ਤਾਜਾ ਖ਼ਬਰਾਂ


ਮਾਸਟਰ ਹਰਬੰਸ ਸਿੰਘ ਸਿੱਧੂ ਸੇਖਾ ਕਲਾਂ ਵਾਲੇ ਨਹੀਂ ਰਹੇ
. . .  10 minutes ago
ਠੱਠੀ ਭਾਈ, 8 ਅਗਸਤ (ਜਗਰੂਪ ਸਿੰਘ ਮਠਾੜੂ)- ਹਲਕਾ ਬਾਘਾ ਪੁਰਾਣਾ 'ਚ ਆਪਣੀ ਨਿਵੇਕਲੀ ਪਹਿਚਾਣ ....
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗਿਰੀਸ਼ ਚੰਦਰ ਮੁਰਮੂ ਨੂੰ ਸੀ.ਏ.ਜੀ ਅਹੁਦੇ ਦੀ ਸਹੁੰ ਚੁਕਾਈ
. . .  21 minutes ago
ਨਵੀਂ ਦਿੱਲੀ, 08 ਅਗਸਤ - ਦਿੱਲੀ ਵਿਚ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ 'ਚ ਗਿਰੀਸ਼ ਚੰਦਰ....
ਸੁਖਦੇਵ ਸਿੰਘ ਢੀਂਡਸਾ ਅੱਜ ਬਟਾਲਾ 'ਚ ਗੁਰਿੰਦਰ ਸਿੰਘ ਬਾਜਵਾ ਨੂੰ ਪਾਰਟੀ 'ਚ ਕਰਨਗੇ ਸ਼ਾਮਲ
. . .  43 minutes ago
ਬਟਾਲਾ, 8 ਅਗਸਤ (ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਅੱਜ ਬਟਾਲਾ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 61,537 ਮਾਮਲੇ ਆਏ ਸਾਹਮਣੇ
. . .  51 minutes ago
ਨਵੀਂ ਦਿੱਲੀ, 8 ਅਗਸਤ- ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 61,537 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਕੋਰੋਨਾ ਤੋਂ ਪੀੜਤ 933 ....
ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ 'ਚ ਦੋ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  38 minutes ago
ਸਰਦੂਲਗੜ੍ਹ, 8 ਅਗਸਤ (ਪਰਕਾਸ਼ ਸਿੰਘ ਜ਼ੈਲਦਾਰ/ਜੀ. ਐੱਮ ਅਰੋੜਾ) - ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਸ਼ਹਿਰ ਦੇ ਵਾਰਡ ਨੰਬਰ 11 'ਚ ਇੱਕ 45 ਸਾਲਾ ਵਿਅਕਤੀ....
ਕੇਰਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਪਿਨਾਰਈ ਵਿਜਯਨ ਅੱਜ ਕਰੀਪੁਰ ਦਾ ਕਰਨਗੇ ਦੌਰਾ
. . .  about 1 hour ago
ਤਿਰੂਵਨੰਤਪੁਰਮ, 8 ਅਗਸਤ- ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਅਤੇ ਮੁੱਖ ਮੰਤਰੀ ਪਿਨਾਰਈ ...
ਸੜਕ ਹਾਦਸੇ 'ਚ ਨੌਜਵਾਨ ਦੀ ਹੋਈ ਮੌਤ
. . .  about 2 hours ago
ਕੁੱਲਗੜ੍ਹੀ, 8 ਅਗਸਤ (ਸੁਖਜਿੰਦਰ ਸਿੰਘ ਸੰਧੂ) - ਬੱਸ ਅੱਡਾ ਸ਼ੇਰ ਖਾਂ 'ਤੇ ਹੋਏ ਇੱਕ ਸੜਕ ਹਾਦਸੇ 'ਚ ਇਕ ਨੌਜਵਾਨ ....
ਮੰਦਭਾਗਾ ਹੈ ਕੋਜ਼ੀਕੋਡ 'ਚ ਹੋਇਆ ਜਹਾਜ਼ ਹਾਦਸਾ : ਹਰਦੀਪ ਸਿੰਘ ਪੁਰੀ
. . .  about 2 hours ago
ਨਵੀਂ ਦਿੱਲੀ, 8 ਅਗਸਤ- ਕੋਜ਼ੀਕੋਡ 'ਚ ਹੋਏ ਜਹਾਜ਼ ਹਾਦਸੇ 'ਤੇ ਬੋਲਦਿਆਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ...
ਕੇਰਲ ਜਹਾਜ਼ ਹਾਦਸਾ : ਯਾਤਰੀਆਂ ਦੀ ਸਹਾਇਤਾ ਲਈ ਦਿੱਲੀ-ਮੁੰਬਈ ਤੋਂ ਦੋ ਉਡਾਣਾਂ ਦਾ ਕੀਤਾ ਗਿਆ ਪ੍ਰਬੰਧ
. . .  about 3 hours ago
ਤਿਰੂਵਨੰਤਪੁਰਮ, 8 ਅਗਸਤ- ਦੁਬਈ ਤੋਂ ਕੇਰਲ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਕੋਜ਼ੀਕੋਡ 'ਚ ਉੱਤਰਦੇ ਸਮੇਂ ....
ਅੱਜ ਦਾ ਵਿਚਾਰ
. . .  about 3 hours ago
ਐਮਰਜੈਂਸੀ ਵਿਚ ਹਸਪਤਾਲ ਆਉਣ ਵਾਲੇ ਮਰੀਜ਼ਾਂ ਦਾ ਪਹਿਲਾਂ ਸ਼ੁਰੂ ਹੋਵੇਗਾ ਇਲਾਜ, ਕਾਗਜੀ ਕਾਰਵਾਈ ਹੋਵੇ ਬਾਅਦ ‘ਚ- ਮੁੱਖ ਮੰਤਰੀ
. . .  1 day ago
ਫਾਜ਼ਿਲਕਾ, 7 ਅਗਸਤ (ਪ੍ਰਦੀਪ ਕੁਮਾਰ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਸੰਸਥਾਵਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਐਮਰਜੈਂਸੀ ਵਿਚ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ...
ਕੋਜ਼ੀਕੋਡ ਜਹਾਜ਼ ਹਾਦਸਾ: 14 ਲੋਕਾਂ ਦੀ ਮੌਤ 123 ਜ਼ਖਮੀ ਅਤੇ 15 ਗੰਭੀਰ ਜ਼ਖ਼ਮੀ
. . .  1 day ago
ਕੇਰਲ ਦੇ ਕੋਜ਼ੀਕੋਡ ਏਅਰਪੋਰਟ ਤੇ ਲੈਂਡਿੰਗ ਦੌਰਾਨ ਏਅਰ ਇੰਡੀਆ ਦੇ ਜਹਾਜ਼ ਨੂੰ ਹਾਦਸਾ
. . .  1 day ago
ਜ਼ਹਿਰੀਲੀ ਸ਼ਰਾਬ ਤੋਂ ਬਾਅਦ ਹੁਣ ਜ਼ਹਿਰੀਲੇ ਪਾਣੀ ਨੇ ਸਤਲੁਜ ਦਰਿਆ ਅੰਦਰ ਮੱਛੀਆਂ ਮਾਰੀਆਂ
. . .  1 day ago
ਲੋਹੀਆਂ ਖਾਸ (ਜਲੰਧਰ), 7 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ}- ਦਿਨੋਂ ਦਿਨ ਬੇਦਰਦ ਹੁੰਦੇ ਜਾ ਰਹੇ ਮਨੁੱਖੀ ਕਾਰਿਆਂ ਕਾਰਨ ਤਰਨ ਤਾਰਨ ਅਤੇ ਅੰਮ੍ਰਿਤਸਰ 'ਚ ਵਾਪਰੇ ਜ਼ਹਿਰੀਲੀ ਸ਼ਰਾਬ ਦੇ ਕਾਂਡ ਕਾਰਨ 125 ਦੇ ਕਰੀਬ ...
ਕਾਂਗਰਸੀ ਆਗੂ ਨੂੰ ਅਮਰੀਕ ਸਿੰਘ ਨੂੰ ਅਣਪਛਾਤਿਆਂ ਮਾਰੀ ਗੋਲੀ
. . .  1 day ago
ਮਾਨਾਂਵਾਲਾ {ਅੰਮ੍ਰਿਤਸਰ}, 7 ਅਗਸਤ (ਗੁਰਦੀਪ ਸਿੰਘ ਨਾਗੀ)- ਹਲਕਾ ਜੰਡਿਆਲਾ ਗੁਰੂ ਦੇ ਕਾਂਗਰਸੀ ਆਗੂ ਅਮਰੀਕ ਸਿੰਘ ਬਿੱਟਾ ਨੂੰ ਅਣਪਛਾਤਿਆਂ ਵੱਲੋਂ ਗੋਲੀ ਮਾਰ ਦੇਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ...
ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿਖੇ ਸ਼ਨੀਵਾਰ ਤੋਂ ਰਾਤ 9 ਵਜੇ ਤੋਂ ਲਗੇਗਾ ਕਰਫ਼ਿਊ
. . .  1 day ago
ਚੰਡੀਗੜ੍ਹ, 7 ਅਗਸਤ { ਗੁਰਪ੍ਰੀਤ ਸਿੰਘ ਢਿਲੋਂ }-ਰਾਜ ਵਿਚ ਕੋਵਿਡ ਦੇ ਵੱਧ ਰਹੇ ਕੇਸਾਂ ਤੋਂ ਚਿੰਤਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਤ 9 ਵਜੇ ਤੋਂ ਕਰਫ਼ਿਊ ਦਾ ਆਦੇਸ਼ ਦਿੱਤਾ ਹੈ। ਸ਼ਨੀਵਾਰ ਤੋਂ ਸਭ ਤੋਂ ...
ਰਾਜਪੁਰਾ (ਪਟਿਆਲਾ) 'ਚ 18 ਪਾਜ਼ੀਟਿਵ ਕੇਸ ਆਉਣ ਕਾਰਨ ਸਹਿਮੇ ਲੋਕ
. . .  1 day ago
ਰਾਜਪੁਰਾ, 7 ਅਗਸਤ (ਰਣਜੀਤ ਸਿੰਘ) ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿਖੇ 18 ਕੋਰੋਨਾ ਪਾਜ਼ੀਟਿਵ ਕੇਸ ਆਉਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀ.ਐਮ.ਓ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਨਿਉ ਡਾਲੀਮਾਂ ਵਿਹਾਰ, ਗਣੇਸ਼ ਨਗਰ, ਦਸ਼ਮੇਸ਼ ਕਲੋਨੀ, ਵਿਕਾਸ ਨਗਰ, ਜਗਦੀਸ਼ ਕਲੋਨੀ...
ਮੋਟਰ ਸਾਈਕਲ ਸਵਾਰ 4 ਲੁਟੇਰਿਆਂ ਨੇ ਫ਼ੀਲਡ ਅਫ਼ਸਰ ਤੋਂ ਖੋਹੇ 71 ਹਜ਼ਾਰ
. . .  1 day ago
ਮੰਡੀ ਕਿੱਲ੍ਹਿਆਂਵਾਲੀ, 7 ਅਗਸਤ (ਇਕਬਾਲ ਸਿੰਘ ਸ਼ਾਂਤ) - ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹੋਮ ਮਨਿਸਟਰੀ ਵਾਲੇ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਦਿਨ-ਦਿਹਾੜੇ ਛਿੱਕੇ ਟੰਗਦਿਆਂ ਮੋਟਰ ਸਾਈਕਲ ਸਵਾਰ ਚਾਰ ਨੌਜਵਾਨਾਂ ਨੇ ਫਾਈਨਾਂਸ ਕੰਪਨੀ ਦੇ ਫ਼ੀਲਡ ਅਫ਼ਸਰ ਤੋਂ ਕਰੀਬ 71 ਹਜ਼ਾਰ ਰੁਪਏ ਖੋਹ ਲਏ। ਇਹ ਘਟਨਾ ਅੱਜ ਸ਼ਾਮ ਜ਼ਿਲ੍ਹਾ ਸ੍ਰੀ ਮੁਕਤਸਰ...
ਸ਼ਾਹਕੋਟ (ਜਲੰਧਰ) 'ਚ ਗਰਭਵਤੀ ਔਰਤ ਸਮੇਤ ਕੋਰੋਨਾ ਦੇ 5 ਹੋਰ ਨਵੇਂ ਮਾਮਲੇ
. . .  1 day ago
ਸ਼ਾਹਕੋਟ, 7 ਅਗਸਤ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਬਲਾਕ 'ਚ ਸ਼ੁੱਕਰਵਾਰ ਨੂੰ ਫਿਰ 5 ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਬਲਾਕ ਸ਼ਾਹਕੋਟ 'ਚ ਦੋ ਦਿਨ ਪਹਿਲਾਂ ਸਟੇਟ ਬੈਂਕ ਵਿਚ ਸੈਂਪਲਿੰਗ ਕੈਂਪ ਦੌਰਾਨ...
ਐਕਸਾਈਜ਼ ਕਾਨੂੰਨ ਨੂੰ ਕੀਤਾ ਜਾਵੇਗਾ ਹੋਰ ਸਖ਼ਤ - ਕੈਪਟਨ
. . .  1 day ago
ਸ਼ਰਾਬ ਮਾਫ਼ੀਆ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ - ਕੈਪਟਨ
. . .  1 day ago
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਾਈਵ ਹੋ ਕੇ ਦੇ ਰਹੇ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ
. . .  1 day ago
ਵਿਧਾਇਕ ਡੈਨੀ ਬੰਡਾਲਾ ਵੱਲੋਂ ਜੰਡਿਆਲਾ ਗੁਰੂ ਵਿਖੇ ਮ੍ਰਿਤਕਾਂ ਦੇ 2 ਪਰਿਵਾਰਕ ਮੈਬਰਾਂ ਨੂੰ ਦਿੱਤੀ ਗਈ ਸਹਾਇਤਾ ਰਾਸ਼ੀ ਦੇ ਚੈੱਕ
. . .  1 day ago
ਜੰਡਿਆਲਾ ਗੁਰੂ, 7 ਅਗਸਤ (ਰਣਜੀਤ ਸਿੰਘ ਜੋਸਨ)- ਬੀਤੇ ਦਿਨੀਂ ਜੰਡਿਆਲਾ ਗੁਰੂ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ 2 ਵਿਅਕਤੀਆਂ ਦੀ ਮੌਤ ਹੋਣ, ਜਿਨਾਂ ਵਿੱਚ ਜੰਡਿਆਲਾ ਗੁਰੂ ਵਾਸੀ ਮਿ੍ਤਕ ਕਾਰਜ ਸਿੰਘ ਕਾਰੀ ਅਤੇ ਦੂਸਰਾ ਮਿ੍ਤਕ ਵਿਅਕਤੀ ਹਰਜਿੰਦਰ ਸਿੰਘ ਵੈਰੋਵਾਲ ਰੋਡ ਸ਼ਾਮਲ ਸੀ, ਦੇ ਵਾਰਿਸਾਂ ਨੂੰ ਅੱਜ ਮੁੱਖ ਮੰਤਰੀ ਪੰਜਾਬ ਵੱਲੋਂ ਭੇਜੇ ਗਏ 2 - 2...
ਇੱਕ ਹੋਰ ਨੌਜਵਾਨ ਚੜ੍ਹਿਆ ਨਸ਼ਿਆਂ ਦੀ ਭੇਟ
. . .  1 day ago
ਬੱਚੀ ਵਿੰਡ, 7 ਅਗਸਤ (ਬਲਦੇਵ ਸਿੰਘ ਕੰਬੋ) - ਪੰਜਾਬ ਵਿਚ ਨਸ਼ਿਆਂ ਵਾਲਾ ਹੜ੍ਹ ਰੁਕਣ ਦਾ ਨਾਮ ਨਹੀਂ ਲੈ ਰਿਹਾ । ਇਸ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਕਿਰਲਗੜ੍ਹ ਵਿਖੇ ਇੱਕ ਨੌਜਵਾਨ ਨਸ਼ਿਆਂ ਦੇ ਵਹਿਣ ਵਿਚ ਵਹਿ ਗਿਆ ਜਿਸ ਦੀ ਪਛਾਣ ਚਾਨਣ ਸਿੰਘ (35) ਪੁੱਤਰ ਕੁਲਦੀਪ ਸਿੰਘ ਵਜੋਂ ਹੋਈ । ਮ੍ਰਿਤਕ ਆਪਣੇ...
ਚੇਅਰਮੈਨ ਦਿਨੇਸ਼ ਬੱਸੀ ਦੀ ਕੋਵਿੱਡ-19 ਰਿਪੋਰਟ ਆਈ ਪਾਜੀਟਿਵ,ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦਫਤਰ ਸੀਲ ਕਰਨ ਦੇ ਆਦੇਸ਼
. . .  1 day ago
ਅੰਮ੍ਰਿਤਸਰ 7 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਦਿਨੇਸ਼ ਬੱਸੀ ਦੀ ਕੋਵਿੱਡ-19 ਦੀ ਰਿਪੋਰਟ ਪਾਜੀਟਿਵ ਆਈ ਜਿਸ ਤੋਂ ਬਾਅਦ ਨਗਰ ਸੁਧਾਰ ਟਰੱਸਟ ਦੇ ਦਫਤਰ ਨੂੰ ਸੀਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਦਿਨੇਸ਼ ਬੱਸੀ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਉਨ੍ਹਾਂ ਦੇ ਸਰੀਰ 'ਚ ਕੋਰੋਨਾ...
ਹੋਰ ਖ਼ਬਰਾਂ..

ਬਹੁਰੰਗ

ਜਾਹਨਵੀ 'ਗੁੰਜਨ' ਵਿਚ ਸੂਰਬੀਰਤਾ ਦਾ ਜਜ਼ਬਾ ਬਹੁਤ ਹੈ

ਆਪਣੀ ਪਹਿਲੀ ਫ਼ਿਲਮ 'ਧੜਕ' ਵਿਚ ਪ੍ਰੇਮ ਵਿਚ ਪਾਗਲ ਕੁੜੀ ਦੀ ਭੂਮਿਕਾ ਨਿਭਾਉਣ ਵਾਲੀ ਜਾਹਨਵੀ ਕਪੂਰ ਨੇ ਹੁਣ ਫ਼ਿਲਮ 'ਗੁੰਜਨ ਸਕਸੈਨਾ' ਵਿਚ ਜਾਂਬਾਜ਼ ਲੜਾਕੂ ਔਰਤ ਪਾਇਲਟ ਦੀ ਭੂਮਿਕਾ ਨਿਭਾਈ ਹੈ। ਇਹ ਭੂਮਿਕਾ ਅਸਲ ਜ਼ਿੰਦਗੀ ਦੇ ਕਿਰਦਾਰ 'ਤੇ ਆਧਾਰਿਤ ਹੈ। ਕਾਰਗਿਲ ਯੁੱਧ ਦੌਰਾਨ ਔਰਤ ਪਾਇਲਟ ਗੁੰਜਨ ਸਕਸੈਨਾ ਨੇ ਭਾਰਤੀ ਫ਼ੌਜ ਨੂੰ ਮੋਰਚੇ 'ਤੇ ਰਸਦ ਪਹੁੰਚਾਉਣ ਦੀ ਡਿਊਟੀ ਨਿਭਾਈ ਸੀ ਅਤੇ ਇਸ ਕੰਮ ਨੂੰ ਗੁੰਜਨ ਨੇ ਬੜੀ ਬਹਾਦਰੀ ਨਾਲ ਨਿਭਾਇਆ ਸੀ।
ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਹੀ ਇਸ ਤਰ੍ਹਾਂ ਦੀ ਵੱਖਰੀ ਜਿਹੀ ਭੂਮਿਕਾ ਪਾਉਣ ਲਈ ਜਾਹਨਵੀ ਵਾਕਈ ਖੁਸ਼ਨਸੀਬ ਕਹੀ ਜਾਵੇਗੀ। ਇਸ ਤਰ੍ਹਾਂ ਦੀ ਭੂਮਿਕਾ ਨਿਭਾਉਣ ਦੀ ਇੱਛਾ ਉਸ ਦੀ ਵੀ ਸੀ। ਇਸ ਬਾਰੇ ਉਹ ਕਹਿੰਦੀ ਹੈ, 'ਜਦੋਂ ਮੈਂ ਆਪਣੀ ਕਜ਼ਨ ਸੋਨਮ ਦੀ ਫ਼ਿਲਮ 'ਨੀਰਜਾ' ਦੇਖੀ ਸੀ, ਉਦੋਂ ਸੋਚਿਆ ਸੀ ਕਿ ਜਦੋਂ ਕਦੀ ਅਭਿਨੈ ਦੀ ਦੁਨੀਆ ਵਿਚ ਜਾਵਾਂਗੀ ਤਾਂ ਇਸ ਤਰ੍ਹਾਂ ਦੀ ਭੂਮਿਕਾ ਲਈ ਜ਼ਰੂਰ ਹਾਂ ਕਹਾਂਗੀ। ਖ਼ੁਸ਼ੀ ਦੀ ਗੱਲ ਇਹ ਰਹੀ ਹੈ ਕਿ ਮੇਰੀ ਇਹ ਇੱਛਾ ਜਲਦ ਪੂਰੀ ਹੋ ਗਈ। ਕਮਰੇ ਦੇ ਸਾਹਮਣੇ ਅਸਲ ਜ਼ਿੰਦਗੀ ਦੇ ਕਿਰਦਾਰ ਨੂੰ ਨਿਭਾਉਣਾ ਕਿੰਨਾ ਚੁਣੌਤੀਪੂਰਨ ਹੁੰਦਾ ਹੈ, ਇਸ ਦਾ ਅਨੁਭਵ ਇਥੇ ਹੋ ਗਿਆ। ਵੱਡੀ ਚੁਣੌਤੀ ਇਹ ਸੀ ਕਿ ਇਥੇ ਖ਼ੁਦ ਨੂੰ ਗੁੰਜਨ ਦੇ ਕਿਰਦਾਰ ਵਿਚ ਤਾਂ ਢਾਲਣਾ ਹੀ ਸੀ, ਨਾਲ ਹੀ ਪਾਇਲਟ ਦੇ ਕਿਰਦਾਰ ਵਿਚ ਵੀ ਪੇਸ਼ ਹੋਣਾ ਸੀ। ਇਨ੍ਹੀਂ ਦਿਨੀਂ ਜ਼ਿੰਮੇਵਾਰੀਆਂ ਨਿਭਾਉਣ ਲਈ ਨਿਰਦੇਸ਼ਕ ਸ਼ਰਨ ਸ਼ਰਮਾ ਦੀ ਬਹੁਤ ਮਦਦ ਮਿਲੀ। ਫ਼ਿਲਮ ਰਾਹੀਂ ਇਹ ਨੇੜੇ ਤੋਂ ਜਾਣਨ ਦਾ ਮੌਕਾ ਮਿਲਿਆ ਕਿ ਦੇਸ਼ ਦਾ ਸੁਰੱਖਿਆ ਦਲ ਕਿਹੜੇ ਹਾਲਾਤ ਰਾਹੀਂ ਆਪਣੇ ਫ਼ਰਜ਼ ਨਿਭਾਉਂਦਾ ਹੈ। ਮੈਂ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕਰਦੀ ਹਾਂ। ਯੁੱਧ 'ਤੇ ਆਧਾਰਿਤ ਫ਼ਿਲਮ ਲਈ ਬਹਾਦਰੀ ਦਾ ਜਜ਼ਬਾ ਬਹੁਤ ਹੈ ਅਤੇ 'ਗੁੰਜਨ' ਵਿਚ ਬਹਾਦਰੀ ਦਾ ਜਜ਼ਬਾ ਵੀ ਬਹੁਤ ਹੈ।


ਖ਼ਬਰ ਸ਼ੇਅਰ ਕਰੋ

ਭਾਗਿਆਸ੍ਰੀ ਫਿਰ ਕੈਮਰੇ ਸਾਹਮਣੇ

ਹਾਲਾਂਕਿ ਭਾਗਿਆਸ੍ਰੀ ਨੇ 'ਤਿਆਗੀ', 'ਪਾਇਲ', 'ਕੈਦ ਮੇਂ ਹੈ ਬੁਲਬੁਲ', 'ਘਰ ਆਇਆ ਮੇਰਾ ਪਰਦੇਸੀ', 'ਮਾਂ ਸੰਤੋਸ਼ੀ ਮਾਂ' ਸਮੇਤ ਕੁਝ ਹੋਰ ਹਿੰਦੀ ਤੇ ਸੂਬਾਈ ਫ਼ਿਲਮਾਂ ਵਿਚ ਕੰਮ ਕੀਤਾ ਪਰ ਉਹ ਰਾਜਸ੍ਰੀ ਦੀ ਫ਼ਿਲਮ 'ਮੈਨੇ ਪਿਆਰ ਕੀਆ' ਦੀ ਬਦੌਲਤ ਹਰ ਵੇਲੇ ਯਾਦ ਕੀਤੀ ਜਾਂਦੀ ਰਹੀ ਹੈ। ਇਸ ਵਿਚ ਭੋਲੀ-ਭਾਲੀ ਸੁਮਨ ਦੀ ਭੂਮਿਕਾ ਨਿਭਾ ਕੇ ਭਾਗਿਆਸ੍ਰੀ ਨੇ ਦਰਸ਼ਕਾਂ ਦੇ ਨਾਲ ਡੂੰਘਾ ਰਿਸ਼ਤਾ ਬਣਾ ਲਿਆ ਸੀ।
ਇਕ ਜ਼ਮਾਨੇ ਤੋਂ ਅਭਿਨੈ ਤੋਂ ਦੂਰ ਰਹੀ ਭਾਗਿਆਸ੍ਰੀ ਹੁਣ ਫਿਰ ਕੈਮਰੇ ਸਾਹਮਣੇ ਆ ਗਈ ਹੈ। ਇਨ੍ਹੀਂ ਦਿਨੀਂ ਉਹ ਦੋ ਫ਼ਿਲਮਾਂ ਕਰ ਰਹੀ ਹੈ। ਇਨ੍ਹਾਂ ਵਿਚੋਂ ਇਕ ਹੈ 'ਥਲੈਵੀ' ਜੋ ਦੱਖਣ ਦੀਆਂ ਫ਼ਿਲਮਾਂ ਦੀ ਸਟਾਰ ਅਤੇ ਤਾਮਿਲਨਾਡੂ ਦੀ ਮੁੱਖ ਮੰਤਰੀ ਰਹਿ ਚੁੱਕੀ ਜਯਲਲਿਤਾ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਇਸ ਵਿਚ ਕੰਗਨਾ ਰਣੌਤ ਵਲੋਂ ਜਯਲਲਿਤਾ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਭਾਗਿਆਸ੍ਰੀ ਦੀ ਦੂਜੀ ਫ਼ਿਲਮ ਦਾ ਨਾਂਅ ਹੈ 'ਰਾਧੇ ਸ਼ਿਆਮ' ਅਤੇ ਇਹ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ। ਇਸ ਵਿਚ ਮੁੱਖ ਜੋੜੀ ਦੇ ਰੂਪ ਵਿਚ ਪ੍ਰਭਾਸ ਅਤੇ ਪੂਜਾ ਹੇਗੜੇ ਨੂੰ ਚਮਕਾਇਆ ਗਿਆ ਹੈ। ਇਸ ਦੀ ਕਾਫ਼ੀ ਸ਼ੂਟਿੰਗ ਜੌਰਜੀਆ ਵਿਚ ਕੀਤੀ ਗਈ ਹੈ। ਅਭਿਨੈ ਵਿਚ ਆਪਣੀ ਵਾਪਸੀ ਬਾਰੇ ਭਾਗਿਆਸ੍ਰੀ ਕਹਿੰਦੀ ਹੈ, 'ਜਦੋਂ ਮੇਰਾ ਬੇਟਾ ਅਭਿਮੰਨਿਊ 'ਮਰਦ ਕੋ ਦਰਦ ਨਹੀਂ ਹੋਤਾ' ਦੀ ਸ਼ੂਟਿੰਗ ਕਰ ਰਿਹਾ ਸੀ ਉਦੋਂ ਅਕਸਰ ਉਹ ਘਰ ਆ ਕੇ ਸ਼ੂਟਿੰਗ ਦੇ ਕਿੱਸੇ ਸੁਣਾਇਆ ਕਰਦਾ ਸੀ ਅਤੇ ਉਦੋਂ ਮੇਰੀਆਂ ਅੱਖਾਂ ਸਾਹਮਣੇ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਦੇ ਦ੍ਰਿਸ਼ ਆ ਜਾਂਦੇ ਸਨ। ਉਦੋਂ ਹੀ ਮਨ ਵਿਚ ਦੁਬਾਰਾ ਕੈਮਰੇ ਦੇ ਸਾਹਮਣੇ ਆਉਣ ਦੀ ਇੱਛਾ ਜ਼ੋਰ ਮਾਰਨ ਲੱਗੀ ਸੀ। ਮੈਂ ਦੱਖਣ ਦੀਆਂ ਕੁਝ ਫ਼ਿਲਮਾਂ ਕੀਤੀਆਂ ਹਨ ਅਤੇ ਉਥੋਂ ਦੀਆਂ ਫ਼ਿਲਮਾਂ ਵਿਚ ਹੀਰੋਇਨ ਦੇ ਕਿਰਦਾਰ ਨੂੰ ਵੀ ਮਜ਼ਬੂਤੀ ਨਾਲ ਪੇਸ਼ ਕੀਤਾ ਜਾਂਦਾ ਰਿਹਾ ਹੈ। ਸੋ, ਮਨ ਵਿਚ ਇਹ ਇੱਛਾ ਸੀ ਕਿ ਮਜ਼ਬੂਤ ਚਰਿੱਤਰ ਵਾਲੀ ਫ਼ਿਲਮ ਮਿਲੇ ਤਾਂ ਮਜ਼ਾ ਆ ਜਾਵੇ। ਜਿਨ੍ਹਾਂ ਦੋ ਫ਼ਿਲਮਾਂ ਵਿਚ ਕੰਮ ਕਰ ਰਹੀ ਹਾਂ ਦੋਵਾਂ ਵਿਚ ਮੇਰਾ ਮਜ਼ਬੂਤ ਚਰਿੱਤਰ ਹੈ। ਸੋ, ਮੈਂ ਕਹਿ ਸਕਦੀ ਹਾਂ ਕਿ ਮੇਰੀ ਨਵੀਂ ਪਾਰੀ ਦੀ ਸ਼ੁਰੂਆਤ ਸਹੀ ਢੰਗ ਨਾਲ ਹੋ ਰਹੀ ਹੈ।
ਭਾਗਿਆਸ੍ਰੀ ਨੇ 'ਮੈਨੇ ਪਿਆਰ ਕੀਆ' ਦੌਰਾਨ ਵਿਆਹ ਕਰਵਾ ਲਿਆ ਸੀ ਅਤੇ ਜਦੋਂ ਉਹ ਦੁਬਾਰਾ ਫ਼ਿਲਮਾਂ ਵਿਚ ਆਈ ਸੀ ਤਾਂ ਆਪਣੇ ਪਤੀ ਹਿਮਾਲਿਆ ਦੇ ਨਾਲ ਆਈ ਸੀ। ਉਦੋਂ ਦਰਸ਼ਕਾਂ ਨੇ ਹਿਮਾਲਿਆ ਦੇ ਨਾਲ-ਨਾਲ ਭਾਗਿਆਸ੍ਰੀ ਨੂੰ ਵੀ ਨਕਾਰ ਦਿੱਤਾ ਸੀ।
ਉਮੀਦ ਹੈ ਕਿ ਹੁਣ ਹਿਮਾਲਿਆ ਨੂੰ ਆਪਣੇ ਨਾਲ ਲਿਆਉਣ ਦੀ ਗ਼ਲਤੀ ਉਹ ਨਹੀਂ ਦੁਹਰਾਏਗੀ।

ਚੰਗੇ ਕਿਰਦਾਰਾਂ ਨੂੰ ਪਹਿਲ ਦੇਵਾਂਗੀ ਰਾਖੀ ਹੁੰਦਲ

ਗਾਇਕੀ ਖੇਤਰ 'ਚ ਪੈਰ ਜਮਾਉਣ ਤੋਂ ਬਾਅਦ ਹਰ ਗਾਇਕ ਦਾ ਅਗਲਾ ਸੁਪਨਾ ਫ਼ਿਲਮੀ ਪਰਦੇ 'ਤੇ ਆਉਣਾ ਹੁੰਦਾ ਹੈ। ਬਿਨਾਂ ਸ਼ੱਕ ਫ਼ਿਲਮੀ ਬੇੜੀ 'ਚ ਸਵਾਰ ਹੋਏ ਅਨੇਕਾਂ ਗਾਇਕ ਕਲਾਕਾਰ ਅੱਜ ਇਕ ਵੱਖਰਾ ਮੁਕਾਮ ਹਾਸਲ ਕਰ ਚੁੱਕੇ ਹਨ। ਹੋਰਨਾਂ ਗਾਇਕਾਂ ਵਾਂਗ ਖੂਬਸੂਰਤ ਗਾਇਕਾ ਰਾਖੀ ਹੁੰਦਲ ਨੇ ਵੀ ਪੰਜਾਬੀ ਫ਼ਿਲਮ 'ਨਿੱਕਾ ਜ਼ੈਲਦਾਰ2' ਰਾਹੀਂ ਫ਼ਿਲਮੀ ਦੁਨੀਆ ਵਿਚ ਪ੍ਰਵੇਸ਼ ਕਰਕੇ 'ਕੁੜਮਾਈਆਂ', 'ਕਾਲਾ ਸ਼ਾਹ ਕਾਲਾ', 'ਛੱਲੇ ਮੁੰਦੀਆਂ' ਅਤੇ 'ਮੁਕਲਾਵਾ' ਇਕ ਸੰਧੂ ਹੁੂੰਦਾ ਸੀ, ਆਦਿ ਫ਼ਿਲਮਾਂ ਨਾਲ ਇਕ ਵੱਡੀ ਪੁਲਾਂਘ ਪੁੱਟੀ ਹੈ।
ਜ਼ਿਕਰਯੋਗ ਹੈ ਕਿ ਰਾਖੀ ਹੁੰਦਲ 90 ਦਹਾਕੇ 'ਚ ਬਣਨ ਵਾਲੀਆਂ ਪੰਜਾਬੀ ਫ਼ਿਲਮਾਂ ਦੀ ਮਰਹੂਮ ਅਦਾਕਾਰਾ ਲੱਖੀ ਹੁੰਦਲ ਦੀ ਭੈਣ ਹੈ। ਫ਼ਿਲਮੀ ਪਰਦੇ ਵੱਲ ਆ ਕੇ ਉਹ ਆਪਣੀ ਭੈਣ ਦੇ ਅਧੂਰੇ ਸੁਪਨੇ ਪੂਰੇ ਕਰ ਰਹੀ ਹੈ। ਇਹ ਉਸਦੀ ਖੁਸ਼ਕਿਸਮਤੀ ਹੈ ਕਿ ਉਸਨੂੰ ਹਮੇਸ਼ਾ ਵੱਡੇ ਬੈਨਰ ਤੇ ਨਾਮਵਰ ਸ਼ਖ਼ਸੀਅਤਾਂ ਨਾਲ ਹੀ ਕੰਮ ਕਰਨ ਦਾ ਮੌਕਾ ਮਿਲਿਆ ਹੈ।
ਰਾਖੀ ਹੁੰਦਲ ਹਰਿਆਣਾ ਦੇ ਸਿਰਸਾ ਸ਼ਹਿਰ ਦੀ ਜੰਮਪਲ ਹੈ ਤੇ ਹੁਣ ਚੰਡੀਗੜ੍ਹ ਦੀ ਵਸਨੀਕ ਹੈ। ਪਿਛਲੇ 30 ਸਾਲਾਂ ਤੋਂ ਗਾਇਕੀ ਖੇਤਰ 'ਚ ਵਿਚਰਦਿਆਂ ਉਸ ਨੇ ਪਰਿਵਾਰਕ ਅਤੇ ਸੱਭਿਆਚਾਰਕ ਗਾਇਕੀ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਫ਼ਿਲਮੀ ਖੇਤਰ ਨਾਲ ਉਸਦੀ ਖਾਨਦਾਨੀ ਸਾਂਝ ਹੈ। ਉਸਦੀ ਵੱਡੀ ਭੈਣ ਮਰਹੂਮ ਲੱਖੀ ਹੁੰਦਲ 90 ਦੇ ਸਮਿਆਂ ਵਿਚ ਬਣਨ ਵਾਲੀਆਂ ਪੰਜਾਬੀ ਫ਼ਿਲਮਾਂ ਦੀ ਇਕ ਨਾਮਵਰ ਸਰਗਰਮ ਨਾਇਕਾ ਰਹੀ ਹੈ। ਉਨ੍ਹਾਂ ਸਮਿਆਂ 'ਚ ਰਾਖੀ ਦੀ ਉਮਰ ਭਾਵੇਂ ਛੋਟੀ ਸੀ ਪਰ ਆਪਣੀ ਭੈਣ ਨਾਲ ਫ਼ਿਲਮਾਂ ਦੀ ਸ਼ੂਟਿੰਗ 'ਤੇ ਜਾਣ ਦਾ ਕਈ ਵਾਰ ਮੌਕਾ ਮਿਲਿਆ। ਭਾਵੁਕ ਹੁੰਦਿਆਂ ਰਾਖੀ ਨੇ ਕਿਹਾ ਕਿ ਉਹ ਆਪਣੀ ਭੈਣ ਲੱਖੀ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ ਕਰੇਗੀ। ਭਵਿੱਖ ਵਿਚ ਉਸ ਨੂੰ ਕਈ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਆਈਆਂ ਹਨ ਪਰ ਉਹ ਚੰਗੇ ਕਿਰਦਾਰਾਂ ਨੂੰ ਹੀ ਪਹਿਲ ਦੇਵੇਗੀ ਤੇ ਗਾਇਕੀ ਨੂੰ ਵੀ ਬਰਾਬਰ ਜਾਰੀ ਰੱਖੇਗੀ।

ਹਰਮਨ ਪਿਆਰਤਾ ਦੇਖ ਕੇ ਹੈਰਾਨ ਹੋਏ ਜੇਠਾਲਾਲ

ਲੜੀਵਾਰ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਜੇਠਾਲਾਲ ਭਾਵ ਦਿਲੀਪ ਜੋਸ਼ੀ ਨੇ ਉਂਝ ਤਾਂ 'ਦਾਲ ਮੇਂ ਕਾਲਾ', 'ਦੋ ਔਰ ਦੋ ਪਾਂਚ', 'ਹਮ ਸਬ ਏਕ ਹੈਂ' ਸਮੇਤ ਕਈ ਲੜੀਵਾਰ ਅਤੇ 'ਮੈਨੇ ਪਿਆਰ ਕੀਆ', 'ਹਮ ਆਪਕੇ ਹੈਂ ਕੌਨ', 'ਹਮਰਾਜ', 'ਸਰ ਆਂਖੋਂ ਪਰ' ਸਮੇਤ ਕਈ ਫ਼ਿਲਮਾਂ ਵਿਚ ਕੰਮ ਕੀਤਾ ਪਰ ਇਹ ਸੱਚ ਹੈ ਕਿ 'ਤਾਰਕ ਮਹਿਤਾ...' ਦੀ ਬਦੌਲਤ ਉਹ ਬਹੁਤ ਨਾਂਅ ਤੇ ਪੈਸਾ ਕਮਾਉਣ ਵਿਚ ਸਫ਼ਲ ਰਹੇ ਹਨ। ਆਪਣੀ ਹਰਮਨਪਿਆਰਤਾ ਨਾਲ ਉਨ੍ਹਾਂ ਦੀ ਨਵੀਂ ਪਛਾਣ ਉਦੋਂ ਬਣੀ ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ ਵਿਚ ਆਪਣਾ ਦਾਖਲਾ ਕਰਨ ਦੇ ਇਰਾਦੇ ਨਾਲ ਇੰਸਟਾਗ੍ਰਾਮ 'ਤੇ ਆਉਣ ਬਾਰੇ ਸੋਚਿਆ।
ਪਹਿਲਾਂ ਉਨ੍ਹਾਂ ਨੇ ਇਸ ਲਈ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਸੀ ਕਿ 12 ਸਾਲਾਂ ਤੋਂ ਪ੍ਰਸਾਰਿਤ ਹੋ ਰਹੇ ਲੜੀਵਾਰ 'ਤਾਰਕ ਮਹਿਤਾ...' ਵਿਚ ਆਪਣੇ ਰੁਝੇਵੇਂ ਦੀ ਬਦੌਲਤ ਉਹ ਸੋਸ਼ਲ ਮੀਡੀਆ ਲਈ ਸਮਾਂ ਨਹੀਂ ਕੱਢ ਪਾ ਰਹੇ ਸਨ। ਹੁਣ ਜਦੋਂ ਤਾਲਾਬੰਦੀ ਦੀ ਵਜ੍ਹਾ ਨਾਲ ਲੜੀਵਾਰਾਂ ਦੀ ਸ਼ੂਟਿੰਗ ਨਹੀਂ ਹੋ ਰਹੀ ਸੀ ਤਾਂ ਫੁਰਸਤ ਮਿਲੀ ਦੇਖ ਕੇ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣਾ ਅਕਾਊਂਟ ਖੋਲ੍ਹਣ ਬਾਰੇ ਸੱਚਿਆ। ਉਹ ਉਦੋਂ ਹੈਰਾਨ ਰਹਿ ਗਏ ਜਦੋਂ ਪਤਾ ਲੱਗਾ ਕਿ ਇੰਸਟਾਗ੍ਰਾਮ 'ਤੇ 500 ਤੋਂ ਜ਼ਿਆਦਾ ਅਕਾਊਂਟ ਜੇਠਾਲਾਲ ਅਤੇ ਦਿਲੀਪ ਜੋਸ਼ੀ ਦੇ ਨਾਂਅ 'ਤੇ ਪਹਿਲਾਂ ਤੋਂ ਹੀ ਮੌਜੂਦ ਹਨ। ਉਹ ਆਪਣੀ ਹਰਮਨਪਿਆਰਤਾ ਦੇਖ ਕੇ ਖੁਸ਼ ਵੀ ਹੋਏ ਪਰ ਵੱਡੀ ਚਿੰਤਾ ਇਹ ਸੀ ਕਿ ਹੁਣ ਆਪਣੇ ਅਕਾਊਂਟ ਦਾ ਕੀ ਨਾਂਅ ਰੱਖਿਆ ਜਾਵੇ। ਕਾਫ਼ੀ ਸੋਚ-ਵਿਚਾਰ ਕਰਕੇ ਉਨ੍ਹਾਂ ਨੇ ਫ਼ਿਲਮੀ ਟਚ ਵਾਲਾ ਨਾਂਅ ਸੋਚਿਆ ਅਤੇ ਆਪਣੇ ਅਕਾਊਂਟ ਦਾ ਨਾਂਅ ਰੱਖਿਆ 'ਮਾਂ ਕਸਮ ਦਿਲੀਪ ਜੋਸ਼ੀ'। ਪਹਿਲਾਂ ਤਾਂ ਲੋਕਾਂ ਨੇ ਇਸ ਵੱਖਰੇ ਜਿਹੇ ਨਾਂਅ ਵਾਲੇ ਅਕਾਊਂਟ ਨੂੰ ਗੰਭੀਰਤਾ ਨਾਲ ਨਹੀਂ ਲਿਆ ਪਰ ਜਦੋਂ ਉਨ੍ਹਾਂ ਨੇ ਆਪਣੀ ਨਿੱਜੀ ਤਸਵੀਰ ਸ਼ੇਅਰ ਕੀਤੀ ਤਾਂ ਦੇਖਦੇ ਹੀ ਦੇਖਦੇ ਉਨ੍ਹਾਂ ਦੇ ਫੋਲੋਅਰਜ਼ ਦੀ ਗਿਣਤੀ ਦੋ ਲੱਖ ਤੋਂ ਜ਼ਿਆਦਾ ਹੋ ਗਈ।
ਅਤੇ ਹਾਂ, ਇਨ੍ਹਾਂ ਤਸਵੀਰਾਂ ਨੂੰ ਦੇਖਣ ਲਈ ਉਲਟਾ ਚਸ਼ਮਾ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ।

ਗਾਇਕੀ ਵਿਚ ਰੁੱਝੀ ਹੋਈ ਹੈ ਸ਼ਰੂਤੀ ਹਾਸਨ

ਪ੍ਰਿਅੰਕਾ ਚੋਪੜਾ, ਸ਼ਰਧਾ ਕਪੂਰ, ਆਲੀਆ ਭੱਟ ਆਦਿ ਹੀਰੋਇਨਾਂ ਦੀ ਤਰਜ਼ 'ਤੇ ਹੁਣ ਸ਼ਰੂਤੀ ਹਾਸਨ ਵੀ ਗਾਇਕੀ ਦੇ ਖੇਤਰ ਵਿਚ ਆਪਣਾ ਨਾਂਅ ਰੌਸ਼ਨ ਕਰਨ ਲੱਗੀ ਹੈ।
ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਹੀਰੋਇਨ ਬਣਨ ਤੋਂ ਬਾਅਦ ਸ਼ਰੂਤੀ ਦਾ ਗਾਇਕੀ ਪ੍ਰਤੀ ਰਸ ਪੈਦਾ ਹੋਇਆ ਹੈ, ਉਹ ਜਦੋਂ ਛੋਟੀ ਸੀ, ਉਦੋਂ ਵੀ ਮਾਈਕ੍ਰੋਫੋਨ ਸਾਹਮਣੇ ਆਪਣਾ ਕਮਾਲ ਦਿਖਾ ਚੁੱਕੀ ਹੈ। ਸ਼ਰੂਤੀ ਦੇ ਪਿਤਾ ਕਮਲ ਹਾਸਨ ਦੀ ਫ਼ਿਲਮ 'ਚਾਚੀ 420' ਦਾ ਗੀਤ 'ਚਿਕਨੀ ਚੁਪੜੀ ਚਾਚੀ...' ਨੂੰ ਸ਼ਰੂਤੀ ਨੇ ਆਵਾਜ਼ ਦਿੱਤੀ ਸੀ। ਉਦੋਂ ਨੰਨ੍ਹੀ ਸ਼ਰੂਤੀ ਨੇ 'ਥੇਵਰ ਮਗਨ ਸਮੇਤ ਕਈ ਤਾਮਿਲ ਫ਼ਿਲਮਾਂ ਦੇ ਗੀਤ ਵੀ ਗਾਏ ਸਨ। ਹੀਰੋਇਨ ਬਣੀ ਸ਼ਰੂਤੀ ਨੇ ਗਾਇਕੀ ਨਾਲ ਆਪਣਾ ਨਾਤਾ ਬਰਕਰਾਰ ਰੱਖਿਆ ਅਤੇ 'ਲਕ', 'ਡੀ ਡੇਅ' ਸਮੇਤ ਹੋਰ ਹਿੰਦੀ ਫ਼ਿਲਮਾਂ ਵਿਚ ਵੀ ਗੀਤ ਗਾਏ। ਜਦੋਂ ਤਾਲਾਬੰਦੀ ਐਲਾਨੀ ਗਈ ਉਦੋਂ ਸ਼ਰੂਤੀ ਲੰਡਨ ਵਿਚ ਸੀ ਅਤੇ ਉਥੇ ਰਹਿ ਕੇ ਉਸ ਨੇ ਕਈ ਬੰਦਿਸ਼ਾਂ ਤਿਆਰ ਕੀਤੀਆਂ। ਹੁਣ ਜਦੋਂ ਸ਼ਰੂਤੀ ਕੋਲ ਚੰਗੇ ਗੀਤਾਂ ਦਾ ਕੁਲੈਕਸ਼ਨ ਹੋ ਗਿਆ ਹੈ ਤਾਂ ਉਹ ਇਨ੍ਹਾਂ ਨੂੰ ਆਨਲਾਈਨ ਰਿਲੀਜ਼ ਕਰਨਾ ਚਾਹੁੰਦੀ ਹੈ। ਨਾਲ ਹੀ ਉਹ ਆਪਣੇ ਗੀਤਾਂ ਨੂੰ ਲੈ ਕੇ ਸ਼ੋਅ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ। ਸ਼ਰੂਤੀ ਦੀ ਇੱਛਾ ਹੈ ਕਿ ਉਹ ਬਾਲੀਵੁੱਡ ਦੀਆਂ ਨਾਮੀ ਹੀਰੋਇਨਾਂ ਦੇ ਲਈ ਵੀ ਗੀਤ ਗਾਏ। ਪਿਛਲੇ ਕੁਝ ਸਮੇਂ ਤੋਂ ਸ਼ਰੂਤੀ ਹਿੰਦੀ ਫ਼ਿਲਮਾਂ ਚੋਂ ਗ਼ਾਇਬ ਹੈ। ਇਸ ਤਰ੍ਹਾਂ ਇਸ ਗਾਇਕਾ-ਨਾਇਕਾ ਲਈ ਇਹੀ ਕਹਿਣਾ ਸਹੀ ਰਹੇਗਾ ਕਿ 'ਵੈੱਲਕਮ ਬੈਕ'।

ਕੁਦਰਤ ਨਾਲ ਗੱਲਾਂ ਕਰਦਾ-ਫ਼ਿਲਮੀ ਸ਼ਾਇਰ ਸ਼ਮੀ ਜਲੰਧਰੀ

ਆਸਟ੍ਰੇਲੀਆ ਵਸਦਾ ਸ਼ਾਇਰ ਸ਼ਮੀ ਜਲੰਧਰੀ ਪੰਜਾਬੀ ਤੇ ਹਿੰਦੀ ਫ਼ਿਲਮੀ ਸ਼ਾਇਰ ਹੈ ਜਿਸ ਦੀ ਸ਼ਾਇਰੀ ਨੂੰ ਨੂਰਾਂ ਭੈਣਾਂ ਤੇ ਆਰਿਫ਼ ਲੋਹਾਰ ਜਿਹੇ ਨਾਮੀ ਫ਼ਨਕਾਰ ਆਪਣੀ ਆਵਾਜ਼ ਦੇ ਚੁੱਕੇ ਹਨ ਅਤੇ ਪ੍ਰਸਿੱਧ ਸੰਗੀਤਕਾਰ ਮੁਖਤਾਰ ਸਹੋਤਾ ਉਹਦੇ ਗੀਤਾਂ ਨੂੰ ਸੰਗੀਤ ਦੇ ਚੁੱਕਾ ਹੈ ।
ਇਹ ਇਸ਼ਕ ਦੀਆਂ ਪੀੜਾਂ, ਹਾਏ ਜਰੀਆਂ ਨਾ ਜਾਵਣ
ਇਹ ਦਿਲ ਦੀਆਂ ਮਰਜ਼ਾਂ ਨੇ ਕਦੇ ਫੜੀਆਂ ਨਾ ਜਾਵਣ।
ਸ਼ਮੀ ਦਾ ਇਹ ਗੀਤ ਨੂਰਾਂ ਭੈਣਾਂ ਨੇ ਇਕ ਪੰਜਾਬੀ ਫ਼ਿਲਮ ਵਿਚ ਗਾਇਆ ਜਿਸ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਮੁਖਤਾਰ ਸਹੋਤਾ ਨੇ ਦਿੱਤਾ ਸੀ। ਸ਼ਮੀ ਦਾ ਇਕ ਹੋਰ ਗੀਤ ਪ੍ਰਸਿੱਧ ਪਾਕਿਸਤਾਨੀ ਗਾਇਕ ਆਰਿਫ਼ ਲੋਹਾਰ ਨੇ ਵੀ ਰਿਕਾਰਡ ਕੀਤਾ ਜੋ ਬਹੁਤ ਜਲਦੀ ਰਿਲੀਜ਼ ਹੋਵੇਗਾ । ਫਿਲਮਾਂ ਦੇ ਨਾਲ ਨਾਲ ਪੰਜਾਬੀ ਸਾਹਿਤ ਵਿਚ ਵੀ ਉਸ ਆਪਣਾ ਯੋਗਦਾਨ ਪਾਇਆ ਹੈ। ਪਹਿਲੀ ਬਾਰਿਸ਼ ਉਨ੍ਹਾਂ ਦਾ ਤੀਜਾ ਕਾਵਿ-ਸੰਗ੍ਰਹਿ ਹੁਣੇ ਹੁਣੇ ਆਇਆ ਹੈ। ਅਕਸਰ ਤੁਸੀਂ ਕਿਸੇ ਵੀ ਸ਼ਾਇਰ ਦੀ ਲੇਖਣੀ ਤੋ ਅੰਦਾਜ਼ਾ ਲਗਾ ਸਕਦੇ ਹੋ ਕਿ ਓਹ ਲਹਿੰਦੇ ਪੰਜਾਬ ਦਾ ਹੈ ਜਾਂ ਚੜ੍ਹਦੇ ਪੰਜਾਬ ਦਾ, ਉਸ ਦੀਆਂ ਕਵਿਤਾਵਾਂ ਵਿਚੋਂ ਉਸ ਦੇ ਮਜ਼ਹਬ ਦਾ ਅਕਸ ਦੇਖ ਸਕਦੇ ਓ। ਸ਼ਮੀ ਜਲੰਧਰੀ ਦੇ ਨਾਮ ਤੋਂ ਹੀ ਅੰਦਾਜ਼ਾ ਲਗਦਾ ਹੈ ਕਿ ਉਸ ਦਾ ਤਾਲੁਕ ਜਲੰਧਰ ਸ਼ਹਿਰ ਨਾਲ ਹੈ ਪਰ ਉਸ ਦੀ ਸ਼ਾਇਰੀ ਸਾਰੀਆਂ ਹੱਦਾਂ ਬੰਨਿਆਂ ਨੂੰ ਤੋੜਦੀ ਹੋਈ ਇਕ ਬਾਰਿਸ਼ ਦਾ ਰੂਪ ਲੈ ਗਈ ਕਿਉਂਕਿ ਬਾਰਿਸ਼ ਕਦੇ ਵੀ ਕਿਸੇ ਘੇਰੇ ਅੰਦਰ ਰਹਿ ਕੇ ਨਹੀਂ ਵਰ੍ਹਦੀ । ਹਿੰਦ ਪਾਕਿ ਦੇ ਸਾਂਝੇ ਮੁਸ਼ਾਇਰਿਆਂ ਦੀ ਸ਼ਾਨ ਬਣ ਚੁੱਕੇ ਸ਼ਮੀ ਜਲੰਧਰੀ ਦਾ ਜਿੰਨਾ ਗੂੜ੍ਹਾ ਰਿਸ਼ਤਾ ਚੜ੍ਹਦੇ ਪੰਜਾਬ ਨਾਲ ਹੈ ਉਨਾਂ ਹੀ ਲਹਿਦੇ ਪੰਜਾਬ ਨਾਲ ਹੈ। ਸ਼ਮੀ ਦੀ ਲੇਖਣੀ ਵਿਚ ਮੁਹੱਬਤਾਂ ਤੋਂ ਉਪਰ ਕੁਝ ਵੀ ਨਹੀਂ ਹੈ। ਇਸੇ ਲਈ ਓਹ ਲਿਖਦਾ ਹੈ
ਮੁਹੱਬਤ ਫ਼ਜ਼ਲ ਆਸਮਾਨੀ
ਮੁਹੱਬਤ ਰਮਜ਼ ਹੈ ਰੂਹਾਨੀ
ਮੁਹੱਬਤ ਹੈ ਆਦਮ ਹਵਾ
ਮੁਹੱਬਤ ਰੀਤ ਹੈ ਪੁਰਾਣੀ
ਸ਼ਮੀ ਪੰਜਾਬੀ ਦਾ ਸ਼ੈਦਾਈ ਹੈ। ਉਹ ਦੇ ਅੰਦਰ ਸਮੁੱਚਾ ਪੰਜਾਬ ਸਮੋਇਆ ਹੋਇਆ ਹੈ। ਉਹ ਪੰਜਾਬੀ ਦੀ ਸਿਫ਼ਤ ਕਰਦਾ ਥੱਕਦਾ ਨਹੀਂ :
ਮੈਨੂੰ ਚੁੰਮਿਆ ਆਣ ਫਰੀਦਾ
ਮੈਨੂੰ ਇਸ਼ਕ? ਦਮੋਦਰ ਕੀਤਾ
ਨਾਨਕ ਦੀ ਮੈਂ ਅਸੀਸ ਹਾਂ
ਬਾਹੂ ਦਾ ਜੀਣ ਸਲੀਕਾ
ਬੁੱਲ੍ਹੇ ਦੀ ਸੂਫ਼ੀ ਬੋਲਣੀ
ਵਾਰਿਸ ਦਾ ਮੈਂ ਅਕੀਦਾ
ਮੇਰੇ ਬਿਰਖ ਉਗਾਵੇ ਪਾਤਰ
ਮੇਰੇ ਦਰਦ ਨੂੰ ਸ਼ਿਵ ਨੇ ਪੀਤਾ
ਮੈਂ ਅੱਖਰ-ਅੱਖਰ ਸਭ ਦਿਲਾਂ ਵਿਚ
ਵਸਦੀ ਰਹਿਣਾ ਏ
ਮੈਂ ਪੰਜਾਬੀ ਸੂਰਜ ਵਾਂਗਰ
ਮੱਘਦੀ ਰਹਿਣਾ ਏ
ਪਹਿਲੀ ਬਾਰਿਸ਼ ਗੁਰਮੁਖੀ ਤੇ ਸ਼ਾਹਮੁਖੀ ਦੋਵਾਂ ਲਿਪੀਆਂ ਵਿਚ ਲਿਖੀ ਗਈ ਹੈ। ਇਸ ਬਾਰੇ ਪ੍ਰਸਿੱਧ ਸ਼ਾਇਰ ਬਾਬਾ ਨਜ਼ਮੀ ਲਿਖਦੇ ਹਨ ਕਿ ਸ਼ਮੀ ਦੀ ਸ਼ਾਇਰੀ ਸੂਫਿਆਨਾ ਤੇ ਬੜੀ ਸਾਦਾ ਮਿਜ਼ਾਜ਼ ਹੈ। ਬੜੇ ਉਚੇ ਖਿਆਲਾਂ ਦੀ ਉਡਾਣ ਭਰਦਾ ਹੈ। ਸ਼ਾਇਰ ਸਾਬਿਰ ਅਲੀ ਸਾਬਿਰ ਲਿਖਦੇ ਹਨ ਕਿ ਇਹ ਕਿਤਾਬ ਵਾਕਿਆ ਹੀ ਬਾਰਿਸ਼ ਵਰਗੀ ਹੈ ਕਿਉਂਕਿ ਬਾਰਿਸ਼ ਕਦੇ ਵੀ ਹੱਦਾਂ ਬੰਨਿਆਂ ਦੇ ਅੰਦਰ ਮਹਿਦੂਦ ਰਹਿ ਕੇ ਨਹੀਂ ਵਰ੍ਹਦੀ।
ਐਡੀਲੇਡ ਦੱਖਣੀ, ਆਸਟ੍ਰੇਲੀਆ।

ਫਿਰ ਫ਼ਿਲਮ ਨਿਰਮਾਣ ਵਿਚ ਉਤਰੇ ਆਫ਼ਤਾਬ

ਅਦਾਕਾਰ ਆਫ਼ਤਾਬ ਸ਼ਿਵਦਾਸਾਨੀ ਨੇ ਪਹਿਲਾਂ ਫ਼ਿਲਮ ਨਿਰਮਾਣ ਵਿਚ ਆਪਣਾ ਹੱਥ ਅਜ਼ਮਾਉਂਦੇ ਹੋਏ ਫ਼ਿਲਮ 'ਆਓ ਵਿਸ਼ ਕਰੇਂ' ਦਾ ਨਿਰਮਾਣ ਕੀਤਾ ਸੀ। ਇਸ ਵਿਚ ਇਕ ਚਮਤਕਾਰੀ ਖੂਹ ਦੀ ਕਹਾਣੀ ਪੇਸ਼ ਕੀਤੀ ਗਈ ਸੀ। ਨਤੀਜਾ ਇਹ ਨਿਕਲਿਆ ਕਿ ਟਿਕਟ ਖਿੜਕੀ 'ਤੇ ਇਹ ਅਸਫ਼ਲ ਰਹੀ ਸੀ। ਇਸ ਵਿਚ ਆਫ਼ਤਾਬ ਦੇ ਨਾਲ ਆਮਨਾ ਸ਼ਰੀਫ਼ ਨੇ ਅਭਿਨੈ ਕੀਤਾ ਸੀ ਅਤੇ ਇਸ ਫ਼ਿਲਮ ਨੇ ਆਫ਼ਤਾਬ ਦੇ ਕਰੀਅਰ ਨੂੰ ਨੁਕਸਾਨ ਵੀ ਪਹੁੰਚਾਇਆ ਸੀ। ਹੁਣ ਇਕ ਵਕਫ਼ੇ ਬਾਅਦ ਆਫ਼ਤਾਬ ਫਿਰ ਇਕ ਵਾਰ ਫ਼ਿਲਮ ਨਿਰਮਾਣ ਵਿਚ ਉਤਰੇ ਹਨ ਅਤੇ ਹੁਣ ਦੀ ਵਾਰ ਉਹ ਆਪਣੀ ਪਤਨੀ ਨਿਨ ਦੋਸਾਂਝ ਨਾਲ ਮਿਲ ਕੇ ਫ਼ਿਲਮ ਦਾ ਨਿਰਮਾਣ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਫ਼ਿਲਮ ਦਾ ਨਾਂਅ 'ਧੁੰਧ' ਰੱਖਿਆ ਹੈ। ਇਸ ਦੇ ਨਾਂਅ ਬਾਰੇ ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਇਹ ਸਸਪੈਂਸ-ਥ੍ਰਿਲਰ ਫ਼ਿਲਮ ਹੋਵੇਗੀ। ਫ਼ਿਲਮ ਦੀ ਸ਼ੂਟਿੰਗ ਵਿਦੇਸ਼ ਵਿਚ ਕੀਤੀ ਜਾਵੇਗੀ ਅਤੇ ਕਲਾਕਾਰਾਂ ਦੀ ਚੋਣ ਜਾਰੀ ਹੈ। -ਪੰਨੂੰ

ਨਵੇਂ ਜ਼ਮਾਨੇ ਨਾਲ ਚੱਲਣ ਵਾਲਾ ਨਿਰਦੇਸ਼ਕ ਜੀਤ ਮਠਾੜੂ

'ਅੱਡੀ ਟੱਪਾ' ਤੇ 'ਕੁਦੇਸਣ' ਪੰਜਾਬੀ ਦੀਆਂ ਫ਼ਿਲਮਾਂ ਸਨ। ਇਨ੍ਹਾਂ ਫ਼ਿਲਮਾਂ ਦੇ ਡਾਇਰੈਕਟਰ ਜੀਤ ਮਠਾੜੂ ਨੇ 'ਰੀਅਲ' ਮਨੋਰੰਜਨ ਤੇ ਅਲੱਗ ਤਰ੍ਹਾਂ ਦੇ ਸਿਨੇਮਾ ਨੂੰ ਪਾਲੀਵੁੱਡ 'ਚ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਤੇ 'ਸਿੱਕਾ' ਜਿਹੀ ਫ਼ਿਲਮ ਵੀ ਕੀਤੀ। ਹੁਨਰ ਦਾ ਵਿਕਾਸ ਜੀਤ ਮਠਾੜੂ ਦੀ ਸੋਚ ਰਹੀ ਹੈ। ਇਧਰ ਕੋਰੋਨਾ ਮਹਾਂਮਾਰੀ ਆਈ, ਸਭ ਕੁਝ ਬੰਦ ਤੇ ਫਿਰ ਨਵੇਂ ਸਾਧਨਾਂ ਦੀ ਉਪਜ 'ਚ ਜੀਤ ਨੇ ਵੀ ਪ੍ਰਵੇਸ਼ ਕੀਤਾ ਹੈ। ਜੀਤ ਮਠਾੜੂ ਜਾਣਦੇ ਹਨ ਕਿ ਸਮਾਂ 'ਓਟੀਟੀ' ਦਾ ਆ ਗਿਆ ਹੈ। ਸਿਨੇਮਾ ਜਾਣ ਤੋਂ ਦੁਨੀਆ ਡਰੇਗੀ, ਘਟੇਗੀ ਜਦ ਕਿ ਘਰੇ ਹੀ 'ਨੈਟਫਲਿਕਸ' 'ਐਮਾਜ਼ੋਨ' 'ਤੇ ਦਰਸ਼ਕ ਮਨਚਾਹਿਆ ਮਨੋਰੰਜਨ ਪ੍ਰਾਪਤ ਕਰ ਰਹੇ ਹਨ। ਲੰਦਨ ਤੋਂ ਜੀਤ ਮਠਾੜੂ ਅਜਿਹੀ ਹੀ ਇਕ 'ਐਪਸ' ਸ਼ੁਰੂ ਕਰ ਰਿਹਾ ਹੈ, ਜਿਸ ਰਾਹੀਂ ਉਹ ਆਪਣੇ ਕੰਮ ਤੋਂ ਇਲਾਵਾ ਅੰਗਰੇਜ਼ੀ, ਫਰੈਂਚ, ਜਰਮਨ, ਸਪੈਨਿਸ਼, ਰਸ਼ੀਅਨ, ਹਿੰਦੀ, ਅਰਬੀ, ਪੰਜਾਬੀ, ਉਰਦੂ, ਮਰਾਠੀ, ਇਟਾਲੀਅਨ-ਬੰਗਾਲੀ ਆਦਿ ਭਾਸ਼ਾਵਾਂ ਦੀਆਂ ਵੈੱਬ ਸੀਰੀਜ਼ ਫ਼ਿਲਮਾਂ ਦਾ ਪ੍ਰਸਾਰਨ ਕਰੇਗਾ। ਜੀਤ ਮਠਾੜੂ ਦਾ ਕਹਿਣਾ ਹੈ ਕਿ ਚੰਗੇ ਸਿਨੇਮਾ/ਫ਼ਿਲਮਾਂ ਲਈ ਦਰਸ਼ਕ ਹਨ ਪਰ ਮਲਟੀਪਲੈਕਸ, ਕਲਚਰ ਪੰਜਾਬੀ ਫ਼ਿਲਮਾਂ ਲਈ ਘੱਟ ਸਮਾਂ ਤੇ ਕਲਾ ਫ਼ਿਲਮਾਂ ਨੂੰ ਗ਼ੈਰ-ਸੰਜੀਦਾ ਸਮਾਂ ਆਦਿ ਦੇ ਕੇ ਨਿਰਉਤਸ਼ਾਹਿਤ ਕਰ ਰਿਹਾ ਹੈ। ਹੁਣ ਤਾਂ ਇੰਟਰਨੈੱਟ ਮੋਬਾਈਲ ਦੌਰ 'ਚ 'ਨੈਟਫਲਿਕਸ' ਦੀ ਤਰ੍ਹਾਂ ਚੰਗੇ ਪਲੇਟਫਾਰਮ ਸਥਾਪਿਤ ਕਰ ਕੇ ਤੁਸੀਂ ਆਪਣੀ ਕਲਾ/ ਹੁਨਰ ਦਾ ਪ੍ਰਗਟਾਵਾ ਕਰ ਸਕਦੇ ਹੋ। ਬਾਕੀ ਸਿਨੇਮਾ ਨਾਲ ਸਬੰਧਿਤ ਹਾਂ, ਫ਼ਿਲਮਾਂ ਦਾ ਕੰਮ ਤੇ ਪੰਜਾਬੀ ਫ਼ਿਲਮਾਂ ਦੀ ਹਮੇਸ਼ਾ ਪਹਿਲ ਰਹੇਗੀ।

-ਸੁਖਜੀਤ ਕੌਰ



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX