ਭਾਵੇਂ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਵਿਚ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ। ਆਵਾਜਾਈ ਦੀਆਂ ਬਿਹਤਰ ਸਹੂਲਤਾਂ ਦੇਣ ਦੇ ਉਪਰਾਲੇ ਹੋ ਰਹੇ ਹਨ। ਪਰ ਪੰਜਾਬ ਦੀਆਂ ਸੜਕਾਂ ਜਾਨ ਦਾ ਖੌਅ ਬਣ ਗਈਆਂ, ਹਰ ਰੋਜ਼ ਵੱਡੀ ਗਿਣਤੀ ਵਿਚ ਸੜਕ ਹਾਦਸੇ ਵਾਪਰ ਰਹੇ ਹਨ, ਜਿਸ ਤੋਂ ਲਗਦਾ ਹੈ ਸਾਰੀਆਂ ਸਬੰਧਤ ਧਿਰਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਅਣਜਾਣ ਹਨ। ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਤੇਜ਼ ਰਫਤਾਰ ਵਾਹਨ ਹਨ। ਨਵੇਂ ਆ ਰਹੇ ਵਾਹਨਾਂ ਦੀ ਗਤੀ ਬਹੁਤ ਤੇਜ਼ ਹੈ ਪਰ ਰਾਜ ਦੀਆਂ ਸੜਕਾਂ ਉਸ ਦੇ ਅਨੁਕੂਲ ਨਹੀਂ ਹਨ। ਇਸ ਤੋਂ ਬਿਨਾਂ ਨਸ਼ਾ ਕਰਕੇ ਡਰਾਈਵਿੰਗ ਕਰਨਾ ਅਤੇ ਓਵਰਲੋਡ ਵਾਹਨ ਵੀ ਹਾਦਸਿਆਂ ਦਾ ਕਾਰਨ ਬਣਦੇ ਹਨ। ਅਜਿਹੀ ਅਣਗਹਿਲੀ ਕਰਨ ਵਾਲੇ ਆਪ ਤਾਂ ਮੌਤ ਦੇ ਮੂੰਹ ਵਿਚ ਜਾਂਦੇ ਹੀ ਪਰ ਅਨੇਕਾਂ ਬੇਕਸੂਰ ਲੋਕ ਇਨ੍ਹਾਂ ਦੀ ਲਪੇਟ ਵਿਚ ਆ ਕੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਇਸ ਸਮੇਂ ਪੰਜਾਬ ਵਿਚ ਸੜਕੀ ਹਾਦਸੇ ਖ਼ਤਰਨਾਕ ਹੱਦ ਤੱਕ ਪਹੁੰਚ ਚੁੱਕੇ ਹਨ। ਤਾਜ਼ਾ ਰਿਪੋਰਟ ਤੇ ਅੰਕੜਿਆਂ ਅਨੁਸਾਰ ਰੋਜ਼ਾਨਾ 10-15 ਵਿਅਕਤੀ ਸੜਕ ਹਾਦਸਿਆਂ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ...
'ਪੜ੍ਹਿਆ-ਲਿਖਿਆ ਬੰਦਾ ਗਿਆਨ ਹਾਸਲ ਕਰਕੇ ਗਿਆਨੀ ਤੇ ਸਮਝਦਾਰ ਬਣ ਜਾਂਦਾ, ਉਹ ਸਮਾਜ ਵਿਚ ਚੰਗੇ ਢੰਗ ਨਾਲ ਵਿਚਰਦੇ ਹੋਰਾਂ ਨੂੰ ਅੱਗੇ ਲੈ ਕੇ ਜਾਂਦਾ ਆਪਣਾ ਗਿਆਨ ਵੰਡਦਾ, ਉਸ ਨੂੰ ਸਰਕਾਰੇ-ਦਰਬਾਰੇ ਨੌਕਰੀ ਵੀ ਮਿਲ ਜਾਂਦੀ ਹੈ, ਉਹ ਚੰਗੀ ਸੂਝ-ਬੂਝ ਦਾ ਮਾਲਕ ਬਣ ਜਾਂਦਾ', ਅਜਿਹਾ ਅਕਸਰ ਕਿਹਾ ਜਾਂਦਾ ਹੈ। ਪਰ ਪਿਛਲੇ 70-80 ਸਾਲ ਪਹਿਲਾਂ ਨਜ਼ਰ ਮਾਰੀਏ ਤਾਂ ਪਿੰਡ ਵਿਚ ਕੋਈ ਦੋ-ਚਾਰ ਵਿਰਲੇ ਹੀ ਪੜ੍ਹੇ-ਲਿਖੇ ਲੱਭਦੇ ਸਨ, ਜਿਨ੍ਹਾਂ ਕੋਲ ਸਾਰਾ ਪਿੰਡ ਚਿੱਠੀ ਪੜ੍ਹਾਉਣ ਲਈ ਜਾਂਦਾ ਤੇ ਪੜ੍ਹਨ ਤੋਂ ਬਾਅਦ ਲਿਖਦੇ ਵੀ ਸਨ। ਪਰ ਸਾਡੇ ਬਜ਼ੁਰਗ ਜੋ ਪੜ੍ਹੇ-ਲਿਖੇ ਨਹੀਂ ਸਨ, ਉਨ੍ਹਾਂ ਦੀ ਸੂਝ-ਬੂਝ, ਹੁਸ਼ਿਆਰੀ ਤੇ ਲਿਆਕਤ ਬਾਕਮਾਲ ਹੁੰਦੀ ਸੀ। ਬਹੁਤ ਹੀ ਅਕਲ ਦੇ ਮਾਲਕ ਸਮਾਜ ਵਿਚ ਵਧੀਆ ਢੰਗ ਨਾਲ ਵਿਚਰਨ ਵਾਲੇ ਭੋਲੇ-ਭਾਲੇ ਲੋਕ ਸਨ, ਬਹੁਤੀਆਂ ਚੁਸਤੀਆਂ-ਚਲਾਕੀਆਂ ਨਹੀਂ ਸਨ ਜਾਣਦੇ। ਕਿਉਂਕਿ ਉਨ੍ਹਾਂ ਨੂੰ ਲਿਖਤੀ ਜਾਂ ਪੜ੍ਹ ਕੇ ਕੋਈ ਕੰਮ ਨਹੀਂ ਸੀ ਆਉਂਦਾ। ਬੱਚਿਆਂ ਨੂੰ ਸਿੱਧੇ ਰਾਹ ਪਾਉਣ ਲਈ ਕਹਾਣੀਆਂ, ਰਾਸਾਂ ਦਾ ਪ੍ਰਯੋਗ ਕਰਦੇ। ਉਹ ਪੂਰੀ ਲਾਇਬ੍ਰੇਰੀ ਜਿੰਨਾ ਦਿਮਾਗ ਤੇ ਗਿਆਨ ਦਾ ਭੰਡਾਰ ਰੱਖਦੇ ...
ਸਾਡੇ ਸਮਾਜ ਵਿਚ ਜਦ ਲੜਕੀ ਜੰਮਦੀ ਹੈ ਤਾਂ ਉਸ ਨੂੰ ਸ਼ੁਰੂ ਵਿਚ ਹੀ ਬੇਗਾਨਾ ਧਨ ਸਮਝਿਆ ਜਾਂਦਾ ਹੈ, ਕਿਉਂਕਿ ਉਸ ਨੇ ਵਿਆਹ ਤੋਂ ਬਾਅਦ ਅਗਲੇ ਘਰ ਜਾਣਾ ਹੁੰਦਾ ਹੈ। ਪਰ ਪਿਛਲੇ 10-15 ਸਾਲ ਤੋਂ ਭਾਰਤ ਵਿਚ ਖਾਸ ਕਰਕੇ ਪੰਜਾਬ ਵਿਚ ਨੌਜਵਾਨ ਲੜਕਿਆਂ 'ਤੇ ਵੀ ਇਹੀ ਤੁਕ ਲਾਗੂ ਹੋ ਰਹੀ ਹੈ, ਜਿਸ ਦਾ ਮੁੱਖ ਕਾਰਨ ਹੈ ਬੇਰੁਜ਼ਗਾਰੀ। ਬੇਰੁਜ਼ਗਾਰੀ ਕਿਸੇ ਖ਼ਤਰਨਾਕ ਬਿਮਾਰੀ ਨਾਲੋਂ ਵੀ ਘਾਤਕ ਸਿੱਧ ਹੋ ਰਹੀ ਹੈ ਅਤੇ ਨੌਜਵਾਨ ਇਸ ਦੀ ਦਲਦਲ ਵਿਚ ਦਿਨੋ-ਦਿਨ ਧੱਸਦੇ ਜਾ ਰਹੇ ਹਨ। ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ 'ਤੇ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਉਨ੍ਹਾਂ ਦੇ ਭਵਿੱਖ ਦੀ ਚਿੰਤਾ ਵੱਢ-ਵੱਢ ਖਾ ਰਹੀ ਹੈ। ਸਮੇਂ ਦੀਆਂ ਸਰਕਾਰਾਂ ਕੋਲ ਲਾਰੇ-ਲੱਪਿਆਂ ਤੋਂ ਸਿਵਾਏ ਕੁਝ ਨਹੀਂ ਹੈ, ਜੋ ਆਪਸ ਵਿਚ ਸਿਆਸੀ ਕਿੜਾਂ ਕੱਢਣ ਤੱਕ ਹੀ ਸੀਮਤ ਹਨ। ਪੰਜਾਬ ਵਿਚ ਚੱਲਦੇ ਕਾਰਖਾਨਿਆਂ ਅਤੇ ਫੈਕਟਰੀਆਂ ਵੀ ਸਿਆਸਤ ਦੀ ਭੇਟ ਚੜ੍ਹ ਕੇ ਦੂਸਰੇ ਸੂਬਿਆਂ ਵਿਚ ਚਲੀਆਂ ਗਈਆਂ ਹਨ। ਪਿਛਲੇ 10-16 ਸਾਲਾਂ ਤੋਂ ਪੰਜਾਬ ਦੇ ਲੋਕਾਂ ਨੇ ਸਮੇਂ ਦੀਆਂ ਸਰਕਾਰਾਂ ਤੋਂ ਤੰਗ ਆ ਕੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਆਪਣਾ ...
ਸਾਡੇ ਦੇਸ਼ ਦੇ ਲੋਕ ਕਾਫ਼ੀ ਸਮੇਂ ਤੋਂ ਆਵਾਜ਼ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਇਸ ਸਮੱਸਿਆ ਦਾ ਹੱਲ ਅਜੇ ਤੱਕ ਨਹੀਂ ਨਿਕਲ ਸਕਿਆ। ਧਾਰਮਿਕ ਸਥਾਨਾਂ ਅੰਦਰ ਸਪੀਕਰਾਂ ਦੀ ਆਵਾਜ਼ ਦਾ ਮਸਲਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ ਪਰ ਇਸ ਸਮੱਸਿਆ ਦਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਧਾਰਮਿਕ ਥਾਵਾਂ ਉੱਪਰ ਲੱਗੇ ਧੂਤਰੇ 'ਚੋਂ ਨਿਕਲਦੀ ਉੱਚੀ ਆਵਾਜ਼ ਹਰੇਕ ਨੂੰ ਸਵੇਰ ਤੇ ਸ਼ਾਮ ਵੇਲੇ ਪ੍ਰਭਾਵਿਤ ਕਰਦੀ ਹੈ। ਉੱਚੀ ਆਵਾਜ਼ ਕਾਰਨ ਵਿਅਕਤੀ ਕਈ ਬਿਮਾਰੀਆਂ ਨਾਲ ਵੀ ਗ੍ਰਸਤ ਹੋ ਜਾਂਦਾ ਹੈ। ਉੱਚੀ ਆਵਾਜ਼ ਔਰਤ ਦੇ ਗਰਭ 'ਚ ਪਲ ਰਹੇ ਬੱਚੇ ਨੂੰ ਵੀ ਪ੍ਰਭਾਵਿਤ ਕਰਦੀ ਹੈ। ਸਪੀਕਰ ਲਾਉਣ ਵਾਲਾ ਆਪਣੀ ਆਵਾਜ਼ ਦੂਰ ਤੱਕ ਸੁਣਾਉਣ ਦਾ ਮਾਰਾ ਵੱਡਾ ਸੈੱਟ ਲਿਆ ਕੇ ਸਪੀਕਰ ਦੀ ਆਵਾਜ਼ ਉੱਚੀ ਛੱਡ ਦਿੰਦਾ ਹੈ ਪਰ ਉਹ ਇਹ ਭੁੱਲ ਜਾਂਦਾ ਹੈ ਕਿ ਗੁਰਬਾਣੀ ਵੀ ਸ਼ੋਰ-ਸ਼ਰਾਬੇ ਦੀ ਨਿਖੇਧੀ ਕਰਦੀ ਹੈ। ਸਪੀਕਰ ਦੀ ਆਵਾਜ਼ ਉੱਚੀ ਕਰਨ ਨਾਲ ਪਾਠ ਕਰਨ ਵਾਲੇ ਵਿਅਕਤੀ ਨੂੰ ਅੰਦਰ ਬੈਠੇ ਨੂੰ ਕੋਈ ਆਵਾਜ਼ ਨਹੀਂ ਸੁਣਦੀ ਪਰ ਸਪੀਕਰ ਦੀ ਆਵਾਜ਼ ਜਿੱਥੇ-ਜਿੱਥੇ ਤੱਕ ਜਾਂਦੀ ਹੈ, ਉਸ ਥਾਂ 'ਤੇ ਖੜ੍ਹੇ ਵਿਅਕਤੀ ਨੂੰ ਦੂਸਰੇ ਵਿਅਕਤੀ ਨਾਲ ...
ਸਰਦੀ-ਧੁੰਦ ਦਾ ਮੌਸਮ ਸ਼ੁਰੂ ਹੋ ਗਿਆ ਹੈ, ਭਾਵੇਂ ਆਮ ਤੌਰ 'ਤੇ ਧੁੰਦ ਦਸੰਬਰ-ਜਨਵਰੀ ਵਿਚ ਸ਼ੁਰੂ ਹੁੰਦੀ ਹੈ। ਸੰਘਣੇ ਧੂੰਏਂ ਤੇ ਧੁੰਦ ਕਾਰਨ ਸੜਕਾਂ ਉੱਪਰ ਫਿਰਦੇ ਅਵਾਰਾ ਪਸ਼ੂ ਤੇ ਜਾਨਵਰ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਸੜਕ ਹਾਦਸਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰਾਂ ਕਦੇ ਵੀ ਅਜਿਹੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਗੱਲ ਨਹੀਂ ਸੋਚਦੀਆਂ। ਆਓ, ਅਸੀਂ ਸਾਰੇ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਰਿਫਲੈਕਟਰ ਜੋ ਅਸੀਂ ਵਾਹਨਾਂ, ਗਲੀਆਂ, ਮੋੜਾਂ, ਦਰੱਖਤਾਂ ਅਤੇ ਜਿੱਥੇ ਵੀ ਲਗਦਾ ਹੈ ਥਾਵਾਂ ਖ਼ਤਰਨਾਕ ਹਨ, ਏਥੇ ਵਾਰ-ਵਾਰ ਹਾਦਸੇ ਹੋ ਰਹੇ ਹਨ, ਲਾ ਕੇ ਹਾਦਸੇ ਘੱਟ ਕਰਨ ਵਿਚ ਆਪਣਾ ਯੋਗਦਾਨ ਪਾਈਏ। ਰਿਫਲੈਕਟਰ ਲਾਉਣ ਦਾ ਕੰਮ ਸਮਾਜ ਸੇਵੀ ਸੰਸਥਾ ਸਾਡੇ ਪੁਲਿਸ ਪ੍ਰਸ਼ਾਸਨ, ਵਿਦਿਆਰਥੀ, ਹਰ ਆਮ ਮਨੁੱਖ ਜੋ ਕਿ ਮਨੁੱਖਤਾ ਦਾ ਦਰਦ ਰੱਖਦਾ ਹੈ, ਬਾਖੂਬੀ ਕਰ ਸਕਦਾ ਹੈ। ਮੰਦਰਾਂ-ਗੁਰਦੁਆਰਿਆਂ ਵਿਚ ਦਾਨ-ਪੁੰਨ ਕਰਕੇ ਹੀ ਅਸੀਂ ਆਪਣਾ ਦਸਵੰਦ ਨਹੀਂ ਕੱਢ ਸਕਦੇ। ਅਜਿਹੀਆਂ ਪਿਰਤਾਂ ਪਾਉਣ ਦੀ ਵੀ ਲੋੜ ਹੈ, ਜੋ ਮਨੁੱਖਤਾ ਦੀ ਭਲਾਈ ਕਰ ਸਕਦੀਆਂ ਹਨ। ਸੜਕਾਂ 'ਤੇ ਥਾਂ-ਥਾਂ ਲੱਗੇ ...
ਘਟਨਾ ਸ਼ਾਇਦ ਛੱਬੀ ਸਤਾਈ ਵਰ੍ਹੇ ਪੁਰਾਣੀ ਹੋਵੇਗੀ ਜਦ ਪੰਜਾਬ ਅੰਦਰ ਖਾੜਕੂ ਲਹਿਰ ਆਪਣੇ ਸਿਖ਼ਰ ਤੋਂ ਸਮਾਪਤੀ ਵੱਲ ਵਧ ਰਹੀ ਸੀ। ਪੁਲਿਸ ਅਤੇ ਫ਼ੌਜ ਦੀਆਂ ਗੱਡੀਆਂ ਪਿੰਡਾਂ ਵਿਚ ਤਲਾਸ਼ੀ ਅਭਿਆਨ ਦੇ ਨਾਂਅ 'ਤੇ ਹਰਲ ਹਰਲ ਕਰਦੀਆਂ ਫਿਰਦੀਆਂ ਸਨ। ਖ਼ੈਰ ਮੈਂ ਉਸ ਸਮੇਂ ਆਪਣੀ ਉਮਰ ਦੇ 13-14 ਕੁ ਵਰ੍ਹੇ ਵਿਚ ਪੈਰ ਪਾਇਆ ਸੀ ਤਾਇਆ ਚਰਨ ਸਿੰਘ ਦੁਆਰਾ ਦਿੱਤੀ ਸੁਚੱਜੀ ਅਤੇ ਬਾਪੂ ਨਾਜਰ ਸਿੰਘ ਦੀ ਕਵੀਸ਼ਰੀ ਕਲਾ ਦੀ ਗੁੜ੍ਹਤੀ ਦੇ ਅਸਰ ਸਦਕਾ ਸਾਹਿਤ ਨਾਲ ਲਗਾਅ ਦੇ ਚਲਦਿਆਂ ਅਖ਼ਬਾਰ ਨਾਲ ਪਿਆਰ ਸ਼ੁਰੂ ਤੋਂ ਡਾਢਾ ਬਣਿਆ ਰਿਹਾ । ਜਦੋਂ ਤੋਂ ਅਜੀਤ ਅਖ਼ਬਾਰ ਨੇ ਆਪਣੇ ਜੀਵਨ ਦੀ ਪਹਿਲੀ ਪੁਲਾਂਘ ਪੁੱਟੀ ਉਸੇ ਦਿਨ ਤੋਂ ਇਹ ਸਾਡੇ ਘਰ ਦਾ ਸ਼ਿੰਗਾਰ ਹੈ। ਉਨ੍ਹੀਂ ਦਿਨੀਂ ਹਾਕਰਾਂ ਨਾਲ ਗੰਨਮੈਨ ਵੀ ਆਉਂਦੇ ਸਨ ਅਤੇ ਅਖ਼ਬਾਰ ਦੀਆਂ ਕਾਪੀਆਂ ਜ਼ਬਤ ਹੋਣਾ ਆਮ ਗੱਲ ਸੀ ਪਹਿਲਾਂ ਹਾਕਰ ਗੁਰਨਾਮ ਸਿੰਘ ਫਿਰ ਉਸ ਤੋਂ ਬਾਅਦ ਬੂਟਾ ਸਿੰਘ ਜੋ ਜੀਰਖ ਪਿੰਡ ਤੋਂ ਆਉਂਦਾ ਸੀ, ਉਹ ਮੇਰੇ ਕੋਲ ਆ ਕੇ ਚਾਹ ਪਾਣੀ ਛਕਦਾ ਤੇ ਪਿੰਡ ਅੰਦਰ ਹੋਰ ਅਖ਼ਬਾਰ ਲਗਵਾਉਣ ਦੇ ਲਈ ਕਹਿੰਦਾ ਰਹਿੰਦਾ ਅਖ਼ਬਾਰਾਂ ਦੀ ਗਿਣਤੀ ਉਸ ਸਮੇਂ ਪਿੰਡਾਂ ਅੰਦਰ ਨਾ ...
ਪਿਛਲੇ ਤਿੰਨ ਦਹਾਕਿਆਂ ਤੋਂ ਸੰਗਰੂਰ ਜ਼ਿਲ੍ਹੇ ਦੇ ਇਕਲੌਤੇ ਨੈਸ਼ਨਲ ਐਵਾਰਡੀ ਅਧਿਆਪਕਾ ਸ੍ਰੀਮਤੀ ਕਾਂਤਾ ਗੋਇਲ ਦਾ ਜਨਮ 5 ਮਾਰਚ 1960 ਨੂੰ ਸ੍ਰੀ ਬ੍ਰਿਜ ਲਾਲ ਗੁਪਤਾ ਦੇ ਘਰ ਮਾਤਾ ਸ੍ਰੀਮਤੀ ਸੀਤਾ ਦੇਵੀ ਦੀ ਕੁੱਖੋਂ ਇਤਿਹਾਸਕ ਧਰਤੀ ਸ਼ਹੀਦ ਊਧਮ ਸਿੰਘ ਵਾਲਾ ਸੁਨਾਮ ਵਿਖੇ ਹੋਇਆ। ਮੈਡਮ ਗੋਇਲ ਬਚਪਨ ਤੋਂ ਇਕ ਆਦਰਸ਼ ਵਿਦਿਆਰਥਣ ਸਨ ਜਿਨ੍ਹਾਂ ਵਿਚ ਸਮਾਜ ਲਈ ਵੱਖਰਾ ਕਰਨ ਵਾਲੇ ਗੁਣ ਮੁੱਢਲੀ ਸਿੱਖਿਆ ਦੌਰਾਨ ਹੀ ਝਲਕਣ ਲੱਗ ਪਏ ਸਨ। ਸਰਕਾਰੀ ਕੰਨਿਆ ਸਕੂਲ ਸੁਨਾਮ ਤੋਂ ਮੁਢਲੀ ਸਿੱਖਿਆ ਪ੍ਰਾਪਤ ਕਰਨ ਵਾਲੇ ਮੈਡਮ ਗੋਇਲ ਨੇ ਪੰਜ ਵਿਸ਼ਿਆਂ ਦੀ ਐੱਮ.ਏ., ਐਮ.ਫਿਲ, ਬੀ.ਐੱਡ, ਐਮ.ਐੱਡ ਦੀ ਡਿਗਰੀ ਵੱਖ-ਵੱਖ ਕਾਲਜਾਂ ਤੋਂ ਪ੍ਰਾਪਤ ਕਰ ਕੇ ਮਾਪਿਆਂ ਦਾ ਮਾਣ ਹੋਰ ਦੁੱਗਣਾ ਕਰ ਦਿੱਤਾ। ਲੜਕੀਆਂ ਲਈ ਇਕ ਪ੍ਰੇਰਨਾਸ੍ਰੋਤ ਰਹੇ ਮੈਡਮ ਗੋਇਲ ਨੇ ਆਪਣਾ ਗਿਆਨ ਪ੍ਰਾਪਤੀ ਦਾ ਸਫ਼ਰ ਵਿਆਹ ਤੋਂ ਬਾਅਦ ਵੀ ਜਾਰੀ ਰੱਖਿਆ। ਮੈਡਮ ਗੋਇਲ ਨੇ ਸਰਕਾਰੀ ਹਾਈ ਸਕੂਲ ਥਲੇਸ ਤੋਂ ਸਾਲ 1980 ਵਿਚ ਬਤੌਰ ਹਿੰਦੀ ਟੀਚਰ ਅਧਿਆਪਨ ਸਫ਼ਰ ਸ਼ੁਰੂ ਕੀਤਾ ਅਤੇ ਫਿਰ ਸਰਕਾਰੀ ਹਾਈ ਸਕੂਲ ਛਾਜਲੀ ਵਿਖੇ 7 ਸਾਲ ਅਤੇ ਸਰਕਾਰੀ ਗਰਲ ਸਕੂਲ ...
ਵਿਗਿਆਨ ਦੀ 21ਵੀਂ ਸਦੀ ਵਿਚ ਵੀ ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਮਨੁੱਖ ਦੀ ਜ਼ਿੰਦਗੀ ਵਿਚ ਅਹਿਮ ਰੋਲ ਅਦਾ ਕਰ ਰਹੇ ਹਨ। ਵਹਿਮ-ਭਰਮ ਦਾ ਦੂਜਾ ਅਰਥ ਡਰ ਹੈ। ਜਦੋਂ ਵਿਅਕਤੀ ਵੱਖ-ਵੱਖ ਪ੍ਰਕਾਰ ਦੀਆਂ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗ ਜਾਂਦਾ ਹੈ ਤਾਂ ਉਹ ਆਪਣੀ ਇਸ ਕਮਜ਼ੋਰੀ ਨੂੰ ਸਹਾਰਾ ਦੇਣ ਲਈ 36 ਪ੍ਰਕਾਰ ਦੇ ਪੂਜਾ-ਪਾਠ ਅਪਣਾਉਂਦਾ ਹੈ। ਮਨੁੱਖ ਅੰਦਰ ਅਨੇਕਾਂ ਹੀ ਅਣਗਿਣਤ ਵਹਿਮਾਂ ਨੇ ਆਪਣਾ ਪੱਕਾ ਡੇਰਾ ਲਾ ਲਿਆ ਹੈ, ਜਿਨ੍ਹਾਂ ਵਿਚੋਂ ਕੁਝ ਪ੍ਰਚੱਲਿਤ ਵਹਿਮ-ਬਿੱਲੀ ਦਾ ਰਾਹ ਕੱਟਣਾ, ਛਿੱਕ ਮਾਰਨੀ, ਪਿੱਛੋਂ ਹਾਕ ਜਾਂ ਆਵਾਜ਼ ਮਾਰਨੀ, ਦਿਨਾਂ ਤੇ ਦਿਹਾੜਿਆਂ ਬਾਰੇ ਵਹਿਮ, ਗ੍ਰਹਿਆਂ ਦੇ ਵਹਿਮ ਆਦਿ ਅਨੇਕਾਂ ਮਾੜੇ ਸ਼ਗਨ ਮੰਨੇ ਜਾਂਦੇ ਹਨ। ਅਨਪੜ੍ਹ ਤਾਂ ਦੂਰ, ਅੱਜ ਪੜ੍ਹਿਆ-ਲਿਖਿਆ ਮਨੁੱਖ ਜ਼ਿਆਦਾ ਇਨ੍ਹਾਂ ਵਹਿਮਾਂ ਦੀ ਭੇਟ ਚੜ੍ਹਿਆ ਹੈ। ਜੇਕਰ ਅਸੀਂ ਪੁਰਾਤਨ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਲਗਦਾ ਹੈ ਕਿ ਅਨੇਕਾਂ ਗੁਰੂਆਂ-ਪੀਰਾਂ ਅਤੇ ਪੈਗੰਬਰਾਂ ਨੇ ਮਨੁੱਖ ਨੂੰ ਇਨ੍ਹਾਂ ਦਾ ਖੰਡਨ ਕਰਨ ਲਈ ਕਿਹਾ ਸੀ। ਜਿਸ ਦੀ ਵੱਡੀ ਉਦਾਹਰਨ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ...
ਪਾਣੀ, ਜਿਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਮਨੁੱਖ ਬਿਲਕੁਲ ਨਹੀਂ ਸੋਚਦਾ ਕਿ ਉਸ ਨੂੰ ਜ਼ਰੂਰਤ ਜਿੰਨਾ ਹੀ ਵਰਤਿਆ ਜਾਵੇ, ਪਰ ਜੇਕਰ ਪਾਣੀ ਕੁਝ ਸਮਾਂ ਹੀ ਨਾ ਆਵੇ ਤਾਂ ਲੋਕ ਹਾਹਾਕਾਰ ਮਚਾ ਦਿੰਦੇ ਹਨ, ਸਰਕਾਰ ਦੇ ਖ਼ਿਲਾਫ਼ ਨਾਅਰੇ ਲਗਾਉਣੇ ਸ਼ੁਰੂ ਕਰ ਦਿੰਦੇ ਹਨ। ਅਕਸਰ ਮੈਂ ਲੋਕਾਂ ਨੂੰ ਸੜਕਾਂ 'ਤੇ ਫ਼ਜ਼ੂਲ ਵਿਚ ਹੀ ਪਾਣੀ ਬਰਬਾਦ ਕਰਦਿਆਂ ਵੇਖਿਆ ਹੈ। ਮੇਰੇ ਵਰਗੇ ਹਜ਼ਾਰਾਂ ਲੋਕ ਉਥੋਂ ਗੁਜ਼ਰ ਜਾਂਦੇ ਹੋਣਗੇ ਪਰ ਕੋਈ ਕਿਸੇ ਨੂੰ ਵੀ ਪਾਣੀ ਦੀ ਬਰਬਾਦੀ ਕਰਨ ਤੋਂ ਨਹੀਂ ਰੋਕਦਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਕਿਸੇ ਨੂੰ ਪਾਣੀ ਦੇਣ ਤੋਂ ਪਹਿਲਾਂ ਸੋਚਣਾ ਵੀ ਪੈ ਸਕਦਾ ਹੈ, ਪਰ ਹਾਲ ਹੀ ਵਿਚ ਹੋਏ ਇਕ ਬਿਰਤਾਂਤ ਨੇ ਮੈਨੂੰ ਪਾਣੀ ਦੇ ਮੁੱਲ ਤੋਂ ਜਾਣੂ ਕਰਵਾ ਦਿੱਤਾ। ਅਸੀਂ ਦੋ ਦੋਸਤ ਆਪਣੇ ਇਕ ਮਿੱਤਰ ਦੀ ਦੁਕਾਨ 'ਤੇ ਗਏ ਸੀ। ਗੱਲਾਂ-ਬਾਤਾਂ ਕੀਤੀਆਂ ਅਤੇ ਪੀਣ ਵਾਸਤੇ ਪਾਣੀ ਮੰਗਿਆ, ਪਰ ਮਿੱਤਰ ਵਲੋਂ ਪਾਣੀ ਦਾ ਰੈਬਰ ਨਾ ਆਉਣ ਦੀ ਗੱਲ ਕਹੀ ਗਈ। ਉਸ ਨੇ ਆਲੇ-ਦੁਆਲੇ ਦੇ ਦੁਕਾਨਦਾਰਾਂ ਤੋਂ ਵੀ ਪਾਣੀ ਬਾਰੇ ਪੁੱਛਿਆ, ਪਰ ਕਿਸੇ ਕੋਲ ਪਾਣੀ ਨਹੀਂ ਸੀ। ਅਖੀਰ ਬਾਹਰੋਂ ਪਾਣੀ ਖ਼ਰੀਦ ਲਿਆਏ। ਅਸੀਂ ਪਾਣੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX