ਤਾਜਾ ਖ਼ਬਰਾਂ


ਕਾਰ ਸਵਾਰਾਂ ਕੋਲੋਂ 18 ਲੱਖ ਦੀ ਨਕਦੀ ਬਰਾਮਦ
. . .  13 minutes ago
ਜ਼ੀਰਕਪੁਰ, 26 ਅਪਰੈਲ, {ਹੈਪੀ ਪੰਡਵਾਲਾ}-ਅੱਜ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਕੋਲ਼ੋਂ 18 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ...
ਆਈ ਪੀ ਐੱਲ 2019 -ਮੁੰਬਈ ਨੇ ਚੇਨਈ ਨੂੰ ਦਿੱਤਾ 156 ਦੌੜਾਂ ਦਾ ਟੀਚਾ
. . .  32 minutes ago
ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਦਾ ਚੋਣ ਕਮਿਸ਼ਨ ਨੂੰ ਸੁਝਾਅ- ਜੂਨ ਦੀ ਬਜਾਏ ਨਵੰਬਰ 'ਚ ਹੋਣ ਵਿਧਾਨ ਸਭਾ ਚੋਣਾਂ
. . .  30 minutes ago
ਸ੍ਰੀਨਗਰ, 26 ਅਪ੍ਰੈਲ- ਦੇਸ਼ 'ਚ ਚਲ ਰਹੀਆਂ ਲੋਕ ਸਭਾ ਦੌਰਾਨ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਰਾਜਪਾਲ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਵਿਚਾਲੇ ਬੈਠਕ ਹੋਈ। ਇਸ ਬੈਠਕ ...
ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 2 hours ago
ਰੋਪੜ, 26 ਅਪ੍ਰੈਲ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਇਸ ਮੌਕੇ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ....
ਭਾਜਪਾ ਨੇਤਾ ਮਹਾਦੇਵ ਸਰਕਾਰ ਦੇ ਖ਼ਿਲਾਫ਼ ਚੋਣ ਕਮਿਸ਼ਨ ਦੀ ਕਾਰਵਾਈ, ਅਗਲੇ 48 ਘੰਟੇ ਨਹੀਂ ਕਰ ਸਕਣਗੇ ਚੋਣ ਪ੍ਰਚਾਰ
. . .  about 2 hours ago
ਨਵੀਂ ਦਿੱਲੀ, 26 ਅਪ੍ਰੈਲ- ਚੋਣ ਕਮਿਸ਼ਨ ਨੇ ਨਾਦੀਆ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਮਹਾਦੇਵ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ 'ਤੇ 22 ਅਪ੍ਰੈਲ ਨੂੰ ਕ੍ਰਿਸ਼ਨਾ ਨਗਰ ਸਰਕਾਰੀ ਕਾਲਜ 'ਚ ਇਕ ਜਨਤਕ ਮੀਟਿੰਗ ਦੇ ਦੌਰਾਨ ਟੀ.ਐਮ.ਸੀ. ਦੇ ਨਿੱਜੀ ਜੀਵਨ ਨੂੰ ਲੈ ਕੇ .....
ਭੀਖੀ ਥਾਣੇ ਦੇ ਹੌਲਦਾਰ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਭੀਖੀ, 26 ਅਪ੍ਰੈਲ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਥਾਣਾ ਭੀਖੀ ਦੇ ਹੌਲਦਾਰ ਜੁਗਰਾਜ ਸਿੰਘ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਥਾਣੇ ਦੇ ਕਵਾਟਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਭੀਖੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ....
ਲੋਕਾਂ ਦੀ ਹਿੰਮਤ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਅੱਗ 'ਚ ਸੜਨ ਤੋਂ ਬਚੀ
. . .  about 3 hours ago
ਨੂਰਪੁਰ ਬੇਦੀ, 26 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਕਲਾਂ ਵਿਖੇ ਅੱਜ ਲੋਕਾਂ ਦੀ ਹਿੰਮਤ ਨੇ ਸੈਂਕੜੇ ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਦੀ ਲਪੇਟ 'ਚ ਜਾਣ ਤੋਂ ਬਚਾ ਲਿਆ। ਇਸ ਪਿੰਡ ਦੇ ਇੱਕ ਕਿਸਾਨ ਦੇ ਖੇਤ 'ਚ ਅੱਗ ਲੱਗਣ....
ਤਿੰਨ ਬੱਚਿਆਂ ਦੇ ਪਿਉ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 3 hours ago
ਪੁਰਖਾਲੀ, 26 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ) - ਇੱਥੋਂ ਨੇੜਲੇ ਪਿੰਡ ਅਕਬਰਪੁਰ ਵਿਖੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਚੰਦ ਸਿੰਘ ਸਾਬਕਾ ਸਰਪੰਚ 2 ਧੀਆਂ ਅਤੇ ਇੱਕ ਲੜਕੇ ਦਾ ਪਿਉ......
ਤਰੁੱਟੀਆਂ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰ ਸਕੇ ਪ੍ਰੋ. ਸਾਧੂ ਸਿੰਘ
. . .  about 3 hours ago
ਫ਼ਰੀਦਕੋਟ, 26 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਲੋਕ ਸਭਾ ਹਲਕਾ ਰਾਖਵਾਂ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅੱਜ ਆਪਣੇ ਨਾਮਜ਼ਦਗੀ ਪੱਤਰ 'ਚ ਕੁੱਝ ਤਰੁੱਟੀਆਂ ਕਾਰਨ ਜ਼ਿਲ੍ਹਾ ਚੋਣ ਅਧਿਕਾਰੀ ਕੁਮਾਰ ਸੌਰਭ ਰਾਜ ....
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਰੋਹਿਤ ਸ਼ੇਖਰ ਦੀ ਪਤਨੀ ਅਪੂਰਵਾ
. . .  about 4 hours ago
ਦੇਹਰਾਦੂਨ, 26 ਅਪ੍ਰੈਲ- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਹੱਤਿਆ ਕਾਂਡ 'ਚ ਪਤਨੀ ਅਪੂਰਵਾ ਤਿਵਾੜੀ ਨੂੰ ਦਿੱਲੀ ਦੀ ਸਾਕੇਤ ਅਦਾਲਤ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਅਪੂਰਵਾ ਤਿਵਾੜੀ ਨੇ ਦਿੱਲੀ ....
ਹੋਰ ਖ਼ਬਰਾਂ..

ਖੇਡ ਜਗਤ

ਪੰਜਾਬੀ ਖਿਡਾਰੀਆਂ ਲਈ ਇਕ ਹੋਰ ਯਾਦਗਾਰੀ ਵਰ੍ਹਾ

(ਲੜੀ ਜੋੜਨ ਲਈ 8 ਜਨਵਰੀ ਦਾ ਅੰਕ ਦੇਖੋ)
ਮੁੱਕੇਬਾਜ਼ੀ : ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੱਕਰ ਦੀ ਜੰਮਪਲ ਸਿਮਰਨਜੀਤ ਕੌਰ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚੋਂ ਕਾਂਸੀ ਦਾ ਤਗਮਾ ਜਿੱਤਿਆ | ਇਹ ਮਾਣ ਪ੍ਰਾਪਤ ਕਰਨ ਵਾਲੀ ਉਹ ਪਹਿਲੀ ਪੰਜਾਬਣ ਖਿਡਾਰਨ ਬਣੀ | ਸੰਦੀਪ ਕੌਰ ਹਸਨਪੁਰ ਨੇ ਪੋਲੈਂਡ 'ਚ ਹੋਏ ਮੁੱਕੇਬਾਜ਼ੀ ਟੂਰਨਾਮੈਂਟ 'ਚੋਂ ਸੋਨ ਤਗਮਾ ਜਿੱਤਿਆ | ਸੀਨੀਅਰ ਕੋਚ ਹਰਪ੍ਰੀਤ ਸਿੰਘ ਹੁੰਦਲ ਦੀ ਸ਼ਗਿਰਦ ਖੁਸ਼ੀ ਨੇ ਸਰਬੀਆ 'ਚ ਦੇਸ਼ ਦੀ ਕੌਮਾਂਤਰੀ ਮੰਚ 'ਤੇ ਪ੍ਰਤੀਨਿਧਤਾ ਕੀਤੀ | ਲੰਬੇ ਅਰਸੇ ਬਾਅਦ ਪੰਜਾਬ ਦੇ ਗੱਭਰੂਆਂ ਦੀ ਸੀਨੀਅਰ ਟੀਮ ਕੌਮੀ ਚੈਂਪੀਅਨਸ਼ਿਪ 'ਚੋਂ ਤੀਸਰੇ ਸਥਾਨ 'ਤੇ ਰਹੀ |
ਕਬੱਡੀ : ਏਸ਼ੀਅਨ ਖੇਡਾਂ ਦੇ ਕਬੱਡੀ ਮੁਕਾਬਲਿਆਂ 'ਚੋਂ ਚਾਂਦੀ ਦਾ ਤਗਮਾ ਜੇਤੂ ਭਾਰਤੀ ਟੀਮ 'ਚ ਪੰਜਾਬਣ ਮੁਟਿਆਰਾਂ ਰਣਦੀਪ ਕੌਰ ਖਹਿਰਾ ਤੇ ਮਨਪ੍ਰੀਤ ਕੌਰ ਕਾਸਿਮਪੁਰ ਛੀਨਾ ਨੇ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਕੀਤਾ | ਸਰਕਲ ਸਟਾਈਲ ਕਬੱਡੀ 'ਚ ਰਣਦੀਪ ਕੌਰ ਖਹਿਰਾ ਨੇ ਏਸ਼ੀਅਨ ਚੈਂਪੀਅਨ ਬਣੀ ਭਾਰਤੀ ਟੀਮ ਦੀ ਕਪਤਾਨੀ ਵੀ ਕੀਤੀ | ਪ੍ਰੋ-ਕਬੱਡੀ ਲੀਗ 'ਚ ਪੰਜਾਬੀ ਪੁੱਤਰਾਂ ਮਨਿੰਦਰ ਸਿੰਘ ਤੇ ਰਣ ਸਿੰਘ ਦਿੜ੍ਹਬਾ ਨੇ ਬੰਗਾਲ ਟਾਈਗਰਜ਼ ਵਲੋਂ ਸ਼ਾਨਦਾਰ ਖੇਡ ਦਿਖਾਈ | ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਦੁਬਈ ਅਤੇ ਯੂਰਪੀ ਮੁਲਕਾਂ 'ਚ ਪੰਜਾਬੀ ਕਬੱਡੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ, ਜਿਨ੍ਹਾਂ ਦੌਰਾਨ ਧਾਵੀ ਸੁਲਤਾਨ ਸ਼ਮਸਪੁਰ, ਬਲਵੀਰ ਦੁੱਲਾ ਬੱਗਾ ਪਿੰਡ, ਜਾਫੀ ਅਰਸ਼ ਚੋਹਲਾ ਸਾਹਿਬ ਦੀ ਝੰਡੀ ਰਹੀ |
ਫੁੱਟਬਾਲ : ਪੰਜਾਬ ਦੀ ਫੁੱਟਬਾਲ ਟੀਮ ਕੌਮੀ ਸਕੂਲ (ਅੰਡਰ-19) ਖੇਡਾਂ 'ਚੋਂ ਅੱਵਲ ਰਹੀ ਅਤੇ ਹਰਪ੍ਰੀਤ ਸਿੰਘ ਰੁੜਕਾ ਕਲਾਂ ਕੌਮੀ ਟੀਮ 'ਚ ਗੋਲਕੀਪਰ ਵਜੋਂ ਸ਼ਾਮਿਲ ਹੋਇਆ | ਇਸੇ ਤਰ੍ਹਾਂ ਤਰਨਜੀਤ ਸਿੰਘ ਮਹਿਲ ਕਲਾਂ (ਬਰਨਾਲਾ) ਭਾਰਤੀ ਅੰਡਰ-23 ਟੀਮ 'ਚ ਗੋਲਕੀਪਰ ਵਜੋਂ ਸ਼ਾਮਿਲ ਹੋਇਆ | ਫੁੱਟਬਾਲ ਦੇ ਫੀਫਾ ਵਿਸ਼ਵ ਕੱਪ ਦੌਰਾਨ ਰੁੜਕਾ ਕਲਾਂ ਦੀਆਂ ਖਿਡਾਰਨਾਂ ਜਸਪ੍ਰੀਤ ਕੌਰ, ਬਲਜਿੰਦਰ ਕੌਰ ਤੇ ਸੋਨੀਆ ਬੱਲਾਪੁਰ ਨੂੰ ਫਾਊਾਡੇਸ਼ਨ ਫੈਸਟੀਵਲ ਤਹਿਤ ਚੁਣਿਆ ਗਿਆ |
ਬਾਸਕਟਬਾਲ : ਕੌਮਾਂਤਰੀ ਰੈਫਰੀ ਅਮਰਜੋਤ ਸਿੰਘ ਮਾਵੀ ਪਟਿਆਲਾ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਤਕਨੀਕੀ ਚੇਅਰਮੈਨ ਬਣੇ | ਐਨ.ਬੀ.ਏ. ਖੇਡਣ ਵਾਲੇ ਪੰਜਾਬੀ ਪੁੱਤਰ ਸਤਨਾਮ ਸਿੰਘ ਭੰਵਰਾ ਨੇ ਇਸ ਵਰ੍ਹੇ ਕੈਨੇਡਾ ਲੀਗ 'ਚ ਖੇਡਣ ਦਾ ਮਾਣ ਪ੍ਰਾਪਤ ਕੀਤਾ | ਪੰਜਾਬ ਦੀਆਂ ਲੜਕੀਆਂ ਇਸ ਵਰ੍ਹੇ ਕੌਮੀ ਯੂਥ ਬਾਸਕਟਬਾਲ ਚੈਂਪੀਅਨ ਬਣੀਆਂ | ਮੋਗਾ ਜ਼ਿਲ੍ਹੇ ਦੇ ਸੰਦੀਪ ਸਿੰਘ ਬੱਡੂਵਾਲ ਨੇ ਉਂਗਲ 'ਤੇ ਬਾਸਕਟਬਾਲ ਘੁਮਾਉਣ 'ਚ ਆਪਣਾ ਨਾਂਅ ਗਿੰਨੀਜ਼ ਬੁੱਕ ਆਫ ਰਿਕਾਰਡਜ਼ 'ਚ ਦਰਜ਼ ਕਰਵਾਇਆ | ਅਮਜੋਤ ਸਿੰਘ, ਅੰਮਿ੍ਤਪਾਲ ਸਿੰਘ, ਸਤਨਾਮ ਸਿੰਘ ਭੰਵਰਾ ਤੇ ਅਰਸ਼ਦੀਪ ਸਿੰਘ ਭੁੱਲਰ ਨੇ ਰਾਸ਼ਟਰਮੰਡਲ ਖੇਡਾਂ 'ਚ ਦੇਸ਼ ਦੀ ਨੁਮਾਇੰਦਗੀ ਕੀਤੀ | ਪੰਜਾਬ ਦੇ ਮੁੰਡਿਆਂ ਦੀ ਜੂਨੀਅਰ ਟੀਮ ਨੇ ਕੌਮੀ ਚੈਂਪੀਅਨਸ਼ਿਪ 'ਚੋਂ ਤੀਸਰਾ ਸਥਾਨ ਹਾਸਲ ਕੀਤਾ |
6 ਫੁੱਟ 10 ਇੰਚ ਲੰਬੇ ਪਿ੍ੰਸਪਾਲ ਸਿੰਘ ਨੂੰ ਇਸ ਵਰ੍ਹੇ ਦੁਨੀਆ ਦੀ ਪ੍ਰਸਿੱਧ ਐਨ.ਬੀ.ਏ. ਅਕੈਡਮੀ ਅਮਰੀਕਾ 'ਚ ਸਿਖਲਾਈ ਲੈਣ ਦਾ ਮੌਕਾ ਮਿਲਿਆ ਅਤੇ ਇਸ ਚੋਣ ਸਦਕਾ ਉਹ ਆਸਟ੍ਰੇਲੀਆ 'ਚ ਵੀ ਸਿਖਲਾਈ ਲਵੇਗਾ | ਅਮਜੋਤ ਸਿੰਘ ਨੇ ਇਸ ਵਰ੍ਹੇ ਐਨ.ਬੀ.ਏ. ਲੀਗ 'ਚ ਖੇਡਣ ਦਾ ਮਾਣ ਪ੍ਰਾਪਤ ਕੀਤਾ | ਪੰਜਾਬਣ ਮੁਟਿਆਰ ਅਨਮੋਲਪ੍ਰੀਤ ਕੌਰ ਨੂੰ ਟੋਕੀਓ (ਜਾਪਾਨ) 'ਚ ਖਿਡਾਰਨਾਂ ਵਜੋਂ ਵਜ਼ੀਫੇ ਤਹਿਤ ਸਿਖਲਾਈ ਲੈਣ ਦਾ ਤਿੰਨ ਸਾਲ ਲਈ ਮੌਕਾ ਮਿਲਿਆ ਹੈ |
ਹੋਰ ਪ੍ਰਾਪਤੀਆਂ : ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਦੀ ਜੰਮਪਲ ਨਵਜੋਤ ਕੌਰ ਨੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਬਿਸ਼ਕੇਕ (ਕਿਰਗਿਸਤਾਨ) 'ਚੋਂ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ | ਇਹ ਪ੍ਰਾਪਤੀ ਕਰਨ ਵਾਲੀ ਨਵਜੋਤ ਪਹਿਲੀ ਭਾਰਤੀ ਪਹਿਲਵਾਨ ਹੈ | ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੇ ਕੁਝ ਸਾਲਾਂ ਦੇ ਵਕਫੇ ਬਾਅਦ ਦੇਸ਼ ਦੀ ਅੱਵਲ ਨੰਬਰ ਖੇਡ ਯੂਨੀਵਰਸਿਟੀ ਵਜੋਂ ਮੁੜ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਜਿੱਤਣ ਦਾ ਮਾਣ ਪ੍ਰਾਪਤ ਕੀਤਾ | ਪੰਜਾਬ ਯੂਨੀਵਰਸਿਟੀ ਦੇਸ਼ ਭਰ 'ਚੋਂ ਦੂਸਰੇ ਅਤੇ ਪੰਜਾਬੀ ਯੂਨੀਵਰਸਿਟੀ ਤੀਸਰੇ ਸਥਾਨ 'ਤੇ ਰਹੀ | ਭਾਰ ਤੋਲਣ ਦੇ ਨਾਮਵਰ ਕੋਚ ਹਰਨਾਮ ਸਿੰਘ ਨੂੰ ਖੇਲੋ ਇੰਡੀਆ ਦੇ ਭਾਰ ਤੋਲਣ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ | ਰਾਸ਼ਟਰਮੰਡਲ ਖੇਡਾਂ ਦੇ ਭਾਰ ਤੋਲਣ ਮੁਕਾਬਲਿਆਂ 'ਚੋਂ ਪੰਜਾਬ ਦੇ ਪ੍ਰਦੀਪ ਸਿੰਘ ਜੰਡਿਆਲਾ ਮੰਜਕੀ ਨੇ ਚਾਂਦੀ ਅਤੇ ਵਿਕਾਸ ਠਾਕੁਰ ਨੇ ਕਾਂਸੀ ਦਾ ਤਗਮਾ ਜਿੱਤਿਆ | ਵਾਲੀਬਾਲ ਦੇ ਕੌਮੀ ਫੈਡਰੇਸ਼ਨ ਕੱਪ 'ਚ ਪੰਜਾਬ ਦੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ | ਪੈਰਾ ਪਾਵਰਲਿਫਟਰ ਮਨਪ੍ਰੀਤ ਕੌਰ ਨੇ ਬਿ੍ਟਿਸ਼ ਓਪਨ 'ਚੋਂ ਤਗਮਾ ਜਿੱਤਿਆ | ਏਸ਼ੀਅਨ ਪਾਵਰਲਿਫਟਿੰਗ ਚੈਂਪੀਅਨਸ਼ਿਪ 'ਚੋਂ ਪੰਜਾਬ ਦੀ ਜੈਸਮੀਨ ਕੌਰ ਤੇ ਇੰਦਰਜੀਤ ਸਿੰਘ ਨੇ ਸੋਨ ਤਗਮੇ ਜਿੱਤੇ | ਕੌਮੀ ਸਕੂਲ ਖੇਡਾਂ ਦੇ ਤਲਵਾਰਬਾਜ਼ੀ ਮੁਕਾਬਲਿਆਂ 'ਚ ਅਤੇ ਕੌਮੀ ਯੂਥ ਚੈਂਪੀਅਨਸ਼ਿਪ 'ਚੋਂ ਪੰਜਾਬ ਦੀਆਂ ਟੀਮਾਂ ਚੈਂਪੀਅਨ ਬਣੀਆਂ | ਏਸ਼ੀਅਨ ਜੂਡੋ ਚੈਂਪੀਅਨਸ਼ਿਪ 'ਚੋਂ ਹਰਸ਼ਦੀਪ ਸਿੰਘ ਤੇ ਸ਼ਿਵ ਕੁਮਾਰ ਨੇ ਕਾਂਸੀ ਦੇ ਤਗਮੇ ਜਿੱਤੇ | ਪੰਜਾਬ ਦੇ ਸਕੂਲਾਂ 'ਚ ਪਹਿਲੀ ਵਾਰ ਨਵੀਂ ਖੇਡ ਨੀਤੀ ਅਨੁਸਾਰ ਕੌਮੀ ਖੇਡ ਦਿਵਸ (29 ਅਗਸਤ) ਨੂੰ ਮਨਾਇਆ ਗਿਆ | ਏਸ਼ੀਅਨ ਖੇਡਾਂ 'ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਸ: ਉਪਕਾਰ ਸਿੰਘ ਵਿਰਕ ਨੂੰ ਖੇਡ ਵਿਭਾਗ ਪੰਜਾਬ ਦਾ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਗਿਆ |
ਪਾਬੰਦੀਆਂ : ਪੰਜਾਬੀ ਪਹਿਲਵਾਨ ਜਸਕੰਵਰ ਸਿੰਘ ਜੱਸਾ ਪੱਟੀ ਨੂੰ ਵਿਸ਼ਵ ਚੈਂਪੀਅਨਸ਼ਿਪ 'ਚ ਸਿੱਖੀ ਸਰੂਪ 'ਚ ਹਿੱਸਾ ਲੈਣ ਤੋਂ ਇਸ ਵਰ੍ਹੇ ਰੋਕਿਆ ਗਿਆ | ਉਸ ਨੇ ਆਲਮੀ ਮੰਚ 'ਤੇ ਖੇਡਣ ਨਾਲੋਂ ਸਿੱਖੀ ਸਰੂਪ ਕਾਇਮ ਰੱਖਣ ਨੂੰ ਤਰਜੀਹ ਦਿੱਤੀ | ਕੌਮਾਂਤਰੀ ਕ੍ਰਿਕਟਰ ਹਰਮਨਪ੍ਰੀਤ ਕੌਰ ਤੇ ਉਲੰਪੀਅਨ ਅਥਲੀਟ ਮਨਦੀਪ ਕੌਰ ਚੀਮਾ ਨੂੰ ਪੰਜਾਬ ਸਰਕਾਰ ਨੇ ਡੀ.ਐਸ.ਪੀ. ਨਿਯੁਕਤ ਕੀਤਾ ਸੀ ਪਰ ਵਿੱਦਿਅਕ ਊਣਤਾਈਆਂ ਕਾਰਨ ਉਨ੍ਹਾਂ ਹੱਥੋਂ ਇਹ ਅਹੁਦੇ ਖੱੁਸ ਗਏ | ਕੌਮਾਂਤਰੀ ਟੈਨਿਸ ਖਿਡਾਰੀ ਗੁਰਸੇਵਕ ਅੰਮਿ੍ਤਰਾਜ 'ਤੇ ਇਕ ਵਾਰ ਫਿਰ ਕੌਮਾਂਤਰੀ ਟੈਨਿਸ ਫੈਡਰੇਸ਼ਨ ਨੇ ਬਿਨਾਂ ਵਜ੍ਹਾ ਪਾਬੰਦੀ ਲਗਾਈ |
ਜੋ ਸਿਤਾਰੇ ਅਲਵਿਦਾ ਕਹਿ ਗਏ : ਇਸ ਵਰ੍ਹੇ ਉਲੰਪਿਕ ਖੇਡਾਂ 'ਚੋਂ ਦੋ ਸੋਨ ਅਤੇ ਇਕ ਚਾਂਦੀ ਦਾ ਤਗਮਾ ਜੇਤੂ ਭਾਰਤੀ ਟੀਮਾਂ ਦੇ ਸਿਰਕੱਢ ਖਿਡਾਰੀ ਰਹੇ ਕਰਨਲ ਹਰੀਪਾਲ ਕੌਸ਼ਿਕ (86) ਸਦੀਵੀ ਵਿਛੋੜਾ ਦੇ ਗਏ | ਉਹ ਜਲੰਧਰ ਜ਼ਿਲ੍ਹੇ ਦੇ ਪਿੰਡ ਖੁਸਰੋਪੁਰ ਦੇ ਜੰਮਪਲ ਸਨ | ਦਰੋਣਾਚਾਰੀਆ ਤੇ ਅਰਜੁਨਾ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਇਸ ਵਰ੍ਹੇ ਸੜਕ ਹਾਦਸੇ 'ਚ ਅਕਾਲ ਚਲਾਣਾ ਕਰ ਗਏ | ਮਾਸਕੋ ਉਲੰਪਿਕ 'ਚ ਭਾਰਤੀ ਭਾਰ ਤੋਲਣ ਟੀਮ ਦੇ ਕੋਚ ਰਹੇ ਕੈਪਟਨ ਪਿਆਰਾ ਸਿੰਘ ਵੀ ਇਸ ਵਰ੍ਹੇ ਸਵਰਗਵਾਸ ਹੋ ਗਏ | ਦਾਇਰੇ ਵਾਲੀ ਕਬੱਡੀ ਦਾ ਚਮਕਦਾ ਸਿਤਾਰਾ ਸੁਖਮਨ ਚੋਹਲਾ ਸਾਹਿਬ ਭਰ ਜਵਾਨੀ 'ਚ ਖੇਡ ਮੈਦਾਨਾਂ ਨੂੰ ਸੁੰਨੇ ਕਰ ਗਿਆ | (ਸਮਾਪਤ)

-ਪਟਿਆਲਾ |
ਮੋਬਾ: 97795-90575


ਖ਼ਬਰ ਸ਼ੇਅਰ ਕਰੋ

ਭਾਰਤੀ ਕ੍ਰਿਕਟ ਟੀਮ

ਜੋਸ਼ ਤੇ ਹੋਸ਼ ਦਾ ਸੁਮੇਲ ਬਣਾਈ ਰੱਖਣ ਦੀ ਲੋੜ

ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਦੇ ਕ੍ਰਿਕਟ ਮੈਦਾਨਾਂ 'ਤੇ ਤਿਰੰਗੇ ਲਹਿਰਾ ਕੇ ਭਾਰਤ ਦਾ ਮਾਣ ਵਧਾਇਆ ਹੈ | ਟੀ-20 ਲੜੀ ਬਰਾਬਰ ਖੇਡਣ ਤੋਂ ਬਾਅਦ ਟੈਸਟ ਮੈਚਾਂ 'ਚ ਕਈ ਦਹਾਕਿਆਂ ਤੋਂ ਬਾਅਦ ਲੜੀ ਦੀ ਜਿੱਤ ਤੋਂ ਬਾਅਦ ਕਪਤਾਨ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਦੀ ਖੱੁਲ੍ਹੇ ਮਨ ਨਾਲ ਤਾਰੀਫ ਕੀਤੀ ਗਈ | ਵਿਸ਼ਵ ਕੱਪ ਕ੍ਰਿਕਟ ਸਿਰ 'ਤੇ ਹੈ ਤੇ ਭਾਰਤੀ ਟੀਮ ਪਿਛਲੇ ਕਾਫੀ ਸਮੇਂ ਤੋਂ ਆਪਣੇ ਖਿਡਾਰੀਆਂ ਨੂੰ ਅਜ਼ਮਾਉਣ 'ਚ ਲੱਗੀ ਹੋਈ ਹੈ | ਇਹੀ ਕਾਰਨ ਹੈ ਕਿ ਟੈਸਟ ਲੜੀ ਜਿੱਤਣ ਦੇ ਬਾਵਜੂਦ ਇਸ ਨੇ ਕਈ ਸਫਲ ਖਿਡਾਰੀਆਂ ਨੂੰ ਵਾਪਸ ਭੇਜ ਕੇ ਇਕ ਵੱਖਰੀ ਹੀ ਟੀਮ ਨਾਲ ਇਕ ਦਿਨਾ ਮੈਚਾਂ 'ਚ ਆਪਣਾ ਤਜਰਬਾ ਜਾਰੀ ਰੱਖਿਆ | ਆਖਰ 2-1 ਨਾਲ ਪਹਿਲੀ ਵਾਰ ਆਸਟ੍ਰੇਲੀਆ ਨੂੰ ਉਸ ਦੀ ਧਰਤੀ 'ਤੇ ਹਰਾਉਣ 'ਚ ਸਫਲ ਵੀ ਹੋ ਗਈ ਇਹ ਟੀਮ |
ਜਿੱਤ ਦੇ ਵੇਲੇ ਟੀਮ ਦੀਆਂ ਤੇ ਖਿਡਾਰੀਆਂ ਦੀਆਂ ਕਈ ਖਾਮੀਆਂ ਨਜ਼ਰਅੰਦਾਜ਼ ਕਰ ਦਿੱਤੀਆਂ ਜਾਂਦੀਆਂ ਹਨ ਤੇ ਸ਼ਾਬਾਸ਼ੀ ਹਰ ਇਕ ਦੀ ਪਿੱਠ 'ਤੇ ਮਿਲਦੀ ਹੈ ਪਰ ਸਿਆਣਪ ਤਾਂ ਇਹ ਹੁੰਦੀ ਹੈ ਕਿ ਜਿੱਤ ਹੋਵੇ ਜਾਂ ਹਾਰ, ਟੀਮ ਦੀ ਮਜ਼ਬੂਤੀ ਲਈ ਤੇ ਭਵਿੱਖ ਨੂੰ ਮੱੁਖ ਰੱਖ ਕੇ ਕਮਜ਼ੋਰ ਪਹਿਲੂਆਂ ਦੀ ਘੋਖ ਕਰਨੀ ਚਾਹੀਦੀ ਹੈ ਅਤੇ ਉਸ ਪਾਸੇ ਮਿਹਨਤ ਕਰਕੇ ਟੀਮ 'ਚ ਸੁਧਾਰ ਕਰਨਾ ਚਾਹੀਦਾ ਹੈ |
ਭਾਰਤੀ ਚੋਣ ਕਰਤਾਵਾਂ ਕੋਲ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਭਰਮਾਰ ਪਈ ਹੈ | ਇਸ ਦਾ ਲਾਹਾ ਲੈਣ ਦੀ ਬਜਾਏ ਉਹ ਕਨਫਿਊਜ਼ ਹੋਏ ਫਿਰਦੇ ਹਨ | ਕਦੇ ਟੀ-20 ਵਾਲੇ ਖਿਡਾਰੀ ਨੂੰ ਟੈਸਟ ਮੈਚ 'ਚ ਖਿਡਾ ਦਿੰਦੇ ਹਨ ਪਰ ਇਕ-ਦਿਨਾਂ ਮੈਚਾਂ 'ਚ ਉਸ ਦਾ ਨਾਂਅ ਵੀ ਨਹੀਂ ਲਿਆ ਜਾਂਦਾ | ਆਸਟ੍ਰੇਲੀਆ 'ਚ ਜਦੋਂ ਸਲਾਮੀ ਬੱਲੇਬਾਜ਼ ਮੁਰਲੀ ਵਿਜੈ ਤੇ ਰਾਹੁਲ ਗੋਡੇ ਟੇਕ ਰਹੇ ਸਨ ਤਾਂ ਮਯੰਕ ਅਗਰਵਾਲ ਨੂੰ ਮੌਕਾ ਦਿੱਤਾ | ਉਸ ਨੇ ਆਪਣੀ ਚੋਣ ਨੂੰ ਸਾਰਥਿਕ ਵੀ ਕੀਤਾ ਪਰ ਉਦੋਂ, ਜਦੋਂ ਕਿ ਇਕ-ਦਿਨਾ ਮੈਚਾਂ ਲਈ ਟੀਮ 'ਚ ਚੌਥੇ, ਪੰਜਵੇਂ ਤੇ ਛੇਵੇਂ ਨੰਬਰ ਲਈ ਕੋਈ ਪੱਕੇ ਖਿਡਾਰੀ ਨਹੀਂ ਮਿਲ ਰਹੇ ਤਾਂ ਬਜਾਏ ਕਿ ਇਸ ਨੌਜਵਾਨ ਨੂੰ ਮੌਕਾ ਦੇਣ ਦੇ, ਟੀਮ ਵਿਚ ਪਹਿਲਾਂ ਫੇਲ੍ਹ ਹੋ ਚੱੁਕੇ ਅੰਬਾਤੀ ਰਾਇਡੂ ਨੂੰ ਮੌਕਾ ਦੇਣਾ ਸ਼ੁਰੂ ਕਰ ਦਿੱਤਾ | ਬਾਕੀ ਥਾਵਾਂ 'ਤੇ ਵੀ ਨਵੇਂ ਖਿਡਾਰੀ ਨਹੀਂ ਅਜ਼ਮਾਏ ਜਾ ਰਹੇ, ਮੁੜ-ਘਿੜ ਕੇ ਪੁਰਾਣੇ ਖਿਡਾਰੀ ਹੀ ਵਾਰ-ਵਾਰ ਖਿਡਾਏ ਜਾ ਰਹੇ ਹਨ |
ਕਦੇ ਸਮਾਂ ਸੀ ਕਿ ਭਾਰਤੀ ਟੀਮ ਲਈ ਵਿਕਟ ਕੀਪਰ ਲੱਭਣਾ ਔਖਾ ਹੁੰਦਾ ਸੀ ਪਰ ਹੁਣ ਤਾਂ ਇਹ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ 3-4 ਵਿਕਟਕੀਪਰ ਅਜਿਹੇ ਹਨ ਕਿ ਜਿਸ ਨੂੰ ਮਰਜ਼ੀ ਖਿਡਾ ਲਓ | ਦਿਨੇਸ਼ ਕਾਰਤਿਕ ਤਾਂ ਆਪਣੀ ਬੱਲੇਬਾਜ਼ੀ ਦੇ ਸਿਰ 'ਤੇ ਹੀ ਟੀਮ 'ਚ ਸ਼ਾਮਿਲ ਹੈ | ਯੁਵਾ ਰਿਸ਼ਭ ਪੰਤ ਨੇ ਮਿਲੇ ਮੌਕਿਆਂ ਦਾ ਭਰਪੂਰ ਫਾਇਦਾ ਚੱੁਕਦਿਆਂ ਵਧੀਆ ਵਿਕਟਕੀਪਿੰਗ ਦੇ ਨਾਲ-ਨਾਲ ਬੱਲੇਬਾਜ਼ੀ 'ਚ ਪੂਰੇ ਹੱਥ ਦਿਖਾਏ ਹਨ | ਇਸ ਵਿਚ ਕੋਈ ਸ਼ੱਕ ਨਹੀਂ ਕਿ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਪਿਛਲੇ ਕੁਝ ਮੈਚਾਂ 'ਚ ਆਪਣੇ ਕੱਦ ਮੁਤਾਬਿਕ ਬੱਲੇਬਾਜ਼ੀ ਨਹੀਂ ਸੀ ਕਰ ਸਕਿਆ ਪਰ ਸਭ ਨੂੰ ਪਤਾ ਹੈ ਕਿ ਧੋਨੀ ਜੇ ਸਿਰਫ ਵਿਕਟਕੀਪਿੰਗ ਹੀ ਕਰੇ, ਤਾਂ ਵੀ ਕਈ ਮਾਮਲਿਆਂ ਵਿਚ ਉਸ ਦੀ ਸਲਾਹ ਟੀਮ ਲਈ ਜਿੱਤ ਦਾ ਰਾਹ ਪੱਧਰਾ ਕਰ ਦਿੰਦੀ ਹੈ | ਕਪਤਾਨ ਕੋਹਲੀ ਤੇ ਰੋਹਿਤ ਸ਼ਰਮਾ ਨੂੰ ਮੈਦਾਨ 'ਚ ਅਕਸਰ ਧੋਨੀ ਕੋਲੋਂ ਸਲਾਹ ਲੈਂਦਿਆਂ ਦੇਖਿਆ ਜਾਂਦਾ ਹੈ | ਭਵਿੱਖ ਦਾ ਵਿਕਟਕੀਪਰ ਟੀਮ ਨੂੰ ਜ਼ਰੂਰ ਚਾਹੀਦਾ ਹੈ ਪਰ ਵਿਸ਼ਵ ਕੱਪ ਤੱਕ ਧੋਨੀ ਦੇ ਅਨੁਭਵ ਦਾ ਲਾਹਾ ਲੈਣਾ ਤਾਂ ਬਣਦਾ ਹੀ ਹੈ | ਸ਼ਾਇਦ ਇਹੀ ਸੋਚ ਕੇ ਆਸਟ੍ਰੇਲੀਆ ਵਿਰੱੁਧ ਉਸ ਨੂੰ ਪੰਜਵੇਂ/ਚੌਥੇ ਨੰਬਰ ਦੇ ਬੱਲੇਬਾਜ਼ ਦੀ ਨਵੀਂ ਭੂਮਿਕਾ ਦਿੱਤੀ ਗਈ | ਸਾਰਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ ਉਸ ਨੇ 'ਮੈਚ ਫਿਨਿਸ਼ਰ' ਬਣ ਕੇ ਦਿਖਾਇਆ | ਰਿਸ਼ਭ ਪੰਤ ਨੂੰ ਧੋਨੀ ਦੀ ਇਸ ਕਲਾ ਤੋਂ ਸਿੱਖ ਲੈਣਾ ਚਾਹੀਦਾ ਹੈ | ਪੰਤ ਦੌੜਾਂ ਤਾਂ ਬਹੁਤ ਬਣਾਉਂਦਾ ਹੈ ਪਰ ਅਨੁਭਵ ਦੀ ਘਾਟ ਕਾਰਨ ਉਹ ਫੈਸਲਾਕੁੰਨ ਪਲਾਂ 'ਚ ਆਪਣੀ ਵਿਕਟ ਪੱੁਠੇ-ਸਿੱਧੇ ਸ਼ਾਟ ਲਗਾ ਕੇ ਗਵਾ ਦਿੰਦਾ ਹੈ | ਧੋਨੀ ਟੀਮ ਦੀ ਜਿੱਤ ਦਾ ਭਾਰ ਆਪਣੇ ਮੋਢਿਆਂ 'ਤੇ ਲੈ ਕੇ ਚਲਦਾ ਹੈ |
ਟੀਮ ਨੇ ਇਕ-ਦਿਨਾ ਲੜੀ ਆਪਣੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬਮਰਾਹ ਤੋਂ ਬਿਨਾਂ ਜਿੱਤੀ ਹੈ | ਭੁਵਨੇਸ਼ਵਰ ਤੇ ਸ਼ੰਮੀ 'ਚੋਂ ਕਿਸੇ ਇਕ ਦੇ ਨਾਲ ਬੁਮਰਾਹ ਤੋਂ ਇਲਾਵਾ ਤੀਜੇ ਵੈਰਾਇਟੀ ਤੇਜ਼ ਗੇਂਦਬਾਜ਼ ਦੇ ਚੱਕਰ 'ਚ ਖੱਬੂ ਖਲੀਲ ਅਹਿਮਦ ਨੂੰ ਵਾਰ-ਵਾਰ ਮੌਕਾ ਦਿੱਤਾ ਜਾ ਰਿਹਾ ਹੈ | ਉਸ ਕੋਲ ਵੈਰਾਇਟੀ ਵੀ ਹੈ ਪਰ ਲਾਈਨ-ਲੈਂਥ 'ਤੇ ਕਾਬੂ ਨਾ ਹੋਣ ਕਾਰਨ ਉਸ ਨੂੰ ਕੁਟਾਪਾ ਵੀ ਰੱਜ ਕੇ ਚੜ੍ਹਦਾ ਹੈ | ਵਿਸ਼ਵ ਕੱਪ ਲਈ ਭੁਵੀ, ਸ਼ੰਮੀ ਤੇ ਬੁਮਰਾਹ ਦੀ ਤਿਕੜੀ ਠੀਕ ਰਹੇਗੀ | ਸਪਿਨਰਾਂ ਦੀ ਗੱਲ ਲੈ ਲਓ | ਜਿਸ ਸਪਿਨਰ ਨੂੰ ਮੌਕਾ ਮਿਲਦਾ ਹੈ, ਉਹੀ ਸਫਲ ਨਜ਼ਰੀਂ ਆਉਂਦਾ ਹੈ | ਸਮਝ ਹੀ ਨਹੀਂ ਆ ਰਹੀ ਕਿ ਆਲਰਾਊਾਡਰ ਦੇ ਚੱਕਰ ਵਿਚ ਅਸ਼ਵਿਨ ਜਾਂ ਜਡੇਜਾ ਨੂੰ ਖਿਡਾਈਏ ਜਾਂ ਫਿਰ ਵੈਰਾਇਟੀ ਨੂੰ ਦੇਖਦਿਆਂ ਕੁਲਦੀਪ ਯਾਦਵ ਜਾਂ ਫਿਰ ਯੁਜਵੇਂਦਰ ਚਾਹਲ ਨੂੰ ? ਯਾਦਵ ਜਾਂ ਚਾਹਲ ਬੱਲੇਬਾਜ਼ੀ ਨਹੀਂ ਕਰ ਸਕਦੇ | ਇਸ ਲਈ ਆਲਰਾਊਾਡਰ ਨੂੰ ਤਰਜੀਹ ਦਿੱਤੀ ਜਾਂਦੀ ਹੈ ਪਰ ਚਾਹੀਦਾ ਇਹ ਹੈ ਕਿ ਬੱਲੇਬਾਜ਼ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਸਾਂਭਣ ਅਤੇ ਕੰਮ-ਚਲਾਊ ਗੇਂਦਬਾਜ਼ਾਂ ਦੀ ਬਜਾਏ ਸ਼ੱੁਧ ਗੇਂਦਬਾਜ਼ਾਂ ਨੂੰ ਮੌਕਾ ਦਿੱਤਾ ਜਾਵੇ, ਤਾਂ ਜੋ ਵਿਰੋਧੀ ਬੱਲੇਬਾਜ਼ਾਂ 'ਤੇ ਦਬਾਅ ਬਣਾਇਆ ਜਾ ਸਕੇ |
ਆਸਟ੍ਰੇਲੀਆ ਦੌਰੇ ਦੀ ਸਫਲਤਾ ਦਾ ਰਾਜ਼ ਜੋਸ਼ ਤੇ ਹੋਸ਼ ਦਾ ਸੁਮੇਲ ਬਣਾਈ ਰੱਖਣਾ ਹੈ ਤੇ ਇਸੇ ਚੀਜ਼ ਦੀ ਲੋੜ ਵੀ ਹੈ ਪਰ ਕਿਸੇ ਖਿਡਾਰੀ 'ਤੇ ਕਿਸੇ ਇਕ ਫਾਰਮੈਟ ਦਾ ਠੱਪਾ ਲਗਾ ਕੇ ਉਸ ਦੀਆਂ ਪੂਰੀਆਂ ਸੇਵਾਵਾਂ ਨਾ ਲੈਣ ਦਾ ਨੁਕਸਾਨ ਕੌਮੀ ਟੀਮ ਨੂੰ ਜ਼ਰੂਰ ਹੋਵੇਗਾ | ਇਸ ਲਈ ਚੋਣਕਰਤਾਵਾਂ ਨੂੰ ਕੁਝ ਹੋਰ ਸੂਝ-ਬੂਝ ਦਿਖਾਉਣ ਦੀ ਲੋੜ ਹੈ |

-ਮੋਬਾ: 98141-32420

ਸਾਲ 2019 ਦਾ ਪਹਿਲਾ ਗ੍ਰੈਂਡ ਸਲੈਮ ਮੁਕਾਬਲਾ ਟੈਨਿਸ ਦੇ ਨਵੇਂ ਸਾਲ ਦਾ ਆਗਾਜ਼ : ਆਸਟ੍ਰੇਲੀਅਨ ਓਪਨ

ਹਰ ਸਾਲ ਦੇ ਪਹਿਲੇ ਮਹੀਨੇ ਜਨਵਰੀ ਦੇ ਅੱਧ ਵਿਚ ਟੈਨਿਸ ਦਾ ਕੌਮਾਂਤਰੀ ਸੀਜ਼ਨ ਆਸਟਰੇਲੀਆ ਤੋਂ ਸ਼ੁਰੂ ਹੁੰਦਾ ਹੈ ਅਤੇ ਐਤਕੀਂ ਵੀ ਇਹ ਰਵਾਇਤ ਬਾਦਸਤੂਰ ਕਾਇਮ ਹੈ | ਟੈਨਿਸ ਦੇ ਸਾਲ ਦੇ ਪਹਿਲੇ ਗਰੈਂਡ ਸਲੈਮ ਟੂਰਨਾਮੈਂਟ 'ਆਸਟ੍ਰੇਲੀਅਨ ਓਪਨ' ਦੀ ਸ਼ੁਰੂਆਤ ਟੈਨਿਸ ਦੇ ਅੰਤਰਰਾਸ਼ਟਰੀ ਅਤੇ ਮੁੱਖ ਸੀਜ਼ਨ ਦੀ ਬਾਕਾਇਦਾ ਸ਼ੁਰੂਆਤ ਹੈ | ਦੁਨੀਆ ਦੇ ਸਾਰੇ ਪ੍ਰਮੁੱਖ ਟੈਨਿਸ ਖਿਡਾਰੀਆਂ ਦੇ ਜਲਵੇ ਵਿਖਾਉਣ ਵਾਲਾ ਆਸਟ੍ਰੇਲੀਅਨ ਓਪਨ 27 ਜਨਵਰੀ ਤੱਕ ਚੱਲੇਗਾ | ਪਿਛਲੀ ਵਾਰ ਦੇ ਆਸਟ੍ਰੇਲੀਅਨ ਓਪਨ ਵਿਚ ਮਹਾਨ ਖਿਡਾਰੀ ਰੋਜਰ ਫੈਡਰਰ ਨੇ ਪੁਰਖਾਂ ਦੇ ਅਤੇ ਡੈਨਮਾਰਕ ਦੀ ਕੈਰੋਲਿਨ ਵੋਜ਼ਨਿਆਕੀ ਨੇ ਔਰਤਾਂ ਦੇ ਵਰਗ ਦਾ ਖਿਤਾਬ ਜਿੱਤਿਆ ਸੀ |
ਇਸ ਵਾਰ ਪੁਰਖਾਂ ਦੇ ਮੁਕਾਬਲਿਆਂ ਵਿਚ ਮੁੱਖ ਮੁਕਾਬਲਾ ਮੌਜੂਦਾ ਚੈਂਪੀਅਨ ਸਵਿਟਜ਼ਰਲੈਂਡ ਦੇਸ਼ ਦੇ ਮਹਾਨ ਖਿਡਾਰੀ ਰੋਜਰ ਫੈਡਰਰ, ਸਪੇਨ ਦੇ ਰਾਫੇਲ ਨਡਾਲ, ਸਰਬੀਆ ਦੇ ਨੋਵਾਕ ਜੋਕੋਵਿਚ, ਜਾਪਾਨ ਦੇਸ਼ ਦੇ ਜੋਸ਼ੀਲੇ ਕੇਈ ਨਿਸ਼ਿਕੋਰੀ ਅਤੇ ਸਾਬਕਾ ਜੇਤੂ ਸਟਾਨਿਸਲਾਸ ਵਾਵਰਿੰਕਾ ਦਰਮਿਆਨ ਰਹਿਣ ਦੀ ਸੰਭਾਵਨਾ ਹੈ | ਸੱਟ ਤੋਂ ਬਾਅਦ ਵਾਪਸੀ ਕਰ ਰਹੇ ਬਿ੍ਟੇਨ ਦੇ ਐਾਡੀ ਮਰ੍ਰੇ ਹਾਲਾਂਕਿ ਇਸ ਵੇਲੇ ਸੌ ਫੀਸਦੀ ਫਿੱਟ ਨਹੀਂ ਲਗਦੇ ਪਰ ਇਹ ਇਕ ਚੈਂਪੀਅਨ ਖਿਡਾਰੀ ਹਨ, ਜੋ ਕਿਸੇ ਵੇਲੇ ਵੀ ਆਪਣੀ ਕਾਬਲੀਅਤ ਵਿਖਾ ਸਕਦੇ ਹਨ | ਔਰਤਾਂ ਦੇ ਵਰਗ ਵਿਚ ਮੁੱਖ ਮੁਕਾਬਲਾ ਪਹਿਲਾ ਦਰਜਾ ਪ੍ਰਾਪਤ ਰੋਮੇਨਿਆ ਦੇਸ਼ ਦੀ ਸਿਮੋਨਾ ਹੈਲੇਪ, ਐਾਜਲੀਕੇ ਕਰਬਰ, ਮੌਜੂਦਾ ਜੇਤੂ ਡੈਨਮਾਰਕ ਦੀ ਖਿਡਾਰਨ ਕੈਰੋਲਿਨ ਵੋਜ਼ਨਿਆਕੀ, ਜਪਾਨ ਦੀ ਨਾਓਮੀ ਓਸਾਕਾ ਅਤੇ ਰੂਸ ਦੀ ਮਾਰੀਆ ਸ਼ਾਰਾਪੋਵਾ ਵਿਚਾਲੇ ਰਹਿਣ ਦੀ ਉਮੀਦ ਹੈ | ਸਾਬਕਾ ਨੰਬਰ ਇਕ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਸਾਲ ਨੇ ਨਿੱਜੀ ਕਾਰਨਾਂ ਕਰਕੇ ਆਸਟਰੇਲੀਅਨ ਓਪਨ ਤੋਂ ਨਾਂਅ ਵਾਪਸ ਲੈ ਲਿਆ ਸੀ | ਭਾਰਤ ਵਲੋਂ ਇਸ ਵਾਰ ਸਿਰਫ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਹੀ ਡਬਲਜ਼ ਮੁਕਾਬਲਿਆਂ ਰਾਹੀਂ ਇਸ ਟੂਰਨਾਮੈਂਟ ਵਿਚ ਖੇਡ ਰਹੇ ਹਨ |
'ਆਸਟ੍ਰੇਲੀਅਨ ਓਪਨ' ਦੇ ਇਸ ਵਕਾਰੀ ਟੂਰਨਾਮੈਂਟ ਨਾਲ ਨਾ ਸਿਰਫ ਟੈਨਿਸ ਦੇ ਨਵੇਂ ਸਾਲ ਦਾ ਆਗ਼ਾਜ਼ ਹੋ ਰਿਹਾ, ਬਲਕਿ ਟੈਨਿਸ ਦੀ ਖੇਡ ਵਿਚ ਇਕ ਨਵਾਂ ਨੇਮ ਵੀ ਸ਼ੁਰੂ ਹੋ ਰਿਹਾ ਹੈ, ਜਿਸ ਤਹਿਤ ਕਿਸੇ ਮੈਚ ਦਾ ਆਖਰੀ ਸੈੱਟ 6-6 ਨਾਲ ਬਰਾਬਰ ਹੋਣ ਤੋਂ ਬਾਅਦ ਪਹਿਲੀ ਵਾਰ ਰਵਾਇਤੀ ਪੂਰੇ ਸੈੱਟ ਦੀ ਜਗ੍ਹਾ ਇਕ ਤਫਸੀਲੀ 'ਟਾਈ-ਬ੍ਰੇਕਰ' ਖੇਡਿਆ ਜਾਵੇਗਾ | ਫੈਸਲਾਕੁੰਨ 'ਟਾਈ-ਬ੍ਰੇਕਰ' ਨੂੰ ਜਿੱਤਣ ਲਈ ਖਿਡਾਰੀ ਨੂੰ ਪਹਿਲਾਂ 10 ਅੰਕ ਤੱਕ ਪਹੁੰਚਣ ਦੀ ਲੋੜ ਹੋਵੇਗੀ ਅਤੇ ਇਸ ਦੌਰਾਨ ਘੱਟੋ-ਘੱਟ 2 ਅੰਕ ਦਾ ਫਰਕ ਹੋਣਾ ਜ਼ਰੂਰੀ ਹੋਵੇਗਾ | ਆਸਟੇਰਲੀਅਨ ਓਪਨ ਇਨਾਮੀ ਰਾਸ਼ੀ ਦੇ ਮਾਮਲੇ ਵਿਚ ਟੈਨਿਸ ਦੇ ਗਰੈਂਡ ਸਲੈਮ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਧਨੀ ਟੂਰਨਾਮੈਂਟ ਬਣ ਗਿਆ ਹੈ | ਐਤਕੀਂ ਵਾਰ ਇਸ ਟੂਰਨਾਮੈਂਟ ਦੀ ਇਨਾਮ ਰਾਸ਼ੀ ਕੁੱਲ ਮਿਲਾ ਕੇ ਚਾਰ ਕਰੋੜ ਆਸਟ੍ਰੇਲੀਆਈ ਡਾਲਰ ਹੋਵੇਗੀ |

-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
5-mail: sudeepsdhillon@ymail.com

ਕ੍ਰਿਕਟ ਲਈ ਵੱਡੀ ਉਮੀਦ ਦੀ ਕਿਰਨ ਹੈ ਅਪਾਹਜ ਖਿਡਾਰੀ ਰੌਸ਼ਨ ਵਰਸਾ ਗੁਜਰਾਤ

'ਉਸੇ ਜੋ ਮਨਜ਼ੂਰ ਥਾ ਉਸ ਨੇ ਕਰ ਵਿਖਾਇਆ ਪਰ ਹਮਨੇ ਭੀ ਅਪਨੀ ਹਿੰਮਤ ਸੇ ਅਪਨੇ ਕੋ ਮਜ਼ਬੂਤ ਬਨਾਇਆ |' ਅਪਾਹਜ ਕ੍ਰਿਕਟ ਖਿਡਾਰੀ ਰੌਸ਼ਨ ਵਰਸਾ ਇਕ ਆਦੀਵਾਸੀ ਸਮਾਜ ਦਾ ਉਹ ਮਜ਼ਬੂਤ ਹਿੱਸਾ ਹੈ, ਜਿਸ 'ਤੇ ਉਸ ਦੇ ਸਮਾਜ ਨੂੰ ਹੀ ਨਹੀਂ, ਸਗੋਂ ਦੇਸ਼ ਨੂੰ ਵੀ ਵੱਡੀਆਂ ਉਮੀਦਾਂ ਹਨ ਅਤੇ ਰੌਸ਼ਨ ਵਰਸਾ ਵੀ ਵੱਡੀਆਂ ਉਮੀਦਾਂ ਦੇ ਸਹਾਰੇ ਕ੍ਰਿਕਟ ਦੀ ਦੁਨੀਆ ਵਿਚ ਆਪਣੇ-ਆਪ ਨੂੰ ਦਿਨੋ-ਦਿਨ ਮਜ਼ਬੂਤ ਕਰ ਰਿਹਾ ਹੈ | ਰੌਸ਼ਨ ਵਰਸਾ ਦਾ ਜਨਮ 6 ਦਸੰਬਰ, 1997 ਨੂੰ ਰਾਮਸਿੰਗਬਾਈ ਵਰਸਾ ਦੇ ਘਰ ਮਾਤਾ ਉਰਮਲਾਬੈਨ ਦੀ ਕੱੁਖੋਂ ਗੁਜਰਾਤ ਦੇ ਜ਼ਿਲ੍ਹਾ ਟਾਪੀ ਦੇ ਇਕ ਪਿੰਡ ਅਮਲਪਾਡਾ ਵਿਚ ਹੋਇਆ | ਮਾਂ-ਬਾਪ ਨੇ ਬੜੀਆਂ ਉਮੀਦਾਂ ਨਾਲ ਰੌਸ਼ਨ ਵਰਸਾ ਨੂੰ ਲਿਆ ਸੀ ਅਤੇ ਉਹ ਘਰ ਦਾ ਬਹੁਤ ਹੀ ਲਾਡਲਾ ਸੀ ਪਰ ਉਹ ਜਨਮ ਜਾਤ ਹੀ ਪੈਰਾਂ ਤੋਂ ਅਪਾਹਜ ਸੀ ਅਤੇ ਉਹ ਲੰਗੜਾ ਕੇ ਤੁਰਨ ਲੱਗਿਆ ਅਤੇ ਡਾਕਟਰਾਂ ਕੋਲੋਂ ਇਲਾਜ ਕਰਵਾਉਣ ਤੋਂ ਬਾਅਦ ਵੀ ਉਹ ਠੀਕ ਨਾ ਹੋ ਸਕਿਆ | ਪਰ ਰੌਸ਼ਨ ਵਰਸਾ ਨੇ ਹਿੰਮਤ ਨਾ ਹਾਰੀ ਅਤੇ ਉਹ ਜ਼ਿੰਦਗੀ ਦੀ ਮੰਜ਼ਿਲ ਨੂੰ ਕਦਮ-ਦਰ-ਕਦਮ ਮਾਪਣ ਲੱਗਿਆ | ਰੌਸ਼ਨ ਵਰਸਾ ਨੂੰ ਕ੍ਰਿਕਟ ਖੇਡਣ ਦਾ ਸ਼ੌਕ ਸੀ ਅਤੇ ਉਸ ਨੇ ਅਪਾਹਜ ਹੁੰਦਿਆਂ ਵੀ ਕ੍ਰਿਕਟ ਦੇ ਮੈਦਾਨ ਵਿਚ ਐਸਾ ਪੈਰ ਧਰਿਆ ਕਿ ਹੁਣ ਕ੍ਰਿਕਟ ਹੀ ਉਸ ਦਾ ਸ਼ੌਕ ਅਤੇ ਜਨੂੰਨ ਹੈ ਅਤੇ ਅੱਜ ਉਹ ਗੁਜਰਾਤ ਦੀ ਅਪਾਹਜ ਕ੍ਰਿਕਟ ਟੀਮ ਦਾ ਰੌਸ਼ਨ ਸਿਤਾਰਾ ਹੈ |
ਸਾਲ 2016 ਵਿਚ ਪਹਿਲੀ ਵਾਰ ਉਸ ਨੂੰ ਜ਼ਿਲ੍ਹੇ ਦੇ ਖੇਡ ਮਹਾਂਕੰੁਭ ਵਿਚ ਅਪਾਹਜ ਕ੍ਰਿਕਟ ਟੀਮ ਵਿਚ ਖੇਡਣ ਦਾ ਮੌਕਾ ਮਿਲਿਆ ਅਤੇ ਉਸ ਸਮੇਂ ਉਸ ਦੇ ਚੰਗੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਉਹ ਗੁਜਰਾਤ ਦੀ ਕ੍ਰਿਕਟ ਟੀਮ ਦੀ ਲੋੜ ਬਣਿਆ ਅਤੇ ਉਹ ਅੱਜ ਗੁਜਰਾਤ ਟੀਮ ਦਾ ਛੋਟੀ ਉਮਰ ਦਾ ਵੱਡਾ ਖਿਡਾਰੀ ਹੈ | ਸਾਲ 2017 ਵਿਚ ਉਹ ਮੁੰਬਈ ਵਿਖੇ ਹੋਏ ਮੇਅਰ ਕੱਪ ਵਿਚ ਆਪਣੀ ਟੀਮ ਵਲੋਂ ਖੇਡਿਆ ਅਤੇ ਉਸ ਨੇ ਬਿਹਤਰੀਨ ਪ੍ਰਦਰਸ਼ਨ ਕਰਕੇ ਇਹ ਸਾਬਤ ਕਰ ਦਿੱਤਾ ਕਿ ਇਕ ਦਿਨ ਉਹ ਭਾਰਤ ਦੀ ਕ੍ਰਿਕਟ ਟੀਮ ਵਿਚ ਖੇਡ ਕੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਹਿਚਾਣ ਬਣਾਏਗਾ | ਸਾਲ 2018 ਵਿਚ ਉਹ ਕੋਹਲਾਪੁਰ ਵਿਚ ਖੇਡੇ ਗਏ ਵੇਜਨ ਟੂਰਨਾਮੈਂਟ ਦਾ ਹਿੱਸਾ ਵੀ ਬਣਿਆ | ਦਸੰਬਰ, 2018 ਵਿਚ ਅਹਿਮਦਾਬਾਦ ਵਿਚ ਅਜੀਤ ਵਾਡੇਕਰ ਮੈਮੋਰੀਅਲ ਕੱਪ ਵਿਚ ਖੇਡ ਕੇ ਵੀ ਉਸ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਉਸ ਨੇ ਭਾਰਤ ਦੀ ਟੀਮ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ | ਰੌਸ਼ਨ ਵਰਸਾ ਆਖਦਾ ਹੈ ਕਿ ਉਸ ਨੂੰ ਅਪਾਹਜ ਹੋਣ ਦਾ ਦੁੱਖ ਨਹੀਂ, ਦੁੱਖ ਉਹ ਹੁੰਦਾ ਹੈ ਕਿ ਜਦੋਂ ਕੋਈ ਵੀ ਵਿਅਕਤੀ ਆਪਣੇ-ਆਪ ਨੂੰ ਅਪਾਹਜ ਮੰਨ ਕੇ ਜ਼ਿੰਦਗੀ ਦੀ ਹਾਰ ਮੰਨ ਜਾਂਦਾ ਹੈ ਪਰ ਹਾਰ ਮੰਨਣੀ ਉਸ ਦੇ ਹਿੱਸੇ ਨਹੀਂ ਹੈ ਅਤੇ ਉਹ ਦਲੇਰੀ ਅਤੇ ਹੌਸਲੇ ਦੀ ਜ਼ਿੰਦਾ ਮਿਸਾਲ ਖੁਦ ਆਪ ਹੈ | ਰੌਸ਼ਨ ਵਰਸਾ ਨੇ ਦੱਸਿਆ ਕਿ ਕ੍ਰਿਕਟ ਦੀ ਦੁਨੀਆ ਵਿਚ ਕਾਮਯਾਬੀ ਦੇ ਪੈਰ ਚੁੰਮਣ ਲਈ ਉਸ ਦੇ ਮਾਂ-ਬਾਪ ਦਾ ਬਹੁਤ ਹੱਥ ਹੈ ਅਤੇ ਉਨ੍ਹਾਂ ਨੇ ਹਰ ਪਲ ਸਹਿਯੋਗ ਦਿੱਤਾ ਹੈ ਅਤੇ ਉਹ ਬੇਹੱਦ ਰਿਣੀ ਹੈ ਆਪਣੇ ਕੋਚ ਨਲਿਤ ਚੌਧਰੀ ਦਾ, ਜਿਹੜਾ ਉਸ ਨੂੰ ਕ੍ਰਿਕਟ ਦੀ ਟਰੇਨਿੰਗ ਦਿਨ-ਰਾਤ ਮਿਹਨਤ ਕਰਕੇ ਕਰਵਾ ਰਿਹਾ ਹੈ |

-ਮੋਬਾ: 98551-14484

ਭਾਰਤੀ ਹਾਕੀ ਪ੍ਰਬੰਧਾਂ ਨੂੰ ਚੁਸਤ-ਦਰੁਸਤ ਕਰਨ ਦੀ ਲੋੜ

ਭਾਰਤੀ ਹਾਕੀ ਦੇ ਸੁਨਹਿਰੀ ਕਾਲ ਯਾਨੀ 1930 ਤੋਂ 1970 ਦੇ ਨੇੜੇ-ਤੇੜੇ ਦੇ ਸਾਲ, ਮੇਜਰ ਧਿਆਨ ਚੰਦ, ਰੂਪ ਸਿੰਘ, ਕੰਵਰ ਦਿਗਵਿਜੈ ਸਿੰਘ, ਲੈਸਲੇ ਕਲੌਡੀਅਮ ਬਲਬੀਰ ਸਿੰਘ, ਇਨਾਮ ਰਹਿਮਾਨ, ਬੀ. ਪੀ. ਗੋਵਿੰਦਾ, ਸੁਰਜੀਤ ਸਿੰਘ, ਅਜੀਤਪਾਲ ਸਿੰਘ ਆਦਿ ਤੋਂ ਲੈ ਕੇ ਆਧੁਨਿਕ ਕਾਲ ਤੱਕ, ਮੌਜੂਦਾ ਸਮੇਂ ਤੱਕ ਜਿਸ ਵਿਚ ਸੁਨੀਲ, ਅਕਾਸ਼ਦੀਪ, ਸ੍ਰੀਜੇਸ਼, ਰੁਪਿੰਦਰਪਾਲ ਸਿੰਘ, ਗੁਰਜੰਟ ਸਿੰਘ, ਹਰਮਨਪ੍ਰੀਤ ਸਿੰਘ ਆਦਿ ਖਿਡਾਰੀ ਖੇਡ ਰਹੇ ਹਨ | ਖੇਡ ਦੇ ਮੈਦਾਨ ਵਿਚ ਉਸ ਵੇਲੇ ਦੇ ਹਾਕੀ ਪ੍ਰੇਮੀਆਂ, ਦਰਸ਼ਕਾਂ, ਹਾਕੀ ਆਲੋਚਕਾਂ ਨੇ ਜਦੋਂ ਵੀ ਇਨ੍ਹਾਂ ਨੂੰ ਖੇਡਦਿਆਂ ਦੇਖਿਆ ਹੈ, ਤਿੰਨ ਦਿ੍ਸ਼ਟੀਆਂ ਤੋਂ ਇਨ੍ਹਾਂ ਦੀ ਪ੍ਰਸੰਸਾ ਕੀਤੀ ਹੈ, ਆਲੋਚਨਾ ਕੀਤੀ ਹੈ ਅਤੇ ਇਨ੍ਹਾਂ ਨੂੰ ਯਾਦ ਕੀਤਾ ਹੈ | ਇਹ ਤਿੰਨ ਦਿ੍ਸ਼ਟੀਆਂ ਹਨ ਖੇਡ ਕਲਾ, ਸਟੈਮਿਨਾ ਅਤੇ ਮਨੋਵਿਗਿਆਨਕ ਦਿ੍ਸ਼ਟੀ | ਇਨ੍ਹਾਂ ਤਿੰਨਾਂ ਦਿ੍ਸ਼ਟੀਆਂ ਦੇ ਆਧਾਰ 'ਤੇ ਹੀ ਖਿਡਾਰੀਆਂ ਨੇ ਹਾਕੀ ਜਗਤ ਵਿਚ ਆਪਣੀ ਥਾਂ ਬਣਾਈ ਹੈ |
ਜਿਥੋਂ ਤੱਕ ਖੇਡ ਕਲਾ ਦਾ ਸਬੰਧ ਹੈ, ਭਾਰਤੀ ਹਾਕੀ ਖਿਡਾਰੀਆਂ ਨੂੰ ਹਾਕੀ ਜਾਦੂਗਰ ਦਾ ਰੁਤਬਾ ਤੱਕ ਵੀ ਮਿਲਿਆ ਹੈ | ਖੇਡ ਦੇ ਮੈਦਾਨ ਬਦਲਣ ਨਾਲ, ਘਾਹ ਦੇ ਮੈਦਾਨ ਤੋਂ ਬਨਾਉਟੀ ਘਾਹ ਦੇ ਮੈਦਾਨਾਂ ਤੱਕ ਦੇ ਸਫਰ ਨੇ ਵੱਖੋ-ਵੱਖਰੀ ਤਰ੍ਹਾਂ ਸਾਡੇ ਹਾਕੀ ਖਿਡਾਰੀਆਂ ਦੇ ਹੁਨਰ ਨੂੰ ਪ੍ਰਭਾਵਿਤ ਕੀਤਾ | ਤੇਜ਼ ਗਤੀ ਦੀ ਅੱਜ ਦੀ ਹਾਕੀ 'ਚ, ਐਸਟਰੋਟਰਫ ਤੇ ਅੱਜ ਜਦੋਂ ਸਾਡੇ ਖਿਡਾਰੀ ਡਰਿੱਬਲਿੰਗ ਕਰਦੇ ਹਨ ਤਾਂ ਅਸੀਂ ਕਈ ਵਾਰੀ ਉਨ੍ਹਾਂ ਦੀ ਆਲੋਚਨਾ ਵੀ ਕਰਦੇ ਹਾਂ, ਕਿਉਂਕਿ ਹਿੱਟ, ਪੁਸ਼ ਅਤੇ ਤੇਜ਼ ਗਤੀ ਦੇ ਪਾਸਿੰਗ ਦੇ ਜ਼ਮਾਨੇ 'ਚ ਸਾਨੂੰ ਲਗਦੈ ਕਿ ਖਿਡਾਰੀ ਵਿਅਕਤੀਗਤ ਤੌਰ 'ਤੇ ਆਪਣਾ ਹੀ ਨਿੱਜੀ ਦਿਖਾਵੀ ਪ੍ਰਦਰਸ਼ਨ ਕਰ ਰਿਹਾ ਹੈ, ਜਦੋਂ ਕਿ ਸਾਡੀ ਇਸ ਡਰਬਿਲਿੰਗ ਦੇ ਹਾਕੀ ਹੁਨਰ 'ਤੇ ਹੀ ਕਦੇ ਦੁਨੀਆ ਮਰਦੀ ਸੀ | ਯੂਰਪੀਨ ਮਹਾਂਦੀਪ ਦੇ ਖਿਡਾਰੀਆਂ ਨੇ ਐਸਟਰੋਟਰਫ 'ਤੇ ਬਿਲਕੁਲ ਨਵੀਂ ਤਕਨੀਕ ਦਾ ਮੁਜ਼ਾਹਰਾ ਕੀਤਾ ਹੈ | ਉਸੀਨਿਆ ਮਹਾਂਦੀਪ ਦੇ ਖਿਡਾਰੀ ਵੀ ਬਹੁਤ ਤੇਜ਼ ਗਤੀ ਦੀ ਹਾਕੀ ਖੇਡਦੇ ਹਨ | ਨਵੇਂ ਨਿਯਮਾਂ ਨਾਲ ਵੀ ਹਾਕੀ ਹੁਨਰ ਬਦਲ ਰਿਹਾ ਹੈ | ਕੌਮਾਂਤਰੀ ਹਾਕੀ ਫੈਡਰੇਸ਼ਨ ਹਾਕੀ ਨੂੰ ਹੋਰ ਆਕਰਸ਼ਕ ਅਤੇ ਰੌਚਿਕ ਬਣਾਉਣਾ ਚਾਹੁੰਦੀ ਹੈ | ਭਾਰਤੀ ਹਾਕੀ ਖਿਡਾਰੀ ਵੀ ਬੜੇ ਤੇਜ਼ੀ ਨਾਲ ਆਪਣੇ-ਆਪ ਨੂੰ ਨਵੀਂ ਹਾਕੀ ਤਕਨੀਕ ਦੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰ ਰਹੇ ਹਨ | ਵਿਦੇਸ਼ੀ ਕੋਚਾਂ ਦੀ ਰਹਿਨੁਮਾਈ 'ਚ ਉਹ ਕਾਫੀ ਹੱਦ ਤੱਕ ਸਫਲ ਵੀ ਹੋ ਰਹੇ ਹਨ, ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਪੱਧਰ 'ਤੇ | ਇਹ ਸਾਡੀ ਚਿੰਤਾ ਦਾ ਵਿਸ਼ਾ ਨਹੀਂ ਹੁਣ |
ਦੂਜੀ ਦਿ੍ਸ਼ਟੀ ਹੈ ਸਰੀਰਕ ਸ਼ਕਤੀ ਅਤੇ ਸਟੈਮਿਨਾ ਦੀ | ਇਸ ਦਿ੍ਸ਼ਟੀ ਤੋਂ ਸਾਡੇ ਹਾਕੀ ਖਿਡਾਰੀ ਜ਼ਿਆਦਾਤਰ ਆਲੋਚਨਾ ਦਾ ਹੀ ਸ਼ਿਕਾਰ ਰਹੇ ਹਨ | ਸਾਨੂੰ ਪਿਛਲੇ ਕੁਝ ਦਹਾਕਿਆਂ ਤੋਂ ਜ਼ਿਆਦਾ ਹਾਰਾਂ ਹੀ ਨਸੀਬ ਹੋਈਆਂ | ਅਸੀਂ ਭਾਰਤੀ ਹਾਕੀ ਟੀਮ ਦੀ ਹਰ ਹਾਰ ਦਾ ਕਾਰਨ ਇਸ ਦੀ ਘੱਟ ਸਰੀਰਕ ਸ਼ਕਤੀ ਅਤੇ ਘੱਟ ਸਟੈਮਿਨਾ ਦੱਸਿਆ, ਵਿਦੇਸ਼ੀ ਖਿਡਾਰੀਆਂ ਦੇ ਮੁਕਾਬਲੇ | ਇਹ ਹਕੀਕਤ ਹੈ ਕਿ ਮੈਚ ਦੇ ਆਖਰੀ ਪਲਾਂ 'ਚ ਸਾਨੂੰ ਸਾਡੇ ਖਿਡਾਰੀ ਹਮੇਸ਼ਾ ਹੰਭੇ ਹੋਏ, ਥੱਕੇ-ਟੱੁਟੇ ਹੀ ਦਿਖਾਈ ਦਿੱਤੇ, ਜਿਸ ਨੇ ਭਾਰਤੀ ਹਾਕੀ ਹੁਨਰ ਨੂੰ ਉਭਰਨ ਨਹੀਂ ਦਿੱਤਾ | ਮੈਚ ਦਾ ਅਸਲੀ ਨਤੀਜਾ ਤਾਂ ਆਖਰੀ ਪਲਾਂ 'ਚ ਹੀ ਨਿਰਧਾਰਤ ਹੋਣਾ ਹੁੰਦਾ, ਜਿਸ ਵਿਚ ਸਾਡੇ ਖਿਡਾਰੀ ਮਾਤ ਹੀ ਖਾਂਦੇ ਰਹੇ | ਸਰੀਰਕ ਸ਼ਕਤੀ ਅਤੇ ਸਟੈਮਿਨਾ ਪੱਖੋਂ ਭਾਰਤੀ ਹਾਕੀ ਖਿਡਾਰੀਆਂ ਦੀ ਹਮੇਸ਼ਾ ਆਲੋਚਨਾ ਹੀ ਹੁੰਦੀ ਰਹੀ ਹੈ | ਵਿਦੇਸ਼ੀ ਫਿਜ਼ੀਕਲ ਟਰੇਨਰ ਨੂੰ ਟੀਮਾਂ ਨਾਲ ਜੋੜਨ ਦਾ ਰੁਝਾਨ ਕਾਫੀ ਸਮਾਂ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਅਜੇ ਤੱਕ ਜਾਰੀ ਹੈ | ਇਹ ਉਹ ਪੱਖ ਹੈ, ਜਿਸ ਵੱਲ ਅਜੇ ਵੀ ਗੰਭੀਰਤਾ ਨਾਲ ਧਿਆਨ ਦੇਣ ਦੀ ਜ਼ਰੂਰਤ ਹੈ, ਨਹੀਂ ਤਾਂ ਸਾਡੇ ਹਾਕੀ ਖਿਡਾਰੀਆਂ ਦਾ ਹਾਕੀ ਹੁਨਰ ਵਿਸ਼ਵ ਪੱਧਰ 'ਤੇ ਡਗਮਗਾਉਂਦਾ ਹੀ ਰਹੇਗਾ | ਭਾਰਤੀ ਟੀਮ ਦਾ ਹਾਲ ਤੁਸੀਂ ਵਿਸ਼ਵ ਕੱਪ ਹਾਕੀ ਵਿਚ ਦੇਖ ਹੀ ਲਿਆ ਹੋਣਾ | ਉਨ੍ਹਾਂ ਨੇ ਆਪਣੀ ਪੂਰੀ ਸਮਰੱਥਾ ਨਾਲ ਹਾਕੀ ਖੇਡੀ, ਫਿਰ ਵੀ ਕੁਝ ਨਹੀਂ ਬਣਿਆ |
ਤੀਜੀ ਦਿ੍ਸ਼ਟੀ ਜਿਸ ਨਾਲ ਅਸੀਂ ਹਮੇਸ਼ਾ ਭਾਰਤੀ ਹਾਕੀ ਖਿਡਾਰੀਆਂ ਨੂੰ ਦੇਖਣ ਦੀ ਕੋਸ਼ਿਸ਼ ਕਰਦਿਆਂ ਸਭ ਤੋਂ ਜ਼ਿਆਦਾ ਆਲੋਚਨਾ ਕੀਤੀ ਹੈ, ਉਹ ਹੈ ਮਨੋਵਿਗਿਆਨਕ ਪੱਖ ਤੋਂ ਖੇਡ ਦੇ ਮੈਦਾਨ 'ਚ ਭਾਰਤੀ ਹਾਕੀ ਖਿਡਾਰੀਆਂ ਦਾ ਪ੍ਰਦਰਸ਼ਨ | ਮੈਚ ਦੇ ਆਖਰੀ ਪਲਾਂ 'ਚ ਸਾਡੇ ਖਿਡਾਰੀਆਂ ਦੀ ਲੜਖੜਾਉਣ ਦੀ ਆਦਤ ਪਿੱਛੇ ਕਿਤੇ ਨਾ ਕਿਤੇ ਮਨੋਵਿਗਿਆਨਕ ਪੱਖ ਤੋਂ ਕੁਝ ਕਮਜ਼ੋਰੀਆਂ ਦੇ ਰੂਬਰੂ ਸਾਡੇ ਹਾਕੀ ਖਿਡਾਰੀ ਅਕਸਰ ਰਹਿੰਦੇ ਹਨ | ਸਾਡੇ ਕੋਚ, ਸਾਡੇ ਕਪਤਾਨ ਅਤੇ ਸਾਡੇ ਖਿਡਾਰੀ ਅਕਸਰ ਇਕ ਟੂਰਨਾਮੈਂਟ ਦੀ ਹਾਰ ਪਿੱਛੋਂ ਜਾਂ ਮੈਚ ਦੀ ਹਾਰ ਬਾਅਦ ਅਕਸਰ ਇਹ ਬਿਆਨ ਦਿੰਦੇ ਹਨ ਕਿ ਆਖਰੀ ਪਲਾਂ 'ਚ ਲੜਖਾਉਣ ਦੀ ਕਮਜ਼ੋਰੀ 'ਤੇ ਕਾਬੂ ਪਾ ਲਿਆ ਹੈ | ਇਸ ਹਾਸੋਹੀਣੇ ਬਿਆਨ 'ਤੇ ਦਹਾਕਿਆਂ ਤੋਂ ਅਸੀਂ ਹੈਰਾਨ ਵੀ ਹੁੰਦੇ ਆਏ ਹਾਂ, ਕਿਉਂਕਿ ਅਸਲੀ ਟੂਰਨਾਮੈਂਟਾਂ 'ਚ ਫਿਰ ਅਸੀਂ ਇਸ ਕਮਜ਼ੋਰੀ ਦਾ ਸ਼ਿਕਾਰ ਹੀ ਦੇਖੇ ਗਏ | ਹਕੀਕਤ ਇਹ ਹੈ ਕਿ ਇਹ ਉਹ ਪੱਖ ਹੈ, ਜਿਸ ਬਾਰੇ ਸਾਡਾ ਮਹਾਂਦੀਪ ਬਹੁਤ ਸੁਚੇਤ ਹੀ ਨਹੀਂ ਹੈ | ਮਾਨਸਿਕ ਕਰੜਾਈ ਯੂਰਪੀਨ ਖਿਡਾਰੀਆਂ 'ਚ ਜ਼ਿਆਦਾ ਹੈ | ਉਨ੍ਹਾਂ ਦੀ ਸਰੀਰਕ ਭਾਸ਼ਾ ਤੋਂ ਇਸ ਸਭ ਕਾਸੇ ਦਾ ਪਤਾ ਲਗਦਾ ਹੈ | ਵਿਸ਼ਵ ਕੱਪ ਹਾਕੀ 'ਚ ਭਾਰਤੀ ਟੀਮ ਇਸੇ ਕਮਜ਼ੋਰੀ ਦਾ ਸ਼ਿਕਾਰ ਰਹੀ ਸੀ | ਇਸ ਪੱਖ ਤੋਂ ਸਾਨੂੰ ਭਾਰਤੀ ਹਾਕੀ ਸਿਸਟਮ 'ਚ ਖਿਡਾਰੀ ਤੋਂ ਲੈ ਕੇ ਹਾਕੀ ਇੰਡੀਆ ਤੱਕ ਕਿਸੇ ਵੱਡੀ ਤਬਦੀਲੀ ਦੀ ਲੋੜ ਹੈ |

-ਡੀ. ਏ. ਵੀ. ਕਾਲਜ, ਅੰਮਿ੍ਤਸਰ | ਮੋਬਾ: 98155-35410


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX