ਤਾਜਾ ਖ਼ਬਰਾਂ


ਪੰਜਾਬ ਪੁਲਿਸ ਦੇ 57 ਡੀ ਐੱਸ ਪੀ ਦੇ ਹੋਏ ਤਬਾਦਲੇ
. . .  51 minutes ago
ਅਜਨਾਲਾ ,22 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵੱਲੋਂ ਅੱਜ ਪੁਲਿਸ ਵਿਭਾਗ ਵਿਚ ਵੱਡਾ ਫੇਰਬਦਲ ਕਰਦਿਆਂ 57 ਡੀ.ਐਸ.ਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ...
ਡਾ. ਜਸਪਾਲ ਸਿੰਘ ਸੰਧੂ ਸਾਂਭਣਗੇ ਲਾਅ ਯੂਨੀਵਰਸਿਟੀ ਦੀਆਂ ਜ਼ਿੰਮੇਵਾਰੀਆਂ , ਡਾ. ਕੇ .ਐਸ .ਕਾਹਲੋਂ ਹੋਣਗੇ ਰਜਿਸਟਰਾਰ
. . .  about 1 hour ago
ਅੰਮ੍ਰਿਤਸਰ , 22 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਸਰਕਾਰ ਵੱਲੋਂ ਤਰਨਤਾਰਨ ‘ਚ ਸਥਾਪਤ ਕੀਤੀ ਗਈ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ ਦਾ ਐਡੀਸ਼ਨਲ ਚਾਰਜ ਗੁਰੂ ਨਾਨਕ ਦੇਵ ...
ਆਈ ਪੀ ਐੱਲ 20 20 : ਹੈਦਰਾਬਾਦ ਨੇ ਜਿੱਤਿਆ ਟਾਸ , ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ ਵਿਖੇ ਚੌਹਰੇ ਕਤਲ ਕੇਸ ਵਿਚ ਇਕ ਵਿਅਕਤੀ ਨੂੰ ਫ਼ਾਂਸੀ ਦੀ ਸਜ਼ਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਣਯੋਗ ਅਰੁਨਵੀਰ ਵਸ਼ਿਸ਼ਟ ਸੈਸ਼ਨ ਜੱਜ ਵਲੋਂ ਚੌਹਰੇ ਕਤਲ ਕੇਸ ਵਿਚ ਦੋਸ਼ੀ ਵਿਅਕਤੀ ਨੂੰ ਫ਼ਾਂਸੀ ਦੀ ਸਜ਼ਾ ਅਤੇ ਪ੍ਰੇਮਿਕਾ ਤੋਂ ਦੂਜੀ ...
ਗਊ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਕੀਮਤੀ ਭਗਤ ਭਾਜਪਾ ਛੱਡ ਅਕਾਲੀ ਦਲ 'ਚ ਹੋਏ ਸ਼ਾਮਿਲ
. . .  about 1 hour ago
ਚੰਡੀਗੜ੍ਹ, 22 ਅਕਤੂਬਰ - ਗਊ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਕੀਮਤੀ ਭਗਤ ਭਾਜਪਾ ਛੱਡ ਅਕਾਲੀ ਦਲ 'ਚ ਸ਼ਾਮਿਲ ਹੋ ਗਏ । ਸੁਖਬੀਰ ਬਾਦਲ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ ।
ਕਿਸਾਨਾਂ, ਮਜ਼ਦੂਰਾਂ ਵਲੋਂ ਰੇਲਵੇ ਟਰੈਕ ਬਸਤੀ ਟੈਂਕਾਂ ਵਾਲੀ ਵਿਖੇ 29ਵੇਂ ਦਿਨ ਤੋਂ ਬਾਅਦ ਧਰਨਾ ਮੁਅੱਤਲ ਕਰਨ ਦਾ ਐਲਾਨ
. . .  about 2 hours ago
ਫ਼ਿਰੋਜ਼ਪੁਰ, 22 ਅਕਤੂਬਰ (ਤਪਿੰਦਰ ਸਿੰਘ)- ਪੰਜਾਬ ਦੀ ਆਰਥਿਕਤਾ ਖੇਤੀ ਆਧਾਰਿਤ ਹੋਣ ਕਰਕੇ ਕਿਸਾਨ, ਮਜ਼ਦੂਰ, ਦੁਕਾਨਦਾਰ ਆਦਿ ਸਾਰੇ ਵਰਗ ਕੇਂਦਰ ਸਰਕਾਰ ਦੇ ਤਿੰਨੇ ਖੇਤੀ ਕਾਨੂੰਨਾਂ ਤੋਂ ਪ੍ਰਭਾਵਿਤ ਹੋਣੇ ਹਨ ਅਤੇ ਪੰਜਾਬ ਸਰਕਾਰ ਵਲੋਂ...
ਅੰਮ੍ਰਿਤਸਰ 'ਚ ਕੋਰੋਨਾ ਦੇ 32 ਨਵੇਂ ਮਾਮਲੇ ਆਏ ਸਾਹਮਣੇ, 4 ਹੋਰ ਮਰੀਜ਼ ਨੇ ਤੋੜਿਆ ਦਮ
. . .  about 2 hours ago
ਅੰਮ੍ਰਿਤਸਰ, 22 ਅਕਤੂਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 32 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 11584 ਹੋ ਗਏ ਹਨ...
ਹੁਸ਼ਿਆਰਪੁਰ 'ਚ 129 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 3 ਦੀ ਮੌਤ
. . .  about 2 hours ago
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 129 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 5916 ਹੋ ਗਈ ਹੈ, ਜਦਕਿ 3 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ...
ਕੇਂਦਰ ਸਰਕਾਰ ਨਾਲ ਮਿਲੇ ਹੋਏ ਹਨ ਕੈਪਟਨ- ਸੁਖਬੀਰ ਬਾਦਲ
. . .  about 2 hours ago
ਚੰਡੀਗੜ੍ਹ, 22 ਅਕਤੂਬਰ (ਸੁਰਿੰਦਰਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ...
ਹਰੀਸ਼ ਰਾਵਤ ਅਤੇ ਪ੍ਰਤਾਪ ਬਾਜਵਾ ਨੇ ਪੰਜਾਬ ਦੀ ਸਥਿਤੀ ਬਾਰੇ ਦੁਪਹਿਰ ਦੇ ਖਾਣੇ 'ਤੇ ਕੀਤੀ ਮੀਟਿੰਗ
. . .  about 2 hours ago
ਅਜਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ, ਇੰਡੀਅਨ ਨੈਸ਼ਨਲ ਕਾਂਗਰਸ ਦੇ ਜਨਰਲ ਸੈਕਟਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ...
ਐਮ. ਐਸ. ਪੀ. 'ਤੇ ਵਿਕੇ ਝੋਨੇ ਤੋਂ ਬਾਅਦ ਭਾਅ 'ਚ ਕਾਟ ਲਗਾਉਣ 'ਤੇ ਰੋਹ 'ਚ ਕਿਸਾਨਾਂ ਨੇ ਲਗਾਇਆ ਧਰਨਾ
. . .  about 2 hours ago
ਜਲਾਲਾਬਾਦ, 22ਅਕਤੂਬਰ (ਜਤਿੰਦਰ ਪਾਲ ਸਿੰਘ)- ਮੋਦੀ ਸਰਕਾਰ ਵਲੋਂ ਪਾਸ ਕੀਤੇ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ , ਅੱਜ ਜਲਾਲਾਬਾਦ 'ਚ ਕੁਝ ਸ਼ੈਲਰ ਮਾਲਕਾਂ ਵਲੋਂ ਕਿਸਾਨ ਦੇ ਤੁਲੇ ਹੋਏ ਝੋਨੇ 'ਤੇ...
ਲੁਧਿਆਣਾ ਦੇ 'ਚ ਕੋਰੋਨਾ ਦੇ 60 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਲੁਧਿਆਣਾ, 22 ਅਕਤੂਬਰ (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ 'ਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ ਅੱਜ 3 ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਕੋਈ...
ਪਠਾਨਕੋਟ 'ਚ ਕੋਰੋਨਾ ਦੇ 30 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਪਠਾਨਕੋਟ, 22 ਅਕਤੂਬਰ (ਸੰਧੂ, ਚੌਹਾਨ, ਅਸ਼ੀਸ਼ ਸ਼ਰਮਾ)- ਪਠਾਨਕੋਟ 'ਚ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਕ ਅੱਜ ਕੋਰੋਨਾ 30 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੀ...
ਲੋਕ ਗਾਇਕ ਕੇ. ਦੀਪ ਦਾ ਦਿਹਾਂਤ
. . .  about 2 hours ago
ਲੁਧਿਆਣਾ, 22 ਅਕਤੂਬਰ (ਪੁਨੀਤ ਬਾਵਾ)- ਲੋਕ ਗਾਇਕ ਤੇ ਸਵ. ਜਗਮੋਹਣ ਕੌਰ ਨਾਲ ਸਟੇਜ 'ਤੇ ਚੁਟਕਲੇ ਸੁਣਾ ਕੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਕੇ. ਦੀਪ ਅੱਜ 80 ਵਰ੍ਹਿਆਂ ਦੀ ਉਮਰ 'ਚ ਇਸ ਫ਼ਾਨੀ ਸੰਸਾਰ ਨੂੰ...
ਢੈਪਈ ਨਹਿਰ 'ਚੋਂ ਨਾਮਾਲੂਮ ਔਰਤ ਦੀ ਲਾਸ਼ ਬਰਾਮਦ
. . .  about 3 hours ago
ਜੋਧਾਂ, 22 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)- ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਪੁਲਿਸ ਥਾਣਾ ਜੋਧਾਂ ਦੀ ਪੁਲਿਸ ਨੂੰ ਢੈਪਈ ਨਹਿਰ ਪੁਲ ਕੋਲੋਂ ਇਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਣ ਦੀ ਖ਼ਬਰ...
ਮਲੋਟ 'ਚ ਨਕਾਬਪੋਸ਼ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ
. . .  about 3 hours ago
ਮਲੋਟ, 22 ਅਕਤੂਬਰ (ਪਾਟਿਲ)- ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਸਥਿਤ ਪਿੰਡ ਔਲਖ 'ਚ ਕੁਝ ਨਕਾਬਪੋਸ਼ ਹਮਲਾਵਰਾਂ ਵਲੋਂ ਕਾਰ ਸਵਾਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੌਕੇ 'ਤੇ...
ਪੰਜ ਦਿਨਾਂ ਪੁਲਿਸ ਰਿਮਾਂਡ 'ਤੇ ਭੇਜੀ ਗਈ ਸੁਨਿਆਰੇ ਜੋੜੇ ਦੀ ਖ਼ੁਦਕੁਸ਼ੀ ਦਾ ਕਾਰਨ ਬਣੀ ਸਬ ਇੰਸਪੈਕਟਰ
. . .  about 3 hours ago
ਅੰਮ੍ਰਿਤਸਰ, 21 ਅਕਤੂਬਰ (ਰੇਸ਼ਮ ਸਿੰਘ)- ਮਹਿਲਾ ਸਬ ਇੰਸਪੈਕਟਰ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ ਸੁਨਿਆਰੇ ਜੋੜੇ ਦੇ ਚਰਚਿਤ ਮਾਮਲੇ 'ਚ ਬਰਖ਼ਾਸਤ ਮਹਿਲਾ ਸਬ ਇੰਸਪੈਕਟਰ ਸੰਦੀਪ ਕੌਰ ਦਾ ਪੰਜ...
ਕੈਪਟਨ ਨੇ ਦੂਜੀ ਵਾਰ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ- ਸੁਖਬੀਰ ਬਾਦਲ
. . .  about 3 hours ago
ਚੰਡੀਗੜ੍ਹ, 22 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੂਜੀ ਵਾਰ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਪਹਿਲਾਂ ਪਾਣੀਆਂ ਦੇ ਮਸਲੇ 'ਤੇ ਅਤੇ ਹੁਣ ਖੇਤੀ ਬਿੱਲਾਂ ਦੇ ਮਸਲੇ...
ਸ਼੍ਰੋਮਣੀ ਕਮੇਟੀ ਸ਼ਤਾਬਦੀ ਸਮਾਗਮਾਂ ਦੌਰਾਨ ਸੰਸਥਾ ਦੀ ਸਥਾਪਨਾ ਦੇ ਇਤਿਹਾਸ ਨੂੰ ਰੂਪਮਾਨ ਕਰਦੀ ਚਿੱਤਰ ਪ੍ਰਦਰਸ਼ਨੀ ਬਣੇਗੀ ਖਿੱਚ ਦਾ ਕੇਂਦਰ- ਭਾਈ ਲੌਂਗੋਵਾਲ
. . .  about 3 hours ago
ਅੰਮ੍ਰਿਤਸਰ, 22 ਅਕਤੂਬਰ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਕਮੇਟੀ ਦੀ 100 ਸਾਲਾ ਸ਼ਤਾਬਦੀ ਮੌਕੇ ਕੀਤੇ ਜਾ ਰਹੇ ਵਿਸ਼ੇਸ਼ ਸਮਾਗਮਾਂ 'ਚ ਸਿੱਖ ਸੰਸਥਾ ਦੀ ਸਥਾਪਨਾ ਦੇ ਕੁਰਬਾਨੀਆਂ ਭਰੇ...
ਬਠਿੰਡਾ 'ਚ ਇਕੋ ਪਰਿਵਾਰ ਦੇ 4 ਮੈਂਬਰਾਂ ਵਲੋਂ ਖ਼ੁਦਕੁਸ਼ੀ
. . .  about 3 hours ago
ਬਠਿੰਡਾ, 22 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲਾਣ, ਨਾਇਬ ਸਿੱਧੂ)- ਅੱਜ ਬਾਅਦ ਦੁਪਹਿਰ ਬਠਿੰਡਾ ਦੀ ਗਰੀਨ ਸਿਟੀ ਕਾਲੋਨੀ 'ਚ ਇਕੋ ਪਰਿਵਾਰ ਦੇ 4 ਮੈਂਬਰਾਂ ਵਲੋਂ ਖ਼ੁਦਕੁਸ਼ੀ ਕਰ ਲੈਣ ਦੀ ਦੁਖਦਾਈ ਖ਼ਬਰ ਮਿਲੀ ਹੈ। ਮ੍ਰਿਤਕਾਂ 'ਚ ਪਤੀ-ਪਤਨੀ ਤੋਂ...
ਕਿਸਾਨ ਜਥੇਬੰਦੀਆਂ ਨੇ ਸ਼ੰਭੂ ਰੇਲ ਪਟੜੀ ਤੋਂ ਚੁੱਕਿਆ ਧਰਨਾ
. . .  about 4 hours ago
ਘਨੌਰ, 22 ਅਕਤੂਬਰ (ਜਾਦਵਿੰਦਰ ਸਿੰਘ ਜੋਗੀਪੁਰ)- ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਪਿਛਲੇ 22 ਦਿਨਾਂ ਤੋਂ ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਰੇਲਵੇ ਲਾਈਨਾਂ 'ਤੇ 31 ਕਿਸਾਨ ਜਥੇਬੰਦੀਆਂ ਵਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਚੁੱਕ...
ਸੰਗਰੂਰ 'ਚ ਰੇਲ ਰੋਕੋ ਅੰਦੋਲਨ ਦੇ 22ਵੇਂ ਦਿਨ ਰੇਲਵੇ ਟਰੈਕ ਤੋਂ ਤਬਦੀਲ ਹੋ ਕੇ ਪਲੇਟਫ਼ਾਰਮ 'ਤੇ ਜਾਰੀ ਰਿਹਾ ਕਿਸਾਨਾਂ ਦਾ ਧਰਨਾ
. . .  about 4 hours ago
ਸੰਗਰੂਰ, 22 ਅਕਤੂਬਰ (ਧੀਰਜ ਪਸ਼ੋਰੀਆ)- ਕੱਲ੍ਹ ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ 'ਚ ਕੀਤੇ ਗਏ ਫ਼ੈਸਲੇ ਮੁਤਾਬਕ ਸੰਗਰੂਰ ਰੇਲਵੇ ਟਰੈਕ 'ਤੇ ਚੱਲ ਰਹੇ ਧਰਨੇ ਨੂੰ ਅੱਜ ਪਲੇਟਫ਼ਾਰਮ 'ਤੇ ਤਬਦੀਲ ਕਰ ਦਿੱਤਾ...
ਨਵਾਂਸ਼ਹਿਰ 'ਚ ਕਿਸਾਨਾਂ ਨਾਲ ਭਿੜਨ ਵਾਲੇ ਭਾਜਪਾ ਆਗੂ ਗ੍ਰਿਫ਼ਤਾਰ
. . .  about 4 hours ago
ਨਵਾਂਸ਼ਹਿਰ, 22 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)- ਦਲਿਤ ਇਨਸਾਫ਼ ਯਾਤਰਾ ਦਾ ਸਵਾਗਤ ਕਰਨ ਪਹੁੰਚੇ ਭਾਜਪਾ ਆਗੂ ਡਾਕਟਰ ਅੰਬੇਡਕਰ ਦੇ ਬੁੱਤ 'ਤੇ ਹਾਰ ਪਾਉਣ ਮੌਕੇ ਕਿਸਾਨਾਂ ਨਾਲ ਭਿੜ ਗਏ ਸਨ। ਇਸ ਤੋਂ ਬਾਅਦ...
ਪੰਜਾਬ 'ਚ ਜਲਦੀ ਕਾਇਮ ਹੋਵੇਗਾ ਤੀਜਾ ਸਿਆਸੀ ਫ਼ਰੰਟ- ਜਥੇਦਾਰ ਬ੍ਰਹਮਪੁਰਾ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਦੀ ਅੱਜ ਇੱਥੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪ੍ਰਧਾਨਗੀ 'ਚ ਇਕੱਤਰਤਾ ਹੋਈ। ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ...
ਨਵਾਂਸ਼ਹਿਰ 'ਚ ਭਾਜਪਾ ਅਤੇ ਕਿਸਾਨ ਜਥੇਬੰਦੀਆਂ ਆਹਮੋ-ਸਾਹਮਣੇ, ਪੁਲਿਸ ਵਲੋਂ ਹਲਕਾ ਲਾਠੀਚਾਰਜ
. . .  about 5 hours ago
ਨਵਾਂਸ਼ਹਿਰ, 22 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)- ਦਲਿਤ ਇਨਸਾਫ਼ ਯਾਤਰਾ ਦਾ ਸਵਾਗਤ ਕਰਨ ਲਈ ਪਹੁੰਚੇ ਭਾਜਪਾ ਆਗੂਆਂ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ 31 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ...
ਹੋਰ ਖ਼ਬਰਾਂ..

ਬਹੁਰੰਗ

ਬਹੁਪੱਖੀ ਪ੍ਰਤਿਭਾ ਦੀ ਮਾਲਕ ਅਨੁਪਮਾ ਸ਼ਰਮਾ

ਅਨੁਮਪਮਾ ਨੇ ਭਾਰਤ ਦੀ ਪ੍ਰਤੀਨਿੱਧਤਾ ਕਰਦਿਆਂ 'ਮਿਸੇਜ਼ ਯੂਨੀਵਰਸ 2017' ਡਰਬਨ, ਸਾਊਥ ਅਫ਼ਰੀਕਾ ਅਤੇ 'ਵੁਮੈਨ ਮਿਸੇਜ਼ ਯੂਨੀਵਰਸ ਗੋਲਡਨ ਹਾਰਟ 2017' ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਇਸਦੇ ਇਲਾਵਾ ਅਨੁਪਮਾ ਨੇ 'ਮਿਸੇਜ਼ ਯੂਨੀਵਰਸ ਅਰਬ ਏਸ਼ੀਆ 2017' 'ਮਿਸੇਜ਼ ਇੰਡੀਆ 2016' 'ਮਿਸੇਜ਼ ਪੰਜਾਬਣ ਇੰਟਰਨੈਸ਼ਨਲ 2016' ਸੁੰਦਰਤਾ ਪ੍ਰਤੀਯੋਗਤਾਵਾਂ ਵੀ ਜਿੱਤ ਚੁੱਕੀ ਹੈ ਅਤੇ ਇਸਦੇ ਨਾਲ-ਨਾਲ ਹੀ ਦਰਜ਼ਨਾਂ ਅਵਾਰਡਜ਼ ਅਤੇ ਟਾਈਟਲ ਵੀ ਆਪਣੇ ਨਾਂਅ ਕਰ ਚੁੱਕੀ ਹੈ। ਅਨੁਪਮਾ ਦਾ ਜਨਮ ਨਾਲਾਗੜ੍ਹ 'ਚ ਹੋਇਆ। ਉਨ੍ਹਾਂ ਨੇ ਸਿਰਫ਼ ਪਰਿਵਾਰ, ਸ਼ਹਿਰ, ਜ਼ਿਲ੍ਹੇ ਅਤੇ ਸੂਬੇ ਦਾ ਹੀ ਨਹੀਂ ਬਲਕਿ ਆਪਣੇ ਦੇਸ਼ ਦਾ ਨਾਂਅ ਵੀ ਵਿਸ਼ਵ ਪੱਧਰ 'ਤੇ ਚਮਕਾਇਆ ਹੈ। ਇਕ ਕੌਮਾਂਤਰੀ ਖ਼ਿਤਾਬ ਜਿੱਤਣਾ ਅਤੇ ਆਪਣੇ ਦੇਸ਼ ਦੀ ਪ੍ਰਤੀਨਿਧ ਹੋਣਾ ਬਹੁਤ ਹੀ ਗ਼ੌਰਵਸ਼ਾਲੀ ਗੱਲ ਹੈ। ਇਨ੍ਹਾਂ ਪ੍ਰਾਪਤੀਆਂ ਦੇ ਲਈ ਉਸ ਦਾ ਕਹਿਣਾ ਹੈ ਕਿ ਇਸਦਾ ਸਾਰਾ ਸਿਹਰਾ ਆਪਣੇ ਮਾਤਾ-ਪਿਤਾ, ਪਤੀ 'ਤੇ ਸਮੂਹ ਪਰਿਵਾਰ ਨੂੰ ਦਿੰਦੀ ਹਾਂ, ਜਿਨ੍ਹਾਂ ਨੇ ਹਮੇਸ਼ਾ ਉਸਨੂੰ ਅਜਿਹੇ ਮੁਕਾਬਲਿਆਂ ਲਈ ਉਤਸ਼ਾਹਿਤ ਕੀਤਾ 'ਤੇ ਮੇਰੇ ਹਰ ਫ਼ੈਸਲੇ 'ਚ ਮੇਰਾ ਡਟ ਕੇ ਸਾਥ ਦਿੱਤਾ। ਅਨੁਪਮਾ ਦਾ ...

ਪੂਰਾ ਲੇਖ ਪੜ੍ਹੋ »

ਹੁਣ ਬਾਲੀਵੁੱਡ ਵਿਚ ਆਪਣੀ ਪਛਾਣ ਬਣਾਉਣਾ ਚਾਹੁੰਦਾ ਹਾਂ : ਰਾਜਿੰਦਰ ਸਿੰਘ ਅਰੋੜਾ

ਮੂਲ ਤੌਰ 'ਤੇ ਲੁਧਿਆਣਾ ਵਾਸੀ ਰਾਜਿੰਦਰ ਸਿੰਘ ਅਰੋੜਾ ਲੰਬੇ ਸਮੇਂ ਤੋਂ ਦਿੱਲੀ ਵਿਚ ਸਥਾਈ ਤੌਰ 'ਤੇ ਰਹਿ ਰਹੇ ਹਨ ਅਤੇ ਉਹ ਬਤੌਰ ਟੈਕਸ ਸਲਾਹਕਾਰ ਤੇ ਕਾਰਪੋਰੇਟ ਵਕੀਲ ਦੇ ਤੌਰ 'ਤੇ ਚੰਗੇ ਰੁੱਝੇ ਰਹਿੰਦੇ ਹਨ। ਵਕੀਲ ਦੇ ਨਾਲ-ਨਾਲ ਉਨ੍ਹਾਂ ਦੀ ਇਕ ਵੱਖਰੀ ਪਛਾਣ ਇਹ ਵੀ ਹੈ ਕਿ ਉਹ ਚੰਗੇ ਸ਼ਾਇਰ ਵੀ ਹਨ। ਦਿੱਲੀ ਦੇ ਸਾਹਿਤਕ ਖੇਤਰਾਂ ਵਿਚ ਉਹ ਦਿਲਦਾਰ ਦੇਹਲਵੀ ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਉਨ੍ਹਾਂ ਵਲੋਂ ਲਿਖੀਆਂ ਗ਼ਜ਼ਲਾਂ ਅਖ਼ਬਾਰਾਂ, ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਅਤੇ ਉਹ ਤਾਰੀਫ਼ਾਂ ਖੱਟਦੇ ਰਹਿੰਦੇ ਹਨ। ਗ਼ਜ਼ਲਾਂ 'ਤੇ ਉਨ੍ਹਾਂ ਵਲੋਂ ਲਿਖੀ ਕਿਤਾਬ 'ਸੂਰਜ ਕਾ ਖ਼ਵਾਬ ਹੈ' ਪ੍ਰਕਾਸ਼ਿਤ ਹੋ ਚੁੱਕੀ ਹੈ ਅਤੇ ਗ਼ਜ਼ਲਾਂ ਦਾ ਗੁਲਦਸਤਾ ਨੁਮਾ ਉਨ੍ਹਾਂ ਦੀ ਦੂਜੀ ਕਿਤਾਬ 'ਤੋ ਜ਼ਿੰਦਗੀ ਸੰਵਰ ਗਈ' ਦਾ ਉਦਘਾਟਨ ਮੁੰਬਈ ਵਿਚ ਕੀਤਾ ਗਿਆ। ਆਪਣੀ ਇਸ ਨਵੀਂ ਕਿਤਾਬ ਵਿਚ ਪੇਸ਼ ਕੀਤੀਆਂ ਗ਼ਜ਼ਲਾਂ ਬਾਰੇ ਉਹ ਕਹਿੰਦੇ ਹਨ, 'ਮੈਂ ਇਸ ਵਿਚ ਸਰਲ ਸ਼ਬਦਾਂ ਵਿਚ ਗ਼ਜ਼ਲਾਂ ਪੇਸ਼ ਕੀਤੀਆਂ ਹਨ ਤਾਂ ਕਿ ਆਮ ਆਦਮੀ ਇਸ ਦਾ ਲੁਤਫ਼ ਲੈ ਸਕੇ। ਆਮ ਇਨਸਾਨ ਦੀ ਦਿਮਾਗ਼ੀ ਸੋਚ ਇਨ੍ਹਾਂ ਗ਼ਜ਼ਲਾਂ ਵਿਚ ਪੇਸ਼ ਕੀਤੀ ਗਈ ...

ਪੂਰਾ ਲੇਖ ਪੜ੍ਹੋ »

ਰਣਵਿਜੇ ਸਿੰਘ ਨੇ ਵੰਡੇ ਇਨਾਮ

ਅੱਜ ਦੇ ਆਨਲਾਈਨ ਜ਼ਮਾਨੇ ਵਿਚ ਖੇਡਾਂ ਵੀ ਘਰ ਬੈਠੇ ਖੇਡੀਆਂ ਜਾਣ ਲੱਗੀਆਂ ਹਨ। ਕ੍ਰਿਕਟ, ਲੁਡੂ ਤੇ ਹੋਰ ਖੇਡਾਂ ਦੇ ਨਾਲ-ਨਾਲ ਪੋਕਰ ਵੀ ਕੰਪਿਊਟਰ ਜਾਂ ਮੋਬਾਈਲ ਫੋਨ ਦੀ ਸਕਰੀਨ 'ਤੇ ਖੇਡਿਆ ਜਾਣ ਲੱਗਿਆ ਹੈ। ਆਨਲਾਈਨ ਦੇ ਖੇਤਰ ਵਿਚ ਪੋਕਰ ਦੀ ਖੇਡ ਨੂੰ ਲੋਕਪ੍ਰਿਆ ਬਣਾਉਣ ਦਾ ਸਿਹਰਾ ਅਮੀਨ ਰੋਝਾਨੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਪਾਰਟਨ ਪੋਕਰ ਐਪ ਰਾਹੀਂ ਇਸ ਖੇਡ ਦਾ ਵਿਸਤਾਰ ਬਹੁਤ ਵਧਾ ਦਿੱਤਾ ਹੈ। ਇਥੇ ਹੀ ਬੱਸ ਨਹੀਂ, ਉਹ ਇੰਡੀਅਨ ਪੋਕਰ ਚੈਂਪੀਅਨਸ਼ਿਪ ਰਾਹੀਂ ਜੇਤੂਆਂ ਨੂੰ ਵੱਡੀ ਰਕਮ ਦੇ ਇਨਾਮ ਵੀ ਦਿੰਦੇ ਹਨ। ਇਸ ਚੈਂਪੀਅਨਸ਼ਿਪ ਦੀ ਦੂਜੇ ਸੀਜ਼ਨ ਦੇ ਮੁੱਖ ਜੇਤੂ ਰਿਸ਼ਭ ਜੈਨ ਰਹੇ ਅਤੇ ਟੀ. ਵੀ. ਹੋਸਟ ਅਤੇ ਅਦਾਕਾਰ ਰਣਵਿਜੇ ਸਿੰਘ ਦੇ ਹੱਥੋਂ ਉਨ੍ਹਾਂ ਨੂੰ ਇਨਾਮ ਦਿੱਤਾ ਗਿਆ। ਆਪਣੇ ਬਿਆਨ ਵਿਚ ਨੌਜਵਾਨਾਂ ਨੂੰ ਆਪਣਾ ਸੰਦੇਸ਼ ਦਿੰਦੇ ਹੋਏ ਰਣਵਿਜੇ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਰੀਰਕ ਖੇਡ ਦੇ ਨਾਲ-ਨਾਲ ਮਾਨਸਿਕ ਖੇਡਾਂ ਵੀ ਜ਼ਰੂਰੀ ਬਣ ਗਈਆਂ ਹਨ। ਆਨਲਾਈਨ ਖੇਡਾਂ ਦੀ ਵਜ੍ਹਾ ਕਰਕੇ ਦੇਸ਼ ਦੇ ਬੌਧਿਕ ਧਨ ਵਿਚ ਬਹੁਤ ਵਾਧਾ ਹੋਇਆ ਹੈ ਅਤੇ ਇਹ ਤਾਂ ਵਿਗਿਆਨ ਵੀ ਕਹਿੰਦਾ ਹੈ ਕਿ ...

ਪੂਰਾ ਲੇਖ ਪੜ੍ਹੋ »

ਸ਼ਹੀਦ ਸਿਪਾਹੀਆਂ ਲਈ ਅੱਗੇ ਆਏ ਫ਼ਿਲਮ ਕਲਾਕਾਰ

ਭਾਰਤੀ ਫ਼ੌਜ ਦੇ ਸ਼ਹੀਦਾਂ ਅਤੇ ਸੂਰਵੀਰਾਂ ਲਈ ਅਥਰਵ ਫਾਊਂਡੇਸ਼ਨ ਵਲੋਂ ਇਕ ਪ੍ਰੋਗਰਾਮ 'ਵਨ ਫਾਰ ਆਲ, ਆਲ ਫਾਰ ਵਨ' ਪਹਿਲਾਂ ਆਯੋਜਿਤ ਕੀਤਾ ਗਿਆ ਸੀ। ਹੁਣ ਇਸ ਦੇ ਦੂਜੇ ਭਾਗ ਦਾ ਐਲਾਨ ਕੀਤਾ ਗਿਆ ਹੈ ਅਤੇ ਇਹ ਪ੍ਰੋਗਰਾਮ 31 ਜਨਵਰੀ ਨੂੰ ਮੁੰਬਈ ਵਿਚ ਆਯੋਜਿਤ ਹੋਵੇਗਾ। ਇਸ ਐਲਾਨ ਦੇ ਮੌਕੇ 'ਤੇ ਅਥਰਵ ਫਾਊਂਡੇਸ਼ਨ ਦੇ ਸੁਨੀਲ ਰਾਣੇ ਦੇ ਨਾਲ-ਨਾਲ ਮਹਿਮਾ ਚੌਧਰੀ, ਜਾਏਦ ਖਾਨ, ਰਜ਼ਾ ਮੁਰਾਦ, ਅਰਚਨਾ ਵੇਦਾ, ਮੋਨਿਕਾ ਸ਼ਰਮਾ ਆਦਿ ਕਲਾਕਾਰ ਵੀ ਮੌਜੂਦ ਰਹੇ ਸਨ। ਨਾਲ ਹੀ ਕਈ ਰਿਟਾਇਰਡ ਫ਼ੌਜੀ ਅਫ਼ਸਰ ਵੀ ਸਨ। ਇਸ ਮੌਕੇ 'ਤੇ ਸਾਰੇ ਕਲਾਕਾਰਾਂ ਨੇ ਦੇਸ਼ ਦੇ ਫ਼ੌਜੀਆਂ ਦੇ ਜਜ਼ਬੇ ਨੂੰ ਸਲਾਮ ਕੀਤਾ ਅਤੇ ਇਕ ਆਵਾਜ਼ ਵਿਚ ਇਹ ਕਿਹਾ ਕਿ ਫ਼ੌਜੀ ਭਰਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਹਾਇਤਾ ਕਰਨ ਲਈ ਉਹ ਹਰ ਵੇਲੇ ਤਿਆਰ ਹਨ। ਇਸ ਮੌਕੇ 'ਤੇ ਮਹਿਮਾ ਨੇ ਸ਼ਹੀਦ ਫ਼ੌਜੀਆਂ ਦੀਆਂ ਬੇਟੀਆਂ ਨੂੰ ਲੈਪਟਾਪ ਵੰਡਣ ਦੀ ਯੋਜਨਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਨਾਲ ਦੇਸ਼ ਦੀਆਂ ਬੇਟੀਆਂ ਨੂੰ ਆਪਣੀ ਜ਼ਿੰਦਗੀ ਵਿਚ ਅੱਗੇ ਵਧਣ ਵਿਚ ਕਾਫ਼ੀ ਸਹੂਲਤ ਹੋਵੇਗੀ। -ਮੁੰਬਈ ...

ਪੂਰਾ ਲੇਖ ਪੜ੍ਹੋ »

ਛੋਟੇ ਪਰਦੇ 'ਤੇ ਇਕ ਹੋਰ ਭੂਤਾਂ ਵਾਲਾ ਲੜੀਵਾਰ ਡਾਇਣ

ਹੁਣ ਏਕਤਾ ਕਪੂਰ ਐਂਡ ਟੀ. ਵੀ. ਚੈਨਲ 'ਤੇ 'ਡਾਇਣ' ਲੜੀਵਾਰ ਲੈ ਆਈ ਹੈ। ਇਸ ਦੇ ਨਾਂਅ ਕਰਕੇ ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਇਸ ਵਿਚ ਕੀ ਕੁਝ ਪੇਸ਼ ਕੀਤਾ ਜਾਵੇਗਾ। ਉਂਜ ਇਸ ਦਾ ਇਕ ਨਜ਼ਾਰਾ ਤਾਂ ਇਸ ਲੜੀਵਾਰ ਦੇ ਸਿਲਸਿਲੇ ਵਿਚ ਆਯੋਜਿਤ ਕੀਤੀ ਗਈ ਪ੍ਰੈੱਸ ਕਾਨਫਰੰਸ ਵਿਚ ਹੀ ਪੇਸ਼ ਕਰ ਦਿੱਤਾ ਗਿਆ ਸੀ। ਜਿਸ ਹੋਟਲ ਵਿਚ ਇਸ ਦਾ ਆਯੋਜਨ ਕੀਤਾ ਗਿਆ ਸੀ, ਉਸ ਦੀਆਂ ਪੌੜੀਆਂ 'ਤੇ ਕਾਲੇ ਕੱਪੜੇ ਪਾ ਕੇ ਕ੍ਰਿਸ਼ਨਾ ਬੰਸਲ ਨਾਮੀ ਕਲਾਕਾਰ ਨੂੰ ਬਿਠਾਇਆ ਗਿਆ ਸੀ। ਹੱਥ ਵਿਚ ਮੋਰ ਖੰਭਾਂ ਦਾ ਗੁੱਛਾ ਫੜੀ ਉਹ ਹਰ ਕਿਸੇ 'ਤੇ ਨਕਲੀ ਝਾੜ-ਭੂਕ ਕਰ ਕੇ ਹਾਲ ਵਿਚ ਦਾਖਲ ਹੋਣ ਦਿੰਦਾ ਸੀ। ਇਸ ਤਰ੍ਹਾਂ ਦੇ ਮਾਹੌਲ ਵਿਚ ਲੜੀਵਾਰ ਦੇ ਕਲਾਕਾਰਾਂ ਦੀ ਪਛਾਣ ਕੀਤੀ ਗਈ। ਇਥੇ ਟੀਨਾ ਦੱਤਾ ਵਲੋਂ ਜਾਹਨਵੀ ਮੌਰਿਆ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਕਹਾਣੀ ਅਨੁਸਾਰ ਉਹ ਦਿੱਲੀ ਤੋਂ ਆਪਣੇ ਸ਼ਹਿਰ ਉਜੈਨ ਆਉਂਦੀ ਹੈ ਅਤੇ ਇਥੇ ਦੋ ਬੱਚੇ ਉਸ ਅੱਗੇ ਆਪਣੀ ਜਾਨ ਬਚਾ ਲੈਣ ਦੀ ਗੁਹਾਰ ਲਗਾਉਂਦੇ ਹਨ ਅਤੇ ਇਸ ਦੇ ਨਾਲ ਹੀ ਅਜੀਬੋ-ਗਰੀਬ ਘਟਨਾਵਾਂ ਦਾ ਚੱਕਰ ਸ਼ੁਰੂ ਹੋ ਜਾਂਦਾ ਹੈ। ਜਾਹਨਵੀ ਦੇ ਬਚਪਨ ਦੇ ਦੋਸਤ ਆਕਰਸ਼ ਸ਼ਰਮਾ ਦੀ ਭੂਮਿਕਾ ...

ਪੂਰਾ ਲੇਖ ਪੜ੍ਹੋ »

ਬਾਲੀਵੁੱਡ ਫ਼ਲੈਸ਼ਬੈਕ

ਗੀਤਾ ਬਾਲੀ ਨੇ ਕੀਤਾ ਸੀ ਦੋ ਕਪੂਰ ਖ਼ਾਨਦਾਨਾਂ 'ਤੇ ਵੱਡਾ ਅਹਿਸਾਨ

ਆਪਣੇ ਜ਼ਮਾਨੇ ਦੀ ਬੇਹੱਦ ਹਸੀਨ ਅਦਾਕਾਰਾ ਗੀਤਾ ਬਾਲੀ ਦਾ ਅਸਲ ਨਾਂ ਹਰਕੀਰਤਨ ਕੌਰ ਸੀ। ਫ਼ਿਲਮ 'ਮਿਸ ਕੋਕਾ ਕੋਲਾ' ਦੀ ਸ਼ੂਟਿੰਗ ਦੌਰਾਨ ਗੀਤਾ ਬਾਲੀ ਦੀ ਨੇੜਤਾ ਕਪੂਰ ਖ਼ਾਨਦਾਨ ਦੇ ਰੌਸ਼ਨ ਚਿਰਾਗ਼ ਸ਼ੰਮੀ ਕਪੂਰ ਨਾਲ ਹੋ ਗਈ ਸੀ ਤੇ ਵਧਦੀ ਵਧਦੀ ਗੱਲ ਸ਼ਾਦੀ ਤੱਕ ਜਾ ਪੁੱਜੀ ਸੀ। ਪ੍ਰਿਥਵੀ ਰਾਜ ਕਪੂਰ ਦੇ ਦਬਦਬਾ ਹੇਠ ਚੱਲਣ ਵਾਲੇ ਕਪੂਰ ਪਰਿਵਾਰ ਨੂੰ ਇਹ ਪ੍ਰੇਮ ਵਿਆਹ ਦਾ ਪ੍ਰਸਤਾਵ ਸਵੀਕਾਰ ਨਹੀਂ ਸੀ। ਕਪੂਰ ਪਰਿਵਾਰ ਨਾਲ ਕਈ ਮੁਲਾਕਾਤਾਂ ਅਤੇ ਢੇਰ ਸਾਰੀ ਬਹਿਸਬਾਜ਼ੀ ਤੇ ਸ਼ੋਰ ਸ਼ਰਾਬੇ ਪਿੱਛੋਂ ਅਖ਼ੀਰ ਗੀਤਾ ਆਪਣੀ ਜ਼ਿਦ ਮੰਨਵਾ ਕੇ ਹੀ ਹਟੀ ਤੇ ਉਸ ਦੀ ਸ਼ਾਦੀ ਸ਼ੰਮੀ ਕਪੂਰ ਨਾਲ ਹੋ ਹੀ ਗਈ। ਅਸਲ ਗੱਲ ਇਹ ਸੀ ਕਿ ਕਪੂਰ ਖ਼ਾਨਦਾਨ ਕਿਸੇ ਅਦਾਕਾਰਾ ਨੂੰ ਆਪਣੇ ਪਰਿਵਾਰ ਵਿਚ ਬਹੂ ਬਣਾ ਕੇ ਨਹੀਂ ਲਿਆਉਣਾ ਚਾਹੁੰਦਾ ਸੀ ਪਰ ਗੀਤਾ ਦੀਆਂ ਵਜ਼ਨਦਾਰ ਦਲੀਲਾਂ ਅਤੇ ਦਿਲਕਸ਼ ਸ਼ਖ਼ਸੀਅਤ ਨੇ ਆਖ਼ਿਰ ਇਸ ਖ਼ਾਨਦਾਨ ਨੂੰ ਆਪਣੀ ਸੋਚ ਅਤੇ ਆਪਣਾ ਫ਼ੈਸਲਾ ਬਦਲਣ ਲਈ ਮਜਬੂਰ ਕਰ ਦਿੱਤਾ। ਗੀਤਾ ਬਾਲੀ ਦੀ ਇਸ ਪਹਿਲ ਦਾ ਸਿੱਟਾ ਇਹ ਨਿੱਕਲਿਆ ਸੀ ਕਿ ਉਸ ਤੋਂ ਬਾਅਦ ਬਬੀਤਾ, ਨੀਤੂ ਸਿੰਘ ਅਤੇ ਜੈਨੀਫ਼ਰ ਕੈਂਡਲ ਆਦਿ ਜਿਹੀਆਂ ...

ਪੂਰਾ ਲੇਖ ਪੜ੍ਹੋ »

ਕੁਝ ਬਣਨਾ ਹੈ ਦੁਨੀਆ 'ਚ...

ਕਮਲ ਖੰਗੂੜਾ

ਰਵੀ ਪੁੰਜ ਦੀ ਆ ਰਹੀ ਪੰਜਾਬੀ ਫ਼ਿਲਮ 'ਟਾਈਟੈਨਿਕ' ਦੀ ਹੀਰੋਇਨ ਕਮਲ ਖੰਗੂੜਾ ਦੀ ਪ੍ਰੋਫਾਇਲ ਦੇਖੋ ਤਾਂ ਪਤਾ ਲਗਦਾ ਹੈ ਕਿ ਰੱਜ ਕੇ ਸੋਹਣੀ, ਨੈਣ-ਨਕਸ਼ ਕੁਦਰਤ ਦੀ ਮੀਨਾਕਾਰੀ, ਉੱਚਾ-ਲੰਮਾ ਕੱਦ-ਕਾਠ, ਸੋਹਣੀ ਸਰੀਰਕ ਬਣਤਰ, ਸੁੰਦਰ ਚਿਹਰਾ, ਮੋਹਣੀਆਂ ਅੱਖਾਂ ਤੇ ਬੋਲ-ਬਾਣੀ ਸਭ 'ਏਕ ਸੇ ਬੜ ਕਰ ਏਕ' ਹੈ ਤਾਂ ਹੀ 250 ਦੇ ਕਰੀਬ ਪੰਜਾਬੀ ਐਲਬਮ ਗੀਤਾਂ ਦੀ ਮੁੱਖ ਮਾਡਲ, ਤਿੰਨ ਦਰਜਨ ਗੀਤਾਂ ਦੀ ਵੀਡੀਓ ਡਾਇਰੈਕਟਰ ਹੈ। ਪੜ੍ਹੀ ਵੀ ਚੰਡੀਗੜ੍ਹ, ਪੋਸਟ ਗਰੈਜੂਏਟ ਤੇ ਅਭਿਨੈ ਨਾਲ ਸਕੂਲ ਤੋਂ ਹੀ ਸਬੰਧ। ਬਲਜਿੰਦਰ ਸਿੰਘ, ਹੈਰੀ ਪੁੰਜ ਤੇ ਕਰਮਪ੍ਰੀਤ ਸਮਰਾ ਨੇ ਜਦ ਸਟਾਰ ਗਾਇਕ-ਨਾਇਕ ਦਿਲਜੀਤ ਦੁਸਾਂਝ ਦਾ ਵੀਡੀਓ ਗੀਤ 'ਅੱਖਰਾਂ 'ਚ ਤੂੰ ਦਿਸਦੀ' ਦੇਖਿਆ ਤਾਂ ਉਸ ਦੀ ਨਾਇਕਾ ਕਮਲ ਖੰਗੂੜਾ ਦੇ ਘਰੇ ਤੜਕੇ ਹੀ ਪੁੱਜ ਗਏ ਤੇ ਕਹਾਣੀ ਸੁਣਾ 'ਟਾਈਟੈਨਿਕ' ਫ਼ਿਲਮ ਦੀ ਹੀਰੋਇਨ ਲੈ ਲਿਆ। ਜੱਸੀ ਸਿੱਧੂ ਦੇ ਗੀਤ 'ਚੰਡੀਗੜ੍ਹ ਕਰੇ ਆਸ਼ਕੀ' ਨਾਲ ਮਾਡਲ ਬਣ ਰਾਤੋ-ਰਾਤ ਪ੍ਰਸਿੱਧ ਹੋਈ ਪੰਜਾਬਣ ਕੁੜੀ ਕਮਲ ਖੰਗੂੜਾ ਨੇ ਫਿਰ ਗਿੱਪੀ ਗਰੇਵਾਲ, ਨਛੱਤਰ ਗਿੱਲ, ਅਮਰਿੰਦਰ ਗਿੱਲ, ਜੱਸੀ ਸੋਹਲ ਦੇ ਵੀਡੀਓ ਗੀਤਾਂ ਦੀ ਨਾਇਕਾ ਬਣ ...

ਪੂਰਾ ਲੇਖ ਪੜ੍ਹੋ »

ਸ਼ਾਹਰੁਖ ਖ਼ਾਨ : 'ਹੀਰੋ' ਜਾਂ ਫਿਰ 'ਜ਼ੀਰੋ'

ਸ਼ਾਹਰੁਖ ਦੀ 'ਜ਼ੀਰੋ' ਦਾ ਇਕ ਪੋਸਟਰ ਨੂੰ ਲੈ ਕੇ ਸਿੱਖ ਕੌਮ ਨਾਲ ਵਿਵਾਦ ਵੀ ਹੈ ਤੇ ਇਹ ਹਟਣਾ ਚਾਹੀਦਾ ਹੈ 'ਕ੍ਰਿਸਮਸ' ਦਾ ਦਿਨ ਚੁਣਿਆ ਹੈ 'ਜ਼ੀਰੋ' ਲਈ ਸ਼ਾਹਰੁਖ ਨੇ ਤੇ ਪੱਛਮੀ ਬੰਗਾਲ ਦੀ ਮਾਣਯੋਗ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਸ਼ਾਹਰੁਖ ਦਾ ਕੋਲਕਾਤਾ ਵਿਚ ਆਉਣ 'ਤੇ ਸਵਾਗਤ ਕਰਦਿਆਂ ਕਿਹਾ, 'ਹੀਰੋ' 'ਜ਼ੀਰੋ' ਕਿਵੇਂ ਹੋ ਗਿਆ? ਮਤਲਬ ਸਾਫ਼ ਹੈ ਕਿ 'ਜ਼ੀਰੋ' ਲਈ ਪੱਛਮੀ ਬੰਗਾਲ 'ਚ ਸ਼ਾਹਰੁਖ ਦਾ ਪ੍ਰਚਾਰ ਵੱਡੇ ਹੱਥੀਂ ਹੈ। ਇਧਰ ਸ਼ਾਹਰੁਖ ਦੀ ਧੀ ਸੁਹਾਨਾ ਥੀਏਟਰ ਪ੍ਰੇਮਣ ਹੈ। ਸੁਹਾਨਾ ਨੇ ਹੁਣੇ ਜਿਹੇ ਹੀ ਪਾਪਾ ਦੇ ਅਸ਼ੀਰਵਾਦ ਨਾਲ ਨਾਟਕ 'ਜੂਲੀਅਟ' ਖੇਡਿਆ ਹੈ। 'ਜ਼ੀਰੋ' ਲਈ ਹਰ ਹਰਬਾ ਸ਼ਾਹਰੁਖ ਮੀਆਂ ਵਰਤ ਰਹੇ ਹਨ, ਚਾਹੇ ਲੰਦਨ ਜਾ ਕੇ ਥੀਏਟਰ 'ਜੂਲੀਅਟ' ਨਾਟਕ, ਬੇਟੀ ਸੁਹਾਨਾ ਦਾ ਜ਼ਿਕਰ ਜਾਂ ਨਿੱਕੇ ਅਬਰਾਹਮ ਦਾ ਮੋਹ ਹੋਵੇ, ਗੱਲ 'ਜ਼ੀਰੋ' ਨਾਲ ਜੋੜ ਦਿੰਦੇ ਹਨ ਕਿ 'ਜ਼ੀਰੋ' ਕਰਦੇ ਸਮੇਂ ਇਨ੍ਹਾਂ ਚੀਜ਼ਾਂ ਨੇ ਅਸਰ ਪਾਇਆ। 'ਜ਼ੀਰੋ' ਦਾ ਗੀਤ 'ਇਸ਼ਕਬਾਜ਼ੀ' ਚਰਚਾ ਵਿਚ ਹੈ। 'ਜ਼ੀਰੋ' ਨੂੰ ਲੈ ਕੇ ਸ਼ਾਹਰੁਖ ਦੀਆਂ ਸਕੀਮਾਂ ਬਹੁਤ ਹਨ। ਜਾਂਦੇ ਸਾਲ 'ਚ 'ਜ਼ੀਰੋ' ਹਿੱਟ ਤਾਂ ਸ਼ਾਹਰੁਖ ਫਿਰ ਬੀ-ਟਾਊਨ ਦਾ 2018 ਦਾ ਹਿੱਟ 'ਹੀਰੋ' ...

ਪੂਰਾ ਲੇਖ ਪੜ੍ਹੋ »

ਸੋਨਮ ਕਪੂਰ : ਪੁਲਿਸ ਅਫ਼ਸਰ ਬਣੇਗੀ

ਸੋਨਮ ਕਪੂਰ 'ਏਕ ਲੜਕੀ ਕੋ ਦੇਖਾ' ਲਈ ਰਾਜਕੁਮਾਰ ਰਾਓ ਤੇ ਪਿਤਾ ਅਨਿਲ ਕਪੂਰ ਨਾਲ ਦਿਨ-ਰਾਤ ਸਮਾਂ ਦੇ ਕੇ ਫ਼ਿਲਮਾਂਕਣ ਪ੍ਰਕਿਰਿਆ 'ਚ ਭਾਗ ਲੈ ਰਹੀ ਹੈ। 'ਖ਼ੂਬਸੂਰਤ' ਫ਼ਿਲਮ ਦੇ ਚਾਰ ਸਾਲ ਪੂਰੇ ਹੋਣ 'ਤੇ ਕੁਝ ਜ਼ਿਆਦਾ ਹੀ ਇਹ ਮੂੰਹ ਫੱਟ ਨਾਇਕਾ ਭਾਵੁਕ ਹੈ। ਫਵਾਦ ਖ਼ਾਨ ਨਾਲ ਬਿਤਾਏ ਪਲ ਉਹ ਅੱਜ ਵੀ ਯਾਦ ਕਰ ਰਹੀ ਹੈ ਪਰ ਕੀ ਇਹ ਆਨੰਦ ਆਹੂਜਾ ਦੀ ਤੌਹੀਨ ਨਹੀਂ ਹੈ? ਚਲੋ ਨਿਖਿਲ ਅਡਵਾਨੀ ਨੇ ਸੋਨਮ ਨੂੰ 'ਖ਼ੂਬਸੂਰਤ' ਤੋਹਫ਼ਾ ਦੇਣ ਦਾ ਫ਼ੈਸਲਾ ਲਿਆ ਹੈ। ਸਭ ਠੀਕ ਰਿਹਾ ਤਾਂ ਨਿਖਿਲ ਦੀ ਫ਼ਿਲਮ 'ਸਨੋਅ' 'ਚ ਸੋਨਮ ਕਪੂਰ ਪੁਲਿਸ ਅਫ਼ਸਰ ਬਣ ਆਏਗੀ। 'ਨੀਰਜਾ' ਤੋਂ ਬਾਅਦ 'ਸਨੋੋਅ' ਨਾਲ ਫਿਰ ਉਸ ਦੀ 'ਚਮਕੀਲੀ ਦਿੱਖ' ਤਬਦੀਲ ਹੋ ਜਾਵੇਗੀ। 'ਵੀਰੇ ਦੀ ਵੈਡਿੰਗ', 'ਸੰਜੂ' ਨੇ ਸੋਨਮ ਦਾ ਕੱਦ ਵਧਾਇਆ ਹੈ। 'ਸਨੋਅ' ਇਕ ਐਕਸ਼ਨ ਫ਼ਿਲਮ ਹੋਵੇਗੀ। ਆਨੰਦ ਆਹੂਜਾ ਨੂੰ ਬੋਲਣ ਜੋਗਾ ਸੋਨਮ ਨੇ ਛੱਡਣਾ ਹੀ ਨਹੀਂ ਹੈ ਕਿਉਂਕਿ 'ਏਕ ਲੜਕੀ ਕੋ ਦੇਖਾ' ਦੀ ਰਿਪੋਰਟ ਵੀ ਗਰਮ ਹੈ ਤੇ ਨਿਖਿਲ ਦੀ 'ਸਨੋਅ' ਸੋਨਮ ਦਾ ਸਮਾਂ ਹਾਲੇ ਹੈ, ਦਾ ਪ੍ਰਮਾਣ ਹੈ। ਆਨੰਦ ਦੇ ਘਰ ਜਾ ਕੇ ਪੰਜ ਮਹੀਨੇ ਤਾਂ ਉਹ ਮਸਤੀ ਕਰਦੀ ਰਹੀ ਹੈ ਤੇ ਰਿਸ਼ਤੇਦਾਰੀਆਂ 'ਚ ਘੁੰਮਦੀ ਰਹੀ ...

ਪੂਰਾ ਲੇਖ ਪੜ੍ਹੋ »

ਬਿਨਾਂ ਖੋਜ ਕੰਮ ਨਹੀਂ ਕਰਦੇ ਸ਼ੇਖਰ ਸੇਨ

ਜਦੋਂ 30 ਨਵੰਬਰ ਨੂੰ ਸ਼ੇਖਰ ਸੇਨ ਨੇ ਆਪਣੇ ਸ਼ੋਅ 'ਕਬੀਰ' ਨੂੰ ਮੁੰਬਈ ਵਿਚ ਪੇਸ਼ ਕੀਤਾ ਅਤੇ ਇਸ ਦੇ ਨਾਲ ਇਕ ਹਜ਼ਾਰ ਸ਼ੋਅ ਕਰਨ ਦੀ ਅਨੋਖੀ ਸਿੱਧੀ ਉਨ੍ਹਾਂ ਦੇ ਨਾਂਅ ਦਰਜ ਹੋ ਗਈ। ਇਕ ਜ਼ਮਾਨੇ ਵਿਚ ਸੰਗੀਤਕਾਰ ਬਣਨ ਲਈ ਮੁੰਬਈ ਆਏ ਸ਼ੇਖਰ ਸੇਨ ਨੇ ਉਦੋਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਇਥੇ ਸਫ਼ਲਤਾ ਉਨ੍ਹਾਂ ਨੂੰ ਰੰਗਮੰਚ ਦੀ ਬਦੌਲਤ ਮਿਲੇਗੀ। ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਵਿਚ ਸ਼ੇਖਰ ਨੇ ਭਜਨ ਐਲਬਮਾਂ ਲਈ ਸੰਗੀਤ ਦਿੱਤਾ ਸੀ ਅਤੇ ਨਾਲ ਹੀ ਆਪਣੀ ਆਵਾਜ਼ ਵਿਚ ਭਜਨ ਐਲਬਮਾਂ ਨੂੰ ਵੀ ਪੇਸ਼ ਕੀਤਾ। ਕੁਝ ਸਾਲ ਤੱਕ ਇਹੀ ਕੰਮ ਕਰਦੇ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਇਸ ਵਿਚ ਰੁਟੀਨ ਕੰਮ ਵਾਲੀ ਗੱਲ ਲੱਗਣ ਲੱਗੀ ਅਤੇ ਉਦੋਂ ਤੋਂ ਕੁਝ ਨਵਾਂ ਕਰਨ ਬਾਰੇ ਸੋਚਣ ਲੱਗੇ। ਉਨ੍ਹਾਂ ਸੋਚਿਆ ਕਿ ਕਿਉਂ ਨਾ ਸੰਤ ਤੁਲਸੀ ਦਾਸ ਦੀ ਜੀਵਨੀ ਨੂੰ ਮੰਚ 'ਤੇ ਪੇਸ਼ ਕੀਤਾ ਜਾਵੇ। ਬਚਪਨ ਵਿਚ ਉਹ ਆਪਣੀ ਮਾਂ ਦੇ ਮੂੰਹੋਂ ਰਾਮ ਚਰਿਤ ਮਾਨਸ ਸੁਣਿਆ ਕਰਦੇ ਸੀ ਅਤੇ ਇਨ੍ਹਾਂ ਸੰਸਕਾਰਾਂ ਦੀ ਵਜ੍ਹਾ ਕਰਕੇ ਉਹ ਤੁਲਸੀਦਾਸ ਦੀ ਜੀਵਨੀ ਨੂੰ ਮੰਚ 'ਤੇ ਲਿਆਉਣ ਬਾਰੇ ਸੋਚਣ ਲੱਗੇ। 10 ਅਪ੍ਰੈਲ, 1998 'ਚ ਉਨ੍ਹਾਂ ਨੇ 'ਤੁਲਸੀ' ਦਾ ਪਹਿਲਾ ...

ਪੂਰਾ ਲੇਖ ਪੜ੍ਹੋ »

ਛੜਿਆਂ ਦੀ ਕਹਾਣੀ ਹੈ 'ਭੱਜੋ ਵੀਰੋ ਵੇ...'

ਛੜਾ ਸਾਡੇ ਸਮਾਜ ਦਾ ਇਕ ਅਹਿਮ ਪਾਤਰ ਰਿਹਾ ਹੈ। ਜਿਸ ਬਾਰੇ ਬਹੁਤ ਸਾਰੇ ਗਾਇਕਾਂ ਨੇ ਗੀਤ ਵੀ ਗਾਏ ਹਨ। 'ਰੰਨਾਂ ਵਾਲਿਆਂ ਦੇ ਪੱਕਣ ਪਰੌਠੇ ਛੜਿਆਂ ਦੀ ਅੱਗ ਨਾ ਬਲੇ' ਕਹਾਵਤ ਅਸੀ ਗੀਤਾਂ ਅਤੇ ਲੋਕ ਬੋਲੀਆਂ 'ਚ ਚਿਰਾਂ ਤੋਂ ਸੁਣਦੇ ਆਏ ਹਾਂ ਪਰ ਲੇਖਕ ਤੇ ਨਿਰਦੇਸਕ ਅੰਬਰਦੀਪ ਸਿੰਘ ਦੀ ਨਵੀਂ ਫ਼ਿਲਮ 'ਭੱਜੋ ਵੀਰੋ ਵੇ' 'ਚ ਛੜਿਆਂ ਦਾ ਹਾਲ ਤੁਸੀਂ ਅੱਖੀਂ ਵੇਖ ਸਕੋਗੇ। ਛੜਿਆਂ ਦੇ ਦੌਰ ਦੀ ਗੱਲ ਕਰਦੀ ਇਹ ਫ਼ਿਲਮ ਇਕ ਕਾਮੇਡੀ ਅਤੇ ਪਰਿਵਾਰਕ ਫ਼ਿਲਮ ਹੈ, ਇਸ ਵਿਚ ਅੰਬਰਦੀਪ, ਅਦਾਕਾਰਾ ਸਿੰਮੀ ਚਾਹਲ ਨਾਲ ਬਤੌਰ ਨਾਇਕ ਨਜ਼ਰ ਆਵੇਗਾ। ਰਿੱਦਮ ਬੁਆਏਜ਼,ਹੇਅਰ ਓਮ ਜੀ ਸਟੂਡੀਓ ਦੀ ਪੇਸ਼ਕਸ ਇਸ ਫ਼ਿਲਮ ਦੀ ਕਹਾਣੀ 1960 ਦੇ ਸਮਿਆਂ ਦੀ ਹੈ, ਜੋ ਪੁਰਾਤਨ ਪੰਜਾਬ ਦੇ ਉਸ ਦੌਰ ਦੀ ਗੱਲ ਕਰੇਗੀ ਜਦੋਂ ਬਹੁਤੇ ਸਾਂਝੇ ਪਰਿਵਾਰਾਂ ਵਿਚ ਇਕ ਬੰਦੇ ਦਾ ਹੀ ਵਿਆਹ ਹੁੰਦਾ ਸੀ ਤੇ ਬਾਕੀ ਛੜੇ ਹੁੰਦੇ ਸੀ। ਛੜੇ ਬੰਦੇ ਦੀ ਜ਼ਿੰਦਗੀ 'ਚ ਤੀਂਵੀ ਦੀ ਕੀ ਅਹਿਮੀਅਤ ਹੁੰਦੀ ਸੀ, ਇਹੋ ਫ਼ਿਲਮ ਦਾ ਮੁੱਖ ਵਿਸ਼ਾ ਹੈ ਜਿਸ ਨੂੰ ਕਾਮੇਡੀ ਦਾ ਤੜਕਾ ਲਗਾ ਕੇ ਮਨੋਰੰਜਨ ਭਰਪੂਰ ਬਣਾਇਆ ਗਿਆ ਹੈ। ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ, ਤਲਵਿੰਦਰ ਹੇਅਰ ਤੇ ...

ਪੂਰਾ ਲੇਖ ਪੜ੍ਹੋ »

ਤਮੰਨਾ ਭਾਟੀਆ : ਪ੍ਰੇਸ਼ਾਨੀ ਕੰਮ ਘਟਣ ਦੀ

ਔਰਤਾਂ ਦੇ ਹੱਕਾਂ ਲਈ ਤਮੰਨਾ ਭਾਟੀਆ ਹੱਥੀਂ ਪੈਣ ਤੱਕ ਜਾਂਦੀ ਹੈ। 'ਮੀ ਟੂ' ਦੀ ਚਰਚਾ ਹੋਵੇ ਤੇ ਤਮੰਨਾ ਚੁੱਪ ਰਹੇ, ਨਹੀਂ ਜੀ ਨਹੀਂ, ਉਸ ਨੇ ਤਾਂ ਬਲਦੀ 'ਤੇ ਤੇਲ ਪਾਉਣਾ ਹੈ। ਤਮੰਨਾ ਦਾ ਵੱਸ ਚੱਲੇ ਤਾਂ ਸੰਸਦ 'ਚ ਅਜਿਹੇ ਕਾਨੂੰਨ ਘੜ ਦੇਵੇ ਕਿ ਮੁੰਡੇ ਪੁੱਛ ਕੇ ਘਰੋਂ ਤੁਰਿਆ ਕਰਨ ਕਿ ਸਾਹਮਣੇ ਕੁੜੀ ਆ ਗਈ ਤਾਂ ਕਿਸ ਤਰ੍ਹਾਂ ਸਾਹਮਣਾ ਕਰਨਾ ਹੈ ਜਾਂ ਰਾਹ ਛੱਡ ਦੂਜੇ ਰਾਹ ਹੋ ਜਾਣਾ ਹੈ। ਅਸੀਂ ਨਹੀਂ ਇਹ ਗੱਲਾਂ ਸੋਸ਼ਲ ਮੀਡੀਆ 'ਤੇ ਤਮੰਨਾ ਦੀਆਂ ਟਿੱਪਣੀਆਂ ਤੋਂ ਅੱਕੇ ਬੰਦਿਆਂ ਨੇ ਕੀਤੀਆਂ ਹਨ ਤੇ ਤਮੰਨਾ ਨੂੰ ਸਲਾਹ ਦਿੱਤੀ ਹੈ ਕਿ 'ਬਾਹੂਬਲੀ' ਔਰਤ ਬਣਨ ਦੀ ਥਾਂ ਉਹ ਰਾਜਨੀਤੀ 'ਚ ਆ ਜਾਵੇ ਤੇ ਅਭਿਨੈ ਦੀ ਦੁਨੀਆ ਤੋਂ ਪਰ੍ਹਾਂ ਹੋ ਜਾਏ। ਤਮੰਨਾ ਨੇ ਬਾਕਾਇਦਾ ਪੋਸਟ ਪਾਈ ਹੈ ਕਿ ਜਬਰੀ ਗਲੇ ਲਾਉਣਾ, ਛੂਹ ਲੈਣਾ ਜਾਂ ਚੂੰਢੀ-ਥੱਪਾ ਕਰਨਾ ਇਹ ਵੀ 'ਕਾਮੁਕ ਸ਼ੋਸ਼ਣ' ਤੇ ਪ੍ਰੇਸ਼ਾਨ ਕਰਨ ਵਾਲੀ ਅਵਸਥਾ ਹੈ। ਇਸ ਲਈ ਸਜ਼ਾ ਸਖ਼ਤ ਹੋਵੇ। ਇਥੇ ਹੀ ਬੱਸ ਨਹੀਂ, ਤਮੰਨਾ ਨੇ ਬਕਾਇਦਾ ਇਕ ਅਖ਼ਬਾਰੀ ਮੁਲਾਕਾਤ ਵਿਚ ਕਿਹਾ ਕਿ ਕੱਪੜਿਆਂ 'ਤੇ ਫੱਬਤੀ ਕੱਸਣੀ, ਗੰਦੀ ਗਾਲ੍ਹ, ਗੰਦੇ ਚੁਟਕਲੇ ਜਾਂ ਸੁਨੇਹੇ ਘੱਲਣੇ ਇਹ ਵੀ ...

ਪੂਰਾ ਲੇਖ ਪੜ੍ਹੋ »

ਹੁਣ ਮੇਰੀ ਆਖ਼ਰੀ ਇੱਛਾ ਵੀ ਪੂਰੀ ਹੋ ਗਈ : ਅਨੁਸ਼ਕਾ ਸ਼ਰਮਾ

12 ਦਸੰਬਰ 2008 ਵਾਲੇ ਦਿਨ 'ਰੱਬ ਨੇ ਬਨਾ ਦੀ ਜੋੜੀ' ਪ੍ਰਦਰਸ਼ਿਤ ਹੋਈ ਸੀ ਅਤੇ ਇਸ ਦੀ ਰਿਲੀਜ਼ ਦੇ ਨਾਲ ਬਾਲੀਵੁੱਡ ਨੂੰ ਅਨੁਸ਼ਕਾ ਸ਼ਰਮਾ ਦੇ ਰੂਪ ਵਿਚ ਇਕ ਖ਼ੂਬਸੂਰਤ ਨਾਇਕਾ ਮਿਲੀ। ਅਨੁਸ਼ਕਾ ਦੀ ਅਭਿਨੈ ਯਾਤਰਾ ਨੇ ਦਸ ਸਾਲ ਪੂਰੇ ਕਰ ਲਏ ਹਨ ਅਤੇ ਆਪਣੇ ਇਸ ਸਫ਼ਰ ਦੌਰਾਨ ਅਨੁਸ਼ਕਾ ਨੇ 'ਬੈਂਡ ਬਾਜਾ ਬਾਰਾਤ', 'ਪੀਕੇ', 'ਸੁਲਤਾਨ', 'ਸੂਈ ਧਾਗਾ' ਸਮੇਤ ਕਈ ਹਿੱਟ ਫ਼ਿਲਮਾਂ ਦਿੱਤੀਆਂ। ਹੁਣ ਉਹ ਆਪਣੀ ਪਹਿਲੀ ਫ਼ਿਲਮ ਦੇ ਨਾਇਕ ਸ਼ਾਹਰੁਖ ਖਾਨ ਦੇ ਨਾਲ 'ਜ਼ੀਰੋ' ਵਿਚ ਆ ਰਹੀ ਹੈ। ਭਾਵ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਬਾਅਦ ਹੁਣ ਦਸਵੇਂ ਸਾਲ ਦੇ ਪੜਾਅ ਦੇ ਅਖੀਰ ਵਿਚ ਉਹ ਸ਼ਾਹਰੁਖ ਨਾਲ ਕੰਮ ਕਰ ਰਹੀ ਹੈ। ਆਪਣੇ ਇਸ ਹੀਰੋ ਬਾਰੇ ਉਹ ਕਹਿੰਦੀ ਹੈ, 'ਮੈਂ ਦਸ ਸਾਲ ਦੇ ਸਮੇਂ ਦੌਰਾਨ ਸ਼ਾਹਰੁਖ ਨਾਲ ਚਾਰ ਫ਼ਿਲਮਾਂ ਕੀਤੀਆਂ ਹਨ। ਮੇਰੀ ਪਹਿਲੀ ਫ਼ਿਲਮ ਉਨ੍ਹਾਂ ਨਾਲ ਸੀ ਤੇ ਹੁਣ 'ਜ਼ੀਰੋ' ਉਨ੍ਹਾਂ ਨਾਲ ਹੈ। ਦੋਵਾਂ ਨੇ 'ਜਬ ਤਕ ਹੈ ਜਾਨ' ਤੇ 'ਜਬ ਹੈਰੀ ਮੈਟ ਸੇਜਲ' ਵੀ ਕੀਤੀਆਂ। ਉਮੀਦ ਹੈ ਕਿ ਅੱਗੇ ਵੀ ਇਕੱਠਿਆਂ ਕੰਮ ਕਰਨ ਦੇ ਮੌਕੇ ਮਿਲਦੇ ਰਹਿਣਗੇ।' * ਉਂਜ ਹੁਣ ਜਦੋਂ ਤੁਸੀਂ ਆਪਣੇ ਦਸ ਸਾਲ ਦੇ ਕੈਰੀਅਰ ਨੂੰ ਲੈ ਕੇ ਪਿੱਛੇ ਮੁੜ ਕੇ ...

ਪੂਰਾ ਲੇਖ ਪੜ੍ਹੋ »

ਦਿਸ਼ਾ ਪਟਾਨੀ

ਸਹੀ ਦਿਸ਼ਾ ਵੱਲ

ਨਜ਼ਰਾਂ ਮਿਲਾਈਆਂ ਹੀ ਦਿਸ਼ਾ ਪਟਾਨੀ ਤੇ ਸ਼ਰਾਫ਼ ਟਾਈਗਰ ਨੇ ਕਿ ਲੋਕਾਂ ਦੇ ਬੁੱਲ੍ਹਾਂ 'ਤੇ ਇਨ੍ਹਾਂ ਪ੍ਰੇਮ ਪੰਛੀਆਂ ਦੇ ਚਰਚੇ ਗਲੀ-ਗਲੀ ਫ਼ਿਲਮੀ ਮੁਹੱਲੇ-ਮੁਹੱਲੇ ਹੋ ਗਏ। ਦਿਸ਼ਾ ਦੀ ਦਸ਼ਾ ਸਹੀ ਚੱਲ ਰਹੀ ਹੈ ਤੇ ਕੁਮਾਰੀ ਪਟਾਨੀ ਇਸ ਵੇਲੇ 'ਭਾਰਤ' ਦੀ ਹੀਰੋਇਨ ਹੈ। ਸਲਮਾਨ ਖਾਨ ਦੇ ਨਾਲ ਤੇ 'ਭਾਰਤ' 'ਚ ਦਿਸ਼ਾ ਦੇ ਐਕਸ਼ਨ ਤਕੜੇ ਹਨ। ਦਿਸ਼ਾ ਦੇ ਐਕਸ਼ਨ ਦੇਖ ਕੇ ਟਾਈਗਰ ਨੇ ਤਾੜੀਆਂ ਵਜਾ ਕੇ ਉਸ ਨੂੰ ਹੌਸਲਾ ਦਿੱਤਾ ਕਿ ਆਪਾਂ ਹਾਲੇ ਇਕੱਠੇ ਹਾਂ। ਰਾਹ ਵੱਖਰੇ-ਵੱਖਰੇ ਪਰ ਮੰਜ਼ਿਲ ਇਕ ਤੇ ਏਕ-ਦੂਜੇ ਕੇ ਲੀਏ ਦਿਸ਼ਾ-ਟਾਈਗਰ। ਪੰਜਾਬ ਦੀ ਸੈਰ 'ਭਾਰਤ' ਦੇ ਫ਼ਿਲਮਾਂਕਣ ਸਮੇਂ ਦਿਸ਼ਾ ਨੇ ਪੰਜਾਬ ਨੇੜਿਓਂ ਤੱਕਿਆ ਤੇ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦਾ ਮਜ਼ਾ ਵੀ ਲਿਆ। 'ਮੰਗਲਯਾਨ' ਦਿਸ਼ਾ ਨੇ ਛੱਡ ਦਿੱਤੀ ਹੈ। ਅਕਸ਼ੈ ਤਦ ਤੋਂ ਹੀ ਦਿਸ਼ਾ ਨਾਲ ਨਾਰਾਜ਼ ਹੈ। ਦਿਸ਼ਾ ਨੇ ਚਾਹੇ 'ਮੰਗਲਯਾਨ' ਠੁਕਰਾਈ ਹੈ ਪਰ ਇਧਰ ਕਿਆਰਾ ਅਡਵਾਨੀ ਨੇ ਦਿਸ਼ਾ ਹੱਥੋਂ 'ਟੈਲਕਮ' ਪਾਊਡਰ ਦਾ ਵਿਗਿਆਪਨ ਖੋਹ ਲਿਆ ਹੈ। ਲਾਲ ਰੰਗ ਦਾ ਲਹਿੰਗਾ ਪਾ ਕੇ ਲੱਖ ਰੈਂਪ ਕਰੇ ਦਿਸ਼ਾ ਪਟਾਨੀ ਪਰ ਇਕੱਲੇ 'ਭਾਰਤ' ਦੇ ਸਿਰ 'ਤੇ ਉਸ ਦੀ ਛਾਲ ਬਹੁਤ ਉੱਚੀ ਨਹੀਂ ਜਾ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX