ਤਾਜਾ ਖ਼ਬਰਾਂ


ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਰਚੂਅਲ ਰੈਲੀ ਦਾ ਆਰ.ਜੇ.ਡੀ ਨੇ ਕੀਤਾ ਵਿਰੋਧ
. . .  2 minutes ago
ਪਟਨਾ, 7 ਜੂਨ- ਬਿਹਾਰ ਦੀ ਰਾਜਧਾਨੀ ਪਟਨਾ 'ਚ ਆਰ.ਜੇ.ਡੀ ਨੇਤਾ ਤੇਜੱਸਵੀ ਯਾਦਵ, ਰਾਬੜੀ ਦੇਵੀ ਅਤੇ ਤੇਜ ਪ੍ਰਤਾਪ ਯਾਦਵ ...
ਲੇਹ 'ਚ ਫਸੇ 115 ਮਜ਼ਦੂਰਾਂ ਨੂੰ ਏਅਰਲਿਫਟ ਕਰਨ ਦੀ ਕੀਤੀ ਜਾ ਰਹੀ ਹੈ ਤਿਆਰੀ
. . .  13 minutes ago
ਰਾਂਚੀ, 7 ਜੂਨ- ਝਾਰ ਖੰਡ ਦੇ ਸੀ.ਐਮ.ਓ ਦਫ਼ਤਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਝਾਰਖੰਡ ਸਰਕਾਰ ਅੱਜ ਤੋਂ ਲੇਹ ਤੋਂ ਦੂਸਰਾ...
ਪ੍ਰਤਾਪ ਬਾਜ਼ਾਰ ਛੇਹਰਟਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ ਨੂੰ ਲੁੱਟਿਆ
. . .  38 minutes ago
ਛੇਹਰਟਾ, 7 ਜੂਨ (ਸੁਰਿੰਦਰ ਸਿੰਘ ਵਿਰਦੀ)- ਥਾਣਾ ਛੇਹਰਟਾ ਦੇ ਅਧੀਨ ਆਉਂਦੇ ਪ੍ਰਤਾਪ ਬਾਜ਼ਾਰ ਵਿਖੇ ਸਥਿਤ ਪੰਜਾਬ ਨੈਸ਼ਨਲ...
ਦੁਵੱਲੇ ਸੰਬੰਧਾਂ ਦੇ ਸਰਵਪੱਖੀ ਵਿਕਾਸ ਲਈ ਭਾਰਤ-ਚੀਨ ਸਰਹੱਦੀ ਖੇਤਰਾਂ 'ਚ ਸ਼ਾਂਤੀ ਜ਼ਰੂਰੀ
. . .  11 minutes ago
ਨਵੀਂ ਦਿੱਲੀ, 7 ਜੂਨ - ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਦੋਵੇਂ ਪੱਖ ਸਰਹੱਦੀ ਖੇਤਰਾਂ ..
ਫ਼ਰੀਦਕੋਟ 'ਚ ਕੋਰੋਨਾ ਦੇ ਤਿੰਨ ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਫ਼ਰੀਦਕੋਟ, 7 ਅਪ੍ਰੈਲ (ਜਸਵੰਤ ਪੁਰਬਾ)- ਫ਼ਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ 'ਚ ਕੋਰੋਨਾ ਦੇ ਤਿੰਨ ਹੋਰ ਮਰੀਜ਼...
ਇਕਾਂਤਵਾਸ ਕੇਂਦਰ 'ਚ ਠਹਿਰਾਈ ਵਿਦੇਸ਼ੋਂ ਪਰਤੀ ਔਰਤ ਦੀ 50 ਹਜ਼ਾਰ ਰੁਪਏ ਦੀ ਚੋਰੀ
. . .  about 1 hour ago
ਬਟਾਲਾ, 7 ਜੂਨ( ਕਾਹਲੋਂ)- ਸਥਾਨਕ ਬੱਸ ਸਟੈਂਡ ਨਜ਼ਦੀਕ ਬਣਾਏ ਰੈਣ ਬਸੇਰੇ ਇਕਾਂਤਵਾਸ ਕੇਂਦਰ 'ਚ ਦੋਹਾ ਕਤਰ ਤੋਂ ਆਈ ਔਰਤ ...
ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 9971 ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 7 ਜੂਨ- ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ...
ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਮੰਡੀ 'ਚ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  about 2 hours ago
ਬਠਿੰਡਾ, 7 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਮੰਡੀ ਨਾਲ ਸਬੰਧਿਤ ਇੱਕ ਵਿਅਕਤੀ ਦੀ ਕੋਰੋਨਾ...
ਚੰਡੀਗੜ੍ਹ 'ਚ ਕੋਰੋਨਾ ਦੇ ਦੋ ਮਾਮਲਿਆਂ ਦੀ ਹੋਈ ਪੁਸ਼ਟੀ
. . .  about 2 hours ago
ਚੰਡੀਗੜ੍ਹ, 7 ਜੂਨ (ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ...
ਸ਼ੋਪੀਆ 'ਚ ਸੁੱਰਖਿਆ ਬਲਾ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਸ਼ੁਰੂ
. . .  about 2 hours ago
ਸ੍ਰੀਨਗਰ, 7 ਜੂਨ- ਜੰਮੂ-ਕਸ਼ਮੀਰ 'ਚ ਸ਼ੋਪੀਆ ਜ਼ਿਲ੍ਹੇ ਦੇ ਰੇਬੇਨ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ..
ਕੋਰੋਨਾ ਨੇ ਦਿੱਲੀ ਪੁਲਿਸ ਦੇ ਇਕ ਹੋਰ ਮੁਲਾਜ਼ਮ ਦੀ ਲਈ ਜਾਨ
. . .  about 3 hours ago
ਨਵੀਂ ਦਿੱਲੀ, 7 ਜੂਨ- ਦਿੱਲੀ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ...
ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕਰਨਗੇ ਵਰਚੂਅਲ ਰੈਲੀ
. . .  about 3 hours ago
ਪਟਨਾ, 7 ਜੂਨ- ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਬਿਹਾਰ ਵਿਧਾਨ ਸਭਾ ਦੇ ਲਈ ਵਰਚੂਅਲ ਰੈਲੀ ਕਰਨਗੇ। ਜਾਣਕਾਰੀ ਦੇ ਅਨੁਸਾਰ...
ਅੱਜ ਦਾ ਵਿਚਾਰ
. . .  about 3 hours ago
ਖੰਨਾ ਵਿਚ 27 ਸਾਲਾਂ ਦੀ ਇੱਕ ਹੋਰ ਔਰਤ ਕੋਰੋਨਾ ਪਾਜ਼ੀਟਿਵ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਵਿਚ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਆਇਆ ਸਾਹਮਣੇ
. . .  1 day ago
ਲੁਧਿਆਣਾ ਵਿੱਚ 4 ਗਰਭਵਤੀ ਔਰਤਾਂ ਸਮੇਤ ਇੱਕੋ ਦਿਨ ਵਿੱਚ ਕੋਰੋਨਾ ਨਾਲ ਸਬੰਧਿਤ 16 ਮਾਮਲੇ ਸਾਹਮਣੇ ਆਏ
. . .  1 day ago
ਲੁਧਿਆਣਾ, 6 ਜੂਨ ਸਲੇਮਪੁਰੀ - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਅੱਜ ਤੀਜੇ ਦਿਨ ਵੀ ਕਹਿਰ ਜਾਰੀ ਰਿਹਾ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਡਾਕਟਰੀ ਜਾਂਚ ਦੌਰਾਨ ਅੱਜ 37 ਸਾਲਾ ਔਰਤ ਵਾਸੀ ਦੋਰਾਹਾ 65 ਸਾਲਾ ਔਰਤ ਵਾਸੀ ਹਬੀਬ ਗੰਜ 29 ਸਾਲਾ ਵਾਸੀ ਪਿੰਡ ਜੱਸੋਵਾਲ 27 ਸਾਲਾ ਔਰਤ...
ਬਸੀ ਪਠਾਣਾਂ ਵਿੱਚ ਇੱਕ ਕੋਰੋਨਾ ਪਾਜ਼ੀਟਿਵ ਕੇਸ ਆਇਆ ਸਾਹਮਣੇ
. . .  1 day ago
ਰਾਜਪੁਰਾ ਚ ਇਕ ਪਰਿਵਾਰ ਦੇ 5 ਮੈਂਬਰ ਕੋਰੋਨਾ ਦੀ ਮਾਰ ਹੇਠ ਆਏ
. . .  1 day ago
ਰਾਜਪੁਰਾ, 6 ਜੂਨ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਭਾਈ ਮਤੀ ਦਾਸ ਗੁਰਦੁਆਰਾ ਸਾਹਿਬ ਨੇੜੇ ਰਹਿਣ ਵਾਲੇ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਪਰਿਵਾਰ ਕੁੱਝ ਦਿਨ ਪਹਿਲਾਂ ਦਿੱਲੀ ਰਹਿ ਕੇ ਆਇਆ ਸੀ...
ਇਕੋ ਪਰਿਵਾਰ ਦੇ 3 ਮਰੀਜ਼ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 6 ਜੂਨ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਤੋਂ ਪਹਿਲਾਂ ਦੋ ਬਾਰ ਸਵੇਰ ਸਮੇਂ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਐਲਾਨਿਆ ਗਿਆ ਸੀ ਪਰ ਸ਼ਾਮ ਨੂੰ ਦੋਨੋਂ ਬਾਰ ਕੋਰੋਨਾ ਪਾਜ਼ੀਟਿਵ ਮਰੀਜ਼ ਆਉਣ ਕਾਰਣ ਜ਼ਿਲ੍ਹਾ...
ਪਟਿਆਲਾ ਵਿਚ ਸੱਤ ਹੋਰ ਕੋਵਿਡ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ
. . .  1 day ago
ਪਟਿਆਲਾ 6 ਜੂਨ (ਗੁਰਪ੍ਰੀਤ ਸਿੰਘ ਚੱਠਾ) - ਜ਼ਿਲ੍ਹੇ ਵਿਚ ਸੱਤ ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਭੇਜੇ ਸੈਂਪਲਾ ਵਿਚੋ 451 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟ ਵਿਚੋ 443 ਸੈਂਪਲਾ ਦੀ ਰਿਪੋਰਟ ਕੋਵਿਡ...
ਜਲੰਧਰ ਦੇ ਰੈਣਕ ਬਾਜ਼ਾਰ 'ਚ ਹਥਿਆਰਬੰਦ ਲੁਟੇਰੇ ਵਲੋਂ ਲੁੱਟ, ਮਚੀ ਦਹਿਸ਼ਤ
. . .  1 day ago
ਜਲੰਧਰ, 6 ਜੂਨ - ਜਲੰਧਰ ਦੇ ਰੈਣਕ ਬਾਜ਼ਾਰ ਵਿਚ ਦਿਨ ਦਿਹਾੜੇ ਇਕ ਦੁਕਾਨ 'ਤੇ ਹਥਿਆਰਬੰਦ ਲੁਟੇਰੇ ਨੇ ਲੁੱਟ ਨੂੰ ਅੰਜਾਮ ਦਿੱਤਾ। ਜਿਸ ਮਗਰੋਂ ਬਾਜ਼ਾਰ ਵਿਚ ਦੁਕਾਨਦਾਰਾਂ ਵਿਚਕਾਰ ਸਨਸਨੀ ਫੈਲ ਗਈ ਹੈ ਤੇ ਮਾਹੌਲ ਤਣਾਅ ਗ੍ਰਸਤ ਹੈ। ਪੁਲਿਸ ਵਲੋਂ ਸੀ.ਸੀ.ਟੀ.ਵੀ. ਦੀ ਮਦਦ...
ਦਰਦਨਾਕ ਹਾਦਸੇ 'ਚ ਔਰਤ ਦਾ ਸਿਰ ਧੜ ਨਾਲੋਂ ਹੋਇਆ ਵੱਖ
. . .  1 day ago
ਕੋਟਕਪੂਰਾ, 6 ਜੂਨ (ਮੋਹਰ ਸਿੰਘ ਗਿੱਲ) - ਕੋਟਕਪੂਰਾ ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ 'ਤੇ ਹੋਏ ਦਰਦਨਾਕ ਹਾਦਸੇ 'ਚ ਇਕ ਬਜ਼ੁਰਗ ਔਰਤ ਦਾ ਧੜ ਨਾਲੋਂ ਸਿਰ ਅਲੱਗ ਹੋਣ ਦਾ ਹਿਰਦੇਵੇਧਕ ਸਮਾਚਾਰ ਪ੍ਰਾਪਤ ਹੋਇਆ ਹੈ। ਬੱਸਾਂ ਵਗ਼ੈਰਾ ਨਾ ਚੱਲਣ ਕਾਰਨ ਬਜ਼ੁਰਗ ਔਰਤ...
ਅੰਮ੍ਰਿਤਸਰ ਵਿਚ ਅੱਜ 28 ਕੋਰੋਨਾ ਪਾਜ਼ੀਟਿਵ ਮਿਲੇ
. . .  1 day ago
ਅੰਮ੍ਰਿਤਸਰ, 6 ਜੂਨ (ਰੇਸ਼ਮ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ) - ਅੱਜ ਅੰਮ੍ਰਿਤਸਰ ਵਿਚ 28 ਕੋਰੋਨਾਵਾਇਰਸ ਦੇ ਕੇਸ ਮਿਲੇ ਹਨ। ਇਸ ਤਰ੍ਹਾਂ ਕੁੱਲ ਕੇਸ 468 ਹਨ, ਡਿਸਚਾਰਜ 344, ਦਾਖਲ 116 ਤੇ ਕੁੱਲ 8...
ਜਲੰਧਰ 'ਚ 10 ਹੋਰ ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਜਲੰਧਰ, 6 ਜੂਨ (ਐੱਮ. ਐੱਸ. ਲੋਹੀਆ) - ਜਲੰਧਰ 'ਚ ਅੱਜ ਕੋਰੋਨਾ ਪੀੜਤ 10 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 288 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਏ ਵਿਅਕਤੀਆਂ 'ਚ 6 ਔਰਤਾਂ ਅਤੇ 4 ਮਰਦ ਸ਼ਾਮਲ ਹਨ। ਮਾਡਲ ਹਾਊਸ...
ਪੰਜਾਬ ਸਰਕਾਰ ਕੋਰੋਨਾ ਦਾ ਪ੍ਰਸਾਰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ-ਵਿਧਾਇਕ ਸ਼ੇਰੋਵਾਲੀਆ
. . .  1 day ago
ਸ਼ਾਹਕੋਟ, 6 ਜੂਨ (ਦਲਜੀਤ ਸਚਦੇਵਾ)- ਸੀ.ਐਚ.ਸੀ ਸ਼ਾਹਕੋਟ ਵਿਖੇ ਦੂਜਾ ਕੋਰੋਨਾ ਟੈਸਟਿੰਗ ਕੈਂਪ ਐਸ.ਐਮ.ਓ ਡਾ. ਅਮਰਦੀਪ ਸਿੰਘ ਦੁੱਗਲ ਦੀ ਅਗਵਾਈ ਹੇਠ ਲਗਾਇਆ ਗਿਆ ਤੇ ਇਸ ਕੈਂਪ ਵਿਚ 165 ਲੋਕਾਂ ਦੇ ਸੈਂਪਲ ਲਏ ਗਏ ਹਨ। ਕੈਂਪ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ...
ਹੋਰ ਖ਼ਬਰਾਂ..

ਦਿਲਚਸਪੀਆਂ

ਆਪਣਾ ਪਿੰਡ

ਬਾਰਾਂ ਸਾਲਾਂ ਬਾਅਦ ਅਫ਼ਰੀਕਾ ਤੋਂ ਪਰਤਿਆ। ਆਪਣੇ ਦੇਸ਼ ਦੀ ਧਰਤੀ 'ਤੇ ਮੱਥਾ ਟੇਕਿਆ। ਆਪਣਾ ਦੇਸ਼ ਆਪਣਾ ਹੀ ਹੁੰਦਾ ਹੈ। ਇਥੋਂ ਦੀ ਹਵਾ ਸੁਗੰਧਤ, ਬਾਹਰ ਡਾਲਰ ਜ਼ਰੂਰ ਕਮਾਏ ਪਰ ਜੋ ਸ਼ਾਂਤੀ ਆਪਣੇ ਪਿੰਡ ਆ ਕੇ ਮਿਲਦੀ ਹੈ, ਕਿਤੇ ਨਹੀਂ ਮਿਲਦੀ। ਪੈਂਦੀ ਸੱਟੇ ਪਿੰਡ ਪਹੁੰਚ ਗਏ ਜਿਥੇ ਛੱਪੜਾਂ ਵਿਚ ਕੱਟੇ ਦੀ ਪੂਛ ਫੜ ਕੇ ਤੈਰਨਾ ਸਿੱਖਿਆ, ਮੱਝਾਂ ਚਾਰੀਆਂ, ਪਿੰਡ ਵਾਲੀ ਪੱਕੀ ਸੜਕ, ਚਾਰ-ਚੁਫੇਰੇ ਹਰਿਆਵਲ ਦੇਖ ਕੇ ਤਬੀਅਤ ਪ੍ਰਸੰਨ ਹੋ ਗਈ। ਸਕੂਲ ਜਾਂਦੇ ਬੱਚੇ ਵਰਦੀਆਂ ਵਿਚ ਦੇਖ ਕੇ ਅਨੰਦ ਆ ਗਿਆ। ਉਹ ਵੀ ਜ਼ਮਾਨਾ ਸੀ ਜਦੋਂ ਆਪਣੇ ਬੋਰੇ ਵਿਚ ਕਾਇਦਾ ਪਾ ਕੇ ਸਕੂਲ ਜਾ ਕੇ ਉਸੇ ਬੋਰੇ ਉਤੇ ਬੈਠ ਕੇ ਜ਼ਮੀਨ ਸਾਫ਼ ਕਰਕੇ ਉਂਗਲੀ ਨਾਲ ਲਿਖਣਾ ਸਿੱਖਿਆ। ਸ਼ਾਮ ਨੂੰ ਖੁੰਡ ਚਰਚਾ ਹੋਈ। ਸਰਪੰਚ ਨੂੰ ਮਿਲੇ। ਮੇਰਾ ਇਕੋ ਸਵਾਲ ਸੀ, 'ਸਭ ਲੋਕ ਖੁਸ਼ ਹਨ, ਚਾਰ ਚੁਫੇਰੇ ਹਰਿਆਵਲ ਹੈ, ਇਹ ਚਮਤਕਾਰ ਕਿੱਦਾਂ ਹੋਇਆ?' ਉਹ ਬੋਲਿਆ।
'ਬਾਈ ਜੀ ਆਪਣੇ ਪਿੰਡ ਦੇ ਮੁੰਡੇ ਵਧੀਆ ਨੌਕਰੀਆਂ 'ਤੇ ਲੱਗੇ ਹੋਏ ਹਨ। ਉਨ੍ਹਾਂ ਨੇ ਰਲ ਕੇ ਤਿੰਨ-ਤਿੰਨ ਮਹੀਨਿਆਂ ਦੀ ਤਨਖਾਹ ਇਕੱਠੀ ਕੀਤੀ, ਪੈਸੇ ਜਮ੍ਹਾ ਹੋਣ 'ਤੇ ਪੰਜਾਬ ਸਰਕਾਰ ਨੇ ਇਕ ਸਮਾਜਿਕ ਪਰੋਉਪਕਾਰ ਸੰਸਥਾ ਸਥਾਪਤ ਕੀਤੀ ਹੈ। ਇਸ ਸੰਸਥਾ ਦਾ ਕੰਮ ਹੈ ਪੈਸੇ ਮਿਲਣ 'ਤੇ ਪੰਜਾਬ ਸਰਕਾਰ ਵਲੋਂ ਸਬਸਿਡੀ ਨਾਲ ਪਿੰਡ ਦਾ ਨਕਸ਼ਾ ਬਣਾ ਕੇ, ਮੀਂਹ ਪਾਣੀ ਦੀ ਸਹੀ ਨਿਕਾਸੀ ਕਰਨੀ, ਸੀਵਰ ਸਿਸਟਮ ਪਾਉਣਾ ਤੇ ਗੰਦੇ ਪਾਣੀ ਨੂੰ ਪਲਾਂਟ ਰਾਹੀਂ ਸਾਫ਼ ਕਰ ਕੇ ਨੇੜੇ ਕਿਸਾਨਾਂ ਨੂੰ ਕਾਸ਼ਤ ਵਾਸਤੇ ਦੇਣਾ, ਛੱਪੜਾਂ ਨੂੰ ਸਾਫ਼ ਕਰਕੇ ਉਥੇ ਮੱਛੀਆਂ ਪਾਲਣਾ। ਇਨ੍ਹਾਂ ਦੀ ਸਿੱਖਿਆ ਅਨੁਸਾਰ ਹਰ ਘਰ ਵਿਚ ਨਿੰਬੂ, ਪਪੀਤਾ, ਜਾਮਨ, ਅੰਬ ਦੇ ਬੂਟੇ ਲਾ 'ਤੇ। ਜਿਥੇ ਹੋ ਸਕਦਾ ਹੈ ਸੁਆਣੀਆਂ ਨੂੰ ਘਰ ਸਬਜ਼ੀਆਂ ਜਿਵੇਂ ਕੱਦੂ, ਕਰੇਲਾ, ਤੋਰੀਆਂ ਦੀਆਂ ਵੇਲਾਂ ਤੇ ਭਿੰਡੀ, ਪਿਆਜ਼, ਲਸਣ ਆਦਿ ਦੇ ਬੀਜ, ਪਨੀਰੀ ਦੇ ਕੇ ਕੰਮ ਸ਼ੁਰੂ ਕਰਵਾ ਦਿੱਤਾ। ਵਿਹਲੇ ਬੈਠੇ ਮੁੰਡਿਆਂ ਨੂੰ ਖੇਤਾਂ ਵਿਚ ਇਕ ਪਾਸੇ ਸਬਜ਼ੀਆਂ, ਫਲ ਲਾਉਣ ਵਾਸਤੇ ਸਿੱਖਿਆ ਦਿੱਤੀ। ਇਨ੍ਹਾਂ ਨੂੰ ਚੰਗੀ ਕਿਸਮ ਦੀਆਂ ਸਬਜ਼ੀਆਂ, ਫਲਾਂ ਦੇ ਬੀਜ, ਪਨੀਰੀਆਂ ਵਕਤ ਸਿਰ ਦਿੱਤੀਆਂ ਗਈਆਂ। ਸਬਜ਼ੀਆਂ/ਫਲ਼ ਹੋਣ 'ਤੇ ਨੇੜੇ ਸ਼ਹਿਰਾਂ ਵਿਚ ਵੇਚਣ ਦਾ ਇੰਤਜ਼ਾਮ ਕਰਤਾ। ਨਤੀਜਾ ਤੁਹਾਡੇ ਸਾਹਮਣੇ ਹੈ। ਕੋਈ ਵਿਹਲਾ ਨਹੀਂ ਬੈਠਦਾ। ਬੱਚੇ ਫਲ, ਸਬਜ਼ੀਆਂਦਾ ਕੰਮ ਖੁਸ਼ੀ-ਖੁਸ਼ੀ ਪੜ੍ਹਾਈ ਤੋਂ ਵਾਧੂ ਵਕਤ ਵਿਚ ਕਰਕੇ ਮੰਮੀ-ਪਾਪਾ ਦੀ ਆਮਦਨ ਵਿਚ ਵਾਧਾ ਕਰਦੇ ਹਨ। ਤਾਜ਼ੀਆਂ ਸਬਜ਼ੀਆਂ, ਫਲ ਖਾ ਕੇ ਇਨ੍ਹਾਂ ਦੀ ਸਿਹਤ ਵੀ ਵਧੀਆ ਬਣ ਗਈ।
ਸਰਕਾਰੀ ਮਹਿਕਮੇ ਨੂੰ ਬੋਲ ਕੇ ਹੱਥ ਪੇਸ਼ਾ ਵਿਦਿਆ ਦਾ ਸਕੂਲ ਖੋਲ੍ਹਿਆ ਗਿਆ। ਬੱਚੇ ਹੁਣ ਕੰਪਿਊਟਰ, ਬਿਜਲੀ, ਪਲੰਬਰ ਮੱਛੀਆਂ ਪਾਲਣ, ਮੁਰਗੀਆਂ ਪਾਲਣਾ ਆਦਿ ਦੇ ਕੰਮਾਂ ਵਿਚ ਮਾਹਿਰ ਹਨ। ਇਥੋਂ ਦੀਆਂ ਕੁੜੀਆਂ ਦੇ ਹੱਥੀਂ ਕੱਢੇ ਹੋਏ ਫੁਲਕਾਰੀਆਂ ਤੇ ਬਾਗ਼ ਬਾਹਰਲੇ ਦਸ਼ਾਂ ਵਿਚ 300 ਡਾਲਰ ਤੱਕ ਵਿਕਦੇ ਹਨ। ਭਲਾ ਹੋਵੇ ਇਨ੍ਹਾਂ ਮੁੰਡਿਆਂ ਦਾ, ਆਪਣਾ ਪਿੰਡ ਨਹੀਂ ਭੁੱਲੇ। ਸਾਰਾ ਪਿੰਡ ਇਨ੍ਹਾਂ ਨੂੰ ਦਿਨ-ਰਾਤ ਅਸੀਸਾਂ ਦਿੰਦਾ ਹੈ। ਬਾਈ ਜੀ, ਜੇ ਤੁਸੀਂ ਪਿੰਡ ਵਾਸਤੇ ਸਾਂਝਾ ਕੰਮ ਕਰਨਾ ਚਾਹੁੰਦੇ ਹੋ ਤਾਂ ਪਿੰਡ ਵਿਚ ਸੋਲਰ ਸਿਸਟਮ ਲਾ ਦਿਓ। ਪੰਜਾਬ ਸਰਕਾਰ ਵਲੋਂ ਇਸ ਵਾਸਤੇ ਸਬਸਿਡੀ ਵੀ ਹੈ। ਇਹ ਇਕ ਵਕਤ ਦਾ ਪੈਸਾ ਲੱਗਿਆ ਤੁਹਾਨੂੰ ਸਦੀਆਂ ਤੱਕ ਗਰਾਈਂ ਅਸੀਸਾਂ ਦੇਣਗੇ।'
ਇਕ ਹੋਰ ਮਹਾਂਪੁਰਸ਼ ਨਾਲ ਗੱਲਬਾਤ ਹੋਈ, ਜਿਸ ਨੇ ਕਿਹਾ, ਪਿੰਡ ਨੂੰ ਚਮਕਾਉਣ ਨਾਲ ਜਿਥੇ ਗਰੀਬ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਊ, ਨਾਲ-ਨਾਲ ਉਨ੍ਹਾਂ ਦੀਆਂ ਖ਼ੁਦਕੁਸ਼ੀਆਂ ਦੀ ਭੈੜੀ ਲਹਿਰ ਨੂੰ ਠੱਲ੍ਹ ਪਊ, ਬਾਬੇ ਦੀ ਅਪਾਰ ਕਿਰਪਾ ਸਦਕਾ, ਆਪਾਂ ਪੜ੍ਹੇ-ਲਿਖੇ ਵਧੀਆ ਨੌਕਰੀਆਂ 'ਤੇ ਲੱਗੇ ਹੋਏ ਬਹੁਤ ਖੁਸ਼ ਕਿਸਮਤ ਹਾਂ, ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੋਣ ਦੇ ਨਾਤੇ ਆਪਾਂ ਨੂੰ ਆਪਣੇ ਪਿੰਡ ਦੇ ਸੁਧਾਰ ਹਿਤ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
'ਪੰਛੀ ਪੀਏ ਜਲ ਨਾ ਘਟੇ, ਘਟੇ ਨਾ ਸਰਤਿਾ ਨੀਰ।
ਦਾਨ ਦੀਏ ਧਨ ਨਾ ਘਟੇ ਕਹਿ ਗਏ ਭਗਤ ਕਬੀਰ।
ਗੁਰਦੁਆਰੇ ਵਿਚ ਭਾਈ ਜੀ ਅਰਦਾਸ ਕਰਨ ਉਪੰਰਤ ਮੁੱਖ ਵਾਕ ਉੱਚੀ-ਉੱਚੀ ਬੋਲ ਰਿਹਾ ਸੀ।


-595, ਫੇਜ਼ 3-ਏ, ਮੁਹਾਲੀ।
ਮੋਬਾਈਲ : 98037-44401.


ਖ਼ਬਰ ਸ਼ੇਅਰ ਕਰੋ

ਸਮਾਈਲ ਸਫ਼ਰ... ਫਰੈਗਰੈਂਸ ਹਮਸਫ਼ਰ

ਜ਼ਿੰਦਗੀ ਦਾ ਸਫ਼ਰ ਤਾਂ ਸਮਾਈਲ ਸਫਰ ਹੈ। ਫਰੈਗਰੈਂਸ ਹਮਸਫ਼ਰ ਤਾਂ ਇਸ ਸਫ਼ਰ ਦਾ ਹਰ ਪਲ, ਪਲ ਯਾਦਗਾਰੀ ਬਣਾ ਦਿੰਦਾ ਹੈ। ਵਿਆਹ ਸਮੇਂ ਪੰਡਤ ਜੀ ਸੰਸਕ੍ਰਿਤ ਦਾ ਇਕ ਮੰਤਰ ਪੜ੍ਹਦੇ ਹਨ ਜਿਸ ਦਾ ਅਰਥ ਹੈ 'ਜਿਵੇਂ ਦੋ ਖੂਹਾਂ ਦਾ ਪਾਣੀ ਇਕ ਕਰ ਦਿੱਤਾ ਜਾਵੇ, ਤਿਵੇਂ ਹੀ ਤੁਸੀਂ ਦੋਵੇਂ ਇਕ ਹੋ ਗਏ ਹੋ।' ਜ਼ਿੰਦਗੀ ਦਾ ਸਫ਼ਰ ਤੈਅ ਕਰਦਿਆਂ ਮੀਆਂ-ਬੀਵੀ ਦੀ ਜ਼ਿੰਦਗੀ 'ਚ ਅਨੇਕਾਂ ਉਤਰਾਅ-ਚੜ੍ਹਾਅ ਆਉਂਦੇ ਹਨ। ਸਮੇਂ ਅਨੁਸਾਰ ਘਰ ਦਾ ਰੂਪ ਰੰਗ ਬਦਲਦਾ ਹੈ ਅਤੇ ਰਿਸ਼ਤਿਆਂ ਦਾ ਵੀ। ਸਮਾਂ ਕਦੇ ਛੱਪਰ ਪਾੜ ਕੇ ਦਿੰਦਾ ਹੈ ਅਤੇ ਕਦੇ ਬਿਮਾਰੀ, ਮੁਕੱਦਮੇ, ਘਾਟੇ ਸਾਰੀ ਕਮਾਈ ਰੋੜ੍ਹ ਦਿੰਦੇ ਹਨ। ਦੁੱਖ-ਸੁੱਖ ਦੇ ਇਸ ਸਫ਼ਰ ਵਿਚ ਵਿਆਹ ਦੀ ਪਹਿਲੀ, ਦੂਜੀ, ਤੀਜੀ, ਚੌਥੀ ਵਰ੍ਹੇਗੰਢ ਆਉਂਦੀ ਹੈ। ਸੁਭਾਗੀਆਂ ਨੇ ਉਹ ਜੋੜੀਆਂ ਜਿਹੜੀਆਂ ਸਿਲਵਰ ਜੁਬਲੀ ਮਨਾਉਂਦੀਆਂ ਹਨ। ਉਨ੍ਹਾਂ ਦਾ ਤਾਂ ਕਹਿਣਾ ਹੀ ਕੀ, ਜਿਨ੍ਹਾਂ ਨੂੰ ਗੋਲਡਨ ਜੁਬਲੀ' ਮਨਾਉਣ ਦਾ ਮੌਕਾ ਮਿਲਿਆ। ਹਿੰਦੁਸਤਾਨੀ ਜੋੜੀਆਂ ਖੁਸ਼ਕਿਸਮਤ ਹਨ ਕਿਉਂਕਿ ਉਹ ਅਕਸਰ ਸੱਤ ਜਨਮ ਦੇ ਸਾਥ ਦਾ ਵਾਅਦਾ ਕਰਦੀਆਂ ਹਨ। 14000 ਕਿਲੋਮੀਟਰ ਦੂਰ ਹੈ ਫਲਾਂ ਤੇ ਫੁੱਲਾਂ ਦਾ ਦੇਸ਼ ਕੈਨੇਡਾ। ਫਲਾਂ ਤੇ ਫੁੱਲਾਂ ਦਾ ਦੇਸ਼। ਕੈਨੇਡਾ 'ਚ ਤਿੰਨ ਡਬਲਯੂ ਬੜੇ ਹੀ ਬੇਵਫ਼ਾ ਹਨ। ਪਤਾ ਨਹੀਂ ਕਦੋਂ ਰੰਗ ਦਿਖਾ ਦੇਣ 'ਵਰਕ', 'ਵਾਈਫ' ਅਤੇ 'ਵੈਦਰ' ਭਾਵੇਂ ਹਿੰਦੁਸਤਾਨ 'ਚ ਵੀ ਇਸ ਪਵਿੱਤਰ ਰਿਸ਼ਤੇ ਨੂੰ ਨਵੀਂ ਤੇ ਤੇਜ਼ ਰਫ਼ਤਾਰ ਜੀਵਨਸ਼ੈਲੀ ਨੇ 'ਈਗੋ', 'ਲਾਲਚ', 'ਬੁਲਿਟ ਪਰੂਫ਼ ਬਰੇਨ' ਦਾ ਘੁਣ ਲਗਾ ਦਿੱਤਾ ਹੈ। ਪਰ ਅਜੇ ਵੀ ਪਿਆਰ, ਸਿਆਣਪ, ਅਡਜਸਟਮੈਂਟ ਦੀ ਸਰਦਾਰੀ ਹੈ। ਜ਼ਿੰਦਗੀ ਲਈ ਆਕਸੀਜਨ ਜ਼ਰੂਰੀ ਹੈ ਅਤੇ ਸਾਥੀ ਵੀ।


-ਭਾਖੜਾ ਡੈਮ ਰੋਡ, ਨੰਗਲ-140120.
ਮੋਬਾਈਲ : 98156-24927

ਯਾਦਾਂ ਦੇ ਝਰੋਖੇ 'ਚੋਂ

ਮਾਂ ਦਾ ਕਰਜ਼

ਉਮਰ ਦਾ ਤਕਾਜ਼ਾ ਹੀ ਸੀ ਕਿ ਮਾਂ ਦਿਨ-ਬ-ਦਿਨ ਨਿਢਾਲ ਹੋਈ ਜਾ ਰਹੀ ਸੀ। ਇਸ ਵਰਤਾਰੇ ਦੇ ਚਲਦਿਆਂ ਮੈਨੂੰ ਮਾਂ ਦੇ ਸਦਾ ਲਈ ਵਿੱਛੜ ਜਾਣ ਦਾ ਤੌਖਲਾ ਲੱਗਾ ਰਹਿੰਦਾ ਸੀ। ਕੁਦਰਤ ਦੇ ਅਟੱਲ ਨਿਯਮ ਨੂੰ ਸਮਝਦਿਆਂ ਮੈਂ ਮਾਂ ਦੀ ਸੇਵਾ ਸੰਭਾਲ ਕਰਨ ਵਿਚੋਂ ਹੀ ਇਕ ਮਾਨਸਿਕ ਤਸੱਲੀ ਭਾਲਦਾ ਸੀ।
ਬਿਰਧ ਹੋ ਚੁੱਕੇ ਕਿਸੇ ਵੀ ਇਨਸਾਨ ਦਾ ਮਨ ਬਾਲਪੁਣੇ ਦੀ ਅਵਸਥਾ ਵਰਗਾ ਹੀ ਹੋ ਜਾਂਦਾ ਹੈ, ਮੈਂ ਕਈ ਵੇਰਾਂ ਸੁਣ ਚੁੱਕਿਆ ਸੀ।
ਮੇਰਾ ਬਚਪਨ ਮੇਰੇ ਜ਼ਿਹਨ ਵਿਚ ਘੁੰਮਣ ਲੱਗਾ, ਜਦੋਂ ਮਾਂ ਦੇ ਹੱਥਾਂ ਦੀ ਛੋਹ ਮੈਨੂੰ ਕਿੰਨਾ ਹੀ ਸਕੂਨ ਦਿੰਦੀ ਸੀ। ਮਾਂ ਦੀ ਗੋਦ ਤਾਂ ਮੇਰੇ ਲਈ ਜੰਨਤ ਦਾ ਝੂਟਾ ਹੁੰਦੀ ਸੀ, ਕਦੋਂ ਗੂੜ੍ਹੀ ਨੀਂਦ ਵਿਚ ਚਲਾ ਜਾਂਦਾ, ਮੈਨੂੰ ਪਤਾ ਵੀ ਨਾ ਲਗਦਾ ਸੀ।
ਮੈਂ ਹੁਣ ਸਮਾਂ ਕੱਢ ਕੇ ਹਰ ਰੋਜ਼ ਮਾਂ ਦੇ ਬਿਰਧ ਸਰੀਰ ਨੂੰ ਪੋਲਾ-ਪੋਲਾ ਦਬਾਉਣਾ। ਮਾਂ ਨਾਲ ਅਤੀਤ ਦੀਆਂ ਗੱਲਾਂ ਕਰਨੀਆਂ, ਜਦੋਂ ਉਹਨੇ ਮੇਰੀ ਪੜ੍ਹਾਈ ਦਾ ਫਿਕਰ ਕਰਦਿਆਂ, ਕਿੰਨੀਆਂ ਹੀ ਅਰਦਾਸਾਂ ਕੀਤੀਆਂ ਸਨ। ਇਉਂ ਮਾਂ ਥੋੜ੍ਹੇ ਸਮੇਂ ਵਿਚ ਹੀ ਹਲਕੀ-ਫੁਲਕੀ ਤੇ ਨਰੋਈ ਮਹਿਸੂਸ ਕਰਨ ਲਗਦੀ ਸੀ। ਮੈਨੂੰ ਮਾਂ ਦੇ ਸਕੂਨ ਦੀ ਇਹ ਅਸਲੀ ਦਵਾ ਲੱਭ ਗਈ ਸੀ।
ਅੱਜ ਤਿਰਕਾਲਾਂ ਵੇਲੇ ਮਾਂ ਦਾ ਸਾਹ ਕੁਝ ਕਾਹਲਾ ਜਿਹਾ ਪੈ ਗਿਆ ਜਾਪਦਾ ਸੀ। ਤਕਲੀਫ਼ ਪੁੱਛਣ 'ਤੇ ਨਾਂਹ ਵਿਚ ਸਿਰ ਹਿਲਾ ਦਿੱਤਾ ਸੀ। ਉਸ ਦਿਨ ਵੱਡੀ ਭੈਣ ਆਈ ਹੋਈ ਸੀ। ਅਸੀਂ ਤਿੰਨੋਂ ਜੀਅ ਕੁਦਰਤ ਦੇ ਇਸ ਬਦਲਦੇ ਰੁਖ਼ ਨੂੰ ਸਮਝਦੇ ਹੋਏ ਮਾਂ ਦੇ ਕਮਰੇ ਵਿਚ ਹੀ ਮੰਜੇ ਡਾਹ ਲਏ ਸਨ।
ਰਾਤ ਭਰ ਅਸੀਂ ਮਾਂ ਦੇ ਕਮਜ਼ੋਰ ਹੋ ਚੁੱਕੇ ਸਰੀਰ ਨੂੰ ਵਾਰੋ-ਵਾਰੀ ਘੁੱਟ ਰਹੇ ਸੀ। ਸਵੇਰ ਅੰਮ੍ਰਿਤ ਵੇਲੇ ਮੈਨੂੰ ਨੀਂਦ ਧੱਕਾ ਕਰ ਰਹੀ ਸੀ। ਮਾਂ ਭੈਣ ਦੀ ਗੋਦ ਵਿਚ ਸ਼ਾਂਤ ਚਿੱਤ ਪਈ ਸੀ। ਉਦੋਂ ਹੀ ਮੈਨੂੰ ਭੈਣ ਨੇ ਮਲੂਕੜੇ ਜਿਹੇ ਹੱਥ ਲਾ ਧੀਮੀ ਆਵਾਜ਼ 'ਚ ਆਖਿਆ ਸੀ, 'ਦੇਖ ਵੀਰ ਮਾਂ ਆਰਾਮ ਨਾਲ ਸੌਂ ਗਈ ਹੈ।'
ਮੈਂ ਮਾਂ ਦੇ ਚਿਹਰੇ ਵੱਲ ਤੱਕਿਆ, ਪਰ ਮਾਂ....ਮਾਂ... ਤਾਂ ਸਦਾ ਲਈ ਸੌਂ ਚੁੱਕੀ ਸੀ। ਮੈਂ ਬਦੌਂਲਿਆ ਜਿਹਾ ਮਾਂ ਦੇ ਸਰੀਰ ਨੂੰ ਘੁੱਟਣ ਲੱਗਾ, ਕਿਉਂ ਜੋ ਮਾਂ ਦੇ ਕਰਜ਼ ਦਾ ਬਹੁਤਾ ਵੱਡਾ ਹਿੱਸਾ ਤਾਂ ਅਜੇ ਵੀ ਮੇਰੇ ਸਿਰ ਬਾਕੀ ਖੜ੍ਹਾ ਸੀ।


-ਪਿੰਡ ਤੇ ਡਾਕ: ਬਧੌਛੀ ਕਲਾਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ।
ਮੋਬਾਈਲ : 70098-78336

ਲਾਈਨ

ਇਕ ਬਾਪ ਨੇ ਆਪਣੇ ਬੱਚੇ ਨੂੰ ਦਵਾਈ ਦਿਵਾਉਣੀ ਸੀ। ਉਹ ਬੱਚਿਆਂ ਦੇ ਡਾਕਟਰ ਕੋਲ ਗਿਆ ਤੇ ਜਾ ਉਸ ਨੂੰ ਕਹਿਣ ਲੱਗਾ, 'ਅਸੀਂ ਵੀ ਥੋੜ੍ਹੀ ਬਹੁਤ ਹਿਕਮਤ ਦਾ ਕੰਮ ਕਰਦੇ ਹਾਂ। ਮੇਰਾ ਬੱਚਾ ਬਿਮਾਰ ਹੈ, ਇਸ ਨੂੰ ਦਵਾਈ ਦਿਓ।'
ਡਾਕਟਰ ਨੇ ਬੜੇ ਪਿਆਰ ਨਾਲ ਬੱਚੇ ਨੂੰ ਵੇਖਿਆ ਤੇ ਵੇਖ ਕੇ ਪੁੱਛਣ ਲੱਗਾ, 'ਕਾਕਾ ਕਿਥੋਂ ਆਇਆ ਹੈਂ?'
'ਜੀ ਮੈਂ... ਪਿੰਡੋਂ ਆਇਆ ਹਾਂ।'
'ਉਥੇ ਤੂੰ ਡਾ:.... ਨੂੰ ਜਾਣਦਾ ਹੈਂ?'
'ਜੀ ਬਹੁਤ ਚੰਗੀ ਤਰ੍ਹਾਂ, ਸਾਡੇ ਘਰ ਕੋਲ ਹੀ ਰਹਿੰਦੇ ਹਨ। ਸਾਡਾ ਉਨ੍ਹਾਂ ਨਾਲ ਰੋਜ਼ ਦਾ ਉਠਣ-ਬੈਠਣ ਹੈ। ਉਨ੍ਹਾਂ ਨੇ ਹੀ ਤੁਹਾਡੇ ਨਾਂਅ ਦੀ ਦੱਸ ਪਾਈ ਹੈ ਤੇ ਨਾਲ ਦੀ ਨਾਲ ਇਕ ਰੁੱਕਾ ਕੱਢ ਉਨ੍ਹਾਂ ਦੇ ਹੱਥ ਫੜਾ ਦਿੱਤਾ।'
'ਕਾਕਾ, ਮੈਂ ਦਵਾਈ ਦੇ ਦਿੰਦਾ ਹਾਂ, ਬੱਚਾ ਠੀਕ ਹੋ ਜਾਵੇਂਗਾ।' ਇਹ ਕਹਿ ਕੇ ਉਸ ਨੇ ਉਸ ਨੂੰ ਦਵਾਈ ਦੇ ਦਿੱਤੀ ਤੇ ਉਸੇ ਸਮੇਂ ਸਮਝਾ ਵੀ ਦਿੱਤਾ।
'ਡਾਕਟਰ ਸਾਹਿਬ, ਤੁਹਾਨੂੰ ਕੀ ਦਈਏ?'
'ਕੁਝ ਨਹੀਂ, ਕੁਝ ਨਹੀਂ।'
'ਕੁਝ ਤਾਂ ਦੱਸੋ? ਆਪਣੀ ਦਵਾਈ ਦਾ ਮੁੱਲ ਤਾਂ ਲੈ ਲਵੋ।'
'ਨਹੀਂ ਕਾਕਾ, ਤੈਥੋਂ ਕਾਹਦੇ ਪੈਸੇ, ਤੂੰ ਸਾਡੇ ਯਾਰ ਦੇ ਪਿੰਡੋਂ ਆਇਆ ਹੈਂ ਨਾਲੇ ਉਨ੍ਹਾਂ ਨੇ ਤਾਂ ਤੈਨੂੰ ਭੇਜਿਆ ਹੈ। ਇਹ ਕੋਈ ਮਾਮੂਲੀ ਗੱਲ ਨ੍ਹੀਂ। ਯਾਰ ਤਾਂ ਯਾਰ ਹੀ ਹੁੰਦਾ ਐ।'
ਬੱਸ ਫੇਰ ਕੀ ਸੀ, ਉਨ੍ਹਾਂ ਪਿੰਡਾਂ ਦੇ ਆਲੇ-ਦੁਆਲੇ ਦੇ ਮਰੀਜ਼ਾਂ ਦੀ ਡਾਕਟਰ ਕੋਲ ਲਾਈਨ ਲੱਗਣ ਲੱਗੀ।

ਸੁਲੱਖਣੇ ਪੈਰ

ਇਕ ਮਹੀਨਾ ਪਹਿਲਾਂ ਉਸ ਦੀ ਮੰਗਣੀ ਹੋਈ ਸੀ। ਉਸ ਨੇ ਆਪਣੇ ਹੋਣ ਵਾਲੇ ਪਤੀ ਨੂੰ ਸੁਭਾਵਿਕ ਹੀ ਪੁੱਛ ਲਿਆ ਸੀ, 'ਤੁਸੀਂ ਆਪਣੇ ਮਾਪਿਆਂ ਦੀ ਇਕੋ-ਇਕ ਔਲਾਦ ਕਿਉਂ ਰਹਿ ਗਏ? ਤੁਹਾਡੇ ਹੋਰ ਭੈਣ-ਭਰਾ ਕਿਉਂ ਨਹੀਂ ਹੋਏ?'
ਉਸ ਨੇ ਹਾਸੇ ਵਿਚ ਪਾਉਂਦਿਆਂ ਆਖਿਆ, 'ਆਪਣੇ ਮਾਂ-ਬਾਪ ਨੂੰ ਪੁੱਛ ਕੇ ਦੱਸਾਂਗਾ।'
ਵਿਆਹ ਦੀ ਤਾਰੀਖ ਪੱਕੀ ਹੋ ਗਈ ਹੈ। ਅੱਜ ਚੁੰਨੀ ਚੜ੍ਹਾਉਣ ਦੀ ਰਸਮ ਹੈ। ਸਹੁਰਿਆਂ ਵਾਲੇ ਪੂਰੀ ਠਾਠ-ਬਾਠ ਨਾਲ ਆਏ ਹਨ। ਉਨ੍ਹਾਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਚਾਹ-ਪਾਣੀ ਪਿਲਾ ਕੇ ਬਿਠਾਇਆ ਗਿਆ ਹੈ। ਖ਼ੁਸ਼ੀ ਦਾ ਮਾਹੌਲ ਹੈ।
ਜਦੋਂ ਕੁੜੀ ਭਾਵ ਉਸ ਨੂੰ ਰਸਮ ਲਈ ਬੁਲਾਇਆ ਗਿਆ ਤਾਂ ਉਹ ਸਧਾਰਨ ਜਿਹੇ ਕੱਪੜੇ ਪਹਿਨ ਕੇ ਆ ਗਈ। ਸਾਰਿਆਂ ਦੇ ਚਿਹਰੇ ਪ੍ਰਸ਼ਨ ਚਿੰਨ੍ਹ ਬਣ ਗਏ।
ਕੁੜੀ ਨੇ ਕਿਹਾ, 'ਇਸ ਤੋਂ ਪਹਿਲਾਂ ਕਿ ਰਸਮ ਅਦਾ ਕੀਤੀ ਜਾਵੇ, ਮੈਂ ਇਕ ਭੁਲੇਖਾ ਸਪੱਸ਼ਟ ਕਰ ਲੈਣਾ ਚਾਹੁੰਦੀ ਹਾਂ ਮੈਨੂੰ ਲਗਦਾ ਹੈ ਕਿ ਸਾਨੂੰ ਵਿਚੋਲੇ ਅੰਕਲ ਨੇ, ਸਹੁਰੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ।'
ਵਿਚੋਲੇ ਨੇ ਭੜਕਦਿਆਂ ਕਿਹਾ, 'ਕੁੜੀਏ ਕੀ, ਉਨ੍ਹਾਂ ਦੀ 20 ਏਕੜ ਜ਼ਮੀਨ ਨਹੀਂ?'... 'ਹੈ',... ਕੀ ਉਨ੍ਹਾਂ ਨੂੰ ਨਾਨਕਾ ਢੇਰੀ ਨਹੀਂ ਆਉਂਦੀ?... 'ਆਉਂਦੀ ਹੈ' ਕੀ ਉਨ੍ਹਾਂ ਦਾ ਇਕੋ ਇਕ ਮੁੰਡਾ ਨਹੀਂ... 'ਹੈ' ਤੈਨੂੰ ਹੋਰ ਕੀ ਨਹੀਂ ਦੱਸਿਆ ਗਿਆ?
'ਮੈਨੂੰ ਇਹ ਨਹੀਂ ਦੱਸਿਆ ਗਿਆ ਕਿ ਮੇਰੇ ਹੋਣ ਵਾਲੇ ਪਤੀ ਨੂੰ ਇਕੋ-ਇਕ ਮੁੰਡਾ ਰੱਖਣ ਲਈ, ਇਨ੍ਹਾਂ ਦੋ ਆਬੌਰਸ਼ਨ ਕਰਵਾਏ ਹਨ। ਦੋ ਕੁੜੀਆਂ ਦੇ ਅਬੌਰਸ਼ਨ... ਦੋ ਕਤਲ ਕੀਤੇ ਹਨ, ਇਨ੍ਹਾਂ ਨੇ। ਜਿਸ ਘਰ ਵਿਚ ਮਰਦਾਵੀਂ ਹੋਂਦ ਨੂੰ ਕਾਇਮ ਰੱਖਣ ਲਈ ਕੁੜੀ ਦੇ ਸੁਲੱਖਣੇ ਪੈਰ ਨਹੀਂ ਪੈਣ ਦਿੱਤੇ ਗਏ। ਮੁਆਫ਼ ਕਰਨਾ, ਉਸ ਘਰ ਵਿਚ, ਬਹੂ ਬਣ ਕੇ, ਸ਼ਗਨਾਂ ਵਾਲੇ ਪੈਰ ਪਾਉਣ ਦੀ ਗ਼ਲਤੀ ਮੈਂ ਹਰਗਿਜ਼ ਨਹੀਂ ਕਰ ਸਕਦੀ।'


-ਮਕਾਨ ਨੰ: 63, ਬਹਾਦਰਗੜ੍ਹ, ਪਟਿਆਲਾ-147021 (ਪੰਜਾਬ)।
ਮੋਬਾਈਲ : 70875-11475.

ਹਥਿਆਰ ਜੋ ਮੌਕੇ 'ਤੇ ਕੰਮ ਆਵੇ

(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
ਆਪਣੇ ਸਾਬਕਾ ਫ਼ੌਜੀ ਚਾਚੇ ਤੋਂ ਸੁਣੀ ਇਕ ਕਹਾਣੀ ਯਾਦ ਆ ਗਈ। ਉਸ ਨੇ ਦੂਸਰੀ ਸੰਸਾਰ ਜੰਗ ਵਿਚ ਕੂਚ ਕਰਨ ਤੋਂ ਪਹਿਲਾਂ ਆਪਣੇ ਕਮਾਂਡਿੰਗ ਅਫ਼ਸਰ ਤੋਂ ਸੁਣੀ ਸੀ। ਇਕ ਵਾਰ ਅਕਬਰ ਦਰਬਾਰ ਵਿਚ ਵਜ਼ੀਰਾਂ ਤੋਂ ਪੁੱਛਣ ਲੱਗਾ ਕਿ ਸਭ ਤੋਂ ਵਧੀਆ ਹਥਿਆਰ ਕਿਹੜਾ ਹੈ। ਸਾਰਿਆਂ ਨੇ ਆਪਣੀ ਅਕਲ ਅਤੇ ਤਜਰਬੇ ਅਨੁਸਾਰ ਵੱਖ-ਵੱਖ ਹਥਿਆਰਾਂ ਦੇ ਨਾਂਅ ਲੈ ਦਿੱਤੇ। ਆਖ਼ਰ ਬੀਰਬਲ ਦੀ ਵਾਰੀ ਆਈ ਤਾਂ ਕਹਿਣ ਲੱਗਾ ਕਿ ਬਾਦਸ਼ਾਹ ਹਥਿਆਰ ਉਹ ਜੋ ਮੌਕੇ 'ਤੇ ਕੰਮ ਆ ਜਾਵੇ। ਬਾਦਸ਼ਾਹ ਨੇ ਇਕਦਮ ਹੁਕਮ ਦਿੱਤਾ ਕਿ ਮਸਤ ਹਾਥੀ ਤਿਆਰ ਕੀਤਾ ਜਾਵੇ । ਬੀਰਬਲ ਨੂੰ ਇਕ ਰੜੇ ਮੈਦਾਨ ਵਿਚ ਖਾਲੀ ਹੱਥ ਖੜ੍ਹਾ ਕਰ ਕੇ ਹਾਥੀ ਉਸ ਵੱਲ ਛੱਡ ਦਿੱਤਾ। ਰੱਬ ਦੀ ਕੁਦਰਤ ਇਕ ਕਤੂਰਾਭੱਜ ਕੇ ਮੈਦਾਨ ਵਿਚ ਆ ਵੜਿਆ। ਬੀਰਬਲ ਨੇ ਨਾ ਅੱਗਾ ਦੇਖਿਆਂ ਨਾ ਪਿੱਛਾ, ਕਤੂਰੇ ਨੂੰ ਪੂਛ ਤੋਂ ਫੜ ਕੇ ਜ਼ੋਰ ਨਾਲ ਘੁਮਾ ਕੇ ਹਾਥੀ ਦੇ ਮੱਥੇ ਵਿਚ ਮਾਰਿਆ। ਟਊਂ-ਟਊਂ ਕਰਦੀ ਚੀਜ਼ ਮੱਥੇ ਵਿਚ ਵੱਜਣੀ ਹਾਥੀ ਲਈ ਨਵੀਂ ਗੱਲ ਸੀ, ਜਿਸ ਤੋਂ ਡਰ ਕੇ ਹਾਥੀ ਪਿੱਛੇ ਭੱਜ ਗਿਆ। ਇਹ ਟੋਟਕਾ ਇਕ ਦਿਨ ਤੜਕੇ ਸੈਰ ਕਰਦੇ ਸਮੇਂ ਮੇਰੇ ਵੀ ਕੰਮ ਆਇਆ। ਮੈਂ ਸੜਕ ਦੇ ਕਿਨਾਰੇ ਝੋਨੇ ਦੇ ਖੇਤ ਦੇ ਨਾਲ ਤੁਰਿਆ ਜਾ ਰਿਹਾ ਸੀ ਤਾਂ ਇਕ ਦਮ ਝੋਨੇ ਵਿਚੋਂ ਵੱਟ ਦੇ ਨੇੜਿਓਂ ਹੀ ਉੱਠਕੇ ਕੁੱਤਾ ਮੈਨੂੰ ਵੱਢਣ ਪੈ ਗਿਆ। ਮੈਂ ਇਕਦਮ ਛਾਲ ਮਾਰ ਕੇ ਸੜਕ ਦੇ ਵਿਚਕਾਰ ਹੋ ਕੇ ਰੋੜਾ ਚੁੱਕਣ ਲਈ ਥੱਲੇ ਝਾਕਿਆ ਤਾਂ ਸੜਕ ਸਾਫ ਸੀ। ਮੈਨੂੰ ਪਤਾ ਨਹੀਂ ਲੱਗਾ ਕਿ ਮੈਂ ਰੋੜਾ ਚੁੱਕਣ ਦੇ ਅੰਦਾਜ਼ ਵਿਚ ਨਿਉਂਕੇ ਸੜਕ ਨੂੰ ਕਦੋਂ ਹੱਥ ਲਾ ਦਿੱਤਾ। ਏਨਾ ਕਰਨ ਦੀ ਦੇਰ ਸੀ ਕੁੱਤਾ ਭੱਜ ਗਿਆ। ਭੇਜਦਾ ਵੀ ਕਿਉਂ ਨਾ? ਇੱਟ ਕੁੱਤੇ ਦਾ ਪੱਕਾ ਵੈਰ ਜਿਉਂ ਹੋਇਆ।


-ਮੋਬਾਈਲ : 98551-30393

ਕਾਵਿ-ਵਿਅੰਗ

ਰੀਝ

* ਨਵਰਾਹੀ ਘੁਗਿਆਣਵੀ *

ਰਾਜਨੀਤੀ ਦੇ ਮੇਚ ਭਲਮਾਣਸੀ ਨਹੀਂ,
ਏਥੇ ਲੋੜ ਹੈ ਕੁਟਿਲ ਬਦਨੀਤੀਆਂ ਦੀ।
ਜਿਥੇ ਨਹੀਂ ਵਿਸ਼ਵਾਸ ਦੀ ਦਾਲ ਗਲਦੀ,
ਉਥੇ ਹੁੰਦੀ ਹੈ ਪੁੱਛ ਤਵੀਤੀਆਂ ਦੀ।
ਲਗਦੀ ਵਾਹ ਰਿਵਾਜਾਂ ਦੀ ਕਦਰ ਹੋਵੇ,
ਚੰਗੀ ਗੱਲ ਸਥਾਪਨਾ ਰੀਤੀਆਂ ਦੀ।
ਮੇਰੀ ਰੀਝ ਕਠੋਰਤਾ ਖ਼ਤਮ ਹੋਵੇ,
ਆਵੇ ਰੁੱਤ ਜਾਂ ਸਾਂਝ ਪ੍ਰੀਤੀਆਂ ਦੀ।


-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਪਾਪ

'ਆਓ ਜੀ ਐੱਸ ਪੀ ਸਾਹਿਬ! ਕੀ ਹਾਲ ਹੈ, ਬਾਹਲਾ ਈ ਕਮਜ਼ੋਰ ਜੇ ਲਗਦੇ ਹੋ, ਸਿਹਤ ਠੀਕ ਰਹਿੰਦੀ ਐ?', ਗੌਤਮ ਰਾਜ ਭਾਵੇਂ ਸੇਵਾ ਮੁਕਤ ਹੋ ਗਿਆ ਸੀ ਪਰ ਮਿੱਤਰ ਦੋਸਤ ਉਸਨੂੰ ਐੱਸ ਪੀ ਸਾਹਿਬ ਕਹਿ ਕੇ ਬੁਲਾਉਂਦੇ ਸਨ।
'ਨਹੀਂ ਬਲਵੰਤ ਸਿਆਂ ਜ਼ਿੰਦਗੀ ਦਾ ਆਖ਼ਰੀ ਸਮਾਂ ਬਹੁਤ ਭਿਆਨਕ ਦਿਖਾਈ ਦੇਣ ਲੱਗ ਪਿਐ। ਘਰ ਵਾਲੀ ਕੈਂਸਰ ਦੀ ਬਿਮਾਰੀ ਨਾਲ ਮਰ ਗਈ, ਨੌਜਵਾਨ ਪੁੱਤ ਐਕਸੀਡੈਂਟ 'ਚ ਤੁਰ ਗਿਆ, ਹੁਣ ਮੇਰੀ ਸਿਹਤ ਠੀਕ ਨਹੀਂ ਰਹਿੰਦੀ। ਮੈਨੂੰ ਵੀ ਕੈਂਸਰ ਦੀ ਭਿਆਨਕ ਬਿਮਾਰੀ ਨੇ ਘੇਰ ਲਿਆ ਹੈ। ਇਲਾਜ ਚਲਦੈ, ਪਰ ਕਮਜ਼ੋਰੀ ਬਹੁਤ ਹੋ ਗਈ ਹੈ।' ਗੌਤਮ ਰਾਜ ਨੇ ਇੱਕੋ ਫਿਕਰੇ ਵਿਚ ਹੀ ਆਪਣੀ ਸਰੀਰਕ ਹਾਲਤ ਦੀ ਜਾਣਕਾਰੀ ਦੇ ਦਿੱਤੀ।
'ਅੱਛਾ ਭਰਾ! ਬੜੀ ਦੁਖਦਾਈ ਖ਼ਬਰ ਸੁਣੀ, ਵਾਹਿਗੁਰੂ ਤੰਦਰੁਸਤੀ ਬਖਸ਼ੇ', ਬਲਵੰਤ ਨੇ ਹਮਦਰਦੀ ਜਤਾਈ।
'ਦੁਖਦਾਈ ਖ਼ਬਰ ਤਾਂ ਕਾਹਦੀ ਆ ਬਲਵੰਤ ਸਿੰਆਂ, ਕੈਂਸਰ ਹੋਰ ਕੀਹਨੂ ਹੋਵੇ। ਜ਼ਿੰਦਗੀ 'ਚ ਕਿੰਨੇ ਮਾੜੇ ਕੰਮ ਕੀਤੇ ਨੇ, ਪੰਜਾਬ ਦੇ ਕਾਲੇ ਦੌਰ ਸਮੇਂ ਕਿੰਨੇ ਬੇਕਸੂਰ ਨੌਜਵਾਨ ਖਪਾ ਦਿੱਤੇ, ਆਬਦੀ ਤਰੱਕੀ ਤੇ ਅਫ਼ਸਰਾਂ ਨੂੰ ਖੁਸ਼ ਰੱਖਣ ਲਈ। ਪਾਪ ਮੈਂ ਕਰਾਂ, ਸਜ਼ਾ ਕਿਸੇ ਹੋਰ ਨੂੰ ਮਿਲੇ, ਭਰਾਵਾ ਮਾੜੇ ਕੰਮਾਂ ਦੀ ਸਜ਼ਾ ਤਾਂ ਮਿਲਣੀ ਹੀ ਹੋਈ।' ਗੌਤਮ ਰਾਜ ਨੇ ਜ਼ਿੰਦਗੀ 'ਚ ਕੀਤੇ ਮਾੜੇ ਕੰਮਾਂ ਨੂੰ ਯਾਦ ਕਰਦਿਆਂ ਅੰਦਰਲਾ ਸੱਚ ਵੀ ਕਹਿ ਸੁਣਾਇਆ।
'ਵਾਹ ਬਈ ਵਾਹ ਗੌਤਮ ਜੀ! ਇਹੋ ਜੇ ਮਾੜੇ ਕੰਮ ਤਾਂ ਉਸ ਸਮੇਂ ਦੇ ਹੋਰ ਅਫ਼ਸਰਾਂ ਨੇ ਕੀਤੇ ਸਨ, ਪਰ ਤੁਸੀਂ ਕੱਲੇ ਹੀ ਅਜਿਹੇ ਸ਼ਖ਼ਸ ਹੋ ਜੋ ਸੱਚ ਨੂੰ ਸਾਹਮਣੇ ਲਿਆ ਰਹੇ ਹੋ। ਜੇ ਥੋਡੇ ਜੀਵਨ 'ਚ ਵਾਪਰੇ ਇਨ੍ਹਾਂ ਦੁੱਖਾਂ ਤੋਂ ਸਬਕ ਲੈ ਕੇ ਅੱਜ ਦੇ ਅਫ਼ਸਰ ਤੇ ਮੁਲਾਜ਼ਮ ਪਾਪਾਂ ਤੋਂ ਤੋਬਾ ਕਰ ਲੈਣ ਤਾਂ ਥੋਡੇ ਪਾਪ ਵੀ ਧੋਤੇ ਜਾ ਸਕਣਗੇ।' ਬਲਵੰਤ ਨੇ ਉਸ ਨੂੰ ਹੌਸਲਾ ਦਿੱਤਾ।


-ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ, ਬਠਿੰਡਾ।
ਮੋਬਾਈਲ : 098882-75913

ਮਨ ਦੀ ਕੈਨਵਸ

ਵਿਦੇਸ਼ ਜਾਣ ਲਈ ਮੈਂ ਉਸ ਏਅਰਪੋਰਟ 'ਤੇ ਪੁੱਜ ਚੁੱਕਾ ਸਾਂ। ਸਕਿਉਰਿਟੀ ਚੈਕਿੰਗ ਅਤੇ ਇਮੀਗਰੇਸ਼ਨ ਪ੍ਰਕਿਰਿਆ ਜਾਰੀ ਸੀ। ਮੇਰੀ ਵਾਰੀ ਆਉਣ 'ਤੇ ਸੰਬੰਧਿਤ ਅਧਿਕਾਰੀ ਮੇਰਾ ਲੱਗੇਜ਼ ਚੈਕਅੱਪ ਕਰਦਿਆਂ ਸ਼ੱਕੀ ਨਜ਼ਰਾਂ ਨਾਲ ਨਿਹਾਰਦਿਆਂ ਪੁੱਛਣ ਲੱਗਾ, 'ਸਰਦਾਰ ਜੀ, ਏਨਾ ਓਵਰਵੇਟ ਲੈ ਕੇ ਕਿਧਰ ਜਾ ਰਹੇ ਓ, ਨਾਲੇ ਆਹ ਕੀ ਏਨੀਆਂ ਸਾਰੀਆਂ ਕਿਤਾਬਾਂ, ਏਨਾ ਸਾਰਾ ਪ੍ਰਿੰਟਿੰਡ ਮੈਟਰ ਕਿਧਰ ਜਾ ਰਹੇ ਹੋ...?'
'ਸਰ, ਮੈਂ ਸਾਹਿਤਕਾਰ ਬੰਦਾ ਹਾਂ, ਇਹ ਮੇਰੀਆਂ ਲਿਖੀਆਂ ਨਵ-ਪ੍ਰਕਾਸ਼ਿਤ ਪੁਸਤਕਾਂ ਨੇ, ਜੋ ਮੈਂ ਅਮਰੀਕਾ ਵਿਖੇ ਹੋਣ ਵਾਲੇ ਇਕ ਸਾਹਿਤਕ ਸਮਾਗਮ ਦੇ ਸਬੰਧ ਵਿਚ ਲੈ ਕੇ ਜਾ ਰਿਹਾ ਹਾਂ। ਚਾਹੋ ਤਾਂ ਉਥੋਂ ਦੀ ਪੰਜਾਬੀ ਸਾਹਿਤ ਸਭਾ ਦਾ ਸੱਦਾ-ਪੱਤਰ ਵੀ ਵੇਖ ਸਕਦੇ ਹੋ, ਬਾਕੀ ਰਹੀ ਗੱਲ ਲੱਗੇਜ ਵੇਟ ਦੀ, ਮੇਰੀ ਸਮਝ-ਬੂਝ ਮੁਤਾਬਿਕ ਤਾਂ ਇਹ ਵੇਟ ਤੁਹਾਡੀ ਏਅਰਲਾਈਨ ਦੁਆਰਾ ਨਿਰਧਾਰਤ ਸੀਮਾ ਦੇ ਅਨੁਕੂਲ ਐ', ਮੈਂ ਬੜੇ ਆਤਮ-ਵਿਸ਼ਵਾਸ ਅਤੇ ਅਦਬ ਸਹਿਤ ਉਹਦੀ ਗੱਲ ਦਾ ਜਵਾਬ ਮੋੜਿਆ।
ਉਹ ਅਧਿਕਾਰੀ ਮੇਰੇ ਉੱਤਰ ਵਿਚ ਜਿਵੇਂ ਸੰਤੁਸ਼ਟ ਨਾ ਹੋਇਆ ਹੋਵੇ ਤੇ ਫਿਰ ਦੁਬਾਰਾ ਬੋਲਿਆ, 'ਸਰਦਾਰ ਜੀ, ਤੁਹਾਡਾ ਲਾਗੇਜ ਵੇਟ ਨਿਯਤ ਲਿਮਟ ਤੋਂ ਬਿਲਕੁਲ ਉੱਪਰ ਹੈ, ਕੁਝ ਸਾਮਾਨ ਤੁਹਾਨੂੰ ਏਥੇ ਕੱਢਣਾ ਪਵੇਗਾ ਜਾਂ ਗਾਰਬੇਜ ਕਰਨਾ ਹੋਵੇਗਾ।'
ਪੈਕਡ ਲੱਗੇਜ 'ਚੋਂ ਕਿਤਾਬਾਂ ਬਾਹਰ ਕੱਢਣ ਜਾਂ ਗਾਰਬੇਜ ਕਰਨ ਦੀ ਗੱਲ ਸੁਣ ਕੇ ਮੇਰੀ ਅੰਤਰ-ਆਤਮਾ ਜਿਵੇਂ ਵਲੂੰਧਰੀ ਗਈ। ਕਿਉਂਕਿ ਲੇਖਕ ਦੀਆਂ ਰਚੀਆਂ ਕਿਤਾਬਾਂ ਉਸ ਦੀਆਂ ਚੰਗੀਆਂ ਦੋਸਤ ਅਤੇ ਧੀਆਂ-ਪੁੱਤਰਾਂ ਵਰਗੀਆਂ ਹੀ ਹੁੰਦੀਆਂ ਨੇ। ਮੇਰੀ ਬੇਵਸ ਅਤੇ ਗਮਗੀਨ ਜਿਹੀ ਅਵਸਥਾ ਨੂੰ ਭਾਂਪਦਿਆਂ ਉਸ ਅਧਿਕਾਰੀ ਦਾ ਸਾਥੀ ਕਹਿਣ ਲੱਗਾ, 'ਚਲੋ ਟੈਨਸ਼ਨ ਨਾ ਲਓ, ਸਰਦਾਰ ਜੀ, ਇਹ ਦੱਸੋ ਤੁਹਾਡੇ ਕੋਲ ਵਿਦੇਸ਼ੀ ਕਰੰਸੀ ਕਿੰਨੀ ਕੁ ਏ...?'
'ਜਨਾਬ ਵਿਦੇਸ਼ੀ ਕਰੰਸੀ ਤਾਂ ਕੋਈ ਨਹੀਂ... ਆਹ ਇੰਡੀਆ ਦੇ ਦੋ ਹਜ਼ਾਰ ਰੁਪਏ ਹੈਗੇ ਨੇ ਬਸ', ਮੈਂ ਦੋ ਹਜ਼ਾਰ ਦਾ ਨੋਟ ਉਸ ਨੂੰ ਫੜਾਉਂਦਿਆਂ ਕਿਹਾ ਤੇ ਉਸ ਨੇ ਝੱਟ ਸਹਿਮਤੀ ਦੀ ਮੋਹਰ ਲਾਉਂਦਿਆਂ ਸਾਰਾ ਸਾਮਾਨ ਓ.ਕੇ. ਕਰ ਦਿੱਤਾ।
ਆਪਣੇ ਦੇਸ਼ ਦੇ ਅਜਿਹੇ ਬੰਦਿਆਂ ਦੀ ਭ੍ਰਿਸ਼ਟ ਮਾਨਸਿਕਤਾ ਵਿਦੇਸ਼ ਦੀ ਧਰਤੀ 'ਤੇ ਪਹੁੰਚਣ ਤੱਕ ਮੇਰੇ ਸਾਹਿਤਕ ਮਨ ਦੀ ਕੈਨਵਸ ਨੂੰ ਝਰੀਟਦੀ ਰਹੀ।


-234, ਸੁਦਰਸ਼ਨ ਪਾਰਕ, ਮਕਸੂਦਾਂ, ਜਲੰਧਰ। ਮੋਬਾਈਲ : 99887-10234.

ਅੱਤ ਦਾ ਅੰਤ

ਇਨ੍ਹਾਂ ਦਿਨਾਂ ਵਿਚ ਪੂਰੀ ਦੁਨੀਆ ਕੋਰੋਨਾ-19 ਦੀ ਮਹਾਂਮਾਰੀ ਨਾਲ ਜੂਝ ਰਹੀ ਹੈ। ਹਾਲਾਤ ਜੋ ਵੀ ਹੋਣ, ਸਾਨੂੰ ਉਸ ਤੋਂ ਕੋਈ ਨਾ ਕੋਈ ਸਬਕ ਜ਼ਰੂਰ ਲੈਣਾ ਚਾਹੀਦਾ ਹੈ। ਆਓ! ਕੁਝ ਸਮਝਣ ਦੀ ਕੋਸ਼ਿਸ਼ ਕਰੀਏ :-
ਮਹੱਤਤਾ : ਜੇ ਅਸੀਂ ਇਸ ਬਿਮਾਰੀ ਦੇ ਕਾਰਨ ਦੀ ਗੱਲ ਕਰੀਏ ਤਾਂ ਇਹ ਇਕ ਵਿਸ਼ਾਣੂ ਰੋਗ ਹੈ ਅਤੇ ਇਨ੍ਹਾਂ ਵਿਸ਼ਾਣੂਆਂ ਨੂੰ ਅਸੀਂ ਸਿੱਧਾ ਆਪਣੀ ਅੱਖ ਨਾਲ ਨਹੀਂ ਦੇਖ ਸਕਦੇ ਪਰ ਫਿਰ ਵੀ ਇਸ ਨੇ ਦੁਨੀਆ ਨੂੰ ਹਿਲਾ ਦਿੱਤਾ।
ਦੂਜਿਆਂ ਨੂੰ ਉਂਗਲਾਂ 'ਤੇ ਨਚਾਉਣ ਵਾਲਿਆਂ ਲਈ ਸਬਕ : ਇਹ ਵਿਸ਼ਾਣੂ ਕਦੇ ਵੀ ਆਪਣੀ ਗਿਣਤੀ ਖੁਦ ਨਹੀਂ ਵਧਾ ਸਕਦੇ। ਇਨ੍ਹਾਂ ਨੂੰ ਲੋੜ ਪੈਂਦੀ ਹੈ ਸਾਡੇ ਸਰੀਰ ਦੇ ਸੈਲਾਂ ਦੀ ਇਸ ਤਰ੍ਹਾਂ ਇਹ ਸਰੀਰ 'ਚ ਦਾਖਲ ਹੋ ਕੇ ਸਾਰੇ ਸਰੀਰ ਦੀ। ਮਸ਼ੀਨਰੀ ਨੂੰ ਆਪਣੇ ਅਨੁਸਾਰ ਹੀ ਚਲਾਉਂਦੇ ਹਨ। ਹੁਣ ਦੋਖੋ ਜਦੋਂ ਕਿਸੇ ਨੂੰ ਮਜਬੂਰ ਕਰਕੇ ਆਪਣੇ ਅਨੁਸਾਰ ਕੰਮ ਕਰਾਉਂਦੇ ਹਾਂ ਤਾਂ ਕਿਵੇਂ ਲਗਦਾ ਹੈ।
ਸਭ ਇਕ ਹਨ : ਇਸ ਵਿਸ਼ਾਣੂ ਨੇ ਦੱਸਿਆ ਕਿ ਇਹ ਸੀਮਾ, ਧਰਮ, ਊਚ-ਨੀਚ ਦੇ ਰੌਲੇ ਸਾਡੇ ਹੀ ਪਾਏ ਹੋਏ ਹਨ ਕਿਉਂਕਿ ਇਹ ਕਿਸੇ ਵੀ ਦੇਸ਼ ਦੇ, ਕਿਸੇ ਵੀ ਧਰਮ ਦੇ, ਕਿਸੇ ਵੀ ਜਾਤ ਦੇ ਇਨਸਾਨ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਸਜਾਵਟੀ ਅਤੇ ਸਾਦਗੀ : ਅਸੀਂ ਇਨਸਾਨ ਸਾਦਗੀ ਨੂੰ ਛੱਡ ਕੇ ਸਜਾਵਟੀ ਚੀਜ਼ਾਂ, ਕੱਪੜਿਆਂ, ਗਹਿਣਿਆਂ, ਫਾਸਟ ਫੂਡ ਵੱਲ ਕੁਝ ਜ਼ਿਆਦਾ ਹੀ ਆਕਰਸ਼ਿਤ ਹੋ ਗਏ ਸੀ ਪਰ ਇਸ ਨੇ ਸਾਨੂੰ ਸਿਖਾਇਆ ਕਿ ਸਾਦਾ ਭੋਜਨ, ਸਾਦਾ ਰਹਿਣ-ਸਹਿਣ, ਸਾਦੇ ਵਿਆਹ ਅਤੇ ਸਾਦੇ ਭੋਗ ਵੀ ਕੋਈ ਮਾੜੀ ਗੱਲ ਨਹੀਂ। ਬਾਹਰੀ ਦੁਨੀਆ ਤੋਂ ਪਹਿਲਾਂ ਘਰ ਵਿਚ ਵੀ ਇਕ ਦੁਨੀਆ ਹੈ ਜਿਸ ਵਿਚ ਵੀ ਸਮਾਂ ਬਤੀਤ ਕਰਨਾ ਚਾਹੀਦਾ ਹੈ।
ਅੱਤ ਦਾ ਅੰਤ : ਜੇ ਅਸੀ ਗੱਲ ਕਰੀਏ ਪੰਜਾਬ ਦੀ, ਇਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਨਸ਼ਿਆਂ ਦਾ ਹੜ੍ਹ ਆਇਆ ਹੋਇਆ ਸੀ ਜੋ ਕਿ ਇੱਥੋ ਦੇ ਗੱਭਰੂਆਂ ਅਤੇ ਮੁਟਿਆਰਾਂ ਨੂੰ ਬੁਰੀ ਤਰ੍ਹਾਂ ਨਿਗਲ ਰਿਹਾ ਸੀ। ਹੁਣ ਇਸ ਮਹਾਂਮਾਰੀ ਕਰ ਕੇ ਸਰਕਾਰਾਂ ਨੇ ਜੋ ਕਰਫਿਊ ਲਗਾ ਕੇ ਸਖ਼ਤੀ ਕੀਤੀ, ਉਹ ਕਿਸੇ ਹੱਦ ਤੱਕ ਇਸ ਦਰਿਆਂ ਨੂੰ ਠੱਲ੍ਹ ਵੀ ਜ਼ਰੂਰੀ ਪਾਵੇਗੀ।
ਇਕ ਹੋਰ ਸਮੱਸਿਆਂ ਇਨ੍ਹਾਂ ਦਿਨਾਂ ਵਿਚ ਜੋ ਬਹੁਤ ਵਧ ਗਈ ਸੀ, ਉਹ ਸੀ ਪ੍ਰਦੂਸ਼ਣ। ਜਿਸ ਦਾ ਕਾਰਨ ਸੀ, ਵਧੀ ਹੋਈ ਆਵਾਜਾਈ, ਕਾਰਖਾਨਿਆਂ 'ਚੋਂ ਨਿਕਲਣ ਵਾਲਾ ਧੂੰਆਂ, ਕਾਰਖਾਨਿਆਂ 'ਚੋਂ ਨਿਕਲਣ ਵਾਲੇ ਜ਼ਹਿਰੀਲੇ ਪਦਾਰਥ, ਜਿਨ੍ਹਾਂ ਨੇ ਸਾਡੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਇਸ ਨੂੰ ਘੱਟ ਕਰਨਾ ਸ਼ਾਇਦ ਇਨਸ਼ਾਨਾਂ ਦੇ ਵੱਸ ਦੀ ਗੱਲ ਨਹੀਂ ਰਹੀ। ਪਰ ਇਸ ਮਹਾਂਮਾਰੀ ਤੋਂ ਬਚਾਅ ਲਈ ਲੱਗੀਆਂ ਪਾਬੰਦੀਆਂ ਕਾਰਨ ਸ਼ਾਇਦ ਇਸ ਕੁਦਰਤ ਨੂੰ ਵੀ ਬਚਾਇਆ ਜਾ ਸਕੇਗਾ ਅਤੇ ਵਾਤਾਵਰਨ ਨੂੰ ਵੀ ਸਾਫ਼ ਹੋਣ ਵਿਚ ਮਦਦ ਮਿਲੇਗੀ।
ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਸੋਚ ਚੰਗੀ ਰੱਖਦੇ ਹੋਏ ਫਰੇਬਾਂ ਦਾ ਤਿਆਗ ਕਰਕੇ ਸਾਦਗੀ ਭਰਿਆ ਜੀਵਨ ਬਤੀਤ ਕਰਦੇ ਹੋਏ ਹੰਕਾਰ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਇਹ ਸਮਝਣਾ ਚਾਹੀਦਾ ਹੈ ਕਿ ਜਦਂੋ ਮਾੜੇ ਕੰਮਾਂ ਦੀ ਅੱਤ ਹੁੰਦੀ ਹੈ ਤਾਂ ਕੁਦਰਤ ਇਸ ਦਾ ਅੰਤ ਕਰਨ ਲਈ ਕੋਈ ਨਾ ਕੋਈ ਜ਼ਰੀਆ ਜ਼ਰੂਰ ਬਣਾਉਂਦੀ ਹੈ ਅਤੇ ਫਿਰ ਕੁਦਰਤ ਨੂੰ ਮੁੱਠੀ ਵਿਚ ਸਮਝਣ ਵਾਲੇ ਇਨਸਾਨ ਬੇਵੱਸ ਹੋ ਜਾਂਦੇ ਹਨ।
ਘਰ ਰਹੋ, ਸੁਰੱਖਿਅਤ ਰਹੋ।
ਹੱਥਾਂ ਨੂੰ ਧੋਵੋ, ਮਨ ਵੀ ਸਾਫ਼ ਕਰੋ।
ਸਾਦਗੀ ਅਪਣਾਓ, ਕੁਦਰਤ ਨੂੰ ਬਚਾਓ।


taranjitkaur@gmal.com

ਸਿਹਤ ਸੁਧਾਰ

* ਹਰਦੀਪ ਢਿੱਲੋਂ *

ਜੜੇ ਜਿੰਦਰੇ ਜਿੱਦਣ ਦੇ ਹੱਟੀਆਂ ਨੂੰ,
ਸਰਿਆ ਘਰਾਂ ਦਾ ਮਹਿੰਗੇ ਸਮਾਨ ਬਾਝੋਂ।
ਖੜ੍ਹ ਕੇ ਗਲੀ ਦੇ ਵਿਚ ਨਾ ਕੋਈ ਲੜਿਆ,
ਮਿਠਾਸ ਜੀਭ ਦੀ ਵਧੀ ਮਿਸ਼ਠਾਨ ਬਾਝੋਂ।
ਹੋਏ ਬਿਨਾਂ ਬਾਰਾਤਾਂ ਤੋਂ ਵਿਆਹ ਸਸਤੇ,
ਮੁਰਦੇ ਫੂਕੇ ਵੀ ਗਏ ਸ਼ਮਸ਼ਾਨ ਬਾਝੋਂ।
'ਮੁਰਾਦਵਾਲਿਆ' ਸਿਹਤ ਸੁਧਾਰ ਹੋਇਆ,
ਚੱਲਣੋਂ ਰੁਕੇ ਨਾ ਅੰਗ ਲੁਕਮਾਨ ਬਾਝੋਂ।


-105/7, ਪੱਛਮ ਵਿਹਾਰ, ਸੀਤੋ ਰੋਡ, ਅਬੋਹਰ-152116.
ਮੋਬਾਈਲ : 98764-57242.

ਅਫ਼ਸਰ

ਪੋਹ ਦਾ ਮਹੀਨਾ, ਅੰਤਾਂ ਦੀ ਧੁੰਦ ਸੀਤ ਲਹਿਰ ਵਗੀ ਜਾਂਦੀ ਤੇ ਓਹ ਬੱਚਾ ਹਰ ਰੋਜ਼ ਦੀ ਤਰ੍ਹਾਂ ਓਹਦੇ ਘਰ ਅਖ਼ਬਾਰ ਸੁੱਟ ਜਾਂਦਾ। ਇਕ ਦਿਨ ਡਿਉੜੀ ਵਿਚ ਬੈਠੇ ਚਾਹ ਪੀਂਦੇ ਨੇ ਉਸ ਬੱਚੇ ਨੂੰ ਆਵਾਜ਼ ਮਾਰੀ, 'ਓ ਕਾਕਾ ਆਜਾ ਚਾਹ ਪੀ ਲਾ' ਤੇ ਓ ਬੱਚਾ ਵੀ ਜਿਵੇਂ ਉਡੀਕ ਰਿਹਾ ਸੀ ਤੇ ਆ ਗਿਆ। 'ਕਾਕਾ ਆ, ਉਮਰ ਐ ਤੇਰੀ ਕੰਮ ਕਰਨ ਦੀ? ਮੈਂ ਰੋਜ਼ ਵੇਂਹਦਾ ਤੈਨੂੰ ਅਖ਼ਬਾਰ ਸੁੱਟ ਕੇ ਜਾਂਦੇ ਨੂੰ ਤੇ ਸੋਚਿਆ ਅੱਜ ਚਾਹ ਦੇ ਬਹਾਨੇ ਪੁੱਛ ਈ ਲਵਾਂ, ਬਈ ਐਨੀ ਠੰਢ ਐ, ਤੇਰੇ ਅਰਗੇ ਜਵਾਕ ਤਾਂ ਸਾਰਾ ਦਿਨ ਰਜਾਈ ਨਾ ਛੱਡਣ, ਤੇ ਤੂੰ ਕਿਵੇਂ ਸਵੇਰੇ ਈ ਲੰਘ ਜਾਂਦੈਂ ਅਖ਼ਬਾਰ ਸੁੱਟ।' ਓਹਨੇ ਇਕੋ ਸਾਹ ਕਿੰਨਾ ਕੁਸ਼ ਕਹਿ ਦਿੱਤਾ। ਬੱਚਾ ਬੋਲਿਆ, ਮੇਰਾ ਬਾਪੂ ਦਿਹਾੜੀ ਕਰਦਾ ਸੀ ਪਰ ਓਹਦਾ ਸੁਪਨਾ ਸੀ ਮੈਨੂੰ ਅਫ਼ਸਰ ਬਣਿਆ ਵੇਖਣ ਦਾ। ਮੇਰੀ ਮਾਂ ਬਿਮਾਰ ਰਹਿੰਦੀ ਏ ਤੇ ਸਾਰਾ ਕੰਮ ਭੈਣ ਕਰਦੀ ਏ, ਬਸ ਮੇਰੀ ਵੀ ਇਕੋ ਈ ਇੱਛਾ ਹੈ ਕਿ ਜੋ ਮਰਜ਼ੀ ਹੋ ਜਾਵੇ, ਹੁਣ ਬਾਪੂ ਨੂੰ ਵੱਡਾ ਅਫ਼ਸਰ ਬਣ ਕੇ ਦਿਖਾਊਂ ਪਰ ਜੀ ਮੇਰਾ ਬਾਪੂ ਥੋੜ੍ਹੇ ਦਿਨ ਈ ਹੋਏ ਨੇ ਮਰ ਗਿਆ ਤੇ ਪੈਸੇ ਕਮਾਉਣ ਵਾਲਾ ਕੋਈ ਨੀ, ਤਾਂ ਹੀ ਮੈਂ ਪਹਿਲਾਂ ਅਖ਼ਬਾਰਾਂ ਵੰਡਦਾ, ਫਿਰ ਸਕੂਲ ਜਾਂਦਾ ਹਾਂ, ਬਸ ਬਾਪੂ ਦਾ ਸੁਪਨਾ ਪੂਰਾ ਕਰਨਾ ਏ। ਚਾਹ ਦਾ ਕੱਪ ਖਾਲੀ ਕਰ ਕੇ ਬੱਚਾ ਚਲਿਆ ਗਿਆ। ਹੁਣ ਉਹ ਆਪਣੇ ਰਜਾਈ ਵਿਚ ਸੁੱਤੇ ਤੇ ਸਾਰਾ ਦਿਨ ਠੰਢ-ਠੰਢ ਕਰਦੇ ਮੁੰਡੇ ਬਾਰੇ ਸੋਚਣ ਲੱਗਾ?


-ਫਿਰੋਜ਼ਪੁਰ। ਮੋਬਾਈਲ : 99147-01060

ਗੀਤ

ਬੰਦਾ ਕਿੱਥੇ ਗਿਆ?

* ਪ੍ਰਿੰ: ਹਰੀ ਕ੍ਰਿਸ਼ਨ ਮਾਇਰ *

ਭੀੜ ਭੜੱਕਾ, ਨਾ ਰੌਲਾ ਰੱਪਾ
ਖੰਡਰਾਂ ਜੇਹੀ ਸੁੰਨਸਾਨ
ਬੰਦਾ ਕਿੱਥੇ ਗਿਆ
ਹੋਏ ਪੰਛੀ ਬੜੇ ਹੈਰਾਨ...
ਸੁੰਨੀਆਂ ਸੜਕਾਂ ਗਲ਼ੀਆਂ
ਸੁੰਨੇ ਬਾਗ ਬਗ਼ੀਚੇ
ਕੰਧਾਂ 'ਤੇ ਚੁੱਪ ਬੈਠੀ
ਬੁੱਲ੍ਹੀਆਂ ਮੀਚੇ
ਬਣ ਬੈਠਾ ਸੀ ਭਗਵਾਨ...
ਫੜ ਫੜ ਸਾਨੂੰ ਰਿਹਾ
ਪਿੰਜਰੇ ਵਿਚ ਪਾਉਂਦਾ
ਬੈਠ ਚੁਰਾਹੇ ਰਿਹਾ ਬੋਲੀ
ਲਾਉਂਦਾ ਨੋਟ ਕਮਾਉਂਦਾ
ਉਹ ਠੱਗ ਨਿਰਾ ਬੇਈਮਾਨ...
ਸਾਡੇ ਹਿੱਸੇ ਦੀ
ਸਾਥੋਂ ਭੋਂ ਖੋਹ ਕੇ
ਬੈਠ ਗਿਆ ਸੀ ਉਹ
ਮਾਲਕ ਹੋ ਕੇ
ਸਾਥੋਂ ਖੋਂਹਦਾ ਸੀ ਅਸਮਾਨ...
ਜਿੱਦਣ ਦਾ ਉਹ
ਐਥੇ ਦਿੱਸਿਆ ਨਾ
ਹਵਾ ਕਹੇ ਹੋਈਆਂ ਨੇ
ਮੇਰੀਆਂ ਲਹਿਰਾਂ ਬਹਿਰਾਂ
ਪਈ ਪਾਣੀਆਂ ਅੰਦਰ ਜਾਨ...
ਸੁਣਿਆਂ ਨਿੱਕੇ ਵਾਇਰਸ
ਤੋਂ ਬੰਦਾ ਹੈ ਡਰਿਆ
ਢਕਿਆ ਮੂੰਹ ਸਿਰ
ਜਿੰਦਰੇ ਮਾਰ ਕੇ ਅੰਦਰ ਵੜਿਆ
ਕਹੇ ਨਿੱਕਾ ਮੰਗਦਾ ਜਾਨ...
ਤੱਕ ਅੰਬਰ ਵਿਚ ਤੋਤੇ
ਕੋਇਲਾਂ ਚਿੜੀਆਂ ਕਬੂਤਰ ਆਏ
ਤੇਰੀ ਛੱਤ 'ਤੇ ਮੋਰ ਕਲਹਿਰੀ
ਪੈਲਾਂ ਪਾਏ
ਅੱਜ ਖੁੱਲ੍ਹਾ ਹੈ ਅਸਮਾਨ...
ਜੰਗਲ਼ ਨੂੰ ਵੀ ਸੁਣ ਗਈ
ਸਾਰੀ ਰਾਮ ਕਹਾਣੀ
ਸੜਕਾਂ ਮੱਲੀ ਬੈਠੀ ਹੈ
ਮਿਰਗਾਂ ਦੀ ਢਾਣੀ
ਉਨ੍ਹਾਂ ਧਰਤੀ ਲਈ ਪਛਾਣ
ਬੰਦਾ ਕਿੱਥੇ ਗਿਆ?
ਬੰਦਾ ਕਿੱਥੇ ਗਿਆ?


-ਮੋਬਾ : 9780667686



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX