ਤਾਜਾ ਖ਼ਬਰਾਂ


ਸਾਉਣੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਚੰਨੀ ਦੀ ਕੇਂਦਰੀ ਸਕੱਤਰ ਨਾਲ ਮੁਲਾਕਾਤ
. . .  1 minute ago
ਚੰਡੀਗੜ੍ਹ, 24 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਉਣ ਵਾਲੇ ਸਾਉਣੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਖੁਰਾਕ ਅਤੇ ਜਨਤਕ ਵੰਡ ਦੇ ਕੇਂਦਰੀ ਸਕੱਤਰ ਨਾਲ ਵਿਸਥਾਰਤ ਵਿਚਾਰ ਵਟਾਂਦਰਾ...
ਪੰਜਾਬ ਨੂੰ ਵੀ ਮਿਲਿਆ ਰਾਸ਼ਟਰੀ ਸੇਵਾ ਯੋਜਨਾ ਪੁਰਸਕਾਰ
. . .  9 minutes ago
ਨਵੀਂ ਦਿੱਲੀ, 24 ਸਤੰਬਰ - ਦੇਸ਼ ਦੇ ਰਾਸ਼ਟਰਪਤੀ ਵਲੋਂ ਸ਼ੁੱਕਰਵਾਰ ਨੂੰ ਡਿਜੀਟਲ ਮਾਧਿਅਮ ਰਾਹੀਂ ਇਕ ਸਮਾਗਮ ਵਿਚ ਸਾਲ 2019-20 ਲਈ ਰਾਸ਼ਟਰੀ ਸੇਵਾ ਯੋਜਨਾ ਪੁਰਸਕਾਰ ਪੇਸ਼ ਕੀਤੇ ਗਏ...
ਅਸ਼ਲੀਲਤਾ ਪਰੋਸਣ ਮਾਮਲੇ ਵਿਚ ਅਕਸ਼ੈ ਕੁਮਾਰ ਖ਼ਿਲਾਫ਼ ਸ਼ਿਕਾਇਤਾਂ ਦਰਜ
. . .  about 1 hour ago
ਚੰਡੀਗੜ੍ਹ, 24 ਸਤੰਬਰ (ਬਰਜਿੰਦਰ ਗੌੜ) - ਵਕੀਲ ਅਤੇ ਸਮਾਜਿਕ ਵਰਕਰ ਐਚ.ਸੀ. ਅਰੋੜਾ ਵਲੋਂ ਫ਼ਿਲਮ ਸਟਾਰ ਅਕਸ਼ੈ ਕੁਮਾਰ ਤੇ ਡਾਲਰ ਕੰਪਨੀ ਖ਼ਿਲਾਫ਼ ਇਲੈਕਟ੍ਰੋਨਿਕ ਮੀਡੀਆ ਦੇ ਇਸ਼ਤਿਹਾਰ 'ਚ ਅਸ਼ਲੀਲਤਾ ਤੇ ਦੋਹਰੇ ਅਰਥ ਵਾਲੇ ਇਤਰਾਜ਼ਯੋਗ ਡਾਇਲਾਗ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ...
ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਵਲੋਂ ਚੰਨੀ ਨੂੰ ਇਕ ਵਾਰ ਫਿਰ ਬੁਲਾਇਆ ਗਿਆ ਦਿੱਲੀ
. . .  about 1 hour ago
ਨਵੀਂ ਦਿੱਲੀ, 24 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੈਬਨਿਟ ਵਿਸਤਾਰ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਵਲੋਂ ਇਕ ਵਾਰ ਫਿਰ ਦਿੱਲੀ ਸਥਿਤ ਰਾਹੁਲ ਗਾਂਧੀ ਦੀ ਰਿਹਾਇਸ਼ ਵਿਖੇ ਅੱਜ ਸੱਦਿਆ ਗਿਆ ਹੈ...
ਚੰਨੀ ਨੂੰ ਮੁੱਖ ਮੰਤਰੀ ਲਾਏ ਜਾਣ 'ਤੇ ਦਲਿਤ ਆਗੂਆਂ ਨੇ ਰਾਹੁਲ ਗਾਂਧੀ ਦਾ ਕੀਤਾ ਧੰਨਵਾਦ
. . .  about 2 hours ago
ਨਵੀਂ ਦਿੱਲੀ, 24 ਸਤੰਬਰ - ਪੰਜਾਬ ਦਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਾਏ ਜਾਣ 'ਤੇ ਅੱਜ ਦਲਿਤ ਸਮਾਜ ਦੇ ਆਗੂਆਂ ਨੇ ਕਾਂਗਰਸ ਲੀਡਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਇਸ ਫ਼ੈਸਲੇ ਦੀ ਪ੍ਰਸੰਸਾ ਕੀਤੀ...
ਦਿੱਲੀ ਦੀ ਰੋਹਿਣੀ ਅਦਾਲਤ 'ਚ ਗੈਂਗਵਾਰ, ਗੈਂਗਸਟਰ ਗੋਗੀ ਦੀ ਹੋਈ ਹੱਤਿਆ
. . .  about 2 hours ago
ਨਵੀਂ ਦਿੱਲੀ, 24 ਸਤੰਬਰ - ਰਾਜਧਾਨੀ ਦਿੱਲੀ ਦੇ ਰੋਹਿਣੀ ਕੋਰਟ ਵਿਚ ਪੇਸ਼ੀ ਦੌਰਾਨ ਹੋਈ ਗੋਲੀਬਾਰੀ ਵਿਚ ਗੋਗੀ ਗੈਂਗ ਦਾ ਸਰਗਨਾ ਜਤਿੰਦਰ ਗੋਗੀ ਮਾਰਿਆ ਗਿਆ ਹੈ। ਇਸ ਦੌਰਾਨ 3 ਹੋਰ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋਸ਼ੀ ਵਕੀਲ ਦੀ ਭੇਸ ਵਿਚ ਆਏ ਸਨ। ਜਿਨ੍ਹਾਂ ਨੂੰ ਪੁਲਿਸ ਨੇ ਢੇਰੀ ਕਰ ਦਿੱਤਾ...
ਵਰਿੰਦਰ ਪਰਹਾਰ ਹੁਸ਼ਿਆਰਪੁਰ ਤੋਂ ਬਸਪਾ-ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਂਝੇ ਉਮੀਦਵਾਰ
. . .  about 3 hours ago
ਹੁਸ਼ਿਆਰਪੁਰ, 24 ਸਤੰਬਰ - ਹੁਸ਼ਿਆਰਪੁਰ ਤੋਂ ਬਸਪਾ-ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਿੰਦਰ ਪਰਹਾਰ ਸਾਂਝੇ ਉਮੀਦਵਾਰ ਹੋਣਗੇ...
ਦਿੱਲੀ ਦੀ ਰੋਹਿਣੀ ਅਦਾਲਤ 'ਚ ਜ਼ਬਰਦਸਤ ਗੋਲੀਬਾਰੀ, ਕਈ ਲੋਕਾਂ ਨੂੰ ਲੱਗੀਆਂ ਗੋਲੀਆਂ, ਕਈ ਮੌਤਾਂ ਦਾ ਖ਼ਦਸ਼ਾ
. . .  about 3 hours ago
ਨਵੀਂ ਦਿੱਲੀ, 24 ਸਤੰਬਰ - ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਕਿਹਾ ਕਿ ਦੋ ਹਮਲਾਵਰ ਵਕੀਲਾਂ ਦੇ ਭੇਸ 'ਚ ਆਏ ਸਨ, ਜਿਨ੍ਹਾਂ ਨੂੰ ਗੋਲੀ ਮਾਰ ਕੇ ਢੇਰੀ ਕਰ ਦਿੱਤਾ ਗਿਆ...
ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਕਮੇਟੀ ਨੇ ਮਨਾਇਆ ਵਿਸ਼ਵਾਸਘਾਤ ਦਿਵਸ
. . .  about 3 hours ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਕਮੇਟੀ ਵਲੋਂ ਅੱਜ ਤੋਂ ਛੇ ਸਾਲ ਪਹਿਲਾਂ ਜਥੇਦਾਰ ਸਾਹਿਬਾਨ ਵਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਸੰਬੰਧ ਵਿਚ ਅੱਜ ਵਿਰਾਸਤੀ ਮਾਰਗ ਵਿਖੇ ਵਿਸ਼ਵਾਸਘਾਤ ਦਿਵਸ ਮਨਾਇਆ ਗਿਆ। ਇਸ...
ਅਨਮੋਲ ਰਤਨ ਹੋਣਗੇ ਨਵੇਂ ਏ.ਜੀ.
. . .  about 3 hours ago
ਚੰਡੀਗੜ੍ਹ, 24 ਸਤੰਬਰ - ਪੰਜਾਬ ਵਿਚ ਅਨਮੋਲ ਰਤਨ ਨਵੇਂ ਅਟਾਰਨੀ ਜਨਰਲ ਬਣਨ ਜਾ ਰਹੇ ਹਨ...
ਅਮਰੀਕੀ ਰਾਸ਼ਟਰਪਤੀ ਬਾਈਡਨ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੋਂ ਖੇਤੀ ਕਾਨੂੰਨਾਂ ਬਾਰੇ ਕਰਨ ਗੱਲ - ਰਾਕੇਸ਼ ਟਿਕੈਤ ਨੇ ਕੀਤਾ ਟਵੀਟ
. . .  about 4 hours ago
ਨਵੀਂ ਦਿੱਲੀ, 24 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਯਾਤਰਾ 'ਤੇ ਹਨ। ਅੱਜ ਉਹ ਅਮਰੀਕਾ ਰਾਸ਼ਟਰਪਤੀ ਜੋਏ ਬਾਈਡਨ ਨਾਲ ਮੁਲਾਕਾਤ ਕਰਨਗੇ। ਜਿਸ ਨੂੰ ਲੈ ਕੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਟਵੀਟ ਕੀਤਾ ਹੈ। ਜਿਸ ਵਿਚ ਰਾਸ਼ਟਰਪਤੀ ਜੋਏ ਬਾਈਡਨ ਨੂੰ ਟੈਗ ਕਰਕੇ ਟਵੀਟ...
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਚੰਡੀਗੜ੍ਹ 'ਚ ਕੀਤੀ ਗਈ ਪ੍ਰੈਸ ਕਾਨਫ਼ਰੰਸ
. . .  about 4 hours ago
ਚੰਡੀਗੜ੍ਹ, 24 ਸਤੰਬਰ - ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਚੰਡੀਗੜ੍ਹ ਪੁੱਜੇ ਅਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਤੇ ਨੀਤੀਆਂ ਬਾਰੇ ਪ੍ਰੈਸ ਕਾਨਫ਼ਰੰਸ ਕੀਤੀ ਗਈ...
ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੱਕੀ ਡਰਾਅ
. . .  about 4 hours ago
ਨਵੀਂ ਦਿੱਲੀ, 24 ਸਤੰਬਰ - ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੱਕੀ ਡਰਾਅ ਨਿਕਲਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਮੈਂਬਰ ਦਿੱਲੀ ਗੁਰਦੁਆਰਾ ਚੋਣ ਦਫ਼ਤਰ ਪਹੁੰਚ ਗਏ। ਪਿਛਲੀ ਵਾਰ ਦੀ ਘਟਨਾ ਤੋਂ ਬਾਅਦ ਇਸ ਵਾਰ ਸਕਿਉਰਿਟੀ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ...
ਜੰਤਰ-ਮੰਤਰ ਫ਼ਿਰਕੂ ਨਾਅਰੇਬਾਜ਼ੀ ਮਾਮਲੇ ਵਿਚ ਪ੍ਰੀਤ ਸਿੰਘ ਨੂੰ ਜ਼ਮਾਨਤ
. . .  about 4 hours ago
ਨਵੀਂ ਦਿੱਲੀ, 24 ਸਤੰਬਰ - ਅਗਸਤ ਮਹੀਨੇ ਵਿਚ ਇਕ ਆਯੋਜਨ ਦੌਰਾਨ ਜੰਤਰ-ਮੰਤਰ ਨੇੜੇ ਹੋਏ ਫ਼ਿਰਕੂ ਨਾਅਰੇਬਾਜ਼ੀ ਮਾਮਲੇ ਵਿਚ ਦਿੱਲੀ ਹਾਈਕੋਰਟ ਨੇ ਪ੍ਰੀਤ ਸਿੰਘ ਨਾਮਕ ਵਿਅਕਤੀ ਨੂੰ ਜ਼ਮਾਨਤ ਦਿੱਤੀ ਹੈ। ਪ੍ਰੀਤ ਸਿੰਘ ਅਯੋਜਨਕਾਰਾਂ ਵਿਚੋਂ ਇਕ ਸਨ...
ਮੁੱਖ ਮੰਤਰੀ ਚੰਨੀ ਹਨ ਪਰ ਫ਼ੈਸਲੇ ਸਿੱਧੂ ਲੈ ਰਹੇ ਹਨ - ਸੁਖਬੀਰ ਸਿੰਘ ਬਾਦਲ
. . .  about 4 hours ago
ਚੰਡੀਗੜ੍ਹ, 24 ਸਤੰਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਰਾਜਪਾਲ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਦੌਰਾਨ...
ਮੁੰਬਈ, ਬੈਂਗਲੁਰੂ ਅਤੇ ਲੰਡਨ ਵਿਸ਼ਵ ਦੇ ਸਰਬੋਤਮ ਸਟਾਰਟ ਅੱਪ ਕੇਂਦਰ
. . .  about 5 hours ago
ਮੁੰਬਈ, 24 ਸਤੰਬਰ - ਵਿਸ਼ਵ ਦੇ ਸਰਬੋਤਮ ਸਟਾਰਟ ਅੱਪ ਕੇਂਦਰ ਵਜੋਂ ਮੁੰਬਈ, ਬੈਂਗਲੁਰੂ ਅਤੇ ਲੰਡਨ ਉੱਭਰੇ ਹਨ। ਸਿਖਰਲੇ 100 ਉੱਭਰਦੇ ਇਕੋਸਿਸਟਮ ਦੀ ਸੂਚੀ ਵਿਚ ਮੁੰਬਈ ਨੇ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। 2021 ਦੇ ਪਹਿਲੇ ਅੱਧ ਤੱਕ ਭਾਰਤੀ ਸਟਾਰਟਅੱਪ 12.1 ਬਿਲੀਅਨ ਡਾਲਰ ਵਧਿਆ ਹੈ...
ਸੁਖਬੀਰ ਬਾਦਲ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
. . .  about 5 hours ago
ਚੰਡੀਗੜ੍ਹ, 24 ਸਤੰਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਰਾਜਪਾਲ ਨਾਲ ਗੱਲਬਾਤ ਕੀਤੀ...
ਸੁਨੀਲ ਜਾਖੜ ਨੇ ਵਿਰੋਧੀ ਧਿਰਾਂ 'ਤੇ ਸਾਧਿਆ ਨਿਸ਼ਾਨਾ
. . .  about 5 hours ago
ਚੰਡੀਗੜ੍ਹ, 24 ਸਤੰਬਰ - ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਨੇ ਟਵੀਟ ਕਰਕੇ ਲਿਖਿਆ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ 'ਤੇ ਵਿਰੋਧੀ ਪਾਰਟੀਆਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਕਾਂਗਰਸ ਲੀਡਰ ਰਾਹੁਲ ਗਾਂਧੀ ਵਲੋਂ ਚੰਨੀ ਨੂੰ ਮੁੱਖ ਮੰਤਰੀ ਚੁਣੇ ਜਾਣ ਨਾਲ ਵਿਰੋਧੀ...
ਸ਼੍ਰੋਮਣੀ ਕਮੇਟੀ ਵੱਲੋਂ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ
. . .  1 minute ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਗਿਆ। ਇਸ ਸਬੰਧੀ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ...
ਬਠਿੰਡਾ 'ਚ ਯੂਨੀਅਨ ਬੈਂਕ ਦੀ ਬਰਾਂਚ ਵਿਚ ਲੱਗੀ ਅੱਗ
. . .  about 6 hours ago
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਵਿਚ ਯੂਨੀਅਨ ਬੈਂਕ ਦੀ ਇਕ ਬਰਾਂਚ ਵਿਚ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਬੈਂਕ ਵਿਚਲਾ ਸਾਮਾਨ ਅਤੇ ਕਾਗ਼ਜ਼ਾਤ ਅੱਗ ਨਾਲ...
ਸਾਂਪਲਾ ਨੇ ਦੋਸ਼ੀ ਅਧਿਕਾਰੀਆਂ 'ਤੇ ਮਾਮਲਾ ਦਰਜ ਕਰਨ ਦੇ ਦਿੱਤੇ ਆਦੇਸ਼
. . .  about 6 hours ago
ਚੰਡੀਗੜ੍ਹ, 24 ਸਤੰਬਰ - ਐੱਸ.ਸੀ. ਕਮਿਸ਼ਨ ਦੇ ਆਦੇਸ਼ਾਂ ਦੇ ਬਾਵਜੂਦ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਣ ਦੇ ਚਲਦੇ ਸਾਂਪਲਾ ਨੇ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਨੂੰ ਦੋਸ਼ੀ ਸਰਕਾਰੀ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ...
ਅਦਾਕਾਰ ਗੌਰਵ ਦੀਕਸ਼ਿਤ ਨੂੰ ਜ਼ਮਾਨਤ, ਬਿਨਾਂ ਇਜਾਜ਼ਤ ਸ਼ਹਿਰ ਤੋਂ ਨਹੀਂ ਜਾ ਸਕਦੇ ਬਾਹਰ
. . .  about 6 hours ago
ਮੁੰਬਈ, 24 ਸਤੰਬਰ - ਟੈਲੀਵਿਜ਼ਨ ਅਦਾਕਾਰ ਗੌਰਵ ਦੀਕਸ਼ਿਤ, ਜੋ ਡਰੱਗਜ਼ ਮਾਮਲੇ ਵਿਚ ਫਸੇ ਹੋਏ ਹਨ, ਨੂੰ ਮੁੰਬਈ ਦੀ ਅਦਾਲਤ ਨੇ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ ਦਿੱਤੀ ਹੈ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  about 7 hours ago
ਨਵੀਂ ਦਿੱਲੀ, 24 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | 32,542 ਮਰੀਜ ਠੀਕ ਹੋਣ ਦੇ ਨਾਲ - ਨਾਲ 318...
ਮਹਿਲ ਕਲਾਂ : ਤੇਜ਼ ਰਫ਼ਤਾਰ ਵਹੀਕਲ ਵਲੋਂ ਫੇਟ ਮਾਰਨ ਕਾਰਨ ਸਾਈਕਲ ਸਵਾਰ ਦੀ ਮੌਤ
. . .  about 7 hours ago
ਮਹਿਲ ਕਲਾਂ, 24 ਸਤੰਬਰ (ਅਵਤਾਰ ਸਿੰਘ ਅਣਖੀ) - ਸਥਾਨਕ ਕਸਬੇ ਅੰਦਰ ਗੁਰਪ੍ਰੀਤ ਹੋਲੀ ਹਾਰਟ ਸਕੂਲ ਨਜ਼ਦੀਕ ਲੁਧਿਆਣ-ਬਠਿੰਡਾ ਮੁੱਖ ਮਾਰਗ 'ਤੇ ਇਕ ਤੇਜ਼ ਰਫ਼ਤਾਰ ਵਹੀਕਲ ਵਲੋਂ ਲਪੇਟ 'ਚ ਲੈਣ ਕਾਰਨ ਸਾਈਕਲ ਸਵਾਰ ਦੀ...
ਅਮਰੀਕਾ 'ਚ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 8 hours ago
ਵਾਸ਼ਿੰਗਟਨ, 24 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਮੁਲਾਕਾਤ ਕੀਤੀ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸ੍ਰੀ ਗੁਰੂ ਨਾਨਕ ਦੇਵ ਦੀਆਂ ਚਾਰ ਉਦਾਸੀਆਂ

ਮੁੱਢਲਾ ਹਾਲ ਸੰ: 1526-1554 ਬਿ:

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਗੁਰੂ ਸਾਹਿਬ ਦੀ ਚੌਥੀ ਉਦਾਸੀ : ਸੰਮਤ 1579-1582 ਬਿ: ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਪੱਛਮ ਦੀ ਉਦਾਸੀ ਦੇ ਨਾਂਅ ਨਾਲ ਪ੍ਰਸਿੱਧ ਹੈ। ਇਸ ਉਦਾਸੀ ਵਿਚ ਗੁਰੂ ਸਾਹਿਬ ਉੱਚ, ਹੜੱਪਾ, ਕਟਾਸ ਤੀਰਥ (ਜਿਹਲਮ) ਦੇਹਰਾ ਜਾਤ ਆਦਿ ਥੀਂ ਹੁੰਦੇ ਹੋਏ ਬਲੋਚਿਸਤਾਨ ਦੇ ਰਸਤੇ ਈਰਾਨ, ਤੁਰਕਿਸਤਾਨ ਤੇ ਰੂਸ ਦੇ ਇਲਾਕਾ ਆਜ਼ਰਬਾਈਜਾਨ ਤੇ ਉਜਬੇਕਸਤਾਨ ਤੱਕ ਪਹੁੰਚੇ ਤੇ ਫਿਰ ਤਾਸ਼ਕੰਦ, ਕਾਸ਼ਕੰਦ, ਹਰਾਤ, ਗਜ਼ਨੀ, ਕੰਧਾਰ, ਕਾਬਲ, ਜਲਾਲਾਬਾਦ, ਪਿਸ਼ਾਵਰ ਆਦਿ ਥੀਂ ਹੁੰਦੇ ਹੋਏ ਦਰਿਆ ਅਟਕ ਤੇ ਜ਼ਿਹਲਮ ਲੰਘ ਕੇ ਜੋਗੀ ਟਿੱਲਾ ਆਦਿ ਥਾਵਾਂ ਦੇਖ ਕੇ ਸੰਮਤ 1582 ਵਿਚ ਦਰਿਆ ਰਾਵੀ ਦੇ ਕੰਢੇ ਕਰਤਾਰਪੁਰ ਆ ਬਿਰਾਜੇ। ਇਥੇ ਇਹ ਗੱਲ ਦੱਸਣੀ ਯੋਗ ਹੈ ਕਿ ਗੁਰੂ ਸਾਹਿਬ ਨੇ ਜਿਵੇਂ ਕਿ ਅਨੁਮਾਨ ਹੈ, ਸੰਮਤ 1578 ਬਿ: ਵਿਚ ਮੁਗ਼ਲ ਬਾਦਸ਼ਾਹ ਬਾਬਰ ਦੇ ਸੈਦਪੁਰ (ਏਮਨਾਬਾਦ) ਫ਼ਤਹਿ ਕਰਨ ਤੋਂ ਲਗਪਗ ਇਕ ਸਾਲ ਪਿੱਛੋਂ ਆਪਣੀ ਪੱਕੀ ਰਿਹਾਇਸ਼ ਕਰਨ ਦੇ ਖਿਆਲ ਨਾਲ ਦਰਿਆ ਰਾਵੀ ਕੰਢੇ ਨਵਾਂ ਨਗਰ ਕਰਤਾਰਪੁਰ ਆਬਾਦ ਕਰ ਲਿਆ ਸੀ। ਇਸ ਲਈ ਹੁਣ ਜਦ ਆਪ ਪੱਛਮ ਦੀ ਉਦਾਸੀ ਤੋਂ ਵਾਪਸ ਮੁੜ ਕੇ ਆਏ ਤਾਂ ...

ਪੂਰਾ ਲੇਖ ਪੜ੍ਹੋ »

ਮਹਾਨ ਕ੍ਰਾਂਤੀਕਾਰੀ:

ਅਸ਼ਫਾਕ ਉੱਲਾ ਖਾਂ

ਅਸ਼ਫਾਕ ਉੱਲਾ ਖ਼ਾਨ ਦਾ ਜਨਮ 22 ਅਕਤੂਬਰ, 1900 ਈ: ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਖੇ ਇਕ ਇੱਜ਼ਤਦਾਰ ਅਤੇ ਰੱਜੇ-ਪੁੱਜੇ ਘਰਾਣੇ ਵਿਚ ਹੋਇਆ। ਅਸ਼ਫਾਕ ਉਦੋਂ ਵੱਡਾ ਹੋ ਰਿਹਾ ਸੀ, ਜਦੋਂ ਦੇਸ਼-ਭਗਤੀ ਦੀਆਂ ਭਾਵਨਾਵਾਂ ਅਤੇ ਆਜ਼ਾਦੀ ਦੀ ਖ਼ਾਹਿਸ਼ ਲੋਕਾਂ ਦੇ ਮਨਾਂ ਉੱਤੇ ਪ੍ਰਭਾਵ ਪਾ ਰਹੀ ਸੀ। ਸ਼ਾਹਜਹਾਂਪੁਰ ਦੇ ਮਿਸ਼ਨ ਹਾਈ ਸਕੂਲ ਦੇ ਵਿਦਿਆਰਥੀ ਵਜੋਂ ਉਸ ਦਾ ਮੇਲ ਪੰਡਿਤ ਰਾਮ ਪ੍ਰਸਾਦ ਬਿਸਮਿਲ ਨਾਲ ਹੋਇਆ, ਜੋ ਉਸ ਤੋਂ ਸੀਨੀਅਰ ਜਮਾਤ ਵਿਚ ਸੀ। ਬਿਸਮਿਲ ਅਸ਼ਫਾਕ ਦੇ ਵੱਡੇ ਭਰਾ ਦਾ ਜਮਾਤੀ ਸੀ। ਪਹਿਲਾਂ-ਪਹਿਲ ਬਿਸਮਿਲ ਨੇ ਅਸ਼ਫ਼ਾਕ ਨੂੰ ਗੰਭੀਰਤਾ ਨਾਲ ਨਾ ਲਿਆ, ਕਿਉਂਕਿ ਉਹਨੂੰ ਜਾਪਦਾ ਸੀ ਕਿ ਇਕ ਰੱਜੇ-ਪੁੱਜੇ ਘਰ ਦਾ ਅਮੀਰ ਮੁੰਡਾ ਦੇਸ਼ ਲਈ ਕੁਰਬਾਨੀ ਨਹੀਂ ਕਰ ਸਕੇਗਾ। ਕ੍ਰਾਂਤੀਕਾਰੀਆਂ ਨੂੰ ਆਪਣੇ ਸੰਘਰਸ਼ ਲਈ ਹਥਿਆਰਾਂ ਦੀ ਲੋੜ ਸੀ, ਜਿਸ ਲਈ ਉਨ੍ਹਾਂ ਨੂੰ ਪੈਸੇ ਦੀ ਜ਼ਰੂਰਤ ਸੀ। ਇਸ ਕੰਮ ਲਈ ਉਨ੍ਹਾਂ ਨੇ 7 ਅਗਸਤ, 1925 ਨੂੰ ਸ਼ਾਹਜਹਾਂਪੁਰ ਵਿਚ ਇਕ ਬੈਠਕ ਸੱਦੀ। ਬਿਸਮਿਲ ਦੇ ਘਰ ਹੋਈ ਇਸ ਮੀਟਿੰਗ ਵਿਚ ਕਈ ਸਕੀਮਾਂ ਸੋਚੀਆਂ ਗਈਆਂ ਅਤੇ ਅੰਤ ਸਰਕਾਰੀ ਖਜ਼ਾਨਾ ਲੁੱਟਣ ਦਾ ਫ਼ੈਸਲਾ ਹੋਇਆ, ਜੋ ਰੇਲ ...

ਪੂਰਾ ਲੇਖ ਪੜ੍ਹੋ »

ਜਨਮ ਦਿਨ 'ਤੇ ਵਿਸ਼ੇਸ਼

ਗਿਆਨ ਸਿੰਘ 'ਰਾੜੇਵਾਲਾ'

ਪਟਿਆਲਾ ਰਿਆਸਤ ਵਿਚ ਸ: ਗਿਆਨ ਸਿੰਘ 'ਰਾੜੇਵਾਲਾ' ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਆਪਣੇ ਸਮੇਂ ਵੀ ਜ਼ਮਾਨੇ 'ਤੇ ਪੂਰਾ ਪ੍ਰਭਾਵ ਪਾਇਆ ਅਤੇ ਭਵਿੱਖ ਲਈ ਵੀ ਪੂਰਨੇ ਪਾਏ। ਇਕ ਯੋਗ ਪ੍ਰਸ਼ਾਸਕ ਅਤੇ ਸਿਆਸਤਦਾਨ ਸ: ਗਿਆਨ ਸਿੰਘ ਰਾੜੇਵਾਲੇ ਦਾ ਜਨਮ 16 ਦਸੰਬਰ, 1901 ਈ: ਨੂੰ ਸ: ਰਤਨ ਸਿੰਘ ਬਿਸਵੇਦਾਰ ਦੇ ਘਰ ਪਿੰਡ ਭੜੀ, ਜ਼ਿਲ੍ਹਾ ਲੁਧਿਆਣਾ 'ਚ ਨਾਨਕੇ ਪਿੰਡ ਵਿਚ ਹੋਇਆ। ਆਪ ਦਾ ਜੱਦੀ ਪਿੰਡ ਰਾੜਾ ਵੀ ਲੁਧਿਆਣਾ ਜ਼ਿਲ੍ਹੇ ਵਿਚ ਸੀ। ਸ: ਗਿਆਨ ਸਿੰਘ ਨੇ ਮੁਢਲੀ ਵਿੱਦਿਆ ਭੜੀ, ਸਮਰਾਲਾ ਅਤੇ ਲੁਧਿਆਣਾ ਤੋਂ ਗ੍ਰਹਿਣ ਕੀਤੀ, ਮਾਡਲ ਹਾਈ ਸਕੂਲ ਪਟਿਆਲਾ ਤੋਂ ਦਸਵੀਂ ਅਤੇ 1925 ਵਿਚ ਮਹਿੰਦਰਾ ਕਾਲਜ ਪਟਿਆਲਾ ਤੋਂ ਬੀ.ਏ. ਦੀ ਪ੍ਰੀਖਿਆ ਪਾਸ ਕੀਤੀ। ਆਪ ਨੇ ਆਪਣੀ ਵਿਦਵਤਾ, ਲਿਆਕਤ ਤੇ ਤਜਰਬੇ ਨਾਲ ਬਹੁਤ ਚੰਗਾ ਮਾਣ ਪ੍ਰਾਪਤ ਕੀਤਾ। ਫਿਰ ਆਪ ਪਟਿਆਲਾ ਰਿਆਸਤ ਦੀ ਸਿਵਲ ਸਰਵਿਸ 'ਚ ਸਹਾਇਕ ਡਿਪਟੀ ਕਮਿਸ਼ਨਰ ਨਿਯੁਕਤ ਹੋਏ। ਉਪਰੰਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਬਣੇ। ਪਰ ਛੇਤੀ ਹੀ ਆਪ ਨੂੰ ਰਾਜ ਦੇ ਵਿਦੇਸ਼ੀ ਦਫ਼ਤਰ ਵਿਚ ਬਤੌਰ ਅੰਡਰ-ਸੈਕਟਰੀ ਲਾਇਆ ਗਿਆ, ਜਿਥੇ ਆਪ ਨੇ ਡਾ: ਸਰ ਰਸ਼ਬਰੁਕ ਵਿਲੀਅਮ ਦੀ ਨਿਗਰਾਨੀ ਹੇਠ ਕੰਮ ...

ਪੂਰਾ ਲੇਖ ਪੜ੍ਹੋ »

ਪ੍ਰੇਰਨਾ-ਸਰੋਤ

ਮਨ ਦੀ ਸਥਿਰ ਅਵਸਥਾ ਨੂੰ ਹੀ ਆਤਮਾ ਕਹਿੰਦੇ ਹਨ

ਸਾਡੀ ਮੱਤ ਜਾਂ ਬੁੱਧੀ ਦਾ ਇਕ ਅੰਸ਼ ਹਮੇਸ਼ਾ ਗਿਆਨ ਇੰਦਰੀਆਂ ਵਿਚ ਅਤੇ ਦੂਜਾ ਹਿੱਸਾ ਪੰਚਭੂਤਾਂ ਭਾਵ ਗੰਧ, ਸੁਆਦ, ਛੋਹ, ਸ਼ਬਦ ਅਤੇ ਦ੍ਰਿਸ਼ਟੀ ਵਿਚ ਪਰਿਵਰਤਿਤ ਹੁੰਦਾ ਰਹਿੰਦਾ ਹੈ। ਸਵਾਮੀ ਵਿਵੇਕਾਨੰਦ ਵੇਦਾਂਤ ਵਿਚ ਲਿਖਦੇ ਹਨ ਕਿ ਜਿਵੇਂ ਭੌਤਿਕ ਪਦਾਰਥਾਂ ਨੂੰ ਦੇਖਣ ਲਈ ਤੰਦਰੁਸਤ ਅੱਖਾਂ ਦੀ ਲੋੜ ਹੁੰਦੀ ਹੈ, ਉਵੇਂ ਹੀ ਮਨ ਦੀ ਅਵਸਥਾ ਨੂੰ ਦੇਖਣ ਲਈ ਬੁੱਧੀ ਦੀ ਲੋੜ ਹੁੰਦੀ ਹੈ। ਅੱਖ ਦੇ ਪਿੱਛੇ ਨੇਤਰ ਨਾੜੀਆਂ, ਦਿਮਾਗ ਦਾ ਦ੍ਰਿਸ਼ਟੀ ਕੇਂਦਰ ਮੌਜੂਦ ਹੁੰਦੀਆਂ ਹਨ। ਇਹ ਬਾਹਰੀ ਯੰਤਰ ਨਹੀਂ ਹਨ ਪਰ ਇਨ੍ਹਾਂ ਤੋਂ ਬਿਨਾਂ ਅੱਖਾਂ ਦੇਖ ਨਹੀਂ ਸਕਦੀਆਂ, ਕਿਉਂਕਿ ਗਿਆਨ ਇੰਦਰੀਆਂ ਨਾਲ ਮਨ, ਦਿਮਾਗ ਦਾ ਸੰਯੋਗ ਜ਼ਰੂਰੀ ਹੈ। ਮਨ ਦੀ ਉਹ ਸ਼ਕਤੀ, ਜਿਹੜੀ ਰੂਪ ਨਿਰਧਾਰਨ ਕਰਦੀ ਹੈ, ਉਹ ਹੈ ਮੱਤ ਜਾਂ ਬੁੱਧੀ। ਇਸ ਨਾਲ ਹੀ ਪ੍ਰਤੀਕਿਰਿਆ ਵਜੋਂ ਸੰਸਾਰਿਕ ਭੌਤਿਕ ਪਦਾਰਥਾਂ ਅਤੇ ਘੁਮੰਡ ਦਾ ਵੀ ਅਹਿਸਾਸ ਹੁੰਦਾ ਹੈ। ਮਨ ਅੰਦਰ ਇੱਛਾ ਪੈਦਾ ਹੁੰਦੀ ਹੈ। ਜਿਵੇਂ ਕਿਸੇ ਚਿੱਤਰ ਨੂੰ ਦੇਖਣ ਲਈ ਉਸ ਦੇ ਹਰ ਭਾਗ 'ਤੇ ਪ੍ਰਕਾਸ਼ ਦਾ ਪੈਣਾ ਚਿੱਤਰ ਲਈ ਇਕ ਵਿਸ਼ੇਸ਼ ਆਧਾਰ ਦਾ ਹੋਣਾ ਜ਼ਰੂਰੀ ਹਨ, ਉਸੇ ਤਰ੍ਹਾਂ ਇਸ ਲਈ ਮਨ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ॥

ਸਿਰੀਰਾਗੁ ਮਹਲਾ ੧ ਘਰੁ ੨ ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ॥ ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ॥ ੧॥ ਦੁਨੀਆ ਕੈਸਿ ਮੁਕਾਮੇ॥ ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ॥ ੧॥ ਰਹਾਉ॥ ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ॥ ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ॥ ੨॥ ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ॥ ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ॥ ੩॥ ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ॥ ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ॥ ੪॥ ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ॥ ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ ਸੋਇ॥ ੫॥ ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ॥ ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ॥ ੬॥ ਮੁਕਾਮੁ ਤਿਸਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ॥ ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ॥ ੭॥ ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ॥ ਮੁਕਾਮੁ ਓਹੀ ਏਕ ਹੈ ਨਾਨਕਾ ਸਚੁ ਬੁਗੋਇ॥ ੮॥ ੧੭॥ (ਅੰਗ 64) ਮਹਲੇ ਪਹਿਲੇ ਸਤਾਰਹ ਅਸਟਪਦੀਆ॥ ਪਦ ...

ਪੂਰਾ ਲੇਖ ਪੜ੍ਹੋ »

ਬੁੱਢਾ ਦਲ ਦੇ ਸੱਤਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਦਾ ਸ਼ਹੀਦੀ ਅਸਥਾਨ

ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ (ਮੁਹਾਲੀ)

ਚੰਡੀਗੜ੍ਹ ਤੋਂ ਆਉਂਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮੁੱਖ ਮਾਰਗ 'ਤੇ ਸਥਿਤ ਹੈ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ (ਮੁਹਾਲੀ)। ਇਹ ਅਸਥਾਨ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦਾ ਸ਼ਹੀਦੀ ਅਸਥਾਨ ਹੈ। ਬਾਬਾ ਜੀ ਦਾ ਜਨਮ ਪਿਤਾ ਗਰਜਾ ਸਿੰਘ ਬਾਠ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੌਰ ਦੀ ਕੁੱਖੋਂ 18 ਮੱਘਰ 1755 ਈ: ਨੂੰ ਨਾਰੰਗਪੁਰ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ। ਆਪ ਨੇ 10 ਸਾਲ ਬੁੱਢਾ ਦਲ ਦੇ ਜਥੇਦਾਰ ਰਹਿਣ ਦਾ ਮਾਣ ਪ੍ਰਾਪਤ ਕੀਤਾ। ਦਸੰਬਰ, 1845 ਈ: ਨੂੰ ਜਿਸ ਵਕਤ ਸਿੱਖ ਰਾਜ ਦੇ ਅਹਿਲਕਾਰ ਡੋਗਰੇ ਗੁਲਾਬ ਸਿੰਘ, ਮਿਸ਼ਰ ਲਾਲ ਸਿੰਘ ਅਤੇ ਤੇਜ ਸਿੰਘ ਨੇ ਅੰਗਰੇਜ਼ਾਂ ਨਾਲ ਅੰਦਰਖਾਤੇ ਸਿੱਖ ਰਾਜ ਨੂੰ ਅੰਗਰੇਜ਼ਾਂ ਦੇ ਅਧੀਨ ਕਰਨ ਲਈ ਸੌਦਾ ਕਰ ਲਿਆ, ਉਸ ਵੇਲੇ ਮਹਾਰਾਣੀ ਜਿੰਦ ਕੌਰ ਨੇ ਚਿੱਠੀ ਰਾਹੀਂ ਸ: ਸ਼ਾਮ ਸਿੰਘ ਅਟਾਰੀ ਨੂੰ ਖਾਲਸਾ ਪੰਥ ਬੁੱਢਾ ਦਲ ਦੇ ਨਾਂਅ ਸੰਦੇਸ਼ ਲਿਖ ਕੇ ਪੰਥ ਦੇ ਸੱਤਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ) ਦੇ ਪਾਸ ਸ੍ਰੀ ਅੰਮਿਤਸਰ ਬੇਨਤੀ ਕੀਤੀ। ਬਾਬਾ ਜੀ ...

ਪੂਰਾ ਲੇਖ ਪੜ੍ਹੋ »

ਪੰਜਾਬ 'ਚੋਂ ਸਿੱਖ ਇਤਿਹਾਸਕ ਨਿਸ਼ਾਨੀਆਂ ਹੋਈਆਂ ਮਲੀਆਮੇਟ

ਆਉਣ ਵਾਲੀਆਂ ਪੀੜ੍ਹੀਆਂ ਲਈ ਮਿਥਿਹਾਸ ਨਾ ਬਣ ਜਾਏ ਇਤਿਹਾਸ

ਇਕ ਪਾਸੇ ਬਾਬਾ ਨਾਨਕ ਦੇ ਜੋਤੀ ਜੋਤ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣਾਇਆ ਜਾ ਰਿਹਾ ਰਸਤਾ ਦੋਵਾਂ ਦੇਸ਼ਾਂ ਲਈ ਕਾਬਲੇ-ਤਾਰੀਫ਼ ਹੈ, ਪਰ ਦੂਜੇ ਬੰਨੇ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸਕ ਨਿਸ਼ਾਨੀਆਂ ਨੂੰ ਢਹਿ-ਢੇਰੀ ਕੀਤਾ ਜਾ ਰਿਹਾ ਹੈ, ਜਿਸ ਨਾਲ ਅਨਮੋਲ ਸਿੱਖ ਵਿਰਾਸਤ ਦਾ ਘਾਣ ਹੋ ਰਿਹਾ ਹੈ। ਪੰਜਾਬ ਦੀ ਧਰਤੀ 'ਤੇ ਕੁਰਬਾਨੀ ਦੀਆਂ ਕਈ ਮਿਸਾਲਾਂ ਤਾਂ ਅਜਿਹੀਆਂ ਹਨ, ਜੋ ਦੁਨੀਆ ਵਿਚ ਕਿਧਰੇ ਹੋਰ ਨਹੀਂ ਮਿਲ ਸਕਦੀਆਂ। ਇਨ੍ਹਾਂ ਕੁਰਬਾਨੀਆਂ, ਸਰਬੱਤ ਦੇ ਭਲੇ ਦਾ ਹੋਕਾ ਦੇਣ ਵਾਲੇ ਗੁਰੂਆਂ-ਪੀਰਾਂ, ਯੋਧਿਆਂ ਦੀ ਵਿਰਾਸਤ ਨੂੰ ਕੀ ਅਸੀਂ ਸੰਭਾਲਿਆ ਹੈ? ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜਦ ਅਸਲ ਯਾਦਗਾਰਾਂ ਬਚਣਗੀਆਂ ਹੀ ਨਹੀਂ ਤਾਂ ਉਹ ਕਿਵੇਂ ਆਪਣੇ ਵਿਰਸੇ ਪ੍ਰਤੀ ਸੰਜੀਦਾ ਹੋਣਗੇ। ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨਾਲ ਜੁੜੀਆਂ ਉਨ੍ਹਾਂ ਥਾਵਾਂ ਦਾ ਜ਼ਿਕਰ ਕਰੀਏ, ਜਿਹੜੀਆਂ ਅੱਜ ਨਵੀਨੀਕਰਨ ਦੀ ਭੇਟ ਚੜ੍ਹ ਗਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ 14 ਸਾਲ 9 ਮਹੀਨੇ 13 ਦਿਨ ਰਹੇ। ਇੱਥੇ ਹੀ ਉਨ੍ਹਾਂ ਨੇ ਨੌਕਰੀ ...

ਪੂਰਾ ਲੇਖ ਪੜ੍ਹੋ »

ਸੂਬਾ ਖ਼ੈਬਰ ਪਖ਼ਤੂਨਖ਼ਵਾ ਵਿਚ ਮੌਜੂਦ ਹਰੀ ਸਿੰਘ ਨਲਵਾ ਦੀਆਂ ਯਾਦਗਾਰਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਕਿਲ੍ਹਾ ਧਮਧੋੜ, ਹਜ਼ਾਰਾ ਸ਼ਹਿਰ ਹਜ਼ਾਰਾ ਦੀ ਸੁਰੱਖਿਆ ਲਈ ਸ: ਨਲਵਾ ਦੁਆਰਾ ਸੰਨ 1822 ਵਿਚ ਕਿਲ੍ਹਾ ਧਮਧੋੜ ਦਾ ਨਿਰਮਾਣ ਕਰਵਾਇਆ ਗਿਆ। ਵਰਤੋਂ ਵਿਚ ਨਾ ਆਉਣ ਕਰਕੇ ਅੰਗਰੇਜ਼ੀ ਹਕੂਮਤ ਦੇ ਦੌਰਾਨ ਇਹ ਕਿਲ੍ਹਾ ਢਹਿ ਗਿਆ। ਕਿਲ੍ਹਾ ਦਰਬੰਦ, ਹਜ਼ਾਰਾ ਸ: ਹਰੀ ਸਿੰਘ ਨਲਵਾ ਦੁਆਰਾ ਬਣਵਾਇਆ ਕਿਲ੍ਹਾ ਦਰਬੰਦ ਦੇਸ਼ ਦੀ ਵੰਡ ਵੇਲੇ ਤੱਕ ਚੰਗੀ ਹਾਲਤ 'ਚ ਕਾਇਮ ਰਿਹਾ, ਪਰ ਇਸ ਦੀ ਮੌਜੂਦਾ ਹਾਲਤ ਬਾਰੇ ਕੋਈ ਉਚਿਤ ਜਾਣਕਾਰੀ ਨਹੀਂ ਮਿਲ ਸਕੀ। ਦੱਸਿਆ ਜਾਂਦਾ ਹੈ ਕਿ ਇਸ ਕਿਲ੍ਹੇ ਵਿਚ ਕਾਫ਼ੀ ਵੱਡੇ ਅਤੇ ਬਹੁਤ ਸਾਰੇ ਕਮਰੇ ਬਣੇ ਹੋਏ ਸਨ। ਸੰਨ 1947 ਤੋਂ ਪਹਿਲਾਂ ਅਤੇ ਕੁਝ ਵਰ੍ਹੇ ਬਾਅਦ ਤੱਕ ਵੀ ਇਸ ਕਿਲ੍ਹੇ ਵਿਚ ਨਵਾਬ ਦਰਬੰਦ ਅਤੇ ਉਸ ਦਾ ਪਰਿਵਾਰ ਰਹਿੰਦਾਰਿਹਾ। ਕਿਲ੍ਹਾ ਸ਼ੀਨਕਿਆਰੀ, ਹਜ਼ਾਰਾ ਸਰਦਾਰ ਹਰੀ ਸਿੰਘ ਨਲਵਾ ਦੁਆਰਾ ਸ਼ਹਿਰ ਹਜ਼ਾਰਾ ਦੀ ਮਜ਼ਬੂਤ ਸੁਰੱਖਿਆ ਲਈ ਕਿਲ੍ਹਾ ਸ਼ੀਨਕਿਆਰੀ ਵਿਸ਼ੇਸ਼ ਧਿਆਨ ਦੇ ਕੇ ਬਣਾਇਆ ਗਿਆ, ਪਰ ਖ਼ਾਲਸਾ ਰਾਜ ਦੀ ਸਮਾਪਤੀ ਤੋਂ ਬਾਅਦ ਬ੍ਰਿਟਿਸ਼ ਹਕੂਮਤ ਦੇ ਦੌਰਾਨ ਵਰਤੋਂ ਵਿਚ ਨਾ ਆਉਣ ਕਰਕੇ ਸਿੱਖ ਰਾਜ ਦੇ ਇਤਿਹਾਸ ਦੇ ਸੁਨਹਿਰੀ ...

ਪੂਰਾ ਲੇਖ ਪੜ੍ਹੋ »

ਮੁਲਤਾਨੀ ਸਿਪਾਹੀਆਂ ਦਾ ਅੰਗਰੇਜ਼ਾਂ ਵਿਰੁੱਧ ਲੜਨ ਲਈ ਇਕੱਠੇ ਹੋਣਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਕਿਉਂਕਿ ਮੂਲ ਰਾਜ ਨੇ ਆਪਣੀ ਮਰਜ਼ੀ ਨਾਲ ਅਸਤੀਫ਼ਾ ਦਿੱਤਾ ਹੋਇਆ ਸੀ, ਇਸ ਵਾਸਤੇ ਜਦੋਂ ਉਸ ਦੀ ਤਬਦੀਲੀ ਦਾ ਹੁਕਮ ਆਇਆ ਤਾਂ ਉਸ ਨੇ ਆਪਣੇ ਅਫ਼ਸਰਾਂ ਨੂੰ ਉਨ੍ਹਾਂ ਦਾ ਮੁਲਤਾਨ ਪਹੁੰਚਣ 'ਤੇ ਸੁਆਗਤ ਕਰਨ ਵਾਸਤੇ ਕਿਹਾ ਤੇ ਆਉਣ ਵਾਲਿਆਂ ਨੂੰ ਕਿਲ੍ਹੇ ਦਾ ਅਧਿਕਾਰ ਲੈਣ ਦਾ ਸੱਦਾ ਦਿੱਤਾ। ਅੰਗਰੇਜ਼ ਅਫ਼ਸਰਾਂ ਨੇ 19 ਅਪ੍ਰੈਲ ਨੂੰ ਕਿਲ੍ਹੇ ਦੀ ਜਾਂਚ ਕੀਤੀ ਤੇ ਬਾਕਾਇਦਾ ਕਿਲ੍ਹੇ ਦੀਆਂ ਚਾਬੀਆਂ ਭੇਟ ਕੀਤੀਆਂ ਗਈਆਂ। ਉਨ੍ਹਾਂ ਨੇ ਕਿਲ੍ਹੇ ਵਿਚ ਗੋਰਖਾ ਰੈਜਮੈਂਟ ਤਾਇਨਾਤ ਕਰ ਦਿੱਤੀ ਤੇ ਮੁਲਤਾਨੀ ਸਿਪਾਹੀਆਂ ਨੂੰ ਕੱਢ ਦਿੱਤਾ। ਮੂਲ ਰਾਜ ਕਿਲ੍ਹੇ ਦੇ ਗੇਟ ਵੱਲ ਮਹਿਮਾਨਾਂ ਦੀ ਅਗਵਾਈ ਕਰ ਰਿਹਾ ਸੀ ਤਾਂ ਇਕ ਮੁਲਤਾਨੀ ਸਿਪਾਹੀ ਇਨ੍ਹਾਂ ਨੂੰ ਸਲਾਮੀ ਦੇਣ ਦੇ ਹੁਕਮ ਤੋਂ ਗੁੱਸੇ ਵਿਚ ਆ ਗਿਆ, ਜਿਨ੍ਹਾਂ ਨੇ ਉਸ ਦੇ ਹਜ਼ਾਰਾਂ ਸਾਥੀਆਂ ਨੂੰ ਬੇਰੁਜ਼ਗਾਰ ਕਰ ਦਿੱਤਾ ਸੀ। ਉਸ ਨੇ ਜ਼ੋਰ ਦੀ ਆਪਣਾ ਬਰਛਾ ਸਿੱਧਾ ਕੀਤਾ ਤੇ ਵਾਂਸ ਐਗਨੀਊ ਦੇ ਇਕ ਪਾਸੇ ਨੂੰ ਛਿੱਲ ਦਿੱਤਾ। ਵਾਂਸ ਆਪਣੇ ਘੋੜ-ਸਵਾਰਾਂ ਨਾਲ ਉਸ ਬੰਦੇ ਉੱਪਰ ਟੁੱਟ ਪਿਆ। ਕਾਹਨ ਸਿੰਘ ਤੇ ਮੂਲਰਾਜ ...

ਪੂਰਾ ਲੇਖ ਪੜ੍ਹੋ »

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਮਨਸੂਰ

ਇਹ ਸੂਫ਼ੀ ਫਕੀਰ ਈਰਾਨ ਦੇ ਸ਼ਹਿਰ ਬੈਜ਼ੇ ਵਿਚ ਪੈਦਾ ਹੋਇਆ। ਇਸ ਨੇ ਰੱਬ ਨਾਲ ਇਹੋ ਜਿਹਾ ਇਸ਼ਕ ਕੀਤਾ ਕਿ ਉਸੇ ਦਾ ਰੂਪ ਬਣ ਗਿਆ। ਇਸ ਨੇ ਉਸ ਸਮੇਂ ਦੇ ਪਹੁੰਚੇ ਹੋਏ ਫ਼ਕੀਰ-ਅੱਬੁਲ ਹੁਸੈਨ ਸੂਰੀ, ਜੁਨੈਦ ਬਗਦਾਦੀ ਅਤੇ ਉਮਰ ਅਦ੍ਵੈਤਵਾਦੀ ਦੀ ਸੰਗਤ ਕੀਤੀ ਅਤੇ ਸ਼ਰ੍ਹਾ ਤੋਂ ਉੱਪਰ ਉਠ ਗਿਆ। ਇਹ ਇਕ ਉੱਚ ਕੋਟੀ ਦਾ ਕਵੀ ਬਣਿਆ। ਇਸ ਨੇ ਪਰਮੇਸ਼ਰ ਨਾਲ ਇਹੋ ਜਿਹੀ ਅਭੇਦਤਾ ਪ੍ਰਾਪਤ ਕਰ ਲਈ ਕਿ ਹਰ ਸਮੇਂ ਅਨਲਹੱਕ ਦਾ ਨਾਅਰਾ ਬੁਲੰਦ ਕਰਨ ਲੱਗਾ ਭਾਵ ਮੈਂ ਹੀ ਬ੍ਰਹਮ ਹਾਂ, ਮੇਰੇ ਅਤੇ ਅੱਲਾ ਵਿਚ ਕੋਈ ਭੇਦ ਨਹੀਂ ਹੈ। ਇਹ ਗੱਲ ਕੱਟੜ ਲੋਕਾਂ ਨੂੰ ਕਿਵੇਂ ਹਜ਼ਮ ਹੋ ਸਕਦੀ ਸੀ? ਮੁਲਾਣਿਆਂ ਦੀ ਪ੍ਰੇਰਨਾ ਨਾਲ ਇਸ ਨੂੰ ਚੁਰਾਹੇ ਵਿਚ ਖੜ੍ਹਾ ਕੀਤਾ ਗਿਆ ਅਤੇ ਸਾਰੇ ਲੋਕਾਂ ਨੂੰ ਕਿਹਾ ਗਿਆ ਕਿ ਇਸ ਨੂੰ ਪੱਥਰ ਮਾਰੋ। ਪੱਥਰਾਂ ਦੀ ਮਾਰ ਨਾਲ ਵੀ ਮਨਸੂਰ ਮੁਸਕਰਾਉਂਦਾ ਰਿਹਾ। ਇਸ ਦਾ ਇਕ ਮਿੱਤਰ ਸ਼ਿਬਲੀ ਸੀ, ਜੋ ਇਸ ਦੀ ਉੱਚੀ ਅਵਸਥਾ ਦਾ ਜਾਣੂ ਸੀ। ਉਸ ਨੇ ਇਸ ਨੂੰ ਪੱਥਰ ਤਾਂ ਨਹੀਂ, ਇਕ ਫੁੱਲ ਮਾਰਿਆ ਤਾਂ ਕਿ ਹਾਕਮਾਂ ਨੂੰ ਪ੍ਰਤੀਤ ਹੋਵੇ ਕਿ ਸ਼ਿਬਲੀ ਨੇ ਵੀ ਪੱਥਰ ਮਾਰਿਆ ਹੈ। ਉਸ ਦਾ ਫੁੱਲ ਖਾ ਕੇ ਮਨਸੂਰ ਫੁੱਟ-ਫੁੱਟ ਕੇ ...

ਪੂਰਾ ਲੇਖ ਪੜ੍ਹੋ »

ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਯਤਨ ਕਿਵੇਂ ਆਰੰਭ ਹੋਏ?

ਸਿੱਖ ਧਰਮ ਗੁਰੂ ਨਾਨਕ ਦੇਵ ਜੀ ਅਨੁਸਾਰ ਨਿਰਮਲ ਪੰਥ ਹੈ ਜਿਸ ਤੋਂ ਭਾਵ ਇਸ ਵਿਚ ਕੋਈ ਵੀ ਤੰਤਰ, ਮੰਤਰ ਅਤੇ ਜੰਤਰ ਪ੍ਰਭੂ ਦੀ ਬਖਸ਼ਿਸ਼ ਪ੍ਰਾਪਤ ਕਰਨ ਦੇ ਯੋਗ ਨਹੀ, ਇਸ ਲਈ ਇਹ ਸਭ ਕੁਝ ਵਰਜਿਤ ਹਨ। ਵਾਹਿਗੁਰੂ ਅਕਾਲ ਪੁਰਖ, ਪ੍ਰਭੂ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ, ਪਰ ਅਕਾਲ ਪੁਰਖ ਸਰਬ ਸ਼ਕਤੀਮਾਨ ਪਾਸੋਂ ਮਨੋਕਾਮਨਾਵਾਂ, ਸੁਖ ਤੇ ਅਨੰਦ ਵਾਲੀ ਸਥਿਤੀ ਪ੍ਰਾਪਤ ਕਰਨ ਦਾ ਰਾਹ ਗੁਰੂ ਸਾਹਿਬ ਨੇ ਬਿਆਨ ਵੀ ਕੀਤਾ ਹੈ : ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨ॥ (ਅੰਗ 669) ਅਕਾਲ ਪੁਰਖ ਦਾ ਸਿਮਰਨ, ਚਿੰਤਨ, ਧਿਆਨ, ਸੱਚਾ ਤੇ ਸੁੱਚਾ ਜੀਵਨ, ਗੁਰੂ ਦੇ ਦੱਸੇ ਰਾਹ 'ਤੇ ਚੱਲ ਕੇ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਮਨ ਬਾਂਛਿਤ ਫਲ ਪ੍ਰਾਪਤ ਕਰਨ ਲਈ ਵੀ ਅਕਾਲ ਪੁਰਖ ਦੀ ਸੇਵਾ ਕਰਨੀ ਚਾਹੀਦੀ ਹੈ। ਰੱਬ ਤਾਂ ਆਪਣੀ ਬਣਾਈ ਹੋਈ ਕੁਦਰਤ ਵਿਚ ਬਿਰਾਜਮਾਨ ਹੈ ਤਾਂ ਫਿਰ ਕੁਦਰਤ ਦੀ ਸੰਭਾਲ ਤੇ ਮਨੁੱਖਤਾ ਦੀ ਸੇਵਾ ਦਾ ਰਾਹ ਗੁਰੂ ਸਾਹਿਬਾਨ ਨੇ ਸੰਸਾਰ ਵਿਚ ਆ ਕੇ ਆਪਣਾ ਜੀਵਨ ਸਫਲ ਕਰਨ ਦਾ ਸਹੀ ...

ਪੂਰਾ ਲੇਖ ਪੜ੍ਹੋ »

ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਡੇਹਰਾ ਸਾਹਿਬ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 20 ਵੈਸਾਖ, ਸੰਮਤ 1526 (1469 ਈ:) ਨੂੰ ਪਿਤਾ ਮਹਿਤਾ ਕਾਲੂ ਜੀ (ਕਲਿਆਣ ਦਾਸ) ਤੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਇ ਭੋਇ ਦੀ ਤਲਵੰਡੀ, ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਹੋਇਆ। ਬਚਪਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਵੱਡੀ ਭੈਣ ਬੇਬੇ ਨਾਨਕੀ ਜੀ ਪਾਸ ਸੁਲਤਾਨਪੁਰ ਲੋਧੀ (ਕਪੂਰਥਲਾ) ਚਲੇ ਗਏ। ਉਥੇ ਗੁਰੂ ਜੀ ਦੇ ਜੀਜਾ ਜੈ ਰਾਮ ਜੀ ਨੇ ਇਨ੍ਹਾਂ ਨੂੰ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿਖੇ ਕੰਮ 'ਤੇ ਰਖਵਾ ਦਿੱਤਾ। ਲਗਪਗ 18 ਸਾਲ ਦੀ ਉਮਰ ਵਿਚ ਗੁਰੂ ਜੀ ਦੀ ਮੰਗਣੀ ਬਟਾਲਾ ਸ਼ਹਿਰ ਦੇ ਖੱਤਰੀ ਬਾਬਾ ਮੂਲ ਚੰਦ ਪਟਵਾਰੀ ਤੇ ਮਾਤਾ ਚੰਦੋ ਰਾਣੀ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋ ਗਈ। ਆਪ ਸਮੇਤ ਬਰਾਤੀਆਂ, ਜਿਨ੍ਹਾਂ ਵਿਚ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਹਾਕਮ ਰਾਏ ਬੁਲਾਰ ਜੀ ਤੇ ਨਵਾਬ ਦੌਲਤ ਖਾਂ ਆਦਿ ਸੱਜਣਾਂ, ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਸਜ-ਧਜ ਕੇ ਸੁਲਤਾਨਪੁਰ ਲੋਧੀ ਤੋਂ ਬਾ-ਰਸਤਾ ਕਪੂਰਥਲਾ, ਸੁਭਾਨਪੁਰ, ਬਾਬਾ ਬਕਾਲਾ ਤੋਂ ਹੁੰਦੇ ਹੋਏ ਬਟਾਲਾ ਵਿਖੇ ਪੁੱਜੇ। ਗੁਰੂ ਜੀ ਦੀ ਬਰਾਤ ਦਾ ਬਟਾਲਾ ਵਿਖੇ ਪੁੱਜਣ 'ਤੇ ਸ਼ਹਿਰ ਦੇ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX