ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ
. . .  1 day ago
ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਕਾਰ ਡਰਾਈਵਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ...
ਸੰਵਿਧਾਨਕ ਵਿਵਸਥਾ ਅਨੁਸਾਰ ਹਰ ਐਕਟ ਨੂੰ ਲਾਗੂ ਕਰਨਾ ਮਮਤਾ ਦੀ ਜ਼ਿੰਮੇਵਾਰੀ - ਰਾਮ ਮਾਧਵ
. . .  1 day ago
ਨਵੀਂ ਦਿੱਲੀ, 9 ਦਸੰਬਰ - ਭਾਜਪਾ ਆਗੂ ਰਾਮ ਮਾਧਵ ਦਾ ਕਹਿਣਾ ਹੈ ਕਿ ਸੰਵਿਧਾਨਿਕ ਵਿਵਸਥਾ ਅਨੁਸਾਰ ਲੋਕ ਸਭਾ ਵੱਲੋਂ ਪਾਸ ਕੀਤੇ ਹਰ ਐਕਟ ਨੂੰ ਲਾਗੂ ਕਰਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜ਼ਿੰਮੇਵਾਰੀ ਹੈ।
ਨਾਗਰਿਕਤਾ ਮਿਲਣ ਤੋਂ ਬਾਅਦ ਕਿੰਨੀ ਵਧੇਗੀ ਦੇਸ਼ ਦੀ ਆਬਾਦੀ? - ਸ਼ਿਵ ਸੈਨਾ ਸੰਸਦ ਮੈਂਬਰ
. . .  1 day ago
ਨਵੀਂ ਦਿੱਲੀ, 9 ਦਸੰਬਰ -ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਿਚ ਜ਼ਿਕਰ ਕੀਤੇ ਗਏ 6 ਭਾਈਚਾਰਿਆ ਦੇ ਕਿੰਨੇ ਲੋਕ ਭਾਰਤ 'ਚ ਰਹਿ ਰਹੇ ਹਨ?ਕੇਂਦਰੀ ਗ੍ਰਹਿ ਮੰਤਰੀ ਨੇ...
ਕਿਸਾਨ ਜਗਸੀਰ ਸਿੰਘ ਦਾ ਤੀਜੇ ਦਿਨ ਵੀ ਨਹੀਂ ਹੋਇਆ ਸਸਕਾਰ
. . .  1 day ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪਰਸੋਂ ਸਵੇਰੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੋੜਿਆਂਵਾਲੀ ਦੇ ਜਗਸੀਰ...
ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  1 day ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  1 day ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  1 day ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ ਧੰੂਆਂ

ਸਵੇਰੇ 4 ਵਜਦੇ ਨੂੰ ਹਰਦੀਪ ਸਿੰਘ ਦਾ ਫੋਨ ਆਇਆ ਕਿ ਦਰਸ਼ਨ ਸਿਹਾਂ, ਬਸ ਜਲੰਧਰੋਂ ਤੁਰ ਪਈ ਐ | ਤੂੰ ਛੇਤੀ ਫਗਵਾੜੇ ਅੱਡੇ 'ਤੇ ਪੁੱਜ ਜਾ | ਦਰਸ਼ਨ ਸਿੰਘ ਪਹਿਲਾਂ ਹੀ ਤਿਆਰ ਬੈਠਾ ਫੋਨ ਦੀ ਉਡੀਕ ਕਰ ਰਿਹਾ ਸੀ | ਉਸ ਨੇ ਛੇਤੀ ਨਾਲ ਚਾਹ ਦਾ ਕੱਪ ਖਾਲੀ ਕੀਤਾ ਤੇ ਬੱਸ ਅੱਡੇ ਵੱਲ ਨੂੰ ਤੁਰ ਪਿਆ | ਅੱਜ ਉਸ ਦੀ ਤੇ ਹਰਦੀਪ ਸਿੰਘ ਦੀ ਚੰਡੀਗੜ੍ਹ ਤਰੀਕ ਸੀ | ਦਰਸ਼ਨ ਸਿੰਘ ਸੋਚਾਂ ਵਿਚ ਗੁਆਚਾ ਤੁਰਦਾ ਜਾ ਰਿਹਾ ਸੀ ਤੇ ਬੱਸ ਸਟੈਂਡ ਪੁੱਜ ਕੇ ਹੀ ਉਸ ਦਾ ਧਿਆਨ ਟੁੱਟਾ | ਚੰਡੀਗੜ੍ਹ ਦੀ ਬੱਸ ਤਿਆਰ ਹੀ ਖੜ੍ਹੀ ਸੀ ਤੇ ਹਰਦੀਪ ਸਿੰਘ ਨੂੰ ਉਸ ਨੇ ਖਿੜਕੀ ਵਿਚ ਬੈਠਾ ਦੇਖਿਆ ਤੇ ਜਲਦੀ ਨਾਲ ਬੱਸ ਵਿਚ ਚੜ੍ਹ ਕੇ ਹਰਦੀਪ ਸਿੰਘ ਦੇ ਨਾਲ ਦੀ ਸੀਟ 'ਤੇ ਬੈਠ ਗਿਆ | ਧੰੁਦ ਜ਼ਿਆਦਾ ਸੀ ਤੇ ਡਰਾਈਵਰ ਬੱਸ ਦੇ ਮੋਹਰਲੇ ਸ਼ੀਸ਼ੇ ਨੂੰ ਪਾਣੀ ਨਾਲ ਸਾਫ਼ ਕਰ ਰਿਹਾ ਸੀ ਤੇ ਕੰਡਕਟਰ ਦਰਵਾਜ਼ੇ ਦੇ ਨਾਲ ਹੇਠਾਂ ਖੜ੍ਹਾ ਚੰਡੀਗੜ੍ਹ ਦੀਆਂ ਸਵਾਰੀਆਂ ਨੂੰ ਆਵਾਜ਼ਾਂ ਮਾਰ ਰਿਹਾ ਸੀ | ਕੁਝ ਦੇਰ ਬਾਅਦ ਬੱਸ ਤੁਰੀ ਤਾਂ ਧੰੁਦ ਜ਼ਿਆਦਾ ਹੋਣ ਕਰਕੇ ਬੱਸ ਦੀ ਰਫ਼ਤਾਰ ਜ਼ਿਆਦਾ ਨਹੀਂ ਸੀ ਪਰ ਫਿਰ ਵੀ ਧੰੁਦ ਨੂੰ ਚੀਰਦੀ ਹੋਈ ਬੱਸ ਆਪਣੀ ਮੰਜ਼ਿਲ ਵੱਲ ਵਧਣ ਲੱਗੀ | ਲੇਟ ਹੋਣ ਕਰਕੇ ਡਰਾਈਵਰ ਨੇ ਬੱਸ ਨੂੰ ਬਹੁਤ ਘੱਟ ਥਾਵਾਂ 'ਤੇ ਰੋਕਿਆ ਅਤੇ ਸਵਾਰੀਆਂ ਨੂੰ ਚਾਹ ਵਗੈਰਾ ਦਾ ਮੌਕਾ ਵੀ ਨਹੀਂ ਦਿੱਤਾ | ਲਗਦਾ ਸੀ ਡਰਾਈਵਰ ਦੀ ਵੀ ਜਲਦੀ ਪੁੱਜਣ ਦੀ ਕੋਈ ਮਜਬੂਰੀ ਸੀ | ਬੱਸ ਰੋਪੜ ਤੋਂ ਥੋੜ੍ਹਾ ਅੱਗੇ ਪੁੱਜੀ ਤਾਂ ਹਰਦੀਪ ਸਿੰਘ ਦੇ ਮੋਬਾਈਲ ਦੀ ਘੱਟੀ ਵੱਜੀ | ਗੱਲਬਾਤ ਤੋਂ ਪਤਾ ਲੱਗਾ ਕਿ ਦੂਸਰੇ ਪਾਸੇ ਗੱਲ ਕਰ ਰਿਹਾ ਵਿਅਕਤੀ ਕਾਫ਼ੀ ਗੁੱਸੇ ਵਿਚ ਸੀ ਪਰ ਦਰਸ਼ਨ ਸਿੰਘ ਨੂੰ ਕੋਈ ਗੱਲ ਸਾਫ਼ ਸੁਣਾਈ ਨਹੀਂ ਦੇ ਰਹੀ ਸੀ | ਹਰਦੀਪ ਸਿੰਘ ਕਹਿ ਰਿਹਾ ਸੀ ਦੇਖ ਕਾਹਲੀ ਨਹੀਂ ਕਰੀਦੀ | ਅੱਜ ਸਾਡੀ ਤਾਰੀਖ ਹੈ ਤੇ ਦਰਸ਼ਨ ਸਿੰਘ ਵੀ ਮੇਰੇ ਨਾਲ ਹੀ ਹੈ | ਆਪਾਂ ਮੇਰੀ ਕੋਠੀ ਬਹਿ ਕੇ ਗੱਲ ਕਰ ਲਵਾਂਗੇ ਤੇ ਮਸਲਾ ਹੱਲ ਹੋ ਜਾਵੇਗਾ | ਪਰ ਫੋਨ ਕਰਨ ਵਾਲਾ ਜਿਵੇਂ ਕਹਿ ਰਿਹਾ ਸੀ ਕਿ ਹੁਣ ਮਸਲਾ ਹੱਲ ਨਹੀਂ ਹੋਣਾ | ਕੁੜੀ ਨੇ ਸਾਮਾਨ ਬੰਨ੍ਹ ਲਿਆ ਹੈ ਤੇ ਕਹਿੰਦੀ ਹੈ ਕਿ ਮੈਂ ਪੇਕੇ ਚੱਲੀ ਹਾਂ | ਫੋਨ ਬੰਦ ਹੋਇਆ ਤਾਂ ਦਰਸ਼ਨ ਸਿੰਘ ਨੇ ਪੁੱਛਿਆ, 'ਹਰਦੀਪ ਸਿਹਾਂ ਕੌਣ ਸੀ?' ਤਾਂ ਹਰਦੀਪ ਕਹਿਣ ਲੱਗਾ, 'ਆਪਣਾ ਹੀ ਬੰਦਾ ਸੀ, ਪਰ ਜੇ ਆਪਣਾ ਬੰਦਾ ਸੀ ਤਾਂ ਤੂੰ ਇੰਜ ਨਹੀਂ ਸੀ ਕਹਿਣਾ ਕਿ ਦਰਸ਼ਨ ਸਿੰਘ ਵੀ ਮੇਰੇ ਨਾਲ ਹੈ | ਦਰਸ਼ਨ ਸਿੰਘ ਕਾਹਲਾ ਸੀ ਕਿ ਉਸ ਨੂੰ ਗੱਲ ਦਾ ਪਤਾ ਲੱਗੇ | ਹਾਲਾਂਕਿ ਕੁਝ ਕੁ ਸਮਝ ਉਸ ਨੂੰ ਆ ਗਈ ਸੀ | ਦਰਸ਼ਨ ਸਿਹਾਂ ਹੋਰ ਕੌਣ ਹੋਣਾ, ਉਹੀ ਤੇਰਾ ਕੁੜਮ ਨੱਥਾ ਸਿੰਘ ਸੀ | ਕਹਿੰਦਾ ਦਰਸ਼ਨ ਸਿੰਘ ਨੂੰ ਕਹਿ ਦੇ ਤੇਰੀ ਕੁੜੀ ਗੁੱਸੇ ਹੋ ਕੇ ਘਰ ਨੂੰ ਚੱਲੀ ਐ | ਦਰਸ਼ਨ ਸਿੰਘ ਨੇ ਸੁਣਦਿਆਂ ਸਾਰ ਆਪਣੇ ਮੱਥੇ 'ਤੇ ਹੱਥ ਮਾਰਿਆ | ਫਿਰ ਕਾਫੀ ਦੇਰ ਸੋਚ-ਵਿਚਾਰ ਵਿਚ ਗੁਆਚਿਆ ਕੁਝ ਨਾ ਬੋਲਿਆ | ਅਖੀਰ, ਹਰਦੀਪ ਸਿੰਘ ਕਹਿਣ ਲੱਗਾ, 'ਦਰਸ਼ਨ ਸਿਹਾਂ, ਅੱਗੇ ਬਿਪਤਾ ਵਿਚ ਫਸੇ ਹੋਏ ਹਾਂ, ਸੋਚਿਆਂ ਕੁਝ ਨੀ ਬਣਨਾ | ਪਹਿਲਾਂ ਤਾਰੀਖ ਭੁਗਤ ਲਈਏ, ਫਿਰ ਇਹ ਮਸਲਾ ਵੀ ਹੱਲ ਕਰ ਲਵਾਂਗੇ |'
ਦਰਸ਼ਨ ਸਿੰਘ ਦੀ ਲੜਕੀ ਹਰਸਿਮਰ ਕੌਰ ਦਾ ਰਿਸ਼ਤਾ ਹਰਦੀਪ ਸਿੰਘ ਨੇ ਆਪਣੇ ਗੁਆਂਢੀ ਨੱਥਾ ਸਿੰਘ ਦੇ ਲੜਕੇ ਪ੍ਰਦੀਪ ਸਿੰਘ ਨਾਲ ਆਪ ਕਰਵਾਇਆ ਸੀ | ਦਰਸ਼ਨ ਸਿੰਘ ਕਹਿਣ ਲੱਗਾ, 'ਦੇਖ ਲੈ ਹਰਦੀਪ ਸਿਹਾਂ ਉਦੋਂ ਤੂੰ ਕਹਿੰਦਾ ਸੀ ਬਈ ਬੰਦੇ ਬਹੁਤ ਬੀਬੇ ਆ ਪਰ ਹਾਲੇ ਵਿਆਹ ਨੂੰ ਦੋ ਸਾਲ ਹੀ ਹੋਏ ਹਨ |' ਛੱਡ ਦਰਸ਼ਨ ਸਿਹਾਂ, ਦਿਮਾਗ 'ਤੇ ਬਹੁਤਾ ਬੋਝ ਨੀ ਪਾਈਦਾ | ਇਹੋ ਨੱਥਾ ਸਿੰਘ ਨੂੰ ਸਾਰੇ ਮੁਹੱਲੇ ਵਾਲੇ ਬਾਬਾ ਕਹਿੰਦੇ ਨਹੀਂ ਥੱਕਦੇ ਪਰ ਮੈਨੂੰ ਕੀ ਪਤਾ ਸੀ ਕਿ ਬਾਬੇ ਇੱਦਾਂ ਦੇ ਵੀ ਹੁੰਦੇ ਨੇ | ਹਰਦੀਪ ਸਿੰਘ ਨੇ ਸਫਾਈ ਜਿਹੀ ਦਿੱਤੀ |
ਕੁਝ ਚਿਰ ਨੂੰ ਬੱਸ ਚੰਡੀਗੜ੍ਹ ਪੁੱਜੀ ਤਾਂ ਦੋਵੇਂ ਜਣੇ ਲੋਕਲ ਬੱਸ ਫੜ ਕੇ ਹਾਈ ਕੋਰਟ ਪੁੱਜ ਗਏ | ਹਰਦੀਪ ਸਿੰਘ ਨੇ ਕਈ ਵਾਰ ਦਰਸ਼ਨ ਸਿੰਘ ਵੱਲ ਦੇਖਿਆ ਤਾਂ ਉਹ ਡੋਰ-ਭੌਰਾ ਜਿਹਾ ਤੁਰ ਰਿਹਾ ਸੀ | ਜਦੋਂ ਉਹ ਅਦਾਲਤ ਅੱਗੇ ਪੁੱਜੇ ਤਾਂ ਦਰਸ਼ਨ ਸਿੰਘ ਦੇ ਘਰੋਂ ਫੋਨ ਆ ਗਿਆ ਕਿ ਸਿਮਰੋ ਆਪਣੀ ਨਿੱਕੀ ਗੁੱਡੀ ਨੂੰ ਛੱਡ ਕੇ ਘਰ ਪੁੱਜ ਗਈ ਹੈ | ਦਰਸ਼ਨ ਸਿੰਘ ਨੇ ਇਹ ਕਹਿ ਕੇ ਫੋਨ ਬੰਦ ਕਰ ਦਿੱਤਾ ਕਿ ਕੋਈ ਨਾ, ਘਰ ਆ ਕੇ ਗੱਲ ਕਰਾਂਗੇ | ਫਿਰ ਦੁਬਾਰਾ ਫੋਨ ਆਇਆ ਕਿ ਪਰਦੀਪ ਨਿੱਕੀ ਕੁੜੀ ਨੂੰ ਗਲੀ ਵਿਚ ਛੱਡ ਗਿਆ ਤੇ ਗੁਆਂਢੀ ਘਰ ਛੱਡ ਗਏ ਹਨ |
ਅਗਲੇ ਦਿਨ ਹਰਦੀਪ ਸਿੰਘ ਦੀ ਕੋਠੀ ਵਿਚ ਦੋਵੇਂ ਧਿਰਾਂ ਆਹਮੋ-ਸਾਹਮਣੇ ਬੈਠੀਆਂ | ਦਰਸ਼ਨ ਸਿੰਘ ਦੇ ਨਾਲ ਉਸ ਦੀ ਘਰੋਂ ਦਲੀਪ ਕੌਰ, ਲੜਕੀ ਸਿਮਰੋ ਤੇ ਨਿੱਕੀ ਕੁੜੀ ਵੀ ਸੀ | ਦੂਸਰੇ ਪਾਸੇ ਨੱਥਾ ਸਿੰਘ, ਉਸ ਦੇ ਘਰੋਂ ਬਲਵੀਰੋ ਤੇ ਉਨ੍ਹਾਂ ਦਾ ਲੜਕਾ ਪ੍ਰਦੀਪ ਸੀ | ਥੋੜ੍ਹਾ ਚੁੱਪ ਰਹਿਣ ਤੋਂ ਬਾਅਦ ਹਰਦੀਪ ਸਿੰਘ ਨੇ ਗੱਲ ਤੋਰੀ, ਦੱਸ ਕਾਕਾ ਪਰਦੀਪ ਸਿੰਘ, ਕੀ ਗੱਲ ਹੈ? ਪਰਦੀਪ ਤਾਂ ਉਠਦੇ ਸਾਰ ਹੀ ਦਰਸ਼ਨ ਸਿੰਘ ਤੇ ਉਸ ਦੀ ਕੁੜੀ ਸਿਮਰੋ ਨੂੰ ਗਾਲ੍ਹਾਂ ਕੱਢਣ ਲੱਗ ਪਿਆ | ਦਰਸ਼ਨ ਸਿੰਘ ਉਡੀਕ ਰਿਹਾ ਸੀ ਕਿ ਨੱਥਾ ਸਿੰਘ ਤੇ ਉਸ ਦੀ ਘਰੋਂ ਆਪਣੇ ਲੜਕੇ ਨੂੰ ਅਜਿਹਾ ਕਰਨ ਤੋਂ ਰੋਕਣਗੇ | ਪਰ ਉਨ੍ਹਾਂ ਅਜਿਹਾ ਕੁਝ ਨਾ ਕੀਤਾ | ਸਗੋਂ ਅਜਿਹਾ ਲਗਦਾ ਸੀ ਕਿ ਉਹ ਚੁੱਪ ਨਜ਼ਰਾਂ ਨਾਲ ਪਰਦੀਪ ਨੂੰ ਦੇਖਦੇ ਉਸ ਨੂੰ ਹੱਲਾ-ਸ਼ੇਰੀ ਦਿੰਦੇ ਹੋਣ | ਫਿਰ ਦਰਸ਼ਨ ਸਿੰਘ ਬੋਲਿਆ, 'ਦੇਖ ਕਾਕਾ, ਝਗੜਾ ਤੇਰਾ ਆਪ ਦੀ ਪਤਨੀ ਨਾਲ ਐ, ਇਸ ਵਿਚ ਮੇਰਾ ਕੀ ਕਸੂਰ? ਤੁਹਾਡਾ ਤਾਂ ਸਾਰਾ ਕਸੂਰ ਐ | ਪਰਦੀਪ ਨੇ ਅੱਖਾਂ ਕੱਢੀਆਂ | ਹੁਣ ਦਰਸ਼ਨ ਸਿੰਘ ਵੀ ਗੁੱਸੇ 'ਚ ਆ ਗਿਆ ਪਰ ਹਰਦੀਪ ਸਿੰਘ ਨੇ ਉਸ ਨੂੰ ਚੁੱਪ ਬੈਠਣ ਦਾ ਇਸ਼ਾਰਾ ਕੀਤਾ | ਨੱਥਾ ਸਿੰਘ ਤੇ ਉਸ ਦੀ ਘਰ ਵਾਲੀ ਨੇ ਵੀ ਕਾਫੀ ਗਰਮੀ ਵਾਲੀਆਂ ਗੱਲਾਂ ਦਰਸ਼ਨ ਸਿੰਘ ਦੇ ਪਰਿਵਾਰ ਬਾਰੇ ਕੀਤੀਆਂ | ਜਦੋਂ ਦਰਸ਼ਨ ਸਿੰਘ ਜਾ ਉਸ ਦਾ ਪਰਿਵਾਰ ਕੁਝ ਬੋਲਣ ਲਗਦਾ ਤਾਂ ਹਰਦੀਪ ਸਿੰਘ ਇਹ ਕਹਿ ਕੇ ਚੁੱਪ ਕਰਾ ਦਿੰਦਾ ਕਿ ਕੁੜੀ ਵਾਲੇ ਨੀਵੇਂ ਹੁੰਦੇ ਹਨ | ਕਾਫੀ ਬਹਿਸ ਦੇ ਬਾਵਜੂਦ ਗੱਲ ਕਿਸੇ ਸਿਰੇ ਨਾ ਲੱਗੀ | ਦਰਸ਼ਨ ਸਿੰਘ ਦੀ ਕੁੜਮਣੀ ਆਪਣੇ ਲੜਕੇ ਨੂੰ ਕਹਿਣ ਲੱਗੀ, 'ਦੇਖ ਪਰਦੀਪ, ਮੇਰੇ ਨਾਂਅ ਹੀ ਮਕਾਨ ਹੈ ਤੇ ਬਾਕੀ ਜਾਇਦਾਦ ਵੀ ਮੇਰੇ ਹੀ ਨਾਂਅ, ਪਰ ਐ | ਇਸ ਨੂੰ ਤੁਰਨ ਫਿਰ ਦਿਓ, ਸਾਡੇ ਤੋਂ ਕੀ ਭਾਲਦੇ ਨੇ?' ਹੁਣ ਦਰਸ਼ਨ ਸਿੰਘ ਤੋਂ ਰਿਹਾ ਨਾ ਗਿਆ ਤੇ ਹਰਦੀਪ ਸਿੰਘ ਵੱਲ ਦੇਖ ਕੇ ਗੁੱਸੇ ਨਾਲ ਬੋਲਿਆ, 'ਦੇਖ ਲੈ ਹਰਦੀਪ ਸਿਹਾਂ | ਜਦੋਂ ਘਰ ਦਾ ਮੋਹਰੀ ਹੀ ਗੰੂਗਾ-ਬੋਲਾ ਹੋ ਜਾਵੇ ਤਾਂ ਪਰਿਵਾਰ ਨੀ ਵਸਦੇ | ਬਾਕੀ ਸਾਨੂੰ ਤੁਰਨ-ਫਿਰ ਦਿਓ, ਕੋਈ ਗੱਲ ਨੀਂ | ਉਠੋਂ ਸਰਦਾਰ ਜੀ, ਹੁਣ ਤਾਂ ਤੁਹਾਨੂੰ ਵੀ ਗੰੂਗਾ-ਬੋਲਾ ਕਹਿ ਦਿੱਤਾ | ਬਲਵੀਰੋ ਨੇ ਨੱਥਾ ਸਿੰਘ ਨੂੰ ਮੇਹਣਾ ਮਾਰਦਿਆਂ ਉਠਣ ਦਾ ਇਸ਼ਾਰਾ ਕੀਤਾ | ਝਗੜਾ ਵਧਦਾ ਦੇਖ ਕੇ ਹਰਦੀਪ ਸਿੰਘ ਨੇ ਵੀ ਦੋਵਾਂ ਧਿਰਾਂ ਅੱਗੇ ਹੱਥ ਜੋੜ ਦਿੱਤੇ ਤੇ ਬੋਲਿਆ, 'ਜਾਓ ਤੁਸੀਂ ਸਾਰੇ, ਜੇ ਨਹੀਂ ਕੋਈ ਗੱਲ ਕਰਨੀ ਤਾਂ | ਨੱਥਾ ਸਿੰਘ ਦਾ ਪਰਿਵਾਰ ਉੱਠ ਕੇ ਬੁੜਬੁੜ ਕਰਦਾ ਚਲਾ ਗਿਆ | ਦਰਸ਼ਨ ਸਿਹਾਂ ਹੋਰ ਦੇਖ ਲੈ ਪੰਜ-ਛੇ ਦਿਨ, ਜੇ ਕਿਸੇ ਕੰਢੇ ਲੱਗਣਗੇ ਤਾਂ ਠੀਕ ਨਹੀਂ ਤਾਂ ਥਾਣੇ ਦਰਖਾਸਤ ਦੇ ਦੇਵਾਂਗੇ | ਫਿਰ ਆਪੇ ਨਿੱਬੜ ਜਾਊ | ਪਿਛੋਂ ਹਰਦੀਪ ਸਿੰਘ ਨੇ ਦਰਸ਼ਨ ਸਿੰਘ ਨੂੰ ਸਲਾਹ ਦਿੱਤੀ |
ਦੇਖਦੇ-ਦੇਖਦੇ ਕਈ ਦਿਨ ਲੰਘ ਗਏ | ਫਿਰ ਦਿਨ ਮਹੀਨਿਆਂ 'ਚ ਬਦਲ ਗਏ ਪਰ ਨੱਥਾ ਸਿੰਘ ਦੇ ਪਰਿਵਾਰ ਨੇ ਕੋਈ ਗੱਲ ਨਾ ਤੋਰੀ | ਹਰਦੀਪ ਸਿੰਘ ਨੇ ਦਰਸ਼ਨ ਸਿੰਘ ਤੋਂ ਦਰਖਾਸਤ ਥਾਣੇ ਦੁਆ ਦਿੱਤੀ | ਥਾਣੇ ਤੋਂ ਸੰਮਨ ਮਿਲੇ ਤਾਂ ਨੱਥਾ ਸਿੰਘ ਦੇ ਪਰਿਵਾਰ ਦੇ ਥੋੜੇ੍ਹ ਪੈਰ ਭਾਰੇ ਹੋਏ | ਨੱਥਾ ਸਿੰਘ ਮੁਹੱਲੇ ਦੇ ਮੋਹਤਬਰ ਵਿਅਕਤੀ ਨਾਲ ਲੈ ਕੇ ਹਰਦੀਪ ਸਿੰਘ ਕੋਲ ਪਹੁੰਚਿਆ | ਮੋਹਤਬਰਾਂ ਨੇ ਹਰਦੀਪ ਸਿੰਘ ਨੂੰ ਸਮਝਾਇਆ, 'ਬਈ ਤੂੰ ਤਾਂ ਸਿਆਣਾ ਏਾ, ਥਾਣਿਆਂ ਵਿਚ ਤੈਨੂੰ ਵੀ ਪਤਾ ਦੋਵਾਂ ਧਿਰਾਂ ਦੀ ਖੱਜਲ-ਖੁਆਰੀ ਹੁੰਦੀ ਐ | ਕੁਝ ਪੈਸੇ ਇਹ ਦੇਣਗੇ ਤੇ ਕੁਝ ਉਹ ਖਰਚਣਗੇ | ਪੱਲੇ ਕਿਸੇ ਦੇ ਕੁਝ ਨਹੀਂ ਪੈਣਾ | ਨਾਲੇ ਕੁੜੀਆਂ ਕਿਹੜਾ ਥਾਣੇ ਜਾਂਦੀਆਂ ਚੰਗੀਆਂ ਲਗਦੀਆਂ?'
ਹਰਦੀਪ ਸਿੰਘ ਨੇ ਸਾਰਿਆਂ ਦੀ ਗੱਲ ਸੁਣੀ ਤੇ ਫਿਰ ਕਿਹਾ, 'ਨੱਥਾ ਸਿੰਘ ਜੀ, ਉਸ ਦਿਨ ਤੈਨੂੰ ਬੜਾ ਸਮਝਾਇਆ ਸੀ, ਪਰ ਤੂੰ ਆਪਣੇ ਘਰਦੀ ਤੇ ਮੰੁਡੇ ਦੇ ਆਖੇ ਲੱਗ ਕੇ ਸਾਡੀ ਕੋਈ ਗੱਲ ਨੀ ਮੰਨੀ | ਤੇਰਾ ਮੰੁਡਾ ਤੇ ਤੇਰੀ ਜ਼ਨਾਨੀ ਤੇਰੇ ਸਾਹਮਣੇ ਉਨ੍ਹਾਂ ਨੂੰ ਕਿੰਨਾ ਵੱਧ-ਘੱਟ ਬੋਲੇ | ਜੇ ਤੂੰ ਸਿਆਣਾ ਹੁੰਦਾ ਤਾਂ ਮਸਲਾ ਉਸੇ ਦਿਨ ਹੱਲ ਹੋ ਜਾਣਾ ਸੀ | ਹੁਣ ਤਾਂ ਉਹ ਜਾਨਣ ਤੇ ਜਾਂ ਤੂੰ ਜਾਣੀਂ | ਹਰਦੀਪ ਸਿੰਘ ਅੰਦਰੋਂ ਭਰਿਆ ਬੋਲਦਾ ਜਾ ਰਿਹਾ ਸੀ, ਹੁਣ ਮੈਨੂੰ ਸਮਝਾਉਂਦਾ ਏਾ ਕਿ ਕੁੜੀਆਂ ਥਾਣੇ ਜਾਂਦੀਆਂ ਚੰਗੀਆਂ ਨੀ ਲਗਦੀਆਂ? ਪਰ ਕੁੜੀ ਨੂੰ ਥਾਣਾ ਵਿਖਾਉਣ ਵਾਲਾ ਵੀ ਕੋਈ ਹੋਰ ਨੀਂ, ਤੂੰ ਹੀ ਏਾ | ਨੱਥਾ ਸਿਹਾਂ ਜੇ ਕੁੜੀ ਥਾਣੇ ਜਾਂਦੀ ਚੰਗੀ ਨਾ ਲੱਗੀ ਤਾਂ ਤੇਰਾ ਟੱਬਰ ਭਲਾ ਜੇਲ੍ਹ ਜਾਂਦਾ ਚੰਗਾ ਲੱਗੂ? ਹੁਣ ਹਰਦੀਪ ਸਿੰਘ ਪੂਰੇ ਗੁੱਸੇ ਵਿਚ ਸੀ ਤੇ ਰੱਸੇ ਨੂੰ ਸਿਰੇ 'ਤੇ ਗੰਢ ਦੇਣੀ ਚਾਹੁੰਦਾ ਸੀ | ਹਰਦੀਪ ਸਿੰਘ ਦੇ ਤੇਵਰ ਵੇਖ ਕੇ ਨਾਲ ਆਏ ਮੋਹਤਬਰਾਂ ਨੇ ਉਠਦੇ ਹੋਏ ਕਿਹਾ, 'ਗੱਲ ਮੁਕਾ ਲੈਂਦੇ ਤਾਂ ਚੰਗਾ ਸੀ ਪਰ ਖ਼ੈਰ...' ਤੇ ਸਾਰੇ ਉਥੋਂ ਚਲੇ ਗਏ |
ਅਗਲੇ ਦਿਨ ਦੋਵੇਂ ਧਿਰਾਂ ਥਾਣੇ ਇਕੱਠੀਆਂ ਹੋਈਆਂ | ਫੈਸਲਾ ਹੋਇਆ ਕਿ ਦੋਵੇਂ ਧਿਰਾਂ ਵਲੋਂ ਚਾਰ-ਚਾਰ ਆਦਮੀ ਬੈਠਣਗੇ ਤੇ ਦੋਵੇਂ ਧਿਰਾਂ ਦੀ ਗੱਲ ਸੁਣ ਕੇ ਨਿਰਣਾ ਕੱਢਿਆ ਜਾਵੇਗਾ | ਸਾਰੀ ਗੱਲਬਾਤ ਤੋਂ ਬਾਅਦ ਨੱਥਾ ਸਿੰਘ ਦੇ ਸਿਰ ਸਾਰੇ ਵਿਆਹ ਦਾ ਖਰਚਾ ਤੇ ਨਿੱਕੀ ਕੁੜੀ ਦਾ ਖਰਚਾ ਪਾ ਦਿੱਤਾ ਗਿਆ | ਫਿਰ ਤਲਾਕ ਕੋਰਟ ਵਿਚ ਲਿਖਣ ਲਈ ਦੋਵੇਂ ਧਿਰਾਂ ਦੀ ਰਜ਼ਾਮੰਦੀ ਹੋ ਗਈ |
ਜਦੋਂ ਨੱਥਾ ਸਿੰਘ ਨੇ ਪਲਾਟ ਵੇਚ ਕੇ ਪੈਸੇ ਦਰਸ਼ਨ ਸਿੰਘ ਨੂੰ ਦੇਣ ਲਈ 'ਕੱਠੇ ਕੀਤੇ ਤਾਂ ਹੌਕੇ ਵਿਚ ਉਸ ਨੂੰ ਅਟੈਕ ਆ ਗਿਆ ਤੇ ਉਹ ਦੁਨੀਆ ਨੂੰ ਅਲਵਿਦਾ ਕਹਿ ਤੁਰ ਗਿਆ | ਇਕਰਾਰ ਮੁਤਾਬਿਕ ਪੈਸੇ ਬੈਂਕ ਵਿਚ ਜਮ੍ਹਾਂ ਕਰਾਏ ਗਏ ਤੇ ਵਕੀਲ ਰਾਹੀਂ ਦੋਵਾਂ ਧਿਰਾਂ ਨੇ ਕੋਰਟ ਵਿਚ ਤਲਾਕ ਪੇਸ਼ ਕੀਤਾ |
'ਹਾਂ ਕੁੜੀਏ, ਤੂੰ ਆਪਣੇ ਘਰ ਵਾਲੇ ਤੋਂ ਕਿਉਂ ਤਲਾਕ ਲੈਣਾ ਚਾਹੁੰਦੀ ਹੈਾ?' ਜੱਜ ਸਾਹਿਬ ਨੇ ਸਿਮਰ ਕੌਰ ਨੂੰ ਸਵਾਲ ਕੀਤਾ |
'ਜੀ ਮੈਂ ਤਲਾਕ ਚਾਹੁੰਦੀ ਹਾਂ ਕਿਉਂਕਿ ਮੇਰੇ ਪਹਿਲੀ ਕੁੜੀ ਹੋਈ ਹੈ |' ਜੱਜ ਸਾਹਿਬ ਨੇ ਪਤੀ-ਪਤਨੀ ਵੱਲ ਵੇਖਿਆ ਤੇ ਫਿਰ ਸਿਮਰ ਕੌਰ ਦੀ ਕੁਛੜ ਚੁੱਕੀ ਕੁੜੀ ਵੱਲ ਨਜ਼ਰ ਮਾਰੀ | ਕੁੜੀ ਅਦਾਲਤ ਵਿਚ ਹੋਰ ਲੋਕਾਂ ਨੂੰ ਵੇਖ ਕੇ ਰੋ ਰਹੀ ਸੀ | ਜੱਜ ਸਾਹਿਬ ਨੇ ਤਲਾਕ ਦੀ ਮਨਜੂਰੀ ਦੇ ਦਿੱਤੀ ਤੇ ਅਦਾਲਤ ਉਠ ਗਈ |
ਦਰਸ਼ਨ ਸਿੰਘ ਨੇ ਆਪਣੇ ਅੰਦਰਲੇ 'ਧੁਖਦੇ ਧੰੂਏਾ' ਨੂੰ ਸੀਨੇ ਵਿਚ ਦਫ਼ਨ ਕਰਦਿਆਂ ਵਕੀਲ ਵੱਲ ਵੇਖਿਆ ਤੇ ਫਿਰ ਭਰੀਆਂ ਅੱਖਾਂ ਨਾਲ ਨੀਵੀਂ ਜਿਹੀ ਪਾ ਕੇ ਕਹਿਣ ਲੱਗਾ, 'ਵਕੀਲ ਸਾਹਬ, ਜਿਨ੍ਹਾਂ ਦੇ ਕੁੜੀ ਹੁੰਦੀ ਐ, ਗੱਲ ਅੱਜਕਲ੍ਹ ਤਲਾਕ 'ਤੇ ਹੀ ਮੁੱਕਦੀ ਹੈ |'

-ਗੁਰੂ ਨਾਨਕਪੁਰਾ, ਫਗਵਾੜਾ |
ਮੋਬਾਈਲ : 98155-43325.


ਖ਼ਬਰ ਸ਼ੇਅਰ ਕਰੋ

ਹਿੰਦੀ-ਵਿਅੰਗ ਉਹ ਜਿਹੜਾ ਆਦਮੀ ਹੈ ਨਾ!

ਨਿੰਦਿਆ ਵਿਚ ਵਿਟਾਮਿਨ ਅਤੇ ਪ੍ਰੋਟੀਨ ਹੁੰਦੇ ਹਨ | ਨਿੰਦਿਆ ਖ਼ੂਨ ਸਾਫ਼ ਕਰਦੀ ਹੈ | ਹਾਜ਼ਮਾ ਸਹੀ ਬਣਾਉਂਦੀ ਹੈ | ਤਾਕਤ ਤੇ ਚੁਸਤੀ ਲਿਆਉਂਦੀ ਹੈ | ਨਿੰਦਿਆ ਨਾਲ ਮਾਸਪੇਸ਼ੀਆਂ ਤੰਦਰੁਸਤ ਰਹਿੰਦੀਆਂ ਹਨ | ਨਿੰਦਿਆ ਪਾਇਰੀਆ ਦਾ ਸ਼ਰਤੀਆ ਇਲਾਜ ਹੈ | ਸੰਤਾਂ ਨੂੰ ਨਿੰਦਿਆ ਕਰਨ ਦੀ ਮਨਾਹੀ ਹੁੰਦੀ ਹੈ | ਸੰਤ ਆਪਣੀ ਨਿੰਦਿਆ ਕਰਕੇ, ਸਿਹਤ ਬਣਾਈ ਰੱਖਦੇ ਹਨ | 'ਮੋ ਸਮ ਕੌਨ ਕੁਟਿਲ ਖਲ ਕਾਮੀ', ਇਹ ਸੰਤ ਦੀ ਪ੍ਰਾਰਥਨਾ ਅਤੇ ਪਛਤਾਵਾ ਨਹੀਂ ਹੈ, ਸਗੋਂ ਟਾਨਿਕ ਹੈ | ਸੰਤ ਬੜਾ ਚਤੁਰ ਹੁੰਦਾ ਹੈ | ਅਸੀਂ ਸਮਝਦੇ ਹਾਂ ਉਹ ਆਤਮ-ਸਵੀਕ੍ਰਿਤੀ ਕਰ ਰਿਹਾ ਹੈ, ਪਰ ਅਸਲ 'ਚ ਉਹ ਵਿਟਾਮਿਨ ਅਤੇ ਪ੍ਰੋਟੀਨ ਖਾ ਰਿਹਾ ਹੁੰਦਾ ਹੈ |
ਸਿਹਤ ਵਿਗਿਆਨ ਦੀ ਮੂਲ ਸਥਾਪਨਾ ਤਾਂ ਮੈਂ ਕਰ ਦਿੱਤੀ ਹੈ | ਹੁਣ ਲਈ ਸਿਰਫ਼ ਏਨਾ ਹੀ ਕੰਮ ਬਚਿਆ ਹੈ ਕਿ ਉਹ ਖੋਜ ਕਰਨ ਕਿ ਕਿਸ ਪ੍ਰਕਾਰ ਦੀ ਨਿੰਦਿਆ ਵਿਚ ਕਿਹੜੇ ਤੇ ਕਿੰਨੇ ਵਿਟਾਮਿਨ ਹੁੰਦੇ ਹਨ | ਕਿੰਨਾ ਪ੍ਰੋਟੀਨ ਹੁੰਦਾ ਹੈ? ਮੇਰਾ ਅੰਦਾਜ਼ਾ ਹੈ ਕਿ ਔਰਤ ਸਬੰਧੀ ਨਿੰਦਿਆ 'ਚ ਪ੍ਰੋਟੀਨ ਚੋਖੀ ਮਾਤਰਾ ਵਿਚ ਹੁੰਦਾ ਹੈ ਅਤੇ ਸ਼ਰਾਬ ਸਬੰਧੀ ਨਿੰਦਿਆ 'ਚ ਵਿਟਾਮਿਨ ਬਹੁਤ ਹੁੰਦੇ ਹਨ |
ਮੇਰੇ ਸਾਹਮਣੇ ਜਿਹੜੇ ਸੱਜਣ ਬੈਠੇ ਸਨ, ਉਹ ਕਹਿ ਰਹੇ ਸਨ, 'ਥੋਨੂ ਪਤਾ ਹੈ ਕਿ ਉਹ ਆਦਮੀ ਸ਼ਰਾਬ ਪੀਂਦਾ ਹੈ |'
ਮੈਂ ਧਿਆਨ ਹੀ ਨਹੀਂ ਦਿੱਤਾ | ਉਹ ਫਿਰ ਕਹਿੰਦਾ, 'ਉਹ ਸ਼ਰਾਬ ਪੀਂਦਾ ਹੈ |'
ਨਿੰਦਿਆ 'ਚ ਜੇਕਰ ਰੁਚੀ ਨਾ ਦਿਖਾਓ ਤਾਂ ਨਿੰਦਿਆ ਕਰਨ ਵਾਲਾ ਜੁੱਤੀ ਵਰਗਾ ਹੋ ਜਾਂਦਾ ਹੈ | ਉਹ ਤਿੰਨ ਵਾਰ ਇਕੋ ਗੱਲ ਕਰ ਚੁੱਕਾ ਸੀ ਅਤੇ ਮੈਂ ਚੁੱਪ ਹੀ ਰਿਹਾ | ਤਿੰਨ ਜੁੱਤੀਆਂ ਤਾਂ ਉਸ ਨੂੰ ਪੈ ਗਈਆਂ ਸਨ | ਹੁਣ ਮੈਨੂੰ ਤਰਸ ਆ ਗਿਆ | ਉਸ ਦਾ ਚਿਹਰਾ ਉੱਤਰ ਗਿਆ ਸੀ |
ਮੈਂ ਕਿਹਾ, 'ਪੀਣ ਦਿਓ |'
ਉਹ ਹੈਰਾਨ ਹੋ ਕੇ ਬੋਲਿਆ, 'ਪੀਣ ਦਿਓ? ਤੁਸੀਂ ਕਹਿੰਦੇ ਹੋ, ਪੀਣ ਦਿਓ?'
ਮੈਂ ਕਿਹਾ, 'ਹਾਂ, ਅਸੀਂ ਨਾ ਤਾਂ ਉਸ ਦੇ ਬਾਪ ਹਾਂ, ਨਾ ਸ਼ੁਭਚਿੰਤਕ | ਉਹ ਪੀਂਦਾ ਹੈ ਤਾਂ ਸਾਨੂੰ ਕੋਈ ਨੁਕਸਾਨ ਨਹੀਂ ਹੁੰਦਾ |'
ਉਸ ਦੀ ਤਿ੍ਪਤੀ ਨਹੀਂ ਹੋਈ | ਉਹ ਉਸੇ ਗੱਲ ਨੂੰ ਮੁੜ-ਮੁੜ ਕਰਦਾ ਰਿਹਾ |
ਫਿਰ ਮੈਂ ਉਸ ਨੂੰ ਕਿੰਨੇ ਹੀ ਸਵਾਲ ਪੁੱਛੇ, 'ਤੁਸੀਂ ਚੌਲ ਵੱਧ ਖਾਂਦੇ ਹੋ ਕਿ ਰੋਟੀ | ਕਿਹੜੇ ਪਾਸੇ ਸੌਾਦੇ ਹੋ? ਜੁੱਤੀ ਪਾਉਣ ਵੇਲੇ ਸੱਜਾ ਪੈਰ ਪਹਿਲਾਂ ਪਾਉਂਦੇ ਹੋ ਜਾਂ ਖੱਬਾ, ਔਰਤ ਦੇ ਨਾਲ....?
ਹੁਣ ਉਹ ਹਿੜ-ਹਿੜ ਕਰਨ ਲੱਗਾ, ਕਹਿੰਦਾ, 'ਇਹ ਤਾਂ ਪ੍ਰਾਈਵੇਟ ਗੱਲਾਂ ਹਨ | ਇਸ ਦਾ ਕੀ ਮਤਲਬ?'
ਮੈਂ ਕਿਹਾ, 'ਉਹ ਕੀ ਖਾਂਦਾ, ਕੀ ਪੀਂਦਾ ਹੈ, ਇਹ ਉਸ ਦੀ ਪ੍ਰਾਈਵੇਟ ਗੱਲ ਹੈ, ਪਰ ਇਹਦੇ ਨਾਲ ਤੁਹਾਡਾ ਕੋਈ ਜ਼ਰੂਰ ਮਤਲਬ ਜੁੜਿਆ ਹੋਇਆ ਹੈ | ਕਿਸੇ ਦਿਨ ਤੁਸੀਂ ਉਸਦੀ ਰਸੋਈ ਵਿਚ ਵੜ ਕੇ ਇਹ ਵੀ ਪਤਾ ਲਗਾ ਲਓਗੇ ਕਿ ਉਥੇ ਕਿਹੜੀ ਦਾਲ ਬਣੀ ਹੈ ਅਤੇ ਸੜਕ 'ਤੇ ਖਲੋ ਕੇ ਰੌਲਾ ਪਾਓਗੇ', ਉਹ ਬੜਾ ਦੁਰਾਚਾਰੀ ਹੈ | ਉਹ ਮਾਹਾਂ ਦੀ ਦਾਲ ਖਾਂਦਾ ਹੈ |' ਉਹ ਤਣਾਓ 'ਚ ਆ ਗਿਆ | ਮੈਂ ਆਪਣੇ-ਆਪ ਨੂੰ ਹੌਲਾ ਮਹਿਸੂਸ ਕੀਤਾ, 'ਛੱਡੋ ਯਾਰ, ਇਸ ਗੱਲ ਨੂੰ | ਵੇਦ 'ਚ ਸੋਮਰਸ ਪ੍ਰਸੰਸਾ 'ਚ ਸੱਠ-ਪੈੈਂਹਠ ਮੰਤਰ ਹਨ | ਸੋਮਰਸ ਨੂੰ ਪਿਤਾ ਅਤੇ ਪਰਮਾਤਮਾ ਤੱਕ ਕਿਹਾ ਗਿਆ ਹੈ | ਕਹਿੰਦੇ ਨੇ, ਤੂੰ ਮੈਨੂੰ ਅਮਰ ਕਰ ਦਿੱਤਾ | ਇਥੋਂ ਤੱਕ ਕਿਹਾ ਗਿਆ ਹੈ, ਹੁਣ ਮੈਂ ਧਰਤੀ ਨੂੰ ਆਪਣੀ ਹਥੇਲੀ 'ਚ ਲੈ ਕੇ ਮਸਲ ਸਕਦਾ ਹਾਂ | ਰਿਸ਼ੀ ਨੂੰ ਵਧ ਚੜ੍ਹ ਗਈ ਹੋਵੇਗੀ | ਚੇਤਨਾ ਨੂੰ ਦਬਾਅ ਕੇ ਰਾਹਤ ਪਾਉਣ ਜਾਂ ਚੇਤਨਾ ਦਾ ਵਿਸਥਾਰ ਕਰਨ ਲਈ ਸਭਨਾਂ ਜਾਤਾਂ ਦੇ ਰਿਸ਼ੀ ਕਿਸੇ ਨਸ਼ੀਲੇ ਤਰਲ ਦੀ ਵਰਤੋਂ ਕਰਦੇ ਸਨ |'
ਚੇਤਨਾ ਦਾ ਵਿਸਥਾਰ | ਹਾਂ, ਕਈਆਂ ਦੀ ਚੇਤਨਾ ਦਾ ਵਿਸਥਾਰ ਦੇਖ ਚੁੱਕਾ ਹਾਂ | ਇਕ ਸੰਪਨ ਸੱਜਣ ਦੀ ਚੇਤਨਾ ਦਾ ਏਨਾ ਵਿਸਥਾਰ ਹੋ ਜਾਂਦਾ ਹੈ ਕਿ ਉਹ ਰਿਕਸ਼ੇ ਵਾਲੇ ਨੂੰ ਪਾਨ ਖਿਲਾਉਂਦਾ ਹੈ | ਚਾਹ ਪਿਲਾਂਦਾ ਹੈ | ਫਿਰ ਦੁੱਗਣੇ ਪੈਸੇ ਦਿੰਦਾ ਹੈ | ਪੀਣ ਤੋਂ ਬਾਅਦ ਉਹ 'ਪ੍ਰੋਲੇਤਰੀਆਤ' ਹੋ ਜਾਂਦੇ ਹਨ | ਕਦੀ-ਕਦੀ ਰਿਕਸ਼ੇ ਵਾਲੇ ਨੂੰ ਬਿਠਾਲ ਕੇ ਆਪ ਰਿਕਸ਼ਾ ਚਲਾਉਂਦੇ ਹਨ | ਉਹ ਉਂਜ ਵੀ ਭਲੇਮਾਣਸ ਹਨ | ਪਰ ਮੈਂ ਕਈ ਅਜਿਹੇ ਦੇਖੇ ਹਨ ਜੋ ਹੋਸ਼ 'ਚ ਇਨਸਾਨੀਅਤ ਵਾਲੇ ਹੋ ਹੀ ਨਹੀਂ ਸਕਦੇ | ਇਨਸਾਨੀਅਤ ਉਨ੍ਹਾਂ 'ਤੇ ਰਮ ਦੇ 'ਕਿੱਕ' ਵਾਂਗਰ ਚੜ੍ਹਦੀ ਉਤਰਦੀ ਹੈ | ਇਨ੍ਹਾਂ ਨੂੰ ਇਨਸਾਨੀਅਤ ਦੇ ਦੌਰੇ ਪੈਂਦੇ ਹਨ, ਮਿਰਗੀ ਵਾਂਗੰੂ | ਸੁਣਿਆ ਹੈ ਕਿ ਮਿਰਗੀ ਜੁੱਤੀ ਸੰੁਘਾ ਕੇ ਉੱਤਰ ਜਾਂਦੀ ਹੈ | ਇਸ ਤੋਂ ਉਲਟਾ ਵੀ ਹੰਦਾ ਹੈ | ਕਿਸੇ-ਕਿਸੇ ਨੂੰ ਜੁੱਤੀ ਸੰੁਘਾਉਣ ਨਾਲ ਇਨਸਾਨੀਅਤ ਦਾ ਦੌਰਾ ਵੀ ਪੈ ਜਾਂਦਾ ਹੈ | ਇਹ ਨੁਸਖਾ ਵੀ ਅਜ਼ਮਾਇਆ ਹੋਇਆ ਹੈ |
ਇਕ ਹੋਰ ਚੇਤਨਾ ਦਾ ਵਿਸਥਾਰ ਮੈਂ ਦੇਖਿਆ ਸੀ | ਇਕ ਸ਼ਾਮ ਰਾਮ ਵਿਲਾਸ ਸ਼ਰਮਾ ਦੇ ਘਰ ਅਸੀਂ ਬੈਠੇ ਸਾਂ | (ਆਗਰੇ ਵਾਲੇ ਡਾ: ਰਾਮ ਵਿਲਾਸ਼ ਸ਼ਰਮਾ ਨਹੀਂ) ਇਹ ਸਟੇਟ ਰੋਡਵੇਜ਼ ਦੇ ਆਪਣੇ ਕਵੀ ਰਾਮ ਵਿਲਾਸ਼ ਸ਼ਰਮਾ ਹਨ | ਉਨ੍ਹਾਂ ਦੇ ਇਕ ਸਹਿਯੋਗੀ ਦੀ ਚੇਤਨਾ ਦਾ ਵਿਸਥਾਰ ਕੱਲ੍ਹ ਡੇਢ ਪੈੱਗ ਵਿਚ ਹੀ ਹੋ ਗਿਆ ਅਤੇ ਉਹ ਅੰਗਰੇਜ਼ੀ ਬੋਲਣ ਲੱਗੇ | ਕਬੀਰ ਨੇ ਕਿਹਾ ਹੈ, 'ਮਨ ਮਸਤ ਹੂਆ ਤਬ ਕਿਉਂ ਬੋਲੇ' ਇਥੇ ਇੰਜ ਹੋ ਗਿਆ, 'ਮਨ ਮਸਤ ਹੂਆ ਤਣਾ ਅੰਗੇਰਜ਼ੀ ਬੋਲੇ' ਹੇਠਾਂ ਹੋਟਲ ਤੋਂ ਉਸ ਨੇ ਹੀ ਖਾਣਾ ਲੈ ਕੇ ਆਉਣਾ ਸੀ | ਅਸੀਂ ਕਿਹਾ, 'ਹੁਣ ਇਸ ਨੂੰ ਨਾ ਭੇਜਿਓ'! ਉਹ ਅੰਗੇਰਜ਼ੀ ਬੋਲਣ ਲੱਗੇ | ਉਸ ਦੀ ਚੇਤਨਾ ਦਾ ਵਿਸਥਾਰ ਥੋੜਾ ਕੁ ਜ਼ਿਆਦਾ ਹੀ ਹੋ ਗਿਆ ਸੀ | ਕਹਿੰਦੇ, 'ਨੋ ਸਰ, ਆਈ ਸ਼ੈੱਲ ਬਿੰ੍ਰਗ ਬਿਊਟੀਫੁਲ ਮੁਰਗਾ', ਅੰਗਰੇਜ਼ੀ ਭਾਸ਼ਾ ਦਾ ਕਮਾਲ ਦੇਖੋ, ਥੋੜ੍ਹੀ ਹੀ ਪੜ੍ਹੀ ਹੈ, ਪਰ ਖਾਣ ਦੀ ਚੀਜ਼ ਨੂੰ ਖੂਬਸੂਰਤ ਬਣਾ ਰਹੀ ਹੈ | ਰੂਪ ਦੇਖ ਖੁਸ਼ੀ ਨਹੀਂ ਹੁੰਦੀ, ਜੀਭ 'ਚ ਪਾਣੀ ਆਉਣ ਲਗਦਾ ਹੈ | ਅਜਿਹੀ ਭਾਸ਼ਾ ਸਾਮਰਾਜਵਾਦ ਲਈ ਬੜੇ ਕੰਮ ਦੀ ਚੀਜ਼ ਹੁੰਦੀ ਹੈ | ਕਹਿੰਦੇ, 'ਇੰਡੀਆ ਇਜ਼ ਏ ਬਿਊਟੀਫੁਲ ਕੰਟਰੀ' ਅਤੇ ਛੁਰੀ ਕਾਂਟੇ ਨਾਲ ਇੰਡੀਆ ਨੂੰ ਖਾਣ ਲੱਗੇ ਜਦੋਂ ਅੱਧਾ ਖਾ ਚੁੱਕੇ ਤਾਂ ਦੇਸੀ ਖਾਣੇ ਵਾਲਿਆਂ ਨੇ ਕਿਹਾ, 'ਜੇ ਇੰਡੀਆ ਏਨਾ ਖੂਬਸੂਰਤ ਹੈ ਤਾਂ ਬਾਕੀ ਬਚਿਆ ਸਾਨੂੰ ਖਾ ਲੈਣ ਦਿਓ | ਤੁਸੀਂ ਇੰਡੀਆ ਖਾ ਲਿਆ ਹੈ, ਬਾਕੀ ਬਚਿਆ ਭਾਰਤ ਸਾਨੂੰ ਖਾਣ ਦਿਓ |' ਅੰਗਰੇਜ਼ ਬੋਲਿਆ, 'ਸਾਨੂੰ ਦਸਤ ਲੱਗਣ ਲੱਗੇ ਹਨ | ਅਸੀਂ ਤਾਂ ਚੱਲੇ ਹਾਂ | ਤੁਸੀਂ ਖਾਂਦੇ ਰਹਿਣਾ, 'ਇਹ ਗੱਲ ਸੰਨ 1947 'ਚ ਹੋਈ ਸੀ | ਅਸੀਂ ਕਿਹਾ, 'ਅਹਿੰਸਕ ਕ੍ਰਾਂਤੀ ਹੋ ਗਈ |' ਬਾਹਰ ਵਾਲੇ ਕਹਿੰਦੇ, 'ਇਹ ਤਾਂ ਟਰਾਂਸਫਰ ਆਫ਼ ਪਾਵਰ ਹੈ', ਸੱਤਾ ਨੂੰ ਸੌਾਪਣਾ | ਸੱਚ ਪੁੱਛੋ ਤਾਂ ਇਹ 'ਟਰਾਂਸਫਰ ਆਫ਼ ਡਿਸ਼' ਹੈ | ਥਾਲੀ ਉਨ੍ਹਾਂ ਅੱਗੇ ਸੀ, ਹੁਣ ਇਨ੍ਹਾਂ ਅੱਗੇ ਆ ਗਈ | ਉਹ ਦੇਸ਼ ਨੂੰ ਪੱਛਮੀ ਸੱਭਿਅਤਾ ਦੇ ਸਲਾਦ ਦੇ ਨਾਲ ਖਾਂਦੇ ਸੀ | ਇਹ ਲੋਕਤੰਤਰ ਦੇ ਆਚਾਰ ਨਾਲ ਖਾਂਦੇ ਹਨ |
ਫਿਰ ਰਾਜਨੀਤੀ ਆ ਗਈ | ਛੱਡੋ, ਗੱਲ ਸ਼ਰਾਬ ਦੀ ਹੋ ਰਹੀ ਸੀ | ਇਸ ਬਾਰੇ ਜੋ ਸਿਖਿਆਦਾਇਕ ਗੱਲਾਂ ਉੱਪਰ ਕਹੀਆਂ ਹਨ, ਉਨ੍ਹਾਂ 'ਤੇ ਜੇ ਕੋਈ ਅਮਲ ਕਰੇਗਾ ਤਾਂ ਆਪਣੇ ਰਿਸਕ 'ਤੇ | ਨੁਕਸਾਨ ਦੀ ਜ਼ਿੰਮੇਵਾਰੀ ਕੰਪਨੀ ਦੀ ਨਹੀਂ ਹੋਵੇਗੀ | ਪਰ ਗੱਲ ਸ਼ਰਾਬ ਦੀ ਵੀ ਨਹੀਂ, ਉਸ ਪਵਿੱਤਰ ਆਦਮੀ ਦੀ ਹੋ ਰਹੀ ਸੀ, ਜੋ ਮੇਰੇ ਸਾਹਮਣੇ ਬੈਠਾ ਕਿਸੇ ਦੇ ਮਾੜੇ ਚਾਲ-ਚਲਣ 'ਤੇ ਚਿੰਤਾ ਕਰ ਰਿਹਾ ਸੀ | ਮੈਂ ਚਿੰਤਾ ਨਹੀਂ ਕਰ ਰਿਹਾ ਸੀ | ਇਸ 'ਤੇ ਉਹ ਦੁਖੀ ਸੀ | ਮੈਨੂੰ ਆਪਣੀ ਚਿੰਤਾ 'ਚ ਸ਼ਾਮਿਲ ਕੀਤੇ ਬਿਨਾਂ ਉਸ ਨੇ ਮੰਨਣਾ ਨਹੀਂ | ਉਹ ਸ਼ਰਾਬ ਤੋਂ ਔਰਤ 'ਤੇ ਆ ਗਿਆ |
'ਉਹ ਹੈ ਨਾ ਜੋ ਫਲਾਣੀ ਔਰਤ ਹੈ ਨਾ, ਉਸ ਦੇ ਅਨੈਤਿਕ ਸਬੰਧ ਹਨ |'
ਮੈਂ ਕਿਹਾ, 'ਹਾਂ, ਇਹ ਬੜੀ ਬੁਰੀ ਗੱਲ ਹੈ |'
ਉਸ ਦਾ ਚਿਹਰਾ ਹੁਣ ਖਿੜ ਪਿਆ ਸੀ, 'ਬੋਲਿਆ, 'ਹੈ ਨਾ?'
ਮੈਂ ਕਿਹਾ, 'ਹਾਂ, ਖਰਾਬ ਗੱਲ ਤਾਂ ਇਹ ਹੈ ਕਿ ਉਸ ਔਰਤ ਨਾਲ ਆਪਣਾ ਸਬੰਧ ਨਹੀਂ ਹੈ |' ਉਹ ਮੇਰੇ ਨਾਲ ਗੁੱਸੇ ਹੋ ਗਿਆ | ਸੋਚਦਾ ਹੋਣਾ ਕਿ ਕਿਹੋ ਜਿਹਾ ਪੱਥਰ ਹੈ ਇਹ ਬੰਦਾ ਕਿ ਐਨੇ ਉੱਚੇ ਦਰਜੇ ਦੇ ਸਕੈਂਡਲ 'ਚ ਵੀ ਰੁਚੀ ਨਹੀਂ ਲੈ ਰਿਹਾ | ਉਹ ਤਾਂ ਚਲਿਆ ਗਿਆ ਪਰ ਮੈਂ ਸੋਚਦਾ ਰਿਹਾ ਕਿ ਲੋਕ ਸਮਝਦੇ ਨੇ ਕਿ ਖਿੜਕੀ ਹਵਾ ਤੇ ਰੌਸ਼ਨੀ ਲਈ ਬਣਵਾਉਂਦੇ ਹਾਂ, ਪਰ ਅਸਲ 'ਚ ਝਾਕਣ ਲਈ ਹੁੰਦੀ ਹੈ |
ਕਿੰਨੇ ਲੋਕ ਹਨ ਜੋ ਚਰਿੱਤਰਹੀਣ ਹੋਣ ਦੀ ਇੱਛਾ ਪਾਲੀ ਰੱਖਦੇ ਹਨ ਪਰ ਹੋ ਨਹੀਂ ਸਕਦੇ, ਬਸ ਚਰਿੱਤਰਵਾਨ ਹੋ ਕੇ ਮਰ ਜਾਂਦੇ ਹਨ | ਆਤਮਾ ਨੂੰ ਪ੍ਰਲੋਕ 'ਚ ਵੀ ਚੈਨ ਨਹੀਂ ਮਿਲਦੀ ਹੋਵੇਗੀ ਅਤੇ ਧਰਤੀ ਦੇ ਲੋਕਾਂ ਦੇ ਘਰਾਂ 'ਚ ਝਾਕ ਕੇ ਦੇਖਦੀ ਹੋਵੇਗੀ ਕਿ ਕੀਹਦਾ ਕੀਹਦੇ ਨਾਲ ਸਬੰਧ ਚੱਲ ਰਿਹਾ ਹੈ |
ਕਿਸੇ ਔਰਤ ਤੇ ਪੁਰਸ਼ ਦੇ ਸਬੰਧ 'ਚ ਗੱਲ ਅਖੜਦੀ ਹੈ, ਉਹ ਅਨੈਤਿਕਤਾ ਨਹੀਂ ਹੈ, ਸਗੋਂ ਇਹ ਤਾਂ ਇਕ ਹੇਰਵਾ ਹੈ ਕਿ ਉਸ ਦੀ ਜਗ੍ਹਾ ਅਸੀਂ ਕਿਉਂ ਨਹੀਂ? ਅਜਿਹੇ ਲੋਕ ਮੈਨੂੰ ਚੰੁਗੀ ਦੇ ਦਰੋਗੇ ਜਾਪਦੇ ਹਨ | ਹਰ ਆਉਂਦੇ-ਜਾਂਦੇ ਠੇਲੇ ਨੂੰ ਰੋਕ ਕੇ ਝਾਤੀ ਮਾਰ ਕੇ ਪੁੱਛਦੇ ਹਨ, 'ਇਸ ਦੇ ਅੰਦਰ ਕੀ ਲੁਕੋਇਆ?'
ਇਕ ਔਰਤ ਦੇ ਪਿਤਾ ਕੋਲ ਸਨੇਹੀ ਲੋਕ ਸਲਾਹ ਦਿੰਦੇ ਹਨ, ਉਸ ਆਦਮੀ ਨੂੰ ਘਰ ਨਾ ਆਉਣ ਦਿਆ ਕਰੋ, ਉਹ ਚਰਿੱਤਹੀਣ ਹੈ | ਉਹ ਵਿਚਾਰੇ ਅਸਲ 'ਚ ਸ਼ਿਕਾਇਤ ਕਦੇ ਹਨ ਕਿ ਪਿਤਾ ਜੀ, ਆਪ ਦੀ ਬੇਟੀ ਸਾਨੂੰ ਚਰਿਤਰਹੀਣ ਹੋਣ ਦਾ ਮੌਕਾ ਨਹੀਂ ਦੇ ਰਹੀ ਹੈ | ਉਸ ਨੂੰ ਡਾਂਟਿਆ ਕਰੋ | ਜਿਸ ਆਦਮੀ ਦੀ ਔਰਤ ਬਾਰੇ ਕਲੰਕ ਕਥਾ ਉਹ ਕਹਿ ਰਿਹਾ ਸੀ, ਉਹ ਭਲਾਮਾਣਸ ਹੈ, ਇਮਾਨਦਾਰ ਹੈ, ਸੱਚਾ, ਦਿਆਲੂ ਅਤੇ ਤਿਆਗੀ ਹੈ | ਉਹ ਧੋਖਾ ਨਹੀਂ ਕਰਦਾ | ਕਾਲਾਬਾਜ਼ਾਰੀ ਨਹੀਂ ਕਰਦਾ | ਕਿਸੇ ਨਾਲ ਠੱਗੀ ਨਹੀਂ ਮਾਰਦਾ | ਰਿਸ਼ਵਤ ਨਹੀਂ ਲੈਂਦਾ | ਕਿਸੇ ਦਾ ਨੁਕਸਾਨ ਨਹੀਂ ਕਰਦਾ |
ਇਕ ਔਰਤ ਨਾਲ ਉਸ ਦੀ ਮਿੱਤਰਤਾ ਹੈ | ਇਸ ਕਰਕੇ ਉਹ ਬੁਰਾ ਬਣ ਗਿਆ | ਸਵਾਲ ਉਠਿਆ ਹੋਵੇਗਾ ਕਿ ਸਮਾਜ 'ਚ ਨੀਤੀਵਾਨਾਂ ਵਿਚਕਾਰ ਕਿ ਨੈਤਿਕ ਅਤੇ ਅਨੈਤਿਕ, ਚੰਗੇ ਤੇ ਬੁਰੇ ਆਦਮੀ ਦਾ ਫ਼ੈਸਲਾ ਕਿਵੇਂ ਕੀਤਾ ਜਾਵੇ? ਉਹ ਪ੍ਰੇਸ਼ਾਨ ਹੋਣਗੇ | ਆਦਮੀ ਦੇ ਸਬੰਧ 'ਚ ਬੜੀਆਂ ਗੱਲਾਂ 'ਤੇ ਵਿਚਾਰ ਕਰਨਾ ਪੈਂਦਾ ਹੈ ਤਾਂ ਕਿਤੇ ਨਿਰਣਾ ਹੁੰਦਾ ਹੈ | ਤਾਂ ਉਨ੍ਹਾਂ ਕਿਹਾ, 'ਜ਼ਿਆਦਾ ਝਮੇਲੇ ਵਿਚ ਨਾ ਪਓ | ਮਾਮਲਾ ਸਰਲ ਕਰ ਲਓ | ਸਾਰੀ ਨੈਤਿਕਤਾ ਨੂੰ ਇਕ ਛੋਟੇ ਜਿਹੇ ਦਾਇਰੇ ਅੰਦਰ ਸਮੇਟ ਲਓ |'
ਹਰ ਗੰੁਝਲ ਨੂੰ ਇਸ ਤਰ੍ਹਾਂ ਸਰਲ ਕਰ ਲੈਣਾ ਮੈਨੂੰ ਵੀ ਚੰਗਾ ਲੱਗਦਾ ਹੈ | ਇਸ ਨੂੰ ਹੀ 'ਸਹਿਜ ਸਾਧਨਾ' ਕਹਿੰਦੇ ਹਨ |

-398 ਵਿਕਾਸ ਨਗਰ, ਗਲੀ ਨੰ: 10, ਪੱਖੋਵਾਲ ਰੋਡ, ਲੁਧਿਆਣਾ-141013.
ਮੋਬਾਈਲ : 97806-67686.
mayer_hk@yahoo.com

ਸਿਆਣਪ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਅਗਿਆਨੀ ਤੇ ਬੁੱਧੀਮਾਨ ਦੋਵੇਂ ਹੀ ਸੰਸਾਰ ਵਿਚ ਰਹਿੰਦੇ ਹਨ ਅਤੇ ਉਸ ਨੂੰ ਆਪਣੇ-ਆਪਣੇ ਨਜ਼ਰੀਏ ਨਾਲ ਦੇਖਦੇ ਹਨ | ਹਰ ਕਿਸੇ ਕੋਲ ਆਪਣਾ ਨਜ਼ਰੀਆ ਹੈ ਅਤੇ ਉਹ ਉਸੇ ਅਨੁਸਾਰ ਸੰਸਾਰ ਨੂੰ ਦੇਖ ਰਿਹਾ ਹੈ | ਦੋਵਾਂ ਲਈ ਸੰਸਾਰ ਤਾਂ ਇਕ ਹੈ ਪਰ ਉਨ੍ਹਾਂ ਦੀ ਨਜ਼ਰ 'ਚ ਵੱਖ-ਵੱਖ ਹੈ |
• ਸਿਆਣੇ ਅਤੇ ਚੰਗੇ ਵਿਅਕਤੀ ਆਪਣੀਆਂ ਭੁੱਲਾਂ ਤੇ ਗ਼ਲਤੀਆਂ ਤੋਂ ਸਿਖਦੇ ਹਨ |
• ਇਹ ਸੱਚ ਵੀ ਹੈ ਅਤੇ ਪ੍ਰਮਾਣਿਤ ਵੀ ਹੈ ਕਿ ਬੁਢਾਪੇ ਵਿਚ ਜਿੰਨੀ ਸਿਆਣਪ ਪੈਦਾ ਹੁੰਦੀ ਹੈ, ਜਵਾਨੀ ਵਿਚ ਓਨਾ ਹੀ ਅਵਿਵੇਕ ਵੀ ਬਣਿਆ ਰਹਿੰਦਾ ਹੈ |
• ਸਿਆਣਪ ਹਾਸਲ ਕਰਨਾ ਸਮਝਦਾਰੀ ਹੈ |
• ਉਹ ਵਿਅਕਤੀ ਸਿਆਣਾ ਹੁੰਦਾ ਹੈ, ਜੋ ਉਨ੍ਹਾਂ ਚੀਜ਼ਾਂ ਬਾਰੇ ਸੋਚ ਕੇ ਉਦਾਸ ਨਹੀਂ ਹੁੰਦਾ ਜੋ ਉਸ ਕੋਲ ਨਹੀਂ ਹੁੰਦੀਆਂ ਸਗੋਂ ਉਨ੍ਹਾਂ ਨਾਲ ਹੀ ਸੰਤੁਸ਼ਟ ਰਹਿੰਦਾ ਹੈ ਜੋ ਉਸ ਕੋਲ ਹੁੰਦੀਆਂ ਹਨ |
• ਸੂਝ ਅਤੇ ਸਿਆਣਪ ਹੀ ਸਫਲਤਾ ਦੇ ਰਾਹ ਖੋਲ੍ਹਦੀ ਹੈ |
• ਸਿਆਣੇ ਵਿਅਕਤੀ ਨੂੰ ਜਿੰਨੇ ਮੌਕੇ ਮਿਲਦੇ ਹਨ, ਉਸ ਨਾਲੋਂ ਵੱਧ ਮੌਕੇ ਉਹ ਆਪ ਪੈਦਾ ਕਰਦਾ ਹੈ |
• ਸੋਚੋ ਦੋ ਵਾਰ ਪਰ ਕਰੋ ਕੰਮ ਸਿਆਣਪ ਨਾਲ |
• ਗੱਲਬਾਤ ਤੋਂ ਬੰਦੇ ਦੀ ਸੋਚ, ਬੁੱਧੀ, ਸਿਆਣਪ ਅਤੇ ਗਿਆਨ ਦੀ ਪਰਖ ਹੁੰਦੀ ਹੈ |
• ਫ਼ੈਸਲਾ ਲੈਣ ਤੋਂ ਪਹਿਲਾਂ ਸਮਝਣਾ, ਕਿਸੇ ਦਾ ਦਿਲ ਦੁਖਾਉਣ ਤੋਂ ਪਹਿਲਾਂ ਮਹਿਸੂਸ ਕਰਨਾ, ਬੋਲਣ ਤੋਂ ਪਹਿਲਾਂ ਸੋਚਣਾ, ਗੱਲ ਕਰਨ ਤੋਂ ਪਹਿਲਾਂ ਸੁਣਨਾ, ਇਹ ਸਾਰੇ ਸਿਆਣਪ ਦੇ ਕੰਮ ਹਨ |
• ਇਕ ਸਮਝਦਾਰ ਵਿਅਕਤੀ ਦੂਸਰਿਆਂ ਦੀਆਂ ਖੂਬੀਆਂ ਵੇਖ ਕੇ ਉਨ੍ਹਾਂ ਤੋਂ ਸਿੱਖਦਾ ਹੈ | ਉਨ੍ਹਾਂ ਨਾਲ ਤੁਲਨਾ ਜਾਂ ਈਰਖਾ ਨਹੀਂ ਕਰਦਾ |
• ਜਿਵੇਂ-ਜਿਵੇਂ ਮਨੁੱਖ ਸਿਆਣਾ, ਅਕਲਮੰਦ ਹੁੰਦਾ ਹੈ, ਉਸ ਨੂੰ ਮੁਆਫ਼ੀ ਮੰਗਣਾ ਆਸਾਨ ਲੱਗਣ ਲੱਗ ਪੈਂਦਾ ਹੈ |
• ਧਨ ਬੁੱਧੀਮਾਨ ਦੀ ਸੇਵਾ ਕਰਦਾ ਹੈ ਅਤੇ ਮੂਰਖ ਉਤੇ ਰਾਜ |
• ਕੰਮ ਕਰਨ ਤੋਂ ਪਹਿਲਾਂ ਸੋਚਣਾ ਸਿਆਣਪ, ਕੰਮ ਕਰਦੇ ਹੋਏ ਸੋਚਣਾ ਸਾਵਧਾਨੀ ਤੇ ਕੰਮ ਕਰਨ ਤੋਂ ਬਾਅਦ ਸੋਚਣਾ ਮੂਰਖਤਾ ਹੁੰਦੀ ਹੈ |
• ਸਿਆਣਪ ਦੀ ਕਿਤਾਬ ਵਿਚ ਇਮਾਨਦਾਰੀ ਪਹਿਲਾ ਚੈਪਟਰ ਹੁੰਦਾ ਹੈ |
• ਸਿਆਣਾ ਅਤੇ ਸਫ਼ਲ ਇਨਸਾਨ ਉਹੀ ਹੁੰਦਾ ਹੈ ਜਿਹੜਾ ਜ਼ਿੰਦਗੀ ਦੇ ਹਰ ਪਲ ਨੂੰ ਸਿੱਖਣ 'ਚ ਲਗਾਉਂਦਾ ਹੈ |
• ਜਿਥੇ ਸਿਆਣਪ ਹੁੰਦੀ ਹੈ, ਉਥੇ ਅਨੁਸ਼ਾਸਨ ਵੀ ਹੁੰਦਾ ਹੈ | ਜਿਥੇ ਅਨੁਸ਼ਾਸਨ ਹੁੰਦਾ ਹੈ, ਉਥੇ ਖ਼ੁਸ਼ਹਾਲੀ ਵੀ ਹੁੰਦੀ ਹੈ | ਇਸੇ ਤਰ੍ਹਾਂ ਇਕ ਸਿਆਣੀ ਤੇ ਸਮਝਦਾਰ ਔਰਤ ਘਰ ਨੂੰ ਸਵਰਗ ਬਣਾਉਂਦੀ ਹੈ |
• ਬੁੱਧੀਮਾਨ ਸਮੱਸਿਾਵਾਂ ਹੱਲ ਕਰਦੇ ਹਨ ਪਰ ਜੀਨੀਅਸ (ਚਿੰਤਕ) ਉਨ੍ਹਾਂ ਨੂੰ ਪੈਦਾ ਹੋਣ ਤੋਂ ਰੋਕਦੇ ਹਨ |
• ਮੂਰਖ ਵਿਅਕਤੀ ਕਦੇ ਸੰਤੁਸ਼ਟ ਨਹੀਂ ਹੋ ਸਕਦਾ ਜਦੋਂ ਕਿ ਬੁੱਧੀਮਾਨ ਵਿਅਕਤੀ ਦੀ ਸਭ ਤੋਂ ਵੱਡੀ ਪੂੰਜੀ ਸੰਤੁਸ਼ਟਤਾ ਹੀ ਹੈ |
• ਉਲਝੀ ਤਾਣੀ ਸਿਆਣਪਾਂ ਨਾਲ ਹੀ ਸੁਲਝਦੀ ਹੈ |
• ਸਿਆਣਾ ਪਿਤਾ ਉਹ ਹੁੰਦਾ ਹੈ ਜਿਹੜਾ ਆਪਣੇ ਬੱਚੇ ਨੂੰ ਭਲੀ-ਭਾਂਤ ਜਾਣਦਾ ਹੈ |
• ਸਿਆਣਾ ਬੰਦਾ ਪੈਰਾਂ ਭਾਰ ਬੈਠ ਕੇ ਉੱਨੀ ਦੂਰ ਦੇਖ ਸਕਦਾ ਹੈ ਜਿੰਨੀ ਦੂਰ ਮੂਰਖ ਰੁੱਖ 'ਤੇ ਬੈਠ ਕੇ ਵੀ ਨਹੀਂ ਦੇਖ ਸਕਦਾ |
• ਗੁੱਸਾ ਵੀ ਬੜਾ ਸਿਆਣਾ ਹੈ, ਹਮੇਸ਼ਾ ਮਾੜੇ 'ਤੇ ਹੀ ਨਿਕਲਦਾ ਹੈ |
• ਸੂਝਵਾਨ ਹੁਕਮਰਾਨ ਸੁਚੇਤ ਹੁੰਦੇ ਹਨ ਅਤੇ ਚੰਗੇ ਜਰਨੈਲ ਚੌਕਸ ਰਹਿੰਦੇ ਹਨ |
• ਬਜ਼ੁਰਗੀ, ਸਿਆਣਪ (ਅਕਲ) ਤੋਂ ਹੁੰਦੀ ਹੈ ਨਾ ਕਿ ਉਮਰ ਤੋਂ | ਅਮੀਰੀ ਦਿਲ ਤੋਂ ਹੁੰਦੀ ਹੈ ਨਾ ਕਿ ਪੈਸੇ ਤੋਂ |
• ਸਿਆਣਾ ਬੰਦਾ ਸੰਜਮੀ ਹੁੰਦਾ ਹੈ ਜਿਸ ਕਾਰਨ ਉਹ ਆਪਣੀਆਂ ਮੁਸ਼ਕਿਲਾਂ, ਦੁੱਖ ਤਕਲੀਫ਼ਾਂ ਨੂੰ ਬੜੀ ਸਫਲਤਾ ਨਾਲ ਬਰਦਾਸ਼ਤ ਕਰ ਲੈਂਦਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 99155-63406.

ਮਿੰਨੀ ਕਹਾਣੀਆਂ

ਫ਼ੈਸਲਾ
ਬਜ਼ੁਰਗ ਅਵਸਥਾ 'ਚ ਮਾਪਿਆਂ ਨੂੰ ਸੰਭਾਲਣ ਪਿੱਛੇ ਦੋ ਭਰਾਵਾਂ 'ਚ ਪੈਦਾ ਹੋਇਆ ਟਕਰਾ ਠਾਣੇ ਤੱਕ ਅੱਪੜ ਗਿਆ | ਠਾਣੇਦਾਰ ਕਰਮਜੀਤ ਸਿੰਘ ਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਦੋ ਭਰਾਵਾਂ ਦਾ ਕਲੇਸ਼ ਹੋਣ ਕਰਕੇ ਪਿੰਡ ਦੇ ਸਰਪੰਚ ਜਰਨੈਲ ਸਿੰਘ ਨੂੰ ਹੀ ਮਾਮਲਾ ਨਜਿੱਠਣ ਨੂੰ ਕਹਿ ਦਿੱਤਾ | ਸਰਪੰਚ ਨੇ ਸ਼ਹਿਰ ਰਹਿੰਦੇ ਹਰਜੀਤ ਸਿੰਘ ਅਤੇ ਪਿੰਡ ਰਹਿੰਦੇ ਕੁਲਦੀਪ ਸਿੰਘ ਨੂੰ ਆਪਣੇ ਘਰ ਹੀ ਬੁਲਾ ਲਿਆ | 'ਮਾਂ-ਪਿਉ ਨੇ ਥੋਨੂੰ ਜਨਮ ਦੇ ਕੇ ਕਿੱਥੋਂ ਤੱਕ ਪਹੁੰਚਾ ਤਾ, ਹੁਣ ਉਨ੍ਹਾਂ ਦੇ ਆਖ਼ਰੀ ਵੇਲੇ ਕਿਉਂ ਲੜਦੇ ਓਾ, ਕੀ ਪਤਾ ਕਦੋਂ ਫ਼ੂਕ ਨਿਕਲ ਜਾਣੀ ਐਾ', ਦੋ ਪੰਚਾਂ ਦੀ ਮੌਜੂਦਗੀ 'ਚ ਦੋਹਾਂ ਭਰਾਵਾਂ ਨੂੰ ਸੰਬੋਧਨ ਹੁੰਦਿਆਂ ਸਰਪੰਚ ਜਰਨੈਲ ਸਿੰਘ ਨੇ ਕਿਹਾ | ਕੁਲਦੀਪ ਜਿਵੇਂ ਭਰਿਆ ਪਿਆ ਸੀ, ਸੁਣਦਿਆਂ ਸਾਰ ਬੋਲ ਪਿਆ, 'ਏਹਨੂੰ ਪੁੱਛ ਕੇ ਵੇਖ ਲੋ ਘਰੇ ਕਦੇ ਕਮਾ ਕੇ ਧੇਲਾ ਵੀ ਦਿੱਤਾ ਹੋਵੇ' | ਦੋਹਾਂ ਕੁੜੀਆਂ ਦੇ ਵਿਆਹਾਂ 'ਤੇ ਖ਼ਰਚਾ ਅਸੀਂ ਕੀਤਾ, ਉਨ੍ਹਾਂ ਦੇ ਜਾਪੇ (ਜਣੇਪਾ) ਸੰਭਾਲੇ....' ਹੁਣ ਬੁੱਢੇ ਵਾਰੇ ਉਨ੍ਹਾਂ ਨੂੰ ਸੰਭਾਲਣ 'ਤੇ ਕਜੀਆ ਪਾ ਕੇ ਬਹਿ ਗਿਆ' | ਸਰਪੰਚ ਸਾਬ੍ਹ ਮੈਂ ਘਰ 'ਚੋਂ ਲਿਆ ਵੀ ਕੁਝ ਨਈਾ, ਇਧਰੋਂ-ਉਧਰੋਂ ਫੜ-ਫੜਾ ਕੇ ਮਸਾਂ ਆਪਣਾ ਘਰ ਬਣਾਇਐ' ਹਰਜੀਤ ਨੇ ਆਪਣੀ ਮਜਬੂਰੀ ਦੱਸੀ | 'ਜੇ ਤੁਸੀਂ ਪਿਛਲੀਆਂ ਗੱਲਾਂ ਉਧੇੜੀ ਜਾਓਗੇ ਤਾਂ ਗੱਲ ਕਿਸੇ ਤਣ-ਪੱਤਣ ਨਹੀਂ ਲੱਗਣੀ, ਮਸਲਾ ਨਿਬੇੜਨ ਆਲੀ ਗੱਲ ਕਰੋ' ਸਰਪੰਚ ਨੇ ਆਖਿਆ | 'ਨਿਬੇੜਨ ਲਈ ਹੀ ਤਾਂ 'ਕੱਠੇ ਹੋਏ ਆਂ' ਦੋਵੇਂ ਭਰਾ ਬੋਲੇ | 'ਮੇਰੀ ਗੱਲ ਮੰਨ ਲਓਗੇ' ਸਰਪੰਚ ਨੇ ਕਿਹਾ ਤਾਂ ਦੋਵਾਂ ਨੇ ਹਾਂ 'ਚ ਸਿਰ ਹਿਲਾਇਆ | 'ਲਓ ਬਈ ਫ਼ੈਸਲਾ ਇਹ ਐ, ਬੇਬੇ-ਬਾਪੂ ਮੀਨ੍ਹਾ-ਮੀਨ੍ਹਾ ਦੋਹਾਂ ਦੇ ਘਰੀਂ ਰਿਹਾ ਕਰਨਗੇ' ਸਰਪੰਚ ਨੇ ਗੱਲ ਨਿਬੇੜਦਿਆਂ ਆਖਿਆ | 'ਸਰਪੰਚ ਸਾਬ੍ਹ ਇਕੱਤੀਏ ਮਹੀਨੇ ਦਾ ਵੀ ਨਾਲ ਹੀ ਨਿਬੇੜ ਦਿਓ' ਕੁਲਦੀਪ ਨੇ ਕੁਝ ਸੁਰਖ਼ਰੂ ਹੁੰਦਿਆਂ ਆਖਿਆ | 'ਸਾਲ ਭਰ ਦੇ ਇਕੱਤੀਏ ਮੀਨ੍ਹੇ ਵੀ ਅੱਧੋ-ਅੱਧ ਹੋਣਗੇ' ਹੁਣ ਤੱਕ ਚੁੱਪ ਬੈਠੇ ਪੰਚ ਇਕੋ ਸੁਰ 'ਚ ਬੋਲੇ | ਉਪਰੰਤ ਸਰਪੰਚ ਨੇ ਰਾਜ਼ੀਨਾਮਾ ਲਿਖਣਾ ਸ਼ੁਰੂ ਕਰ ਦਿੱਤਾ ਸੀ |
ਮੋਹ
ਬਾਬਾ ਜੀ ਆਪਣਾ ਦਰਬਾਰ ਲਾਈ ਬੈਠੇ ਸਨ ਅਤੇ ਆਲੇ-ਦੁਆਲੇ ਕੁਝ ਪੱਕੇ ਸੇਵਾਦਾਰ ਬੈਠੇ ਸਨ | ਸ਼ਰਧਾਲੂ ਆਉਂਦੇ, ਮਾਇਆ ਟੇਕਦੇ ਅਤੇ ਬਾਬਾ ਜੀ ਤੋਂ ਆਸ਼ੀਰਵਾਦ ਲੈ ਕੇ ਅੱਗੇ ਤੁਰ ਜਾਂਦੇ | ਬਾਬਾ ਜੀ ਜ਼ਿਆਦਾ ਮਾਇਆ ਟੇਕਣ ਵਾਲੇ ਸ਼ਰਧਾਲੂਆਂ ਦਾ ਵਿਸ਼ੇਸ਼ ਸਨਮਾਨ ਕਰਦੇ ਅਤੇ ਬਾਕੀਆਂ ਨੂੰ ਰੁਟੀਨ 'ਚ ਆਸ਼ੀਰਵਾਦ ਦੇ ਕੇ ਤੋਰੀ ਜਾਂਦੇ | ਇਹ ਸਭ ਕੁਝ ਵੇਖ ਕੇ ਨਵੇਂ ਆਏ ਸੇਵਾਦਾਰ ਤੋਂ ਰਿਹਾ ਨਾ ਗਿਆ ਤੇ ਉਹ ਹੌਲੀ ਜਿਹੀ ਆਵਾਜ਼ 'ਚ ਬੋਲ ਪਿਆ, 'ਬਾਬਾ ਜੀ ਤੁਸੀਂ ਤਾਂ ਸੰਗਤ ਨੂੰ ਪ੍ਰਵਚਨ ਕਰਦਿਆਂ ਮਾਇਆ ਨਾਲ ਮੋਹ ਨਾ ਕਰਨ ਦਾ ਸੰਦੇਸ਼ ਦਿੰਦੇ ਹੋ, ਪਰ ਆਪ...' | ਇਹ ਸੁਣਦਿਆਂ ਸਾਰ ਇਕ ਵਾਰ ਤਾਂ ਬਾਬਾ ਜੀ ਨੂੰ ਅੰਤਾਂ ਦਾ ਗ਼ੁੱਸਾ ਆਇਆ, ਪਰ ਉਨ੍ਹਾਂ ਮਾਹੌਲ ਮੁਤਾਬਕ ਮੌਕਾ ਸੰਭਾਲਦਿਆਂ ਉਂਗਲ ਦੇ ਇਸ਼ਾਰੇ ਨਾਲ ਸੇਵਾਦਾਰ ਨੂੰ ਕੋਲ ਬੁਲਾਇਆ, ਤੇ ਉਸ ਦੇ ਕੰਨ 'ਚ ਹੌਲੀ ਦੇਣੇ ਕਿਹਾ, 'ਭਲਿਆ ਬੰਦਿਆ ਉਹ ਸਾਰੀਆਂ ਗੱਲਾਂ ਕੇਵਲ ਕਹਿਣ ਕਹਾਉਣ ਨੂੰ ਹੰੁਦੀਆਂ, ਸਮਝਿਆ ਕਰ' | 'ਭਲਾਂ ਇਹਦੇ ਬਿਨਾਂ ਕਿਵੇਂ ਗੁਜ਼ਾਰਾ ਚੱਲੂ....', ਕਹਿੰਦਿਆਂ ਬਾਬਾ ਜੀ ਮੁੜ ਆਸ਼ੀਰਵਾਰ ਦੇਣ 'ਚ ਰੁਝ ਗਏ |

-ਮੋਹਰ ਗਿੱਲ ਸਿਰਸੜੀ
ਪਿੰਡ ਤੇ ਡਾਕ : ਸਿਰਸੜੀ, ਫ਼ਰੀਦਕੋਟ-151207,
ਮੋਬਾਈਲ : 98156-59110

ਮਿੰਨੀ ਕਹਾਣੀ

ਝਾਂਸੀ ਦੀ ਰਾਣੀ
ਕੁਝ ਔਰਤਾਂ ਗਲੀ 'ਚ ਇਕ ਪਾਸੇ ਕੁਰਸੀਆਂ 'ਤੇ ਬੈਠੀਆਂ ਗੱਲਾਂ ਕਰ ਰਹੀਆਂ ਸਨ | ਅਚਾਨਕ ਇਕ ਪਾਸਿਓਾ ਇਕ ਲੜਕਾ ਮੋਟਰਸਾਈਕਲ 'ਤੇ ਆਇਆ | ਇਕ ਬੱਚਾ ਉਸ ਦੇ ਸਾਹਮਣੇ ਆ ਗਿਆ | ਉਸ ਨੇ ਇਕਦਮ ਬਰੇਕ ਲਗਾਈ, ਫਿਰ ਵੀ ਬੱਚਾ ਮੋਟਰਸਾਈਕਲ 'ਚ ਟਕਰਾ ਗਿਆ | ਉਸ ਨੇ ਆਪਣਾ ਮੋਟਰਸਾਈਕਲ ਇਕ ਪਾਸੇ ਖੜ੍ਹਾ ਕੀਤਾ ਤੇ ਬੱਚੇ ਨੂੰ ਚੁੱਕ ਲਿਆ | ਬੱਚਾ ਵਾਲ-ਵਾਲ ਬਚ ਗਿਆ | ਔਰਤਾਂ ਨੇ ਲੱਖ-ਲੱਖ ਸ਼ੁਕਰ ਕੀਤਾ | ਬੱਚੇ ਦਾ ਬਾਪ ਭੱਜਾ-ਭੱਜਾ ਆਇਆ, ਆਪਣੇ ਬੱਚੇ ਨੂੰ ਉਸ ਕੋਲੋਂ ਖੋਹ ਕੇ ਉਸ ਨੂੰ ਗਾਲ੍ਹਾਂ ਕੱਢਣ ਲੱਗਾ | ਔਰਤਾਂ ਨੇ ਉਸ ਨੂੰ ਬਹੁਤ ਕਿਹਾ ਕਿ ਉਸ ਨੂੰ ਤਾਂ ਉਸ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦੈ ਕਿ ਉਸ ਦੇ ਬੱਚੇ ਦੀ ਜਾਨ ਬਚ ਗਈ, ਪਰ ਨਹੀਂ ਉਸ ਨੂੰ ਗਾਲ੍ਹਾਂ ਕੱਢੀ ਜਾ ਰਿਹਾ ਸੀ | ਹੁਣ ਤਾਂ ਪਾਣੀ ਸਿਰ ਤੋਂ ਉੱਪਰ ਵਗਣ ਲੱਗਾ ਤਾਂ ਇਕ ਔਰਤ ਅੱਗੇ ਹੋਈ ਤੇ ਪੂਰੇ ਜ਼ੋਰ ਨਾਲ ਉਸ ਦੇ ਮੰੂਹ 'ਤੇ ਥੱਪੜ ਜੜ ਦਿੱਤਾ |
ਉਹ ਹਿੱਲ ਗਿਆ... ਸ਼ਾਇਦ ਉਸ ਨੂੰ ਇਹ ਉਮੀਦ ਨਹੀਂ ਸੀ | ਉਹ ਆਪਣੇ ਬੱਚੇ ਨੂੰ ਲੈ ਕੇ ਭੱਜ ਗਿਆ |
ਮੈਨੂੰ ਉਸ ਔਰਤ ਵਿਚੋਂ ਝਾਂਸੀ ਦੀ ਰਾਣੀ ਨਜ਼ਰ ਆ ਰਹੀ ਸੀ | ਉਸ ਦੀ ਦਲੇਰੀ ਮੇਰਾ ਸੈਲਿਊਟ ਮਾਰਨ ਨੂੰ ਦਿਲ ਕਰਦਾ ਸੀ |...ਵਾਹ ਝਾਂਸੀ ਦੀਏ ਰਾਣੀਏ... ਨਹੀਂ ਰੀਸਾਂ ਤੇਰੀਆਂ |

-ਹਰਜਿੰਦਰ ਸਿੰਘ ਪਰਵਾਨਾ
7468-ਮਾਇਆਪੁਰੀ, ਲੁਧਿਆਣਾ |

ਨਹਿਲੇ 'ਤੇ ਦਹਿਲਾ ਧੋਖਾਧੜੀ, ਝੂਠ, ਠੱਗੀ ਅਤੇ ਨਫ਼ਰਤ ਵੀ ਸ਼ਰਾਬ ਹੈ

ਅਕਬਰ ਮਹਾਨ ਦੇ ਨੌਾ ਰਤਨਾਂ ਵਿਚੋਂ ਸ੍ਰੀ ਬੀਰਬਲ ਬੜੇ ਵਿਦਵਾਨ ਅਤੇ ਹਾਜ਼ਰ-ਜਵਾਬ ਵਿਅਕਤੀ ਸਨ | ਉਹ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ | ਉਹ ਕਈ ਤਰ੍ਹਾਂ ਦੀਆਂ ਕਲਾਵਾਂ ਬਾਰੇ ਜਾਣਕਾਰੀ ਰੱਖਦੇ ਸਨ | ਇਨ੍ਹਾਂ ਸਾਰੇ ਗੁਣਾਂ ਤੋਂ ਇਲਾਵਾ ਉਹ ਸ਼ਰਾਬ ਵੀ ਪੀਂਦੇ ਸਨ | ਚੰੂਕਿ ਅਕਬਰ ਹਿੰਦੁਸਤਾਨ ਦਾ ਬਾਦਸ਼ਾਹ ਸੀ ਅਤੇ ਬੀਰਬਲ ਦੇ ਗੁਣਾਂ ਕਰਕੇ ਉਸ ਦੀ ਇੱਜ਼ਤ ਕਰਦਾ ਸੀ | ਇਸ ਲਈ ਕੁਝ ਦਰਬਾਰੀ ਉਸ ਨਾਲ ਈਰਖਾ ਰੱਖਦੇ ਸਨ ਅਤੇ ਚਾਹੁੰਦੇ ਸਨ ਕਿ ਬੀਰਬਲ ਅਕਬਰ ਦੇ ਰਤਨ ਮੰਡਲ ਵਿਚੋਂ ਬਾਹਰ ਹੋ ਜਾਏ | ਉਨ੍ਹਾਂ ਨੇ ਇਕ ਵਾਰੀ ਅਕਬਰ ਨੂੰ ਆਖਿਆ ਕਿ ਤੁਹਾਡਾ ਚਹੇਤਾ ਰਤਨ ਬੀਰਬਲ ਸ਼ਰਾਬੀ ਹੈ | ਇਹ ਗੱਲ ਸੁਣ ਕੇ ਅਕਬਰ ਨੇ ਕਿਹਾ, 'ਮੈਂ ਇਹ ਮੰਨਣ ਲਈ ਤਿਆਰ ਨਹੀਂ ਹਾਂ ਕਿ ਮੇਰਾ ਬੀਰਬਲ ਸ਼ਰਾਬੀ ਹੈ |' ਸ਼ਿਕਾਇਤ ਕਰਨ ਵਾਲਿਆਂ ਨੇ ਕਿਹਾ, 'ਜਨਾਬ ਅਸੀਂ ਤੁਹਾਨੂੰ ਬੀਰਬਲ ਨੂੰ ਸ਼ਰਾਬ ਪੀਂਦੇ ਵਿਖਾ ਸਕਦੇ ਹਾਂ |' ਅਕਬਰ ਨੇ ਇਸ ਗੱਲ ਨੂੰ ਮੰਨ ਕੇ ਹਾਂ ਕਰ ਦਿੱਤੀ | ਸ਼ਿਕਾਇਤ ਕਰਨ ਵਾਲਿਆਂ ਨੇ ਇਕ ਰਈਸ ਦੇ ਘਰ ਵਿਚ ਪਾਰਟੀ ਦਾ ਪ੍ਰਬੰਧ ਕਰ ਲਿਆ | ਅਕਬਰ ਨੂੰ ਪਹਿਲਾਂ ਹੀ ਘਰ ਦੇ ਇਕ ਬਰਾਂਡੇ ਵਿਚ ਬਿਠਾ ਦਿੱਤਾ | ਅੱਗੇ ਪਤਲਾ ਜਿਹਾ ਪਰਦਾ ਲਗਾ ਦਿੱਤਾ | ਜਦੋਂ ਸਾਰੇ ਮਹਿਮਾਨ ਆ ਗਏ ਤਾਂ ਦੌਰ-ਏ-ਜਾਮ ਸ਼ੁਰੂ ਹੋ ਗਿਆ | ਅਕਬਰ ਨੇ ਵੇਖਿਆ ਜਦੋਂ ਬੀਰਬਲ ਨੂੰ ਜਾਮ ਪੇਸ਼ ਕੀਤਾ ਗਿਆ ਤਾਂ ਬੀਰਬਲ ਨੇ ਜਾਮ ਨੂੰ ਉੱਚੀ ਆਵਾਜ਼ ਵਿਚ ਪੁੱਛਿਆ, 'ਦੱਸ ਤੇਰੇ ਵਿਚ ਕੀ ਖੂਬੀ ਏ?' ਅਤੇ ਆਪ ਹੀ ਜਾਮ ਵਲੋਂ ਜਵਾਬ ਦਿੱਤਾ, 'ਮੈਂ ਦਿਨ ਭਰ ਦਾ ਥਕੇਵਾਂ ਦੂਰ ਕਰਦਾ ਹਾਂ |' ਇਹ ਕਹਿ ਕੇ ਬੀਰਬਲ ਨੇ ਜਾਮ ਪੀ ਲਿਆ | ਸ਼ਿਕਾਇਤੀਆਂ ਨੇ ਅਕਬਰ ਨੂੰ ਕਿਹਾ, ਤੁਸੀਂ ਵੇਖ ਲਿਆ ਨਾ ਕਿ ਬੀਰਬਲ ਸ਼ਰਾਬੀ ਹੈ | ਅਕਬਰ ਨੇ ਕਿਹਾ, 'ਰੁਕ ਜਾਓ, ਮੈਨੂੰ ਅੱਗੋਂ ਵੇਖਣ ਦਿਓ |' ਜਦ ਅਕਬਰ ਨੇ ਅੱਗੇ ਵੇਖਿਆ ਤਾਂ ਬੀਰਬਲ ਨੂੰ ਦੂਜਾ ਪੈੱਗ ਫੜਾਇਆ ਗਿਆ | ਬੀਰਬਲ ਨੇ ਫਿਰ ਉੱਚੀ ਆਵਾਜ਼ ਵਿਚ ਪੁੱਛਿਆ, 'ਦੱਸ ਤੇਰੇ ਵਿਚ ਕੀ ਗੁਣ ਨੇ?' ਅਤੇ ਆਪ ਹੀ ਪੈੱਗ ਵਲੋਂ ਜਵਾਬ ਦਿੱਤਾ, 'ਮੈਂ ਮਨੁੱਖ ਦੇ ਗ਼ਮ ਦੂਰ ਕਰ ਦਿੰਦਾ ਹਾਂ |' ਇਹ ਕਹਿ ਕੇ ਬੀਰਬਲ ਨੇ ਪੈੱਗ ਪੀ ਲਿਆ | ਇਸ ਤੋਂ ਬਾਅਦ ਤੀਜਾ ਪੈੱਗ ਬੀਰਬਲ ਨੂੰ ਫੜਾਇਆ ਗਿਆ | ਇਹ ਸਭ ਅਕਬਰ ਬੜੇ ਧਿਆਨ ਨਾਲ ਦੇਖ ਰਿਹਾ ਸੀ | ਬੀਰਬਲ ਨੇ ਤੀਜੇ ਪੈੱਗ ਨੂੰ ਪੁੱਛਿਆ, 'ਦੱਸ ਤੇੇਰੇ ਵਿਚ ਕੀ ਖੂਬੀ ਏ?' ਅਤੇ ਆਪ ਹੀ ਪੈੱਗ ਵਲੋਂ ਜਵਾਬ ਦਿੱਤਾ, 'ਮੈਂ ਅਕਲ 'ਤੇ ਪਰਦਾ ਪਾਣਾ ਸ਼ੁਰੂ ਕਰ ਦਿੰਦਾ ਹਾਂ |' ਇਸ 'ਤੇ ਬੀਰਬਲ ਨੇ ਹੱਥ ਵਿਚ ਫੜਿਆ ਜਾਮ ਕੰਧ 'ਤੇ ਜ਼ੋਰ ਨਾਲ ਮਾਰਿਆ ਅਤੇ ਚੂਰ-ਚੂਰ ਕਰ ਦਿੱਤਾ | ਇਹ ਵੇਖ ਕੇ ਅਕਬਰ ਨੇ ਕਿਹਾ, 'ਤੁਸਾਂ ਵੇਖਿਆ ਕਿ ਜਿਵੇਂ ਹੀ ਬੀਰਬਲ ਨੇ ਮਹਿਸੂਸ ਕੀਤਾ ਕਿ ਹੁਣ ਉਹਦੀ ਅਕਲ ਤੇ ਹੋਸ਼ 'ਤੇ ਪਰਦਾ ਪੈਣਾ ਸ਼ੁਰੂ ਹੋ ਜਾਏਗਾ, ਉਸ ਨੇ ਜਾਮ ਦੇ ਟੁਕੜੇ-ਟੁਕੜੇ ਕਰ ਦਿੱਤਾ | ਜੇਕਰ ਕੋਈ ਥਕੇਵਾਂ ਦੂਰ ਕਰਨ ਲਈ ਜਾਂ ਗ਼ਮ ਤੋਂ ਛੁਟਕਾਰਾ ਪਾਉਣ ਲਈ ਹੀ ਇਕ-ਦੋ ਜਾਮ ਪੀ ਲੈਂਦਾ ਹੈ ਤਾਂ ਮੈਂ ਉਸ ਨੂੰ ਸ਼ਰਾਬੀ ਨਹੀਂ ਸਮਝਦਾ | ਮੈਨੂੰ ਉਨ੍ਹਾਂ ਲੋਕਾਂ ਤੋਂ ਬਹੁਤ ਨਫ਼ਰਤ ਹੈ ਜਿਹੜੇ ਸ਼ਰਾਬ ਨੂੰ ਬੁਰਾ ਸਮਝਦੇ ਨੇ ਅਤੇ ਇਸ ਨੂੰ ਨਿੰਦਦੇ ਹਨ ਪਰ ਆਪ ਮਕਰ, ਫਰੇਬ, ਝੂਠ, ਬਦਨਿਯਤੀ, ਧੋਖਾਧੜੀ, ਹੇਰਾ-ਫੇਰੀ ਨੂੰ ਬੁਰਾਈ ਨਹੀਂ ਸਮਝਦੇ |

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401. ਮੋਬਾਈਲ : 94170-91668.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX