ਤਾਜਾ ਖ਼ਬਰਾਂ


ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀ ਚੋਣ 'ਚ ਐਡਵੋਕੇਟ ਘੁੰਮਣ 35 ਵੋਟਾਂ ਨਾਲ ਜਿੱਤੇ
. . .  3 minutes ago
ਭੁਲੱਥ, 7 ਦਸੰਬਰ (ਸੁਖਜਿੰਦਰ ਸਿੰਘ ਮੁਲਤਾਨੀ)- ਹਲਕਾ ਭੁਲੱਥ ਤੋਂ ਕਾਂਗਰਸ ਇੰਚਾਰਜ ਰਣਜੀਤ ਸਿੰਘ ਰਾਣਾ ਦੇ ਬੇਟੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਯੂਥ ਕਾਂਗਰਸ ਦੀ ਚੋਣ...
ਯੂਥ ਕਾਂਗਰਸ ਚੋਣਾਂ : ਤੋਸ਼ਿਤ ਮਹਾਜਨ ਬਣੇ ਜ਼ਿਲ੍ਹਾ ਪਠਾਨਕੋਟ ਦੇ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ
. . .  8 minutes ago
ਪਠਾਨਕੋਟ, 7 ਦਸੰਬਰ (ਚੌਹਾਨ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ 'ਚ ਤੋਸ਼ਿਤ ਮਹਾਜਨ ਜ਼ਿਲ੍ਹਾ ਪਠਾਨਕੋਟ ਤੋਂ ਯੂਥ ਕਾਂਗਰਸ ਪ੍ਰਧਾਨ ਬਣੇ ਹਨ। ਜ਼ਿਲ੍ਹਾ ਪ੍ਰਧਾਨ ਲਈ ਦੋ ਉਮੀਦਵਾਰ ਤੋਸ਼ਿਤ ਮਹਾਜਨ...
ਅੱਪਰਬਾਰੀ ਦੁਆਬ ਨਹਿਰ 'ਚੋਂ ਮਿਲੀ ਸਾੜੇ ਗਏ ਡਰੋਨ ਦੀ ਮੋਟਰ
. . .  12 minutes ago
ਝਬਾਲ, 7 ਦਸੰਬਰ (ਸੁਖਦੇਵ ਸਿੰਘ)- ਝਬਾਲ ਵਿਖੇ ਬੰਦ ਪਈ ਲਕਸ਼ਮੀ ਰਾਈਸ ਮਿੱਲ 'ਚ ਸਾੜੇ ਗਏ ਡਰੋਨ ਨੂੰ ਖ਼ੁਰਦ-ਬੁਰਦ ਕਰਨ ਲਈ ਅੱਪਰਬਾਰੀ ਦੁਆਬ ਨਹਿਰ 'ਚ ਸੁੱਟੇ ਗਏ ਪੁਰਜ਼ਿਆਂ ਨੂੰ ਮੁੜ ਦੋ ਮਹੀਨੇ...
ਬਲਵੀਰ ਸਿੰਘ ਢਿੱਲੋਂ ਨੇ ਯੂਥ ਕਾਂਗਰਸ ਪ੍ਰਧਾਨ ਹਲਕਾ ਗੜ੍ਹਸ਼ੰਕਰ ਦੀ ਚੋਣ ਜਿੱਤੀ
. . .  27 minutes ago
ਗੜ੍ਹਸ਼ੰਕਰ, 7 ਦਸੰਬਰ (ਧਾਲੀਵਾਲ)- ਬੀਤੇ ਦਿਨੀਂ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ 'ਚ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਬਲਵੀਰ ਸਿੰਘ ਢਿੱਲੋਂ...
ਯੂਥ ਕਾਂਗਰਸ ਦੀਆਂ ਚੋਣਾਂ 'ਚ ਸੰਗਰੂਰ ਜ਼ਿਲ੍ਹੇ 'ਚ ਬਾਜਵਾ ਅਤੇ ਹਲਕੇ 'ਚ ਕਾਂਗੜਾ ਪਰਿਵਾਰ ਪਿਆ ਭਾਰੂ
. . .  46 minutes ago
ਸੰਗਰੂਰ, 7 ਦਸੰਬਰ (ਦਮਨਜੀਤ ਸਿੰਘ)- ਕਾਂਗਰਸ ਪਾਰਟੀ ਵਲੋਂ ਕਾਰਵਾਈਆਂ ਗਈਆਂ ਯੂਥ ਵਿੰਗ ਦੀਆਂ ਚੋਣਾਂ 'ਚ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨਗੀ 'ਤੇ ਗੋਬਿੰਦਰ ਸਿੰਘ ਨਾਂ ਦੇ ਨੌਜਵਾਨ ਨੇ...
ਯੂਥ ਕਾਂਗਰਸ ਚੋਣਾਂ : ਗੁਰੂਹਰਸਹਾਏ ਤੋਂ ਤੀਜੀ ਵਾਰ ਹਲਕਾ ਪ੍ਰਧਾਨ ਬਣੇ ਵਿੱਕੀ ਸਿੱਧੂ
. . .  about 1 hour ago
ਗੁਰੂਹਰਸਹਾਏ, 7 ਦਸੰਬਰ (ਹਰਚਰਨ ਸਿੰਘ ਸਿੱਧੂ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ 'ਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਧੜੇ ਨਾਲ ਸੰਬੰਧਿਤ ਸੁਦਾਗਰ ਸਿੰਘ ਵਿੱਕੀ ਸਿੱਧੂ ਲਗਾਤਾਰ ਤੀਜੀ...
ਬੰਦੂਕ ਦੀ ਨੋਕ 'ਤੇ ਬੈਂਕ 'ਚੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  about 1 hour ago
ਟਾਂਗਰਾ, 7 ਦਸੰਬਰ (ਹਰਜਿੰਦਰ ਸਿੰਘ ਕਲੇਰ)- ਅੰਮ੍ਰਿਤਸਰ ਦੇ ਅੱਡਾ ਟਾਂਗਰਾ ਦੇ ਨਜ਼ਦੀਕੀ ਪਿੰਡ ਛੱਜਲਵੱਢੀ ਵਿਖੇ 5-6 ਲੁਟੇਰਿਆਂ ਵਲੋਂ ਬੰਦੂਕ ਦੀ ਨੋਕ 'ਤੇ ਪੰਜਾਬ ਐਂਡ ਸਿੰਧ ਬੈਂਕ 'ਚੋਂ 7 ਲੱਖ, 83 ਹਜ਼ਾਰ ਰੁਪਏ ਦੀ ਨਕਦੀ ਲੁੱਟ...
ਬਲਜੀਤ ਸਿੰਘ ਪਾਹੜਾ ਬਣੇ ਗੁਰਦਾਸਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ
. . .  about 1 hour ago
ਗੁਰਦਾਸਪੁਰ, 7 ਦਸੰਬਰ (ਆਰਿਫ਼)- ਪੰਜਾਬ ਅੰਦਰ ਹੋਈਆਂ ਯੂਥ ਕਾਂਗਰਸ ਦੀਆ ਚੋਣਾਂ 'ਚ ਗੁਰਦਾਸਪੁਰ ਦੇ ਵਿਧਾਇਕ ਬ੍ਰਿੰਦਰਮੀਤ ਸਿੰਘ ਪਾਹੜਾ ਦੇ ਭਰਾ ਅਤੇ ਮਿਲਕ ਪਲਾਂਟ ਗੁਰਦਾਸਪੁਰ...
ਅਮਿਤ ਤਿਵਾੜੀ ਖੰਨਾ ਜ਼ਿਲ੍ਹਾ ਅਤੇ ਅੰਕਿਤ ਸ਼ਰਮਾ ਖੰਨਾ ਵਿਧਾਨ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਬਣੇ
. . .  about 1 hour ago
ਖੰਨਾ, 7 ਦਸੰਬਰ (ਹਰਜਿੰਦਰ ਸਿੰਘ ਲਾਲ)- ਜ਼ਿਲ੍ਹਾ ਯੂਥ ਕਾਂਗਰਸ ਦੀਆਂ ਚੋਣਾਂ 'ਚ ਵਿਧਾਇਕ ਗੁਰਕੀਰਤ ਸਿੰਘ ਦੇ ਨਜ਼ਦੀਕੀ ਅਮਿਤ ਤਿਵਾੜੀ ਜ਼ਿਲ੍ਹਾ ਯੂਥ ਕਾਂਗਰਸ ਖੰਨਾ ਦੇ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਨੂੰ...
ਫ਼ਰੀਦਕੋਟ ਵਿਖੇ ਜਿਨਸੀ ਸ਼ੋਸ਼ਣ ਦੀ ਪੀੜਤ ਮਹਿਲਾ ਡਾਕਟਰ 'ਤੇ ਪੁਲਿਸ ਨੇ ਵਰ੍ਹਾਈਆਂ ਡਾਂਗਾਂ, ਜ਼ਖ਼ਮੀ
. . .  about 2 hours ago
ਫ਼ਰੀਦਕੋਟ, 7 ਦਸੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਜਿਨਸੀ ਸ਼ੋਸ਼ਣ ਪੀੜਤ ਔਰਤ ਡਾਕਟਰ ਵਲੋਂ ਇਨਸਾਫ਼ ਲਈ ਜਬਰ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ 'ਚ ਅੱਜ ਕੀਤੇ ਰੋਸ ਪ੍ਰਦਰਸ਼ਨ ਦੌਰਾਨ...
ਹੋਰ ਖ਼ਬਰਾਂ..

ਨਾਰੀ ਸੰਸਾਰ

ਸਫ਼ਲਤਾ ਲਈ ਆਸ਼ਾਵਾਦੀ ਸੋਚ ਰੱਖੋ

ਹਰ ਵਿਅਕਤੀ ਸਫਲ ਹੋਣਾ ਚਾਹੁੰਦਾ ਹੈ। ਕਿਸੇ ਕੰਮ ਵਿਚ ਅਸੀਂ ਸਫਲ ਹੋਣਾ ਜਾਂ ਨਹੀਂ ਹੋਣਾ, ਇਸ ਦਾ ਤਾਂ ਸਾਨੂੰ ਪਤਾ ਨਹੀਂ ਹੁੰਦਾ ਪਰ ਸਾਡੀ ਸੋਚ ਹਮੇਸ਼ਾ ਆਸ਼ਾਵਾਦੀ ਹੋਣੀ ਚਾਹੀਦੀ ਹੈ ਅਤੇ ਸਾਡੇ ਅੰਦਰ ਆਤਮ-ਵਿਸ਼ਵਾਸ ਹੋਣਾ ਚਾਹੀਦਾ ਹੈ। ਇਹ ਆਤਮ-ਵਿਸ਼ਵਾਸ ਸਾਡੇ ਵਿਚ ਕਦੇ ਘੱਟ ਅਤੇ ਕਈ ਵਾਰ ਬਹੁਤ ਜ਼ਿਆਦਾ ਹੁੰਦਾ ਹੈ। ਸਭ ਤੋਂ ਪਹਿਲਾਂ ਸਾਡੀਆਂ ਗੱਲਾਂ ਅਤੇ ਸੋਚ ਆਸ਼ਾਵਾਦੀ ਹੋਣੀ ਚਾਹੀਦੀ ਹੈ। ਜਦੋਂ ਵੀ ਕੋਈ ਗੱਲਾਂ ਕਰਨੀਆਂ ਹੋਣ ਤਾਂ ਸਾਡੀਆਂ ਗੱਲਾਂ ਆਸ਼ਾਵਾਦੀ ਹੋਣੀਆਂ ਚਾਹੀਦੀਆਂ ਹਨ। ਚਾਹੇ ਕੋਈ ਵੀ ਇੰਟਰਵਿਊ ਹੋਵੇ, ਸਾਨੂੰ ਇਹ ਸੋਚ ਨਹੀਂ ਰੱਖਣੀ ਚਾਹੀਦੀ ਕਿ ਸਾਨੂੰ ਸ਼ਾਇਦ ਇਹ ਨੌਕਰੀ ਨਹੀਂ ਮਿਲਣੀ, ਸ਼ਾਇਦ ਸਾਨੂੰ ਇੰਟਰਵਿਊ ਦੇ ਸਵਾਲਾਂ ਦੇ ਜਵਾਬ ਨਹੀਂ ਆਉਣੇ। ਹਮੇਸ਼ਾ ਇਹੀ ਸੋਚ ਰੱਖੋ ਕਿ ਸਾਨੂੰ ਇਹ ਨੌਕਰੀ ਜ਼ਰੂਰ ਮਿਲੇਗੀ ਅਤੇ ਅਸੀਂ ਇਸ ਇੰਟਰਵਿਊ ਵਿਚ ਸਫਲ ਹੋਵਾਂਗੇ।
ਆਪਣੇ-ਆਪ ਨੂੰ ਕਦੇ ਵੀ ਮਾੜਾ ਜਾਂ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਹਮੇਸ਼ਾ ਇਹੀ ਸਮਝੋ ਕਿ ਅਸੀਂ ਜੋ ਵੀ ਹਾਂ, ਆਪਣੇ-ਆਪ ਵਿਚ ਪੂਰੇ ਹਾਂ ਅਤੇ ਸਹੀ ਹਾਂ। ਆਪਣੇ-ਆਪ ਨੂੰ ਹਰ ਕੰਮ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ।
ਜੇ ਕਦੇ ਵੀ ਨਿਰਾਸ਼ਾਵਾਦੀ ਸੋਚ ਬਣੇ ਤਾਂ ਵੀ ਇਹੀ ਕਹਿਣਾ ਚਾਹੀਦਾ ਹੈ ਕਿ ਅਸੀਂ ਆਸ਼ਾਵਾਦੀ ਹਾਂ ਅਤੇ ਨਿਰਾਸ਼ਾਵਾਦੀ ਸੋਚ ਤੋਂ ਬਾਹਰ ਨਿਕਲਣਾ ਚਾਹੀਦਾ ਹੈ। ਆਪਣੇ-ਆਪ ਨੂੰ ਆਸ਼ਾਵਾਦੀ ਬਣਾ ਕੇ ਰੱਖਣਾ ਚਾਹੀਦਾ ਹੈ। ਹਮੇਸ਼ਾ ਆਸ਼ਾਵਾਦੀ ਗੱਲਾਂ ਕਰਨੀਆਂ ਚਾਹੀਦੀਆਂ ਹਨ।
ਚੰਗੇ ਸੁਪਨੇ ਦੇਖਣੇ ਚਾਹੀਦੇ ਹਨ। ਆਸ਼ਾਵਾਦੀ ਸੋਚ ਨਾਲ ਅਤੇ ਪੂਰੇ ਆਤਮ-ਵਿਸ਼ਵਾਸ ਨਾਲ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੀ ਛੋਟੀ ਤੋਂ ਛੋਟੀ ਸਫਲਤਾ ਲਈ ਵੀ ਆਪਣੀ ਸਿਫਤ ਕਰੋ। ਕੋਈ ਵੀ ਕਿਸੇ ਤੋਂ ਕੋਈ ਉਮੀਦ ਨਾ ਰੱਖੇ।
ਜਦੋਂ ਵੀ ਕੋਈ ਕੰਮ ਕਰਨ ਲਈ ਸੋਚ ਲਿਆ ਤਾਂ ਆਪਣੀ ਸੋਚ ਨੂੰ ਕਾਇਮ ਰੱਖੋ। ਹਾਰ ਨਾ ਮੰਨੋ। ਜੇਕਰ ਕੋਈ ਕੰਮ ਸਫਲ ਨਹੀਂ ਹੁੰਦਾ ਤਾਂ ਵਾਰ-ਵਾਰ ਸਫਲਤਾ ਲਈ ਕੋਸ਼ਿਸ਼ ਕਰੋ। ਜਿਥੋਂ ਸਾਨੂੰ ਸਫ਼ਲਤਾ ਨਹੀਂ ਮਿਲੀ, ਉਨ੍ਹਾਂ ਕਾਰਨਾਂ ਦਾ ਵੀ ਪਤਾ ਲਗਾਉਣਾ ਚਾਹੀਦਾ ਹੈ। ਆਪਣੇ-ਆਪ ਨੂੰ ਦੂਜੇ ਵਿਅਕਤੀਆਂ ਨਾਲ ਨਹੀਂ ਜੋੜਨਾ ਚਾਹੀਦਾ। ਹਰ ਰੋਜ਼, ਹਰ ਵਕਤ ਆਪਣੀ ਸੋਚ ਆਸ਼ਾਵਾਦੀ ਰੱਖੋ। ਕਈ ਵਾਰ ਅਸੀਂ ਬਹੁਤ ਸਾਰੇ ਕੰਮ ਕਰਨੇ ਚਾਹੁੰਦੇ ਹਾਂ ਪਰ ਕਈ ਕਾਰਨਾਂ ਕਰਕੇ ਨਹੀਂ ਕਰ ਪਾਉਂਦੇ ਤਾਂ ਵੀ ਆਪਣੀ ਸੋਚ ਆਸ਼ਾਵਾਦੀ ਰੱਖੋ।


-ਸ਼ਹਾਬਦੀ ਨੰਗਲ, ਹੁਸ਼ਿਆਰਪੁਰ।
ਮੋਬਾ: 97793-68243


ਖ਼ਬਰ ਸ਼ੇਅਰ ਕਰੋ

ਝੂਠ ਕਿਉਂ ਬੋਲਦੇ ਹਨ ਬੱਚੇ

ਅਕਸਰ ਮਾਤਾ-ਪਿਤਾ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੇ ਬੱਚੇ ਨਿੱਕੀ-ਨਿੱਕੀ ਗੱਲ 'ਤੇ ਝੂਠ ਦਾ ਸਹਾਰਾ ਲੈਂਦੇ ਹਨ ਅਤੇ ਮਾਪਿਆਂ ਨੂੰ ਕੋਈ ਵੀ ਗੱਲ ਸੱਚ ਨਹੀਂ ਦੱਸਦੇ, ਜਿਸ ਕਰਕੇ ਮਾਪਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਬੱਚਾ ਇਕ ਕੋਮਲ ਮਿੱਟੀ ਦੇ ਸਮਾਨ ਹੈ ਅਤੇ ਪਰਿਵਾਰ ਉਸ ਨੂੰ ਜਿਸ ਪ੍ਰਕਾਰ ਦਾ ਰੂਪ ਦੇਣਾ ਚਾਹੇ, ਦੇ ਸਕਦਾ ਹੈ। ਬਹੁਗਿਣਤੀ ਮਾਪਿਆਂ ਨੂੰ ਲੱਗਦਾ ਹੈ ਕਿ ਬੱਚੇ ਸਿਰਫ ਉਨ੍ਹਾਂ ਨੂੰ ਹੀ ਝੂਠ ਬੋਲਦੇ ਹਨ ਜਦ ਕਿ ਅਜਿਹਾ ਬਿਲਕੁਲ ਵੀ ਨਹੀਂ ਹੈ, ਕਿਉਂਕਿ ਬੱਚੇ ਸਿਰਫ ਮਾਤਾ-ਪਿਤਾ ਨਾਲ ਹੀ ਨਹੀਂ, ਬਲਕਿ ਉਹ ਆਪਣੇ ਦੋਸਤਾਂ-ਮਿੱਤਰਾਂ ਅਤੇ ਅਧਿਆਪਕਾਂ ਨੂੰ ਵੀ ਝੂਠ ਬੋਲ ਦਿੰਦੇ ਹਨ। ਬੱਚਿਆਂ ਦੇ ਵੱਖ-ਵੱਖ ਵਰਗਾਂ ਦੇ ਝੂਠ ਬੋਲਣ ਦੇ ਕਾਰਨ ਵੱਖਰੇ-ਵੱਖਰੇ ਹੋ ਸਕਦੇ ਹਨ, ਜਿਵੇਂ ਕਿ ਆਪਣੇ ਦੋਸਤਾਂ-ਮਿੱਤਰਾਂ ਵਿਚ ਆਪਣੀ ਸ਼ਾਨ ਵਧਾਉਣ ਲਈ ਬੱਚਾ ਕਈ ਵਾਰ ਕਿਸੇ ਗੱਲ ਨੂੰ ਵਧਾ-ਚੜ੍ਹਾ ਕੇ ਦੱਸ ਦਿੰਦਾ ਹੈ, ਠੀਕ ਇਸੇ ਪ੍ਰਕਾਰ ਸਕੂਲ ਵਿਚ ਕੋਈ ਸ਼ਰਾਰਤ ਕਰਨ 'ਤੇ ਜਾਂ ਅਧਿਆਪਕਾਂ ਵਲੋਂ ਦਿੱਤਾ ਕੰਮ ਪੂਰਾ ਨਾ ਕਰਨ 'ਤੇ ਝੂਠ ਦਾ ਸਹਾਰਾ ਲੈਂਦਾ ਹੈ ਪਰ ਬੱਚਾ ਅਜਿਹਾ ਕਰਦਾ ਕਿਉਂ ਹੈ? ਵਾਰ-ਵਾਰ ਸਮਝਾਉਣ ਦੇ ਬਾਵਜੂਦ ਬੱਚਾ ਆਖਰ ਕਿਸ ਕਾਰਨ ਝੂਠ ਦਾ ਸਹਾਰਾ ਲੈਂਦਾ ਹੈ?
ਬਾਲ ਮਨੋਵਿਗਿਆਨਕ ਅਨੁਸਾਰ ਬੱਚਾ ਇਹ ਸਭ ਇਸ ਲਈ ਕਰਦਾ ਹੈ, ਤਾਂ ਜੋ ਉਹ ਗੁੱਸੇ/ਘੂਰ ਜਾਂ ਸਜ਼ਾ ਤੋਂ ਬਚ ਸਕੇ। 3 ਤੋਂ 7 ਸਾਲ ਦੀ ਉਮਰ ਦੇ ਬੱਚੇ ਜ਼ਿਆਦਾ ਝੂਠ ਬੋਲਦੇ ਹਨ, ਕਿਉਂਕਿ ਉਹ ਸੱਚ ਅਤੇ ਝੂਠ ਦੇ ਦਰਮਿਆਨ ਅੰਤਰ ਨਹੀਂ ਕਰ ਪਾਉਂਦੇ। ਕਈ ਵਾਰ ਦੇਖਣ ਵਿਚ ਆਉਂਦਾ ਹੈ ਕਿ ਮਾਤਾ-ਪਿਤਾ ਅਣਜਾਣੇ ਵਿਚ ਆਪਣੇ ਬੱਚਿਆਂ ਨੂੰ ਝੂਠ ਬੋਲਣ ਲਈ ਉਤਸ਼ਾਹਿਤ ਕਰਦੇ ਹਨ ਜਾਂ ਫਿਰ ਬੱਚਿਆਂ ਸਾਹਮਣੇ ਖੁਦ ਝੂਠ ਬੋਲਦੇ ਹਨ। ਜਿਹੜੇ ਮਾਪੇ ਬੱਚਿਆਂ ਸਾਹਮਣੇ ਖੁਦ ਝੂਠ ਬੋਲਦੇ ਹਨ ਜਾਂ ਆਪਣੇ ਬੱਚਿਆਂ ਨੂੰ ਝੂਠ ਬੋਲਣ ਲਈ ਪ੍ਰੇਰਿਤ ਕਰਦੇ ਹਨ, ਉਹ ਕਿਸ ਪ੍ਰਕਾਰ ਆਪਣੇ ਬੱਚਿਆਂ ਤੋਂ ਸੱਚ ਬੋਲਣ ਦੀ ਉਮੀਦ ਰੱਖ ਸਕਦੇ ਹਨ? ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਹਾਲਤ ਵਿਚ ਬੱਚਿਆਂ ਸਾਹਮਣੇ ਝੂਠ ਦਾ ਸਹਾਰਾ ਨਾ ਲੈਣ, ਸਗੋਂ ਉਹ ਬੱਚਿਆਂ ਲਈ ਖੁਦ ਰੋਲ ਮਾਡਲ ਬਣ ਕੇ ਦਿਖਾਉਣ, ਨਾਲੋ-ਨਾਲ ਬੱਚਿਆਂ ਨੂੰ ਸੱਚ ਬੋਲਣ ਲਈ ਉਤਸ਼ਾਹਿਤ ਕਰਨ। ਬਚਪਨ ਵਿਚ ਸੱਚ ਬੋਲਣ ਦੀ ਪਾਈ ਆਦਤ ਹੌਲੀ-ਹੌਲੀ ਬੱਚੇ ਦਾ ਵਿਵਹਾਰ ਬਣ ਜਾਵੇਗੀ ਅਤੇ ਭਵਿੱਖ ਵਿਚ ਬੱਚਾ ਕਿਸੇ ਵੀ ਹਾਲਤ ਵਿਚ ਝੂਠ ਦਾ ਸਹਾਰਾ ਨਹੀਂ ਲਵੇਗਾ। ਮਾਤਾ-ਪਿਤਾ, ਸਕੂਲ ਅਧਿਆਪਕ ਬੱਚਿਆਂ ਨੂੰ ਪਿਆਰ ਨਾਲ ਸਮਝਾ ਕੇ ਅਜਿਹਾ ਵਾਤਾਵਰਨ ਸਿਰਜਣ, ਜਿਸ ਨਾਲ ਬੱਚਾ ਸੱਚ ਦੇ ਮਾਰਗ ਉੱਤੇ ਚੱਲ ਸਕੇ।


-ਮਲੌਦ (ਲੁਧਿਆਣਾ)। princearora151@gmail.com

ਪਾਓ ਛੋਟੀਆਂ-ਛੋਟੀਆਂ ਖੁਸ਼ੀਆਂ

* ਪਰਿਜਨਾਂ ਦੀ ਖੁਸ਼ੀ ਨੂੰ ਆਪਣੀ ਖੁਸ਼ੀ ਮੰਨੋ।
* ਆਪਣੇ ਮਿੱਤਰਾਂ ਅਤੇ ਸਕੇ-ਸਬੰਧੀਆਂ ਨੂੰ ਉਨ੍ਹਾਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ 'ਤੇ ਟੈਲੀਫੋਨ ਕਰਨ ਜਾਂ ਸ਼ੁਭ ਕਾਮਨਾ ਪੱਤਰ ਭੇਜਣ ਨਾਲ ਹੀ ਉਨ੍ਹਾਂ ਦੇ ਮਨ ਵਿਚ ਖੁਸ਼ੀ ਦੀ ਲਹਿਰ ਦੌੜ ਜਾਵੇਗੀ।
* ਤਿਉਹਾਰਾਂ 'ਤੇ ਇਕ-ਦੂਜੇ ਨੂੰ ਸ਼ੁੱਭ ਸੰਦੇਸ਼ ਦੇਣ ਨਾਲ ਬਹੁਤ ਸਕੂਨ ਮਿਲਦਾ ਹੈ।
* ਕਦੇ-ਕਦੇ ਘਰ ਦੇ ਮਰਦ ਮਿਲ ਕੇ ਆਪਣੀ ਪਸੰਦ ਦਾ ਭੋਜਨ ਬਣਾਉਣ, ਜਿਸ ਨਾਲ ਔਰਤਾਂ ਵੀ ਆਜ਼ਾਦੀ ਦੇ ਅਨੁਭਵ ਨਾਲ ਖੁਸ਼ ਰਹਿਣ।
* ਇਕੱਲੇ ਹੋਣ 'ਤੇ ਆਪਣੀ ਪਸੰਦ ਦੇ ਗਾਣੇ ਸੁਣ ਕੇ ਵੀ ਚੰਗਾ ਮਹਿਸੂਸ ਹੁੰਦਾ ਹੈ।
* ਕਦੇ-ਕਦੇ ਛੋਟੇ ਬੱਚਿਆਂ ਨਾਲ ਮਿਲ ਕੇ ਬੱਚਿਆਂ ਵਾਲੀਆਂ ਹਰਕਤਾਂ ਕਰਨ ਨਾਲ ਵੀ ਖੁਸ਼ੀ ਮਿਲਦੀ ਹੈ। * ਪਾਰਕ ਵਿਚ ਜਾ ਕੇ ਆਪਣੀ ਪਸੰਦ ਦੀ ਖੇਡ ਬੱਚਿਆਂ ਨਾਲ ਖੇਡਣਾ, ਝੂਲਾ ਝੂਲਣਾ ਆਦਿ ਨਾਲ ਤੁਸੀਂ ਮੁੜ ਬਚਪਨ ਦੇ ਬਿਤਾਏ ਹੋਏ ਦਿਨਾਂ ਵਿਚ ਪਹੁੰਚ ਜਾਂਦੇ ਹੋ।
* ਜੀਵਨ ਦੇ ਮਹੱਤਵਪੂਰਨ ਸਮੇਂ ਵਿਚ ਖਿੱਚੇ ਗਏ ਚਿੱਤਰਾਂ ਦਾ ਮੁੜ ਅਵਲੋਕਨ ਕਰਨ ਨਾਲ ਵੀ ਖੁਸ਼ੀ ਦਾ ਆਨੰਦ ਮਿਲਦਾ ਹੈ।
ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਆਪਣੇ ਜੀਵਨ ਵਿਚ ਲਿਆ ਕੇ ਆਪਣੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਸਕਦੇ ਹੋ ਅਤੇ ਤਣਾਅ ਨੂੰ ਦੂਰ ਕਰ ਸਕਦੇ ਹੋ।

ਨਣਦ-ਭਰਜਾਈ ਦਾ ਰਿਸ਼ਤਾ

ਨਣਦ-ਭਰਜਾਈ ਦਾ ਅਹਿਮ ਸਮਾਜਿਕ ਰਿਸ਼ਤਾ ਹੈ। ਜੇ ਇਸ ਰਿਸ਼ਤੇ ਵਿਚ ਉਮਰ ਦਾ ਉੱਨੀ-ਇੱਕੀ ਦਾ ਫਰਕ ਹੋਵੇ, ਆਪਸ ਵਿਚ ਬੁੱਕਲ ਖੁੱਲ੍ਹੀ ਹੋਣ ਦੀ ਸੰਭਾਵਨਾ ਹੁੰਦੀ ਹੈ।
ਜੇ ਸੱਸ ਅਤੇ ਨੂੰਹ ਵੀ ਅਵਾ-ਤਵਾ ਬੋਲਦੀ ਹੈ, ਇਸ ਨਾਜ਼ੁਕ ਮੌਕੇ ਸਮਝਦਾਰ ਕੁਆਰੀ ਨਣਦ ਆਪਣੀ ਨਿਰਦੋਸ਼ ਭਰਜਾਈ ਦਾ ਪੱਖ ਪੂਰਦੀ ਹੋਈ ਆਪਣੀ ਮਾਂ ਨੂੰ ਸਮਝਾਉਂਦੀ ਹੈ ਕਿ ਜਿਵੇਂ ਭਾਬੀ ਮੇਰੇ ਵਾਂਗ ਆਪਣੇ ਮਾਪਿਆਂ ਦੀ ਲਾਡਲੀ ਧੀ ਹੈ, ਪਤਾ ਲੱਗਣ 'ਤੇ ਭਾਬੀ ਦੇ ਮਾਪਿਆਂ ਨੂੰ ਕਿੰਨਾ ਦੁੱਖ ਹੋਵੇਗਾ, ਇਸ ਬਾਰੇ ਵੀ ਤੂੰ ਸੋਚ ਤਾਂ ਸਹੀ। ਆਪਣੀ ਨਣਦ ਵਲੋਂ ਨਿਭਾਏ ਗਏ ਆਦਰਸ਼ ਰੋਲ ਨਾਲ ਭਰਜਾਈ ਦੇ ਦਿਲ ਵਿਚ ਨਣਦ ਪ੍ਰਤੀ ਪਿਆਰ ਦਾ ਸਥਾਨ ਬਣ ਜਾਵੇਗਾ। ਆਪਣੀ ਮਾਂ ਦਾ ਬੇਲੋੜਾ ਪੱਖ ਪੂਰਨ ਵਾਲੀ ਆਪਣੀ ਨਣਦ ਨੂੰ ਭਰਜਾਈ ਪਿਆਰ/ਇੱਜ਼ਤ ਦੀ ਦ੍ਰਿਸ਼ਟੀ ਨਾਲ ਨਹੀਂ ਦੇਖੇਗੀ।
ਅਜੋਕੀ ਭੱਜ-ਦੌੜ ਦੀ ਜ਼ਿੰਦਗੀ ਹੋਣ ਕਰਕੇ, ਵਿੱਦਿਆ ਦੇ ਪ੍ਰਸਾਰ ਕਰਕੇ, ਨੌਕਰੀ ਵੱਲ ਰੁਝਾਨ ਹੋਣ ਕਰਕੇ, ਮੋਹ-ਪਿਆਰ ਦਾ ਸੱਭਿਆਚਾਰ ਹਾਸ਼ੀਏ 'ਤੇ ਆ ਗਿਆ ਹੈ। ਸੀਮਤ ਪਰਿਵਾਰ ਕਰਕੇ ਨਣਦ-ਭਰਜਾਈ ਦੀ ਆਪਸੀ ਉਮਰ ਵਿਚ ਵੀ ਘੱਟ ਫਰਕ ਨਜ਼ਰ ਆਉਂਦਾ ਹੈ। ਵਿਆਹ ਦੀਆਂ ਰਸਮਾਂ ਵੀ ਸੀਮਤ ਹੋ ਗਈਆਂ ਹਨ। ਮੈਰਿਜ ਪੈਲੇਸਾਂ ਵਿਚ ਵਿਆਹਾਂ ਦਾ ਸੱਭਿਆਚਾਰ ਹੋਣ ਕਰਕੇ, ਰਿਸ਼ਤਿਆਂ ਦੀ ਮਾਰ ਪੈਣ ਕਰਕੇ ਨਣਦ-ਭਰਜਾਈ ਦੇ ਰਿਸ਼ਤੇ 'ਤੇ ਵੀ ਅਸਰ ਪਿਆ ਹੈ। ਪੜ੍ਹਾਈ ਨੇ, ਰੁਝੇਵਿਆਂ ਨੇ ਨਣਦ-ਭਰਜਾਈ ਦੇ ਰਿਸ਼ਤੇ ਦੀ ਅਹਿਮੀਅਤ ਘਟਾ ਦਿੱਤੀ ਹੈ। ਵਿਆਹ ਤੋਂ ਬਾਅਦ ਪੜ੍ਹੀ-ਲਿਖੀ, ਮੁਲਾਜ਼ਮ ਨਣਦ ਆਪਣੇ ਪੇਕੇ ਘਰ ਮਜਬੂਰੀ ਵੱਸ ਆਉਂਦੀ ਹੈ। ਭਰਜਾਈ ਵੀ ਆਪਣੀ ਨਣਦ ਨੂੰ ਮਿਲਣ ਦੀ ਤਾਂਘ ਘੱਟ ਹੀ ਕਰਦੀ ਹੈ।
ਨਣਦ ਨੂੰ ਇਹ ਗੱਲ ਦਿਲ ਵਿਚ ਵਸਾਉਣੀ ਚਾਹੀਦੀ ਹੈ ਕਿ ਫਾਨੀ ਸੰਸਾਰ ਵਿਚੋਂ ਮਾਪਿਆਂ ਦੇ ਜਾਣ ਤੋਂ ਬਾਅਦ ਭਰਜਾਈ ਦੇ ਚੁੱਲ੍ਹੇ 'ਤੇ ਆਉਣਾ ਹੁੰਦਾ ਹੈ। ਜੇ ਕੁਆਰੇਪਣ ਸਮੇਂ ਆਪਣੀ ਭਰਜਾਈ ਨਾਲ ਸੱਚਾ ਪਿਆਰ ਨਹੀਂ ਜਤਾਇਆ ਸੀ, ਆਪਣੀ ਮਾਂ ਦੀ ਹਮਾਇਤ ਵਿਚ ਬੇਮਤਲਬ ਭਰਜਾਈ ਦੇ ਗਲ ਨੂੰ ਆਉਂਦੀ ਸੀ, ਭਰਜਾਈ ਦੇ ਨੱਕ ਮੂੰਹੋਂ ਲਹਿ ਜਾਏਗੀ। ਆਪਣੀ ਨਣਦ ਦਾ ਉਪਰੋਂ ਪਿਆਰ/ਸਤਿਕਾਰ ਕਰੇਗੀ। ਨਣਦ-ਭਰਜਾਈ ਦਾ ਮੋਹ-ਪਿਆਰ ਵਾਲਾ ਰਿਸ਼ਤਾ ਹਾਸ਼ੀਏ 'ਤੇ ਆ ਜਾਏਗਾ। ਦੋਵਾਂ ਦਾ ਫਰਜ਼ ਬਣਦਾ ਹੈ ਕਿ ਇਸ ਰਿਸ਼ਤੇ ਦੀ ਤਹਿ-ਦਿਲੋਂ ਕਦਰ ਕਰਨ। ਆਖਰੀ ਦਮ ਤੱਕ ਰਿਸ਼ਤੇ ਨੂੰ ਬਾਖੂਬੀ ਨਿਭਾਇਆ ਜਾਵੇ।


ਨੇੜੇ ਪਾਰਕ ਜੈਤੋ (ਫ਼ਰੀਦਕੋਟ)। ਮੋਬਾ: 98140-51099

ਖਾਣਾ ਖਵਾਉਣ ਦਾ ਵੀ ਹੁੰਦਾ ਹੈ ਸਲੀਕਾ

ਖਾਣਾ ਖਾਣ ਅਤੇ ਖਵਾਉਣ ਦੇ ਪੱਧਰ ਨੂੰ ਬਣਾਈ ਰੱਖਣਾ ਜ਼ਰੂਰੀ ਹੈ ਪਰ ਕਿਵੇਂ? ਇਹੀ ਸਵਾਲ ਸ਼ਾਇਦ ਤੁਸੀਂ ਪੁੱਛ ਰਹੇ ਹੋਵੋਗੇ। ਫਿਰ ਆਓ ਅਸੀਂ ਦੱਸੀਏ ਖਾਣਾ ਖਾਣ ਅਤੇ ਖਵਾਉਣ ਦੇ ਕੁਝ ਤੌਰ-ਤਰੀਕੇ-
* ਤੁਸੀਂ ਖਾਣਾ ਪਰਿਵਾਰ ਦੇ ਮੈਂਬਰਾਂ ਨੂੰ ਖਵਾਓ ਜਾਂ ਮਹਿਮਾਨਾਂ ਨੂੰ, ਖਵਾਓ ਤਾਂ ਸਲੀਕੇ ਨਾਲ ਹੀ, ਨਹੀਂ ਤਾਂ ਜਿਵੇਂ-ਤਿਵੇਂ ਖਵਾ ਕੇ ਤੁਸੀਂ ਆਪਣੀ ਅਸੱਭਿਅਤਾ ਹੀ ਪ੍ਰਦਰਸ਼ਤ ਕਰੋਗੇ। ਤੁਸੀਂ ਖਾਣਾ ਜ਼ਮੀਨ 'ਤੇ ਖਵਾਓ ਜਾਂ ਮੇਜ਼ 'ਤੇ ਪਰ ਭੋਜਨ ਪਰੋਸਣ ਤੋਂ ਪਹਿਲਾਂ ਉਸ ਜਗ੍ਹਾ ਦੀ ਸਫ਼ਾਈ ਜ਼ਰੂਰ ਕਰ ਲਓ। ਅਜਿਹਾ ਨਾ ਕਰਨ 'ਤੇ ਖਾਣਾ ਕਿੰਨਾ ਵੀ ਚੰਗਾ ਕਿਉਂ ਨਾ ਬਣਿਆ ਹੋਇਆ ਹੋਵੇ, ਉਸ ਦਾ ਮਜ਼ਾ ਤਾਂ ਬਿਲਕੁਲ ਹੀ ਨਹੀਂ ਮਿਲ ਸਕੇਗਾ, ਕਿਉਂਕਿ ਸਫ਼ਾਈ ਵਿਚ ਅਤੇ ਗੰਦਗੀ ਵਿਚ ਖਾਣੇ ਦਾ ਅਸਰ ਦਿਮਾਗ 'ਤੇ ਵੱਖ-ਵੱਖ ਪੈਂਦਾ ਹੈ। ਜੇ ਸਫ਼ਾਈ ਪਸੰਦ ਲੋਕ ਗੰਦਗੀ ਵਿਚ ਖਾਣਾ ਖਾਣਗੇ ਤਾਂ ਉਹ ਭੁੱਖ ਲੱਗਣ 'ਤੇ ਵੀ ਖਾਣਾ ਤਾਂ ਘੱਟ ਖਾਣਗੇ ਹੀ, ਨਾਲ ਹੀ ਇਸ ਦਾ ਸਿਹਤ 'ਤੇ ਵੀ ਉਲਟ ਅਸਰ ਪਵੇਗਾ। ਇਸ ਲਈ ਖਾਣਾ ਪਰੋਸਦੇ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ।
* ਅਕਸਰ ਅਜਿਹਾ ਦੇਖਣ ਵਿਚ ਆਉਂਦਾ ਹੈ ਕਿ ਖਾਣਾ ਤਾਂ ਲੋਕ ਮੇਜ਼ 'ਤੇ ਪਰੋਸ ਦਿੰਦੇ ਹਨ ਪਰ ਪਾਣੀ ਦੇਣਾ ਭੁੱਲ ਜਾਂਦੇ ਹਨ। ਕੁਝ ਲੋਕ ਤਾਂ ਅਜਿਹਾ ਜਾਣਬੁੱਝ ਕੇ ਕਰਦੇ ਹਨ। ਬੱਚਿਆਂ ਦੇ ਨਾਲ ਤਾਂ ਅਜਿਹੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ। ਵੱਡੇ ਲੋਕਾਂ ਦੇ ਨਾਲ ਵੀ ਅਜਿਹੀਆਂ ਗੱਲਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ ਜਿਸ ਨੂੰ ਠੀਕ ਨਹੀਂ ਕਿਹਾ ਜਾ ਸਕਦਾ। ਇਸ ਲਈ ਖਾਣਾ ਖਵਾਉਣ ਦੇ ਕੰਮ ਵਿਚ ਪਾਣੀ ਦੇਣਾ ਨਾ ਭੁੱਲੋ। ਹੋ ਸਕੇ ਤਾਂ ਪਾਣੀ ਗਿਲਾਸ ਦੇ ਨਾਲ ਜੱਗ ਵਿਚ ਵੀ ਰੱਖ ਦਿਓ ਤਾਂ ਕਿ ਤੁਹਾਨੂੰ ਵਾਰ-ਵਾਰ ਦੌੜਨਾ ਨਾ ਪਵੇ।
* ਖਾਣਾ ਖਵਾਉਂਦੇ ਸਮੇਂ ਸੰਕੋਚ ਨਾ ਕਰੋ। ਮਹਿਮਾਨਾਂ ਨੂੰ ਖਾਣਾ ਠੀਕ ਤਰ੍ਹਾਂ ਤਾਂ ਖਵਾਓ ਪਰ ਜ਼ਬਰਦਸਤੀ ਨਾ ਕਰੋ। ਕਦੇ-ਕਦੇ ਤਾਂ ਅਜਿਹਾ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਖਾਣਾ ਤਾਂ ਪਰੋਸ ਦਿੰਦੇ ਹਨ ਅਤੇ ਖੁਦ ਕਿਤੇ ਗਾਇਬ ਹੋ ਜਾਂਦੇ ਹਨ। ਅਜਿਹੇ ਵਿਚ ਖਾਣ ਵਾਲੇ ਠੀਕ ਤਰ੍ਹਾਂ ਖਾ ਵੀ ਨਹੀਂ ਸਕਦੇ। ਅਜਿਹਾ ਕਰਨਾ ਤੁਹਾਡੀ ਅਸ਼ੋਭਨੀਯ ਹਰਕਤ ਮੰਨੀ ਜਾਵੇਗੀ, ਇਸ ਲਈ ਅਜਿਹਾ ਕਦੇ ਨਾ ਕਰੋ।
* ਕੁਝ ਲੋਕਾਂ ਨੂੰ ਦੇਖਿਆ ਜਾਂਦਾ ਹੈ ਕਿ ਖਾਣਾ ਇਕ ਹੀ ਥਾਲੀ ਵਿਚ ਪਰੋਸ ਦਿੰਦੇ ਹਨ, ਚਾਹੇ ਉਹ ਪਰਿਵਾਰ ਦਾ ਮੈਂਬਰ ਹੋਵੇ ਜਾਂ ਮਹਿਮਾਨ। ਭਾਂਡਿਆਂ ਦੀ ਕਮੀ ਕਾਰਨ ਤਾਂ ਅਜਿਹਾ ਕੀਤਾ ਜਾ ਸਕਦਾ ਹੈ ਪਰ ਭਾਂਡਿਆਂ ਦੇ ਹੁੰਦੇ ਹੋਏ ਇਸ ਢੰਗ ਨਾਲ ਕੋਈ ਖਾਣਾ ਖਵਾਏ ਤਾਂ ਇਸ ਨੂੰ ਨਾਦਾਨੀ ਹੀ ਮੰਨਿਆ ਜਾਵੇਗਾ। ਖਾਣਾ ਪਰੋਸੋ ਵੀ ਥਾਲੀ ਜਾਂ ਪਲੇਟ ਵਿਚ ਸਜਾ ਕੇ, ਨਹੀਂ ਤਾਂ ਦੇਖਣ ਵਿਚ ਵੀ ਭੱਦਾ ਲੱਗੇਗਾ।
* ਕਦੇ-ਕਦੇ ਅਜਿਹਾ ਵੀ ਦੇਖਿਆ ਜਾਂਦਾ ਹੈ ਕਿ ਮਹਿਮਾਨਾਂ ਦੇ ਆਉਣ 'ਤੇ ਪਰਿਵਾਰ ਦੇ ਹੀ ਕੁਝ ਮੈਂਬਰ ਜਦੋਂ ਨਾਲ ਖਾਣ ਬੈਠਦੇ ਹਨ ਤਾਂ ਉਨ੍ਹਾਂ ਨੂੰ ਕੁਝ ਨਾ ਦੇ ਕੇ ਕਹਿ ਦਿੰਦੇ ਹਨ ਕਿ ਜੋ ਕੁਝ ਲੈਣਾ ਹੈ, ਆ ਕੇ ਲੈ ਜਾਓ। ਅਜਿਹਾ ਕਰ ਕੇ ਮਹਿਮਾਨਾਂ ਦੇ ਸਾਹਮਣੇ ਉਸ ਵਿਅਕਤੀ ਦੀ ਅੱਖੋਂ-ਪਰੋਖੀ ਤਾਂ ਹੁੰਦੀ ਹੀ ਹੈ, ਨਾਲ ਹੀ ਉਹ ਵੀ ਮਹਿਮਾਨਾਂ ਦੀਆਂ ਨਜ਼ਰਾਂ ਵਿਚ ਅਸੱਭਿਆ ਪ੍ਰਤੀਤ ਹੁੰਦੇ ਹਨ। ਜੇ ਇਹੀ ਵਰਤਾਓ ਤੁਹਾਡੇ ਨਾਲ ਕੀਤਾ ਜਾਵੇ ਤਾਂ ਕਿਵੇਂ ਲੱਗੇਗਾ?
* ਕੁਝ ਲੋਕਾਂ ਨੂੰ ਦੇਖਿਆ ਜਾਂਦਾ ਹੈ ਕਿ ਉਹ ਖਾਣਾ ਤਾਂ ਮੇਜ਼ 'ਤੇ ਪਰੋਸ ਦਿੰਦੇ ਹਨ ਪਰ ਖਾਣੇ ਤੋਂ ਬਾਅਦ ਭਾਂਡੇ ਲਿਜਾਣੇ ਭੁੱਲ ਜਾਂਦੇ ਹਨ। ਇਸ ਲਈ ਭੁਲੱਕੜ ਬਣਨ ਦੀ ਕੋਸ਼ਿਸ਼ ਨਾ ਕਰੋ।
* ਕਈ ਲੋਕਾਂ ਨੂੰ ਦੇਖਿਆ ਜਾਂਦਾ ਹੈ ਕਿ ਆਪਣੇ ਘਰ ਵਿਚ ਖਾਣਾ ਖਾਣ ਤੋਂ ਬਾਅਦ ਥਾਲੀ ਵਿਚ ਹੀ ਹੱਥ-ਮੂੰਹ ਧੋ ਕੇ ਪਾਣੀ ਡੋਲ੍ਹ ਦਿੰਦੇ ਹਨ ਅਤੇ ਥਾਲੀ ਨੂੰ ਵੀ ਪਾਣੀ ਨਾਲ ਭਰ ਦਿੰਦੇ ਹਨ। ਅਜਿਹਾ ਕਰਨ ਨਾਲ ਘਿਰਣਾ ਤਾਂ ਵਧ ਹੀ ਜਾਂਦੀ ਹੈ, ਨਾਲ ਹੀ ਥਾਲੀ ਚੁੱਕ ਕੇ ਲਿਜਾਂਦੇ ਸਮੇਂ ਪਾਣੀ ਜ਼ਮੀਨ 'ਤੇ ਹੀ ਡਿਗ ਜਾਂਦਾ ਹੈ। ਇਸ ਲਈ ਜਦੋਂ ਮਹਿਮਾਨਾਂ ਦਾ ਭੋਜਨ ਹੋਵੇ ਤਾਂ ਖਾਣੇ ਤੋਂ ਬਾਅਦ ਹੱਥ-ਮੂੰਹ ਬੇਸਿਨ ਵਿਚ ਹੀ ਧੋਵੋ ਤਾਂ ਚੰਗਾ ਰਹੇਗਾ। ਇਹ ਸੱਭਿਅਤਾ ਦੀ ਨਿਸ਼ਾਨੀ ਹੈ।
* ਅਖੀਰ ਵਿਚ ਇਕ ਗੱਲ ਦਾ ਧਿਆਨ ਜ਼ਰੂਰ ਰੱਖੋ। ਮਹਿਮਾਨ ਜੇ ਖਾ ਰਹੇ ਹੋਣ ਤਾਂ ਖਾਣੇ ਤੋਂ ਬਾਅਦ ਹੱਥ-ਮੂੰਹ ਪੂੰਝਣ ਲਈ ਤੌਲੀਆ ਜ਼ਰੂਰ ਰੱਖੋ, ਤਾਂ ਕਿ ਉਨ੍ਹਾਂ ਨੂੰ ਰੁਮਾਲ ਨਾ ਕੱਢਣਾ ਪਵੇ। ਹੋ ਸਕੇ ਤਾਂ ਨੈਪਕਿਨ ਹੋਲਡਰ ਵਿਚ ਨੈਪਕਿਨ ਰੱਖੋ।
ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਣ ਤੋਂ ਬਾਅਦ ਤੁਸੀਂ ਇਸ ਸਬੰਧ ਵਿਚ ਆਪਣੇ-ਆਪ ਨੂੰ ਤਰੁੱਟੀਹੀਣ ਪਾਓਗੇ, ਜੋ ਤੁਹਾਡੇ ਲਈ ਮਾਣ ਵਾਲੀ ਗੱਲ ਹੋਵੇਗੀ ਅਤੇ ਖਾਣ ਵਾਲਿਆਂ ਨੂੰ ਵੀ ਖੁਸ਼ੀ ਹੋਵੇਗੀ।
**

ਬੁਣਾਈ ਲਈ ਵਿਸ਼ੇਸ਼ ਨੁਕਤੇ

ਬਾਜ਼ਾਰ ਵਿਚ ਬਣੇ-ਬਣਾਏ ਸਵੈਟਰਾਂ ਦੀ ਭਰਮਾਰ ਹੈ ਅਤੇ ਉਹ ਖੂਬ ਪਸੰਦ ਵੀ ਕੀਤੇ ਜਾਂਦੇ ਹਨ ਪਰ ਫਿਰ ਵੀ ਸਰਦੀਆਂ ਦਾ ਮੌਸਮ ਆਉਂਦੇ ਹੀ ਔਰਤਾਂ ਵਿਚ ਸਵੈਟਰ ਬੁਣਨ ਦੀ ਹੋੜ ਦੇਖੀ ਜਾ ਸਕਦੀ ਹੈ। ਬੁਣਾਈ ਸ਼ੁਰੂ ਕਰਨ ਤੋਂ ਪਹਿਲਾਂ ਇਹ ਨੁਕਤੇ ਜ਼ਰੂਰ ਧਿਆਨ ਵਿਚ ਰੱਖੋ-
* ਪਹਿਲਾਂ ਆਪਣੇ ਦਿਮਾਗ ਵਿਚ ਉਹ ਨਮੂਨਾ ਬਿਠਾ ਲਓ, ਜਿਸ ਨਮੂਨੇ ਦਾ ਤੁਸੀਂ ਸਵੈਟਰ ਬੁਣਨਾ ਹੈ। ਉਸੇ ਨਮੂਨੇ ਦੇ ਹਿਸਾਬ ਨਾਲ ਉੱਨ ਖਰੀਦੋ। ਹਰ ਰੰਗ 'ਤੇ ਹਰ ਕੋਈ ਨਮੂਨਾ ਚੰਗਾ ਨਹੀਂ ਲਗਦਾ, ਇਸ ਲਈ ਇਹ ਪਹਿਲਾਂ ਹੀ ਤੈਅ ਕਰ ਲਓ ਕਿ ਕਿਸ ਰੰਗ ਦਾ ਸਵੈਟਰ ਬਣਾਉਣਾ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਵੱਖਰੇ-ਵੱਖਰੇ ਰੰਗ ਫਬਦੇ ਹਨ। ਬੱਚਿਆਂ 'ਤੇ ਗੂੜ੍ਹੇ ਰੰਗ ਜਚਦੇ ਹਨ ਤਾਂ ਵੱਡਿਆਂ 'ਤੇ ਹਲਕੇ ਰੰਗ ਚੰਗੇ ਲਗਦੇ ਹਨ। ਬੱਚਿਆਂ ਅਤੇ ਬਜ਼ੁਰਗਾਂ ਦੇ ਸਵੈਟਰਾਂ ਦੇ ਨਮੂਨੇ ਵੀ ਇਕੋ ਜਿਹੇ ਨਹੀਂ ਹੁੰਦੇ। ਉਨ੍ਹਾਂ ਵਿਚ ਵੀ ਫਰਕ ਹੁੰਦਾ ਹੈ।
* ਲੜਕੀਆਂ ਲਈ ਕਈ ਰੰਗਾਂ ਦੇ ਸਵੈਟਰ ਚੰਗੇ ਲਗਦੇ ਹਨ ਜਦੋਂ ਕਿ ਲੜਕਿਆਂ ਲਈ ਇਕ ਸਮਾਨ ਰੰਗ ਦਾ ਸਵੈਟਰ ਹੀ ਜਚਦਾ ਹੈ। * ਹਮੇਸ਼ਾ ਚੰਗੀ ਕੰਪਨੀ ਦੀ ਉੱਨ ਹੀ ਖਰੀਦੋ।
* ਉੱਨ ਹਮੇਸ਼ਾ ਲੋੜ ਤੋਂ ਜ਼ਿਆਦਾ ਖਰੀਦੋ ਤਾਂ ਕਿ ਘਟ ਜਾਣ 'ਤੇ ਪ੍ਰੇਸ਼ਾਨ ਨਾ ਹੋਣਾ ਪਵੇ। ਜੇ ਇਹ ਬਚ ਜਾਂਦੀ ਹੈ ਤਾਂ ਭਵਿੱਖ ਵਿਚ ਕਿਸੇ ਹੋਰ ਵਰਤੋਂ ਵਿਚ ਆ ਸਕਦੀ ਹੈ।
* ਉੱਨ ਦਾ ਰੰਗ ਪੱਕਾ ਹੈ ਜਾਂ ਨਹੀਂ, ਇਹ ਦੇਖਣ ਲਈ ਕਿਸੇ ਕੱਪੜੇ 'ਤੇ ਉੱਨ ਰਗੜ ਕੇ ਦੇਖੋ। ਜੇ ਰੰਗ ਨਹੀਂ ਉਤਰਦਾ ਤਾਂ ਉੱਨ ਦਾ ਰੰਗ ਪੱਕਾ ਸਮਝੋ।
* ਬੱਚਿਆਂ ਦੇ ਸਵੈਟਰ ਹਮੇਸ਼ਾ ਢਿੱਲੇ ਹੀ ਬਣਾਉਣੇ ਚਾਹੀਦੇ ਹਨ, ਤਾਂ ਕਿ ਅੱਗੇ ਦੋ-ਤਿੰਨ ਸਾਲ ਤੱਕ ਉਹ ਉਨ੍ਹਾਂ ਨੂੰ ਪਹਿਨ ਸਕਣ, ਜਦੋਂ ਕਿ ਵੱਡਿਆਂ ਦੇ ਸਵੈਟਰ ਢਿੱਲੇ ਨਾ ਬਣਾਓ। ਉਨ੍ਹਾਂ ਦੀ ਸਿਹਤ ਅਨੁਸਾਰ ਹੀ ਬਣਾਓ।
* ਉੱਨ ਦਾ ਗੋਲਾ ਬਣਾਉਂਦੇ ਸਮੇਂ ਹੱਥ ਢਿੱਲਾ ਰੱਖੋ, ਤਾਂ ਕਿ ਗੋਲਾ ਢਿੱਲਾ ਬਣੇ। ਕੱਸ ਕੇ ਲਪੇਟਣ ਨਾਲ ਉੱਨ ਖ਼ਰਾਬ ਹੋ ਜਾਂਦੀ ਹੈ। ਉਸ ਵਿਚ ਪਹਿਲਾਂ ਵਾਲੀ ਗੱਲ ਨਹੀਂ ਰਹਿੰਦੀ।
* ਬੁਣਾਈ ਵਿਚ ਕੰਮ ਆਉਣ ਵਾਲੀ ਸਾਰੀ ਉੱਨ ਇਕ ਹੀ ਮੋਟਾਈ ਦੀ ਲਓ। ਮੋਟੀ-ਪਤਲੀ ਉੱਨ ਇਕੱਠੀ ਬੁਣਨ ਵਿਚ ਭੱਦੀ ਲਗਦੀ ਹੈ।
* ਬੁਣਾਈ ਸਹੀ ਨੰਬਰ ਦੀ ਸਲਾਈ ਨਾਲ ਹੀ ਕਰੋ। ਬਾਰਡਰ ਹਮੇਸ਼ਾ ਪਤਲੀ ਸਲਾਈ ਨਾਲ ਬੁਣੋ। ਉੱਪਰ ਦੀ ਬੁਣਾਈ ਮੋਟੀ ਸਲਾਈ ਨਾਲ ਬੁਣੋ। ਜੇ ਤੁਹਾਡਾ ਹੱਥ ਸਖ਼ਤ ਹੈ ਤਾਂ ਇਕ ਨੰਬਰ ਜ਼ਿਆਦਾ ਦੀ ਸਲਾਈ ਲਓ ਅਤੇ ਜੇ ਤੁਹਾਡਾ ਹੱਥ ਢਿੱਲਾ ਹੈ ਤਾਂ ਇਕ ਨੰਬਰ ਘੱਟ ਦੀ ਸਲਾਈ ਨਾਲ ਬੁਣੋ।
* ਉੱਨ ਦਾ ਇਕ ਗੋਲਾ ਖ਼ਤਮ ਹੋਣ 'ਤੇ ਦੂਜਾ ਗੋਲਾ ਕਿਨਾਰੇ ਤੋਂ ਸ਼ੁਰੂ ਕਰੋ, ਤਾਂ ਕਿ ਜੋੜ ਦੀ ਗੰਢ ਕਿਨਾਰੇ 'ਤੇ ਹੀ ਆਵੇ, ਜਿਸ ਨੂੰ ਸਵੈਟਰ ਦੀ ਸਿਲਾਈ ਵਿਚ ਦਬਾਇਆ ਜਾ ਸਕੇ। * ਫੰਦਿਆਂ ਨੂੰ ਨਾ ਜ਼ਿਆਦਾ ਕੱਸ ਕੇ ਰੱਖੋ ਅਤੇ ਨਾ ਜ਼ਿਆਦਾ ਢਿੱਲਾ ਰੱਖੋ। * ਜੇ ਕੋਈ ਫੰਦਾ ਵਿਚੋਂ ਟੁੱਟ ਜਾਵੇ ਤਾਂ ਉਸ ਨੂੰ ਉਠਾ ਕੇ ਬੁਣ ਲਓ, ਨਹੀਂ ਤਾਂ ਬੁਣਾਈ ਉਧੜ ਜਾਵੇਗੀ।
* ਬੁਣਾਈ ਬੰਦ ਕਰਦੇ ਸਮੇਂ ਸਲਾਈ ਅਧੂਰੀ ਨਾ ਛੱਡੋ। ਇਸ ਨੂੰ ਪੂਰਾ ਕਰਕੇ ਹੀ ਬੰਦ ਕਰੋ।
* ਮੋਢੇ ਅਤੇ ਗਲੇ ਦੀ ਪੱਟੀ ਦਿਨ ਦੇ ਸਮੇਂ ਬੁਣੋ ਤਾਂ ਕਿ ਬੁਣਾਈ ਵਿਚ ਸਫ਼ਾਈ ਹੋਵੇ। ਇਕ ਵਾਰ ਵਿਚ ਇਕ ਪੱਟੀ ਬੁਣ ਕੇ ਹੀ ਉਠੋ, ਨਹੀਂ ਤਾਂ ਬੁਣਾਈ ਵਿਚ ਫਰਕ ਆ ਜਾਵੇਗਾ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX