ਤਾਜਾ ਖ਼ਬਰਾਂ


ਕੇਂਦਰੀ ਜੇਲ੍ਹ 'ਚ ਕੈਦੀ ਦੀ ਮੌਤ
. . .  17 minutes ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ) - ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਕੈਦੀ ਦੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਮੌਤ ਹੋ ਜਾਣ ਦੀ ਖ਼ਬਰ ਹੈ। ਜਿਸ...
ਮਹਾਰਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਮੁੰਬਈ, 20 ਜਨਵਰੀ - ਮਹਾਰਾਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ...
ਹਿੰਦ-ਪਾਕਿ ਸਰਹੱਦ ਪਾਰ ਕਰਦਾ ਪਾਕਿ ਨਾਗਰਿਕ ਕਾਬੂ
. . .  about 2 hours ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ 'ਚ ਦਾਖ਼ਲ ਹੋਏ ਇਕ ਅਧਖੜ ਉਮਰ ਦੇ ਵਿਅਕਤੀ ਨੂੰ ਬੀ.ਐੱਸ.ਐਫ...
ਗਣਤੰਤਰ ਦਿਵਸ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ
. . .  about 3 hours ago
ਰਾਜਾਸਾਂਸੀ, 20 (ਹਰਦੀਪ ਸਿੰਘ ਖੀਵਾ)26 ਜਨਵਰੀ ਨੂੰ ਦੇਸ਼ ਭਰ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਰੈੱਡ ਅਲਰਟ ਜਾਰੀ ਕਰਦਿਆਂ ਸੁਰੱਖਿਆ ਪ੍ਰਬੰਧ...
ਯੂ.ਐਨ. ਦੇ ਬੇਸ 'ਤੇ ਹੋਏ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ
. . .  about 3 hours ago
ਮਾਸਕੋ, 20 ਜਨਵਰੀ - ਅਫ਼ਰੀਕੀ ਮੁਲਕ ਮਾਲੀ ਵਿਚ ਸੰਯੁਕਤ ਰਾਸ਼ਟਰ ਦੇ ਬੇਸ 'ਤੇ ਹੋਏ ਅੱਤਵਾਦੀ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ ਹੋ ਗਈ ਤੇ ਕਈ ਸੈਨਿਕ ਜ਼ਖਮੀ ਹੋਏ ਹਨ। ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ...
ਰੈਲੀ ਵਿਚ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਕੀਤਾ ਐਲਾਨ, ਮਾਂ ਸੀ ਬਹੁਤ ਪ੍ਰੇਸ਼ਾਨ
. . .  about 4 hours ago
ਬਰਨਾਲਾ, 20 ਜਨਵਰੀ - ਬਰਨਾਲਾ 'ਚ ਆਮ ਆਦਮੀ ਪਾਰਟੀ ਦੀ ਹੋਈ ਰੈਲੀ ਵਿਚ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 1 ਜਨਵਰੀ ਤੋਂ ਸ਼ਰਾਬ ਪੀਣੀ ਛੱਡ ਦਿੱਤੀ ਹੈ ਤੇ ਉਹ ਇਸ ਸਬੰਧ...
ਕਾਂਗਰਸੀ ਵਿਧਾਇਕਾਂ ਦੀ ਰਿਜ਼ਾਰਟ ਵਿਚ ਲੜਾਈ, ਇਕ ਹਸਪਤਾਲ ਭਰਤੀ
. . .  about 5 hours ago
ਬੈਂਗਲੁਰੂ, 20 ਜਨਵਰੀ - ਕਰਨਾਟਕ 'ਚ ਸਿਆਸੀ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾ ਕਾਂਗਰਸ ਤੇ ਜਨਤਾ ਦਲ ਸੈਕੂਲਰ ਨੇ ਭਾਜਪਾ 'ਤੇ ਵਿਧਾਇਕਾਂ ਦੀ ਖ਼ਰੀਦ ਫ਼ਰੋਖ਼ਤ ਦਾ ਦੋਸ਼ ਲਗਾਇਆ। ਹੁਣ ਮਾਮਲਾ ਮਾਰਕੁੱਟ ਤੱਕ ਪਹੁੰਚ ਗਿਆ ਹੈ। ਕਿਹਾ ਜਾ ਰਿਹਾ ਹੈ ਕਿ...
ਚਿੜੀਆ ਘਰ 'ਚ ਸ਼ੇਰ ਸੈਲਾਨੀਆਂ 'ਤੇ ਹਮਲਾ, ਇਕ ਦੀ ਮੌਤ
. . .  about 5 hours ago
ਜ਼ੀਰਕਪੁਰ, 20 ਜਨਵਰੀ, (ਹਰਦੀਪ ਸਿੰਘ ਹੈਪੀ ਪੰਡਵਾਲਾ) - ਇੱਥੋਂ ਦੇ ਛੱਤਬੀੜ ਚਿੜੀਆ ਘਰ 'ਚ ਅੱਜ ਸ਼ਾਮ ਸ਼ੇਰ ਸਫ਼ਰੀ 'ਚ ਸ਼ੇਰ ਨੇ ਇਕ ਵਿਅਕਤੀ ਨੂੰ ਮਾਰ ਮੁਕਾਇਆ। ਜਾਣਕਾਰੀ ਅਨੁਸਾਰ ਐਤਵਾਰ ਸੈਲਾਨੀਆਂ ਨੂੰ ਲਾਈਨ ਸਫ਼ਾਰੀ 'ਚ ਸ਼ੇਰ ਦਿਖਾਉਣ ਲੈ ਕੇ ਗਈ ਬੱਸ...
ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  about 6 hours ago
ਜੰਮੂ, 20 ਜਨਵਰੀ - ਪਾਕਿਸਤਾਨੀ ਸੈਨਿਕਾਂ ਵਲੋਂ ਅੱਜ ਐਤਵਾਰ ਜੰਮੂ ਕਸ਼ਮੀਰ ਦੇ ਕਠੂਆ ਸਥਿਤ ਅੰਤਰਰਾਸ਼ਟਰੀ ਬਾਰਡਰ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਤੇ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਉਲੰਘਣਾ 'ਚ ਕਿਸੇ ਦੇ ਮਾਰੇ ਜਾਣ ਦੀ ਰਿਪੋਰਟ ਨਹੀਂ ਹੈ। ਪਿਛਲੇ...
'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਟਨਾਇਕ - ਧਰਮਿੰਦਰ ਪ੍ਰਧਾਨ
. . .  about 6 hours ago
ਭੁਵਨੇਸ਼ਵਰ, 20 ਜਨਵਰੀ- ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨਵੀਨ ਪਟਨਾਇਕ 'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਕੀਮ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ। ਉਹ ਇਕ ਭ੍ਰਿਸ਼ਟ ....
ਹੋਰ ਖ਼ਬਰਾਂ..

ਸਾਡੀ ਸਿਹਤ

ਕਿਉਂ ਹੁੰਦੇ ਹੋ ਤੁਸੀਂ ਤਣਾਅਗ੍ਰਸਤ

ਕਈ ਵਾਰ ਇਨਸਾਨ ਦੀ ਜ਼ਿੰਦਗੀ ਵਿਚ ਅਜਿਹੇ ਪਲ ਆ ਜਾਂਦੇ ਹਨ ਜਿਨ੍ਹਾਂ ਦਾ ਉਹ ਸਾਹਮਣਾ ਨਹੀਂ ਕਰ ਸਕਦਾ। ਉਹ ਟੁੱਟ ਜਾਂਦਾ ਹੈ ਅਤੇ ਹਾਲਾਤ ਸਾਹਮਣੇ ਹਾਰ ਮੰਨ ਲੈਂਦਾ ਹੈ। ਉਸ ਨੂੰ ਅਜਿਹਾ ਲੱਗਣ ਲਗਦਾ ਹੈ ਜਿਵੇਂ ਉਸ ਦੀ ਦੁਨੀਆ ਬਿਖਰ ਗਈ ਹੈ, ਸੁਪਨੇ ਟੁੱਟ ਗਏ ਹਨ ਅਤੇ ਇਹ ਸੰਸਾਰ ਉਸ ਲਈ ਅੰਧਕਾਰਮਈ ਹੈ। ਅਜਿਹੀ ਹਾਲਤ ਵਿਚ ਵਿਅਕਤੀ ਤਣਾਅਗ੍ਰਸਤ ਹੋ ਜਾਂਦਾ ਹੈ। ਉਹ ਚੁੱਪ ਰਹਿਣ ਲੱਗ ਪੈਂਦਾ ਹੈ ਅਤੇ ਡਿਪ੍ਰੈਸ਼ਨ (ਮਾਨਸਿਕ ਬਿਮਾਰੀਆਂ) ਦੀ ਕਗਾਰ ਤੱਕ ਪਹੁੰਚ ਜਾਂਦਾ ਹੈ। ਜਿਸ ਸਰੀਰ 'ਤੇ ਥੋੜ੍ਹੀ ਜਿਹੀ ਸੱਟ ਲੱਗਣ 'ਤੇ ਵੀ ਉਹ ਚੀਕਦਾ ਹੈ, ਉਸੇ ਤਨ ਦੀ ਉਹ ਸੁੱਧ-ਬੁੱਧ ਭੁੱਲੀ ਰੱਖਦਾ ਹੈ ਅਤੇ ਕਈ ਵਾਰ ਉਸ ਨੂੰ ਖ਼ਤਮ ਕਰਨ 'ਤੇ ਵੀ ਉਤਾਰੂ ਹੋ ਜਾਂਦਾ ਹੈ।
ਤਣਾਅਗ੍ਰਸਤ ਹੋਣ 'ਤੇ ਵਿਅਕਤੀ ਕਈ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ, ਜੋ ਉਸ ਦਾ ਤਣਾਅ ਵਧਾਉਣ ਵਿਚ ਹੋਰ ਵੀ ਸਹਾਇਕ ਹੁੰਦੀਆਂ ਹਨ। ਕਈ ਵਾਰ ਦੇਖਿਆ ਗਿਆ ਹੈ ਕਿ ਲੋਕਾਂ ਵਿਚ ਤਣਾਅ ਇਸ ਹੱਦ ਤੱਕ ਵਧ ਜਾਂਦਾ ਹੈ ਕਿ ਉਹ ਪਾਗਲ ਹੋ ਜਾਂਦੇ ਹਨ।
ਆਮ ਤੌਰ 'ਤੇ ਤਣਾਅ ਦੇ ਕਾਰਨ ਅਨੁਕੂਲ ਵਾਤਾਵਰਨ ਨਾ ਮਿਲਣਾ, ਸਾਡੀਆਂ ਇੱਛਾਵਾਂ ਪੂਰੀਆਂ ਨਾ ਹੋਣਾ ਅਤੇ ਆਪਣੇ-ਆਪ ਦੀ ਲੋਕਾਂ ਨਾਲ ਏਨੀ ਤੁਲਨਾ ਕਰਦੇ ਰਹਿਣਾ ਕਿ ਅਸੀਂ ਉਸ ਨੂੰ ਪੂਰਾ ਨਾ ਸਕੀਏ, ਪੈਸੇ ਦੀ ਕਮੀ, ਲੜਾਈ-ਝਗੜਾ ਆਦਿ ਬਹੁਤ ਸਾਰੀਆਂ ਗੱਲਾਂ ਹਨ ਜੋ ਵਿਅਕਤੀ ਵਿਚ ਤਣਾਅ ਪੈਦਾ ਕਰਦੀਆਂ ਹਨ।
ਆਮ ਤੌਰ 'ਤੇ ਇਹੀ ਮੰਨਿਆ ਜਾਂਦਾ ਹੈ ਕਿ ਦੁੱਖ ਅਤੇ ਪ੍ਰੇਸ਼ਾਨੀਆਂ ਹੀ ਵਿਅਕਤੀ ਵਿਚ ਤਣਾਅ ਪੈਦਾ ਕਰਦੀਆਂ ਹਨ ਪਰ ਕਈ ਵਾਰ ਬਹੁਤ ਜ਼ਿਆਦਾ ਖੁਸ਼ੀ ਵੀ ਇਨਸਾਨ ਵਿਚ ਤਣਾਅ ਪੈਦਾ ਕਰ ਦਿੰਦੀ ਹੈ ਜਿਵੇਂ ਵਿਆਹ-ਸ਼ਾਦੀ, ਬੱਚੇ ਪੈਦਾ ਹੋਣਾ ਜਾਂ ਹੋਰ ਕੋਈ ਵੀ ਬੇਹੱਦ ਖੁਸ਼ੀ ਵਾਲੀ ਗੱਲ। ਅਜਿਹੇ ਵਿਚ ਵਿਅਕਤੀ ਦੀਆਂ ਦਿਮਾਗੀ ਨਸਾਂ ਉਸ ਖੁਸ਼ੀ ਨੂੰ ਏਨੀ ਤੀਬਰਤਾ ਨਾਲ ਮਹਿਸੂਸ ਕਰਦੀਆਂ ਹਨ ਕਿ ਉਹ ਤਣਾਅਗ੍ਰਸਤ ਹੋ ਜਾਂਦਾ ਹੈ ਅਤੇ ਵਿਅਕਤੀ ਡਿਪ੍ਰੈਸ਼ਨ ਵਿਚ ਪਹੁੰਚ ਜਾਂਦਾ ਹੈ। ਕਿਸੇ ਵੀ ਇਨਸਾਨ ਨੂੰ ਤਣਾਅਗ੍ਰਸਤ ਹੋਣ ਦਾ ਅਸਰ ਉਸ ਦੇ ਸਾਰੇ ਪਰਿਵਾਰ 'ਤੇ ਪੈਂਦਾ ਹੈ। ਉਸ ਦੀਆਂ ਗਤੀਵਿਧੀਆਂ, ਕਿਰਿਆਕਲਾਪ ਆਦਿ ਨੂੰ ਸੰਪੂਰਨ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ।
ਵਿਅਕਤੀ ਹਮੇਸ਼ਾ ਖੁਸ਼ਗਵਾਰ ਬਣਿਆ ਰਹੇ, ਉਸ ਦੀ ਦੁਨੀਆ ਰੰਗੀਨ ਬਣੀ ਰਹੇ ਅਤੇ ਉਹ ਜੀਵਨ ਨੂੰ ਭਰਪੂਰ ਅਨੰਦ ਅਤੇ ਮਸਤੀ ਦੇ ਨਾਲ ਜੀਅ ਸਕੇ, ਇਸ ਦੇ ਲਈ ਜ਼ਰੂਰੀ ਹੈ ਕਿ ਉਹ ਹਾਲਾਤ ਨੂੰ ਆਪਣੇ ਅਨੁਰੂਪ ਢਾਲਣ ਦੀ ਕੋਸ਼ਿਸ਼ ਕਰੇ। ਜੇ ਉਹ ਵਾਤਾਵਰਨ ਬਦਲਣ ਵਿਚ ਅਸਮਰੱਥ ਹੈ ਤਾਂ ਖੁਦ ਨੂੰ ਹੀ ਉਸ ਮਾਹੌਲ ਵਿਚ ਢਾਲਣ ਦੀ ਕੋਸ਼ਿਸ਼ ਕਰੇ। ਇਹ ਮੰਨ ਕੇ ਚੱਲੇ ਕਿ ਤਕਲੀਫਾਂ, ਦੁੱਖ, ਪ੍ਰੇਸ਼ਾਨੀਆਂ ਨਾ ਸਿਰਫ ਉਸ ਦੀਆਂ ਹਨ, ਸਗੋਂ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹਨ। ਆਪਣੇ ਮਨ ਨੂੰ ਏਨਾ ਮਜ਼ਬੂਤ ਬਣਾ ਲਓ ਕਿ ਉਸ 'ਤੇ ਕਿਸੇ ਵੀ ਪ੍ਰਤੀਕੂਲ ਗੱਲ ਦਾ ਅਸਰ ਨਾ ਹੋਵੇ।
ਹਰ ਗੱਲ ਨੂੰ ਹਲਕੇਪਨ ਵਿਚ ਲਓ। ਜ਼ਿਆਦਾ ਭਾਵਨਾਤਮਿਕ ਰੂਪ ਨਾਲ ਲਈ ਗਈ ਗੱਲ ਤੁਹਾਨੂੰ ਤਣਾਅਗ੍ਰਸਤ ਬਣਾ ਦੇਵੇਗੀ। ਜੀਵਨ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਸਹਿਜਤਾ ਨਾਲ ਲੈਣਾ ਸਿੱਖੋ। ਤੁਹਾਡੇ ਦਿਮਾਗ ਵਿਚ ਏਨੀ ਹੀ ਸਮਰੱਥਾ ਹੁੰਦੀ ਹੈ ਕਿ ਉਹ ਕਿਸੇ ਵੀ ਟੈਨਸ਼ਨ ਨੂੰ ਇਕ ਸੀਮਾ ਤੱਕ ਹੀ ਸਹਿਣ ਕਰ ਸਕਦਾ ਹੈ। ਜ਼ਿਆਦਾ ਸੋਚਣ-ਵਿਚਾਰਨ ਨਾਲ ਉਸ ਦੀ ਸਹਿਣਸ਼ਕਤੀ ਚੁਕ ਜਾਂਦੀ ਹੈ ਅਤੇ ਉਹ ਡਿਪ੍ਰੈਸ਼ਨ ਤੱਕ ਪਹੁੰਚ ਜਾਂਦਾ ਹੈ।
ਜ਼ਿੰਦਗੀ ਦੇ ਸਫਰ ਵਿਚ ਹਰ ਇਨਸਾਨ ਨੂੰ ਚਾਹੇ-ਅਣਚਾਹੇ ਲੜਨਾ ਵੀ ਪੈਂਦਾ ਹੈ। ਭਾਵੇਂ ਹੀ ਉਹ ਹਾਲਾਤ ਤੋਂ ਕਿੰਨਾ ਵੀ ਦੂਰ ਦੌੜੇ ਪਰ ਵਕਤ ਉਸ ਦਾ ਪਿੱਛਾ ਨਹੀਂ ਛੱਡਦਾ, ਇਸ ਲਈ ਕਾਇਰਾਂ ਦੀ ਤਰ੍ਹਾਂ ਹਤਾਸ਼ ਹੋ ਜਾਣ ਤੋਂ ਬਿਹਤਰ ਹੈ ਕਿ ਹਰ ਸਥਿਤੀ ਦਾ ਡਟ ਕੇ ਮੁਕਾਬਲਾ ਕਰੋ ਅਤੇ ਖੁਦ ਨੂੰ ਤਣਾਅਗ੍ਰਸਤ ਹੋਣ ਤੋਂ ਬਚਾਓ।
ਖੁਸ਼ੀ ਦੇ ਪਲਾਂ ਵਿਚ ਵੀ ਜ਼ਿਆਦਾ ਉਤੇਜਿਤ ਹੋਣ ਤੋਂ ਬਚਣਾ ਚਾਹੀਦਾ ਹੈ। ਕਿਤੇ ਤੁਹਾਡੀ ਬਹੁਤ ਜ਼ਿਆਦਾ ਪ੍ਰਸੰਨਤਾ ਤੁਹਾਨੂੰ ਤਣਾਅਗ੍ਰਸਤ ਨਾ ਕਰ ਦੇਵੇ।
ਜੇ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਖੁਦ ਨੂੰ ਢਾਲਿਆ ਜਾਵੇ ਤਾਂ ਨਿਸਚਿਤ ਹੀ ਤੁਸੀਂ ਇਕ ਤੰਦਰੁਸਤ, ਸੁੰਦਰ ਅਤੇ ਆਤਮਵਿਸ਼ਵਾਸ ਨਾਲ ਭਰਪੂਰ, ਖੁਸ਼ਨੁਮਾ ਅਤੇ ਮਸਤ-ਮਸਤ ਜੀਵਨ ਬਿਤਾਉਣ ਵਿਚ ਕਾਮਯਾਬ ਹੋ ਸਕੋਗੇ ਅਤੇ ਆਪਣੀ ਜ਼ਿੰਦਗੀ ਪ੍ਰਫੁੱਲਤ, ਸੁਗੰਧਿਤ ਅਤੇ ਹਲਕਾ ਮਹਿਸੂਸ ਕਰ ਸਕੋਗੇ।


ਖ਼ਬਰ ਸ਼ੇਅਰ ਕਰੋ

ਉਪਯੋਗੀ ਗੁਣਕਾਰੀ-ਤਿਲ

ਹੱਡੀਆਂ ਦੀ ਮਜ਼ਬੂਤੀ ਲਈ : ਤਿਲ ਵਿਚ ਹਾਈਟ੍ਰੀ ਅਤੇ ਅਮੀਨੋ ਐਸਿਡ ਹੁੰਦਾ ਹੈ ਜੋ ਬੱਚਿਆਂ ਦੀਆਂ ਹੱਡੀਆਂ ਦੇ ਵਿਕਾਸ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਮਾਸਪੇਸ਼ੀਆਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ, ਤਿਲ ਦੇ ਬੀਜ ਵਿਚ ਕੈਲਸ਼ੀਅਮ ਅਤੇ ਫਾਸਫੋਰਸ ਵਰਗੇ ਜ਼ਰੂਰੀ ਖਣਿਜ ਪਾਏ ਜਾਂਦੇ ਹਨ ਜੋ ਕਿ ਤੁਹਾਡੇ ਸਰੀਰ ਦੀਆਂ ਹੱਡੀਆਂ ਦੀ ਤੰਦਰੁਸਤੀ ਲਈ ਬਹੁਤ ਚੰਗਾ ਹੋ ਸਕਦਾ ਹੈ। ਇਹ ਖਣਿਜ ਹੱਡੀਆਂ ਦੇ ਬਣਾਉਣ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਮੁਰੰਮਤ ਕਰਨ ਵਿਚ ਸਹਾਇਕ ਹੁੰਦੇ ਹਨ।
ਦਿਲ ਦੀਆਂ ਮਾਸਪੇਸ਼ੀਆਂ ਲਈ : ਤਿਲ ਵਿਚ ਕਈ ਤਰ੍ਹਾਂ ਦੇ ਖਣਿਜ ਜਿਵੇਂ ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ ਅਤੇ ਸੇਲੇਨਿਅਮ ਹੁੰਦੇ ਹਨ, ਜੋ ਦਿਲ ਦੀਆਂ ਮਾਸਪੇਸ਼ੀਆਂ ਨੂੰ ਸਰਗਰਮ ਰੂਪ ਨਾਲ ਕੰਮ ਕਰਨ ਵਿਚ ਮਦਦ ਕਰਦੇ ਹਨ।
ਬੱਚਿਆਂ ਲਈ ਫਾਇਦੇਮੰਦ : ਜੇ ਤੁਹਾਡਾ ਬੱਚਾ ਸੁੱਤਾ ਹੋਇਆ ਪਿਸ਼ਾਬ ਕਰਦਾ ਹੈ ਤਾਂ ਭੁੰਨੇ ਕਾਲੇ ਤਿਲਾਂ ਨੂੰ ਗੁੜ ਨਾਲ ਮਿਲਾ ਕੇ ਉਸ ਦਾ ਲੱਡੂ ਬਣਾ ਲਓ। ਬੱਚੇ ਨੂੰ ਇਹ ਲੱਡੂ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਖਵਾਓ। ਬੱਚਾ ਰਾਤ ਨੂੰ ਬਿਸਤਰ ਗਿੱਲਾ ਨਹੀਂ ਕਰੇਗਾ।
ਦੰਦਾਂ ਲਈ : ਤਿਲ ਦੰਦਾਂ ਲਈ ਵੀ ਫਾਇਦੇਮੰਦ ਹੈ। ਸਵੇਰੇ-ਸ਼ਾਮ ਬੁਰਸ਼ ਕਰਨ ਲਈ ਤਿਲ ਨੂੰ ਚਬਾਉਣ ਨਾਲ ਦੰਦ ਮਜ਼ਬੂਤ ਹੁੰਦੇ ਹਨ। ਨਾਲ ਹੀ ਕੈਲਸ਼ੀਅਮ ਦੀ ਕਮੀ ਵੀ ਦੂਰ ਕਰਦਾ ਹੈ। ਤਿਲ ਦੇ ਤੇਲ ਨਾਲ 10-15 ਮਿੰਟ ਤੱਕ ਕੁਰਲੀ ਕੁਝ ਦਿਨਾਂ ਤੱਕ ਲਗਾਤਾਰ ਕਰਨ ਨਾਲ ਹਿਲਦੇ ਹੋਏ ਦੰਦ ਮਜ਼ਬੂਤ ਹੋ ਜਾਂਦੇ ਹਨ ਅਤੇ ਪਾਇਰੀਆ ਵੀ ਠੀਕ ਹੋ ਜਾਂਦਾ ਹੈ।
ਵਾਲਾਂ ਦੇ ਵਿਕਾਸ ਲਈ : ਤਿਲ ਦੇ ਬੀਜ ਵਿਚ ਓਮੇਗਾ 3, ਓਮੇਗਾ 6 ਅਤੇ ਓਮੇਗਾ 9 ਵਰਗੇ ਜ਼ਰੂਰੀ ਫੈਟੀ ਐਸਿਡ ਹੁੰਦੇ ਹਨ ਜੋ ਵਾਲਾਂ ਨੂੰ ਵਧਾਉਣ ਵਿਚ ਸਹਾਇਕ ਹੁੰਦੇ ਹਨ। ਤਿਲ ਦੇ ਬੀਜ ਦਾ ਤੇਲ ਵਾਲਾਂ ਨੂੰ ਕੰਡੀਸ਼ਨ ਕਰਦਾ ਹੈ ਅਤੇ ਖੋਪੜੀ ਨੂੰ ਤੰਦਰੁਸਤ ਰੱਖਦਾ ਹੈ। ਇਸ ਤਰ੍ਹਾਂ ਵਾਲਾਂ ਨੂੰ ਲੰਬਾ ਕਰਨ ਵਿਚ ਮਦਦ ਕਰਦਾ ਹੈ।
ਤਿਲ ਦਾ ਤੇਲ : ਇਕ ਪ੍ਰਸਿੱਧ ਵੈਦ ਦਾ ਇਹ ਕਹਿਣਾ ਹੈ ਕਿ ਤੇਲ ਸ਼ਬਦ ਬਣਿਆ ਹੀ ਤਿਲ ਤੋਂ ਹੈ। ਤਿਲ ਦਾ ਤੇਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਤਿਲ ਦੇ ਤੇਲ ਵਿਚ ਏਨੀ ਤਾਕਤ ਹੁੰਦੀ ਹੈ ਕਿ ਇਹ ਪੱਥਰ ਨੂੰ ਵੀ ਚੀਰ ਦਿੰਦਾ ਹੈ। ਆਯੁਰਵੈਦ ਵਿਚ ਤਿਲ ਦੇ ਤੇਲ ਦੀ ਮਾਲਿਸ਼ ਦੀ ਪ੍ਰਸੰਸਾ ਕਰਦੇ ਹੋਏ ਲਿਖਿਆ ਹੈ ਕਿ ਹਰ ਰੋਜ਼ ਤਿਲ ਦੇ ਤੇਲ ਦੀ ਮਾਲਿਸ਼ ਕਰਨ ਨਾਲ ਬੁਢਾਪਾ, ਥਕਾਵਟ ਅਤੇ ਵਾਯੂ ਦੀ ਨਿਵਰਿਤੀ ਹੁੰਦੀ ਹੈ, ਅੱਖਾਂ ਦੀ ਨਜ਼ਰ ਵਧਦੀ ਹੈ, ਸਰੀਰ ਖੁਸ਼ ਅਤੇ ਪੁਸ਼ਟ ਰਹਿੰਦਾ ਹੈ। ਉਮਰ ਅਤੇ ਨੀਂਦ ਵਿਚ ਵਾਧਾ ਹੁੰਦਾ ਹੈ ਅਤੇ ਚਮੜੀ ਦੀ ਸੁੰਦਰਤਾ ਅਤੇ ਦ੍ਰਿੜ੍ਹਤਾ ਵਿਚ ਵੀ ਵਾਧਾ ਹੁੰਦਾ ਹੈ।


-ਅਭੈ ਕੁਮਾਰ ਜੈਨ,
'ਤ੍ਰਿਪਤੀ' ਬੰਦਾ ਰੋਡ, ਭਵਾਨੀ ਮੰਡੀ (ਰਾਜਸਥਾਨ)-326502

ਜਨਮ ਦਿਨ 'ਤੇ ਵਿਸ਼ੇਸ਼

ਇਲੈੱਕਟ੍ਰੋਪੈਥੀ ਦੇ ਪਿਤਾਮਾ ਡਾ: ਕਾਊਂਟ ਸੀਜ਼ਰ ਮੈਟੀ

ਕੋਈ ਵੀ ਅਸਾਧਾਰਨ ਅਵਸਥਾ ਜੋ ਸਰੀਰ 'ਚ ਜਾਂ ਕਿਸੇ ਅੰਗ 'ਚ ਪੈਦਾ ਹੋ ਜਾਵੇ, ਉਸ ਅਸਾਧਾਰਨ ਸਥਿਤੀ ਨੂੰ ਬਿਮਾਰੀ ਕਿਹਾ ਜਾਂਦਾ ਹੈ। ਅਜੇ ਤੱਕ ਭਾਰਤ 'ਚ ਚਾਰ ਪੂਰਨ ਇਲਾਜ ਪ੍ਰਣਾਲੀਆਂ ਰੌਸ਼ਨੀ 'ਚ ਆਈਆਂ ਹਨ। ਸਭ ਤੋਂ ਪਹਿਲਾਂ ਭਾਰਤ ਵਿਚ ਵੈਦ ਧਨਵੰਤਰੀ ਨੇ ਆਯੁਰਵੈਦਿਕ ਇਲਾਜ ਚਾਲੂ ਕੀਤਾ। ਫਿਰ ਭਾਰਤ ਵਿਚ ਯੂਨਾਨੀ ਆਏ। ਉਨ੍ਹਾਂ ਯੂਨਾਨੀ ਹਿਕਮਤ ਦੁਆਰਾ ਇਲਾਜ ਸ਼ੁਰੂ ਕੀਤਾ। ਅੰਗਰੇਜ਼ਾਂ ਦੇ ਆਉਣ ਨਾਲ ਐਲੋਪੈਥੀ ਦਾ ਬੋਲਬਾਲਾ ਹੋਇਆ ਜੋ ਅੱਜ ਵੀ ਹੈ। ਜਰਮਨ ਦੇ ਰਹਿਣ ਵਾਲੇ ਡਾਕਟਰ ਹੈਨੇਮਨ ਨੇ ਇਕ ਨਵੀਂ ਪੈਥੀ ਹੋਮਿਓਪੈਥੀ ਦੀ ਖੋਜ ਕੀਤੀ। ਫਿਰ ਇਕ ਨਵੀਂ, ਅਨੋਖੀ ਅਤੇ ਸਿਰਫ਼ ਜੜ੍ਹੀਆਂ-ਬੂਟੀਆਂ 'ਤੇ ਆਧਾਰਿਤ ਪੰਜਵੀਂ ਚਿਕਿਤਸਾ ਪ੍ਰਣਾਲੀ ਇਲੈਕਟ੍ਰੋਪੈਥੀ ਰੌਸ਼ਨੀ 'ਚ ਆਈ, ਜਿਸ ਦੀ ਦਵਾਈ ਬਿਜਲੀ ਵਾਂਗ ਅਸਰ ਕਰਦੀ ਹੈ ਕਿਉਂਕਿ ਮਨੁੱਖ ਦਾ ਸਰੀਰ ਬਿਜਲੀ ਵਾਂਗ ਕੰਮ ਕਰਦਾ ਹੈ। ਇਲੈਕਟ੍ਰੋਪੈਥੀ ਦੀ ਖੋਜ ਇਟਲੀ ਦੇਸ਼ ਦੇ ਨਿਵਾਸੀ ਡਾ: ਕਾਊਂਟ ਸੀਜ਼ਰ ਮੈਟੀ ਨੇ ਕੀਤੀ। ਉਨ੍ਹਾਂ ਦਾ ਜਨਮ 11 ਜਨਵਰੀ 1809 ਈ: ਨੂੰ ਇਟਲੀ ਦੇ ਸ਼ਹਿਰ ਬਲੋਗਨਾ ਵਿਖੇ ਹੋਇਆ। ਡਾ: ਕਾਊਂਟ ਸੀਜ਼ਰ ਮੈਟੀ ਇਕ ਅਮੀਰ ਖਾਨਦਾਨ ਵਿਚ ਪੈਦਾ ਹੋਏ ਅਤੇ ਇਥੋਂ (ਇਟਲੀ) ਦੀ ਹੋਮ ਪਾਰਲੀਮੈਂਟਰੀ ਦੇ ਮੈਂਬਰ ਵੀ ਰਹੇ। ਡਾ: ਮੈਟੀ ਨੇ ਆਪਣੀ ਸਖ਼ਤ ਮਿਹਨਤ, ਡੂੰਘੀ ਲਗਨ ਅਤੇ ਸਾਰੀਆਂ ਖੋਜਾਂ ਦੇ ਨਤੀਜੇ ਵਜੋਂ ਹੀ ਨਵੇਂ ਤਰਕ ਆਧਾਰਿਤ ਅਤੇ ਅਟਲ ਸਿਧਾਂਤਾਂ ਵਾਲੇ ਇਲੈਕਟ੍ਰੋਪੈਥੀ/ ਇਲੈਕਟ੍ਰੋਹੋਮਿਓਪੈਥੀ ਚਿਕਿਤਸਾ ਸ਼ਾਸਤਰ ਨੂੰ ਇਸ ਐਲਾਨ ਨਾਲ ਪੇਸ਼ ਕੀਤਾ ਕਿ ਇਹ ਚਿਕਿਤਸਾ ਪ੍ਰਣਾਲੀ ਦੂਸਰੀਆਂ ਚਿਕਿਤਸਾ ਪ੍ਰਣਾਲੀਆਂ ਤੋਂ ਹਰ ਤਰ੍ਹਾਂ ਵਧੀਆ, ਆਧੁਨਿਕ, ਜਲਦੀ ਅਸਰ ਕਰਨ ਵਾਲੀ, ਸਿਰਫ਼ ਜੜ੍ਹਾਂ-ਬੂਟਿਆਂ 'ਤੇ ਆਧਾਰਿਤ ਅਰਥਾਤ ਪ੍ਰਭਾਵੀ ਪ੍ਰਣਾਲੀ ਹੈ ਅਤੇ ਕਈ ਦਵਾਈਆਂ ਦਾ ਮਿਸ਼ਰਣ ਤਿਆਰ ਕੀਤਾ ਤੇ ਸਰੀਰ ਦੇ ਰੋਗੀ ਅੰਗਾਂ ਨਾਲ ਤੁਲਨਾ ਕਰਕੇ ਰਿਣਾਤਮਕ ਅਤੇ ਧਨਾਤਮਕ ਬਣਾ ਕੇ ਦੇਣਾ ਸ਼ੁਰੂ ਕੀਤਾ।
ਡਾ: ਕਾਊਂਟ ਸੀਜ਼ਰ ਮੈਟੀ ਨੇ ਰੋਗਾਂ ਦਾ ਕਾਰਨ ਜੁਸਾ ਆਧਾਰ ਮੰਨਿਆ ਹੈ ਜੋ ਲਿੰਪੈਟਿਕ, ਸੁਗੀਨ ਅਤੇ ਮਿਕਸ ਹਨ। ਇਲੈਕਟ੍ਰੋਪੈਥੀ ਚਿਕਿਤਸਾ ਸ਼ਾਸਤਰ ਸਰੀਰ 'ਚ ਹਾਜ਼ਰ ਦੋ ਪਦਾਰਥਾਂ ਖੂਨ ਅਤੇ ਲਸੀਕਾ ਦੇ ਸਿਧਾਂਤਾਂ 'ਤੇ ਆਧਾਰਿਤ ਹੈ। ਖੂਨ ਅਤੇ ਲਸੀਕਾ ਵੀ ਦੌਰਾ ਕਰਨ ਵਾਲੇ ਪਦਾਰਥ ਹਨ ਜੋ ਸਰੀਰ ਨੂੰ ਪੋਸ਼ਣ ਦਿੰਦੇ ਹਨ, ਜੇ ਇਨ੍ਹਾਂ 'ਚ ਕੋਈ ਅਸ਼ੁੱਧੀ ਪੈਦਾ ਹੋ ਜਾਵੇ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਨਮ ਲੈ ਸਕਦੀਆਂ ਹਨ। ਇਨ੍ਹਾਂ ਦੇ ਸਾਫ ਤੇ ਸਿਹਤਮੰਤ ਰਹਿਣ ਨਾਲ ਮਨੁੱਖੀ ਸਰੀਰ ਰੋਗ ਰਹਿਤ ਰਹਿੰਦਾ ਹੈ। ਮੈਂ ਅੱਜ ਦੇ ਦਿਨ 'ਤੇ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਪੈਥੀ ਨੂੰ ਅਣਗੌਲਿਆਂ ਨਾ ਕਰੇ ਅਤੇ ਇਸ ਵੱਲ ਬਣਦਾ ਧਿਆਨ ਦੇਵੇ।


-ਪੰਜਾਬ ਮੈਡੀਕਲ, ਇੰਸਟੀਚਿਊਟ ਆਫ ਇਲੈਕਟ੍ਰੋਪੈਥੀ, ਜਲੰਧਰ।

ਸਿਰਦਰਦ ਦੇ ਹੋ ਸਕਦੇ ਹਨ ਕਈ ਕਾਰਨ

ਸਿਰਦਰਦ ਨਾਲ ਸਾਰੇ ਲੋਕ ਕਦੇ ਨਾ ਕਦੇ ਘੱਟ ਜਾਂ ਵੱਧ ਪ੍ਰੇਸ਼ਾਨ ਹੁੰਦੇ ਹਨ। ਸਿਰ ਦਰਦ ਅਸਲ ਵਿਚ ਆਪਣੇ-ਆਪ ਵਿਚ ਕੋਈ ਬਿਮਾਰੀ ਨਹੀਂ ਹੈ। ਇਹ ਕਿਸੇ ਹੋਰ ਕਾਰਨ ਨਾਲ ਉਸ ਦੇ ਲੱਛਣਾਂ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਸਰਦੀ, ਜ਼ੁਕਾਮ, ਬੁਖਾਰ, ਖੂਨ ਦੇ ਦਬਾਅ ਦੀ ਸਥਿਤੀ ਵਿਚ ਸਿਰਦਰਦ ਹੁੰਦੀ ਹੈ। ਪੇਟ ਸਾਫ਼ ਨਾ ਹੋਣ, ਗੈਸ ਬਣਨ, ਨਿਗ੍ਹਾ ਘਟਣ ਨਾਲ ਸਿਰਦਰਦ ਹੋ ਸਕਦੀ ਹੈ। ਨੀਂਦ ਪੂਰੀ ਨਾ ਹੋਣ ਨਾਲ ਵੀ ਸਿਰਦਰਦ ਹੁੰਦੀ ਹੈ। ਕੰਮ ਦੀ ਬਹੁਤਾਤ, ਤਣਾਅਪੂਰਨ ਗੱਲਾਂ ਦੀ ਅਣਸੁਣੀ ਕਰਨਾ, ਦੂਜੇ ਦੇ ਜ਼ਿਆਦਾ ਬੋਲਣ ਨਾਲ ਵੀ ਸਿਰਦਰਦ ਹੁੰਦੀ ਹੈ। ਲੜਕੀਆਂ ਨੂੰ ਨਿੱਜੀ ਸਰੀਰਕ ਕਾਰਨਾਂ, ਸਿਰ ਵਿਚ ਲਗਾਏ ਤੇਲ, ਸੁੰਦਰਤਾ ਪ੍ਰਸਾਧਨ, ਸਿਰ ਦੇ ਵਾਲਾਂ ਨੂੰ ਖਿੱਚ ਕੇ ਬੰਨ੍ਹਣ, ਸਕਾਰਫ ਜਾਂ ਕੱਪੜੇ ਨੂੰ ਜ਼ਿਆਦਾ ਬੰਨ੍ਹਣ ਨਾਲ ਸਿਰਦਰਦ ਹੁੰਦੀ ਹੈ। ਵੈਸੇ ਗਲੇ ਦੇ ਉੱਪਰ ਦੇ ਕਿਸੇ ਵੀ ਹਿੱਸੇ ਦੇ ਪ੍ਰਭਾਵਿਤ ਹੋਣ 'ਤੇ ਵੀ ਸਿਰ ਦਰਦ ਹੁੰਦੀ ਹੈ। ਇਕ ਨਵੀਂ ਖੋਜ ਅਨੁਸਾਰ ਪਾਣੀ, ਹਵਾ ਅਤੇ ਧਵਨੀ ਪ੍ਰਦੂਸ਼ਣ ਦੀ ਬਹੁਤਾਤ ਨਾਲ ਵੀ ਸਿਰ ਦਰਦ ਹੋ ਸਕਦੀ ਹੈ।

ਅਨੇਕਾਂ ਰੋਗਾਂ ਦੀ ਇਕ ਦਵਾਈ

ਅਦਰਕ

ਸਰਦ ਰੁੱਤ ਸ਼ੁਰੂ ਹੁੰਦੇ ਹੀ ਨਵਾਂ ਅਦਰਕ ਆਉਣ ਲਗਦਾ ਹੈ। ਇਹ ਆਪਣੇ-ਆਪ ਵਿਚ ਦਵਾਈ ਹੋਣ ਦੇ ਨਾਲ ਹੀ ਨਾਲ ਇਕ ਵੈਦ ਵੀ ਹੈ। ਇਹ ਸਰੀਰਕ ਵਿਕਾਰਾਂ ਨੂੰ ਦੂਰ ਕਰਕੇ ਖੂਨ ਸੰਚਾਰ ਵਧਾਉਂਦਾ ਹੈ। ਇਸ ਨਾਲ ਬਹੁਤ ਜ਼ਿਆਦਾ ਊਰਜਾ ਵੀ ਪ੍ਰਾਪਤ ਹੁੰਦੀ ਹੈ ਅਤੇ ਪਾਚਣ ਕਿਰਿਆ ਮਜ਼ਬੂਤ ਹੁੰਦੀ ਹੈ। ਅੱਜਕਲ੍ਹ ਬਹੁਤ ਜ਼ਿਆਦਾ ਖਾਦ ਵਾਲੀਆਂ ਸਬਜ਼ੀਆਂ ਅਤੇ ਕਾਰਬਾਈਡ ਨਾਲ ਪੱਕੇ ਫਲਾਂ ਦੁਆਰਾ ਪੈਦਾ ਸਰੀਰ ਵਿਚ ਅਨੇਕਾਂ ਵਿਕਾਰਾਂ ਦਾ ਇਲਾਜ ਰੋਜ਼ਾਨਾ ਅਦਰਕ ਦੇ ਸੇਵਨ ਨਾਲ ਸੰਭਵ ਹੈ।
ਪੇਚਿਸ਼ : ਵਿਗੜੀ ਪੇਚਿਸ਼ ਵਿਚ ਸੁੱਕੇ ਅਦਰਕ ਦਾ ਚੂਰਨ, ਸੇਂਧਾ ਨਮਕ ਅਤੇ ਭੁੰਨਿਆ ਹੋਇਆ ਜੀਰਾ ਮਿਲਾ ਕੇ ਦੋਵੇਂ ਸਮੇਂ ਭੋਜਨ ਤੋਂ ਬਾਅਦ ਠੰਢੇ ਪਾਣੀ ਨਾਲ ਸੇਵਨ ਕਰਨਾ ਲਾਭਦਾਇਕ ਹੈ।
ਗੈਸ : ਅਫਾਰਾ, ਪੇਟ ਵਿਚ ਹਵਾ (ਗੈਸ) ਆਦਿ ਵਿਚ ਅਦਰਕ ਦਾ ਸੇਵਨ ਲਾਭਦਾਇਕ ਹੈ।
ਉਲਟੀ : ਪਾਚਣ ਦੇ ਗੜਬੜ ਹੋਣ 'ਤੇ ਜੀਅ ਮਚਲਾਉਣ, ਉਲਟੀ (ਕੈ) ਹੋਣ 'ਤੇ ਅਦਰਕ ਦੇ ਰਸ ਵਿਚ ਪੁਦੀਨੇ ਦਾ ਰਸ ਮਿਲਾ ਕੇ ਸੇਵਨ ਕਰਨ ਨਾਲ ਲਾਭ ਹੁੰਦਾ ਹੈ।
ਜ਼ੁਕਾਮ : ਅਦਰਕ ਦੇ ਰਸ ਵਿਚ ਸ਼ਹਿਦ ਮਿਲਾ ਕੇ ਦਿਨ ਵਿਚ 2-3 ਵਾਰ ਸੇਵਨ ਕਰਨ ਨਾਲ ਸਰਦੀ ਵਿਚ ਹੋਇਆ ਜ਼ੁਕਾਮ ਠੀਕ ਹੋ ਜਾਂਦਾ ਹੈ।
ਖੰਘ : ਪਾਨ ਦੇ ਪੱਤੇ ਵਿਚ ਅਦਰਕ ਦਾ ਸੇਵਨ ਕਰਨਾ ਲਾਭਦਾਇਕ ਹੈ।
ਬੁਖਾਰ : ਅਦਰਕ ਦੇ ਛੋਟੇ-ਛੋਟੇ ਟੁਕੜੇ ਕਰਕੇ ਪਹਿਲਾਂ ਪਾਣੀ ਵਿਚ ਪਕਾ ਕੇ ਫਿਰ ਚਾਹ ਦੀ ਪੱਤੀ ਪਾ ਕੇ ਅਤੇ ਤੁਲਸੀ ਦੀ ਪੱਤੀ ਨਾਲ ਪਕਾ ਕੇ ਚਾਹ ਦੇ ਸੇਵਨ ਨਾਲ ਬੁਖਾਰ ਨੂੰ ਕਾਫੀ ਆਰਾਮ ਮਿਲਦਾ ਹੈ।
ਕਫ : ਸਰਦੀ ਵਿਚ ਕਫ ਦੇ ਵਧ ਜਾਣ 'ਤੇ ਅਦਰਕ ਨੂੰ ਕੁੱਟ ਕੇ ਦੇਸੀ ਘਿਓ ਵਿਚ ਭੁੰਨ ਕੇ ਦਿਨ ਵਿਚ 2-3 ਵਾਰ ਸੇਵਨ ਕਰਨ ਨਾਲ ਆਰਾਮ ਮਿਲਦਾ ਹੈ।
ਦਰਦ : ਸੁੱਕੇ ਅਦਰਕ ਦੇ ਚੂਰਨ ਨੂੰ ਸਰ੍ਹੋਂ ਦੇ ਤੇਲ ਵਿਚ ਮਿਲਾ ਕੇ ਮਾਲਿਸ਼ ਕਰਨ ਨਾਲ ਦਰਦ ਵਾਲੀ ਜਗ੍ਹਾ ਆਰਾਮ ਪਹੁੰਚਦਾ ਹੈ।
ਪਿੱਤ : ਅਦਰਕ ਦਾ ਰਸ ਅਤੇ ਸ਼ਹਿਦ ਮਿਲਾ ਕੇ ਸੇਵਨ ਕਰਨ ਨਾਲ ਇਸ ਰੋਗ ਵਿਚ ਆਰਾਮ ਮਿਲਦਾ ਹੈ।

ਨੇਤਰਦਾਨ ਜੀਵਨ ਦਾਨ ਹੈ

ਨੇਤਰਹੀਣ ਵਿਅਕਤੀ ਤਾਂ ਪੂਰੀ ਜ਼ਿੰਦਗੀ ਕੁਦਰਤ ਦੀ ਸਰਬੋਤਮ ਰਚਨਾ ਸੰਸਾਰ ਦੀ ਚਕਾਚੌਂਧ ਨੂੰ ਦੇਖ ਨਹੀਂ ਸਕਦਾ। 'ਪ੍ਰਾਣੀ ਕਿਆ ਮੇਰਾ ਕਿਆ ਤੇਰਾ' ਦੇ ਅਨੁਰੂਪ ਮਨੁੱਖ ਨੂੰ ਸੱਚਾ ਅਨੰਦ ਪਰਮਾਰਥ ਨਾਲ ਪ੍ਰਾਪਤ ਹੁੰਦਾ ਹੈ ਨਾ ਕਿ ਸਵਾਰਥ ਨਾਲ, ਜਦ ਕਿ ਮਨੁੱਖ ਜੀਵਨ ਭਰ ਆਪਣੇ ਸਵਾਰਥ ਦੀ ਪੂਰਤੀ ਵਿਚ ਹੀ ਲੱਗਾ ਰਹਿੰਦਾ ਹੈ।
ਇਹ ਸਰੀਰ ਪੰਜ ਤੱਤਾਂ-ਹਵਾ, ਪਾਣੀ, ਮਿੱਟੀ, ਅੱਗ ਅਤੇ ਆਕਾਸ਼ ਨਾਲ ਬਣਿਆ, ਜੋ ਕਿਸੇ ਵੀ ਪਲ, ਪਲਕ ਝਪਕਦੇ ਹੀ ਸੁਆਹ ਦੀ ਢੇਰੀ ਵਿਚ ਤਬਦੀਲ ਹੋ ਜਾਂਦਾ ਹੈ। ਜਿਵੇਂ ਬਿਨਾਂ ਅਸਿਤਤਵ ਵਾਲਾ ਪਾਣੀ ਦਾ ਬੁਲਬੁਲਾ ਪਲ ਵਿਚ ਪਾਣੀ ਦੇ ਵਗਦੇ ਪ੍ਰਵਾਹ ਵਿਚ ਹੀ ਵਿਲੀਨ ਹੋ ਜਾਂਦਾ ਹੈ, ਉਸੇ ਤਰ੍ਹਾਂ ਮਨੁੱਖ ਦੇ ਜੀਵਨ ਦਾ ਪਲ ਭਰ ਦਾ ਵੀ ਭਰੋਸਾ ਨਹੀਂ ਹੈ ਕਿ ਅਗਲਾ ਸਾਹ ਆਵੇ ਜਾਂ ਨਾ, ਤਾਂ ਫਿਰ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਵਿਚ ਝਿਜਕ ਕਿਸ ਗੱਲ ਦੀ ਹੋ ਰਹੀ ਹੈ?
ਨੇਤਰਦਾਨ ਤੋਂ ਪ੍ਰਾਪਤ ਨੇਤਰਾਂ ਦੇ ਪਰਉਪਕਾਰ ਨਾਲ ਨੇਤਰਹੀਣ ਵਿਅਕਤੀ ਆਪਣੀ ਅੱਖਾਂ ਦੀ ਨਜ਼ਰ ਪ੍ਰਾਪਤ ਕਰਕੇ ਸੰਸਾਰ ਦੀਆਂ ਸੰਪੂਰਨ ਖੁਸ਼ੀਆਂ ਦਾ ਅਨੰਦ ਲੈ ਸਕਦਾ ਹੈ, ਲੋੜ ਹੈ ਤਾਂ ਸਿਰਫ ਪਹਿਲ ਅਤੇ ਸਮਰਪਣ ਦੀ।
ਕਿਸੇ ਵੀ ਵਿਅਕਤੀ ਦੀ ਮੌਤ ਤੋਂ ਬਾਅਦ 6 ਘੰਟੇ ਦੇ ਅੰਦਰ-ਅੰਦਰ ਜੇ ਉਸ ਦੀਆਂ ਅੱਖਾਂ ਦਾ ਕਾਰਨੀਆ ਕੱਢ ਲਿਆ ਜਾਵੇ ਤਾਂ ਉਹ ਕੰਮ ਆ ਸਕਦਾ ਹੈ। ਕੱਢੇ ਹੋਏ ਕਾਰਨੀਆ ਨੂੰ 24 ਤੋਂ 36 ਘੰਟੇ ਦੇ ਅੰਦਰ-ਅੰਦਰ ਬਦਲੀ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ। ਹਰ ਕੋਈ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ-ਸ਼ੂਗਰ ਦਾ ਰੋਗੀ, ਬੱਚਾ, ਬੁੱਢਾ, ਕਮਜ਼ੋਰ ਨਜ਼ਰ ਵਾਲਾ, ਮੋਤੀਆਬਿੰਦ ਦਾ ਰੋਗੀ ਆਦਿ। ਬੱਚਿਆਂ ਵਿਚ ਜ਼ਿਆਦਾਤਰ ਪੁਤਲੀ ਦਾ ਅੰਨ੍ਹਾਪਣ ਹੁੰਦਾ ਹੈ। ਹਰੇਕ ਸਾਲ 40 ਤੋਂ 50 ਹਜ਼ਾਰ ਪੁਤਲੀ ਦੇ ਅੰਨ੍ਹੇਪਣ ਤੋਂ ਪੀੜਤ ਹੋ ਜਾਂਦੇ ਹਨ। 10 ਲੱਖ ਤੋਂ ਵੀ ਜ਼ਿਆਦਾ ਵਿਅਕਤੀ ਅੱਖਾਂ ਦਾਨ ਨਾਲ ਨਿਗ੍ਹਾ ਪ੍ਰਾਪਤ ਕਰਨ ਦੀ ਉਡੀਕ ਵਿਚ ਹਨ।
ਅੱਖਾਂ ਦਾਨ ਕਰਨ ਨਾਲ ਚਿਹਰਾ ਵਿਕ੍ਰਿਤ ਨਹੀਂ ਹੁੰਦਾ। ਕਾਰਨੀਆ 'ਤੇ ਨਾ ਤਾਂ ਉਮਰ ਦਾ ਪ੍ਰਭਾਵ ਪੈਂਦਾ ਹੈ ਅਤੇ ਨਾ ਹੀ ਕਾਰਨੀਆ ਕਦੇ ਖਰਾਬ ਹੁੰਦਾ ਹੈ। ਮਰਨ ਵਾਲਿਆਂ ਵਿਚੋਂ ਜੇ ਕੁਝ ਵੀ ਫੀਸਦੀ ਵਿਅਕਤੀ ਅੱਖਾਂ ਦਾਨ ਕਰਨ ਤਾਂ ਦੇਸ਼ ਵਿਚ ਪੂਰੀ ਤਰ੍ਹਾਂ ਨੇਤਰਹੀਣਤਾ ਖ਼ਤਮ ਹੋ ਸਕਦੀ ਹੈ, ਕਿਉਂਕਿ ਹਰ ਸਾਲ ਲਗਪਗ ਸਵਾ ਕਰੋੜ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ। ਇਸ ਸਮੇਂ ਭਾਰਤ ਵਿਚ 15 ਮਿਲੀਅਨ ਅਤੇ ਸਾਰੇ ਵਿਸ਼ਵ ਵਿਚ 45 ਮਿਲੀਅਨ ਲੋਕ ਨੇਤਰਹੀਣ ਹਨ। ਤੁਹਾਡੇ ਦੁਆਰਾ ਕੀਤੀਆਂ ਹੋਈਆਂ ਅੱਖਾਂ ਦਾਨ ਕਿਸੇ ਦੇ ਜੀਵਨ ਵਿਚ ਉਮੰਗ ਅਤੇ ਖੁਸ਼ੀਆਂ ਭਰ ਸਕਦੀਆਂ ਹਨ। ਇਸ ਨਾਲੋਂ ਵੱਡਾ ਨੇਕ ਕੰਮ ਕੀ ਹੋ ਸਕਦਾ ਹੈ? ਆਪ ਅੱਖਾਂ ਦਾਨ ਕਰੋ ਅਤੇ ਪਰਿਵਾਰ ਦੇ ਮੈਂਬਰਾਂ ਤੋਂ ਵੀ ਅੱਖਾਂ ਦਾਨ ਕਰਨ ਲਈ ਸੰਕਲਪ ਲਓ। ਆਪਣੇ ਮਿੱਤਰਾਂ, ਸਬੰਧੀਆਂ ਅਤੇ ਸਮਾਜ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਕੇ ਭਲੇ ਦੇ ਕੰਮ ਵਿਚ ਸਹਾਇਕ ਬਣੋ।
ਅੱਖਾਂ ਦਾਨ ਕਰਨ ਪ੍ਰਤੀ ਆਮ ਲੋਕਾਂ ਵਿਚ ਗ਼ਲਤ-ਫਹਿਮੀਆਂ ਅਤੇ ਅੰਧਵਿਸ਼ਵਾਸਾਂ ਨੂੰ ਦੂਰ ਕਰਕੇ ਨੇਕ ਕੰਮ ਲਈ ਪ੍ਰੇਰਿਤ ਕਰੋ। ਜ਼ਰਾ ਸੋਚੋ ਕਿ ਨਾਲ ਕੀ ਜਾਵੇਗਾ, ਇਹ ਨਾਸ਼ਵਾਨ ਸਰੀਰ ਤਾਂ ਇਥੇ ਹੀ ਭਸਮ ਦੀ ਢੇਰੀ ਵਿਚ ਤਬਦੀਲ ਹੋ ਜਾਵੇਗਾ। ਅੱਖਾਂ ਦਾਨ ਸ੍ਰੇਸ਼ਠ ਦਾਨ ਹੈ, ਮਹਾਂਦਾਨ ਹੈ, ਜੀਵਨਦਾਨ ਹੈ, ਕਿਉਂਕਿ ਅੱਖਾਂ ਹੀ ਆਤਮਾ ਦਾ ਪ੍ਰਤੀਬਿੰਬ ਹੁੰਦੀਆਂ ਹਨ।

ਰੋਗ ਤੋਂ ਪਹਿਲਾਂ ਦਿਮਾਗ਼ ਦਿੰਦਾ ਹੈ ਚਿਤਾਵਨੀ

ਪਰਮਾਤਮਾ ਨੇ ਸਾਡੇ ਸਰੀਰ ਦੀ ਰਚਨਾ ਕੁਝ ਅਜਿਹੀ ਕੀਤੀ ਹੈ ਕਿ ਰੋਗ ਦੇ ਆਸਾਰ ਬਣਦੇ ਹੀ ਸਾਡਾ ਦਿਮਾਗ ਇਸ ਦੀ ਸੂਚਨਾ ਦੇ ਦਿੰਦਾ ਹੈ। ਜੋ ਵਿਅਕਤੀ ਆਪਣੇ ਰੁਝੇਵਿਆਂ ਦਾ ਬਹਾਨਾ ਬਣਾ ਕੇ ਇਸ ਸੰਦੇਸ਼ ਦੀ ਪ੍ਰਵਾਹ ਨਹੀਂ ਕਰਦਾ, ਉਹ ਰੋਗ ਤੋਂ ਬਚ ਨਹੀਂ ਸਕਦਾ।
ਰੋਗ ਦੇ ਸ਼ੁਰੂ ਵਿਚ ਕਿਤੇ ਦਰਦ ਹੋਵੇਗੀ, ਕਿਤੇ ਬੁਖਾਰ ਹੋਵੇਗਾ, ਜਿਸ ਦਾ ਮਤਲਬ ਹੈ ਰੋਗ ਦੀ ਸੰਭਾਵਨਾ ਹੋਣ 'ਤੇ ਕੁਦਰਤ ਹੀ ਰੋਗ ਨਾਲ ਲੜਨ, ਇਸ ਨੂੰ ਉਖਾੜ ਕੇ ਸੁੱਟਣ ਦੇ ਯਤਨ ਸ਼ੁਰੂ ਕਰ ਦਿੰਦੀ ਹੈ। ਨਾਲ ਹੀ ਸਾਨੂੰ ਸਹੀ ਇਲਾਜ ਕਰਨ ਦਾ ਸੰਕੇਤ ਦਿੰਦੀ ਹੈ। ਸਰੀਰ ਦੀਆਂ ਰੋਗ ਪ੍ਰਤੀਰੋਧਕ ਤਾਕਤਾਂ ਆਰਾਮ ਨਾਲ ਨਹੀਂ ਬੈਠਦੀਆਂ ਅਤੇ ਤੇਜ਼ੀ ਨਾਲ ਇਸ ਪਾਸੇ ਲੱਗ ਜਾਂਦੀਆਂ ਹਨ ਪਰ ਜਦੋਂ ਅਸੀਂ ਹੀ ਇਲਾਜ ਕਰਨ ਵੱਲ ਕਦਮ ਨਹੀਂ ਚੁੱਕਦੇ, ਤਾਂ ਬਿਮਾਰ ਹੋਣਾ ਨਿਸਚਿਤ ਹੋ ਜਾਂਦਾ ਹੈ। ਸਾਨੂੰ ਇਹ ਸਥਿਤੀ ਨਹੀਂ ਆਉਣ ਦੇਣੀ ਚਾਹੀਦੀ। ਅਜਿਹਾ ਨਾ ਹੋਵੇ ਕਿ ਅਸੀਂ ਆਪਣੇ ਕੰਮ-ਧੰਦਿਆਂ ਵਿਚ ਫਸੇ ਰਹੀਏ ਅਤੇ ਰੋਗ ਜਟਿਲ ਹੀ ਹੋ ਜਾਵੇ। ਜੋ ਰਹੇਗਾ ਸੁਚੇਤ, ਉਹੀ ਹੋਵੇਗਾ ਤੰਦਰੁਸਤ।
ਜੇ ਪਹਿਲਾਂ ਧਿਆਨ ਨਹੀਂ ਦਿੱਤਾ ਜਾਂ ਹੁਣ ਇਹ ਸਮਾਂ ਹੈ ਕਿ ਸਿਹਤ ਦੀ ਰੱਖਿਆ ਲਈ ਪੂਰੇ ਯਤਨ ਕਰੋ। ਚੰਗੀ ਦਵਾਈ ਸ਼ੁਰੂ ਕਰੋ। ਰੋਗ ਨੂੰ ਗੰਭੀਰ ਨਾ ਹੋਣ ਦਿਓ। ਚੰਗਾ ਤਾਂ ਇਹੀ ਹੈ ਕਿ ਸ਼ੁਰੂ ਵਿਚ ਹੀ ਰੋਗ ਨੂੰ ਰੋਕੋ।
'ਆਰਟ ਆਫ ਲਿਵਿੰਗ' ਸੰਸਥਾ ਦੁਆਰਾ ਦਰੀ ਵਿਛਾ ਕੇ ਪੂਰੀ ਤਰ੍ਹਾਂ ਲੇਟਣ ਅਤੇ ਕੁਝ ਡੂੰਘੇ ਸਾਹ ਲੈਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸੇ ਦੇ ਨਾਲ ਸਰੀਰ ਨੂੰ ਤਾਣਨ ਨੂੰ ਕਿਹਾ ਜਾਂਦਾ ਹੈ। ਤਣੇ ਹੋਏ, ਲੇਟੇ ਹੋਏ ਸਰੀਰ ਵਿਚ ਸਾਨੂੰ ਆਪਣੇ ਹਰੇਕ ਅੰਕ ਵੱਲ ਧਿਆਨ ਦੇਣ ਨੂੰ ਕਿਹਾ ਜਾਂਦਾ ਹੈ। ਉਹ ਖੱਬੇ ਪੈਰ ਤੋਂ ਧਿਆਨ ਕੇਂਦਰਿਤ ਕਰਦੇ ਹੋਏ ਕਮਰ ਤੱਕ ਪਹੁੰਚਣ ਨੂੰ ਕਹਿੰਦੇ ਹਨ। ਫਿਰ ਸੱਜੇ ਪੈਰ ਦੇ ਅੰਗੂਠੇ ਤੋਂ ਉੱਪਰ ਵੱਲ ਧਿਆਨ ਲਿਆਉਂਦੇ ਰਹਿਣ ਬਾਰੇ ਸਮਝਾਉਂਦੇ ਹਨ। ਕਮਰ ਤੱਕ ਪਹੁੰਚ ਕੇ, ਹੁਣ ਕਮਰ ਤੋਂ ਹੌਲੀ-ਹੌਲੀ ਮੋਢਿਆਂ ਤੱਕ ਧਿਆਨ ਲਿਜਾਣ ਨੂੰ ਕਹਿੰਦੇ ਹਨ। ਫਿਰ ਗਰਦਨ, ਚਿਹਰੇ ਦੇ ਹਰੇਕ ਅੰਗਾਂ ਵੱਲ ਧਿਆਨ ਕਰਦੇ ਹੋਏ ਸਿਰ ਦੀ ਚੋਟੀ ਤੱਕ ਪਹੁੰਚਣ ਨੂੰ ਕਹਿੰਦੇ ਹਨ। ਜੇ ਕੋਈ ਅੰਗ ਰੋਗ ਦਾ ਸੰਦੇਸ਼ ਦੇਵੇ ਤਾਂ ਇਸ ਵੱਲ ਧਿਆਨ ਦੇਣ ਅਤੇ ਇਲਾਜ ਕਰਨ ਦੀ ਗੱਲ ਸਮਝਾਉਂਦੇ ਹਨ। ਇਹ ਇਕ ਚੰਗੀ ਵਿਧੀ ਹੈ। ਇਸ ਨੂੰ ਰੋਜ਼ਾਨਾ ਕਰੋ।
'ਆਰਟ ਆਫ ਲਿਵਿੰਗ' ਦੀ ਇਸ ਕਿਰਿਆ ਨਾਲ ਸਾਡਾ ਤਨ ਅਤੇ ਮਨ ਪੂਰਾ ਆਰਾਮ ਪਾਉਂਦਾ ਹੈ। ਇਨ੍ਹਾਂ ਅੰਗਾਂ ਨੂੰ ਆਰਾਮ ਮਿਲਣ ਨਾਲ ਇਨ੍ਹਾਂ ਵਿਚ ਸ਼ਕਤੀ ਦਾ ਸੰਚਾਰ ਹੁੰਦਾ ਹੈ। ਅਸੀਂ ਆਪਣੇ ਹਰੇਕ ਅੰਗ ਦੇ ਪ੍ਰਤੀ ਜਾਗਰੂਕ ਹੋ ਜਾਂਦੇ ਹਾਂ।
ਸਾਨੂੰ ਨਿਰਾਸ਼ਾਵਾਦੀ ਹੋਣ ਤੋਂ ਬਚਣਾ ਚਾਹੀਦਾ ਹੈ। ਛੇਤੀ ਠੀਕ ਹੋਣ ਦੀ ਆਸ ਕਰਨੀ ਹੈ। ਸਹੀ ਇਲਾਜ ਕਰਨਾ ਹੈ। ਜਦੋਂ ਵੀ ਦਿਮਾਗ ਦੀ ਚਿਤਾਵਨੀ ਮਿਲੇ, ਕਾਰਵਾਈ ਕਰਨ ਵੱਲ ਆ ਜਾਣਾ ਚਾਹੀਦਾ ਹੈ।


-ਸੁਦਰਸ਼ਨ ਭਾਟੀਆ

ਸਿਹਤ ਖ਼ਬਰਨਾਮਾ

ਨਿਯਮਤ ਜੀਵਨ ਸ਼ੈਲੀ ਨਾਲ ਵਧਦੀ ਹੈ ਉਮਰ

ਅਨਿਯਮਤ ਜੀਵਨ ਸ਼ੈਲੀ ਨਾਲ ਬਿਮਾਰੀਆਂ ਵਧਦੀਆਂ ਹਨ, ਜਦੋਂ ਕਿ ਨਿਯਮਤ ਜੀਵਨ ਸ਼ੈਲੀ ਨਾਲ ਸਿਹਤ ਨੂੰ ਲਾਭ ਮਿਲਦਾ ਹੈ ਅਤੇ ਉਮਰ ਵਧਦੀ ਹੈ। ਜਰਨਲ ਆਫ ਦ ਅਮਰੀਕਨ ਜੋਰਿਯਾਟ੍ਰਿਕ ਸੁਸਾਇਟੀ ਵਿਚ ਛਪੀ ਰਿਪੋਰਟ ਦੇ ਅਨੁਸਾਰ ਜਦੋਂ ਜ਼ਿਆਦਾ ਉਮਰ ਦੀਆਂ ਔਰਤਾਂ ਫਲ, ਸਬਜ਼ੀ ਖਾਣ ਅਤੇ ਕਸਰਤ ਕਰਨ ਤਾਂ ਉਨ੍ਹਾਂ ਦੀ ਜੀਵਨ ਪ੍ਰਤਯਾਸ਼ਾ ਵਧ ਜਾਂਦੀ ਹੈ। ਨਿਯਮਤ ਜੀਵਨ ਸ਼ੈਲੀ ਨਾਲ ਖੂਨ ਦਾ ਦਬਾਅ, ਕੈਂਸਰ, ਦਿਲ ਦਾ ਰੋਗ, ਟਾਈਪ ਟੂ ਸ਼ੂਗਰ ਨੂੰ ਕਾਬੂ ਵਿਚ ਕੀਤਾ ਜਾ ਸਕਦਾ ਹੈ।
ਹਵਾ ਸਾਫ਼ ਤਕਨੀਕ ਦਿਲ ਨੂੰ ਬਚਾਉਂਦੀ ਹੈ

ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਦੁਆਰਾ ਕੀਤੀ ਗਈ ਇਕ ਖੋਜ ਅਨੁਸਾਰ ਸਸਤੇ ਇੰਡੋਰ ਏਅਰ ਪਿਊਰੀਫਾਇਰ ਵਰਤਣ ਨਾਲ ਦਿਲ ਦੇ ਰੋਗ ਦਾ ਖ਼ਤਰਾ ਕਾਫੀ ਘੱਟ ਕੀਤਾ ਜਾ ਸਕਦਾ ਹੈ। ਵਧਦੇ ਪ੍ਰਦੂਸ਼ਣ ਦੇ ਯੁੱਗ ਵਿਚ ਗੱਡੀਆਂ ਵਿਚੋਂ ਨਿਕਲਦਾ ਧੂੰਆਂ, ਸਿਗਰਿਟ, ਕੂੜਾ ਜਲਾਉਣ ਅਤੇ ਹੋਰ ਕਈ ਜਾਣੇ-ਅਣਜਾਣੇ ਸਰੋਤਾਂ ਨਾਲ ਪੈਦਾ ਹੁੰਦਾ ਧੂੰਆਂ ਅਤੇ ਧੂੜ ਦੇ ਕਣ ਸਾਡੇ ਘਰਾਂ ਨੂੰ ਵੀ ਪ੍ਰਦੂਸ਼ਿਤ ਹਵਾ ਦਾ ਸ਼ਿਕਾਰ ਬਣਾ ਦਿੰਦੇ ਹਨ। ਹਵਾ ਵਿਚ ਤੈਰਦੇ ਇਹ ਛੋਟੇ ਕਣ ਜਿਨ੍ਹਾਂ ਨੂੰ ਫਾਈਨ ਪਰਟੀਕੁਲੇਟ ਮੈਟਰ ਕਿਹਾ ਜਾਂਦਾ ਹੈ, ਤੋਂ ਦਿਲ ਦੇ ਰੋਗਾਂ ਦਾ ਖ਼ਤਰਾ ਵਧਣ ਦੇ ਨਾਲ-ਨਾਲ ਕਈ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਹਨ। ਖੋਜ ਵਿਚ ਪਾਇਆ ਗਿਆ ਕਿ ਤਿੰਨ ਦਿਨ ਘਰ ਵਿਚ ਏਅਰ ਪਿਊਰੀਫਾਇਰ ਦੀ ਵਰਤੋਂ ਕਰਨ ਤੋਂ ਬਾਅਦ ਪ੍ਰਦੂਸ਼ਣ ਵਿਚ ਕਾਫੀ ਕਮੀ ਹੋਈ, ਜਿਸ ਨਾਲ ਕਈ ਲੋਕਾਂ ਦਾ ਉੱਚ ਖੂਨ ਦਬਾਅ ਵੀ ਘੱਟ ਹੋਇਆ।
ਭਾਰ ਘੱਟ ਕਰਨ ਲਈ ਦਿਨ ਦੇ ਭੋਜਨ ਤੋਂ ਬਾਅਦ ਝਪਕੀ ਲਓ
ਜੇ ਤੁਸੀਂ ਆਪਣਾ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਦੁਪਹਿਰ ਦੇ ਭੋਜਨ ਤੋਂ ਬਾਅਦ ਝਪਕੀ ਲੈਣੀ ਤੁਹਾਡੇ ਲਈ ਲਾਭਦਾਇਕ ਹੋ ਸਕਦੀ ਹੈ। ਹਾਰਵਰਡ ਮੈਡੀਕਲ ਸਕੂਲ ਦੇ ਖੋਜ ਕਰਤਾਵਾਂ ਨੇ ਪਾਇਆ ਹੈ ਕਿ ਦੁਪਹਿਰ ਬਾਅਦ ਦੇ ਆਰਾਮ ਵਿਚ ਲੋਕ ਸਵੇਰ ਦੇ ਮੁਕਾਬਲੇ 10 ਫੀਸਦੀ ਕੈਲੋਰੀ ਜ਼ਿਆਦਾ ਖਰਚ ਕਰਦੇ ਹਨ। ਖੋਜ ਦੇ ਮੁਖੀ ਦਾ ਕਹਿਣਾ ਸੀ ਕਿ ਅਸੀਂ ਇਹ ਦੇਖ ਕੇ ਹੈਰਾਨ ਹੋ ਗਏ ਕਿ ਜਿਸ ਕੰਮ ਵਿਚ ਸਵੇਰੇ ਕੈਲੋਰੀ ਘੱਟ ਖਰਚ ਹੋਈ, ਉਸੇ ਕੰਮ ਵਿਚ ਦੁਪਹਿਰ ਤੋਂ ਬਾਅਦ ਜ਼ਿਆਦਾ ਕੈਲੋਰੀ ਖਰਚ ਹੋਈ। ਇਸ ਤਰ੍ਹਾਂ ਸਿਰਫ ਅਸੀਂ ਕੀ ਖਾਂਦੇ ਹਾਂ ਅਤੇ ਕਿੰਨਾ ਆਰਾਮ ਕਰਦੇ ਹਾਂ ਦੀ ਬਜਾਏ ਅਸੀਂ ਕਦੋਂ ਖਾਂਦੇ ਹਾਂ ਅਤੇ ਕਦੋਂ ਆਰਾਮ ਕਰਦੇ ਹਾਂ ਵੀ ਮਹੱਤਵਪੂਰਨ ਹੈ।
ਲੰਮਾ ਜਿਊਣਾ ਹੈ ਤਾਂ ਜ਼ਿਆਦਾ ਕਾਰਬੋਹਾਈਡ੍ਰੇਟ ਵਾਲੇ ਖਾਣੇ ਤੋਂ ਕਰੋ ਤੌਬਾ

ਕਾਰਬੋਹਾਈਡ੍ਰੇਟ ਨਾਲ ਭਰਪੂਰ ਖਾਣਾ ਖਾਣ ਵਾਲੇ ਲੋਕਾਂ ਦੀ ਜ਼ਿੰਦਗੀ ਚਰਬੀ ਵਾਲਾ ਭੋਜਨ ਖਾਣ ਵਾਲਿਆਂ ਦੀ ਤੁਲਨਾ ਵਿਚ ਛੋਟੀ ਹੋ ਸਕਦੀ ਹੈ। ਪ੍ਰਾਸਪੈਕਟਿਵ ਅਰਬਨਕ ਰੂਰਲ ਐਪਿਡੀ-ਮਿਆਲਜੀ (ਪੀ. ਯੂ. ਆਰ. ਈ.) ਦੇ ਅਧਿਐਨ ਨੇ ਉਸ ਪਰੰਪਰਾਗਤ ਧਾਰਨਾ ਨੂੰ ਵੀ ਤੋੜਿਆ ਹੈ ਕਿ ਚਰਬੀ ਵਾਲੇ ਭੋਜਨ ਨਾਲ ਖੂਨ ਵਿਚ ਕੋਲੈਸਟ੍ਰੋਲ ਦਾ ਪੱਧਰ ਕਾਬੂ ਵਿਚ ਰਹਿੰਦਾ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਘਟਦਾ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਗੁਣਵੱਤਾਪੂਰਨ ਭੋਜਨ ਲੈਣ ਵਾਲਿਆਂ ਨੂੰ ਘੱਟ ਗੁਣਵੱਤਾ ਵਾਲੇ ਭੋਜਨ ਲੈਣ ਦੀ ਤੁਲਨਾ ਵਿਚ ਮੌਤ ਦਾ ਖਤਰਾ 25 ਫੀਸਦੀ ਤੱਕ ਘਟ ਜਾਂਦਾ ਹੈ। ਗੁਣਵੱਤਾਪੂਰਨ ਭੋਜਨ ਤੋਂ ਭਾਵ ਉਸ ਭੋਜਨ ਤੋਂ ਹੈ ਜਿਸ ਵਿਚ 54 ਫੀਸਦੀ ਊਰਜਾ ਕਾਰਬੋਹਾਈਡ੍ਰੇਟ ਤੋਂ, 28 ਫੀਸਦੀ ਪ੍ਰੋਟੀਨ ਤੋਂ ਮਿਲਦੀ ਹੈ। ਪੀ.ਯੂ.ਆਰ.ਈ. ਦੀ ਰਿਪੋਰਟ ਦੇ ਤੱਥਾਂ ਨਾਲ ਸਹਿਮਤੀ ਜਤਾਉਂਦੇ ਹੋਏ ਸ਼ਹਿਰ ਦੇ ਡਾਕਟਰਾਂ ਨੇ ਚੌਲ, ਰੋਟੀ ਅਤੇ ਬ੍ਰੈੱਡ ਵਰਗੇ ਆਹਾਰ ਦੀ ਮਾਤਰਾ ਘੱਟ ਕਰਨ ਦੇ ਨਾਲ ਦਿਲ ਨੂੰ ਤੰਦਰੁਸਤ ਬਣਾਈ ਰੱਖਣ ਅਤੇ ਜੀਵਨਸ਼ੈਲੀ ਨਾਲ ਜੁੜੀ ਸ਼ੂਗਰ, ਮੋਟਾਪਾ ਅਤੇ ਉੱਚ ਖੂਨ ਦਬਾਅ ਵਰਗੀਆਂ ਬਿਮਾਰੀਆਂ ਨੂੰ ਕਾਬੂ ਵਿਚ ਰੱਖਣ ਦੀ ਸਲਾਹ ਦਿੱਤੀ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX