ਤਾਜਾ ਖ਼ਬਰਾਂ


ਪੰਕਜਾ ਮੁੰਡੇ ਦਾ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ
. . .  1 minute ago
ਮੁੰਬਈ, 22 ਅਪ੍ਰੈਲ - ਮਹਾਰਾਸ਼ਟਰ ਦੀ ਕੈਬਨਿਟ ਮੰਤਰੀ ਪੰਕਜਾ ਮੁੰਡੇ ਨੇ ਇੱਕ ਚੋਣ ਰੈਲੀ ਦੌਰਾਨ ਕਿਹਾ ਕਿ ਭਾਰਤੀ ਫ਼ੌਜ ਦੇ ਜਵਾਨਾਂ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸਰਜੀਕਲ...
ਇਸ ਸਾਲ ਜੰਮੂ ਕਸ਼ਮੀਰ 'ਚ ਮਾਰੇ ਗਏ 66 ਅੱਤਵਾਦੀ - ਸੂਤਰ
. . .  11 minutes ago
ਨਵੀਂ ਦਿੱਲੀ, 22 ਅਪ੍ਰੈਲ - ਸੂਤਰਾਂ ਅਨੁਸਾਰ ਜੰਮੂ ਕਸ਼ਮੀਰ 'ਚ ਇਸ ਸਾਲ 66 ਅੱਤਵਾਦੀ ਮਰੇ ਗਏ ਹਨ, ਜਿਨ੍ਹਾਂ ਵਿਚੋਂ 27 ਜੈਸ਼-ਏ-ਮੁਹੰਮਦ ਨਾਲ ਸਬੰਧਿਤ ਸਨ। ਇਨ੍ਹਾਂ ਵਿਚੋਂ 19 ਅੱਤਵਾਦੀ ਪੁਲਵਾਮਾ...
ਕਾਂਗਰਸ ਨੇ ਉਤਰ ਪ੍ਰਦੇਸ਼ ਦੇ ਲਈ 3 ਉਮੀਦਵਾਰਾਂ ਦਾ ਕੀਤਾ ਐਲਾਨ
. . .  46 minutes ago
ਲਖਨਊ, 22 ਅਪ੍ਰੈਲ- ਕਾਂਗਰਸ ਨੇ ਉਤੱਰ ਪ੍ਰਦੇਸ਼ ਦੇ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਤਿੰਨ ਉਮੀਦਵਾਰਾਂ ਦੇ ਨਾਂਅ ਸ਼ਾਮਲ ਹਨ। ਦੱਸ ਦੇਈਏ ਕਿ ਕਾਂਗਰਸ ਨੇ ਇਲਾਹਾਬਾਦ ਤੋਂ ਯੋਗੇਸ਼ ਸ਼ੁਕਲਾ ਨੂੰ ਚੋਣ ਮੈਦਾਨ 'ਚ ਉਤਾਰਨ ਦਾ ਫ਼ੈਸਲਾ ਕੀਤਾ ....
ਸ੍ਰੀਲੰਕਾ : ਕੋਲੰਬੋ 'ਚ ਚਰਚ ਦੇ ਨੇੜੇ ਬੰਬ ਨੂੰ ਨਕਾਰਾ ਕਰਦੇ ਸਮੇਂ ਹੋਇਆ ਧਮਾਕਾ
. . .  1 minute ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਚਰਚ ਦੇ ਨੇੜੇ ਇਕ ਹੋਰ ਬੰਬ ਧਮਾਕਾ ਹੋਇਆ ਹੈ। ਜਾਣਕਾਰੀ ਦੇ ਅਨੁਸਾਰ, ਬੰਬ ਨਿਰੋਧਕ ਦਸਤਿਆਂ ਵੱਲੋਂ ਬੰਬ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਦੌਰਾਨ ਹੀ ਇਹ ਧਮਾਕਾ....
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਲਹਿਰਾ-ਸੁਨਾਮ ਮੁੱਖ ਰੋਡ ਜਾਮ
. . .  about 1 hour ago
ਲਹਿਰਾਗਾਗਾ, 22 ਅਪ੍ਰੈਲ (ਸੂਰਜ ਭਾਨ ਗੋਇਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਣਕ ਦੀ ਸਹੀ ਖ਼ਰੀਦ ਨਾ ਹੋਣ ਕਾਰਨ ਅੱਜ ਲਹਿਰਾ-ਸੁਨਾਮ ਰੋਡ ਵਿਖੇ ਮੁੱਖ ਰਸਤਾ ਰੋਕ ਕੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਧਰਨਾ .....
ਚੋਣ ਕਮਿਸ਼ਨ ਬੀ.ਜੇ.ਪੀ., ਕਾਂਗਰਸ ਅਤੇ ਅਕਾਲੀ ਦਲ(ਬ) ਦੇ ਚੋਣ ਨਿਸ਼ਾਨ ਕਰੇ ਰੱਦ : ਮਾਨ
. . .  about 1 hour ago
ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਭੂਸ਼ਨ ਸੂਦ, ਅਰੁਣ ਆਹੂਜਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਆਪਣੇ ਹੱਕ 'ਚ ਕਰਨ ਦੇ ਮਕਸਦ ਨੂੰ ਮੁੱਖ ਰੱਖ ਕੇ ਜੰਗ ਦੀਆਂ ਇਨਸਾਨੀਅਤ ਵਿਰੋਧੀ ਗੱਲਾਂ ਕਰ ਕੇ ਗੁਆਂਢੀ ਮੁਲਕ ਪਾਕਿਸਤਾਨ .....
ਤਲਵੰਡੀ ਭਾਈ ਤੋਂ ਰੋਡ ਸ਼ੋਅ ਦੇ ਰੂਪ 'ਚ ਘੁਬਾਇਆ ਨੇ ਆਰੰਭ ਕੀਤਾ ਚੋਣ ਪ੍ਰਚਾਰ
. . .  about 1 hour ago
ਤਲਵੰਡੀ ਭਾਈ, 22 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)- ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੂੰ ਲੋਕ ਸਭਾ ਹਲਕਾ ਫ਼ਿਰੋਜਪੁਰ ਤੋਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ਉਪਰੰਤ ਅੱਜ ਪਹਿਲੀ ਵਾਰ ਆਪਣੇ ਹਲਕੇ 'ਚ ਪੁੱਜਣ ਤੇ ਕਾਂਗਰਸੀ ਵਰਕਰਾਂ ਵੱਲੋਂ ....
ਸਾਈਕਲ 'ਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਇਆ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ
. . .  1 minute ago
ਸੰਗਰੂਰ, 22 ਅਪ੍ਰੈਲ (ਧੀਰਜ ਪਸ਼ੋਰੀਆ)- ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਿਹਾ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ ਮਹਿੰਦਰ ਸਿੰਘ ਦਾਨ ਗੜ੍ਹ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਲਈ ਸਾਈਕਲ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ.....
ਕੋਲੰਬੋ ਦੇ ਬੱਸ ਸਟੈਂਡ ਤੋਂ ਪੁਲਿਸ ਨੇ ਬਰਾਮਦ ਕੀਤੇ 87 ਬੰਬ
. . .  about 2 hours ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ 'ਚ ਲੰਘੇ ਦਿਨ ਰਾਜਧਾਨੀ ਕੋਲੰਬੋ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਕਈ ਲੋਕ ਮਾਰੇ ਗਏ ਹਨ। ਸ੍ਰੀਲੰਕਾ ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਰਾਜਧਾਨੀ ਕੋਲੰਬੋ ਦੇ ਮੁੱਖ ਬੱਸ ....
ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਧਿਆਪਕ ਦੀ ਮੌਤ
. . .  about 2 hours ago
ਭਿੰਡੀ ਸੈਦਾਂ(ਅੰਮ੍ਰਿਤਸਰ) 22 ਅਪ੍ਰੈਲ (ਪ੍ਰਿਤਪਾਲ ਸਿੰਘ ਸੂਫ਼ੀ)- ਅੱਜ ਸਥਾਨਕ ਕਸਬਾ ਭਿੰਡੀ ਸੈਦਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬਤੌਰ ਅਧਿਆਪਕ ਸੇਵਾ ਨਿਭਾ ਰਹੇ ਮਾਸਟਰ ਹਰਪ੍ਰੀਤ ਸਿੰਘ ਦੀ ਅਚਾਨਕ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ .....
ਹੋਰ ਖ਼ਬਰਾਂ..

ਸਾਡੀ ਸਿਹਤ

ਜਿਹੋ ਜਿਹਾ ਮੌਸਮ, ਉਹੋ ਜਿਹਾ ਖਾਣ-ਪੀਣ

ਕਹਿੰਦੇ ਹਨ ਕਿ ਤੰਦਰੁਸਤੀ ਖੁਦਾ ਦੀਆਂ ਹਜ਼ਾਰਾਂ ਨਿਆਮਤਾਂ ਵਿਚੋਂ ਇਕ ਹੈ ਅਤੇ ਜਿਸ ਦਾ ਸਰੀਰ ਤੰਦਰੁਸਤ ਰਹਿੰਦਾ ਹੈ, ਉਸ ਦਾ ਮਨ ਵੀ ਤੰਦਰੁਸਤ ਰਹਿੰਦਾ ਹੈ। ਤੰਦਰੁਸਤ ਨਾਗਰਿਕ ਹੀ ਕਿਸੇ ਵੀ ਦੇਸ਼ ਦੀ ਤਾਕਤ ਹੁੰਦੇ ਹਨ। ਅਫਸੋਸ ਦੀ ਗੱਲ ਹੈ ਕਿ ਅੱਜ ਦੀ ਇਸ ਭੱਜ-ਦੌੜ ਭਰੀ ਜੀਵਨ ਸ਼ੈਲੀ, ਖਾਣ-ਪੀਣ ਵਿਚ ਆਏ ਬਦਲਾਅ, ਵਧਦੇ ਹੋਏ ਤਣਾਅ ਨਾਲ ਸਰੀਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਜ਼ਿੰਦਗੀ ਦੇ ਕਈ ਰੰਗ ਹੁੰਦੇ ਹਨ। ਜੋ ਇਨ੍ਹਾਂ ਰੰਗਾਂ ਨੂੰ ਪਛਾਣ ਲੈਂਦੇ ਹਨ, ਉਨ੍ਹਾਂ ਦਾ ਜੀਵਨ ਮਹਿਕ ਉਠਦਾ ਹੈ।
ਵਿਕਾਸ ਦਾ ਅਰਥ ਸਿਰਫ ਭੌਤਿਕ ਸੰਪਤੀਆਂ ਵਿਚ ਵਾਧਾ ਨਹੀਂ ਹੈ, ਸਗੋਂ ਇਸ ਵਿਚ ਸ਼ਖ਼ਸੀਅਤ ਅਤੇ ਆਤਮਾ ਦੋਵੇਂ ਹੀ ਸ਼ਾਮਿਲ ਹੁੰਦੇ ਹਨ, ਇਸ ਲਈ ਭੌਤਿਕਵਾਦ ਤੋਂ ਬਚੋ। ਆਪਣੀ ਆਤਮਾ ਦੀ ਪਵਿੱਤਰਤਾ ਦਾ ਵਿਚਾਰ ਕਰੋ। ਖਾਓ-ਪੀਓ, ਘੁੰਮੋ-ਫਿਰੋ ਪਰ ਸੰਸਕਾਰ, ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਨਾ ਭੁੱਲੋ। ਜ਼ਿੰਦਗੀ ਦੀ ਕਿਤਾਬ ਪੜ੍ਹੋ ਅਤੇ ਤੈਅ ਕਰੋ ਕਿ ਤੁਹਾਨੂੰ ਕੀ ਚਾਹੀਦਾ ਹੈ। ਰਿਸ਼ਤੇ ਅਜਿਹੇ ਚੁਣੋ ਕਿ ਕੁਮਲਾਉਣ ਨਾ।
ਬੇਲੋੜਾ ਤਣਾਅ ਪੈਦਾ ਨਾ ਕਰੋ। ਕੰਡਿਆਂ ਦੀ ਚੁਭਣ ਸਿਖਾਉਂਦੀ ਹੈ ਖਿੜਨ ਦਾ ਸੁਖ। ਗੁਲਾਬ ਦੀ ਤਰ੍ਹਾਂ ਖਿੜੋ ਅਤੇ ਆਪਣੇ ਰਚਨਾਤਮਕ ਕੰਮਾਂ ਨਾਲ ਘਰ, ਸਮਾਜ ਅਤੇ ਦੇਸ਼ ਨੂੰ ਮਹਿਕਾਓ। ਇਕ ਮਹਾਂਨਗਰੀ ਜ਼ਿੰਦਗੀ ਕਈ ਤਰ੍ਹਾਂ ਦੀਆਂ ਤ੍ਰਾਸਦੀਆਂ ਵੀ ਲਿਆਉਂਦੀ ਹੈ ਅਤੇ ਇਨ੍ਹਾਂ ਤ੍ਰਾਸਦੀਆਂ ਦੇ ਵਿਚ ਫੁਰਸਤ ਦੇ ਪਲ ਖੋਜਣਾ ਅਸੰਭਵ ਨਹੀਂ ਤਾਂ ਔਖਾ ਤਾਂ ਜ਼ਰੂਰ ਹੈ।
ਕੁਦਰਤ ਦੇ ਵਿਚ ਜਾਣ ਦੀ ਕੋਸ਼ਿਸ਼ ਕਰੋ। ਕੁਦਰਤ ਤੋਂ ਵੱਡਾ ਕੋਈ ਸਰਜਕ ਨਹੀਂ ਹੈ। ਯਾਦ ਰਹੇ, ਗਣਿਤ ਨਹੀਂ ਹੈ ਜ਼ਿੰਦਗੀ। ਮੌਸਮ ਦੇ ਅਨੁਰੂਪ ਪਹਿਨਣਾ ਵੀ ਜ਼ਰੂਰੀ ਹੈ ਅਤੇ ਖਾਣਾ-ਪੀਣਾ ਵੀ। ਮੌਸਮ ਦੇ ਖਾਸ ਅੰਦਾਜ਼ ਵਿਚ ਢਲਣ ਲਈ ਉਸ ਦੇ ਖਾਣ-ਪੀਣ ਨੂੰ ਸਮਝਣਾ ਅਤੇ ਉਸ 'ਤੇ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ। ਤਾਂ ਹੀ ਤੁਸੀਂ ਤੰਦਰੁਸਤ ਰਹਿ ਕੇ ਉਸ ਦਾ ਲੁਤਫ ਲੈ ਸਕਦੇ ਹੋ।
ਫਰਵਰੀ ਮਹੀਨੇ ਤੱਕ ਮੌਸਮ ਸੁਹਾਵਣਾ ਹੀ ਰਹੇਗਾ। ਇਹੀ ਮੌਸਮ ਤੰਦਰੁਸਤੀ ਪੱਖੋਂ ਸਭ ਤੋਂ ਅਨੁਕੂਲ ਮੰਨਿਆ ਗਿਆ ਹੈ।
ਠੰਢ ਦੇ ਮੌਸਮ ਵਿਚ ਅਸੀਂ ਊਨੀ ਕੱਪੜਿਆਂ ਦੁਆਰਾ ਸਰੀਰ ਨੂੰ ਸੰਪੂਰਨ ਸੁਰੱਖਿਆ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਕੋਲਡ ਕ੍ਰੀਮ ਲਗਾ ਕੇ ਆਪਣੀ ਚਮੜੀ ਨੂੰ ਵੀ ਉੱਜਵਲ ਰੱਖਦੇ ਹਾਂ। ਜ਼ਰੂਰੀ ਹੈ ਇਸ ਮੌਸਮ ਦੌਰਾਨ ਖਾਣ-ਪੀਣ 'ਤੇ ਵਿਸ਼ੇਸ਼ ਧਿਆਨ ਦੇਣਾ ਤਾਂ ਕਿ ਸਰੀਰ ਨੂੰ ਪੌਸ਼ਟਿਕ ਖਾਧ ਪਦਾਰਥ ਲੋੜੀਂਦੀ ਮਾਤਰਾ ਵਿਚ ਮਿਲ ਸਕਣ। ਠੰਢ ਦੇ ਮੌਸਮ ਵਿਚ ਹਰਾ ਸਾਗ-ਸਬਜ਼ੀਆਂ, ਫਲ, ਸਲਾਦ, ਦੁੱਧ, ਦਹੀਂ ਭਰਪੂਰ ਮਾਤਰਾ ਵਿਚ ਮਿਲਦਾ ਹੈ।
ਆਯੁਰਵੈਦਿਕ ਜੜ੍ਹੀ ਬੂਟੀਆਂ, ਪ੍ਰੋਟੀਨ, ਵਿਟਾਮਿਨ ਭਰਪੂਰ ਭੋਜਨ ਦੇ ਸੇਵਨ ਦਾ ਸਭ ਤੋਂ ਵਧੀਆ ਸਮਾਂ ਦਸੰਬਰ-ਫਰਵਰੀ ਦਾ ਸਮਾਂ ਹੀ ਮੰਨਿਆ ਗਿਆ ਹੈ। ਸਵੇਰ ਦੀ ਸੈਰ ਦਾ ਲੁਤਫ ਵੀ ਇਸੇ ਮੌਸਮ ਵਿਚ ਲਿਆ ਜਾ ਸਕਦਾ ਹੈ। ਸੈਰ-ਸਪਾਟੇ ਲਈ ਵੀ ਨਵੰਬਰ ਤੋਂ ਫਰਵਰੀ ਦਾ ਸਮਾਂ ਸਭ ਤੋਂ ਵਧੀਆ ਮੰਨਿਆ ਗਿਆ ਹੈ। ਕਹਿਣ ਦਾ ਭਾਵ ਇਹ ਹੈ ਕਿ ਸਰੀਰ ਨੂੰ ਅੰਦਰ ਅਤੇ ਬਾਹਰ ਦੋਵੇਂ ਪਾਸਿਆਂ ਤੋਂ ਸਰੀਖਾ ਸੁੰਦਰ ਅਤੇ ਤੰਦਰੁਸਤ ਬਣਾਉਣ ਦਾ ਇਹੀ ਸਭ ਤੋਂ ਵਧੀਆ ਮੌਸਮ ਹੈ।
ਬਦਲਦੇ ਹੋਏ ਮੌਸਮ ਦੇ ਮਿਜਾਜ਼ ਦੇ ਅਨੁਕੂਲ ਹੀ ਆਪਣੀ ਰੋਜ਼ਮਰ੍ਹਾ ਵਿਚ ਬਦਲਾਅ ਲਿਆਓ। ਦਵਾਈਆਂ ਅਤੇ ਟਾਨਿਕ 'ਤੇ ਨਿਰਭਰ ਰਹਿਣ ਦੀ ਬਜਾਏ ਅਨੁਸ਼ਾਸਤ ਜੀਵਨ ਜਿਊਣ ਦੀ ਆਦਤ ਪਾਓ। ਖਾਣ-ਪੀਣ ਵਿਚ ਸਾਵਧਾਨੀਆਂ ਨਿਰੋਗੀ ਰਹਿਣ ਦਾ ਪਹਿਲਾ ਮੰਤਰ ਹਨ।
ਯਾਦ ਰਹੇ ਕਿ ਤੁਸੀਂ ਜਿਊਣ ਲਈ ਖਾਣਾ ਹੈ, ਖਾਣ ਲਈ ਜਿਊਣਾ ਨਹੀਂ ਹੈ। ਫੈਸਲਾ ਤੁਸੀਂ ਕਰਨਾ ਹੈ। ਸਰੀਰ ਤੁਹਾਡਾ ਹੈ ਅਤੇ ਉਸ ਨੂੰ ਸੁੰਦਰ ਅਤੇ ਤੰਦਰੁਸਤ ਰੱਖਣਾ ਤੁਹਾਡੀ ਨੈਤਿਕ ਜ਼ਿੰਮੇਵਾਰੀ ਹੈ।
ਫਿਰ ਤੁਸੀਂ ਕਿਸੇ ਦੂਜੇ 'ਤੇ ਉਪਕਾਰ ਤਾਂ ਨਹੀਂ ਕਰ ਰਹੇ ਹੋ। ਆਪਣੀ ਪ੍ਰਵਾਹ ਜੇ ਆਪ ਖੁਦ ਨਹੀਂ ਕਰੋਗੇ ਤਾਂ ਦੂਜੇ ਨੂੰ ਥੋੜ੍ਹਾ ਪ੍ਰਵਾਹ ਹੋਵੇਗੀ ਕਿ ਉਹ ਤੁਹਾਡਾ ਧਿਆਨ ਰੱਖੇ। ਮੌਸਮ ਦੇ ਅਨੁਕੂਲ ਰਹਿਣ-ਸਹਿਣ, ਖਾਣ-ਪੀਣ ਦੀ ਆਦਤ ਹੀ ਤੁਹਾਨੂੰ ਸੁੰਦਰ ਅਤੇ ਤੰਦਰੁਸਤ ਰੱਖੇਗੀ।


ਖ਼ਬਰ ਸ਼ੇਅਰ ਕਰੋ

ਸਰਦੀਆਂ ਵਿਚ ਗਰਮ ਰਹਿਣ ਲਈ ਖਾਓ ਗੱਚਕ

ਜੀ ਹਾਂ, ਸਰਦੀਆਂ ਦੇ ਮੌਸਮ ਵਿਚ ਗੱਚਕ ਸਾਰਿਆਂ ਨੂੰ ਬਹੁਤ ਪਸੰਦ ਆਉਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਮਿਠਾਸ ਨਾਲ ਭਰਪੂਰ ਇਹ ਗੱਚਕ ਬਿਹਤਰ ਸਵਾਦ ਦੇਣ ਤੋਂ ਇਲਾਵਾ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਨੂੰ ਵੀ ਬੜੀ ਅਸਾਨੀ ਨਾਲ ਦੂਰ ਕਰਦੀ ਹੈ। ਜੇ ਨਹੀਂ, ਤਾਂ ਚਲੋ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਨਾਲ ਹੋਣ ਵਾਲੇ ਕੁਝ ਖਾਸ ਫਾਇਦਿਆਂ ਬਾਰੇ।
ਗੱਚਕ ਖਾਣ ਨਾਲ ਸਰੀਰ ਨੂੰ ਮਿਲਣ ਵਾਲੇ ਲਾਭ
* ਸਰਦੀਆਂ ਵਿਚ ਰੁੱਖੀ ਅਤੇ ਫਟੀ ਚਮੜੀ ਲਈ ਗੱਚਕ ਮਹਾਂਸੰਜੀਵਨੀ ਹੁੰਦੀ ਹੈ।
* ਇਸ ਵਿਚ ਗੁੜ ਹੋਣ ਦੇ ਕਾਰਨ ਇਹ ਊਰਜਾ ਨੂੰ ਵਧਾਉਣ ਵਿਚ ਕਾਫੀ ਮਦਦਗਾਰ ਹੈ।
* ਸਰਦੀ ਦੇ ਦਿਨਾਂ ਵਿਚ ਇਹ ਜ਼ੁਕਾਮ ਹੋਣ ਤੋਂ ਸਰੀਰ ਨੂੰ ਬਚਾਈ ਰੱਖਦੀ ਹੈ।
* ਗੱਚਕ ਵਿਚ ਸੁੱਕੇ ਮੇਵੇ ਮਿਲੇ ਹੁੰਦੇ ਹਨ ਜੋ ਸਰੀਰ ਨੂੰ ਸ਼ਕਤੀ ਦਿੰਦੇ ਹਨ ਅਤੇ ਕਮਜ਼ੋਰੀ ਨੂੰ ਦੂਰ ਕਰਦੇ ਹਨ।
* ਆਯੁਰਵੈਦ ਦੀ ਮੰਨੀਏ ਤਾਂ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਸਭ ਤੋਂ ਚੰਗਾ ਸਰੋਤ ਹੁੰਦਾ ਹੈ, ਕਿਉਂਕਿ ਇਸ ਵਿਚ ਭਰਪੂਰ ਮਾਤਰਾ ਵਿਚ ਕੈਲਸ਼ੀਅਮ ਮੌਜੂਦ ਹੁੰਦਾ ਹੈ। ਸੋ, ਇਹ ਹੱਡੀਆਂ ਲਈ ਬਹੁਤ ਹੀ ਲਾਭਦਾਇਕ ਹੁੰਦੀ ਹੈ।
* ਡਾਕਟਰਾਂ ਦੇ ਮੁਤਾਬਿਕ ਤਿਲ ਅਤੇ ਗੁੜ ਸਰੀਰ ਵਿਚ ਮੇਟਾਬਾਲਿਜ਼ਮ ਨੂੰ ਵਧਾਉਣ ਵਿਚ ਸਹਾਇਕ ਹੁੰਦੇ ਹਨ, ਇਸ ਲਈ ਇਸ ਨਾਲ ਸਰਦੀਆਂ ਵਿਚ ਆਪਣੇ ਭਾਰ ਨੂੰ ਆਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ।
* ਗੱਚਕ ਵਿਚ ਸਿਸਮੋਲਿਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਨਤੀਜੇ ਵਜੋਂ ਇਸ ਨਾਲ ਖੂਨ ਦੇ ਦਬਾਅ ਨੂੰ ਕਾਬੂ ਵਿਚ ਕੀਤਾ ਜਾ ਸਕਦਾ ਹੈ।
* ਇਹ ਸਰੀਰ ਵਿਚ ਆਇਰਨ ਦੀ ਕਮੀ ਨੂੰ ਪੂਰਾ ਕਰਦੀ ਹੈ, ਇਸ ਲਈ ਅਨੀਮੀਆ ਤੋਂ ਪੀੜਤ ਰੋਗੀਆਂ ਨੂੰ ਗੱਚਕ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
* ਇਸ ਵਿਚ ਫਾਈਬਰ ਬਹੁਤਾਤ ਵਿਚ ਪਾਇਆ ਜਾਂਦਾ ਹੈ, ਜੋ ਪਾਚਣ ਸ਼ਕਤੀ ਨੂੰ ਵਧਾਉਣ ਵਿਚ ਮਦਦਗਾਰ ਹੁੰਦਾ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ।
* ਅੰਤ ਵਿਚ ਤਿਲ ਅਤੇ ਗੁੜ ਤੋਂ ਬਣੀ ਗੱਚਕ ਖਾਣ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ, ਇਸ ਲਈ ਸਰਦੀਆਂ ਵਿਚ ਗਰਮੀ ਦਾ ਅਹਿਸਾਸ ਪਾਉਣ ਲਈ ਇਸ ਦਾ ਸੇਵਨ ਜ਼ਰੂਰ ਕਰੋ। ਯਕੀਨਨ ਇਸ ਦੇ ਖਾਣੇ ਨਾਲ ਤੁਹਾਡੇ ਸਰੀਰ ਦੇ ਕਈ ਰੋਗ ਛੂਮੰਤਰ ਹੋ ਜਾਣਗੇ ਅਤੇ ਤੁਹਾਨੂੰ ਠੰਢ ਵੀ ਘੱਟ ਲੱਗਣ ਲੱਗੇਗੀ।


-ਅਨੂਪ ਮਿਸ਼ਰਾ

ਮਨੁੱਖੀ ਸਿਹਤ 'ਤੇ ਪ੍ਰਦੂਸ਼ਣ ਦੇ ਅਸਰ

ਜਿਨ੍ਹਾਂ ਚੀਜ਼ਾਂ, ਰਚਨਾਵਾਂ ਅਤੇ ਸ਼ਕਤੀਆਂ ਨਾਲ ਅਸੀਂ ਘਿਰੇ ਹਾਂ, ਉਹੀ ਸਾਡਾ ਵਾਤਾਵਰਨ ਨਿਰਧਾਰਤ ਕਰਦੇ ਹਨ। ਪਾਣੀ, ਧਰਤੀ ਅਤੇ ਵਾਯੂ ਮੰਡਲ ਵਿਚ ਉਪਲਬਧ ਸਾਰੀਆਂ ਚੀਜ਼ਾਂ ਸ਼ਕਤੀਆਂ ਭੂਗੋਲਿਕ ਰਚਨਾ ਅਤੇ ਮਨੁੱਖੀ ਰਚਨਾਵਾਂ ਸੰਪੂਰਨ ਬਨਸਪਤੀ ਅਤੇ ਜੀਵ ਜਗਤ, ਪਾਣੀ, ਸਥਲ, ਵਰਖਾ ਮੌਸਮ, ਪਰਿਵਹਨ, ਹਵਾ, ਸੂਰਜ, ਚੰਦ, ਪ੍ਰਕਾਸ਼ ਆਦਿ ਦੁਆਰਾ ਸਾਡਾ ਵਾਤਾਵਰਨ ਨਿਰਧਾਰਤ ਹੁੰਦਾ ਹੈ।
ਪ੍ਰਿਥਵੀ ਦੇ ਚਾਰੋਂ ਪਾਸੇ ਜੋ ਵੀ ਜੀਵਤ ਅਤੇ ਨਿਰਜੀਵਤ ਘਟਕ ਹਨ, ਇਹ ਸਭ ਆਪਸ ਵਿਚ ਮਿਲ ਕੇ ਵਾਤਾਵਰਨ ਸੰਤੁਲਨ ਦਾ ਤਾਣਾ-ਬਾਣਾ ਬੁਣਦੇ ਹਨ ਅਤੇ ਜੀਵਨ ਦੀਆਂ ਕਿਰਿਆਵਾਂ ਨੂੰ ਚਲਾਉਣ ਵਿਚ ਮਦਦ ਕਰਦੇ ਹਨ ਪਰ ਪਿਛਲੇ ਕੁਝ ਦਹਾਕਿਆਂ ਵਿਚ ਸਾਡੀ ਵਧਦੀ ਆਬਾਦੀ, ਅਨਿਯਮਤ ਉਦਯੋਗੀਕਰਨ, ਜੰਗਲਾਂ ਦੀ ਅੰਨ੍ਹੇਵਾਹ ਕਟਾਈ ਅਤੇ ਵਿਕਾਸ ਯੋਜਨਾਵਾਂ ਦੀ ਪ੍ਰਕਿਰਿਆ ਵਿਚ ਵਾਤਾਵਰਨ ਪਹਿਲੂਆਂ ਨੂੰ ਵਿਸ਼ੇਸ਼ ਧਿਆਨ ਨਾ ਦੇਣ ਦੇ ਕਾਰਨ ਵਾਤਾਵਰਨ ਸੰਤੁਲਨ ਵਿਗੜਨਾ ਸ਼ੁਰੂ ਹੋ ਗਿਆ ਹੈ। ਵੈਸੇ ਸੰਤੁਲਨ ਬਣਾਈ ਰੱਖਣ ਦਾ ਯਤਨ ਕੁਦਰਤ ਦੁਆਰਾ ਖੁਦ ਕੀਤਾ ਜਾਂਦਾ ਹੈ ਪਰ ਮਨੁੱਖੀ ਦਖਲਅੰਦਾਜ਼ੀ ਦੇ ਕਾਰਨ ਵਾਤਾਵਰਨ ਦਾ ਸੰਤੁਲਨ ਵਿਗੜਦਾ ਹੈ ਅਤੇ ਪ੍ਰਦੂਸ਼ਣ ਵਧਦਾ ਹੈ। ਗਾਂਧੀ ਜੀ ਨੇ ਕਿਹਾ ਸੀ ਕਿ ਕੁਦਰਤ ਵਿਅਕਤੀ ਦੀਆਂ ਲੋੜਾਂ ਦੀ ਪੂਰਤੀ ਕਰ ਸਕਦੀ ਹੈ ਪਰ ਉਹ ਹਰੇਕ ਦੇ ਲਾਲਚ ਦੀ ਪੂਰਤੀ ਨਹੀਂ ਕਰ ਸਕਦੀ।
ਵਾਤਾਵਰਨ ਤਿੰਨ ਤਰ੍ਹਾਂ ਦਾ ਹੁੰਦਾ ਹੈ : ਕੁਦਰਤੀ ਵਾਤਾਵਰਨ, ਮਨੁੱਖੀ ਦੁਆਰਾ ਬਣਾਇਆ ਵਾਤਾਵਰਨ ਅਤੇ ਸਮਾਜਿਕ ਵਾਤਾਵਰਨ।
ਕੁਦਰਤੀ ਵਾਤਾਵਰਨ : ਇਸ ਵਿਚ ਹਵਾ, ਪਾਣੀ, ਧਰਤੀ, ਰੁੱਖ, ਨਦੀਆਂ, ਬਨਸਪਤੀ ਅਤੇ ਜੀਵ-ਜੰਤੂ ਆਦਿ ਆਉਂਦੇ ਹਨ।
ਮਨੁੱਖ ਵਲੋਂ ਸਿਰਜਿਆ ਵਾਤਾਵਰਨ : ਇਸ ਵਿਚ ਸ਼ਹਿਰ, ਵੱਖ-ਵੱਖ ਉਦਯੋਗਿਕ ਅਤੇ ਹੋਰ ਮਨੁੱਖ ਦੁਆਰਾ ਬਣਾਏ ਪ੍ਰਤਿਸ਼ਠਾਨ ਭਵਨ, ਸੜਕਾਂ, ਬੰਨ੍ਹ, ਨਹਿਰਾਂ, ਆਵਾਜਾਈ ਉਦਯੋਗ ਆਦਿ ਆਉਂਦੇ ਹਨ।
ਸਮਾਜਿਕ ਵਾਤਾਵਰਨ : ਆਰਥਿਕ, ਸਮਾਜਿਕ, ਸੰਸਕ੍ਰਿਤਕ ਵਿਵਸਥਾ ਅਤੇ ਉਨ੍ਹਾਂ ਦਾ ਮਨੁੱਖ 'ਤੇ ਪ੍ਰਭਾਵ ਜਿਵੇਂ ਜਨਸੰਖਿਆ ਦਾ ਵਾਧਾ, ਰੁਜ਼ਗਾਰ ਵਪਾਰਕ ਸੰਸਕ੍ਰਿਤੀ ਆਦਿ।
ਵਾਤਾਵਰਨ ਦੀ ਸੁਰੱਖਿਆ ਲਈ ਪਾਣੀ, ਅੱਗ, ਧਰਤੀ ਅਤੇ ਆਕਾਸ਼ ਦੀ ਸੰਤੁਲਿਤ ਹੋਂਦ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਜੈਨ, ਸਾਧੂ ਮਤ ਪਾਣੀ ਦੇ ਅਲਪਤਮ ਉਦਯੋਗ ਦੀ ਭਾਵਨਾ ਨਾਲ ਇਸ਼ਨਾਨ ਦੀ ਜਗ੍ਹਾ ਟਾਵੇਲ ਬਾਥ, ਫਲੱਸ਼ ਟਾਇਲਟ ਦੀ ਜਗ੍ਹਾ ਜੰਗਲ ਵਿਚ ਮਲ-ਮੂਤਰ ਤਿਆਗ, ਭੋਜਨ ਦੇ ਉਪਯੋਗ ਲਈ ਕੰਮ ਵਿਚ ਲਏ ਗਏ ਭਾਂਡਿਆਂ ਨੂੰ ਧੋ ਕੇ ਪਾਣੀ ਨੂੰ ਪੀਣਾ, ਨੰਗੇ ਪੈਰ ਵਿਹਾਰ ਕਰਨੇ, ਸਾਊਂਡ ਸਿਸਟਮ ਦੀ ਵਰਤੋਂ ਨਾ ਕਰਨੀ, ਸੂਰਜ ਛਿਪਣ ਤੋਂ ਬਾਅਦ ਆਪਣੇ ਕੋਲ ਕੋਈ ਭੋਜਨ ਸਮੱਗਰੀ ਨਹੀਂ ਰੱਖਣ ਵਰਗੇ ਨਿਯਮਾਂ ਦਾ ਪਾਲਣ ਕਰਦੇ ਹਨ। ਜੈਨ ਧਰਮ ਵਿਚ ਪਾਣੀ ਦੀ ਇਕ ਬੂੰਦ ਵਿਚ ਅਣਗਿਣਤ ਸੂਖਮ ਜੀਵ ਮੰਨੇ ਗਏ, ਜਿਨ੍ਹਾਂ ਨੂੰ ਵਿਗਿਆਨ ਦੀ ਭਾਸ਼ਾ ਵਿਚ ਬੈਕਟੀਰੀਆ ਕਿਹਾ ਜਾਂਦਾ ਹੈ। ਵਾਤਾਵਰਨ ਵਿਚ ਕਮੀਆਂ ਕਾਰਨ ਵੱਖ-ਵੱਖ ਮਨੁੱਖੀ ਕਿਰਿਆਵਾਂ ਨੂੰ ਬਹੁਤ ਨੁਕਸਾਨ ਪਹੁੰਚ ਚੁੱਕਾ ਹੈ। ਇਸੇ ਕਾਰਨ ਅੱਜ ਦੇ ਦੌਰ ਵਿਚ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਦੀਆਂ ਕੋਸ਼ਿਸ਼ਾਂ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਕੀਤੀ ਜਾ ਰਹੀ ਹੈ।

ਤੰਦਰੁਸਤੀ ਅਤੇ ਸੁੰਦਰਤਾ ਵਧਾਉਂਦਾ ਸੰਤਰਾ

ਸਿਹਤਦਾਇਕ ਫਲ ਸੰਤਰੇ ਦੀਆਂ ਵੈਸੇ ਤਾਂ ਕਈ ਕਿਸਮਾਂ ਹੁੰਦੀਆਂ ਹਨ ਪਰ ਢਿੱਲੀ ਛਿੱਲ ਅਤੇ ਸਖ਼ਤ ਛਿੱਲ ਵਾਲੇ ਦੋ ਪ੍ਰਮੁੱਖ ਕਿਸਮਾਂ ਦੇ ਸੰਤਰੇ ਬਾਜ਼ਾਰ ਵਿਚ ਜ਼ਿਆਦਾ ਪਾਏ ਜਾਂਦੇ ਹਨ। ਭਾਰਤ ਵਿਚ ਸੰਤਰੇ ਦੀ ਵਿਆਪਕ ਪੈਦਾਵਾਰ ਨਾਗਪੁਰ ਵਿਚ ਹੁੰਦੀ ਹੈ। ਸੰਤਰੇ ਦੇ ਸੇਵਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ, ਚੁਸਤੀ-ਫੁਰਤੀ ਵਧਦੀ ਹੈ, ਚਮੜੀ ਵਿਚ ਨਿਖਾਰ ਆਉਂਦਾ ਹੈ ਅਤੇ ਸੁੰਦਰਤਾ ਵਿਚ ਵਾਧਾ ਹੁੰਦਾ ਹੈ।
ਇਹ ਜਿਥੇ ਵਿਟਾਮਿਨ 'ਸੀ' ਨਾਲ ਭਰਪੂਰ ਹੁੰਦਾ ਹੈ, ਉਥੇ ਇਸ ਵਿਚ ਵਿਟਾਮਿਨ 'ਬੀ', ਵਿਟਾਮਿਨ 'ਏ', ਫੋਲਿਕ ਐਸਿਡ, ਕੈਲਸ਼ੀਅਮ, ਲੋਹਾ, ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਗੰਧਕ ਆਦਿ ਵੀ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਥੇ ਪੇਸ਼ ਹਨ ਸੰਤਰੇ ਦੇ ਫਾਇਦੇ-
* ਸੰਤਰੇ ਦੇ ਮੌਸਮ ਵਿਚ ਇਸ ਦਾ ਨਿਯਮਤ ਸੇਵਨ ਕਰਦੇ ਰਹਿਣ ਨਾਲ ਮੋਟਾਪਾ ਘੱਟ ਹੁੰਦਾ ਹੈ।
* ਸੰਤਰਾ ਤੁਹਾਡੀ ਚਮੜੀ ਵਿਚ ਨਿਖਾਰ ਲਿਆਉਂਦਾ ਹੈ ਅਤੇ ਚਿਹਰੇ ਦੀ ਚਮਕ ਨੂੰ ਵਧਾਉਂਦਾ ਹੈ।
* ਸੰਤਰੇ ਦਾ ਨਿਯਮਤ ਸੇਵਨ ਕਰਨ ਨਾਲ ਬਵਾਸੀਰ ਦੀ ਬਿਮਾਰੀ ਵਿਚ ਲਾਭ ਹੁੰਦਾ ਹੈ। ਖੂਨ ਦੇ ਰਿਸਾਵ ਨੂੰ ਰੋਕਣ ਦੀ ਇਸ ਵਿਚ ਵੱਡੀ ਸਮਰੱਥਾ ਹੁੰਦੀ ਹੈ।
* ਦਿਲ ਦੇ ਮਰੀਜ਼ ਨੂੰ ਸੰਤਰੇ ਦਾ ਰਸ ਸ਼ਹਿਦ ਵਿਚ ਮਿਲਾ ਕੇ ਦੇਣ ਨਾਲ ਹੈਰਾਨੀਜਨਕ ਲਾਭ ਮਿਲਦਾ ਹੈ।
* ਸੰਤਰੇ ਦਾ ਇਕ ਗਿਲਾਸ ਰਸ ਤਨ-ਮਨ ਨੂੰ ਠੰਢਕ ਪ੍ਰਦਾਨ ਕਰਕੇ ਥਕਾਨ ਅਤੇ ਤਣਾਅ ਦੂਰ ਕਰਦਾ ਹੈ।
* ਬਦਹਜ਼ਮੀ, ਕੈ ਅਤੇ ਮਿਚਲੀ ਦੀ ਸ਼ਿਕਾਇਤ ਹੋਣ 'ਤੇ ਸੰਤਰਾ ਖਾਣ ਨਾਲ ਮੂੰਹ ਦਾ ਸਵਾਦ ਠੀਕ ਹੋ ਜਾਂਦਾ ਹੈ।
* ਪਿਸ਼ਾਬ ਰੁਕ ਜਾਣ ਜਾਂ ਇਸ ਵਿਚ ਜਲਣ ਹੋਣ 'ਤੇ ਸੰਤਰੇ ਦਾ ਸੇਵਨ ਕਰਨ ਨਾਲ ਲਾਭ ਮਿਲਦਾ ਹੈ।
* ਛੋਟੇ ਬੱਚੇ ਨੂੰ ਰੋਜ਼ਾਨਾ ਦੋ ਚਮਚ ਸੰਤਰੇ ਦਾ ਰਸ ਜ਼ਰੂਰ ਦਿਓ। ਇਸ ਨਾਲ ਬੱਚੇ ਦੀ ਬੁੱਧੀ ਅਤੇ ਸ਼ਕਤੀ ਵਿਚ ਵਾਧਾ ਹੁੰਦਾ ਹੈ। ਇਸ ਦੇ ਨਾਲ ਹੀ ਉਸ ਦੀ ਪਾਚਣ ਕਿਰਿਆ ਵੀ ਸੁਚਾਰੂ ਬਣੀ ਰਹਿੰਦੀ ਹੈ।
* ਸੰਤਰੇ ਦੀ ਤਰ੍ਹਾਂ ਇਸ ਦੀ ਛਿੱਲ ਵੀ ਗੁਣਕਾਰੀ ਹੁੰਦੀ ਹੈ। ਇਸ ਦੀ ਛਿੱਲ ਦਾ ਤੇਲ ਕੱਢਿਆ ਜਾਂਦਾ ਹੈ। ਸਰੀਰ 'ਤੇ ਇਸ ਤੇਲ ਦੀ ਮਾਲਿਸ਼ ਕਰਨ ਨਾਲ ਮੱਛਰ ਆਦਿ ਨਹੀਂ ਕੱਟਦੇ।
* ਸੰਤਰੇ ਦੀ ਛਿੱਲ ਨੂੰ ਚਿਹਰੇ 'ਤੇ ਰਗੜਨ ਨਾਲ ਸੁੰਦਰਤਾ ਵਿਚ ਵਾਧਾ ਹੁੰਦਾ ਹੈ। ਚਮੜੀ ਵਿਚ ਨਿਖਾਰ ਆਉਂਦਾ ਹੈ, ਕਿੱਲ-ਮੁਹਾਸੇ ਅਤੇ ਛਾਈਆਂ ਖ਼ਤਮ ਹੁੰਦੀਆਂ ਹਨ।
* ਸੰਤਰੇ ਦੀ ਛਿੱਲ ਨੂੰ ਪਾਣੀ ਵਿਚ ਉਬਾਲ ਕੇ, ਖੰਡ ਮਿਲਾ ਕੇ ਪੀਣ ਨਾਲ ਭੁੱਖ ਖੁੱਲ੍ਹ ਕੇ ਲਗਦੀ ਹੈ ਅਤੇ ਬਦਹਜ਼ਮੀ ਵਿਚ ਬਹੁਤ ਲਾਭ ਮਿਲਦਾ ਹੈ।
* ਸੰਤਰੇ ਦੇ ਤਾਜ਼ੇ ਫੁੱਲ ਨੂੰ ਪੀਸ ਕੇ ਉਸ ਦਾ ਰਸ ਸਿਰ 'ਤੇ ਲਗਾਉਣ ਨਾਲ ਵਾਲਾਂ ਦੀ ਚਮਕ ਅਤੇ ਕਾਲਾਪਨ ਵਧਦਾ ਹੈ ਅਤੇ ਵਾਲ ਛੇਤੀ ਵਧਦੇ ਹਨ।
**

ਸਿਹਤ ਦੇ ਦੁਸ਼ਮਣ ਪਲਾਸਟਿਕ ਦੇ ਡੂਨੇ ਅਤੇ ਪੱਤਲ

ਅੱਜਕਲ੍ਹ ਵਿਆਹ-ਸ਼ਾਦੀਆਂ ਦਾ ਸੀਜ਼ਨ ਬੜੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਅਤੇ ਵਿਆਹਾਂ ਵਿਚ ਭੋਜਨ ਖਾਣ ਵਾਲੇ ਮਹਿਮਾਨ ਪਲਾਸਟਿਕ ਤੋਂ ਬਣੇ ਡੂਨੇ-ਪੱਤਲ ਅਤੇ ਗਲਾਸਾਂ ਦੀ ਜੰਮ ਕੇ ਵਰਤੋਂ ਕਰ ਰਹੇ ਹਨ ਪਰ ਸ਼ਾਇਦ ਉਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਇਹ ਸਾਡੇ ਬੇਸ਼ਕੀਮਤੀ ਸਰੀਰ ਲਈ ਕਾਫੀ ਘਾਤਕ ਹੁੰਦੇ ਹਨ। ਇਸ ਵਿਸ਼ੇ ਵਿਚ ਸਿਹਤ ਮਾਹਿਰ ਕਹਿੰਦੇ ਹਨ ਕਿ ਵੈਸੇ ਤਾਂ ਅਸੀਂ ਸਦਾ ਹਰ ਕੰਮ ਵਿਚ ਸਸਤੇ, ਹਲਕੇ ਪਲਾਸਟਿਕ ਦੇ ਡੂਨੇ-ਪੱਤਲ ਅਤੇ ਗਲਾਸਾਂ ਨੂੰ ਖਾਣ-ਪੀਣ ਵਿਚ ਖੂਬ ਪਸੰਦ ਕਰਦੇ ਹਾਂ ਪਰ ਥਰਮਾਕੋਲ ਅਤੇ ਪਲਾਸਟਿਕ ਤੋਂ ਬਣੀਆਂ ਪਲੇਟਾਂ ਅਤੇ ਗਿਲਾਸ ਅਕਸਰ ਖਾਣ-ਪੀਣ ਦੀਆਂ ਚੀਜ਼ਾਂ ਵਿਚ ਰਸਾਇਣ ਛੱਡਦੇ ਹਨ, ਜਿਸ ਨਾਲ ਅਸੀਂ ਬਿਮਾਰ ਹੋ ਕੇ ਹਸਪਤਾਲਾਂ ਦੀ ਸ਼ਰਨ ਵਿਚ ਪਹੁੰਚਣ ਲਗਦੇ ਹਾਂ, ਕਿਉਂਕਿ ਇਨ੍ਹਾਂ ਪਲਾਸਟਿਕਾਂ ਵਿਚ ਬਾਈਸਫੇਨਾਲ 'ਏ' (ਬੀ.ਪੀ.ਏ.) ਨਾਮੀ ਰਸਾਇਣ ਹੁੰਦਾ ਹੈ ਜੋ ਪਲਾਸਟਿਕ ਦੀਆਂ ਚੀਜ਼ਾਂ ਵਿਚ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਇਸ ਨਾਲ ਸਾਡੇ ਸਰੀਰ ਦੇ ਹਾਰਮੋਨਜ਼ ਪ੍ਰਭਾਵਿਤ ਹੋ ਜਾਂਦੇ ਹਨ। ਉਹ ਦੱਸਦੇ ਹਨ ਕਿ ਹਰੇਕ ਤਰ੍ਹਾਂ ਦੇ ਪਲਾਸਟਿਕ ਦਾ ਆਪਣੇ ਇਕ ਨਿਸਚਿਤ ਸਮੇਂ ਤੋਂ ਬਾਅਦ ਰਸਾਇਣ ਛੱਡਣਾ ਤੈਅ ਹੁੰਦਾ ਹੈ ਪਰ ਜਦੋਂ ਅਸੀਂ ਇਨ੍ਹਾਂ ਵਿਚ ਗਰਮ ਚੀਜ਼ਾਂ ਪਾਉਂਦੇ ਹਾਂ ਤਾਂ ਪਲਾਸਟਿਕ ਦੇ ਰਸਾਇਣ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਨਤੀਜੇ ਵਜੋਂ ਇਹ ਖਾਣ-ਪੀਣ ਦੀਆਂ ਚੀਜ਼ਾਂ ਵਿਚ ਘੁਲ ਕੇ ਗੰਭੀਰ ਬਿਮਾਰੀਆਂ ਦਾ ਕਾਰਨ ਬਣਨ ਲਗਦੇ ਹਨ।
ਸਿਹਤ ਮਾਹਿਰਾਂ ਦੀ ਮੰਨੀਏ ਤਾਂ ਇਸ ਦੇ ਜ਼ਹਿਰੀਲੇ ਜ਼ਹਿਰ ਨਾਲ ਵਾਤਾਵਰਨ ਅਤੇ ਮਿੱਟੀ ਦੇ ਨਾਲ-ਨਾਲ ਖੁਦ ਨੂੰ ਬਚਾਈ ਰੱਖਣ ਲਈ ਹਮੇਸ਼ਾ ਪਲਾਸਟਿਕ ਤੋਂ ਬਣੀਆਂ ਚੀਜ਼ਾਂ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਵਿਆਹ ਜਾਂ ਹੋਰ ਸਮਾਗਮਾਂ ਵਿਚ ਥਰਮਾਕੋਲ ਤੋਂ ਬਣੀਆਂ ਪਲੇਟਾਂ ਅਤੇ ਗਿਲਾਸਾਂ ਦੇ ਬਦਲ ਦੇ ਤੌਰ 'ਤੇ ਮਿੱਟੀ ਦੇ ਕੁਲਹੜ ਅਤੇ ਢਾਕ ਦੇ ਪੱਤਿਆਂ ਨਾਲ ਤਿਆਰ ਪਲੇਟ ਭਾਵ ਡੂਨੇ-ਪੱਤਲਾਂ ਨੂੰ ਬੜਾਵਾ ਦੇਣ 'ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ। ਯਕੀਨਨ ਇਹ ਸਾਡੀ ਸਿਹਤ ਲਈ ਫਾਇਦੇਮੰਦ ਅਤੇ ਕੁਦਰਤ ਦੇ ਅਨੁਰੂਪ ਕੁਦਰਤੀ ਸਾਬਤ ਹੋਵੇਗਾ।
ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਅਸੀਂ ਅਕਸਰ ਜਿਨ੍ਹਾਂ ਛੋਟੀਆਂ ਜਿਹੀਆਂ ਪੋਲੀਥੀਨ ਦੀਆਂ ਥੈਲੀਆਂ ਵਿਚ ਦੁਕਾਨਾਂ ਤੋਂ ਖ਼ਰੀਦ ਕੇ ਗਰਮ ਚਾਹ ਲੈ ਕੇ ਆਉਂਦੇ ਹਾਂ ਅਤੇ ਬੜੇ ਚਾਅ ਨਾਲ ਦੋਸਤਾਂ ਦੇ ਨਾਲ ਬੈਠ ਕੇ ਪੀਂਦੇ ਹਾਂ, ਉਹ ਵੀ ਸਾਡੇ ਸਰੀਰ ਲਈ ਕਾਫੀ ਨੁਕਸਾਨਦੇਹ ਹੁੰਦੇ ਹਨ, ਜਿਸ ਦਾ ਮਾੜਾ ਪ੍ਰਭਾਵ ਤੁਰੰਤ ਤਾਂ ਨਹੀਂ, ਕੁਝ ਦਿਨਾਂ ਬਾਅਦ ਜ਼ਰੂਰ ਪਤਾ ਲਗਦਾ ਹੈ। ਲੰਬੇ ਸਮੇਂ ਤੱਕ ਲਗਾਤਾਰ ਵਰਤੋਂ ਕਰਨ 'ਤੇ ਇਹ ਕੈਂਸਰ ਦੇ ਰੂਪ ਵਿਚ ਉੱਭਰ ਕੇ ਇਕ ਖਤਰੇ ਦੇ ਰੂਪ ਵਿਚ ਸਾਡੇ ਸਾਹਮਣੇ ਨਜ਼ਰ ਆਉਂਦਾ ਹੈ। ਵਾਕਿਆ ਹੀ ਇਹ ਪਲਾਸਟਿਕ ਸਾਡੇ ਰੋਜ਼ਾਨਾ ਜੀਵਨ ਵਿਚ ਬਹੁਤ ਜ਼ਿਆਦਾ ਖ਼ਤਰਨਾਕ ਹੈ।
ਇਸੇ ਲਈ ਅਨੇਕ ਪੋਸ਼ਾਹਾਰ ਮਾਹਿਰ ਆਪਣੀ ਸਲਾਹ ਦਿੰਦੇ ਹੋਏ ਕਹਿੰਦੇ ਹਨ ਕਿ ਇਸ ਦੀ ਰੋਜ਼ਾਨਾ ਦੇ ਕੰਮਾਂ ਵਿਚ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ, ਨਾਲ ਹੀ ਇਸ ਵਿਚ ਖਾਣ ਵਾਲੀਆਂ ਚੀਜ਼ਾਂ ਵੀ ਨਹੀਂ ਲਿਆਉਣੀਆਂ ਚਾਹੀਦੀਆਂ, ਨਹੀਂ ਤਾਂ ਭਵਿੱਖ ਵਿਚ ਤੁਹਾਨੂੰ ਇਸ ਦੇ ਕਈ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ।
ਗੌਰਤਲਬ ਹੈ ਕਿ ਸਾਡੇ ਦੇਸ਼ ਵਿਚ 2000 ਤੋਂ ਵੀ ਜ਼ਿਆਦਾ ਬਨਸਪਤੀਆਂ ਦੇ ਪੱਤਿਆਂ ਨਾਲ ਤਿਆਰ ਪੱਤਲਾਂ ਅਤੇ ਉਨ੍ਹਾਂ ਨਾਲ ਹੋਣ ਵਾਲੇ ਲਾਭਾਂ ਬਾਰੇ ਪਰੰਪਰਿਕ ਡਾਕਟਰੀ ਜਾਣਕਾਰੀ ਉਪਲਬਧ ਹੈ ਪਰ ਬੜੀ ਮੁਸ਼ਕਿਲ ਨਾਲ ਅਸੀਂ ਪੰਜ ਤਰ੍ਹਾਂ ਦੀਆਂ ਬਨਸਪਤੀਆਂ ਦੀ ਹੀ ਵਰਤੋਂ ਆਪਣੇ ਜੀਵਨ ਵਿਚ ਕਰਦੇ ਹਾਂ। ਇਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਸਾਡੇ ਆਮ ਤੌਰ 'ਤੇ ਕੇਲੇ ਦੇ ਪੱਤਿਆਂ ਨਾਲ ਬਣੇ ਡੂਨੇ-ਪੱਤਲ ਵਿਚ ਭੋਜਨ ਪਰੋਸਣਾ ਭਾਵੇਂ ਹੀ ਪੁਰਾਣੇ ਲੋਕਾਂ ਨੂੰ ਸ਼ੁੱਭ ਅਤੇ ਸਿਹਤਮੰਦ ਲਗਦਾ ਹੋਵੇ ਪਰ ਸਚਾਈ ਇਹੀ ਹੈ ਕਿ ਪਲਾਸ਼ ਦੇ ਪੱਤਲਾਂ ਵਿਚ ਵੀ ਭੋਜਨ ਕਰਨ ਨਾਲ ਸਿਹਤ ਨੂੰ ਕਈ ਲਾਭ ਹੁੰਦੇ ਹਨ।
ਇਸ ਤਰ੍ਹਾਂ ਜਿਸ ਪਲਾਸਟਿਕ ਨੂੰ ਅਸੀਂ ਬੜੀ ਸ਼ਾਨ ਨਾਲ ਆਪਣੇ ਜੀਵਨ ਦਾ ਹਿੱਸਾ ਬਣਾਇਆ ਹੋਇਆ ਹੈ, ਉਹ ਹੌਲੀ-ਹੌਲੀ ਸਾਡੀਆਂ ਨਸਾਂ ਵਿਚ ਰਚ ਕੇ ਸਾਨੂੰ ਬਿਮਾਰ ਬਣਾਉਂਦਾ ਜਾ ਰਿਹਾ ਹੈ। ਬਿਨਾਂ ਸ਼ੱਕ ਰਸਾਇਣ ਵਿਗਿਆਨ ਦੀ ਇਹ ਖੋਜ ਮਨੁੱਖਤਾ ਲਈ ਇਕ ਹਲਕਾ ਜ਼ਹਿਰ ਬਣ ਚੁੱਕਾ ਹੈ, ਜਿਸ ਨੂੰ ਲੈ ਕੇ ਹੁਣ ਗੰਭੀਰ ਹੁੰਦੇ ਹੋਏ ਤੁਸੀਂ ਸੋਚਣਾ ਹੈ ਕਿ ਪਲਾਸਟਿਕ ਤੋਂ ਪ੍ਰਹੇਜ਼ ਕਰਕੇ ਆਪਣੀਆਂ ਪੀੜ੍ਹੀਆਂ ਨੂੰ ਬਚਾਉਣਾ ਹੈ ਜਾਂ ਫਿਰ ਉਨ੍ਹਾਂ ਨੂੰ ਉਨ੍ਹਾਂ ਦੀ ਕਿਸਮਤ 'ਤੇ ਛੱਡ ਦੇਣਾ ਹੈ।

-ਅਨੂਪ ਮਿਸ਼ਰਾ

ਤੰਦਰੁਸਤ ਰਹਿਣ ਦੇ ਨਿਯਮ

* ਟਾਈਫਾਈਡ ਵਿਚ ਤੁਲਸੀ ਦੇ ਪੱਤੇ ਬੇਹੱਦ ਕਾਰਗਰ ਹੁੰਦੇ ਹਨ। ਰੋਜ਼ ਤੁਲਸੀ ਦੇ ਪੰਜ ਪੱਤੇ ਚਬਾਉਣ ਨਾਲ ਤੁਹਾਨੂੰ ਇਸ ਬਿਮਾਰੀ ਤੋਂ ਛੇਤੀ ਰਾਹਤ ਮਿਲਦੀ ਹੈ।
* ਦੰਦ ਵਿਚ ਦਰਦ ਹੋਵੇ ਤਾਂ ਇਕ ਕੱਪ ਪਾਣੀ ਵਿਚ ਅੱਧਾ ਚਮਚ ਚਾਹ ਦੀ ਪੱਤੀ, 5 ਗ੍ਰਾਮ ਪਿਪਰਾਮਿੰਟ ਅਤੇ ਚੌਥਾਈ ਚਮਚ ਨਮਕ ਪਾ ਕੇ ਉਬਾਲੋ। ਇਸ ਚਾਹ ਨੂੰ ਪੀਣ ਨਾਲ ਦੰਦ ਦਰਦ ਵਿਚ ਕਾਫੀ ਆਰਾਮ ਮਿਲਦਾ ਹੈ।
* ਸਵੇਰ ਦਾ ਨਾਸ਼ਤਾ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਨਾਸ਼ਤਾ ਜ਼ਰੂਰ ਕਰੋ।
* ਅੱਖਾਂ ਦੀ ਰੌਸ਼ਨੀ ਤੇਜ਼ ਕਰਨ ਲਈ ਅੱਖਾਂ ਦੀ ਕਸਰਤ ਜ਼ਰੂਰ ਕਰੋ। ਜੇ ਕੰਪਿਊਟਰ 'ਤੇ ਕੰਮ ਕਰਦੇ ਹੋਏ ਜ਼ਿਆਦਾ ਦੇਰ ਹੋ ਗਈ ਹੈ ਤਾਂ ਅੱਖਾਂ ਨੂੰ ਠੰਢਕ ਪਹੁੰਚਾਉਣ ਲਈ ਰੁੱਖ-ਬੂਟਿਆਂ ਨੂੰ ਥੋੜ੍ਹੀ ਦੇਰ ਨਿਹਾਰੋ।
* ਖੰਘ ਹੋਵੇ ਤਾਂ ਇਸ ਵਾਸਤੇ ਸਰ੍ਹੋਂ ਦੇ ਦਾਣਿਆਂ ਨੂੰ ਪੀਸ ਕੇ ਸ਼ਹਿਦ ਵਿਚ ਮਿਲਾ ਲਓ। ਇਸ ਨੂੰ ਦਿਨ ਵਿਚ ਦੋ ਤੋਂ ਤਿੰਨ ਵਾਰ ਅੱਧਾ-ਅੱਧਾ ਚਮਚ ਲਓ। ਖੰਘ ਤੋਂ ਤੁਰੰਤ ਆਰਾਮ ਮਿਲੇਗਾ।
* ਤਣਾਅ ਤੋਂ ਦੂਰ ਰਹਿਣ ਦਾ ਇਕ ਤਰੀਕਾ ਇਹ ਵੀ ਹੈ ਕਿ ਛੁੱਟੀ ਵਾਲੇ ਦਿਨ ਆਪਣੇ ਪੁਰਾਣੇ ਕਿਸੇ ਦੋਸਤ ਦੇ ਨਾਲ ਕੁਝ ਸਮਾਂ ਗੁਜ਼ਾਰਿਆ ਜਾਵੇ। ਉਸ ਦੇ ਨਾਲ ਆਪਣੀਆਂ ਕੁਝ ਪੁਰਾਣੀਆਂ ਯਾਦਾਂ ਨੂੰ ਤਰੋਤਾਜ਼ਾ ਕੀਤਾ ਜਾਵੇ। ਇਸ ਨਾਲ ਤੁਸੀਂ ਕਾਫੀ ਹੱਦ ਤੱਕ ਖੁਦ ਨੂੰ ਹਲਕਾ ਮਹਿਸੂਸ ਕਰੋਗੇ।
* ਤੁਹਾਨੂੰ ਉੱਚ ਖੂਨ ਦਬਾਅ ਦੀ ਸਮੱਸਿਆ ਹੈ ਤਾਂ ਖਾਣੇ ਵਿਚ ਸੋਡੀਅਮ ਦੀ ਮਾਤਰਾ ਦਾ ਧਿਆਨ ਰੱਖੋ। ਸੋਡੀਅਮ ਰਹਿਤ ਭੋਜਨ ਲੈਣ ਦੀ ਕੋਸ਼ਿਸ਼ ਕਰੋ। ਖਾਸ ਤੌਰ 'ਤੇ ਨਮਕ ਬਹੁਤ ਘੱਟ ਮਾਤਰਾ ਵਿਚ ਲਓ। ਇਸ ਨਾਲ ਤੁਹਾਡਾ ਖੂਨ ਦਾ ਦਬਾਅ ਕੰਟਰੋਲ ਵਿਚ ਰਹੇਗਾ।
* ਤੁਸੀਂ ਗੈਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਖਾਣਾ ਖਾਣ ਤੋਂ ਬਾਅਦ ਥੋੜ੍ਹਾ ਜਿਹਾ ਗੁੜ ਖਾਓ ਅਤੇ ਉਸ ਤੋਂ ਬਾਅਦ ਇਕ ਗਿਲਾਸ ਪਾਣੀ ਪੀ ਲਓ। ਗੈਸ ਵਿਚ ਆਰਾਮ ਮਿਲੇਗਾ।
* ਆਪਣੀ ਖੁਰਾਕ ਵਿਚ ਰੋਜ਼ਾਨਾ ਦੋ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਰੱਖੋ। ਖਾਣੇ ਵਿਚ ਵਰਾਇਟੀ ਰੱਖਣ ਨਾਲ ਤੁਸੀਂ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਗ੍ਰਹਿਣ ਕਰ ਸਕੋਗੇ।
* ਭਾਰ ਘੱਟ ਕਰਨ ਲਈ ਯੋਗਾ, ਤੈਰਨਾ ਆਦਿ ਕਸਰਤਾਂ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਭਾਰੀ ਅਤੇ ਫਾਸਟ ਫੂਡ ਤੋਂ ਵੀ ਪ੍ਰਹੇਜ਼ ਕਰੋ।
* ਖਾਣਾ ਜਦੋਂ ਵੀ ਖਾਓ, ਆਰਾਮ ਨਾਲ ਬੈਠ ਕੇ ਨਾਲ ਹੀ ਖਾਣੇ ਨੂੰ ਖੂਬ ਚਬਾ ਕੇ ਖਾਓ, ਤਾਂ ਕਿ ਉਹ ਅਸਾਨੀ ਨਾਲ ਪਚ ਜਾਵੇ।
* ਗੁੱਸਾ, ਤਣਾਅ, ਡਰ, ਘਬਰਾਹਟ, ਚਿੜਚਿੜਾਪਨ, ਉਨੀਂਦਰਾ, ਭਰਮ, ਈਰਖਾ ਆਦਿ ਦਿਲ ਦੇ ਰੋਗਾਂ ਨੂੰ ਸੱਦਾ ਦਿੰਦੇ ਹਨ। ਇਸ ਲਈ ਇਨ੍ਹਾਂ ਚੀਜ਼ਾਂ ਤੋਂ ਬਚੋ ਅਤੇ ਹਮੇਸ਼ਾ ਖੁਸ਼ ਰਹੋ। ਦਿਨ ਵਿਚ ਘੱਟ ਤੋਂ ਘੱਟ 8-10 ਵਾਰ ਖੁੱਲ੍ਹ ਕੇ ਹੱਸੋ। ਹੱਸਣ ਨਾਲ ਕਈ ਬਿਮਾਰੀਆਂ ਪੈਦਾ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੀਆਂ ਹਨ।
* ਆਪਣੇ ਖਾਣੇ ਦਾ ਸਮਾਂ ਇਕ ਹੀ ਰੱਖੋ। ਸਮਾਂ ਸਾਰਣੀ ਬਣਾ ਕੇ ਰੋਜ਼ ਸਮੇਂ ਸਿਰ ਖਾਓ। ਤੁਸੀਂ ਰੋਜ਼ ਦੋ ਵਜੇ ਦੁਪਹਿਰ ਦਾ ਖਾਣਾ ਖਾਂਦੇ ਹੋ ਤਾਂ ਇਸ ਵਿਚ ਜ਼ਿਆਦਾ ਫੇਰਬਦਲ ਨਾ ਕਰੋ। ਇਸੇ ਤਰ੍ਹਾਂ ਸੌਣ ਦਾ ਸਮਾਂ ਵੀ ਇਕ ਹੀ ਰੱਖੋ। ਸਮੇਂ ਸਿਰ ਨੀਂਦ ਨਾ ਲੈਣ ਅਤੇ ਖਾਣਾ ਨਾ ਖਾਣ ਨਾਲ ਸਰੀਰ ਦੇ ਹਾਰਮੋਨਜ਼ ਵਿਗੜਨ ਲਗਦੇ ਹਨ।
* ਕਬਜ਼ ਦੀ ਸ਼ਿਕਾਇਤ ਹੋਵੇ ਤਾਂ ਸਵੇਰੇ ਉੱਠ ਕੇ ਦੋ ਗਿਲਾਸ ਕੋਸੇ ਪਾਣੀ ਵਿਚ ਇਕ-ਦੋ ਨਿੰਬੂ ਪਾ ਕੇ ਲਗਾਤਾਰ ਕੁਝ ਦਿਨ ਪੀਓ। ਕੁਝ ਹੀ ਦਿਨਾਂ ਵਿਚ ਕਬਜ਼ ਤੋਂ ਆਰਾਮ ਮਿਲ ਜਾਵੇਗਾ।
* ਇਕ ਖੋਜ ਤੋਂ ਪਤਾ ਲੱਗਾ ਹੈ ਕਿ ਅਦਰਕ ਕਿਸੇ ਵੀ ਰੂਪ ਵਿਚ ਲੈਣ ਨਾਲ ਸਰੀਰ ਦੇ ਜੋੜ ਮਜ਼ਬੂਤ ਹੁੰਦੇ ਹਨ। ਵਿਗਿਆਨੀਆਂ ਦੀ ਰਾਇ ਵਿਚ ਜੋੜਾਂ ਦੇ ਦਰਦ ਵਿਚ ਇਹ ਦਰਦ-ਨਿਵਾਰਕ ਵਾਂਗ ਹੀ ਕੰਮ ਕਰਦਾ ਹੈ।
* ਪਿਸ਼ਾਬ ਵਿਚ ਇਨਫੈਕਸ਼ਨ ਹੋਣ 'ਤੇ ਪਾਣੀ ਵਿਚ ਇਕ ਚੁਟਕੀ ਇਲਾਇਚੀ ਪਾਊਡਰ ਮਿਲਾ ਕੇ ਪੀਓ। ਇਸ ਰੋਗ ਤੋਂ ਛੇਤੀ ਛੁਟਕਾਰਾ ਮਿਲ ਜਾਵੇਗਾ। ਪਾਣੀ ਵੱਧ ਤੋਂ ਵੱਧ ਪੀਓ।
* ਜੇ ਤੁਸੀਂ ਕੰਪਿਊਟਰ 'ਤੇ ਜ਼ਿਆਦਾ ਸਮੇਂ ਤੱਕ ਕੰਮ ਕਰਨਾ ਹੈ ਤਾਂ ਪੈਰ ਸਿੱਧੇ ਕਰਕੇ ਬੈਠੋ। ਹਰ ਅੱਧੇ ਘੰਟੇ ਬਾਅਦ ਖੜ੍ਹੇ ਹੋ ਕੇ ਦਫ਼ਤਰ ਦੇ ਚੱਕਰ ਲਗਾਓ। ਬੈਠਦੇ ਸਮੇਂ ਆਪਣੇ ਪੈਰ ਥੋੜ੍ਹੇ ਉੱਪਰ ਵੱਲ ਰੱਖੋ। ਕਮਰ ਦਰਦ ਕਦੇ ਨਹੀਂ ਹੋਵੇਗੀ।
* ਦੰਦ ਵਿਚ ਦਰਦ ਹੋਣ 'ਤੇ ਦੋ ਲੌਂਗ ਦੰਦ ਦੇ ਹੇਠਾਂ ਦਬਾ ਲਓ। ਦੰਦ ਦਰਦ ਵਿਚ ਕਾਫੀ ਆਰਾਮ ਮਿਲੇਗਾ।
* ਤੁਲਸੀ ਦੇ ਪੱਤਿਆਂ ਨੂੰ ਪੀਸ ਕੇ ਉਸ ਨੂੰ ਪਾਣੀ ਵਿਚ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਕਦੇ ਵੀ ਗਲੇ ਦੀ ਇਨਫੈਕਸ਼ਨ ਨਹੀਂ ਹੋਵੇਗੀ। ਨਾਲ ਹੀ ਖੰਘ ਤੋਂ ਵੀ ਬਚੇ ਰਹੋਗੇ।
* ਕਸਰਤ ਨੂੰ ਕਿਸੇ ਫਨ ਦੀ ਤਰ੍ਹਾਂ ਲਓ। ਕੈਲੋਰੀ ਘੱਟ ਕਰਨ ਵਿਚ ਕੁੱਦਣਾ ਵੀ ਕਿਸੇ ਚੰਗੀ ਕਸਰਤ ਤੋਂ ਘੱਟ ਨਹੀਂ।

ਸਿਹਤ ਖ਼ਬਰਨਾਮਾ

ਜ਼ਿਆਦਾ ਵਿਟਾਮਿਨ 'ਏ' ਖਾਣ ਨਾਲ ਕਮਜ਼ੋਰ ਹੁੰਦੀਆਂ ਹਨ ਹੱਡੀਆਂ

ਵਿਟਾਮਿਨ 'ਏ' ਦੇ ਜ਼ਿਆਦਾ ਸੇਵਨ ਨਾਲ ਹੱਡੀਆਂ ਦੀ ਮਜ਼ਬੂਤੀ ਘੱਟ ਹੋ ਸਕਦੀ ਹੈ, ਜਿਸ ਨਾਲ ਹੱਡੀਆਂ ਦੇ ਕਮਜ਼ੋਰ ਹੋਣ ਦੇ ਨਾਲ-ਨਾਲ ਹੀ ਉਨ੍ਹਾਂ ਦੇ ਟੁੱਟਣ ਦਾ ਖ਼ਤਰਾ ਵਧ ਜਾਂਦਾ ਹੈ। ਚੂਹਿਆਂ 'ਤੇ ਕੀਤੇ ਗਏ ਇਕ ਅਧਿਐਨ ਵਿਚ ਅਜਿਹਾ ਦਾਅਵਾ ਕੀਤਾ ਗਿਆ ਹੈ। ਅਧਿਐਨ ਵਿਚ ਪਾਇਆ ਗਿਆ ਕਿ ਇਨਸਾਨਾਂ ਵਿਚ ਵਿਟਾਮਿਨ 'ਏ' ਦੀ ਅਨੁਸ਼ੰਸਿਤ ਪ੍ਰਤੀ ਦਿਨ ਖੁਰਾਕ (ਆਰ.ਡੀ.ਓ.) ਤੋਂ 4.5 ਤੋਂ 13 ਗੁਣਾ ਜ਼ਿਆਦਾ ਅਤੇ ਨਿਰੰਤਰ ਸੇਵਨ ਨਾਲ ਹੱਡੀਆਂ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੀਆਂ ਹਨ। ਸਵੀਡਨ ਦੀ ਯੂਨੀਵਰਸਿਟੀ ਆਫ਼ ਗੋਥਨਬਰਗ ਦੀ ਖੋਜ ਨੇ ਕਿਹਾ ਕਿ ਅਧਿਐਨ ਵਿਚ ਲੋਕਾਂ ਨੂੰ ਆਪਣੇ ਭੋਜਨ ਵਿਚ ਵਿਟਾਮਿਨ 'ਏ' ਜ਼ਿਆਦਾ ਸ਼ਾਮਿਲ ਕਰਨ ਨੂੰ ਲੈ ਕੇ ਸੁਚੇਤ ਹੋਣ ਦੀ ਸਲਾਹ ਦਿੱਤੀ ਗਈ ਹੈ। ਵਿਟਾਮਿਨ 'ਏ' ਵਿਕਾਸ, ਨਜ਼ਰ, ਪ੍ਰਤੀਰੋਧਕ ਸਮਰੱਥਾ ਅਤੇ ਅੰਗਾਂ ਦੇ ਸਹੀ ਢੰਗ ਨਾਲ ਕੰਮ ਕਰਨ ਸਮੇਤ ਕਈ ਜੈਵਿਕ ਪ੍ਰਕਿਰਿਆਵਾਂ ਲਈ ਮਹੱਤਵਪੂਰਨ ਹੁੰਦਾ ਹੈ। ਸਾਡਾ ਸਰੀਰ ਵਿਟਾਮਿਨ 'ਏ' ਬਣਾਉਣ ਵਿਚ ਸਮਰੱਥ ਹੁੰਦਾ ਹੈ ਪਰ ਮਾਸ, ਦੁੱਧ ਉਤਪਾਦਾਂ ਅਤੇ ਸਬਜ਼ੀਆਂ ਨਾਲ ਭਰਪੂਰ ਭੋਜਨ ਸਰੀਰ ਦੀਆਂ ਪੋਸ਼ਕ ਤੱਤਾਂ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਕਾਫੀ ਹੈ। ਖੋਜ ਅਨੁਸਾਰ ਜੋ ਲੋਕ ਵਿਟਾਮਿਨ 'ਏ' ਦੀ ਜ਼ਿਆਦਾ ਮਾਤਰਾ ਲੈਂਦੇ ਹਨ, ਉਨ੍ਹਾਂ ਦੀਆਂ ਹੱਡੀਆਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਵਧ ਜਾਂਦਾ ਹੈ। ਇਹ ਅਧਿਐਨ ਜਰਨਲ ਆਫ਼ ਇੰਡੋਕ੍ਰਾਈਨੋਲਾਜੀ ਵਿਚ ਪ੍ਰਕਾਸ਼ਿਤ ਹੋਇਆ ਹੈ।
ਖੂਨ ਦਾਨ ਦੇ ਸਿਹਤ ਨੂੰ ਲਾਭ

ਸਾਡੇ ਸਰੀਰ ਵਿਚ ਰੋਜ਼ਾਨਾ ਅਰਬਾਂ ਖੂਨ ਕੋਸ਼ਿਕਾਵਾਂ ਦਾ ਨਿਰਮਾਣ ਹੁੰਦਾ ਹੈ, ਜੋ ਲਗਪਗ 4 ਮਹੀਨੇ ਦੇ ਅੰਦਰ ਖੁਦ ਹੀ ਨਸ਼ਟ ਹੋ ਜਾਂਦੀਆਂ ਹਨ। ਇਨ੍ਹਾਂ ਦੇ ਆਪਣੇ-ਆਪ ਨਸ਼ਟ ਹੋਣ ਨਾਲੋਂ ਬਿਹਤਰ ਇਹ ਹੈ ਕਿ ਇਨ੍ਹਾਂ ਨੂੰ ਦਾਨ ਕਰ ਦਿੱਤਾ ਜਾਵੇ। ਇਕ ਤੰਦਰੁਸਤ ਵਿਅਕਤੀ ਹਰ ਤਿੰਨ ਮਹੀਨੇ ਬਾਅਦ ਖੂਨ ਦਾਨ ਕਰ ਸਕਦਾ ਹੈ। ਪੂਰੇ ਸਾਲ ਵਿਚ ਮਰਦ ਚਾਰ ਵਾਰ ਅਤੇ ਔਰਤ ਤਿੰਨ ਵਾਰ ਖੂਨ ਦਾਨ ਕਰ ਸਕਦੀ ਹੈ ਪਰ ਔਰਤਾਂ ਨੂੰ ਮਾਸਕ ਧਰਮ ਦੇ ਕਾਰਨ ਅਤੇ ਰੋਗੀਆਂ ਨੂੰ ਰੋਗ ਦੇ ਕਾਰਨ ਖੂਨ ਦਾਨ ਕਰਨ ਤੋਂ ਮਨ੍ਹਾਂ ਕੀਤਾ ਜਾਂਦਾ ਹੈ। ਨਾਈਜੀਰੀਆ ਦੀ ਇਕ ਖੋਜ ਦੇ ਮੁਤਾਬਿਕ ਖੂਨ ਦਾਨ ਨਾਲ ਜੋ ਖੁਸ਼ੀ ਅਤੇ ਸਿਹਤ ਸਬੰਧੀ ਲਾਭ ਮਿਲਦਾ ਹੈ, ਉਹ ਕਿਸੇ ਹੋਰ ਉਪਾਅ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਖੂਨ ਦਾਨ ਕਰਨ ਨਾਲ ਦਾਨ ਕਰਨ ਵਾਲੇ ਨੂੰ ਕੈਂਸਰ ਦਾ ਖ਼ਤਰਾ ਟਲ ਜਾਂਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਅਤੇ ਬ੍ਰੇਨ ਸਟ੍ਰੋਕ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਕੋਲੈਸਟ੍ਰਾਲ ਪੱਧਰ ਵਿਚ ਸੁਧਾਰ ਆਉਂਦਾ ਹੈ ਅਤੇ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਖੂਨ ਦਾਨ ਨਾਲ ਸਰੀਰ 'ਤੇ ਕਿਸੇ ਵੀ ਤਰ੍ਹਾਂ ਦਾ ਬੁਰਾ ਪ੍ਰਭਾਵ ਨਹੀਂ ਪੈਂਦਾ। ਖੂਨ ਦਾਨ ਕਰਨ ਨਾਲ ਸਭ ਤੋਂ ਜ਼ਿਆਦਾ ਲਾਭ ਖੂਨ ਦਾਨ ਕਰਨ ਵਾਲੇ ਨੂੰ ਮਿਲਦਾ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX