ਤਾਜਾ ਖ਼ਬਰਾਂ


ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  1 day ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  1 day ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 day ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  1 day ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
ਹੋਰ ਖ਼ਬਰਾਂ..

ਨਾਰੀ ਸੰਸਾਰ

ਕੰਮਕਾਜੀ ਔਰਤਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ

ਸਮੇਂ ਦੀ ਤੇਜ਼ ਰਫ਼ਤਾਰ ਦੇ ਨਾਲ ਸਾਡੀਆਂ ਮੁਢਲੀਆਂ ਜ਼ਰੂਰਤਾਂ ਰੋਟੀ, ਕੱਪੜਾ, ਮਕਾਨ ਅਤੇ ਸਿਹਤ ਸਹੂਲਤਾਂ, ਪੜ੍ਹਾਈ ਦੇ ਖਰਚੇ ਇਨ੍ਹਾਂ ਵਿਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ ਕਿ ਪਰਿਵਾਰ ਦਾ ਖਰਚਾ ਇਕ ਵਿਅਕਤੀ ਨਹੀਂ ਚੁੱਕ ਸਕਦਾ। ਇਸ ਲਈ ਔਰਤਾਂ ਨੂੰ ਘਰੋਂ ਬਾਹਰ (ਨੌਕਰੀ ਪੇਸ਼ੇ) ਲਈ ਜਾਣਾ ਪੈ ਰਿਹਾ ਹੈ। ਜਿਵੇਂ-ਜਿਵੇਂ ਸਮੇਂ ਦੀ ਗਤੀ ਵਧਦੀ ਹੈ ਤਿਵੇਂ-ਤਿਵੇਂ ਨੌਕਰੀ ਪੇਸ਼ੇ ਵਾਲੀਆਂ ਔਰਤਾਂ ਨੂੰ ਕਈ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮੁਸ਼ਕਿਲਾਂ ਕਿਸੇ ਚੁਣੌਤੀ ਤੋਂ ਘੱਟ ਨਹੀਂ ਹਨ। ਔਰਤਾਂ ਨੂੰ ਦਫ਼ਤਰੀ ਕੰਮ ਦੇ ਬੋਝ ਕਾਰਨ ਕਈ ਵਾਰ ਤਣਾਅ, ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਔਰਤਾਂ ਕਈ ਵਾਰ ਆਪਣੇ ਘਰ-ਪਰਿਵਾਰ ਨੂੰ ਵੀ ਸਮਾਂ ਨਹੀਂ ਦੇ ਪਾਉਂਦੀਆਂ। ਦਫ਼ਤਰਾਂ ਤੋਂ ਦੇਰ ਆਉਣ ਕਾਰਨ ਅਤੇ ਆ ਕੇ ਆਪਣੀ ਘਰੇਲੂ ਕੰਮ-ਕਾਜ ਵਿਚ ਜੁਟ ਜਾਂਦੀਆਂ ਹਨ, ਜਿਸ ਕਰਕੇ ਉਨ੍ਹਾਂ ਦੇ ਬੱਚਿਆਂ ਦਾ ਬੌਧਿਕ ਵਿਕਾਸ ਵੀ ਠੀਕ ਢੰਗ ਨਾਲ ਨਹੀਂ ਹੁੰਦਾ। ਸਾਂਝੇ ਪਰਿਵਾਰਾਂ ਵਿਚ ਔਰਤਾਂ ਨੂੰ ਲੜਾਈ-ਝਗੜੇ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅੱਜ ਦੇ ਸਮੇਂ ਵਿਚ ਸਾਡੇ ਦੇਸ਼ ਵਿਚ ਲੁੱਟਾਂ-ਖੋਹਾਂ ਦਾ ਮਸਲਾ ਵੀ ਬਹੁਤ ਭਖ ਗਿਆ ਹੈ। ਔਰਤਾਂ ਬਹੁਤ ਜ਼ਿਆਦਾ ਗਿਣਤੀ ਵਿਚ ਲੁੱਟਾਂ-ਖੋਹਾਂ ਦਾ ਸ਼ਿਕਾਰ ਹੋ ਰਹੀਆਂ ਹਨ। ਕਈ ਪਛੜੇ ਇਲਾਕਿਆਂ ਵਿਚ ਲੋੜੀਂਦੇ ਆਵਾਜਾਈ ਦੇ ਸਾਧਨਾਂ ਦੀ ਘਾਟ ਹੋਣ ਕਰਕੇ ਔਰਤਾਂ ਨੂੰ ਬਹੁਤ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਵੱਖ-ਵੱਖ ਮਹਿਕਮਿਆਂ ਦੇ ਵੱਖ-ਵੱਖ ਜ਼ਿੰਮੇਵਾਰੀਆਂ ਦੀ ਤਲਵਾਰ ਔਰਤ 'ਤੇ ਹਮੇਸ਼ਾ ਲਟਕਦੀ ਰਹਿੰਦੀ ਹੈ। ਇਸ ਮਾਨਸਿਕ ਪ੍ਰੇਸ਼ਾਨੀਆਂ ਵਿਚ ਗੁਜ਼ਰਦੀ ਹੋਈ ਕਈ ਵਾਰ ਔਰਤ ਗ਼ਲਤ ਦੇ ਰਾਹ ਵਲ ਨੂੰ ਤੁਰ ਪੈਂਦੀਆਂ ਹਨ। ਪਰ ਹੁਣ ਲੋੜ ਹੈ ਔਰਤ ਨੂੰ ਘਰ ਅਤੇ ਸਮਾਜ ਵਿਚ ਬਣਦਾ ਸਨਮਾਨ ਦੇਣ ਦੀ। ਜੇਕਰ ਔਰਤ ਨੂੰ ਮਾਣ-ਸਨਮਾਨ ਮਿਲਣ ਲੱਗ ਜਾਵੇਗਾ ਤਾਂ ਸਾਰੀਆਂ ਸਮੱਸਿਆਵਾਂ ਸਮੇਂ ਅਨੁਸਾਰ ਠੀਕ ਹੋ ਜਾਣਗੀਆਂ।


-(ਮਲਟੀਪਰਜ਼ ਹੈਲਥ ਵਰਕਰ) ਪੁੱਤਰੀ ਰਵਿੰਦਰ ਸਿੰਘ, ਜ਼ਿਲ੍ਹਾ ਮੋਗਾ। ਮੋਬਾਈਲ : 94785-03088.


ਖ਼ਬਰ ਸ਼ੇਅਰ ਕਰੋ

ਵਿਆਹ ਤੋਂ ਬਾਅਦ ਵੀ ਜਾਰੀ ਰੱਖੋ ਆਪਣੀ ਪੜ੍ਹਾਈ

ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਪਰਿਵਾਰਕ ਮੁਸ਼ਕਿਲਾਂ ਦੇ ਕਾਰਨਾਂ ਕਰਕੇ ਜਲਦੀ ਵਿਆਹ ਹੋਣ ਕਰਕੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਅਤੇ ਕੁਝ ਬਣਨ ਦਾ ਸੁਪਨਾ ਅਧੂਰਾ ਰਹਿ ਜਾਂਦਾ ਹੈ। ਲੜਕੀਆਂ ਨੂੰ ਕਦੀ ਹਿੰਮਤ ਨਹੀਂ ਹਾਰਨੀ ਚਾਹੀਦੀ। ਪੜ੍ਹਾਈ ਸਹੁਰੇ ਘਰ ਜਾ ਕੇ ਪੂਰੀ ਕੀਤੀ ਜਾ ਸਕਦੀ ਹੈ। ਪਤੀ ਤੇ ਸਹੁਰੇ ਪਰਿਵਾਰ ਨੂੰ ਲੜਕੀ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਸ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਿਚ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਹਰ ਉਮਰ, ਹਰ ਹਾਲਤ ਵਿਚ ਸਿੱਖਿਆ ਪ੍ਰਾਪਤ ਕਰਕੇ ਜੀਵਨ ਨੂੰ ਇਕ ਨਵੀਂ ਦਿਸ਼ਾ ਦੇਣੀ ਚਾਹੀਦੀ ਹੈ। ਇਸ ਲਈ ਜ਼ਰੂਰਤ ਹੈ ਕੋਸ਼ਿਸ਼ ਕਰਨ ਦੀ, ਢੇਰ ਸਾਰੇ ਆਤਮ ਵਿਸ਼ਵਾਸ ਨਾਲ।
ਕੁਝ ਜ਼ਰੂਰੀ ਸੁਝਾਅ : ਆਪਣੇ-ਆਪ ਨੂੰ ਸਭ ਤੋਂ ਸਰਬਉੱਚ ਨਾ ਸਮਝੋ, ਹੰਕਾਰ ਤੋਂ ਦੂਰ ਰਹੋ। ਆਪਣੇ ਉੱਪਰ ਏਨਾ ਬੋਝ ਨਾ ਪਾਓ ਕਿ ਤੁਹਾਡੀ ਹਿੰਮਤ ਟੁੱਟ ਜਾਏ। ਕੰਮ ਹਮੇਸ਼ਾ ਘਰ-ਪਰਿਵਾਰ ਵਿਚ ਵੰਡ ਕੇ ਕਰੋ। ਕੰਮ ਤੇਜ਼ੀ ਨਾਲ ਨਾ ਕਰੋ, ਤਾਂ ਕਿ ਤੁਹਾਡੀ ਸਰੀਰਕ ਸ਼ਕਤੀ ਵਿਚ ਕਮੀ ਨਾ ਆਵੇ। ਰਸੋਈ ਘਰ ਦਾ ਕੰਮ ਕਰਦੇ ਸਮੇਂ ਪੜ੍ਹਾਈ ਕੀਤੀ ਜਾ ਸਕਦੀ ਹੈ।
ਆਪਣੇ ਆਲੇ-ਦੁਆਲੇ ਦੇ ਲੋਕਾਂ ਅਤੇ ਸਹਿਯੋਗੀਆਂ ਨਾਲ ਸਬੰਧ ਵਧੀਆ ਬਣਾ ਕੇ ਰੱਖੋ, ਤਾਂ ਕਿ ਲੋੜ ਪੈਣ 'ਤੇ ਉਹ ਆਪਣੇ ਕੰਮ ਆ ਸਕਣ ਤੇ ਆਪ ਵੀ ਹਮੇਸ਼ਾ ਦੂਸਰਿਆਂ ਦੀ ਮਦਦ ਲਈ ਤਿਆਰ ਰਹੋ, ਤਾਂ ਕਿ ਪੜ੍ਹਾਈ ਕਰਦੇ ਸਮੇਂ ਪੇਪਰਾਂ ਆਦਿ ਦੇ ਦਿਨਾਂ ਵਿਚ ਉਹ ਤੁਹਾਡੀ ਮਦਦ ਕਰ ਸਕਣ।
ਆਪਣੇ ਲਈ ਵਾਸਤਵਿਕ ਸੀਮਾਵਾਂ ਨਿਰਧਾਰਿਤ ਕਰਨ ਦਾ ਯਤਨ ਕਰੋ, ਕਿਉਂਕਿ ਹੁਣ ਤੁਸੀਂ ਕੁਆਰੇ ਵਿਦਿਆਰਥੀ ਨਹੀਂ ਹੋ, ਜਿਸ ਦੀ ਦੁਨੀਆ ਸਿਰਫ਼ ਕਿਤਾਬਾਂ, ਕਾਲਜ ਅਤੇ ਸੁਪਨੇ ਹਨ। ਇਨ੍ਹਾਂ ਸਭ ਤੋਂ ਉਲਟ ਹੁਣ ਤੁਹਾਡੇ ਉੱਪਰ ਜ਼ਿੰਮੇਵਾਰੀਆਂ ਹਨ। ਪਰਿਵਾਰ ਦੇ ਲੋਕ ਤੁਹਾਡੇ ਉੱਪਰ ਨਿਰਭਰ ਹਨ। ਅੰਤ ਤੁਸੀਂ ਕੰਮ ਦੀ ਵੰਡ ਸਾਰੇ ਪਰਿਵਾਰਕ ਮੈਂਬਰਾਂ ਵਿਚ ਕਰੋ। ਏਨਾ ਬੋਝ ਨਾ ਲਓ ਕਿ ਖ਼ੁਦ ਪੜ੍ਹਾਈ ਅਤੇ ਜ਼ਿੰਮੇਵਾਰੀਆਂ ਦੇ ਵਿਚਕਾਰ ਸੰਜਮ ਨਾ ਰੱਖ ਸਕੋ।
ਆਪਣੀ ਪੜ੍ਹਾਈ ਦੇ ਨੋਟਿਸ, ਪ੍ਰਾਜੈਕਟ ਆਦਿ ਪਹਿਲਾਂ ਹੀ ਤਿਆਰ ਰੱਖੋ ਅਤੇ ਕੋਈ ਵੀ ਪ੍ਰਾਜੈਕਟ ਮਿਲਣ 'ਤੇ ਉਸੇ ਵਕਤ ਕੰਮ ਆਰੰਭ ਕਰ ਦਿਓ। ਘੰਟਿਆਂ ਤੱਕ ਕਿਸੇ ਸਮੱਸਿਆ ਵਿਚ ਉਲਝੇ ਨਾ ਰਹੋ। ਜੇਕਰ ਕੋਈ ਮੁਸ਼ਕਿਲ ਹੋਵੇ ਤਾਂ ਪਰਿਵਾਰਕ ਮੈਂਬਰਾਂ ਦੀ ਮਦਦ ਵੀ ਲੈ ਸਕਦੇ ਹੋ। ਸਮੇਂ ਦੇ ਮਹੱਤਵ ਨੂੰ ਸਮਝੋ। ਸਮੇਂ ਦੀ ਪਲਾਨਿੰਗ ਕਰਕੇ ਸਮੇਂ ਦੀ ਬਚਤ ਕਰੋ। ਹਮੇਸ਼ਾ ਤਣਾਅ ਰਹਿਤ ਤੇ ਖੁਸ਼ ਰਹੋ।
ਜੋ ਵੀ ਕਰੋ ਪਰਿਵਾਰ ਅਤੇ ਪਤੀ ਦੀ ਸਲਾਹ ਨਾਲ ਹੀ ਕਰੋ। ਘਰ ਦੀ ਆਰਥਿਕ ਸਥਿਤੀ ਨੂੰ ਮੁੱਖ ਰੱਖ ਕੇ ਕੋਈ ਵੀ ਪੜ੍ਹਾਈ ਸਬੰਧੀ ਯੋਜਨਾ ਬਣਾਓ।


-ਰੇਲਵੇ ਰੋਡ, ਮਖੂ, ਤਹਿ: ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ।-142044. ਮੋਬਾਈਲ : 9781513519.

ਬੱਚਿਆਂ ਨੂੰ ਸਿਖਾਓ ਕਾੜ੍ਹਨੀ ਦੇ ਦੁੱਧ ਵਰਗੇ ਰਿਸ਼ਤਿਆਂ ਦੀ ਅਹਿਮੀਅਤ

ਇੱਟਾਂ-ਸੀਮਿੰਟ ਦੇ ਘਰਾਂ ਵਿਚ ਰਹਿੰਦਿਆਂ ਹੀ ਪਰਿਵਾਰਕ ਮੈਂਬਰਾਂ ਵਿਚ ਜਿਥੇ ਮੋਹ ਦੀਆਂ ਤੰਦਾਂ ਮਜ਼ਬੂਤ ਹੁੰਦੀਆਂ ਹਨ, ਉਥੇ ਹੀ ਮਾਪਿਆਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਾੜ੍ਹਨੀ ਦੇ ਦੁੱਧ ਵਰਗੇ ਰਿਸ਼ਤਿਆਂ ਦੀ ਅਹਿਮੀਅਤ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣ ਤਾਂ ਕਿ ਉਨ੍ਹਾਂ ਦੇ ਬੱਚੇ ਵੱਡੇ ਹੋ ਕੇ ਹਰ ਰਿਸ਼ਤੇ ਦਾ ਫਰਜ਼ ਸਹੀ ਤਰੀਕੇ ਨਾਲ ਨਿਭਾਉਣ। ਰਿਸ਼ਤੇ ਜੇ ਕਾੜ੍ਹਨੀ ਦੇ ਦੁੱਧ ਵਰਗੇ ਹਨ ਤਾਂ ਜ਼ਰਾ ਜਿਹਾ ਸੇਕ ਲੱਗਦਿਆਂ ਹੀ ਇਨ੍ਹਾਂ ਰਿਸ਼ਤਿਆਂ ਦਾ ਰੰਗ ਵੀ ਬਦਲ ਜਾਂਦਾ ਹੈ ਅਤੇ ਜ਼ਿਆਦਾ ਸੇਕ ਲੱਗਣ ਕਾਰਨ ਇਨ੍ਹਾਂ ਰਿਸ਼ਤਿਆਂ ਵਿਚ ਵੀ ਉਬਾਲ ਆ ਜਾਂਦਾ ਹੈ ਅਤੇ ਇਹ ਰਿਸ਼ਤੇ ਸੜ ਬਲ ਕੇ ਖ਼ਤਮ ਹੋਣ ਕੰਢੇ ਪਹੁੰਚ ਜਾਂਦੇ ਹਨ। ਇਸ ਕਰਕੇ ਹਰ ਮਾਪਿਆਂ ਨੂੰ ਰਿਸ਼ਤਿਆਂ ਦੀ ਅਹਿਮੀਅਤ ਖ਼ੁਦ ਵੀ ਸਮਝਣੀ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਕਾੜ੍ਹਨੀ ਦੇ ਦੁੱਧ ਵਰਗੇ ਇਨ੍ਹਾਂ ਰਿਸ਼ਤਿਆਂ ਦੀ ਅਹਿਮੀਅਤ ਬਚਪਨ ਵਿਚ ਹੀ ਆਪਣੇ ਬੱਚਿਆਂ ਨੂੰ ਵੀ ਸਿਖਾਉਣ।
ਹਰ ਘਰ ਵਿਚ ਹੀ ਮਾਂ ਬਾਪ ਤੋਂ ਇਲਾਵਾ ਚਾਚੇ, ਤਾਏ, ਦਾਦਾ, ਦਾਦੀ, ਚਾਚੀ, ਤਾਈ ਦੇ ਰਿਸ਼ਤੇ ਵੀ ਹੁੰਦੇ ਹਨ, ਜੋ ਕਿ ਆਪੋ-ਆਪਣੀਆਂ ਥਾਂ ਵੱਖਰਾ ਹੀ ਮਹੱਤਵ ਰੱਖਦੇ ਹਨ। ਇਨ੍ਹਾਂ ਰਿਸ਼ਤਿਆਂ ਬਾਰੇ ਲੋੜੀਂਦੇ ਜਾਣਕਾਰੀ ਆਪਣੇ ਬੱਚਿਆਂ ਨੂੰ ਬਚਪਨ ਵਿਚ ਹੀ ਦੇ ਦੇਣੀ ਚਾਹੀਦੀ ਹੈ ਤਾਂ ਕਿ ਤੁਹਾਡੇ ਬੱਚੇ ਵੀ ਇਨ੍ਹਾਂ ਰਿਸ਼ਤਿਆਂ ਅਤੇ ਰਿਸ਼ਤੇਦਾਰਾਂ ਦਾ ਆਦਰ ਤੇ ਮਾਣ ਸਤਿਕਾਰ ਕਰਨ। ਹਰ ਬੱਚੇ ਦਾ ਮਨ ਕੋਰੀ ਸਲੇਟ ਵਰਗਾ ਹੁੰਦਾ ਹੈ, ਇਸ ਮਨ ਰੂਪੀ ਕੋਰੀ ਸਲੇਟ ਉੱਪਰ ਮਾਪਿਆਂ ਵਲੋਂ ਬਚਪਨ ਵਿਚ ਹੀ ਜੋ ਇਬਾਰਤ ਲਿਖ ਦਿੱਤੀ ਜਾਂਦੀ ਹੈ, ਉਸ ਇਬਾਰਤ ਦੀ ਛਾਪ ਮਨੁੱਖ ਉੱਪਰ ਸਾਰੀ ਉਮਰ ਹੀ ਰਹਿੰਦੀ ਹੈ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬਚਪਨ ਵਿਚ ਹੀ ਮੋਹ ਭਰੇ ਰਿਸ਼ਤਿਆਂ ਦੀ ਅਹਿਮੀਅਤ ਜ਼ਰੂਰ ਦੱਸਣੀ ਚਾਹੀਦੀ ਹੈ। ਜਿਹੜੇ ਬੱਚੇ ਸਾਂਝੇ ਘਰਾਂ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਤਾਂ ਦਾਦੇ-ਦਾਦੀ, ਚਾਚੇ-ਚਾਚੀ ਅਤੇ ਤਾਏ-ਤਾਈ ਦੇ ਰਿਸ਼ਤਿਆਂ ਦੀ ਅਹਿਮੀਅਤ ਦਾ ਪਤਾ ਹੁੰਦਾ ਹੈ ਅਤੇ ਉਹ ਇਨ੍ਹਾਂ ਮੋਹ ਭਰੇ ਰਿਸ਼ਤਿਆਂ ਦਾ ਨਿੱਘ ਵੀ ਬਚਪਨ ਵਿਚ ਹੀ ਮਾਣਦੇ ਹਨ ਪਰ ਜਿਹੜੇ ਮਾਪੇ ਇਕੱਲੇ ਅਤੇ ਪਰਿਵਾਰ ਤੋਂ ਵੱਖ ਰਹਿੰਦੇ ਹਨ, ਉਨ੍ਹਾਂ ਦੇ ਬੱਚੇ ਦਾਦਾ-ਦਾਦੀ, ਤਾਇਆ-ਤਾਈ, ਚਾਚਾ-ਚਾਚੀ, ਮਾਮਾ-ਮਾਮੀ ਦੇ ਰਿਸ਼ਤਿਆਂ ਤੋਂ ਕੋਰੇ ਅਣਜਾਣ ਹੁੰਦੇ ਹਨ। ਅਜਿਹੇ ਇਕੱਲੇ ਰਹਿਣ ਵਾਲੇ ਬੱਚੇ ਅਕਸਰ ਹੀ ਵੱਡੇ ਹੋ ਕੇ ਵੀ ਕੋਈ ਰਿਸ਼ਤਾ ਨਿਭਾਉਣ ਦੀ ਥਾਂ ਖ਼ੁਦ ਹੀ ਇਕੱਲੇ ਰਹਿਣਾ ਪਸੰਦ ਕਰਦੇ ਹਨ, ਜਿਸ ਕਰਕੇ ਉਹ ਪਰਿਵਾਰ ਦੇ ਮੋਹ ਭਰੇ ਰਿਸ਼ਤਿਆਂ ਦਾ ਸੁਖ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਪਰਿਵਾਰਕ ਰਿਸ਼ਤਿਆਂ ਬਾਰੇ ਆਪਣੇ ਬੱਚਿਆਂ ਨੂੰ ਜਾਣਕਾਰੀ ਦੇਣ ਲੱਗੇ ਹਰ ਰਿਸ਼ਤੇਦਾਰ ਦੀ ਅਹਿਮੀਅਤ ਵੀ ਜ਼ਰੂਰ ਦੱਸਣ। ਮਾਪੇ ਕਦੇ ਭੁੱਲ ਕੇ ਵੀ ਬੱਚਿਆਂ ਸਾਹਮਣੇ ਆਪਣੇ ਕਿਸੇ ਰਿਸ਼ਤੇਦਾਰ ਦੀ ਨਿੰਦਾ ਚੁਗਲੀ ਨਾ ਕਰਨ ਕਿਉਂਕਿ ਅਜਿਹਾ ਕਰਨ ਨਾਲ ਬੱਚੇ ਦੇ ਕੋਮਲ ਮਨ ਉੱਪਰ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਕਾੜ੍ਹਨੀ ਦੇ ਦੁੱਧ ਵਰਗੇ ਰਿਸ਼ਤਿਆਂ ਦੀ ਅਹਿਮੀਅਤ ਬਚਪਨ ਵਿਚ ਹੀ ਆਪਣੇ ਬੱਚਿਆਂ ਨੂੰ ਜ਼ਰੂਰ ਦੇਣ ਤਾਂ ਕਿ ਇਹ ਬੱਚੇ ਵੱਡੇ ਹੋ ਕੇ ਇਨ੍ਹਾਂ ਰਿਸ਼ਤਿਆਂ ਦੀਆਂ ਮੋਹ ਭਰੀਆਂ ਤੰਦਾਂ ਵਿਚ ਬੰਨ੍ਹੇ ਰਹਿਣ ਅਤੇ ਆਪਦੀ ਜ਼ਿੰਦਗੀ ਸੁਖੀ ਬਤੀਤ ਕਰ ਸਕਣ।


-ਲੱਕੀ ਨਿਵਾਸ, 61 ਏ ਵਿਦਿਆ ਨਗਰ ਪਟਿਆਲਾ।
ਮੋਬਾਈਲ : 94638-19174

ਖ਼ੁਦ ਨੂੰ ਰੱਖੋ ਤਰੋ-ਤਾਜ਼ਾ

* ਆਪਣੇ ਬੀਤੇ ਪਲਾਂ ਨੂੰ ਯਾਦ ਕਰਕੇ ਉਸ ਦੀ ਕਲਪਨਾ ਵਿਚ ਗਵਾਚਣ ਦੀ ਕੋਸ਼ਿਸ਼ ਕਰੋ।
* ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰੋ।
* ਕਦੀ-ਕਦੀ ਕੰਮ ਤੋਂ ਛੁੱਟੀ ਲਓ ਤਾਂ ਕਿ ਛੁੱਟੀ ਲੈ ਕੇ ਸ਼ਹਿਰ ਤੋਂ ਕਿਤੇ ਬਾਹਰ ਜਾ ਸਕੋ ਤਾਂ ਜ਼ਿਆਦਾ ਚੰਗਾ ਹੋਵੇਗਾ ਪਰ ਇਹ ਹਮੇਸ਼ਾ ਸੰਭਵ ਨਹੀਂ ਹੁੰਦਾ। ਕਿਸੇ ਨੇੜਲੇ ਸਬੰਧੀ ਜਾਂ ਮਿੱਤਰ ਦੇ ਘਰ ਕੁਝ ਸਮਾਂ ਬਿਤਾਓ ਤਾਂ ਕਿ ਆਪਣੇ ਰੋਜ਼ਮਰ੍ਹਾ ਵਾਤਾਵਰਨ ਤੋਂ ਕੁਝ ਦੂਰੀ ਮਿਲ ਸਕੇ।
* ਜੇਕਰ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਪਰਿਵਾਰ ਦੇ ਨਾਲ ਕੁਝ ਸਮਾਂ ਬਿਤਾਓ। ਚੰਗੇ ਮਿੱਤਰ ਅਤੇ ਪਰਿਵਾਰ ਦੇ ਮੈਂਬਰ ਜ਼ਿੰਦਗੀ ਵਿਚ ਨਵੀਂ ਜਾਨ ਪਾ ਦਿੰਦੇ ਹਨ। ਜਿਨ੍ਹਾਂ ਮਿੱਤਰਾਂ ਜਾਂ ਪਰਿਵਾਰ ਵਾਲਿਆਂ 'ਤੇ ਪੂਰਾ ਵਿਸ਼ਵਾਸ ਹੋਵੇ, ਉਨ੍ਹਾਂ ਨਾਲ ਆਪਣੇ ਭੇਦ ਸਾਂਝੇ ਕਰੋ।
* ਕਿਸੇ ਵੀ ਤਰ੍ਹਾਂ ਦੇ ਅਕਾਊਪਨ ਨੂੰ ਦੂਰ ਕਰਨ ਲਈ ਤੁਸੀਂ ਫਿਲਮ ਦੇਖ ਕੇ ਆਪਣੇ ਆਪ ਨੂੰ ਅਕਾਊਪਨ ਤੋਂ ਬਚਾ ਸਕਦੇ ਹੋ। ਜੇਕਰ ਤੁਹਾਡਾ ਫਿਲਮ ਹਾਲ 'ਚ ਦੇਖਣ ਨੂੰ ਮਨ ਨਾ ਹੋਵੇ ਤਾਂ ਤੁਸੀਂ ਘਰ 'ਚ ਹੀ ਕੋਈ ਫਿਲਮ ਚੈਨਲ ਲਗਾਓ ਅਤੇ ਫਿਲਮ ਦੇਖਣ ਵਿਚ ਮਸਤ ਹੋ ਜਾਓ। ਵਿਸ਼ਵਾਸ ਕਰੋ ਥੋੜ੍ਹੇ ਸਮੇਂ ਵਿਚ ਹੀ ਤੁਸੀਂ ਸਭ ਭੁੱਲ ਕੇ ਫਿਲਮ ਦੇ ਰੰਗ ਵਿਚ ਡੁੱਬ ਜਾਓਗੇ।
* ਤੁਹਾਨੂੰ ਕੁਝ ਹੋਰ ਉਸ ਸਮੇਂ ਸੁੱਝ ਨਾ ਰਿਹਾ ਹੋਵੇ ਕਿ, ਕੀ ਕਰੀਏ ਤਾਂ ਅਜਿਹੇ ਸਮੇਂ ਸੰਗੀਤ ਸੁਣੋ। ਸੰਗੀਤ ਵਿਚ ਉਹ ਸ਼ਕਤੀ ਹੈ ਜੋ ਜ਼ਿੰਦਗੀ ਤੋਂ ਅਕਾਊਪਨ ਨੂੰ ਧੋ ਦਿੰਦੀ ਹੈ ਜਾਂ ਦੂਰ ਕਰਦੀ ਹੈ।
* ਜੇਕਰ ਤੁਹਾਡੇ ਕੋਲ ਕਿਤੇ ਘੁੰਮਣ ਦੀਆਂ ਪੁਰਾਣੀਆਂ ਤਸਵੀਰਾਂ ਹਨ ਤਾਂ ਐਲਬਮ ਖੋਲ੍ਹੋ ਅਤੇ ਕਲਪਨਾ ਸ਼ਕਤੀ ਨਾਲ ਉਥੋਂ ਦੀ ਸੈਰ ਕਰੋ।
* ਜੇਕਰ ਤੁਸੀਂ ਘਰ ਵਿਚ ਜਾਨਵਰ ਰੱਖਣ ਦੇ ਸ਼ੌਕੀਨ ਹੋ ਤਾਂ ਇਕ ਕੁੱਤਾ ਪਾਲ ਕੇ ਰੱਖੋ। ਜਦੋਂ ਤੁਸੀਂ ਅਕਾਊਪਨ ਮਹਿਸੂਸ ਕਰ ਰਹੇ ਹੋ ਤਾਂ ਉਸ ਦੇ ਨਾਲ ਖੇਡੋ, ਉਸ ਨੂੰ ਨਹਾਓ ਜਾਂ ਉਸ ਨੂੰ ਘੁਮਾਉਣ ਬਾਹਰ ਲੈ ਜਾਓ। ਘਰ 'ਚ ਅਕਵੇਰੀਅਮ ਹੈ ਤਾਂ ਮੱਛੀਆਂ ਦੇ ਐਕਸ਼ਨ ਦੇਖ ਕੇ ਆਪਣੇ-ਆਪ ਨੂੰ ਅਕਾਊਪਨ ਤੋਂ ਉਭਾਰ ਸਕਦੇ ਹੋ।
* ਆਪਣੀ ਕੱਪੜਿਆਂ ਦੀ ਅਲਮਾਰੀ ਸਾਫ਼ ਕਰੋ। ਆਪਣੇ ਨਵੇਂ-ਪੁਰਾਣੇ ਰੰਗ-ਬਿਰੰਗੇ ਕੱਪੜਿਆਂ ਨੂੰ ਦੇਖ ਕੇ ਬਹੁਤ ਮਜ਼ਾ ਆਵੇਗਾ।
* ਅੱਜਕਲ੍ਹ ਵੱਡੇ ਸ਼ਹਿਰਾਂ ਵਿਚ ਵੱਡੇ-ਵੱਡੇ ਮਾਲ ਹਨ। ਉਥੇ ਜਾ ਕੇ ਨਵੇਂ ਫੈਸ਼ਨ ਦੀਆਂ ਚੀਜ਼ਾਂ ਨੂੰ ਦੇਖੋ ਅਤੇ ਵਿੰਡੋ ਸ਼ਾਪਿੰਗ ਕਰਦੇ ਹੋਏ ਖ਼ੁਦ ਨੂੰ ਅਕਾਊਪਨ ਤੋਂ ਬਚਾ ਸਕਦੇ ਹੋ।
* ਦੋ ਹਫ਼ਤੇ ਵਿਚ ਘੱਟ ਤੋਂ ਘੱਟ ਇਕ ਦਿਨ ਆਪਣੀ ਨੀਂਦ ਰਾਤ ਨੂੰ ਪੂਰੀ ਕਰੋ ਤਾਂ ਕਿ ਮਨ ਅਤੇ ਤਨ ਨੂੰ ਪੂਰਾ ਆਰਾਮ ਮਿਲ ਸਕੇ ਅਤੇ ਨਵੇਂ ਜੋਸ਼ ਨਾਲ ਆਪਣੀ ਸਵੇਰ ਸ਼ੁਰੂ ਕਰ ਸਕੋ।

ਸਰਦੀਆਂ ਵਿਚ ਵਾਲਾਂ ਨੂੰ ਚਾਹੀਦੀ ਖ਼ਾਸ ਦੇਖਭਾਲ

ਸਰਦੀਆਂ ਦੇ ਦਿਨਾਂ ਵਿਚ ਸਰੀਰ ਵਿਚ ਰੇਸ਼ੇ ਦੀ ਮਾਤਰਾ ਵਧਣ ਨਾਲ ਖੁਸ਼ਕੀ ਦਾ ਅਸੰਤੁਲਨ ਹੋ ਜਾਂਦਾ ਹੈ, ਜਿਸ ਨਾਲ ਸਿਰ ਵਿਚ ਸਿੱਕਰੀ ਹੋਣ ਨਾਲ ਵਾਲ ਜ਼ਿਆਦਾ ਝੜਨ ਲਗਦੇ ਹਨ। ਸਿਰ ਵਿਚ ਖੁਸ਼ਕੀ ਵਧਣ ਵਿਚ ਫੰਗਲ ਅਤੇ ਬੈਕਟੀਰੀਆ ਇੰਫੈਕਸ਼ਨ ਵਧ ਜਾਂਦਾ ਹੈ। ਬੰਦ ਹੋਏ ਮੁਸਾਮ ਵਾਲਾਂ ਨੂੰ ਰੁੱਖਾ ਬਣਾ ਦਿੰਦੇ ਹਨ। ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ। ਕਿਵੇਂ ਆਓ ਦੇਖੀਏ :-
ਵਾਲਾਂ ਨੂੰ ਮਿਲੇ ਪੋਸ਼ਣ : ਵਾਲਾਂ ਨੂੰ ਪ੍ਰੋਟੀਨ ਅਤੇ ਹੋਰ ਖਣਿਜ ਲੂਣ ਜਿਵੇਂ ਜ਼ਿੰਕ ਮੈਗਨੀਸ਼ੀਅਮ, ਆਇਰਨ ਅਤੇ ਵਿਟਾਮਿਨ ਬੀ ਦੀ ਉਪਲਬਧੀ ਲਈ ਬਾਦਾਮ ਅਤੇ ਅਖਰੋਟ ਖਾਓ ਅਤੇ ਮਾਹਰ ਦੀ ਸਲਾਹ 'ਤੇ ਓਮੇਗਾ-3 ਅਤੇ 6 ਫੈਟੀ ਐਸਿਡ ਦੇ ਸਪਲੀਮੈਂਟ ਲਓ। ਵਿਟਾਮਿਨ ਈ ਵਾਲੇ ਤੇਲ, ਫਲੈਕਸ ਸੀਡ ਆਇਲ ਦੀ ਵਰਤੋਂ ਕਰੋ।
ਮਸਾਜ : ਸੀਸਮ ਤੇਲ, ਭ੍ਰਿੰਗਰਾਜ ਤੇਲ ਦੀ ਹਫ਼ਤੇ ਵਿਚ ਦੋ ਵਾਰ ਮਾਲਿਸ਼ ਕਰੋ। ਸਿਰ ਵਿਚ ਤਿੰਨ ਚਾਰ ਘੰਟੇ ਜਾਂ ਪੂਰੀ ਰਾਤ ਤੇਲ ਨੂੰ ਲਗਾ ਕੇ ਰੱਖੋ। ਬਾਦਾਮ ਦੇ ਤੇਲ ਨੂੰ ਲਗਾਉਣ ਤੋਂ ਬਚੋ ਕਿਉਂਕਿ ਇਹ ਭਾਰੀ ਹੁੰਦਾ ਹੈ।
ਸ਼ੈਂਪੂ : ਸੋਇਆ, ਪ੍ਰੋਟੀਨ, ਲੈਮਨ, ਜੈਤੂਨ ਤੇਲ ਵਰਗੇ ਕੁਦਰਤੀ ਤੇਲ ਆਧਾਰਿਤ ਸ਼ੈਂਪੂ ਦੀ ਵਰਤੋਂ ਕਰੋ। ਇਸ ਵਿਚ ਵਿਟਾਮਿਨ-ਈ ਭਰਪੂਰ ਮਾਤਰਾ ਵਿਚ ਹੁੰਦਾ ਹੈ। ਸਿਰ ਵਿਚ ਤੇਲ ਜਾਂ ਸਿੱਕਰੀ ਘੱਟ ਕਰਨ ਲਈ ਐਂਟੀ ਡੈਂਡਰਫ ਸ਼ੈਂਪੂ ਲਗਾਓ।
ਕੰਡੀਸ਼ਨਰ : ਵਾਲਾਂ ਨੂੰ ਨਮੀਂ ਦੇਣ ਵਾਲੇ ਕੰਡੀਸ਼ਨਰ ਜਿਵੇਂ ਬੀ. ਸੀ. ਐਲ. ਅਤੇ ਡੀਪ ਕੰਡੀਸ਼ਨਰ ਨੂੰ ਹਫਤੇ ਵਿਚ ਇਕ ਵਾਰ ਲਗਾਓ। ਗਰਮ ਜੈਤੂਨ ਦਾ ਤੇਲ ਕੰਡੀਸ਼ਨਰ ਦਾ ਕੰਮ ਕਰਦਾ ਹੈ। ਇਸ ਨੂੰ ਲਗਾਉਣ ਤੋਂ ਬਾਅਦ ਵਾਲਾਂ ਨੂੰ ਧੋ ਦਿਓ ਜਾਂ ਦਹੀਂ ਸਮੇਤ ਫੇਸਪੈਕ ਲਗਾਓ। ਹੇਅਰ ਸਪਾ ਅਤੇ ਡੀਪ ਕੰਡੀਸ਼ਨਿੰਗ ਟ੍ਰੀਟਮੈਂਟ ਸੈਲੂਨ ਤੋਂ ਕਰਾਓ। ਵਾਲਾਂ ਲਈ ਬੀਅਰ ਵੀ ਇਕ ਚੰਗਾ ਹੇਅਰ ਕੰਡੀਸ਼ਨਰ ਹੈ।
ਪਾਣੀ : ਸ਼ੈਂਪੂ ਕਰਨ ਲਈ ਹਲਕਾ ਗਰਮ ਜਾਂ ਸਾਧਾਰਨ ਪਾਣੀ ਲਓ। ਜ਼ਿਆਦਾ ਗਰਮ ਪਾਣੀ ਨਾਲ ਵਾਲ ਟੁੱਟਦੇ ਹਨ।
ਹੇਅਰ ਕਲਰ : ਵਾਲਾਂ ਵਿਚ ਹਰਬਲ ਹੇਅਰ ਕਲਰ ਲਗਾਓ ਅਤੇ ਵਾਰ-ਵਾਰ ਨਾ ਲਗਾਓ।
ਵਾਲਾਂ ਦੀ ਸੁਰੱਖਿਆ : ਵਾਲਾਂ ਨੂੰ ਹੈੱਡ ਕੈਪ ਜਾਂ ਸਕਾਰਫ ਨਾਲ ਢਕੋ। ਸਕਾਰਫ ਢਿੱਲਾ ਬੰਨ੍ਹੋ ਤਾਂ ਕਿ ਖੂਨ ਪ੍ਰਵਾਹ ਵਿਚ ਰੁਕਾਵਟ ਨਾ ਹੋਵੇ। ਇਨ੍ਹਾਂ ਨੂੰ ਠੰਢੀ ਹਵਾ ਦੇ ਅਸਰ ਤੋਂ ਬਚਾ ਕੇ ਰੱਖੋ। ਵਾਲ ਸੁੱਕਣ ਲਈ ਬਲੋ ਹੇਅਰ ਡਾਇਰ ਦੀ ਵਰਤੋਂ ਕਰਨ ਦੀ ਬਜਾਏ ਕੁਦਰਤੀ ਢੰਗ ਨਾਲ ਸੁਕਾਓ।
ਡੈਂਡਰਫ : ਸਿਰ 'ਤੇ ਨਾਰੀਅਲ ਤੇਲ ਨਾਲ ਮਾਲਸ਼ ਕਰੋ। ਅੱਧੇ ਘੰਟੇ ਤੋਂ ਬਾਅਦ ਗਰਮ ਪਾਣੀ ਵਿਚ ਤੌਲੀਆ ਡੁਬੋ ਕੇ ਉਸ ਨਾਲ ਵਾਲਾਂ ਨੂੰ ਬੰਨ੍ਹੋ। ਥੋੜ੍ਹੀ ਦੇਰ ਤੋਂ ਬਾਅਦ ਹਲਕੇ ਸੈਂਪੂ ਨਾਲ ਧੋ ਦਿਓ। ਇਸ ਨੂੰ ਨਿਯਮਤ ਰੂਪ ਵਿਚ ਕਰੋ। ਐਂਟੀ ਡੈਂਡਰਫ਼ ਜਾਂ ਮੈਡੀਕੇਟਿਡ ਸ਼ੈਂਪੂ ਲਗਾਓ। ਡਰਾਇਰ ਦੀ ਵਰਤੋਂ ਬੁਰਸ਼ ਦੇ ਨਾਲ ਕਰੋ। ਵਾਲ ਰੁੱਖੇ ਹੁੰਦੇ ਹਨ ਤਾਂ ਸੈਲੂਨ ਵਿਚ ਹੇਅਰ ਰਿਪੇਅਰ ਮਾਸਕ ਲਗਵਾਓ।
* ਤੇਲ ਵਿਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਵਿਚ ਲਗਾਓ। ਇਸ ਨਾਲ ਉਨ੍ਹਾਂ ਵਿਚ ਚਮਕ ਵਧਦੀ ਹੈ।
* ਮਹਿੰਦੀ ਅਤੇ ਆਂਵਲਾ ਪਾਊਡਰ ਨੂੰ ਵਾਲਾਂ ਵਿਚ ਲਗਾ ਕੇ ਰੱਖੋ। ਇਕ ਘੰਟੇ ਬਾਅਦ ਬਿਨਾਂ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਵਾਲਾਂ ਨੂੰ ਧੋ ਦਿਓ। ਕੰਡੀਸ਼ਨਰ ਲਗਾਉਣਾ ਹੀ ਹੋਵੇ ਤਾਂ ਬਾਅਦ ਵਿਚ ਠੰਢੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।
* ਵਾਲਾਂ ਵਿਚ ਸਿੱਧੇ ਹੇਅਰ ਸਪ੍ਰੇਅ ਲਗਾਉਣ ਦੀ ਬਜਾਏ ਬੁਰਸ਼ 'ਤੇ ਲਗਾ ਕੇ ਵਾਲਾਂ ਵਿਚ ਲਗਾਓ।


-ਨੀਲੋਫਰ
ਇਮੇਜ਼ ਰਿਫ਼ਲੈਕਸ਼ਨ ਸੈਂਟਰ

ਖਾਣਾ ਬਣਾਉਂਦੇ ਸਮੇਂ ਧਿਆਨ ਦਿਓ

* ਭੋਜਨ ਬਣਾਉਣ ਤੋਂ ਪਹਿਲਾਂ ਇਹ ਜ਼ਰੂਰ ਦੇਖ ਲਓ ਕਿ ਤੁਸੀਂ ਜੋ ਬਣਾਉਣ ਜਾ ਰਹੇ ਹੋ, ਉਸ ਲਈ ਤੁਹਾਡੇ ਕੋਲ ਜ਼ਰੂਰੀ ਸਮੱਗਰੀ ਹੈ ਜਾਂ ਨਹੀਂ। ਜੇਕਰ ਕੋਈ ਚੀਜ਼ ਉਪਲਬਧ ਨਾ ਹੋਵੇ ਤਾਂ ਜਿਥੋਂ ਤੱਕ ਸੰਭਵ ਹੋਵੇ ਉਸ ਨੂੰ ਮੰਗਵਾ ਲਉ।
* ਜ਼ਰੂਰੀ ਸਮੱਗਰੀ ਨੂੰ ਗੈਸ ਦੇ ਕੋਲ ਰੱਖੋ ਪਰ ਇਹ ਧਿਆਨ ਰਹੇ ਕਿ ਸੈਲਫ਼ ਬੇਢੰਗੀ ਨਾਲ ਭਰਿਆ ਹੋਇਆ ਨਾ ਲੱਗੇ। ਹਰ ਚੀਜ਼ ਨੂੰ ਸਲੀਕੇ ਨਾਲ ਰੱਖੋ।
* ਜੇਕਰ ਤੁਹਾਡੀ ਰਸੋਈ ਸਟੈਂਡਿੰਗ ਹੈ ਤਾਂ ਖਾਣਾ ਬਣਾਉਂਦੇ ਸਮੇਂ ਐਪ੍ਰਿਨ ਜ਼ਰੂਰ ਬੰਨ੍ਹ ਲਓ, ਨਹੀਂ ਤਾਂ ਤੁਹਾਡੇ ਕੱਪੜੇ ਖਰਾਬ ਹੋ ਜਾਣਗੇ। ਕੱਪੜਿਆਂ 'ਤੇ ਪਏ ਆਟੇ, ਸਬਜ਼ੀ ਆਦਿ ਦੇ ਧੱਬੇ ਜਿਥੇ ਦੇਖਣ 'ਚ ਬੁਰੇ ਲੱਗਣਗੇ, ਉਥੇ ਉਨ੍ਹਾਂ ਦੇ ਉਤਰਨ ਦਾ ਵੀ ਭਰੋਸਾ ਨਹੀਂ ਹੈ।
* ਗੈਸ ਦੇ ਦੋਵਾਂ ਚੁਲ੍ਹਿਆਂ ਦੀ ਵਰਤੋਂ ਕਰੋ। ਇਸ ਨਾਲ ਤੁਹਾਡੇ ਸਮੇਂ ਤੇ ਮਿਹਨਤ ਦੋਵਾਂ ਦੀ ਬੱਚਤ ਹੋਵੇਗੀ।
* ਭੋਜਨ ਬਣਾਉਂਦੇ ਸਮੇਂ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ। ਹਰੇਕ ਵਸਤੂ ਨੂੰ ਢਕ ਕੇ ਰੱਖੋ।
* ਸਬਜ਼ੀ ਨੂੰ ਜ਼ਿਆਦਾ ਘਿਓ ਜਾਂ ਤੇਲ ਵਿਚ ਨਾ ਪਕਾਓ।
* ਭੋਜਨ ਨੂੰ ਮੱਧਮ ਅੱਗ 'ਤੇ ਪਕਾਉਣ ਦੀ ਕੋਸ਼ਿਸ਼ ਕਰੋ। ਇਸ ਨਾਲ ਭੋਜਨ ਵਿਚ ਮੌਜੂਦ ਪੌਸ਼ਟਿਕ ਤੱਤ ਨਸ਼ਟ ਨਹੀਂ ਹੋਣਗੇ।
* ਸਬਜ਼ੀ ਪ੍ਰੈਸ਼ਰ ਕੁੱਕਰ ਵਿਚ ਹੀ ਪਕਾਓ। ਇਸ ਨਾਲ ਗੈਸ ਦੀ ਵੀ ਬੱਚਤ ਹੋਵੇਗੀ ਅਤੇ ਭੋਜਨ ਦੀ ਪੌਸ਼ਟਿਕਤਾ ਵੀ ਬਣੀ ਰਹੇਗੀ।
* ਨਰਮ ਸਬਜ਼ੀਆਂ ਨੂੰ ਛਿੱਲ ਕੇ ਧੋਵੋ। ਕੱਟਣ ਤੋਂ ਬਾਅਦ ਧੋਣ ਨਾਲ ਉਨ੍ਹਾਂ ਵਿਚ ਮੌਜੂਦ ਖਣਿਜ ਲੂਣ ਖ਼ਤਮ ਹੋ ਜਾਂਦੇ ਹਨ।
* ਛਾਣਬੂਰੇ ਵਾਲੇ ਆਟੇ ਦੀ ਰੋਟੀ ਬਣਾਓ।
* ਹਰ ਤਰ੍ਹਾਂ ਦੇ ਚਾਕੂਆਂ ਨੂੰ ਇਕ ਥਾਂ 'ਤੇ ਰੱਖੋ ਜਿਸ ਨਾਲ ਜ਼ਰੂਰਤ ਸਮੇਂ ਸੌਖਿਆਂ ਹੀ ਮਿਲ ਸਕਣ।
* ਭੋਜਨ ਵਿਚ ਜ਼ਿਆਦਾ ਮਿਰਚ-ਮਸਾਲੇ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਹੁੰਦੇ ਹਨ।
* ਭੋਜਨ ਦੀ ਪੌਸ਼ਟਿਕਤਾ ਬਣਾਈ ਰੱਖਣ ਲਈ ਉਸ ਨੂੰ ਜ਼ਰੂਰਤ ਤੋਂ ਜ਼ਿਆਦਾ ਨਾ ਪਕਾਓ।
* ਰਸੋਈ ਵਿਚ ਹਮੇਸ਼ਾ 1-2 ਸਾਫ ਕੱਪੜੇ ਰੱਖੋ ਜਿਸ ਨਾਲ ਸਮੇਂ-ਸਮੇਂ 'ਤੇ ਹੱਥਾਂ ਤੇ ਸੈਲਫ਼ ਨੂੰ ਸਾਫ ਕੀਤਾ ਜਾ ਸਕੇ।
* ਹਰੇਕ ਦਿਨ ਗੈਸ ਦੀ ਸਫ਼ਾਈ ਜ਼ਰੂਰ ਕਰੋ। ਗੈਸ ਦਾ ਚੁੱਲ੍ਹਾ ਤੇ ਬਰਨਰ ਹਮੇਸ਼ਾ ਸਾਫ਼ ਹੋਣਾ ਚਾਹੀਦਾ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX