ਤਾਜਾ ਖ਼ਬਰਾਂ


ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਵਲੋਂ ਪੁਲਿਸ ਥਾਣਾ ਸੁਲਤਾਨਪੁਰ ਲੋਧੀ ਦੇ ਅੱਗੇ ਜ਼ਬਰਦਸਤ ਰੋਸ ਧਰਨਾ
. . .  15 minutes ago
ਸੁਲਤਾਨਪੁਰ ਲੋਧੀ, 17 ਜੂਨ (ਥਿੰਦ, ਹੈਪੀ)- ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਅਕਾਲੀ ਅਤੇ ਭਾਜਪਾ ਵਰਕਰਾਂ ਵਲੋਂ ਸਰਕਾਰ ਦੀਆਂ ਵਧੀਕੀਆਂ ਅਤੇ ਵਰਕਰਾਂ 'ਤੇ ਕੀਤੇ ਜਾ ਰਹੇ ਝੂਠੇ ਪਰਚਿਆਂ ਦੇ ਵਿਰੋਧ 'ਚ ਪੁਲਿਸ ਥਾਣੇ ਦੇ ਅੱਗੇ ਜ਼ਬਰਦਸਤ ਰੋਸ ਧਰਨਾ ਦਿੱਤਾ...
ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  20 minutes ago
ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ.........
ਭਾਜਪਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  28 minutes ago
ਭਾਜਪਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ..........
ਭਾਜਪਾ ਦੇ ਸੰਸਦ ਮੈਂਬਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  29 minutes ago
ਭਾਜਪਾ ਦੇ ਸੰਸਦ ਮੈਂਬਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ.........
ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  36 minutes ago
ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ......................
17ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਸ਼ੁਰ, ਪ੍ਰੋਟੇਮ ਸਪੀਕਰ ਚੁਕਾਉਣਗੇ ਸੰਸਦ ਮੈਂਬਰਾਂ ਨੂੰ ਸਹੁੰ
. . .  41 minutes ago
ਸੰਸਦ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਬੋਲੇ ਮੋਦੀ, ਕਿਹਾ- ਨੰਬਰਾਂ ਦੀ ਚਿੰਤਾ ਛੱਡੇ ਵਿਰੋਧੀ ਧਿਰ
. . .  51 minutes ago
ਨਵੀਂ ਦਿੱਲੀ, 17 ਜੂਨ- 17ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਅੱਜ ਸ਼ੁਰੂ ਹੋਣ ਜਾ ਰਿਹਾ ਹੈ। ਇਹ ਇਜਲਾਸ 40 ਦਿਨਾਂ ਤੱਕ ਚੱਲੇਗਾ ਅਤੇ ਇਸ 'ਚ 30 ਬੈਠਕਾਂ ਹੋਣਗੀਆਂ। ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰਾਂ ਨੂੰ...
ਵੀਰੇਂਦਰ ਕੁਮਾਰ ਨੇ ਲੋਕ ਸਭਾ ਦੇ ਪ੍ਰੋਟੇਮ ਸਪੀਕਰ ਵਜੋਂ ਚੁੱਕੀ ਸਹੁੰ
. . .  about 1 hour ago
ਨਵੀਂ ਦਿੱਲੀ, 17 ਜੂਨ- ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵੀਰੇਂਦਰ ਕੁਮਾਰ ਨੇ ਅੱਜ ਸਵੇਰੇ 17ਵੀਂ ਲੋਕ ਸਭਾ ਦੇ ਪ੍ਰੋਟੇਮ ਸਪੀਕਰ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ 'ਚ ਉਨ੍ਹਾਂ ਨੂੰ ਸਹੁੰ ਚੁਕਾਈ। ਵੀਰੇਂਦਰ ਕੁਮਾਰ ਹੀ ਹੁਣ...
ਜਾਪਾਨ 'ਚ ਲੱਗੇ ਭੂਚਾਲ ਦੇ ਝਟਕੇ
. . .  about 1 hour ago
ਟੋਕੀਓ, 17 ਜੂਨ- ਜਾਪਾਨ ਦੇ ਸਭ ਤੋਂ ਵੱਡੇ ਟਾਪੂ ਹੋਂਸ਼ੂ ਦੇ ਉੱਤਰੀ-ਪੂਰਬੀ ਹਿੱਸੇ 'ਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ...
ਪਾਕਿਸਤਾਨ ਦੀ ਗੋਲੀਬਾਰੀ 'ਚ ਬੀ.ਐੱਸ.ਐੱਫ ਦਾ ਇੱਕ ਜਵਾਨ ਜ਼ਖਮੀ
. . .  about 1 hour ago
ਸ੍ਰੀਨਗਰ, 17 ਜੂਨ - ਜੰਮੂ ਕਸ਼ਮੀਰ ਦੇ ਪੁੰਛ ਦੀ ਕ੍ਰਿਸ਼ਨਾ ਘਾਟੀ 'ਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਬੀ.ਐੱਸ.ਐੱਫ ਦਾ ਇੱਕ ਜਵਾਨ ਜ਼ਖਮੀ ਹੋ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਲਘੂ ਕਥਾ ਪਿੰਡ ਦੀਆਂ ਗਰਾਂਟਾਂ

ਵਿਆਹ ਦੀ ਪਾਰਟੀ 'ਚ ਹਾਜ਼ਰੀ ਭਰਵੀਂ ਸੀ | ਮੇਜ਼ਾਂ ਦੁਆਲੇ ਕੁਰਸੀਆਂ ਡਾਹੀਆਂ ਹੋਈਆਂ ਸਨ | ਮੇਜ਼ ਵਿਸਕੀ ਦੀਆਂ ਬੋਤਲਾਂ, ਖਾਰਿਆਂ, ਪਾਣੀ ਦੇ ਜੱਗਾਂ, ਸਲਾਦ ਦੀਆਂ ਪਲੇਟਾਂ, ਮੱਛੀ ਦੇ ਪਕੌੜਿਆਂ ਤੇ ਰੋਸਟਡ ਚਿਕਨ ਦੇ ਡੌਾਗਿਆਂ ਨਾਲ ਭਰੇ ਹੋਏ ਸਨ | ਆਪਣੇ-ਆਪਣੇ ਸਾਥੀਆਂ ਨਾਲ ਗਰੁੱਪ ਬਣਾ ਕੇ ਬੈਠੇ ਸੱਜਣ ਪੈੱਗ ਲਾਉਂਦੇ, ਹਾਸਾ-ਠੱਠਾ ਕਰਦੇ ਜਸ਼ਨ ਮਨਾ ਰਹੇ ਸਨ |
ਪਿੰਡ ਦਾ ਸਾਬਕਾ ਸਰਪੰਚ ਮੱਘਰ ਸਿੰਘ ਚਿੱਟੇ ਕੁੜਤੇ ਪਜਾਮੇ, ਪੋਚਵੀਂ ਪੱਗ ਤੇ ਦਾਖੀ ਜੈਕਟ ਪਹਿਨੀ ਪੂਰਾ ਫਬਦਾ ਸੀ, ਉਸ ਦੇ ਗਰੁੱਪ ਵਿੱਚ ਉਸ ਨਾਲ ਪਿੰਡ ਦੇ ਕਈ ਪਤਵੰਤੇ ਵਿਅਕਤੀ ਤੇ ਉਸ ਨਾਲ ਰਹੇ ਦੋ ਪੰਚ ਵੀ ਬੈਠੇ ਸਨ | ਸਰਪੰਚ ਦੀ ਟੌਹਰ ਸਾਰੇ ਇਕੱਠ ਵਿੱਚੋਂ ਵੱਖਰੀ ਸੀ, ਪਿੰਡ ਵਾਸੀ ਉਸ ਕੋਲ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰ ਰਹੇ ਸਨ, ਸਰਪੰਚ ਸਾਹਿਬ ਸਰਪੰਚ ਸਾਹਿਬ ਹੋ ਰਹੀ ਸੀ | ਮੱਘਰ ਸਿੰਘ ਚੌੜਾ ਹੋ ਕੇ ਬੈਠਾ ਕਦੇ ਸਿਰ ਹਿਲਾ ਕੇ ਹਾਜ਼ਰੀ ਕਬੂਲ ਕਰਦਾ ਕਦੇ ਹੱਥ ਹਿਲਾ ਕੇ |
ਖਿੱਲੂ ਬਾਜ਼ੀਗਰ ਨੂੰ ਵੀ ਵਿਆਹ ਵਾਲਿਆਂ ਨੇ ਸੱਦਿਆ ਹੋਇਆ ਸੀ, ਜੋ ਉਹਨਾਂ ਦੇ ਘਰੇਲੂ ਕੰਮਾਂ-ਧੰਦਿਆਂ ਵਿਚ ਹੱਥ ਵਟਾਇਆ ਕਰਦਾ ਸੀ | ਉਹ ਪੰਡਾਲ ਦੇ ਇਕ ਪਾਸੇ ਬੈਠਾ ਪੈੱਗ ਲਾ-ਲਾ ਕੇ ਵਾਹਵਾ ਕਰਾਰਾ ਜਿਹਾ ਹੋ ਗਿਆ ਸੀ | ਹੁਣ ਉਹ ਵੀ ਆਪਣੇ ਆਪ ਨੂੰ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਸੀ ਸਮਝ ਰਿਹਾ | ਉਹ ਉੱਠਿਆ ਤੇ ਸਰਪੰਚ ਵਾਲੇ ਗਰੁੱਪ ਵਿੱਚ ਪਈ ਇਕ ਖਾਲੀ ਕੁਰਸੀ 'ਤੇ ਜਾ ਬੈਠਾ |
'ਖਿੱਲੂ! ਅਸੀਂ ਕੋਈ ਰਾਇ ਮਸ਼ਵਰਾ ਕਰ ਰਹੇ ਸੀ, ਜੇ ਤੂੰ ਔਧਰ ਬੈਠ ਜਾਵੇਂ |' ਸਰਪੰਚ ਨੇ ਪਰ੍ਹੇ ਪਈ ਖਾਲੀ ਕੁਰਸੀ ਵੱਲ ਇਸ਼ਾਰਾ ਕਰਦਿਆਂ ਕਿਹਾ, ਸ਼ਾਇਦ ਉਸ ਨੂੰ ਖਿੱਲੂ ਦਾ ਕੋਲ ਬੈਠਣਾ ਚੰਗਾ ਨਹੀਂ ਸੀ ਲੱਗ ਰਿਹਾ |
'ਮੈਂ ਔਧਰ ਕਿਉਂ ਬੈਠਾਂ! ਮੈਂ ਤੈਥੋਂ ਕੋਈ ਘੱਟ ਆਂ, ਮੈਂ ਵੀ ਸੱਦਿਆ ਵਾ ਆਇਆਂ | ਮੈਂ ਤੇਰੀ ਦਾਰੂ ਨੀ ਪੀਂਦਾ ਇਹ ਵਿਆਹ ਵਾਲਿਆਂ ਦੀ ਐ |'' ਖਿੱਲੂ ਵੀ ਦਲੇਰੀ ਫੜ ਗਿਆ ਸੀ |
'ਮੈਨੂੰ ਵੀ ਪਤੈ ਬਈ ਤੂੰ ਵਿਆਹ ਵਾਲਿਆਂ ਦੀ ਪੀਨੈਂ, ਨਾਲੇ ਮੈਂ ਕਿਹੜਾ ਤੈਨੂੰ ਪਿਆਈ ਹੀ ਜਾਨੈਂ, ਮੈਂ ਤਾਂ ਔਧਰ ਬੈਠਣ ਨੂੰ ਹੀ ਕਿਹੈ |' ਸਰਪੰਚ ਨੇ ਟਾਲਾ ਵੱਟਣ ਦੀ ਕੋਸ਼ਿਸ਼ ਕੀਤੀ |
'ਤੂੰ ਦਾਰੂ ਕੀ ਪਿਆਏਾਗਾ! ਜਿਹੜਾ ਪਿੰਡ ਦੀਆਂ ਤਾਂ ਸਰਕਾਰੀ ਗਰਾਂਟਾਂ ਛਕ ਗਿਆ | ਅਸੀਂ ਮਿਹਨਤ ਕਰਨ ਵਾਲੇ ਆਦਮੀ ਆਂ, ਨਾ ਹਰਾਮ ਦਾ ਪੈਸਾ ਖਾਈਏ ਤੇ ਨਾ ਹਰਾਮ ਦੀ ਦਾਰੂ ਪੀਈਏ |' ਖਿੱਲੂ ਨੇ ਸਿਰੇ ਦੀ ਸੁਣਾਉਂਦਿਆਂ ਸਰਪੰਚ ਦੀ ਨੀਵੀਂ ਪੁਆ ਦਿੱਤੀ |
ਸਰਪੰਚ ਉੱਠਿਆ ਤੇ ਘਰ ਨੂੰ ਤੁਰ ਪਿਆ | ਉਸ ਕੋਲ ਖਿੱਲੂ ਬਾਜ਼ੀਗਰ ਦੀ ਗੱਲ ਦਾ ਕੋਈ ਜੁਆਬ ਨਹੀਂ ਸੀ |

-ਭੁੱਲਰ ਹਾਊਸ, ਗਲੀ ਨੰ: 12, ਭਾਈ ਮਤੀ ਦਾਸ ਨਗਰ, ਬਠਿੰਡਾ |
ਮੋਬਾਈਲ : 09888275913.


ਖ਼ਬਰ ਸ਼ੇਅਰ ਕਰੋ

ਦੋ ਮਿੰਨੀ ਕਹਾਣੀਆਂ

ਉਹ ਫੇਰ ਜਿੱਤ ਗਈ...
ਮੈਂ ਮੋਬਾਈਲ 'ਤੇ ਕਿਸੇ ਵੀ ਭੇਜੀ ਵੀਡੀਓ ਸੁਣਨ ਦੇ ਨਾਲ-ਨਾਲ ਦੇਖ ਰਿਹਾ ਸੀ | ਮੈਨੂੰ ਲੱਗਿਆ ਕਿ ਇਸ ਵਿਚ ਵਧੀਆ ਗੱਲਾਂ ਹਨ, ਖਾਸ ਕਰਕੇ ਔਰਤਾਂ ਲਈ | ਮੈਂ ਆਵਾਜ਼ ਉੱਚੀ ਕਰ ਦਿੱਤੀ ਤਾਂ ਕਿ ਰਸੋਈ ਵਿਚ ਕੰਮ ਕਰਦੀ ਮੇਰੀ ਪਤਨੀ ਵੀ ਸੁਣ ਲਵੇ | ਉਸ ਨੂੰ ਵੀ ਅਹਿਸਾਸ ਹੋਵੇ ਕਿ ਲੋਕਾਂ ਦੀਆਂ ਔਰਤਾਂ ਕਿੰਨੀਆਂ ਚੰਗੀਆਂ ਹਨ | ਵੀਡੀਓ ਵਿਚ ਇਕ ਮਰਦ ਦੀ ਆਵਾਜ਼ ਸੀ | ਜਿਹੜਾ ਆਪਣੀ ਪਤਨੀ ਦੇ ਹੱਥ ਦੀ ਬਣੀ ਰੋਟੀ ਦੀ ਤਾਰੀਫ਼ ਕਰ ਰਿਹਾ ਸੀ ਕਿ ਕਿਸ ਤਰ੍ਹਾਂ ਉਹ ਵਿਆਹ ਤੋਂ ਬਾਅਦ ਪਹਿਲੀ ਵਾਰ ਰੋਟੀ ਪਕਾਉਣ ਤੋਂ ਲੈ ਕੇ ਬੱਚੇ ਵੱਡੇ ਹੋਣ ਤੱਕ ਵੀ ਪਹਿਲੀ ਰੋਟੀ ਉਸ ਨੂੰ ਦਿੰਦੀ ਸੀ |
ਮੈਂ ਵੀਡੀਓ ਚਲਾ ਕੇ ਆਪਣੀ ਪਤਨੀ ਦੇ ਹਾਵ-ਭਾਵ ਦੇਖ ਰਿਹਾ ਸੀ, ਕਿਉਂਕਿ ਉਸ ਨੇ ਕਦੇ ਵੀ ਮੈਨੂੰ ਪਹਿਲੀ ਰੋਟੀ ਨਹੀਂ ਸੀ ਦਿੱਤੀ | ਮੈਂ ਚਾਹੁੰਦਾ ਸੀ ਕਿ ਉਸ ਨੂੰ ਅਹਿਸਾਸ ਹੋਵੇ ਕਿ ਫ਼ਰਜ਼ ਨਿਭਾਉਣ ਵਿਚ ਉਹ ਦੁਨੀਆ ਤੋਂ ਪਿੱਛੇ ਹੈ | ਔਖੀਆਂ ਗੱਲਾਂ ਦੀ ਸੌਖੀ ਜਿਹੀ ਦਲੀਲ ਦੇ ਕੇ ਵੀ ਉਹ ਮੇਰੇ ਤੋਂ ਹਮੇਸ਼ਾ ਹੀ ਜਿੱਤ ਜਾਂਦੀ ਸੀ ਪਰ ਅੱਜ ਨਹੀਂ ਜਿੱਤ ਸਕੇਗੀ | ਮੈਂ ਅੰਦਰੋ-ਅੰਦਰੀ ਬੜਾ ਖੁਸ਼ ਹੋ ਰਿਹਾ ਸੀ | ਉਸ ਦੀ ਹਾਰ ਅਤੇ ਆਪਣੀ ਪਹਿਲੀ ਜਿੱਤ ਦੇਖਣ ਲਈ |
ਉਹ ਵੀ ਬੜੇ ਧਿਆਨ ਨਾਲ ਸੁਣ ਰਹੀ ਸੀ | ਅਖੀਰ ਉਸ ਦੇ ਮੱਥੇ 'ਤੇ ਤਿਉੜੀ ਉੱਭਰੀ, ਸਹਿਜੇ ਹੀ ਉਸ ਦੇ ਮੰੂਹੋਂ ਨਿਕਲਿਆ, 'ਏਸ ਭਾਈ ਨੇ ਆਪਣੇ ਮਾਂ-ਪਿਓ ਬਾਰੇ ਕੁਝ ਦੱਸਿਆ ਈ ਨੀਂ |' ਨਾਲ ਹੀ ਬੇਟੇ ਨੂੰ 'ਵਾਜ਼ ਮਾਰੀ, 'ਬੇਟੇ ਪਹਿਲਾਂ ਬਾਪੂ ਜੀ ਨੂੰ ਰੋਟੀ ਦੇ ਕੇ ਆਓ |'
ਮੈਂ ਜਿਵੇਂ ਇਕਦਮ ਜਾਗ ਗਿਆ | ਉਹ ਹਰ ਰੋਜ਼ ਇਸੇ ਤਰ੍ਹਾਂ ਕਰਦੀ ਸੀ | ਪਹਿਲਾਂ ਬੇਬੇ ਤੇ ਬਾਪੂ ਜੀ ਨੂੰ ਫਿਰ ਮੈਨੂੰ ਤੇ ਬੱਚਿਆਂ ਨੂੰ | ਮੇਰੀ ਪਤਨੀ ਨੂੰ ਹੋਰ ਕੁਝ ਕਹਿਣ ਦੀ ਜ਼ਰੂਰਤ ਹੀ ਨਾ ਪਈ | ਅੱਜ ਉਹ ਬਿਨਾਂ ਬਹਿਸ ਕੀਤਿਆਂ ਹੀ ਜਿੱਤ ਗਈ |

-ਅੰਮਿ੍ਤ ਕੌਰ
ਅੱਧੀ ਟਿੱਬੀ, ਬਡਰੁੱਖਾਂ, ਸੰਗਰੂਰ |
shergillamritkaur080@gmail.com

ਮੁਕਾਬਲਾ
ਉਹ ਇਕ ਵੱਡਾ ਵਿਗਿਆਨੀ ਸੀ | ਕਈ ਸਾਲਾਂ ਤੋਂ ਬਲੱਡ ਕੈਂਸਰ ਸਬੰਧੀ ਆਧੁਨਿਕ ਖੋਜ 'ਚ ਜੁਟਿਆ ਹੋਇਆ ਸੀ | ਖੋਜ ਦੇ ਨੇੜੇ ਅੱਪੜਦਾ-ਅੱਪੜਦਾ ਕਈ ਵਾਰ ਡਿੱਗ ਪੈਂਦਾ, ਅਸਫ਼ਲ ਹੋ ਜਾਂਦਾ | ਉਸ ਦਾ ਇਕ ਖਾਸ ਮਿੱਤਰ ਉਸ ਨੂੰ ਕਹਿੰਦਾ ਰਹਿੰਦਾ, 'ਯਾਰ! ਕਦੀ ਧਰਮ-ਕਰਮ ਦੀ ਗੱਲ ਵੀ ਕਰ ਲਿਆ ਕਰ | ਕੀ ਐਵੇਂ ਸ਼ੁਦਾਈਆਂ ਵਾਂਗ ਸਾਰਾ-ਸਾਰਾ ਦਿਨ ਗੰਦੀਆਂ ਜਿਹੀਆਂ ਬੋਆਂ ਲੈਬਾਰਟਰੀ 'ਚ ਬੈਠਾ ਸੰੁਘਦਾ ਰਹਿੰਦਾ ਹੈਾ?'
'ਮੇਰਾ ਧਰਮ ਵੀ ਇਹੀ ਹੈ ਤੇ ਕਰਮ ਵੀ | ਮੈਂ ਕਿਸੇ ਰੱਬ-ਰੁੱਬ ਨੂੰ ਨਹੀਂ ਮੰਨਦਾ | ਆਦਮੀ ਦੀ ਸੇਵਾ ਹੀ ਮਹਾਨ ਹੈ | ਨਾਲੇ ਜਿਸ ਕੋਲ ਪੈਸਾ ਐ, ਦੌਲਤ ਐ, ਭਗਵਾਨ ਵੀ ਉਸੇ ਦਾ ਐ ਪਿਆਰੇ |'
ਉਹ ਰਾਤ-ਦਿਨ ਇਕ ਕਰਕੇ ਖੋਜ ਕਰਦਾ ਰਹਿੰਦਾ | ਇਕ ਦਿਨ ਮਿਸ਼ਨ ਬਣਾ ਕੇ ਉਹ ਮੰਜ਼ਿਲ ਵੱਲ ਸਾਬਤ-ਕਦਮੀਂ ਤੁਰਦਾ ਰਿਹਾ | ਹੁਣ ਉਹ ਬੜਾ ਖੁਸ਼ ਨਜ਼ਰੀਂ ਆਉਣ ਲੱਗ ਪਿਆ ਸੀ | ਪਰ ਉਸ ਦਾ ਸਰੀਰ ਪਹਿਲਾਂ ਨਾਲੋਂ ਸਿਥਲ ਪੈ ਰਿਹਾ ਸੀ | ਉਹ ਨਿੱਤ ਕਮਜ਼ੋਰ ਹੋਈ ਜਾ ਰਿਹਾ ਸੀ ਤੇ ਇਕ ਦਿਨ ਉਸ ਦੇ ਦੋਸਤ ਨੂੰ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਗਈ ਹੈ | ਮੁੱਕਿਆ ਵੀ ਉਹ ਬਲੱਡ ਕੈਂਸਰ ਨਾਲ, ਜਿਸ ਬਾਰੇ ਉਸ ਨੇ ਅੱਜ ਤਾੲੀਂ ਕਿਸੇ ਨੂੰ ਨਹੀਂ ਸੀ ਦੱਸਿਆ | ਉਸ ਦੀ ਦਿਲੀ ਤਮੰਨਾ ਸੀ ਕਿ ਖੋਜ ਦਾ ਪਹਿਲਾ ਤਜਰਬਾ ਉਹ ਆਪਣੇ 'ਤੇ ਹੀ ਕਰੇਗਾ, ਪੰ੍ਰਤੂ ਉਹ ਆਖਰੀ ਸਟੇਜ 'ਤੇ ਪਹੁੰਚ ਚੁੱਕਿਆ ਸੀ |
ਉਸ ਦੇ ਮਰਨ ਤੋਂ ਅਗਲੇ ਮਹੀਨੇ ਦੇਸ਼ ਦੇ ਸਭ ਤੋਂ ਵੱਡੇ ਰਸਾਲੇ 'ਚ ਬਲੱਡ ਕੈਂਸਰ ਦੀ ਨਵੀਂ ਖੋਜ ਬਾਰੇ ਉਸ ਦਾ ਲੇਖ ਛਪਿਆ, ਜੋ ਉਸ ਨੇ ਮਰਨ ਤੋਂ ਪਹਿਲਾਂ ਭੇਜਿਆ ਹੋਇਆ ਸੀ | ਲੇਖ ਛਪਣ ਤੋਂ ਬਾਅਦ ਉਸ ਦੀ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸੰਸਾ ਹੋ ਰਹੀ ਸੀ ਪਰ ਉਹ ਇਹ ਸਭ ਕੁਝ ਨਾ ਮਾਣ ਸਕਿਆ |

-ਕਰਮਵੀਰ ਸਿੰਘ ਸੂਰੀ
ਮੋਬਾਈਲ : 98558-00103.

ਸੁਪਨਿਆਂ ਦੀ ਪਰੀ

ਛੋਟੇ ਜਿਹੇ ਸ਼ਹਿਰ ਵਿਚ ਰਹਿੰਦੇ ਗੁਰਦੇਵ ਸਿੰਘ ਦੇ ਘਰ ਦੂਜੀ ਬੇਟੀ ਨੇ ਜਨਮ ਲਿਆ, ਘਰ ਵਿਚ ਸੰਨਾਟਾ ਜਿਹਾ ਛਾ ਗਿਆ | ਸਾਰੇ ਮੁੰਡੇ ਦੀ ਉਮੀਦ ਕਰ ਰਹੇ ਸੀ ਕਿਉਂਕਿ ਇਸ ਵਾਰ ਉਨ੍ਹਾਂ ਨੇ ਕਿਸੇ ਸੰਤ-ਮਹਾਤਮਾ ਕੋਲੋਂ ਦਵਾਈ ਲੈ ਕੇ ਖਾਧੀ ਸੀ ਜਿਸ ਨਾਲ ਕਹਿੰਦੇ ਸ਼ਰਤੀਆ ਮੰਡਾ ਹੀ ਪੈਦਾ ਹੁੰਦਾ ਹੈ | ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਇਸ ਪਰਿਵਾਰ ਨੇ ਗ਼ਲਤ ਧਾਰਨਾ ਰੱਖ ਕੇ ਘਰ ਦਾ ਮਾਹੌਲ ਖਰਾਬ ਕਰ ਦਿੱਤਾ | ਘਰ ਵਿਚ ਕਈ ਦਿਨ ਕੋਈ ਇਕ-ਦੂਜੇ ਨਾਲ ਹੱਸ ਕੇ ਨਹੀਂ ਬੋਲਿਆ | ਗੁਰਦੇਵ ਸਿੰਘ ਦੀ ਪਤਨੀ ਮਨਜੀਤ ਨੇ ਇਕੱਲੀ ਨੇ ਹੌਸਲਾ ਕਰ ਕੇ ਆਪਣੀਆਂ ਬੇਟੀਆਂ ਦਾ ਪਾਲਣ-ਪੋਸ਼ਣ ਕੀਤਾ | ਛੋਟੀ ਬੇਟੀ ਦਾ ਨਾਂ ਅਮਨਦੀਪ ਤੇ ਵੱਡੀ ਦਾ ਨਾਂ ਗੁਰਵਿੰਦਰ ਸੀ | ਅਮਨਦੀਪ ਤੋਂ ਤਿੰਨ ਸਾਲ ਬਾਅਦ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ, ਜਿਸ ਕਾਰਨ ਉਸ ਦੀ ਕਦਰ ਹੋਣ ਲੱਗੀ ਕਿ ਇਸ ਨੇ ਆਪਣੇ ਭਰਾ ਨੂੰ ਲਿਆਂਦਾ ਹੈ ਇਸ ਦੁਨੀਆ ਵਿਚ ਪਹਿਲਾਂ ਕੋਈ ਉਸ ਨੂੰ ਬਹੁਤਾ ਪਿਆਰ ਨਹੀਂ ਸੀ ਕਰਦਾ |
ਅਮਨਦੀਪ ਬਹੁਤ ਹੀ ਸਿਆਣੀ ਤੇ ਸਮਝਦਾਰ ਲੜਕੀ ਸੀ, ਉਹ ਪੜ੍ਹਨ ਵਿਚ ਵੀ ਬਹੁਤ ਹੁਸ਼ਿਆਰ ਸੀ | ਆਪਣੇ ਮਾਂ-ਪਿਓ ਦਾ ਕਹਿਣਾ ਮੰਨਣ ਵਾਲੀ ਤੇ ਆਗਿਆਕਾਰ ਸੀ ਅਮਨਦੀਪ | ਉਹ ਹਰ ਕਲਾਸ ਵਿਚੋਂ ਪਹਿਲੇ ਨੰਬਰ 'ਤੇ ਆਉਂਦੀ ਸੀ | ਦਸਵੀ ਾਵਿਚੋਂ ਉਸ ਦੇ ਚੰਗੇ ਨੰਬਰ ਆਏ ਤੇ ਉਸ ਤੋਂ ਬਾਅਦ ਉਸ ਨੇ ਮੈਡੀਕਲ ਦੀ ਪੜ੍ਹਾਈ ਕੀਤੀ | ਉਸਨੂੰ ਡਾਕਟਰ ਬਣਨ ਦਾ ਬਹੁਤ ਸ਼ੋਕ ਸੀ, ਪ੍ਰੰਤੂ ਕੁਝ ਕਾਰਨਾਂ ਕਰਕੇ ਜਾਂ ਇਹ ਸਮਝ ਲਓ ਕਿ ਉਸ ਦੀ ਕਿਸਮਤ ਵਿਚ ਨਹੀਂ ਸੀ | ਉਸ ਨੂੰ ਡਾਕਟਰੀ ਦੇ ਕੋਰਸ ਵਿਚ ਦਾਖ਼ਲਾ ਨਹੀਂ ਮਿਲਿਆ | ਅਮਨਦੀਪ ਦਾ ਦਿਲ ਟੁੱਟ ਗਿਆ | ਕਾਲਜ ਵਿਚ ਦਾਖ਼ਲਾ ਲੈ ਕੇ ਉਸ ਨੇ ਅੱਗੇ ਪੜ੍ਹਨਾ ਸ਼ੁਰੂ ਕਰ ਦਿੱਤਾ | ਉਥੇ ਵੀ ਉਸ 'ਤੇ ਕਾਲਜ ਦੀ ਰੰਗਤ ਨਹੀਂ ਚੜ੍ਹੀ, ਉਸ ਦਾ ਧਿਆਨ ਸ਼ਿਰਫ ਆਪਣੀ ਪੜ੍ਹਾਈ ਵੱਲ ਹੀ ਸੀ | ਉਸ ਦੀ ਕਲਾਸ ਵਿਚ ਇਕ ਲੜਕਾ ਸੀ ਜੋ ਉਸ ਨੂੰ ਬਹੁਤ ਪਸੰਦ ਕਰਦਾ ਸੀ | ਉਸ ਦਾ ਨਾਂ ਗੁਰਮੀਤ ਸੀ ਪੜ੍ਹਨ ਵਿਚ ਉਹ ਵੀ ਬਹੁਤ ਵਧੀਆ ਸੀ | ਕਦੇ-ਕਦੇ ਕਾਪੀ-ਕਿਤਾਬ ਦੇ ਬਹਾਨੇ ਗੁਰਮੀਤ ਅਮਨ ਨੂੰ ਬੁਲਾਉਣ ਦੀ ਵੀ ਕੋਸ਼ਿਸ ਕਰਦਾ ਸੀ, ਪਰ ਅਮਨ ਦਾ ਧਿਆਨ ਘੱਟ ਹੀ ਸੀ ਇਨ੍ਹਾਂ ਗੱਲਾਂ ਵੱਲ | ਉਹ ਉਸ ਨਾਲ ਓਨੀ ਗੱਲ ਹੀ ਕਰਦੀ ਜਿੰਨੀ ਪੜਾ੍ਹਈ ਨਾਲ ਸਬੰਧਤ ਹੁੰਦੀ | ਕਈ ਵਾਰ ਕੁੜੀਆ ਅਮਨ ਨੂੰ ਗੁਰਮੀਤ ਬਾਰੇ ਗੱਲ ਕਰ ਕੇ ਛੇੜਦੀਆਂ, ਪਰ ਅਮਨ ਥੋੜਾ ਜਿਹਾ ਮੁਸਕਰਾ ਕੇ ਚੁੱਪ ਕਰ ਜਾਂਦੀ | | ਸ਼ਾਇਦ ਉਸ ਦੇ ਮਨ ਵਿਚ ਕੁਝ ਹੋਵੇ ਪਰ ਕਿਸੇ ਨੂੰ ਕੁਝ ਪਤਾ ਨਹੀਂ ਸੀ | ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਾਰੇ ਅਲੱਗ ਹੋ ਗਏ ਤੇ ਗੁਰਮੀਤ ਲਈ ਅਮਨ ਸੁਪਨਿਆਂ ਦੀ ਪਰੀ ਬਣ ਕੇ ਰਹਿ ਗਈ |
ਸਮਾਂ ਬੀਤਦਾ ਗਿਆ | ਅਮਨ ਨੂੰ ਡਾਕਖਾਨੇ ਵਿਚ ਨੌਕਰੀ ਮਿਲ ਗਈ | ਕੁਝ ਮਹੀਨਿਆਂ ਬਾਅਦ ਉਸਦਾ ਵਿਆਹ ਦਵਿੰਦਰ ਨਾਂ ਦੇ ਲੜਕੇ ਨਾਲ ਹੋ ਗਿਆ, ਜੋ ਸਰਕਾਰੀ ਮਾਸਟਰ ਲੱਗਾ ਹੋਇਆ ਸੀ | ਅਮਨ ਖੁਸ਼ ਸੀ, ਕਿਉਂਕਿ ਦਵਿੰਦਰ ਸੋਹਣਾ-ਸੁਨੱਖਾ, ਉੱਚਾ-ਲੰਬਾ ਗੱਭਰੂ ਜਵਾਨ ਸੀ | ਸਾਲ ਬਾਅਦ ਉਸ ਦੇ ਘਰ ਬੇਟੀ ਨੇ ਜਨਮ ਲਿਆ | ਉਹ ਵੀ ਆਪਣੇ ਪਾਪਾ ਵਾਂਗ ਬਹੁਤ ਹੀ ਸੁੰਦਰ ਸੀ | ਸਾਰੇ ਬਹੁਤ ਖੁਸ਼ ਸਨ | ਅਮਨ ਨੂੰ ਵਿਆਹ ਤੋਂ ਕੁਝ ਕੁ ਦਿਨਾਂ ਬਾਅਦ ਹੀ ਪਤਾ ਲਗ ਗਿਆ ਸੀ ਕਿ ਦਵਿੰਦਰ ਸ਼ਰਾਬ ਦਾ ਸ਼ੋਕੀਨ ਹੈ, ਪ੍ਰੰਤੂ ਉਸ ਨੇ ਆਪਣੇ ਘਰਦਿਆਂ ਕੋਲ ਕੋਈ ਗੱਲ ਨਾ ਕੀਤੀ ਤਾਂ ਕਿ ਉਨ੍ਹਾਂ ਦਾ ਮਨ ਖਰਾਬ ਨਾ ਹੋ ਜਾਵੇ | ਬੇਟੀ ਦੇ ਜਨਮ ਵਾਲੇ ਦਿਨ ਉਸ ਨੇ ਬਹੁਤ ਸ਼ਰਾਬ ਪੀਤੀ ਤੇ ਅਮਨ ਦੇ ਘਰਦਿਆਂ ਨੇ ਵੇਖਿਆ ਤੇ ਉਨ੍ਹਾਂ ਨੇ ਅਮਨ ਨਾਲ ਗੱਲ ਕੀਤੀ | ਪਤਾ ਲੱਗਾ ਕਿ ਉਹ ਹਰ-ਰੋਜ਼ ਹੀ ਪੀਂਦਾ ਹੈ |
ਦੋ ਸਾਲਾਂ ਬਾਅਦ ਅਮਨ ਦੇ ਘਰ ਬੇਟੇ ਨੇ ਜਨਮ ਲਿਆ | ਸਾਰੇ ਬਹੁਤ ਖੁਸ਼ ਸਨ | ਅਮਨ ਆਪਣੇ ਘਰ ਠੀਕ ਸੀ, ਦਵਿੰਦਰ ਦੇ ਸ਼ਰਾਬ ਪੀਣ ਦਾ ਵੀ ਉਸ ਨੇ ਕਦੀ ਬਹੁਤਾ ਵਿਰੋਧ ਨਹੀਂ ਸੀ ਕੀਤਾ ਕਿਉਂਕਿ ਉਹ ਮੰਨਣ ਵਾਲਾ ਨਹੀਂ ਸੀ | ਉਸਦਾ ਸੁਭਾਅ ਵੀ ਬਹੁਤਾ ਵਧੀਆ ਨਹੀਂ ਸੀ | ਇਕ ਦਿਨ ਦਵਿੰਦਰ ਦਾ ਛੋਟਾ ਭਰਾ ਉਨਾਂ ਕੋਲ ਆਇਆ ਤੇ ਉਹ ਦਵਿੰਦਰ ਨੂੰ ਨਾਲ ਲੈ ਕੇ ਕਿਸੇ ਕੰਮ ਸ਼ਹਿਰ ਤੋਂ ਬਾਹਰ ਗਏ, ਥੋੜੀ ਦੇਰ ਬਾਅਦ ਫੋਨ ਦੀ ਘੰਟੀ ਵੱਜੀ ਤਾਂ ਸੁਨੇਹਾ ਮਿਲਿਆ ਕਿ ਦੋਵਾਂ ਦਾ ਐਕਸੀਡੈਂਟ ਹੋ ਗਿਆ ਹੈ | ਅਮਨ ਦਫ਼ਤਰ ਤੋਂ ਸਿੱਧੀ ਹਸਪਤਾਲ ਪਹੁੰਚੀ | ਕਈ ਦਿਨ ਤੱਕ ਇਹ ਹੀ ਨਹੀਂ ਪਤਾ ਲੱਗਾ ਕਿ, ਕੀ ਸਮੱਸਿਆ ਹੈ ? ਵੱਡੇ-ਵੱਡੇ ਹਸਪਤਾਲਾਂ ਵਿਚ ਵਿਖਾਇਆ, ਆਖਿਰ ਉਸ ਦਾ ਆਪਰੇਸ਼ਨ ਹੋ ਗਿਆ, ਕਈ ਮਹੀਨੇ ਉਸ ਨੂੰ ਬਿਸਤਰ 'ਤੇ ਪੈਣਾ ਪਿਆ | ਬੱਚਿਆਂ ਦੀ ਪੜ੍ਹਾਈ 'ਤੇ ਬਹੁਤ ਅਸਰ ਪਿਆ ਇਸ ਘਟਨਾ ਦਾ | ਬੇਟਾ ਰਵੀ 13 ਕੁ ਸਾਲ ਦਾ ਸੀ ਸਾਰੀ ਜ਼ਿੰਮੇਵਾਰੀ ਉਸ 'ਤੇ ਪੈ ਗਈ | ਘਰ ਦੇ ਕੰਮਾਂ ਵਿਚ ਬੇਟੀ ਰੁੱਝ ਗਈ ਤੇ ਬਾਹਰ ਦੇ ਸਾਰੇ ਕੰਮ ਬੇਟੇ ਨੂੰ ਕਰਨੇ ਪੈਂਦੇ ਸਨ | ਬੇਟੀ ਸ਼ੀਤਲ ਬਹੁਤ ਹੀ ਸਿਆਣੀ ਸੀ ਆਪਣੀ ਮੰਮੀ ਵਾਂਗ ਸਾਰਾ ਕੰਮ ਕਰ ਕੇ ਵੀ ਉਹ ਪੜ੍ਹਾਈ ਵੱਲ ਪੂਰਾ ਧਿਆਨ ਦਿੰਦੀ ਸੀ | ਹਮੇਸ਼ਾ ਜਮਾਤ ਵਿਚੋਂ ਫਸਟ ਆਉਂਦੀ ਸੀ | ਬੀ.ਏ., ਬੀ.ਐੱਡ. ਕਰਨ ਤੋਂ ਬਾਅਦ ਉਸ ਨੂੰ ਸਰਕਾਰੀ ਅਧਿਆਪਿਕਾ ਦੀ ਨੌਕਰੀ ਮਿਲ ਗਈ | ਚੰਗਾ ਰਿਸ਼ਤਾ ਮਿਲ ਗਿਆ ਤੇ ਪਿਓ ਦੇ ਬੈਠਿਆ- ਬੈਠਿਆ ਉਸ ਦਾ ਵਿਆਹ ਵੀ ਕਰ ਦਿੱਤਾ ਗਿਆ | ਪ੍ਰੰਤੂ ਇਧਰ ਬੇਟਾ ਬੁਰੀ ਸੰਗਤ ਵਿਚ ਪੈ ਗਿਆ ਤੇ ਉਹ ਨਸ਼ੇ ਕਰਨ ਲੱਗ ਗਿਆ | ਹਰ ਰੋਜ਼ ਉਸ ਦੀਆਂ ਸ਼ਿਕਾਇਤਾਂ ਆਉਂਦੀਆਂ ਤੇ ਉਹ ਪੜ੍ਹਾਈ ਵੱਲ ਬਿਲਕੁਲ ਧਿਆਨ ਨਹੀਂ ਦਿੰਦਾ ਸੀ | ਸਾਰਾ ਦਿਨ ਅਵਾਰਾ-ਗ਼ਰਦੀ ਕਰਦਾ-ਫਿਰਦਾ ਰਹਿੰਦਾ ਸੀ | ਅਮਨ ਇਸ ਗੱਲ ਤੋਂ ਬਹੁਤ ਦੁਖੀ ਸੀ | ਉਹ ਸਾਰਾ ਦਿਨ ਰਵੀ ਨੂੰ ਸਮਝਾਉਂਦੀ ਰਹਿੰਦੀ ਸੀ ਪਰ ਉਸ 'ਤੇ ਕੋਈ ਅਸਰ ਨਹੀਂ ਸੀ | ਇਕ ਦਿਨ ਦਵਿੰਦਰ ਦੀ ਤਬੀਅਤ ਬਹੁਤ ਵਿਗੜ ਗਈ, ਉਸ ਨੂੰ ਹਸਪਤਾਲ ਲੈ ਗਏ | ਉਥੇ ਕਈ ਦਿਨ ਰੱਖਣ ਤੋਂ ਬਾਅਦ ਉਸ ਦੀ ਮੌਤ ਹੋ ਗਈ | ਅਮਨ 'ਤੇ ਦੁੱਖਾਂ ਦਾ ਪਹਾੜ ਢਿੱਗ ਗਿਆ | ਇਧਰੋਂ ਰਵੀ ਦੀ ਨਸ਼ੇ ਦੀ ਆਦਤ ਦਿਨੋਂ-ਦਿਨ ਵਧ ਰਹੀ ਸੀ | ਜਦ ਉਸ ਨੂੰ ਪੈਸੇ ਨਾ ਮਿਲਦੇ ਤਾਂ ਉਹ ਚੋਰੀ ਵੀ ਕਰ ਲੈਂਦਾ ਸੀ | ਕਈ ਵਾਰ ਬਾਹਰ ਲੜਾਈ-ਝਗੜੇ ਕਰ ਕੇ ਉਹ ਠਾਣੇ ਵੀ ਜਾ ਚੁੱਕਾ ਸੀ | ਅਮਨ ਅੰਦਰ ਹੀ ਅੰਦਰ ਘੁਟ-ਘੁਟ ਕੇ ਰਹਿਣ ਲੱਗ ਪਈ | ਇਕ ਦਿਨ ਅਮਨ ਨੂੰ ਡਿਊਟੀ 'ਤੇ ਬੈਠਿਆਂ ਫੋਨ ਆਇਆ ਕਿ ਉਸ ਦਾ ਬੇਟਾ ਠਾਣੇ ਬੈਠਾ ਹੈ ਉਹ ਚੋਰੀ ਕਰਦਿਆਂ ਫੜਿਆ ਗਿਆ ਹੈ | ਅਮਨ ਆਪਣੇ ਦਫਤਰ ਵਿਚੋਂ ਕਿਸੇ ਸਹਿਯੋਗੀ ਨੂੰ ਨਾਲ ਲੈ ਕੇ ਠਾਣੇ ਗਈ | ਜਿਸ ਦਿਨ ਦੀ ਉਸ ਨੇ ਕਲਪਨਾ ਵੀ ਨਹੀਂ ਸੀ ਕੀਤੀ, ਉਹ ਦਿਨ ਵੀ ਉਸ ਨੂੰ ਉਸ ਦੇ ਬੇਟੇ ਨੇ ਅੱਜ ਦਿਖਾ ਦਿੱਤਾ | ਉਸ ਨੂੰ ਠਾਣੇ ਅੰਦਰ ਵੜਦਿਆਂ ਬਹੁਤ ਹੀ ਸ਼ਰਮ ਆਈ | ਅੰਦਰ ਜਾ ਕੇ ਬੈਠੇ, ਥੋੜੀ ਦੇਰ ਬਾਅਦ ਅਫਸਰ ਆਪਣੀ ਸੀਟ 'ਤੇ ਆਇਆ ਤਾਂ ਉਹ ਅਮਨ ਨੂੰ ਵੇਖ ਕੇ ਇਕ-ਦਮ ਚੌਾਕ ਗਿਆ ਤੇ ਹੈਰਾਨ ਹੋ ਕੇ ਬੋਲਿਆ, 'ਅਮਨ ਤੁਸੀਂ ਇਥੇ ਕਿਵੇਂ?' ਅਮਨ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ | ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਬੋਲੇ? ਉਸ ਨੂੰ ਇਹ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕੋਣ ਹੈ ਤੇ ਉਸ ਨੂੰ ਕਿਵੇਂ ਜਾਣਦਾ ਹੈ? ਅਫਸਰ ਇਕ ਵਾਰ ਫਿਰ ਬੋਲਿਆ | ਇਸ ਵਾਰ ਉਸ ਦੀ ਆਵਾਜ਼ ਕੁਝ ਭਿੱਜੀ ਹੋਈ ਸੀ, ਹਾਂਜੀ ਅਮਨ ਤੁਹਾਨੂੰ ਕੋਈ ਕੰਮ ਸੀ?... ਦੱਸੋ ਕੀ ਕੰਮ ਹੈ? ਅਮਨ ਕੁਝ ਯਾਦ ਕਰਨ ਲੱਗੀ, ਉਸ ਨੇ ਦਿਮਾਗ 'ਤੇ ਜ਼ੋਰ ਦਿੱਤਾ ਤੇ ਸ਼ਰਮ ਨਾਲ ਸਿਰ ਝੁਕਾ ਕੇ ਬੋਲੀ, 'ਤਕਦੀਰ ਨੇ ਲਿਆਂਦਾ ਹੈ ਮੈਨੂੰ ਇਥੇ, ਨਹੁੰ-ਮਾਸ ਦਾ ਰਿਸ਼ਤਾ ਹੈ, ਛੱਡ ਵੀ ਨ੍ਹੀ ਸਕਦੀ...ਤੁਹਾਡੀ ਕੈਦ 'ਚ ਮੇਰਾ ਬੇਟਾ...ਅਮਨ ਦੀ ਇਕ ਦਮ ਚੀਕ ਨਿਕਲ ਗਈ ਤੇ ਉਹ ਕੁਝ ਹੋਰ ਬੋਲ ਹੀ ਨਾ ਸਕੀ ਤੇ ਲਗਾਤਾਰ ਰੋਂਦੀ ਰਹੀ | ' ਨਾਲ ਗਏ ਸਹਿਯੋਗੀ ਨੇ ਕੁਝ ਕੁ ਗੱਲਾਂ ਅਮਨ ਬਾਰੇ ਦੱਸੀਆਂ ਤਾਂ ਗੁਰਮੀਤ ਨੂੰ ਪਤਾ ਲੱਗਿਆ ਕਿ ਅਮਨ ਦੀ ਜ਼ਿੰਦਗੀ 'ਚ ਕੁਝ ਠੀਕ ਨਹੀਂ ਹੋਇਆ | ਉਸ ਮਹਿਸੂਸ ਕੀਤਾ ਕਿ ਕਿੰਨੇ ਦੁੱਖਾਂ ਵਿਚੋਂ ਲੰਘ ਰਹੀ ਹੈ ਉਹ ਪਰ ਗੁਰਮੀਤ ਅਮਨ ਨੂੰ ਕੁਝ ਬੋਲ ਕੇ ਨਾ ਕਹਿ ਸਕਿਆ ਤੇ ਅਮਨ ਦੇ ਬੇਟੇ ਨੂੰ ਬੁਲਾ ਕੇ ਸਮਝਾਉਣ ਲੱਗਾ | ਅਮਨ ਨੇ ਆਪਣੇ-ਆਪ ਨੂੰ ਸੰਭਾਲਦਿਆਂ ਗਰੁਮੀਤ ਦਾ ਧੰਨਵਾਦ ਕਰ ਕੇ ਉਸ ਨਾਲ ਗੱਲਾਂ ਕਰਨ ਲੱਗੀ ਨੇ ਪਰਿਵਾਰ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਉਸ ਨੇ ਤਾਂ ਵਿਆਹ ਹੀ ਨ੍ਹੀ ਕਰਵਾਇਆ | ਅਮਨ ਦੇ ਮੂੰਹ ਵਿਚੋਂ ਨਿਕਲ ਗਿਆ ਕਿ ਇਹ ਕੰਮ ਵਧੀਆ ਕੀਤਾ ਤੁਸੀਂ ਵਿਆਹ ਨ੍ਹੀ ਕਰਵਾਇਆ... ਬਹੁਤ ਹੀ ਵਧੀਆ ਕੀਤਾ |'
ਗੁਰਮੀਤ ਨੇ ਅਮਨ ਦੀ ਗੱਲ ਸੁਣ ਕੇ ਲੰਮਾ ਹਉਕਾ ਲਿਆ ਤੇ ਸੋਚਣ ਲੱਗਾ ਕਿ ਸੁਪਨਿਆਂ 'ਚ ਪਰੀ ਵਰਗੀ ਦਿਸਦੀ ਸੀ ਅਮਨ... ਮੈਨੂੰ ਕੀ ਪਤਾ ਕਿ ਉਸ ਪਰੀ ਦਾ ਇਹ ਰੂਪ ਵੀ ਮੈਨੂੰ ਇਸੇ ਜਨਮ ਵਿਚ ਹੀ ਵੇਖਣ ਲਈ ਮਿਲੇਗਾ, ਜੋ ਜ਼ਿੰਦਗੀ ਬਾਕੀ ਰਹਿ ਗਈ, ਉਹ ਉਸ ਤੋਂ ਵੀ ਭੈੜੀ ਲੰਘੇਗੀ... ਜੋ ਇਸ ਦੀ ਯਾਦ ਵਿਚ ਪਹਿਲਾਂ ਲੰਘਾ ਚੁੱਕਾ ਹਾਂ |

-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਾਲੋਨੀ, ਪਟਿਆਲਾ |

ਕਹਾਣੀ ਬੇ-ਸ਼ਰਮੀ ਜ਼ਿੰਦਾਬਾਦ

ਮਹਾਨਗਰ ਦੇ ਅਮੀਰ ਇਲਾਕੇ ਦੇ ਕੈਲਾਸ਼ ਇਨਕਲੇਵ ਕਾਲੋਨੀ ਦਾ ਇਹ ਪਾਰਕ, ਹੈ ਤਾਂ ਮਿਊਾਸੀਪਲ ਪਾਰਕ ਹੀ ਪਰ ਬਹੁਤ ਹੀ ਸੰੁਦਰ ਹੈ | ਕੁਝ ਗਿਣੇ-ਚੁਣੇ ਅਮੀਰ ਬੰਦਿਆਂ ਨੇ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਇਹਨੂੰ ਖੂਬਸੂਰਤ ਬਣਾਇਆ ਹੋਇਐ, ਕੁਝ ਵਾਧੂ ਮਾਲੀ ਰੱਖੇ ਹੋਏ ਨੇ | ਹੈ ਤਾਂ ਪਬਲਿਕ ਪਾਰਕ ਹੀ ਪਰ ਅਸਲ 'ਚ ਹੋਰ ਪਾਰਕਾਂ ਦੇ ਮੁਕਾਬਲੇ ਘੱਟ ਜਾਂ ਇਹ ਕਹਿ ਲਓ ਗਿਣੇ-ਚੁਣੇ ਬੰਦੇ, ਤਕਰੀਬਨ ਸਭ ਦੇ ਦਿਮਾਗ ਹੀ ਸੱਤਵੇਂ ਅਸਮਾਨ 'ਤੇ ਨੇ, ਇਸ ਪਾਰਕ 'ਚ ਸੈਰ ਕਰਨ ਆਉਂਦੇ ਹਨ |
ਅੱਜ ਸਵੇਰੇ ਸੈਰ ਕਰਨ ਪਹੁੰਚੀ ਮਸਖਰਿਆਂ ਦੀ ਤਿੱਕੜੀ 'ਚੋਂ ਇਕ ਮਨੀਸ਼ ਢੀਂਗਰਾ ਤਾੜੀ ਮਾਰ ਕੇ ਦੋਵਾਂ ਦੋਸਤਾਂ ਨੂੰ ਦੂਰੋਂ ਕਾਰ 'ਚੋਂ ਨਿਕਲਦਾ ਕਹਿੰਦਾ, 'ਲੈ ਬਈ ਕੱਲ੍ਹ ਤਾੜੀ ਮਾਰਨ ਵਾਲਾ ਸਤਿਆਨੰਦ ਚਤੁਰਵੇਦੀ ਫਸ ਗਿਆ, ਘੇਰ ਲਿਆ ਮਧੂ ਮੱਖੀਆਂ ਨੇ |' 'ਓਏ, ਆਹੋ | ਮੈਂ ਵੀ ਵੇਖਿਆ ਸੀ ਉਹਨੂੰ ਉਲਝਦਿਆਂ ਸ਼ਹਿਦ ਦੀਆਂ ਮੱਖੀਆਂ ਨਾਲ, ਬਈ ਮੱਖੀਆਂ ਨੂੰ ਨਾਮ ਜਪਣ ਵਾਲਾ ਖੂਨ ਪਸੰਦ ਆ ਗਿਆ', ਦੂਜੇ ਸਤੀਸ਼ ਭੱਲਾ ਨੇ ਖਿਸਿਆਨੀ ਹਾਸੀ ਹੱਸਦਿਆਂ ਕਿਹਾ ਤੇ ਉਹਨੂੰ ਕੱਟਦਿਆਂ ਤੀਜਾ ਪਵਨ ਸਿੰਗਲਾ ਬੋਲਿਆ, 'ਯਾਰ ਸਭ ਬਕਵਾਸ ਹੈ, ਐਵੇਂ ਸਹੁਰੀ ਦਾ ਡਰਾਮਾ ਕਰਦੈ, ਨਾਮ ਜਪਣ ਦਾ, ਨਾਲੇ ਸਾਰਿਆਂ ਨੂੰ ਪਿੱਛੇ ਲਾਉਣ ਦਾ... |'
ਅਸਲ 'ਚ ਹੋਇਆ ਇਸ ਤਰ੍ਹਾਂ ਕਿ ਗੁਜ਼ਰੇ ਕੱਲ੍ਹ, ਸਵੇਰੇ ਜਦੋਂ ਸਾਰੇ ਸੈਰ ਕਰ ਰਹੇ ਸਨ ਤਾਂ ਅਚਾਨਕ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ ਜਿਹੜਾ ਇਕ ਵੱਡੇ ਦਰੱਖਤ 'ਤੇ ਲੱਗਾ ਹੋਇਆ ਸੀ, ਖੌਰੇ ਕਿਵੇਂ, ਕਿਸੇ ਪੰਛੀ ਨੇ ਛੇੜ ਦਿੱਤਾ ਜਾਂ ਛਿੜ ਗਿਆ | ਮਧੂ ਮੱਖੀਆਂ ਸਾਰੇ ਪਾਰਕ 'ਚ ਫੈਲਣ ਲੱਗੀਆਂ | ਹਫੜਾ-ਦਫੜੀ ਮਚ ਗਈ, ਸਾਰੇ ਤਿਤਰ-ਬਿਤਰ ਹੋਣ ਲੱਗੇ | ਪਾਰਕ ਦੇ ਦੂਰਲੇ ਕੋਨੇ 'ਚੋਂ ਸਤਿਆਨੰਦ ਚਤੁਰਵੇਦੀ ਨੇ ਵੀ ਮਧੂ ਮੱਖੀਆਂ ਦੇ ਹਮਲੇ ਨੂੰ ਦੇਖ ਕੇ ਬਾਹਰ ਜਾਣ ਵਾਲੇ ਗੇਟ ਤੱਕ ਅਪੜਨ ਲਈ ਤੇਜ਼-ਤੇਜ਼ ਕਦਮ ਪੁੱਟਣੇ ਸ਼ੁਰੂ ਕੀਤੇ | ਪਰ ਉਹਨੇ ਇਕ ਬਜ਼ੁਰਗ ਔਰਤ ਮਿਸਿਜ਼ ਗੁਪਤਾ ਨੂੰ ਮਧੂ ਮੱਖੀਆਂ ਨਾਲ ਉਲਝਦਿਆਂ ਦੇਖ ਲਿਆ |
ਹੋਰ ਸਾਰੇ ਹੀ ਨਜ਼ਰ ਬਚਾਉਂਦੇ, ਆਪਣਾ ਭਲਾ ਮਨਾਉਂਦੇ ਤੇਜ਼ ਕਦਮੀ ਨੱਠੀ ਜਾ ਰਹੇ ਸਨ | ਪਰ ਬਾਊ ਸਤਿਆਨੰਦ ਨੇ ਜਦੋਂ ਇਹ ਦੇਖਿਆ ਤਾਂ ਉਹ ਤੇਜ਼ ਕਦਮੀਂ ਮਿਸਿਜ਼ ਗੁਪਤਾ ਤੱਕ ਪਹੁੰਚੇ, ਹਰ ਹੀਲੇ ਉਨ੍ਹਾਂ ਦੇ ਵਾਲਾਂ 'ਚੋਂ ਕਲਿੱਪ ਉਤਾਰ ਕੇ ਵਾਲ ਖੋਲੇ | ਕਈ ਮਧੂ ਮੱਖੀਆਂ ਰੁਮਾਲ ਨਾਲ ਸਿਰ ਦੇ ਵਾਲਾਂ 'ਚੋਂ ਕੱਢੀਆਂ ਤੇ ਕੁਝ ਦੇਰ ਇਸ ਤਰ੍ਹਾਂ ਮਿਸਿਜ਼ ਗੁਪਤਾ ਨੂੰ ਮਦਦ ਕਰਦੇ ਰਹੇ ਤੇ ਨਾਲ ਆਪਣਾ ਵੀ ਬਚਾਅ ਕਰਦੇ ਉਲਝਦੇ ਰਹੇ |
ਸਤਿਆਨੰਦ ਚਤੁਰਵੇਦੀ ਜੀ ਪਾਰਕ 'ਚ ਸੈਰ ਕਰਦਿਆਂ ਰੱਬ ਦਾ ਸਿਮਰਨ ਕਰਦੇ, ਚਟਪਟੀਆਂ ਗੱਲਾਂ 'ਚ ਹਿੱਸਾ ਘੱਟ ਲੈਂਦੇ ਤੇ ਸੈਰ ਖਤਮ ਹੋਣ ਤੋਂ ਬਾਅਦ ਰੋਜ਼ ਜਦੋਂ ਸਾਰਿਆਂ 'ਚ ਬੈਠਦੇ ਤਾਂ ਤਾੜੀਆਂ ਮਾਰਦਿਆਂ ਇਕੱਠੇ 108 ਵਾਰੀ ਰੱਬ ਦਾ ਉੱਚੀ-ਉੱਚੀ ਸਭ ਨੂੰ ਜਾਪ ਕਰਵਾਉਂਦੇ |
ਸੋ, ਕੱਲ੍ਹ ਸਵੇਰੇ ਆਖਰੀ ਛਿਣਾਂ 'ਚ ਨਜ਼ਰ ਬਚਾ ਕੇ ਲੰਘਦੇ ਕਿਸੇ ਨੇ, ਸ਼ਾਇਦ (ਅਸਲ ਸਥਿਤੀ ਨੂੰ ਅਣਗੌਲਦਿਆਂ) ਸਤਿਆਨੰਦ ਜੀ ਨੂੰ ਮਧੂ-ਮੱਖੀਆਂ ਨਾਲ ਉਲਝਦਿਆਂ ਤੱਕ ਕੇ ਗੱਲ ਕਰ ਦਿੱਤੀ ਕਿ ਬਾਕੀ ਸਾਰੇ ਤੇ ਬਚ ਨਿਕਲੇ ਪਰ ਸਤਿਆਨੰਦ ਚਤੁਰਵੇਦੀ ਮਧੂ-ਮੱਖੀਆਂ ਦੀ ਲਪੇਟ 'ਚ ਆ ਗਿਆ | ਗੱਲ ਇਕ ਕੰਨ ਤੋਂ ਦੂਜੇ ਕੰਨ ਤੱਕ ਫੈਲੀ | ਫਿਰ ਮੋਬਾਈਲ ਜਿੰਦਾਬਾਦ, ਪਾਰਕ 'ਚ ਆਉਣ ਵਾਲੇ ਮਸਖਰੇ ਅਮੀਰਾਂ ਨੂੰ ਤੇ ਜਿਵੇਂ ਗੱਲ ਲੱਭ ਗਈ |
ਸੋ ਅੱਜ ਸਤਿਆਨੰਦ ਹਾਲੇ ਨਹੀਂ ਸੀ ਆਇਆ ਅਤੇ ਤਾੜੀ ਮਾਰ ਕੇ ਉਹਦੀ ਨਾਮ ਜਪਣ ਤੇ ਜਪਾਣ ਦੀ ਆਦਤ ਦਾ ਕੁਝ ਕੁ ਦੁਪਹਿਰ ਦੇ ਰੱਜੇ ਅਮੀਰ ਮਜ਼ਾਕ ਉਡਾ ਰਹੇ ਸਨ ਤੇ ਕੁਝ ਕੁ ਕੰਨ ਰਸ ਪੈਂਦਿਆਂ ਮਨ ਪਰਚਾ ਰਹੇ ਸਨ |
'ਬਈ ਮਧੂ-ਮੱਖੀਆਂ ਨੇ ਫੈਸਲਾ ਈ ਕਰ ਦਿੱਤੈ ਕਿ ਸਤਿਆਨੰਦ ਜੀ ਨਿਰਾ ਡਰਾਮਾ ਨੇ', ਇਕ ਹੋਰ ਨੇ ਕਿਹਾ |
'ਓਏ ਹੁਣੇ ਆਉਣਗੇ ਚਤੁਰਵੇਦੀ ਜੀ ਨੱਕ ਮੰੂਹ ਸੁੱਜਿਆ ਲੈ ਕੇ, ਸੈਰ ਕਰਨ, ਕੋਈ ਦਵਾਈ, ਕਰੀਮ ਮੰਗਾ ਕੇ ਰੱਖੋ, ਫਿਰ ਵੀ...' ਇਕ ਹੋਰ ਨੇ ਕਟਾਖਸ਼ ਕਰਦਿਆਂ ਸੈਰ ਕਰਦੇ ਨੇ ਕੋਲੋਂ ਲੰਘਦਿਆਂ ਕਿਹਾ ਸੀ ਕਿ ਪਵਨ ਸਿੰਗਲੇ ਨੇ ਪਹਿਲੇ ਬੋਲਣ ਵਾਲੇ ਦੀ ਬਾਂਹ ਖਿੱਚ ਦਿੱਤੀ, 'ਓਏ ਸਹੁਰੀ ਦਿਆ, ਓਹ ਦੇਖ ਸਤਿਆਨੰਦ ਜੀ ਆ ਗਏ ਨੇ', ਪਾਰਕ ਵਿਚ ਸਤਿਆਨੰਦ ਜੀ ਨੂੰ ਦਾਖਲ ਹੁੰਦਿਆਂ ਵੇਖ ਕੇ ਉਹਨੇ ਕਿਹਾ ਕਿ ਫਿਰ ਰੌਾ ਬਦਲ ਚਤੁਰਵੇਦੀ ਜੀ ਵੱਲ ਮੁਖਾਤਿਬ ਹੁੰਦਿਆਂ ਬੋਲਿਆ, 'ਕਿਉਂ ਜਨਾਬ ਫਿਰ ਘੇਰ ਲਿਆ ਮਧੂ ਮੱਖੀਆਂ ਨੇ ਕੱਲ੍ਹ, ਬਸ ਸਿਰਫ਼ ਤੁਸੀਂ ਹੀ ਫਸ ਗਏ, ਬਾਕੀ ਸਭ ਤੇ ਨਿਕਲ ਗਏ, ਸੇਫ ਐਾਡ ਸਾਊਾਡ (ਅਰਥਾਤ ਸੁਰੱਖਿਅਤ) |'
ਸਤਿਆਨੰਦ ਚਤੁਰਵੇਦੀ ਨੂੰ ਜਵਾਬ ਦੇਣ ਦਾ ਮੌਕਾ ਦਿੱਤੇ ਬਗੈਰ ਇਕ ਹੋਰ ਬੋਲਿਆ, 'ਕਿੰਨੀ ਕੁ ਸੇਵਾ ਹੋ ਗਈ, ਜਨਾਬ?' ਖਿਸਿਆਣੀ ਹਾਸੀ ਉਹਦੇ ਚਿਹਰੇ 'ਤੇ ਪਸਰੀ ਹੋਈ ਸੀ |
ਸਤਿਆਨੰਦ ਚਤੁਰਵੇਦੀ ਉਨ੍ਹਾਂ ਦੀ ਮਨੋਦਸ਼ਾ ਬਾਖੂਬੀ ਸਮਝ ਗਿਆ ਸੀ ਕਿ ਪਿਛਲੀ ਸ਼ਾਮ ਤੋਂ ਹੁਣ ਸਵੇਰ ਤੱਕ ਇਹ ਸਭ ਇਸ ਗੱਲ ਦਾ ਮਜ਼ਾ ਲੈ ਰਹੇ ਨੇ ਕਿ ਬਾਕੀ ਸਾਰੇ ਬਚ ਗਏ ਮਧੂ-ਮੱਖੀਆਂ ਦੇ ਹਮਲੇ ਤੋਂ, ਪਰ ਇਕ ਫਸਿਆ ਤੇ ਉਹ ਵੀ ਮੈਂ ਜਿਹੜਾ ਸਾਡੇ ਨਾਲ ਮੌਜ-ਮਸਤੀ ਕਰਨ, ਊਲ-ਜਲੂਲ ਚੁਗਲੀ-ਚਹੇੜੀ 'ਚ ਹਿੱਸਾ ਨਹੀਂ ਲੈਂਦਾ, ਤਾੜੀ ਮਾਰ ਕੇ ਰੱਬ ਦਾ ਨਾਮ ਜਪਾਉਂਦਾ ਹੈ, ਜਿਸ ਨੂੰ ਉਹ ਮਨ ਹੀ ਮਨ ਨਿਰਾ ਡਰਾਮਾ ਗਰਦਾਨਦੇ ਨੇ |
'ਬਈ ਜੇ ਮੈਨੂੰ ਮੌਕਾ ਦੇਵੋ ਤਾਂ ਹੀ ਮੈਂ ਤੁਹਾਨੂੰ ਕੁਝ ਰੌਸ਼ਨੀ ਪਾਵਾਂ', ਜਦੋਂ ਸਤਿਆਨੰਦ ਚਤੁਰਵੇਦੀ ਜੀ ਨੇ ਉੱਚੀ ਦੇਣੀ ਕਿਹਾ ਤਾਂ ਸਾਰੇ ਚੁੱਪ ਕਰ ਗਏ |
'ਬਈ ਮੈਂ ਤੇ ਮਿਸਿਜ਼ ਗੁਪਤਾ ਨੂੰ ਮੁਸੀਬਤ 'ਚ ਦੇਖ ਕੇ ਉਨ੍ਹਾਂ ਦੀ ਮਦਦ ਕਰ ਰਿਹਾ ਸਾਂ | ਉਨ੍ਹਾਂ ਨੂੰ ਇੰਨੀਆਂ ਮਧੂ-ਮੱਖੀਆਂ, ਗਰਦਨ ਦੇ ਕੋਲ ਵਾਲਾ 'ਚ ਚਿਮੜੀਆਂ ਹੋਈਆਂ ਸਨ ਕਿ ਜੇ ਕੋਈ ਮਦਦ ਨਾ ਕਰਦਾ ਤਾਂ ਉਨ੍ਹਾਂ ਦੀ ਹਾਲਤ ਖਰਾਬ ਹੋ ਸਕਦੀ ਸੀ | ਮੈਂ ਤੁਹਾਨੂੰ ਦੋਵਾਂ ਨੂੰ (ਮਨੀਸ਼ ਢੀਂਗਰਾ ਤੇ ਸਤੀਸ਼ ਭੱਲਾ ਵੱਲ ਇਸ਼ਾਰਾ ਕਰਦਿਆਂ) ਤੇਜ਼ ਕਦਮੀਂ ਨਜ਼ਰ ਬਚਾਉਂਦਿਆਂ ਲੰਘਦਿਆਂ ਦੇਖਿਆ ਸੀ |
ਪਰ ਮੈਂ ਰੋਜ਼ ਇਥੇ ਸੈਰ ਕਰਨ ਆਉਣ ਵਾਲੀ ਇਕ ਬਜ਼ੁਰਗ ਔਰਤ ਨੂੰ ਮੁਸੀਬਤ 'ਚ ਛੱਡ ਕੇ ਕਿੱਦਾਂ ਜਾ ਸਕਦਾ ਸਾਂ | ਫਿਰ ਵੀ ਸਾਰੇ ਮਹਾਨੁਭਾਵਾਂ ਨੂੰ ਇਹ ਦੱਸ ਦੇਵਾਂ ਕਿ ਮੈਨੂੰ ਕੋਈ ਮਧੂ-ਮੱਖੀ ਨਹੀਂ ਸੀ ਲੜੀ ਤੇ ਨਾ ਹੀ ਕੋਈ ਉਲਝਣ ਪੇਸ਼ ਆਈ ਸੀ ਪਰ ਮੈਂ ਉਨ੍ਹਾਂ ਨੂੰ ਠੀਕ-ਠਾਕ ਕਰਕੇ, ਫਿਰ ਆਪਣੇ-ਆਪ ਨੂੰ ਦਰੁਸਤ ਕਰਕੇ ਸਭ ਤੋਂ ਬਾਅਦ 'ਚ ਗਿਆਂ |'
ਸਤਿਆਨੰਦ ਚਤੁਰਵੇਦੀ ਤੋਂ ਅਸਲੀਅਤ ਸੁਣ ਕੇ ਮਨੀਸ਼ ਢੀਂਗਰਾ, ਸਤੀਸ਼ ਭੱਲਾ ਤੇ ਸਭ ਹਾਜ਼ਰੀਨ ਚਾਰੇ ਖਾਨੇ ਚਿੱਤ ਹੋ ਗਏ |
ਪਰ ਸ਼ਰਮਸ਼ਾਰੀ ਤੇ ਉਥੇ ਹਾਜ਼ਰ ਹੁੰਦੀ ਹੈ ਜਿਥੇ ਪੈਰ ਜ਼ਮੀਨ 'ਤੇ ਹੋਣ | ਬੇਸ਼ਰਮੀ ਜ਼ਿੰਦਾਬਾਦ-ਸਤੀਸ਼ ਭੱਲਾ ਆਹਿਸਤਾ ਜਿਹੇ ਮਨੀਸ਼ ਢੀਂਗਰਾ ਨੂੰ ਕਹਿਣੋਂ ਨਾ ਹਟਿਆ, 'ਹੱਛਾ, ਹੁਣ ਪਤਾ ਚੱਲਿਐ, ਯਾਰ ਮਧੂ-ਮੱਖੀਆਂ ਨੂੰ ਇਹਦਾ ਖੂਨ ਪਸੰਦ ਨਹੀਂ ਆਇਆ |'

-ਮੋਬਾਈਲ : 98155-09390.

ਸਰਕਾਰ ਵਿਚਾਰੀ ਕੀ ਕਰੇ?

ਭਾਰਤ ਰਿਸ਼ੀਆਂ-ਮੁਨੀਆਂ ਦੀ ਧਰਤੀ ਹੈ | ਮੇਰੇ ਦੇਸ਼ ਦੀ ਧਰਤੀ |
'ਸੋਨਾ ਉਗਲੇ, ਉਗਲੇ ਹੀਰੇ ਮੋਤੀ,
ਮੇਰੇ ਦੇਸ਼ ਕੀ ਧਰਤੀ |'
ਮੇਰੇ ਦੇਸ਼ ਕੀ ਧਰਤੀ!
ਸੋਨਾ ਨਿਗਲੇ, ਨਿਗਲੇ ਹੀਰੇ ਮੋਤੀ,
ਮੇਰੇ ਦੇਸ਼ ਕੀ ਧਰਤੀ |
ਹਰ ਨਰ ਔਰ ਨਾਰੀ...?
ਭਿ੍ਸ਼ਟਾਚਾਰੀ...?
ਸਭ ਤੋਂ ਵੱਡੀ ਬਿਮਾਰੀ, ਰਗ ਰਗ 'ਚ ਵਾਸਾ, ਲਾਚਾਰ ਹੈ ਮਨੁੱਖ, ਲਾਇਲਾਜ ਹੈ, ਬੇਸ਼ੱਕ ਘਿ੍ਣਾ ਦੀ ਪਾਤਰ ਨਹੀਂ ਛੁਟਕਾਰਾ, ਜ਼ਿੰਦਗੀ ਦਾ ਸਾਰ ਹੈ, ਚਲਣਾ, ਚਲਦੇ ਰਹਿਣਾ, ਨਿਰੰਤਰ ਵਧਣਾ ਅੱਗੇ-ਅੱਗੇ | ਅੰਦਰ, ਧੁਰ ਅੰਦਰ, ਝਾਕਣਾ ਨਾਹੀਂ, ਵਰਨਾ ਰੁਕ ਜਾਓਗੇ, ਦਿਲ ਸੱਚ ਪਹਿਰੇਦਾਰ ਹੈ, ਦਿਮਾਗ਼, ਦਲੀਲਾਂ ਦਾ ਅਥਾਹ ਭੰਡਾਰ, ਸੱਚ ਤੇ ਧਰਮ ਦੀ ਪ੍ਰਵਾਹ ਨਾ ਕਰ, ਦਏ ਹੱਲਾਸ਼ੇਰੀ-ਐ ਬੰਦਿਆ ਤੂੰ ਤੁਰਿਆ ਚਲ, ਤੂੰ ਵਧਦਾ ਚਲ, ਕਰਮਗਤ, ਦਿਲ 'ਚ ਲੁਕੋਈ ਰੱਖ, ਵੇਖੀ ਜਾਏਗੀ ਆਪੇ, ਜਦ ਕਰਮਾਂ ਦੇ ਹੋਣਗੇ ਨਬੇੜੇ, ਅੰਤਲੀ ਅਰਦਾਸ ਤਾਂ ਕਿਤੇ ਹੋਣੀ ਹੈ, ਪਰਮਾਤਮਾ, ਸਵਰਗਵਾਸੀ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੇ | ਦਿਮਾਗ਼ ਨੇ ਫਲਾਸਫੀ ਝਾੜ ਛੱਡੀ ਹੈ |
ਤੁਸਾਂ ਆਮ ਸੁਣਿਆ ਹੋਣਾ ਹੈ, ਕਿਸੇ ਦੀ ਪ੍ਰਸੰਸਾ ਐਦਾਂ ਕੀਤੀ ਜਾਂਦੀ ਹੈ, ਇਹਦਾ ਦਿਮਾਗ ਬਹੁਤ ਤੇਜ਼ ਏ |
ਐਸ ਵੇਲੇ ਗਰਮੀ ਦਾ ਮੌਸਮ ਏ, ਅਕਾਸ਼ ਤਪ ਰਿਹਾ ਹੈ, ਧਰਤੀ ਵੀ ਖੂਬ ਤਪ ਰਹੀ ਏ, ਕਿਤੇ ਲੂ ਚਲ ਰਹੀ ਹੈ, ਕਿਤੇ ਭਖੇ ਤੰਦੂਰ ਵਾਲਾ ਸੇਕ ਏ | ਬਸ, ਕੁਝ ਦਿਨਾਂ ਮਗਰੋਂ ਮੌਨਸੂਨ ਦੀ ਆਮਦ ਹੋਣ ਵਾਲੀ ਏ | ਮੰੁਬਈ 'ਚ ਅਗਲੇ ਤਿੰਨ ਮਹੀਨੇ ਬਾਰਸ਼ਾਂ ਖੂਬ ਤੇਜ਼ ਹੋਣਗੀਆਂ | ਜੂਨ ਮਹੀਨਾ ਸ਼ੁਰੂ ਹੋਇਐ, ਅੱਜ ਤੋਂ ਹੀ ਲੋਕ ਆਪਣੀਆਂ ਛੱਤਾਂ ਨੂੰ ਚੋਣ ਤੋਂ ਬਚਾਉਣ ਲਈ, ਛੱਤਾਂ 'ਤੇ ਪਲਾਸਟਿਕ ਦੀਆਂ ਤਿ੍ਪਾਲਾਂ ਪਾਉਣ ਲਈ, ਤਿ੍ਪਾਲਾਂ ਦੀ ਖਰੀਦਦਾਰੀ 'ਚ ਜੁਟੇ ਹੋਏ ਨੇ | ਮੈਨੂੰ ਵੀ ਹਰ ਵਰ੍ਹੇ ਬਾਰਿਸ਼ਾਂ ਦੇ ਇਸ ਮੌਸਮ 'ਚ ਆਪਣੀ ਛੱਤ 'ਤੇ ਤਿ੍ਪਾਲ ਨਾਲ ਹੀ ਢੱਕਣੀ ਪੈਂਦੀ ਹੈ | ਕੱਲ੍ਹ ਹੀ ਮੈਂ ਆਪਣੇ ਗੁਆਂਢੀ ਮਹਾਰਾਸ਼ਟਰੀਅਨ ਨਾਲ ਤਿ੍ਪਾਲਾਂ ਖਰੀਦਣ ਗਿਆ | ਤਿ੍ਪਾਲ ਵੇਚਣ ਵਾਲੇ ਨੇ ਭਾਅ ਦੱਸਿਆ, ਨਾਲੇ ਹੀ ਇਹ ਵੀ ਪੱਕਾ ਜਤਾ ਦਿੱਤਾ, 'ਹਮ ਭਾਵ ਤਾਵ ਨਹੀਂ ਕਰਤੇ, ਹਮਾਰਾ ਏਕ ਹੀ ਫਿਕਸਡ ਰੇਟ ਹੈ', ਨਾਲ ਹੀ ਇਹ ਸਹਾਰਾ ਵੀ ਦਿੱਤਾ, 'ਹਾਂ ਅਗਰ ਆਪ ਬਿੱਲ ਨਹੀਂ ਲੋਗੇ ਤੋ ਠੀਕ ਹੈ, ਮਗਰ ਬਿਲ ਲੋਗੇ ਤੋ ਉਪਰ 18 ਪ੍ਰਸੈਂਟ ਜੀ.ਐਸ.ਟੀ. ਦੇਨਾ ਪੜੇਗਾ |
ਮੇਰੇ ਤੋਂ ਪਹਿਲਾਂ ਹੀ ਮੇਰੇ ਗੁਆਂਢੀ ਨੇ ਝੱਟ ਦੇਣੀ ਆਖਿਆ, 'ਬਿਨਾਂ ਜੀ.ਐਸ.ਟੀ. ਦੇ ਹੀ ਦੇ ਦੇ | ਨਾਲ ਹੀ ਮੇਰੇ ਵੱਲ ਵੇਖ ਕੇ ਕਿੰਨੇ ਵਿਸ਼ਵਾਸ ਨਾਲ ਕਿਹਾ, 'ਆਤਿਸ਼ ਸਾਹਬ ਹਮੇਂ ਕਬ ਇੰਦਰ ਦੇਵਤਾ ਨੇ ਪੂਛਨਾ ਹੈ, ਇਸ ਪਰ ਜੀ.ਐਸ.ਟੀ. ਦੀਆ ਹੈ ਜਾਂ ਨਹੀਂ |'
ਸਰਕਾਰ ਵਿਚਾਰੀ ਕੀ ਕਰੇ?
ਪਹਿਲਾਂ ਤਾਂ ਪਤੈ, ਸਾਰਾ ਵੱਡਾ, ਲੱਖਾਂ-ਕਰੋੜਾਂ ਦਾ ਵਪਾਰ ਪਰਚੀਆਂ 'ਤੇ ਚਲਦਾ ਸੀ | ਪਰਚੀਆਂ 'ਤੇ ਦੋਵਾਂ ਧਿਰਾਂ ਦੀ ਇਮਾਨਦਾਰੀ ਬਹੁਤ ਸੀ | ਜ਼ਬਾਨ ਦੀ ਸੀ, ਬਚਤ ਟੈਕਸਾਂ ਦੀ ਸੀ, ਹੁਣ ਵੀ ਅੱਜ ਵੀ ਇਹੋ ਪਿਰਤ ਚਾਲੂ ਹੈ-ਇਉ ਨਹੀਂ ਤਾਂ ਇਉਂ ਸਹੀ |
'ਜ਼ਬਾਨ ਦੀ ਕਦਰ ਕਾਇਮ ਹੈ', ਇਸੇ ਲਈ ਤਾਂ ਕਹਿੰਦੇ ਹਨ 'ਜੀ.ਐਸ.ਟੀ. ਗੱਬਰ ਸਿੰਘ ਟੈਕਸ ਹੈ |'
ਡਾਕੂ ਕੌਣ ਹੈ? ਗੱਬਰ ਸਿੰਘ ਟੈਕਸ ਜਾਂ ਗੌਰਮਿੰਟ ਨੂੰ 'ûਕ ਲਾਉਣ ਵਾਲੇ? ਇਹ ਤਾਂ ਹਾਲ ਹੈ, ਛੋਟੇ ਵਪਾਰੀਆਂ ਦਾ, 3 ਜੂਨ ਨੂੰ ਦੇਸ਼ ਦੇ ਇਕ ਪ੍ਰਮੁੱਖ ਅੰਗਰੇਜ਼ੀ ਅਖ਼ਬਾਰ 'ਚ ਹੈੱਡ ਲਾਈਨ ਛਪੀ ਵੱਡੇ ਤੇ ਬਹੁਤ ਵੱਡੇ ਵਪਾਰੀਆਂ ਦੀ ਜੀ.ਐਸ.ਟੀ. ਦੀ ਬੜੀ ਸ਼ਾਤਰ ਤਰੀਕੇ ਨਾਲ ਹੇਰਾ-ਫੇਰੀ ਕਰਨ ਦੀ ਤਫ਼ਸੀਲ ਛਪੀ ਹੈ | ਇਨ੍ਹਾਂ ਹਜ਼ਾਰਾਂ ਕੰਪਨੀਆਂ ਨੇ ਜੀ.ਐਸ.ਟੀ. ਦਾ ਜੋ ਵੇਰਵਾ ਦਿੱਤਾ ਹੈ, ਸਰਕਾਰ ਨੂੰ ਉਨ੍ਹਾਂ ਦਾ ਮੇਲ ਇਨਕਮ ਟੈਕਸ ਰਿਟਰਨਜ਼ ਦੇ ਦਿੱਤੇ ਵੇਰਵੇ ਨਾਲ ਬਿਲਕੁਲ ਨਹੀਂ ਹੈ | ਇਕ ਮਹਿਕਮੇ 'ਚ ਕੁਝ ਹੋਰ, ਦੂਜੇ ਮਹਿਕਮੇ 'ਚ ਕੁਝ ਹੋਰ | ਕਈ ਵਪਾਰੀਆਂ ਨੇ ਤਾਂ ਬਾਹਰੋਂ ਕੀਤੀ ਇੰਪੋਰਟ ਨੂੰ ਇਉਂ ਚਲਾਕੀ ਨਾਲ, ਵਧਾ-ਚੜ੍ਹਾ ਕੇ ਪੇਸ਼ ਕੀਤਾ ਹੈ ਅਤੇ ਵਿਦੇਸ਼ਾਂ 'ਚ ਲੋੜੀਂਦੇ ਮਾਪਦੰਡ ਤੋਂ ਕਿਤੇ ਜ਼ਿਆਦਾ ਭੇਜ ਕੇ ਉਹਦੇ ਬਦਲੇ ਐਕਸਪੋਰਟ ਕਰਨ ਦੀ ਚਾਲਾਕੀ ਕੀਤੀ ਹੈ | ਇਸ ਘਾਲੇ-ਮਾਲੇ ਨੂੰ ਸੱਚ ਕਰਨ ਲਈ ਕਈ ਬੋਗਸ ਸੈੱਲ ਕੰਪਨੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਦਾ ਅਤਾ-ਪਤਾ ਨਹੀਂ ਤੇ ਜਿਨ੍ਹਾਂ ਦੇ ਡਾਇਰੈਕਟਰ, ਡਰਾਈਵਰ, ਮਾਲੀ ਤੇ ਝੌਾਪੜੀਆਂ 'ਚ ਰਹਿਣ ਵਾਲੇ ਹਨ | ਇਨ੍ਹਾਂ ਦੀ ਖੁੰਬ ਠੱਪਣ ਲਈ ਸਬੰਧਿਤ ਸਰਕਾਰੀ ਮਹਿਕਮਿਆਂ ਵਲੋਂ ਬਾਕਾਇਦਾ ਨੋਟਿਸ ਜਾਰੀ ਕਰ ਦਿੱਤੇ ਗਏ ਹਨ |
ਇਹੋ ਜਿਹੇ ਕਈ ਹੋਰ ਕਾਰਨਾਮੇ ਵੀ ਭਵਿੱਖ 'ਚ ਖੁੱਲ੍ਹ ਕੇ ਸਾਹਮਣੇ ਆਉਣਗੇ | ਸੱਚ ਹੈ, ਜਿਨ੍ਹਾਂ ਸੁਥਣਾ ਸਿਵਾਈਆਂ ਨੇ, ਉਨ੍ਹਾਂ ਰਾਹ ਵੀ ਰੱਖੇ ਹੁੰਦੇ ਨੇ | ਕੋਈ ਵੀ ਕਾਨੂੰਨ ਜਦੋਂ ਬਣਦਾ ਹੈ ਤਾਂ ਦਿਮਾਗ਼ ਦਾ ਇਸਤੇਮਾਲ ਕਰ ਕੇ ਇਹੋ ਜਿਹੇ ਭਿ੍ਸ਼ਟਾਚਾਰੀ, ਉਸ ਦਾ ਤੋੜ ਲੱਭਣ ਲਈ ਯਤਨਸ਼ੀਲ ਹੋ ਜਾਂਦੇ ਹਨ, ਲੱਭ ਵੀ ਲੈਂਦੇ ਹਨ |
'ਮੈਂ ਜੀ.ਐਸ.ਟੀ. ਕੋ ਘੁਮਾਊਾਗੀ, ਤੁਮ ਦੇਖਤੇ ਰਹੀਓ |'
ਪਹਿਲਾਂ ਤੁਸੀਂ, ਬਾਜ਼ਾਰ 'ਚ ਕੋਈ ਚੀਜ਼ ਵੀ ਲੈਣ ਜਾਓ, ਘਰੋਂ ਥੈਲਾ ਲੈ ਕੇ ਜਾਂਦੇ ਸਾਓ, ਅੱਜਕਲ੍ਹ ਜੋ ਕੁਝ ਵੀ ਲੈਣ ਜਾਓ ਬੇਸ਼ੱਕ ਫੜ੍ਹੀ ਲਾਈ ਬੈਠਿਆਂ ਤੋਂ, ਰੇੜ੍ਹੀ ਵਾਲਿਆਂ ਤੋਂ ਸਬਜ਼ੀ ਲੈਣ ਜਾਓ, ਦੁਕਾਨਾਂ ਤੋਂ ਰਾਸ਼ਨ ਲੈਣ ਜਾਓ, ਘਰੋਂ ਕੁਝ ਵੀ ਲਿਜਾਣ ਦੀ ਲੋੜ ਨਹੀਂ, ਪਲਾਸਟਿਕ ਦੀਆਂ ਥੈਲੀਆਂ ਵੇਚਣ ਵਾਲਿਆਂ ਪਾਸ ਹਾਜ਼ਰ ਨੇ | ਨਿੱਕੀਆਂ-ਨਿੱਕੀਆਂ ਥੈਲੀਆਂ ਵੀ ਤੇ ਵੱਡੇ-ਵੱਡੇ ਥੈਲੇ ਵੀ, ਦੁੱਧ, ਦਹੀਂ, ਲੱਸੀ, ਘਿਓ, ਤੇਲ, ਹਲਦੀ, ਲੂਣ-ਮਿਰਚ... ਕਣਕ, ਆਟਾ, ਸਭ ਪਲਾਸਟਿਕ ਦੀਆਂ ਥੈਲੀਆਂ 'ਚ ਬੰਦ ਮਿਲਦਾ ਹੈ | ਤੇ ਪਲਾਸਟਿਕ ਦੀਆਂ ਥੈਲੀਆਂ-ਥੈਲਿਆਂ 'ਚ ਦੁਕਾਨਦਾਰਾਂ ਤੋਂ ਮਿਲਦਾ ਹੈ | ਆਲੇ-ਦੁਆਲੇ ਤੇ ਪਰਿਆਵਰਨ (ਵਾਤਾਵਰਨ) ਲਈ ਇਹ ਪਲਾਸਟਿਕ ਦਾ ਮਾਲ ਕਿੰਨਾ ਬੁਰਾ ਹੈ, ਇਹ ਸਭਨਾਂ ਨੂੰ ਪੂਰੀ ਤਰ੍ਹਾਂ ਪਤਾ ਹੈ | ਗੰਦਗੀ ਦੇ ਢੇਰਾਂ 'ਤੇ ਪਲਾਸਟਿਕ ਦੀਆਂ ਇਹ ਇਸਤੇਮਾਲ ਕੀਤੀਆਂ ਖਾਲੀ ਥੈਲੇ-ਥੈਲੀਆਂ ਤੁਹਾਨੂੰ ਆਮ ਦਿਸਣਗੀਆਂ, ਨਾਲਿਆਂ-ਨਾਲੀਆਂ 'ਚ ਵੇਖੋ, ਇਨ੍ਹਾਂ ਨੇ ਪਾਣੀ ਦਾ ਪ੍ਰਵਾਹ ਰੋਕਿਆ ਹੋਇਆ ਹੈ, ਇਨ੍ਹਾਂ ਦੀ ਐਨੀ ਭਰਮਾਰ ਹੈ ਕਿ ਨਾਲੇ-ਨਾਲੀਆਂ ਇਨ੍ਹਾਂ ਨਾਲ ਤੂਸੇ ਪਏ ਹਨ, ਇਹ ਦਿਸਦਾ ਹੀ ਨਹੀਂ ਕਿ ਥੱਲੇ ਪਾਣੀ ਹੈ ਵੀ ਜਾਂ ਨਹੀਂ | ਸਭਨਾਂ ਨੂੰ ਇਹ ਵੀ ਪਤਾ ਹੈ ਕਿ ਪਲਾਸਟਿਕ ਕਈ ਹਜ਼ਾਰ ਸਾਲ ਤਾੲੀਂ ਨਹੀਂ ਗਲਦਾ | ਅਵਾਰਾ ਪਸ਼ੂ, ਗਾਵਾਂ, ਮੱਝਾਂ ਵੀ ਗੰਦਗੀ ਦੇ ਢੇਰਾਂ 'ਤੇ ਮੰੂਹ ਮਾਰਦੀਆਂ ਇਨ੍ਹਾਂ ਨੂੰ ਨਿਗਲ ਜਾਂਦੀਆਂ ਹਨ, ਕਿੰਨੀ ਵੱਡੀ ਬਿਮਾਰੀ ਦਾ ਕਾਰਨ ਬਣਦੀਆਂ ਹਨ |
ਇਕ ਸਾਲ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਪਲਾਸਟਿਕ ਦੀਆਂ ਥੈਲੇ-ਥੈਲੀਆਂ 'ਤੇ ਬੈਨ ਲਗਾ ਦਿੱਤਾ ਸੀ | ਇਥੋਂ ਤੱਕ ਕਿ ਫੁਟਪਾਥਾਂ 'ਤੇ ਸਬਜ਼ੀ ਵੇਚਣ ਵਾਲਿਆਂ ਨੂੰ ਵੀ, ਉਨ੍ਹਾਂ ਪਾਸੋਂ ਇਹ ਥੈਲੀਆਂ ਮਿਲਣ 'ਤੇ, ਪੰਜ ਹਜ਼ਾਰ ਰੁਪਏ ਜੁਰਮਾਨਾ ਠੋਕਣ ਦਾ ਕਾਨੂੰਨ ਵੀ ਲਾਗੂ ਕਰ ਦਿੱਤਾ ਸੀ | ਕੁਝ ਕੁ ਸਮਾਂ ਤਾਂ ਇਸ ਦੀ ਪਾਲਣਾ ਜਾਰੀ ਰਹੀ, ਪਰ ਅੱਜਕਲ੍ਹ ਇਹ ਚਾਲ ਬੇਢੰਗੀ ਮੁੜ ਸੁਰਜੀਤ ਹੈ—ਰੇਹੜੀ ਵਾਲਿਆਂ, ਫੜ੍ਹੀ ਵਾਲਿਆਂ ਤੇ ਦੁਕਾਨਦਾਰਾਂ ਨੇ ਪਲਾਸਟਿਕ ਦੀਆਂ ਵਰਜਿਤ ਥੈਲੀਆਂ ਦੇ ਪੈਕੇਟ ਲੁਕਾ ਕੇ ਰੱਖੇ ਹੋਏ ਨੇ, ਨਿਸ਼ੰਗ ਜੋ ਮਰਜ਼ੀ ਐ ਲਵੋ | ਇਨ੍ਹਾਂ ਥੈਲੀਆਂ ਦਾ ਮੁੱਲ ਸਿਰਫ਼ ਵੱਡੇ ਮਾਲਾਂ 'ਚ ਹੈ, ਬਾਕੀ ਥਾਂ ਛੋਟੀਆਂ-ਛੋਟੀਆਂ ਮੁਫਤੋ-ਮੁਫਤ | ਅਦਾਲਤਾਂ, ਕਾਨੂੰਨ ਦੀਆਂ ਰਖਵਾਲੀਆਂ ਹਨ | ਉਥੇ ਸੱਚੋ ਹੀ ਸੱਚ ਨਿਬੜੇ?
ਕਾਨੂੰਨ ਦੇ ਰਖਵਾਲਿਆਂ ਦਾ ਹਾਲ ਸੁਣੋ—ਮੈਨੂੰ ਆਪਣੇ ਇਕ ਕੰਮ ਲਈ ਸੌ-ਸੌ ਰੁਪਏ ਦੇ ਦੋ ਸਟੈਂਪ ਪੇਪਰ ਚਾਹੀਦੇ ਸਨ, ਜਿਨ੍ਹਾਂ 'ਤੇ ਐਫੀਡੇਵਿਟ ਟਾਈਪ ਕਰਵਾ ਕੇ ਸਰਕਾਰੀ ਨੋਟਰੀ ਤੋਂ ਰਜਿਸਟਰ ਕਰਵਾਉਣਾ ਸੀ | ਸਟੈਂਪ ਪੇਪਰ ਬੋਰੀਵਲੀ ਦੀ ਅਦਾਲਤ ਤੋਂ ਹੀ ਮਿਲਦੇ ਸਨ | ਲੈਣ ਵਾਲਿਆਂ ਦੀ ਲੰਬੀ ਲਾਈਨ ਲੱਗੀ ਸੀ | ਕਈ ਵਕੀਲ ਆ ਗਏ, ਦੱਸਿਆ ਇਹ ਖਿੜਕੀ ਤਾਂ ਤਿੰਨ-ਚਾਰ ਵਜੇ ਖੁੱਲ੍ਹੇਗੀ, ਤਿੰਨ-ਚਾਰ ਘੰਟੇ ਤੁਹਾਨੂੰ ਲਾਈਨ 'ਚ ਲੱਗਣਾ ਪਏਗਾ | ਹੋ ਸਕਦੈ ਜਦ ਤੁਹਾਡੀ ਵਾਰੀ ਆਏ ਤਾਂ ਖਿੜਕੀ ਬੰਦ ਹੋ ਜਾਏ | ਇਸ ਲਈ ਜੇਕਰ ਹੁਣੇ ਹੀ ਝਟਪਟ ਸਟੈਂਪ ਪੇਪਰ ਚਾਹੀਦੇ ਹਨ ਤਾਂ ਦੋ ਸੌ ਰੁਪਏ ਪ੍ਰਤੀ ਸਟੈਂਪ ਪੇਪਰ ਲੱਗਣਗੇ, ਅਸੀਂ ਟਾਈਪ ਵੀ ਕਰਵਾ ਦਿਆਂਗੇ, ਨੋਟਰੀ ਦੀਆਂ ਮੋਹਰਾਂ ਵੀ ਲਗਵਾ ਦਿਆਂਗੇ, ਬਸ ਸਾਢੇ ਤਿੰਨ ਸੌ ਰੁਪਏ ਹੋਰ ਲੱਗਣਗੇ | ਮੈਂ ਧਾਰ ਲਿਆ ਸੀ-ਰਿਸ਼ਵਤ ਨਹੀਂ ਦੇਣੀ, ਲਾਈਨ 'ਚ ਲੱਗਾ ਰਿਹਾ, ਸੱਚਮੁੱਚ ਤਿੰਨ ਕੁ ਘੰਟਿਆਂ ਬਾਅਦ ਸੌ-ਸੌ ਰੁਪਏ ਦੇ ਸਟੈਂਪ ਪੇਪਰ ਮਿਲ ਗਏ, ਇਕ ਜਾਣ-ਪਛਾਣ ਵਾਲਾ ਵਕੀਲ ਮਿਲ ਗਿਆ, ਸੌ-ਸੌ ਰੁਪਏ 'ਚ, ਬਾਹਰ ਜਾ ਕੇ ਟਾਈਪ ਵੀ ਕਰਵਾ ਦਿੱਤੇ ਤੇ ਸਿਰਫ਼ ਇਕ ਸੌ ਰੁਪਏ ਫੀਸ ਦੇ ਕੇ ਨੋਟਰੀ ਵੀ ਕਰਵਾ ਦਿੱਤੇ |
ਮੈਨੂੰ ਲੋਕਲ ਥਾਣੇ 'ਚ ਵੀ ਜਾਣਾ ਪਿਆ, ਇਸੇ ਕੰਮ ਲਈ | ਸ਼ੇਅਰ ਸਰਟੀਫਿਕੇਟ ਦੇ ਗੰੁਮ ਹੋ ਜਾਣ ਦੀ ਰਿਪੋਰਟ/ਸ਼ਿਕਾਇਤ ਦਰਜ ਕਰਾਉਣੀ ਸੀ | ਸਭਨਾਂ ਨੇ ਆਖਿਆ, 'ਉਥੇ ਤਾਂ ਪੈਸੇ ਦੇਣ ਬਿਨਾਂ ਗੱਲ ਨਹੀਂ ਬਣਨੀ, ਉਨ੍ਹਾਂ ਨੇ ਆਪ ਬੀਤੀ ਦੀਆਂ ਮਿਸਾਲਾਂ ਵੀ ਦਿੱਤੀਆਂ ਪਰ ਕਮਾਲ ਹੋ ਗਿਆ, ਥਾਣੇ ਦੇ ਦੋ ਵੱਡੇ ਇੰਸਪੈਕਟਰਾਂ ਨੇ ਮੈਨੂੰ ਬਾਇਜ਼ਤ ਬਿਠਾਇਆ ਤੇ ਦਸ ਮਿੰਟਾਂ 'ਚ ਹੀ ਮੇਰੀ ਰਿਪੋਰਟ ਲਿਖ ਕੇ, ਮੋਹਰ ਸਮੇਤ ਆਪਣੇ ਦਸਤਖ਼ਤ ਕਰਕੇ, ਮੁਸਕਰਾ ਕੇ ਹੱਥ ਮਿਲਾ ਕੇ, ਬਿਨਾਂ ਕੁਝ ਲੈਣ-ਦੇਣ ਦੇ ਉਸੇ ਤਰ੍ਹਾਂ ਬਾਇਜ਼ਤ ਮੈਨੂੰ ਵਿਦਾ ਕਰ ਦਿੱਤਾ |'
ਮੇਰੇ ਮੰੂਹੋਂ ਆਪਣੇ-ਆਪ ਨਿਕਲਿਆ, 'ਕੋਈ ਹਰਿਓ ਬੂਟ ਰਹਿਓ ਰੀ |'
•• 






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX