(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਡਰਿੱਪਰ ਦਾ ਡਿਸਚਾਰਜ
ਨਦੀਨਾਂ ਦੀ ਰੋਕਥਾਮ: ਇਸ ਵਾਸਤੇ ਸਟੌਂਪ 30 ਤਾਕਤ ਇਕ ਲੀਟਰ ਜਾ 750 ਮਿਲੀਲੀਟਰ ਅਤੇ ਬਾਅਦ ਵਿਚ ਇਕ ਗੋਡੀ ਜਾ ਸੈਨਕੋਰ 70 ਤਾਕਤ ਦੀ ਵਰਤੋਂ ਕੀਤੀ ਜਾ ਸਕਦੀ ਹੈ 300 ਗ੍ਰਾਮ ਜਾਂ ਬਾਸਾਲਿਨ 45 ਤਾਕਤ ਇਕ ਲੀਟਰ ਜਾਂ 750 ਮਿਲੀਲੀਟਰ ਦੇ ਬਾਅਦ ਵਿਚ ਇਕ ਗੋਡੀ ਕਰੋ। ਇਨ੍ਹਾਂ ਨਦੀਨ ਨਾਸ਼ਕਾਂ ਦਾ ਛਿੜਕਾਅ 200 ਲੀਟਰ ਪਾਣੀ ਵਿਚ ਪ੍ਰਤੀ ਏਕੜ ਦੇ ਹਿਸਾਬ ਨਾਲ ਪਨੀਰੀ ਪੁੱਟ ਕੇ ਲਾਉਣ ਤੋਂ 3-4 ਦਿਨ ਪਹਿਲਾਂ ਚੰਗੇ ਤਿਆਰ ਕੀਤੇ ਚੰਗੀ ਨਮੀ ਵਾਲੇ ਖੇਤ ਵਿਚ ਕਰੋ। ਬਾਸਾਲਿਨ 45 ਤਾਕਤ ਇਕ ਲੀਟਰ ਪ੍ਰਤੀ ਏਕੜ ਜਾਂ ਬਾਸਾਲੀਨ 750 ਮਿਲੀਲਿਟਰ+ਇਕ ਗੋਡੀ ਵੀ ਕੀਤੀ ਜਾ ਸਕਦੀ ਹੈ। ਬਾਸਾਲਿਨ ਨੂੰ ਖੇਤ ਦੀ ਤਿਆਰੀ ਸਮੇਂ ਮਿੱਟੀ ਵਿਚ ਚੰਗੀ ਤਰ੍ਹਾਂ ਮਿਲਾ ਲਵੋ।
ਫ਼ਲ ਝੜਨ ਤੋਂ ਰੋਕਣਾ : ਮਈ-ਜੂਨ ਦੇ ਮਹੀਨੇ ਵਧੇਰੇ ਤਾਪਮਾਨ ਹੋਣ ਕਰਕੇ ਫ਼ਲ ਝੜ ਜਾਂਦੇ ਹਨ। ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਤੋਂ 45 ਅਤੇ 55 ਦਿਨਾਂ ਪਿਛੋਂ ਨੈਫਥਾਲੀਨ ਐਸਿਟਿਕ ਐਸਿਡ ਦੇ 4 ਮਿਲੀਲਿਟਰ ਦੇ ਹਿਸਾਬ ਨਾਲ 2 ਛਿੜਕਾਅ ਕਰਨ ਨਾਲ ਹਰੀਆਂ ਅਤੇ ਲਾਲ ਪੱਕੀਆਂ ਮਿਰਚਾਂ ਦੇ ਝਾੜ ਵਿਚ ਵਾਧਾ ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅਜਿਹਾ ਹੋਣ 'ਤੇ 0.5 ਪ੍ਰਤੀਸ਼ਤ ਮੈਂਗਨੀਜ਼ ਸਲਫੇਟ (1.0 ਕਿਲੋ ਮੈਂਗਨੀਜ਼ ਸਲਫੇਟ 100 ਲਿਟਰ ਪਾਣੀ ਪ੍ਰਤੀ ਏਕੜ) ਦੇ ਘੋਲ ਦਾ ਛਿੜਕਾਅ ਕਰੋ। ਜਿੱਥੇ ਪਿੱਛਲੇ ਸਾਲ ਮੈਂਗਨੀਜ਼ ਦੀ ਘਾਟ ਆਈ ਸੀ ਇਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ ਦੋ-ਤਿੰਨ ਛਿੜਕਾਅ ਪਹਿਲੇ ਪਾਣੀ ਤੋਂ ਬਾਅਦ ਹਫ਼ਤੇ-ਹਫ਼ਤੇ ਦੇ ਵਕਫੇ 'ਤੇ ਕਰੋ। ਰੇਤਲੀਆਂ ਜ਼ਮੀਨਾਂ ਵਿਚ ਗੰਧਕ ਦੀ ਘਾਟ ਕਾਰਨ ਉੱਪਰਲੇ ਨਵੇ ਪੱਤੇ ਹਲਕੇ ਹਰੇ ਅਤੇ ਫਿਰ ਪੀਲੇ ਹੋ ਜਾਂਦੇ ਹਨ ਜਦ ਕਿ ਹੇਠਲੇ ਪੱਤੇ ਹਰੇ ਹੀ ਰਹਿੰਦੇ ਹਨ। ਜੇਕਰ ਇਹੋ ਜਿਹੀਆਂ ਨਿਸ਼ਾਨੀਆਂ ਦਿਖਾਈ ਦੇਣ ਤਾਂ ਇਕ ਕੁਇੰਟਲ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਮਾਰੋ ਅਤੇ ਹਲਕਾ ਪਾਣੀ ਦੇ ਦਿਉ। ਜੇਕਰ ਕਣਕ ਦੀ ਬਿਜਾਈ ਅਜੇ ਕਰਨੀ ਹੈ ਤਾਂ 45 ਕਿਲੋ ਯੂਰੀਆ ਅਤੇ 155 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਸਮੇਂ ਪਾਉ। ਜੇਕਰ ਜ਼ਮੀਨ ਵਿਚ ਪੋਟਾਸ਼ ਦੀ ਘਾਟ ਹੈ ਤਾਂ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ। ਜੇਕਰ ਸਿੰਗਲ ਸੁਪਰਫ਼ਾਸਫ਼ੇਟ ਨਹੀਂ ਮਿਲਦੀ ਤਾਂ 55 ਕਿਲੋ ਡਾਇਆ ਖਾਦ ਵਰਤੋ ਅਤੇ ਬਿਜਾਈ ਵੇਲੇ 25 ਕਿਲੋ ਯੂਰੀਆ ...
ਗੀਤ-ਸੰਗੀਤ ਪੰਜਾਬੀਆਂ ਦੀ ਰੂਹ ਦੀ ਖੁਰਾਕ ਹੈ। ਜਨਮ ਤੋਂ ਲੈ ਕੇ ਮਰਨ ਤੱਕ ਹਰ ਮੌਕੇ 'ਤੇ ਗੀਤ ਹਨ। ਪੰਜਾਬੀਆਂ ਦੇ ਤਾਂ ਧਰਮ ਵੀ ਸੰਗੀਤ ਵਿਚ ਪਰੋਏ ਹੋਏ ਹਨ। ਹਰ ਉਮਰ ਦੇ ਗੀਤ ਅਲੱਗ-ਅਲੱਗ ਹਨ। ਇਥੋਂ ਤੱਕ ਕਿ ਸਾਜ਼ ਵੀ ਉਮਰ ਦੀਆਂ ਸੁਰਾਂ ਅਨੁਸਾਰ ਹਨ। ਬਚਪਨ, ਜਵਾਨੀ, ਅੱਧਖੜ ਤੇ ਬੁਢਾਪੇ ਦਾ ਸੰਗੀਤ ਤੇ ਸ਼ਬਦ ਵਿਲੱਖਣ ਰੰਗ ਬਿਖੇਰਦੇ ਹਨ। ਕੁੱਲ 51 ਸਾਜ਼ ਇਹ ਕਾਰਜ ਨਿਭਾਉਂਦੇ ਹਨ, ਪਰ ਪਤਾ ਨਹੀਂ ਕਿਹੋ ਜਿਹੀ ਵਾਅ ਚੱਲੀ ਹੈ ਕਿ ਅੱਜ ਸਿਰਫ਼ ਤੇ ਸਿਰਫ਼ ਰੁਮਾਂਸਵਾਦ ਹੀ ਭਾਰੂ ਹੋ ਗਿਆ ਹੈ। ਸ਼ੋਰ ਨਾਲ ਪੈਰ ਹੀ ਥਿੜਕਦੇ ਹਨ, ਦਿਲ ਦਾ ਕੋਈ ਲੈਣਾ-ਦੇਣਾ ਨਹੀਂ ਰਹਿ ਗਿਆ। ਬਚਪਨ, ਅੱਧਖੜ ਤੇ ਬੁਢਾਪੇ ਦਾ ਸੰਗੀਤ ਅਲੋਪ ਹੋ ਗਿਆ ਹੈ। ਢੋਲ ਦੇ ਸ਼ੋਰ ਵਿਚ ਸਾਰੰਗੀ ਤੇ ਹੋਰ ਕਈ ਕੁਝ ਗੁਆਚ ਗਿਆ, ਹੋਰ ਤਾਂ ਹੋਰ ਢੋਲ ਦਾ ਪੁੜਾ ਵੀ ਖੱਲ ਦੀ ਥਾਂ ਟੀਨ ਦਾ ਹੋ ਗਿਆ ਹੈ। ਉਤੋਂ ਖੁੰਬਾਂ ਵਾਂਗ ਉਗੇ ਗਾਇਕਾਂ 'ਚੋਂ ਟਾਵੇਂ-ਟਾਵੇਂ ਨੂੰ ਹੀ ਕੋਈ ਸਾਜ਼ ਵਜਾਉਣਾ ਆਉਂਦਾ ਹੋਵੇਗਾ। ਇਸ ਸ਼ੋਰ ਦੀ ਦੌੜ ਵਿਚ ਬੋਹੜਾਂ ਥੱਲੇ ਅਖਾੜੇ ਲਾਉਣ ਦੀ ਕਿਸੇ ਕੋਲ ਹਿੰਮਤ ਹੀ ਕਿਥੇ ਹੈ? ਹੋ ਸਕਦੈ ਇਸ ਸਭ ਕਾਸੇ ਤੋਂ ਅੱਕੇ ਹੋਏ ਲੋਕ, ਪਿੰਡਾਂ ...
ਅੰਨਦਾਤਾ ਦੇਸ਼ ਦਾ ਮੈਂ, ਖ਼ੁਆਰ ਹੁੰਦਾ ਦੇਖਿਆ। ਮੰਡੀਆਂ ਦੇ ਵਿਚ ਇਹ, ਦੁਰਕਾਰ ਹੁੰਦਾ ਦੇਖਿਆ। ਅਨਾਜ ਦਾ ਨਾ ਸਹੀ ਕਿਤੇ, ਮਿਲਦਾ ਹੈ ਮੁੱਲ ਇਹਨੂੰ। ਆਪੇ ਭਾਅ ਲਾਉਣ ਦੀ ਨਾ, ਦਿੱਤੀ ਕਿਸੇ ਖੁੱਲ੍ਹ ਇਹਨੂੰ। ਹਰ ਥਾਂ 'ਤੇ ਲੁੱਟ ਦਾ, ਸ਼ਿਕਾਰ ਹੁੰਦਾ ਦੇਖਿਆ। ਅੰਨਦਾਤਾ ਦੇਸ਼ ਦਾ ਮੈਂ, ਖ਼ੁਆਰ ਹੁੰਦਾ ਦੇਖਿਆ। ਧੁੱਪਾਂ ਵਿਚ ਸੜਦਾ ਤੇ, ਪਾਲ਼ੇ ਵਿਚ ਠਰੀ ਜਾਵੇ। ਤੰਗੀਆਂ ਤੇ ਤੁਰਸ਼ੀਆਂ ਨੂੰ, ਹੱਸ-ਹੱਸ ਜਰੀ ਜਾਵੇ। ਮੰਡੀਆਂ 'ਚ ਕਦੇ ਨਾ, ਸੁਧਾਰ ਹੁੰਦਾ ਦੇਖਿਆ। ਮੰਡੀਆਂ ਦੇ ਵਿਚ ਇਹ, ਦੁਰਕਾਰ ਹੁੰਦਾ ਦੇਖਿਆ। ਲੱਖਾਂ ਹੀ ਮੁਸੀਬਤਾਂ ਇਹ, ਸਿਰ ਉੱਤੇ ਝੱਲਦਾ, ਕਦੋਂ ਆ ਜੇ ਮੀਂਹ ਝੱਖੜ, ਪਤਾ ਨਹੀਂ ਕੱਲ੍ਹ ਦਾ। ਫ਼ਸਲ ਟਿਕਾਣੇ ਲੱਗੇ, ਬੇਕਰਾਰ ਹੁੰਦਾ ਦੇਖਿਆ। ਅੰਨਦਾਤਾ ਦੇਸ਼ ਦਾ ਮੈਂ, ਖ਼ੁਆਰ ਹੁੰਦਾ ਦੇਖਿਆ। ਦੱਬ ਕੇ ਵਾਹੀ ਜਾਵੇ, ਰੱਜ-ਰੱਜ ਖਾਂਦਾ ਨਹੀਂ। ਸੰਕਟ ਕਿਸਾਨੀ ਵਾਲਾ, ਸੁਣਿਆ ਵੀ ਜਾਂਦਾ ਨਹੀਂ। ਨਿੱਕੀ-ਨਿੱਕੀ ਗੱਲ 'ਤੇ, ਤਕਰਾਰ ਹੁੰਦਾ ਦੇਖਿਆ। ਮੰਡੀਆਂ ਦੇ ਵਿਚ ਇਹ, ਦੁਰਕਾਰ ਹੁੰਦਾ ਦੇਖਿਆ। ਖ਼ੁਦਕੁਸ਼ੀਆਂ ਨਾ ਕਰ, ਪੱਕਾ ਇਹ ਹੱਲ ਨਾ, ਦੁੱਖਾਂ ਤੇ ਮੁਸੀਬਤਾਂ 'ਚ, ਟੱਬਰ ਸਾਰਾ ਘੱਲ ...
ਭਾਰਤ ਦਾ ਕਣਕ ਦਾ ਉਤਪਾਦਨ ਪਿਛਲੀ ਸ਼ਤਾਬਦੀ ਦੇ 6ਵੇਂ ਦਹਾਕੇ ਦੇ ਸ਼ੁਰੂ 'ਚ (ਜਦੋਂ ਸਬਜ਼ ਇਨਕਲਾਬ ਦਾ ਆਗ਼ਾਜ਼ ਹੋਇਆ) 1 ਕਰੋੜ ਟਨ ਸੀ ਅਤੇ ਚੌਲਾਂ ਦਾ ਉਤਪਾਦਨ 3.5 ਕਰੋੜ ਟਨ, ਜੋ ਹੁਣ ਵਧ ਕੇ ਤਰਤੀਬਵਾਰ 9.9 ਕਰੋੜ ਟਨ ਤੇ 10.5 ਕਰੋੜ ਟਨ ਤੋਂ ਟੱਪ ਗਿਆ। ਇਸੇ ਤਰ੍ਹਾਂ ਪੰਜਾਬ ਦਾ ਕਣਕ ਉਤਪਾਦਨ ਇਸ ਸਮੇਂ ਦੌਰਾਨ 17 ਲੱਖ ਟਨ ਤੋਂ ਵੱਧ ਕੇ 178-80 ਲੱਖ ਟਨ ਅਤੇ ਝੋਨੇ ਦਾ ਉਤਪਾਦਨ 3 ਲੱਖ ਟਨ ਤੋਂ ਵਧ ਕੇ 170 ਲੱਖ ਟਨ ਤੱਕ ਪਹੁੰਚ ਗਿਆ। ਇਸ ਵਾਧੇ ਦਾ ਕਾਰਨ ਜਿੱਥੇ ਖੇਤੀ ਵਿਗਿਆਨੀਆਂ ਦੇ ਪ੍ਰਭਾਵਸ਼ਾਲੀ ਉਪਰਾਲੇ ਹਨ, ਉਥੇ ਸਭ ਤੋਂ ਵੱਧ ਯੋਗਦਾਨ ਵਧੇਰੇ ਝਾੜ ਦੇਣ ਵਾਲੀਆਂ ਨਵੀਆਂ ਕਿਸਮਾਂ ਦੇ ਬੀਜਾਂ ਦਾ ਕਿਸਾਨਾਂ ਵਲੋਂ ਵੱਡੇ ਪੱਧਰ 'ਤੇ ਅਪਣਾਇਆ ਜਾਣਾ ਹੈ। ਭਾਰਤ ਦੇ ਦੂਰਅੰਦੇਸ਼ ਡਾ: ਐਮ. ਐਸ. ਸਵਾਮੀਨਾਥਨ ਅਤੇ ਡਾ: ਅਮਰੀਕ ਸਿੰਘ ਚੀਮਾ ਜਿਹੇ ਖੇਤੀ ਵਿਗਿਆਨੀਆਂ ਦੇ ਉਪਰਾਲਿਆਂ ਨਾਲ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਸ੍ਰੀ ਸੀ. ਸੁਬਰਾਮਨੀਅਮ ਦੀ ਅਗਵਾਈ 'ਚ ਮੈਕਸੀਕੋ ਤੋਂ ਕਣਕ ਦੀਆਂ 'ਲਰਮਾ ਰੋਜੋ' ਤੇ 'ਸਨੌਰਾ-64' ਅਤੇ ਚੌਲਾਂ ਦੀ ਤਾਇਵਾਨ ਤੋਂ ਟੀ. ਐਨ.-1 ਜਿਹੀਆਂ ਕਿਸਮਾਂ ਮੰਗਵਾ ਕੇ ਜੋ ਵਿਗਿਆਨੀਆਂ ਨੇ ਖੋਜ ਕਰਕੇ ਕਣਕ ...
ਫਾਰਮ ਸਲਾਹਕਾਰ ਸੇਵਾ ਕੇਂਦਰ, ਕਪੂਰਥਲਾ ਦੇ ਵਿਗਿਆਨੀਆਂ ਵਲੋਂ ਪਿਛਲੇ ਦਿਨੀਂ ਕਣਕ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ ਸੀ। ਜਿਸ ਦੌਰਾਨ ਕਈ ਜ਼ਿਮੀਂਦਾਰਾਂ ਨੇ ਇਹ ਵਿਚਾਰ ਸਾਂਝੇ ਕੀਤੇ ਸਨ ਕਿ ਕਈ ਵਾਰ ਸਿਫਾਰਸ਼ ਕੀਤੀਆਂ ਦਵਾਈਆਂ (ਜਿਵੇਂ ਕਿ ਟਾਪਿਕ) ਦੇ ਛਿੜਕਾਅ ਕਰਨ ਦੇ ਬਾਵਜੂਦ ਵੀ ਗੁੱਲੀ ਡੰਡਾ ਕਈ ਲੋਆਂ ਵਿਚ ਉੱਗਦਾ ਹੈ ਅਤੇ ਪੂਰੀ ਤਰ੍ਹਾਂ ਨਹੀਂ ਮਰਦਾ। ਇਸ ਤੋਂ ਬਾਅਦ ਕਈ ਜ਼ਿਮੀਦਾਰਾਂ ਦੇ ਸਪਰੇਅ ਕਰਨ ਦੇ ਤਰੀਕਿਆਂ ਨੂੰ ਵਾਚਿਆ ਗਿਆ ਅਤੇ ਗੰਭੀਰਤਾ ਨਾਲ ਵਿਚਾਰ ਕਰਨ 'ਤੇ ਕਈ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਜਿਨ੍ਹਾਂ ਕਰਕੇ ਗੁੱਲੀ ਡੰਡਾ ਪੂਰੀ ਤਰ੍ਹਾਂ ਨਹੀਂ ਮਰਦਾ। ਇਨ੍ਹਾਂ ਨੁਕਤਿਆਂ ਨੂੰ ਆਮ ਜ਼ਿਮੀਂਦਾਰਾਂ ਨਾਲ ਸਾਂਝਿਆਂ ਕਰ ਰਹੇ ਹਾਂ ਤਾਂ ਕਿ ਗੁੱਲੀ ਡੰਡੇ ਸਮੇਤ ਸਾਰੇ ਨਦੀਨਾਂ ਦੀ ਅਸਰਦਾਰ ਢੰਗ ਨਾਲ ਰੋਕਥਾਮ ਕੀਤੀ ਜਾ ਸਕੇ। ਇਕ ਤਾਂ ਗੁੱਲੀ ਡੰਡੇ ਵਰਗੇ ਨਦੀਨ ਜੋ ਕਿ ਕਣਕ ਦੇ ਜੰਗਲੀ ਰਿਸ਼ਤੇਦਾਰ ਹੀ ਹੁੰਦੇ ਹਨ। ਇਹ ਕਣਕ ਤੋਂ ਚਾਰ ਚੰਦੇੇ ਅੱਗੇ ਹੁੰਦੇ ਹਨ। ਇਨ੍ਹਾਂ ਦਾ ਬੀਜ ਬੈਂਕ ਜ਼ਮੀਨ ਵਿਚ ਪਿਆ ਹੁੰਦਾ ਹੈ। ਕਣਕ ਦੀ ਵਹਾਈ ਦੇ ਨਾਲ ਹੀ ਹੋਈ ਹਿੱਲ-ਜੁੱਲ ਕਰਕੇ ਨਮੀ ...
ਉਦਯੋਗੀਕਰਨ ਅਤੇ ਸ਼ਹਿਰੀਕਰਨ ਦੀ ਤਰੱਕੀ ਅਤੇ ਦਿਹਾਤੀ ਖੇਤਰ ਦਾ ਵਿਸਤਾਰ ਹੋਣ ਕਰਕੇ ਖੇਤੀ ਰਕਬਾ ਘੱਟ ਰਿਹਾ ਹੈ ਪਰ ਖੇਤੀ ਅਰਥਚਾਰੇ ਨੂੰ ਬਰਕਰਾਰ ਰੱਖਣ ਅਤੇ ਵਧ ਰਹੀ ਜਨਸੰਖਿਆ ਨੂੰ ਲੋੜੀਂਦੀ ਖੁਰਾਕ ਮੁਹੱਈਆ ਕਰਵਾਉਣ ਲਈ ਖੇਤੀ ਉਤਪਾਦਨ ਵਧਾਉਣ ਦੀ ਬਹੁਤ ਜ਼ਰੂਰਤ ਹੈ। ਇਸ ਲਈ ਪੋਸ਼ਟਿਕ ਖੁਰਾਕ ਅਤੇ ਰੋਜ਼ਗਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਬਜ਼ੀਆਂ ਦੀ ਕਾਸ਼ਤ ਨੂੰ ਮਹੱਤਵਪੂਰਨ ਸਥਾਨ ਦੇਣਾ ਸਮੇਂ ਦੀ ਮੁੱਖ ਲੋੜ ਹੈ। ਭਾਰਤ ਦੇ ਉੱਤਰ ਪੱਛਮੀ ਮੈਦਾਨਾਂ ਵਿਚ ਮੌਸਮੀ ਵਿਗਾੜ ਦੀਆਂ ਚੁਣੌਤੀਆਂ ਖਾਸ ਕਰਕੇ ਸਰਦੀਆਂ ਦੌਰਾਨ ਸੰਭਾਵੀ ਪੈਦਾਵਾਰ ਲੈਣ ਲਈ ਕਾਫੀ ਦਿੱਕਤ ਹੁੰਦੀ ਹੈ। ਇਸ ਮੌਸਮ ਦੌਰਾਨ ਸਬਜ਼ੀਆਂ ਦੀ ਪੈਦਾਵਾਰ ਕੁਸ਼ਲਤਾ ਨੂੰ ਵਧਾਉਣ ਅਤੇ ਠੰਢ ਤੋਂ ਬਚਾਉਣ ਲਈ ਪੂਰਨ ਜਾਂ ਅੰਸ਼ਿਕ ਤੌਰ 'ਤੇ ਸੋਧੀਆਂ ਹੋਈਆਂ ਤਕਨੀਕਾਂ ਵਿਕਸਿਤ ਕੀਤੀਆ ਗਈਆਂ ਹਨ।
ਰਵਾਇਤੀ ਤੌਰ 'ਤੇ ਅਗੇਤੀਆਂ ਸਬਜ਼ੀਆਂ ਪੈਦਾ ਕਰਨ ਲਈ ਅਕਤੂਬਰ-ਨਵੰਬਰ ਵਿਚ ਦਰਿਆਵਾਂ ਦੇ ਕੰਢਿਆਂ 'ਤੇ 3-4 ਫੁੱਟ ਡੂੰਘੀਆਂ ਖਾਲੀਆਂ ਪੁੱਟ ਕੇ ਅਤੇ ਉਪਰੋਂ ਸਰਕੰਡੇ ਲਗਾ ਕੇ ਕੱਦੂ ਜਾਤੀ ਦੀਆਂ ਸਬਜ਼ੀਆਂ ਪੈਦਾ ਕੀਤੀਆਂ ਜਾਦੀਆਂ ਸਨ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX