ਤਾਜਾ ਖ਼ਬਰਾਂ


ਦੇਸ਼ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪੀ ਸੀ ਘੋਸ਼
. . .  about 1 hour ago
ਨਵੀਂ ਦਿੱਲੀ ,19 ਮਾਰਚ -ਜਸਟਿਸ ਪਿਨਾਕੀ ਚੰਦਰ ਘੋਸ਼ ਦੇਸ਼ ਦੇ ਪਹਿਲੇ ਲੋਕਪਾਲ ਬਣੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਹ।ੈ ਲੋਕਪਾਲ ਦੀ ਸੂਚੀ ਵਿਚ 9 ਜੁਡੀਸ਼ੀਅਲ ਮੈਂਬਰ ...
ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ
. . .  about 2 hours ago
ਅਟਾਰੀ ,19 ਮਾਰਚ (ਰੁਪਿੰਦਰਜੀਤ ਸਿੰਘ ਭਕਨਾ )-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਅਟਾਰੀ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ। ਇਸ ਮੌਕੇ ਉਨ੍ਹਾਂ ਨੇ ਪਰੇਡ ਕਰਦੇ ਭਾਰਤੀ ...
1 ਕਰੋੜ ਦੀ ਪੁਰਾਣੀ ਕਰੰਸੀ ਨਾਲ 3 ਕਾਬੂ
. . .  about 2 hours ago
ਪਟਿਆਲਾ ,19 ਮਾਰਚ{ਆਤਿਸ਼ ਗੁਪਤਾ }- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਨੇ ਪੰਜਾਬ-ਹਰਿਆਣਾ ਬਾਰਡਰ ਤੋਂ ਨਾਕੇ ਬੰਦੀ ਦੌਰਾਨ ਇਕ ਕਾਰ ਚੋਂ 1 ਕਰੋੜ ਦੀ ਪੁਰਾਣੀ ਕਰੰਸੀ ਨਾਲ ...
ਕਮਿਊਨਿਸਟ ਪਾਰਟੀ ਆਫ਼ ਇੰਡੀਆ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ
. . .  about 3 hours ago
ਨਵੀਂ ਦਿੱਲੀ, 19 ਮਾਰਚ- ਲੋਕ ਸਭਾ ਦੇ ਮੱਦੇਨਜ਼ਰ ਕਮਿਊਨਿਸਟ ਪਾਰਟੀ ਆਫ਼ ਇੰਡੀਆ(ਸੀ.ਪੀ.ਆਈ) ਨੇ ਵੀ ਆਪਣੇ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੀ.ਪੀ.ਆਈ ਨੇ ਅਸਮ, ਪੱਛਮੀ ਬੰਗਾਲ ...
ਈ.ਡੀ. ਨੇ ਹਿਜ਼ਬੁਲ ਮੁਜ਼ਾਹਦੀਨ ਦੇ ਮੁਖੀ ਸਈਦ ਸਲਾਹੁਦੀਨ ਦੀਆਂ 13 ਜਾਇਦਾਦਾਂ ਕੀਤੀਆਂ ਜ਼ਬਤ
. . .  about 4 hours ago
ਨਵੀਂ ਦਿੱਲੀ, 19 ਮਾਰਚ- ਈ.ਡੀ. ਨੇ ਜੰਮੂ-ਕਸ਼ਮੀਰ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਦੀਨ ਦੇ ਮੁੱਖ ਸਈਦ ਸਲਾਹੁਦੀਨ ਦੀਆਂ ਵੱਖ-ਵੱਖ ਸਥਾਨਾਂ 'ਤੇ 13 ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਈ.ਡੀ. ਵੱਲੋਂ ਇਹ ਕਾਰਵਾਈ ਅੱਤਵਾਦੀ ਫੰਡਿੰਗ ਨਾਲ ਜੁੜੇ ਮਾਮਲੇ 'ਚ ....
ਮਾਝੇ ਦਾ ਲੋੜੀਂਦਾ ਗੈਂਗਸਟਰ ਜਲੰਧਰ 'ਚ ਗ੍ਰਿਫ਼ਤਾਰ
. . .  about 5 hours ago
ਜਲੰਧਰ, 19 ਮਾਰਚ- ਆਗਾਮੀ ਸੰਸਦੀ ਚੋਣਾਂ ਤੋਂ ਪਹਿਲਾਂ ਗੈਂਗਸਟਰਾਂ ਅਤੇ ਸਮਾਜ-ਵਿਰੋਧੀ ਤੱਤਾਂ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਜ਼ਿਲ੍ਹਾ ਦਿਹਾਤੀ ਪੁਲਿਸ ਨਾਲ ਇਕ ਸਾਂਝੇ ਅਪਰੇਸ਼ਨ ਦੌਰਾਨ ਬਦਨਾਮ ਕੋਬਰਾ...
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 5 hours ago
ਮਾਨਸਾ, 19 ਮਾਰਚ (ਫੱਤੇਵਾਲੀਆ/ਧਾਲੀਵਾਲ)- ਨੇੜਲੇ ਪਿੰਡ ਫਫੜੇ ਭਾਈਕੇ ਦੇ ਨੌਜਵਾਨ ਕਿਸਾਨ ਜਗਸੀਰ ਸਿੰਘ(34) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ । 2 ਏਕੜ ਜ਼ਮੀਨ ਦੇ ਮਾਲਕ ਮ੍ਰਿਤਕ ਸਿਰ 3 ਲੱਖ ਤੋਂ ਵਧੇਰੇ ਕਰਜ਼ਾ ਦੱਸਿਆ .....
ਪੁਲਵਾਮਾ ਹਮਲੇ ਕਾਰਨ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ ਰਾਜਨਾਥ ਸਿੰਘ
. . .  about 5 hours ago
ਨਵੀਂ ਦਿੱਲੀ, 19 ਮਾਰਚ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਪੁਲਵਾਮਾ ਅੱਤਵਾਦੀ ਹਮਲੇ ਦੇ ਕਾਰਨ ਇਸ ਸਾਲ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ। ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ...
ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਫੂਕਿਆ ਗਿਆ ਸਿੱਧੂ ਦਾ ਪੁਤਲਾ
. . .  about 5 hours ago
ਨਾਭਾ, 19 ਮਾਰਚ (ਅਮਨਦੀਪ ਸਿੰਘ ਲਵਲੀ)- ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਰਕੇਸ਼ ਕੁਮਾਰ ਦੇ ਅਸਤੀਫ਼ਾ ਦੇਣ ਉਪਰੰਤ ਗੁਰਸੇਵ ਸਿੰਘ ਗੋਲੂ ਸਾਬਕਾ ਪ੍ਰਧਾਨ ਨਗਰ ਕੌਂਸਲ ਆਗੂ ਐੱਸ.ਓ.ਆਈ. ਦੀ ਅਗਵਾਈ 'ਚ ਨਵਜੋਤ ਸਿੰਘ ਸਿੱਧੂ ਸਥਾਨਕ ....
ਪੁਲਵਾਮਾ 'ਚ ਅਧਿਆਪਕ ਦੀ ਪੁਲਿਸ ਹਿਰਾਸਤ 'ਚ ਮੌਤ, ਅੱਤਵਾਦ ਨਾਲ ਜੁੜੇ ਮਾਮਲੇ 'ਚ ਹੋਈ ਸੀ ਗ੍ਰਿਫ਼ਤਾਰੀ
. . .  about 5 hours ago
ਸ੍ਰੀਨਗਰ, 19 ਮਾਰਚ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ 'ਚ ਪੁਲਿਸ ਹਿਰਾਸਤ 'ਚ ਇੱਕ 28 ਸਾਲਾ ਸਕੂਲ ਅਧਿਆਪਕ ਦੀ ਮੌਤ ਹੋ ਗਈ। ਪੁਲਿਸ ਵਿਭਾਗ ਨੇ ਇਸ ਘਟਨਾ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਹਨ। ਇਸ ਸੰਬੰਧੀ ਇੱਕ ਪੁਲਿਸ...
ਹੋਰ ਖ਼ਬਰਾਂ..

ਫ਼ਿਲਮ ਅੰਕ

ਆਲੀਆ ਭੱਟ

ਸ਼ਾਬਾਸ਼!

'ਗਲੀ ਬੁਆਏ' ਦਾ ਟ੍ਰੇਲਰ ਆ ਰਿਹਾ ਸੀ ਤੇ ਮੀਡੀਆ ਦਾ ਇਕ ਚਲਾਕ ਬੰਦਾ ਆਲੀਆ ਭੱਟ ਨੂੰ ਪੁੱਛ ਰਿਹਾ ਸੀ ਕਿ 'ਗਲੀ ਬੁਆਏ' ਚੰਗਾ ਹੈ ਜਾਂ 'ਬ੍ਰਹਮ ਸ਼ਸਤਰ' ਮਤਲਬ ਸੀ ਕਿ ਉਹ ਦੋਵੇਂ ਫ਼ਿਲਮਾਂ ਰਣਬੀਰ ਨਾਲ ਕਰ ਰਹੀ ਹੈ। ਕਿਸ ਫ਼ਿਲਮ ਵਾਲਾ ਰਣਬੀਰ ਵਧੀਆ ਹੈ। ਇਹ ਵੀ ਸਭ ਨੂੰ ਪਤਾ ਹੈ ਕਿ ਆਲੀਆ ਤੇ ਰਣਬੀਰ ਵਿਚਕਾਰ ਕੁਝ ਹੈ। ਰਣਬੀਰ ਨੂੰ ਦਿਲ 'ਚ ਵਸਾ ਕੇ 'ਕਲੰਕ' ਦੀ ਸ਼ੂਟਿੰਗ 'ਤੇ ਆਲੀਆ ਭੱਟ ਜੈਪੁਰ ਪਹੁੰਚੀ ਹੋਈ ਸੀ। 'ਗਲੀ ਬੁਆਏ' ਦੇ ਸੰਵਾਦ ਕਾਫ਼ੀ ਚਰਚਾ 'ਚ ਹਨ। ਇੰਟਰਨੈੱਟ 'ਤੇ ਵਾਇਰਲ ਇਕ ਸੰਵਾਦ ਦੇ ਜਵਾਬ ਵਿਚ ਰਣਬੀਰ ਨੇ ਆਲੀਆ ਨੂੰ 'ਗੁੰਡੀ' ਕਿਹਾ ਤਾਂ ਪਿਤਾ ਮਹੇਸ਼ ਭੱਟ ਨੇ ਵਾਸਤਵ 'ਚ ਕਿਹਾ ਕਿ ਸੱਚੀਂ ਆਲੀਆ ਗੁੰਡੀ ਹੈ। 'ਗਲੀ ਬੁਆਏ' 'ਚ ਆਲੀਆ ਇਕ ਬੇਬਾਕ ਮੁਸਲਿਮ ਕੁੜੀ ਬਣੀ ਹੈ। ਬਾਕੀ ਆਲੀਆ ਦਾ ਚੱਕਰ ਜਿਸ ਰਣਬੀਰ ਨਾਲ ਚੱਲ ਰਿਹਾ ਹੈ ਉਹ ਕਪੂਰ ਹੈ। ਤਿੰਨ ਹਿੱਟ ਫ਼ਿਲਮਾਂ ਵਰੁਣ ਧਵਨ ਨਾਲ ਕਰ ਚੁੱਕੀ ਆਲੀਆ ਹੱਥੀਂ ਮਹਿੰਦੀ ਕਦ ਲੁਆਏਗੀ, ਬਾਅਦ ਦੀ ਗੱਲ ਪਰ ਡੇਵਿਡ ਧਵਨ ਦੀ ਨਵੀਂ ਫ਼ਿਲਮ 'ਆਲੀਆ ਗੁੰਡੀ' ਜ਼ਰੂਰ ਵਰੁਣ ਨਾਲ ਕਰਨ ਜਾ ਰਹੀ ਹੈ। 'ਕਲੰਕ' ਤੱਕ ਸਾਥ ਵਧੀਆ ਨਿਭ ਰਿਹਾ ਹੈ। ਪਿਆਰ ਲਈ ਸਮਾਂ ਕੱਢ, ਮਸਤੀਆਂ ਕਰਕੇ ਵੀ ਆਲੀਆ ਭੱਟ ਆਪਣੇ ਕੈਰੀਅਰ ਨੂੰ ਨੀਵਾਂ ਨਹੀਂ ਪੈਣ ਦੇ ਰਹੀ, ਸ਼ਾਬਾਸ਼।


ਖ਼ਬਰ ਸ਼ੇਅਰ ਕਰੋ

ਸਾਰਾ ਅਲੀ ਖ਼ਾਨ : ਹਰ ਪਾਸੇ ਸਿਫ਼ਤਾਂ

ਫ਼ਿਲਮ ਚੱਲੀ ਕਿ ਨਹੀਂ ਚੱਲੀ ਪਰ ਸਾਰਾ ਅਲੀ ਖ਼ਾਨ ਨੂੰ ਕੋਈ ਮਾੜਾ ਨਹੀਂ ਕਹਿ ਰਿਹਾ। ਸਾਰਾ ਕਾਰਤਿਕ ਵੱਲ ਝੁਕਾਅ ਰੱਖ ਰਹੀ ਹੈ ਪਰ ਇਧਰ ਅੰਮ੍ਰਿਤਾ ਸਿੰਘ ਨੂੰ ਡਰ ਹੈ ਕਿ ਇਕ ਚੰਗੀ ਅਭਿਨੇਤਰੀ ਬਣਨ ਜਾ ਰਹੀ ਸਾਰਾ ਅਲੀ ਕਿਤੇ ਕਾਰਤਿਕ ਦੇ ਚੱਕਰਾਂ 'ਚ ਡੁੱਬ ਕੇ ਆਪਣੇ ਕੈਰੀਅਰ ਦਾ ਸੱਤਿਆਨਾਸ ਨਾ ਕਰ ਲਏ। ਸਾਰਾ ਜਦ ਪਿਛਲੇ ਦਿਨੀਂ ਬਾਹਰੋਂ ਇਥੇ ਮੁੰਬਈ ਏਅਰਪੋਰਟ 'ਤੇ ਪਰਤੀ ਤਾਂ ਉਹ ਬਹੁਤ ਤੇਜ਼ ਚੱਲ ਰਹੀ ਸੀ। ਇਥੋਂ ਤੱਕ ਕਿ ਉਸ ਦੀ ਤੇਜ਼ੀ ਕਾਰਨ ਮੀਡੀਆ ਵਾਲੇ ਉਸ ਦੀਆਂ ਤਸਵੀਰਾਂ ਨਹੀਂ ਪ੍ਰਾਪਤ ਕਰ ਸਕੇ। ਸਾਰਾ ਦੀ ਇਹ ਤੇਜ਼ੀ ਵੀਡੀਓ ਰਾਹੀਂ ਵਾਇਰਲ ਹੋਈ। ਲੋਕ ਤਾਂ ਫਿਰ ਕਮਾਲ ਕਰ ਦਿੰਦੇ ਹਨ। ਕਿਸੇ ਨੇ ਕਿਹਾ ਕਿ ਵੀਡੀਓ ਤੇਜ਼ ਹੈ ਜਾਂ ਸਾਰਾ ਦੀ ਦੌੜ ਤੇਜ਼ ਹੈ। ਕਿਸੇ ਨੇ ਸਾਰਾ ਨੂੰ 'ਹਵਾ ਹਵਾਈ' ਕਿਹਾ। ਚਾਹੇ ਸੈਫ਼ ਅਲੀ ਨੇ ਸਾਰਾ ਲਈ ਬਹੁਤ ਕੁਝ ਕੀਤਾ ਹੈ ਪਰ ਸਾਰਾ ਨੇ ਲੋਹੜੀ ਮਾਂ ਅੰਮ੍ਰਿਤਾ ਸਿੰਘ (60 ਸਾਲ) ਨਾਲ ਹੀ ਮਨਾਈ। ਸਾਰਾ ਦੀਆਂ ਦੋਵੇਂ ਫ਼ਿਲਮਾਂ ਚਾਹੇ ਬੁਹਤ ਜ਼ਿਆਦਾ ਲਾਭ ਉਸ ਨੂੰ ਨਹੀਂ ਦੇ ਸਕੀਆਂ ਪਰ ਸਾਰਾ ਦੀ ਖ਼ੂਬਸੂਰਤੀ, ਪ੍ਰਤਿਭਾ, ਸਮਰਪਣ ਉਸ ਨੂੰ ਲਾਭ ਦੇ ਰਿਹਾ ਹੈ।

ਜਾਹਨਵੀ ਕਪੂਰ

ਦਿਲ ਧੜਕ ਰਹਾ ਹੈ

ਸੰਗ-ਹਯਾ ਤੇ ਫ਼ਿਲਮੀ ਲੋਕ ਤੇ ਫਿਰ ਬੋਨੀ ਕਪੂਰ ਦਾ ਟੱਬਰ ਇਥੇ ਤਾਂ ਇਹ ਨਾ-ਮਾਤਰ ਹੈ। ਬੌਨੀ ਕਪੂਰ-ਸ੍ਰੀਦੇਵੀ ਦੀ ਧੀ ਜਾਹਨਵੀ ਕਪੂਰ ਤਾਂ ਸੰਗ-ਸ਼ਰਮ ਲਾਹ ਕੇ ਸਿੱਧੀਆਂ ਹੀ ਗੱਲਾਂ ਕਰ ਰਹੀ ਹੈ। ਕਦੇ ਇਸ਼ਾਨ ਖੱਟੜ ਨੂੰ ਉਹ ਸਿਰ ਫਿਰਿਆ ਪ੍ਰੇਮੀ ਆਖਦੀ ਹੈ ਤੇ ਕਦੇ ਜਾਹਨਵੀ ਨੇ ਇਸ਼ਾਨ ਨੂੰ ਸ਼ਰਮਾਕਲ ਕਿਹਾ ਹੈ। ਚਲੋ ਇਹ ਤਾਂ ਆਮ ਗੱਲਾਂ ਹਨ ਪਰ ਅਕਸ਼ਿਤ ਰੰਜਨ ਦੇ ਮਾਮਲੇ 'ਚ ਜਾਹਨਵੀ ਨੇ ਕਿਹਾ ਕਿ ਦਾਲ 'ਚ ਕੁਝ ਕਾਲਾ ਹੈ। ਅਕਸ਼ਿਤ ਦੇ ਨਾਂਅ 'ਤੇ ਸ਼ਰਮਾ ਰਹੀ ਜਾਹਨਵੀ ਸੰਕੇਤ ਦੇ ਰਹੀ ਹੈ ਕਿ ਉਸ ਦਾ ਦਿਲ ਕਿਸ ਲਈ ਕੁਝ-ਕੁਝ ਧੜਕ ਰਿਹਾ ਹੈ। ਪਿਤਾ ਬੋਨੀ ਕਪੂਰ ਨੇ ਸਾਫ਼ ਕਿਹਾ ਹੈ ਕਿ ਜੇ ਅਕਸ਼ਿਤ ਨਾਲ ਉਹ ਘੁੰਮਣਾ ਚਾਹੇ ਤਾਂ ਠੀਕ ਹੈ ਪਰ ਅੱਧੀ ਰਾਤ ਨੂੰ ਫਿਰ ਇਸ਼ਾਨ ਖੱਟੜ ਨਾਲ ਆਈਸ ਕ੍ਰੀਮ ਖਾਣ ਵਾਲੀ ਗੱਲ ਨਹੀਂ ਹੋਣੀ ਚਾਹੀਦੀ। 'ਧੜਕ' ਵਾਲੀ ਜਾਹਨਵੀ ਇਸ ਸਮੇਂ ਮਹਿਲਾ ਪਾਇਲਟ ਗੁੰਜਨ ਵਾਲੀਆ 'ਤੇ ਇਕ ਬਾਇਓਪਿਕ ਫ਼ਿਲਮ ਕਰ ਰਹੀ ਹੈ। ਇਧਰ ਚਾਹੇ ਇਸ਼ਾਨ ਜੋ ਸਾਰਾ ਅਲੀ ਦਾ ਇਕ ਤਰ੍ਹਾਂ ਨਾਲ ਵੀਰ ਹੀ ਲਗਦਾ ਹੈ, ਨੂੰ ਸਿਰ ਫਿਰਿਆ ਚਾਹੇ ਜਾਹਨਵੀ ਕਹਿ ਰਹੀ ਹੈ ਪਰ ਸਾਰਾ ਤੇ ਜਾਹਨਵੀ ਦੀ ਦੋਸਤੀ ਬਰਕਰਾਰ ਹੈ। ਦੋਵੇਂ ਇਕੱਠੀਆਂ ਸਮਾਰੋਹਾਂ 'ਚ ਜਾ ਕੇ ਇਕੱਠੀਆਂ ਤਸਵੀਰਾਂ ਖਿਚਵਾ ਰਹੀਆਂ ਹਨ। ਹਾਲਾਂਕਿ ਜਾਹਨਵੀ ਅੰਦਰੋ-ਅੰਦਰੀ ਸਾਰਾ ਅਲੀ ਨੂੰ ਸਾੜ੍ਹੀ ਕਿਉਂ ਜੱਚਦੀ ਹੈ 'ਤੇ ਕਦੇ-ਕਦੇ ਖਾਰ ਖਾ ਜਾਂਦੀ ਹੈ। ਧੀ ਦੇ ਚਿਹਰੇ 'ਤੇ ਮਾਂ ਦਾ ਪਰਛਾਵਾਂ ਮਾੜੀ ਗੱਲ ਨਹੀਂ ਪਰ ਜਦ ਇਕ ਦਿਨ ਜਾਹਨਵੀ ਨੇ ਸਵਰਗੀ ਮਾਂ ਸ੍ਰੀਦੇਵੀ ਜਿਹਾ ਰੂਪ ਬਣਾ ਕੇ ਤਸਵੀਰ ਖਿਚਵਾਈ ਤਾਂ ਫਿਰ ਉਹ ਖੁਦ ਹੀ ਡਰ ਗਈ। ਜਾਹਨਵੀ ਨੇ ਸੱਚੀ ਗੱਲ ਕਹੀ ਕਿ ਪਾਪਾ ਬੋਨੀ ਕਪੂਰ ਉਸ ਦਾ ਇਹ ਰੂਪ ਘਰੇ ਦੇਖ ਲੈਣ ਤਾਂ ਮਾਰ ਹੀ ਦੇਣ, ਕਿਉਂਕਿ ਇਸ ਰੂਪ 'ਚ ਉਸਦੀ ਮਾਂ ਸ੍ਰੀਦੇਵੀ ਹੀ ਉਨ੍ਹਾਂ ਨੂੰ ਚੰਗੀ ਲਗਦੀ ਸੀ ਪਰ ਮਜਬੂਰੀ ਲਈ ਕਾਲਸੋਪਲਕਿਨ ਅੰਗਰੇਜ਼ੀ ਫੈਸ਼ਨ ਪੱਤ੍ਰਿਕਾ ਲਈ ਇਹ ਤਸਵੀਰਾਂ ਉਸ ਨੇ ਖਿਚਵਾਈਆਂ ਹਨ ਪਰ ਮੈਗਜ਼ੀਨ ਘਰੇ ਨਹੀਂ ਲਿਜਾਏਗੀ। ਤੇ ਹਾਂ ਪਿਛਲੇ ਹਫ਼ਤੇ ਭਰਾ ਅਰਜਨ ਕਪੂਰ ਦੇ ਘਰ ਜਾ ਕੇ ਲੋਹੜੀ 'ਤੇ ਖੁਸ਼ੀ ਨਾਲ ਜਾਹਨਵੀ ਗਈ ਪਰ ਮਾਂ ਦੀ ਯਾਦ 'ਚ ਉਪਰੋਂ ਹੱਸਦੀ ਅੰਦਰੋਂ ਦੁਖੀ ਨਜ਼ਰ ਆਈ ਸੀ।


-ਸੁਖਜੀਤ ਕੌਰ

ਰਣਦੀਪ ਹੁੱਡਾ :

ਜੀਵਨ ਸੰਗਰਾਮ ਹੈ

'ਮੌਨਸੂਨ ਵੈਡਿੰਗ' ਨਾਲ ਪਰਦੇ 'ਤੇ ਆਏ ਰਣਦੀਪ ਹੁੱਡਾ ਨੂੰ ਕਮਾਲ ਦਾ ਐਕਟਰ ਸਾਰੇ ਹੀ ਕਹਿੰਦੇ ਹਨ। ਰਣਦੀਪ ਇਸ ਸਮੇਂ ਸਾਰਾਗੜ੍ਹੀ ਦੇ ਯੁੱਧ 'ਤੇ ਬਣ ਰਹੀਆਂ ਦੋ ਫ਼ਿਲਮਾਂ ਤੇ ਇਕ ਟੀ.ਵੀ. ਸ਼ੋਅ 'ਚੋਂ ਇਕ 'ਚ ਉਹ ਹੈ। ਰਣਦੀਪ ਹੁੱਡਾ ਨੇ 'ਕੇਸਰੀ' 'ਚ ਆਪਣੇ ਵਲੋਂ ਕੋਈ ਕਸਰ ਨਹੀਂ ਛੱਡੀ। ਰਣਦੀਪ ਨੇ ਪਹਿਲਾਂ ਸਾਰਾਗੜ੍ਹੀ ਦਾ ਸਾਰਾ ਇਤਿਹਾਸ ਪੜ੍ਹਿਆ ਤੇ ਹੈਰਾਨ ਰਹਿ ਗਿਆ ਕਿ 20 ਸਿੱਖ ਸੈਨਿਕਾਂ ਨੇ ਹੀ 14 ਹਜ਼ਾਰ ਦੇ ਕਰੀਬ ਅਫ਼ਗਾਨੀ ਸੈਨਿਕਾਂ ਦੇ ਨੱਕ 'ਚ ਦਮ ਕਰ ਦਿੱਤਾ ਸੀ। ਕਹਿਣ ਦਾ ਭਾਵ ਕਿ ਆਪਣੇ ਕਿਰਦਾਰ ਨੂੰ ਹਕੀਕਤ 'ਚ ਬਦਲਣ ਲਈ ਰਣਦੀਪ ਹੁੱਡਾ ਕਿਰਦਾਰ ਦੀ ਤੈਅ ਤੱਕ ਪਹੁੰਚਦਾ ਹੈ ਤੇ ਸਖ਼ਤ ਮਿਹਨਤ ਕਰਨ ਵਾਲਾ ਅਭਿਨੇਤਾ ਹੈ। 'ਸਰਬਜੀਤ' 'ਚ ਵੀ ਰਣਦੀਪ ਨੂੰ ਸਭ ਨੇ ਸਰਾਹਿਆ ਸੀ। ਰਣਦੀਪ ਫ਼ਿਲਮਾਂ ਦੇ ਨਾਲ-ਨਾਲ ਸਮਾਜਿਕ ਬੁਰਾਈਆਂ 'ਤੇ ਵੀ ਲੋਕਾਂ ਨੂੰ ਅਪੀਲ, ਬੇਨਤੀ ਕਰਦਾ ਰਹਿੰਦਾ ਹੈ। ਯਾਦ ਹੈ ਮਾਸੂਮ ਰਣਦੀਪ ਨੂੰ ਆਪਣਾ ਬਚਪਨ ਜਦ ਕੰਮ ਦੀ ਖ਼ਾਤਰ ਉਸ ਦੇ ਮਾਪੇ ਉਸ ਨੂੰ ਦਾਦੀ ਮਾਂ ਕੋਲ ਛੱਡ ਕੇ ਆਪ ਖਾੜ੍ਹੀ ਦੇਸ਼ ਚਲੇ ਗਏ ਸਨ। ਤਦ ਲੱਗਿਆ ਸੀ ਕਿ ਮਾਪਿਆਂ ਨੇ ਔਲਾਦ ਨਾਲ ਧੋਖਾ ਕੀਤਾ ਹੈ। ਪਰ ਘਰੇਲੂ ਹਾਲਾਤ ਕਾਰਨ ਇਹ ਬਾਅਦ 'ਚ ਜ਼ਰੂਰੀ ਲੱਗਿਆ। ਕਾਲਜ ਜਾ ਕੇ ਉਹ ਥੋੜ੍ਹਾ ਵਿਗੜਿਆ ਵੀ 'ਡਾਨ' ਬਣਿਆ ਪਰ ਛੇਤੀ ਸੰਭਲ ਗਿਆ ਤੇ ਮੈਲਬੌਰਨ ਜਾ ਕੇ ਉਸ ਨੇ 'ਵੇਟਰ' ਦਾ ਕੰਮ ਕੀਤਾ। ਕਾਰਾਂ ਧੋਤੀਆਂ ਪਰ ਫਿਰ ਮਾਡਲਿੰਗ ਨੇ ਰਣਦੀਪ ਨੂੰ ਉਸ ਦੀ ਮੰਜ਼ਿਲ ਵੱਲ ਤੋਰ ਦਿੱਤਾ। ਸੱਚੀਂ ਕਿੰਨਾ ਭਾਵੁਕ ਹੋ ਕੇ ਆਪਣਾ ਬਚਪਨ, ਸੰਘਰਸ਼, ਘਰੇਲੂ ਹਾਲਤ ਦੱਸ ਰਣਦੀਪ ਹੁੱਡਾ ਇਕ ਤਰ੍ਹਾਂ ਨਾਲ ਜਵਾਨ ਮੁੰਡੇ-ਕੁੜੀਆਂ ਨੂੰ ਸੰਦੇਸ਼ ਦੇ ਰਿਹਾ ਹੈ ਕਿ ਹਾਲਾਤ ਨਾਲ ਲੜਨਾ ਸਿਖੋ, ਘਰ ਦੀ ਮਜਬੂਰੀ ਸਮਝੋ, ਸੰਘਰਸ਼ ਤੇ ਮਿਹਨਤ ਕਰੋ।

ਮਨਾਲੀ 'ਤੇ ਫ਼ਿਦਾ ਹੋਈ ਅਦਾ ਸ਼ਰਮਾ

'1920', 'ਹੰਸੀ ਤੋ ਫੰਸੀ', 'ਹਮ ਹੈਂ ਰਾਹੀ ਕਾਰ ਕੇ' ਸਮੇਤ ਕੁਝ ਹੋਰ ਹਿੰਦੀ ਫ਼ਿਲਮਾਂ ਵਿਚ ਆਪਣੇ ਜਲਵੇ ਬਿਖੇਰਨ ਵਾਲੀ ਅਦਾ ਸ਼ਰਮਾ ਲੱਗੇ ਹੱਥ ਦੱਖਣ ਦੀਆਂ ਫ਼ਿਲਮਾਂ ਵਿਚ ਵੀ ਰੁੱਝੀ ਰਹਿੰਦੀ ਹੈ। ਇਨ੍ਹੀਂ ਦਿਨੀਂ ਜਿਥੇ ਉਸ ਦੇ ਖ਼ਾਤੇ ਵਿਚ ਵਿਧੁਤ ਜਾਮਵਾਲ ਦੇ ਨਾਲ 'ਕਮਾਂਡੋ-3' ਹੈ, ਉਥੇ ਉਹ ਤਾਮਿਲ ਫ਼ਿਲਮ 'ਚਾਰਲੀ ਚੈਪਲਿਨ-2' ਵੀ ਕਰ ਰਹੀ ਹੈ ਜਿਸ ਵਿਚ ਪ੍ਰਭੂ ਦੇਵਾ ਹੀਰੋ ਹਨ। ਉਹ ਤੇਲਗੂ ਫ਼ਿਲਮ 'ਕਲਕੀ' ਵੀ ਕਰ ਰਹੀ ਹੈ ਅਤੇ ਇਹ ਪੀਰੀਅਡ ਫ਼ਿਲਮ ਹੈ।
ਇਸ ਪੀਰੀਅਡ ਫ਼ਿਲਮ ਦੀ ਕਾਫ਼ੀ ਸ਼ੂਟਿੰਗ ਮਨਾਲੀ ਦੇ ਪਹਾੜਾਂ 'ਤੇ ਕੀਤੀ ਗਈ ਹੈ। ਅਦਾ ਦੀ ਦਿਲੀ ਇੱਛਾ ਸੀ ਕਿ ਇਸ ਸਾਲ ਠੰਢ ਦਾ ਮੌਸਮ ਉਸ ਨੂੰ ਪਹਾੜਾਂ ਵਿਚ ਬਿਤਾਉਣਾ ਪਵੇ ਅਤੇ ਉਹ ਠੰਢ ਦਾ ਮਜ਼ਾ ਲੈ ਸਕੇ। ਅਦਾ ਦੀ ਇਹ ਇੱਛਾ 'ਕਲਕੀ' ਨੇ ਪੂਰੀ ਕਰ ਦਿੱਤੀ ਅਤੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਸ਼ੂਟਿੰਗ ਲਈ ਮਨਾਲੀ ਜਾਣਾ ਹੈ ਤਾਂ ਖ਼ੁਸ਼ੀ ਦੇ ਮਾਰੇ ਝੂਮ ਉੱਠੀ ਸੀ।
ਅਦਾ ਇਹ ਦੇਖਣ ਨੂੰ ਉਤਸੁਕ ਸੀ ਕਿ ਸਰਦੀ ਦੇ ਮੌਸਮ ਦੌਰਾਨ ਉਥੋਂ ਦੇ ਲੋਕ ਕਿਵੇਂ ਰਹਿੰਦੇ ਹਨ ਅਤੇ ਉਹ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਕਾਰ ਬਾਰੇ ਵੀ ਜਾਣਨਾ ਚਾਹੁੰਦੀ ਸੀ। ਇਹੀ ਵਜ੍ਹਾ ਸੀ ਕਿ ਜਿਸ ਦਿਨ ਉਸ ਦੀ ਸ਼ੂਟਿੰਗ ਨਹੀਂ ਹੁੰਦੀ ਸੀ ਜਾਂ ਜਲਦੀ ਪੈਕਅਪ ਐਲਾਨ ਕਰ ਦਿੱਤਾ ਜਾਂਦਾ ਸੀ, ਉਦੋਂ ਉਹ ਸ਼ਹਿਰ ਵਿਚ ਘੁੰਮਣ ਨਿਕਲ ਜਾਂਦੀ ਸੀ। ਜਦੋਂ ਕਦੀ ਮਨ ਕਰਦਾ ਤਾਂ ਉਹ ਠੇਲੇ 'ਤੇ ਵਿਕ ਰਹੀ ਚਾਹ ਦਾ ਸਵਾਦ ਵੀ ਲੈ ਲੈਂਦੀ ਅਤੇ ਉਸ ਅਨੁਸਾਰ ਕੁਲਹੜ ਵਿਚ ਚਾਹ ਪੀਣ ਦਾ ਮਜ਼ਾ ਹੀ ਕੁਝ ਹੋਰ ਹੈ।
ਜਦੋਂ ਸ਼ੂਟਿੰਗ ਦੂਰ-ਦਰਾਜ ਦੇ ਪਿੰਡਾਂ ਵਿਚ ਕੀਤੀ ਜਾ ਰਹੀ ਸੀ ਤਾਂ ਉਥੇ ਯਾਕ ਨੂੰ ਦੇਖ ਕੇ ਉਹ ਬਹੁਤ ਰੋਮਾਂਚਿਤ ਹੋ ਉੱਠੀ ਸੀ ਅਤੇ ਯਾਕ ਦੇ ਨਾਲ ਤਸਵੀਰ ਲੈਣ ਨਾਲ ਖ਼ੁਦ ਨੂੰ ਰੋਕ ਨਹੀਂ ਸਕੀ ਸੀ। ਹਾਲਾਂਕਿ ਨਵੇਂ ਸਾਲ ਦੀ ਪਾਰਟੀ ਦੇ ਅਦਾ ਨੂੰ ਕਾਫ਼ੀ ਸੱਦੇ ਆਏ ਅਤੇ ਕਿਉਂਕਿ ਸਾਰੀਆਂ ਪਾਰਟੀਆਂ ਮੁੰਬਈ ਵਿਚ ਸਨ, ਇਸ ਲਈ ਅਦਾ ਨੇ ਸਾਰੇ ਸੱਦੇ ਨਿਮਰਤਾ ਸਹਿਤ ਨਕਾਰ ਦਿੱਤੇ ਅਤੇ ਪਹਾੜਾਂ ਵਿਚਾਲੇ ਆਪਣਾ ਨਵਾਂ ਸਾਲ ਮਨਾਇਆ। ਉਹ ਕਹਿੰਦੀ ਹੈ ਕਿ ਇਹ ਨਵਾਂ ਸਾਲ ਉਸ ਦੀ ਜ਼ਿੰਦਗੀ ਨੂੰ ਯਾਦਗਾਰ ਸਾਲ ਬਣਾ ਗਿਆ ਹੈ ਕਿਉਂਕਿ ਪਹਾੜਾਂ ਦੀ ਖ਼ੂਬਸੂਰਤੀ ਵਿਚਾਲੇ ਜਸ਼ਨ ਮਨਾਉਣ ਦਾ ਆਨੰਦ ਤੇ ਰੋਮਾਂਚ ਹੀ ਕੁਝ ਹੋਰ ਹੈ।


-ਪੰਨੂੰ

ਰਾਣੀ ਮੁਖਰਜੀ ਸਭ ਨੂੰ ਪਿਆਰੀ

'ਮਰਦਾਨੀ' ਰਾਣੀ ਮੁਖਰਜੀ ਹਮੇਸ਼ਾ ਹਸਤੀਆਂ ਨਾਲ ਨਜ਼ਰ ਆਉਂਦੀ ਹੈ ਤੇ ਉਨ੍ਹਾਂ ਨਾਲ ਰੋਟੀ ਵੀ ਸਾਂਝੀ ਕਰਦੀ ਹੈ। ਰਾਣੀ ਮੁਖਰਜੀ ਦੇ ਨਾਂਅ 'ਤੇ ਇਕ ਵੱਡੀ ਪ੍ਰਾਪਤੀ ਇਹ ਦੇਖਣ ਨੂੰ ਮਿਲੀ ਹੈ ਕਿ 'ਗੂਗਲ ਪਲੇਅ ਸਟੋਰ' 'ਤੇ ਰਾਣੀ ਦੀ 'ਹਿਚਕੀ' ਸਭ ਤੋਂ ਜ਼ਿਆਦਾ ਵਿਕੀ ਹੈ। 'ਮਰਦਾਨੀ-2' ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ। ਇਸ ਤਰ੍ਹਾਂ ਫਿਰ ਰਾਣੀ ਆਪਣੇ ਅਭਿਨੈ ਦਾ ਜਲਵਾ ਦਿਖਾਉਣ ਲਈ ਤਿਆਰ ਹੋ ਰਹੀ ਹੈ। ਰਾਣੀ ਨੇ ਜਦ ਦਾ ਘਰ ਵਸਾਇਆ ਹੈ, ਤਦ ਤੋਂ ਉਹ ਚੋਣਵਾਂ ਕੰਮ ਹੀ ਕਰਦੀ ਹੈ। ਬਾਕੀ ਡਿਨਰ ਚਾਹੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨਾਲ ਹੋਏ ਜਾਂ ਬਰਾਕ ਓਬਾਮਾ ਨਾਲ, ਉਹ ਉਥੇ ਪਹੁੰਚ ਜਾਂਦੀ ਹੈ। ਰਾਣੀ ਮੁਖਰਜੀ ਦੀ ਇਕ ਅਜੀਬ ਜਿਹੀ ਖਾਹਿਸ਼ ਹੈ, ਚਲੋ ਲਗਦੇ ਹੱਥ ਆਪਾਂ ਇਸ ਤੋਂ ਵੀ ਤੁਹਾਨੂੰ ਜਾਣੂ ਕਰਵਾ ਦਿੰਦੇ ਹਾਂ। ਰਾਣੀ ਦੀ ਤਮੰਨਾ ਹੈ ਕਿ ਸਲਮਾਨ ਦਾ ਵਿਆਹ ਹੋਏ ਤੇ ਉਸ ਘਰੇ ਪਹਿਲੀ ਲੜਕੀ ਜਨਮ ਲਵੇ ਤੇ ਇਹ ਲੜਕੀ ਸ਼ਾਹਰੁਖ ਖਾਨ ਦੇ ਪੁੱਤਰ ਨੂੰ ਵਿਆਹੀ ਜਾਵੇ। ਅਰਥਾਤ ਰਾਣੀ ਚਾਹੁੰਦੀ ਹੈ ਕਿ ਸ਼ਾਹਰੁਖ ਤੇ ਸਲਮਾਨ ਆਪਸ 'ਚ ਕੁੜਮਾਚਾਰੀ ਜੋੜਨ। ਇਹ ਤਾਂ ਰਾਣੀ ਦੀ ਚਾਹਤ ਹੈ ਪਰ ਇਹ ਚਾਹਤ ਇਹ ਜ਼ਰੂਰ ਦਰਸਾਉਂਦੀ ਹੈ ਕਿ ਰਾਣੀ ਦੀ ਇੱਛਾ ਹੈ ਕਿ ਦੋਵੇਂ ਖ਼ਾਨ ਆਪਸੀ ਪਿਆਰ ਨਾਲ ਰਹਿਣ। ਰਾਣੀ ਪਰਦੇ 'ਤੇ ਰਾਣੀ ਬਣ ਰਾਜ ਕਰਦੀ ਹੈ, ਅੱਜ ਵੀ ਕਰਦੀ ਹੈ। ਚੀਨ 'ਚ ਰਾਣੀ ਦੇ ਪ੍ਰਸੰਸਕ ਬਹੁਤ ਹਨ। ਰਾਣੀ ਦੀ ਹਰ ਫ਼ਿਲਮ ਚੀਨ 'ਚ ਬਹੁਤ ਚਲਦੀ ਹੈ। ਰਾਣੀ ਇਕ ਪਿਆਰ ਦੀ ਮੂਰਤ ਹੈ। ਸਭ ਨੂੰ ਦੋਸਤੀ ਦਾ ਪੈਗ਼ਾਮ ਦਿੰਦੀ ਹੈ। ਈਰਖਾਬਾਜ਼ੀ ਤੋਂ ਪਰ੍ਹਾਂ ਰਹਿਣ ਦੀ ਸਲਾਹ ਦਿੰਦੀ ਹੁਣ ਉਹ 'ਮਰਦਾਨੀ-2' ਬਣ ਜਲਦੀ ਆਏ, ਉਸ ਦੇ ਪ੍ਰਸੰਸਕਾਂ ਦੀ ਇਹੀ ਚਾਹਤ ਹੈ। ਚੋਪੜਾ ਪਰਿਵਾਰ ਦਾ ਕਾਰੋਬਾਰ ਵੀ ਉਹ ਦੇਖ ਰਹੀ ਹੈ।

ਮੌਲਾਨਾ ਅਬੁਲ ਕਲਾਮ ਆਜ਼ਾਦ 'ਤੇ ਫ਼ਿਲਮ

ਦੇਸ਼ ਦੀਆਂ ਵੱਡੀਆਂ ਰਾਜਨੀਤਕ ਹਸਤੀਆਂ 'ਤੇ ਸਮੇਂ-ਸਮੇਂ ਫ਼ਿਲਮਾਂ ਬਣਦੀਆਂ ਰਹੀਆਂ ਹਨ। ਕਦੀ 'ਗਾਂਧੀ' ਬਣੀ ਤੇ ਕਦੀ 'ਸਰਦਾਰ'। ਲਾਲ ਬਹਾਦਰ ਸ਼ਾਸਤਰੀ ਨੂੰ ਲੈ ਕੇ ਡਾ: ਬਾਬਾ ਸਾਹਿਬ ਅੰਬੇਡਕਰ, ਸੁਭਾਸ਼ ਚੰਦਰ ਬੌਸ, ਵਿਜੇ ਰਾਜੇ ਸਿੰਧੀਆ ਤੇ ਹੋਰ ਹਸਤੀਆਂ 'ਤੇ ਬਣੀਆਂ ਫ਼ਿਲਮਾਂ ਲੋਕ ਦੇਖ ਚੁੱਕੇ ਹਨ। ਹੁਣ ਨਿਰਦੇਸ਼ਕ ਡਾ: ਰਾਜੇਂਦਰ ਗੁਪਤਾ ਸੰਜੈ ਨੇ ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਈ ਹੈ ਅਤੇ ਇਸ ਦਾ ਨਾਂਅ 'ਵੋ ਜੋ ਥਾ ਏਕ ਮਸੀਹਾ ਮੌਲਾਨਾ ਆਜ਼ਾਦ' ਰੱਖਿਆ ਗਿਆ ਹੈ। ਡਾ: ਰਾਜੇਂਦਰ ਗੁਪਤਾ ਹੀ ਇਸ ਫ਼ਿਲਮ ਦੇ ਲੇਖਕ ਅਤੇ ਨਿਰਮਾਤਾ ਵੀ ਹਨ।
ਦੇਸ਼ ਦੇ ਇਸ ਸਪੂਤ ਬਾਰੇ ਉਹ ਕਹਿੰਦੇ ਹਨ, 'ਮੌਲਾਨਾ ਆਜ਼ਾਦ ਹਿੰਦੂ-ਮੁਸਲਿਮ ਏਕਤਾ ਦੇ ਪ੍ਰਤੀਕ ਹਨ। ਦੇਸ਼ ਦੀ ਆਜ਼ਾਦੀ ਵਿਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਅਫ਼ਸੋਸ ਇਸ ਗੱਲ ਦਾ ਹੈ ਕਿ ਆਜ਼ਾਦੀ ਤੋਂ ਬਾਅਦ ਪੂਰਾ ਧਿਆਨ ਗਾਂਧੀ ਜੀ ਤੇ ਨਹਿਰੂ 'ਤੇ ਰੱਖਿਆ ਗਿਆ ਅਤੇ ਮੌਲਾਨਾ ਨੂੰ ਓਨੀ ਅਹਿਮੀਅਤ ਨਹੀਂ ਦਿੱਤੀ ਗਈ, ਜਿਸ ਦੇ ਉਹ ਹੱਕਦਾਰ ਸਨ। ਇਹੀ ਵਜ੍ਹਾ ਹੈ ਕਿ ਆਮ ਜਨਤਾ ਮੌਲਾਨਾ ਬਾਰੇ ਜ਼ਿਆਦਾ ਨਹੀਂ ਜਾਣਦੀ ਅਤੇ ਇਸ ਫ਼ਿਲਮ ਰਾਹੀਂ ਉਨ੍ਹਾਂ ਦੇ ਜੀਵਨ ਚਰਿੱਤਰ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।'
ਉਨ੍ਹਾਂ ਨੇ ਇਸ ਫ਼ਿਲਮ ਦੀ ਸ਼ੂਟਿੰਗ ਬਿਹਾਰ, ਕੋਲਕਾਤਾ ਤੇ ਦਿੱਲੀ ਵਿਚ ਕੀਤੀ ਹੈ ਅਤੇ ਇਥੇ ਮੌਲਾਨਾ ਦੀ ਭੂਮਿਕਾ ਗੁਜਰਾਤੀ ਰੰਗਭੂਮੀ ਦੇ ਅਦਾਕਾਰ ਲਿਨੇਸ਼ ਫਨਸੇ ਵਲੋਂ ਨਿਭਾਈ ਗਈ ਹੈ ਤੇ ਉਨ੍ਹਾਂ ਦੇ ਪਿਤਾ ਦੀ ਭੂਮਿਕਾ ਵਿਚ ਸੁਧੀਰ ਜੋਗਲੇਕਰ ਹਨ। ਖ਼ੁਦ ਡਾ: ਰਾਜੇਂਦਰ ਗੁਪਤਾ ਨੇ ਮਹਾਤਮਾ ਗਾਂਧੀ ਦੀ ਭੂਮਿਕਾ ਵਿਚ ਖ਼ੁਦ ਨੂੰ ਪੇਸ਼ ਕੀਤਾ ਹੈ ਤੇ ਨਹਿਰੂ ਦੀ ਭੂਮਿਕਾ ਸ਼ਰਦ ਸ਼ਾਹ ਅਤੇ ਸਰਦਾਰ ਪਟੇਲ ਦੀ ਭੂਮਿਕਾ ਕੇਟੀ ਮੇਘਾਨੀ ਦੇ ਹਿੱਸੇ ਆਈ ਹੈ।

ਮਨੋਰੰਜਕ ਤਰੀਕੇ ਨਾਲ ਸਮਾਜਿਕ ਮੁੱਦੇ ਛੂੰਹਦੀ ਫ਼ਿਲਮ ੳ ਅ

ਚੰਗੀ ਗੱਲ ਹੈ ਕਿ ਨਵੇਂ ਸਾਲ ਦਾ ਆਗਾਜ਼ ਨਵੇਂ ਅਰਥ-ਭਰਪੂਰ ਸਿਨਮੇ ਨਾਲ ਹੋਣ ਜਾ ਰਿਹਾ ਹੈ। ਮਨੋਰੰਜਨ ਦੇ ਨਾਲ ਨਾਲ ਸਮਾਜਿਕ ਮੁੱਦਿਆਂ ਦੀ ਗੱਲ ਕਰਦੀ ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼, ਸ਼ਿਤਿਜ ਚੌਧਰੀ ਫ਼ਿਲਮਜ਼ ਅਤੇ ਨਰੇਸ਼ ਕਥੂਰੀਆ ਫ਼ਿਲਮਜ਼ ਦੇ ਬੈਨਰ ਦੀ ਨਵੀਂ ਫ਼ਿਲਮ 'ੳ ਅ' ਪੰਜਾਬ ਦੇ ਡਿਜੀਟਿਲ ਹੋ ਰਹੇ ਵਿੱਦਿਅਕ ਅਦਾਰਿਆਂ ਦੀ ਕਾਰਜ ਪ੍ਰਣਾਲੀ ਤੇ ਮਹਿੰਗੇ ਸਕੂਲਾਂ ਵਿਚ ਆਪਣੇ ਬੱਚੇ ਪੜ੍ਹਾਉਣ ਦੀ ਦੌੜ ਨੂੰ ਵਿਅੰਗਮਈ ਤਰੀਕੇ ਨਾਲ ਪੇਸ਼ ਕਰੇਗੀ। ਹਰੇਕ ਮਾਂ ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਚੰਗੇ ਸਕੂਲਾਂ ਵਿਚ ਪੜ੍ਹਨ ਪ੍ਰੰਤੂ ਮਹਿੰਗੇ ਸਕੂਲਾਂ ਦੇ ਖ਼ਰਚੇ ਝੱਲਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਫ਼ਿਲਮ ਜਿੱਥੇ ਮਾਪਿਆਂ ਦੀਆਂ ਮਜਬੂਰੀਆਂ, ਮਾਨਸਿਕਤਾ, ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਵਿਚਲੀ ਹੀਣ ਭਾਵਨਾਂ ਦੀ ਕਹਾਣੀ ਪੇਸ਼ ਕਰਦੀ ਹੈ, ਉੱਥੇ ਮਾਂ-ਬੋਲੀ ਤੋਂ ਦੂਰ ਹੋ ਕੇ ਅੰਗਰੇਜ਼ੀ ਬੋਲੀ ਨੂੰ ਦਿੱਤੀ ਜਾ ਰਹੀ ਪਹਿਲ ਦੀ ਤਰਾਸਦੀ ਵੀ ਬਿਆਨ ਕਰਦੀ ਹੈ। ਨਰੇਸ਼ ਕਥੂਰੀਆ ਵਲੋਂ ਲਿਖੀ ਕਹਾਣੀ ਅਤੇ ਸਕਰੀਨ ਪਲੇਅ ਆਧਾਰਤ ਇਸ ਫ਼ਿਲਮ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਨੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਫ਼ਿਲਮ ਦਾ ਇਹ ਲੇਖਕ ਅਤੇ ਨਿਰਦੇਸ਼ਕ ਬਤੌਰ ਨਿਰਮਾਤਾ ਵੀ ਇਸ ਫ਼ਿਲਮ ਨਾਲ ਜੁੜਿਆ ਹੋਇਆ ਹੈ। ਫ਼ਿਲਮ ਦੇ ਡਾਇਲਾਗ ਸੁਰਮੀਤ ਮਾਵੀ ਨੇ ਲਿਖੇ ਹਨ। ਫ਼ਿਲਮ ਵਿਚ ਤਰਸੇਮ ਜੱਸੜ, ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਬੀ. ਐਨ. ਸ਼ਰਮਾ, ਕਰਮਜੀਤ ਅਨਮੋਲ ਤੇ ਮਾਸਟਰ ਤੇਜ਼ਅਰਸ਼ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਕ ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਨਿਰਮਾਣ ਰੁਪਾਲੀ ਗੁਪਤਾ, ਦੀਪਕ ਗੁਪਤਾ, ਸ਼ਿਤਿਜ ਚੌਧਰੀ ਅਤੇ ਨਰੇਸ਼ ਕਥੂਰੀਆ ਨੇ ਮਿਲ ਕੇ ਕੀਤਾ ਹੈ। ਪਹਿਲੀਆਂ ਫ਼ਿਲਮਾਂ ਵਾਂਗ ਇਹ ਫ਼ਿਲਮ ਵੀ ਸਾਰਥਕ ਕਾਮੇਡੀ ਭਰਪੂਰ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਕਦਰਾਂ-ਕੀਮਤਾਂ ਦੀ ਵੀ ਗੱਲ ਕਰੇਗੀ।


-ਸੁਰਜੀਤ ਜੱਸਲ

ਪੰਜਾਬੀ ਫ਼ਿਲਮਾਂ ਕਰ ਕੇ ਖੁਸ਼ ਹਾਂ-ਈਹਾਨਾ ਢਿੱਲੋਂ

ਖ਼ੂਬਸੂਰਤ ਨੈਣ-ਨਕਸ਼ ਵਾਲੀ ਪੰਜਾਬੀ ਕੁੜੀ ਈਹਾਨਾ ਢਿੱਲੋਂ ਦਾ ਚਿਹਰਾ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਲਈ ਨਵਾਂ ਨਹੀਂ ਹੈ। ਹਿੰਦੀ ਵਿਚ ਜਿਥੇ ਉਸ ਨੇ 'ਹੇਟ ਸਟੋਰੀ-4' ਵਿਚ ਆਪਣੇ ਕੰਮ ਜ਼ਰੀਏ ਵਾਹ-ਵਾਹੀ ਖੱਟੀ, ਉਥੇ ਪੰਜਾਬੀ ਵਿਚ 'ਡੈਡੀ ਕੂਲ ਮੁੰਡੇ ਫੂਲ', 'ਟਾਈਗਰ' ਸਮੇਤ ਕੁਝ ਹੋਰ ਫ਼ਿਲਮਾਂ ਕਰਕੇ ਚੰਗੀ ਹਰਮਨਪਿਆਰਤਾ ਹਾਸਲ ਕੀਤੀ। ਪੰਜਾਬੀ ਫ਼ਿਲਮ ਇੰਡਸਟਰੀ ਵਿਚ ਈਹਾਨਾ ਦੇ ਨਾਂਅ ਦੀ ਬਦੌਲਤ ਬੱਲੇ-ਬੱਲੇ ਹੁੰਦੀ ਦੇਖ ਨਿਰਦੇਸ਼ਕ ਸੁਖਮਿੰਦਰ ਧੰਜਲ ਹੁਣ ਉਸ ਨੂੰ ਲੈ ਕੇ ਪੰਜਾਬੀ ਫ਼ਿਲਮ 'ਬਲੈਕੀਆ' ਬਣਾ ਰਹੇ ਹਨ। ਇਸ ਵਿਚ ਈਹਾਨਾ ਦਾ ਕਿਰਦਾਰ ਅਮੀਰ ਘਰ ਦੀ ਕੁੜੀ ਦਾ ਹੈ, ਜਿਸ ਨੂੰ ਕਾਲਜ ਵਿਚ ਪੜ੍ਹਾਈ ਦੌਰਾਨ ਇਕ ਮੁੰਡੇ ਨਾਲ ਪਿਆਰ ਹੋ ਜਾਂਦਾ ਹੈ।
ਈਹਾਨਾ ਅਨੁਸਾਰ ਉਹ ਪੰਜਾਬੀ ਫ਼ਿਲਮਾਂ ਕਰਕੇ ਖੁਸ਼ ਹੈ। ਖੁਸ਼ੀ ਦੀ ਵਜ੍ਹਾ ਦੱਸਦੇ ਹੋਏ ਉਹ ਕਹਿੰਦੀ ਹੈ ਕਿ 'ਮੈਂ ਪੰਜਾਬਣ ਹਾਂ ਅਤੇ ਪੰਜਾਬੀ ਸੱਭਿਆਚਾਰ ਦੀਆਂ ਬਾਰੀਕੀਆਂ ਤੋਂ ਵਾਕਫ਼ ਹਾਂ। ਇਸ ਤਰ੍ਹਾਂ ਪੰਜਾਬੀ ਫ਼ਿਲਮਾਂ ਵਿਚ ਉਥੋਂ ਦੀ ਕੁੜੀ ਦਾ ਕਿਰਦਾਰ ਨਿਭਾਉਂਦੇ ਸਮੇਂ ਕੋਈ ਤਣਾਅ ਨਹੀਂ ਹੁੰਦਾ ਹੈ ਅਤੇ ਰਿਲੈਕਸ ਹੋ ਕੇ ਕੰਮ ਦਾ ਆਨੰਦ ਲੈਂਦੀ ਹਾਂ। ਚੰਗੀ ਗੱਲ ਇਹ ਹੈ ਕਿ ਹੁਣ ਪੰਜਾਬੀ ਫ਼ਿਲਮਾਂ ਦਾ ਬਜਟ ਵੀ ਚੰਗਾ ਵੱਡਾ ਹੁੰਦਾ ਹੈ ਅਤੇ ਇਸ ਵਜ੍ਹਾ ਕਰਕੇ ਕਲਾਕਾਰਾਂ ਨੂੰ ਟ੍ਰੀਟਮੈਂਟ ਵੀ ਚੰਗੀ ਮਿਲਦੀ ਹੈ। ਇਕ ਖ਼ਾਸ ਗੱਲ ਇਹ ਵੀ ਹੈ ਕਿ ਸੈੱਟ 'ਤੇ ਪੂਰਾ ਮਾਹੌਲ ਜਾਣ-ਪਛਾਣ ਵਾਲਾ ਤੇ ਪਰਿਵਾਰਕ ਜਿਹਾ ਹੁੰਦਾ ਹੈ ਅਤੇ ਇਸ ਕਰਕੇ ਵੀ ਨਿਸਚਿੰਤ ਹੋ ਕੇ ਕੰਮ ਕਰਨ ਵਿਚ ਮਜ਼ਾ ਆਉਂਦਾ ਹੈ।
ਈਹਾਨਾ ਦੀਆਂ ਇਨ੍ਹਾਂ ਗੱਲਾਂ ਤੋਂ ਬਾਅਦ ਜੇ ਉਸ ਦੇ ਦਰਵਾਜ਼ੇ ਦੇ ਅੱਗੇ ਪੰਜਾਬੀ ਫ਼ਿਲਮਾਂ ਦੇ ਨਿਰਮਾਤਾਵਾਂ ਦੀ ਕਤਾਰ ਲੱਗਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਵਿਚ ਹੈਰਾਨ ਹੋਣ ਵਾਲੀ ਗੱਲ ਨਹੀਂ ਹੋਵੇਗੀ।

-ਮੁੰਬਈ ਪ੍ਰਤੀਨਿਧ

'ਮੁਝੇ ਭੀ ਯੇ ਦੁਨੀਆ ਦੇਖਨੀ ਹੈ'

ਹੁਣ ਤਕ ਚੀਨ ਵਿਚ ਪ੍ਰਦਰਸ਼ਿਤ ਹੁੰਦੀਆਂ ਰਹੀਆਂ ਭਾਰਤੀ ਫ਼ਿਲਮਾਂ ਬਾਰੇ ਇਹ ਕਿਹਾ ਜਾਂਦਾ ਰਿਹਾ ਹੈ ਕਿ ਉਥੋਂ ਦੇ ਸਿਨੇਮਾ ਘਰਾਂ ਵਿਚ ਆਮਿਰ ਖਾਨ, ਸਲਮਾਨ ਖਾਨ, ਰਜਨੀਕਾਂਤ ਆਦਿ ਸਟਾਰਾਂ ਦੀਆਂ ਫ਼ਿਲਮਾਂ ਭੀੜ ਇਕੱਠੀ ਕਰਦੀਆਂ ਹਨ। ਕਾਰੋਬਾਰ ਦੇ ਹਿਸਾਬ ਨਾਲ ਹਿੰਦੀ ਫ਼ਿਲਮਾਂ ਲਈ ਚੀਨ ਇਕ ਵੱਡੀ ਟੈਰੇਟਰੀ ਹੈ ਅਤੇ ਸਾਡੀਆਂ ਫ਼ਿਲਮਾਂ ਉਥੇ ਕਰੋੜਾਂ ਦਾ ਕਾਰੋਬਾਰ ਵੀ ਕਰ ਰਹੀਆਂ ਹਨ, ਪਰ ਚੀਨ ਬਾਰੇ ਇਹ ਮਿਥ ਫੈਲਿਆ ਰਿਹਾ ਹੈ ਕਿ ਉਥੇ ਵੱਡੇ ਸਟਾਰਾਂ ਦੀਆਂ ਫ਼ਿਲਮਾਂ ਹੀ ਪ੍ਰਦਰਸ਼ਿਤ ਹੋ ਰਹੀਆਂ ਹਨ। ਹੁਣ ਇਹ ਮਿਥ ਟੁੱਟ ਜਾਵੇਗਾ ਕਿਉਂਕਿ ਅਗਾਮੀ ਮਾਰਚ ਮਹੀਨੇ ਵਿਚ ਉਥੇ 'ਮੁਝੇ ਭੀ ਯੇ ਦੁਨੀਆ ਦੇਖਨੀ ਹੈ' ਪ੍ਰਦਰਸ਼ਿਤ ਹੋ ਰਹੀ ਹੈ ਅਤੇ ਕਲਾਕਾਰਾਂ ਦੇ ਨਾਂਅ 'ਤੇ ਇਸ ਵਿਚ ਮੁਕੇਸ਼ ਖੰਨਾ, ਜੈਸ਼੍ਰੀ ਟੀ. ਵਿਜੂ ਖੋਟੇ ਆਦਿ ਹਨ।
ਸਤਿਆਪ੍ਰਕਾਸ਼ ਮੰਗਤਾਨੀ ਵਲੋਂ ਬਣਾਈ-ਨਿਰਦੇਸ਼ਿਤ ਇਸ ਛੋਟੇ ਬਜਟ ਦੀ ਫ਼ਿਲਮ ਨੂੰ ਚੀਨ ਵਿਚ ਹਰੇਸ਼ ਸਾਂਗਾਣੀ ਵਲੋਂ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਉਹ ਇਸ ਨੂੰ ਉਥੇ 500 ਦੇ ਕਰੀਬ ਸਿਨੇਮਾ ਘਰਾਂ ਵਿਚ ਰਿਲੀਜ਼ ਕਰਨਗੇ ਅਤੇ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਇਹ ਫ਼ਿਲਮ ਉਥੇ 25 ਕਰੋੜ ਦਾ ਕਾਰੋਬਾਰ ਕਰੇਗੀ। ਉਨ੍ਹਾਂ ਦਾ ਇਹ ਵੀ ਵਿਸ਼ਵਾਸ ਹੈ ਕਿ ਉਥੇ ਇਸ ਦੀ ਰਿਲੀਜ਼ ਤੋਂ ਬਾਅਦ ਛੋਟੇ ਬਜਟ ਦੀਆਂ ਭਾਰਤੀ ਫ਼ਿਲਮਾਂ ਲਈ ਨਵੇਂ ਦਰਵਾਜ਼ੇ ਖੁੱਲ੍ਹ ਜਾਣਗੇ।
ਹਾਲਾਂਕਿ ਚੀਨ ਦੀ ਸਰਕਾਰ ਵਲੋਂ ਵਿਦੇਸ਼ੀ ਫ਼ਿਲਮਾਂ ਦੇ ਹਮਲੇ ਤੋਂ ਆਪਣੇ ਦੇਸ਼ ਦੀ ਫ਼ਿਲਮ ਇੰਡਸਟਰੀ ਨੂੰ ਬਚਾਉਣ ਲਈ ਕੈਂਪਿੰਗ ਸਿਸਟਮ ਅਮਲ ਵਿਚ ਲਿਆਂਦਾ ਗਿਆ ਹੈ। ਇਸ ਰਾਹੀਂ 30 ਦੇ ਕਰੀਬ ਵਿਦੇਸ਼ੀ ਫ਼ਿਲਮਾਂ, ਜਿਨ੍ਹਾਂ ਵਿਚ ਹਾਲੀਵੁੱਡ ਦੀਆਂ ਫ਼ਿਲਮਾਂ ਵੀ ਸ਼ਾਮਿਲ ਹਨ, ਉਥੇ ਹਰ ਸਾਲ ਪ੍ਰਦਰਸ਼ਿਤ ਹੋ ਸਕਦੀਆਂ ਹਨ। ਇਸ ਤਰ੍ਹਾਂ 'ਮੁਝੇ ਭੀ...' ਨੂੰ ਉਥੇ ਪ੍ਰਦਰਸ਼ਿਤ ਕਰਨ ਬਾਰੇ ਹਰੇਸ਼ ਸਾਂਗਾਣੀ ਕਹਿੰਦੇ ਹਨ, 'ਇਸ ਫ਼ਿਲਮ ਵਿਚ ਕੰਨਿਆ ਭਰੂਣ-ਹੱਤਿਆ ਖ਼ਿਲਾਫ਼ ਸੰਦੇਸ਼ ਪੇਸ਼ ਕੀਤਾ ਗਿਆ ਹੈ। ਚੀਨ ਵਿਚ ਵੀ ਇਹ ਸਮਾਜਿਕ ਦੂਸ਼ਣ ਫੈਲਿਆ ਹੋਇਆ ਹੈ ਅਤੇ ਇਸ ਵਜ੍ਹਾ ਕਰਕੇ ਉਥੇ ਇਸ ਫ਼ਿਲਮ ਦੇ ਪ੍ਰਦਰਸ਼ਨ ਲਈ ਸਰਕਾਰ ਵਲੋਂ ਹਰੀ ਝੰਡੀ ਜਲਦੀ ਮਿਲ ਗਈ।'
ਫਰਵਰੀ ਮਹੀਨੇ ਤੋਂ ਚੀਨ ਵਿਚ ਫ਼ਿਲਮ ਦਾ ਪ੍ਰਚਾਰ ਸ਼ੁਰੂ ਹੋ ਜਾਵੇਗਾ ਅਤੇ ਉਥੇ ਜੋ ਪੋਸਟਰ ਲਗਾਏ ਜਾਣਗੇ, ਉਸ ਦੀ ਇਕ ਕਾਪੀ ਜੈਸ਼੍ਰੀ ਟੀ. ਦੇ ਹੱਥੋਂ ਰਿਲੀਜ਼ ਕੀਤੀ ਗਈ। ਉਹ ਵੀ ਇਸ ਗੱਲ ਤੋਂ ਖੁਸ਼ ਹਨ ਕਿ ਉਨ੍ਹਾਂ ਦੀ ਫ਼ਿਲਮ ਉਥੇ ਪ੍ਰਦਰਸ਼ਿਤ ਹੋ ਰਹੀ ਹੈ। ਮੁਸਕਰਾਹਟ ਬਿਖੇਰਦੇ ਹੋਏ ਉਹ ਕਹਿੰਦੀ ਹੈ, 'ਜਦੋਂ ਮੈਂ ਇਹ ਫ਼ਿਲਮ ਸਾਈਨ ਕੀਤੀ ਸੀ ਉਦੋਂ ਦਿਮਾਗ ਵਿਚ ਸੀ ਕਿ ਇਸ ਵਿਚ ਪੇਸ਼ ਕੀਤਾ ਗਿਆ ਸਮਾਜਿਕ ਸੰਦੇਸ਼ ਸਾਡੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰ ਜਾਵੇਗਾ, ਪਰ ਇਸ ਸੰਦੇਸ਼ ਦੀ ਗੂੰਜ ਦੂਰ ਚੀਨ ਵਿਚ ਵੀ ਸੁਣਾਈ ਦੇਵੇਗੀ, ਇਹ ਨਹੀਂ ਸੋਚਿਆ ਸੀ।'


-ਮੁੰਬਈ ਪ੍ਰਤੀਨਿਧ

ਮੀਨਾ ਤਾਈ ਦੀ ਭੂਮਿਕਾ ਕਰਕੇ ਸਕੂਨ ਮਿਲਿਆ : ਅੰਮ੍ਰਿਤਾ ਰਾਓ

ਸ਼ਿਵ ਸੈਨਾ ਸੁਪਰੀਮੋ ਬਾਲ ਠਾਕਰੇ ਦੀ ਜ਼ਿੰਦਗੀ 'ਤੇ ਫ਼ਿਲਮ 'ਠਾਕਰੇ' ਦਾ ਨਿਰਮਾਣ ਕੀਤਾ ਗਿਆ ਹੈ। ਨਵਾਜ਼ੁਦੀਨ ਸਿਦੀਕੀ ਵਲੋਂ ਇਸ ਵਿਚ ਬਾਲ ਠਾਕਰੇ ਦੀ ਭੂਮਿਕਾ ਨਿਭਾਈ ਗਈ ਹੈ ਤੇ ਉਨ੍ਹਾਂ ਦੀ ਪਤਨੀ ਮੀਨਾਤਾਈ ਦੀ ਭੂਮਿਕਾ ਵਿਚ ਅੰਮ੍ਰਿਤਾ ਰਾਓ ਹੈ।
ਅੰਮ੍ਰਿਤਾ ਲਈ ਇਹ ਪਹਿਲਾ ਮੌਕਾ ਹੈ ਜਦੋਂ ਉਹ ਕਿਸੇ ਅਸਲ ਕਿਰਦਾਰ ਨੂੰ ਪਰਦੇ 'ਤੇ ਪੇਸ਼ ਕਰ ਰਹੀ ਹੈ। ਇਸ ਕਿਰਦਾਰ ਨੂੰ ਨਿਭਾਉਣ ਦੇ ਅਨੁਭਵ ਬਾਰੇ ਉਹ ਕਹਿੰਦੀ ਹੈ, 'ਜਦੋਂ ਮੈਨੂੰ ਇਸ ਫ਼ਿਲਮ ਦੀ ਪੇਸ਼ਕਸ਼ ਹੋਈ ਤਾਂ ਉਦੋਂ ਇਹ ਤਾਂ ਦਿਮਾਗ਼ ਵਿਚ ਸੀ ਹੀ ਕਿ ਇਥੇ ਬਾਲਾ ਸਾਹਿਬ ਦੀ ਭੂਮਿਕਾ ਅਹਿਮ ਥਾਂ ਰੱਖਦੀ ਹੈ। ਮੈਂ ਇਹ ਵੀ ਜਾਣਦੀ ਸੀ ਕਿ ਫ਼ਿਲਮ ਦੀ ਕਹਾਣੀ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਬਾਰੇ ਨਹੀਂ, ਸਗੋਂ ਉਨ੍ਹਾਂ ਦੇ ਰਾਜਨੀਤਕ ਜੀਵਨ 'ਤੇ ਅਧਾਰਤ ਹੈ। ਇਸ ਲਈ ਮੀਨਾਤਾਈ ਦੀ ਭੂਮਿਕਾ ਇਕ-ਹੱਦ ਤੱਕ ਹੀ ਸੀਮਤ ਰਹੇਗੀ ਕਿਉਂਕਿ ਬਾਲਾ ਸਾਹਿਬ ਦੀ ਜ਼ਿੰਦਗੀ ਵਿਚ ਮੀਨਾਤਾਈ ਦਾ ਬਹੁਤ ਮਹੱਤਵ ਰਿਹਾ ਸੀ, ਇਸ ਲਈ ਮੈਂ ਜਾਣਦੀ ਸੀ ਕਿ ਫ਼ਿਲਮ ਵਿਚ ਵੀ ਇਸ ਕਿਰਦਾਰ ਦਾ ਆਪਣਾ ਮਹੱਤਵ ਹੋਵੇਗਾ। ਕੈਮਰੇ ਸਾਹਮਣੇ ਮੀਨਾਤਾਈ ਨੂੰ ਜਿਊਂਦਾ ਕਰਨ ਦਾ ਵੱਖਰਾ ਹੀ ਅਨੁਭਵ ਰਿਹਾ। ਬਾਲ ਠਾਕਰੇ 'ਤੇ ਤਾਂ ਕਈ ਤਰ੍ਹਾਂ ਦਾ ਮਟੀਰੀਅਲ ਮਿਲਦਾ ਹੈ ਪਰ ਮੀਨਾਤਾਈ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਇਸ ਤਰ੍ਹਾਂ ਇਸ ਭੂਮਿਕਾ ਦੀ ਤਿਆਰੀ ਲਈ ਕਾਫੀ ਖੋਜ ਕਰਨੀ ਪਈ। ਅਖੀਰ ਮੈਨੂੰ ਉਹ ਫੁਟੇਜ ਮਿਲੇ, ਜਿਸ ਵਿਚ ਬਾਲਾ ਸਾਹਿਬ ਦੀ ਛੋਟੀ ਭੈਣ ਸ੍ਰੀਮਤੀ ਸੰਜੀਵਨੀ ਕਰੰਦੀਕਰ ਦੀ ਮੁਲਾਕਾਤ ਸੀ। ਇਸ ਵਿਚ ਉਨ੍ਹਾਂ ਨੇ ਆਪਣੀ ਭਾਬੀ ਬਾਰੇ ਵਿਸਥਾਰ ਨਾਲ ਗੱਲਾਂ ਕੀਤੀਆਂ ਸਨ। ਉਨ੍ਹਾਂ ਵਲੋਂ ਕੀਤਾ ਗਿਆ ਵਰਣਨ ਸੁਣ ਕੇ ਮੈਂ ਮੀਨਾਤਾਈ ਦੇ ਕਿਰਦਾਰ ਬਾਰੇ ਆਪਣਾ ਅੰਦਾਜ਼ਾ ਲਗਾਇਆ ਅਤੇ ਫਿਰ ਇਸ ਕਿਰਦਾਰ ਲਈ ਖ਼ੁਦ ਨੂੰ ਤਿਆਰ ਕੀਤਾ।'
ਇਸ ਭੂਮਿਕਾ ਨੂੰ ਨਿਭਾਉਣ ਲਈ ਕੀਤੀਆਂ ਗਈਆਂ ਪਹਿਲਾਂ ਦੀਆਂ ਤਿਆਰੀਆਂ ਬਾਰੇ ਅੰਮ੍ਰਿਤਾ ਕਹਿੰਦੀ ਹੈ, 'ਮੈਨੂੰ ਮਰਾਠੀ ਭਾਸ਼ਾ ਆਉਂਦੀ ਹੈ ਅਤੇ ਇਹ ਗੱਲ ਮੇਰੇ ਲਈ ਪਲੱਸ ਪੁਆਇੰਟ ਸਾਬਤ ਹੋਈ। ਮੈਂ ਕੋਂਕਣੀ ਹਾਂ ਅਤੇ ਸਾਡੇ ਘਰ ਵਿਚ ਕੋਂਕਣੀ ਅਤੇ ਅੰਗਰੇਜ਼ੀ ਬੋਲੀ ਜਾਂਦੀ ਰਹੀ ਹੈ ਪਰ ਸਕੂਲ ਵਿਚ ਮਰਾਠੀ ਜ਼ਰੂਰੀ ਭਾਸ਼ਾ ਸੀ। ਸੋ, ਉਦੋਂ ਮਰਾਠੀ ਸਿੱਖੀ ਸੀ। ਪਰ ਮਰਾਠੀ ਤੇ ਕੋਂਕਣੀ ਦੇ ਉਚਾਰਣ ਵਿਚ ਜ਼ਿਆਦਾ ਫਰਕ ਨਹੀਂ ਹੈ। ਸੋ, ਇਥੇ ਭਾਸ਼ਾ 'ਤੇ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਸੀ। ਮੇਰਾ ਜਨਮ ਮੁੰਬਈ ਦੇ ਸ਼ਿਵਾਜੀ ਪਾਰਕ ਏਰੀਆ ਵਿਚ ਹੋਇਆ ਹੈ। ਉਥੇ ਪਲੀ ਹਾਂ ਅਤੇ ਇਹ ਇਲਾਕਾ ਸ਼ਿਵ ਸੈਨਾ ਦਾ ਗੜ੍ਹ ਮੰਨਿਆ ਜਾਂਦਾ ਹੈ। ਮੈਨੂੰ ਯਾਦ ਹੈ ਜਦੋਂ ਮੈਂ ਸਕੂਲ ਵਿਚ ਸੀ ਉਦੋਂ ਮੀਨਾਤਾਈ ਦੀ ਮੌਤ 'ਤੇ ਸਾਡੇ ਸਕੂਲ ਵਿਚ ਛੁੱਟੀ ਐਲਾਨ ਦਿੱਤੀ ਗਈ ਸੀ ਅਤੇ ਸਾਡੇ ਇਲਾਕੇ ਦੀਆਂ ਸਾਰੀਆਂ ਦੁਕਾਨਾਂ ਬੰਦ ਸਨ। ਉਦੋਂ ਮੈਨੂੰ ਸ਼ਿਵ ਸੈਨਾ ਬਾਰੇ ਜ਼ਿਆਦਾ ਪਤਾ ਲੱਗਿਆ ਅਤੇ ਸੱਚ ਕਹਾਂ ਤਾਂ ਸ਼ਿਵਾਜੀ ਪਾਰਕ ਵਿਚ ਰਹਿਣ ਦਾ ਫਾਇਦਾ ਇਥੇ ਮਿਲਿਆ ਹੈ। ਮਰਾਠੀ ਸੱਭਿਆਚਾਰ ਤੋਂ ਜਾਣੂ ਹੋਣ ਕਰਕੇ ਇਹ ਭੂਮਿਕਾ ਨਿਭਾਉਣ ਵਿਚ ਕੋਈ ਮੁਸ਼ਕਿਲ ਨਹੀਂ ਆਈ।'
ਅੰਮ੍ਰਿਤਾ ਇਸ ਖਿਆਲ ਮਾਤਰ ਨਾਲ ਉਤੇਜਿਤ ਹੋ ਜਾਂਦੀ ਹੈ ਕਿ ਇਸ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਸ਼ਿਵ ਸੈਨਾ ਵਾਲੇ ਉਸ ਨੂੰ ਮੀਨਾਤਾਈ ਦੇ ਰੂਪ ਵਿਚ ਦੇਖਣ ਲੱਗਣਗੇ ਅਤੇ ਉਸ ਦੇ ਪੈਰ ਛੂਹਣ ਲੱਗਣਗੇ। ਹਾਂ, ਉਹ ਇਸ ਸਵਾਲ ਦਾ ਜਵਾਬ ਟਾਲ ਦੇਣਾ ਪਸੰਦ ਕਰਦੀ ਹੈ ਕਿ ਅਗਾਮੀ ਲੋਕ ਸਭਾ ਚੋਣਾਂ ਵਿਚ ਉਹ ਸ਼ਿਵ ਸੈਨਾ ਦਾ ਪ੍ਰਚਾਰ ਕਰੇਗੀ ਜਾਂ ਨਹੀਂ। ਉਂਜ ਮੀਨਾਤਾਈ ਨੇ ਕਦੀ ਸ਼ਿਵ ਸੈਨਾ ਦੇ ਚੋਣ ਪ੍ਰਚਾਰ ਵਿਚ ਹਿੱਸਾ ਨਹੀਂ ਲਿਆ ਸੀ। ਦੇਖੋ, ਪਰਦੇ 'ਤੇ ਦੀ ਇਹ ਮੀਨਾਤਾਈ ਸ਼ਿਵ ਸੈਨਾ ਦੇ ਚੋਣ ਪ੍ਰਚਾਰ ਬਾਰੇ ਕੀ ਨਿਰਣਾ ਲੈਂਦੀ ਹੈ।


-ਮੁੰਬਈ ਪ੍ਰਤੀਨਿਧ

ਜੂਨੀਅਰ ਕਲਾਕਾਰ ਤੋਂ ਹੀਰੋ ਬਣੇ ਸਪਰਸ਼ ਸ਼ਰਮਾ

ਸ਼ਾਹਿਦ ਕਪੂਰ ਨੂੰ ਚਮਕਾਉਂਦੀ ਇਕ ਫ਼ਿਲਮ 'ਮਿਲੇਂਗੇ ਮਿਲੇਂਗੇ' ਦੀ ਸ਼ੂਟਿੰਗ ਜਦੋਂ ਦਿੱਲੀ ਵਿਚ ਕੀਤੀ ਜਾ ਰਹੀ ਸੀ ਉਦੋਂ ਸਪਰਸ਼ ਸ਼ਰਮਾ ਨੇ ਬਤੌਰ ਜੂਨੀਅਰ ਕਲਾਕਾਰ ਇਸ ਦੀ ਸ਼ੂਟਿੰਗ ਵਿਚ ਹਿੱਸਾ ਲਿਆ ਸੀ। ਇਹ ਸਪਰਸ਼ ਹੁਣ ਬਤੌਰ ਹੀਰੋ 'ਬਟਾਲੀਅਨ 609' ਵਿਚ ਆ ਰਹੇ ਹਨ। ਇਥੇ ਉਹ ਫ਼ੌਜੀ ਦੀ ਭੂਮਿਕਾ ਵਿਚ ਹੈ। ਇਕ ਇਸ ਤਰ੍ਹਾਂ ਦਾ ਫ਼ੌਜੀ ਜੋ ਹਿੰਦੀ ਫ਼ਿਲਮਾਂ ਦਾ ਦੀਵਾਨਾ ਵੀ ਹੈ। ਸਪਰਸ਼ ਦੀ ਜ਼ਿੰਦਗੀ ਠੀਕ ਇਸ ਤੋਂ ਉਲਟ ਹੈ। ਮਾਂ ਦੀ ਇੱਛਾ ਸੀ ਕਿ ਬੇਟਾ ਫ਼ੌਜ ਵਿਚ ਜਾਵੇ ਅਤੇ ਇਸ ਲਈ ਸਪਰਸ਼ ਨੇ ਐਨ. ਡੀ. ਏ. ਵਿਚ ਦਾਖ਼ਲਾ ਵੀ ਲੈ ਲਿਆ ਸੀ। ਪਰ ਸਪਰਸ਼ ਨੂੰ ਅਭਿਨੈ ਦੀ ਚਾਹਤ ਪੈਦਾ ਹੋ ਗਈ ਸੀ। ਸੋ, ਐਨ. ਡੀ. ਏ. ਛੱਡ ਕੇ ਉਹ ਦਿੱਲੀ ਵਾਪਸ ਆ ਗਿਆ। ਦਿੱਲੀ ਆ ਕੇ ਦਿੱਲੀ ਯੂਨੀਵਰਸਿਟੀ ਵਿਚ ਇਸ ਲਈ ਦਾਖ਼ਲਾ ਲਿਆ ਕਿਉਂਕਿ ਉਥੇ ਰੰਗਮੰਚ ਵੀ ਕਾਲਜ ਦੀ ਸਰਗਰਮੀ ਦਾ ਅਹਿਮ ਹਿੱਸਾ ਸੀ। ਅੱਠ ਸਾਲ ਤੱਕ ਰੰਗਮੰਚ ਦੀ ਦੁਨੀਆ ਵਿਚ ਸਰਗਰਮ ਰਹਿਣ ਦੇ ਨਾਲ-ਨਾਲ ਸਪਰਸ਼ ਨੇ ਫ਼ਿਲਮੀ ਦੁਨੀਆ ਵਿਚ ਦਾਖ਼ਲ ਹੋਣ ਲਈ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਜਦੋਂ ਕਦੀ ਦਿੱਲੀ ਵਿਚ ਕਿਸੇ ਹਿੰਦੀ ਫ਼ਿਲਮ ਦੀ ਸ਼ੂਟਿੰਗ ਹੁੰਦੀ ਤਾਂ ਉਹ ਬਤੌਰ ਜੂਨੀਅਰ ਕਲਾਕਾਰ ਫ਼ਿਲਮ ਦਾ ਹਿੱਸਾ ਬਣ ਜਾਂਦੇ। 'ਮਿਲੇਂਗੇ ਮਿਲੇਂਗੇ' ਵੀ ਉਨ੍ਹਾਂ ਦੀ ਇਕ ਇਸ ਤਰ੍ਹਾਂ ਦੀ ਫ਼ਿਲਮ ਸੀ। ਨਾਲ ਹੀ ਕੁਝ ਐਡ ਫ਼ਿਲਮਾਂ ਵਿਚ ਵੀ ਬਤੌਰ ਜੂਨੀਅਰ ਕਲਾਕਾਰ ਕੰਮ ਕੀਤਾ। ਕਿਤੇ ਪਾਸਿੰਗ ਸ਼ਾਟ ਦਿੱਤਾ ਤੇ ਕਿਤੇ ਕੈਮਰੇ ਵਿਚ ਉਨ੍ਹਾਂ ਦੀ ਪਿੱਠ ਹੀ ਦਿਖਾਈ ਦਿੰਦੀ। ਫਿਰ ਸਫ਼ਰ ਜਾਰੀ ਰੱਖਣ ਲਈ ਉਹ ਲੜੀਵਾਰਾਂ ਵਲ ਮੁੜ ਗਏ ਅਤੇ 'ਕਹਾਨੀ ਚੰਦਰਕਾਂਤਾ ਕੀ', 'ਸੀ.ਆਈ.ਡੀ.' ਸਮੇਤ ਲੜੀਵਾਰਾਂ ਵਿਚ ਕੰਮ ਕੀਤਾ। ਫਿਰ ਫ਼ਿਲਮਾਂ ਵੱਲ ਰੁਖ਼ ਕਰ ਲਿਆ। ਡਿੰਪਲ ਕਪਾਡੀਆ ਦੀ ਫ਼ਿਲਮ 'ਗੋਲੂ ਔਰ ਪੱਪੂ' ਵਿਚ ਉਨ੍ਹਾਂ ਨੂੰ ਕੰਮ ਮਿਲਿਆ ਅਤੇ ਉਨ੍ਹਾਂ ਦਾ ਕੰਮ ਦੇਖ ਕੇ 'ਫਗਲੀ' ਵੀ ਮਿਲੀ। ਹੁਣ ਉਹ 'ਬਟਾਲੀਅਨ 609' ਵਿਚ ਮੁੱਖ ਭੂਮਿਕਾ ਵਿਚ ਆ ਰਹੇ ਹਨ। ਮੁੱਖ ਰੂਪ ਵਿਚ ਬੀਕਾਨੇਰ ਵਿਚ ਸ਼ੂਟ ਕੀਤੀ ਗਈ ਇਸ ਫ਼ਿਲਮ ਵਿਚ ਭਾਰਤ ਤੇ ਪਾਕਿਸਤਾਨ ਦੇ ਫ਼ੌਜੀਆਂ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਇਹ ਯੁੱਧ ਫ਼ਿਲਮ ਨਹੀਂ ਹੈ। ਇਸ ਦੇ ਨਾਲ-ਨਾਲ ਉਸ ਨੂੰ 'ਵੀਰ ਨਾਰਾਇਣ' ਤੇ 'ਭੈਯਮ' ਲਈ ਵੀ ਕਾਸਟ ਕੀਤਾ ਗਿਆ ਹੈ। ਖ਼ੁਦ ਸਪਰਸ਼ ਨੇ ਇਕ ਫ਼ਿਲਮ 'ਕਾਸਗੰਜ' ਦੀ ਕਹਾਣੀ ਲਿਖੀ ਹੈ। ਉਹ ਇਹ ਸਫ਼ਾਈ ਦੇਣਾ ਨਹੀਂ ਭੁੱਲਦੇ ਕਿ ਇਹ ਕਾਸਗੰਜ ਦੇ ਦੰਗਿਆਂ 'ਤੇ ਨਹੀਂ ਹੈ।

-ਮੁੰਬਈ ਪ੍ਰਤੀਨਿਧ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX