ਤਾਜਾ ਖ਼ਬਰਾਂ


ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  about 1 hour ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  about 2 hours ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਬਾਦਲਾਂ ਨਾਲ ਨਜਿੱਠਣ ਦੀਆਂ ਪੇਸ਼ਕਸ਼ਾਂ ਕਰਨ ਵਾਲਾ ਬਰਾੜ ਖ਼ੁਦ ਬਾਦਲਾਂ ਦੇ ਪੈਰੀ ਡਿੱਗਿਆ - ਕੈਪਟਨ
. . .  about 2 hours ago
ਚੰਡੀਗੜ੍ਹ, 19 ਅਪ੍ਰੈਲ - ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਵਾਪਸੀ ਦੇ ਤਮਾਮ
ਲੱਖਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਆਬਕਾਰੀ ਵਿਭਾਗ ਦਾ ਈ. ਟੀ. ਓ.
. . .  about 2 hours ago
ਟਾਂਡਾ, 19 ਅਪ੍ਰੈਲ- ਵਿਜੀਲੈਂਸ ਟੀਮ ਵਲੋਂ ਅੱਜ ਦੁਪਹਿਰ ਟਾਂਡਾ ਦੇ ਇੱਕ ਪੈਲੇਸ 'ਚ ਆਬਕਾਰੀ ਵਿਭਾਗ ਦੇ ਈ. ਟੀ. ਓ. ਹਰਮੀਤ ਸਿੰਘ ਅਤੇ ਹੋਰ ਲੋਕਾਂ ਨੂੰ ਲਗਭਗ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇਂ ਹੱਥੀਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਉਕਤ ਪੈਲੇਸ ਦੇ...
22 ਅਪ੍ਰੈਲ ਨੂੰ ਸੰਗਰੂਰ ਆਉਣਗੇ ਸੁਖਬੀਰ ਸਿੰਘ ਬਾਦਲ
. . .  about 2 hours ago
ਸੰਗਰੂਰ, 19 ਅਪ੍ਰੈਲ (ਧੀਰਜ ਪਸ਼ੋਰੀਆ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਸੁਰਜੀਤ ਸਿੰਘ ਐਡਵੋਕੇਟ ਨੇ ਅੱਜ ਦੱਸਿਆ ਕਿ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 22 ਅਪ੍ਰੈਲ ਨੂੰ ਸੰਗਰੂਰ...
ਹੋਰ ਖ਼ਬਰਾਂ..

ਸਾਡੀ ਸਿਹਤ

ਜਦੋਂ ਸਰਦੀ-ਜ਼ੁਕਾਮ ਖ਼ਤਮ ਨਾ ਹੋਵੇ

ਸਰਦੀਆਂ ਆਉਂਦੇ ਹੀ ਸਰਦੀ-ਜ਼ੁਕਾਮ ਪਤਾ ਨਹੀਂ ਕਿੰਨਿਆਂ ਨੂੰ ਆਪਣੀ ਪਕੜ ਵਿਚ ਲੈ ਲੈਂਦਾ ਹੈ, ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਕਮਜ਼ੋਰ ਲੋਕਾਂ ਨੂੰ। ਪਹਿਲਾਂ ਤਾਂ ਇਹ ਲੱਛਣ ਬਸ ਸਰਦੀਆਂ ਵਿਚ ਹੀ ਸਾਹਮਣੇ ਆਉਂਦੇ ਸੀ, ਹੁਣ ਤਾਂ ਗਰਮੀ-ਸਰਦੀ ਦੋਵੇਂ ਮੌਸਮਾਂ ਵਿਚ ਬਹੁਤ ਸਾਰੇ ਲੋਕ ਇਸ ਰੋਗ ਤੋਂ ਪੀੜਤ ਰਹਿੰਦੇ ਹਨ। ਵਜ੍ਹਾ ਹੈ ਪ੍ਰਦੂਸ਼ਣ ਦੀ ਬਹੁਤਾਤ ਅਤੇ ਸਰੀਰ ਵਿਚ ਰੋਗ ਪ੍ਰਤੀਰੋਧਕ ਸ਼ਕਤੀ ਦਾ ਘੱਟ ਹੋਣਾ।
ਖੋਜ-ਕਰਤਾਵਾਂ ਅਨੁਸਾਰ ਜੋ ਲੋਕ ਜਨਤਕ ਕੰਮਾਂ ਵਿਚ ਜ਼ਿਆਦਾ ਸਮਾਂ ਰਹਿੰਦੇ ਹਨ, ਉਨ੍ਹਾਂ ਨੂੰ ਇਹ ਵਾਇਰਸ ਆਪਣੀ ਪਕੜ ਵਿਚ ਵਾਰ-ਵਾਰ ਜਕੜ ਲੈਂਦਾ ਹੈ, ਜਿਵੇਂ ਡੇ-ਕੇਅਰ ਸੈਂਟਰ ਵਿਚ ਬੱਚੇ, ਸਕੂਲ ਵਿਚ ਅਧਿਆਪਕ, ਬੈਂਕ ਵਿਚ ਕੰਮ ਕਰਨ ਵਾਲੇ, ਦੁਕਾਨਦਾਰ ਆਦਿ। ਬੱਚੇ ਕਈ ਤਰ੍ਹਾਂ ਦੇ ਬੱਚਿਆਂ ਦੇ ਸੰਪਰਕ ਵਿਚ ਰਹਿੰਦੇ ਹਨ ਅਤੇ ਸਾਂਝੇ ਬੈਂਚ ਅਤੇ ਡੈਸਕ ਦੀ ਵਰਤੋਂ ਕਰਦੇ ਹਨ। ਅਧਿਆਪਕ ਵੀ ਅਨੇਕਾਂ ਤਰ੍ਹਾਂ ਦੇ ਬੱਚਿਆਂ ਦੇ ਸੰਪਰਕ ਵਿਚ ਰਹਿੰਦੇ ਹਨ ਅਤੇ ਖੇਡ ਦੇ ਮੈਦਾਨ ਵਿਚ ਗਰਮੀ-ਸਰਦੀ ਵਿਚ, ਮੌਸਮ ਦੀ ਧੂੜ-ਮਿੱਟੀ ਅਤੇ ਹਵਾਵਾਂ ਨਾਲ ਉਨ੍ਹਾਂ ਦਾ ਸੰਪਰਕ ਰਹਿੰਦਾ ਹੈ। ਇਸ ਤਰ੍ਹਾਂ ਬੈਕਟੀਰੀਆ ਦੀ ਕੀਟਾਣੂਆਂ ਦਾ ਆਦਾਨ-ਪ੍ਰਦਾਨ ਰਹਿੰਦਾ ਹੈ।
ਖੋਜ-ਕਰਤਾਵਾਂ ਅਨੁਸਾਰ ਜੋ ਲੋਕ ਘੱਟ ਨੀਂਦ ਲੈਂਦੇ ਹਨ, ਉਹ ਵੀ ਛੇਤੀ ਖੰਘ, ਜ਼ੁਕਾਮ ਦੇ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਉਨ੍ਹਾਂ ਵਿਚ ਪ੍ਰਤੀਰੋਧਕ ਸਮਰੱਥਾ ਘੱਟ ਹੁੰਦੀ ਹੈ। ਇਸ ਮਰਜ਼ ਦੀ ਸ਼ੁਰੂਆਤ ਵਿਚ ਪਹਿਲਾਂ ਘਰੇਲੂ ਨੁਸਖੇ ਵਰਤੋ। 3-4 ਦਿਨ ਵਿਚ ਫਰਕ ਨਾ ਪਵੇ ਤਾਂ ਸਾਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਹੈ।
ਲੱਛਣ
* ਜਦੋਂ ਨੱਕ ਅਤੇ ਅੱਖਾਂ ਵਿਚੋਂ ਜ਼ਿਆਦਾ ਪਾਣੀ ਟਪਕੇ। * ਨੱਕ ਲਾਲ ਹੋ ਜਾਵੇ।
* ਖੰਘ ਦੇ ਨਾਲ ਰੇਸ਼ਾ ਬਾਹਰ ਆਵੇ ਜਾਂ ਸੁੱਕੀ ਖੰਘ ਲਗਾਤਾਰ ਰਹੇ। * ਗਲੇ ਅਤੇ ਕੰਨ ਵਿਚ ਖਰਾਸ਼ ਹੋਵੇ। * ਹਲਕਾ-ਹਲਕਾ ਬੁਖਾਰ ਹੋਣਾ। * ਸਿਰ ਭਾਰੀ ਰਹਿਣਾ। * ਛਾਤੀ ਵਿਚ ਹਲਕੀ-ਹਲਕੀ ਦਰਦ ਹੋਣੀ। * ਸਾਹ ਲੈਣ ਵਿਚ ਤਕਲੀਫ ਹੋਣੀ।
ਕਦੋਂ ਜਾਈਏ ਡਾਕਟਰ ਦੇ ਕੋਲ
* ਸਾਹ ਲੈਣ ਵਿਚ ਕਾਫੀ ਤਕਲੀਫ ਹੋਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
* ਲਗਾਤਾਰ ਖੰਘਦੇ ਰਹਿਣ ਨਾਲ ਛਾਤੀ ਵਿਚ ਦਰਦ ਰਹੇ, ਤਾਂ ਵੀ ਡਾਕਟਰ ਦੇ ਕੋਲ ਜ਼ਰੂਰ ਜਾਓ।
* ਬੁਖਾਰ ਲਗਾਤਾਰ 100 ਡਿਗਰੀ ਤੋਂ ਉੱਪਰ ਰਹੇ।
* ਸੁਧਾਰ ਦੀ ਗਤੀ ਕਾਫੀ ਹੌਲੀ ਹੋਣ 'ਤੇ।
* ਲਗਾਤਾਰ ਕੰਨ, ਸਿਰ, ਦੰਦਾਂ ਵਿਚ ਦਰਦ ਰਹਿਣ 'ਤੇ ਅਤੇ ਗਰਦਨ ਦੀ ਜਕੜਨ ਮਹਿਸੂਸ ਹੋਣ 'ਤੇ।
ਦਵਾਈ ਦਾ ਸੇਵਨ ਕਰੋ
ਦਵਾਈ ਡਾਕਟਰ ਦੀ ਸਲਾਹ ਅਨੁਸਾਰ ਹੀ ਲਓ। ਆਪਣੀ ਮਰਜ਼ੀ ਅਤੇ ਕੈਮਿਸਟ ਤੋਂ ਪੁੱਛ ਕੇ ਦਵਾਈ ਨਾ ਲਓ। ਕਈ ਵਾਰ ਦਵਾਈ ਨੁਕਸਾਨ ਪਹੁੰਚਾ ਸਕਦੀ ਹੈ। ਘਰੇਲੂ ਨੁਸਖੇ ਵੀ ਸ਼ੁਰੂਆਤੀ ਸਮੇਂ ਵਿਚ ਅਪਣਾ ਸਕਦੇ ਹੋ ਜਿਵੇਂ ਅਦਰਕ, ਤੁਲਸੀ ਦੀ ਚਾਹ, ਸ਼ਹਿਦ-ਅਦਰਕ ਦਾ ਰਸ, ਜੋਸ਼ਾਂਦਾ, ਕਾੜ੍ਹਾ ਆਦਿ ਵੀ ਲਾਭ ਪਹੁੰਚਾਉਂਦੇ ਹਨ।
ਦਿਨ ਭਰ ਕੋਸੇ ਪਾਣੀ ਦਾ ਸੇਵਨ ਕਰੋ। ਪਾਣੀ ਵਿਚ ਅਦਰਕ, ਅਜ਼ਵਾਇਣ ਉਬਾਲ ਕੇ ਕੋਸਾ ਹੋਣ 'ਤੇ ਉਸ ਨੂੰ ਥਰਮਸ ਵਿਚ ਪਾ ਲਓ। ਉਸ ਵਿਚ ਥੋੜ੍ਹਾ ਸ਼ਹਿਦ ਮਿਲਾ ਕੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਉਸ ਪਾਣੀ ਦਾ ਸੇਵਨ ਕਰੋ। ਇਸ ਨਾਲ ਰੇਸ਼ਾ ਪਿਘਲ ਕੇ ਬਾਹਰ ਨਿਕਲ ਜਾਵੇਗੀ ਅਤੇ ਨੀਂਦ ਵੀ ਆਰਾਮ ਨਾਲ ਆ ਜਾਵੇਗੀ। ਹਰੀਆਂ ਸਬਜ਼ੀਆਂ ਦਾ ਗਰਮ-ਗਰਮ ਸੂਪ ਨਮਕ, ਜ਼ੀਰਾ ਅਤੇ ਕਾਲੀ ਮਿਰਚ ਦਾ ਹਲਕਾ ਜਿਹਾ ਪਾਊਡਰ ਪਾ ਕੇ ਪੀਓ। ਰਾਤ ਨੂੰ ਸੌਣ ਤੋਂ ਪਹਿਲਾਂ ਇਕ ਕੱਪ ਦੁੱਧ ਵਿਚ ਚੁਟਕੀ ਕੁ ਹਲਦੀ ਉਬਾਲ ਕੇ ਲੈਣ ਨਾਲ ਵੀ ਆਰਾਮ ਮਿਲਦਾ ਹੈ।
ਪ੍ਰਹੇਜ਼
* ਆਪਣਾ ਰੁਮਾਲ, ਤੌਲੀਆ ਅੱਗੇ ਰੱਖੋ। * ਖਾਣਾ ਖਾਣ ਤੋਂ ਪਹਿਲਾਂ ਹੱਥ ਧੋਵੋ ਅਤੇ ਬਾਅਦ ਵਿਚ ਵੀ। * ਨੱਕ ਅਤੇ ਚਿਹਰੇ ਤੋਂ ਹੱਥ ਨੂੰ ਦੂਰ ਰੱਖੋ। ਜੇ ਹੱਥ ਲੱਗ ਜਾਵੇ ਤਾਂ ਹੱਥ ਜ਼ਰੂਰ ਧੋਵੋ। * ਦੂਜਿਆਂ ਦੇ ਮੋਬਾਈਲ ਦੀ ਵਰਤੋਂ ਕਰਨ ਤੋਂ ਪਹਿਲਾਂ ਸਾਫ਼ ਰੁਮਾਲ ਨਾਲ ਪੂੰਝ ਲਓ। * ਘਰ ਵਿਚ ਕਿਸੇ ਨੂੰ ਵੀ ਖੰਘ, ਸਰਦੀ, ਜ਼ੁਕਾਮ ਹੋਣ 'ਤੇ ਹੱਥ ਧੋਣ ਲਈ ਤਰਲ ਸਾਬਣ ਦੀ ਵਰਤੋਂ ਕਰੋ। * ਦਫ਼ਤਰ ਤੋਂ ਘਰ ਆਉਂਦੇ ਹੀ ਪਹਿਲਾਂ ਆਪਣੇ ਹੱਥ ਸਾਬਣ ਨਾਲ ਧੋਵੋ। * ਬੱਚਿਆਂ ਨੂੰ ਹੱਥ ਧੋਣ ਦੀ ਆਦਤ ਸ਼ੁਰੂ ਤੋਂ ਹੀ ਪਾਓ। * ਬਜ਼ੁਰਗਾਂ ਨੂੰ ਹੱਥ ਸਾਫ਼ ਰੱਖਣ ਲਈ ਰੁਮਾਲ ਦਿਓ ਤਾਂ ਕਿ ਉਨ੍ਹਾਂ ਨੂੰ ਵਾਰ-ਵਾਰ ਉਠ ਕੇ ਹੱਥ ਨਾ ਧੋਣੇ ਪੈਣ। * ਖੰਘਦੇ ਸਮੇਂ ਮੂੰਹ 'ਤੇ ਹੱਥ ਰੱਖਣ ਦੀ ਆਦਤ ਪਾਓ। * ਹੱਥ ਮਿਲਾਉਣ ਤੋਂ ਪ੍ਰਹੇਜ਼ ਕਰੋ। ਹੱਥ ਜੋੜ ਕੇ ਅਭਿਵਾਦਨ ਕਰੋ।
ਜਿਨ੍ਹਾਂ ਨੂੰ ਵਾਰ-ਵਾਰ ਇਸ ਪ੍ਰੇਸ਼ਾਨੀ ਨਾਲ ਜੂਝਣਾ ਪੈਂਦਾ ਹੈ, ਉਨ੍ਹਾਂ ਨੂੰ ਕਸਰਤ ਕਰਨੀ ਚਾਹੀਦੀ ਹੈ। ਕਸਰਤ ਸਰੀਰ ਵਿਚ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦੀ ਹੈ। ਪੈਦਲ ਚੱਲੋ। ਸਰਦੀਆਂ ਵਿਚ ਹਲਦੀ ਵਾਲਾ ਦੁੱਧ ਅਜਿਹੇ ਲੋਕਾਂ ਨੂੰ ਹਰ ਰੋਜ਼ ਪੀਣਾ ਚਾਹੀਦਾ ਹੈ। ਗਰਮ ਨਮਕ ਵਾਲੇ ਪਾਣੀ ਦੇ ਗਰਾਰੇ ਕਰੋ। ਗਰਮ ਪਾਣੀ ਪੀਂਦੇ ਰਹੋ। ਦਿਨ ਵਿਚ ਆਰਾਮ ਵੀ ਜ਼ਰੂਰ ਕਰੋ। ਨਿਸਚਿਤ ਹੀ ਲਾਭ ਮਿਲੇਗਾ।


ਖ਼ਬਰ ਸ਼ੇਅਰ ਕਰੋ

ਦਵਾਈਆਂ ਦਾ ਭੰਡਾਰ ਹੈ ਸਾਡੀ ਰਸੋਈ

ਘਰ ਵਿਚ ਰਸੋਈ ਦਾ ਮਹੱਤਵਪੂਰਨ ਸਥਾਨ ਹੈ, ਕਿਉਂਕਿ ਸਾਰਾ ਘਰ ਭੋਜਨ ਲਈ ਰਸੋਈ ਘਰ ਵਿਚ ਪੱਕਣ ਵਾਲੇ ਭੋਜਨ 'ਤੇ ਨਿਰਭਰ ਹੁੰਦਾ ਹੈ। ਰਸੋਈ ਘਰ ਵਿਚ ਵਰਤੇ ਜਾਣ ਵਾਲੇ ਮਸਾਲੇ ਭੋਜਨ ਨੂੰ ਤਾਂ ਮਹਿਕਾਉਂਦੇ ਅਤੇ ਸਵਾਦੀ ਬਣਾਉਂਦੇ ਹੀ ਹਨ, ਨਾਲ ਹੀ ਸਾਡੇ ਪਰਿਵਾਰ ਦੇ ਮੈਂਬਰਾਂ ਦੇ ਕਈ ਛੋਟੇ-ਛੋਟੇ ਰੋਗ ਵੀ ਦੂਰ ਕਰਦੇ ਹਨ। ਬਸ ਸਮਝ ਅਤੇ ਪਰਖ ਹੋਣੀ ਚਾਹੀਦੀ ਹੈ ਉਨ੍ਹਾਂ ਨੂੰ ਵਰਤਣ ਦੀ।
ਮੌਸਮ ਬਦਲਣ 'ਤੇ ਅਕਸਰ ਘਰ ਦੇ ਮੈਂਬਰਾਂ ਨੂੰ ਜ਼ੁਕਾਮ, ਖੰਘ ਹੋ ਜਾਂਦੇ ਹਨ। ਜਦੋਂ ਅਸੀਂ ਘਰ ਵਿਚ ਰੱਖੇ ਮਸਾਲਿਆਂ ਦੀ ਸਹੀ ਵਰਤੋਂ ਜਾਣਦੇ ਹੋਵਾਂਗੇ ਤਾਂ ਅਸੀਂ ਡਾਕਟਰਾਂ ਦੀ ਫੀਸ ਅਤੇ ਡਾਕਟਰ ਦੇ ਕੋਲ ਆਉਣ-ਜਾਣ ਦੀ ਪ੍ਰੇਸ਼ਾਨੀ ਤੋਂ ਬਚ ਸਕਦੇ ਹਾਂ। ਮਸਾਲਿਆਂ ਤੋਂ ਇਲਾਵਾ ਸ਼ਹਿਦ ਅਤੇ ਤੇਲ ਵੀ ਕਈ ਬਿਮਾਰੀਆਂ ਵਿਚ ਕੰਮ ਆਉਂਦੇ ਹਨ।
ਸਰਦੀ, ਖੰਘ, ਜ਼ੁਕਾਮ ਹੋਣ 'ਤੇ : 1 ਮੱਘ ਦੁੱਧ ਵਿਚ 1/4 ਛੋਟਾ ਚਮਚ ਹਲਦੀ ਪਾਊਡਰ ਪਾ ਕੇ ਦੁੱਧ ਉਬਾਲੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਰੋਗੀ ਨੂੰ ਦਿਓ। ਇਸ ਤੋਂ ਇਲਾਵਾ ਗੁੜ ਵਿਚ ਹਲਦੀ ਮਿਲਾ ਕੇ ਉਸ ਦੀਆਂ ਗੋਲੀਆਂ ਬਣਾ ਲਓ। ਦੋ ਗੋਲੀਆਂ ਸਵੇਰੇ, ਦੋ ਗੋਲੀਆਂ ਸ਼ਾਮ ਨੂੰ ਗਰਮ ਪਾਣੀ ਨਾਲ ਰੋਗੀ ਨੂੰ ਦਿਓ। ਅਜਵਾਇਣ ਨੂੰ ਪਾਣੀ ਵਿਚ ਉਬਾਲ ਕੇ ਉਸ ਦੀ ਭਾਫ ਲੈਣ ਨਾਲ ਵੀ ਰੋਗੀ ਨੂੰ ਸਰਦੀ, ਖੰਘ, ਜ਼ੁਕਾਮ ਵਿਚ ਲਾਭ ਮਿਲੇਗਾ। ਬੱਚੇ ਨੂੰ ਅਜਵਾਇਣ ਤਵੇ 'ਤੇ ਗਰਮ ਕਰਕੇ ਰੁਮਾਲ ਵਿਚ ਬੰਨ੍ਹ ਕੇ ਨੱਕ ਅਤੇ ਅੱਖਾਂ ਦੇ ਹੇਠਾਂ ਹਲਕੀ-ਹਲਕੀ ਸਿੰਕਾਈ ਕਰਨ ਨਾਲ ਲਾਭ ਮਿਲਦਾ ਹੈ।
ਪੇਟ ਦਰਦ : ਪੇਟ ਦਰਦ ਜ਼ਿਆਦਾਤਰ ਸਰਦੀ ਲੱਗਣ ਨਾਲ ਜਾਂ ਬਦਹਜ਼ਮੀ ਹੋਣ ਨਾਲ ਹੁੰਦਾ ਹੈ। ਅਜਿਹੇ ਵਿਚ ਹਲਦੀ ਦਾ ਟੁਕੜਾ ਚੂਸਣ ਨਾਲ ਲਾਭ ਮਿਲਦਾ ਹੈ। ਅਜਵਾਇਣ, ਸੌਂਫ ਅਤੇ ਥੋੜ੍ਹਾ ਕਾਲਾ ਲੂਣ ਮਿਲਾ ਕੇ ਹਲਕੇ ਕੋਸੇ ਪਾਣੀ ਨਾਲ ਫੱਕ ਲਓ, ਆਰਾਮ ਮਿਲੇਗਾ।
ਗਲੇ ਵਿਚ ਖਾਰਸ਼ ਹੋਣ 'ਤੇ : ਲੌਂਗ ਅਤੇ ਮੁਲੱਠੀ ਚੂਸਣ ਨਾਲ ਗਲਾ ਠੀਕ ਹੋ ਜਾਂਦਾ ਹੈ।
ਗੋਡਿਆਂ ਵਿਚ ਦਰਦ ਹੋਣ 'ਤੇ : ਪਾਣੀ ਵਿਚ ਅਜਵਾਇਣ ਉਬਾਲ ਕੇ ਉਸ ਪਾਣੀ ਵਿਚ ਤੌਲੀਆ ਭਿਉਂ ਕੇ ਗੋਡਿਆਂ 'ਤੇ ਟਕੋਰ ਕਰੋ, ਲਾਭ ਮਿਲੇਗਾ। ਸਰ੍ਹੋਂ ਦੇ ਜਾਂ ਤਿਲ ਦੇ ਤੇਲ ਵਿਚ ਅਜਵਾਇਣ ਜਾਂ ਲਸਣ ਦੀਆਂ ਕਲੀਆਂ ਪਾ ਕੇ ਗਰਮ ਕਰੋ, ਫਿਰ ਤੇਲ ਕੋਸਾ ਹੋਣ 'ਤੇ ਹਲਕੇ ਹੱਥਾਂ ਨਾਲ ਮਸਾਜ ਕਰਨ ਨਾਲ ਗੋਡਿਆਂ ਦੇ ਦਰਦ ਤੋਂ ਆਰਾਮ ਮਿਲੇਗਾ।
ਐਸੀਡਿਟੀ ਹੋਣ 'ਤੇ : ਖਾਣਾ ਖਾਣ ਤੋਂ ਬਾਅਦ ਜਾਂ ਜਦੋਂ ਐਸੀਡਿਟੀ ਮਹਿਸੂਸ ਹੋਵੇ, ਇਕ ਛੋਟੀ ਇਲਾਇਚੀ ਅਤੇ ਇਕ ਲੌਂਗ ਦੰਦਾਂ ਨਾਲ ਹਲਕਾ-ਹਲਕਾ ਦਬਾਅ ਕੇ ਉਸ ਦਾ ਰਸ ਚੂਸੋ, ਲਾਭ ਮਿਲੇਗਾ।
ਦੰਦਾਂ ਲਈ : ਹਫ਼ਤੇ ਵਿਚ ਦੋ ਵਾਰ ਘਰ ਦੀ ਪੀਸੀ ਹਲਦੀ ਨੂੰ ਉਂਗਲੀ ਨਾਲ ਮੰਜਨ ਵਾਂਗ ਦੰਦਾਂ 'ਤੇ ਮਲੋ। ਦੰਦ ਮਜ਼ਬੂਤ ਰਹਿਣਗੇ ਅਤੇ ਕੋਈ ਇਨਫੈਕਸ਼ਨ ਨਹੀਂ ਰਹੇਗਾ। ਦੰਦ ਦਰਦ ਹੋਣ 'ਤੇ ਇਕ ਚਮਚ ਸਰ੍ਹੋਂ ਦਾ ਤੇਲ, ਇਕ ਚੁਟਕੀ ਹਲਦੀ ਅਤੇ ਨਮਕ ਮਿਲਾ ਕੇ ਦੰਦਾਂ 'ਤੇ ਲਗਾਓ ਅਤੇ ਹਲਕੀ ਮਾਲਿਸ਼ ਕਰੋ, ਲਾਭ ਮਿਲੇਗਾ।
ਕਬਜ਼ ਹੋਣ 'ਤੇ : ਇਕ ਛੋਟਾ ਚਮਚ ਤ੍ਰਿਫਲਾ ਪਾਊਡਰ ਸਵੇਰੇ ਖਾਲੀ ਪੇਟ ਬਿਸਤਰ ਤੋਂ ਉੱਠਦੇ ਹੀ ਲਓ। ਕੁਝ ਦਿਨ ਨਿਯਮਤ ਲਓ। ਜੇ ਕਬਜ਼ ਠੀਕ ਹੋਣ ਲੱਗੇ ਤਾਂ ਇਕ ਦਿਨ ਛੱਡ ਕੇ ਫਿਰ ਹੌਲੀ-ਹੌਲੀ ਘੱਟ ਕਰਦੇ ਜਾਓ। ਚਾਹੋ ਤਾਂ ਔਲਾ ਪਾਊਡਰ ਸਵੇਰੇ-ਸ਼ਾਮ ਕੋਸੇ ਪਾਣੀ ਨਾਲ ਲਓ। ਖਾਣਾ ਖਾਣ ਤੋਂ ਬਾਅਦ ਅਜਵਾਇਣ ਅਤੇ ਸੌਂਫ ਮਿਲਾ ਕੇ ਖਾਓ। ਖਾਣੇ ਦੇ ਇਕ ਘੰਟੇ ਬਾਅਦ ਕੋਸਾ ਪਾਣੀ ਪੀਓ।
ਮੁਹਾਸੇ : ਇਕ ਚਮਚ ਸ਼ਹਿਦ ਵਿਚ 1/2 ਛੋਟਾ ਚਮਚ ਹਲਦੀ ਮਿਲਾ ਕੇ ਚਿਹਰੇ 'ਤੇ ਮਲੋ। 20-25 ਮਿੰਟ ਬਾਅਦ ਚਿਹਰਾ ਧੋ ਲਓ। ਕੁਝ ਦਿਨ ਨਿਯਮਤ ਲਗਾਉਣ ਨਾਲ ਚਿਹਰਾ ਸਾਫ਼ ਹੋ ਜਾਵੇਗਾ।
ਬਦਹਜ਼ਮੀ ਹੋਣ 'ਤੇ : ਸਰਦੀਆਂ ਵਿਚ ਖਾਣਾ ਖਾਣ ਤੋਂ 10 ਤੋਂ 15 ਮਿੰਟ ਪਹਿਲਾਂ ਅਦਰਕ ਪਚਰਿਆ ਹੋਇਆ, ਨਿੰਬੂ ਦੇ ਰਸ ਵਿਚ ਸੇਂਧਾ ਨਾਮਕ ਮਿਲਾ ਕੇ ਇਕ ਛੋਟਾ ਚਮਚ ਖਾਓ। ਲਾਭ ਮਿਲੇਗਾ। ਖਾਣਾ ਆਸਾਨੀ ਨਾਲ ਪਚੇਗਾ। ਪਚਰਿਆ ਹੋਇਆ ਅਦਰਕ ਅਤੇ ਨਿੰਬੂ ਇਕ ਕੱਚ ਦੀ ਸ਼ੀਸ਼ੀ ਵਿਚ ਪਾ ਦਿਓ। 3-4 ਦਿਨ ਤੱਕ ਵਰਤ ਸਕਦੇ ਹੋ, ਵਿਸ਼ੇਸ਼ ਕਰਕੇ ਰਾਤ ਨੂੰ ਜੋ ਲੋਕ ਦੇਰੀ ਨਾਲ ਖਾਣਾ ਖਾਂਦੇ ਹਨ।
ਸ਼ੂਗਰ ਹੋਣ 'ਤੇ : 100 ਗ੍ਰਾਮ ਔਲਾ ਚੂਰਨ ਵਿਚ 100 ਗ੍ਰਾਮ ਘਰ ਦੀ ਪੀਸੀ ਹਲਦੀ ਮਿਲਾ ਕੇ ਸ਼ੀਸ਼ੀ ਵਿਚ ਰੱਖ ਲਓ। ਸਵੇਰੇ 1 ਛੋਟਾ ਚਮਚ ਪਾਣੀ ਨਾਲ ਖਾਲੀ ਪੇਟ ਲਓ। ਸ਼ੂਗਰ ਵਿਚ ਲਾਭ ਮਿਲੇਗਾ।
ਸਿਰਦਰਦ ਅਤੇ ਮਾਈਗ੍ਰੇਨ ਹੋਣ 'ਤੇ : ਇਕ ਕੱਪ ਦੁੱਧ ਵਿਚ ਪੀਸੀ ਇਲਾਇਚੀ ਪਾ ਕੇ ਪੀਣ ਨਾਲ ਸਿਰਦਰਦ ਠੀਕ ਹੁੰਦਾ ਹੈ। ਮਾਈਗ੍ਰੇਨ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਗਾਂ ਦੇ ਘਿਓ ਦੀਆਂ ਦੋ-ਦੋ ਬੂੰਦਾਂ ਨੱਕ ਵਿਚ ਪਾਓ ਅਤੇ ਘਿਓ ਨਾਲ ਸਿਰ 'ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਲਾਭ ਮਿਲੇਗਾ।

ਨੀਂਦ ਨਾਲ ਸ਼ੂਗਰ ਦਾ ਨਾਤਾ

ਭਰਪੂਰ ਨੀਂਦ ਨਾ ਲੈਣ, ਘੱਟ ਨੀਂਦ ਲੈਣ ਅਤੇ ਦੇਰ ਰਾਤ ਤੱਕ ਜਾਗਣ ਨਾਲ ਸ਼ੂਗਰ ਟਾਈਪ-2 ਦਾ ਖਤਰਾ ਵਧ ਜਾਂਦਾ ਹੈ। ਮੋਟਾਪੇ ਦੇ ਸ਼ਿਕਾਰ ਅਤੇ ਜ਼ਿਆਦਾ ਉਮਰ ਦੇ ਲੋਕ ਜਦੋਂ ਗੂੜ੍ਹੀ ਨੀਂਦ ਲੈਣ ਲਗਦੇ ਹਨ ਤਾਂ ਸ਼ੂਗਰ ਦੇ ਖਤਰੇ ਤੋਂ ਬਚ ਜਾਂਦੇ ਹਨ, ਇਸ ਲਈ ਜੇ ਦੂਜੀ ਕਿਸਮ ਦੀ ਸ਼ੂਗਰ ਤੋਂ ਬਚਣਾ ਹੈ ਤਾਂ ਦੇਰ ਰਾਤ ਤੱਕ ਜਾਗਣ ਤੋਂ ਬਚੋ। ਛੇਤੀ ਸੌਵੋਂ ਅਤੇ ਭਰਪੂਰ ਗੂੜ੍ਹੀ ਨੀਂਦ ਲਓ। ਇਹ ਸ਼ੂਗਰ ਟਾਈਪ-2 ਨੂੰ ਰੋਕਣ ਵਿਚ ਮਦਦਗਾਰ ਹੁੰਦਾ ਹੈ।

ਮਸ਼ਰੂਮ ਖਾਓ, ਨਿਰੋਗ ਰਹੋ

ਸਰਦੀ ਦੀ ਰੁੱਤ ਆਪਣੇ ਨਾਲ ਲਿਆਈ ਹੈ ਲੱਜਤਦਾਰ ਅਤੇ ਜ਼ਾਇਕੇਦਾਰ ਮਸ਼ਰੂਮ ਜਾਂ ਖੁੰਬਾਂ ਦਾ ਤੋਹਫਾ। ਭਰਪੂਰ ਮਾਤਰਾ ਵਿਚ ਖੁੰਬਾਂ ਦੇ ਮਿਲਣ ਦਾ ਸਭ ਤੋਂ ਢੁਕਵਾਂ ਮੌਸਮ ਸਰਦੀ ਹੀ ਹੈ। ਏਨਾ ਹੀ ਨਹੀਂ, ਮਸ਼ਰੂਮ ਸਿਹਤ ਲਈ ਪੌਸ਼ਟਿਕ ਅਤੇ ਫਾਇਦੇਮੰਦ ਵੀ ਹੈ।
ਲੋਕਪ੍ਰਿਅਤਾ ਦੇ ਚਲਦੇ ਹੁਣ ਇਸ ਦੀ ਖੇਤੀ ਭਰਪੂਰ ਕੀਤੀ ਜਾਂਦੀ ਹੈ। ਇਸ ਵਿਚ ਪੌਸ਼ਟਿਕ ਪਦਾਰਥਾਂ ਦੀ ਭਰਪੂਰ ਮਾਤਰਾ ਵੀ ਹੈ, ਜਿਸ ਨੂੰ ਦੇਖ ਕੇ ਸਿਹਤ ਦੇ ਪ੍ਰਤੀ ਸੁਚੇਤ ਸਾਡਾ ਸਮਾਜ ਹੁਣ ਇਸ ਨੂੰ ਆਪਣੇ ਭੋਜਨ ਦਾ ਮੁੱਖ ਭਾਗ ਬਣਾਉਣ ਲੱਗਾ ਹੈ। ਪੌਸ਼ਟਿਕਤਾ ਅਤੇ ਜ਼ਾਇਕੇ ਨਾਲ ਭਰਪੂਰ ਇਸ ਸਬਜ਼ੀ ਨਾਲ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਏ ਜਾ ਸਕਦੇ ਹਨ ਜੋ ਸਾਰੇ ਮੌਕਿਆਂ 'ਤੇ ਪਰੋਸਣ ਯੋਗ, ਸਵਾਦੀ ਅਤੇ ਪੌਸ਼ਟਿਕ ਹੁੰਦੇ ਹਨ।
ਅੱਜ ਲੋਕ ਮਸ਼ਰੂਮ ਦੇ ਗੁਣਾਂ ਤੋਂ ਜ਼ਿਆਦਾ ਜਾਣੂ ਅਤੇ ਪ੍ਰਭਾਵਿਤ ਹੋ ਰਹੇ ਹਨ। ਮਸ਼ਰੂਮ ਵਿਚ ਪ੍ਰੋਟੀਨ ਅਤੇ ਵਿਟਾਮਿਨ 'ਏ', 'ਬੀ', 'ਸੀ', 'ਡੀ' ਅਤੇ 'ਕੇ' ਹੁੰਦਾ ਹੈ। ਮਸ਼ਰੂਮ ਵਿਚ ਪ੍ਰੋਟੀਨ ਨਾਲ ਜ਼ਿਆਦਾ ਪਾਚਕ ਹੁੰਦੀ ਹੈ ਅਤੇ ਇਹ ਬਹੁਮੁੱਲੇ ਖਣਿਜ ਲਵਣਾਂ ਜਿਵੇਂ ਨਮਕ, ਤਾਂਬਾ, ਸੋਡੀਅਮ, ਕੈਲਸ਼ੀਅਮ, ਫਾਸਫੋਰਸ ਅਤੇ ਲੋਹੇ ਨਾਲ ਵੀ ਭਰਪੂਰ ਹੁੰਦੀ ਹੈ। ਫੋਲਿਕ ਅਮਲ (ਪੇਂਟਾਥੇਨਿਕ ਐਸਿਡ) ਜਿਸ ਨਾਲ ਖੂਨ ਬਣਦਾ ਹੈ, ਦੇ ਆਧਾਰ 'ਤੇ ਮਸ਼ਰੂਮ ਗੁਰਦੇ ਅਤੇ ਯਕ੍ਰਤ ਦੇ ਤੁਲ ਮੰਨਿਆ ਗਿਆ ਹੈ।
ਨਵੀਆਂ ਖੋਜਾਂ ਅਨੁਸਾਰ ਮਸ਼ਰੂਮ ਵਿਚ ਸ਼ੱਕਰ, ਸਟਾਰਚ, ਕਾਰਬੋਹਾਈਡ੍ਰੇਟ ਆਦਿ ਤੱਤ ਬਿਲਕੁਲ ਨਹੀਂ ਮੌਜੂਦ ਹੁੰਦੇ, ਇਸ ਲਈ ਮਸ਼ਰੂਮ ਸ਼ੂਗਰ, ਉੱਚ ਖੂਨ ਦਬਾਅ, ਮੋਟਾਪਾ ਦੇ ਮਰੀਜ਼ਾਂ ਲਈ ਬਿਹਤਰ ਮਦਦਗਾਰ ਸਾਬਤ ਹੁੰਦਾ ਹੈ ਅਤੇ ਅਸੀਂ ਕੈਲੋਰੀ ਹੋਣ ਦੇ ਕਾਰਨ ਦਿਲ ਦੇ ਮਰੀਜ਼ਾਂ ਲਈ ਕਾਰਗਰ ਆਹਾਰ ਹੁੰਦਾ ਹੈ।
ਮਸ਼ਰੂਮ ਦੀ ਵਰਤੋਂ ਸ਼ੂਗਰ ਵਿਚ ਤਾਂ ਫਾਇਦੇਮੰਦ ਹੁੰਦੀ ਹੀ ਹੈ, ਖੂਨ ਦੀ ਕਮੀ (ਅਨੀਮੀਆ) ਦੇ ਮਰੀਜ਼ ਵੀ ਜੇ ਖਾਣ ਤਾਂ ਉਹ ਵੀ ਇਸ ਦਾ ਵਿਸ਼ੇਸ਼ ਲਾਭ ਲੈ ਸਕਦੇ ਹਨ। ਬੇਰੀ-ਬੇਰੀ, ਚਮੜੀ ਦੀ ਬਿਮਾਰੀ, ਪੋਲਿਊਰਿਆ ਆਦਿ ਬਿਮਾਰੀਆਂ ਦੇ ਇਲਾਜ ਵਿਚ ਵੀ ਇਸ ਦਾ ਬਹੁਤ ਜ਼ਿਆਦਾ ਯੋਗਦਾਨ ਹੈ।
ਸਟਾਰਚ ਅਤੇ ਕੋਲੈਸਟ੍ਰੋਲ ਨਾ ਹੋਣ ਕਾਰਨ ਸ਼ੂਗਰ ਦੇ ਮਰੀਜ਼ਾਂ ਲਈ ਕੁਦਰਤ ਦਾ ਅਨਮੋਲ ਤੋਹਫ਼ਾ ਹੈ, ਕਿਉਂਕਿ ਮਸ਼ਰੂਮ ਵਿਚ ਫੋਲਿਕ ਅਮਲ (ਪੇਂਟਾਥੇਨਿਕ ਐਸਿਡ) ਬਹੁਤ ਜ਼ਿਆਦਾ ਮਾਤਰਾ ਵਿਚ ਮੌਜੂਦ ਹੋਣ ਕਾਰਨ ਇਹ ਅਨੀਮੀਆ ਤੋਂ ਪੀੜਤ ਲੋਕਾਂ ਲਈ ਵੀ ਫਾਇਦੇਮੰਦ ਹੈ। ਉਕਤ ਬਨਸਪਤੀ ਵਿਚ ਕੈਂਸਰ ਦਾ ਮੁਕਾਬਰਾ ਕਰਨ ਵਾਲੇ ਤੱਤ ਵੀ ਜ਼ਿਆਦਾ ਮਾਤਰਾ ਵਿਚ ਮੌਜੂਦ ਹੁੰਦੇ ਹਨ, ਜਿਸ ਨੂੰ 'ਪਾਲੀ ਸੇਕਰਾਈਡ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਜਾਨਲੇਵਾ ਬਿਮਾਰੀ ਕੈਂਸਰ ਤੋਂ ਬਚਾਅ ਕਰਦਾ ਹੈ। ਖੋਜ-ਕਰਤਾਵਾਂ ਨੇ ਮਸ਼ਰੂਮ ਨੂੰ ਕੈਂਸਰ ਤੋਂ ਬਚਾਅ ਵਿਚ ਲਾਭਦਾਇਕ ਦੱਸਿਆ ਹੈ।
ਇਨ੍ਹਾਂ ਉਪਰੋਕਤ ਖੋਜਾਂ ਨਾਲ ਤੁਸੀਂ ਇਹ ਨਾ ਮੰਨ ਲੈਣਾ ਕਿ ਮਸ਼ਰੂਮ ਦਾ ਅੰਨ੍ਹੇਵਾਹ ਵਰਤੋਂ ਕੀਤੀ ਜਾਵੇ। ਆਕਸਫੋਰਡ ਦੀਆਂ ਖੋਜਾਂ ਤੋਂ ਇਹ ਗੱਲ ਸਾਬਤ ਹੋਈ ਹੈ ਕਿ ਇਸ ਦੀਆਂ ਕੁਝ ਕਿਸਮਾਂ ਵਿਚ ਜ਼ਹਿਰ ਦੀ ਥੋੜ੍ਹੀ ਜਿਹੀ ਮਾਤਰਾ ਵੀ ਮਨੁੱਖੀ ਸਰੀਰ ਵਿਚ ਕੈਂਸਰ ਹੋਣ ਦਾ ਖ਼ਤਰਾ ਪੈਦਾ ਕਰ ਸਕਦੀ ਹੈ। ਅੱਜਕਲ੍ਹ ਸਮਾਜ ਵਿਚ ਸੰਪੰਨ ਵਰਗ ਵਿਚ ਮਸ਼ਰੂਮ ਖਾਣ ਦਾ ਸ਼ੌਕ ਜ਼ੋਰਾਂ 'ਤੇ ਹੈ ਪਰ ਕੈਂਸਰ ਮਾਹਿਰਾਂ ਅਨੁਸਾਰ ਮਸ਼ਰੂਮ ਵਿਚ ਜ਼ਿਆਦਾ ਪੋਸ਼ਕ ਤੱਤ ਹੋਣ ਦੇ ਬਾਵਜੂਦ ਇਸ ਦੀਆਂ ਕੁਝ ਕਿਸਮਾਂ ਵਿਚ 'ਕਾਰਸਿਨੋਜੇਨਿਕ' ਅਤੇ 'ਮਿਊਯਾਜੇਨਿਕ' ਜ਼ਹਿਰ ਪਾਏ ਜਾਂਦੇ ਹਨ। ਇਨ੍ਹਾਂ ਜ਼ਹਿਰਾਂ ਦੀ ਮਾਤਰਾ ਕਦੇ-ਕਦੇ 100 ਗ੍ਰਾਮ ਮਸ਼ਰੂਮ ਵਿਚ 50 ਮਿਲੀਗ੍ਰਾਮ ਤੋਂ ਵੀ ਜ਼ਿਆਦਾ ਹੁੰਦੀ ਹੈ।
ਮੰਨੇ-ਪ੍ਰਮੰਨੇ ਕੈਂਸਰ ਮਾਹਿਰ ਡਾ: ਪੀ. ਕੇ. ਅਗਰਵਾਲ ਅਨੁਸਾਰ ਇਹ ਜ਼ਹਿਰ ਇਕ ਤਰ੍ਹਾਂ ਦੀ ਫਫੂੰਦ ਤੋਂ ਪੈਦਾ ਹੁੰਦੀ ਹੈ। ਸਰੀਰ ਵਿਚ ਏਨੀ ਜ਼ਿਆਦਾ ਮਾਤਰਾ ਕੋਸ਼ਿਕਾਵਾਂ ਦੀ ਮੌਤ ਅਤੇ ਯਕ੍ਰਤ ਦੀ ਸਥਾਈ ਹਾਨੀ ਕਰਦੀ ਹੈ।
**

ਸੁਸਤ ਨਹੀਂ, ਚੁਸਤ ਬਣੋ

ਸੁਸਤ ਅਤੇ ਸੁਸਤੀ ਦੇ ਨਾਲ ਆਲਸ ਅਤੇ ਆਲਸੀ ਦਾ ਗੂੜ੍ਹਾ ਨਾਤਾ ਹੈ। ਹਮੇਸ਼ਾ ਕੰਮ ਅਤੇ ਮਿਹਨਤ ਕਰਨ ਵਾਲੇ ਬਹੁਤ ਘੱਟ ਮਿਲਦੇ ਹਨ। ਜੋ ਕੰਮ ਨੂੰ ਕੱਲ੍ਹ 'ਤੇ ਪਾਉਂਦਾ ਹੈ, ਉਹੀ ਆਲਸ ਅਤੇ ਆਲਸੀ ਵਿਅਕਤੀ ਦੀ ਪਹਿਲੀ ਪਛਾਣ ਹੈ।
ਆਲਸ ਇਕ ਬਿਮਾਰੀ ਹੈ, ਇਸ ਲਈ ਇਸ ਨੂੰ ਅਪਣਾਉਣ ਵਾਲਾ ਆਲਸੀ ਵਿਅਕਤੀ ਅਨੇਕ ਰੋਗਾਂ ਦਾ ਸ਼ਿਕਾਰ ਹੁੰਦਾ ਹੈ। ਇਕ ਹੀ ਜਗ੍ਹਾ 'ਤੇ ਪਏ ਰਹਿਣ ਵਾਲੇ ਸਖ਼ਤ ਪੱਥਰ 'ਤੇ ਵੀ ਉੱਲੀ ਜੰਮ ਜਾਂਦੀ ਹੈ। ਇਹੀ ਆਲਸੀ ਵਿਅਕਤੀ ਨਾਲ ਹੁੰਦਾ ਹੈ। ਆਲਸੀ ਵਿਅਕਤੀ ਨੂੰ ਸਭ ਤੋਂ ਵੱਡਾ ਸੁਖ ਆਲਸ ਕਰਨ ਨਾਲ ਮਿਲਦਾ ਹੈ ਪਰ ਛੇਤੀ ਹੀ ਇਸ ਦਾ ਮਾੜਾ ਨਤੀਜਾ ਉਸ ਦੇ ਸਾਹਮਣੇ ਆਉਣ ਲਗਦਾ ਹੈ। ਉਸ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ।
ਆਲਸ ਤਾਂ ਵਿਅਕਤੀ ਦੇ ਸੋਚਣ-ਸਮਝਣ ਦੀ ਸ਼ਕਤੀ ਨੂੰ ਘੱਟ ਅਤੇ ਕਮਜ਼ੋਰ ਕਰ ਦਿੰਦਾ ਹੈ। ਉਹ ਜੀਵਤ ਹੋ ਕੇ ਵੀ ਮ੍ਰਿਤਕ ਦੇ ਬਰਾਬਰ ਹੋ ਜਾਂਦਾ ਹੈ। ਉਹ ਕਿਸੇ ਦੀ ਮਦਦ ਕਰਨ ਦੀ ਬਜਾਏ ਖੁਦ ਹੀ ਦੂਜਿਆਂ ਦੇ ਭਰੋਸੇ ਅਤੇ ਉਨ੍ਹਾਂ ਦੀ ਸਹਾਇਤਾ 'ਤੇ ਰਹਿੰਦਾ ਹੈ।
ਸਾਰੇ ਮੌਸਮਾਂ ਵਿਚੋਂ ਸਰਦੀ ਦਾ ਮੌਸਮ ਅਜਿਹਾ ਹੈ, ਜਦੋਂ ਆਲਸ ਆਪਣੇ ਸਿਖਰ 'ਤੇ ਹੁੰਦਾ ਹੈ। ਆਲਸੀ ਵਿਅਕਤੀ ਗੁਟਖਾ ਚਬਾ ਸਕਦਾ ਹੈ, ਸਿਗਰਟ ਪੀ ਸਕਦਾ ਹੈ। ਆਲਸੀ ਔਰਤਾਂ ਜ਼ਬਾਨ ਚਲਾ ਸਕਦੀਆਂ ਹਨ, ਉਸ ਨੂੰ ਲੜਾ ਕੇ ਜ਼ਬਾਨੀ ਅਤੇ ਜਮ੍ਹਾਂ ਖਰਚ ਕਰ ਸਕਦੀਆਂ ਹਨ। ਵੱਧ ਤੋਂ ਵੱਧ ਤੰਬਾਕੂ ਜਾਂ ਸੁਪਾਰੀ ਚਬਾ ਸਕਦੀਆਂ ਹਨ ਪਰ ਇਸ ਨਾਲ ਹਾਸਲ ਕੁਝ ਨਹੀਂ ਹੁੰਦਾ।
ਸੁਖ-ਸਹੂਲਤ ਦੇ ਆਧੁਨਿਕ ਵਿਗਿਆਨਕ ਸਾਧਨ ਹਰੇਕ ਨੂੰ ਆਲਸੀ ਬਣਾਉਣ 'ਤੇ ਤੁਲੇ ਹੋਏ ਹਨ। ਤੰਦਰੁਸਤ ਵਿਅਕਤੀ ਇਨ੍ਹਾਂ ਸਾਧਨਾਂ ਦੇ ਚਲਦੇ ਆਲਸੀ ਹੁੰਦੇ ਜਾ ਰਹੇ ਹਨ। ਰਿਮੋਟ ਨਾਮੀ ਛੋਟਾ ਜਿਹਾ ਯੰਤਰ ਵਿਅਕਤੀ ਨੂੰ ਨਿਕੰਮਾ ਅਤੇ ਆਲਸੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਅੱਜ ਅਸੀਂ ਸਾਧਨ ਸੰਪੰਨ ਹੋ ਗਏ ਹਾਂ। ਸੰਪੂਰਨ ਕੰਮ ਮਸ਼ੀਨਾਂ ਰਾਹੀਂ ਹੋ ਰਿਹਾ ਹੈ। ਅਜਿਹੇ ਵਿਚ ਮਨੁੱਖ ਨੂੰ ਸਰੀਰਕ ਮਿਹਨਤ ਕਰਨ ਦੀ ਲੋੜ ਨਹੀਂ ਪੈ ਰਹੀ।
ਭੌਤਿਕ ਸਾਧਨ ਅਤੇ ਸਹੂਲਤਾਂ ਮਨੁੱਖ ਨੂੰ ਲਗਾਤਾਰ ਆਲਸੀ ਬਣਾ ਰਹੀਆਂ ਹਨ। ਇਹ ਆਲਸ ਹੀ ਅਨੇਕ ਬਿਮਾਰੀਆਂ ਦੀ ਜੜ੍ਹ ਹੈ। ਗੱਡੀਆਂ ਪੈਰਾਂ ਨੂੰ ਨਕਾਰਾ ਬਣਾ ਰਹੀਆਂ ਹਨ। ਟੀ. ਵੀ. ਸਾਨੂੰ ਅਸਮਾਜਿਕ ਬਣਾ ਕੇ ਘਰਾਂ ਵਿਚ ਕੈਦ ਕਰ ਰਿਹਾ ਹੈ। ਮੋਬਾਈਲ ਗਾਲੜੀ ਅਤੇ ਝੂਠਾ ਬਣਾ ਰਿਹਾ ਹੈ। ਕੰਪਿਊਟਰ ਦਿਮਾਗ ਦੀ ਬੱਤੀ ਬੁਝਾ ਰਿਹਾ ਹੈ। ਜਿਥੇ ਸੰਪੰਨਤਾ ਹੈ, ਉਥੇ ਵਿਅਕਤੀ ਆਲਸੀ ਬਣਨ ਦਾ ਹਰ ਸੰਭਵ ਯਤਨ ਕਰ ਰਿਹਾ ਹੈ।
ਆਲਸੀ ਵਿਅਕਤੀ ਨੂੰ ਸਭ ਤੋਂ ਪਹਿਲਾਂ ਮੋਟਾਪਾ ਘੇਰਦਾ ਹੈ। ਜੋੜਾਂ ਵਿਚ ਦਰਦ ਹੁੰਦਾ ਹੈ। ਉਹ ਥੱਕਿਆ-ਥੱਕਿਆ ਜਿਹਾ ਰਹਿੰਦਾ ਹੈ। ਪਾਚਣ ਵਿਗੜਦਾ ਹੈ। ਬਦਹਜ਼ਮੀ, ਕਬਜ਼, ਗੈਸ, ਐਸਿਡ ਬਣਦਾ ਹੈ, ਬਵਾਸੀਰ ਹੁੰਦੀ ਹੈ, ਖੂਨ ਚਰਬੀ ਵਧਦੀ ਹੈ, ਕੋਲੈਸਟ੍ਰੋਲ ਵਧ ਜਾਂਦਾ ਹੈ। ਇਹ ਖੂਨ ਦਾ ਦਬਾਅ ਵਧਾਉਂਦਾ ਹੈ। ਦਿਲ ਦੇ ਰੋਗ, ਸ਼ੂਗਰ, ਸਭ ਇਕ-ਇਕ ਕਰਕੇ ਹੁੰਦੇ ਜਾਂਦੇ ਹਨ। ਅਜਿਹੇ ਵਿਚ ਇਲਾਜ ਲਈ ਪੈਸਾ ਪਾਣੀ ਵਾਂਗ ਵਹਾਇਆ ਜਾਂਦਾ ਹੈ ਪਰ ਇਨ੍ਹਾਂ ਬਿਮਾਰੀਆਂ ਦੀ ਜੜ੍ਹ ਤੱਕ ਕੋਈ ਨਹੀਂ ਜਾਂਦਾ। ਹਾਲਾਤ ਇਹ ਹਨ ਕਿ ਅੱਜ 20 ਵਿਚੋਂ ਸਿਰਫ ਇਕ ਵਿਅਕਤੀ ਮਿਹਨਤ ਕਰਦਾ ਹੈ।
ਆਲਸ ਦੀ ਕੋਈ ਦਵਾਈ ਨਹੀਂ ਹੈ। ਇਸ ਦੀ ਦਵਾਈ ਤਾਂ ਪਹਿਲਾਂ ਤੋਂ ਹੀ ਆਪਣੇ ਕੋਲ ਹੈ ਜੋ ਨਿਸ਼ੁਲਕ ਹੈ। ਇਸ ਵਾਸਤੇ ਨਾ ਤਾਂ ਖੇਤ ਵਾਹੁਣਾ ਹੈ, ਨਾ ਸੜਕ ਬਣਾਉਣੀ ਹੈ। ਆਪਣੀ ਜਗ੍ਹਾ ਤੋਂ ਉੱਠੋ, ਖੜ੍ਹੇ ਹੋ ਜਾਓ। ਅੱਗੇ ਵਧੋ, ਪੈਦਲ ਚੱਲੋ, ਸਾਈਕਲ ਚਲਾਓ, ਦੌੜੋ, ਕਸਰਤ ਕਰੋ, ਕੁਝ ਆਪਣਾ ਕੰਮ ਕਰੋ। ਤੁਹਾਡੇ ਕੰਮ ਕਰਨ ਨਾਲ ਭਾਗ ਜਾਗ ਜਾਣਗੇ ਅਤੇ ਤੁਹਾਨੂੰ ਸਫਲਤਾ ਦਾ ਫਲ ਮਿਲਦਾ ਜਾਵੇਗਾ। ਆਲਸ ਦੂਰ ਹੋਵੇਗਾ ਤਾਂ ਸਾਰੀਆਂ ਬਿਮਾਰੀਆਂ ਆਪਣੇ-ਆਪ ਦੂਰ ਹੋ ਜਾਣਗੀਆਂ।
ਤੁਹਾਨੂੰ ਕਿਸੇ ਦਾ ਪਿੱਛਲੱਗੂ ਨਾ ਬਣੋ ਅਤੇ ਨਾ ਹੀ ਦਾਸ ਬਣੋ, ਤੁਸੀਂ ਕਰਮਠ ਬਣੋ। ਸੁਸਤ ਨਹੀਂ, ਚੁਸਤ ਬਣੋ। ਤੁਹਾਡੇ ਕੰਮ ਕਰਨ ਨਾਲ ਸਰੀਰ ਵਿਚ ਪ੍ਰਾਣ ਹਵਾ ਆਕਸੀਜਨ ਦੀ ਮਾਤਰਾ ਵਧੇਗੀ ਤਾਂ ਸਭ ਕੁਝ ਆਪਣੇ-ਆਪ ਠੀਕ ਹੋ ਜਾਵੇਗਾ। ਚਿਹਰੇ 'ਤੇ ਚਮਕ ਆ ਜਾਵੇਗੀ, ਬੁਢਾਪਾ ਦੂਰ ਹੋ ਜਾਵੇਗਾ। ਚੁਸਤੀ ਆਵੇਗੀ। ਦਿਮਾਗ ਦਰੁਸਤ ਰਹੇਗਾ।
ਪਾਣੀ ਇਕ ਥਾਂ ਖੜ੍ਹਾ ਰਹਿ ਕੇ ਖਰਾਬ ਹੋ ਜਾਂਦਾ ਹੈ। ਵਗਦਾ ਪਾਣੀ ਸਾਫ਼ ਰਹਿੰਦਾ ਹੈ। ਪਏ-ਪਏ ਲੋਹੇ ਨੂੰ ਵੀ ਜੰਗ ਲੱਗ ਜਾਂਦੀ ਹੈ। ਫਿਰ ਤੁਸੀਂ ਕਿਉਂ ਆਲਸ ਵਿਚ ਪੈ ਕੇ ਆਪਣੇ ਸਰੀਰ ਨੂੰ ਬਰਬਾਦ ਕਰਨਾ ਚਾਹੁੰਦੇ ਹੋ? ਭਾਗ ਤੁਹਾਡੀ ਮੁੱਠੀ ਵਿਚ ਹਨ। ਕੰਮ ਕਰੋ ਅਤੇ ਮਨ ਭਾਉਂਦਾ ਫਲ ਪਾਓ, ਪਰ ਕਦੇ ਵੀ ਸੁਸਤ ਅਤੇ ਆਲਸੀ ਨਾ ਬਣੋ। **


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX