ਤਾਜਾ ਖ਼ਬਰਾਂ


ਖੰਨਾ ਵਿਚ 27 ਸਾਲਾਂ ਦੀ ਇੱਕ ਹੋਰ ਔਰਤ ਕੋਰੋਨਾ ਪਾਜ਼ੀਟਿਵ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਵਿਚ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਆਇਆ ਸਾਹਮਣੇ
. . .  1 day ago
ਲੁਧਿਆਣਾ ਵਿੱਚ 4 ਗਰਭਵਤੀ ਔਰਤਾਂ ਸਮੇਤ ਇੱਕੋ ਦਿਨ ਵਿੱਚ ਕੋਰੋਨਾ ਨਾਲ ਸਬੰਧਿਤ 16 ਮਾਮਲੇ ਸਾਹਮਣੇ ਆਏ
. . .  1 day ago
ਲੁਧਿਆਣਾ, 6 ਜੂਨ ਸਲੇਮਪੁਰੀ - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਅੱਜ ਤੀਜੇ ਦਿਨ ਵੀ ਕਹਿਰ ਜਾਰੀ ਰਿਹਾ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਡਾਕਟਰੀ ਜਾਂਚ ਦੌਰਾਨ ਅੱਜ 37 ਸਾਲਾ ਔਰਤ ਵਾਸੀ ਦੋਰਾਹਾ 65 ਸਾਲਾ ਔਰਤ ਵਾਸੀ ਹਬੀਬ ਗੰਜ 29 ਸਾਲਾ ਵਾਸੀ ਪਿੰਡ ਜੱਸੋਵਾਲ 27 ਸਾਲਾ ਔਰਤ...
ਬਸੀ ਪਠਾਣਾਂ ਵਿੱਚ ਇੱਕ ਕੋਰੋਨਾ ਪਾਜ਼ੀਟਿਵ ਕੇਸ ਆਇਆ ਸਾਹਮਣੇ
. . .  1 day ago
ਰਾਜਪੁਰਾ ਚ ਇਕ ਪਰਿਵਾਰ ਦੇ 5 ਮੈਂਬਰ ਕੋਰੋਨਾ ਦੀ ਮਾਰ ਹੇਠ ਆਏ
. . .  1 day ago
ਰਾਜਪੁਰਾ, 6 ਜੂਨ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਭਾਈ ਮਤੀ ਦਾਸ ਗੁਰਦੁਆਰਾ ਸਾਹਿਬ ਨੇੜੇ ਰਹਿਣ ਵਾਲੇ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਪਰਿਵਾਰ ਕੁੱਝ ਦਿਨ ਪਹਿਲਾਂ ਦਿੱਲੀ ਰਹਿ ਕੇ ਆਇਆ ਸੀ...
ਇਕੋ ਪਰਿਵਾਰ ਦੇ 3 ਮਰੀਜ਼ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 6 ਜੂਨ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਤੋਂ ਪਹਿਲਾਂ ਦੋ ਬਾਰ ਸਵੇਰ ਸਮੇਂ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਐਲਾਨਿਆ ਗਿਆ ਸੀ ਪਰ ਸ਼ਾਮ ਨੂੰ ਦੋਨੋਂ ਬਾਰ ਕੋਰੋਨਾ ਪਾਜ਼ੀਟਿਵ ਮਰੀਜ਼ ਆਉਣ ਕਾਰਣ ਜ਼ਿਲ੍ਹਾ...
ਪਟਿਆਲਾ ਵਿਚ ਸੱਤ ਹੋਰ ਕੋਵਿਡ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ
. . .  1 day ago
ਪਟਿਆਲਾ 6 ਜੂਨ (ਗੁਰਪ੍ਰੀਤ ਸਿੰਘ ਚੱਠਾ) - ਜ਼ਿਲ੍ਹੇ ਵਿਚ ਸੱਤ ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਭੇਜੇ ਸੈਂਪਲਾ ਵਿਚੋ 451 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟ ਵਿਚੋ 443 ਸੈਂਪਲਾ ਦੀ ਰਿਪੋਰਟ ਕੋਵਿਡ...
ਜਲੰਧਰ ਦੇ ਰੈਣਕ ਬਾਜ਼ਾਰ 'ਚ ਹਥਿਆਰਬੰਦ ਲੁਟੇਰੇ ਵਲੋਂ ਲੁੱਟ, ਮਚੀ ਦਹਿਸ਼ਤ
. . .  1 day ago
ਜਲੰਧਰ, 6 ਜੂਨ - ਜਲੰਧਰ ਦੇ ਰੈਣਕ ਬਾਜ਼ਾਰ ਵਿਚ ਦਿਨ ਦਿਹਾੜੇ ਇਕ ਦੁਕਾਨ 'ਤੇ ਹਥਿਆਰਬੰਦ ਲੁਟੇਰੇ ਨੇ ਲੁੱਟ ਨੂੰ ਅੰਜਾਮ ਦਿੱਤਾ। ਜਿਸ ਮਗਰੋਂ ਬਾਜ਼ਾਰ ਵਿਚ ਦੁਕਾਨਦਾਰਾਂ ਵਿਚਕਾਰ ਸਨਸਨੀ ਫੈਲ ਗਈ ਹੈ ਤੇ ਮਾਹੌਲ ਤਣਾਅ ਗ੍ਰਸਤ ਹੈ। ਪੁਲਿਸ ਵਲੋਂ ਸੀ.ਸੀ.ਟੀ.ਵੀ. ਦੀ ਮਦਦ...
ਦਰਦਨਾਕ ਹਾਦਸੇ 'ਚ ਔਰਤ ਦਾ ਸਿਰ ਧੜ ਨਾਲੋਂ ਹੋਇਆ ਵੱਖ
. . .  1 day ago
ਕੋਟਕਪੂਰਾ, 6 ਜੂਨ (ਮੋਹਰ ਸਿੰਘ ਗਿੱਲ) - ਕੋਟਕਪੂਰਾ ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ 'ਤੇ ਹੋਏ ਦਰਦਨਾਕ ਹਾਦਸੇ 'ਚ ਇਕ ਬਜ਼ੁਰਗ ਔਰਤ ਦਾ ਧੜ ਨਾਲੋਂ ਸਿਰ ਅਲੱਗ ਹੋਣ ਦਾ ਹਿਰਦੇਵੇਧਕ ਸਮਾਚਾਰ ਪ੍ਰਾਪਤ ਹੋਇਆ ਹੈ। ਬੱਸਾਂ ਵਗ਼ੈਰਾ ਨਾ ਚੱਲਣ ਕਾਰਨ ਬਜ਼ੁਰਗ ਔਰਤ...
ਅੰਮ੍ਰਿਤਸਰ ਵਿਚ ਅੱਜ 28 ਕੋਰੋਨਾ ਪਾਜ਼ੀਟਿਵ ਮਿਲੇ
. . .  1 day ago
ਅੰਮ੍ਰਿਤਸਰ, 6 ਜੂਨ (ਰੇਸ਼ਮ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ) - ਅੱਜ ਅੰਮ੍ਰਿਤਸਰ ਵਿਚ 28 ਕੋਰੋਨਾਵਾਇਰਸ ਦੇ ਕੇਸ ਮਿਲੇ ਹਨ। ਇਸ ਤਰ੍ਹਾਂ ਕੁੱਲ ਕੇਸ 468 ਹਨ, ਡਿਸਚਾਰਜ 344, ਦਾਖਲ 116 ਤੇ ਕੁੱਲ 8...
ਜਲੰਧਰ 'ਚ 10 ਹੋਰ ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਜਲੰਧਰ, 6 ਜੂਨ (ਐੱਮ. ਐੱਸ. ਲੋਹੀਆ) - ਜਲੰਧਰ 'ਚ ਅੱਜ ਕੋਰੋਨਾ ਪੀੜਤ 10 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 288 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਏ ਵਿਅਕਤੀਆਂ 'ਚ 6 ਔਰਤਾਂ ਅਤੇ 4 ਮਰਦ ਸ਼ਾਮਲ ਹਨ। ਮਾਡਲ ਹਾਊਸ...
ਪੰਜਾਬ ਸਰਕਾਰ ਕੋਰੋਨਾ ਦਾ ਪ੍ਰਸਾਰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ-ਵਿਧਾਇਕ ਸ਼ੇਰੋਵਾਲੀਆ
. . .  1 day ago
ਸ਼ਾਹਕੋਟ, 6 ਜੂਨ (ਦਲਜੀਤ ਸਚਦੇਵਾ)- ਸੀ.ਐਚ.ਸੀ ਸ਼ਾਹਕੋਟ ਵਿਖੇ ਦੂਜਾ ਕੋਰੋਨਾ ਟੈਸਟਿੰਗ ਕੈਂਪ ਐਸ.ਐਮ.ਓ ਡਾ. ਅਮਰਦੀਪ ਸਿੰਘ ਦੁੱਗਲ ਦੀ ਅਗਵਾਈ ਹੇਠ ਲਗਾਇਆ ਗਿਆ ਤੇ ਇਸ ਕੈਂਪ ਵਿਚ 165 ਲੋਕਾਂ ਦੇ ਸੈਂਪਲ ਲਏ ਗਏ ਹਨ। ਕੈਂਪ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ...
ਆਵਾਰਾ ਕੁੱਤਿਆਂ ਨੇ ਕਿਸਾਨ ਨੂੰ ਨੋਚ-ਨੋਚ ਕੇ ਖਾਧਾ, ਮੌਤ
. . .  1 day ago
ਸਮਾਣਾ, 6 ਜੂਨ (ਗੁਰਦੀਪ ਸ਼ਰਮਾ, ਹਰਵਿੰਦਰ ਸਿੰਘ ਟੋਨੀ)- ਨੇੜਲੇ ਪਿੰਡ ਮਵੀ ਸੱਪਾਂ ਵਿਖੇ ਅੱਜ ਆਵਾਰਾ ਕੁੱਤਿਆਂ ਨੇ ਸਵੇਰੇ ਸੈਰ ਕਰਨ ਗਏ ਇੱਕ ਕਿਸਾਨ ਨੂੰ ਨੋਚ ਲਿਆ। ਇਸ ਤੋਂ ਬਾਅਦ ਗੰਭੀਰ ਜ਼ਖ਼ਮੀ ਹੋਏ ਕਿਸਾਨ ਨੂੰ...
ਵਿਆਹ ਦੇ ਇੱਕ ਮਹੀਨਾ ਪਹਿਲਾ ਲੜਕੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
. . .  1 day ago
ਫ਼ਾਜ਼ਿਲਕਾ, 6 ਜੂਨ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ 'ਚ ਇੱਕ ਲੜਕੀ ਨੇ ਵਿਆਹ ਦੇ ਇੱਕ ਮਹੀਨੇ ਪਹਿਲਾ ਆਪਣੇ ਘਰ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ, ਜਿਸ ਦੀ ਲਾਸ਼ ਕਮਰੇ ਦੇ ਪੱਖੇ ਨਾਲ ਲਟਕਦੀ ਮਿਲੀ। ਪ੍ਰਾਪਤ ਜਾਣਕਾਰੀ...
ਸੁਨਿਆਰੇ ਵਲੋਂ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ
. . .  1 day ago
ਰੂਪਨਗਰ, 6 ਜੂਨ (ਸਤਨਾਮ ਸਿੰਘ ਸੱਤੀ)- ਰੂਪਨਗਰ ਸ਼ਹਿਰ ਦੇ ਇੱਕ ਸੁਨਿਆਰੇ ਵਲੋਂ ਆਪਣੀ ਦੁਕਾਨ 'ਚ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਐੱਚ...
ਅੰਮ੍ਰਿਤਸਰ 'ਚ ਕੋਰੋਨਾ ਦੇ ਪੰਜ ਹੋਰ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 6 ਜੂਨ (ਰਾਜੇਸ਼ ਕੁਮਾਰ ਸੰਧੂ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ ਪੰਜ ਹੋਰ ਮਾਮਲੇ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਅੱਜ ਆਏ ਨਵੇਂ ਕੇਸ ਆਨੰਦ ਐਵੇਨਿਊ ਨਾਲ ਸੰਬੰਧਿਤ ਹਨ। ਇਨ੍ਹਾਂ ਪੰਜ...
ਪਤਨੀ ਵਲੋਂ ਆਪਣੇ ਦੋ ਪ੍ਰੇਮੀਆਂ ਨਾਲ ਮਿਲ ਕੇ ਪਤੀ ਦੀ ਹੱਤਿਆ
. . .  1 day ago
ਮਲੋਟ, 6 ਜੂਨ (ਗੁਰਮੀਤ ਸਿੰਘ ਮੱਕੜ)- ਪਿੰਡ ਦਾਨੇਵਾਲਾ ਦੀ ਰਹਿਣ ਵਾਲੀ ਇੱਕ ਔਰਤ ਵਲੋਂ ਆਪਣੇ ਦੋ ਪ੍ਰੇਮੀਆਂ ਨਾਲ ਮਿਲ ਕੇ ਆਪਣੀ ਪਤੀ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ...
ਕੈਪਟਨ ਨੇ ਨਾਜਾਇਜ਼ ਸ਼ਰਾਬ ਦੇ ਵਪਾਰ 'ਤੇ ਕੱਸੀ ਨਕੇਲ, ਆਬਕਾਰੀ ਸੁਧਾਰ ਗਰੁੱਪ ਦਾ ਕੀਤਾ ਗਠਨ
. . .  1 day ago
ਚੰਡੀਗੜ੍ਹ, 6 ਜੂਨ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਜਾਇਜ਼ ਸ਼ਰਾਬ ਦੇ ਵਪਾਰ 'ਤੇ ਨਕੇਲ ਕੱਸਣ ਲਈ ਅੱਜ ਆਬਕਾਰੀ ਸੁਧਾਰ ਗਰੁੱਪ ਦਾ ਗਠਨ...
ਪੰਜਾਬ ਦੇ ਹੱਕਾਂ ਦਾ ਹੋ ਰਿਹੈ ਘਾਣ- ਭਗਵੰਤ ਮਾਨ
. . .  1 day ago
ਚੰਡੀਗੜ੍ਹ, 6 ਜੂਨ (ਸੁਰਿੰਦਰਪਾਲ ਸਿੰਘ)- 'ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਕਿਹਾ ਕਿ ਪੰਜਾਬ ਦੇ ਹੱਕਾਂ ਦਾ ਘਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਦੋ ਵੱਡੇ ਘਪਲੇ ਸਾਹਮਣੇ ਆਏ ਹਨ...
ਫੋਕੀ ਬਿਆਨਬਾਜ਼ੀ ਛੱਡ ਸਿਆਸੀ ਲੀਡਰ ਕਿਸਾਨਾਂ ਨਾਲ ਖੜ੍ਹਨ- ਓਂਕਾਰ ਸਿੰਘ ਅਗੌਲ
. . .  1 day ago
ਨਾਭਾ, 6 ਜੂਨ (ਕਰਮਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਪੰਜਾਬ ਦੇ ਜਨਰਲ ਸਕੱਤਰ ਓਂਕਾਰ ਸਿੰਘ ਅਗੌਲ ਨੇ ਅੱਜ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਕਿ ਦੇਸ਼ ਦੀ ਸਰਕਾਰ ਨੇ ਕਿਸਾਨਾਂ ਨੂੰ ਖੁੱਡੇ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 6 ਜੂਨ- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਅੱਜ ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਕਰੋਲ ਮਟਰਾਈ ਅਤੇ ਚੰਦਵਾ...
ਹਰਿਆਣਾ 'ਚ ਕੋਰੋਨਾ ਦੇ 184 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਚੰਡੀਗੜ੍ਹ, 6 ਜੂਨ- ਹਰਿਆਣਾ 'ਚ ਅੱਜ ਕੋਰੋਨਾ ਦੇ 184 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਹੀ ਹੁਣ ਸੂਬੇ 'ਚ ਕੋਰੋਨਾ ਪੀੜਤਾਂ ਦਾ ਅੰਕੜਾ 3,767 ਹੋ ਗਿਆ ਹੈ। ਸਿਹਤ ਵਿਭਾਗ...
ਬਿਹਾਰ 'ਚ ਕੋਰੋਨਾ ਦੇ 147 ਮਾਮਲੇ ਆਏ ਸਾਹਮਣੇ
. . .  1 day ago
ਪਟਨਾ, 6 ਜੂਨ- ਬਿਹਾਰ 'ਚ ਅੱਜ ਕੋਰੋਨਾ ਵਾਇਰਸ ਦੇ 147 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਦੇ ਆਉਣ ਨਾਲ ਹੀ ਹੁਣ ਸੂਬੇ 'ਚ ਕੋਰੋਨਾ ਪੀੜਤਾਂ...
ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ
. . .  1 day ago
ਛੇਹਰਟਾ, 6 ਜੂਨ (ਸੁੱਖ ਵਡਾਲੀ)- ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ...
ਤਾਲਾਬੰਦੀ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ
. . .  1 day ago
ਜਲੰਧਰ, 6 ਜੂਨ (ਚੰਦੀਪ ਭੱਲਾ)- ਪੰਜਾਬ ਸਰਕਾਰ ਵਲੋਂ ਆਉਣ ਵਾਲੀ 8 ਜੂਨ ਤੋਂ ਸੂਬੇ 'ਚ ਧਾਰਮਿਕ ਸਥਾਨਾਂ, ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਕੁਝ ਦਿਸ਼ਾ-ਨਿਰਦੇਸ਼ਾਂ ਤਹਿਤ ਖੋਲ੍ਹਣ ਦੀ ਆਗਿਆ ਦਿੱਤੀ ਗਈ...
ਹੋਰ ਖ਼ਬਰਾਂ..

ਨਾਰੀ ਸੰਸਾਰ

5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ 'ਤੇ ਵਿਸ਼ੇਸ਼

ਵਾਤਾਵਰਨ ਨੂੰ ਬਚਾਉਣ ਵਿਚ ਗ੍ਰਹਿਣੀਆਂ ਵੀ ਪਾ ਸਕਦੀਆਂ ਹਨ ਵੱਡਾ ਯੋਗਦਾਨ

ਬਿਜਲੀ ਬੱਚਤ ਦੇ ਸਾਡੇ ਕੋਲ ਕਈ ਤਰੀਕੇ ਹਨ। ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਏ.ਸੀ. ਦੀ ਥਾਂ ਪੱਖੇ ਦੀ ਹੀ ਵਰਤੋਂ ਕੀਤੀ ਜਾਵੇ। ਮਸ਼ੀਨ ਵਿਚ ਕੱਪੜੇ ਸੁਕਾਉਣ ਦੀ ਬਜਾਏ ਧੁੱਪ ਵਿਚ ਸੁਕਾਏ ਜਾ ਸਕਦੇ ਹਨ।

ਘਰ ਦੀਆਂ ਸੁਆਣੀਆਂ ਬਹੁਤ ਵੱਡਾ ਯੋਗਦਾਨ ਵਾਤਾਵਰਨ ਨੂੰ ਬਚਾਉਣ ਵਿਚ, ਉਸ ਨੂੰ ਸਾਂਭਣ ਲਈ ਪਾ ਸਕਦੀਆਂ ਹਨ | ਛੋਟੇ-ਛੋਟੇ ਕਦਮ ਚੁੱਕਣ ਅਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੈ |
ਬਿਜਲੀ ਦੀ ਬੱਚਤ : ਬਿਜਲੀ ਬੱਚਤ ਦੇ ਸਾਡੇ ਕੋਲ ਕਈ ਤਰੀਕੇ ਹਨ | ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਏ.ਸੀ. ਦੀ ਥਾਂ ਪੱਖੇ ਦੀ ਹੀ ਵਰਤੋਂ ਕੀਤੀ ਜਾਵੇ | ਮਸ਼ੀਨ ਵਿਚ ਕੱਪੜੇ ਸੁਕਾਉਣ ਦੀ ਬਜਾਏ ਧੁੱਪ ਵਿਚ ਸੁਕਾਏ ਜਾ ਸਕਦੇ ਹਨ |
ਗੈਸ ਦੀ ਘੱਟ ਵਰਤੋਂ : ਗੈਸ ਦੀ ਬੱਚਤ ਕਰਨ ਲਈ ਕਾਰ ਦੀ ਘੱਟ ਵਰਤੋਂ ਕੀਤੀ ਜਾਵੇ ਅਤੇ ਕਿਸੇ ਕੰਮ 'ਤੇ ਜਾਣ ਸਮੇਂ ਆਪਣੀਆਂ ਸਹੇਲੀਆਂ ਨਾਲ ਕਾਰ ਸਾਂਝੀ ਕੀਤੀ ਜਾ ਸਕਦੀ ਹੈ | ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪ੍ਰਭਾਵਸ਼ਾਲੀ ਤਰੀਕੇ ਹਨ ਜਿਸ ਨਾਲ ਗੈਸ ਦੀ ਬੱਚਤ ਕੀਤੀ ਜਾ ਸਕਦੀ ਹੈ |
ਮੁੜ ਵਰਤੋਂ : ਬਿਜਲੀ ਦਾ ਪੁਰਾਣਾ ਸਾਮਾਨ ਸਾਨੂੰ ਸੁੱਟਣਾ ਨਹੀਂ ਚਾਹੀਦਾ ਸਗੋਂ ਸਥਾਨਕ ਮੁਫ਼ਤ ਸਹੂਲਤ ਨਾਲ ਉਸ ਨੂੰ ਮੁੜ ਵਰਤੋੋਂ ਕਰਨਯੋਗ ਬਣਾਉਣਾ ਚਾਹੀਦਾ ਹੈ | ਇਸ ਤੋਂ ਇਲਾਵਾ ਆਪਣੇ ਪਲਾਸਟਿਕ ਦੇ ਕੰਟੇਨਰ ਨੂੰ ਦੂਜੇ ਰੱਦੀ ਦੇ ਸਾਮਾਨ ਨਾਲੋਂ ਵੱਖ ਰੱਖਣਾ ਚਾਹੀਦਾ ਹੈ |
ਖਰੀਦਦਾਰੀ ਲਈ ਕੱਪੜੇ ਦੇ ਥੈਲੇ ਦੀ ਵਰਤੋਂ : ਕੱਪੜੇ ਦੇ ਬਣੇ ਥੈਲੇ ਨੂੰ ਹਫ਼ਤੇ ਵਿਚ ਇਕ ਵਾਰ ਧੋਣ ਦੀ ਲੋੜ ਪੈਂਦੀ ਹੈ ਅਤੇ ਅਸੀਂ ਇਸ ਦੀ ਵਰਤੋਂ ਕਈ ਵਾਰ ਲੰਬੇ ਸਮੇਂ ਤੱਕ ਕਰ ਸਕਦੇ ਹਾਂ | ਇਸ ਤਰ੍ਹਾਂ ਅਸੀਂ ਆਪਣੇ ਜੀਵਨ ਵਿਚੋਂ ਪਲਾਸਟਿਕ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਘਟਾ ਸਕਦੇ ਹਾਂ | ਤੁਸੀਂ ਕੱਪੜੇ ਦੇ ਥੈਲੇ ਨੂੰ ਵਾਰ ਵਾਰ ਸਾਮਾਨ ਲਈ ਵਰਤ ਸਕਦੇ ਹੋ |
ਸਥਾਨਕ ਉਤਪਾਦਾਂ ਦੀ ਖਰੀਦ : ਜੇਕਰ ਤੁਹਾਡੇ ਕੋਲ ਸਥਾਨਕ ਕਿਸਾਨਾਂ ਕੋਲੋਂ ਉਨ੍ਹਾਂ ਦੇ ਖੇਤਾਂ ਵਿਚ ਪੈਦਾ ਕੀਤੀਆਂ ਫ਼ਸਲਾਂ ਨੂੰ ਖਰੀਦਣ ਦਾ ਵੀ ਬਦਲ ਹੋਵੇ ਤਾਂ ਇਸ ਨੂੰ ਤਰਜੀਹ ਦੇਵੋ | ਡੱਬਾਬੰਦ ਚੀਜ਼ਾਂ 'ਤੇ ਬਹੁਤ ਊਰਜਾ ਦੀ ਖਪਤ ਹੁੰਦੀ ਹੈ ਤੇ ਸਥਾਨਕ ਤਾਜ਼ਾ ਚੀਜ਼ਾਂ ਦੀ ਵਰਤੋਂ ਕਰ ਕੇ ਇਹ ਊਰਜਾ ਬਚਾਈ ਜਾ ਸਕਦੀ ਹੈ |
ਪਾਣੀ ਦੀ ਬੱਚਤ : ਪੀਣਯੋਗ ਪਾਣੀ ਦੀ ਬਹੁਤ ਜ਼ਿਆਦਾ ਘਾਟ ਹੈ | ਇਸ ਸਮੱਸਿਆ ਨੂੰ ਪਾਣੀ ਦੀ ਬੱਚਤ ਕਰਕੇ ਹੱਲ ਕੀਤਾ ਜਾ ਸਕਦਾ ਹੈ | ਇਥੇ ਪਾਣੀ ਬਚਾਉਣ ਦੇ ਬਹੁਤ ਸਾਰੇ ਤਰੀਕੇ ਹਨ | ਹਰ ਰੋਜ਼ ਪਾਣੀ ਦੀ ਵਰਤੋਂ ਲੋੜ ਅਨੁਸਾਰ ਕਰਕੇ ਪਾਣੀ ਬਚਾਇਆ ਜਾ ਸਕਦਾ ਹੈ |
ਬਿਜਲਈ ਸੁਨੇਹੇ ਰਾਹੀਂ ਵਧਾਈ ਸੰਦੇਸ਼ ਭੇਜ ਕੇ : ਤੁਸੀਂ ਆਮ ਤੌਰ 'ਤੇ ਇਸ ਦੀ ਵਰਤੋਂ ਪਹਿਲਾਂ ਹੀ ਕਰਦੇ ਹੋ | ਇਸ ਨਾਲ ਤੁਸੀਂ ਕੁਦਰਤ ਦੇ ਵਾਤਾਵਰਨ ਨਾਲ ਮਿੱਤਰਤਾ ਦੇ ਨਾਲ ਨਾਲ ਸੁਨੇਹੇ ਆਪਣੇ ਮਿੱਤਰਾਂ ਤੱਕ ਪਹੁੰਚਾ ਸਕਦੇ ਹੋ |
ਮਿੱਟੀ ਦੇ ਭਾਂਡੇ ਵਰਤ ਕੇ : ਅਸਲ ਵਿਚ ਅਸੀਂ ਆਮ ਪਲਾਸਟਿਕ, ਫੋਮ, ਕਾਗਜ਼ ਦੇ ਭਾਂਡੇ ਵਰਤਣ ਦੀ ਬਜਾਏ ਵੱਧ ਤੋਂ ਵੱਧ ਮਿੱਟੀ ਦੇ ਭਾਂਡੇ ਵਰਤ ਕੇ ਵਾਤਾਵਰਨ ਨੂੰ ਬਚਾਉਣ 'ਚ ਹਿੱਸਾ ਪਾ ਸਕਦੇ ਹਾਂ |
ਘਰ ਨੂੰ ਰਿਸਾਅ ਰਹਿਤ (ਲੀਕੇਜ ਪਰੂਫ) ਬਣਾ ਕੇ : ਇਸ ਗੱਲ ਨੂੰ ਯਕੀਨੀ ਬਣਾਓ ਕਿ ਘਰ ਵਿਚ ਗਰਮੀ ਅਤੇ ਸਰਦੀ ਦੀ ਲੀਕੇਜ ਪੂਰੀ ਤਰ੍ਹਾਂ ਬੰਦ ਹੈ | ਇਸ ਤਰ੍ਹਾਂ ਤੁਸੀਂ ਬਹੁਤ ਸਾਰੀ ਊਰਜਾ ਅਤੇ ਪੈਸਾ ਬਚਾ ਸਕਦੇ ਹੋ |
ਹਵਾ ਫਿਲਟਰ ਬਦਲ ਕੇ : ਆਪਣੇ ਘਰ ਅਤੇ ਆਪਣੀ ਕਾਰ ਦੇ ਏ.ਸੀ. ਫਿਲਟਰ ਬਦਲ ਕੇ ਤੁਸੀਂ ਬਹੁਤ ਸਾਰੀ ਊਰਜਾ ਅਤੇ ਪੈਸਾ ਬਚਾਅ ਸਕਦੇ ਹੋ |
ਦਰੱਖਤ ਲਗਾ ਕੇ : ਤੁਸੀਂ ਆਪਣੇ ਬਗੀਚੇ ਅਤੇ ਘਰ ਦੀ ਬਾਲਕੋਨੀ ਜਾਂ ਕਿਸੇ ਵੀ ਥਾਂ 'ਤੇ ਜਿਥੇ ਤੁਹਾਨੂੰ ਜਗ੍ਹਾ ਵਿਹਲੀ ਮਿਲਦੀ ਹੈ, ਤੁਸੀਂ ਫੁੱਲ ਉਗਾ ਸਕਦੇ ਹੋ | ਪੌਦੇ ਲਗਾ ਸਕਦੇ ਹੋ | ਜਿਹੜੇ ਸ਼ਹਿਦ ਦੀਆਂ ਮੱਖੀਆਂ ਨੂੰ ਆਕਰਸ਼ਿਤ ਕਰਦੇ ਹਨ |
ਤੁਹਾਡੇ ਕੋਲ ਬਗ਼ੀਚੀ ਹੈ ਤਾਂ ਤੁਸੀਂ ਪੌਦੇ ਲਗਾ ਕੇ ਵਾਤਾਵਰਨ ਦੀ ਸੇਵਾ ਕਰ ਸਕਦੇ ਹੋ | ਇਹ ਤੁਹਾਡੇ ਰਹਿਣ ਲਈ ਵਧੀਆ ਸਾਫ਼-ਸੁਥਰਾ ਹਰਿਆ-ਭਰਿਆ ਥਾਂ ਬਣ ਸਕਦਾ ਹੈ |
ਪ੍ਰਦੂਸ਼ਣੀ ਤੱਤਾਂ ਨੂੰ ਕੂੜੇਦਾਨ ਵਿਚ ਸੁੱਟ ਕੇ : ਭਾਵੇਂ ਤੁਹਾਡੇ ਘਰ ਵਿਚ ਕੰਮ ਦੌਰਾਨ, ਸਥਾਨਕ ਸੁਪਰ ਮਾਰਕੀਟ ਜਾਂ ਜਦੋਂ ਤੁਸੀਂ ਦੌੜ ਰਹੇ ਹੋ | ਜੇਕਰ ਤੁਹਾਨੂੰ ਕੋਈ ਪ੍ਰਦੂਸ਼ਣੀ ਤੱਤ ਜਿਵੇਂ ਪਲਾਸਟਿਕ ਜਾਂ ਸਟੀਓਰੋਫੋਮ ਤੁਹਾਡੇ ਰਸਤੇ ਵਿਚ ਮਿਲਦਾ ਹੈ, ਇਸ ਨੂੰ ਚੁੱਕ ਕੇ ਆਪਣੇ ਨੇੜੇ ਦੇ ਕੂੜੇਦਾਨ ਵਿਚ ਸੁੱਟ ਦਿਓ |
ਘਰਾਂ ਅੰਦਰ ਪੌਦੇ ਲਗਾਓ : ਘਰਾਂ ਅੰਦਰ ਲੱਗੇ ਪੌਦੇ ਹਵਾ ਨੂੰ ਸਾਫ਼ ਕਰਨ ਤੇ ਹਵਾ ਪ੍ਰਦੂਸ਼ਣ ਨੂੰ ਸਾਫ਼ ਕਰਨ ਲਈ ਬਹੁਤ ਸਹਾਈ ਹੁੰਦੇ ਹਨ | ਬਹੁਤ ਘੱਟ ਖਰਚਾ ਕਰ ਕੇ ਆਪਣੇ ਘਰਾਂ ਨੂੰ ਹਰਿਆ ਭਰਿਆ ਬਣਾਇਆ ਜਾ ਸਕਦਾ ਹੈ | ਅਸੀਂ ਆਪਣੀ ਸਿਹਤ ਵਿਚ ਸੁਧਾਰ ਕਰ ਸਕਦੇ ਹਾਂ | ਲੰਬੇ ਸਮੇਂ ਲਈ ਇਹ ਕੋਸ਼ਿਸ਼ ਸਿਹਤ ਲਈ ਵੱਡਾ ਰੋਲ ਅਦਾ ਕਰ ਸਕਦੀਆਂ ਹਨ |


ਖ਼ਬਰ ਸ਼ੇਅਰ ਕਰੋ

ਗਰਮੀਆਂ 'ਚ ਅੱਡੀਆਂ ਦਾ ਫਟਣਾ ਆਮ ਸਮੱਸਿਆ

ਅਕਸਰ ਇਹ ਮਹਿਸੂਸ ਕੀਤਾ ਗਿਆ ਹੈ ਕਿ ਲਗਪਗ 25 ਫ਼ੀਸਦੀ ਲੋਕ ਗਰਮੀਆਂ ਵਿਚ ਇਸ ਸਮੱਸਿਆ ਦਾ ਸਾਹਮਣਾ ਕਰਦੇ ਹਨ ਤੇ ਖ਼ਾਸ ਕਰਕੇ ਔਰਤਾਂ ਇਸ ਸਮੱਸਿਆ ਨਾਲ ਮਰਦਾਂ ਨਾਲੋਂ ਜ਼ਿਆਦਾ ਪੀੜਤ ਹੁੰਦੀਆਂ ਹਨ | ਮੌਸਮ ਬਦਲਣ ਦੇ ਉਲਟ ਅਸਰ ਸਾਡੀ ਸਿਹਤ, ਚਮੜੀ ਤੋਂ ਇਲਾਵਾ ਅੱਡੀਆਂ 'ਤੇ ਵੀ ਪੈਂਦਾ ਹੈ | ਗਰਮੀਆਂ ਵਿਚ ਤਾਪਮਾਨ ਵਧਣ ਨਾਲ ਵਾਤਾਵਰਨ ਵਿਚ ਨਮੀ ਵਿਚ ਕਮੀ ਆ ਜਾਂਦੀ ਹੈ ਜਿਸ ਦੀ ਵਜ੍ਹਾ ਨਾਲ ਸਾਡੀਆਂ ਅੱਡੀਆਂ ਤੇ ਚਮੜੀ ਸੁੱਕੀ ਹੋ ਜਾਂਦੀ ਹੈ | ਜਦੋਂ ਰੁੱਖਾਪਨ ਵਧ ਜਾਂਦਾ ਹੈ ਤਾਂ ਅੱਡੀਆਂ ਫਟ ਜਾਂਦੀਆਂ ਹਨ |
ਪਰ ਤੁਸੀਂ ਕੁਝ ਕੁਦਰਤੀ ਉਪਾਅ ਕਰਕੇ ਇਨ੍ਹਾਂ ਫਟੀਆਂ ਅੱਡੀਆਂ ਤੋਂ ਛੁਟਕਾਰਾ ਪਾ ਸਕਦੇ ਹੋ :
ਆਪਣੀ ਚਮੜੀ ਵਿਚ ਤਾਜ਼ਗੀ ਲਿਆਉਣ ਲਈ ਆਪਣੇ ਪੈਰਾਂ ਨੂੰ ਹਫ਼ਤੇ ਵਿਚ ਇਕ ਵਾਰ ਘਰ 'ਚ 'ਫੁੱਟ ਟ੍ਰੀਟਮੈਂਟ' ਜ਼ਰੂਰ ਦਿਓ | ਪੈਰਾਂ ਨੂੰ ਗਰਮ ਪਾਣੀ ਵਿਚ ਡੁਬੋਣ ਨਾਲ ਅੱਡੀਆਂ ਦੀ ਚਮੜੀ ਮੁਲਾਇਮ ਹੁੰਦੀ ਹੈ, ਜਿਸ ਨਾਲ ਮਰੀਆਂ ਕੋਸ਼ਿਕਾਵਾਂ ਨੂੰ ਹਟਾਉਣ ਵਿਚ ਮਦਦ ਮਿਲਦੀ ਹੈ | ਹਰ ਰੋਜ਼ ਪੈਰ ਅਤੇ ਅੱਡੀਆਂ ਦੀ ਸਹੀ ਦੇਖਭਾਲ ਯਕੀਨੀ ਬਣਾਉਣ ਲਈ ਨਹਾਉਣ ਤੋਂ ਪਹਿਲਾਂ ਆਪਣੇ ਪੈਰਾਂ ਵਿਚ ਸ਼ੁੱਧ ਬਦਾਮ ਤੇਲ ਦੀ ਰੋਜ਼ਾਨਾ ਮਾਲਿਸ਼ ਕਰੋ | ਨਹਾਉਣ ਤੋਂ ਬਾਅਦ ਜਦੋਂ ਪੈਰ ਗਿੱਲੇ ਹੋਣ ਤਾਂ ਪੈਰਾਂ 'ਤੇ ਕ੍ਰੀਮ ਲਾਓ ਜਿਸ ਨਾਲ ਪੈਰਾਂ ਵਿਚ ਨਮੀ ਬਰਕਰਾਰ ਰੱਖਣ ਵਿਚ ਮਦਦ ਮਿਲੇਗੀ | ਫੁੱਟ ਕ੍ਰੀਮ ਨਾਲ ਪੈਰਾਂ ਦੀ ਸਰਕੁਲਰ ਮੋਸ਼ਨ ਵਿਚ ਹਲਕੀ-ਹਲਕੀ ਮਾਲਿਸ਼ ਕਰੋ ਅਤੇ ਇਸ ਨਾਲ ਤੁਹਾਡੇ ਪੈਰ ਮੁਲਾਇਮ ਬਣੇ ਰਹਿਣਗੇ ਜਿਸ ਨਾਲ ਅੱਡੀਆਂ ਫਟਣ ਦੀ ਸਮੱਸਿਆ ਨਹੀਂ ਆਵੇਗੀ |
ਪੈਰਾਂ ਦੀ ਸਮੱਸਿਆ ਲਈ ਸ਼ਹਿਦ ਕੁਦਰਤੀ ਇਲਾਜ ਮੰਨਿਆ ਜਾਂਦਾ ਹੈ | ਸ਼ਹਿਦ ਵਿਚ ਐਾਟੀ ਬੈਕਟੀਰੀਅਲ ਅਤੇ ਐਾਟੀ ਮਾਈਕ੍ਰੋਬੀਅਲ ਗੁਣ ਮੌਜੂਦ ਹੁੰਦੇ ਹਨ ਜੋ ਕਿ ਫੱਟੀਆਂ ਅੱਡੀਆਂ ਨੂੰ ਸਾਫ਼ ਕਰ ਕੇ ਇਨ੍ਹਾਂ ਦਾ ਕੁਦਰਤੀ ਇਲਾਜ ਕਰ ਸਕਦੇ ਹਨ | ਤਿੰਨ ਲੀਟਰ ਕੋਸੇ ਪਾਣੀ ਵਿਚ ਦੋ ਚਮਚ ਸ਼ਹਿਦ ਮਿਲਾ ਕੇ ਇਸ ਵਿਚ 20 ਮਿੰਟ ਤੱਕ ਪੈਰ ਡੁਬੋ ਕੇ ਰੱਖਣ ਨਾਲ ਪੈਰਾਂ ਵਿਚ ਕੋਮਲਤਾ ਆਉਂਦੀ ਹੈ | ਤੁਸੀਂ ਸ਼ਹਿਦ ਨੂੰ 'ਫੁੱਟ ਸਕਰੱਬ' ਜਾਂ ਫੁੱਟ ਮਾਸਕ ਦੇ ਤੌਰ 'ਤੇ ਵੀ ਵਰਤੋਂ ਕਰ ਸਕਦੇ ਹੋ |
ਤੁਹਾਡੀ ਰਸੋਈ ਵਿਚ ਵੀ ਫਟੀਆਂ ਅੱਡੀਆਂ ਦਾ ਕੁਦਰਤੀ ਇਲਾਜ ਦਾ ਸਮਾਨ ਹੁੰਦਾ ਹੈ | ਨਿੰਬੂ ਨੂੰ ਕੱਟ ਕੇ ਇਸ ਦਾ ਅੱਧਾ ਹਿੱਸਾ ਲੈ ਕੇ ਇਸ ਨੂੰ ਚੀਨੀ ਵਿਚ ਮਿਲਾਓ ਅਤੇ ਇਸ ਨੂੰ ਆਪਣੀਆਂ ਅੱਡੀਆਂ 'ਤੇ ਹੌਲੀ-ਹੌਲੀ ਰਗੜੋ | ਬਾਅਦ ਵਿਚ ਅੱਡੀਆਂ ਨੂੰ ਸਾਫ਼ ਤਾਜ਼ੇ ਪਾਣੀ ਨਾਲ ਧੋ ਦਿਓ | ਇਸ ਤਰ੍ਹਾਂ ਹਫ਼ਤੇ ਵਿਚ ਦੋ ਵਾਰ ਕਰਨ ਨਾਲ ਸਾਕਾਰਾਤਮਕ ਨਤੀਜੇ ਮਿਲਣਗੇ |
ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਵਿਚ ਨਮਕ ਪਾ ਕੇ ਆਪਣੇ ਪੈਰਾਂ ਨੂੰ ਅੱਧਾ ਘੰਟਾ ਭਿਉਂ ਕੇ ਰੱਖੋ ਜਿਸ ਨਾਲ ਤੁਹਾਡੀਆਂ ਅੱਡੀਆਂ ਦੀ ਚਮੜੀ ਮੁਲਾਇਮ ਹੋ ਜਾਵੇਗੀ ਅਤੇ ਇਸ ਤੋਂ ਬਾਅਦ ਬਾਥਿੰਗ ਸਪੰਜ ਨਾਲ ਰਗੜ ਕੇ ਅੱਡੀਆਂ ਤੋਂ ਮਿ੍ਤ ਕੋਸ਼ਿਕਾਵਾਂ ਨੂੰ ਹੌਲੀ-ਹੌਲੀ ਹਟਾ ਦਿਓ | ਕਦੀ ਵੀ ਧਾਤੂ ਦੇ ਸਪੰਜ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਜ਼ਖ਼ਮ ਡੂੰਘੇ ਹੋ ਸਕਦੇ ਹਨ | ਪੈਰਾਂ ਨੂੰ ਧੋਣ ਤੋਂ ਬਾਅਦ ਚਮੜੀ 'ਤੇ ਕ੍ਰੀਮ ਦੀ ਮਾਲਿਸ਼ ਕਰੋ ਤਾਂ ਕਿ ਚਮੜੀ ਇਸ ਨੂੰ ਪੂਰੀ ਤਰ੍ਹਾਂ ਸੋਖ ਲਵੇ | ਨਿੰਬੂ ਅਤੇ ਹਲਦੀ ਦੇ ਗੁਣਾਂ ਵਾਲੀ ਕ੍ਰੀਮ ਸਭ ਤੋਂ ਚੰਗੀ ਹੁੰਦੀ ਹੈ | ਰਾਤ ਨੂੰ ਸੌਣ ਤੋਂ ਪਹਿਲਾਂ ਫੱਟੀਆਂ ਅੱਡੀਆਂ ਨੂੰ ਨਰਮ ਰੂੰ ਦੇ ਕੱਪੜੇ ਦੀ ਪੱਟੀ ਬੰਨ੍ਹ ਕੇ ਸੌਣ ਨਾਲ ਫਟੀਆਂ ਅੱਡੀਆਂ ਦੇ ਜ਼ਖ਼ਮ ਭਰਨ ਵਿਚ ਮਦਦ ਮਿਲੇਗੀ | ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ 'ਤੇ 'ਫੁੱਟਕ੍ਰੀਮ' ਲਗਾ ਕੇ ਪੈਰਾਂ ਨੂੰ ਰੂੰ ਦੇ ਕੱਪੜੇ ਦੀ ਪੱਟੀ ਬੰਨ੍ਹ ਕੇ ਸੌਣ ਨਾਲ ਜ਼ਖ਼ਮ ਜਲਦੀ ਠੀਕ ਹੋਣ ਵਿਚ ਮਦਦ ਮਿਲਦੀ ਹੈ ਅਤੇ ਬਿਸਤਰਾ ਵੀ ਖਰਾਬ ਨਹੀਂ ਹੁੰਦਾ |
ਫਟੀਆਂ ਅੱਡੀਆਂ ਲਈ ਨਾਰੀਅਲ ਤੇਲ ਵਧੀਆ ਕੰਮ ਕਰਦਾ ਹੈ | ਨਾਰੀਅਲ ਤੇਲ ਵਿਚ ਮੌਜੂਦ ਐਾਟੀ ਇੰਫਲੇਮੇਟਰੀ ਅਤੇ ਐਾਟੀ ਮਾਈਕ੍ਰੋਬਾਈਲ ਗੁਣ ਮੌਜੂਦ ਹੁੰਦੇ ਹਨ, ਜਿਸ ਨਾਲ ਚਮੜੀ ਦੀ ਨਮੀ ਬਰਕਰਾਰ ਰੱਖਣ ਵਿਚ ਮਦਦ ਮਿਲਦੀ ਹੈ ਅਤੇ ਨਾਰੀਅਲ ਤੇਲ ਨੂੰ ਸੁੱਕੀ ਚਮੜੀ ਦੇ ਇਲਾਜ ਲਈ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ | ਨਾਰੀਅਲ ਤੇਲ ਚਮੜੀ 'ਚ ਨਮੀ ਬਰਕਰਾਰ ਰੱਖਣ ਤੋਂ ਇਲਾਵਾ ਚਮੜੀ ਦੀਆਂ ਮਿ੍ਤ ਕੋਸ਼ਿਕਾਵਾਂ ਨੂੰ ਹਟਾਉਣ ਵਿਚ ਵੀ ਮਦਦਗਾਰ ਸਾਬਤ ਹੁੰਦਾ ਹੈ | ਨਾਰੀਅਲ ਤੇਲ ਨੂੰ ਹਰ ਰੋਜ਼ ਵਰਤੋਂ ਵਿਚ ਲਿਆਉਣ ਨਾਲ ਫਟੀਆਂ ਅੱਡੀਆਂ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ ਅਤੇ ਇਹ ਪੈਰਾਂ ਦੀ ਬਾਹਰੀ ਚਮੜੀ ਦੇ ਟਿਸ਼ੂ ਨੂੰ ਮਜ਼ਬੂਤ ਕਰਦਾ ਹੈ | ਰਾਤ ਨੂੰ ਸੌਣ ਤੋਂ ਪਹਿਲਾਂ ਨਾਰੀਅਲ ਤੇਲ ਨਾਲ ਚਮੜੀ ਦੀ ਮਾਲਿਸ਼ ਕਰਨ ਨਾਲ ਸਵੇਰੇ ਤੁਹਾਡੇ ਪੈਰ ਨਰਮ ਅਤੇ ਮੁਲਾਇਮ ਬਣ ਕੇ ਉੱਭਰਨਗੇ | ਜੇਕਰ ਤੁਸੀਂ ਫਟੀਆਂ ਅੱਡੀਆਂ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਦਿਨ ਵਿਚ ਦੋ ਵਾਰ ਨਾਰੀਅਲ ਤੇਲ ਨਾਲ ਆਪਣੇ ਪੈਰਾਂ ਦੀ ਮਾਲਿਸ਼ ਕਰੋ |
ਫਟੀਆਂ ਅੱਡੀਆਂ ਦੇ ਇਲਾਜ ਵਿਚ ਜੈਤੂਨ ਦਾ ਤੇਲ ਕਾਫ਼ੀ ਪ੍ਰਭਾਵੀ ਮੰਨਿਆ ਜਾਂਦਾ ਹੈ | ਹਫ਼ਤੇ ਵਿਚ ਦੋ ਵਾਰ ਜੈਤੂਨ ਦੇ ਤੇਲ ਦੀ ਟ੍ਰੀਟਮੈਂਟ, ਫਟੀਆਂ ਅੱਡੀਆਂ ਦੀ ਸਮੱਸਿਆ ਦਾ ਪ੍ਰਭਾਵੀ ਹੱਲ ਪ੍ਰਦਾਨ ਕਰਦੀ ਹੈ | ਜੈਤੂਨ ਦੇ ਗਰਮ ਤੇਲ ਨੂੰ ਕਾਟਨ ਬਾਲ ਨਾਲ ਹੌਲੀ-ਹੌਲੀ ਪੈਰਾਂ 'ਤੇ ਗੋਲਾਕਾਰ ਲਗਾਉਣ ਨਾਲ ਚਮੜੀ ਤੇਲ ਨੂੰ ਸੋਖ ਲਵੇਗੀ | ਉਸ ਤੋਂ ਬਾਅਦ ਪੈਰਾਂ ਨੂੰ ਕਾਟਨ ਦੇ ਕੱਪੜੇ ਨਾਲ ਬੰਨ੍ਹ ਲਓ ਅਤੇ ਥੋੜ੍ਹੀ ਦੇਰ ਬਾਅਦ ਕੋਸੇ ਪਾਣੀ ਨਾਲ ਧੋ ਲਓ | ਰਾਤ ਨੂੰ ਸੌਣ ਤੋਂ ਪਹਿਲਾਂ ਹਰ ਰੋਜ਼ ਜੈਤੂਨ ਦੇ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰਨ ਨਾਲ ਤੁਹਾਨੂੰ ਚੰਗੇ ਨਤੀਜੇ ਮਿਲ ਸਕਦੇ ਹਨ |
ਮੌਸਮ ਦੇ ਹਿਸਾਬ ਨਾਲ ਪੈਰਾਂ ਲਈ ਜੁੱਤੀਆਂ ਦੀ ਚੋਣ ਕਰੋ | ਹਵਾਈ ਚੱਪਲ, ਸੈਂਡਲ ਆਦਿ ਦੀ ਵਰਤੋਂ ਤੋਂ ਪਰਹੇਜ਼ ਕਰੋ ਅਤੇ ਬੰਦ ਜੁੱਤੀਆਂ ਨੂੰ ਵਰਤੋਂ ਵਿਚ ਲਿਆਓ | ਗਰਮੀਆਂ ਵਿਚ ਹਮੇਸ਼ਾ ਸੂਤੀ ਜੁਰਾਬਾਂ ਨੂੰ ਪਹਿਲ ਦਿਓ ਕਿਉਂਕਿ ਸਿੰਥੈਟਿਕਸ ਦੀਆਂ ਜੁਰਾਬਾਂ ਪੈਰਾਂ ਦੀ ਚਮੜੀ ਨੂੰ ਰੁੱਖਾ ਬਣਾ ਸਕਦੀਆਂ ਹਨ | ਕੈਮੀਕਲ ਯੁਕਤ ਸਾਬਣ, ਸ਼ੈਂਪੂ ਦੀ ਵਰਤੋਂ ਨੂੰ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਵਿਚ ਨਾ ਲੈ ਕੇ ਆਓ ਅਤੇ ਵਿਟਾਮਿਨ-ਈ, ਕੈਲਸ਼ੀਅਮ, ਜ਼ਿੰਕ, ਓਮੇਗਾ-3 ਆਦਿ ਨਾਲ ਭਰਪੂਰ ਡਾਈਟ ਲਓ |
ਇਹ ਧਿਆਨ ਰੱਖੋ ਕਿ ਜੇਕਰ ਤੁਹਾਡੀਆਂ ਫਟੀਆਂ ਅੱਡੀਆਂ ਦੀ ਸਮੱਸਿਆ ਸਰੀਰਕ ਬਿਮਾਰੀ ਜਾਂ ਜੀਵਨ ਸ਼ੈਲੀ ਨਾਲ ਜੁੜੀ ਹੈ ਤਾਂ ਤੁਸੀਂ ਕਿਸੇ ਮਾਹਿਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਇਲਾਜ ਬਿਲਕੁਲ ਨਾ ਕਰੋ | ਕਿਸੇ ਵੀ ਇਕ ਪੋਜ਼ੀਸ਼ਨ 'ਤੇ ਲੰਮੇ ਸਮੇਂ ਤੱਕ ਖੜ੍ਹੇ ਨਾ ਰਹੋ ਅਤੇ ਆਪਣੇ ਪੈਰਾਂ ਦੀ ਰੋਜ਼ਾਨਾ ਸਹੀ ਦੇਖਭਾਲ ਕਰੋ |

ਸਮਝਦਾਰ ਵਿਅਕਤੀ ਦੇ ਗੁਣ

ਇਕ ਸਮਝਦਾਰ ਵਿਅਕਤੀ ਜਿਥੇ ਜ਼ਰੂਰਤ ਹੋਵੇ, ਉਥੇ ਬੋਲਦਾ ਹੈ, ਜ਼ਿਆਦਾ ਲੋਕਾਂ ਨਾਲ ਬਹਿਸ ਨਹੀਂ ਕਰਦਾ | ਜਿਥੇ ਦੋ ਵਿਅਕਤੀ ਆਪਸ ਵਿਚ ਗੱਲਬਾਤ ਕਰਦੇ ਹਨ, ਉਨ੍ਹਾਂ ਵਿਚ ਨਹੀਂ ਬੋਲਦਾ |
ਸਮਝਦਾਰ ਵਿਅਕਤੀ ਜੇਕਰ ਕਿਸੇ ਲਈ ਕੋਈ ਚੰਗਾ ਕੰਮ ਕਰਦਾ ਹੈ ਤਾਂ ਵਾਰ-ਵਾਰ ਉਸ ਨੂੰ ਸੁਣਾਉਂਦਾ ਨਹੀਂ ਹੈ ਅਤੇ ਨਾ ਹੀ ਉਹ ਕਦੇ ਝੂਠ ਬੋਲਦਾ ਹੈ | ਜੇਕਰ ਕੋਈ ਵਿਅਕਤੀ ਉਸ ਤੋਂ ਕੋਈ ਚੀਜ਼ ਜਿਵੇਂ ਪੈਸੇ ਮੰਗਦਾ ਹੈ ਤਾਂ ਉਹ ਸੱਚ ਦੱਸ ਦੇਵੇਗਾ ਕਿ ਉਸ ਕੋਲ ਪੈਸੇ ਹੈ ਜਾਂ ਨਹੀਂ | ਉਹ ਕਿਸੇ ਨੂੰ ਝੂਠੇ ਲਾਰੇ ਨਹੀਂ ਲਗਾਏਗਾ |
ਸਮਝਦਾਰ ਵਿਅਕਤੀ ਕੋਈ ਵੀ ਕੰਮ ਕਰਨ ਲੱਗੇ ਕਦੇ ਵੀ ਰੌਲਾ ਨਹੀਂ ਪਾਵੇਗਾ | ਚੁੱਪਚਾਪ ਆਪਣੇ ਕੰਮ ਕਰਦਾ ਰਹੇਗਾ | ਜਦੋਂ ਵੀ ਕਿਸੇ ਦਾ ਚੰਗਾ ਕੰਮ ਹੋਵੇਗਾ, ਉਸ ਨੂੰ ਆਪਣੇ-ਆਪ ਪਤਾ ਲੱਗ ਜਾਵੇਗਾ | ਜਿਵੇਂ ਕਿਸੇ ਬੱਚੇ ਨੇ ਬਾਹਰ ਜਾਣਾ ਹੋਵੇ ਤਾਂ ਜ਼ਿਆਦਾ ਰੌਲਾ ਨਹੀਂ ਪਾਉਣਾ ਚਾਹੀਦਾ | ਜਦੋਂ ਕੰਮ ਬਣੇਗਾ ਉਦੋਂ ਸਭ ਨੂੰ ਪਤਾ ਲੱਗ ਜਾਵੇਗਾ |
ਸਮਝਦਾਰ ਵਿਅਕਤੀ ਕਦੀ ਵੀ ਟਾਈਮ ਖਰਾਬ ਨਹੀਂ ਕਰੇਗਾ | ਸਮੇਂ ਦਾ ਹਮੇਸ਼ਾ ਸਦਉਪਯੋਗ ਕਰੇਗਾ ਅਤੇ ਚੰਗੇ ਕੰਮਾਂ ਵੱਲ ਧਿਆਨ ਦੇਵੇਗਾ | ਇਕ ਸਮਝਦਾਰ ਵਿਅਕਤੀ ਆਪਣੀ ਜ਼ਿੰਦਗੀ ਦੀਆਂ ਚੰਗੀਆਂ ਆਦਤਾਂ, ਚੰਗੀਆਂ ਗੱਲਾਂ ਅਤੇ ਚੰਗੀ ਜਾਣਕਾਰੀ ਹਮੇਸ਼ਾ ਲੋਕਾਂ ਨਾਲ ਸਾਂਝੀਆਂ ਕਰੇਗਾ |
ਸਮਝਦਾਰ ਵਿਅਕਤੀ ਕਦੀ ਵੀ ਆਪਣੀ ਗ਼ਲਤੀ ਦੂਜਿਆਂ ਦੇ ਸਿਰ ਨਹੀਂ ਲਗਾਏਗਾ | ਜਿਥੇ ਉਸ ਦੀ ਗ਼ਲਤੀ ਹੋਵੇ, ਉਸ ਨੂੰ ਮੰਨ ਲਵੇਗਾ | ਉਹ ਆਪਣਾ ਖ਼ਰਚਾ ਵੀ ਆਪਣੇ ਬਜਟ ਦੇ ਹਿਸਾਬ ਨਾਲ ਹੀ ਕਰੇਗਾ | ਕਦੇ ਵੀ ਫਜ਼ੂਲ-ਖਰਚੀ ਨਹੀਂ ਕਰਦਾ | ਉਹ ਹਮੇਸ਼ਾ ਸੋਚ-ਸਮਝ ਕੇ ਹਰ ਕਦਮ ਪੁੱਟਦਾ ਹੈ |
ਸਮਝਦਾਰ ਵਿਅਕਤੀ ਵੱਡਿਆਂ ਦਾ ਆਦਰ-ਮਾਣ ਕਰਦਾ ਹੈ ਅਤੇ ਹਰ ਕੰਮ ਉਨ੍ਹਾਂ ਦੀ ਸਲਾਹ ਨਾਲ ਕਰਦਾ ਹੈ |

-ਸ਼ਹਾਬਦੀ ਨੰਗਲ, ਹੁਸ਼ਿਆਰਪੁਰ | ਮੋਬਾਈਲ : 97793-68243.

ਮੇਕਅਪ ਦਾ ਆਧਾਰ ਹੈ ਕੰਸੀਲਰ

ਮੇਕਅਪ ਚਾਹੇ ਲਾਈਟ ਹੋਵੇ ਜਾਂ ਹੈਵੀ, ਮੇਕਅਪ ਵਿਚ ਕੰਸੀਲਰ ਦੀ ਜ਼ਰੂਰਤ ਹੁੰਦੀ ਹੈ | ਕੰਸੀਲਰ ਚਿਹਰੇ ਦੇ ਦਾਗ਼ ਧੱਬਿਆਂ ਨੂੰ ਲੁਕਾਉਣ ਦਾ ਕੰਮ ਕਰਦਾ ਹੈ | ਅੱਖਾਂ ਦੇ ਹੇਠਾਂ ਦੇ ਕਾਲੇ ਘੇਰੇ, ਮੁਹਾਂਸੇ ਅਤੇ ਸਥਾਈ ਨਿਸ਼ਾਨਾਂ ਨੂੰ ਇਹ ਚੰਗੀ ਤਰ੍ਹਾਂ ਭਰ ਦਿੰਦਾ ਹੈ | ਕੰਸੀਲਰ ਦੀ ਵਰਤੋਂ ਸਹੀ ਤਰ੍ਹਾਂ ਨਾਲ ਕਰਨੀ ਚਾਹੀਦੀ ਹੈ ਤਦੇ ਚਿਹਰੇ ਦੇ ਮੇਕਅਪ ਵਿਚ ਨਿਖਾਰ ਆਉਂਦਾ ਹੈ | ਕੰਸੀਲਰ ਕਈ ਤਰ੍ਹਾਂ ਦੇ ਆਕਾਰ ਅਤੇ ਰੰਗਾਂ ਵਿਚ ਮਿਲਦੇ ਹਨ | ਸਟਿਕ ਕੰਸੀਲਰ, ਕ੍ਰੀਮ ਕੰਸੀਲਰ ਅਤੇ ਕੇਕ ਕੰਸੀਲਰ | ਸਟਿਕ ਕੰਸੀਲਰ ਵਰਤਣ ਵਿਚ ਜ਼ਿਆਦਾ ਚੰਗਾ ਰਹਿੰਦਾ ਹੈ | ਕੰਸੀਲਰ ਨੂੰ ਫਾਊਾਡੇਸ਼ਨ ਲਗਾਉਣ ਤੋਂ ਪਹਿਲਾਂ ਲਗਾਇਆ ਜਾਂਦਾ ਹੈ | ਮੇਕਅਪ ਕਰਨ ਤੋਂ ਪਹਿਲਾਂ ਚਿਹਰੇ ਦੀ ਸਫ਼ਾਈ ਕਰੋ, ਜੇਕਰ ਤੁਹਾਡੀ ਚਮੜੀ ਰੁੱਖੀ ਹੈ ਤਾਂ ਮਾਸਚਰਾਈਜ਼ਰ ਨਾਲ ਇਸ ਨੂੰ ਮਾਸਚਰਾਈਜ਼ ਕਰੋ | ਇਸ ਤੋਂ ਬਾਅਦ ਕੰਸੀਲਰ ਦੀ ਵਰਤੋਂ ਕਰਨੀ ਚਾਹੀਦੀ ਹੈ |
ਕਿਵੇਂ ਚੁਣੀਏ : ਜੇਕਰ ਤੁਹਾਡੇ ਚਿਹਰੇ 'ਤੇ ਕਿੱਲ ਮੁਹਾਂਸੇ ਦੇ ਦਾਗ਼ ਹਨ ਤਾਂ ਇਸ ਲਈ ਪੈਂਸਿਲ ਕੰਸੀਲਰ ਦੀ ਚੋਣ ਕਰੋ ਅਤੇ ਇਸ ਨੂੰ ਮੁਹਾਂਸੇ ਦੇ ਨਿਸ਼ਾਨ 'ਤੇ ਚਾਰੇ ਪਾਸੇ ਲਗਾਓ | ਰੰਗ ਦੀ ਚੋਣ ਆਪਣੇ ਚਿਹਰੇ ਦੀ ਚਮੜੀ ਦੇ ਅਨੁਸਾਰ ਕਰੋ | ਚਿਹਰੇ ਦੇ ਨਿਸ਼ਾਨ, ਅੱਖਾਂ ਦੇ ਹੇਠਾਂ ਦੇ ਕਾਲੇ ਘੇਰੇ ਅਤੇ ਚਮੜੀ ਦੀ ਕੁਦਰਤੀ ਟੋਨ ਨਾਲ ਇਕ ਤੋਂ ਦੋ ਸ਼ੇਡ ਹਲਕਾ ਕੰਸੀਲਰ ਚੁਣੋ | ਕੰਸੀਲਰ ਦਾ ਸਕਿਨ ਟੋਨ ਹੱਥ 'ਤੇ ਅਜ਼ਮਾਉਣ ਦੀ ਬਜਾਏ ਚਿਹਰੇ 'ਤੇ ਅਜ਼ਮਾਓ | ਅਜ਼ਮਾਉਂਦੇ ਸਮੇਂ ਚਿਹਰੇ 'ਤੇ ਕੋਈ ਮੇਕਅਪ ਨਹੀਂ ਚਾਹੀਦਾ | ਜੇਕਰ ਤੁਹਾਡੀਆਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਜ਼ਿਆਦਾ ਹਨ ਤਾਂ ਕੰਸੀਲਰ ਦਾ ਸ਼ੇਡ ਸਕਿਨ ਕਲਰ ਤੋਂ ਗਹਿਰਾ ਹੋਣਾ ਚਾਹੀਦਾ ਹੈ | ਜੇਕਰ ਤੁਸੀਂ ਕੰਸੀਲਰ ਦੇ ਬਦਲੇ ਫਾਊਾਡੇਸ਼ਨ ਦੀ ਵਰਤੋਂ ਕਰ ਰਹੇ ਹੋ ਤਾਂ ਇਸ ਨੂੰ ਸਾਵਧਾਨੀ ਨਾਲ ਲਗਾਓ |
ਕਿਵੇਂ ਲਗਾਈਏ : ਕੰਸੀਲਰ ਨੂੰ ਉਂਗਲੀ ਦੀ ਨੋਕ 'ਤੇ ਲਗਾ ਕੇ ਥਪਥਪਾਉਂਦੇ ਹੋਏ ਲਗਾਓ | ਨੱਕ ਅਤੇ ਅੱਖ ਦੇ ਕੋਲ ਵਾਲੇ ਕੋਨੇ ਤੋਂ ਲਗਾ ਕੇ ਬਾਹਰੀ ਕੋਨੇ ਤੱਕ ਲਗਾਓ | ਕੰਸੀਲਰ ਨੂੰ ਅੱਖਾਂ ਦੇ ਆਲੇ-ਦੁਆਲੇ ਨਾ ਰਗੜੋ ਸਗੋਂ ਬੁਰਸ਼ ਦੀ ਮਦਦ ਨਾਲ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਲਗਾਓ | ਚਿਹਰੇ ਦੇ ਦਾਗ਼ ਧੱਬਿਆਂ ਦੇ ਉੱਪਰ ਕੰਸੀਲਰ ਲਗਾ ਕੇ ਉਂਗਲੀਆਂ ਨਾਲ ਇਸ ਨੂੰ ਹੌਲੀ-ਹੌਲੀ ਥਪਥਪਾਉਂਦੇ ਹੋਏ ਚਮੜੀ ਦੇ ਬਾਹਰ ਵੱਲ ਮਿਕਸ ਕਰਦੇ ਹੋਏ ਲਗਾਓ | ਮੁਹਾਂਸੇ 'ਤੇ ਕੰਸੀਲਰ ਮੇਕਅਪ ਬੁਰਸ਼ ਦੀ ਮਦਦ ਨਾਲ ਲਗਾਓ | ਮੁਹਾਂਸਿਆਂ ਅਤੇ ਅੱਖਾਂ ਦੇ ਘੇਰੇ 'ਤੇ ਲਗਾਉਣ ਤੋਂ ਬਾਅਦ ਉਸ ਨੂੰ ਮਿਕਸ ਕਰੋ ਅਤੇ ਉਸ ਦੇ ਉੱਪਰ ਫਾਊਾਡੇਸ਼ਨ ਦੀ ਇਕ ਲੇਅਰ ਲਗਾਓ | ਜੇਕਰ ਤੁਸੀਂ ਕੰਸੀਲਰ ਦੇ ਬਦਲੇ ਫਾਊਾਡੇਸ਼ਨ ਦੀ ਵਰਤੋਂ ਕਰ ਰਹੇ ਹੋ ਤਾਂ ਫਾਊਾਡੇਸ਼ਨ ਦੀ ਚੋਣ ਆਪਣੇ ਚਿਹਰੇ ਦੀ ਚਮੜੀ ਦੇ ਅਨੁਸਾਰ ਕਰੋ | ਕੰਸੀਲਰ ਪੂਰੇ ਚਿਹਰੇ 'ਤੇ ਲਗਾਉਣ ਦੀ ਬਜਾਏ ਜਿਥੇ ਜ਼ਿਆਦਾ ਨਿਸ਼ਾਨ ਹੋਣ, ਉਥੇ ਲਗਾਓ |
ਹਮੇਸ਼ਾ ਯੈਲੋ ਟੋਨ ਵਾਲਾ ਕੰਸੀਲਰ ਚੁਣੋ | ਇਸ ਦਾ ਕਵਰੇਜ ਚੰਗਾ ਹੁੰਦਾ ਹੈ ਅਤੇ ਇਸ ਤਰ੍ਹਾਂ ਦਾ ਕੰਸੀਲਰ ਲਓ ਜਿਸ ਵਿਚ ਮਿਨਰਲ ਤੇਲ ਵੀ ਹੋਵੇ | ਕੰਸੀਲਰ ਅਤੇ ਫਾਊਾਡੇਸ਼ਨ ਦੀ ਵਰਤੋਂ ਨਾਲ ਮੇਕਅਪ ਨੂੰ ਕੁਦਰਤੀ ਦਿੱਖ ਦੇ ਸਕਦੇ ਹਾਂ |

ਆਓ ਆਪਣੇ ਘਰ ਨੂੰ ਬਣਾਈਏ ਬੈਕਟੀਰੀਆ ਮੁਕਤ

ਘਰ ਸਾਫ਼ ਹੈ ਤਾਂ ਸਮਝੋ ਤੁਸੀਂ ਸਿਹਤਮੰਦ ਹੋ | ਸਾਫ਼ ਘਰ ਸਾਨੂੰ ਸਭ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਮੁਕਤ ਰੱਖਦਾ ਹੈ | ਸ਼ਾਇਦ ਇਸ ਲਈ ਕਿਉਂਕਿ ਸਾਫ਼ ਘਰ ਵਾਇਰਸ ਅਤੇ ਬੈਕਟੀਰੀਆ ਤੋਂ ਮੁਕਤ ਹੁੰਦਾ ਹੈ | ਇਸ ਸਮੇਂ ਪੂਰੀ ਦੁਨੀਆ ਵਿਚ ਹਰ ਪਾਸੇ ਕੋਰੋਨਾ ਦੇ ਚਰਚੇ ਹੋ ਰਹੇ ਹਨ | ਇੰਡੀਅਨ ਮੈਡੀਕਲ ਅਕੈਡਮੀ ਨੇ ਪਿਛਲੇ ਦਿਨੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 1400 ਘਰਾਂ ਦਾ ਸਰਵੇ ਕੀਤਾ | ਇਹ ਘਰ ਬਾਹਰ ਤੋਂ ਦੇਖਣ ਨੂੰ ਖ਼ੂਬਸੂਰਤ ਅਤੇ ਕਾਫ਼ੀ ਸਾਫ਼-ਸੁਥਰੇ ਸਨ ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਘਰਾਂ ਦੀ ਰਸੋਈ ਵਾਇਰਸ ਨਾਲ ਸੰਕ੍ਰਮਿਤ ਪਾਈ ਗਈ | ਗਲੋਬਲ ਹਾਈਜੀਨ ਕਾਊਾਸਿਲ ਵਲੋਂ ਜਾਰੀ ਅੰਕੜਿਆਂ ਅਨੁਸਾਰ ਰਸੋਈ ਵਿਚ ਵਰਤੇ ਜਾਣ ਵਾਲੇ ਕੱਪੜੇ, ਚਾਕੂ, ਚੋਪਿੰਗ ਬੋਰਡ, ਫਰਿੱਜ ਦੇ ਅੰਦਰ ਅਤੇ ਉਸ ਦੇ ਸਾਰੇ ਹਿੱਸਿਆਂ ਵਿਚ 60 ਤੋਂ 90 ਫ਼ੀਸਦੀ ਹਿੱਸੇ ਸੰਕ੍ਰਮਿਤ ਪਾਏ ਗਏ |
ਹਾਈਜੀਨ ਦੀ ਕਮੀ ਦੇ ਚਲਦਿਆਂ ਬਦਹਜ਼ਮੀ, ਡਾਇਰੀਆ ਜਾਂ ਜਲਦੀ ਜਲਦੀ ਬਿਮਾਰ ਪੈਣ ਤੋਂ ਇਲਾਵਾ ਦਮਾ, ਜੋੜਾਂ ਦੇ ਦਰਦ ਵਰਗੀਆਂ ਦਰਜਨਾਂ ਸਮੱਸਿਆਵਾਂ ਹੋ ਸਕਦੀਆਂ ਹਨ | ਜੇਕਰ ਅਸੀਂ ਘਰ ਦੀ ਸਾਫ਼-ਸਫ਼ਾਈ ਵੱਲ ਧਿਆਨ ਰੱਖੀਏ ਤਾਂ ਹੈਰਾਨੀਜਨਕ ਢੰਗ ਨਾਲ ਇਨ੍ਹਾਂ ਵਰਗੀਆਂ ਜਾਂ ਇਸ ਤਰ੍ਹਾਂ ਦੀਆਂ ਕਈ ਦੂਜੀਆਂ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ | ਕਈ ਲੋਕਾਂ ਨੂੰ ਲਗਦਾ ਹੈ ਕਿ ਸਾਫ਼-ਸਫ਼ਾਈ ਦਾ ਰਿਸ਼ਤਾ ਤੁਹਾਡੇ ਚੰਗੇ ਲੱਗਣ ਜਾਂ ਨਾ ਲੱਗਣ 'ਤੇ ਨਿਰਭਰ ਹੈ, ਇਸ ਤਰ੍ਹਾਂ ਨਹੀਂ ਹੈ | ਸਾਫ਼-ਸਫ਼ਾਈ ਦਾ ਰਿਸ਼ਤਾ ਸਾਡੀ ਸਿਹਤ ਨਾਲ ਵੀ ਹੈ | ਸਾਡੇ ਜੀਵਨ ਦੀਆਂ ਸਭ ਛੋਟੀਆਂ-ਛੋਟੀਆਂ ਗੱਲਾਂ ਸਿੱਧੇ ਤੌਰ 'ਤੇ ਸਾਡੀ ਸਿਹਤ ਨਾਲ ਜੁੜੀਆਂ ਹੋਈਆਂ ਹਨ | ਇਥੋਂ ਤੱਕ ਕਿ ਸਾਡੀ ਬੈੱਡਸ਼ੀਟ ਅਤੇ ਸਿਰਹਾਣੇ ਤੱਕ ਵੀ ਸਾਡੀ ਸਿਹਤ 'ਤੇ ਅਸਰ ਕਰਦੇ ਹਨ |
ਰਸੋਈ ਵਿਚ ਤੁਸੀਂ ਜਿਸ ਸਪੰਜ ਨਾਲ ਅਕਸਰ ਭਾਂਡੇ ਧੋਂਦੇ ਹੋ ਜਾਂ ਸਪੰਜ ਦੀ ਥਾਂ ਕੋਈ ਕੱਪੜਾ ਵਰਤਦੇ ਹੋ ਤਾਂ ਇਹ ਸਪੰਜ ਅਤੇ ਕੱਪੜਾ ਮੰਨ ਲਓ ਕਿਟਾਣੂਆਂ ਅਤੇ ਜੀਵਾਣੂਆਂ ਦੀ ਜਨਨੀ ਹੈ | ਇਨ੍ਹਾਂ ਨੂੰ ਇਨ੍ਹਾਂ ਦੀ ਜਨਨੀ ਹੋਣ ਤੋਂ ਤਦੇ ਰੋਕਿਆ ਜਾ ਸਕਦਾ ਹੈ, ਜਦੋਂ ਇਨ੍ਹਾਂ ਨੂੰ ਹਰ ਵਾਰ ਵਰਤੋਂ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਧੋਇਆ ਜਾਵੇ ਅਤੇ ਧੋਣ ਤੋਂ ਬਾਅਦ ਇਨ੍ਹਾਂ ਨੂੰ ਧੁੱਪ ਵਿਚ ਸੁਕਾਇਆ ਜਾਵੇ | ਕੋਈ 'ਕਿਚਨ ਕਲਾਥ' ਜਾਂ ਭਾਂਡੇ ਧੋਣ ਵਾਲਾ ਸਪੰਜ ਜਿੰਨਾ ਗਿੱਲਾ ਰਹੇਗਾ, ਉਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਸਿਹਤ ਲਈ ਓਨਾ ਹੀ ਖ਼ਤਰਨਾਕ ਹੋਏਗਾ |
ਰਸੋਈ ਕਾਊਾਟਰਸ 'ਤੇ ਹਮੇਸ਼ਾ ਖਾਣੇ ਦੇ ਛੋਟੇ-ਛੋਟੇ ਟੁਕੜੇ ਡਿਗਦੇ ਰਹਿੰਦੇ ਹਨ | ਇਸ ਤਰ੍ਹਾਂ ਨਾ ਸਮਝੋ ਕਿ ਜੋ ਖਾਣੇ ਦੇ ਟੁਕੜੇ ਏਨੇ ਵੱਡੇ ਨਹੀਂ ਹਨ ਕਿ ਨੰਗੀ ਅੱਖ ਨਾਲ ਨਾ ਦਿਸ ਸਕਣ, ਉਹ ਹਮੇਸ਼ਾ ਪਰੇਸ਼ਾਨੀ ਵਿਚ ਨਹੀਂ ਪਾਉਣਗੇ | ਅਸਲ ਵਿਚ ਰਸੋਈ ਕਾਊਾਟਰ 'ਤੇ ਡਿਗਣ ਵਾਲੇ ਖਾਣ-ਪੀਣ ਦੇ ਛੋਟੇ-ਛੋਟੇ ਟੁਕੜੇ ਬੈਕਟੀਰੀਆ ਦਾ ਭੰਡਾਰ ਹੁੰਦੇ ਹਨ, ਇਨ੍ਹਾਂ ਨਾਲ ਕੀੜੇ ਮਕੌੜੇ ਪੈਦਾ ਹੁੰਦੇ ਹਨ ਅਤੇ ਇਨ੍ਹਾਂ ਸਭ ਦਾ ਅਸਰ ਸੁਆਣੀ ਤੋਂ ਲੈ ਕੇ ਉਸ ਘਰ ਦੇ ਲੋਕਾਂ ਦੀ ਸਿਹਤ 'ਤੇ ਪੈਂਦਾ ਹੈ | ਕੁੱਲ ਮਿਲਾ ਕੇ ਕਹਿਣ ਵਾਲੀ ਗੱਲ ਇਹ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਵਿਚ ਬੈਕਟੀਰੀਆ ਅਤੇ ਵਾਇਰਸ ਦਾ ਦਾਖਲਾ ਨਾ ਹੋਵੇ ਤਾਂ ਇਸ ਦਾ ਇਕ ਸਿੱਧਾ-ਸਾਧਾ ਫਾਰਮੂਲਾ ਹੈ ਕਿ ਘਰ ਵਿਚ ਗੰਦਗੀ ਬਿਲਕੁਲ ਨਾ ਰਹਿਣ ਦਿਓ |



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX