ਤਾਜਾ ਖ਼ਬਰਾਂ


ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਵਲੋਂ ਪੁਲਿਸ ਥਾਣਾ ਸੁਲਤਾਨਪੁਰ ਲੋਧੀ ਦੇ ਅੱਗੇ ਜ਼ਬਰਦਸਤ ਰੋਸ ਧਰਨਾ
. . .  15 minutes ago
ਸੁਲਤਾਨਪੁਰ ਲੋਧੀ, 17 ਜੂਨ (ਥਿੰਦ, ਹੈਪੀ)- ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਅਕਾਲੀ ਅਤੇ ਭਾਜਪਾ ਵਰਕਰਾਂ ਵਲੋਂ ਸਰਕਾਰ ਦੀਆਂ ਵਧੀਕੀਆਂ ਅਤੇ ਵਰਕਰਾਂ 'ਤੇ ਕੀਤੇ ਜਾ ਰਹੇ ਝੂਠੇ ਪਰਚਿਆਂ ਦੇ ਵਿਰੋਧ 'ਚ ਪੁਲਿਸ ਥਾਣੇ ਦੇ ਅੱਗੇ ਜ਼ਬਰਦਸਤ ਰੋਸ ਧਰਨਾ ਦਿੱਤਾ...
ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  20 minutes ago
ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ.........
ਭਾਜਪਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  28 minutes ago
ਭਾਜਪਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ..........
ਭਾਜਪਾ ਦੇ ਸੰਸਦ ਮੈਂਬਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  29 minutes ago
ਭਾਜਪਾ ਦੇ ਸੰਸਦ ਮੈਂਬਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ.........
ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  36 minutes ago
ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ......................
17ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਸ਼ੁਰ, ਪ੍ਰੋਟੇਮ ਸਪੀਕਰ ਚੁਕਾਉਣਗੇ ਸੰਸਦ ਮੈਂਬਰਾਂ ਨੂੰ ਸਹੁੰ
. . .  41 minutes ago
ਸੰਸਦ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਬੋਲੇ ਮੋਦੀ, ਕਿਹਾ- ਨੰਬਰਾਂ ਦੀ ਚਿੰਤਾ ਛੱਡੇ ਵਿਰੋਧੀ ਧਿਰ
. . .  51 minutes ago
ਨਵੀਂ ਦਿੱਲੀ, 17 ਜੂਨ- 17ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਅੱਜ ਸ਼ੁਰੂ ਹੋਣ ਜਾ ਰਿਹਾ ਹੈ। ਇਹ ਇਜਲਾਸ 40 ਦਿਨਾਂ ਤੱਕ ਚੱਲੇਗਾ ਅਤੇ ਇਸ 'ਚ 30 ਬੈਠਕਾਂ ਹੋਣਗੀਆਂ। ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰਾਂ ਨੂੰ...
ਵੀਰੇਂਦਰ ਕੁਮਾਰ ਨੇ ਲੋਕ ਸਭਾ ਦੇ ਪ੍ਰੋਟੇਮ ਸਪੀਕਰ ਵਜੋਂ ਚੁੱਕੀ ਸਹੁੰ
. . .  about 1 hour ago
ਨਵੀਂ ਦਿੱਲੀ, 17 ਜੂਨ- ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵੀਰੇਂਦਰ ਕੁਮਾਰ ਨੇ ਅੱਜ ਸਵੇਰੇ 17ਵੀਂ ਲੋਕ ਸਭਾ ਦੇ ਪ੍ਰੋਟੇਮ ਸਪੀਕਰ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ 'ਚ ਉਨ੍ਹਾਂ ਨੂੰ ਸਹੁੰ ਚੁਕਾਈ। ਵੀਰੇਂਦਰ ਕੁਮਾਰ ਹੀ ਹੁਣ...
ਜਾਪਾਨ 'ਚ ਲੱਗੇ ਭੂਚਾਲ ਦੇ ਝਟਕੇ
. . .  about 1 hour ago
ਟੋਕੀਓ, 17 ਜੂਨ- ਜਾਪਾਨ ਦੇ ਸਭ ਤੋਂ ਵੱਡੇ ਟਾਪੂ ਹੋਂਸ਼ੂ ਦੇ ਉੱਤਰੀ-ਪੂਰਬੀ ਹਿੱਸੇ 'ਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ...
ਪਾਕਿਸਤਾਨ ਦੀ ਗੋਲੀਬਾਰੀ 'ਚ ਬੀ.ਐੱਸ.ਐੱਫ ਦਾ ਇੱਕ ਜਵਾਨ ਜ਼ਖਮੀ
. . .  about 1 hour ago
ਸ੍ਰੀਨਗਰ, 17 ਜੂਨ - ਜੰਮੂ ਕਸ਼ਮੀਰ ਦੇ ਪੁੰਛ ਦੀ ਕ੍ਰਿਸ਼ਨਾ ਘਾਟੀ 'ਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਬੀ.ਐੱਸ.ਐੱਫ ਦਾ ਇੱਕ ਜਵਾਨ ਜ਼ਖਮੀ ਹੋ...
ਹੋਰ ਖ਼ਬਰਾਂ..

ਬਾਲ ਸੰਸਾਰ

ਆਓ ਜਾਣੀਏ ਕੰਪਿਊਟਰ ਦੇ ਭਵਿੱਖ ਬਾਰੇ

ਪਿਆਰੇ ਬੱਚਿਓ, ਕੰਪਿਊਟਰ ਅੱਜ ਸਾਡੀ ਜ਼ਿੰਦਗੀ ਦਾ ਇਕ ਅਨਿੱਖੜਵਾਂ ਅੰਗ ਬਣ ਗਿਆ ਹੈ | ਕੰਪਿਊਟਰ ਹਰੇਕ ਖੇਤਰ ਜਿਵੇਂ ਕਿ ਸਿਹਤ, ਸਿੱਖਿਆ, ਵਕਾਲਤ, ਇੰਜੀਨੀਅਰਿੰਗ, ਪਿੰ੍ਰਟਿੰਗ, ਕਾਰਖਾਨਿਆਂ, ਰੇਲਵੇ, ਹਵਾਈ ਜਹਾਜ਼ਾਂ, ਪੁਲਾੜ ਟੈਕਨਾਲੋਜੀ, ਟ੍ਰੈਫਿਕ ਕੰਟਰੋਲ ਅਤੇ ਹੋਰ ਅਨੇਕਾਂ ਕੰਮਾਂ ਨੂੰ ਪੂਰਨ ਕਰਨ ਵਿਚ ਸਾਡੀ ਸਹਾਇਤਾ ਕਰਦਾ ਹੈ | ਕੰਪਿਊਟਰ ਤਕਨੀਕ ਦਾ ਬਹੁਤ ਹੀ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ | ਕੰਪਿਊਟਰ ਦਾ ਆਕਾਰ ਚਾਹੇ ਛੋਟਾ ਹੋ ਰਿਹਾ ਹੈ ਪਰ ਇਸ ਦੀ ਰਫ਼ਤਾਰ ਬਹੁਤ ਹੀ ਤੇਜ਼ੀ ਨਾਲ ਵਧ ਰਹੀ ਹੈ | ਇਕ ਸਰਵੇ ਦੇ ਮੁਤਾਬਿਕ ਲਗਪਗ ਹਰ 18 ਮਹੀਨੇ ਬਾਅਦ ਮਾਈਕ੍ਰੋਪ੍ਰੋਸੈੱਸਰਾਂ ਦੀ ਗਣਨਾ ਕਰਨ ਦੀ ਰਫ਼ਤਾਰ ਦੱੁਗਣੀ ਹੋ ਰਹੀ ਹੈ | ਕੰਪਿਊਟਰ ਦੇ ਲਗਾਤਾਰ ਹੋ ਰਹੇ ਵਿਕਾਸ ਕਾਰਨ ਅਸੀਂ ਜੋ ਕੰਮ ਪਹਿਲਾਂ ਹੱਥਾਂ ਨਾਲ ਕਰਦੇ ਸੀ, ਉਨ੍ਹਾਂ ਨੂੰ ਹੁਣ ਅਸੀਂ ਕੰਪਿਊਟਰ 'ਤੇ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਨਾਲ ਸਾਡੀ ਜ਼ਿੰਦਗੀ ਬਹੁਤ ਹੀ ਸੁਖਾਲੀ ਹੋ ਗਈ ਹੈ | ਆਉਣ ਵਾਲੇ ਸਮੇਂ ਵਿਚ ਕੰਪਿਊਟਰ ਤਕਨਾਲੋਜੀ ਵਿਚ ਹੋਰ ਵਿਕਾਸ ਅਤੇ ਖੋਜਾਂ ਹੋਣਗੀਆਂ, ਜਿਸ ਨਾਲ ਮਨੱੁਖ ਦੀ ਕੰਪਿਊਟਰ ਉੱਪਰ ਨਿਰਭਰਤਾ ਹੋਰ ਵਧ ਜਾਵੇਗੀ | ਜੋ ਕੰਮ ਅੱਜ ਅਸੰਭਵ ਲੱਗ ਰਹੇ ਹਨ, ਉਹ ਕੰਪਿਊਟਰ ਦੀ ਨਵੀਂ ਤਕਨੀਕ ਨਾਲ ਸੰਭਵ ਹੋ ਜਾਣਗੇ |
ਦੂਜੇ ਪਾਸੇ ਕੰਪਿਊਟਰ ਹੈਕਿੰਗ ਦੀ ਸਮੱਸਿਆ ਵਿਚ ਵੀ ਵਿਸ਼ਾਲ ਵਾਧਾ ਹੋਵੇਗਾ | ਕਈ ਨਵੇਂ ਤਰ੍ਹਾਂ ਦੇ ਵਾਇਰਸ ਵੀ ਕੰਪਿਊਟਰ ਡਾਟਾ ਨੂੰ ਪ੍ਰਭਾਵਿਤ ਕਰਨਗੇ | ਸਾਇਬਰ ਸੁਰੱਖਿਆ ਵੀ ਇਕ ਚੁਣੌਤੀ ਬਣ ਜਾਵੇਗਾ | ਇਸ ਲਈ ਹੋਰ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਪਵੇਗੀ |

-ਮੋਗਾ | ਮੋਬਾ: 82838-00190


ਖ਼ਬਰ ਸ਼ੇਅਰ ਕਰੋ

ਗਿਆਨ ਦੀਆਂ ਬਾਤਾਂ

* ਸੰਸਦ ਲੰਡਨ ਦਾ ਭਵਨ : ਲੰਡਨ ਵਿਖੇ ਸਥਿਤ ਸੰਸਦ ਭਵਨ ਨੂੰ 'ਵੈਸਟ ਮਿਨਸਟਰ ਪੈਲੇਸ' ਵੀ ਕਿਹਾ ਜਾਂਦਾ ਹੈ | ਇੱਥੋਂ ਦੇ ਮਸ਼ਹੂਰ ਘੰਟਾ ਘਰ ਨੂੰ ਦੁਨੀਆ ਵਿਚ 'ਬਿਗ ਬੈੱਨ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਸ ਦੇ ਅੰਦਰ ਇਕ ਵੱਡ-ਆਕਾਰੀ ਘੰਟਾ ਲੱਗਾ ਹੋਇਆ ਹੈ, ਜਿਹੜਾ ਪਹਿਲੀ ਵਾਰ ਸੰਨ 1959 ਵਿਚ ਵੱਜਿਆ ਸੀ |
* ਰੋਮ ਦਾ ਕੋਲੋਜ਼ਮ ਭਵਨ : ਇਹ ਇਤਿਹਾਸਕ ਇਮਾਰਤ ਲਗਪਗ ਦੋ ਹਜ਼ਾਰ ਸਾਲ ਪੁਰਾਣੀ ਹੈ ਤੇ ਕਿਹਾ ਜਾਂਦਾ ਹੈ ਕਿ ਇਸ ਦੇ ਨਿਰਮਾਣ ਵਿਚ 10 ਸਾਲ ਦਾ ਸਮਾਂ ਲੱਗਾ ਸੀ | ਇਸ ਇਮਾਰਤ ਵਿਚ 50 ਹਜ਼ਾਰ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਸੀ ਤੇ ਇਥੇ ਗਲੈਡੀਏਟਰਜ਼ ਭਾਵ ਯੋਧਿਆਂ ਦੇ ਯੁੱਧ ਕਰਤਬ ਵੇਖੇ ਜਾਂਦੇ ਸਨ ਤੇ ਕਈ ਹੋਰ ਮਨੋਰੰਜਕ ਪ੍ਰੋਗਰਾਮ ਵੀ ਇੱਥੇ ਕਰਵਾਏ ਜਾਂਦੇ ਸਨ |
* ਯੂ. ਕੇ. ਦਾ ਸਟੋਨਹੈਾਜ : ਆਪਣੇ ਅੰਦਰ ਇਤਿਹਾਸ ਦੀਆਂ ਯਾਦਾਂ ਸਮੇਟੀ ਬੈਠੀ ਇਹ ਇਮਾਰਤ 3500 ਸਾਲ ਪੁਰਾਣੀ ਹੈ | ਇਸ ਵਿਚ ਵਿਸ਼ਾਲ ਆਕਾਰ ਦੇ ਪੱਥਰਾਂ ਨੂੰ ਇਕ ਖ਼ਾਸ ਤਰਤੀਬ ਵਿਚ ਖੜ੍ਹੇ ਕਰਕੇ ਇਕ ਸੰੁਦਰ ਰਚਨਾ ਰਚੀ ਗਈ ਹੈ | ਇਸ ਇਮਾਰਤ ਦਾ ਸਭ ਤੋਂ ਦਿਲਚਸਪ ਤੱਥ ਇਹ ਹੈ ਕਿ ਜਿਨ੍ਹਾਂ ਪੱਥਰਾਂ ਨੂੰ ਵਰਤ ਕੇ ਇਹ ਰਚਨਾ ਰਚੀ ਗਈ ਹੈ, ਉਨ੍ਹਾ ਦਾ ਭਾਰ ਚਾਰ-ਚਾਰ ਟਨ ਦੇ ਕਰੀਬ ਹੈ ਤੇ ਇਹ ਪੱਥਰ ਇਥੇ 380 ਕਿਲੋਮੀਟਰ ਦੀ ਦੂਰੀ ਤੋਂ ਉਸ ਕਾਲ ਵਿਚ ਲਿਆਂਦੇ ਗਏ ਸਨ, ਜਦੋਂ ਕਿ ਆਵਾਜਾਈ ਦੇ ਵਿਕਸਤ ਸਾਧਨ ਮੌਜੂਦ ਨਹੀਂ ਸਨ |
* ਪੈਰਿਸ ਦਾ ਆਈਫ਼ਿਲ ਟਾਵਰ : ਫ਼ਰਾਂਸ ਦੀ ਖ਼ੂਬਸੂਰਤ ਰਾਜਧਾਨੀ ਪੈਰਿਸ ਵਿਖੇ ਸਥਿਤ ਇਹ ਟਾਵਰ 324 ਮੀਟਰ ਭਾਵ 1063 ਫੁੱਟ ਉੱਚਾ ਹੈ | ਇਸ ਨੂੰ ਪ੍ਰਵੇਸ਼ ਦੁਆਰ ਦੇ ਤੌਰ 'ਤੇ ਸੰਨ 1889 ਵਿਚ ਡਿਜ਼ਾਈਨ ਕੀਤਾ ਗਿਆ ਸੀ | ਇਸ ਦੇ ਨਿਰਮਾਣ ਵਿਚ ਦੋ ਸਾਲ ਦਾ ਸਮਾਂ ਲੱਗਾ ਸੀ ਤੇ ਇਸ ਦੇ ਨਿਰਮਾਣ ਵਿਚ ਧਾਤੂ ਦੇ 18 ਹਜ਼ਾਰ ਟੁਕੜੇ ਵਰਤੇ ਗਏ ਸਨ |
* ਮਾਸਕੋ ਦਾ ਸੇਂਟ ਬਾਸਿਲ ਕੈਥੀਡਰਲ : ਰੂਸ ਦੇ ਸ਼ਹਿਰ ਮਾਸਕੋ ਦੇ ਲਾਲ ਚੌਕ ਦੀ ਇਕ ਨੁੱਕਰ ਵਿਚ ਬਣੀ ਇਹ ਖ਼ੂਬਸੂਰਤ ਇਮਾਰਤ 458 ਸਾਲ ਪੁਰਾਣੀ ਹੈ | ਇਸ ਦੇ ਉੱਪਰਲੇ ਹਿੱਸੇ ਵਿਚ ਪਿਆਜ਼ ਦੀ ਸ਼ਕਲ ਦੇ ਬਹੁਰੰਗੀ ਗੰੁਬਦ ਹਨ | ਇਸ ਦਾ ਨਿਰਮਾਣ ਸੰਤ ਬਾਸਿਲ ਦੀ ਯਾਦ ਵਿਚ ਕੀਤਾ ਗਿਆ ਸੀ | ਭਾਰਤ ਦੇ ਮਸ਼ਹੂਰ ਤਾਜ ਮਹੱਲ ਨਾਲ ਜੁੜੀਆਂ ਅਫ਼ਵਾਹਾਂ ਵਾਂਗ ਹੀ ਇਸ ਇਮਾਰਤ ਦੇ ਨਿਰਮਾਣਕਰਤਾਵਾਂ ਸਬੰਧੀ ਵੀ ਇਕ ਅਫ਼ਵਾਹ ਪ੍ਰਚੱਲਿਤ ਹੈ ਕਿ ਰੂਸ ਦੇ ਬਾਦਸ਼ਾਹ ਇਵਾਨ ਨੇ ਉਨ੍ਹਾਂ ਸਾਰੇ ਮਿਸਤਰੀਆਂ ਤੇ ਮਜ਼ਦੂਰਾਂ ਨੂੰ ਅੰਨ੍ਹੇ ਕਰਨ ਦਾ ਹੁਕਮ ਸੁਣਾਇਆ ਸੀ, ਤਾਂ ਜੋ ਉਨ੍ਹਾ ਰਾਹੀਂ ਕੋਈ ਹੋਰ ਸ਼ਖ਼ਸ ਇਸ ਤਰ੍ਹਾਂ ਦੀ ਖ਼ੂਬਸੂਰਤ ਇਮਾਰਤ ਦਾ ਨਿਰਮਾਣ ਨਾ ਕਰਵਾ ਸਕੇ |

-410, ਚੰਦਰ ਨਗਰ, ਬਟਾਲਾ | ਮੋਬਾ: 97816-46008

ਬਾਲ ਕਹਾਣੀ: ਵੱਡਿਆਂ ਦਾ ਆਦਰ

ਪਿੰਡ ਮੇਹਰਵਾਲ ਦੇ ਸਰਪੰਚ ਹਮੀਰ ਸਿੰਘ ਦਾ ਇਕਲੌਤਾ ਪੱੁਤਰ ਪ੍ਰਭਨੂਰ ਸਿੰਘ ਇਟਲੀ 'ਚ ਵਸਦਾ ਸੀ | ਉਸ ਦੀ ਪਤਨੀ ਤਨੀਸ਼ ਕੌਰ ਅਤੇ ਦੋ ਬੱਚੇ ਪੱੁਤਰੀ ਮਹਿਕਪ੍ਰੀਤ ਅਤੇ ਪੱੁਤਰ ਜਸ਼ਨ ਸਿੰਘ ਪਿੰਡ ਹੀ ਰਹਿੰਦੇ ਸਨ | ਸਰਪੰਚ ਹਮੀਰ ਸਿੰਘ ਅਤੇ ਉਸ ਦੀ ਘਰਵਾਲੀ ਮਹਾਂ ਕੌਰ ਆਪਣੀ ਨੂੰ ਹ, ਪੋਤਰੀ ਅਤੇ ਪੋਤਰੇ ਨਾਲ ਬੇਹੱਦ ਪਿਆਰ ਕਰਦੇ ਸਨ | ਚਾਰੋ ਜਣੇ ਸੱੁਖੀ-ਸਾਂਦੀ ਵਸਦੇ ਸਨ |
ਮਹਿਕਪ੍ਰੀਤ ਬਹੁਤ ਲਾਇਕ ਅਤੇ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ | ਉਹ ਪਿੰਡ ਦੇ ਸਰਕਾਰੀ ਸਕੂਲ ਵਿਚ ਨੌਵੀਂ ਜਮਾਤ ਦੀ ਵਿਦਿਆਰਥਣ ਸੀ | ਜਸ਼ਨ, ਜੋ ਉਸੇ ਸਕੂਲ ਵਿਚ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ | ਪੜ੍ਹਾਈ ਵਿਚ ਜ਼ਰਾ ਵੀ ਦਿਲਚਸਪੀ ਨਹੀਂ ਸੀ ਲੈਂਦਾ | ਉਸ ਦੀ ਮੰਮੀ ਨੇ, ਦਾਦਾ ਅਤੇ ਦਾਦੀ ਨੇ ਉਸ ਨੂੰ ਬਹੁਤ ਪਿਆਰ ਨਾਲ ਸਮਝਾਉਣਾ ਪਰ ਉਸ 'ਤੇ ਅਸਰ ਨਾ ਹੁੰਦਾ | ਉਸ ਦੀ ਸ਼ਿਕਾਇਤ ਇਟਲੀ ਵਸਦੇ ਉਸ ਦੇ ਪਿਤਾ ਪ੍ਰਭਨੂਰ ਸਿੰਘ ਕੋਲ ਵੀ ਕੀਤੀ ਜਾਂਦੀ | ਉਹ ਵੀ ਟੈਲੀਫੋਨ 'ਤੇ ਆਪਣੇ ਪੱੁਤਰ ਨੂੰ ਬਥੇਰਾ ਸਮਝਾਉਂਦਾ | ਕਦੇ-ਕਦੇ ਡਰਾਉਂਦਾ ਵੀ ਕਿ ਉਹ ਇਟਲੀ ਤੋਂ ਕਦੇ ਵਾਪਸ ਨਹੀਂ ਆਵੇਗਾ | ਇਹ ਸੁਣ ਕੇ ਜਸ਼ਨ ਰੋਣ ਲੱਗ ਜਾਂਦਾ, ਕਿਉਂਕਿ ਉਹ ਆਪਣੇ ਪਿਤਾ ਨੂੰ ਦਿਲੋਂ ਬਹੁਤ ਪਿਆਰ ਕਰਦਾ ਸੀ | ਉਹ ਝੱਟ ਬੋਲ ਪੈਂਦਾ ਕਿ ਉਹ ਹੁਣ ਦਿਲ ਲਗਾ ਕੇ ਪੜ੍ਹੇਗਾ | ਆਪਣੀ ਮੰਮੀ, ਦੀਦੀ ਮਹਿਕਪ੍ਰੀਤ ਅਤੇ ਦਾਦਾ-ਦਾਦੀ ਦਾ ਕਹਿਣਾ ਮੰਨੇਗਾ | ਉਨ੍ਹਾਂ ਦਾ ਆਦਰ ਕਰੇਗਾ | ਉਸ 'ਤੇ ਇਹ ਅਸਰ ਥੋੜ੍ਹੇ ਕੁ ਦਿਨ ਰਹਿੰਦਾ | ਉਹ ਫਿਰ ਉਸੇ ਤਰ੍ਹਾਂ ਕਰਨ ਲੱਗ ਪੈਂਦਾ |
ਇਕ ਦਿਨ ਜਸ਼ਨ ਘਰੋਂ ਬਾਹਰ ਆਪਣੇ ਦੋਸਤਾਂ ਨਾਲ ਖੇਡਣ ਗਿਆ ਹੋਇਆ ਸੀ | ਮਹਿਕਪ੍ਰੀਤ, ਉਸ ਦੀ ਮੰਮੀ ਤਨੀਸ਼ ਕੌਰ, ਦਾਦਾ-ਦਾਦੀ ਘਰ ਹੀ ਸਨ | ਏਨੇ ਨੂੰ ਇਟਲੀ ਤੋਂ ਪ੍ਰਭਨੂਰ ਦਾ ਫੋਨ ਆ ਗਿਆ | ਉਸ ਨੇ ਜਸ਼ਨ ਬਾਰੇ ਪੱੁਛਿਆ ਤਾਂ ਸਰਪੰਚ ਹਮੀਰ ਸਿੰਘ ਨੇ ਦੱਸਿਆ ਕਿ ਉਸ 'ਤੇ ਕੋਈ ਅਸਰ ਨਹੀਂ | ਪ੍ਰਭਨੂਰ ਸਿੰਘ ਨੇ ਆਪਣੇ ਪਿਤਾ ਨਾਲ ਇਕ ਯੋਜਨਾ ਸਾਂਝੀ ਕੀਤੀ ਕਿ ਉਹ ਜਸ਼ਨ ਨੂੰ ਕਹਿਣ ਕਿ ਉਸ ਦੇ ਪਿਤਾ ਨੇ ਵਿਦੇਸ਼ ਤੋਂ ਕਦੇ ਵਾਪਸ ਨਾ ਆਉਣ ਦਾ ਫੈਸਲਾ ਕੀਤਾ ਹੈ | ਉਹ ਉਦੋਂ ਹੀ ਵਾਪਸ ਆਵੇਗਾ, ਜਦੋਂ ਉਹ ਹਰੇਕ ਜਮਾਤ 'ਚੋਂ ਚੰਗੇ ਨੰਬਰ ਲਵੇਗਾ ਅਤੇ ਵੱਡਿਆਂ ਦਾ ਕਹਿਣਾ ਮੰਨੇਗਾ | ਉਨ੍ਹਾਂ ਦਾ ਆਦਰ ਕਰੇਗਾ | ਜਦੋਂ ਜਸ਼ਨ ਨੂੰ ਇਹ ਗੱਲ ਦੱਸੀ ਤਾਂ ਉਹ ਉਦਾਸ ਹੋ ਗਿਆ | ਉਹ ਅੰਦਰ ਜਾ ਕੇ ਆਪਣੇ ਬੈੱਡ 'ਤੇ ਪੈ ਕੇ ਰੋਣ ਲੱਗ ਪਿਆ | ਉਸ ਨੂੰ ਕਿਸੇ ਨੇ ਚੱੁਪ ਨਾ ਕਰਾਇਆ | ਉਸ ਦੀ ਦੀਦੀ ਬਾਹਰ ਵਿਹੜੇ ਵਿਚ ਬੈਠੀ ਪੜ੍ਹ ਰਹੀ ਸੀ | ਉਸ ਨੇ ਸੁਣਿਆ ਕਿ ਮਹਿਕਪ੍ਰੀਤ ਨੌਵੀਂ ਜਮਾਤ ਦੀ ਪੰਜਾਬੀ ਦੀ ਵਾਰਤਕ ਦੀ ਪੁਸਤਕ 'ਚੋਂ ਪਾਠ 'ਵੱਡਿਆਂ ਦਾ ਆਦਰ' ਪੜ੍ਹ ਰਹੀ ਸੀ |
ਜਸ਼ਨ ਆਪਣੇ ਹੰਝੂ ਪੂੰਝ ਕੇ ਆਪਣੀ ਦੀਦੀ ਕੋਲ ਆਇਆ ਤੇ ਪੱੁਛਣ ਲੱਗਾ, 'ਦੀਦੀ, ਵੱਡਿਆਂ ਦਾ ਆਦਰ ਕਿਵੇਂ ਕੀਤਾ ਜਾਂਦਾ ਹੈ?' ਇਹ ਪਹਿਲਾਂ ਉਹ ਜਸ਼ਨ ਨੂੰ ਕਈ ਵਾਰੀ ਸਮਝਾ ਚੱੁਕੀ ਸੀ ਪਰ ਉਸ 'ਤੇ ਕੋਈ ਅਸਰ ਨਹੀਂ ਸੀ | ਅੱਜ ਜਦੋਂ ਜਸ਼ਨ ਨੇ ਇਹ ਸਵਾਲ ਉਸ ਨੂੰ ਪੱੁਛਿਆ ਤਾਂ ਉਸ ਨੇ ਧਿਆਨ ਨਾਲ ਉਸ ਦੇ ਚਿਹਰੇ ਵੱਲ ਦੇਖਿਆ | ਮਹਿਕਪ੍ਰੀਤ ਨੂੰ ਲੱਗਾ ਕਿ ਉਹ ਦਿਲੋਂ ਉਸ ਨੂੰ ਪੱੁਛ ਰਿਹਾ ਸੀ | ਉਸ ਨੂੰ ਲੱਗਾ ਕਿ ਉਹ ਸੱਚਮੱੁਚ ਬਦਲ ਚੱੁਕਾ ਸੀ | ਪਿਤਾ ਦੀ ਯੋਜਨਾ ਸ਼ਾਇਦ ਕੰਮ ਕਰ ਗਈ ਸੀ | ਉਸ ਨੇ ਪਿਆਰ ਨਾਲ ਜਸ਼ਨ ਨੂੰ ਕੋਲ ਬਿਠਾਇਆ ਅਤੇ ਸਮਝਾਇਆ ਕਿ ਵੱਡਿਆਂ ਦੀ ਹਰ ਆਗਿਆ ਨੂੰ ਮੰਨਣਾ, ਉਨ੍ਹਾਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਮੰਨ ਕੇ, ਉਨ੍ਹਾਂ ਮੁਤਾਬਿਕ ਚੱਲਣਾ ਹੀ ਵੱਡਿਆਂ ਦਾ ਸੱਚਾ ਆਦਰ ਹੈ | ਮਹਿਕਪ੍ਰੀਤ ਦੀ ਇਹ ਗੱਲ ਜਦੋਂ ਉਸ ਦੀ ਮੰਮੀ, ਦਾਦਾ-ਦਾਦੀ ਨੇ ਸੁਣੀ ਤਾਂ ਉਹ ਬਹੁਤ ਖੁਸ਼ ਹੋਏ | ਜਸ਼ਨ ਨੇ ਆਪਣੀ ਦੀਦੀ, ਮੰਮੀ, ਦਾਦਾ-ਦਾਦੀ ਨਾਲ ਵਾਅਦਾ ਕੀਤਾ ਕਿ ਉਹ ਆਪਣੇ ਵੱਡਿਆਂ ਦਾ ਕਹਿਣਾ ਮੰਨ ਕੇ ਦਿਲੋਂ ਸਦਾ ਉਨ੍ਹਾਂ ਦਾ ਆਦਰ ਕਰੇਗਾ |

-ਮੋਬਾ: 98146-81444

ਚੁਟਕਲੇ

• ਪਤਨੀ (ਪਤੀ ਨੂੰ )-ਮੇਰੀ ਉਮਰ ਪੰਜਾਹ ਸਾਲ ਦੀ ਹੋ ਗਈ, ਤੁਹਾਡਾ ਦੋਸਤ ਅਜੇ ਵੀ ਮੇਰੇ ਮੁਖੜੇ ਦੀ ਤਾਰੀਫ ਕਰਦੈ ਪਰ ਤੁਸੀਂ ਤੇ... |
ਪਤੀ-ਰਮੇਸ਼ ਹੋਣਾ ਐ?
ਪਤਨੀ-ਪਰ ਤੁਹਾਨੂੰ ਕਿਵੇਂ ਪਤਾ?
ਪਤੀ-ਉਹ ਤਾਂ ਕਬਾੜ ਦਾ ਵਪਾਰੀ ਹੈ |
• ਰਮੇਸ਼ ਵਿਆਹ ਲਈ 'ਮੈਰਿਜ ਬਿਊਰੋ' ਦੇ ਦਫਤਰ ਗਿਆ | ਦਫਤਰ ਬੰਦ ਸੀ ਤੇ ਬੋਰਡ ਉੱਪਰ ਲਿਖਿਆ ਸੀ 1 ਤੋਂ 3 ਵਜੇ ਤੱਕ ਦਫਤਰ ਬੰਦ ਰਹੇਗਾ, ਓਨਾ ਚਿਰ ਤੁਸੀਂ ਦੁਬਾਰਾ ਸੋਚ ਲਓ |
• ਲਾੜਾ (ਫੇਰਿਆਂ ਵੇਲੇ ਪੰਡਿਤ ਨੂੰ )-ਪੰਡਿਤ ਜੀ, ਦੁਲਹਨ ਦੇ ਸੱਜੇ ਪਾਸੇ ਬੈਠਾਂ ਜਾਂ ਖੱਬੇ ਪਾਸੇ?
ਪੰਡਿਤ-ਹੁਣ ਤਾਂ ਜਿੱਥੇ ਮਰਜ਼ੀ ਬੈਠ ਜਾ ਬੇਟਾ, ਬਾਅਦ 'ਚ ਤਾਂ ਇਹਨੇ ਤੇਰੇ ਸਿਰ 'ਤੇ ਹੀ ਬੈਠਣਾ |
• ਇਕ ਬੁੱਢੀ ਔਰਤ ਵਿਧਵਾ ਪੈਨਸ਼ਨ ਲਈ ਫਾਰਮ ਭਰਨ ਗਈ |
ਕਲਰਕ-ਮਾਈ ਤੇਰੇ ਘਰ ਵਾਲੇ ਨੂੰ ਮਰੇ ਨੂੰ ਕਿੰਨਾ ਸਮਾਂ ਹੋ ਗਿਆ?
ਔਰਤ-ਵੇ, ਉਹ ਤਾਂ ਹਾਲੇ ਘਰੇ ਈ ਐ |
ਕਲਰਕ-ਫਿਰ ਫਾਰਮ ਕਿਉਂ ਭਰਨ ਆਈ ਏਾ?
ਔਰਤ-ਵੇ ਪੁੱਤ, ਸਰਕਾਰੀ ਕੰਮ ਕਿਹੜਾ ਅੱਜ ਹੀ ਹੋਜੂ, ਜਦ ਨੂੰ ਮੇਰੀ ਪੈਨਸ਼ਨ ਲੱਗੂ, ਉਦੋਂ ਤੱਕ ਤਾਂ ਉਹਨੇ ਗੱਡੀ ਚੜ੍ਹ ਹੀ ਜਾਣੈ |

-ਮਨਜੀਤ ਪਿਉਰੀ ਗਿੱਦੜਬਾਹਾ
ਨੇੜੇ ਭਾਰੂ ਗੇਟ, ਗਿੱਦੜਬਾਹਾ | ਮੋਬਾ: 94174-47986

ਲੜੀਵਾਰ ਨਾਵਲ-3: ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿੱਚਰਵਾਰ ਦਾ ਅੰਕ ਦੇਖੋ)
'ਤਜਿੰਦਰ ਵੀਰੇ, ਉਸ ਗੱਡੀ ਦਾ ਨਾਂਅ ਏ 'ਮਾਲਵਾ ਐਕਸਪ੍ਰੈੱਸ' ਤੇ ਇਸ ਗੱਡੀ ਦਾ ਸਟਾਪੇਜ ਦਸੂਹੇ ਨਹੀਂ ਹੈ | ਇਹ ਗੱਡੀ ਰੁਕਣ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ | ਹੁਣ ਇਹ ਗੱਡੀ ਫੜਨ ਵਾਸਤੇ ਮੁਸਾਫ਼ਿਰ ਜਾਂ ਤਾਂ ਜਲੰਧਰ ਛਾਉਣੀ ਜਾਂਦੇ ਹਨ ਤੇ ਜਾਂ ਫਿਰ ਉਨ੍ਹਾਂ ਨੂੰ ਪਠਾਨਕੋਟ ਨੇੜੇ ਚੱਕੀ ਪੁਲ 'ਤੇ ਜਾਣਾ ਪੈਂਦਾ ਹੈ... |'
'ਪਰ ਇਹ ਕੰਮ ਤੇ ਬਹੁਤ ਔਖਾ ਏ... |' ਗੌਰਵ ਡੰੂਘੀ ਸੋਚ 'ਚੋਂ ਬਲਿਆ |
'ਔਖਾ ਜ਼ਰੂਰ ਏ ਪਰ ਅਸੰਭਵ ਨਹੀਂ... ਦਾਦਾ ਜੀ ਕਿਹਾ ਕਰਦੇ ਨੇ | ਉਹ ਅਕਸਰ ਕਿਹਾ ਕਰਦੇ ਨੇ ਔਖਾ ਕੰਮ ਉਹੀ ਹੁੰਦਾ ਏ, ਜਿਸ ਦੇ ਵਾਸਤੇ ਅਸੀਂ ਕੋਸ਼ਿਸ਼ ਨਹੀਂ ਕਰਦੇ | ਕੋਸ਼ਿਸ਼ ਤੇ ਮਿਹਨਤ ਹਰ ਔਖੇ ਕੰਮ ਨੂੰ ਸੌਖਾ ਬਣਾ ਦਿੰਦੇ ਨੇ |' ਡੌਲੀ ਆਖ ਰਹੀ ਸੀ ਤੇ ਸਾਰੇ ਬੱਚੇ ਇਕ ਮਨ ਇਕ ਚਿੱਤ ਲਗਾ ਕੇ ਉਸ ਦੀਆਂ ਗੱਲਾਂ ਸੁਣ ਰਹੇ ਸਨ | ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਡੌਲੀ ਦੀਆਂ ਆਖੀਆਂ ਗੱਲਾਂ ਦਾ ਉਨ੍ਹਾਂ ਉੱਪਰ ਇਕ ਅਨੋਖਾ ਅਸਰ ਹੋ ਰਿਹਾ ਸੀ |
ਉਸੇ ਵੇਲੇ ਹੀ ਅੱਧੀ ਛੱੁਟੀ ਬੰਦ ਹੋਣ ਦੀ ਘੰਟੀ ਵੱਜ ਗਈ | ਸਾਰੇ ਬੱਚੇ ਉੱਠ ਕੇ ਆਪਣੀ ਜਮਾਤ ਵੱਲ ਜਾਣ ਲੱਗੇ |
ਦਸੂਹਾ ਦੇ ਜਵਾਹਰ ਨਗਰ ਵਿਚ ਪੰਡਿਤ ਜਮਨਾ ਦਾਸ ਦਾ ਘਰ ਹੈ | ਉਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਹੈ | ਉਨ੍ਹਾਂ ਦਾ ਸਰੀਰ ਇਕਹਿਰਾ ਪਰ ਚੁਸਤ ਹੈ | ਸ਼ਹਿਰ ਦੇ ਮੱੁਖ ਬਾਜ਼ਾਰ ਵਿਚ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ ਹੈ | ਉਨ੍ਹਾਂ ਦੇ ਦੋਵੇਂ ਲੜਕੇ ਦੁਕਾਨ 'ਤੇ ਬੈਠਦੇ ਹਨ |
ਪਿਛਲੇ ਕੁਝ ਸਮੇਂ ਤੋਂ ਪੰਡਿਤ ਜੀ ਦਾ ਝੁਕਾਅ ਲੋਕ ਭਲਾਈ ਦੇ ਕੰਮਾਂ ਵੱਲ ਹੋ ਗਿਆ ਸੀ | ਹੋਰ ਕੰਮਾਂ ਦੇ ਨਾਲ-ਨਾਲ ਹੁਣ ਪਿਛਲੇ ਕੁਝ ਸਮੇਂ ਤੋਂ ਉਹ ਇਹ ਕੋਸ਼ਿਸ਼ ਕਰ ਰਹੇ ਸਨ ਕਿ ਮਾਲਵਾ ਐਕਸਪ੍ਰੈੱਸ ਗੱਡੀ, ਜਿਹੜੀ ਕਿ ਦਸੂਹੇ ਨਹੀਂ ਰੁਕਦੀ, ਉਸ ਦਾ ਸਟਾਪੇਜ ਵੀ ਇਥੇ ਹੋ ਜਾਵੇ |
ਇਸ ਕੰਮ ਵਾਸਤੇ ਉਹ ਅਕਸਰ ਚਿੱਠੀਆਂ ਲਿਖਦੇ ਰਹਿੰਦੇ ਹਨ | ਇਹ ਚਿੱਠੀਆਂ ਆਮ ਤੌਰ 'ਤੇ ਇਲਾਕੇ ਦੇ ਐਮ.ਐਲ.ਏ., ਐਮ. ਪੀ. ਜਾਂ ਰੇਲਵੇ ਅਧਿਕਾਰੀਆਂ ਦੇ ਨਾਂਅ ਹੋਇਆ ਕਰਦੀਆਂ ਸਨ | ਉਹ ਅਕਸਰ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਵੀ ਆਪਣੀ ਮੰਗ ਬਾਰੇ ਚਿੱਠੀਆਂ ਲਿਖਦੇ ਰਹਿੰਦੇ |
ਪੰਡਿਤ ਜੀ ਨੇ ਆਪਣੀ ਮੰਗ ਦੇ ਹੱਕ ਵਿਚ ਕੁਝ ਤੱਥ ਵੀ ਇਕੱਠੇ ਕੀਤੇ ਹੋਏ ਸਨ | ਪਹਿਲਾ ਤਾਂ ਇਹ ਕਿ ਦਸੂਹਾ ਇਕ ਪ੍ਰਾਚੀਨ ਸ਼ਹਿਰ ਹੈ | ਇਥੇ ਕਾਰਵਾਂ-ਪਾਂਡਵਾਂ ਦੇ ਸਮੇਂ ਦਾ ਇਕ ਵਿਸ਼ਾਲ ਤਲਾਬ ਬਣਿਆ ਹੋਇਆ ਹੈ | ਇਸ ਤਲਾਬ ਬਾਰੇ ਕਿਹਾ ਜਾਂਦਾ ਹੈ ਕਿ ਇਸ ਨੂੰ ਭੀਮ ਨੇ ਢਾਈ ਟੱਪ ਨਾਲ ਖੋਦਿਆ ਸੀ |
ਦੂਜਾ ਤੱਥ ਇਹ ਕਿ ਦਸੂਹਾ ਦੇ ਉੱਤਰ-ਪੂਰਬ ਵੱਲ ਕੰਢੀ ਇਲਾਕੇ ਦੇ ਬਹੁਤੇ ਲੋਕ ਫੌਜ ਦੀ ਸੇਵਾ ਨਿਭਾਅ ਰਹੇ ਹਨ | ਉਨ੍ਹਾਂ ਨੇ ਜਦ ਵੀ ਛੱੁਟੀ ਆਉਣਾ ਹੁੰਦਾ ਤਾਂ ਉਨ੍ਹਾਂ ਨੇ ਇਥੇ ਉਤਰਨਾ ਹੁੰਦਾ ਹੈ ਤੇ ਜਾਂ ਫਿਰ ਆਪਣੀ ਛੱੁਟੀ ਖ਼ਤਮ ਹੋਣ 'ਤੇ ਇਥੋਂ ਗੱਡੀ ਫੜਨੀ ਹੁੰਦੀ ਹੈ |
ਭਾਵੇਂ ਘਰ ਵਿਚ ਪੰਡਿਤ ਜੀ ਦੇ ਲੜਕੇ ਉਨ੍ਹਾਂ ਦੀ ਇਸ ਗੱਲ 'ਤੇ ਉਨ੍ਹਾਂ ਦਾ ਸਾਥ ਦੇ ਰਹੇ ਸਨ ਪਰ ਮੁਹੱਲੇ ਦੇ ਕਈ ਲੋਕ ਇਸ ਗੱਲ ਦਾ ਮਖੌਲ ਵੀ ਉਡਾਉਂਦੇ ਸਨ | ਅਜਿਹੇ ਲੋਕ ਅਕਸਰ ਕਿਹਾ ਕਰਦੇ, 'ਕਦੀ ਐਨੇ ਛੋਟੇ ਸ਼ਹਿਰ 'ਚ ਵੀ ਇਹ ਗੱਡੀ ਰੁਕ ਸਕਦੀ ਏ... ਜਮਨਾ ਦਾਸ ਤੇ ਐਵੇਂ ਚਿੱਠੀਆਂ ਲਿਖ-ਲਿਖ ਪਾਈ ਜਾਂਦਾ ਏ... ਕੋਈ ਸੁਣਦਾ ਏ ਭਲਾ ਉਹਦੀ ਗੱਲ...?'
(ਬਾਕੀ ਅਗਲੇ ਸਨਿੱਚਰਵਾਰ ਦੇ ਅੰਕ 'ਚ)

-ਮੋਬਾਈਲ : 98552-35424

ਬੁਝਾਰਤ-49

ਪਿਆਰੇ ਬੱਚਿਓ ਅੱਧਾ ਸੰਸਾਰ,
ਮੇਰਾ 'ਕੱਲੇ ਦਾ ਹੈ ਪਰਿਵਾਰ |
ਆਪੇ ਪਾਲਣ-ਪੋਸ਼ਣ ਕਰਦਾ,
ਭੇਦ ਗੁਪਤ ਰੱਖਾਂ ਮੈਂ ਘਰ ਦਾ |
ਜੇ ਕੋਈ ਜੀਅ ਬਾਹਰ ਜਾਵੇ,
ਆਪੇ ਆਪਣਾ ਕੀਤਾ ਪਾਵੇ |
ਜੋ ਜੀਅ ਬੁੱਕਲ ਦੇ ਵਿਚ ਰਹਿੰਦਾ,
ਉਸ ਦਾ ਵਾਲ ਵਿੰਗਾ ਨਾ ਹੁੰਦਾ |
ਬੱਚਿਓ ਮੇਰਾ ਰੰਗ ਹੈ ਨੀਲਾ,
ਬਾਤ ਬੁੱਝਣ ਦਾ ਕਰੋ ਹੁਣ ਹੀਲਾ |
ਇਹ ਨ੍ਹੀਂ ਅੰਕਲ ਜੀ ਸਾਡੇ ਵੱਸ,
ਭਲੂਰੀਆ ਜੀ ਤੁਸੀਂ ਦੇਵੋ ਦੱਸ |
—0—
ਨੋਟ ਕਰੋ ਫਿਰ ਕਾਪੀ ਅੰਦਰ,
ਇਹਦਾ ਉੱਤਰ ਹੈ 'ਸਮੁੰਦਰ'

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਬਾਲ ਸਾਹਿਤ

ਮੈਂ ਤੋਤਾ ਬਣ ਕੇ ਆਇਆ
ਲੇਖਿਕਾ : ਗੁਰਦੀਪ ਕੋਮਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ |
ਮੁੱਲ : 100 ਰੁਪਏ, ਪੰਨੇ : 40
ਸੰਪਰਕ : 94178-44808
ਬੱਚਿਆਂ ਲਈ 'ਬਾਤਾਂ' ਦਾ ਕਦੀਮੀ ਮਹੱਤਵ ਸਵੀਕਾਰ ਕੀਤਾ ਜਾਂਦਾ ਹੈ | 'ਮੈਂ ਤੋਤਾ ਬਣ ਕੇ ਆਇਆ' ਪੁਸਤਕ ਵਿਚ ਲੇਖਿਕਾ ਗੁਰਦੀਪ ਕੋਮਲ ਨੇ ਪੰਜਾਬ ਦੀਆਂ ਪ੍ਰਚਲਿਤ ਲੋਕ ਕਹਾਣੀਆਂ ਨੂੰ ਇਕੱਤਿ੍ਤ ਕਰਕੇ ਦਾਦੀਆਂ-ਨਾਨੀਆਂ ਵਲੋਂ ਬਾਤਾਂ ਸੁਣਾਉਣ ਦੀ ਰਵਾਇਤ ਨੂੰ ਪੁਨਰ ਸੁਰਜੀਤ ਕਰਨ ਦਾ ਸਾਰਥਿਕ ਪ੍ਰਯਤਨ ਕੀਤਾ ਹੈ | ਕੋਮਲ ਨੇ ਇਸ ਪੁਸਤਕ ਵਿਚ 'ਚਿੱਬੜ ਮਾਮਾ', 'ਜੂੰ ਤੇ ਕੁੱਕੜ', 'ਸੁਹਣੀ ਕੁੜੀ', 'ਚੂਹੀ ਤੇ ਚਿੜੀ', 'ਜੱਟ ਦਿਓ ਤੇ ਬਾਂਦਰ', 'ਮੈਂ ਤੋਤਾ ਬਣ ਕੇ ਆਇਆ', 'ਡੈਣ ਤੇ ਹਿੰਮਤੀ ਮੁੰਡਾ', 'ਜੱਟ ਤੇ ਗਿੱਦੜ', 'ਬੁੱਧੂ ਰਾਮ' ਅਤੇ 'ਕਾਟੋ ਤੂੰ ਏਨੀ ਖ਼ਰਾਬ' ਕਹਾਣੀਆਂ ਦੇ ਬਿਰਤਾਂਤ ਨੂੰ ਲੋਕ ਕਹਾਣੀਆਂ ਦੀ ਸ਼ੈਲੀ ਵਿਚ ਉਲੀਕਿਆ ਹੈ | ਇਨ੍ਹਾਂ ਕਹਾਣੀਆਂ ਵਿਚ ਜਨੌਰ ਪਾਤਰ ਵੀ ਮਨੁੱਖਾਂ ਵਾਂਗ ਵਿਚਰਦੇ ਹੋਏ ਮਨੁੱਖ ਦੀਆਂ ਚੰਗਿਆਈਆਂ, ਬੁਰਿਆਈਆਂ ਅਤੇ ਵਿਵਹਾਰ ਨੂੰ ਪ੍ਰਗਟਾਉਂਦੇ ਵਿਖਾਈ ਦਿੰਦੇ ਹਨ | ਇਹ ਕਹਾਣੀਆਂ ਬਾਲ ਪਾਠਕਾਂ ਨੂੰ ਹਿੰਮਤ, ਅਕਲ ਅਤੇ ਦਿ੍ੜ੍ਹ ਨਿਸਚੇ ਵਰਗੇ ਸ਼ੁਭ ਗੁਣਾਂ ਅਤੇ ਭਾਵਨਾਵਾਂ ਨਾਲ ਸੰਕਟ ਉੱਪਰ ਕਾਬੂ ਪਾਉਣ ਦੀ ਪ੍ਰੇਰਨਾ ਦਿੰਦੀਆਂ ਹਨ ਅਤੇ ਲੋਭ-ਲਾਲਚ, ਹਊਮੈ ਅਤੇ ਗੁੱਸੇ ਦਾ ਤਿਆਗ ਕਰਕੇ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਨਾਇਕ ਬਣਨ ਦਾ ਉਪਦੇਸ਼ ਦਿੰਦੀਆਂ ਹਨ | ਵਰਤਮਾਨ ਡਿਜ਼ੀਟਲ ਯੁੱਗ ਵਿਚ ਇਹ ਉੱਦਮ ਵਿਸ਼ੇਸ਼ ਪ੍ਰਸੰਸਾ ਦੀਆਂ ਧਾਰਨੀ ਬਣਦੀਆਂ ਹਨ | ਇਹ ਕਹਾਣੀਆਂ ਹਰ ਵਰਗ ਦੇ ਪਾਠਕ ਦੇ ਮਨ ਵਿਚ ਆਕਰਸ਼ਣ ਪੈਦਾ ਕਰਕੇ ਸਦੀਆਂ ਪਹਿਲਾਂ ਦੇ ਸਮਾਜ ਉੱਪਰ ਬਾਖ਼ੂਬੀ ਝਾਤੀ ਪਾਉਂਦੀਆਂ ਹਨ | ਕਹਾਣੀਆਂ ਦੇ ਅੰਤ ਵਿਚ ਉਸਾਰੂ ਸਿੱਟੇ ਵੀ ਕੱਢੇ ਹਨ | ਸਮੁੱਚੀ ਪੁਸਤਕ ਪੜ੍ਹਨਯੋਗ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:),
ਮੋਬਾ: 98144-23703

ਅਨਮੋਲ ਬਚਨ

• ਸਾਰੀ ਦੁਨੀਆ ਨੂੰ ਜਿੱਤਣ ਵਾਲਾ ਬਾਪ ਆਪਣੀ ਔਲਾਦ ਦੇ ਸਾਹਮਣੇ ਹਾਰ ਜਾਂਦਾ ਹੈ |
• ਆਪਣੀ ਜ਼ਬਾਨ ਤੋਂ ਕਿਸੇ ਦੀ ਬੁਰਾਈ ਨਾ ਕਰੋ, ਕਿਉਂਕਿ ਬੁਰਾਈ ਤੁਹਾਡੇ ਵਿਚ ਵੀ ਹੈ ਤੇ ਜ਼ਬਾਨ ਦੂਜਿਆਂ ਕੋਲ ਵੀ ਹੈ |
• ਸੋਚ-ਸਮਝ ਕੇ ਰੱੁਸਣਾ ਚਾਹੀਦਾ ਹੈ ਆਪਣਿਆਂ ਨਾਲ, ਮਨਾਉਣ ਦਾ ਰਿਵਾਜ ਅੱਜਕਲ੍ਹ ਖ਼ਤਮ ਹੁੰਦਾ ਜਾ ਰਿਹਾ ਹੈ |
• ਸ਼ਿਕਾਇਤਾਂ ਘੱਟ ਤੇ ਸ਼ੁਕਰੀਆ ਜ਼ਿਆਦਾ ਕਰਨ ਨਾਲ ਜ਼ਿੰਦਗੀ ਸੌਖੀ ਹੋ ਜਾਂਦੀ ਹੈ |
• ਠੰਢੀ ਹੋਣ ਤੋਂ ਬਾਅਦ ਗਰਮ ਕੀਤੀ ਚਾਹ ਅਤੇ ਸੁਲਹ ਕੀਤੇ ਹੋਏ ਰਿਸ਼ਤਿਆਂ ਵਿਚ ਪਹਿਲਾਂ ਵਰਗੀ ਮਿਠਾਸ ਕਦੇ ਨਹੀਂ ਰਹਿੰਦੀ |
• ਜ਼ਿੰਦਗੀ ਵਿਚ ਪਛਤਾਉਣਾ ਛੱਡੋ, ਕੁਝ ਅਜਿਹਾ ਕਰੋ ਕਿ ਤੁਹਾਨੂੰ ਛੱਡਣ ਵਾਲਾ ਪਛਤਾਵੇ |

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ) | ਮੋਬਾ: 95018-10181

ਬਾਲ ਗੀਤ: ਚਿੜੀ ਚੂਕਦੀ

ਮੱੁਕਿਆ ਘੋਰ ਹਨੇਰਾ,
ਇਕ ਚਿੜੀ ਚੂਕਦੀ |
ਜਾਗੋ ਹੋਇਆ ਸਵੇਰਾ,
ਇਕ ਚਿੜੀ ਚੂਕਦੀ |
ਕੂਲੇ-ਕੂਲੇ ਖੰਭਾਂ ਵਾਲੀ,
ਭੂਰੇ ਚਿੱਟੇ ਰੰਗਾਂ ਵਾਲੀ |
ਉੱਠੋ ਜਾਗ ਪਿਆ ਹੈ,
ਆਖੇ ਚਾਰ-ਚੁਫੇਰਾ |
ਕੋਲ ਖਲੋਈਏ ਉੱਡ ਜਾਵੇ,
ਮਿੱਠੇ-ਮਿੱਠੇ ਗੀਤ ਸੁਣਾਵੇ |
ਕਿੱਦਾਂ ਦੇਖ ਲੈ ਹੱਸਦਾ,
ਧੱੁਪੜੀ ਨਾਲ ਬਨੇਰਾ |
ਸ਼ੇਰਾ ਉੱਠ ਕੇ ਸੁਸਤੀ ਲਾਹ,
ਦੰਦ ਚਮਕਾ ਪਿੰਡੇ ਨਹਾ |
ਕਹਿਣ ਸਿਆਣੇ ਬਹੁਤਾ ਸੌਣਾ,
ਨਹਾਂ ਚੰਗੇਰਾ |
ਮਾਂ ਨੂੰ ਨਹੀਂ ਸਤਾਈਦਾ,
ਖਾ-ਪੀ ਕੇ ਘਰੋਂ ਜਾਈਦਾ |
ਕੰਧ ਉੱਤੇ ਰੱਖ ਜਾਵੀਂ ਤੰੂ,
ਚੋਗਾ ਮੇਰਾ |
ਪੜ੍ਹੀਂ-ਲਿਖੀਂ ਅਫਸਰ ਹੋਵੀਂ,
ਲੋਕਾਂ ਕੋਲੋਂ ਬੰਦੂਕਾਂ ਖੋਹਵੀਂ |
ਹੋਜੇ ਚਿੜੀਆਂ ਦਾ ਵੀ,
ਉੱਡਣ ਸੁਖੇਰਾ |

-ਹਰੀ ਕ੍ਰਿਸ਼ਨ ਮਾਇਰ,
-ਮੋਬਾ: 97806-67686


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX