ਤਾਜਾ ਖ਼ਬਰਾਂ


ਪੁਲਿਸ ਚੈਕਿੰਗ ਦੌਰਾਨ ਕਾਰ ਛੱਡ ਫ਼ਰਾਰ ਹੋਏ ਗੈਂਗਸਟਰ
. . .  1 day ago
ਜਲੰਧਰ, 23 ਫਰਵਰੀ - ਜਲੰਧਰ-ਫਗਵਾੜਾ ਮੁੱਖ ਜੀ.ਟੀ ਰੋਡ 'ਤੇ ਪਰਾਗਪੁਰ ਵਿਖੇ ਪੁਲਿਸ ਚੈਕਿੰਗ ਦੌਰਾਨ ਤਿੰਨ ਦੇ ਕਰੀਬ ਗੈਂਗਸਟਰ ਇਨੋਵਾ ਕਾਰ ਛੱਡ ਕੇ ਜਮਸ਼ੇਰ ਵੱਲ ਨੂੰ ਫ਼ਰਾਰ...
ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  1 day ago
ਫ਼ਿਰੋਜਪੁਰ 23 ਫਰਵਰੀ ( ਜਸਵਿੰਦਰ ਸਿੰਘ ਸੰਧੂ ) - ਹਿੰਦ ਪਾਕਿ ਕੌਮੀ ਸਰਹੱਦ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਚੌਕੀ ਸ਼ਾਮੇ ਕੇ ਦੇ ਖੇਤਰ ਵਿਚੋਂ 136 ਬਟਾਲੀਅਨ ਬੀਐਸਐਫ...
ਰਾਮ ਵਿਲਾਸ ਪਾਸਵਾਨ ਵੱਲੋਂ ਪੰਜਾਬ ਹਰਿਆਣਾ ਦੇ ਐਫ.ਸੀ.ਆਈ ਅਧਿਕਾਰੀਆਂ ਨਾਲ ਮੀਟਿੰਗ
. . .  1 day ago
ਜ਼ੀਰਕਪੁਰ, 23 ਫਰਵਰੀ, (ਹਰਦੀਪ ਹੈਪੀ ਪੰਡਵਾਲਾ) - ਕੇਂਦਰੀ ਖਪਤਕਾਰ ਮਾਮਲੇ , ਖਾਦ ਅਤੇ ਸਰਵਜਨਕ ਵਿਤਰਨ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਪਟਿਆਲਾ - ਜ਼ੀਰਕਪੁਰ ਸੜਕ...
ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  1 day ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  1 day ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  1 day ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  1 day ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  1 day ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  1 day ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਆਪਣੀ ਦਵਾਈ ਖ਼ੁਦ ਬਣੋ ਤੇ ਜੁੱਗ ਜੁੱਗ ਜੀਓ

ਇਸ ਵਿਸ਼ੇ 'ਤੇ ਮੈਂ ਪਹਿਲਾਂ ਵੀ ਇਕ-ਦੋ ਲੇਖ ਲਿਖੇ ਨੇ ਤੇ ਉਹ ਚਿਰਾਂ ਦੀਆਂ ਗੱਲਾਂ ਨੇ | ਇਸ ਲੇਖ ਨੂੰ ਲਿਖਣ ਦੀ ਜ਼ਰੂਰਤ ਮੈਂ ਇਸ ਕਾਰਨ ਮਹਿਸੂਸੀ ਹੈ ਕਿ ਉਦੋਂ ਤੋਂ ਹੁਣ ਤੱਕ ਬਹੁਤ ਪਾਣੀ ਪੁਲਾਂ ਥੱਲਿਉਂ ਦੀ ਵਗ ਚੁੱਕਾ ਹੈ | ਇਸ ਗ੍ਰਹਿ 'ਤੇ ਇਸ ਵਕਤ ਇਨਸਾਨੀ ਔਸਤ ਉਮਰ ਇਕੱਤਰ, ਕੁਛ ਵਰ੍ਹੇ ਹੈ | ਇਸ ਲਛਮਣ ਲਕੀਰ ਨੂੰ ਜਿਹੜੇ ਭਾਗਾਂ ਵਾਲੇ ਪ੍ਰਾਣੀ ਪਾਰ ਕਰਕੇ ਰੰੂਘੇ ਦੀ ਜ਼ਿੰਦਗੀ ਜੀਅ ਰਹੇ ਨੇ ਉਨ੍ਹਾਂ ਨੂੰ ਯਾਦ ਦਿਵਾਉਣਾ ਬਣਦਾ ਹੈ ਕਿ ਇਸ ਸੁਨਹਿਰੀ ਵਕਤ ਦਾ 200 ਫ਼ੀਸਦੀ ਲਾਹਾ ਲਿਆ ਜਾਵੇ | ਵੱਡੀ ਉਮਰੇ ਬੰਦਾ ਚੀਜ਼ ਕਿਤੇ ਰੱਖਦਾ ਹੈਤੇ ਭਾਲਦਾ ਕਿਸੇ ਹੋਰ ਥਾਂ 'ਤੇ ਹੈ | ਯਾਨੀ ਯਾਦਦਾਸ਼ਤ ਦਲਿੱਦਰ ਹੋ ਜਾਂਦੀ ਹੈ | ਹਰਕਤਾਂ ਵਿਚ ਚੁਸਤੀ-ਫੁਰਤੀ ਘਟ ਜਾਂਦੀ ਹੈ ਤੇ ਜਵਾਨੀ ਵਾਲੀ ਉਹ ਗੱਲ ਰਹਿੰਦੀ ਨਹੀਂ | ਸਰੀਰ ਡਿੱਕ-ਡੋਲੇ ਖਾਣ ਲੱਗ ਪੈਂਦਾ ਹੈ ਤੇ ਬਿਮਾਰੀ ਦਾ ਹਮਲਾ ਕਦੇ ਵੀ ਹੋ ਸਕਦਾ ਹੈ | ਨਵੇਂ ਚਿਹਰਿਆਂ ਦੀ ਸਿਆਣ ਰੱਖਣੀ ਮੁਸ਼ਕਿਲ ਹੋ ਜਾਂਦੀ ਹੈ, ਨਵੇਂ ਨਾਂਅ ਛੇਤੀ ਜ਼ਬਾਨ 'ਤੇ ਚੜ੍ਹਦੇ ਨਹੀਂ | ਅੱਖਾਂ ਝੌਲਾ-ਝੌਲਾ ਵੇਖਦੀਆਂ ਹਨ | ਫਿਰ ਇਨਸਾਨ ਸ਼ਾਇਦ ਇਕੋ ਇਕ ਜੀਵ ਹੈ ਜੀਹਨੂੰ ਆਪਣੇ ਅੰਤ ਦਾ ਅਹਿਸਾਸ ਹੈ | ਅੰਤ, ਜੀਹਨੂੰ ਇਨਸਾਨ ਕਈ ਹੋਰ ਸ਼ਬਦਾਂ ਨਾਲ ਸੰਬੋਧਨ ਕਰਦਾ ਹੈ, ਇਸ ਦਾ ਸਿੱਧਾ ਨਾਂਅ ਲੈਣ ਤੋਂ ਗੁਰੇਜ਼ ਕਰਦਾ ਹੈ... ਰਕਾਨ ਮੌਤ ਜਿਹੜੀ ਹਰ ਦਿਨ ਨੇੜੇ ਨੂੰ ਆ ਰਹੀ ਹੁੰਦੀ ਹੈ | ਇਸ ਅਟੱਲ ਹਕੀਕਤ ਬਾਰੇ ਸੋਚਣ ਜਾਂ ਝੁਰਨ ਵਿਚ ਵਕਤ ਕਿਉਂ ਖਰਾਬ ਕੀਤਾ ਜਾਵੇ | ਕਿਉਂ ਨਾ ਜੋ ਹੱਥ ਵਿਚ ਹੈ, ਜਿਵੇਂ ਵੀ ਹੈ, ਜਿੰਨੀ ਵੀ ਹੈ, ਉਸ ਦਾ ਲੁਤਫ਼ ਲਿਆ ਜਾਵੇ | ਲੁਤਫ਼ ਤਾਂ ਹੀ ਆਉਂਦਾ ਹੈ ਜੇ ਦਿਮਾਗ਼, ਸਰੀਰ ਤੰਦਰੁਸਤ ਹਨ | ਤੰਦਰੁਸਤੀ ਦੇ ਖਿਆਲ ਦੀ ਬਰਕਰਾਰੀ ਇਨਸਾਨ ਨੂੰ ਖੁਦ ਰੱਖਣੀ ਹੁੰਦੀ ਹੈ, ਕਿਸੇ ਖੌਫ਼ ਥੱਲੇ ਕਿਉਂ ਜੀਆ ਜਾਵੇ |
ਮੈਨੂੰ ਤਾਂ ਇਹ ਇਕ ਕੁਦਰਤ ਵਲੋਂ ਘੜਿਆ-ਘੜਾਇਆ ਪ੍ਰੋਗਰਾਮ ਜਾਪਦਾ ਹੈ ਕਿ ਅੱਧਖੜ ਉਮਰ ਤੱਕ ਮੌਤ ਯਾਦ ਆਉਂਦੀ ਹੀ ਨਹੀਂ | ਜਵਾਨੀ ਤੱਕ ਜੇਕਰ ਮੌਤ ਨਾਲ ਮੁਲਾਕਾਤ ਹੁੰਦੀ ਹੈ ਤਾਂ ਇਹ ਹਾਦਸਿਆਂ ਵਿਚ, ਲੜਾਈਆਂ ਵਿਚ, ਨਸ਼ਿਆਂ ਆਦਿ ਵਿਚ | ਜਦ ਫਿਰ ਕੋਈ ਖ਼ਤਰਨਾਕ ਬਿਮਾਰੀ ਚਿੰਬੜ ਜਾਂਦੀ ਹੈ ਤਾਂ ਮੌਤ ਦਾ ਅਹਿਸਾਸ ਦਿਮਾਗ ਵਿਚ ਘਰ ਕਰਨ ਲੱਗ ਪੈਂਦਾ ਹੈ ਕਿ ਲੈ ਬਈ, ਪਾ ਲਿਆ ਇਹਨੇ ਹੱਥ | ਚੰਗੀ ਦੇਰ ਤੱਕ ਇਸ ਅਹਿਸਾਸ ਨਾਲ ਰਹਿਣ ਮਗਰੋਂ, ਜਦ ਫਾਨੀ ਬੰਦਾ ਅੱਸੀ ਕੁ ਦੀ ਉਮਰ ਟੱਪ ਜਾਂਦਾ ਹੈ ਤਾਂ ਮੌਤ ਦਾ ਅਹਿਸਾਸ ਕੁਝ ਫਿੱਕਾ ਪੈਣ ਲੱਗ ਪੈਂਦਾ ਹੈ ਕਿ ਇਹ ਤਾਂ ਢੀਚਕ-ਢੀਚਕ ਕੰਮ ਰਹਿਣਾ ਹੀ ਹੈ | ਆਪਣੇ ਕੁਝ ਅਜ਼ੀਜ਼ ਦੋਸਤਾਂ, ਨਜ਼ਦੀਕੀ ਸਾਕ-ਸੰਗੀਆਂ ਦੇ ਹਮੇਸ਼ਾ ਲਈ ਟੁਰ ਜਾਣ ਬਾਅਦ, ਕੁਛ ਰੱਬ ਦੀ ਇਬਾਦਤ, ਭਗਤੀ ਵੱਲ ਧਿਆਨ ਲੱਗਣ ਮਗਰੋਂ, ਮਜ਼੍ਹਬ ਵਲੋਂ ਦਿਖਾਏ ਜਾਂਦੇ ਸਵਰਗ ਦੇ ਸੁਪਨਿਆਂ ਪਿਛੋਂ, ਇਨਸਾਨ ਦੀ ਮੌਤ ਪ੍ਰਤੀ ਸੋਚ ਕੁਝ ਟਿਕ ਜਾਇਆ ਕਰਦੀ ਹੈ | ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਵੱਲ, ਆਪਣੀ ਸੁਲੱਖਣੀ ਔਲਾਦ ਦੇ ਸੈੱਟ ਹੋਣ ਉਪਰੰਤ, ਪੋਤਰੇ, ਪੋਤਰੀ ਦੀ ਕਬੀਲਦਾਰੀ ਨਜਿੱਠੀ ਜਾਣ ਪਿਛੋਂ, ਜਦ ਇਨਸਾਨ ਪਿਛਾਂਹ ਨੂੰ ਨਜ਼ਰ ਮਾਰਦਾ ਹੈ ਕਿ ਕਿੱਥੋਂ ਚੱਲਿਆ ਸੀ ਤੇ ਕਿਥੇ ਪਹੁੰਚ ਗਿਆ ਹੈ, ਉਸ ਦੀ ਜ਼ਿੰਦਗੀਭਰ ਦੀ ਮਿਹਨਤ ਦਾ ਫਲ ਉਸ ਦੇ ਸਾਹਮਣੇ ਤੁਰਿਆ ਫਿਰਦਾ ਨਜ਼ਰ ਆਉਂਦਾ ਹੈ ਤਾਂ ਰੂਹ ਅੰਦਰੋਂ ਕੁਝ ਤਸੱਲੀ ਜਿਹੀ ਉਠਿਆ ਕਰਦੀ ਹੈ ਕਿ ਹੇ ਰੱਬਾ ਹੁਣ ਜੇ ਮੈਨੂੰ ਚੱਕ ਵੀ ਲਵੇਂ ਤਾਂ ਮੈਨੂੰ ਕੋਈ ਗਿਲਾ ਨਹੀਂ, ਕੋਈ ਸ਼ਿਕਾਇਤ ਨਹੀਂ | ਮੈਂ ਆਪਣੀ ਪਾਰੀ ਸੱਚੇ ਮਨ ਨਾਲ ਖੇਡੀ ਹੈ, ਮੈਂ ਕਿਸੇ ਦਾ ਕੁਝ ਦੇਣਾ ਨਹੀਂ, ਸਿਵਾਏ ਤੈਥੋਂ | ਯਾਨੀ ਬਿਨਾਂ ਕਿਸੇ ਭੈਅ ਦੇ, ਫਿਰ ਇਨਸਾਨ ਮੌਤ ਨੂੰ ਅੱਧ ਰਸਤੇ ਮਿਲਣ ਵਾਸਤੇ ਤਿਆਰ ਹੁੰਦਾ ਹੈ |
ਦੁਨੀਆ ਪੱਧਰ 'ਤੇ ਸੰਨ 1900 ਵਿਚ ਇਨਸਾਨ ਦੀ ਔਸਤ ਉਮਰ ਕੋਈ 47 ਵਰ੍ਹੇ ਹੀ ਸੀ | ਹੁਣ ਜਦ ਦੋ ਦਰਜਨਾਂ ਸਾਲ ਉਮਰ ਦੇ ਹੋਰ ਨਸੀਬ ਹੋ ਗਏ ਨੇ, ਯਾਨੀ ਇਕੱਤਰ ਵਰ੍ਹੇ ਤੱਕ, ਸਾਨੂੰ ਇਨ੍ਹਾਂ ਨਾਲ ਕਰਨਾ ਕੀ ਚਾਹੀਦਾ ਹੈ ਤਾਂ ਜੋ ਆਪਣੇ ਯੋਗਦਾਨ ਨਾਲ ਉਮਰ ਨੂੰ ਹੋਰ ਵੀ ਰਬੜ ਵਾਂਗ ਖਿੱਚਿਆ ਜਾਵੇ, ਸਾਨੂੰ ਸਭਨੂੰ ਹੀ ਲੰਮੇਰੀ ਉਮਰ ਦਾ ਲਾਲਚ ਹੈ | ਅਜੋਕੇ ਕੁਝ ਲੋਕਾਂ ਦੀ ਧਾਰਨਾ ਹੈ ਕਿ ਜਦ ਜਿਊਣਾ ਹੀ ਹੈ ਤਾਂ ਭਚੀੜੀ-ਭਚੀੜੀ ਜ਼ਿੰਦਗੀ ਬਸਰ ਕਿਉਂ ਕੀਤੀ ਜਾਵੇ, ਕਿਉਂ ਨਾ ਵਾਗਾਂ ਪੂਰੀਆਂ ਢਿੱਲੀਆਂ ਛੱਡ ਦਿੱਤੀਆਂ ਜਾਣ | ਜਦ ਚਿੱਤ ਕਰੇ ਬੰਦਾ ਖੇਡ ਸਕੇ, ਜੀਅ ਭਾਉਂਦਾ ਖਾ ਸਕੇ, ਪਹਿਨ ਸਕੇ | ਆਹ ਨਹੀਂ ਖਾਣਾ, ਔਹ ਨਹੀਂ ਪੀਣਾ, ਭਾਰ ਘਟਾਇਆ ਜਾਵੇ... ਜ਼ਿੰਦਗੀ ਜਿਊਣ ਵਿਚ ਏਨੀ ਸੌਦੇਬਾਜ਼ੀ ਕਿਉਂ ਤੇ ਉਹ ਵੀ ਰੰੂਘੇ, ਬੋਨਸ ਦੀ ਉਮਰ ਵਿਚ | ਨਿਰਭਰ ਕਰਦਾ ਹੈ ਕਿ ਤੁਹਾਡੇ ਹਾਲਾਤ ਕਿਵੇਂ ਨੇ, ਜ਼ਿੰਦਗੀ ਬਾਰੇ ਤੁਹਾਡੀ ਆਪਣੀ ਨਿੱਜੀ ਫਿਲਾਸਫੀ ਕੀ ਹੈ, ਕਿਸ ਹੱਦ ਤੀਕ ਤੁਸੀਂ ਆਪਣੇ ਸ਼ੌਕ ਪੂਰੇ ਕਰਨ ਦੀ ਹਿੰਮਤ ਕਰਦੇ ਹੋ ਤੇ ਅਮਲ ਵਿਚ ਲਿਆ ਸਕਦੇ ਹੋ | ਮਰਜ਼ੀ ਆਪੋ-ਆਪਣੀ, ਪਰ ਆਮ ਸੋਚ ਹੈ ਕਿ ਤੋਹਫ਼ੇ ਵਿਚ ਮਿਲੇ ਦੁਰਲੱਭ ਵਰਿ੍ਹਆਂ ਵਿਚੋਂ ਕਿਉਂ ਨਾ ਪੂਰਾ ਸੁਆਦ ਨਿਚੋੜਿਆ ਜਾਵੇ, ਕਿਉਂ ਨਾ ਇਨ੍ਹਾਂ ਨੂੰ ਹਾਸਿਆਂ ਨਾਲ ਭਰਿਆ ਜਾਵੇ, ਕਿਉਂ ਨਾ ਇਨ੍ਹਾਂ ਵਿਚ ਜ਼ਿੰਦਾਦਿਲੀ ਲਿਆਂਦੀ ਜਾਵੇ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 97806-66268.


ਖ਼ਬਰ ਸ਼ੇਅਰ ਕਰੋ

ਮਨੁੱਖ ਦਾ ਸ਼ਰੀਕ ਬਣ ਰਿਹਾ ਹੈ ਰੋਬੋਟ

ਵਰਲਡ ਇਕਨਾਮਿਕ ਫੋਰਮ ਨੇ ਤਿੰਨ ਸਾਲ ਪਹਿਲਾਂ ਹੀ ਇਕ ਰਿਪੋਰਟ ਬਣਾਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਬੇਰੁਜ਼ਗਾਰਾਂ ਲਈ ਇਕ ਵੱਡਾ ਸੰਕਟ ਰੋਬੋਟ ਬਣਨ ਵਾਲੇ ਹਨ ਕਿਉਂਕਿ ਉਸ ਦੇ ਅਧਿਐਨ ਅਨੁਸਾਰ 2030 ਤੱਕ ਸੰਸਾਰ ਪੱਧਰ 'ਤੇ 80 ਕਰੋੜ ਨੌਕਰੀਆਂ ਇਨਸਾਨ ਦੇ ਹੱਥੋਂ ਨਿਕਲ ਕੇ ਰੋਬੋਟਾਂ ਦੇ ਕਬਜ਼ੇ ਵਿਚ ਜਾਣ ਵਾਲੀਆਂ ਹਨ | ਸੰਕਟ ਸਿਰਫ਼ ਇਸ ਗਿਣਤੀ ਦਾ ਨਹੀਂ ਹੈ, ਇਸ ਤੋਂ ਵੀ ਵੱਡਾ ਸੰਕਟ ਪੇਸ਼ਕਾਰੀ ਦਾ ਹੈ | ਰੋਬੋਟ ਇਨਸਾਨਾਂ ਤੋਂ ਜ਼ਿਆਦਾ ਹੀ ਕੰਮ ਨਹੀਂ ਕਰਨਗੇ ਬਲਕਿ ਇਨਸਾਨਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਸਫਾਈ ਨਾਲ ਵੀ ਕਰਨਗੇ | ਮਤਲਬ ਮੁਕਾਬਲਾ ਮਨੁੱਖ ਅਤੇ ਮਸ਼ੀਨ ਵਿਚਾਲੇ ਹੈ | ਜ਼ਾਹਿਰ ਹੈ ਭਾਵਨਾਤਮਕ ਸੰਦਰਭ ਦੇ ਪੱਧਰ ਤੇ ਮਸ਼ੀਨ ਆਮ ਤੌਰ 'ਤੇ ਇਨਸਾਨ 'ਤੇ ਭਾਰੀ ਹੀ ਪੈਂਦੀ ਹੈ, ਖ਼ਾਸ ਕਰਕੇ ਮਸ਼ੀਨੀ ਅੰਦਾਜ਼ ਵਾਲੇ ਕੰਮਕਾਰ ਦੇ ਮਾਮਲੇ ਵਿਚ | ਸ਼ਾਇਦ ਇਸ ਲਈ ਇਨਸਾਨੀ ਜ਼ਿੰਦਗੀ ਵਿਚ ਰੋਬੋਟਾਂ ਦੇ ਇਸ ਸ਼ੁਰੂ ਹੋ ਚੁੱਕੇ ਦਖਲ ਨੂੰ ਚੌਥੀ ਉਦਯੋਗਿਕ ਕ੍ਰਾਂਤੀ ਦਾ ਦਰਜਾ ਦਿੱਤਾ ਗਿਆ ਹੈ |
ਫਿਲਹਾਲ ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਅਤੇ ਬਾਇਓਤਕਨਾਲੋਜੀ ਦੇ ਮੇਲ ਨਾਲ ਜੋ ਚੌਥੀ ਉਦਯੋਗਿਕ ਕ੍ਰਾਂਤੀ 21ਵੀਂ ਸਦੀ ਦੇ ਇਸ ਦੂਜੇ ਦਹਾਕੇ ਦੇ ਸ਼ੁਰੂ ਵਿਚ ਹੀ ਸ਼ੁਰੂ ਹੋ ਚੁੱਕੀ ਸੀ, ਹੁਣ ਹਰ ਲੰਘਦੇ ਸਾਲ ਦੇ ਨਾਲ ਉਹ ਤਿੱਖੀ ਹੁੰਦੀ ਜਾਵੇਗੀ | ਇਸ ਦੇ ਨਾਲ ਹੀ ਸ਼ੁਰੂ ਹੋ ਚੁੱਕੀ ਹੈ ਇਹ ਬਹਿਸ ਕਿ ਆਖਰ ਇਹ ਮੌਜੂਦਾ ਦੁਨੀਆ ਤੋਂ ਆਪਣੀ ਕੀਮਤ ਕੀ ਵਸੂਲੇਗੀ? ਮੰਨਿਆ ਜਾ ਰਿਹਾ ਹੈ ਕਿ ਸ਼ੁਰੂ ਵਿਚ ਤਾਂ ਇਹ ਇਨਸਾਨਾਂ ਭਾਵ ਕੰਮਕਾਰਾਂ ਦੀ ਹੀ ਬਲੀ ਲਵੇਗਾ | ਬਾਅਦ ਵਿਚ ਇਸ ਦੀ ਮੰਗੀ ਜਾਣ ਵਾਲੀ ਬਲੀ ਦੀ ਲਾਲਚੀ ਸੂਚੀ ਵਧਦੀ ਹੀ ਜਾਵੇਗੀ ਜੋ ਪ੍ਰਸਿੱਧ ਉਦਯੋਗਪਤੀ ਜੈਕ ਮਾ ਅਨੁਸਾਰ ਤੀਜੇ ਸੰਸਾਰ ਯੁੱਧ ਤੱਕ ਪਹੁੰਚੇਗੀ ਅਤੇ ਮਹਾਨ ਭਾਸ਼ਾ ਮਾਹਿਰ ਨੋਮਚੋਮਸਕੀ ਅਨੁਸਾਰ ਭਾਸ਼ਾਵਾਂ ਖਾਤਮੇ ਤੱਕ ਪਹੁੰਚ ਸਕਦੀਆਂ ਹਨ | ਵਰਲਡ ਇਕਨਾਮਿਕ ਫੋਰਮ ਨਵੀਆਂ ਪੁਰਾਣੀਆਂ 'ਫਿਊਚਰ ਆਫ਼ ਜਾਬਸ' ਬਾਰੇ ਰਿਪੋਰਟ ਜੋ ਵੀ ਕੁਝ ਦੱਸ ਰਹੀ ਹੈ, ਉਹ ਭਾਵੇਂ ਹਾਲੇ ਧੁੰਦਲਾ ਪਾਠ ਹੋਵੇ ਪਰ ਇਹ ਰਿਪੋਰਟਾਂ ਰਾਹਤ ਘੱਟ ਦਿੰਦੀਆਂ ਹਨ, ਡਰਾਉਂਦੀਆਂ ਜ਼ਿਆਦਾ ਹਨ |
ਸਾਲ 2016 ਤੋਂ ਹੁਣ ਤੱਕ ਕਰੀਬ 5 ਲੱਖ ਲੋਕਾਂ ਦੇ ਹੱਥੋਂ ਰੋਬੋਟ ਕੰਮ ਖੋਹ ਚੁੱਕੇ ਹਨ | ਇਸ ਤੋਂ ਪੂਰੀ ਤਸਵੀਰ ਭਾਵੇਂ ਨਾ ਸਾਫ਼ ਹੁੰਦੀ ਹੋਵੇ ਪਰ ਇਹ ਤਾਂ ਸਾਫ਼ ਹੁੰਦਾ ਹੀ ਹੈ ਕਿ ਡਰ ਹਵਾ ਹਵਾਈ ਨਹੀਂ ਹੈ | ਆਖਰ ਕਿਹੜੇ-ਕਿਹੜੇ ਖੇਤਰ ਸਭ ਤੋਂ ਪਹਿਲਾਂ ਇਸ ਜੰਗ ਦੀ ਲਪੇਟ ਵਿਚ ਆਉਣਗੇ? ਜਵਾਬ ਬਹੁਤ ਲੰਬਾ ਹੈ, ਬਸ ਏਨਾ ਸਮਝ ਲਓ ਕਿ ਸ਼ੁਰੂ ਵਿਚ ਕਰੀਬ 800 ਖੇਤਰਾਂ ਵਿਚੋਂ ਨੌਕਰੀਆਂ ਜਾਣਗੀਆਂ | ਵਰਲਡ ਇਕਨਾਮਿਕ ਫੋਰਮ ਨੇ ਆਪਣੀ ਸ਼ੁਰੂਆਤੀ ਰਿਪੋਰਟ ਵਿਚ ਏਨੇ ਹੀ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਹੈ ਪਰ ਸਭ ਕੁਝ ਤੋਂ ਬਾਅਦ ਵੀ ਇਹ ਹਾਲੇ ਇਕ ਅਨੁਮਾਨ ਹੀ ਹੈ | ਇਸ ਲਈ ਨਾ ਤਾਂ 801ਵਾਂ ਖੇਤਰ ਇਹ ਸਮਝੇ ਕਿ ਉਸ ਦਾ ਇਸ ਲੜਾਈ ਨਾਲ ਕੁਝ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ 799ਵਾਂ ਇਹ ਮੰਨ ਲਏ ਕਿ ਉਸ ਦਾ ਕੋਈ ਭਵਿੱਖ ਹੀ ਨਹੀਂ ਹੈ | ਵਿਗਿਆਨ ਅਤੇ ਤਕਨੀਕ ਦੇ ਅੰਦਾਜ਼ੇ ਵੀ ਆਖਰ ਅੰਦਾਜ਼ੇ ਹੀ ਹੁੰਦੇ ਹਨ |
ਸ਼ਾਇਦ ਇਹ ਗੱਲ ਬਹੁਤਿਆਂ ਨੂੰ ਨਾ ਪਤਾ ਹੋਵੇ ਕਿ ਅਨੁਮਾਨ ਸਭ ਤੋਂ ਜ਼ਿਆਦਾ ਵਿਗਿਆਨ ਦੇ ਖੇਤਰ ਵਿਚ ਹੀ ਫਰਲ ਹੁੰਦੇ ਹਨ | ਥੋੜ੍ਹੇ ਬਹੁਤ ਨਹੀਂ ਬਲਕਿ 90 ਫ਼ੀਸਦੀ ਤੋਂ ਵੀ ਜ਼ਿਆਦਾ | ਸਾਲ 1990 ਤੋਂ ਬਾਅਦ ਤੋਂ ਜੇਕਰ ਪੁਲਾੜ ਵਿਗਿਆਨ ਦੇ ਖੇਤਰ ਵਿਚ ਕੀਤੀਆਂ ਗਈਆਂ ਭਵਿੱਖਬਾਣੀਆਂ 10 ਫ਼ੀਸਦੀ ਵੀ ਸਹੀ ਹੁੰਦੀਆਂ ਤਾਂ ਅੱਜ ਧਰਤੀ ਅਤੇ ਪੁਲਾੜ ਵਿਚਾਲੇ ਆਵਾਜਾਈ ਏਨੀ ਸੌਖੀ ਹੋਣੀ ਚਾਹੀਦੀ ਸੀ ਜਿਵੇਂ ਦਿੱਲੀ ਅਤੇ ਮੁੰਬਈ ਦੇ ਵਿਚਾਲੇ | ਸੈਂਕੜੇ ਫੈਕਟਰੀਆਂ ਅਤੇ ਦਰਜਨਾਂ ਬਸਤੀਆਂ ਨਾ ਵੀ ਹੁੰਦੀਆਂ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਪ੍ਰੋਯਗਸ਼ਾਲਾਵਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਤਾਂ ਹੋਣੀਆਂ ਹੀ ਚਾਹੀਦੀਆਂ ਸਨ | ਪਰ ਹਕੀਕਤ ਕੀ ਹੈ, ਇਹ ਕਿਸੇ ਨੂੰ ਵੱਖਰੇ ਤੌਰ 'ਤੇ ਦੇਖਣ ਦੀ ਲੋੜ ਨਹੀਂ ਹੈ | ਇਸ ਲਈ ਸਭ ਕੁਝ ਭਵਿੱਖਵਾਣੀਆਂ ਮੁਤਾਬਕ ਹੋ ਜਾਵੇ, ਇਹ ਬਿਲਕੁਲ ਜ਼ਰੂਰੀ ਨਹੀਂ ਹੈ |
ਪਰ ਇਹ ਸਭ ਅਨੁਮਾਨ ਹਨ, ਇਸ ਤਰ੍ਹਾਂ ਦਾ ਕੁਝ ਨਹੀਂ ਹੋਣ ਜਾ ਰਿਹਾ, ਇਸ ਤਰ੍ਹਾਂ ਦਾ ਆਤਮਵਿਸ਼ਵਾਸ ਵੀ ਬਹੁਤ ਆਤਮਘਾਤੀ ਹੋਵੇਗਾ | ਸਾਮਾਨ ਬਣਾਉਣ ਤੋਂ ਲੈ ਕੇ ਪੈਦਾ ਕਰਨ ਤੋਂ ਲੈ ਕੇ ਦਫਤਰੀ ਕੰਮ ਤੱਕ ਰੋਬੋਟ ਦੇ ਹਿੱਸੇ ਨੇੜ ਭਵਿੱਖ ਵਿਚ ਆ ਜਾਣਗੇ, ਇਹ ਯਕੀਨੀ ਹੈ | ਕੋਈ ਇਸ ਤਰ੍ਹਾਂ ਦਾ ਖੇਤਰ ਨਹੀਂ ਬਚੇਗਾ, ਜਿਥੇ ਆਟੋਮੇਸ਼ਨ ਨਾ ਹੋਵੇ | ਇਸ ਲਈ ਵਿਸ਼ਵ ਅਰਥ ਵਿਵਸਥਾ ਵਿਚ 2020 ਤੋਂ ਬਾਅਦ ਇਕ ਮਰਦ ਨੌਕਰੀ ਹਾਸਲ ਕਰੇਗਾ ਤਾਂ ਤਿੰਨ ਮਰਦ ਆਪਣੀ ਨੌਕਰੀ ਗਵਾਉਣਗੇ ਜਦੋਂ ਕਿ ਔਰਤਾਂ ਦੇ ਮਾਮਲੇ ਵਿਚ ਇਹ ਅਨੁਪਾਤ 1:5 ਦਾ ਹੋਵੇਗਾ | ਕਹਿਣ ਦਾ ਮਤਲਬ ਕਿ ਇਕ ਔਰਤ ਨੌਕਰੀ ਹਾਸਲ ਕਰੇਗੀ ਅਤੇ 5 ਔਰਤਾਂ ਦੀ ਨੌਕਰੀ ਜਾਏਗੀ | ਸਭ ਤੋਂ ਜ਼ਿਆਦਾ ਇਹ ਗਣਿਤ ਕੰਪਿੂਟਰ, ਇੰਜੀਨੀਅਰਿੰਗ, ਆਰਕੀਟੇਕਚਰ ਅਤੇ ਮੈਥੇਮੈਟੀਕਲ ਇੰਡਸਟਰੀ ਸੱਚ ਹੁੰਦਾ ਦਿਸੇਗਾ |
ਪਰ ਇਹ ਮੰਨ ਲੈਣਾ ਕਿ ਰੋਬੋਟ ਬਸ ਅਲਗੋਰਿਦਮ ਜ਼ਬਾਨ ਵਾਲੇ ਖੇਤਰਾਂ ਤੱਕ ਹੀ ਸੀਮਤ ਰਹੇਗਾ, ਜ਼ੋਖਮ ਭਰੇ ਨਤੀਜੇ ਵਿਚ ਦਾਅ ਲਗਾਉਣ ਵਰਗਾ ਹੋਵੇਗਾ | ਅੱਜ ਨਹੀਂ ਤਾਂ ਕਲ੍ਹ, ਰੋਬੋਟ ਸਵੈ-ਵਿਵੇਕ ਦੇ ਖੇਤਰ ਵਿਚ ਵੀ ਕਦਮ ਰੱਖਣਗੇ | ਫੰਕਸ਼ਨ ਫੀਡ ਵਰਗੇ ਸੌਖੇ ਖੇਤਰਾਂ ਵਿਚ ਇਹ ਹਮੇਸ਼ਾ ਨਹੀਂ ਰਹਿਣਗੇ | ਸੋਫੀਆ ਵਰਗਾ ਪਿਆਰਾ ਜਾਂ ਪਿਆਰੀ? ਰੋਬੋਟ ਬਣਾ ਕੇ ਤਹਿਲਕਾ ਮਚਾਉਣ ਵਾਲੇ ਵਿਗਿਆਨੀ ਡੇਵਿਡ ਹਾਂਸਨ ਨੇ ਤਾਂ ਇਥੋਂ ਤੱਕ ਦਾਅਵਾ ਕੀਤਾ ਹੈ ਕਿ ਸੰਨ 2045 ਤੱਕ ਰੋਬੋਟ ਆਪਣੇ ਲਈ ਵਿਆਹ ਦੀ ਮੰਗ ਵੀ ਕਰਨ ਲੱਗਣਗੇ | ਕਹਿੰਦੇ ਹਨ ਹਰ ਤਾਕਤਵਰ ਪਹਿਲਾਂ ਕਮਜ਼ੋਰ ਦਾ ਸਫਾਇਆ ਕਰਦਾ ਹੈ | ਇਨਸਾਨ ਦੀ ਇਹ ਖਾਮੀ ਰੋਬੋਟ ਵਿਚ ਵੀ ਦੇਖੀ ਜਾ ਰਹੀ ਹੈ | ਇਹ ਉਨ੍ਹਾਂ ਖੇਤਰਾਂ ਨੂੰ ਪਹਿਲਾਂ ਨਿਸ਼ਾਨਾ ਬਣਾ ਰਿਹਾ ਹੈ ਜਿਥੇ ਔਰਤਾਂ ਦੀ ਇਜ਼ਾਰੇਦਾਰੀ ਹੈ—ਜਿਵੇਂ ਲਾਜੀਸਿਟਕਸ, ਸਿਹਤ ਦਾ ਖੇਤਰ, ਕਲਾ ਅਤੇ ਦਫਤਰ ਵਿਚ ਕੀਤੀ ਜਾਣ ਵਾਲੀ 9 ਤੋਂ 5 ਵਾਲੀ ਨੌਕਰੀ | ਕਹਿਣ ਦਾ ਮਤਲਬ ਆਪਣੇ ਸ਼ੁਰੂਆਤੀ ਹਮਲੇ ਵਿਚ ਰੋਬੋਟ ਮਰਦਾਂ ਤੋਂ ਜ਼ਿਆਦਾ ਔਰਤਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ |
'ਦ ਏਜ ਆਫ ਲਿਵਿੰਗ ਇੰਟੈਲੀਜੈਂਟ ਸਿਸਟਮ ਐਾਡ ਅੰਡਰਾਇਡ ਸੁਸਾਇਟੀ' ਨਾਂਅ ਨਾਲ ਛਪੇ ਆਪਣੇ ਇਕ ਲੇਖ ਵਿਚ ਡਾ: ਡੇਵਿਡ ਹਾਂਸਨ ਨੇ ਲਿਖਿਆ ਹੈ ਕਿ ਬਹੁਤ ਜਲਦੀ ਅੰਡਰਾਇਡ ਆਧਾਰਿਤ ਰੋਬੋਟ ਇਨਸਾਨ ਨਾਲ ਵਿਆਹ ਕਰਨ ਲਾਇਕ ਵੀ ਹੋ ਜਾਣਗੇ | ਇਹੀ ਨਹੀਂ ਉਦੋਂ ਉਨ੍ਹਾਂ ਵਿਚੋਂ ਵੀ ਇਨਸਾਨਾਂ ਵਾਲੀਆਂ ਘਾਟਾਂ ਭਾਵ ਜ਼ਰ, ਜ਼ੋਰੂ ਅਤੇ ਜ਼ਮੀਨ ਦਾ ਅੰਤਹੀਣ ਲਾਲਚ ਪੈਦਾ ਹੋ ਜਾਵੇਗਾ ਕਿਉਂਕਿ ਇਸੇ ਅਧਿਐਨ ਅਨੁਮਾਨ ਵਿਚ ਕਿਹਾ ਗਿਆ ਹੈ ਕਿ ਸਾਲ 2045 ਤੱਕ ਇਸ ਤਰ੍ਹਾਂ ਦੇ ਰੋਬੋਟ ਵੀ ਬਾਜ਼ਾਰ ਵਿਚ ਹੋਣਗੇ ਜੋ ਜ਼ਮੀਨ ਦੀ ਖਰੀਦੋ-ਫਰੋਖਤ ਵਿਚ ਰੁਚੀ ਰੱਖਣ ਦੇ ਨਾਲ-ਨਾਲ ਵੋਟ ਪਾਉਣ ਲਈ ਵੀ ਉਤਸ਼ਾਹੀ ਹੋਣਗੇ | ਕੁੱਲ ਮਿਲਾ ਕੇ ਰੋਬੋਟਾਂ ਦੀ ਕਹਾਣੀ ਹੁਣ ਕਾਗਜ਼ ਵਿਚ ਉਤਾਰੀ ਜਾਣ ਵਾਲੀ ਕੋਈ ਕਥਾ ਨਹੀਂ ਰਹੀ ਬਲਕਿ ਹੁਣ ਇਹ ਰੋਜ਼ਮਰ੍ਹਾ ਦੀ ਗੁੰਝਲਾਂ ਭਰੀ ਜ਼ਿੰਦਗੀ ਦੀ ਹਕੀਕਤ ਬਣਨ ਵਾਲੇ ਹਨ |
••

ਸਰੀਰ ਦਾ ਬਿਰਧ ਹਾਲਤ 'ਚ ਪ੍ਰਵੇਸ਼

ਦਿ੍ਸ਼ਟਾਂਤਿਮਕ ਉਦਾਹਰਨਾਂ ਦੇਣ ਦੇ ਅਸੀਂ ਆਦੀ ਹਾਂ | ਅਜਿਹਾ ਅਸੀਂ ਉਲਝਵੀਆਂ ਪਰਿਸਥਿਤੀਆਂ ਨੂੰ ਸਮਝ ਸਕਣ ਲਈ ਕਰਦੇ ਰਹਿੰਦੇ ਹਾਂ | ਪਰ ਅਜਿਹੀਆਂ ਉਦਾਹਰਨਾਂ ਨੂੰ , ਤੱਥ ਨਹੀਂ ਸਮਝਣਾ ਚਾਹੀਦਾ | ਦਿਲ ਦੀ ਪੰਪ ਨਾਲ ਅਤੇ ਅੱਖ ਦੀ ਕੈਮਰੇ ਨਾਲ ਤਸ਼ਬੀਹ ਦਿੱਤੀ ਜਾ ਰਹੀ ਹੈ, ਜਦ ਕਿ ਦਿਲ ਅਤੇ ਅੱਖ ਪੰਪ ਅਤੇ ਕੈਮਰੇ ਨਾਲੋਂ ਕਿਧਰੇ ਵੱਧ ਨਿਪੁੰਨ, ਪ੍ਰਬੀਨ, ਕੁਸ਼ਲ, ਸਵੈ-ਚਾਲਕ ਸਰੀਰਕ ਉਪਕਰਨ ਹਨ | ਜੀਵਨ ਦਾ ਆਧਾਰ ਬਣੇ ਸੈ ੱਲਾਂ ਨੂੰ ਅਤੇ ਡੀ. ਐਨ. ਏ. ਨੂੰ ਵੀ ਅਨੁਰੂਪਕ ਦਿ੍ਸ਼ਟਾਂਤਾਂ ਦੁਆਰਾ ਸਮਝਣ ਦੇ ਯਤਨ ਕੀਤੇ ਜਾ ਰਹੇ ਹਨ | ਸੈ ੱਲ ਦੀ ਲੈਬਾਰਟਰੀ ਨਾਲ ਅਤੇ ਡੀ. ਐਨ. ਏ. ਦੀ ਵਲਾਂਗ੍ਰਸੀ ਗੋਲ ਡੰਡਿਆਂ ਵਾਲੀ ਪੌੜੀ ਨਾਲ ਤੁਲਣਾ ਕੀਤੀ ਜਾ ਰਹੀ ਹੈ, ਜਦ ਕਿ ਇਹ ਬਣੇ ਰਹਿਣ ਵਾਲੇ ਅਜਿਹੇ ਕਰਾਮਾਤੀ ਕਿ੍ਸ਼ਮੇ ਹਨ, ਜਿਹੜੇ ਸਾਡੇ ਸਮਝ ਸਕਣ ਤੋਂ ਵੀ ਵੱਧ ਉਲਝੇ ਹੋਏ ਹਨ |
ਡੀ. ਐਨ. ਏ., ਇਕ ਤਰ੍ਹਾਂ, ਅਮਰ ਹੈ | ਪਿਛਲੇ ਲਗਭਗ 4 ਅਰਬ ਵਰਿ੍ਹਆਂ ਤੋਂ ਇਹ ਜੀਵਨ ਦਾ ਸ੍ਰੋਤ ਬਣਿਆ ਆ ਰਿਹਾ ਹੈ | ਇਸ ਦੇ ਬਣੇ ਰਹਿਣ 'ਚ ਕਿਧਰੇ ਵਿਘਨ ਨਹੀਂ ਪਿਆ | ਇਸ ਤੋਂ ਕੋਈ ਗ਼ਲਤੀ ਅਜਿਹੀ ਨਹੀਂ ਹੋਈ ਕਿ ਇਹ ਆਪਣੀ ਵਿਸ਼ੇਸ਼ਤਾ ਗੁਆ ਕੇ ਮਿੱਟ ਗਿਆ ਹੋਵੇ | ਇਸ ਦਾ ਉਸ ਸਮੇਂ ਤਕ ਬਣੇ ਰਹਿਣਾ ਨਿਸਚਿਤ ਹੈ, ਜਦ ਤਕ ਪਿ੍ਥਵੀ ਉਪਰ ਜੀਵਨ ਨੂੰ ਚਲਦਿਆਂ ਰੱਖਣ ਵਾਲੇ ਹਾਲਾਤ ਮੌਜੂਦ ਹਨ | ਇਸ ਅੰਦਰਲੀ ਤਰਤੀਬ 'ਚ ਜਿਵੇਂ ਜਿਵੇਂ ਅੰਤਰ ਆਉਂਦੇ ਰਹੇ, ਨਵੀਆਂ ਨਵੀਆਂ ਜੀਵ-ਨਸਲਾਂ ਹੋਂਦ 'ਚ ਆਉਂਦੀਆਂ ਰਹੀਆਂ, ਜਿਹੜੀਆਂ ਨਿਸ਼ਚਿਤ ਅਵਧੀ ਤੱਕ ਬਣੇ ਰਹਿਣ ਉਪਰੰਤ ਲੁਪਤ ਹੁੰਦੀਆਂ ਰਹੀਆਂ |
ਡੀ. ਐਨ. ਏ. ਤਾਂ ਰਹੇਗਾ, ਪਰ ਇਸ ਦੀ ਜਿਹੜੀ ਵਿਉਂਤ ਮਨੁੱਖੀ ਹੋਂਦ ਦਾ ਆਧਾਰ ਹੈ, ਉਹ ਸਦਾ ਨਹੀਂ ਰਹੇਗੀ | ਇਸੇ ਵਿਉਂਤ 'ਚੋਂ, ਪਿਛਲੇ 60 ਲੱਖ ਵਰਿ੍ਹਆਂ ਦੌਰਾਨ, ਕਈ ਨਸਲਾਂ ਵਿਕਸਿਤ ਹੋਈਆਂ, ਜਿਹੜੀਆਂ ਸਿਵਾਏ ਇਕ ਦੇ ਸਭ ਲੁਪਤ ਹੋ ਗਈਆਂ | ਪਿੱਛੇ ਰਹਿ ਗਈ ਮਨੁੱਖ ਦੀ ਨਸਲ, ਅੱਜ, ਸੰਸਾਰ ਉਪਰ ਹਾਵੀ ਹੋਈ, ਜੀਵਨ ਪ੍ਰਤੀ ਵਾਪਰੀਆਂ ਇਤਿਹਾਸਕ ਘਟਨਾਵਾਂ ਨੂੰ ਅਨੁਭਵ ਕਰ ਸਕਣ ਯੋਗ ਵੀ ਹੈ | ਮਨੁੱਖ ਦੀ ਵਿਆਪਕ ਨਸਲ ਦੇ ਵੀ ਲੱਖਾਂ ਵਰ੍ਹੇ ਹੋਰ ਬਣੇ ਰਹਿਣ ਦੀ ਸੰਭਾਵਨਾ ਹੈ, ਜੇਕਰ ਇਹ ਆਤਮ-ਹੱਤਿਆ ਕਰਨ ਦੀ ਗ਼ਲਤੀ ਨਹੀਂ ਕਰੇਗਾ | ਜਿਵੇਂ ਮਨੁੱਖ ਅੱਜ ਰਹਿ ਰਿਹਾ ਹੈ, ਉਸ ਦੇ ਸਨਮੁੱਖ ਇਸ ਦੇ ਲੰਬੇ ਭਵਿੱਖ ਦੀ ਕੋਈ ਸੰਭਾਵਨਾ ਨਹੀਂ |
ਅੱਜ ਵਿਚਰ ਰਹੇ ਮਨੁੱਖ ਦੀ ਨਸਲ ਲੱਖ ਕੁ ਵਰ੍ਹੇ ਪਹਿਲਾਂ ਜਦ ਆਦਿ-ਮਨੁੱਖ ਤੋਂ ਵਿਕਸਿਤ ਹੋਈ ਸੀ, ਤਦ ਤੋਂ ਇਸ ਦੀ ਉਮਰ (ਆਯੂ) ਲੰਬੀ ਹੁੰਦੀ ਆ ਰਹੀ ਹੈ | ਮੁਢਲੇ ਸਮਿਆਂ 'ਚ 40 ਵਰਿ੍ਹਆਂ ਦੇ ਲਗਪਗ ਉਮਰ ਭੋਗ ਰਿਹਾ ਮਨੁੱਖ, ਅੱਜ, 100 ਵਰ੍ਹੇ ਜੀਵਨ ਭੋਗ ਸਕਣ ਦੀ ਆਸ ਨਾਲ ਜੀਵਨ ਬਿਤਾ ਰਿਹਾ ਹੈ ਅਤੇ ਇਹ ਆਸ ਕੁਝ ਵਿਅਕਤੀ ਪੂਰੀ ਕਰਕੇ ਸੰਸਾਰੋਂ ਵਿਦਾ ਹੋ ਵੀ ਰਹੇ ਹਨ | ਮਨੁੱਖ, ਹੋਰਨਾਂ ਪ੍ਰਾਣੀਆਂ ਦੇ ਟਾਕਰੇ, ਸੁਭਾਗਾ ਜੀਵ ਹੈ | ਨਾ ਇਹ ਜੰਗਲੀ ਜਾਨਵਰਾਂ ਦਾ ਸ਼ਿਕਾਰ ਬਣਦਾ ਹੈ ਅਤੇ ਨਾ ਹੀ ਪ੍ਰਜੀਵ ਇਸ ਨੂੰ ਲੋੜ ਤੋਂ ਵੱਧ ਪ੍ਰੇਸ਼ਾਨ ਕਰ ਰਹੇ ਹਨ | ਫਿਰ, ਬੀਤਦੇ ਸਮੇਂ ਨਾਲ, ਇਸ ਦੀ ਉਮਰ ਵੀ ਲੰਬੀ ਹੁੰਦੀ ਜਾ ਰਹੀ ਹੈ | ਆਦਿ-ਮਨੁੱਖ ਤਾਂ 20 ਵਰਿ੍ਹਆਂ ਦੀ ਉਮਰ ਭੋਗ ਲੈਣ ਉਪਰੰਤ ਹੀ ਮੁਰਝਾਉਣ ਲਗਦਾ ਸੀ, ਜਦ ਕਿ ਅੱਜ, 65 ਵਰਿ੍ਹਆਂ ਉਪਰੰਤ ਵੀ ਮੁਰਝਾਉਂਦਿਆਂ ਮਨੁੱਖ 20 ਵਰ੍ਹੇ ਹੋਰ ਲੰਘਾ ਛੱਡਦਾ ਹੈ | ਮੁਰਝਾਉਂਦਿਆਂ ਇਸ ਦੇ ਵਾਲ ਚਿੱਟੇ ਹੁੰਦੇ ਰਹਿੰਦੇ ਹਨ, ਸਰੀਰ ਲਚਕ ਗੁਆਉਂਦਾ ਹੋਇਆ, ਦੁਰਬਲ ਹੁੰਦਾ ਰਹਿੰਦਾ ਹੈ ਅਤੇ ਇਸ ਦੇ ਜੋੜ ਮੜੱਕਣ ਲੱਗਦੇ ਹਨ, ਸੁਣਨਾ ਘਟਦਾ ਰਹਿੰਦਾ ਹੈ ਅਤੇ ਨਜ਼ਰ ਧੁੰਦਲਾਉਣ ਲਗਦੀ ਹੈ | ਸਰੀਰ ਅੰਦਰਲੇ ਹੋਰ ਸਿਸਟਮ ਵੀ, ਇਕ ਇਕ ਕਰਕੇ, ਆਪੋ-ਆਪਣੀ ਕਿ੍ਆ ਨਿਭਾਉਣ 'ਚ ਪਛੜਨ ਲਗਦੇ ਹਨ |
ਮੁਢਲੇ ਇਕ ਸੈ ੱਲ, ਭਾਵ ਮਾਂ ਦੀ ਕੁੱਖ ਅੰਦਰਲੇ ਨਿਸ਼ੇਚੇ ਅੰਡੇ ਦੇ 47 ਵਾਰ ਹੋਏ ਵੰਡਾਰਿਆਂ ਦੁਆਰਾ ਦੁਹਰਾਏ ਜਾਣ ਨਾਲ, 9 ਮਹੀਨਿਆਂ ਉਪਰੰਤ, ਖ਼ਰਬਾਂ ਸੈ ੱਲਾਂ ਦਾ ਬਣਿਆ ਬੱਚਾ ਜਨਮ ਲੈ ਲੈਂਦਾ ਹੈ | ਅਜਿਹਾ ਹੋਏ ਹੋਣ 'ਚ ਵਿਸ਼ਵਾਸ ਕਰਨਾ ਸਹਿਲ ਨਹੀਂ, ਪਰ ਹੁੰਦਾ ਇੰਜ ਹੀ ਹੈ | ਫਿਰ, ਕੁਝ ਕੁ ਸੌ ਹੋਰ ਵੰਡਾਰਿਆਂ ਉਪਰੰਤ ਬੱਚਾ, ਭਿੰਨ-ਭਿੰਨ ਅਵਸਥਾਵਾਂ ਪਾਰ ਕਰਕੇ, ਬਿਰਧ ਅਵਸਥਾ 'ਚ ਪ੍ਰਵੇਸ਼ ਕਰ ਜਾਂਦਾ ਹੈ | ਸਰੀਰ ਦੇ ਬਿਰਧ ਹੋਣ ਤੋਂ ਪਹਿਲਾਂ ਹੀ, ਡੀ. ਐਨ. ਏ. ਅਗਲੀ ਪੁਸ਼ਤ ਅੰਦਰ ਜਾ ਡੇਰਾ ਲਾਉਂਦਾ ਹੈ | ਇਸ ਤਰ੍ਹਾਂ, ਸਰੀਰ ਦੇ ਨਸ਼ਟ ਹੋਣ ਤੋਂ ਪਹਿਲਾਂ ਪਹਿਲਾਂ ਡੀ. ਐਨ. ਏ. ਬਣਿਆ-ਬਣਾਇਆ, ਪੁਸ਼ਤ-ਦਰ-ਪੁਸ਼ਤ, ਅਗਾਂਹ ਤੋਂ ਅਗਾਂਹ ਪ੍ਰਸਾਰਿਤ ਹੁੰਦਾ ਰਹਿੰਦਾ ਹੈ |
ਸਰੀਰ ਬਿਰਧ ਇਸ ਲਈ ਹੁੰਦਾ ਹੈ, ਕਿਉਂਕਿ ਸੈ ੱਲਾਂ ਅੰਦਰ ਸਮਾਇਆ ਡੀ. ਐਨ. ਏ., ਦੋ ਬਣਦਾ ਬਣਦਾ, ਹਾਰ ਹੰਭ ਕੇ ਵੰਡਾਰਿਆਂ ਦੇ ਯੋਗ ਨਹੀਂ ਰਹਿੰਦਾ ਅਤੇ ਤਦ ਪ੍ਰਤੀਕਿਰਿਆਵਾਂ ਨਿਭਾਅ-ਨਿਭਾਅ ਕੇ ਨਸ਼ਟ ਹੋ ਰਹੇ ਸੈ ੱਲਾਂ ਦਾ ਸਥਾਨ ਨਵੇਂ ਸੈ ੱਲ ਨਹੀਂ ਲੈਂਦੇ | ਸਾਡੇ ਸੈ ੱਲਾਂ ਵਿਚੇ ਡੀ. ਐਨ. ਏ. ਫਾਂਕਾਂ 'ਚ ਵੰਡਿਆ ਹੋਇਆ ਹੈ ਜਿਹੜੇ 23 ਜੋੜੇ ਕ੍ਰੋਮੋਸੋਮਾਂ ਦੇ ਸਾਡੇ ਸੈ ੱਲਾਂ ਵਿਖੇ ਹਨ, ਉਹ ਗੁੱਛਾ-ਮੁੱਛਾ ਹੋਏ ਡੀ. ਐਨ. ਏ. ਦੀਆਂ ਹੀ ਫਾਂਕਾਂ ਹਨ | ਇਨ੍ਹਾਂ ਕ੍ਰੋਮੋੋਸੋਮਾਂ ਦੇ ਇਕ ਸਿਰੇ ਤੇ ਨਿਰਅਰਥ ਖਾਰੀ ਜੋੜੇ ਇਕ ਵਧਾਅ ਦੇ ਰੂਪ 'ਚ ਫਿੱਟ ਹਨ | ਇਸ ਵਧਾਅ ਨੂੰ ਟੀਲੋਮੀਅਰ ਸੱਦਿਆ ਜਾ ਰਿਹਾ ਹੈ | ਇਸ ਯੂਨਾਨੀ ਸ਼ਬਦ ਦੇ ਅਰਥ ਹਨ : 'ਸਿਰੇ ਦਾ ਭਾਗ', ਜਿਹੜਾ ਹਰ ਇਕ ਸੈ ੱਲ-ਵੰਡਾਰੇ ਉਪਰੰਤ ਥੋੜ੍ਹਾ ਕੁ ਘਿਸ ਜਾਂਦਾ ਹੈ | ਸਰੀਰ ਤਦ ਬਿਰਧ ਅਵਸਥਾ 'ਚ ਪ੍ਰਵੇਸ਼ ਕਰ ਜਾਂਦਾ ਹੈ, ਜਦ ਇਸ ਅੰਦਰਲੇ ਸੈ ੱਲ ਵੰਡਾਰਿਆਂ ਦੇ ਯੋਗ ਨਹੀਂ ਰਹਿੰਦੇ ਅਤੇ ਇਹ ਵੰਡਾਰਿਆਂ ਦੇ ਯੋਗ ਇਸ ਲਈ ਨਹੀਂ ਰਹਿੰਦੇ ਕਿਉਂਕਿ ਇਨ੍ਹਾਂ ਦੇ ਕ੍ਰੋਮੋਸੋਮਾਂ ਨਾਲ ਜੜਿਆ ਟੀਲੋਮੀਅਰ, ਸਮੇਂ ਨਾਲ ਘਿਸਦਾ ਹੋਇਆ, ਮਾਮੂਲੀ ਆਕਾਰ ਦਾ ਰਹਿ ਜਾਂਦਾ ਹੈ | ਹਰ ਵਰ੍ਹੇ ਇਸ ਟੀਲੋਮੀਅਰ ਦੇ 30-32 ਖਾਰੀ ਜੋੜੇ ਘੱਟਦੇ ਰਹਿੰਦੇ ਹਨ | 60-65 ਵਰਿ੍ਹਆਂ ਉਪਰੰਤ ਬੌਣੇ ਰਹਿ ਗਏ ਟੀਲੋਮੀਅਰ ਕਾਰਨ ਸੈ ੱਲ, ਨਵੇਂ ਹੋਇਆਂ ਬਿਨਾਂ, ਨਸ਼ਟ ਹੋਣ ਲਗਦੇ ਹਨ |
ਜੇਕਰ ਅਜਿਹਾ ਹੈ, ਤਦ ਪ੍ਰਸ਼ਨ ਇਹ ਵੀ ਹੈ ਕਿ ਉਮਰ ਦੇ ਨਿਸ਼ਚਿਤ ਪੜਾਅ 'ਤੇ ਸਭ ਇਕਸਾਰ ਬਿਰਧ ਕਿਉਂ ਨਹੀਂ ਹੁੰਦੇ ? ਅਜਿਹਾ ਇਸ ਲਈ ਨਹੀਂ ਹੁੰਦਾ, ਕਿਉਂਕਿ ਸਭਨਾਂ 'ਚ ਟੀਲੋਮੀਅਰ ਦਾ ਇਕਸਾਰ ਆਕਾਰ ਨਹੀਂ, ਟੀਲੋਮੀਅਰ ਦਾ ਆਕਾਰ ਕਿਸੇ 'ਚ ਛੋਟਾ ਹੈ ਅਤੇ ਕਿਸੇ 'ਚ ਲੰਬਾ | ਫਿਰ, ਵਿਅਕਤੀ ਦੇ ਅਪਣਾਏ ਜੀਵਨ-ਢੰਗ 'ਤੇ ਵੀ ਇਹ ਨਿਰਭਰ ਹੈ ਕਿ ਕਿਸ ਦੇ ਸੈ ੱਲ ਨਵੇਂ ਹੋਣ ਨੂੰ ਕਿੰਨੇ ਕੁ ਸਮੇਂ ਉਪਰੰਤ ਤਾਂਘਣ ਲਗਦੇ ਹਨ? ਪੌਸ਼ਟਿਕ ਭੋਜਨ ਅਤੇ ਨਿਰਮਲ ਜਲ-ਪੌਣ ਉਪਰ ਪਲ ਰਹੇ ਅਤੇ ਰਚਨਾਤਮਿਕ ਆਹਰੇ ਲੱਗੇ ਅਰੋਗ ਸਰੀਰ ਵਿਚ ਸੈ ੱਲ ਵੱਧ ਸਮੇਂ ਤਕ ਕਿ੍ਆਸ਼ੀਲ ਰਹਿੰਦੇ ਹਨ ਅਤੇ ਵੱਧ ਸਮੇਂ ਉਪਰੰਤ ਹੀ ਨਵੇਂ ਹੋਣ ਲਈ ਤਾਂਘਦੇ ਹਨ | ਵਿਰੋਧੀ ਹਾਲਤਾਂ ਨਾਲ ਝੂਜ ਰਹੇ ਸਰੀਰ 'ਚ ਅਜਿਹਾ ਨਹੀਂ ਹੁੰਦਾ | ਫਿਰ, ਸਾਡਾ ਜੀਨ ਵਿਰਸਾ ਵੀ ਤਾਂ ਇਕਸਾਰ ਨਹੀਂ | ਟੀਲੋਮੀਅਰ ਦੀ ਲੰਬਾਈ ਵੀ, ਜੀਨਾਂ ਵਾਂਗ, ਵਿਰਸੇ 'ਚ ਮਿਲਣ ਯੋਗ ਹੈ | ਹਰ ਇਕ ਸੈ ੱਲ ਦੇ ਵੰਡੇ ਜਾਣ ਉਪਰੰਤ ਕ੍ਰੋਮੋਸੋਮਾਂ ਨਾਲ ਜੜੇ ਟੀਲੋਮੀਅਰ ਦੀ ਲੰਬਾਈ ਕਿਉਂਕਿ ਘੱਟ ਜਾਂਦੀ ਹੈ, ਜਿਸ ਕਾਰਨ ਉਮਰ ਵੀ ਉਸੇ ਅਨੁਪਾਤ ਨਾਲ ਘਟਦੀ ਰਹਿੰਦੀ ਹੈ | ਸਪਸ਼ਟ ਹੈ ਕਿ ਇਕ ਵਿਅਕਤੀ ਦੀ ਲੰਬੀ ਉਮਰ ਦਾ ਭੇਦ, ਇਸ ਦੇ ਸੈ ੱਲਾਂ ਦਾ ਘੱਟ ਵਾਰ ਵੰਡੇ ਜਾਣਾ ਹੈ | ਅਜਿਹੇ ਕੁਝ ਕਾਰਨ ਹਨ ਕਿ ਸਭ, ਇਕ ਸਮੇਂ, ਬਿਰਧ ਅਵਸਥਾ 'ਚ ਪ੍ਰਵੇਸ਼ ਨਹੀਂ ਕਰਦੇ |
ਸਾਡੇ ਸਰੀਰ ਨੂੰ ਤੋੜਨ-ਮਰੋੜਨ 'ਚ ਅਤੇ ਛੇਤੀ ਬੁੱਢਾ ਬਣਾਉਣ 'ਚ ਇਕ ਹੋਰ ਤੱਤ ਦਾ ਵੀ ਹੱਥ ਹੈ | ਇਹ ਤੱਤ ਹੈ ਸਾਡੇ ਜੀਵਨ ਦਾ ਆਧਾਰ, ਆਕਸੀਜ਼ਨ, ਜਿਹੜੀ ਸਵਾਸ ਦੁਆਰਾ ਸਰੀਰ ਅੰਦਰ ਲਗਾਤਾਰ ਪ੍ਰਵੇਸ਼ ਕਰ ਰਹੀ ਹੈ | ਇਸ ਦੀ ਸਰੀਰ ਨੂੰ ਊਰਜਾ ਉਪਜਾਉਣ ਲਈ ਲੋੜ ਰਹਿੰਦੀ ਹੈ | ਸਰੀਰ ਵਿਖੇ ਪ੍ਰਵੇਸ਼ ਕਰ ਰਹੀ ਆਕਸੀਜਨ ਜੇਕਰ ਅਣਵਰਤੀ ਰਹਿ ਜਾਵੇ, ਤਦ ਇਹ ਸਰੀਰ ਨੂੰ ਉਂਜ ਹੀ ਖੋਰਨ ਲੱਗਦੀ ਹੈ, ਜਿਵੇਂ ਕਿ ਇਹ ਲੋਹੇ ਨੂੰ ਖੋਰ ਰਹੀ ਹੈ | ਲੋਹੇ ਨੂੰ ਲੱਗਿਆ ਜੰਗਾਲ ਆਕਸੀਜ਼ਨ ਦੀ ਅਜਿਹੀ ਪ੍ਰਕਿ੍ਆ ਦਾ ਹੀ ਸਿੱਟਾ ਹੈ | ਇਸ ਕਾਰਨ ਵੀ ਸਰੀਰ ਦੇ ਸੈ ੱਲ ਨਿਰਧਾਰਤ ਸਮੇਂ ਤੋਂ ਪਹਿਲਾਂ ਨਸ਼ਟ ਹੋਣ ਲਗਦੇ ਹਨ ਅਤੇ ਇਨ੍ਹਾਂ ਦਾ ਥਾਂ ਲੈਣ ਲਈ ਨਵੇਂ ਸੈ ੱਲਾਂ ਦੀ ਉਪਜ ਲਾਜ਼ਮੀ ਹੋ ਜਾਂਦੀ ਹੈ, ਜਿਸ ਦੇ ਸਿੱਟੇ ਵਜੋਂ ਟੀਲੋਮੀਅਰ ਛੇਤੀ ਛੇਤੀ ਉਧੜਨ ਲਗਦਾ ਹੈ | ਮਾਨਸਿਕ ਅਤੇ ਸਰੀਰਕ ਸਰਗਰਮੀਆਂ ਬਿਨਾਂ ਬਿਤਾਇਆ ਜਾ ਰਿਹਾ ਜੀਵਨ, ਇਸ ਤਰ੍ਹਾਂ ਉਮਰ ਦੀ ਮਿਆਦ ਨੂੰ ਵੀ ਉਲਟੀ ਦਿਸ਼ਾ 'ਚ ਪ੍ਰਭਾਵਿਤ ਕਰਨ ਯੋਗ ਹੈ |
ਉਮਰ ਦੀ ਮਿਆਦ ਨੂੰ ਵਿਰਸੇ 'ਚ ਮਿਲੇ ਜੀਨ ਵੀ ਸਿੱਧਿਆਂ ਜਾਂ ਅਸਿੱਧਿਆਂ ਪ੍ਰਭਾਵਿਤ ਕਰਨਯੋਗ ਹਨ | ਵਿਰਸੇ 'ਚ ਮਿਲੇ ਜੀਨਾਂ 'ਚੋਂ 10 ਪ੍ਰਤੀਸ਼ਤ ਦਾ ਉਮਰ ਦਾ ਸਮੇਂ ਨਾਲ ਡੂੰਘਾ ਸਬੰਧ ਹੈ | ਜਿਵੇਂ-ਜਿਵੇਂ ਉਮਰ ਬੀਤਦੀ ਹੈ, ਅਜਿਹੇ ਜੀਨਾਂ 'ਚ ਬਦਲਾਓ ਆਉਣਾ ਸੁਭਾਵਕ ਹੈ, ਜਿਹੜੇ ਕਿ੍ਆਸ਼ੀਲ ਹਨ | ਜੀਨਾਂ 'ਚ ਆਏ ਬਦਲਾਓ ਕਾਰਨ ਵੀ ਸੈ ੱਲ ਆਪੋ-ਆਪਣੀ ਕਿ੍ਆ 'ਚ ਥਿੜਕਣ ਲੱਗਦੇ ਹਨ ਅਤੇ ਸਰੀਰ ਬਿਰਧ ਹੋਣ ਲੱਗਦਾ ਹੈ | ਬਿਰਧ ਹੋ ਰਹੇ ਸਰੀਰ ਦੇ ਅਜਿਹੇ ਰੋਗਾਂ 'ਚ ਵੀ ਘਿਰ ਜਾਣ ਦੀ ਸੰਭਾਵਨਾਂ ਹੁੰਦੀ ਹੈ, ਜਿਹੜੇ ਪਹਿਲਾਂ ਇਸ ਨੂੰ ਪ੍ਰੇਸ਼ਾਨ ਨਹੀਂ ਕਰਦੇ | ਇਸੇ ਸਮੇਂ, ਸ਼ਾਂਤ ਅਵਸਥਾ 'ਚ ਵਿਚਰ ਰਹੇ ਕਈ ਜੀਨ, ਲੋੜ ਨਾ ਹੁੰਦਿਆਂ ਵੀ, ਉਤੇਜਿਤ ਹੋ ਕੇ ਸਰਗਰਮ ਰਹਿਣ ਲੱਗਦੇ ਹਨ |
ਟੀਲੋਮੀਅਰੇਜ਼ ਨਾਂਅ ਦਾ ਐਨਜ਼ਾਈਮ ਉਪਜਾ ਰਿਹਾ ਜੀਨ ਲੰਬੀ ਉਮਰ ਭੋਗ ਰਹੇ ਵਿਅਕਤੀਆਂ 'ਚ ਵੱਧ ਸਰਗਰਮ ਰਹਿੰਦਾ ਹੈ | ਲੰਬੀ ਉਮਰ ਭੋਗ ਰਹੇ ਵਿਅਕਤੀਆਂ 'ਚ ਇਹ ਐਨਜ਼ਾਈਮ ਛੋਟੇ ਹੁੰਦੇ ਜਾ ਰਹੇ ਟੀਲੋਮੀਅਰ ਦੀ ਮੁਰੰਮਤ ਵੀ ਕਰਦਾ ਰਹਿੰਦਾ ਹੈ | ਇਸੇ ਕਾਰਨ ਫ੍ਰਾਂਸੀਸੀ ਇਸਤ੍ਰਰੀ ਜੀਨ ਕਾਮਨ (7eanne 3almen) 122 ਵਰ੍ਹੇ ਦੀ ਉਮਰ ਭੋਗ ਕੇ, 1971'ਚ ਪੂਰੀ ਹੋਈ | ਕੋਈ ਨਹੀਂ ਜਾਣਦਾ ਕਿ ਉਮਰ ਦੇ ਪ੍ਰਸੰਗ 'ਚ ਕਿਸ ਦੀ ਕੀ ਸਥਿਤੀ ਹੈ ? ਕੀ ਉਸ ਨੂੰ ਵਿਰਸੇ 'ਚ ਮਿਲਿਆ ਹੋਇਆ ਹੈ ਅਤੇ ਕੀ ਨਹੀਂ ? ਲੋੜ ਹੈ ਤਾਂ ਸਦਾ ਨਿਗਾਹ ਉਤਾਂਹ ਰੱਖੀ ਰੱਖਣ ਦੀ ਅਤੇ ਆਹਰੇ ਲੱਗੇ ਰਹਿਣ ਦੀ | ਜਦ ਤਕ ਜੀਵਨ ਹੈ, ਇਸ ਦਾ ਤਿਆਗ ਨਹੀਂ ਸ਼ੋਭਦਾ | ਜੋ ਕੁਝ ਕੋਈ ਜਿਵੇਂ ਚਾਹੁੰਦਾ ਹੈ, ਜ਼ਰੂਰੀ ਨਹੀਂ ਕਿ ਉਹ ਉਂਜ ਵਾਪਰਦਾ ਹੀ ਹੈ ਅਤੇ ਕਿਸੇ ਦਾ ਵੀ ਅੰਤ, ਉਸ ਦੇ ਆਪਣੇ ਹੱਥ ਨਹੀਂ :
''ਮੈਨੇ ਚਾਹਾ ਥਾ ਕਿ ਅੰਦੋਹ-ਏ-ਵਫਾ ਸੇ ਛੂਟੂੰ,
ਵੋਹ ਸਿਤਮਗਰ ਮੇਰੇ ਮਰਨੇ ਪੇ ਭੀ ਰਾਜ਼ੀ ਨਾ ਹੂਆ |'
(ਮੈਂ ਭਾਵੇਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣਾ ਲੋਚਦਾ ਰਿਹਾ, ਪਰ ਸਰੀਰ ਨੇ ਇਸ ਦੀ ਆਗਿਆ ਮੈਨੂੰ ਨਹੀਂ ਸੀ ਦਿੱਤੀ |)

-ਫੋਨ : 0175-2214547

ਮੁਮਤਾਜ ਮਹਿਲ ਤੋਂ ਤਾਜ ਮਹਿਲ ਤੱਕ

ਜਿਉਂ-ਜਿਉਂ ਸਮਾਂ ਗੁਜ਼ਰਦਾ ਗਿਆ ਤਕਨਾਲੋਜੀ ਵੀ ਸਮੇਂ ਦੇ ਦੌਰ ਨਾਲ ਆਪਣੇ ਸਿਖਰ 'ਤੇ ਪਹੁੰਚਦੀ ਗਈ | ਹਰ ਖੇਤਰ ਵਿਚ ਨਵੀਂ ਤਕਨਾਲੋਜੀ ਪੁਰਾਣੀ ਨੂੰ ਫੇਲ੍ਹ ਕਰਦੀ ਗਈ ਪਰ ਜੇ ਪੁਰਾਣੇ ਸਮੇਂ ਦੀਆਂ ਕੁਝ ਇਮਾਰਤਾਂ ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਪੁਰਾਤਨ ਇਮਾਰਤਾਂ ਵਿਚ ਵਰਤੀ ਗਈ ਤਕਨੀਕ ਜਾਂ ਤਕਨਾਲੋਜੀ ਅੱਜ ਦੀ ਆਧੁਨਿਕ ਤਕਨਾਲੋਜੀ ਲਈ ਵੀ ਚੁਣੌਤੀ ਬਣੀ ਹੋਈ ਹੈ | ਅਜਿਹੀ ਹੀ ਬੇਮਿਸਾਲ ਕਲਾ ਦਾ ਨਮੂਨਾ ਹੈ ਤਾਜ ਮਹਿਲ ਜੋ ਕਿ ਦੁਨੀਆ ਦੀਆਂ ਅਦਭੁੱਦ ਇਮਾਰਤਾਂ ਵਿਚੋਂ ਇਕ ਹੈ ਜਿਸ ਦੀ ਸੁੰਦਰਤਾ ਨੂੰ ਦੇਖਣ ਲਈ ਰੋਜ਼ਾਨਾ ਹੀ ਪੂਰੀ ਦੁਨੀਆ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਹੁੰਚਦੇ ਹਨ | ਤਾਜ ਮਹਿਲ ਜੋ ਆਗਰਾ ਵਿਚ ਸਥਿਤ ਇਕ ਮਕਬਰਾ ਹੈ ਜਿਸ ਵਿਚ ਮੁਗ਼ਲ ਕਾਲ ਦੇ ਮਹਾਨ ਬਾਦਸ਼ਾਹ ਸ਼ਾਹ ਜਹਾਨ ਤੇ ਉਸ ਦੀ ਸਭ ਤੋਂ ਪਿਆਰੀ ਬੇਗ਼ਮ ਮੁਮਤਾਜ ਮਹਿਲ ਦੀ ਕਬਰ ਹੈ | ਆਧੁਨਿਕ ਤਕਨਾਲੋਜੀ ਦੇ ਮਾਹਿਰਾਂ ਲਈ ਤਾਜ ਮਹਿਲ ਅੱਜ ਵੀ ਮੁਗ਼ਲ ਕਾਲ ਦੀ ਇੰਜੀਨੀਅਰਿੰਗ ਦਾ ਇਕ ਮਹਾਨ ਨਮੂਨਾ ਬਣਿਆ ਹੋਇਆ ਹੈ | ਅੱਜ ਦੇ ਵਿਗਿਆਨਕ ਤੇ ਤਕਨਾਲੋਜੀ ਦੇ ਜ਼ਮਾਨੇ ਵਿਚ ਵੀ ਤਾਜ ਮਹਿਲ ਦਾ ਨਕਸ਼ਾ ਅਤੇ ਇਸ ਦੀ ਸੁੰਦਰਤਾ ਤੇ ਮਜ਼ਬੂਤੀ ਲਈ ਵਰਤੀ ਗਈ ਸਮੱਗਰੀ ਤੇ ਸਾਜ਼ੋ-ਸਾਮਾਨ ਇਕ ਮਿਸਾਲ ਬਣਿਆ ਹੋਇਆ ਹੈ | ਜੇ ਤਾਜ ਮਹਿਲ ਦੇ ਡਿਜ਼ਾਈਨ ਦੀ ਗੱਲ ਕੀਤੀ ਜਾਵੇ ਤਾਂ ਇਸ ਲਈ ਮੁਗ਼ਲ ਕਾਲ ਦੇ ਪਹਿਲਾਂ ਬਣੇ ਕਈ ਹੋਰ ਮਕਬਰਿਆਂ ਦੀ ਸਹਾਇਤਾ ਲਈ ਗਈ ਹੈ | ਤਾਜ ਦੀ ਇਮਾਰਤ ਦਾ ਜੇ ਬਾਰੀਕੀ ਨਾਲ ਅਧਿਐਨ ਕੀਤਾ ਜਾਏ ਤਾਂ ਪਤਾ ਲਗਦਾ ਹੈ ਕਿ ਉਸ ਸਮੇਂ ਦੇ ਰਾਜ ਮਿਸਤਰੀਆਂ ਤੇ ਹੋਰ ਕਾਮਿਆਂ ਵਲੋਂ ਇਮਾਰਤ ਬਣਾਉਣ ਸਮੇਂ ਹਰ ਇਕ ਛੋਟੀ ਤੋਂ ਛੋਟੀ ਗੱਲ ਤੇ ਸਮੱਸਿਆਵਾਂ ਨੂੰ ਪਹਿਲਾਂ ਹੀ ਭਾਂਪ ਕੇ ਤਾਜ ਦੀ ਇਮਾਰਤ ਨੂੰ ਬਹੁਤ ਹੀ ਧਿਆਨਪੂਰਵਕ ਰੱਖਿਆ ਗਿਆ ਹੈ | ਇਤਿਹਾਸਕਾਰਾਂ ਦੇ ਮੁਤਾਬਿਕ ਇਸ ਦੀਆਂ ਚਾਰੇ ਬਾਹਰੀ ਮਿਨਾਰਾਂ ਇਕ ਦੂਜੇ ਤੋਂ ਉਲਟ ਦਿਸ਼ਾ ਵਿਚ ਝੁਕੀਆਂ ਹੋਈਆਂ ਹਨ ਪਰ ਨਜ਼ਰ ਬਿਲਕੁਲ ਸਿੱਧੀਆਂ ਆਉਂਦੀਆਂ ਹਨ, ਇਹ ਇਸ ਲਈ ਹਨ ਤਾਂ ਜੋ ਭੁਚਾਲ ਆਉਣ 'ਤੇ ਇਹ ਤਾਜ ਮਹਿਲ ਦੇ ਉੱਪਰ ਡਿਗਣ ਦੀ ਬਜਾਏ ਬਾਹਰ ਦੀ ਤਰਫ ਡਿਗਣ ਤਾਂ ਜੋ ਅੰਦਰੂਨੀ ਇਮਾਰਤ ਨੂੰ ਕੋਈ ਨੁਕਸਾਨ ਨਾ ਹੋਵੇ | ਤਾਜ ਮਹਿਲ ਦਾ ਸਭ ਤੋਂ ਕਮਾਲ ਦਾ ਹਿੱਸਾ ਇਸਦਾ ਗੁੰਬਦ ਹੈ ਜੋ ਕਿ 40 ਮੀ. ਉੱਚਾ ਤੇ 4 ਮੀ. ਚੌੜਾ ਹੈ, ਜਿਸ ਨੇ ਆਪਣਾ ਵਜ਼ਨ ਬਿਨਾਂ ਕਿਸੇ ਸਹਾਰੇ ਤੋਂ ਖ਼ੁਦ ਚੁੱਕਿਆ ਹੋਇਆ ਹੈ, ਜੋ ਅੱਜ ਕਈ ਸੌ ਸਾਲ ਬਾਅਦ ਵੀ ਕਲਾਕਾਰੀ ਤੇ ਮਜ਼ਬੂਤੀ ਦੀ ਤਸਵੀਰ ਪੇਸ਼ ਕਰ ਰਿਹਾ ਹੈ | ਤਾਜ ਮਹਿਲ ਦੀ ਬਾਹਰੀ ਸੁੰਦਰਤਾ ਤੋਂ ਇਲਾਵਾ ਬਹੁਤ ਹੀ ਘੱਟ ਲੋਕ ਹਨ ਜੋ ਇਸ ਦੇ ਬਣਨ ਦਾ ਸਾਰਾ ਇਤਿਹਾਸ ਜਾਣਦੇ ਹਨ ਕਿ ਤਾਜ ਮਹਿਲ ਕਿਹੜੇ ਹਾਲਾਤ ਵਿਚ ਕਿਉਂ ਤੇ ਕਿਵੇਂ ਬਣਿਆ ਅਤੇ ਇਸ ਮਕਬਰੇ ਨੂੰ ਬਣ ਕੇ ਤਿਆਰ ਹੋਣ ਤੱਕ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਸ਼ਾਹ ਜਹਾਨ ਅਤੇ ਕਾਰੀਗਰਾਂ ਨੂੰ ਕਰਨਾ ਪਿਆ | ਛੋਟੀ ਉਮਰ ਵਿਚ ਹੀ ਭਾਵ 1612 ਈ: ਵਿਚ ਸ਼ਾਹ ਜਹਾਨ ਦਾ ਵਿਆਹ ਮੁਮਤਾਜ ਮਹਿਲ ਨਾਲ ਹੋ ਗਿਆ ਸੀ | ਮੁਮਤਾਜ ਮਹਿਲ ਅਸਲੀ ਨਾਂਅ ਅਰਜੁਮੰਦ ਬਾਨੋ ਸੀ | 1627 ਈ. ਵਿਚ ਜਹਾਂਗੀਰ ਦੀ ਮੌਤ ਹੋ ਗਈ ਮੌਕੇ ਦੇ ਹਾਲਾਤ ਸੰਭਾਲਦੇ ਹੋਏ ਰਾਜ ਗੱਦੀ ਦੀ ਲੜਾਈ ਵਿਚ ਸ਼ਾਹ ਜਹਾਨ ਆਪਣੇ ਭਰਾਵਾਂ ਦਾ ਕਤਲ ਕਰਕੇ 1628 ਈ. ਵਿਚ ਆਗਰੇ ਦੇ ਲਾਲ ਕਿਲ੍ਹੇ ਵਿਚ ਤਖ਼ਤ 'ਤੇ ਬੈਠਿਆ | ਬਹੁਤ ਹੀ ਘੱਟ ਸਮੇਂ ਵਿਚ ਸ਼ਾਹ ਜਹਾਨ ਨੇ ਆਪਣੇ ਰਾਜ ਨੂੰ ਉਚਾਈਆਂ 'ਤੇ ਲੈ ਆਂਦਾ ਸੀ | ਉਸ ਦੀਆਂ ਸਾਰੀਆਂ ਬੇਗ਼ਮਾਂ ਵਿਚੋਂ ਮੁੁਮਤਾਜ ਮਹਿਲ ਉਸਦੀ ਸਭ ਤੋਂ ਜ਼ਿਆਦਾ ਪਿਆਰੀ ਬੇਗ਼ਮ ਸੀ | ਮੁਮਤਾਜ ਮਹਿਲ ਸ਼ਾਹ ਜਹਾਨ ਦੀ ਬੇਗ਼ਮ ਹੋਣ ਦੇ ਨਾਲ-ਨਾਲ ਉਸਦੀ ਸਲਾਹਕਾਰ ਵੀ ਸੀ, ਜਿਸ ਕਾਰਨ ਉਹ ਹਰ ਸਮੇਂ ਸ਼ਾਹ ਜਹਾਨ ਦੇ ਨਾਲ ਹੀ ਰਹਿੰਦੀ ਸੀ | ਮੁੱਖ ਫੈਸਲੇ ਮੁਮਤਾਜ ਦੀ ਸਲਾਹ ਨਾਲ ਹੀ ਲਏ ਜਾਂਦੇ ਸਨ | 1629 ਈ: ਵਿਚ ਸ਼ਾਹ ਜਹਾਨ ਦੇ ਰਾਜ ਵਿਚ ਦੱਖਣੀ ਭਾਗ ਉੱਤੇ ਬਗ਼ਾਵਤ ਹੋ ਗਈ ਅਤੇ ਜੰਗ ਸ਼ੁਰੂ ਹੋ ਗਿਆ | ਮੁਮਤਾਜ ਮਹਿਲ ਇਹ ਸਾਰੇ ਜੰਗ ਦੇ ਸਮੇਂ ਵਿਚ ਸ਼ਾਹ ਜਹਾਨ ਦੇ ਨਾਲ ਹੀ ਸੀ | ਸ਼ਾਹ ਜਹਾਨ ਦੀਆਂ ਫ਼ੌਜਾਂ ਦੀ ਜਿੱਤਾਂ ਦੀ ਚੱਲ ਰਹੀ ਲੜੀ ਇਕ ਵੱਡੀ ਘਟਨਾ ਕਾਰਨ ਰੁਕ ਗਈ ਕਿਉਂਕਿ ਜੰਗ ਦੇ ਦੌਰਾਨ ਮੁਮਤਾਜ ਮਹਿਲ ਗਰਭਵਤੀ ਹੋ ਗਈ ਅਤੇ ਉਸ ਦੇ 14ਵੇਂ ਬੱਚੇ ਦੀ ਪੈਦਾਇਸ਼ ਸਮੇਂ ਮੁਸ਼ਕਿਲਾਂ ਆਉਣ ਕਾਰਨ ਹਾਲਾਤ ਨਾਜ਼ੁਕ ਬਣ ਗਏ ਸਨ | ਆਖਰ ਜੂਨ 1631 ਈ: ਵਿਚ ਇਕ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਮੁਮਤਾਜ ਮਹਿਲ ਦੀ ਬੁਰਹਾਨਪੁਰ ਵਿਚ ਮੌਤ ਹੋ ਗਈ | ਉਸ ਬੱਚੀ ਦਾ ਨਾਂਅ ਗੋਹਾਰਾ ਬੇਗ਼ਮ ਰੱਖਿਆ ਗਿਆ ਸੀ | ਇਤਿਹਾਸਕਾਰਾਂ ਵਲੋਂ ਕਿਹਾ ਜਾਂਦਾ ਹੈ ਕਿ ਮੁਮਤਾਜ ਨੇ ਮਰਨ ਤੋਂ ਪਹਿਲਾਂ ਸ਼ਾਹ ਜਹਾਨ ਨੂੰ ਉਸ ਦੀ ਅਜਿਹੀ ਕਬਰ ਬਣਾਉਣ ਦੀ ਇੱਛਾ ਪ੍ਰਗਟ ਕੀਤੀ ਸੀ ਜੋ ਪੁੂਰੀ ਦੁਨੀਆ ਵਿਚ ਸਭ ਤੋਂ ਅਦਭੁੱਤ ਹੋਵੇ | ਮੁਮਤਾਜ ਦੀ ਮੌਤ ਤੋਂ ਛੇ ਮਹੀਨੇ ਬਾਅਦ ਤਾਜ ਮਹਿਲ ਦਾ ਕੰਮ ਸ਼ੁਰੂ ਹੋ ਗਿਆ ਸੀ | ਇਹ ਪ੍ਰਾਜੈਕਟ ਉਸ ਕਾਲ ਦਾ ਸਭ ਤੋਂ ਵੱਡਾ ਤੇ ਖ਼ੂੁਬਸੂਰਤ ਪ੍ਰਾਜੈਕਟ ਸੀ ਅਤੇ ਬਹੁਤ ਮਹਿੰਗਾ ਸਾਬਤ ਹੋਇਆ | ਲਗਪਗ 22 ਹਜ਼ਾਰ ਤੋਂ ਜ਼ਿਆਦਾ ਮਜ਼ਦੂਰ, ਮਿਸਤਰੀ ਅਤੇ ਕਲਾ ਤੇ ਸ਼ਿਲਪ ਦੇ ਮਾਹਿਰ ਤੇ ਹੋਰ ਕਾਮਿਆਂ ਨੂੰ ਦੁਨੀਆ ਭਰ ਤੋਂ ਲੱਭ ਕੇ ਲਿਆਂਦਾ ਗਿਆ ਤੇ ਤਾਜ ਦੀ ਇਮਾਰਤ ਦਾ ਕੰਮ ਆਰੰਭਿਆ ਗਿਆ | ਦੁਨੀਆ ਭਰ ਦਾ ਸਭ ਤੋਂ ਮਹਿੰਗਾ ਚਿੱਟਾ ਸੰਗਮਰਮਰ ਮਕਰਾਣੇ ਰਾਜਸਥਾਨ ਤੋਂ ਬਹੁਤ ਹੀ ਮੁਸ਼ਕਿਲਾਂ ਨਾਲ ਮੰਗਵਾ ਕੇ ਤਾਜ ਮਹਿਲ ਦੇ ਢਾਂਚੇ ਨੂੰ ਢੱਕਿਆ ਗਿਆ ਤੇ ਇਸ ਤੋਂ ਇਲਾਵਾ ਈਰਾਨ, ਬਗਦਾਦ, ਅਫਗਾਨਿਸਤਾਨ ਤੇ ਹੋਰਾਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਇਸ ਲਈ ਮਹਿੰਗੇ ਮੁੱਲ ਤੇ ਸਮੱਗਰੀ ਮੰਗਵਾਈ ਗਈ | ਰਾਜਸੀ ਅਤੇ ਹੋਰ ਅਨੇਕਾਂ ਮੁਸ਼ਕਿਲਾਂ ਦੇ ਬਾਅਦ 12 ਸਾਲ ਦਾ ਸਮਾਂ ਲੱਗਣ ਤੋਂ ਬਾਅਦ 1643 ਈ. ਵਿਚ ਤਾਜ ਮਹਿਲ ਬਣ ਕੇ ਤਿਆਰ ਹੋ ਗਿਆ ਸੀ, ਪਰ ਇਸਦਾ ਰਹਿੰਦਾ ਹਿੱਸਾ ਬਣਨ ਵਿਚ ਹੋਰ 10 ਸਾਲ ਲੱਗੇ ਤੇ ਆਖਰ 1653 ਈ: ਵਿਚ ਪੂਰਾ ਤਾਜ ਮਹਿਲ ਬਣ ਕੇ ਤਿਆਰ ਹੋਇਆ | ਤਾਜ ਮਹਿਲ ਦਾ ਅੰਦਰੂਨੀ ਹਿੱਸਾ ਕੁਰਾਨ ਸ਼ਰੀਫ਼ ਦੀਆਂ 8 ਆਇਤਾਂ ਨੂੰ ਧਿਆਨ ਵਿਚ ਰੱਖਕੇ ਬਣਾਇਆ ਗਿਆ ਹੈ | ਇਸਦੇ ਅੰਦਰ ਅੱਠ ਚੈਂਬਰ ਬਣਾਏ ਗਏ ਜਿਸ ਵਿਚ ਮੁਮਤਾਜ ਦੀ ਕਬਰ ਹੈ | ਇਸਦੀ ਖ਼ੂੁਬਸੂਰਤੀ ਦਾ ਸਾਰਾ ਸਿਹਰਾ ਸ਼ਾਹ ਜਹਾਨ ਤੇ ਮੁਮਤਾਜ ਮਹਿਲ ਦੇ ਸਿਰ ਆਉਂਦਾ ਹੈ ਪਰ ਕਿਸੇ ਨੇ ਵੀ ਉਨ੍ਹਾਂ ਕਾਰੀਗਰਾਂ ਬਾਰੇ ਕਦੇ ਨਹੀਂ ਸੋਚਿਆ ਜਿਨ੍ਹਾਂ ਨੇ ਇੰਨੀਆਂ ਮੁਸ਼ਕਿਲਾਂ ਅਤੇ ਤਕਰਾਰਾਂ ਦੇ ਬਾਵਜੂਦ ਆਪਣੇ ਹੁਨਰ ਦੀ ਪੇਸ਼ਕਾਰੀ ਕਰਕੇ ਇਕ ਮਕਬਰੇ ਨੂੰ ਦੁਨੀਆ ਦੀ ਅਦਭੁੱਤ ਇਮਾਰਤ ਵਿਚ ਤਬਦੀਲ ਕਰਨ ਤੋਂ ਬਾਅਦ ਖੁਦ ਵੀ ਇਸ ਇਮਾਰਤ ਦੀ ਸੁੰਤਰਤਾ ਵਿਚ ਅਮਰ ਹੋ ਗਏ | ਸ਼ਾਹ ਜਹਾਨ ਦਾ ਰਾਜ 30 ਸਾਲ ਤੱਕ ਕਾਇਮ ਰਿਹਾ | ਸ਼ਾਹ ਜਹਾਨ ਤੇ ਮੁਮਤਾਜ ਦੇ ਪੁੱਤਰ ਔਰੰਗਜ਼ੇਬ ਨੇ 1658 ਈ. ਵਿਚ ਆਪਣੇ ਪਿਤਾ ਸ਼ਾਹ ਜਹਾਨ ਨੂੰ ਗੱਦੀ ਤੋਂ ਲਾਹ ਕੇ ਆਗਰੇ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਸੀ | ਚੋਟੀ ਦੇ ਬਾਦਸ਼ਾਹ ਨੇ ਕੈਦੀ ਬਣ ਕੇ ਆਪਣੇ ਆਖਰੀ ਦਿਨ ਜੇਲ੍ਹ ਵਿਚ ਕੱਟੇ ਤੇ ਉਸਨੂੰ ਕਦੇ ਵੀ ਦੁਬਾਰਾ ਮੌਤ ਤੱਕ ਕੈਦ ਚੋਂ ਬਾਹਰ ਨਹੀਂ ਕੱਢਿਆ ਗਿਆ | ਸ਼ਾਹ ਜਹਾਨ ਨੇ ਆਪਣੇ ਕਾਲ ਵਿਚ ਵਧੀਆ ਰਾਜ ਪ੍ਰਬੰਧ ਦੀ ਮਿਸਾਲ ਕਾਇਮ ਕੀਤੀ ਸੀ, ਪਰ ਜਿਵੇਂ ਕਿਹਾ ਜਾਂਦਾ ਹੈ ਕਿ ਹੱਦ ਤੋਂ ਜ਼ਿਆਦਾ ਕੀਤਾ ਪਿਆਰ ਤੇ ਹੱਦ ਤੋਂ ਜ਼ਿਅਦਾ ਕੀਤੀ ਗਈ ਨਫ਼ਰਤ ਇਕ ਦਿਨ ਪਤਨ ਦਾ ਕਾਰਨ ਬਣ ਜਾਂਦੀ ਹੈ | 1666 ਈ. ਵਿਚ 74 ਸਾਲ ਦੀ ਉਮਰ ਵਿਚ ਸ਼ਾਹ ਜਹਾਨ ਦੀ ਆਗਰੇ ਦੇ ਕਿਲ੍ਹੇ ਵਿਚ ਹੀ ਮੌਤ ਹੋ ਗਈ ਤੇ ਉਸ ਨੂੰ ਬਾਅਦ ਵਿਚ ਤਾਜ ਮਹਿਲ ਵਿਚ ਮੁਮਤਾਜ ਮਹਿਲ ਦੇ ਕੋਲ ਦਫ਼ਨਾ ਦਿੱਤਾ ਗਿਆ | ਪਰ ਜੇ ਅੱਜ ਵੀ ਉਸ ਸਮੇਂ ਦਾ ਅੰਦਾਜ਼ਾ ਲਗਾ ਕੇ ਤਾਜ ਮਹਿਲ ਦਾ ਅਧਿਐਨ ਕੀਤਾ ਜਾਂਦਾ ਹੈ ਤਾਂ ਸਾਨੂੰ ਮੁਗ਼ਲ ਕਾਲ ਦੀ ਮਹਾਨ ਇੰਜੀਨੀਰਿੰਗ ਇਕ ਵਾਰ ਸੋਚਣ ਨੂੰ ਮਜਬੂਰ ਕਰ ਦਿੰਦੀ ਹੈ | ਕਿ ਆਧੁਨਿਕ ਸਾਧਨਾਂ ਤੋਂ ਬਿਨ੍ਹਾਂ ਅਜਿਹੀ ਅਦਭੁੱਤ ਇਮਾਰਤ ਕਿਵੇਂ ਖੜ੍ਹੀ ਕੀਤੀ ਗਈ ਜੋ ਕਿ ਅੱਜ ਵੀ ਸਦੀਆਂ ਬੀਤਣ ਤੋਂ ਬਾਅਦ ਆਪਣੀ ਸੁੰਦਰਤਾ ਲਈ ਜਾਣੀ ਜਾਂਦੀ ਹੈ | ਅੱਜ ਵਾਤਾਵਰਨ ਵਿਚ ਵਧ ਰਹੇ ਪ੍ਰਦੂਸ਼ਣ ਕਾਰਨ ਇਮਾਰਤ 'ਤੇ ਲੱਗੇ ਚਿੱਟੇ ਸੰਗਮਰਮਰ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਜਿਸ ਕਾਰਨ ਦੇਸ਼ ਦੀ ਸਰਕਾਰ ਵਲੋਂ ਇਮਾਰਤ ਦੀ ਸੁੰਦਰਤਾ ਕਾਇਮ ਰੱਖਣ ਲਈ ਕਾਫੀ ਸੁਚੱਜੇ ਪ੍ਰਬੰਧ ਕੀਤੇ ਗਏ ਹਨ | ਇਸ ਤੋਂ ਬਿਨ੍ਹਾਂ ਅੱਤਵਾਦੀਆਂ ਦੇ ਸੰਭਾਵਿਤ ਹਮਲਿਆਂ ਤੋਂ ਬਚਾਉਣ ਲਈ ਇਮਾਰਤ ਦੇ ਸੁਰੱਖਿਆ ਪ੍ਰਬੰਧਾਂ ਵਿਚ ਵੀ ਕਾਫੀ ਸਖ਼ਤੀ ਕੀਤੀ ਗਈ ਹੈ | ਅਜਿਹੀਆਂ ਪੁਰਾਣੀਆਂ ਇਮਾਰਤਾਂ ਜਾਂ ਹੋਰ ਚੀਜ਼ਾਂ ਦੇਖ ਕੇ ਤਾਂ ਇਕ ਵਾਰ ਸਭ ਨੂੰ ਚੁਣਨਾ ਔਖਾ ਹੋ ਜਾਂਦਾ ਹੈ ਕਿ ਅੱਜ ਦੀ ਆਧੁਨਿਕ ਤਕਨਾਲੋਜੀ ਨੂੰ ਵਧੀਆ ਕਿਹਾ ਜਾਵੇ ਜਾਂ ਫਿਰ ਪੁਰਾਤਨ ਸਮੇਂ ਦੀ ਤਕਨਾਲੋਜੀ ਨੂੰ ਜੋ ਅੱਜ ਦੀ ਤਕਨਾਲੋਜੀ ਲਈ ਵੀ ਇਕ ਉਦਾਹਰਨ ਬਣੀ ਹੋਈ ਹੈ |

ਆਓ! ਜਾਣੀਏ ਅਮਰੀਕਾ ਦੇ 10,000 ਝੀਲਾਂ ਵਾਲੇ ਖ਼ੂਬਸੂਰਤ ਪ੍ਰਾਂਤ ਮਿਨੀਸੋਟਾ ਬਾਰੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਉੱਤਰੀ ਮਿਨੀਸੋਟਾ ਅਮਰੀਕਾ ਦਾ 80 ਪ੍ਰਤੀਸ਼ਤ ਕੱਚਾ ਲੋਹਾ ਦੇਣ ਵਾਲਾ ਇਲਾਕਾ ਹੈ | ਦੁਨੀਆ ਦਾ ਸਭ ਤੋਂ ਵੱਡਾ ਤਾਂਬੇ ਅਤੇ ਨਿਕਲ ਦਾ ਭੰਡਾਰ ਇਸ ਪ੍ਰਾਂਤ ਵਿਚ ਮੌਜੂਦ ਹੈ | ਕਾਰੀਬੂ ਕਾਫੀ ਕੰਪਨੀ ਵਲੋਂ ਇਡੀਨਾ ਮਿਨੀਸੋਟਾ ਵਿਚ 1992 ਵਿਚ ਸ਼ੁਰੂ ਕੀਤੀ ਗਈ ਸੀ ਜਿਸ ਦੀਆਂ ਦੁਨੀਆ ਵਿਚ 603 ਬ੍ਰਾਂਚਾਂ ਹਨ |
ਇੱਥੋਂ ਦੇ ਘਰਾਂ ਵਿਚ ਜੰਗਲ ਜਾਂ ਜੰਗਲਾਂ ਵਿਚ ਘਰ ਬਣਾ ਕੇ ਰਹਿਣਾ ਇਨ੍ਹਾਂ ਲੋਕਾਂ ਦਾ ਸ਼ੌਕ ਹੈ | ਇਹ ਲੋਕ ਕੁਦਰਤ ਅਤੇ ਕੁਦਰਤੀ ਨਜ਼ਾਰਿਆਂ ਨਾਲ ਇਕ-ਮਿਕ ਹੋ ਕੇ ਰਹਿਣ ਦੇ ਸ਼ੌਕੀਨ ਹਨ | ਵਧੀਆ ਕਿਸਮ ਦੇ ਕੁੱਤੇ ਅਤੇ ਹੋਰ ਘਰੇਲੂ ਪਾਲਤੂ ਜਾਨਵਰ ਘਰਾਂ ਵਿਚ ਰੱਖਣਾ ਅਤੇ ਉਨ੍ਹਾਂ ਦੀ ਵਧੀਆ ਸਾਂਭ-ਸੰਭਾਲ ਕਰਨੀ ਇਨ੍ਹਾਂ ਦੇ ਸ਼ੌਕ ਹਨ | ਘਰਾਂ ਵਿਚ ਜਾਂ ਆਸ-ਪਾਸ ਬਿੱਲੀਆਂ, ਖਰਗੋਸ਼, ਹੋਰ ਜਾਨਵਰ ਆਮ ਦੇਖੇ ਜਾ ਸਕਦੇ ਹਨ | ਬਹੁਤ ਸ਼ਾਂਤ ਵਾਤਾਵਰਨ ਦੇ ਸ਼ੌਕੀਨ ਇਹ ਲੋਕ ਕਦੇ ਹਾਰਨ ਨਹੀਂ ਮਾਰਦੇ, ਕੋਈ ਸਪੀਕਰ, ਡੀ.ਜੇ. ਦੀ ਆਵਾਜ਼ ਤੁਸੀਂ ਨਹੀਂ ਸੁਣ ਸਕੋਗੇ | ਸਾਰੇ ਵਿਅਕਤੀਆਂ ਨੂੰ ਬਰਾਬਰ ਦੇ ਅਧਿਕਾਰ ਹੋਣ ਕਰਕੇ ਕੋਈ ਭਿੰਨ ਭੇਦ ਲਿੰਗ , ਨਸਲ, ਰੰਗ ਇਲਾਕੇ ਕਰਕੇ ਨਹੀਂ ਕੀਤਾ ਜਾਂਦਾ | ਮਿਨੀਸੋਟਾ ਪ੍ਰਾਂਤ ਨੇ ਆਪਣੇ ਨਾਗਰਿਕਾਂ ਨੂੰ ਲੋੜ ਵੇਲੇ ਸਿਹਤ ਸਹੂਲਤਾਂ ਦੇਣ ਵਾਸਤੇ ਮਿਨੀਸੋਟਾ ਕੇਅਰ ਪਾਲਸੀ ਤਹਿਤ ਉਨ੍ਹਾਂ ਲੋਕਾਂ ਨੂੰ ਵੀ ਇਹ ਸਹੂਲਤ ਦਿੱਤੀ ਹੋਈ ਹੈ ਜਿਨ੍ਹਾਂ ਦੀ ਕੋਈ ਕਮਾਈ ਨਹੀਂ ਹੈ | ਇੱਥੋਂ ਦੇ ਵਸਨੀਕ ਆਪਣੀ ਸਿਹਤ ਪ੍ਰਤੀ ਬਹੁਤ ਜਾਗਰੂਕ ਹਨ | ਸੜਕਾਂ ਉੱਪਰ ਜਾਂ ਪਾਰਕਾਂ ਵਿਚ ਨੌਜਵਾਨ ਲੜਕੇ, ਲੜਕੀਆਂ, ਵਡੇਰੀ ਉਮਰ ਦੇ ਲੋਕਾਂ ਨੂੰ ਦੌੜਦਿਆਂ, ਸੈਰ ਕਰਦਿਆਂ, ਕਸਰਤ ਕਰਦਿਆਂ ਆਮ ਦੇਖਿਆ ਜਾ ਸਕਦਾ ਹੈ | ਹਰ ਸ਼ਹਿਰ ਵਿਚ ਸਿਹਤ ਦੀਆਂ ਕਸਰਤਾਂ ਨੂੰ ਮੁੱਖ ਰੱਖ ਕੇ ਜਿਮ ਖੋਲੇ ਹੋਏ ਹਨ | ਰੋਚੈਸਟਰ ਦਾ ਡਾਨ ਇਬਰਾਹਿਮ ਹੈਲਥੀ ਲਿਵਿੰਗ ਸੈਂਟਰ ਜੋ 8 ਮੰਜ਼ਿਲਾ ਹੈ, ਦੇਖਣਯੋਗ ਹੈ | ਬਹੁਤੇ ਘਰਾਂ ਕੋਲ ਆਪਣੇ ਖਰੀਦੇ ਹੋਏ ਕੈਂਪਰਜ਼, ਮਨੋਰੰਜਨ ਵਾਹਨ, ਕਿਸ਼ਤੀਆਂ, ਟੈਂਟ ਆਦਿ ਹੁੰਦੇ ਹਨ ਜਾਂ ਇਹ ਸਭ ਕੁਝ ਕਿਰਾਏ 'ਤੇ ਲੈ ਕੇ ਛੁੱਟੀਆਂ ਵਾਲੇ ਦਿਨਾਂ ਵਿਚ ਘਰੋਂ ਦੂਰ ਦਰਿਆਵਾਂ ਕਿਨਾਰੇ, ਪਾਰਕਾਂ ਵਿਚ ਕੈਂਪਿੰਗ ਕਰਨ ਜਾਂਦੇ ਹਨ ਅਤੇ ਕਈ ਕਈ ਦਿਨ ਉੱਥੇ ਹੀ ਰਹਿੰਦੇ ਹਨ | ਸਫ਼ਰ ਜ਼ਿਆਦਾ ਨਿੱਜੀ ਕਾਰਾਂ 'ਤੇ ਹੀ ਕਰਨਾ ਪੈਂਦਾ ਹੈ | 10,000 ਝੀਲਾਂ ਦੇ ਪ੍ਰਾਂਤ ਵਜੋਂ ਮਸ਼ਹੂਰ ਇਸ ਸੂਬੇ ਵਿਚ ਰਜਿਸਟਰਡ ਕਾਰਾਂ ਦੀਆਂ ਨੰਬਰ ਪਲੇਟਾਂ ਉੱਪਰ 10000 Lakes ਲਿਖਿਆ ਜਾਂਦਾ ਹੈ |
ਇਸ ਸੂਬੇ ਵਿਚ ਠੰਢ ਦਾ ਮੌਸਮ ਲੰਬਾ, ਜ਼ਿਆਦਾ ਠੰਢਾ ਅਤੇ ਬਰਫ ਵਾਲਾ ਹੋਣ ਕਰਕੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਨੂੰ ਪਸੰਦ ਨਹੀਂ ਹੈ ਜਿਸ ਕਰਕੇ ਇਸ ਪ੍ਰਾਂਤ ਵਿਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ | ਸਾਰੇ ਪ੍ਰਾਂਤ ਵਿਚ ਦੋ ਸੌ ਤੋਂ ਘੱਟ ਪਰਿਵਾਰ ਇੱਥੇ ਹੋਣਗੇ | ਮਿਨੀਆਪੋਲਿਸ ਵਿਚ ਰਹਿੰਦੇ ਸਿੱਖਾਂ ਨੇ ਇਕ ਪੱਕਾ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਜਿੱਥੇ ਹਰ ਰੋਜ਼ ਨਿਤਨੇਮ ਦੇ ਨਾਲ ਗੁਰੂ ਘਰ ਦੀ ਮਰਿਯਾਦਾ ਨਿਯੁੁਕਤ ਗ੍ਰੰਥੀ ਵਲੋਂ ਨਿਭਾਈ ਜਾਂਦੀ ਹੈ | ਇਹ ਗੁਰੂ ਘਰ ਪੰਜਾਬੀਆਂ ਦਾ ਮਿਲਣ ਸਥਾਨ ਅਤੇ ਪੰਜਾਬੀ ਪਕਵਾਨਾਂ ਦਾ ਸੁਆਦ ਲੈਣ ਵਾਲਾ ਅਸਥਾਨ ਹੈ |
ਪ੍ਰਾਂਤ ਦਾ ਦੂਸਰਾ ਗੁਰਦੁਆਰਾ ਸਾਹਿਬ ਰੋਚੈਸਟਰ ਵਿਚ ਕਿਰਾਏ 'ਤੇ ਲਈ ਇਮਾਰਤ ਵਿਚ ਹੈ | ਮਹੀਨੇ ਦੇ ਪਹਿਲੇ ਸਨਿਚਰਵਾਰ ਸਮਾਗਮ ਹੁੰਦਾ ਹੈ ਜਿਸ ਵਿਚ ਮੇਉ ਹਸਪਤਾਲ ਵਿਚ ਕੰਮ ਕਰਦੇ ਸਿੱਖ ਪਰਿਵਾਰ ਸਾਰੀ ਸੇਵਾ ਆਪ ਕਰਦੇ ਹਨ | ਭਾਰਤ ਤੋਂ ਇਸ ਸੂਬੇ ਵਿਚ ਪਹੁੰਚੀ ਹਿੰਦੂ ਅਬਾਦੀ ਵਲੋਂ ਵੀ ਰੋਚੈਸਟਰ ਅਤੇ ਮਿਨੀਆਪੋਲਿਸ ਵਿਚ ਸੋਹਣੇ ਮੰਦਰ ਬਣਾਏ ਹੋਏ ਹਨ | ਸਾਰੇ ਭਾਰਤੀ ਤਿਉਹਾਰ ਹਿੰਦੂਆਂ, ਸਿੱਖਾਂ ਵਲੋਂ ਇਕੱਠੇ ਹੋ ਕੇ ਮਨਾਏ ਜਾਂਦੇ ਹਨ |
ਕਿਸੇ ਨੂੰ ਵੀ ਕੋਈ ਮੁਸ਼ਕਿਲ ਹੋਵੇ ਤਾਂ ਉਹ 911 ਨੰਬਰ 'ਤੇ ਫੋਨ ਕਰ ਸਕਦਾ ਹੈ ਜਿਸ ਨਾਲ ਜਿੱਥੇ ਵੀ ਤੁਸੀਂ ਹੋਵੋ, ਤੁਹਾਨੂੰ ਉੱਥੇ ਹੀ ਪੁਲਿਸ, ਮੈਡੀਕਲ ਸਹੂਲਤ ਕੁਝ ਮਿੰਟਾਂ ਵਿਚ ਮਿਲ ਜਾਂਦੀ ਹੈ | ਕੰਮ ਕਰਨ ਵਾਲੇ ਨੂੰ ਯੋਗਤਾ ਦੇ ਅਨੁਸਾਰ ਕੰਮ ਮਿਲ ਜਾਂਦਾ ਹੈ ਜਿਸ ਨਾਲ ਹਰ ਵਿਅਕਤੀ ਇੱਜ਼ਤ ਮਾਣ ਨਾਲ ਰਹਿ ਸਕਦਾ ਹੈ, ਘਰ ਦਾ ਗੁਜ਼ਾਰਾ ਕਰ ਸਕਦਾ ਹੈ, ਹਰ ਇਕ ਲੋੜ ਵਾਲੀ ਸਹੂਲਤ ਪ੍ਰਾਪਤ ਕਰ ਸਕਦਾ ਹੈ | ਇਹੀ ਕਾਰਨ ਹੈ ਕਿ ਹਰ ਕੋਈ ਵਿਅਕਤੀ ਜਾਇਜ਼-ਨਜਾਇਜ਼ ਤਰੀਕੇ ਨਾਲ ਇਸ ਦੇਸ਼ ਵਿਚ ਪਹੁੰਚਣਾ ਚਾਹੁੰਦਾ ਹੈ | (ਸਮਾਪਤ)

-ਰੋਚੈਸਟਰ, ਮਿਨੀਸੋਟਾ, (ਅਮਰੀਕਾ)
ਫੋਨ: 001-507-271-1865
satnam.dhanoa@gmail.com

ਬੇਹੱਦ ਰਹੱਸਮਈ ਪਹਾੜੀ ਵਾਈਟ ਹੌਰਸ ਹਿਲ

ਇੰਗਲੈਂਡ 'ਚ ਦਸੰਬਰ ਦੇ ਇਕ ਠੰਢੇ ਦਿਨ ਨੂੰ ਗਰਮ ਕਮਰੇ 'ਚ ਆਰਾਮ ਨੂੰ ਛੱਡ ਕੇ ਅਸੀਂ ਬੇਹੱਦ ਰਹੱਸ ਵਾਲੀ ਪਹਾੜੀ 'ਵਾਈਟ ਹੌਰਸ ਹਿਲ' 'ਤੇ ਜਾਣ ਬਾਰੇ ਸੋਚਿਆ | ਬਰਤਾਨੀਆ ਦੀਆਂ ਘੁੰਮਣ ਵਾਲੀਆਂ ਥਾਵਾਂ ਵਿਚੋਂ ਇਹ ਇਕ ਅਨੋਖੀ ਥਾਂ ਹੈ ਜਿਥੇ ਪੁਰਾਤਨ ਸਮੇਂ ਤੋਂ ਪਹਾੜੀ 'ਤੇ ਇਕ ਚਿੱਟੀ ਚਾਕ-ਮਿੱਟੀ ਦਾ ਘੋੜਾ ਦਿਖਾਈ ਦਿੰਦਾ ਹੈ ਜੋ ਹੈਰਾਨੀਜਨਕ ਹੈ | ਕਾਰ ਪਾਰਕ ਕਰਨ ਤੋਂ ਬਾਅਦ ਅਸੀਂ ਪੈਦਲ ਚੱਲ ਕੇ ਇਕ ਪਹਾੜੀ ਦੀ ਢਾਲਣ 'ਤੇ ਬਣੇ ਕੱਚੇ ਰਸਤੇ 'ਤੇ ਤੁਰਨ ਲੱਗੇ | ਸਾਰਾ ਆਲਾ-ਦੁਆਲਾ ਹਰਿਆਲੀ ਨਾਲ ਭਰਿਆ ਪਿਆ ਸੀ ਅਤੇ ਸਾਰੇ ਪਾਸੇ ਸੁੰਦਰ ਦਿ੍ਸ਼ ਦਿਖਾਈ ਦੇ ਰਹੇ ਸਨ | ਇਹ ਸੋਚ ਕੇ ਮਨ 'ਚ ਰੋਮਾਂਚ ਦੀਆਂ ਲਹਿਰਾਂ ਦੌੜੀਆਂ ਕਿ ਨਵੇਂ ਪੱਥਰ ਯੁੱਗ ਤੋਂ ਕਾਂਸੀ ਦੇ ਯੁੱਗ ਅਤੇ ਫਿਰ ਲੋਹ ਯੁੱਗ ਤੱਕ, ਪਤਾ ਨਹੀਂ ਕਿੰਨੇ ਸੈਂਕੜੇ ਮਨੁੱਖ ਇਸ ਰਸਤੇ 'ਤੇ ਤੁਰੇ ਹੋਣਗੇ |
ਉਫਿੰਗਟਨ ਕਾਸਲ
ਪਹਾੜੀ ਰਸਤੇ ਰਾਹੀਂ ਉੱਪਰ ਪਹੁੰਚ ਕੇ ਸਾਨੂੰ ਸੈਲਾਨੀਆਂ ਲਈ ਲੱਗਿਆ ਨੀਲਾ ਬੋਰਡ ਦਿੱਸਿਆ, ਜਿਸ 'ਤੇ ਲਿਖਿਆ ਸੀ ਕਿ ਇਸ ਥਾਂ 'ਤੇ ਲੋਹ ਯੁੱਗ ਦੇ ਉਫਿੰਗਟਨ ਕਿਲ੍ਹੇ ਦੀ ਹੋਂਦ ਮੰਨੀ ਗਈ ਹੈ | ਚਿੱਟੇ ਘੋੜੇ (ਵਾਈਟ ਹੌਰਸ) ਪਹਾੜੀ ਵਲ ਜਾਂਦੇ ਹੋਏ ਰਸਤੇ ਵਿਚ ਆਉਣ ਵਾਲਾ ਉਫਿੰਗਟਨ ਕਿਲ੍ਹਾ 7 ਏਕੜ ਖੇਤਰਫਲ ਵਿਚ ਫੈਲਿਆ ਹੋਇਆ ਸੀ ਅਤੇ ਇਥੋਂ ਦੀਆਂ ਮੁੱਖ ਸੈਲਾਨੀ ਥਾਵਾਂ ਵਿਚੋਂ ਇਹ ਸਭ ਤੋਂ ਹਰਮਨਪਿਆਰਾ ਹੈ | ਇਸ ਕਿਲ੍ਹੇ ਦੇ ਸਿਰਫ਼ ਕਿਨਾਰੇ ਅਤੇ ਛੋਟੀ ਘਾਟੀ ਨੂੰ ਛੱਡ ਕੇ ਇਸ ਦੇ ਕਈ ਅੰਸ਼ ਨਸ਼ਟ ਹੋ ਗਏ ਹਨ | ਚਾਰੇ ਪਾਸੇ ਫੈਲੇ ਸ਼ਾਂਤ ਸੁੰਦਰ ਦਿ੍ਸ਼ਾਂ ਦੀ ਫੋਟੋਗ੍ਰਾਫ਼ੀ ਕਰਦਿਆਂ ਅਸੀਂ ਅੱਗੇ ਵਧੇ ਪਰ ਇਹ ਪਤਾ ਨਹੀਂ ਸੀ ਕਿ ਵਾਈਟ ਹੌਰਸ ਕਿਸ ਪਾਸੇ ਵਲ ਹੈ ਜੋ ਸਾਨੂੰ ਨਾਲ ਲਿਆਂਦੇ ਨਕਸ਼ੇ ਤੋਂ ਸਪੱਸ਼ਟ ਨਹੀਂ ਸੀ | ਉਸੇ ਸਮੇਂ ਸਾਨੂੰ ਆਪਣੇ ਇਕ ਪਾਲਤੂ ਕੁੱਤੇ ਨੂੰ ਸੈਰ ਕਰਾਉਂਦੀ ਇਕ ਔਰਤ ਨਜ਼ਰ ਆਈ ਜਿਸ ਨੇ ਦੂਰ ਵਾਲੇ ਪਾਸੇ ਸੰਕੇਤ ਦਿੱਤਾ ਜਿਥੇ ਹਰੀ-ਭਰੀ ਪਹਾੜੀ, ਡੂੰਘੇ ਨੀਲੇ ਆਕਾਸ਼ ਨੂੰ ਮਿਲ ਰਹੀ ਸੀ |
ਔਰਤ ਨੇ ਚਿੱਟੇ ਘੋੜੇ (ਵਾਈਟ ਹੌਰਸ) ਦੇ ਵਿਸ਼ੇ ਬਾਰੇ ਉਤਸੁਕਤਾ ਜਗਾਉਂਦੀਆਂ ਕੁਝ ਲੋਕ ਕਥਾਵਾਂ ਅਤੇ ਤੱਥ ਦੱਸੇ ਜਿਨ੍ਹਾਂ ਬਾਰੇ ਸੋਚਦੇ ਹੋਏ ਅਸੀਂ ਪਹਾੜੀ ਦੇ ਕੰਢੇ ਤੱਕ ਚੱਲ ਕੇ ਗਏ ਜਿਸ ਤੋਂ ਅੱਗੇ ਹੇਠਾਂ ਵੱਲ ਇਕ ਕੱਚਾ ਰਸਤਾ ਜਾ ਰਿਹਾ ਸੀ | ਚਲਦਿਆਂ ਹੋਏ ਮੈਨੂੰ ਯਾਦ ਆਇਆ ਕਿ ਮੈਂ ਪੜਿ੍ਹਆ ਸੀ ਕਿ ਪ੍ਰਸਿੱਧ ਆਕਸਫੋਰਡ ਯੂਨੀਵਰਸਿਟੀ ਵਲੋਂ ਕੀਤੀ ਗਈ ਖੋਜ ਅਨੁਸਾਰ ਸਬੂਤ ਮਿਲੇ ਹਨ ਕਿ ਚਾਕ-ਮਿੱਟੀ ਦਾ ਬਣਿਆ ਵਾਈਟ ਹੋਰਸ 3000 ਸਾਲ ਪੁਰਾਣਾ ਹੈ | ਉਸ ਦਾ ਕਲਾਤਮਕ ਕਿਰਿਆਕਲਾਪ ਬਰਤਾਨੀਆ ਦੀ ਪ੍ਰਾਚੀਨ ਜਨ-ਜਾਤੀ ਕੇਲਟਸ ਦੇ ਆਰਟ ਦੀ ਕਲਾ ਬਣਤਰ ਵਾਂਗ ਹੈ ਜੋ ਬਿਲਕੁਲ ਇਸ ਤਰ੍ਹਾਂ ਦੇ ਘੋੜੇ ਨੂੰ ਆਪਣੇ ਸਿੱਕਿਆਂ 'ਤੇ ਵੀ ਛਾਪਦੇ ਸੀ | ਕੀ ਕੇਲਟ ਜਾਤੀ ਨੇ ਵਾਈਟ ਹੋਰਸ ਨੂੰ ਆਪਣੇ ਸਨਮਾਨ ਚਿੰਨ੍ਹ ਦੇ ਰੂਪ ਵਿਚ ਬਣਾਇਆ ਸੀ | ਜੇਕਰ ਹਾਂ ਤਾਂ ਕੋਈ ਮਨੁੱਖ ਕਿਵੇਂ ਪਹਾੜ ਦੀ ਢਲਾਨ 'ਤੇ ਖੜ੍ਹੇ ਹੋ ਕੇ ਤਿੰਨ ਫੁੱਟ ਡੂੰਘੇ ਟੋਏ ਪੁੱਟ ਕੇ, ਉਸ ਵਿਚ ਚਾਕ-ਮਿੱਟੀ ਭਰ ਕੇ, ਇਸ ਤਰ੍ਹਾਂ ਦਾ ਵਿਸ਼ਾਲ ਘੋੜਾ ਬਣਾ ਸਕਦਾ ਹੈ? ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ 'ਚਿੱਟਾ ਘੋੜਾ' ਵਾਈਟ ਹੌਰਸ ਕਲਟ ਯੁੱਗ ਤੋਂ ਪਹਿਲਾਂ ਵੀ ਇਥੇ ਹੀ ਸਥਾਪਿਤ ਹੋਵੇ?
ਰਹੱਸਮਈ ਕਹਾਣੀਆਂ
ਕੁਝ ਦੂਰੀ ਤੈਅ ਕਰਨ ਤੋਂ ਬਾਅਦ ਸਾਨੂੰ ਵਾਈਟ ਹੌਰਸ ਦੀ ਚਾਕ-ਮਿੱਟੀ ਵਾਲੇ ਘੋੜੇ ਦੇ ਕੁਝ ਹਿੱਸੇ ਦਿਸਣ ਲੱਗੇ ਜਿਸ ਤੋਂ ਸਾਨੂੰ ਦੁਬਾਰਾ ਹੌਸਲਾ ਮਿਲਿਆ | 110 ਮੀਟਰ ਵਿਸ਼ਾਲ ਵਾਈਟ ਹੌਰਸ ਦੀ ਰੂਪ-ਰੇਖਾ ਨੂੰ ਸਿਰਫ਼ ਹਿੱਸਿਆਂ ਅਤੇ ਟੁਕੜਿਆਂ ਵਿਚ ਹੀ ਦੇਖਿਆ ਜਾ ਸਕਦਾ ਹੈ ਕਿਉਂਕਿ ਉਹ ਪਹਾੜੀ ਦੀ ਢਲਾਣ 'ਤੇ ਬਣਿਆ ਹੈ ਅਤੇ ਆਲੇ-ਦੁਆਲੇ ਵੀ ਸਿਰਫ਼ ਪਹਾੜੀਆਂ ਹੀ ਹਨ | ਚਿੱਟੇ ਘੋੜੇ ਨੂੰ ਪੂਰੀ ਤਰ੍ਹਾਂ ਨਾਲ ਦੇਖਣ ਲਈ ਨੇੜਲੇ ਪਿੰਡ ਵਿਚ ਜਾਣਾ ਪੈਂਦਾ ਹੈ ਜਾਂ ਫਿਰ ਹਵਾਈ ਜਹਾਜ਼ ਨਾਲ ਹੀ ਉਹ ਦਿੱਸਦਾ ਹੈ | ਕੁਝ ਹੀ ਪਲਾਂ ਵਿਚ ਮਨ ਹੈਰਾਨ ਹੋਇਆ ਜਦੋਂ ਮੀਲਾਂ ਤੱਕ ਫੈਲੀ ਹਰਿਆਲੀ ਵਿਚ ਵਾਈਟ ਹੌਰਸ ਪਹਿਲੀ ਵਾਰ ਦਿੱਸਿਆ |
ਬੀਤੇ ਸਮੇਂ ਵਿਚ ਪਿਛੇ ਜਾ ਕੇ ਮੈਂ ਵਾਈਟ ਹੌਰਸ ਦੀਆਂ ਪ੍ਰਾਚੀਨ ਲੋਕ ਕਹਾਣੀਆਂ 'ਤੇ ਵਿਚਾਰ ਕੀਤਾ | ਇਕ ਕਹਾਣੀ ਅਨੁਸਾਰ ਚਿੱਟਾ-ਘੋੜਾ, ਸਾਲ ਵਿਚ ਇਕ ਵਾਰ ਆਪਣੀ ਥਾਂ ਨੂੰ ਛੱਡ ਕੇ ਰਾਤ ਨੂੰ ਦੂਰ ਹੇਠਾਂ ਘਾਟੀ ਵਿਚ ਜਾਂਦਾ ਹੈ ਅਤੇ ਇਸ ਲਈ ਉਥੇ ਬਣੀਆਂ ਵਿਸ਼ਾਲ ਪੌੜੀਆਂ ਦੀ ਵਰਤੋਂ ਕਰਦਾ ਹੈ | ਹੋਰ ਸੰਭਾਵਨਾਵਾਂ ਵੀ ਅਨੋਖੀਆਂ ਸਨ—ਕੇਲਟ ਜਨਜਾਤੀ ਦੀ ਰੱਖਿਅਕ ਦੇਵੀ ਇਪੋਵਾ ਨੇ ਆਪਣੇ ਘੋੜਿਆਂ ਦੇ ਘੁੰਮਣ ਲਈ ਇਹ ਥਾਂ ਨਿਰਧਾਰਿਤ ਕੀਤੀ ਸੀ | ਦੂਜੇ ਸ਼ਬਦਾਂ 'ਚ ਵਾਈਟ ਹੌਰਸ ਨੂੰ ਉਫਿੰਗਟਨ ਕਿਲ੍ਹੇ ਦੇ ਵਾਸੀਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ |
ਫਿਰ ਅਸੀਂ ਆਪਣੇ ਨਾਲ ਲਿਆਂਦੇ ਨਕਸ਼ੇ ਵਿਚ ਪੁਰਾਤਨ ਅਤੇ ਲੋਕ ਕਥਾਵਾਂ ਤੋਂ ਆਏ ਨਾਵਾਂ ਵਾਲੇ ਥਾਵਾਂ ਨੂੰ ਦੇਖਿਆ | ਘਾਟੀ ਵਿਚ ਹੇਠਾਂ ਜਿਥੇ ਘੋੜੇ ਚਰਦੇ ਜਾਂ ਘੁੰਮਦੇ ਹਨ ਨੂੰ 'ਮੈਨੇਜਰ' ਲਿਖਿਆ ਸੀ ਅਤੇ ਪਹਾੜੀ 'ਤੇ ਬਣੀਆਂ ਕੁਦਰਤੀ ਵਿਸ਼ਾਲ ਪੌੜੀਆਂ ਨੂੰ 'ਜਾਇੰਟ ਸਪੇਸ' ਲਿਖਿਆ ਸੀ | ਵਿਗਿਆਨੀਆਂ ਅਨੁਸਾਰ ਵਿਸ਼ਾਲ ਪੌੜੀਆਂ ਪੁਰਾਤਨ ਅਤੇ ਮੱਧਕਾਲੀ ਖੇਤੀ ਲਈ ਵਰਤੀਆਂ ਜਾਂਦੀਆਂ ਸਨ ਜਿਸ ਨੂੰ 'ਟੈਰੇਸ ਫਾਰਮਿੰਗ' ਕਹਿੰਦੇ ਹਨ | ਵਾਈਟ ਹੌਰਸ ਪਹਾੜੀ ਦਾ ਖੇਤਰ ਵਿਗਿਆਨਕ ਖੋਜ ਦਾ ਵਿਸ਼ੇਸ਼ ਥਾਂ ਕਹਾਉਂਦਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

seemaanandchopra@gmail.com

ਚੇਤਿਆਂ 'ਚ ਵਸਦਾ ਆਲਮ ਲੁਹਾਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਆਲਮ ਲੁਹਾਰ ਜਦ ਮਿਰਜ਼ਾ-ਸਾਹਿਬਾਂ ਆਪਣੀ ਤਿੱਖੀ, ਉੱਚੀ ਤੇ ਸੁਰੀਲੀ ਆਵਾਜ਼ 'ਚ ਗਾਉਂਦਾ ਸੀ ਤਾਂ ਪੰਜਾਬੀਆਂ ਦੇ ਮੁਖੜੇ ਲਾਲੋ-ਲਾਲ ਹੋ ਜਾਂਦੇ ਸਨ |
ਜੀ ਓਏ ਆਲਮ ਲੁਹਾਰਾ | ਸਾਡੇ ਦਿਲਾਂ ਦਿਆ ਜਾਨੀਆ | ਜਿਉਂਦਾ ਰਹਿ ਓਏ ਪੰਜਾਬੀਆਂ ਦੇ ਅੱਖਾਂ ਦਿਆ ਤਾਰਿਆ | ਚੌਧਵੀਂ ਦਿਆ ਚੰਦਰਮਿਆਂ | ਤੈਨੂੰ ਪੰਜਾਬੀਆਂ ਦਾ ਸਲਾਮ | ਤੈਨੂੰ ਆਸ਼ਕਾਂ ਦਾ ਵੀ ਸਤ-ਸਲਾਮ |
ਆਲਮ ਲੁਹਾਰ ਨੂੰ ਸਭ ਤੋਂ ਜ਼ਿਆਦਾ ਸ਼ੋਹਰਤ ਮਿਰਜ਼ਾ-ਸਾਹਿਬਾਂ ਗਾਉਣ 'ਤੇ ਮਿਲੀ | ਮਿਰਜ਼ਾ-ਸਾਹਿਬਾਂ ਆਲਮ ਲੁਹਾਰ ਦੀ ਪਹਿਚਾਣ ਬਣ ਗਏ | ਜਦ ਆਲਮ ਲੁਹਾਰ ਮਿਰਜ਼ਾ-ਸਾਹਿਬਾਂ ਗਾਉਂਦਾ ਤਾਂ ਇੰਜ ਲਗਦਾ ਜਿਵੇਂ ਹਵਾਵਾਂ-ਫ਼ਿਜ਼ਾਵਾਂ 'ਚ ਦਲੇਰੀ ਤੇ ਆਸ਼ਕੀ ਦਾ ਤੂਫ਼ਾਨ ਮਚ ਗਿਆ ਹੋਵੇ |
ਇਨਸਾਨੀ ਫ਼ਿਤਰਤ, ਮਕਰ-ਫਰੇਬ ਤੇ ਚਤੁਰਾਈ ਨੂੰ ਜਿਵੇਂ ਆਲਮ ਲੁਹਾਰ ਨੇ ਖੂਬਸੂਰਤੀ ਤੇ ਸੋਚਾਂ ਦੀ ਡੰੂਘਾਈ ਨਾਲ ਗਾਇਆ ਹੈ, ਉਹ ਹਰ ਪੰਜਾਬੀ ਲਈ ਹੈਰਾਨਕੰੁਨ ਤੇ ਰਿਸ਼ਤਿਆਂ ਦੇ ਰੰਗਾਂ ਨੂੰ ਦੇਖਣ ਤੇ ਮਹਿਸੂਸ ਕਰਨ ਦਾ ਸਭ ਤੋਂ ਕਮਾਲ ਦਾ ਅਨੋਖਾ ਅੰਦਾਜ਼ ਹੈ |
ਆਲਮ ਲੁਹਾਰ ਨੇ ਸਦਾ ਪੰਜਾਬੀ ਸੱਭਿਆਚਾਰ ਨੂੰ ਹੀ ਆਪਣੀ ਪਹਿਚਾਣ ਬਣਾਇਆ | ਗਲ਼ ਕੱਢਿਆ ਹੋਇਆ ਰੰਗ-ਰੰਗੀਲਾ ਕੁਰਤਾ | ਲੱਕ ਸੋਹਣੇ ਤੇ ਗੂੜ੍ਹੇ ਰੰਗ ਵਾਲਾ ਲਾਚਾ (ਧੋਤੀ), ਪੈਰੀਂ ਚਮਕੀਲੇ ਤਿੱਲੇ ਨਾਲ ਕੱਢਿਆ ਹੋਇਆ ਖੁੱਸਾ |
ਲੰਮੀਆਂ ਜ਼ੁਲਫਾਂ (ਕੇਸ) ਭਰਿਆ-ਭਰਿਆ ਸਰੀਰ, ਕਦ ਦਰਮਿਆਨਾ ਤੇ ਹੱਥ ਵਿਚ ਚਿਮਟਾ | ਗਾਉਂਦਿਆਂ ਜਦ ਇਕ ਖਾਸ ਅੰਦਾਜ਼ ਨਾਲ ਸਿਰ ਨੂੰ ਝਟਕਾ ਦਿੰਦਾ ਤਾਂ ਕੇਸ ਇਕ ਖਾਸ ਅੰਦਾਜ਼ ਨਾਲ ਹਵਾ 'ਚ ਲਹਿਰਾ ਜਾਂਦੇ, ਜਿਵੇਂ ਕਬੂਤਰ ਦੇ ਪਰ ਫ਼ਿਜ਼ਾ 'ਚ, ਇਕ ਦਿਲ ਮੋਹ ਲੈਣ ਵਾਲੇ ਢੰਗ ਨਾਲ ਫੜਫੜਾਉਂਦੇ ਹਨ |
ਇਹ ਮਹਾਨ ਗਾਇਕ ਸੀ ਆਲਮ ਲੁਹਾਰ | ਆਲਮ ਲੁਹਾਰ ਨਾਲ ਫ਼ਜ਼ਲ ਕਰੀਮ ਕਿਸਾਈ ਅਲਗੋਜ਼ੇ ਵਾਲਾ ਗਾਇਕੀ 'ਚ, ਇਸ ਪ੍ਰਸਿੱਧ ਗਾਇਕ ਦਾ ਸਾਥ ਦਿੰਦਾ ਸੀ |
ਫ਼ਜ਼ਲ ਕਰੀਮ ਕਿਸਾਈ ਦੋ ਅਲਗੋਜ਼ੇ ਇਕੱਠੇ ਮੰੂਹ 'ਚ ਲੈ ਕੇ ਵਜਾਉਂਦਾ ਸੀ | (ਅਲਗੋਜ਼ਾ ਵੰਝਲੀ, ਬਾਂਸੁਰੀ ਵਰਗਾ ਸਾਜ਼) | ਆਲਮ ਲੁਹਾਰ ਦੀ ਬੜ੍ਹਕਾਂ ਮਾਰਦੀ ਤੇ ਲਹਿਰਾਉਂਦੀ ਆਵਾਜ਼ ਤੇ ਫ਼ਜ਼ਲ ਕਰੀਮ ਕਿਸਾਈ ਦੇ ਅਲਗੋਜ਼ਿਆਂ ਦੀਆਂ ਮਦ ਭਰੀਆਂ ਕੂਕਾਂ ਮਾਰਦੀਆਂ ਆਵਾਜ਼ਾਂ, ਦਿਲ 'ਚ ਇਸ਼ਕੀਆ ਜੋਸ਼ ਨੂੰ ਉਬਾਲੇ ਚਾੜ੍ਹ ਦਿੰਦੀਆਂ ਸਨ |
ਆਲਮ ਲੁਹਾਰ ਮਸ਼ਹੂਰ ਸੂਫ਼ੀ ਬਜ਼ੁਰਗ ਲਾਲ ਸ਼ਹਬਾਜ਼ ਕਲੰਦਰ ਦੇ ਮਜ਼ਾਰ 'ਤੇ ਸਲਾਮ ਕਰਨ ਰੇਲ ਗੱਡੀ ਰਾਹੀਂ ਸੂਬਾ ਸਿੰਧ ਦੇ ਸ਼ਹਿਰ ਹੈਦਰਾਬਾਦ ਜਾ ਰਿਹਾ ਸੀ | ਹੈਦਰਾਬਾਦ ਦੇ ਸਟੇਸ਼ਨ 'ਤੇ ਉੱਤਰ ਕੇ ਆਲਮ ਲੁਹਾਰ ਤੇ ਉਸ ਦੇ ਚਾਰ ਸਾਥੀ ਇਕ ਵੈਗਨ 'ਚ ਸਵਾਰ ਹੋ ਕੇ, ਲਾਲ ਸ਼ਾਹਬਾਜ਼ ਕਲੰਦਰ ਦੇ ਮਜ਼ਾਰ ਵੱਲ ਰਾਹੇ ਪੈ ਗਏ |
ਰਾਹ 'ਚ 80-100 ਕਿਲੋਮੀਟਰ ਤੋਂ ਵੀ ਵੱਧ ਰਫ਼ਤਾਰ 'ਤੇ ਦੌੜਦੀ ਹੋਈ ਵੈਗਨ ਇਕ ਬੱਸ ਨਾਲ ਟਕਰਾ ਗਈ | ਇਸ ਸੜਕ ਹਾਦਸੇ ਕਾਰਨ ਆਲਮ ਲੁਹਾਰ ਦੀ ਇਕ ਲੱਤ ਟੁੱਟ ਗਈ |
ਹਸਪਤਾਲ 'ਚ ਇਨ੍ਹਾਂ ਦਾ ਕਈ ਦਿਨ ਇਲਾਜ ਚਲਦਾ ਰਿਹਾ | ਇਲਾਜ ਤੋਂ ਬਾਅਦ ਪੰਜਾਬ ਪਰਤ ਕੇ, ਉਨ੍ਹਾਂ ਇਕ ਗੀਤ ਲਿਖਿਆ ਤੇ ਆਪ ਹੀ ਗਾਇਆ | ਇਹ ਗੀਤ ਪੰਜਾਬੀਆਂ ਦੇ ਬਹੁਤ ਦਿਲ ਲੱਗਾ ਸੀ | ਗੀਤ ਦੇ ਬੋਲ:
'ਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ
ਕਿਸੇ ਨੇ ਮੇਰੀ ਗੱਲ ਨਾ ਸੁਣੀ |
ਸੀਨੇ ਲਾ ਕੇ ਘੁੱਟ ਲਈਆਂ ਬਾਹਾਂ ਮੇਰੀਆਂ
ਆਲਮ ਦੇਖਿਆ ਤੇ ਲੋਕਾਂ ਅੱਖਾਂ ਫੇਰੀਆਂ |
ਟੁੱਟੀ ਲੱਤ ਨੂੰ ਦਿਖਾਇਆ ਕਈ ਵਾਰ ਮੈਂ,
ਕਿਸੇ ਨੇ ਮੇਰੀ ਗੱਲ ਨਾ ਸੁਣੀ |
ਆਲਮ ਲੁਹਾਰ ਦੇ 8 ਪੁੱਤਰ ਹਨ | ਇਨ੍ਹਾਂ ਵਿਚੋਂ ਸਭ ਤੋਂ ਛੋਟਾ ਪੁੱਤਰ ਆਰਫ਼ ਲੁਹਾਰ ਹੀ ਪੰਜਾਬੀ ਗਾਇਕੀ ਦੇ ਮੈਦਾਨ 'ਚ ਨਿੱਤਰ ਕੇ ਪੰਜਾਬੀਆਂ ਦੇ ਦਿਲਾਂ 'ਚ ਵਸਦਾ ਹੈ |
ਆਲਮ ਲੁਹਾਰ ਦੇ ਸੱਤ ਪੁੱਤਰ ਇੰਗਲੈਂਡ ਦੇ ਵਸਨੀਕ ਬਣ ਗਏ ਹਨ | ਕੇਵਲ ਆਰਫ਼ ਲੁਹਾਰ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਵਿਰਸੇ ਦੀਆਂ ਕਹਾਣੀਆਂ ਗੀਤਾਂ ਦੇ ਰੂਪ ਵਿਚ ਗਾ ਕੇ, ਪੰਜਾਬੀਆਂ ਨੂੰ ਪੰਜਾਬੀ ਵਿਰਸਾ ਤੇ ਸੱਭਿਆਚਾਰ ਨਾਲ ਜੋੜਨ ਦੇ ਭਰਪੂਰ ਯਤਨ ਕਰ ਰਿਹਾ ਹੈ |
ਜੁਗਨੀ ਆਲਮ ਲੁਹਾਰ ਦੀ ਪਹਿਚਾਣ ਬਣ ਗਈ ਸੀ | ਅਜਿਹੀ ਜੁਗਨੀ ਗਾਈ ਕਿ ਪੂਰੀ ਦੁਨੀਆ ਅੰਦਰ ਪ੍ਰਸਿੱਧੀ ਦੇ ਅੱਧ-ਅਸਮਾਨ ਤੱਕ ਪਹੁੰਚ ਗਿਆ | ਜੁਗਨੀ ਤਾਂ ਬਹੁਤ ਸਾਰੇ ਗਾਇਕਾਂ ਨੇ ਗਾਈ ਪਰ ਆਲਮ ਲੁਹਾਰ ਵਰਗੀ ਗੱਲ ਨਾ ਬਣੀਂ |
ਆਲਮ ਲੁਹਾਰ ਤੇ ਜੁਗਨੀ ਦੋ ਹੋ ਕੇ ਵੀ ਇਕ ਹਨ | ਦੋਵੇਂ ਇਕ-ਦੂਜੇ ਦੀ ਪਹਿਚਾਣ ਹਨ | ਇਹ ਪਹਿਚਾਣ ਪੰਜਾਬੀਆਂ ਦੇ ਦਿਲਾਂ ਵਿਚੋਂ ਕਦੀ ਨਹੀਂ ਨਿਕਲੇਗੀ |
3 ਜੁਲਾਈ, 1984 ਨੂੰ ਹੋਣ ਵਾਲਾ ਇਕ ਖ਼ਤਰਨਾਕ ਕਾਰ ਹਾਦਸਾ ਆਲਮ ਲੁਹਾਰ ਦੀ ਮੌਤ ਦਾ ਸਬੱਬ ਬਣ ਗਿਆ | ਆਲਮ ਲੁਹਾਰ ਨੇ ਆਪਣੇ ਪੁੱਤਰ ਆਰਫ ਲੁਹਾਰ ਨੂੰ ਫੋਨ ਕੀਤਾ, ਪੁੱਤਰ ਮੈਂ 12 ਵਜੇ ਦੁਪਹਿਰ ਤੱਕ ਘਰ ਪਹੁੰਚ ਜਾਵਾਂਗਾ | ਉਸ ਸਮੇਂ ਤੱਕ ਤੂੰ ਮੇਰੇ ਲਈ ਖਾਣਾ ਤਿਆਰ ਕਰਵਾ ਛੱਡੀਂ | ਆਪਾਂ ਰਲ-ਮਿਲ ਬਹਿ ਕੇ ਖਾਣਾ ਖਾਵਾਂਗੇ | ਉਨ੍ਹਾਂ ਦਿਨਾਂ 'ਚ ਆਲਮ ਲੁਹਾਰ ਸਮਨਾਂਬਾਦ (ਲਾਹੌਰ), ਇਕ ਬੜੇ ਖੂਬਸੂਰਤ ਘਰ 'ਚ ਰਹਿੰਦਾ ਸੀ |
ਘਰ ਵਾਲਿਆਂ ਖਾਣਾ ਤਿਆਰ ਕਰਕੇ ਰੱਖ ਲਿਆ | ਪਰ ਆਲਮ ਲੁਹਾਰ ਨਾ ਆਇਆ | ਪਰ ਆਲਮ ਲੁਹਾਰ ਦੀਆਂ ਉਡੀਕਾਂ ਰਹੀਆਂ ਪਰ ਉਹ ਜਿਊਾਦਾ ਨਹੀਂ | ਉਸ ਦੀ ਫੁੱਲਾਂ ਨਾਲ ਲੱਦੀ ਹੋਈ ਲਾਸ਼ ਘਰ ਪਹੁੰਚੀ |
ਅਜਿਹੀ ਹੀ ਅਫ਼ਸੋਸਨਾਕ ਦੁਰਘਟਨਾ ਦੇ ਸਮੇਂ ਲਈ ਆਲਮ ਲੁਹਾਰ ਦੇ ਮੰੂਹੋਂ ਇਹ ਵਿਛੋੜਿਆਂ ਭਰਿਆ ਗੀਤ ਕੁਦਰਤ ਨੇ ਗਵਾਇਆ ਸੀ, ਗੀਤ ਦੇ ਸ਼ਿਅਰ:
ਦਿਲ ਵਾਲਾ ਦੁਖੜਾ ਨੲੀਂ
ਕਿਸੇ ਨੂੰ ਸੁਣਾੲੀਂ ਦਾ |
ਆਪਣੀਆਂ ਸੋਚਾਂ ਵਿਚ
ਆਪੇ ਡੁੱਬ ਜਾਈ ਦਾ |
ਆਪ ਵੀ ਨਾ ਆਇਓਾ
ਸਾਨੂੰ ਖਤ ਵੀ ਨਾ ਘਲਿਆ |
ਜ਼ਿੰਦਗੀ ਦਾ ਦੀਵਾ ਮੇਰਾ
ਇਵੇਂ ਬੁਝ ਚੱਲਿਆ |
ਹੋਰ ਕੀ ਮੈਂ ਆਖਾਂ,
ਤੈਨੂੰ ਇੰਜ ਨੲੀਂ ਸੀ ਚਾਹੀਦਾ |
ਸਾਰਾ ਪੰਜਾਬ ਆਲਮ ਲੁਹਾਰ ਦੇ ਅਚਾਨਕ ਵਿਛੋੜੇ ਦੇ ਦੁੱਖ 'ਚ ਡੁੱਬ ਗਿਆ | ਪੰਜਾਬੀ ਗਾਇਕੀ ਦਾ ਚੰਨ ਚੌਧਵੀਂ ਰਾਤ ਨੂੰ ਹੀ ਡੁੱਬ ਕੇ ਦਿਲਾਂ 'ਚ, ਦੁੱਖ ਤੇ ਜੁਦਾਈਆਂ ਦਾ ਹਨੇਰ ਪਾ ਗਿਆ |
ਸਾਡੇ ਪੰਜਾਬ ਦੇ ਗਾਇਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਜੋੜੀ ਰੱਖਣ ਲਈ ਇਕ ਕੜੀ ਦਾ ਕਿਰਦਾਰ ਨਿਭਾਉਂਦੇ ਆ ਰਹੇ ਹਨ ਤੇ ਨਿਭਾਉਂਦੇ ਰਹਿਣਗੇ |
ਆਲਮ ਲੁਹਾਰ ਤੁਹਾਡਾ ਵੀ ਹੈ, ਆਲਮ ਲੁਹਾਰ ਸਾਡਾ ਵੀ ਹੈ | ਜਿਵੇਂ ਚੜ੍ਹਦਾ ਤੇ ਲਹਿੰਦਾ ਪੰਜਾਬ ਤੁਹਾਡਾ ਵੀ ਹੈ ਤੇ ਸਾਡਾ ਵੀ ਹੈ | ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੇ ਦਿਲਾਂ ਵਿਚੋਂ ਆਲਮ ਲੁਹਾਰ ਦੀ ਯਾਦ ਨੂੰ ਕਦੀ ਨਹੀਂ ਮਿਟਾਇਆ ਜਾ ਸਕਦਾ | (ਸਮਾਪਤ)

-ਖ਼ਾਲਸਾ ਹਾਊਸ, ਚੱਕ ਨੰਬਰ 97/ਆਰ.ਬੀ. ਜੌਹਲ ਤਹਿਸੀਲ ਜੜ੍ਹਾਂਵਾਲਾ, ਜ਼ਿਲ੍ਹਾ ਫ਼ੈਸਲਾਬਾਦ, ਪਾਕਿਸਤਾਨ |
ਫੋਨ : 0092-300-7607983, 0092-345-7908695.

ਫ਼ਿਲਮੀ ਬੂਹੇ-ਬਾਰੀਆਂ: ਫਕੀਰ ਬਾਦਸ਼ਾਹ ਹੈ ਪੰਜਾਬੀ ਸਿਨੇਮਾ

ਸਤਿਆਜੀਤ ਰੇਅ ਨੇ ਆਪਣੀ ਸਾਰੀ ਸ਼ਾਨੋ-ਸ਼ੌਕਤ ਬੰਗਾਲੀ ਸਿਨੇਮਾ ਤੋਂ ਹਾਸਲ ਕੀਤੀ ਸੀ | ਉਸ ਨੂੰ ਕਈ ਵਾਰ ਪੁੱਛਿਆ ਗਿਆ ਸੀ ਕਿ ਉਹ ਹਿੰਦੀ ਜਾਂ ਅੰਗਰੇਜ਼ੀ 'ਚ ਫ਼ਿਲਮਾਂ ਦਾ ਨਿਰਮਾਣ ਕਰਕੇ ਆਪਣੀ ਪ੍ਰਤਿਸ਼ਠਾ ਨੂੰ ਹੋਰ ਕਿਉਂ ਨਹੀਂ ਚਮਕਾਉਂਦਾ? ਇਸ ਪ੍ਰਸ਼ਨ ਦਾ ਜਵਾਬ ਇਹ ਮਹਾਨ ਫ਼ਿਲਮਸਾਜ਼ ਇਹ ਕਹਿ ਕੇ ਦਿਆ ਕਰਦਾ ਸੀ ਕਿ ਪ੍ਰਾਂਤਕ ਸਿਨੇਮਾ ਦੇ ਖੇਤਰ ਨੂੰ ਉਹ ਵਧੇਰੇ ਸੂਖਮਤਾ ਨਾਲ ਸਮਝਦਾ ਹੈ | ਰੇਅ ਦੇ ਆਪਣੇ ਸ਼ਬਦਾਂ ਵਿਚ 'ਸਿਨੇਮਾ ਦੀ ਭਾਸ਼ਾ ਸਰਬ ਵਿਆਪਕ ਹੈ, ਇਸ ਵਿਚ ਤੁਸੀਂ ਬਿੰਬਾਂ, ਦਿ੍ਸ਼ਾਂ ਅਤੇ ਸੰਕੇਤਾਂ ਰਾਹੀਂ ਅਜਿਹੇ ਸੰਸਾਰ ਦੀ ਰਚਨਾ ਕਰ ਸਕਦੇ ਹੋ, ਜਿਸ 'ਚ ਬੋਲਚਾਲ ਦੀ ਭਾਸ਼ਾ ਦੀ ਜ਼ਰੂਰਤ ਹੀ ਨਹੀਂ ਰਹਿੰਦੀ ਹੈ |'
ਰੇਅ ਦਾ ਸੰਕੇਤ ਸਪੱਸ਼ਟ ਹੈ—ਤਕਨੀਕ ਦੇ ਮਾਧਿਅਮ ਰਾਹੀਂ ਪ੍ਰਾਂਤਕ ਭਾਸ਼ਾ ਦਾ ਸਿਨੇਮਾ ਅੰਤਰਰਾਸ਼ਟਰੀ ਕਲਾਤਮਿਕ ਸਿਖਰਾਂ ਛੂਹ ਸਕਦਾ ਹੈ | ਇਸ ਫ਼ਿਲਮਸਾਜ਼ ਨੇ ਆਪਣੀ 'ਪਾਥੇਰ ਪੰਚਾਲੀ' ਵਰਗੀ ਸ਼ੁਰੂਆਤੀ ਫ਼ਿਲਮ ਰਾਹੀਂ ਹੀ ਇਹ ਦਿਖਾ ਦਿੱਤਾ ਸੀ ਕਿ ਸਿਨੇਮਾ ਨੂੰ ਸਮਝਣ ਲਈ ਤਕਨੀਕੀ ਦਿ੍ਸ਼ਟੀਕੋਣ ਅਤੇ ਸੁਹਜਾਤਮਿਕ ਨਜ਼ਰੀਆ ਹੋਣਾ ਚਾਹੀਦਾ ਹੈ |
ਇਹ ਹਵਾਲਾ ਇਸ ਲਈ ਦੇਣਾ ਪਿਆ ਹੈ, ਕਿਉਂਕਿ ਪੰਜਾਬੀ ਸਿਨੇਮਾ 'ਚ ਇਸ ਤਰ੍ਹਾਂ ਦੀ ਪਕੜ ਰੱਖਣ ਵਾਲਾ ਇਕ ਵੀ ਨਿਰਮਾਤਾ-ਨਿਰਦੇਸ਼ਕ ਹੁਣ ਨਜ਼ਰ ਨਹੀਂ ਆ ਰਿਹਾ ਹੈ | ਲਗਾਤਾਰ ਫ਼ਿਲਮਾਂ ਤਾਂ ਬਣ ਰਹੀਆਂ ਹਨ ਪਰ ਇਹ ਫ਼ਿਲਮਾਂ ਨਾ ਤਾਂ ਬਾਕਸ ਆਫਿਸ 'ਤੇ ਟਿਕ ਰਹੀਆਂ ਹਨ ਅਤੇ ਨਾ ਹੀ ਕਲਾ-ਖੇਤਰ 'ਚ ਕੋਈ ਵਿਲੱਖਣਤਾ ਪ੍ਰਾਪਤ ਕਰ ਰਹੀਆਂ ਹਨ |
ਹਾਂ, ਗਿਣਤੀ ਦੇ ਦਿ੍ਸ਼ਟੀਕੋਣ ਤੋਂ ਹਰ ਸਾਲ 40 ਤੋਂ 45 ਪੰਜਾਬੀ ਫ਼ਿਲਮਾਂ ਜ਼ਰੂਰ ਪ੍ਰਦਰਸ਼ਤ ਹੁੰਦੀਆਂ ਹਨ | ਇਨ੍ਹਾਂ 'ਚੋਂ ਅੰਸ਼ਕ ਬਾਕਸ ਆਫਿਸ ਸਫ਼ਲਤਾ 3 ਜਾਂ 4 ਕਿਰਤਾਂ ਨੂੰ ਹੀ ਨਸੀਬ ਹੁੰਦੀ ਹੈ | ਪਿਛਲੇ ਕੁਝ ਦਹਾਕਿਆਂ ਤੋਂ ਕੋਈ ਵੀ ਪੰਜਾਬੀ ਫ਼ਿਲਮ ਸੁਪਰ ਡੁਪਰ ਹਿੱਟ ਨਹੀਂ ਹੋਈ ਹੈ | ਬਾਕੀ ਅੰਤਰਰਾਸ਼ਟਰੀ ਜਾਂ ਰਾਸ਼ਟਰੀ ਸਨਮਾਨਾਂ ਦੀ ਤਾਂ ਗੱਲ ਹੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਸ ਪੱਧਰ ਤੱਕ ਇਹ ਸਿਨੇਮਾ ਪਹੁੰਚਿਆ ਹੀ ਨਹੀਂ ਹੈ |
ਇਹ ਤਰਕ ਵੀ ਬਿਲਕੁਲ ਉਚਿਤ ਹੈ ਕਿ ਕੁਝ ਕੁ ਫ਼ਿਲਮਸਾਜ਼ਾਂ ਨੇ ਸੰਵੇਦਨਸ਼ੀਲ ਕਿਰਤਾਂ ਦਾ ਨਿਰਮਾਣ ਕੀਤਾ ਹੈ | ਪਰ ਅਜਿਹੀਆਂ ਫ਼ਿਲਮਾਂ ਦੀ ਕਠਿਨਾਈ ਇਹ ਹੈ ਕਿ ਇਹ ਆਮ ਪਰਦੇ ਤੱਕ ਤਾਂ ਪਹੁੰਚੀਆਂ ਹੀ ਨਹੀਂ ਹਨ | 'ਅੰਨ੍ਹੇ ਘੋੜੇ ਦਾ ਦਾਨ', 'ਕਿੱਸਾ' ਵਰਗੀਆਂ ਅਨੇਕਾਂ ਹੀ ਫ਼ਿਲਮਾਂ ਸਿਰਫ਼ ਕੁਝ ਕੁ ਫ਼ਿਲਮ ਉਤਸਵਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ | ਵਿਆਪਕ ਤੌਰ 'ਤੇ ਅਜਿਹੀਆਂ ਕਿਰਤਾਂ ਨੇ ਵੀ ਨਾ ਤਾਂ ਕੋਈ ਨਵੇਂ ਸਿਨੇਮੈਟਿਕ ਬਿੰਬ ਘੜੇ ਹਨ ਅਤੇ ਨਾ ਹੀ ਸਮਾਜਿਕ ਚੇਤਨਾ ਦੇ ਪ੍ਰਤੀਕ ਵਜੋਂ ਉੱਭਰ ਕੇ ਆਈਆਂ ਹਨ | ਹਾਂ, ਜੇਕਰ ਐਨ.ਐਫ.ਡੀ.ਸੀ. ਇਨ੍ਹਾਂ ਦੀ ਸਹਾਇਤਾ ਨਾ ਕਰਦੀ ਤਾਂ ਇਨ੍ਹਾਂ ਦਾ ਨਿਰਮਾਣ ਵੀ ਸੰਭਵ ਨਹੀਂ ਹੋ ਸਕਦਾ ਸੀ |
ਇਥੇ ਸਵਾਲ ਇਕ ਨਹੀਂ, ਬਲਕਿ ਕਈ ਪੈਦਾ ਹੁੰਦੇ ਹਨ | ਸਭ ਤੋਂ ਪਹਿਲਾਂ ਤਾਂ ਇਹੀ ਪ੍ਰਸ਼ਨ ਉੱਠਦਾ ਹੈ ਕਿ ਲਗਾਤਾਰ ਫ਼ਿਲਮਾਂ ਦੇ ਫਲਾਪ ਹੋਈ ਜਾਣ ਦੇ ਬਾਵਜੂਦ ਵੀ ਕਿਵੇਂ ਧੜਾਧੜ ਪੰਜਾਬੀ ਭਾਸ਼ਾ 'ਚ ਫ਼ਿਲਮਾਂ ਬਣ ਰਹੀਆਂ ਹਨ | ਇਸ ਦਾ ਜਵਾਬ ਕਈ ਦਿਸ਼ਾਵਾਂ ਤੋਂ ਮਿਲ ਸਕਦਾ ਹੈ | ਸਭ ਤੋਂ ਪਹਿਲਾਂ ਤਾਂ ਪ੍ਰਮੁੱਖ ਰੂਪ 'ਚ ਸਾਡੇ ਗਾਇਕ-ਨਾਇਕ ਹੀ ਇਨ੍ਹਾਂ ਦੇ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਨਿਰਮਾਤਾ ਹੁੰਦੇ ਹਨ | ਸ਼ਾਇਦ ਹੀ ਕੋਈ ਪੰਜਾਬੀ ਫ਼ਿਲਮ ਹੋਵੇ, ਜਿਸ ਦੇ ਪਿੱਛੇ ਕੋਈ ਗਾਇਕ ਖੜ੍ਹਾ ਨਾ ਹੋਵੇ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 099154-93043.

ਨਹਿਲੇ 'ਤੇ ਦਹਿਲਾ- ਲਿਆ ਇਕ ਮੈਨੂੰ ਦੇ ਦੇ

ਜਨਾਬ ਅੱਤਾ-ਉਲ-ਹੱਕ ਕਾਸਮੀ ਸਾਹਬ ਸਿਗਰਟ ਪੀਣ ਦੇ ਸ਼ੌਕੀਨ ਸਨ | ਉਹ ਲਗਾਤਾਰ ਕਈ ਘੰਟੇ ਲਿਖਣ ਵਿਚ ਲੱਗੇ ਰਹਿੰਦੇ ਅਤੇ ਲਗਾਤਾਰ ਸਿਗਰਟਾਂ ਪੀਂਦੇ ਰਹਿੰਦੇ ਸਨ | ਉਹ ਇਕ ਸਿਗਰਟ ਮੁੱਕਦਿਆਂ ਦੂਜੀ ਸੁਲਘਾ ਲੈਂਦੇ ਸਨ | ਉਨ੍ਹਾਂ ਦਾ ਇਹ ਸਿਲਸਿਲਾ ਲਗਾਤਾਰ ਚਲਦਾ ਰਹਿੰਦਾ ਸੀ |
ਇਕ ਵਾਰੀ ਉਹ ਇਕ ਮਹਿਫਲ ਵਿਚ ਬੈਠੇ ਸਨ ਅਤੇ ਆਪਣੀ ਆਦਤ ਅਨੁਸਾਰ ਸਿਗਰਟਾਂ ਪੀ ਰਹੇ ਸਨ | ਉਨ੍ਹਾਂ ਦੇ ਨੇੜੇ ਬੈਠੇ ਇਕ ਲੇਖਕ ਨੇ ਉਨ੍ਹਾਂ ਨੂੰ ਕਿਹਾ, 'ਅਤਾ ਸਾਹਬ, ਤੁਸੀਂ ਬਹੁਤ ਸਿਗਰਟਾਂ ਪੀਂਦੇ ਹੋ, ਤੁਹਾਨੂੰ ਨਹੀਂ ਪਤਾ ਸਿਗਰਟ ਪੀਣ ਨਾਲ ਸਰੀਰ ਨੂੰ ਕਿੰਨਾ ਨੁਕਸਾਨ ਝੱਲਣਾ ਪੈਂਦਾ ਹੈ | ਸਿਗਰਟ ਪੀਣ ਨਾਲ ਕੈਂਸਰ ਹੋ ਜਾਂਦਾ ਹੈ | ਸਾਡੇ ਫੇਫੜਿਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਚੰੁਬੜ ਜਾਂਦੀਆਂ ਨੇ, ਇਸ ਦਾ ਹਰ ਕਸ਼ ਜ਼ਹਿਰੀਲਾ ਹੁੰਦਾ ਹੈ | ਇਹ ਬੰਦੇ ਦੀ ਉਮਰ ਘੱਟ ਕਰ ਦਿੰਦੀ ਹੈ | ਤੁਸੀਂ ਸਿਗਰਟ ਪੀਣੀ ਛੱਡ ਦਿਓ |'
ਇਸ ਦੇ ਜਵਾਬ ਵਿਚ ਕਾਸਮੀ ਸਾਹਬ ਨੇ ਕਿਹਾ, 'ਮੈਂ ਵੀ ਸੋਚਦਾ ਹਾਂ ਇਹ ਠੀਕ ਨਹੀਂ | ਚਲੋ ਮੈਂ ਸਿਗਰਟ ਪੀਣੀ ਘੱਟ ਕਰ ਦਿਆਂਗਾ |' ਇਹ ਸੁਣ ਕੇ ਉਸ ਲੇਖਕ ਨੇ ਕਿਹਾ, 'ਘੱਟ ਕਰ ਦਿਆਂਗਾ ਨਹੀਂ, ਘੱਟ ਕਰ ਦੇ, ਲਿਆ ਇਕ ਸਿਗਰਟ ਮੈਨੂੰ ਦੇ ਦੇ |'

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

• ਬਸੰਤ ਪੰਚਮੀ 'ਤੇ ਵਿਸ਼ੇਸ਼ •

ਬਨਸਪਤਿ ਮਉਲੀ ਚੜਿ੍ਹਆ ਬਸੰਤੁ

ਭਾਰਤੀ ਸੱਭਿਆਚਾਰ ਦੇ ਪੰਘੂੜੇ-'ਪੰਜਾਬ' ਦੀ ਧਰਤੀ ਸਭਨਾਂ ਰੁੱਤਾਂ ਦਾ ਸੁਮਿਸ਼ਰਣ ਹੈ | ਇਥੋਂ ਦੇ ਵਸਨੀਕਾਂ ਨੂੰ ਭਾਵੇਂ ਸਦਾ ਹਮਲਾਵਰਾਂ ਦਾ ਟਾਕਰਾ ਕਰਨਾ ਪੈਂਦਾ ਰਿਹਾ ਹੈ ਪਰ ਕੁਦਰਤੀ ਤੌਰ 'ਤੇ ਦੁਨੀਆ ਭਰ ਦੀ ਹਰ ਰੁੱਤ ਦਾ ਦੁਖਦ-ਸੁਖਦ ਰਸ-ਰੰਗ ਮਾਣਨ ਦਾ ਅਵਸਰ ਵੀ ਪਰਾਪਤ ਹੁੰਦਾ ਰਿਹਾ ਹੈ | ਕਦੇ ਅਤਿ ਦੀ ਸਰਦੀ ਅਤੇ ਕਦੇ ਅਤਿ ਦੀ ਗਰਮੀ, ਕਦੇ ਅਤਿ ਦੀ ਪੱਤਝੜ ਅਤੇ ਕਦੇ ਰੰਗੀਲੀ ਸਾਵੀਂ ਪੱਧਰੀ ਸਰਦੀ-ਗਰਮੀ, ਕਦੇ ਔੜ-ਸੋਕਾ ਅਤੇ ਕਦੇ ਭਰਪੂਰ ਬਰਸਾਤ ਵਿਚ ਵਿਚਰਨਾ, ਇਸ ਦੇ ਹਾਣ ਦਾ ਹੋ ਕੇ ਕਾਰ ਵਿਹਾਰ ਕਰਨਾ ਪੰਜਾਬੀ-ਲੋਕਾਂ ਦੀ ਜੀਵਨ-ਜਾਚ ਬਣੀ ਹੋਈ ਹੈ |
ਭਾਵੇਂ ਸਾਧਾਰਨ ਸੋਚ-ਦਿ੍ਸ਼ਟੀ ਮੁਤਾਬਕ ਗਰਮੀ ਅਤੇ ਸਰਦੀ ਦੀਆਂ ਦੋ ਰੁੱਤਾਂ ਹੀ ਸਵੀਕਾਰ ਕੀਤੀਆਂ ਜਾਂਦੀਆਂ ਹੋਣ ਪਰੰਤੂ ਸਾਡੇ ਵਸ਼ਿਸ਼ਟ ਗ੍ਰੰਥ, ਲੋਕ-ਵੇਦ ਅਤੇ ਹੋਰ ਵਿਰਾਸਤ-ਮੂਲਕ ਸਰੋਤ ਇਸ ਕਥਨ ਨੂੰ ਸਾਬਤ ਕਰਦੇ ਹਨ ਕਿ ਪੰਜਾਬ ਵਿਚ ਛੇ-ਰੁੱਤਾਂ ਦਾ ਰਸ ਰੰਗ ਮਾਣਿਆ ਜਾਂਦਾ ਹੈ ਅਤੇ ਇਨ੍ਹਾਂ ਸਭਨਾਂ ਰੁੱਤਾਂ ਵਿਚੋਂ ਬਸੰਤ ਰੁੱਤ ਦੀ ਸਰਦਾਰੀ ਹੈ | ਮਾਘ ਮਹੀਨੇ ਦੇ ਆਖਰੀ ਹਫਤੇ ਤੋਂ ਲੈ ਕੇ ਫੱਗਣ ਅਤੇ ਚੇਤਰ ਦੇ ਮਹੀਨੇ ਇਸ ਰੁੱਤ ਦੇ ਕੇਂਦਰੀ ਮਹੀਨੇ ਹੁੰਦੇ ਹਨ | ਭਾਵੇਂ ਰੁੱਤਾਂ ਦੇ ਪਰਿਵਰਤਨਸ਼ੀਲ ਦਿਸ਼ਾ ਵੱਲ ਚਲੇ ਜਾਣ ਸਦਕਾ ਲਗਪਗ ਪੌਣੀ ਜਾਂ ਪੂਰੀ ਸਦੀ 'ਚ ਸਹਿਜ ਪਰਿਵਰਤਨ ਵਾਪਰਦੇ ਵੀ ਕਿਉਂ ਨਾ ਰਹਿੰਦੇ ਹੋਣ |
ਬਸੰਤ ਰੁੱਤ ਮਾਨਵ-ਜਾਤੀ ਦੇ ਹਰਸ਼-ਓ-ਉਲਾਸ, ਭਰਪੂਰ ਭਾਵਨਾਵਾਂ, ਉਦਗਾਰਾਂ, ਕੰਮਾਂ-ਧੰਦਿਆਂ, ਖੁਸ਼ੀਆਂ ਖੇੜਿਆਂ ਆਦਿ ਨੂੰ ਪੈਦਾ ਕਰਨ ਦੇ ਮੌਕੇ ਸਿਰਜਣ, ਅਤੇ ਇਨ੍ਹਾਂ ਨੂੰ ਪ੍ਰਫੁੱਲਿਤ ਕਰਨ ਦੀ ਰੁੱਤ ਤਾਂ ਹੈ ਹੀ ਹੈ, ਨਾਲ ਦੀ ਨਾਲ ਪਸ਼ੂ-ਪੰਛੀਆਂ, ਕੀਟ-ਪਤੰਗਿਆਂ ਅਤੇ ਇਰਦ-ਗਿਰਦ ਦੀ ਸਾਰੀ ਬਨਸਪਤੀ ਦੇ ਫੁੱਲਣ-ਫਲਣ ਵਾਸਤੇ ਵੀ ਅਨੁਕੂਲ ਰੁੱਤ ਹੈ | ਇਨ੍ਹੀਂ ਦਿਨੀਂ ਫੁੱਲ, ਫਲ, ਰੁੱਖ ਅਤੇ ਹੋਰ ਸਭ ਮੌਸਮੀ ਫ਼ਸਲਾਂ ਭਰਪੂਰ ਜਵਾਨੀ 'ਚ ਹੁੰਦੀਆਂ ਹਨ | ਅਜਿਹਾ ਵਾਤਾਵਰਨ ਲੋਕ-ਮਾਨਸ ਨੂੰ ਐਸਾ ਪਰੇਰਿਤ ਕਰਦਾ ਹੈ ਕਿ ਉਹ ਪ੍ਰੇਮ-ਰਸ ਵਿਚ ਖੁੱਭ ਜਾਣ ਵਾਲੀਆਂ ਭਾਵਨਾਵਾਂ ਅਤੇ ਉਦਗਾਰਾਂ ਵਿਚ ਗੜੁੱਚ ਹੋ ਜਾਂਦਾ ਹੈ | ਅਜਿਹਾ ਕੁਝ ਹੀ ਪਾਸ਼ਵਿਕ ਜੀਵ-ਜੰਤੂਆਂ ਅਤੇ ਹੋਰ ਕੀਟ-ਪਤੰਗਿਆਂ ਵਿਚ ਵੀ ਪੈਦਾ ਹੋ ਕੇ ਉਤੇਜਨਾ ਨੂੰ ਜਨਮ ਦਿੰਦਾ ਹੈ |
ਪੰਜਾਬੀ, ਹਿੰਦੀ, ਸੰਸਕਿ੍ਤ, ਅੰਗਰੇਜ਼ੀ ਅਤੇ ਹੋਰ ਅਨੇਕਾਂ ਭਾਸ਼ਾਵਾਂ ਵਿਚ, ਆਦਿ ਕਾਲ ਤੋਂ ਰਚੇ ਜਾ ਰਹੇ ਸਾਹਿਤ ਵਿਚ ਬਸੰਤ ਰੁੱਤ ਨੂੰ ਕਈ ਸੰਦਰਭਾਂ ਵਿਚ ਪੇਸ਼ ਕੀਤਾ ਗਿਆ ਉਪਲੱਬਧ ਹੈ | ਲਾਲਾ ਧਨੀ ਰਾਮ ਚਾਤਿ੍ਕ ਨੇ ਇਸ ਰੁੱਤ ਵਿਚ, ਖੇਤਾਂ 'ਚ ਸਰੋਂ੍ਹ ਦੇ ਫੁੱਲਾਂ ਦੇ ਖਿੜਨ ਦੇ ਦਿ੍ਸ਼ ਨੂੰ ਪੇਸ਼ ਕਰਦਿਆਂ ਖੂਬ ਕਿਹਾ ਹੈ ਕਿ-
'ਪੰਛੀਆਂ ਨੇ ਗਾਇਆ ਹਿੰਡੋਲ ਤੇ ਬਸੰਤ ਰਾਗ,
ਚਿਰਾਂ ਪਿਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ |
ਕੇਸਰੀ ਦੁਪੱਟੇ ਨੂੰ ਬਸੰਤ ਕੌਰ ਪਹਿਨ ਜਦੋਂ ,
ਡੋਰੇਦਾਰ ਨੈਣਾਂ ਵਿਚ ਸੁੱਟੀਆਂ ਗੁਲਾਲੀਆਂ |'

ਉੱਤਰ-ਪੱਛਮੀ ਭਾਰਤ ਅਤੇ ਖਾਸ ਕਰਕੇ ਪੰਜਾਬ ਵਿਚ ਇਸ ਰੁੱਤ 'ਚ ਕਣਕ, ਛੋਲੇ, ਮਸਰ, ਜੌਾ, ਸਰ੍ਹੋਂ ਆਦਿ ਫ਼ਸਲਾਂ ਭਰਪੂਰ ਜੋਬਨ ਵੱਲ ਵਧ ਰਹੀਆਂ ਹੁੰਦੀਆਂ ਹਨ | ਫੁੱਲਾਂ, ਫਲਾਂ, ਰੁੱਖਾਂ ਦੀਆਂ ਟਹਿਣੀਆਂ ਨਵੀਂ ਪੋਂਗਰ, ਰੰਗ-ਬਰੰਗੇ ਫੁੱਲਾਂ, ਨਵੀਆਂ ਕਰੂੰਬਲਾਂ ਦੇ ਨਾਲ-ਨਾਲ ਵਿਭਿੰਨ ਫਲਾਂ ਦੀਆਂ ਡੋਡੀਆਂ ਅਤੇ ਟਹਿਣੀਆਂ ਨੂੰ ਝੂਮਦਿਆਂ ਹੋਇਆਂ ਵੇਖ ਕੇ ਕਿਰਤੀ ਅਤੇ ਕਿਸਾਨ ਦਾ ਤਾਂ ਖਾਸ ਕਰਕੇ ਹਿਰਦਾ ਬਾਗੋਬਾਗ਼ ਹੁੰਦਾ ਹੀ ਹੈ, ਆਤਮਾ ਵੀ ਖਿੜ ਉੱਠਦੀ ਹੈ | ਮਨੁੱਖ, ਪਸ਼ੂ, ਪੰਛੀ ਆਦਿ ਸਭੇ ਚੁਗਿਰਦੇ ਦੀਆਂ ਪੈਦਾਵਾਰ ਚੀਜ਼ਾਂ ਦੇ ਸੁਹੱਪਣ ਨੂੰ ਵੇਖ ਕੇ ਅਨੰਦਿਤ ਹੋ ਜਾਂਦੇ ਹਨ ਅਤੇ ਪ੍ਰਕਿਰਤਕ ਹੁਲਾਰੇ ਦਾ ਆਨੰਦ ਮਾਣਦੇ ਹੋਏ ਝੂਮਣ ਲੱਗ ਪੈਂਦੇ ਹਨ | ਇਸੇ ਕਰਕੇ ਬਸੰਤ ਰੁੱਤ ਨੂੰ 'ਰੁੱਤਾਂ ਦੀ ਰਾਣੀ' ਕਿਹਾ ਜਾਂਦਾ ਹੈ |
ਬਸੰਤ ਰੁੱਤ ਦੇ ਦਿਨੀਂ ਬਸੰਤੀ ਪਹਿਰਾਵਾ (ਪੀਲਾ ਅਤੇ ਫਿੱਕੇ ਪੀਲੇ ਰੰਗ ਵਾਲਾ) ਲੋਕਾਂ ਦੀ ਪਹਿਲੀ ਪਸੰਦ ਬਣ ਜਾਂਦਾ ਹੈ | ਗੱਭਰੂ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹਦੇ ਹਨ ਅਤੇ ਹੋਰ ਕੱਪੜੇ ਵੀ ਇਸੇ ਰੰਗ 'ਚ ਰੰਗਾਅ ਕੇ ਜਾਂ ਨਵੇਂ ਖਰੀਦ ਕੇ ਪਾਉਂਦੇ ਹਨ | ਵੱਡੀਆਂ ਛੋਟੀਆਂ ਲੜਕੀਆਂ, ਵਿਆਹੀਆਂ ਹੋਈਆਂ ਮੁਟਿਆਰਾਂ ਤਾਂ ਕਿਤੇ ਰਿਹਾ ਅੱਧਖ਼ੜ ਉਮਰ ਦੀਆਂ ਸੁਆਣੀਆਂ ਵੀ ਬਸੰਤੀ ਰੰਗ ਦੀਆਂ ਚੁੰਨੀਆਂ ਅਤੇ ਹੋਰ ਵਸਤਰ ਪਹਿਨ ਕੇ ਹੋਰ ਸੱਜਤ-ਫੱਬਤ ਵੀ ਬਸੰਤੀ ਰੰਗ ਵਿਚ ਹੋਰ ਰਸਕ ਰੰਗ ਦਾ ਅਤੇ ਖੁਸ਼ੀ-ਖੇੜੇ ਦਾ ਇਜ਼ਹਾਰ ਕਰ ਰਹੀਆਂ ਹੁੰਦੀਆਂ ਹਨ |
ਪੰਜਾਬੀ ਲੋਕ-ਗੀਤਾਂ ਵਿਚ ਵੀ ਬਸੰਤ ਰੁੱਤ ਦਾ ਖੂਬ ਚਿਤਰਣ ਹੋਇਆ ਮਿਲਦਾ ਹੈ-'ਕਾਹਨੂੰ ਆ ਗਿਓਾ ਬਸੰਤੀ ਚੀਰਾ ਬੰਨ੍ਹ ਕੇ, ਮਾਪਿਆਂ ਨੇ ਨਹੀਓਾ ਤੋਰਨੀ' ਜਿਹੇ ਬੋਲ ਡੂੰਘੇ ਉਦਗਾਰਾਂ ਤੇ ਜਜ਼ਬਿਆਂ ਨੂੰ ਉਘਾੜਦੇ ਹਨ | ਇਹ ਸਾਰਾ ਕੁਝ ਜੁਆਨੀ, ਜੋਸ਼ ਅਤੇ ਖੇੜੇ ਦਾ ਪ੍ਰਤੀਕ ਹੁੰਦਾ ਹੈ | ਪ੍ਰਕਿਰਤੀ ਅਤੇ ਮਾਨਵ-ਜਾਤੀ ਦੇ ਵਿਚ ਇਕਰੂਪਤਾ ਇਸੇ ਹੀ ਰੁੱਤ ਵਿਚ ਪਨਪਦੀ ਹੈ | ਘੁੱਗੀਆਂ, ਕਬੂਤਰਾਂ ਦੀ 'ਘੂੰ-ਘੂੰ, ਗੁਟਕੂੰ-ਗੁਟਕੂੰ' ਮਾਨਵੀ ਪ੍ਰੇਮ-ਭਾਵਨਾ ਨੂੰ ਜਗਾਉਣ ਵਿਚ ਸਹਾਇਕ ਬਣਦੀ ਹੈ |
ਬਸੰਤ-ਰੁੱਤ ਦੇ ਪ੍ਰਮੁੱਖ ਤਿਉਹਾਰ ਨੂੰ ਵੀ 'ਬਸੰਤ' ਦਾ ਨਾਂਅ ਦਿੱਤਾ ਗਿਆ ਹੈ | ਇਹ ਸਾਂਝੇ ਪੰਜਾਬ ਦੇ ਲੋਕਾਂ ਦਾ ਹਰਮਨ ਪਿਆਰਾ ਤਿਉਹਾਰ ਰਿਹਾ ਹੈ | ਇਸ ਦੀ ਪਰੰਪਰਾ ਨੂੰ ਪ੍ਰਚਲਿਤ ਮਿਥਿਹਾਸ ਅਤੇ ਇਤਿਹਾਸ ਵਿਚੋਂ ਵੀ ਖੂਬ ਪਛਾਣਿਆ ਜਾ ਸਕਦਾ ਹੈ | ਪ੍ਰਾਚੀਨ ਕਾਲ ਵਿਚ ਇਹ ਤਿਉਹਾਰ ਕਾਮਦੇਵ ਦੀ ਅਰਾਧਨਾ ਕਰਨ ਵਾਸਤੇ ਮਨਾਇਆ ਜਾਂਦਾ ਸੀ | ਉਸ ਵਕਤ ਇਸ ਨੂੰ 'ਸੁਵ੍ਰਸਤਕਾ' ਦਾ ਨਾਂਅ ਦਿੱਤਾ ਜਾਂਦਾ ਸੀ | 'ਕਾਲਿਕਾ ਪੁਰਾਣ' ਵਿਚ ਬਸੰਤ ਰੁੱਤ ਨੂੰ 'ਛਾਬਰ' ਉਤਸਵ ਦੇ ਰੂਪ ਵਿਚ ਮਨਾਇਆ ਜਾਂਦਾ ਦਰਸਾਇਆ ਗਿਆ ਹੈ | ਕਿਸੇ ਸਮੇਂ ਇਸ ਤਿਉਹਾਰ ਨੂੰ 'ਮਦਨ ਉਤਸਵ' ਦਾ ਨਾਂਅ ਵੀ ਦਿੱਤਾ ਜਾਂਦਾ ਸੀ | ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਦੰਦ-ਕਥਾਵਾਂ ਅਤੇ ਬਿਰਤਾਂਤ ਮਿਲਦੇ ਹਨ, ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਜਦੋਂ ਤੋਂ ਮਨੁੱਖ ਨੇ ਤੀਖਣ ਸੋਝੀ ਦਾ ਪੱਲਾ ਫੜਿਆ, ਉਦੋਂ ਤੋਂ ਹੀ ਰੁੱਤ-ਗਿਆਨ ਦਾ ਬੋਧ ਅਤੇ ਬਸੰਤ-ਰੁੱਤ ਨੂੰ ਮਾਨਣ ਵਾਲੀ ਚੇਸ਼ਟਾ ਦਾ ਆਰੰਭ ਹੋ ਚੁੱਕਾ ਸੀ |
ਪੰਜਾਬ ਵਿਚ ਗੁਰੂਆਂ, ਪੀਰਾਂ-ਫਕੀਰਾਂ, ਸਾਧ-ਸੰਤਾਂ ਅਤੇ ਭਗਤੀ ਲਹਿਰ ਦੇ ਉਸਰੱਈਆਂ ਨੇ ਬਸੰਤ ਰੁੱਤ ਨੂੰ , ਆਪਣੀ ਬਾਣੀ ਜਾਂ ਅਗੰਮੀ ਬੋਲਾਂ ਜ਼ਰੀਏ ਜਿਥੇ ਪ੍ਰਕਿਰਤੀ ਨਾਲ ਸਬੰਧਿਤ ਕਰਕੇ ਇਸ ਦਾ ਸੁੰਦਰ ਵਰਣਨ ਕੀਤਾ ਹੈ, ਉਥੇ ਮਾਨਵਤਾ ਨੂੰ ਆਤਮਾ, ਪਰਮਾਤਮਾ ਅਤੇ ਸਿ੍ਸ਼ਟੀ ਦੇ ਰਹੱਸ ਨੂੰ ਦਰਸਾਅ ਕੇ, ਲੋਕਤਾ ਨੂੰ ਅਧਿਆਤਮਕਤਾ ਦਾ ਬੋਧ ਵੀ ਕਰਵਾਇਆ ਹੈ | ਭਗਤ ਕਬੀਰ ਜੀ ਅਤੇ ਹੋਰ ਸੰਤਾਂ-ਭਗਤਾਂ ਨੇ ਬੜੇ ਸਰਲ ਤਰੀਕੇ ਨਾਲ ਅਜਿਹੇ ਭਾਵ-ਬੋਧ ਦਾ ਚਿਤਰਨ ਦੁਨੀਆ 'ਚ ਰੱਖਿਆ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ 'ਬਾਰਹ ਮਾਹ ਰਾਗ ਤੁਖਾਰੀ' ਵਿਚ ਕੀਤਾ ਗਿਆ ਸਰਵ-ਸੰਪੰਨ ਦਿ੍ਸ਼ ਮਾਨਣਯੋਗ ਹੈ:
ਚੇਤ ਬਸੰਤ ਭਲਾ ਭਵਰ ਸੁਹਾਵੇ ਬਨ ਫੂਲੈ |
ਮੰਝਿ ਬਾਰਿ ਮੈ ਪਿਰੁ ਘਰਿ ਬਹੁੜੈ ¨

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਸੰਤ ਰਾਗ ਵਿਚ 'ਬਸੰਤ ਕੀ ਵਾਰ' ਉਚਾਰ ਕੇ ਜੀਵਨ ਯਥਾਰਥ ਅਤੇ ਪ੍ਰਕਿਰਤੀ ਦੇ ਯਥਾਰਥ ਦੀ ਸੁਮੇਲਤਾ ਵਾਲਾ ਦਿ੍ਸ਼ ਸਾਕਾਰ ਕੀਤਾ ਹੈ |
ਪੰਜਾਬ ਦੇ ਇਤਿਹਾਸ ਵਿਚ ਵੀ ਬਸੰਤ ਰੁੱਤ ਦਾ ਖੂਬ ਮਹੱਤਵ ਹੈ | ਗੁਰੂ ਅਰਜਨ ਦੇਵ ਦੇ ਸਮੇਂ 'ਬਸੰਤ ਪੰਚਮੀ' ਨੂੰ ਗੁਰੂ ਦੀ ਸੰਗਤ ਦੁਆਰਾ ਛੇਹਰਟਾ ਸਾਹਿਬ-ਅੰਮਿ੍ਤਸਰ ਵਿਖੇ ਮੇਲੇ ਦੇ ਰੂਪ ਵਿਚ ਮਨਾਉਣਾ ਸ਼ੁਰੂ ਕਰ ਚੁੱਕੀ ਸੀ, ਜੋ ਅਜੇ ਵੀ ਪ੍ਰਚਲਿਤ ਹੈ | ਇਹ ਰੁੱਤ ਬਹਾਦਰੀ, ਸੂਰਮਗਤੀ ਅਤੇ ਤਿਆਗ-ਕੁਰਬਾਨੀ ਦੀ ਰੁੱਤ ਵਜੋਂ ਵੀ ਜਾਣੀ ਜਾਂਦੀ ਹੈ | ਲਾਹੌਰ ਦੇ ਸੂਬੇਦਾਰ ਵੱਲੋਂ ਵੀਰ ਹਕੀਕਤ ਰਾਇ ਨੂੰ 1741 ਈ: ਵਿਚ, ਜਦੋਂ ਉਨ੍ਹਾਂ ਦੀ ਉਮਰ ਕੇਵਲ 17 ਸਾਲ ਦੇ ਕਰੀਬ ਹੀ ਸੀ, ਧਰਮ ਪਰਿਵਰਤਨ ਨਾ ਕਰਨ ਦੇ ਦੋਸ਼ ਵਿਚ ਮੌਤ ਦੀ ਸਜ਼ਾ ਦਿੱਤੀ ਗਈ ਸੀ | ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਬਸੰਤ ਪੰਚਮੀ ਦੇ ਮੌਕੇ ਵਿਸ਼ੇਸ਼ ਰੂਪ ਵਿਚ ਸਜਾਇਆ ਜਾਂਦਾ ਹੁੰਦਾ ਸੀ ਤੇ ਖੈਰਾਤਾਂ ਵੰਡੀਆਂ ਜਾਂਦੀਆਂ ਹੁੰਦੀਆਂ ਸਨ | ਉਸ ਦਿਨ ਸਾਰੇ ਦਰਬਾਰੀ, ਕਰਮਚਾਰੀ ਅਤੇ ਆਮ ਲੋਕ ਵੀ ਪੀਲੇ (ਬਸੰਤੀ) ਵਸਤਰ ਪਹਿਨਦੇ ਸਨ | ਫ਼ੌਜੀ-ਦਲਾਂ ਦੀ ਵੇਸ਼-ਭੂਸ਼ਾ ਵੀ ਇਸੇ ਰੰਗ ਦੀ ਹੁੰਦੀ ਸੀ |
ਅੰਗਰੇਜ਼ ਪ੍ਰਸ਼ਾਸਨ ਵਲੋਂ ਨਾਮਧਾਰੀ ਸੰਪਰਦਾਇ ਦੇ ਸਤਿਗੁਰੂ ਅਤੇ ਉੱਘੇ ਦੇਸ਼-ਭਗਤ ਬਾਬਾ ਰਾਮ ਸਿੰਘ ਨੂੰ 1873 ਈ: ਵਿਚ ਬਸੰਤ ਪੰਚਮੀ ਵਾਲੇ ਦਿਨ ਦੇਸ਼ ਵਿਚੋਂ ਜਲਾਵਤਨ ਕਰਕੇ ਰੰਗੂਨ ਭੇਜ ਦਿੱਤਾ ਗਿਆ ਸੀ | ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਇਹ ਤੀਬਰ ਇੱਛਾ ਹੁੰਦੀ ਸੀ ਕਿ ਉਹ ਅਣਖ-ਗ਼ੈਰਤ ਅਤੇ ਬਹਾਦਰੀ ਦੇ ਚਿੰਨ੍ਹ ਅਥਵਾ ਬਸੰਤੀ ਰੰਗ ਦਾ ਪਹਿਰਾਵਾ ਪਾ ਕੇ ਦੇਸ਼-ਕੌਮ ਲਈ ਲਾਸਾਨੀ ਮਿਸਾਲ ਬਣੇ | ਇਸੇ ਕਰਕੇ ਉਹ ਆਪਣੀ ਮਾਤਾ ਜੀ ਨੂੰ ਅਕਸਰ ਕਿਹਾ ਕਰਦੇ ਸਨ ਕਿ:
'ਮੇਰਾ ਰੰਗ ਦੇ ਬਸੰਤੀ ਚੋਲਾ,
ਮਾਏ! ਰੰਗ ਦੇ ਬਸੰਤੀ ਚੋਲਾ |'

ਬਸੰਤ ਰੁੱਤ ਵਿਚ ਚੰਗਾ ਖਾਣਾ-ਪੀਣਾ ਤੇ ਮੌਜ-ਮਸਤੀ ਕਰਨ ਤੋਂ ਇਲਾਵਾ ਵੀ ਲੋਕਾਂ ਨੇ ਕਈ ਸ਼ੌਕ ਅਤੇ ਅਰਮਾਨ ਜੀਵੰਤ ਰੱਖੇ ਹੋਏ ਹਨ | ਲਾਹੌਰ, ਸਿਆਲਕੋਟ, ਗੁਰਦਾਸਪੁਰ, ਬਟਾਲਾ, ਕਸੂਰ, ਅੰਮਿ੍ਤਸਰ, ਪਸਰੂਰ, ਡਸਕਾ, ਨਾਰੋਵਾਲ, ਪਟਿਆਲਾ ਆਦਿ ਦੇ ਇਲਾਕਿਆਂ ਵਿਚ ਵੈਸੈ ਤਾਂ ਸਾਰੀ ਰੁੱਤ ਦੇ ਕਾਲ-ਖੰਡ ਵਿਚ ਪਰੰਤੂ ਵਿਸ਼ੇਸ਼ ਕਰਕੇ ਪੰਚਮੀ ਵਾਲੇ ਦਿਨ 'ਪਤੰਗਬਾਜ਼ੀ' ਕਰਨ ਦਾ ਬਹੁਤ ਪੁਰਾਣਾ ਰਿਵਾਜ ਪ੍ਰਚੱਲਿਤ ਹੈ | ਇਸ ਤੋਂ ਇਲਾਵਾ ਬਹੁਤ ਥਾਈਾ, ਭਾਵੇਂ ਉਹ ਜਗ੍ਹਾ ਕਿਸੇ ਖੁੱਲ੍ਹੇ ਮੈਦਾਨ ਦੇ ਰੂਪ 'ਚ ਹੋਵੇ ਜਾਂ ਕਿਸੇ ਗੁਰੂ, ਪੀਰ, ਫਕੀਰ ਦੀ ਯਾਦ ਵਿਚ ਨਿਰਮਿਤ ਹੋਈ ਹੋਵੇ, ਬਸੰਤ ਪੰਚਮੀ ਵਾਲੇ ਦਿਨ ਹੀ ਨਹੀਂ ਸਗੋਂ ਸਾਰੀ ਰੁੱਤ ਦੇ ਦੌਰਾਨ, ਰਾਗ-ਰੰਗ, ਗਾਇਕੀ, ਧਾਰਮਿਕ ਦੀਵਾਨ, ਕੀਰਤਨ-ਦਰਬਾਰ ਅਤੇ ਹੋਰ ਅਖਾੜੇ-ਜਲਸੇ ਆਦਿ ਸਜਣ ਦੀ ਪਰੰਪਰਾ ਵੀ ਰਹੀ ਹੈ | ਵਪਾਰਕ ਕਾਰੋਬਾਰ ਵੀ ਇਨ੍ਹਾਂ ਥਾਵਾਂ 'ਤੇ ਵਿਸ਼ੇਸ਼ ਖਿੱਚ ਦਾ ਕਾਰਨ ਬਣਦਾ ਹੈ |
ਪੰਜਾਬੀ ਲੋਕ-ਮਾਨਸਿਕਤਾ ਨੇ ਸਭ ਧਰਮਾਂ, ਕਰਮਾਂ, ਫਿਰਕਿਆਂ ਅਤੇ ਊਚ-ਨੀਚ ਦੇ ਭਾਵਾਂ ਨੂੰ ਤਿਲਾਂਜਲੀ ਦੇ ਕੇ ਬਸੰਤ-ਰੁੱਤ ਨੂੰ ਖਿੜੇ ਮੱਥੇ ਸਾਂਝੀਵਾਲਤਾ, ਦਾ ਸਰੂਪ ਪ੍ਰਦਾਨ ਕੀਤਾ ਹੋਇਆ ਹੈ | ਇਸ ਤਰ੍ਹਾਂ ਪੰਜਾਬ ਵਿਚ ਬਸੰਤ-ਰੁੱਤ ਇਕ ਪ੍ਰਕਿਰਤਕ ਸਰੂਪ ਵਾਲੀ ਦੈਵੀ-ਵਸਤੂ ਨਾ ਰਹਿ ਕੇ ਹਰ ਪ੍ਰਕਾਰ ਦੇ ਜੀਵ-ਜੰਤੂਆਂ ਅਤੇ ਵਿਸ਼ੇਸ਼ ਰੂਪ 'ਚ ਮਾਨਵ-ਜਾਤੀ ਨਾਲ ਕਲਿਆਣਕਾਰੀ ਨਿਸ਼ਠਾ ਬਣਾ ਚੁੱਕੀ ਹੈ |

-ਏ-9, ਚਾਹਲ ਨਗਰ, ਜੀ. ਟੀ. ਰੋਡ. ਫਗਵਾੜਾ-144401.
ਮੋਬਾਈਲ : 98142-09732

ਇਤਿਹਾਸਕ ਤੱਥ ਤੇ ਕਥਾ-ਪ੍ਰਸੰਗ

ਬਸੰਤ ਪੰਚਮੀ ਨਾਲ ਕੁੱਝ ਇਤਿਹਾਸਕ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ | ਸੰਨ 1192 'ਚ ਮੁਹੰਮਦ ਗ਼ੌਰੀ ਨੇ ਪਿ੍ਥਵੀ ਰਾਜ ਚੌਹਾਨ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਜਦੋਂ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਤਾਂ ਮੌਤ ਦੀ ਸਜ਼ਾ ਦੇਣ ਤੋਂ ਪਹਿਲਾਂ ਉਸ ਨੇ ਪਿ੍ਥਵੀ ਰਾਜ ਚੌਹਾਨ ਨੂੰ ਆਪਣੇ ਸ਼ਬਦਭੇਦੀ ਬਾਣ ਦਾ ਕਮਾਲ ਵਿਖਾਉਣ ਲਈ ਕਿਹਾ | ਮੁਹੰਮਦ ਗ਼ੌਰੀ ਨੇ ਇਕ ਉੱਚੇ ਸਥਾਨ 'ਤੇ ਬਹਿ ਕੇ ਪਿੱਤਲ ਦੇ ਤਵੇ 'ਤੇ ਖੜਾਕ ਕੀਤਾ ਤਾਂ ਪਿ੍ਥਵੀ ਰਾਜ ਨੇ ਆਵਾਜ਼ ਨੂੰ ਪਹਿਚਾਣਦਿਆਂ ਹੋਇਆ ਠੀਕ ਸਿੱਧਾ ਨਿਸ਼ਾਨਾ ਮੁਹੰਮਦ ਗੌਰੀ ਦੀ ਛਾਤੀ 'ਚ ਲਗਾ ਕੇ ਉਸ ਨੂੰ ਢੇਰ ਕਰ ਦਿੱਤਾ | ਉਸੇ ਸਥਾਨ 'ਤੇ ਪਿ੍ਥਵੀ ਰਾਜ ਨੇ ਆਪਣੇ ਨਾਲ ਗਿ੍ਫ਼ਤਾਰ ਕੀਤੇ ਆਪਣੇ ਦੋਸਤ ਤੇ ਵਜ਼ੀਰ ਚੰਦਬਰਦਾਈ ਨੂੰ ਗਲਵੱਕੜੀ 'ਚ ਲੈ ਲਿਆ ਅਤੇ ਦੋਵਾਂ ਨੇ ਇਕ ਦੂਜੇ ਦੇ ਖ਼ੰਜਰ ਆਰ-ਪਾਰ ਕਰ ਕੇ ਆਤਮ-ਬਲੀਦਾਨ ਦੇ ਦਿੱਤਾ | ਇਹ ਇਤਿਹਾਸਕ ਘਟਨਾ ਬਸੰਤ ਪੰਚਮੀ ਵਾਲੇ ਦਿਨ ਹੀ ਵਾਪਰੀ ਸੀ, ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ |
ਬਸੰਤ ਪੰਚਮੀ ਦਾ ਪਵਿੱਤਰ ਦਿਹਾੜਾ ਹਿੰਦੂ ਸਿੱਖਾਂ ਵਲੋਂ ਵੀਰ ਹਕੀਕਤ ਰਾਏ ਦੇ ਬਲੀਦਾਨ ਨੂੰ ਸਮਰਪਿਤ ਸ਼ਹੀਦੀ ਮੇਲੇ ਦੇ ਰੂਪ 'ਚ ਵੀ ਮਨਾਇਆ ਜਾਂਦਾ ਹੈ | ਹਕੀਕਤ ਰਾਏ ਜਿਸ ਨੂੰ ਉਸ ਦੀ ਬਹਾਦਰੀ ਸਦਕਾ 'ਵੀਰ' ਸ਼ਬਦ ਨਾਲ ਸੰਬੋਧਿਤ ਕੀਤਾ ਜਾਂਦਾ ਹੈ, ਦਾ ਜਨਮ ਸੰਨ 1724 'ਚ ਸਿਆਲਕੋਟ ਦੇ ਸ੍ਰੀ ਭਾਗ ਮੱਲ ਪੁਰੀ ਦੇ ਘਰ ਮਾਤਾ ਸ੍ਰੀਮਤੀ ਦੁਰਗਾ ਦੇਵੀ (ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਸਫ਼ਾ 257 'ਤੇ ਵੀਰ ਹਕੀਕਤ ਰਾਏ ਦੀ ਮਾਤਾ ਦਾ ਨਾਂਅ ਗੋਰਾਂ ਲਿਖਿਆ ਹੈ ਅਤੇ ਪਤਨੀ ਦਾ ਨਾਂਅ ਦੁਰਗਾ ਦੇਵੀ ਪੁਤਰੀ ਸਹਿਜਧਾਰੀ ਸਿੱਖ ਕਿਸ਼ਨ ਚੰਦ ਉੱਪਲ ਲਿਖਿਆ ਹੈ ਦੀ ਕੁੱਖੋਂ ਹੋਇਆ |
ਹਕੀਕਤ ਰਾਏ ਨੂੰ ਫ਼ਾਰਸੀ ਸਿੱਖਣ ਲਈ ਸਿਆਲਕੋਟ ਦੀ ਇਕ ਮਸਜਿਦ 'ਚ ਚੱਲ ਰਹੇ ਇਸਲਾਮੀਆ ਮਦਰਸੇ ਭੇਜਿਆ ਗਿਆ | ਦੱਸਦੇ ਹਨ ਕਿ ਇਕ ਦਿਨ ਮੌਲਵੀ ਦੀ ਗ਼ੈਰ-ਹਾਜ਼ਰੀ 'ਚ ਹਕੀਕਤ ਰਾਏ ਦੇ ਜਮਾਤੀ ਮੁਸਲਮਾਨ ਲੜਕਿਆਂ ਨੇ ਉਸ ਨੂੰ ਚਿੜਾਉਣ ਲਈ ਉਸ ਦੇ ਧਰਮ ਬਾਰੇ ਮੰਦੇ ਸ਼ਬਦ ਬੋਲੇ | ਉਨ੍ਹਾਂ ਨੂੰ ਸਮਝਾਉਣ ਲਈ ਹਕੀਕਤ ਰਾਏ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਕੋਈ ਤੁਹਾਡੇ ਹਿਰਦੇ ਨੂੰ ਦੁੱਖ ਪਹੁੰਚਾਉਣ ਵਾਲੇ ਇਹੋ ਜਿਹੇ ਸ਼ਬਦ ਇਸਤੇਮਾਲ ਕਰੇ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਵੇਗਾ? ਇਹ ਗੱਲ ਵਧਾ-ਚੜ੍ਹਾ ਕੇ ਉਨ੍ਹਾਂ ਮੌਲਵੀ ਨੂੰ ਦੱਸ ਦਿੱਤੀ ਅਤੇ ਉਸ ਨੇ ਸਚਾਈ ਦੀ ਘੋਖ ਕੀਤੇ ਬਗ਼ੈਰ ਇਹ ਮਾਮਲਾ ਸਿਆਲਕੋਟ ਦੇ ਪ੍ਰਬੰਧਕ ਕਾਜ਼ੀ ਅਮੀਰ ਬੇਗ਼ ਸਾਹਮਣੇ ਰੱਖ ਦਿੱਤਾ | ਕਾਜ਼ੀ ਨੇ ਪੂਰੀ ਸਚਾਈ ਜਾਣੇ ਬਗੈਰ ਹਕੀਕਤ ਰਾਏ ਨੂੰ ਫਾਹੇ ਲਾਏ ਜਾਣ ਦੀ ਸਜ਼ਾ ਸੁਣਾ ਦਿੱਤੀ | ਜਦੋਂ ਉਸ ਨੂੰ ਪੰਜਾਬ ਦੇ ਗਵਰਨਰ ਜ਼ਕਰੀਆ ਖ਼ਾਨ ਦੀ ਅਦਾਲਤ 'ਚ ਲਾਹੌਰ ਵਿਖੇ ਪੇਸ਼ ਕੀਤਾ ਗਿਆ ਤਾਂ ਉਸ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੇਕਰ ਇਹ ਬਾਲਕ ਆਪਣੀ ਗ਼ਲਤੀ ਸਵੀਕਾਰ ਕਰਕੇ ਇਸਲਾਮ ਕਬੂਲ ਕਰ ਲੈਂਦਾ ਹੈ ਤਾਂ ਇਸ ਦੀ ਸਜ਼ਾ ਮੁਆਫ਼ ਕਰ ਦਿੱਤੀ ਜਾਵੇਗੀ, ਨਹੀਂ ਤਾਂ ਇਸ ਨੂੰ ਫਾਹੇ ਲਾ ਦਿੱਤਾ ਜਾਵੇਗਾ |
ਪਿਤਾ ਭਾਗ ਮੱਲ ਦੇ ਵਾਰ-ਵਾਰ ਮਨਾਉਣ ਅਤੇ ਮੁਗ਼ਲ ਫ਼ੌਜ ਵਲੋਂ ਜ਼ੋਰ-ਜਬਰੀ ਕਰਨ ਦੇ ਬਾਵਜੂਦ ਹਕੀਕਤ ਰਾਏ ਨੇ ਇਸਲਾਮ ਕਬੂਲ ਨਾ ਕੀਤਾ ਜਿਸ ਦੇ ਚਲਦਿਆਂ 20 ਜਨਵਰੀ 1735 ਨੂੰ ਜੱਲਾਦ ਨੇ ਤਲਵਾਰ ਦੇ ਵਾਰ ਨਾਲ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ | ਉਹ ਬਸੰਤ ਪੰਚਮੀ ਦਾ ਦਿਹਾੜਾ ਸੀ | ਲਾਹੌਰ 'ਚ ਜਿਸ ਸਥਾਨ 'ਤੇ ਵੀਰ ਹਕੀਕਤ ਰਾਏ ਦਾ ਸਸਕਾਰ ਕੀਤਾ ਗਿਆ, ਉੱਥੇ ਹੀ ਉਸ ਦੀ ਸਮਾਧ ਬਣਾ ਦਿੱਤੀ ਗਈ | ਇਹ ਸਮਾਧ ਮੌਜੂਦਾ ਸਮੇਂ ਵਾਹਗਾ ਸਰਹੱਦ ਤੋਂ ਲਾਹੌਰ ਵਾਲੇ ਪਾਸੇ ਸਾਢੇ ਤਿੰਨ-ਚਾਰ ਕਿੱਲੋਮੀਟਰ ਦੀ ਦੂਰੀ 'ਤੇ ਬਾਗਬਾਨਪੁਰਾ ਇਲਾਕੇ ਦੇ ਬਿਲਕੁਲ ਪਾਸ ਮੌਜ਼ਾ ਕੋਟ ਖ਼ਵਾਜਾ ਸਈਦ (ਖ਼ੋਜੇ ਸ਼ਾਹੀ) 'ਚ ਹੈ | ਵੀਰ ਹਕੀਕਤ ਰਾਏ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਇਕ ਸ਼ਰਧਾਲੂ ਕਾਲੂ ਰਾਮ ਨੇ ਸਮਾਧ ਦੇ ਸਥਾਨ 'ਤੇ ਮੇਲਾ ਬਸੰਤ ਪੰਚਮੀ ਕਰਾਉਣ ਦੀ ਸ਼ੁਰੂਆਤ ਅੱਜ ਤੋਂ ਲਗਪਗ 250 ਸਾਲ ਪਹਿਲਾਂ ਕੀਤੀ | ਵੀਰ ਹਕੀਕਤ ਰਾਏ ਦੀ ਸਮਾਧ ਨੂੰ ਲਾਹੌਰ ਵਾਲੇ 'ਬਾਵੇ ਦੀ ਮੜ੍ਹੀ' ਕਹਿਕੇ ਸੰਬੋਧਿਤ ਕਰਦੇ ਹਨ |
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਸਮੇਂ ਮੇਲਾ ਬਸੰਤ ਪੰਚਮੀ ਲਾਹੌਰ 'ਚ ਸ਼ਾਲੀਮਾਰ ਬਾਗ਼ ਦੇ ਪਾਸ ਕਰਵਾਇਆ ਜਾਂਦਾ ਸੀ, ਉਸ ਦਿਨ ਹਿੰਦੂ ਸਿੱਖ ਬਾਗ਼ ਦੇ ਪਾਸ ਕੋਟ ਖ਼ਵਾਜਾ ਸਈਦ 'ਚ ਮੌਜੂਦ ਵੀਰ ਹਕੀਕਤ ਰਾਏ ਦੀ ਸਮਾਧ 'ਤੇ ਮੱਥਾ ਟੇਕਦੇ ਤਾਂ ਮੁਸਲਮਾਨ ਉੱਥੇ ਮੌਜੂਦ ਮਾਧੋ ਲਾਲ ਹੁਸੈਨ ਦੀ ਮਜ਼ਾਰ 'ਤੇ ਸਿਜਦਾ ਕਰਦੇ ਅਤੇ ਬਾਅਦ 'ਚ ਇਕੱਠੇ ਬੈਠ ਕੇ ਮੇਲੇ ਦਾ ਆਨੰਦ ਮਾਣਦੇ | ਮਹਾਰਾਜਾ ਦੇ ਵਜ਼ੀਰ, ਜਰਨੈਲ, ਫ਼ੌਜ ਅਤੇ ਆਮ ਲੋਕ ਵੀ ਪੀਲੇ (ਬਸੰਤ) ਰੰਗ ਦੇ ਕੱਪੜੇ ਪਾ ਕੇ ਮੇਲੇ ਵਿਚ ਸ਼ਿਰਕਤ ਕਰਦੇ ਸਨ |
ਉਪਰੋਕਤ ਤੋਂ ਇਲਾਵਾ ਅੰਮਿ੍ਤਸਰ ਦੇ ਨੇੜੇ ਹੀ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਵੀ ਬਸੰਤ ਪੰਚਮੀ ਦਾ ਬੜਾ ਭਾਰੀ ਮੇਲਾ ਹਰ ਵਰ੍ਹੇ ਲਗਾਇਆ ਜਾਂਦਾ ਹੈ | ਇਸ ਮੌਕੇ 'ਤੇ ਸਜਾਏ ਜਾਣ ਵਾਲੇ ਦੀਵਾਨਾਂ 'ਚ ਦੇਸ਼ ਦੇ ਕੋਨੇ-ਕੋਨੇ 'ਚੋਂ ਸੰਗਤਾਂ ਹੁੰਮ-ਹੁੰਮਾ ਕੇ ਪੁੱਜਦੀਆਂ ਹਨ ਅਤੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ |

-ਮੋਬਾ : 9356127771.

ਚੇਤਿਆਂ 'ਚ ਵਸਦਾ ਆਲਮ ਲੁਹਾਰ

ਗੁਰਦਾਸ ਮਾਨ ਤੇ ਹੰਸ ਰਾਜ ਹੰਸ ਗਾਉਂਦੇ ਚੜ੍ਹਦੇ ਪੰਜਾਬ 'ਚ ਨੇ ਪਰ ਬਹੁਤੇ ਵਸਦੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੇ ਦਿਲਾਂ 'ਚ ਹਨ | ਆਲਮ ਲੁਹਾਰ, ਰੇਸ਼ਮਾ, ਨੂਰਜਹਾਂ, ਇਨਾਇਤ ਹੁਸੈਨ ਭੱਟੀ ਗਾਉਂਦੇ ਰਹੇ ਤਾਂ ਸਰਹੱਦਾਂ 'ਤੇ ਲੱਗੀਆਂ ਕੰਡਿਆਲੀਆਂ ਤਾਰਾਂ ਤੋਂ ਲਹਿੰਦੇ ਵੱਲ ਹਨ, ਪਰ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਲਈ | ਇਹ ਮਹਾਨ ਗਾਇਕ ਭਲਾ ਓਪਰੇ ਕਿਵੇਂ ਹੋ ਸਕਦੇ ਹਨ | ਦਿਲਾਂ ਦੀਆਂ ਯਾਦਾਂ 'ਚ ਵਸਦੇ ਹਨ ਤੇ ਯਾਦਾਂ 'ਚ ਵਸਣ ਵਾਲੇ ਮਰ ਕੇ ਵੀ ਨਹੀਂ ਮਰਦੇ |
ਅਜਿਹੇ ਦਿਲ ਬਹਿਲਾਉਣ ਵਾਲੇ ਹਨ ਸਾਡੇ ਗਾਇਕ ਜੋ ਵਿਸ਼ਵ ਭਰ 'ਚ ਆਪਣੀ ਅਲੱਗ ਸ਼ਨਾਖਤ ਰੱਖਦੇ ਹਨ | ਪੰਜਾਬੀ ਗਾਇਕ ਆਲਮ ਲੁਹਾਰ ਜਿਹਾ ਵੀ ਹੋਰ ਕੋਈ ਨਾ | ਉੱਚੀ ਪਰ ਸੁਰੀਲੀ ਆਵਾਜ਼ ਨਾਲ ਚਿਮਟੇ ਦੀ ਤਾਲ | ਦਿਲਾਂ 'ਚ ਆਪਣੀ ਗਾਇਕੀ ਨਾਲ ਜੋਸ਼ (ਭੜਕੀਲੇ ਜਜ਼ਬਾਤ) ਭਰ ਦੇਣ ਵਾਲੇ ਆਲਮ ਲੁਹਾਰ ਦੀ ਰੀਸ (ਨਕਲ ਮੁਕਾਬਲਾ) ਪੰਜਾਬ ਦਾ ਕੋਈ ਗਾਇਕ ਨਾ ਕਰ ਸਕਿਆ |
ਆਲਮ ਲੁਹਾਰ ਦਾ ਜਨਮ 1928 'ਚ ਪਿੰਡ ਅੱਚ 'ਚ ਹੋਇਆ | ਇਹ ਪਿੰਡ ਕਸਬਾ ਲਾਲਾ ਮੂਸਾ ਦੇ ਲਾਗੇ ਹੀ ਹੈ | ਲਾਲਾ ਮੂਸਾ ਦੀ ਤਹਿਸੀਲ ਖਾਰੀਆਂ ਤੇ ਜ਼ਿਲ੍ਹਾ ਗੁਜਰਾਤ ਹੈ |
ਪੰਜਾਬੀ ਲੋਕ-ਗਾਇਕੀ ਦੇ ਸਰਦਾਰ ਗਾਇਕ ਦੇ ਹੱਥ 'ਚ ਚਿਮਟਾ ਨਾਲ ਦੋ ਅਲਗੋਜ਼ਿਆਂ ਰਾਹੀਂ ਵੰਝਲੀ ਦੀ ਉੱਚੀ ਕੂਕ ਵਾਂਗੂ ਸੁਰਾਂ ਲਾਉਣ ਵਾਲਾ ਬੰਦਾ ਫ਼ਜ਼ਲ ਕਰੀਮ ਕਿਸਾਈ ਹੁੰਦਾ ਸੀ |
ਆਲਮ ਲੁਹਾਰ ਨੇ ਇਕ ਨਵੇਂ ਅੰਦਾਜ਼ ਦੀ ਗਾਇਕੀ ਪੇਸ਼ ਕੀਤੀ ਜਿਸਨੂੰ ਆਮ ਪੰਜਾਬੀ ਜ਼ਬਾਨ 'ਚ ਵਾਰਾਂ ਕਿਹਾ ਜਾਂਦਾ ਹੈ |
ਪੰਜਾਬ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ 'ਚ ਲੱਗਣ ਵਾਲੇ ਮੇਲਿਆਂ 'ਚ ਥੀਏਟਰ ਲਾ ਕੇ, ਸੈਂਕੜੇ ਪੰਜਾਬੀਆਂ ਨੂੰ ਇਕੱਠਾ ਕਰਕੇ ਆਲਮ ਲੁਹਾਰ ਸਾਰੀ ਜ਼ਿੰਦਗੀ ਗਾਉਂਦਾ ਰਿਹਾ |
ਆਪਣੀ ਗਾਇਕੀ ਦਾ ਪਹਿਲਾ ਐਲਬਮ 13 ਸਾਲ ਦੀ ਉਮਰ 'ਚ ਰਿਕਾਰਡ ਕਰਵਾਇਆ | ਮੀਆਂ ਮੁਹੰਮਦ ਬਖ਼ਸ਼ ਦੀ ਲਿਖੀ ਹੋਈ ਸੈਫਲ ਮਲੂਕ 1948 'ਚ ਗਾਈ | ਕਿੱਸਾ ਯੂਸਫ਼ ਜੁਨੈਜ਼ 1961 'ਚ ਗਾਇਆ | ਬੋਲ ਮਿੱਟੀ ਦਿਆ ਬਾਵਿਆ 1964 'ਚ ਤੇ ਕਿੱਸਾ ਦੁੱਲਾ ਭੱਟੀ 1959 'ਚ ਗਾਇਆ | ਕਿੱਸਾ ਮਿਰਜ਼ਾ ਜੱਟ 1967 'ਚ, ਕਿੱਸਾ ਹੀਰ-ਰਾਂਝਾ 1969 ਤੇ ਕਿੱਸਾ ਸੱਸੀ-ਪੁਨੂੰ 1972 'ਚ ਗਾਇਆ |
ਕਿੱਸਾ ਹਰਨੀ 1963, ਮਿਰਜ਼ਾ ਜੱਟ ਦੀ ਮਾਂ 1968, ਮਾਂ ਦਾ ਪਿਆਰ 1971 ਤੇ ਕਿੱਸਾ ਬਾਰਾਂ ਮਾਂਹ 1974 'ਚ ਗਾਇਆ ਗਿਆ | ਜਿਸ ਦਿਨ ਮੇਰਾ ਵਿਆਹ ਹੋਇਆ, ਉਸੇ ਸਾਲ 1973, ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਪੰਜਾਬੀਆਂ ਸਾਹਮਣੇ ਪੇਸ਼ ਕੀਤਾ |
ਆਲਮ ਲੁਹਾਰ ਨੂੰ 1960 ਤੋਂ ਲੈ ਕੇ 1970 ਤੱਕ ਦੱਖਣੀ ਏਸ਼ੀਆ 'ਚ ਸਭ ਤੋਂ ਜ਼ਿਆਦਾ ਸੁਣਿਆ ਜਾਣ ਵਾਲਾ ਗਾਇਕ ਮੰਨਿਆ ਗਿਆ ਹੈ | ਇਸੇ ਹੀ ਸਮੇਂ ਦੌਰਾਨ ਆਲਮ ਲੁਹਾਰ ਕੈਨੇਡਾ, ਇੰਗਲੈਂਡ, ਅਮਰੀਕਾ, ਨਾਰਵੇ ਤੇ ਜਰਮਨੀ ਜਾ ਕੇ ਪੰਜਾਬੀਆਂ ਨੂੰ ਆਪਣੀ ਜੋਸ਼ੀਲੀ ਤੇ ਮਸਤ ਕਰ ਦੇਣ ਵਾਲੀ ਗਾਇਕੀ ਨਾਲ ਨਿਹਾਲ ਕਰਦਾ ਰਿਹਾ |
ਪੰਜਾਬੀ ਜ਼ਬਾਨ ਦੇ ਇਸ ਮਸ਼ਹੂਰ ਗਾਇਕ ਨੂੰ ਸੁਣਨ ਦੇ ਸ਼ੌਕੀਨ ਪੰਜਾਬੀ ਸ਼ੇਰ-ਏ-ਪੰਜਾਬ ਤੇ ਹੀਰਾ ਦੇ ਨਾਂਅ ਨਾਲ ਵੀ ਯਾਦ ਕਰਦੇ ਹਨ | ਆਲਮ ਲੁਹਾਰ ਦੇ ਪਿੰਡ ਤੋਂ ਜੋ ਸੜਕ ਜੀ.ਟੀ. ਰੋਡ ਨੂੰ ਜਾਂਦੀ ਹੈ, ਉਸ ਦਾ ਨਾਂਅ ਵੀ ਆਲਮ ਲੁਹਾਰ ਰੋਡ ਰੱਖਿਆ ਗਿਆ ਹੈ | ਆਲਮ ਲੁਹਾਰ ਨੂੰ ਜੁਗਨੀ ਦਾ ਸਰਦਾਰ ਵੀ ਕਿਹਾ ਜਾਂਦਾ ਹੈ |
ਆਲਮ ਲੁਹਾਰ ਇਕ ਗ਼ਰੀਬ ਲੁਹਾਰ ਪਰਿਵਾਰ ਨਾਲ ਤੁਅੱਲਕ ਰੱਖਦਾ ਸੀ | ਲੁਹਾਰਾਂ ਨੂੰ ਮੁਗਲ ਬਰਾਦਰੀ ਵੀ ਕਿਹਾ ਜਾਂਦਾ ਹੈ | ਆਲਮ ਲੁਹਾਰ ਦਾ ਜੱਦੀ ਪੇਸ਼ਾ ਗਾਇਕੀ ਨਹੀਂ ਸੀ | ਆਪਣੇ ਇਕ ਗਾਣੇ 'ਚ ਵੀ ਆਲਮ ਲੁਹਾਰ ਨੇ ਗਾਇਆ ਹੈ:
ਛੱਡ ਲੁਹਾਰਾ ਗਾਉਣ ਦਾ ਖਹਿੜਾ
ਤੇ ਸਨ੍ਹੀ ਹਥੌੜਾ ਵਾਹੀਏ |
ਗਾਇਕੀ ਆਲਮ ਲੁਹਾਰ ਦਾ ਜੱਦੀ ਪੇਸ਼ਾ ਤਾਂ ਨਹੀਂ ਸੀ ਪਰ ਇਸ ਮਹਾਨ ਹਸਤੀ ਨੂੰ ਨਿੱਕੇ ਹੰੁਦਿਆਂ ਤੋਂ ਹੀ ਗਾਉਣ ਦਾ ਸ਼ੌਕ ਸੀ | ਪਹਿਲਾਂ ਤਾਂ ਆਲਮ ਲੁਹਾਰ ਘਰ 'ਚ ਹੀ ਗੁਣਗੁਣਾਉਂਦਾ ਰਹਿੰਦਾ | ਆਲਮ ਲੁਹਾਰ ਘਰ ਅੰਦਰ ਹੀ ਸਾਰਾ ਦਿਨ ਕਦੀ ਗੜਵੀ, ਕਦੀ ਪਰਾਤ ਤੇ ਕਦੀ ਘੜਾ ਵਜਾ ਕੇ ਇਕ ਖਾਸ ਰਿਧਮ ਤੇ ਲੈਅ ਨਾਲ ਗਾਇਆ ਕਰਦਾ ਸੀ |
ਆਲਮ ਲੁਹਾਰ ਨੂੰ ਇਕ ਖਾਸ ਤਰਜ਼ (ਅੰਦਾਜ਼) ਦੀ ਗਾਇਕੀ ਨਾਲ ਬਹੁਤ ਮੁਹੱਬਤ ਸੀ | ਛੋਟਾ ਜਿਹਾ ਮੰੁਡਾ-ਖੰੁਡਾ ਆਲਮ ਲੁਹਾਰ ਆਪਣੇ ਹੀ ਪਰਿਵਾਰ ਸਾਹਮਣੇ ਗਾ ਕੇ ਆਪਣਾ ਸ਼ੌਕ, ਗਾਇਕੀ ਪੂਰਾ ਕਰ ਲਿਆ ਕਰਦਾ ਸੀ |
ਆਲਮ ਲੁਹਾਰ ਇਕ ਛੋਟੇ ਜਿਹੇ ਪਿੰਡ, ਜਿਸ ਦੇ ਸਾਰੇ ਘਰ ਕੱਚੇ ਕੋਠਿਆਂ ਵਾਲੇ ਸਨ, ਇਸ ਪਿੰਡ ਦੇ ਸਾਰੇ ਵਸਨੀਕ ਸਿੱਧੇ-ਸਾਦੇ ਤੇ ਘੱਟ ਪੜ੍ਹੇ-ਲਿਖੇ ਪੇਂਡੂ ਵਸਨੀਕ ਸਨ |
ਆਲਮ ਲੁਹਾਰ ਦੀ ਆਵਾਜ਼ 'ਚ ਇਕ ਖਾਸ ਜਾਦੂ ਸੀ | ਇਸ ਗਾਇਕ ਨੇ ਗਾਉਣ ਲਈ ਇਕ ਬਿਲਕੁਲ ਵੱਖਰੀ ਤਰਜ਼ (ਸੁਰ) ਅਪਣਾਈ | ਆਲਮ ਲੁਹਾਰ ਨੇ ਆਪਣੀ ਗਾਇਕੀ ਦੇ ਇਸ ਫ਼ਨ ਦੇ ਨਿਵੇਕਲੇ ਅੰਦਾਜ਼ ਕਾਰਨ, ਕੇਵਲ ਪੰਜਾਬ ਹੀ ਨਹੀਂ ਬਲਕਿ ਪੂਰੀ ਦੁਨੀਆ 'ਚ ਆਪਣੀ ਅਲੱਗ ਪਹਿਚਾਣ ਬਣਾਈ | ਇਸ ਨਿਵੇਕਲੇ ਅੰਦਾਜ਼-ਏ-ਗਾਇਕੀ ਤੋਂ ਇਸ ਗਾਇਕ ਨੇ ਬਹੁਤ ਫਾਇਦਾ ਉਠਾਇਆ ਤੇ ਆਮ ਗਾਇਕ ਦੀ ਸੋਚ ਤੋਂ ਵੀ ਬਹੁਤ ਵੱਧ ਧਨ-ਦੌਲਤ ਕਮਾਈ |
ਆਲਮ ਲੁਹਾਰ ਦੀ ਉੱਚੀ ਆਵਾਜ਼ 'ਚ ਅੱਗ ਲਾਉਣ ਵਾਲਾ ਤੇ ਪੰਜਾਬੀਆਂ ਦੇ ਮਨਾਂ ਨੂੰ ਭਰਪੂਰ ਜੋਸ਼ ਦੇ ਜਜ਼ਬਾਤ ਨਾਲ ਭੜਕਾਉਣ ਵਾਲਾ ਜਾਦੂ ਸੀ | ਅਜਿਹਾ ਜਾਦੂ ਜੋ ਸਿਰ ਚੜ੍ਹ ਕੇ ਬੋਲਦਾ ਹੈ |
ਪੰਜਾਬੀ ਵਿਰਸਾ ਆਪਣੀ ਉੱਚੀ ਤੇ ਜੋਸ਼ੀਲੀ ਆਵਾਜ਼ 'ਚ ਗਾਉਂਦਾ ਹੋਇਆ ਇਹ ਮਹਾਨ ਪੰਜਾਬੀ ਗਾਇਕ ਪੰਜਾਬੀਆਂ ਦੇ ਦਿਲਾਂ ਨੂੰ ਗਰਮਾ ਤੇ ਤੜਫਾ ਕੇ ਰੱਖ ਦਿੰਦਾ ਸੀ | ਇਸ ਕੜਕਦੀ, ਭੜਕਦੀ ਤੇ ਜੋਸ਼ੀਲੀ ਗਾਇਕੀ ਦੇ ਵੱਖਰੇ ਢੰਗ ਨੇ ਆਲਮ ਲੁਹਾਰ ਨੂੰ ਵਿਸ਼ਵ ਭਰ ਦੇ ਪੰਜਾਬੀਆਂ ਦਾ ਹੀਰੋ ਬਣਾ ਦਿੱਤਾ ਸੀ |
ਆਲਮ ਲੁਹਾਰ ਦੇ ਅੰਦਾਜ਼-ਏ-ਗਾਇਕੀ ਦੀ ਨਕਲ ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਕਰਨ ਦੀ ਕੋਸ਼ਿਸ਼ ਕੀਤੀ | ਦਰਜਨਾਂ ਪੰਜਾਬੀ ਗਾਇਕਾਂ ਨੇ ਆਲਮ ਲੁਹਾਰ ਦੇ ਲਹਿਜ਼-ਏ-ਆਵਾਜ਼ ਤੇ ਉੱਚੀਆਂ ਸੁਰਾਂ 'ਚ ਗਾਉਣ ਦੇ ਤਰੀਕਾ-ਢੰਗ ਨੂੰ ਅਪਣਾਇਆ | ਪਰ ਕੁਦਰਤ ਜਿਸ ਬੰਦੇ ਨੂੰ ਜੋ ਵੀ ਸਰੀਰਕ ਸਿਫ਼ਤ ਭੇਟ ਕਰਦੀ ਹੈ, ਕੋਈ ਹੋਰ ਬੰਦਾ ਉਸ ਸਿਫ਼ਤ ਨੂੰ ਖੋਹਣਾ ਵੀ ਚਾਹੇ ਤਾਂ ਨਹੀਂ ਖੋਹ ਸਕਦਾ | ਅਸਲ 'ਚ ਉਸ ਦੀ ਨਕਲ ਕਰਨ ਵਾਲਿਆਂ 'ਚ ਫਰਕ ਸੋਨੇ ਤੇ ਪਿੱਤਲ ਵਰਗਾ ਹੀ ਹੁੰਦਾ ਹੈ |
ਆਲਮ ਲੁਹਾਰ ਦੀ ਗਾਇਕੀ ਨਕਲ ਕਰਨ ਵਾਲਿਆਂ ਨੂੰ ਸਫ਼ਲਤਾ ਨਾ ਮਿਲ ਸਕੀ | ਅਜਿਹੇ ਗਾਇਕ ਆਲਮ ਲੁਹਾਰ ਦਾ ਬਦਲ ਨਾ ਬਣ ਸਕੇ ਤੇ ਨਾ ਹੀ ਪੰਜਾਬੀ ਸਰੋਤਿਆਂ ਨੇ ਆਲਮ ਲੁਹਾਰ ਦੀ ਗੱਦੀ 'ਤੇ ਬੈਠਣਾ ਤੇ ਨਕਲ ਕਰਨ ਵਾਲੇ ਗਾਇਕਾਂ ਨੂੰ ਕਬੂਲ ਕੀਤਾ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਖ਼ਾਲਸਾ ਹਾਊਸ, ਚੱਕ ਨੰਬਰ 97/ਆਰ.ਬੀ. ਜੌਹਲ ਤਹਿਸੀਲ ਜੜ੍ਹਾਂਵਾਲਾ, ਜ਼ਿਲ੍ਹਾ ਫ਼ੈਸਲਾਬਾਦ, ਪਾਕਿਸਤਾਨ |
ਫੋਨ : 0092-300-7607983, 0092-345-7908695.

ਜਿਗਿਆਸੂ ਸੁਭਾਅ ਦਾ ਮਾਲਕ ਮਾਰਕ ਜ਼ੁਕਰਬਰਗ

ਅੱਜ ਦੀ ਸਮਾਜਿਕ ਜ਼ਿੰਦਗੀ ਸੰਪਰਕਤਾ ਦੇ ਲਿਹਾਜ਼ ਨਾਲ ਆਪਣੀ ਸੀਮਾ ਨੂੰ ਛੋਹ ਰਹੀ ਹੈ | ਇਸ ਵਿਚ 'ਫੇਸਬੁੱਕ' ਦਾ ਜਿੰਨਾ ਵੱਡਾ ਯੋਗਦਾਨ ਹੈ, ਓਨਾ ਸ਼ਾਇਦ ਹੋਰ ਕਿਸੇ ਗਤੀਵਿਧੀ ਦਾ ਨਹੀਂ ਹੈ | ਇਸ ਦੇ ਮਾਧਿਅਮ ਨਾਲ ਲੋਕ ਆਪਸ ਵਿਚ ਜੁੜਦੇ ਹਨ, ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹਨ, ਆਪਣੀਆਂ ਭਾਵਨਾਵਾਂ ਪ੍ਰਸਾਰਿਤ ਕਰਦੇ ਹਨ | ਇਸ ਤੋਂ ਪਿੱਛੋਂ ਪਸੰਦ ਅਤੇ ਟਿੱਪਣੀਆਂ ਦਾ ਦੌਰ ਸ਼ੁਰੂ ਹੁੰਦਾ ਹੈ | ਇਹ ਸਭ ਕੁਝ ਬੜਾ ਦਿਲਚਸਪ ਅਤੇ ਰੋਮਾਂਚਿਕ ਹੈ | ਇਹਦੇ ਬਹੁਤ ਸਾਰੇ ਚੰਗੇਰੇ ਪੱਖ ਹਨ | ਪਰ ਕਲਪਨਾ ਕਰੋ, ਜੇ ਇਕ ਯੁਵਕ ਮਾਰਕ ਜ਼ੁਕਰਬਰਗ (ਜਨਮ 14 ਮਈ, 1984) ਨੇ ਇਸ ਗੱਲ ਦਾ ਸੁਪਨਾ ਨਾ ਵੇਖਿਆ ਹੁੰਦਾ, ਤਾਂ ਅੱਜ ਪੂਰੀ ਦੁਨੀਆ ਇਸ ਤੋਂ ਵਾਂਝੀ ਹੁੰਦੀ | ਮਾਰਕ ਨੇ ਆਪਣੇ ਸੁਪਨੇ 'ਫੇਸਬੁੱਕ' ਨੂੰ ਸਾਕਾਰ ਕਰਨ ਲਈ ਬਹੁਤ ਸੰਘਰਸ਼ ਕੀਤਾ |
ਜਿਸ ਅਨੁਪਾਤ ਵਿਚ ਮਾਰਕ ਜ਼ੁਕਰਬਰਗ ਦੀ ਲੋਕਪਿ੍ਅਤਾ ਵਧੀ ਸੀ, ਉਸੇ ਅਨੁਪਾਤ ਵਿਚ ਉਹਦੇ ਵਿਰੁੱਧ ਵਿਵਾਦ ਵੀ ਖੜ੍ਹੇ ਹੁੰਦੇ ਜਾ ਰਹੇ ਸਨ | ਕਈ ਤਰ੍ਹਾਂ ਦੇ ਕਾਨੂੰਨੀ ਮੁਕੱਦਮੇ ਫੇਸਬੁੱਕ ਦੇ ਿਖ਼ਲਾਫ਼ ਅਦਾਲਤਾਂ ਵਿਚ ਵਿਚਾਰਅਧੀਨ ਸਨ | ਇਨ੍ਹਾਂ 'ਚੋਂ ਸਭ ਤੋਂ ਪਹਿਲਾ ਮੁਕੱਦਮਾ ਤਾਂ ਉਦੋਂ ਹੀ ਲੱਗ ਗਿਆ ਸੀ, ਜਦੋਂ ਫੇਸਬੁੱਕ ਦੀ ਉਮਰ ਸਿਰਫ਼ ਛੇ ਦਿਨਾਂ ਦੀ ਸੀ | ਇਹ ਦੋਸ਼ ਫੇਸਬੁੱਕ ਦੀ ਯੋਜਨਾ ਤੇ ਮਾਰਕ ਨਾਲ ਆਏ ਪੁਰਾਣੇ ਸਾਥੀਆਂ ਵੱਲੋਂ ਲਾਏ ਗਏ ਸਨ | ਵਿੰਕਲਵਾਸ ਬੰਧੂ ਅਤੇ ਦਿਵਯ ਨਰੇਂਦਰ, ਜੋ ਇਕ ਸਮੇਂ ਹਾਰਵਰਡ ਕੁਨੈਕਸ਼ਨ ਦੀ ਯੋਜਨਾ ਵਿਚ ਮਾਰਕ ਦਾ ਸਾਥ ਦੇ ਰਹੇ ਸਨ ਅਤੇ ਵਿਚਾਰਾਂ ਦੇ ਮੱਤਭੇਦ ਕਰਕੇ ਵੱਖ ਹੋ ਗਏ ਸਨ, ਨੇ ਮਾਰਕ ਜ਼ੁਕਰਬਰਗ 'ਤੇ ਇਹ ਦੋਸ਼ ਲਾਇਆ ਕਿ ਉਸ ਨੇ ਫੇਸਬੁੱਕ ਦੀ ਯੋਜਨਾ ਨੂੰ ਹਾਰਵਰਡ ਕੁਨੈਕਸ਼ਨ ਦੀ ਯੋਜਨਾ ਤੋਂ ਚੁਰਾਇਆ ਸੀ | ਫੇਸਬੁੱਕ ਵਿਚ ਜਿਸ ਤਕਨੀਕ ਅਤੇ ਸਾਫਟਵੇਅਰ ਦੀ ਵਰਤੋਂ ਹੋਈ ਹੈ, ਉਹ ਸਾਂਝੀ ਮਲਕੀਅਤ ਸੀ |
ਸ਼ੁਰੂ ਵਿਚ ਮਾਰਕ ਜ਼ੁਕਰਬਰਗ ਨੇ ਇਸ ਦੋਸ਼ ਵੱਲ ਕੋਈ ਧਿਆਨ ਨਹੀ ਦਿੱਤਾ | ਬੇਸ਼ੱਕ ਇਹ ਵਿਵਾਦ ਚਰਚਾ ਦਾ ਵਿਸ਼ਾ ਬਣ ਗਿਆ ਕਿ ਫੇਸਬੁੱਕ ਦਾ ਅਸਲੀ ਨਿਰਮਾਤਾ ਕੌਣ ਹੈ | ਕੁਝ ਲੋਕਾਂ ਨੇ ਇਸ ਸਾਫਟਵੇਅਰ ਦਾ ਅਸਲੀ ਨਿਰਮਾਤਾ ਭਾਰਤੀ ਮੂਲ ਦੇ ਦਿਵਯ ਨਰੇਂਦਰ ਨੂੰ ਹੀ ਮੰਨਿਆ | ਖੁਦ ਦਿਵਯ ਨਰੇਂਦਰ ਨੇ ਹਾਰਵਰਡ ਕਿ੍ਮੀਸਨ ਅਖ਼ਬਾਰ ਵਿਚ ਇਹ ਦਾਅਵਾ ਕੀਤਾ ਸੀ | ਵਿੰਕਲਵਾਸ ਬੰਧੂ ਵੀ ਦਿਵਯ ਨਰੇਂਦਰ ਨਾਲ ਆ ਗਿਆ | ਦਿਵਯ ਨਰੇਂਦਰ ਨੇ ਸਪੱਸ਼ਟ ਕਿਹਾ ਸੀ ਕਿ ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਹਾਰਵਰਡ ਕੁਨੈਕਸ਼ਨ ਦੇ ਨਾਂਅ ਨਾਲ ਇਸ ਸਾਈਟ ਦਾ ਵਿਚਾਰ ਬਣਾਇਆ ਸੀ ਅਤੇ ਮਾਰਕ ਜ਼ੁਕਰਬਰਗ ਦੀਆਂ ਤਕਨੀਕੀ ਯੋਗਤਾਵਾਂ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਸਹਿਯੋਗੀ ਦੇ ਰੂਪ ਵਿਚ ਪ੍ਰਾਜੈਕਟ ਵਿਚ ਸ਼ਾਮਿਲ ਕੀਤਾ ਸੀ | ਮਾਰਕ ਜ਼ੁਕਰਬਰਗ ਨੇ ਪ੍ਰਾਜੈਕਟ ਦੀਆਂ ਸਾਰੀਆਂ ਮੁਢਲੀਆਂ ਜਾਣਕਾਰੀਆਂ ਲੈ ਕੇ ਖੁਦ ਨੂੰ ਪ੍ਰਾਜੈਕਟ ਤੋਂ ਵੱਖ ਕਰ ਲਿਆ ਅਤੇ ਪਿੱਛੋਂ ਇਹਨੂੰ ਆਪਣੇ ਨਾਂਅ ਹੇਠ ਰਜਿਸਟਰ ਕਰਵਾ ਲਿਆ |
ਇਹ ਮੁਕੱਦਮਾ ਮੀਡੀਆ ਵਿਚ ਖੂਬ ਛਾਇਆ ਰਿਹਾ | ਮਾਰਕ ਆਪਣੇ ਕੰਮ ਵੱਲ ਧਿਆਨ ਦਿੰਦਾ ਰਿਹਾ ਅਤੇ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਰਿਹਾ | ਉਹਨੇ ਅਜਿਹੇ ਵਿਵਾਦਾਂ ਤੋਂ ਬਚੇ ਰਹਿਣ ਲਈ ਸਮਝੌਤੇ ਦਾ ਰਾਹ ਚੁਣਿਆ ਅਤੇ ਨਾਰਾਜ਼ ਸਾਥੀਆਂ ਨੂੰ ਸਾਢੇ ਛੇ ਕਰੋੜ ਡਾਲਰ ਦੀ ਭਾਰੀ ਰਕਮ ਦੇ ਕੇ ਇਸ ਵਿਵਾਦ ਨੂੰ ਖਤਮ ਕੀਤਾ | ਦਿਵਯ ਨਰੇਂਦਰ ਇਸ ਰਕਮ ਤੋਂ ਸੰਤੁਸ਼ਟ ਨਹੀਂ ਸੀ, ਕਿਉਂਕਿ ਅੱਜ ਫੇਸਬੁੱਕ ਆਈ.ਟੀ. ਖੇਤਰ ਦੀ ਸੋਨੇ ਦੀ ਖਾਣ ਹੈ ਅਤੇ ਇਕੱਲੇ ਜ਼ੁਕਰਬਰਗ ਨੂੰ ਉਹਦਾ ਮਾਲਕ ਬਣੇ ਰਹਿਣ ਦੇਣਾ ਉਹਨੂੰ ਮਨਜ਼ੂਰ ਨਹੀਂ ਸੀ, ਪਰ ਸਮਝੌਤਾ ਹੋ ਗਿਆ ਸੀ | ਕੁਝ ਲੋਕਾਂ ਦੇ ਉਕਸਾਉਣ 'ਤੇ ਦਿਵਯ ਨਰੇਂਦਰ ਨੇ ਫਿਰ ਤੋਂ ਅਦਾਲਤ ਦਾ ਬੂਹਾ ਖੜਕਾਇਆ, ਪਰ ਅਦਾਲਤ ਨੇ ਪਿਛਲੇ ਫੈਸਲੇ ਨੂੰ ਹੀ ਬਰਕਰਾਰ ਰੱਖਿਆ |
ਅਜਿਹੇ ਕਈ ਛੋਟੇ- ਮੋਟੇ ਵਿਵਾਦ ਮਾਰਕ ਜ਼ੁਕਰਬਰਗ ਨੇ ਸਮਝੌਤੇ ਦੇ ਆਧਾਰ 'ਤੇ ਦੂਰ ਕੀਤੇ | ਉਹਦਾ ਵਿਚਾਰ ਸੀ ਕਿ ਅਦਾਲਤ ਵਿਚ ਸਮਾਂ ਗਵਾਉਣ ਦੀ ਥਾਂ 'ਤੇ ਕੁਝ ਪੈਸੇ ਦੇ ਕੇ ਵਿਵਾਦ ਤੋਂ ਬਚੇ ਰਹਿਣਾ ਚੰਗੇਰਾ ਹੈ | ਮਾਰਕ ਆਪਣੀ ਸ਼ਕਤੀ ਤੇ ਸਮੇਂ ਦਾ ਪਲ-ਪਲ ਆਪਣੇ ਉਸੇ ਡਰੀਮ-ਪ੍ਰਾਜੈਕਟ ਤੇ ਖਰਚ ਕਰਨਾ ਚਾਹੁੰਦਾ ਸੀ ਤੇ ਉਹਨੇ ਉਹੀ ਕੀਤਾ |
ਜੇ ਸਿਰਫ਼ ਆਰਥਿਕ ਲਾਭ ਕਮਾਉਣ ਦੀ ਹੀ ਗੱਲ ਹੁੰਦੀ ਤਾਂ ਅਜਿਹੇ ਮੌਕੇ ਤਾਂ ਮਾਰਕ ਨੂੰ ਸਤਾਰਾਂ ਵਰਿ੍ਹਆਂ ਦੀ ਉਮਰ ਵਿਚ ਹੀ ਮਿਲ ਰਹੇ ਸਨ | ਅੱਗੇ ਚੱਲ ਕੇ ਉਹਦੀ ਕੰਪਨੀ ਨੂੰ ਖਰੀਦਣ ਲਈ ਵਿਸ਼ਵ-ਪ੍ਰਸਿੱਧ ਕੰਪਨੀਆਂ ਨੇ ਮੂੰਹ-ਮੰਗੀ ਰਕਮ ਦੇਣ ਦੀ ਪੇਸ਼ਕਸ਼ ਵੀ ਕੀਤੀ | ਇਹ ਪੇਸ਼ਕਸ਼ਾਂ ਬਹੁਤ ਅਸਧਾਰਨ ਸਨ, ਜਿਨ੍ਹਾਂ ਨੂੰ ਅਸਵੀਕਾਰ ਕਰਨਾ ਸੌਖਾ ਨਹੀਂ ਸੀ | ਇਹ ਤਾਂ ਮਾਰਕ ਦਾ ਹੀ ਨਜ਼ਰੀਆ ਸੀ ਕਿ ਉਸ ਨੇ ਤਤਕਾਲੀ ਲਾਭ ਨੂੰ ਪਰ੍ਹੇ ਕਰਕੇ ਭਵਿੱਖ ਵਿਚ ਹੋਣ ਵਾਲੇ ਵੱਡੇ ਲਾਭ ਵੱਲ ਨਜ਼ਰ ਜਮਾਈ ਰੱਖੀ | ਸਿਰਫ਼ 23 ਸਾਲ ਦੀ ਉਮਰ ਵਿਚ ਹੀ ਮਾਰਕ ਦੁਨੀਆ ਦਾ ਅਜਿਹਾ ਯੁਵਾ- ਅਰਬਪਤੀ ਬਣ ਗਿਆ ਸੀ, ਜਿਸ ਦੀ ਪਿੱਠਭੂਮੀ ਵਿਚ ਕੋਈ ਮਿਲੇਨੀਅਰ ਨਹੀਂ ਸੀ | ਮਾਰਕ ਨੇ ਆਪਣਾ ਸਿੰਘਾਸਨ ਬੜੀ ਸੂਝ- ਬੂਝ ਅਤੇ ਸਿਆਣਪ ਨਾਲ ਸਥਾਪਤ ਕੀਤਾ |
ਕਿਹਾ ਜਾਂਦਾ ਹੈ ਕਿ ਸਾਰੀਆਂ ਨਦੀਆਂ ਸਮੁੰਦਰ ਵਿਚ ਜਾ ਕੇ ਡਿਗਦੀਆਂ ਹਨ | ਸੂਚਨਾ- ਤਕਨਾਲੋਜੀ ਦੇ ਖੇਤਰ ਵਿਚ ਫੇਸਬੁੱਕ ਦੀ ਸ਼ੁਰੂਆਤ ਇਕ ਸਧਾਰਨ ਨਦੀ ਦੇ ਰੂਪ ਵਿਚ ਹੋਈ ਅਤੇ ਫਿਰ ਇਹਨੇ ਵਹਿੰਦੇ-ਵਹਿੰਦੇ ਇਕ ਸਮੁੰਦਰ ਦਾ ਰੂਪ ਧਾਰਨ ਕਰ ਲਿਆ, ਜਿਸ ਵਿਚ ਕਈ ਛੋਟੀਆਂ- ਵੱਡੀਆਂ ਕੰਪਨੀਆਂ ਨਦੀ ਬਣ ਕੇ ਸਮਾ ਗਈਆਂ | ਗੂਗਲ, ਯਾਹੂ ਅਤੇ ਮਾਈਕ੍ਰੋਸਾਫਟ ਤਾਂ ਵੱਡੀਆਂ ਨਦੀਆਂ ਮੰਨੀਆਂ ਜਾਂਦੀਆਂ ਸਨ, ਪਰ ਆਖਰਕਾਰ ਇਨ੍ਹਾਂ ਨੇ ਵੀ ਆਪਣੀ ਛੋਟੀ- ਛੋਟੀ ਨਿਵੇਸ਼ਧਾਰਾ ਦੇ ਰੂਪ ਵਿਚ ਫੇਸਬੁੱਕ ਦੀ ਪ੍ਰਭੁਤਾ ਨੂੰ ਸਵੀਕਾਰ ਕੀਤਾ | ਫੇਸਬੁੱਕ ਦੀ ਮਹੱਤਤਾ ਉਦੋਂ ਹੋਰ ਵੀ ਵਧ ਗਈ, ਜਦੋਂ ਏ.ਓ.ਐੈੱਲ. ਵਰਗੀ ਵੱਡੀ ਕੰਪਨੀ ਨੂੰ ਵੀ ਮਾਰਕ ਜ਼ੁਕਰਬਰਗ ਤੋਂ ਇਸ ਖੇਤਰ ਵਿਚ ਖਤਰਾ ਪ੍ਰਤੀਤ ਹੋਣ ਲੱਗਿਆ |
ਸਾਲ 2008 ਤੱਕ ਫੇਸਬੁੱਕ ਨੇ ਜਿਸ ਰਫਤਾਰ ਨਾਲ ਸਫਲਤਾ ਦੀ ਟੀਸੀ ਨੂੰ ਛੋਹਿਆ ਸੀ, ਉਹ ਆਪਣੇ- ਆਪ ਵਿਚ ਹੈਰਾਨਕੁੰਨ ਸਫਲਤਾ ਸੀ | ਭੌਤਿਕ- ਰੂਪ ਵਿਚ ਫੇਸਬੁੱਕ ਨੇ ਇਸੇ ਸਾਲ ਅੰਤਰਰਾਸ਼ਟਰੀ ਪੱਧਰ ਤੇ ਆਪਣਾ ਵਿਸਥਾਰ ਕੀਤਾ ਅਤੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੁੱਖ ਦਫ਼ਤਰ ਆਇਰਲੈਂਡ ਦੇ ਡਬਲਿਨ ਸ਼ਹਿਰ ਵਿਚ ਸਥਾਪਤ ਕੀਤਾ | 23 ਜੁਲਾਈ ਨੂੰ ਮਾਰਕ ਨੇ ਫੇਸਬੁੱਕ ਪਲੇਟਫਾਰਮ ਦਾ ਸੋਧਿਆ ਹੋਇਆ ਸੰਸਕਰਨ 'ਫੇਸਬੁੱਕ ਕਨੈਕਟ' ਆਪਣੇ ਉਪਭੋਗਤਾਵਾਂ ਨੂੰ ਸਮਰਪਿਤ ਕੀਤਾ |
ਹੁਣ ਤੱਕ ਫੇਸਬੁੱਕ ਘਾਟੇ ਵਿਚ ਚੱਲ ਰਹੀ ਸੀ, ਜਦਕਿ ਇਸ ਦੀ ਲੋਕਪਿ੍ਅਤਾ ਆਈ.ਟੀ. ਖੇਤਰ ਵਿਚ ਲਗਾਤਾਰ ਵਧ ਰਹੀ ਸੀ | ਜਨਵਰੀ 2009 ਦੇ ਸ਼ੁਰੂ ਵਿਚ ਇਕ ਸਰਵੇਖਣ ਤੋਂ ਪਤਾ ਲੱਗਿਆ ਕਿ ਫੇਸਬੁੱਕ ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਸੋਸ਼ਲ ਨੈੱਟਵਰਕਿੰਗ ਸਾਈਟ ਹੈ | ਇਸ ਸਰਵੇ ਦੇ ਨਾਲ ਹੀ ਫੇਸਬੁੱਕ ਦੀ ਆਰਥਿਕ ਪ੍ਰਗਤੀ ਵੀ ਸ਼ੁਰੂ ਹੋਈ | ਹੁਣ ਤੱਕ ਘਾਟੇ ਵਿਚ ਚੱਲ ਰਹੀ ਕੰਪਨੀ ਫਾਇਦੇ ਵੱਲ ਵਧਣ ਲੱਗੀ | ਸਤੰਬਰ 2009 ਵਿਚ ਵਿੱਤੀ ਅੰਕੜਿਆਂ ਦੇ ਲਿਹਾਜ਼ ਨਾਲ ਫੇਸਬੁੱਕ ਵੱਡਾ ਮੁਨਾਫਾ ਕਮਾਉਣ ਵਾਲੀ ਕੰਪਨੀ ਬਣ ਗਈ | ਇਸ ਖੇਤਰ ਦੀਆਂ ਕੰਪਨੀਆਂ ਅਜੇ ਤੱਕ ਫੇਸਬੁੱਕ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਪਰ ਹੁਣ ਸਥਿਤੀ ਇਹ ਸੀ ਕਿ ਫੇਸਬੁੱਕ ਨੇ ਛੋਟੀਆਂ ਕੰਪਨੀਆਂ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ |
ਇਸ ਦਿਸ਼ਾ ਵਿਚ ਫੇਸਬੁੱਕ ਨੇ ਸਭ ਤੋਂ ਪਹਿਲਾਂ ਅਗਸਤ 2009 ਵਿਚ 'ਫਰੈਂਡ ਫੀਡ' ਨਾਂ ਦੀ ਕੰਪਨੀ ਨੂੰ ਖਰੀਦਿਆ | ਫੇਸਬੁੱਕ ਨੂੰ ਇਸ ਕੰਪਨੀ ਨੂੰ ਖਰੀਦਣ ਲਈ 1.5 ਮਿਲੀਅਨ ਡਾਲਰ ਨਗਦ ਅਤੇ 32.5 ਮਿਲੀਅਨ ਡਾਲਰ ਸ਼ੇਅਰ ਖਰਚ ਕਰਨੇ ਪਏ | ਪਰ ਇਸ ਸ਼ੁਰੂਆਤ ਨੇ ਅੰਤਰਰਾਸ਼ਟਰੀ ਪੱਧਰ 'ਤੇ ਫੇਸਬੁੱਕ ਦੀ ਧਾਕ ਜਮਾ ਦਿੱਤੀ ਅਤੇ ਸਾਰੇ ਅਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ | ਇਹ ਕੋਈ ਚਾਣਚੱਕ ਸ਼ੁਰੂਆਤ ਨਹੀਂ ਸੀ, ਸਗੋਂ ਇਹਦੇ ਪਿੱਛੇ ਇਕ ਯੁਵਾ ਸੋਚ ਦਾ ਸੰਘਰਸ਼ ਸੀ, ਜਿਸਨੇ ਕਈ ਵਾਰ ਮੁਸ਼ਕਿਲ ਹਾਲਾਤ ਵਿਚ ਵੀ ਹਿੰਮਤ ਨਹੀਂ ਸੀ ਹਾਰੀ |
ਲੋਕਾਂ ਵਿਚ ਮਾਰਕ ਜ਼ੁਕਰਬਰਗ ਚਰਚਾ ਦਾ ਵਿਸ਼ਾ ਬਣ ਗਿਆ | ਉਹਦੇ ਜੀਵਨ ਨਾਲ ਸਬੰਧਿਤ ਗੱਲਾਂ ਨੂੰ ਜਾਣਨ ਦੀ ਲੋਕਾਂ ਵਿਚ ਰੁਚੀ ਵਧ ਗਈ | ਉਹ ਕੀ ਖਾਂਦਾ ਹੈ, ਕੀ ਸੋਚਦਾ ਹੈ, ਨਿੱਜੀ ਜੀਵਨ ਵਿਚ ਉਹਦਾ ਵਿਵਹਾਰ ਕਿਹੋ ਜਿਹਾ ਹੈ - ਇਹ ਸਭ ਕੁਝ ਜਾਣਨ ਦੀ ਲੋਕਾਂ ਵਿਚ ਉਤਸੁਕਤਾ ਸੀ | ਲੇਖਕਾਂ/ਪ੍ਰਕਾਸ਼ਕਾਂ ਲਈ ਮਾਰਕ ਜ਼ੁਕਰਬਰਗ 'ਹਾਟ' ਸਬਜੈਕਟ ਬਣ ਗਿਆ ਅਤੇ ਉਹਦੇ ਜੀਵਨ ਤੇ ਆਧਾਰਤ ਬਹੁਤ ਸਾਰੀ ਪੜ੍ਹਨ-ਸਮੱਗਰੀ ਬਾਜ਼ਾਰ ਵਿਚ ਧੜਾਧੜ ਆਉਣ ਲੱਗੀ | ਉਹਦੇ ਸੁਭਾਅ ਅਤੇ ਵਤੀਰੇ ਨਾਲ ਸਬੰਧਿਤ ਦਿਲਚਸਪ ਗੱਲਾਂ ਸਾਹਮਣੇ ਆਈਆਂ, ਜਿਨ੍ਹਾਂ 'ਚੋਂ ਕੁਝ ਇਕ ਦਾ ਵਰਨਣ ਪ੍ਰਾਸੰਗਿਕ ਜਾਪਦਾ ਹੈ:
ਮਾਰਕ ਜ਼ੁਕਰਬਰਗ ਵਿਲੱਖਣ ਬੁੱਧੀ ਦਾ ਮਾਲਕ ਹੈ- ਇਸ ਗੱਲ ਵਿਚ ਜ਼ਰਾ ਵੀ ਸ਼ੱਕ ਨਹੀਂ | ਇਕ ਸੁਪਰ ਕੰਪਿਊਟਰ ਜਿਹੀ ਵਿਕਸਿਤ ਕਾਰਜ-ਪ੍ਰਣਾਲੀ ਹੀ ਉਹਦੀ ਕਾਰਜਸ਼ੈਲੀ ਹੈ | ਫਿਰ ਵੀ ਨਿੱਜੀ ਤੌਰ 'ਤੇ ਮਾਰਕ ਇਕ ਸ਼ਰਮੀਲਾ ਨੌਜਵਾਨ ਹੈ | ਬੇਸ਼ੱਕ ਕਾਲਜ ਵੇਲੇ ਉਹ ਪਾਰਟੀਆਂ ਵਿਚ ਜਾਂਦਾ ਰਿਹਾ ਹੈ, ਪਰ ਉੱਥੇ ਵੀ ਉਹਦਾ ਵਤੀਰਾ ਬਹੁਤਾ ਖੁੱਲ੍ਹਾ ਨਹੀਂ ਸੀ, ਜਿਵੇਂ ਕਿ ਆਮ ਤੌਰ ਤੇ ਅਮਰੀਕੀ ਮੁੰਡਿਆਂ ਦਾ ਹੁੰਦਾ ਹੈ | ਉਹਦੀ ਜ਼ਿੰਦਗੀ ਵਿਚ ਆਈ ਪਿ੍ਸਿਲਾ ਚਾਨ ਪਹਿਲੀ ਤੇ ਆਖਰੀ ਲੜਕੀ ਹੈ, ਜਿਸ ਨਾਲ ਉਹਨੇ 2010 ਵਿਚ ਵਿਆਹ ਕੀਤਾ |
ਮਾਰਕ ਜ਼ੁਕਰਬਰਗ ਮੀਡੀਆ ਤੋਂ ਦੂਰੀ ਬਣਾ ਕੇ ਰੱਖਦਾ ਹੈ | ਆਪਣੇ ਨਵੇਂ ਸਾਫਟਵੇਅਰ ਜਾਂ ਕਿਸੇ ਫੀਚਰ ਬਾਰੇ ਉਹ ਆਪਣੇ ਉਪਭੋਗਤਾਵਾਂ ਨੂੰ ਆਪਣੇ ਹੀ ਸਿਸਟਮ ਰਾਹੀਂ ਜਾਣੂ ਕਰਵਾ ਦਿੰਦਾ ਹੈ | ਫਿਰ ਵੀ ਬਹੁਤ ਕੋਸ਼ਿਸ਼ਾਂ ਨਾਲ ਮੀਡੀਆ- ਕਰਮੀ ਉਹਦੀ ਇੰਟਰਵਿਊ ਲੈਣ ਵਿਚ ਸਫ਼ਲ ਹੋਏ ਹਨ | ਉਹਦੇ ਵਿਸ਼ੇ ਤਕਨਾਲੋਜੀ ਹੀ ਰਹੇ ਹਨ | ਹੋਰ ਕਿਸੇ ਵਿਸ਼ੇ ਬਾਰੇ ਮਾਰਕ ਘੱਟ ਹੀ ਬੋਲਦਾ ਹੈ | ਆਪਣੀ ਪਹਿਲੀ ਮੀਡੀਆ- ਇੰਟਰਵਿਊ ਵਿਚ ਤਾਂ ਮਾਰਕ ਕੈਮਰੇ ਮੂਹਰੇ ਪਸੀਨੋਂ- ਪਸੀਨੀ ਹੋ ਗਿਆ ਸੀ |
ਉਸ ਤੋਂ ਜਦੋਂ ਪੁੱਛਿਆ ਜਾਂਦਾ ਹੈ ਕਿ ਉਹਦੀ ਰੁਚੀ ਕੀ ਹੈ, ਤਾਂ ਉਹ ਸਿਰਫ ਸਾਫਟਵੇਅਰ ਪ੍ਰੋਗਰਾਮਰ ਦੇ ਰੂਪ ਵਿਚ ਹੀ ਖੁਦ ਨੂੰ ਪੇਸ਼ ਕਰਦਾ ਹੈ | ਕੰਪਿਊਟਰ-ਤਕਨਾਲੋਜੀ ਨਾਲ ਜੁੜੇ ਕਿਸੇ ਵੀ ਸਵਾਲ ਦਾ ਜਵਾਬ ਦਿੰਦੇ ਸਮੇਂ ਮਾਰਕ ਬਹੁਤ ਸਹਿਜ ਰਹਿੰਦਾ ਹੈ, ਪਰ ਕਿਸੇ ਨਿੱਜੀ ਸਵਾਲ 'ਤੇ ਉਹ ਅਸਹਿਜ ਹੋ ਜਾਂਦਾ ਹੈ | ਉਹਦੇ ਦੋਸਤਾਂ ਮੁਤਾਬਕ, ਉਨ੍ਹਾਂ ਵਿਚਾਲੇ ਵਧੇਰੇ ਗੱਲਬਾਤ ਦਾ ਵਿਸ਼ਾ ਪ੍ਰੋਗਰਾਮਿੰਗ ਹੀ ਹੁੰਦਾ ਹੈ | ਨਿੱਜੀ ਜੀਵਨ ਦੇ ਵਿਸ਼ੇ ਬਾਰੇ ਮਾਰਕ ਨੇ ਕਿਸੇ ਨਾਲ ਗੰਭੀਰ ਗੱਲਬਾਤ ਕੀਤੀ ਹੋਵੇ- ਅਜਿਹਾ ਕੋਈ ਦੋਸਤ ਸਾਹਮਣੇ ਨਹੀਂ ਆਇਆ |
ਮਾਰਕ ਜ਼ੁਕਰਬਰਗ ਦੀ ਸ਼ਖ਼ਸੀਅਤ ਦੀ ਇਕ ਵਿਲੱਖਣਤਾ ਹੈ-ਜਿਗਿਆਸੂ ਪ੍ਰਵਿਰਤੀ | ਜਿਗਿਆਸਾ ਉਹ ਗੁਣ ਹੈ, ਜਿਸ ਦੇ ਮਾਧਿਅਮ ਨਾਲ ਮਾਨਵ, ਮਹਾਂਮਾਨਵ ਬਣਨ ਵੱਲ ਵਧਦਾ ਹੈ | ਗਿਆਨ ਪ੍ਰਾਪਤ ਕਰਦੇ ਰਹਿਣਾ ਹੀ ਮਨੁੱਖ ਦਾ ਗੁਣ ਹੋਣਾ ਚਾਹੀਦਾ ਹੈ | ਜ਼ੁਕਰਬਰਗ ਵਿਗਿਆਨ, ਪੁਲਾੜ- ਵਿਗਿਆਨ ਅਤੇ ਸਾਹਿਤ ਵਰਗੇ ਵਿਸ਼ਿਆਂ ਤੋਂ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਰਿਹਾ ਹੈ | ਸਵਾਲ ਪੁੱਛਣ ਦੀ ਉਹਦੀ ਆਦਤ ਬਚਪਨ ਤੋਂ ਹੀ ਰਹੀ ਹੈ | ਉਹ ਆਪਣੇ ਮਾਤਾ- ਪਿਤਾ ਤੋਂ ਲਗਾਤਾਰ ਸਵਾਲ ਪੁੱਛਦਾ ਰਹਿੰਦਾ ਸੀ | ਮਿਡਲ ਸਕੂਲ ਵਿਚ ਵੀ ਉਹਨੇ ਆਪਣੇ ਅਧਿਆਪਕਾਂ ਨੂੰ ਪ੍ਰਸ਼ਨਾਂ ਨਾਲ ਖੂਬ ਖਿਝਾਇਆ ਅਤੇ ਇਹ ਸਿਲਸਿਲਾ ਕਾਲਜ- ਪ੍ਰੋਫੈਸਰਾਂ ਨਾਲ ਵੀ ਚੱਲਦਾ ਰਿਹਾ |
ਜ਼ੁਕਰਬਰਗ ਵਿਚ ਆਪਣੀਆਂ ਗ਼ਲਤੀਆਂ ਮੰਨਣ ਦੀ ਅਦਭੁਤ ਸ਼ਕਤੀ ਹੈ, ਜੋ ਅੱਜ ਦੇ ਸਮੇਂ ਵਿਚ ਇਕ ਦੁਰਲੱਭ ਗੁਣ ਹੈ | ਆਪਣੇ ਕੰਮ ਦੀ ਧੁਨ ਵਿਚ ਉਸ ਤੋਂ ਕੁਝ ਗ਼ਲਤੀ ਵੀ ਹੋ ਜਾਂਦੀ ਸੀ, ਤਾਂ ਉਹਦਾ ਪਤਾ ਲੱਗਣ 'ਤੇ ਉਹ ਫੌਰਨ ਸੁਧਾਰਨ ਦੀ ਕੋਸ਼ਿਸ਼ ਕਰਦਾ ਅਤੇ ਇਹ ਗੱਲ ਅੱਜ ਵੀ ਮੌਜੂਦ ਹੈ | ਫੇਸਬੁੱਕ ਨੂੰ ਨਿਰੰਤਰ ਵਿਕਾਸ ਦੇ ਮਾਰਗ 'ਤੇ ਲਿਜਾਣ ਵਿਚ ਉਹਨੇ ਕਈ ਵਾਰ ਸਮਾਜ ਦੀ ਨਿੱਜਤਾ ਵਿਚ ਦਖ਼ਲ ਦਿੱਤਾ, ਜਿਸ ਕਰਕੇ ਉਸ ਉੱਤੇ ਵਿਵਾਦਮਈ ਮੁਕੱਦਮੇ ਵੀ ਹੋਏ | ਅਜਿਹਾ ਹੋਣ 'ਤੇ ਮਾਰਕ ਨੇ ਸ਼ਰ੍ਹੇਆਮ ਮੁਆਫ਼ੀ ਮੰਗ ਕੇ ਆਪਣੀ ਗ਼ਲਤੀ ਸੁਧਾਰੀ ਹੈ |
ਜ਼ੁਕਰਬਰਗ ਅੱਜ ਜਿਸ ਮੁਕਾਮ ਉੱਤੇ ਹੈ, ਉਹ ਉਸਨੇ ਆਪਣੀ ਵਿਲੱਖਣ-ਬੁੱਧੀ ਅਤੇ ਕੁਸ਼ਲ-ਵਿਹਾਰ ਨਾਲ ਹਾਸਲ ਕੀਤਾ ਹੈ | ਫਿਰ ਵੀ ਕੁਝ ਲੋਕ ਉਹਦੇ ਬਾਰੇ ਨਾਕਾਰਾਤਮਕ ਅਤੇ ਅਲੋਚਨਾਤਮਕ ਸੋਚ ਰੱਖਦੇ ਹਨ | ਕੁਝ ਲੋਕਾਂ ਦਾ ਵਿਚਾਰ ਹੈ ਕਿ ਉਹ ਇਕ ਮੌਕਾ-ਪ੍ਰਸਤ ਵਿਅਕਤੀ ਹੈ,ਜੋ ਆਪਣੇ ਨਿੱਜੀ ਫਾਇਦੇ ਲਈ ਆਪਣੇ ਦੋਸਤਾਂ ਨੂੰ ਵੀ ਧੋਖਾ ਦੇ ਸਕਦਾ ਹੈ | ਕਈ ਲੋਕ ਕਹਿੰਦੇ ਹਨ ਕਿ ਮਾਰਕ ਜ਼ੁਕਰਬਰਗ ਦੀ ਕਾਰਜਸ਼ੈਲੀ ਤਾਨਾਸ਼ਾਹੀ ਰਵੱਈਏ ਵਾਲੀ ਹੈ, ਉਹ ਸਿਰਫ਼ ਉਸੇ ਗੱਲ ਦਾ ਸਮਰਥਨ ਕਰਦਾ ਹੈ, ਜੋ ਉਹਨੂੰ ਚੱਗੀ ਲੱਗਦੀ ਹੈ, ਆਪਣੇ ਵਿਚਾਰ ਦੂਜਿਆਂ 'ਤੇ ਥੋਪਣੇ ਉਸ ਦੀ ਆਦਤ ਹੈ ਅਤੇ ਇਸ ਨਾਲ ਉਹਦੇ ਹੰਕਾਰੀ ਹੋਣ ਦਾ ਭਾਵ ਸਪੱਸ਼ਟ ਹੁੰਦਾ ਹੈ... | ਉਸ ਦੇ ਕਰੀਬੀ ਦੋਸਤ ਇਨ੍ਹਾਂ ਗੱਲਾਂ ਨੂੰ ਨਿਰਆਧਾਰ ਕਹਿੰਦੇ ਹਨ | ਉਨ੍ਹਾਂ ਮੁਤਾਬਕ ਮਾਰਕ ਜ਼ੁਕਰਬਰਗ ਸੱਚ ਤੇ ਅੜਨ ਵਾਲਾ ਆਤਮ-ਵਿਸ਼ਵਾਸੀ ਬੰਦਾ ਹੈ, ਉਸ ਵਿਚ ਗ਼ਲਤੀਆਂ ਮੰਨਣ ਦੀ ਅਸਾਧਾਰਨ ਯੋਗਤਾ ਹੈ ਪਰ ਜਦੋਂ ਉਹ ਗ਼ਲਤ ਨਹੀਂ ਹੁੰਦਾ, ਤਾਂ ਆਪਣੀ ਗੱਲ 'ਤੇ ਦਿ੍ੜ੍ਹ ਰਹਿੰਦਿਆਂ ਉਹ ਮਿੱਤਰ ਜਾਂ ਦੁਸ਼ਮਣ ਨਹੀਂ ਵੇਖਦਾ | ਅਜਿਹੇ ਦੋਸ਼ਾਂ ਦਾ ਖੰਡਨ ਮਾਰਕ ਦੇ ਮਿੱਤਰ ਇਹ ਕਹਿ ਕੇ ਕਰਦੇ ਹਨ ਕਿ ਜੇ ਮਾਰਕ ਹੰਕਾਰੀ ਹੁੰਦਾ, ਤਾਂ ਇੰਨੀ ਸਫ਼ਲਤਾ ਪਿਛੋਂ ਉਹਦਾ ਵਿਵਹਾਰ ਆਪਣੇ ਸਹਿਯੋਗੀਆਂ ਨਾਲ ਅਪਣੱਤ ਭਰਿਆ ਨਾ ਹੁੰਦਾ | ਉਸ ਦਾ ਰੋਜ਼ ਦਾ ਰਹਿਣ-ਸਹਿਣ ਸਧਾਰਨ ਅਤੇ ਮਸਤ-ਮੌਲਾ ਕਿਸਮ ਦਾ ਹੈ | ਉਹਦਾ ਪਹਿਰਾਵਾ ਜਾਂ ਰਹਿਣ-ਸਹਿਣ ਕਿਹੋ ਜਿਹਾ ਵੀ ਹੈ, ਪਰ ਆਪਣੇ ਖੇਤਰ ਵਿਚ ਉਹ 'ਮਿਸਟਰ ਪਰਫੈਕਟ' ਹੈ... |

(ਐੱਮ. ਏ. ਸਮੀਰ ਦੇ ਹਿੰਦੀ ਵਿਚ ਲਿਖੇ ਲੰਮੇ ਲੇਖ ਤੇ ਆਧਾਰਿਤ)
-# ਨੇੜੇ ਗਿੱਲਾਂ ਵਾਲਾ ਖੂਹ, ਤਲਵੰਡੀ ਸਾਬੋ, ਬਠਿੰਡਾ |
ਮੋਬਾਈਲ : 9417692015.

ਮੁਸਕਰਾਹਟ ਦੀ ਮਹਿੰਦੀ

ਮੁਸਕਰਾਹਟ, ਚਾਵਾਂ ਦੀ ਫੁੱਟ ਰਹੀ ਕਰੂੰਬਲ, ਭਾਵ-ਬਨੇਰੇ 'ਤੇ ਉਗ ਰਹੀ ਸਰਘੀ, ਸੁਪਨੇ ਦੀ ਅੱਖ ਵਿਚ ਸੰਧੂਰੀ ਰੰਗਤ ਦਾ ਉਤਰਨਾ ਅਤੇ ਆਸ-ਦਰ 'ਤੇ ਪੂਰਨਤਾ ਦੀ ਦਸਤਕ |
ਮੁਸਕਰਾਹਟ, ਮੁੱਖੜੇ ਦੀ ਸੰਦਲੀ ਭਾਅ, ਬੁੱਲ੍ਹਾਂ 'ਤੇ ਮਿੰਨੇ ਮਿੰਨੇ ਪਲਾਂ ਦੀ ਰੁਮਕਣੀ, ਨੈਣਾਂ 'ਚ ਪੂਰਨਤਾ ਦੀ ਚਮਕ, ਮੱਥੇ 'ਤੇ ਚੰਨ-ਟਿੱਕੇ ਦੀ ਲਿਸ਼ਕੋਰ ਅਤੇ ਮਿੱਠੇ ਮਿੱਠੇ ਬੋਲਾਂ ਵਿਚ ਪਨਪ ਰਹੀ ਲੋਰ |
ਮੁਸਕਰਾਹਟ, ਮਨ ਦੀਆਂ ਮੁਰੀਦਾਂ ਦੀ ਮਾਨਤਾ, ਮਾਨਵੀ ਸੱਧਰਾਂ ਦੀ ਪੂਰਤੀ ਦਾ ਹਰਸ਼ ਅਤੇ ਵਕਤ-ਦਹਿਲੀਜ਼ 'ਤੇ ਲੋਰਮਈ ਪੈੜ ਦੀ ਸੰਗੀਤਕਾ |
ਮੁਸਕਰਾਹਟ, ਸਰੀਰ ਦੇ ਅੰਗ ਅੰਗ ਦਾ ਵਜਦ ਵਿਚ ਆਉਣਾ, ਪੂਰਨਤਾ ਦੀ ਲਗਨ ਦਾ ਗੁਣਗਣਾਉਣਾ ਅਤੇ ਸੁਖਦ-ਨਾਦ ਨੂੰ ਜੀਵਨ-ਧਰਾਤਲ 'ਚ ਉਪਜਾਉਣਾ |
ਮੁਸਕਰਾਹਟ, ਮਨ ਦੀ ਮੌਜ਼, ਅਲਹਾਮੀ ਆਲਮ, ਮਾਨਸਿਕਤਾ ਦਾ ਬਿੰਬ, ਮਨ-ਮੰਦਰ ਦੀ ਅਰਾਧਨਾ ਦਾ ਪ੍ਰਗਟਾਅ ਅਤੇ ਮਨ 'ਚ ਮਚਲਦੇ ਵਿਚਾਰਾਂ ਦਾ ਪ੍ਰਵਾਹ |
ਮੁਸਕਰਾਹਟ, ਖੁਦ ਦਾ ਖੁਦ 'ਚੋਂ ਹੋਇਆ ਵਿਸਥਾਰ, ਖੁਦ ਵਿਚੋਂ ਉਦੈ ਹੁੰਦਾ ਸੰਚਾਰ ਅਤੇ ਇਸ 'ਚੋਂ ਖੁਦ-ਬ-ਖੁਦ ਪ੍ਰਗਟ ਹੁੰਦਾ ਚਾਨਣ-ਸੰਸਾਰ |
ਮੁਸਕਰਾਹਟ, ਜੀਵਨ-ਰਾਹ 'ਤੇ ਚਾਨਣੀ ਦਾ ਉਗਮਣਾ, ਇਬਾਰਤ 'ਚੋਂ ਇਬਾਦਤ ਦੀ ਰੁਮਕਣੀ, ਸੋਚ-ਦਰਗਾਹ ਵਿਚੋਂ ਖੁਦਾਈ ਦਾ ਦਰਿਆ, ਜਿਸ ਵਿਚ ਝਿਲਮਿਲ ਕਰਦਾ ਸੂਰਜੀ ਰਮਤਾ ਵਾਲਾ ਅੱਗ ਦਾ ਗੋਲਾ |
ਮੁਸਕਰਾਹਟ, ਦੁਰਲੱਭ ਅਨੁਭਵ, ਮਨੁੱਖੀ ਸੋਚ ਵਿਚਲੀ ਸਕਾਰਾਤਮਿਕਤਾ | ਪਰ ਅਜੋਕੇ ਸਮਿਆਂ ਵਿਚ ਇਹ ਸਰੋਕਾਰਾਂ ਵਿਚੋਂ ਅਲੋਪ, ਕਰਮ-ਜਾਚਨਾ ਵਿਚ ਇਸ ਦੀ ਗੁੰਮਸ਼ੁਦਗੀ ਦਾ ਹਾਉਕਾ, ਬੋਲ-ਬੰਦਗੀ ਵਿਚ ਇਸ ਦਾ ਹੂਕ-ਹੁੰਗਾਰਾ, ਸ਼ਬਦ-ਸਾਧਨਾ 'ਚੋਂ ਜਲਾਵਤਨੀ, ਮਨੁੱਖੀ ਸੰਬੰਧਾਂ ਅਤੇ ਸਮਾਜਿਕ ਤਾਣੇ-ਬਾਣੇ ਵਿਚ ਇਸਦੀਆਂ ਤੰਦਾਂ ਨੂੰ ਜ਼ਰਜਰੀ ਹੋਣ ਦਾ ਸੰਤਾਪ ਅਤੇ ਮਨੁੱਖੀ ਰਿਸ਼ਤਿਆਂ ਵਿਚੋਂ ਇਸ ਦੀ ਅਣਹੋਂਦ, ਬਹੁਤ ਸਾਰੇ ਪ੍ਰਸ਼ਨ ਸੰਵੇਦਨਾ ਵਿਚ ਧਰ ਜਾਂਦੀ | ਪਰ ਵਿਰਲੇ ਹੀ ਸੰਵੇਦਨਾ-ਦਹਿਲੀਜ਼ ਟੱਪ, ਹਰ ਪਲ ਜਿਊਣ ਲਈ ਪ੍ਰੇਰਰਤ ਹੁੰਦੇ |
ਮੁਸਕਰਾਹਟ, ਅਮੁੱਲ, ਅਨੰਦਦਾਇਕ, ਸੂਖਮ ਭਾਵਨਾ ਅਤੇ ਅੰਤਰੀਵ ਦੀਆਂ ਅਗੰਮੀ ਲਹਿਰਾਂ ਨਾਲ ਮਨੁੱਖ ਨੂੰ ਬਖਸ਼ਿਸ਼ਾਂ ਸੰਗ ਭਰਨ ਲਈ ਤੱਤਪਰ | ਪਰ ਇਸ ਦਾ ਚਾਹਵਾਨ ਹੀ ਕੋਈ ਨਹੀਂ |
ਮੁਸਕਰਾਹਟ, ਕੜਵਾਹਟ ਭਰੇ ਸੰਵਾਦ 'ਚ ਸਹਿਮੀ, ਕੁਰੱਖਤ ਬੋਲਾਂ 'ਚ ਕਰੁਣਾ ਬਣ, ਆਪਣੀ ਹੋਂਦ ਤੋਂ ਮੁਨਕਰੀ ਦਾ ਰਾਗ ਅਲਾਪਣ ਲਈ ਮਜ਼ਬੂਰ | ਮੁਸਕਰਾਹਟ ਨੂੰ ਮੁੱਖੜੇ ਤੋਂ ਮਨਫ਼ੀ ਕਰਕੇ, ਅਸੀਂ ਸਾਹਾਂ ਨੂੰ ਸੂਲੀ 'ਤੇ ਟੰਗਣ ਅਤੇ ਖੁਦ ਦੀ ਅਰਥੀ ਢੋਣ ਤੋਂ ਇਲਾਵਾ ਕੁਝ ਨਹੀਂ ਕੀਤਾ | ਯਾਦ ਰੱਖਣਾ! ਮਨੁੱਖਾ ਜੀਵਨ ਸੂਲੀ ਲਟਕਦੇ ਪਲ੍ਹ ਨਹੀਂ ਹੁੰਦਾ | ਸਗੋਂ ਇਹ ਤਾਂ ਹਰ ਸਾਹ ਨਾਲ ਜ਼ਿੰਦਗੀ ਦੇ ਦੀਦਾਰੇ ਕਰਨ ਅਤੇ ਮੁੱਖੜੇ 'ਤੇ ਸਰਘੀ ਉਗਾਉਣ ਦਾ ਨਾਂਅ ਹੁੰਦਾ ਹੈ |
ਮੁਸਕਰਾਹਟ ਦੀ ਕੇਹੀ ਤਰਾਸਦੀ ਏ ਕਿ ਇਹ ਮਨੁੱਖੀ ਕਮੀਨੀਆਂ, ਕੁਹਜਾਂ, ਕੁਕਰਮਾਂ ਅਤੇ ਕਾਲਖੀ ਵਰਤਾਰਿਆਂ ਵਿਚ ਵਾਸ ਕਰਦੀ, ਆਪਣੀ ਅਲਪੋਤਾ ਨੂੰ ਵੀ ਜਗ-ਜ਼ਾਹਰ ਕਰਨ ਤੋਂ ਡਰਦੀ, ਤਿੱਲ-ਤਿੱਲ ਮਰਦੀ, ਖੁਦ ਨੂੰ ਅਗਨ-ਕੁੰਡ ਵਿਚ ਤਪਾਉਂਦੀ, ਸਾਹਾਂ ਦੀ ਤੰਦ ਸੋਗ ਦੇ ਤੱਕਲੇ 'ਤੇ ਪਾਉਂਦੀ ਏ |
ਮੁਸਕਰਹਾਟ, ਅਧੁਨਿਕ ਜੀਵਨ-ਸ਼ੈਲੀ 'ਚੋਂ ਵਿਸਾਰ, ਦੁਰਕਾਰ ਅਤੇ ਲਤਾੜ ਕੇ, ਕਬਰ ਨੂੰ ਪੁੱਟ ਰਿਹਾ ਮਨੁੱਖ, ਆਪਣਾ ਆਖਰੀ ਫਾਤਿਹਾ ਪੜਨ ਲਈ ਕਾਹਲਾ |
ਮੁਸਕਰਾਹਟ, ਟੁੱਟਦੇ ਸਾਹਾਂ ਲਈ ਜੀਵਨ ਦਾਨ, ਪੀੜ-ਪਰੁੱਚੇ ਰੋਗੀ ਨੂੰ ਅਰੋਗਤਾ ਦਾ ਵਰਦਾਨ, ਸੁਪਨਹੀਣ ਨੈਣਾਂ ਵਿਚ ਕਿਰਨ ਦਾ ਝਲਕਾਰਾ ਅਤੇ ਦਰ ਵੰਨੀਂ ਝਾਕਦੀਆਂ ਤੇ ਪਥਰਾਈਆਂ ਅੱਖਾਂ 'ਚ ਪ੍ਰਦੇਸੀ ਦਾ ਪਿੰਡ ਪਰਤਣ ਦਾ ਝਾਉਲਾ |
ਮੁਸਕਰਾਹਟ ਵੰਡਣ ਵਾਲੇ ਚਿਹਰਿਆਂ 'ਤੇ ਨੂਰ ਬਰਸਦਾ, ਨੈਣਾਂ ਵਿਚ ਸੁਪਨਿਆਂ ਦੀ ਸੰਪੂਰਨਤਾ ਦਾ ਜਲੋਅ, ਬੋਲਾਂ ਵਿਚ ਖੇੜਿਆਂ ਅਤੇ ਖੁਸ਼ੀਆਂ ਦਾ ਵਗਦਾ ਦਰਿਆ, ਕਦਮਾਂ ਵਿਚ ਮੰਜ਼ਲਾਂ ਨੂੰ ਸਰ ਕਰਨ ਦਾ ਹੱਠ ਅਤੇ ਉਨ੍ਹਾਂ ਦੀ ਹਰਫ਼-ਸਾਧਨਾ ਵਿਚ ਖੁਦੀ ਤੋਂ ਖੁਦਾ ਵੱਲ ਜਾਂਦਾ ਤੱਪ |
ਮੁਸਕਰਾਹਟ ਵੰਡਣਾ, ਵਿਰਲਿਆਂ ਦੀ ਕਰਮ-ਯੋਗਤਾ, ਉਨ੍ਹਾਂ ਲਈ ਵੰਡਣ ਵਿਚੋਂ ਅਸੀਮ ਖੁਸ਼ੀ ਅਤੇ ਤਿ੍ਪਤੀ ਦਾ ਹਾਸਲ | ਉਹ ਮਹਿਲਾਂ ਦੇ ਭਰੇ ਭੰਡਾਰਾਂ ਨੂੰ ਹੋਰ ਭਰਨ ਦੀ ਬਜਾਏ ਝੁੱਗੀਆਂ ਨੂੰ ਮੁਖਾਤਬ ਹੋ, ਅਰਥਹੀਣ ਬਚਪਨੇ ਨੂੰ ਸੁਯੋਗ ਮਾਰਗ ਪਾ, ਉਨ੍ਹਾਂ ਦੇ ਮੋਢਿਆਂ 'ਤੇ ਬਸਤੇ ਧਰ ਅਤੇ ਭੁੱਖੇ ਪੇਟ ਲਈ ਰਿਜ਼ਕ ਦਾ ਸਬੱਬ ਹੁੰਦੇ | ਉਨ੍ਹਾਂ ਦਾ ਸੋਚ-ਮਾਰਗ, ਨੀਵੇਂ ਦਰਾਂ ਜਾਂ ਦਰਹੀਣ ਘਰਾਂ ਨੂੰ ਜਾਂਦਾ ਜਿਨ੍ਹਾਂ ਦੇ ਵਿਹੜਿਆਂ ਨੂੰ ਗਰੀਬੀ ਅਤੇ ਤੰਗਦਸਤੀ ਨੇ ਹੀਣ-ਭਾਵਨਾ ਦਾ ਮੁਥਾਜ਼ ਬਣਾ ਦਿੱਤਾ ਹੁੰਦਾ |
ਮੁਸਕਰਾਹਟ, ਅਸੀਮ, ਅਪਾਰ, ਅੰਤਰੀਵਤਾ, ਅਰਾਧਨਾ ਅਤੇ ਅਰਪਿਤਾ ਦੇ ਅਰਘ ਵਿਚੋਂ ਉਦੈ ਹੁੰਦੀ | ਮਸਤਕ-ਅੰਬਰ ਨੂੰ 14ਵੀਂ ਦੇ ਚੰਨ ਦਾ ਸ਼ਗਨ ਪਾ, ਕਿਰਮਚੀ ਕਿਰਨਾਂ ਦਾ ਕਾਫ਼ਲਾ ਬਣਦਾ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਈ-ਮੇਲ : gb.bhandal@gmail.com

ਪੰਜਾਬੀ ਸਿਨੇਮਾ : ਸਾਰਥਿਕਤਾ ਤਾਂ ਹੈ, ਪਰ ਸਥਿਰਤਾ ਨਹੀਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਗੁਰਦਾਸ ਮਾਨ ਨੇ ਵੀ ਆਪਣੀ ਸਾਰੀ ਸਮਰੱਥਾ ਪੰਜਾਬੀ ਸਿਨੇਮਾ ਦਾ ਮੁਹਾਂਦਰਾ ਸੁਆਰਨ 'ਚ ਲਗਾ ਦਿੱਤੀ ਸੀ | ਇਸ ਦਿ੍ਸ਼ਟੀਕੋਣ ਤੋਂ ਉਸ ਦਾ ਸਾਥ ਨਿਰਦੇਸ਼ਕ ਮਨੋਜ ਪੰੁਜ ਨੇ ਵੀ ਦਿੱਤਾ ਸੀ | ਇਨ੍ਹਾਂ ਨੇ ਰਲ ਕੇ 'ਸ਼ਹੀਦੇ ਮੁਹੱਬਤ ਬੂਟਾ ਸਿੰਘ' ਅਤੇ 'ਵਾਰਿਸ ਸ਼ਾਹ' ਵਰਗੀਆਂ ਸੰਵੇਦਨਸ਼ੀਲ ਅਤੇ ਸਾਹਿਤਕ ਪ੍ਰਵਿਰਤੀ ਦੀਆਂ ਫ਼ਿਲਮਾਂ ਨੂੰ ਵੀ ਜਨਮ ਦਿੱਤਾ ਸੀ | ਪਰ ਮਨੋਜ ਪੰੁਜ ਦੀ ਅਚਾਨਕ ਹੋਈ ਮੌਤ ਨੇ ਗੁਰਦਾਸ ਮਾਨ ਨੂੰ ਮਾਨਸਿਕ ਤੌਰ 'ਤੇ ਹਿਲਾ ਕੇ ਰੱਖ ਦਿੱਤਾ ਸੀ | ਇਸ ਲਈ 'ਵਾਰਿਸ' ਤੋਂ ਬਾਅਦ ਉਹ ਹੌਲੀ-ਹੌਲੀ ਪੰਜਾਬੀ ਫ਼ਿਲਮਾਂ ਤੋਂ ਹੀ ਦੂਰ ਹੋ ਗਿਆ ਸੀ |
ਵੈਸੇ ਜਿਸ ਤਰ੍ਹਾਂ ਜੁਗਨੂੰ ਆਪਣੀ ਥੋੜ੍ਹੀ-ਥੋੜ੍ਹੀ ਚਮਕ ਸਦਾ ਹੀ ਦਿੰਦਾ ਰਹਿੰਦਾ ਹੈ, ਉਸੇ ਤਰ੍ਹਾਂ ਪੰਜਾਬੀ ਸਿਨੇਮਾ ਵੀ ਕਦੇ-ਕਦੇ ਵਧੀਆ ਕਿਰਤਾਂ ਦੀ ਲੋਅ ਦਿੰਦਾ ਰਿਹਾ ਹੈ, ਹੈਰਾਨੀ ਵੱਲ ਗੱਲ ਪਰ ਇਹ ਹੈ ਕਿ ਸੁਹਜਾਤਮਿਕ ਸਿਨੇਮਾ ਦੀ ਇਹ ਰੋਸ਼ਨੀ ਪ੍ਰਦਾਨ ਕਰਨ ਵਾਲੇ ਜੁਗਨੂੰ ਜਾਂ ਫ਼ਿਲਮਸਾਜ਼ ਨਿਰੰਤਰ ਰੂਪ 'ਚ ਆਪਣਾ ਯੋਗਦਾਨ ਦੇਣ 'ਚ ਅਸਮਰੱਥ ਰਹੇ ਹਨ |
ਮਿਸਾਲ ਦੇ ਤੌਰ 'ਤੇ 1962 ਵਿਚ ਸਮਾਣੇ ਦੇ ਇਕ ਟਰੱਕ ਡਰਾਈਵਰ ਨੇ ਜਗਦੀਸ਼ ਸੇਠੀ ਦੇ ਨਾਲ ਮਿਲ ਕੇ 'ਚੌਧਰੀ ਕਰਨੈਲ ਸਿੰਘ' ਨਾਂਅ ਦੀ ਇਕ ਯਾਦਗਾਰੀ ਫ਼ਿਲਮ ਬਣਾਈ ਸੀ | ਇਸ ਨੇ ਰਾਸ਼ਟਰੀ ਐਵਾਰਡ ਵੀ ਹਾਸਲ ਕੀਤਾ ਸੀ | ਪਰ ਸਫ਼ਲ ਹੋਣ ਦੇ ਬਾਵਜੂਦ ਇਸ ਦਾ ਨਿਰਮਾਤਾ ਆਪਣੀ ਸੋਚ ਨੂੰ ਅੱਗੇ ਵਿਸਥਾਰ ਨਹੀਂ ਦੇ ਸਕਿਆ ਸੀ | ਲਗਪਗ ਅਜਿਹੀ ਹੀ ਸਥਿਤੀ 'ਚੰਨ ਪ੍ਰਦੇਸੀ' ਦੇ ਬੈਨਰ ਦੀ ਵੀ ਰਹੀ ਸੀ | ਬਾਵਜੂਦ ਇਸ ਸਚਾਈ ਦੇ ਕਿ ਵਣਜੀ ਅਤੇ ਆਲੋਚਨਾਤਮਿਕ ਪੱਖ ਤੋਂ ਇਹ ਫ਼ਿਲਮ ਬਹੁਤ ਹੀ ਸਫ਼ਲ ਰਹੀ ਸੀ, ਇਸ ਦੇ ਨਿਰਮਾਤਾ ਆਪਣੀ ਕੋਸ਼ਿਸ਼ ਨੂੰ ਅੱਗੇ ਨਹੀਂ ਵਧਾ ਸਕੇ ਸਨ |
ਸ਼ਾਇਦ ਇਸ ਉਦਾਸੀਨਤਾ ਦਾ ਇਕ ਕਾਰਨ ਇਹ ਵੀ ਹੈ ਕਿ ਫ਼ਿਲਮਸਾਜ਼ ਅਤੇ ਦਰਸ਼ਕ ਅਜਿਹਾ ਸੱਭਿਆਚਾਰ ਹੀ ਵਿਕਸਤ ਨਹੀਂ ਕਰ ਸਕੇ ਜਿਸ ਦੇ ਅਨੁਸਾਰ ਉੱਤਮ ਪ੍ਰਕਾਰ ਦਾ ਸਿਨੇਮਾ ਪੰਜਾਬੀ ਵਿਚ ਵੀ ਦਿ੍ਸ਼ਟੀਗੋਚਰ ਹੋਵੇ | ਇਸ ਦਾ ਆਧਾਰ ਇਹ ਹੈ ਕਿ ਪੰਜਾਬੀ ਸਿਨੇਮਾ ਇਸ ਕਲਾ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦਾ ਹੈ | ਅਜੇ ਵੀ ਇਸ ਨੂੰ ਪ੍ਰਮੁੱਖ ਤੌਰ 'ਤੇ ਮਨੋਰੰਜਨ ਜਾਂ ਟਾਈਮ ਪਾਸ ਕਰਨ ਦਾ ਸਾਧਨ ਹੀ ਸਮਝਿਆ ਜਾਂਦਾ ਹੈ |
ਇਸ ਦੇ ਉਲਟ ਦੂਜੀਆਂ ਕੁਝ ਕੁ ਪ੍ਰਾਂਤਿਕ ਭਾਸ਼ਾਵਾਂ ਦਾ ਸਿਨੇਮਾ ਤਕਨੀਕੀ ਅਤੇ ਕਲਾਤਮਿਕ ਪੱਖ 'ਤੇ ਅੰਤਰਰਾਸ਼ਟਰੀ ਹੱਦਾਂ ਨੂੰ ਇਸ ਕਰਕੇ ਛੂਹ ਰਿਹਾ ਕਿਉਂਕਿ ਉਥੋਂ ਦਿਆਂ ਦਰਸ਼ਕਾਂ ਅਤੇ ਫ਼ਿਲਮਸਾਜ਼ਾਂ ਨੇ ਰਲ ਕੇ ਇਕ ਉੱਚ-ਕੋਟੀ ਦਾ ਸਿਨੇਮੈਟਿਕ ਕਲਚਰ ਹੋਂਦ 'ਚ ਲਿਆਂਦਾ ਹੈ | ਸ਼ਾਇਦ ਇਹੀ ਕਾਰਨ ਹੈ ਕਿ ਭਾਰਤ ਦੀਆਂ ਦੂਜੀਆਂ ਪ੍ਰਾਂਤਿਕ ਸਿਨੇਮਾ ਦੀਆਂ 'ਬਾਹੂਬਲੀ' ਵਰਗੀਆਂ ਫ਼ਿਲਮਾਂ ਡੱਬ ਹੋ ਕੇ ਸਮੁੱਚੇ ਵਿਸ਼ਵ ਅਤੇ ਭਾਰਤ ਦਾ ਮਨ ਮੋਹ ਰਹੀਆਂ ਹਨ | ਇਹ ਹੀ ਨਹੀਂ, ਹਿੰਦੀ ਦੀਆਂ ਬਹੁਤ ਸਾਰੀਆਂ ਸਫ਼ਲ ਫ਼ਿਲਮਾਂ 'ਗ਼ਜ਼ਨੀ', 'ਬਾਡੀਗਾਰਡ' ਵੀ ਤਾਂ ਦੱਖਣ ਭਾਰਤੀ ਫ਼ਿਲਮਾਂ ਦਾ ਹੀ ਰੂਪਾਂਤਰ ਸਨ |
ਦਿਲਚਸਪ ਸਥਿਤੀ ਇਹ ਵੀ ਹੈਕਿ ਪੰਜਾਬੀ ਸਿਨੇਮਾ ਦੇ ਖੇਤਰ 'ਚ ਜਦੋਂ ਕੋਈ ਸ਼ਖ਼ਸ ਹਿੰਮਤ ਕਰਕੇ ਕੁਝ ਨਿਵੇਕਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਪੂਰਾ ਸਹਿਯੋਗ ਨਹੀਂ ਮਿਲਦਾ ਹੈ | ਮਿਸਾਲ ਦੇ ਤੌਰ 'ਤੇ ਗੁਰਦਿਆਲ ਸਿੰਘ ਦੀਆਂ ਕੁਝ ਕੁ ਕਿਰਤਾਂ 'ਮੜ੍ਹੀ ਦਾ ਦੀਵਾ', 'ਅੰਨ੍ਹੇ ਘੋੜੇ ਦਾ ਦਾਨ' ਨੂੰ ਐਨ.ਐਫ.ਡੀ.ਸੀ. ਨੇ ਵਿੱਤੀ ਸਹਾਇਤਾ ਤਾਂ ਪ੍ਰਦਾਨ ਕਰ ਦਿੱਤੀ ਸੀ ਪਰ ਇਹ ਫ਼ਿਲਮਾਂ ਆਮ ਦਰਸ਼ਕਾਂ ਤੱਕ ਪਹੁੰਚ ਹੀ ਨਹੀਂ ਸਕੀਆਂ ਸਨ | ਕਹਿਣ ਦਾ ਭਾਵ ਇਹ ਕਿ ਜੇਕਰ ਫਾਈਨੈਂਸ ਦੀ ਸਮੱਸਿਆ ਹੱਲ ਹੋਈ ਸੀ ਤਾਂ ਦਰਸ਼ਕਾਂ ਨੇ ਕੋਰਾ ਜਵਾਬ ਦੇ ਦਿੱਤਾ ਸੀ |
ਕੁਝ ਹੋਰ ਫ਼ਿਲਮਾਂ 'ਕਿੱਸਾ', 'ਨਸੀਬੋ' ਵੀ ਇਸੇ ਤ੍ਰਾਸਦੀ ਦਾ ਸ਼ਿਕਾਰ ਹੋਈਆਂ ਸਨ | ਭਾਵੇਂ ਅਨੂਪ ਸਿੰਘ ਦੀ ਕਿੱਸਾ ਨੇ ਅੰਤਰਰਾਸ਼ਟਰੀ ਪੱਧਰ 'ਤੇ ਤਾਂ ਵਿਦੇਸ਼ਾਂ 'ਚ ਬਹੁਤ ਸਨਮਾਨ ਪ੍ਰਾਪਤ ਕੀਤਾ ਸੀ ਪਰ ਪੰਜਾਬ ਵਿਚ ਤਾਂ ਇਹ ਫ਼ਿਲਮ ਵੀ ਆਮ ਦਰਸ਼ਕਾਂ ਦੀ ਪਹੁੰਚ ਤੋਂ ਦੂਰ ਹੀ ਰਹੀ ਸੀ | ਇਸ ਦਾ ਕਾਰਨ ਇਹ ਰਿਹਾ ਸੀ ਕਿ ਪੰਜਾਬ ਦੇ ਸਿਨੇਮਾ ਘਰਾਂ ਵਾਲਿਆਂ ਨੇ ਹੀ ਇਸ ਸੰਵੇਦਨਸ਼ੀਲ ਫ਼ਿਲਮ ਨੂੰ ਪ੍ਰਦਰਸ਼ਿਤ ਕਰਨ ਤੋਂ ਨਾਂਹ ਕਰ ਦਿੱਤੀ ਸੀ |
ਇਸ ਵੇਲੇ ਵੀ ਪੰਜਾਬੀ ਸਿਨੇਮਾ ਵਿਚ ਸੁਹਜਾਤਮਿਕ ਸਥਿਰਤਾ ਲਿਆਉਣ ਲਈ ਕੁਝ ਲੋਕ ਵਿਭਿੰਨ ਪ੍ਰਕਾਰ ਦੇ ਉਪਰਾਲੇ ਕਰ ਰਹੇ ਹਨ | ਇਨ੍ਹਾਂ 'ਚੋਂ ਇਕ ਯਤਨ ਤਾਂ ਸੰਖੇਪ ਪ੍ਰਕਾਰ ਦੀਆਂ ਫ਼ਿਲਮਾਂ ਬਣਾਉਣਾ ਹੈ | ਅਮਰਦੀਪ ਗਿੱਲ ਨੇ ਰਾਮ ਸਰੂਪ ਅਣਖੀ ਦੀ ਕਹਾਣੀ ਨੂੰ ਲੈ ਕੇ 'ਸੁੱਤਾ ਨਾਗ' ਸੰਖੇਪ ਫ਼ਿਲਮ ਬਣਾਈ ਸੀ | ਬਲਵੰਤ ਗਾਰਗੀ ਦੀਆਂ ਵੀ ਕੁਝ ਕੁ ਕਿਰਤਾਂ ਨੂੰ ਛੋਟੀਆਂ ਫ਼ਿਲਮਾਂ ਦਾ ਰੂਪ ਦਿੱਤਾ ਗਿਆ ਹੈ | ਗੁਰਵਿੰਦਰ ਸਿੰਘ ਨੇ ਵੀ ਵਰਿਆਮ ਸੰਧੂ ਦੀਆਂ ਕਿਰਤਾਂ ਨੂੰ 'ਚੌਥੀ ਕੰੂਟ' ਵਿਚ ਢਾਲਿਆ ਸੀ ਪਰ ਇਨ੍ਹਾਂ ਫ਼ਿਲਮਾਂ ਦੀ ਤ੍ਰਾਸਦੀ ਵੀ ਇਹ ਹੀ ਰਹੀ ਸੀ ਕਿ ਇਨ੍ਹਾਂ ਨੂੰ ਆਮ ਦਰਸ਼ਕਾਂ ਦਾ ਹੰੁਗਾਰਾ ਨਹੀਂ ਮਿਲਿਆ ਸੀ | ਦਰਸ਼ਕਾਂ ਦੀ ਅਜਿਹੀਆਂ ਫ਼ਿਲਮਾਂ ਬਾਰੇ ਉਪਰਾਮਤਾ ਦਾ ਅੰਦਾਜ਼ਾ ਇਥੋਂ ਵੀ ਲੱਗ ਸਕਦਾ ਹੈ ਕਿ ਬਹੁਤ ਸਾਰਿਆਂ ਨੇ ਤਾਂ ਇਨ੍ਹਾਂ ਦੀ ਹੋਂਦ ਦੇ ਬਾਰੇ 'ਚ ਵੀ ਅਗਿਆਨਤਾ ਹੀ ਦਿਖਾਈ ਸੀ |
ਦੂਜੇ ਪਾਸੇ ਸਤਿਆਜੀਤ ਰੇਅ ਵਰਗੇ ਫ਼ਿਲਮਸਾਜ਼ ਆਪਣੇ ਸਿਨੇਮਾ 'ਚ ਇਸ ਲਈ ਰੂਹ ਫੂਕਣ ਵਿਚ ਸਫਲ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਸਮੁੱਚੇ ਸਮਾਜਿਕ ਅਤੇ ਸੱਭਿਆਚਾਰਕ ਵਰਗ ਦਾ ਸਮਰਥਨ ਪ੍ਰਾਪਤ ਹੁੰਦਾ ਹੈ | ਸਤਿਆਜੀਤ ਰੇਅ ਜਿਸ ਘਰ 'ਚ ਰਹਿੰਦਾ ਹੁੰਦਾ ਸੀ, ਉਸ ਘਰ ਨੂੰ ਕਲਕੱਤੇ ਵਿਚ ਅੱਜ ਵੀ ਉਸੇ ਪ੍ਰਕਾਰ ਸੰਭਾਲ ਕੇ ਰੱਖਿਆ ਗਿਆ ਹੈ | ਸ਼ਾਇਦ ਇਹ ਕਹਿਣਾ ਵਧੇਰੇ ਉਚਿਤ ਹੋਵੇਗਾ ਕਿ ਉਸ ਦੇ ਘਰ ਨੂੰ ਹੀ ਇਕ ਦਰਸ਼ਨੀ-ਸਥਲ ਦਾ ਰੂਪ ਦੇ ਦਿੱਤਾ ਗਿਆ ਹੈ | ਇਹ ਇਕ ਸੰਕੇਤ ਹੈ ਕਿ ਕਿਸ ਤਰ੍ਹਾਂ ਬੰਗਾਲ ਦੇ ਲੋਕ ਆਪਣੇ ਸਿਨੇਮਾ ਅਤੇ ਉਸ ਦਿਆਂ ਹਿਤੈਸ਼ੀਆਂ ਦਾ ਸਨਮਾਨ ਕਰਦੇ ਹਨ | ਇਸ ਦੇ ਉਲਟ ਪੰਜਾਬ 'ਚ ਜੇਕਰ ਸ਼ਿਵ ਕੁਮਾਰ ਵਰਗਾ ਸ਼ਾਇਰ ਅੰਮਿ੍ਤਾ ਪ੍ਰੀਤਮ ਦੇ ਗੰਭੀਰ ਅਤੇ ਕਲਾਸੀਕਲ ਨਾਵਲ 'ਪਿੰਜਰ' ਨੂੰ ਫ਼ਿਲਮਾਂਕਣ ਲਈ ਸਿਫ਼ਾਰਸ਼ ਕਰਦਾ ਹੈ ਤਾਂ ਉਸ ਨੂੰ 'ਸ਼ੌਾਕਣ ਮੇਲੇ ਦੀ' ਦੀ ਪਟਕਥਾ 'ਤੇ ਕੰਮ ਕਰਨ ਦੀ ਹਿਦਾਇਤ ਕਰ ਦਿੱਤੀ ਜਾਂਦੀ ਹੈ |
ਕੋਈ ਵੀ ਅਤੇ ਕਿਸੇ ਵੀ ਭਾਸ਼ਾ ਦਾ ਸਿਨੇਮਾ ਆਪਣੀ ਕਲਾਤਮਿਕ ਪ੍ਰਤੀਸ਼ਠਾ ਨੂੰ ਉਦੋਂ ਤੱਕ ਲਗਾਤਾਰ ਰੂਪ 'ਚ ਕਾਇਮ ਨਹੀਂ ਕਰ ਸਕਦਾ ਜਦੋਂ ਤੱਕ ਸੰਬੰਧਿਤ ਭਾਸ਼ਾ ਦੇ ਫ਼ਿਲਮਸਾਜ਼ ਅਤੇ ਦਰਸ਼ਕ ਇਸ ਪ੍ਰਤੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਨਹੀਂ ਕਰਦੇ | ਕਿਉਂਕਿ ਪੰਜਾਬੀ ਸਿਨੇਮਾ ਸ਼ੁਰੂ ਤੋਂ ਹੀ ਇਕ ਗ਼ਲਤ ਪ੍ਰਥਾ ਦਾ ਸ਼ਿਕਾਰ ਰਿਹਾ ਹੈ, ਇਸ ਲਈ ਭਵਿੱਖ 'ਚ ਵੀ ਇਸ ਦੀ ਕਲਾਤਮਿਕ ਸਿਖਰਤਾ ਅਤੇ ਸੁਹਜਾਤਮਿਕ ਸਥਿਰਤਾ ਦੇ ਬਾਰੇ 'ਚ ਅਜੇ ਵੀ ਪ੍ਰਸ਼ਨਚਿੰਨ੍ਹ ਹੀ ਲੱਗਿਆ ਹੋਇਆ ਹੈ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਸ: ਸੋਭਾ ਸਿੰਘ ਆਰਟਿਸਟ ਦੇ 75ਵੇਂ ਜਨਮ ਦਿਨ 'ਤੇ ਉਨ੍ਹਾਂ ਦੀਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਦਿੱਲੀ ਵਿਖੇ ਲਗਾਈ ਗਈ ਸੀ, ਜਿਸ ਦਾ ਉਦਘਾਟਨ ਯੁਵਰਾਜ ਕਰਨ ਸਿੰਘ ਜੰਮੂ-ਕਸ਼ਮੀਰ ਨੇ ਕੀਤਾ ਸੀ ਤੇ ਦਿੱਲੀ ਦੇ ਸਾਹਿਤਕਾਰਾਂ ਤੇ ਆਰਟਿਸਟਾਂ ਨੇ ਉਸ ਪ੍ਰਦਰਸ਼ਨੀ ਦੇ ਦਰਸ਼ਨ ਕੀਤੇ ਸਨ | ਆਖਰੀ ਦਿਨ ਆਖਰੀ ਸਮੇਂ ਹੀ ਉਸ ਵਕਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਤੇ ਸੰਜੇ ਗਾਂਧੀ ਪ੍ਰਦਰਸ਼ਨੀ ਵੇਖਣ ਆਏ ਸਨ | ਸੋਹਣੀ ਮਹੀਂਵਾਲ ਦੀ ਪੇਂਟਿੰਗ ਉਨ੍ਹਾਂ ਬਹੁਤ ਪਸੰਦ ਕੀਤੀ ਸੀ | ਚੰਦ ਗੱਲਾਂ ਸ: ਸੋਭਾ ਸਿੰਘ ਨਾਲ ਕਰ ਕੇ ਚਲੇ ਗਏ ਸਨ | ਇਸ ਵਕਤ ਇਹ ਸਾਰੇ ਪਾਤਰ ਰੱਬ ਨੂੰ ਪਿਆਰੇ ਹੋ ਗਏ ਹਨ |

-ਮੋਬਾਈਲ : 98767-41231

ਆਓ! ਜਾਣੀਏ ਅਮਰੀਕਾ ਦੇ 10,000 ਝੀਲਾਂ ਵਾਲੇ ਖ਼ੂਬਸੂਰਤ ਪ੍ਰਾਂਤ ਮਿਨੀਸੋਟਾ ਬਾਰੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅਮਰੀਕਾ ਦਾ ਇਕ ਨੰਬਰ ਦਾ ਹਸਪਤਾਲ ਮੇਉ ਕਲੀਨਿਕ ਜੋ ਦੁਨੀਆ ਭਰ ਵਿਚ ਮਸ਼ਹੂਰ ਹੈ, ਇੰਗਲੈਂਡ ਤੋਂ ਰੋਚੈਸਟਰ ਆ ਕੇ ਵਸੇ ਡਾਕਟਰ ਵਿਲੀਅਮ ਵੋਗਲ ਮੇਉ ਵਲੋਂ 27 ਜਨਵਰੀ, 1864 ਨੂੰ ਰੋਚੈਸਟਰ ਵਿਚ ਸ਼ੁਰੂ ਕੀਤਾ ਗਿਆ ਸੀ | ਇਸ ਹਸਪਤਾਲ ਵਿਚ ਇਸ ਸਮੇਂ ਕਰੀਬ 65000 ਲੋਕ ਕੰਮ ਕਰ ਰਹੇ ਹਨ | ਦੁਨੀਆ ਭਰ ਤੋਂ ਲੋਕ ਇਸ ਹਸਪਤਾਲ ਵਿਚ ਜਿੱਥੇ ਇਲਾਜ ਕਰਵਾਉਣ ਆਉਂਦੇ ਹਨ, ਉੱਥੇ ਡਾਕਟਰੀ ਕਿੱਤੇ ਨਾਲ ਜੁੜੇ ਲੋਕ ਇਸ ਹਸਪਤਾਲ ਵਲੋਂ ਕੀਤੀਆਂ ਖੋਜਾਂ ਦਾ ਦੁਨੀਆ ਭਰ ਵਿਚ ਲਾਭ ਲੈ ਰਹੇ ਹਨ | ਰੋਚੈਸਟਰ ਵਿਖੇ ਹਸਪਤਾਲ ਦੀਆਂ ਦੋ ਵੱਖ-ਵੱਖ ਵੱਡੀਆਂ ਇਮਾਰਤਾਂ ਦੇ ਉੱਪਰ ਹੀ ਹੈਲੀਪੈਡ ਬਣੇ ਹੋਏ ਹਨ ਜਿੱਥੇ ਹੈਲੀਕਾਪਟਰ ਦਿਨ ਰਾਤ ਮਰੀਜ਼ਾਂ ਨੂੰ ਲਿਆਉਂਦੇ ਅਤੇ ਲਿਜਾਂਦੇ ਹਨ |
ਯੂਨੀਵਰਸਿਟੀ ਆਫ ਮਿਨੀਸੋਟਾ ਜੋ ਟਵਿਨ ਸਿਟੀ ਵਿਚ ਹੈ, ਦੇ ਮੈਡੀਕਲ ਕਾਲਜ ਵਿਚ ਸਾਲ 1952 ਵਿਚ ਦੁਨੀਆ ਵਿਚ ਪਹਿਲੀ ਵਾਰ ਓਪਨ ਹਾਰਟ ਸਰਜਰੀ ਕੀਤੀ ਗਈ ਸੀ | ਇਸੇ ਹਸਪਤਾਲ ਵਿਚ ਹੀ ਸਾਲ 1968 ਵਿਚ ਬੋਨ ਮੈਰੋ ਟਰਾਂਸਪਲਾਂਟ ਵੀ ਦੁਨੀਆ ਵਿਚ ਪਹਿਲੀ ਵਾਰ ਕੀਤਾ ਗਿਆ ਸੀ |
ਟਵਿਨ ਸਿਟੀ ਵਿਚ ਅਮਰੀਕਾ ਦਾ ਸਭ ਤੋਂ ਪੁਰਾਣਾ ਪਰ ਅਜੇ ਤਕ ਚੱਲ ਰਿਹਾ ਓਲਡ ਲੋਗ ਥੀਏਟਰ ਹੈ ਅਤੇ ਇਸੇ ਸ਼ਹਿਰ ਵਿਚ ਹੀ ਦੇਸ਼ ਦਾ ਸਭ ਤੋਂ ਵੱਡਾ ਡਿਨਰ ਥੀਏਟਰ 'ਚਨਹਾਸੀਨ ਡਿਨਰ ਥੀਏਟਰ' ਹੈ | ਇੱਥੇ ਹੀ ਸਾਇੰਸ ਮਿਊਜ਼ੀਅਮ ਆਫ ਮਿਨੀਸੋਟਾ ਅਤੇ ਵਾਕਰ ਆਰਟ ਸੈਂਟਰ ਦੇਖਣ ਯੋਗ ਹਨ |
ਇਸ ਪ੍ਰਾਂਤ ਵਿਚ ਸਰਦੀਆਂ ਵਿਚ ਕਾਫੀ ਬਰਫ ਪੈਂਦੀ ਹੈ ਅਤੇ ਗਰਮੀਆਂ ਵਿਚ ਕਈ ਵਾਰ ਮੌਸਮ ਗਰਮ ਹੋ ਜਾਂਦਾ ਹੈ | ਬਰਫ ਦੇ ਦਿਨਾਂ ਵਿਚ ਪੈਦਲ ਚੱਲਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ ਜਿਸ ਕਰਕੇ ਟਵਿਨ ਸਿਟੀ ਵਿਚ ਸ਼ਹਿਰ ਦੀਆਂ 69 ਮੁੱਖ ਬਿਲਡਿੰਗਾਂ ਨੂੰ ਸਕਾਈਵੇ ਸਿਸਟਮ ਰਾਹੀਂ (ਜ਼ਮੀਨ ਤੋਂ ਉੱਪਰ ਬਣੇ ਬੰਦ ਹਵਾ ਰਸਤੇ ਨਾਲ) ਜੋੜਿਆ ਹੋਇਆ ਹੈ ਜੋ 8 ਮੀਲ ਲੰਬਾ ਹੈ | ਇਹ ਸਕਾਈਵੇ ਨੈੱਟਵਰਕ ਦੁੁਨੀਆ ਦਾ ਸਭ ਤੋਂ ਵੱਡਾ ਨੈੱਟਵਰਕ ਹੈ ਜਿਸ ਵਿਚ ਸਰਦੀਆਂ ਵਿਚ ਗਰਮ ਹਵਾ ਅਤੇ ਗਰਮੀਆਂ ਵਿਚ ਸਰਦ ਹਵਾ ਨਾਲ ਪੈਦਲ ਆਵਾਜਾਈ ਲਗਾਤਾਰ ਜਾਰੀ ਰੱਖੀ ਜਾਂਦੀ ਹੈ | ਬਾਹਰ ਦੀ ਪੈ ਰਹੀ ਜਾਂ ਪੈ ਚੁੱਕੀ ਬਰਫ ਕਾਰਨ ਇਹ ਆਵਾਜਾਈ ਬੰਦ ਨਹੀਂ ਹੁੁੰਦੀ |
ਅਜਿਹਾ ਹੀ ਇਕ ਹੋਰ ਸਿਸਟਮ ਜੋ ਜ਼ਮੀਨ ਦੇ ਅੰਦਰ (ਸਬਵੇ) ਅਤੇ ਜ਼ਮੀਨ ਤੋਂ ਉੱਪਰ (ਸਕਾਈਵੇ) ਇਸ ਪ੍ਰਾਂਤ ਦੇ ਸ਼ਹਿਰ ਰੋਚੈਸਟਰ ਵਿਚ ਵੀ ਮੇਉ ਕਲੀਨਿਕ ਨਾਲ ਸਬੰਧਿਤ ਇਮਾਰਤਾਂ ਨੂੰ ਆਪਸ ਵਿਚ ਜੋੜ ਕੇ ਪੈਦਲ ਚੱਲਣ ਵਾਸਤੇ (ਹਰ ਮੌਸਮ ਵਿਚ ਬਿਨਾਂ ਰੋਕ ਟੋਕ) ਬਣਾਇਆ ਹੋਇਆ ਹੈ | ਮੇਉ ਕਲੀਨਿਕ ਅਤੇ ਆਸ ਪਾਸ ਦੀਆਂ ਸਾਰੀਆਂ ਵੱਡੀਆਂ-ਛੋਟੀਆਂ ਇਮਾਰਤਾਂ ਦਾ ਤਾਪਮਾਨ ਵੀ ਮੌਸਮ ਅਨੁਸਾਰ ਕੰਟਰੋਲ ਕੀਤਾ ਜਾਂਦਾ ਹੈ |
ਇਸ ਸੂਬੇ ਦੇ ਲੋਕ ਚੰਗੇ ਪੜ੍ਹੇ-ਲਿਖੇ ਅਤੇ ਅਮੀਰ ਹਨ ਜਿਸ ਕਾਰਨ ਇਨ੍ਹਾਂ ਦੇ ਰਹਿਣ ਸਹਿਣ ਦਾ ਪੱਧਰ ਦੇਸ਼ ਵਿਚ ਸਭ ਤੋਂ ਉੱਚਾ ਹੈ | ਇਹ ਲੋਕ ਬਹੁਤ ਕੋਮਲ ਸੁਭਾਅ ਅਤੇ ਠੰਢੇ ਦਿਮਾਗ਼ ਵਾਲੇ ਦੇ ਤੌਰ 'ਤੇ ਜਾਣੇ ਜਾਂਦੇ ਹਨ | ਇਕ ਦੂਸਰੇ ਨੂੰ ਮਿਲਣ ਸਮੇਂ ਹੱਸਦੇ ਚਿਹਰਿਆਂ ਨਾਲ ਹੈਲੋ ਹਾਏ ਆਖ ਕੇ ਦੂਸਰੇ ਦੀ ਸੁੱਖ ਸਾਂਦ ਪੁੱਛਦੇ ਹਨ | ਇੱਥੋਂ ਦੇ ਲੋਕਾਂ ਵਿਚ ਦੂਸਰਿਆਂ ਦੇ ਮਸਲੇ ਹੱਲ ਕਰਨ ਵਾਸਤੇ ਵਿਅਕਤੀਗਤ ਜਾਂ ਇਕੱਠੇ ਹੋ ਕੇ ਹੱਲ ਕਰਨ ਦੀ ਸੂਝਬੂਝ ਬਹੁਤ ਜ਼ਿਆਦਾ ਹੈ | ਸਾਫ ਸੁਥਰੇ ਘਰਾਂ ਵਿਚ ਰਹਿੰਦੇ ਹਨ, ਆਪਣਾ ਆਲਾ ਦੁਆਲਾ ਬਹੁਤ ਸਾਫ਼ ਰੱਖਦੇ ਹਨ | ਲੋਕ ਘਰ ਵਿਚ ਹਰੇ ਭਰੇ ਬੂਟੇ, ਖਾਲੀ ਥਾਂ 'ਤੇ ਹਰਾ ਘਾਹ ਅਤੇ ਫੁੱਲ ਲਗਾਉਣ ਦੇ ਸ਼ੌਕੀਨ ਹਨ | ਸਾਂਝੇ ਅਤੇ ਲੋਕ ਸੇਵਾ ਦੇ ਕੰਮਾਂ ਵਾਸਤੇ ਬਿਨਾਂ ਤਨਖਾਹ ਤੋਂ ਕੰਮ ਕਰਦੇ ਕਈ ਲੋਕਾਂ ਨੂੰ ਹਸਪਤਾਲਾਂ, ਹਵਾਈ ਅੱਡਿਆਂ, ਜਨਤਕ ਥਾਵਾਂ, ਦਫ਼ਤਰਾਂ ਵਿਚ ਆਮ ਦੇਖਿਆ ਜਾ ਸਕਦਾ ਹੈ |
ਇਹ ਲੋਕ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਦੇ ਹਨ ਜਿਸ ਕਰਕੇ ਇਸ ਪ੍ਰਾਂਤ ਦੀ ਚੋਣਾਂ ਵਿਚ ਵੋਟਾਂ ਪਾਉਣ ਦੀ ਪ੍ਰਤੀਸ਼ਤ ਵੀ ਬਹੁਤ ਜ਼ਿਆਦਾ ਹੈ |
ਇਸ ਪ੍ਰਾਂਤ ਵਿਚ ਜ਼ਿਆਦਾਤਰ ਲੋਕ ਨਾਰਵੇ, ਸਵੀਡਨ, ਜਰਮਨ, ਡੈਨਮਾਰਕ, ਆਈਸਲੈਂਡ, ਸਕੈਂਡੇਨੇਵੀਆ ਆਦਿ ਯੂਰਪ ਦੇ ਦੇਸ਼ਾਂ ਤੋਂ ਆ ਕੇ ਵਸੇ ਹਨ | ਸਭ ਤੋਂ ਪਹਿਲਾਂ ਯੂਰਪ ਤੋਂ ਆ ਕੇ ਇੱਥੇ ਵਸਣ ਵਾਲਾ ਫਰ ਦਾ ਵਪਾਰੀ ਫਰਾਂਸੀਸੀ ਸੀ ਜੋ 17 ਵੀਂ ਸਦੀ ਵਿਚ ਇੱਥੇ ਆਇਆ ਸੀ | ਪ੍ਰਾਂਤ ਦੀ ਕੁਲ ਵਸੋਂ ਵਿਚੋਂ 85 ਪ੍ਰਤੀਸ਼ਤ ਲੋਕ ਯੂਰਪੀਅਨ ਹਨ ਅਤੇ ਬਾਕੀ 15 ਪ੍ਰਤੀਸ਼ਤ ਲੋਕ ਜਿਨ੍ਹਾਂ ਵਿਚ ਸਥਾਨਕ ਰੈੱਡ ਇੰਡੀਅਨ ਅਤੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਲੋਕ ਸ਼ਾਮਲ ਹਨ | ਬਾਹਰੋਂ ਆਏ ਲੋਕਾਂ ਤੋਂ ਪਹਿਲਾਂ ਇਸ ਖੇਤਰ ਵਿਚ ਸਿਰਫ ਸਥਾਨਿਕ ਅਮਰੀਕੀ (ਰੈਡ ਇੰਡੀਅਨ) ਹੀ ਰਹਿੰਦੇ ਸਨ ਜਿਨ੍ਹਾਂ ਨੇ ਬਾਹਰੋਂ ਆਏ ਲੋਕਾਂ ਦਾ ਕੋਈ ਵਿਰੋਧ ਨਹੀਂ ਕੀਤਾ |
ਇਨ੍ਹਾਂ ਲੋਕਾਂ ਦੇ ਘਰ ਲੱਕੜ ਦੇ ਬਣੇ ਹੋਏ ਹਨ ਅਤੇ ਹਰ ਘਰ ਵਿਚ 24 ਘੰਟੇ ਬਿਜਲੀ, ਪਾਣੀ, ਗਰਮ ਠੰਢੀ ਹਵਾ ਦੀ ਸਹੂਲਤ ਹੈ | ਇਸ ਪ੍ਰਾਂਤ ਵਿਚ ਚਾਰ ਤਰ੍ਹਾਂ ਦੇ ਮੌਸਮ ਹਨ | ਬਸੰਤ ਰੁੱਤ ਮਈ ਵਿਚ ਸ਼ੂਰੂ ਹੁੁੰਦੀ ਹੈ ਜਿਸ ਸਮੇਂ ਵਿਚ ਕੁਦਰਤ ਇਸ ਸੂਬੇ ਦੇ ਵਾਤਾਵਰਨ ਨੂੰ ਹਰੀ ਭਰੀ ਦਿੱਖ ਦਿੰਦੀ ਹੈ | ਗਰਮੀ ਦੀ ਰੁੱਤ ਜੁਲਾਈ ਤੱਕ ਰਹਿੰਦੀ ਹੈ ਇਹ ਮੌਸਮ ਵੀ ਬਹੁਤ ਸੁਹਾਵਣਾ ਹੁੰਦਾ ਹੈ ਜਦੋਂ ਲੋਕ ਸੂਰਜ ਦੀ ਧੁੱਪ ਆਪਣੇ ਸਰੀਰ ਉੱਪਰ ਪੁਆਉਣਾ ਚਾਹੁੰਦੇ ਹਨ | ਕੁਦਰਤ ਪਾਸੋਂ ਵਿਟਾਮਿਨ 'ਡੀ' ਲੈਣ ਦਾ ਇਹ ਖਾਸ ਸਮਾਂ ਹੁੰਦਾ ਹੈ | ਪਾਰਕਾਂ, ਨਦੀਆਂ, ਝੀਲਾਂ ਕਿਨਾਰੇ ਚਹਿਲ ਪਹਿਲ ਹੁੰਦੀ ਹੈ | ਸ਼ੌਾਕ ਵਾਸਤੇ ਰੱਖੇ ਮੋਟਰਸਾਈਕਲ ਜਾਂ ਛੱਤ ਤੋਂ ਬਿਨ੍ਹਾਂ ਕਾਰਾਂ ਚਲਾਉਣ, ਸਾਈਕਲਿੰਗ ਕਰਨ ਦਾ ਇਹ ਵਧੀਆ ਮੌਸਮ ਹੁੰਦਾ ਹੈ | ਅਗਸਤ ਦੇ ਮਹੀਨੇ ਪੱਤਝੜ ਦਾ ਮੌਸਮ ਹੁੰਦਾ ਹੈ | ਦਰੱਖਤਾਂ ਦੇ ਪੱਤਿਆਂ ਦੇ ਰੰਗ ਬਦਲ ਜਾਂਦੇ ਹਨ | ਵੱਖ-ਵੱਖ ਰੰਗਾਂ ਵਿਚ ਬਦਲ ਗਏ ਪੱਤਿਆਂ ਦੇ ਰੰਗ ਇਕ ਵੱਖਰਾ ਹੀ ਦਿ੍ਸ਼ ਬਣਾਉਂਦੇ ਹਨ ਜੋ ਦੇਖਣਯੋਗ ਹੁੰਦਾ ਹੈ | ਇਸ ਅਨੋਖੇ ਕੁਦਰਤੀ ਨਜ਼ਾਰੇ ਨੂੰ ਦੇਖਣ ਵਾਸਤੇ ਲੋਕ ਜੰਗਲਾਂ ਵਿਚ ਜਾਂ ਪਾਰਕਾਂ ਵੱਲ ਜਾਂਦੇ ਹਨ | ਸਭ ਤੋਂ ਜ਼ਿਆਦਾ ਪਸੰਦੀਦਾ ਸਥਾਨ ਲੇਕ ਸੁਪੀਰੀਅਰ ਦਾ ਆਲਾ ਦੁਆਲਾ ਹੁੰਦਾ ਹੈ |
ਸਤੰਬਰ ਦੇ ਅਖ਼ੀਰ ਤੋਂ ਅਪਰੈਲ ਤੱਕ ਸਰਦੀ ਵਾਲਾ ਮੌਸਮ ਹੁੰਦਾ ਹੈ ਜਿਸ ਦੌਰਾਨ ਦਸੰਬਰ ਤੋਂ ਬਰਫ ਵੀ ਪੈਣੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਹਰ ਪਾਸੇ ਚਿੱਟਾ-ਚਿੱਟਾ ਹੀ ਦਿਖਾਈ ਦਿੰਦਾ ਹੈ | ਇੱਥੋਂ ਦੀਆਂ ਸਰਕਾਰਾਂ ਨੇ ਬਹੁਤ ਵਧੀਆ ਇੰਤਜ਼ਾਮ ਕੀਤੇ ਹੋਏ ਹਨ ਤੇ ਕਦੇ ਸੜਕਾਂ 'ਤੇ ਆਵਾਜਾਈ ਬੰਦ ਨਹੀਂ ਹੁੰਦੀ | ਸੜਕਾਂ ਅਤੇ ਘਰਾਂ ਨੂੰ ਜਾਣ ਵਾਲੇ ਸਾਰੇ ਰਸਤਿਆਂ ਤੋਂ ਬਰਫ਼ ਤੁਰੰਤ ਹਟਾ ਦਿੱਤੀ ਜਾਂਦੀ ਹੈ | ਇਸ ਪ੍ਰਾਂਤ ਦਾ ਘੱਟ ਤੋਂ ਘੱਟ ਤਾਪਮਾਨ ਦਾ ਰਿਕਾਰਡ -51ੁ3 ਅਤੇ ਵੱਧ ਤੋਂ ਵੱਧ 46ੁ3 ਦਾ ਹੈ |
ਜ਼ਿਆਦਾ ਠੰਢ ਦੇ ਮੌਸਮ ਵਿਚ ਬਰਫ਼ ਵਾਲੀਆਂ ਖੇਡਾਂ ਜਿਨ੍ਹਾਂ ਵਿਚ ਸਕੇਟਿੰਗ, ਬਰਫ਼ ਉੱਪਰ ਹਾਕੀ, ਸਕੀਇੰਗ, ਸਨੋਮੋਬਾਈਲਿੰਗ ਆਦਿ ਹੁੰਦੀਆਂ ਹਨ | ਮਿਨੀਆਪੋਲਿਸ ਵਿਚ ਪ੍ਰਤੀ ਵਿਅਕਤੀ ਦੇ ਹਿਸਾਬ ਜ਼ਿਆਦਾ ਗੋਲਫ ਖੇਡਣ ਵਾਲੇ ਖਿਡਾਰੀ ਹਨ | ਇਸ ਪ੍ਰਾਂਤ ਦੀ ਬੇਸਬਾਲ ਟੀਮ ਨੂੰ ਮਿਨੀਸੋਟਾ ਟਵਿਨਜ਼, ਹਾਕੀ ਟੀਮ ਨੂੰ ਮਿਨੀਸੋਟਾ ਵਾਈਲਡ ਦਾ ਨਾਂਅ ਦਿੱਤਾ ਗਿਆ ਹੈ ਅਤੇ ਮਿਨੀਸੋਟਾ ਵਿਕਿੰਗ (ਪਾਣੀ ਦੀਆਂ ਖੇਡਾਂ), ਮਿਨੀਸੋਟਾ ਟਿੰਬਰ ਵੋਲਵਜ਼ ਇੱਥੇ ਦੀਆਂ ਮੁੱਖ ਖੇਡਾਂ ਹਨ |
ਇੱਥੋਂ ਦੇ ਡੋਨਟਸ ਪੂਰੇ ਅਮਰੀਕਾ ਵਿਚ ਮਸ਼ਹੂਰ ਹਨ | ਚਾਵਲ ਦੇ ਕੇਕ ਦਾ ਇਹ ਪ੍ਰਾਂਤ ਜਨਮ ਸਥਾਨ ਹੈ | ਇਸ ਪ੍ਰਾਂਤ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਵੀ ਹੈ ਜਿਸ ਵਿਚ ਇਕ ਫ਼ਸਲ ਮੱਕੀ ਸੋਇਆਬੀਨ ਦੀ ਹੀ ਲਈ ਜਾਂਦੀ ਹੈ | ਪੌਪ ਕੌਰਨ (ਮਿੱਠੇ ਮੱਕੀ ਦੇ ਦਾਣੇ) ਮਸ਼ਹੂਰ ਹਨ | ਮਈ ਤੋਂ ਅਕਤੂਬਰ ਤੱਕ ਹੀ ਫ਼ਸਲ ਦਾ ਸਮਾਂ ਹੁੰਦਾ ਹੈ ਬਾਕੀ ਸਮੇਂ ਵਿਚ ਬਰਫ ਪੈਣ ਕਾਰਨ ਖੇਤ ਖਾਲੀ ਰਹਿੰਦੇ ਹਨ | ਡੇਅਰੀ ਦਾ ਕੰਮ, ਘੋੜੇ, ਸੂਰ, ਬੱਕਰੀਆਂ ਪਾਲਣ ਦਾ ਕੰਮ ਵੀ ਕਿਸਾਨਾਂ ਵਲੋਂ ਕੀਤਾ ਜਾਂਦਾ ਹੈ | ਬਹੁਤ ਵੱਡੇ-ਵੱਡੇ ਖੇਤਾਂ ਵਿਚ ਵੱਡੀ ਮਸ਼ੀਨਰੀ ਨਾਲ ਖੇਤੀ ਦਾ ਕੰਮ ਜਲਦੀ ਖਤਮ ਕਰ ਲਿਆ ਜਾਂਦਾ ਹੈ | ਬਾਇੳਸਾਇੰਸ, ਖਣਿਜਾਂ ਦੀ ਖੁਦਾਈ, ਟਰਾਂਸਪੋਰਟ, ਵਪਾਰ, ਵਿੱਦਿਆ, ਅੰਤਰਰਾਜੀ ਕਲਾਕਾਰੀ ਵਿਚ ਇਹ ਲੋਕ ਮਾਹਿਰ ਹਨ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਰੋਚੈਸਟਰ, ਮਿਨੀਸੋਟਾ, (ਅਮਰੀਕਾ)
ਫੋਨ: 001-507-271-1865
satnam.dhanoa@gmail.com

ਜੰਨਤ ਦਾ ਪਹਿਰਾਵਾ ਪਾ ਕੇ ਆਈ ਫੇਰ ਬਸੰਤ

* ਬਲਵਿੰਦਰ ਬਾਲਮ ਗੁਰਦਾਸਪੁਰ *
ਜੰਨਤ ਦਾ ਪਹਿਰਾਵਾ ਪਾ ਕੇ ਆਈ ਫੇਰ ਬਸੰਤ
ਧਰਤੀ ਦੁਲਹਨ ਵਾਂਗ ਸਜਾ ਕੇ ਆਈ ਫੇਰ ਬਸੰਤ।

ਖ਼ੁਸ਼ਬੂਆਂ ਦੇ ਅਲੰਕਾਰ ਸੁਸ਼ੋਭਿਤ ਵਿਚ ਹਵਾਵਾਂ ਦੇ,
ਸਰਸਵਤੀ ਦੇ ਉਤਸਵ ਚਾਰ ਚੁਫੇਰੇ ਰਾਵ੍ਹਾਂ ਦੇ।
ਬਨਸਪਤੀ ਦੇ ਵਿਚ ਨਹਾ ਕੇ ਆਈ ਫੇਰ ਬਸੰਤ,
ਜੰਨਤ ਦਾ ਪਹਿਰਾਵਾ ਪਾ ਕੇ ਆਈ ਫੇਰ ਬਸੰਤ।

ਅਠਖੇਲੀਆਂ ਦੇ ਮਨਮੌਜੀ ਦ੍ਰਿਸ਼-ਦਰਸ਼ਨ ਲੈ ਕੇ,
ਮੌਸਮ ਪਰਿਵਰਤਨ ਵਾਲੇ ਨਿੱਘੇ ਅਰਪਨ ਲੈ ਕੇ।
ਨਿਰਮਲਤਾ ਦਾ ਸੰਤੋਖ ਉਠਾ ਕੇ ਆਈ ਫੇਰ ਬਸੰਤ,
ਜੰਨਤ ਦਾ ਪਹਿਰਾਵਾ ਪਾ ਕੇ ਆਈ ਫੇਰ ਬਸੰਤ।

ਫ਼ਸਲਾਂ, ਫੁੱਲਾਂ ਦੇ ਜੋਬਨ ਤੇ ਬੇਪਰਵਾਹ ਸਵਾਗਤ,
ਕੁਦਰਤ ਨੇ ਹਸਤਾਖਰ ਕਰਕੇ ਲਿਖ ਦਿੱਤੀ ਈਬਾਦਤ।
ਧੁੱਪਾਂ ਛਾਵਾਂ ਨਾਲ ਨਹਾ ਕੇ ਆਈ ਫੇਰ ਬਸੰਤ,
ਜੰਨਤ ਦਾ ਪਹਿਰਾਵਾ ਪਾ ਕੇ ਆਈ ਫੇਰ ਬਸੰਤ।

ਭੁੱਗਾ, ਰੌ, ਗੁੜ, ਰਿਉੜੀ, ਗਚਕ ਪਤੀਸਾ ਮੂੰਗਫਲੀ,
ਖਿਚੜੀ, ਸਾਗ, ਦਹੀਂ, ਮੱਖਣ, ਘਿਓ, ਮਿਸ਼ਰੀ ਦੀ ਡਲੀ।
ਜ਼ਾਇਕੇਦਾਰ ਤਿਉਹਾਰ ਬਣਾ ਕੇ ਆਈ ਫੇਰ ਬਸੰਤ,
ਜੰਨਤ ਦਾ ਪਹਿਰਾਵਾ ਪਾ ਕੇ ਆਈ ਫੇਰ ਬਸੰਤ।

ਸਾਂਝਾਂ ਦੀ ਵਾਰਿਸ, ਰੁੱਤਾਂ ਦੀ ਰਾਣੀ ਕਹਿਲਾ ਕੇ,
ਅਭਿਵਾਦਨ ਕਰਦੀ ਫੁਲਕਾਰੀ ਦਾ ਘੁੰਡ ਉਠਾ ਕੇ।
ਚੰਚਲਤਾ ਦੇ ਵਿਚ ਸ਼ਰਮਾ ਕੇ ਆਈ ਫੇਰ ਬਸੰਤ,
ਜੰਨਤ ਦਾ ਪਹਿਰਾਵਾ ਪਾ ਕੇ ਆਈ ਫੇਰ ਬਸੰਤ।

ਅੰਬਰ ਵਿਚ ਕੀਤੀ ਚਿੱਤਰਕਾਰੀ ਡੋਰ ਪਤੰਗਾਂ ਨੇ,
ਇਕ ਅਲੌਕਿਕ ਸੁੰਦਰ ਤੋਹਫ਼ਾ ਦਿੱਤਾ ਰੰਗਾਂ ਨੇ।
ਖ਼ੁਸ਼ੀਆਂ ਦੀ ਉਪਮਾ ਅਪਣਾ ਕੇ ਆਈ ਫੇਰ ਬਸੰਤ,
ਜੰਨਤ ਦਾ ਪਹਿਰਾਵਾ ਪਾ ਕੇ ਆਈ ਫੇਰ ਬਸੰਤ।

ਮਾਨਵਤਾ ਦੀ ਆਸ਼ਾ ਚਰਿੱਤਰ ਅੰਗੀਕਾਰ ਬਣੇ,
ਘਰ ਘਰ ਦੇ ਵਿਚ 'ਬਾਲਮ' ਪਿਆਰ ਬਣੇ ਸਤਿਕਾਰ ਬਣੇ।
ਰੰਗਾਂ, ਧਰਮਾਂ ਨੂੰ ਸਮਝਾ ਕੇ ਆਈ ਫੇਰ ਬਸੰਤ,
ਜੰਨਤ ਦਾ ਪਹਿਰਾਵਾ ਪਾ ਕੇ ਆਈ ਫੇਰ ਬਸੰਤ।

-ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)।
ਮੋਬਾਈਲ : 98156-25409.






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX