ ਹਨ |
ਦਲਾਈਲਾਮਾ, ਤਿੱਬਤ ਤੋਂ ਲਾਂਘਾ ਲੰਘ ਕੇ ਹਜ਼ਾਰਾਂ ਤਿੱਬਤੀਆਂ ਨਾਲ ਭਾਰਤ 'ਚ ਸ਼ਰਨਾਗਤ ਹੈ |
ਜਰਮਨੀ 'ਚ ਬਰਲਿਨ 'ਚ ਇਕ ਉੱਚੀ-ਪਕੇਰੀ ਕੰਧ ਖੜ੍ਹੀ ਕਰ ਕੇ, ਈਸਟ ਤੇ ਵੈਸਟ ਜਰਮਨ ਲੋਕਾਂ ਲਈ ਆਉਣ-ਜਾਣ ਵਾਲਾ 'ਲਾਂਘਾ' ਬੰਦ ਕਰ ਦਿੱਤਾ ਗਿਆ ਸੀ | ਇਕ ਦਿਨ ਕੰਧ ਟੁੱਟੀ, ਲਾਂਘਾ ਮੁੜ ਖੁੱਲ੍ਹ ਗਿਆ |
ਕਿੰਨੇ ਹੀ ਬੰਗਲਾਦੇਸ਼ੀ, ਆਸਾਮ ਤੇ ਬੰਗਾਲ 'ਚ ਲੱਖਾਂ ਦੀ ਗਿਣਤੀ 'ਚ ਲਾਂਘੇ ਲੰਘ ਕੇ, ਗ਼ੈਰ-ਕਾਨੂੰਨੀ ਤੌਰ 'ਤੇ ਇਨ੍ਹਾਂ ਸੂਬਿਆਂ 'ਚ ਆ ਵਸੇ ਹਨ |
ਕਿੰਨੇ ਹੀ ਪੰਜਾਬੀ ਮੰੁਡੇ, ਵਿਦੇਸ਼ਾਂ 'ਚ ਗ਼ੈਰ-ਕਾਨੂੰਨੀ ਤੌਰ 'ਤੇ ਜਾਣ ਦੀ ਸਿੱਕ ਨਾਲ 'ਲਾਂਘੇ' ਲੱਭਦੇ, ਯਤਨ ਕਰਦੇ, ਨਹਿਰਾਂ ਸਮੰੁਦਰਾਂ 'ਚ ਡੁੱਬ ਗਏ ਹਨ |
ਬਾਬਾ ਨਾਨਕ ਜੀ ਦੀ ਮਿਹਰ ਹੀ ਸਮਝਾਂਗੇ ਕਿ ਹੁਣ ਵਾਹਗਿਉਂ ਉਰਾਰ ਤੇ ਵਾਹਗਿਉਂ ਪਾਰ ਦੀਆਂ ਸਰਕਾਰਾਂ ਨੇ ਕਰਤਾਰਪੁਰ ਗੁਰਦੁਆਰਾ ਸਾਹਿਬ ਤੱਕ ਦਾ 'ਲਾਂਘਾ', ਨਾਨਕ ਜੀ ਦੇ ਸ਼ਰਧਾਲੂਆਂ ਦੀ ਦਰ 'ਤੇ ਮੱਥਣ ਟੇਕਣ ਦੀ ਕਾਮਨਾ ਪੂਰੀ ਕਰਨ ਹਿਤ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ | ਪਾਕਿਸਤਾਨ ਨੇ ਫਿਲਹਾਲ ਤਾਂ ਆਖਿਆ ਹੈ, ਆਓ ਜੀ ਲੰਘ ਆਓ ਜੀ, ਜੀ ਆਇਆਂ ਨੂੰ |'
ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਦਾ ਸਵਾਗਤ ਕਰਦਿਆਂ ਇਸ ਦਾ ਸਾਰਾ ਸਿਲਾ ਗੁਰੂ ਬਾਬਾ ਨਾਨਕ ਜੀ ਨੂੰ ਦਿੱਤਾ ਹੈ |
••

ਘਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਵਿਅਕਤੀ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਰਸੋਈ ਘਰ 'ਚੋਂ ਹੀ ਹੁੰਦਾ ਹੈ |
• ਜੋ ਸੁੱਖ ਤੁਹਾਨੂੰ ਘਰ ਵਿਚੋਂ ਨਹੀਂ ਮਿਲਦਾ, ਉਹ ਕਿਤੇ ਵੀ ਨਹੀਂ ਮਿਲ ਸਕਦਾ | ਜਿੰਨੀ ਸੰਤੁਸ਼ਟੀ ਆਪਣੇ ਘਰ ਮਿਲਦੀ ਹੈ, ਉਹ ਬਿਗਾਨੇ ਬਣੇ ਸੋਨੇ ਦੇ ਮਹਿਲਾਂ ਵਿਚ ਵੀ ਨਹੀਂ ਮਿਲਦੀ |
• ਆਪਣਾ ਘਰ ਅਤੇ ਮਾਂ ਦਾ ਆਂਚਲ ਸਵਰਗ ਅਤੇ ਸੁੱਖ ਦਾ ਝੂਲਾ ਹੁੰਦਾ ਹੈ |
• ਜਿਸ ਘਰ ਦੀ ਕੁੱਤੀ ਹੀ ਚੋਰਾਂ ਨਾਲ ਰਲ ਜਾਵੇ ਤਾਂ ਉਸ ਘਰ ਨੂੰ ਬਚਾਉਣਾ ਮੁਸ਼ਕਿਲ ਹੀ ਨਹੀਂ, ਸਗੋਂ ਅਸੰਭਵ ਹੀ ਹੋ ਜਾਂਦਾ ਹੈ |
• ਘਰ ਵਿਚ ਇਕ ਮੈਂਬਰ ਕੋਲ ਦੂਜੇ ਦੇ ਖਿਲਾਫ਼ ਚੁਗਲੀ ਕਰਨੀ ਜਾਂ ਆਪਣੇ ਕੋਲੋਂ ਹੋਰ ਮਿਰਚ-ਮਸਾਲਾ ਲਾ ਕੇ ਗਲ ਨੂੰ ਵਧਾ ਚੜ੍ਹਾ ਕੇ ਦੱਸਣ ਨਾਲ ਵੀ ਘਰ ਵਿਚ ਕਲੇਸ਼ ਨੂੰ ਸੱਦਾ ਦੇਣ ਵਰਗੀ ਗੱਲ ਹੁੰਦੀ ਹੈ | ਅਜਿਹਾ ਕਰਨ ਨਾਲ ਕਈ ਵਾਰ ਦੂਰੀਆਂ ਏਨੀਆਂ ਵਧ ਜਾਂਦੀਆਂ, ਜੋ ਹਜ਼ਾਰ ਕੋਸ਼ਿਸ਼ਾਂ ਕਰਨ 'ਤੇ ਵੀ ਮਿਟਦੀਆਂ ਨਹੀਂ |
• ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਧਰਤੀ ਨੂੰ ਅਸਮਾਨ ਨਾਲ ਖਹਿੰਦੇ ਉੱਚੇ ਪਹਾੜ ਭਾਰੇ ਨਹੀਂ ਲਗਦੇ | ਘਰ-ਬਾਰ, ਗੜ੍ਹ, ਜੀਵ-ਜੰਤੂ ਵੀ ਭਾਰੇ ਨਹੀਂ ਲਗਦੇ ਪਰ ਉਸ ਨੂੰ ਅਕ੍ਰਿਤਘਣ ਮਨੁੱਖ ਭਾਰੇ ਲਗਦੇ ਹਨ |
• ਦੂਜੇ ਦੇ ਘਰ ਆਸਰਾ ਲੈਣ ਵਾਲਾ ਭਾਵੇਂ ਕਿੰਨਾ ਹੀ ਵੱਡਾ ਕਿਉਂ ਨਾ ਹੋਵੇ, ਬੌਣਾ ਹੋ ਜਾਂਦਾ ਹੈ | ਚੰਦਰਮਾ ਸੂਰਜ ਦੇ ਸਹਾਰੇ ਹੀ ਹੈ | ਇਸੇ ਕਾਰਨ ਦਿਨ ਵਿਚ ਉਸ ਦੇ ਉਗਣ 'ਤੇ ਉਹ ਬੌਣਾ ਹੋ ਜਾਂਦਾ ਹੈ | ਇਸ ਲਈ ਮਹਾਨ ਉਹ ਹੀ ਹੈ ਜੋ ਦੂਜੇ ਦਾ ਆਸਰਾ ਨਾ ਲੈ ਕੇ ਆਪਣੇ ਪੈਰਾਂ 'ਤੇ ਖੜ੍ਹਾ ਹੁੰਦਾ ਹੈ |
• ਘਰ ਜ਼ਿੰਮੇਵਾਰੀ ਦੀ ਅਣਹੋਂਦ ਕਾਰਨ ਨਿਘਰ ਜਾਂਦੇ ਹਨ |
• ਜਿਹੜੇ ਪੰਛੀ ਆਲ੍ਹਣੇ (ਘਰ) ਬਦਲਣ 'ਚ ਲੱਗੇ ਰਹਿੰਦੇ ਹਨ, ਅਖੀਰ ਉਨ੍ਹਾਂ ਨੂੰ ਆਲ੍ਹਣਿਆਂ (ਘਰਾਂ) ਤੋਂ ਬਗੈਰ ਹੀ ਰਹਿਣਾ ਪੈਂਦਾ ਹੈ |
• ਬੰਦਾ ਉਦੋਂ ਆਪਣੇ ਹੀ ਘਰ ਵਿਚ ਬੇਗਾਨਾ ਹੋ ਜਾਂਦਾ ਹੈ, ਜਦੋਂ ਫੁੱਟ ਪੈ ਜਾਵੇ ਅਤੇ ਇਹ ਕਹਿ ਦਿੱਤਾ ਜਾਵੇ ਕਿ ਤੂੰ ਇਸ ਘਰ ਲਈ ਕੀ ਕੀਤਾ ਹੈ?
• ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਜੇਕਰ ਗੁਆਂਢੀ ਦਾ ਘਰ ਸੜ ਰਿਹਾ ਹੈ ਤਾਂ ਉਸ ਦਾ ਸੇਕ ਸਾਡੇ ਘਰਾਂ ਤੱਕ ਵੀ ਪਹੁੰਚੇਗਾ |
• ਜਿਸ ਘਰ ਵਿਚ ਕਮਾਉਣ ਵਾਲਾ ਇਕ ਹੀ ਹੋਵੇ ਤੇ ਖਾਣ ਵਾਲੇ ਪੰਜ ਹੋਣ ਤਾਂ ਉਥੇ ਤਾਂ ਕਾਟੋ-ਕਲੇਸ਼ ਰਹਿੰਦਾ ਹੀ ਹੈ ਕਿਉਂਕਿ ਮਹਿੰਗਾਈ ਵਿਚ ਖਰਚੇ ਪੂਰੇ ਨਹੀਂ ਹੁੰਦੇ |
• ਜੇਕਰ ਘਰਾਂ 'ਚ ਪ੍ਰਾਹੁਣਚਾਰੀ ਨਾ ਹੋਵੇ ਤਾਂ ਉਹ ਸ਼ਮਸ਼ਾਨ ਬਣ ਜਾਣਗੇ |
• ਜੇਕਰ ਤੁਹਾਡੇ ਘਰ ਵਿਚ ਆਪਸੀ ਤਾਲ-ਮੇਲ ਹੈ ਤਾਂ ਫਿਰ ਗ੍ਰਹਿਸਥੀ ਵਿਚ ਕੋਈ ਮੁਸ਼ਕਿਲ ਨਹੀਂ | ਜੇ ਪਰਿਵਾਰ ਵਿਚ ਤਾਲ-ਮੇਲ ਨਹੀਂ ਤਾਂ ਘਰ ਨਰਕ ਦੇ ਬਰਾਬਰ ਹੈ |
• ਮੇਰੇ ਅੰਦਾਜ਼ੇ ਮੁਤਾਬਿਕ ਬਹੁਤੇ ਲੋਕ ਬੇਇਨਸਾਫ਼ੀ ਬਾਰੇ ਸਿਰਫ਼ ਉਦੋਂ ਹੀ ਸੋਚਦੇ ਹਨ ਜਦੋਂ ਇਹ ਉਨ੍ਹਾਂ ਨਾਲ ਹੁੰਦੀ ਹੈ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 99155-63406.

ਨਹਿਲੇ 'ਤੇ ਦਹਿਲਾ: ਦੂਜੇ ਦਾ ਖਿਆਲ

ਮਹਾਤਮਾ ਗਾਂਧੀ ਜਿਧਰ ਵੀ ਜਾਂਦੇ ਅਖ਼ਬਾਰਾਂ ਦੇ ਪੱਤਰਕਾਰ ਉਨ੍ਹਾਂ ਦੇ ਪਿੱਛੇ-ਪਿੱਛੇ ਜਾਂਦੇ ਅਤੇ ਕੋਸ਼ਿਸ਼ ਕਰਦੇ ਕਿ ਉਨ੍ਹਾਂ ਦੀ ਹਰ ਹਰਕਤ ਉਹ ਨੋਟ ਕਰ ਲੈਣ ਅਤੇ ਆਪਣੀ ਅਖ਼ਬਾਰ ਵਿਚ ਛਪਵਾ ਸਕਣ |
ਮਹਾਤਮਾ ਗਾਂਧੀ ਵੀ ਉਨ੍ਹਾਂ ਦੀ ਇਸ ਭਾਵਨਾ ਨੂੰ ਸਮਝਦੇ ਸਨ | ਇਕ ਵਾਰੀ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ, 'ਕੀ ਤੁਸੀਂ ਵਿਸ਼ਵਾਸ ਰੱਖਦੇ ਹੋ ਕਿ ਤੁਸੀਂ ਮਰਨ ਤੋਂ ਬਾਅਦ ਸਵਰਗ ਵਿਚ ਹੀ ਜਾਓਗੇ?' ਇਸ ਦੇ ਜਵਾਬ ਵਿਚ ਮਹਾਤਮਾ ਗਾਂਧੀ ਨੇ ਕਿਹਾ, 'ਮੈਂ ਸਵਰਗ ਵਿਚ ਜਾਵਾਂਗਾ ਜਾਂ ਨਰਕ ਵਿਚ, ਪੰ੍ਰਤੂ ਏਨਾ ਜ਼ਰੂਰ ਜਾਣਦਾ ਹਾਂ ਕਿ ਮੈਂ ਜਿਥੇ ਵੀ ਜਾਵਾਂਗਾ ਪੱਤਰਕਾਰ ਉਥੇ ਜ਼ਰੂਰ ਹੋਣਗੇ |'
ਇਕ ਵਾਰੀ ਉਹ ਰੇਲ ਗੱਡੀ ਵਿਚ ਸਫ਼ਰ ਕਰ ਰਹੇ ਸਨ | ਗੱਡੀ ਸਟੇਸ਼ਨ 'ਤੇ ਆ ਕੇ ਰੁਕੀ ਤਾਂ ਉਹ ਗੱਡੀ ਦੇ ਡੱਬੇ ਵਿਚ ਖੜ੍ਹੇ ਹੋ ਗਏ | ਥੋੜ੍ਹੀ ਦੇਰ ਬਾਅਦ ਗੱਡੀ ਤੁਰੀ ਤਾਂ ਅੰਦਰ ਹੋਣ ਲਈ ਮੁੜੇ | ਉਨ੍ਹਾਂ ਦੇ ਪੈਰ ਦੀ ਚੱਪਲ ਡਿੱਗ ਪਈ | ਉਨ੍ਹਾਂ ਛੇਤੀ ਨਾਲ ਦੂਜੀ ਚੱਪਲ ਪੈਰੋਂ ਲਾਹ ਕੇ ਤੁਰਦੀ ਗੱਡੀ ਵਿਚੋਂ ਬਾਹਰ ਸੁੱਟ ਦਿੱਤੀ | ਉਨ੍ਹਾਂ ਦੇ ਨਾਲ ਖੜ੍ਹੇ ਇਕ ਬੰਦੇ ਨੇ ਮਹਾਤਮਾ ਗਾਂਧੀ ਨੂੰ ਪੁੱਛਿਆ, 'ਤੁਹਾਡੀ ਇਕ ਚੱਪਲ ਤਾਂ ਡਿੱਗ ਪਈ ਸੀ ਪਰ ਤੁਸਾਂ ਦੂਜੀ ਵੀ ਪੈਰੋਂ ਲਾਹ ਕੇ ਉਥੇ ਹੀ ਸੁੱਟ ਦਿੱਤੀ, ਕਿਉਂ?' ਮਹਾਤਮਾ ਗਾਂਧੀ ਨੇ ਜਵਾਬ ਦਿੰਦੇ ਹੋਏ ਕਿਹਾ, 'ਮੇਰੀ ਪਹਿਲਾਂ ਡਿੱਗੀ ਚੱਪਲ ਜਿਸ ਨੂੰ ਮਿਲੇਗੀ, ਉਹ ਉਹਦੇ ਕਿਸੇ ਕੰਮ ਦੀ ਨਹੀਂ ਅਤੇ ਜਿਹੜੀ ਚੱਪਲ ਮੇਰੇ ਕੋਲ ਰਹਿ ਗਈ ਸੀ, ਉਹ ਮੇਰੇ ਕਿਸ ਕੰਮ?' ਇਸ ਲਈ ਮੈਂ ਦੂਜੀ ਚੱਪਲ ਸੁੱਟ ਦਿੱਤੀ ਕਿ ਜਿਸ ਨੂੰ ਪਹਿਲੀ ਚੱਪਲ ਮਿਲੇ ਉਹਦੇ ਕੰਮ ਆਏਗੀ |

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401. ਮੋਬਾਈਲ : 94170-91668.

ਕਹਾਣੀ: ਪਿੰਜਰੇ ਵਾਲਾ ਖ਼ਰਗੋਸ਼

'ਚੰਗਾ ਬੇਜੀ, ਚਲਦੇ ਆਂ... |'
'ਹੱਛਾ ਪੁੱਤਰ! ਜਵਾਨੀਆਂ ਮਾਣੋ, ਰਾਜ਼ੀ ਰਹੋ, ਦੁੱਧੀਂ ਨਹਾਓ...' ਬੇਜੀ ਨੇ ਆਪਣੇ ਵਲੋਂ ਅਸੀਸਾਂ ਦੇਣ ਦੀ ਕੋਈ ਕਸਰ ਨਾ ਛੱਡੀ |
ਜਗਮੀਤ ਸਿੰਘ ਨੇ ਆਪਣੇ ਸਾਮਾਨ ਵੱਲ ਇਕ ਵਾਰ ਫਿਰ ਨਿਗ੍ਹਾ ਮਾਰੀ, ਪਾਸਪੋਰਟ ਤੇ ਟਿਕਟਾਂ ਵੇਖੀਆਂ | ਸਭ ਠੀਕ-ਠਾਕ ਅਤੇ ਉਸ ਦੇ ਹੈਾਡਬੈਗ ਵਿਚ ਮੌਜੂਦ ਸਨ | ਬਾਹਰ ਇਨੋਵਾ ਗੱਡੀ ਖੜ੍ਹੀ ਸੀ | ਅੰਮਿ੍ਤਸਰ ਦੇ ਰਾਜਾਸਾਂਸੀ ਏਅਰਪੋਰਟ ਤੋਂ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਲਈ ਉਸ ਦੀ ਹਵਾਈ ਉਡਾਰੀ ਭਰਨ ਵਿਚ ਕੁਝ ਸਮਾਂ ਬਾਕੀ ਪਿਆ ਸੀ | ਬੇਜੀ ਨੂੰ ਆਪਣੇ ਨੂੰ ਹ-ਪੁੱਤਰ ਦੇ ਸਫ਼ਰ ਦੌਰਾਨ ਖਾਣ ਲਈ ਕਰੇਲਿਆਂ ਦੀ ਸੁੱਕੀ ਸਬਜ਼ੀ ਅਤੇ ਦੇਸੀ ਘਿਓ ਦਾ ਹੱਥ ਲੱਗੇ ਪੇੜਿਆਂ ਦੀਆਂ ਰੋਟੀਆਂ ਪਕਾ ਕੇ ਲੜ ਬੰਨ੍ਹ ਦਿੱਤੀਆਂ ਸਨ ਤਾਂ ਜੋ ਰਾਹ ਵਿਚ ਕੋਈ ਮੁਸ਼ਕਿਲ ਨਾ ਆਵੇ | ਨਿੱਕੜੇ ਪੋਤਰੇ ਗੁੰਨਦੀਪ ਲਈ ਆਲੂ ਵਾਲੇ ਪਰੌਾਠੇ ਲਾਹ ਕੇ ਪੈਕ ਕਰ ਦਿੱਤੇ ਸਨ |
'ਗੰੁਨਦੀਪ... ਕਿੱਥੇ ਗਿਆ...?' ਜਸਮੀਤ ਦੀ ਘਰਵਾਲੀ ਨੇ ਚਹੰੁ ਪਾਸੇ ਨਿਗਾਹ ਮਾਰੀ |
'ਰਤਾ ਕੁ ਪਹਿਲਾਂ ਤਾਂ ਇਥੇ ਹੀ ਖੇਡੀ ਜਾਂਦਾ ਸੀ...', ਬੇਜੀ ਨੇ ਅੰਦਰਲੇ ਕਮਰੇ ਵੱਲ ਝਾਤੀ ਮਾਰੀ | ਜਸਮੀਤ ਚੁਕੰਨਾ ਜਿਹਾ ਹੋ ਕੇ ਉੱਚੇ ਸੁਰ ਵਿਚ ਉਸ ਨੂੰ ਆਵਾਜ਼ਾਂ ਮਾਰਨ ਲੱਗ ਪਿਆ,'ਗੰੁਨੀ..., ਓਏ ਗੰੁਨੀ... ਪਰ ਕੋਈ ਹਲਚਲ ਨਾ ਹੋਣ ਕਰਕੇ ਉਸ ਨੂੰ ਪਤਾ ਲੱਗ ਗਿਆ ਕਿ ਗੰੁਨਦੀਪ ਘਰ ਨਹੀਂ ਹੈਗਾ |
'ਫਲਾਈਟ ਦਾ ਟਾਈਮ ਹੋ ਗਿਆ... ਤੇ ਇਹ ਮੰੁਡਾ... ਵੀ ਬਸ...ਗੰੁਨਦੀਪ ਦੀ ਮਾਂ ਮਨਪ੍ਰੀਤ ਨੇ ਮੰੂਹ ਵਿਚ ਹੀ ਕਿਹਾ ਤੇ ਉਸ ਨੂੰ ਫਿਕਰ ਜਿਹੀ ਹੋ ਗਈ |
'ਕੋਈ ਨਾ ਪੁੱਤਰ ਘਬਰਾਓ ਨਾ... ਉਹ ਗੁਆਂਢੀਆਂ ਦੇ ਨਿਆਣਿਆਂ ਨਾਲ ਖੇਡਣ ਦੇ ਲਾਲਚ ਲੱਗਿਆ ਹੋਣਾ...', ਬੇਜੀ ਨੇ ਉਸ ਨੂੰ ਹੌਸਲਾ ਦਿੱਤਾ | ਜਸਮੀਤ ਛੇਤੀ ਨਾਲ ਗੁਆਂਢੀਆਂ ਦੇ ਘਰ ਗਿਆ ਤੇ ਛੇਤੀ ਹੀ ਉਸ ਨੇ ਉਥੇ ਜਾ ਕੇ ਗੰੁਨਦੀਪ ਨੂੰ ਲੱਭ ਲਿਆ, ਜਿਹੜਾ ਬੱਚਿਆਂ ਨਾਲ ਲੁਕਣਮੀਟੀ ਖੇਡਣ ਵਿਚ ਮਸਤ ਸੀ | ਗੁਆਂਢੀਆਂ ਤੋਂ ਵਿਦਾ ਲੈਂਦੇ ਹੋਏ ਜਸਮੀਤ ਨੇ ਗੰੁਨਦੀਪ ਨੂੰ ਬੁਲਾਇਆ, 'ਆ ਜਾ... ਪੁੱਤ... ਚੱਲੀਏ... ਫਲਾਈਟ ਦਾ ਟਾਈਮ ਹੋ ਗਿਆ... |' ਮੰੁਡਾ ਨਾ ਚਾਹੁੰਦਾ ਹੋਇਆ ਵੀ ਅੱਧਮੰਨੇ ਮਨ ਨਾਲ ਵਾਪਸ ਆ ਗਿਆ |
'ਆ ਗਿਆ... ਮੇਰਾ ਖਰਗੋਸ਼ ਪੁੱਤ...', ਬੇਜੀ ਨੇ ਜਦੋਂ ਪਿਆਰ ਨਾਲ ਗੰੁਨਦੀਪ ਨੂੰ ਪੁਕਾਰਿਆ ਤਾਂ ਗੰੁਨਦੀਪ ਆਪਣੇ ਪਿਤਾ ਜਸਮੀਤ ਸਿੰਘ ਤੋਂ ਪੁੱਛਣ ਲੱਗਿਆ, 'ਪਾਪਾ... ਖ਼ਰਗੋਸ਼ ਕੀ ਹੁੰਦਾ ਹੈ...?'
'ਬੇਟਾ, ਰੈਬਿਟ ਨੂੰ ਖ਼ਰਗੋਸ਼ ਆਖਦੇ ਨੇ...', ਜਸਮੀਤ ਨੇ ਸਾਮਾਨ ਗੱਡੀ ਵਿਚ ਰਖਵਾਉਣਾ ਸ਼ੁਰੂ ਕੀਤਾ ਅਤੇ ਛੇਤੀ ਹੀ ਉਹ ਬੇਜੀ ਤੋਂ ਵਿਦਾ ਲੈ ਕੇ ਏਅਰਪੋਰਟ ਦੇ ਰਾਹ ਪਿਆ | ਅਗਲੇ ਦਿਨ ਤੜਕਸਾਰ ਉਹ ਆਪਣੇ ਘਰ ਆਸਟ੍ਰੇਲੀਆ ਆ ਗਏ |
ਹੁਣ ਗੰੁਨਦੀਪ ਦਾ ਇੰਡੀਆ ਤੋਂ ਵਾਪਸ ਆ ਕੇ ਮਨ ਨਹੀਂ ਸੀ ਲੱਗਦਾ | ਜੋ ਮੌਜਾਂ ਤੇ ਖੁੱਲ੍ਹ ਬਹਾਰਾਂ ਇੰਡੀਆ ਵਾਲੇ ਦਾਦਕੇ ਘਰ ਸੀ,ਉਹ ਆਸਟ੍ਰੇਲੀਆ ਵਿਚ ਕਿੱਥੇ...? ਇਨ੍ਹਾਂ ਮੁਸ਼ਕਿਲਾਂ ਦੇ ਕਾਇਦੇ ਕਾਨੂੰਨ ਸਾਡੇ ਦੇਸ਼ ਨਾਲੋਂ ਵੱਖਰੇ ਹਨ, ਨਾ ਕਿਸੇ ਦੇ ਘਰ ਆਉਣਾ ਤੇ ਨਾ ਜਾਣਾ | ਹੁਣ ਤੁਸੀਂ ਹੀ ਦੱਸੋ ਕਿ ਨਿਆਣੇ ਕਿਧਰ ਜਾਣ | ਗੰੁਨਦੀਪ ਬੇਹੱਦ ਉਦਾਸ ਰਹਿਣ ਲੱਗ ਪਿਆ | ਜਸਮੀਤ ਤੇ ਉਸ ਦੀ ਪਤਨੀ ਮਨਪ੍ਰੀਤ ਨੇ ਵੀ ਇਹ ਗੱਲ ਮਹਿਸੂਸ ਕੀਤੀ | ਸਕੂਲੋਂ ਘਰ ਆ ਕੇ ਉਹ ਕਿੰਨੀ ਦੇਰ ਸ਼ੀਸ਼ਿਆਂ ਵਿਚੋਂ ਬਾਹਰ ਵੱਲ ਤੱਕਦਾ ਰਹਿੰਦਾ |
ਇਕ ਦਿਨ ਜਸਮੀਤ ਕਿਸੇ ਦੋਸਤ ਦੇ ਘਰ ਗਿਆ ਤਾਂ ਉਸ ਨੇ ਉਸ ਨੂੰ ਇਕ ਖ਼ਰਗੋਸ਼ ਦਾ ਬੱਚਾ ਗੰੁਨਦੀਪ ਦੇ ਖੇਡਣ ਲਈ ਦਿੱਤਾ | ਜਸਮੀਤ ਉਸ ਛੋਟੇ ਜਿਹੇ ਖ਼ਰਗੋਸ਼ ਨੂੰ ਟੋਕਰੀ ਵਿਚ ਪਾ ਕੇ ਘਰ ਲੈ ਆਇਆ, ਉਸ ਨਿੱਕੜੇ ਖ਼ਰਗੋਸ਼ ਦੇ ਰੂਪ ਵਿਚ ਗੰੁਨਦੀਪ ਨੂੰ ਇਕ ਸਾਥੀ ਮਿਲ ਗਿਆ | ਉਹ ਸਕੂਲੋਂ ਆ ਕੇ ਉਸ ਨਾਲ ਖੇਡਦਾ ਰਹਿੰਦਾ | ਜਸਮੀਤ ਨੇ ਖ਼ਰਗੋਸ਼ ਲਈ ਇੱਕ ਪਿੰਜਰਾ ਲੈ ਆਂਦਾ ਸੀ, ਜਿਸ ਵਿਚ ਖ਼ਰਗੋਸ਼ ਦੇ ਰਾਤ ਨੂੰ ਸੌਣ ਲਈ ਸੁਰੱਖਿਆ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਸਨ | ਇਕ ਦਿਨ ਜਸਮੀਤ ਦਾ ਇਕ ਦੋਸਤ ਉਸ ਨੂੰ ਸ਼ਾਮ ਵੇਲੇ ਪਾਰਟੀ ਦੇ ਨਾਲ ਲੈ ਕੇ ਜਾਣ ਲਈ ਉਸ ਦੇ ਘਰ ਆਇਆ | ਜਦੋਂ ਉਹ ਦੋਵੇਂ ਘਰੋਂ ਬਾਹਰ ਖੜ੍ਹੀ ਕਾਰ ਵਿਚ ਜਾ ਕੇ ਬੈਠਣ ਲੱਗੇ ਤਾਂ ਗੰੁਨਦੀਪ ਉਸ ਨੂੰ 'ਬਾਏ' ਕਰਨ ਲਈ ਸ਼ੀਸ਼ੇ ਕੋਲ ਆਇਆ ਤਾਂ ਨਿੱਕੜਾ ਖ਼ਰਗੋਸ਼ ਵੀ ਮਗਰ ਹੀ ਆ ਗਿਆ | 'ਜਸਮੀਤ! ਉਹ ਵੇਖ ਤੇਰਾ ਖ਼ਰਗੋਸ਼ ਤੈਨੂੰ ਬਾਏ ਕਰ ਰਿਹਾ ਹੈ...', ਆਪਣੇ ਦੋਸਤ ਦੀ ਗੱਲ ਸੁਣ ਕੇ ਜਸਮੀਤ ਨੇ ਘਰ ਦੇ ਬਾਹਰਲੇ ਸ਼ੀਸ਼ੇ ਵੱਲ ਤੱਕਿਆ, ਜਿਥੇ ਗੰੁਨਦੀਪ ਖੜ੍ਹਾ ਹੱਥ ਹਿਲਾ ਰਿਹਾ ਸੀ ਤੇ ਲਾਗੇ ਖੜ੍ਹੇ ਖ਼ਰਗੋਸ਼ ਵੱਲ ਵੀ ਤੱਕਿਆ | ਉਸ ਨੂੰ ਦੋਵਾਂ ਵਿਚ ਕੋਈ ਫ਼ਰਕ ਨਾ ਲੱਗਿਆ | ਉਹ ਸੋਚ ਰਿਹਾ ਸੀ, 'ਵਾਕਈ, ਗੁੰਨਦੀਪ ਵੀ ਇਕ ਖ਼ਰਗੋਸ਼ ਹੀ ਹੈ, ਜਿਹੜਾ ਕਿ ਘਰ ਰੂਪੀ ਪਿੰਜਰੇ ਵਿਚ ਕੈਦ ਹੈ, ਫ਼ਰਕ ਸਿਰਫ਼ ਐਨਾ ਕੁ ਹੈ ਕਿ ਖ਼ਰਗੋਸ਼ ਜਾਨਵਰ ਜਾਤੀ ਦਾ ਹੈ ਤੇ ਇਕ ਮਨੁੱਖ ਜਾਤੀ ਦਾ |

-ਪਿੰਡ ਤੇ ਡਾਕ: ਮੁੱਦਕੀ, ਜ਼ਿਲ੍ਹਾ ਫ਼ਿਰੋਜ਼ਪੁਰ |


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX