ਤਾਜਾ ਖ਼ਬਰਾਂ


ਡੇਹਲੋਂ 'ਚ ਗੈਂਗਸਟਰਾਂ ਨੇ ਪੁਲਿਸ 'ਤੇ ਚਲਾਈ ਗੋਲੀ
. . .  23 minutes ago
ਡੇਹਲੋਂ, 26 ਮਾਰਚ (ਅੰਮ੍ਰਿਤਪਾਲ ਸਿੰਘ ਕੈਲੇ) - ਡੇਹਲੋਂ ਕਸਬੇ ਦੇ ਮੁੱਖ ਚੌਂਕ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਗਰੁੱਪ ਦਾ ਪਿੱਛਾ ਕਰਦੇ ਸਮੇਂ ਗੈਂਗਸਟਰਾਂ ਨੇ ਪੁਲਿਸ ਉੱਪਰ ਗੋਲੀ ਚਲਾ ਦਿੱਤੀ, ਇਸ ਦੌਰਾਨ...
ਆਈ.ਪੀ.ਐੱਲ 2019 : ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਟਾਸ ਜਿੱਤ ਕੇ ਦਿੱਲੀ ਕੈਪੀਟਲਸ ਵੱਲੋਂ ਪਹਿਲੇ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
'ਸ਼ਬਦ ਗੁਰੂ ਯਾਤਰਾ' ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਪੁੱਜਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ
. . .  about 2 hours ago
ਬੰਗਾ, 26 ਮਾਰਚ (ਗੁਰਜਿੰਦਰ ਸਿੰਘ ਗੁਰੂ)- ਸਿੱਖ ਧਰਮ ਦੇ ਮੋਢੀ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ .....
ਸਮਾਜਵਾਦੀ ਪਾਰਟੀ ਵੱਲੋਂ 3 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  about 2 hours ago
ਨਵੀਂ ਦਿੱਲੀ, 26 ਮਾਰਚ- ਲੋਕ ਸਭਾ ਚੋਣਾਂ ਨੂੰ ਲੈ ਕੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨੇ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ 3 ਉਮੀਦਵਾਰਾਂ ਦੇ ਨਾਂਅ ਸ਼ਾਮਲ....
ਪਟਿਆਲਾ ਪੁਲਿਸ ਵੱਲੋਂ 1 ਕੁਇੰਟਲ 65 ਕਿਲੋ ਚਾਂਦੀ ਬਰਾਮਦ
. . .  about 2 hours ago
ਪਟਿਆਲਾ, 26 ਮਾਰਚ (ਅਮਨਦੀਪ ਸਿੰਘ)- ਐੱਸ.ਐੱਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਵਾਰਤਾ ਦੌਰਾਨ ਦਸਿਆ ਕਿ ਚੋਣ ਕਮਿਸ਼ਨ ਦੀਆ ਹਦਾਇਤਾਂ ਮੁਤਾਬਕ ਪਟਿਆਲਾ ਅੰਦਰ ਸਖ਼ਤ ਨਾਕਾਬੰਦੀ ਚਲਦੀ ਆ ਰਹੀ ਹੈ ਜਿਸ ਦੌਰਾਨ ਸਦਰ ਰਾਜਪੁਰਾ ਪੁਲਿਸ .....
ਭਾਜਪਾ ਨੇ ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਦੇ ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ
. . .  about 2 hours ago
ਲਖਨਊ, 26 ਮਾਰਚ- ਲੋਕ ਸਭਾ ਚੋਣਾਂ 2019 ਦੇ ਲਈ ਭਾਰਤੀ ਜਨਤਾ ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਲਈ29 ਉਮੀਦਵਾਰਾਂ ਅਤੇ ਪੱਛਮੀ ਬੰਗਾਲ ਦੇ ਲਈ 10 ਉਮੀਦਵਾਰਾਂ ਦੇ ਨਾਂਅ ਦੀ ਸੂਚੀ ਜਾਰੀ
ਦੇਸ਼ ਦਾ ਪ੍ਰਧਾਨ ਮੰਤਰੀ ਅਜਿਹਾ ਹੋਣਾ ਚਾਹੀਦੈ, ਜਿਸ ਦੇ ਸਹੁੰ ਚੁੱਕਦਿਆਂ ਹੀ ਦੁਸ਼ਮਣਾਂ ਦੇ ਦਿਲਾਂ 'ਚ ਡਰ ਬੈਠ ਜਾਏ- ਅਮਿਤ
. . .  about 2 hours ago
ਲਖਨਊ, 26 ਮਾਰਚ- ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਇੱਕ ਅਜਿਹਾ ਪ੍ਰਧਾਨ ਮੰਤਰੀ ਚਾਹੀਦਾ ਹੈ, ਜਿਸ ਦੇ ਸਹੁੰ ਚੁੱਕਦਿਆਂ ਹੀ ਦੁਸ਼ਮਣਾਂ ਦੇ ਦਿਲ 'ਚ ਡਰ ਬੈਠ ਜਾਏ। ਏਅਰ ਸਟ੍ਰਾਈਕ ...
ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਨੌਜਵਾਨ ਦਾ ਕੀਤਾ ਕਤਲ
. . .  about 3 hours ago
ਖਡੂਰ ਸਾਹਿਬ 26 ਮਾਰਚ (ਮਾਨ ਸਿੰਘ, ਰਸ਼ਪਾਲ ਸਿੰਘ ਕੁਲਾਰ)- ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਏਕਲਗੱਡਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦੇਣ ਸੰਬੰਧੀ ਖ਼ਬਰ ਮਿਲੀ ਹੈ ਮੌਕੇ ਤੇ ਜਾਣਕਾਰੀ ਦਿੰਦੇ .....
ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਦਮ ਘੁਟਣ ਕਾਰਨ ਛੇ ਮਜ਼ਦੂਰਾਂ ਦੀ ਮੌਤ
. . .  about 3 hours ago
ਚੇਨਈ, 26 ਮਾਰਚ- ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ 'ਚ ਅੱਜ ਇੱਕ ਸੈਪਟਿਕ ਟੈਂਕ ਦੀ ਸਫ਼ਾਈ ਕਰਨ ਗਏ 6 ਮਜ਼ਦੂਰਾਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਮਜ਼ਦੂਰ ਜ਼ਿਲ੍ਹੇ ਦੇ ਸ਼੍ਰੀਪੇਰੰਬਦੂਰ ਇਲਾਕੇ 'ਚ ਇੱਕ ਸੈਪਟਿਕ ਟੈਂਕ ਦੀ...
ਨਵਾਜ਼ ਸ਼ਰੀਫ਼ ਦੀ ਜ਼ਮਾਨਤ ਮਨਜ਼ੂਰੀ ਦਾ ਇਮਰਾਨ ਖ਼ਾਨ ਨੇ ਕੀਤਾ ਸਵਾਗਤ
. . .  about 3 hours ago
ਇਸਲਾਮਾਬਾਦ, 26 ਮਾਰਚ- ਅਲ ਅਜ਼ੀਜ਼ੀਆ ਭ੍ਰਿਸ਼ਟਾਚਾਰ ਮਾਮਲੇ 'ਚ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਮੈਡੀਕਲ ਆਧਾਰ 'ਤੇ ਸੁਪਰੀਮ ਕੋਰਟ ਨੇ ਅੱਜ ਛੇ ਹਫ਼ਤਿਆਂ ਦੀ ਜ਼ਮਾਨਤ ਦਿੰਦਿਆਂ ਉਨ੍ਹਾਂ ਦੀ ....
ਹੋਰ ਖ਼ਬਰਾਂ..

ਫ਼ਿਲਮ ਅੰਕ

ਜੈਕਲਿਨ ਫਰਨਾਂਡਿਜ਼

ਔਖੇ ਵੇਲੇ ਨੂੰ ਨਹੀਂ ਭੁੱਲੀ

ਡੱਬਿਆਂ ਵਿਚ ਬੰਦ ਸੀ ਫ਼ਿਲਮ 'ਡਰਾਈਵ' ਪਰ ਕਿਸਮਤ ਚਮਕੀ ਜੈਕਲਿਨ ਫਰਨਾਂਡਿਜ਼ ਦੀ ਤੇ ਇਹ ਫ਼ਿਲਮ ਹੁਣ ਇਸ ਸਾਲ ਗਰਮੀਆਂ 'ਚ ਆਉਣ ਲਈ ਤਿਆਰ ਹੈ। ਜੈਕੀ ਦੇ ਨਾਲ ਹੀਰੋ ਸੁਸ਼ਾਂਤ ਸਿੰਘ ਰਾਜਪੂਤ ਹੈ। ਕਰਨ ਜੌਹਰ ਦੀ ਇਸ ਫ਼ਿਲਮ ਦਾ ਟੀਜ਼ਰ ਆ ਚੁੱਕਾ ਹੈ। 'ਰੇਸ-3' ਦੇ ਨਿਰਮਾਤਾ ਦੀ ਪਾਰਟੀ 'ਚ ਸਲਮਾਨ ਖ਼ਾਨ ਨਾਲ ਪਹੁੰਚੀ ਜੈਕੀ ਨੇ ਖ਼ੁਸ਼ੀ ਨਾਲ ਇਹ ਖ਼ਬਰ ਆਪ ਦੱਸੀ ਤੇ ਧਮਾਕੇਦਾਰ ਬਾਇਓਪਿਕ ਫ਼ਿਲਮ 'ਡੇਬੋਰਾਹ ਹੇਰਾਲਡ' ਦੀ ਵੀ ਗੱਲ ਕੀਤੀ ਜੋ ਉਹ ਕਰ ਰਹੀ ਹੈ। ਕੇਰਲ ਦੇ ਹੜ੍ਹ ਪੀੜਤਾਂ ਲਈ ਅਣਥੱਕ ਮਿਹਨਤ ਕਰਕੇ ਸਭ ਤੋਂ ਪ੍ਰਸੰਸਾ ਪ੍ਰਾਪਤ ਕਰਨ ਵਾਲੀ ਇਹ ਸ੍ਰੀਲੰਕਨ ਪਰੀ ਜੈਕਲਿਨ ਕਾਰਤਿਕ ਆਰੀਅਨ ਨਾਲ 'ਕਿਰਿਕ ਪਾਰਟੀ' ਫ਼ਿਲਮ ਦੀ ਸਫ਼ਲਤਾ ਲਈ ਵੀ ਜ਼ੋਰ ਲਾ ਰਹੀ ਹੈ। ਇਹ ਗੱਲ ਸਹੀ ਹੈ ਕਿ ਜੈਕੀ ਦੀ ਪਹਿਲੀ ਫ਼ਿਲਮ ਫੇਲ੍ਹ ਰਹੀ ਸੀ ਪਰ ਉਹ ਧੰਨਵਾਦ ਕਰਦੀ ਹੈ ਸੱਲੂ ਤੇ ਅੱਕੀ ਦਾ ਜਿਨ੍ਹਾਂ ਨੇ ਉਸ ਨੂੰ ਸਫ਼ਲਤਾ ਦਾ ਘਰ ਦਿਖਾ ਹੀ ਦਿੱਤਾ। ਜੈਕੀ ਹੁਣ ਹਾਲੀਵੁੱਡ 'ਚ ਸਥਾਨ ਪੱਕਾ ਕਰਨ ਤੋਂ ਥੋੜ੍ਹਾ ਪ੍ਰਹੇਜ਼ ਕਰ ਰਹੀ ਹੈ। ਟੀ.ਵੀ. ਐਂਕਰ ਮਨੀਸ਼ ਪਾਲ ਨੂੰ ਜੈਕਲਿਨ ਦੇ ਦਿਵਾਨਿਆਂ 'ਚ ਨੰਬਰ ਇਕ ਗਿਣਿਆ ਜਾਂਦਾ ਹੈ ਤੇ ਜੈਕੀ ਇਸ ਨੂੰ ਵੀ ਆਪਣੀ ਖਾਸ ਪ੍ਰਾਪਤੀ ਮੰਨਦੀ ਹੈ। ਬਹਿਰੀਨ ਦੇ ਪ੍ਰਿੰਸ ਨਾਲ ਜੇ ਰਿਸ਼ਤਾ ਧੁਰ ਤੱਕ ਸਿਰੇ ਚੜ੍ਹ ਜਾਂਦਾ ਤਾਂ ਅੱਜ ਉਹ ਬਹਿਰੀਨ ਦੀ ਮਹਾਂਰਾਣੀ ਹੁੰਦੀ, 13 ਸਾਲ ਪਹਿਲਾਂ 'ਮਿਸ ਯੂਨੀਵਰਸ' ਬਣੀ ਜੈਕੀ ਰਿਪੋਰਟਰ ਵੀ ਰਹੀ ਹੈ। ਹੁਣ ਤਾਂ ਉਸ ਨੇ ਉਰਦੂ ਭਾਸ਼ਾ ਵੀ ਸਿੱਖ ਲਈ ਹੈ। ਹਿੰਦੀ ਉਸ ਦੀ ਹੁਣ ਪਹਿਲਾਂ ਨਾਲੋਂ ਠੀਕ ਹੈ। ਹਿੰਦੀ ਵੀ ਉਸ ਨੇ ਸਲਮਾਨ ਦੇ ਮਿਲਾਏ ਟੀਚਰ ਤੋਂ ਸਿੱਖੀ ਸੀ। ਸਲਮਾਨ ਦੇ ਪਰਿਵਾਰ ਨਾਲ ਜੈਕੀ ਦਾ ਨਾਤਾ ਇਕ ਤਰ੍ਹਾਂ ਨਾਲ ਪੱਕਾ ਤੇ ਠੋਸ ਹੈ। ਹਾਲਾਂਕਿ ਫ਼ਿਲਮ 'ਭਾਰਤ' ਉਸ ਦੀ ਥਾਂ ਕੈਟਰੀਨਾ ਨੂੰ ਮਿਲੀ ਪਰ ਇਸ ਗੱਲ ਨਾਲ ਉਹ ਨਰਾਜ਼ ਨਹੀਂ, ਸਿਰਫ਼ ਨਿਰਾਸ਼ ਹੀ ਹੋਈ। ਪ੍ਰਫੁਲ ਪਟੇਲ ਦੀ ਬੇਟੀ ਦੇ ਵਿਆਹ 'ਚ ਵੀ ਉਹ ਸਲਮਾਨ ਨਾਲ ਨੱਚਦੀ ਨਜ਼ਰ ਆਈ ਸੀ। ਮੁੱਕਦੀ ਗੱਲ ਇਹ ਹੈ ਕਿ ਜੱਗ ਚਾਹੇ ਸਾਰਾ ਰੁੱਸ ਜਾਏ, ਉਹ ਸਲਮਾਨ ਨਾਲ ਨਹੀਂ ਰੁੱਸ ਸਕਦੀ। ਜੈਕਲਿਨ ਜਾਣਦੀ ਹੈ ਕਿ ਸਲਮਾਨ ਅੱਜ ਵੀ ਔਖੇ ਵੇਲੇ ਉਸ ਦੇ ਕੰਮ ਆ ਸਕਦਾ ਹੈ ਤੇ ਇਹ ਸਮਾਂ ਇਥੇ ਆ ਹੀ ਜਾਂਦਾ ਹੈ।


ਖ਼ਬਰ ਸ਼ੇਅਰ ਕਰੋ

ਅਨੁਸ਼ਕਾ ਸ਼ਰਮਾ : ਮੌਜ-ਮਸਤੀਆਂ ਮਾਣ

ਕ੍ਰਿਸ਼ਮਾ ਕੁਦਰਤ ਦਾ ਅਨੁਸ਼ਕਾ ਸ਼ਰਮਾ ਦੀ ਹਮਸ਼ਕਲ ਜੂਲੀਆ ਮਾਈਕਲ ਅਮਰੀਕਨ ਗਾਇਕਾ ਹੈ ਤੇ ਉਸ ਨੂੰ ਦੇਖ ਕੇ ਲੋਕ ਧੋਖਾ ਖਾ ਗਏ। ਕਈਆਂ ਨੇ ਸ਼ਕਲ ਦਾ ਅਜਿਹਾ ਭੁਲੇਖਾ ਖਾਧਾ ਕਿ ਵਿਰਾਟ ਕੋਹਲੀ ਨੂੰ ਪੁੱਛ ਲਿਆ ਕਿ ਕੀ ਗੱਲ ਭਾਬੀ ਜੀ ਨੇ ਆਪਣਾ ਨਾਂਅ ਬਦਲ ਲਿਆ ਹੈ। ਅਨੂ ਹੁਣੇ ਜਿਹੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਆਪਣੇ ਪਤੀ ਦੇਵ ਵਿਰਾਟ ਕੋਹਲੀ ਨਾਲ ਘੁੰਮ ਕੇ ਆਈ ਹੈ। ਅਨੂ ਨੇ ਇਸ ਦੌਰੇ ਦਾ ਪੂਰਾ ਆਨੰਦ ਲਿਆ। ਵਿਰਾਟ ਨਾਲ ਰੁਮਾਂਟਿਕ ਤਸਵੀਰਾਂ ਦੇਖ ਕੇ ਲੱਗਾ ਜਿਵੇਂ ਕਿਸੇ ਰੁਮਾਂਟਿਕ ਫ਼ਿਲਮ ਦੀ ਸ਼ੂਟਿੰਗ ਹੋ ਰਹੀ ਹੋਵੇ। ਅਨੁਸ਼ਕਾ ਨੇ ਉਥੇ ਆਸਟ੍ਰੇਲੀਅਨ ਟੇਬਲ ਟੈਨਿਸ ਦੇ ਮੈਚ ਵੀ ਦੇਖੇ ਤੇ ਰੋਜ਼ਰ ਫੈਡਰਰ ਨਾਲ ਮੁਲਾਕਾਤ ਵੀ ਕੀਤੀ। ਇਧਰ ਇਹ ਵੀ ਪਤਾ ਲੱਗਾ ਹੈ ਕਿ ਵਿਰਾਟ ਦੀ ਪਤਨੀ ਅਨੂ ਤੇ ਧੋਨੀ ਦੀ ਪਤਨੀ ਸਾਕਸ਼ੀ ਸਕੂਲ 'ਚ ਜਮਾਂਤਣਾ ਰਹੀਆਂ ਹਨ। ਅਸਲੀ ਗੱਲ ਹੈ ਕਿ ਅਨੁਸ਼ਕਾ ਨੂੰ ਵਿਰਾਟ ਦਾ ਸਾਥ ਭਾਰਤ ਦੀ ਥਾਂ ਵਿਦੇਸ਼ 'ਚ ਜ਼ਿਆਦਾ ਵਧੀਆ ਲਗਦਾ ਹੈ। ਵਿਦੇਸ਼ ਜਿਥੇ ਚਾਂਦਨੀ ਰਾਤ 'ਚ ਬਾਹਰ ਬੈਂਚ 'ਤੇ ਬੈਠਣਾ ਅਨੂ ਨੂੰ ਵਿਰਾਟ ਸੰਗ ਪਸੰਦ ਹੈ। ਇਥੇ ਪ੍ਰਸੰਸਕ ਹੋਣ ਕਾਰਨ ਇਹ ਨਹੀਂ ਹੋ ਸਕਦਾ। ਫ਼ਿਲਮੀ ਸਰਗਰਮੀਆਂ ਤੋਂ ਦੂਰ ਅਨੁਸ਼ਕਾ ਨੇ 'ਵੈਲੇਨਟਾਈਨ ਡੇ' ਦਿੱਲੀ 'ਚ ਮਨਾਇਆ। ਅਨੂ ਨੂੰ ਫ਼ਿਲਮਾਂ ਦੀ ਥਾਂ ਯਾਦ ਰਹਿਣਗੀਆਂ ਆਸਟ੍ਰੇਲੀਆ 'ਚ ਮਨਾਈਆਂ ਚਾਂਦਨੀਆਂ ਰਾਤਾਂ ਜਦ ਉਹ ਵਿਰਾਟ ਨਾਲ ਬੈਂਚ 'ਤੇ ਬੈਠ ਢੇਰ ਸਾਰੀਆਂ ਗੱਲਾਂ ਕਰਦੀ ਰਹੀ ਤੇ ਨਿਊਜ਼ੀਲੈਂਡ ਦੇ ਜੰਗਲਾਂ 'ਚ ਵਿਰਾਟ ਨਾਲ ਘੁੰਮਦੀ ਰਹੀ। ਗੱਲ ਕੀ ਅਨੁਸ਼ਕਾ ਸ਼ਰਮਾ ਹੁਣ ਫ਼ਿਲਮਾਂ ਦੀ ਥਾਂ ਪਤੀ ਨਾਲ ਜ਼ਿੰਦਗੀ ਦਾ ਆਨੰਦ ਲੈਣ ਲਈ ਸਮਾਂ ਦੇਣ ਦੀ ਯੋਜਨਾ ਅਪਣਾ ਰਹੀ ਹੈ।

ਅਰਜਨ ਕਪੂਰ

ਇਕ ਤੇਰੇ ਕਰਕੇ

ਉਮਰ ਛੱਡ ਪਰ੍ਹਾਂ ਮਲਾਇਕਾ ਅਰੋੜਾ 45 ਸਾਲ ਦੀ ਹੋ ਕੇ 33 ਸਾਲ ਦੇ ਅਰਜਨ ਕਪੂਰ ਨਾਲ ਦਿਨ-ਰਾਤ ਪਿਆਰ ਦੇ ਸੁਪਨੇ ਬੁਣ ਰਹੀ ਹੈ। ਹਰ ਪਾਰਟੀ 'ਚ ਅਰਜਨ ਦੇ ਨਾਲ ਉਹ ਹੁੰਦੀ ਹੈ ਤੇ ਕਾਰ 'ਚ ਬੈਠਿਆਂ ਦੀ ਰੁਮਾਂਟਿਕ ਵੀਡੀਓ ਵਾਇਰਲ ਹੋ ਕੇ ਇਹ ਪ੍ਰਭਾਵ ਦੇ ਚੁੱਕੀ ਹੈ ਕਿ ਇਸ ਸਮੇਂ ਫੇਲ੍ਹ ਹੀਰੋ ਅਰਜਨ ਕਪੂਰ ਅੱਧਖੜ ਅਭਿਨੇਤਰੀ ਮਲਾਇਕਾ ਅਰੋੜਾ ਦੇ ਪਿਆਰ 'ਚ ਬੁਰੀ ਤ੍ਹਾਂ ਗ੍ਰਸਤ ਹੈ। ਦਿਲਚਸਪ ਗੱਲ ਹੈ ਕਿ ਇਸ ਸਾਲ ਭਤੀਜਾ ਅਰਜਨ ਕਪੂਰ ਆਪਣੇ ਚਾਚਾ ਅਨਿਲ ਕਪੂਰ ਨਾਲ ਟੱਕਰ ਲਵੇਗਾ। ਅਰਜਨ ਦੀ 'ਪਾਨੀਪਤ' ਦੇ ਸਾਹਮਣੇ ਅਨਿਲ ਦੀ 'ਪਾਗਲਪੰਤੀ' ਰਿਲੀਜ਼ ਹੋਵੇਗੀ। ਅਰਜਨ ਕਪੂਰ ਦੇ ਸਿਰ ਵੈਸੇ ਮਲਾਇਕਾ ਦੇ ਇਸ਼ਕ ਦਾ ਪ੍ਰੇਤ ਜ਼ਿਆਦਾ ਹੀ ਨੱਚ ਰਿਹਾ ਹੈ। ਗੌਰੀ ਖ਼ਾਨ ਦੀ ਪਾਰਟੀ 'ਚ ਅਰਜਨ ਨੇ ਜੋ ਕੀਤਾ ਉਹ ਇਸ ਗੱਲ ਦਾ ਪੁਖਤਾ ਪ੍ਰਮਾਣ ਹੈ। ਪਾਰਟੀ 'ਚ ਇਕ ਫੋਟੋਗ੍ਰਾਫਰ ਦੇ ਗਲ ਉਹ ਪੈ ਗਿਆ, ਹਾਲਾਂਕਿ ਬਾਅਦ 'ਚ ਉਹ ਠੰਢਾ ਵੀ ਪੈ ਗਿਆ ਤੇ ਉਸ ਨੇ ਫੋਟੋਗ੍ਰਾਫਰ ਨੂੰ ਸਹਿਜ ਸੁਭਾਅ ਨਾਲ ਕਿਹਾ ਕਿ ਰਾਹ ਨਾ ਰੋਕਿਆ ਕਰੋ, ਬਾਕੀ ਕੋਈ ਗੱਲ ਨਹੀਂ। ਇਹ ਵੀ ਦੱਸਣਯੋਗ ਹੈ ਕਿ ਇਕ ਤੇਰੇ ਕਰਕੇ ਸਾਰਾ ਜੱਗ ਹੋਇਆ ਵੈਰੀ, ਵਾਲੀ ਗੱਲ ਅਰਜਨ ਨਾਲ ਕਿ ਬੋਨੀ ਕਪੂਰ ਦਾ ਪ੍ਰਵੇਸ਼ ਆਪਣੇ ਘਰੇ ਸਲਮਾਨ ਖ਼ਾਨ ਨੇ ਭਾਬੀ ਮਲਾਇਕਾ ਨਾਲ ਅਰਜਨ ਦੀ ਮਿੱਤਰਤਾ ਕਾਰਨ ਬੰਦ ਕੀਤਾ ਹੈ। ਕਈ ਵਾਰੀ ਤਾਂ ਮੀਡੀਆ ਤੋਂ ਮੂੰਹ ਲੁਕੋਣ ਲਈ ਕਾਲੇ ਰੰਗ ਦਾ ਕੱਪੜਾ ਵੀ ਮਲਾਇਕਾ ਦੀ ਖਾਤਰ ਅਰਜਨ ਨੂੰ ਲੈਣਾ ਪਿਆ ਹੈ। ਅਰਜਨ ਨੇ ਇਕ ਨਵਾਂ ਘਰ ਮਲਾਇਕਾ ਦੀ ਖਾਤਰ ਲੱਭਣਾ ਸ਼ੁਰੂ ਕੀਤਾ ਹੈ। ਇਧਰ ਸੋਨਮ ਕਪੂਰ ਇਸ ਰਿਸ਼ਤੇ ਤੋਂ ਬਹੁਤ ਖਫ਼ਾ ਹੈ। ਅਰਜਨ ਦਾ ਪਿਤਾ ਬੋਨੀ ਕਪੂਰ ਤੇ ਦੀਦੀ ਅੰਸਲਾ ਵੀ ਇਸ ਰਿਸ਼ਤੇ ਤੋਂ ਦੁਖੀ ਹਨ ਤੇ ਇਕ ਮਲਾਇਕਾ ਕਰਕੇ ਘਰ 'ਚ ਵੀ 'ਪਾਨੀਪਤ' ਦੀ ਲੜਾਈ ਅਰਜਨ ਨੂੰ ਲੜਨੀ ਪੈ ਰਹੀ ਹੈ। ਫ਼ਿਲਮਾਂ ਕਾਮਯਾਬੀ ਤੋਂ ਦੂਰ ਹਨ। 'ਪਾਨੀਪਤ' 'ਤੇ ਹੀ ਆਸਾਂ ਹਨ ਪਰ ਮੂਹਰੇ 'ਪਾਗਲਪੰਤੀ', 'ਸੋਨ ਚਿੜੀਆ' ਨਾਲ ਟੱਕਰ ਹੋਣੀ ਹੈ। ਅਰਜਨ ਕਪੂਰ ਬੁਰੀ ਤਰ੍ਹਾਂ ਮਲਾਇਕਾ ਕਾਰਨ ਫਸਿਆ ਪਿਆ ਹੈ। ਉਲਝਣਾਂ ਨੇ ਇਸ ਸਮੇਂ ਉਸ ਦੀ ਮਤ ਹੀ ਮਾਰੀ ਹੋਈ ਹੈ।

ਕਿਆਰਾ ਅਡਵਾਨੀ

ਨਹੀਂ ਵੇਖਦੀ ਸ਼ੀਸ਼ਾ

ਅਭਿਸ਼ੇਕ ਵਰਮਨ ਦੀ ਇਤਿਹਾਸਕ ਫ਼ਿਲਮ 'ਕਲੰਕ' 'ਚ ਆਪਣੀ ਵਿਸ਼ੇਸ਼ ਭੂਮਿਕਾ ਨੂੰ ਲੈ ਕੇ ਕਿਆਰਾ ਅਡਵਾਨੀ ਉਤਸ਼ਾਹ ਨਾਲ ਭਰੀ ਪਈ ਹੈ। ਇਕ ਸਟੋਰ ਦੇ ਉਦਘਾਟਨ ਲਈ ਰਿਬਨ ਕੱਟਦੀ ਕਿਆਰਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਉਹ ਕਿਸੇ ਇਤਿਹਾਸਕ ਫ਼ਿਲਮ ਦਾ ਹਿੱਸਾ ਹੈ। ਇਸ ਦੀ ਸ਼ੂਟਿੰਗ ਉਸ ਨੇ ਪੂਰੀ ਕਰ ਲਈ ਹੈ। 'ਕਲੰਕ' ਤੋਂ ਬਾਅਦ ਕਿਆਰਾ ਅਡਵਾਨੀ ਨੇ 'ਕਬੀਰ ਸਿੰਘ' 'ਤੇ 'ਗੁੱਡ ਨਿਊਜ਼' ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸਭ ਕੁਝ ਸਹੀ ਚੱਲ ਰਿਹਾ ਹੈ, ਦਰਸ਼ਕਾਂ ਲਈ ਚੰਗੀ ਫ਼ਿਲਮ ਕਰਨ ਲਈ ਹੁਣ ਕਿਆਰਾ ਦਾ ਮਨ ਲੋਚਣ ਲੱਗ ਪਿਆ ਹੈ। 'ਕਬੀਰ ਸਿੰਘ' ਫ਼ਿਲਮ ਸੰਦੀਪ ਵਾਂਗਾ ਬਣਾ ਰਿਹਾ ਹੈ ਤੇ ਇਹ ਤੇਲਗੂ ਫ਼ਿਲਮ 'ਅਰਹਨ ਰੈਡੀ' ਦਾ ਰੀਮੇਕ ਹੈ। ਕਿਆਰਾ ਨੇ ਆਪਣੀ ਬਚਪਨ ਦੀ ਦੋਸਤ ਈਸ਼ਾ ਅੰਬਾਨੀ ਦੇ ਵਿਆਹ 'ਚ ਵੀ ਧਮਾਲ ਪਾਈ ਸੀ। ਕਿਆਰਾ ਦੀ ਪਹੁੰਚ ਹੁਣ ਕਰਨ ਜੌਹਰ ਤੱਕ ਵੀ ਹੈ। ਅਕਸ਼ੈ-ਕਰੀਨਾ ਵਾਲੀ ਕਰਨ ਦੀ 'ਗੁੱਡ ਨਿਊਜ਼' 'ਚ ਕਿਆਰਾ ਦੇ ਨਾਲ ਦਿਲਜੀਤ ਦੋਸਾਂਝ ਹੈ। ਇਸ ਸਾਲ ਜੁਲਾਈ 'ਚ ਕਿਆਰਾ ਦੀ ਇਹ ਫ਼ਿਲਮ ਆ ਜਾਵੇਗੀ। ਸ਼ਾਹਿਦ ਕਪੂਰ ਨਾਲ ਉਹ 'ਕਬੀਰ ਸਿੰਘ' ਕਰ ਰਹੀ ਹੈ। ਸ਼ਾਹਿਦ ਨੂੰ ਤੱਕਦਿਆਂ ਹੀ ਉਹ ਵੱਡੀ ਹੋਈ ਹੈ ਤੇ ਕਿਸਮਤ ਚੰਗੀ ਉਸ ਦੀ ਸ਼ਾਹਿਦ ਨਾਲ ਹੁਣ ਉਹ ਹੀਰੋਇਨ ਵਜੋਂ ਆ ਰਹੀ ਹੈ। ਸਾਦਾ ਕਿਰਦਾਰ ਉਸ ਦੀ ਪਹਿਲੀ ਪਸੰਦ ਹਨ। ਇਨ੍ਹਾਂ ਲਈ ਵਾਰ-ਵਾਰ ਮੇਕਅੱਪ ਕਰਨ-ਹਟਾਉਣ ਦੀ ਸਿਰਦਰਦੀ ਤੋਂ ਬਚਾਅ ਰਹਿੰਦਾ ਹੈ। ਨਿੱਜੀ ਜ਼ਿੰਦਗੀ 'ਚ ਉਹ ਕਦੇ-ਕਦੇ ਹੀ ਦੇਖਦੀ ਹੈ। ਉਸ ਦਾ ਖਿਆਲ ਹੈ ਕਿ ਸ਼ੀਸ਼ਾ ਸੂਰਤ ਥੋੜ੍ਹੀ ਤੱਕਿਆਂ ਬਦਲ ਜਾਂਦੀ ਹੈ। ਕਿਆਰਾ ਦੀ ਬਿਕਨੀ ਵਾਲੀ ਤਸਵੀਰ ਨੇ ਇੰਸਟਾਗ੍ਰਾਮ 'ਤੇ ਲੋਕ ਪਾਗਲ ਕਰ ਦਿੱਤੇ ਸਨ। 'ਲਸਟ ਸਟੋਰੀਜ਼', 'ਐਮ.ਐਸ. ਧੋਨੀ' ਵਾਲੀ ਕਿਆਰਾ 'ਮਸ਼ੀਨ' ਤੋਂ ਬਾਅਦ ਅਣਗੌਲੀ ਜ਼ਰੂਰ, ਕੁਝ ਸਮੇਂ ਲਈ ਹੋਈ ਸੀ ਪਰ ਹੁਣ 'ਗੁੱੱਡ ਨਿਊਜ਼' ਉਸ ਦੇ ਕੈਰੀਅਰ ਲਈ ਮਿਲਦੀ ਹੀ ਰਹਿਣੀ ਹੈ ਤੇ 'ਕਬੀਰ ਸਿੰਘ' ਨਾਲ ਕੈਰੀਅਰ ਵੀ ਚਮਕੇਗਾ। ਸ਼ਾਹਿਦ ਨਾਲ ਕੰਮ ਕਰਨ ਦੀ ਖਾਹਿਸ਼ ਵੀ ਪੂਰੀ ਹੋ ਜਾਵੇਗੀ।


-ਸੁਖਜੀਤ ਕੌਰ

ਮੈਂ ਵਾਪਸੀ ਕਰਦੀ ਰਹਾਂਗੀ-ਈਸ਼ਾ ਦਿਓਲ

ਸਾਲ 2012 ਵਿਚ ਵਿਆਹ ਕਰਵਾ ਲੈਣ ਤੋਂ ਬਾਅਦ ਈਸ਼ਾ ਦਿਓਲ ਨੇ ਅਭਿਨੈ ਤੋਂ ਦੂਰੀ ਬਣਾ ਲਈ ਸੀ। ਹੁਣ ਇਕ ਲੰਮੇ ਸਮੇਂ ਬਾਅਦ ਈਸ਼ਾ ਦੇ ਅਭਿਨੈ ਨਾਲ ਸਜੀ ਲਘੂ ਫ਼ਿਲਮ 'ਕੇਕਵਾਕ' ਦਰਸ਼ਕਾਂ ਸਾਹਮਣੇ ਆਈ ਹੈ। ਇਸ ਵਿਚ ਈਸ਼ਾ ਵਲੋਂ ਵਿਆਹੁਤਾ ਔਰਤ ਸ਼ਿਲਪਾ ਸੇਨ ਦੀ ਭੂਮਿਕਾ ਨਿਭਾਈ ਗਈ ਹੈ। 27 ਮਿੰਟ ਦੀ ਇਸ ਫ਼ਿਲਮ ਵਿਚ ਸ਼ਿਲਪਾ ਦੀ ਜ਼ਿੰਦਗੀ ਦੇ ਇਕ ਤਣਾਅ ਭਰੇ ਦਿਨ ਦੀ ਕਹਾਣੀ ਪੇਸ਼ ਕੀਤੀ ਗਈ ਹੈ ਅਤੇ ਇਹ ਰਾਮਕਮਲ ਮੁਖਰਜੀ ਵਲੋਂ ਨਿਰੇਦਸ਼ਿਤ ਕੀਤੀ ਗਈ ਹੈ। ਫ਼ਿਲਮ ਪੱਤਰਕਾਰ ਤੋਂ ਨਿਰਦੇਸ਼ਕ ਬਣੇ ਰਾਮ ਨੇ ਹੇਮਾ ਮਾਲਿਨੀ ਦੀ ਆਤਮਕਥਾ ਵੀ ਲਿਖੀ ਹੈ ਅਤੇ ਉਹ ਹੇਮਾ ਦੇ ਪਰਿਵਾਰ ਨਾਲ ਨੇੜਤਾ ਰੱਖਦੇ ਹਨ।
ਪਹਿਲਾਂ ਰਾਮ ਇਹ ਫ਼ਿਲਮ ਹੋਰ ਨਿਰਦੇਸ਼ਕ ਤੋਂ ਨਿਰਦੇਸ਼ਤ ਕਰਵਾਉਣਾ ਚਾਹੁੰਦੇ ਸਨ ਅਤੇ ਇਸ ਸਿਲਸਿਲੇ ਵਿਚ ਕੁਝ ਨਿਰਦੇਸ਼ਕਾਂ ਨਾਲ ਗੱਲ ਵੀ ਕੀਤੀ ਸੀ ਪਰ ਕੁਝ ਫਾਈਨਲ ਨਹੀਂ ਹੋ ਸਕਿਆ ਸੀ। ਇਕ ਦਿਨ ਉਨ੍ਹਾਂ ਨੇ ਈਸ਼ਾ ਨੂੰ ਕਹਾਣੀ ਸੁਣਾਈ ਤੇ ਈਸ਼ਾ ਨੇ ਹੀ ਸੁਝਾਅ ਦਿੱਤਾ ਕਿ ਉਹ ਹੀ ਇਸ ਨੂੰ ਨਿਰਦੇਸ਼ਿਤ ਕਰਨ ਅਤੇ ਕਹਾਣੀ ਸੁਣ ਕੇ ਉਹ ਇਸ ਵਿਚ ਕੰਮ ਕਰਨ ਨੂੰ ਤਿਆਰ ਹੋ ਗਈ।
ਇਸ ਫ਼ਿਲਮ ਰਾਹੀਂ ਆਪਣੀ ਵਾਪਸੀ ਬਾਰੇ ਉਹ ਕਹਿੰਦੀ ਹੈ, 'ਜਦੋਂ ਮੈਂ ਵਿਆਹ ਕਰਵਾਇਆ ਸੀ, ਉਦੋਂ ਇਹ ਨਹੀਂ ਸੋਚਿਆ ਸੀ ਕਿ ਐਕਟਿੰਗ ਨੂੰ ਅਲਵਿਦਾ ਕਹਿ ਦੇਵਾਂਗੀ। ਵਿਆਹ ਤੋਂ ਬਾਅਦ ਮੈਂ ਮਾਂ ਦੇ ਨਾਲ ਡਾਂਸ ਸ਼ੋਅਜ਼ ਵਿਚ ਹਿੱਸਾ ਲੈਂਦੀ ਰਹੀ ਅਤੇ ਮਨ ਵਿਚ ਇਹ ਵੀ ਸੀ ਕਿ ਚੰਗੀ ਪੇਸ਼ਕਸ਼ ਆਉਣ 'ਤੇ ਫ਼ਿਲਮ ਵੀ ਕਰਾਂਗੀ। ਅੱਜ ਲਘੂ ਫ਼ਿਲਮਾਂ ਵੀ ਬਹੁਤ ਬਣ ਰਹੀਆਂ ਹਨ ਅਤੇ ਇਥੇ ਕਹਾਣੀ ਚੰਗੀ ਲੱਗੀ ਤੇ ਸੋਚਿਆ ਕਿ ਲਘੂ ਫ਼ਿਲਮ ਤੋਂ ਹੀ ਵਾਪਸੀ ਕੀਤੀ ਜਾਵੇ।'
* ਵਾਪਸੀ ਤਾਂ ਕਰ ਲਈ, ਹੁਣ ਅੱਗੇ ਦੀ ਕੀ ਯੋਜਨਾ ਹੈ?
-ਫਿਲਹਾਲ ਕੋਈ ਯੋਜਨਾ ਨਹੀਂ ਹੈ। ਕੁਝ ਮਹੀਨੇ ਬਾਅਦ ਮੇਰੇ ਘਰ ਇਕ ਹੋਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਭਾਵ ਫਿਰ ਮੈਂ ਮੈਟਰਨਿਟੀ ਛੁੱਟੀ 'ਤੇ ਚਲੀ ਜਾਵਾਂਗੀ ਅਤੇ ਡੇਢ-ਦੋ ਸਾਲ ਬਾਅਦ ਫਿਰ ਐਕਟਿੰਗ ਵਿਚ ਆਵਾਂਗੀ। ਭਾਵ ਮੈਂ ਵਾਪਸੀ ਕਰਦੀ ਰਹਾਂਗੀ।'
* ਹੁਣ ਅਭਿਨੈ ਵਿਚ ਆਪਣੀ ਦੂਜੀ ਪਾਰੀ ਨੂੰ ਲੈ ਕੇ ਕੀ ਤੁਸੀਂ ਘਬਰਾਹਟ ਮਹਿਸੂਸ ਕਰਦੇ ਸੀ?
-ਜੀ ਨਹੀਂ, 'ਕੋਈ ਮੇਰੇ ਦਿਲ ਸੇ ਪੂਛੋ' ਤੋਂ ਆਪਣੀ ਸ਼ੁਰੂਆਤ ਕੀਤੀ ਸੀ। ਉਦੋਂ ਮੈਂ ਅੱਲੜ੍ਹ ਸੀ ਅਤੇ ਫ਼ਿਲਮਾਂ ਵਿਚ ਆਪਣਾ ਸਫਲ ਕੈਰੀਅਰ ਬਣਾਉਣ ਦਾ ਤਣਾਅ ਸੀ। ਹੁਣ ਮੈਂ ਅਭਿਨੈ ਨੂੰ ਸ਼ੌਕ ਦੇ ਤੌਰ 'ਤੇ ਲੈ ਰਹੀ ਹਾਂ ਨਾ ਕਿ ਕੈਰੀਅਰ ਦੇ ਤੌਰ 'ਤੇ। ਜਦੋਂ ਕਿਸੇ ਕੰਮ ਨੂੰ ਤੁਸੀਂ ਆਪਣੇ ਸ਼ੌਕ ਦੇ ਤੌਰ 'ਤੇ ਲੈਂਦੇ ਹੋ ਤਾਂ ਉਸ ਨੂੰ ਕੰਮ ਵਿਚ ਅਨੰਦ ਆਉਂਦਾ ਹੈ, ਨਾ ਕਿ ਤਣਾਅ।
* ਇਥੇ ਸ਼ਿਲਪਾ ਨੂੰ ਸ਼ੈੱਫ ਦੇ ਤੌਰ 'ਤੇ ਵੀ ਦਿਖਾਇਆ ਗਿਆ ਹੈ। ਨਿੱਜੀ ਜ਼ਿੰਦਗੀ ਵਿਚ ਕੀ ਤੁਹਾਨੂੰ ਖਾਣਾ ਬਣਾਉਣਾ ਪਸੰਦ ਹੈ?
-ਸੱਚ ਕਹਾਂ ਤਾਂ ਪਹਿਲਾਂ ਖਾਣਾ ਪਕਾਉਣਾ ਨਹੀਂ ਜਾਣਦੀ ਸੀ ਪਰ ਵਿਆਹ ਤੋਂ ਬਾਅਦ ਕਾਫੀ ਕੁਝ ਸਿੱਖ ਲਿਆ ਹੈ। ਹੁਣ ਮੈਂ ਪ੍ਰਾਨਸ, ਗੋਅਨ ਕਰੀ, ਰਸਮ ਆਦਿ ਬਣਾ ਲੈਂਦੀ ਹਾਂ ਅਤੇ ਭਰਤ (ਪਤੀ) ਨੂੰ ਵੀ ਮੇਰੇ ਹੱਥ ਦੀ ਰਸੋਈ ਪਸੰਦ ਹੈ।
***

ਸੱਚੀ ਦੋਸਤੀ ਦੀ ਮਿਸਾਲ ਪੇਸ਼ ਕਰੇਗੀ 'ਹਾਈ ਐਂਡ ਯਾਰੀਆਂ'

ਪਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ, ਪੰਕਜ ਬੱਤਰਾ ਫ਼ਿਲਮਜ਼ ਅਤੇ ਸਪੀਡ ਰਿਕਾਰਡਜ਼ ਦੇ ਬੈਨਰ ਹੇਠ 22 ਫਰਵਰੀ ਨੂੰ ਰਿਲੀਜ਼ ਹੋ ਰਹੀ ਨਿਰਦੇਸ਼ਕ ਪੰਕਜ ਬੱਤਰਾ ਦੀ ਫ਼ਿਲਮ 'ਹਾਈ ਐਂਡ ਯਾਰੀਆਂ' ਜਿੱਥੇ ਆਪਣੇ ਨਿਵੇਕਲੇ ਵਿਸ਼ੇ ਕਰਕੇ ਚਰਚਾ ਵਿਚ ਹੈ, ਉੱਥੇ ਸੰਗੀਤ ਜਗਤ ਦੇ ਚਾਰ ਨਾਮੀਂੇ ਗਾਇਕਾਂ ਜੱਸੀ ਗਿੱਲ, ਰਣਜੀਤ ਬਾਵਾ, ਨਿੰਜਾ ਤੇ ਗੁਰਨਾਮ ਭੁੱਲਰ ਦਾ ਇਕੱਠਿਆਂ ਪਰਦੇ 'ਤੇ ਆਉਣਾ ਵੀ ਖਾਸ ਅਹਿਮੀਅਤ ਰੱਖਦਾ ਹੈ। ਤਿੰਨ ਦੋਸਤਾਂ ਦੀ ਕਹਾਣੀ 'ਤੇ ਅਧਾਰਿਤ ਇਸ ਫ਼ਿਲਮ ਵਿਚ ਤਿੰਨ ਖੂਬਸੂਰਤ ਨਾਇਕਾਵਾਂ ਵੀ ਹਨ ਜੋ ਆਪਣੀਆਂ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨਗੀਆਂ। 'ਮਿਸਟਰ ਐਂਡ ਮਿਸਿਜ਼ 420' ਵਾਲੀ ਜੱਸੀ ਗਿੱਲ ਅਤੇ ਰਣਜੀਤ ਬਾਵਾ ਦੀ ਜੋੜੀ ਇਸ ਫ਼ਿਲਮ ਰਾਹੀਂ ਪੰਜਾਬੀ ਪਰਦੇ 'ਤੇ ਮੁੜ ਯਾਦਗਰੀ ਕਿਰਦਾਰਾਂ 'ਚ ਨਜ਼ਰ ਆਵੇਗੀ। ਨਿੰਜਾ ਵੀ ਗਾਇਕੀ ਤੋਂ ਬਾਅਦ ਹੁਣ ਪੰਜਾਬੀ ਫ਼ਿਲਮਾਂ ਪ੍ਰਤੀ ਸੰਜੀਦਾ ਹੋਇਆ ਹੈ। ਇਸ ਸਾਲ ਉਸ ਕੋਲ ਕਈ ਚੰਗੀਆਂ ਫ਼ਿਲਮਾਂ ਹਨ। ਨਿਰਮਾਤਾ ਸੰਦੀਪ ਬਾਂਸਲ, ਪੰਕਜ ਬੱਤਰਾ, ਦਿਨੇਸ਼ ਔਲਖ ਅਤੇ ਰੂਬੀ ਕੋਹਲੀ ਦੀ ਫ਼ਿਲਮ 'ਹਾਈ ਐਂਡ ਯਾਰੀਆਂ' ਤਿੰਨ ਦੋਸਤਾਂ ਦੀ ਗੂੜ੍ਹੀ ਯਾਰੀ 'ਤੇ ਆਧਾਰਤ ਹੈ ਜੋ ਇਕ ਦੂਜੇ ਲਈ ਕੁਝ ਵੀ ਕਰ ਸਕਦੇ ਹਨ। ਇਹ ਫ਼ਿਲਮ ਜਿੱਥੇ ਦੋਸਤੀ ਦੀ ਇਕ ਨਵੀਂ ਮਿਸਾਲ ਕਾਇਮ ਕਰੇਗੀ ਉੱਥੇ ਸਿਹਤਮੰਦ ਕਾਮੇਡੀ ਅਤੇ ਚੰਗੇ ਗੀਤ ਸੰਗੀਤ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰੇਗੀ। ਫ਼ਿਲਮ ਦੀ ਕਹਾਣੀ ਗੁਰਜੀਤ ਸਿੰਘ ਨੇ ਲਿਖੀ ਹੈ ਤੇ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ। ਜੱਸੀ ਗਿੱਲ, ਰਣਜੀਤ ਬਾਵਾ, ਨਿੰਜਾ, ਗੁਰਨਾਮ ਭੁੱਲਰ, ਨਵਨੀਤ ਢਿੱਲੋਂ, ਆਰੁਸ਼ੀ ਸ਼ਰਮਾ, ਮੁਸਕਾਨ ਸੇਠੀ, ਨੀਤ ਕੌਰ, ਹੌਬੀ ਧਾਲੀਵਾਲ ਆਦਿ ਕਲਾਕਾਰਾਂ ਨੇ ਫ਼ਿਲਮ ਵਿਚ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਬੀ ਪਰੈਕ, ਮਿਊਜ਼ੀਕਲ ਡਾਕਟਰਜ਼, ਜੈਦੇਵ ਕੁਮਾਰ ਅਤੇ ਗੋਲਡ ਬੁਆਏਜ਼ ਨੇ ਤਿਆਰ ਕੀਤਾ ਹੈ। ਗੀਤ ਜਾਨੀ, ਬੱਬੂ, ਨਿਰਮਾਣ ਅਤੇ ਬਿੰਦਰ ਨੱਥੂਮਾਜਰਾ ਨੇ ਲਿਖੇ ਹਨ।


-ਸੁਰਜੀਤ ਜੱਸਲ

ਗਾਇਕ ਬਾਦਸ਼ਾਹ ਹੁਣ ਅਭਿਨੈ ਵਿਚ

ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਵਿਚ ਵੀ ਕਿਸੇ ਗਾਇਕ ਵਲੋਂ ਅਭਿਨੇਤਾ ਦਾ ਚੋਲਾ ਪਾ ਲੈਣ ਦੀ ਖ਼ਬਰ ਹੁਣ ਨਵੀਂ ਨਹੀਂ ਰਹੀ। ਇਸ ਲੜੀ ਵਿਚ ਹੁਣ ਗਾਇਕ ਬਾਦਸ਼ਾਹ ਵੀ ਅਭਿਨੇਤਾ ਬਣ ਗਏ ਹਨ। ਸ਼ਿਲਪੀ ਦਾਸ ਗੁਪਤਾ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਫ਼ਿਲਮ ਵਿਚ ਉਨ੍ਹਾਂ ਨੂੰ ਅਭਿਨੇਤਾ ਦੇ ਤੌਰ 'ਤੇ ਚਮਕਾਇਆ ਜਾ ਰਿਹਾ ਹੈ। ਫ਼ਿਲਮ ਵਿਚ ਉਨ੍ਹਾਂ ਦੇ ਨਾਲ ਸੋਨਾਕਸ਼ੀ ਸਿਨਹਾ, ਵਰੁਣ ਸ਼ਰਮਾ, ਅਨੂੰ ਕਪੂਰ ਤੇ ਕੁਲਭੂਸ਼ਣ ਖਰਬੰਦਾ ਹੈ ਅਤੇ ਇਸ ਫ਼ਿਲਮ ਵਿਚ ਬਾਦਸ਼ਾਹ ਨੂੰ ਗਾਇਕ ਦੀ ਭੂਮਿਕਾ ਸੌਂਪੀ ਗਈ ਹੈ। ਇਸ ਅਨਾਮ ਫ਼ਿਲਮ ਦਾ ਨਿਰਮਾਣ ਸੰਗੀਤ ਕੰਪਨੀ ਟੀ-ਸੀਰੀਜ਼ ਵਲੋਂ ਕੀਤਾ ਜਾ ਰਿਹਾ ਹੈ।

ਤਾਪਸੀ, ਭੂਮੀ ਦੀ 'ਸਾਂਡ ਕੀ ਆਂਖ'

 ਨਿਰਮਾਤਾ ਅਨੁਰਾਗ ਕਸ਼ਿਅਪ ਨੇ ਤਾਪਸੀ ਪੰਨੂੰ ਤੇ ਭੂਮੀ ਪੇਡਨੇਕਰ ਨੂੰ ਲੈ ਕੇ 'ਸਾਂਡ ਕੀ ਆਂਖ' ਬਣਾਉਣੀ ਸ਼ੁਰੂ ਕਰ ਦੱਤੀ ਹੈ। ਦੋ ਉਮਰਦਰਾਜ ਦਿਹਾਤੀ ਸ਼ਾਰਪਸ਼ੂਟਰ ਭੈਣਾਂ ਚੰਦਰੋ ਤੇ ਪ੍ਰਕਾਸ਼ੀ ਤੋਮਰ ਦੀ ਜ਼ਿੰਦਗੀ 'ਤੇ ਆਧਾਰਿਤ ਇਸ ਫ਼ਿਲਮ ਦੇ ਨਿਰਦੇਸ਼ਨ ਦੀ ਕਮਾਨ ਤੁਸ਼ਾਰ ਹੀਰਾਨੰਦਾਨੀ ਦੇ ਹੱਥਾਂ ਵਿਚ ਸੌਂਪੀ ਗਈ ਹੈ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਯੂ. ਪੀ. ਦੇ ਮੇਰਠ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਕੀਤੀ ਜਾਣੀ ਹੈ।

ਸ਼ੰਮੀ ਜਲੰਧਰੀ ਦਾ ਨਿਵੇਕਲਾ ਰੰਗ 'ਫਕੀਰੀਆਂ'

ਬੋਲਦੀਆਂ ਨਜ਼ਮਾਂ 'ਫਕੀਰੀਆਂ' ਨਾਲ ਸ਼ਾਇਰ ਸ਼ੰਮੀ ਜਲੰਧਰੀ ਨੇ ਪੰਜਾਬੀ ਸ਼ਾਇਰੀ ਵਿਚ ਆਪਣੀ ਵੱਖਰੀ ਲੀਹ ਉਤੇ ਕੰਮ ਨਾਲ ਆਗਾਜ਼ ਕੀਤਾ ਹੈ। ਕਵਿਤਾ, ਗੀਤ ਜਾਂ ਫ਼ਿਲਮੀ ਗੀਤ ਭਾਵ ਲਿਖਣ ਦੀ ਵਿਧਾ ਕੋਈ ਵੀ ਹੋਵੇ ਉਸ ਸ਼ਾਇਰੀ ਦਾ ਆਪਣਾ ਹੀ ਅੰਦਾਜ਼ ਹੁੰਦਾ ਹੈ। ਲਿਖਣ ਵਿਚ ਉਸ ਦੀ ਆਪਣੀ ਵਿਲੱਖਣ ਸ਼ੈਲੀ ਹੈ ਜਦੋਂ ਉਹ ਕਵਿਤਾ ਦਾ ਬੋਲਦਾ ਹੈ ਤਾਂ ਉਸ ਦੀ ਆਵਾਜ਼ ਵਿਚ ਇਕ ਵੱਖਰੀ ਖਿੱਚ ਹੁੰਦੀ ਹੈ। 'ਫਕੀਰੀਆਂ' ਦੀ ਹਰ ਨਜ਼ਮ ਦੀ ਆਪੋ-ਆਪਣੀ ਰੰਗਤ ਹੈ। ਆਰ-ਪਾਰ ਨਜ਼ਮ ਵਿਚ ਸ਼ੰਮੀ ਪੰਜਾਬ ਦੀ ਵੰਡ ਦੇ ਦਰਦ ਨੂੰ ਇੰਜ ਬਿਆਨ ਕਰਦਾ ਹੈ, 'ਕੁਝ ਆਰ ਵੇ-ਕੁਝ ਪਾਰ ਵੇ, ਲੁੱਟੇ ਗਏ ਸਾਡੇ ਯਾਰ ਵੇ, ਉੜ ਗਈਆਂ ਸਿਰ ਤੋਂ ਓੜ੍ਹਨੀਆਂ, ਹੋਏ ਸ਼ਮਲੇ ਤਾਰੋ-ਤਾਰ ਵੇ।' ਉਸ ਦੀ ਕਵਿਤਾ ਕੁਦਰਤ ਨਾਲ ਵੀ ਗੱਲਬਾਤ ਕਰਨ ਵਿਚ ਪੂਰਨ ਸਮਰੱਥ ਹੈ, ਜਿਵੇਂ ਸ਼ਾਇਰ ਆਖਦਾ ਹੈ। 'ਕਿੰਨ-ਪਹੁ-ਫੁਟ ਲੋਆਂ ਖੋਲ੍ਹੀਆਂ ਕਿੰਨ ਪੌਣੀ ਮਹਿਕਾਂ ਘੋਲੀਆਂ, ਕਿੰਨ ਛਿੜਕੀ ਅੱਜ ਤ੍ਰੇਲ ਵੇ, ਹੋਈਆਂ ਰੋਹੀਆਂ ਦੇ ਵਿਚ ਰੌਣੀਆਂ'। ਸਰਬੱਤ ਦਾ ਭਲਾ ਮੰਗਦੀ ਉਸ ਦੀ ਕਵਿਤਾ, ਕਿਸੇ ਦੁਆ ਨਾਲੋਂ ਘੱਟ ਨਹੀਂ ਹੈ। ਕਿਸੇ ਜੋਗੀ ਪਾਓ ਖ਼ੈਰ ਜੀ, ਸਮਿਆਂ 'ਚੋਂ ਮੁੱਕੇ ਜ਼ਹਿਰ ਜੀ, ਕੋਈ ਨਜ਼ਰ ਉਤਾਰੋ ਧਰਤ ਦੀ, ਨਿੱਤ ਟੁੱਟਦੇ ਇਥੇ ਕਹਿਰ ਜੀ। ਸ਼ੰਮੀ ਜਦੋਂ ਮੁਹੱਬਤ ਦੀ ਬਾਤ ਪਾਉਂਦਾ ਹੈ, ਉਸ ਦੇ ਲਫ਼ਜ਼ ਸੁਣਨ ਵਾਲਿਆਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਕਰ ਦਿੰਦੇ ਹਨ। ਖਿਆਲਾਂ ਦੇ ਚੜ੍ਹੇ ਪਤੰਗ ਵੇ ਮੇਰੇ ਸੁਪਨੇ ਹੋਏ ਮਲੰਗ ਵੇ, ਹੋਈਆਂ ਫਿਰਦੀਆਂ ਬਾਗੀ ਨੀਂਦਰਾਂ ਡਾਹੇ ਜਦੋਂ ਦੇ ਇਸ਼ਕ ਪਲੰਘ ਵੇ। ਆਧੁਨਿਕਤਾ ਦੇ ਯੁੱਗ ਵਿਚ ਸ਼ੰਮੀ ਨੇ ਆਪਣੀਆਂ ਲਿਖੀਆਂ ਤੇ ਬੋਲੀਆਂ ਪੰਜਾਬੀ ਕਵਿਤਾਵਾਂ ਨੂੰ ਪੰਜਾਬੀ ਤੱਕ ਹੀ ਨਹੀਂ ਸਗੋਂ ਗ਼ੈਰ-ਪੰਜਾਬੀਆਂ ਤੱਕ ਵੀ ਪਹੁੰਚਾਉਣ ਦਾ ਯਤਨ ਕੀਤਾ ਹੈ। 'ਫਕੀਰੀਆਂ' ਵਿਚ ਨੌ ਕਵਿਤਾਵਾਂ ਹਨ, ਜਿਨ੍ਹਾਂ ਨੂੰ ਇੰਗਲੈਂਡ ਦੇ ਮਸ਼ਹੂਰ ਫ਼ਿਲਮੀ ਸੰਗੀਤਕਾਰ ਮੁਖਤਾਰ ਸਹੋਤਾ ਨੇ ਆਪਣੇ ਸੰਗੀਤ ਵਿਚ ਪਰੋ ਕੇ ਸ਼ੰਮੀ ਦੇ ਲਫ਼ਜ਼ਾਂ ਨੂੰ ਇਕ ਨਵੀਂ ਉਡਾਣ ਦਿੱਤੀ ਹੈ। ਸ਼ੰਮੀ ਦੀ ਸੋਜ਼ ਭਰੀ ਆਵਾਜ਼ ਸੁਣਨ ਵਾਲਿਆਂ ਨੂੰ ਮਦਹੋਸ਼ ਕਰ ਦਿੰਦੀ ਹੈ। ਫਕੀਰੀਆਂ ਦੀ ਹਰ ਨਜ਼ਮ ਸੂਫੀਆਨਾ ਰੰਗਤ ਵਿਚ ਰੱਜ ਕੇ ਰੰਗੀ ਹੋਈ ਹੈ। ਮੁਹੱਬਤ ਨਾਲ ਲਬਰੇਜ਼ ਸ਼ੰਮੀ ਦੀ ਸ਼ਾਇਰੀ ਸਮਾਜਿਕ ਬੁਰਾਈਆਂ ਦਾ ਵੀ ਜ਼ਿਕਰ ਕਰਦੀ ਹੈ। ਹਰ ਨਜ਼ਮ ਦਾ ਅੰਗਰੇਜ਼ੀ ਅਨੁਵਾਦ ਵੀ ਕੀਤਾ ਗਿਆ ਹੈ ਤਾਂ ਕਿ ਸਾਡੀ ਅਗਲੀ ਪੀੜ੍ਹੀ ਨੂੰ ਵੀ ਪੰਜਾਬੀ ਕਵਿਤਾ ਦੇ ਅਰਥਾਂ ਨੂੰ ਸਮਝਣ ਵਿਚ ਅਸਾਨੀ ਹੋ ਸਕੇ।


-ਗੁਰਮੀਤ ਸਿੰਘ ਵਾਲੀਆ
ਐਡੀਲੇਟ ਗਾਊਸ, ਆਸਟ੍ਰੇਲੀਆ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX