ਤਾਜਾ ਖ਼ਬਰਾਂ


ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ
. . .  1 day ago
ਝੌਂਪੜ 'ਤੇ ਖੰਭਾਂ ਡਿੱਗਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ,ਇਕ ਗੰਭੀਰ
. . .  1 day ago
ਬਲਾਚੌਰ,24 ਜੂਨ (ਦੀਦਾਰ ਸਿੰਘ ਬਲਾਚੌਰੀਆ)--ਅੱਜ ਬਾਅਦ ਦੁਪਹਿਰ ਹੋਈ ਬਾਰਸ਼ ਸ਼ੈਲਰ ਕਾਲੋਨੀ ਵਾਰਡ ਨੰਬਰ 3 ਨੇੜੇ ਕਚਰਾ ੳੇਠਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਇਕ ਪਰਿਵਾਰ ਲਈ ਆਫ਼ਤ ਬਣ ਗਈ ...
ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ
. . .  1 day ago
ਖਮਾਣੋਂ, 24 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਾਮ ਪਿੰਡ ਰਣਵਾਂ ਵਿਖੇ ਇਕ ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਜੋਧ ਸਿੰਘ ਨਾਮਕ ਵਿਅਕਤੀ ਨੂੰ ਮੌਕੇ 'ਤੇ ਹੀ ਜਾਨੋਂ ਮਾਰ ਦਿੱਤਾ। ਮ੍ਰਿਤਕ ਦੇ ਭਰਾ ਕਸ਼ਮੀਰ ਸਿੰਘ ਅਤੇ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ...
ਅਰਬਨ ਸਪਲਾਈ ਦੀ ਤਾਰ ਟੁੱਟ ਕੇ ਨੌਜਵਾਨ 'ਤੇ ਡਿੱਗੀ, ਮੌਤ
. . .  1 day ago
ਖਡੂਰ ਸਾਹਿਬ, 24 ਜੂਨ (ਮਾਨ ਸਿੰਘ)- ਪਾਵਰ ਕਾਮ ਸਬ ਡਵੀਜ਼ਨ ਨਾਗੋਕੇ ਅਧੀਨ ਆਉਂਦੇ ਪਿੰਡ ਰਾਮਪੁਰ ਭੂਤਵਿੰਤ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਸਬੰਧੀ ਖ਼ਬਰ ਮਿਲੀ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 21/0
. . .  1 day ago
ਸਬ-ਡਵੀਜ਼ਨ ਤਪਾ 'ਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੇ ਕੱਢਿਆ ਫਲੈਗ ਮਾਰਚ
. . .  1 day ago
ਤਪਾ ਮੰਡੀ, 24 ਜੂਨ (ਵਿਜੇ ਸ਼ਰਮਾ)- ਪਿਛਲੇ ਦਿਨੀਂ ਨਾਭਾ ਜੇਲ੍ਹ 'ਚ ਬੰਦ ਡੇਰਾ ਸਿਰਸਾ ਦੇ ਕੱਟੜ ਸਮਰਥਕ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਨੂੰ ਲੈ ਕੇ ਸਬ-ਡਵੀਜ਼ਨ ਦੇ ਡੀ.ਐੱਸ.ਪੀ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪੈਰਾ ਮਿਲਟਰੀ ਫੋਰਸ ਦੇ ਸਹਿਯੋਗ ਨਾਲ ....
ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ ਨੇ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ, 24 ਜੂਨ (ਐੱਸ. ਪ੍ਰਸ਼ੋਤਮ)- ਅਜਨਾਲਾ ਸੈਕਟਰ ਦੇ ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ. 32 ਬਟਾਲੀਅਨ ਦੇ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਕੌਮਾਂਤਰੀ ਸਰਹੱਦ ਦੇ ਮਨਾਹੀ ਵਾਲੇ ਖੇਤਰ 'ਚ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ...
ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ ਜਿੱਤ ਲਈ ਦਿੱਤਾ 263 ਦੌੜਾਂ ਦਾ ਟੀਚਾ
. . .  1 day ago
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ
. . .  1 day ago
ਫ਼ਾਜ਼ਿਲਕਾ, 24 ਜੂਨ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆ ਗਿਰੋਹ ਦੇ ਚਾਰ ਮੈਂਬਰਾਂ ਨੂੂੰ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕੀਤਾ ਹੈ ਜਾਣਕਾਰੀ ਦਿੰਦਿਆ ਡੀ.ਐੱਸ.ਪੀ. ਫ਼ਾਜ਼ਿਲਕਾ ਜਗਦੀਸ਼ ....
ਕੈਦੀ ਭਜਾ ਕੇ ਲਿਜਾਉਣ ਦੀ ਪੁਲਿਸ ਮੁਲਜ਼ਮਾਂ ਨੇ ਘੜੀ ਝੂਠੀ ਕਹਾਣੀ
. . .  1 day ago
ਤਲਵੰਡੀ ਭਾਈ, 24 ਜੂਨ (ਕੁਲਜਿੰਦਰ ਸਿੰਘ ਗਿੱਲ)- ਲੁਧਿਆਣਾ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਪੇਸ਼ੀ ਲਈ ਲਿਆਏ ਜਾ ਰਹੇ ਇੱਕ ਕੈਦੀ ਨੂੰ ਉਸ ਦੇ ਸਾਥੀਆਂ ਵੱਲੋਂ ਭਜਾ ਕੇ ਲੈ ਜਾਣ ਦੀ ਸੂਚਨਾ ਨੇ ਜ਼ਿਲ੍ਹਾ ਫ਼ਿਰੋਜਪੁਰ ਦੀ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਪ੍ਰੰਤੂ ਸਾਰੇ .....
ਹੋਰ ਖ਼ਬਰਾਂ..

ਸਾਡੀ ਸਿਹਤ

ਅੱਜ 'ਕੌਮਾਂਤਰੀ ਯੋਗ ਦਿਵਸ' 'ਤੇ ਵਿਸ਼ੇਸ਼

ਰੋਜ਼ ਕਰੋ ਯੋਗ - ਖ਼ਤਮ ਹੋਣਗੇ ਸਭ ਰੋਗ

ਯੋਗ ਭਾਰਤ ਦੇ ਰਿਸ਼ੀਆਂ-ਮੁਨੀਆਂ ਰਾਹੀਂ ਸੰਸਾਰ ਨੂੰ ਦਿੱਤਾ ਗਿਆ ਇਕ ਅਨਮੋਲ ਤੋਹਫ਼ਾ ਹੈ। ਯੋਗ ਸਿਰਫ਼ ਆਸਨ ਨਹੀਂ ਹੈ, ਬਲਕਿ ਇਹ ਬਿਨਾਂ ਕਿਸੇ ਖ਼ਰਚ ਦੇ ਫਿਟਨੈੱਸ ਦੀ ਗਾਰੰਟੀ ਵੀ ਦਿੰਦਾ ਹੈ। ਯੋਗ ਸਵੇਰ ਸਮੇਂ ਕੀਤੀ ਜਾਣ ਵਾਲੀ ਕਿਰਿਆ ਹੀ ਨਹੀਂ, ਬਲਕਿ ਇਹ ਰੋਜ਼ਾਨਾ ਦੇ ਕੰਮਾਂ ਨੂੰ ਪੂਰੀ ਸਾਵਧਾਨੀ ਨਾਲ ਕਰਨ ਦੀ ਸ਼ਕਤੀ ਵੀ ਹੈ। ਯੋਗ ਸਾਡੀ ਸੋਚ, ਕੰਮ ਗਿਆਨ ਅਤੇ ਸਮਰਪਣ ਨੂੰ ਤਾਕਤ ਦਿੰਦਾ ਹੈ ਤਾਂ ਜੋ ਅਸੀਂ ਇਕ ਵਧੀਆ ਇਨਸਾਨ ਬਣ ਸਕੀਏ। ਯੋਗ ਨਾਲ ਜਿਥੇ ਅਸੀਂ ਦੂਸਰਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ, ਉਥੇ ਅਸੀਂ ਆਪਣੇ-ਆਪ ਨੂੰ ਵੀ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਅੱਜ ਵਿਅਕਤੀ ਆਧੁਨਿਕ ਜੀਵਨ ਸ਼ੈਲੀ ਨਾਲ ਪੈਦਾ ਹੋਈਆਂ ਸਮੱਸਿਆਵਾਂ ਨਾਲ ਪੀੜਤ ਹੈ। ਤਣਾਅ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਹੌਲੀ-ਹੌਲੀ ਵਿਅਕਤੀ ਨੂੰ ਮਾਰ ਰਹੀਆਂ ਹਨ। ਯੋਗ ਇਨਾਂ ਸਾਰੀਆਂ ਬਿਮਾਰੀਆਂ ਨੂੰ ਖ਼ਤਮ ਕਰਕੇ ਸਰੀਰ, ਮਨ ਅਤੇ ਬੁੱਧੀ ਨੂੰ ਤਣਾਅ ਮੁਕਤ ਕਰਕੇ ਆਨੰਦ ਦਿੰਦਾ ਹੈ। ਥੋੜ੍ਹਾ ਜਿਹਾ ਪ੍ਰਾਣਾਯਾਮ ਜਾਂ ਸ਼ਾਹਾਂ ਦੀਆ ਕਿਰਿਆਵਾਂ ਸਾਨੂੰ ਆਰਾਮ ਅਤੇ ਊਰਜਾ ਦਿੰਦੀਆਂ ਹਨ। ਸੰਯਮ ਅਤੇ ਸੰਤੁਲਨ ਦਾ ਨਾਂਅ ਹੈ ਯੋਗ। ਦਿਮਾਗੀ ਤਣਾਅ ਤੋਂ ਮਨ ਦੀ ਸ਼ਾਂਤੀ ਵੀ ਦਿਵਾਉਂਦਾ ਹੈ ਯੋਗ।
ਯੋਗ ਕੋਈ ਨਵੀਂ ਪ੍ਰਣਾਲੀ ਨਹੀਂ ਹੈ, ਬਲਕਿ ਹਜ਼ਾਰਾਂ ਸਾਲ ਪੁਰਾਣੀ ਪ੍ਰਣਾਲੀ ਹੈ। ਪਰ ਸਾਡੇ ਦੇਸ਼ 'ਚ ਯੋਗ ਕੁਝ ਆਸ਼ਰਮਾਂ ਤੱਕ ਹੀ ਸੀਮਤ ਰਿਹਾ। ਅਜੋਕੇ ਸਮੇਂ ਵਿਚ ਯੋਗ ਗੁਰੂ ਸਵਾਮੀ ਰਾਮਦੇਵ ਨੇ ਇਸ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਇਤਿਹਾਸਕ ਕੰਮ ਕੀਤਾ। 27 ਸਤੰਬਰ, 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 69ਵੇਂ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਸ਼ਵ ਦੇ ਲੋਕਾਂ ਨੂੰ ਕੌਮਾਂਤਰੀ ਯੋਗ ਦਿਵਸ ਮਨਾਉਣ ਦਾ ਸੱਦਾ ਦਿੱਤਾ। 11 ਦਸੰਬਰ, 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ 21 ਜੂਨ ਨੂੰ 'ਕੌਮਾਂਤਰੀ ਯੋਗ ਦਿਹਾੜਾ' ਮਨਾਉਣ ਦਾ ਸੰਕਲਪ ਸਰਬ ਸੰਮਤੀ ਨਾਲ ਪਾਸ ਕੀਤਾ। ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ ਇਸ ਨੂੰ ਕੌਮਾਂਤਰੀ ਪੱਧਰ 'ਤੇ ਮਾਨਤਾ ਦਿਵਾਈ। ਹੁਣ 21 ਜੂਨ ਨੂੰ ਪੂਰੇ ਸੰਸਾਰ ਵਿਚ 'ਯੋਗ ਦਿਵਸ' ਮਨਾਇਆ ਜਾਣ ਲੱਗਾ ਹੈ। ਅੱਜ ਜਿਥੇ ਪੂਰੇ ਸੰਸਾਰ ਵਿਚ ਯੋਗ ਦਾ ਬੋਲਬਾਲਾ ਹੈ ਅਤੇ ਹਰ ਕੋਈ ਇਸ ਨੂੰ ਅਪਣਾ ਰਿਹਾ ਹੈ, ਉਥੇ ਨਵੀਂ ਪੀੜ੍ਹੀ ਇੰਟਰਨੈੱਟ ਅਤੇ ਮੋਬਾਈਲ ਵਿਚ ਐਨੀ ਮਸ਼ਰੂਫ ਹੋ ਗਈ, ਕਿ ਉਸ ਨੂੰ ਆਪਣੀ ਤੰਦਰੁਸਤੀ ਦਾ ਰਤਾ ਵੀ ਖ਼ਿਆਲ ਨਹੀਂ। ਮੇਰਾ ਵਿਚਾਰ ਹੈ ਜੇਕਰ ਯੋਗ ਦੀ ਜ਼ਰੂਰਤ ਅੱਜ ਦੀ ਤਰੀਕ ਵਿਚ ਕਿਸੇ ਨੂੰ ਹੈ, ਤਾਂ ਉਹ ਹੈ ਨਵੀਂ ਪੀੜ੍ਹੀ ਨੂੰ। ਕੇਂਦਰੀ ਸਰਕਾਰ ਨੂੰ ਚਾਹੀਦਾ ਹੈ ਕਿ ਯੋਗ ਨੂੰ ਸਕੂਲੀ ਵਿੱਦਿਆ ਵਿਚ ਲਾਜ਼ਮੀ ਵਿਸ਼ੇ ਵਜੋਂ ਲਾਗੂ ਕੀਤਾ ਜਾਵੇ, ਤਾਂ ਜੋ ਬੱਚਿਆਂ ਵਿਚ ਬਚਪਨ ਤੋਂ ਹੀ ਇਸ ਪ੍ਰਤੀ ਝੁਕਾਅ ਪੈਦਾ ਹੋਵੇ ਅਤੇ ਬਚਪਨ ਬਿਮਾਰੀ ਤੋਂ ਮੁਕਤ ਹੋਵੇ।
ਰੋਜ਼ ਕਰੋ ਯੋਗ, ਖ਼ਤਮ ਹੋਣਗੇ ਸਭ ਰੋਗ
ਤੁਸੀਂ ਜਾਣਦੇ ਹੀ ਹੋ ਕਿ ਯੋਗ ਸੰਸਕ੍ਰਿਤ ਦੇ ਸ਼ਬਦ 'ਯੁਜ਼' ਤੋਂ ਬਣਿਆ ਹੈ। ਯੋਗ ਦਾ ਅਰਥ ਹੈ ਜੋੜਨਾ। ਇਹ ਮਨੁੱਖੀ ਸਰੀਰ ਅੰਦਰ ਮਨ ਅਤੇ ਆਤਮਾ ਵਿਚਕਾਰ ਸੰਜਮ ਪੈਦਾ ਕਰਦਾ ਹੈ, ਜਿਸ ਨਾਲ ਸ਼ਕਤੀਆਂ ਜਾਨਣ ਲੱਗਦੀਆਂ ਹਨ। ਪੁਰਾਣੇ ਸਮੇਂ ਤੋਂ ਹੀ ਯੋਗ ਨੂੰ ਸਮਾਧੀ ਲਾਉਣ, ਯੋਗ ਕਿਰਿਆਵਾਂ ਨਾਲ ਪਰਮਾਤਮਾ ਨੂੰ ਪਾਉਣ ਦਾ ਸਾਧਨ ਮੰਨਿਆ ਜਾਂਦਾ ਰਿਹਾ ਹੈ। ਇਹ ਕਿਸੇ ਵੀ ਉਮਰ ਵਿਚ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਸ਼ੁਰੂ ਵਿਚ ਕਿਸੇ ਯੋਗ ਮਾਹਿਰ ਦੀ ਦੇਖ-ਰੇਖ ਵਿਚ ਹੀ ਅਭਿਆਸ ਕਰਨਾ ਚਾਹੀਦਾ, ਪਤੰਜਲੀ ਰਿਸ਼ੀ ਨੂੰ ਯੋਗ ਦਰਸਨ ਦਾ ਸੰਸਥਾਪਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਯੋਗ ਨੂੰ 8 ਅੰਗਾਂ ਭਾਵ ਅਸ਼ਟਾਮ ਯੋਗ ਵਿਚ ਕ੍ਰਮਵਾਰ ਇਸ ਪ੍ਰਕਾਰ ਵੰਡਿਆ ਹੈ : 1 ਯਮ, 2 ਨਿਯਮ, 3 ਆਸਨ, 4 ਪ੍ਰਾਣਾਯਾਮ, 5 ਪ੍ਰਤਿਆਹਾਰ, 6 ਧਾਰਨਾ, 7 ਧਿਆਨ ਅਤੇ 8 ਸਮਾਧੀ। ਯੋਗ ਆਸਨ ਕਰਨ ਨਾਲ ਵਿਅਕਤੀ ਸਰੀਰਕ ਅਤੇ ਮਾਨਸਿਕ ਦੋਵੇਂ ਪੱਖੋਂ ਤੰਦਰੁਸਤੀ ਪ੍ਰਾਪਤ ਕਰਦਾ ਹੈ। ਇਸ ਨਾਲ ਜਿਥੇ ਸਰੀਰ ਵਿਚ ਮਜ਼ਬੂਤੀ ਆਉਂਦੀ ਹੈ ਉਥੇ ਪ੍ਰਾਣਸ਼ਕਤੀ ਵੀ ਵਧਦੀ ਹੈ। ਆਯੁਸ਼ ਮੰਤਰਾਲਾ ਭਾਰਤ ਸਰਕਾਰ ਨੇ ਹਰ ਵਿਅਕਤੀ ਵਿਸ਼ੇਸ਼ ਅਤੇ ਸਮਾਜ ਵਿਚ ਰਹਿਣ ਵਾਲੇ ਸਾਰੇ ਲੋਕਾਂ ਦੇ ਲਈ, ਯੋਗ ਅਤੇ ਯੋਗਿਕ ਕਿਰਿਆਵਾਂ ਦਾ ਸੰਖੇਪ ਪ੍ਰੋਟੋਕਾਲ ਬਣਾਇਆ ਹੈ, ਜਿਸ ਨੂੰ ਕਿ ਯੋਗ ਦਿਵਸ ਵਾਲੇ ਦਿਨ ਪੂਰੇ ਭਾਰਤ ਵਿਚ ਇਕੋ ਪੈਟਰਨ ਅਨੁਸਾਰ ਕੀਤਾ ਜਾਵੇਗਾ। ਜਿਸ ਅਨੁਸਾਰ ਸ਼ੁਰੂਆਤ ਵਿਚ ਵੰਦਨਾ (ਪ੍ਰਾਥਨਾ) ਉਪਰੰਤ ਖੜ੍ਹੇ ਹੋ ਕੇ ਕਰਨ ਵਾਲੀਆਂ ਕਿਰਿਆਵਾਂ ਜਿਸ ਵਿਚ ਗਰਦਨ ਨੂੰ ਅੱਗੇ ਪਿੱਛੇ ਵੱਲ ਝੁਕਣਾ, ਸੱਜੇ-ਖੁੱਬੇ ਵੱਲ ਝੁਕਣਾ, ਸੱਜੇ-ਖੱਬੇ ਪਾਸੇ ਘੁਮਾਉਣਾ। ਇਸ ਉਪਰੰਤ ਮੋਢਿਆਂ ਦੀ ਕਸਰਤ ਅਤੇ ਫਿਰ ਗੋਡਿਆ ਦੀ ਕਸਰਤ। ਖੜ੍ਹੇ ਹੋ ਕੇ ਕੀਤੇ ਜਾਣ ਵਾਲੇ ਆਸਨ ਵਿਚ ਮੰਤਰਾਲੇ ਵਲੋਂ ਤਾੜ ਆਸਨ, ਵਰਿਕਸ ਆਸਨ, ਪਾਦਹਸਤਾਸਨ, ਅਰਧ-ਚੱਕਰਾਸਨ ਅਤੇ ਤ੍ਰਿਕੋਣਾਸਨ ਸ਼ਾਮਿਲ ਹਨ। ਬੈਠ ਕੇ ਕੀਤੇ ਜਾਣ ਵਾਲੇ ਆਸਨਾਂ ਵਿਚ : ਭਦ੍ਰਾਸਨ (ਗਰਭ ਅਵਸਥਾ ਵਿਚ ਲਾਭਕਾਰੀ ਅਤੇ ਮਹਿਲਾਵਾਂ ਨੂੰ ਮਾਂਹਵਾਰੀ ਸਮੇਂ ਅਕਸਰ ਹੋਣ ਵਾਲੇ ਪੇਟ ਦਰਦ ਤੋਂ ਮੁਕਤੀ ਪ੍ਰਦਾਨ ਕਰਦਾ ਹੈ।) ਵਜਰਾਸਨ (ਪਾਚਨ ਸ਼ਕਤੀ ਵਧਾਉਣ ਵਿਚ ਸਹਾਇਕ), ਅਰਧ ਉਸਟ੍ਰਾਸਨ (ਪਿੱਠ ਅਤੇ ਗਰਦਨ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਕਬਜ਼ ਅਤੇ ਪਿੱਠ ਦਰਦ ਤੋਂ ਨਿਜਾਤ ਮਿਲਦੀ ਹੈ), ਉਸ਼ਟਾਸਨ (ਊਠ ਵਰਗੀ ਸਰੀਰਕ ਸਥਿਤੀ), ਦੰਡ ਆਸਨ, ਉਤਾਨਮੰਡੂਕਾਸਨ, ਮਰੀਚਾਸਨ/ਵਕਰਾਸਨ। ਪੇਟ ਦੇ ਭਾਰ ਕੀਤੇ ਜਾਣ ਵਾਲੇ ਆਸਨਾਂ ਵਿਚ ਭੁਜੰਗਾਸਨ, ਮਕਰਾਸਨ ਅਤੇ ਸ਼ਲਭਾਸਨ ਸ਼ਾਮਿਲ ਹਨ। ਪਿੱਠ ਦੇ ਭਾਰ ਲੇਟ ਕੇ ਕੀਤੇ ਜਾਣ ਵਾਲੇ ਆਸਨਾਂ ਵਿਚ : ਸੇਤੁਬੰਧਾਸਨ, ਉਤਾਨਪਾਦ ਆਸਨ, ਅਰਧਹੱਲਾਸਨ, ਪਵਨਮੁਕਤਾਸਨ ਅਤੇ ਸ਼ਵਾਸਨ ਹਨ। ਆਸਨਾਂ ਤੋਂ ਬਾਅਦ ਸਾਹਾਂ ਦੀਆਂ ਕਿਰਿਆਵਾਂ ਦਾ ਅਭਿਆਸ ਜਿਸ ਵਿਚ ਕਪਾਲਭਾਂਤੀ ਪ੍ਰਾਣਾਯਾਮ, ਅਨੁਲੋਮ-ਵਿਲੋਮ ਪ੍ਰਾਣਾਯਾਮ, ਸ਼ੀਤਲੀ ਪ੍ਰਾਣਾਯਾਮ, ਭ੍ਰਾਮਰੀ ਪ੍ਰਾਣਾਯਾਮ ਅਤੇ ਧਿਆਨ ਸ਼ਾਮਿਲ ਕੀਤਾ ਗਿਆ ਹੈ। ਸਾਨੂੰ ਆਪਣੇ ਮਨ ਨੂੰ ਹਮੇਸ਼ਾ ਸੰਤੁਲਿਤ ਰੱਖਣਾ ਹੈ, ਇਸ ਵਿਚ ਹੀ ਸਾਡਾ ਆਤਮ ਵਿਕਾਸ ਸਮੋਇਆ ਹੈ ਅਸੀਂ ਆਪਣੇ ਕਰਤੱਵ, ਆਪਣੇ ਅਤੇ ਪਰਿਵਾਰ ਦੇ ਪ੍ਰਤੀ ਕੰਮ, ਸਮਾਜ ਅਤੇ ਸੰਸਾਰ ਪ੍ਰਤੀ, ਸ਼ਾਂਤੀ, ਆਨੰਦ ਅਤੇ ਸਿਹਤ ਦੇ ਪ੍ਰਚਾਰ ਪ੍ਰਤੀਬੱਧਤਾ ਦਾ ਸੰਕਲਪ ਲੈਂਦੇ ਹੋਏ ਪ੍ਰੋਟੋਕੋਲ ਦੀ ਸਮਾਪਤੀ ਕੀਤੀ ਹੈ। ਸਾਰੇ ਸੁਖੀ ਹੋਣ, ਸਾਰੇ ਨਿਰੋਗ ਹੋਣ ਅਤੇ ਕੋਈ ਦੁਖੀ ਨਾ ਹੋਵੇ। ਉਕਤ ਦੱਸੇ ਯੋਗ ਅਭਿਆਸ ਅਸੀਂ ਜੇਕਰ ਹਰ ਰੋਜ਼ ਕਰੀਏ ਤਾਂ ਹੀ 'ਰੋਜ਼ ਕਰੋ ਯੋਗ, ਖ਼ਤਮ ਹੋਣਗੇ ਸਭ ਰੋਗ' ਦੇ ਉਦੇਸ਼ ਨੂੰ ਪੂਰਾ ਕੀਤਾ ਜਾ ਸਕਦਾ ਹੈ।


-ਐਫ. ਐਮ.-70, ਮਾਡਲ ਹਾਊਸ, ਜਲੰਧਰ।


ਖ਼ਬਰ ਸ਼ੇਅਰ ਕਰੋ

ਯਾਦਾਸ਼ਤ ਵਧਾਉਣ ਦੇ ਸੌਖੇ ਉਪਾਅ

ਅੱਜ ਦੇ ਮਸ਼ੀਨੀ ਯੁੱਗ ਵਿਚ ਯਾਦਾਸ਼ਤ ਦਾ ਕਮਜ਼ੋਰ ਹੋਣਾ ਇਕ ਵਿਆਪਕ ਅਤੇ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਔਸਤ ਦ੍ਰਿਸ਼ਟੀ ਨਾਲ ਬਹੁਤੇ ਲੋਕਾਂ ਦੀ ਯਾਦਾਸ਼ਤ ਲਗਪਗ ਇਕੋ ਜਿਹੀ ਹੁੰਦੀ ਹੈ ਪਰ ਕੁਝ ਬੁੱਧੀਮਾਨ ਵਿਅਕਤੀਆਂ ਦੀ ਯਾਦਾਸ਼ਤ ਹੈਰਾਨੀਜਨਕ ਵੀ ਹੁੰਦੀ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਯਾਦਾਸ਼ਤ ਇਕ ਪ੍ਰਾਪਤ ਕੀਤਾ ਗੁਣ ਹੈ, ਜਿਸ ਦਾ ਘੱਟ ਜਾਂ ਤੇਜ਼ ਹੋਣਾ ਜਾਂ ਕਰ ਲੈਣਾ ਬਹੁਤ ਕੁਝ ਸਾਡੇ ਉੱਪਰ ਨਿਰਭਰ ਕਰਦਾ ਹੈ।
ਸਿਹਤ ਦੀ ਦ੍ਰਿਸ਼ਟੀ ਤੋਂ ਯਾਦਾਸ਼ਤ ਕਮਜ਼ੋਰ ਹੋਣ ਕਾਰਨ ਸਰੀਰਕ ਅਤੇ ਦਿਮਾਗੀ ਕਮਜ਼ੋਰੀ, ਅਤਿ ਚੰਚਲਤਾ, ਇਕਾਗਰਤਾ ਦੀ ਕਮੀ ਅਤੇ ਖਾਣ-ਪੀਣ ਦਾ ਅਸੰਜਮ ਮੰਨੇ ਜਾਂਦੇ ਹਨ।
ਦਿਮਾਗ ਦੀ ਬਣਾਵਟ : ਆਕ੍ਰਿਤੀ ਵਿਚ ਦਿਮਾਗ ਸਰੀਰ ਦਾ ਪੰਜਵਾਂ ਭਾਗ ਹੈ ਪਰ ਇਹ ਸਭ ਤੋਂ ਵੱਧ ਮਹੱਤਵਪੂਰਨ ਹੈ। ਦਿਮਾਗ ਦੇ ਅੰਦਰ ਜਾਣ ਵਾਲੇ ਅਤੇ ਬਾਹਰ ਆਉਣ ਵਾਲੇ ਨਾੜੀ ਤੰਤੂਆਂ ਦੀ ਗਿਣਤੀ ਹੀ ਲਗਪਗ 20 ਕਰੋੜ ਹੈ। ਮਨੁੱਖ ਭਾਵੇਂ ਸਭ ਕੁਝ ਖੋ ਬੈਠੇ, ਉਸ ਦੀ ਸੁੱਧ-ਬੁੱਧ ਸਲਾਮਤ ਰਹਿਣੀ ਚਾਹੀਦੀ ਹੈ। ਸ਼ੁਰੂ ਵਿਚ 25 ਸਾਲ ਤੱਕ ਅਸੀਂ ਬਹੁਤੀਆਂ ਗੱਲਾਂ ਯਾਦ ਰੱਖਦੇ ਹਾਂ। 25 ਸਾਲ ਤੋਂ ਬਾਅਦ ਸਿਰਫ ਕੰਮ ਦੀਆਂ ਗੱਲਾਂ ਯਾਦ ਰੱਖਦੇ ਹਾਂ। ਉਮਰ ਵਧਣ ਦੇ ਨਾਲ-ਨਾਲ ਯਾਦਾਸ਼ਤ ਕਮਜ਼ੋਰ ਪੈਣ ਲਗਦੀ ਹੈ। 40 ਸਾਲ ਦੀ ਉਮਰ ਤੋਂ ਬਾਅਦ ਵਿਅਕਤੀ ਵਿਚ ਪਰਿਪੱਕਤਾ ਆ ਜਾਂਦੀ ਹੈ। ਚੰਗੀ ਯਾਦਾਸ਼ਤ ਲਈ ਸਰੀਰ ਅਤੇ ਮਨ ਦਾ ਨਿਰੋਗ ਹੋਣਾ ਜ਼ਰੂਰੀ ਹੈ।
ਯਾਦਾਸ਼ਤ ਦੀ ਕਮੀ ਦੇ ਲੱਛਣ : ਪੜ੍ਹੀਆਂ, ਦੇਖੀਆਂ, ਸੁਣੀਆਂ ਗੱਲਾਂ ਯਾਦ ਨਾ ਰਹਿਣਾ, ਕਿਸੇ ਜਗ੍ਹਾ ਚੀਜ਼ ਰੱਖ ਕੇ ਭੁੱਲ ਜਾਣਾ, ਪੜ੍ਹ ਕੇ ਯਾਦ ਰੱਖਣ ਦੀ ਇੱਛਾ ਨਾ ਹੋਣਾ, ਅਰੁਚੀ, ਆਲਸ, ਚਿੜਚਿੜਾਪਨ, ਕਮਜ਼ੋਰੀ, ਨਿਰਾਸ਼ਾ, ਘਬਰਾਹਟ ਆਦਿ ਦੇਖਣ ਨੂੰ ਮਿਲਦੇ ਹਨ।
ਕਿਵੇਂ ਯਾਦ ਰੱਖੀਏ : ਯਾਦਾਸ਼ਤ ਤੇਜ਼ ਬਣਾਉਣ ਲਈ ਬਹੁਤ ਜ਼ਿਆਦਾ ਅਧਿਐਨ, ਚਿੰਤਨ ਅਤੇ ਮਨਨ ਕਰੋ। ਮਨ ਵਿਚ ਯਾਦ ਰੱਖਣ ਯੋਗ ਗੱਲਾਂ ਦਾ ਚਿੱਤਰ ਇਕ ਗੱਲ ਦਾ ਸਬੰਧ ਕਿਸੇ ਹੋਰ ਗੱਲ ਨਾਲ ਬਣਾ ਕੇ ਰੱਖੋ। ਯਾਦ ਕੀਤੀ ਜਾਣ ਵਾਲੀ ਸਮੱਗਰੀ ਨੂੰ ਵਾਰ-ਵਾਰ ਦੁਹਰਾਉਣਾ, ਲੰਬੀ ਅਤੇ ਔਖੀ ਸਮੱਗਰੀ ਦੇ 25 ਮਿੰਟ ਬਾਅਦ ਪ੍ਰਮੁੱਖ ਤੱਤਾਂ ਨੂੰ ਦੁਬਾਰਾ ਦੁਹਰਾਉਣਾ ਅਤੇ ਚਿੱਤ ਦੀ ਇਕਾਗਰਤਾ ਨਾਲ ਯਾਦਾਸ਼ਤ ਵਧਦੀ ਹੈ।
ਕਿਸੇ ਵੀ ਤਰ੍ਹਾਂ ਦੀ ਕਸਰਤ, ਤਣਾਅ ਆਦਿ ਨਾ ਰੱਖੋ। ਖਾਲੀ ਸਮੇਂ ਆਲਸ ਜਾਂ ਗੱਪਬਾਜ਼ੀ ਵਿਚ ਨਾ ਬਿਤਾਓ। ਕਲਾਸ ਵਿਚ ਜੋ ਪੜ੍ਹਾਇਆ ਜਾਵੇਗਾ, ਉਸ ਨੂੰ ਪਹਿਲਾਂ ਹੀ ਪੜ੍ਹ ਕੇ ਜਾਓ। ਉਥੇ ਧਿਆਨ ਨਾਲ ਸੁਣੋ। ਘਰ ਆ ਕੇ ਨੋਟਿਸ ਤਿਆਰ ਕਰੋ। ਜੋ ਯਾਦ ਕੀਤਾ ਹੈ, ਉਸ ਨੂੰ ਲਿਖ ਕੇ ਵੀ ਦੇਖੋ। ਮਨ ਨੂੰ ਇਕਾਗਰ ਅਤੇ ਸਥਿਰ ਰੱਖਣ ਲਈ ਭ੍ਰਾਮਰੀ ਅਤੇ ਗੁੰਜਨ ਪ੍ਰਾਣਾਯਾਮ ਕੁਝ ਦੇਰ ਕਰੋ। ਹੌਲੀ ਸੰਗੀਤ ਦੇ ਨਾਲ ਆਪਣਾ ਅਧਿਐਨ ਜਾਰੀ ਰੱਖੋ। ਘਰ ਦੇ ਕਿਸੇ ਮੈਂਬਰ, ਮਿੱਤਰ ਜਾਂ ਸਹਿਪਾਠੀ ਨੂੰ ਪ੍ਰਸ਼ਨ ਕਰਨ ਲਈ ਕਹੋ ਅਤੇ ਤੁਸੀਂ ਉੱਤਰ ਦਿਓ। ਇਕ ਵਾਰ ਕਿਸੇ ਪੂਰੀ ਪੁਸਤਕ ਨੂੰ ਦੇਖ ਕੇ ਯਾਦ ਕਰਨਾ ਔਖਾ ਹੁੰਦਾ ਹੈ ਪਰ ਪਾਠ-ਪਾਠ, ਅਧਿਆਇ-ਅਧਿਆਏ ਅੱਗੇ ਪੜ੍ਹੋ, ਯਾਦ ਰੱਖਦੇ ਚਲੋ। ਪੂਰੀ ਪੁਸਤਕ ਯਾਦ ਕਰ ਲਓਗੇ। ਜਦੋਂ ਵੀ ਸਮਾਂ ਮਿਲੇ, ਕਿਤਾਬ ਦੇ ਸਫੇ ਪਲਟ ਕੇ ਯਾਦ ਕੀਤੀਆਂ ਗਈਆਂ ਗੱਲਾਂ 'ਤੇ ਦੁਬਾਰਾ ਧਿਆਨ ਮਾਰ ਲਓ।
ਕੀ ਖਾਈਏ : ਦਿਮਾਗ ਦੀ ਲੋੜ ਦੀ ਪੂਰਤੀ ਕਰਦਾ ਹੈ ਭੋਜਨ। ਇਹ ਯਾਦਾਸ਼ਤ ਵਧਾਉਣ ਵਿਚ ਸਹਾਇਕ ਹੁੰਦਾ ਹੈ। ਪਚਣਯੋਗ, ਹਲਕਾ, ਸੰਤੁਲਿਤ, ਪੌਸ਼ਟਿਕ ਭੋਜਨ ਨਿਯਮਤ ਸਮੇਂ ਸਿਰ ਖਾਓ। ਪੱਤੇਦਾਰ ਸਬਜ਼ੀਆਂ, ਸਲਾਦ, ਲਸਣ, ਦੁੱਧ, ਦਹੀਂ, ਦਾਲ, ਪੱਤਾਗੋਭੀ, ਫੁੱਲਗੋਭੀ, ਸੌਂਫ, ਗੁੜ, ਆਗਰੇ ਦਾ ਪੇਠਾ, ਤਿਲ, ਪਾਲਕ ਖਾਓ, ਤਰਬੂਜ਼, ਗਾਜਰ, ਚੁਕੰਦਰ, ਲੌਕੀ ਵੀ ਖਾਓ। ਫਲਾਂ ਵਿਚ ਜਾਮਣ, ਸਟ੍ਰਾਬੇਰੀ, ਨਾਰੀਅਲ, ਲੀਚੀ, ਅੰਬ, ਸੇਬ, ਸੰਤਰਾ, ਟਮਾਟਰ ਆਦਿ ਖਾਓ।
ਉਪਾਅ : ਸੌਂਫ ਅਤੇ ਮਿਸ਼ਰੀ ਨੂੰ ਵੱਖ-ਵੱਖ ਕੁੱਟ ਕੇ ਬਰਾਬਰ ਮਾਤਰਾ ਵਿਚ ਮਿਲਾ ਕੇ ਹਰ ਰੋਜ਼ ਸਵੇਰੇ ਅਤੇ ਸ਼ਾਮ ਖਾਣ ਤੋਂ ਬਾਅਦ ਇਕ-ਇਕ ਚਮਚ ਲੈਣ ਨਾਲ ਬੁੱਧੀ ਵਧਦੀ ਹੈ। ਲੌਕੀ ਦੀ ਸਬਜ਼ੀ ਅਤੇ ਲੋਕੀ ਦਾ ਤੇਲ ਸਿਰ ਵਿਚ ਲਗਾਉਣ ਨਾਲ ਯਾਦਾਸ਼ਤ ਵਧਦੀ ਹੈ। ਭਿੱਜੇ ਉੜਦ ਨੂੰ ਪੀਸ ਕੇ, ਦੁੱਧ, ਸ਼ੱਕਰ ਮਿਲਾ ਕੇ ਲੈਣ ਨਾਲ ਦਿਮਾਗ ਦੀ ਸਮਰੱਥਾ ਵਧਦੀ ਹੈ। ਧਨੀਆ ਚੂਰਨ ਨੂੰ ਉਬਾਲ ਕੇ ਕਾੜ੍ਹਾ ਬਣਾ ਕੇ ਮਿਸ਼ਰੀ ਦੇ ਨਾਲ ਹਰ ਰੋਜ਼ ਇਕ ਚਮਚ ਲੈਣ ਨਾਲ ਯਾਦਾਸ਼ਤ ਵਧਦੀ ਹੈ।
ਸਹਾਇਕ ਉਪਾਅ ਕੀ ਕਰੀਏ : ਹਰ ਰੋਜ਼ ਸਵੇਰੇ ਖੁੱਲ੍ਹੀ ਹਵਾ ਵਿਚ ਘੁੰਮਣ ਜਾਓ। ਆਪਣੀ ਪਸੰਦ ਦੀ ਕਸਰਤ ਨਿਯਮਤ ਕਰੋ। ਗੱਲਾਂ ਅਤੇ ਪਾਠ ਨੂੰ ਇਕਾਗਰਤਾ ਅਤੇ ਮਨੋਯੋਗ ਨਾਲ ਯਾਦ ਕਰੋ। ਭਰਪੂਰ ਨੀਂਦ ਲਓ। ਖਾਣ-ਪੀਣ, ਕਸਰਤ-ਆਰਾਮ ਵਿਚ ਸੰਯਮ ਹੋਵੇ। ਵਿਚ-ਵਿਚ ਮਨੋਰੰਜਨ ਵੀ ਕਰਦੇ ਰਹੋ। ਦਿਨ ਵਿਚ ਜ਼ਿਆਦਾ ਨਾ ਸੌਵੋਂ। ਦੇਰ ਰਾਤ ਤੱਕ ਨਾ ਜਾਗੋ।
ਸੂਰਜ ਚੜ੍ਹਨ ਤੋਂ 2 ਘੰਟੇ ਪਹਿਲਾਂ ਉਠ ਕੇ ਯਾਦ ਕਰੋ। ਤਣਾਅ, ਗੁੱਸਾ, ਚਿੰਤਾ ਤੋਂ ਦੂਰ ਰਹੋ। ਆਪਣੀ ਯਾਦਾਸ਼ਤ ਨੂੰ ਲੈ ਕੇ ਪ੍ਰੇਸ਼ਾਨ ਨਾ ਰਹੋ। ਸਮੇਂ ਨੂੰ ਆਪਣੇ ਅਨੁਸਾਰ ਵਰਤੋ, ਲਾਭ ਜ਼ਰੂਰ ਮਿਲੇਗਾ।

ਸ਼ੂਗਰ ਰੋਗ ਦਾ ਹੋਮਿਓਪੈਥਿਕ ਰਾਹੀਂ ਇਲਾਜ

ਖੂਨ ਵਿਚ ਗੁਲੂਕੋਜ਼ (ਸ਼ੂਗਰ) ਦੀ ਮਾਤਰਾ ਦਾ ਵਧਣਾ ਸ਼ੱਕਰ ਰੋਗ ਕਹਾਉਂਦਾ ਹੈ। ਮੁੱਖ ਰੂਪ ਵਿਚ ਸ਼ੂਗਰ ਦੋ ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਟਾਈਪ-1, ਜਿਸ ਵਿਚ ਸਾਡੇ ਸਰੀਰ ਦੀ ਗ੍ਰੰਥੀ ਪੈਨਕਰੀਆਜ਼ ਇਨਸੂਲਿਨ ਨਹੀਂ ਬਣਾ ਸਕਦੀ। ਸਿੱਟੇ ਵਜੋਂ ਖੂਨ ਵਿਚ ਸ਼ੂਗਰ ਦੀ ਮਾਤਰਾ ਵਧਦੀ ਜਾਂਦੀ ਹੈ। ਪ੍ਰਚਲਿਤ ਇਲਾਜ ਪ੍ਰਣਾਲੀ ਵਿਚ ਇਸ ਬਿਮਾਰੀ ਦੇ ਕੰਟਰੋਲ ਲਈ ਇਨਸੂਲਿਨ ਦੇ ਟੀਕੇ ਲਗਾਏ ਜਾਂਦੇ ਹਨ ਅਤੇ ਇਹ ਟੀਕੇ ਸਾਰੀ ਉਮਰ ਹੀ ਲਗਾਉਣੇ ਪੈਂਦੇ ਹਨ। ਹੌਲੀ-ਹੌਲੀ ਖੂਨ ਵਿਚ ਸ਼ੂਗਰ ਦੀ ਮਾਤਰਾ ਵਧਦੀ ਜਾਂਦੀ ਹੈ ਅਤੇ ਟੀਕੇ ਦੀ ਮਾਤਰਾ ਵੀ ਵਧਦੀ ਜਾਂਦੀ ਹੈ। ਟਾਈਪ-1 ਸ਼ੂਗਰ ਜ਼ਿਆਦਾਤਰ ਬੱਚਿਆਂ ਵਿਚ ਹੁੰਦੀ ਹੈ। ਦੂਜੀ ਟਾਈਪ-2, ਇਸ ਸ਼ੂਗਰ ਵਿਚ ਪੈਨਕਰੀਆਜ਼ ਇਨਸੂਲਿਨ ਘੱਟ ਮਾਤਰਾ ਵਿਚ ਬਣਾਉਂਦਾ ਹੈ ਜਾਂ ਫਿਰ ਸਰਕੀਰ ਦੇ ਸੈੱਲ ਇਨਸੁਲਿਨ ਨੂੰ ਵਰਤਣ ਵਿਚ ਅਸਮਰੱਥ ਹੁੰਦੇ ਹਨ। ਸਿੱਟੇ ਵਜੋਂ ਖੂਨ ਵਿਚ ਸ਼ੂਗਰ ਦੀ ਮਾਤਰਾ ਵਧਦੀ ਜਾਂਦੀ ਹੈ। ਪ੍ਰਚਲਿਤ ਇਲਾਜ ਪ੍ਰਣਾਲੀ ਵਿਚ ਇਸ ਤਰ੍ਹਾਂ ਦੀ ਟਾਈਪ-2 ਸ਼ੂਗਰ ਨੂੰ ਕੰਟਰੋਲ ਰੱਖਣ ਲਈ ਦਵਾਈ ਲਗਾ ਦਿੱਤੀ ਜਾਂਦੀ ਹੈ। ਇਸ ਦਵਾਈ ਦਾ ਸੇਵਨ ਮਰੀਜ਼ ਨੂੰ ਪੂਰੀ ਉਮਰ ਕਰਨਾ ਪੈਂਦਾ ਹੈ। ਇਹ ਦਵਾਈ ਖਾਂਦਿਆਂ ਹੋਇਆਂ ਵੀ ਕਈ ਮਰੀਜ਼ਾਂ ਦੀ ਸ਼ੂਗਰ ਵਧਦੀ ਰਹਿੰਦੀ ਹੈ, ਸਿੱਟੇ ਵਜੋਂ ਦਵਾਈ ਦੀ ਮਾਤਰਾ ਵੀ ਵਧਦੀ ਜਾਂਦੀ ਹੈ ਪਰ ਹੌਲੀ-ਹੌਲੀ ਜਦੋਂ ਦਵਾਈ ਨਾਲ ਸ਼ੂਗਰ ਕੰਟਰੋਲ ਹੋਣੀ ਬੰਦ ਹੋ ਜਾਂਦੀ ਹੈ ਤਾਂ ਮਰੀਜ਼ ਨੂੰ ਇਨਸੂਲਿਨ ਦੇ ਟੀਕੇ ਸ਼ੁਰੂ ਕਰ ਦਿੱਤੇ ਜਾਂਦੇ ਹਨ, ਜੋ ਕਿ ਮਰੀਜ਼ ਨੂੰ ਸਾਰੀ ਉਮਰ ਲਗਾਉਣੇ ਪੈਂਦੇ ਹਨ।
ਸ਼ੂਗਰ ਦੇ ਮਰੀਜ਼ ਦੇ ਮੁੱਖ ਲੱਛਣ : ਵਧੇਰੇ ਪਿਆਸ ਲੱਗਣਾ, ਵਾਰ-ਵਾਰ ਪਿਸ਼ਾਬ ਆਉਣਾ, ਵਧੇਰੇ ਭੁੱਖ ਲੱਗਣਾ ਅਤੇ ਖਾਣਾ ਖਾਣ ਤੋਂ ਬਾਅਦ ਵੀ ਖੋਹ ਪੈਣਾ, ਏਨੀ ਭੁੱਖ ਲੱਗਣ ਦੇ ਬਾਵਜੂਦ ਮਰੀਜ਼ ਦਾ ਭਾਰ ਘਟਦਾ ਜਾਂਦਾ ਹੈ। ਜੀਅ ਕੱਚਾ ਹੋਣਾ, ਉਲਟੀ ਆਉਣੀ, ਵਾਰ-ਵਾਰ ਇਨਫੈਕਸ਼ਨ ਹੋਣਾ, ਮੂੰਹ ਵਿਚੋਂ ਬਦਬੂ ਆਉਣੀ, ਕਮਜ਼ੋਰ ਰਹਿਣਾ ਆਦਿ ਵਰਗੇ ਲੱਛਣ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਜੇ ਸ਼ੂਗਰ ਦੀ ਬਿਮਾਰੀ ਲੰਮੇ ਸਮੇਂ ਤੱਕ ਚਲਦੀ ਰਹੇ ਤਾਂ ਇਸ ਦਾ ਅਸਰ ਅੱਖਾਂ, ਗੁਰਦਿਆਂ, ਹੱਡੀਆਂ ਅਤੇ ਦਿਲ 'ਤੇ ਪੈਂਦਾ ਹੈ। ਸਿੱਟੇ ਵਜੋਂ ਅੱਖਾਂ ਦੀ ਕਮਜ਼ੋਰੀ, ਗੁਰਦਿਆਂ ਦਾ ਸਹੀ ਕੰਮ ਨਾ ਕਰਨਾ, ਜੋੜਾਂ ਦੀਆਂ ਦਰਦਾਂ ਅਤੇ ਕਈ ਤਰ੍ਹਾਂ ਦੀਆਂ ਦਿਲ ਦੀਆਂ ਬਿਮਾਰੀਆਂ ਤੇ ਦੌਰਾ, ਕੋਮਾ ਆਦਿ ਵਰਗੀਆਂ ਤਕਲੀਫ਼ਾਂ ਸਾਹਮਣੇ ਆਉਂਦੀਆਂ ਹਨ। ਇਹ ਤਕਲੀਫ਼ਾਂ ਜ਼ਿਆਦਾਤਰ ਸ਼ੂਗਰ ਦੀ ਬਿਮਾਰੀ ਲਈ ਚੱਲ ਰਹੀਆਂ ਦਵਾਈਆਂ ਦੇ ਉਲਟ ਅਸਰ ਹੁੰਦੇ ਹਨ।
ਸ਼ੂਗਰ ਦੇ ਮਰੀਜ਼ ਦਾ ਹੋਮਿਓਪੈਥਿਕ ਇਲਾਜ : ਹੋਮਿਓਪੈਥੀ ਇਕ ਆਧੁਨਿਕ ਅਤੇ ਕੁਦਰਤੀ ਇਲਾਜ ਪ੍ਰਣਾਲੀ ਹੈ ਜੋ ਕਿ ਰੋਗੀ ਦਾ ਇਲਾਜ ਕਰਦੀ ਹੈ। ਹੋਮਿਓਪੈਥਿਕ ਇਲਾਜ ਦੌਰਾਨ ਮਰੀਜ਼ ਦੀ ਸਾਰੀ ਸਰੀਰਕ ਅਤੇ ਮਾਨਸਿਕ ਹਿਸਟਰੀ ਲੈ ਕੇ ਮਰੀਜ਼ ਨੂੰ ਇਕ ਹੋਮਿਓਪੈਥਿਕ ਦਵਾਈ ਦਿੱਤੀ ਜਾਂਦੀ ਹੈ। ਇਹ ਦਵਾਈ ਮਰੀਜ਼ ਦੀ ਬਿਮਾਰੀ ਦੇ ਕਾਰਨ ਦਾ ਜੜ੍ਹ ਤੋਂ ਇਲਾਜ ਕਰਦੀ ਹੈ ਅਤੇ ਕੁਝ ਹੀ ਸਾਲਾਂ ਦੇ ਇਲਾਜ ਤੋਂ ਬਾਅਦ ਮਰੀਜ਼ ਦੀ ਸ਼ੂਗਰ ਨਾਰਮਲ ਹੋ ਜਾਂਦੀ ਹੈ ਅਤੇ ਸ਼ੂਗਰ ਕਾਰਨ ਆਈਆਂ ਹੋਈਆਂ ਸਾਰੀਆਂ ਪ੍ਰੇਸ਼ਾਨੀਆਂ ਹੱਲ ਹੋ ਜਾਂਦੀਆਂ ਹਨ ਅਤੇ ਮਰੀਜ਼ ਬਿਨਾਂ ਦਵਾਈ ਦੇ ਤੰਦਰੁਸਤ ਜ਼ਿੰਦਗੀ ਜੀਅ ਸਕਦਾ ਹੈ। ਇਹੀ ਹੈ ਆਧੁਨਿਕ ਇਲਾਜ ਪ੍ਰਣਾਲੀ ਹੋਮਿਓਪੈਥੀ ਦੀ ਵਿਲੱਖਣਤਾ ਜੋ ਕਿ ਮਰੀਜ਼ ਦਾ ਇਲਾਜ ਕਰਕੇ ਮਰੀਜ਼ ਨੂੰ ਤੰਦਰੁਸਤ ਕਰਦੇ ਹਨ।


-ਰਵਿੰਦਰ ਹੋਮਿਓਪੈਥਿਕ ਕਲੀਨਿਕ, ਮੋਤੀ ਨਗਰ,
ਮਕਸੂਦਾਂ, ਜਲੰਧਰ।
www.ravinderhomeopathy.com

ਕੀ ਤੁਹਾਡੇ ਪੇਟ ਵਿਚ ਗੜਬੜ ਹੈ?

ਪੇਟ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ। ਇਹ ਸਾਡੀ ਸ਼ਖ਼ਸੀਅਤ ਦੀ ਕੁੰਜੀ ਹੈ। ਬਾਹਰ ਨਿਕਲਿਆ ਹੋਇਆ ਪੇਟ ਸਾਡੀ ਸਰੀਰਕ ਤੰਦਰੁਸਤੀ ਦਾ ਸੰਕੇਤ ਕਰਦਾ ਹੈ। ਬਹੁਤੇ ਲੋਕ ਅਕਸਰ ਹੀ ਕਿਸੇ ਨਾ ਕਿਸੇ ਪੇਟ ਦੀ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ।
ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਡਾਕਟਰਾਂ ਕੋਲ ਜਾ ਕੇ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰਦੇ ਹਨ। ਕੁਝ ਸ਼ਿਕਾਇਤਾਂ ਬਹੁਤ ਹੀ ਆਮ ਹੁੰਦੀਆਂ ਹਨ ਪਰ ਲੋਕ ਉਨ੍ਹਾਂ ਤੋਂ ਘਬਰਾ ਕੇ ਪ੍ਰੇਸ਼ਾਨ ਹੁੰਦੇ ਹਨ। ਆਓ ਪੇਟ ਦੇ ਕੁਝ ਸਾਧਾਰਨ ਰੋਗਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਉਨ੍ਹਾਂ ਦੇ ਇਲਾਜ ਲਈ ਘਰੇਲੂ ਉਪਾਅ ਅਪਣਾਈਏ।
ਕਬਜ਼ : ਜੇ ਮਲ ਸਖ਼ਤ ਅਤੇ ਖੁਸ਼ਕ ਹੈ ਅਤੇ ਮਲ ਤਿਆਗ ਵਿਚ ਔਖ ਹੁੰਦੀ ਹੈ ਤਾਂ ਤੁਹਾਨੂੰ ਜ਼ਰੂਰ ਕਬਜ਼ ਹੈ। ਇਸ ਵਿਚ ਵੱਧ ਤੋਂ ਵੱਧ ਰੇਸ਼ੇਦਾਰ ਸਬਜ਼ੀਆਂ, ਫਲ, ਚੋਕਰ ਸਮੇਤ ਆਟੇ ਦੀ ਰੋਟੀ, ਈਸਬਗੋਲ ਦੀ ਭੁੱਕੀ ਅਤੇ ਆਲੂਬੁਖਾਰੇ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ।
* ਰਾਤ ਨੂੰ ਸੌਣ ਸਮੇਂ ਇਕ ਚਮਚ ਸ਼ਹਿਦ ਠੰਢੇ ਪਾਣੀ ਵਿਚ ਪਾ ਕੇ ਪੀਣ ਨਾਲ ਕਬਜ਼ ਠੀਕ ਹੁੰਦੀ ਹੈ।
* ਕੇਲੇ ਦਾ ਮੁਲਾਇਮ ਖੁੱਝਾ ਕਬਜ਼ ਦੂਰ ਕਰਨ ਅਤੇ ਅੰਤੜੀਆਂ ਨੂੰ ਠੀਕ ਕਰਨ ਵਿਚ ਸਹਾਇਕ ਹੁੰਦਾ ਹੈ।
* ਨਿੰਬੂ ਦਾ ਰਸ ਗਰਮ ਪਾਣੀ ਦੇ ਨਾਲ ਰਾਤ ਨੂੰ ਲੈਣ ਨਾਲ ਕਬਜ਼ ਦੂਰ ਹੋ ਜਾਂਦੀ ਹੈ।
ਅਲਸਰ : ਭੋਜਨ ਦੇ ਕੁਝ ਘੰਟਿਆਂ ਬਾਅਦ ਰਾਤ ਨੂੰ ਪੇਟ ਦੇ ਉਪਰਲੇ ਭਾਗ ਵਿਚ ਜਲਣ ਅਤੇ ਦਰਦ ਹੋਣ ਲਗਦੀ ਹੈ। ਤੰਬਾਕੂ ਸੇਵਨ ਕਰਨ ਵਾਲਿਆਂ ਵਿਚ ਅਲਸਰ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਇਸ ਰੋਗ ਵਿਚ ਖਾਲੀ ਦੁੱਧ ਨਹੀਂ ਪੀਣਾ ਚਾਹੀਦਾ।
* ਕੈਫੀਨ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਖਾਣਾ 3 ਵਾਰ ਦੀ ਬਜਾਏ 4 ਤੋਂ 5 ਵਾਰ ਥੋੜ੍ਹਾ-ਥੋੜ੍ਹਾ ਕਰਕੇ ਖਾਣਾ ਚਾਹੀਦਾ ਹੈ।
* ਕੇਲੇ ਦਾ ਸੇਵਨ ਵੀ ਲਾਭਦਾਇਕ ਰਹਿੰਦਾ ਹੈ। ਕੇਲਾ ਮਿਊਕਸ ਕੋਸ਼ਾਂ ਦਾ ਵਾਧਾ ਕਰਦਾ ਹੈ, ਜਿਸ ਨਾਲ ਪੇਟ ਨੂੰ ਰਸਾਇਣਾਂ ਤੋਂ ਬਚਾਉਣ ਲਈ ਦੀਵਾਰ ਜਿਹੀ ਬਣ ਜਾਂਦੀ ਹੈ। ਜੋ ਅਲਸਰ ਪਹਿਲਾਂ ਹੀ ਬਣਨਾ ਸ਼ੁਰੂ ਹੋ ਗਿਆ ਹੋਵੇ, ਉਸ ਦਾ ਵੀ ਇਲਾਜ ਹੁੰਦਾ ਹੈ। ਭਾਰਤ ਵਿਚ ਪ੍ਰਚਲਿਤ ਹੈ ਕਿ ਕੱਚੇ ਕੇਲੇ ਨਾਲ ਅਸਰ ਦਾ ਇਲਾਜ ਹੁੰਦਾ ਹੈ।
ਦਸਤ : ਦਸਤ ਆਮ ਤੌਰ 'ਤੇ ਇਕ ਜਾਂ ਦੋ ਦਿਨ ਵਿਚ ਠੀਕ ਹੋ ਜਾਂਦੇ ਹਨ ਪਰ ਇਹ ਕਿਸੇ ਗੰਭੀਰ ਰੋਗ ਦਾ ਵੀ ਲੱਛਣ ਹੋ ਸਕਦਾ ਹੈ।
* ਰੇਸ਼ੇ ਵਾਲੇ ਖਾਧ ਪਦਾਰਥ ਦਸਤ ਵਿਚ ਵੀ ਓਨਾ ਲਾਭ ਪਹੁੰਚਾਉਂਦੇ ਹਨ, ਜਿੰਨਾ ਕਬਜ਼ ਵਿਚ।
* ਇਕ ਬੂੰਦ ਨਿੰਬੂ ਦਾ ਰਸ, ਇਕ ਚਮਚ ਪਾਣੀ, ਥੋੜ੍ਹਾ ਜਿਹਾ ਨਮਕ ਅਤੇ ਸ਼ੱਕਰ ਮਿਲਾ ਕੇ 5 ਵਾਰ ਰੋਜ਼ ਪੀਣ ਨਾਲ ਦਸਤ ਬੰਦ ਹੋ ਜਾਂਦੇ ਹਨ।
* ਜਾਮਣ ਦੇ ਰਸ ਵਿਚ ਸੇਂਧਾ ਨਮਕ ਮਿਲਾ ਕੇ ਪੀਣਾ ਚਾਹੀਦਾ ਹੈ।
* ਇਸ ਤੋਂ ਬਾਅਦ ਵੀ ਜੇ ਤੁਹਾਨੂੰ ਲਾਭ ਨਾ ਹੋਵੇ ਅਤੇ ਪੇਟ ਦੇ ਉਪਰਲੇ ਭਾਗ ਵਿਚ ਦਰਦ ਹੁੰਦੀ ਰਹੇ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਗੈਸ : ਇਹ ਰੋਗ ਸਾਨੂੰ ਸਾਰਿਆਂ ਨੂੰ ਥੋੜ੍ਹਾ-ਬਹੁਤ ਹੁੰਦਾ ਹੀ ਰਹਿੰਦਾ ਹੈ। ਜੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਕਾਫੀ ਦਰਦਨਾਕ ਹੋ ਸਕਦਾ ਹੈ।
ਇਸ ਤੋਂ ਬਚਣ ਲਈ ਖਾਣਾ ਹਮੇਸ਼ਾ ਆਰਾਮ ਨਾਲ ਖਾਣਾ ਚਾਹੀਦਾ ਹੈ। ਆਰਾਮ ਨਾਲ ਚੱਲਣ ਨਾਲ ਖਾਣਾ ਹਜ਼ਮ ਹੋ ਜਾਂਦਾ ਹੈ। ਤਲੀਆਂ ਹੋਈਆਂ ਚੀਜ਼ਾਂ ਅਤੇ ਕਾਰਬੋਨੇਟਿਡ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪੇਟ ਨੂੰ ਸੇਕਣ ਨਾਲ ਰਾਹਤ ਮਿਲਦੀ ਹੈ। 10 ਕਾਲੀਆਂ ਮਿਰਚਾਂ ਇਕ ਗਿਲਾਸ ਪਾਣੀ ਵਿਚ ਉਬਾਲ ਕੇ ਪੀਣ ਨਾਲ ਵੀ ਲਾਭ ਮਿਲਦਾ ਹੈ।
ਪਿਚਕਿਆ ਪੇਟ ਸਾਡੇ ਅਸੰਤੋਸ਼ ਨੂੰ ਪ੍ਰਗਟ ਕਰਦਾ ਹੈ ਅਤੇ ਨਿਕਲਿਆ ਹੋਇਆ ਪੇਟ ਸਾਡੇ ਬਿਮਾਰ ਸਰੀਰ ਦੀ ਪਛਾਣ ਹੈ। ਇਸ ਲਈ ਆਪਣੇ ਪੇਟ ਦੀ ਉਚਿਤ ਦੇਖਭਾਲ ਕਰੋ।


-ਮੰਜੂ ਸ਼ਰਮਾ

ਸਿਹਤ ਖ਼ਬਰਨਾਮਾ

ਦਹੀਂ ਬਚਾਏ ਖੂਨ ਦੇ ਦਬਾਅ ਤੋਂ

ਦਹੀਂ ਤੋਂ ਸਾਰੇ ਜਾਣੂ ਹਨ। ਦੁੱਧ ਵਿਚ ਖਮੀਰ ਉਠਣ ਨਾਲ ਉਹ ਦਹੀਂ ਬਣਦਾ ਹੈ। ਦੁੱਧ ਤੋਂ ਦਹੀਂ ਬਣਾਉਣ 'ਤੇ ਉਸ ਦਾ ਗੁਣ ਕਈ ਗੁਣਾ ਵਧ ਜਾਂਦਾ ਹੈ। ਉਸ ਦੀ ਪੌਸ਼ਟਿਕਤਾ ਵਧ ਜਾਂਦੀ ਹੈ। ਨਿਯਮਿਤ ਅਲਪ ਮਾਤਰਾ ਵਿਚ ਦਹੀਂ ਦਾ ਸੇਵਨ ਕਰਨ ਨਾਲ ਭੋਜਨ ਸਹੀ ਪਚਦਾ ਹੈ ਅਤੇ ਭੋਜਨ ਦੇ ਪੌਸ਼ਟਿਕ ਗੁਣਾਂ ਦਾ ਸਹੀ ਲਾਭ ਮਿਲਦਾ ਹੈ। ਦਹੀਂ ਭੋਜਨ ਦੇ ਸਵਾਦ ਨੂੰ ਵਧਾਉਂਦਾ ਹੈ। ਇਹ ਪੇਟ ਨਾਲ ਸਬੰਧਤ ਬਿਮਾਰੀਆਂ ਤੋਂ ਬਚਾਉਂਦਾ ਹੈ। ਨਿਯਮਿਤ ਦਹੀਂ ਸੇਵਨ ਕਰਨ ਵਾਲਿਆਂ ਨੂੰ ਖੂਨ ਦਾ ਦਬਾਅ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਖੂਨ ਦਾ ਦਬਾਅ ਅੱਜਕਲ੍ਹ ਦੀ ਜੀਵਨ ਸ਼ੈਲੀ ਦੀ ਇਕ ਆਮ ਬਿਮਾਰੀ ਹੈ। ਇਹ ਭੱਜ-ਦੌੜ ਵਾਲੀ ਜ਼ਿੰਦਗੀ ਅਤੇ ਅਨਿਯਮਤ ਰੋਜ਼ਮਰ੍ਹਾ ਦੀ ਦੇਣ ਹੈ। ਨਿਯਮਿਤ ਦਹੀਂ ਸੇਵਨ ਕਰਨ ਵਾਲਾ ਖੂਨ ਦੇ ਦਬਾਅ ਦੇ ਖ਼ਤਰੇ ਤੋਂ ਬਚ ਜਾਂਦਾ ਹੈ। ਹਾਲ ਹੀ ਵਿਚ ਹੋਈ ਇਕ ਖੋਜ ਤੋਂ ਇਹ ਨਤੀਜਾ ਨਿਕਲਿਆ ਹੈ। ਦਹੀਂ ਦੀ ਭਾਰਤ ਵਿਚ ਪ੍ਰਾਚੀਨ ਸਮੇਂ ਤੋਂ ਕਈ ਰੂਪਾਂ ਵਿਚ ਵਰਤੋਂ ਹੋ ਰਹੀ ਹੈ।
ਤਣਾਅ ਅਤੇ ਪ੍ਰਦੂਸ਼ਣ ਕਾਰਨ ਬਿਮਾਰੀਆਂ

ਸ਼ਹਿਰੀ ਆਪਾਧਾਪੀ ਅਤੇ ਭੱਜ-ਦੌੜ ਕਾਰਨ ਲੋਕਾਂ ਵਿਚ ਤਣਾਅ ਅਤੇ ਉਦਾਸੀ ਵਧੀ ਹੈ। ਗੱਡੀਆਂ ਦੀ ਬਹੁਤਾਤ ਕਾਰਨ ਪ੍ਰਦੂਸ਼ਣ ਵਧਿਆ ਅਤੇ ਵਾਤਾਵਰਨ ਵਿਚ ਪ੍ਰਾਣ ਹਵਾ ਆਕਸੀਜਨ ਦੀ ਕਮੀ ਹੋਈ। ਸੰਸਾਧਨਾਂ ਦੇ ਕਾਰਨ ਸਰੀਰਕ ਗਤੀਹੀਣਤਾ ਵਧ ਗਈ ਹੈ ਅਤੇ ਕੰਮ, ਕਸਰਤ ਸਿਫ਼ਰ ਹੋ ਗਏ ਹਨ। ਇਨ੍ਹਾਂ ਸਾਰਿਆਂ ਦੇ ਕਾਰਨ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਵਧ ਗਈਆਂ ਹਨ। ਤਣਾਅ, ਉਦਾਸੀ ਦੇ ਕਾਰਨ ਦਿਮਾਗੀ ਅਤੇ ਕਾਰਜ ਸਮਰੱਥਾ ਵੀ ਪ੍ਰਭਾਵਿਤ ਹੋਈ ਹੈ। ਪ੍ਰਦੂਸ਼ਣ ਦੇ ਕਾਰਨ ਆਕਸੀਜਨ ਦੀ ਕਮੀ ਹੋਈ, ਜਿਸ ਨਾਲ ਖੂਨ ਵਿਚ ਪ੍ਰਾਣਵਾਯੂ ਦੀ ਕਮੀ ਹੋਣ ਨਾਲ ਦਿਲ ਦੇ ਰੋਗਾਂ ਨੂੰ ਪਨਾਹ ਲੈਣ ਦਾ ਮੌਕਾ ਮਿਲਿਆ। ਮਿਹਨਤ ਦੀ ਕਮੀ ਦੇ ਕਾਰਨ ਸ਼ੂਗਰ ਟਾਈਪ-2 ਦੇ ਰੋਗੀ ਵਧੇ। ਸਰੀਰਕ ਗਤੀਸ਼ੀਲਤਾ ਦੀ ਕਮੀ ਕਾਰਨ ਜ਼ੋਰ ਕਮਜ਼ੋਰ ਹੋਣ ਲੱਗੇ, ਜਿਸ ਨਾਲ ਜੋੜਾਂ ਵਿਚ ਦਰਦ ਦੀ ਸ਼ਿਕਾਇਤ ਵਧੀ। ਅੱਜ 74 ਫੀਸਦੀ ਸ਼ਹਿਰੀ ਭਾਰਤੀ ਦਿਲ ਦੇ ਰੋਗੀ ਹੈ। 30 ਤੋਂ 40 ਫੀਸਦੀ ਸ਼ੂਗਰ ਦੇ ਮਰੀਜ਼ ਹਨ। 25 ਫੀਸਦੀ ਸਾਹ ਦੇ ਰੋਗੀ ਹਨ। 30 ਫੀਸਦੀ ਮੋਟਾਪੇ ਦੇ ਸ਼ਿਕਾਰ ਹਨ, 35 ਫੀਸਦੀ ਦੇ ਜੋੜਾਂ ਵਿਚ ਦਰਦ ਹੈ।






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX