ਤਾਜਾ ਖ਼ਬਰਾਂ


ਪੁਲਿਸ ਚੈਕਿੰਗ ਦੌਰਾਨ ਕਾਰ ਛੱਡ ਫ਼ਰਾਰ ਹੋਏ ਗੈਂਗਸਟਰ
. . .  1 day ago
ਜਲੰਧਰ, 23 ਫਰਵਰੀ - ਜਲੰਧਰ-ਫਗਵਾੜਾ ਮੁੱਖ ਜੀ.ਟੀ ਰੋਡ 'ਤੇ ਪਰਾਗਪੁਰ ਵਿਖੇ ਪੁਲਿਸ ਚੈਕਿੰਗ ਦੌਰਾਨ ਤਿੰਨ ਦੇ ਕਰੀਬ ਗੈਂਗਸਟਰ ਇਨੋਵਾ ਕਾਰ ਛੱਡ ਕੇ ਜਮਸ਼ੇਰ ਵੱਲ ਨੂੰ ਫ਼ਰਾਰ...
ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  1 day ago
ਫ਼ਿਰੋਜਪੁਰ 23 ਫਰਵਰੀ ( ਜਸਵਿੰਦਰ ਸਿੰਘ ਸੰਧੂ ) - ਹਿੰਦ ਪਾਕਿ ਕੌਮੀ ਸਰਹੱਦ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਚੌਕੀ ਸ਼ਾਮੇ ਕੇ ਦੇ ਖੇਤਰ ਵਿਚੋਂ 136 ਬਟਾਲੀਅਨ ਬੀਐਸਐਫ...
ਰਾਮ ਵਿਲਾਸ ਪਾਸਵਾਨ ਵੱਲੋਂ ਪੰਜਾਬ ਹਰਿਆਣਾ ਦੇ ਐਫ.ਸੀ.ਆਈ ਅਧਿਕਾਰੀਆਂ ਨਾਲ ਮੀਟਿੰਗ
. . .  1 day ago
ਜ਼ੀਰਕਪੁਰ, 23 ਫਰਵਰੀ, (ਹਰਦੀਪ ਹੈਪੀ ਪੰਡਵਾਲਾ) - ਕੇਂਦਰੀ ਖਪਤਕਾਰ ਮਾਮਲੇ , ਖਾਦ ਅਤੇ ਸਰਵਜਨਕ ਵਿਤਰਨ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਪਟਿਆਲਾ - ਜ਼ੀਰਕਪੁਰ ਸੜਕ...
ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  1 day ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  1 day ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  1 day ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  1 day ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  1 day ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  1 day ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਹੋਰ ਖ਼ਬਰਾਂ..

ਨਾਰੀ ਸੰਸਾਰ

ਕੰਮਕਾਜੀ ਔਰਤਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ

ਸਮੇਂ ਦੀ ਤੇਜ਼ ਰਫ਼ਤਾਰ ਦੇ ਨਾਲ ਸਾਡੀਆਂ ਮੁਢਲੀਆਂ ਜ਼ਰੂਰਤਾਂ ਰੋਟੀ, ਕੱਪੜਾ, ਮਕਾਨ ਅਤੇ ਸਿਹਤ ਸਹੂਲਤਾਂ, ਪੜ੍ਹਾਈ ਦੇ ਖਰਚੇ ਇਨ੍ਹਾਂ ਵਿਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ ਕਿ ਪਰਿਵਾਰ ਦਾ ਖਰਚਾ ਇਕ ਵਿਅਕਤੀ ਨਹੀਂ ਚੁੱਕ ਸਕਦਾ। ਇਸ ਲਈ ਔਰਤਾਂ ਨੂੰ ਘਰੋਂ ਬਾਹਰ (ਨੌਕਰੀ ਪੇਸ਼ੇ) ਲਈ ਜਾਣਾ ਪੈ ਰਿਹਾ ਹੈ। ਜਿਵੇਂ-ਜਿਵੇਂ ਸਮੇਂ ਦੀ ਗਤੀ ਵਧਦੀ ਹੈ ਤਿਵੇਂ-ਤਿਵੇਂ ਨੌਕਰੀ ਪੇਸ਼ੇ ਵਾਲੀਆਂ ਔਰਤਾਂ ਨੂੰ ਕਈ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮੁਸ਼ਕਿਲਾਂ ਕਿਸੇ ਚੁਣੌਤੀ ਤੋਂ ਘੱਟ ਨਹੀਂ ਹਨ। ਔਰਤਾਂ ਨੂੰ ਦਫ਼ਤਰੀ ਕੰਮ ਦੇ ਬੋਝ ਕਾਰਨ ਕਈ ਵਾਰ ਤਣਾਅ, ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਔਰਤਾਂ ਕਈ ਵਾਰ ਆਪਣੇ ਘਰ-ਪਰਿਵਾਰ ਨੂੰ ਵੀ ਸਮਾਂ ਨਹੀਂ ਦੇ ਪਾਉਂਦੀਆਂ। ਦਫ਼ਤਰਾਂ ਤੋਂ ਦੇਰ ਆਉਣ ਕਾਰਨ ਅਤੇ ਆ ਕੇ ਆਪਣੀ ਘਰੇਲੂ ਕੰਮ-ਕਾਜ ਵਿਚ ਜੁਟ ਜਾਂਦੀਆਂ ਹਨ, ਜਿਸ ਕਰਕੇ ਉਨ੍ਹਾਂ ਦੇ ਬੱਚਿਆਂ ਦਾ ਬੌਧਿਕ ਵਿਕਾਸ ਵੀ ਠੀਕ ਢੰਗ ਨਾਲ ਨਹੀਂ ਹੁੰਦਾ। ਸਾਂਝੇ ਪਰਿਵਾਰਾਂ ਵਿਚ ਔਰਤਾਂ ਨੂੰ ਲੜਾਈ-ਝਗੜੇ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅੱਜ ਦੇ ਸਮੇਂ ਵਿਚ ਸਾਡੇ ਦੇਸ਼ ਵਿਚ ਲੁੱਟਾਂ-ਖੋਹਾਂ ਦਾ ਮਸਲਾ ਵੀ ਬਹੁਤ ਭਖ ਗਿਆ ਹੈ। ਔਰਤਾਂ ਬਹੁਤ ਜ਼ਿਆਦਾ ਗਿਣਤੀ ਵਿਚ ਲੁੱਟਾਂ-ਖੋਹਾਂ ਦਾ ਸ਼ਿਕਾਰ ਹੋ ਰਹੀਆਂ ਹਨ। ਕਈ ਪਛੜੇ ਇਲਾਕਿਆਂ ਵਿਚ ਲੋੜੀਂਦੇ ਆਵਾਜਾਈ ਦੇ ਸਾਧਨਾਂ ਦੀ ਘਾਟ ਹੋਣ ਕਰਕੇ ਔਰਤਾਂ ਨੂੰ ਬਹੁਤ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਵੱਖ-ਵੱਖ ਮਹਿਕਮਿਆਂ ਦੇ ਵੱਖ-ਵੱਖ ਜ਼ਿੰਮੇਵਾਰੀਆਂ ਦੀ ਤਲਵਾਰ ਔਰਤ 'ਤੇ ਹਮੇਸ਼ਾ ਲਟਕਦੀ ਰਹਿੰਦੀ ਹੈ। ਇਸ ਮਾਨਸਿਕ ਪ੍ਰੇਸ਼ਾਨੀਆਂ ਵਿਚ ਗੁਜ਼ਰਦੀ ਹੋਈ ਕਈ ਵਾਰ ਔਰਤ ਗ਼ਲਤ ਦੇ ਰਾਹ ਵਲ ਨੂੰ ਤੁਰ ਪੈਂਦੀਆਂ ਹਨ। ਪਰ ਹੁਣ ਲੋੜ ਹੈ ਔਰਤ ਨੂੰ ਘਰ ਅਤੇ ਸਮਾਜ ਵਿਚ ਬਣਦਾ ਸਨਮਾਨ ਦੇਣ ਦੀ। ਜੇਕਰ ਔਰਤ ਨੂੰ ਮਾਣ-ਸਨਮਾਨ ਮਿਲਣ ਲੱਗ ਜਾਵੇਗਾ ਤਾਂ ਸਾਰੀਆਂ ਸਮੱਸਿਆਵਾਂ ਸਮੇਂ ਅਨੁਸਾਰ ਠੀਕ ਹੋ ਜਾਣਗੀਆਂ।


-(ਮਲਟੀਪਰਜ਼ ਹੈਲਥ ਵਰਕਰ) ਪੁੱਤਰੀ ਰਵਿੰਦਰ ਸਿੰਘ, ਜ਼ਿਲ੍ਹਾ ਮੋਗਾ। ਮੋਬਾਈਲ : 94785-03088.


ਖ਼ਬਰ ਸ਼ੇਅਰ ਕਰੋ

ਵਿਆਹ ਤੋਂ ਬਾਅਦ ਵੀ ਜਾਰੀ ਰੱਖੋ ਆਪਣੀ ਪੜ੍ਹਾਈ

ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਪਰਿਵਾਰਕ ਮੁਸ਼ਕਿਲਾਂ ਦੇ ਕਾਰਨਾਂ ਕਰਕੇ ਜਲਦੀ ਵਿਆਹ ਹੋਣ ਕਰਕੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਅਤੇ ਕੁਝ ਬਣਨ ਦਾ ਸੁਪਨਾ ਅਧੂਰਾ ਰਹਿ ਜਾਂਦਾ ਹੈ। ਲੜਕੀਆਂ ਨੂੰ ਕਦੀ ਹਿੰਮਤ ਨਹੀਂ ਹਾਰਨੀ ਚਾਹੀਦੀ। ਪੜ੍ਹਾਈ ਸਹੁਰੇ ਘਰ ਜਾ ਕੇ ਪੂਰੀ ਕੀਤੀ ਜਾ ਸਕਦੀ ਹੈ। ਪਤੀ ਤੇ ਸਹੁਰੇ ਪਰਿਵਾਰ ਨੂੰ ਲੜਕੀ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਸ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਿਚ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਹਰ ਉਮਰ, ਹਰ ਹਾਲਤ ਵਿਚ ਸਿੱਖਿਆ ਪ੍ਰਾਪਤ ਕਰਕੇ ਜੀਵਨ ਨੂੰ ਇਕ ਨਵੀਂ ਦਿਸ਼ਾ ਦੇਣੀ ਚਾਹੀਦੀ ਹੈ। ਇਸ ਲਈ ਜ਼ਰੂਰਤ ਹੈ ਕੋਸ਼ਿਸ਼ ਕਰਨ ਦੀ, ਢੇਰ ਸਾਰੇ ਆਤਮ ਵਿਸ਼ਵਾਸ ਨਾਲ।
ਕੁਝ ਜ਼ਰੂਰੀ ਸੁਝਾਅ : ਆਪਣੇ-ਆਪ ਨੂੰ ਸਭ ਤੋਂ ਸਰਬਉੱਚ ਨਾ ਸਮਝੋ, ਹੰਕਾਰ ਤੋਂ ਦੂਰ ਰਹੋ। ਆਪਣੇ ਉੱਪਰ ਏਨਾ ਬੋਝ ਨਾ ਪਾਓ ਕਿ ਤੁਹਾਡੀ ਹਿੰਮਤ ਟੁੱਟ ਜਾਏ। ਕੰਮ ਹਮੇਸ਼ਾ ਘਰ-ਪਰਿਵਾਰ ਵਿਚ ਵੰਡ ਕੇ ਕਰੋ। ਕੰਮ ਤੇਜ਼ੀ ਨਾਲ ਨਾ ਕਰੋ, ਤਾਂ ਕਿ ਤੁਹਾਡੀ ਸਰੀਰਕ ਸ਼ਕਤੀ ਵਿਚ ਕਮੀ ਨਾ ਆਵੇ। ਰਸੋਈ ਘਰ ਦਾ ਕੰਮ ਕਰਦੇ ਸਮੇਂ ਪੜ੍ਹਾਈ ਕੀਤੀ ਜਾ ਸਕਦੀ ਹੈ।
ਆਪਣੇ ਆਲੇ-ਦੁਆਲੇ ਦੇ ਲੋਕਾਂ ਅਤੇ ਸਹਿਯੋਗੀਆਂ ਨਾਲ ਸਬੰਧ ਵਧੀਆ ਬਣਾ ਕੇ ਰੱਖੋ, ਤਾਂ ਕਿ ਲੋੜ ਪੈਣ 'ਤੇ ਉਹ ਆਪਣੇ ਕੰਮ ਆ ਸਕਣ ਤੇ ਆਪ ਵੀ ਹਮੇਸ਼ਾ ਦੂਸਰਿਆਂ ਦੀ ਮਦਦ ਲਈ ਤਿਆਰ ਰਹੋ, ਤਾਂ ਕਿ ਪੜ੍ਹਾਈ ਕਰਦੇ ਸਮੇਂ ਪੇਪਰਾਂ ਆਦਿ ਦੇ ਦਿਨਾਂ ਵਿਚ ਉਹ ਤੁਹਾਡੀ ਮਦਦ ਕਰ ਸਕਣ।
ਆਪਣੇ ਲਈ ਵਾਸਤਵਿਕ ਸੀਮਾਵਾਂ ਨਿਰਧਾਰਿਤ ਕਰਨ ਦਾ ਯਤਨ ਕਰੋ, ਕਿਉਂਕਿ ਹੁਣ ਤੁਸੀਂ ਕੁਆਰੇ ਵਿਦਿਆਰਥੀ ਨਹੀਂ ਹੋ, ਜਿਸ ਦੀ ਦੁਨੀਆ ਸਿਰਫ਼ ਕਿਤਾਬਾਂ, ਕਾਲਜ ਅਤੇ ਸੁਪਨੇ ਹਨ। ਇਨ੍ਹਾਂ ਸਭ ਤੋਂ ਉਲਟ ਹੁਣ ਤੁਹਾਡੇ ਉੱਪਰ ਜ਼ਿੰਮੇਵਾਰੀਆਂ ਹਨ। ਪਰਿਵਾਰ ਦੇ ਲੋਕ ਤੁਹਾਡੇ ਉੱਪਰ ਨਿਰਭਰ ਹਨ। ਅੰਤ ਤੁਸੀਂ ਕੰਮ ਦੀ ਵੰਡ ਸਾਰੇ ਪਰਿਵਾਰਕ ਮੈਂਬਰਾਂ ਵਿਚ ਕਰੋ। ਏਨਾ ਬੋਝ ਨਾ ਲਓ ਕਿ ਖ਼ੁਦ ਪੜ੍ਹਾਈ ਅਤੇ ਜ਼ਿੰਮੇਵਾਰੀਆਂ ਦੇ ਵਿਚਕਾਰ ਸੰਜਮ ਨਾ ਰੱਖ ਸਕੋ।
ਆਪਣੀ ਪੜ੍ਹਾਈ ਦੇ ਨੋਟਿਸ, ਪ੍ਰਾਜੈਕਟ ਆਦਿ ਪਹਿਲਾਂ ਹੀ ਤਿਆਰ ਰੱਖੋ ਅਤੇ ਕੋਈ ਵੀ ਪ੍ਰਾਜੈਕਟ ਮਿਲਣ 'ਤੇ ਉਸੇ ਵਕਤ ਕੰਮ ਆਰੰਭ ਕਰ ਦਿਓ। ਘੰਟਿਆਂ ਤੱਕ ਕਿਸੇ ਸਮੱਸਿਆ ਵਿਚ ਉਲਝੇ ਨਾ ਰਹੋ। ਜੇਕਰ ਕੋਈ ਮੁਸ਼ਕਿਲ ਹੋਵੇ ਤਾਂ ਪਰਿਵਾਰਕ ਮੈਂਬਰਾਂ ਦੀ ਮਦਦ ਵੀ ਲੈ ਸਕਦੇ ਹੋ। ਸਮੇਂ ਦੇ ਮਹੱਤਵ ਨੂੰ ਸਮਝੋ। ਸਮੇਂ ਦੀ ਪਲਾਨਿੰਗ ਕਰਕੇ ਸਮੇਂ ਦੀ ਬਚਤ ਕਰੋ। ਹਮੇਸ਼ਾ ਤਣਾਅ ਰਹਿਤ ਤੇ ਖੁਸ਼ ਰਹੋ।
ਜੋ ਵੀ ਕਰੋ ਪਰਿਵਾਰ ਅਤੇ ਪਤੀ ਦੀ ਸਲਾਹ ਨਾਲ ਹੀ ਕਰੋ। ਘਰ ਦੀ ਆਰਥਿਕ ਸਥਿਤੀ ਨੂੰ ਮੁੱਖ ਰੱਖ ਕੇ ਕੋਈ ਵੀ ਪੜ੍ਹਾਈ ਸਬੰਧੀ ਯੋਜਨਾ ਬਣਾਓ।


-ਰੇਲਵੇ ਰੋਡ, ਮਖੂ, ਤਹਿ: ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ।-142044. ਮੋਬਾਈਲ : 9781513519.

ਬੱਚਿਆਂ ਨੂੰ ਸਿਖਾਓ ਕਾੜ੍ਹਨੀ ਦੇ ਦੁੱਧ ਵਰਗੇ ਰਿਸ਼ਤਿਆਂ ਦੀ ਅਹਿਮੀਅਤ

ਇੱਟਾਂ-ਸੀਮਿੰਟ ਦੇ ਘਰਾਂ ਵਿਚ ਰਹਿੰਦਿਆਂ ਹੀ ਪਰਿਵਾਰਕ ਮੈਂਬਰਾਂ ਵਿਚ ਜਿਥੇ ਮੋਹ ਦੀਆਂ ਤੰਦਾਂ ਮਜ਼ਬੂਤ ਹੁੰਦੀਆਂ ਹਨ, ਉਥੇ ਹੀ ਮਾਪਿਆਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਾੜ੍ਹਨੀ ਦੇ ਦੁੱਧ ਵਰਗੇ ਰਿਸ਼ਤਿਆਂ ਦੀ ਅਹਿਮੀਅਤ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣ ਤਾਂ ਕਿ ਉਨ੍ਹਾਂ ਦੇ ਬੱਚੇ ਵੱਡੇ ਹੋ ਕੇ ਹਰ ਰਿਸ਼ਤੇ ਦਾ ਫਰਜ਼ ਸਹੀ ਤਰੀਕੇ ਨਾਲ ਨਿਭਾਉਣ। ਰਿਸ਼ਤੇ ਜੇ ਕਾੜ੍ਹਨੀ ਦੇ ਦੁੱਧ ਵਰਗੇ ਹਨ ਤਾਂ ਜ਼ਰਾ ਜਿਹਾ ਸੇਕ ਲੱਗਦਿਆਂ ਹੀ ਇਨ੍ਹਾਂ ਰਿਸ਼ਤਿਆਂ ਦਾ ਰੰਗ ਵੀ ਬਦਲ ਜਾਂਦਾ ਹੈ ਅਤੇ ਜ਼ਿਆਦਾ ਸੇਕ ਲੱਗਣ ਕਾਰਨ ਇਨ੍ਹਾਂ ਰਿਸ਼ਤਿਆਂ ਵਿਚ ਵੀ ਉਬਾਲ ਆ ਜਾਂਦਾ ਹੈ ਅਤੇ ਇਹ ਰਿਸ਼ਤੇ ਸੜ ਬਲ ਕੇ ਖ਼ਤਮ ਹੋਣ ਕੰਢੇ ਪਹੁੰਚ ਜਾਂਦੇ ਹਨ। ਇਸ ਕਰਕੇ ਹਰ ਮਾਪਿਆਂ ਨੂੰ ਰਿਸ਼ਤਿਆਂ ਦੀ ਅਹਿਮੀਅਤ ਖ਼ੁਦ ਵੀ ਸਮਝਣੀ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਕਾੜ੍ਹਨੀ ਦੇ ਦੁੱਧ ਵਰਗੇ ਇਨ੍ਹਾਂ ਰਿਸ਼ਤਿਆਂ ਦੀ ਅਹਿਮੀਅਤ ਬਚਪਨ ਵਿਚ ਹੀ ਆਪਣੇ ਬੱਚਿਆਂ ਨੂੰ ਵੀ ਸਿਖਾਉਣ।
ਹਰ ਘਰ ਵਿਚ ਹੀ ਮਾਂ ਬਾਪ ਤੋਂ ਇਲਾਵਾ ਚਾਚੇ, ਤਾਏ, ਦਾਦਾ, ਦਾਦੀ, ਚਾਚੀ, ਤਾਈ ਦੇ ਰਿਸ਼ਤੇ ਵੀ ਹੁੰਦੇ ਹਨ, ਜੋ ਕਿ ਆਪੋ-ਆਪਣੀਆਂ ਥਾਂ ਵੱਖਰਾ ਹੀ ਮਹੱਤਵ ਰੱਖਦੇ ਹਨ। ਇਨ੍ਹਾਂ ਰਿਸ਼ਤਿਆਂ ਬਾਰੇ ਲੋੜੀਂਦੇ ਜਾਣਕਾਰੀ ਆਪਣੇ ਬੱਚਿਆਂ ਨੂੰ ਬਚਪਨ ਵਿਚ ਹੀ ਦੇ ਦੇਣੀ ਚਾਹੀਦੀ ਹੈ ਤਾਂ ਕਿ ਤੁਹਾਡੇ ਬੱਚੇ ਵੀ ਇਨ੍ਹਾਂ ਰਿਸ਼ਤਿਆਂ ਅਤੇ ਰਿਸ਼ਤੇਦਾਰਾਂ ਦਾ ਆਦਰ ਤੇ ਮਾਣ ਸਤਿਕਾਰ ਕਰਨ। ਹਰ ਬੱਚੇ ਦਾ ਮਨ ਕੋਰੀ ਸਲੇਟ ਵਰਗਾ ਹੁੰਦਾ ਹੈ, ਇਸ ਮਨ ਰੂਪੀ ਕੋਰੀ ਸਲੇਟ ਉੱਪਰ ਮਾਪਿਆਂ ਵਲੋਂ ਬਚਪਨ ਵਿਚ ਹੀ ਜੋ ਇਬਾਰਤ ਲਿਖ ਦਿੱਤੀ ਜਾਂਦੀ ਹੈ, ਉਸ ਇਬਾਰਤ ਦੀ ਛਾਪ ਮਨੁੱਖ ਉੱਪਰ ਸਾਰੀ ਉਮਰ ਹੀ ਰਹਿੰਦੀ ਹੈ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬਚਪਨ ਵਿਚ ਹੀ ਮੋਹ ਭਰੇ ਰਿਸ਼ਤਿਆਂ ਦੀ ਅਹਿਮੀਅਤ ਜ਼ਰੂਰ ਦੱਸਣੀ ਚਾਹੀਦੀ ਹੈ। ਜਿਹੜੇ ਬੱਚੇ ਸਾਂਝੇ ਘਰਾਂ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਤਾਂ ਦਾਦੇ-ਦਾਦੀ, ਚਾਚੇ-ਚਾਚੀ ਅਤੇ ਤਾਏ-ਤਾਈ ਦੇ ਰਿਸ਼ਤਿਆਂ ਦੀ ਅਹਿਮੀਅਤ ਦਾ ਪਤਾ ਹੁੰਦਾ ਹੈ ਅਤੇ ਉਹ ਇਨ੍ਹਾਂ ਮੋਹ ਭਰੇ ਰਿਸ਼ਤਿਆਂ ਦਾ ਨਿੱਘ ਵੀ ਬਚਪਨ ਵਿਚ ਹੀ ਮਾਣਦੇ ਹਨ ਪਰ ਜਿਹੜੇ ਮਾਪੇ ਇਕੱਲੇ ਅਤੇ ਪਰਿਵਾਰ ਤੋਂ ਵੱਖ ਰਹਿੰਦੇ ਹਨ, ਉਨ੍ਹਾਂ ਦੇ ਬੱਚੇ ਦਾਦਾ-ਦਾਦੀ, ਤਾਇਆ-ਤਾਈ, ਚਾਚਾ-ਚਾਚੀ, ਮਾਮਾ-ਮਾਮੀ ਦੇ ਰਿਸ਼ਤਿਆਂ ਤੋਂ ਕੋਰੇ ਅਣਜਾਣ ਹੁੰਦੇ ਹਨ। ਅਜਿਹੇ ਇਕੱਲੇ ਰਹਿਣ ਵਾਲੇ ਬੱਚੇ ਅਕਸਰ ਹੀ ਵੱਡੇ ਹੋ ਕੇ ਵੀ ਕੋਈ ਰਿਸ਼ਤਾ ਨਿਭਾਉਣ ਦੀ ਥਾਂ ਖ਼ੁਦ ਹੀ ਇਕੱਲੇ ਰਹਿਣਾ ਪਸੰਦ ਕਰਦੇ ਹਨ, ਜਿਸ ਕਰਕੇ ਉਹ ਪਰਿਵਾਰ ਦੇ ਮੋਹ ਭਰੇ ਰਿਸ਼ਤਿਆਂ ਦਾ ਸੁਖ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਪਰਿਵਾਰਕ ਰਿਸ਼ਤਿਆਂ ਬਾਰੇ ਆਪਣੇ ਬੱਚਿਆਂ ਨੂੰ ਜਾਣਕਾਰੀ ਦੇਣ ਲੱਗੇ ਹਰ ਰਿਸ਼ਤੇਦਾਰ ਦੀ ਅਹਿਮੀਅਤ ਵੀ ਜ਼ਰੂਰ ਦੱਸਣ। ਮਾਪੇ ਕਦੇ ਭੁੱਲ ਕੇ ਵੀ ਬੱਚਿਆਂ ਸਾਹਮਣੇ ਆਪਣੇ ਕਿਸੇ ਰਿਸ਼ਤੇਦਾਰ ਦੀ ਨਿੰਦਾ ਚੁਗਲੀ ਨਾ ਕਰਨ ਕਿਉਂਕਿ ਅਜਿਹਾ ਕਰਨ ਨਾਲ ਬੱਚੇ ਦੇ ਕੋਮਲ ਮਨ ਉੱਪਰ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਕਾੜ੍ਹਨੀ ਦੇ ਦੁੱਧ ਵਰਗੇ ਰਿਸ਼ਤਿਆਂ ਦੀ ਅਹਿਮੀਅਤ ਬਚਪਨ ਵਿਚ ਹੀ ਆਪਣੇ ਬੱਚਿਆਂ ਨੂੰ ਜ਼ਰੂਰ ਦੇਣ ਤਾਂ ਕਿ ਇਹ ਬੱਚੇ ਵੱਡੇ ਹੋ ਕੇ ਇਨ੍ਹਾਂ ਰਿਸ਼ਤਿਆਂ ਦੀਆਂ ਮੋਹ ਭਰੀਆਂ ਤੰਦਾਂ ਵਿਚ ਬੰਨ੍ਹੇ ਰਹਿਣ ਅਤੇ ਆਪਦੀ ਜ਼ਿੰਦਗੀ ਸੁਖੀ ਬਤੀਤ ਕਰ ਸਕਣ।


-ਲੱਕੀ ਨਿਵਾਸ, 61 ਏ ਵਿਦਿਆ ਨਗਰ ਪਟਿਆਲਾ।
ਮੋਬਾਈਲ : 94638-19174

ਖ਼ੁਦ ਨੂੰ ਰੱਖੋ ਤਰੋ-ਤਾਜ਼ਾ

* ਆਪਣੇ ਬੀਤੇ ਪਲਾਂ ਨੂੰ ਯਾਦ ਕਰਕੇ ਉਸ ਦੀ ਕਲਪਨਾ ਵਿਚ ਗਵਾਚਣ ਦੀ ਕੋਸ਼ਿਸ਼ ਕਰੋ।
* ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰੋ।
* ਕਦੀ-ਕਦੀ ਕੰਮ ਤੋਂ ਛੁੱਟੀ ਲਓ ਤਾਂ ਕਿ ਛੁੱਟੀ ਲੈ ਕੇ ਸ਼ਹਿਰ ਤੋਂ ਕਿਤੇ ਬਾਹਰ ਜਾ ਸਕੋ ਤਾਂ ਜ਼ਿਆਦਾ ਚੰਗਾ ਹੋਵੇਗਾ ਪਰ ਇਹ ਹਮੇਸ਼ਾ ਸੰਭਵ ਨਹੀਂ ਹੁੰਦਾ। ਕਿਸੇ ਨੇੜਲੇ ਸਬੰਧੀ ਜਾਂ ਮਿੱਤਰ ਦੇ ਘਰ ਕੁਝ ਸਮਾਂ ਬਿਤਾਓ ਤਾਂ ਕਿ ਆਪਣੇ ਰੋਜ਼ਮਰ੍ਹਾ ਵਾਤਾਵਰਨ ਤੋਂ ਕੁਝ ਦੂਰੀ ਮਿਲ ਸਕੇ।
* ਜੇਕਰ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਪਰਿਵਾਰ ਦੇ ਨਾਲ ਕੁਝ ਸਮਾਂ ਬਿਤਾਓ। ਚੰਗੇ ਮਿੱਤਰ ਅਤੇ ਪਰਿਵਾਰ ਦੇ ਮੈਂਬਰ ਜ਼ਿੰਦਗੀ ਵਿਚ ਨਵੀਂ ਜਾਨ ਪਾ ਦਿੰਦੇ ਹਨ। ਜਿਨ੍ਹਾਂ ਮਿੱਤਰਾਂ ਜਾਂ ਪਰਿਵਾਰ ਵਾਲਿਆਂ 'ਤੇ ਪੂਰਾ ਵਿਸ਼ਵਾਸ ਹੋਵੇ, ਉਨ੍ਹਾਂ ਨਾਲ ਆਪਣੇ ਭੇਦ ਸਾਂਝੇ ਕਰੋ।
* ਕਿਸੇ ਵੀ ਤਰ੍ਹਾਂ ਦੇ ਅਕਾਊਪਨ ਨੂੰ ਦੂਰ ਕਰਨ ਲਈ ਤੁਸੀਂ ਫਿਲਮ ਦੇਖ ਕੇ ਆਪਣੇ ਆਪ ਨੂੰ ਅਕਾਊਪਨ ਤੋਂ ਬਚਾ ਸਕਦੇ ਹੋ। ਜੇਕਰ ਤੁਹਾਡਾ ਫਿਲਮ ਹਾਲ 'ਚ ਦੇਖਣ ਨੂੰ ਮਨ ਨਾ ਹੋਵੇ ਤਾਂ ਤੁਸੀਂ ਘਰ 'ਚ ਹੀ ਕੋਈ ਫਿਲਮ ਚੈਨਲ ਲਗਾਓ ਅਤੇ ਫਿਲਮ ਦੇਖਣ ਵਿਚ ਮਸਤ ਹੋ ਜਾਓ। ਵਿਸ਼ਵਾਸ ਕਰੋ ਥੋੜ੍ਹੇ ਸਮੇਂ ਵਿਚ ਹੀ ਤੁਸੀਂ ਸਭ ਭੁੱਲ ਕੇ ਫਿਲਮ ਦੇ ਰੰਗ ਵਿਚ ਡੁੱਬ ਜਾਓਗੇ।
* ਤੁਹਾਨੂੰ ਕੁਝ ਹੋਰ ਉਸ ਸਮੇਂ ਸੁੱਝ ਨਾ ਰਿਹਾ ਹੋਵੇ ਕਿ, ਕੀ ਕਰੀਏ ਤਾਂ ਅਜਿਹੇ ਸਮੇਂ ਸੰਗੀਤ ਸੁਣੋ। ਸੰਗੀਤ ਵਿਚ ਉਹ ਸ਼ਕਤੀ ਹੈ ਜੋ ਜ਼ਿੰਦਗੀ ਤੋਂ ਅਕਾਊਪਨ ਨੂੰ ਧੋ ਦਿੰਦੀ ਹੈ ਜਾਂ ਦੂਰ ਕਰਦੀ ਹੈ।
* ਜੇਕਰ ਤੁਹਾਡੇ ਕੋਲ ਕਿਤੇ ਘੁੰਮਣ ਦੀਆਂ ਪੁਰਾਣੀਆਂ ਤਸਵੀਰਾਂ ਹਨ ਤਾਂ ਐਲਬਮ ਖੋਲ੍ਹੋ ਅਤੇ ਕਲਪਨਾ ਸ਼ਕਤੀ ਨਾਲ ਉਥੋਂ ਦੀ ਸੈਰ ਕਰੋ।
* ਜੇਕਰ ਤੁਸੀਂ ਘਰ ਵਿਚ ਜਾਨਵਰ ਰੱਖਣ ਦੇ ਸ਼ੌਕੀਨ ਹੋ ਤਾਂ ਇਕ ਕੁੱਤਾ ਪਾਲ ਕੇ ਰੱਖੋ। ਜਦੋਂ ਤੁਸੀਂ ਅਕਾਊਪਨ ਮਹਿਸੂਸ ਕਰ ਰਹੇ ਹੋ ਤਾਂ ਉਸ ਦੇ ਨਾਲ ਖੇਡੋ, ਉਸ ਨੂੰ ਨਹਾਓ ਜਾਂ ਉਸ ਨੂੰ ਘੁਮਾਉਣ ਬਾਹਰ ਲੈ ਜਾਓ। ਘਰ 'ਚ ਅਕਵੇਰੀਅਮ ਹੈ ਤਾਂ ਮੱਛੀਆਂ ਦੇ ਐਕਸ਼ਨ ਦੇਖ ਕੇ ਆਪਣੇ-ਆਪ ਨੂੰ ਅਕਾਊਪਨ ਤੋਂ ਉਭਾਰ ਸਕਦੇ ਹੋ।
* ਆਪਣੀ ਕੱਪੜਿਆਂ ਦੀ ਅਲਮਾਰੀ ਸਾਫ਼ ਕਰੋ। ਆਪਣੇ ਨਵੇਂ-ਪੁਰਾਣੇ ਰੰਗ-ਬਿਰੰਗੇ ਕੱਪੜਿਆਂ ਨੂੰ ਦੇਖ ਕੇ ਬਹੁਤ ਮਜ਼ਾ ਆਵੇਗਾ।
* ਅੱਜਕਲ੍ਹ ਵੱਡੇ ਸ਼ਹਿਰਾਂ ਵਿਚ ਵੱਡੇ-ਵੱਡੇ ਮਾਲ ਹਨ। ਉਥੇ ਜਾ ਕੇ ਨਵੇਂ ਫੈਸ਼ਨ ਦੀਆਂ ਚੀਜ਼ਾਂ ਨੂੰ ਦੇਖੋ ਅਤੇ ਵਿੰਡੋ ਸ਼ਾਪਿੰਗ ਕਰਦੇ ਹੋਏ ਖ਼ੁਦ ਨੂੰ ਅਕਾਊਪਨ ਤੋਂ ਬਚਾ ਸਕਦੇ ਹੋ।
* ਦੋ ਹਫ਼ਤੇ ਵਿਚ ਘੱਟ ਤੋਂ ਘੱਟ ਇਕ ਦਿਨ ਆਪਣੀ ਨੀਂਦ ਰਾਤ ਨੂੰ ਪੂਰੀ ਕਰੋ ਤਾਂ ਕਿ ਮਨ ਅਤੇ ਤਨ ਨੂੰ ਪੂਰਾ ਆਰਾਮ ਮਿਲ ਸਕੇ ਅਤੇ ਨਵੇਂ ਜੋਸ਼ ਨਾਲ ਆਪਣੀ ਸਵੇਰ ਸ਼ੁਰੂ ਕਰ ਸਕੋ।

ਸਰਦੀਆਂ ਵਿਚ ਵਾਲਾਂ ਨੂੰ ਚਾਹੀਦੀ ਖ਼ਾਸ ਦੇਖਭਾਲ

ਸਰਦੀਆਂ ਦੇ ਦਿਨਾਂ ਵਿਚ ਸਰੀਰ ਵਿਚ ਰੇਸ਼ੇ ਦੀ ਮਾਤਰਾ ਵਧਣ ਨਾਲ ਖੁਸ਼ਕੀ ਦਾ ਅਸੰਤੁਲਨ ਹੋ ਜਾਂਦਾ ਹੈ, ਜਿਸ ਨਾਲ ਸਿਰ ਵਿਚ ਸਿੱਕਰੀ ਹੋਣ ਨਾਲ ਵਾਲ ਜ਼ਿਆਦਾ ਝੜਨ ਲਗਦੇ ਹਨ। ਸਿਰ ਵਿਚ ਖੁਸ਼ਕੀ ਵਧਣ ਵਿਚ ਫੰਗਲ ਅਤੇ ਬੈਕਟੀਰੀਆ ਇੰਫੈਕਸ਼ਨ ਵਧ ਜਾਂਦਾ ਹੈ। ਬੰਦ ਹੋਏ ਮੁਸਾਮ ਵਾਲਾਂ ਨੂੰ ਰੁੱਖਾ ਬਣਾ ਦਿੰਦੇ ਹਨ। ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ। ਕਿਵੇਂ ਆਓ ਦੇਖੀਏ :-
ਵਾਲਾਂ ਨੂੰ ਮਿਲੇ ਪੋਸ਼ਣ : ਵਾਲਾਂ ਨੂੰ ਪ੍ਰੋਟੀਨ ਅਤੇ ਹੋਰ ਖਣਿਜ ਲੂਣ ਜਿਵੇਂ ਜ਼ਿੰਕ ਮੈਗਨੀਸ਼ੀਅਮ, ਆਇਰਨ ਅਤੇ ਵਿਟਾਮਿਨ ਬੀ ਦੀ ਉਪਲਬਧੀ ਲਈ ਬਾਦਾਮ ਅਤੇ ਅਖਰੋਟ ਖਾਓ ਅਤੇ ਮਾਹਰ ਦੀ ਸਲਾਹ 'ਤੇ ਓਮੇਗਾ-3 ਅਤੇ 6 ਫੈਟੀ ਐਸਿਡ ਦੇ ਸਪਲੀਮੈਂਟ ਲਓ। ਵਿਟਾਮਿਨ ਈ ਵਾਲੇ ਤੇਲ, ਫਲੈਕਸ ਸੀਡ ਆਇਲ ਦੀ ਵਰਤੋਂ ਕਰੋ।
ਮਸਾਜ : ਸੀਸਮ ਤੇਲ, ਭ੍ਰਿੰਗਰਾਜ ਤੇਲ ਦੀ ਹਫ਼ਤੇ ਵਿਚ ਦੋ ਵਾਰ ਮਾਲਿਸ਼ ਕਰੋ। ਸਿਰ ਵਿਚ ਤਿੰਨ ਚਾਰ ਘੰਟੇ ਜਾਂ ਪੂਰੀ ਰਾਤ ਤੇਲ ਨੂੰ ਲਗਾ ਕੇ ਰੱਖੋ। ਬਾਦਾਮ ਦੇ ਤੇਲ ਨੂੰ ਲਗਾਉਣ ਤੋਂ ਬਚੋ ਕਿਉਂਕਿ ਇਹ ਭਾਰੀ ਹੁੰਦਾ ਹੈ।
ਸ਼ੈਂਪੂ : ਸੋਇਆ, ਪ੍ਰੋਟੀਨ, ਲੈਮਨ, ਜੈਤੂਨ ਤੇਲ ਵਰਗੇ ਕੁਦਰਤੀ ਤੇਲ ਆਧਾਰਿਤ ਸ਼ੈਂਪੂ ਦੀ ਵਰਤੋਂ ਕਰੋ। ਇਸ ਵਿਚ ਵਿਟਾਮਿਨ-ਈ ਭਰਪੂਰ ਮਾਤਰਾ ਵਿਚ ਹੁੰਦਾ ਹੈ। ਸਿਰ ਵਿਚ ਤੇਲ ਜਾਂ ਸਿੱਕਰੀ ਘੱਟ ਕਰਨ ਲਈ ਐਂਟੀ ਡੈਂਡਰਫ ਸ਼ੈਂਪੂ ਲਗਾਓ।
ਕੰਡੀਸ਼ਨਰ : ਵਾਲਾਂ ਨੂੰ ਨਮੀਂ ਦੇਣ ਵਾਲੇ ਕੰਡੀਸ਼ਨਰ ਜਿਵੇਂ ਬੀ. ਸੀ. ਐਲ. ਅਤੇ ਡੀਪ ਕੰਡੀਸ਼ਨਰ ਨੂੰ ਹਫਤੇ ਵਿਚ ਇਕ ਵਾਰ ਲਗਾਓ। ਗਰਮ ਜੈਤੂਨ ਦਾ ਤੇਲ ਕੰਡੀਸ਼ਨਰ ਦਾ ਕੰਮ ਕਰਦਾ ਹੈ। ਇਸ ਨੂੰ ਲਗਾਉਣ ਤੋਂ ਬਾਅਦ ਵਾਲਾਂ ਨੂੰ ਧੋ ਦਿਓ ਜਾਂ ਦਹੀਂ ਸਮੇਤ ਫੇਸਪੈਕ ਲਗਾਓ। ਹੇਅਰ ਸਪਾ ਅਤੇ ਡੀਪ ਕੰਡੀਸ਼ਨਿੰਗ ਟ੍ਰੀਟਮੈਂਟ ਸੈਲੂਨ ਤੋਂ ਕਰਾਓ। ਵਾਲਾਂ ਲਈ ਬੀਅਰ ਵੀ ਇਕ ਚੰਗਾ ਹੇਅਰ ਕੰਡੀਸ਼ਨਰ ਹੈ।
ਪਾਣੀ : ਸ਼ੈਂਪੂ ਕਰਨ ਲਈ ਹਲਕਾ ਗਰਮ ਜਾਂ ਸਾਧਾਰਨ ਪਾਣੀ ਲਓ। ਜ਼ਿਆਦਾ ਗਰਮ ਪਾਣੀ ਨਾਲ ਵਾਲ ਟੁੱਟਦੇ ਹਨ।
ਹੇਅਰ ਕਲਰ : ਵਾਲਾਂ ਵਿਚ ਹਰਬਲ ਹੇਅਰ ਕਲਰ ਲਗਾਓ ਅਤੇ ਵਾਰ-ਵਾਰ ਨਾ ਲਗਾਓ।
ਵਾਲਾਂ ਦੀ ਸੁਰੱਖਿਆ : ਵਾਲਾਂ ਨੂੰ ਹੈੱਡ ਕੈਪ ਜਾਂ ਸਕਾਰਫ ਨਾਲ ਢਕੋ। ਸਕਾਰਫ ਢਿੱਲਾ ਬੰਨ੍ਹੋ ਤਾਂ ਕਿ ਖੂਨ ਪ੍ਰਵਾਹ ਵਿਚ ਰੁਕਾਵਟ ਨਾ ਹੋਵੇ। ਇਨ੍ਹਾਂ ਨੂੰ ਠੰਢੀ ਹਵਾ ਦੇ ਅਸਰ ਤੋਂ ਬਚਾ ਕੇ ਰੱਖੋ। ਵਾਲ ਸੁੱਕਣ ਲਈ ਬਲੋ ਹੇਅਰ ਡਾਇਰ ਦੀ ਵਰਤੋਂ ਕਰਨ ਦੀ ਬਜਾਏ ਕੁਦਰਤੀ ਢੰਗ ਨਾਲ ਸੁਕਾਓ।
ਡੈਂਡਰਫ : ਸਿਰ 'ਤੇ ਨਾਰੀਅਲ ਤੇਲ ਨਾਲ ਮਾਲਸ਼ ਕਰੋ। ਅੱਧੇ ਘੰਟੇ ਤੋਂ ਬਾਅਦ ਗਰਮ ਪਾਣੀ ਵਿਚ ਤੌਲੀਆ ਡੁਬੋ ਕੇ ਉਸ ਨਾਲ ਵਾਲਾਂ ਨੂੰ ਬੰਨ੍ਹੋ। ਥੋੜ੍ਹੀ ਦੇਰ ਤੋਂ ਬਾਅਦ ਹਲਕੇ ਸੈਂਪੂ ਨਾਲ ਧੋ ਦਿਓ। ਇਸ ਨੂੰ ਨਿਯਮਤ ਰੂਪ ਵਿਚ ਕਰੋ। ਐਂਟੀ ਡੈਂਡਰਫ਼ ਜਾਂ ਮੈਡੀਕੇਟਿਡ ਸ਼ੈਂਪੂ ਲਗਾਓ। ਡਰਾਇਰ ਦੀ ਵਰਤੋਂ ਬੁਰਸ਼ ਦੇ ਨਾਲ ਕਰੋ। ਵਾਲ ਰੁੱਖੇ ਹੁੰਦੇ ਹਨ ਤਾਂ ਸੈਲੂਨ ਵਿਚ ਹੇਅਰ ਰਿਪੇਅਰ ਮਾਸਕ ਲਗਵਾਓ।
* ਤੇਲ ਵਿਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਵਿਚ ਲਗਾਓ। ਇਸ ਨਾਲ ਉਨ੍ਹਾਂ ਵਿਚ ਚਮਕ ਵਧਦੀ ਹੈ।
* ਮਹਿੰਦੀ ਅਤੇ ਆਂਵਲਾ ਪਾਊਡਰ ਨੂੰ ਵਾਲਾਂ ਵਿਚ ਲਗਾ ਕੇ ਰੱਖੋ। ਇਕ ਘੰਟੇ ਬਾਅਦ ਬਿਨਾਂ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਵਾਲਾਂ ਨੂੰ ਧੋ ਦਿਓ। ਕੰਡੀਸ਼ਨਰ ਲਗਾਉਣਾ ਹੀ ਹੋਵੇ ਤਾਂ ਬਾਅਦ ਵਿਚ ਠੰਢੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।
* ਵਾਲਾਂ ਵਿਚ ਸਿੱਧੇ ਹੇਅਰ ਸਪ੍ਰੇਅ ਲਗਾਉਣ ਦੀ ਬਜਾਏ ਬੁਰਸ਼ 'ਤੇ ਲਗਾ ਕੇ ਵਾਲਾਂ ਵਿਚ ਲਗਾਓ।


-ਨੀਲੋਫਰ
ਇਮੇਜ਼ ਰਿਫ਼ਲੈਕਸ਼ਨ ਸੈਂਟਰ

ਖਾਣਾ ਬਣਾਉਂਦੇ ਸਮੇਂ ਧਿਆਨ ਦਿਓ

* ਭੋਜਨ ਬਣਾਉਣ ਤੋਂ ਪਹਿਲਾਂ ਇਹ ਜ਼ਰੂਰ ਦੇਖ ਲਓ ਕਿ ਤੁਸੀਂ ਜੋ ਬਣਾਉਣ ਜਾ ਰਹੇ ਹੋ, ਉਸ ਲਈ ਤੁਹਾਡੇ ਕੋਲ ਜ਼ਰੂਰੀ ਸਮੱਗਰੀ ਹੈ ਜਾਂ ਨਹੀਂ। ਜੇਕਰ ਕੋਈ ਚੀਜ਼ ਉਪਲਬਧ ਨਾ ਹੋਵੇ ਤਾਂ ਜਿਥੋਂ ਤੱਕ ਸੰਭਵ ਹੋਵੇ ਉਸ ਨੂੰ ਮੰਗਵਾ ਲਉ।
* ਜ਼ਰੂਰੀ ਸਮੱਗਰੀ ਨੂੰ ਗੈਸ ਦੇ ਕੋਲ ਰੱਖੋ ਪਰ ਇਹ ਧਿਆਨ ਰਹੇ ਕਿ ਸੈਲਫ਼ ਬੇਢੰਗੀ ਨਾਲ ਭਰਿਆ ਹੋਇਆ ਨਾ ਲੱਗੇ। ਹਰ ਚੀਜ਼ ਨੂੰ ਸਲੀਕੇ ਨਾਲ ਰੱਖੋ।
* ਜੇਕਰ ਤੁਹਾਡੀ ਰਸੋਈ ਸਟੈਂਡਿੰਗ ਹੈ ਤਾਂ ਖਾਣਾ ਬਣਾਉਂਦੇ ਸਮੇਂ ਐਪ੍ਰਿਨ ਜ਼ਰੂਰ ਬੰਨ੍ਹ ਲਓ, ਨਹੀਂ ਤਾਂ ਤੁਹਾਡੇ ਕੱਪੜੇ ਖਰਾਬ ਹੋ ਜਾਣਗੇ। ਕੱਪੜਿਆਂ 'ਤੇ ਪਏ ਆਟੇ, ਸਬਜ਼ੀ ਆਦਿ ਦੇ ਧੱਬੇ ਜਿਥੇ ਦੇਖਣ 'ਚ ਬੁਰੇ ਲੱਗਣਗੇ, ਉਥੇ ਉਨ੍ਹਾਂ ਦੇ ਉਤਰਨ ਦਾ ਵੀ ਭਰੋਸਾ ਨਹੀਂ ਹੈ।
* ਗੈਸ ਦੇ ਦੋਵਾਂ ਚੁਲ੍ਹਿਆਂ ਦੀ ਵਰਤੋਂ ਕਰੋ। ਇਸ ਨਾਲ ਤੁਹਾਡੇ ਸਮੇਂ ਤੇ ਮਿਹਨਤ ਦੋਵਾਂ ਦੀ ਬੱਚਤ ਹੋਵੇਗੀ।
* ਭੋਜਨ ਬਣਾਉਂਦੇ ਸਮੇਂ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ। ਹਰੇਕ ਵਸਤੂ ਨੂੰ ਢਕ ਕੇ ਰੱਖੋ।
* ਸਬਜ਼ੀ ਨੂੰ ਜ਼ਿਆਦਾ ਘਿਓ ਜਾਂ ਤੇਲ ਵਿਚ ਨਾ ਪਕਾਓ।
* ਭੋਜਨ ਨੂੰ ਮੱਧਮ ਅੱਗ 'ਤੇ ਪਕਾਉਣ ਦੀ ਕੋਸ਼ਿਸ਼ ਕਰੋ। ਇਸ ਨਾਲ ਭੋਜਨ ਵਿਚ ਮੌਜੂਦ ਪੌਸ਼ਟਿਕ ਤੱਤ ਨਸ਼ਟ ਨਹੀਂ ਹੋਣਗੇ।
* ਸਬਜ਼ੀ ਪ੍ਰੈਸ਼ਰ ਕੁੱਕਰ ਵਿਚ ਹੀ ਪਕਾਓ। ਇਸ ਨਾਲ ਗੈਸ ਦੀ ਵੀ ਬੱਚਤ ਹੋਵੇਗੀ ਅਤੇ ਭੋਜਨ ਦੀ ਪੌਸ਼ਟਿਕਤਾ ਵੀ ਬਣੀ ਰਹੇਗੀ।
* ਨਰਮ ਸਬਜ਼ੀਆਂ ਨੂੰ ਛਿੱਲ ਕੇ ਧੋਵੋ। ਕੱਟਣ ਤੋਂ ਬਾਅਦ ਧੋਣ ਨਾਲ ਉਨ੍ਹਾਂ ਵਿਚ ਮੌਜੂਦ ਖਣਿਜ ਲੂਣ ਖ਼ਤਮ ਹੋ ਜਾਂਦੇ ਹਨ।
* ਛਾਣਬੂਰੇ ਵਾਲੇ ਆਟੇ ਦੀ ਰੋਟੀ ਬਣਾਓ।
* ਹਰ ਤਰ੍ਹਾਂ ਦੇ ਚਾਕੂਆਂ ਨੂੰ ਇਕ ਥਾਂ 'ਤੇ ਰੱਖੋ ਜਿਸ ਨਾਲ ਜ਼ਰੂਰਤ ਸਮੇਂ ਸੌਖਿਆਂ ਹੀ ਮਿਲ ਸਕਣ।
* ਭੋਜਨ ਵਿਚ ਜ਼ਿਆਦਾ ਮਿਰਚ-ਮਸਾਲੇ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਹੁੰਦੇ ਹਨ।
* ਭੋਜਨ ਦੀ ਪੌਸ਼ਟਿਕਤਾ ਬਣਾਈ ਰੱਖਣ ਲਈ ਉਸ ਨੂੰ ਜ਼ਰੂਰਤ ਤੋਂ ਜ਼ਿਆਦਾ ਨਾ ਪਕਾਓ।
* ਰਸੋਈ ਵਿਚ ਹਮੇਸ਼ਾ 1-2 ਸਾਫ ਕੱਪੜੇ ਰੱਖੋ ਜਿਸ ਨਾਲ ਸਮੇਂ-ਸਮੇਂ 'ਤੇ ਹੱਥਾਂ ਤੇ ਸੈਲਫ਼ ਨੂੰ ਸਾਫ ਕੀਤਾ ਜਾ ਸਕੇ।
* ਹਰੇਕ ਦਿਨ ਗੈਸ ਦੀ ਸਫ਼ਾਈ ਜ਼ਰੂਰ ਕਰੋ। ਗੈਸ ਦਾ ਚੁੱਲ੍ਹਾ ਤੇ ਬਰਨਰ ਹਮੇਸ਼ਾ ਸਾਫ਼ ਹੋਣਾ ਚਾਹੀਦਾ।

ਇਕ ਔਰਤ ਦੀ ਜ਼ਿੰਦਗੀ ਦਾ ਸੱਚ

ਹਰ ਇਨਸਾਨ ਪਰਮਾਤਮਾ ਵਲੋਂ ਘੜਿਆ ਸਾਜਿਆ ਗਿਆ ਹੈ, ਪਰ ਬਿਨਾਂ ਸ਼ੱਕ ਇਕ ਔਰਤ ਪਰਮਾਤਮਾ ਵਲੋਂ ਇਸ ਧਰਤੀ 'ਤੇ ਇਕ ਫਰਿਸ਼ਤਾ ਬਣਾ ਕੇ ਭੇਜੀ ਗਈ ਹੈ ਜੋ ਨਿਰਸਵਾਰਥ ਹੋ ਕੇ ਹਰ ਰਿਸ਼ਤੇ ਲਈ ਆਪਣੇ ਫਰਜ਼ ਖੁਸ਼ੀ ਨਾਲ ਨਿਭਾਉਂਦੀ ਹੈ। ਹਰ ਔਰਤ ਪਹਿਲਾਂ ਬੇਟੀ, ਭੈਣ, ਪਤਨੀ ਤੇ ਫਿਰ ਮਾਂ ਦਾ ਰੁਤਬਾ ਪ੍ਰਾਪਤ ਕਰਦੀ ਹੈ ਅਤੇ ਆਪਣੇ ਹਰ ਰਿਸ਼ਤੇ ਨੂੰ ਆਪਣਾ ਆਪਾ ਭੁੱਲ ਕੇ, ਸਭ ਕੁਝ ਤਿਆਗ ਕੇ ਮਜ਼ਬੂਤ ਬਣਾਈ ਰੱਖਣ ਦੀ ਸਮਰੱਥਾ ਰੱਖਦੀ ਹੈ। ਇਕ ਬੇਟੀ ਇਸ ਲਈ ਤਾਂ ਪਾਪਾ ਦੀ ਪਰੀ, ਭਰਾ ਦੀ ਲਾਡਲੀ (ਰੱਖੜੀ), ਪਤੀ ਦੀ ਅਰਧਾਂਗਨੀ ਅਤੇ ਆਪਣੇ ਬੱਚਿਆਂ ਲਈ ਰੱਬ ਦਾ ਰੂਪ ਬਣ ਜਾਂਦੀ ਹੈ। ਜਦੋਂ ਇਕ ਬੇਟੀ ਬਾਬਲ ਦੇ ਘਰ ਹੁੰਦੀ ਹੈ ਤਾਂ ਬਚਪਨ ਤੋਂ ਲੈ ਕੇ ਜਵਾਨ ਹੋਣ ਦੇ ਸਫ਼ਰ ਤੱਕ ਲੱਖਾਂ ਹੀ ਖਾਹਿਸ਼ਾਂ ਦਾ ਤਾਣਾ-ਬਾਣਾ ਬੁਣਦੀ ਹੈ ਤੇ ਬਹੁਤ ਸਾਰੇ ਸ਼ੌਕ ਤੇ ਖਾਹਿਸ਼ਾਂ ਤਾਂ ਬਾਬਲ ਦੇ ਘਰ ਪੂਰੀਆਂ ਕਰ ਹੀ ਲੈਂਦੀ ਹੈ ਪਰ ਜਦੋਂ ਲੜਕੀ ਵਿਆਹ ਕੇ ਸਹੁਰੇ ਘਰ ਜਾਂਦੀ ਹੈ ਤਾਂ ਨਵਾਂ ਘਰ, ਨਵੇਂ ਲੋਕ, ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਜਾਂਦੀ ਹੈ। ਨਵੇਂ ਮਾਹੌਲ ਵਿਚ ਸਾਰੇ ਘਰ ਦੇ ਮੈਂਬਰਾਂ ਨੂੰ ਸਮਝਣਾ ਇਕ ਅੱਲੜ ਕੁੜੀ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਫਿਰ ਕੁੜੀ ਆਪਣੇ ਸ਼ੌਕ ਤੇ ਖਾਹਿਸ਼ਾਂ ਨੂੰ ਭੁੱਲ ਕੇ ਸਾਰੇ ਪਰਿਵਾਰ ਲਈ ਜ਼ਿੰਮੇਵਾਰੀਆਂ ਨਿਭਾਉਣੀਆਂ ਸ਼ੁਰੂ ਕਰ ਦਿੰਦੀ ਹੈ। ਇਸੇ ਤਰ੍ਹਾਂ ਹੀ ਹਫ਼ਤੇ, ਮਹੀਨੇ, ਸਾਲ ਗੁਜ਼ਰਦੇ ਜਾਂਦੇ ਹਨ ਤੇ ਕੰਮਾਂ-ਧੰਦਿਆਂ ਦਾ ਬੋਝ ਵਧਦਾ ਜਾਂਦਾ ਹੈ। ਫਿਰ ਵਾਰੀ ਆਉਂਦੀ ਹੈ ਪਤਨੀ ਤੋਂ ਮਾਂ ਬਣਨ ਦੀ। ਜਦੋਂ ਇਕ ਲੜਕੀ ਮਾਂ ਬਣਦੀ ਹੈ ਤਾਂ ਉਸ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਤੇ ਉਹ ਆਪਣੇ-ਆਪ ਵਿਚ ਇਕ ਸੰਪੂਰਨਤਾ ਮਹਿਸੂਸ ਕਰਨ ਲੱਗ ਜਾਂਦੀ ਹੈ ਪਰ ਬੱਚੇ ਦੀਆਂ ਜ਼ਿੰਮੇਵਾਰੀਆਂ ਤੇ ਘਰ ਦੇ ਕੰਮ ਹੋਰ ਵੀ ਵਧ ਜਾਂਦੇ ਹਨ। ਫਿਰ ਵੀ ਕਦੇ ਨਾ ਕਦੇ ਅਧੂਰੇ ਸ਼ੌਕ ਯਾਦ ਆ ਹੀ ਜਾਂਦੇ ਹਨ। ਹਰੇਕ ਬੰਦੇ ਨੂੰ ਆਪਣੇ ਸ਼ੌਕ ਪੂਰੇ ਕਰਨ ਦਾ ਪੂਰਾ ਹੱਕ ਹੋਵੇ, ਕਦੇ ਵੀ ਅਧੂਰੇ ਸ਼ੌਕ ਮਰਨੇ ਨਹੀਂ ਚਾਹੀਦੇ, ਤਮੰਨਾ ਹੋਵੇ ਕਿ ਮੈਂ ਵੀ ਅਧੂਰੇ ਕੰਮ ਪੂਰੇ ਕਰਨੇ ਹਨ। ਕਦੇ ਤਾਂ ਬੂਰ ਪੈ ਹੀ ਜਾਂਦਾ ਹੈ। ਜਦੋਂ ਬੱਚੇ ਪਾਲ-ਪਲੋਸ ਕੇ ਜ਼ਿੰਦਗੀ ਵਿਚੋਂ ਕਦੇ ਦੋ ਪਲ ਫੁਰਸਤ ਮਿਲੇ ਤਾਂ ਸਮਾਂ ਆਪਣੇ ਅਧੂਰੇ ਸ਼ੌਕ ਪੂਰੇ ਕਰਨ ਲਈ ਅਕਸਰ ਕੱਢ ਹੀ ਲਿਆ ਜਾਂਦਾ ਹੈ।


-ਭਗਤਾ ਭਾਈ ਕਾ। ਮੋਬਾ: 94786-58384

ਬਣਾਈ ਰੱਖੋ ਕੱਪੜਿਆਂ ਦੀ ਚਮਕ

* ਸਫੈਦ ਕੱਪੜਿਆਂ ਨੂੰ ਵੱਖਰੇ ਧੋਵੋ। ਉਨ੍ਹਾਂ ਦੀ ਸਫੈਦੀ ਬਰਕਰਾਰ ਰੱਖਣ ਲਈ ਪਾਣੀ ਵਿਚ ਇਕ ਚਮਚ ਸਿਰਕਾ ਪਾਓ ਜਾਂ ਨੀਲ ਵਿਚ ਧੋਣ ਤੋਂ ਬਾਅਦ ਅੱਧਾ ਘੰਟਾ ਭਿਉਂ ਕੇ ਰੱਖੋ।
* ਸਫੈਦ ਕੱਪੜਿਆਂ ਵਿਚ ਨੀਲ ਵੱਖਰਾ ਨਾ ਲਗਾਓ। ਵਾਸ਼ਿੰਗ ਪਾਊਡਰ ਨਾਲ ਥੋੜ੍ਹਾ ਨੀਲ ਵੀ ਪਾ ਦਿਓ ਤਾਂ ਕਿ ਕੱਪੜਿਆਂ ਦੀ ਸਫੈਦੀ ਬਣੀ ਰਹੇ। * ਸਫੈਦ ਰੇਸ਼ਮੀ ਕੱਪੜਿਆਂ ਨੂੰ ਛਾਂ ਵਿਚ ਸੁਕਾਓ। ਇਸ ਨਾਲ ਉਹ ਪੀਲੇ ਨਹੀਂ ਹੋਣਗੇ। * ਰੰਗਦਾਰ ਕੱਪੜਿਆਂ ਨੂੰ ਵੀ ਛਾਂ ਵਿਚ ਸੁਕਾਓ ਅਤੇ ਧੋਣ ਤੋਂ ਪਹਿਲਾਂ ਇਨ੍ਹਾਂ ਨੂੰ ਨਮਕ ਵਾਲੇ ਪਾਣੀ ਵਿਚ ਅੱਧਾ ਘੰਟਾ ਭਿਉਂ ਕੇ ਰੱਖੋ ਤਾਂ ਕਿ ਉਸ ਦਾ ਵਾਧਾ ਰੰਗ ਪਹਿਲਾਂ ਨਿਕਲ ਜਾਵੇ। * ਜਿਨ੍ਹਾਂ ਕੱਪੜਿਆਂ ਦਾ ਰੰਗ ਉਤਰਨ ਦਾ ਸ਼ੱਕ ਹੋਵੇ, ਉਨ੍ਹਾਂ ਨੂੰ ਬਾਕੀ ਕੱਪੜਿਆਂ ਦੇ ਨਾਲ ਭਿਉਂ ਕੇ ਨਾ ਰੱਖੋ। ਉਨ੍ਹਾਂ ਨੂੰ ਵੱਖਰੇ ਧੋਵੋ। * ਜਿਨ੍ਹਾਂ ਕੱਪੜਿਆਂ ਨੂੰ ਹਰ ਵਾਰ ਪਹਿਨਣ ਤੋਂ ਬਾਅਦ ਨਹੀਂ ਧੋਇਆ ਜਾਂਦਾ, ਉਨ੍ਹਾਂ ਨੂੰ ਲਾਹੁਣ ਤੋਂ ਬਾਅਦ ਹਵਾ ਲਗਾ ਕੇ, ਬੁਰਸ਼ ਨਾਲ ਸਾਫ਼ ਕਰਕੇ ਸੰਭਾਲੋ। ਧਿਆਨ ਰੱਖੋ ਕਿ ਨਰਮ ਬੁਰਸ਼ ਦੀ ਵਰਤੋਂ ਕਰੋ। * ਜੋ ਕੱਪੜੇ ਤੁਸੀਂ ਕਦੇ-ਕਦੇ ਪਹਿਨਦੇ ਹੋ, ਉਨ੍ਹਾਂ ਨੂੰ ਅਲਮਾਰੀ ਵਿਚ ਸੰਭਾਲਦੇ ਸਮੇਂ ਉਨ੍ਹਾਂ ਦੀਆਂ ਜੇਬਾਂ ਖਾਲੀ ਕਰਕੇ ਬੈਲਟ ਆਦਿ ਕੱਢ ਕੇ ਰੱਖੋ ਤਾਂ ਕਿ ਉਨ੍ਹਾਂ ਕੱਪੜਿਆਂ ਦੀ ਬਣਾਵਟ ਨਾ ਵਿਗੜੇ।
* ਰੇਸ਼ਮੀ ਕੱਪੜਿਆਂ ਵਿਚ ਕਲੱਫ ਲਗਾਉਂਦੇ ਸਮੇਂ ਧਿਆਨ ਰੱਖੋ ਕਿ ਕੱਪੜਾ ਜ਼ਿਆਦਾ ਕੜਕ ਨਾ ਹੋ ਜਾਵੇ। ਸੂਤੀ ਕੱਪੜਿਆਂ ਵਿਚ ਕਲੱਫ ਥੋੜ੍ਹਾ ਜ਼ਿਆਦਾ ਲਗਾਓ ਅਤੇ ਥੋੜ੍ਹਾ ਜਿਹਾ ਨੀਲ ਉਸ ਵਿਚ ਮਿਲਾ ਲਓ ਤਾਂ ਕਿ ਧੱਬੇ ਨਾ ਪੈਣ। ਰੰਗਦਾਰ ਕੱਪੜਿਆਂ ਨੂੰ ਉਲਟਾ ਕਰਕੇ ਕਲੱਫ ਲਗਾਓ। * ਸਿਲਕ ਦੀਆਂ ਜਾਂ ਸੂਤੀ ਸਾੜ੍ਹੀਆਂ ਸੰਭਾਲਦੇ ਸਮੇਂ ਉਨ੍ਹਾਂ ਸਾੜ੍ਹੀਆਂ ਵਿਚ ਕਲੱਫ ਨਾ ਲਗਾਓ। ਕਲੱਫ ਲੱਗੀਆਂ ਸਾੜ੍ਹੀਆਂ ਦੇ ਫਟਣ ਦਾ ਡਰ ਰਹਿੰਦਾ ਹੈ। * ਸੁੰਗੜਨ ਵਾਲੇ ਕੱਪੜਿਆਂ ਵਿਚ ਠੰਢੇ ਪਾਣੀ ਵਿਚ ਕਲੱਫ ਮਿਲਾ ਕੇ ਲਗਾਓ। * ਰੇਸ਼ਮੀ ਕੱਪੜਿਆਂ ਨੂੰ ਉਲਟਾ ਕਰਕੇ ਪ੍ਰੈੱਸ ਕਰੋ ਤਾਂ ਕਿ ਚਮਕ ਬਣੀ ਰਹਿ ਸਕੇ। * ਰੇਸ਼ਮੀ ਕੱਪੜਿਆਂ ਦੀ ਧੁਆਈ ਤੋਂ ਬਾਅਦ ਪਾਣੀ ਵਿਚ ਇਕ ਚਮਚ ਗਲਿਸਰੀਨ ਪਾ ਕੇ ਉਸ ਵਿਚ ਡੁਬੋ ਦਿਓ। ਸੁੱਕਣ 'ਤੇ ਕੱਪੜੇ ਨਵੇਂ ਲੱਗਣਗੇ। * ਕ੍ਰੋਸ਼ੀਏ ਦੇ ਸਵੈਟਰ ਜਾਂ ਕੱਪੜਿਆਂ 'ਤੇ ਪ੍ਰੈੱਸ ਬਹੁਤ ਹਲਕੀ ਕਰੋ, ਚਾਹੇ ਨਾ ਵੀ ਕਰੋ, ਕਿਉਂਕਿ ਪ੍ਰੈੱਸ ਕਰਨ ਨਾਲ ਧਾਗੇ ਖਿੱਚ ਹੋ ਸਕਦੇ ਹਨ। * ਊਨੀ ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਨਮਕ ਵਾਲੇ ਪਾਣੀ ਵਿਚ ਡੁਬੋ ਦਿਓ। ਫਿਰ ਉਨ੍ਹਾਂ ਨੂੰ ਡਿਟਰਜੈਂਟ ਨਾਲ ਧੋਵੋ। ਇਸ ਨਾਲ ਉੱਨ ਜੁੜਦੀ ਨਹੀਂ ਹੈ।


-ਨੀਤੂ ਗੁਪਤਾ

ਵੱਖ-ਵੱਖ ਤਰ੍ਹਾਂ ਦੇ ਭਾਂਡਿਆਂ ਦੀ ਸਫ਼ਾਈ

ਕੱਚ ਦੇ ਗਲਾਸਾਂ ਦੀ ਸਫ਼ਾਈ
ਕੱਚ ਦੇ ਗਲਾਸਾਂ ਨੂੰ ਇਕ ਵਾਰ ਸਾਫ਼ ਪਾਣੀ ਵਿਚੋਂ ਕੱਢ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਗਰਮ ਸਾਬਣ ਦੇ ਘੋਲ ਵਿਚ ਧੋ ਕੇ, ਠੰਢੇ ਪਾਣੀ ਵਿਚ ਖੰਗਾਲੋ ਅਤੇ ਸੁੱਕਣ ਲਈ ਰੱਖ ਦਿਓ। ਇਨ੍ਹਾਂ ਦੀ ਸਫ਼ਾਈ ਲਈ ਹਫਤੇ ਵਿਚ ਇਕ ਵਾਰ ਸਿਰਕੇ ਦੀ ਵਰਤੋਂ ਕਰੋ। ਇਸ ਨਾਲ ਕੱਚ ਵਿਚ ਚਮਕ ਆ ਜਾਂਦੀ ਹੈ।
ਚਾਂਦੀ ਦੇ ਛੁਰੀ-ਕਾਂਟੇ ਦੀ ਸਫ਼ਾਈ
ਇਨ੍ਹਾਂ ਉੱਤੋਂ ਚਿਕਨਾਈ ਦੂਰ ਕਰਨ ਲਈ ਇਕ ਅਖ਼ਬਾਰ ਦੇ ਕਾਗਜ਼ ਨਾਲ ਪੂੰਝ ਦਿਓ। ਛੁਰੀਆਂ ਦੇ ਬਲੇਡ ਵਾਲੇ ਹਿੱਸੇ ਨੂੰ ਗਰਮ ਸਾਬਣ ਦੇ ਘੋਲ ਵਿਚ ਪਾ ਕੇ ਕੱਪੜੇ ਨਾਲ ਸਾਫ਼ ਕਰੋ। ਇਸ ਤੋਂ ਬਾਅਦ ਸਾਫ਼ ਪਾਣੀ ਨਾਲ ਧੋ ਕੇ ਸਾਫ਼ ਕੱਪੜੇ ਨਾਲ ਪੂੰਝ ਕੇ ਟਿਸ਼ੂ ਕਾਗਜ਼ ਵਿਚ ਲਪੇਟ ਕੇ ਸੰਭਾਲ ਕੇ ਰੱਖੋ।
ਚੀਨੀ ਦੇ ਭਾਂਡੇ
ਇਨ੍ਹਾਂ ਨੂੰ ਪਹਿਲਾਂ ਠੰਢੇ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਫਿਰ ਗਰਮ ਸਾਬਣ ਦੇ ਘੋਲ ਵਿਚ ਧੋ ਕੇ, ਫਿਰ ਗਰਮ ਸਾਫ਼ ਪਾਣੀ ਨਾਲ ਧੋ ਕੇ ਸੁਕਾ ਲੈਣਾ ਚਾਹੀਦਾ ਹੈ।
ਐਲੂਮੀਨੀਅਮ ਦੇ ਭਾਂਡੇ
ਚਿਕਨਾਈ ਵਾਲੇ ਭਾਂਡਿਆਂ ਨੂੰ ਗਰਮ ਪਾਣੀ ਨਾਲ ਧੋਣਾ ਚਾਹੀਦਾ ਹੈ। ਫਿਰ ਵਿਮ ਦੀ ਸਹਾਇਤਾ ਨਾਲ ਸਾਫ਼ ਕਰੋ। ਜੇ ਭਾਂਡਾ ਬਹੁਤ ਗੰਦਾ ਹੋਵੇ ਤਾਂ ਸਿਰਕੇ ਦੀ ਵਰਤੋਂ ਕਰੋ।
ਲੋਹੇ ਦੇ ਭਾਂਡੇ
ਇਨ੍ਹਾਂ ਦੀ ਚਿਕਨਾਈ ਅਖ਼ਬਾਰ ਦੇ ਕਾਗਜ਼ਾਂ ਨਾਲ ਦੂਰ ਕਰਨੀ ਚਾਹੀਦੀ ਹੈ। ਫਿਰ ਸੁਆਹ ਜਾਂ ਸਟੀਲ ਵੂਲ ਦੀ ਸਹਾਇਤਾ ਨਾਲ ਰਗੜੋ। ਫਿਰ ਸਾਫ਼ ਪਾਣੀ ਵਿਚੋਂ ਕੱਢ ਕੇ ਸੁੱਕਣ ਲਈ ਰੱਖ ਦਿਓ।
ਪਿੱਤਲ ਦੇ ਭਾਂਡੇ
ਇਨ੍ਹਾਂ ਦੀ ਸਫ਼ਾਈ ਲਈ ਬਰੀਕ ਸੁਆਹ ਦੀ ਵਰਤੋਂ ਕਰੋ। ਇਨ੍ਹਾਂ ਦੀ ਚਮਕ-ਦਮਕ ਬਣਾਈ ਰੱਖਣ ਲਈ ਇਮਲੀ ਦੀ ਵਰਤੋਂ ਕਰੋ ਅਤੇ ਨਿੰਬੂ ਅਤੇ ਨਮਕ ਦੀ ਮਦਦ ਨਾਲ ਵੀ ਭਾਂਡੇ ਸਾਫ਼ ਕੀਤੇ ਜਾ ਸਕਦੇ ਹਨ। ਸਜਾਵਟ ਦੀਆਂ ਚੀਜ਼ਾਂ ਨੂੰ ਬ੍ਰਾਸੋ ਪਾਲਿਸ਼ ਨਾਲ ਚਮਕਾਉਣਾ ਚਾਹੀਦਾ ਹੈ।
**

...ਤਾਂ ਕਿ ਤੁਹਾਡਾ ਛੋਟਾ ਘਰ ਅਜਾਇਬ ਘਰ ਨਾ ਲੱਗੇ

ਪਹਿਲਾਂ ਦੇ ਛੋਟੇ ਘਰ ਵੀ ਅੱਜ ਦੇ ਘਰਾਂ ਦੇ ਮੁਕਾਬਲੇ ਕਾਫ਼ੀ ਵੱਡੇ ਹੁੰਦੇ ਸਨ। ਉਨ੍ਹਾਂ ਛੋਟੇ ਘਰਾਂ ਵਿਚ ਵਿਹੜਾ, ਬਰਾਮਦਾ, ਛੱਤ ਅਤੇ ਘਰ ਦੇ ਹਰ ਕਮਰੇ ਵਿਚ ਵੱਡੀਆਂ-ਵੱਡੀਆਂ ਅਲਮਾਰੀਆਂ ਹੁੰਦੀਆਂ ਸਨ। ਉਨ੍ਹਾਂ ਛੋਟੇ ਘਰਾਂ ਵਿਚ ਵੀ ਕਈ ਲੋਕ ਬਹੁਤ ਆਰਾਮ ਨਾਲ ਰਹਿੰਦੇ ਸਨ। ਅੱਜਕਲ੍ਹ ਛੋਟੇ-ਵੱਡੇ ਸ਼ਹਿਰਾਂ ਵਿਚ ਫਲੈਟ ਸਿਸਟਮ ਦੇ ਚਲਦਿਆਂ ਘਰਾਂ ਦੇ ਆਕਾਰ ਬਹੁਤ ਛੋਟੇ ਹੋ ਗਏ ਹਨ, ਜਿਨ੍ਹਾਂ ਵਿਚ ਛੋਟੇ ਪਰਿਵਾਰ ਦਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਹੁੰਦਾ ਹੈ। ਘਰ ਵਿਚ ਜੇਕਰ ਦੋ ਮਹਿਮਾਨ ਵੀ ਆ ਜਾਣ ਤਾਂ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਜੇਕਰ ਘਰ ਦੇ ਆਕਾਰ ਨੂੰ ਵਧਾਇਆ ਨਹੀਂ ਜਾ ਸਕਦਾ ਅਤੇ ਘਰ ਆਉਣ ਵਾਲੇ ਮਹਿਮਾਨਾਂ ਨੂੰ ਵੀ ਘਰ ਵਿਚ ਸੰਭਾਲਣਾ ਜ਼ਰੂਰੀ ਹੁੰਦਾ ਹੈ ਤਾਂ ਇਸ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਹਨ ਕਿ ਇਕ ਜਾਂ ਦੋ ਕਮਰਿਆਂ ਦੇ ਉਸ ਘਰ ਵਿਚ ਆਪਣੀ ਗ੍ਰਹਿਸਥੀ ਨੂੰ ਕੁਸ਼ਲਤਾ ਨਾਲ ਕਿੰਝ ਸੰਭਾਲਿਆ ਜਾਵੇ?
ਇਸ ਲਈ ਸਭ ਤੋਂ ਪਹਿਲਾਂ ਤਾਂ ਘਰ ਵਿਚ ਘੱਟ ਪਰ 'ਮਲਟੀਫੰਕਸ਼ਨਲ ਫ਼ਰਨੀਚਰ' ਹੋਵੇ, ਜੋ ਸੁਵਿਧਾਜਨਕ ਅਤੇ ਅਰਾਮਦਾਇਕ ਹੋਵੇ। ਫ਼ਰਨੀਚਰ ਜ਼ਿਆਦਾ ਭਾਰੀ ਅਤੇ ਵੱਡਾ ਨਹੀਂ ਹੋਣਾ ਚਾਹੀਦਾ। ਡਰਾਇੰਗ ਰੂਮ ਵਿਚ ਵੱਡੇ ਸੋਫੇ ਦੀ ਬਜਾਏ ਜ਼ਮੀਨ 'ਤੇ ਵੱਡਾ ਗੱਦਾ ਵਿਛਾ ਕੇ ਉਨ੍ਹਾਂ ਦੇ ਨਾਲ ਕੁਸ਼ਨ ਰੱਖਣੇ ਚਾਹੀਦੇ ਹਨ। ਉਨ੍ਹਾਂ ਦੇ ਨਾਲ ਛੋਟੀਆਂ ਕੁਰਸੀਆਂ ਅਤੇ ਬੈਂਤ ਦੇ ਮੂੜੇ ਰੱਖੇ ਜਾ ਸਕਦੇ ਹਨ। ਡਰਾਇੰਗ ਰੂਮ ਲਈ ਸੋਫ਼ਾ-ਕਮ ਬੈੱਡ ਵੀ ਇਕ ਚੰਗਾ ਬਦਲ ਹੋ ਸਕਦਾ ਹੈ ਤਾਂ ਕਿ ਘਰ ਵਿਚ ਜੇਕਰ ਮਹਿਮਾਨ ਆ ਜਾਵੇ ਤਾਂ ਉਨ੍ਹਾਂ ਨੂੰ ਉਥੇ ਸਵਾਇਆ ਜਾ ਸਕੇ। ਘਰ ਵਿਚ ਫੋਲਡਿੰਗ ਕੁਰਸੀਆਂ ਵੀ ਰੱਖਣੀਆਂ ਚਾਹੀਦੀਆਂ ਹਨ ਜਿਸ ਨਾਲ ਮਹਿਮਾਨ ਆਉਣ 'ਤੇ ਬੈਠਣ ਦੀ ਪਰੇਸ਼ਾਨੀ ਨਾ ਹੋਵੇ। ਫ਼ਰਨੀਚਰ ਘਰ ਦੀ ਲੋੜ ਅਤੇ ਘਰ ਦੇ ਆਕਾਰ ਅਨੁਸਾਰ ਹੋਣਾ ਚਾਹੀਦਾ। ਗ਼ੈਰ-ਜ਼ਰੂਰੀ ਅਤੇ ਵੱਡੇ ਫ਼ਰਨੀਚਰ ਨਾਲ ਘਰ ਛੋਟਾ ਲਗਦਾ ਹੈ ਅਤੇ ਮਹਿਮਾਨਾਂ ਦੇ ਆਉਣ 'ਤੇ ਸੌਣ ਦੀ ਵੀ ਪਰੇਸ਼ਾਨੀ ਹੋ ਸਕਦੀ ਹੈ। ਛੋਟੇ ਘਰਾਂ ਲਈ ਬੈੱਡ ਹਮੇਸ਼ਾ ਬਾਕਸ ਵਾਲੇ ਹੀ ਲਵੋ।
ਅੱਜਕਲ੍ਹ ਬਾਜ਼ਾਰ ਵਿਚ ਜੋ ਮਲਟੀ ਫੰਕਸ਼ਨਲ ਫ਼ਰਨੀਚਰ ਮਿਲਦਾ ਹੈ, ਉਸ ਦੀ ਵਰਤੋਂ ਕਈ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ। ਰਸੋਈ ਸਾਹਮਣੇ ਦੀਵਾਰ ਵਿਚ ਫਿੱਟ ਹੋ ਜਾਣ ਵਾਲੇ ਮੇਜ ਲਗਾਏ ਜਾ ਸਕਦੇ ਹਨ, ਜਿਸ ਦੀ ਜ਼ਰੂਰਤ ਅਨੁਸਾਰ ਵੱਖ-ਵੱਖ ਤਰ੍ਹਾਂ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਛੋਟੇ ਘਰਾਂ ਅਨੁਸਾਰ ਅੱਜਕਲ੍ਹ ਬਾਜ਼ਾਰ ਵਿਚ ਕਈ ਤਰ੍ਹਾਂ ਦਾ ਫੋਲਡਿੰਗ ਫ਼ਰਨੀਚਰ ਮਿਲਦਾ ਹੈ, ਜਿਸ ਦੀ ਵਰਤੋਂ ਤੋਂ ਬਾਅਦ ਉਨ੍ਹਾਂ ਨੂੰ ਇਕੱਠਾ ਕਰ ਕੇ ਛੋਟੇ ਘਰ ਵਿਚ ਵੀ ਬਹੁਤ ਅਰਾਮ ਨਾਲ ਰੱਖਿਆ ਜਾ ਸਕਦਾ ਹੈ।
ਦੀਵਾਰਾਂ ਦੀ ਕਰੋ ਵਰਤੋਂ : ਛੋਟੇ ਘਰਾਂ ਵਿਚ ਦੀਵਾਰਾਂ ਦੀ ਵਰਤੋਂ ਕਰ ਕੇ ਸਾਮਾਨ ਨੂੰ ਡਿਗਣ ਤੋਂ ਬਚਾਇਆ ਜਾ ਸਕਦਾ ਹੈ। ਬੈਡਰੂਮ, ਬਾਥਰੂਮ, ਡਰਾਇੰਗ ਰੂਮ ਵਿਚ ਦੀਵਾਰਾਂ ਵਿਚ ਵੱਡੀਆਂ-ਵੱਡੀਆਂ ਅਲਮਾਰੀਆਂ ਬਣਵਾਈਆਂ ਜਾ ਸਕਦੀਆਂ ਹਨ। ਬਾਥਰੂਮ ਵਿਚ ਟਾਈਲਾਂ ਦੇ ਉੱਪਰ ਦੀ ਤੇ ਵਿਚ ਅਲਮਾਰੀਆਂ ਬਣਵਾ ਕੇ ਉਥੇ ਕਾਫੀ ਸਾਮਾਨ ਰੱਖਿਆ ਜਾ ਸਕਦਾ ਹੈ। ਵਾਸ਼ਬੇਸਿਨ ਅਤੇ ਸ਼ਾਵਰ ਦੇ ਕੋਲ ਤਰਲ ਸਾਬਣ ਅਤੇ ਡਿਸਪੈਂਸਰ ਲਗਵਾ ਲਓ ਜਿਸ ਵਿਚ ਹੱਥ ਧੋਣ ਲਈ ਸਾਬਣ ਰੱਖੋ। ਵਾਸ਼-ਬੇਸਿਨ ਦੇ ਉੱਪਰ ਲੱਕੜੀ ਦੀ ਛੋਟੀ ਅਲਮਾਰੀ ਬਣਵਾਈ ਜਾ ਸਕਦੀ ਹੈ, ਜਿਸ ਵਿਚ ਸਾਬਣ ਅਤੇ ਦੂਜੀਆਂ ਚੀਜ਼ਾਂ ਰੱਖੀਆਂ ਜਾ ਸਕਦੀਆਂ ਹਨ। ਸ਼ਾਵਰ ਦੇ ਉੱਪਰ ਵੱਲ ਤੌਲੀਆ ਸਟੈਂਡ ਲਗਵਾ ਲਵੋ। ਬਾਥਰੂਮ ਦੇ ਦਰਵਾਜ਼ੇ ਦੇ ਪਿੱਛੇ ਹੈਂਗਰ ਲਗਵਾ ਸਕਦੇ ਹੋ, ਜਿਨ੍ਹਾਂ ਵਿਚ ਮੈਲੇ ਕੱਪੜੇ ਰੱਖੇ ਜਾ ਸਕਦੇ ਹਨ।
ਛੋਟੇ ਘਰ ਵਿਚ ਰਸੋਈ ਦਾ ਆਕਾਰ ਵੀ ਛੋਟਾ ਹੁੰਦਾ ਹੈ ਅਤੇ ਉਥੇ ਵੀ ਸਾਮਾਨ ਦੀ ਸਟੋਰੇਜ ਲਈ ਰਸੋਈ ਦੀ ਦੀਵਾਰ ਵਿਚ ਅਲਮਾਰੀਆਂ ਬਣਵਾਈਆਂ ਜਾ ਸਕਦੀਆਂ ਹਨ। ਇਨ੍ਹਾਂ ਦੀਵਾਰਾਂ ਵਿਚ ਬਣੀਆਂ ਅਲਮਾਰੀਆਂ ਵਿਚ ਸਟੀਲ ਦੇ ਬਣੇ ਰੈਕ ਫਿੱਟ ਕਰਵਾਏ ਜਾ ਸਕਦੇ ਹਨ, ਜਿਨ੍ਹਾਂ ਵਿਚ ਕਾਫ਼ੀ ਜ਼ਿਆਦਾ ਸਟੋਰੇਜ ਕੀਤੀ ਜਾ ਸਕਦੀ ਹੈ, ਇਨ੍ਹਾਂ ਵਿਚੋਂ ਰਸੋਈ ਵੀ ਸਿਮਟੀ ਹੋਈ ਲਗਦੀ ਹੈ। ਛੋਟੇ ਫਲੈਟ ਵਿਚ ਜੇਕਰ ਬਾਲਕੋਨੀ ਹੈ ਤਾਂ ਉਸ ਥਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਸ ਨੂੰ ਢਕ ਕੇ ਬੱਚਿਆਂ ਦੇ ਪੜ੍ਹਨ ਲਈ ਥਾਂ ਬਣਾਈ ਜਾ ਸਕਦੀ ਹੈ। ਜੇਕਰ ਬਾਲਕਾਨੀ ਡ੍ਰਾਇੰਗ ਰੂਮ ਵੱਲ ਹੈ ਤਾਂ ਉਸ ਥਾਂ ਨੂੰ ਡਰਾਇੰਗ ਰੂਮ ਵਿਚ ਮਿਲਾ ਕੇ ਡਰਾਇੰਗ ਰੂਮ ਦਾ ਆਕਾਰ ਵਧਾਇਆ ਜਾ ਸਕਦਾ ਹੈ। ਛੋਟੇ ਘਰ ਵਿਚ ਜੋ ਵੀ ਨਵਾਂ ਖਰੀਦਿਆ ਜਾਵੇ ਉਹ ਘਰ ਦੇ ਅਨੁਸਾਰ ਹੋਣਾ ਚਾਹੀਦਾ। ਘਰ ਦੇ ਫਰਨੀਚਰ ਨੂੰ ਇਸ ਢੰਗ ਨਾਲ ਸੈੱਟ ਕਰੋ ਕਿ ਇਕ ਕਮਰੇ ਤੋਂ ਦੂਜੇ ਕਮਰੇ ਵਿਚ ਜਾਣ ਵਿਚ ਪਰੇਸ਼ਾਨੀ ਨਾ ਹੋਵੇ। ਘਰ ਵਿਚ ਜ਼ਿਆਦਾ ਅਲਮਾਰੀਆਂ ਬਣਵਾ ਲੈਣ ਨਾਲ ਘਰ ਦਾ ਸਾਮਾਨ ਤਾਂ ਇਕੱਠਾ ਰਹਿੰਦਾ ਹੈ ਪਰ ਘਰ ਵੀ ਸੰਵਰਿਆ ਦਿਸਦਾ ਹੈ। ਪੁਰਾਣੀਆਂ ਚੀਜ਼ਾਂ ਨੂੰ ਸਮੇਂ-ਸਮੇਂ 'ਤੇ ਘਰ ਤੋਂ ਬਾਹਰ ਕੱਢਦੇ ਰਹੋ ਵਰਨਾ ਛੋਟਾ ਘਰ ਅਜਾਇਬ ਘਰ ਲੱਗਣ ਲੱਗੇਗਾ।


-ਇਮੇਜ ਰਿਫ਼ਲੈਕਸ਼ਨ ਸੈਂਟਰ

ਅੱਡੀਆਂ ਫਟਣ ਦੇ ਘਰੇਲੂ ਇਲਾਜ

* ਸਰਦੀਆਂ ਦੇ ਦਿਨਾਂ ਵਿਚ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਉੱਪਰ ਗਲੈਸਰੀਨ ਅਤੇ ਗੁਲਾਬ ਜਲ ਮਿਲਾ ਕੇ ਮਲੋ।
* ਜੈਤੂਨ ਦੇ ਤੇਲ ਦੀ ਮਾਲਿਸ਼ ਲਗਾਤਾਰ ਕਰਦੇ ਰਹੋ।
* ਸਰ੍ਹੋਂ ਦੇ ਤੇਲ ਵਿਚ ਮੋਮ ਮਿਲਾ ਕੇ ਲਾਉਣ ਨਾਲ ਵੀ ਅੱਡੀਆਂ ਠੀਕ ਹੋ ਜਾਂਦੀਆਂ ਹਨ।
* ਪੈਰਾਂ ਨੂੰ ਕੋਸੇ ਪਾਣੀ ਨਾਲ ਧੋ ਕੇ ਬਾਅਦ ਵਿਚ ਸਰ੍ਹੋਂ ਦੇ ਤੇਲ ਵਿਚ ਸੇਂਧਾ ਨਮਕ ਮਿਲਾ ਕੇ ਲਗਾਓ।
* ਸ਼ਲਗਮਾਂ ਦੇ ਛੋਟੇ-ਛੋਟੇ ਟੁਕੜੇ ਕਰਕੇ ਪਾਣੀ ਵਿਚ ਉਬਾਲਣ ਤੋਂ ਬਾਅਦ ਪੈਰਾਂ ਨੂੰ 10 ਮਿੰਟਾਂ ਤੱਕ ਪਾਣੀ ਵਿਚ ਰੱਖੋ।
* ਪਾਣੀ ਵਿਚ ਬੋਰਿਕ ਪਾਊਡਰ ਮਿਲਾ ਕੇ ਉਸ ਵਿਚ ਥੋੜ੍ਹੇ ਸਮੇਂ ਲਈ ਪੈਰ ਰੱਖੋ।
* ਕੋਸੇ ਪਾਣੀ ਵਿਚ ਨਿੰਬੂ ਨਿਚੋੜਨ ਤੋਂ ਬਾਅਦ ਪੈਰਾਂ ਨੂੰ 5-7 ਮਿੰਟ ਰੱਖੋ ਅਤੇ ਸਾਫ਼ ਕੱਪੜੇ ਨਾਲ ਪੈਰ ਪੂੰਝਣ ਤੋਂ ਬਾਅਦ ਵੈਸਲੀਨ ਲਗਾਓ।
* ਦੇਸੀ ਘਿਓ ਨੂੰ ਗਰਮ ਕਰਕੇ ਮਾਲਿਸ਼ ਕਰਨ ਨਾਲ ਵੀ ਅੱਡੀਆਂ ਠੀਕ ਹੋ ਜਾਂਦੀਆਂ ਹਨ।


ਮੋਗਾ। ਮੋਬਾ: 94170-05183

ਵੱਖ-ਵੱਖ ਸਾਗ ਦੇ ਨਾਲ ਪਕਾਓ-ਮੁਰਗ ਸਪੈਸ਼ਲ

ਮੁਰਗ ਹਰਾ ਧਨੀਆ
ਸਮੱਗਰੀ : 500 ਗ੍ਰਾਮ ਮੁਰਗਾ, ਲਸਣ 3-4 ਕਲੀਆਂ, ਹਰੀਆਂ ਮਿਰਚਾਂ 3-4, ਅਦਰਕ ਇਕ ਇੰਚ ਟੁਕੜਾ, ਪਿਆਜ਼ ਦਰਮਿਆਨੇ ਆਕਾਰ ਦਾ ਅੱਧਾ ਕੱਟਿਆ ਹੋਇਆ, ਹਰੇ ਧਨੀਏ ਦਾ ਪੇਸਟ 3 ਵੱਡੇ ਚਮਚ।
ਵਿਧੀ : ਲਸਣ ਅਤੇ ਮਿਰਚ ਨੂੰ ਪੀਸ ਲਓ। ਹਰਾ ਧਨੀਆ ਵੱਖਰਾ ਪੀਸ ਲਓ। ਕੱਟੇ ਹੋਏ ਮੁਰਗੇ ਦੇ ਟੁਕੜਿਆਂ ਨੂੰ ਇਕ ਕਟੋਰੀ ਪਾਣੀ, ਨਮਕ, ਪਿਆਜ਼ ਅਤੇ ਅਦਰਕ ਦੇ ਨਾਲ ਉਬਾਲਣ ਲਈ ਰੱਖੋ, ਥੋੜ੍ਹਾ ਅੱਧਪੱਕਾ ਹੋਣ 'ਤੇ ਕੱਢ ਲਓ। ਹੁਣ ਇਕ ਕੜਾਹੀ ਵਿਚ ਘਿਓ ਗਰਮ ਕਰੋ। ਉਸ ਵਿਚ ਪਹਿਲਾਂ ਲਸਣ ਦੇ ਨਾਲ ਮਿਰਚ ਦੇ ਪੇਸਟ ਨੂੰ ਹਲਕਾ ਭੁੰਨੋ, ਫਿਰ ਉਬਲੇ ਮੁਰਗੇ ਨੂੰ ਪਾ ਦਿਓ। ਭੁੰਨਦੇ ਹੋਏ ਜਦੋਂ ਗੋਸ਼ਤ ਲਾਲ ਹੋ ਜਾਵੇ ਤਾਂ ਉਸ ਵਿਚ ਹਰੇ ਧਨੀਏ ਦਾ ਪੇਸਟ ਅਤੇ ਉਬਲਿਆ ਹੋਇਆ ਪਾਣੀ (ਜਿਸ ਵਿਚ ਮੁਰਗਾ ਉਬਲਿਆ ਗਿਆ ਸੀ) ਪਾ ਕੇ ਦਰਮਿਆਨੇ ਸੇਕ 'ਤੇ ਪਕਾਓ ਅਤੇ ਦੇਖੋ ਕਿ ਪਾਣੀ ਘੱਟ ਹੈ ਗੋਸ਼ਤ ਪੱਕਿਆ ਨਹੀਂ ਤਾਂ ਥੋੜ੍ਹਾ ਹੋਰ ਪਾਣੀ ਪਾ ਕੇ ਪਕਾਓ। ਗਰਮ ਮਸਾਲਾ ਪਾਓ ਅਤੇ ਸਾਦੇ ਚੌਲਾਂ ਦੇ ਨਾਲ ਜਾਂ ਤੰਦੂਰੀ ਰੋਟੀ ਦੇ ਨਾਲ ਸਵਾਦ ਲਓ।
ਮੁਰਗ ਹਰੀ ਪੱਤੀ
ਸਮੱਗਰੀ : 800 ਗ੍ਰਾਮ ਮੁਰਗਾ, 200 ਗ੍ਰਾਮ ਹਰਾ ਧਨੀਆ, 200 ਗ੍ਰਾਮ ਪੁਦੀਨੇ ਦੇ ਪੱਤੇ, 4-5 ਹਰੀਆਂ ਮਿਰਚਾਂ, ਲਸਣ 3-4 ਕਲੀਆਂ, 2 ਟਮਾਟਰ, ਇਕ ਵੱਡਾ ਪਿਆਜ਼ ਕੱਟਿਆ ਹੋਇਆ, ਮੱਖਣ 3 ਵੱਡੇ ਚਮਚ, ਨਮਕ, ਅੱਧੀ ਚਮਚ ਹਲਦੀ, ਅੱਧਾ ਚਮਚ ਜੀਰਾ ਪੀਸਿਆ ਹੋਇਆ, ਅੱਧਾ ਚਮਚ ਸਾਬਤ ਜੀਰਾ, ਇਕ ਸੁੱਕੀ ਲਾਲ ਮਿਰਚ।
ਵਿਧੀ : ਹਰਾ ਧਨੀਆ, ਪੁਦੀਨਾ, ਹਰੀ ਮਿਰਚ ਇਕੱਠੇ ਪੀਸ ਲਓ। ਅਦਰਕ ਅਤੇ ਲਸਣ ਦਾ ਵੱਖਰਾ ਪੇਸਟ ਕਰੋ। ਟਮਾਟਰ ਕੱਟ ਲਓ। ਕੜਾਹੀ ਵਿਚ ਮੱਖਣ ਗਰਮ ਕਰਕੇ ਉਸ ਵਿਚ ਸੁੱਕੀ ਲਾਲ ਮਿਰਚ ਪਾਓ। ਅੱਧਾ ਚਮਚ ਸਾਬਤ ਜੀਰਾ ਪਾਓ। ਜਦੋਂ ਫੁੱਟਣ ਲੱਗ ਜਾਵੇ ਤਾਂ ਉਸ ਵਿਚ ਕੱਟੇ ਹੋਏ ਪਿਆਜ਼ ਪਾਓ। ਹੁਣ ਟਮਾਟਰ ਪਾਓ। ਥੋੜ੍ਹਾ ਗਲ ਜਾਣ 'ਤੇ ਉਸ ਵਿਚ ਲਸਣ, ਅਦਰਕ ਦਾ ਪੇਸਟ ਪਾਓ। ਇਸ ਵਿਚ ਹਲਦੀ, ਨਮਕ, ਜੀਰਾ ਪਾਓ। ਚਾਹੋ ਤਾਂ ਜ਼ਿਆਦਾ ਤਿੱਖੇਪਨ ਲਈ ਲਾਲ ਮਿਰਚ ਵੀ ਪਾ ਸਕਦੇ ਹੋ।
ਮਸਾਲੇ ਥੋੜ੍ਹਾ ਭੁੰਨੇ ਜਾਣ 'ਤੇ ਹੁਣ ਇਸ ਵਿਚ ਮੁਰਗੇ ਦੇ ਟੁਕੜੇ ਪਾ ਦਿਓ। ਹਰਾ ਧਨੀਆ, ਪੁਦੀਨੇ ਦਾ ਪੇਸਟ ਪਾਓ। 10 ਮਿੰਟ ਤੱਕ ਭੁੰਨਦੇ ਰਹੋ। ਅੰਦਾਜ਼ੇ ਨਾਲ ਪਾਣੀ ਪਾਓ। ਪੱਕ ਜਾਣ 'ਤੇ ਇਹ ਲਟਪਟਾ ਜਿਹਾ ਹੋ ਜਾਵੇਗਾ। ਅੰਤ ਵਿਚ ਗਰਮ ਮਸਾਲਾ ਪਾਓ। ਇਸ ਨੂੰ ਤੁਸੀਂ ਨਾਨ ਜਾਂ ਪੁਲਾਵ ਦੇ ਨਾਲ ਪਰੋਸ ਸਕਦੇ ਹੋ।


-ਰੂਬੀ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX