ਤਾਜਾ ਖ਼ਬਰਾਂ


ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ਵਿਚ 1 ਮੌਤ, 5 ਜ਼ਖਮੀ
. . .  16 minutes ago
ਮੋਗਾ, 17 ਜਨਵਰੀ - ਮੋਗਾ ਕੋਟਕਪੂਰਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਮੌਤ ਹੋ ਗਈ ਹੈ ਤੇ 5 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ...
ਅੱਜ ਡੇਰਾ ਸਿਰਸਾ ਮੁਖੀ ਨੂੰ ਛਤਰਪਤੀ ਕਤਲ ਮਾਮਲੇ 'ਚ ਹੋਵੇਗੀ ਸਜ਼ਾ
. . .  25 minutes ago
ਜਲੰਧਰ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ 'ਚ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ ਕ੍ਰਿਸ਼ਨ ਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਨੂੰ ਸਜ਼ਾ ਸੁਣਾਈ ਜਾਵੇਗੀ। ਇਨ੍ਹਾਂ ਨੂੰ ਇਕੱਠੇ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ...
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ
. . .  43 minutes ago
ਨਵੀਂ ਦਿੱਲੀ, 17 ਜਨਵਰੀ - ਪੈਟਰੋਲ ਤੇ ਡੀਜਲ ਦੀਆਂ ਕੀਮਤਾਂ 'ਚ ਅੱਜ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 14 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ। ਇਸ ਨਾਲ ਪੈਟਰੋਲ ਦੀ ਕੀਮਤ 70.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ, ਰਾਜਧਾਨੀ...
ਅੱਜ ਦਾ ਵਿਚਾਰ
. . .  56 minutes ago
ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਹੋਰ ਖ਼ਬਰਾਂ..

ਸਾਡੀ ਸਿਹਤ

ਕਸਰਤ ਜ਼ਰੂਰੀ ਹੈ ਸਰੀਰਕ ਤੰਦਰੁਸਤੀ ਲਈ

ਬਹੁਤ ਦੁੱਖ ਦੀ ਗੱਲ ਹੈ ਕਿ ਸਾਡੀ ਵਰਤਮਾਨ ਪੀੜ੍ਹੀ ਦੀ ਸਿਹਤ ਹੌਲੀ-ਹੌਲੀ ਕਮਜ਼ੋਰ ਹੋ ਰਹੀ ਹੈ। ਮਿਥਿਆ ਆਹਾਰ ਹੋਣ ਨਾਲ ਸਾਡਾ ਸਰੀਰ ਦੂਸ਼ਿਤ ਜਾਂ ਰੋਗੀ ਹੁੰਦਾ ਹੈ। ਪਰਮਾਤਮਾ ਨੇ ਸਾਨੂੰ ਰੋਗੀ ਅਤੇ ਦੁਖੀ ਹੋਣ ਲਈ ਨਹੀਂ ਭੇਜਿਆ। ਅਸੀਂ ਤਾਂ ਦੁੱਖਾਂ ਅਤੇ ਰੋਗਾਂ ਨੂੰ ਖੁਦ ਬੁਲਾਉਂਦੇ ਹਾਂ, ਫਿਰ ਰੋਂਦੇ ਹਾਂ ਅਤੇ ਪਛਤਾਉਂਦੇ ਹਾਂ।
ਪੂਰੀ ਤੰਦਰੁਸਤੀ ਦੀ ਪ੍ਰਾਪਤੀ ਦਾ ਇਕੋ-ਇਕ ਸਾਧਨ ਕਸਰਤ ਹੀ ਹੈ। ਚਾਹੇ ਔਰਤ ਹੋਵੇ ਜਾਂ ਮਰਦ, ਜੋ ਵੀ ਭੋਜਨ ਖਾਂਦਾ ਹੈ, ਉਸ ਨੂੰ ਕਸਰਤ ਦੀ ਓਨੀ ਹੀ ਲੋੜ ਹੁੰਦੀ ਹੈ, ਜਿੰਨੀ ਭੋਜਨ ਦੀ। ਕਾਰਨ ਸਪੱਸ਼ਟ ਹੈ। ਸਰੀਰ ਵਿਚ ਕਸਰਤ ਰੂਪੀ ਅਗਨੀ ਨਾ ਦੇਣ ਨਾਲ ਮਨੁੱਖ ਦਾ ਸਰੀਰ ਆਲਸੀ, ਨਿਰਬਲ ਅਤੇ ਰੋਗੀ ਹੋ ਜਾਂਦਾ ਹੈ। ਜਿਨ੍ਹਾਂ ਖਾਧ ਪਦਾਰਥਾਂ ਨਾਲ ਖੂਨ ਆਦਿ ਵਸਤੂਆਂ ਦਾ ਨਿਰਮਾਣ ਹੁੰਦਾ ਹੈ ਅਤੇ ਬਲ ਦਾ ਸੰਚਾਰ ਹੁੰਦਾ ਹੈ, ਉਹ ਸੜਨ ਲਗਦੇ ਹਨ ਅਤੇ ਸਰੀਰ ਵਿਚ ਬਦਬੂ ਪੈਦਾ ਕਰਕੇ ਮਨੁੱਖ ਦੇ ਮਨ ਵਿਚ ਅਨੇਕ ਤਰ੍ਹਾਂ ਦੇ ਬੁਰੇ ਵਿਚਾਰ ਪੈਦਾ ਕਰਨ ਲਗਦੇ ਹਨ। ਮਨੁੱਖ ਦੀ ਬੁੱਧੀ ਅਤੇ ਸਮਰਣ ਸ਼ਕਤੀ ਮੰਦ ਹੋ ਜਾਂਦੀ ਹੈ ਅਤੇ ਜਵਾਨੀ ਵਿਚ ਹੀ ਉਸ ਨੂੰ ਦੁਖਦਾਈ ਬੁਢਾਪਾ ਆ ਘੇਰਦਾ ਹੈ।
ਜੇ ਮਨੁੱਖ ਨੇ ਸਰੀਰ ਨਾਲ ਅਨੰਦ ਲੈਣਾ ਹੈ ਤਾਂ ਇਸ ਸਰੀਰ ਨੂੰ ਕਸਰਤ ਦੁਆਰਾ ਤੰਦਰੁਸਤ ਅਤੇ ਸ਼ਕਤੀਸ਼ਾਲੀ ਬਣਾ ਕੇ ਹਰ ਕੋਈ ਇਸ ਸਰੀਰ ਦਾ ਅਨੰਦ ਲੈ ਸਕਦਾ ਹੈ। 16 ਸਾਲ ਤੋਂ 25 ਸਾਲ ਦੀ ਉਮਰ ਤੱਕ ਵਾਧੇ ਦੀ ਅਵਸਥਾ ਮੰਨੀ ਜਾਂਦੀ ਹੈ। ਵਾਧੇ ਦੀ ਹਾਲਤ ਵਿਚ ਜਠਰਾਗਿਨ ਬੜੀ ਤੀਬਰ ਹੁੰਦੀ ਹੈ। ਖਾਧੇ-ਪੀਤੇ ਨੂੰ ਚੰਗੀ ਤਰ੍ਹਾਂ ਪਚਾਉਣ ਦੀ ਲੋੜ ਹੁੰਦੀ ਹੈ। ਇਸ ਵਾਸਤੇ ਸਾਡੇ ਪੇਟ ਵਿਚ ਊਰਜਾ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ।
ਕਸਰਤ ਨਾਲ ਹੀ ਸਾਰੇ ਸਰੀਰ ਵਿਚ ਊਰਜਾ ਆ ਜਾਂਦੀ ਹੈ। ਕਸਰਤ ਨਾਲ ਸਾਡੇ ਸਰੀਰ ਵਿਚ ਖੂਨ ਉਤੇਜਿਤ ਹੋ ਕੇ ਨਸ-ਨਾੜੀਆਂ 'ਚ ਬਹੁਤ ਤੇਜ਼ ਗਤੀ ਨਾਲ ਦੌੜਨ ਲਗਦਾ ਹੈ। ਸਾਰੇ ਸਰੀਰ ਵਿਚ ਖੂਨ ਸੰਚਾਰ ਚੰਗੀ ਤਰ੍ਹਾਂ ਹੁੰਦਾ ਹੈ ਅਤੇ ਸਾਰੇ ਅੰਗਾਂ ਨੂੰ ਚੰਗੀ ਤਰ੍ਹਾਂ ਸ਼ਕਤੀ ਦਿੰਦਾ ਹੈ।
ਖੂਨ ਬਣਦਾ ਹੈ ਰਸ ਤੋਂ ਅਤੇ ਰਸ ਬਣਦਾ ਹੈ ਭੋਜਨ ਦੇ ਪਚਣ ਨਾਲ। ਭੋਜਨ ਪਚਦਾ ਹੈ ਊਰਜਾ ਨਾਲ ਅਤੇ ਊਰਜਾ ਦੀ ਜਨਣੀ ਕਸਰਤ ਹੈ। ਕਸਰਤ ਕਰਨ ਵਾਲੇ ਨੂੰ ਮੰਦਾਗਿਨ ਦਾ ਰੋਗ ਕਦੇ ਨਹੀਂ ਹੁੰਦਾ। ਉਹ ਜੋ ਵੀ ਪੇਟ ਵਿਚ ਪਾ ਦਿੰਦਾ ਹੈ, ਸਭ ਕੁਝ ਛੇਤੀ ਹੀ ਪਚ ਕੇ ਸਰੀਰ ਦਾ ਅੰਗ ਬਣ ਜਾਂਦਾ ਹੈ। ਉਸ ਦੀ ਬਲ ਸ਼ਕਤੀ ਦਿਨ ਪ੍ਰਤੀ ਦਿਨ ਵਧਦੀ ਚਲੀ ਜਾਂਦੀ ਹੈ।
ਸਰੀਰ ਦੇ ਅੰਗਾਂ ਨੂੰ ਸੁਡੌਲ, ਸਧਨ, ਗਠੀਲਾ ਅਤੇ ਸੁੰਦਰ ਬਣਾਉਣਾ ਕਸਰਤ ਦਾ ਪਹਿਲਾ ਕੰਮ ਹੈ। ਜੇ ਕੋਈ ਮਨੁੱਖ ਇਕ ਸਾਲ ਲਗਾਤਾਰ ਨਿਯਮਪੂਰਵਕ ਕਿਸੇ ਵੀ ਕਸਰਤ ਨੂੰ ਕਰਦਾ ਹੈ ਤਾਂ ਉਸ ਦਾ ਸਰੀਰ ਸੁੰਦਰ ਅਤੇ ਸੁਦ੍ਰਿੜ੍ਹ ਬਣਨ ਲਗਦਾ ਹੈ ਅਤੇ ਜੋ ਹਮੇਸ਼ਾ ਸ਼ਰਧਾ ਨਾਲ ਦੋਵੇਂ ਸਮੇਂ ਵਿਧੀਬਧ ਕਸਰਤ ਕਰਦਾ ਹੈ ਤਾਂ ਉਸ ਦਾ ਤਾਂ ਕਹਿਣਾ ਹੀ ਕੀ ਹੈ? ਉਸਦੇ ਸਰੀਰ ਵਿਚ ਮਾਸਪੇਸ਼ੀਆਂ ਲੋਹੇ ਵਾਂਗ ਸਖ਼ਤ ਅਤੇ ਸੁਦ੍ਰਿੜ੍ਹ ਹੋ ਜਾਂਦੀਆਂ ਹਨ ਅਤੇ ਸਾਰੀਆਂ ਨਸ-ਨਾੜੀਆਂ, ਸਾਰਾ ਸਨਾਯੂਮੰਡਲ ਅਤੇ ਸਰੀਰ ਦਾ ਹਰੇਕ ਅੰਗ ਫੌਲਾਦ ਵਾਂਗ ਮਜ਼ਬੂਤ ਹੋ ਜਾਂਦਾ ਹੈ। ਚੌੜੀ, ਉੱਭਰੀ ਹੋਈ ਛਾਤੀ, ਲੰਬੀਆਂ ਸੁਡੌਲ ਅਤੇ ਗੱਠੀਆਂ ਹੋਈਆਂ ਬਾਹਾਂ, ਕੱਸੀਆਂ ਹੋਈਆਂ ਪਿੰਡਲੀਆਂ, ਵਿਸ਼ਾਲ ਮਸਤਿਕ ਅਤੇ ਚਮਕਦਾ ਹੋਇਆ ਖੂਨ ਵਰਣ ਮੁੱਖਮੰਡਲ ਉਸ ਦੇ ਸਰੀਰ ਦੀ ਸ਼ੋਭਾ ਵਧਾਉਂਦਾ ਹੈ। ਸਰੀਰ 'ਤੇ ਢਿੱਲਾਪਨ ਨਹੀਂ ਆਉਂਦਾ, ਪੇਟ ਸਰੀਰ ਨਾਲ ਲੱਗਾ ਰਹਿੰਦਾ ਹੈ, ਵਧਦਾ ਨਹੀਂ।
ਕਸਰਤ ਕਰਨ ਵਾਲੇ ਦਾ ਸਰੀਰ ਬੜਾ ਕੱਸਿਆ ਹੋਇਆ ਅਤੇ ਦਰਸ਼ਨੀ ਹੁੰਦਾ ਹੈ। ਨਿਯਮਤ ਕਸਰਤ ਨਾਲ ਨਿਰਬਲਤਾ ਕੋਹਾਂ ਦੂਰ ਚਲੇ ਜਾਂਦੀ ਹੈ। ਨਿਰਬਲਤਾ ਤਾਂ ਆਲਸੀ ਮਨੁੱਖ ਦੇ ਦੁਆਰ 'ਤੇ ਹੀ ਡੇਰਾ ਬਣਾਉਂਦੀ ਹੈ ਅਤੇ ਕਸਰਤ ਦੇ ਡਰ ਨਾਲ ਆਲਸ ਦੌੜਦਾ ਹੈ। ਕਸਰਤ ਨਾਲ ਸਰੀਰ ਹਲਕਾ-ਫੁਲਕਾ ਅਤੇ ਫੁਰਤੀ ਵਾਲਾ ਹੋ ਜਾਂਦਾ ਹੈ।
ਵਿਵਿਧਤਾ ਇਹ ਹੈ ਕਿ ਕਸਰਤ ਜ਼ਿਆਦਾ ਮੋਟੇ ਮਨੁੱਖ ਨੂੰ ਪਤਲਾ ਅਤੇ ਪਤਲੇ ਨੂੰ ਮੋਟਾ ਬਣਾਉਂਦੀ ਹੈ ਅਤੇ ਇਹੀ ਸੰਸਾਰ ਵਿਚ ਦੇਖਣ ਨੂੰ ਮਿਲਦਾ ਹੈ ਕਿ ਫੌਜੀ ਭਰਾਵਾਂ ਵਿਚ ਬੁਢਾਪੇ ਵਿਚ ਵੀ ਚੁਸਤੀ ਅਤੇ ਉਤਸ਼ਾਹ ਹੁੰਦਾ ਹੈ, ਕਿਉਂਕਿ ਨਿਯਮਤ ਕਸਰਤ ਅਤੇ ਪੀ. ਟੀ. ਕਰਨੀ ਹੁੰਦੀ ਹੈ। ਇਸੇ ਕਾਰਨ ਉਨ੍ਹਾਂ ਵਿਚ ਆਲਸ ਦਾ ਨਾਂਅ ਵੀ ਨਹੀਂ ਹੁੰਦਾ। ਇਹ ਸਭ ਕਸਰਤ ਦਾ ਫਲ ਹੈ।
ਕਸਰਤ ਕਰਨ ਵਾਲਾ ਭਿਅੰਕਰ ਠੰਢ ਵਿਚ ਹੀ ਆਕਾਸ਼ ਦੀ ਛੱਤ ਦੇ ਹੇਠਾਂ ਸਿਰਫ ਇਕ ਲੰਗੋਟ ਬੰਨ੍ਹ ਕੇ ਸ਼ੁੱਧ ਪਵਿੱਤਰ ਠੰਢੀ ਹਵਾ ਵਿਚ ਖੂਬ ਕਸਰਤ ਦਾ ਆਨੰਦ ਲੈਂਦਾ ਹੈ। ਉਧਰ ਕਸਰਤ ਨਾ ਕਰਨ ਵਾਲਾ ਠੰਢ ਦੇ ਡਰ ਦੇ ਮਾਰੇ ਰਜਾਈ ਵਿਚ ਮੂੰਹ ਛੁਪਾਈ ਸੁੰਗੜਿਆ ਪਿਆ ਰਹਿੰਦਾ ਹੈ। ਮਲਮੂਤਰ ਤਿਆਗ ਦੀ ਇੱਛਾ ਹੁੰਦੇ ਹੋਏ ਵੀ ਬਾਹਰ ਜਾਂਦੇ ਹੋਏ ਉਸ ਦੇ ਪ੍ਰਾਣ ਨਿਕਲਦੇ ਹਨ। ਇਸ ਲਈ ਸਰਦੀ ਸਹਿਣ ਕਰਨ ਦੀ ਅਸਧਾਰਨ ਸ਼ਕਤੀ ਕਸਰਤ ਦੁਆਰਾ ਪ੍ਰਾਪਤ ਹੁੰਦੀ ਹੈ।
ਕਸਰਤ ਛੱਡਣ ਨਾਲ ਸੰਸਾਰ ਦੀ ਜੋ ਮਾੜੀ ਹਾਲਤ ਹੋਈ ਹੈ, ਉਹ ਅੱਜ ਸਾਡੇ ਸਾਹਮਣੇ ਹੈ। ਅੱਜ ਕੀ ਬੱਚੇ, ਕੀ ਜਵਾਨ ਸਭ ਰੋਗੀ ਹਨ। ਸਾਡੀ ਉਮਰ ਸਾਰੇ ਦੇਸ਼ਾਂ ਨਾਲੋਂ ਘੱਟ ਹੈ। ਇਸ ਦੇਸ਼ ਵਿਚ ਸੌ ਸਾਲ ਤੋਂ ਪਹਿਲਾਂ ਕੋਈ ਨਹੀਂ ਮਰਦਾ ਸੀ।


ਖ਼ਬਰ ਸ਼ੇਅਰ ਕਰੋ

'ਗ੍ਰੀਨ-ਬਲੱਡ' ਦੁਆਰਾ ਲੰਮੀ ਉਮਰ ਜੀਓ

ਹਮੇਸ਼ਾ ਤੋਂ ਹੀ ਮਨੁੱਖ ਦੇ ਲੰਮੀ ਉਮਰ ਜਿਊਣ ਦੇ ਪ੍ਰਯੋਗ ਕੀਤੇ ਜਾ ਰਹੇ ਹਨ। ਮਨੁੱਖ ਦੀ ਸਿਹਤ ਉਦੋਂ ਤੱਕ ਠੀਕ ਰਹਿ ਸਕਦੀ ਹੈ ਜਦੋਂ ਤੱਕ ਉਹ ਸੰਤੁਲਤ ਭੋਜਨ, ਉਚਿਤ ਕਸਰਤ, ਚਿੰਤਾਮੁਕਤ ਜੀਵਨ ਬਤੀਤ ਕਰੇ। ਅਕਸਰ ਦੇਖਿਆ ਗਿਆ ਹੈ ਕਿ ਕੱਚੇ ਫਲ, ਸਬਜ਼ੀਆਂ ਅਤੇ ਦਾਲਾਂ ਜ਼ਿਆਦਾ ਜੀਵਨ ਸ਼ਕਤੀ ਲਈ ਹੁੰਦੀਆਂ ਹਨ। ਪੁੰਗਰੇ ਅਨਾਜ ਜ਼ਿਆਦਾ ਪੌਸ਼ਟਿਕ ਮੰਨੇ ਜਾਂਦੇ ਹਨ। ਲਗਾਤਾਰ ਦਲੀਆ ਖਾਣ ਅਤੇ ਦਹੀਂ ਖਾਣ ਨਾਲ ਲੰਮਾ ਜੀਵਨ ਪ੍ਰਾਪਤ ਕੀਤਾ ਜਾ ਸਕਦਾ ਹੈ।
ਕਣਕ ਨੂੰ ਗਮਲਿਆਂ ਵਿਚ ਜਾਂ ਜ਼ਮੀਨ ਵਿਚ ਉਗਾ ਕੇ 5-7 ਦਿਨ ਵਿਚ ਕਣਕ ਦੀ ਘਾਹ ਨੂੰ ਕੱਢ ਕੇ ਕੁੱਟ-ਪੀਸ, ਛਾਣ ਕੇ ਇਸ ਦਾ ਰਸ ਕੱਢ ਕੇ ਪੀਓ ਤਾਂ ਅਮਰਤਵ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਨੂੰ ਜਵਾਰ ਜਾਂ ਕਣਕ-ਘਾਹ ਕਿਹਾ ਜਾਂਦਾ ਹੈ। ਇਸ ਗ੍ਰੀਨ ਬਲੱਡ ਨਾਲ ਅੱਖਾਂ ਦੇ ਰੋਗ, ਲਕਵਾ, ਕਬਜ਼, ਦਮਾ, ਦਿਲ ਦੇ ਰੋਗ, ਪੱਥਰੀ ਠੀਕ ਹੋ ਸਕਦੀ ਹੈ ਅਤੇ ਕਾਇਆਕਲਪ ਕੀਤਾ ਜਾ ਸਕਦਾ ਹੈ।
ਕਣਕ-ਗ੍ਰਾਸ ਨੂੰ ਚਬਾ ਕੇ ਵੀ ਖਾਧਾ ਜਾ ਸਕਦਾ ਹੈ। ਕਣਕ-ਘਾਹ ਕਬਜ਼ ਦੂਰ ਕਰਦਾ ਹੈ। ਪਾਇਰੀਆ ਠੀਕ ਹੁੰਦਾ ਹੈ। ਇਸ ਨਾਲ ਹਰ ਵਿਅਕਤੀ ਸਿਹਤ ਸਬੰਧੀ ਲਾਭ ਲੈ ਸਕਦਾ ਹੈ। ਕਣਕ ਦੇ ਰਸ ਨੂੰ ਲਗਾਤਾਰ ਬੱਚਿਆਂ ਨੂੰ ਦੇ ਕੇ ਉਨ੍ਹਾਂ ਨੂੰ ਰੋਗ ਰਹਿਤ ਕੀਤਾ ਜਾ ਸਕਦਾ ਹੈ। ਬੱਚਿਆਂ, ਬੁੱਢਿਆਂ ਅਤੇ ਜਵਾਨਾਂ ਲਈ ਇਹ ਅੰਮ੍ਰਿਤ ਰਸ, ਜੀਵਨਦਾਈ ਅਤੇ ਸੰਜੀਵਨੀ ਹੈ। ਇਸ ਦੇ ਰਸ ਨਾਲ ਬਲ, ਸਫੂਰਤੀ, ਬਾਹੂਬਲ ਅਤੇ ਕਾਇਆ ਕੰਚਨ ਦੇ ਸਮਾਨ ਹੁੰਦੀ ਹੈ। ਕਾਇਆਕਲਪ ਦਾ ਇਹ ਕੁਦਰਤੀ ਅਤੇ ਆਸਾਨ ਸਾਧਨ ਹੈ। ਇਸ ਲਈ ਕਣਕ-ਘਾਹ ਰਸ ਨੂੰ ਵਿਗਿਆਨੀਆਂ ਨੇ 'ਗ੍ਰੀਨ ਬਲੱਡ' ਦਾ ਨਾਂਅ ਦਿੱਤਾ ਹੈ।

ਹੋਮਿਓਪੈਥੀ ਦੇ ਝਰੋਖੇ 'ਚੋਂ

ਗੁਰਦਿਆਂ ਦੀਆਂ ਬਿਮਾਰੀਆਂ ਅਤੇ ਡਾਇਲਸਿਸ

ਆਧੁਨਿਕਤਾ ਦੀ ਚਕਾਚੌਂਧ ਵਿਚ ਸਾਡੇ ਖਾਣ-ਪੀਣ, ਅਹਾਰ-ਵਿਹਾਰ ਅਤੇ ਜੀਵਨ ਸ਼ੈਲੀ 'ਤੇ ਬੜਾ ਹੀ ਡੂੰਘਾ ਪ੍ਰਭਾਵ ਪਿਆ ਹੈ। ਵਧੇਰੇ ਧਨ ਦੀ ਭੁੱਖ ਨੇ ਸਾਡੀ ਰੋਜ਼ਮਰਾ ਦੀ ਜ਼ਿੰਦਗੀ 'ਤੇ ਬਹੁਤ ਬੁਰਾ ਪ੍ਰਭਾਵ ਪਾਇਆ ਹੈ। ਨਾ ਕੋਈ ਸੌਣ ਦਾ ਸਮਾਂ ਹੈ ਅਤੇ ਨਾ ਹੀ ਉੱਠਣ ਦਾ। ਖਾਣਾ ਖਾਣ ਦਾ ਵੀ ਕੋਈ ਸਮਾਂ ਨਹੀਂ ਹੈ। ਜਦੋਂ ਸਮਾਂ ਮਿਲਿਆ, ਖਾ ਲਿਆ ਜਾਂ ਬਾਹਰ ਦੇ ਸਮੋਸੇ, ਪਕੌੜੇ, ਬਰਗਰ, ਪੈਟੀਜ਼, ਚਉਮੀਨ ਅਤੇ ਚਾਹ-ਕੌਫੀ ਨਾਲ ਕੰਮ ਚਲਾਉਣ ਦੀ ਆਦਤ ਪੈ ਗਈ ਹੈ।
ਪਰ ਤੰਦਰੁਸਤ ਸਰੀਰ ਲਈ ਜ਼ਰੂਰੀ ਹੈ ਕਿ ਅਸੀਂ ਸਵੇਰੇ ਉੱਠੀਏ, ਹਰ ਰੋਜ਼ ਨਸ਼ਤਾ ਕਰਕੇ ਕੰਮਕਾਜ 'ਤੇ ਜਾਈਏ, ਦੁਪਹਿਰ ਅਤੇ ਸ਼ਾਮ ਦਾ ਭੋਜਨ ਸਮੇਂ ਸਿਰ ਖਾਣ ਦੀ ਆਦਤ ਪਾਈਏ।
ਗੁਰਦਿਆਂ ਵਿਚ ਰੋਗਾਂ ਦੇ ਮੁੱਖ ਤਿੰਨ ਕਾਰਨ ਹਨ-ਸਾਡਾ ਖਾਣ-ਪੀਣ, ਰਹਿਣ-ਸਹਿਣ, ਜਿਸ ਨਾਲ ਗੁਰਦਿਆਂ ਵਿਚ ਪੱਥਰੀਆਂ ਬਣਦੀਆਂ ਹਨ ਅਤੇ ਗੁਰਦੇ ਖਰਾਬ ਹੁੰਦੇ ਹਨ। ਯੂਰੀਆ ਕਰੈਟੀਨਿਨ ਵਧ ਜਾਂਦਾ ਹੈ। ਬਹੁਤ ਜ਼ਿਆਦਾ ਮਾਤਰਾ ਵਿਚ ਅੰਗਰੇਜ਼ੀ ਦਵਾਈਆਂ ਅਤੇ ਦਰਦ-ਨਿਵਾਰਕ ਗੋਲੀਆਂ ਦੀ ਵਰਤੋਂ ਨਾਲ ਵੀ ਗੁਰਦਿਆਂ 'ਤੇ ਬੁਰਾ ਅਸਰ ਪੈਂਦਾ ਹੈ, ਜਿਸ ਨਾਲ ਗੁਰਦੇ ਖਰਾਬ ਹੋ ਜਾਂਦੇ ਹਨ।
ਪੈਰਨਕਾਈਮਲ ਡੀਜੀਜ਼ ਨਾਲ ਵੀ ਗੁਰਦੇ ਖਰਾਬ ਹੁੰਦੇ ਹਨ ਅਤੇ ਯੂਰੀਆ ਕਰੈਟੀਨਿਨ ਵਧਦਾ ਹੈ। ਹੋਮਿਓਪੈਥੀ ਵਿਚ ਗੁਰਦਿਆਂ ਨੂੰ ਠੀਕ ਕਰਨ ਦਾ ਸਥਾਈ ਤੇ ਪੱਕਾ ਇਲਾਜ ਹੈ ਹੋਮਿਓਪੈਥੀ ਦਵਾਈਆਂ ਦੀ ਮਦਦ ਨਾਲ ਰੋਗੀ ਨੂੰ ਡਾਇਲਸਿਸ ਤੋਂ ਬਚਾਇਆ ਜਾ ਸਕਦਾ ਹੈ ਅਤੇ ਯੂਰੀਆ ਕਰੈਟੀਨਿਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਗੁਰਦਿਆਂ ਵਿਚ ਵਾਰ-ਵਾਰ ਪੱਥਰੀਆਂ ਬਣਨ ਨਾਲ ਵੀ ਗੁਰਦੇ ਖਰਾਬ ਹੋ ਜਾਂਦੇ ਹਨ।
ਪੱਥਰੀਆਂ ਦੀਆਂ ਕਿਸਮਾਂ : ਕੈਲਸ਼ੀਅਮ ਔਕਸਾਲੇਟ-65 ਫੀਸਦੀ, ਕੈਲਸ਼ੀਅਮ ਫਾਸਫੇਟ-15 ਫੀਸਦੀ, ਮੈਗਨੀਸ਼ੀਅਮ ਅਮੋਨੀਅਮ ਫਾਸਫੇਟ-15 ਫੀਸਦੀ।
ਲੱਛਣ : ਢਿੱਡ ਅਤੇ ਪਿੱਠ ਵਿਚ ਨਾ ਸਹਿਣਯੋਗ ਦਰਦ ਦਾ ਹੋਣਾ ਅਤੇ ਪਿਸ਼ਾਬ ਦਾ ਰੁਕ-ਰੁਕ ਕੇ ਆਉਣਾ, ਦਰਦ ਦੇ ਨਾਲ ਉਲਟੀ ਦਾ ਆਉਣਾ ਅਤੇ ਮਨ ਖੱਟਾ ਹੋਣਾ ਆਦਿ ਲੱਛਣ ਨਜ਼ਰ ਆਉਂਦੇ ਹਨ। ਹੋਮਿਓਪੈਥੀ ਦਵਾਈਆਂ ਦੀ ਮਦਦ ਨਾਲ ਗੁਰਦਿਆਂ ਸਬੰਧੀ ਬਿਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਂਦਾ ਹੈ।
ਗੁਰਦਿਆਂ ਲਈ ਬਰਬਰਿਸ ਬੁਲਗੇਰਿਸ, ਹਾਈਡਰੈਂਜਿਆ, ਲਾਈਕੋ ਪੋਡਿਯਮ, ਮੈਗਫਾਸ, ਸਰਪਾਪਰਿਲਾ, ਕੈਂਥਰਿਸ ਆਦਿ ਦਵਾਈਆਂ ਬਹੁਤ ਲਾਭਕਾਰੀ ਹਨ।
ਪ੍ਰਹੇਜ਼ :-ਹੋਮਿਓਪੈਥੀ ਦਵਾਈਆਂ ਦੀ ਵਰਤੋਂ ਕਰਦੇ ਸਮੇਂ ਬੈਂਗਣ, ਚੌਲ, ਪਾਲਕ, ਟਮਾਟਰ, ਸੋਇਆਬੀਨ ਅਤੇ ਬੀਜਾਂ ਵਾਲੀਆਂ ਸਬਜ਼ੀਆਂ ਦਾ ਸੇਵਨ ਘੱਟ ਤੋਂ ਘੱਟ ਕੀਤਾ ਜਾਵੇ ਅਤੇ ਪਾਣੀ ਵੱਧ ਤੋਂ ਵੱਧ ਮਾਤਰਾ ਵਿਚ ਲਿਆ ਜਾਵੇ।


-ਜੈ ਹਮਿਓ ਹਾਰਟ ਕੇਅਰ ਸੈਂਟਰ, 323/16, ਕ੍ਰਿਸ਼ਨਾ ਨਗਰ, ਜਲੰਧਰ।

ਹਮੇਸ਼ਾ ਤੰਦਰੁਸਤ ਰਹਿਣ ਲਈ ਖਾਓ ਔਲਾ

ਲਗਾਤਾਰ ਔਲੇ ਦਾ ਸੇਵਨ ਕਰਨ ਨਾਲ ਹੀ ਸਰੀਰ ਵਿਚ ਜੀਵਾਣੂ ਪ੍ਰਤੀਰੋਧਕ ਸ਼ਕਤੀ ਕਾਫੀ ਪ੍ਰਬਲ ਹੋ ਜਾਂਦੀ ਹੈ ਅਤੇ ਇਸ ਨਾਲ ਅਨੇਕਾਂ ਰੋਗਾਂ ਤੋਂ ਮੁਕਤੀ ਮਿਲਣ ਦੇ ਨਾਲ-ਨਾਲ ਸਰੀਰ ਨਿਰੋਗੀ ਅਤੇ ਤੰਦਰੁਸਤ ਬਣ ਜਾਂਦਾ ਹੈ। ਨਤੀਜੇ ਵਜੋਂ ਵਿਅਕਤੀ ਸੌ ਸਾਲ ਬਾਅਦ ਵੀ ਜਵਾਨ ਅਤੇ ਤੰਦਰੁਸਤ ਦਿਖਾਈ ਦਿੰਦਾ ਹੈ।
ਔਲੇ ਵਿਚ ਵਿਟਾਮਿਨ 'ਸੀ' ਪੋਸ਼ਕ ਤੱਤ ਸਭ ਤੋਂ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ, ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਤੋਂ ਇਲਾਵਾ ਔਲੇ ਦੇ ਕਈ ਦਵਾਈ ਵਾਲੇ ਗੁਣ ਦਿਖਾਈ ਦਿੰਦੇ ਹਨ, ਜਿਨ੍ਹਾਂ ਦੀ ਅਕਸਰ ਵਰਤੋਂ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਫਿਰ ਆਓ ਜਾਣਦੇ ਹਾਂ ਅਜਿਹੇ ਹੀ ਕੁਝ ਅਨਮੋਲ ਦਵਾਈ ਰੂਪੀ ਨੁਸਖਿਆਂ ਬਾਰੇ-
ਕਬਜ਼ ਦਾ ਖ਼ਾਤਮਾ : ਅਕਸਰ ਬਹੁਤੇ ਵਿਅਕਤੀਆਂ ਨੂੰ ਪੇਟ ਵਿਚ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ। ਅਜਿਹੇ ਲੋਕਾਂ ਨੂੰ ਔਲਾ ਚੂਰਨ ਘਿਓ ਅਤੇ ਮਿਸ਼ਰੀ ਵਿਚ ਮਿਲਾ ਕੇ ਖਾਣ ਨਾਲ ਆਰਾਮ ਪਹੁੰਚਦਾ ਹੈ। ਕੁਝ ਦਿਨਾਂ ਤੱਕ ਲਗਾਤਾਰ ਅਜਿਹਾ ਕਰਨ 'ਤੇ ਖੁਦ-ਬ-ਖੁਦ ਕਬਜ਼ ਛੇਤੀ ਹੀ ਦੂਰ ਹੋ ਜਾਂਦੀ ਹੈ।
ਅੱਖਾਂ ਦੇ ਰੋਗਾਂ ਵਿਚ ਫਾਇਦੇਮੰਦ : ਦੇਖਣ ਵਿਚ ਆਇਆ ਹੈ ਕਿ ਔਲੇ ਦੀ ਵਰਤੋਂ ਹਰ ਤਰ੍ਹਾਂ ਦੇ ਅੱਖਾਂ ਦੇ ਵਿਕਾਰਾਂ ਵਿਚ ਵੀ ਕਾਫੀ ਲਾਭਦਾਇਕ ਹੈ। ਇਸ ਲਈ ਅੱਖਾਂ ਸਬੰਧੀ ਰੋਗਾਂ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਦਸਤ ਵਿਚ ਲਾਭਦਾਇਕ : ਡਾਕਟਰਾਂ ਅਨੁਸਾਰ ਅਚਾਨਕ ਦਸਤ ਲੱਗਣ ਦੀ ਸਥਿਤੀ ਵਿਚ ਔਲੇ ਅਤੇ ਨਿੰਬੂ ਦਾ ਸ਼ਰਬਤ ਬਣਾ ਕੇ ਪੀਣ ਨਾਲ ਕਾਫੀ ਲਾਭ ਮਿਲਦਾ ਹੈ। ਲਾਭ ਹੋਣ ਤੋਂ ਬਾਅਦ ਵੀ ਇਸ ਦੀ ਵਰਤੋਂ ਕਰੋ ਤਾਂ ਕਈ ਹੋਰ ਲਾਭ ਵੀ ਹੋਣਗੇ।
ਦੰਦ ਮਜ਼ਬੂਤ ਅਤੇ ਸ਼ੁੱਧ ਬਣਾਓ : ਦੰਦਾਂ ਸਬੰਧੀ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਵੀ ਅਸੀਂ ਔਲੇ ਦੀ ਵਰਤੋਂ ਕਰ ਸਕਦੇ ਹਾਂ। ਇਸ ਵਾਸਤੇ ਔਲੇ ਦੇ ਚੂਰਨ ਨੂੰ ਪਾਣੀ ਵਿਚ ਉਬਾਲ ਕੇ ਉਸ ਪਾਣੀ ਨਾਲ ਕੁਰਲੀ ਕਰੋ। ਦੰਦ ਮਜ਼ਬੂਤ ਅਤੇ ਸਾਫ਼ ਬਣ ਜਾਣਗੇ।
ਵਾਲ ਕਾਲੇ ਅਤੇ ਸ਼ਾਇਰੀ ਬਣਾਓ : ਵੈਸੇ ਤਾਂ ਬਹੁਤੀਆਂ ਔਰਤਾਂ ਆਪਣੇ ਵਾਲਾਂ ਨੂੰ ਲੈ ਕੇ ਬੇਹੱਦ ਚਿੰਤਤ ਰਹਿੰਦੀਆਂ ਹਨ ਪਰ ਜੇ ਤੁਸੀਂ ਵੀ ਕਾਲੇ, ਸੰਘਣੇ ਅਤੇ ਚਮਕਦਾਰ ਵਾਲਾਂ ਦੀ ਇੱਛਾ ਰੱਖਦੇ ਹੋ ਤਾਂ ਰਾਤ ਭਰ ਔਲੇ ਨੂੰ ਪਾਣੀ ਵਿਚ ਭਿਉਣ ਤੋਂ ਬਾਅਦ ਸਵੇਰੇ ਉਸ ਪਾਣੀ ਨੂੰ ਪੁਣ ਕੇ ਇਸ ਨਾਲ ਵਾਲਾਂ ਨੂੰ ਧੋਵੋ। ਯਕੀਨਨ ਵਾਲਾਂ ਦੇ ਝੜਨ ਅਤੇ ਪਕਨੇ ਵਰਗੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਅਤੇ ਵਾਲ ਕਾਲੇ ਹੋ ਕੇ ਚਮਕਣ ਲੱਗਣਗੇ।

ਹਾਨੀਕਾਰਕ ਹੋ ਸਕਦੈ ਗਰਮ ਪਾਣੀ ਨਾਲ ਇਸ਼ਨਾਨ ਕਰਨਾ

ਸਰਦੀਆਂ ਵਿਚ ਨਹਾਉਣ ਦੀ ਕਲਪਨਾ ਨਾਲ ਹੀ ਸਰੀਰ ਸੁੰਗੜਨ, ਠਰਨ ਲਗਦਾ ਹੈ ਅਤੇ ਜਦੋਂ ਨਹਾਉਣ ਲਈ ਪਾਣੀ ਠੰਢਾ ਹੋਵੇ ਤਾਂ ਬਸ ਪੁੱਛੋ ਨਾ। ਸੁੰਗੜਨ, ਠਰਨ ਦੇ ਨਾਲ ਦੰਦ ਵੀ ਵੱਜਣੇ ਸ਼ੁਰੂ ਹੋ ਜਾਂਦੇ ਹਨ।
ਸ਼ਹਿਰਾਂ ਵਿਚ ਤਾਂ ਪਾਣੀ ਰਾਤ ਭਰ ਟੈਂਕੀਆਂ ਵਿਚ ਖੜ੍ਹਾ ਰਹਿਣ ਦੇ ਕਾਰਨ ਜ਼ਿਆਦਾ ਠੰਢਾ ਹੋ ਜਾਂਦਾ ਹੈ। ਉਸ ਪਾਣੀ ਨਾਲ ਨਹਾਉਣਾ ਤਾਂ ਦੂਰ, ਨਹਾਉਣ ਬਾਰੇ ਸੋਚਣਾ ਵੀ ਮੁਸ਼ਕਿਲ ਲੱਗਦਾ ਹੈ। ਅਜਿਹੇ ਵਿਚ ਲੋਕ ਰੋਜ਼ ਨਹਾਉਣ ਦੀ ਬਜਾਏ ਦੂਜੇ-ਤੀਜੇ ਦਿਨ ਨਹਾਉਂਦੇ ਹਨ, ਉਹ ਵੀ ਠੰਢੇ ਨਹੀਂ, ਗਰਮ ਪਾਣੀ ਨਾਲ। ਜੋ ਲੋਕ ਹਰ ਰੋਜ਼ ਨਹਾਉਣ ਵਿਚ ਵਿਸ਼ਵਾਸ ਕਰਦੇ ਹਨ, ਉਹ ਵੀ ਠੰਢੇ ਪਾਣੀ ਨਾਲ ਨਹਾਉਣ ਦੀ ਬਜਾਏ ਗਰਮ ਪਾਣੀ ਵਰਤਦੇ ਹਨ। ਕਸਬਿਆਂ, ਸ਼ਹਿਰਾਂ ਵਿਚ ਨਲਕਿਆਂ ਦਾ ਪਾਣੀ ਸਰਦੀਆਂ ਵਿਚ ਵੀ ਤਾਜ਼ਾ-ਤਾਜ਼ਾ ਆਉਂਦਾ ਹੈ। ਉਸ ਨਾਲ ਫਿਰ ਵੀ ਨਹਾਇਆ ਜਾ ਸਕਦਾ ਹੈ। ਗਰਮ ਪਾਣੀ ਨਾਲ ਨਹਾਉਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਨਹਾਉਂਦੇ ਸਮੇਂ ਤਾਂ ਗਰਮ ਪਾਣੀ ਨਾਲ ਨਹਾਉਣਾ ਚੰਗਾ ਲਗਦਾ ਹੈ। ਨਹਾਉਣ ਤੋਂ ਬਾਅਦ ਜ਼ਿਆਦਾ ਠੰਢ ਲਗਦੀ ਹੈ। ਅਜਿਹੇ ਵਿਚ ਨਹਾ ਕੇ ਬਾਹਰ ਨਿਕਲਣਾ ਤਾਂ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੁੰਦੀ ਹੈ।
ਤਾਜ਼ੇ ਪਾਣੀ ਨਾਲ ਨਹਾਉਣ 'ਤੇ ਠੰਢ ਤਾਂ ਜ਼ਰੂਰ ਲਗਦੀ ਹੈ ਪਰ ਨਹਾਉਣ ਤੋਂ ਕੁਝ ਸਮਾਂ ਬਾਅਦ ਸਰੀਰ ਤਰੋਤਾਜ਼ਾ ਮਹਿਸੂਸ ਹੁੰਦਾ ਹੈ। ਗਰਮ ਪਾਣੀ ਨਾਲ ਨਹਾਉਣ 'ਤੇ ਸਰੀਰ ਵਿਚ ਉਹ ਚੁਸਤੀ-ਫੁਰਤੀ ਨਹੀਂ ਰਹਿੰਦੀ ਅਤੇ ਸਰੀਰ ਖੁਸ਼ਕ-ਖੁਸ਼ਕ ਬਣਿਆ ਰਹਿੰਦਾ ਹੈ। ਜ਼ਿਆਦਾ ਠੰਢਾ ਪਾਣੀ ਹੋਣ 'ਤੇ ਥੋੜ੍ਹਾ ਗਰਮ ਪਾਣੀ ਮਿਲਾ ਕੇ ਹੀ ਨਹਾਓ।
ਗਰਮ ਪਾਣੀ ਨਾਲ ਨਹਾਉਣ ਤੋਂ ਬਾਅਦ ਬਾਹਰ ਨਿਕਲਣ 'ਤੇ ਠੰਢ ਇਕਦਮ ਫੜਦੀ ਹੈ। ਛਿੱਕਾਂ, ਜ਼ੁਕਾਮ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ। ਤਾਜ਼ੇ ਪਾਣੀ ਨਾਲ ਨਹਾਉਣ ਨਾਲ ਖੂਨ ਵਹਿਣੀਆਂ ਵਿਚ ਉਤੇਜਨਾ ਆਉਂਦੀ ਹੈ। ਇਸ ਲਈ ਤਾਜ਼ੇ ਪਾਣੀ ਨਾਲ ਨਹਾਉਣ ਤੋਂ ਤੁਰੰਤ ਬਾਅਦ ਭੁੱਖ ਲੱਗਣ ਲਗਦੀ ਹੈ।
ਵੈਸੇ ਤਾਂ ਤਾਜ਼ੇ ਪਾਣੀ ਨਾਲ ਨਹਾਉਣ ਤੋਂ ਬਾਅਦ ਦੰਦ ਵੱਜਣ ਲਗਦੇ ਹਨ। ਅਜਿਹੇ ਵਿਚ ਘਬਰਾਓ ਨਾ। ਥੋੜ੍ਹੀ ਦੇਰ ਗਰਮ ਕੱਪੜੇ ਪਹਿਨਣ ਤੋਂ ਬਾਅਦ ਤੁਸੀਂ ਆਮ ਵਾਂਗ ਮਹਿਸੂਸ ਕਰੋਗੇ। ਜਿਥੋਂ ਤੱਕ ਸੰਭਵ ਹੋਵੇ, ਤਾਜ਼ੇ ਪਾਣੀ ਨਾਲ ਇਸ਼ਨਾਨ ਕਰੋ, ਜੋ ਸਿਹਤ ਲਈ ਠੀਕ ਹੁੰਦਾ ਹੈ। ਧਿਆਨ ਰੱਖੋ, ਬੁੱਢੇ ਲੋਕਾਂ ਅਤੇ ਬੱਚਿਆਂ ਨੂੰ ਥੋੜ੍ਹਾ ਗਰਮ ਪਾਣੀ ਮਿਲਾ ਕੇ ਇਸ਼ਨਾਨ ਕਰਨ ਲਈ ਦਿਓ।

ਸਿਹਤ ਲਈ ਗੁਣਕਾਰੀ ਹੈ ਗੁੜ

ਇਕ ਖੋਜ ਅਨੁਸਾਰ ਗੁੜ ਵਿਚ ਅਨੇਕ ਤਰ੍ਹਾਂ ਦੇ ਵਿਟਾਮਿਨ, ਪ੍ਰੋਟੀਨ ਅਤੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜਦੋਂ ਕਿ ਖੰਡ ਵਿਚ ਕਾਰਬੋਹਾਈਡ੍ਰੇਟ ਜਾਂ ਚਰਬੀ ਤੋਂ ਇਲਾਵਾ ਕੁਝ ਨਹੀਂ ਬਚਦਾ, ਕਿਉਂਕਿ ਖੰਡ ਬਣਾਉਂਦੇ ਸਮੇਂ ਗੰਨੇ ਦੇ ਰਸ ਵਿਚ ਮੌਜੂਦ ਸਾਰੇ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਨਸ਼ਟ ਹੋ ਜਾਂਦੇ ਹਨ। ਵਿਗਿਆਨੀਆਂ ਅਨੁਸਾਰ ਜ਼ਿਆਦਾ ਗੁੜ ਖਾਣ ਵਾਲਿਆਂ ਨੂੰ ਸ਼ੂਗਰ ਰੋਗ ਨਹੀਂ ਹੁੰਦਾ। ਗੁੜ ਵਿਚ ਕੈਲਸ਼ੀਅਮ, ਮੈਗਨੀਜ਼ ਅਤੇ ਮੈਗਨੀਸ਼ੀਅਮ ਆਦਿ ਦੀ ਮੌਜੂਦਗੀ ਨਾਲ ਇਸ ਦਾ ਦਵਾਈ ਵਜੋਂ ਮਹੱਤਵ ਵਧ ਜਾਂਦਾ ਹੈ।

ਸਹੀ ਜੀਵਨਸ਼ੈਲੀ ਦੁਆਰਾ ਲਕਵੇ ਤੋਂ ਬਚਾਅ

ਲਕਵਾ ਹੋਣ 'ਤੇ ਵਿਅਕਤੀ ਅਪਾਹਜ ਹੋ ਜਾਂਦਾ ਹੈ ਅਤੇ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ। ਪਹਿਲਾਂ ਇਹ ਪ੍ਰੋੜ੍ਹ ਅਵਸਥਾ ਵਿਚ ਜਾਂ 50 ਸਾਲ ਦੀ ਉਮਰ ਤੋਂ ਬਾਅਦ ਹੁੰਦਾ ਸੀ ਪਰ ਹੁਣ ਇਹ ਕਿਸੇ ਵੀ ਉਮਰ ਵਿਚ ਹੋਣ ਲੱਗਾ ਹੈ। ਭਾਰਤ ਹੀ ਨਹੀਂ, ਵਿਸ਼ਵ ਵਿਚ ਸਭ ਤੋਂ ਵੱਧ ਲੋਕ ਇਸੇ ਦੇ ਕਾਰਨ ਅਪਾਹਜ ਹੋ ਜਾਂਦੇ ਹਨ। ਇਹ ਕੈਂਸਰ ਅਤੇ ਦਿਲ ਦੇ ਰੋਗ ਤੋਂ ਬਾਅਦ ਮੌਤ ਦਾ ਤੀਜਾ ਪ੍ਰਮੁੱਖ ਕਾਰਨ ਮੰਨਿਆ ਜਾਂਦਾ ਹੈ।
ਸਰੀਰ ਦੀਆਂ ਸਾਰੀਆਂ ਕਿਰਿਆਵਾਂ ਦਾ ਕਾਬੂ ਕੇਂਦਰ ਸਾਡੇ ਦਿਮਾਗ ਵਿਚ ਹੈ। ਇਸ ਨੂੰ ਹਮੇਸ਼ਾ ਆਕਸੀਜਨ ਦੀ ਲੋੜ ਪੈਂਦੀ ਹੈ। ਇਹ ਬੰਦ ਹੋਣ 'ਤੇ ਵਿਅਕਤੀ ਲਕਵੇ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਲਕਵੇ ਨੂੰ ਫਾਲਿਸ, ਅਧਰੰਗ, ਬ੍ਰੇਨ-ਸਟ੍ਰੋਕ, ਬ੍ਰੇਨ ਅਟੈਕ, ਹੇਮੀਪਲੀਜਿਆ, ਪੇਰਾਲਿਸਿਸ ਆਦਿ ਕਿਹਾ ਜਾਂਦਾ ਹੈ। ਸਰੀਰ ਦੇ ਸਾਰੇ ਸਨਾਯੂ ਤੰਤਰ ਇਥੋਂ ਹੀ ਨਿਕਲਦੇ ਹਨ। ਹੱਥ-ਪੈਰ, ਦਿਲ, ਸਾਹ ਦਾ ਚੱਲਣਾ, ਬੋਲਣਾ, ਦੇਖਣਾ, ਸੁੰਘਣਾ, ਹਾਵ-ਭਾਵ ਪ੍ਰਗਟ ਕਰਨਾ ਆਦਿ ਦਿਮਾਗ ਦੇ ਕਾਬੂ ਵਿਚ ਹੈ ਅਤੇ ਇਹ ਦਿਨ-ਰਾਤ, ਸੌਂਦੇ-ਜਾਗਦੇ ਹਮੇਸ਼ਾ ਕੰਮ ਕਰਦੇ ਰਹਿੰਦੇ ਹਨ। ਇਸ ਲਈ ਦਿਮਾਗ ਨੂੰ ਇਸ ਕਿਰਿਆਸ਼ੀਲਤਾ ਲਈ ਖੂਨ ਵਹਿਣੀਆਂ ਦੁਆਰਾ ਹਮੇਸ਼ਾ ਆਕਸੀਜਨ ਅਤੇ ਗੁਲੂਕੋਜ਼ ਆਦਿ ਦੀ ਲੋੜ ਪੈਂਦੀ ਹੈ। ਇਸ ਵਿਚ ਰੁਕਾਵਟ ਜਾਂ ਗੜਬੜੀ ਦੀ ਸਥਿਤੀ ਵਿਚ ਵਿਅਕਤੀ ਲਕਵੇ ਦਾ ਸ਼ਿਕਾਰ ਹੋ ਜਾਂਦਾ ਹੈ।
ਲਕਵੇ ਦੀ ਸਥਿਤੀ ਵਿਚ ਪੀੜਤ ਵਿਅਕਤੀ ਦਾ ਜਿੰਨਾ ਛੇਤੀ ਇਲਾਜ ਆਰੰਭ ਹੁੰਦਾ ਹੈ, ਉਹ ਓਨਾ ਹੀ ਛੇਤੀ ਠੀਕ ਹੋ ਜਾਂਦਾ ਹੈ ਅਤੇ ਅਪੰਗ ਹੋਣ ਅਤੇ ਮੌਤ ਦੇ ਮੂੰਹ ਵਿਚ ਜਾਣ ਤੋਂ ਬਚ ਜਾਂਦਾ ਹੈ। ਇਸ ਲਕਵੇ ਦਾ ਸਾਰੀਆਂ ਡਾਕਟਰੀ ਵਿਧੀਆਂ ਵਿਚ ਇਲਾਜ ਹੈ।
ਇਸ ਤੋਂ ਲੈ ਕੇ ਦੁਨੀਆ ਭਰ ਵਿਚ ਪਰੰਪਰਾਗਤ ਡਾਕਟਰ ਅਤੇ ਨੁਸਖੇ ਉਪਲਬਧ ਹਨ। ਆਧੁਨਿਕ ਚਿਕਿਤਸਾ ਵਿਧੀ ਵਿਚ ਇਸ ਦਾ ਸਟੀਕ ਇਲਾਜ ਹੈ। ਇਸ ਤੋਂ ਇਲਾਵਾ ਜੀਵਨ ਸ਼ੈਲੀ ਵਿਚ ਸੁਧਾਰ ਲਿਆਉਣ ਜਾਂ ਉਸ ਨੂੰ ਸਹੀ ਕਰਨ ਨਾਲ ਵੀ ਪੀੜਤ ਵਿਅਕਤੀ ਛੇਤੀ ਠੀਕ ਹੋ ਜਾਂਦਾ ਹੈ।
ਕਾਰਨ : ਲਕਵਾ ਉੱਚ ਖੂਨ ਦਬਾਅ, ਕੋਲੈਸਟ੍ਰੋਲ, ਸਿਗਰਟਨੋਸ਼ੀ, ਸ਼ੂਗਰ, ਮੋਟਾਪਾ, ਦਿਲ ਦੇ ਰੋਗ, ਤਣਾਅ, ਪੂਰਵ ਵਿਚ ਲਕਵਾ ਹੋਣ, ਜ਼ਿਆਦਾ ਦਿਮਾਗੀ ਕੰਮ, ਸਦਮਾ, ਬਹੁਤ ਸੈਕਸ, ਗ਼ਲਤ ਭੋਜਨ, ਤੇਜ਼ ਠੰਢ, ਸਿਰ ਦੀ ਕਿਸੇ ਤੇਜ਼ ਬਿਮਾਰੀ, ਦਿਮਾਗ ਜਾਂ ਰੀੜ੍ਹ ਦੀ ਹੱਡੀ ਵਿਚ ਸੱਟ, ਨਸ਼ੇ ਦੀ ਜ਼ਿਆਦਾ ਵਰਤੋਂ ਆਦਿ ਕਾਰਨਾਂ ਨਾਲ ਹੁੰਦਾ ਹੈ। ਇਸ ਵਿਚ ਦਿਮਾਗ ਦੀਆਂ ਨਸਾਂ ਫਟ ਜਾਂਦੀਆਂ ਹਨ ਜਾਂ ਉਨ੍ਹਾਂ ਵਿਚ ਖੂਨ ਦਾ ਥੱਕਾ ਜੰਮ ਜਾਂਦਾ ਹੈ, ਜਿਸ ਨਾਲ ਖੂਨ ਆਕਸੀਜਨ ਅਤੇ ਗੁਲੂਕੋਜ਼ ਆਦਿ ਦਾ ਰਾਹ ਪ੍ਰਭਾਵਿਤ ਜਾਂ ਬੰਦ ਹੋ ਜਾਂਦਾ ਹੈ।
ਲੱਛਣ : ਲਕਵੇ ਤੋਂ ਪੀੜਤ ਵਿਅਕਤੀ ਦਾ ਸਿਰ ਘੁੰਮਦਾ ਹੈ, ਚੱਕਰ ਆਉਂਦਾ ਹੈ। ਉਸ ਨੂੰ ਚੱਲਣ ਵਿਚ ਮੁਸ਼ਕਿਲ ਹੁੰਦੀ ਹੈ। ਸਪੱਸ਼ਟ ਬੋਲ ਨਹੀਂ ਸਕਦਾ। ਚਿਹਰੇ ਅਤੇ ਸਰੀਰ ਦਾ ਇਕ ਹਿੱਸਾ, ਅੱਧਾ ਜਾਂ ਪੂਰਾ ਭਾਗ ਕਰੜਾ ਹੋ ਜਾਂਦਾ ਹੈ ਜਾਂ ਖਿੱਚਿਆ ਜਾਂਦਾ ਹੈ, ਨਜ਼ਰ ਪ੍ਰਭਾਵਿਤ ਹੁੰਦੀ ਹੈ। ਪ੍ਰਭਾਵਿਤ ਭਾਗ ਕਮਜ਼ੋਰ ਹੋ ਜਾਂਦਾ ਹੈ। ਸੁੰਨਾਪਨ, ਸਿਰ ਜਾਂ ਪੀੜਤ ਭਾਗ ਦੀਆਂ ਨਸਾਂ ਵਿਚ ਤੇਜ਼ ਦਰਦ ਹੁੰਦੀ ਹੈ। ਉਸ ਦਾ ਸਰੀਰਕ ਸੰਤੁਲਨ ਵਿਗੜ ਜਾਂਦਾ ਹੈ।
ਬਚਾਅ : ਪੀੜਤ ਵਿਅਕਤੀ ਲਈ ਬ੍ਰੇਨ ਅਟੈਕ ਤੋਂ ਬਾਅਦ ਪਹਿਲੇ 5 ਘੰਟੇ ਬਹੁਤ ਮਹੱਤਵਪੂਰਨ ਹੁੰਦੇ ਹਨ। ਉਸ ਦਾ ਜਿੰਨੀ ਛੇਤੀ ਇਲਾਜ ਸ਼ੁਰੂ ਹੁੰਦਾ ਹੈ, ਉਹ ਓਨਾ ਹੀ ਛੇਤੀ ਤੰਦਰੁਸਤ ਹੁੰਦਾ ਹੈ। ਅਜਿਹੇ ਵਿਅਕਤੀ ਦਾ ਭਾਰ ਨਹੀਂ ਵਧਣ ਦੇਣਾ ਚਾਹੀਦਾ। ਜੀਵਨ ਸ਼ੈਲੀ ਵਿਚ ਸੁਧਾਰ ਲਿਆ ਕੇ, ਕਸਰਤ ਨੂੰ ਉਸ ਵਿਚ ਜਗ੍ਹਾ ਦੇਣੀ ਚਾਹੀਦੀ ਹੈ। ਖੂਨ ਦਾ ਦਬਾਅ, ਸ਼ੂਗਰ, ਕੋਲੈਸਟ੍ਰੋਲ ਕਾਬੂ ਕਰਨਾ ਚਾਹੀਦਾ ਹੈ। ਸਿਗਰਟਨੋਸ਼ੀ, ਨਸ਼ਾਪਾਨ ਛੱਡ ਦੇਣਾ ਚਾਹੀਦਾ ਹੈ। ਮਾਸਾਹਾਰ, ਤੇਲ, ਘਿਓ ਤੇ ਨਮਕ ਨੂੰ ਬਹੁਤ ਘੱਟ ਕਰ ਦੇਣਾ ਚਾਹੀਦਾ ਹੈ।
ਤਣਾਅ, ਚਿੰਤਾ ਅਤੇ ਲਗਾਤਾਰ ਕੰਮ ਕਰਨ ਤੋਂ ਬਚੋ। ਹੱਸਮੁੱਖ ਰਹੋ। ਮਨੋਰੰਜਨ ਵਾਲੇ, ਹਾਸੇ ਵਾਲੇ ਪ੍ਰੋਗਰਾਮਾਂ ਨੂੰ ਮਹੱਤਵ ਦਿਓ। ਮੌਕਾ ਆਉਣ 'ਤੇ ਖੁੱਲ੍ਹ ਕੇ ਠਹਾਕੇ ਲਗਾ ਕੇ ਹੱਸੋ। ਭੋਜਨ ਹਲਕਾ, ਤਾਜ਼ਾ, ਸਾਦਾ, ਪਚਣਯੋਗ ਹੋਵੇ ਅਤੇ ਉਸ ਵਿਚ ਸੂਪ, ਸਲਾਦ, ਜੂਸ, ਰਾਇਤਾ, ਪੁੰਗਰੇ ਅਨਾਜ, ਪੂਰਨ ਅਨਾਜ, ਫਲ-ਫੁੱਲ, ਸਬਜ਼ੀ ਦੀ ਵਰਤੋਂ ਕਰੋ। ਤੰਦਰੁਸਤ ਜੀਵਨ ਸ਼ੈਲੀ ਅਪਣਾਓ ਅਤੇ ਸੁਖੀ ਰਹੋ।

ਸਿਹਤ ਖ਼ਬਰਨਾਮਾ

ਅਨੇਕ ਰੋਗਾਂ ਨੂੰ ਦੂਰ ਕਰਦੈ ਟਮਾਟਰ

ਕਾਫੀ ਪੁਰਾਣੀ ਮਾਨਤਾ ਹੈ ਕਿ ਰੋਜ਼ ਇਕ ਟਮਾਟਰ ਖਾਂਦੇ ਰਹਿਣ ਨਾਲ ਅਨੇਕ ਬਿਮਾਰੀਆਂ ਦੂਰ ਹੁੰਦੀਆਂ ਹਨ। ਇਜ਼ਰਾਇਲ ਦੇ ਸਿਹਤ ਵਿਗਿਆਨੀ ਮਾਈਕੇਲ ਅਵਿਰਾਮ ਅਨੁਸਾਰ ਜੇ ਅਸੀਂ ਇਕ ਟਮਾਟਰ ਦਾ ਰੋਜ਼ ਸੇਵਨ ਕਰਦੇ ਹਾਂ ਤਾਂ ਸਾਡੇ ਸਰੀਰ ਨੂੰ ਕੁਝ ਅਜਿਹੇ ਸਿਨਰਜਿਸਟਕ ਐਂਟੀ-ਆਕਸੀਡੈਂਟ ਤੱਤਾਂ ਦਾ ਲਾਭ ਮਿਲਦਾ ਹੈ, ਜੋ ਸਾਨੂੰ ਕਈ ਤਰ੍ਹਾਂ ਦੀਆਂ ਆਧੁਨਿਕ ਬਿਮਾਰੀਆਂ ਤੋਂ ਬਚਾਉਂਦੇ ਹਨ। ਖੋਜ ਵਿਚ ਦੱਸਿਆ ਗਿਆ ਹੈ ਕਿ ਰੋਜ਼ ਇਕ ਲਾਲ ਟਮਾਟਰ ਖਾਂਦੇ ਰਹਿਣ ਨਾਲ ਸ਼ੀਘਰਪਤਨ, ਲਿਊਕੋਰੀਆ ਆਦਿ ਬਿਮਾਰੀਆਂ ਨਹੀਂ ਆ ਸਕਦੀਆਂ।
ਸਬਜ਼ੀਆਂ ਦੀ ਚਮਕ ਤੁਹਾਨੂੰ ਬਿਮਾਰੀਆਂ ਵੀ ਦੇ ਸਕਦੀ ਹੈ

ਕੁਝ ਮਾਹਿਰਾਂ ਅਨੁਸਾਰ ਅੱਜਕਲ੍ਹ ਸਬਜ਼ੀਆਂ ਵਿਚ ਚਮਕ ਲਿਆਉਣ ਲਈ ਬਹੁਤ ਸਾਰੇ ਰਸਾਇਣਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਖਾਸ ਕਰਕੇ ਫੁੱਲ ਗੋਭੀ ਨੂੰ ਖਰੀਦਦੇ ਸਮੇਂ ਤਾਂ ਵਿਸ਼ੇਸ਼ ਸਾਵਧਾਨੀ ਦੀ ਲੋੜ ਹੈ। ਅਕਸਰ ਫੁੱਲ ਗੋਭੀ ਖਰੀਦਦੇ ਸਮੇਂ ਧਿਆਨ ਵਿਚ ਰੱਖਿਆ ਜਾਂਦਾ ਹੈ ਕਿ ਇਹ ਜਿੰਨੀ ਸਫੈਦ ਹੋਵੇਗੀ, ਓਨੀ ਹੀ ਤਾਜ਼ੀ ਅਤੇ ਚੰਗੀ, ਪਰ ਇਕਦਮ ਸਫੈਦ ਫੁੱਲ ਗੋਭੀ ਸਿਹਤ ਲਈ ਹਾਨੀਕਾਰਕ ਹੈ। ਖੇਤੀ ਮਾਹਿਰਾਂ ਅਨੁਸਾਰ ਗੋਭੀ ਦੇ ਪੀਲੇਪਨ ਨੂੰ ਹਟਾਉਣ ਲਈ ਰੋਗੋਰ ਨਾਮਕ ਕੀਟਨਾਸ਼ਕ ਦੇ ਤੇਲ ਵਿਚ ਫੁੱਲ ਗੋਭੀ ਨੂੰ ਰੱਖਿਆ ਜਾਂਦਾ ਹੈ, ਜਿਸ ਨਾਲ ਗੋਭੀ ਵਿਚ ਚਮਕ ਆ ਜਾਂਦੀ ਹੈ। ਇਸ ਦਵਾਈ ਦੀ ਵਰਤੋਂ ਤੋਂ ਬਾਅਦ ਘੱਟ ਤੋਂ ਘੱਟ ਤਿੰਨ ਦਿਨ ਤੱਕ ਫੁੱਲ ਗੋਭੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਪਰ ਸਬਜ਼ੀ ਵਪਾਰੀ ਤਿੰਨ ਦਿਨ ਦੀ ਉਡੀਕ ਨਹੀਂ ਕਰਦੇ ਅਤੇ ਵਰਤਣ ਵਾਲੇ ਨੂੰ ਇਸ ਗੱਲ ਦੀ ਜਾਣਕਾਰੀ ਹੀ ਨਹੀਂ ਹੁੰਦੀ ਅਤੇ ਉਹ ਚਮਕਦਾਰ ਅਤੇ ਸਾਫ਼-ਸੁਥਰੀ ਗੋਭੀ ਖਰੀਦ ਲੈਂਦਾ ਹੈ। ਇਸ ਗੋਭੀ ਦੇ ਸੇਵਨ ਤੋਂ ਬਾਅਦ ਉਹ ਸਿਰਦਰਦ, ਅੰਨ੍ਹਾਪਨ, ਬਾਂਝਪਨ, ਦਮਾ ਆਦਿ ਬਿਮਾਰੀਆਂ ਦਾ ਸ਼ਿਕਾਰ ਬਣ ਸਕਦਾ ਹੈ। ਇਸ ਲਈ ਅਜਿਹੀ ਫੁੱਲਗੋਭੀ ਖਰੀਦਣ ਦੀ ਕੋਸ਼ਿਸ਼ ਕਰੋ, ਜਿਸ ਵਿਚ ਥੋੜ੍ਹਾ ਪੀਲਾਪਨ ਹੋਵੇ।

ਭੋਜਨ ਜੋ ਬਦਲ ਸਕਦਾ ਹੈ ਤੁਹਾਡਾ ਮੂਡ

ਖੁਰਾਕ ਸਾਡੀ ਸਿਹਤ ਨੂੰ ਤਾਂ ਪ੍ਰਭਾਵਿਤ ਕਰਦੀ ਹੈ ਪਰ ਸਹੀ ਖੁਰਾਕ ਲੈ ਕੇ ਅਸੀਂ ਆਪਣੀਆਂ ਨਕਾਰਾਤਮਿਕ ਭਾਵਨਾਵਾਂ 'ਤੇ ਵੀ ਜਿੱਤ ਪਾ ਸਕਦੇ ਹਨ। ਥਕਾਨ, ਭਾਰ 'ਤੇ ਕਾਬੂ ਅਤੇ ਸਿਹਤ ਵਿਚ ਸੁਧਾਰ ਤਾਂ ਅਸੀਂ ਸਹੀ ਖੁਰਾਕ ਲੈ ਕੇ ਪਾ ਲੈਂਦੇ ਹਾਂ ਪਰ ਇਹ ਵੀ ਸੱਚ ਹੈ ਕਿ ਜੇ ਅਸੀਂ ਆਪਣੇ ਸਰੀਰ ਨੂੰ ਸਹੀ ਪੋਸ਼ਣ ਦੇਈਏ ਤਾਂ ਆਪਣੀ ਮਾਨਸਿਕ ਸਿਹਤ ਵਿਚ ਸੁਧਾਰ ਲਿਆ ਸਕਦੇ ਹਾਂ ਅਤੇ ਅਸੀਂ ਚੰਗਾ ਮਹਿਸੂਸ ਕਰ ਸਕਦੇ ਹਾਂ। ਸਾਡਾ ਮੂਡ ਵੀ ਚੰਗਾ ਬਣ ਸਕਦਾ ਹੈ, ਆਓ ਜਾਣੀਏ ਕਿਵੇਂ-
* ਦਾਲਾਂ, ਰਾਜਮਾਂਹ, ਨਟਸ, ਮੱਛੀ, ਮੀਟ, ਆਂਡੇ, ਦੁੱਧ ਅਤੇ ਹੋਰ ਡੇਅਰੀ ਉਤਪਾਦ, ਤਾਜ਼ੇ ਫਲ ਅਤੇ ਸਬਜ਼ੀਆਂ ਨੂੰ ਆਪਣੀ ਖੁਰਾਕ ਵਿਚ ਸ਼ਾਮਿਲ ਕਰੋ। ਇਨ੍ਹਾਂ ਵਿਚ ਐਂਟੀ-ਆਕਸੀਡੈਂਟ ਵਿਟਾਮਿਨ 'ਏ', ਬੈਟਾ ਕੇਰੋਟੀਨ, ਵਿਟਾਮਿਨ 'ਸੀ', 'ਈ', ਸੇਲੇਨਿਅਮ, ਜ਼ਿੰਕ, ਕਾਪਰ ਆਦਿ ਹੁੰਦੇ ਹਨ, ਜੋ ਤਣਾਅ ਦੂਰ ਕਰਨ ਵਿਚ ਸਹਾਇਕ ਹਨ।
* ਅਨਾਜ, ਪਾਤਤਾ, ਸੁੱਕੇ ਬੀਨਸ, ਨਟਸ, ਚਿੱਟੇ ਚੌਲ, ਦੁੱਧ, ਫਲ ਅਤੇ ਸਬਜ਼ੀਆਂ ਵਿਚ ਬੀ ਕੰਪਲੈਕਸ ਵਿਟਾਮਿਨ ਵਰਗੇ ਨਾਈਸੀਨ, ਥਾਈਮੀਨ, ਰਿਬੋਫਲੇਵਿਨ, ਕੋਬਾਲਾਮਿਨ ਹੁੰਦੇ ਹਨ, ਜੋ ਦਿਮਾਗ ਦੇ ਸਹੀ ਕਾਰਜਕਲਾਪ ਵਿਚ ਸਹਾਇਕ ਹੁੰਦੇ ਹਨ। ਖੂਨ ਦੇ ਦਬਾਅ ਵਿਚ ਸੁਧਾਰ ਲਿਆਉਂਦੇ ਹਨ ਅਤੇ ਜੋ ਭੋਜਨ ਅਸੀਂ ਕਰਦੇ ਹਾਂ, ਉਸ ਨੂੰ ਊਰਜਾ ਵਿਚ ਬਦਲਦੇ ਹਨ, ਤਾਂ ਜੋ ਦਿਮਾਗ ਉਸ ਦੀ ਵਰਤੋਂ ਕਰ ਸਕੇ। ਦਿਮਾਗ ਦੇ ਨਿਊਰੋ ਟ੍ਰਾਂਸਮੀਟਰਸ ਦੇ ਕਾਰਜਕਲਾਪ ਵਿਚ ਸੁਧਾਰ ਲਿਆ ਕੇ ਸਾਡੇ ਸੋਚਣ, ਸਮਝਣ ਅਤੇ ਸਿੱਖਣ ਦੀ ਸਮਰੱਥਾ ਵਿਚ ਸੁਧਾਰ ਲਿਆਉਂਦੇ ਹਨ।
* ਜੇ ਤੁਸੀਂ ਥੱਕਿਆ-ਥੱਕਿਆ ਮਹਿਸੂਸ ਕਰ ਰਹੇ ਹੋ ਅਤੇ ਆਪਣੇ-ਆਪ ਵਿਚ ਊਰਜਾ ਚਾਹੁੰਦੇ ਹੋ ਤਾਂ ਹਰੀਆਂ ਸਬਜ਼ੀਆਂ, ਮਟਰ, ਸੀਤਾਫਲ, ਬ੍ਰੋਕਲੀ ਦਾ ਸੇਵਨ ਕਰੋ ਅਤੇ ਤੁਰੰਤ ਊਰਜਾ ਪਾਓ, ਕਿਉਂਕਿ ਇਹ ਖਣਿਜ ਦਾ ਚੰਗਾ ਸਰੋਤ ਹੈ। ਇਨ੍ਹਾਂ ਵਿਚ ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ ਵਰਗੇ ਖਣਿਜ ਪਾਏ ਜਾਂਦੇ ਹਨ, ਜੋ ਥਕਾਵਟ ਦੂਰ ਕਰਕੇ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਵਿਚ ਸੁਧਾਰ ਲਿਆਉਂਦੇ ਹਨ।
* ਜੇ ਤੁਸੀਂ ਦੁਖੀ, ਉਦਾਸ ਜਾਂ ਕਿਸੇ ਉਲਝਣ ਵਿਚ ਹੋ ਤਾਂ ਆਪਣੇ ਮਨ ਨੂੰ ਖੁਸ਼ ਕਰਨ ਲਈ ਮੀਟ, ਸੀ ਫੂਡ, ਕੇਲਾ, ਪਾਲਕ ਅਤੇ ਹਰੀਆਂ ਸਬਜ਼ੀਆਂ ਲਓ। ਇਨ੍ਹਾਂ ਵਿਚ ਮੈਗਨੀਸ਼ੀਅਮ ਹੁੰਦਾ ਹੈ, ਜੋ ਤੁਹਾਨੂੰ ਇਨ੍ਹਾਂ ਨਕਾਰਾਤਮਿਕ ਭਾਵਨਾਵਾਂ ਵਿਚੋਂ ਬਾਹਰ ਕੱਢਣ ਵਿਚ ਮਦਦਗਾਰ ਸਿੱਧ ਹੋ ਸਕਦਾ ਹੈ।
* ਜੇ ਤੁਸੀਂ ਚਿੜਚਿੜਾਪਨ ਮਹਿਸੂਸ ਕਰ ਰਹੇ ਹੋ ਅਤੇ ਗੁੱਸੇ ਹੋਣ ਦੀ ਸਥਿਤੀ ਵਿਚ ਹੋ ਤਾਂ ਫਾਈਬਰ ਵਾਲੇ ਖਾਧ ਪਦਾਰਥਾਂ ਦਾ ਸੇਵਨ ਕਰੋ ਜਿਵੇਂ ਚੁਕੰਦਰ, ਬੰਦਗੋਭੀ, ਫਲ ਅਤੇ ਸਬਜ਼ੀਆਂ ਆਦਿ।
* ਤੁਸੀਂ ਆਪਣੇ ਹਰ ਰੋਜ਼ ਦੇ ਕੰਮ ਵਿਚ ਤਣਾਅ ਮਹਿਸੂਸ ਕਰਦੇ ਹੋ ਅਤੇ ਤਣਾਅ ਦੇ ਕਾਰਨ ਕਮਜ਼ੋਰੀ ਵੀ ਹੋਵੇ ਤਾਂ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵਿਚ ਤਬਦੀਲੀ ਲਿਆਓ। ਦਿਨ ਵਿਚ ਤਿੰਨ ਵਾਰ ਭੋਜਨ ਕਰਨ ਦੀ ਬਜਾਏ ਹਰ ਵਾਰ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਭੋਜਨ ਲਓ।
* ਤੁਹਾਡੇ ਹਮਲਾਵਰ ਰਵੱਈਏ ਦੇ ਕਾਰਨ ਤੁਹਾਡੇ ਦੁਆਰਾ ਜ਼ਿਆਦਾ ਚਾਹ, ਕੌਫੀ ਜਾਂ ਕੋਲਾ ਪੀਣ ਵਾਲੇ ਪਦਾਰਥਾਂ ਦਾ ਸੇਵਨ ਹੋ ਸਕਦਾ ਹੈ ਅਤੇ ਜੇ ਤੁਸੀਂ ਅਲਕੋਹਲ, ਤੰਬਾਕੂ ਅਤੇ ਸਿਗਰਟਨੋਸ਼ੀ ਦੇ ਸ਼ੌਕੀਨ ਹੋ ਤਾਂ ਤੁਹਾਡੇ ਵਿਚ ਗੁੱਸੇਖੋਰ ਹੋਣ ਸੰਭਾਵਨਾ ਹੋਰ ਵਧ ਜਾਂਦੀ ਹੈ।
* ਜੇ ਤੁਸੀਂ ਮੀਟ ਦਾ ਬਹੁਤ ਜ਼ਿਆਦਾ ਮਾਤਰਾ ਵਿਚ ਸੇਵਨ ਕਰ ਰਹੇ ਹੋ ਤਾਂ ਤੁਹਾਡੀ ਫੈਸਲੇ ਲੈਣ ਦੀ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ ਅਤੇ ਤੁਹਾਡੀ ਯੋਗਤਾ ਵਿਚ ਕਮੀ ਆ ਰਹੀ ਹੈ। ਤੁਸੀਂ ਘਬਰਾਹਟ ਵੀ ਮਹਿਸੂਸ ਕਰ ਸਕਦੇ ਹੋ, ਇਸ ਲਈ ਜ਼ਿਆਦਾ ਮਾਤਰਾ ਵਿਚ ਮੀਟ ਦਾ ਸੇਵਨ ਨਾ ਕਰੋ।
* ਖਾਣਾ ਖਾਂਦੇ ਸਮੇਂ ਜੇ ਮਾਹੌਲ ਚੰਗਾ ਨਹੀਂ ਹੈ ਤਾਂ ਤੁਹਾਨੂੰ ਪਾਚਣ ਸਬੰਧੀ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਤਣਾਅ ਭਰੇ ਮਾਹੌਲ ਵਿਚ ਭੋਜਨ ਨਾ ਕਰੋ।
* ਚਰਬੀ ਦਾ ਸੇਵਨ ਅੱਜ ਇਕ ਹਊਆ ਜਿਹਾ ਬਣ ਗਿਆ ਹੈ ਅਤੇ ਹਰ ਵਿਅਕਤੀ ਇਸ ਨੂੰ ਆਪਣੇ ਤੋਂ ਦੂਰ ਰੱਖ ਰਿਹਾ ਹੈ ਪਰ ਸਰੀਰਕ ਅਤੇ ਮਾਨਸਿਕ ਕਾਰਜਕਲਾਪਾਂ ਲਈ ਕੁਝ ਮਾਤਰਾ ਵਿਚ ਚਰਬੀ ਦਾ ਸੇਵਨ ਜ਼ਰੂਰੀ ਹੈ। ਤਾਕਤ ਲਈ ਹਾਰਮੋਨਜ਼ ਦੀ ਪੈਦਾਵਾਰ ਲਈ ਵੀ ਚਰਬੀ ਜ਼ਰੂਰੀ ਹੈ। ਬਲ ਲਈ ਹਾਰਮੋਨਜ਼ ਵਿਅਕਤੀ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਹਾਰਮੋਨ ਸੰਤੁਲਨ ਲਈ ਚਰਬੀ ਦਾ ਸੇਵਨ ਜ਼ਰੂਰੀ ਹੈ। ਸੂਰਜਮੁਖੀ, ਸੋਇਆਬੀਨ, ਜੈਤੂਨ ਦੇ ਤੇਲ ਦਾ ਸੇਵਨ ਕਰੋ।
* ਇਸ ਤੋਂ ਇਲਾਵਾ ਨਿਯਮਤ ਕਸਰਤ ਤਣਾਅ ਦੂਰ ਕਰਨ, ਮੂਡ ਵਿਚ ਸੁਧਾਰ ਲਿਆਉਣ ਅਤੇ ਕਈ ਤਰ੍ਹਾਂ ਦੇ ਰਸਾਇਣਾਂ ਦੀ ਸਰੀਰ ਵਿਚ ਪੈਦਾਵਾਰ ਲਈ ਫਾਇਦੇਮੰਦ ਹੈ। ਇਸ ਨੂੰ ਵੀ ਜ਼ਰੂਰ ਨਿਯਮਤ ਕਰੋ।

ਗੁਰਦੇ ਖ਼ਰਾਬ ਤਾਂ ਜੀਵਨ ਬਰਬਾਦ

ਘੱਟ ਪਾਣੀ ਪੀਣਾ
ਕਹਿੰਦੇ ਹਨ ਕਿ ਜੇ ਤੁਸੀਂ ਘੱਟ ਪਾਣੀ ਪੀਓਗੇ ਤਾਂ ਗੁਰਦੇ ਨੂੰ ਖੂਨ ਸਾਫ਼ ਕਰਨ ਲਈ ਜੋ ਤਰਲ ਚਾਹੀਦੇ ਹਨ, ਉਹ ਲੋੜੀਂਦੀ ਮਾਤਰਾ ਵਿਚ ਨਹੀਂ ਮਿਲਦੇ ਅਤੇ ਤੁਹਾਡੇ ਖੂਨ ਵਿਚ ਇਕੱਤਰ ਗੰਦਗੀ ਤੁਹਾਡੇ ਸਰੀਰ ਵਿਚ ਹੀ ਰਹਿ ਜਾਂਦੀ ਹੈ। ਨਤੀਜੇ ਵਜੋਂ ਤੁਹਾਡਾ ਗੁਰਦਾ ਕੰਮ ਕਰਨਾ ਬੰਦ ਕਰ ਦਿੰਦਾ ਹੈ।
ਜ਼ਿਆਦਾ ਦੇਰ ਪਿਸ਼ਾਬ ਰੋਕਣ ਨਾਲ
ਬਹੁਤੇ ਡਾਕਟਰ ਦੱਸਦੇ ਹਨ ਕਿ ਜੇ ਤੁਸੀਂ ਰੋਜ਼ਾਨਾ ਪਿਸ਼ਾਬ ਨੂੰ ਰੋਕਦੇ ਹੋ ਤਾਂ ਇਹ ਤੁਹਾਡੇ ਗੁਰਦੇ ਲਈ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ, ਕਿਉਂਕਿ ਇਸ ਤਰ੍ਹਾਂ ਗੁਰਦੇ ਵਿਚ ਪੱਥਰੀ ਬਣਨ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ। ਇਸ ਲਈ ਜਦੋਂ ਵੀ ਪਿਸ਼ਾਬ ਆਵੇ ਤਾਂ ਰੋਕਣ ਦੀ ਕੋਸ਼ਿਸ਼ ਕਦੇ ਨਾ ਕਰੋ।
ਤੇਜ਼ ਨਮਕ ਖਾਣ ਨਾਲ
ਭੋਜਨ ਵਿਚ ਜ਼ਿਆਦਾ ਨਮਕ ਖਾਣ ਦੀ ਆਦਤ ਖੂਨ ਦੇ ਦਬਾਅ ਨੂੰ ਵਧਾਉਂਦੀ ਹੈ, ਨਾਲ ਹੀ ਗੁਰਦੇ 'ਤੇ ਵੀ ਵਾਧੂ ਬੋਝ ਪਾਉਂਦੀ ਹੈ। ਸੋ, ਦਿਨ ਵਿਚ 5 ਗ੍ਰਾਮ ਤੋਂ ਜ਼ਿਆਦਾ ਲੂਣ ਨਹੀਂ ਖਾਣਾ ਚਾਹੀਦਾ।
ਜ਼ਿਆਦਾ ਦਵਾਈਆਂ ਲੈਣ ਨਾਲ
ਅਸੀਂ ਸਾਰੇ ਅਕਸਰ ਛੋਟੀਆਂ-ਛੋਟੀਆਂ ਸਮੱਸਿਆਵਾਂ ਵਿਚ ਦਰਦ-ਨਿਵਾਰਕ ਅਤੇ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਕਰਨ ਵਿਚ ਕਦੇ ਗੁਰੇਜ਼ ਨਹੀਂ ਕਰਦੇ ਤਾਂ ਹੁਣ ਜ਼ਰਾ ਸੰਭਲ ਜਾਓ। ਇਹ ਦਵਾਈਆਂ ਸਾਡੇ ਗੁਰਦੇ ਨੂੰ ਖਰਾਬ ਕਰਦੀਆਂ ਹਨ, ਇਸ ਲਈ ਅਜਿਹੀਆਂ ਦਵਾਈਆਂ ਦੇ ਜ਼ਿਆਦਾ ਸੇਵਨ ਤੋਂ ਬਚੋ।
ਜ਼ਿਆਦਾ ਕੋਲਡ ਡ੍ਰਿੰਕਸ ਪੀਣ ਨਾਲ
ਵਿਆਹ-ਪਾਰਟੀ ਵਗੈਰਾ ਵਿਚ ਜ਼ਿਆਦਾ ਕੋਲਡ ਡ੍ਰਿੰਕਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਦਾ ਪ੍ਰੋਟੀਨ ਤੁਹਾਡੇ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦਾ ਹੈ, ਜਿਸ ਦਾ ਸਿੱਧਾ ਅਸਰ ਤੁਹਾਡੇ ਗੁਰਦਿਆਂ 'ਤੇ ਪੈਂਦਾ ਹੈ। ਇਸ ਤਰ੍ਹਾਂ ਇਹ ਸਹੀ ਸਮੇਂ 'ਤੇ ਕੰਮ ਕਰਨ ਵਿਚ ਅਸਮਰੱਥ ਹੋ ਜਾਂਦੇ ਹਨ ਅਤੇ ਅਖੀਰ ਨਕਾਰਾ ਹੋ ਜਾਂਦੇ ਹਨ।
ਭਰਪੂਰ ਨੀਂਦ ਨਾ ਲੈਣ ਨਾਲ
ਤੰਦਰੁਸਤ ਸਰੀਰ ਲਈ ਹਮੇਸ਼ਾ ਪੂਰੀ ਅਤੇ ਚੰਗੀ ਨੀਂਦ ਦਾ ਹੋਣਾ ਬਹੁਤ ਲਾਜ਼ਮੀ ਹੁੰਦਾ ਹੈ। ਜੇ ਤੁਸੀਂ ਰਾਤ ਨੂੰ ਸਹੀ ਤਰ੍ਹਾਂ ਨਹੀਂ ਸੌਂਦੇ ਹੋ ਤਾਂ ਯਕੀਨ ਮੰਨੋ, ਇਸ ਕਿਰਿਆ ਵਿਚ ਵੀ ਰੁਕਾਵਟ ਆਵੇਗੀ ਅਤੇ ਤੁਹਾਡੇ ਗੁਰਦੇ ਖਰਾਬ ਹੋ ਜਾਣਗੇ।
ਮਾਸਾਹਾਰੀ ਭੋਜਨ ਕਰਨ ਨਾਲ
ਯਾਦ ਰੱਖੋ ਕਿ ਜ਼ਿਆਦਾ ਮਾਸਾਹਾਰੀ ਭੋਜਨ ਕਰਨ ਨਾਲ ਵੀ ਤੁਹਾਡੇ ਗੁਰਦੇ ਦੇ ਮੈਟਾਬਾਲਿਜ਼ਮ 'ਤੇ ਜ਼ਿਆਦਾ ਦਬਾਅ ਪੈਂਦਾ ਹੈ। ਜੇ ਤੁਸੀਂ ਆਪਣੀ ਖੁਰਾਕ ਵਿਚ ਜ਼ਿਆਦਾ ਪ੍ਰੋਟੀਨ ਲੈਣ ਤੋਂ ਬਾਜ ਨਹੀਂ ਆਉਂਦੇ ਤਾਂ ਸਪੱਸ਼ਟ ਹੈ ਕਿ ਤੁਹਾਡੇ ਗੁਰਦੇ ਨੂੰ ਬਹੁਤ ਜ਼ਿਆਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ।
ਜ਼ਿਆਦਾ ਸ਼ਰਾਬ ਪੀਣ ਨਾਲ
ਜਾਣਕਾਰ ਲੋਕਾਂ ਅਨੁਸਾਰ ਜ਼ਿਆਦਾ ਮਾਤਰਾ ਵਿਚ ਅਤੇ ਲਗਾਤਾਰ ਅਲਕੋਹਲ ਦਾ ਸੇਵਨ ਕਰਨ ਨਾਲ ਵੀ ਤੁਹਾਡੇ ਲਿਵਰ ਅਤੇ ਗੁਰਦੇ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਨਤੀਜੇ ਵਜੋਂ ਤੁਹਾਡਾ ਗੁਰਦਾ ਛੇਤੀ ਆਪਣਾ ਕੰਮ ਕਰਨਾ ਬੰਦ ਕਰ ਦਿੰਦਾ ਹੈ।
ਵਿਟਾਮਿਨਜ਼ ਦੀ ਕਮੀ ਨਾਲ
ਦੇਖਣ ਵਿਚ ਆਉਂਦਾ ਹੈ ਕਿ ਕਈ ਵਾਰ ਗੁਰਦੇ ਦੇ ਫੇਲ੍ਹ ਹੋਣ ਅਤੇ ਪੱਥਰੀ ਬਣਨ ਦੀ ਜ਼ਿਆਦਾ ਸੰਭਾਵਨਾ ਉਦੋਂ ਹੁੰਦੀ ਹੈ ਜਦੋਂ ਸਾਡੇ ਭੋਜਨ ਵਿਚ ਮਿਨਰਲਸ ਅਤੇ ਵਿਟਾਮਿਨਾਂ ਦੀ ਕਮੀ ਹੁੰਦੀ ਹੈ। ਇਸ ਲਈ ਜਿਥੋਂ ਤੱਕ ਸੰਭਵ ਹੋ ਸਕੇ, ਇਨ੍ਹਾਂ ਦੀ ਕਮੀ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰੋ।
ਜ਼ਿਆਦਾ ਮਿੱਠਾ ਖਾਣ ਨਾਲ
ਇਹ ਸੱਚੀ ਗੱਲ ਹੈ ਕਿ ਜਦੋਂ ਅਸੀਂ ਖਾਣੇ ਵਿਚ ਖੰਡ ਦੀ ਜ਼ਿਆਦਾ ਵਰਤੋਂ ਕਰਦੇ ਹਾਂ ਤਾਂ ਇਹ ਸਾਡੇ ਖੂਨ ਦਾ ਸ਼ੂਗਰ ਦਾ ਪੱਧਰ ਵਧਾ ਦਿੰਦੀ ਹੈ, ਜੋ ਕਿ ਅੱਗੇ ਚੱਲ ਕੇ ਸਾਡੇ ਲਿਵਰ ਅਤੇ ਗੁਰਦੇ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ ਖੰਡ ਦਾ ਸੇਵਨ ਘੱਟ ਤੋਂ ਘੱਟ ਕਰੋ।
ਇੰਜ ਬਚਾਓ ਆਪਣੇ ਗੁਰਦੇ ਨੂੰ ਖ਼ਰਾਬ ਹੋਣ ਤੋਂ
* ਰੋਜ਼ਾਨਾ ਵੱਧ ਤੋਂ ਵੱਧ ਪਾਣੀ ਪੀਣ ਦੀ ਕੋਸ਼ਿਸ਼ ਕਰੋ। ਘੱਟ ਤੋਂ ਘੱਟ 8 ਤੋਂ 10 ਗਿਲਾਸ ਪਾਣੀ ਜ਼ਰੂਰ ਪੀਓ।
* ਫਲ ਅਤੇ ਹਰੀਆਂ ਸਬਜ਼ੀਆਂ ਨੂੰ ਆਪਣੇ ਭੋਜਨ ਵਿਚ ਜ਼ਿਆਦਾ ਮਾਤਰਾ ਵਿਚ ਸ਼ਾਮਿਲ ਕਰੋ। ਅੰਗੂਰ ਖਾਣੇ ਬਿਲਕੁਲ ਵੀ ਨਾ ਭੁੱਲੋ, ਕਿਉਂਕਿ ਇਹ ਗੁਰਦੇ ਵਿਚੋਂ ਫਾਲਤੂ ਯੂਰਿਕ ਐਸਿਡ ਬਾਹਰ ਕੱਢ ਕੇ ਸੁੱਟਦੇ ਹਨ।
* ਕਹਿੰਦੇ ਹਨ ਕਿ ਮੈਗਨੀਸ਼ੀਅਮ ਗੁਰਦੇ ਨੂੰ ਸਹੀ ਕੰਮ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਜ਼ਿਆਦਾ ਮੈਗਨੀਸ਼ੀਅਮ ਵਾਲੀਆਂ ਚੀਜ਼ਾਂ ਅਰਥਾਤ ਗੂੜ੍ਹੇ ਰੰਗ ਵਾਲੀਆਂ ਸਬਜ਼ੀਆਂ ਜ਼ਰੂਰ ਖਾਓ।
* ਆਪਣੇ ਖਾਣੇ ਵਿਚ ਨਮਕ ਦੀ ਮਾਤਰਾ ਨੂੰ ਘੱਟ ਕਰੋ। ਸੋਡੀਅਮ ਅਤੇ ਪ੍ਰੋਟੀਨ ਦੀ ਮਾਤਰਾ ਵੀ ਘਟਾ ਦਿਓ।
* 30 ਸਾਲ ਦੀ ਉਮਰ ਤੋਂ ਬਾਅਦ ਸਾਲ ਵਿਚ ਘੱਟ ਤੋਂ ਘੱਟ ਇਕ ਵਾਰ ਖੂਨ ਦੇ ਦਬਾਅ ਅਤੇ ਸ਼ੂਗਰ ਦੀ ਜਾਂਚ ਜ਼ਰੂਰ ਕਰਾਓ। ਇਸ ਤੋਂ ਇਲਾਵਾ ਖੂਨ ਦੇ ਦਬਾਅ ਅਤੇ ਸ਼ੂਗਰ ਦੇ ਲੱਛਣ ਮਿਲਣ 'ਤੇ ਹਰ ਛੇ ਮਹੀਨੇ ਵਿਚ ਪਿਸ਼ਾਬ ਅਤੇ ਖੂਨ ਦੀ ਵੀ ਜਾਂਚ ਕਰਾਉਣੀ ਕਦੇ ਨਾ ਭੁੱਲੋ।
* ਅਖੀਰ ਵਿਚ ਨਿਊਟ੍ਰੀਸ਼ੀਅਨ ਨਾਲ ਭਰਪੂਰ ਭੋਜਨ ਕਰਨ, ਲਗਾਤਾਰ ਮਿਹਨਤ ਅਤੇ ਭਾਰ ਕਾਬੂ ਕਰਨ ਨਾਲ ਵੀ ਗੁਰਦੇ ਦੀ ਭਿਆਨਕ ਬਿਮਾਰੀ ਨੂੰ ਖੁਦ ਤੋਂ ਦੂਰ ਰੱਖਿਆ ਜਾ ਸਕਦਾ ਹੈ।

ਪੌਸ਼ਟਿਕ ਤੱਤਾਂ ਨਾਲ ਭਰਪੂਰ ਸੇਬ

ਸੇਬ ਨੂੰ ਸਭ ਤੋਂ ਸਿਹਤਮੰਦ ਅਤੇ ਬਹੁਰੰਗੀ ਫਲ ਮੰਨਿਆ ਜਾਂਦਾ ਹੈ। ਇਕ ਅਨੁਮਾਨ ਅਨੁਸਾਰ ਸੇਬ ਦੀ ਪੈਦਾਵਾਰ ਕਰਨ ਵਾਲੇ ਮੁਲਕਾਂ ਵਿਚ ਚੀਨ ਅਤੇ ਅਮਰੀਕਾ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ 'ਤੇ ਹਨ। ਸੇਬ ਨਾ ਸਿਰਫ ਖਾਣ ਵਿਚ ਸਵਾਦ ਹੁੰਦਾ ਹੈ, ਸਗੋਂ ਇਸ ਦੇ ਤੰਦਰੁਸਤੀ ਵਾਲੇ ਕਈ ਗੁਣ ਵੀ ਹਨ। ਆਓ ਜਾਣਦੇ ਹਾਂ ਕਿ ਸੇਬ ਕਿਸ ਤਰ੍ਹਾਂ ਤੁਹਾਨੂੰ ਸਿਹਤਮੰਦ ਰੱਖਣ ਵਿਚ ਮਦਦਗਾਰ ਹੁੰਦਾ ਹੈ।
ਦਿਲ ਨੂੰ ਰੱਖੇ ਸਿਹਤਮੰਦ : ਸੇਬ ਐਂਟੀਆਕਸੀਡੈਂਟ, ਪਾਲੀਫਿਨਾਲ ਅਤੇ ਫਲੇਵੋਨਾਇਡ ਦਾ ਉਚਿਤ ਸਰੋਤ ਹੈ। ਇਹ ਸਭ ਦਿਲ ਨੂੰ ਤੰਦਰੁਸਤ ਰੱਖਣ ਵਿਚ ਕਾਫੀ ਮਦਦਗਾਰ ਹੁੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਨਾਲ ਤੁਹਾਡੇ ਸਰੀਰ ਨੂੰ ਜ਼ਰੂਰੀ ਮਿਨਰਲ, ਜਿਵੇਂ ਪੋਟਾਸ਼ੀਅਮ ਮਿਲਦਾ ਹੈ, ਜੋ ਤੁਹਾਡੇ ਦਿਲ ਲਈ ਬਹੁਤ ਜ਼ਰੂਰੀ ਹੁੰਦਾ ਹੈ। ਫਿਰ ਰੋਜ਼ਾਨਾ ਇਕ ਗਿਲਾਸ ਸੇਬ ਦਾ ਰਸ ਤੁਹਾਡੇ ਹਿਰਦੇ ਨੂੰ ਸਹੀ ਤਰ੍ਹਾਂ ਕੰਮ ਕਰਨ ਵਿਚ ਮਦਦ ਕਰਦਾ ਹੈ।
ਅਸਥਮਾ ਤੋਂ ਬਚਾਉਂਦਾ ਹੈ : ਸੇਬ ਦਾ ਇਕ ਵੱਡਾ ਫਾਇਦਾ ਇਹ ਹੈ ਕਿ ਇਸ ਵਿਚ ਫਲੇਵੋਨਾਇਡਸ ਹੁੰਦੇ ਹਨ। ਇਹ ਬੇਜੋੜ ਪੌਸ਼ਕ ਤੱਤ ਅਸਥਮਾ ਤੋਂ ਬਚਾਉਣ ਦੇ ਆਪਣੇ ਗੁਣਾਂ ਦੇ ਕਾਰਨ ਕਾਫੀ ਪ੍ਰਸਿੱਧ ਹੈ। ਇਸ ਦੇ ਨਾਲ ਹੀ ਫਲੇਵੋਨਾਇਡ ਫੇਫੜਿਆਂ ਨੂੰ ਜ਼ਿਆਦਾ ਮਜ਼ਬੂਤ ਬਣਾਉਂਦਾ ਹੈ ਅਤੇ ਉਨ੍ਹਾਂ ਦੀ ਕਾਰਜ ਸਮਰੱਥਾ ਵਧਾਉਂਦਾ ਹੈ। ਤਾਜ਼ਾ ਖੋਜਾਂ ਵਿਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਉਹ ਲੋਕ ਜੋ ਨਿਯਮਿਤ ਤੌਰ 'ਤੇ ਸੇਬ ਦੇ ਰਸ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਫੇਫੜੇ ਦੂਜੇ ਲੋਕਾਂ ਦੇ ਮੁਕਾਬਲੇ ਬਿਹਤਰ ਕੰਮ ਕਰਦੇ ਹਨ।
ਲਿਵਰ ਨੂੰ ਸਾਫ਼ ਰੱਖਦਾ ਹੈ : ਸੇਬ ਵਿਚ ਮੌਜੂਦ ਕਸ਼ਾਰੀਅਤਾ ਲਿਵਰ ਵਿਚ ਮੌਜੂਦ ਟਾਕਸਿਨ ਅਤੇ ਅਪਸ਼ਿਸ਼ਟ ਪਦਾਰਥਾਂ ਨੂੰ ਬਾਹਰ ਕਰਕੇ ਉਸ ਨੂੰ ਮਜ਼ਬੂਤ ਬਣਾਈ ਰੱਖਦੀ ਹੈ। ਇਸ ਨਾਲ ਚਮੜੀ ਦਾ ਪੀ. ਐੱਚ. ਪੱਧਰ ਆਮ ਬਣਿਆ ਰਹਿੰਦਾ ਹੈ। ਸੇਬ ਦੀ ਛਿੱਲ ਵਿਚ ਮੌਜੂਦ ਤੱਤ ਸਾਡੀ ਪਾਚਣ ਕਿਰਿਆ ਨੂੰ ਦਰੁਸਤ ਰੱਖਣ ਵਿਚ ਮਦਦਗਾਰ ਹੁੰਦੇ ਹਨ।
ਹੱਡੀਆਂ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾਉਂਦਾ ਹੈ : ਸੇਬ ਵਿਚ ਵਿਟਾਮਿਨ 'ਸੀ', ਆਇਰਨ ਅਤੇ ਬੋਰੋਨ ਵਰਗੇ ਕਈ ਪੌਸ਼ਕ ਤੱਤ ਹੁੰਦੇ ਹਨ। ਇਹ ਪੌਸ਼ਕ ਤੱਤ ਇਕੱਠੇ ਮਿਲ ਕੇ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾਉਣ ਵਿਚ ਮਦਦ ਕਰਦੇ ਹਨ।
ਪ੍ਰਤੀਰੱਖਿਆ ਪ੍ਰਣਾਲੀ ਨੂੰ ਬਣਾਉਂਦਾ ਹੈ ਮਜ਼ਬੂਤ : ਵਿਟਾਮਿਨ 'ਸੀ' ਦੀ ਬਹੁਤਾਤ ਦੇ ਕਾਰਨ ਸੇਬ ਸਾਡੀ ਪ੍ਰਤੀਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ, ਜਿਸ ਨਾਲ ਬੈਕਟੀਰੀਆ ਅਤੇ ਕੀਟਾਣੂਆਂ ਨਾਲ ਲੜਨ ਦੀ ਸਾਡੀ ਸਰੀਰਕ ਸਮਰੱਥਾ ਵਿਚ ਵਾਧਾ ਹੁੰਦਾ ਹੈ।
ਕੈਂਸਰ ਤੋਂ ਬਚਾਉਂਦਾ ਹੈ : ਸੇਬ ਦਾ ਰਸ ਕੈਂਸਰ ਅਤੇ ਟਿਊਮਰ ਤੋਂ ਬਚਾਉਣ ਵਿਚ ਬੇਹੱਦ ਫਾਇਦੇਮੰਦ ਹੈ। ਖਾਸ ਤੌਰ 'ਤੇ ਫੇਫੜਿਆਂ ਦੇ ਕੈਂਸਰ ਤੋਂ ਬਚਾਉਣ ਵਿਚ ਸੇਬ ਦੇ ਰਸ ਦਾ ਕੋਈ ਤੋੜ ਨਹੀਂ। ਟਿਊਮਰ ਕੋਸ਼ਿਕਾਵਾਂ ਨੂੰ ਰੋਕਣ ਵਿਚ ਫਲੇਵੋਨਾਇਡ ਅਤੇ ਫਿਨਾਲਿਕ ਐਸਿਡ ਨੂੰ ਬੇਹੱਦ ਕਾਰਗਰ ਮੰਨਿਆ ਗਿਆ ਹੈ।
ਕਬਜ਼ ਦਾ ਇਲਾਜ : ਜਦੋਂ ਵੱਡੀ ਅੰਤੜੀ ਜ਼ਿਆਦਾ ਮਾਤਰਾ ਵਿਚ ਪਾਣੀ ਸੋਖ ਲੈਂਦੀ ਹੈ ਤਾਂ ਕਬਜ਼ ਦੀ ਪ੍ਰੇਸ਼ਾਨੀ ਹੁੰਦੀ ਹੈ। ਸੇਬ ਵਿਚ ਸੋਰਬਿਟਾਲ ਹੁੰਦਾ ਹੈ, ਜੋ ਇਸ ਸਮੱਸਿਆ ਨੂੰ ਖ਼ਤਮ ਕਰਨ ਵਿਚ ਮਦਦ ਕਰਦਾ ਹੈ। ਹੁਣ ਇਹ ਤੱਤ ਵੱਡੀ ਅੰਤੜੀ ਵਿਚ ਪਹੁੰਚਦਾ ਹੈ ਤਾਂ ਇਹ ਕੋਲੋਨ ਵਿਚ ਪਾਣੀ ਪਹੁੰਚਾਉਂਦਾ ਹੈ। ਇਸ ਨਾਲ ਸਥੂਲ ਨਰਮ ਹੋ ਜਾਂਦਾ ਹੈ ਅਤੇ ਆਸਾਨੀ ਨਾਲ ਪਾਸ ਹੋ ਜਾਂਦਾ ਹੈ।
ਸੁੰਦਰਤਾ ਵਧਾਏ ਸੇਬ ਦਾ ਰਸ : ਵਾਲਾਂ ਅਤੇ ਚਮੜੀ ਲਈ ਵੀ ਸੇਬ ਦਾ ਰਸ ਬਹੁਤ ਫਾਇਦੇਮੰਦ ਹੁੰਦਾ ਹੈ। ਚਮੜੀ ਸਬੰਧੀ ਕਈ ਪਰੇਸ਼ਾਨੀਆਂ ਜਿਵੇਂ ਸੋਜ, ਖੁਜਲੀ, ਫਟੀ ਚਮੜੀ ਅਤੇ ਝੁਰੜੀਆਂ ਲਈ ਘਰੇਲੂ ਉਪਾਅ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਸਿਰ ਦੀ ਚਮੜੀ 'ਤੇ ਸੇਬ ਦਾ ਰਸ ਲਗਾਉਣ ਨਾਲ ਸਿੱਕਰੀ ਅਤੇ ਸਕਲੇਪ ਸਬੰਧੀ ਕਈ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।

ਲਓ ਆ ਗਈ ਸਰਦੀ

ਠੰਢ ਦਾ ਮੌਸਮ ਭਾਵ ਸਿਹਤ ਬਣਾਉਣ ਵਾਲੇ ਮੌਸਮ ਵਿਚ ਅਸੀਂ ਅਕਸਰ ਬਿਮਾਰੀਆਂ ਦੀ ਚਪੇਟ ਵਿਚ ਆ ਜਾਂਦੇ ਹਾਂ। ਆਖਰ ਠੰਢ ਦੇ ਬੁਰੇ ਅਸਰ ਤੋਂ ਕਿਵੇਂ ਬਚਿਆ ਜਾਵੇ?
ਆਪਣੇ ਤਨ ਨੂੰ ਠੰਢ ਤੋਂ ਬਚਾਉਣ ਲਈ ਅਸੀਂ ਤਰ੍ਹਾਂ-ਤਰ੍ਹਾਂ ਦੇ ਯਤਨ ਕਰਦੇ ਹਾਂ। ਵੈਸੇ ਤਾਂ ਠੰਢ ਤੋਂ ਬਚਣ ਲਈ ਜਾਂ ਸਰੀਰ ਦੀ ਰੱਖਿਆ ਲਈ ਖੁਰਾਕ ਅਤੇ ਕੱਪੜਿਆਂ ਦੀ ਅਹਿਮ ਭੂਮਿਕਾ ਹੈ, ਫਿਰ ਵੀ ਇਸ ਪ੍ਰਕਿਰਤੀ ਪ੍ਰਦੱਤ ਸਰੀਰ ਨੂੰ ਠੰਢ ਤੋਂ ਬਚਾਉਣ ਲਈ ਕੁਦਰਤ ਨੇ ਖੁਦ ਹੀ ਰੱਖਿਆ ਕਵਚ ਦਾ ਸਹਾਰਾ ਦੇ ਰੱਖਿਆ ਹੈ। ਆਓ ਜਾਣੀਏ ਇਹ ਕਿਵੇਂ?
ਜਦੋਂ ਸਰੀਰ ਨੂੰ ਕੱਪੜਿਆਂ ਅਤੇ ਭੋਜਨ ਆਦਿ ਤੋਂ ਲੋੜੀਂਦੀ ਸੁਰੱਖਿਆ ਪ੍ਰਾਪਤ ਨਹੀਂ ਹੁੰਦੀ ਤਾਂ ਉਹ ਆਪਣੀਆਂ ਹੀ ਪ੍ਰਕਿਰਿਆਵਾਂ ਦੁਆਰਾ ਆਪਣੀ ਰੱਖਿਆ ਕਰਨ ਲਗਦਾ ਹੈ। ਤੰਤਤ੍ਰਿਕਾਵਾਂ ਦੁਆਰਾ ਸਰੀਰ ਵਿਚ ਫੈਲੀਆਂ ਹੋਈਆਂ ਅਣਗਿਣਤ ਮਾਸਪੇਸ਼ੀਆਂ ਤਾਪਮਾਨ ਡਿਗਦੇ ਹੀ ਦਿਮਾਗ ਨੂੰ ਸੁਚੇਤ ਕਰ ਦਿੰਦੀਆਂ ਹਨ ਭਾਵ ਦਿਮਾਗ ਤੁਰੰਤ ਮਾਸਪੇਸ਼ੀਆਂ ਦੇ ਫੈਲਣ ਅਤੇ ਸੁੰਗੜਨ ਦਾ ਕਾਰਜਕ੍ਰਮ ਸ਼ੁਰੂ ਕਰ ਦਿੰਦਾ ਹੈ। ਠੰਢ ਦੇ ਕਾਰਨ ਜੋ ਕੰਬਣੀ ਪੈਦਾ ਹੁੰਦੀ ਹੈ, ਉਸ ਦੀ ਰਗੜ ਨਾਲ ਗਰਮੀ ਪੈਦਾ ਹੁੰਦੀ ਹੈ ਅਤੇ ਸਰੀਰ ਦਾ ਤਾਪਮਾਨ ਜਿਉਂ ਦਾ ਤਿਉਂ ਬਣਿਆ ਰਹਿੰਦਾ ਹੈ।
ਸਰੀਰ ਦੀ ਥੋੜ੍ਹੀ ਜਿਹੀ ਗਤੀਵਿਧੀ ਜਾਂ ਇਹ ਕਹਿ ਲਓ ਕਿ ਚੱਲਣ-ਫਿਰਨ ਜਾਂ ਉੱਠਣ-ਬੈਠਣ ਨਾਲ ਹੀ ਸਰੀਰ ਦੇ ਅੰਦਰ ਚੱਲਣ ਵਾਲੀਆਂ ਪਾਚਣ ਕਿਰਿਆਵਾਂ ਦੇ ਦੌਰਾਨ ਹੀ ਰਸਾਇਣਕ ਕਿਰਿਆਵਾਂ ਵਿਚ ਉਸ਼ਮਾ ਪੈਦਾ ਹੋ ਜਾਂਦੀ ਹੈ। ਸਾਡਾ ਸਰੀਰ ਲਗਾਤਾਰ ਊਰਜਾ ਉਤਪਾਦਨ ਕਰਦਾ ਰਹਿੰਦਾ ਹੈ ਅਤੇ ਹੁਣ ਊਰਜਾ ਦੀ ਬਹੁਤਾਤ ਹੋ ਜਾਂਦੀ ਹੈ ਤਾਂ ਇਹ ਗਰਮੀ ਦੇ ਰੂਪ ਵਿਚ ਚਮੜੀ ਰਾਹੀਂ ਵਿਕਿਰਨ ਦੁਆਰਾ ਜਾਂ ਪਸੀਨੇ ਨਾਲ ਜਾਂ ਸਾਹ ਨਾਲ ਭਾਫ ਦੁਆਰਾ ਸਰੀਰ ਵਿਚੋਂ ਬਾਹਰ ਨਿਕਲ ਜਾਂਦੀ ਹੈ।
ਅਕਸਰ ਦੇਖਿਆ ਗਿਆ ਹੈ ਕਿ ਸੀਤ ਲਹਿਰ ਦੀ ਚਪੇਟ ਵਿਚ ਉਹ ਹੀ ਲੋਕ ਆਉਂਦੇ ਹਨ, ਜਿਨ੍ਹਾਂ ਨੂੰ ਪੋਸ਼ਟਿਕ ਆਹਾਰ ਅਤੇ ਪੇਟ ਭਰ ਭੋਜਨ ਨਾ ਮਿਲਣ ਦੇ ਕਾਰਨ ਲੋੜੀਂਦੀ ਊਰਜਾ ਨਹੀਂ ਮਿਲਦੀ ਅਤੇ ਉਹ ਮੌਤ ਨੂੰ ਗਲੇ ਲਗਾ ਲੈਂਦੇ ਹਨ। ਮਨੁੱਖੀ ਸਰੀਰ ਵਿਚ ਹਾਈਪੋਥੈਲੇਮਸ ਊਰਜਾ ਦੇ ਉਤਪਾਦਨ ਅਤੇ ਹੋਰ ਊਰਜਾ ਦੇ ਸਰੀਰ ਨਾਲ ਨਿਸ਼ਕਾਸਨ 'ਤੇ ਕਾਬੂ ਰਹਿੰਦਾ ਹੈ।
ਸਰਦੀ ਵਿਚ ਸਰੀਰਕ ਕੰਮ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਾਡੇ ਸਰੀਰ ਨੂੰ ਅਤਿ ਦੀ ਸਰਦੀ ਵਿਚ ਊਰਜਾ ਪ੍ਰਾਪਤ ਹੁੰਦੀ ਹੈ। ਸਰੀਰਕ ਕੰਮ ਕਰਨ ਜਾਂ ਹਾਕੀ ਅਤੇ ਫੁੱਟਬਾਲ ਵਰਗੀਆਂ ਖੇਡਾਂ ਖੇਡਣ ਨਾਲ ਲਗਪਗ 400-500 ਕਿਲੋ ਕੈਲੋਰੀ ਤੱਕ ਊਰਜਾ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਉਚਾਈ 'ਤੇ ਚੜ੍ਹਨ ਨਾਲ 240 ਅਤੇ ਟਹਿਲਣ ਨਾਲ 140 ਕਿਲੋ ਕੈਲੋਰੀ ਊਰਜਾ ਪੈਦਾ ਹੁੰਦੀ ਹੈ।
ਸਰਦੀ ਵਿਚ ਚਮੜੀ ਦੀ ਦੇਖਭਾਲ : ਚਮੜੀ ਦਾ ਫਟਣਾ, ਉਸ ਦਾ ਕਾਲਾ ਪੈ ਜਾਣਾ, ਬੁੱਲ੍ਹਾਂ ਅਤੇ ਅੱਡੀਆਂ ਦਾ ਫਟਣਾ ਸਰਦੀ ਦੇ ਮੌਸਮ ਦੀਆਂ ਆਮ ਸਮੱਸਿਆਵਾਂ ਹਨ। ਇਨ੍ਹਾਂ ਤੋਂ ਇਲਾਵਾ ਸਰਦੀ ਰੁੱਤ ਵਿਚ ਚਮੜੀ ਦਾ ਰੁੱਖਾਪਨ ਵੀ ਇਕ ਵੱਖਰੀ ਸਮੱਸਿਆ ਹੈ। ਚਮੜੀ ਰੁੱਖੀ ਹੋਣ 'ਤੇ ਉਸ 'ਤੇ ਅਕਸਰ ਲਾਲ ਨਿਸ਼ਾਨ ਪੈਦਾ ਹੋ ਜਾਂਦੇ ਹਨ। ਕੁਝ ਦਿਨ ਬਾਅਦ ਇਹ ਲਾਲ ਨਿਸ਼ਾਨ ਆਪਣੇ-ਆਪ ਖ਼ਤਮ ਹੋ ਜਾਂਦੇ ਹਨ ਅਤੇ ਚਮੜੀ ਖਿੱਚਣ ਲਗਦੀ ਹੈ। ਇਸ ਲਈ ਚਮੜੀ ਨੂੰ ਗਰਮੀ ਦੇ ਮੌਸਮ ਨਾਲੋਂ ਵੀ ਜ਼ਿਆਦਾ ਦੇਖਭਾਲ ਦੀ ਲੋੜ ਸਰਦੀ ਦੇ ਮੌਸਮ ਵਿਚ ਹੁੰਦੀ ਹੈ।
ਬਿਹਤਰ ਖੂਨ ਸੰਚਾਰ ਲਈ : ਮਾਲਿਸ਼ ਵੀ ਚਮੜੀ ਦੀ ਨਮੀ ਲਈ ਬਹੁਤ ਜ਼ਰੂਰੀ ਹੈ। ਮਾਲਿਸ਼ ਨਾਲ ਖੂਨ ਸੰਚਾਰ ਬਿਹਤਰ ਹੁੰਦਾ ਹੈ, ਠੰਢੀ ਰੁੱਤ ਵਿਚ ਹਫ਼ਤੇ ਵਿਚ ਘੱਟ ਤੋਂ ਘੱਟ ਦੋ ਵਾਰ ਮਾਲਿਸ਼ ਕਰਨ ਤੋਂ ਬਾਅਦ ਪਾਣੀ ਨਾਲ ਇਸ਼ਨਾਨ ਕਰੋ। ਸਰਦੀ ਦੇ ਮੌਸਮ ਵਿਚ ਚਮੜੀ ਦੀ ਸਫ਼ਾਈ ਲਈ ਕਲੀਨਿੰਗ ਦੀ ਵਰਤੋਂ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਕਲੀਨਿੰਗ ਦੀ ਵਰਤੋਂ ਜ਼ਰੂਰ ਕਰੋ। ਸਰਦ ਰੁੱਤ ਵਿਚ ਕ੍ਰੀਮ ਦੀ ਵਰਤੋਂ ਜ਼ਿਆਦਾ ਕਰੋ। ਬਾਜ਼ਾਰ ਵਿਚ ਉਪਲਬਧ ਕਲੀਨਰ ਮ੍ਰਿਤ ਚਮੜੀ ਨੂੰ ਤਾਂ ਹਟਾਉਂਦੇ ਹੀ ਹਨ, ਉਸ ਨੂੰ ਕੋਮਲਤਾ ਵੀ ਦਿੰਦੇ ਹਨ। ਕਿਉਂਕਿ ਇਨ੍ਹਾਂ ਵਿਚ ਜੜ੍ਹੀ ਬੂਟੀਆਂ ਅਤੇ ਫਲ-ਸਬਜ਼ੀਆਂ ਦਾ ਰਸ ਅਤੇ ਕੁਦਰਤੀ ਖਣਿਜ ਮੌਜੂਦ ਹੁੰਦੇ ਹਨ।
ਸਰਦ ਰੁੱਤ ਵਿਚ ਆਪਣੇ ਹੱਥਾਂ-ਪੈਰਾਂ ਦਾ ਵੀ ਵਿਸ਼ੇਸ਼ ਧਿਆਨ ਰੱਖੋ। ਇਸ ਨੂੰ ਅਣਡਿੱਠ ਨਾ ਕਰੋ। ਹੱਥਾਂ 'ਤੇ ਮਲਾਈ, ਨਿੰਬੂ, ਗਲਿਸਰੀਨ ਦੀ ਵਰਤੋਂ ਕਰੋ। ਆਂਡੇ ਦੀ ਜਰਦੀ ਵਿਚ ਸ਼ਹਿਦ ਅਤੇ ਬਦਾਮ ਦਾ ਤੇਲ ਮਿਲਾ ਕੇ ਹੱਥਾਂ 'ਤੇ ਮਲੋ ਅਤੇ ਇਕ ਘੰਟੇ ਬਾਅਦ ਸਿਰਕੇ ਵਾਲੇ ਪਾਣੀ ਨਾਲ ਹੱਥ ਧੋ ਲਓ। ਜੈਤੂਨ ਜਾਂ ਬਦਾਮ ਵਾਲੇ ਤੇਲ ਨਾਲ ਮਾਲਿਸ਼ ਕਰੋ।

ਸਿਹਤ ਖ਼ਬਰਨਾਮਾ

ਚੁਸਤ ਰਹਿਣ ਲਈ ਕਰੋ ਥੋੜ੍ਹਾ ਆਰਾਮ

ਅਮਰੀਕਾ ਵਿਚ ਕਾਰਨੇਲ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਦੁਆਰਾ ਕੀਤੀ ਗਈ ਇਕ ਖੋਜ ਨਾਲ ਇਹ ਸਾਹਮਣੇ ਆਇਆ ਹੈ ਕਿ ਜੋ ਲੋਕ ਦੁਪਹਿਰ ਨੂੰ 15-20 ਮਿੰਟ ਝਪਕੀ ਲੈਣ ਤੋਂ ਬਾਅਦ ਕੰਮ ਕਰਦੇ ਹਨ, ਉਨ੍ਹਾਂ ਵਿਚ ਜ਼ਿਆਦਾ ਫੁਰਤੀ ਹੁੰਦੀ ਹੈ। ਚੁਸਤ ਹੋਣ ਕਾਰਨ ਵਿਅਕਤੀ ਗ਼ਲਤੀਆਂ ਵੀ ਘੱਟ ਕਰਦਾ ਹੈ ਅਤੇ ਸਾਰੇ ਕੰਮ ਚੁਸਤੀ ਨਾਲ ਕਰ ਲੈਂਦਾ ਹੈ, ਜਦੋਂ ਕਿ ਜੋ ਲੋਕ ਬਿਨਾਂ ਝਪਕੀ ਲਏ ਕੰਮ ਕਰਦੇ ਹਨ, ਉਹ ਘੱਟ ਫੁਰਤੀਲੇ ਪਾਏ ਗਏ। ਇਸ ਖੋਜ ਤੋਂ ਪਹਿਲਾਂ ਇਸ ਗੱਲ ਨੂੰ ਭਾਰਤੀ ਪ੍ਰਾਚੀਨ ਇਲਾਜ ਵਿਧੀਆਂ ਵਿਚ ਵੀ ਮੰਨਿਆ ਗਿਆ ਹੈ ਕਿ ਦੁਪਹਿਰ ਦੇ ਭੋਜਨ ਤੋਂ ਬਾਅਦ ਇਕ ਝਪਕੀ ਲੈਣ ਨਾਲ ਵਿਅਕਤੀ ਜ਼ਿਆਤਾ ਫੁਰਤੀਲਾ ਰਹਿੰਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕੁਝ ਦੇਰ ਦਾ ਆਰਾਮ ਵਿਅਕਤੀ ਦੀ ਥਕਾਵਟ ਨੂੰ ਦੂਰ ਕਰ ਦਿੰਦਾ ਹੈ ਅਤੇ ਵਿਅਕਤੀ ਚੁਸਤ ਮਹਿਸੂਸ ਕਰਦਾ ਹੈ।
ਵਿਸ਼ਾਣੂਆਂ ਨੂੰ ਖ਼ਤਮ ਕਰਦਾ ਹੈ ਤਾਂਬਾ
ਹਾਲ ਹੀ ਵਿਚ ਕੀਤੀ ਗਈ ਇਕ ਨਵੀਂ ਵਿਗਿਆਨਕ ਖੋਜ ਅਨੁਸਾਰ ਤਾਂਬੇ ਵਿਚ ਖਾਧ ਪਦਾਰਥਾਂ ਨੂੰ ਜ਼ਹਿਰੀਲਾ ਬਣਾਉਣ ਵਾਲੇ ਵਿਸ਼ਾਣੂਆਂ ਨੂੰ ਮਾਰਨ ਦੀ ਅਦਭੁੱਤ ਸਮਰੱਥਾ ਹੈ। ਖੋਜਾਂ ਰਾਹੀਂ ਪਤਾ ਲੱਗਾ ਹੈ ਕਿ 'ਇਕੋਲੀ-0157' ਨਾਮਕ ਵਿਸ਼ਾਣੂ ਸਟੀਲ ਦੇ ਭਾਂਡਿਆਂ ਵਿਚ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੱਕ ਜ਼ਿੰਦਾ ਰਹਿ ਸਕਦਾ ਹੈ, ਜਦੋਂ ਕਿ ਤਾਂਬੇ ਦੇ ਭਾਂਡਿਆਂ ਵਿਚ ਇਹ 3-4 ਘੰਟਿਆਂ ਦੇ ਅੰਦਰ ਹੀ ਮਰ ਜਾਂਦਾ ਹੈ। ਵਿਗਿਆਨੀਆਂ ਅਨੁਸਾਰ ਤਾਂਬਾ ਇਕ ਫਾਇਦੇਮੰਦ ਧਾਤੂ ਹੈ। ਚੰਗੀ ਤਰ੍ਹਾਂ ਸ਼ੁੱਧ ਤਾਂਬੇ ਦੇ ਭਾਂਡਿਆਂ ਵਿਚ ਜੇ ਰਾਤ ਭਰ ਪਾਣੀ ਰੱਖ ਕੇ ਸਵੇਰੇ ਪੀਤਾ ਜਾਵੇ ਤਾਂ ਇਸ ਨਾਲ ਕਫ, ਖੰਘ, ਮੋਟਾਪਾ ਅਤੇ ਕਬਜ਼ ਵੀ ਮਿਟ ਜਾਂਦੀ ਹੈ ਅਤੇ ਅੱਖਾਂ ਦੀ ਰੌਸ਼ਨੀ ਵਿਚ ਵੀ ਵਾਧਾ ਹੁੰਦਾ ਹੈ।
ਗਾਲ ਬਲੈਡਰ ਵਿਚ ਪੱਥਰੀ ਨਾਲ ਵੀ ਹੋ ਸਕਦਾ ਹੈ ਕੈਂਸਰ

ਅਖਿਲ ਭਾਰਤੀ ਆਯੁਰਵੈਦਿਕ ਸੰਸਥਾਨ ਦੇ ਡਾਕਟਰ ਮਹੇਸ਼ ਚੰਦਰ ਮਿਸ਼ਰ ਅਨੁਸਾਰ ਜੇ ਸਮਾਂ ਰਹਿੰਦੇ ਪੱਥਰੀ ਦਾ ਇਲਾਜ ਨਹੀਂ ਕਰਾਇਆ ਗਿਆ ਤਾਂ ਉਹ ਕੈਂਸਰ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਉਹ ਮੌਤ ਦਾ ਕਾਰਨ ਬਣ ਜਾਂਦੀ ਹੈ। ਖਾਸ ਕਰਕੇ ਗਾਲ ਬਲੈਡਰ ਦੀ ਪੱਥਰੀ ਬਹੁਤ ਜ਼ਿਆਦਾ ਖ਼ਤਰਨਾਕ ਹੁੰਦੀ ਹੈ। ਵਿਗਿਆਨੀਆਂ ਅਨੁਸਾਰ ਔਰਤਾਂ ਵਿਚ ਜ਼ਿਆਦਾਤਰ ਗਾਲ ਬਲੈਡਰ ਦੀ ਪੱਥਰੀ ਦੀ ਸੰਭਾਵਨਾ ਪਾਈ ਜਾਂਦੀ ਹੈ, ਕਿਉਂਕਿ ਗਰਭ ਅਵਸਥਾ ਦੌਰਾਨ ਉਨ੍ਹਾਂ ਨੂੰ ਚਰਬੀ, ਘਿਓ-ਤੇਲ ਵਾਲੇ ਆਹਾਰ ਦਾ ਸੇਵਨ ਜ਼ਿਆਦਾ ਕਰਨਾ ਪੈਂਦਾ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX